ਚਮਕੌਰ ਸਿੰਘ
ਖੇਤੀ ਵਿੱਚ ਸਫਲਤਾ: ਖੇਤੀ ਅਤੇ ਕੰਟ੍ਰੈਕਟ ਫਾਰਮਿੰਗ ਵਿੱਚ ਚਮਕੌਰ ਸਿੰਘ ਜੀ ਦਾ ਸਫ਼ਰ
ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ‘ਈਨਾ ਬਾਜਾ’ ਵਿੱਚ ਰਹਿਣ ਵਾਲੇ ਚਮਕੌਰ ਸਿੰਘ ਜੀ ਨੇ ਖੇਤੀਬਾੜੀ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਹੈ। ਚਮਕੌਰ ਸਿੰਘ ਨੇ ਆਪਣੀ ਖੇਤੀ ਦੇ ਜਨੂੰਨ ਨਾਲ ਖੇਤੀਬਾੜੀ ਦੀ ਸ਼ੁਰੂਆਤ ਛੋਟੇ ਪੱਧਰ ਤੋਂ ਕੀਤੀ ਅਤੇ ਆਪਣੀ ਆਪਣੀ ਮਿਹਨਤ ਨਾਲ ਵਿਕਸਿਤ ਉਦਯੋਗ ਵਿੱਚ ਬਦਲ ਦਿੱਤਾ, ਜਿਸ ਵਿੱਚ ਉਹ ਕਈ ਤਰ੍ਹਾਂ ਦੀਆਂ ਫਸਲਾਂ ਸ਼ਾਮਿਲ ਹਨ ਅਤੇ ਲਗਭਗ 50 ਵਿਅਕਤੀਆਂ ਨੂੰ ਰੋਜ਼ਗਾਰ ਪ੍ਰਦਾਨ ਕਰ ਰਹੇ ਹਨ।
ਚਮਕੌਰ ਸਿੰਘ ਜੀ ਨੇ ਆਪਣੇ ਖੇਤੀ ਦੇ ਸਫ਼ਰ ਦੀ ਸ਼ੁਰੂਆਤ 1991 ਵਿੱਚ ਕੀਤੀ। ਆਪਣੇ ਦੋਸਤ ਦੇ ਖੇਤਾਂ ਤੋਂ ਪ੍ਰੇਰਿਤ ਹੋ ਕੇ, ਉਹਨਾਂ ਨੇ ਖੇਤੀਬਾੜੀ ਦੇ ਬਾਰੇ ਵਿੱਚ ਸਿੱਖਣਾ ਸ਼ੁਰੂ ਕੀਤਾ ਅਤੇ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਸਿੱਖਿਆ। ਉਹਨਾਂ ਨੇ ਕਿਸੇ ਯੂਨੀਵਰਸਿਟੀ ਤੋਂ ਵੀ ਜਾਣਕਾਰੀ ਪ੍ਰਾਪਤ ਕੀਤੀ, ਜਿਸ ਤੋਂ ਉਹਨਾਂ ਨੂੰ ਖੇਤੀ ਉਦਯੋਗ ਨੂੰ ਸ਼ੁਰੂ ਕਰਨ ਲਈ ਜਾਣਕਾਰੀ ਮਿਲੀ।
ਸ਼ੁਰੂਆਤ ਵਿੱਚ 2 ਕਨਾਲ ਜ਼ਮੀਨ ‘ਤੇ ਆਲੂਆਂ ਦੀ ਕਾਸ਼ਤ ਕੀਤੀ। ਇਸ ਵਿੱਚ ਪ੍ਰਾਪਤ ਸਫਲਤਾ ਨੇ ਉਹਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ, ਜਿਸ ਨਾਲ ਉਹਨਾਂ ਨੇ ਆਪਣੇ ਵਪਾਰ ਨੂੰ 2 ਏਕੜ ਤੱਕ ਵਧਾਇਆ। ਉਹਨਾਂ ਨੇ ਕੁੱਝ ਸਮੇਂ ਬਾਅਦ ਟਮਾਟਰ, ਕਪਾਹ, ਝੋਨਾ, ਕਣਕ, ਸ਼ਿਮਲਾ ਮਿਰਚ ਅਤੇ ਫੁੱਲਗੋਭੀ ਵਰਗੀਆਂ ਫ਼ਸਲਾਂ ਦੀ ਖੇਤੀ ਵੀ ਕਰਨੀ ਸ਼ੁਰੂ ਕੀਤੀ। ਸਮੇਂ ਦੇ ਨਾਲ ਉਹਨਾਂ ਦਾ ਉਦਯੋਗ ਵੱਧ ਕੇ 50 ਏਕੜ ਤੱਕ ਫੈਲ ਗਿਆ ਹੈ।
ਦੱਸਣ ਯੋਗ ਗੱਲ ਇਹ ਹੈ ਕਿ ਚਮਕੌਰ ਜੀ 25 ਏਕੜ ਦੇ ਜ਼ਮੀਨ ‘ਤੇ ਕੇਵਲ ਟਮਾਟਰ ਦੀ ਖੇਤੀ ਹੀ ਕਰਦੇ ਹੈਂ। ਉਹਨਾਂ ਨੇ ਆਪਣੀ ਫ਼ਸਲ ਦੀ ਵਧੀਆ ਉਪਜ ਨੂੰ ਦੇਖਦੇ ਹੋਏ ਕਰੇਮਿਕਾ (Cremica) ਕੰਪਨੀ ਨਾਲ ਇੱਕ ਮਜ਼ਬੂਤ ਸਾਂਝੇਦਾਰੀ ਸਥਾਪਿਤ ਕੀਤੀ। ਰੋਜ਼ਾਨਾ ਤਾਜ਼ੇ ਕੱਟੇ ਹੋਏ ਟਮਾਟਰਾਂ ਨਾਲ ਭਰੇ 2 ਟਰੱਕ ਕਰੇਮਿਕਾ ਕੰਪਨੀ ਜਾਂਦੇ ਹਨ। ਟਮਾਟਰ ਦੀ ਖੇਤੀ ਵਿੱਚ ਆਪਣਾ ਗਿਆਨ ਵਧਾਉਣ ਲਈ, ਚਮਕੌਰ ਜੀ ਨੇ ਹਿਸਾਰ ਵਿੱਚ ਬਲਵਿੰਦਰ ਸਿੰਘ ਭਲੀਮਾਨਸਾ ਤੋਂ ਟਮਾਟਰਾਂ ਦੇ ਬੀਜਾਂ ਦੀ ਚੋਣ ਅਤੇ ਪ੍ਰਬੰਧਨ ਦਾ ਗਿਆਨ ਪ੍ਰਾਪਤ ਕੀਤਾ।
ਚਮਕੌਰ ਸਿੰਘ ਜੀ ਦੀ ਲਗਨ ਅਤੇ ਸਖਤ ਮਿਹਨਤ ਕਿਸੇ ਤੋਂ ਵੀ ਲੁਕੀ ਨਹੀਂ ਰਹੀ। ਉਹਨਾਂ ਦੀ ਖੇਤੀਬਾੜੀ ਵਿੱਚ ਯੋਗਦਾਨ ਨੂੰ ਦੇਖਦੇ ਹੋਏ, 2008 ਵਿੱਚ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੇ ਫਸਲਾਂ ਦੀਆਂ ਬਿਮਾਰੀਆਂ ਅਤੇ ਪ੍ਰਬੰਧਨ ਦੇ ਗਿਆਨ ਨੂੰ ਦੇਖਦੇ ਹੋਏ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਦੇ ਖੇਤਾਂ ਨੂੰ ਆਪਣੇ ਨਵੇਂ ਖੇਤੀਬਾੜੀ ਉਤਪਾਦਾਂ ਲਈ ਪ੍ਰਦਰਸ਼ਨ ਦੇ ਸਥਾਨ ਵਜੋਂ ਚੁਣਿਆ। ਆਪਣੀਆਂ ਪ੍ਰਾਪਤੀਆਂ ਦੇ ਬਾਵਜੂਤ ਵੀ ਚਮਕੌਰ ਸਿੰਘ ਨਿਮਰ ਰਹਿੰਦੇ ਹਨ ਅਤੇ ਆਪਣੇ ਕੰਮ ਦੇ ਜ਼ਰੀਏ ਬੋਲਣ ਨੂੰ ਤਰਜੀਹ ਦਿੰਦੇ ਹਨ।
ਉਪਲੱਬਧੀਆਂ ਤੋਂ ਇਲਾਵਾ, ਚਮਕੌਰ ਜੀ ਨੇ ਬਾਗਬਾਨੀ ਵਿਭਾਗ ਤੋਂ ਵੱਖ-ਵੱਖ ਸਬਸਿਡੀਆਂ ਤੋਂ ਲਾਭ ਪ੍ਰਾਪਤ ਕੀਤਾ। ਇਹਨਾਂ ਸਬਸਿਡੀਆਂ ਨੇ ਜ਼ਰੂਰੀ ਉਪਕਰਨਾਂ ਜਿਵੇਂ ਕਿ ਕਰੇਟ, ਸਪਰੇਅ ਪੰਪ, ਪਾਵਰ ਮੀਟਰ, ਅਤੇ ਇੱਥੋਂ ਤੱਕ ਕਿ ਇੱਕ ਛੋਟੇ ਕੋਲਡ ਰੂਮ ਦੀ ਪ੍ਰਾਪਤੀ ਦੀ ਸਹੂਲਤ ਦਿੱਤੀ ਹੈ। ਚਮਕੌਰ ਜੀ ਦਾ ਮੰਨਣਾ ਹੈ ਕਿ ਸਮੱਸਿਆਵਾਂ ਜੀਵਨ ਦਾ ਇੱਕ ਹਿੱਸਾ ਹਨ, ਇਹਨਾਂ ਤੋਂ ਡਰਨਾ ਬਜਾਏ ਸਗੋਂ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਅੱਗੇ ਵੱਧਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।
ਚਮਕੌਰ ਸਿੰਘ ਜੀ ਦੁਆਰਾ ਕੀਤੇ ਗਏ ਕੰਮਾਂ ਵਿੱਚੋਂ ਇੱਕ ਕੰਮ ਕੰਟ੍ਰੈਕਟ ਫਾਰਮਿੰਗ ਵੀ ਹੈ। 1994 ਵਿੱਚ, ਉਹਨਾਂ ਨੇ ਟਮਾਟਰ ਦੀ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਉਪਜ ਵੇਚਣ ਦਾ ਫੈਸਲਾ ਕੀਤਾ। ਉਹਨਾਂ ਦੀ ਅੱਧੀ ਪੈਦਾਵਾਰ ਨਜ਼ਦੀਕੀ ਫੈਕਟਰੀ ਵਿੱਚ ਭੇਜ ਦਿੰਦੇ ਅਤੇ ਅੱਧੀ ਪੈਦਾਵਾਰ ਨੂੰ ਬਾਜ਼ਾਰ ਵਿੱਚ ਵੇਚਦੇ ਹਨ। ਸਮੇਂ ਦੇ ਨਾਲ, ਉਹਨਾਂ ਦੇ ਪੰਜਾਬ ਐਗਰੋ ਅਤੇ ਕਰੇਮਿਕਾ ਨਾਲ ਸਾਂਝੇਦਾਰੀ ਕੀਤੀ, ਜੋ ਕਿ ਬਹੁਤ ਲਾਭਦਾਇਕ ਸਾਬਤ ਹੋ ਰਹੀ ਹੈ।
ਚਮਕੌਰ ਸਿੰਘ ਜੀ ਨੇ ਆਪਣੇ ਤਜ਼ਰਬਿਆਂ ਨਾਲ ਕੰਟ੍ਰੈਕਟ ਫਾਰਮਿੰਗ ਦੇ ਬਾਰੇ ਜਾਣਿਆ। ਉਹਨਾਂ ਨੇ ਜਾਣਿਆਂ ਕਿ ਕੰਟ੍ਰੈਕਟ ਫਾਰਮਿੰਗ ਨਾਲ ਉਤਪਾਦ ਦੀਆਂ ਕੀਮਤਾਂ ਵਿੱਚ ਆਉਣ ਵਾਲੇ ਬਦਲਾਅ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਕੰਪਨੀਆਂ ਨਾਲ ਕੰਮ ਕਰਨ ਨਾਲ ਤਕਨੀਕੀ ਗਿਆਨ ਵਿੱਚ ਵਾਧਾ ਹੁੰਦਾ ਹੈ ਅਤੇ ਕਿਸਾਨਾਂ ਦੇ ਵਿਕਾਸ ਵਿੱਚ ਵਾਧਾ ਕਰਦਾ ਹੈ। ਚਮਕੌਰ ਜੀ ਕੇਜਨਦੇ ਹਨ ਕਿ ਹਰੇਕ ਕਿਸਾਨ ਨੂੰ ਕੰਟ੍ਰੈਕਟ ਫਾਰਮਿੰਗ ਨਾਲ ਜੁੜਨਾ ਚਾਹੀਦਾ ਹੈ ਅਤੇ ਆਪਣੇ ਤਕਨੀਕੀ ਵਿਕਾਸ ਨੂੰ ਵਧਾਉਣਾ ਚਾਹੀਦਾ ਹੈ ਅਤੇ ਹੋਰਨਾਂ ਕਿਸਾਨਾਂ ਦੀ ਮਦਦ ਦੇ ਲਈ ਖੁਦ ਨੂੰ ਇੱਕ ਉਧਾਰਨ ਦੇ ਤੌਰ ‘ਤੇ ਪੇਸ਼ ਕਰਨਾ ਚਾਹੀਦਾ ਹੈ। ਚਮਕੌਰ ਜੀ ਸਭ ਨੂੰ ਸਿਖਲਾਈ ਅਤੇ ਨਰਸਰੀ ਸਹੂਲਤਾਂ ਪ੍ਰਦਾਨ ਕਰਨ ਲਈ ਤਿਆਰ ਹਨ, ਪਰ ਉਹ ਇੱਕ ਗੱਲ ਨੂੰ ਮਹੱਤਵ ਦਿੰਦੇ ਹਨ ਕਿ ਸਫਲਤਾ ਲਈ ਸਖ਼ਤ ਮਿਹਨਤ ਜ਼ਰੂਰੀ ਹੈ।
ਚਮਕੌਰ ਸਿੰਘ ਜੀ ਦੀਆਂ ਪ੍ਰਾਪਤੀਆਂ ਇਕੱਲੇ ਖੇਤੀ ਤੱਕ ਹੀ ਸੀਮਿਤ ਨਹੀਂ ਹਨ। ਉਹ G2 ਅਤੇ G3 ਪੱਧਰ ‘ਤੇ ਆਲੂਆਂ ਦੇ ਬੀਜ ਉਤਪਾਦਨ ‘ਤੇ ਕੰਮ ਕਰ ਰਹੇ ਹਨ।
ਕਿਸਾਨਾਂ ਲਈ ਸੁਨੇਹਾ
ਚਮਕੌਰ ਸਿੰਘ ਜੀ ਕਹਿੰਦੇ ਹਨ ਕਿ ਕਿਸਾਨਾਂ ਨੂੰ ਆਪਣੀ ਮਿਹਨਤ ਨਾਲ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਉਹਨਾਂ ਨੂੰ ਇਸ ਸੰਬੰਧ ਵਿੱਚ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਚਮਕੌਰ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਹਨ।