ਨਰੇਸ਼ ਕੁਮਾਰ
(ਪ੍ਰੋਸੈਸਿੰਗ)
ਆਰਗੈਨਿਕ ਉਤਪਾਦਾਂ ਦੀਆਂ 32 ਵੱਖ-ਵੱਖ ਕਿਸਮਾਂ ਤਿਆਰ ਕਰਨ ਵਾਲਾ ਹਰਿਆਣੇ ਦਾ ਇੱਕ ਕਿਸਾਨ
ਜੋ ਖੰਡ ਅਸੀਂ ਆਪਣੇ ਘਰਾਂ ਵਿੱਚ ਖਾਂਦੇ ਹਾਂ, ਉਹ ਸਾਡੇ ਸ਼ਰੀਰ ਨੂੰ ਅੰਦਰੋਂ ਹੀ ਨਸ਼ਟ ਕਰ ਰਹੀ ਹੈ। ਸਾਡੀ ਜੀਵਨ ਸ਼ੈਲੀ ਦੀਆਂ ਜ਼ਿਆਦਾਤਰ ਬਿਮਾਰੀਆਂ ਜਿਵੇਂ ਕਿ ਹਾਰਮੋਨਸ ਵਿੱਚ ਅਸੰਤੁਲਨ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ ਕਿਸੇ ਨਾ ਕਿਸੇ ਤਰੀਕੇ ਨਾਲ ਖੰਡ ਨਾਲ ਸਬੰਧਤ ਹਨ। ਜਦੋਂ ਕਿ ਇਸ ਸਮੱਸਿਆ ਦਾ ਹੱਲ ਇੱਕ-ਇੱਕ ਸਿਹਤਮੰਦ ਪਦਾਰਥ ਨਾਲ ਕੀਤਾ ਜਾ ਸਕਦਾ ਹੈ ਤੇ ਉਹ ਹੈ ‘ਗੁੜ’।
ਨਰੇਸ਼ ਕੁਮਾਰ ਜੀ ਇੱਕ ਅਗਾਂਹਵਧੂ ਕਿਸਾਨ ਹਨ ਜੋ ਖੜਕ ਰਾਮਜੀ, ਜਿਲ੍ਹਾ ਜੀਂਦ, ਹਰਿਆਣਾ ਵਿੱਚ ਰਹਿੰਦੇ ਹਨ ਅਤੇ ਜੈਵਿਕ ਗੁੜ, ਸ਼ੱਕਰ, ਖੰਡ ਅਤੇ ਇਹਨਾਂ ਤਿੰਨਾਂ ਚੀਜ਼ਾਂ ਤੋਂ ਬਣੇ 32 ਵੱਖ-ਵੱਖ ਉਤਪਾਦਾਂ ਦਾ ਕਾਰੋਬਾਰ ਕਰਦੇ ਹਨ।
ਉਹਨਾਂ ਨੇ ਆਯੁਰਵੈਦਿਕ ਥੈਰੇਪੀ ਦਾ ਅਧਿਐਨ ਕਰਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਬਾਅਦ ਵਿੱਚ ਆਯੁਰਵੈਦਿਕ ਜੜੀ-ਬੂਟੀਆਂ ਦੇ ਆਪਣੇ ਗਿਆਨ ਦੁਆਰਾ ਉਹਨਾਂ ਨੇ 2006 ਵਿੱਚ ਨਸ਼ਾ ਛੁਡਾਉਣ ਲਈ ਦਵਾਈ ਬਣਾਈ। ਉਹਨਾਂ ਨੇ ਇਸ ਦਵਾਈ ਦਾ ਨਾਮ ‘ਵਾਪਸੀ’ ਰੱਖਿਆ ਜਿਸਦਾ ਅਰਥ ਹੈ ਨਸ਼ੇ ਤੋਂ ਵਾਪਸ ਆਉਣਾ ਹੈ। ਉਹਨਾਂ ਨੇ ‘ਆਪਣੀ ਖੇਤੀ’ ਟੀਮ ਨਾਲ ਇਹ ਗੱਲ ਸਾਂਝੀ ਕੀਤੀ ਕਿ ਨਸ਼ਾ ਛੁਡਾਉਣ ਲਈ ਬਹੁਤ ਸਾਰੀਆਂ ਐਲੋਪੈਥਿਕ ਦਵਾਈਆਂ ਨਾਲੋਂ ਇੱਕ ਆਯੁਰਵੈਦਿਕ ਦਵਾਈ ਵਧੇਰੇ ਲਾਹੇਵੰਦ ਹੁੰਦੀ ਹੈ। ਕਿਉਂਕਿ ਆਯੁਰਵੇਦ ਸਭ ਤੋਂ ਪੁਰਾਣੀ ਵਿਧੀ ਹੈ ਅਤੇ ਪ੍ਰਾਚੀਨ ਕਾਲ ਤੋਂ ਅਸੰਭਵ ਬਿਮਾਰੀਆਂ ਨੂੰ ਠੀਕ ਕਰਨ ਦੀ ਸਮਰੱਥਾ ਰੱਖਦੀ ਹੈ।
2018 ਵਿੱਚ ਉਹਨਾਂ ਨੇ ਦਵਾਈਆਂ ਤੋਂ ਫੂਡ ਪ੍ਰੋਸੈਸਿੰਗ ਵੱਲ ਆਪਣਾ ਧਿਆਨ ਕੇਂਦਰਤ ਕੀਤਾ ਅਤੇ ਵੱਖ-ਵੱਖ ਜੈਵਿਕ ਉਤਪਾਦਾਂ ਦੀਆਂ 32 ਕਿਸਮਾਂ ਪੇਸ਼ ਕੀਤੀਆਂ। ਉਹਨਾਂ ਨੇ ਗੁੜ ਦੀਆਂ ਕਈ ਕਿਸਮਾਂ ਦਾ ਨਿਰਮਾਣ ਕੀਤਾ – ਇਹਨਾਂ ਵਿੱਚ ਚਾਹ ਲਈ ਗੁੜ, ਪਾਚਨ ਲਈ, ਖਪਤਕਾਰਾਂ ਦੀ ਮੰਗ ਅਨੁਸਾਰ ਅਜਵਾਇਨ, ਇਲਾਇਚੀ, ਸੌਂਫ, ਚਾਕਲੇਟ ਵਾਲਾ ਗੁੜ ਸ਼ਾਮਲ ਹਨ। ਹੋਰ ਉਤਪਾਦਾਂ ਵਿੱਚ ਗਾਜਰ ਅਤੇ ਚੁਕੰਦਰ ਦੀ ਚਟਨੀ, ਸੇਬ, ਅਨਾਨਾਸ, ਆਂਵਲਾ ਦੇ ਜੈਮ ਸ਼ਾਮਲ ਹਨ।

‘ਚੀਨੀ ਜੋ ਅਸੀਂ ਆਪਣੇ ਰੋਜਾਨਾ ਜੀਵਨ ਵਿੱਚ ਖਾਂਦੇ ਹਾਂ, ਉਹ ਮਨੁੱਖੀ ਸਿਹਤ ਲਈ ਜ਼ਹਿਰੀਲੀ ਹੁੰਦੀ ਹੈ, ਜਿੰਨੀ ਜਲਦੀ ਅਸੀਂ ਇਸ ਨੂੰ ਸਮਝਦੇ ਹਾਂ ਅਤੇ ਗੁੜ ਦੀ ਵਰਤੋਂ ਕਰਦੇ ਹਾਂ, ਇਹ ਸਾਡੇ ਸਰੀਰ ਲਈ ਉੱਨਾ ਹੀ ਬਿਹਤਰ ਹੋਵੇਗਾ।’’ – ਨਰੇਸ਼ ਕੁਮਾਰ
ਉਹਨਾਂ ਨੇ ਪ੍ਰੋਸੈਸਿੰਗ ਯੂਨਿਟ 4 ਏਕੜ ਜ਼ਮੀਨ ਵਿੱਚ ਲਗਾਈ ਹੋਈ ਹੈ। ਇਹ ਸਾਰੇ ਉਤਪਾਦ ਰਵਾਇਤੀ ਤਰੀਕਿਆਂ ਦੁਆਰਾ ਬਣਾਏ ਜਾਂਦੇ ਹਨ ਜੋ ਉਹਨਾਂ ਨੂੰ 100% ਜੈਵਿਕ ਬਣਾਉਂਦੇ ਹਨ। ਜਦੋਂ ਗੁੜ ਬਣਾਇਆ ਜਾਂਦਾ ਹੈ, ਪ੍ਰੋਸੈਸ ਕੀਤੇ ਫਲ ਅਤੇ ਸਬਜ਼ੀਆਂ ਨੂੰ ਇਸ ਵਿੱਚ ਪਾਇਆ ਜਾਂਦਾ ਹੈ ਅਤੇ ਫਿਰ ਮਿੱਟੀ ਦੇ ਘੜੇ ਵਿੱਚ ਸਟੋਰ ਕੀਤਾ ਜਾਂਦਾ ਹੈ। ਇਨ੍ਹਾਂ ਉਤਪਾਦਾਂ ਨੂੰ ਬਣਾਉਣ ਵੇਲੇ ਪਾਣੀ ਜਾਂ ਚੀਨੀ ਦੀ ਵਰਤੋਂ ਨਹੀਂ ਕੀਤੀ ਜਾਂਦੀ।
ਇਕ ਹੋਰ ਉਤਪਾਦ ਜੋ ਉਹ ਪਸ਼ੂਆਂ ਲਈ ਬਣਾਉਦੇ ਹਨ ਉਹ ਹੈ ‘ਦੁੱਧਵਰਧਕ ਸ਼ੀਰਾ’ ਜੋ ਪਸ਼ੂਆਂ ਦੀ ਦੁੱਧ ਪੈਦਾ ਕਰਨ ਦੀ ਸਮਰੱਥਾ ਨੂੰ ਵਧਾਉਂਦਾ ਹੈ। ਇਹ ਸ਼ੀਰਾ ਵਾਰ-ਵਾਰ ਰਿਪੀਟ ਕਰਨ ਵਾਲੇ ਪਸ਼ੂਆਂ ਦੇ ਲਈ ਉੱਤਮ ਉਤਪਾਦ ਹੈ। ਉਹਨਾਂ ਨੇ ਇਸ ਉਤਪਾਦ ਦੀ ਫਾਰਮੂਲੇਸ਼ਨ ਪਹਿਲਾਂ ਹੀ ਕੀਤੀ ਸੀ ਇਸ ਲਈ ਉਹਨਾਂ ਨੇ ਪਹਿਲਾਂ ਇਸਨੂੰ ਲਾਗੂ ਕਰਨ ਬਾਰੇ ਸੋਚਿਆ। ਉਹਨਾਂ ਨੇ ਇਸ ਨੂੰ ਕਿਸੇ ਹੋਰ ਦੁਆਰਾ ਬਣਾਉਣ ਬਾਰੇ ਵੀ ਦੂਜਾ ਵਿਚਾਰ ਸੀ ਪਰ ਉਹਨਾਂ ਨੂੰ ਡਰ ਸੀ ਕਿ ਰਸਾਇਣਕ ਫਾਰਮੂਲੇ ਵਿੱਚ ਕੋਈ ਉੱਚ-ਨੀਚ ਹੋ ਸਕਦੀ ਹੈ। ਇਸ ਵਿਸ਼ੇ ਵਿੱਚ ਕਿਸੇ ‘ਤੇ ਵੀ ਭਰੋਸਾ ਕਰਨਾ ਆਸਾਨ ਨਹੀਂ ਸੀ। ਇਸ ਸ਼ੀਰੇ ਦੀ ਵਿਲੱਖਣਤਾ ਇਹ ਹੈ ਕਿ ਇਹ ਦੇਸੀ ਖੰਡ ਦੇ ਰਾਵ ਤੋਂ ਬਣਾਇਆ ਗਿਆ ਹੈ।
ਜੀਂਦ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ, ਪਾਂਡੂ, ਪਿੰਡਾਰਾ ਅਤੇ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਨੇ ਉਹਨਾਂ ਨੂੰ ਇਹ ਕਾਰੋਬਾਰ ਦੇ ਸ਼ੁਰੂਆਤੀ ਦਿਨਾਂ ਵਿੱਚ ਉਹਨਾਂ ਦੀ ਬਹੁਤ ਮਦਦ ਕੀਤੀ। ਇਹਨਾਂ ਸੰਸਥਾਵਾਂ ਤੋਂ ਉਹਨਾਂ ਨੇ ਤਕਨੀਕੀ ਗਿਆਨ ਪ੍ਰਦਾਨ ਕੀਤਾ ਜਿਸ ਦੀ ਉਹਨਾਂ ਇਹ ਕਾਰੋਬਾਰ ਖੜਾ ਕਰਨ ਦੇ ਲਈ ਬਹੁਤ ਲੋੜ ਸੀ। ਉਨ੍ਹਾਂ ਦਾ ਮਾਰਗਦਰਸ਼ਨ ਡਾ: ਵਿਕਰਮ ਜੀ ਨੇ ਕੀਤਾ ਜੋ ਕਿ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਐਗਰੀ-ਬਿਜ਼ਨਸ ਇਨਕਿਊਬੇਸ਼ਨ ਸੈਂਟਰ (ਏ.ਬੀ.ਆਈ.ਸੀ.) ਵਿੱਚ ਮਾਰਕੀਟਿੰਗ ਦੇ ਮੈਨੇਜਰ ਹਨ। ਇਸ ਕੇਂਦਰ ਤੋਂ ਨਰੇਸ਼ ਜੀ ਨੇ ਸਿਖਲਾਈ ਪ੍ਰਾਪਤ ਕੀਤੀ ਜਿਸ ਤੋਂ ਬਾਅਦ ਉਹ RAFTAR ਸਕੀਮ ਦੇ ਤਹਿਤ ਆਪਣੇ ਉਤਪਾਦ “ਦੁੱਧਵਰਧਕ ਸ਼ੀਰਾ” ਨੂੰ ਪ੍ਰੋਮੋਟ ਕਰਨ ਲਈ 20 ਲੱਖ ਰੁਪਏ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ।
2015 ਤੋਂ ‘ਵਾਪਸੀ’ ਦਵਾਈ ਬਜ਼ਾਰ ਵਿੱਚ ਮੌਜੂਦ ਸੀ। ਉਹ 2015 ਤੋਂ ਇਸ ਦਵਾਈ ਨੂੰ ਸਿੱਧਾ ਗਾਹਕਾਂ ਨੂੰ ਵੇਚ ਰਹੇ ਸਨ । ਅੱਜ ਉਹਨਾਂ ਕੋਲ ਮੁੱਖ ਤੌਰ ‘ਤੇ ਹਰਿਆਣਾ ਅਤੇ ਪੰਜਾਬ ਦੇ ਕੁੱਝ ਹਿੱਸਿਆਂ ਤੋਂ 20 ਵਿਤਰਕ ਹਨ। ਉਹਨਾਂ ਨੂੰ ਸ਼ੁਰੂ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮਾਰਕੀਟ ਵਿੱਚ ਹਰ ਦੂਜਾ ਉਤਪਾਦ ਨਕਲੀ ਸੀ ਜਦੋਂ ਕਿ ਉਹਨਾਂ ਦੇ ਉਤਪਾਦ ਜੈਵਿਕ ਹੋਣ ਕਰਕੇ ਉਹਨਾਂ ਦੀਆਂ ਕੀਮਤਾਂ ਜ਼ਿਆਦਾ ਹੁੰਦੀਆਂ ਸਨ ਅਤੇ ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਤਾਂ ਉਹਨਾਂ ਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਬਾਅਦ ਵਿਚ ਗਾਹਕਾਂ ਨੂੰ ਜੈਵਿਕ ਅਤੇ ਨਕਲੀ ਉਤਪਾਦਾਂ ਵਿੱਚ ਅੰਤਰ ਬਾਰੇ ਪਤਾ ਲੱਗਾ ਅਤੇ ਹੁਣ ਗਾਹਕ ਉਹਨਾਂ ਦੇ ਉਤਪਾਦਾਂ ਦੀ ਪ੍ਰਸੰਸਾ ਕਰਦੇ ਨਹੀਂ ਥੱਕਦੇ।ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਇਹ ਸਮਝਾਉਣਾ ਆਸਾਨ ਨਹੀਂ ਸੀ ਕਿ ਬਾਕੀ ਸਾਰੇ ਉਤਪਾਦਾਂ ਵਿੱਚ ਮਿਲਾਵਟ ਹੈ ਅਤੇ ਇਹ ਸ਼ਰੀਰ ਲਈ ਚੰਗੇ ਨਹੀਂ ਹਨ। ਸੀਜ਼ਨ ਦੌਰਾਨ ਉਸ ਨੂੰ 3 ਲੱਖ ਰੁਪਏ ਮਹੀਨਾ ਦਾ ਮੁਨਾਫਾ ਹੁੰਦਾ ਹੈ।
ਸੀਜ਼ਨ ਵਿੱਚ ਜਦੋਂ ਕੰਮ ਜ਼ਿਆਦਾ ਹੁੰਦਾ ਹੈ, ਉਹ 15 ਮਜ਼ਦੂਰਾਂ ਨੂੰ ਕੰਮ ‘ਤੇ ਰੱਖਦੇ ਹਨ ਜੋ ਆਮ ਤੌਰ ‘ਤੇ ਆਫ-ਸੀਜ਼ਨ ਵਿੱਚ 5 ਦੀ ਗਿਣਤੀ ਵਿੱਚ ਹੁੰਦੇ ਹਨ। ਹਾਲਾਂਕਿ ਉਹ ਗੰਨੇ ਦੀ ਵੱਡੀ ਮੰਗ ਕਾਰਨ ਗੰਨੇ ਦੀ ਕਾਸ਼ਤ ਕਰਦੇ ਹਨ, ਪਾਰ ਫਿਰ ਵੀ ਉਹਨਾਂ ਨੂੰ ਕੁੱਝ ਗੰਨਾ ਉਹਨਾਂ ਕਿਸਾਨਾਂ ਤੋਂ ਖਰੀਦਣਾ ਪੈਂਦਾ ਹੈ ਜੋ ਜੈਵਿਕ ਖੇਤੀ ਕਰਦੇ ਹਨ। ਇਸਤੋਂ ਇਲਾਵਾ ਉਹ ਪਿੱਲੂਖੇੜਾ ਕਿਸਾਨ ਉਤਪਾਦਕ ਸੰਗਠਨ (FPO) ਦੇ ਮੈਂਬਰ ਹਨ ਜਿੱਥੇ ਉਹ ਇੱਕ ਡਾਇਰੈਕਟਰ ਵਜੋਂ ਕੰਮ ਕਰਦੇ ਹਨ।

ਪ੍ਰਾਪਤੀਆਂ
• 2019 ਵਿੱਚ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਅਗਾਂਹਵਧੂ ਕਿਸਾਨ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।
ਭਵਿੱਖ ਦੀਆਂ ਯੋਜਨਾਵਾਂ
ਨਰੇਸ਼ ਕੁਮਾਰ ਆਪਣੇ ਕਾਰੋਬਾਰ ਨੂੰ ਨਵੀਆਂ ਉਚਾਈਆਂ ‘ਤੇ ਲਿਜਾਉਣ ਚਾਹੁੰਦੇ ਹਨ ਅਤੇ ਗੁੜ ਅਤੇ ਇਸ ਦੇ ਉਤਪਾਦਾਂ ਦੇ ਉਤਪਾਦਨ ਨੂੰ ਵੱਡੇ ਪੱਧਰ ‘ਤੇ ਵਧਾਉਣਾ ਚਾਹੁੰਦੇ ਹਨ।
ਕਿਸਾਨਾਂ ਨੂੰ ਸੁਨੇਹਾ
ਉਹ ਦੂਜੇ ਕਿਸਾਨਾਂ ਨੂੰ ਆਪਣੀ ਪੈਦਾ ਕੀਤੀ ਫ਼ਸਲ ਦੀ ਪ੍ਰੋਸੈਸਿੰਗ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨਾ ਚਾਹੁੰਦਾ ਹਨ ਕਿਉਂਕਿ ਕੱਚੇ ਮਾਲ ਨੂੰ ਵੇਚਣ ਦੀ ਬਜਾਏ ਪੂਰਾ ਉਤਪਾਦ ਬਣਾਉਣ ਵਿੱਚ ਜ਼ਿਆਦਾ ਫਾਇਦਾ ਹੁੰਦਾ ਹੈ। ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨ ਨੂੰ ਕਣਕ ਦੇ ਆਟੇ ਦੀ ਪ੍ਰੋਸੈਸਿੰਗ ਯੂਨਿਟ ਸ਼ੁਰੂ ਕਰਨੀ ਚਾਹੀਦੀ ਹੈ, ਸੂਰਜਮੁਖੀ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਬੀਜਾਂ ਵਿੱਚੋਂ ਤੇਲ ਕੱਢਣਾ ਚਾਹੀਦਾ ਹੈ ਅਤੇ ਅਜਿਹੀ ਪ੍ਰੋਸੈਸਿੰਗ ਬਾਕੀ ਸਾਰੀਆਂ ਫ਼ਸਲਾਂ ਲਈ ਸੰਭਵ ਹੈ।