ਰਜਤ ਸਲਗੋਤਰਾ
(ਪ੍ਰੋਸੇਸਿੰਗ)
ਇੱਕ MBA ਗ੍ਰੈਜੂਏਟ ਨੇ ਗਾਂ ਦੇ ਗੋਹੇ ਤੋਂ ਕੀਤੀ ਲੱਖਾਂ ਦੀ ਕਮਾਈ
ਹਾਂ, ਤੁਸੀਂ ਠੀਕ ਪੜ੍ਹਿਆ, ਜੰਮੂ ਤੋਂ ਰਜਤ ਸਲਗੋਤਰਾ ਗਣੇਸ਼ ਚਤੁਰਥੀ ਲਈ ਗਾਂ ਦੇ ਗੋਬਰ ਤੋਂ ਦੀਵੇ, ਵਰਤੇ ਹੋਏ ਫੁੱਲਾਂ ਤੋਂ ਅਗਰਬੱਤੀ, ਫਲਾਵਰਪਾਟਸ ਅਤੇ ਬਾਇਓਡੀਗ੍ਰੇਡੇਬਲ ਗਣੇਸ਼ ਜੀ ਵਰਗੇ ਵਾਤਾਵਰਣ ਅਨੁਕੂਲ ਉਤਪਾਦ ਬਣਾਉਂਦਾ ਹੈ।
ਭਾਵੇਂ ਭਾਰਤ ਵਿੱਚ ਗਊਆਂ ਦੀ ਪੂਜਾ ਕੀਤੀ ਜਾਂਦੀ ਹੈ, ਫਿਰ ਵੀ ਉਨ੍ਹਾਂ ਨੂੰ ਬਹੁਤ ਜ਼ੁਲਮ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਤੱਕ ਗਾਂ ਦੁੱਧ ਚੁੰਘਾ ਰਹੀ ਹੈ, ਉਦੋਂ ਤੱਕ ਇਹ ਕੀਮਤੀ ਹੈ; ਪਰ ਜਿਵੇਂ ਹੀ ਇਹ ਦੁੱਧ ਪੈਦਾ ਕਰਨਾ ਬੰਦ ਕਰ ਦਿੰਦੀ ਹੈ, ਉਨ੍ਹਾਂ ਨੂੰ ਸੜਕ ‘ਤੇ ਛੱਡ ਦਿੱਤਾ ਜਾਂਦਾ ਹੈ, ਜਿੱਥੇ ਉਹ ਸੜਕ ਦੁਰਘਟਨਾ ਵਿੱਚ ਮਰ ਜਾਂਦੀਆਂ ਹਨ ਜਾਂ ਪਲਾਸਟਿਕ ਖਾਣ ਕਰਕੇ ਦਮ ਘੁੱਟ ਜਾਣ ਕਰਕੇ। ਦੂਜੇ ਪਾਸੇ ਗਊਸ਼ਾਲਾ ਗਊਆਂ ਦੇ ਗੋਹੇ ਨੂੰ ਡਰੇਨਾਂ ਵਿੱਚ ਸੁੱਟ ਦਿੰਦੀ ਹੈ, ਜਿੱਥੇ ਇਹ ਜਮ੍ਹਾ ਹੋ ਜਾਂਦਾ ਹੈ ਅਤੇ ਭਿਆਨਕ ਬਿਮਾਰੀਆਂ ਦਾ ਕਾਰਨ ਬਣਦੇ ਹਨ। ਉਹਨਾਂ ਨੇ ਮਹਿਸੂਸ ਕੀਤਾ ਕਿ ਇਸ ਮੁੱਦੇ ਨੂੰ ਹੱਲ ਕਰਨ ਦਾ ਸਮਾਂ ਆ ਗਿਆ ਹੈ ਅਤੇ ਇਸ ਲਈ ਉਹਨਾਂ ਨੇ ਇਹਨਾਂ ਅਵਾਜ਼ ਰਹਿਤ ਜੀਵਾਂ ਦੀ ਭਲਾਈ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਜੰਮੂ ਯੂਨੀਵਰਸਿਟੀ ਤੋਂ ਐਮ.ਬੀ.ਏ. ਦੀ ਪੜ੍ਹਾਈ ਦੌਰਾਨ ਈਕੋ-ਫਰੈਂਡਲੀ ਉਤਪਾਦ ਬਣਾਉਣ ਦੀ ਯੋਜਨਾ ਬਣਾਈ ਅਤੇ 2019 ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਯੋਜਨਾ ਨੂੰ ਲਾਗੂ ਕੀਤਾ। 2021 ਵਿੱਚ ਕੰਪਨੀ ਸਮਸਤ ਈਕੋ, ਪ੍ਰਾਈਵੇਟ ਲਿਮਟਿਡ ਦੀ ਸਥਾਪਨਾ ਕੀਤੀ ਗਈ। ਸ਼ੁਰੂਆਤੀ ਨਿਵੇਸ਼ ਲਗਭਗ 2 ਲੱਖ ਸੀ। 2021 ਤੱਕ ਸਾਰੇ ਖੋਜ ਕਾਰਜ ਕੀਤੇ ਗਏ ਸਨ ਜਿਸ ਵਿੱਚ ਕੱਚੇ ਮਾਲ ਅਰਥਾਤ ਗਾਂ ਦੇ ਗੋਬਰ ਦੀ ਆਸਾਨੀ ਨਾਲ ਉਪਲਬਧਤਾ ਅਤੇ ਪ੍ਰਬੰਧਨ ਅਤੇ ਵੱਡੀ ਮਾਤਰਾ ਵਿੱਚ ਗਾਂ ਦੇ ਗੋਬਰ ਦੀ ਵਰਤੋਂ ਕਰਕੇ ਕਿੰਨੇ ਉਤਪਾਦ ਬਣਾਏ ਜਾ ਸਕਦੇ ਹਨ ਇਸ ਬਾਰੇ ਰਿਸਰਚ ਕੀਤੀ ਗਈ। ਕਈ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਉਹਨਾਂ ਨੇ ਪਾਇਆ ਕਿ ਸੰਪੂਰਨ ਦੀਵੇ ਦੇਸੀ ਗਾਵਾਂ ਦੇ ਗੋਬਰ ਨਾਲ ਹੀ ਬਣਾਏ ਜਾਂਦੇ ਸਨ।
ਉਹਨਾਂ ਨੇ ਤੁਰੰਤ ਇਸ ਉੱਤੇ ਕੰਮ ਦੀ ਸ਼ੁਰੂਆਤ ਨਹੀਂ ਕੀਤੀ ਪਰ ਪਹਿਲਾਂ ਪਲਾਸਟਿਕ ਵੇਸਟ ਪ੍ਰਬੰਧਨ ਪ੍ਰੋਜੈਕਟ ਵਿੱਚ UNDP, ਜੰਮੂ ਤੋਂ ਗਿਆਨ ਅਤੇ ਅਨੁਭਵ ਪ੍ਰਾਪਤ ਕੀਤਾ। ਜਿੱਥੇ ਉਨ੍ਹਾਂ ਨੇ ਟਿਕਾਊ ਵਿਕਾਸ ਬਾਰੇ ਜਾਣਿਆ ਅਤੇ ਸਾਡੀ ਪੀੜ੍ਹੀ ਲਈ ਸੰਸਾਧਨਾਂ ਦੀ ਵਰਤੋਂ ਕਰਨ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਦੀ ਵਰਤੋਂ ਲਈ ਕਿਵੇਂ ਰੱਖੇ ਜਾ ਸਕਦੇ ਹਨ। ਫਿਰ, ‘ਦਿਸ਼ਾ ਫਾਊਂਡੇਸ਼ਨ’ (NGO) ਦੀ ਮਦਦ ਨਾਲ, ਉਹਨਾਂ ਗਾਂ ਦੇ ਗੋਹੇ ਤੋਂ ਦੀਵੇ ਬਣਾਉਣਾ ਸ਼ੁਰੂ ਕੀਤਾ। ਗੋਬਰ ਦੀ ਵਰਤੋਂ ਨਾਲ ਦੋ ਸਮੱਸਿਆਵਾਂ ਹੱਲ ਹੋ ਗਈਆਂ ; ਕਿਸਾਨਾਂ ਨੇ ਸੋਚਿਆ ਕਿ ਹੁਣ ਗਾਵਾਂ ਦੁੱਧ ਚੁੰਘਾਉਣ ਤੋਂ ਬਾਅਦ ਵੀ ਵਾਧੂ ਆਮਦਨ ਪੈਦਾ ਕਰ ਸਕਦੀਆਂ ਹਨ ਅਤੇ ਕੂੜਾ ਪ੍ਰਬੰਧਨ ਤਕਨੀਕ ਕਾਰਨ ਹੁਣ ਉਹਨਾਂ ਦੇ ਸ਼ਹਿਰ ਦੀਆਂ ਨਾਲੀਆਂ ਸਾਫ਼ ਹੋ ਗਈਆਂ ਹਨ।
ਸ਼ੁਰੂਆਤੀ ਦਿਨਾਂ ਵਿੱਚ, ਪਰਿਵਾਰ ਨੇ ਉਹਨਾਂ ਨੂੰ ਇਹਨਾਂ ਫੈਸਲਿਆਂ ਬਾਰੇ ਸਵਾਲ ਕੀਤਾ ਕਿਉਂਕਿ ਉਹਨਾਂ ਦਾ ਪਿਛੋਕੜ ਖੇਤੀਬਾੜੀ ਨਹੀਂ ਸੀ, ਅਤੇ ਇੱਕ MBA ਗ੍ਰੈਜੂਏਟ ਸਾਰੀਆਂ ਉੱਚ-ਤਨਖ਼ਾਹ ਵਾਲੀਆਂ ਨੌਕਰੀਆਂ ਨੂੰ ਠੁਕਰਾ ਕੇ ਗੋਬਰ ਨਾਲ ਕਿਉਂ ਕੰਮ ਕਰੇਗਾ। ਪਰ ਉਹਨਾਂ ਨੇ ਕਦੇ ਵੀ ਆਪਣੇ ਆਪ ‘ਤੇ ਸ਼ੱਕ ਨਹੀਂ ਕੀਤਾ। ਉਹਨਾਂ ਨੇ ਇਸ ਸਮੇਂ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕੀਤਾ; ਅਗਰਬੱਤੀ ਵਿੱਚ ਕੁਦਰਤੀ ਤੱਤਾਂ ਦੀ ਮਹਿਕ ਖਪਤਕਾਰਾਂ ਨੂੰ ਪਸੰਦ ਨਹੀਂ ਆਈ ਅਤੇ ਮੁੱਖ ਮੁੱਦਾ ਕਿਸਾਨਾਂ ਤੋਂ ਉਤਪਾਦਨ ਯੂਨਿਟ ਤੱਕ ਗੋਬਰ ਦੀ ਢੋਆ-ਢੁਆਈ ਦਾ ਸੀ। ਸ਼ੁਰੂਆਤੀ ਦਿਨਾਂ ਤੋਂ ਲੈ ਕੇ ਅੱਜ ਤੱਕ ਹਰ ਕਦਮ ‘ਤੇ ਦਿਸ਼ਾ ਫਾਊਂਡੇਸ਼ਨ ਨੇ ਉਹਨਾਂ ਦਾ ਸਾਥ ਦੇਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ।
ਕਿਸੇ ਹੋਰ ਸ਼ਹਿਰ ਵਾਂਗ ਜੰਮੂ ਵਿੱਚ ਵੀ ਬਹੁਤ ਸਾਰੇ ਮੰਦਰ ਹਨ ਅਤੇ ਮੰਦਰਾਂ ਤੋਂ ਵਰਤੇ ਫੁੱਲਾਂ ਦੀ ਕਦੇ ਵੀ ਕਮੀ ਨਹੀਂ ਹੁੰਦੀ ਹੈ। ਉਹਨਾਂ ਨੇ ਜੰਮੂ ਸ਼ਹਿਰ ਦੇ 2-3 ਮੰਦਰਾਂ ਦੀ ਚੋਣ ਕੀਤੀ ਹੈ ਜੋ ਉਹਨਾਂ ਨੂੰ ਵਰਤੇ ਹੋਏ ਫੁੱਲ ਪ੍ਰਦਾਨ ਕਰਦੇ ਹਨ ਜਿੱਥੋਂ ਉਹ ਫੁੱਲਾਂ ਨੂੰ ਸੁਕਾ ਕੇ ਅਗਰਬੱਤੀ ਬਣਾਉਦੇ ਹਨ ਅਤੇ ਇਸ ਤੋਂ ਬਾਅਦ ਪ੍ਰੋਸੈਸਿੰਗ ਕਰਦੇ ਹਨ। ਗਾਂ ਦੇ ਗੋਹੇ ਨੂੰ ਸਭ ਤੋਂ ਪਹਿਲਾਂ ਗ੍ਰਿੰਡਰ ਦੁਆਰਾ ਪਾਊਡਰ ਕੀਤਾ ਜਾਂਦਾ ਹੈ ਅਤੇ ਫਿਰ ਦੀਵੇ ਲਈ ਇੱਕ ਪੇਸਟ ਬਣਾਇਆ ਜਾਂਦਾ ਹੈ, ਜਿਸ ਨੂੰ ਫਿਰ ਆਕਾਰ ਲਈ ਮੋਲਡ ਵਿੱਚ ਡੋਲ੍ਹਿਆ ਜਾਂਦਾ ਹੈ ਜਦੋਂ ਕਿ ਅਗਰਬੱਤੀ ਹੱਥ ਨਾਲ ਬਣਾਈ ਜਾਂਦੀ ਹੈ। ਫਿਰ ਉਤਪਾਦਾਂ ਨੂੰ ਸੁਕਾਉਣ ਲਈ ਸੂਰਜ ਦੀ ਰੌਸ਼ਨੀ ਵਿੱਚ ਰੱਖਿਆ ਜਾਂਦਾ ਹੈ. ਉਹ ਰੋਜ਼ਾਨਾ ਕਿਸਾਨਾਂ ਤੋਂ ਕੁੱਲ 500 ਕਿਲੋ ਗੋਬਰ ਇਕੱਠ ਇਕੱਠਾ ਕਰਦੇ ਹਨ ।
ਟੀਮ ਵਿੱਚ ਰਜਤ ਅਤੇ ਉਸੇ ਐਨ.ਜੀ.ਓ. ਦੇ 3 ਹੋਰ ਲੋਕ ਸ਼ਾਮਲ ਹਨ ਜਿਨ੍ਹਾਂ ਵਿੱਚ ਸੇਲ੍ਫ਼-ਹੈਲਪ ਸਮੂਹਾਂ ਦੀਆਂ 40 ਔਰਤਾਂ ਸ਼ਾਮਲ ਹਨ। ਔਰਤਾਂ ਨੂੰ ਦੀਵੇ ਬਣਾਉਣ ਲਈ ਮੋਲਡ ਦੀ ਵਰਤੋਂ ਕਰਨ ਅਤੇ ਅਗਰਬੱਤੀ ਅਤੇ ਦੀਵੇ ਦੇ ਡਿਜਾਇਨ ਨੂੰ ਆਕਰਸ਼ਕ ਬਣਾਉਣ ਬਾਰੇ ਸਿਖਲਾਈ ਦਿੱਤੀ ਗਈ। ਰਜਤ ਦੀ ਪਹਿਲਕਦਮੀ ਨੇ ਉਨ੍ਹਾਂ ਲਈ ਰੁਜ਼ਗਾਰ ਪੈਦਾ ਕੀਤਾ ਹੈ। ਹੁਣ, ਇਹ ਔਰਤਾਂ ਸੁਤੰਤਰ ਹਨ ਅਤੇ ਆਪਣੇ ਲਈ ਰੋਜ਼ੀ-ਰੋਟੀ ਕਮਾ ਸਕਦੀਆਂ ਹਨ।
ਇਨ੍ਹਾਂ ਔਰਤਾਂ ਨੂੰ ਸਾਰੇ ਕੱਚੇ ਉਤਪਾਦ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਿਰਫ਼ ਸੁੰਦਰ ਵਾਤਾਵਰਣ-ਪੱਖੀ ਉਤਪਾਦ ਬਣਾਉਣੇ ਪੈਂਦੇ ਹਨ। ਵਿਕਰੀ ਅਤੇ ਮਾਰਕੀਟਿੰਗ ਦਾ ਕੰਮ ਰਜਤ ਖੁਦ ਕਰਦਾ ਹੈ, ਜਿੱਥੇ ਉਸਦੀ ਸਿੱਖਿਆ ਨੇ ਮਦਦ ਕੀਤੀ ਹੈ।
ਜੰਮੂ ਦੀ ਸਰਕਾਰ ਨੇ ਕਈ ਵਾਰ ਉਨ੍ਹਾਂ ਦੀ ਸ਼ਲਾਂਘਾ ਕੀਤੀ ਹੈ। ਉਹਨਾਂ ਨੇ ਮਾਣ ਨਾਲ ਦੱਸਿਆ ਕਿ ਜੰਮੂ ਦੇ ਡੀ.ਸੀ. ਨੇ ਉਹਨਾਂ ਦੇ ਇਸ ਕੰਮ ਲਈ ਪੂਰਾ ਸਹਿਯੋਗ ਦਿੱਤਾ ਹੈ ਅਤੇ ਹਮੇਸ਼ਾ ਇਸ ਸਹਿਯੋਗ ਲਈ ਉਹਨਾਂ ਦੀ ਸ਼ਲਾਂਘਾ ਕਰਦੇ ਹਨ। ਜੰਮੂ ਅਤੇ ਕਸ਼ਮੀਰ ਦਾ ਜੰਗਲਾਤ ਵਿਭਾਗ, ਨਗਰ ਨਿਗਮ, ਪ੍ਰਦੂਸ਼ਣ ਬੋਰਡ ਅਤੇ ਇੰਡੀਅਨ ਆਇਲ ਵਰਗੇ ਵਿਭਾਗਾਂ ਨੇ ਵੀ ਉਹਨਾਂ ਦਾ ਸਮਰਥਨ ਕੀਤਾ।
ਉਹ ਕਿਸਾਨਾਂ ਨੂੰ ਆਪਣੇ ਲਈ ਗੁਜ਼ਾਰਾ ਸ਼ੁਰੂ ਕਰਨ ਲਈ ਗੋਬਰ ਵੀ ਪ੍ਰਦਾਨ ਕਰਦੇ ਹਨ, ਅਤੇ ਉਹ ਵੱਖ-ਵੱਖ ਸ਼ਹਿਰਾਂ ਵਿੱਚ ਫਰੈਂਚਾਇਜ਼ੀ ਆਊਟਲੇਟ ਖੋਲ੍ਹਣ ਵਿੱਚ ਵੀ ਦਿਲਚਸਪੀ ਰੱਖਦੇ ਹਨ।
ਪ੍ਰਾਪਤੀਆਂ
- ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ ਐਗਰੀਕਲਚਰਲ ਸਾਇੰਸਜ਼ ਐਂਡ ਟੈਕਨਾਲੋਜੀ ਦੁਆਰਾ 2022 ਵਿੱਚ ਵਿਲੱਖਣ ਵਿਚਾਰ ਵਿੱਚ ਪਹਿਲਾ ਇਨਾਮ
- 2021 ਵਿੱਚ ਜੰਮੂ ਨਗਰ ਨਿਗਮ ਦੁਆਰਾ ਵੇਸਟ-ਟੂ-ਆਰਟ ਪ੍ਰਦਰਸ਼ਨੀ ਵਿੱਚ ਪਹਿਲਾ ਇਨਾਮ
- 2021 ਵਿੱਚ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸਜ਼ ਐਂਡ ਟੈਕਨਾਲੋਜੀ ਦੁਆਰਾ ਵਿਲੱਖਣ ਵਿਚਾਰ ਵਿੱਚ ਤੀਜਾ ਇਨਾਮ
- 2021 ਵਿੱਚ ਜੰਮੂ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਪ੍ਰਸ਼ੰਸਾ ਪੁਰਸਕਾਰ
ਭਵਿੱਖ ਦੀਆਂ ਯੋਜਨਾਵਾਂ
ਉਹ ਛੇਤੀ ਹੀ ਐਮਾਜ਼ਾਨ ਵਰਗੀਆਂ ਈ-ਕਾਮਰਸ ਵੈੱਬਸਾਈਟਾਂ ‘ਤੇ ਆਪਣੇ ਈਕੋ-ਫਰੈਂਡਲੀ ਉਤਪਾਦਾਂ ਨੂੰ ਵੇਚਣ ਦੀ ਯੋਜਨਾ ਬਣਾ ਰਹੇ ਹਨ ਹੈ ਅਤੇ ਮਾਰਕੀਟ ਵਿੱਚ ਪੂਰੇ ਭਾਰਤ ਵਿੱਚ ਆਪਣੇ ਉਤਪਾਦ ਵੇਚਣ ਬਾਰੇ ਵਿਚਾਰ ਕਰ ਰਹੇ ਹਨ।
ਕਿਸਾਨਾਂ ਨੂੰ ਸੁਨੇਹਾ
ਜੀਵਨ ਵਿੱਚ ਇੱਕ ਟੀਚਾ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਕਰਦੇ ਹੋ, ਤਾਂ ਦੂਸਰੇ ਤੁਹਾਡੇ ਵਿੱਚ ਵਿਸ਼ਵਾਸ ਕਰਨਗੇ। ਮੈਂ ਹਮੇਸ਼ਾਂ ਜਾਣਦਾ ਸੀ ਕਿ ਵਾਤਾਵਰਣ-ਅਨੁਕੂਲ ਉਤਪਾਦਾਂ ਵਿੱਚ ਮਾਰਕੀਟ ਮੁਕਾਬਲੇ ਵਿੱਚ ਖੜ੍ਹੇ ਹੋਣ ਦੀ ਸਮਰੱਥਾ ਹੈ ਅਤੇ ਮੈਂ ਆਪਣੇ ਟੀਚਿਆਂ ਲਈ ਸਖ਼ਤ ਮਿਹਨਤ ਕੀਤੀ ਹੈ।