ਨਰੇਸ਼ ਕੁਮਾਰ

ਪੂਰੀ ਸਟੋਰੀ ਪੜ੍ਹੋ

ਆਰਗੈਨਿਕ ਉਤਪਾਦਾਂ ਦੀਆਂ 32 ਵੱਖ-ਵੱਖ ਕਿਸਮਾਂ ਤਿਆਰ ਕਰਨ ਵਾਲਾ ਹਰਿਆਣੇ ਦਾ ਇੱਕ ਕਿਸਾਨ

ਜੋ ਖੰਡ ਅਸੀਂ ਆਪਣੇ ਘਰਾਂ ਵਿੱਚ ਖਾਂਦੇ ਹਾਂ, ਉਹ ਸਾਡੇ ਸ਼ਰੀਰ ਨੂੰ ਅੰਦਰੋਂ ਹੀ ਨਸ਼ਟ ਕਰ ਰਹੀ ਹੈ। ਸਾਡੀ ਜੀਵਨ ਸ਼ੈਲੀ ਦੀਆਂ ਜ਼ਿਆਦਾਤਰ ਬਿਮਾਰੀਆਂ ਜਿਵੇਂ ਕਿ ਹਾਰਮੋਨਸ ਵਿੱਚ ਅਸੰਤੁਲਨ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ ਕਿਸੇ ਨਾ ਕਿਸੇ ਤਰੀਕੇ ਨਾਲ ਖੰਡ ਨਾਲ ਸਬੰਧਤ ਹਨ। ਜਦੋਂ ਕਿ ਇਸ ਸਮੱਸਿਆ ਦਾ ਹੱਲ ਇੱਕ-ਇੱਕ ਸਿਹਤਮੰਦ ਪਦਾਰਥ ਨਾਲ ਕੀਤਾ ਜਾ ਸਕਦਾ ਹੈ ਤੇ ਉਹ ਹੈ ‘ਗੁੜ’।
ਨਰੇਸ਼ ਕੁਮਾਰ ਜੀ ਇੱਕ ਅਗਾਂਹਵਧੂ ਕਿਸਾਨ ਹਨ ਜੋ ਖੜਕ ਰਾਮਜੀ, ਜਿਲ੍ਹਾ ਜੀਂਦ, ਹਰਿਆਣਾ ਵਿੱਚ ਰਹਿੰਦੇ ਹਨ ਅਤੇ ਜੈਵਿਕ ਗੁੜ, ਸ਼ੱਕਰ, ਖੰਡ ਅਤੇ ਇਹਨਾਂ ਤਿੰਨਾਂ ਚੀਜ਼ਾਂ ਤੋਂ ਬਣੇ 32 ਵੱਖ-ਵੱਖ ਉਤਪਾਦਾਂ ਦਾ ਕਾਰੋਬਾਰ ਕਰਦੇ ਹਨ।
ਉਹਨਾਂ ਨੇ ਆਯੁਰਵੈਦਿਕ ਥੈਰੇਪੀ ਦਾ ਅਧਿਐਨ ਕਰਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਬਾਅਦ ਵਿੱਚ ਆਯੁਰਵੈਦਿਕ ਜੜੀ-ਬੂਟੀਆਂ ਦੇ ਆਪਣੇ ਗਿਆਨ ਦੁਆਰਾ ਉਹਨਾਂ ਨੇ 2006 ਵਿੱਚ ਨਸ਼ਾ ਛੁਡਾਉਣ ਲਈ ਦਵਾਈ ਬਣਾਈ। ਉਹਨਾਂ ਨੇ ਇਸ ਦਵਾਈ ਦਾ ਨਾਮ ‘ਵਾਪਸੀ’ ਰੱਖਿਆ ਜਿਸਦਾ ਅਰਥ ਹੈ ਨਸ਼ੇ ਤੋਂ ਵਾਪਸ ਆਉਣਾ ਹੈ। ਉਹਨਾਂ ਨੇ ‘ਆਪਣੀ ਖੇਤੀ’ ਟੀਮ ਨਾਲ ਇਹ ਗੱਲ ਸਾਂਝੀ ਕੀਤੀ ਕਿ ਨਸ਼ਾ ਛੁਡਾਉਣ ਲਈ ਬਹੁਤ ਸਾਰੀਆਂ ਐਲੋਪੈਥਿਕ ਦਵਾਈਆਂ ਨਾਲੋਂ ਇੱਕ ਆਯੁਰਵੈਦਿਕ ਦਵਾਈ ਵਧੇਰੇ ਲਾਹੇਵੰਦ ਹੁੰਦੀ ਹੈ। ਕਿਉਂਕਿ ਆਯੁਰਵੇਦ ਸਭ ਤੋਂ ਪੁਰਾਣੀ ਵਿਧੀ ਹੈ ਅਤੇ ਪ੍ਰਾਚੀਨ ਕਾਲ ਤੋਂ ਅਸੰਭਵ ਬਿਮਾਰੀਆਂ ਨੂੰ ਠੀਕ ਕਰਨ ਦੀ ਸਮਰੱਥਾ ਰੱਖਦੀ ਹੈ।
2018 ਵਿੱਚ ਉਹਨਾਂ ਨੇ ਦਵਾਈਆਂ ਤੋਂ ਫੂਡ ਪ੍ਰੋਸੈਸਿੰਗ ਵੱਲ ਆਪਣਾ ਧਿਆਨ ਕੇਂਦਰਤ ਕੀਤਾ ਅਤੇ ਵੱਖ-ਵੱਖ ਜੈਵਿਕ ਉਤਪਾਦਾਂ ਦੀਆਂ 32 ਕਿਸਮਾਂ ਪੇਸ਼ ਕੀਤੀਆਂ। ਉਹਨਾਂ ਨੇ ਗੁੜ ਦੀਆਂ ਕਈ ਕਿਸਮਾਂ ਦਾ ਨਿਰਮਾਣ ਕੀਤਾ – ਇਹਨਾਂ ਵਿੱਚ ਚਾਹ ਲਈ ਗੁੜ, ਪਾਚਨ ਲਈ, ਖਪਤਕਾਰਾਂ ਦੀ ਮੰਗ ਅਨੁਸਾਰ ਅਜਵਾਇਨ, ਇਲਾਇਚੀ, ਸੌਂਫ, ਚਾਕਲੇਟ ਵਾਲਾ ਗੁੜ ਸ਼ਾਮਲ ਹਨ। ਹੋਰ ਉਤਪਾਦਾਂ ਵਿੱਚ ਗਾਜਰ ਅਤੇ ਚੁਕੰਦਰ ਦੀ ਚਟਨੀ, ਸੇਬ, ਅਨਾਨਾਸ, ਆਂਵਲਾ ਦੇ ਜੈਮ ਸ਼ਾਮਲ ਹਨ।

‘ਚੀਨੀ ਜੋ ਅਸੀਂ ਆਪਣੇ ਰੋਜਾਨਾ ਜੀਵਨ ਵਿੱਚ ਖਾਂਦੇ ਹਾਂ, ਉਹ ਮਨੁੱਖੀ ਸਿਹਤ ਲਈ ਜ਼ਹਿਰੀਲੀ ਹੁੰਦੀ ਹੈ, ਜਿੰਨੀ ਜਲਦੀ ਅਸੀਂ ਇਸ ਨੂੰ ਸਮਝਦੇ ਹਾਂ ਅਤੇ ਗੁੜ ਦੀ ਵਰਤੋਂ ਕਰਦੇ ਹਾਂ, ਇਹ ਸਾਡੇ ਸਰੀਰ ਲਈ ਉੱਨਾ ਹੀ ਬਿਹਤਰ ਹੋਵੇਗਾ।’’ – ਨਰੇਸ਼ ਕੁਮਾਰ

ਉਹਨਾਂ ਨੇ ਪ੍ਰੋਸੈਸਿੰਗ ਯੂਨਿਟ 4 ਏਕੜ ਜ਼ਮੀਨ ਵਿੱਚ ਲਗਾਈ ਹੋਈ ਹੈ। ਇਹ ਸਾਰੇ ਉਤਪਾਦ ਰਵਾਇਤੀ ਤਰੀਕਿਆਂ ਦੁਆਰਾ ਬਣਾਏ ਜਾਂਦੇ ਹਨ ਜੋ ਉਹਨਾਂ ਨੂੰ 100% ਜੈਵਿਕ ਬਣਾਉਂਦੇ ਹਨ। ਜਦੋਂ ਗੁੜ ਬਣਾਇਆ ਜਾਂਦਾ ਹੈ, ਪ੍ਰੋਸੈਸ ਕੀਤੇ ਫਲ ਅਤੇ ਸਬਜ਼ੀਆਂ ਨੂੰ ਇਸ ਵਿੱਚ ਪਾਇਆ ਜਾਂਦਾ ਹੈ ਅਤੇ ਫਿਰ ਮਿੱਟੀ ਦੇ ਘੜੇ ਵਿੱਚ ਸਟੋਰ ਕੀਤਾ ਜਾਂਦਾ ਹੈ। ਇਨ੍ਹਾਂ ਉਤਪਾਦਾਂ ਨੂੰ ਬਣਾਉਣ ਵੇਲੇ ਪਾਣੀ ਜਾਂ ਚੀਨੀ ਦੀ ਵਰਤੋਂ ਨਹੀਂ ਕੀਤੀ ਜਾਂਦੀ।
ਇਕ ਹੋਰ ਉਤਪਾਦ ਜੋ ਉਹ ਪਸ਼ੂਆਂ ਲਈ ਬਣਾਉਦੇ ਹਨ ਉਹ ਹੈ ‘ਦੁੱਧਵਰਧਕ ਸ਼ੀਰਾ’ ਜੋ ਪਸ਼ੂਆਂ ਦੀ ਦੁੱਧ ਪੈਦਾ ਕਰਨ ਦੀ ਸਮਰੱਥਾ ਨੂੰ ਵਧਾਉਂਦਾ ਹੈ। ਇਹ ਸ਼ੀਰਾ ਵਾਰ-ਵਾਰ ਰਿਪੀਟ ਕਰਨ ਵਾਲੇ ਪਸ਼ੂਆਂ ਦੇ ਲਈ ਉੱਤਮ ਉਤਪਾਦ ਹੈ। ਉਹਨਾਂ ਨੇ ਇਸ ਉਤਪਾਦ ਦੀ ਫਾਰਮੂਲੇਸ਼ਨ ਪਹਿਲਾਂ ਹੀ ਕੀਤੀ ਸੀ ਇਸ ਲਈ ਉਹਨਾਂ ਨੇ ਪਹਿਲਾਂ ਇਸਨੂੰ ਲਾਗੂ ਕਰਨ ਬਾਰੇ ਸੋਚਿਆ। ਉਹਨਾਂ ਨੇ ਇਸ ਨੂੰ ਕਿਸੇ ਹੋਰ ਦੁਆਰਾ ਬਣਾਉਣ ਬਾਰੇ ਵੀ ਦੂਜਾ ਵਿਚਾਰ ਸੀ ਪਰ ਉਹਨਾਂ ਨੂੰ ਡਰ ਸੀ ਕਿ ਰਸਾਇਣਕ ਫਾਰਮੂਲੇ ਵਿੱਚ ਕੋਈ ਉੱਚ-ਨੀਚ ਹੋ ਸਕਦੀ ਹੈ। ਇਸ ਵਿਸ਼ੇ ਵਿੱਚ ਕਿਸੇ ‘ਤੇ ਵੀ ਭਰੋਸਾ ਕਰਨਾ ਆਸਾਨ ਨਹੀਂ ਸੀ। ਇਸ ਸ਼ੀਰੇ ਦੀ ਵਿਲੱਖਣਤਾ ਇਹ ਹੈ ਕਿ ਇਹ ਦੇਸੀ ਖੰਡ ਦੇ ਰਾਵ ਤੋਂ ਬਣਾਇਆ ਗਿਆ ਹੈ।
ਜੀਂਦ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ, ਪਾਂਡੂ, ਪਿੰਡਾਰਾ ਅਤੇ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਨੇ ਉਹਨਾਂ ਨੂੰ ਇਹ ਕਾਰੋਬਾਰ ਦੇ ਸ਼ੁਰੂਆਤੀ ਦਿਨਾਂ ਵਿੱਚ ਉਹਨਾਂ ਦੀ ਬਹੁਤ ਮਦਦ ਕੀਤੀ। ਇਹਨਾਂ ਸੰਸਥਾਵਾਂ ਤੋਂ ਉਹਨਾਂ ਨੇ ਤਕਨੀਕੀ ਗਿਆਨ ਪ੍ਰਦਾਨ ਕੀਤਾ ਜਿਸ ਦੀ ਉਹਨਾਂ ਇਹ ਕਾਰੋਬਾਰ ਖੜਾ ਕਰਨ ਦੇ ਲਈ ਬਹੁਤ ਲੋੜ ਸੀ। ਉਨ੍ਹਾਂ ਦਾ ਮਾਰਗਦਰਸ਼ਨ ਡਾ: ਵਿਕਰਮ ਜੀ ਨੇ ਕੀਤਾ ਜੋ ਕਿ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਐਗਰੀ-ਬਿਜ਼ਨਸ ਇਨਕਿਊਬੇਸ਼ਨ ਸੈਂਟਰ (ਏ.ਬੀ.ਆਈ.ਸੀ.) ਵਿੱਚ ਮਾਰਕੀਟਿੰਗ ਦੇ ਮੈਨੇਜਰ ਹਨ। ਇਸ ਕੇਂਦਰ ਤੋਂ ਨਰੇਸ਼ ਜੀ ਨੇ ਸਿਖਲਾਈ ਪ੍ਰਾਪਤ ਕੀਤੀ ਜਿਸ ਤੋਂ ਬਾਅਦ ਉਹ RAFTAR ਸਕੀਮ ਦੇ ਤਹਿਤ ਆਪਣੇ ਉਤਪਾਦ “ਦੁੱਧਵਰਧਕ ਸ਼ੀਰਾ” ਨੂੰ ਪ੍ਰੋਮੋਟ ਕਰਨ ਲਈ 20 ਲੱਖ ਰੁਪਏ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ।
2015 ਤੋਂ ‘ਵਾਪਸੀ’  ਦਵਾਈ ਬਜ਼ਾਰ ਵਿੱਚ ਮੌਜੂਦ ਸੀ। ਉਹ 2015 ਤੋਂ ਇਸ ਦਵਾਈ ਨੂੰ ਸਿੱਧਾ ਗਾਹਕਾਂ ਨੂੰ ਵੇਚ ਰਹੇ ਸਨ । ਅੱਜ ਉਹਨਾਂ ਕੋਲ ਮੁੱਖ ਤੌਰ ‘ਤੇ ਹਰਿਆਣਾ ਅਤੇ ਪੰਜਾਬ ਦੇ ਕੁੱਝ ਹਿੱਸਿਆਂ ਤੋਂ 20 ਵਿਤਰਕ ਹਨ। ਉਹਨਾਂ ਨੂੰ ਸ਼ੁਰੂ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮਾਰਕੀਟ ਵਿੱਚ ਹਰ ਦੂਜਾ ਉਤਪਾਦ ਨਕਲੀ ਸੀ ਜਦੋਂ ਕਿ ਉਹਨਾਂ ਦੇ ਉਤਪਾਦ ਜੈਵਿਕ ਹੋਣ ਕਰਕੇ ਉਹਨਾਂ ਦੀਆਂ ਕੀਮਤਾਂ ਜ਼ਿਆਦਾ ਹੁੰਦੀਆਂ ਸਨ ਅਤੇ ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਤਾਂ ਉਹਨਾਂ ਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਬਾਅਦ ਵਿਚ ਗਾਹਕਾਂ ਨੂੰ ਜੈਵਿਕ ਅਤੇ ਨਕਲੀ ਉਤਪਾਦਾਂ ਵਿੱਚ ਅੰਤਰ ਬਾਰੇ ਪਤਾ ਲੱਗਾ ਅਤੇ ਹੁਣ ਗਾਹਕ ਉਹਨਾਂ ਦੇ ਉਤਪਾਦਾਂ ਦੀ ਪ੍ਰਸੰਸਾ ਕਰਦੇ ਨਹੀਂ ਥੱਕਦੇ।ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਇਹ ਸਮਝਾਉਣਾ ਆਸਾਨ ਨਹੀਂ ਸੀ ਕਿ ਬਾਕੀ ਸਾਰੇ ਉਤਪਾਦਾਂ ਵਿੱਚ ਮਿਲਾਵਟ ਹੈ ਅਤੇ ਇਹ ਸ਼ਰੀਰ ਲਈ ਚੰਗੇ ਨਹੀਂ ਹਨ। ਸੀਜ਼ਨ ਦੌਰਾਨ ਉਸ ਨੂੰ 3 ਲੱਖ ਰੁਪਏ ਮਹੀਨਾ ਦਾ ਮੁਨਾਫਾ ਹੁੰਦਾ ਹੈ।
ਸੀਜ਼ਨ ਵਿੱਚ ਜਦੋਂ ਕੰਮ ਜ਼ਿਆਦਾ ਹੁੰਦਾ ਹੈ, ਉਹ 15 ਮਜ਼ਦੂਰਾਂ ਨੂੰ ਕੰਮ ‘ਤੇ ਰੱਖਦੇ ਹਨ ਜੋ ਆਮ ਤੌਰ ‘ਤੇ ਆਫ-ਸੀਜ਼ਨ ਵਿੱਚ 5 ਦੀ ਗਿਣਤੀ ਵਿੱਚ ਹੁੰਦੇ ਹਨ। ਹਾਲਾਂਕਿ ਉਹ ਗੰਨੇ ਦੀ ਵੱਡੀ ਮੰਗ ਕਾਰਨ ਗੰਨੇ ਦੀ ਕਾਸ਼ਤ ਕਰਦੇ ਹਨ, ਪਾਰ ਫਿਰ ਵੀ ਉਹਨਾਂ ਨੂੰ ਕੁੱਝ ਗੰਨਾ ਉਹਨਾਂ ਕਿਸਾਨਾਂ ਤੋਂ ਖਰੀਦਣਾ ਪੈਂਦਾ ਹੈ ਜੋ ਜੈਵਿਕ ਖੇਤੀ ਕਰਦੇ ਹਨ। ਇਸਤੋਂ ਇਲਾਵਾ ਉਹ ਪਿੱਲੂਖੇੜਾ ਕਿਸਾਨ ਉਤਪਾਦਕ ਸੰਗਠਨ (FPO) ਦੇ ਮੈਂਬਰ ਹਨ ਜਿੱਥੇ ਉਹ ਇੱਕ ਡਾਇਰੈਕਟਰ ਵਜੋਂ ਕੰਮ ਕਰਦੇ ਹਨ।

ਪ੍ਰਾਪਤੀਆਂ

• 2019 ਵਿੱਚ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਅਗਾਂਹਵਧੂ ਕਿਸਾਨ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।

ਭਵਿੱਖ ਦੀਆਂ ਯੋਜਨਾਵਾਂ

ਨਰੇਸ਼ ਕੁਮਾਰ ਆਪਣੇ ਕਾਰੋਬਾਰ ਨੂੰ ਨਵੀਆਂ ਉਚਾਈਆਂ ‘ਤੇ ਲਿਜਾਉਣ ਚਾਹੁੰਦੇ ਹਨ ਅਤੇ ਗੁੜ ਅਤੇ ਇਸ ਦੇ ਉਤਪਾਦਾਂ ਦੇ ਉਤਪਾਦਨ ਨੂੰ ਵੱਡੇ ਪੱਧਰ ‘ਤੇ ਵਧਾਉਣਾ ਚਾਹੁੰਦੇ ਹਨ।

ਕਿਸਾਨਾਂ ਨੂੰ ਸੁਨੇਹਾ

ਉਹ ਦੂਜੇ ਕਿਸਾਨਾਂ ਨੂੰ ਆਪਣੀ ਪੈਦਾ ਕੀਤੀ ਫ਼ਸਲ ਦੀ ਪ੍ਰੋਸੈਸਿੰਗ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨਾ ਚਾਹੁੰਦਾ ਹਨ ਕਿਉਂਕਿ ਕੱਚੇ ਮਾਲ ਨੂੰ ਵੇਚਣ ਦੀ ਬਜਾਏ ਪੂਰਾ ਉਤਪਾਦ ਬਣਾਉਣ ਵਿੱਚ ਜ਼ਿਆਦਾ ਫਾਇਦਾ ਹੁੰਦਾ ਹੈ। ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨ ਨੂੰ ਕਣਕ ਦੇ ਆਟੇ ਦੀ ਪ੍ਰੋਸੈਸਿੰਗ ਯੂਨਿਟ ਸ਼ੁਰੂ ਕਰਨੀ ਚਾਹੀਦੀ ਹੈ, ਸੂਰਜਮੁਖੀ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਬੀਜਾਂ ਵਿੱਚੋਂ ਤੇਲ ਕੱਢਣਾ ਚਾਹੀਦਾ ਹੈ ਅਤੇ ਅਜਿਹੀ ਪ੍ਰੋਸੈਸਿੰਗ ਬਾਕੀ ਸਾਰੀਆਂ ਫ਼ਸਲਾਂ ਲਈ ਸੰਭਵ ਹੈ।

ਯਾਦਵਿੰਦਰ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹਾ ਉੱਦਮੀ ਇਨਸਾਨ ਜਿਸ ਨੇ ਬਜ਼ੁਰਗਾਂ ਦੇ ਸ਼ੌਂਕ ਨੂੰ ਸੰਭਾਲਿਆ ਅਤੇ ਕਿੱਤੇ ਵਿੱਚ ਅਪਣਾ ਕੇ ਹੋਇਆ ਕਾਮਯਾਬ

ਦਾਦਿਆਂ-ਪਰਦਾਦਿਆਂ ਵੱਲੋਂ ਚੱਲੀ ਆ ਰਹੀ ਪਰੰਪਰਾ ਨੂੰ ਬਣਾ ਕੇ ਰੱਖਣਾ ਤੇ ਮੁੜ ਕੇ ਉਸ ਪਰੰਪਰਾ ਨੂੰ ਸ਼ੌਂਕ ਤੇ ਕਿੱਤੇ ਵਿੱਚ ਬਦਲਣਾ ਕੋਈ ਆਸਾਨ ਗੱਲ ਨਹੀਂ ਹੈ, ਕਿਉਂਕਿ ਅੱਜ ਕੱਲ ਕੋਈ ਵਿਰਲਾ ਹੀ ਆਪਣੇ ਬਜ਼ੁਰਗਾਂ ਦੀ ਪੁਰਾਣੀ ਪਰੰਪਰਾ ਨੂੰ ਨਿਭਾ ਰਿਹਾ ਹੈ ਨਹੀਂ ਤਾਂ ਸਭ ਪਰੰਪਰਾ ਨੂੰ ਤਾਂ ਕੀ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਭੁੱਲ ਕੇ ਹੀ ਬੈਠੇ ਹਨ ਫਿਰ ਉਨ੍ਹਾਂ ਨੂੰ ਉਹਨਾਂ ਦੇ ਕਿੱਤੇ ਕਿੱਥੋਂ ਯਾਦ ਰਹਿ ਜਾਣਗੇ।

ਆਓ ਤੁਹਾਨੂੰ ਅੱਜ ਮਿਲਾਉਂਦੇ ਹਾਂ ਇੱਕ ਅਜਿਹੇ ਇਨਸਾਨ ਯਾਦਵਿੰਦਰ ਸਿੰਘ ਨਾਲ ਜੋ ਪਿੰਡ ਬਰਕੰਦੀ, ਜ਼ਿਲਾ ਸ਼੍ਰੀ ਮੁਕਤਸਰ ਦੇ ਰਹਿਣ ਵਾਲੇ ਹਨ, ਜਿਹਨਾਂ ਨੇ ਆਪਣੇ ਬਾਰੇ ਨਹੀਂ ਆਪਣੇ ਦਾਦਿਆਂ ਪਰਦਾਦਿਆਂ ਦੀ ਪਰੰਪਰਾ ਨੂੰ ਮੁੜ ਜਾਗ੍ਰਿਤ ਕਰਨ ਬਾਰੇ ਸੋਚਿਆ ਅਤੇ ਉਸ ਉੱਤੇ ਖੜੇ ਹੋ ਕੇ ਵੀ ਦਿਖਾਇਆ। ਅੱਜ ਕੱਲ ਹਰ ਕੋਈ ਉਨ੍ਹਾਂ ਉੱਤੇ ਮਾਣ ਕਰਦਾ ਹੈ। ਇਸ ਕੰਮ ਵਿੱਚ ਹਮੇਸ਼ਾਂ ਉਹਨਾਂ ਦਾ ਸਾਥ ਉਹਨਾਂ ਦੇ ਪਿਤਾ ਸਰਦਾਰ ਹਰਪਾਲ ਸਿੰਘ ਜੀ ਦਿੰਦੇ ਹਨ।

ਆਜ਼ਾਦੀ ਤੋਂ ਪਹਿਲਾ ਵੀ ਅਤੇ ਬਾਅਦ ਵਿੱਚ ਬਹੁਤ ਸਾਰੇ ਘਰਾਣੇ ਅਜਿਹੇ ਸਨ ਜਿਨ੍ਹਾਂ ਨੂੰ ਘੋੜੇ ਰੱਖਣ ਦਾ ਸ਼ੌਂਕ ਸੀ ਤੇ ਘੋੜੇ ਵੀ ਬਹੁਤ ਵਧੀਆ ਨਸਲ ਦੇ ਰੱਖਦੇ ਸਨ। ਅਮੀਰ ਲੋਕਾਂ ਵਿੱਚ ਘੋੜਸਵਾਰੀ ਕਰਨ ਦਾ ਬਹੁਤ ਸ਼ੌਕ ਵੀ ਅਤੇ ਜ਼ਰੂਰਤ ਵੀ ਸੀ। ਪੁਰਾਣੇ ਸਮਿਆਂ ਵਿੱਚ ਘੋੜਸਵਾਰੀ ਦਾ ਸ਼ੋਂਕ ਹੋਣ ਕਰਕੇ 5 ਤੋਂ 6 ਘੋੜੇ ਤਕਰੀਬਨ ਹਰ ਇੱਕ ਨੇ ਰੱਖੇ ਹੁੰਦੇ ਸਨ। ਪਰ ਉਸ ਵਕਤ ਇਹ ਲੋਕ ਘੋੜਿਆਂ ਦਾ ਵਪਾਰ ਨਹੀਂ ਸੀ ਕਰਦੇ।

ਉਨ੍ਹਾਂ ਘੋੜਸਵਾਰੀ ਦੇ ਸ਼ੌਕੀਨਾਂ ਵਿੱਚ ਯਾਦਵਿੰਦਰ ਦੇ ਦਾਦਾ ਜੀ ਦਾ ਵੀ ਨਾਮ ਆਉਂਦਾ ਹੈ, ਜਿਨ੍ਹਾਂ ਨੇ ਘੋੜਸਵਾਰੀ ਦੇ ਸ਼ੌਂਕ ਨੂੰ ਹਮੇਸ਼ਾਂ ਬਣਾਈ ਰੱਖਿਆ ਅਤੇ ਘੋੜੇ ਪਾਲਦੇ ਅਤੇ ਘੋੜਸਵਾਰੀ ਕਰਦੇ ਰਹੇ। ਉਸ ਤੋਂ ਬਾਅਦ ਇਹੀ ਸ਼ੌਂਕ ਉਨ੍ਹਾਂ ਦੇ ਪਿਤਾ ਸਰਦਾਰ ਹਰਪਾਲ ਜੀ ਨੂੰ ਪੈ ਗਿਆ। ਹਰਪਾਲ ਵੀ ਆਪਣੇ ਪਿਤਾ ਦੀ ਤਰ੍ਹਾਂ ਹੀ ਘੋੜਸਵਾਰੀ ਦੇ ਸ਼ੌਂਕ ਨੂੰ ਅੱਗੇ ਤੋਰਿਆ ਅਤੇ ਹੁਣ ਤੱਕ ਉਨ੍ਹਾਂ ਦਾ ਘੋੜਸਵਾਰੀ ਦਾ ਸ਼ੌਂਕ ਚੱਲਿਆ ਆ ਰਿਹਾ ਹੈ। ਸਾਲ 1990 ਦੇ ਦੌਰਾਨ ਜਦੋਂ ਯਾਦਵਿੰਦਰ ਦੇ ਪਿਤਾ ਘੋੜਸਵਾਰੀ ਕਰਨ ਜਾਂਦੇ ਸਨ ਤਾਂ ਯਾਦਵਿੰਦਰ ਉਦੋਂ ਨਿੱਕੇ ਹੀ ਹੁੰਦੇ ਸਨ ਪਰ ਉਹ ਹਮੇਸ਼ਾਂ ਆਪਣੇ ਪਿਤਾ ਜੀ ਨੂੰ ਘੋੜਸਵਾਰੀ ਕਰਦੇ ਦੇਖਦੇ ਰਹਿੰਦੇ ਸਨ।

ਜਦੋਂ ਉਹ ਥੋੜੇ ਵੱਡੇ ਹੋਏ ਤਾਂ ਉਨ੍ਹਾਂ ਨੇ ਹੌਲੀ-ਹੌਲੀ ਫਾਰਮ ‘ਤੇ ਸਾਰਾ-ਸਾਰਾ ਦਿਨ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਓਥੇ ਜਾ ਕੇ ਯਾਦਵਿੰਦਰ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਪਤਾ ਨਹੀਂ ਉਹ ਕਿਹੜੀ ਅਜਿਹੀ ਜ਼ਿੰਦਗੀ ਦੇ ਵਿੱਚ ਆ ਗਿਆ ਜਿੱਥੇ ਸਿਰਫ ਸਕੂਨ ਹੀ ਸਕੂਨ ਹੈ ਫਿਰ ਯਾਦਵਿੰਦਰ ਨੇ ਮਨ ਬਣਾ ਲਿਆ ਕਿ ਵੱਡਾ ਹੋ ਕੇ ਇਹੀ ਕੰਮ ਕਰਨਾ ਹੈ, ਜਿਸ ਦੀ ਤਸਵੀਰ ਦਿਲ ਤੇ ਦਿਮਾਗ ਉੱਤੇ ਚੰਗੀ ਤਰ੍ਹਾਂ ਛੱਪ ਚੁੱਕੀ ਸੀ।

ਜਦੋਂ ਯਾਦਵਿੰਦਰ ਨੂੰ ਜ਼ਿੰਦਗੀ ਦੀ ਚੰਗੀ ਤਰ੍ਹਾਂ ਸਮਝ ਆਉਣ ਲੱਗੀ ਤਦ ਉਹਨਾਂ ਨੇ 1995 ਦੇ ਕਰੀਬ ਘੋੜਸਵਾਰੀ ਨੂੰ ਸ਼ੌਂਕ ਵੱਜੋਂ ਅਪਨਾਉਣ ਦਾ ਫੈਸਲਾ ਕਰ ਲਿਆ ਅਤੇ ਉਸ ਵਕ਼ਤ ਉਨ੍ਹਾਂ ਦੀ ਉਮਰ 12 ਸਾਲ ਦੀ ਹੀ ਸੀ ਤੇ ਫਾਰਮ ‘ਤੇ ਦਿਨ ਰਾਤ ਫਾਰਮ ‘ਤੇ ਹੀ ਰਹਿ ਕੇ ਕੰਮ ਕਰਨ ਲੱਗੇ ਕਿਉਂ ਕਿ ਪਿਆਰ ਹੀ ਇੰਨਾ ਹੋ ਗਿਆ ਸੀ, ਇੰਝ ਲੱਗਦਾ ਸੀ ਕਿ ਯਾਦਵਿੰਦਰ ਇਹਨਾਂ ਨੂੰ ਹੀ ਆਪਣਾ ਸਭ ਕੁਝ ਮੰਨ ਬੈਠਿਆ ਹੈ।

ਜਿਵੇਂ-ਜਿਵੇਂ ਦਿਨ ਨਿਕਲਦੇ ਗਏ ਯਾਦਵਿੰਦਰ ਨੂੰ ਮੇਲਿਆਂ ਵਿੱਚ ਜਾਣ ਦੀ ਤਾਂਘ ਲੱਗੀ ਰਹਿੰਦੀ ਸੀ ਕਿ ਕਦੋਂ ਮੇਲਿਆਂ ਵਿੱਚ ਜਾਈਏ ਅਤੇ ਇਨਾਮ ਜਿੱਤੀਏ। ਉਹਨਾਂ ਨੇ ਨੁਕਰਾ ਅਤੇ ਮਾਰਵਾੜੀ ਕਿਸਮ ਦੇ ਘੋੜੇ ਰੱਖੇ ਹੋਏ ਹਨ, ਜੋ ਕਿ ਸਭ ਤੋਂ ਵਧੀਆ ਨਸਲ ਵਿੱਚ ਮੰਨੇ ਜਾਂਦੇ ਹਨ। ਦੋਨੋਂ ਨਸਲ ਦੇ ਘੋੜੇ ਬਹੁਤ ਸੋਹਣੇ ਹਨ ਕਿਉਂਕਿ ਇਨ੍ਹਾਂ ਦਾ ਕੱਦ ਕਾਠ ਵੀ ਬਾਕੀ ਘੋੜਿਆਂ ਨਾਲੋਂ ਉੱਚਾ ਤੇ ਲੰਬਾ ਹੁੰਦਾ ਹੈ।

ਹੌਲੀ-ਹੌਲੀ ਉਹ ਮੇਲਿਆਂ ਵਿੱਚ ਜਾਣ ਲੱਗ ਗਏ ਤੇ ਘੋੜਸਵਾਰੀ ਕਰਨ ਲੱਗੇ ਪਰ ਉਨ੍ਹਾਂ ਨੂੰ ਉਸ ਸਮੇਂ ਉਦੋਂ ਮੁਸ਼ਕਿਲ ਆਉਂਦੀ ਸੀ ਜਦੋਂ ਉਨ੍ਹਾਂ ਤੋਂ ਘੋੜਿਆਂ ਬਾਰੇ ਪੁੱਛਿਆ ਜਾਂਦਾ ਸੀ, ਬੇਸ਼ੱਕ ਬਜ਼ੁਰਗ ਇਹ ਕੰਮ ਕਰਦੇ ਆਏ ਸਨ ਉਹਨਾਂ ਨੂੰ ਪਤਾ ਸੀ ਪਰ ਯਾਦਵਿੰਦਰ ਨੂੰ ਜ਼ਿਆਦਾ ਜਾਣਕਾਰੀ ਨਾ ਹੋਣ ਕਰਕੇ ਮੁਸ਼ਕਿਲ ਵਿੱਚ ਆ ਜਾਂਦੇ ਸਨ, ਉੱਥੇ ਹੀ ਉਹਨਾਂ ਨੇ ਮਨ ਵਿੱਚ ਘੋੜਿਆਂ ਦਾ ਵਪਾਰ ਕਰਨ ਦਾ ਵਿਚਾਰ ਆਇਆ ਜੋ ਕਿ ਪਹਿਲਾਂ ਕਦੇ ਸੋਚਿਆ ਵੀ ਨਹੀਂ ਸੀ। ਪਰ ਉਹਨਾਂ ਨੇ ਇਸ ਉੱਤੇ ਚੰਗੀ ਤਰ੍ਹਾਂ ਉਸ ਵਕਤ ਧਿਆਨ ਨਹੀਂ ਦਿੱਤਾ।

ਉਹਨਾਂ ਨੇ ਘਰ ਵਿੱਚ ਘੋੜੇ ਰੱਖੇ ਹੋਏ ਸਨ ਤੇ ਜਿਸ ਤਰ੍ਹਾਂ ਪਿੰਡ ਵਿੱਚ ਸਭ ਨੂੰ ਪਤਾ ਸੀ ਤਾਂ ਪਿੰਡ ਤੋਂ ਬਾਹਰ ਦੇ ਲੋਕਾਂ ਨੂੰ ਜਿਵੇਂ ਪਤਾ ਲੱਗਾ ਤਾਂ ਲੋਕ ਉਹਨਾਂ ਤੋਂ ਘੋੜੇ ਖਰੀਦਣ ਆਉਣ ਲੱਗ ਗਏ ਤੇ ਇਸ ਨਾਲ ਉਹਨਾਂ ਦਾ ਇੱਕ ਘੋੜਾ ਜਾਂ ਘੋੜੇ ਦਾ ਬੱਚਾ 5 ਲੱਖ ਦੇ ਕਰੀਬ ਵਿਕਿਆ ਜਿਸ ਨੂੰ ਦੇਖ ਕੇ ਓਹ ਹੈਰਾਨ ਹੋ ਗਏ। ਵੈਸੇ ਤਾਂ ਘੋੜੇ ਘੋੜੀਆਂ ਤੋਂ ਬੱਚੇ ਪੈਦਾ ਹੋ ਰਹੇ ਸਨ ਜੋ ਬਾਅਦ ਵਿੱਚ ਉਹਨਾਂ ਦੇ ਵਪਾਰ ਦਾ ਹਿੱਸਾ ਬਣਿਆ।

ਯਾਦਵਿੰਦਰ ਸਿੰਘ ਦੇ ਮਨ ਵਿਚ ਵਿਚਾਰ ਆਇਆ ਕਿਉਂ ਨਾ ਸ਼ੌਂਕ ਦੇ ਨਾਲ-ਨਾਲ ਵਪਾਰ ਵੀ ਕੀਤਾ ਜਾਵੇ, ਫਿਰ ਉਹਨਾਂ ਨੇ ਆਪਣੇ ਪਿਤਾ ਜੀ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਇਹ ਸਹੀ ਲੱਗਾ ਅਤੇ ਹਾਂ ਕਰ ਦਿੱਤੀ। ਜਿਸ ਤਰ੍ਹਾਂ ਉਹ ਮੇਲੇ ਵਿਚ ਜਾਂਦੇ ਸਨ ਅਤੇ ਮੇਲਿਆਂ ਵਿੱਚ ਜਾਣ ਕਰਕੇ ਹੌਲ਼ੀ-ਹੌਲੀ ਘੋੜਿਆਂ ਬਾਰੇ ਪੂਰੀ ਜਾਣਕਾਰੀ ਹੋ ਗਈ ਸੀ। ਇਸ ਵਾਰ ਜਦੋਂ ਉਹ ਮੇਲੇ ਗਏ ਤਾਂ ਉੱਥੇ ਉਹਨਾਂ ਤੋਂ ਘੋੜਿਆਂ ਬਾਰੇ ਪੁੱਛਣ ਲੱਗੇ ਤਾਂ ਉਹਨਾਂ ਨੇ ਹਰ ਇੱਕ ਦੀ ਜਾਣਕਾਰੀ ਬੜੀ ਤਰਤੀਬ ਨਾਲ ਦਿੱਤੀ ਤੇ ਗ੍ਰਾਹਕ ਵੀ ਘੋੜਾ ਖਰੀਦਣ ਨੂੰ ਝੱਟ ਮੰਨ ਗਿਆ ਜਿਸ ਨਾਲ ਯਾਦਵਿੰਦਰ ਬਹੁਤ ਖੁਸ਼ ਹੋਇਆ। ਇਸ ਤਰ੍ਹਾਂ ਉਹ ਮੇਲੇ ਵਿੱਚ ਜਾਂਦੇ ਅਤੇ ਘੋੜੇ ਦਾ ਮੁੱਲ ਲੈ ਕੇ ਆਉਂਦੇ। ਇਸ ਨਾਲ ਇਹ ਹੋਇਆ ਕਿ ਜਿੱਥੇ ਉਹਨਾਂ ਨੂੰ ਜਾਣਦੇ ਤਾਂ ਹੈ ਸੀ ਪਹਿਲਾ ਪਰ ਲੋਕਾਂ ਨੂੰ ਉਹਨਾਂ ਬਾਰੇ ਹੋਰ ਜਾਣਕਾਰੀ ਹੋ ਗਈ ਤੇ ਇੱਥੇ ਹੀ ਉਹਨਾਂ ਦੇ ਹੋਰ ਗ੍ਰਾਹਕ ਬਣ ਗਏ।

ਗ੍ਰਾਹਕ ਬਣਨ ਦੇ ਨਾਲ-ਨਾਲ ਲੋਕ ਫਿਰ ਉਹਨਾਂ ਦੇ ਹੀ ਘਰ ਘੋੜੇ ਖਰੀਦਣ ਆਉਣ ਲੱਗ ਗਏ ਜਿਸ ਦਾ ਕੋਈ ਇੱਕ ਮੁੱਲ ਨਹੀਂ ਲੈ ਸਕਦੇ ਕਿਉਂਕਿ ਖਰੀਦਣ ਵਾਲੇ ‘ਤੇ ਨਿਰਭਰ ਕਰਦਾ ਹੈ ਕਿ ਘੋੜੇ ਦਾ ਬੱਚਾ ਕਿੰਨੇ ਮਹੀਨਿਆਂ ਦਾ ਲੈਣਾ ਚਾਹੁੰਦੇ ਹਨ। ਇਸ ਤਰ੍ਹਾਂ ਕਰਦੇ-ਕਰਦੇ 1995 ਤੋਂ ਬਾਅਦ ਉਹ 2005 ਵਿੱਚ ਚੰਗੀ ਤਰ੍ਹਾਂ ਕਾਮਯਾਬ ਹੋਏ।

ਅੱਜ ਉਨ੍ਹਾਂ ਦੇ ਘੋੜਿਆਂ ਦਾ ਵਪਾਰ ਇੰਨਾ ਪ੍ਰਸਾਰ ਕਰ ਚੁੱਕਿਆ ਹੈ ਕਿ ਹਰ ਕੋਈ ਇਹਨਾਂ ਕੋਲੋ ਨੁਕਰਾ ਤੇ ਮਾਰਵਾੜੀ ਦਾ ਘੋੜਾ ਲੈਣ ਦੂਰੋਂ ਆਉਂਦੇ ਹਨ, ਜਿਸ ਨਾਲ ਉਹਨਾਂ ਨੂੰ ਘਰ ਬੈਠੇ ਹੀ ਬਹੁਤ ਮੁਨਾਫ਼ਾ ਹਾਸਿਲ ਹੋ ਰਿਹਾ ਹੈ।

ਉਹਨਾਂ ਨੇ 10 ਦੇ ਕਰੀਬ ਘੋੜੇ-ਘੋੜੀਆਂ ਰੱਖੇ ਹੋਏ ਹਨ ਜਿਸ ਤੋਂ ਅੱਗੇ ਬੱਚੇ ਪੈਦਾ ਕਰ ਰਹੇ ਹਨ ਅਤੇ ਵੇਚ ਰਹੇ ਹਨ। ਉਹਨਾਂ ਨੇ ਮੁੱਖ ਤੌਰ ‘ਤੇ 2 ਕਨਾਲ ਵਿੱਚ ਫਾਰਮ ਤਿਆਰ ਕੀਤਾ ਹੋਇਆ ਹੈ, ਜੋ ਕਿ ਬਿਲਕੁਲ ਹਵਾਦਾਰ ਹੈ। ਇਸ ਤੋਂ ਇਲਾਵਾ ਉਹ ਸਵੇਰੇ ਘੋੜਿਆਂ ਨੂੰ ਸੈਰ ਲਈ ਲੈ ਕੇ ਜਾਂਦੇ ਹਨ ਅਤੇ ਘੋੜਸਵਾਰੀ ਵੀ ਕਰਦੇ ਹਨ। ਇਸ ਕੰਮ ਵਿੱਚ ਉਹਨਾਂ ਦਾ ਸਾਥ ਉਹਨਾਂ ਦਾ ਪਰਿਵਾਰ ਨਿਭਾਉਂਦਾ ਹੈ ਤੇ ਘੋੜਿਆਂ ਦਾ ਚੰਗੀ ਤਰ੍ਹਾਂ ਧਿਆਨ ਰੱਖਣ ਲਈ ਉਹਨਾਂ ਨੇ ਇੱਕ ਪੱਕੇ ਤੌਰ ‘ਤੇ ਡਾਕਟਰ ਨਾਲ ਗੱਲਬਾਤ ਕੀਤੀ ਹੋਈ ਹੈ ਜੋ ਸਮੇਂ-ਸਮੇਂ ਜਾਂਚ ਕਰਦੇ ਹਨ।

ਭਵਿੱਖ ਦੀ ਯੋਜਨਾ

ਉਹ ਘੋੜਿਆਂ ਨੂੰ ਅੱਗੇ ਪ੍ਰਤੀਯੋਗਿਤਾ ਲਈ ਤਿਆਰ ਕਰ ਰਹੇ ਹਨ ਤਾਂ ਜੋ ਦੌੜਾਂ ਵਿੱਚ ਹਿੱਸਾ ਲਿਆ ਜਾ ਸਕੇ ਤੇ ਜਿਸ ਦੀ ਤਿਆਰੀ ਹਰ ਰੋਜ਼ ਕਰਦੇ ਹਨ।

ਸੰਦੇਸ਼

ਕਿੱਤਾ ਕੋਈ ਵੀ ਮਾੜਾ ਨਹੀਂ ਹੁੰਦਾ ਬਸ ਉਸਨੂੰ ਪਹਿਲਾਂ ਸਿੱਖਣਾ ਤੇ ਫਿਰ ਕਰਨਾ ਚਾਹੀਦਾ ਹੈ ਤਾਂ ਹੀ ਇਨਸਾਨ ਕਾਮਯਾਬ ਹੋ ਸਕਦਾ ਹੈ।

ਜਸਵੰਤ ਸਿੰਘ ਸਿੱਧੂ

ਪੂਰੀ ਕਹਾਣੀ ਪੜ੍ਹੋ

ਜਸਵੰਤ ਸਿੰਘ ਸਿੱਧੂ ਨੇ ਫੁੱਲਾਂ ਦੀ ਖੇਤੀ ਦੇ ਨਾਲ ਜੈਵਿਕ ਖੇਤੀ ਨੂੰ ਵੀ ਵਧਾਇਆ

ਉਹ ਜਸਵੰਤ ਸਿੰਘ ਦੇ ਦਾਦਾ ਜੀ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਫੁੱਲਾਂ ਦੀ ਖੇਤੀ ਵੱਲ ਪ੍ਰੇਰਿਤ ਕੀਤਾ ਅਤੇ ਅੱਜ ਜਸਵੰਤ ਸਿੰਘ ਇੱਕ ਅਗਾਂਹਵਧੂ ਕਿਸਾਨ ਹਨ ਜੋ ਜੈਵਿਕ ਢੰਗਾਂ ਨਾਲ ਫੁੱਲਾਂ ਦੀ ਖੇਤੀ ਕਰ ਰਹੇ ਹਨ। ਖੇਤੀ ਦੇ ਖੇਤਰ ਵਿੱਚ ਜਸਵੰਤ ਦੀ ਯਾਤਰਾ ਬਹੁਤ ਛੋਟੀ ਉਮਰ ਵਿੱਚ ਸ਼ੁਰੂ ਹੋਈ ਜਦੋਂ ਉਨ੍ਹਾਂ ਦੇ ਦਾਦਾ ਜੀ ਬਾਗਬਾਨੀ ਦੌਰਾਨ ਆਪਣੀ ਮਦਦ ਮੰਗਦੇ ਸਨ। ਹੌਲੀ-ਹੌਲੀ ਸ੍ਰੀ ਜਸਵੰਤ ਸਿੰਘ ਦੀ ਦਿਲਚਸਪੀ ਵੀ ਫੁੱਲਾਂ ਦੀ ਖੇਤੀ ਵੱਲ ਵੱਧ ਗਈ। ਪਰ ਵਪਾਰਕ ਮਕਸਦ ਲਈ, ਉਨ੍ਹਾਂ ਦੇ ਪਿਤਾ ਝੋਨੇ ਅਤੇ ਕਣਕ ਦੀ ਖੇਤੀ ਆਪਣੇ ਪੁਰਖਾਂ ਵਾਂਗ ਕਰ ਰਹੇ ਸਨ ਅਤੇ ਘੱਟ ਜ਼ਮੀਨ ਅਤੇ ਪਰਿਵਾਰ ਦੀ ਕਮਜ਼ੋਰ ਆਰਥਿਕ ਸਥਿਤੀ ਕਾਰਨ ਉਨ੍ਹਾਂ ਦੇ ਪਿਤਾ ਕੋਈ ਵੀ ਜੋਖਿਮ ਅਤੇ ਕੋਈ ਨਵੀਂ ਚੀਜ਼ ਅਪਨਾਉਣ ਲਈ ਤਿਆਰ ਸਨ।

ਪਰਿਵਾਰ ਦੇ ਹਾਲਾਤ ਜਾਣਨ ਤੋਂ ਇਲਾਵਾ, ਜਸਵੰਤ ਸਿੰਘ ਨੇ ਆਪਣੀ ਬਾਰ੍ਹਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਪੀ.ਏ.ਯੂ. ਦੁਆਰਾ ਆਯੋਜਿਤ ਬਾਗਬਾਨੀ ਟ੍ਰੇਨਿੰਗ ਵਿੱਚ ਆਪਣਾ ਨਾਮ ਦਰਜ ਕਰਵਾਇਆ। ਉਨ੍ਹਾਂ ਨੇ ਬਾਗਬਾਨੀ ਦੀ ਟ੍ਰੇਨਿੰਗ ਲਈ, ਹਾਲਾਂਕਿ ਉਨ੍ਹਾਂ ਦੇ ਪਿਤਾ ਨੇ ਕਦੇ ਵੀ ਫਸਲਾਂ ਦੀ ਅਸਫਲਤਾ ਅਤੇ ਨੁਕਸਾਨ ਦੇ ਡਰ ਕਾਰਨ ਆਪਣੀ ਜ਼ਮੀਨ ‘ਤੇ ਫੁੱਲਾਂ ਦੀ ਖੇਤੀ ਕਰਨ ਦੀ ਆਗਿਆ ਨਹੀਂ ਦਿੱਤੀ। ਕੁੱਝ ਸਮੇਂ ਲਈ ਜਸਵੰਤ ਸਿੰਘ ਨੇ ਕਣਕ ਅਤੇ ਝੋਨੇ ਦੀ ਖੇਤੀ ਕੀਤੀ, ਪਰ ਛੇਤੀ ਹੀ ਉਨ੍ਹਾਂ ਨੇ ਆਪਣੇ ਪਿਤਾ ਨੂੰ ਫੁੱਲਾਂ ਦੀ ਖੇਤੀ (ਮੈਰੀਗੋਲਡ, ਕ੍ਰਿਸੈਨਥਮ, ਗਲੇਡਿਓਲਸ, ਗੁਲਾਬ ਅਤੇ ਸਥਾਨਕ ਗੁਲਾਬ) ਲਈ ਮਨਾ ਲਿਆ ਅਤੇ 1998 ਵਿੱਚ ਉਨ੍ਹਾਂ ਨੇ ਜ਼ਮੀਨ ਦੇ ਇੱਕ ਛੋਟੇ ਜਿਹੇ ਹਿੱਸੇ ‘ਤੇ ਸ਼ੁਰੂ ਕੀਤਾ (2 ਮਰਲੇ ≃ 25.2929 ਵਰਗ ਮੀਟਰ) ।

“ਜਦੋਂ ਮੇਰੇ ਪਿਤਾ ਸਹਿਮਤ ਹੋਏ ਤਾਂ ਉਸ ਸਮੇਂ ਮੈਂ ਫੁੱਲਾਂ ਦੀ ਖੇਤੀ ਲਈ ਪੂਰੀ ਤਰ੍ਹਾਂ ਦ੍ਰਿੜ ਸੀ ਅਤੇ ਉਸ ਸਮੇਂ ਨਾਲ ਇਸ ਦਾ ਵਿਸਥਾਰ ਕਰਨ ਦਾ ਫੈਸਲਾ ਕੀਤਾ ਅਤੇ ਇਸ ਤੋਂ ਵਧੀਆ ਮੁਨਾਫ਼ਾ ਪ੍ਰਾਪਤ ਕੀਤਾ। ਹਾਲਾਂਕਿ ਫੁੱਲਾਂ ਨੂੰ ਵੇਚਣ ਲਈ ਨੇੜੇ ਕੋਈ ਵਧੀਆ ਬਾਜ਼ਾਰ ਨਹੀਂ ਸੀ, ਫਿਰ ਵੀ ਮੈਂ ਪੱਕਾ ਸੀ ਅਤੇ ਵਾਪਸ ਮੁੜਨਾ ਨਹੀਂ ਚਾਹੁੰਦਾ ਸੀ।” – ਜਸਵੰਤ ਸਿੰਘ ਸਿੱਧੂ

ਜਦੋਂ ਤੁੜਾਈ ਦਾ ਸਮਾਂ ਆਇਆ, ਉਸ ਸਮੇਂ ਜਸਵੰਤ ਸਿੰਘ ਨੇ ਆਪਣੇ ਨੇੜਲੇ ਪਿੰਡਾਂ ਵਿੱਚ ਘਰਾਂ ਦਾ ਦੌਰਾ ਕੀਤਾ ਜਿਸ ਵਿੱਚ ਵਿਆਹ ਦੀਆਂ ਰਸਮਾਂ ਜਾਂ ਕਿਸੇ ਵੀ ਤਿਉਹਾਰ ਦਾ ਆਯੋਜਨ ਹੋਣਾ ਸੀ, ਅਤੇ ਘਰਾਂ ਅਤੇ ਕਾਰਾਂ ਨੂੰ ਫੁੱਲਾਂ ਨਾਲ ਸਜਾਉਣ ਦਾ ਠੇਕਾ ਲੈ ਲਿਆ। ਇਸ ਤਰੀਕੇ ਨਾਲ, ਉਨ੍ਹਾਂ ਨੇ 8000-9000 ਰੁਪਏ ਦਾ ਮੁਨਾਫਾ ਕਮਾਇਆ। ਜਸਵੰਤ ਦੀ ਤਰੱਕੀ ਦੇਖ ਕੇ ਉਨ੍ਹਾਂ ਦੇ ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰ ਬਹੁਤ ਖੁਸ਼ ਹੋਏ ਅਤੇ ਇਸ ਨਾਲ ਜਸਵੰਤ ਸਿੰਘ ਦੀ ਹਿੰਮਤ ਵਧੀ। ਹੌਲੀ-ਹੌਲੀ ਉਨ੍ਹਾਂ ਨੇ 2 ½ ਕਨਾਲ ਵਿੱਚ ਫੁੱਲਾਂ ਦੀ ਖੇਤੀ ਦਾ ਵਿਸਥਾਰ ਕੀਤਾ ਅਤੇ ਇਸ ਸਮੇਂ ਇਹ 3 ਏਕੜ ਵਿੱਚ ਹੈ। ਸਮੇਂ-ਸਮੇਂ ‘ਤੇ ਜਸਵੰਤ ਨਰਸਰੀ ਤੋਂ ਕੁੱਝ ਨਵੇਂ ਫੁੱਲ ਅਤੇ ਪੌਦੇ ਲਿਆਉਂਦੇ ਹਨ। ਹੁਣ ਉਨ੍ਹਾਂ ਨੇ ਫੁੱਲਾਂ ਦੀ ਨਰਸਰੀ ਤਿਆਰ ਕਰਨੀ ਵੀ ਸ਼ੁਰੂ ਕੀਤੀ ਹੈ, ਜਿਸ ਤੋਂ ਉਹ ਵਧੀਆ ਆਮਦਨ ਕਮਾ ਰਹੇ ਹਨ ਅਤੇ ਅੱਜ ਵੀ ਉਹ ਖੁਦ ਮਾਰਕਟਿੰਗ ਦੇ ਹਿੱਸੇ ਦਾ ਪ੍ਰਬੰਧਨ ਕਰਦੇ ਹਨ।

ਜਸਵੰਤ ਸਿੰਘ ਦੀ ਸਖਤ ਮਿਹਨਤ ਵਿਅਰਥ ਨਹੀਂ ਗਈ ਕਿਉਂਕਿ ਬਹੁਤ ਸਾਰੇ ਯਤਨਾਂ ਲਈ ਉਨ੍ਹਾਂ ਨੂੰ ਸੁਰਜੀਤ ਸਿੰਘ ਢਿੱਲੋ ਸਟੇਟ ਅਵਾਰਡ (2014) ਮਿਲਿਆ।

ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਜਸਵੰਤ ਸਿੰਘ ਫੁੱਲਾਂ ਦੀ ਖੇਤੀ ਨੂੰ ਵਧਾਉਣ ਅਤੇ ਠੇਕੇ ‘ਤੇ ਜ਼ਮੀਨ ਲੈ ਕੇ ਪੋਲੀਹਾਊਸ ਖੇਤੀ ਦੇ ਖੇਤਰ ਵਿੱਚ ਉੱਦਮ ਕਰਨ ਦੀ ਯੋਜਨਾ ਬਣਾ ਰਹੇ ਹਨ।

ਸੰਦੇਸ਼
ਸਰਕਾਰੀ ਯੋਜਨਾਵਾਂ ਅਤੇ ਸਬਸਿਡੀ ਦੇ ਆਧਾਰ ‘ਤੇ ਨਿਰਭਰ ਹੋਣ ਦੀ ਬਜਾਏ, ਕਿਸਾਨਾਂ ਨੂੰ ਖੇਤੀਬਾੜੀ ਵਿੱਚ ਆਪਣਾ ਯਤਨ ਸ਼ੁਰੂ ਕਰਨਾ ਚਾਹੀਦਾ ਹੈ।

ਮਨਪ੍ਰੀਤ ਕੌਰ

ਪੂਰੀ ਕਹਾਣੀ ਪੜ੍ਹੋ

ਪੱਛਮੀ ਸੱਭਿਆਚਾਰ ਦੇ ਇਸ ਦੌਰ ਵਿੱਚ ਆਪਣੇ ਵਿਰਸੇ ਨੂੰ ਬਚਾਉਣ ਲਈ ਯੋਗਦਾਨ ਦੇ ਰਹੀ ਹੈ ਇਹ ਪੰਜਾਬ ਦੀ ਧੀ

ਅੱਜ-ਕੱਲ੍ਹ ਪੱਛਮੀ ਸੱਭਿਅਤਾ ਅਪਨਾਉਣ ਦੇ ਚੱਕਰ ਵਿੱਚ ਅਸੀਂ ਆਪਣੇ ਪੰਜਾਬ ਦੇ ਅਮੀਰ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ। ਸਾਡਾ ਸੱਭਿਆਚਾਰ, ਵਿਰਸਾ ਅਤੇ ਪਿਛੋਕੜ ਪ੍ਰਦਰਸ਼ਨੀਆਂ ਦਾ ਹਿੱਸਾ ਬਣ ਕੇ ਰਹਿ ਗਿਆ ਹੈ। ਪੁਰਾਣੇ ਸਮਿਆਂ ‘ਚ ਦਰੀਆਂ, ਖੇਸੀਆਂ ਅਤੇ ਫੁਲਕਾਰੀਆਂ ਕੱਢਣੀਆਂ ਪੰਜਾਬਣਾਂ ਦਾ ਸ਼ੌਂਕ ਹੁੰਦਾ ਸੀ। ਪਰ ਅੱਜ-ਕੱਲ੍ਹ ਫੁਲਕਾਰੀਆਂ ਕੱਢਣੀਆਂ ਤਾਂ ਕੀ, ਪੰਜਾਬਣਾਂ ਫੁਲਕਾਰੀਆਂ ਲੈਂਦੀਆਂ ਹੀ ਨਹੀਂ। ਸਾਡੀ ਨਵੀਂ ਪੀੜ੍ਹੀ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਫੁਲਕਾਰੀ ਹੁੰਦੀ ਕੀ ਹੈ?

ਪੱਛਮੀ ਸੱਭਿਅਤਾ ਦੇ ਇਸ ਦੌਰ ਵਿੱਚ ਪੰਜਾਬ ਦੀ ਇੱਕ ਅਜਿਹੀ ਧੀ ਹੈ, ਜੋ ਆਪਣਾ ਵਿਰਸਾ ਸਾਂਭਣ ਲਈ ਯਤਨਸ਼ੀਲ ਹੈ। ਤਰਨ ਤਾਰਨ ਜ਼ਿਲ੍ਹੇ ਦੀ ਅਰਥ-ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕਰਨ ਵਾਲੀ ਮਨਪ੍ਰੀਤ ਕੌਰ ਫੁਲਕਾਰੀਆਂ ਬਣਾਉਣ ਦਾ ਕੰਮ ਕਰਦੀ ਹੈ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਘਰ ਵਿੱਚ ਆਰਥਿਕ ਤੰਗੀ ਹੋਣ ਦੇ ਕਾਰਨ ਮਨਪ੍ਰੀਤ ਆਪਣੇ ਪਰਿਵਾਰ ਦੀ ਮਦਦ ਕਰਨਾ ਚਾਹੁੰਦੀ ਸੀ। ਮਨਪ੍ਰੀਤ ਦੇ ਦਾਦੀ ਜੀ ਅਤੇ ਮਾਤਾ ਜੀ ਫੁਲਕਾਰੀਆਂ ਬਣਾਇਆ ਕਰਦੇ ਸਨ। ਇੱਕ ਦਿਨ ਅਚਾਨਕ ਮਨਪ੍ਰੀਤ ਦੀ ਨਜ਼ਰ ਆਪਣੀ ਦਾਦੀ ਜੀ ਦੇ ਟਰੰਕ ਵਿੱਚ ਪਈ ਫੁਲਕਾਰੀ ‘ਤੇ ਪਈ, ਤਾਂ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਫੁਲਕਾਰੀ ਬਣਾਉਣ ਦੇ ਕੰਮ ਨੂੰ ਇੱਕ ਕਾਰੋਬਾਰ ਦੇ ਰੂਪ ਵਿੱਚ ਸ਼ੁਰੂ ਕੀਤਾ ਜਾਵੇ। ਆਪਣੀ ਇਸ ਸੋਚ ਨੂੰ ਹਕੀਕਤ ਵਿੱਚ ਬਦਲਣ ਲਈ ਮਨਪ੍ਰੀਤ ਨੇ ਆਪਣੇ ਦੋਸਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਪਰ ਉਹਨਾਂ ਦੇ ਦੋਸਤਾਂ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਇਸ ਕਾਰੋਬਾਰ ਵਿੱਚ ਕੋਈ ਫਾਇਦਾ ਨਹੀਂ, ਅੱਜ-ਕੱਲ੍ਹ ਲੋਕ ਇਹ ਸਭ ਪਸੰਦ ਨਹੀਂ ਕਰਦੇ। ਸਾਰੇ ਕਹਿੰਦੇ ਸੀ ਕਿ ਇਸ ਕੰਮ ਵਿੱਚ ਕੋਈ ਫਾਇਦਾ ਨਹੀਂ।

“ਮੇਰੇ ਦੋਸਤਾਂ ਨੇ ਕਿਹਾ ਕਿ ਇਹ ਬੈਕਵਰਡ ਚੀਜ਼ ਆ, ਇਸਨੂੰ ਕੋਈ ਪਸੰਦ ਨਹੀਂ ਕਰਦਾ। ਇਸ ਗੱਲ ਨੇ ਮੈਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਲੋਕ ਇਸਨੂੰ ਬੈਕਵਰਡ ਕਿਉਂ ਸਮਝਦੇ ਹਨ? ਇਸ ਕਿਉਂ ਦਾ ਜਵਾਬ ਲੱਭਣਾ ਬਹੁਤ ਜ਼ਰੂਰੀ ਸੀ।” – ਮਨਪ੍ਰੀਤ ਕੌਰ

ਇਸ ਤੋਂ ਬਾਅਦ ਮਨਪ੍ਰੀਤ ਨੇ ਆਪਣੇ ਇਸ ਵਿਰਸੇ ਨੂੰ ਮੁੜ ਸੁਰਜੀਤ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੰਨ 2015 ਵਿੱਚ 5 ਔਰਤਾਂ ਦੇ ਇੱਕ ਗਰੁੱਪ ਦੀ ਮਦਦ ਨਾਲ ਸਭ ਤੋਂ ਪਹਿਲਾਂ ਉਨ੍ਹਾਂ ਨੇ ਪੰਜ ਫੁਲਕਾਰੀਆਂ ਬਣਾਈਆਂ। ਫੁਲਕਾਰੀਆਂ ਬਣਾਉਣ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਹੁਣ ਇਹਨਾਂ ਨੂੰ ਵੇਚਿਆ ਕਿੱਥੇ ਜਾਵੇ ? ਇਸ ਉਦੇਸ਼ ਲਈ ਉਹਨਾਂ ਨੇ ਇੰਟਰਨੈੱਟ ‘ਤੇ ਖੋਜ ਆਰੰਭ ਕੀਤੀ, ਜਿਸ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਸਰਕਾਰੀ ਸੰਸਥਾ ਹੈ, ਜੋ ਫੁਲਕਾਰੀਆਂ ਖਰੀਦਦੀ ਹੈ। ਮਨਪ੍ਰੀਤ ਨੇ ਉਸ ਸੰਸਥਾ ਨੂੰ ਫੁਲਕਾਰੀਆਂ ਦਿਖਾਈਆਂ ਅਤੇ ਸੰਸਥਾ ਨੇ ਉਹ ਪੰਜ ਫੁਲਕਾਰੀਆਂ ਵੇਚਣ ਲਈ ਲੈ ਲਈਆਂ। ਇਹ ਸੰਸਥਾ ਫੁਲਕਾਰੀਆਂ ਦੇ ਪੈਸੇ ਉਦੋਂ ਦਿੰਦੀ ਸੀ, ਜਦ ਫੁਲਕਾਰੀਆਂ ਵਿੱਕ ਜਾਂਦੀਆਂ ਸੀ। ਇਸ ਕਾਰਨ ਮਨਪ੍ਰੀਤ ਹੁਰਾਂ ਨੂੰ ਪੈਸੇ ਦੋ-ਤਿੰਨ ਮਹੀਨਿਆਂ ਬਾਅਦ ਮਿਲਦੇ ਸੀ, ਜਿਸ ਕਾਰਨ ਘਰ ਦਾ ਖਰਚਾ ਚੱਲਣਾ ਵੀ ਮੁਸ਼ਕਿਲ ਸੀ। ਇੱਕ ਸਾਲ ਤੱਕ ਇਹ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਿਹਾ।

“ਆਪਣੀ ਪਾਈ-ਪਾਈ ਮੇਰੇ ਮਾਤਾ-ਪਿਤਾ ਨੇ ਇਸ ਕੰਮ ਵਿੱਚ ਲਗਾ ਦਿੱਤੀ, ਕਿਉਂਕਿ ਉਹਨਾਂ ਨੂੰ ਮੇਰੇ ‘ਤੇ ਵਿਸ਼ਵਾਸ ਸੀ ਕਿ ਮੈਂ ਇਹ ਕੰਮ ਕਰ ਸਕਦੀ ਹਾਂ।” – ਮਨਪ੍ਰੀਤ ਕੌਰ

ਇੱਕ ਸਾਲ ਤੱਕ ਇਸੇ ਤਰ੍ਹਾਂ ਚੱਲਣ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਇਸ ਤਰ੍ਹਾਂ ਤਾਂ ਕੰਮ ਨਹੀਂ ਚੱਲ ਸਕਦਾ, ਕਿਉਂਕਿ ਉਹਨਾਂ ਨੇ ਗਰੁੱਪ ਦੇ ਬਾਕੀ ਮੈਂਬਰਾਂ ਨੂੰ ਵੀ ਪੈਸੇ ਦੇਣੇ ਹੁੰਦੇ ਸਨ। ਇਸ ਲਈ ਉਹਨਾਂ ਨੇ ਇੰਟਰਨੈੱਟ ਦੀ ਮਦਦ ਲਈ। ਸੋਸ਼ਲ ਮੀਡਿਆ ‘ਤੇ ਪੇਜ ਬਣਾਏ। ਪਰ ਇੱਥੇ ਵੀ ਇੱਕ ਫੁਲਕਾਰੀ ਨੂੰ ਖਰੀਦਣ ਲਈ ਲੋਕ ਬਹੁਤੀ ਦਿਲਚਸਪੀ ਨਹੀਂ ਦਿਖਾਉਂਦੇ ਸਨ। ਇਸ ਕਾਰਣ ਮਨਪ੍ਰੀਤ ਨੇ ਸੋਚਿਆ ਕਿ ਜਿਸ ਚੀਜ਼ ਨੂੰ ਲੋਕ ਬੈਕਵਰਡ ਸਮਝਦੇ ਹਨ, ਕਿਉਂ ਨਾ ਇਸਨੂੰ ਇੱਕ ਮਾਡਰਨ ਦਿੱਖ ਦਿੱਤੀ ਜਾਵੇ ?

“ਅਸੀਂ ਆਪਣੇ ਸੱਭਿਆਚਾਰ ਨੂੰ ਥੋੜ੍ਹਾ ਜਿਹਾ ਮਾਡਰਨ ਕਰਕੇ ਨਵੀਂ ਦਿੱਖ ਦੇਣ ਲਈ ਹਲਕੇ ਦੁਪੱਟਿਆਂ ‘ਤੇ ਫੁਲਕਾਰੀ ਦੇ ਬੂਟੇ ਪਾਏ, ਤਾਂ ਜੋ ਕੁੜੀਆਂ ਇਹਨਾਂ ਨੂੰ ਜੀਨ ਦੇ ਨਾਲ ਵੀ ਲੈ ਸਕਣ।” – ਮਨਪ੍ਰੀਤ ਕੌਰ

ਮਨਪ੍ਰੀਤ ਦਾ ਇਹ ਤਰੀਕਾ ਕਾਫੀ ਹੱਦ ਤੱਕ ਕਾਰਗਰ ਸਾਬਿਤ ਹੋਇਆ। ਇਸ ਨਾਲ ਉਹਨਾਂ ਦੀਆਂ ਫੁਲਕਾਰੀਆਂ ਦੀ ਵਿਕਰੀ ਵੱਧ ਗਈ। ਇਸ ਗਰੁੱਪ ਵਿੱਚ ਸ਼ਹਿਰ ਦੀਆਂ 20-30 ਔਰਤਾਂ ਕੰਮ ਕਰਦੀਆਂ ਸਨ, ਪਰ ਮਨਪ੍ਰੀਤ ਇਸ ਕੰਮ ਵਿੱਚ ਪਿੰਡਾਂ ਦੀਆਂ ਔਰਤਾਂ ਨੂੰ ਵੀ ਆਪਣੇ ਨਾਲ ਜੋੜਨਾ ਚਾਹੁੰਦੇ ਸਨ, ਕਿਉਂਕਿ ਪਿੰਡਾਂ ਦੀਆਂ ਔਰਤਾਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਹੈ ਅਤੇ ਉਹ ਇਸ ਕੰਮ ਵਿੱਚ ਕਾਫੀ ਤਜ਼ਰਬਾ ਰੱਖਦੀਆਂ ਹਨ। ਪਰ ਪਿੰਡਾਂ ਦੀਆਂ ਔਰਤਾਂ ਲਈ ਬਾਹਰ ਆ ਕੇ ਕੰਮ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਲਈ ਆਪਣੇ ਨਾਲ ਜੁੜੀਆਂ ਪਿੰਡਾਂ ਦੀਆਂ ਔਰਤਾਂ ਨੂੰ ਮਨਪ੍ਰੀਤ ਆਪ ਘਰ ਜਾ ਕੇ ਫੁਲਕਾਰੀ ਬਣਾਉਣ ਦਾ ਸਮਾਨ ਦੇ ਕੇ ਆਉਂਦੇ ਹਨ, ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਮਨਪ੍ਰੀਤ ਦੇ ਇਸ ਉੱਦਮ ਨਾਲ ਉਹਨਾਂ ਔਰਤਾਂ ਨੂੰ ਰੁਜ਼ਗਾਰ ਮਿਲਿਆ, ਜੋ ਘਰ ਤੋਂ ਬਾਹਰ ਆ ਕੇ ਕੰਮ ਨਹੀਂ ਕਰ ਸਕਦੀਆਂ ਸਨ।

ਇੰਟਰਨੈੱਟ ‘ਤੇ ਮਨਪ੍ਰੀਤ ਹੁਰਾਂ ਨੂੰ ਸਭ ਤੋਂ ਪਹਿਲਾਂ ਵਿਦੇਸ਼ ਤੋਂ ਆਰਡਰ ਮਿਲਿਆ। ਉਹਨਾਂ ਨੇ ਵਿਆਹ ਵਿੱਚ ਤੋਹਫ਼ੇ ਵਜੋਂ ਦੇਣ ਲਈ 40 ਫੁਲਕਾਰੀਆਂ ਦਾ ਆਰਡਰ ਦਿੱਤਾ। ਇਸ ਆਰਡਰ ਦੇ ਤਹਿਤ ਭੇਜੀਆਂ ਫੁਲਕਾਰੀਆਂ ਨੂੰ ਬਹੁਤ ਪਸੰਦ ਕੀਤਾ ਗਿਆ, ਜਿਸ ਨਾਲ ਵਿਦੇਸ਼ਾਂ ਵਿੱਚ ਵੀ ਉਹਨਾਂ ਦੀਆਂ ਫੁਲਕਾਰੀਆਂ ਦੀ ਮੰਗ ਵੱਧ ਗਈ। ਵਿਦੇਸ਼ੀ ਮੀਡਿਆ ਨੇ ਵੀ ਮਨਪ੍ਰੀਤ ਦੇ ਗਰੁੱਪ ਦੀ ਬਹੁਤ ਮਦਦ ਕੀਤੀ। ਉਹਨਾਂ ਨੇ ਮਨਪ੍ਰੀਤ ਦਾ ਵੀਡੀਓ ਕਾੱਲ ਦੇ ਜ਼ਰੀਏ ਇੰਟਰਵਿਊ ਲੈ ਕੇ ਪ੍ਰਮੋਟ ਕੀਤਾ, ਜਿਸ ਕਾਰਨ ਉਹਨਾਂ ਨੂੰ ਵਿਦੇਸ਼ਾਂ ਜਿਵੇਂ ਕਿ ਕੈਨੇਡਾ, ਅਮਰੀਕਾ ਵਿੱਚੋਂ ਹੋਰ ਬਹੁਤ ਸਾਰੇ ਆਰਡਰ ਮਿਲ ਰਹੇ ਹਨ। ਸੀਨੀਅਰ ਪੱਤਰਕਾਰ ਬਲਤੇਜ ਸਿੰਘ ਪੰਨੂ ਜੀ ਨੇ ਮਨਪ੍ਰੀਤ ਦੀ ਪੋਸਟ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤੀ, ਜਿਸ ਨਾਲ ਉਹਨਾਂ ਨੂੰ ਕਾਫੀ ਫਾਇਦਾ ਹੋਇਆ।

“ਪੰਜਾਬ ਤੋਂ ਜ਼ਿਆਦਾ ਵਿਦੇਸ਼ਾਂ ਦੇ ਲੋਕ ਫੁਲਕਾਰੀਆਂ ਜ਼ਿਆਦਾ ਖਰੀਦਦੇ ਹਨ। ਸਾਡੇ ਜ਼ਿਆਦਾਤਰ ਗ੍ਰਾਹਕ ਵਿਦੇਸ਼ਾਂ ਤੋਂ ਹਨ।” – ਮਨਪ੍ਰੀਤ ਕੌਰ

ਇਸਦੇ ਨਾਲ-ਨਾਲ ਮਨਪ੍ਰੀਤ ਜੀ ਦੇ ਕੋਲ ਕਈ ਕਾਲਜਾਂ ਦੇ ਵਿਦਿਆਰਥੀ ਇੰਟਰਨਸ਼ਿਪ ‘ਤੇ ਟ੍ਰੇਨਿੰਗ ਲੈਣ ਲਈ ਵੀ ਆਉਂਦੇ ਹਨ।

ਉਪਲੱਬਧੀਆਂ
ਆਪਣੇ ਵਿਰਸੇ ਨੂੰ ਸਾਂਭਣ ਲਈ ਕੀਤੇ ਉੱਦਮਾਂ ਕੇ ਕਾਰਨ ਮਨਪ੍ਰੀਤ ਨੂੰ ਬਹੁਤ ਸਾਰੇ ਅਵਾਰਡ ਵੀ ਮਿਲੇ ਹਨ, ਜਿਨ੍ਹਾਂ ਵਿੱਚੋਂ ਕੁੱਝ ਹੇਠਾਂ ਦੱਸੇ ਹਨ:
  • ਹਮਦਰਦ ਵਿਰਾਸਤੀ ਮੇਲੇ ਵਿੱਚ ਵਿਸ਼ੇਸ਼ ਸਨਮਾਨ
  • ਪੀ.ਟੀ.ਸੀ. ਪੰਜਾਬੀ ਚੈਨਲ ਵੱਲੋਂ ਸਿਰਜਣਹਾਰੀ ਅਵਾਰਡ

ਵਿਰਸੇ ਨੂੰ ਕਾਇਮ ਰੱਖਣ ਦੀਆਂ ਇਹਨਾਂ ਕੋਸ਼ਿਸ਼ਾਂ ਦੇ ਕਾਰਨ ਮਨਪ੍ਰੀਤ ਨੂੰ ਤਰਨ ਤਾਰਨ ਜ਼ਿਲ੍ਹੇ ਦੀ ਬਰੈਂਡ ਅੰਬੈਸਡਰ ਵੀ ਬਣਾਇਆ ਗਿਆ ਹੈ।

ਭਵਿੱਖ ਦੀਆਂ ਯੋਜਨਾਵਾਂ

ਆਉਣ ਵਾਲੇ ਸਮੇਂ ਵਿੱਚ ਮਨਪ੍ਰੀਤ ਫੁਲਕਾਰੀ ਦੇ ਇਸ ਕਾਰੋਬਾਰ ਨੂੰ ਵਿਦੇਸ਼ਾਂ ਦੇ ਨਾਲ-ਨਾਲ ਆਪਣੇ ਦੇਸ਼ ਵਿੱਚ ਵੀ ਮਸ਼ਹੂਰ ਕਰਨਾ ਚਾਹੁੰਦੇ ਹਨ, ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੇ ਅਮੀਰ ਵਿਰਸੇ ਨੂੰ ਸਮਝੇ ਅਤੇ ਜਾਣੇ।

ਸੰਦੇਸ਼
“ਨੌਜਵਾਨ ਪੀੜ੍ਹੀ ਨੂੰ ਆਪਣਾ ਵਿਰਸਾ ਸੰਭਾਲਣ ਲਈ ਯਤਨ ਕਰਨੇ ਚਾਹੀਦੇ ਹਨ। ਇਸ ਕੰਮ ਵਿੱਚ ਵੀ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਦੇ ਹਨ। ਜੋ ਔਰਤਾਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੀਆਂ, ਉਹ ਘਰ ਵਿੱਚ ਰਹਿ ਕੇ ਹੀ ਇਹ ਕੰਮ ਕਰ ਸਕਦੀਆਂ ਹਨ ਅਤੇ ਇਹ ਉਹਨਾਂ ਲਈ ਕਮਾਈ ਦਾ ਸਾਧਨ ਬਣ ਸਕਦਾ ਹੈ।”

ਕੁਲਵਿੰਦਰ ਸਿੰਘ ਨਾਗਰਾ

ਪੂਰੀ ਕਹਾਣੀ ਪੜ੍ਹੋ

ਬਿਹਤਰ ਵਰਤਮਾਨ ਅਤੇ ਭਵਿੱਖ ਦੀ ਉਮੀਦ ਨਾਲ ਕੁਲਵਿੰਦਰ ਸਿੰਘ ਨਾਗਰਾ ਕੁਦਰਤੀ ਖੇਤੀ ਵੱਲ ਮੁੜੇ

ਉਮੀਦ ਇੱਕ ਸਕਾਰਾਤਮਕ ਭਾਵਨਾ ਹੈ ਜੋ ਕਿਸੇ ਵਿਅਕਤੀ ਨੂੰ ਭਵਿੱਖ ਬਾਰੇ ਸੋਚਣ ਦੀ ਤਾਕਤ ਦਿੰਦੀ ਹੈ, ਭਾਵੇਂ ਹੀ ਇਸ ਬਾਰੇ ਕੁੱਝ ਨਿਸ਼ਚਿਤ ਨਾ ਹੋਵੇ ਅਤੇ ਅਸੀਂ ਜਾਣਦੇ ਹਾਂ ਕਿ ਅਸੀਂ ਬਿਹਤਰ ਭਵਿੱਖ ਬਾਰੇ ਸੋਚਦੇ ਹਾਂ ਤਾਂ ਫਿਰ ਕੁੱਝ ਨਕਾਰਾਤਮਕ ਨਤੀਜਿਆਂ ਨੂੰ ਜਾਣਨ ਦੇ ਬਾਵਜੂਦ ਵੀ ਸਾਡੇ ਕੰਮ ਆਪਣੇ ਆਪ ਹੀ ਜਲਦੀ ਹੋ ਜਾਂਦੇ ਹਨ। ਇਸ ਤਰ੍ਹਾਂ ਦਾ ਹੀ ਕੁੱਝ ਜ਼ਿਲ੍ਹਾ ਸੰਗਰੂਰ ਦੇ ਪਿੰਡ ਨਾਗਰਾ ਦੇ ਇੱਕ ਅਗਾਂਹਵਧੂ ਕਿਸਾਨ ਕੁਲਵਿੰਦਰ ਸਿੰਘ ਨਾਗਰਾ ਜੀ ਨਾਲ ਹੋਇਆ, ਜਿਨ੍ਹਾਂ ਦੀ ਉਮੀਦ ਨੇ ਉਨ੍ਹਾਂ ਨੂੰ ਕੁਦਰਤੀ ਖੇਤੀ ਵੱਲ ਮੋੜਿਆ।

“ਕੁਦਰਤੀ ਖੇਤੀ ਵਿੱਚ ਜਾਣ ਤੋਂ ਪਹਿਲਾਂ ਮੈਨੂੰ ਪਤਾ ਸੀ ਕਿ ਮੈਨੂੰ ਲਗਾਤਾਰ ਦੋ ਸਾਲ ਤੱਕ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਇਸ ਸਥਿਤੀ ਨੂੰ ਸਮਝਣ ਤੋਂ ਬਾਅਦ ਵੀ ਮੈਂ ਕੁਦਰਤੀ ਢੰਗਾਂ ਨੂੰ ਅਪਨਾਉਣ ਦਾ ਫੈਸਲਾ ਕੀਤਾ, ਕਿਉਂਕਿ ਮੇਰੇ ਲਈ ਮੇਰਾ ਪਰਿਵਾਰ ਅਤੇ ਆਲੇ-ਦੁਆਲੇ ਦਾ ਵਾਤਾਵਰਨ ਪੈਸੇ ਕਮਾਉਣ ਨਾਲੋਂ ਵੱਧ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਮੈਂ ਆਪਣੇ ਪਰਿਵਾਰ ਅਤੇ ਖੁਦ ਲਈ ਕਮਾਈ ਕਰ ਰਿਹਾ ਹਾਂ, ਕੀ ਹੋਵੇਗਾ ਜੇਕਰ ਬਹੁਤ ਸਾਰਾ ਪੈਸਾ ਕਮਾਉਣ ਤੋਂ ਬਾਅਦ ਵੀ ਮੈਂ ਆਪਣੇ ਪਰਿਵਾਰ ਨੂੰ ਤੰਦਰੁਸਤ ਨਹੀਂ ਰੱਖ ਸਕਦਾ … ਤਾਂ ਸਭ ਕੁੱਝ ਵਿਅਰਥ ਹੈ।”

ਖੇਤੀ ਦੇ ਪਿਛੋਕੜ ਨਾਲ ਸੰਬੰਧਿਤ ਕੁਲਵਿੰਦਰ ਸਿੰਘ ਨਾਗਰਾ ਜੀ ਨੇ ਵੀ ਆਪਣੇ ਪਿਤਾ ਦੇ ਦੱਸੇ ਕਦਮਾਂ ‘ਤੇ ਚੱਲਣ ਦਾ ਫੈਸਲਾ ਕੀਤਾ। 1997 ਵਿੱਚ ਆਪਣੀ ਮੈਟ੍ਰਿਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਨ੍ਹਾਂ ਨੇ ਪਰਿਵਾਰ ਦੀਆਂ ਪੁਰਾਣੀਆਂ ਤਕਨੀਕਾਂ ਨੂੰ ਅਪਣਾ ਕੇ ਝੋਨੇ ਅਤੇ ਕਣਕ ਦੀ ਖੇਤੀ ਸ਼ੁਰੂ ਕੀਤੀ। ਸਾਲ 2000 ਤੱਕ, ਉਨ੍ਹਾਂ ਨੇ 10 ਏਕੜ ਜ਼ਮੀਨ ‘ਤੇ ਕਣਕ ਅਤੇ ਝੋਨੇ ਦੀ ਖੇਤੀ ਜਾਰੀ ਰੱਖੀ ਅਤੇ ਇੱਕ ਏਕੜ ਵਿੱਚ ਮਟਰ, ਪਿਆਜ਼, ਲਸਣ ਅਤੇ ਲੌਕੀ ਆਦਿ ਵਰਗੀਆਂ ਕੁੱਝ ਸਬਜ਼ੀਆਂ ਉਗਾਈਆਂ। ਪਰ ਉਹ ਕਣਕ ਅਤੇ ਝੋਨੇ ਤੋਂ ਸੰਤੁਸ਼ਟ ਨਹੀਂ ਸਨ। ਇਸ ਲਈ ਉਨ੍ਹਾਂ ਨੇ ਹੌਲੀ-ਹੌਲੀ ਸਬਜ਼ੀਆਂ ਦੀ ਖੇਤੀ ਦੇ ਖੇਤਰ ਨੂੰ ਇੱਕ ਏਕੜ ਤੋਂ 7 ਏਕੜ ਤੱਕ ਅਤੇ ਕਿੰਨੂ ਅਤੇ ਅਮਰੂਦ 1½ ਏਕੜ ਵਿੱਚ ਉਗਾਉਣਾ ਸ਼ੁਰੂ ਕੀਤਾ।

“ਕਿੰਨੂ ਘੱਟ ਸਫ਼ਲ ਸੀ ਪਰ ਅਮਰੂਦ ਨੇ ਵਧੀਆ ਫਾਇਦਾ ਦਿੱਤਾ ਅਤੇ ਮੈਂ ਇਸ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਾਂਗਾ।”

ਬਾਗ਼ਬਾਨੀ ਦੀ ਸਫ਼ਲਤਾ ਦੇ ਅਨੁਭਵ ਨੇ ਕੁਲਵਿੰਦਰ ਸਿੰਘ ਨਾਗਰਾ ਜੀ ਦੇ ਆਤਮ-ਵਿਸ਼ਵਾਸ ਨੂੰ ਵਧਾਇਆ ਅਤੇ ਤੇਜ਼ੀ ਨਾਲ ਉਨ੍ਹਾਂ ਨੇ ਆਪਣੀਆਂ ਖੇਤੀ ਦੀਆਂ ਗਤੀਵਿਧੀਆਂ ਨੂੰ ਹੋਰ ਜ਼ਿਆਦਾ ਲਾਭ ਪ੍ਰਾਪਤ ਕਰਨ ਲਈ ਸਥਾਪਿਤ ਕੀਤਾ। ਉਨ੍ਹਾਂ ਸਬਜ਼ੀਆਂ ਦੀ ਖੇਤੀ ਤੋਂ ਲੈ ਕੇ ਨਰਸਰੀ ਦੀ ਤਿਆਰੀ ਤੱਕ ਸਭ ਕੁੱਝ ਕਰਨਾ ਸ਼ੁਰੂ ਕਰ ਦਿੱਤਾ। 2008-2009 ਵਿੱਚ ਉਨ੍ਹਾਂ ਨੇ ਸ਼ਾਹਬਾਦ ਮਰਕੰਡਾ, ਸਿਰਸਾ ਅਤੇ ਪੰਜਾਬ ਦੇ ਬਾਹਰ ਵੱਖ-ਵੱਖ ਕਿਸਾਨ ਮੇਲਿਆਂ ਵਿੱਚ ਮਿਰਚ, ਪਿਆਜ਼, ਕੱਦੂ, ਲੌਕੀ, ਟਮਾਟਰ ਅਤੇ ਬੇਲ ਆਦਿ ਦੀ ਤਿਆਰ ਕੀਤੀ ਨਰਸਰੀ ਵੇਚਣੀ ਸ਼ੁਰੂ ਕਰ ਦਿੱਤੀ।

2009 ਵਿੱਚ, ਉਨ੍ਹਾਂ ਨੇ ਆਪਣੀਆਂ ਖੇਤੀ ਦੀਆਂ ਤਕਨੀਕਾਂ ਨੂੰ ਜੈਵਿਕ ਢੰਗ ਵਿੱਚ ਬਦਲਣ ਦਾ ਵਿਚਾਰ ਕੀਤਾ, ਇਸ ਲਈ ਉਨ੍ਹਾਂ ਨੇ ਕੁਦਰਤੀ ਖੇਤੀ ਦੀ ਸਿਖਲਾਈ ਪਿੰਗਲਵਾੜਾ ਤੋਂ ਲਈ, ਜਿੱਥੇ ਕਿਸਾਨਾਂ ਨੂੰ ਜ਼ੀਰੋ ਬਜਟ ‘ਤੇ ਕੁਦਰਤੀ ਖੇਤੀ ਦੇ ਤਰੀਕਿਆਂ ਬਾਰੇ ਸਿਖਾਇਆ ਜਾਂਦਾ ਹੈ। ਇੱਕ ਸੁਰੱਖਿਅਤ ਅਤੇ ਸਥਿਰ ਸ਼ੁਰੂਆਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਲਵਿੰਦਰ ਸਿੰਘ ਨਾਗਰਾ ਨੇ 5 ਏਕੜ ਨਾਲ ਕੁਦਰਤੀ ਖੇਤੀ ਸ਼ੁਰੂ ਕੀਤੀ।

ਉਹ ਇਸ ਤੱਥ ਤੋਂ ਚੰਗੀ ਤਰ੍ਹਾਂ ਜਾਣੂ ਸਨ ਕਿ ਕੀਟਨਾਸ਼ਕ ਅਤੇ ਰਸਾਇਣਕ ਪਦਾਰਥ ਜ਼ਮੀਨ ਨੂੰ ਜੈਵਿਕ ਕਿਸਮ ਵਿੱਚ ਤਬਦੀਲ ਕਰਨ ਲਈ ਕਾਫੀ ਸਮਾਂ ਲੱਗ ਸਕਦਾ ਹੈ ਅਤੇ ਉਹ ਸ਼ੁਰੂ ਵਿੱਚ ਕੋਈ ਮੁਨਾਫ਼ਾ ਨਹੀਂ ਕਮਾਉਣਗੇ। ਪਰ ਉਨ੍ਹਾਂ ਨੇ ਕਦੇ ਵੀ ਸ਼ੁਰੂਆਤ ਕਰਨ ਤੋਂ ਕਦਮ ਪਿੱਛੇ ਨਹੀਂ ਚੁੱਕਿਆ। ਉਨ੍ਹਾਂ ਨੇ ਖੇਤੀਬਾੜੀ ਦੇ ਢੰਗਾਂ ਨੂੰ ਅੱਪਗ੍ਰੇਡ ਕਰਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਨੇ ਫੂਡ ਪ੍ਰੋਸੈਸਿੰਗ, ਮਿਰਚ ਅਤੇ ਖੀਰੇ ਦੇ ਹਾਈਬ੍ਰਿਡ ਬੀਜ ਉਤਪਾਦਨ, ਸਬਜ਼ੀਆਂ ਦੀ ਨੈੱਟ ਹਾਊਸ ਵਿੱਚ ਖੇਤੀ ਅਤੇ ਗ੍ਰੀਨਹਾਊਸ ਪ੍ਰਬੰਧਨ ਆਦਿ ਲਈ ਵੱਖ-ਵੱਖ ਖੇਤਰਾਂ ਵਿੱਚ ਸਿਖਲਾਈ ਲਈ।

“ਮਾਰਕਟਿੰਗ ਮੁੱਖ ਰੁਕਾਵਟ ਸੀ ਜਿਸ ਦਾ ਮੈਂ ਸਭ ਤੋਂ ਜ਼ਿਆਦਾ ਸਾਹਮਣਾ ਕੀਤਾ ਸੀ, ਕਿਉਂਕਿ ਮੈਂ ਅਣਜਾਣ ਸੀ। ਇਸ ਲਈ ਮੈਨੂੰ ਮੰਡੀਕਰਨ ਤਕਨੀਕਾਂ ਨੂੰ ਸਮਝਣ ਲਈ ਕੁੱਝ ਸਮਾਂ ਲੱਗ ਗਿਆ। 2012 ਵਿੱਚ ਮੈਂ ਸਹੀ ਮੰਡੀਕਰਨ ਤਕਨੀਕਾਂ ਨੂੰ ਅਪਣਾਇਆ ਅਤੇ ਫਿਰ ਸਬਜ਼ੀਆਂ ਨੂੰ ਵੇਚਣਾ ਮੇਰੇ ਲਈ ਆਸਾਨ ਹੋ ਗਿਆ।“

ਕੁਲਵਿੰਦਰ ਸਿੰਘ ਨਾਗਰਾ ਨੇ ਕੁਦਰਤ ਲਈ ਇੱਕ ਹੋਰ ਕਦਮ ਚੁੱਕਿਆ ਉਹ ਸੀ ਪਰਾਲੀ ਸਾੜਨਾ ਬੰਦ ਕਰਨਾ। ਅੱਜ ਪਰਾਲੀ ਨੂੰ ਸਾੜਨਾ ਪ੍ਰਮੁੱਖ ਸਮੱਸਿਆਵਾਂ ਵਿੱਚੋਂ ਇੱਕ ਹੈ, ਜਿਸ ਦਾ ਪੰਜਾਬ ਸਾਹਮਣਾ ਕਰ ਰਿਹਾ ਹੈ ਅਤੇ ਇਹ ਵਿਸ਼ਵ ਪੱਧਰ ਦਾ ਇੱਕ ਵੱਡਾ ਮੁੱਦਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨ ਮਜ਼ਦੂਰੀ ਅਤੇ ਪੈਸੇ ਬਚਾਉਣ ਲਈ ਪਰਾਲੀ ਸਾੜਦੇ ਹਨ, ਪਰ ਕੁਲਵਿੰਦਰ ਸਿੰਘ ਨਾਗਰਾ ਨੇ ਪਰਾਲੀ ਸਾੜਨ ਦੀ ਬਜਾਏ ਇਸ ਦੀ ਮਲਚਿੰਗ ਅਤੇ ਖਾਦ ਲਈ ਵਰਤੋਂ ਕੀਤੀ।

ਕੁਲਵਿੰਦਰ ਸਿੰਘ ਨਾਗਰਾ ਖੇਤੀਬਾੜੀ ਦੇ ਖੇਤਰ ਵਿੱਚ ਅੱਗੇ ਵਧਣ ਲਈ ਹਮੇਸ਼ਾ ਹੈਪੀ ਸੀਡਰ, ਕਿਸਾਨ, ਬੈੱਡ ਪਲਾਂਟਰ, ਹੱਲ਼, ਰੀਪਰ ਅਤੇ ਰੋਟਾਵੇਟਰ ਵਰਗੇ ਆਧੁਨਿਕ ਅਤੇ ਨਵੀਨਤਮ ਵਾਤਾਵਰਨ ਅਨੁਕੂਲ ਉਪਕਰਨਾਂ ਨੂੰ ਪਹਿਲ ਦਿੰਦੇ ਹਨ।

ਵਰਤਮਾਨ ਵਿੱਚ, ਉਹ 3 ਏਕੜ ਵਿੱਚ ਕਣਕ, 2 ਏਕੜ ਵਿੱਚ ਚਾਰੇ ਵਾਲੀਆਂ ਫ਼ਸਲਾਂ, 6 ਏਕੜ ਵਿੱਚ ਸਬਜ਼ੀਆਂ (ਮਿਰਚ, ਸ਼ਿਮਲਾ ਮਿਰਚ, ਖੀਰਾ, ਕੱਦੂ, ਤਰਬੂਜ਼, ਲੌਕੀ, ਬੈਂਗਣ, ਪਿਆਜ਼ ਅਤੇ ਲਸਣ) ਅਤੇ 1 ਏਕੜ ਵਿੱਚ ਮਟਰ, ਆਂਵਲਾ ਅਤੇ ਕਿੰਨੂ ਦੀ ਖੇਤੀ ਕਰਦੇ ਹਨ। ਉਹ ਆਪਣੇ ਖੇਤ ਵਿੱਚ ਪਾਣੀ ਦੀ ਸਹੀ ਵਰਤੋਂ ਕਰਨ ਲਈ ਡ੍ਰਿਪ ਸਿੰਚਾਈ ਦੀ ਵਰਤੋਂ ਕਰਦੇ ਹਨ।

ਉਹ ਆਪਣੀਆਂ ਖੇਤੀਬਾੜੀ ਗਤੀਵਿਧੀਆਂ ਦਾ ਸਮਰਥਨ ਕਰਨ ਲਈ ਡੇਅਰੀ ਫਾਰਮਿੰਗ ਵੀ ਕਰ ਰਹੇ ਹਨ। ਉਨ੍ਹਾਂ ਕੋਲ ਉਨ੍ਹਾਂ ਦੇ ਵਾੜੇ ਵਿੱਚ 12 ਪਸ਼ੂ ਹਨ, ਜਿਨ੍ਹਾਂ ਵਿੱਚ ਮੁਰ੍ਹਾ ਮੱਝ, ਨੀਲੀ ਰਾਵੀ ਅਤੇ ਸਾਹੀਵਾਲ ਸ਼ਾਮਲ ਹਨ। ਇਨ੍ਹਾਂ ਦਾ ਦੁੱਧ ਦਾ ਉਤਪਾਦਨ ਪ੍ਰਤੀ ਦਿਨ 90 ਤੋਂ 100 ਕਿੱਲੋ ਹੁੰਦਾ ਹੈ, ਜਿਸ ਵਿੱਚੋਂ ਉਹ ਮਾਰਕੀਟ ਵਿੱਚ 70-75 ਕਿੱਲੋ ਦੁੱਧ ਵੇਚਦੇ ਹਨ ਅਤੇ ਬਾਕੀ ਦੀ ਵਰਤੋਂ ਘਰ ਵਿੱਚ ਕਰਦੇ ਹਨ। ਹੁਣ, ਮੰਡੀਕਰਨ ਇੱਕ ਵੱਡੀ ਸਮੱਸਿਆ ਨਹੀਂ ਹੈ, ਉਹ ਸੰਗਰੂਰ, ਸੁਨਾਮ ਅਤੇ ਸਮਾਣਾ ਦੇ ਬਾਜ਼ਾਰ ਵਿੱਚ ਸਾਰੀਆਂ ਜੈਵਿਕ ਸਬਜ਼ੀਆਂ ਵੇਚਦੇ ਹਨ। ਵਪਾਰੀ ਫਲ ਖਰੀਦਣ ਲਈ ਉਨ੍ਹਾਂ ਦੇ ਫਾਰਮ ‘ਤੇ ਆਉਂਦੇ ਹਨ ਅਤੇ ਇਸ ਤਰ੍ਹਾਂ ਉਹ ਆਪਣੇ ਖੇਤੀ ਉਤਪਾਦਾਂ ਦੀ ਸਹੀ ਕੀਮਤ ਕਮਾ ਰਹੇ ਹਨ।

ਉਹ ਆਪਣੀਆਂ ਸਾਰੀਆਂ ਪ੍ਰਾਪਤੀਆਂ ਦਾ ਸ਼੍ਰੇਅ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਆਪਣੇ ਪਰਿਵਾਰ ਨੂੰ ਦਿੰਦੇ ਹਨ। ਅੱਜ, ਉਹ ਇੱਕ ਅਜਿਹੇ ਵਿਅਕਤੀ ਹਨ ਜੋ ਦੂਸਰਿਆਂ ਨੂੰ ਆਪਣੀ ਕੁਦਰਤੀ ਸਬਜ਼ੀਆਂ ਦੀ ਖੇਤੀ ਦੇ ਹੁਨਰ ਨਾਲ ਪ੍ਰੇਰਿਤ ਕਰਦੇ ਹਨ ਅਤੇ ਉਨ੍ਹਾਂ ਨੂੰ ਇਸ ਦਾ ਮਾਣ ਹੈ। ਸਬਜ਼ੀਆਂ ਦੀ ਕੁਦਰਤੀ ਖੇਤੀ ਦੇ ਖੇਤਰ ਵਿੱਚ ਉਨ੍ਹਾਂ ਦੇ ਕੰਮ ਲਈ, ਉਨ੍ਹਾਂ ਨੂੰ ਬਹੁਤ ਸਾਰੇ ਪੁਰਸਕਾਰ ਅਤੇ ਪ੍ਰਸ਼ੰਸਾ ਵੀ ਮਿਲੀ ਅਤੇ ਉਨ੍ਹਾਂ ਵਿੱਚੋਂ ਕੁੱਝ ਹਨ …

• 19 ਫਰਵਰੀ 2015 ਨੂੰ ਸੂਰਤਗੜ੍ਹ (ਰਾਜਸਥਾਨ) ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਅਗਾਂਹਵਧੂ ਕਿਸਾਨ ਦਾ ਕ੍ਰਿਸ਼ੀ ਕਰਮਣ ਪੁਰਸਕਾਰ ਹਾਸਲ ਕੀਤਾ।

• ਸੰਗਰੂਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਰਾਹੁਲ ਦੁਆਰਾ ਬਲਾੱਕ ਲੈਵਲ ਪੁਰਸਕਾਰ ਹਾਸਲ ਕੀਤਾ।

• ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪੁਰਸਕਾਰ ਹਾਸਲ ਕੀਤਾ।

• ਪੰਜਾਬ ਦੇ ਖੇਤੀਬਾੜੀ ਡਾਇਰੈਕਟਰ ਤੋਂ ਪੁਰਸਕਾਰ ਹਾਸਲ ਕੀਤਾ।

• ਸਭ ਤੋਂ ਵਧੀਆ ਸਬਜ਼ੀ ਦੀ ਕਿਸਮ ਦੀ ਖੇਤੀ ਵਿੱਚ ਕਈ ਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।

ਇਹ ਪੁਰਸਕਾਰ ਉਨ੍ਹਾਂ ਦੀਆਂ ਉਪਲੱਬਧੀਆਂ ਦੱਸਣ ਲਈ ਕੁੱਝ ਕੁ ਹੀ ਹਨ। ਖੇਤੀ ਸਮਾਜ ਵਿੱਚ ਉਨ੍ਹਾਂ ਨੂੰ ਮੁੱਖ ਤੌਰ ‘ਤੇ ਉਨ੍ਹਾਂ ਦੇ ਕੰਮ ਲਈ ਜਾਣਿਆ ਜਾਂਦਾ ਹੈ।

ਉਹ ਖੇਤੀਬਾੜੀ ਦੇ ਖੇਤਰ ਵਿੱਚ ਮਾਰਗਦਰਸ਼ਨ ਕਰਨ ਲਈ ਅਕਸਰ ਆਪਣੇ ਫਾਰਮ ਹਾਊਸ ‘ਤੇ ਪੀ.ਏ.ਯੂ. ਅਤੇ ਕੇ.ਵੀ.ਕੇ. ਮਾਹਿਰਾਂ ਨੂੰ ਸੱਦਾ ਦਿੰਦੇ ਹਨ ਕਿ ਉਹ ਖੇਤੀਬਾੜੀ ਸੰਬੰਧੀ ਜਾਣਕਾਰੀ ਸਾਂਝੀ ਕਰਨ, ਨਾਲ ਹੀ ਕਿਸਾਨਾਂ ਨਾਲ ਗੱਲਬਾਤ ਕਰਨ ਤਾਂ ਕਿ ਕਿਸਾਨ ਇੱਕ-ਦੂਜੇ ਤੋਂ ਸਿੱਖ ਸਕਣ। ਉਨ੍ਹਾਂ ਨੇ ਵਰਮੀਕੰਪੋਸਟ ਪਲਾਂਟ ਵੀ ਸਥਾਪਿਤ ਕੀਤਾ, ਉਹ ਅੰਤਰ-ਫ਼ਸਲੀ ਅਤੇ ਲੋਅ-ਟੱਨਲ ਤਕਨੀਕ ਅਪਣਾਉਂਦੇ ਅਤੇ ਮੱਖੀ ਪਾਲਣ ਕਰਦੇ ਹਨ। ਕੁੱਝ ਖੇਤਰਾਂ ਵਿੱਚ ਕਣਕ ਦੀ ਬਿਜਾਈ ਬੈੱਡ ‘ਤੇ ਕਰਦੇ ਹਨ। ਨੋ-ਟਿਲ ਡ੍ਰਿਲ ਹੈਪੀ ਸੀਡਰ ਦੀ ਵਰਤੋਂ ਕਰਕੇ ਕਣਕ ਦੀ ਖੇਤੀ ਕਰਦੇ ਹਨ, ਝੋਨੇ ਲਾਉਣ ਤੋਂ ਪਹਿਲਾਂ ਲੇਜ਼ਰ ਲੈਵਲਿੰਗ ਨਾਲ ਜ਼ਮੀਨ ਸਮਤਲ ਕਰਦੇ ਹਨ, ਮਸ਼ੀਨੀਕਰਨ ਰੋਪਣ ਕਰਦੇ ਹਨ ਅਤੇ ਏਕੀਕ੍ਰਿਤ ਕੀਟ ਪ੍ਰਬੰਧਨ ਅਤੇ ਏਕੀਕ੍ਰਿਤ ਨਿਮਾਟੋਡ ਪ੍ਰਬੰਧਨ ਕਰਦੇ ਹਨ।

ਖੇਤੀਬਾੜੀ ਤਕਨਾਲੋਜੀ ਅਪਨਾਉਣ ਦੇ ਪ੍ਰਭਾਵ:

ਵਿਭਿੰਨ ਖੇਤੀਬਾੜੀ ਤਕਨੀਕਾਂ ਨੂੰ ਲਾਗੂ ਕਰਨ ਤੋਂ ਬਾਅਦ ਉਨ੍ਹਾਂ ਦੇ ਕਣਕ ਉਤਪਾਦਨ ਨੇ ਦੇਸ਼ ਭਰ ਵਿੱਚ ਸਭ ਤੋਂ ਵੱਧ ਕਣਕ ਪੈਦਾ ਕਰਨ ਦਾ ਰਿਕਾਰਡ ਬਣਾਇਆ ਹੈ ਜੋ ਕੁਦਰਤੀ ਖੇਤੀ ਦੇ ਤਰੀਕਿਆਂ ਨੂੰ 2014 ਵਿੱਚ ਪ੍ਰਤੀ ਹੈਕਟੇਅਰ 6456 ਕਿੱਲੋ ਸੀ ਅਤੇ ਇਸ ਉਪਲੱਬਧੀ ਲਈ ਉਨ੍ਹਾਂ ਨੂੰ ਕ੍ਰਿਸ਼ੀ ਕਰਮਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨੇੜੇ ਰਹਿਣ ਵਾਲੇ ਕਿਸਾਨ ਲਈ ਉਹ ਪ੍ਰੇਰਕ ਹਨ ਅਤੇ ਵਾਤਾਵਰਨ ਪੱਖੀ ਤਕਨੀਕਾਂ ਨੂੰ ਅਪਣਾਉਣ ਲਈ ਕਿਸਾਨ ਅਕਸਰ ਉਨ੍ਹਾਂ ਦੀ ਸਲਾਹ ਲੈਂਦੇ ਹਨ।

ਭਵਿੱਖ ਦੀ ਯੋਜਨਾ:
ਭਵਿੱਖ ਵਿੱਚ ਕੁਲਵਿੰਦਰ ਸਿੰਘ ਨਾਗਰਾ ਸਬਜ਼ੀਆਂ ਨੂੰ ਵਿਦੇਸ਼ਾਂ ਵਿੱਚ ਭੇਜਣ ਦੀ ਯੋਜਨਾ ਬਣਾ ਰਹੇ ਹਨ।
ਸੰਦੇਸ਼
“ਜੋ ਕਿਸਾਨ ਆਪਣੇ ਕਾਰਜ ਅਤੇ ਜ਼ਿੰਮੇਵਾਰੀਆਂ ਦੇ ਬੋਝ ਤੋਂ ਰਾਹਤ ਪ੍ਰਾਪਤ ਕਰਨ ਲਈ ਆਤਮ ਹੱਤਿਆ ਦੇ ਰਾਹ ਨੂੰ ਚੁਣਦੇ ਹਨ, ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹੀਦਾ ਹੈ। ਪਰਮਾਤਮਾ ਨੇ ਸਾਡੇ ਜੀਵਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਬਹੁਤ ਸਾਰੇ ਮੌਕੇ ਅਤੇ ਯੋਗਤਾ ਦਿੱਤੀ ਹੈ ਅਤੇ ਸਾਨੂੰ ਇਸ ਮੌਕੇ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ।”

ਪੂਜਾ ਸ਼ਰਮਾ

ਪੂਰੀ ਕਹਾਣੀ ਪੜ੍ਹੋ

ਇੱਕ ਦ੍ਰਿੜ ਇੱਛਾ ਸ਼ਕਤੀ ਵਾਲੀ ਮਹਿਲਾ ਦੀ ਕਹਾਣੀ ਜਿਸ ਨੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਖੇਤੀ ਦੇ ਮਾਧਿਅਮ ਨਾਲ ਆਪਣੇ ਪਤੀ ਦਾ ਸਾਥ ਦਿੱਤਾ

ਸਾਡੇ ਭਾਰਤ ਸਮਾਜ ਵਿੱਚ ਇੱਕ ਧਾਰਨਾ ਨੂੰ ਜੜ ਦਿੱਤਾ ਗਿਆ ਹੈ ਕਿ ਮਹਿਲਾ ਨੂੰ ਘਰ ਵਿੱਚ ਹੋਣਾ ਚਾਹੀਦਾ ਹੈ ਅਤੇ ਪੁਰਸ਼ਾਂ ਨੂੰ ਕਮਾਉਣਾ ਚਾਹੀਦਾ ਹੈ। ਪਰ ਫਿਰ ਵੀ ਕਈ ਮਹਿਲਾਵਾਂ ਹਨ ਜੋ ਰੋਟੀ ਭਰੋਸੇ ਨਾਲ ਕਮਾਈ ਦੇ ਟੈਗ ਨੂੰ ਬਹੁਤ ਹੀ ਆਤਮ-ਵਿਸ਼ਵਾਸ ਨਾਲ ਸਕਾਰਾਤਮਕ ਤਰੀਕੇ ਨਾਲ ਦਰਸਾਉਂਦੀ ਹੈ ਅਤੇ ਆਪਣੇ ਪਤੀਆਂ ਨਾਲ ਘਰ ਚਲਾਉਣ ਅਤੇ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ। ਇਸ ਤਰ੍ਹਾਂ ਦੀ ਇੱਕ ਔਰਤ ਹੈ- ਪੂਜਾ ਸ਼ਰਮਾ, ਜੋ ਆਪਣੇ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਆਪਣੇ ਪਤੀ ਦੀ ਮਦਦ ਕਰ ਰਹੀ ਹੈ।

ਸ੍ਰੀਮਤੀ ਪੂਜਾ ਸ਼ਰਮਾ ਜੱਟਾਂ ਦੀ ਧਰਤੀ- ਹਰਿਆਣਾ ਦੀ ਇੱਕ ਉੱਭਰਦੀ ਹੋਈ ਐਗਰੀ ਪ੍ਰੇਨਿਓਰ ਹੈ ਅਤੇ ਵਰਤਮਾਨ ਵਿੱਚ ਉਹ ਇੱਕ ਸੈੱਲਫ ਹੈੱਲਪ ਗਰੁੱਪ ਦੀ ਮੈਂਬਰ ਹੈ ਅਤੇ ਉਨ੍ਹਾਂ ਦੇ ਪਿੰਡ ਦੀਆਂ ਅਗਾਂਹਵਧੂ ਔਰਤਾਂ ਉਨ੍ਹਾਂ ਦੇ ਅਧੀਨ ਕੰਮ ਕਰਦੀਆਂ ਹਨ। ਆਧੁਨਿਕ ਖੇਤੀ ਦੀਆਂ ਤਕਨੀਕਾਂ ਦੀ ਵਰਤੋਂ ਕਰਕੇ ਉਹ ਸੋਇਆਬੀਨ, ਕਣਕ, ਮੱਕਾ, ਬਾਜਰਾ ਅਤੇ ਮੱਕੀ ਨਾਲ 11 ਕਿਸਮਾਂ ਦਾ ਖਾਣਾ ਤਿਆਰ ਕਰਦੀ ਹੈ, ਜਿਨ੍ਹਾਂ ਨੂੰ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ ਅਤੇ ਸਿੱਧੇ ਤੌਰ ‘ਤੇ ਖਾਧਾ ਜਾ ਸਕਦਾ ਹੈ।

ਖੇਤੀ ਦੇ ਖੇਤਰ ਵਿੱਚ ਜਾਣ ਦਾ ਫੈਸਲਾ 2012 ਵਿੱਚ ਉਸ ਸਮੇਂ ਲਿਆ ਗਿਆ, ਜਦੋਂ ਸ੍ਰੀ ਮਤੀ ਪੂਜਾ ਸ਼ਰਮਾ(ਤਿੰਨ ਬੱਚਿਆਂ ਦੀ ਮਾਂ) ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਘਰ ਦੀਆਂ ਜ਼ਰੂਰਤਾਂ ਉਨ੍ਹਾਂ ਦੇ ਪਤੀ ਦੀ ਕਮਾਈ ਨਾਲ ਪੂਰੀਆਂ ਨਹੀਂ ਹੋ ਰਹੀਆਂ ਅਤੇ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਪਤੀ ਨੂੰ ਸਹਾਰਾ ਦੇਣ।

ਉਹ ਕੇ.ਵੀ.ਕੇ. ਸ਼ਿਕੋਪੁਰ ਵਿੱਚ ਸ਼ਾਮਲ ਹੋਈ ਅਤੇ ਉਨ੍ਹਾਂ ਨੂੰ ਉਹ ਚੀਜ਼ਾਂ ਸਿੱਖਣ ਲਈ ਕਿਹਾ ਜੋ ਉਨ੍ਹਾਂ ਦੀ ਅਜੀਵਿਕਾ ਕਮਾਉਣ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਕੇ.ਵੀ.ਕੇ ਤੋਂ ਟ੍ਰੇਨਿੰਗ ਲਈ ਅਤੇ ਖੇਤੀ ਦੀਆਂ ਨਵੀਆਂ ਤਕਨੀਕਾਂ ਸਿੱਖੀਆਂ। ਉਨ੍ਹਾਂ ਨੇ ਉੱਥੇ ਸੋਇਆਬੀਨ ਅਤੇ ਹੋਰ ਅਨਾਜਾਂ ਦੀ ਪ੍ਰਕਿਰਿਆ ਨੂੰ ਸਿੱਖਿਆ ਤਾਂ ਕਿ ਇਸ ਨੂੰ ਸਿੱਧਾ ਖਾਣ ਦੇ ਲਈ ਇਸਤੇਮਾਲ ਕੀਤਾ ਜਾਵੇ ਅਤੇ ਇਹ ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਗੁਆਂਢੀਆਂ ਅਤੇ ਪਿੰਡ ਦੀਆਂ ਕਈ ਔਰਤਾਂ ਨੂੰ ਟ੍ਰੇਨਿੰਗ ਲੈਣ ਲਈ ਪ੍ਰੋਤਸਾਹਿਤ ਕੀਤਾ।

2013 ਵਿੱਚ ਉਨ੍ਹਾਂ ਨੇ ਆਪਣੇ ਘਰ ਵਿੱਚ ਭੁੰਨੀ ਹੋਈ ਸੋਇਆਬੀਨ ਦੀ ਆਪਣੀ ਇੱਕ ਛੋਟੀ ਨਿਰਮਾਣ ਯੂਨਿਟ ਸਥਾਪਿਤ ਕੀਤੀ ਅਤੇ ਆਪਣੇ ਉੱਦਮ ਵਿੱਚ ਆਪਣੇ ਪਿੰਡ ਦੀਆਂ ਕਈ ਔਰਤਾਂ ਨੂੰ ਵੀ ਸ਼ਾਮਲ ਕੀਤਾ ਅਤੇ ਹੌਲੀ-ਹੌਲੀ ਆਪਣੇ ਵਪਾਰ ਦਾ ਵਿਸਤਾਰ ਕੀਤਾ। ਉਨ੍ਹਾਂ ਨੇ ਇੱਕ ਸ਼ਿਤਿਜ SHG ਦੇ ਨਾਮ ਨਾਲ ਇੱਕ ਸੈੱਲਫ ਹੈੱਲਪ ਗਰੁੱਪ ਬਣਾਇਆ ਅਤੇ ਆਪਣੇ ਪਿੰਡ ਦੀਆਂ ਕਈ ਔਰਤਾਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਪ੍ਰੋਤਸਾਹਿਤ ਕੀਤਾ। ਗਰੁੱਪ ਦੀਆਂ ਦੀਆਂ ਸਾਰੀਆਂ ਔਰਤਾਂ ਦੀਆਂ ਬੱਚਤਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੇ ਹੋਰ ਤਿੰਨ ਬੁਨਾਈ ਦੀਆਂ ਮਸ਼ੀਨਾਂ ਖਰੀਦੀਆਂ। ਵਰਤਮਾਨ ਵਿੱਚ ਉਨ੍ਹਾਂ ਦੇ ਗਰੁੱਪ ਕੋਲ ਨਿਰਮਾਣ ਲਈ 7 ਮਸ਼ੀਨਾਂ ਹਨ। ਇਹ ਮਸ਼ੀਨਾਂ ਉਨ੍ਹਾਂ ਦੇ ਬਜਟ ਦੇ ਮੁਤਾਬਿਕ ਬਹੁਤ ਮਹਿੰਗੀਆਂ ਸਨ। ਪਰ ਫਿਰ ਵੀ ਉਨ੍ਹਾਂ ਨੇ ਸਭ ਪ੍ਰਬੰਧ ਕੀਤਾ ਅਤੇ ਇਨ੍ਹਾਂ ਮਸ਼ੀਨਾਂ ਦੀ ਲਾਗਤ 16000 ਅਤੇ 20000 ਦੇ ਲਗਭੱਗ ਪ੍ਰਤੀ ਮਸ਼ੀਨ ਹੈ। ਉਨ੍ਹਾਂ ਦੇ ਕੋਲ 1.25 ਏਕੜ ਦੀ ਜ਼ਮੀਨ ਹੈ ਅਤੇ ਉਹ ਕਿਰਿਆਸ਼ੀਲ ਰੂਪ ਨਾਲ ਖੇਤੀ ਵਿੱਚ ਵੀ ਸ਼ਾਮਿਲ ਹਨ। ਉਹ ਜ਼ਿਆਦਾਤਰ ਦਾਲਾਂ ਅਤੇ ਅਨਾਜ ਦੀਆਂ ਉਨ੍ਹਾਂ ਫ਼ਸਲਾਂ ਦੀ ਖੇਤੀ ਕਰਦੇ ਹਨ, ਜਿਨ੍ਹਾਂ ਨੂੰ ਪ੍ਰੋਸੈਸ ਕੀਤਾ ਜਾ ਸਕੇ ਅਤੇ ਬਾਅਦ ਵਿੱਚ ਵੇਚਣ ਦੇ ਲਈ ਵਰਤਿਆ ਜਾ ਸਕੇ। ਉਹ ਆਪਣੇ ਪਿੰਡ ਦੀਆਂ ਹੋਰ ਔਰਤਾਂ ਨੂੰ ਵੀ ਇਹੀ ਸਿਖਾਉਂਦੇ ਹਨ ਕਿ ਉਨ੍ਹਾਂ ਨੂੰ ਆਪਣੀ ਜ਼ਮੀਨ ਦੀ ਪ੍ਰਭਾਵੀ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਭਵਿੱਖ ਵਿੱਚ ਲਾਭ ਹੋ ਸਕਦਾ ਹੈ।

11 ਔਰਤਾਂ ਦੀ ਟੀਮ ਨਾਲ ਅੱਜ ਉਹ ਪ੍ਰੋਸੈਸਿੰਗ ਕਰ ਰਹੀ ਹੈ ਅਤੇ 11 ਤੋਂ ਜ਼ਿਆਦਾ ਕਿਸਮਾਂ ਦੇ ਉਤਪਾਦ (ਬਾਜਰੇ ਦੀ ਖਿੱਚੜੀ, ਬਾਜਰੇ ਦੇ ਲੱਡੂ, ਭੁੰਨੇ ਹੋਏ ਕਣਕ ਦੇ ਦਾਣੇ, ਭੁੰਨੀ ਹੋਈ ਜਵਾਰ, ਭੁੰਨ੍ਹੀ ਹੋਈ ਸੋਇਆਬੀਨ, ਭੁੰਨ੍ਹੇ ਹੋਏ ਕਾਲੇ ਛੋਲੇ) ਜੋ ਖਾਣ ਅਤੇ ਬਣਾਉਣ ਦੇ ਲਈ ਤਿਆਰ ਹਨ, ਉਨ੍ਹਾਂ ਨੂੰ ਕਈ ਰਾਜ ਅਤੇ ਦੇਸ਼ ਵਿੱਚ ਵੇਚਿਆ ਜਾਂਦਾ ਹੈ। ਪੂਜਾ ਸ਼ਰਮਾ ਦੀ ਇੱਛਾ ਸ਼ਕਤੀ ਨੇ ਪਿੰਡ ਦੀਆਂ ਕਈ ਔਰਤਾਂ ਨੂੰ ਆਤਮ ਨਿਰਭਰ ਅਤੇ ਆਤਮ ਵਿਸ਼ਵਾਸ ਹਾਸਿਲ ਕਰਨ ਵਿੱਚ ਮਦਦ ਕੀਤੀ।

ਉਨ੍ਹਾਂ ਦੇ ਲਈ ਇਹ ਬਹੁਤ ਲੰਬੀ ਯਾਤਰਾ ਸੀ, ਜਿੱਥੇ ਉਹ ਅੱਜ ਪਹੁੰਚੀ ਹੈ ਅਤੇ ਉਨ੍ਹਾਂ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ। ਹੁਣ ਉਨ੍ਹਾਂ ਨੇ ਮਸ਼ੀਨਾਂ ਨੂੰ ਘਰ ਵਿੱਚ ਹੀ ਸਥਾਪਿਤ ਕੀਤਾ ਹੈ ਤਾਂ ਕਿ ਔਰਤਾਂ ਇਸ ਨੂੰ ਚਲਾ ਸਕਣ, ਜਦੋਂ ਵੀ ਉਹ ਖਾਲੀ (ਫ੍ਰੀ) ਹੋਣ ਅਤੇ ਉਨ੍ਹਾਂ ਦੇ ਪਿੰਡ ਵਿੱਚ ਬਿਜਲੀ ਦੀ ਕਟੌਤੀ ਵੀ ਬਹੁਤ ਹੁੰਦੀ ਹੈ, ਇਸ ਲਈ ਉਨ੍ਹਾਂ ਨੇ ਕੰਮ ਨੂੰ ਉਸ ਦੇ ਅਨੁਸਾਰ ਹੀ ਵੰਡਿਆ ਹੋਇਆ ਹੈ। ਕੁੱਝ ਔਰਤਾਂ ਬੀਨਜ਼ ਨੂੰ ਸਕਾਉਂਦੀਆਂ ਹਨ, ਕਈ ਸਾਫ਼ ਕਰਦੀਆਂ ਹਨ ਅਤੇ ਬਾਕੀ ਦੀਆਂ ਔਰਤਾਂ ਉਨ੍ਹਾਂ ਨੂੰ ਭੁੰਨ੍ਹਦੀਆਂ ਅਤੇ ਪੀਸਦੀਆਂ ਹਨ।

ਵਰਤਮਾਨ ਵਿੱਚ ਕਈ ਵਾਰ ਪੂਜਾ ਸ਼ਰਮਾ ਅਤੇ ਉਨ੍ਹਾਂ ਦਾ ਗਰੁੱਪ ਅੰਗਰੇਜ਼ੀ ਭਾਸ਼ਾ ਦੀ ਸਮੱਸਿਆ ਦਾ ਸਾਹਮਣਾ ਕਰਦਾ ਹੈ, ਜਦੋਂ ਵੱਡੀਆਂ ਕੰਪਨੀਆਂ ਦੇ ਨਾਲ ਵਾਰਤਾਲਾਪ ਕਰਨ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਕਿਸ ਕੌਸ਼ਲ ਵਿੱਚ ਸਭ ਤੋਂ ਜ਼ਿਆਦਾ ਕਮੀ ਹੈ ਅਤੇ ਉਹ ਹੈ ਸਿੱਖਿਆ। ਪਰ ਉਹ ਇਸ ਤੋਂ ਨਿਰਾਸ਼ ਨਹੀਂ ਹਨ ਅਤੇ ਇਸ ‘ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭੋਜਨ ਦੀਆਂ ਵਸਤੂਆਂ ਦੇ ਨਿਰਮਾਣ ਤੋਂ ਇਲਾਵਾ, ਉਹ ਸਿਲਾਈ, ਖੇਤੀ ਅਤੇ ਹੋਰ ਗਤੀਵਿਧੀਆਂ ਵਿੱਚ ਸਿਖਲਾਈ ਪ੍ਰਾਪਤ ਕਰਨ ਵਿੱਚ ਔਰਤਾਂ ਦੀ ਮਦਦ ਕਰ ਰਹੀ ਹੈ, ਜਿਸ ਵਿੱਚ ਉਹ ਰੁਚੀ ਰੱਖਦੀ ਹੈ।

ਭਵਿੱਖ ਦੀ ਯੋਜਨਾ
ਉਨ੍ਹਾਂ ਦੇ ਭਵਿੱਖ ਦੀਆਂ ਯੌਜਨਾਵਾਂ ਕਾਰੋਬਾਰ ਵਿੱਚ ਵਿਸਤਾਰ ਕਰਨਾ ਅਤੇ ਜ਼ਿਆਦਾ ਔਰਤਾਂ ਨੂੰ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣਾ, ਤਾਂ ਕਿ ਉਨ੍ਹਾਂ ਨੂੰ ਪੈਸਿਆਂ ਦੇ ਲਈ ਦੂਜਿਆਂ ‘ਤੇ ਨਿਰਭਰ ਨਾ ਹੋਣਾ ਪਵੇ। ਜ਼ੋਨ 2 ਦੇ ਅੰਤਰਗਤ ਰਾਜਸਥਾਨ, ਹਰਿਆਣਾ ਅਤੇ ਦਿੱਲੀ ਰਾਜਾਂ ਤੋਂ ਉਨ੍ਹਾਂ ਨੂੰ ਉਸ ਦੇ ਉਤਸ਼ਾਹੀ ਕੰਮ ਅਤੇ ਯਤਨਾਂ ਦੇ ਲਈ ਅਤੇ ਨਵੀਨ ਖੇਤੀ ਦੀ ਤਕਨੀਕਾਂ ਲਈ ਪੰਡਿਤ ਦੀਨਦਿਆਲ ਨੂੰ ਕ੍ਰਿਸ਼ੀ ਪੁਰਸਕਾਰ ਨਾਲ 50000 ਰੁਪਏ ਦੀ ਨਕਦ ਰਾਸ਼ੀ ਅਤੇ ਪ੍ਰਮਾਣ ਪੱਤਰ ਵੀ ਮਿਲਿਆ। ਉਹ ATMA SCHEME ਦੇ ਮੈਂਬਰ ਵੀ ਹਨ ਅਤੇ ਉਨ੍ਹਾਂ ਨੂੰ ਗਵਰਨਰ ਕਪਤਾਨ ਸਿੰਘ ਸੋਲੰਕੀ ਦੁਆਰਾ ਉੱਚ ਪ੍ਰੋਟੀਨ ਯੁਕਤ ਭੋਜਨ ਬਣਾਉਣ ਲਈ ਪ੍ਰਸ਼ੰਸਾ ਪੱਤਰ ਵੀ ਮਿਲਿਆ।

ਸੰਦੇਸ਼
“ਜਿੱਥੇ ਵੀ ਕਿਸਾਨ ਅਨਾਜ, ਦਾਲਾਂ ਅਤੇ ਕਿਸੇ ਵੀ ਫ਼ਸਲ ਦੀ ਖੇਤੀ ਕਰਦੇ ਹਨ, ਉੱਥੇ ਉਨ੍ਹਾਂ ਨੂੰ ਸਿਰਫ਼ ਔਰਤਾਂ ਦਾ ਇੱਕ ਸਮੂਹ ਬਣਾਉਣਾ ਚਾਹੀਦਾ ਹੈ ਜੋ ਸਿਰਫ਼ ਘਰੇਲੂ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਉਤਪਾਦਿਤ ਫ਼ਸਲਾਂ ਤੋਂ ਪ੍ਰੋਸੈਸਿੰਗ ਦੁਆਰਾ ਚੰਗੀਆਂ ਚੀਜ਼ਾਂ ਬਣਾਉਣ ਲਈ ਸਿਖਲਾਈ ਦੇਣੀ ਚਾਹੀਦੀ, ਤਾਂ ਕਿ ਉਹ ਉਨ੍ਹਾਂ ਚੀਜ਼ਾਂ ਨੂੰ ਮਾਰਕਿਟ ਵਿੱਚ ਵੇਚ ਸਕਣ ਅਤੇ ਇਸ ਦੇ ਲਈ ਚੰਗੀ ਕੀਮਤ ਪ੍ਰਾਪਤ ਕਰ ਸਕੇ।”

ਗੁਰਪ੍ਰੀਤ ਸਿੰਘ ਅਟਵਾਲ

ਪੂਰੀ ਕਹਾਣੀ ਪੜ੍ਹੋ

ਜਾਣੋ ਕਿਵੇਂ ਇਹ ਕਿਸਾਨ ਜੈਵਿਕ ਖੇਤੀ ਨੂੰ ਸਰਲ ਤਰੀਕੇ ਨਾਲ ਅਪਣਾ ਕੇ ਸਫ਼ਲਤਾ ਪ੍ਰਾਪਤ ਕਰ ਰਹੇ ਹਨ

35 ਸਾਲ ਦੇ ਗੁਰਪ੍ਰੀਤ ਸਿੰਘ ਅਟਵਾਲ ਇੱਕ ਅਗਾਂਹਵਧੂ ਜੈਵਿਕ ਕਿਸਾਨ ਹਨ, ਜੋ ਜ਼ਿਲ੍ਹਾ ਜਲੰਧਰ (ਪੰਜਾਬ) ਦੇ ਇੱਕ ਛੋਟੇ ਜਿਹੇ ਸਾਧਾਰਨ ਅਤੇ ਮਿਹਨਤੀ ਪਰਿਵਾਰ ਵਿੱਚੋਂ ਆਏ ਹਨ। ਪਰ ਸਫ਼ਲਤਾ ਦੇ ਇਸ ਪੱਧਰ ਤੱਕ ਪਹੁੰਚਣ ਤੋਂ ਪਹਿਲਾਂ ਅਤੇ ਆਪਣੇ ਸਮਾਜ ਦੇ ਹੋਰ ਕਿਸਾਨਾਂ ਨੂੰ ਪ੍ਰੇਰਣਾ ਦੇਣ ਤੋਂ ਪਹਿਲਾਂ, ਸ਼੍ਰੀ ਅਟਵਾਲ ਵੀ ਆਪਣੇ ਪਿਤਾ ਅਤੇ ਆਲੇ-ਦੁਆਲੇ ਦੇ ਹੋਰ ਕਿਸਾਨਾਂ ਦੀ ਤਰ੍ਹਾਂ ਰਸਾਇਣਿਕ ਖੇਤੀ ਕਰਦੇ ਸਨ।

ਬਾਰ੍ਹਵੀਂ ਤੋਂ ਬਾਅਦ ਗੁਰਪ੍ਰੀਤ ਸਿੰਘ ਅਟਵਾਲ ਨੇ ਕਾਲਜ ਦੀ ਪੜ੍ਹਾਈ ਕਰਨ ਦਾ ਫੈਸਲਾ ਕੀਤਾ, ਉਨ੍ਹਾਂ ਨੇ ਜਲੰਧਰ ਦੇ ਖਾਲਸਾ ਕਾਲਜ ਬੀ.ਏ. ਵਿੱਚ ਦਾਖਲਾ ਲਿਆ, ਪਰ ਛੇਤੀ ਹੀ ਕੁੱਝ ਮਨ ਵਿਚਲੇ ਵਿਚਾਰਾਂ ਕਾਰਨ, ਉਨ੍ਹਾਂ ਨੇ ਪਹਿਲੇ ਸਾਲ ਵਿੱਚ ਹੀ ਕਾਲਜ ਛੱਡ ਦਿੱਤਾ ਅਤੇ ਆਪਣੇ ਚਾਚੇ ਅਤੇ ਪਿਤਾ ਨਾਲ ਖੇਤੀਬਾੜੀ ਕਰਨ ਲੱਗੇ। ਉਹ ਖੇਤੀ ਦੇ ਨਾਲ-ਨਾਲ 2006 ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਵਿੱਚ ਵੀ ਖੜ੍ਹੇ ਹੋਏ ਅਤੇ ਜਿੱਤ ਵੀ ਗਏ। ਸਮੇਂ ਦੇ ਨਾਲ ਸ਼੍ਰੀ ਅਟਵਾਲ 2015 ਵਿੱਚ ਜ਼ਿਲ੍ਹਾ ਪੱਧਰ ‘ਤੇ ਉਸੇ ਸੰਗਠਨ ਦੇ ਪ੍ਰਧਾਨ ਤੋਂ ਸੀਨੀਅਰ ਪ੍ਰਧਾਨ ਬਣ ਗਏ।

ਪਰ ਸ਼ਾਇਦ ਖੇਤੀ ਵਿੱਚ ਕਿਸਮਤ ਉਨ੍ਹਾਂ ਦੇ ਨਾਲ ਨਹੀਂ ਸੀ ਅਤੇ ਉਨ੍ਹਾਂ ਨੂੰ ਲਗਾਤਾਰ ਨੁਕਸਾਨ ਅਤੇ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਗੰਨੇ ਅਤੇ ਕਣਕ ਦੀ ਖੇਤੀ ਦਾ ਕੋਈ ਲਾਭ ਨਹੀਂ ਹੋ ਰਿਹਾ ਸੀ, ਇਸ ਲਈ 2014 ਵਿੱਚ ਉਨ੍ਹਾਂ ਨੇ ਹਲਦੀ ਦੀ ਖੇਤੀ ਕਰਨ ਦਾ ਫੈਸਲਾ ਕੀਤਾ, ਪਰ ਇਹ ਵੀ ਉਨ੍ਹਾਂ ਲਈ ਘਾਟੇ ਦਾ ਸੌਦਾ ਸਾਬਿਤ ਹੋਇਆ, ਕਿਉਂਕਿ ਉਹ ਬਜ਼ਾਰ ਵਿੱਚ ਸਹੀ ਢੰਗ ਨਾਲ ਆਪਣੀ ਫ਼ਸਲ ਵੇਚਣ ਦੇ ਯੋਗ ਨਹੀਂ ਸੀ। ਅੰਤ ਵਿੱਚ ਉਨ੍ਹਾਂ ਨੇ ਸਾਰੀ ਹਲਦੀ ਤੋਂ ਹਲਦੀ ਪਾਊਡਰ ਬਣਾਇਆ ਅਤੇ ਗੁਰਦੁਆਰਿਆਂ ਅਤੇ ਮੰਦਿਰਾਂ ਵਿੱਚ ਮੁਫ਼ਤ ਵੰਡ ਦਿੱਤਾ। ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਤੋਂ ਬਾਅਦ, ਗੁਰਪ੍ਰੀਤ ਸਿੰਘ ਅਟਵਾਲ ਨੇ ਫੈਸਲਾ ਕੀਤਾ ਕਿ ਉਹ ਖੁਦ ਸਾਰੇ ਉਤਪਾਦਾਂ ਦਾ ਮੰਡੀਕਰਨ ਕਰਨਗੇ ਅਤੇ ਵਿਚੌਲਿਆਂ ‘ਤੇ ਨਿਰਭਰ ਨਹੀਂ ਰਹਿਣਗੇ।

ਉਸ ਸਾਲ ਹੀ ਗੁਰਪ੍ਰੀਤ ਸਿੰਘ ਅਟਵਾਲ ਨੂੰ ਆਪਣੇ ਪਿੰਡ ਨੇੜੇ ਦੇ ਭੰਗੂ ਫਾਰਮ ਬਾਰੇ ਪਤਾ ਲੱਗਾ। ਭੰਗੂ ਫਾਰਮ ਦਾ ਦੌਰਾ ਸ਼੍ਰੀ ਅਟਵਾਲ ਲਈ ਇੰਨਾ ਪ੍ਰੇਰਨਾਦਾਇਕ ਸੀ ਕਿ ਉਨ੍ਹਾਂ ਨੇ ਜੈਵਿਕ ਖੇਤੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਭੰਗੂ ਫਾਰਮ ‘ਤੇ ਗੰਨੇ ਦੀ ਖੇਤੀ ਅਤੇ ਪ੍ਰੋਸੈਸਿੰਗ ਹੁੰਦੀ ਸੀ, ਪਰ ਉਨ੍ਹਾਂ ਨੇ ਉੱਥੋਂ ਜੈਵਿਕ ਖੇਤੀ ਦੀਆਂ ਤਕਨੀਕਾਂ ਬਾਰੇ ਬਹੁਤ ਜਾਣਕਾਰੀ ਪ੍ਰਾਪਤ ਹੋਈ ਅਤੇ ਇਸ ਅਧਾਰ ‘ਤੇ ਉਨ੍ਹਾਂ ਨੇ ਆਪਣੇ ਪਰਿਵਾਰ ਲਈ 2.5 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਜੈਵਿਕ ਖੇਤੀ ਸ਼ੁਰੂ ਕੀਤੀ।

ਹੁਣ ਗੁਰਪ੍ਰੀਤ ਸਿੰਘ ਅਟਵਾਲ ਨੇ ਆਪਣੇ ਸਾਰੇ ਫਾਰਮ ‘ਤੇ ਜੈਵਿਕ ਖੇਤੀ ਸ਼ੁਰੂ ਕਰ ਦਿੱਤੀ ਅਤੇ ਪੈਦਾਵਾਰ ਪਹਿਲਾ ਨਾਲੋਂ ਬਿਹਤਰ ਹੈ। ਉਹ ਮੱਕੀ, ਕਣਕ, ਝੋਨਾ, ਗੰਨਾ ਅਤੇ ਮੌਸਮੀ ਸਬਜ਼ੀਆਂ ਆਦਿ ਉਗਾ ਰਹੇ ਹਨ ਅਤੇ ਭਵਿੱਖ ਵਿੱਚ ਉਹ ਕਣਕ ਦਾ ਆਟਾ ਅਤੇ ਮੱਕੀ ਦਾ ਆਟਾ ਪ੍ਰੋਸੈੱਸ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਦੌਰਾਨ ਸ਼੍ਰੀ ਅਟਵਾਲ ਨੇ ਭੋਗਪੁਰ ਸ਼ਹਿਰ ਵਿੱਚ 2 ਕਿਲੋਮੀਟਰ ਦੇ ਖੇਤਰ ਵਿੱਚ ਫਾਰਮ ਵਿੱਚ ਉਤਪਾਦਿਤ ਤਾਜ਼ੀਆਂ ਸਬਜ਼ੀਆਂ ਦੀ ਘਰੇਲੂ ਸਪਲਾਈ ਵੀ ਸ਼ੁਰੂ ਕੀਤੀ।

ਜੈਵਿਕ ਖੇਤੀ ਤੋਂ ਇਲਾਵਾ ਗੁਰਪ੍ਰੀਤ ਸਿੰਘ ਅਟਵਾਲ ਡੇਅਰੀ ਫਾਰਮਿੰਗ ਵਿੱਚ ਵੀ ਸਰਗਰਮੀ ਨਾਲ ਸ਼ਾਮਲ ਹਨ। ਉਹ ਘਰੇਲੂ ਉੇਦੇਸ਼ ਲਈ ਗਾਵਾਂ ਅਤੇ ਮੱਝਾਂ ਦੀਆਂ ਦੇਸੀ ਨਸਲਾਂ ਰੱਖੀਆਂ ਹਨ ਅਤੇ ਜ਼ਿਆਦਾ ਦੁੱਧ ਪਿੰਡ ਵਿੱਚ ਵੇਚਦੇ ਹਨ। ਅੱਜ ਗੁਰਪ੍ਰੀਤ ਸਿੰਘ ਅਟਵਾਲ ਨੇ ਆਪਣੇ ਜੀਵਨ ਵਿੱਚ ਜੋ ਪ੍ਰਾਪਤ ਕੀਤਾ ਹੈ, ਉਹ ਸਾਰਾ ਕਰੈਡਿਟ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਦਿੰਦੇ ਹਨ। ਕੇ.ਵੀ.ਕੇ ਦੇ ਆਯੋਜਿਤ ਸਿਖਲਾਈ ਕੈਂਪ, ਸਹਿਯੋਗ ਅਤੇ ਪ੍ਰੋਤਸਾਹਨ ਨੇ ਗੁਰਪ੍ਰੀਤ ਸਿੰਘ ਅਟਵਾਲ ਦੀ ਜੈਵਿਕ ਖੇਤੀ ਵਿੱਚ ਬਹੁਤ ਕੁੱਝ ਸਿੱਖਣ ਵਿੱਚ ਸਹਾਇਤਾ ਕੀਤੀ ਹੈ।

ਭਵਿੱਖ ਦੀ ਯੋਜਨਾ:
ਗੁਰਪ੍ਰੀਤ ਸਿੰਘ ਅਟਵਾਲ ਪੰਜਾਬ ਪੱਧਰ ‘ਤੇ ਅਤੇ ਫਿਰ ਭਾਰਤ ਪੱਧਰ ‘ਤੇ ਜੈਵਿਕ ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ।

ਸੰਦੇਸ਼
ਹਰੇਕ ਕਿਸਾਨ ਨੂੰ ਜੈਵਿਕ ਖੇਤੀ ਕਰਨੀ ਚਾਹੀਦੀ ਹੈ, ਜੇਕਰ ਵੱਡੇ ਪੱਧਰ ‘ਤੇ ਸੰਭਵ ਨਾ ਹੋਵੇ ਤਾਂ ਇਸ ਨੂੰ ਘੱਟੋ-ਘੱਟ ਘਰੇਲੂ ਉਦੇਸ਼ਾਂ ਲਈ ਇੱਕ ਛੋਟੇ ਜਿਹੇ ਖੇਤਰ ਵਿੱਚ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਵਿੱਚ ਇੱਕ ਅੰਤਰ ਲਿਆ ਸਕਦੇ ਹਨ ਅਤੇ ਇਸ ਨੂੰ ਬਿਹਤਰ ਬਣਾ ਸਕਦੇ ਹਨ।

ਗੁਰਪ੍ਰੀਤ ਸਿੰਘ ਅਟਵਾਲ ਇੱਕ ਅਗਾਂਹਵਧੂ ਕਿਸਾਨ ਹਨ ਜੋ ਨਾ ਕੇਵਲ ਆਪਣੇ ਫਾਰਮ ‘ਤੇ ਜੈਵਿਕ ਖੇਤੀ ਕਰ ਰਹੇ ਹਨ ਬਲਕਿ ਆਪਣੇ ਪਿੰਡ ਦੇ ਹੋਰ ਕਿਸਾਨਾਂ ਨੂੰ ਇਸ ਨੂੰ ਅਪਨਾਉਣ ਲਈ ਪ੍ਰੇਰਨਾ ਵੀ ਦਿੰਦੇ ਹਨ। ਉਹ ਡੀਕੰਪੋਜ਼ਰ ਦੀ ਮਦਦ ਨਾਲ ਕੁਦਰਤੀ ਕੀਟਨਾਸ਼ਕ ਅਤੇ ਖਾਦਾਂ ਤਿਆਰ ਕਰਦੇ ਹਨ ਅਤੇ ਇਸ ਨੂੰ ਕਿਸਾਨਾਂ ਵਿੱਚ ਵੰਡ ਦਿੰਦੇ ਹਨ। ਆਪਣੇ ਕਾਰਜਾਂ ਨਾਲ ਗੁਰਪ੍ਰੀਤ ਸਿੰਘ ਅਟਵਾਲ ਨੇ ਇਹ ਸਿੱਧ ਕੀਤਾ ਹੈ ਕਿ ਉਹ ਦੂਰ ਦੀ ਸੋਚ ਰੱਖਦੇ ਹਨ ਅਤੇ ਵਰਤਮਾਨ ਅਤੇ ਮੁਸ਼ਕਿਲ ਸਮੇਂ ਦਾ ਸਾਹਮਣਾ ਕਰਦੇ ਹਨ ਅਤੇ ਸਫ਼ਲਤਾ ਹਾਸਲ ਕਰਦੇ ਹਨ।

ਸ਼ਹਿਨਾਜ਼ ਕੁਰੇਸ਼ੀ

ਪੂਰੀ ਕਹਾਣੀ ਪੜ੍ਹੋ

ਇਹ ਮਹਿਲਾ ਫੂਡ ਪ੍ਰੋਸੈੱਸਿੰਗ ਅਤੇ ਐਗਰੀ-ਬਿਜ਼ਨਸ ਦੇ ਮਾਧਿਅਮ ਨਾਲ ਚੰਗੇ ਭੋਜਨ ਦੇ ਰਹੱਸ ਬਾਰੇ ਦੱਸ ਰਹੀ ਹੈ

ਬਹੁਤ ਘੱਟ ਲੋਕਤੰਤਰੀ ਲੋਕ ਹੁੰਦੇ ਹਨ ਜੋ ਸਮਾਜ ਦੇ ਕਲਿਆਣ ਬਾਰੇ ਸੋਚਦੇ ਹਨ ਅਤੇ ਖੇਤੀ ਦੇ ਰਸਤੇ ‘ਤੇ ਆਪਣੇ ਭਵਿੱਖ ਨੂੰ ਨਿਰਦੇਸ਼ਿਤ ਕਰਦੇ ਹਨ, ਕਿਉਂਕਿ ਖੇਤੀ ਨਾਲ ਸੰਬੰਧਿਤ ਰਸਤੇ ‘ਤੇ ਮੁਨਾਫ਼ਾ ਕਮਾਉਣਾ ਆਸਾਨ ਨਹੀਂ ਹੈ। ਪਰ ਸਾਡੇ ਆਲੇ-ਦੁਆਲੇ ਕਈ ਮੌਕੇ ਹਨ ਜਿਨ੍ਹਾਂ ਦਾ ਸਾਨੂੰ ਲਾਭ ਉਠਾਉਣਾ ਸਿੱਖਣਾ ਪਵੇਗਾ। ਅਜਿਹੀ ਇੱਕ ਮਹਿਲਾ ਹੈ ਸ਼੍ਰੀਮਤੀ ਸ਼ਹਿਨਾਜ਼ ਕੁਰੇਸ਼ੀ, ਜੋ ਕਿ ਆਪਣੇ ਆਵਿਸ਼ਕਾਰੀ ਸੁਪਨਿਆਂ ਨਾਲ ਅੱਗੇ ਆਏ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਆਪਣਾ ਜੀਵਨ ਸਮਰਪਿਤ ਕਰਨ ਬਾਰੇ ਸੋਚ ਰਹੇ ਹਨ।

ਬਹੁਤ ਛੋਟੀ ਉਮਰ ਵਿੱਚ ਹੀ ਵਿਆਹ ਕਰਾਉਣ ਦੇ ਬਾਵਜੂਦ, ਸ਼ਹਿਨਾਜ਼ ਕੁਰੇਸ਼ੀ ਜੀ ਨੇ ਕਦੇ ਸੁਪਨੇ ਦੇਖਣੇ ਨਹੀਂ ਛੱਡੇ। ਵਿਆਹ ਦੇ ਬਾਅਦ ਉਨ੍ਹਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਫੈਸ਼ਨ ਡਿਜ਼ਾਈਨਿੰਗ ਵਿੱਚ M.Sc. ਵੀ ਕੀਤੀ। ਉਨ੍ਹਾਂ ਨੂੰ ਵਿਦੇਸ਼ਾਂ ਤੋਂ ਨੌਕਰੀ ਦੀਆਂ ਪ੍ਰਸਤਾਵ ਮਿਲੇ ਪਰ ਉਨ੍ਹਾਂ ਨੇ ਆਪਣੇ ਦੇਸ਼ ਵਿੱਚ ਰਹਿ ਕੇ ਸਮਾਜ ਦੇ ਲਈ ਕੁੱਝ ਚੰਗਾ ਕਰਨ ਦਾ ਫੈਸਲਾ ਕੀਤਾ।

ਇਸ ਸਭ ਦੌਰਾਨ ਉਨ੍ਹਾਂ ਦੇ ਮਾਤਾ ਪਿਤਾ ਦੀ ਸਿਹਤ ਨੇ ਭੋਜਨ ਉਤਪਾਦ ਦੀ ਗੁਣਵੱਤਾ ਵੱਲ ਉਨ੍ਹਾਂ ਦਾ ਦ੍ਰਿਸ਼ਟੀਕੋਣ ਬਦਲ ਦਿੱਤਾ। ਉਨ੍ਹਾਂ ਦੇ ਮਾਤਾ ਪਿਤਾ ਗਠੀਏ, ਸ਼ੂਗਰ ਅਤੇ ਗੁਰਦੇ ਦੀਆਂ ਸਮੱਸਿਆਵਾਂ ਤੋਂ ਪੀੜਤ ਸਨ। ਉਨ੍ਹਾਂ ਨੇ ਸੋਚਿਆ ਕਿ ਜੇਕਰ ਭੋਜਨ ਇਨ੍ਹਾਂ ਸਮੱਸਿਆਵਾਂ ਦੇ ਪਿੱਛੇ ਦਾ ਕਾਰਨ ਹੈ ਤਾਂ ਇਸ ਲਈ ਭੋਜਨ ਉਨ੍ਹਾਂ ਦਾ ਇੱਕੋ-ਇੱਕ ਇਲਾਜ਼ ਹੋਵੇਗਾ। ਉਨ੍ਹਾਂ ਨੇ ਆਪਣੇ ਪਰਿਵਾਰ ਦੀਆਂ ਖਾਣ ਦੀਆਂ ਆਦਤਾਂ ਨੂੰ ਬਦਲ ਦਿੱਤਾ ਅਤੇ ਸਿਰਫ਼ ਚੰਗੀਆਂ ਅਤੇ ਤਾਜ਼ੀਆਂ ਸਬਜ਼ੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ। ਇਸ ਆਦਤ ਨੇ ਉਨ੍ਹਾਂ ਦੇ ਮਾਤਾ ਪਿਤਾ ਦੀ ਸਿਹਤ ਵਿੱਚ ਬਹੁਤ ਸੁਧਾਰ ਕੀਤਾ ਹੈ। ਇਸ ਵੱਡੇ ਸੁਧਾਰ ਨੂੰ ਦੇਖਦੇ ਹੋਏ, ਉਨ੍ਹਾਂ ਨੇ ਫੂਡ ਪ੍ਰੋਸੈਸਿੰਗ ਕਾਰੋਬਾਰ ਵਿੱਚ ਦਾਖਲ ਹੋਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ, ਉਹ ਖਾਲੀ ਬੈਠਣ ਲਈ ਨਹੀਂ ਬਣੇ ਸਨ, ਇਸ ਲਈ ਉਨ੍ਹਾਂ ਨੇ ਐਗਰੀ-ਬਿਜ਼ਨਸ ਦੇ ਖੇਤਰ ਵਿੱਚ ਆਪਣੇ ਕਦਮ ਰੱਖੇ ਅਤੇ ਜ਼ਰੂਰਤਮੰਦ ਕਿਸਾਨਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ।

ਖੇਤੀਬਾੜੀ ਦੇ ਖੇਤਰ ਵਿੱਚ ਕਦਮ ਰੱਖਣ ਦਾ ਉਨ੍ਹਾਂ ਦਾ ਫੈਸਲਾ ਸਿਰਫ਼ ਸਫ਼ਲਤਾ ਦਾ ਪਹਿਲਾ ਕਦਮ ਸੀ ਅਤੇ ਸਾਰਾ ਬਠਿੰਡਾ ਉਨ੍ਹਾਂ ਦੇ ਬਾਰੇ ਜਾਣਨ ਲੱਗਾ। ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਕੇ.ਵੀ.ਕੇ ਬਠਿੰਡੇ ਤੋਂ ਮਧੂ ਮੱਖੀ ਪਾਲਣ ਦੀ ਟ੍ਰੇਨਿੰਗ ਲਈ ਅਤੇ 200 ਮਧੂ-ਮੱਖੀ ਦੇ ਬਕਸਿਆਂ ਨਾਲ ਵਪਾਰ ਸ਼ੁਰੂ ਕੀਤਾ। ਉਨ੍ਹਾਂ ਨੇ ਮਾਰਕਟਿੰਗ ਕੀਤੀ ਅਤੇ ਉਨ੍ਹਾਂ ਦੇ ਪਤੀ ਨੇ ਪ੍ਰੋਸੈੱਸਿੰਗ ਦਾ ਕੰਮ ਸੰਭਾਲਿਆ। ਵਪਾਰ ਤੋਂ ਜ਼ਿਆਦਾ ਲਾਭ ਲੈਣ ਲਈ ਉਨ੍ਹਾਂ ਨੇ ਸ਼ਹਿਦ, ਫੇਸ ਵਾੱਸ਼, ਸਾਬਣ ਅਤੇ ਬਾੱਡੀ ਸਕਰੱਬ ਬਣਾਉਣਾ ਸ਼ੁਰੂ ਕੀਤਾ। ਇਨ੍ਹਾਂ ਉਤਪਾਦਾਂ ਨੂੰ ਗ੍ਰਾਹਕਾਂ ਨੇ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੀ ਸਿਫ਼ਾਰਿਸ਼ ਜ਼ਿਆਦਾ ਹੋਣ ਲੱਗੀ। ਕੁੱਝ ਸਮੇਂ ਬਾਅਦ, ਉਨ੍ਹਾਂ ਨੇ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਦੀ ਟ੍ਰੇਨਿੰਗ ਲਈ ਅਤੇ ਇਸ ਨੂੰ ਚਟਨੀ, ਮੁਰੱਬਾ ਅਤੇ ਆਚਾਰ ਬਣਾ ਕੇ ਲਾਗੂ ਕਰਨਾ ਸ਼ੁਰੂ ਕੀਤਾ।

ਇੱਕ ਸਮਾਂ ਸੀ ਜਦੋਂ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਦੇ ਕੰਮ ਦੀ ਆਲੋਚਨਾ ਕੀਤੀ, ਕਿਉਂਕਿ ਉਹ ਵਪਾਰ ਤੋਂ ਹੋਣ ਵਾਲੇ ਮੁਨਾਫ਼ਿਆਂ ਨੂੰ ਲੈ ਕੇ ਅਨਿਸ਼ਚਿਤ ਸਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਵੀ ਸੋਚਿਆ ਕਿ ਇਹ ਉਤਪਾਦ ਪਹਿਲਾਂ ਹੀ ਬਾਜ਼ਾਰ ਵਿੱਚ ਉਪਲੱਬਧ ਹਨ, ਲੋਕ ਇਨ੍ਹਾਂ ਉਤਪਾਦਾਂ ਨੂੰ ਕਿਉਂ ਖਰੀਦਣਗੇ? ਪਰ ਫਿਰ ਵੀ ਉਹ ਇਨ੍ਹਾਂ ਗੱਲਾਂ ਤੋਂ ਘਬਰਾਏ ਨਹੀਂ, ਕਿਉਂਕਿ ਉਨ੍ਹਾਂ ਦੇ ਕੋਲ ਉਨ੍ਹਾਂ ਦੇ ਬੱਚਿਆਂ ਦਾ ਸਹਿਯੋਗ ਹਮੇਸ਼ਾ ਸੀ। ਉਹ ਕੁੱਝ ਮਹਾਨ ਲੋਕਾਂ ਜਿਵੇਂ ਏ.ਪੀ.ਜੇ ਅਬਦੁਲ ਕਲਾਮ, ਬਿੱਲ ਗੇਟਸ, ਅਕਬਰ ਅਤੇ ਸਵਾਮੀ ਵਿਵੇਕਾਨੰਦ ਆਦਿ ਤੋਂ ਵੀ ਪ੍ਰੇਰਿਤ ਹੋਏ। ਉਹ ਖਾਲ਼ੀ ਸਮੇਂ ਵਿੱਚ ਇਨ੍ਹਾਂ ਸ਼ਖਸੀਅਤਾਂ ਦੀਆਂ ਕਿਤਾਬਾਂ ਪੜ੍ਹਨਾ ਪਸੰਦ ਕਰਦੇ ਸਨ।

ਸਮੇਂ ਦੇ ਨਾਲ-ਨਾਲ ਉਨ੍ਹਾਂ ਨੇ ਆਪਣੇ ਉਤਪਾਦਾਂ ਨੂੰ ਵਧਾਇਆ ਅਤੇ ਇਸ ਨਾਲ ਬਹੁਤ ਫਾਇਦਾ ਹੋਇਆ। ਜਲਦੀ ਹੀ ਉਨ੍ਹਾਂ ਨੇ ਫਲ਼ ਦੇ ਸਕਵੈਸ਼, ਵੇਸਣ ਦੀਆਂ ਵੜੀਆਂ ਅਤੇ ਪਕੌੜੇ ਅਤੇ ਹੋਰ ਕਈ ਚੀਜ਼ਾਂ ਬਣਾਉਣੀਆਂ ਸ਼ੁਰੂ ਕੀਤੀਆਂ। ਪੁੰਗਰੀ ਹੋਈ ਮੇਥੀ ਦਾ ਆਚਾਰ ਉਨ੍ਹਾਂ ਦੇ ਪ੍ਰਸਿੱਧ ਉਤਪਾਦਾਂ ਵਿੱਚੋਂ ਇੱਕ ਹੈ, ਕਿਉਂਕਿ ਸ਼ਾਨਦਾਰ ਸਿਹਤ ਲਾਭਾਂ ਦੇ ਕਾਰਨ ਇਸ ਦੀ ਮੰਗ ਫਰੀਦਕੋਟ, ਲੁਧਿਆਣਾ ਅਤੇ ਹੋਰ ਥਾਵਾਂ ਵਿੱਚ ਪੀ.ਏ.ਯੂ. ਦੁਆਰਾ ਕਰਵਾਏ ਜਾਂਦੇ ਮੇਲਿਆਂ ਅਤੇ ਸਮਾਰੋਹਾਂ ਵਿੱਚ ਹਮੇਸ਼ਾ ਰਹਿੰਦੀ ਹੈ। ਉਨ੍ਹਾਂ ਨੇ ਮਾਰਕਿਟ ਵਿੱਚ ਆਪਣੇ ਉਤਪਾਦਾਂ ਦੀ ਅਲੱਗ ਜਗ੍ਹਾ ਬਣਾਈ ਹੈ ਜਿਸ ਦੇ ਚੱਲਦੇ ਉਨ੍ਹਾਂ ਨੇ ਵਿਆਪਕ ਪੱਧਰ ‘ਤੇ ਚੰਗੇ ਗਾਹਕਾਂ ਨੂੰ ਆਪਣੇ ਨਾਲ ਜੋੜਿਆ।

2014 ਵਿੱਚ ਉਨ੍ਹਾਂ ਨੇ ਬਠਿੰਡਾ ਨੇੜੇ ਮਹਿਮਾ ਸਰਜਾ ਪਿੰਡ ਵਿਖੇ ਕਿਸਾਨ ਸੈੱਲਫ ਹੈੱਲਪ ਗਰੁੱਪ ਬਣਾਇਆ ਅਤੇ ਇਸ ਗਰੁੱਪ ਦੁਆਰਾ ਉਨ੍ਹਾਂ ਨੇ ਦੂਜੇ ਕਿਸਾਨਾਂ ਦੇ ਉਤਪਾਦਾਂ ਨੂੰ ਬੜਾਵਾ ਦਿੱਤਾ। ਕਦੀ-ਕਦੀ ਉਹ ਉਨ੍ਹਾਂ ਕਿਸਾਨਾਂ ਦੀ ਮਦਦ ਅਤੇ ਸਮਰਥਨ ਕਰਨ ਲਈ ਆਪਣੇ ਮੁਨਾਫ਼ਿਆਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਸਨ, ਜਿਹਨਾਂ ਦੇ ਕੋਲ ਆਤਮ ਵਿਸ਼ਵਾਸ ਅਤੇ ਸੰਸਾਧਨ ਨਹੀਂ ਸਨ। 2015 ਵਿੱਚ ਉਨ੍ਹਾਂ ਨੇ FRESH HUB ਨਾਮ ਦੀ ਇੱਕ ਫਰਮ ਬਣਾਈ ਅਤੇ ਉੱਥੇ ਆਪਣੇ ਉਤਪਾਦਾਂ ਨੂੰ ਵੇਚਣਾ ਸ਼ੁਰੂ ਕੀਤਾ। ਅੱਜ ਉਨ੍ਹਾਂ ਦੇ ਕੁਲੈਕਸ਼ਨ ਵਿੱਚ ਕੁੱਲ 40-45 ਉਤਪਾਦ ਹਨ, ਜਿਸ ਦਾ ਕੱਚਾ ਮਾਲ ਉਹ ਆਪ ਖਰੀਦਦੇ ਹਨ, ਪ੍ਰੋਸੈੱਸ ਕਰਦੇ ਹਨ, ਪੈਕਿੰਗ ਕਰਦੇ ਹਨ ਅਤੇ ਮੰਡੀਕਰਨ ਕਰਦੇ ਹਨ। ਇਹ ਸਭ ਕੰਮ ਉਹ ਉਤਪਾਦਾਂ ਦੀ ਸ਼ੁੱਧਤਾ ਅਤੇ ਸਿਹਤ ਨੂੰ ਯਕੀਨੀ ਬਣਾਉਣ ਲਈ ਕਰਦੇ ਹਨ ਤਾਂ ਜੋ ਗਾਹਕ ਦੀ ਸਿਹਤ ‘ਤੇ ਕੋਈ ਬੁਰਾ ਅਸਰ ਨਾ ਹੋਵੇ। ਇੱਥੋਂ ਤੱਕ ਕਿ ਜਦੋਂ ਉਹ ਅਚਾਰ ਤਿਆਰ ਕਰਦੇ ਹਨ, ਤਾਂ ਘਟੀਆ ਸਿਰਕੇ ਦਾ ਇਸਤੇਮਾਲ ਨਹੀਂ ਕਰਦੇ ਅਤੇ ਚੰਗੀ ਗੁਣਵੱਤਾ ਲਈ ਹਮੇਸ਼ਾ ਸੇਬ ਦੇ ਸਿਰਕੇ ਦੀ ਵਰਤੋਂ ਕਰਦੇ ਹਨ।

2016 ਵਿੱਚ ਉਨ੍ਹਾਂ ਨੇ ਸਿਰਕੇ ਦੀ ਟ੍ਰੇਨਿੰਗ ਲਈ ਅਤੇ ਬਹੁਤ ਜਲਦ ਉਹ ਇਸ ਨੂੰ ਲਾਗੂ ਵੀ ਕਰਨਗੇ। ਵਰਤਮਾਨ ਵਿੱਚ ਉਹ ਪ੍ਰਤੀ ਸਾਲ 10 ਲੱਖ ਦਾ ਲਾਭ ਕਮਾ ਰਹੇ ਹਨ। ਇੱਕ ਗੱਲ ਜੋ ਉਹ ਜਲਦੀ ਸਮਝੇ ਅਤੇ ਲਾਗੂ ਵੀ ਕੀਤੀ, ਉਹ ਸੀ ਕਿ ਉਨ੍ਹਾਂ ਨੇ ਹਮੇਸ਼ਾ ਮਾਤਰਾ ਜਾਂ ਸੁਆਦ ਨੂੰ ਧਿਆਨ ਨਾ ਦੇ ਕੇ ਗੁਣਵੱਤਾ ਵੱਲ ਧਿਆਨ ਦਿੱਤਾ। ਮੰਡੀਕਰਨ ਦੇ ਲਈ ਉਹ ਆਧੁਨਿਕ ਤਕਨੀਕਾਂ ਜਿਵੇਂ ਕੀ ਵੱਟਸਐੱਪ ਦੁਆਰਾ ਕਿਸਾਨਾਂ ਅਤੇ ਹੋਰ ਜ਼ਰੂਰੀ ਵੇਰਵਿਆਂ ਦੇ ਨਾਲ ਜੁੜਦੇ ਹਨ। ਕੁੱਝ ਵੀ ਖਰੀਦਣ ਤੋਂ ਪਹਿਲਾਂ ਉਹ ਇਹ ਯਕੀਨੀ ਬਣਾਉਂਦੇ ਹਨ ਕਿ ਉਹ ਰਸਾਇਣ-ਮੁਕਤ ਸਬਜ਼ੀਆਂ ਹੀ ਖਰੀਦਣ ਅਤੇ ਕਿਸਾਨਾਂ ਨੂੰ ਜੈਵਿਕ ਖੇਤੀ ਸ਼ੁਰੂ ਕਰਨ ਦੇ ਲਈ ਪ੍ਰੋਤਸਾਹਿਤ ਵੀ ਕਰਦੇ ਹਨ। ਉਨ੍ਹਾਂ ਦੇ ਕੰਮ ਵਿੱਚ ਕੇਵਲ ਪ੍ਰੋਸੈੱਸਿੰਗ ਅਤੇ ਮੰਡੀਕਰਨ ਹੀ ਸ਼ਾਮਲ ਨਹੀਂ ਹਨ ਬਲਕਿ ਉਹ ਹੋਰ ਔਰਤਾਂ ਨੂੰ ਆਪਣੀਆਂ ਤਕਨੀਕਾਂ ਬਾਰੇ ਜਾਣਕਾਰੀ ਵੀ ਪ੍ਰਦਾਨ ਕਰਦੇ ਹਨ, ਕਿਉਂਕਿ ਉਹ ਚਾਹੁੰਦੇ ਹਨ ਕਿ ਦੂਸਰੇ ਤਰੱਕੀ ਕਰਨ ਅਤੇ ਸਮਾਜ ਲਈ ਕੁੱਝ ਚੰਗਾ ਕਰਨ।

ਸ਼ੁਰੂ ਤੋਂ ਸ਼ਹਿਨਾਜ਼ ਕੁਰੇਸ਼ੀ ਜੀ ਦੀ ਮਾਨਸਿਕਤਾ ਉਨ੍ਹਾਂ ਦੇ ਕੰਮ ਲਈ ਬਿਲਕੁਲ ਸਪੱਸ਼ਟ ਸੀ। ਉਹ ਚਾਹੁੰਦੇ ਹਨ ਕਿ ਸਮਾਜ ਵਿੱਚ ਹਰ ਵਿਅਕਤੀ ਆਤਮ-ਨਿਰਭਰ ਅਤੇ ਆਤਮ-ਵਿਸ਼ਵਾਸੀ ਬਣੇ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਪਰਵਰਿਸ਼ ਦਿੱਤੀ ਕਿ ਉਨ੍ਹਾਂ ਨੂੰ ਕਿਸੇ ਅੱਗੇ ਆਪਣੇ ਹੱਥ ਫੈਲਾਉਣੇ ਨਹੀਂ ਪੈਂਦੇ, ਸਾਰਿਆਂ ਨੂੰ ਆਪਣੀਆਂ ਮੂਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਤਮ ਨਿਰਭਰ ਹੋਣਾ ਚਾਹੀਦਾ ਹੈ। ਵਰਤਮਾਨ ਵਿੱਚ ਉਨ੍ਹਾਂ ਦਾ ਮੁੱਖ ਧਿਆਨ ਨੌਜਵਾਨਾਂ ਅਤੇ ਵਿਸ਼ੇਸ਼ ਤੌਰ ‘ਤੇ ਲੜਕੀਆਂ ‘ਤੇ ਹੈ। ਉਹ ਆਪਣੀ ਸੋਚ ਅਤੇ ਹੁਨਰ ਨੂੰ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਲਈ ਅਖ਼ਬਾਰਾਂ ਅਤੇ ਰੇਡੀਓ ਰਾਹੀਂ ਸਿਖਲਾਈ ਅਤੇ ਜਾਣਕਾਰੀ ਵੀ ਦਿੰਦੀ ਹੈ। ਉਹ ਨਿੱਜੀ ਤੌਰ ‘ਤੇ ਕਿਸਾਨ ਸਿਖਲਾਈ ਪ੍ਰੋਗਰਾਮਾਂ ਅਤੇ ਮੀਟਿੰਗਾਂ ਦਾ ਦੌਰਾ ਕਰਦੇ ਹਨ ਅਤੇ ਵਿਸ਼ੇਸ਼ ਤੌਰ ‘ਤੇ ਕੌਸ਼ਲ ਪ੍ਰਦਾਨ ਕਰਦੇ ਹਨ। 2016 ਵਿੱਚ ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਲਈ ਟਿਫਨ ਸਰਵਿਸ ਵੀ ਸ਼ੁਰੂ ਕੀਤੀ। ਅੱਜ ਉਨ੍ਹਾਂ ਦੇ ਕੰਮ ਨੇ ਉਨ੍ਹਾਂ ਨੂੰ ਇੰਨਾ ਮਸ਼ਹੂਰ ਕਰ ਦਿੱਤਾ ਹੈ ਕਿ ਉਨ੍ਹਾਂ ਕੋਲ ਆਪਣਾ ਰੇਡੀਓ ਸ਼ੋਅ ਹੈ, ਜੋ ਹਰ ਸ਼ੁੱਕਰਵਾਰ ਨੂੰ 1 ਤੋਂ 2 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ, ਜਿੱਥੇ ਉਹ ਲੋਕਾਂ ਨੂੰ ਪਾਣੀ ਪ੍ਰਬੰਧਨ, ਸਿਹਤ ਭੋਜਨ ਪਦਾਰਥਾਂ ਅਤੇ ਹੋਰ ਬਹੁਤ ਕੁੱਝ ਬਾਰੇ ਦੱਸਦੇ ਹਨ।

ਜਨਮ ਤੋਂ ਕਸ਼ਮੀਰੀ ਹੋਣ ਦੇ ਕਾਰਨ ਸ਼ਹਿਨਾਜ਼ ਹਮੇਸ਼ਾ ਆਪਣੇ ਕੰਮ ਅਤੇ ਉਤਪਾਦਾਂ ਵਿੱਚ ਆਪਣੇ ਮੂਲ ਸਥਾਨ ਦਾ ਇੱਕ ਸਾਰ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ “ਸ਼ਾਹ ‘ਜ਼ ਕਸ਼ਮੀਰੀ ਅਤੇ ਮੁਗਲਈ ਚਿਕਨ” ਨਾਮ ਨਾਲ ਬਠਿੰਡੇ ਵਿੱਚ ਇੱਕ ਰੈਸਟੋਰੈਂਟ ਵੀ ਖੋਲ੍ਹਿਆ ਹੈ ਅਤੇ ਉੱਥੇ ਹੀ ਇੱਕ ਗ੍ਰਾਮੀਣ ਕਸ਼ਮੀਰੀ ਇੰਟੀਰੀਅਰ ਅਤੇ ਰੈਸਟੋਰੈਂਟ ਵਿੱਚ ਕਸ਼ਮੀਰੀ ਕਰਾੱਕਰੀ ਸੈੱਟ ਦੀ ਵਰਤੋਂ ਕਰਨ ਦੀ ਯੋਜਨਾ ਵੀ ਬਣਾ ਰਹੇ ਹਨ। ਇੱਥੋਂ ਤੱਕ ਕਿ ਉਨ੍ਹਾਂ ਦਾ ਆਪਣਾ ਇੱਕ ਪ੍ਰਸਿੱਧ ਉਤਪਾਦ ਹੈ, ਕਸ਼ਮੀਰੀ ਚਾਹ ਜੋ ਕਿ ਕਸ਼ਮੀਰੀ ਪਰੰਪਰਾ ਅਤੇ ਵਿਅੰਜਨਾਂ ਦੇ ਮੂਲ ਨੂੰ ਦਰਸਾਉਂਦਾ ਹੈ। ਉਹ ਹਰ ਸਿਹਤਮੰਦ, ਲਾਹੇਵੰਦ ਅਤੇ ਰਵਾਇਤੀ ਨੁਕਤਾ ਸਾਂਝਾ ਕਰਨਾ ਚਾਹੁੰਦੇ ਹਨ, ਜੋ ਉਨ੍ਹਾਂ ਨੇ ਆਪਣੇ ਉਤਪਾਦਾਂ, ਰੈਸਟੋਰੈਂਟ ਅਤੇ ਟ੍ਰੇਨਿੰਗ ਦੇ ਮਾਧਿਅਮ ਨਾਲ ਜਾਣਿਆ ਹੈ। ਕਸ਼ਮੀਰ ਵਿੱਚ ਉਨ੍ਹਾਂ ਦੇ ਬਾਗ਼ ਵੀ ਹਨ, ਜੋ ਉਨ੍ਹਾਂ ਦੀ ਗੈਰ ਮੌਜ਼ੂਦਗੀ ਵਿੱਚ ਉਨ੍ਹਾਂ ਦੇ ਚਚੇਰੇ ਭਰਾ ਦੀ ਨਿਗਰਾਨੀ ਵਿੱਚ ਹਨ। ਬਾਗ਼ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਅਤੇ ਚੰਗੀ ਪੈਦਾਵਾਰ ਪ੍ਰਾਪਤ ਕਰਨ ਲਈ ਉਹ ਜੈਵਿਕ ਤਰੀਕਿਆਂ ਦੀ ਵਰਤੋਂ ਕਰਦੇ ਹਨ।

ਸ਼ਹਿਨਾਜ ਕੁਰੇਸ਼ੀ ਜੀ ਦੀਆਂ ਇਹ ਕੁੱਝ ਪ੍ਰਾਪਤੀਆਂ ਹਨ, ਆਉਣ ਵਾਲੇ ਸਮੇਂ ਵਿੱਚ ਉਹ ਸਮਾਜ ਦੇ ਹਿੱਤ ਵਿੱਚ ਹੋਰ ਜ਼ਿਆਦਾ ਕੰਮ ਕਰਨਗੇ। ਉਨ੍ਹਾਂ ਦੇ ਯਤਨਾਂ ਨੂੰ ਬਹੁਤ ਸਾਰੇ ਸੰਗਠਨਾਂ ਦੁਆਰਾ ਪ੍ਰਸ਼ੰਸਾ ਮਿਲੀ ਹੈ ਅਤੇ ਉਨ੍ਹਾਂ ਨੂੰ ਮੁਕਤਸਰ ਸਾਹਿਬ ਦੇ ਫੂਡ ਪ੍ਰੋਸੈੱਸਿੰਗ ਵਿਭਾਗ ਦੁਆਰਾ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ 2015 ਵਿੱਚ ਉਨ੍ਹਾਂ ਨੂੰ ਪੀ.ਏ.ਯੂ. ਦੁਆਰਾ ਜਗਬੀਰ ਕੌਰ ਮੈਮੋਰੀਅਲ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ।

ਸੰਦੇਸ਼

“ਹਰ ਸਮੇਂ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ, ਕਿਉਂਕਿ ਅਸੀਂ ਅੱਜ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ, ਉਨ੍ਹਾਂ ਦੇ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ। ਅੱਜ-ਕੱਲ੍ਹ ਕਿਸਾਨਾਂ ਨੂੰ ਪਤਾ ਹੀ ਨਹੀਂ ਹੈ ਕਿ ਮੌਕਿਆਂ ਦਾ ਫ਼ਾਇਦਾ ਕਿਵੇਂ ਉਠਾਇਆ ਜਾਵੇ, ਕਿਉਂਕਿ ਜੇਕਰ ਕਿਸਾਨ ਅੱਗੇ ਵਧਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਸੋਚ ਨੂੰ ਬਦਲਣਾ ਹੋਵੇਗਾ। ਇਸ ਤੋਂ ਇਲਾਵਾ ਇਹ ਜ਼ਰੂਰੀ ਨਹੀਂ ਕਿ ਤੁਸੀਂ ਦੂਜਿਆਂ ਵੱਲ ਦੇਖ ਕੇ ਕੰਮ ਕਰੋ, ਤੁਸੀਂ ਦੂਜੇ ਕਿਸਾਨਾਂ ਲਈ ਪ੍ਰੇਰਣਾ ਬਣ ਸਕਦੇ ਹੋ। ਕਿਸਾਨਾਂ ਨੂੰ ਇਹ ਸਮਝਣਾ ਹੋਵੇਗਾ ਕਿ ਕੱਚੇ ਮਾਲ ਦੀ ਤੁਲਨਾ ਨਾਲੋਂ ਫੂਡ ਪ੍ਰੋਸੈੱਸਿੰਗ ਵਿੱਚ ਜ਼ਿਆਦਾ ਮੁਨਾਫ਼ਾ ਹੈ।”

ਪ੍ਰਤੀਕ ਬਜਾਜ

ਪੂਰੀ ਕਹਾਣੀ ਪੜ੍ਹੋ

 ਬਰੇਲੀ ਦੇ ਨੌਜਵਾਨ ਨੇ ਸਿਰਫ਼ ਦੇਸ਼ ਦੀ ਮਿੱਟੀ ਨੂੰ ਜ਼ਿਆਦਾ ਉਪਜਾਊ ਬਣਾਉਣ ਅਤੇ ਕਿਸਾਨਾਂ ਨੂੰ ਦੁੱਗਣਾ ਆਮਦਨ ਕਮਾਉਣ ਵਿੱਚ ਮਦਦ ਕਰਨ ਲਈ ਸੀ.ਏ. ਦੀ ਪੜ੍ਹਾਈ ਛੱਡ ਕੇ ਵਰਮੀਕੰਪੋਸਟਿੰਗ ਨੂੰ ਚੁਣਿਆ

ਪ੍ਰਤੀਕ ਬਜਾਜ ਆਪਣੇ ਯਤਨਾਂ ਦੇ ਯੋਗਦਾਨ ਦੁਆਰਾ ਮਾਤ-ਭੂਮੀ ਦਾ ਪਾਲਣ-ਪੋਸ਼ਣ ਕਰਨ ਅਤੇ ਦੇਸ਼ ਦੀ ਮਿੱਟੀ ਨੂੰ ਜ਼ਿਆਦਾ ਉਪਜਾਊ ਬਣਾਉਣ ਵਿੱਚ ਖੇਤੀ ਸਮਾਜ ਦੇ ਲਈ ਇੱਕ ਉੱਜਵਲ ਉਦਾਹਰਨ ਹੈ। ਦ੍ਰਿਸ਼ਟੀਕੋਣ ਅਤੇ ਆਵਿਸ਼ਕਾਰ ਦੇ ਆਪਣੇ ਸੁੰਦਰ ਖੇਤਰ ਦੇ ਨਾਲ ਅੱਜ ਉਹ ਦੇਸ਼ ਦੀਆਂ ਕੂੜਾ ਪ੍ਰਬੰਧਨ ਸੰਬੰਧੀ ਸਮੱਸਿਆਵਾਂ ਨੂੰ ਬਹੁਤ ਕੋਸ਼ਿਸ਼ਾਂ ਨਾਲ ਹੱਲ ਕਰ ਰਿਹਾ ਹੈ ਅਤੇ ਕਿਸਾਨਾਂ ਨੂੰ ਵੀ ਵਰਮੀਕੰਪੋਸਟਿੰਗ ਤਕਨੀਕ ਅਪਨਾਉਣ ਅਤੇ ਆਪਣੀ ਖੇਤੀਬਾੜੀ ਨੂੰ ਨੁਕਸਾਨ ਦੇ ਸੌਦੇ ਦੀ ਬਜਾਏ ਇੱਕ ਲਾਭਦਾਇਕ ਉੱਦਮ ਬਣਾਉਣ ਵਿੱਚ ਮਦਦ ਕਰ ਰਿਹਾ ਹੈ।

ਭਾਰਤ ਦੇ ਪ੍ਰਸਿੱਧ ਸ਼ਹਿਰਾਂ ਵਿੱਚੋਂ ਇੱਕ ਬਰੇਲੀ ਅਤੇ ਇੱਕ ਬਿਜ਼ਨਸ ਕਲਾਸ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਪ੍ਰਤੀਕ ਬਜਾਜ ਹਮੇਸ਼ਾ ਸੀ.ਏ. ਬਣਨ ਦਾ ਸੁਪਨਾ ਦੇਖਦਾ ਸੀ ਤਾਂ ਕਿ ਬਾਅਦ ਵਿੱਚ ਉਹ ਆਪਣੇ ਪਿਤਾ ਦੇ ਰੀਅਲ ਐਸਟੇਟ ਕਾਰੋਬਾਰ ਨੂੰ ਜਾਰੀ ਰੱਖ ਸਕੇ। ਪਰ 19 ਸਾਲ ਦੀ ਛੋਟੀ ਉਮਰ ਵਿੱਚ ਇਸ ਲੜਕੇ ਨੇ ਆਪਣਾ ਮਨ ਬਦਲ ਲਿਆ ਅਤੇ ਵਰਮੀਕੰਪੋਸਟਿੰਗ ਦਾ ਵਪਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ।

ਵਰਮੀਕੰਪੋਸਟਿੰਗ ਦਾ ਵਿਚਾਰ ਪ੍ਰਤੀਕ ਬਜਾਜ ਦੇ ਦਿਮਾਗ ਵਿੱਚ 2015 ਵਿੱਚ ਆਇਆ ਜਦੋਂ ਇੱਕ ਦਿਨ ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਆਈ.ਵੀ.ਆਰ.ਆਈ, ਇੱਜ਼ਤਨਗਰ ਵਿੱਚ ਵੱਡੇ ਭਰਾ ਨਾਲ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਵਿੱਚ ਭਾਗ ਲਿਆ, ਜਿਸ ਨੇ ਹਾਲ ਹੀ ਵਿੱਚ ਡੇਅਰੀ ਫਾਰਮਿੰਗ ਸ਼ੁਰੂ ਕੀਤੀ ਸੀ। ਉਸ ਸਮੇਂ ਪ੍ਰਤੀਕ ਬਜਾਜ ਨੇ ਪਹਿਲਾ ਤੋਂ ਹੀ ਸੀ.ਪੀ.ਟੀ. ਪ੍ਰੀਖਿਆ ਪਾਸ ਕੀਤੀ ਸੀ ਅਤੇ ਸੀ.ਏ. ਦੀ ਪੜ੍ਹਾਈ ਕਰ ਰਿਹਾ ਸੀ ਅਤੇ ਆਪਣੀ ਉਤਸ਼ਾਹੀ ਭਾਵਨਾ ਦੇ ਨਾਲ ਉਹ ਸੀ.ਏ. ਵੀ ਪਾਸ ਕਰ ਸਕਦਾ ਸੀ ਪਰ ਇੱਕ ਵਾਰ ਟ੍ਰੇਨਿੰਗ ਵਿੱਚ ਭਾਗ ਲੈਣ ਤੋਂ ਬਾਅਦ ਉਸ ਨੂੰ ਵਰਮੀਕੰਪੋਸਟਿੰਗ ਅਤੇ ਬਾਇਓਵੇਸਟ ਦੀਆਂ ਬੁਨਿਆਦੀ ਗੱਲਾਂ ਦਾ ਪਤਾ ਲੱਗਾ। ਉਸ ਨੂੰ ਵਰਮੀਕੰਪੋਸਟਿੰਗ ਦਾ ਵਿਚਾਰ ਇੰਨਾ ਦਿਲਚਸਪ ਲੱਗਾ ਕਿ ਉਸ ਨੇ ਆਪਣੇ ਕਰੀਅਰ ਦੇ ਟੀਚਿਆਂ ਨੂੰ ਛੱਡ ਕੇ ਜੈਵ ਕੂੜਾ ਪ੍ਰਬੰਧਨ ਨੂੰ ਆਪਣੀ ਭਵਿੱਖ ਦੀ ਯੋਜਨਾ ਦੇ ਰੂਪ ਵਿੱਚ ਅਪਨਾਉਣ ਦਾ ਫੈਸਲਾ ਕੀਤਾ।

“ਮੈਂ ਹੈਰਾਨ ਸੀ ਕਿ ਕਿਉਂ ਅਸੀਂ ਮੇਰੇ ਭਰਾ ਦੇ ਡੇਅਰੀ ਫਾਰਮ ਤੋਂ ਪ੍ਰਾਪਤ ਗਾਂ ਦੇ ਗੋਬਰ ਅਤੇ ਮੂਤਰ ਨੂੰ ਛੱਡ ਦਿੰਦੇ ਹਾਂ ਜਦਕਿ ਅਸੀਂ ਇਸ ਦੀ ਬਿਹਤਰ ਤਰੀਕੇ ਨਾਲ ਵਰਤੋਂ ਕਰ ਸਕਦੇ ਹਾਂ” – ਪ੍ਰਤੀਕ ਬਜਾਜ ਨੇ ਕਿਹਾ।

ਉਸ ਨੇ ਆਈ.ਵੀ.ਆਰ.ਆਈ. ਤੋਂ ਆਪਣੀ ਟ੍ਰੇਨਿੰਗ ਪੂਰੀ ਕੀਤੀ ਅਤੇ ਉੱਥੇ ਮੌਜੂਦ ਖੋਜ-ਕਰਤਾ ਅਤੇ ਵਿਗਿਆਨੀਆਂ ਤੋਂ ਕੰਪੋਸਟਿੰਗ ਦੀ ਉੱਨਤ ਵਿਧੀ ਸਿੱਖੀ ਅਤੇ ਸਫ਼ਲ ਵਰਮੀਕੰਪੋਸਟਿੰਗ ਲਈ ਜ਼ਰੂਰੀ ਜਾਣਕਾਰੀ ਪ੍ਰਾਪਤ ਕੀਤੀ।

ਲਗਭਗ ਛੇ ਮਹੀਨੇ ਬਾਅਦ ਪ੍ਰਤੀਕ ਨੇ ਆਪਣੇ ਪਰਿਵਾਰ ਨਾਲ ਆਪਣੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ। ਇਹ ਪਹਿਲਾਂ ਤੋਂ ਹੀ ਸਮਝਿਆ ਜਾ ਸਕਦਾ ਸੀ ਕਿ ਉਸ ਦੇ ਪਿਤਾ ਸੀ.ਏ. ਛੱਡਣ ਲਈ ਪ੍ਰਤੀਕ ਦੇ ਫੈਸਲੇ ਨੂੰ ਨਾ-ਮਨਜ਼ੂਰ ਕਰ ਦੇਣਗੇ। ਪਰ ਜਦੋਂ ਪਹਿਲੀ ਵਾਰ ਪ੍ਰਤੀਕ ਨੇ ਵਰਮੀਕੰਪੋਸਟਿੰਗ ਤਿਆਰ ਕੀਤੀ ਅਤੇ ਇਸ ਨੂੰ ਬਜ਼ਾਰ ਵਿੱਚ ਵੇਚਿਆ ਤਾਂ ਉਨ੍ਹਾਂ ਦੇ ਪਿਤਾ ਨੇ ਆਪਣੇ ਪੁੱਤਰ ਦੇ ਫੈਸਲੇ ਨੂੰ ਦਿਲੋਂ ਮਨਜ਼ੂਰ ਕਰ ਲਿਆ ਅਤੇ ਉਸ ਦੇ ਕੰਮ ਦੀ ਪ੍ਰਸ਼ੰਸਾ ਕੀਤੀ।

“ਮੇਰੇ ਲਈ ਸੀ.ਏ. ਬਣਨਾ ਮੁਸ਼ਕਿਲ ਨਹੀਂ ਸੀ, ਮੈਂ ਕਈ ਘੰਟੇ ਪੜ੍ਹਾਈ ਕਰ ਸਕਦਾ ਸੀ ਅਤੇ ਸਾਰੀਆਂ ਪ੍ਰੀਖਿਆਵਾਂ ਪਾਸ ਕਰ ਸਕਦਾ ਸੀ। ਪਰ ਮੈਂ ਉਹੀ ਕਰ ਰਿਹਾ ਹਾਂ ਜੋ ਮੈਨੂੰ ਪਸੰਦ ਹੈ। ਭਾਵੇਂ ਕੰਪੋਸਟਿੰਗ ਪਲਾਂਟ ਵਿੱਚ ਕੰਮ ਕਰਦੇ 24 ਘੰਟੇ ਲੱਗ ਜਾਂਦੇ ਹਨ, ਪਰ ਇਸ ਨਾਲ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਇਸ ਤੋਂ ਇਲਾਵਾ ਮੈਨੂੰ ਕਿਸੇ ਵੀ ਅੰਤਰਾਲ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮੈਂਨੂੰ ਪਤਾ ਹੈ ਕਿ ਮੇਰਾ ਜਨੂੰਨ ਹੀ ਮੇਰਾ ਕਰੀਅਰ ਹੈ ਅਤੇ ਇਹ ਮੇਰੇ ਕੰਮ ਨੂੰ ਜ਼ਿਆਦਾ ਮਜ਼ੇਦਾਰ ਬਣਾਉਂਦਾ ਹੈ” – ਪ੍ਰਤੀਕ ਬਜਾਜ ਨੇ ਕਿਹਾ।

ਜਦੋਂ ਪ੍ਰਤੀਕ ਦਾ ਪਰਿਵਾਰ ਉਨ੍ਹਾਂ ਦੀ ਭਵਿੱਖ ਦੀ ਯੋਜਨਾ ਤੋਂ ਸਹਿਮਤ ਹੋ ਗਿਆ ਤਾਂ ਪ੍ਰਤੀਕ ਨੇ ਨੇੜੇ ਦੇ ਪਰਧੋਲੀ ਪਿੰਡ ਵਿੱਚ ਸੱਤ ਬਿੱਘਾ ਖੇਤੀ ਵਾਲੀ ਭੂਮੀ ਵਿੱਚ ਨਿਵੇਸ਼ ਕੀਤਾ ਅਤੇ ਉਸ ਸਾਲ 2015 ਵਿੱਚ ਵਰਮੀਕੰਪੋਸਟਿੰਗ ਸ਼ੁਰੂ ਕੀਤੀ ਅਤੇ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਵਰਮੀਕੰਪੋਸਟਿੰਗ ਦੀ ਨਵੀਂ ਯੂਨਿਟ ਖੋਲ੍ਹਣ ਸਮੇਂ ਪ੍ਰਤੀਕ ਨੇ ਫੈਸਲਾ ਕੀਤਾ ਕਿ ਉਹ ਕੂੜਾ ਪ੍ਰਬੰਧਨ ਸਮੱਸਿਆਵਾਂ ਨਾਲ ਨਜਿੱਠਣਗੇ ਅਤੇ ਕਿਸਾਨ ਦੀਆਂ ਖੇਤੀਬਾੜੀ ਗਤੀਵਿਧੀਆਂ ਨੂੰ ਵਾਤਾਵਰਨ ਅਨੁਕੂਲ ਅਤੇ ਆਰਥਿਕ ਤਰੀਕੇ ਨਾਲ ਪ੍ਰਬੰਧਿਤ ਕਰਨ ਵਿੱਚ ਵੀ ਮਦਦ ਕਰਨਗੇ।

ਆਪਣੀ ਕੰਪੋਸਟ ਨੂੰ ਹੋਰ ਵਧੀਆ ਬਣਾਉਣ ਲਈ ਉਨ੍ਹਾਂ ਨੇ ਅਲੱਗ ਤਰੀਕੇ ਨਾਲ ਕੂੜੇ ਨੂੰ ਵਿਭਿੰਨ ਤਰੀਕੇ ਨਾਲ ਵਰਤਿਆ। ਉਸ ਨੇ ਮੰਦਿਰਾਂ ਤੋਂ ਫੁੱਲ, ਸਬਜ਼ੀਆਂ ਦਾ ਕੂੜਾ, ਚੀਨੀ ਦੇ ਵਾਧੂ ਪਦਾਰਥ ਦੀ ਵਰਤੋਂ ਕੀਤੀ ਅਤੇ ਵਰਮੀਕੰਪੋਸਟ ਵਿੱਚ ਨਿੰਮ ਦੇ ਪੱਤਿਆਂ ਨੂੰ ਸ਼ਾਮਲ ਕੀਤਾ, ਜਿਸ ਵਿੱਚ ਐਂਟੀਬਾਇਓਟਿਕ ਗੁਣ ਭਰਪੂਰ ਹੁੰਦੇ ਹਨ।

ਇਸ ਉੱਦਮ ਨੂੰ ਪੂਰਾ ਲਾਭਦਾਇਕ ਪ੍ਰੋਜੈੱਕਟ ਵਿੱਚ ਬਦਲ ਦਿੱਤਾ ਗਿਆ, ਪ੍ਰਤੀਕ ਨੇ ਪਿੰਡ ਵਿੱਚ ਕੁੱਝ ਹੋਰ ਜ਼ਮੀਨ ਖਰੀਦ ਕੇ ਉੱਥੇ ਜੈਵਿਕ ਖੇਤੀ ਵੀ ਸ਼ੁਰੂ ਕੀਤੀ। ਆਪਣੀ ਵਰਮੀਕੰਪੋਸਟਿੰਗ ਅਤੇ ਜੈਵਿਕ ਖੇਤੀ ਤਕਨੀਕਾਂ ਨਾਲ ਉਸ ਨੇ ਸਿੱਟਾ ਕੱਢਿਆ ਕਿ ਜੇਕਰ ਗਊ-ਮੂਤਰ ਅਤੇ ਨਿੰਮ ਦੇ ਪੱਤਿਆਂ ਦੀ ਨਿਸ਼ਚਿਤ ਮਾਤਰਾ ਵਿੱਚ ਵਰਤੋਂ ਕੀਤੀ ਜਾਵੇ ਤਾਂ ਮਿੱਟੀ ਨੂੰ ਘੱਟ ਖਾਦ ਦੀ ਜ਼ਰੂਰਤ ਹੁੰਦੀ ਹੈ। ਦੂਜੇ ਪਾਸੇ ਇਹ ਫ਼ਸਲ ਦੀ ਪੈਦਾਵਾਰ ਨੂੰ ਵੀ ਪ੍ਰਭਾਵਿਤ ਨਹੀਂ ਕਰਦੀ। ਕੰਪੋਸਟ ਵਿੱਚ ਨਿੰਮ ਦੀਆਂ ਪੱਤੀਆਂ ਨੂੰ ਸ਼ਾਮਲ ਕਰਨ ਨਾਲ ਫ਼ਸਲ ‘ਤੇ ਕੀਟਾਂ ਦਾ ਘੱਟ ਹਮਲਾ ਹੁੰਦਾ ਹੈ ਅਤੇ ਇਸ ਨਾਲ ਫ਼ਸਲ ਦੀ ਪੈਦਾਵਾਰ ਵੀ ਬਿਹਤਰ ਹੁੰਦੀ ਹੈ ਅਤੇ ਮਿੱਟੀ ਜ਼ਿਆਦਾ ਉਪਜਾਊ ਬਣਦੀ ਹੈ।

ਆਪਣੇ ਵਰਮੀਕੰਪੋਸਟ ਪਲਾਟ ਵਿੱਚ ਪ੍ਰਤੀਕ ਦੋ ਪ੍ਰਕਾਰ ਦੇ ਗੰਡੋਇਆਂ ਦੀ ਵਰਤੋਂ ਕਰਦੇ ਹਨ – ਜੈ ਗੋਪਾਲ ਅਤੇ ਏਸੇਨਿਆ ਫੋਏਟਿਡਾ, ਜਿਸ ਵਿੱਚੋਂ ਜੈ ਗੋਪਾਲ ਕਿਸਮ ਆਈ.ਵੀ.ਆਰ.ਆਈ. ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਇਹ ਕੰਪੋਸਟਿੰਗ ਵਿਧੀ ਨੂੰ ਹੋਰ ਬਿਹਤਰ ਬਣਾਉਣ ਲਈ ਬਹੁਤ ਉਚਿੱਤ ਹੈ।
ਉਹ ਆਪਣੀ ਰਚਨਾਮਤਕ ਭਾਵਨਾ ਨਾਲ ਗਿਆਨ ਦਾ ਪ੍ਰਚਾਰ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਇਸ ਲਈ ਉਹ ਕਿਸਾਨਾਂ ਨੂੰ ਮੁਫ਼ਤ ਵਰਮੀਕੰਪੋਸਟਿੰਗ ਦੀ ਟ੍ਰੇਨਿੰਗ ਦਿੰਦੇ ਹਨ, ਜਿਸ ਵਿੱਚੋਂ ਉਹ ਛੋਟੇ ਪੱਧਰ ‘ਤੇ ਖਾਦ ਤਿਆਰ ਕਰਨ ਲਈ ਇੱਕ ਛੋਟੇ ਮਿੱਟੀ ਦੇ ਬਰਤਨ ਦੀ ਵਰਤੋਂ ਕਰਦੇ ਹਨ। ਸ਼ੁਰੂ ਵਿੱਚ ਉਸ ਨਾਲ ਛੇ ਕਿਸਾਨਾਂ ਨੇ ਸੰਪਰਕ ਕੀਤਾ ਅਤੇ ਉਸ ਦੀ ਤਕਨੀਕ ਨੂੰ ਅਪਣਾਇਆ, ਪਰ ਅੱਜ ਲਗਭਗ 42 ਕਿਸਾਨ ਹਨ ਜੋ ਇਸ ਤੋਂ ਲਾਭ ਲੈ ਰਹੇ ਹਨ ਅਤੇ ਸਾਰੇ ਕਿਸਾਨਾਂ ਨੇ ਪ੍ਰਤੀਕ ਦੀ ਪ੍ਰਗਤੀ ਨੂੰ ਦੇਖ ਕੇ ਇਸ ਤਕਨੀਕ ਨੂੰ ਅਪਣਾਇਆ।

ਪ੍ਰਤੀਕ ਕਿਸਾਨਾਂ ਨੂੰ ਇਹ ਦਾਅਵੇ ਨਾਲ ਕਹਿੰਦੇ ਹਨ ਕਿ ਵਰਮੀਕੰਪੋਸਟਿੰਗ ਅਤੇ ਜੈਵਿਕ ਖੇਤੀ ਵਿੱਚ ਨਿਵੇਸ਼ ਕਰਕੇ ਇੱਕ ਕਿਸਾਨ ਜ਼ਿਆਦਾ ਆਰਥਿਕ ਤੌਰ ‘ਤੇ ਆਪਣੀ ਜ਼ਮੀਨ ਨੂੰ ਉਪਜਾਊ ਬਣਾ ਸਕਦਾ ਹੈ ਅਤੇ ਖੇਤੀ ਦੀਆਂ ਜ਼ਹਿਰੀਲੀਆਂ ਤਕਨੀਕਾਂ ਦੀ ਤੁਲਨਾ ਵਿੱਚ ਬਿਹਤਰ ਪੈਦਾਵਾਰ ਵੀ ਲੈ ਸਕਦਾ ਹੈ ਅਤੇ ਜਦੋਂ ਗੱਲ ਮੰਡੀਕਰਨ ਦੀ ਆਉਂਦੀ ਹੈ ਤਾਂ ਜੈਵਿਕ ਉਤਪਾਦਾਂ ਦਾ ਹਮੇਸ਼ਾ ਬਾਜ਼ਾਰ ਵਿੱਚ ਬਿਹਤਰ ਮੁੱਲ ਹੁੰਦਾ ਹੈ।

ਉਸ ਨੇ ਰਸਾਇਣਿਕ ਤੌਰ ‘ਤੇ ਉਗਾਈ ਕਣਕ ਦੀ ਤੁਲਨਾ ਵਿੱਚ ਬਜ਼ਾਰ ਵਿੱਚ ਜੈਵਿਕ ਕਣਕ ਵੇਚਣ ਦਾ ਅਨੁਭਵ ਸਾਂਝਾ ਕੀਤਾ। ਸੋ ਜੈਵਿਕ ਖੇਤੀ ਅਤੇ ਵਰਮੀਕੰਪੋਸਟਿੰਗ ਨੂੰ ਅਪਨਾਉਣਾ ਕਿਸਾਨਾਂ ਲਈ ਇੱਕ ਲਾਭਦਾਇਕ ਸੌਦਾ ਹੈ।

ਪ੍ਰਤੀਕ ਨੇ ਆਪਣਾ ਅਨੁਭਵ ਦੱਸਦੇ ਹੋਏ ਸਾਡੇ ਨਾਲ ਗਿਆਨ ਦਾ ਇੱਕ ਛੋਟਾ ਜਿਹਾ ਅੰਸ਼ ਸਾਂਝਾ ਕੀਤਾ – ਵਰਮੀਕੰਪੋਸਟਿੰਗ ਵਿੱਚ ਗਾਂ ਦੇ ਗੋਬਰ ਦੀ ਵਰਤੋਂ ਕਰਨ ਤੋਂ ਪਹਿਲਾਂ ਦੋ ਮੁੱਖ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ- ਗਾਂ ਦਾ ਗੋਬਰ 15-20 ਦਿਨ ਪੁਰਾਣਾ ਹੋਣਾ ਚਾਹੀਦਾ ਹੈ ਅਤੇ ਪੂਰੀ ਤਰ੍ਹਾਂ ਨਾਲ ਸੁੱਕਾ ਹੋਣਾ ਚਾਹੀਦਾ ਹੈ।

 

ਇਸ ਸਮੇਂ 22 ਸਾਲ ਦਾ ਪ੍ਰਤੀਕ ਬਜਾਜ ਸਫ਼ਲਤਾਪੂਰਵਕ ਆਪਣਾ ਸਹਿਯੋਗੀ ਬਾਇਓਟੈੱਕ ਪਲਾਂਟ ਚਲਾ ਰਹੇ ਹਨ ਅਤੇ ਨੋਇਡਾ, ਗਾਜ਼ੀਆਬਾਦ, ਬਰੇਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਈ ਸ਼ਹਿਰਾਂ ਵਿੱਚ ਬ੍ਰੈਂਡ ਨਾਮ ਯੇਲੋ ਖਾਦ ਦੇ ਤਹਿਤ ਕੰਪੋਸਟ ਵੇਚ ਰਹੇ ਹਨ। ਪ੍ਰਤੀਕ ਆਪਣੇ ਉਤਪਾਦ ਨੂੰ ਵੇਚਣ ਲਈ ਕਈ ਹੋਰ ਤਰੀਕਿਆਂ ਨੂੰ ਵੀ ਅਪਣਾਉਂਦੇ ਹਨ।

ਮਿੱਟੀ ਨੂੰ ਸਾਫ਼ ਕਰਨ ਅਤੇ ਇਸ ਨੂੰ ਜ਼ਿਆਦਾ ਉਪਜਾਊ ਬਣਾਉਣ ਦੇ ਦ੍ਰਿੜ ਸੰਕਲਪ ਨਾਲ ਪ੍ਰਤੀਕ ਹਮੇਸ਼ਾ ਵਿਭਿੰਨ ਬੈਕਟੀਰੀਆ ਅਤੇ ਇਨਪੁੱਟ ਕੋਂਪੋਨੈਂਟ ਨਾਲ ਆਪਣਾ ਕੰਮ ਜਾਰੀ ਰੱਖਣਗੇ। ਪ੍ਰਤੀਕ ਇਸ ਸੰਤੁਸ਼ਟੀ ਵਾਲੇ ਕਾਰੋਬਾਰ ਦਾ ਹਿੱਸਾ ਬਣ ਕੇ ਬਹੁਤ ਆਨੰਦ ਮਹਿਸੂਸ ਕਰਦਾ ਹੈ, ਜਿਸ ਦੇ ਮਾਧਿਅਮ ਨਾਲ ਉਹ ਨਾ ਕੇਵਲ ਕਿਸਾਨਾਂ ਦੀ ਮਦਦ ਕਰਦੇ ਹਨ ਬਲਕਿ ਧਰਤੀ ਨੂੰ ਵੀ ਬਿਹਤਰ ਸਥਾਨ ਬਣਾ ਰਿਹਾ ਹੈ।

ਪ੍ਰਤੀਕ ਤਾਂ ਆਪਣਾ ਯੋਗਦਾਨ ਪਾ ਰਿਹਾ ਹੈ, ਪਰ ਕੀ ਤੁਸੀਂ ਆਪਣਾ ਯੋਗਦਾਨ ਦੇ ਰਹੇ ਹੋ? ਪ੍ਰਤੀਕ ਬਜਾਜ ਵਰਗੇ ਪ੍ਰਗਤੀਸ਼ੀਲ ਕਿਸਾਨਾਂ ਦੀਆਂ ਹੋਰ ਉਤਸ਼ਾਹਜਨਕ ਕਹਾਣੀਆਂ ਪੜ੍ਹਨ ਲਈ ਗੂਗਲ ਪਲੇਅ ਸਟੋਰ ‘ਤੇ ਜਾ ਕੇ ਆਪਣੀ ਖੇਤੀ ਐਪ ਡਾਊਨਲੋਡ ਕਰੋ।

ਪ੍ਰੇਮ ਰਾਜ ਸੈਣੀ

ਪੂਰੀ ਕਹਾਣੀ ਪੜ੍ਹੋ

ਕਿਵੇਂ ਉੱਤਰ ਪ੍ਰਦੇਸ਼ ਦਾ ਇੱਕ ਕਿਸਾਨ ਫੁੱਲਾਂ ਦੀ ਖੇਤੀ ਨਾਲ ਆਪਣੇ ਕਾਰੋਬਾਰ ਨੂੰ ਵਿਕਸਿਤ ਕਰ ਰਿਹਾ ਹੈ

ਫੁੱਲਾਂ ਦੀ ਖੇਤੀ ਇੱਕ ਲਾਭਦਾਇਕ ਕਾਰੋਬਾਰ ਹੈ ਅਤੇ ਇਹ ਦੇਸ਼ ਦੇ ਕਈ ਕਿਸਾਨਾਂ ਦੇ ਰੁਜ਼ਗਾਰ ਨੂੰ ਵਧਾ ਰਿਹਾ ਹੈ। ਇਸ ਤਰ੍ਹਾਂ ਹੀ ਉੱਤਰ ਪ੍ਰਦੇਸ਼ ਦੇ ਪੀਰ ਨਗਰ ਪਿੰਡ ਦੇ ਸ਼੍ਰੀ ਪ੍ਰੇਮ ਰਾਜ ਸੈਣੀ ਜੀ ਇੱਕ ਉੱਭਰਦੇ ਹੋਏ ਫੁੱਲਾਂ ਦੇ ਖੇਤੀ ਕਰਨ ਵਾਲੇ ਕਿਸਾਨ ਹਨ ਅਤੇ ਸਾਡੇ ਸਮਾਜ ਦੇ ਹੋਰ ਕਿਸਾਨਾਂ ਲਈ ਇੱਕ ਵਧੀਆ ਮਿਸਾਲ ਹਨ।

ਫੁੱਲਾਂ ਦੀ ਖੇਤੀ ਕਰਨ ਪਿੱਛੇ ਪ੍ਰੇਮ ਰਾਜ ਜੀ ਲਈ ਸਭ ਤੋਂ ਵੱਡੀ ਪ੍ਰੇਰਣਾ ਉਨ੍ਹਾਂ ਦੇ ਪਿਤਾ ਜੀ ਹਨ। ਇਹ 70 ਦੇ ਦਹਾਕੇ ਦੀ ਗੱਲ ਹੈ ਜਦੋਂ ਉਨ੍ਹਾਂ ਦੇ ਪਿਤਾ ਦਿੱਲੀ ਤੋਂ ਫੁੱਲਾਂ ਦੇ ਵਿਭਿੰਨ ਪ੍ਰਕਾਰ ਦੇ ਬੀਜ ਆਪਣੇ ਖੇਤ ਵਿੱਚ ਉਗਾਉਣ ਲਈ ਲਿਆਏ ਸਨ। ਉਹ ਆਪਣੇ ਪਿਤਾ ਨੂੰ ਬਹੁਤ ਧਿਆਨ ਨਾਲ ਦੇਖਦੇ ਸਨ ਅਤੇ ਉਸ ਸਮੇਂ ਤੋਂ ਹੀ ਉਹ ਫੁੱਲਾਂ ਦੀ ਖੇਤੀ ਨਾਲ ਸੰਬੰਧਿਤ ਕੁੱਝ ਕਰਨਾ ਚਾਹੁੰਦੇ ਸਨ। ਹਾਲਾਂਕਿ ਪ੍ਰੇਮ ਰਾਜ ਸੈਣੀ B.Sc ਗ੍ਰੈਜੁਏਟ ਹਨ ਅਤੇ ਉਹ ਖੇਤੀ ਤੋਂ ਇਲਾਵਾ ਵਿਭਿੰਨ ਕਾਰੋਬਾਰ ਚੁਣ ਸਕਦੇ ਸਨ, ਪਰ ਉਨ੍ਹਾਂ ਨੇ ਆਪਣੇ ਸੁਪਨੇ ਵੱਲ ਜਾਣ ਦਾ ਰਸਤਾ ਚੁਣਿਆ।

20 ਮਈ 2007 ਨੂੰ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਉਸ ਤੋਂ ਬਾਅਦ ਹੀ ਪ੍ਰੇਮ ਰਾਜ ਨੇ ਉਸ ਕੰਮ ਨੂੰ ਸ਼ੂਰੂ ਕਰਨ ਦਾ ਫੈਸਲਾ ਕੀਤਾ, ਜੋ ਉਨ੍ਹਾਂ ਦੇ ਪਿਤਾ ਵਿਚਕਾਰ ਛੱਡ ਗਏ ਸਨ। ਉਸ ਸਮੇਂ ਉਨ੍ਹਾਂ ਦਾ ਪਰਿਵਾਰ ਆਰਥਿਕ ਰੂਪ ਨਾਲ ਸਥਾਈ ਸੀ ਅਤੇ ਉਨ੍ਹਾਂ ਦਾ ਭਰਾ ਵੀ ਕੰਮ-ਕਾਰ ਵਿੱਚ ਸੈੱਟਲ ਸੀ। ਉਨ੍ਹਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਉਨ੍ਹਾਂ ਦੇ ਵੱਡੇ ਭਰਾ ਨੇ ਇੱਕ ਫੁੱਲਾਂ ਦੀ ਥੋਕ ਵਾਲੀ ਦੁਕਾਨ ਖੋਲ੍ਹੀ, ਜਿਸ ਦੁਆਰਾ ਉਹ ਆਪਣੇ ਖੇਤੀ ਦੇ ਉਤਪਾਦ ਵੇਚਣਗੇ। ਹੋਰ ਦੋ ਛੋਟੇ ਭਰਾ ਨੌਕਰੀ ਕਰ ਰਹੇ ਸਨ, ਪਰ ਬਾਅਦ ਵਿੱਚ ਉਹ ਵੀ ਪ੍ਰੇਮ ਰਾਜ ਅਤੇ ਵੱਡੇ ਭਰਾ ਦੇ ਕਾਰੋਬਾਰ ਵਿੱਚ ਸ਼ਾਮਲ ਹੋ ਗਏ।

ਪ੍ਰੇਮ ਰਾਜ ਜੀ ਦੁਆਰਾ ਕੀਤੀ ਗਈ ਇੱਕ ਪਹਿਲ ਨੇ ਪੂਰੇ ਪਰਿਵਾਰ ਨੂੰ ਇੱਕ ਧਾਗੇ ਨਾਲ ਜੋੜ ਦਿੱਤਾ। ਸਭ ਤੋਂ ਵੱਡੇ ਭਰਾ ਕਾਂਜੀਪੁਰ ਮੰਡੀ ਵਿੱਚ ਫੁੱਲਾਂ ਦੀਆਂ ਦੋ ਦੁਕਾਨਾਂ ਨੂੰ ਸੰਭਾਲ ਰਹੇ ਹਨ। ਪ੍ਰੇਮ ਰਾਜ ਖੁਦ ਪੂਰੇ ਫਾਰਮ ਦਾ ਕੰਮ ਸੰਭਾਲਦੇ ਹਨ ਅਤੇ ਦੋ ਛੋਟੇ ਭਰਾ ਨੋਇਡਾ ਦੀ ਸਬਜ਼ੀ ਮੰਡੀ ਵਿੱਚ ਆਪਣੀ ਦੁਕਾਨ ਸੰਭਾਲ ਰਹੇ ਹਨ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਸਾਰੇ ਕੰਮਾਂ ਨੂੰ ਵੰਡ ਦਿੱਤਾ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਇਆ। ਉਨ੍ਹਾਂ ਨੇ ਇੱਕ ਮਜ਼ਦੂਰ ਰੱਖਿਆ ਅਤੇ ਕਟਾਈ ਦੇ ਮੌਸਮ ਵਿੱਚ ਉਹ ਹੋਰ ਕਰਮਚਾਰੀਆਂ ਨੂੰ ਵੀ ਨਿਯੁਕਤ ਕਰ ਲੈਂਦੇ ਹਨ।

ਪ੍ਰੇਮ ਰਾਜ ਜੀ ਦੇ ਫਾਰਮ ‘ਤੇ ਮੌਸਮ ਦੇ ਅਨੁਸਾਰ ਹਰ ਤਰ੍ਹਾਂ ਦੇ ਫੁੱਲ ਅਤੇ ਸਬਜ਼ੀਆਂ ਹਨ। ਉੱਚ ਪੈਦਾਵਾਰ ਲਈ ਉਹ ਨੈੱਟਹਾਊਸ ਅਤੇ ਬੈੱਡ ਫਾਰਮਿੰਗ ਦੇ ਢੰਗਾਂ ਨੂੰ ਅਪਣਾਉਂਦੇ ਹਨ। ਦੂਜੇ ਸ਼ਬਦਾਂ ਵਿੱਚ ਉਹ ਉੱਚ-ਗੁਣਵੱਤਾ ਵਾਲੀ ਪੈਦਾਵਾਰ ਲਈ ਰਸਾਇਣਾਂ ਦੀ ਵਰਤੋਂ ਨਹੀਂ ਕਰਦੇ ਅਤੇ ਲੋੜ ਅਨੁਸਾਰ ਘੱਟ ਨਦੀਨ-ਨਾਸ਼ਕਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਉਨ੍ਹਾਂ ਦੇ ਖਰਚੇ ਵੀ ਅੱਧੇ ਰਹਿ ਜਾਂਦੇ ਹਨ। ਉਹ ਆਪਣੇ ਫਾਰਮ ‘ਤੇ ਆਧੁਨਿਕ ਖੇਤੀ ਯੰਤਰਾਂ ਜਿਵੇਂ ਟ੍ਰੈਕਟਰ ਅਤੇ ਰੋਟਾਵੇਟਰ ਦੀ ਵਰਤੋਂ ਕਰਦੇ ਹਨ।

ਭਵਿੱਖ ਦੀਆਂ ਯੋਜਨਾਵਾਂ-

ਸੈਣੀ ਭਰਾ ਵਧੀਆ ਆਮਦਨ ਲਈ ਵੱਖ-ਵੱਖ ਸਥਾਨਾਂ ‘ਤੇ ਹੋਰ ਜ਼ਿਆਦਾ ਦੁਕਾਨਾਂ ਖੋਲ੍ਹਣ ਦੀਆਂ ਯੋਜਨਾਵਾਂ ਬਣਾ ਰਹੇ ਹਨ। ਉਹ ਭਵਿੱਖ ਵਿੱਚ ਖੇਤੀ ਦੇ ਖੇਤਰ ਅਤੇ ਕਾਰੋਬਾਰ ਨੂੰ ਵਧਾਉਣਾ ਚਾਹੁੰਦੇ ਹਨ।

ਪਰਿਵਾਰ-

ਵਰਤਮਾਨ ਵਿੱਚ ਉਹ ਆਪਣੇ ਪੂਰੇ ਪਰਿਵਾਰ (ਮਾਤਾ, ਪਤਨੀ, ਦੋ ਪੁੱਤਰ ਅਤੇ ਇੱਕ ਬੇਟੀ) ਨਾਲ ਆਪਣੇ ਪਿੰਡ ਵਿੱਚ ਰਹਿ ਰਹੇ ਹਨ। ਉਹ ਬਹੁਤ ਖੁੱਲ੍ਹੇ ਵਿਚਾਰਾਂ ਵਾਲੇ ਇਨਸਾਨ ਹਨ ਅਤੇ ਆਪਣੇ ਬੱਚਿਆਂ ‘ਤੇ ਕਦੇ ਵੀ ਆਪਣੀ ਸੋਚ ਲਾਗੂ ਨਹੀਂ ਕਰਦੇ। ਫੁੱਲਾਂ ਦੀ ਖੇਤੀ ਦੇ ਕਾਰੋਬਾਰ ਅਤੇ ਆਮਦਨ ਦੇ ਨਾਲ ਅੱਜ ਪ੍ਰੇਮ ਰਾਜ ਸੈਣੀ ਅਤੇ ਉਨ੍ਹਾਂ ਦੇ ਭਰਾ ਆਪਣੇ ਪਰਿਵਾਰ ਦੀਆਂ ਸਭ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਹਨ।

ਸੰਦੇਸ਼
“ਅੱਜ-ਕੱਲ੍ਹ ਨੌਕਰੀਆਂ ਦੀ ਬਹੁਤ ਘਾਟ ਹੈ, ਕਿਉਂਕਿ ਜੇਕਰ ਇੱਕ ਨੌਕਰੀ ਲਈ ਜਗ੍ਹਾ ਹੈ ਤਾਂ ਉੱਥੇ ਐਪਲੀਕੇਸ਼ਨ ਭਰਨ ਵਾਲੇ ਬਹੁਤ ਸਾਰੇ ਬਿਨੈਕਾਰ ਹਨ। ਇਸ ਲਈ ਜੇਕਰ ਤੁਹਾਡੇ ਕੋਲ ਜ਼ਮੀਨ ਹੈ ਤਾਂ ਤੁਸੀਂ ਖੇਤੀ ਕਰਨੀ ਸ਼ੁਰੂ ਕਰੋ ਅਤੇ ਇਸ ਤੋਂ ਲਾਭ ਕਮਾਓ। ਖੇਤੀਬਾੜੀ ਨੂੰ ਹੇਠਲੇ ਪੱਧਰ ਦੇ ਕਾਰੋਬਾਰ ਦੀ ਬਜਾਏ ਆਪਣੀ ਨੌਕਰੀ ਦੇ ਤੌਰ ‘ਤੇ ਅਪਨਾਓ।”

ਸੰਤਵੀਰ ਸਿੰਘ ਬਾਜਵਾ

ਪੂਰੀ ਕਹਾਣੀ ਪੜ੍ਹੋ

 ਇੱਕ ਵਕੀਲ ਪਾੱਲੀਹਾਊਸ ਵਿੱਚ ਫੁੱਲਾਂ ਦੀ ਖੇਤੀ ਕਰਕੇ ਖੇਤੀਬਾੜੀ ਨੂੰ ਇੱਕ ਸਫ਼ਲ ਉੱਦਮ ਬਣਾ ਰਿਹਾ ਹੈ

ਤੁਹਾਡੇ ਕੋਲ ਕੇਵਲ ਜ਼ਮੀਨ ਦਾ ਹੋਣਾ ਭਾਰੀ ਕਰਜ਼ੇ ਅਤੇ ਰਸਾਇਣਿਕ ਖੇਤੀ ਦੇ ਪ੍ਰਭਾਵੀ ਚੱਕਰ ਤੋਂ ਬਚਣ ਦਾ ਇੱਕ ਸਾਧਨ ਨਹੀਂ ਹੈ ਕਿਉਂਕਿ ਇਹ ਦਿਨ ਪ੍ਰਤੀ ਦਿਨ ਕਿਸਾਨਾਂ ਨੂੰ ਅਪਾਹਜ ਬਣਾ ਰਿਹਾ ਹੈ। ਕਿਸਾਨ ਨੂੰ ਇੱਕ ਅਜਿਹਾ ਵਿਅਕਤੀ ਮੰਨਿਆ ਜਾਂਦਾ ਹੈ ਜਿਸ ਨੂੰ ਭਵਿੱਖ ਦੇ ਪਰਿਣਾਮਾਂ ਨੂੰ ਧਿਆਨ ਵਿੱਚ ਰੱਖ ਕੇ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਅਤੇ ਜੇਕਰ ਭਵਿੱਖ ਦੇ ਪਰਿਣਾਮਾਂ ਵਿੱਚੋਂ ਕੋਈ ਅਸਫ਼ਲ ਰਹਿੰਦਾ ਹੈ ਤਾਂ ਕਿਸਾਨ ਨੂੰ ਕਈ ਵਿਕਲਪਾਂ ਨਾਲ ਤਿਆਰ ਰਹਿਣਾ ਪੈਂਦਾ ਹੈ ਅਤੇ ਕੇਵਲ ਉਹ ਕਿਸਾਨ ਜੋ ਆਧੁਨਿਕ ਤਕਨੀਕਾਂ, ਆਦਰਸ਼ ਮਾਰਕਿਟਿੰਗ ਨੀਤੀਆਂ ਅਤੇ ਨਿਸ਼ਚਿਤ ਤੌਰ ‘ਤੇ ਸਖ਼ਤ ਮਿਹਨਤ ਦੀ ਨਾਲ ਹੀ ਆਪਣੇ ਆਪ ਨੂੰ ਟੁੱਟਣ ਨਹੀਂ ਦਿੰਦੇ ਅਤੇ ਖੇਤੀ ਦੇ ਸਹੀ ਤਰੀਕੇ ਨੂੰ ਸਮਝਦੇ ਹਨ, ਸਿਰਫ ਉਨ੍ਹਾਂ ਦੀ ਅਗਲੀ ਪੀੜ੍ਹੀ ਹੀ ਇਸ ਪੇਸ਼ੇ ਨੂੰ ਖੁਸ਼ੀ ਨਾਲ ਅਪਨਾਉਂਦੀ ਹੈ।
ਇਹ ਕਹਾਣੀ ਹੁਸ਼ਿਆਰਪੁਰ ਸਥਿਤ ਵਕੀਲ ਸੰਤਵੀਰ ਸਿੰਘ ਬਾਜਵਾ ਦੀ ਹੈ, ਜਿਹੜੇ ਬਾਗਬਾਨੀ ਦੀ ਖੇਤਰ ਵਿੱਚ ਆਪਣੇ ਪਿਤਾ ਜਤਿੰਦਰ ਸਿੰਘ ਲੱਲੀ ਬਾਜਵਾ ਦੀ ਸਫ਼ਲਤਾ ਨੂੰ ਦੇਖਣ ਤੋਂ ਬਾਅਦ ਸਫ਼ਲ ਨੌਜਵਾਨ ਕਿਸਾਨ ਬਣੇ। ਉਨ੍ਹਾਂ ਨੇ ਆਪਣੇ ਪਿਤਾ ਵਾਂਗ ਪਾੱਲੀਹਾਊਸ ਵਿੱਚ ਫੁੱਲਾਂ ਦੀ ਖੇਤੀ ਕਰਨ ਦਾ ਫੈਸਲਾ ਕੀਤਾ ਅਤੇ ਇਸ ਵਪਾਰ ਨੂੰ ਸਫ਼ਲ ਵੀ ਬਣਾਇਆ।

ਸੰਤਵੀਰ ਸਿੰਘ ਬਾਜਵਾ ਆਪਣੇ ਵਿਚਾਰ ਸਾਂਝੇ ਕਰਦੇ ਹੋਏ- “ਵਰਤਮਾਨ ਵਿੱਚ ਜੇਕਰ ਅਸੀਂ ਅੱਜ ਦੇ ਨੌਜਵਾਨਾਂ ਨੂੰ ਦੇਖੀਏ ਤਾਂ ਸਾਨੂੰ ਇੱਕ ਸਪੱਸ਼ਟ ਚੀਜ਼ ਦਾ ਪਤਾ ਲੱਗਦਾ ਹੈ ਕਿ ਅੱਜ ਕੱਲ ਦੇ ਨੌਜਵਾਨ ਵਿਦੇਸ਼ ਜਾ ਰਹੇ ਹਨ ਜਾਂ ਫਿਰ ਉਹ ਖੇਤੀ ਦੇ ਇਲਾਵਾ ਕਿਸੇ ਹੋਰ ਪੇਸ਼ੇ ਦੀ ਚੋਣ ਕਰ ਰਹੇ ਹਨ ਅਤੇ ਇਸ ਦੇ ਪਿੱਛੇ ਦਾ ਮੁੱਖ ਕਾਰਨ ਖੇਤੀ ਵਿੱਚ ਕੋਈ ਨਿਸ਼ਚਿਤ ਆਮਦਨ ਦਾ ਨਾ ਹੋਣਾ ਅਤੇ ਨੁਕਸਾਨ ਦਾ ਵੀ ਡਰ ਰਹਿਣਾ। ਇਸ ਤੋਂ ਇਲਾਵਾ ਮੌਸਮ ਅਤੇ ਸਰਕਾਰੀ ਯੋਜਨਾਵਾਂ ਵੀ ਕਿਸਾਨ ਨੂੰ ਬਿਹਤਰ ਅਤੇ ਯਕੀਨੀ ਢੰਗ ਜਾਂ ਸਹਾਰਾ ਨਹੀਂ ਦੇ ਸਕਦੀਆਂ।

ਉਨ੍ਹਾਂ ਦੇ ਪਿਤਾ ਨੇ ਤਿੰਨ ਦਹਾਕੇ ਪਹਿਲਾਂ ਵਿਭਿੰਨਤਾ ਨੂੰ ਸਫ਼ਲਤਾਪੂਰਵਕ ਅਪਨਾਇਆ ਅਤੇ ਮਹਿਲਾਂਵਾਲੀ ਪਿੰਡ ਵਿੱਚ ਇੱਕ ਸੁੰਦਰ ਫਲਾਂ ਦੇ ਬਾਗ ਦੀ ਸਥਾਪਨਾ ਕੀਤੀ। ਸੰਤਵੀਰ ਸਿੰਘ ਜੀ ਨੇ ਵੀ ਫੁੱਲਾਂ ਦੀ ਖੇਤੀ ਲਈ ਪਾੱਲੀਹਾਊਸ ਦੀ ਸਥਾਪਨਾ ਕੀਤੀ, ਜਿੱਥੇ ਉਨ੍ਹਾਂ ਨੇ ਜਰਬੇਰਾ ਦੀ ਖੇਤੀ ਸ਼ੁਰੂ ਕੀਤੀ। ਸਜਾਵਟੀ ਫੁੱਲਾਂ ਦੇ ਬਜ਼ਾਰ ਦੀ ਮੰਗ ਦੇ ਬਾਰੇ ਵਿੱਚ ਅਣਜਾਣ ਹੋਣ ਕਾਰਨ ਸੰਤਵੀਰ ਸਿੰਘ ਜੀ ਨੇ ਗੁਲਾਬ ਅਤੇ ਗੁਲਨਾਰ (ਲਾਲੀ) ਦੀ ਵੀ ਖੇਤੀ ਸ਼ੁਰੂ ਕਰ ਦਿੱਤੀ, ਜਿਸ ਨਾਲ ਉਨ੍ਹਾਂ ਨੂੰ ਵਧੀਆ ਲਾਭ ਪ੍ਰਾਪਤ ਹੋਇਆ।

“ਪਾੱਲੀਹਾਊਸ ਵਿੱਚ ਖੇਤੀ ਕਰਨ ਦੇ ਆਪਣੇ ਅਨੁਭਵ ਨਾਲ ਮੈਂ ਕਈ ਕਿਸਾਨਾਂ ਨਾਲ ਇੱਕ ਮਹੱਤਵਪੂਰਣ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਪਾੱਲੀਹਾਊਸ ਵਿੱਚ ਫ਼ਸਲਾਂ ਅਤੇ ਉਚਿੱਤ ਖੇਤੀ ਅਭਿਆਸਾਂ ਦੀ ਦੇਖਭਾਲ ਕਰਨ ਦੀ ਜ਼ਰੂਰਤ ਹੁੰਦੀ ਹੈ, ਕੇਵਲ ਤੱਦ ਹੀ ਤੁਸੀਂ ਵਧੀਆ ਝਾੜ ਪ੍ਰਾਪਤ ਕਰ ਸਕਦੇ ਹੋ। ਮੈਂ ਨਿੱਜੀ ਤੌਰ ‘ਤੇ ਫੁੱਲਾਂ ਦੇ ਮਾਹਿਰਾਂ ਅਤੇ ਅਗਾਂਹਵਧੂ ਕਿਸਾਨਾਂ ਨਾਲ ਸਲਾਹ ਕਰਦਾ ਹਾਂ ਅਤੇ ਵਧੇਰੇ ਜਾਣਕਾਰੀ ਲਈ ਇੰਟਰਨੈੱਟ ਤੋਂ ਵੀ ਮਦਦ ਲੈਂਦਾ ਹਾਂ।” – ਸੰਤਵੀਰ ਸਿੰਘ ਬਾਜਵਾ

ਹੁਣ ਵੀ ਸੰਤਵੀਰ ਸਿੰਘ ਬਾਜਵਾ ਨਵੀਆਂ ਮੰਡੀਕਰਨ ਨੀਤੀਆਂ ਨਾਲ ਆਪਣੇ ਪਿਤਾ ਦੀ ਸਹਾਇਤਾ ਕਰ ਰਹੇ ਹਨ ਅਤੇ ਫਲਾਂ ਦੀ ਖੇਤੀ ਤੋਂ ਵਧੀਆ ਲਾਭ ਕਮਾ ਰਹੇ ਹਨ।
ਸੰਦੇਸ਼

ਜੇਕਰ ਕਿਸਾਨ ਖੇਤੀਬਾੜੀ ਤਕਨੀਕਾਂ ਨਾਲ ਚੰਗੀ ਤਰ੍ਹਾਂ ਜਾਣੂ ਹਨ ਤਾਂ ਪਾੱਲੀਹਾਊਸ ਵਿੱਚ ਖੇਤੀ ਕਰਨਾ ਇੱਕ ਬਹੁਤ ਹੀ ਲਾਭਦਾਇਕ ਉੱਦਮ ਹੈ। ਨੌਜਵਾਨ ਕਿਸਾਨਾਂ ਨੂੰ ਪਾੱਲੀਹਾਊਸ ਵਿੱਚ ਖੇਤੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਇਸ ਖੇਤਰ ਵਿੱਚ ਉਨ੍ਹਾਂ ਲਈ ਭਵਿੱਖ ਵਿੱਚ ਬਹੁਤ ਮੌਕੇ ਹਨ ਅਤੇ ਉਹ ਇਸ ਨਾਲ ਚੰਗਾ ਲਾਭ ਕਮਾ ਸਕਦੇ ਹਨ।

ਨਿਰਮਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਸੂਰ ਪਾਲਣ ਨੇ ਨਿਰਮਲ ਸਿੰਘ ਜੀ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਅਤੇ ਇਹ ਕਾਰੋਬਾਰ ਉਨ੍ਹਾਂ ਨੂੰ ਸਫ਼ਲਤਾ ਦੀ ਦਿਸ਼ਾ ਵੱਲ ਲੈ ਕੇ ਜਾ ਰਿਹਾ ਹੈ

ਭਾਰਤ ਵਿੱਚ, ਵੱਡੇ ਪੈਮਾਨੇ ‘ਤੇ ਸੂਰਾਂ ਨੂੰ ਪਾਲਤੂ ਜਾਨਵਰ ਨਹੀਂ ਮੰਨਿਆ ਜਾਂਦਾ, ਪਰ ਜਦੋਂ ਸੂਰ ਪਾਲਣ ਦੀ ਗੱਲ ਆਉਂਦੀ ਹੈ ਤਾਂ ਇਹ ਪੈਸਾ ਕਮਾਉਣ ਦਾ ਵੱਡਾ ਸਰੋਤ ਹੁੰਦੇ ਹਨ ਅਤੇ ਇਸ ਕਾਰੋਬਾਰ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਨੂੰ ਬਹੁਤ ਘੱਟ ਨਿਵੇਸ਼ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ।

ਪੰਜਾਬ ਵਿੱਚ ਸੂਰ ਪਾਲਣ ਕਿਸਾਨਾਂ ਲਈ ਇੱਕ ਪ੍ਰਸਿੱਧ ਕਾਰੋਬਾਰ ਦੇ ਰੂਪ ਵਿੱਚ ਉੱਭਰ ਰਿਹਾ ਹੈ ਅਤੇ ਕਈ ਲੋਕ ਇਸ ਵਿੱਚ ਦਿਲਚਸਪੀ ਦਿਖਾ ਰਹੇ ਹਨ। ਹਾਲਾਂਕਿ ਕਈ ਲੋਕ ਸੂਰ ਪਾਲਣ ਦੇ ਕਾਰੋਬਾਰ ਨੂੰ ਬਹੁਤ ਹੇਠਲੇ ਪੱਧਰ ਦੇ ਰੂਪ ਵਿੱਚ ਦੇਖਦੇ ਹਨ। ਪਰ ਇਹ ਕੋਈ ਅਰਥ ਨਹੀਂ ਰੱਖਦਾ ਕਿਉਂਕਿ ਸੂਰ ਪਾਲਣ ਨੇ ਪੰਜਾਬ ਦੇ ਕਿਸਾਨਾਂ ਦੀ ਜ਼ਿੰਦਗੀ ਅਤੇ ਨਜ਼ਰੀਏ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਿੱਤਾ ਹੈ। ਇੱਕ ਅਜਿਹੇ ਕਿਸਾਨ ਹਨ – ਨਿਰਮਲ ਸਿੰਘ, ਜੋ ਕਿ ਸਫ਼ਲਤਾਪੂਰਵਕ ਇਸ ਕਾਰੋਬਾਰ ਨੂੰ ਕਰ ਰਹੇ ਹਨ ਅਤੇ ਇਸ ਨਾਲ ਵਧੀਆ ਆਮਦਨ ਕਮਾ ਰਹੇ ਹਨ।

ਆਪਣੇ ਦਾਦੇ-ਪੜਦਾਦੇ ਦੇ ਸਮੇਂ ਤੋਂ ਨਿਰਮਲ ਸਿੰਘ ਜੀ ਦਾ ਪਰਿਵਾਰ ਖੇਤੀਬਾੜੀ ਵਿੱਚ ਸ਼ਾਮਲ ਹੈ। ਉਨ੍ਹਾਂ ਦੇ ਲਈ ਪੈਸਾ ਕਮਾਉਣ ਲਈ ਖੇਤੀਬਾੜੀ ਤੋਂ ਵੱਧ ਕੋਈ ਹੋਰ ਵਿਕਲਪ ਨਹੀਂ ਹੈ। ਪਰ ਜਦੋਂ ਨਿਰਮਲ ਸਿੰਘ ਵੱਡੇ ਹੋਏ ਅਤੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਸਭ ਕੁੱਝ ਆਪਣੇ ਹੱਥ ਵਿੱਚ ਲਿਆ, ਤਦ ਉਨ੍ਹਾਂ ਨੇ ਕਣਕ ਅਤੇ ਝੋਨੇ ਦੀ ਖੇਤੀ ਦੇ ਨਾਲ ਡੇਅਰੀ ਫਾਰਮਿੰਗ ਦਾ ਕੰਮ ਵੀ ਸ਼ੁਰੂ ਕੀਤਾ। ਲਗਭਗ ਡੇਢ ਸਾਲ ਤੱਕ ਉਨ੍ਹਾਂ ਨੇ ਵਪਾਰਕ ਪੱਧਰ ‘ਤੇ ਡੇਅਰੀ ਫਾਰਮਿੰਗ ਕੀਤੀ, ਪਰ 2015 ਵਿੱਚ ਜਦੋਂ ਉਹ ਆਪਣੇ ਦੋਸਤ ਦੇ ਵਿਆਹ ‘ਤੇ ਬਠਿੰਡੇ ਗਏ ਉਸ ਸਮੇਂ ਉਨ੍ਹਾਂ ਨੇ ਸੂਰ ਪਾਲਣ ਦੇ ਬਾਰੇ ਜਾਣਿਆ। ਉਹ ਇਸ ਬਾਰੇ ਜਾਣ ਕੇ ਬਹੁਤ ਉਤਸ਼ਾਹਿਤ ਹੋਏ, ਇਸ ਲਈ ਵਿਆਹ ਤੋਂ ਬਾਅਦ ਅਗਲੇ ਦਿਨ ਉਹ ਸੰਘੇੜਾ ਵਿੱਚ ਸਥਿਤ BT ਫਾਰਮ ‘ਤੇ ਗਏ। ਇਸ ਫਾਰਮ ਦਾ ਦੌਰਾ ਕਰਨ ਤੋਂ ਬਾਅਦ ਉਨ੍ਹਾਂ ਦੀ ਇਸ ਕਾਰੋਬਾਰ ਨੂੰ ਕਰਨ ਦੀ ਦਿਲਚਸਪੀ ਪੈਦਾ ਹੋਈ।

ਸੂਰ ਪਾਲਣ ਦਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਮਾਹਿਰਾਂ ਦੀ ਸਲਾਹ ਅਤੇ ਕਿਸੇ ਮਾਹਿਰ ਤੋਂ ਟ੍ਰੇਨਿੰਗ ਲੈਣ ਬਾਰੇ ਸੋਚਿਆ ਤਾਂ ਇਸ ਲਈ ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ GADVASU (ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ), ਲੁਧਿਆਣਾ ਤੋਂ 5 ਦਿਨਾਂ ਦੀ ਟ੍ਰੇਨਿੰਗ ਲਈ। ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਨੇ 10 ਮਾਦਾ ਸੂਰ ਅਤੇ 1 ਨਰ ਸੂਰ ਨਾਲ ਸੂਰ ਪਾਲਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ 2 ਕਨਾਲ ਖੇਤਰ ਵਿੱਚ ਸੂਰ ਫਾਰਮ ਸਥਾਪਿਤ ਕੀਤਾ।

ਸੂਰ ਪਾਲਣ ਦੀ ਮੰਗ ਵਧਣ ਦੇ ਕਾਰਨ ਉਨ੍ਹਾਂ ਦਾ ਕਾਰੋਬਾਰ ਵਧੀਆ ਚੱਲਿਆ ਅਤੇ ਅੱਜ ਉਨ੍ਹਾਂ ਕੋਲ ਲਗਭਗ 90 ਸੂਰ ਹਨ, ਜਿਨ੍ਹਾਂ ਵਿੱਚੋਂ ਪ੍ਰਜਣਨ ਲਈ ਸ਼ੁਰੂ ਵਿੱਚ ਖਰੀਦੇ 10 ਮਾਦਾ ਅਤੇ 1 ਨਰ ਸੂਰ ਅਜੇ ਵੀ ਉਨ੍ਹਾਂ ਕੋਲ ਹਨ। ਇੱਕ ਮਹੀਨੇ ਵਿੱਚ ਉਹ ਮਾਦਾ ਸੂਰ 150 ਰੁਪਏ ਕਿੱਲੋ ਅਤੇ ਨਰ ਸੂਰ 85 ਰੁਪਏ ਪ੍ਰਤੀ ਕਿੱਲੋ ਹਿਸਾਬ ਨਾਲ 10-12 ਸੂਰ ਵੇਚਦੇ ਹਨ। ਉਨ੍ਹਾਂ ਦਾ ਭਰਾ ਅਤੇ ਪੁੱਤਰ ਉਨ੍ਹਾਂ ਦੇ ਇਸ ਕਾਰੋਬਾਰ ਵਿੱਚ ਪੂਰੀ ਸਹਾਇਤਾ ਕਰਦੇ ਹਨ ਅਤੇ ਉਨ੍ਹਾਂ ਨੇ ਸਹਾਇਤਾ ਦੇ ਲਈ ਕਿਸੇ ਹੋਰ ਵਿਅਕਤੀ ਨੂੰ ਨਹੀਂ ਰੱਖਿਆ। ਸੂਰਾਂ ਦੀ ਸਿਹਤ ਨੂੰ ਚੰਗਾ ਬਣਾਈ ਰੱਖਣ ਲਈ ਉਹ ਖੁਦ ਸੂਰਾਂ ਦੀ ਫੀਡ ਬਣਾਉਣਾ ਪਸੰਦ ਕਰਦੇ ਹਨ। ਉਹ ਬਜ਼ਾਰ ਤੋਂ ਕੱਚਾ ਮਾਲ ਖਰੀਦਦੇ ਹਨ ਅਤੇ ਖੁਦ ਉਸ ਦੀ ਫੀਡ ਬਣਾਉਂਦੇ ਹਨ।

ਅੱਜ ਨਿਰਮਲ ਸਿੰਘ ਜੀ ਨੂੰ GADVASU ਦੀ ਅਗਾਂਹਵਧੂ ਸੂਰ-ਪਾਲਕ ਐਸੋਸੀਏਸ਼ਨ ਦੇ ਮੈਂਬਰਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਨੂੰ ਸ਼੍ਰੀ ਮੁਕਤਸਰ ਸਾਹਿਬ ਵਿੱਚ ਆਯੋਜਿਤ ਜ਼ਿਲ੍ਹਾ ਪੱਧਰੀ ਪਸ਼ੂ-ਧਨ ਚੈਂਪੀਅਨਸ਼ਿਪ ਵਿੱਚ ਪਹਿਲਾ ਪੁਰਸਕਾਰ, ਪ੍ਰਮਾਣ ਪੱਤਰ ਅਤੇ ਨਕਦ ਪੁਰਸਕਾਰ ਵੀ ਮਿਲਿਆ।

ਵਰਤਮਾਨ ਵਿੱਚ ਉਹ ਆਪਣੀ ਪਤਨੀ, ਇੱਕ ਪੁੱਤਰ ਅਤੇ ਇੱਕ ਬੇਟੀ ਦੇ ਨਾਲ ਮੁਕਤਸਰ ਦੇ ਪਿੰਡ ਲੁਬਾਨਿਆਂ ਵਾਲੀ ਵਿੱਚ ਰਹਿ ਰਹੇ ਹਨ। ਭਵਿੱਖ ਵਿੱਚ ਉਹ ਆਪਣੇ ਸੂਰ ਪਾਲਣ ਦੇ ਵਪਾਰ ਦਾ ਵਿਸਥਾਰ ਕਰਨਾ ਚਾਹੁੰਦੇ ਹਨ ਅਤੇ ਇਸ ਦੇ ਉਤਪਾਦਾਂ ਦੀ ਪ੍ਰੋਸੈੱਸਿੰਗ ਕਰਨਾ ਚਾਹੁੰਦੇ ਹਨ। ਉਹ ਹੋਰ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਵਧੀਆ ਆਮਦਨ ਕਮਾਉਣ ਲਈ ਇਹ ਕਾਰੋਬਾਰ ਅਪਨਾਉਣ ਦੀ ਸਿਫਾਰਿਸ਼ ਕਰਦੇ ਹਨ।

ਸੰਦੇਸ਼

“ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੇਨਿੰਗ ਬਹੁਤ ਮਹੱਤਵਪੂਰਨ ਹੈ। ਹਰੇਕ ਇਨਸਾਨ ਨੂੰ ਆਪਣੇ ਕੌਸ਼ਲ ਨੂੰ ਸੁਧਾਰਨ ਲਈ ਟ੍ਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ ਨਹੀਂ ਤਾਂ ਇੱਕ ਸਰਲ ਕੰਮ ਕਰਨ ਦੇ ਲਈ ਬਹੁਤ ਵੱਡਾ ਖਤਰਾ ਰਹਿੰਦਾ ਹੈ।”

ਜੇਕਰ ਤੁਸੀਂ ਵੀ ਪੰਜਾਬ ਵਿੱਚ ਸੂਰ ਪਾਲਣ ਸ਼ੁਰੂ ਕਰਨ ਦੇ ਬਾਰੇ ਸੋਚ ਰਹੇ ਹੋ, ਤਾਂ ਇਹ ਤੁਹਾਡੇ ਲਈ ਸਹੀ ਸਮਾਂ ਹੈ। ਸੂਰ ਪਾਲਣ ਦੀ ਟ੍ਰੇਨਿੰਗ, ਸੂਰ ਪ੍ਰਜਣਨ ਜਾਂ ਸੂਰ ਪਾਲਣ ਦੀ ਜਾਣਕਾਰੀ ਲਈ ਆਪਣੀ ਖੇਤੀ ਨਾਲ ਸੰਪਰਕ ਕਰੋ।

ਕੁਲਵੰਤ ਕੌਰ

ਪੂਰੀ ਕਹਾਣੀ ਪੜ੍ਹੋ

 “ਹਰ ਸਫ਼ਲ ਮਹਿਲਾ ਦੇ ਪਿੱਛੇ ਉਹ ਆਪ ਹੁੰਦੀ ਹੈ”
-ਕਿਵੇਂ ਕੁਲਵੰਤ ਕੌਰ ਨੇ ਇਸ ਉਦਾਹਰਨ ਨੂੰ ਸਹੀ ਸਾਬਤ ਕੀਤਾ

ਭਾਰਤ ਵਿੱਚ ਇਸ ਤਰ੍ਹਾਂ ਦੀਆਂ ਕਈ ਮਹਿਲਾਵਾਂ ਹਨ, ਜੋ ਅਸਾਧਾਰਨ ਵਿਅਕਤੀਤਵ ਰੱਖਦੀਆਂ ਹਨ, ਜਿਨ੍ਹਾਂ ਦੀ ਦਿੱਖ ਦਾ ਕੋਈ ਹਵਾਲਾ ਨਹੀਂ, ਪਰ ਉਨ੍ਹਾਂ ਦਾ ਹੁਨਰ ਅਤੇ ਆਤਮ ਵਿਸ਼ਵਾਸ਼ ਉਨ੍ਹਾਂ ਨੂੰ ਦੂਜਿਆਂ ਤੋਂ ਅਦਭੁੱਤ ਬਣਾਉਂਦਾ ਹੈ। ਕੋਈ ਵੀ ਚੀਜ਼ ਉਨ੍ਹਾਂ ਨੂੰ ਆਪਣਾ ਮਕਸਦ ਪੂਰਾ ਕਰਨ ਤੋਂ ਨਹੀਂ ਰੋਕ ਸਕਦੀ ਅਤੇ ਉਨ੍ਹਾਂ ਦੇ ਇਸ ਅਦਭੁੱਤ ਵਿਅਕਤੀਤਵ ਪਿੱਛੇ ਉਨ੍ਹਾਂ ਦੀ ਖੁਦ ਦੀ ਪ੍ਰੇਰਣਾ ਹੁੰਦੀ ਹੈ।

ਅਜਿਹੀ ਇੱਕ ਮਹਿਲਾ- ਕੁਲਵੰਤ ਕੌਰ ਜੀ ਹਨ, ਜਿਨ੍ਹਾਂ ਨੇ ਆਪਣੀ ਅੰਦਰਲੀ ਆਵਾਜ਼ ਸੁਣੀ ਅਤੇ ਖੇਤੀਬਾੜੀ ਕਾਰੋਬਾਰ ਨੂੰ ਆਪਣੇ ਭਵਿੱਖ ਦੀ ਯੋਜਨਾ ਵਜੋਂ ਚੁਣਿਆ। ਖੇਤੀਬਾੜੀ ਦੇ ਪਿਛੋਕੜ ਨਾਲ ਸੰਬੰਧਿਤ ਹੋਣ ਕਾਰਨ ਕੁਲਵੰਤ ਕੌਰ ਅਤੇ ਉਨ੍ਹਾਂ ਦੇ ਪਤੀ ਜਸਵਿੰਦਰ ਸਿੰਘ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਸਨ ਅਤੇ ਡੇਅਰੀ ਫਾਰਮਿੰਗ ਵਿੱਚ ਵੀ ਕਿਰਿਆਸ਼ੀਲ ਰੂਪ ਨਾਲ ਸ਼ਾਮਲ ਸਨ। ਸ਼ੁਰੂ ਤੋਂ ਹੀ ਪਰਿਵਾਰ ਦਾ ਧਿਆਨ ਮੁੱਖ ਤੌਰ ‘ਤੇ ਡੇਅਰੀ ਕਾਰੋਬਾਰ ‘ਤੇ ਸੀ ਕਿਉਂਕਿ ਉਹ 2.5 ਏਕੜ ਜ਼ਮੀਨ ਦੇ ਮਾਲਕ ਸਨ ਅਤੇ ਜ਼ਰੂਰਤ ਪੈਣ ‘ਤੇ ਜ਼ਮੀਨ ਕਿਰਾਏ ‘ਤੇ ਦੇ ਸਕਦੇ ਸਨ। ਡੇਅਰੀ ਫਾਰਮ ‘ਤੇ 30 ਮੱਝਾਂ ਦੇ ਨਾਲ, ਉਨ੍ਹਾਂ ਦਾ ਦੁੱਧ ਦਾ ਕਾਰੋਬਾਰ ਬਹੁਤ ਵਧੀਆ ਢੰਗ ਨਾਲ ਵਿਕਾਸ ਕਰ ਰਿਹਾ ਸੀ ਅਤੇ ਖੇਤੀ ਦੀ ਤੁਲਨਾ ਵਿੱਚ ਜ਼ਿਆਦਾ ਲਾਭਦਾਇਕ ਸੀ।

ਕੁਲਵੰਤ ਕੌਰ ਜੀ ਦੀ ਖੇਤੀਬਾੜੀ ਵਿੱਚ ਬਹੁਤ ਦਿਲਚਸਪੀ ਸੀ ਅਤੇ ਇਸ ਨਾਲ ਸੰਬੰਧਿਤ ਵਪਾਰ ਕਰਦੇ ਸਨ ਅਤੇ ਇੱਕ ਦਿਨ ਉਨ੍ਹਾਂ ਨੇ ਕੇ.ਵੀ.ਕੇ. ਫਤਿਹਗੜ੍ਹ ਸਾਹਿਬ ਬਾਰੇ ਪੜ੍ਹਿਆ ਅਤੇ ਇਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਉਨ੍ਹਾਂ ਨੇ 2011 ਵਿੱਚ ਫਲਾਂ ਅਤੇ ਸਬਜ਼ੀਆਂ ਦੇ ਪ੍ਰਬੰਧਨ ਦੀ 5 ਦਿਨ ਦੀ ਟ੍ਰੇਨਿੰਗ ਲਈ। ਟ੍ਰੇਨਿੰਗ ਦੇ ਆਖ਼ਿਰੀ ਦਿਨ ਉਨ੍ਹਾਂ ਨੇ ਇੱਕ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਸੇਬ ਦਾ ਜੈਮ ਅਤੇ ਹਲਦੀ ਦਾ ਆਚਾਰ ਬਣਾਉਣ ਵਿੱਚ ਪਹਿਲਾ ਪੁਰਸਕਾਰ ਜਿੱਤਿਆ। ਉਨ੍ਹਾਂ ਦੇ ਜੀਵਨ ਵਿੱਚ ਇਹ ਪਹਿਲਾ ਪੁਰਸਕਾਰ ਸੀ, ਜੋ ਉਨ੍ਹਾਂ ਨੇ ਜਿੱਤਿਆ ਅਤੇ ਇਸ ਉਪਲੱਬਧੀ ਨੇ ਉਨ੍ਹਾਂ ਨੂੰ ਇੰਨਾ ਦ੍ਰਿੜ ਅਤੇ ਪ੍ਰੇਰਿਤ ਕੀਤਾ ਕਿ ਉਨ੍ਹਾਂ ਨੇ ਇਹ ਕੰਮ ਆਪਣੇ ਆਪ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੇ ਉਤਪਾਦ ਇੰਨੇ ਵਧੀਆ ਸਨ ਕਿ ਜਲਦੀ ਹੀ ਉਨ੍ਹਾਂ ਨੂੰ ਚੰਗਾ ਗਾਹਕ ਆਧਾਰ ਮਿਲਿਆ।

ਹੌਲੀ-ਹੌਲੀ ਉਨ੍ਹਾਂ ਦੇ ਕੰਮ ਦੀ ਗਤੀ, ਨਿਪੁੰਨਤਾ ਅਤੇ ਉਤਪਾਦ ਦੀ ਗੁਣਵੱਤਾ ਸਮੇਂ ਦੇ ਨਾਲ ਬਿਹਤਰ ਹੋ ਗਈ ਅਤੇ ਹਲਦੀ ਦਾ ਆਚਾਰ ਉਨ੍ਹਾਂ ਦੇ ਉਤਪਾਦਾਂ ਵਿੱਚ ਸਭ ਤੋਂ ਜ਼ਿਆਦਾ ਮੰਗ ਵਾਲਾ ਉਤਪਾਦ ਬਣ ਗਿਆ। ਉਸ ਤੋਂ ਬਾਅਦ ਆਪਣੇ ਹੁਨਰ ਨੂੰ ਵਧਾਉਣ ਲਈ ਉਹ ਫਿਨਾਇਲ, ਸਾਬਣ, ਆਂਵਲਾ ਜੂਸ, ਚਟਨੀ ਅਤੇ ਆਚਾਰ ਦੀ ਟ੍ਰੇਨਿੰਗ ਦੇ ਲਈ ਕੇ.ਵੀ.ਕੇ. ਸਮਰਾਲਾ ਵਿੱਚ ਸ਼ਾਮਲ ਹੋ ਗਏ। ਟ੍ਰੇਨਿੰਗ ਤੋਂ ਲਈ ਸਿੱਖਿਆ ਦੀ ਵਰਤੋਂ ਕਰਨ ਲਈ ਉਹ ਵਿਸ਼ੇਸ਼ ਤੌਰ ‘ਤੇ ਆਂਵਲਾ ਜੂਸ ਦੀ ਮਸ਼ੀਨ ਖਰੀਦਣ ਲਈ ਦਿੱਲੀ ਗਏ। ਬਹੁਤ ਹੀ ਜਲਦੀ ਉਨ੍ਹਾਂ ਨੇ ਇੱਕ ਹੀ ਮਸ਼ੀਨ ਤੋਂ ਐਲੋਵੇਰਾ ਜੂਸ, ਸ਼ੈਂਪੂ, ਜੈੱਲ ਅਤੇ ਹੈਂਡ ਵਾੱਸ਼ ਬਣਾਉਣ ਦੀ ਤਕਨੀਕ ਨੂੰ ਸਮਝਿਆ ਅਤੇ ਉਤਪਾਦਾਂ ਦੀ ਪ੍ਰਕਿਰਿਆ ਦੇਖਣ ਤੋਂ ਬਾਅਦ ਉਹ ਬਹੁਤ ਉਤਸ਼ਾਹਿਤ ਹੋਏ ਅਤੇ ਉਨ੍ਹਾਂ ਨੇ ਆਤਮ ਵਿਸ਼ਵਾਸ ਹਾਸਲ ਕੀਤਾ।

ਇਹ ਉਨ੍ਹਾਂ ਦਾ ਆਤਮ ਵਿਸ਼ਵਾਸ ਅਤੇ ਪ੍ਰਾਪਤੀਆਂ ਹੀ ਸਨ, ਜਿਨ੍ਹਾਂ ਨੇ ਕੁਲਵੰਤ ਕੌਰ ਨੂੰ ਹੋਰ ਜ਼ਿਆਦਾ ਕੰਮ ਕਰਨ ਲਈ ਪ੍ਰੇਰਿਤ ਕੀਤਾ। ਅਖ਼ੀਰ ਵਿੱਚ ਉਨ੍ਹਾਂ ਨੇ ਉਤਪਾਦਾਂ ਦਾ ਨਿਰਮਾਣ ਘਰ ਵਿੱਚ ਸ਼ੁਰੂ ਕੀਤਾ ਅਤੇ ਉਨ੍ਹਾਂ ਦਾ ਮੰਡੀਕਰਨ ਵੀ ਖੁਦ ਕੀਤਾ। ਐਗਰੀ-ਬਿਜ਼ਨਸ ਵੱਲ ਉਨ੍ਹਾਂ ਦੀ ਦਿਲਚਸਪੀ ਨੇ ਉਨ੍ਹਾਂ ਨੂੰ ਇਸ ਖੇਤਰ ਵੱਲ ਹੋਰ ਵਧਾਇਆ। 2012 ਵਿੱਚ, ਉਹ ਪੀ.ਏ.ਯੂ. ਕਿਸਾਨ ਕਲੱਬ ਦੀ ਮੈਂਬਰ ਬਣੇ। ਉਨ੍ਹਾਂ ਨੇ ਪੀ.ਏ.ਯੂ. ਵੱਲੋਂ ਦਿੱਤੀ ਜਾਣ ਵਾਲੀ ਹਰ ਟ੍ਰੇਨਿੰਗ ਲਈ। ਖੇਤੀਬਾੜੀ ਵੱਲ ਉਨ੍ਹਾਂ ਦੀ ਦਿਲਚਸਪੀ ਵੱਧਦੀ ਚਲੀ ਗਈ ਅਤੇ ਹੌਲੀ-ਹੌਲੀ ਉਨ੍ਹਾਂ ਨੇ ਡੇਅਰੀ ਫਾਰਮ ਦਾ ਕੰਮ ਘੱਟ ਕਰ ਦਿੱਤਾ।

ਝੋਨੇ ਅਤੇ ਕਣਕ ਤੋਂ ਇਲਾਵਾ, ਹੁਣ ਕੁਲਵੰਤ ਕੌਰ ਅਤੇ ਉਨ੍ਹਾਂ ਦੇ ਪਤੀ ਨੇ ਮੂੰਗ, ਗੰਨਾ, ਚਾਰੇ ਦੀ ਫ਼ਸਲ, ਹਲਦੀ, ਐਲੋਵੇਰਾ, ਤੁਲਸੀ ਅਤੇ ਸਟੀਵੀਆ ਵੀ ਉਗਾਉਣਾ ਸ਼ੁਰੂ ਕੀਤਾ। ਹਲਦੀ ਤੋਂ ਉਹ, ਹਲਦੀ ਪਾਊਡਰ, ਹਲਦੀ ਦਾ ਆਚਾਰ, ਪੰਜੀਰੀ (ਚਨਾ ਪਾਊਡਰ, ਆਟਾ, ਘਿਓ ਤੋਂ ਬਣਿਆ ਮਿੱਠਾ ਸੁੱਕਾ ਪਾਊਡਰ) ਤਿਆਰ ਕਰਦੇ ਹਨ, ਜਿਨ੍ਹਾਂ ‘ਚੋਂ ਪੰਜੀਰੀ ਹਲਦੀ ਦਾ ਆਚਾਰ ਉਨ੍ਹਾਂ ਦਾ ਸਭ ਤੋਂ ਵੱਧ ਮੰਗ ਵਾਲਾ ਉਤਪਾਦ ਹੈ।

ਖੈਰ, ਉਨ੍ਹਾਂ ਦੀ ਯਾਤਰਾ ਅਸਾਨ ਨਹੀਂ ਸੀ, ਉਨ੍ਹਾਂ ਨੇ ਕਈ ਸਮੱਸਿਆਵਾਂ ਦਾ ਵੀ ਸਾਹਮਣਾ ਕੀਤਾ। ਉਨ੍ਹਾਂ ਨੇ ਸਟੀਵੀਆ ਦੇ 1000 ਪੌਦੇ ਲਗਾਏ, ਜਿਨ੍ਹਾਂ ਵਿੱਚੋਂ ਸਿਰਫ਼ ਅੱਧੇ ਹੀ ਬਚੇ ਸਨ। ਹਾਲਾਂਕਿ ਉਹ ਜਾਣਦੇ ਸਨ ਕਿ ਸਟੀਵੀਆ ਦੀ ਕੀਮਤ ਬਹੁਤ ਜ਼ਿਆਦਾ ਹੈ (1500 ਰੁਪਏ ਪ੍ਰਤੀ ਕਿੱਲੋ), ਜੋ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੈ। ਇਸ ਲਈ ਉਨ੍ਹਾਂ ਨੇ ਇਸ ਨੂੰ ਵੇਚਣ ਦਾ ਇੱਕ ਵੱਖਰਾ ਤਰੀਕਾ ਲੱਭਿਆ। ਉਨ੍ਹਾਂ ਨੇ ਮਾਰਕੀਟ ਤੋਂ ਗ੍ਰੀਨ ਟੀ ਖਰੀਦੀ ਅਤੇ ਸਟੀਵੀਆ ਨੂੰ ਇਸ ਨਾਲ ਮਿਲਾ ਦਿੱਤਾ ਅਤੇ ਇਸ ਨੂੰ 150 ਰੁਪਏ ਪ੍ਰਤੀ ਗ੍ਰਾਮ ਵੇਚਣਾ ਸ਼ੁਰੂ ਕਰ ਦਿੱਤਾ, ਕਿਉਂਕਿ ਸ਼ੂਗਰ ਦੇ ਮਰੀਜ਼ਾਂ ਦੇ ਲਈ ਸਟੀਵੀਆ ਦੇ ਬਹੁਤ ਸਾਰੇ ਸਿਹਤ ਸੰਬੰਧੀ ਲਾਭ ਹਨ ਅਤੇ ਇਸ ਲਈ ਕਈ ਸਥਾਨਕ ਲੋਕਾਂ ਅਤੇ ਹੋਰ ਗਾਹਕਾਂ ਦੁਆਰਾ ਇਸ ਨੂੰ ਖਰੀਦਿਆ ਗਿਆ।

ਵਰਤਮਾਨ ਵਿੱਚ ਉਹ 40 ਉਤਪਾਦਾਂ ਦਾ ਨਿਰਮਾਣ ਕਰ ਰਹੇ ਹਨ ਅਤੇ ਨੇੜੇ ਦੀ ਮਾਰਕੀਟ ਅਤੇ ਪੀ.ਏ.ਯੂ. ਮੇਲਿਆਂ ਵਿੱਚ ਵੇਚ ਰਹੇ ਹਨ। ਉਨ੍ਹਾਂ ਦਾ ਇੱਕ ਹੋਰ ਉਤਪਾਦ ਹੈ ਜਿਸ ਨੂੰ ਸੱਤ ਰਸ ਕਿਹਾ ਜਾਂਦਾ ਹੈ (ਤੁਲਸੀ, ਸੇਬ ਦਾ ਸਿਰਕਾ, ਸ਼ਹਿਦ, ਅਦਰਕ, ਲਸਣ, ਐਲੋਵੇਰਾ ਅਤੇ ਆਂਵਲੇ ਨਾਲ ਬਣਦਾ ਹੈ) ਜੋ ਵਿਸ਼ੇਸ਼ ਤੌਰ ‘ਤੇ ਦਿਲ ਦੇ ਰੋਗੀਆਂ ਲਈ ਬਹੁਤ ਪ੍ਰਭਾਵਸ਼ਾਲੀ ਹੈ।

ਆਪਣੇ ਹੁਨਰ ਨਾਲ ਕੁਲਵੰਤ ਕੌਰ ਜੀ ਸਾਰੀ ਨਵੀਨਤਮ ਖੇਤੀਬਾੜੀ ਮਸ਼ੀਨਰੀ ਅਤੇ ਉਪਕਰਣਾਂ ਦੇ ਨਾਲ ਅੱਪਡੇਟ ਰਹਿੰਦੇ ਹਨ। ਉਨ੍ਹਾਂ ਦੇ ਕੋਲ ਸਾਰੀਆਂ ਖੇਤੀ ਮਸ਼ੀਨਰੀਆਂ ਹਨ ਅਤੇ ਉਹ ਖੇਤਾਂ ਵਿੱਚ ਲੇਜ਼ਰ ਲੈੱਵਲਰ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਦੀ ਮਦਦ ਕਰ ਰਿਹਾ ਹੈ, ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਪਤੀ ਉਨ੍ਹਾਂ ਦੇ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੀ ਬੇਟੀ ਸਰਕਾਰੀ ਨੌਕਰੀ ਕਰ ਰਹੀ ਹੈ ਅਤੇ ਉਨ੍ਹਾਂ ਦਾ ਪੁੱਤਰ ਕਾਰੋਬਾਰ ਵਿੱਚ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਵਰਤਮਾਨ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਧਿਆਨ ਮਾਰਕਿਟਿੰਗ ‘ਤੇ ਹੈ ਅਤੇ ਉਸ ਦੇ ਬਾਅਦ ਖੇਤੀਬਾੜੀ ‘ਤੇ ਹੈ। ਖੇਤੀਬਾੜੀ ਖੇਤਰ ਵਿੱਚ ਆਪਣੇ ਯਤਨਾਂ ਨਾਲ ਉਨ੍ਹਾਂ ਨੇ ਹਲਦੀ ਉਤਪਾਦਾਂ ਦੇ ਲਈ ਪਟਿਆਲਾ ਦੇ ਕਿਸਾਨ ਮੇਲੇ ਵਿੱਚ ਪਹਿਲਾ ਪੁਰਸਕਾਰ ਜਿੱਤਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ (2013 ਵਿੱਚ ਪੰਜਾਬ ਐਗਰੀਕਲਚਰ ਲੁਧਿਆਣਾ ਦੁਆਰਾ ਆਯੋਜਿਤ) ਕਿਸਾਨ ਮੇਲੇ ਵਿੱਚ ਸਰਦਾਰਨੀ ਜਗਬੀਰ ਕੌਰ ਗਰੇਵਾਲ ਮੈਮੋਰੀਅਲ ਐਵਾਰਡ ਪ੍ਰਾਪਤ ਕੀਤਾ।

ਕੁਲਵੰਤ ਕੌਰ ਨੇ ਜੋ ਵੀ ਹਾਸਲ ਕੀਤਾ ਹੈ, ਉਹ ਕੇਵਲ ਆਪਣੇ ਵਿਸ਼ਵਾਸ ‘ਤੇ ਕੀਤਾ ਹੈ। ਭਵਿੱਖ ਵਿੱਚ ਉਹ ਸਾਰੇ ਉਤਪਾਦਾਂ ਦੀ ਮਾਰਕੀਟਿੰਗ ਆਪ ਕਰਨਾ ਚਾਹੁੰਦੇ ਹਨ। ਉਹ ਸਮਾਜ ਵਿੱਚ ਹੋਰ ਮਹਿਲਾਵਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਨਾ ਚਾਹੁੰਦੇ ਹਨ, ਤਾਂ ਕਿ ਉਹ ਆਪਣੇ ਦਮ ‘ਤੇ ਖੜ੍ਹੀਆਂ ਹੋ ਸਕਣ ਅਤੇ ਆਤਮ ਨਿਰਭਰ ਹੋ ਸਕਣ।

ਸੰਦੇਸ਼
“ਮਹਿਲਾਵਾਂ ਨੂੰ ਆਪਣੇ ਫਾਲਤੂ ਸਮੇਂ ਵਿੱਚ ਲਾਭਕਾਰੀ ਹੋਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਘਰ ਦੀ ਆਰਥਿਕ ਹਾਲਤ ਨੂੰ ਪ੍ਰਭਾਵੀ ਰੂਪ ਨਾਲ ਪ੍ਰਬੰਧ ਕਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਨੂੰ ਫੂਡ ਪ੍ਰੋਸੈੱਸਿੰਗ ਦਾ ਫਾਇਦਾ ਲੈਣਾ ਚਾਹੀਦਾ ਹੈ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਅੱਗੇ ਵੱਧਣਾ ਚਾਹੀਦਾ ਹੈ। ਖੇਤੀਬਾੜੀ ਖੇਤਰ ਇੱਕ ਬਹੁਤ ਹੀ ਲਾਭਦਾਇਕ ਉੱਦਮ ਹੈ, ਜਿਸ ਵਿੱਚ ਲੋਕ ਬਿਨਾਂ ਕਿਸੇ ਵੱਡੇ ਨਿਵੇਸ਼ ਦੇ ਪੈਸੇ ਕਮਾ ਸਕਦੇ ਹਨ।”

ਸ਼ਮਸ਼ੇਰ ਸਿੰਘ ਸੰਧੂ

ਪੂਰੀ ਕਹਾਣੀ ਪੜ੍ਹੋ

 ਜਾਣੋ ਕੀ ਹੁੰਦਾ ਹੈ ਜਦੋਂ ਖੇਤੀਬਾੜੀ ਦੇ ਖੇਤਰ ਵਿੱਚ ਨਰਸਰੀ ਦਾ ਕੰਮ ਸਫ਼ਲਤਾਪੂਰਵਕ ਚੱਲਦਾ ਹੈ

ਜਦੋਂ ਖੇਤੀਬਾੜੀ ਦੀ ਗੱਲ ਆਉਂਦੀ ਹੈ, ਤਾਂ ਕਿਸਾਨ ਨੂੰ ਭੇਡ ਚਾਲ ਬੰਦ ਕਰਨੀ ਚਾਹੀਦੀ ਹੈ ਅਤੇ ਉਹ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਬਿਸਤਰੇ ਤੋਂ ਰੋਜ਼ ਜਗਾਉਣ ਅਤੇ ਖੇਤਾਂ ਵਿੱਚ ਖੜ੍ਹੇ ਹੋਣ ਲਈ ਪ੍ਰੇਰਿਤ ਕਰੇ, ਭਾਵੇਂ ਇਹ ਸਬਜ਼ੀਆਂ ਦੀ ਖੇਤੀ, ਮੁਰਗੀ ਪਾਲਣ, ਸੂਰ ਪਾਲਣ, ਫੁੱਲਾਂ ਦੀ ਖੇਤੀ, ਫੂਡ ਪ੍ਰੋਸੈੱਸਿੰਗ ਜਾਂ ਉਤਪਾਦਾਂ ਨੂੰ ਘਰ-ਘਰ ਜਾ ਕੇ ਵੇਚਣਾ ਹੀ ਹੋਵੇ, ਕਿਉਂਕਿ ਇਸ ਤਰ੍ਹਾਂ ਇੱਕ ਕਿਸਾਨ ਖੇਤੀਬਾੜੀ ਨੂੰ ਵਧੀਆ ਬਣਾ ਸਕਦਾ ਹੈ।

ਜਾਟਾਂ ਦੀ ਧਰਤੀ- ਹਰਿਆਣਾ ਤੋਂ ਇੱਕ ਅਜਿਹੇ ਅਗਾਂਹਵਧੂ ਕਿਸਾਨ – ਸ਼ਮਸ਼ੇਰ ਸਿੰਘ ਸੰਧੂ ਹਨ, ਜੋ ਆਪਣੇ ਵਿਚਾਰਾਂ ਅਤੇ ਸੁਪਨਿਆਂ ਦਾ ਪਾਲਣ ਕਰਕੇ ਖੇਤੀਬਾੜੀ ਦੇ ਰਸਤੇ ਵੱਲ ਗਏ। ਦੂਜੇ ਕਿਸਾਨਾਂ ਤੋਂ ਉਲਟ ਸ. ਸੰਧੂ ਜੀ ਮੁੱਖ ਤੌਰ ‘ਤੇ ਬੀਜਾਂ ਦੀ ਤਿਆਰੀ ਕਰਦੇ ਹਨ, ਜੋ ਉਨ੍ਹਾਂ ਨੂੰ ਰਵਾਇਤੀ ਖੇਤੀ ਤਕਨੀਕਾਂ ਦੀ ਤੁਲਨਾ ਵਿੱਚ ਵਧੀਆ ਫਾਇਦਾ ਦੇ ਰਹੇ ਹਨ।

ਖੇਤੀਬਾੜੀ ਦੇ ਖੇਤਰ ਵਿੱਚ ਆਪਣੇ ਪਿਤਾ ਦੀਆਂ ਪ੍ਰਾਪਤੀਆਂ ਤੋਂ ਪ੍ਰੇਰਿਤ ਹੋ ਕੇ ਸ਼ਮਸ਼ੇਰ ਸਿੰਘ ਜੀ ਨੇ 1979 ਵਿੱਚ ਆਪਣੀ ਪੜ੍ਹਾਈ (ਬੈਚਲਰ ਆੱਫ਼ ਆਰਟਸ) ਪੂਰੀ ਕਰਨ ਤੋਂ ਬਾਅਦ ਵੀ ਖੇਤੀ ਅਪਨਾਉਣ ਦਾ ਫੈਸਲਾ ਕੀਤਾ ਅਤੇ ਅਗਲੇ ਸਾਲ ਉਨ੍ਹਾਂ ਨੇ ਵਿਆਹ ਕਰਵਾ ਲਿਆ। ਪਰ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਕਣਕ, ਝੋਨਾ ਅਤੇ ਹੋਰ ਰਵਾਇਤੀ ਫ਼ਸਲਾਂ ਦੀ ਖੇਤੀ ਕਰਨਾ ਸਫ਼ਲ ਨਹੀਂ ਸੀ ਅਤੇ ਉਹ ਅਜੇ ਵੀ ਆਪਣੇ ਪੇਸ਼ੇ ਦੇ ਬਾਰੇ ਪਰੇਸ਼ਾਨ ਸਨ।

ਖੇਤੀਬਾੜੀ ਖੇਤਰ ਬਹੁਤ ਸਾਰੇ ਖੇਤਰਾਂ ਅਤੇ ਮੌਕਿਆਂ ਦਾ ਇੱਕ ਵਿਸ਼ਾਲ ਖੇਤਰ ਹੈ, ਸੋ ਉਨ੍ਹਾਂ ਨੂੰ 1985 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨੌਜਵਾਨ ਕਿਸਾਨ ਸਿਖਲਾਈ ਪ੍ਰੋਗਰਾਮ ਬਾਰੇ ਪਤਾ ਲੱਗਾ, ਇਹ 3 ਮਹੀਨਿਆਂ ਦਾ ਸਿਖਲਾਈ ਪ੍ਰੋਗਰਾਮ ਸੀ ਜਿਸ ਦੇ ਤਹਿਤ 12 ਵਿਸ਼ੇ ਸਨ ਜਿਵੇਂ ਕਿ ਡੇਅਰੀ, ਬਾਗਬਾਨੀ, ਮੁਰਗੀ ਪਾਲਣ ਅਤੇ ਹੋਰ ਆਦਿ। ਉਨ੍ਹਾਂ ਨੇ ਆਪਣਾ ਨਾਮ ਦਰਜ ਕਰਵਾ ਲਿਆ। ਸਿਖਲਾਈ ਖ਼ਤਮ ਕਰਨ ਤੋਂ ਬਾਅਦ ਉਨ੍ਹਾਂ ਨੇ ਬੀਜ ਤਿਆਰ ਕਰਨੇ ਸ਼ੁਰੂ ਕੀਤੇ ਅਤੇ ਬਿਨਾਂ ਕਿਸੇ ਸਬਜ਼ੀ ਮੰਡੀ ਅਤੇ ਦੁਕਾਨ ‘ਤੇ ਗਏ, ਘਰ ਬੈਠੇ ਹੀ ਉਨ੍ਹਾਂ ਨੇ ਬੀਜ ਤਿਆਰ ਕਰਕੇ ਚੰਗੀ ਕਮਾਈ ਕੀਤੀ।

ਖੇਤੀਬਾੜੀ ਗਤੀਵਿਧੀਆਂ ਤੋਂ ਇਲਾਵਾ ਸ਼ਮਸ਼ੇਰ ਸਿੰਘ ਸੰਧੂ ਵੀ ਇੱਕ ਸਮਾਜਿਕ ਪਹਿਲਕਦਮੀ ਵਿੱਚ ਸ਼ਾਮਲ ਹਨ, ਜਿਸ ਰਾਹੀਂ ਉਹ ਲੋੜਵੰਦਾਂ ਨੂੰ ਕੱਪੜੇ ਦਾਨ ਕਰਕੇ ਜ਼ਰੂਰਮੰਦਾਂ ਦੀ ਮਦਦ ਕਰਦੇ ਹਨ। ਉਨ੍ਹਾਂ ਨੇ ਕੱਪੜੇ ਇਕੱਠੇ ਕਰਨ ਲਈ ਵਿਸ਼ੇਸ਼ ਤੌਰ ‘ਤੇ ਕਿਸਾਨਾਂ ਦਾ ਇੱਕ ਸਮੂਹ ਬਣਾਇਆ ਹੈ।

ਬੀਜ ਤਿਆਰ ਕਰਨ ਲਈ ਪਹਿਲਾਂ ਸ਼ਮਸ਼ੇਰ ਸਿੰਘ ਸੰਧੂ ਖੁਦ ਯੂਨੀਵਰਸਿਟੀ (ਪੀ.ਏ.ਯੂ ਜਾਂ ਐੱਚ.ਏ.ਯੂ.) ਤੋਂ ਬੀਜ ਖਰੀਦਦੇ ਹਨ, ਬੀਜ ਉਗਾਉਂਦੇ ਹਨ, ਪੂਰੀ ਤਰ੍ਹਾਂ ਪੱਕ ਜਾਣ ‘ਤੇ ਫ਼ਸਲ ਦੀ ਕਟਾਈ ਕਰਦੇ ਹਨ ਅਤੇ ਇਸ ਤੋਂ ਬਾਅਦ ਉਹ ਅਰਧ-ਜੈਵਿਕ ਤਰੀਕੇ ਨਾਲ ਬੀਜਾਂ ਨੂੰ ਹੋਰਨਾਂ ਕਿਸਾਨਾਂ ਤੱਕ ਵੇਚਣ ਤੋਂ ਪਹਿਲਾਂ ਸੋਧਦੇ ਹਨ। ਇਸ ਤਰੀਕੇ ਨਾਲ ਉਹ ਨਰਸਰੀ ਤਿਆਰ ਕਰਨ ਦੇ ਕਾਰੋਬਾਰ ਤੋਂ ਵਧੀਆ ਮੁਨਾਫ਼ਾ ਕਮਾ ਰਹੇ ਹਨ। ਉਨ੍ਹਾਂ ਦਾ ਉੱਦਮ ਇੰਨਾ ਸਫ਼ਲ ਰਿਹਾ ਕਿ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਸਦਕਾ 2015 ਅਤੇ 2018 ਵਿੱਚ ਆਈ.ਏ.ਆਰ.ਆਈ. ਵੱਲੋਂ ਦੋ ਵਾਰ ਇਨੋਵੇਟਿਵ ਕਿਸਾਨ ਅਤੇ ਫੈਲੋ ਕਿਸਾਨ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ।

ਵਰਤਮਾਨ ਵਿੱਚ ਸ਼ਮਸ਼ੇਰ ਸਿੰਘ ਸੰਧੂ ਬੀਜਾਂ ਦੀ ਤਿਆਰੀ ਦੇ ਨਾਲ ਗੁਆਰ, ਕਣਕ, ਜੌਂ, ਕਪਾਹ ਅਤੇ ਮੌਸਮੀ ਸਬਜ਼ੀਆਂ ਦੀ ਖੇਤੀ ਕਰ ਰਹੇ ਹਨ ਅਤੇ ਉਹ ਇਸ ਤੋਂ ਵਧੀਆ ਮੁਨਾਫ਼ਾ ਕਮਾ ਰਹੇ ਹਨ। ਭਵਿੱਖ ਵਿੱਚ ਉਹ ਆਪਣੇ ਸੰਧੂ ਬੀਜ ਫਾਰਮ ਦਾ ਵਿਸਥਾਰ ਕਰਨ ਦੀ ਯੋਜਨਾ ਬਣਾ ਰਹੇ ਹਨ, ਤਾਂ ਜੋ ਉਹ ਸਿਰਫ਼ ਪੰਜਾਬ ਵਿੱਚ ਹੀ ਨਹੀਂ ਬਲਕਿ ਦੂਜੇ ਗੁਆਂਢੀ ਸੂਬਿਆਂ ਵਿੱਚ ਵੀ ਬੀਜ ਸਪਲਾਈ ਕਰ ਸਕਣ।

ਸੰਦੇਸ਼
“ਕਿਸਾਨਾਂ ਨੂੰ ਹੋਰ ਬੀਜ ਸਪਲਾਈ ਕਰਨ ਵਾਲਿਆਂ ਦੇ ਬੀਜਾਂ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਤਰੀਕੇ ਨਾਲ ਉਹ ਚੰਗੇ ਅਤੇ ਬੁਰੇ ਸਪਲਾਈ ਕਰਨ ਵਾਲਿਆਂ ‘ਚ ਫਰਕ ਜਾਣ ਸਕਦੇ ਹਨ ਅਤੇ ਚੰਗੀ ਚੋਣ ਨਾਲ ਫ਼ਸਲਾਂ ਦੀ ਬਿਹਤਰ ਪੈਦਾਵਾਰ ਲੈ ਸਕਦੇ ਹਨ।”

ਸੱਤਿਆ ਰਾਣੀ

ਪੂਰੀ ਕਹਾਣੀ ਪੜ੍ਹੋ

ਸੱਤਿਆ ਰਾਣੀ: ਆਪਣੀ ਮਿਹਨਤ ਨਾਲ ਸਫ਼ਲ ਹੋਣ ਵਾਲੀ ਮਹਿਲਾ, ਜੋ ਫੂਡ ਪ੍ਰੋਸੈਸਿੰਗ ਉਦਯੋਗ ਵਿੱਚ ਸੂਰਜ ਦੀ ਤਰ੍ਹਾਂ ਉੱਭਰ ਰਹੀ ਹੈ

ਜਦੋਂ ਗੱਲ ਵਿਕਾਸ ਦੀ ਆਉਂਦੀ ਹੈ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਹਿਲਾਵਾਂ ਭਾਰਤ ਦੇ ਨੌਜਵਾਨ ਦਿਮਾਗਾਂ ਨੂੰ ਆਕਾਰ ਦੇਣ ਅਤੇ ਮਾਰਗ-ਦਰਸ਼ਨ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਹੀਆਂ ਹਨ। ਇੱਥੋਂ ਤੱਕ ਕਿ ਖੇਤੀਬਾੜੀ ਦੇ ਖੇਤਰ ਵਿੱਚ ਵੀ ਮਹਿਲਾਵਾਂ ਪਿੱਛੇ ਨਹੀਂ ਹਨ, ਉਹ ਟਿਕਾਊ ਅਤੇ ਜੈਵਿਕ ਖੇਤੀ ਦੇ ਮਾਰਗ ਦੀ ਅਗਵਾਈ ਕਰ ਰਹੀਆਂ ਹਨ। ਅੱਜ, ਕਈ ਗ੍ਰਾਮੀਣ ਅਤੇ ਸ਼ਹਿਰੀ ਮਹਿਲਾਵਾਂ ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ ਦੇ ਪ੍ਰਤੀ ਜਾਗਰੂਕ ਹਨ ਅਤੇ ਇਸੇ ਕਾਰਨ ਉਹ ਇਸ ਖੇਤਰ ਵਿੱਚ ਕੰਮ ਵੀ ਕਰ ਰਹੀਆਂ ਹਨ। ਸੱਤਿਆ ਰਾਣੀ ਉਨ੍ਹਾਂ ਮਹਿਲਾਵਾਂ ਵਿੱਚੋਂ ਇੱਕ ਹੈ ਜੋ ਜੈਵਿਕ ਖੇਤੀ ਕਰ ਰਹੀਆਂ ਹਨ ਅਤੇ ਫੂਡ ਪ੍ਰੋਸੈਸਿੰਗ ਦੇ ਵਪਾਰ ਵਿੱਚ ਵੀ ਕਿਰਿਆਸ਼ੀਲ ਹਨ।

ਵੱਧਦੀਆਂ ਸਿਹਤ ਸਮੱਸਿਆਵਾਂ ਅਤੇ ਜਲਵਾਯੂ ਤਬਦੀਲੀਆਂ ਕਾਰਨ, ਭੋਜਨ ਸੁਰੱਖਿਆ ਨਾਲ ਨਿਪਟਣਾ ਇੱਕ ਵੱਡੀ ਚੁਣੌਤੀ ਬਣ ਗਈ ਹੈ ਅਤੇ ਸੱਤਿਆ ਰਾਣੀ ਇੱਕ ਉੱਭਰਦੀ ਹੋਈ ਐਗਰੀਪ੍ਰੇਨਿਓਰ ਹੈ ਜੋ ਇਸ ਮੁੱਦੇ ‘ਤੇ ਕੰਮ ਕਰ ਰਹੀ ਹੈ। ਖੇਤੀ ਦੇ ਖੇਤਰ ਵਿੱਚ ਯੋਗਦਾਨ ਪਾਉਣਾ ਅਤੇ ਪ੍ਰਕਿਰਤੀ ਨੂੰ ਉਸ ਦਾ ਦਿੱਤਾ ਵਾਪਸ ਦੇਣਾ ਸੱਤਿਆ ਦਾ ਬਚਪਨ ਦਾ ਸੁਪਨਾ ਹੈ। ਸ਼ੁਰੂ ਤੋਂ ਹੀ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਹਮੇਸ਼ਾ ਇਸ ਵੱਲ ਨਿਰਦੇਸ਼ਿਤ ਅਤੇ ਪ੍ਰੇਰਿਤ ਕੀਤਾ ਅਤੇ ਅੰਤ ਵਿੱਚ ਇੱਕ ਛੋਟੀ ਕੁੜੀ ਦਾ ਸੁਪਨਾ ਇੱਕ ਮਹਿਲਾ ਦੀ ਦ੍ਰਿਸ਼ਟੀ ਵਿੱਚ ਬਦਲ ਗਿਆ।

ਸੱਤਿਆ ਦੇ ਜੀਵਨ ਵਿੱਚ ਬੁਰਾ ਸਮਾਂ ਵੀ ਆਇਆ ਜਿਸ ਵਿੱਚ ਕੋਈ ਹੋਰ ਲੜਕੀ ਹੁੰਦੀ ਤਾਂ ਉਹ ਆਪਣਾ ਆਤਮ-ਵਿਸ਼ਵਾਸ ਅਤੇ ਉਮੀਦ ਆਸਾਨੀ ਨਾਲ ਛੱਡ ਦਿੰਦੀ। ਸੱਤਿਆ ਦੇ ਮਾਤਾ ਪਿਤਾ ਨੇ ਉਸ ਨੂੰ ਵਿੱਤੀ ਸਮੱਸਿਆਵਾਂ ਦੇ ਕਾਰਨ 12ਵੀਂ ਦੇ ਬਾਅਦ ਆਪਣੀ ਪੜ੍ਹਾਈ ਰੋਕਣ ਦੇ ਲਈ ਕਿਹਾ। ਪਰ ਉਸ ਦਾ ਆਪਣੇ ਭਵਿੱਖ ਦੇ ਪ੍ਰਤੀ ਇੰਨਾ ਦ੍ਰਿੜ ਸੰਕਲਪ ਸੀ ਕਿ ਉਸ ਨੇ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਉਹ ਆਪਣੀ ਉੱਚ ਸਿੱਖਿਆ ਦਾ ਪ੍ਰਬੰਧਨ ਆਪ ਕਰੇਗੀ। ਉਸ ਨੇ ਭੋਜਨ ਉਤਪਾਦ ਜਿਵੇਂ ਕਿ ਆਚਾਰ ਅਤੇ ਚਟਨੀ ਬਣਾਉਣ ਅਤੇ ਇਸ ਨੂੰ ਵੇਚਣ ਦਾ ਕੰਮ ਸ਼ੁਰੂ ਕੀਤਾ।

ਇਸ ਸਮੇਂ ਦੇ ਦੌਰਾਨ, ਉਸ ਨੇ ਕਈ ਨਵੀਆਂ ਚੀਜ਼ਾਂ ਸਿੱਖੀਆਂ ਅਤੇ ਉਸ ਦੀ ਦਿਲਚਸਪੀ ਫੂਡ ਪ੍ਰੋਸੈਸਿੰਗ ਵਪਾਰ ਵਿੱਚ ਵੱਧ ਗਈ। ਹਿੰਦੂ ਗਰਲਜ਼ ਕਾਲਜ ਜਗਾਧਰੀ ਤੋਂ ਬੀ.ਏ.ਪਾਸ ਕਰਨ ਤੋਂ ਬਾਅਦ ਉਸ ਨੂੰ ਉਸੇ ਕਾਲਜ ਵਿੱਚ ਹੋਮ ਸਾਇੰਸ ਟ੍ਰੇਨਰ ਦੀ ਨੌਕਰੀ ਮਿਲ ਗਈ। ਇਸ ਤੋਂ ਥੋੜ੍ਹੀ ਦੇਰ ਬਾਅਦ, ਉਸ ਨੇ 2004 ਵਿੱਚ ਰਾਜਿੰਦਰ ਕੁਮਾਰ ਕੰਬੋਜ਼ ਨਾਲ ਵਿਆਹ ਕੀਤਾ, ਪਰ ਉਸ ਨੇ ਵਿਆਹ ਤੋਂ ਬਾਅਦ ਵੀ ਆਪਣਾ ਕੰਮ ਨਹੀਂ ਛੱਡਿਆ। ਉਨ੍ਹਾਂ ਨੇ ਆਪਣੇ ਫੂਡ ਪ੍ਰੋਸੈਸਿੰਗ ਦੇ ਕੰਮ ਨੂੰ ਜਾਰੀ ਰੱਖਿਆ ਅਤੇ ਕਈ ਨਵੇਂ ਕਿਸਮ ਦੇ ਉਤਪਾਦ ਜਿਵੇਂ ਕਿ ਅੰਬ ਦੇ ਲੱਡੂ, ਨਾਰੀਅਲ ਦੇ ਲੱਡੂ, ਆਚਾਰ, ਫਰੂਟ ਜੈਮ, ਮੁਰੱਬਾ ਅਤੇ ਹੋਰ ਲੱਡੂਆਂ ਦੀਆਂ ਨਵੀਆਂ ਕਿਸਮਾਂ ਵਿਕਸਿਤ ਕੀਤੀਆਂ। ਉਸ ਦੀ ਨਿਪੁੰਨਤਾ ਸਮੇਂ ਦੇ ਨਾਲ ਵੱਧ ਗਈ ਜਿਸ ਦੇ ਸਿੱਟੇ ਵਜੋਂ ਉਸ ਦੇ ਉਤਪਾਦਾਂ ਦੀ ਗੁਣਵੱਤਾ ਚੰਗੀ ਹੋਈ ਅਤੇ ਵੱਡੀ ਸੰਖਿਆ ਵਿੱਚ ਗ੍ਰਾਹਕ ਜੁੜੇ।

ਖੈਰ, ਫੂਡ ਪ੍ਰੋਸੈਸਿੰਗ ਹੀ ਇਸ ਤਰ੍ਹਾਂ ਦਾ ਇਕੱਲਾ ਖੇਤਰ ਨਹੀਂ ਹੈ ਜਿਸ ਵਿੱਚ ਉਸਨੇ ਉੱਤਮਤਾ ਪ੍ਰਾਪਤ ਕੀਤੀ। ਆਪਣੇ ਸਕੂਲ ਦੇ ਸਮੇਂ ਤੋਂ ਉਹ ਖੇਡਾਂ ਵਿੱਚ ਬਹੁਤ ਕਿਰਿਆਸ਼ੀਲ ਸੀ ਅਤੇ ਕਬੱਡੀ ਟੀਮ ਦੀ ਕਪਤਾਨ ਸੀ। ਉਹ ਆਪਣੇ ਪੇਸ਼ੇ ਅਤੇ ਕੰਮ ਦੇ ਪ੍ਰਤੀ ਬਹੁਤ ਉਤਸ਼ਾਹੀ ਸੀ। ਇੱਥੋਂ ਤੱਕ ਕਿ ਉਸ ਨੇ ਹਿੰਦੂ ਗਰਲਜ਼ ਕਾਲਜ ਤੋਂ ਵੀ ਸਿਖਲਾਈ ਪੁਰਸਕਾਰ ਪ੍ਰਾਪਤ ਕੀਤਾ। ਵਰਤਮਾਨ ਵਿੱਚ ਉਹ ਇੱਕ ਏਕੜ ਜ਼ਮੀਨ ‘ਤੇ ਜੈਵਿਕ ਖੇਤੀ ਕਰ ਰਹੀ ਹੈ ਅਤੇ ਡੇਅਰੀ ਫਾਰਮਿੰਗ ਵਿੱਚ ਵੀ ਕਿਰਿਆਸ਼ੀਲ ਰੂਪ ਨਾਲ ਸ਼ਾਮਲ ਹੈ। ਉਹ ਆਪਣੇ ਪਤੀ ਦੀ ਸਹਾਇਤਾ ਨਾਲ ਹਰ ਤਰ੍ਹਾਂ ਦੀਆਂ ਮੌਸਮੀ ਸਬਜ਼ੀਆਂ ਉਗਾਉਂਦੀ ਹੈ। ਸੱਤਿਆ ਆੱਰਗੈਨਿਕ ਬ੍ਰੈਂਡ ਦਾ ਨਾਮ ਹੈ ਜਿਸ ਦੇ ਤਹਿਤ ਉਹ ਆਪਣੇ ਪ੍ਰੋਸੈੱਸ ਕੀਤੇ ਉਤਪਾਦਾਂ (ਵੱਖ-ਵੱਖ ਤਰ੍ਹਾਂ ਦੇ ਲੱਡੂ, ਆਚਾਰ, ਜੈਮ ਅਤੇ ਮੁਰੱਬੇ) ਨੂੰ ਵੇਚ ਰਹੀ ਹੈ।

ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਕੰਮ ਨੂੰ ਵਧਾਉਣ ਅਤੇ ਇਸ ਤੋਂ ਜ਼ਿਆਦਾ ਆਮਦਨ ਕਮਾਉਣ ਦੀ ਯੋਜਨਾ ਬਣਾ ਰਹੀ ਹੈ। ਉਹ ਸਮਾਜ ਵਿੱਚ ਹੋਰ ਕੁੜੀਆਂ ਅਤੇ ਮਹਿਲਾਵਾਂ ਨੂੰ ਫੂਡ ਪ੍ਰੋਸੈੱਸਿੰਗ ਅਤੇ ਜੈਵਿਕ ਖੇਤੀ ਦੇ ਪ੍ਰਤੀ ਪ੍ਰੇਰਿਤ ਕਰਨਾ ਚਾਹੁੰਦੀ ਹੈ, ਤਾਂ ਕਿ ਉਹ ਆਤਮ ਨਿਰਭਰ ਹੋ ਸਕਣ।

ਸੰਦੇਸ਼
“ਜੇਕਰ ਪ੍ਰਮਾਤਮਾ ਨੇ ਤੁਹਾਨੂੰ ਸਭ ਕੁੱਝ ਦਿੱਤਾ ਹੈ ਭਾਵ ਚੰਗੀ ਸਿਹਤ ਅਤੇ ਮਾਨਸਿਕ ਤੌਰ ‘ਤੇ ਸਵੱਸਥ ਦਿਮਾਗ, ਤਾਂ ਤੁਹਾਨੂੰ ਇੱਕ ਰਚਨਾਤਮਕ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ ਅਤੇ ਸਕਾਰਾਤਮਕ ਤਰੀਕੇ ਨਾਲ ਸ਼ਕਤੀ ਦੀ ਵਰਤੋਂ ਕਰਨੀ ਚਾਹੀਦੀ ਹੈ। ਹਰੇਕ ਵਿਅਕਤੀ ਨੂੰ ਖੁਦ ਵਿੱਚ ਲੁਕੀ ਪ੍ਰਤਿਭਾ ਨੂੰ ਪਛਾਣਨਾ ਚਾਹੀਦਾ ਹੈ ਤਾਂ ਕਿ ਉਹ ਉਸ ਦਿਸ਼ਾ ਵਿੱਚ ਕੰਮ ਕਰ ਸਕਣ, ਜੋ ਸਮਾਜ ਲਈ ਲਾਭਦਾਇਕ ਹੋਵੇ।”

ਨਵਦੀਪ ਬੱਲੀ ਅਤੇ ਗੁਰਸ਼ਰਨ ਸਿੰਘ

ਪੂਰੀ ਕਹਾਣੀ ਪੜ੍ਹੋ

ਮਾਲਵਾ ਖੇਤਰ ਦੇ ਦੋ ਨੌਜਵਾਨ ਕਿਸਾਨ, ਜੋ ਖੇਤੀ ਨੂੰ ਫੂਡ ਪ੍ਰੋਸੈਸਿੰਗ ਦੇ ਨਾਲ ਜੋੜ ਕੇ ਕਮਾ ਰਹੇ ਹਨ ਵਧੇਰੇ ਲਾਭ

ਭੋਜਨ ਜੀਵਨ ਦੀ ਮੁੱਢਲੀ ਲੋੜ ਹੈ, ਪਰ ਕੀ ਹੋਵੇਗਾ ਜਦੋਂ ਤੁਹਾਡਾ ਭੋਜਨ ਉਤਪਾਦਨ ਦੇ ਦੌਰਾਨ ਬੁਨਿਆਦੀ ਪੱਧਰ ‘ਤੇ ਮਿਲਾਵਟੀ ਜਾਂ ਦੂਸ਼ਿਤ ਹੋ ਜਾਵੇ।

ਅੱਜ, ਭਾਰਤ ਵਿੱਚ ਭੋਜਨ ਵਿੱਚ ਮਿਲਾਵਟ ਇੱਕ ਪ੍ਰਮੁੱਖ ਮੁੱਦਾ ਹੈ, ਜਦੋਂ ਕੁਆਲਿਟੀ ਦੀ ਗੱਲ ਆਉਂਦੀ ਹੈ ਤਾਂ ਉਤਪਾਦਕ ਅੰਨ੍ਹੇ ਹੋ ਜਾਂਦੇ ਹਨ ਅਤੇ ਉਹ ਕੇਵਲ ਮਾਤਰਾ ‘ਤੇ ਹੀ ਧਿਆਨ ਕੇਂਦਰਿਤ ਕਰਦੇ ਹਨ, ਜੋ ਨਾ ਕੇਵਲ ਭੋਜਨ ਦੇ ਸੁਆਦ ਅਤੇ ਪੋਸ਼ਣ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਉਪਭੋਗਤਾ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਇਹ ਨਵਦੀਪ ਬੱਲੀ ਅਤੇ ਗੁਰਸ਼ਰਨ ਸਿੰਘ ਦੀ ਕਹਾਣੀ ਹੈ ਜਿਨ੍ਹਾਂ ਨੇ ਆਪਣੇ ਅਨੋਖੇ ਉਤਪਾਦ – ਕੱਚੀ ਹਲਦੀ ਦੇ ਅਚਾਰ ਨਾਲ ਬਜ਼ਾਰ ਵਿੱਚ ਪ੍ਰਵੇਸ਼ ਕੀਤਾ ਅਤੇ ਥੋੜ੍ਹੇ ਸਮੇਂ ਵਿੱਚ ਹੀ ਪ੍ਰਸਿੱਧ ਹੋ ਗਏ। ਇੱਕ ਸਿੱਖਿਅਤ ਪਿਛੋਕੜ ਤੋਂ ਆਏ ਇਨ੍ਹਾਂ ਦੋ ਨੌਜਵਾਨਾਂ ਨੇ ਸਮਾਜ ਨੂੰ ਕੁੱਝ ਚੰਗਾ ਦੇਣ ਦਾ ਫੈਸਲਾ ਕੀਤਾ।

ਇਹ ਸਭ ਉਸ ਸਮੇਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ ਕੱਚੀ ਹਲਦੀ ਦੇ ਕਈ ਲਾਭ ਅਤੇ ਘਰੇਲੂ ਨੁਕਤਿਆਂ ਦੀ ਖੋਜ ਕੀਤੀ, ਜੋ ਖਰਾਬ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ, ਚਮੜੀ ਦੀਆਂ ਬਿਮਾਰੀਆਂ, ਐਲਰਜੀ ਅਤੇ ਜ਼ਖ਼ਮਾਂ ਨੂੰ ਠੀਕ ਕਰਨ ਵਿੱਚ ਮਦਦ ਕਰਦੇ ਹਨ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਅਤੇ ਕਈ ਹੋਰ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਕਰਦੀ ਹੈ।

ਸ਼ੁਰੂ ਤੋਂ ਹੀ ਦੋਨਾਂ ਦੋਸਤਾਂ ਨੇ ਕੁੱਝ ਅਲੱਗ ਕਰਨ ਦਾ ਫੈਸਲਾ ਕੀਤਾ, ਇਸ ਲਈ ਉਨ੍ਹਾਂ ਨੇ ਹਲਦੀ ਦੀ ਖੇਤੀ ਸ਼ੂਰੂ ਕੀਤੀ ਅਤੇ 80-90 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਕੀਤਾ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਫ਼ਸਲ ਨੂੰ ਖੁਦ ਪ੍ਰੋਸੈੱਸ ਕਰਨ ਅਤੇ ਉਸ ਨੂੰ ਕੱਚੀ ਹਲਦੀ ਦੇ ਅਚਾਰ ਦੇ ਰੂਪ ਵਿੱਚ ਬਜ਼ਾਰ ਵਿੱਚ ਵੇਚਣ ਦਾ ਫੈਸਲਾ ਕੀਤਾ। ਪਹਿਲਾ ਸਥਾਨ ਬਠਿੰਡੇ ਦੀ ਐਤਵਾਰ ਵਾਲੀ ਮੰਡੀ ਸੀ, ਜਿੱਥੇ ਉਨ੍ਹਾਂ ਦੇ ਉਤਪਾਦ ਨੂੰ ਲੋਕਾਂ ਦੇ ਵਿੱਚ ਪ੍ਰਸਿੱਧੀ ਮਿਲੀ ਅਤੇ ਹੁਣ ਉਨ੍ਹਾਂ ਨੇ ਸ਼ਹਿਰ ਦੇ ਕਈ ਸਥਾਨਾਂ ‘ਤੇ ਇਸ ਨੂੰ ਵੇਚਣਾ ਸ਼ੁਰੂ ਕਰ ਦਿੱਤਾ।

ਫੂਡ ਪ੍ਰੋਸੈਸਿੰਗ ਵਪਾਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਨਵਦੀਪ ਅਤੇ ਗੁਰਸ਼ਰਨ ਨੇ ਜ਼ਿਲ੍ਹੇ ਦੇ ਸੀਨੀਅਰ ਖੇਤੀਬਾੜੀ ਮਾਹਿਰ ਡਾ: ਪਰਮੇਸ਼ਵਰ ਸਿੰਘ ਤੋਂ ਖੇਤੀ ਦੀ ਸਲਾਹ ਲਈ। ਅੱਜ, ਡਾਕਟਰ ਵੀ ਆਪਣੇ ਆਪ ‘ਤੇ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਸਲਾਹ ਦੀ ਪਾਲਣਾ ਕਰਕੇ ਇਹ ਨੌਜਵਾਨ ਫੂਡ ਪ੍ਰੋਸੈੱਸਿੰਗ ਮਾਰਕਿਟ ਵਿੱਚ ਵਧੀਆ ਕੰਮ ਕਰ ਰਹੇ ਹਨ ਅਤੇ ਰਸੋਈ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਨਾਲ ਵਰਤੇ ਜਾਣ ਵਾਲੇ ਜ਼ਿਆਦਾ ਬੁਨਿਆਦੀ ਸ਼ੁੱਧ ਭੋਜਨ ਉਤਪਾਦ ਬਣਾ ਰਹੇ ਹਨ।

ਕੱਚੀ ਹਲਦੀ ਦੇ ਅਚਾਰ ਦੀ ਸਫ਼ਲਤਾ ਦੇ ਬਾਅਦ, ਨਵਦੀਪ ਅਤੇ ਗੁਰਸ਼ਰਨ ਨੇ ਰਾਮਪੁਰਾ ਵਿੱਚ ਪ੍ਰੋਸੈੱਸਿੰਗ ਪਲਾਂਟ ਸਥਾਪਿਤ ਕੀਤਾ ਅਤੇ ਇਸ ਸਮੇਂ ਉਨ੍ਹਾਂ ਦੀ ਉਤਪਾਦਾਂ ਦੀ ਸੂਚੀ ਵਿੱਚ 10 ਤੋਂ ਜ਼ਿਆਦਾ ਉਤਪਾਦ ਹਨ, ਜਿਸ ਵਿੱਚ ਕੱਚੀ ਹਲਦੀ, ਕੱਚੀ ਹਲਦੀ ਦਾ ਅਚਾਰ, ਹਲਦੀ ਪਾਊਡਰ, ਮਿਰਚ ਪਾਊਡਰ, ਸਬਜ਼ੀ ਮਸਾਲਾ, ਧਨੀਆ ਪਾਊਡਰ, ਲੱਸੀ, ਦਹੀਂ, ਚਾਟ ਮਸਾਲਾ, ਲਸਣ ਦਾ ਅਚਾਰ, ਜੀਰਾ, ਬੇਸਣ, ਚਾਹ ਮਸਾਲਾ ਆਦਿ ਸ਼ਾਮਲ ਹਨ।

ਇਹ ਦੋਨੋਂ ਨਾ ਕੇਵਲ ਫੂਡ ਪ੍ਰੋਸੈੱਸਿੰਗ ਨੂੰ ਇੱਕ ਲਾਭਦਾਇਕ ਉੱਦਮ ਬਣਾ ਰਹੇ ਹਨ, ਬਲਕਿ ਹੋਰ ਕਿਸਾਨਾਂ ਨੂੰ ਬਿਹਤਰ ਆਮਦਨ ਹਾਸਲ ਕਰਨ ਲਈ ਖੇਤੀ ਦੇ ਨਾਲ ਫੂਡ ਪ੍ਰੋਸੈਸਿੰਗ ਨੂੰ ਅਪਨਾਉਣ ਲਈ ਵੀ ਉਤਸ਼ਾਹਿਤ ਕਰ ਰਹੇ ਹਨ।

ਭਵਿੱਖ ਦੀਆਂ ਯੋਜਨਾਵਾਂ: ਭਵਿੱਖ ਵਿੱਚ ਆਪਣੇ ਉਤਪਾਦਾਂ ਨੂੰ ਪੌਸ਼ਟਿਕ ਬਣਾਉਣ ਅਤੇ ਵਧੇਰੇ ਕਿਫ਼ਾਇਤੀ ਖੇਤੀ ਕਰਨ ਲਈ ਉਹ ਫ਼ਸਲੀ ਵਿਭਿੰਨਤਾ ਅਪਨਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਤੋਂ ਇਲਾਵਾ ਉਹ ਆਪਣੇ ਤਿਆਰ ਕੀਤੇ ਉਤਪਾਦਾਂ ਨੂੰ ਹੋਰ ਇਲਾਕਿਆਂ ਤੱਕ ਵੇਚਣ ਅਤੇ ਲੋਕਾਂ ਨੂੰ ਖਾਣੇ ਦੀ ਮਿਲਾਵਟ ਅਤੇ ਸਿਹਤ ਦੇ ਮਹੱਤਵ ਬਾਰੇ ਜਾਣੂ ਕਰਵਾਉਣ ਦੀ ਵੀ ਯੋਜਨਾ ਬਣਾ ਰਹੇ ਹਨ।

ਸੰਦੇਸ਼
ਜੇਕਰ ਕਿਸਾਨ ਖੇਤੀਬਾੜੀ ਤੋਂ ਬਿਹਤਰ ਲਾਭ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਖੇਤੀ ਦੇ ਨਾਲ ਫੂਡ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ।

ਮੋਹਨ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਵਿਅਕਤੀ ਦੀ ਕਹਾਣੀ ਹੈ, ਜਿਸ ਨੇ ਆਪਣੇ ਬਚਪਨ ਦੇ ਸ਼ੋਂਕ, ਜੋ ਕਿ ਖੇਤੀ ਸੀ, ਨੂੰ ਆਪਣੀ ਰਿਟਾਇਰਮੈਂਟ ਤੋਂ ਬਾਅਦ ਪੂਰਾ ਕੀਤਾ

ਜਨੂੰਨ ਇੱਕ ਅਦਭੁੱਤ ਭਾਵਨਾ ਹੈ ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦਾ ਜਜ਼ਬਾ ਹੈ ਜੋ ਕਿ ਇਨਸਾਨ ਨੂੰ ਕੁੱਝ ਵੀ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ। ਮੋਹਨ ਸਿੰਘ ਜੀ ਦੇ ਬਾਰੇ ਪਤਾ ਚੱਲਣ ‘ਤੇ ਜਨੂੰਨ ਨਾਲ ਜੁੜੀ ਹਰ ਸਕਾਰਾਤਮਕ ਭਾਵਨਾ ਸੱਚੀ ਪ੍ਰਤੀਤ ਹੁੰਦੀ ਹੈ ਪਿਛਲੇ 2 ਸਾਲ ਤੋਂ ਇਹ ਰਿਟਾਇਰ ਵਿਅਕਤੀ – ਮੋਹਨ ਸਿੰਘ, ਆਪਣਾ ਹਰ ਇੱਕ ਪਲ ਬਚਪਨ ਦੇ ਸ਼ੌਂਕ ਨੂੰ ਪੂਰਾ ਕਰਨ ਵਿੱਚ ਲਗਾ ਰਹੇ ਹਨ।

ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ BCAM ਦੀ ਸੇਵਾ ਕਰਨ ਤੋਂ ਬਾਅਦ ਮੋਹਨ ਸਿੰਘ ਅਖ਼ੀਰ (ਅੰਤ) 2015 ਵਿੱਚ ਸੰਸਥਾ ਤੋਂ ਬਤੌਰ ਜਨਰਲ ਮੈਨੇਜਰ ਸੇਵਾ ਮੁਕਤ ਹੋਏ ਅਤੇ ਫਿਰ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਖੇਤੀ ਦੇ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ, ਜਿਨ੍ਹਾਂ ਨੂੰ ਪੂਰਾ ਕਰਨ ਦੀ ਇੱਛਾ ਕਈ ਸਾਲ ਪਹਿਲਾਂ ਉਨ੍ਹਾਂ ਦੇ ਦਿਲ ਵਿੱਚ ਰਹਿ ਗਈ ਸੀ।

ਉਹ ਇੱਕ ਪੜ੍ਹੇ ਲਿਖੇ ਵਿਅਕਤੀ ਹਨ, ਉਨ੍ਹਾਂ ਦੇ ਪਿਤਾ ਫੌਜੀ ਸਨ। ਮੋਹਨ ਸਿੰਘ ਕਦੇ ਵੀ ਰੁਜ਼ਗਾਰ ਦੀ ਚੋਣ ਤੱਕ ਸੀਮਿਤ ਨਹੀਂ ਸਨ, ਉਨ੍ਹਾਂ ਕੋਲ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਆਜ਼ਾਦੀ ਸੀ। ਆਪਣੇ ਬਚਪਨ ਦੇ ਸਾਲਾਂ ਵਿੱਚ ਮੋਹਨ ਸਿੰਘ ਨੂੰ ਖੇਤੀ ਨੇ ਇੰਨਾ ਪ੍ਰਭਾਵਿਤ ਕੀਤਾ ਕਿ ਇਸ ਦੇ ਬਾਰੇ ਉਹ ਖੁਦ ਹੀ ਨਹੀਂ ਜਾਣਦੇ ਸਨ।

ਵੱਡੇ ਹੋਣ ਤੇ, ਮੋਹਨ ਸਿੰਘ ਅਕਸਰ ਆਪਣੇ ਪਰਿਵਾਰ ਦੇ ਛੋਟੇ ਜਿਹੇ 5 ਏਕੜ ਦੇ ਫਾਰਮ ‘ਤੇ ਜਾਂਦੇ ਸਨ, ਜਿਸ ਦੀ ਵਰਤੋਂ ਉਨ੍ਹਾਂ ਦਾ ਪਰਿਵਾਰ ਘਰੇਲੂ ਮੰਤਵ ਲਈ ਕਣਕ, ਝੋਨਾ ਅਤੇ ਕੁੱਝ ਮੌਸਮੀ ਸਬਜ਼ੀਆਂ ਉਗਾਉਣ ਲਈ ਕਰਦੇ ਸਨ। ਪਰ ਜਦੋਂ ਹੀ ਉਹ ਵੱਡੇ ਹੋਏ ਤਾਂ ਉਨ੍ਹਾਂ ਦੀ ਜ਼ਿੰਦਗੀ ਹੋਰ ਵੀ ਗੁੰਝਲਦਾਰ ਹੋ ਗਈ, ਜਿਵੇਂ ਕਿ ਪਹਿਲਾਂ ਸਿੱਖਿਆ ਪ੍ਰਣਾਲੀ, ਨੌਕਰੀ ਦੀ ਜ਼ਿੰਮੇਵਾਰੀ ਅਤੇ ਬਾਅਦ ਵਿੱਚ ਪਰਿਵਾਰ ਦੀ ਜ਼ਿੰਮੇਵਾਰੀ।

2015 ਵਿੱਚ ਰਿਟਾਇਰ ਹੋਣ ਤੋਂ ਬਾਅਦ ਮੋਹਨ ਸਿੰਘ ਨੇ ਪ੍ਰਕਾਸ਼ ਆਇਰਨ ਫਾਊਂਡਰੀ, ਆਗਰਾ ਵਿੱਚ ਪਾਰਟ ਟਾਈਮ ਸਲਾਹਕਾਰ ਦੇ ਤੌਰ ‘ਤੇ ਕੰਮ ਕਰਨਾ ਸ਼ੁਰੂ ਕੀਤਾ। ਉਹ ਇੱਕ ਮਹੀਨੇ ਵਿੱਚ ਇੱਕ ਜਾਂ ਦੋ ਵਾਰ ਉੱਥੇ ਜਾਂਦੇ ਹਨ। 2015 ਵਿੱਚ ਉਨ੍ਹਾਂ ਨੇ ਆਪਣੇ ਬਚਪਨ ਦੀ ਇੱਛਾ ਵੱਲ ਆਪਣਾ ਪਹਿਲਾ ਕਦਮ ਰੱਖਿਆ ਅਤੇ ਉਨ੍ਹਾਂ ਨੇ ਕਾਲੇ ਪਿਆਜ਼ ਅਤੇ ਮਿਰਚ ਦੀ ਨਰਸਰੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ।

ਉਨ੍ਹਾਂ ਨੇ ਇਹ ਕੰਮ ਮਿੱਟੀ ਦੇ 100 ਬੈੱਡਾਂ ਨਾਲ ਸ਼ੁਰੂ ਕੀਤਾ ਅਤੇ ਇਸ ਖੇਤਰ ਨੂੰ ਹੌਲੀ-ਹੌਲੀ 200 ਮਿੱਟੀ ਦੇ ਬੈੱਡਾਂ ਤੱਕ ਵਧਾ ਦਿੱਤਾ ਅਤੇ ਫਿਰ ਉਨ੍ਹਾਂ ਨੇ ਇਸ ਨੂੰ 1 ਏਕੜ ਵਿੱਚ 1,000 ਮਿੱਟੀ ਦੇ ਬੈੱਡਾਂ ਤੱਕ ਫੈਲਾ ਲਿਆ। ਉਨ੍ਹਾਂ ਨੇ ਸੜਕਾਂ ਦੇ ਸਟਾਲ ਲਗਾ ਕੇ ਆਪਣੇ ਉਤਪਾਦਾਂ ਦਾ ਮੰਡੀਕਰਨ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਵਧੀਆ ਹੁੰਗਾਰਾ ਮਿਲਿਆ, ਜਿਸ ਨਾਲ ਉਨ੍ਹਾਂ ਨੂੰ ਸਬਜ਼ੀਆਂ ਦੀ ਨਰਸਰੀ ਤਿਆਰ ਕਰਨ ਲਈ ਪ੍ਰੇਰਨਾ ਮਿਲੀ। ਉਨ੍ਹਾਂ ਆਪਣੇ ਉੱਦਮ ਨੂੰ ਅਗਲੇ ਪੱਧਰ ਤੱਕ ਲਿਜਾਣ ਲਈ ਇੱਕ ਵਿਅਕਤੀ ਨਾਲ ਕਾਂਟਰੈੱਕਟ ਫਾਰਮਿੰਗ ਸ਼ੁਰੂ ਕੀਤੀ, ਜਿਸ ਵਿੱਚ ਉਨ੍ਹਾਂ ਨੇ ਮਿਰਚ ਦੀ ਪਿਛੇਤੀ ਕਿਸਮ ਉਗਾਉਣੀ ਸ਼ੁਰੂ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਜ਼ਿਆਦਾ ਲਾਭ ਹੋਇਆ।

ਕਾਲੇ ਪਿਆਜ਼ ਦੀ ਫ਼ਸਲ ਮੁੱਖ ਫ਼ਸਲ ਹੈ ਜੋ ਕਿ ਪਿਆਜ਼ ਦੀਆਂ ਪੁਰਾਣੀਆਂ ਕਿਸਮਾਂ ਦੀ ਤੁਲਨਾ ਵਿੱਚ ਉਨ੍ਹਾਂ ਨੂੰ ਜ਼ਿਆਦਾ ਲਾਭ ਦਿੰਦੀ ਹੈ, ਕਿਉਂਕਿ ਇਸ ਦੇ ਗਲਣ ਦੀ ਅਵਧੀ ਘੱਟ ਹੈ ਅਤੇ ਇਸ ਦੀ ਸਟੋਰੇਜ਼ ਕਰਨ ਦੀ ਸਮਰੱਥਾ ਜ਼ਿਆਦਾ। ਕੁੱਝ ਮਜ਼ਦੂਰਾਂ ਦੀ ਮਦਦ ਨਾਲ ਉਹ ਆਪਣੇ ਪੂਰੇ ਫਾਰਮ ਨੂੰ ਸੰਭਾਲਦੇ ਹਨ ਅਤੇ ਇਸ ਦੇ ਨਾਲ ਪ੍ਰਕਾਸ਼ ਆਇਰਨ ਫਾਉਂਡਰੀ ਵਿੱਚ ਸਲਾਹਕਾਰ ਦੇ ਤੌਰ ‘ਤੇ ਵੀ ਕੰਮ ਕਰਦੇ ਹਨ। ਉਨ੍ਹਾਂ ਕੋਲ ਸਾਰੀਆਂ ਆਧੁਨਿਕ ਤਕਨੀਕਾਂ ਹਨ, ਜਿਹੜੀਆਂ ਉਨ੍ਹਾਂ ਨੇ ਆਪਣੇ ਫਾਰਮ ‘ਤੇ ਲਾਗੂ ਕੀਤੀਆਂ ਹਨ, ਜਿਵੇਂ ਟ੍ਰੈਕਟਰ, ਹੈਰੋ, ਟਿੱਲਰ ਅਤੇ ਲੈਵਲਰ ਆਦਿ।

ਹਾਲਾਂਕਿ, ਮੋਹਨ ਸਿੰਘ ਦਾ ਸਫ਼ਰ ਖੇਤੀ ਦੇ ਖੇਤਰ ਵਿੱਚ ਕੁੱਝ ਸਮੇਂ ਪਹਿਲਾਂ ਸ਼ੁਰੂ ਹੋਇਆ, ਪਰ ਗੁਣਵੱਤਾ ਵਾਲੇ ਬੀਜ ਅਤੇ ਜੈਵਿਕ ਖਾਦ ਦਾ ਸਹੀ ਢੰਗ ਨਾਲ ਵਰਤੋਂ ਕਰ ਕੇ ਉਨ੍ਹਾਂ ਨੇ ਸਫ਼ਲਤਾ ਅਤੇ ਸੰਤੁਸ਼ਟੀ ਦੋਨੋਂ ਹੀ ਪ੍ਰਾਪਤ ਕੀਤੀਆਂ।

ਵਰਤਮਾਨ ਵਿੱਚ ਮੋਹਨ ਸਿੰਘ ਮੋਹਾਲੀ ਦੇ ਆਪਣੇ ਪਿੰਡ ਦੇਵੀਨਗਰ ਅਬਰਾਵਾਂ ਵਿੱਚ ਇੱਕ ਸੁਖੀ ਕਿਸਾਨ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ ਅਤੇ ਭਵਿੱਖ ਵਿੱਚ ਸਥਾਈ ਖੇਤੀਬਾੜੀ ਕਰਨ ਲਈ ਖੇਤੀਬਾੜੀ ਦੇ ਖੇਤਰ ਵਿੱਚ ਆਪਣੀ ਪਹੁੰਚ ਨੂੰ ਵਧਾ ਰਹੇ ਹਨ।

ਮੋਹਨ ਸਿੰਘ ਲਈ ਉਨ੍ਹਾਂ ਦੀ ਪਤਨੀ, ਵਧੀਆ ਸੈੱਟਲ ਦੋ ਪੁੱਤਰ (ਇੱਕ ਪਸ਼ੂਆਂ ਦਾ ਡਾਕਟਰ ਅਤੇ ਦੂਜਾ ਇਲੈਕਟ੍ਰੋਨਿਕਸ ਖੇਤਰ ਵਿੱਚ ਸਫ਼ਲਤਾਪੂਰਵਕ ਕੰਮ ਕਰ ਰਿਹਾ ਹੈ), ਨੂੰਹਾਂ ਅਤੇ ਪੋਤੇ-ਪੋਤੀਆਂ, ਖੇਤੀ ਕਦੇ ਬੋਝ ਨਹੀਂ ਬਣੇ, ਉਹ ਖੇਤੀਬਾੜੀ ਨੂੰ ਖੁਸ਼ੀ ਨਾਲ ਕਰਦੇ ਹਨ। ਉਨ੍ਹਾਂ ਕੋਲ 3 ਮੁੱਰ੍ਹਾ ਮੱਝਾਂ ਹਨ ਜੋ ਘਰੇਲੂ ਮੰਤਵ ਲਈ ਰੱਖੀਆਂ ਹਨ ਅਤੇ ਉਨ੍ਹਾਂ ਦਾ ਪੁੱਤਰ, ਜੋ ਕਿ ਇੱਕ ਪਸ਼ੂਆਂ ਦਾ ਡਾਕਟਰ ਹੈ, ਉਹ ਦੇਖਭਾਲ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਦਾ ਹੈ।

ਸੰਦੇਸ਼
“ਕਿਸਾਨਾਂ ਨੂੰ ਨਵੇਂ ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣੀਆਂ ਚਾਹੀਦੀਆਂ ਹਨ ਅਤੇ ਸਬਸਿਡੀ ‘ਤੇ ਨਿਰਭਰ ਰਹਿਣ ਦੀ ਬਜਾਏ ਉਨ੍ਹਾਂ ਗਰੁੱਪਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਜੋ ਉਨ੍ਹਾਂ ਦੀ ਖੇਤੀਬਾੜੀ ਦੇ ਖੇਤਰ ਵਿੱਚ ਮਦਦ ਕਰ ਸਕਣ। ਜੇਕਰ ਉਹ ਦੁੱਗਣਾ ਲਾਭ ਕਮਾਉਣਾ ਚਾਹੁੰਦੇ ਹਨ ਅਤੇ ਫ਼ਸਲੀ ਨੁਕਸਾਨ ਦਾ ਪ੍ਰਬੰਧਨ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਫ਼ਸਲਾਂ ਦੀ ਖੇਤੀ ਦੇ ਨਾਲ-ਨਾਲ ਆਧੁਨਿਕ ਖੇਤੀ ਗਤੀਵਿਧੀਆਂ ਅਪਨਾਉਣੀਆਂ ਚਾਹੀਦੀਆਂ ਹਨ।”

ਇਹ ਬਜ਼ੁਰਗ ਰਿਟਾਇਰਡ ਵਿਅਕਤੀ ਲੱਖਾਂ ਨੌਜਵਾਨਾਂ ਲਈ ਇੱਕ ਮਿਸਾਲ ਹੈ, ਜੋ ਸ਼ਹਿਰ ਦੀ ਚਮਕ ਦੇਖ ਕੇ ਉਲਝੇ ਹੋਏ ਹਨ।

ਕੌਸ਼ਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਗੁਰਦਾਸਪੁਰ ਦੇ ਇਸ ਨੌਜਵਾਨ ਵਿਦਿਆਰਥੀ ਨੇ ਖੇਤੀ ਦੇ ਖੇਤਰ ਵਿੱਚ ਕਈ ਨੌਜਵਾਨਾਂ ਦੇ ਲਈ ਟੀਚੇ ਸਥਾਪਿਤ ਕੀਤੇ

ਗੁਰਦਾਸਪੁਰ ਦਾ ਇਹ ਨੌਜਵਾਨ ਵਿਦਿਆਰਥੀ ਦੂਸਰੇ ਵਿਦਿਆਰਥੀਆਂ ਵਰਗਾ ਨਹੀਂ ਹੈ, ਇਹ ਉਨ੍ਹਾਂ ‘ਚੋਂ ਨਹੀਂ ਹੈ ਜਿਸ ਨੇ ਖੇਤੀ ਦੀ ਚੋਣ ਇਸ ਲਈ ਕੀਤੀ, ਕਿਉਂਕਿ ਉਨ੍ਹਾਂ ਦੇ ਪਿਤਾ ਖੇਤੀ ਕਰਦੇ ਸਨ ਅਤੇ ਉਸ ਦੇ ਕੋਲ ਕੋਈ ਹੋਰ ਵਿਕਲਪ ਨਹੀਂ ਸੀ। ਬਲਕਿ ਕੌਸ਼ਲ ਨੇ ਖੇਤੀਬਾੜੀ ਨੂੰ ਇਸ ਲਈ ਚੁਣਿਆ, ਕਿਉਂਕਿ ਉਹ ਆਪਣੀ ਪੜ੍ਹਾਈ ਦੇ ਨਾਲ ਖੇਤੀਬਾੜੀ ਵਿੱਚ ਕੁੱਝ ਨਵਾਂ ਸਿੱਖਣਾ ਚਾਹੁੰਦੇ ਸਨ।

ਮਿਲੋ ਕੌਸ਼ਲ ਸਿੰਘ ਨੂੰ, ਜੋ ਇੱਕ ਚਾਹਵਾਨ ਵਿਦਿਆਰਥੀ, ਜਿਸ ਨੇ 22 ਸਾਲ ਦੀ ਛੋਟੀ ਉਮਰ ਵਿੱਚ ਆਪਣਾ ਖੇਤੀ-ਵਪਾਰ ਸਥਾਪਿਤ ਕੀਤਾ। ਇਸ ਵਿਕਸਿਤ ਹੋਣ ਵਾਲੀ ਉਮਰ ਵਿੱਚ ਜਿੱਥੇ ਜ਼ਿਆਦਾਤਰ ਨੌਜਵਾਨ ਆਪਣੇ ਰੁਜ਼ਗਾਰ ਨੂੰ ਲੈ ਕੇ ਉਲਝਣ ਵਿੱਚ ਰਹਿੰਦੇ ਹਨ, ਉੱਥੇ ਕੌਸ਼ਲ ਸਿੰਘ ਨੇ ਆਪਣਾ ਬ੍ਰੈਂਡ “CANE FARMS” ਸਥਾਪਿਤ ਕੀਤਾ ਅਤੇ ਮਾਰਕਿਟ ਵਿੱਚ ਇਸ ਬ੍ਰੈਂਡ ਦੇ ਉਤਪਾਦਾਂ ਦੀ ਮਾਰਕੀਟਿੰਗ ਵੀ ਸ਼ੁਰੂ ਕੀਤੀ।

ਕੌਸ਼ਲ ਜ਼ਿੰਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਉਹ ਕਈ ਕਿਸਾਨਾਂ ਨੂੰ ਆਪਣੀ ਜ਼ਮੀਨ ਕਿਰਾਏ ‘ਤੇ ਦਿੰਦੇ ਹਨ। ਇਸ ਤੋਂ ਪਹਿਲਾਂ ਇਸ ‘ਤੇ ਉਨ੍ਹਾਂ ਦੇ ਵਡੇਰੇ ਖੇਤੀ ਕਰਦੇ ਸਨ। ਪਰ ਵਰਤਮਾਨ ਪੀੜ੍ਹੀ ਖੇਤੀਬਾੜੀ ਤੋਂ ਦੂਰ ਜਾਣਾ ਪਸੰਦ ਕਰਦੀ ਹੈ, ਪਰ ਕੌਣ ਜਾਣਦਾ ਸੀ ਕਿ ਪਰਿਵਾਰ ਦੀ ਸਭ ਤੋਂ ਛੋਟੀ ਪੀੜ੍ਹੀ ਆਪਣੀ ਯਾਤਰਾ ਖੇਤੀ ਦੇ ਨਾਲ ਸ਼ੁਰੂ ਕਰੇਗੀ।

‘CANE FARMS’ ਤੱਕ ਕੌਸ਼ਲ ਸਿੰਘ ਦੀ ਯਾਤਰਾ ਸਪੱਸ਼ਟ ਅਤੇ ਅਸਾਨ ਨਹੀਂ ਸੀ। ਪੰਜਾਬ ਦੇ ਕਈ ਨੌਜਵਾਨਾਂ ਦੀ ਤਰ੍ਹਾਂ ਕੌਸ਼ਲ ਸਿੰਘ ਆਪਣੀ 12ਵੀਂ ਦੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਆਪਣੇ ਵੱਡੇ ਭਰਾ ਦੇ ਕੋਲ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਸਨ। ਇਥੋਂ ਤੱਕ ਕਿ ਉਨ੍ਹਾ ਦਾ ਆਸਟ੍ਰੇਲੀਆ ਲਈ ਵੀਜ਼ਾ ਵੀ ਤਿਆਰ ਸੀ। ਪਰ ਅੰਤ ਵਿੱਚ ਉਸ ਦੇ ਪੂਰੇ ਪਰਿਵਾਰ ਨੂੰ ਇੱਕ ਬਹੁਤ ਬੁਰੀ ਖਬਰ ਮਿਲੀ। ਕੌਸ਼ਲ ਸਿੰਘ ਦੀ ਮਾਂ ਨੂੰ ਕੈਂਸਰ ਸੀ, ਜਿਸ ਦੇ ਕਾਰਨ ਕੌਸ਼ਲ ਸਿੰਘ ਨੇ ਆਪਣੇ ਵਿਦੇਸ਼ ਜਾਣ ਦਾ ਫੈਸਲਾ ਰੱਦ ਕੀਤਾ।

ਹਾਲਾਂਕਿ ਕੌਸ਼ਲ ਦੀ ਮਾਂ ਕੈਂਸਰ ਦਾ ਮੁਕਾਬਲਾ ਨਹੀਂ ਕਰ ਸਕੀ। ਪਰ ਫਿਰ ਕੌਸ਼ਲ ਨੇ ਭਾਰਤ ਵਿੱਚ ਰਹਿ ਕੇ ਆਪਣੇ ਪਿੰਡ ਵਿੱਚ ਹੀ ਕੁੱਝ ਨਵਾਂ ਕਰਨ ਦਾ ਫੈਸਲਾ ਕੀਤਾ। ਸਾਰੇ ਮੁਸ਼ਕਿਲ ਸਮਿਆਂ ਵਿੱਚ ਕੌਸ਼ਲ ਨੇ ਆਪਣੀ ਉਮੀਦ ਨਹੀਂ ਛੱਡੀ ਅਤੇ ਪੜ੍ਹਾਈ ਨਾਲ ਜੁੜਿਆ ਰਿਹਾ। ਉਨ੍ਹਾਂ ਨੇ B.Sc. ਐਗਰੀਕਲਚਰ ਵਿੱਚ ਦਾਖਲਾ ਲਿਆ ਅਤੇ ਸੋਚਿਆ-

“ਮੈਂ ਸੋਚਿਆ ਕਿ ਸਾਡੇ ਕੋਲ ਕਾਫੀ ਪੈਸਾ ਹੈ ਅਤੇ ਪੰਜਾਬ ਵਿੱਚ 12 ਏਕੜ ਜ਼ਮੀਨ ਹੈ, ਤਾਂ ਇਸ ਦੀ ਉਚਿੱਤ ਵਰਤੋਂ ਕੀਤੀ ਜਾਵੇ।”

ਇਸ ਲਈ ਉਨ੍ਹਾਂ ਨੇ ਕਿਰਾਏਦਾਰਾਂ ਤੋਂ ਆਪਣੀ ਜ਼ਮੀਨ ਵਾਪਸ ਲੈ ਲਈ ਅਤੇ ਜੈਵਿਕ ਤਰੀਕੇ ਨਾਲ ਗੰਨੇ ਦੀ ਖੇਤੀ ਸ਼ੁਰੂ ਕੀਤੀ। 2015 ਵਿੱਚ ਉਨ੍ਹਾਂ ਨੇ ਗੰਨੇ ਤੋਂ ਗੁੜ ਅਤੇ ਸ਼ੱਕਰ ਬਣਾਉਣਾ ਸ਼ੁਰੂ ਕੀਤਾ। ਹਾਲਾਂਕਿ ਸ਼ੁਰੂ ਵਿੱਚ ਉਨ੍ਹਾਂ ਨੂੰ ਮਾਰਕੀਟਿੰਗ ਦਾ ਕੋਈ ਗਿਆਨ ਨਹੀਂ ਸੀ, ਇਸ ਲਈ ਉਨ੍ਹਾਂ ਨੇ ਇਸ ਨੂੰ ਬਿਨਾਂ ਪੈਕਿੰਗ ਅਤੇ ਬ੍ਰੈਂਡ ਦੇ ਖੁੱਲ੍ਹਾ ਹੀ ਵੇਚਣਾ ਸ਼ੁਰੂ ਕੀਤਾ, ਪਰ ਕੌਸ਼ਲ ਸਿੰਘ ਨੂੰ ਇਸ ਉੱਦਮ ਵਿੱਚ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ।

ਪਰ ਕਹਿੰਦੇ ਹਨ ਕਿ ਉੱਡਣ ਵਾਲਿਆਂ ਨੂੰ ਕੋਈ ਨਹੀਂ ਰੋਕ ਸਕਦਾ। ਇਸ ਲਈ, ਕੌਸ਼ਲ ਸਿੰਘ ਨੇ ਆਪਣੇ ਮਿੱਤਰ ਹਰਿੰਦਰ ਸਿੰਘ ਨਾਲ ਸਾਂਝਾ ਕੰਮ ਕਰਨ ਦਾ ਫੈਸਲਾ ਕੀਤਾ। ਕੌਸ਼ਲ ਸਿੰਘ ਨੇ ਆਪਣੀ 10 ਏਕੜ ਦੀ ਜ਼ਮੀਨ ਅਤੇ ਹਰਿੰਦਰ ਦੀ 20 ਏਕੜ ਦੀ ਜ਼ਮੀਨ ‘ਤੇ ਗੰਨੇ ਦੀ ਖੇਤੀ ਕੀਤੀ। ਇਸ ਵਾਰ ਕੌਸ਼ਲ ਸਾਵਧਾਨ ਸਨ ਅਤੇ ਉਸ ਨੇ ਡਾ.ਰਮਨਦੀਪ ਸਿੰਘ- ਪੰਜਾਬ ਐਗਰੀਕਲਚਰ ਵਿੱਚ ਮਾਹਿਰ ਤੋਂ ਸਲਾਹ ਲਈ।

ਡਾ.ਰਮਨਦੀਪ ਸਿੰਘ ਨੇ ਕੌਸ਼ਲ ਨੂੰ ਪ੍ਰੇਰਿਤ ਕੀਤਾ ਅਤੇ ਕੌਸ਼ਲ ਨੂੰ ਕਿਹਾ ਉਹ ਆਪਣੇ ਉਤਪਾਦਾਂ ਨੂੰ ਮਾਰਕਿਟ ਵਿੱਚ ਵੇਚਣ ਤੋਂ ਪਹਿਲਾਂ ਉਨ੍ਹਾਂ ਦੀ ਪੈਕਿੰਗ ਕਰੇ ਅਤੇ ਉਨ੍ਹਾਂ ਨੂੰ ਬ੍ਰੈਂਡ ਨਾਮ ਦੇਵੇ। ਕੌਸ਼ਲ ਨੇ ਇਸ ਤਰ੍ਹਾਂ ਹੀ ਕੀਤਾ, ਉਸ ਨੇ ਆਪਣੇ ਉਤਪਾਦਾਂ ਨੂੰ ਪਿੰਡ ਦੇ ਨੇੜੇ ਦੀ ਮਾਰਕਿਟ ਵਿੱਚ ਵੇਚਣਾ ਸ਼ੁਰੂ ਕੀਤਾ। ਉਸ ਨੇ ਸਫ਼ਲਤਾ ਅਤੇ ਅਸਫ਼ਲਤਾ ਦੋਨਾਂ ਦਾ ਸਾਹਮਣਾ ਕੀਤਾ। ਕੁੱਝ ਦੁਕਾਨਦਾਰ ਬੜੀ ਪ੍ਰਸੰਨਤਾ ਨਾਲ ਉਨ੍ਹਾਂ ਦਾ ਉਤਪਾਦ ਸਵੀਕਾਰ ਕਰ ਲੈਂਦੇ ਸਨ, ਪਰ ਕੁੱਝ ਨਹੀਂ ਕਰਦੇ। ਪਰ ਹੌਲੀ-ਹੌਲੀ ਕੌਸ਼ਲ ਨੇ ਆਪਣੇ ਪੈਰ ਮਾਰਕਿਟ ਵਿੱਚ ਜਮ੍ਹਾਂ ਲਏ ਅਤੇ ਉਸ ਨੇ ਚੰਗੇ ਪਰਿਣਾਮ ਪ੍ਰਾਪਤ ਕਰਨੇ ਸ਼ੁਰੂ ਕੀਤੇ। ਕੌਸ਼ਲ ਨੇ ਬ੍ਰੈਂਡ ਰਜਿਸਟਰਡ ਕਰਨ ਤੋਂ ਪਹਿਲਾਂ ‘SWEET GOLD’ ਬ੍ਰੈਂਡ ਨਾਮ ਦਿੱਤਾ, ਪਰ ਬਾਅਦ ਵਿੱਚ ਇਸ ਨੂੰ ਬਦਲ ਕੇ ‘CANE FARMS’ ਕਰ ਦਿੱਤਾ, ਕਿਉਂਕਿ ਉਸ ਨਾਮ ਦੀ ਉਪਲੱਬਧਤਾ ਨਹੀਂ ਸੀ।

ਅੱਜ ਕੌਸ਼ਲ ਅਤੇ ਉਸ ਦੇ ਦੋਸਤ ਨੇ ਖੇਤੀ ਤੋਂ ਲੈ ਕੇ ਮੰਡੀਕਰਨ ਤੱਕ ਦਾ ਸਾਰਾ ਕੰਮ ਖੁਦ ਸੰਭਾਲਿਆ ਹੋਇਆ ਹੈ ਅਤੇ ਉਹ ਪੂਰੇ ਪੰਜਾਬ ਵਿੱਚ ਆਪਣੇ ਉਤਪਾਦਾਂ ਨੂੰ ਵੇਚ ਰਹੇ ਹਨ। ਉਨ੍ਹਾਂ ਨੇ ਆਪਣੇ ਬ੍ਰੈਂਡ ਦਾ ਲੋਗੋ ਵੀ ਡਿਜ਼ਾਈਨ ਕੀਤਾ। ਪਹਿਲਾਂ ਉਹ ਮਾਰਕਿਟ ਤੋਂ ਬਕਸੇ ਅਤੇ ਸਟਿੱਕਰ ਖਰੀਦਦੇ ਸਨ, ਪਰ ਹੁਣ ਕੌਸ਼ਲ ਨੇ ਆਪਣੇ ਪੱਧਰ ‘ਤੇ ਸਭ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ।

ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਅਸੀਂ ਉਤਪਾਦ ਵੇਚਣ ਲਈ ਆਪਣੇ ਉੱਦਮ ਵਿੱਚ ਹਰ ਜੈਵਿਕ ਕਿਸਾਨ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਾਂ, ਤਾਂ ਕਿ ਦੂਜੇ ਕਿਸਾਨ ਜੋ ਸਾਡੇ ਬ੍ਰੈਂਡ ਤੋਂ ਅਣਜਾਣ ਹਨ ਉਹ ਆਧੁਨਿਕ ਖੇਤੀ-ਵਪਾਰ ਦੇ ਰੁਝਾਨ ਦੇ ਬਾਰੇ ਵਿੱਚ ਜਾਣਨ ਅਤੇ ਇਸ ਤੋਂ ਲਾਭ ਲੈ ਸਕਣ।

ਕੌਸ਼ਲ ਦੇ ਲਈ ਇਹ ਸਿਰਫ਼ ਸ਼ੁਰੂਆਤ ਹੈ ਅਤੇ ਭਵਿੱਖ ਵਿੱਚ ਉਹ ਖੇਤੀਬਾੜੀ ਤੋਂ ਜ਼ਿਆਦਾ ਲਾਭ ਲੈਣ ਲਈ ਹੋਰ ਉੱਜਵਲ ਵਿਚਾਰਾਂ ਦੇ ਨਾਲ ਅੱਗੇ ਆਉਣਗੇ।

ਸੰਦੇਸ਼
“ਇਹ ਸੰਦੇਸ਼ ਉਨ੍ਹਾਂ ਕਿਸਾਨਾਂ ਦੇ ਲਈ ਹੈ ਜੋ 18-20 ਸਾਲ ਦੀ ਉਮਰ ਵਿੱਚ ਸੋਚਦੇ ਹਨ ਕਿ ਖੇਤੀ ਤਾਂ ਸਭ ਕੁੱਝ ਗਵਾ ਦੇਣ ਵਾਲਾ ਵਪਾਰ ਹੈ। ਉਨ੍ਹਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਖੇਤੀ ਕੀ ਹੈ, ਕਿਉਂਕਿ ਜੇਕਰ ਉਹ ਸਾਡੇ ਵਾਂਗ ਕੁੱਝ ਨਵਾਂ ਕਰਨ ਬਾਰੇ ਸੋਚਣਾ ਸ਼ੁਰੂ ਕਰ ਦੇਣ ਤਾਂ ਉਹ ਸਾਡੇ ਨਾਲ ਮਿਲ ਕੇ ਕੰਮ ਕਰ ਸਕਦੇ ਹਨ।”

ਕਿਸ਼ਨ ਸੁਮਨ

ਪੂਰੀ ਕਹਾਣੀ ਪੜ੍ਹੋ

ਰਾਜਸਥਾਨ ਦੇ ਕਿਸਾਨ ਨੇ ਗ੍ਰਾਫਟਿੰਗ ਦੁਆਰਾ ਅੰਬ ਦੀ ਇੱਕ ਨਵੀਂ ਕਿਸਮ ਤਿਆਰ ਕੀਤੀ, ਜੋ ਸਾਰਾ ਸਾਲ ਉਗਾਈ ਜਾ ਸਕਦੀ ਹੈ

ਜਦੋਂ ਗੱਲ ਆਉਂਦੀ ਹੈ ਫਲਾਂ ਦੀ ਤਾਂ ਉੱਥੇ ਕੋਈ ਹੀ ਅਜਿਹਾ ਵਿਅਕਤੀ ਹੋਵੇਗਾ ਜਿਹੜਾ ਅੰਬ ਨੂੰ ਪਸੰਦ ਨਹੀਂ ਕਰਦਾ। ਸੋ ਇਹ ਰਾਜਸਥਾਨ ਦੇ ਕਿਸਾਨ – ਕਿਸ਼ਨ ਸੁਮਨ, ਜਿਨ੍ਹਾਂ ਦੀ ਉਮਰ 52 ਸਾਲ ਹੈ, ਦੀ ਕਹਾਣੀ ਹੈ, ਜਿਨ੍ਹਾਂ ਨੇ ਅੰਬ ਦੀ ਇੱਕ ਨਵੀਂ ਕਿਸਮ -ਸਦਾਬਹਾਰ ਦੀ ਖੋਜ ਕੀਤੀ, ਜੋ ਕਿ ਸਾਰੇ ਮੌਸਮਾਂ ਵਿੱਚ ਉਪਲੱਬਧ ਹੈ। ਖੈਰ, ਇਹ ਉਨ੍ਹਾਂ ਸਾਰੇ ਫਲ ਪ੍ਰੇਮੀਆਂ ਲਈ ਇੱਕ ਚੰਗੀ ਖ਼ਬਰ ਹੈ ਜੋ ਬਿਨਾਂ ਮੌਸਮਾਂ ਦੇ ਵੀ ਅੰਬ ਖਾਣ ਲਈ ਇੱਛੁਕ ਰਹਿੰਦੇ ਹਨ।

ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ, 1995 ਵਿੱਚ, ਕਿਸ਼ਨ ਸੁਮਨ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲੇ ਅਤੇ ਆਪਣੇ ਜੱਦੀ ਖੇਤ ਵਿੱਚ ਖੇਤੀ ਕਰਨੀ ਸ਼ੁਰੂ ਕੀਤੀ। ਸ਼ੁਰੂਆਤ ਵਿੱਚ, ਉਨ੍ਹਾਂ ਨੇ ਅਨਾਜ ਵਾਲੀਆਂ ਫ਼ਸਲਾਂ ਦੀ ਖੇਤੀ ਕੀਤੀ, ਪਰ ਫ਼ਸਲ ਦਾ ਮੁੱਲ ਠੀਕ ਨਾ ਮਿਲਣ ਅਤੇ ਅਸਥਿਰ ਮੌਸਮ ਕਾਰਨ ਉਨ੍ਹਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ।

ਇਸ ਲਈ, ਕਿਸ਼ਨ ਸੁਮਨ ਜੀ ਨੇ ਜੈਸਮੀਨ (ਚਮੇਲੀ) ਦੀ ਖੇਤੀ ਸ਼ੁਰੂ ਕੀਤੀ। ਇਸ ਤੋਂ ਇਲਾਵਾ, ਕੁੱਝ ਹੋਰ ਸਿੱਖਣ ਦੀ ਲਾਲਸਾ ਹੋਣ ਕਰਕੇ, ਕਿਸ਼ਨ ਸੁਮਨ ਜੀ ਨੇ ਗੁਲਾਬ ਦੇ ਪੌਦਿਆਂ ਵਿੱਚ ਗ੍ਰਾਫਟਿੰਗ ਵਿਧੀ ਬਾਰੇ ਸਿੱਖਿਆ, ਜਿਸ ਤੋਂ ਉਨ੍ਹਾਂ ਨੇ ਇੱਕ ਪੌਦੇ ਤੋਂ ਵੱਖ-ਵੱਖ ਰੰਗਾਂ ਦੇ ਗੁਲਾਬ ੳਗਾਏ। ਗੁਲਾਬ ਦੇ ਪੌਦੇ ਦੀ ਚੰਗੀ ਤਰ੍ਹਾਂ ਪ੍ਰਯੋਗ ਕਰਨ ਨਾਲ ਕਿਸ਼ਨ ਸੁਮਨ ਜੀ ਦਾ ਵਿਸ਼ਵਾਸ ਵੱਧ ਗਿਆ ਅਤੇ ਉਨ੍ਹਾਂ ਨੇ ਅਗਲਾ ਪੌਦਾ ਅੰਬ ਦਾ ਲਗਾਇਆ ਜਿਸ ‘ਤੇ ਗ੍ਰਾਫਟਿੰਗ ਕੀਤੀ ਗਈ।

ਅੰਬ ਦੇ ਪੌਦੇ ਦੀ ਗ੍ਰਾਫਟਿੰਗ ਵਿਧੀ ਵੱਲ ਜਾਣ ਦਾ ਮੁੱਖ ਕਾਰਨ ਇਹ ਸੀ ਕਿ ਆਮ ਤੌਰ ‘ਤੇ ਅੰਬ ਦਾ ਫਲ ਕੇਵਲ 2-3 ਮਹੀਨੇ ਲਈ ਹੀ ਉਪਲੱਬਧ ਹੁੰਦਾ ਹੈ ਅਤੇ ਉਹ ਚਾਹੁੰਦੇ ਸਨ ਕਿ ਅੰਬ ਸਾਰਾ ਸਾਲ ਉਪਲੱਬਧ ਰਹੇ ਤਾਂ ਜੋ ਅੰਬ ਪ੍ਰੇਮੀ ਜਦੋਂ ਚਾਹੁਣ ਅੰਬ ਖਾ ਸਕਣ।

ਸਾਲ 2000 ਵਿੱਚ ਕਿਸ਼ਨ ਸੁਮਨ ਜੀ ਦਾ ਧਿਆਨ ਆਪਣੇ ਬਗ਼ੀਚੇ ਵਿੱਚ ਵਧੀਆ ਵਿਕਸਿਤ ਅਤੇ ਗੂੜ੍ਹੇ ਹਰੇ ਰੰਗ ਦੇ ਪੱਤਿਆਂ ਵਾਲੇ ਅੰਬ ਦੇ ਰੁੱਖ ਵੱਲ ਗਿਆ ਅਤੇ ਅੰਬਾਂ ਦੇ ਗ੍ਰਾਫਟਿੰਗ ਵਿੱਚ ਲਗਾਤਾਰ 15 ਸਾਲ ਕੋਸ਼ਿਸ਼ ਕਰਨ ਤੋਂ ਬਾਅਦ ਅੰਤ ਕਿਸ਼ਨ ਸੁਮਨ ਨੇ ਅੰਬ ਦੀ ਇੱਕ ਛੋਟੇ ਕੱਦ ਦੀ ਨਵੀਂ ਕਿਸਮ ਤਿਆਰ ਕੀਤੀ ਅਤੇ ਇਸ ਦਾ ਨਾਮ ਸਦਾਬਹਾਰ ਰੱਖਿਆ, ਜੋ ਕੇਵਲ ਦੋ ਸਾਲਾਂ ਵਿੱਚ ਫਲ ਦੇਣਾ ਸ਼ੁਰੂ ਕਰ ਦਿੰਦੀ ਹੈ। ਛੋਟੇ ਕੱਦ ਦੀ ਕਿਸਮ ਹੋਣ ਕਾਰਨ, ਸਦਾਬਹਾਰ ਕਿਸਮ ਉੱਚ-ਘਣਤਾ ਅਤੇ ਵਧੇਰੇ ਉੱਚ-ਘਣਤਾ ਵਾਲੀ ਖੇਤੀ ਤਕਨੀਕ ਲਈ ਅਨੁਕੂਲ ਹੈ।

“ਮੈਂ ਅੰਬ ਦੀ ਇਸ ਸਦਾਬਹਾਰ ਕਿਸਮ ਨੂੰ ਵਿਕਸਿਤ ਕਰਨ ਲਈ ਆਪਣੇ ਇਰਾਦੇ ਅਤੇ ਯਤਨਾਂ ਨੂੰ ਜਾਰੀ ਰੱਖਿਆ। ਹਾਲਾਂਕਿ ਪੌਦਾ ਦੂਜੇ ਸਾਲ ਵਿੱਚ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ, ਪਰ ਇਹ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਇਸ ਪੌਦੇ ਨੂੰ 4 ਸਾਲ ਤੱਕ ਵਧਣ ਦੇਣਾ ਚਾਹੀਦਾ ਹੈ ਤਾਂ ਜੋ ਇਹ ਸਹੀ ਤਾਕਤ ਹਾਸਲ ਕਰ ਸਕੇ। ਇਸ ਤੋਂ ਇਲਾਵਾ, ਸਦਾਬਹਾਰ ਇੱਕ ਬਿਮਾਰੀ ਰੋਧਕ ਕਿਸਮ ਹੈ ਅਤੇ ਇਸ ‘ਤੇ ਮੌਸਮ ਦੇ ਬਦਲਾਅ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਚਾਰ ਸਾਲ ਬਾਅਦ ਫਲਾਂ ਦੀ ਤੁੜਾਈ ਕੀਤੀ ਜਾ ਸਕਦੀ ਹੈ ਪਰ ਉਦੋਂ ਤੱਕ ਪੌਦਿਆਂ ਨੂੰ ਚੰਗੀ ਤਰ੍ਹਾਂ ਵਧਣ ਦਿਓ।” – ਕਿਸ਼ਨ ਸੁਮਨ ਨੇ ਕਿਹਾ।

ਸਦਾਬਹਾਰ ਅੰਬ ਦੀਆਂ ਕੁੱਝ ਮੁੱਖ ਵਿਸ਼ੇਸ਼ਤਾਵਾਂ ਹਨ:
• ਉੱਚ ਪੈਦਾਵਾਰ (5-6 ਟਨ ਪ੍ਰਤੀ ਹੈਕਟੇਅਰ)
• ਪੂਰਾ ਸਾਲ ਵਿੱਚ ਫਲ ਦੇਣਾ
• ਅੰਬ ਦੀ ਛਿੱਲ ਮਿੱਠੇ ਸੁਆਦ ਅਤੇ ਗੂੜ੍ਹੀ ਸੰਤਰੀ ਰੰਗ ਦੀ ਹੁੰਦੀ ਹੈ।
• ਗੁੱਦੇ ਵਿੱਚ ਬਹੁਤ ਘੱਟ ਫਾਈਬਰ ਹੁੰਦੀ ਹੈ।

ਵਰਤਮਾਨ ਵਿੱਚ, ਕਿਸ਼ਨ ਸੁਮਨ ਕੋਲ 22 ਮੁੱਖ ਪੌਦੇ ਅਤੇ 300 ਬਗ਼ੀਚੇ ਵਾਲੇ ਅੰਬਾਂ ਦੇ ਰੁੱਖ ਹਨ। ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਦੀ ਸਹਾਇਤਾ ਨਾਲ, ਸ਼੍ਰੀ ਕਿਸ਼ਨ ਸਦਾਬਹਾਰ ਕਿਸਮ ਦੀਆਂ ਕਲਮਾਂ ਅਤੇ ਪੌਦੇ ਵੇਚ ਰਹੇ ਹਨ। ਉਨ੍ਹਾਂ ਦੁਆਰਾ ਤਿਆਰ ਕੀਤੀ ਕਿਸਮ ਖਰੀਦਣ ਲਈ ਛੱਤੀਸਗੜ੍ਹ, ਦਿੱਲੀ ਅਤੇ ਹਰਿਆਣਾ ਇਲਾਕੇ ਦੇ ਬਹੁਤ ਸਾਰੇ ਕਿਸਾਨਾਂ ਨੇ ਉਨ੍ਹਾਂ ਦੇ ਫਾਰਮ ਦਾ ਦੌਰਾ ਕੀਤਾ। ਇੱਥੋਂ ਤੱਕ ਕਿ ਸਦਾਬਹਾਰ ਕਿਸਮ ਦੇ ਪੌਦੇ ਰਾਸ਼ਟਰਪਤੀ ਭਵਨ ਦੇ ਮੁਗਲ ਗਾਰਡਨ ਵਿੱਚ ਲਗਾਏ ਗਏ ਹਨ।

ਇੱਕ ਸਾਰਾ ਸਾਲ ਫਲ ਦੇਣ ਵਾਲੀ ਅੰਬ ਦੀ ਕਿਸਮ ਤਿਆਰ ਕਰਨ ਵਿੱਚ ਉਨ੍ਹਾਂ ਦੇ ਸਾਰੇ ਯਤਨਾਂ ਸਦਕਾ ਉਨ੍ਹਾਂ ਨੂੰ 9ਵਾਂ ਨੈਸ਼ਨਲ ਗ੍ਰਾਸਰੂਟ ਇਨੋਵੇਸ਼ਨ ਐਂਡ ਆਊਟਸਟੈਂਡਿੰਗ ਟ੍ਰੇਡੀਸ਼ਨਲ ਨਾੱਲੇਜ ਅਵਾਰਡ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ।

ਹਾਲਾਂਕਿ ਸਦਾਬਹਾਰ ਸਾਰੀਆਂ ਮੁੱਖ ਬਿਮਾਰੀਆਂ ਦੀ ਪ੍ਰਤੀਰੋਧੀ ਹੈ ਪਰ ਕਿਸ਼ਨ ਸੁਮਨ ਦਾ ਮੰਨਣਾ ਹੈ ਕਿ ਇਲਾਜ ਨਾਲੋਂ ਰੋਕਥਾਮ ਬਿਹਤਰ ਹੈ ਅਤੇ ਇਸੇ ਕਰਕੇ ਉਹ ਨਿੰਮ ਦੇ ਫਲਾਂ, ਸਫੇ਼ਦ ਅੱਕ ਦੇ ਫੁੱਲਾਂ ਅਤੇ ਗਊ-ਮੂਤਰ ਤੋਂ ਕੁਦਰਤੀ ਕੀਟਨਾਸ਼ਕ ਤਿਆਰ ਕਰਦੇ ਹਨ। ਇਸ ਨਾਲ ਪੌਦਿਆਂ ਨੂੰ ਕਈ ਕਿਸਮਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਤੋਂ ਸੁਰੱਖਿਆ ਮਿਲਦੀ ਹੈ।

ਭਵਿੱਖ ਵਿਚ ਕਿਸ਼ਨ ਸੁਮਨ ਜੈਕਫਰੂਟ ‘ਤੇ ਪ੍ਰਯੋਗ ਕਰਨ ਦੀ ਯੋਜਨਾ ਬਣਾ ਰਹੇ ਹਨ, ਕਿਉਂਕਿ ਇਸ ਨੂੰ ਫਲ ਦੇਣ ਲਈ ਲੰਬਾ ਸਮਾਂ ਲੱਗਦਾ ਹੈ, ਕਿਸ਼ਨ ਸੁਮਨ ਉਸ ਸਮੇਂ ਨੂੰ ਘਟਾਉਣ ਦੀ ਯੋਜਨਾ ਬਣਾ ਰਹੇ ਹਨ।

ਸੰਦੇਸ਼
“ਬਾਗਬਾਨੀ ਬਹੁਤ ਦਿਲਚਸਪ ਖੇਤਰ ਹੈ ਅਤੇ ਕਿਸਾਨਾਂ ਕੋਲ ਵੱਖ-ਵੱਖ ਪੌਦਿਆਂ ‘ਤੇ ਆਪਣੀ ਕਲਾ ਅਨੁਸਾਰ ਪ੍ਰਯੋਗ ਕਰਨ ਅਤੇ ਚੰਗੇ ਮੁਨਾਫ਼ੇ ਕਮਾਉਣ ਦੇ ਬਹੁਤ ਸਾਰੇ ਮੌਕੇ ਹਨ।”

ਇਕਬਾਲ ਸਿੰਘ

ਪੂਰੀ ਕਹਾਣੀ ਪੜ੍ਹੋ

ਇਸ ਭਵਿੱਖਵਾਦੀ ਕਿਸਾਨ ਨੇ ਸਮਾਜ ਦੀ ਭੋਜਨ ਪ੍ਰਣਾਲੀ ਵਿੱਚ ਤਬਦੀਲੀ ਕਰਨ ਲਈ ਇੱਕ ਅਨੋਖਾ ਢੰਗ ਅਪਣਾਇਆ

ਆਮ ਤੌਰ ‘ਤੇ ਲੋਕ ਜਾਣਦੇ ਹਨ ਕਿ ਉਨ੍ਹਾਂ ਦੇ ਕੰਮ ਵਿੱਚ ਕੀ ਗ਼ਲਤੀਆਂ ਹਨ, ਪਰ ਉਹ ਕੰਮ ਕਰਦੇ ਰਹਿੰਦੇ ਹਨ ਕਿਉਂਕਿ ਦੂਜੇ ਵੀ ਇਸ ਤਰ੍ਹਾਂ ਕਰਦੇ ਹਨ ਅਤੇ ਫਿਰ ਵੀ ਸਮਾਜ ਵਿੱਚ ਤਬਦੀਲੀ ਚਾਹੁੰਦੇ ਹਨ ਪਰ ਜਿਵੇਂ ਕਿ ਐਲਬਰਟ ਆਇਨਸਟਾਈਨ ਨੇ ਕਿਹਾ-

ਅਸੀਂ ਕਿਸੇ ਵੀ ਮੁਸ਼ਕਿਲ ਨੂੰ ਉਸ ਸੋਚ ਨਾਲ ਠੀਕ ਨਹੀਂ ਕਰ ਸਕਦੇ ਜਿਸ ਸੋਚ ਨਾਲ ਇਹ ਸ਼ੁਰੂ ਹੋਈ ਸੀ…

ਇਸ ਲਈ ਅਸੀਂ ਜੇਕਰ ਸਮਾਜ ਵਿੱਚ ਤਬਦੀਲੀ ਲਿਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਕੁੱਝ ਵੱਖਰਾ ਸੋਚਣਾ ਪਵੇਗਾ ਅਤੇ ਕੁੱਝ ਅਲੱਗ ਕਰਨਾ ਪਵੇਗਾ। ਇਕਬਾਲ ਸਿੰਘ ਬਾਸਰਕਾ ਪਿੰਡ (ਜ਼ਿਲ੍ਹਾ ਤਰਨਤਾਰਨ) ਦੇ ਇੱਕ ਕਿਸਾਨ ਹਨ, ਜਿਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਭੋਜਨ ਉਤਪਾਦਾਂ ਅਤੇ ਲੋਕਾਂ ‘ਤੇ ਪੈਂਦੇ ਇਨ੍ਹਾਂ ਦੇ ਬੁਰੇ ਪ੍ਰਭਾਵਾਂ ਨੂੰ ਸੁਧਾਰਨ ਲਈ ਜੈਵਿਕ ਖੇਤੀ ਦੀ ਚੋਣ ਕੀਤੀ।

ਇਕਬਾਲ ਸਿੰਘ ਜੀ ਦੇ ਪਿਤਾ ਸ਼ੁਰੂ ਤੋਂ ਹੀ ਰਵਾਇਤੀ ਖੇਤੀ ਕਰਦੇ ਸਨ ਅਤੇ ਪੀ.ਯੂ ਤੋਂ ਬੀ.ਕਾੱਮ ਦੀ ਪੜ੍ਹਾਈ ਕਰਨ ਤੋਂ ਬਾਅਦ ਇਕਬਾਲ ਜੀ ਨੇ ਵੀ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਜਦੋਂ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਵਿਗੜਦੀ ਸਿਹਤ ‘ਤੇ ਧਿਆਨ ਦਿੱਤਾ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਵਰਤੇ ਜਾਣ ਵਾਲੇ ਰਸਾਇਣਾਂ ਅਤੇ ਕੀਟਨਾਸ਼ਕਾਂ ਦੁਆਰਾ ਸਾਡੀ ਭੋਜਨ ਪ੍ਰਣਾਲੀ ‘ਤੇ ਕਿੰਨਾ ਮਾੜਾ ਅਸਰ ਹੋਇਆ ਹੈ। ਉਸ ਸਮੇਂ ਉਨ੍ਹਾਂ ਨੇ ਸਮਝਿਆ ਕਿ ਸਾਡੇ ਭੋਜਨ ਚੱਕਰ ਅਤੇ ਜਲ ਚੱਕਰ ਨੂੰ ਜ਼ਹਿਰ ਦਿੱਤਾ ਜਾ ਰਿਹਾ ਹੈ ਅਤੇ ਜੇਕਰ ਅਸੀਂ ਵਾਤਾਵਰਣ ਦੇ ਪ੍ਰਤੀ ਅਹਿਮ ਕਦਮ ਨਹੀਂ ਚੁੱਕਦੇ, ਤਾਂ ਸਾਡੀ ਆਉੁਣ ਵਾਲੀ ਨਵੀਂ ਪੀੜ੍ਹੀ ਇਸ ਦੇ ਦੁਆਰਾ ਪ੍ਰਭਾਵਿਤ ਹੋ ਜਾਵੇਗੀ।

ਇਕਬਾਲ ਨੇ ਖੇਤੀਬਾੜੀ ਨੂੰ ਇੱਕ ਵੱਖਰੇ ਢੰਗ ਨਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਬੰਦ ਕਰ ਦਿੱਤੀ ਅਤੇ 16 ਏਕੜ ਜ਼ਮੀਨ ‘ਤੇ ਹੌਲੀ-ਹੌਲੀ ਜੈਵਿਕ ਖੇਤੀ ਦਾ ਵਿਸਤਾਰ ਕੀਤਾ। ਅੱਜ ਉਹ ਸਾਰੇ ਪ੍ਰਕਾਰ ਦੀਆਂ ਮੌਸਮੀ ਸਬਜ਼ੀਆਂ ਦੀ ਪੂਰੀ ਤਰ੍ਹਾਂ ਨਾਲ ਜੈਵਿਕ ਖੇਤੀ ਕਰਕੇ ਵਧੀਆ ਲਾਭ ਕਮਾ ਰਹੇ ਹਨ। ਉਹ ਹਰ ਕਿਸਮ ਦੇ ਟਰੈਕਟਰ, ਟਰਾਲੀ, ਹਲ, ਡਿਸਕ ਅਤੇ ਰੋਟਾਵੇਟਰ ਦੀ ਵਰਤੋਂ ਕਰਦੇ ਹਨ। ਆਉਣ ਵਾਲੇ ਸਮੇਂ ਵਿੱਚ, ਉਹ ਭੋਜਨ ਪ੍ਰੋਸੈੱਸਿੰਗ ਅਤੇ ਮਾਰਕੀਟਿੰਗ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਇਸ ਤੋਂ ਬਿਹਤਰ ਅਤੇ ਜ਼ਿਆਦਾ ਮੁਨਾਫ਼ਾ ਕਮਾ ਸਕਣ।

ਸੰਦੇਸ਼
“ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਬਿਮਾਰੀਆਂ ਜਿਵੇਂ- ਕੈਂਸਰ, ਚਮੜੀ ਦੀ ਅਲਰਜੀ ਆਦਿ ਦਾ ਸਾਹਮਣਾ ਨਾ ਕਰੇ, ਤਾਂ ਸਾਨੂੰ ਜੈਵਿਕ ਖੇਤੀ ਨੂੰ ਅਪਨਾਉਣਾ ਚਾਹੀਦਾ ਹੈ। ਇਹ ਹੀ ਠੀਕ ਸਮਾਂ ਹੈ, ਅਸੀਂ ਆਪਣੇ ਵਾਤਾਵਰਣ ਨੂੰ ਪਹੁੰਚਾਏ ਨੁਕਸਾਨਾਂ ਦੀ ਭਰਪਾਈ ਕਰ ਸਕਦੇ ਹਾਂ, ਕਿਉਂਕਿ ਕਿਸੇ ਵੀ ਕਿਸਮ ਦੀ ਦੇਰੀ ਨਾਲ ਮਨੁੱਖੀ ਸਿਹਤ ‘ਤੇ ਗੰਭੀਰ ਪ੍ਰਭਾਵ ਪਵੇਗਾ।”

ਗੁਰਮੇਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਸ ਕਿਸਾਨ ਨੇ ਸਥਾਈ ਖੇਤੀਬਾੜੀ ਅਭਿਆਸਾਂ ਨਾਲ ਖੇਤੀਬਾੜੀ ਨੂੰ ਅਸਲ ਵਿੱਚ ਲਾਭਦਾਇਕ ਧੰਦੇ ਵਿੱਚ ਬਦਲ ਦਿੱਤਾ

ਹਰ ਕੋਈ ਸੋਚਦਾ ਹੈ ਕਿ ਖੇਤੀ ਦਾ ਕੰਮ ਇੱਕ ਮੁਸ਼ਕਿਲ ਪੇਸ਼ਾ ਹੈ, ਜਿੱਥੇ ਕਿਸਾਨਾਂ ਨੂੰ ਤੇਜ਼ ਧੁੱਪ ਜਾਂ ਮੀਂਹ ਵਿੱਚ ਕਈ ਘੰਟੇ ਕੰਮ ਕਰਨਾ ਪੈਂਦਾ ਹੈ। ਪਰ ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਗੁਰਮੇਲ ਸਿੰਘ ਜੀ ਨੂੰ ਜੈਵਿਕ ਖੇਤੀ ਵਿੱਚ ਸ਼ਾਂਤੀ ਅਤੇ ਜੀਵਨ ਦੀ ਸੰਤੁਸ਼ਟੀ ਮਿਲਦੀ ਹੈ।

68 ਸਾਲਾਂ ਦੇ ਗੁਰਮੇਲ ਸਿੰਘ ਜੀ ਨੇ ਸੰਨ 2000 ਵਿੱਚ ਖੇਤੀ ਸ਼ੁਰੂ ਕੀਤੀ ਸੀ ਅਤੇ ਇਸ ਕੰਮ ਨੂੰ ਲਗਾਤਾਰ ਅੱਗੇ ਵਧਾ ਰਹੇ ਹਨ। ਪਰ ਜੈਵਿਕ ਖੇਤੀ ਤੋਂ ਪਹਿਲਾਂ, ਉਨ੍ਹਾਂ ਨੇ ਮੋਟਰ ਮਕੈਨਿਕ, ਇਲੈਕਟ੍ਰੀਸ਼ਨ ਵਰਗੇ ਕਈ ਪੇਸ਼ਿਆਂ ‘ਤੇ ਕੰਮ ਕੀਤਾ ਅਤੇ ਉਨ੍ਹਾਂ ਨੇ ਫੈਬਰੀਕੇਸ਼ਨ ਅਤੇ ਵੈਲਡਿੰਗ ਦਾ ਕੰਮ ਵੀ ਸਿੱਖਿਆ, ਪਰ ਉਨ੍ਹਾਂ ਨੂੰ ਕੋਈ ਵੀ ਨੌਕਰੀ ਢੁੱਕਵੀਂ ਨਹੀਂ ਲੱਗੀ, ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਕੰਮਾਂ ਵਿੱਚ ਨਾ ਤਾਂ ਸੰਤੁਸ਼ਟੀ ਮਿਲਦੀ ਅਤੇ ਨਾ ਹੀ ਖੁਸ਼ੀ।

ਸੰਨ 2000 ਵਿੱਚ ਜਦੋਂ ਉਨ੍ਹਾਂ ਦੀ ਜੱਦੀ ਜ਼ਮੀਨ ਉਨ੍ਹਾਂ ਅਤੇ ਉਨ੍ਹਾਂ ਦੇ ਭਰਾਵਾਂ ਵਿੱਚ ਵੰਡੀ ਜਾ ਰਹੀ ਸੀ, ਉਦੋਂ ਉਨ੍ਹਾਂ ਨੂੰ ਵੀ 6 ਏਕੜ ਜ਼ਮੀਨ ਇੱਕ ਤਿਹਾਈ ਹਿੱਸਾ ਮਿਲਿਆ। ਖੇਤੀ ਕਰਨ ਬਾਰੇ ਸੋਚ ਕੇ ਉਨ੍ਹਾਂ ਨੇ ਦੁਬਾਰਾ ਆਪਣੀ ਇਲੈਕਟ੍ਰੀਸ਼ਨ ਦੀ ਨੌਕਰੀ ਛੱਡ ਦਿੱਤੀ ਅਤੇ ਕਣਕ ਅਤੇ ਝੋਨੇ ਦੀ ਰਵਾਇਤੀ ਖੇਤੀ ਕਰਨੀ ਸ਼ੁਰੂ ਕੀਤੀ। ਗੁਰਮੇਲ ਸਿੰਘ ਜੀ ਨੇ ਆਪਣੇ ਖੇਤਰ ਵਿੱਚ ਪੂਰੇ ਸਮਰਪਣ ਨਾਲ ਹਰ ਉਹ ਚੀਜ਼ ਕੀਤੀ ਜਿਸ ਨੂੰ ਕਰਨ ਵਿੱਚ ਸਮਰੱਥ ਸਨ, ਪਰ ਪੈਦਾਵਾਰ ਖੁਸ਼ੀ ਲਿਆਉਣ ਵਾਲੀ ਨਹੀਂ ਸੀ। ਸਾਲ 2007 ਤੱਕ ਰਵਾਇਤੀ ਖੇਤੀ (ਰਸਾਇਣਕ) ਨਿਵੇਸ਼ ਪੂਰਾ ਕਰਦੇ ਉਹ ਕਰਜ਼ੇ ਵਿੱਚ ਇੰਨਾ ਡੁੱਬ ਗਏ ਸਨ ਕਿ ਉਨ੍ਹਾਂ ਲਈ ਇਸ ਵਿੱਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਸੀ। ਅਖ਼ੀਰ ਵਿੱਚ ਉਹ ਖੇਤੀ ਧੰਦੇ ਤੋਂ ਨਿਰਾਸ਼ ਹੋ ਗਏ।

ਪਰ 2007 ਵਿੱਚ ਅੰਮ੍ਰਿਤ ਸੰਚਾਰ (ਅੰਮ੍ਰਿਤ ਛਕਣ) ਤੋਂ ਬਾਅਦ ਉਨ੍ਹਾਂ ਨੂੰ ਅਧਿਆਤਮਿਕ ਗਿਆਨ ਪ੍ਰਾਪਤ ਹੋਇਆ ਜਿਸ ਦੇ ਕਾਰਨ ਉਨ੍ਹਾਂ ਦੀ ਖੇਤੀ ਦੀ ਧਾਰਨਾ ਪੂਰੀ ਤਰ੍ਹਾਂ ਬਦਲ ਗਈ। ਉਨ੍ਹਾਂ ਨੇ 1 ਏਕੜ ਜ਼ਮੀਨ ‘ਤੇ ਜੈਵਿਕ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਅਤੇ ਹੌਲੀ-ਹੌਲੀ ਪੂਰੇ ਖੇਤਰ ਵਿੱਚ ਇਸ ਨੂੰ ਵਧਾਉਣ ਦਾ ਫੈਸਲਾ ਕੀਤਾ। ਗੁਰਮੇਲ ਸਿੰਘ ਦੇ ਜੈਵਿਕ ਖੇਤੀ ਦੇ ਇਰਾਦੇ ਨੂੰ ਜਾਣਨ ਤੋਂ ਬਾਅਦ ਉਨ੍ਹਾਂ ਦੇ ਪੂਰੇ ਪਰਿਵਾਰ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਅਤੇ ਉਨ੍ਹਾਂ ਨੂੰ ਇਕੱਲੇ ਰਹਿਣਾ ਪਿਆ।

ਅਜਿਹੀ ਜ਼ਮੀਨ ‘ਤੇ ਜੈਵਿਕ ਖੇਤੀ ਕਰਨਾ ਜਿੱਥੇ ਪਹਿਲਾਂ ਤੋਂ ਰਸਾਇਣਕ ਖੇਤੀ ਕੀਤੀ ਜਾਂਦੀ ਹੋਵੇ, ਇਹ ਬਹੁਤ ਮੁਸ਼ਕਿਲ ਕੰਮ ਸੀ। ਨਤੀਜੇ ਵਜੋਂ, ਪੈਦਾਵਾਰ ਘੱਟ ਹੋ ਗਈ, ਪਰ ਜੈਵਿਕ ਖੇਤੀ ਲਈ ਗੁਰਮੇਲ ਸਿੰਘ ਦੇ ਇਰਾਦੇ ਵੱਡੇ ਪਹਾੜ ਦੀ ਤਰ੍ਹਾਂ ਮਜ਼ਬੂਤ ਸਨ। ਸ਼ੁਰੂਆਤ ਵਿੱਚ ਸੁਭਾਸ਼ ਪਾਲੇਕਰ ਦੀ ਵੀਡਿਓ ਦੇਖਣ ਨਾਲ ਉਨ੍ਹਾਂ ਨੂੰ ਬਹੁਤ ਮਦਦ ਮਿਲੀ ਅਤੇ ਉਸ ਤੋਂ ਬਾਅਦ 2009 ਵਿੱਚ ਉਹ ਖੇਤੀ ਵਿਰਾਸਤ ਮਿਸ਼ਨ, ਨਾਭਾ ਫਾਊਂਡੇਸ਼ਨ ਅਤੇ ਐਨ.ਆਈ.ਟੀ.ਟੀ.ਟੀ.ਆਰ. ਵਰਗੇ ਬਹੁਤ ਸਾਰੇ ਸੰਗਠਨਾਂ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਨੇ ਗੁਰਮੇਲ ਸਿੰਘ ਜੀ ਨੂੰ ਢੁੱਕਵੇਂ ਨਤੀਜੇ ਅਤੇ ਮੰਡੀਕਰਨ ਬਾਰੇ ਸਿੱਖਿਅਤ ਕੀਤਾ। ਗੁਰਮੇਲ ਸਿੰਘ ਨੇ ਰਾਸ਼ਟਰੀ ਪੱਧਰ ‘ਤੇ ਕਈ ਸਮਾਗਮਾਂ ਅਤੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ, ਜਿਸ ਨਾਲ ਉਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਜੈਵਿਕ ਖੇਤੀ ਦੇ ਢੰਗਾਂ ਬਾਰੇ ਜਾਣਕਾਰੀ ਹਾਸਲ ਹੋਈ। ਹੌਲੀ-ਹੌਲੀ ਸਮੇਂ ਨਾਲ ਪੈਦਾਵਾਰ ਵੀ ਵਧੀਆ ਹੋ ਗਈ ਅਤੇ ਉਨ੍ਹਾਂ ਨੂੰ ਆਪਣੇ ਉਤਪਾਦ ਨੂੰ ਵਧੀਆ ਪਲੇਟਫਾਰਮ ‘ਤੇ ਵੇਚਣ ਦਾ ਵੀ ਮੌਕਾ ਮਿਲਿਆ। ਸਾਲ 2014 ਵਿੱਚ ਐਨ.ਆਈ.ਟੀ.ਟੀ.ਆਰ. ਦੀ ਮਦਦ ਨਾਲ, ਗੁਰਮੇਲ ਸਿੰਘ ਨੂੰ ਚੰਡੀਗੜ੍ਹ ਸਬਜ਼ੀ ਮੰਡੀ ਵਿੱਚ ਆਪਣਾ ਸਟਾਲ ਮਿਲਿਆ, ਜਿੱਥੇ ਉਹ ਹਰ ਸ਼ਨੀਵਾਰ ਨੂੰ ਆਪਣੇ ਉਤਪਾਦਨ ਵੇਚ ਸਕਦੇ ਹਨ। 2015 ਵਿੱਚ, ਮਾਰਕਫੈੱਡ ਦੇ ਸਹਿਯੋਗ ਨਾਲ, ਉਨ੍ਹਾਂ ਨੂੰ ਆਪਣਾ ਉਤਪਾਦਨ ਵੇਚਣ ਦਾ ਇੱਕ ਹੋਰ ਮੌਕਾ ਮਿਲਿਆ।

“ਸਮੇਂ ਦੇ ਨਾਲ, ਮੈਂ ਆਪਣੇ ਪਰਿਵਾਰ ਦਾ ਵਿਸ਼ਵਾਸ ਜਿੱਤ ਲਿਆ ਅਤੇ ਉਹ ਮੇਰੇ ਖੇਤੀ ਕਰਨ ਦੇ ਢੰਗ ਨਾਲ ਖੁਸ਼ ਸਨ। 2010 ਵਿੱਚ, ਮੇਰਾ ਪੁੱਤਰ ਵੀ ਮੇਰੇ ਖੇਤੀ ਉੱਦਮ ਵਿੱਚ ਸ਼ਾਮਲ ਹੋ ਗਿਆ ਅਤੇ ਉਸ ਦਿਨ ਤੋਂ ਉਹ ਮੇਰੇ ਖੇਤੀ ਜੀਵਨ ਦੇ ਹਰ ਕਦਮ ‘ਤੇ ਮੇਰੇ ਨਾਲ ਹੈ।”

ਉਹ ਆਪਣੇ ਫਾਰਮ ‘ਤੇ 20 ਤੋਂ ਵੱਧ ਉਗਾਈਆਂ ਫ਼ਸਲਾਂ ਵੇਚਦੇ ਹਨ, ਜਿਨ੍ਹਾਂ ਵਿੱਚ ਮਟਰ, ਗੰਨਾ, ਬਾਜਰਾ, ਜਵਾਰ, ਸਰ੍ਹੋਂ, ਆਲੂ, ਹਰੀ ਮੂੰਗੀ, ਅਰਹਰ, ਮੱਕੀ, ਲਸਣ, ਪਿਆਜ਼, ਧਨੀਆ ਅਤੇ ਹੋਰ ਬਹੁਤ ਫ਼ਸਲਾਂ ਸ਼ਾਮਲ ਹਨ। ਖੇਤੀਬਾੜੀ ਤੋਂ ਇਲਾਵਾ, ਗੁਰਮੇਲ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਇੱਕ ਮਹੀਨੇ ਦੀ ਬੇਕਰੀ ਟ੍ਰੇਨਿੰਗ ਲੈਣ ਤੋਂ ਬਾਅਦ ਫੂਡ ਪ੍ਰੋਸੈੱਸਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ।

ਗੁਰਮੇਲ ਸਿੰਘ ਨਾ ਸਿਰਫ਼ ਆਪਣੇ ਉਤਪਾਦ ਦੀ ਪ੍ਰੋਸੈਸਿੰਗ ਕਰਦੇ ਹਨ ਬਲਕਿ ਨਾਭਾ ਫਾਊਂਡੇਸ਼ਨ ਦੇ ਹੋਰ ਗਰੁੱਪ ਮੈਂਬਰਾਂ ਨੂੰ ਵੀ ਉਨ੍ਹਾਂ ਦੀ ਪੈਦਾਵਾਰ ਦੀ ਪ੍ਰੋਸੈੱਸਿੰਗ ਕਰਨ ਵਿੱਚ ਵੀ ਮਦਦ ਕਰਦੇ ਹਨ। ਆਟਾ, ਮਲਟੀਗ੍ਰੇਨ ਆਟਾ, ਪਿੰਨੀਆਂ(ਭਾਰਤੀ ਮਿਠਾਈ), ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਉਨ੍ਹਾਂ ਦੇ ਕੁੱਝ ਉਤਪਾਦਿਤ ਪਦਾਰਥ ਹਨ ਜੋ ਉਹ ਸਬਜ਼ੀਆਂ ਦੇ ਨਾਲ ਵੇਚਦੇ ਹਨ।

ਜਦੋਂ ਗੱਲ ਮੰਡੀਕਰਨ ਦੀ ਆਉਂਦੀ ਹੈ, ਤਾਂ ਅਧਿਕਾਰੀਆਂ ਅਤੇ ਸੰਗਠਨ ਦੇ ਮੈਂਬਰਾਂ ਵਿੱਚ ਦ੍ਰਿੜ ਸੰਕਲਪ, ਮਿਹਨਤ ਅਤੇ ਪ੍ਰਸਿੱਧ ਸ਼ਖਸੀਅਤ ਦੇ ਕਾਰਨ ਗੁਰਮੇਲ ਸਿੰਘ ਲਈ ਹਮੇਸ਼ਾ ਆਸਾਨ ਗੱਲ ਰਹੀ। ਵਰਤਮਾਨ ਵਿੱਚ, ਉਹ ਆਪਣੇ ਪਰਿਵਾਰ ਨਾਲ ਨਾਭਾ ਦੇ ਇੱਕ ਪਿੰਡ ਵਿੱਚ ਰਹਿ ਰਹੇ ਹਨ, ਜਿੱਥੇ 4-5 ਕਰਮਚਾਰੀਆਂ ਦੀ ਮਦਦ ਨਾਲ ਉਹ ਫਾਰਮ ‘ਤੇ ਸਾਰੇ ਮਜ਼ਦੂਰਾਂ ਦੇ ਕੰਮਾਂ ਦੀ ਦੇਖ-ਰੇਖ ਕਰਦੇ ਹਨ ਅਤੇ ਪ੍ਰੋਸੈੱਸਿੰਗ ਲਈ ਉੱਥੇ ਜ਼ਰੂਰਤ ਅਨੁਸਾਰ 1-2 ਕਰਮਚਾਰੀਆਂ ਨੂੰ ਨਿਯੁਕਤ ਕਰਦੇ ਹਨ।

ਭਵਿੱਖ ਦੀ ਯੋਜਨਾ:
ਭਵਿੱਖ ਵਿੱਚ, ਗੁਰਮੇਲ ਸਿੰਘ ਇੱਕ ਨਵਾਂ ਸਮੂਹ ਬਣਾਉਣ ਦੀ ਯੋਜਨਾ ਬਣਾ ਰਹੇ ਹਨ ਜਿੱਥੇ ਸਾਰੇ ਮੈਂਬਰ ਜੈਵਿਕ ਖੇਤੀ, ਪ੍ਰੋਸੈੱਸਿੰਗ ਅਤੇ ਮਾਰਕਟਿੰਗ ਕਰਨਗੇ।
ਸੰਦੇਸ਼
“ਕਿਸਾਨਾਂ ਨੂੰ ਸਮਝਣਾ ਹੋਵੇਗਾ ਕਿ ਕਿਸੇ ਚੀਜ ਦੀ ਗੁਣਵੱਤਾ, ਉਸ ਦੀ ਮਾਤਰਾ ਤੋਂ ਜ਼ਿਆਦਾ ਅਰਥ ਰੱਖਦੀ ਹੈ ਅਤੇ ਜਿਸ ਦਿਨ ਉਹ ਇਸ ਗੱਲ ਨੂੰ ਸਮਝਣਗੇ, ਉਸ ਦਿਨ ਉਪਜ, ਮੰਡੀਕਰਨ ਅਤੇ ਹੋਰ ਮੁੱਦੇ ਵੀ ਹੱਲ ਹੋ ਜਾਣਗੇ। ਅੱਜ ਕਿਸਾਨਾਂ ਨੂੰ ਬਿਨਾਂ ਕਿਸੇ ਮਤਲਬ ਦੇ ਰਵਾਇਤੀ ਫ਼ਸਲਾਂ ਉਗਾਉਣ ਦੀ ਬਜਾਏ ਮੰਡੀ ਦੀ ਮੰਗ ਅਤੇ ਸਪਲਾਈ ਵੱਲ ਧਿਆਨ ਦੇਣਾ ਚਾਹੀਦਾ ਹੈ।”

ਸ਼ੁਰੂਆਤ ਵਿੱਚ, ਗੁਰਮੇਲ ਸਿੰਘ ਜੀ ਨੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ, ਇਸ ਤੋਂ ਇਲਾਵਾ, ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ, ਲੋਕ ਉਨ੍ਹਾਂ ਨੂੰ ਜੈਵਿਕ ਖੇਤੀ ਅਪਣਾਉਣ ਕਰਕੇ ਪਾਗਲ ਕਹਿੰਦੇ ਸਨ, ਪਰ ਕੁੱਝ ਵੱਖਰਾ ਕਰਨ ਦੀ ਇੱਛਾ ਨੇ ਉਨ੍ਹਾਂ ਨੂੰ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਵਾਈ। ਉਹ ਉਨ੍ਹਾਂ ਸਾਦੇ ਲੋਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਲਈ ਪੁਰਸਕਾਰ ਜਾਂ ਪ੍ਰਸ਼ੰਸਾ ਕਦੇ ਵੀ ਮਹੱਤਵ ਨਹੀਂ ਰੱਖਦੀ, ਉਨ੍ਹਾਂ ਲਈ ਉਨ੍ਹਾਂ ਦੇ ਕੰਮ ਦਾ ਪਰਿਣਾਮ ਹੀ ਪੁਰਸਕਾਰ ਹੈ।

ਗੁਰਮੇਲ ਸਿੰਘ ਖੁਸ਼ ਹਨ ਕਿ ਉਹ ਆਪਣੇ ਜੀਵਨ ਦੀ ਭੂਮਿਕਾ ਨੂੰ ਬਹੁਤ ਚੰਗੇ ਤਰੀਕੇ ਨਾਲ ਨਿਭਾ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਬਾਕੀ ਕਿਸਾਨ ਵੀ ਇਸੇ ਤਰ੍ਹਾਂ ਹੀ ਕਰਨ।

ਨਨਿਲ ਚੌਧਰੀ

ਪੂਰੀ ਕਹਾਣੀ ਪੜ੍ਹੋ

ਮਿਲੋ ਅਗਲੀ ਪੀੜ੍ਹੀ ਦੇ ਉਤਸ਼ਾਹੀ ਕਿਸਾਨ ਨਾਲ ਜੋ ਉੱਤਰ ਪ੍ਰਦੇਸ਼ ਦੇ ਸਥਾਨਕ ਰੁਜ਼ਗਾਰ ਨੂੰ ਵਧਾਵਾ ਦੇ ਰਿਹਾ ਹੈ

ਨਨਿਲ ਚੌਧਰੀ ਦੇ ਖੇਤ ਦੀ ਦਿੱਖ ਕਿਸੇ ਵੀ ਵਿਅਕਤੀ ਨੂੰ ਸੁਪਨਿਆਂ ਵਾਲੀ ਸੁਗੰਧਤ ਦੁਨੀਆਂ ਵਿੱਚ ਲੈ ਜਾਵੇਗੀ… ਖੈਰ, ਤੁਸੀਂ ਸੋਚ ਰਹੇ ਹੋਵੋਗੇ ਕਿ ਉੱਥੇ ਫ਼ਸਲਾਂ, ਗਾਵਾਂ, ਮੱਝਾਂ, ਗੰਦਗੀ ਅਤੇ ਗੋਬਰ ਤੋਂ ਇਲਾਵਾ ਹੋਰ ਕੀ ਹੋ ਸਕਦਾ ਹੈ? ਪਰ ਤੁਸੀਂ ਗਲਤ ਹੋ, ਕਿਉਂਕਿ ਨਨਿਲ ਚੌਧਰੀ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੇ ਇੱਕ ਉੱਭਰਦੇ ਕਿਸਾਨ ਹਨ ਜੋ ਫੁੱਲਾਂ ਦੀ ਖੇਤੀ ਕਰਦੇ ਹਨ ਅਤੇ ਉਨ੍ਹਾਂ ਦੇ ਫਾਰਮ ਵਿੱਚ ਤੁਹਾਨੂੰ ਸਿਰਫ਼ ਜਰਬੇਰਾ, ਰਜਨੀਗੰਧਾ, ਗਲੇਡਿਓਲਸ ਅਤੇ ਕਈ ਹੋਰ ਰੰਗਦਾਰ ਫੁੱਲ ਦੇਖਣ ਨੂੰ ਮਿਲਣਗੇ।

ਰਵਾਇਤੀ ਖੇਤੀ ਵਾਲੇ ਪਿਛੋਕੜ ਨਾਲ ਸੰਬੰਧ ਰੱਖਣ ਵਾਲੇ ਨਨਿਲ ਚੌਧਰੀ ਦੀ ਖੇਤੀ ਦੀ ਯਾਤਰਾ ਹੋਰ ਕਿਸਾਨਾਂ ਦੀ ਤਰ੍ਹਾਂ ਕਣਕ, ਬਾਜਰਾ, ਆਲੂ, ਜੌਂ ਅਤੇ ਸਰ੍ਹੋਂ ਦੀ ਖੇਤੀ ਤੋਂ ਸ਼ੁਰੂ ਹੋਈ, ਜੋ ਕਿ 2014-15 ਤੱਕ ਜਾਰੀ ਰਹੀ। ਭਾਵੇਂ ਕਿ ਉਨ੍ਹਾਂ ਨੇ ਇੱਕ ਰਵਾਇਤੀ ਕਿਸਾਨ ਦੀ ਤਰ੍ਹਾਂ ਸ਼ੁਰੂਆਤ ਕੀਤੀ, ਫਿਰ ਵੀ ਉਨ੍ਹਾਂ ਨੇ ਕਦੇ ਵੀ ਮਨ ਵਿੱਚ ਉਸ ਰੂੜੀਵਾਦੀ ਸੋਚ ਨੂੰ ਸੀਮਿਤ ਨਹੀਂ ਰੱਖਿਆ ਅਤੇ ਸਾਲ 2015-2016 ਵਿੱਚ, ਉਹ ਫੁੱਲਾਂ ਦੀ ਖੇਤੀ ਦੇ ਖੇਤਰ ਵੱਲ ਆ ਗਏ।

ਨਨਿਲ ਚੌਧਰੀ ਨੂੰ ਅਲੀਗੜ੍ਹ ਜ਼ਿਲ੍ਹੇ ਵਿੱਚ ਇਗਲਾਸ ਤਹਿਸੀਲ ਦੇ ਨੇੜੇ ਪਾੱਲੀਹਾਊਸ ਵਿੱਚ ਜਰਬੇਰਾ ਪੌਦੇ ਬਾਰੇ ਪਤਾ ਲੱਗਾ। ਥੋੜ੍ਹੀ ਪੁੱਛ-ਗਿੱਛ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਨੂੰ ਸਥਾਪਿਤ ਕਰਨ ਲਈ ਜ਼ਿਆਦਾ ਜ਼ਮੀਨ ਦੀ ਜ਼ਰੂਰਤ ਹੈ, ਕਿਉਂਕਿ ਉਨ੍ਹਾਂ ਦੇ ਮਾਤਾ, ਸ਼੍ਰੀਮਤੀ ਕ੍ਰਿਸ਼ਨਾ ਕੁਮਾਰੀ ਜੀ ਦੇ ਨਾਮ ‘ਤੇ ਬਹੁਤ ਜ਼ਮੀਨ ਸੀ, ਇਸ ਲਈ ਉਨ੍ਹਾਂ ਦੀ ਮਾਤਾ ਦੇ ਨਾਮ ‘ਤੇ ਪ੍ਰੋਜੈੱਕਟ ਮਨਜ਼ੂਰ ਕੀਤਾ ਗਿਆ ਅਤੇ ਇਸ ਤਰ੍ਹਾਂ ਕ੍ਰਿਸ਼ਨਾ ਬਾਇਓਟੈੱਕ ਦੀ ਸਥਾਪਨਾ ਹੋਈ।

“ਜਲਵਾਯੂ ਨਿਯੰਤਰਣ ਪਾੱਲੀਹਾਊਸ ਦੀ ਸਥਾਪਨਾ ਲਈ ਮੈਂ ਲਗਭਗ 1.10 ਕਰੋੜ ਰੁਪਏ ਦਾ ਨਿਵੇਸ਼ ਕੀਤਾ, ਜਿਸ ਵਿੱਚੋਂ 75 ਲੱਖ ਰੁਪਏ ਆਰ.ਬੀ.ਐੱਲ. ਬੈਂਕ ਲਿਮਟਿਡ ਦੁਆਰਾ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਇਹ ਮੇਰੇ ਲਈ ਬਹੁਤ ਵੱਡੀ ਮਦਦ ਸੀ।”

ਪੇਂਡੂ ਆਰਥਿਕਤਾ ਵਿੱਚ ਸੁਧਾਰ ਲਈ ਰੁਜ਼ਗਾਰ ਪੈਦਾ ਕਰਨ ਦੇ ਉਦੇਸ਼ ਨਾਲ ਉਹ ਫੁੱਲਾਂ ਦੀ ਖੇਤੀ ਵੱਲ ਵਧੇ ਅਤੇ ਅੱਜ ਉਨ੍ਹਾਂ ਦੇ ਆਪਣੇ ਦੋ ਜਲਵਾਯੂ ਨਿਯੰਤ੍ਰਿਤ ਪਾੱਲੀਹਾਊਸ ਹਨ, ਜਿੱਥੇ ਉਨ੍ਹਾਂ ਨੇ 2 ਏਕੜ ਵਿੱਚ ਜਰਬੇਰਾ ਦੇ ਲਗਭਗ 40,000 ਪੌਦੇ ਲਗਾਏ ਹਨ। ਪੋਲੀਹਾਊਸ ਦੇ ਬਾਹਰ ਉਨ੍ਹਾਂ ਨੇ 6 ਏਕੜ ਵਿੱਚ ਗਲੈਡਿਓਲਸ, 6 ਏਕੜ ਵਿੱਚ ਰਜਨੀਗੰਧਾ, 1 ਏਕੜ ਵਿੱਚ ਬ੍ਰੇਸਿਕਾ ਅਤੇ 3 ਏਕੜ ਵਿੱਚ ਗੁਲਦਾਉਦੀ ਦੇ ਪੌਦੇ ਲਗਾਏ ਹਨ।

ਅਤੇ ਕਿਵੇਂ ਇਹ ਫੁੱਲ ਨਨਿਲ ਚੌਧਰੀ ਦੇ ਕਾਰੋਬਾਰ ਨੂੰ ਮੁਨਾਫ਼ੇ ਵਿੱਚ ਬਦਲ ਰਹੇ ਹਨ:

ਇੱਕ ਜਰਬੇਰਾ ਦਾ ਪੌਦਾ ਇੱਕ ਸਾਲ ਵਿੱਚ 25 ਫੁੱਲ ਦਿੰਦਾ ਹੈ ਜੋ ਅੰਤ 1000000 ਫੁੱਲਾਂ ਦੀ ਉਤਪਾਦਨ ਸੰਖਿਆ ਵਿੱਚ ਬਦਲ ਜਾਂਦੀ ਹੈ ਅਤੇ ਜਦੋਂ ਇਹ ਫੁੱਲ 2.50 ਰੁਪਏ ਦੇ ਹਿਸਾਬ ਨਾਲ ਵੇਚੇ ਜਾਂਦੇ ਹਨ ਤਾਂ ਇੱਕ ਸਾਲ ਵਿੱਚ 20 ਲੱਖ ਦੀ ਆਮਦਨ ਹੁੰਦੀ ਹੈ। ਸਾਰੇ ਖ਼ਰਚਿਆਂ ਦੀ ਕਟੌਤੀ ਕਰਨ ਤੋਂ ਬਾਅਦ ਨਨਿਲ ਚੌਧਰੀ ਨੂੰ ਸਾਲ ਵਿੱਚ 6-7 ਲੱਖ ਦਾ ਸ਼ੁੱਧ ਲਾਭ ਮਿਲਦਾ ਹੈ। ਇਹ ਲਾਭ ਸਿਰਫ਼ ਜਰਬੇਰਾ ਫੁੱਲ ਤੋਂ ਹੈ। ਇਸ ਤੋਂ ਇਲਾਵਾ ਰਜਨੀਗੰਧਾ ਪ੍ਰਤੀ ਏਕੜ ਲਗਭਗ 2 ਲੱਖ ਰੁਪਏ ਲਾਭ ਦਿੰਦਾ ਹੈ। ਗਲੇਡਿਓਲਸ ਲਗਭਗ 1.50 ਲੱਖ ਰੁਪਏ ਪ੍ਰਤੀ ਏਕੜ ਅਤੇ ਗੁਲਦਾਉਦੀ ਪ੍ਰਤੀ ਸਾਲ ਲਗਭਗ 3 ਲੱਖ ਰੁਪਏ ਪ੍ਰਤੀ ਏਕੜ ਲਾਭ ਦਿੰਦਾ ਹੈ।

“ਮਜ਼ਦੂਰੀ ਖ਼ਰਚਾ, ਬੈਂਕ ਕਿਸ਼ਤਾਂ ਅਤੇ ਹੋਰ ਨਿਵੇਸ਼ ਲਾਗਤਾਂ ਦਾ ਖ਼ਰਚਾ ਛੱਡ ਕੇ, ਇਹ ਫੁੱਲ ਉਤਪਾਦਨ ਮੈਨੂੰ ਪ੍ਰਤੀ ਸਾਲ ਲਗਭਗ 14 ਲੱਖ ਦਾ ਲਾਭ ਪ੍ਰਦਾਨ ਕਰਦਾ ਹੈ।”

ਨਨਿਲ ਚੌਧਰੀ ਲਈ ਸ਼ੁਰੂਆਤ ਵਿੱਚ ਮੰਡੀਕਰਨ ਥੋੜ੍ਹਾ ਮੁਸ਼ਕਿਲ ਸੀ, ਕਿਉਂਕਿ ਦਿੱਲੀ ਨੂੰ ਫੁੱਲਾਂ ਦੀ ਡਿਲਿਵਰੀ ਕਰਨਾ ਮੁਸ਼ਕਿਲ ਸੀ। ਪਰ ਬਾਅਦ ਵਿੱਚ 2017-18 ਵਿੱਚ ਉੱਤਰ ਪ੍ਰਦੇਸ਼ ਰਾਜ ਦੀਆਂ ਰੋਡਵੇਜ਼ ਬੱਸਾਂ ਫੁੱਲਾਂ ਦੇ ਮੰਡੀਕਰਨ ਦਾ ਸਭ ਤੋਂ ਵਧੀਆ ਮਾਧਿਅਮ ਸਨ।

ਕੁੱਝ ਲੋਕ ਜੋ ਨਨਿਲ ਚੌਧਰੀ ਦੇ ਲਈ ਉਨ੍ਹਾਂ ਦੀ ਫੁੱਲਾਂ ਦੀ ਖੇਤੀ ਦੀ ਯਾਤਰਾ ਦੇ ਦੌਰਾਨ ਸਤੰਭਾਂ ਦੀ ਤਰ੍ਹਾਂ ਉਨ੍ਹਾਂ ਨਾਲ ਖੜ੍ਹੇ ਸਨ, ਉਹ ਸਨ ਉਨ੍ਹਾਂ ਦੀ ਮਾਂ, ਡਾ: ਮਾਮ ਚੰਦ ਸਿੰਘ (ਵਿਗਿਆਨਿਕ ਅਤੇ ਆਈ.ਏ.ਆਰ.ਆਈ, ਪੂਸਾ, ਨਵੀਂ ਦਿੱਲੀ ਵਿੱਚ ਸੁਰੱਖਿਅਤ ਖੇਤੀ ਕਿਸਾਨ ਡਿਵੀਜ਼ਨ ਦੇ ਮੁਖੀ) ਅਤੇ ਸ਼੍ਰੀ ਕੌਸ਼ਲ ਕੁਮਾਰ (ਜ਼ਿਲ੍ਹਾ ਬਾਗਬਾਨੀ ਅਧਿਕਾਰੀ, ਅਲੀਗੜ੍ਹ) ਆਦਿ।

ਗਿਆਨ ਪ੍ਰਸਾਰ ਸਭ ਤੋਂ ਮਹੱਤਵਪੂਰਨ ਹੈ, ਜਿਸ ਨੂੰ ਨਨਿਲ ਚੌਧਰੀ ਹਮੇਸ਼ਾ ਮੰਨਦੇ ਹਨ ਅਤੇ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਇਟਾਹ, ਹਾਥਰਸ, ਮੇਰਠ ਅਤੇ ਗਾਜ਼ੀਆਬਾਦ ਜ਼ਿਲ੍ਹੇ ਦੇ ਵੱਖ-ਵੱਖ ਕਿਸਾਨਾਂ ਨੂੰ ਫੁੱਲਾਂ ਦੀ ਖੇਤੀ ਬਾਰੇ ਦੱਸਿਆ।

ਵਰਤਮਾਨ ਵਿੱਚ, ਨਨਿਲ ਚੌਧਰੀ ਦੇ ਫਾਰਮ ‘ਤੇ 20-22 ਹੁਨਰਮੰਦ ਕਰਮਚਾਰੀ ਹਨ ਜੋ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੇ ਗਏ ਪੌਦੇ, ਤੁਪਕਾ-ਸਿੰਚਾਈ ਪ੍ਰਣਾਲੀ, ਸੋਲਰ ਪਾਵਰ ਸਿੰਚਾਈ ਪੰਪ ਅਤੇ ਹੋਰ ਬਹੁਤ ਸਾਰੇ ਆਧੁਨਿਕ ਉਪਕਰਨਾਂ ਦੀ ਮਦਦ ਨਾਲ ਪੂਰੀ ਤਰ੍ਹਾਂ ਮਸ਼ੀਨੀਕਰਨ ਫਾਰਮ ਦਾ ਕੰਮ ਕਰਦੇ ਹਨ।

ਭਵਿੱਖ ਵਿੱਚ ਨਨਿਲ ਚੌਧਰੀ ਜੀ ਦੀਆਂ ਕੁੱਝ ਯੋਜਨਾਵਾਂ ਹਨ:
• ਰਜਨੀਗੰਧਾ ਤੋਂ ਤੇਲ ਕੱਢਣ ਦੀ ਸੰਭਾਵਨਾ ਦਾ ਪਤਾ ਲਗਾਉਣ ਲਈ ਯੋਜਨਾ
• ਉੱਤਰਾਂਚਲ ਵਿੱਚ ਵੱਡੇ ਪੈਮਾਨੇ ‘ਤੇ ਫੁੱਲਾਂ ਦੀ ਖੇਤੀ ਦਾ ਵਿਸਤਾਰ ਕਰਨਾ
• ਵਪਾਰਕ ਖੇਤੀ ਲਈ ਗਲੇਡਿਓਲਸ ਬਲਬ, ਰਜਨੀਗੰਧਾ ਬਲਬ ਅਤੇ ਗੁਲਦਾਉਦੀ ਨਰਸਰੀ ਦਾ ਵੱਡੇ ਪੈਮਾਨੇ ਦੇ ਉਤਪਾਦਨ

ਫੁੱਲਾਂ ਦੀ ਖੇਤੀ ਦੇ ਉੱਦਮ ਨਾਲ ਨਨਿਲ ਚੌਧਰੀ ਨੇ ਆਪਣੇ ਖੇਤਰ ਵਿੱਚ ਇੱਕ ਵੱਡਾ ਬਦਲਾਅ ਦੇਖਿਆ, ਲੋਕਾਂ ਦੀ ਖੇਤੀ, ਕਟਾਈ, ਪੈਕਿੰਗ ਅਤੇ ਫੁੱਲਾਂ ਦੀ ਟ੍ਰਾਂਸਪੋਰਟ ਕਾਰਨ ਨਿਯਮਿਤ ਆਮਦਨ ਮਿਲਦੀ ਹੈ, ਉਨ੍ਹਾਂ ਲੋਕਾਂ ਦੀ ਆਮਦਨ ਉਨ੍ਹਾਂ ਦੇ ਚਿਹਰੇ ‘ਤੇ ਅਸਲ ਖੁਸ਼ੀ ਦਿਖਾਉਂਦੀ ਹੈ… ਨਨਿਲ ਚੌਧਰੀ ਨੇ ਸਿੱਟਾ ਕੱਢਿਆ

ਫੁੱਲਾਂ ਦੀ ਖੇਤੀ ਦੇ ਖੇਤਰ ਵਿੱਚ ਬਹੁਤ ਮਿਹਨਤ ਕਰਨ ਲਈ ਨਨਿਲ ਚੌਧਰੀ ਨੂੰ ਸਨਮਾਨਿਤ ਕੀਤਾ ਗਿਆ ਹੈ-
• 2016-17 ਵਿੱਚ ਡਿਵੀਜ਼ਨਲ ਕਮਿਸ਼ਨਰ, ਅਲੀਗੜ੍ਹ ਤੋਂ ਅਗਾਂਹਵਧੂ ਕਿਸਾਨ ਪੁਰਸਕਾਰ ਪ੍ਰਾਪਤ ਕੀਤਾ।
• ਦੂਰਦਰਸ਼ਨ, ਦਿੱਲੀ ਦੁਆਰਾ ਕ੍ਰਿਸ਼ਨਾ ਬਾਇਓਟੈੱਕ ਫਾਰਮ ‘ਤੇ ਇੱਕ ਲੇਖ (ਡਾਕੂਮੈਂਟਰੀ) ਤਿਆਰ ਕੀਤਾ ਗਿਆ ਅਤੇ 22 ਨਵੰਬਰ 2016 ਨੂੰ ਕ੍ਰਿਸ਼ੀ ਦਰਸ਼ਨ ਪ੍ਰੋਗਰਾਮ ਵਿੱਚ ਪ੍ਰਸਾਰਿਤ ਕੀਤਾ ਗਿਆ।
• ਬਾਅਦ ਵਿੱਚ ਸਾਲ 2017-18 ਵਿੱਚ ਦੂਰਦਰਸ਼ਨ ਦੁਆਰਾ ਇੱਕ ਹੋਰ ਤਿਆਰ ਲੇਖ (ਡਾਕੂਮੈਂਟਰੀ) ਕੀਤਾ ਗਿਆ ਅਤੇ 27 ਦਸੰਬਰ 2017 ਨੂੰ ਡੀ.ਡੀ. ਕ੍ਰਿਸ਼ੀ ਦਰਸ਼ਨ ‘ਤੇ ਪ੍ਰਸਾਰਿਤ ਕੀਤਾ ਗਿਆ।
ਨਨਿਲ ਚੌਧਰੀ ਜੀ ਦੇ ਪੱਕੇ ਇਰਾਦੇ ਅਤੇ ਮਿਹਨਤ ਨਾਲ ਕ੍ਰਿਸ਼ਨਾ ਬਾਇਓਟੈੱਕ ਨੇ ਫੁੱਲਾਂ ਦੀ ਖੇਤੀ ਦਾ ਵਿਸਥਾਰ ਕੀਤਾ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਫਾਰਮ ‘ਤੇ ਕੰਮ ਕਰਨ ਵਾਲੇ ਲੋਕਾਂ ਲਈ ਇੱਕ ਲਾਹੇਵੰਦ ਗੁਣਵੱਤਾ ਮਿਆਰ ਨਿਰਧਾਰਿਤ ਹੋਇਆ।

ਅਮਰਜੀਤ ਸਿੰਘ ਧੰਮੀ

ਪੂਰੀ ਕਹਾਣੀ ਪੜ੍ਹੋ

ਇੱਕ ਉੱਦਮੀ ਜੋ ਆਪਣੇ ਹਰਬਲ ਉਤਪਾਦਾਂ ਨਾਲ ਸ਼ੂਗਰ ਦੀ ਦੁਨੀਆਂ ਵਿੱਚ ਕ੍ਰਾਂਤੀ ਲਿਆ ਰਹੇ ਹਨ

ਅੱਜ, ਭਾਰਤ ਵਿੱਚ 65.1 ਮਿਲੀਅਨ ਤੋਂ ਜ਼ਿਆਦਾ ਸ਼ੂਗਰ ਦੇ ਮਰੀਜ਼ ਹਨ ਅਤੇ ਇਸ ਤੱਥ ਨਾਲ ਇਹ ਬਿਲਕੁਲ ਸਪੱਸ਼ਟ ਹੈ ਕਿ ਡਾਇਬੀਟੀਜ਼ ਇੱਕ ਬਿਮਾਰੀ ਵਾਂਗ ਫੈਲ ਰਹੀ ਹੈ ਜੋ ਸਾਡੇ ਲਈ ਖਤਰੇ ਦੀ ਸਥਿਤੀ ਹੈ। ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧੇ ਲਈ ਜ਼ਿੰਮੇਵਾਰ ਨਾ ਕੇਵਲ ਅਸ਼ੁੱਧ ਜੀਵਨ-ਢੰਗ ਅਤੇ ਅਸ਼ੁੱਧ ਭੋਜਨ ਹੈ, ਬਲਕਿ ਮੁੱਖ ਕਾਰਨ ਇਹ ਹੈ ਕਿ ਉਪਭੋਗਤਾ ਆਪਣੇ ਘਰ ਵਿੱਚ ਜੋ ਮੂਲ ਉਤਪਾਦ ਖਾ ਰਹੇ ਹਨ ਉਹ ਉਸ ਤੋਂ ਅਣਜਾਣ ਹਨ। ਇਸ ਪਰੇਸ਼ਾਨ ਕਰਨ ਵਾਲੀ ਸਥਿਤੀ ਨੂੰ ਸਮਝਦਿਆਂ ਅਤੇ ਸਮਾਜ ਵਿੱਚ ਇੱਕ ਸਿਹਤਮੰਦ ਬਦਲਾਅ ਲਿਆਉਣ ਦੇ ਉਦੇਸ਼ ਨਾਲ ਅਮਰਜੀਤ ਸਿੰਘ ਧੰਮੀ ਨੇ ਆਪਣੇ ਘੱਟ ਜੀ.ਆਈ. ਹਰਬਲ ਉਤਪਾਦਾਂ ਨਾਲ ਇਸ ਵਿਆਪਕ ਬਿਮਾਰੀ ਨੂੰ ਹਰਾਉਣ ਦੀ ਪਹਿਲ ਕੀਤੀ।

ਗਲਾਈਸੇਮਿਕ ਇੰਡੈੱਕਸ ਜਾਂ ਜੀ.ਆਈ.(GI)
ਜੀ.ਆਈ. ਮਾਪਦਾ ਹੈ ਕਿ ਕਿਵੇਂ ਕਾਰਬੋਹਾਈਡ੍ਰੇਟ ਵਾਲਾ ਭੋਜਨ ਤੁਹਾਡੇ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਵਧਾ ਦਿੰਦਾ ਹੈ। ਉੱਚ ਜੀ.ਆਈ. ਯੁਕਤ ਭੋਜਨ, ਮੱਧਮ ਅਤੇ ਘੱਟ ਜੀ.ਆਈ. ਵਾਲੇ ਭੋਜਨ ਨਾਲੋਂ ਜ਼ਿਆਦਾ ਤੁਹਾਡੇ ਖੂਨ ਵਿੱਚ ਗਲੂਕੋਜ਼ ਦੀ ਮਾਤਰਾ ਨੂੰ ਵਧਾਉਂਦਾ ਹੈ।

2007 ਵਿੱਚ ਬੀ.ਟੈੱਕ. ਐਗਰੀਕਲਚਰ ਵਿੱਚ ਗ੍ਰੈਜੂਏਟ ਹੋਣ ਤੋਂ ਬਾਅਦ ਅਤੇ ਫਿਰ ਇੱਕ ਅਮਰੀਕਾ ਅਧਾਰਿਤ ਕੰਪਨੀ ਵਿੱਚ 3 ਸਾਲਾਂ ਤੱਕ ਇੱਕ ਸਿੰਚਾਈ ਡਿਜ਼ਾਈਨਰ ਦੇ ਰੂਪ ਵਿੱਚ ਨੌਕਰੀ ਕਰਨ ਤੋਂ ਬਾਅਦ, ਅਮਰਜੀਤ ਸਿੰਘ ਧੰਮੀ ਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਜਿਸ ਰਾਹੀਂ ਉਹ ਸਮਾਜ ਦੇ ਮੁੱਖ ਸਿਹਤ ਮੁੱਦਿਆਂ ਨੂੰ ਸੰਬੋਧਿਤ ਕਰ ਸਕਣ। ਆਪਣੀ ਖੋਜ ਦੇ ਅਨੁਸਾਰ, ਉਨ੍ਹਾਂ ਨੇ ਡਾਇਬੀਟੀਜ਼ ਪ੍ਰਮੁੱਖ ਸਿਹਤ ਸਮੱਸਿਆ ਦਾ ਪਤਾ ਲਾਇਆ ਅਤੇ ਇਹ ਉਹ ਸਮਾਂ ਸੀ ਜਦੋਂ ਉਨ੍ਹਾਂ ਨੇ ਸ਼ੂਗਰ ਦੇ ਮਰੀਜ਼ਾਂ ਲਈ ਹਰਬਲ ਉਤਪਾਦ ਸ਼ੁਰੂ ਕਰਨ ਦਾ ਫੈਸਲਾ ਕੀਤਾ।

ਐਗਰੀਨੀਰ ਫੂਡ ਉਸ ਬਰੈਂਡ ਦਾ ਨਾਮ ਸੀ ਜਿਸ ਦੇ ਨਾਲ ਉਹ 2011 ਵਿੱਚ ਆਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੇ ਇਸ ਨੂੰ ਓਵੇਰਾ ਹਰਬਲਜ਼ ਵਿੱਚ ਬਦਲ ਦਿੱਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੂਡ ਪ੍ਰੋਸੈਸਿੰਗ ਵਿਭਾਗ ਤੋਂ ਫੂਡ ਪ੍ਰੋਸੈਸਿੰਗ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਪਹਿਲਾ ਉਤਪਾਦ ‘Diaflour’ ਨਾਮ ਨਾਲ ਸ਼ੁਰੂ ਕੀਤਾ, ਜੋ ਸ਼ੂਗਰ ਦੇ ਮਰੀਜ਼ਾਂ ਲਈ ਡਾਇਬਟਿਕ ਉਪਯੁਕਤ ਆਟਾ ਹੈ ਅਤੇ ਹੋਰ ਲੋਕ ਇਸ ਨੂੰ ਇੱਕ ਸਿਹਤਮੰਦ ਜੀਵਨ-ਸ਼ੈਲੀ ਲਈ ਵੀ ਵਰਤ ਸਕਦੇ ਹਨ।

ਅਮਰਜੀਤ ਸਿੰਘ ਧੰਮੀ ਇਸ ਅਸਲੀਅਤ ਤੋਂ ਚੰਗੀ ਤਰ੍ਹਾਂ ਜਾਣੂ ਸਨ ਕਿ ਇੱਕ ਨਵੇਂ ਬ੍ਰੈਂਡ ਉਤਪਾਦ ਦੀ ਸਥਾਪਨਾ ਕਰਨ ਲਈ ਬਹੁਤ ਸਾਰਾ ਨਿਵੇਸ਼ ਅਤੇ ਯਤਨ ਚਾਹੀਦੇ ਹਨ। ਉਨ੍ਹਾਂ ਨੇ ਲੁਧਿਆਣਾ ਵਿਖੇ ਪ੍ਰੋਸੈੱਸਿੰਗ ਪਲਾਂਟ ਦੀ ਸਥਾਪਨਾ ਕੀਤੀ, ਫਿਰ ਮਾਰਕੀਟ ਰਿਟੇਲ ਚੇਨ ਦੀ ਸਥਾਪਨਾ ਅਤੇ ਇਸ ਦੇ ਵਿਸਥਾਰ ਦੀ ਸਥਾਪਨਾ ਦੁਆਰਾ ਮਾਰਕੀਟ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਆਪਣੇ ਉੱਦਮ ਵਿੱਚ ਆਯੁਰਵੈਦਿਕ ਡਾਕਟਰਾਂ, ਮਾਰਕੀਟਿੰਗ ਮਾਹਿਰ ਅਤੇ ਪੀ.ਐਚ.ਡੀ. ਮਾਹਿਰਾਂ ਨੂੰ ਸ਼ਾਮਲ ਕਰਕੇ ਇੱਕ ਨਿਪੁੰਨ ਟੀਮ ਬਣਾਈ। ਇਸ ਤੋਂ ਇਲਾਵਾ, ਸਮੱਗਰੀ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਦਾ ਇੱਕ ਸਮੂਹ ਬਣਾਇਆ ਅਤੇ ਆਪਣੇ ਬ੍ਰੈਂਡ ਦੇ ਤਹਿਤ ਆਪਣੀਆਂ ਜੈਵਿਕ ਦਾਲਾਂ ਵੇਚਣੀਆਂ ਸ਼ੁਰੂ ਕੀਤੀਆਂ।

ਖੈਰ, ਮੁੱਖ ਗੱਲ ਇਹ ਹੈ ਕਿ ਜਿਸ ਦੇ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਲੜਨਾ ਪੈਂਦਾ ਹੈ ਉਹ ਹੈ ਮਿਠਾਸ ਅਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, ਅਮਰਜੀਤ ਸਿੰਘ ਧੰਮੀ ਨੇ ਸ਼ੂਗਰ ਦੇ ਮਰੀਜ਼ਾਂ ਲਈ ਆਪਣਾ ਮੁੱਖ ਉਤਪਾਦ ਸ਼ੁਰੂ ਕਰਨ ਤੋਂ ਪਹਿਲਾਂ ਲਗਭਗ 4-5 ਸਾਲ ਪਹਿਲਾਂ ਆਪਣਾ ਖੋਜ ਦਾ ਕੰਮ ਸ਼ੁਰੂ ਕੀਤਾ ਸੀ। ਆਪਣੇ ਖੋਜ ਕਾਰਜ ਤੋਂ ਬਾਅਦ, ਧੰਮੀ ਜੀ ਡਾਇਬੀਟ ਸ਼ੂਗਰ ਨੂੰ ਮਾਰਕਿਟ ਵਿੱਚ ਲੈ ਕੇ ਆਏ।

“ਆਮ ਤੌਰ ‘ਤੇ ਖੰਡ ਵਿੱਚ 70 ਗਲਾਈਸੇਮਿਕ ਇੰਡੈਕਸ ਹੁੰਦਾ ਹੈ, ਪਰ ਡਾਇਬੀਟ ਸ਼ੂਗਰ ਵਿੱਚ 43 ਗਲਾਈਸੇਮਿਕ ਇੰਡੈਕਸ ਹੈ। ਇਹ ਸੰਸਾਰ ਵਿੱਚ ਪਹਿਲੀ ਵਾਰ ਹੈ ਕਿ ਖੰਡ ਗਲਾਈਸੇਮਿਕ ਇੰਡੈਕਸ ਦੇ ਆਧਾਰ ‘ਤੇ ਬਣਾਈ ਗਈ ਹੈ।”

ਡਾਇਬੀਟ ਸ਼ੂਗਰ ਦਾ ਮੁੱਖ ਕਿਰਿਆਸ਼ੀਲ ਤੱਤ ਜੋ ਇਸ ਨੂੰ ਬਜ਼ਾਰ ਵਿੱਚ ਉਪਲੱਬਧ ਖੰਡ ਤੋਂ ਵਿਸ਼ੇਸ਼ ਬਣਾਉਂਦਾ ਹੈ, ਉਹ ਹੈ ਜਾਮੁਨ, ਮੇਥੀ, ਅਦਰਕ, ਲਸਣ, ਕਾਲੀ ਮਿਰਚ, ਕਰੇਲਾ ਅਤੇ ਨਿੰਮ ਆਦਿ ਅਤੇ ਇਹ ਓਵੇਰਾ ਫੂਡਜ਼ ਦੀ ਇੱਕ ਵਿਕਸਿਤ ਕੀਤੀ ਗਈ (ਪੇਟੈਂਟ) ਤਕਨੀਕ ਹੈ।

“ਹਲਦੀਰਾਮ, ਲਵਲੀ ਸਵੀਟਸ, ਗੋਪਾਲ ਸਵੀਟਸ ਕੁੱਝ ਬ੍ਰੈਂਡ ਹਨ, ਜਿਸ ਨਾਲ ਵਰਤਮਾਨ ਵਿੱਚ ਓਵੇਰਾ ਫੂਡ ਡਾਇਬਟਿਕ ਮਿੱਤਰਤਾ-ਪੂਰਵਕ ਮਿਠਾਈ ਬਣਾਉਣ ਲਈ ਆਪਣੀ ਡਾਇਬੀਟ ਸ਼ੂਗਰ ਅਤੇ ਡਾਇਫਲੋਰ ਦੀ ਸਪਲਾਈ ਕਰ ਰਹੇ ਹਨ।”

ਸ਼ੁਰੂਆਤ ਵਿੱਚ, ਅਮਰਜੀਤ ਸਿੰਘ ਧੰਮੀ ਨੇ ਜਿਸ ਸਮੱਸਿਆ ਦਾ ਸਾਹਮਣਾ ਕੀਤਾ ਉਹ ਹੈ ਉਤਪਾਦਾਂ ਦਾ ਮੰਡੀਕਰਨ ਅਤੇ ਉਨ੍ਹਾਂ ਦੀ ਸ਼ੈੱਲਫ ਲਾਈਫ। ਪਰ ਜਲਦੀ ਹੀ ਮਾਰਕਟਿੰਗ ਮੰਗਾਂ ਦੇ ਅਨੁਸਾਰ ਉਤਪਾਦਨ ਕਰਕੇ ਇਸ ਨੂੰ ਹੱਲ ਕੀਤਾ ਗਿਆ। ਵਰਤਮਾਨ ਵਿੱਚ ਓਵੇਰਾ ਫੂਡ ਦੀਆਂ ਮੁੱਖ ਉਤਪਾਦਨ ਇਕਾਈਆਂ ਮੈਸੂਰ ਅਤੇ ਲੁਧਿਆਣਾ ਵਿੱਚ ਸਥਿਤ ਹਨ ਅਤੇ ਇਸ ਦੇ ਉਤਪਾਦਾਂ ਦੀ ਸੂਚੀ ਵਿੱਚ ਘੱਟ ਜੀ.ਆਈ. ਯੁਕਤ ਡਾਇਬੀਟ ਸ਼ੂਗਰ ਤੋਂ ਬਣੇ ਜੂਸ, ਚਾੱਕਲੇਟ, ਸਕਵੈਸ਼, ਕੂਕੀਜ਼ ਵੱਡੇ ਖੇਤਰ ਵਿੱਚ ਸ਼ਾਮਲ ਹਨ ਅਤੇ ਇਹ ਉਤਪਾਦ ਪੂਰੇ ਭਾਰਤ ਵਿੱਚ ਉਪਲੱਬਧ ਹਨ।

ਸਿਹਤ ਮੁੱਦੇ ਨੂੰ ਸੰਬੋਧਿਤ ਕਰਨ ਦੇ ਨਾਲ-ਨਾਲ ਧੰਮੀ ਜੀ ਨੇ ਡਾ. ਰਮਨਦੀਪ ਜੀ ਨਾਲ ਸਹਿਯੋਗ ਕਰਕੇ ਕਾੱਰਪੋਰੇਟ ਸਮਾਜਿਕ ਜ਼ਿੰਮੇਵਾਰੀ ਅਤੇ ਸਕਾਰਾਤਮਕ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਨੇ ਇੱਕ ਅਜਿਹਾ ਕੰਮ ਸ਼ੁਰੂ ਕੀਤਾ ਹੈ ਜਿਸ ਰਾਹੀਂ ਉਹ ਆਪਣੇ ਉੱਦਮੀਆਂ ਨੂੰ ਟ੍ਰੇਨਿੰਗ ਅਤੇ ਮਾਰਗਦਰਸ਼ਨ ਦੇ ਤਹਿਤ ਆਪਣੇ ਕਰੀਅਰ ਨੂੰ ਸਹੀ ਦਿਸ਼ਾ ਵੱਲ ਲਿਜਾਣ ਵਿੱਚ ਮਦਦ ਕਰਦੇ ਹਨ।

ਭਵਿੱਖ ਦੀ ਯੋਜਨਾ:
ਅਮਰਜੀਤ ਸਿੰਘ ਧੰਮੀ ਆਪਣੇ ਉਤਪਾਦਾਂ ਨੂੰ ਸੰਯੁਕਤ ਰਾਜ ਅਮਰੀਕਾ, ਕਨੇਡਾ, ਫਿਲੀਪੀਨ ਅਤੇ ਹੋਰ ਅਰਬ ਦੇਸ਼ਾਂ ਵਿੱਚ ਭੇਜਣ ਦੀ ਯੋਜਨਾ ਬਣਾ ਰਹੇ ਹਨ।
ਸੰਦੇਸ਼:
“ਇਹ ਹੀ ਸਮਾਂ ਨੌਜਵਾਨ ਪੀੜ੍ਹੀ ਦੇ ਲਈ ਸਭ ਤੋਂ ਜ਼ਿਆਦਾ ਸਹੀ ਹੈ ਕਿਉਂਕਿ ਉਨ੍ਹਾਂ ਕੋਲ ਕਈ ਮੌਕੇ ਹਨ ਜਿਸ ਵਿੱਚ ਉਹ ਖੁਦ ਦਾ ਵਪਾਰ ਸ਼ੁਰੂ ਕਰ ਸਕਦੇ ਹਨ, ਨਾ ਕਿ ਕਿਸੇ ਇਸ ਤਰ੍ਹਾਂ ਦੀ ਨੌਕਰੀ ਪਿੱਛੇ ਭੱਜਣ ਜਿਸ ਤੋਂ ਉਨ੍ਹਾਂ ਦੀਆਂ ਬੁਨਿਆਦੀ ਮੰਗਾਂ ਵੀ ਨਾ ਪੂਰੀਆਂ ਹੋ ਸਕਣ, ਪਰ ਸਫ਼ਲ ਹੋਣ ਲਈ ਸਬਰ ਦੀ ਜ਼ਰੂਰਤ ਹੈ।”

ਜੇਕਰ ਤੁਸੀਂ ਦਵਾਈ ਦੀ ਤਰ੍ਹਾਂ ਭੋਜਨ ਖਾਂਦੇ ਹੋ ਤਾਂ ਤੁਸੀਂ ਇੱਕ ਸਿਹਤਮੰਦ ਜੀਵਣ ਜੀਓਗੇ..
ਅਮਰਜੀਤ ਸਿੰਘ ਧੰਮੀ

ਇੰਦਰ ਸਿੰਘ ਸਿੱਧੂ

ਪੂਰੀ ਕਹਾਣੀ ਪੜ੍ਹੋ

ਪੰਜਾਬ ‘ਚ ਸਥਿਤ ਫਾਰਮ ਦੀ ਸਫ਼ਲਤਾ ਦੀ ਕਹਾਣੀ ਹੈ ਜੋ ਹਰੀ ਕ੍ਰਾਂਤੀ ਦੇ ਪ੍ਰਭਾਵ ਹੇਠ ਨਹੀਂ ਆਇਆ

ਇੱਕ ਕਿਸਾਨ, ਜਿਸ ਦਾ ਪੂਰਾ ਜੀਵਨ-ਚੱਕਰ ਫ਼ਸਲ ਦੀ ਪੈਦਾਵਾਰ ‘ਤੇ ਹੀ ਨਿਰਭਰ ਕਰਦਾ ਹੈ, ਉਨ੍ਹਾਂ ਲਈ ਇੱਕ ਵਾਰ ਵੀ ਫ਼ਸਲ ਦੀ ਪੈਦਾਵਾਰ ਵਿੱਚ ਹਾਨੀ ਦਾ ਸਾਹਮਣਾ ਕਰਨਾ ਤਬਾਹੀ ਵਾਲੀ ਸਥਿਤੀ ਹੋ ਸਕਦੀ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਹਰ ਕਿਸਾਨ ਨੇ ਆਪਣੀ ਸਮਰੱਥਾ ਅਨੁਸਾਰ ਬਚਾਅ ਦੇ ਉਪਾਅ ਕੀਤੇ ਹਨ, ਤਾਂ ਜੋ ਨੁਕਸਾਨ ਤੋਂ ਬਚਿਆ ਜਾ ਸਕੇ ਅਤੇ ਇਸ ਤਰ੍ਹਾਂ ਹੀ ਖੇਤੀਬਾੜੀ ਦੇ ਖੇਤਰ ਵਧੇਰੇ ਪੈਦਾਵਾਰ ਲੈਣ ਦੀ ਦੌੜ ਵਿੱਚ ਹਰੀ ਕ੍ਰਾਂਤੀ ਨੂੰ ਅਪਣਾ ਕੇ ਨਵੀਨੀਕਰਨ ਵੱਲ ਅੱਗੇ ਵਧਿਆ। ਪਰ ਪੰਜਾਬ ਵਿੱਚ ਸਥਿਤ ਇੱਕ ਫਾਰਮ ਹੈ ਜੋ ਹਰੀ ਕ੍ਰਾਂਤੀ ਦੇ ਪ੍ਰਭਾਵ ਦੇ ਸੰਪਰਕ ਵਿੱਚ ਬਿਲਕੁਲ ਵੀ ਨਹੀਂ ਆਇਆ।

ਇਹ ਇੱਕ ਵਿਅਕਤੀ ਦੀ ਕਹਾਣੀ ਹੈ – ਇੰਦਰ ਸਿੰਘ ਸਿੱਧੂ, ਜਿਨ੍ਹਾਂ ਦੀ ਉਮਰ 89 ਸਾਲ ਹੈ ਅਤੇ ਉਨ੍ਹਾਂ ਦਾ ਪਰਿਵਾਰ ‘ਬੰਗਲਾ ਨੈਚੁਰਲ ਫੂਡ ਫਾਰਮ’ ਚਲਾ ਰਿਹਾ ਹੈ। ਇਹ ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਹਰੀ ਕ੍ਰਾਂਤੀ ਭਾਰਤ ਵਿੱਚ ਆਈ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਕੀਟਨਾਸ਼ਕਾਂ ਅਤੇ ਖਾਦਾਂ ਦੇ ਰੂਪ ਵਿੱਚ ਕਿਸਾਨਾਂ ਦੇ ਹੱਥਾਂ ਵਿੱਚ ਹਾਨੀਕਾਰਕ ਰਸਾਇਣਿਕ ਦਿੱਤੇ ਗਏ। ਇੰਦਰ ਸਿੰਘ ਸਿੱਧੂ ਵੀ ਉਨ੍ਹਾਂ ਕਿਸਾਨਾਂ ਵਿੱਚੋਂ ਇੱਕ ਸਨ ਜਿਹਨਾਂ ਨੇ ਕੁੱਝ ਅਸਾਧਾਰਨ ਘਟਨਾਵਾਂ ਦਾ ਸਾਹਮਣਾ ਕੀਤਾ, ਜਿਸ ਕਰਕੇ ਉਨ੍ਹਾਂ ਨੂੰ ਕੀਟਨਾਸ਼ਕਾਂ ਦੀ ਵਰਤੋਂ ਨਾਲ ਨਫ਼ਰਤ ਹੋ ਗਈ।

“ਗੰਨੇ ਦੇ ਖੇਤ ਵਿੱਚ ਕੀੜੇ ਮਾਰਨ ਲਈ ਇੱਕ ਸਪਰੇਅ ਕੀਤੀ ਗਈ ਸੀ ਅਤੇ ਉਸ ਸਮੇਂ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਸ ਜਗ੍ਹਾ ਤੋਂ ਆਪਣੇ ਪਸ਼ੂਆਂ ਲਈ ਚਾਰਾ ਇਕੱਠਾ ਨਾ ਕਰਨ। ਇਸੇ ਕਿਸਮ ਦੀ ਪ੍ਰਕਿਰਿਆ ਜਵਾਰ ਦੇ ਖੇਤ ਵਿੱਚ ਵੀ ਕੀਤੀ ਗਈ ਅਤੇ ਇਹ ਸਪਰੇਅ ਬਹੁਤ ਜ਼ਿਆਦਾ ਜ਼ਹਿਰੀਲੀ ਸੀ, ਜਿਸ ਨਾਲ ਚੂਹੇ ਅਤੇ ਹੋਰ ਕਈ ਛੋਟੇ ਕੀਟ ਵੀ ਮਰ ਗਏ।”

ਇਨ੍ਹਾਂ ਦੋਨਾਂ ਘਟਨਾਵਾਂ ਨੂੰ ਦੇਖਣ ਦੇ ਬਾਅਦ, ਇੰਦਰ ਸਿੰਘ ਸਿੱਧੂ ਨੇ ਸੋਚਿਆ ਕਿ ਜੇਕਰ ਇਹ ਸਪਰੇਆਂ ਪਸ਼ੂਆਂ ਅਤੇ ਕੀੜਿਆਂ ਲਈ ਹਾਨੀਕਾਰਕ ਹਨ, ਤਾਂ ਇਹ ਸਾਨੂੰ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ। ਸ. ਸਿੱਧੂ ਨੇ ਫੈਸਲਾ ਕੀਤਾ ਕਿ ਕੁੱਝ ਵੀ ਹੋ ਜਾਵੇ, ਉਹ ਇਨ੍ਹਾਂ ਜ਼ਹਿਰੀਲੀਆਂ ਚੀਜ਼ਾਂ ਨੂੰ ਆਪਣੇ ਖੇਤਾਂ ਵਿੱਚ ਨਹੀਂ ਆਉਣ ਦੇਣਗੇ ਅਤੇ ਇਸ ਤਰ੍ਹਾਂ ਰਵਾਇਤੀ ਖੇਤੀ ਦੇ ਅਭਿਆਸਾਂ, ਫਾਰਮ ਤੋਂ ਤਿਆਰ ਖਾਦ ਅਤੇ ਵਾਤਾਵਰਣ ਅਨੁਕੂਲ ਵਿਧੀਆਂ ਦੀ ਵਰਤੋਂ ਕਰਨ ਨਾਲ ਬੰਗਲਾ ਨੈਚੁਰਲ ਫੂਡ ਫਾਰਮ ਨੂੰ ਮੌਤ ਦੇਣ ਵਾਲੀਆਂ ਸਪਰੇਆਂ ਤੋਂ ਬਚਾਇਆ।

ਖੈਰ, ਇੰਦਰ ਸਿੰਘ ਸਿੱਧੂ ਇਕੱਲੇ ਨਹੀਂ ਹਨ, ਉਨ੍ਹਾਂ ਦੇ ਪੁੱਤਰ ਹਰਜਿੰਦਰ ਪਾਲ ਸਿੰਘ ਸਿੱਧੂ ਅਤੇ ਨੂੰਹ – ਮਧੂਮੀਤ ਕੌਰ ਦੋਨੋਂ ਉਨ੍ਹਾਂ ਦੀ ਮਦਦ ਕਰਦੇ ਹਨ। ਰਸੋਈ ਤੋਂ ਲੈ ਕੇ ਬਗ਼ੀਚੀ ਤੱਕ ਅਤੇ ਬਗ਼ੀਚੀ ਤੋਂ ਖੇਤ ਤੱਕ, ਮਧੂਮੀਤ ਕੌਰ ਹਰ ਕੰਮ ਵਿੱਚ ਦਿਲਚਸਪੀ ਲੈਂਦੇ ਹਨ ਅਤੇ ਆਪਣੇ ਪਤੀ ਅਤੇ ਸਹੁਰੇ ਦੇ ਕਦਮ ਨਾਲ ਕਦਮ ਮਿਲਾਉਂਦੇ ਹਨ।

ਪਹਿਲਾਂ, ਜਦੋਂ ਅੰਗਰੇਜ਼ਾਂ ਨੇ ਭਾਰਤ ‘ਤੇ ਹਕੂਮਤ ਕੀਤੀ ਸੀ, ਉਸ ਸਮੇਂ ਫਾਜ਼ਿਲਕਾ ਨੂੰ ਬੰਗਲੌਅ(ਬੰਗਲਾ) ਕਹਿੰਦੇ ਸਨ, ਇਸ ਕਰਕੇ ਮੇਰੇ ਸਹੁਰਾ ਜੀ ਨੇ ਫਾਰਮ ਦਾ ਨਾਮ ‘ਬੰਗਲਾ ਨੈਚੂਰਲ ਫੂਡਜ਼’ ਰੱਖਿਆ। – ਮਧੂਮੀਤ ਕੌਰ ਨੇ ਮੁਸਕਰਾਉਂਦੇ ਹੋਏ ਕਿਹਾ।
ਇੰਦਰ ਸਿੰਘ ਸਿੱਧੂ ਰਵਾਇਤੀ ਖੇਤੀ ਦੇ ਅਭਿਆਸ ਵਿੱਚ ਵਿਸ਼ਵਾਸ ਰੱਖਦੇ ਹਨ ਪਰ ਉਹ ਕਦੇ ਵੀ ਆਧੁਨਿਕ ਵਾਤਵਰਨ ਅਨੁਕੂਲ ਖੇਤੀ ਤਕਨੀਕਾਂ ਅਪਨਾਉਣ ਤੋਂ ਝਿਜਕਦੇ ਨਹੀਂ। ਉਹ ਆਪਣੇ ਫਾਰਮ ‘ਤੇ ਸਾਰੀ ਆਧੁਨਿਕ ਮਸ਼ੀਨਰੀ ਨੂੰ ਕਿਰਾਏ ‘ਤੇ ਲੈ ਕੇ ਵਰਤਦੇ ਹਨ ਅਤੇ ਖਾਦ ਤਿਆਰ ਕਰਨ ਲਈ ਆਪਣੀ ਨੂੰਹ ਦੀ ਸਿਫ਼ਾਰਿਸ਼ ‘ਤੇ ਉਹ “ਵੇਸਟ ਡੀਕੰਪੋਜ਼ਰ” ਦੀ ਵੀ ਵਰਤੋਂ ਕਰਦੇ ਹਨ। ਉਹ ਕੀਟਨਾਸ਼ਕਾਂ ਥਾਂ ‘ਤੇ ਖੱਟੀ ਲੱਸੀ, ਨਿੰਮ ਅਤੇ ਹੋਰ ਪਦਾਰਥਾਂ ਦੀ ਵਰਤੋਂ ਕਰਦੇ ਹਨ ਜੋ ਹਾਨੀਕਾਰਕ ਕੀੜਿਆਂ ਨੂੰ ਫ਼ਸਲਾਂ ਤੋਂ ਦੂਰ ਰੱਖਦੇ ਹਨ।

ਉਹ ਮੁੱਖ ਫ਼ਸਲ ਜਿਸ ਲਈ ਬੰਗਲਾ ਨੈਚੂਰਲ ਫੂਡ ਫਾਰਮ ਨੂੰ ਜਾਣਿਆ ਜਾਂਦਾ ਹੈ, ਉਹ ਹੈ ਕਣਕ ਦੀ ਸਭ ਤੋਂ ਪੁਰਾਣੀ ਕਿਸਮ Bansi (ਬੰਸੀ)। ਬੰਸੀ ਕਣਕ ਭਾਰਤ ਦੀ 2500 ਸਾਲ ਪੁਰਾਣੀ ਦੇਸੀ ਕਿਸਮ ਹੈ, ਜਿਸ ਵਿਟਾਮਿਨਾਂ ਦੀ ਵਧੇਰੇ ਮਾਤਰਾ ਹੁੰਦੀ ਹੈ ਅਤੇ ਇਹ ਭੋਜਨ ਲਈ ਵੀ ਚੰਗੀ ਮੰਨੀ ਜਾਂਦੀ ਹੈ।

“ਜਦੋਂ ਅਸੀਂ ਕੁਦਰਤੀ ਤੌਰ ‘ਤੇ ਉਗਾਏ ਜਾਣ ਵਾਲੇ ਅਤੇ ਪ੍ਰੋਸੈੱਸ ਕੀਤੇ ਬੰਸੀ ਦੇ ਆਟੇ ਨੂੰ ਗੁੰਨ੍ਹਦੇ ਹਾਂ ਤਾਂ ਇਹ ਅਗਲੇ ਦਿਨ ਵੀ ਚਿੱਟਾ ਅਤੇ ਤਾਜ਼ਾ ਦਿਖਾਈ ਦਿੰਦਾ ਹੈ, ਪਰ ਜਦੋਂ ਅਸੀਂ ਬਾਜ਼ਾਰ ਤੋਂ ਖਰੀਦਿਆ ਕਣਕ ਦਾ ਆਟਾ ਦੇਖੀਏ ਤਾਂ ਇਹ ਕੁੱਝ ਕੁ ਘੰਟੇ ਬਾਅਦ ਕਾਲਾ ਹੋ ਜਾਂਦਾ ਹੈ। – ਮਧੂਮੀਤ ਕੌਰ ਨੇ ਕਿਹਾ।”

ਕਣਕ ਤੋਂ ਇਲਾਵਾ ਸ. ਸਿੱਧੂ ਗੰਨਾ, ਲਸਣ, ਪਿਆਜ਼, ਹਲਦੀ, ਦਾਲਾਂ, ਮੌਸਮੀ ਸਬਜ਼ੀਆਂ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੇ 7 ਏਕੜ ਵਿੱਚ ਮਿਸ਼ਰਤ ਫਲਾਂ ਦਾ ਬਾਗ ਵੀ ਲਾਇਆ ਹੈ। ਸ. ਸਿੱਧੂ 89 ਸਾਲ ਦੀ ਉਮਰ ਵਿੱਚ ਵੀ ਬਿਲਕੁਲ ਤੰਦਰੁਸਤ ਹਨ, ਉਹ ਕਦੇ ਵੀ ਫਾਰਮ ਤੋਂ ਛੁੱਟੀ ਨਹੀਂ ਕਰਦੇ ਅਤੇ ਕੁੱਝ ਕਰਮਚਾਰੀਆਂ ਦੀ ਮਦਦ ਨਾਲ ਫਾਰਮ ਦੇ ਸਾਰੇ ਕੰਮ ਦੀ ਨਿਗਰਾਨੀ ਕਰਦੇ ਹਨ। ਪਿੰਡ ਦੇ ਬਹੁਤ ਸਾਰੇ ਲੋਕ ਇੰਦਰ ਸਿੰਘ ਸਿੱਧੂ ਦੇ ਯਤਨਾਂ ਦੀ ਆਲੋਚਨਾ ਕਰਦੇ ਸਨ ਅਤੇ ਕਹਿੰਦੇ ਸਨ “ਇਹ ਬਜ਼ੁਰਗ ਬੰਦਾ ਕੀ ਕਰ ਰਿਹਾ ਹੈ…”, ਪਰ ਹੁਣ ਬਹੁਤ ਸਾਰੇ ਆਲੋਚਕ ਗ੍ਰਾਹਕਾਂ ਵਿੱਚ ਬਦਲ ਗਏ ਹਨ ਅਤੇ ਬੰਗਲਾ ਨੈਚੁਰਲ ਫੂਡ ਫਾਰਮ ਤੋਂ ਸਬਜ਼ੀਆਂ ਅਤੇ ਤਿਆਰ ਕੀਤੇ ਉਤਪਾਦ ਖਰੀਦਣਾ ਪਸੰਦ ਕਰਦੇ ਹਨ।
ਇੰਦਰ ਸਿੰਘ ਸਿੱਧੂ ਦੀ ਨੂੰਹ ਖੇਤੀ ਕਰਨ ਤੋਂ ਇਲਾਵਾ ਖੇਤੀ ਉਤਪਾਦਾਂ ਜਿਵੇਂ ਸੇਵੀਆਂ, ਦਲੀਆ, ਚੌਲਾਂ ਤੋਂ ਤਿਆਰ ਵਰਮੀਸਿਲੀ(ਸੇਵੀਆਂ), ਨਮਕੀਨ ਚੌਲ, ਅਮਰੂਦ ਦਾ ਜੂਸ ਅਤੇ ਲਸਣ ਪਾਊਡਰ ਆਦਿ ਉਤਪਾਦ ਵੀ ਤਿਆਰ ਕਰਦੇ ਹਨ। ਜ਼ਿਆਦਾਤਰ ਤਿਆਰ ਕੀਤੇ ਉਤਪਾਦ ਅਤੇ ਫ਼ਸਲਾਂ ਘਰੇਲੂ ਉਦੇਸ਼ ਲਈ ਵਰਤੀਆਂ ਜਾਂਦੀਆਂ ਹਨ ਜਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਵਿੱਚ ਵੰਡ ਦਿੱਤੀਆਂ ਜਾਂਦੀਆਂ ਹਨ।

ਉਨ੍ਹਾਂ ਦੀ 50 ਏਕੜ ਜ਼ਮੀਨ ਨੂੰ 3 ਪਲਾਟ ਵਿੱਚ ਵੰਡਿਆ ਹੈ, ਜਿਸ ਵਿੱਚੋਂ ਇੰਦਰ ਸਿੰਘ ਸਿੱਧੂ ਕੋਲ 1 ਪਲਾਟ ਹੈ, ਜਿਸ ਵਿੱਚ ਪਿਛਲੇ 30 ਸਾਲਾਂ ਤੋਂ ਕੁਦਰਤੀ ਤੌਰ ‘ਤੇ ਖੇਤੀ ਕੀਤੀ ਜਾ ਰਹੀ ਹੈ ਅਤੇ 36 ਏਕੜ ਜ਼ਮੀਨ ਹੋਰਨਾਂ ਕਿਸਾਨਾਂ ਨੂੰ ਠੇਕੇ ‘ਤੇ ਦਿੱਤੀ ਹੈ। ਕੁਦਰਤੀ ਖੇਤੀ ਕਰਨ ਲਈ ਖੇਤੀ ਵਿਰਾਸਤ ਮਿਸ਼ਨ ਵੱਲੋਂ ਉਨ੍ਹਾਂ ਨੂੰ ਪ੍ਰਮਾਣ ਪੱਤਰ ਵੀ ਹਾਸਲ ਹੋਇਆ ਹੈ।
ਇਹ ਪਰਿਵਾਰ ਰਵਾਇਤੀ ਅਤੇ ਵਿਰਾਸਤੀ ਢੰਗ ਦੇ ਜੀਵਨ ਨੂੰ ਸੰਭਾਲ ਕੇ ਰੱਖਣ ਵਿੱਚ ਯਕੀਨ ਰੱਖਦਾ ਹੈ। ਉਹ ਭੋਜਨ ਪਕਾਉਣ ਲਈ ਮਿੱਟੀ ਦੇ ਭਾਂਡਿਆਂ (ਕੁੱਜਾ, ਘੜਾ ਆਦਿ) ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਉਹ ਘਰ ਵਿੱਚ ਦਰੀਆਂ, ਸੰਦੂਕ ਅਤੇ ਮੰਜੀਆਂ ਆਦਿ ਦੀ ਵੀ ਵਰਤੋਂ ਕਰਦੇ ਹਨ।

ਹਰ ਸਾਲ ਉਨ੍ਹਾਂ ਦੇ ਫਾਰਮ ‘ਤੇ ਬਹੁਤ ਲੋਕ ਘੁੰਮਣ ਅਤੇ ਦੇਖਣ ਲਈ ਆਉਂਦੇ ਹਨ, ਜਿਨ੍ਹਾਂ ਵਿੱਚ ਖੇਤੀਬਾੜੀ ਦੇ ਵਿਦਿਆਰਥੀ, ਵਿਦੇਸ਼ੀ ਖੋਜਕਾਰ ਅਤੇ ਕੁੱਝ ਉਹ ਲੋਕ ਹੁੰਦੇ ਹਨ ਜੋ ਵਿਰਾਸਤ ਅਤੇ ਖੇਤੀਬਾੜੀ ਵਾਲੇ ਜੀਵਨ ਨੂੰ ਕੁੱਝ ਦਿਨ ਲਈ ਮਾਨਣਾ ਚਾਹੁੰਦੇ ਹਨ।

ਭਵਿੱਖ ਦੀ ਯੋਜਨਾ:
ਫ਼ਸਲ ਅਤੇ ਤਿਆਰ ਕੀਤੇ ਉਤਪਾਦ ਵੇਚਣ ਲਈ ਉਹ ਆਪਣੇ ਫਾਰਮ ‘ਤੇ ਕੁੱਝ ਹੋਰ ਕਿਸਾਨਾਂ ਦੇ ਨਾਲ ਮਿਲ ਕੇ ਇੱਕ ਛੋਟਾ ਜਿਹਾ ਸਟੋਰ (ਦੁਕਾਨ) ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ ਅਤੇ ਆਪਣੇ ਫਾਰਮ ਨੂੰ ਇੱਕ ਟੂਰਿਸਟ ਸਥਾਨ ਵਿੱਚ ਬਦਲਣਾ ਚਾਹੁੰਦੇ ਹਨ।

ਸੰਦੇਸ਼
“ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜੇ ਕੀਟਾਂ ਲਈ ਰਸਾਇਣ ਜਾਨਲੇਵਾ ਹਨ ਤਾਂ ਇਹ ਕੁਦਰਤ ਲਈ ਵੀ ਹਾਨੀਕਾਰਕ ਸਿੱਧ ਹੋ ਸਕਦੇ ਹਨ, ਇਸ ਲਈ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਨ ਤੋਂ ਬਚੀਏ, ਜੋ ਭਵਿੱਖ ਵਿੱਚ ਨੁਕਸਾਨ ਦੇ ਸਕਦੀਆਂ ਹਨ। ਇਸ ਤੋਂ ਇਲਾਵਾ, ਜ਼ਿਆਦਾਤਰ ਕੀੜੇ-ਮਕੌੜੇ ਸਾਡੇ ਲਈ ਸਹਾਇਕ ਹੁੰਦੇ ਹਨ ਅਤੇ ਉਨ੍ਹਾਂ ਨੂੰ ਕੀੜੇਮਾਰ ਦਵਾਈਆਂ ਦੀ ਵਰਤੋਂ ਨਾਲ ਮਾਰਨਾ ਫ਼ਸਲਾਂ ਦੇ ਨਾਲ-ਨਾਲ ਵਾਤਾਵਰਨ ਲਈ ਵੀ ਬੁਰਾ ਸਿੱਧ ਹੁੰਦਾ ਹੈ। ਕਿਸਾਨ ਨੂੰ ਮਿੱਤਰ ਕੀੜਿਆਂ ਅਤੇ ਦੁਸ਼ਮਣ ਕੀੜਿਆਂ ਤੋਂ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਜੇਕਰ ਤੁਸੀਂ ਆਪਣੇ ਕੰਮ ਤੋਂ ਸੰਤੁਸ਼ਟ ਹੋ ਤਾਂ ਤੁਸੀਂ ਕੁੱਝ ਵੀ ਕਰ ਸਕਦੇ ਹੋ।”

ਖੈਰ, ਚੰਗੀ ਸਿਹਤ ਅਤੇ ਜੀਵਨ ਢੰਗ ਦਿਖਾਉਂਦਾ ਹੈ ਕਿ ਸਖ਼ਤ ਮਿਹਨਤ ਅਤੇ ਕੁਦਰਤੀ ਖੇਤੀ ਦੇ ਪ੍ਰਤੀ ਸਮਰਪਣ ਨੇ ਇੰਦਰ ਸਿੰਘ ਸਿੱਧੂ ਜੀ ਨੂੰ ਚੰਗਾ ਮੁਨਾਫ਼ਾ ਦਿੱਤਾ ਹੈ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਖੇਤੀ ਦੇ ਅਭਿਆਸਾਂ ਨੇ ਉਨ੍ਹਾਂ ਨੂੰ ਨੇੜਲੇ ਇਲਾਕਿਆਂ ਵਿੱਚ ਪਹਿਲਾਂ ਹੀ ਪ੍ਰਸਿੱਧ ਕਰ ਦਿੱਤਾ ਹੈ।

ਕਿਸਾਨਾਂ ਨੂੰ ਲੋਕਾਂ ਦੀਆਂ ਆਲੋਚਨਾਵਾਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਅਤੇ ਉਹੀ ਕਰਨਾ ਚਾਹੀਦਾ ਹੈ ਜੋ ਕੁਦਰਤ ਲਈ ਚੰਗਾ ਹੈ ਅਤੇ ਅੱਜ ਸਾਨੂੰ ਇਹੋ ਜਿਹੇ ਲੋਕਾਂ ਦੀ ਹੀ ਲੋੜ ਹੈ। ਇੰਦਰ ਸਿੰਘ ਸਿੱਧੂ ਅਤੇ ਉਨ੍ਹਾਂ ਵਰਗੇ ਹੋਰ ਅਗਾਂਹਵਧੂ ਕਿਸਾਨਾਂ ਨੂੰ ਸਾਡਾ ਸਲਾਮ ਹੈ।

ਅੰਗਰੇਜ ਸਿੰਘ ਭੁੱਲਰ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਸ ਕਿਸਾਨ ਦੀ ਵਿਗੜਦੀ ਸਿਹਤ ਨੇ ਉਨ੍ਹਾਂ ਨੂੰ ਆਪਣੀ ਗਲਤੀ ਸੁਧਾਰਨ ਅਤੇ ਜੈਵਿਕ ਖੇਤੀ ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ

ਗਿੱਦੜਬਾਹਾ ਦੇ ਇਸ 53 ਸਾਲ ਦੇ ਕਿਸਾਨ- ਅੰਗਰੇਜ ਸਿੰਘ ਭੁੱਲਰ ਨੇ ਆਪਣੀਆਂ ਗਲਤੀਆਂ ਨੂੰ ਸਮਝਿਆ ਕਿ ਉਸ ਨੇ ਕਿਹੜੀਆਂ ਗ਼ਲਤੀਆਂ ਕੀਤੀਆਂ ਹਨ ਅਤੇ ਇਹ ਗਲਤੀਆਂ ਉਸ ਦੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰ ਰਹੀਆਂ ਹਨ। ਫਿਰ ਉਸ ਨੇ ਆਪਣੇ ਜੀਵਨ ਦਾ ਬੁੱਧੀਮਾਨੀ ਵਾਲਾ ਫੈਸਲਾ ਕੀਤਾ।

4 ਸਾਲ ਦੀ ਉਮਰ ਦੇ ਨੌਜਵਾਨ ਅੰਗਰੇਜ ਸਿੰਘ ਭੁੱਲਰ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਸ ਦੇ ਪਰਿਵਾਰ ਦੀ ਹਾਲਤ ਦਿਨ ਪ੍ਰਤੀਦਿਨ ਵਿਗੜ ਰਹੀ ਸੀ, ਕਿਉਂਕਿ ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਸੀ, ਉਨ੍ਹਾਂ ਨੂੰ ਪੈਸੇ ਵੀ ਰਿਸ਼ਤੇਦਾਰਾਂ ਨੂੰ ਜ਼ਮੀਨ ਕਿਰਾਏ ‘ਤੇ ਦੇ ਕੇ ਮਿਲ ਰਹੇ ਸਨ। ਪਰਿਵਾਰ ਵਿੱਚ ਉਨ੍ਹਾਂ ਦੀਆਂ ਦੋ ਵੱਡੀਆਂ ਭੈਣਾਂ ਸਨ ਅਤੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਉਨ੍ਹਾਂ ਦੀ ਮਾਤਾ ਲਈ ਦਿਨ ਪ੍ਰਤੀ ਦਿਨ ਮੁਸ਼ਕਿਲ ਹੋ ਰਿਹਾ ਸੀ। ਵਿਗੜਦੀਆਂ ਵਿੱਤੀ ਹਾਲਤਾਂ ਦੇ ਕਾਰਨ, ਅੰਗਰੇਜ ਸਿੰਘ ਨੂੰ 9ਵੀਂ ਜਮਾਤ ਤੱਕ ਵਿੱਦਿਅਕ ਯੋਗਤਾ ਪ੍ਰਾਪਤ ਹੋਈ ਅਤੇ ਉਨ੍ਹਾਂ ਦੀਆਂ ਭੈਣਾਂ ਕਦੀ ਸਕੂਲ ਨਹੀਂ ਗਈਆਂ।

ਸਕੂਲ ਛੱਡਣ ਤੋਂ ਬਾਅਦ ਅੰਗਰੇਜ ਸਿੰਘ ਨੇ ਕੁੱਝ ਸਮਾਂ ਆਪਣੇ ਚਾਚੇ ਦੇ ਖੇਤਾਂ ‘ਤੇ ਬਤੀਤ ਕੀਤਾ ਅਤੇ ਉਨ੍ਹਾਂ ਤੋਂ ਖੇਤੀ ਦੀਆਂ ਕੁੱਝ ਤਕਨੀਕਾਂ ਸਿੱਖੀਆਂ। ਉਨ੍ਹਾਂ ਦੀ ਜ਼ਮੀਨ ਰਿਸ਼ਤੇਦਾਰਾਂ ਕੋਲ 1989 ਤੱਕ ਕਿਰਾਏ ‘ਤੇ ਸੀ। ਪਰ ਉਸ ਦੇ ਬਾਅਦ ਅੰਗਰੇਜ ਸਿੰਘ ਨੇ ਪਰਿਵਾਰ ਦੀ ਜ਼ਿੰਮੇਦਾਰੀ ਲੈਣ ਦਾ ਵੱਡਾ ਫੈਸਲਾ ਲਿਆ। ਇਸ ਲਈ ਉਨ੍ਹਾਂ ਨੇ ਆਪਣੀ ਜ਼ਮੀਨ ਵਾਪਸ ਲੈਣ ਦਾ ਫੈਸਲਾ ਕੀਤਾ ਅਤੇ ਉਸ ‘ਤੇ ਖੇਤੀ ਕਰਨੀ ਸ਼ੁਰੂ ਕੀਤੀ।

ਉਨ੍ਹਾਂ ਨੇ ਆਪਣੇ ਚਾਚੇ ਤੋਂ ਬਹੁਤ ਕੁੱਝ ਸਿੱਖ ਕੇ ਅਤੇ ਪਿੰਡ ਦੇ ਹੋਰ ਕਿਸਾਨਾਂ ਨੂੰ ਦੇਖ ਕੇ ਰਸਾਇਣਿਕ ਖੇਤੀ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਚੰਗੀ ਕਮਾਈ ਕਰਨੀ ਸ਼ੁਰੂ ਕੀਤੀ ਅਤੇ ਆਪਣੇ ਪਰਿਵਾਰ ਦੀ ਵਿੱਤੀ ਸਥਿਤੀ ਵਿੱਚ ਸੁਧਾਰ ਕੀਤਾ। ਜਲਦੀ ਹੀ ਕੁੱਝ ਸਮੇਂ ਬਾਅਦ ਉਹਨਾਂ ਨੇ ਵਿਆਹ ਕਰਵਾਇਆ ਅਤੇ ਇੱਕ ਸੁਖੀ ਪਰਿਵਾਰ ਵਾਲਾ ਜੀਵਨ ਜੀ ਰਹੇ ਸਨ।

ਪਰ 2006 ਵਿੱਚ ਉਹ ਬਿਮਾਰ ਹੋ ਗਏ ਅਤੇ ਕੁੱਝ ਸਿਹਤ ਸਮੱਸਿਆਵਾਂ ਨਾਲ ਪੀੜਤ ਹੋ ਗਏ। ਇਸ ਤੋਂ ਪਹਿਲਾਂ ਉਹ ਇਸ ਸਮੱਸਿਆ ਨੂੰ ਹਲਕੇ ਢੰਗ ਨਾਲ ਲੈਂਦੇ ਸਨ, ਪਰ ਡਾਕਟਰ ਦੀ ਜਾਂਚ ਦੇ ਬਾਅਦ ਪਤਾ ਲੱਗਾ ਕਿ ਉਹਨਾਂ ਦੀ ਅੰਤੜੀ ‘ਤੇ ਸੋਜ ਆ ਗਈ ਹੈ ਜੋ ਕਿ ਭਵਿੱਖ ਵਿੱਚ ਗੰਭੀਰ ਸਮੱਸਿਆ ਬਣ ਸਕਦੀ ਹੈ। ਉਸ ਸਮੇਂ ਬਹੁਤ ਲੋਕ ਉਨ੍ਹਾਂ ਦੀ ਸਿਹਤ ਬਾਰੇ ਪੁੱਛਣ ਲਈ ਆਉਂਦੇ ਸਨ ਅਤੇ ਕਿਸੇ ਨੇ ਉਨ੍ਹਾਂ ਨੂੰ ਦੱਸਿਆ ਕਿ ਸਿਹਤ ਵਿਗੜਨ ਦਾ ਕਾਰਨ ਖੇਤੀ ਵਿੱਚ ਰਸਾਇਣਾਂ ਦਾ ਇਸਤੇਮਾਲ ਕਰਨਾ ਹੈ ਅਤੇ ਤੁਹਾਨੂੰ ਜੈਵਿਕ ਖੇਤੀ ਸ਼ੁਰੂ ਕਰਨੀ ਚਾਹੀਦੀ ਹੈ।

ਹਾਲਾਂਕਿ ਕਈ ਲੋਕਾਂ ਨੇ ਉਨ੍ਹਾਂ ਨੂੰ ਇਲਾਜ਼ ਦੇ ਲਈ ਕਾਫੀ ਚੀਜ਼ਾਂ ਕਰਨ ਨੂੰ ਕਿਹਾ, ਪਰ ਇੱਕ ਗੱਲ ਨੇ ਮਜ਼ਬੂਤੀ ਨਾਲ ਉਨ੍ਹਾਂ ਦੇ ਦਿਮਾਗ ‘ਤੇ ਪ੍ਰਭਾਵ ਪਾਇਆ, ਉਹ ਸੀ ਜੈਵਿਕ ਖੇਤੀ ਸ਼ੁਰੂ ਕਰਨਾ। ਉਨ੍ਹਾਂ ਨੇ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਲਿਆ ਅਤੇ 2006 ਵਿੱਚ 2.5 ਏਕੜ ਦੀ ਜ਼ਮੀਨ ‘ਤੇ ਜੈਵਿਕ ਖੇਤੀ ਸ਼ੁਰੂ ਕੀਤੀ, ਜਿਵੇਂ ਕਣਕ, ਨਿੰਬੂ , ਅਮਰੂਦ, ਗੰਨਾ ਅਤੇ ਝੋਨਾ ਆਦਿ ਉਗਾਉਣਾ ਸ਼ੁਰੂ ਕੀਤਾ ਅਤੇ ਇਸ ਨਾਲ ਚੰਗਾ ਲਾਭ ਕਮਾਇਆ। ਆਪਣੇ ਲਾਭ ਨੂੰ ਦੁੱਗਣਾ ਕਰਨ ਲਈ ਉਨ੍ਹਾਂ ਨੇ ਖੁਦ ਹੀ ਉਤਪਾਦਾਂ ਦੀ ਪ੍ਰੋਸੈਸਿੰਗ ਸ਼ੁਰੂ ਕੀਤੀ ਅਤੇ ਬਾਅਦ ਵਿੱਚ ਗੰਨੇ ਤੋਂ ਗੁੜ ਬਣਾਉਣਾ ਸ਼ੁਰੂ ਕੀਤਾ। ਉਨ੍ਹਾਂ ਨੇ ਹੱਥ ਨਾਲ ਗੁੜ ਬਣਾਉਣ ਦੇ ਤਰੀਕੇ ਨੂੰ ਅਪਣਾਇਆ, ਕਿਉਂਕਿ ਉਹ ਇਸ ਉੱਦਮ ਨੂੰ ਆਪਣੇ ਦਮ ‘ਤੇ ਸ਼ੁਰੂ ਕਰਨਾ ਚਾਹੁੰਦੇ ਸਨ। ਸ਼ੁਰੂਆਤ ਵਿੱਚ ਉਹ ਨਹੀਂ ਜਾਣਦੇ ਸਨ ਕਿ ਉਨ੍ਹਾਂ ਨੂੰ ਇਸ ਦਾ ਕੀ ਲਾਭ ਹੋਵੇਗਾ, ਪਰ ਹੌਲੀ-ਹੌਲੀ ਪਿੰਡ ਦੇ ਲੋਕਾਂ ਨੇ ਗੁੜ ਪਸੰਦ ਕਰਨਾ ਸ਼ੁਰੂ ਕੀਤਾ। ਹੌਲੀ-ਹੌਲੀ ਗੁੜ ਦੀ ਮੰਗ ਇਸ ਪੱਧਰ ਤੱਕ ਵਧ ਗਈ ਕਿ ਉਨ੍ਹਾਂ ਨੇ ਅਡਵਾਂਸ ਬੁਕਿੰਗ ‘ਤੇ ਗੁੜ ਬਣਾਉਣਾ ਸ਼ੁਰੂ ਕੀਤਾ। ਕੁੱਝ ਸਮੇਂ ਬਾਅਦ ਉਨ੍ਹਾਂ ਨੇ ਆਪਣੇ ਖੇਤ ਵਿੱਚ ਵਰਮੀ ਕੰਪੋਸਟ ਦਾ ਪਲਾਂਟ ਲਾਇਆ ਤਾਂ ਕਿ ਉਹ ਘਰ ਵਿੱਚ ਬਣੀ ਖਾਦ ਤੋਂ ਚੰਗੀ ਪੈਦਾਵਾਰ ਲੈ ਸਕਣ।

ਉਨ੍ਹਾਂ ਨੇ ਕਈ ਪੁਰਸਕਾਰ ਉਪਲੱਬਧੀਆਂ ਪ੍ਰਾਪਤ ਕੀਤੀਆ ਅਤੇ ਟ੍ਰੇਨਿੰਗ ਕੈਂਪਾਂ ਵਿੱਚ ਹਿੱਸਾ ਲਿਆ। ਉਨ੍ਹਾਂ ਵਿੱਚੋਂ ਕੁੱਝ ਹੇਠਾਂ ਦੱਸੇ ਹਨ:
• 1979 ਵਿੱਚ 15 ਤੋਂ 18 ਨਵੰਬਰ ਵਿੱਚ ਉਨ੍ਹਾਂ ਨੇ ਜ਼ਿਲ੍ਹਾ ਮੁਕਤਸਰ ਵਿਗਿਆਨ ਮੇਲੇ ਵਿੱਚ ਭਾਗ ਲਿਆ।
• 1985 ਵਿੱਚ ਵੇਰਕਾ ਪਲਾਂਟ ਬਠਿੰਡਾ ਦੁਆਰਾ ਆਯੋਜਿਤ ਬਣਾਉਟੀ ਗਰਭਧਾਰਨ ‘ਤੇ 90 ਦਿਨਾਂ ਦੀ ਟ੍ਰੇਨਿੰਗ ਵਿੱਚ ਭਾਗ ਲਿਆ।
• 1988 ਵਿੱਚ ਪੀ.ਏ.ਯੂ. ਲੁਧਿਆਣਾ ਦੁਆਰਾ ਆਯੋਜਿਤ ਹਾਈਬ੍ਰਿਡ ਬੀਜ ਤਿਆਰ ਕਰਨ ਲਈ 3 ਦਿਨਾਂ ਦੀ ਟ੍ਰੇਨਿੰਗ ਵਿੱਚ ਭਾਗ ਲਿਆ।
• ਪਤੰਜਲੀ ਯੋਗ ਸਮਿਤੀ ਵਿੱਚ 9 ਤੋਂ 14 ਜੁਲਾਈ 2009 ਵਿੱਚ ਭਾਗ ਲੈਣ ਅਤੇ ਯੋਗ ਸਿੱਖਿਆ ਦੀ ਟ੍ਰੇਨਿੰਗ ਲਈ ਪ੍ਰਮਾਣ ਪੱਤਰ ਮਿਲਿਆ।
• 28 ਸਤੰਬਰ 2012 ਵਿੱਚ ਖੇਤੀਬਾੜੀ ਵਿਭਾਗ, ਪੰਜਾਬ ਦੇ ਨਿਰਦੇਸ਼ਕ ਤੋਂ ਪ੍ਰਸ਼ੰਸਾ ਪੱਤਰ ਮਿਲਿਆ।
• 9 ਤੋਂ 10 ਸਤੰਬਰ 2013 ਨੂੰ ਆਯੋਜਿਤ ਵਾਈਬਰੈਂਟ ਗੁਜਰਾਤ ਗਲੋਬਲ ਐਗਰੀਕਲਚਰਲ ਸੰਮੇਲਨ ਵਿੱਚ ਭਾਗ ਲਿਆ।
• ਕੁਦਰਤੀ ਖੇਤੀ ਅਤੇ ਵਾਤਾਵਰਣ ਮੇਲੇ ਦੇ ਲਈ ਪ੍ਰਸ਼ੰਸਾ ਪੱਤਰ ਮਿਲਿਆ, ਜਿਸ ਵਿੱਚ 26 ਜੁਲਾਈ 2013 ਨੂੰ ਖੇਤੀ ਵਿਰਾਸਤ ਮਿਸ਼ਨ ਦੁਆਰਾ ਮਦਦ ਕੀਤੀ ਗਈ ਸੀ।
• ਖੇਤੀਬਾੜੀ ਵਿਭਾਗ ਜ਼ਿਲ੍ਹਾ ਮੁਕਤਸਰ ਸਾਹਿਬ, ਪੰਜਾਬ ਦੁਆਰਾ ਆਯੋਜਿਤ ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਕਿਸਾਨ ਸਿਖਲਾਈ ਕੈਂਪ ਵਿੱਚ ਭਾਗ ਲੈਣ ਲਈ 21 ਸਤੰਬਰ 2014 ਨੂੰ ਐਗਰੀਕਲਚਰਲ ਟੈੱਕਨਾਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਦੁਆਰਾ ਰਾਜ ਪੱਧਰ ‘ਤੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤਾ।
• 21 ਸਤੰਬਰ ਨੂੰ ਖੇਤੀਬਾੜੀ ਵਿੱਭਾਗ, ਸ੍ਰੀ ਮੁਕਤਸਰ ਸਾਹਿਬ ਦੁਆਰਾ ਰਾਜ ਪੱਧਰੀ ਕਿਸਾਨ ਟ੍ਰੇਨਿੰਗ ਕੈਂਪ ਲਈ ਪ੍ਰਸ਼ੰਸਾ ਪੱਤਰ ਮਿਲਿਆ।
• 12 -14 ਅਕਤੂਬਰ 2014 ਨੂੰ ਪੀ ਏ ਯੂ ਦੁਆਰਾ ਆਯੋਜਿਤ ਅਡਵਾਂਸ ਟ੍ਰੇਨਿੰਗ ਕੋਰਸ ਆੱਫ ਬੀ ਬ੍ਰੀਡਿੰਗ 7 ਮਾਸ ਬੀ ਰਿਅਰਿੰਗ ਤਕਨੀਕ ਵਿੱਚ ਭਾਗ ਲਿਆ।
• ਸਰਕਾਰੀ ਮੁਰਗੀ ਸੇਵਾ ਕੇਂਦਰ, ਕੋਟਕਪੂਰਾ ਵਿੱਚ ਪਸ਼ੂ ਪਾਲਣ ਵਿਭਾਗ, ਪੰਜਾਬ ਦੁਆਰਾ ਆਯੋਜਿਤ 2 ਹਫ਼ਤੇ ਦੀ ਪੋਲਟਰੀ ਫਾਰਮਿੰਗ ਟ੍ਰੇਨਿੰਗ ਵਿੱਚ ਭਾਗ ਲਿਆ।
• ਨੈਸ਼ਨਲ ਬੀ ਬੋਰਡ ਦੁਆਰਾ ਮੱਖੀ ਪਾਲਕ ਦੇ ਤੌਰ ‘ਤੇ ਰਜਿਸਟਰ ਹੋਏ।
• ਸੀ.ਆਰ.ਆਈ. ਪੁਰਸਕਾਰ ਮਿਲਿਆ।
• ਕੇ.ਵੀ.ਕੇ., ਗੋਨਿਆਣਾ ਦੁਆਰਾ ਆਯੋਜਿਤ ਸਾਉਣੀ ਦੀਆਂ ਫ਼ਸਲਾਂ ਦੀ ਖੇਤੀ ‘ਤੇ ਅਧਾਰਿਤ ਇੱਕ ਦਿਨ ਦੇ ਟ੍ਰੇਨਿੰਗ ਕੈਂਪ ਵਿੱਚ ਭਾਗ ਲਿਆ।
• ਪੀ.ਏ.ਯੂ. ਲੁਧਿਆਣਾ ਦੁਆਰਾ ਆਯੋਜਿਤ 10 ਦਿਨ ਦੀ ਮੱਖੀ ਪਾਲਣ ਟ੍ਰੇਨਿੰਗ ਵਿੱਚ ਭਾਗ ਲਿਆ।
• ਕੇ.ਵੀ.ਕੇ., ਗੋਨਿਆਣਾ ਦੁਆਰਾ ਆਯੋਜਿਤ ਸਟੋਰ ਹਾਊਸ ਵਿੱਚ ਸਟੋਰ ਕੀਤੇ ਅਨਾਜ ਵਿੱਚ ਪੈੱਸਟ ਕੰਟਰੋਲ ਸੰਬੰਧੀ 1 ਦਿਨ ਦੀ ਟ੍ਰੇਨਿੰਗ ਵਿੱਚ ਭਾਗ ਲਿਆ।
• ਦਿਹਾਤੀ ਵਿਕਾਸ ਵਿਭਾਗ, ਐੱਨ.ਆਈ.ਟੀ.ਟੀ.ਟੀ.ਆਰ., ਚੰਡੀਗੜ ਦੁਆਰਾ ਆਯੋਜਿਤ ਜੈਵਿਕ ਅਤੇ ਹਰਬਲ ਉਤਪਾਦਾਂ ਦੇ ਮੇਲੇ ਵਿੱਚ ਭਾਗ ਲਿਆ।
• ਪੀ.ਏ.ਐੱਮ.ਈ.ਟੀ.ਆਈ. (ਪੰਜਾਬ ਐਗਰੀਕਲਚਰ ਮੈਨੇਜਮੈਂਟ ਐਂਡ ਐੱਕਸਟੈਂਸ਼ਨ ਟ੍ਰੇਨਿੰਗ ਇੰਸਟੀਟਿਊਟ), ਪੀ.ਏ.ਯੂ. ਦੁਆਰਾ ਆਯੋਜਿਤ ਵਰਕਸ਼ਾੱਪ ਟ੍ਰੇਨਿੰਗ ਪ੍ਰੋਗਰਾਮ – “ਮਾਰਕਿਟ ਲੈੱਡ ਐੱਕਸਟੈਂਸ਼ਨ” ਵਿੱਚ ਭਾਗ ਲਿਆ।

ਅੰਗਰੇਜ ਸਿੰਘ ਪੰਜਾਬ ਦੇ ਇੱਕ ਭਵਿੱਖਵਾਦੀ ਕਿਸਾਨ ਹਨ, ਜੋ ਜੈਵਿਕ ਖੇਤੀ ਦੀ ਮਹੱਤਤਾ ਨੂੰ ਸਮਝਦੇ ਹਨ। ਅੱਜ ਖਰਾਬ ਵਾਤਾਵਰਣ ਦੇ ਹਾਲਾਤਾਂ ਨਾਲ ਨਿਪਟਣ ਦੇ ਲਈ ਸਾਨੂੰ ਉਹਨਾਂ ਵਰਗੇ ਹੋਰ ਕਿਸਾਨਾਂ ਦੀ ਲੋੜ ਹੈ।

ਕਿਸਾਨਾਂ ਨੂੰ ਸੰਦੇਸ਼

ਜੇਕਰ ਅਸੀਂ ਸਾਰੇ ਜੈਵਿਕ ਖੇਤੀ ਸ਼ੁਰੂ ਨਹੀਂ ਕਰਦੇ ਤਾਂ ਇਹ ਸਾਡੇ ਭਵਿੱਖ ਦੀ ਪੀੜ੍ਹੀ ਲਈ ਬਹੁਤ ਸਮੱਸਿਆ ਹੋਵੇਗੀ।

ਬਲਵਿੰਦਰ ਸਿੰਘ ਸੰਧੂ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ ਦੀ ਕਹਾਣੀ ਜਿਸ ਨੇ ਖੇਤੀਬਾੜੀ ਦੇ ਪੁਰਾਣੇ ਢੰਗਾਂ ਨੂੰ ਛੱਡ ਕੇ ਕੁਦਰਤੀ ਤਰੀਕਿਆਂ ਨੂੰ ਅਪਣਾਇਆ

ਅੱਜ, ਕਿਸਾਨ ਹੀ ਸਿਰਫ਼ ਉਹ ਵਿਅਕਤੀ ਹੈ ਜੋ ਹੋਰਨਾਂ ਕਿਸਾਨਾਂ ਨੂੰ ਖੇਤੀਬਾੜੀ ਦੇ ਜੈਵਿਕ ਤਰੀਕਿਆਂ ਵੱਲ ਪ੍ਰੇਰਿਤ ਕਰ ਸਕਦਾ ਹੈ ਅਤੇ ਬਲਵਿੰਦਰ ਸਿੰਘ ਉਨ੍ਹਾਂ ਕਿਸਾਨਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਇੱਕ ਸਧਾਰਨ ਅਗਾਂਹਵਧੂ ਕਿਸਾਨ ਤੋਂ ਪ੍ਰੇਰਿਤ ਹੋ ਕੇ ਵਾਤਾਵਰਣ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਹਾਲ ਹੀ ਦੇ ਸਾਲਾਂ ਵਿੱਚ ਜੈਵਿਕ ਖੇਤੀ ਨੂੰ ਅਪਣਾਇਆ।

ਖੈਰ, ਜੈਵਿਕ ਖੇਤੀ ਵੱਲ ਮੁੜਨਾ ਉਨ੍ਹਾਂ ਕਿਸਾਨਾਂ ਲਈ ਆਸਾਨ ਨਹੀਂ ਹੁੰਦਾ ਜੋ ਰਵਾਇਤੀ ਢੰਗ ਨਾਲ ਖੇਤੀ ਕਰਦੇ ਅਤੇ ਉੱਚ ਪੈਦਾਵਾਰ ਪ੍ਰਾਪਤ ਕਰਦੇ ਹਨ। ਪਰ ਬਲਵਿੰਦਰ ਸਿੰਘ ਸੰਧੂ ਨੇ ਆਪਣੇ ਪੱਕੇ ਇਰਾਦੇ ਅਤੇ ਸਖ਼ਤ ਮਿਹਨਤ ਨਾਲ ਇਸ ਰੁਕਾਵਟ ਨੂੰ ਪਾਰ ਕੀਤਾ।

ਇਸ ਤੋਂ ਪਹਿਲਾਂ, 1982 ਤੋਂ 1983 ਤੱਕ ਉਹ ਕਪਾਹ, ਸਰ੍ਹੋਂ ਅਤੇ ਗੁਆਰਾ ਆਦਿ ਫ਼ਸਲਾਂ ਦੀ ਖੇਤੀ ਕਰਦੇ ਸਨ ਪਰ 1997 ਤੋਂ ਉਨ੍ਹਾਂ ਦੀ ਕਪਾਹ ਦੀ ਫ਼ਸਲ ‘ਤੇ ਅਮਰੀਕਨ ਸੁੰਡੀ ਨੇ ਹਮਲਾ ਕਰ ਦਿੱਤਾ, ਜਿਸ ਕਰਕੇ ਉਨ੍ਹਾਂ ਨੂੰ ਅੱਗੇ ਜਾ ਕੇ ਵਾਰ-ਵਾਰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ, ਉਨ੍ਹਾਂ ਨੇ ਝੋਨੇ ਦੀ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਪਰ ਫਿਰ ਵੀ ਉਨ੍ਹਾਂ ਨੂੰ ਪਹਿਲਾਂ ਵਾਂਗ ਸੰਤੁਸ਼ਟੀ ਪ੍ਰਾਪਤ ਨਹੀਂ ਹੋਈ। ਉਨ੍ਹਾਂ ਨੇ ਜੈਵਿਕ ਖੇਤੀ ਦੀ ਸ਼ੁਰੂਆਤ 2011 ਵਿੱਚ ਕੀਤੀ। ਜਦੋਂ ਉਨ੍ਹਾਂ ਨੇ ਮਨਮੋਹਨ ਸਿੰਘ ਦੇ ਜੈਵਿਕ ਸਬਜ਼ੀ ਫਾਰਮ ਦੌਰਾ ਕੀਤਾ।

ਜੈਵਿਕ ਫਾਰਮ ‘ਤੇ ਜਾਣ ਬਾਅਦ, ਬਲਵਿੰਦਰ ਸਿੰਘ ਦੇ ਗਿਆਨ ਵਿੱਚ ਕਾਫੀ ਵਾਧਾ ਹੋਇਆ ਅਤੇ ਫਿਰ ਉਨ੍ਹਾਂ ਨੇ ਸਬਜ਼ੀਆਂ ਦੀ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਆਪਣੀਆਂ ਪਿਛਲੀਆਂ ਗਲਤੀਆਂ ਨੂੰ ਸੁਧਾਰਨ ਲਈ ਉਹ ਕਪਾਹ ਦੀਆਂ ਵਧੀਆ ਕਿਸਮਾਂ ਦੀ ਖਰੀਦ ਕਰਨ ਲਈ ਗੁਜਰਾਤ ਤੱਕ ਗਏ ਅਤੇ ਉੱਥੇ ਉਨ੍ਹਾਂ ਨੂੰ ਬਿਨਾਂ ਬੀਜ ਵਾਲੇ ਖੀਰੇ, ਸਟ੍ਰਾੱਬੈਰੀ ਅਤੇ ਤਰਬੂਜ਼ ਦੀ ਖੇਤੀ ਬਾਰੇ ਜਾਣਕਾਰੀ ਪ੍ਰਾਪਤ ਹੋਈ। ਉਹ ਲਗਾਤਾਰ 3 ਸਾਲ ਕੀਟਨਾਸ਼ਕਾਂ ਦੀ ਮਾਤਰਾ ਘਟਾਉਂਦੇ ਰਹੇ।

ਉਸ ਸਾਲ, ਮਿਰਚ ਦੀ ਫ਼ਸਲ ਦੀ ਪੈਦਾਵਾਰ ਬਹੁਤ ਚੰਗੀ ਹੋਈ ਅਤੇ ਉਨ੍ਹਾਂ ਨੇ ਕੇਵਲ 2 ਏਕੜ ਤੋਂ 500000 ਰੁਪਏ ਦਾ ਲਾਭ ਕਮਾਇਆ। ਬਲਵਿੰਦਰ ਸਿੰਘ ਨੇ ਆਪਣੇ ਫਾਰਮ ਦੀ ਲੋਕੇਸ਼ਨ ਦਾ ਵੀ ਫਾਇਦਾ ਚੁੱਕਿਆ। ਉਨ੍ਹਾਂ ਦਾ ਫਾਰਮ ਸੜਕ ਦੇ ਕਿਨਾਰੇ ਸੀ, ਇਸ ਲਈ ਉਨ੍ਹਾਂ ਨੇ ਸੜਕ ਦੇ ਕਿਨਾਰੇ ਇੱਕ ਛੋਟੀ ਜਿਹੀ ਦੁਕਾਨ ਖੋਲ੍ਹ ਲਈ, ਜਿੱਥੇ ਉਨ੍ਹਾਂ ਨੇ ਸਬਜ਼ੀ ਵੇਚਣੀ ਸ਼ੁਰੂ ਕੀਤੀ। ਉਨ੍ਹਾਂ ਨੇ ਮਿਰਚ ਦੀ ਪ੍ਰੋਸੈੱਸਿੰਗ ਕਰਕੇ ਮਿਰਚ ਪਾਊਡਰ ਬਣਾਉਣਾ ਵੀ ਸ਼ੁਰੂ ਕੀਤਾ।

“ਜਦੋਂ ਮੈਂ ਮਿਰਚ ਪਾਊਡਰ ਦੀ ਪ੍ਰੋਸੈੱਸਿੰਗ ਸ਼ੁਰੂ ਕੀਤੀ ਸੀ ਤਾਂ ਇਸ ਬਾਰੇ ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਸਨ ਕਿ ਤੁਹਾਡੇ ਮਿਰਚ ਪਾਊਡਰ ਦਾ ਰੰਗ ਲਾਲ ਨਹੀਂ ਹੁੰਦਾ। ਫਿਰ ਮੈਂ ਉਨ੍ਹਾਂ ਨੂੰ ਸਮਝਾਇਆ ਕਿ ਮਿਰਚ ਪਾਊਡਰ ਕਦੇ ਰੰਗ ਵਿੱਚ ਲਾਲ ਨਹੀਂ ਹੁੰਦਾ, ਆਮ ਤੌਰ ‘ਤੇ ਬਾਜ਼ਾਰ ਤੋਂ ਖਰੀਦੇ ਜਾਣ ਵਾਲੇ ਪਾਊਡਰ ਵਿੱਚ ਰੰਗਾਂ ਦੀ ਮਿਲਾਵਟ ਹੁੰਦੀ ਹੈ।”

2013 ਵਿੱਚ, ਬਲਵਿੰਦਰ ਸਿੰਘ ਨੇ ਖੀਰੇ, ਟਮਾਟਰ, ਕੱਦੂ ਅਤੇ ਸ਼ਿਮਲਾ ਮਿਰਚ ਵਰਗੀਆਂ ਹੋਰ ਸਬਜ਼ੀਆਂ ਦੀ ਖੇਤੀ ਕਰਨੀ ਸ਼ੁਰੂ ਕੀਤੀ।

“ਜ਼ਿਆਦਾ ਫ਼ਸਲਾਂ ਨੂੰ ਜ਼ਿਆਦਾ ਖੇਤਰ ਦੀ ਲੋੜ ਹੁੰਦੀ ਹੈ, ਇਸ ਲਈ ਖੇਤੀਬਾੜੀ ਖੇਤਰ ਨੂੰ ਵਧਾਉਣ ਲਈ ਮੈਂ ਆਪਣੇ ਚਚੇਰੇ ਭਰਾਵਾਂ ਅਤੇ ਸਕੇ ਭਰਾਵਾਂ ਤੋਂ ਠੇਕੇ ‘ਤੇ 40 ਏਕੜ ਜ਼ਮੀਨ ਲਈ। ਸ਼ੁਰੂਆਤ ਵਿੱਚ, ਸਬਜ਼ੀਆਂ ਦਾ ਮੰਡੀਕਰਨ ਕਰਨਾ ਇੱਕ ਵੱਡੀ ਸਮੱਸਿਆ ਸੀ, ਪਰ ਸਮੇਂ ਨਾਲ ਇਸ ਸਮੱਸਿਆ ਦਾ ਵੀ ਹੱਲ ਹੋ ਗਿਆ।”

ਵਰਤਮਾਨ ਵਿੱਚ, ਬਲਵਿੰਦਰ ਸਿੰਘ 8-9 ਏਕੜ ਵਿੱਚ ਸਬਜ਼ੀਆਂ, 1 ਏਕੜ ਵਿੱਚ ਸਟ੍ਰਾੱਬੈਰੀ ਅਤੇ ਬਾਕੀ ਦੀ ਜ਼ਮੀਨ ‘ਤੇ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਉਤਪਾਦਕਤਾ ਨੂੰ ਵਧਾਉਣ ਲਈ ਸਾਰੇ ਆਧੁਨਿਕ ਖੇਤੀਬਾੜੀ ਔਜ਼ਾਰ, ਤਕਨਾਲੋਜੀ ਅਤੇ ਵਾਤਾਵਰਨ-ਪੱਖੀ ਪ੍ਰਣਾਲੀ ਜਿਵੇਂ ਕਿ ਟ੍ਰੈਕਟਰ, ਬੈੱਡ ਪਲਾਂਟਰ, ਰੋਟਾਵੇਟਰ, ਕਲਟੀਵੇਟਰ, ਸੁਹਾਗਾ, ਸੀਡਰ, ਤੁਪਕਾ ਸਿੰਚਾਈ, ਮਲਚਿੰਗ, ਕੀਟਨਾਸ਼ਕਾਂ ਦੇ ਸਥਾਨ ‘ਤੇ ਘਰ ਵਿੱਚ ਤਿਆਰ ਖਾਦ ਅਤੇ ਖੱਟੀ ਲੱਸੀ ਦੀ ਸਪਰੇਅ ਨੂੰ ਵੀ ਅਪਣਾਇਆ।

ਪਿਛਲੇ ਚਾਰ ਵਰ੍ਹਿਆਂ ਤੋਂ ਉਹ 2 ਏਕੜ ਜ਼ਮੀਨ ‘ਤੇ ਪੂਰੀ ਤਰ੍ਹਾਂ ਨਾਲ ਜੈਵਿਕ ਖੇਤੀ ਕਰ ਰਹੇ ਹਨ ਅਤੇ ਬਾਕੀ ਦੀ ਜ਼ਮੀਨ ‘ਤੇ ਕੀਟਨਾਸ਼ਕ ਦਵਾਈਆਂ ਅਤੇ ਫੰਗਸਨਾਸ਼ੀ ਦੀ ਵਰਤੋਂ ਘੱਟ ਕਰ ਰਹੇ ਹਨ। ਬਲਵਿੰਦਰ ਸਿੰਘ ਦੀ ਸਖ਼ਤ ਮਿਹਨਤ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ, ਇੱਥੋਂ ਤੱਕ ਕਿ ਉਨ੍ਹਾਂ ਦੇ ਖੇਤਰ ਦੇ ਡੀ.ਸੀ. ਨੇ ਵੀ ਉਨ੍ਹਾਂ ਦੇ ਫਾਰਮ ਦਾ ਦੌਰਾ ਕੀਤਾ। ਵੱਖ-ਵੱਖ ਪ੍ਰਿੰਟ ਮੀਡੀਆ ਵਿੱਚ ਉਨ੍ਹਾਂ ਦੇ ਕੰਮ ਦੇ ਬਾਰੇ ਬਹੁਤ ਸਾਰੇ ਲੇਖ ਪ੍ਰਕਾਸ਼ਿਤ ਕੀਤੇ ਹਨ ਅਤੇ ਜਿਸ ਗਤੀ ਨਾਲ ਉਹ ਪ੍ਰਗਤੀ ਕਰ ਰਹੇ ਹਨ, ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਭਵਿੱਖ ਵਿੱਚ ਵੀ ਉਨ੍ਹਾਂ ਦੀ ਅਲੱਗ ਹੀ ਪਛਾਣ ਹੋਵੇਗੀ।

ਸੰਦੇਸ਼
“ਹੁਣ ਕਿਸਾਨਾਂ ਨੂੰ ਲਾਭ ਕਮਾਉਣ ਲਈ ਆਪਣੇ ਉਤਪਾਦਨ ਵੇਚਣ ਲਈ ਤੱਕੜੀ ਆਪਣੇ ਹੱਥਾਂ ਵਿੱਚ ਲੈਣੀ ਪਵੇਗੀ, ਕਿਉਂਕਿ ਜੇਕਰ ਉਹ ਆਪਣੀ ਫ਼ਸਲ ਵੇਚਣ ਲਈ ਵਿਚੋਲੇ ਜਾਂ ਡੀਲਰਾਂ ‘ਤੇ ਨਿਰਭਰ ਰਹਿਣਗੇ ਤਾਂ ਉਹ ਤਰੱਕੀ ਨਹੀਂ ਕਰ ਸਕਣਗੇ ਅਤੇ ਠੱਗਾਂ ਦੁਆਰਾ ਵਾਰ-ਵਾਰ ਧੋਖਾ ਖਾਣਗੇ। ਵਿਚੋਲੇ ਉਨ੍ਹਾਂ ਸਾਰੇ ਮੁਨਾਫ਼ਿਆਂ ਨੂੰ ਦੂਰ ਕਰ ਦਿੰਦੇ ਹਨ ਜਿਸ ਉੱਤੇ ਕਿਸਾਨਾਂ ਦਾ ਅਧਿਕਾਰ ਹੁੰਦਾ ਹੈ।”

ਕਰਮਜੀਤ ਸਿੰਘ ਭੰਗੂ

ਪੂਰੀ ਕਹਾਣੀ ਪੜ੍ਹੋ

ਮਿਲੋ ਆਧੁਨਿਕ ਕਿਸਾਨ ਨੂੰ, ਜੋ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਫ਼ਸਲਾਂ ਉਗਾ ਰਿਹਾ ਹੈ

ਕਰਮਜੀਤ ਸਿੰਘ ਲਈ ਕਿਸਾਨ ਬਣਨਾ ਇੱਕ ਬਹੁਤ ਧੁੰਦਲਾ ਸੁਪਨਾ ਸੀ, ਪਰ ਹਾਲਾਤ ਸਭ ਕੁੱਝ ਬਦਲ ਦਿੰਦੇ ਹਨ। ਪਿਛਲੇ ਸੱਤ ਸਾਲਾਂ ਵਿੱਚ, ਕਰਮਜੀਤ ਸਿੰਘ ਦੀ ਸੋਚ ਖੇਤੀ ਪ੍ਰਤੀ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਹੁਣ ਉਹ ਜੈਵਿਕ ਖੇਤੀ ਵੱਲ੍ਹ ਪੂਰੀ ਤਰ੍ਹਾਂ ਮੁੜ ਗਏ ਹਨ।

ਹੋਰਨਾਂ ਨੌਜਵਾਨ ਮੁੰਡਿਆਂ ਵਾਂਗ ਕਰਮਜੀਤ ਸਿੰਘ ਵੀ ਆਜ਼ਾਦ ਆਤਮਾ ਦੀ ਤਰ੍ਹਾਂ ਸਾਰਾ ਦਿਨ ਕ੍ਰਿਕਟ ਖੇਡਣਾ ਪਸੰਦ ਕਰਦੇ ਸੀ, ਉਹ ਲੋਕਲ ਕ੍ਰਿਕਟ ਟੂਰਨਾਮੈਂਟ ਵਿੱਚ ਵੀ ਹਿੱਸਾ ਲੈਂਦੇ ਸੀ। ਉਨ੍ਹਾਂ ਦਾ ਜੀਵਨ ਸਕੂਲ ਅਤੇ ਖੇਡ ਦੇ ਮੈਦਾਨ ਤੱਕ ਸੀਮਿਤ ਸੀ। ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਇੱਕ ਨਵਾਂ ਮੋੜ ਲਵੇਗੀ। 2003 ਵਿੱਚ ਆਪਣੇ ਵਿੱਦਿਅਕ ਸਾਲਾਂ(ਸਕੂਲ) ਦੌਰਾਨ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਕੁੱਝ ਸਮੇਂ ਬਾਅਦ ਹੀ, 2005 ਵਿੱਚ, ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਸਿਰਫ਼ ਉਨ੍ਹਾਂ ਦੇ ਦਾਦਾ-ਦਾਦੀ ਹੀ ਉਨ੍ਹਾਂ ਦੇ ਪਰਿਵਾਰ ਵਿੱਚ ਰਹਿ ਗਏ ਸਨ। ਉਸ ਸਮੇਂ ਹਾਲਾਤ ਉਨ੍ਹਾਂ ਦੇ ਕਾਬੂ ਹੇਠ ਨਹੀਂ ਸਨ, ਇਸ ਲਈ ਉਨ੍ਹਾਂ ਨੇ 12 ਵੀਂ ਤੋਂ ਬਾਅਦ ਆਪਣੀ ਪੜ੍ਹਾਈ ਛੱਡਣ ਦਾ ਫੈਸਲਾ ਕੀਤਾ ਅਤੇ ਆਪਣੇ ਪਰਿਵਾਰ ਦੀ ਸਹਾਇਤਾ ਕਰਨ ਬਾਰੇ ਸੋਚਿਆ।

ਉਨ੍ਹਾਂ ਦਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਅਤੇ ਉਨ੍ਹਾਂ ਕੋਲ ਵਿਦੇਸ਼ ਜਾਣ ਅਤੇ ਆਪਣੇ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਸ਼ੁਰੂ ਕਰਨ ਦਾ ਮੌਕਾ ਵੀ ਸੀ, ਪਰ ਉਨ੍ਹਾਂ ਨੇ ਆਪਣੇ ਦਾਦੇ-ਦਾਦੀ ਕੋਲ ਰਹਿਣ ਦਾ ਫ਼ੈਸਲਾ ਕੀਤਾ। ਸਾਲ 2011 ਵਿੱਚ ਉਨ੍ਹਾਂ ਨੇ ਖੇਤੀ ਦੇ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਛੋਟੇ ਰਕਬੇ ਵਿੱਚ ਘਰੇਲੂ ਵਰਤੋਂ ਲਈ ਅਨਾਜ, ਦਾਲਾਂ, ਦਾਣੇ ਅਤੇ ਹੋਰ ਜੈਵਿਕ ਫ਼ਸਲਾਂ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਆਪਣੇ ਖੇਤਰ ਦੇ ਦੂਜੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਹੌਲੀ-ਹੌਲੀ ਖੇਤੀ ਦਾ ਵਿਸਥਾਰ ਕੀਤਾ। ਸਮੇਂ ਅਤੇ ਤਜ਼ਰਬੇ ਨਾਲ ਉਨ੍ਹਾਂ ਦਾ ਵਿਸ਼ਵਾਸ ਹੋਰ ਪੱਕਾ ਹੋਇਆ ਅਤੇ ਫਿਰ ਕਰਮਜੀਤ ਸਿੰਘ ਨੇ ਆਪਣੀ ਜ਼ਮੀਨ ਠੇਕੇ ਤੋਂ ਵਾਪਸ ਲੈ ਲਈ।

ਉਨ੍ਹਾਂ ਨੇ ਟੀਂਡੇ, ਗੋਭੀ, ਭਿੰਡੀ, ਮਟਰ, ਮਿਰਚ, ਮੱਕੀ, ਲੌਕੀ ਅਤੇ ਬੈਂਗਣ ਆਦਿ ਵਰਗੀਆਂ ਹੋਰ ਸਬਜ਼ੀਆਂ ਵਿੱਚ ਵਾਧਾ ਕੀਤਾ ਅਤੇ ਉਨ੍ਹਾਂ ਨੇ ਮਿਰਚ, ਟਮਾਟਰ, ਸ਼ਿਮਲਾ ਮਿਰਚ ਅਤੇ ਹੋਰ ਸਬਜ਼ੀਆਂ ਦੀ ਨਰਸਰੀ ਵੀ ਤਿਆਰ ਕੀਤੀ।

ਖੇਤੀਬਾੜੀ ਵਿੱਚ ਦਿਖ ਰਹੇ ਮੁਨਾਫ਼ੇ ਨੇ ਕਰਮਜੀਤ ਸਿੰਘ ਜੀ ਦਾ ਵਿਸ਼ਵਾਸ ਹੌਂਸਲਾ ਵਧਿਆ ਅਤੇ 2016 ਵਿੱਚ ਉਨ੍ਹਾਂ ਨੇ 14 ਏਕੜ ਜ਼ਮੀਨ ਠੇਕੇ ‘ਤੇ ਲੈਣ ਦਾ ਫੈਸਲਾ ਕੀਤਾ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਰੁਜ਼ਗਾਰ ਵਿੱਚ ਹੀ ਖੁਸ਼ਹਾਲ ਜ਼ਿੰਦਗੀ ਹਾਸਲ ਕਰ ਲਈ।

ਅੱਜ ਵੀ ਕਰਮਜੀਤ ਜੀ ਖੇਤੀ ਦੇ ਖੇਤਰ ਵਿੱਚ ਇੱਕ ਅਣਜਾਣ ਵਿਅਕਤੀ ਵਾਂਗ ਹੋਰ ਜਾਣਨ ਅਤੇ ਹੋਰ ਕੰਮ ਕਰਨ ਦੀ ਦਿਲਚਸਪੀ ਰੱਖਣ ਵਾਲਾ ਜੀਵਨ ਜਿਊਣਾ ਪਸੰਦ ਕਰਦੇ ਹਨ। ਇਸੇ ਭਾਵਨਾ ਨਾਲ ਹੀ ਉਹ ਸਾਲ 2017 ਵਿੱਚ ਬਾਗਬਾਨੀ ਵੱਲ ਵਧੇ ਅਤੇ ਗੇਂਦੇ ਦੇ ਫੁੱਲਾਂ ਨਾਲ ਗਲੇਡੀਓਲੱਸ ਦੇ ਫੁੱਲਾਂ ਦੀ ਅੰਤਰ-ਫ਼ਸਲੀ ਸ਼ੁਰੂ ਕੀਤੀ।

ਕਰਮਜੀਤ ਸਿੰਘ ਜੀ ਨੂੰ ਜ਼ਿੰਦਗੀ ਵਿੱਚ ਅਸ਼ੋਕ ਕੁਮਾਰ ਜੀ ਵਰਗੇ ਇਨਸਾਨ ਵੀ ਮਿਲੇ। ਅਸ਼ੋਕ ਕੁਮਾਰ ਜੀ ਨੇ ਉਨ੍ਹਾਂ ਨੂੰ ਮਿੱਤਰ ਕੀੜਿਆਂ ਅਤੇ ਦੁਸ਼ਮਣ ਕੀੜਿਆਂ ਤੋਂ ਜਾਣੂ ਕਰਵਾਇਆ ਅਤੇ ਇਸ ਤਰ੍ਹਾਂ ਕਰਮਜੀਤ ਸਿੰਘ ਜੀ ਨੇ ਆਪਣੇ ਖੇਤ ਵਿੱਚ ਕੀਟਨਾਸ਼ਕਾਂ ਦੀ ਵਰਤੋਂ ‘ਤੇ ਰੋਕ ਲਾਈ। ਕਰਮਜੀਤ ਸਿੰਘ ਨੇ ਖੇਤੀਬਾੜੀ ਬਾਰੇ ਕੁੱਝ ਨਵਾਂ ਸਿੱਖਣ ਦੇ ਤੌਰ ‘ਤੇ ਹਰ ਮੌਕੇ ਦਾ ਫਾਇਦਾ ਚੁੱਕਿਆ ਅਤੇ ਇਸ ਤਰ੍ਹਾਂ ਹੀ ਉਨ੍ਹਾਂ ਨੇ ਆਪਣੀ ਸਫ਼ਲਤਾ ਵੱਲ ਕਦਮ ਵਧਾਏ।

ਇਸ ਸਮੇਂ ਕਰਮਜੀਤ ਸਿੰਘ ਦੇ ਫਾਰਮ ‘ਤੇ ਸਬਜ਼ੀਆਂ ਲਈ ਤੁਪਕਾ ਸਿੰਚਾਈ ਪ੍ਰਣਾਲੀ ਅਤੇ ਪੈਕ ਹਾਊਸ ਉਪਲੱਬਧ ਹੈ। ਉਹ ਹਰ ਸੰਭਵ ਅਤੇ ਕੁਦਰਤੀ ਤਰੀਕਿਆਂ ਨਾਲ ਸਬਜ਼ੀਆਂ ਨੂੰ ਹਰੇਕ ਪੌਸ਼ਟਿਕਤਾ ਦਿੰਦੇ ਹਨ। ਮਾਰਕੀਟਿੰਗ ਲਈ, ਉਹ ਖੇਤ ਤੋਂ ਘਰ ਵਾਲੇ ਸਿਧਾਂਤ ਨਾਲ ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਘਰਾਂ ਤੱਕ ਪਹੁੰਚਾਉਂਦੇ ਹਨ ਅਤੇ ਉਹ ਆੱਨ-ਫਾਰਮ ਮਾਰਕਿਟ ਸਥਾਪਿਤ ਕਰਕੇ ਵੀ ਚੰਗੀ ਆਮਦਨੀ ਕਮਾ ਰਹੇ ਹਨ।

ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਲਈ ਉਨ੍ਹਾਂ ਨੂੰ 1 ਫਰਵਰੀ ਨੂੰ ਪੀ.ਏ.ਯੂ, ਕਿਸਾਨ ਕਲੱਬ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਟਿਆਲਾ ਬਾਗਬਾਨੀ ਵਿਭਾਗ ਵੱਲੋਂ 2014 ਵਿੱਚ ਬਿਹਤਰੀਨ ਕੁਆਲਿਟੀ ਦੇ ਮਟਰ ਉਤਪਾਦਨ ਲਈ ਦੂਜਾ ਦਰਜੇ ਦਾ ਸਨਮਾਨ ਮਿਲਿਆ।

ਕਰਮਜੀਤ ਸਿੰਘ ਦੀ ਪਤਨੀ- ਪ੍ਰੇਮਦੀਪ ਕੌਰ ਉਨ੍ਹਾਂ ਦੇ ਸਹਿਯੋਗੀ ਹਨ, ਉਹ ਲੇਬਰ ਅਤੇ ਵਾਢੀ ਦੇ ਕੰਮ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਉਹ ਮਾਰਕਟਿੰਗ ਦੇ ਪ੍ਰਬੰਧਨ ਵਿੱਚ ਵੀ ਭਾਗ ਲੈਂਦੇ ਹਨ। ਸ਼ੁਰੂ ਵਿੱਚ, ਮਾਰਕਟਿੰਗ ਵਿੱਚ ਕੁੱਝ ਸਮੱਸਿਆਵਾਂ ਵੀ ਆਈਆਂ ਸਨ, ਪਰ ਹੌਲੀ-ਹੌਲੀ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਉਤਸ਼ਾਹ ਨਾਲ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ। ਉਹ ਰਸਾਇਣਾਂ ਅਤੇ ਖਾਦਾਂ ਦੀ ਥਾਂ ਘਰ ਵਿੱਚ ਹੀ ਜੈਵਿਕ ਖਾਦ ਅਤੇ ਸਪਰੇਅ ਤਿਆਰ ਕਰਦੇ ਹਨ। ਹਾਲ ਹੀ ਵਿੱਚ ਕਰਮਜੀਤ ਸਿੰਘ ਜੀ ਨੇ ਆਪਣੇ ਫਾਰਮ ਵਿੱਚ ਕਿੰਨੂ, ਅਨਾਰ, ਅਮਰੂਦ, ਸੇਬ, ਲੁਕਾਠ, ਨਿੰਬੂ, ਜਾਮੁਨ, ਨਾਸ਼ਪਾਤੀ ਅਤੇ ਅੰਬ ਦੇ 200 ਪੌਦੇ ਲਗਾਏ ਹਨ ਅਤੇ ਭਵਿੱਖ ਵਿੱਚ ਉਹ ਅਮਰੂਦ ਦੇ ਬਾਗ ਲਗਾਉਣਾ ਚਾਹੁੰਦੇ ਹਨ।

ਸੰਦੇਸ਼:
“ਆਤਮ-ਹੱਤਿਆ ਕਰਨਾ ਕੋਈ ਹੱਲ ਨਹੀਂ ਹੈ। ਕਿਸਾਨਾਂ ਨੂੰ ਖੇਤੀਬਾੜੀ ਦੇ ਰਵਾਇਤੀ ਚੱਕਰ ਵਿੱਚੋਂ ਬਾਹਰ ਆਉਣਾ ਪਵੇਗਾ, ਕੇਵਲ ਤਾਂ ਹੀ ਉਹ ਲੰਬੇ ਸਮੇਂ ਤੱਕ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਕੁਦਰਤ ਦੇ ਮਹੱਤਵ ਨੂੰ ਸਮਝ ਕੇ ਪਾਣੀ ਅਤੇ ਮਿੱਟੀ ਨੂੰ ਬਚਾਉਣ ਲਈ ਕੰਮ ਕਰਨਾ ਚਾਹੀਦਾ ਹੈ।” 

ਇਸ ਸਮੇਂ 28 ਸਾਲ ਦੀ ਉਮਰ ਵਿੱਚ, ਕਰਮਜੀਤ ਸਿੰਘ ਨੇ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਨਾਭਾ ਵਿਖੇ ਆਪਣੇ ਪਿੰਡ ਕਾਂਸੂਹਾ ਕਲਾਂ ਵਿੱਚ ਜੈਵਿਕ ਕਾਰੋਬਾਰ ਦੀ ਸਥਾਪਨਾ ਕੀਤੀ ਹੈ ਅਤੇ ਜਿਸ ਭਾਵਨਾ ਨਾਲ ਉਹ ਜੈਵਿਕ ਖੇਤੀ ਵਿੱਚ ਸਫ਼ਲਤਾ ਪ੍ਰਾਪਤ ਕਰ ਰਹੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਭਵਿੱਖ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਆਲੇ-ਦੁਆਲੇ ਦਾ ਮਾਹੌਲ ਹੋਰ ਵੀ ਬਿਹਤਰ ਹੋਵੇਗਾ। ਕਰਮਜੀਤ ਸਿੰਘ ਇੱਕ ਅਗਾਂਹਵਧੂ ਕਿਸਾਨ ਅਤੇ ਉਨ੍ਹਾਂ ਨੌਜਵਾਨਾਂ ਲਈ ਇੱਕ ਮਿਸਾਲ ਹਨ, ਜੋ ਆਪਣੇ ਰੁਜ਼ਗਾਰ ਦੇ ਵਿਕਲਪਾਂ ਦੀ ਉਲਝਣ ਵਿੱਚ ਫਸੇ ਹਨ। ਸਾਨੂੰ ਉਨ੍ਹਾਂ ਵਰਗੇ ਹੋਰ ਕਿਸਾਨਾਂ ਦੀ ਲੋੜ ਹੈ।

ਵਿਪਿਨ ਯਾਦਵ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ ਅਤੇ ਇੱਕ ਕੰਪਿਊਟਰ ਇੰਜੀਨੀਅਰ ਵਿਪਿਨ ਯਾਦਵ ਦੀ ਕਹਾਣੀ, ਜਿਸ ਨੇ ਕ੍ਰਾਂਤੀ ਲਿਆਉਣ ਲਈ ਰਵਾਇਤੀ ਖੇਤੀ ਦੇ ਤਰੀਕੇ ਨੂੰ ਛੱਡ ਕੇ ਹਾਈਡ੍ਰੋਪੋਨਿਕ ਖੇਤੀ ਨੂੰ ਚੁਣਿਆ

ਅੱਜ ਦਾ ਯੁੱਗ ਅਜਿਹਾ ਯੁੱਗ ਹੈ ਜਿੱਥੇ ਕਿਸਾਨਾਂ ਕੋਲ ਉਪਜਾਊ ਜ਼ਮੀਨ ਜਾਂ ਜ਼ਮੀਨ ਹੀ ਨਹੀਂ ਹੈ, ਫਿਰ ਵੀ ਉਹ ਖੇਤੀ ਕਰ ਸਕਦੇ ਹਨ ਅਤੇ ਇਸ ਲਈ ਭਾਰਤੀ ਕਿਸਾਨਾਂ ਨੂੰ ਆਪਣੀ ਪਹਿਲ ਨੂੰ ਮੁੜ ਲਾਗੂ ਕਰਨਾ ਪਵੇਗਾ ਅਤੇ ਰਵਾਇਤੀ ਖੇਤੀ ਨੂੰ ਛੱਡਣਾ ਪਵੇਗਾ।

ਤਕਨਾਲੋਜੀ ਨੇ ਖੇਤੀਬਾੜੀ ਨੂੰ ਆਧੁਨਿਕ ਪੱਧਰ ‘ਤੇ ਲਿਆਂਦਾ ਹੈ ਤਾਂ ਜੋ ਕੀੜੇ ਜਾਂ ਬੀਮਾਰੀ ਵਰਗੀਆਂ ਰੁਕਾਵਟਾਂ ਫ਼ਸਲਾਂ ਦੀ ਪੈਦਾਵਾਰ ‘ਤੇ ਅਸਰ ਨਾ ਕਰ ਸਕਣ ਅਤੇ ਇਹ ਖੇਤੀਬਾੜੀ ਖੇਤਰ ਵਿੱਚ ਸਕਾਰਾਤਮਕ ਵਿਕਾਸ ਹੈ। ਕਿਸਾਨ ਨੂੰ ਤਰੱਕੀ ਤੋਂ ਦੂਰ ਰੱਖਣ ਵਾਲੀ ਇੱਕੋ ਚੀਜ਼ ਹੈ ਅਤੇ ਉਹ ਹੈ ਉਨ੍ਹਾਂ ਦਾ ਡਰ -” ਤਕਨਾਲੋਜੀ ਵਿੱਚ ਨਿਵੇਸ਼ ਗੁਆਉਣ ਦਾ ਡਰ ਅਤੇ ਜੇ ਇਹ ਕੰਮ ਵਿੱਚ ਕਾਮਯਾਬੀ ਨਹੀਂ ਮਿਲੀ ਅਤੇ ਵੱਡੇ ਘਾਟੇ ਦਾ ਡਰ।”

ਪਰ ਇਸ 20 ਸਾਲ ਦੇ ਕਿਸਾਨ ਨੇ ਖੇਤੀਬਾੜੀ ਦੇ ਖੇਤਰ ਵਿੱਚ ਤਰੱਕੀ ਲਈ ਸਮੇਂ ਦੀ ਮੰਗ ਨੂੰ ਸਮਝਿਆ ਅਤੇ ਹੁਣ ਰਵਾਇਤੀ ਖੇਤੀ ਤੋਂ ਅਲੱਗ ਕੁੱਝ ਹੋਰ ਕਰ ਰਿਹਾ ਹੈ।

ਹਾਈਡ੍ਰੋਪੋਨਿਕਸ ਵਿਧੀ ਖੇਤੀਬਾੜੀ ਦੀ ਚੰਗੀ ਵਿਧੀ ਹੈ ਕਿਉਂਕਿ ਇਸ ਵਿੱਚ ਕੋਈ ਵੀ ਬੀਮਾਰੀ ਪੌਦਿਆਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ, ਕਿਉਂਕਿ ਇਸ ਵਿਧੀ ਵਿੱਚ ਮਿੱਟੀ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਤੋਂ ਇਲਾਵਾ, ਅਸੀਂ ਪੌਲੀਹਾਊਸ ਵਿੱਚ ਪੌਦੇ ਤਿਆਰ ਕਰਦੇ ਹਾਂ, ਇਸ ਲਈ ਕੋਈ ਵੀ ਵਾਤਾਵਰਨ ਦੀ ਬਿਮਾਰੀ ਵੀ ਪੌਦਿਆਂ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਕਰ ਸਕਦੀ। ਮੈਂ ਖੇਤੀ ਦੀ ਇਸ ਵਿਧੀ ਨਾਲ ਖੁਸ਼ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਦੂਜੇ ਕਿਸਾਨ ਵੀ ਹਾਈਡ੍ਰੋਪੋਨਿਕ ਤਕਨੀਕ ਅਪਨਾਉਣ। – ਵਿਪਿਨ ਯਾਦਵ

ਕੰਪਿਊਟਰ ਸਾਇੰਸ ਵਿੱਚ ਆਪਣੀ ਇੰਜੀਨੀਅਰਿੰਗ ਡਿਗਰੀ ਪੂਰੀ ਕਰਨ ਤੋਂ ਬਾਅਦ ਨੌਕਰੀ ‘ਤੇ ਤਨਖਾਹ ਤੋਂ ਅਸੰਤੁਸ਼ਟੀ ਕਾਰਨ ਵਿਪਿਨ ਨੇ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਨਿਸ਼ਚਿਤ ਤੌਰ ‘ਤੇ ਆਪਣੇ ਪਿਤਾ ਵਾਂਗ ਨਹੀਂ, ਜੋ ਪਰੰਪਰਾਗਤ ਖੇਤੀ ਤਰੀਕਿਆਂ ਨਾਲ ਖੇਤੀ ਕਰ ਰਹੇ ਸਨ।

ਇੱਕ ਜ਼ਿੰਮੇਵਾਰ ਅਤੇ ਜਾਗਰੂਕ ਨੌਜਵਾਨ ਵਾਂਗ, ਉਸ ਨੇ Agriculture Skill Council of India, ਗੁਰੂਗ੍ਰਾਮ ਤੋਂ ਆੱਨਲਾਈਨ ਟ੍ਰੇਨਿੰਗ ਲਈ। ਸ਼ੁਰੂਆਤੀ ਆੱਨਲਾਈਨ ਯੋਗਤਾ ਟੈੱਸਟ ਪਾਸ ਕਰਨ ਤੋਂ ਬਾਅਦ ਉਹ ਗੁਰੂਗ੍ਰਾਮ ਦੇ ਮੁੱਖ ਸਿਖਲਾਈ ਕੇਂਦਰ ਵਿੱਚ ਗਏ। 20 ਉਮੀਦਵਾਰਾਂ ਵਿੱਚੋਂ ਸਿਰਫ਼ 16 ਹੀ ਹਾਈਡ੍ਰੌਪੋਨਿਕਸ ਦੀ ਪ੍ਰੈਕਟੀਕਲ ਸਿਖਲਾਈ ਹਾਸਲ ਕਰਨ ਲਈ ਪਾਸ ਹੋਏ ਅਤੇ ਵਿਪਿਨ ਯਾਦਵ ਵੀ ਉਹਨਾਂ ਵਿੱਚੋਂ ਇੱਕ ਸੀ। ਉਸਨੇ ਆਪਣੇ ਹੁਨਰ ਨੂੰ ਹੋਰ ਸੁਧਾਰਨ ਲਈ ਕੇ.ਵੀ.ਕੇ ਸ਼ਿਕੋਹਪੁਰ ਤੋਂ ਵੀ ਸੁਰੱਖਿਅਤ ਖੇਤੀ ਦੀ ਸਿਖਲਾਈ ਲਈ।

“2015 ਵਿੱਚ, ਮੈਂ ਆਪਣੇ ਪਿਤਾ ਨੂੰ ਮਿੱਟੀ-ਰਹਿਤ ਖੇਤੀ ਦੀ ਨਵੀਂ ਤਕਨੀਕ ਬਾਰੇ ਦੱਸਿਆ, ਜਦਕਿ ਖੇਤੀ ਲਈ ਮਿੱਟੀ ਹੀ ਇੱਕੋ-ਇੱਕ ਅਧਾਰ ਸੀ। – ਵਿਪਿਨ ਯਾਦਵ

ਸਿਖਲਾਈ ਦੌਰਾਨ ਉਸ ਨੇ ਜੋ ਸਿੱਖਿਆ ਉਸਨੂੰ ਲਾਗੂ ਕਰਨ ਲਈ ਉਸ ਨੇ 5000 ਤੋਂ 7000 ਰੁਪਏ ਦਾ ਨਿਵੇਸ਼ ਨਾਲ ਸਿਰਫ਼ ਦੋ ਮੁੱਖ ਕਿਸਮਾਂ ਦੇ ਛੋਟੇ ਪੌਦਿਆਂ ਵਾਲੀਆਂ ਕੇਵਲ 50 ਟ੍ਰੇਆਂ ਨਾਲ ਸ਼ੁਰੂਆਤ ਕੀਤੀ।

“ਮੈਂ ਹਾਰਡਨਿੰਗ ਯੂਨਿਟ ਲਈ 800 ਵਰਗ ਫੁੱਟ ਖੇਤਰ ਨਿਰਧਾਰਿਤ ਕੀਤਾ ਅਤੇ 1000 ਵਰਗ ਫੁੱਟ ਪੌਦੇ ਤਿਆਰ ਕਰਨ ਲਈ ਗੁਰੂਗ੍ਰਾਮ ਵਿੱਚ ਕਿਰਾਏ ‘ਤੇ ਜਗ੍ਹਾ ਲਈ ਅਤੇ ਇਸ ਵਿੱਚ ਪੋਲੀਹਾਊਸ ਵੀ ਬਣਾਇਆ। -ਵਿਪਿਨ ਯਾਦਵ

ਹਾਈਡ੍ਰੋਪੋਨਿਕਸ ਦੀਆਂ 50 ਟ੍ਰੇਆਂ ਦੇ ਪ੍ਰਯੋਗ ਤੋਂ ਉਸ ਨੂੰ ਵੱਡੀ ਸਫ਼ਲਤਾ ਮਿਲੀ, ਜਿਸ ਨੇ ਵੱਡੇ ਪੱਧਰ ‘ਤੇ ਇਸ ਵਿਧੀ ਨੂੰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਹਾਈਡ੍ਰੋਪੋਨਿਕ ਖੇਤੀ ਸ਼ੁਰੂ ਕਰਨ ਲਈ ਉਸ ਨੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਸਹਾਇਤਾ ਨਾਲ ਅਗਲਾ ਵੱਡਾ ਨਿਵੇਸ਼ 250000 ਰੁਪਏ ਦਾ ਕੀਤਾ।

“ਇਸ ਸਮੇਂ, ਮੈਂ ਆਰਡਰ ਮੁਤਾਬਿਕ 250000 ਜਾਂ ਵੱਧ ਪੌਦੇ ਤਿਆਰ ਕਰ ਸਕਦਾ ਹਾਂ।”

ਗਰਮ ਮੌਸਮੀ ਹਾਲਤਾਂ ਦੇ ਕਾਰਨ ਅਪ੍ਰੈਲ ਤੋਂ ਅੱਧ ਜੁਲਾਈ ਤੱਕ ਹਾਈਡ੍ਰੋਪੋਨਿਕ ਖੇਤੀ ਨਹੀਂ ਕੀਤੀ ਜਾਂਦੀ, ਪਰ ਇਸ ਵਿੱਚ ਹੋਣ ਵਾਲਾ ਮੁਨਾਫ਼ਾ ਇਸ ਅੰਤਰਾਲ ਦੀ ਪੂਰਤੀ ਲਈ ਕਾਫੀ ਹੈ। ਵਿਪਿਨ ਯਾਦਵ ਆਪਣੇ ਹਾਈਡ੍ਰੋਪੋਨਿਕ ਫਾਰਮ ਵਿੱਚ ਹਰ ਤਰ੍ਹਾਂ ਦੀਆਂ ਫ਼ਸਲਾਂ ਉਗਾਉਂਦੇ ਹਨ – ਅਨਾਜ, ਤੇਲ ਬੀਜ ਫ਼ਸਲਾਂ, ਸਬਜ਼ੀਆਂ ਅਤੇ ਫੁੱਲ। ਖੇਤੀ ਨੂੰ ਆਸਾਨ ਬਣਾਉਣ ਲਈ ਸਪਰਿੰਕਲਰ ਅਤੇ ਫੌਗਰ ਵਰਗੀ ਮਸ਼ੀਨਰੀ ਵਰਤੀ ਜਾਂਦੀ ਹੈ। ਉਸ ਦੇ ਫੁੱਲਾਂ ਦੀ ਕੁਆਲਿਟੀ ਚੰਗੀ ਹੈ ਅਤੇ ਇਨ੍ਹਾਂ ਦੀ ਪੈਦਾਵਾਰ ਵੀ ਕਾਫੀ ਹੈ, ਜਿਸ ਕਾਰਨ ਇਹ ਰਾਸ਼ਟਰਪਤੀ ਸਕੱਤਰੇਤ ਨੂੰ ਵੀ ਭੇਜੇ ਗਏ ਹਨ।

ਮਿੱਟੀ ਰਹਿਤ ਖੇਤੀ ਲਈ, ਉਹ 3:1:1 ਦੇ ਅਨੁਪਾਤ ਵਿੱਚ ਤਿੰਨ ਚੀਜ਼ਾਂ ਦੀ ਵਰਤੋਂ ਕਰਦਾ ਹੈ: ਕੋਕੋ ਪੀਟ, ਪਰਲਾਈਟ ਅਤੇ ਵਰਮੀਕੁਲਾਈਟ। 35-40 ਦਿਨਾਂ ਵਿੱਚ ਪੌਦੇ ਤਿਆਰ ਹੋ ਜਾਂਦੇ ਹਨ ਅਤੇ ਫਿਰ ਇਨ੍ਹਾਂ ਨੂੰ 1 ਹਫ਼ਤੇ ਲਈ ਹਾਰਡਨਿੰਗ ਯੂਨਿਟ ਵਿੱਚ ਰੱਖਿਆ ਜਾਂਦਾ ਹੈ। NPK, ਜ਼ਿੰਕ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਵਰਗੇ ਤੱਤ ਪੌਦਿਆਂ ਨੂੰ ਪਾਣੀ ਦੇ ਜ਼ਰੀਏ ਦਿੱਤੇ ਜਾਂਦੇ ਹਨ। ਹਾਈਡ੍ਰੋਪੋਨਿਕਸ ਵਿੱਚ ਕੀੜੇਮਾਰ ਦਵਾਈਆਂ ਦੀ ਕੋਈ ਵਰਤੋਂ ਨਹੀਂ ਕਿਉਂਕਿ ਖੇਤੀ ਲਈ ਮਿੱਟੀ ਦੀ ਵਰਤੋਂ ਨਹੀਂ ਕੀਤੀ ਜਾਂਦੀ, ਇਸ ਤੋਂ ਇਲਾਵਾ, ਵਰਮੀ ਕੰਪੋਸਟ ਵਰਤੀ ਜਾਂਦੀ ਹੈ, ਜੋ ਆਸਾਨੀ ਨਾਲ ਘਰ ਵਿੱਚ ਤਿਆਰ ਕੀਤੀ ਜਾ ਸਕਦੀ ਹੈ।

ਭਵਿੱਖ ਦੀ ਯੋਜਨਾ:
ਮੇਰੀ ਭਵਿੱਖ ਦੀ ਯੋਜਨਾ ਹੈ ਕਿ ਕੈਕਟਸ, ਚਿਕਿਤਸਕ ਅਤੇ ਸਜਾਵਟੀ ਪੌਦਿਆਂ ਦੀਆਂ ਹੋਰ ਕਿਸਮਾਂ ਹਾਈਡ੍ਰੋਪੋਨਿਕ ਫਾਰਮ ਵਿੱਚ ਬਿਹਤਰ ਆਮਦਨੀ ਲਈ ਤਿਆਰ ਉਗਾਈਆਂ ਜਾਣ। 

ਵਿਪਿਨ ਯਾਦਵ ਇੱਕ ਉਦਾਹਰਨ ਹੈ ਕਿ ਕਿਵੇਂ ਭਾਰਤ ਦੇ ਨੌਜਵਾਨ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਖੇਤੀਬਾੜੀ ਦੇ ਭਵਿੱਖ ਨੂੰ ਬਚਾ ਰਹੇ ਹਨ।

ਸੰਦੇਸ਼
“ਖੇਤੀਬਾੜੀ ਦੇ ਖੇਤਰ ਵਿੱਚ ਕੁੱਝ ਵੀ ਨਵਾਂ ਸ਼ੁਰੂ ਕਰਨ ਤੋਂ ਪਹਿਲਾਂ, ਕਿਸਾਨਾਂ ਨੂੰ ਆਪਣੇ ਹੁਨਰ ਨੂੰ ਵਧਾਉਣ ਲਈ ਕੇ.ਵੀ.ਕੇ. ਤੋਂ ਸਿਖਲਾਈ ਲੈਣੀ ਚਾਹੀਦੀ ਹੈ ਅਤੇ ਆਪਣੇ ਆਪ ਸਿੱਖਿਅਤ ਬਣਾਉਣਾ ਚਾਹੀਦਾ ਹੈ।”
ਦੇਸ਼ ਨੂੰ ਬਿਹਤਰ ਆਰਥਿਕ ਵਿਕਾਸ ਲਈ ਖੇਤੀਬਾੜੀ ਦੇ ਖੇਤਰ ਵਿੱਚ ਉੱਦਮ ਕਰਨ ਵਾਲੇ ਹੋਰ ਨੌਜਵਾਨਾਂ ਅਤੇ ਰਚਨਾਤਮਕ ਦਿਮਾਗ਼ ਦੀ ਲੋੜ ਹੈ ਅਤੇ ਜੇਕਰ ਅਸੀਂ ਵਿਪਿਨ ਯਾਦਵ ਵਰਗੇ ਨੌਜਵਾਨ ਲੋਕਾਂ ਨੂੰ ਮਿਲਣਾ ਜਾਰੀ ਰੱਖਦੇ ਹਾਂ ਤਾਂ ਇਹ ਭਵਿੱਖ ਲਈ ਇੱਕ ਸਕਾਰਾਤਮਕ ਸੰਕੇਤ ਹੈ।

ਦੀਪਕਭਾਈ ਭਵਨਭਾਈ ਪਟੇਲ

ਪੂਰੀ ਕਹਾਣੀ ਪੜ੍ਹੋ

ਗੁਜਰਾਤ ਦੇ ਇੱਕ ਕਿਸਾਨ ਨੇ ਕਈ ਕਿਸਮਾਂ ਦੇ ਅੰਬ ਦੀ ਖੇਤੀ ਕਰਕੇ ਚੰਗਾ ਮੁਨਾਫ਼ਾ ਕਮਾਇਆ

ਅੱਜ, ਜੇ ਅਸੀਂ ਪ੍ਰਗਤੀਸ਼ੀਲ ਖੇਤੀ ਅਤੇ ਕਿਸਾਨਾਂ ਦੇ ਅਸਲ ਜ਼ਿੰਦਗੀ ਨੂੰ ਦੇਖਦੇ ਹਾਂ, ਤਾਂ ਫਿਰ ਤਕਨੀਕ ਵੱਲ ਇੱਕ ਸਾਫ਼ ਸੰਕੇਤ ਦਿਖਾਈ ਦਿੰਦਾ ਹੈ। ਕਿਸਾਨ ਦੀ ਸਫ਼ਲਤਾ ਅਤੇ ਉਸ ਦੇ ਫਾਰਮ ਨੂੰ ਸੁਚੱਜਾ ਬਣਾਉਣ ਵਿੱਚ ਟੈਕਨਾਲੋਜੀ ਦੀ ਪ੍ਰਮੁੱਖ ਭੂਮਿਕਾ ਹੈ। ਇਹ ਗੁਜਰਾਤ ਆਧਾਰਿਤ ਇੱਕ ਕਿਸਾਨ ਦੀ ਕਹਾਣੀ ਹੈ- ਦੀਪਕਭਾਈ ਭਵਨਭਾਈ ਪਟੇਲ(ਦੀਪਕਬਾਈ ਅਤੇ ਭਵਨਬਾਈ ਪਟੇਲ), ਉਸ ਨੇ ਵਧੀਆ ਖੇਤੀਬਾੜੀ ਉਤਪਾਦਕਤਾ ਪ੍ਰਾਪਤ ਕਰਨ ਲਈ ਆਧੁਨਿਕ ਖੇਤੀ ਤਕਨੀਕਾਂ ਨੂੰ ਆਪਣੇ ਆਸ਼ਾਵਾਦੀ ਵਿਵਹਾਰ ਨਾਲ ਜੋੜਿਆ ਅਤੇ ਅਤੇ ਆਪਣੀ ਮਿਹਨਤ ਦੇ ਸਦਕੇ ਉਹਨਾਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਜੋ ਉਹਨਾਂ ਦੇ ਪਿਤਾ ਅਤੇ ਦਾਦਾ-ਪੜਦਾਦਾ ਨੂੰ ਖੇਤੀ ਕਰਦੇ ਸਮੇਂ ਆਉਂਦੀਆਂ ਹਨ।

ਅੰਬ ਉਹ ਫਲ ਹੈ ਜਿਸ ਨੇ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਦੇ ਪਿੰਡ ਕਚਿਆਵਾੜੀ ਵਿੱਚ ਦੀਪਕਭਾਈ ਨੂੰ ਬਾਗਾਂ ਦਾ ਬਾਦਸ਼ਾਹ ਬਣਾਇਆ। ਦੀਪਕ ਭਾਈ ਨੂੰ 1991 ਵਿੱਚ ਆਪਣੇ ਪਿਤਾ ਤੋਂ 20 ਏਕੜ ਜ਼ਮੀਨ ਵਿਰਾਸਤ ਮਿਲੀ ਸੀ, ਉਸਨੇ ਵੱਖ-ਵੱਖ ਤਰ੍ਹਾਂ ਦੇ ਅੰਬ ਜਿਵੇਂ ਕਿ ਜੰਬੋ ਕੇਸਰ, ਲੰਗੜਾ, ਰਾਜਾਪੁਰੀ, ਐਲਫੋਨਸੋ, ਦਸ਼ਹਿਰੀ ਅਤੇ ਤੋਤਾਪੁਰੀ ਉਗਾਉਂਦੇ ਹਨ। ਸਮੇਂ ਦੇ ਨਾਲ ਹੌਲੀ-ਹੌਲੀ ਉਹਨਾਂ ਨੇ ਖੇਤੀ ਦੇ ਖੇਤਰ ਨੂੰ ਵਧਾ ਲਿਆ ਅਤੇ ਅੱਜ ਉਸਦਾ ਅੰਬਾਂ ਦੇ ਬਗ਼ੀਚੇ ਵਿੱਚ 125 ਏਕੜ ਜ਼ਮੀਨ ਤੇ 3000 ਤੋਂ 3200 ਅੰਬ ਦੇ ਦਰੱਖਤ ਹਨ, ਜਿਸ ਵਿੱਚ 65 ਏਕੜ ਜ਼ਮੀਨ ਆਪਣੀ ਹੈ ਅਤੇ 70 ਏਕੜ ਜ਼ਮੀਨ ਠੇਕੇ ‘ਤੇ ਹੈ।

ਸ਼ੁਰੂਆਤੀ ਖੇਤੀ ਦੇ ਅਭਿਆਸ ਅਤੇ ਲਾਗੂ ਕਰਨ:

ਖੈਰ, ਸ਼ੁਰੂਆਤ ਦਾ ਰਸਤਾ ਦੀਪਕਭਾਈ ਲਈ ਰਸਤਾ ਥੋੜ੍ਹਾ ਕਠੋਰ ਸੀ। ਉਹਨਾਂ ਨੇ ਸਬਜ਼ੀਆਂ ਅਤੇ ਅੰਬਾਂ ਦੇ ਅੰਤਰ ਫ਼ਸਲੀ ਕਰਕੇ ਆਪਣਾ ਖੇਤੀ ਦਾ ਉੱਦਮ ਸ਼ੁਰੂ ਕੀਤਾ ਪਰ ਮਜ਼ਦੂਰਾਂ ਦੀ ਘਾਟ ਕਾਰਨ ਅਤੇ ਆਮਦਨ ਘਟਣ ਕਾਰਨ, ਉਹਨਾਂ ਨੇ ਸਿਰਫ਼ ਅੰਬ ਦੀ ਖੇਤੀ ਕਰਨ ‘ਤੇ ਪੂਰਾ ਧਿਆਨ ਦੇਣ ਦਾ ਫੈਸਲਾ ਕੀਤਾ।

ਦੀਪਕਭਾਈ ਕਹਿੰਦੇ ਹਨ – ਖੇਤੀ ਕਰਦੇ ਹੋਏ ਮੈਨੂੰ ਜਿੱਥੇ ਵੀ ਆਪਣੀਆਂ ਗਲਤੀਆਂ ਦਾ ਅਹਿਸਾਸ ਹੁੰਦਾ, ਮੈਂ ਉਹਨਾਂ ਨੂੰ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ। ਗਿਆਨ ਅਤੇ ਅਨੁਭਵ ਦੀ ਕਮੀ ਦੇ ਕਾਰਨ, ਮੈਂ ਅੰਬ ਦੇ ਦਰਖਤਾਂ ਨੂੰ ਪਾਣੀ, ਖਾਦ ਦੀ ਜ਼ਿਆਦਾ ਮਾਤਰਾ ਦਾ ਪ੍ਰਯੋਗ ਕੀਤਾ ਅਤੇ ਬਗ਼ੀਚਿਆਂ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕੀਤੀ। ਪਰ ਇੱਕ ਵਾਰ ਜਦੋਂ ਮੈਂ ਰਿਸਰਚ ਅਤੇ ਖੇਤੀਬਾੜੀ ਕੇਂਦਰ ਨਾਲ ਸੰਪਰਕ ਵਿੱਚ ਆਇਆ, ਤਾਂ ਮੈਨੂੰ ਗਿਆਨ ਅਤੇ ਖੇਤੀ ਦੇ ਸਹੀ ਅਭਿਆਸਾਂ ਬਾਰੇ ਪਤਾ ਲੱਗਾ।”

ਖੇਤੀ ਦੇ ਸਹੀ ਅਭਿਆਸਾਂ ਦੀ ਪਾਲਣਾ ਕਰਨ ਦੇ ਨਤੀਜੇ ਪ੍ਰਾਪਤ ਕਰਨ ਤੋਂ ਬਾਅਦ, ਦੀਪਕ ਭਾਈ ਨੇ ਕਾਫੀ ਮਿਹਨਤ ਕਰਕੇ ਖੁਦ ਨੂੰ ਅੰਬਾਂ ਦੀ ਖੇਤੀ ਵਿੱਚ ਮਾਹਿਰ ਬਣਾ ਲਿਆ ਅਤੇ ਇਹ ਉਹ ਸਮਾਂ ਸੀ ਜਦੋਂ ਉਸਨੇ ਅੰਬ ਦੀ ਖੇਤੀ ਨੂੰ ਆਮਦਨ ਦਾ ਮੁੱਖ ਸਾਧਨ ਬਣਾਉਣ ਦਾ ਫੈਸਲਾ ਕੀਤਾ। ਉਸ ਤੋਂ ਬਾਅਦ ਉਨ੍ਹਾਂ ਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਹਨਾਂ ਨਿਰਦੇਸ਼ਾਂ ਅਤੇ ਸਲਾਹਾਂ ਦੀ ਪਾਲਣਾ ਕੀਤੀ, ਜੋ ਖੇਤੀਬਾੜੀ ਸੰਸਥਾਵਾਂ ਦੁਆਰਾ ਦਿੱਤੀਆਂ ਜਾਂਦੀਆਂ ਸਨ।

“ਮੈਂ ਆਪਣੇ ਗਿਆਨ ਨੂੰ ਵਧਾਉਣ ਲਈ ਵੱਖ-ਵੱਖ ਸਮਾਗਮਾਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚੋਂ ਕੁੱਝ ਨੂੰ ਔਰੰਗਾਬਾਦ ਦੇ ਗੰਨਾ ਰਿਸਰਚ ਕੇਂਦਰ, ਦਿੱਲੀ ਖੇਤੀਬਾੜੀ ਰਿਸਰਚ ਕੇਂਦਰ, ਜੈਪੁਰ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਆਯੋਜਿਤ ਕੀਤਾ ਗਿਆ ਸੀ। ਇਹਨਾਂ ਪ੍ਰੋਗਰਾਮਾਂ ਤੋਂ ਮੈਂ ਵੱਖ-ਵੱਖ ਫਲਾਂ, ਸਬਜ਼ੀਆਂ ਅਤੇ ਹੋਰ ਫ਼ਸਲਾਂ ਜਿਵੇਂ ਕਿ ਬਨਾਵਟੀ, ਅਨਾਰ, ਅੰਬ, ਚੀਕੂ, ਅਮਰੂਦ, ਆਮਲਾ, ਅਨਾਜ, ਕਣਕ ਅਤੇ ਸਬਜ਼ੀਆਂ ਬਾਰੇ ਖੇਤੀਬਾੜੀ ਬਾਰੇ ਬਹੁਤ ਗਿਆਨ ਲਿਆ।”

ਦੀਪਕ ਨੇ ਆਪਣੀ ਖੇਤੀਬਾੜੀ ਦੇ ਅਭਿਆਸਾਂ ਬਾਰੇ ਗਿਆਨ ਹੀ ਹਾਸਿਲ ਨਹੀਂ ਕੀਤਾ ਕੀਤਾ ਸਗੋਂ ਆਪਣੇ ਪੈਸੇ ਦਾ ਪ੍ਰਬੰਧ ਕਰਨਾ ਵੀ ਸਿਖਿਆ, ਜੋ ਕਿ ਹਰ ਕਿਸਾਨ ਨੂੰ ਟ੍ਰੈਕ ਕਰਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਉਸ ਨੇ ਆਪਣੀ ਆਮਦਨ ਅਤੇ ਖ਼ਰਚਿਆਂ ਦਾ ਰਿਕਾਰਡ ਰੱਖਣਾ ਸ਼ੁਰੂ ਕਰ ਦਿੱਤਾ। ਜੋ ਵੀ ਦੀਪਕਭਾਈ ਬੱਚਤ ਕਰਦੇ ਸਨ, ਬਾਅਦ ਵਿੱਚ ਉਸਨੂੰ ਨਵੀਂ ਜ਼ਮੀਨ ਖਰੀਦਣ ਲਈ ਵਰਤਦੇ।

ਮੰਡੀਕਰਨ:

ਮੰਡੀਕਰਨ ਸ਼ੁਰੂ ਕਰਨ ਵਿੱਚ ਮੁਸ਼ਕਿਲ ਸੀ, ਕਿਉਂਕਿ ਦੀਪਕਭਾਈ ਦੇ ਅੰਬਾਂ ਦੇ ਕਾਰੋਬਾਰ ਦਾ ਕੋਈ ਬਜ਼ਾਰ ਨਹੀ ਸੀ। ਵਪਾਰੀ ਅੰਬ ਦੇ ਉਤਪਾਦਨ ਲਈ ਬਹੁਤ ਘੱਟ ਕੀਮਤ ਦਿੰਦੇ ਸਨ ਜੋ ਉਸ ਨੂੰ ਸਵੀਕਾਰ ਨਹੀਂ ਸੀ। ਪਰ ਕੁੱਝ ਸਮੇਂ ਬਾਅਦ, ਦੀਪਕ ਸਹਿਕਾਰੀ ਮੰਡਲੀ ਦੇ ਸੰਪਰਕ ਵਿੱਚ ਆਇਆ ਅਤੇ ਫਿਰ ਉਸਨੇ ਸਹਿਕਾਰੀ ਫੈਡਰੇਸ਼ਨ ਦੇ ਨਾਲ ਮਿਲ ਕੇ ਅੰਬਾਂ ਦਾ ਜੂਸ ਪੈਕ ਕਰਨ ਦਾ ਫੈਸਲਾ ਕੀਤਾ। ਉਹਨਾਂ ਨੇ ਉਤਪਾਦ ਦੀ ਸਹੀ ਕੀਮਤ ਦੀਪਕ ਭਾਈ ਨੂੰ ਪੇਸ਼ ਕੀਤੀ, ਜਿਸ ਨਾਲ ਆਮਦਨ ਵਿੱਚ ਬਹੁਤ ਵੱਡਾ ਵਾਧਾ ਹੋਇਆ।

ਅੰਬ ਦੇ ਨਾਲ, ਦੀਪਕਭਾਈ ਨੇ ਫਾਰਮ ਦੇ ਕਿਨਾਰਾ ਦੇ ਨਾਲ ਕੇਲੇ, 250 ਕਾਲੀਪੱਟੀ ਚੀਕੂ ਅਤੇ ਨਾਰੀਅਲ ਦੇ ਦਰੱਖਤ ਲਗਾਏ, ਜਿਸ ਨਾਲ ੳਨ੍ਹਾਂ ਦੀ ਆਮਦਨ ਵਿੱਚ ਕਾਫੀ ਵਾਧਾ ਹੋਇਆ।

“ਅੰਬ ਦੇ ਦਰੱਖ਼ਤਾਂ ਦੀ ਦੇਖਭਾਲ ਕਰਨ ਦੀ ਲੋੜ ਹੈ ਜਿਸ ਵਿਚ ਪਾਣੀ, ਖਾਦ ਅਤੇ ਕੀਟਨਾਸ਼ਕ ਦੀ ਸਹੀ ਮਾਤਰਾ ਸ਼ਾਮਲ ਕਰਨੀ ਹੁੰਦੀ ਹੈ। ਇਸ ਦੇ ਇਲਾਵਾ, ਇਸ ਵਾਰੀ ਮੈਂ ਵਧੀਆ ਉਤਪਾਦਨ ਪ੍ਰਾਪਤ ਕਰਨ ਲਈ ਯੂਨੀਵਰਸਿਟੀ ਦੁਆਰਾ ਸਿਫ਼ਾਰਿਸ਼ ਕੀਤੀ ਗਈ ਵਧੀਆ ਪੈਦਾਵਾਰ ਵਾਲੇ ਦਰੱਖਤ ਲਗਾਏ। ਰੋਗਾਂ ਨੂੰ ਕਾਬੂ ਕਰਨ ਲਈ, ਮੈਂ ਯੂਨੀਵਰਸਿਟੀਆਂ ਦੁਆਰਾ ਸਿਫ਼ਾਰਿਸ਼ ਕੀਤੀਆਂ ਸਾਰੀਆਂ ਦਵਾਈਆਂ ਦੀ ਪਾਲਣਾ ਕਰਦਾ ਹਾਂ। ਮੈਂ ਸਮੇਂ-ਸਮੇਂ ‘ਤੇ ਦਰੱਖਤਾਂ ਨੂੰ ਵਧੀਆ ਢਾਂਚਾ ਦੇਣ ਲਈ ਫਲ ਦੀਆਂ ਸ਼ਾਖਾਵਾਂ ਨੂੰ ਛਾਂਗਦਾ ਹਾਂ। ਮੈਂ ਪਾਣੀ ਦੀ ਜਾਂਚ ਕਰਦਾ ਅਤੇ ਸਾਰੇ ਨੁਕਸਾਂ ਨੂੰ ਸੁਧਾਰਦਾ ਹਾਂ।”

ਦੀਪਕਭਾਈ ਦੀ ਸਫ਼ਲਤਾ ਨੂੰ ਦੇਖਣ ਦੇ ਬਾਅਦ, ਬਹੁਤ ਸਾਰੇ ਕਿਸਾਨ ਫਾਰਮ ਦਾ ਦੌਰਾ ਕਰਨ ‘ਤੇ ਜਾਣ ਲੈਂਦੇ ਹਨ ਕਿ ਉਹ ਆਪਣੇ ਫਾਰਮ ਵਿੱਚ ਕਿਸ ਤਰ੍ਹਾਂ ਦੀ ਆਧੁਨਿਕ ਤਕਨਾਲੋਜੀ ਅਤੇ ਢੰਗ ਅਪਣਾਉਂਦੇ ਹਨ। ਕਈ ਕਿਸਾਨ ਦੀਪਕਭਾਈ ਤੋਂ ਸਲਾਹ ਵੀ ਲੈਂਦੇ ਹਨ।

ਦੀਪਕ ਭਾਈ ਆਪਣੀ ਕਾਮਯਾਬੀ ਦਾ ਸਿਹਰਾ ਨਵਸਾਰੀ ਖੇਤੀਬਾੜੀ ਵਿਭਾਗ ਅਤੇ ਆਤਮਾ ਪ੍ਰੋਜੈਕਟ ਦੇ ਸਰ ਬੰਨ੍ਹਦੇ ਹਨ।  ਉਹਨਾਂ ਦੀ ਮਦਦ ਨਾਲ, ਦੀਪਕਭਾਈ ਨੇ ਆਪਣੇ ਫਾਰਮ ‘ਤੇ ਖੇਤੀ ਦੇ ਆਧੁਨਿਕ ਅਤੇ ਵਿਗਿਆਨਕ ਤਰੀਕਿਆਂ ਨੂੰ ਲਾਗੂ ਕੀਤਾ। ਉਹਨਾਂ ਨੇ ਜਾਣਕਾਰੀ ਨੂੰ ਇਕੱਠਾ ਕਰਨ ਦੇ ਇੱਕ ਵੀ ਸ੍ਰੋਤ ਨਹੀਂ ਛੱਡਿਆ।

“ਤੁਪਕਾ ਸਿੰਚਾਈ ਪਾਣੀ ਦੀ ਬੱਚਤ ਕਰਨ ਵਾਲੀ ਇੱਕ ਅਜਿਹੀ ਖੇਤੀ ਵਿਧੀ ਜਿਸ ਨੂੰ ਮੈਂ ਆਪਣੇ ਫਾਰਮ ਵਿੱਚ ਸਥਾਪਿਤ ਕੀਤਾ ਅਤੇ ਇਹ ਪਾਣੀ ਨੂੰ ਵੱਡੇ ਪੱਧਰ ‘ਤੇ ਬਚਾਉਣ ਵਿੱਚ ਮਦਦ ਕਰਦਾ ਹੈ। ਹੁਣ ਫਾਲਤੂ ਖ਼ਰਚੇ ਘੱਟ ਹੋ ਗਏ ਅਤੇ ਜ਼ਮੀਨ ਹੋਰ ਵੀ ਉਪਜਾਊ ਅਤੇ ਨਮ ਹੋ ਗਈ ਹੈ।”

ਇਸ ਸਾਰੇ ਸਮੇਂ ਦੌਰਾਨ, ਦੀਪਕਭਾਈ ਪਟੇਲ ਦੇ ਜੀਵਨ ਵਿੱਚ ਇੱਕ ਬੁਰਾ ਪਲ ਵੀ ਆਇਆ। 2013 ਵਿੱਚ, ਦੀਪਕ ਭਾਈ ਨੂੰ ਇਹ ਪਤਾ ਲੱਗਾ ਕਿ ਉਹ ਜੁਬਾਨ ਕੈਂਸਰ ਤੋਂ ਪੀੜਤ ਸਨ। ਇਸ ਤੋਂ ਠੀਕ ਹੋਣ ਲਈ ਉਹਨਾਂ ਨੇ ਆਪਰੇਸ਼ਨ ਕਰਵਾਇਆ ਅਤੇ ਸਰਜਰੀ ਦੌਰਾਨ ਉਹਨਾਂ ਦਾ ਜ਼ੁਬਾਨੀ ਭਾਗ ਹਟਾਇਆ ਗਿਆ। ਉਹ ਆਪਣੀ ਬੋਲਣ ਦੀ ਯੋਗਤਾ ਗੁਆ ਬੈਠੇ।

“ਪਰ ਉਨ੍ਹਾਂ ਨੇ ਕਦੇ ਵੀ ਆਪਣੀ ਅਪਾਹਜਤਾ ਨੂੰ ਆਪਣੀ ਜ਼ਿੰਦਗੀ ਦੀ ਅਸਮਰੱਥਾ ਵਿੱਚ ਤਬਦੀਲ ਨਹੀਂ ਹੋਣ ਦਿੱਤਾ।”

2017 ਵਿੱਚ, ਉਹਨਾਂ ਨੇ ਦੂਜਾ ਆਪਰੇਸ਼ਨ ਕਰਵਾਇਆ ਜਿਸ ਵਿੱਚ ਕੈਂਸਰ ਪੂਰੀ ਤਰ੍ਹਾਂ ਖਤਮ ਹੋ ਗਿਆ। ਅੱਜ ਉਹ ਇੱਕ ਸੁੰਦਰ ਤੰਦਰੁਸਤ ਆਦਮੀ ਹਨ ਜਿਸ ਵਿੱਚ ਸੁਪਨਿਆਂ ਨੂੰ ਪ੍ਰਾਪਤ ਕਰਨ ਦੇ ਮਜ਼ਬੂਤ ਪੱਕੇ ਇਰਾਦੇ ਹਨ।

ਪੁਰਸਕਾਰ ਅਤੇ ਪ੍ਰਾਪਤੀਆਂ:
ਸਾਲ 20014-15 ਵਿੱਚ ਦੀਪਕਭਾਈ ਨੂੰ “ATMA Best Farmer of Gujarat” ਦੇ ਤੌਰ ਤੇ ਸਨਮਾਨਿਤ ਕੀਤਾ ਗਿਆ ਸੀ।

ਇਹ ਜ਼ਿਕਰਯੋਗ ਹੈ ਕਿ ਬਾਗ਼ਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੀ ਸਫ਼ਲਤਾ ਨੇ ਉਹਨਾਂ ਨੂੰ 19 ਪੁਰਸਕਾਰ, ਸਰਟੀਫਿਕੇਟ, ਨਕਦ ਇਨਾਮ ਅਤੇ ਰਾਜ ਪੱਧਰ ‘ਤੇ ਟਰਾਫੀ ਜਿੱਤੀ ਹੈ।

ਸੰਦੇਸ਼
“ਯੂਨੀਵਰਸਿਟੀਆਂ ਦੁਆਰਾ ਦਿੱਤੇ ਗਏ ਸਹੀ ਢੰਗਾਂ ਦੀ ਪਾਲਣਾ ਕਰਕੇ ਬਾਗਬਾਨੀ ਕਰਨਾ ਆਮਦਨ ਦਾ ਇੱਕ ਚੰਗਾ ਸਰੋਤ ਹੈ। ਕਿਸਾਨਾਂ ਨੂੰ ਬਾਗਬਾਨੀ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਜੇਕਰ ਉਹ ਭਵਿੱਖ ਵਧੀਆ ਚਾਹੁੰਦੇ ਹਨ।”

ਮਨਜਿੰਦਰ ਸਿੰਘ, ਸਵਰਨ ਸਿੰਘ

ਪੂਰੀ ਕਹਾਣੀ ਪੜ੍ਹੋ

ਪਿਤਾ ਵੱਲੋਂ ਸ਼ੁਰੂ ਕੀਤਾ ਗਿਆ ਪੋਲਟਰੀ ਫਾਰਮ ਦਾ ਧੰਦਾ, ਜਿਸ ਨੂੰ ਪਿਤਾ-ਪੁੱਤਰ ਰਲ ਕੇ ਅੱਗੇ ਲੈ ਕੇ ਜਾ ਰਹੇ ਹਨ

ਹਰ ਕੋਈ ਭਾਰਤ ਦੇ ਵਿੱਚ ਹੋਏ 1984 ਦੇ ਇਤਿਹਾਸ ਨੂੰ ਜਾਣਦਾ ਹੈ, ਇਹ ਪੰਜਾਬ ਦਾ ਉਦਾਸ ਯੁੱਗ ਸੀ ਜਦੋਂ ਸਿੱਖ ਕਤਲੇਆਮ ਦਾ ਮੁੱਖ ਨਿਸ਼ਾਨਾ ਸਨ। ਇਹ ਕਹਾਣੀ ਇਕ ਆਮ ਆਦਮੀ – ਸਵਰਣ ਸਿੰਘ ਦੀ ਹੈ ਜੋ ਉਸੇ ਹਾਲਾਤ (1984) ਤੋਂ ਸੰਘਰਸ਼ ਕਰ ਰਿਹਾ ਹੈ ਅਤੇ ਭਵਿੱਖ ਵਿਚ ਬਚਾਅ ਲਈ ਸਿਰਫ਼ 2.5 ਏਕੜ ਦੀ ਜ਼ਮੀਨ ਜਾਇਦਾਦ ਜ਼ਮੀਨ ਸੀ । ਸਵਰਣ ਸਿੰਘ ਜੀ ਦੇ ਕੁੱਝ ਸੁਪਨੇ ਵੀ ਸਨ, ਜੋ ਉਹ ਪੂਰਾ ਕਰਨਾ ਚਾਹੁੰਦੇ ਸਨ ਅਤੇ ਇਸ ਲਈ ਉਹਨਾਂ ਨੇ 12 ਅਤੇ ਬੀ.ਏ. (ਬੈਚਲਰ ਆੱਫ਼ ਆਰਟਸ) ਦੇ ਬਾਅਦ ਉੱਚ ਪੜ੍ਹਾਈ (ਮਾਸਟਰਜ਼) ਕਰਨ ਦਾ ਇਰਾਦਾ ਪੱਕਾ ਕੀਤਾ ਸੀ। ਪਰ ਹੋ ਸਕਦਾ ਹੈ ਕਿ ਉਹਨਾਂ ਦੀ ਕਿਸਮਤ ਦਾ ਕੋਈ ਹੋਰ ਫੈਸਲਾ ਸੀ। ਸਾਲ 1983 ਵਿੱਚ, ਜਦੋ ਪੰਜਾਬ ਦੇ ਨੌਜਵਾਨ ਲੋਕਤੰਤਰ ਦੇ ਖ਼ਿਲਾਫ਼ ਕ੍ਰਾਂਤੀ ਦੇ ਮਾਹੌਲ ਦੇ ਸਿਖਰ ‘ਤੇ ਸਨ, ਉਸ ਸਮੇਂ ਸਾਧਾਰਣ ਲੋਕਾਂ ਲਈ ਕੁੱਝ ਕਰਨਾ ਸੌਖਾ ਨਹੀਂ ਸੀ ਅਤੇ ਸਵਰਣ ਸਿੰਘ ਨੇ ਆਪਣੀ ਪੜ੍ਹਾਈ ਨੂੰ ਮੱਧ ਵਿਚ ਛੱਡਣ ਅਤੇ ਘਰ ਵਿਚ ਕੁੱਝ ਕਰਨ ਦਾ ਫ਼ੈਸਲਾ ਕੀਤਾ।

ਜਦੋਂ ਰੌਲਾ ਸ਼ਾਂਤ ਹੋ ਰਿਹਾ ਸੀ, ਤਾਂ ਉਸ ਸਮੇਂ ਸਵਰਣ ਸਿੰਘ ਆਪਣੀ ਜ਼ਿੰਦਗੀ ਵਿੱਚ ਤਰੱਕੀ ਕਰਨ ਲਈ ਹਰੇਕ ਨੌਕਰੀ ਦੇ ਪਿੱਛੇ ਭੱਜਿਆ, ਪਰ ਕੁੱਝ ਵੀ ਉਸ ਦੇ ਹੱਥ ਵਿਚ ਨਾ ਆਇਆ। ਅਖ਼ੀਰ ਵਿੱਚ, ਉਸਨੇ ਆਪਣੇ ਗੁਆਂਢੀਆਂ ‘ਤੇ ਹੋਰ ਕਈ ਪੋਲਟਰੀ ਕਿਸਾਨਾਂ ਤੋਂ ਪ੍ਰੇਰਿਤ ਹੋ ਕੇ ਪੋਲਟਰੀ ਫਾਰਮਿੰਗ ਸ਼ੁਰੂ ਕਰਨ ਦਾ ਫੈਸਲਾ ਕੀਤਾ। ਅਤੇ 1990 ਵਿੱਚ, ਲਗਭਗ 2 ਦਹਾਕੇ ਪਹਿਲਾਂ ਸਹੋਤਾ ਪੋਲਟਰੀ ਪਾਲਣ ਫਾਰਮ ਦੀ ਸਥਾਪਨਾ ਕੀਤੀ। ਉਸ ਨੇ 1000 ਪੰਛੀਆਂ ਨਾਲ ਆਪਣਾ ਵਾਪਾਰ ਸ਼ੁਰੂ ਕੀਤਾ ਅਤੇ ਚਾਰ ਮੰਜ਼ਲਾ ਸ਼ੈੱਡ ਬਣਾਈ ਜਿਸ ਦੀ ਲੰਬਾਈ 50 ਫੁੱਟ ਅਤੇ ਚੌੜਾਈ 35 ਫੁੱਟ ਸੀ। ਉਸਨੇ ਉਸ ਸਮੇਂ 1000 ਪੰਛੀਆਂ ‘ਤੇ 70,000 ਰੁਪਏ ਲੋਨ ਲੈ ਕੇ ਲਗਾਏ। ਜਿਸ ‘ਤੇ ਉਹਨਾਂ ਨੂੰ 25% ਦੀ ਸਬਸਿਡੀ ਸਰਕਾਰ ਤੋਂ ਮਿਲੀ। ਉਸ ਤੋਂ ਬਾਅਦ ਉਸ ਨੇ ਸਰਕਾਰ ਤੋਂ ਕਦੇ ਵੀ ਕਰਜ਼ਾ ਨਹੀਂ ਲਿਆ।

1991 ਵਿੱਚ, ਉਹਨਾਂ ਦਾ ਵਿਆਹ ਹੋ ਗਿਆ ਅਤੇ ਉਹਨਾਂ ਨੇ ਪੋਲਟਰੀ ਦੇ ਵਾਪਾਰ ਵਿੱਚ ਚੰਗੀ ਸ਼ੁਰੂਆਤ ਕੀਤੀ। ਉਸ ਨੇ ਹੈਚਰੀ ਵਿੱਚ ਵੀ ਨਿਵੇਸ਼ ਕੀਤਾ। ਹੌਲੀ-ਹੌਲੀ ਜਦੋਂ ਉਸ ਦਾ ਪੁੱਤਰ ਮਨਜਿੰਦਰ ਸਿੰਘ ਵੱਡਾ ਹੋਇਆ, ਤਾਂ ਉਸ ਨੇ ਆਪਣੇ ਪਿਤਾ ਦੇ ਕਾਰੋਬਾਰ ਵਿੱਚ ਉਹਨਾਂ ਦੀ ਸਹਾਇਤਾ ਕਰਨ ਦਾ ਫੈਸਲਾ ਕੀਤਾ। ਉਸ ਨੇ ਆਪਣੀ ਪੜ੍ਹਾਈ ਅੱਧ ਵਿੱਚ (12ਵੀਂ) ਛੱਡ ਦਿੱਤੀ ਅਤੇ ਆਪਣੇ ਪਿਤਾ ਦੇ ਕਾਰੋਬਾਰ ਵਿੱਚ ਕੰੰਮ ਕਰਨਾ ਸ਼ੁਰੂ ਕੀਤਾ। ਪੋਲਟਰੀ ਦੇ ਕਾਰੋਬਾਰ ਵਿੱਚ ਮਨਜਿੰਦਰ ਸਿੰਘ ਦਾ ਪ੍ਰਵੇਸ਼ ਕਰਨ ਦਾ ਮਤਲਬ ਇਹ ਨਹੀਂ ਸੀ ਕਿ ਸਵਰਣ ਸਿੰਘ ਇਸ ਤੋਂ ਸੇਵਾ ਮੁਕਤ ਹੋ ਗਏ। ਸਵਰਣ ਸਿੰਘ ਹਮੇਸ਼ਾ ਆਪਣੇ ਪੁੱਤਰ ਦੇ ਕੋਲ ਖੜ੍ਹੇ ਸਨ ਤਾਂ ਜੋ ਉਸ ਨੂੰ ਪੋਲਟਰੀ ਫਾਰਮਿੰਗ ਦੇ ਹਰ ਕਦਮ ‘ਤੇ ਰਾਹ ਦਿਖਾ ਸਕਣ।

ਸਵਰਣ ਸਿੰਘ- “ਮੈਂ ਆਪਣੇ ਪਰਿਵਾਰ ਦੀ ਸਹਾਇਤਾ ਤੋਂ ਬਿਨਾ ਆਪਣੀ ਜ਼ਿੰਦਗੀ ਵਿੱਚ ਇਸ ਮੰਜ਼ਿਲ ‘ਤੇ ਕਦੇ ਨਹੀਂ ਸੀ ਪਹੁੰਚਣਾ। ਪੋਲਟਰੀ ਇੱਕ ਚੰਗਾ ਅਨੁਭਵ ਹੈ ਅਤੇ ਮੈਂ ਹਰ ਮਹੀਨੇ ਪੋਲਟਰੀ ਤੋਂ 50-60 ਹਜ਼ਾਰ ਰੁਪਏ ਦਾ ਚੰਗਾ ਲਾਭ ਕਮਾ ਰਿਹਾ ਹਾਂ। ਕਿਸਾਨ ਆਸਾਨੀ ਨਾਲ ਪੋਲਟਰੀ ਦੀ ਖੇਤੀ ਨੂੰ ਚੁਣ ਸਕਦਾ ਹੈ ਅਤੇ ਇਸ ਤੋਂ ਚੰਗਾ ਮੁਨਾਫ਼ਾ ਵੀ ਕਮਾ ਸਕਦਾ ਹੈ।”

ਮੌਜੂਦਾ ਸਮੇਂ, ਮਨਜਿੰਦਰ ਸਿੰਘ (27 ਸਾਲ) ਆਪਣੇ ਪਿਤਾ ਅਤੇ 2 ਮਜ਼ਦੂਰਾਂ ਨਾਲ ਪੂਰੇ ਫਾਰਮ ਨੂੰ ਸੰਭਾਲ ਰਿਹਾ ਹੈ। ਉਹ ਆਪਣੀ ਜ਼ਮੀਨ ‘ਤੇ ਸਬਜ਼ੀਆਂ, ਕਣਕ, ਮੱਕੀ, ਝੋਨਾ ਅਤੇ ਚਾਰਾ ਉਗਾਉਂਦੇ ਹਨ। ਚਾਰੇ ਦੀ ਫ਼ਸਲ ਤੋਂ ਬਾਅਦ, ਉਹ ਚੂਚਿਆਂ ਦੇ ਲਈ ਫੀਡ ਤਿਆਰ ਕਰਦੇ ਹਨ ਅਤੇ ਕਈ ਵਾਰ ” ਸੰਪੂਰਨ ਬ੍ਰਾਂਡ ਦੀ ਫੀਡ ਬਾਜ਼ਾਰ ਤੋਂ ਵੀ ਖਰੀਦਦੇ ਹਨ। ਉਹਨਾਂ ਦੇ ਕੋਲ ਘਰੇਲੂ ਉਪਯੋਗ ਦੇ ਲਈ ਦੋ ਮੱਝਾਂ ਵੀ ਹਨ।

ਮਨਜਿੰਦਰ- “ਨੁਕਸਾਨ ਅਤੇ ਕੁਦਰਤੀ ਆਫ਼ਤਾਂ ਤੋਂ ਬਚਣ ਲਈ, ਅਸੀਂ ਚੂਚੇ ਅਤੇ ਸ਼ੈੱਡ ਦੀ ਸਹੀ ਸਾਂਭ ਸੰਭਾਲ ਕਰਦੇ ਹਾਂ। ਅਸੀਂ ਸ਼ੈੱਡ ਵਿੱਚ ਕਿਸੇ ਕਿਸਮ ਦੀ ਬਿਮਾਰੀ ਤੋਂ ਬਚਣ ਲਈ ਆਪਣੇ ਨਵੇਂ ਪੰਛੀਆਂ ਨੂੰ ਸਮੇਂ- ਸਮੇਂ ਟੀਕਾ ਲਗਾਉਂਦੇ ਹਾਂ। ਅਸੀਂ ਜੀਵ ਸੁਰੱਖਿਆ ਦੀ ਵੀ ਸੰਭਾਲ ਕਰਦੇ ਹਾਂ, ਕਿਉਂਕਿ ਇਹ ਮੁੱਖ ਸਿਧਾਂਤ ਹਨ ਜਿਸ ‘ਤੇ ਪੋਲਟਰੀ ਖੇਤੀ ਆਧਾਰਿਤ ਹੈ।”

ਉਪਕਰਣ:

ਵਰਤਮਾਨ ਵਿੱਚ, ਸਹੋਤਾ ਪੋਲਟਰੀ ਫਾਰਮ ਵਿੱਚ 3 ਚੂਚੇ ਇਨਕਿਊਬੇਟਰ ਹਨ, ਜਿਹਨਾਂ ਵਿੱਚ ਇੱਕ ਫੀਡ ਮਸ਼ੀਨਰੀ ਹੈ ਜੋ ਸਵਰਨ ਸਿੰਘ ਨੇ ਸ਼ਾਹਕੋਟ ਤੋਂ ਸਵੈ-ਤਿਆਰ ਕਾਰਵਾਈ ਸੀ। ਉਹ ਚੂਚਿਆਂ ਦੇ ਲਈ ਰੋਜ਼ਾਨਾ 2.5 ਕੁਇੰਟਲ ਫੀਡ ਤਿਆਰ ਕਰਦੇ ਹਨ। ਉਹਨਾਂ ਦੇ ਕੋਲ 2 ਜਨਰੇਟਰ, ਫੀਡਰ ਅਤੇ ਡ੍ਰਿੰਕਰ ਵੀ ਹਨ।

ਮਾਰਕੀਟਿੰਗ ਅਤੇ ਕਾਰੋਬਾਰ:
ਉਹਨਾਂ ਲਈ ਮਾਰਕੀਟਿੰਗ ਕਰਨਾ ਮੁਸ਼ਕਿਲ ਨਹੀਂ ਹੈ, ਕਿਉਂਕਿ ਉਹ 4000 ਪੰਛੀ ਚਾਰ ਦਿਨਾਂ ਵਿੱਚ ਵੇਚਦੇ ਹਨ। ਇੱਕ ਪੰਛੀ ਹਰ ਸਾਲ 200 ਅੰਡੇ ਦਿੰਦਾ ਹੈ ਅਤੇ ਇੱਕ ਸਾਲ ਦੇ ਬਾਅਦ ਹਰ ਪੰਛੀ ਅੰਡੇ ਦੇਣ ਵਾਲੇ ਪੰਛੀ ਦੀ ਥਾਂ ਲੈਂਦਾ ਹੈ। ਇਹਨਾਂ ਨੂੰ ਵੇਚਣ ਦੀ ਕੀਮਤ 25 ਰੁਪਏ / ਪ੍ਰਤੀ ਚੂਚਾ ਹੈ, ਜੋ ਕਿ ਉਹਨਾਂ ਨੂੰ ਕਾਫੀ ਲਾਭ ਦਿੰਦੇ ਹਨ।

ਭਵਿੱਖ ਦੀ ਯੋਜਨਾ:
ਉਹ ਭਵਿੱਖ ਵਿੱਚ ਡੇਅਰੀ ਫਾਰਮਿੰਗ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ।

ਸੰਦੇਸ਼:

ਖੇਤੀਬਾੜੀ ਦੇ ਖੇਤਰ ਵਿੱਚ ਤੁਸੀਂ ਜੋ ਵੀ ਕਰੋ, ਇਸ ਨੂੰ ਸਮਰਪਣ ਨਾਲ ਕਰੋ ਕਿਉਂਕਿ ਮਿਹਨਤ ਨਾਲ ਕੀਤਾ ਗਿਆ ਕੰਮ ਹਮੇਸ਼ਾ ਅਦਾਇਗੀ ਕਰਦਾ ਹੈ.

ਲਵਪ੍ਰੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਸ B.Tech ਗ੍ਰੈਜੂਏਟ ਨੌਜਵਾਨ ਦੀ ਵੱਧਦੀ ਹੋਈ ਦਿਲਚਸਪੀ ਨੇ ਉਸ ਨੂੰ ਆਪਣੇ ਫੁੱਲ ਟਾਈਮ ਰੁਜ਼ਗਾਰ ਦੇ ਤੌਰ ‘ਤੇ ਖੇਤੀਬਾੜੀ ਨੂੰ ਚੁਣਨ ਲਈ ਪ੍ਰੇ੍ਰਿਤ ਕੀਤਾ

ਮਿਲੋ ਲਵਪ੍ਰੀਤ ਸਿੰਘ ਨਾਲ, ਇਕ ਨੌਜਵਾਨ ਜਿਸ ਦੇ ਹੱਥ ਵਿੱਚ B.Tech. ਦੀ ਡਿਗਰੀ ਹੋਣ ਦੇ ਬਾਵਜੂਦ ਉਸ ਨੇ ਡੈਸਕ ਨੌਕਰੀ ਅਤੇ ਆਰਾਮਦਾਇਕ ਸ਼ਹਿਰੀ ਜੀਵਨ ਜਿਉਣ ਦੀ ਥਾਂ ਪਿੰਡ ਵਿੱਚ ਰਹਿ ਕੇ ਖੁਸ਼ਹਾਲੀ ਹਾਸਿਲ ਕਰਨ ਨੂੰ ਚੁਣਿਆ।

ਸੰਗਰੂਰ ਦੇ ਜ਼ਿਲ੍ਹਾ ਹੈੱਡਕੁਆਰਟਰ ਤੋਂ 20 ਕਿਲੋਮੀਟਰ ਦੀ ਦੂਰੀ ‘ਤੇ ਭਵਾਨੀਗੜ੍ਹ ਤਹਿਸੀਲ ਵਿੱਚ ਪੈਂਦੇ ਪਿੰਡ ਕਪਿਆਲ ਵਿੱਚ ਲਵਪ੍ਰੀਤ ਸਿੰਘ ਆਪਣੇ ਪਿਤਾ, ਦਾਦਾ ਜੀ, ਮਾਤਾ ਅਤੇ ਭੈਣ ਨਾਲ ਰਹਿੰਦੇ ਹਨ।

2008-09 ਵਿੱਚ ਲਵਪ੍ਰੀਤ ਨੇ ਖੇਤੀਬਾੜੀ ਦੇ ਖੇਤਰ ਵਿੱਚ ਆਪਣੀ ਵੱਧਦੀ ਦਿਲਚਸਪੀ ਕਾਰਨ 1 ਏਕੜ ਦੀ ਜ਼ਮੀਨ ‘ਤੇ ਕਣਕ ਦੀ ਜੈਵਿਕ ਖੇਤੀ ਸ਼ੁਰੂ ਕੀਤੀ, ਬਾਕੀ ਦੀ ਜ਼ਮੀਨ ਹੋਰ ਕਿਸਾਨਾਂ ਨੂੰ ਦੇ ਦਿੱਤੀ ਕਿਉਂਕਿ ਲਵਪ੍ਰੀਤ ਦੇ ਪਰਿਵਾਰ ਲਈ ਖੇਤੀਬਾੜੀ ਆਮਦਨੀ ਦਾ ਮੁੱਖ ਸ੍ਰੋਤ ਕਦੇ ਨਹੀਂ ਸੀ। ਇਸ ਤੋਂ ਇਲਾਵਾ ਲਵਪ੍ਰੀਤ ਦੇ ਪਿਤਾ ਜੀ, ਸ. ਸੰਤਪਾਲ ਸਿੰਘ ਜੀ ਦੁਬਈ ਵਿੱਚ ਜਾ ਵਸੇ ਸਨ ਅਤੇ ਉਨ੍ਹਾਂ ਕੋਲ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਧੀਆ ਨੌਕਰੀ ਅਤੇ ਆਮਦਨੀ ਦੋਨੋਂ ਹੀ ਸਨ।

ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਲਵਪ੍ਰੀਤ ਦੀ ਦਿਲਚਸਪੀ ਹੋਰ ਵਧੀ ਅਤੇ ਮਾਤ-ਭੂਮੀ ਨੇ ਉਸ ਨੂੰ ਵਾਪਸ ਬੁਲਾ ਲਿਆ। ਜਲਦੀ ਹੀ ਡਿਗਰੀ ਪੂਰੀ ਕਰਨ ਦੇ ਬਾਅਦ ਉਸ ਨੇ ਖੇਤੀ ਵੱਲ ਨੂੰ ਵੱਡਾ ਕਦਮ ਚੁੱਕਣ ਬਾਰੇ ਸੋਚਿਆ। ਉਸਨੇ ਪੰਜਾਬ ਐਗਰੋ ਦੁਆਰਾ ਆਪਣੇ ਖੇਤ ਦੀ ਮਿੱਟੀ ਦੀ ਜਾਂਚ ਕਰਵਾਈ ਅਤੇ ਕਿਸਾਨਾਂ ਤੋਂ ਆਪਣੀ ਜ਼ਮੀਨ ਵਾਪਿਸ ਲੈ ਲਈ।

ਅਗਲੀ ਫ਼ਸਲ ਜਿਸਦੀ ਲਵਪ੍ਰੀਤ ਨੇ ਆਪਣੀ ਜ਼ਮੀਨ ‘ਤੇ ਜੈਵਿਕ ਰੂਪ ਨਾਲ ਖੇਤੀ ਕੀਤੀ ਸੀ, ਉਹ ਸੀ ਹਲਦੀ ਅਤੇ ਨਾਲ ਹੀ ਉਸ ਨੇ ਖੁਦ ਹਲਦੀ ਦੀ ਪ੍ਰੋਸੈਸਿੰਗ ਵੀ ਸ਼ੁਰੂ ਕੀਤੀ। ਉਸਨੇ ਇੱਕ ਏਕੜ ਵਿੱਚ ਹਲਦੀ ਅਤੇ 4 ਏਕੜ ਵਿੱਚ ਕਣਕ-ਝੋਨੇ ਦੀ ਫ਼ਸਲ ਉਗਾਉਣੀ ਸ਼ੁਰੂ ਕੀਤੀ। ਪਰ ਲਵਪ੍ਰੀਤ ਦੇ ਪਰਿਵਾਰ ਨੂੰ ਜੈਵਿਕ ਖੇਤੀ ਨੂੰ ਅਪਣਾਉਣਾ ਪੂਰੀ ਤਰ੍ਹਾਂ ਨਾਲ ਸਵੀਕਾਰ ਨਹੀਂ ਸੀ। 2010 ਵਿੱਚ ਜਦੋਂ ਉਸ ਦੇ ਪਿਤਾ ਦੁਬਈ ਤੋਂ ਵਾਪਿਸ ਆਏ ਤਾਂ ਉਹ ਜੈਵਿਕ ਖੇਤੀ ਦੇ ਖ਼ਿਲਾਫ਼ ਸੀ, ਕਿਉਂਕਿ ਉਹਨਾਂ ਦੇ ਵਿਚਾਰ ਵਿੱਚ ਜੈਵਿਕ ਉਪਜ ਦੀ ਘੱਟ ਉਤਪਾਦਕਤਾ ਸੀ, ਪਰ ਬਹੁਤ ਸਾਰੀਆਂ ਆਲੋਚਨਾਵਾਂ ਅਤੇ ਬੁਰੇ ਸ਼ਬਦਾਂ ਵਿੱਚ ਲਵਪ੍ਰੀਤ ਦੇ ਦ੍ਰਿੜ ਇਰਾਦੇ ਨੂੰ ਹਿਲਾਉਣ ਦੀ ਸ਼ਕਤੀ ਨਹੀਂ ਸੀ।

ਆਪਣੀ ਆਮਦਨ ਨੂੰ ਵਧਾਉਣ ਲਈ ਲਵਪ੍ਰੀਤ ਨੇ ਕਣਕ ਦੀ ਜਗ੍ਹਾ ਵੱਡੇ ਪੈਮਾਨੇ ਤੇ ਹਲਦੀ ਦੀ ਖੇਤੀ ਕਰਨ ਦਾ ਫੈਸਲਾ ਲਿਆ। ਹਲਦੀ ਦੀ ਪ੍ਰੋਸੈਸਿੰਗ ਵਿੱਚ ਉਸ ਨੇ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਕਿਉਂਕਿ ਉਸ ਕੋਲ ਇਸ ਦੀ ਜ਼ਿਆਦਾ ਜਾਣਕਾਰੀ ਅਤੇ ਅਨੁਭਵ ਨਹੀਂ ਸੀ। ਪਰ ਉਹ ਆਪਣੇ ਯਤਨਾਂ ਅਤੇ ਮਾਹਿਰਾਂ ਦੀ ਸਲਾਹ ਨਾਲ ਕਈ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਕਾਬਿਲ ਹੋਇਆ। ਉਸ ਨੇ ਉਤਪਾਦਕਤਾ ਅਤੇ ਫ਼ਸਲ ਦੀ ਗੁਣਵੱਤਾ ਵਧਾਉਣ ਲਈ ਗਾਂ ਅਤੇ ਮੱਝ ਦੇ ਗੋਹੇ ਨੂੰ ਖਾਦ ਦੇ ਰੂਪ ਵਿਚ ਪ੍ਰਯੋਗ ਕਰਨਾ ਸ਼ੁਰੂ ਕੀਤਾ।

ਨਤੀਜਾ ਦੇਖਣ ਤੋਂ ਬਾਅਦ ੳਸ ਦੇ ਪਿਤਾ ਨੇ ਵੀ ਖੇਤੀ ਵਿਚ ਉਸਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਇਥੋਂ ਤੱਕ ਕਿ ਉਨ੍ਹਾਂ ਨੇ ਪੰਜਾਬ ਐਗਰੋ ਤੋਂ ਵੀ ਹਲਦੀ ਪਾਊਡਰ ਦਾ ਜੈਵਿਕ ਪ੍ਰਮਾਣ ਪੱਤਰ ਪ੍ਰਾਪਤ ਕਰਨ ਲਈ ਸੰਪਰਕ ਕੀਤਾ ਅਤੇ ਇਸ ਸਾਲ ਦੇ ਅੰਤ ਵਿੱਚ ਉਹਨਾਂ ਨੂੰ ਇਹ ਪ੍ਰਾਪਤ ਹੋ ਜਾਵੇਗਾ। ਵਰਤਮਾਨ ਵਿੱਚ ਉਹ ਪੂਰੀ ਤਰ੍ਹਾਂ ਹਲਦੀ ਦੀ ਖੇਤੀ ਅਤੇ ਪ੍ਰੋਸੈਸਿੰਗ ਦੇ ਕੰਮ ਵਿੱਚ ਜੁਟੇ ਹਨ। ਜਦੋਂ ਵੀ ਉਹਨਾਂ ਨੂੰ ਸਮਾਂ ਮਿਲਦਾ ਹੈ, ਤਾਂ ਉਹ PAU ਦਾ ਦੌਰਾ ਕਰਦੇ ਹਨ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦੁਆਰਾ ਲਿਖੀਆਂ ਗਈਆਂ ਕਿਤਾਬਾਂ ਪੜ੍ਹਦੇ ਹਨ ਤਾਂ ਕਿ ਉਹਨਾਂ ਦੀ ਖੇਤੀ ਵਿੱਚ ਸਾਕਾਰਾਤਮਕ ਨਤੀਜੇ ਆਉਣ। ਪੰਜਾਬ ਐਗਰੋ ਉਹਨਾਂ ਨੂੰ ਲੋੜੀਂਦੀ ਜਾਣਕਾਰੀ ਦੇ ਕੇ ਮਦਦ ਕਰਦਾ ਹੈ ਅਤੇ ਉਹਨਾਂ ਨੂੰ ਹੋਰ ਅਗਾਂਹਵਧੂ ਕਿਸਾਨਾਂ ਨਾਲ ਮਿਲਾਉਂਦਾ ਹੈ, ਜੋ ਜੈਵਿਕ ਖੇਤੀ ਵਿੱਚ ਕੰਮ ਕਰ ਰਹੇ ਹਨ। ਹਲਦੀ ਤੋਂ ਇਲਾਵਾ ਉਹ ਛੋਟੇ ਪੱਧਰ ‘ਤੇ ਕਣਕ, ਝੋਨੇ, ਮੱਕੀ ਅਤੇ ਬਾਜਰੇ ਦੀ ਖੇਤੀ ਵੀ ਕਰਦੇ ਹਨ।

ਭਵਿੱਖ ਦੀਆਂ ਯੋਜਨਾਵਾਂ:
ਉਹ ਭਵਿੱਖ ਵਿੱਚ ਹਲਦੀ ਦੀ ਖੇਤੀ ਅਤੇ ਪ੍ਰੋਸੈਸਿੰਗ ਦੇ ਕੰਮ ਦਾ ਵਿਸਥਾਰ ਕਰਨਾ ਚਾਹੁੰਦੇ ਹਨ ਅਤੇ ਜੈਵਿਕ ਖੇਤੀ ਕਰ ਰਹੇ ਕਿਸਾਨਾਂ ਦਾ ਇੱਕ ਗਰੁੱਪ ਬਣਾਉਣਾ ਚਾਹੁੰਦੇ ਹਨ। ਗਰੁੱਪ ਦੇ ਵਰਤਣ ਲਈ ਸਧਾਰਣ ਮਸ਼ੀਨਾਂ ਖਰੀਦਣਾ ਚਾਹੁੰਦੇ ਹਨ ਅਤੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਹਿਯੋਗ ਦੇਣਾ ਚਾਹੁੰਦੇ ਹਨ। 

ਸੰਦੇਸ਼
ਇੱਕ ਸੰਦੇਸ਼ ਜੋ ਮੈਂ ਕਿਸਾਨਾਂ ਨੂੰ ਦੇਣਾ ਚਾਹੁੰਦਾ ਹਾਂ ਉਹ ਹੈ ਕਿ ਵਾਤਾਵਰਣ ਨੂੰ ਬਚਾਉਣ ਲਈ ਜੈਵਿਕ ਖੇਤੀ ਬਹੁਤ ਮਹੱਤਵਪੂਰਣ ਹੈ। ਸਾਰਿਆਂ ਨੂੰ ਜੈਵਿਕ ਖੇਤੀ ਕਰਨੀ ਚਾਹੀਦੀ ਹੈ ਅਤੇ ਜੈਵਿਕ ਖਾਣਾ ਚਾਹੀਦਾ ਹੈ, ਇਸ ਪ੍ਰਕਾਰ ਪ੍ਰਦੂਸ਼ਣ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।

ਕਰਮਜੀਤ ਕੌਰ ਦਾਨੇਵਾਲੀਆ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਮਹਿਲਾ ਨੇ ਵਿਆਹ ਤੋਂ ਬਾਅਦ ਵੀ ਖੇਤੀ ਪ੍ਰਤੀ ਜਨੂਨ ਨੂੰ ਘੱਟ ਨਾ ਹੋਣ ਦਿੱਤਾ ਅਤੇ ਅੱਜ ਸਫ਼ਲਤਾਪੂਰਵਕ ਇਸ ਕਾਰੋਬਾਰ ਨੂੰ ਚਲਾ ਰਹੀ ਹੈ

ਆਮ ਤੌਰ ‘ਤੇ ਭਾਰਤ ਵਿੱਚ ਜਦੋਂ ਧੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਪਤੀ ਦੇ ਘਰ ਭੇਜ ਦਿੱਤਾ ਜਾਂਦਾ ਹੈ, ਤਾਂ ਉਹ ਵਿਆਹ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਇੰਨੀਆਂ ਰੁੱਝ ਜਾਂਦੀਆਂ ਹਨ ਕਿ ਉਹ ਆਪਣੀ ਦਿਲਚਸਪੀ ਅਤੇ ਆਪਣੇ ਸ਼ੌਂਕ ਬਾਰੇ ਭੁੱਲ ਜਾਂਦੀਆਂ ਹਨ। ਉਹ ਘਰ ਦੀ ਚਾਰ-ਦੀਵਾਰੀ ਵਿੱਚ ਬੰਦ ਹੋ ਕੇ ਰਹਿ ਜਾਂਦੀਆਂ ਹਨ। ਪਰ ਇੱਕ ਅਜਿਹੀ ਮਹਿਲਾ ਹੈ – ਸ਼੍ਰੀਮਤੀ ਕਰਮਜੀਤ ਕੌਰ ਦਾਨੇਵਾਲੀਆ, ਜਿਨ੍ਹਾਂ ਨੇ ਵਿਆਹ ਤੋਂ ਬਾਅਦ ਵੀ ਆਪਣੇ ਜਨੂੰਨ ਨੂੰ ਮਰਨ ਨਾ ਦਿੱਤਾ। ਘਰ ਵਿੱਚ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਨੇ ਘਰ ਦੇ ਬਾਹਰ ਪੈਰ ਪੁੱਟਿਆ ਅਤੇ ਆਪਣੇ ਬਾਗਬਾਨੀ ਦੇ ਸ਼ੌਂਕ ਨੂੰ ਪੂਰਾ ਕੀਤਾ।

ਸ਼੍ਰੀਮਤੀ ਕਰਮਜੀਤ ਕੌਰ ਦਾਨੇਵਾਲੀਆ ਇੱਕ ਅਜਿਹੀ ਮਹਿਲਾ ਹੈ, ਜਿਨ੍ਹਾਂ ਨੇ ਇੱਕ ਛੋਟੇ ਜਿਹੇ ਪਿੰਡ ਦੇ ਇੱਕ ਠੇਠ ਪੰਜਾਬੀ ਕਿਸਾਨ ਪਰਿਵਾਰ ਵਿੱਚ ਜਨਮ ਲਿਆ। ਖੇਤੀਬਾੜੀ ਵਿਰਾਸਤ ਵਿੱਚ ਮਿਲਣ ਕਾਰਨ ਕਰਮਜੀਤ ਜੀ ਹਮੇਸ਼ਾ ਇਸ ਕੰਮ ਲਈ ਆਕਰਸ਼ਿਤ ਰਹਿੰਦੇ ਸਨ ਅਤੇ ਖੇਤਾਂ ਵਿੱਚ ਆਪਣੇ ਪਿਤਾ ਦੀ ਮਦਦ ਕਰਨ ਵਿੱਚ ਵੀ ਦਿਲਚਸਪੀ ਰੱਖਦੇ ਸਨ। ਪਰ ਵਿਆਹ ਤੋਂ ਪਹਿਲਾਂ ਉਨ੍ਹਾਂ ਨੂੰ ਖੇਤੀਬਾੜੀ ਵਿੱਚ ਆਪਣੇ ਪਿਤਾ ਦੀ ਮਦਦ ਕਰਨ ਦਾ ਮੌਕਾ ਨਾ ਮਿਲਿਆ।

ਜਲਦੀ ਹੀ ਉਨ੍ਹਾਂ ਦਾ ਵਿਆਹ ਇੱਕ ਬਿਜ਼ਨਸ-ਕਲਾਸ ਪਰਿਵਾਰ ਨਾਲ ਸੰਬੰਧਿਤ ਸ. ਜਸਬੀਰ ਸਿੰਘ ਜੀ ਨਾਲ ਹੋ ਗਿਆ। ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਅਤੇ ਇਨ੍ਹਾਂ ਨੂੰ ਆਪਣੇ ਕਾਰੋਬਾਰ ਦੇ ਰੂਪ ਵਿੱਚ ਕਰਨ ਦਾ ਮੌਕਾ ਮਿਲੇਗਾ। ਵਿਆਹ ਤੋਂ ਕੁੱਝ ਸਾਲ ਬਾਅਦ 1975 ਵਿੱਚ ਆਪਣੇ ਪਤੀ ਦੇ ਸਾਥ ਨਾਲ ਉਨ੍ਹਾਂ ਨੇ ਫਲਾਂ ਦਾ ਬਾਗ ਲਗਾਉਣ ਦਾ ਫੈਸਲਾ ਕੀਤਾ ਅਤੇ ਆਪਣੀ ਦਿਲਚਸਪੀ ਲਈ ਇੱਕ ਮੌਕਾ ਦਿੱਤਾ। ਲੈਵਲਰ ਮਸ਼ੀਨ ਅਤੇ ਮਜ਼ਦੂਰਾਂ ਦੀ ਸਹਾਇਤਾ ਨਾਲ, ਉਨ੍ਹਾਂ ਨੇ 45 ਏਕੜ ਜ਼ਮੀਨ ਨੂੰ ਸਮਤਲ ਕੀਤਾ ਅਤੇ ਇਸਨੂੰ ਬਾਗਬਾਨੀ ਕਰਨ ਲਈ ਤਿਆਰ ਕੀਤਾ। ਉਨ੍ਹਾਂ ਨੇ 20 ਏਕੜ ਜ਼ਮੀਨ ‘ਤੇ ਕਿੰਨੂ ਉਗਾਏ ਅਤੇ 10 ਏਕੜ ਜ਼ਮੀਨ ‘ਤੇ ਆਲੂਬੁਖਾਰਾ, ਨਾਸ਼ਪਾਤੀ, ਆੜੂ, ਅਮਰੂਦ, ਕੇਲਾ ਆਦਿ ਉਗਾਇਆ ਅਤੇ ਬਾਕੀ 5 ਏਕੜ ਜ਼ਮੀਨ ‘ਤੇ ਉਹ ਸਰਦੀਆਂ ਵਿੱਚ ਕਣਕ ਅਤੇ ਗਰਮੀਆਂ ਵਿੱਚ ਕਪਾਹ ਉਗਾਉਂਦੇ ਹਨ।

ਉਨ੍ਹਾਂ ਦਾ ਸ਼ੌਂਕ ਜਨੂਨ ਵਿੱਚ ਬਦਲ ਗਿਆ ਅਤੇ ਉਨ੍ਹਾਂ ਨੇ ਇਸ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ। 1990 ਵਿੱਚ ਉਨ੍ਹਾਂ ਨੇ ਇੱਕ ਤਲਾਬ ਬਣਾਇਆ ਅਤੇ ਇਸ ਵਿੱਚ ਵਰਖਾ ਦੇ ਪਾਣੀ ਨੂੰ ਸਟੋਰ ਕੀਤਾ। ਉਹ ਇਸ ਤੋਂ ਬਾਗ ਦੀ ਸਿੰਚਾਈ ਕਰਦੇ ਸਨ। ਪਰ ਉਸ ਤੋਂ ਬਾਅਦ ਉਨ੍ਹਾਂ ਨੇ ਇਸ ਵਿੱਚ ਮੱਛੀ ਪਾਲਣ ਸ਼ੁਰੂ ਕੀਤਾ ਅਤੇ ਇਸਨੂੰ ਦੋਨਾਂ ਮੰਤਵਾਂ – ਮੱਛੀ ਪਾਲਣ ਅਤੇ ਸਿੰਚਾਈ ਲਈ ਪ੍ਰਯੋਗ ਕੀਤਾ। ਆਪਣੇ ਵਪਾਰ ਨੂੰ ਇੱਕ ਕਦਮ ਹੋਰ ਵਧਾਉਣ ਲਈ ਉਨ੍ਹਾਂ ਨੇ ਨਵੇਂ ਪੌਦੇ ਖੁਦ ਤਿਆਰ ਕਰਨ ਦਾ ਫੈਸਲਾ ਕੀਤਾ।

2001 ਵਿੱਚ ਉਨ੍ਹਾਂ ਨੇ ਭਾਰਤ ਵਿੱਚ ਕਿੰਨੂ ਉਤਪਾਦਨ ਦਾ ਇੱਕ ਰਿਕਾਰਡ ਬਣਾਇਆ ਅਤੇ ਕਿੰਨੂ ਬਾਗ ਦੇ ਵਪਾਰ ਨੂੰ ਹੋਰ ਸਫ਼ਲ ਬਣਾਉਣ ਲਈ, ਕਿੰਨੂ ਦੀ ਪੈਕਿੰਗ ਅਤੇ ਪ੍ਰੋਸੈੱਸਿੰਗ ਦੀ ਟ੍ਰੇਨਿੰਗ ਲਈ ਖਾਸ ਤੌਰ ‘ਤੇ 2003 ਵਿੱਚ ਕੈਲੀਫੋਰਨੀਆ ਗਈ। ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਉਸ ਟ੍ਰੇਨਿੰਗ ਨੂੰ ਲਾਗੂ ਕੀਤਾ ਅਤੇ ਇਸ ਨਾਲ ਕਾਫੀ ਲਾਭ ਵੀ ਕਮਾਇਆ। ਜਿਸ ਸਾਲ ਤੋਂ ਉਨ੍ਹਾਂ ਨੇ ਕਿੰਨੂ ਦੀ ਖੇਤੀ ਸ਼ੁਰੂ ਕੀਤੀ, ਉਦੋਂ ਤੋਂ ਉਨ੍ਹਾਂ ਦੇ ਕਿੰਨੂਆਂ ਦੀ ਕੁਆਲਿਟੀ ਹਰ ਸਾਲ ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ‘ਤੇ ਨੰਬਰ 1 ‘ਤੇ ਰਹੀ ਅਤੇ ਕਿੰਨੂ ਉਤਪਾਦਨ ਵਿੱਚ ਪ੍ਰਸਿੱਧੀ ਕਾਰਨ 2004 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ‘ਕਿੰਨੂਆਂ ਦੀ ਰਾਣੀ’ ਦੇ ਨਾਮ ਨਾਲ ਨਿਵਾਜਿਆ।

ਖੇਤੀ ਦੇ ਉਦੇਸ਼ ਲਈ, ਖੇਤੀਬਾੜੀ ਨਾਲ ਸੰਬੰਧਿਤ ਆਧੁਨਿਕ ਤਕਨੀਕ ਦੇ ਸਾਰੇ ਯੰਤਰ ਅਤੇ ਮਸ਼ੀਨਰੀ ਉਨ੍ਹਾਂ ਦੇ ਫਾਰਮ ‘ਤੇ ਮੌਜੂਦ ਹੈ। ਬਾਗਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਨੇ ਉਨ੍ਹਾਂ ਨੂੰ ਕਈ ਮਸ਼ਹੂਰ ਗਰੁੱਪਾਂ ਦਾ ਮੈਂਬਰ ਬਣਾਇਆ ਅਤੇ ਕਈ ਪੁਰਸਕਾਰ ਵੀ ਦਿਵਾਏ। ਉਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਅਨੁਸਾਰ ਹਨ:
• 2001-02 ਵਿੱਚ ਕ੍ਰਿਸ਼ੀ ਮੰਤਰੀ ਗੁਲਜ਼ਾਰ ਰਾਣੀਕਾ ਦੁਆਰਾ ਰਾਜ ਪੱਧਰੀ ਸਿਟਰਸ ਸ਼ੋਅ ਵਿੱਚ ਪਹਿਲਾ ਪੁਰਸਕਾਰ ਮਿਲਿਆ।
• 2004 ਵਿੱਚ ਸ਼ਾਹੀ ਮੈਮੋਰੀਅਲ ਇੰਟਰਨੈਸ਼ਨਲ ਸੇਵਾ ਸੁਸਾਇਟੀ, ਲੁਧਿਆਣਾ ਵਿੱਚ ਰਵੀ ਚੋਪੜਾ ਦੁਆਰਾ ਦੇਸ਼ ਸੇਵਾ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ।
• 2004 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ‘ਕਿੰਨੂਆਂ ਦੀ ਰਾਣੀ’ ਦਾ ਖਿਤਾਬ ਮਿਲਿਆ।
• 2005 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਜਗਜੀਤ ਸਿੰਘ ਰੰਧਾਵਾ ਦੁਆਰਾ ਸਰਵੋਤਮ ਕਿੰਨੂ ਉਤਪਾਦਕ ਪੁਰਸਕਾਰ ਮਿਲਿਆ।
• 2012 ਵਿੱਚ ਰਾਜ-ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਪੁਰਸਕਾਰ ਮਿਲਿਆ।
• 2012 ਵਿੱਚ ਜ਼ਿਲ੍ਹਾ ਪੱਧਰੀ ਸਿਟਰਸ ਸ਼ੋਅ ‘ਚ ਪਹਿਲਾ ਇਨਾਮ ਮਿਲਿਆ।
• 2010-11 ਵਿੱਚ ਜ਼ਿਲ੍ਹਾ ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਇਨਾਮ ਮਿਲਿਆ।
• 2010-11 ਵਿੱਚ ਰਾਜ-ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਪੁਰਸਕਾਰ ਮਿਲਿਆ।
• 2010 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਸੁੱਚਾ ਸਿੰਘ ਲੰਗਾਹ ਦੁਆਰਾ ਸਰਵੋਤਮ ਕਿੰਨੂ ਉਤਪਾਦਕ ਮਹਿਲਾ ਦਾ ਇਨਾਮ ਮਿਲਿਆ।
• 2012 ਵਿੱਚ ਪੀ. ਡਬਲਿਯੂ. ਡੀ. ਮਿਨਿਸਟਰ ਸ਼੍ਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਵਾਈਸ ਚਾਂਸਲਰ, ਪੀ ਏ ਯੂ(ਲੁਧਿਆਣਾ) ਦੁਆਰਾ ਕਿਸਾਨ ਮੇਲੇ ਵਿੱਚ ਰਾਜ ਪੱਧਰੀ ਆਵਿਸ਼ਕਾਰੀ ਮਹਿਲਾ ਕਿਸਾਨ ਦਾ ਇਨਾਮ ਮਿਲਿਆ।
• 2012 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਸ਼ਰਦ ਪਵਾਰ(ਭਾਰਤ ਸਰਕਾਰ) ਦੁਆਰਾ 7th National conference on KVK at PAU (ਲੁਧਿਆਣਾ) ਵਿਖੇ ਖੇਤੀਬਾੜੀ ਵਿੱਚ ਉੱਤਮਤਾ ਲਈ ਚੈਂਪੀਅਨ ਮਹਿਲਾ ਕਿਸਾਨ ਦਾ ਪੁਰਸਕਾਰ ਦਿੱਤਾ ਗਿਆ।
• 2013 ਵਿੱਚ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਅੰਮ੍ਰਿਤਸਰ ਵਿੱਚ 64ਵੇਂ ਗਣਤੰਤਰ ਦਿਵਸ ‘ਤੇ ਅਗਾਂਹਵਧੂ ਮਹਿਲਾ ਕਿਸਾਨ ਦਾ ਪੁਰਸਕਾਰ ਮਿਲਿਆ।
• 2013 ਵਿੱਚ ਕ੍ਰਿਸ਼ੀ ਮੰਤਰੀ Dr. R.R Hanchinal, Chairperson PPUFRA (ਭਾਰਤ ਸਰਕਾਰ) ਦੁਆਰਾ Indian Agriculture at Global Agri Connect (NSFI) IARI, ਨਵੀਂ ਦਿੱਲੀ ਵਿੱਚ ਭਾਰਤੀ ਕ੍ਰਿਸ਼ੀ ਵਿੱਚ ਆਵਿਸ਼ਕਾਰੀ ਸਹਿਯੋਗ ਲਈ ਪ੍ਰਸੰਸਾ ਪੱਤਰ ਮਿਲਿਆ।
• 2012 ਵਿੱਚ ਪੰਜਾਬ ਦੇ ਸਰਵੋਤਮ ਕਿੰਨੂ ਉਤਪਾਦਕ ਹੋਣ ਲਈ ਰਾਸ਼ਟਰੀ ਪੁਰਸਕਾਰ ਮਿਲਿਆ।
• 2013 ਵਿੱਚ ਤਾਮਿਲਨਾਡੂ ਅਤੇ ਅਸਾਮ ਦੇ ਗਵਰਨਰ ਡਾ. ਭੀਸ਼ਮ ਨਰਾਇਣ ਸਿੰਘ ਦੁਆਰਾ ਖੇਤੀਬਾੜੀ ਵਿੱਚ ਸਲਾਹੁਣਯੋਗ ਸੇਵਾ, ਸ਼ਾਨਦਾਰ ਪ੍ਰਦਰਸ਼ਨ ਅਤੇ ਜ਼ਿਕਰਯੋਗ ਭੂਮਿਕਾ ਲਈ ਭਾਰਤ ਜਯੋਤੀ ਪੁਰਸਕਾਰ ਮਿਲਿਆ।
• 2015 ਵਿੱਚ ਨਵੀਂ ਦਿੱਲੀ ਵਿਖੇ ਪੰਜਾਬ ਦੇ ਸਾਬਕਾ ਗਵਰਨਰ ਜਸਟਿਸ ਓ ਪੀ ਵਰਮਾ ਦੁਆਰਾ ਭਾਰਤ ਦਾ ਮਾਣ ਵਧਾਉਣ ਲਈ ਉਨ੍ਹਾਂ ਦੁਆਰਾ ਪ੍ਰਾਪਤ ਕੀਤੀਆਂ ਉਪਲੱਬਧੀਆਂ ਨੂੰ ਦੇਖਦੇ ਹੋਏ ਭਾਰਤ ਗੌਰਵ ਪੁਰਸਕਾਰ ਮਿਲਿਆ।
• ਖੇਤੀਬਾੜੀ ਮੰਤਰੀ ਸ਼੍ਰੀ ਤੋਤਾ ਸਿੰਘ ਅਤੇ ਕੈਬਨਿਟ ਮੰਤਰੀ ਸ਼੍ਰੀ ਗੁਲਜ਼ਾਰ ਸਿੰਘ ਰਾਣੀਕਾ ਅਤੇ ‘ਜ਼ੀ ਪੰਜਾਬ ਹਰਿਆਣਾ ਹਿਮਾਚਲ’ ਦੇ ਸੰਪਾਦਕ ਸ਼੍ਰੀ ਦਿਨੇਸ਼ ਸ਼ਰਮਾ ਦੁਆਰਾ ਬਾਗਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੇ ਮਹਾਨ ਸਹਿਯੋਗ ਅਤੇ ਕਿੰਨੂ ਦੀ ਖੇਤੀ ਨੂੰ ਬੜਾਵਾ ਦੇਣ ਲਈ Zee Punjab/Haryana/Himachal Agri ਪੁਰਸਕਾਰ ਮਿਲਿਆ।
• ਸ਼੍ਰੀਮਤੀ ਕਰਮਜੀਤ ਜੀ ਪੀ ਏ ਯੂ ਕਿਸਾਨ ਕਲੱਬ ਦੇ ਮੈਂਬਰ ਹਨ।
• ਉਹ ਪੰਜਾਬ ਐਗਰੋ ਦੇ ਮੈਂਬਰ ਹਨ।
• ਉਹ ਪੰਜਾਬ ਬਾਗਬਾਨੀ ਵਿਭਾਗ ਦੇ ਮੈਂਬਰ ਹਨ।
• ਉਹ ਮੰਡੀ ਬੋਰਡ ਦੇ ਮੈਂਬਰ ਹਨ।
• ਉਹ ਚੰਗੀ ਖੇਤੀ ਦੇ ਮੈਂਬਰ ਹਨ।
• ਉਹ ਕਿੰਨੂ ਉਤਪਾਦਕ ਸੰਸਥਾ ਦੇ ਮੈਂਬਰ ਹਨ।
• ਉਹ Co-operative ਸੁਸਾਇਟੀ ਦੇ ਮੈਂਬਰ ਹਨ।
• ਉਹ ਕਿਸਾਨ ਸਲਾਹਕਾਰ ਕਮੇਟੀ ਦੇ ਮੈਂਬਰ ਹਨ।
• ਉਹ ਪੀ ਏ ਯੂ Ludhiana Board of Management ਦੇ ਮੈਂਬਰ ਹਨ।

ਇੰਨੇ ਸਾਰੇ ਪੁਰਸਕਾਰ ਅਤੇ ਪ੍ਰਸੰਸਾ ਮਿਲਣ ਦੇ ਬਾਵਜੂਦ ਵੀ ਉਹ ਹਮੇਸ਼ਾ ਕੁੱਝ ਨਵਾਂ ਸਿੱਖਣ ਲਈ ਉਤਸੁਕ ਰਹਿੰਦੇ ਹਨ ਅਤੇ ਇਹੋ ਵਜ੍ਹਾ ਹੈ ਕਿ ਉਹ ਕਦੇ ਵੀ ਕਿਸੇ ਵੀ ਜ਼ਿਲ੍ਹਾ ਪੱਧਰੀ ਕ੍ਰਿਸ਼ੀ ਮੇਲਿਆਂ ਅਤੇ ਮੀਟਿੰਗਾਂ ਵਿੱਚ ਭਾਗ ਲੈਣਾ ਨਹੀਂ ਛੱਡਦੇ। ਉਹ ਕੁੱਝ ਨਵਾਂ ਸਿੱਖਣ ਲਈ ਅਤੇ ਜਾਣਕਾਰੀ ਹਾਸਲ ਕਰਨ ਲਈ ਨਿਯਮਿਤ ਤੌਰ ‘ਤੇ ਉਨ੍ਹਾਂ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਦੇ ਹਨ, ਜੋ ਪੀ ਏ ਯੂ ਅਤੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜੇ ਹਨ।

ਅੱਜ ਉਹ ਪ੍ਰਤੀ ਹੈਕਟੇਅਰ ਵਿੱਚ 130 ਟਨ ਕਿੰਨੂਆਂ ਦੀ ਤੁੜਾਈ ਕਰ ਰਹੇ ਹਨ ਅਤੇ ਇਸ ਤੋਂ 1 ਲੱਖ 65 ਹਜ਼ਾਰ ਦੀ ਆਮਦਨ ਕਮਾ ਰਹੇ ਹਨ। ਬਾਕੀ ਫਲਾਂ ਦੇ ਬਾਗਾਂ ਅਤੇ ਕਣਕ ਅਤੇ ਕਪਾਹ ਦੀਆਂ ਫ਼ਸਲਾਂ ਤੋਂ ਹਰੇਕ ਮੌਸਮ ਵਿੱਚ 1 ਲੱਖ ਦੀ ਆਮਦਨ ਲੈ ਰਹੇ ਹਨ।

ਆਪਣੀਆਂ ਸਾਰੀਆਂ ਸਫ਼ਲਤਾਵਾਂ ਦਾ ਸਿਹਰਾ ਉਹ ਆਪਣੇ ਪਤੀ ਨੂੰ ਦਿੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਅਤੇ ਇਨ੍ਹਾਂ ਸਾਰੇ ਸਾਲਾਂ ਵਿੱਚ ਉਨ੍ਹਾਂ ਦੀ ਖੇਤੀ ਕਰਨ ਵਿੱਚ ਮਦਦ ਕੀਤੀ। ਖੇਤੀ ਤੋਂ ਇਲਾਵਾ ਉਹ ਸਮਾਜ ਲਈ ਇੱਕ ਬਹੁਤ ਚੰਗੇ ਕੰਮ ਵਿੱਚ ਸਹਿਯੋਗ ਦੇ ਰਹੇ ਹਨ। ਉਹ ਲੋੜਵੰਦ ਕੁੜੀਆਂ ਨੂੰ ਵਿੱਤੀ ਸਹਾਇਤਾ ਅਤੇ ਵਿਆਹ ਦੀ ਹੋਰ ਸਮੱਗਰੀ ਦੇ ਕੇ ਉਨ੍ਹਾਂ ਦੇ ਵਿਆਹ ਵਿੱਚ ਮਦਦ ਕਰਦੇ ਹਨ। ਭਵਿੱਖ ਵਿੱਚ ਉਨ੍ਹਾਂ ਦੀ ਯੋਜਨਾ ਖੇਤੀਬਾੜੀ ਨੂੰ ਹੋਰ ਲਾਭਦਾਇਕ ਅਤੇ ਵਪਾਰਕ ਉੱਦਮ ਬਣਾਉਣਾ ਹੈ।

ਕਿਸਾਨਾਂ ਲਈ ਸੰਦੇਸ਼-

ਕਿਸਾਨਾਂ ਨੂੰ ਆਪਣੇ ਖ਼ਰਚਿਆਂ ਦਾ ਚੰਗੀ ਤਰ੍ਹਾਂ ਪ੍ਰਬੰਧਨ ਕਰਨਾ ਚਾਹੀਦਾ ਹੈ ਅਤੇ ਦਿਖਾਵਾ ਕਰਨਾ ਬੰਦ ਕਰਨਾ ਚਾਹੀਦਾ ਹੈ। ਅੱਜ ਖੇਤੀਬਾੜੀ ਦੇ ਖੇਤਰ ਵੱਲ ਹੋਰ ਧਿਆਨ ਦੇਣ ਦੀ ਲੋੜ ਹੈ। ਕਿਸਾਨਾਂ ਨੂੰ ਆਪਣੇ ਨੌਜਵਾਨ ਮੁੰਡੇ-ਕੁੜੀਆਂ ਨੂੰ ਵੀ ਇਸ ਕੰਮ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਸ ਖੇਤਰ ਦੀ ਪੜਾਈ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਹਰ ਕਿਸੇ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਖੇਤੀਬਾੜੀ ਦੇ ਖੇਤਰ ਵਿੱਚ ਹਰ ਇਨਸਾਨ ਪਹਿਲਾਂ ਇੱਕ ਕਿਸਾਨ ਹੈ ਅਤੇ ਫਿਰ ਇੱਕ ਵਪਾਰੀ।

ਸ਼ੇਰਬਾਜ਼ ਸਿੰਘ ਸੰਧੂ

ਪੂਰੀ ਕਹਾਣੀ ਪੜ੍ਹੋ

ਸ਼ੇਰਬਾਜ਼ ਸਿੰਘ ਸੰਧੂ, ਮੱਝ ਦੀ ਸਭ ਤੋਂ ਉੱਤਮ ਨਸਲ – ਮੁੱਰ੍ਹਾ, ਦੇ ਨਾਲ ਪੰਜਾਬ ਦੇ ਵਿੱਚ ਸਫ਼ੇਦ ਕ੍ਰਾਂਤੀ ਲਿਆ ਰਹੇ ਹਨ

ਇਹ ਕਹਾਣੀ ਹੈ ਇੱਕ ਅਜਿਹੇ ਵਿਅਕਤੀ ਦੀ, ਜਿਸਨੇ ਪਸ਼ੂ-ਪਾਲਣ ਵਿੱਚ ਆਪਣੀ ਦਿਲਚਸਪੀ ਨੂੰ ਜਾਰੀ ਰੱਖਿਆ ਅਤੇ ਇਸਨੂੰ ਇੱਕ ਸਫ਼ਲ ਡੇਅਰੀ ਬਿਜ਼ਨਸ – ਲਕਸ਼ਮੀ ਡੇਅਰੀ ਫਾਰਮ ਵਿੱਚ ਬਦਲਿਆ।

ਕਈ ਹੋਰ ਕਿਸਾਨਾਂ ਤੋਂ ਉਲਟ, ਸ਼ੇਰ ਬਾਜ਼ ਸਿੰਘ ਜਿਸਨੇ ਨਿੱਜੀ ਅਤੇ ਸਮਾਜਿਕ ਖੇਤਰਾਂ ਵਿੱਚ ਨੌਕਰੀ ਲੱਭਣ ਦੀ ਬਜਾਏ ਆਪਣਾ ਦਿਮਾਗ ਕਾਫੀ ਛੋਟੀ ਉਮਰ ਵਿੱਚ ਹੀ ਪਸ਼ੂ-ਪਾਲਣ ਵੱਲ ਮੋੜ ਲਿਆ ਸੀ। ਪਸ਼ੂ-ਪਾਲਣ ਵਿੱਚ ਉਨ੍ਹਾਂ ਦੀ ਦਿਲਚਸਪੀ ਦਾ ਮੁੱਖ ਕਾਰਨ ਉਨ੍ਹਾਂ ਦੀ ਮਾਤਾ – ਹਰਪਾਲ ਕੌਰ ਸੰਧੂ ਜੀ ਸਨ।

ਸ਼ੇਰ ਬਾਜ਼ ਸਿੰਘ ਜੀ ਨੂੰ ਪਸ਼ੂ-ਪਾਲਣ ਵੱਲ ਜਾਣ ਦੀ ਪ੍ਰੇਰਣਾ ਉਨ੍ਹਾਂ ਦੀ ਮਾਤਾ ਅਤੇ ਪਰਿਵਾਰ ਵੱਲੋਂ ਮਿਲੀ। ਕਾਫੀ ਸਮਾਂ ਪਹਿਲਾਂ ਸ਼ੇਰ ਬਾਜ਼ ਸਿੰਘ ਜੀ ਦੇ ਨਾਨਾ ਜੀ ਨੂੰ ਸਭ ਤੋਂ ਉੱਤਮ ਨਸਲ ਦੇ ਪਸ਼ੂਆਂ ਨੂੰ ਪਾਲਣ ਦਾ ਸ਼ੌਂਕ ਹੁੰਦਾ ਸੀ ਅਤੇ ਇਹੀ ਸ਼ੌਂਕ ਵਿਆਹ ਤੋਂ ਬਾਅਦ ਉਨ੍ਹਾਂ ਦੀ ਧੀ ਨੇ ਵੀ ਅਪਨਾਇਆ ਅਤੇ ਇਹੀ ਸ਼ੌਂਕ ਨੂੰ ਦੇਖਦੇ ਹੋਏ ਸ਼ੇਰ ਬਾਜ਼ ਸਿੰਘ ਦਾ ਰੁਝਾਨ ਪਸ਼ੂ ਪਾਲਣ ਵੱਲ ਹੋ ਗਿਆ।

2002 ਵਿੱਚ ਸ਼੍ਰੀਮਤੀ ਹਰਪਾਲ ਕੌਰ ਜੀ ਦਾ ਦਿਹਾਂਤ ਹੋ ਗਿਆ। ਹਾਂ, ਇਹ ਸ਼ੇਰ ਬਾਜ਼ ਸਿੰਘ ਸੰਧੂ ਲਈ ਬਹੁਤ ਦੁਖੀ ਪਲ ਸਨ, ਪਰ ਆਪਣੀ ਮਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਬਿਹਤਰ ਤਰੀਕੇ ਨਾਲ ਪਸ਼ੂ-ਪਾਲਣ ਕਰਨ ਦੀ ਪ੍ਰੇਰਣਾ ਮਿਲੀ ਅਤੇ ਉਸ ਵੇਲੇ ਉਨ੍ਹਾਂ ਨੇ ਪਸ਼ੂ-ਪਾਲਣ ਦੇ ਧੰਦੇ ਵਿੱਚ ਪੈਰ ਪਾਉਣ ਦਾ ਫੈਸਲਾ ਕੀਤਾ। ਸੰਧੂ ਜੀ ਨੇ ਪੁਰਾਣੇ ਪਸ਼ੂਆਂ ਨੂੰ ਵੇਚ ਦਿੱਤਾ ਅਤੇ ਹਰਿਆਣੇ ਦੇ ਇੱਕ ਖੇਤਰ ਤੋਂ 52000 ਰੁਪਏ ਵਿੱਚ ਮੁਰ੍ਹਾ ਨਸਲ ਦੀ ਇੱਕ ਨਵੀਂ ਮੱਝ ਖਰੀਦੀ। ਉਸ ਸਮੇਂ ਉਹ ਮੱਝ 15-16 ਕਿੱਲੋ ਦੁੱਧ ਰੋਜ਼ਾਨਾ ਦਿੰਦੀ ਸੀ।

2003 ਵਿੱਚ ਉਨ੍ਹਾਂ ਨੇ ਉਸੇ ਨਸਲ ਦੀ ਇੱਕ ਨਵੀਂ ਮੱਝ 80000 ਰੁਪਏ ਵਿੱਚ ਖਰੀਦੀ ਅਤੇ ਇਹ ਮੱਝ ਉਸ ਸਮੇਂ ਰੋਜ਼ਾਨਾ 25 ਕਿੱਲੋ ਦੁੱਧ ਦਿੰਦੀ ਸੀ।

ਫਿਰ 2004 ਵਿੱਚ ਉਨ੍ਹਾਂ ਨੇ 75000 ਰੁਪਏ ਦਾ ਇੱਕ ਕੱਟੜਾ(ਜਿਸਦੀ ਮਾਂ ਰੋਜ਼ਾਨਾ 20 ਕਿੱਲੋ ਦੁੱਧ ਦਿੰਦੀ ਸੀ ਅਤੇ ਉਸਨੇ ਇਸ ਦੇ ਲਈ ਇੱਕ ਪੁਰਸਕਾਰ ਵੀ ਜਿੱਤਿਆ ਸੀ) ਖਰੀਦਿਆ, ਜਿਸਦੇ ਪੂਰੇ ਪਰਿਵਾਰ ਦੀ ਪਹਿਲਾਂ ਜਾਂਚ ਕੀਤੀ ਗਈੇ।

ਫਿਰ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਫਾਰਮ ਵਿੱਚ ਮੱਝਾਂ ਦੀ ਨਸਲ ਨੂੰ ਸੁਧਾਰਿਆ ਅਤੇ ਆਪਣੇ ਫਾਰਮ ‘ਤੇ ਚੰਗੀ ਕੁਆਲਿਟੀ ਵਾਲੀਆਂ ਮੱਝਾਂ ਦੀ ਗਿਣਤੀ ਵਧਾਈ।

ਇੱਕ ਵਾਰ ਉਨ੍ਹਾਂ ਦੀ ਮੱਝ ‘ਲਕਸ਼ਮੀ’ ਨੇ ਮੁਕਤਸਰ ਮੇਲੇ ਵਿੱਚ ਸਭ ਤੋਂ ਉੱਤਮ ਨਸਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਅਤੇ ਉਸ ਤੋਂ ਬਾਅਦ ਤੋਂ ਹੀ ਉਨ੍ਹਾਂ ਨੇ ਆਪਣੇ ਫਾਰਮ ਦਾ ਨਾਮ – ਲਕਸ਼ਮੀ ਡੇਅਰੀ ਫਾਰਮ ਰੱਖ ਦਿੱਤਾ।

ਨਾ ਕੇਵਲ ਲਕਸ਼ਮੀ ਬਲਕਿ ਕਈ ਹੋਰ ਮੱਝਾਂ ਅਤੇ ਸਾਨ੍ਹ ਹਨ, ਜਿਵੇਂ ਕਿ ਧੰਨੋ, ਰਾਣੀ, ਸਿਕੰਦਰ ਆਦਿ ਜਿਨ੍ਹਾਂ ਨੇ ਸ਼ੇਰ ਬਾਜ਼ ਸਿੰਘ ਜੀ ਨੂੰ ਮਾਣ ਮਹਿਸੂਸ ਕਰਵਾਇਆ ਅਤੇ ਕਿਸਾਨ ਮੇਲਿਆਂ ਅਤੇ ਦੁੱਧ ਉਤਪਾਦਨ ਅਤੇ ਨਸਲ ਚੈਂਪੀਅਨਸ਼ਿਪ ਵਿੱਚ ਬਾਰ-ਬਾਰ ਇਨਾਮ ਜਿੱਤ ਕੇ ਸਾਰੇ ਰਿਕਾਰਡ ਤੋੜ ਦਿੱਤੇ।

ਉਨ੍ਹਾਂ ਦੇ ਕੁੱਝ ਪੁਰਸਕਾਰ ਅਤੇ ਉਪਲੱਬਧੀਆਂ ਦੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ:
• ਲਕਸ਼ਮੀ ਡੇਅਰੀ ਫਾਰਮ ਵਿੱਚ ਮੱਝ ਦੇ ਦੁੱਧ ਲਈ ਰਾਸ਼ਟਰੀ ਰਿਕਾਰਡ ਹੈ।
• ਸ਼ੇਰ ਬਾਜ਼ ਸਿੰਘ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ “State Award for excellent services in Dairy Farming” ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
• ਉਨ੍ਹਾਂ ਦੀ ਮੱਝ ਅੱਠਵੇਂ ਰਾਸ਼ਟਰੀ ਪਸ਼ੂ-ਧਨ ਚੈਂਪੀਅਨਸ਼ਿਪ ਵਿੱਚ ਪਹਿਲੇ ਸਥਾਨ ‘ਤੇ ਆਈ।
• ਮਾਘੀ ਮੇਲੇ ਵਿੱਚ ਸ. ਗੁਲਜ਼ਾਰ ਸਿੰਘ ਜੀ ਦੁਆਰਾ ਸਨਮਾਨਿਤ ਕੀਤਾ ਗਿਆ।
• ਉਨ੍ਹਾਂ ਦੀ ਮੱਝ ਨੇ 2008 ਵਿੱਚ ਮੁਕਤਸਰ ਵਿੱਚ ਦੁੱਧ ਉਤਪਾਦਨ ਪ੍ਰਤੀਯੋਗਤਾ ਵਿੱਚ ਪਹਿਲਾਂ ਪੁਰਸਕਾਰ ਜਿੱਤਿਆ।
• 2008 ਵਿੱਚ PDFA ਮੇਲੇ ਵਿੱਚ ਉਨ੍ਹਾਂ ਦੀ ਮੱਝ ਨੇ ਪਹਿਲਾਂ ਇਨਾਮ ਜਿੱਤਿਆ।
• 2015 ਵਿੱਚ ਉਨ੍ਹਾਂ ਦੀ ਮੱਝ ‘ਧੰਨੋ’ ਨੇ 25 ਕਿੱਲੋ ਦੁੱਧ ਦੇ ਕੇ ਸਾਰੇ ਰਿਕਾਰਡ ਤੋੜ ਦਿੱਤੇ।
• ਜਨਵਰੀ 2016 ਵਿੱਚ ਮੁਕਤਸਰ ਮੇਲੇ ਵਿੱਚ ਉਨ੍ਹਾਂ ਦੀ ਮੁਰ੍ਹਾ ਮੱਝ ਨੇ ਸਾਰੇ ਪੁਰਸਕਾਰ ਜਿੱਤੇ।
• ਉਨ੍ਹਾਂ ਦੇ ਸਾਨ੍ਹ ‘ਸਿਕੰਦਰ’ ਨੇ ਮੁਕਤਸਰ ਮੇਲੇ ਵਿੱਚ ਦੂਜਾ ਇਨਾਮ ਜਿੱਤਿਆ।
• ‘ਰਾਣੀ’ ਮੱਝ ਨੇ 26 ਕਿੱਲੋ 357 ਗ੍ਰਾਮ ਦੁੱਧ ਦੇ ਕੇ ਇੱਕ ਨਵਾਂ ਰਿਕਾਰਡ ਬਣਾਇਆ ਅਤੇ ਪਹਿਲਾਂ ਪੁਰਸਕਾਰ ਜਿੱਤਿਆ।
• ਧੰਨੋ ਮੱਝ ਨੇ 26 ਕਿੱਲੋ ਦੁੱਧ ਦਿੱਤਾ ਅਤੇ ਉਸੇ ਪ੍ਰਤੀਯੋਗਤਾ ਵਿੱਚ ਦੂਜੇ ਸਥਾਨ ‘ਤੇ ਆਈ।
• ਉਨ੍ਹਾਂ ਦੇ ਕਈ ਲੇਖ ਅਖਬਾਰ ਵਿੱਚ advisory magazine ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।

ਅੱਜ ਉਨ੍ਹਾਂ ਕੋਲ 1 ਏਕੜ ਵਿੱਚ ਫੈਲੇ ਉਨ੍ਹਾਂ ਦੇ ਫਾਰਮ ਵਿੱਚ ਕੁੱਲ 50 ਮੱਝਾਂ ਹਨ ਅਤੇ ਉਹ ਸਾਰਾ ਦੁੱਧ ਸ਼ਹਿਰ ਦੀਆਂ ਕਈ ਦੁਕਾਨਾਂ ਵਿੱਚ ਵੇਚਦੇ ਹਨ। ਸ. ਸੰਧੂ ਖੁਦ ਚਾਰਾ ਉਗਾਉਣਾ ਪਸੰਦ ਕਰਦੇ ਹਨ, ਉਨ੍ਹਾਂ ਕੋਲ ਕੁੱਲ 40 ਏਕੜ ਜ਼ਮੀਨ ਹੈ, ਜਿਸ ਵਿੱਚ ਉਹ ਕਣਕ, ਝੋਨਾ ਅਤੇ ਚਾਰਾ ਉਗਾਉਂਦੇ ਹਨ।

ਸ਼ੇਰ ਬਾਜ਼ ਸਿੰਘ ਜੀ ਦਾ ਪੁੱਤਰ – ਬਰਿੰਦਰ ਸਿੰਘ ਸੰਧੂ, ਜੋ ਪੇਸ਼ੇ ਤੋਂ ਵਕੀਲ ਹੈ ਅਤੇ ਉਨ੍ਹਾਂ ਦੀ ਪਤਨੀ ਕੁਲਵਿੰਦਰ ਕੌਰ ਸੰਧੂ ਜੀ ਲਕਸ਼ਮੀ ਡੇਅਰੀ ਦੇ ਪ੍ਰਬੰਧਨ ਵਿੱਚ ਬਹੁਤ ਸਹਾਇਕ ਹਨ। ਉਨ੍ਹਾਂ ਦੇ ਪੁੱਤਰ ਨੇ ਫਾਰਮ ਦੇ ਨਾਮ ਨਾਲ ਇੱਕ ਫੇਸਬੁੱਕ ਪੇਜ਼ ਬਣਾਇਆ ਹੈ, ਜਿਸ ਵਿੱਚ ਉਨ੍ਹਾਂ ਨਾਲ 3.5 ਲੱਖ ਦੇ ਕਰੀਬ ਲੋਕ ਜੁੜੇ ਹਨ ਅਤੇ ਉਹ 2022-23 ਤੱਕ ਇਸ ਸੰਖਿਆ ਨੂੰ ਵਧਾ ਕੇ 10 ਲੱਖ ਕਰਨਾ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਦਾ ਫਾਰਮ ਲੋਕਾਂ ਨੂੰ ਇੰਨਾ ਪਸੰਦ ਹੈ ਕਿ ਕਈ ਲੋਕ ਤਾਂ ਵਿਦੇਸ਼ਾਂ ਤੋਂ ਆ ਕੇ ਵੀ ਉਨ੍ਹਾਂ ਕੋਲੋਂ ਮੱਝਾਂ ਖਰੀਦਦੇ ਹਨ।

ਸ. ਸੰਧੂ ਜੀ ਹਮੇਸ਼ਾ ਕਿਸਾਨਾਂ ਦੀ ਪਸ਼ੂ-ਪਾਲਣ ਨਾਲ ਸੰਬੰਧਿਤ ਮਦਦ ਕਰਦੇ ਰਹਿੰਦੇ ਹਨ। ਉਹ ਕਿਸਾਨਾਂ ਨੂੰ ਚੰਗੀ ਗੁਣਵੱਤਾ ਵਾਲਾ ਵੀਰਜ ਅਤੇ ਦੁੱਧ ਵੀ ਪ੍ਰਦਾਨ ਕਰਦੇ ਹਨ।

ਭਵਿੱਖ ਦੀਆਂ ਯੋਜਨਾਵਾਂ: ਉਨ੍ਹਾਂ ਦੀ ਯੋਜਨਾ ਹੈ, ਭਵਿੱਖ ਵਿੱਚ ਫਾਰਮ ਦੇ ਖੇਤਰ ਨੂੰ ਵਧਾਉਣਾ, ਚੰਗੀ ਕੁਆਲਿਟੀ ਦੀਆਂ ਮੱਝਾਂ ਰੱਖਣਾ ਅਤੇ ਚੰਗੀ ਕੁਆਲਿਟੀ ਵਾਲਾ ਵੀਰਜ ਅਤੇ ਦੁੱਧ ਕਿਸਾਨਾਂ ਨੂੰ ਉਪਲੱਬਧ ਕਰਵਾਉਣਾ।

ਸੰਦੇਸ਼:

ਅੱਜ-ਕੱਲ੍ਹ ਦੇ ਕਿਸਾਨਾਂ ਨੂੰ ਸਥਾਨਕ ਨਸਲਾਂ ਦੀ ਬਜਾਏ ਵਿਦੇਸ਼ੀ ਨਸਲਾਂ ਦੇ ਪਸ਼ੂਆਂ ਵਿੱਚ ਦਿਲਚਸਪੀ ਹੈ। ਕਿਸਾਨਾਂ ਨੂੰ ਲੱਗਦਾ ਹੈ ਕਿ ਵਿਦੇਸ਼ੀ ਨਸਲਾਂ ਉਨ੍ਹਾਂ ਨੂੰ ਜ਼ਿਆਦਾ ਲਾਭ ਦੇ ਸਕਦੀਆਂ ਹਨ, ਪਰ ਇਹ ਸੱਚ ਨਹੀਂ ਹੈ, ਕਿਉਂਕਿ ਵਿਦੇਸ਼ੀ ਨਸਲਾਂ ਨੂੰ ਇੱਕ ਅਲੱਗ ਜਲਵਾਯੂ ਅਤੇ ਹਾਲਾਤਾਂ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਭਾਰਤ ਵਿੱਚ ਸੰਭਵ ਨਹੀਂ ਹੈ। ਇਸ ਤੋਂ ਇਲਾਵਾ ਵਿਦੇਸ਼ੀ ਨਸਲ ਦੇ ਪਾਲਣ ਵਿੱਚ ਸਥਾਨਕ ਨਸਲਾਂ ਦੇ ਮੁਕਾਬਲੇ ਅਧਿਕ ਖਰਚੇ ਦੀ ਲੋੜ ਹੁੰਦੀ ਹੈ, ਜਿਸ ਲਈ ਸਧਾਰਣ ਕਿਸਾਨ ਪ੍ਰਬੰਧਨ ਕਰਨ ਵਿੱਚ ਸਮਰੱਥ ਨਹੀਂ ਹੁੰਦੇ। ਇਸ ਕਾਰਨ ਕੁੱਝ ਸਮੇਂ ਬਾਅਦ ਕਿਸਾਨ ਸਥਾਨਕ ਨਸਲਾਂ ਨੂੰ ਪਾਲਣ ਲੱਗ ਜਾਂਦੇ ਹਨ ਜਾਂ ਫਿਰ ਪਸ਼ੂ-ਪਾਲਣ ਦੇ ਧੰਦੇ ਨੂੰ ਹੀ ਬੰਦ ਕਰ ਦਿੰਦੇ ਹਨ।
ਕਿਸਾਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਹੁਣ ਭਾਰਤ ਵਿੱਚ ਚੰਗੀਆਂ ਨਸਲਾਂ ਉਪਲੱਬਧ ਹਨ, ਜੋ ਰੋਜ਼ਾਨਾ 20-25 ਕਿੱਲੋ ਦੁੱਧ ਦਾ ਉਤਪਾਦਨ ਕਰ ਸਕਦੀਆਂ ਹਨ। ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਪਸ਼ੂ-ਪਾਲਣ ਦਾ ਧੰਦਾ ਚੁਣਨਾ ਚਾਹੀਦਾ ਹੈ, ਕਿਉਂਕਿ ਇਹ ਆਮਦਨ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਤਰ੍ਹਾਂ ਕਿਸਾਨ ਬੇਰੋਜ਼ਗਾਰੀ ਦੀ ਸਮੱਸਿਆ ਨਾਲ ਲੜ ਸਕਦੇ ਹਨ ਅਤੇ ਭਾਰਤ ਵੀ ਪਸ਼ੂ-ਪਾਲਣ ਵਿੱਚ ਤਰੱਕੀ ਕਰ ਸਕਦਾ ਹੈ।

ਮਨੀ ਕਲੇਰ

ਪੂਰੀ ਕਹਾਣੀ ਪੜ੍ਹੋ

ਕਿਵੇਂ ਫੁੱਲਾਂ ਦੀ ਖਿਲਰ ਰਹੀ ਖੁਸ਼ਬੂ ਨੇ ਪੰਜਾਬ ਵਿੱਚ ਸੰਭਾਵਿਤ ਫੁੱਲਾਂ ਦੀ ਖੇਤੀ ਦੇ ਇੱਕ ਨਵੇਂ ਕੇਂਦਰ ਦੀ ਸਥਾਪਨਾ ਕੀਤੀ

ਫੁੱਲਾਂ ਦੀ ਖੇਤੀ ਵਿੱਚ ਨਿਵੇਸ਼ ਕਰਨਾ ਤਰੱਕੀ ਲਈ ਇੱਕ ਚੰਗਾ ਵਿਕਲਪ ਹੈ, ਜਿਸ ਵਿੱਚ ਕਿਸਾਨ ਵੱਧ ਦਿਲਚਸਪੀ ਲੈ ਰਹੇ ਹਨ। ਫੁੱਲਾਂ ਦੀ ਖੇਤੀ ਦੇ ਕਈ ਸਫ਼ਲ ਕਿਸਾਨ, ਜੋ ਗਲੈਡੀਓਲਸ, ਗੁਲਾਬ, ਗੇਂਦੇ ਅਤੇ ਕਈ ਹੋਰ ਫੁੱਲਾਂ ਦੀ ਖੁਸ਼ਬੂ ਫੈਲਾ ਰਹੇ ਹਨ ਅਤੇ ਪੰਜਾਬ ਵਿੱਚ ਸੰਭਾਵਿਤ ਫੁੱਲਾਂ ਦੀ ਖੇਤੀ ਦੇ ਇੱਕ ਨਵੇਂ ਕੇਂਦਰ ਦਾ ਨਿਰਮਾਣ ਕਰ ਰਹੇ ਹਨ। ਇੱਕ ਕਿਸਾਨ ਜੋ ਫੁੱਲਾਂ ਅਤੇ ਸਬਜ਼ੀਆਂ ਦੇ ਵਪਾਰ ਤੋਂ ਅਧਿਕ ਲਾਭ ਕਮਾ ਰਿਹਾ ਹੈ, ਉਹ ਹਨ – ਮਨੀ ਕਲੇਰ।

ਹੋਰ ਜ਼ਿਮੀਂਦਾਰਾਂ ਦੀ ਤਰ੍ਹਾਂ, ਕਲੇਰ ਪਰਿਵਾਰ ਆਪਣੀ ਜ਼ਮੀਨ ਹੋਰਨਾਂ ਕਿਸਾਨਾਂ ਕੋਲ ਕਿਰਾਏ ‘ਤੇ ਦਿੰਦੇ ਸਨ ਅਤੇ ਜ਼ਮੀਨ ਦੇ ਇੱਕ ਛੋਟੇ ਟੁਕੜੇ ‘ਤੇ ਉਹ ਘਰੇਲੂ ਵਰਤੋਂ ਲਈ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਹਨ। ਪਰ ਜਦੋਂ ਮਨੀ ਕਲੇਰ ਜੀ ਨੇ ਆਪਣੀ ਸਿੱਖਿਆ ਪੂਰੀ ਕੀਤੀ, ਤਾਂ ਉਨ੍ਹਾਂ ਨੇ ਬਾਗਬਾਨੀ ਦੇ ਧੰਦੇ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ। ਮਨੀ ਨੇ ਕਿਰਾਏ ‘ਤੇ ਦਿੱਤਾ ਜ਼ਮੀਨ ਦਾ ਅੱਧਾ ਹਿੱਸਾ(20 ਏਕੜ) ਵਾਪਸ ਲੈ ਲਿਆ ਅਤੇ ਉਸ ‘ਤੇ ਖੇਤੀ ਕਰਨੀ ਸ਼ੁਰੂ ਕੀਤੀ।

ਕੁੱਝ ਸਮੇਂ ਬਾਅਦ, ਇੱਕ ਰਿਸ਼ਤੇਦਾਰ ਦੀ ਸਹਾਇਤਾ ਨਾਲ ਮਨੀ ਨੂੰ RTS Flower ਦੇ ਵਪਾਰ ਬਾਰੇ ਪਤਾ ਲੱਗਾ, ਜੋ ਕਿ ਗੁਰਵਿੰਦਰ ਸਿੰਘ ਸੋਹੀ ਦੁਆਰਾ ਸਫ਼ਲਤਾਪੂਰਵਕ ਚਲਾਇਆ ਜਾਂਦਾ ਹੈ। ਇਸ ਲਈ RTS Flower ਦੇ ਮਾਲਕ ਤੋਂ ਪ੍ਰੇਰਿਤ ਹੋਣ ਤੋਂ ਬਾਅਦ ਮਨੀ ਨੇ ਵੀ ਆਖਰ ਆਪਣਾ ਫੁੱਲਾਂ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਅਤੇ ਪੇਟੂਨੀਆ, ਬਾਰਬਿਨਾ ਅਤੇ ਮੇਸਟੇਸਿਅਮ ਆਦਿ ਜਿਹੇ ਪੰਜ ਤੋਂ ਛੇ ਪ੍ਰਕਾਰ ਦੇ ਫੁੱਲ ਉਗਾਉਣੇ ਸ਼ੁਰੂ ਕੀਤੇ।

ਸ਼ੁਰੂਆਤ ਵਿੱਚ ਉਨ੍ਹਾਂ ਨੇ ਕਾਂਟ੍ਰੈਕਟ ਫਾਰਮਿੰਗ ਵਿੱਚ ਵੀ ਕੋਸ਼ਿਸ਼ ਕੀਤੀ, ਪਰ ਕਾਂਟ੍ਰੈਕਟਡ ਕੰਪਨੀ ਦੇ ਨਾਲ ਇੱਕ ਬੁਰੇ ਤਜ਼ਰਬੇ ਤੋਂ ਬਾਅਦ ਉਨ੍ਹਾਂ ਨੇ ਅਲੱਗ ਹੋਣ ਦਾ ਫੈਸਲਾ ਕੀਤਾ।

ਫੁੱਲਾਂ ਦੀ ਖੇਤੀ ਦੇ ਦੂਸਰੇ ਸਾਲ ਵਿੱਚ ਉਨ੍ਹਾਂ ਨੇ ਗੁਰਵਿੰਦਰ ਸਿੰਘ ਸੋਹੀ ਤੋਂ 1 ਲੱਖ ਦੇ ਬੀਜ ਖਰੀਦੇ। ਉਨ੍ਹਾਂ ਨੇ 2 ਕਨਾਲ ਵਿੱਚ ਗਲੈਡੀਓਲਸ ਦੀ ਖੇਤੀ ਸ਼ੁਰੂ ਕੀਤੀ ਅਤੇ ਅੱਜ 2 ਸਾਲ ਬਾਅਦ ਉਨ੍ਹਾਂ ਨੇ 5 ਏਕੜ ਵਿੱਚ ਫਾਰਮ ਵਧਾ ਲਿਆ ਹੈ।

ਇਸ ਸਮੇਂ ਉਹ 20 ਏਕੜ ਜ਼ਮੀਨ ‘ਤੇ ਖੇਤੀ ਕਰ ਰਹੇ ਹਨ, ਜਿਸ ਵਿੱਚੋਂ ਉਹ 4 ਏਕੜ ਸਬਜ਼ੀਆਂ ਦੀ ਲੋਅ-ਟੱਨਲ ਫਾਰਮਿੰਗ ਲਈ ਵਰਤਦੇ ਹਨ। ਇਸ ਵਿੱਚ ਉਹ ਕਰੇਲਾ, ਕੱਦੂ, ਬੈਂਗਣ, ਖੀਰਾ, ਖਰਬੂਜ਼ਾ, ਲਸਣ(1/2 ਏਕੜ) ਅਤੇ ਪਿਆਜ਼(1/2 ਏਕੜ) ਉਗਾਉਂਦੇ ਹਨ। ਘਰੇਲੂ ਲੋੜ ਲਈ ਉਹ ਕਣਕ ਅਤੇ ਝੋਨਾ ਉਗਾਉਂਦੇ ਹਨ। ਕੁੱਝ ਸਮੇਂ ਤੋਂ ਉਨ੍ਹਾਂ ਨੇ ਪਿਆਜ਼ ਦੇ ਬੀਜ ਤਿਆਰ ਕਰਨੇ ਵੀ ਸ਼ੁਰੂ ਕੀਤੇ ਹਨ।

ਸਖ਼ਤ-ਮਿਹਨਤ ਅਤੇ ਖੇਤੀ ਵਿਭਿੰਨਤਾ ਤਕਨੀਕ ਕਾਰਨ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਹੁਣ ਤੱਕ ਉਨ੍ਹਾਂ ਨੇ ਸਰਕਾਰ ਤੋਂ ਕੋਈ ਸਬਸਿਡੀ ਨਹੀਂ ਲਈ। ਉਹ ਮਾਰਕਿਟਿੰਗ ਦਾ ਪੂਰਾ ਪ੍ਰਬੰਧਨ ਖੁਦ ਕਰਦੇ ਹਨ ਅਤੇ ਫੁੱਲਾਂ ਨੂੰ ਦਿੱਲੀ ਅਤੇ ਕੁਰੂਕਸ਼ੇਤਰ ਦੀ ਮੰਡੀ ਵਿੱਚ ਵੇਚਦੇ ਹਨ। ਹਾਲਾਂਕਿ ਉਹ ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਦੇ ਧੰਦੇ ਤੋਂ ਚੰਗਾ ਮੁਨਾਫ਼ਾ ਲੈ ਰਹੇ ਹਨ, ਪਰ ਫਿਰ ਵੀ ਉਨ੍ਹਾਂ ਨੂੰ ਫੁੱਲਾਂ ਦੀ ਖੇਤੀ ਵਿੱਚ ਕੁੱਝ ਸਮੱਸਿਆਵਾਂ ਆਉਂਦੀਆਂ ਹਨ, ਪਰ ਉਹ ਆਪਣਾ ਹੌਂਸਲਾ ਨਹੀਂ ਟੁੱਟਣ ਦਿੰਦੇ ਅਤੇ ਹਮੇਸ਼ਾ ਮਜ਼ਬੂਤ ਇਰਾਦੇ ਨਾਲ ਆਪਣਾ ਕੰਮ ਜਾਰੀ ਰੱਖਦੇ ਹਨ।

ਮਨੀ ਦੇ ਪਰਿਵਾਰ ਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਜੋ ਉਹ ਕਰਨਾ ਚਾਹੁੰਦੇ ਹਨ, ਉਸ ਤੋਂ ਕਦੇ ਨਹੀਂ ਰੋਕਿਆ। ਇਸ ਸਮੇਂ ਉਹ ਆਪਣੇ ਪਿਤਾ ਮਦਨ ਸਿੰਘ ਅਤੇ ਵੱਡੇ ਭਰਾ ਰਾਜੂ ਕਲੇਰ ਨਾਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਰਾਏ ਧਰਿਆਣਾ ਵਿੱਚ ਰਹਿ ਰਹੇ ਹਨ। ਦੁੱਧ ਉਤਪਾਦਨ ਲਈ ਉਨ੍ਹਾਂ ਨੇ 7 ਗਾਵਾਂ ਅਤੇ 2 ਮੁੱਰ੍ਹਾ ਮੱਝਾਂ ਰੱਖੀਆਂ ਹਨ। ਉਹ ਪਸ਼ੂਆਂ ਦੀ ਦੇਖਭਾਲ ਅਤੇ ਫੀਡ ਦੇ ਨਾਲ ਕਦੇ ਕੋਈ ਸਮਝੌਤਾ ਨਹੀਂ ਕਰਦੇ। ਉਹ ਜੈਵਿਕ ਢੰਗ ਨਾਲ ਉਗਾਏ ਝੋਨੇ, ਕਣਕ ਅਤੇ ਚਾਰੇ ਦੀਆਂ ਫਸਲਾਂ ਤੋਂ ਖੁਦ ਫੀਡ ਤਿਆਰ ਕਰਦੇ ਹਨ। ਵਿਹਲੇ ਸਮੇਂ ਵਿੱਚ ਉਹ ਗੰਨੇ ਦੇ ਰਸ ਤੋਂ ਗੁੜ ਤਿਆਰ ਕਰਦੇ ਹਨ ਅਤੇ ਪਿੰਡ ਵਾਲਿਆਂ ਨੂੰ ਵੇਚਦੇ ਹਨ।

ਭਵਿੱਖ ਦੀ ਯੋਜਨਾ:
ਆਉਣ ਵਾਲੇ ਸਮੇਂ ਵਿੱਚ ਉਹ ਫੁੱਲਾਂ ਦੀ ਖੇਤੀ ਦੇ ਕਾਰੋਬਾਰ ਨੂੰ ਹੋਰ ਵਧਾਉਣ ਦੀ ਯੋਜਨਾ ਬਣਾ ਰਹੇ ਹਨ।

ਸੰਦੇਸ਼

ਅੱਜ-ਕੱਲ੍ਹ ਦੇ ਕਿਸਾਨ ਕਣਕ ਅਤੇ ਝੋਨੇ ਦੇ ਰਵਾਇਤੀ ਚੱਕਰ ਵਿੱਚ ਫਸੇ ਹੋਏ ਹਨ। ਜੇਕਰ ਉਹ ਚੰਗੀ ਆਮਦਨ ਲੈਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਇਸ ਚੱਕਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਚਾਹੀਦਾ ਹੈ।

ਰਾਜਪਾਲ ਸਿੰਘ ਗਾਂਧੀ

ਪੂਰੀ ਕਹਾਣੀ ਪੜ੍ਹੋ

ਪੜ੍ਹੋ ਅਤੇ ਜਾਣੋ ਕਿਵੇਂ ਰਾਜਪਾਲ ਸਿੰਘ ਗਾਂਧੀ ਸਟੀਵੀਆ ਦੀ ਖੇਤੀ ਕਰਕੇ ਕੁਦਰਤ ਦੇ ਮਿੱਠੇ ਭੇਤ ਨੂੰ ਉਜਾਗਰ ਕਰ ਰਹੇ ਹਨ

ਕੀ ਤੁਸੀਂ ਕਦੇ ਖੰਡ ਤੋਂ ਜ਼ਿਆਦਾ ਮਿੱਠੀ ਅਤੇ ਗੁਣਕਾਰੀ ਕੋਈ ਚੀਜ਼ ਚੱਖੀ ਹੈ, ਸ਼ਾਇਦ ਨਹੀਂ ਚੱਖੀ ਹੋਣੀ। ਪਰ ਬੰਗਾ ਦੇ ਇਨਕਮ ਟੈੱਕਸ ਸਲਾਹਕਾਰ ਨੇ ਖੰਡ ਤੋਂ 400 ਗੁਣਾ ਮਿੱਠੀ ਸਫ਼ਲਤਾ ਦਾ ਸੁਆਦ ਚੱਖ ਲਿਆ ਹੈ। ਜੀ ਹਾਂ, ਇੱਥੇ ਸਟੀਵੀਆ ਦੀ ਖੇਤੀ ਬਾਰੇ ਗੱਲ ਕੀਤੀ ਜਾ ਰਹੀ ਹੈ।

ਰਾਜਪਾਲ ਸਿੰਘ ਗਾਂਧੀ ਨੇ ਭਾਰਤ ਵਿੱਚ ਇੱਕ ਲਹਿਰ ਦੀ ਅਗਵਾਈ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਨਿਸ਼ਚਿਤ ਹੀ ਦੁਨੀਆ ਦਾ ਸੁਆਦ ਬਦਲਣ ਵਾਲੇ ਹਨ।

10 ਸਾਲ ਦੇ ਕਾਰਜ-ਕਾਲ ਵਿੱਚ ਲੋਕਾਂ ਨੂੰ ਬੁੱਧੀਮਾਨੀ ਨਾਲ ਆਪਣਾ ਨਿਵੇਸ਼ ਚੁਣਨ ਵਿੱਚ ਸਲਾਹ ਦੇਣ ਤੋਂ ਬਾਅਦ, ਅੰਤ ਰਾਜਪਾਲ ਗਾਂਧੀ ਜੀ ਨੇ ਖੇਤੀ ਦੇ ਖੇਤਰ ਵਿੱਚ ਦਾਖਲ ਹੋਣ ਦਾ ਫੈਸਲਾ ਲਿਆ। ਪੰਜਾਬ ਦੇ ਹੋਰ ਔਸਤਨ ਕਿਸਾਨਾਂ ਦੇ ਉਲਟ ਰਾਜਪਾਲ ਗਾਂਧੀ ਜੀ ਨੇ ਪੈਸਾ ਕਮਾਉਣ ਲਈ ਨਾ-ਕੇਵਲ ਇੱਕ ਨਵੇਂ ਉੱਦਮ ਦੇ ਰੂਪ ਵਿੱਚ ਸ਼ਿਵਾਲਿਕ ਤਲਹੱਟੀ ਦੇ ਉਪ-ਪਹਾੜੀ ਇਲਾਕੇ ਵਿੱਚ ਕੁਦਰਤੀ ਸਵੀਟਨਰ ਉਗਾਇਆ, ਬਲਕਿ ਸਖ਼ਤ ਰਿਸਰਚ ਨਾਲ ਇੱਕ ਪ੍ਰੋਸੈੱਸਿੰਗ ਪਲਾਂਟ ਵੀ ਖੋਲ੍ਹਿਆ।

ਖੇਤੀ ਦੇ ਖੇਤਰ ਵਿੱਚ ਪ੍ਰਵੇਸ਼ ਕਰਨ ਦੀ ਸ਼ੁਰੂਆਤ ਗਾਂਧੀ ਜੀ ਲਈ ਆਸਾਨ ਨਹੀਂ ਸੀ। ਉਨ੍ਹਾਂ ਨੇ 2003 ਵਿੱਚ 35 ਏਕੜ ਕਿੰਨੂ ਦੇ ਬਾਗ਼ਾਂ ਨਾਲ ਸ਼ੁਰੂਆਤ ਕੀਤੀ, ਪਰ ਮੰਡੀਕਰਨ ਦੀਆਂ ਸੁਵਿਧਾਵਾਂ ਵਿੱਚ ਕਮੀ ਹੋਣ ਕਾਰਨਾਂ ਨੇ ਉਨ੍ਹਾਂ ਨੂੰ 2008 ਤੱਕ ਫ਼ਸਲ ਦੇ ਉਤਪਾਦਨ ਨੂੰ ਘੱਟ ਕਰਨ ਲਈ ਮਜ਼ਬੂਰ ਕਰ ਦਿੱਤਾ।

“ਮੈਂ ਗਲੈਡੀਓਲਸ, ਆਲੂ ਅਤੇ ਹੋਰ ਸਬਜ਼ੀਆਂ ਉਗਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਵਿੱਚ ਵੀ ਮੰਡੀਕਰਨ ਦੀਆਂ ਸੁਵਿਧਾਵਾਂ ਵਿੱਚ ਸੁਧਾਰ ਨਹੀਂ ਸੀ। ਇਸ ਲਈ ਮੈਂ ਸਟੀਵੀਆ ਦੀ ਖੇਤੀ ਸ਼ੁਰੂ ਕੀਤੀ ਅਤੇ ਇਹ ਮੇਰਾ ਸਭ ਤੋਂ ਚੰਗਾ ਫੈਸਲਾ ਸੀ, ਜੋ ਮੈਂ ਲਿਆ।”

ਉਨ੍ਹਾਂ ਨੇ ਸਟੀਵੀਆ ਦੀ ਖੇਤੀ 6 ਏਕੜ ਜ਼ਮੀਨ ‘ਤੇ ਸ਼ੁਰੂ ਕੀਤੀ, ਪਰ ਉੱਥੇ ਕੋਈ ਪ੍ਰੋਸੈੱਸਿੰਗ ਯੂਨਿਟ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਆਪਣੀ 10 ਸਾਲ ਦੀ ਸਖ਼ਤ-ਮਿਹਨਤ ਦਾ ਕੋਈ ਫਾਇਦਾ ਨਹੀਂ ਹੋਇਆ। ਆਖਿਰ ਉਨ੍ਹਾਂ ਨੇ ਪ੍ਰੋਟੋਟਾਈਪ ਇਕੱਠਾ ਕਰਨ ਲਈ ਇੰਡੀਅਨ ਇੰਸਟੀਚਿਊਟ ਆੱਫ ਟੈਕਨਾੱਲਜੀ, ਮੁੰਬਈ ਨਾਲ ਸੰਪਰਕ ਕੀਤਾ ਅਤੇ ਲੱਖਾਂ ਨਿਵੇਸ਼ਾਂ, ਕਈ ਕਮੀਆਂ, ਖੋਜਾਂ ਅਤੇ ਕਈ ਵਿਗਿਆਨਕਾਂ, ਇੰਜੀਨੀਅਰਾਂ ਅਤੇ ਕਾਢਕਾਰਾਂ ਦੀ ਮੀਟਿੰਗ ਤੋਂ ਬਾਅਦ ਉਹ ਇੱਕ ਚੰਗੇ ਨਤੀਜੇ ਨਾਲ ਆਏ।

ਅੱਜ ਗਾਂਧੀ ਜੀ ਕੋਲ ਭਾਰਤ ਵਿੱਚ ਇੱਕ-ਮਾਤਰ ਸਟੀਵੀਆ ਰਿਸਰਚ ਲੈਬੋਰਟਰੀ ਹੈ ਅਤੇ ਇਹ ਇੰਡੀਅਨ ਡਿਪਾਰਟਮੈਂਟ ਆੱਫ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ ਦੁਆਰਾ ਪ੍ਰਮਾਣਿਤ ਹੈ। ਮਿਨਿਸਟਰੀ ਆੱਫ ਸਾਇੰਸ ਐਂਡ ਟੈੱਕਨਾਲੋਜੀ ਦੇ ਅੰਤਰਗਤ ਬਾਇਓਟੈੱਕਨਾਲੋਜੀ ਦੇ ਵਿਭਾਗ ਤੋਂ ਥੋੜ੍ਹਾ ਜਿਹਾ ਲੋਨ ਲੈ ਕੇ ਇਹ ਪ੍ਰੋਸੈੱਸਿੰਗ ਪਲਾਂਟ ਅਤੇ ਰਿਸਰਚ ਸੈਂਟਰ ਸਥਾਪਿਤ ਹੋਇਆ। ਉਨ੍ਹਾਂ ਨੂੰ ਪ੍ਰੋਸੈੱਸਿੰਗ ਯੂਨਿਟ ਸਥਾਪਿਤ ਕਰਨ ਲਈ ਪੂਰੇ ਤਿੰਨ ਸਾਲ ਲੱਗੇ। ਗਾਂਧੀ ਜੀ ਲਈ ਇਹ ਸੁਪਨਾ ਦੇਖਣਾ ਅਤੇ ਫਿਰ ਉਸ ਸੁਪਨੇ ਨੂੰ ਪੂਰਾ ਕਰਨਾ ਇਸ ਲਈ ਆਸਾਨ ਸੀ ਕਿਉਂਕਿ ਮੰਤਰਾਲਾ ਨੇ ਉਨ੍ਹਾਂ ਦੇ ਆਵਿਸ਼ਕਾਰੀ ਵਿਚਾਰ ਨੂੰ ਪਸੰਦ ਕੀਤਾ।

ਅੱਜ ਉਨ੍ਹਾਂ ਦੇ 12 ਕਰੋੜ ਸਟੀਵੀਆ ਪ੍ਰੋਸੈੱਸਿੰਗ ਪਲਾਂਟ ਵਿੱਚ 8 ਘੰਟੇ ਦੀ ਸ਼ਿਫਟ ਵਿੱਚ ਲਗਭਗ 5 ਟਨ ਸਟੀਵੀਆ ਦੇ ਪੱਤੇ ਪ੍ਰੋਸੈੱਸ ਹੁੰਦੇ ਹਨ, ਜੋ ਕਿ 5 ਏਕੜ ਦੀ ਫ਼ਸਲ ਦੇ ਬਰਾਬਰ ਹੈ।

ਸ਼ੁਰੂ ਵਿੱਚ ਸਟੀਵੀਆ ਪ੍ਰੋਸੈੱਸਿੰਗ ਪਲਾਂਟ ਇੱਕ ਚੁਣੌਤੀ ਸੀ ਅਤੇ ਗਾਂਧੀ ਜੀ ਨੇ ਨਾ-ਕੇਵਲ ਆਪਣੇ ਲਈ ਬਲਕਿ ਕਈ ਉਨ੍ਹਾਂ ਹੋਰਨਾਂ ਲੋਕਾਂ ਲਈ ਵੀ ਇਸਨੂੰ ਮੌਕੇ ਵਿੱਚ ਬਦਲ ਦਿੱਤਾ, ਜਿਨ੍ਹਾਂ ਕੋਲ ਹੁਣ ਰੁਜ਼ਗਾਰ ਹੈ। ਇਹ ਕੇਵਲ ਗਾਂਧੀ ਜੀ ਦੀ ਪਹਿਲ ਦੇ ਕਾਰਨ ਸੰਭਵ ਹੋਇਆ ਹੈ। ਟਿਸ਼ੂ ਕਲਚਰ ਲੈਬੋਰਟਰੀ ਅਤੇ ਪ੍ਰੋਸੈੱਸਿੰਗ ਯੂਨਿਟ ਸਥਾਪਿਤ ਕਰਨ ਤੋਂ ਬਾਅਦ ਅੱਜ ਗਾਂਧੀ ਜੀ ਦੀ ਕੰਪਨੀ ਸਟੀਵੀਆ ਦੀਆਂ ਕਈ ਉੱਨਤ ਕਿਸਮਾਂ ਵਿਕਸਿਤ ਕਰ ਰਹੇ ਹਨ ਅਤੇ ਇਸਦੀ ਖੇਤੀ ਅਤੇ ਪ੍ਰੋਸੈੱਸਿੰਗ ਤੋਂ ਬਾਅਦ ਉਨ੍ਹਾਂ ਇਸਨੂੰ ਪਾਊਡਰ ਦੇ ਰੂਪ ਵਿੱਚ ਛੋਟੇ-ਛੋਟੇ ਪੈਕਟ ਅਤੇ ਕੰਟੇਨਰ ਬਣਾ ਕੇ ਵੇਚਦੇ ਹਨ। ਅੱਜ ਉਨ੍ਹਾਂ ਦੁਆਰਾ ਉਤਪਾਦਿਤ ਸਟੀਵੀਆ ਗ੍ਰੀਨ ਟੀ ਬਜ਼ਾਰ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ, ਪਰ ਇੱਥੇ ਹੀ ਅੰਤ ਨਹੀਂ।

“ਇੱਕ ਏਕੜ ਵਿੱਚ ਸਟੀਵੀਆ ਦੀ ਖੇਤੀ ਦਾ ਖ਼ਰਚਾ ਲਗਭਗ ਹੋਰ ਫ਼ਸਲਾਂ ਦੇ ਬਰਾਬਰ ਹੀ ਹੁੰਦਾ ਹੈ। ਜੇਕਰ ਕੋਈ ਵੀ ਸਟੀਵੀਆ ਦੀ ਖੇਤੀ ਕਰਨ ਵਿੱਚ ਦਿਲਚਸਪੀ ਰੱਖਦਾ ਹੈ ਤਾਂ ਅਸੀਂ ਪੌਦੇ ਵੀ ਉਪਲੱਬਧ ਕਰਵਾਉਂਦੇ ਹਾਂ ਅਤੇ ਜੇਕਰ ਕੋਈ ਇਸਨੂੰ ਵੱਡੇ ਖੇਤਰ ਵਿੱਚ ਲਗਾਉਣਾ ਚਾਹੁੰਦਾ ਹੈ ਤਾਂ ਅਸੀਂ ਖੇਤਰ ਅਨੁਸਾਰ ਪੌਦਿਆਂ ਨੂੰ ਗੁਣਾ ਕਰਨ ਦੀ ਤਕਨੀਕ ਵੀ ਪ੍ਰਦਾਨ ਕਰਦੇ ਹਾਂ।”

ਗਾਂਧੀ ਜੀ ਦੇ ਕੰਮ ਨੇ ਗੁਜਰਾਤ ਅਤੇ ਉੱਤਰ ਪ੍ਰਦੇਸ਼ ਦੀਆਂ ਰਾਜ ਸਰਕਾਰਾਂ ਦਾ ਧਿਆਨ ਵੀ ਖਿੱਚਿਆ। ਗੁਜਰਾਤ ਦੇ ਚੀਫ ਸੈਕਟਰੀ ਨੇ ਉਨ੍ਹਾਂ ਨੂੰ ਬੁਲਾਇਆ ਅਤੇ ਉਸ ਤੋਂ ਬਾਅਦ ਇੱਕ ਸੌਦਾ ਕੀਤਾ, ਜਿਸ ਵਿੱਚ ਅਰਾਵਲੀ ਅਤੇ ਕਪਾਰਗੰਜ ਜ਼ਿਲ੍ਹਿਆਂ ਵਿੱਚ 100% buy-back clause ਦੇ ਨਾਲ 2500 ਏਕੜ ਜ਼ਮੀਨ ‘ਤੇ ਸਟੀਵੀਆ ਉਗਾਉਣਾ ਸੀ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਨਾਲ ਵੀ 4000 ਏਕੜ ਵਿੱਚ ਸਟੀਵੀਆ ਦੇ ਪੌਦੇ ਲਗਾਉਣ ਲਈ ਸੌਦਾ ਕੀਤਾ। ਗਾਂਧੀ ਜੀ ਦੀ ਵੱਧਦੀ ਸਫ਼ਲਤਾ ਇੱਕ ਛੋਟੀ ਜਿਹੀ ਚਿੰਗਾਰੀ ਨਹੀਂ ਸੀ, ਜੋ ਕੁੱਝ ਸਮੇਂ ਵਿੱਚ ਗਾਇਬ ਹੋ ਜਾਂਦੀ, ਸਗੋਂ ਇਹ ਇੱਕ ਵਿਸਫੋਟ ਸੀ, ਜਿਸਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਆਪਣੇ ਕੰਮ ਪ੍ਰਤੀ ਆਕਰਸ਼ਿਤ ਕੀਤਾ। ਇਸ ਸਮੇਂ ਗਾਂਧੀ ਜੀ ਰਾਜ ਵਿੱਚ ਐਡੀਸ਼ਨਲ ਚੀਫ ਸੈਕਟਰੀ ਦੇ ਰੂਪ ਵਿੱਚ ਸਟੀਵੀਆ ਪ੍ਰਮੋਸ਼ਨ ਬਿਊਰੋ ਵਿੱਚ ਸੁਰੇਸ਼ ਕੁਮਾਰ ਦੇ ਨਾਲ ਹਨ। ਮੌਕੇ ਨੂੰ ਨਾ ਗਵਾਉਂਦੇ ਹੋਏ ਉਨ੍ਹਾਂ ਨੇ ਪਹਿਲਾਂ ਤੋਂ ਹੀ ਪੰਜਾਬ ਦੇ ਕਿਸਾਨਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। (ਉਹ ਗੁਰਦਾਸਪੁਰ, ਲੁਧਿਆਣਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ 25 ਏਕੜ ਦੀ ਜ਼ਮੀਨ ‘ਤੇ ਸਟੀਵੀਆ ਦੀ ਖੇਤੀ ਵਿੱਚ ਕਿਸਾਨਾਂ ਦੀ ਮਦਦ ਕਰ ਰਹੇ ਹਨ ਅਤੇ ਹੌਲੀ-ਹੌਲੀ ਉਹ ਇਹ ਨਿਸ਼ਚਿਤ ਕਰਨਗੇ ਕਿ ਇਸ ਮੌਸਮ ਵਿੱਚ ਸਟੀਵੀਆ ਦੀ ਖੇਤੀ ਵਾਲਾ ਖੇਤਰ ਵਧੇ)।

ਖ਼ੈਰ, ਇਹ ਗਾਂਧੀ ਜੀ ਦੇ ਕੰਮ ਦੇ ਕੁੱਝ ਰਾਸ਼ਟਰੀ ਪੱਧਰ ‘ਤੇ ਪ੍ਰਭਾਵ ਸੀ। ਪ੍ਰੋਸੈੱਸਿੰਗ ਪਲਾਂਟ ਦੀ ਸਥਾਪਨਾ ਤੋਂ ਪਹਿਲਾਂ ਗਾਂਧੀ ਜੀ ਨੇ ਇਸ ਪੌਦੇ ਦੇ ਬਾਰੇ ਵਿੱਚ ਜਾਣਨ ਲਈ ਚੀਨ ਅਤੇ ਦੱਖਣੀ ਅਮਰੀਕਾ ਦੇ ਦੇਸ਼ਾਂ, ਜਿਵੇਂ ਕਿ ਕੋਲੰਬੀਆ ਅਤੇ ਪੈਰਾਗੁਏ ਦੀ ਯਾਤਰਾ ਕੀਤੀ। ਉਨ੍ਹਾਂ ਦੀ ਯਾਤਰਾ ਨੇ ਉਨ੍ਹਾਂ ਨੂੰ ਕਨੇਡਾ ਦੀ ਕੰਪਨੀ- Pixels Health ਦੇ ਨਾਲ ਇੱਕ ਕਾਂਟ੍ਰੈਕਟ ਕਰਵਾਇਆ ਕਿ ਉਹ ਜਿੰਨਾ ਚਾਹੁਣ, ਉੱਨਾ ਸਟੀਵੀਆ ਪ੍ਰੋਸੈੱਸ ਕਰਕੇ ਉਨ੍ਹਾਂ ਨੂੰ ਵੇਚ ਸਕਦੇ ਹਨ। ਇੱਥੋਂ ਤੱਕ ਕਿ ਜਰਮਨੀ ਵੀ ਉਨ੍ਹਾਂ ਦੇ ਬਾਰੇ ਵਿੱਚ ਜਾਣਨ ਤੋਂ ਬਾਅਦ ਉਨ੍ਹਾਂ ਦੇ ਫਾਰਮ ਦਾ ਦੌਰਾ ਕਰਨ ਆਉਂਦੇ ਹਨ।

ਗਾਂਧੀ ਜੀ ਪੰਜਾਬ ਤੋਂ ਇੰਡੀਅਨ ਕੌਂਸਿਲ ਆੱਫ ਫੂਡ ਐਂਡ ਐਗਰੀਕਲਚਰ ਦੇ ਇੱਕ-ਮਾਤਰ ਮੈਂਬਰ ਹਨ, ਜਿਸ ਦੇ ਐੱਮ ਐੱਸ ਸਵਾਮੀਨਾਥਨ-ਭਾਰਤੀ ਕਰਾਂਤੀ ਦੇ ਪਿਤਾ ਵੀ ਮੈਂਬਰ ਹਨ। ਪਿਛਲੇ ਸਾਲ ਸਤੰਬਰ ਵਿੱਚ ਸਵਾਮੀਨਾਥਨ ਜੀ ਦੁਆਰਾ ਗਾਂਧੀ ਜੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਸਟੀਵੀਆ ਉਗਾਉਣਾ ਸਿਹਤ ਲਈ ਇੱਕ ਮਿੱਠੀ ਕ੍ਰਾਂਤੀ ਹੈ।

ਆਉਣ ਵਾਲੇ ਸਮੇਂ ਵਿੱਚ ਸਟੀਵੀਆ ਸਭ ਤੋਂ ਜ਼ਿਆਦਾ ਉਗਾਈ ਜਾਣ ਵਾਲੀ ਫ਼ਸਲ ਬਣਨ ਵਾਲੀ ਹੈ। ਜਪਾਨ ਦੀ 70% ਜਨ-ਸੰਖਿਆ ਨੇ ਪਹਿਲਾਂ ਹੀ ਸਟੀਵੀਆ ਦੀ ਖੇਤੀ ਸ਼ੁਰੂ ਕਰ ਦਿੱਤੀ ਹੈ ਅਤੇ ਗਾਂਧੀ ਜੀ ਉੱਥੇ ਨਿਵੇਸ਼ ਕਰਨ ਦੀ ਉਡੀਕ ਕਰ ਰਹੇ ਹਨ। ਇੱਥੋਂ ਤੱਕ ਕਿ ਗਾਂਧੀ ਜੀ ਦਾ ਸਟੀਵੀਆ ਉਤਪਾਦ ਨੂੰ ਵੀ ਨਵੰਬਰ 2015 ਵਿੱਚ ਭਾਰਤ ਦੀ ਫੂਡ ਐਂਡ ਸੇਫਟੀ ਸਟੈਂਡਰਡਜ਼ ਅਥਾੱਰਟੀ ਦੁਆਰਾ ਮਨਜ਼ੂਰੀ ਦੇ ਦਿੱਤੀ ਗਈ ਹੈ। ਇੱਥੋਂ ਤੱਕ ਕਿ ਮਲਟੀ-ਨੈਸ਼ਨਲ ਕੰਪਨੀਆਂ ਜਿਵੇਂ ਕਿ ਪੈੱਪਸੀ ਅਤੇ ਕੋਕਾ ਕੋਲਾ ਵੀ ਆਪਣੇ ਨਵੇਂ ਉਤਪਾਦਾਂ- ਜ਼ੀਰੋ-ਕੈਲੋਰੀ ਪੈੱਪਸੀ ਅਤੇ ਕੋਕ ਲਾਈਫ ਨੂੰ ਲਾਂਚ ਕਰ ਰਹੀ ਹੈ, ਜਿਸ ਵਿੱਚ ਸਵੀਟਨਰ ਦੇ ਰੂਪ ਵਿੱਚ ਸਟੀਵੀਆ ਦਾ ਪ੍ਰਯੋਗ ਕੀਤਾ ਗਿਆ ਹੈ ਅਤੇ ਗਾਂਧੀ ਜੀ ਇਨ੍ਹਾਂ ਵਿੱਚ ਨਿਵੇਸ਼ ਕਰਨ ਲਈ ਉਤਸੁਕ ਹਨ।

ਸਟੀਵੀਆ ਭਵਿੱਖ ਦੀ ਫ਼ਸਲ ਹੈ, ਕਿਉਂਕਿ ਇਸਦੇ ਪੌਦੇ ਨੂੰ ਜੇਕਰ ਇੱਕ ਵਾਰ ਬੀਜਿਆ ਜਾਵੇ ਤਾਂ ਇਹ 5 ਸਾਲ ਤੱਕ ਰਹਿੰਦਾ ਹੈ ਅਤੇ ਹਰ 4 ਮਹੀਨੇ ਬਾਅਦ ਇਸਦੀ ਕਟਾਈ ਕੀਤੀ ਜਾ ਸਕਦੀ ਹੈ। ਕਿਸਾਨਾਂ ਦੇ ਨਾਲ-ਨਾਲ ਨਾਗਰਿਕਾਂ ਲਈ ਵੀ ਸਟੀਵੀਆ ਇੱਕ ਲਾਭਦਾਇਕ ਉੱਦਮ ਹੈ, ਕਿਉਂਕਿ ਇਸਦਾ ਬਜ਼ਾਰ ਵਿੱਚ ਮੁੱਲ ਵੀ ਵਧੀਆ ਹੈ ਅਤੇ ਇਹ ਖਾਣ ਲਈ ਵੀ ਚੰਗਾ ਹੈ।

ਇੱਕ ਤੱਤ ਤੋਂ- ਭਾਰਤ ਦੇ ਹਜ਼ਾਰ ਸਾਲ ਵਿੱਚ ਲਗਭਗ 31,705,000 ਡਾਇਬਟੀਜ਼ ਦੇ ਮਰੀਜ਼ ਹਨ, ਜੋ ਕਿ 2030 ਤੱਕ 100% ਦੀ ਦਰ ਤੋਂ ਵੱਧ ਕੇ ਲਗਭਗ 79,441,000 ਹੋ ਜਾਣਗੇ।

ਰਾਜਪਾਲ ਗਾਂਧੀ ਜੀ ਕਹਿੰਦੇ ਹਨ-

“ਭਾਰਤ ਵਿੱਚ ਲਗਭਗ ਹਰ ਪਰਿਵਾਰ ਵਿੱਚ ਇੱਕ ਸ਼ੂਗਰ ਦਾ ਮਰੀਜ਼ ਹੈ ਅਤੇ ਇਹ ਗੰਭੀਰ ਸਥਿਤੀ ਹੈ। ਪਰ ਜੇਕਰ ਅਸੀਂ ਖੰਡ ਦੀ ਜਗ੍ਹਾ ਸਟੀਵੀਆ ਦੀ ਵਰਤੋਂ ਕਰਨਾ ਸ਼ੁਰੂ ਕਰ ਦੇਈਏ ਤਾਂ ਸ਼ੂਗਰ ਦੇ ਮਰੀਜ਼ਾਂ ਦੀ ਵੱਧਦੀ ਹੋਈ ਸੰਖਿਆ ਨੂੰ ਘੱਟ ਕਰ ਸਕਦੇ ਹਾਂ।”

ਗਾਂਧੀ ਜੀ ਨਵੇਂ ਮੌਕਿਆਂ ਦੇ ਨਾਲ ਖੇਤੀ ਦੇ ਖੇਤਰ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। ਤੁਸੀਂ ਵੀ ਸਟੀਵੀਆ ਦੀ ਖੇਤੀ ਵਿੱਚ ਨਿਵੇਸ਼ ਕਰਕੇ ਇਸ ਉੱਦਮ ਦਾ ਹਿੱਸਾ ਬਣ ਸਕਦੇ ਹੋ।

ਸੰਦੇਸ਼:

ਸਾਡਾ ਮੁੱਖ ਮਿਸ਼ਨ ਅਮੀਰ ਕਿਸਾਨ ਅਤੇ ਤੰਦਰੁਸਤ ਸਮਾਜ ਹੈ। ਅੱਜ ਹੇਠਾਂ ਵੱਲ ਜਾਂਦੀ ਹੋਈ ਆਰਥਿਕ ਸਥਿਤੀ ਦਾ ਮੁੱਖ ਕਾਰਨ ਗਰੀਬ ਕਿਸਾਨਾਂ ਦਾ ਆਤਮ-ਹੱਤਿਆ ਕਰਨ ਲਈ ਮਜ਼ਬੂਰ ਹੋਣਾ ਹੈ ਅਤੇ ਇਸ ਤਰ੍ਹਾਂ ਦੀਆਂ ਸ਼ਰਮਨਾਕ ਪਰਿਸਥਿਤੀਆਂ ਦੇ ਲਈ ਸਿਰਫ਼ ਅਸੀਂ ਜ਼ਿੰਮੇਵਾਰ ਹਾਂ। ਇਨ੍ਹਾਂ ਕਮੀਆਂ ਨੂੰ ਪੂਰਾ ਕਰਨ ਲਈ ਫ਼ਸਲੀ ਵਿਭਿੰਨਤਾ ਬਹੁਤ ਜ਼ਰੂਰੀ ਹੈ। ਕਿਸਾਨਾਂ ਨੂੰ ਸਟੀਵੀਆ ਅਤੇ ਹੋਰ ਚਿਕਿਤਸਕ ਪੌਦਿਆਂ ਵਰਗੀਆਂ ਫ਼ਸਲਾਂ ਉਗਾਉਣੀਆਂ ਚਾਹੀਦੀਆਂ ਹਨ ਅਤੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਆਪਣੀਆਂ ਯੋਜਨਾਵਾਂ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ।

ਹਰਬੀਰ ਸਿੰਘ ਪੰਧੇਰ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਪਿਤਾ ਨੇ ਮੱਖੀ ਪਾਲਣ ਵਿੱਚ ਨਿਵੇਸ਼ ਕਰ ਕੇ ਆਪਣੇ ਪੁੱਤਰ ਨੂੰ ਜ਼ਿਆਦਾ ਮੁਨਾਫ਼ਾ ਕਮਾਉਣ ਵਿੱਚ ਮਦਦ ਕੀਤੀ

ਪੰਧੇਰ ਪਰਿਵਾਰ ਦੀ ਅਗਲੀ ਪੀੜ੍ਹੀ ਹਰਬੀਰ ਸਿੰਘ ਪੰਧੇਰ ਨੇ ਨਾ ਸਿਰਫ਼ ਆਪਣੇ ਪਿਤਾ ਦੇ ਮੱਖੀ ਪਾਲਣ ਦੇ ਕੰਮ ਨੂੰ ਅੱਗੇ ਵਧਾਇਆ, ਪਰ ਆਪਣੇ ਵਿਚਾਰਾਂ ਅਤੇ ਕੋਸ਼ਿਸ਼ਾਂ ਨਾਲ ਇਸ ਨੂੰ ਇੱਕ ਲਾਭਦਾਇਕ ਕਿੱਤਾ ਵੀ ਬਣਾਇਆ।

ਹਰਬੀਰ ਸਿੰਘ ਕੁਹਲੀ ਖੁਰਦ, ਲੁਧਿਆਣਾ ਦੇ ਨਿਵਾਸੀ ਹਨ, ਜਿਨ੍ਹਾਂ ਕੋਲ ਸਿਵਲ ਇੰਜੀਨੀਅਰ ਦੀ ਡਿਗਰੀ ਹੁੰਦੇ ਹੋਏ ਵੀ ਉਹਨਾਂ ਨੇ ਆਪਣੇ ਪਿਤਾ ਦੇ ਕਿੱਤੇ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਅਤੇ ਆਪਣੇ ਵਿਚਾਰਾਂ ਨਾਲ ਇਸ ਨੂੰ ਅੱਗੇ ਲੈ ਕੇ ਆਏ।

ਜਦ ਪੰਧੇਰ ਪਰਿਵਾਰ ਨੇ ਮੱਖੀ ਪਾਲਣ ਸ਼ੁਰੂ ਕੀਤਾ…

ਗੁਰਮੇਲ ਸਿੰਘ ਪੰਧੇਰ- ਹਰਬੀਰ ਸਿੰਘ ਦੇ ਪਿਤਾ ਨੇ ਲਗਭਗ 35 ਸਾਲ ਪਹਿਲਾਂ ਬਿਨਾਂ ਕਿਸੀ ਟ੍ਰੇਨਿੰਗ ਤੋਂ ਮੱਖੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਸੀ। 80 ਦੇ ਦਸ਼ਕ ਵਿੱਚ ਜਦ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਮੱਖੀ ਪਾਲਣ ਵੀ ਇੱਕ ਲਾਭਦਾਇਕ ਕਿੱਤਾ ਹੋ ਸਕਦਾ ਹੈ, ਗੁਰਮੇਲ ਸਿੰਘ ਦਾ ਭਵਿੱਖਵਾਦੀ ਦਿਮਾਗ ਇੱਕ ਵੱਖ ਹੀ ਦਿਸ਼ਾ ਵਿੱਚ ਤੁਰ ਪਿਆ। ਉਸ ਸਮੇਂ ਉਹਨਾਂ ਨੇ 2 ਬਕਸਿਆਂ ਨਾਲ ਮਧੂ ਮੱਖੀ ਪਾਲਣ ਦੀ ਸ਼ੁਰੂਆਤ ਕੀਤੀ ਅਤੇ ਅੱਜ ਉਹਨਾਂ ਦੇ ਪੁੱਤਰ ਨੇ ਇਸ ਕੰਮ ਨੂੰ 700 ਬਕਸਿਆਂ ਵਿੱਚ ਬਦਲ ਕੇ ਇੱਕ ਵੱਡੀ ਛਾਲ ਮਾਰੀ ਹੈ।

ਜਦ ਕਿ ਹਰਬੀਰ ਸਿੰਘ ਦੇ ਪਿਤਾ ਮਧੂ ਮੱਖੀ ਪਾਲਣ ਤੋਂ ਵਧੀਆ ਮੁਨਾਫ਼ਾ ਕਮਾ ਰਹੇ ਸਨ ਪਰ ਇੱਕ ਮਾਰਕੀਟਿੰਗ ਦੇ ਹਿਸਾਬ ਨਾਲ ਬਹੁਤ ਘੱਟ ਸੀ। ਜਿਸ ਕਾਰਨ ਉਹ ਸਹੀ ਮਾਰਕੀਟ ਨੂੰ ਕਵਰ ਨਹੀਂ ਕਰ ਪਾ ਰਹੇ ਸਨ। ਇਸ ਲਈ ਹਰਬੀਰ ਸਿੰਘ ਨੇ ਸੋਚਿਆ ਕਿ ਉਹ ਆਪਣੀ ਸੋਚ ਅਤੇ ਯੋਜਨਾ ਨਾਲ ਇਸ ਕੰਮ ਨੂੰ ਅੱਗੇ ਲੈ ਕੇ ਜਾਣਗੇ। ਹਰਬੀਰ ਨੇ ਆਪਣੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਹੀ ਆਪਣੇ ਪਿਤਾ ਦਾ ਕੰਮ ਸੰਭਾਲ ਲਿਆ। ਇਸ ਕੰਮ ਨੂੰ ਚੁਣਨਾ ਹਰਬੀਰ ਸਿੰਘ ਦੀ ਕੋਈ ਮਜ਼ਬੂਰੀ ਨਹੀਂ ਸੀ ਬਲਕਿ ਇਹ ਤੇ ਉਹਦਾ ਜਨੂੰਨ ਸੀ ਜੋ ਉਹ ਆਪਣੇ ਪਿਤਾ ਵਿੱਚ ਬਚਪਨ ਤੋਂ ਵੇਖਦੇ ਆ ਰਹੇ ਸਨ।

ਇਸ ਕੰਮ ਨੂੰ ਸਾਂਭਦੇ ਹੀ ਹਰਬੀਰ ਨੇ ਇਸ ਵਪਾਰ ਨੂੰ “ਰੋਇਲ ਹਨੀ” ਬ੍ਰਾਂਡ ਦਾ ਨਾਮ ਦੇ ਦਿੱਤਾ। ਹਰਬੀਰ ਚੰਗੀ ਤਰ੍ਹਾਂ ਜਾਂਦੇ ਸੀ ਕਿ ਇਸ ਵਪਾਰ ਨੂੰ ਵੱਡੇ ਪੱਧਰ ਤੇ ਅੱਗੇ ਲੈ ਕੇ ਜਾਣ ਲਈ ਇਸ ਦੀ ਬ੍ਰੈਂਡਿੰਗ ਬਹੁਤ ਜ਼ਰੂਰੀ ਹੈ। ਇਸ ਲਈ ਉਹਨਾਂ ਨੇ ਇਸ ਬ੍ਰਾਂਡ ਨਾਮ ਨੂੰ ਰਜਿਸਟਰ ਕਰਵਾ ਲਿਆ। ਆਪਣੇ ਕੰਮ ਨੂੰ ਚੰਗੇ ਤਰੀਕੇ ਨਾਲ ਕਰਨ ਲਈ 2011 ਵਿੱਚ ਹਰਬੀਰ ਟ੍ਰੇਨਿੰਗ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਗਏ।

ਸਾਲ 2013 ਵਿੱਚ ਉਹਨਾਂ ਨੇ ਆਪਣੇ ਪ੍ਰੋਡਕਟਸ ਨੂੰ ਐਗਮਾਰਕ ਰਜਿਸਟਰ ਵੀ ਕਰਵਾ ਲਿਆ ਅਤੇ ਅੱਜ ਉਹ ਰਜਿਸਟ੍ਰੇਸ਼ਨ ਤੋਂ ਲੈ ਕੇ ਮਾਰਕੀਟਿੰਗ ਤੱਕ ਸਭ ਖੁਦ ਕਰਦੇ ਹਨ। ਉਹ ਮੁੱਖ ਤੌਰ ‘ਤੇ 2 ਪ੍ਰੋਡਕਟਸ ਸ਼ਹਿਦ ਅਤੇ ਬੀ ਬਾਕਸ ‘ਤੇ ਜ਼ਿਆਦਾ ਧਿਆਨ ਦਿੰਦੇ ਹਨ।

ਹਰਬੀਰ ਦੇ ਫਾਰਮ ਤੇ ਮੁੱਖ ਤੌਰ ‘ਤੇ ਇਟਾਲੀਅਨ ਮੱਖੀਆਂ ਹਨ ਅਤੇ ਸ਼ਹਿਦ ਵਧੀਆ ਗੁਣਵੱਤਾ ਬਣਾਏ ਰੱਖਣ ਲਈ ਉਹ ਇਹਨਾਂ ਨੂੰ ਹਰ ਬਦਲਦੇ ਮੌਸਮ ਵਿੱਚ ਦੂਜੇ ਰਾਜਾਂ ਵਿੱਚ ਲੈ ਕੇ ਜਾਂਦੇ ਰਹਿੰਦੇ ਹਨ। ਉਹਨਾਂ ਨੇ ਇਸ ਕੰਮ ਲਈ 7 ਮਜ਼ਦੂਰਾਂ ਨੂੰ ਕੰਮ ਦਿੱਤਾ ਹੈ। ਮੁੱਖ ਰੂਪ ਨਾਲ ਉਹ ਆਪਣੇ ਬਕਸਿਆਂ ਨੂੰ ਚਿਤੌੜਗੜ੍ਹ (ਕੈਰੰ ਦੇ ਬੀਜਾਂ ਦੇ ਖੇਤਾਂ ਵਿੱਚ), ਕੋਟਾ (ਸਰ੍ਹੋਂ ਦੇ ਖੇਤਾਂ ਵਿੱਚ), ਹਿਮਾਚਲ ਪ੍ਰਦੇਸ਼ (ਵੱਖ- ਵਾਹ ਫੁੱਲ), ਮਲੋਟ (ਸੂਰਜਮੁਖੀ ਦੇ ਖੇਤਾਂ ਵਿੱਚ) ਅਤੇ ਰਾਜਸਥਾਨ (ਤੁਰ ਦੇ ਖੇਤਾਂ ਵਿੱਚ) ਜ਼ਮੀਨ ਠੇਕੇ ‘ਤੇ ਲੈ ਕੇ ਛੱਡ ਦਿੰਦੇ ਹਨ। ਸ਼ਹਿਦ ਨੂੰ ਹੱਥਾਂ ਨਾਲ ਕੱਢਵਾਉਂਦੇ ਹਨ ਅਤੇ ਫਿਰ ਉਤਪਾਦਾਂ ਦੀ ਬ੍ਰੈਂਡਿੰਗ ਅਤੇ ਪੈਕੇਜਿੰਗ ਵੀ ਕਰਦੇ ਹਨ।

ਮੱਖੀ ਪਾਲਣ ਤੋਂ ਇਲਾਵਾ ਹਰਬੀਰ ਅਤੇ ਉਸ ਦਾ ਪਰਿਵਾਰ ਡੇਅਰੀ ਫਾਰਮਿੰਗ ਵੀ ਕਰਦਾ ਹੈ। ਉਹਦੇ ਕੋਲ 7 ਏਕੜ ਜ਼ਮੀਨ ਹੈ, ਜਿਸ ਉੱਤੇ ਉਹ ਘਰ ਵਾਸਤੇ ਕਣਕ, ਝੋਨਾ ਉਗਾਉਂਦੇ ਹਨ ਅਤੇ ਉਹਨਾਂ ਕੋਲ 15 ਮੱਝਾਂ ਵੀ ਹਨ ਜਿਹਨਾਂ ਦਾ ਦੁੱਧ ਉਹ ਪਿੰਡ ਵਿੱਚ ਵੇਚਦੇ ਹਨ ਅਤੇ ਕੁੱਝ ਆਪ ਵੀ ਵਰਤਦੇ ਹਨ।

ਅਜੋਕੇ ਸਮੇਂ ਹਰਬੀਰ ਆਪਣੇ ਪਰਿਵਾਰਿਕ ਕਿੱਤੇ ਨਾਲ ਚੰਗਾ ਮੁਨਾਫ਼ਾ ਕਮਾ ਰਹੇ ਹਨ ਅਤੇ ਇਸ ਤੋਂ ਇਲਾਵਾ ਉਹ ਹੋਰ ਲੋਕਾਂ ਨੂੰ ਇਸ ਕੰਮ ਲਈ ਪ੍ਰੇਰਿਤ ਵੀ ਕਰਦੇ ਹਨ। ਹਰਬੀਰ ਭਵਿੱਖ ਵਿੱਚ ਆਪਣੇ ਇਸ ਕਿੱਤੇ ਨੂੰ ਹੋਰ ਵੀ ਵਧਾਉਣਾ ਚਾਹੁੰਦੇ ਹਨ ਅਤੇ ਮਾਰਕੀਟਿੰਗ ਲਈ ਆਤਮ-ਨਿਰਭਰ ਹੋਣਾ ਚਾਹੁੰਦੇ ਹਨ।

ਕਿਸਾਨਾਂ ਲਈ ਸੰਦੇਸ਼:
ਅੱਜ ਦੇ ਸਮੇਂ ਕਿਸਾਨਾਂ ਨੂੰ ਖੇਤੀ ‘ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ। ਉਹਨਾਂ ਨੂੰ ਖੇਤੀ ਦੇ ਨਾਲ ਨਾਲ ਐਗਰੀ ਬਿਜਨੇਸ ਨੂੰ ਵੀ ਅਪਣਾਉਣਾ ਚਾਹੀਦਾ ਹੈ ਤਾਂ ਜੋ ਇੱਕ ਕੰਮ ਨਾ ਚੱਲੇ ਤਾਂ ਉਹਨਾਂ ਕੋਲ ਦੂਜਾ ਕੰਮ ਹੋਵੇ। ਮਧੂ ਮੱਖੀ ਪਾਲਣ ਇੱਕ ਬਹੁਤ ਹੀ ਮੁਨਾਫ਼ੇ ਵਾਲਾ ਕੰਮ ਹੈ ਅਤੇ ਕਿਸਾਨਾਂ ਨੂੰ ਇਸ ਦੇ ਫਾਇਦਿਆਂ ਤੋਂ ਜਾਣੂ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਗੁਰਦੀਪ ਸਿੰਘ ਬਰਾੜ

ਪੂਰੀ ਕਹਾਣੀ ਪੜ੍ਹੋ

ਇੱਕ ਵਿਅਕਤੀ ਦੇ ਜਾਗਰੂਕ ਹੋਣ ਦੀ ਕਹਾਣੀ: ਰਵਾਇਤੀ ਖੇਤੀ ਤੋਂ ਜੈਵਿਕ ਖੇਤੀ ਵੱਲ

ਲੋਕਾਂ ਦੇ ਜਾਗਰੂਕ ਹੋਣ ਪਿੱਛੇ ਮੁੱਖ ਕਾਰਨ ਇਹ ਹੈ ਕਿ ਲੋਕਾਂ ਨੇ ਉਹਨਾਂ ਚੀਜ਼ਾਂ ਨਾਲ ਸਹਿਮਤ ਹੋਣਾ ਬੰਦ ਕਰ ਦਿੱਤਾ ਹੈ ਜੋ ਉਨ੍ਹਾਂ ਨੂੰ ਸੰਤੁਸ਼ਟ ਨਹੀਂ ਕਰਦੀਆਂ। ਕਿਹਾ ਜਾਂਦਾ ਹੈ ਕਿ ਜਦੋ ਕੋਈ ਵਿਅਕਤੀ ਕਿਸੇ ਚੰਗੇ ਕੰਮ ਵੱਲ ਮੁੜਦਾ ਹੈ ਤਾਂ, ਰਸਤੇ ‘ਤੇ ਕਈ ਵਾਰ ਇਕੱਲਾ ਵੀ ਮਹਿਸੂਸ ਹੁੰਦਾ ਹੈ, ਪਰ ਜਿਹੜੀਆਂ ਆਦਤਾਂ ਜਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ ਉਹਨਾਂ ਨੂੰ ਪਿੱਛੇ ਛੱਡਣਾ ਪੈਂਦਾ ਹੈ। ਇੱਕ ਅਜਿਹਾ ਵਿਅਕਤੀ ਜੋ ਸਮਾਜ ਦੇ ਖ਼ਿਲਾਫ਼ ਜਾ ਕੇ ਰਵਾਇਤੀ ਖੇਤੀ ਤੋਂ ਜੈਵਿਕ ਖੇਤੀ ਵੱਲ ਮੁੜਿਆ: ਗੁਰਦੀਪ ਸਿੰਘ ਬਰਾੜ

ਗੁਰਦੀਪ ਸਿੰਘ ਬਰਾੜ ਪਿੰਡ ਮਹਿਮਾ ਸਵਾਈ, ਜਿਲਾ ਬਠਿੰਡਾ ਦੇ ਰਹਿਣ ਵਾਲੇ ਹਨ। 17 ਸਾਲ ਪਹਿਲਾਂ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਬਦਲਾਵ ਆਇਆ, ਜਿਸਨੇ ਉਹਨਾਂ ਦੇ ਖੇਤੀ ਕਰਨ ਦੇ ਢੰਗ ਨੂੰ ਹੀ ਬਦਲ ਦਿੱਤਾ। ਅੱਜ ਗੁਰਦੀਪ ਸਿੰਘ ਬਠਿੰਡੇ ਦੇ ਇੱਕ ਸਫ਼ਲ ਜੈਵਿਕ ਖੇਤੀ ਕਰਨ ਵਾਲੇ ਕਿਸਾਨ ਹਨ ਅਤੇ ਰਵਾਇਤੀ ਖੇਤੀ ਕਰਨ ਵਾਲੇ ਕਿਸਾਨਾਂ ਤੋਂ ਜ਼ਿਆਦਾ ਕਮਾ ਰਹੇ ਹਨ।

ਜੈਵਿਕ ਖੇਤੀ ਕਰਨ ਤੋਂ ਪਹਿਲਾਂ ਗੁਰਦੀਪ ਸਿੰਘ ਬਰਾੜ ਇੱਕ ਆਮ ਕਿਸਾਨ ਸਨ, ਜੋ ਕਿ ਦੂਜਿਆਂ ਦੀ ਤਰ੍ਹਾਂ ਇੱਕ ਹੀ ਫ਼ਸਲੀ ਚੱਕਰ ਵਿੱਚ ਫਸੇ ਹੋਏ ਸਨ। ਉਹਨਾਂ ਕੋਲ 2 ਏਕੜ ਜ਼ਮੀਨ ਸੀ ਜਿਸ ਉੱਪਰ ਉਹ ਖੇਤੀ ਕਰ ਰਹੇ ਸਨ ਅਤੇ ਉਹਨਾਂ ਦੀ ਆਮਦਨ ਬਹੁਤ ਘੱਟ ਸੀ।

1995 ਵਿੱਚ ਉਹ ਕਿਸਾਨ ਸਲਾਹਕਾਰ ਸੇਵਾ ਕੇਂਦਰ ਦੇ ਸੰਪਰਕ ਵਿੱਚ ਆਏ। ਉਹਨਾਂ ਨੇ ਖੇਤੀਬਾੜੀ ਸੰਬੰਧਿਤ ਆਪਣੀਆਂ ਸਾਰੀਆਂ ਮੁਸ਼ਕਿਲ ਨੂੰ ਉਹਨਾਂ ਨਾਲ ਸਾਂਝਾ ਕੀਤਾ ਅਤੇ ਉਹਨਾਂ ਨੂੰ ਆਪਣਾ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ। ਉਹ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਵਿਗਿਆਨਿਕਾਂ ਦੇ ਸੰਪਰਕ ਵਿੱਚ ਆਏ। ਕੁੱਝ ਸਮੇਂ ਬਾਅਦ ਕਿਸਾਨ ਸਲਾਹਕਾਰ ਕੇਂਦਰ ਦੇ ਵਿਗਿਆਨਿਕਾਂ ਨੇ ਉਹਨਾਂ ਨੂੰ ਇੱਕ ਸਬਜ਼ੀਆਂ ਦੀ ਕਿੱਟ ਦੇ ਕੇ 1 ਕਨਾਲ ਵਿੱਚ ਘਰੇਲੂ ਬਗ਼ੀਚੀ ਲਾਉਣ ਲਈ ਪ੍ਰੇਰਿਤ ਕੀਤਾ। ਜਦ ਇਹ ਪ੍ਰਯੋਗ ਸਫ਼ਲ ਹੋਇਆ ਤਾ ਉਹਨਾਂ ਨੇ ਜ਼ਮੀਨ ਦਾ ਹਿੱਸਾ 1 ਕਨਾਲ ਤੋਂ ਵਧਾ ਕੇ 2 ਕਨਾਲ ਕਰ ਦਿੱਤਾ ਅਤੇ ਸਬਜ਼ੀਆਂ ਦਾ ਚੰਗਾ ਉਤਪਾਦਨ ਕਰਨਾ ਸ਼ੁਰੂ ਕੀਤਾ।

1999 ਵਿੱਚ ਅੰਬੂਜਾ ਸੀਮਿੰਟ ਫਾਊਂਡੇਸ਼ਨ ਦੇ ਸੰਪਰਕ ਵਿੱਚ ਆਉਣ ਤੋਂ 4 ਸਾਲ ਬਾਅਦ, ਉਹਨਾਂ ਨੇ ਟੀਮ ਨਾਲ ਸਹਿਯੋਗ ਕੀਤਾ ਅਤੇ ਬਹੁਤ ਸਾਰੇ ਫਾਰਮਾਂ ਦਾ ਦੌਰਾ ਕੀਤਾ…

ਕੁਝ ਫਾਰਮ ਹਨ :
• ਨਾਭਾ ਆਰਗੈਨਿਕ ਫਾਰਮ
• ਭਗਤ ਪੂਰਨ ਸਿੰਘ ਫਾਰਮ, ਗੰਗਾਨਗਰ
• ਆਰਗੈਨਿਕ ਫਾਰਮ

ਇਹਨਾਂ ਸਭ ਫਾਰਮਾਂ ਦੇ ਦੌਰੇ ਨੇ ਉਹਨਾਂ ਨੂੰ ਜੈਵਿਕ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਹਦੇ ਤੋਂ ਬਾਅਦ ਉਹਨਾਂ ਨੇ ਮੌਸਮੀ ਫਲ ਅਤੇ ਸਬਜ਼ੀਆਂ ਉਗਾਉਣਾ ਸ਼ੁਰੂ ਕਰ ਦਿੱਤਾ। ਉਹ ਬੀਜ ਉਪਚਾਰ ਲਈ ਜੈਵਿਕ ਢੰਗ, ਕੀੜਿਆਂ ਦੀ ਰੋਕਥਾਮ ਲਈ ਜਾਲੇ ਵਰਤਦੇ ਹਨ ਅਤੇ ਜੈਵਿਕ ਖਾਦ ਵੀ ਬਣਾਉਂਦੇ ਹਨ। ਬੀਜ ਉਪਚਾਰ ਲਈ ਉਹ ਨਿੰਮ ਦਾ ਪਾਣੀ, ਗੋਮੂਤਰ, ਚੂਨਾ ਪੱਥਰ, ਹਿੰਗ ਅਤੇ ਪਾਣੀ ਦਾ ਇਸਤੇਮਾਲ ਕਰਦੇ ਹਨ। ਉਹ ਸਬਜ਼ੀਆਂ ਦੀ ਜ਼ਿਆਦਾ ਪੈਦਾਵਾਰ ਅਤੇ ਉਹਨਾਂ ਨੂੰ ਰਸਾਇਣਿਕ ਖਾਦਾਂ ਤੋਂ ਬਚਾਉਣ ਲਈ ਆਪਣੇ ਦੁਆਰਾ ਹੀ ਤਿਆਰ ਕੀਤਾ ਗਿਆ ਜੀਵ ਅੰਮ੍ਰਿਤ ਵਰਤਦੇ ਹਨ। ਕੀੜਿਆਂ ਦੀ ਰੋਕਥਾਮ ਲਈ ਉਹ ਖੱਟੀ ਲੱਸੀ ਦੀ ਸਪਰੇਅ ਕਰਦੇ ਹਨ। ਉਹ ਪਾਣੀ ਦੇ ਪ੍ਰਬੰਧ ਨੂੰ ਲੈ ਕੇ ਵੀ ਬਹੁਤ ਸੋਚਦੇ ਹਨ ਇਸ ਲਈ ਤੁਪਕਾ ਸਿੰਚਾਈ ਵਰਤਦੇ ਹਨ।

ਗੁਰਦੀਪ ਸਿੰਘ ਨੇ ਆਪਣੇ ਫਾਰਮ ਤੇ ਇੱਕ ਵਰਮੀ- ਕੰਪੋਸਟ ਯੂਨਿਟ ਵੀ ਲਗਾਈ ਹੈ, ਤਾਂ ਜੋ ਉਹ ਆਪਣੇ ਸਬਜ਼ੀਆਂ ਅਤੇ ਫਲਾਂ ਨੂੰ ਜੈਵਿਕ ਖਾਦ ਦੇ ਸਕਣ। ਉਹਨਾਂ ਨੇ 1- 1 ਕਨਾਲ ਦੇ 2 ਵੱਡੇ ਖੱਡੇ ਬਣਾਏ ਹਨ, ਜਿੱਥੇ ਉਹ ਗਾਵਾਂ, ਮੱਝਾਂ ਅਤੇ ਪੋਲਟਰੀ ਦੀ ਰਹਿੰਦ ਖੂਹੰਦ ਨੂੰ ਗਲਣ ਲਈ ਰੱਖਦੇ ਹਨ।

ਖੇਤੀ ਦੇ ਨਾਲ ਨਾਲ ਉਹ ਕੱਦੂ, ਕਰੇਲੇ, ਤੌਰੀ ਆਦਿ ਦਾ ਬੀਜ ਵੀ ਘਰ ਵਿੱਚ ਹੀ ਤਿਆਰ ਕਰਦੇ ਹਨ। ਜਿਹਦੇ ਨਾਲ ਉਹਨਾਂ ਨੂੰ ਬਾਜ਼ਾਰ ਵਿੱਚੋਂ ਕੋਈ ਬੀਜ ਨਹੀਂ ਖਰੀਦਣਾ ਪੈਂਦਾ। ਕੱਦੂ ਦੀ ਗੁਣਵੱਤਾ ਅਤੇ ਪੈਦਾਵਾਰ ਵਧਾਉਣ ਲਈ ਉਹ ਕੱਦੂ ਦੀਆਂ ਬੇਲਾਂ ਨੂੰ ਸਹਾਰਾ ਦੇਣ ਲਈ ਰੱਸੀਆਂ ਦਾ ਜਾਲ ਵਰਤਦੇ ਹਨ।

ਅੱਜ ਉਹਨਾਂ ਦੁਆਰਾ ਉਗਾਈਆਂ ਗਈਆਂ ਸਬਜ਼ੀਆਂ ਇੰਨੀਆਂ ਮਸ਼ਹੂਰ ਹਨ ਕਿ ਬਠਿੰਡਾ, ਗੋਨਿਆਣਾ ਮੰਡੀ ਅਤੇ ਹੋਰ ਨਜ਼ਦੀਕੀ ਲੋਕ ਵਿਸ਼ੇਸ਼ ਤੌਰ ‘ਤੇ ਉਹਨਾਂ ਦੇ ਫਾਰਮ ‘ਤੇ ਆਉਂਦੇ ਹਨ। ਜਦ ਗੱਲ ਸਬਜ਼ੀਆਂ ਦੇ ਮੰਡੀਕਰਨ ਦੀ ਆਉਂਦੀ ਹੈ ਤਾਂ ਉਹ ਕਿਸੇ ਦੂਜੇ ਵਿਅਕਤੀ ਤੇ ਨਿਰਭਰ ਨਹੀਂ ਹੁੰਦੇ। ਉਹ 500 ਗ੍ਰਾਮ ਦੇ ਪੈਕੇਟ ਬਣਾ ਕੇ ਆਪਣੇ ਉਤਪਾਦਾਂ ਨੂੰ ਆਪ ਵੇਚਦੇ ਹਨ ਅਤੇ ਅੱਜ ਦੀ ਤਰੀਕ ਵਿੱਚ ਇਸ ਨਾਲ ਵਧੇਰੇ ਲਾਭ ਕਮਾ ਰਹੇ ਹਨ।

ਖੇਤੀਬਾੜੀ ਦੀਆਂ ਤਕਨੀਕਾਂ ਲਈ ਉਹਨਾਂ ਨੂੰ ਕਈ ਸਥਾਨਕ ਪੁਰਸਕਾਰ ਮਿਲੇ ਹਨ ਅਤੇ ਉਹ ਕਈ ਖੇਤੀਬਾੜੀ ਸੰਸਥਾਵਾਂ ਅਤੇ ਸੰਗਠਨਾਂ ਦੇ ਮੈਂਬਰ ਵੀ ਹਨ। 2015 ਵਿੱਚ ਉਹਨਾਂ ਨੇ ਪੀ.ਏ.ਯੂ ਤੋਂ ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਵੀ ਪ੍ਰਾਪਤ ਕੀਤਾ। ਉਸ ਵਿਅਕਤੀ ਲਈ ਜਿਹੜਾ ਕਦੇ ਸਕੂਲ ਨਾ ਗਿਆ ਹੋਵੇ, ਇਸ ਵੱਡੇ ਮੁਕਾਮ ਨੂੰ ਹਾਸਿਲ ਕਰਨਾ ਬਹੁਤ ਮਹੱਤਵ ਰੱਖਦਾ ਹੈ। ਅਜੋਕੇ ਸਮੇਂ, ਉਹ ਆਪਣੇ ਮਾਤਾ ਜੀ, ਪਤਨੀ ਅਤੇ ਪੁੱਤਰ ਦੇ ਨਾਲ ਆਪਣੇ ਪਿੰਡ ਵਿੱਚ ਰਹਿ ਰਹੇ ਹਨ। ਭਵਿੱਖ ਵਿੱਚ ਉਹ ਜੈਵਿਕ ਖੇਤੀ ਜਾਰੀ ਰੱਖਣਾ ਚਾਹੁੰਦੇ ਹਨ ਅਤੇ ਸਮਾਜ ਵਿੱਚ ਸਵੱਸਥ ਅਤੇ ਰਸਾਇਣ ਮੁਕਤ ਭੋਜਨ ਉਪਲਬਧ ਕਰਾਉਣਾ ਚਾਹੁੰਦੇ ਹਨ।

ਕਿਸਾਨਾਂ ਲਈ ਸੰਦੇਸ਼


ਕਿਸਾਨਾਂ ਦੁਆਰਾ ਪ੍ਰਯੋਗ ਕੀਤੇ ਜਾਣ ਵਾਲੇ ਰਸਾਇਣਾ ਦੇ ਕਾਰਣ ਅੱਜ ਲੋਕਾਂ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਫੈਲ ਰਹੀਆਂ ਹਨ। ਮੈ ਇਹ ਨਹੀਂ ਕਹਿੰਦਾ ਕਿ ਕਿਸਾਨਾਂ ਨੂੰ ਰਸਾਇਣਾ ਜਾਂ ਕੀਟਨਾਸ਼ਕਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਬਲਕਿ ਇਨ੍ਹਾਂ ਦਾ ਪ੍ਰਯੋਗ ਘੱਟ ਕਰਨਾ ਚਾਹੀਦਾ ਹੈ ਅਤੇ ਜੈਵਿਕ ਖੇਤੀ ਨੂੰ ਅਪਣਾਉਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਮਿੱਟੀ ਅਤੇ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾ ਸਕਦੇ ਹਨ ਅਤੇ ਘਾਤਕ ਬਿਮਾਰੀਆਂ ਨੂੰ ਰੋਕ ਸਕਦੇ ਹਨ।

ਮਹਿਕ ਸਿੰਘ

ਪੂਰੀ ਕਹਾਣੀ ਪੜ੍ਹੋ

ਖੇਤੀਬਾੜੀ ਦੇ ਪਿਆਰ ਦੇ ਲਈ ਕਿਸ ਤਰ੍ਹਾਂ ਇਸ ਵਿਅਕਤੀ ਨੇ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਨਾਲ ਅਪਡੇਟ ਕਰਨ ਵਿੱਚ ਮਦਦ ਕੀਤੀ

ਅੱਜ-ਕੱਲ੍ਹ ਬਹੁਤ ਘੱਟ ਲੋਕ ਹੁੰਦੇ ਹਨ ਜੋ ਲੋਕਾਂ ਦੇ ਲਈ ਹਿਤੈਸ਼ੀ ਹੋਣ ਦੇ ਸਹੀ ਅਰਥ ਨੂੰ ਸਾਬਿਤ ਕਰ ਪਾਉਂਦੇ ਹਨ, ਉਹਨਾਂ ਵਿਚੋਂ ਇੱਕ ਹਨ: ਮਹਿਕ ਸਿੰਘ

ਮਹਿਕ ਸਿੰਘ ਮੁਜੱਫਰਪੁਰ ਦੇ ਇੱਕ ਖੇਤੀਬਾੜੀ ਮਾਹਿਰ ਹਨ। ਆਪਣੀ ਰਿਟਾਇਰਮੈਂਟ ਨੂੰ ਦੂਜੀਆਂ ਲਈ ਇੱਕ ਚੰਗਾ ਅਨੁਭਵ ਬਣਾਉਣ ਦੇ ਲਈ ਇਸ ਵਿਅਕਤੀ ਨੇ ਖੇਤੀ ਦੇ ਚੰਗੇ ਢੰਗਾਂ ਨਾਲ ਜਾਣੂ ਹੋਣ ਵਿੱਚ ਕਿਸਾਨਾਂ ਦੀ ਮਦਦ ਕਰਨ ਨੂੰ ਚੁਣਿਆ।

ਸ਼ੁਰੂਆਤ ਵਿੱਚ ਮਹਿਕ ਸਿੰਘ ਖੇਤੀਬਾੜੀ ਕਰਨ ਵਿੱਚ ਰੁਚੀ ਰੱਖਦੇ ਸੀ ਕਿਉਂਕਿ ਉਹਨਾਂ ਦੇ ਪਰਿਵਾਰ ਵਿੱਚ ਵੀ ਖੇਤੀ ਹੀ ਇੱਕ ਮੁੱਖ ਕਿੱਤਾ ਸੀ। ਉਹ ਹਮੇਸ਼ਾ ਖੁਦ ਨੂੰ ਜ਼ਮੀਨ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ ਸੀ, ਉਸ ਜ਼ਮੀਨ ਨਾਲ ਜਿਸ ਨੇ ਉਹਨਾਂ ਨੂੰ ਸਭ ਕੁਝ ਦਿੱਤਾ ਅਤੇ ਇਹ ਹੀ ਕਰਨ ਹੈ ਕਿ ਅੱਜ ਵੀ ਉਹਨਾਂ ਦੀ ਜਿੰਦਗੀ ਵਿੱਚ ਖੇਤੀਬਾੜੀ ਦੀ ਇੱਕ ਅਹਿਮ ਭੂਮਿਕਾ ਹੈ।

ਖੈਰ, ਕਈ ਕਿਸਾਨਾਂ ਦੇ ਪਰਿਵਾਰ ਵਿੱਚ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦੇਣ ਦਾ ਰੁਝਾਨ ਹੈ ਤਾਂ ਜੋ ਉਹਨਾਂ ਨੂੰ ਖੇਤੀਬਾੜੀ ਦੇ ਕਿੱਤੇ ‘ਤੇ ਨਿਰਭਰ ਨਾ ਹੋਣਾ ਪਵੇ ਅਤੇ ਆਪਣੇ ਕਰੀਅਰ ਦੇ ਤੌਰ ਤੇ ਉਹ ਕਿਸੇ ਹੋਰ ਨੌਕਰੀ ਨੂੰ ਚੁਣ ਸਕਣ।ਪਰ ਮਹਿਕ ਸਿੰਘ ਦੇ ਪਰਿਵਾਰ ਵਿੱਚ ਸਥਿਤੀ ਬਿਲਕੁਲ ਅਲੱਗ ਸੀ। ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਹਮੇਸ਼ਾ ਖੇਤੀਬਾੜੀ ਦੇ ਕਿੱਤੇ ਵੱਲ ਪ੍ਰੇਰਿਤ ਕੀਤਾ ਅਤੇ ਇਸ ਲਈ ਉਹਨਾਂ ਨੇ ਆਪਣੇ ਕਾਲਜ ਦੇ ਸਮੇਂ ਦੌਰਾਨ ਬੀ. ਐਸ. ਸੀ. ਐਗਰੀਕਲਚਰ ਨੂੰ ਚੁਣਿਆ। ਕਾਲਜ ਦੀ ਪੜ੍ਹਾਈ ਪੂਰੀ ਕਰਨ ਲਈ ਉਹਨਾਂ ਨੂੰ ਮੁਜੱਫਰਨਗਰ ਦੇ ਖੇਤਰ ਕ੍ਰਿਸ਼ੀ ਵਿਭਾਗ ਵਿੱਚ ਵਿਸ਼ਾ ਵਸਤੂ ਮਾਹਿਰ (Subject Matter Expert) ਤੇ ਤੌਰ ‘ਤੇ ਸਰਕਾਰੀ ਨੌਕਰੀ ਮਿਲੀ।

“ਬੀ. ਐਸ. ਸੀ. ਐਗਰੀਕਲਚਰ ਨੂੰ ਚੁਣਨ ਦਾ ਇੱਕ ਹੋਰ ਕਾਰਣ ਸੀ ਕਿ ਮੈ ਦਲਿਤ ਕਿਸਾਨਾਂ ਦੀ ਮਦਦ ਕਰਨਾ ਚਾਹੁੰਦਾ ਸੀ ਜੋ ਖੇਤੀ ਦੇ ਬੇਹਤਰ ਤਰੀਕਿਆਂ ਅਤੇ ਤਕਨੀਕਾਂ ਨਾਲ ਜਾਣੂ ਨਹੀਂ ਹਨ ਅਤੇ ਖੇਤੀਬਾੜੀ ਮਾਹਿਰ ਦੇ ਤੌਰ ਤੇ ਨੌਕਰੀ ਮਿਲਣ ਤੋਂ ਬਾਅਦ ਮੈਨੂੰ ਉਹਨਾਂ ਦੀ ਮਦਦ ਕਰਨ ਦਾ ਮੌਕਾ ਮਿਲਿਆ”

ਇੱਕ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਉਹ ਹਮੇਸ਼ਾ ਕਿਸਾਨਾਂ ਦੀਆਂ ਆਮ ਮੁਸ਼ਕਿਲਾਂ ਨੂੰ ਸਮਝਦੇ ਸੀ। ਖੇਤੀਬਾੜੀ ਵਿਭਾਗ ਵਿੱਚ ਕੰਮ ਕਰਨ ਦੌਰਾਨ ਉਹਨਾਂ ਦੀ ਪੋਸਟਿੰਗ ਉੱਤਰ ਪ੍ਰਦੇਸ਼ ਦੇ ਪਿੱਛੜੇ ਇਲਾਕਿਆਂ ਜਿਵੇਂਕਿ, ਸੋਨਭਾਦਰਾ, ਲਖਮੀਪੁਰ, ਮਿਰਜਾਪੁਰ ਅਤੇ ਫੈਜ਼ਾਬਾਦ ਵਿੱਚ ਹੁੰਦੀ ਸੀ। ਉਸ ਸਮੇਂ ਦੌਰਾਨ ਉਹ ਗਰੀਬ ਕਿਸਾਨਾਂ ਲਈ ਕੰਮ ਕਰਦੇ ਸੀ ਅਤੇ ਉਹਨਾਂ ਨੇ, ਉੱਥੇ ਪਿੰਡ ਦੇ ਨੇੜੇ ਇੱਕ ਕੁਆਰਟਰ ਵੀ ਕਿਰਾਏ ‘ਤੇ ਲਿਆ ਸੀ ਤਾਂ ਜੋ ਉਹ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਨੇੜਿਉਂ ਸਮਝ ਸਕਣ ਅਤੇ ਖੇਤੀ ਵਿੱਚ ਉਹਨਾਂ ਦੀ ਮਦਦ ਕਰ ਸਕਣ। ਉਹਨਾਂ ਨੇ ਆਪਣੇ ਪੇਸ਼ੇ ਨੂੰ 40 ਸਾਲ ਦਿੱਤੇ ਅਤੇ ਜੁਲਾਈ 2016 ਵਿੱਚ ਰਿਟਾਇਰ ਹੋ ਗਏ।

ਖੇਤੀਬਾੜੀ ਦੇ ਪ੍ਰਤੀ ਉਹਨਾਂ ਦਾ ਜੁਨੂਨ ਇੰਨਾ ਹੈ ਕਿ ਰਿਟਾਇਰਮੈਂਟ ਦੇ ਬਾਅਦ ਵੀ ਉਹਨਾਂ ਨੇ ਖੇਤੀਬਾੜੀ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰਨ ਦਾ ਫੈਸਲਾ ਕੀਤਾ। ਅੱਜ ਵੀ ਜੇਕਰ ਕਿਸੀ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਪੈਂਦੀ ਹੈ ਤਾਂ ਉਹ ਹਮੇਸ਼ਾ ਮਦਦ ਲਈ ਤਿਆਰ ਰਹਿੰਦੇ ਹਨ।

“ਮੈਂ ਆਪਣੇ ਜੀਵਨ ਦਾ ਬਹੁਤ ਵੱਡਾ ਧੰਨਵਾਦੀ ਹਾਂ ਕੇ ਮੈਨੂੰ ਕਿਸਾਨਾਂ ਦੀ ਮਦਦ ਕਰਨ ਦਾ ਮੌਕਾ ਮਿਲਿਆ”

ਕਿਸਾਨਾਂ ਦੀ ਮਦਦ ਕਰਨ ਲਈ ਉਹਨਾਂ ਨੇ ਵਿਸ਼ੇਸ਼ ਤੌਰ ਤੇ ਵਹਟਸ ਐੱਪ ਤੇ “ਹੈਲੋ ਕਿਸਾਨ” ਦੇ ਨਾਮ ਤੋਂ ਇੱਕ ਗਰੁੱਪ ਬਣਾਇਆ ਹੈ ਅਤੇ ਕਿਸਾਨਾਂ ਤੱਕ ਪਹੁੰਚਣ ਦੇ ਲਈ ਇੱਕ ਤਰੀਕੇ ਦੇ ਤੌਰ ‘ਤੇ ਫੇਸਬੁੱਕ ਵੀ ਉਪਯੋਗ ਕਰ ਰਹੇ ਹਨ ਅਤੇ ਕਿਸਾਨਾਂ ਦੀ ਮਦਦ ਕਰ ਰਹੇ ਹਨ। ਰਾਜ ਸੇਵਾ (State service) ਦੀ ਸੇਵਾ ਅਤੇ ਇਸ ਤਰ੍ਹਾਂ ਵੱਡੇ ਪੱਧਰ ਤੇ ਕਿਸਾਨਾਂ ਦੀ ਮਦਦ ਕਰਨ ਤੋਂ ਬਾਅਦ ਉਹਨਾਂ ਨੇ ਕਦੇ ਕਿਸੀ ਤਰ੍ਹਾਂ ਦੇ ਇਨਾਮਾਂ ਲਈ ਵੀ ਕੋਈ ਰੁਚੀ ਨਹੀਂ ਵਿਖਾਈ।

ਭਵਿੱਖ ਦੀ ਯੋਜਨਾ:
ਭਵਿੱਖ ਵਿੱਚ ਉਹ ਆਪਣੇ ਕੰਮ ਨੂੰ ਜਾਰੀ ਰੱਖਣਾ ਚਾਹੁੰਦੇ ਹਨ ਅਤੇ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹਨ।

ਕਿਸਾਨਾਂ ਨੂੰ ਸੰਦੇਸ਼:
ਹਰ ਕਿਸਾਨ ਨੂੰ ਮਾਹਿਰਾਂ ਤੋਂ ਆਪਣੀ ਜ਼ਮੀਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਜ਼ਮੀਨ ਵਿੱਚ ਕਿੰਨੀ ਮਾਤਰਾ ਵਿੱਚ ਪੋਸ਼ਕ ਤੱਤ ਮੌਜੂਦ ਹਨ ਤਾਂ ਜੋ ਉਸ ਅਨੁਸਾਰ ਫ਼ਸਲਾਂ ਉਗਾ ਸਕਣ ਅਤੇ ਜ਼ਰੂਰਤ ਦੇ ਹਿਸਾਬ ਨਾਲ ਜੈਵਿਕ ਖਾਦਾਂ ਦਾ ਪ੍ਰਯੋਕ ਕਰ ਸਕਣ।”

ਰਜਨੀਸ਼ ਲਾਂਬਾ

ਪੂਰੀ ਕਹਾਣੀ ਪੜ੍ਹੋ

ਇੱਕ ਇਨਸਾਨ, ਜਿਸਨੇ ਆਪਣੇ ਦਾਦਾ ਜੀ ਦੇ ਨਕਸ਼ੇ-ਕਦਮਾਂ ‘ਤੇ ਚੱਲ ਕੇ ਜੈਵਿਕ ਖੇਤੀ ਦੇ ਖੇਤਰ ਵਿੱਚ ਸਫ਼ਲਤਾ ਹਾਸਲ ਕੀਤੀ

ਬਹੁਤ ਘੱਟ ਬੱਚੇ ਹੁੰਦੇ ਹਨ, ਜੋ ਆਪਣੇ ਪੁਰਖਾਂ ਦੇ ਕਾਰੋਬਾਰ ਨੂੰ ਆਪਣੇ ਜੀਵਨ ਵਿੱਚ ਇਸ ਪ੍ਰੇਰਣਾ ਨਾਲ ਅਪਨਾਉਂਦੇ ਹਨ, ਕਿ ਉਨ੍ਹਾਂ ਉਨ੍ਹਾਂ ਨੇ ਪਿਤਾ ਅਤੇ ਦਾਦੇ ਨੂੰ ਉਨ੍ਹਾਂ ‘ਤੇ ਮਾਣ ਹੋਵੇ। ਅਜਿਹੇ ਇੱਕ ਇਨਸਾਨ ਹਨ, ਰਜਨੀਸ਼ ਲਾਂਬਾ, ਜਿਨ੍ਹਾਂ ਨੇ ਆਪਣੇ ਦਾਦਾ ਜੀ ਤੋਂ ਪ੍ਰੇਰਿਤ ਹੋ ਕੇ ਜੈਵਿਕ ਖੇਤੀ ਸ਼ੁਰੂ ਕੀਤੀ।

ਰਜਨੀਸ਼ ਲਾਂਬਾ ਰਾਜਸਥਾਨ ਦੇ ਜ਼ਿਲ੍ਹਾ ਝੁਨਝੁਨੂ ਵਿੱਚ ਸਥਿਤ ਪਿੰਡ ਚੇਲਾਸੀ ਦੇ ਰਹਿਣ ਵਾਲੇ ਇੱਕ ਸਫ਼ਲ ਬਾਗਬਾਨੀ ਮਾਹਿਰ ਹਨ। ਉਨ੍ਹਾਂ ਕੋਲ 4 ਏਕੜ ਵਿੱਚ ਬਾਗ ਹੈ, ਜਿਸਦਾ ਨਾਮ ਉਨ੍ਹਾਂ ਨੇ ਆਪਣੇ ਦਾਦਾ ਜੀ ਦੇ ਨਾਮ ‘ਤੇ ਹਰਦੇਵ ਬਾਗ ਅਤੇ ਉਦਿਆਨ ਨਰਸਰੀ ਰੱਖਿਆ ਅਤੇ ਇਸ ਬਾਗ ਅਤੇ ਨਰਸਰੀ ਵਿੱਚ ਨਿੰਬੂ, ਅੰਬ, ਅਨਾਰ, ਬੇਲ ਪੱਤਰ, ਕਿੰਨੂ, ਮੌਸੰਮੀ ਆਦਿ ਦੇ 3000 ਤੋਂ ਜ਼ਿਆਦਾ ਰੁੱਖ ਫਲਾਂ ਦੇ ਹਨ।

ਖੇਤੀ ਨੂੰ ਪੇਸ਼ੇ ਦੇ ਤੌਰ ‘ਤੇ ਚੁਣਨਾ ਰਜਨੀਸ਼ ਜੀ ਦੀ ਆਪਣੀ ਦਿਲਚਸਪੀ ਸੀ। ਰਜਨੀਸ਼ ਲਾਂਬਾ ਜੀ ਦੇ ਪਿਤਾ ਸ਼੍ਰੀ ਹਰੀ ਸਿੰਘ ਲਾਂਬਾ ਇੱਕ ਪਟਵਾਰੀ ਸੀ ਅਤੇ ਉਨ੍ਹਾਂ ਕੋਲ ਅਲੱਗ ਪੇਸ਼ਾ ਚੁਣਨ ਲਈ ਪੂਰੇ ਮੌਕੇ ਸੀ ਅਤੇ ਡਬਲ ਐੱਮ.ਏ. ਕਰਨ ਤੋਂ ਬਾਅਦ ਉਹ ਆਪਣੇ ਹੀ ਖੇਤਰ ਵਿੱਚ ਵਧੀਆ ਨੌਕਰੀ ਕਰ ਸਕਦੇ ਸੀ, ਪਰ ਉਨ੍ਹਾਂ ਨੇ ਖੇਤੀ ਨੂੰ ਚੁਣਿਆ। ਜੈਵਿਕ ਖੇਤੀ ਤੋਂ ਪਹਿਲਾਂ ਉਹ ਰਵਾਇਤੀ ਖੇਤੀ ਕਰਦੇ ਸਨ ਅਤੇ ਬਾਜਰਾ, ਕਣਕ, ਜਵਾਰ, ਛੋਲੇ, ਸਰ੍ਹੋਂ, ਮੇਥੀ, ਪਿਆਜ਼ ਅਤੇ ਲਸਣ ਆਦਿ ਦੀ ਖੇਤੀ ਕਰਦੇ ਸਨ, ਪਰ ਜਦੋਂ ਉਨ੍ਹਾਂ ਨੇ ਆਪਣੇ ਦਾਦਾ ਜੀ ਦੇ ਜੈਵਿਕ ਅਨੁਭਵ ਦੇ ਬਾਰੇ ਵਿੱਚ ਜਾਣਿਆ ਤਾਂ ਉਨ੍ਹਾਂ ਨੇ ਆਪਣੇ ਜੱਦੀ ਕਾਰੋਬਾਰ ਨੂੰ ਅੱਗੇ ਲਿਜਾਣ ਅਤੇ ਉਸ ਕੰਮ ਨੂੰ ਹੋਰ ਲਾਭਦਾਇਕ ਬਣਾਉਣ ਬਾਰੇ ਸੋਚਿਆ।

ਇਹ ਸਭ 1996 ਵਿੱਚ ਸ਼ੁਰੂ ਹੋਇਆ, ਜਦੋਂ 1 ਬਿੱਘਾ ਖੇਤਰ ਵਿੱਚ ਉਨ੍ਹਾਂ ਨੇ ਬੇਲ ਦੇ 25 ਰੁੱਖ ਲਗਾਏ ਅਤੇ ਰਸਾਇਣਾਂ ਦੀ ਵਰਤੋਂ ਕੀਤੇ ਬਿਨਾਂ ਜੈਵਿਕ ਖੇਤੀ ਨੂੰ ਲਾਗੂ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਨਰਸਰੀ ਦੀ ਤਿਆਰੀ ਸ਼ੁਰੂ ਕੀਤੀ। 8 ਸਾਲਾਂ ਦੀ ਸਖ਼ਤ-ਮਿਹਨਤ ਅਤੇ ਕੋਸ਼ਿਸ਼ਾਂ ਤੋਂ ਬਾਅਦ 2004-2005 ਵਿੱਚ ਆਖਰ ਬੇਲ ਦੇ ਰੁੱਖਾਂ ਨੇ ਫਲ ਦੇਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਨੇ 50,000 ਰੁਪਏ ਦਾ ਭਾਰੀ ਲਾਭ ਕਮਾਇਆ।

ਇਸ ਮੁਨਾਫੇ ਨੇ ਉਨ੍ਹਾਂ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ, ਕਿ ਬਾਗ ਦੇ ਕਾਰੋਬਾਰ ਨਾਲ ਚੰਗੀ ਉਪਜ ਅਤੇ ਮੁਨਾਫ਼ਾ ਮਿਲਦਾ ਹੈ। ਇਸ ਲਈ ਉਨ੍ਹਾਂ ਨੇ ਆਪਣੇ ਪੂਰੇ ਖੇਤਰ ਵਿੱਚ ਬਾਗ ਦਾ ਵਿਸਥਾਰ ਕਰਨ ਦਾ ਫੈਸਲਾ ਕੀਤਾ। 2004 ਵਿੱਚ ਉਨ੍ਹਾਂ ਨੇ ਬੇਲ ਦੇ 600 ਹੋਰ ਰੁੱਖ ਲਗਾਏ ਅਤੇ 2005 ਵਿੱਚ ਬੇਲ ਦੇ ਨਾਲ ਕਿੰਨੂ ਅਤੇ ਮੌਸੰਮੀ ਦੇ ਵੀ 150-150 ਰੁੱਖ ਲਗਾਏ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ, ਇਸੇ ਤਰ੍ਹਾਂ ਇਨ੍ਹਾਂ ਰੁੱਖਾਂ ਤੋਂ ਹੋਇਆ ਮੁਨਾਫ਼ਾ ਵੀ ਕੁੱਝ ਅਜਿਹਾ ਹੀ ਸੀ। 2013 ਵਿੱਚ ਉਨ੍ਹਾਂ ਨੇ ਮੌਸੰਮੀ ਅਤੇ ਕਿੰਨੂ ਦੇ ਉਤਪਾਦਨ ਤੋਂ ਮੁਨਾਫ਼ਾ ਲਿਆ ਅਤੇ ਇਸ ਤੋਂ ਪ੍ਰੇਰਿਤ ਹੋ ਕਿ ਉਨ੍ਹਾਂ ਨੇ ਸਿੰਧੂਰੀ ਕਿਸਮ ਦੇ 600 ਰੁੱਖ ਲਗਾਏ ਅਤੇ ਲੈਮਨ ਦੇ 250 ਰੁੱਖ ਲਗਾਏ। 2012 ਵਿੱਚ ਉਨ੍ਹਾਂ ਨੇ ਅੰਬ ਅਤੇ ਅਮਰੂਦ ਦੇ 5-5 ਰੁੱਖ ਵੀ ਲਗਾਏ।

ਇਸ ਸਮੇਂ ਉਨ੍ਹਾਂ ਦੇ ਬਾਗ ਵਿੱਚ ਕੁੱਲ 3000 ਰੁੱਖ ਫਲਾਂ ਦੇ ਹਨ ਅਤੇ ਹੁਣ ਤੱਕ ਸਾਰੇ ਰੁੱਖਾਂ ਤੋਂ ਵਧੀਆ ਲਾਭ ਕਮਾ ਰਹੇ ਹਨ। ਹੁਣ ਉਨ੍ਹਾਂ ਦੇ ਛੋਟੇ ਭਰਾ ਵਿਕਰਾਂਤ ਲਾਂਬਾ ਅਤੇ ਉਨ੍ਹਾਂ ਦੇ ਪਿਤਾ ਹਰੀ ਸਿੰਘ ਲਾਂਬਾ ਵੀ ਉਨ੍ਹਾਂ ਦੇ ਬਾਗ ਦੇ ਕਾਰੋਬਾਰ ਵਿੱਚ ਮਦਦ ਕਰ ਰਹੇ ਹਨ। ਬਾਗਬਾਨੀ ਤੋਂ ਇਲਾਵਾ ਉਨ੍ਹਾਂ ਨੇ 2006 ਵਿੱਚ 25 ਗਾਵਾਂ ਨਾਲ ਡੇਅਰੀ ਫਾਰਮਿੰਗ ਦੀ ਵੀ ਕੋਸ਼ਿਸ਼ ਕੀਤੀ, ਪਰ ਇਸ ਨਾਲ ਜ਼ਿਆਦਾ ਮੁਨਾਫ਼ਾ ਨਹੀਂ ਮਿਲਿਆ ਅਤੇ 2013 ਵਿੱਚ ਇਸ ਨੂੰ ਬੰਦ ਕਰ ਦਿੱਤਾ। ਹੁਣ ਉਨ੍ਹਾਂ ਕੋਲ ਘਰੇਲੂ ਉਦੇਸ਼ ਲਈ ਸਿਰਫ਼ 4 ਗਾਵਾਂ ਹਨ।

ਤੰਦਰੁਸਤ ਉਤਪਾਦਨ ਅਤੇ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਉਹ ਗਾਂ ਦਾ ਗੋਬਰ, ਗਊ-ਮੂਤਰ, ਨਿੰਮ ਦਾ ਪਾਣੀ, ਧਤੂਰਾ ਅਤੇ ਗੰਡੋਆ ਖਾਦ ਦੀ ਵਰਤੋਂ ਨਾਲ ਖੁਦ ਖਾਦ ਤਿਆਰ ਕਰਦੇ ਹਨ ਅਤੇ ਜੇਕਰ ਲੋੜ ਹੋਵੇ ਤਾਂ ਕਦੇ-ਕਦੇ ਬਜ਼ਾਰ ਤੋਂ ਵੀ ਗਾਂ ਦਾ ਗੋਬਰ ਖਰੀਦ ਲੈਂਦੇ ਹਨ।

ਬਾਗਬਾਨੀ ਨੂੰ ਮੁੱਖ ਕਾਰੋਬਾਰ ਦੇ ਰੂਪ ਵਿੱਚ ਅਪਨਾਉਣ ਪਿੱਛੇ ਰਜਨੀਸ਼ ਲਾਂਬਾ ਦਾ ਮੁੱਖ ਉਦੇਸ਼ ਇਹ ਹੈ ਕਿ ਰਵਾਇਤੀ ਖੇਤੀ ਦੀ ਤੁਲਨਾ ਵਿੱਚ ਇਹ 10 ਗੁਣਾ ਵੱਧ ਮੁਨਾਫ਼ਾ ਪ੍ਰਦਾਨ ਕਰਦੀ ਹੈ ਅਤੇ ਇਸਦੀ ਖੇਤੀ ਅਸਾਨੀ ਨਾਲ ਵਾਤਾਵਰਨ ਦੇ ਅਨੁਕੂਲ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਵਿੱਚ ਬਹੁਤ ਘੱਟ ਮਿਹਨਤ ਦੀ ਲੋੜ ਪੈਂਦੀ ਹੈ। ਉਹ ਮਜ਼ਦੂਰਾਂ ਨੂੰ ਕੇਵਲ ਫਲਾਂ ਦੀ ਤੁੜਾਈ ਦੇ ਸਮੇਂ ਹੀ ਨਿਯੁਕਤ ਕਰਦੇ ਹਨ। ਉਂਝ ਉਨ੍ਹਾਂ ਕੋਲ 2 ਸਥਾਈ ਮਜ਼ਦੂਰ ਹਨ, ਜੋ ਹਰ ਸਮੇਂ ਉਨ੍ਹਾਂ ਲਈ ਕੰਮ ਕਰਦੇ ਹਨ। ਹੁਣ ਉਨ੍ਹਾਂ ਨੇ ਨਰਸਰੀ ਦੀ ਤਿਆਰੀ ਵਪਾਰਕ ਉਦੇਸ਼ ਲਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਨਾਲ ਲਾਭ ਕਮਾ ਰਹੇ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਬਾਗਬਾਨੀ ਦੇ ਬਾਰੇ ਵਿੱਚ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ ਖੇਤੀ ਨਾਲ ਸੰਬੰਧਿਤ ਪੱਤ੍ਰਿਕਾਵਾਂ, ਪ੍ਰਿੰਟਡ ਮੀਡੀਆ ਅਤੇ ਇੰਟਰਨੈੱਟ ਆਦਿ ਦੀ ਮਦਦ ਲੈਂਦੇ ਹਨ।

ਆਪਣੀ ਜੈਵਿਕ ਖੇਤੀ ਨੂੰ ਹੋਰ ਅੱਪਡੇਟ ਅਤੇ ਉੱਨਤ ਬਣਾਉਣ ਲਈ 2009 ਵਿੱਚ ਉਨ੍ਹਾਂ ਨੇ ਮੋਰਾਰਕਾ ਫਾਊਂਡੇਸ਼ਨ ਵਿੱਚ ਪ੍ਰਵੇਸ਼ ਕੀਤਾ। ਕਈ ਕਿਸਾਨ ਰਜਨੀਸ਼ ਲਾਂਬਾ ਤੋਂ ਕੁੱਝ ਨਵਾਂ ਸਿੱਖਣ ਲਈ ਨਿਯਮਿਤ ਤੌਰ ‘ਤੇ ਉਨ੍ਹਾਂ ਦੇ ਫਾਰਮ ਦਾ ਦੌਰਾ ਕਰਦੇ ਹਨ ਅਤੇ ਉਹ ਵੀ ਬਿਨਾਂ ਕਿਸੇ ਫੀਸ ਦੇ ਉਨ੍ਹਾਂ ਨੂੰ ਜਾਣਕਾਰੀ ਅਤੇ ਟ੍ਰੇਨਿੰਗ ਉਪਲੱਬਧ ਕਰਵਾਉਂਦੇ ਹਨ। ਇੱਥੋਂ ਤੱਕ ਕਿ ਕਦੇ-ਕਦੇ ਖੇਤੀਬਾੜੀ ਅਫਸਰ ਵੀ ਸੰਮੇਲਨ ਅਤੇ ਟ੍ਰੇਨਿੰਗ ਲਈ ਕਿਸਾਨਾਂ ਦੇ ਗਰੁੱਪ ਨਾਲ ਉਨ੍ਹਾਂ ਦੇ ਫਾਰਮ ਦਾ ਦੌਰਾ ਕਰਦੇ ਹਨ।

ਸ਼ੁਰੂਆਤ ਤੋਂ ਹੀ ਉਨ੍ਹਾਂ ਦਾ ਸੁਪਨਾ ਹਮੇਸ਼ਾ ਆਪਣੇ ਦਾਦਾ ਜੀ (ਹਰਦੇਵ ਲਾਂਬਾ) ਨੂੰ ਮਾਣ ਕਰਵਾਉਣਾ ਸੀ। ਉਹ ਆਪਣੀਆਂ ਸਿੱਖਿਆਵਾਂ ਨੂੰ ਅੱਗੇ ਲਿਜਾਣਾ ਚਾਹੁੰਦੇ ਹਨ ਅਤੇ ਹੋਰ ਕਿਸਾਨਾਂ ਨੂੰ ਨਰਸਰੀ ਤਿਆਰ ਕਰਨ ਅਤੇ ਉਨ੍ਹਾਂ ਦੀ ਤਰ੍ਹਾਂ ਬਾਗਬਾਨੀ ਸ਼ੁਰੂ ਕਰਨ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਨ। ਬਾਗਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੇ ਮਹਾਨ ਯਤਨਾਂ ਲਈ 2011 ਵਿੱਚ ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਹਰਜੀ ਰਾਮ ਬੁਰਦਕ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦੁਆਰਾ ਵੀ ਉਨ੍ਹਾਂ ਦੀ ਪ੍ਰਸੰਸਾ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਦੇ ਕਈ ਲੇਖ (ਆਰਟੀਕਲ) ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਕੀਤਾ ਜਾ ਚੁੱਕੇ ਹਨ।

ਕਿਸਾਨਾਂ ਨੂੰ ਸੰਦੇਸ਼-
ਉਹ ਚਾਹੁੰਦੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਜੈਵਿਕ ਖੇਤੀ ਅਪਨਾਉਣ, ਕਿਉਂਕਿ ਇਹ ਵਾਤਾਵਰਨ ਦੇ ਅਨੁਕੂਲ ਹੋਣ ਦੇ ਨਾਲ-ਨਾਲ ਤੰਦਰੁਸਤੀ ਲਈ ਵੀ ਲਾਭਦਾਇਕ ਹੈ। ਕਿਸਾਨਾਂ ਨੂੰ ਰਸਾਇਣਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਇੱਕ ਗੱਲ ਜੋ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ, ਕਿ ਅਸੀਂ ਚਾਹੇ ਜਿੰਨਾ ਵੀ ਲਾਭ ਕਮਾ ਰਹੇ ਹਾਂ, ਲਾਭ ਸਿਰਫ਼ ਕੁੱਝ ਨਵਾਂ ਕਰਕੇ ਹੀ ਲਿਆ ਜਾ ਸਕਦਾ ਹੈ, ਜਿਵੇਂ ਕਿ ਮੈਂ ਬਾਗਬਾਨੀ ਦੀ ਖੇਤੀ ਕਰਕੇ ਪ੍ਰਾਪਤ ਕੀਤਾ ਹੈ।

ਗੁਰਵਿੰਦਰ ਸਿੰਘ ਸੋਹੀ

ਪੂਰੀ ਕਹਾਣੀ ਪੜ੍ਹੋ

ਇੱਕ ਨੌਜਵਾਨ ਖੇਤੀ-ਪ੍ਰੇਨਿਓਰ ਦੀ ਕਹਾਣੀ, ਜੋ ਹਾਲੈਂਡ ਗਲੇਡੀਓਲਸ ਦੀ ਖੇਤੀ ਨਾਲ ਪੰਜਾਬ ਵਿੱਚ ਫੁੱਲਾਂ ਦੇ ਵਪਾਰ ਵਿੱਚ ਅੱਗੇ ਵਧਿਆ

ਇਹ ਕਿਹਾ ਜਾਂਦਾ ਹੈ ਕਿ ਸਫ਼ਲਤਾ ਅਸਾਨੀ ਨਾਲ ਨਹੀਂ ਮਿਲਦੀ, ਤੁਹਾਨੂੰ ਅਸਫ਼ਲਤਾ ਦਾ ਸਵਾਦ ਕਾਫੀ ਵਾਰ ਚੱਖਣਾ ਪੈ ਸਕਦਾ ਹੈ, ਤਾਂ ਹੀ ਤੁਸੀਂ ਸਫ਼ਲਤਾ ਦੇ ਅਸਲੀ ਸਵਾਦ ਦਾ ਮਜ਼ਾ ਲੈ ਸਕਦੇ ਹੋ। ਅਜਿਹਾ ਹੀ ਗੁਰਵਿੰਦਰ ਸਿੰਘ ਸੋਹੀ ਜੀ ਨਾਲ ਵੀ ਹੋਇਆ। ਉਹ ਇੱਕ ਸਧਾਰਨ ਵਿਦਿਆਰਥੀ ਸਨ, ਜਿਨ੍ਹਾਂ ਨੇ ਖੇਤੀਬਾੜੀ ਨੂੰ ਉਸ ਸਮੇਂ ਚੁਣਿਆ, ਜਦੋਂ ਉਹ ਪੰਜਾਬ ਜੇ ਈ ਟੀ ਦੀ ਪ੍ਰੀਖਿਆ ਵਿੱਚ ਸਫ਼ਲ ਨਹੀਂ ਹੋ ਸਕੇ।

ਉਨ੍ਹਾਂ ਨੇ ਸ਼ੁਰੂ ਤੋਂ ਹੀ ਨਿਰਧਾਰਿਤ ਕੀਤਾ ਸੀ ਕਿ ਉਹ ਭੇਡ ਦੀ ਤਰ੍ਹਾਂ ਕੰਮ ਨਹੀਂ ਕਰਨਗੇ, ਨਾ ਹੀ ਆਪਣੇ ਪਰਿਵਾਰ ਦੇ ਕਾਰੋਬਾਰ ਦੀ ਤਰ੍ਹਾਂ ਕਣਕ-ਝੋਨੇ ਦੀ ਖੇਤੀ ਕਰਨਗੇ। ਇਸ ਲਈ ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ, ਪਰ ਇਸ ਵਿੱਚ ਉਹ ਸਫ਼ਲ ਨਹੀਂ ਹੋ ਸਕੇ। ਛੇਤੀ ਹੀ ਉਨ੍ਹਾਂ ਨੇ ਨਜ਼ਦੀਕੀ ਸ਼ਹਿਰ ਖਮਾਣੋਂ ਵਿੱਚ ਆਪਣੀ ਮਠਿਆਈ ਦੀ ਦੁਕਾਨ ਸਥਾਪਿਤ ਕੀਤੀ, ਪਰ ਉਹ ਸ਼ਾਇਦ ਇਸ ਲਈ ਵੀ ਨਹੀਂ ਬਣੇ ਸੀ। ਇਸ ਲਈ ਉਨ੍ਹਾਂ ਨੇ ਘੋੜਿਆਂ ਦੀ ਬ੍ਰੀਡਿੰਗ ਦਾ ਕੰਮ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਨੇ ਆਪਣਾ ਕਾਰੋਬਾਰ ਬਦਲ ਕੇ ਜੀਪਾਂ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ।

ਇਹ ਸਾਰੇ ਕੰਮ ਕਰਨ ਤੋਂ ਬਾਅਦ 2008 ਵਿੱਚ ਉਨ੍ਹਾਂ ਨੂੰ ਇੱਕ ਖਬਰ ਬਾਰੇ ਪਤਾ ਲੱਗਾ ਕਿ ਪੰਜਾਬ ਬਾਗਬਾਨੀ ਵਿਭਾਗ ਹਾਲੈਂਡ ਗਲੇਡੀਓਲਸ ਦੇ ਬੀਜਾਂ ‘ਤੇ ਸਬਸਿਡੀ ਦੇ ਰਿਹਾ ਹੈ ਅਤੇ ਫਿਰ ਗੁਰਵਿੰਦਰ ਸਿੰਘ ਜੀ ਦਾ ਅਸਲ ਕਾਰੋਬਾਰੀ ਜੀਵਨ ਸ਼ੁਰੂ ਹੋਇਆ। ਉਨ੍ਹਾਂ ਨੇ 2 ਕਨਾਲ ਵਿੱਚ ਗਲੇਡੀਓਲਸ ਦੀ ਖੇਤੀ ਸ਼ੁਰੂ ਕੀਤੀ ਅਤੇ ਹੌਲੀ-ਹੌਲੀ ਇਸ ਨੂੰ ਕਈ ਏਕੜ ਵਿੱਚ ਵਧਾ ਲਿਆ। ਫੁੱਲਾਂ ਦੀਆਂ ਸਥਾਨਕ ਕਿਸਮਾਂ ਦੇ ਮੁਕਾਬਲੇ ਉਨ੍ਹਾਂ ਨੂੰ ਵੱਧ ਮੁੱਲ ਮਿਲਣ ਲੱਗਾ ਅਤੇ ਇਸ ਨਾਲ ਆਮਦਨ ਵਿੱਚ ਵੀ ਵਾਧਾ ਹੋਇਆ।

ਫਿਰ ਖੇਤਰ ਵੱਧ ਕੇ 8 ਤੋਂ 18 ਏਕੜ ਹੋ ਗਿਆ, ਜਿਸ ਵਿੱਚੋਂ 9 ਉਨ੍ਹਾਂ ਦੇ ਆਪਣੇ ਹਨ ਅਤੇ 9 ਠੇਕੇ ‘ਤੇ ਹਨ। ਉਨ੍ਹਾਂ ਨੇ ਗਲੇਡੀਓਲਸ ਲਈ 10 ਏਕੜ, ਗੇਂਦੇ ਦੇ ਫੁੱਲਾਂ ਲਈ 1 ਏਕੜ ਅਤੇ ਬਾਕੀ ਖੇਤਰ ਨੂੰ ਦਾਲਾਂ, ਝੋਨਾ (ਖ਼ਾਸ ਕਰਕੇ ਬਾਸਮਤੀ), ਕਣਕ, ਮੱਕੀ ਅਤੇ ਹਰੇ ਚਾਰੇ ਲਈ ਵਰਤਿਆ। ਗਲੇਡੀਓਲਸ ਦੀ ਖੇਤੀ ਵਿੱਚ 7-8 ਮਹੀਨੇ ਦਾ ਸਮਾਂ ਲੱਗਦਾ ਹੈ। ਇਸਦੀ ਬਿਜਾਈ ਸਤੰਬਰ-ਅਕਤੂਬਰ ਅਤੇ ਕਟਾਈ ਜਨਵਰੀ ਫਰਵਰੀ ਵਿੱਚ ਕੀਤੀ ਜਾਂਦੀ ਹੈ। ਜਦਕਿ ਝੋਨੇ ਅਤੇ ਕਣਕ ਦੀ ਬਿਜਾਈ ਅਤੇ ਕਟਾਈ ਇਸਦੇ ਉਲਟ ਹੈ। ਇਸ ਲਈ ਇੱਕ ਸਾਲ ਵਿੱਚ ਇੱਕ ਹੀ ਜ਼ਮੀਨ ਤੋਂ ਕਾਫੀ ਆਮਦਨ ਹੁੰਦੀ ਹੈ। ਇਸ ਤੋਂ ਇਲਾਵਾ ਵਿਆਹ-ਸ਼ਾਦੀ ਦੇ ਦਿਨਾਂ ਵਿੱਚ ਗਲੇਡੀਓਲਸ ਦੀ ਇੱਕ ਡੰਡੀ 7 ਰੁਪਏ ਅਤੇ ਔਸਤਨ 3 ਰੁਪਏ ਵਿੱਚ ਵਿਕਦੀ ਹੈ। ਇਸ ਤਰੀਕੇ ਨਾਲ ਉਹ ਇੱਕ ਸਾਲ ਵਿੱਚ ਆਪਣੀ ਕਾਫੀ ਆਮਦਨ ਬਚਾ ਲੈਂਦੇ ਹਨ।

ਗਲੇਡੀਓਲਸ ਦੀ ਫ਼ਸਲ ਖਜ਼ਾਨਾ ਲੁੱਟਣ ਵਾਂਗ ਹੈ, ਕਿਉਂਕਿ ਹਾਲੈਂਡ ਦੇ ਬੀਜਾਂ ਦਾ ਇੱਕ ਸਮੇਂ ਵਿੱਚ 1.6 ਲੱਖ ਰੁਪਏ ਪ੍ਰਤੀ ਏਕੜ ਨਿਵੇਸ਼ ਹੁੰਦਾ ਹੈ ਅਤੇ ਬਾਅਦ ਵਿੱਚ 2 ਰੁਪਏ ਦੇ ਹਿਸਾਬ ਨਾਲ ਇੱਕ ਫੁੱਲ (ਬਲਬ) ਵਿਕਦਾ ਹੈ ਅਤੇ ਉਸੇ ਫ਼ਸਲ ਤੋਂ ਅਗਲੇ ਸਾਲ ਪੌਦੇ ਵੀ ਤਿਆਰ ਕੀਤੇ ਜਾ ਸਕਦੇ ਹਨ। ਹਾਲਾਂਕਿ ਇਹ ਇੱਕ ਸਮੇਂ ਦਾ ਨਿਵੇਸ਼ ਹੈ, ਪਰ ਬਿਜਾਈ ਤੋਂ ਲੈ ਕੇ ਬੀਜ ਕੱਢਣ ਲਈ ਅਪ੍ਰੈਲ ਤੋਂ ਮਈ ਮਹੀਨੇ ਵਿੱਚ ਜ਼ਿਆਦਾ ਮਜ਼ਦੂਰਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਦਾ ਖ਼ਰਚਾ ਲਗਭਗ 40000 ਰੁਪਏ ਪ੍ਰਤੀ ਏਕੜ ਹੁੰਦਾ ਹੈ।

ਗੇਂਦੇ ਦੀ ਫ਼ਸਲ ਵੀ ਜ਼ਿਆਦਾ ਲਾਭ ਦੇਣ ਵਾਲੀ ਫ਼ਸਲ ਹੈ ਅਤੇ ਇਸ ਤੋਂ ਹਰੇਕ ਮੌਸਮ ਵਿੱਚ ਲਗਭਗ 1.25 ਤੋਂ 1.3 ਲੱਖ ਰੁਪਏ ਤੱਕ ਮੁਨਾਫ਼ਾ ਹੁੰਦਾ ਹੈ ਅਤੇ ਇਹ ਮੁਨਾਫ਼ਾ ਕਣਕ ਅਤੇ ਝੋਨੇ ਤੋਂ ਕਿਤੇ ਵੱਧ ਹੈ। ਇਸ ਤੋਂ ਇਲਾਵਾ ਜ਼ਮੀਨ ਠੇਕੇ ‘ਤੇ ਲੈਣ, ਮਜ਼ਦੂਰਾਂ ਅਤੇ ਹੋਰ ਨਿਵੇਸ਼ ਅਤੇ ਲਾਗਤ ਖਰਚੇ ਕੁੱਲ ਮੁਨਾਫ਼ੇ ਵਿੱਚੋਂ ਕੱਢ ਕੇ ਉਨ੍ਹਾਂ ਕੋਲ ਜੋ ਵੀ ਬੱਚਦਾ ਹੈ, ਉਹ ਵੀ ਉਨ੍ਹਾਂ ਲਈ ਕਾਫੀ ਹੁੰਦਾ ਹੈ।

ਉਨ੍ਹਾਂ ਨੇ RTS ਫੁੱਲ ਦੇ ਨਾਮ ਨਾਲ ਸ਼ੁਰੂਆਤ ਕੀਤੀ ਅਤੇ ਇਹ ਪੰਜਾਬ ਦੇ ਕਈ ਸ਼ਹਿਰਾਂ ਜਿਵੇਂ ਕਿ ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਵਿੱਚ ਤੇਜ਼ੀ ਨਾਲ ਵਧਿਆ। ਹਾਲਾਂਕਿ ਉਨ੍ਹਾਂ ਨੇ ਉੱਚ-ਸਿੱਖਿਆ ਨਹੀਂ ਲਈ, ਪਰ ਉਹ ਸਮੇਂ-ਸਮੇਂ ‘ਤੇ ਖੁਦ ਨੂੰ ਅੱਪਡੇਟ ਕਰਦੇ ਹਨ, ਤਾਂ ਕਿ ਮੰਡੀਕਰਨ ਵਿੱਚ ਨਿਪੁੰਨ ਹੋ ਸਕਣ ਅਤੇ ਅੱਜ ਉਹ ਆਪਣੇ ਗਲੇਡੀਓਲਸ ਦੇ ਉਤਪਾਦਨ ਨੂੰ ਆਪਣੇ ਫਾਰਮ ਦੇ ਫੇਸਬੁੱਕ ਪੇਜ ਅਤੇ ਹੋਰ ਆੱਨਲਾਈਨ ਵੈੱਬਸਾਈਟਾਂ ਜਿਵੇਂ ਕਿ ਇੰਡੀਆਮਾਰਟ ਆਦਿ ਦੇ ਰਾਹੀਂ ਵੇਚ ਰਹੇ ਹਨ।

ਨਵੇਂ ਆਧੁਨਿਕ ਮਾਰਕਿਟਿੰਗ ਕੌਸ਼ਲ ਅਤੇ ਤਰੱਕੀ ਦੇ ਨਾਲ, ਗੁਰਵਿੰਦਰ ਸਿੰਘ ਜੀ ਨੇ ਖੁਦ ਨੂੰ ਐਗਰੀਮਾਰਕਿਟਿੰਗ ਦੇ ਬਾਰੇ ਵੀ ਅੱਪਡੇਟ ਕੀਤਾ ਅਤੇ ਉਨ੍ਹਾਂ ਦਾ ਕੰਮ ਫਾਰਮ ਟੂ ਫੋਰਕ ਦੇ ਸਿਧਾਂਤ ‘ਤੇ ਤਰੱਕੀ ਕਰ ਰਿਹਾ ਹੈ। ਉਨ੍ਹਾਂ ਅਤੇ ਉਨ੍ਹਾਂ ਦੇ 12 ਦੋਸਤਾਂ ਨੇ ਸਰਕਾਰੀ ਵਿਭਾਗਾਂ ਦੀ ਮਦਦ ਨਾਲ ਡ੍ਰਿਪ ਸਿੰਚਾਈ, ਸੋਲਰ ਪੰਪ ਅਤੇ ਹੋਰ ਕ੍ਰਿਸ਼ੀ ਯੰਤਰ ਸਥਾਪਿਤ ਕੀਤੇ ਹਨ ਅਤੇ ਕਿਸਾਨ ਵੈੱਲਫੇਅਰ ਕਲੱਬ ਵੀ ਸਥਾਪਿਤ ਕੀਤਾ, ਜਿਸਦੀ ਮੈਂਬਰਸ਼ਿਪ 5000 ਰੁਪਏ ਹੈ, ਤਾਂ ਕਿ ਭਵਿੱਖ ਵਿੱਚ ਹੋਰ ਮਸ਼ੀਨਰੀ ਜਿਵੇਂ ਕਿ ਰੋਟਾਵੇਟਰ, ਪਾਵਰ ਸਪਰੇਅ ਅਤੇ ਸੀਡ ਡਰਿੱਲ ਖਰੀਦ ਸਕਣ ਅਤੇ ਜੈਵਿਕ ਖੇਤੀ ਨੂੰ ਹੋਰ ਅੱਗੇ ਲਿਆਉਣ ਲਈ ਗਰੁੱਪ ਦੇ ਮੈਂਬਰਾਂ ਨੇ ਹਲਦੀ, ਦਾਲ, ਮੱਕੀ ਅਤੇ ਬਾਸਮਤੀ ਜੈਵਿਕ ਤਰੀਕੇ ਨਾਲ ਉਗਾਉਣੀ ਸ਼ੁਰੂ ਕੀਤੀ ਅਤੇ ਆਪਣੇ ਜੈਵਿਕ ਖਾਣ-ਯੋਗ ਉਤਪਾਦਾਂ ਦੀ ਮਾਰਕੀਟ ਨੂੰ ਵਧਾਉਣ ਲਈ, ਉਨ੍ਹਾਂ ਨੇ ਵੱਟਸਐਪ ਗਰੁੱਪ ਰਾਹੀਂ ਕਿਸਾਨਾਂ ਨੂੰ ਆਪਣੇ ਨਾਲ ਜੋੜਿਆ। ਉਹ ਗ੍ਰਾਹਕਾਂ ਅਤੇ ਕਿਸਾਨਾਂ ਨੂੰ ਸਿੱਧੇ ਤੌਰ ‘ਤੇ ਜੋੜਨ ਅਤੇ ਉਚਿੱਤ ਉਤਪਾਦ ਮੁਹੱਈਆ ਕਰਵਾਉਣ ਲਈ, ਮੋਹਾਲੀ ਵਿੱਚ 30 ਘਰਾਂ ਨੂੰ ਸਿੱਧੇ ਤੌਰ ‘ਤੇ ਆਪਣੇ ਉਤਪਾਦ ਵੇਚਦੇ ਹਨ ਅਤੇ ਛੇਤੀ ਹੀ ਉਹ ਵੈੱਬਸਾਈਟ ਰਾਹੀਂ ਆਪਣੀਆਂ ਸੇਵਾਵਾਂ ਸ਼ੁਰੂ ਕਰਨਗੇ।

ਗੁਰਵਿੰਦਰ ਸਿੰਘ ਸੋਹੀ ਜੀ ਨੇ ਸੁਪਨੇ ਦੇਖਣੇ ਬੰਦ ਨਹੀਂ ਕੀਤੇ। ਛੇਤੀ ਹੀ ਉਹ ਆਪਣੇ ਨਵੇਂ ਅਤੇ ਉੱਜਲ ਵਿਚਾਰਾਂ ਨਾਲ ਅੱਗੇ ਆਉਣਗੇ।

ਕਿਸਾਨਾਂ ਲਈ ਸੰਦੇਸ਼
ਕਿਸਾਨਾਂ ਨੂੰ ਛੋਟੇ ਸਮੂਹ ਬਣਾ ਕੇ ਮਿਲ-ਜੁਲ ਕੇ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਇਸ ਤਰੀਕੇ ਨਾਲ ਖੇਤੀਬਾੜੀ ਦੀ ਮਸ਼ੀਨਰੀ ਨੂੰ ਖਰੀਦਣਾ ਅਤੇ ਵਰਤਣਾ ਅਸਾਨ ਹੁੰਦਾ ਹੈ। ਸਮੂਹ ਵਿੱਚ ਮਸ਼ੀਨਾਂ ਦੀ ਵਰਤੋਂ ਕਰਨ ਨਾਲ ਖਰਚਾ ਘੱਟ ਹੁੰਦਾ ਹੈ, ਜੋ ਕਿ ਇੱਕ ਲਾਭਦਾਇਕ ਉੱਦਮ ਹੈ। ਮੈਂ ਵੀ ਇਸ ਤਰ੍ਹਾਂ ਹੀ ਕਰਦਾ ਹਾਂ। ਮੈਂ ਵੀ ਇੱਕ ਗਰੁੱਪ ਬਣਾਇਆ ਹੈ, ਜਿਸ ਵਿੱਚ ਗਰੁੱਪ ਦੇ ਨਾਮ ‘ਤੇ ਮਸ਼ੀਨਾਂ ਖਰੀਦੀਆਂ ਜਾਂਦੀਆਂ ਹਨ ਅਤੇ ਗਰੁੱਪ ਦੇ ਸਾਰੇ ਮੈਂਬਰ ਇਨ੍ਹਾਂ ਦੀ ਵਰਤੋਂ ਕਰ ਸਕਦੇ ਹਨ।”

ਹਿੰਦ ਪਾਲ ਸਿੰਘ

ਪੂਰੀ ਕਹਾਣੀ ਪੜ੍ਹੋ

ਰਾਜਸਥਾਨ ਵਿੱਚ ਜੋਜੋਬਾ ਦੀ ਖੇਤੀ ਕਰਨ ਵਾਲੇ ਕਿਸਾਨ ਨਾਲ ਮਿਲੋ, ਜਿਸਨੇ ਆਈ ਐੱਚ ਐੱਮ ਪੂਸਾ, ਦਿੱਲੀ ਤੋਂ ਹੋਟਲ ਮੈਨੇਜਮੈਂਟ ਦੀ ਡਿਗਰੀ ਹਾਸਿਲ ਕੀਤੀ, ਪਰ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲੇ

ਖੇਤੀਬਾੜੀ ਨਾ ਕਦੇ ਅਸਾਨ ਸੀ ਅਤੇ ਨਾ ਹੀ ਅਸਾਨ ਹੋਵੇਗੀ। ਪਰ ਕਈ ਲੋਕਾਂ ਲਈ, ਜਿਨ੍ਹਾਂ ਕੋਲ ਕੋਈ ਵਿਕਲਪ ਨਹੀਂ ਹੁੰਦਾ, ਉਨ੍ਹਾਂ ਲਈ ਖੇਤੀ ਹੀ ਇੱਕ-ਮਾਤਰ ਵਿਕਲਪ ਹੁੰਦਾ ਹੈ। ਇਸ ਲਈ ਅੱਜ ਦੇ ਕਈ ਕਿਸਾਨ ਆਪਣੇ ਬੱਚਿਆਂ ਨੂੰ ਸਕੂਲ ਅਤੇ ਕਾਲਜ ਭੇਜਦੇ ਹਨ, ਤਾਂ ਕਿ ਬੱਚੇ ਜੋ ਚਾਹੁੰਦੇ ਹਨ ਉਹ ਚੁਣਨ ਅਤੇ ਜੋ ਬਣਨਾ ਚਾਹੁੰਦੇ ਹਨ, ਉਹੀ ਬਣਨ। ਪਰ ਹਿੰਦ ਪਾਲ ਸਿੰਘ ਇੱਕ ਅਜਿਹੇ ਇਨਸਾਨ ਹਨ, ਜਿਨ੍ਹਾਂ ਕੋਲ ਚੰਗਾ ਕਾਰੋਬਾਰ ਚੁਣਨ ਦਾ ਮੌਕਾ ਸੀ, ਪਰ ਉਨ੍ਹਾਂ ਨੇ ਖੇਤੀਬਾੜੀ ਨੂੰ ਚੁਣਿਆ।

ਹਿੰਦ ਪਾਲ ਸਿੰਘ ਦਾ ਜਨਮ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਵਿੱਚ ਇੱਕ ਪ੍ਰਸਿੱਧ ਕ੍ਰਿਸ਼ੀ ਪਰਿਵਾਰ ਵਿੱਚ ਹੋਇਆ, ਪਰ ਉਨ੍ਹਾਂ ਦਾ ਪਾਲਣ-ਪੋਸ਼ਣ ਇੱਕ ਬਹੁਤ ਹੀ ਅਲੱਗ ਅਤੇ ਆਧੁਨਿਕ ਵਾਤਾਵਰਨ ਵਿੱਚ ਹੋਇਆ। ਆਪਣੇ ਪਿਤਾ ਨਾਲੋਂ ਅਲੱਗ ਪੇਸ਼ਾ ਚੁਣਨ ਦੇ ਉਦੇਸ਼ ਨਾਲ ਉਨ੍ਹਾਂ ਨੇ ਆਈ ਐੱਚ ਐੱਮ ਪੂਸਾ, ਦਿੱਲੀ ਤੋਂ ਹੋਟਲ ਮੈਨੇਜਮੈਂਟ ਵਿੱਚ ਬੈਚਲਰ ਦੀ ਡਿਗਰੀ ਕੀਤੀ।

“ਪਰ ਸ਼ਾਇਦ ਹਿੰਦ ਪਾਲ ਸਿੰਘ ਦਾ ਇਸੇ ਖੇਤਰ ਵਿੱਚ ਕਾਰੋਬਾਰ ਜਾਰੀ ਰੱਖਣਾ ਕਿਸਮਤ ਨੂੰ ਮਨਜ਼ੂਰ ਨਹੀਂ ਸੀ। ਉਨ੍ਹਾਂ ਦੇ ਪਿਤਾ ਕਿਸਾਨ ਸੀ ਅਤੇ ਖੇਤੀਬਾੜੀ ਵਿੱਚ ਉਨ੍ਹਾਂ ਦੀ ਕਾਫੀ ਰੁਚੀ ਸੀ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਖੇਤੀਬਾੜੀ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ।”

ਆਪਣੇ ਪਿਤਾ ਦਾ ਖੇਤੀ ਵੱਲ ਨੂੰ ਰੁਝਾਨ ਦੇਖ ਕੇ ਉਨ੍ਹਾਂ ਨੇ ਪਿਤਾ ਦੀ ਸਹਾਇਤਾ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਖੇਤੀਬਾੜੀ ਨਾਲ ਸੰਬੰਧਿਤ ਮੈਗਜ਼ੀਨ ਜਿਵੇਂ ਕਿ ਚੰਗੀ ਖੇਤੀ ਆਦਿ ਪੜ੍ਹਨਾ ਸ਼ੁਰੂ ਕੀਤਾ। ਉਨ੍ਹਾਂ ਵਿੱਚੋਂ ਇੱਕ ਮੈਗਜ਼ੀਨ ਵਿੱਚ ਉਨ੍ਹਾਂ ਨੇ ਜੋਜੋਬਾ ਦੀ ਖੇਤੀ ਬਾਰੇ ਪੜ੍ਹਿਆ ਅਤੇ ਇਸਨੂੰ ਸ਼ੁਰੂ ਕਰਨ ਬਾਰੇ ਸੋਚਿਆ। ਉਨ੍ਹਾਂ ਨੇ ਜੈਪੁਰ ਦਾ ਦੌਰਾ ਕੀਤਾ ਅਤੇ ਉੱਥੇ ਜੋਜੋਬਾ ਦੀ ਖੇਤੀ ਦੀ ਟ੍ਰੇਨਿੰਗ ਲਈ। ਸ਼੍ਰੀ ਸੈਣੀ ਜੀ ਟ੍ਰੇਨਿੰਗ ਸਟਾਫ਼ ਦੇ ਮੈਂਬਰ ਸਨ, ਜਿਨ੍ਹਾਂ ਨੇ ਜੋਜੋਬਾ ਦੀ ਖੇਤੀ ਵਿੱਚ ਉਨ੍ਹਾਂ ਦੀ ਮਦਦ ਕੀਤੀ ਅਤੇ ਨਿਰਦੇਸ਼ਿਤ ਕੀਤਾ ਅਤੇ ਖ਼ਾਸ ਤੌਰ ‘ਤੇ ਸ਼ਹਿਰ ਵਿੱਚ ਸਥਿਤ ਆਪਣੇ ਫਾਰਮ ਦਾ ਦੌਰਾ ਵੀ ਕਰਵਾਇਆ।

ਸ਼ੁਰੂ ਵਿੱਚ ਹਿੰਦ ਪਾਲ ਸਿੰਘ ਜੋਜੋਬਾ ਦੀ ਖੇਤੀ ਸ਼ੁਰੂ ਕਰਨ ਸਮੇਂ ਥੋੜ੍ਹਾ ਘਬਰਾਏ, ਪਰ ਹੁਣ 12 ਸਾਲ ਤੋਂ ਉਹ ਜੋਜੋਬਾ ਦੀ ਖੇਤੀ ਕਰ ਰਹੇ ਹਨ ਅਤੇ ਇਸਦੀ ਉਪਜ ਅਤੇ ਲਾਭ ਤੋਂ ਕਾਫੀ ਖੁਸ਼ ਹਨ। ਉਹ ਜੋਜੋਬਾ ਦੇ ਪੌਦੇ ਰਾਜਸਥਾਨ ਖੇਤੀਬਾੜੀ ਯੂਨੀਵਰਸਿਟੀ ਤੋਂ ਖਰੀਦਦੇ ਹਨ, ਕਿਉਂਕਿ ਜੋਜੋਬਾ ਦੇ ਪੌਦੇ 10:1 ਅਨੁਪਾਤ ਵਿੱਚ ਉਗਾਏ ਜਾਂਦਾ ਹਨ, ਜਿਸ ਵਿੱਚ 10 ਪੌਦੇ ਮਾਦਾ ਅਤੇ 1 ਪੌਦਾ ਨਰ ਹੁੰਦਾ ਹੈ ਅਤੇ ਇੱਕ ਉੱਚਿਤ ਖੇਤੀਬਾੜੀ ਯੂਨੀਵਰਸਿਟੀ ਜਾਂ ਮਾਹਿਰ ਹੀ ਸਹੀ ਜੋਜੋਬਾ ਦੇ ਪੌਦੇ ਉਪਲੱਬਧ ਕਰਾ ਸਕਦੇ ਹਨ, ਕਿਉਂਕਿ ਆਮ ਲੋਕ ਫੁੱਲ ਨਿਕਲਣ ਤੋਂ ਪਹਿਲਾਂ(ਤਿੰਨ ਸਾਲ ਤੱਕ) ਨਰ ਅਤੇ ਮਾਦਾ ਪੌਦੇ ਦੀ ਪਹਿਚਾਣ ਨਹੀਂ ਕਰ ਸਕਦੇ।

“ਨਰ ਪੌਦਿਆਂ ਦੇ ਪ੍ਰਜਣਨ ਦੁਆਰਾ ਮਾਦਾ ਪੌਦੇ ਫੁੱਲਾਂ ਤੋਂ ਬੀਜਾਂ ਦਾ ਉਤਪਾਦਨ ਕਰਦੇ ਹਨ, ਬੀਜ ਉਤਪਾਦਨ ਲਈ ਮਾਦਾ ਪੌਦੇ ਨਰ ਪੌਦਿਆਂ ‘ਤੇ ਨਿਰਭਰ ਹੁੰਦੇ ਹਨ।”

ਹਿੰਦ ਪਾਲ ਸਿੰਘ ਲਈ ਜੋਜੋਬਾ ਦੀ ਖੇਤੀ ਅਤੇ ਬਿਜਾਈ ਅਸਾਨ ਨਹੀਂ ਸੀ। ਉਨ੍ਹਾਂ ਦੇ ਰਸਤੇ ਵਿੱਚ ਸਿਉਂਕ ਅਤੇ ਫੰਗਸ ਵਰਗੀਆਂ ਕਈ ਸਮੱਸਿਆਵਾਂ ਆਈਆਂ, ਪਰ ਉਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਨ੍ਹਾਂ ਦਾ ਸਾਹਮਣਾ ਕੀਤਾ। ਉਹ ਹਮੇਸ਼ਾ ਮਾਹਿਰਾਂ ਤੋਂ ਸਲਾਹ ਲੈਂਦੇ ਹਨ ਅਤੇ ਖੇਤੀ ਲਈ ਮਾਈਕ੍ਰੋ ਫੂਡ ਅਤੇ ਮੁੱਢਲੀਆਂ ਖਾਦਾਂ ਦੀ ਵਰਤੋਂ ਕਰਦੇ ਹਨ। ਬਿਜਾਈ ਤੋਂ ਬਾਅਦ 6 ਤੋਂ 7 ਸਾਲ ਤੱਕ ਜੋਜੋਬਾ ਦਾ ਪੌਦਾ ਫਲ ਦੇਣਾ ਸ਼ੁਰੂ ਕਰਦਾ ਹੈ।

“ਇੱਕ ਵਾਰ ਨਿਵੇਸ਼- ਰਾਜਸਥਾਨ ਵਰਗੇ ਖੇਤਰ, ਜਿੱਥੇ ਪਾਣੀ ਦੀ ਹਮੇਸ਼ਾ ਕਮੀ ਰਹਿੰਦੀ ਹੈ, ਉੱਥੇ ਜੋਜੋਬਾ ਦੀ ਖੇਤੀ ਕਰਨ ਲਈ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਫ਼ਸਲ ਨੂੰ ਸਿੰਚਾਈ ਲਈ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ(ਇਹ ਪੌਦਾ 2 ਸਾਲ ਤੱਕ ਪਾਣੀ ਤੋਂ ਬਿਨਾਂ ਰਹਿ ਸਕਦਾ ਹੈ)। ਇਸ ਤੋਂ ਇਲਾਵਾ ਇਸ ਪੌਦੇ ਦੀ ਉਮਰ 100 ਸਾਲ ਤੱਕ ਹੁੰਦੀ ਹੈ।”

ਸ਼ੁਰੂਆਤ ਵਿੱਚ, ਜਦੋਂ ਜੋਜੋਬਾ ਦੇ ਪੌਦੇ ਛੋਟੇ ਹੁੰਦੇ ਹਨ, ਉਸ ਸਮੇਂ ਇਸ ਵਿੱਚ ਅੰਤਰ-ਫ਼ਸਲੀ ਵੀ ਅਪਨਾਈ ਜਾ ਸਕਦੀ ਹੈ, ਕਿਉਂਕਿ 6 ਤੋਂ 7 ਸਾਲ ਤੱਕ ਇਹ ਬੀਜ ਨਹੀਂ ਪੈਦਾ ਕਰਦੇ। ਉਨ੍ਹਾਂ ਨੇ ਉਪਜ ਦੇ ਮੰਡੀਕਰਨ ਵਿੱਚ ਵੀ ਕੁੱਝ ਸਮੱਸਿਆਵਾਂ ਦਾ ਸਾਹਮਣਾ ਕੀਤਾ, ਪਰ ਸਰਕਾਰ ਤੋਂ ਕੋਈ ਸਹਾਇਤਾ ਨਹੀਂ ਲਈ। ਕਾੱਸਮੈਟਿਕ ਕੰਪਨੀਆਂ ਨੂੰ ਫੇਸ ਕਰੀਮ, ਤੇਲ, ਫੇਸ ਵਾੱਸ਼ ਅਤੇ ਕਈ ਹੋਰ ਸੁੰਦਰਤਾ ਵਾਲੇ ਉਤਪਾਦ ਬਣਾਉਣ ਲਈ ਜੋਜੋਬਾ ਦੇ ਬੀਜਾਂ ਦੀ ਲੋੜ ਹੁੰਦੀ ਹੈ। ਇਸ ਲਈ ਉਨ੍ਹਾਂ ਨੇ ਗ੍ਰਾਹਕਾਂ ਨੂੰ ਜਲਦੀ ਹੀ ਲੱਭਿਆ ਅਤੇ ਮੁਨਾਫ਼ਾ ਲੈਣਾ ਸ਼ੁਰੂ ਕੀਤਾ।

“ਜੋਜੋਬਾ ਦੇ ਤੇਲ ਵਿੱਚ ਵਿਸਕੋਸਿਟੀ ਇੰਡੈੱਕਸ ਦੇ ਕਾਰਨ ਇਸਨੂੰ ਬਾਲਣ(ਈਂਧਨ) ਤੇਲ ਦੇ ਰੂਪ ਵਿੱਚ ਵਿਕਲਪੀ ਤੌਰ ‘ਤੇ ਵਰਤਿਆ ਜਾਂਦਾ ਹੈ। ਇਸਨੂੰ ਹਾਈ-ਸਪੀਡ ਮਸ਼ੀਨਰੀ ਜਾਂ ਉੱਚ-ਤਾਪਮਾਨ ‘ਤੇ ਚੱਲਣ ਵਾਲੀਆਂ ਮਸ਼ੀਨਾਂ ਲਈ ਟ੍ਰਾਂਸਫਾਰਮਰ ਤੇਲ ਜਾਂ ਲੁਬਰੀਕੈਂਟ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ।”

ਇਸ ਤੋਂ ਇਲਾਵਾ ਉਹ ਜੋਜੋਬਾ ਦੀ ਖੇਤੀ ਲਗਭਗ 5 ਏਕੜ ਵਿੱਚ ਕਰਦੇ ਹਨ। ਬਾਕੀ 65 ਏਕੜ ਜ਼ਮੀਨ ‘ਤੇ ਉਹ ਨਰਮੇ, ਕਣਕ, ਮੌਸੰਮੀ, ਸਬਜ਼ੀਆਂ, ਸਰ੍ਹੋਂ, ਕਿੰਨੂ ਅਤੇ ਹੋਰ ਫਸਲਾਂ ਉਗਾਉਂਦੇ ਹਨ। ਉਹ ਚੰਗੀ ਖੇਤੀ ਲਈ ਸਾਰੀਆਂ ਆਧੁਨਿਕ ਮਸ਼ੀਨਰੀ ਜਿਵੇਂ ਕਿ ਟ੍ਰੈਕਟਰ, ਟਰਾਲੀ, ਹਲ਼, ਲੈਵਲਰ, ਡਿਸਕ ਹੈਰੋ ਅਤੇ ਤੁਪਕਾ ਸਿੰਚਾਈ ਦੀ ਵਰਤੋਂ ਕਰਦੇ ਹਨ। ਉਹ ਭਵਿੱਖ ਵਿੱਚ ਇਸ ਕੰਮ ਨੂੰ ਵਧਾਉਣਾ ਚਾਹੁੰਦੇ ਹਨ, ਜੋ ਉਹ ਹੁਣ ਕਰ ਰਹੇ ਹਨ ਅਤੇ ਜੋਜੋਬਾ ਦੇ ਬੀਜਾਂ ਦੇ ਵਫਾਦਾਰ ਅਤੇ ਮੁਨਾਫ਼ੇ ਵਾਲੇ ਗ੍ਰਾਹਕਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਹਨ। 45 ਹਜ਼ਾਰ ਦੇ ਨਿਵੇਸ਼ ਨਾਲ ਅੱਜ ਉਹ ਲੱਖਾਂ ਕਮਾ ਰਹੇ ਹਨ। ਇਸ ਤੋਂ ਇਲਾਵਾ ਜੋਜੋਬਾ ਇੱਕ ਬਿਮਾਰੀ-ਰਹਿਤ ਅਤੇ ਅੱਗ ਦਾ ਪ੍ਰਤੀ ਰੋਧਕ ਪੌਦਾ ਹੈ, ਜਿਸਨੂੰ ਇੱਕ ਵਾਰ ਵਿਕਸਿਤ ਹੋ ਜਾਣ ਤੋਂ ਬਾਅਦ ਬਹੁਤ ਘੱਟ ਦੇਖਭਾਲ ਦੀ ਜ਼ਰੂਰਤ ਪੈਂਦੀ ਹੈ।

ਕਿਸਾਨਾਂ ਨੂੰ ਸੰਦੇਸ਼:
ਕਿਸਾਨਾਂ ਨੂੰ ਆਤਮ-ਨਿਰਭਰ ਹੋਣਾ ਚਾਹੀਦਾ ਹੈ ਅਤੇ ਜੇਕਰ ਤੁਸੀਂ ਖੇਤੀਬਾੜੀ ਤੋਂ ਲਾਭ ਕਮਾਉਣਾ ਚਾਹੁੰਦੇ ਹੋ ਤਾਂ ਕੁੱਝ ਅਲੱਗ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ। ਇੱਕ ਹੋਰ ਗੱਲ, ਕਿਸਾਨਾਂ ਨੂੰ ਆਪਣੇ ਮੁਨਾਫ਼ੇ ਦਾ ਹਿਸਾਬ ਰੱਖਣਾ ਚਾਹੀਦਾ ਹੈ ਅਤੇ ਜੇਕਰ ਉਹ ਕੁੱਝ ਅਲੱਗ ਸ਼ੁਰੂ ਕਰਦੇ ਹਨ ਤਾਂ ਉਸ ਲਈ 100% ਯਤਨ ਕਰਨੇ ਚਾਹੀਦੇ ਹਨ।”

ਸਤਵੀਰ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਸਫ਼ਲ ਐਗਰੀਪ੍ਰੇਨਿਓਰ ਦੀ ਕਹਾਣੀ, ਜੋ ਸਮਾਜ ਵਿੱਚ ਹੋਰਨਾਂ ਕਿਸਾਨਾਂ ਲਈ ਪ੍ਰੇਰਣਾਸ੍ਰੋਤ ਹੈ

ਇਹ ਕਿਹਾ ਜਾਂਦਾ ਹੈ ਕਿ ਮਹਾਨ ਚੀਜ਼ਾਂ ਕਈ ਵਾਰ ਆਰਾਮ ਵਾਲੇ ਖੇਤਰਾਂ ਤੋਂ ਨਹੀਂ ਮਿਲਦੀਆਂ ਅਤੇ ਜੇਕਰ ਕੋਈ ਵਿਅਕਤੀ ਅਸਲ ਵਿੱਚ ਕੁੱਝ ਅਜਿਹਾ ਕਰਨਾ ਚਾਹੁੰਦਾ ਹੈ, ਜੋ ਉਸਨੇ ਪਹਿਲਾਂ ਕਦੇ ਨਹੀਂ ਕੀਤਾ ਤਾਂ ਉਸਨੂੰ ਆਪਣਾ ਆਰਾਮ ਵਾਲਾ ਖੇਤਰ ਛੱਡਣਾ ਪਵੇਗਾ। ਅਜਿਹੇ ਇੱਕ ਵਿਅਕਤੀ ਹਨ, ਸਤਵੀਰ ਸਿੰਘ, ਜਿਨ੍ਹਾਂ ਨੇ ਆਪਣੀ ਆਸਾਨ ਜੀਵਨ-ਸ਼ੈਲੀ ਨੂੰ ਛੱਡ ਦਿੱਤਾ ਅਤੇ ਵਾਪਿਸ ਪੰਜਾਬ, ਭਾਰਤ ਆ ਕੇ ਆਪਣੇ ਲਕਸ਼ ਦਾ ਪਿੱਛਾ ਕੀਤਾ।

ਅੱਜ ਸਤਵੀਰ ਸਿੰਘ ਇੱਕ ਸਫ਼ਲ ਐਗਰੀਪ੍ਰੇਨਿਓਰ ਹਨ ਅਤੇ ਕਣਕ-ਝੋਨੇ ਦੀ ਤੁਲਨਾ ਵਿੱਚ ਦੋ ਗੁਣਾ ਜ਼ਿਆਦਾ ਲਾਭ ਕਮਾ ਰਹੇ ਹਨ। ਉਨ੍ਹਾਂ ਨੇ ਸਧਾਣਾ ਪਿੰਡ ਵਿੱਚ ਸਤਵੀਰ ਫਾਰਮ ਦੇ ਨਾਮ ਨਾਲ ਆਪਣਾ ਫਾਰਮ ਵੀ ਸਥਾਪਿਤ ਕੀਤਾ ਹੈ। ਉਹ ਮੁੱਖ ਤੌਰ ‘ਤੇ ਖੁਦ ਦੀ 7 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਖੇਤੀ ਕਰਦੇ ਹਨ ਅਤੇ ਉਨ੍ਹਾਂ ਨੇ ਆਪਣੀ ਦੋ ਏਕੜ ਜ਼ਮੀਨ ਕਿਰਾਏ ‘ਤੇ ਦਿੱਤੀ ਹੈ।

ਸਤਵੀਰ ਸਿੰਘ ਨੇ ਜੀਵਨ ਦੇ ਇਸ ਪੱਧਰ ਤੱਕ ਪਹੁੰਚਣ ਲਈ ਜਿਸ ਰਸਤੇ ਨੂੰ ਚੁਣਿਆ, ਉਹ ਆਸਾਨ ਨਹੀਂ ਸੀ। ਉਨ੍ਹਾਂ ਦੇ ਜੀਵਨ ਵਿੱਚ ਬਹੁਤ ਉਤਰਾਅ-ਚੜ੍ਹਾਅ ਆਏ, ਪਰ ਫਿਰ ਵੀ ਲਗਾਤਾਰ ਯਤਨਾਂ ਅਤੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਆਪਣੀ ਦਿਲਚਸਪੀ ਨੂੰ ਅੱਗੇ ਵਧਾਇਆ ਅਤੇ ਇਸ ਵਿੱਚ ਸਫ਼ਲਤਾ ਹਾਸਲ ਕੀਤੀ। ਇਹ ਸਭ ਉਸ ਵੇਲੇ ਸ਼ੁਰੂ ਹੋਇਆ, ਜਦੋਂ ਉਨ੍ਹਾਂ ਨੇ ਆਪਣੀ ਸਕੂਲ ਦੀ ਪੜ੍ਹਾਈ ਖ਼ਤਮ ਕੀਤੀ ਅਤੇ ਚਾਰ ਸਾਲ ਬਾਅਦ ਨੌਕਰੀ ਲਈ ਦੁਬਈ ਚਲੇ ਗਏ। ਪਰ ਕੁੱਝ ਸਮੇਂ ਬਾਅਦ ਉਹ ਭਾਰਤ ਵਾਪਿਸ ਆ ਗਏ ਅਤੇ ਉਨ੍ਹਾਂ ਨੇ ਖੇਤੀਬਾੜੀ ਕਰਨ ਦਾ ਫੈਸਲਾ ਕੀਤਾ ਅਤੇ ਵਾਪਿਸ ਦੁਬਈ ਜਾਣ ਦਾ ਵਿਚਾਰ ਛੱਡ ਦਿੱਤਾ। ਸ਼ੁਰੂ ਵਿੱਚ ਉਨ੍ਹਾਂ ਨੇ ਕਣਕ-ਝੋਨੇ ਦੀ ਖੇਤੀ ਸ਼ੁਰੂ ਕੀਤੀ, ਪਰ ਆਪਣੇ ਦੋਸਤਾਂ ਨਾਲ ਇੱਕ ਸਬਜ਼ੀ ਫਾਰਮ ਦਾ ਦੌਰਾ ਕਰਨ ਤੋਂ ਬਾਅਦ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਸਬਜ਼ੀ ਦੀ ਖੇਤੀ ਵੱਲ ਆਕਰਸ਼ਿਤ ਹੋ ਗਏ।

ਕਰੀਬ 7 ਸਾਲ ਪਹਿਲਾਂ (2010 ਵਿੱਚ) ਉਨ੍ਹਾਂ ਨੇ ਸਬਜ਼ੀ ਦੀ ਖੇਤੀ ਸ਼ੁਰੂ ਕੀਤੀ ਅਤੇ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਫੁੱਲ-ਗੋਭੀ ਪਹਿਲੀ ਸਬਜ਼ੀ ਸੀ, ਜੋ ਉਨ੍ਹਾਂ ਨੇ ਆਪਣੇ 1.5 ਏਕੜ ਖੇਤ ਵਿੱਚ ਉਗਾਈ ਸੀ ਅਤੇ ਇੱਕ ਗੰਭੀਰ ਨੁਕਸਾਨ ਦਾ ਸਾਹਮਣਾ ਕੀਤਾ। ਪਰ ਫਿਰ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ ਅਤੇ ਸਬਜ਼ੀ ਦੀ ਖੇਤੀ ਕਰਦੇ ਰਹੇ। ਹੌਲੀ-ਹੌਲੀ ਉਨ੍ਹਾਂ ਨੇ ਆਪਣੇ ਸਬਜ਼ੀ ਖੇਤਰ ਦਾ ਵਿਸਥਾਰ 7 ਏਕੜ ਤੱਕ ਕਰ ਦਿੱਤਾ ਅਤੇ ਕੱਦੂ, ਲੌਕੀ, ਬੈਂਗਣ, ਪਿਆਜ਼ ਅਤੇ ਵੱਖ-ਵੱਖ ਕਿਸਮਾਂ ਦੀਆਂ ਮਿਰਚਾਂ ਅਤੇ ਕਰੇਲਿਆਂ ਦੀ ਖੇਤੀ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਨਵੇਂ ਪੌਦੇ ਤਿਆਰ ਕਰਨੇ ਸ਼ੁਰੂ ਕੀਤੇ ਅਤੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਵੇਚਣਾ ਸ਼ੁਰੂ ਕੀਤਾ। ਹੌਲੀ-ਹੌਲੀ ਉਨ੍ਹਾਂ ਦੇ ਕੰਮ ਵਿੱਚ ਤੇਜ਼ੀ ਆਈ ਅਤੇ ਉਨ੍ਹਾਂ ਨੇ ਇਸ ਤੋਂ ਚੰਗਾ ਮੁਨਾਫ਼ਾ ਲਿਆ।

ਫੁੱਲ-ਗੋਭੀ ਦੇ ਗੰਭੀਰ ਨੁਕਸਾਨ ਦਾ ਸਾਹਮਣਾ ਕਰਨ ਤੋਂ ਬਾਅਦ, ਭਵਿੱਖ ਵਿੱਚ ਅਜਿਹੇ ਹਾਲਾਤਾਂ ਤੋਂ ਬਚਣ ਲਈ ਸਤਵੀਰ ਸਿੰਘ ਜੀ ਨੇ ਸਬਜ਼ੀ ਦੀ ਖੇਤੀ ਬਹੁਤ ਹੀ ਬੁੱਧੀਮਾਨੀ ਅਤੇ ਯੋਜਨਾ ਬਣਾ ਕੇ ਕੀਤੀ। ਪਹਿਲਾਂ ਉਹ ਗ੍ਰਾਹਕ ਅਤੇ ਮੰਡੀ ਦੀ ਮੰਗ ਨੂੰ ਸਮਝਦੇ ਹਨ ਅਤੇ ਉਸਦੇ ਅਨੁਸਾਰ ਉਹ ਸਬਜ਼ੀ ਦੀ ਖੇਤੀ ਕਰਦੇ ਹਨ। ਉਨ੍ਹਾਂ ਨੇ ਪੀ.ਏ.ਯੂ. ਦੇ ਸਮਾਰੋਹਾਂ ਵਿੱਚ ਵੀ ਹਿੱਸਾ ਲਿਆ, ਜਿੱਥੇ ਉਨ੍ਹਾਂ ਨੂੰ ਵੱਖ-ਵੱਖ ਫਾਰਮ ਦੇਖਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੈੱਟ ਹਾਊਸ ਫਾਰਮਿੰਗ ਦੀ ਤਕਨੀਕ ਵੀ ਸਿੱਖੀ ਅਤੇ ਇਸ ਵੇਲੇ ਉਹ ਆਪਣੀਆਂ ਸਬਜ਼ੀਆਂ ਨੂੰ ਸੁਰੱਖਿਅਤ ਵਾਤਾਵਰਨ ਦੇਣ ਲਈ ਇਸ ਢੰਗ ਦਾ ਪ੍ਰਯੋਗ ਕਰਦੇ ਹਨ। ਉਨ੍ਹਾਂ ਨੇ ਥੋੜ੍ਹਾ ਸਮਾਂ ਪਹਿਲਾਂ ਟੂਟੂਮਾ ਚੱਪਣ ਕੱਦੂ ਦੀ ਖੇਤੀ ਕੀਤੀ ਅਤੇ ਦਸੰਬਰ ਵਿੱਚ ਸਹੀ ਸਮੇਂ ‘ਤੇ ਉਪਲੱਬਧ ਕਰਵਾਇਆ। ਇਸ ਤੋਂ ਪਹਿਲਾਂ ਇਸੇ ਸਬਜ਼ੀ ਦਾ ਸਟੌਕ ਗੁਜਰਾਤ ਤੋਂ ਬਜ਼ਾਰ ਤੱਕ ਪਹੁੰਚਦਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਸਬਜ਼ੀ ਦੇ ਉਤਪਾਦਨ ਨੂੰ ਬਜ਼ਾਰ ਵਿੱਚ ਵਧੀਆ ਕੀਮਤ ‘ਤੇ ਵੇਚਿਆ। ਇਸ ਤੋਂ ਇਲਾਵਾ, ਉਹ ਹਰ ਵਾਰ ਆਪਣੇ ਉਤਪਾਦ ਨੂੰ ਵੇਚਣ ਲਈ ਮੰਡੀ ਵਿੱਚ ਖੁਦ ਜਾਂਦੇ ਹਨ ਅਤੇ ਕਿਸੇ ‘ਤੇ ਵੀ ਨਿਰਭਰ ਨਹੀਂ ਹਨ।

ਸਰਦੀਆਂ ਵਿੱਚ ਉਹ ਪੂਰੀ 7 ਏਕੜ ਜ਼ਮੀਨ ਵਿੱਚ ਸਬਜ਼ੀਆਂ ਦੀ ਖੇਤੀ ਕਰਦੇ ਹਨ ਅਤੇ ਗਰਮੀਆਂ ਵਿੱਚ ਇਸਨੂੰ ਘੱਟ ਕਰਕੇ 3.5 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਖੇਤੀ ਅਤੇ ਬਾਕੀ ਜ਼ਮੀਨ ‘ਤੇ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਹਨ। ਪੂਰੇ ਪਿੰਡ ਵਿੱਚ ਕੇਵਲ ਉਨ੍ਹਾਂ ਦਾ ਖੇਤ ਹੀ ਸਬਜ਼ੀਆਂ ਨਾਲ ਭਰਿਆ ਹੁੰਦਾ ਹੈ ਅਤੇ ਬਾਕੀ ਸਾਰੇ ਪਾਸੇ ਕਣਕ-ਝੋਨਾ ਦਿਖਾਈ ਦਿੰਦਾ ਹੈ। ਆਪਣੀਆਂ ਕੁਸ਼ਲ ਖੇਤੀ ਤਕਨੀਕਾਂ ਅਤੇ ਮੰਡੀਕਰਣ ਨੀਤੀਆਂ ਲਈ, ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਚਾਰ ਪੁਰਸਕਾਰ ਹਾਸਲ ਹੋਏ। ਉਨ੍ਹਾਂ ਦੀ ਅਨੇਕ ਉਪਲੱਬਧੀਆਂ ‘ਚੋਂ ਇੱਕ ਇਹ ਹੈ ਕਿ ਉਨ੍ਹਾਂ ਨੇ ਕੱਦੂ ਦੀ ਇੱਕ ਨਵੀਂ ਕਿਸਮ ਤਿਆਰ ਕੀਤੀ ਅਤੇ ਉਸਦਾ ਨਾਮ ਆਪਣੇ ਬੇਟੇ ਦੇ ਨਾਮ ਤੋਂ ਕਬੀਰ ਪੰਪਕਿਨ ਰੱਖਿਆ।

ਇਸ ਵੇਲੇ ਉਹ ਆਪਣੇ ਪਰਿਵਾਰ(ਮਾਤਾ, ਪਿਤਾ, ਪਤਨੀ, ਦੋ ਪੁੱਤਰਾਂ) ਨਾਲ ਪਿੰਡ ਸਧਾਣਾ ਵਿੱਚ ਰਹਿ ਰਹੇ ਹਨ, ਜੋ ਕਿ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਉਨ੍ਹਾਂ ਦੇ ਵੱਡੇ ਭਰਾ ਅਤੇ ਭਾਬੀ ਸਿੰਗਾਪੁਰ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਮੁੱਖ ਪ੍ਰੇਰਣਾ ਉਨ੍ਹਾਂ ਦੇ ਪਿਤਾ ਜੀ ਸਨ, ਜਿਨ੍ਹਾਂ ਨੇ ਖੇਤੀਬਾੜੀ ਕਿੱਤੇ ਵਿੱਚ ਸ਼ੁਰੂਆਤ ਕੀਤੀ, ਪਰ ਹੁਣ ਉਨ੍ਹਾਂ ਦੇ ਪਿਤਾ ਖੇਤ ਵਿੱਚ ਜ਼ਿਆਦਾ ਨਹੀਂ ਜਾਂਦੇ। ਉਹ ਕੇਵਲ ਘਰ ਰਹਿੰਦੇ ਹਨ ਅਤੇ ਬੱਚਿਆਂ ਨਾਲ ਸਮਾਂ ਬਿਤਾਉਂਦੇ ਹਨ। ਅੱਜ ਸਤਵੀਰ ਜੀ ਦੇ ਸਫ਼ਲਤਾਪੂਰਵਕ ਅਨੁਭਵ ਪਿੱਛੇ ਉਨ੍ਹਾਂ ਦੇ ਪਰਿਵਾਰ ਦਾ ਬਹੁਤ ਸਹਿਯੋਗ ਹੈ ਅਤੇ ਉਹ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਰਿਵਾਰ ਦੇ ਸਿਰ ਸਜਾਉਂਦੇ ਹਨ।

ਸਤਵੀਰ ਸਿੰਘ ਆਪਣੇ ਖੇਤ ਦਾ ਪ੍ਰਬੰਧਨ ਕੇਵਲ ਇੱਕ ਸਥਾਈ ਕਰਮਚਾਰੀ ਦੀ ਮਦਦ ਨਾਲ ਕਰਦੇ ਹਨ ਅਤੇ ਕਦੇ-ਕਦੇ ਮਜ਼ਦੂਰਾਂ ਨੂੰ ਸਬਜ਼ੀਆਂ ਚੁਣਨ ਲਈ ਕੰਮ ‘ਤੇ ਰੱਖ ਲੈਂਦੇ ਹਨ। ਸਬਜ਼ੀਆਂ ਦੀ ਕੀਮਤ ਦੇ ਆਧਾਰ ‘ਤੇ ਉਹ ਇੱਕ ਏਕੜ ‘ਚੋਂ ਇੱਕ ਮੌਸਮ ਵਿੱਚ ਲਗਭੱਗ 1-2 ਲੱਖ ਰੁਪਏ ਕਮਾਉਂਦੇ ਹਨ।

ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਉਹ ਜੈਵਿਕ ਖੇਤੀ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਵਰਮੀ-ਕੰਪੋਸਟ ਬਣਾਉਣ ਲਈ ਉਨ੍ਹਾਂ ਨੇ 3 ਦਿਨ ਦੀ ਟ੍ਰੇਨਿੰਗ ਵੀ ਲਈ ਹੈ। ਉਹ ਲੋਕਾਂ ਨੂੰ ਜੈਵਿਕ ਅਤੇ ਰਸਾਇਣਿਕ ਸਬਜ਼ੀਆਂ ਅਤੇ ਖਾਣ-ਯੋਗ ਉਤਪਾਦਾਂ ਵਿੱਚਲੇ ਅੰਤਰ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ। ਉਹ ਇਹ ਵੀ ਚਾਹੁੰਦੇ ਹਨ ਕਿ ਸਬਜ਼ੀਆਂ ਵੀ ਕਰਿਆਨੇ ਦੇ ਬਾਕੀ ਸਮਾਨ ਵਾਂਗ ਪੈਕਟ ਵਿੱਚ ਆਉਣੀਆਂ ਚਾਹੀਦਆਂ ਹਨ, ਤਾਂ ਕਿ ਲੋਕ ਸਮਝ ਸਕਣ ਕਿ ਉਹ ਕਿਹੜੇ ਖੇਤ ਅਤੇ ਕਿਹੜੇ ਬਰੈਂਡ ਦੀ ਸਬਜ਼ੀ ਖਰੀਦ ਰਹੇ ਹਨ।


ਕਿਸਾਨਾਂ ਲਈ ਸੰਦੇਸ਼

“ਮੈਂ ਆਪਣੇ ਗਿਆਨ ਵਿੱਚ ਕਮੀ ਹੋਣ ਦੇ ਕਾਰਨ ਸ਼ੁਰੂ ਵਿੱਚ ਬਹੁਤ ਕਠਿਨਾਈਆਂ ਦਾ ਸਾਹਮਣਾ ਕੀਤਾ। ਪਰ ਹੋਰ ਕਿਸਾਨ ਜੋ ਕਿ ਸਬਜ਼ੀਆਂ ਦੀ ਖੇਤੀ ਵਿੱਚ ਦਿਲਚਸਪੀ ਰੱਖਦੇ ਹਨ, ਉਹ ਮੇਰੀ ਤਰ੍ਹਾਂ ਗਲਤੀ ਨਾ ਕਰਨ ਅਤੇ ਸਬਜ਼ੀਆਂ ਦੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਮਾਹਿਰ ਦੀ ਸਲਾਹ ਜ਼ਰੂਰ ਲੈਣ ਅਤੇ ਸਬਜ਼ੀਆਂ ਦੀ ਮੰਡੀ ਦੀ ਜਾਂਚ ਵੀ ਕਰਨ। ਇਸ ਤੋਂ ਇਲਾਵਾ, ਜਿਨ੍ਹਾਂ ਕਿਸਾਨਾਂ ਕੋਲ ਲੋੜ ਅਨੁਸਾਰ ਸਾਧਨ ਹਨ, ਉਨ੍ਹਾਂ ਨੂੰ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਬਾਜ਼ਾਰ ਵਿੱਚ ਖਰੀਦਣ ਦੀ ਬਜਾਏ ਖੁਦ ਪੂਰਾ ਕਰਨਾ ਚਾਹੀਦਾ ਹੈ।”

 

ਸੁਨੀਤਾ ਦੇਵੀ

ਪੂਰੀ ਕਹਾਣੀ ਪੜ੍ਹੋ

ਜਾਣੋ, ਕਿਵੇਂ ਇੱਕ ਮਾਂ-ਧੀ ਦਾ ਜੋੜੀ ਆਪਣੇ ਹੱਥਕੱਢ ਵਾਲੇ ਫੁਲਕਾਰੀ ਉਤਪਾਦਾਂ ਵੱਲ ਲੋਕਾਂ ਨੂੰ ਆਕਰਸ਼ਿਤ ਕਰ ਰਹੀ ਹੈ

ਸਾਡੇ ਭਾਰਤੀ ਸਮਾਜ ਵਿੱਚ ਸ਼ੁਰੂ ਤੋਂ ਹੀ ਪੁਰਸ਼ਾਂ ਨੂੰ ਹੀ ਘਰ ਦੇ ਖ਼ਾਸ ਅਤੇ ਹੈੱਡ ਮੈਂਬਰ ਮੰਨਿਆ ਜਾਂਦਾ ਹੈ, ਜੋ ਪਰਿਵਾਰ ਲਈ ਕਮਾਈ ਕਰਦੇ ਹਨ। ਦੂਜੇ ਪਾਸੇ ਔਰਤਾਂ ਨੂੰ, ਜੋ ਘਰ ਦੇ ਸਾਰੇ ਕੰਮ (ਕੱਪੜੇ ਧੋਣਾ, ਖਾਣਾ ਬਣਾਉਣਾ, ਘਰ ਦੀ ਸਫ਼ਾਈ ਆਦਿ) ਸਹੀ ਸਮੇਂ ‘ਤੇ ਕਰਕੇ ਪਰਿਵਾਰ ਨੂੰ ਉਪਲੱਬਧ ਕਰਵਾਉਂਦੀਆਂ ਹਨ, ਉਹਨਾਂ ਨੂੰ ਘਰੇਲੂ ਮਹਿਲਾ ਤੋਂ ਵੱਧ ਨਹੀਂ ਸਮਝਿਆ ਜਾਂਦਾ। ਇਹ ਸਭ ਪੁਰਾਣੇ ਸਮਿਆਂ ਵਿੱਚ ਹੁੰਦਾ ਸੀ, ਪਰ ਹੁਣ ਸਭ ਬਦਲ ਗਿਆ ਹੈ। ਹੁਣ ਕਈ ਮਹਿਲਾਵਾਂ ਅੱਗੇ ਆ ਕੇ ਸਮਾਜ ਲਈ ਪ੍ਰੇਰਣਾ ਬਣ ਰਹੀਆਂ ਹਨ ਅਤੇ ਪਰਿਵਾਰ ਵਿੱਚ ਮਰਦ ਅਤੇ ਔਰਤ ਵਾਲੀਆਂ ਦੋਨੋਂ ਭੂਮਿਕਾਵਾਂ ਨਿਭਾ ਰਹੀਆਂ ਹਨ ਅਤੇ ਨਾਲ ਹੀ ਦੁਨੀਆ ਦੀ ਸੋਚ ਨੂੰ ਬਦਲ ਰਹੀਆਂ ਹਨ।

ਪੰਜਾਬ ਵਿੱਚ ਪੈਂਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਛੋਟੇ ਜਿਹੇ ਪਿੰਡ (ਚਨਾਰਥਲ ਖੁਰਦ) ਤੋਂ ਦੋ ਅਜਿਹੀਆਂ ਮਹਿਲਾਵਾਂ ਆਪਣੇ ਪਿੰਡ ਤੋਂ 10 ਮਹਿਲਾਵਾਂ ਨੂੰ ਆਪਣੇ ਨਾਲ ਜੋੜ ਕੇ ਫੁਲਕਾਰੀ ਦਾ ਸਫ਼ਲ ਕਾਰੋਬਾਰ ਚਲਾ ਰਹੀਆਂ ਹਨ। ਮਹਿਲਾਵਾਂ ਦੀ ਇਹ ਜੋੜੀ ਮਾਂ-ਧੀ ਦੀ ਹੈ। ਉਹ ਕਾਰੋਬਾਰ ਦੇ ਹਰੇਕ ਕੰਮ ਦਾ ਬੜੀ ਅਸਾਨੀ ਨਾਲ ਪ੍ਰਬੰਧ ਕਰਦੀਆਂ ਹਨ। ਇਸ ਗਰੁੱਪ ਦੀ ਪ੍ਰਧਾਨ ਸੁਨੀਤਾ ਦੇਵੀ (ਮਾਂ) ਅਤੇ ਬੇਅੰਤ ਸ਼ਰਮਾ (ਬੇਟੀ) ਹਨ। ਬੇਅੰਤ ਇੱਕ ਉੱਦਮੀ, ਜਵਾਨ ਅਤੇ ਵਿਚਾਰ-ਵਟਾਂਦਰੇ ਵਾਲੀ ਮੈਂਬਰ ਹੈ, ਜੋ ਹਰ ਮੰਚ ‘ਤੇ ਗਰੁੱਪ ਦੀ ਨੁਮਾਇੰਦਗੀ ਕਰਦੀ ਹੈ।

1996 ਵਿੱਚ ਸੁਨੀਤਾ ਜੀ ਦੇ ਪਤੀ ਜੀ ਦੀ ਮੌਤ ਹੋ ਗਈ ਅਤੇ ਇਹ ਸਮਾਂ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਦੁੱਖ ਅਤੇ ਤੰਗੀ ਵਾਲਾ ਸੀ। ਇੱਥੋਂ ਤੱਕ ਕਿ ਪਰਿਵਾਰ ਦੇ ਮੈਂਬਰਾਂ ਦਾ ਜਿਊਣਾ ਵੀ ਮੁਸ਼ਕਿਲ ਹੋ ਗਿਆ ਸੀ। ਪਰ ਹੌਲੀ-ਹੌਲੀ ਸਮੇਂ ਦੇ ਨਾਲ ਸੁਨੀਤਾ ਜੀ ਅਤੇ ਉਨ੍ਹਾਂ ਦੇ ਬੱਚੇ ਉਸ ਸਦਮੇ ‘ਚੋਂ ਬਾਹਰ ਆਏ ਅਤੇ ਹੌਲੀ-ਹੌਲੀ ਜ਼ਿੰਦਗੀ ਨੂੰ ਸਹੀ ਰਸਤੇ ‘ਤੇ ਲਿਆਉਣ ਦੀ ਕੋਸ਼ਿਸ਼ ਕਰਨ ਲੱਗੇ। ਉਹ ਅੱਜ ਜਿਸ ਮੁਕਾਮ ‘ਤੇ ਹਨ, ਉਸ ‘ਤੇ ਪਹੁੰਚਣ ਲਈ ਉਨ੍ਹਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ।

ਆਂਗਣਵਾੜੀ ਨੇ ਸਥਾਨਕ ਪੱਧਰ ‘ਤੇ ਉਸ ਪਿੰਡ ਦੀਆਂ ਮਹਿਲਾਵਾਂ ਦੀ ਮਦਦ ਲਈ 2012 ਵਿੱਚ ਸੈੱਲਫ ਹੈੱਲਪ ਗਰੁੱਪ ਬਣਾਇਆ ਅਤੇ ਸੁਨੀਤਾ ਜੀ ਦੀਆਂ ਬੇਟੀਆਂ ਇਸ ਸੈੱਲਫ ਹੈੱਲਪ ਗਰੁੱਪ ਦੀਆਂ ਮੈਂਬਰ ਸਨ। ਉਹ ਫੁਲਕਾਰੀ, ਸੂਟ, ਦੁਪੱਟਾ, ਸ਼ਾਲ ਅਤੇ ਜੈਕੇਟ ਦੇ ਹਰ ਟੁਕੜੇ ‘ਤੇ ਮਿਹਨਤ ਨਾਲ ਕੰਮ ਕਰਦੇ ਸਨ, ਪਰ ਉਹ ਆਪਣੇ ਦੁਆਰਾ ਬਣਾਏ ਗਏ ਉਤਪਾਦਾਂ ਦੀ ਸਹੀ ਕੀਮਤ ਨਹੀਂ ਪ੍ਰਾਪਤ ਕਰ ਰਹੇ ਸਨ। ਕੁੱਝ ਵੀ ਠੀਕ ਤਰ੍ਹਾਂ ਨਾਲ ਨਹੀਂ ਚੱਲ ਰਿਹਾ ਸੀ। ਇਸ ਲਈ ਇੱਕ ਮੀਟਿੰਗ ਵਿੱਚ ਬੇਅੰਤ ਸ਼ਰਮਾ ਨੇ ਆਪਣੀ ਅਤੇ ਹੋਰ ਮਹਿਲਾਵਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਉਸ ਤੋਂ ਬਾਅਦ 2017 ਵਿੱਚ ਦੋ ਗਰੁੱਪ ਬਣਾਏ ਗਏ- ਸ਼੍ਰੀ ਗੁਰੂ ਅਰਜਨ ਦੇਵ ਸੈੱਲਫ ਹੈੱਲਪ ਗਰੁੱਪ ਅਤੇ ਦੇਵੀ ਅੰਨਪੂਰਣਾ ਗਰੁੱਪ। ਸੁਨੀਤਾ ਜੀ ਸ਼੍ਰੀ ਗੁਰੂ ਅਰਜਨ ਦੇਵ ਸੈੱਲਫ ਹੈੱਲਪ ਗਰੁੱਪ ਦੇ ਪ੍ਰਧਾਨ ਚੁਣੇ ਗਏ ਅਤੇ ਬੇਅੰਤ ਨੂੰ ਗਰੁੱਪ ਦੀ ਨੁਮਾਇੰਦਗੀ ਲਈ ਚੁਣਿਆ ਗਿਆ। ਹਾਲਾਂਕਿ ਪੂਰੇ ਗੁਰੱਪ ਨੇ ਵਧੀਆ ਕੋਸ਼ਿਸ਼ ਕੀਤੀ, ਪਰ ਗਰੁੱਪ ਬਣਾਉਣ ਵਿੱਚ ਬੇਅੰਤ ਦੀ ਇੱਛਾ-ਸ਼ਕਤੀ ਅਤੇ ਸੁਨੀਤਾ ਜੀ ਦੇ ਆਪਣੀ ਧੀ ਨੂੰ ਦਿੱਤੇ ਗਏ ਸਮਰਥਨ ਦਾ ਮੁੱਖ ਹਿੱਸਾ ਹੈ। ਜਦੋਂ ਪਿਆਰ ਅਤੇ ਕੌਸ਼ਲ ਮਿਲ ਕੇ ਕੰਮ ਕਰਦੇ ਹਨ. ਤਾਂ ਉੱਤਮ-ਰਚਨਾ ਹੋਣ ਦੀ ਉਮੀਦ ਹੁੰਦੀ ਹੈ।

ਇਸ ਤੋਂ ਪਹਿਲਾਂ ਆਰਥਿਕ-ਸੰਕਟ ਦੇ ਕਾਰਨ ਬੇਅੰਤ ਅਤੇ ਹੋਰ ਬੱਚਿਆਂ ਨੂੰ ਆਪਣੀ ਪੜ੍ਹਾਈ ਵਿੱਚ ਹੀ ਛੱਡਣੀ ਪਈ, ਪਰ ਹੁਣ ਸਭ ਵਧੀਆ ਹੋ ਰਿਹਾ ਹੈ। ਬੇਅੰਤ ਅਤੇ ਹੋਰ ਕੁੜੀਆਂ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਯੋਜਨਾ ਬਣਾ ਰਹੀਆਂ ਹਨ। ਬੇਅੰਤ ਨੇ ਪੰਜਾਬੀ ਯੂਨੀਵਰਸਿਟੀ ਤੋਂ B.A. ਪ੍ਰਾਈਵੇਟ ਕਰਨ ਦੀ ਯੋਜਨਾ ਬਣਾਈ ਗਈ ਹੈ।

ਸੁਨੀਤਾ ਦੇ ਪਰਿਵਾਰ ਵਿੱਚ ਕੁੱਲ 6 ਮੈਂਬਰ ਹਨ, ਚਾਰ ਧੀਆਂ, ਇੱਕ ਪੁੱਤਰ ਅਤੇ ਖੁਦ। ਪੁੱਤਰ ਕੌਂਟਰੈਕਟ ਆਧਾਰ ‘ਤੇ ਗੁਜਰਾਤ ਵਿੱਚ ਹੌਂਡਾ ਸਿਟੀ ਵਿੱਚ ਕੰਮ ਕਰ ਰਿਹਾ ਹੈ ਅਤੇ ਧੀਆਂ ਗਰੁੱਪ ਚਲਾਉਣ ਵਿੱਚ ਆਪਣੀ ਮਾਂ ਦਾ ਸਾਥ ਦੇ ਰਹੀਆਂ ਹਨ। ਬੇਅੰਤ ਇਨ੍ਹਾਂ ਵਿੱਚੋਂ ਸਭ ਤੋਂ ਅੱਗੇ ਹੈ ਅਤੇ ਵੱਖ-ਵੱਖ ਸੰਮੇਲਨਾਂ ਅਤੇ ਪ੍ਰਦਰਸ਼ਨੀਆਂ ਵਿੱਚ ਆਪਣੇ ਗਰੁੱਪ ਦੀ ਪ੍ਰਤੀਨਿਧਤਾ ਕਰਦੀ ਹੈ। ਅੱਜ, ਸੁਨੀਤਾ ਜੀ ਅਤੇ ਬੇਅੰਤ ਬਹੁਤ ਸਾਰੇ ਗ੍ਰਾਹਕਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੂੰ ਉਹ ਆਪਣੇ ਉਤਪਾਦ ਵੇਚ ਕੇ ਉਤਪਾਦਨ ਵਸਤੂਆਂ ਦਾ ਸਹੀ ਮੁੱਲ ਪ੍ਰਾਪਤ ਕਰਦੇ ਹਨ। ਬੇਅੰਤ ਇੱਕ ਜਵਾਨ ਕੁੜੀ ਹੈ, ਜੋ ਵਰਤਮਾਨ ਸਮੇਂ ਦੇ ਮੰਡੀਕਰਨ ਦੀਆਂ ਪ੍ਰਕਿਰਿਆਵਾਂ ਦੇ ਬਾਰੇ ਚੰਗੀ ਤਰ੍ਹਾਂ ਜਾਣਦੀ ਹੈ ਅਤੇ ਉਨ੍ਹਾਂ ਦਾ ਪਾਲਣ ਵੀ ਕਰਦੀ ਹੈ। ਉਸਨੇ ਗਰੁੱਪ ਦੇ ਨਾਮ ‘ਤੇ ਵਿਜ਼ੀਟਿੰਗ ਕਾਰਡ ਬਣਾਏ ਹਨ ਅਤੇ ਵੱਟਸ-ਐਪ ਦੇ ਮਾਧਿਅਮ ਨਾਲ ਸਾਰੇ ਗ੍ਰਾਹਕਾਂ ਨਾਲ ਜੁੜੀ ਹੋਈ ਹੈ। ਇਸ ਗਰੁੱਪ ਦੁਆਰਾ ਬਣਾਏ ਗਏ ਹੈਂਡਕਰਾਫਟਿੰਗ ਦੇ ਉਤਪਾਦ ਅਸਲ ਵਿੱਚ ਬਹੁਤ ਹੀ ਸੁੰਦਰ, ਅਲੱਗ ਅਤੇ ਕੁਆਲਿਟੀ ਵਿੱਚ ਉੱਤਮ ਹੁੰਦੇ ਹਨ। ਉਹ ਸਾਰਾ ਕੱਚਾ ਮਾਲ ਸਰਹਿੰਦ ਤੋਂ ਖਰੀਦਦੇ ਹਨ ਅਤੇ ਫੁਲਕਾਰੀ ਸੂਟ, ਦੁਪੱਟਾ, ਕੀ-ਰਿੰਗ, ਬੂਕ-ਮਾਰਕਰ, ਸ਼ਾੱਲ, ਜੈਕੇਟ ਅਤੇ ਹੋਰ ਘਰੇਲੂ ਸਜਾਵਟ ਦੀਆਂ ਚੀਜ਼ਾਂ ਤਿਆਰ ਕਰਦੇ ਹਨ। ਭਵਿੱਖ ਵਿੱਚ ਉਹ ਫੁਲਕਾਰੀ ਉਤਪਾਦ ਨੂੰ ਹੋਰ ਰਚਨਾਤਮਕ ਡਿਜ਼ਾਈਨਾਂ ਨਾਲ ਤਿਆਰ ਕਰਨ ਦੀ ਯੋਜਨਾ ਬਣਾ ਰਹੇ ਹਨ।

ਮਾਂ-ਧੀ ਦੁਆਰਾ ਦਿੱਤਾ ਗਿਆ ਸੰਦੇਸ਼
“ਮਹਿਲਾ ਵਿੱਚ ਸਭ ਕੁੱਝ ਕਰਨ ਦੀ ਸ਼ਕਤੀ ਹੁੰਦੀ ਹੈ, ਪਰ ਇਹ ਸਭ ਅੰਦਰੂਨੀ ਸ਼ਕਤੀ ਅਤੇ ਦ੍ਰਿੜ ਇਰਾਦੇ ‘ਤੇ ਨਿਰਭਰ ਹੈ। ਇਸ ਲਈ ਕਦੇ ਵੀ ਖੁਦ ਨੂੰ ਘੱਟ ਨਾ ਸਮਝੋ ਅਤੇ ਹਮੇਸ਼ਾ ਆਪਣੇ ਗੁਣ ਨੂੰ ਖੁਦ ਲਈ ਉਪਯੋਗੀ ਬਣਾਉਣ ਦੀ ਕੋਸ਼ਿਸ਼ ਕਰੋ। ਇੱਕ ਚੀਜ਼ ਜੋ ਮਹਿਲਾ ਨੂੰ ਹੋਰ ਮਜ਼ਬੂਤ ਕਰਦੀ ਹੈ, ਉਹ ਹੈ ਸਿੱਖਿਆ। ਦੁਨੀਆ ਦੀ ਵਰਤਮਾਨ ਸਥਿਤੀ ਨਾਲ ਅੱਪਡੇਟ ਅਤੇ ਜਾਗਰੂਕ ਹੋਣ ਲਈ ਮਹਿਲਾ ਨੂੰ ਪੂਰੀ ਸਿੱਖਿਆ ਹਾਸਲ ਕਰਨੀ ਚਾਹੀਦੀ ਹੈ।”

 

 

ਕਮਲਾ ਸ਼ੌਕੀਨ

ਪੂਰੀ ਕਹਾਣੀ ਪੜ੍ਹੋ

ਇੱਕ ਮਹਿਲਾ ਦੀ ਪ੍ਰੇਰਣਾਸ੍ਰੋਤ ਕਹਾਣੀ, ਜਿਸਨੇ ਆਪਣੀ ਰਿਟਾਇਰਮੈਂਟ(ਸੇਵਾ-ਮੁਕਤੀ) ਤੋਂ ਬਾਅਦ ਖੁਦ ਦਾ ਉੱਦਮੀ ਕਾਰੋਬਾਰ ਸ਼ੁਰੂ ਕੀਤਾ ਅਤੇ ਅੱਜ ਉਸ ਕਾਰੋਬਾਰ ਵਿੱਚ ਸਫ਼ਲ ਹੈ

ਭਾਰਤ ਵਿੱਚ, ਜਦੋਂ ਇੱਕ ਮਨੁੱਖ ਸੇਵਾ-ਮੁਕਤੀ ਵਾਲੀ ਉਮਰ ‘ਤੇ ਪਹੁੰਚਦਾ ਹੈ, ਤਾਂ ਉਸਦੀ ਉਮਰ ਲਗਭਗ 60 ਸਾਲ ਹੁੰਦੀ ਹੈ ਅਤੇ ਭਾਰਤੀ ਲੋਕਾਂ ਦੀ ਮਾਨਸਿਕਤਾ ਹੈ ਕਿ ਸੇਵਾ-ਮੁਕਤੀ ਤੋਂ ਬਾਅਦ ਕੋਈ ਕੰਮ ਨਹੀਂ ਕਰਨਾ ਕਿਉਂਕਿ ਹਰ ਕਿਸੇ ਦੇ ਆਪਣੇ ਸੇਵਾ-ਮੁਕਤੀ ਦੇ ਸਮੇਂ ਲਈ ਵੱਖ-ਵੱਖ ਸੁਪਨੇ ਹੁੰਦੇ ਹਨ। ਕੁੱਝ ਲੋਕ ਛੁੱਟੀਆਂ ਮਨਾਉਣ ਜਾਣਾ ਚਾਹੁੰਦੇ ਹਨ, ਕੁੱਝ ਲੋਕ ਆਰਾਮ ਅਤੇ ਸ਼ਾਂਤੀ ਭਰੀ ਜ਼ਿੰਦਗੀ ਜਿਊਣਾ ਚਾਹੁੰਦੇ ਹਨ ਅਤੇ ਕੁੱਝ ਲੋਕ ਪ੍ਰਮਾਤਮਾ ਦੀ ਭਗਤੀ ਦਾ ਰਸਤਾ ਚੁਣਦੇ ਹਨ। ਪਰ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ, ਜੋ ਸੇਵਾ-ਮੁਕਤੀ ਤੋਂ ਬਾਅਦ ਆਪਣੇ ਸ਼ੌਂਕ ਅਤੇ ਦਿਲਚਸਪੀ ਨੂੰ ਚੁਣਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਦੂਜੀ ਨੌਕਰੀ ਦੀ ਤਰ੍ਹਾਂ ਪੂਰਾ ਕਰਦੇ ਹਨ। ਕਮਲਾ ਸ਼ੌਕੀਨ ਜੀ ਵੀ ਅਜਿਹੀ ਇੱਕ ਮਹਿਲਾ ਹਨ, ਜਿਨ੍ਹਾਂ ਨੇ ਸੇਵਾ-ਮੁਕਤੀ ਤੋਂ ਬਾਅਦ ਖੁਦ ਦਾ ਕਾਰੋਬਾਰ ਸ਼ੁਰੂ ਕੀਤਾ।

ਕਮਲਾ ਸ਼ੌਕੀਨ ਜੀ ਆਤਮਿਕ ਤੌਰ ‘ਤੇ ਅਜੇ ਵੀ ਜਵਾਨ ਹਨ ਅਤੇ ਉਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਖੁਦ ਦਾ ਕਾਰੋਬਾਰ ਸ਼ੁਰੂ ਕੀਤਾ। ਪਰ ਰਿਟਾਇਰ ਹੋਣ ਤੋਂ ਪਹਿਲਾਂ ਉਹ 39 ਸਾਲਾਂ ਤੱਕ ਸਰਕਾਰੀ ਸਕੂਲ ਵਿੱਚ ਸਰੀਰਕ ਸਿੱਖਿਆ ਦੇ ਅਧਿਆਪਕ ਸਨ। ਉਨ੍ਹਾਂ ਨੂੰ ਆਚਾਰ ਬਣਾਉਣ ਦਾ ਸ਼ੁਰੂ ਤੋਂ ਬਹੁਤ ਸ਼ੌਂਕ ਸੀ, ਇਸ ਲਈ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਇਸ ਸ਼ੌਂਕ ਨੂੰ ਕਾਰੋਬਾਰ ਵਿੱਚ ਬਦਲਣ ਬਾਰੇ ਸੋਚਿਆ ਅਤੇ ਉਹ ਅੱਜ ਕਮਲ ਆਚਾਰ ਦੇ ਬ੍ਰੈਂਡ ਹੇਠਾਂ ਆਪਣਾ ਸਫ਼ਲ ਆਚਾਰ ਦਾ ਕਾਰੋਬਾਰ ਚਲਾ ਰਹੇ ਹਨ।

ਕਮਲਾ ਸ਼ੌਕੀਨ ਜੀ ਨੇ ਆਪਣਾ ਆਚਾਰ ਦਾ ਕਾਰੋਬਾਰ 7 ਸਾਲ ਪਹਿਲਾਂ 2010 ਵਿੱਚ ਅਧਿਆਪਕ ਦੇ ਪੇਸ਼ੇ ਤੋਂ ਰਿਟਾਇਰ ਹੋਣ ਤੋਂ ਬਾਅਦ ਸ਼ੁਰੂ ਕੀਤਾ। ਆਪਣੇ ਆਚਾਰ ਦੇ ਕਾਰੋਬਾਰ ਨੂੰ ਹੋਰ ਵਿਹਾਰਿਕ ਬਣਾਉਣ ਲਈ ਉਨ੍ਹਾਂ ਨੇ ਕੰਮਕਾਜੀ ਮਹਿਲਾ ਕੁਟੀਰ ਉਦਯੋਗ ਹੇਠਾਂ ਪੂਸਾ ਦੀ ਸ਼ਾਖਾ-ਕੇ ਵੀ ਕੇ ਉਜਵਾ ਤੋਂ ਆਚਾਰ ਬਣਾਉਣ ਦੀ ਟ੍ਰੇਨਿੰਗ ਹਾਸਿਲ ਕੀਤੀ। ਉੱਥੋਂ ਪ੍ਰਮਾਣ-ਪੱਤਰ ਹਾਸਿਲ ਕਰਨ ਤੋਂ ਬਾਅਦ ਉਸਨੇ ਪਿੰਡ ਡਿਚਾਓਂ ਕਲਾਂ, ਜੋ ਕਿ ਨਜ਼ਫਗੜ੍ਹ ਜ਼ਿਲ੍ਹੇ ਵਿੱਚ ਪੈਂਦਾ ਹੈ, ਦੀਆਂ ਲੋੜਵੰਦ ਅਤੇ ਗਰੀਬ ਮਹਿਲਾਵਾਂ ਨੂੰ ਆਚਾਰ ਬਣਾਉਣ ਅਤੇ ਵੇਚਣ ਦੇ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਇਕੱਠਾ ਕੀਤਾ। ਅੱਜ ਉਨ੍ਹਾਂ ਦੇ ਫਲਾਂ ਦਾ ਫਾਰਮ 2.75 ਏਕੜ ਦੀ ਜ਼ਮੀਨ ਤੱਕ ਫੈਲ ਚੁੱਕਾ ਹੈ, ਜਿਸ ਵਿੱਚ ਉਹ ਆਚਾਰ ਬਣਾਉਣ ਲਈ ਬੇਰ, ਕਰੋਂਦਾ, ਆਮਲਾ, ਜਾਮੁਨ ਅਤੇ ਅਮਰੂਦ ਆਦਿ ਉਗਾਉਂਦੇ ਹਨ। ਉਹ ਖੇਤ ਦਾ ਸਾਰਾ ਕੰਮ ਕੁੱਝ ਕਾਮਿਆਂ ਦੀ ਸਹਾਇਤਾ ਨਾਲ ਖੁਦ ਹੀ ਸੰਭਾਲਦੇ ਹਨ। ਪੌਦਿਆਂ ਤੋਂ ਵਧੀਆ ਪੈਦਾਵਾਰ ਲੈਣ ਲਈ ਉਹ ਰਸਾਇਣਿਕ ਖਾਦਾਂ ਦੀ ਵਰਤੋਂ ਨਹੀਂ ਕਰਦੇ। ਉਹ ਕੇਵਲ ਗੰਡੋਆ ਖਾਦ ਦੀ ਹੀ ਵਰਤੋਂ ਕਰਦੇ ਹਨ।

ਕਮਲਾ ਸ਼ੌਕੀਨ ਜੀ ਨੇ ਰਾਜਨੀਤਿਕ ਸ਼ਾਸ਼ਤਰ ਵਿੱਚ ਐੱਮ.ਏ. ਕੀਤੀ ਹੈ, ਪਰ ਜਦੋਂ ਉਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਆਚਾਰ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ, ਤਾਂ ਉਨ੍ਹਾਂ ਨੇ ਉਸ ਸਮੇਂ ਇਹ ਬਿਲਕੁਲ ਵੀ ਮਹਿਸੂਸ ਨਹੀਂ ਕੀਤਾ ਕਿ ਉਹ ਜਿਹੜਾ ਕੰਮ ਸ਼ੁਰੂ ਕਰਨ ਜਾ ਰਹੇ ਹਨ, ਉਹ ਉਨ੍ਹਾਂ ਦੇ ਦਰਜੇ ਜਾਂ ਅਹੁਦੇ ਤੋਂ ਹੇਠਾਂ ਦਾ ਹੈ।

ਕਮਲਾ ਸ਼ੌਕੀਨ ਜੀ ਨੇ ਰਾਜਨੀਤਿਕ ਸ਼ਾਸਤਰ ਵਿੱਚ ਐੱਮ.ਏ. ਕੀਤੀ ਹੈ, ਪਰ ਜਦੋਂ ਉਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਆਚਾਰ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ, ਤਾਂ ਉਨ੍ਹਾਂ ਨੇ ਉਸ ਸਮੇਂ ਇਹ ਬਿਲਕੁਲ ਮਹਿਸੂਸ ਨਹੀਂ ਕੀਤਾ ਕਿ ਉਹ ਜੋ ਕੰਮ ਸ਼ੁਰੂ ਕਰਨ ਜਾ ਰਹੇ ਹਨ, ਉਹ ਉਨ੍ਹਾਂ ਦੇ ਦਰਜੇ ਜਾਂ ਅਹੁਦੇ ਤੋਂ ਹੇਠਾਂ ਹੈ। ਇੱਥੋਂ ਤੱਕ ਕਿ ਉਨ੍ਹਾਂ ਦੇ ਪਤੀ ਸ਼੍ਰੀ ਮੂਲਚੰਦ ਸ਼ੌਕੀਨ ਜੀ ਡੀ.ਏ. ਤੋਂ ਰਿਟਾਇਰਡ ਨਿਰਦੇਸ਼ਕ ਹਨ। ਉਨ੍ਹਾਂ ਦੇ ਦੋ ਬੇਟੇ ਹਨ, ਜਿਨ੍ਹਾਂ ‘ਚੋਂ ਇੱਕ ਪਾਇਲਟ ਅਤੇ ਦੂਜਾ ਇੰਜੀਨੀਅਰ ਹੈ, ਇੱਕ ਬੇਟੀ ਪੇਸ਼ੇ ਤੋਂ ਡਾਕਟਰ ਹੈ ਅਤੇ ਦੋਨੋਂ ਨੂੰਹਾਂ ਅਧਿਆਪਿਕਾ ਹਨ ਅਤੇ ਇਹ ਸਭ ਉਨ੍ਹਾਂ ਦੇ ਕਾਰੋਬਾਰ ਵਿੱਚ ਸਹਿਯੋਗ ਦਿੰਦੇ ਹਨ।

ਇਸ ਸਮੇਂ ਉਹ 69 ਸਾਲ ਦੇ ਹਨ, ਪਰ ਆਪਣੇ ਸ਼ੌਂਕ ਪ੍ਰਤੀ ਉਨ੍ਹਾਂ ਦਾ ਉਤਸ਼ਾਹ ਰਿਟਾਇਰਮੈਂਟ ਤੋਂ ਬਾਅਦ ਦੇ ਪਹਿਲੇ ਦਿਨ ਵਾਂਗ ਹੀ ਹੈ। ਕਮਲਾ ਸ਼ੌਕੀਨ ਨੇ ਹਮੇਸ਼ਾ ਆਪਣੇ ਅਧਿਆਪਨ ਦੇ ਕਾਰਜ-ਕਾਲ ਅਤੇ ਆਚਾਰ ਦੇ ਕਾਰੋਬਾਰ ਵਿੱਚ ਪੂਰੇ ਯਤਨ ਕੀਤੇ। ਸਕੂਲ ਵਿੱਚ ਉਨ੍ਹਾਂ ਨੂੰ ਅਧਿਆਪਨ ਲਈ ‘ਬੈਸਟ ਟੀਚਰ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਅਤੇ ਆਚਾਰ ਦਾ ਕਾਰੋਬਾਰ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਨੂੰ ਪੂਸਾ ਦੁਆਰਾ ਉੱਤਮ ਆਚਾਰ ਦੀ ਕੁਆਲਿਟੀ ਲਈ ਵੀ ਸਨਮਾਨਿਤ ਕੀਤਾ ਗਿਆ।

ਆਮ ਤੌਰ ‘ਤੇ ਉਹ ਆਪਣੇ ਹੱਥੀਂ ਤਿਆਰ ਆਚਾਰ ਨੂੰ ਵੇਚਣ ਲਈ ਸੰਮੇਲਨਾਂ, ਪ੍ਰਦਰਸ਼ਨੀਆਂ ਅਤੇ ਮੇਲਿਆਂ ਵਿੱਚ ਜਾਂਦੇ ਹਨ, ਪਰ ਆਪਣੇ ਉਤਪਾਦ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਲਈ ਉਨ੍ਹਾਂ ਨੇ ਆਪਣੇ ਘਰ ਵਿੱਚ ਇੱਕ ਛੋਟੀ ਜਿਹੀ ਦੁਕਾਨ ਖੋਲੀ ਹੈ। ਉਹ ਸਭ ਤੋਂ ਜ਼ਿਆਦਾ ਪ੍ਰਗਤੀ ਮੈਦਾਨ ਅਤੇ ਪੂਸਾ ਮੇਲਿਆਂ ਵਿੱਚ ਜਾਂਦੇ ਹਨ, ਜਿੱਥੇ ਉਹ ਆਪਣੇ ਉਤਪਾਦਾਂ ਨੂੰ ਵੇਚ ਕੇ ਸਭ ਤੋਂ ਜ਼ਿਆਦਾ ਲਾਭ ਕਮਾਉਂਦੇ ਹਨ। ਇੱਕ ਸਾਲ ਵਿੱਚ ਉਹ 60-70 ਹਜ਼ਾਰ ਰੁਪਏ ਤੋਂ ਵੱਧ ਕਮਾ ਲੈਂਦੇ ਹਨ ਅਤੇ ਭਵਿੱਖ ਵਿੱਚ ਆਪਣੇ ਆਚਾਰ ਦੇ ਕਾਰੋਬਾਰ ਵਿੱਚ ਹੋਰ ਕਿਸਮਾਂ ਵੀ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਵੇਂ ਕਿ ਅੰਬ ਅਤੇ ਨਿੰਬੂ ਆਦਿ। ਜਦੋਂ ਵੀ ਕੋਈ ਵਿਅਕਤੀ ਆਚਾਰ ਬਣਾਉਣ ਸੰਬੰਧੀ ਸਲਾਹ ਲੈਣ ਆਉਂਦਾ ਹੈ, ਤਾਂ ਉਹ ਉਨ੍ਹਾਂ ਨੂੰ ਕਦੇ ਮਨ੍ਹਾਂ ਨਹੀਂ ਕਰਦੇ ਅਤੇ ਹਮੇਸ਼ਾ ਚੰਗਾ ਅਤੇ ਸਹੀ ਸੁਝਾਅ ਦਿੰਦੇ ਹਨ। ਹੁਣ ਤੱਕ ਉਨ੍ਹਾਂ ਨੇ ਪੂਸਾ ਤੋਂ ਟ੍ਰੇਨਿੰਗ ਲੈ ਰਹੇ ਕਈ ਲੋਕਾਂ ਨੂੰ ਸੁਝਾਅ ਦਿੱਤੇ ਹਨ, ਤਾਂ ਕਿ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ।

ਕਮਲਾ ਸ਼ੌਕੀਨ ਜੀ ਦੁਆਰਾ ਦਿੱਤਾ ਗਿਆ ਸੰਦੇਸ਼
ਸਾਰਾ ਦਿਨ ਕੁਰਸੀ ‘ਤੇ ਬੈਠ ਕੇ ਕੁੱਝ ਨਾ ਕਰਨ ਤੋਂ ਚੰਗਾ ਹੈ, ਖੁਦ ਨੂੰ ਉਪਯੋਗੀ ਬਣਾਉਣਾ। ਮੈਂ ਆਪਣੀ ਰਿਟਾਇਰਮੈਂਟ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਮੈਨੂੰ ਆਚਾਰ ਬਣਾਉਣ ਦਾ ਸ਼ੌਂਕ ਸੀ ਅਤੇ ਮੈਂ ਘਰ ਵਿਹਲੇ ਬੈਠ ਕੇ ਅੱਕਣਾ ਨਹੀਂ ਚਾਹੁੰਦੀ ਸੀ। ਆਪਣੇ ਆਚਾਰ ਦੇ ਕਾਰੋਬਾਰ ਨਾਲ ਮੈਂ ਆਪਣੇ ਪਿੰਡ ਦੇ ਗਰੀਬ ਲੋਕਾਂ ਨੂੰ ਸਮਰਥਨ ਵੀ ਕਰਦੀ ਹਾਂ। ਮੇਰੇ ਅਨੁਸਾਰ, ਹਰ ਮਹਿਲਾ ਨੂੰ ਆਪਣੀ ਕਲਾ ਅਤੇ ਸ਼ੌਂਕ ਦੀ ਵਰਤੋਂ ਵਿਆਹ ਤੋਂ ਬਾਅਦ ਵੀ ਖੁਦ ਨੂੰ ਆਤਮ-ਨਿਰਭਰ ਬਣਾਉਣ ਲਈ ਕਰਨੀ ਚਾਹੀਦੀ ਹੈ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਸਿੱਖਿਆ ਪੂਰੀ ਕਰਨੀ ਚਾਹੀਦੀ ਹੈ।

ਅਨੀਤਾ ਗੋਇਲ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੀ ਮਹਿਲਾ ਦੀ ਕਹਾਣੀ ਜੋ ਆਪਣੀ ਮਿਹਨਤ ਨਾਲ ਇੱਕ ਆਮ ਗ੍ਰਹਿਣੀ ਤੋਂ ਜ਼ਾਇਕਾ ਮੈਮ ਦੇ ਨਾਮ ਤੋਂ ਜਾਣੀ ਜਾਣ ਲੱਗੀ

ਭਾਰਤ ਵਿੱਚ ਪੁਰਾਣੇ ਸਮੇਂ ਵਿੱਚ ਵਿਆਹ ਤੋਂ ਬਾਅਦ, ਜ਼ਿਆਦਾਤਰ ਮਹਿਲਾਵਾਂ ਵਿੱਚ ਇੰਨਾ ਵਿਸ਼ਵਾਸ ਨਹੀਂ ਹੁੰਦਾ ਸੀ ਕਿ ਉਹ ਆਪਣੇ ਸ਼ੌਂਕ ਅਤੇ ਦਿਲਚਸਪੀ ਨੂੰ ਆਪਣੇ ਰੁਜ਼ਗਾਰ ਵਜੋਂ ਅਪਣਾ ਸਕਣ। ਉਹ ਸਿਰਫ਼ ਘਰ ਬੈਠ ਕੇ ਘਰੇਲੂ ਕੰਮ-ਕਾਜ ਹੀ ਕਰਦੀਆਂ ਸਨ। ਆਪਣੇ ਸ਼ੌਂਕ ਅਤੇ ਦਿਲਚਸਪੀ ਨੂੰ ਆਪਣੇ ਰੁਜ਼ਗਾਰ ਵਜੋਂ ਨਾ ਅਪਣਾ ਸਕਣ ਦੇ ਕਾਰਨ ਸਮਾਜਿਕ ਦਬਾਅ, ਪਰਿਵਾਰਿਕ ਦਬਾਅ, ਪਰੰਪਰਾਵਾਦੀ ਸਮਾਜ, ਆਰਥਿਕ ਸੰਕਟ, ਪਰਿਵਾਰਿਕ ਜ਼ਿੰਮੇਵਾਰੀਆਂ ਆਦਿ ਸਨ। ਪਰ ਕੁੱਝ ਮਹਿਲਾਵਾਂ ਅਜਿਹੀਆਂ ਸਨ ਜੋ ਇਨ੍ਹਾਂ ਸਭ ਕਾਰਨਾਂ ਦੇ ਬਾਵਜੂਦ ਵੀ ਪਿੱਛੇ ਨਹੀਂ ਹਟੀਆਂ। ਇਸ ਤਰ੍ਹਾਂ ਦੀਆਂ ਮਹਿਲਾਵਾਂ ਲਈ ਇਹ ਵਾਕ ਢੁੱਕਵਾਂ ਹੈ- ਆਪਣੇ ਅੰਦਰ ਤੋਂ ਪ੍ਰਕਾਸ਼ਿਤ ਹੋਈ ਰੌਸ਼ਨੀ ਨੂੰ ਕੋਈ ਫਿੱਕਾ ਨਹੀਂ ਕਰ ਸਕਦਾ ਹੈ।

ਅਜਿਹੀ ਇੱਕ ਮਹਿਲਾ ਅਨੀਤਾ ਗੋਇਲ ਹੈ, ਜੋ ਪੂਰੇ ਮਹਿਲਾ ਸਮਾਜ ਲਈ ਇੱਕ ਪ੍ਰੇਰਣਾ ਹਨ। ਅਨੀਤਾ ਗੋਇਲ ਜੀ ਲੁਧਿਆਣਾ ਵਿੱਚ ਪੈਂਦੇ ਕਸਬੇ ਜਗਰਾਓਂ ਦੇ ਇੱਕ ਸਫ਼ਲ ਉਦਯੋਗਪਤੀ ਹਨ। ਉਹ ਆਪਣੇ ਇਲਾਕੇ ਵਿੱਚ ਕੁਕਿੰਗ ਕਲਾਸਾਂ ਲਈ ਬਹੁਤ ਪ੍ਰਸਿੱਧ ਹਨ ਅਤੇ ਜ਼ਾਇਕਾ ਕੁਕਿੰਗ ਕਲਾਸ ਦੇ ਬ੍ਰੈਂਡ ਅਧੀਨ ਆਪਣਾ ਕਾਰੋਬਾਰ ਚਲਾ ਰਹੇ ਹਨ। ਉਨ੍ਹਾਂ ਦੇ ਵਿਦਿਆਰਥੀਆਂ ਵਿੱਚ ਛੋਟੀ ਉਮਰ ਦੀਆਂ ਬੱਚੀਆਂ, ਜਵਾਨ ਕੁੜੀਆਂ ਅਤੇ ਵੱਡੀ ਉਮਰ ਦੀਆਂ ਮਹਿਲਾਵਾਂ ਹਨ। ਉਹ ਆਪਣੇ ਵਿਦਿਆਰਥੀਆਂ ਨੂੰ ਚਿੱਤਰਕਾਰੀ ਅਤੇ ਕਢਾਈ ਵੀ ਸਿਖਾਉਂਦੇ ਹਨ। ਉਨ੍ਹਾਂ ਦੀ ਕੰਮ ਪ੍ਰਤੀ ਭਾਵਨਾ ਕਾਰਨ ਉਹ ‘ਜ਼ਾਇਕਾ ਮੈਡਮ’ ਦੇ ਨਾਮ ਨਾਲ ਪੂਰੇ ਸ਼ਹਿਰ ਵਿੱਚ ਜਾਣੇ ਜਾਂਦੇ ਹਨ। ਉਹ 2009 ਵਿੱਚ ਪੀ ਏ ਯੂ ਵਿੱਚ ਕਿਸਾਨ ਕਲੱਬ ਦੇ ਮੈਂਬਰ ਬਣੇ ਅਤੇ ਅੱਜ ਵੀ ਉਹ ਪੀ ਏ ਯੂ ਦੇ ਵਿੱਚ ਲਗਾਤਾਰ ਕਲਾਸਾਂ ਲਾ ਰਹੇ ਹਨ। ਉਨ੍ਹਾਂ ਦੇ ਵਿਦਿਆਰਥੀ ਕੁਕਿੰਗ ਦੇ ਸਬਕ (ਵਿਸ਼ੇ) ਬੜੀ ਲਗਨ ਨਾਲ ਸਿੱਖਦੇ ਹਨ ਅਤੇ ਉਨ੍ਹਾਂ ਨੂੰ ਬੜੇ ਧਿਆਨ ਨਾਲ ਸੁਣਦੇ ਹਨ।

ਉਨ੍ਹਾਂ ਦੀ ਸਫ਼ਲਤਾ, ਖੁਸ਼ਹਾਲੀ ਅਤੇ ਨਾਮ ਇੰਨੀ ਆਸਾਨੀ ਨਾਲ ਹਾਸਿਲ ਨਹੀਂ ਹੋਇਆ। ਇਹ ਸਭ 1986 ਵਿੱਚ ਵਿਆਹ ਤੋਂ ਬਾਅਦ ਸ਼ੁਰੂ ਹੋਇਆ। ਉਨ੍ਹਾਂ ਦਾ ਵਿਆਹ ਇੱਕ ਅਜਿਹੇ ਪਰਿਵਾਰ ਵਿੱਚ ਹੋਇਆ, ਜਿੱਥੇ ਮਹਿਲਾਵਾਂ ਘਰੋਂ ਬਾਹਰ ਨਹੀਂ ਨਿਕਲਦੀਆਂ ਸਨ ਅਤੇ ਨਾ ਹੀ ਘਰੋਂ ਬਾਹਰ ਜਾ ਕੇ ਆਪਣਾ ਕੋਈ ਕੰਮ ਕਰ ਸਕਦੀਆਂ ਸਨ। ਪਰ ਇਹ ਸਭ ਕਰਨ ਵਾਲੀ ਉਹ ਪਰਿਵਾਰ ਦੀ ਪਹਿਲੀ ਮਹਿਲਾ ਸੀ। ਉਨ੍ਹਾਂ ਦੇ ਪਤੀ ਪੇਸ਼ੇ ਤੋਂ ਇੱਕ ਵਕੀਲ ਸੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਸਥਿਤੀ ਵਧੀਆ ਸੀ, ਇਸ ਲਈ ਉਨ੍ਹਾਂ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਸੀ। ਪਰ ਉਨ੍ਹਾਂ ਦਾ ਜੋਸ਼ ਹੀ ਉਨ੍ਹਾਂ ਨੂੰ ਕਾਮਯਾਬੀ ਦੇ ਇਸ ਪੜਾਅ ‘ਤੇ ਲੈ ਆਇਆ, ਜਿਸ ‘ਤੇ ਅੱਜ ਉਹ ਮੌਜੂਦ ਹਨ। ਇਸ ਸਮੇਂ ਉਹ ਜਗਰਾਓਂ ਵਿਖੇ ਆਪਣੇ ਖੁਸ਼ਹਾਲ ਅਤੇ ਸੰਪੂਰਨ ਪਰਿਵਾਰ (ਪਤੀ, ਦੋ ਪੁੱਤਰ, ਇੱਕ ਧੀ, ਦੋ ਨੂੰਹਾਂ ਅਤੇ ਪੋਤੇ) ਨਾਲ ਰਹਿ ਰਹੇ ਹਨ ਅਤੇ ਆਪਣੇ ਛੋਟੇ ਪੁੱਤਰ ਨਾਲ ਰੋਜ਼ਾਨਾ ਕਾਰੋਬਾਰ ਅਤੇ ਸਿਖਲਾਈ ਸੂਚੀ ਸੰਭਾਲ ਰਹੇ ਹਨ। ਉਨ੍ਹਾਂ ਲਈ ਉਨ੍ਹਾਂ ਦਾ ਪਰਿਵਾਰ ਸਭ ਤੋਂ ਵੱਡੀ ਤਾਕਤ ਹੈ, ਜਿਸਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਅਤੇ ਕਦੇ ਵੀ ਨਿਰਾਸ਼ ਨਹੀਂ ਹੋਣ ਦਿੱਤਾ।

ਇਹ ਕਿਹਾ ਜਾਂਦਾ ਹੈ ਕਿ ਮਹਾਨ ਬਣਨ ਲਈ ਛੋਟੀਆਂ ਚੀਜ਼ਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਸ਼੍ਰੀਮਤੀ ਅਨੀਤਾ ਗੋਇਲ ਨੇ ਵੀ ਅਜਿਹਾ ਕੀਤਾ। ਉਨ੍ਹਾਂ ਨੇ ਪਹਿਲੇ ਕੰਮ ਤੋਂ 750 ਰੁਪਏ ਪ੍ਰਤੀ ਮਹੀਨਾ ਕਮਾਉਣਾ ਸ਼ੁਰੂ ਕੀਤਾ, ਜਿਸ ਕਾਰਨ ਸ਼ੁਰੂ ਵਿੱਚ ਉਨ੍ਹਾਂ ਦੇ ਪਤੀ ਵੀ ਇਤਰਾਜ਼ ਕਰ ਰਹੇ ਸਨ ਅਤੇ ਉਨ੍ਹਾਂ ਲਈ ਵੀ ਇੰਨੇ ਥੋੜ੍ਹੇ ਪੈਸਿਆਂ ਵਿੱਚ ਸਾਰੇ ਖ਼ਰਚੇ (ਕੁਕਿੰਗ ਸਮੱਗਰੀ ਦਾ ਖ਼ਰਚਾ, ਸਹੂਲਤਾਂ, ਨਿੱਜੀ ਵਰਤੋਂ) ਚਲਾਉਣਾ ਮੁਸ਼ਕਿਲ ਸੀ। ਸ਼ੁਰੂ ਵਿੱਚ ਉਨ੍ਹਾਂ ਨੇ ਬੜੀਆਂ ਔਕੜਾਂ ਦਾ ਸਾਹਮਣਾ ਕੀਤਾ। ਹਾਲਾਂਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਕੁੱਝ ਗਵਾਇਆ, ਪਰ ਉਨ੍ਹਾਂ ਕਦੇ ਹਾਰ ਨਹੀਂ ਮੰਨੀ ਅਤੇ ਆਪਣੇ ਜੋਸ਼ ਅਤੇ ਲਗਨ ਨੂੰ ਹਮੇਸ਼ਾ ਜਿਉਂਦੇ ਰੱਖਿਆ। ਸਖ਼ਤ ਮਿਹਨਤ ਤੋਂ ਬਾਅਦ ਆਖਿਰ ਉਨ੍ਹਾਂ ਨੇ ਸਫ਼ਲਤਾ ਹਾਸਿਲ ਕੀਤੀ ਅਤੇ ਆਪਣੀ ਕੁਕਿੰਗ ਕਲਾਸਾਂ ਸ਼ੁਰੂ ਕੀਤੀਆਂ ਅਤੇ ਅੱਜ ਉਹ ਸਫ਼ਲਤਾ-ਪੂਰਵਕ ਆਪਣਾ ਕਾਰੋਬਾਰ ਚਲਾ ਰਹੇ ਹਨ।

ਉਨ੍ਹਾਂ ਲਈ ਕੁਕਿੰਗ ਖੁਸ਼ੀਆਂ ਵੰਡਣ ਵਾਂਗ ਹੈ ਅਤੇ ਉਨ੍ਹਾਂ ਦੇ ਖਾਣਯੋਗ ਉਤਪਾਦਾਂ ਦਾ ਸਵਸਥ ਹੋਣਾ ਹੀ ਉਨ੍ਹਾਂ ਦੇ ਕੁਕਿੰਗ ਦੇ ਗੁਣ ਨੂੰ ਬਾਕੀਆਂ ਤੋਂ ਅਲੱਗ ਅਤੇ ਖਾਸ ਬਣਾਉਂਦਾ ਹੈ। ਉਹ ਹਰ ਤਰ੍ਹਾਂ ਦੇ ਬੇਕਰੀ ਉਤਪਾਦ, ਆਚਾਰ, ਚੱਟਨੀ, 17 ਤਰ੍ਹਾਂ ਦੇ ਮਸਾਲੇ, 3 ਤਰ੍ਹਾਂ ਦੇ ਮਿਕਸ ਮਸਾਲੇ ਅਤੇ 3 ਤਰ੍ਹਾਂ ਦੇ ਇੰਸਟੈਂਟ ਮਿੱਠੇ ਮਿਕਸ ਪਕਵਾਨ (ਠੰਡਾਈ, ਫਿਰਨੀ ਅਤੇ ਖੀਰ) ਬਣਾਉਂਦੇ ਹਨ। ਉਹ ਬਰੈੱਡ, ਮਫਿੱਨ, ਪਿੱਜ਼ਾ ਬੇਸ, ਵੱਖ-ਵੱਖ ਤਰ੍ਹਾਂ ਦੇ ਕੇਕ, ਨਾਰੀਅਲ ਕੈਸਲ, ਕੱਪ ਕੇਕ, ਬਿਸਕੁਟ ਅਤੇ ਹੋਰ ਬੇਕਰੀ ਉਤਪਾਦਾਂ ਨੂੰ ਤਿਆਰ ਕਰਨ ਲਈ ਮੈਦੇ ਦੀ ਜਗ੍ਹਾ ਕਣਕ ਦੇ ਆਟੇ ਦੀ ਵਰਤੋਂ ਕਰਦੇ ਹਨ। ਉਹ ਆਚਾਰ ਵਿੱਚ ਲੂਣ, ਖੰਡ ਅਤੇ ਤੇਲ ਤੋਂ ਇਲਾਵਾ ਕਿਸੇ ਰਸਾਇਣ ਦੀ ਵਰਤੋਂ ਨਹੀਂ ਕਰਦੇ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਆਚਾਰ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇਹ ਤਿੰਨ ਚੀਜ਼ਾਂ ਕਾਫੀ ਹਨ। ਉਨ੍ਹਾਂ ਦੁਆਰਾ ਬਣਾਇਆ ਗਿਆ ਹਰ ਉਤਪਾਦ ਕੁਦਰਤੀ ਅਤੇ ਸਿਹਤ ਲਈ ਲਾਭਦਾਇਕ ਹੈ। ਆਚਾਰ ਦੇ ਬਹੁਤ ਸੁਆਦੀ ਹੋਣ ਕਾਰਨ ਵਿਦੇਸ਼ਾਂ ਵਿੱਚ ਵੀ ਇਸ ਆਚਾਰ ਦੀ ਬਹੁਤ ਮੰਗ ਹੈ। ਉਹ ਕਹਿੰਦੇ ਹਨ ਕਿ ਜੇਕਰ ਤੁਸੀਂ ਆਪਣਾ ਕੰਮ ਵਧੀਆ ਕਰਕੇ ਦਿਖਾਉਂਦੇ ਹੋ, ਤਾਂ ਯਕੀਨਨ ਤੁਸੀਂ ਬਾਕੀਆਂ ਸਾਰਿਆਂ ਤੋਂ ਅਲੱਗ ਦਿਖਾਈ ਦਿਉਗੇ।

ਸ੍ਰੀਮਤੀ ਅਨੀਤਾ ਗੋਇਲ ਵੱਲੋਂ ਦਿੱਤੋ ਗਿਆ ਸੰਦੇਸ਼
“ਉਹਨਾਂ ਦਾ ਕਹਿਣਾ ਹੈ ਕੇ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ , ਜੇਕਰ ਤੁਸੀਂ ਅਸਲ ਵਿੱਚ ਬਦਲਾਵ ਚਾਹੁੰਦੇ ਹੋ ਤਾਂ ਤੁਹਾਨੂੰ ਪੱਕਾ ਨਿਸਚਾ ਅਤੇ ਇੱਛਾ ਸ਼ਕਤੀ ਨਾਲ ਅੱਗੇ ਵਧਣਾ ਚਾਹੀਦਾ ਹੈ। ਜੇਕਰ ਤੁਹਾਡੇ ਵਿੱਚ ਪੱਕਾ ਇਰਾਦਾ ਹੈਤਾਂ  ਤੁਸੀ ਕੁੱਝ ਵੀ ਪ੍ਰਾਪਤ ਕਰ ਸਕਦੇ ਹੋ। ਇਕ ਮਹਿਲਾ ਆਪਣੀ ਸ਼ਕਤੀ ਦੇ ਨਾਲ ਹੀ ਅੱਗੇ ਵੱਧ ਸਕਦੀ ਹੈ। ਮਹਿਲਾਵਾਂ ਨੂੰ ਸਮਾਜ ਵਿੱਚ ਆਪਣੀ ਪਹਿਚਾਣ ਬਣਾਉਣੀ ਚਾਹੀਦੀ ਹੈ। ਮਹਿਲਾ ਦੀ ਪਹਿਚਾਣ ਉਸ ਦੇ ਗੁਣਾ ਅਤੇ ਪ੍ਰਤਿਭਾ ਨਾਲ ਹੁੰਦੀ ਹੈ ਨਾ ਕਿ ਸਿਰਫ਼ ਉਸ ਦੇ ਪਤੀ ਦੇ ਨਾਮ ਤੋਂ| ਜਦੋਂ ਤੁਹਾਡੇ ਪਰਿਵਾਰ ਨੂੰ ਤੁਹਾਡੇ ਨਾਮ ਨਾਲ ਜਾਣਿਆ ਜਾਂਦਾ ਹੈ ਤਾ ਬਹੁਤ ਮਾਨ ਮਹਿਸੂਸ ਹੁੰਦਾ ਹੈ।”

 

ਭਗਤ ਸਿੰਘ

ਪੂਰੀ ਕਹਾਣੀ ਪੜ੍ਹੋ

ਦੋ ਭਰਾਵਾਂ ਦੀ ਮਿਲ ਕੇ ਕੀਤੀ ਗਈ ਕੋਸ਼ਿਸ਼ ਨੇ ਉਨ੍ਹਾਂ ਦੇ ਪਿਤਾ ਦੇ ਛੋਟੇ ਜਿਹੇ ਪੋਲਟਰੀ ਫਾਰਮ ਨੂੰ ਲੱਖਾਂ ਦੇ ਕਾਰੋਬਾਰ ਵਿੱਚ ਬਦਲ ਦਿੱਤਾ: ਜਗਜੀਤ ਪੋਲਟਰੀ ਬ੍ਰੀਡਿੰਗ ਫਾਰਮ

ਇੱਕ ਵਿਅਕਤੀ ਦੁਆਰਾ 15000 ਰੁਪਏ ਤੋਂ ਇੱਕ ਕਾਰੋਬਾਰ ਸ਼ੁਰੂ ਹੋਇਆ। ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਭਵਿੱਖ ਵਿੱਚ ਉਨ੍ਹਾਂ ਦੇ ਪੁੱਤਰ ਇਸ ਕਾਰੋਬਾਰ ਨੂੰ ਲੱਖਾਂ ਦਾ ਬਣਾ ਦੇਣਗੇ। ਅਜਿਹਾ ਕਿਹਾ ਜਾਂਦਾ ਹੈ ਕਿ ਹਰ ਵੱਡੇ ਕੰਮ ਦੀ ਸ਼ੁਰੂਆਤ ਛੋਟੀ ਹੁੰਦੀ ਹੈ। ਇਹ ਦੋ ਪੁੱਤਰਾਂ ਦੀ ਕਹਾਣੀ ਹੈ, ਜਿਨ੍ਹਾਂ ਨੇ ਆਪਣੀ ਪੜ੍ਹਾਈ ਤੋਂ ਬਾਅਦ ਪਿਤਾ ਦੇ ਕਦਮਾਂ ‘ਤੇ ਚੱਲ ਕੇ ਆਪਣੇ ਕਾਰੋਬਾਰ ਨੂੰ ਬਹੁਤ ਉੱਚੇ ਪੱਧਰ ‘ਤੇ ਪਹੁੰਚਾਇਆ।

ਸ. ਭਗਤ ਸਿੰਘ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵਿੱਚਲੇ ਕਸਬੇ ਪੱਟੀ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੇ 1962 ਵਿੱਚ 400 ਮੁਰਗੀਆਂ ਦੇ ਨਾਲ ਪੋਲਟਰੀ ਫਾਰਮ ਦਾ ਕਾਰੋਬਾਰ ਸ਼ੁਰੂ ਕੀਤਾ। ਉਨ੍ਹਾਂ ਨੇ ਜਦੋਂ ਇਹ ਕਾਰੋਬਾਰ ਸ਼ੁਰੂ ਕੀਤਾ, ਤਾਂ ਜ਼ਿਆਦਾਤਰ ਲੋਕ ਪੋਲਟਰੀ ਫਾਰਮ ਦੇ ਕੰਮ ਬਾਰੇ ਨਹੀਂ ਵਿਚਾਰਦੇ ਸੀ। ਉਨ੍ਹਾਂ ਨੇ ਆਪਣੇ ਪੋਲਟਰੀ ਫਾਰਮ ਦਾ ਨਾਮ ਜਗਜੀਤ ਪੋਲਟਰੀ ਫਾਰਮ ਰੱਖਿਆ, ਇਸ ਵਿੱਚ ‘ਜਗ’ ਸ਼ਬਦ ਉਨ੍ਹਾਂ ਦੇ ਪਤਨੀ ਦੇ ਨਾਮ ‘ਚੋਂ (ਜਗਦੀਸ਼) ਲਿਆ ਅਤੇ ‘ਜੀਤ’ ਉਨ੍ਹਾਂ ਦਾ ਖੁਦ ਦਾ ਨਾਮ ਸੀ। ਪੋਲਟਰੀ ਦਾ ਕਾਰੋਬਾਰ ਸ਼ੁਰੂ ਕਰਨਾ ਉਨ੍ਹਾਂ ਲਈ ਇੱਕ ਸੁਪਨਾ ਸੀ ਅਤੇ ਇਸ ਵਿੱਚ ਉਨ੍ਹਾਂ ਦੀ ਬਹੁਤ ਦਿਲਚਸਪੀ ਵੀ ਸੀ। ਪਰ ਉਨ੍ਹਾਂ ਨੇ ਕਦੇ ਵੀ ਆਪਣੇ ਸ਼ਬਦਾਂ ਜਾਂ ਕਾਰੋਬਾਰ ਨੂੰ ਬੱਚਿਆਂ ‘ਤੇ ਨਹੀਂ ਥੋਪਿਆ। ਉਨ੍ਹਾਂ ਦੇ ਦੋ ਪੁੱਤਰ ਹਨ: ਮਨਦੀਪ ਸਿੰਘ ਅਤੇ ਰਮਨਦੀਪ ਸਿੰਘ ਅਤੇ ਉਨ੍ਹਾਂ ਦੋਨਾਂ ਨੂੰ ਹੀ ਮੁੱਢਲੀ ਅਤੇ ਉੱਚੇਰੀ ਵਿੱਦਿਆ ਲਈ ਸਕੂਲ ਅਤੇ ਕਾਲਜ ਭੇਜਿਆ ਗਿਆ, ਤਾਂ ਜੋ ਉਹ ਆਪਣੀ ਮਰਜ਼ੀ ਦਾ ਕਾਰੋਬਾਰ ਚੁਣ ਸਕਣ। ਪਰ ਉਨ੍ਹਾਂ ਦੇ ਦੋਨਾਂ ਪੁੱਤਰਾਂ ਨੇ ਆਪਣੇ ਪਿਤਾ ਦੇ ਕਾਰੋਬਾਰ ਨੂੰ ਸੰਭਾਲਣ ਅਤੇ ਅੱਗੇ ਵਧਾਉਣ ਦਾ ਫੈਸਲਾ ਕੀਤਾ।

ਦੋਨਾਂ ਭਰਾਵਾਂ, ਮਨਦੀਪ ਸਿੰਘ ਅਤੇ ਰਮਨਦੀਪ ਸਿੰਘ, ਨੇ 2012 ਵਿੱਚ ਪਿਤਾ ਦੀ ਮੌਤ ਤੋਂ ਬਾਅਦ ਕਾਰੋਬਾਰ ਨੂੰ ਸੰਭਾਲਿਆ ਅਤੇ ਹੌਲੀ-ਹੌਲੀ ਸਮੇਂ ਦੇ ਨਾਲ ਆਪਣੇ ਫਾਰਮ ਨੂੰ 3.5 ਏਕੜ ਦੇ ਇਲਾਕੇ ਤੱਕ ਵਧਾ ਦਿੱਤਾ। ਪਹਿਲਾਂ ਉੱਥੇ ਸਿਰਫ਼ ਪੋਲਟਰੀ ਫਾਰਮ ਹੀ ਸੀ, ਪਰ ਕੁੱਝ ਸਮੇਂ ਬਾਅਦ ਉਨ੍ਹਾਂ ਨੇ ਬ੍ਰੀਡਿੰਗ ਦਾ ਕੰਮ ਵੀ ਸ਼ੁਰੂ ਕੀਤਾ ਅਤੇ ਆਪਣੇ ਫਾਰਮ ਦਾ ਨਾਮ ਬਦਲ ਕੇ ਜਗਜੀਤ ਪੋਲਟਰੀ ਬ੍ਰੀਡਿੰਗ ਫਾਰਮ ਰੱਖ ਦਿੱਤਾ। ਪਰ ਪੂਰੇ ਪਿੰਡ ਵਿੱਚ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਪੋਲਟਰੀ ਫਾਰਮ ਭਗਤ ਸਿੰਘ ਜੀ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਹੈ। ਨਾਮ ਬਦਲਣ ਨਾਲ ਕੋਈ ਖਾਸ ਬਦਲਾਅ ਨਹੀਂ ਆਇਆ, ਪਰ ਦੋਨਾਂ ਭਰਾਵਾਂ ਦੀ ਮਿਹਨਤ ਨਾਲ ਬਹੁਤ ਵੱਡਾ ਬਦਲਾਅ ਆਇਆ ਅਤੇ ਪੂਰੇ ਪੋਲਟਰੀ ਕਾਰੋਬਾਰ ਦਾ ਨਕਸ਼ਾ ਹੀ ਬਦਲ ਗਿਆ।

ਉਨ੍ਹਾਂ ਕੋਲ 1.5 ਏਕੜ ਜ਼ਮੀਨ ਬ੍ਰੀਡਿੰਗ ਲਈ ਅਤੇ 2 ਏਕੜ ਜ਼ਮੀਨ ਵਪਾਰਕ ਕੰਮ ਲਈ ਹੈ। ਅੱਜ ਉਨ੍ਹਾਂ ਕੋਲ ਬ੍ਰੀਡਿੰਗ ਫਾਰਮ ਵਿੱਚ ਲਗਭਗ 12000 ਮੁਰਗੀਆਂ ਅਤੇ ਵਪਾਰਕ ਫਾਰਮ ਵਿੱਚ 18-20,000 ਮੁਰਗੀਆਂ ਹਨ।

ਹੌਲੀ-ਹੌਲੀ ਸਮੇਂ ਦੇ ਨਾਲ ਉਨ੍ਹਾਂ ਨੇ ਫਾਰਮ ਦੇ ਕੰਮਾਂ ਨੂੰ ਆਸਾਨ ਅਤੇ ਆਟੋਮੈਟਿਕ ਬਣਾਉਣ ਲਈ 8 ਮਸ਼ੀਨਾਂ ਲਿਆਦੀਆਂ, ਜਿਨ੍ਹਾਂ ਵਿੱਚੋਂ ਹਰੇਕ ਮਸ਼ੀਨ ਦਾ ਮੁੱਲ ਲਗਭਗ 3 ਲੱਖ ਹੈ। ਇਸ ਫਾਰਮ ਅਤੇ ਮਸ਼ੀਨਾਂ ਦੇ ਪ੍ਰਬੰਧ ਲਈ ਉਨ੍ਹਾਂ ਦੇ ਨਾਲ 25 ਹੋਰ ਮਜ਼ਦੂਰ ਕੰਮ ਕਰਦੇ ਹਨ। ਮਨਦੀਪ ਸਿੰਘ ਅਤੇ ਰਮਨਦੀਪ ਸਿੰਘ ਪੋਲਟਰੀ ਫਾਰਮ ਵਿੱਚ ਸਫਾਈ ਵੱਲ ਖਾਸ ਧਿਆਨ ਦਿੰਦੇ ਹਨ। ਇੱਥੋਂ ਤੱਕ ਕਿ ਮਨਦੀਪ ਸਿੰਘ ਜੀ ਦਾ ਪੁੱਤਰ ਡਾ. ਜਸਦੀਪ ਸਿੰਘ ਵੀ ਇਸ ਪੋਲਟਰੀ ਫਾਰਮ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਵੈਟਨਰੀ ਡਾਕਟਰ ਹੋਣ ਦੇ ਤੌਰ ‘ਤੇ ਜਸਦੀਪ ਸਿੰਘ ਮੁਰਗੀਆਂ ਅਤੇ ਚੂਜ਼ਿਆਂ ਦੀ ਦੇਖ-ਭਾਲ ਵਿੱਚ ਖਾਸ ਭੂਮਿਕਾ ਨਿਭਾਉਂਦੇ ਹਨ। ਉਹ ਯਕੀਨ ਦਿਵਾਉਂਦੇ ਹਨ ਕਿ ਸਾਰੇ ਚੂਜ਼ੇ ਬਿਮਾਰੀ-ਮੁਕਤ ਅਤੇ ਪੋਲਟਰੀ ਦੇ ਸਾਰੇ ਉਤਪਾਦ ਵਧੀਆ ਕੁਆਲਿਟੀ ਦੇ ਹਨ। ਜੇਕਰ ਚੂਜ਼ਿਆਂ ਵਿੱਚ ਕੋਈ ਬਿਮਾਰੀ ਜਾਂ ਇਸਦੇ ਲੱਛਣ ਦਿੱਖਣ ਤਾਂ ਉਹ ਲੋੜ ਅਨੁਸਾਰ ਟੀਕਾਕਰਨ ਆਦਿ ਕਰਵਾਉਂਦੇ ਹਨ।

7 ਸਾਲ ਪਹਿਲਾਂ ਬਣੇ ਛੋਟੇ ਜਿਹੇ ਪੋਲਟਰੀ ਫਾਰਮ ਨੂੰ ਦੋਨਾਂ ਭਰਾਵਾਂ ਦੀ ਮਿਹਨਤ ਨੇ ਲੱਖਾਂ ਦੀ ਕੀਮਤ ਵਿੱਚ ਬਦਲ ਦਿੱਤਾ। ਅੱਜ ਉਹ ਆਪਣੇ ਪੋਲਟਰੀ ਉਤਪਾਦ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਸਪਲਾਈ ਕਰਦੇ ਹਨ। ਉਹ ਹੋਰਨਾਂ ਲੋਕਾਂ ਨੂੰ ਵੀ ਇਸ ਕਾਰੋਬਾਰ ਬਾਰੇ ਟ੍ਰੇਨਿੰਗ ਅਤੇ ਸਲਾਹ ਦਿੰਦੇ ਹਨ, ਜੋ ਇਸ ਕਾਰੋਬਾਰ ਨੂੰ ਸ਼ੁਰੂ ਕਰਨਾ ਚਾਹੁੰਦੇ ਹਨ। ਡਾ. ਜਸਦੀਪ ਸਿੰਘ ਪੋਲਟਰੀ ਉਤਪਾਦਾਂ ਦੀ ਕੁਆਲਿਟੀ ਨੂੰ ਬਰਕਰਾਰ ਰੱਖਣ ਅਤੇ ਚੂਜ਼ਿਆਂ ਦੀ ਖੁਰਾਕ ਅਤੇ ਟੀਕਾਕਰਨ ਆਦਿ ਬਾਰੇ ਜਾਣਕਾਰੀ ਦੇ ਕੇ ਲੋਕਾਂ ਦੀ ਮਦਦ ਕਰਦੇ ਹਨ। ਭਵਿੱਖ ਵਿੱਚ ਇਹ ਦੋਨੋਂ ਭਰਾ ਅਤੇ ਪੁੱਤਰ ਆਪਣੇ ਪੋਲਟਰੀ ਦੇ ਕਾਰੋਬਾਰ ਨੂੰ ਹੋਰ ਵਧਾਉਣ ਦੀ ਯੋਜਨਾ ਬਣਾ ਰਹੇ ਹਨ, ਤਾਂ ਜੋ ਉਹ ਆਪਣੇ ਫਾਰਮ ਦੇ ਉਤਪਾਦ ਹੋਰਨਾਂ ਇਲਾਕਿਆਂ ਤੱਕ ਉਪਲੱਬਧ ਕਰਵਾ ਸਕਣ।

ਭਗਤ ਸਿੰਘ ਜੀ ਦੇ ਪੁੱਤਰਾਂ ਦੁਆਰਾ ਦਿੱਤਾ ਗਿਆ ਸੰਦੇਸ਼
ਅੱਜ-ਕੱਲ੍ਹ ਬਹੁਤ ਸਾਰੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਜੋ ਬਿਲਕੁਲ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਸੋਚਣਾ ਚਾਹੀਦਾ ਕਿ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦਾ ਕੀ ਬਣੇਗਾ? ਉਨ੍ਹਾਂ ਦਾ ਪਰਿਵਾਰ ਸਿਰਫ਼ ਉਨ੍ਹਾਂ ‘ਤੇ ਨਿਰਭਰ ਹੁੰਦਾ ਹੈ। ਇਸ ਲਈ ਆਪਣੀ ਜਿੰਮੇਵਾਰੀਆਂ ਤੋਂ ਭੱਜਣ ਦਾ ਇਹ ਗਲਤ ਤਰੀਕਾ ਹੈ। ਕਿਸਾਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਆਪਣੀ ਕਲਾ ਨੂੰ ਕਿਵੇਂ ਲਾਭਦਾਇਕ ਬਣਾ ਸਕਦੇ ਹਨ ਅਤੇ ਕਿਵੇਂ ਉਹ ਫਸਲਾਂ ‘ਤੇ ਪ੍ਰਕਿਰਿਆ ਕਰਕੇ ਆਉਣ ਵਾਲੇ ਸਮੇਂ ਵਿੱਚ ਵੱਧ ਮੁਨਾਫਾ ਲੈ ਸਕਦੇ ਹਨ। ਹੁਣ ਕਿਸਾਨਾਂ ਨੂੰ ਬੁੱਧੀਮਾਨੀ ਨਾਲ ਖੇਤੀ ਕਰਨੀ ਚਾਹੀਦੀ ਹੈ ਅਤੇ ਆਪਣੀਆਂ ਫਸਲਾਂ ਦੇ ਉੱਚਿਤ ਮੁੱਲ ਲੈਣ ਲਈ ਆਪਣੀ ਉਪਜ ਨੂੰ ਖੁਦ ਵੇਚਣਾ ਚਾਹੀਦਾ ਹੈ।”

 

ਅਮਰਜੀਤ ਸਿੰਘ ਭੱਠਲ

ਪੂਰੀ ਕਹਾਣੀ ਪੜ੍ਹੋ

ਜਾਣੋ ਇੱਕ ਰਿਟਾਇਰਡ ਫੌਜੀ ਬਾਰੇ, ਜੋ ਐਗਰੀਪ੍ਰੇਨੇਊਰ (Agripreneur) ਬਣ ਗਏ ਅਤੇ ਐਗਰੀ-ਬਿਜ਼ਨਸ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਰਹੇ ਹਨ

ਅੱਜ-ਕੱਲ੍ਹ ਬਹੁਤ ਘੱਟ ਲੋਕ ਆਪਣੇ ਭਵਿੱਖ ਵਿੱਚ ਖੇਤੀਬਾੜੀ ਦੇ ਖੇਤਰ ਵਿੱਚ ਜਾਣ ਬਾਰੇ ਸੋਚਦੇ ਹਨ। ਜਿਸ ਦੌਰ ਵਿੱਚ ਅਸੀਂ ਰਹਿ ਰਹੇ ਹਾਂ, ਇਸ ਵਿੱਚ ਜ਼ਿਆਦਾਤਰ ਲੋਕ ਵੱਡੇ ਸ਼ਹਿਰਾਂ ਦਾ ਹਿੱਸਾ ਬਣਨਾ ਚਾਹੁੰਦੇ ਹਨ ਅਤੇ ਸੇਵਾ-ਮੁਕਤੀ ਤੋਂ ਬਾਅਦ ਦੀ ਜ਼ਿੰਦਗੀ ਨੂੰ ਲੋਕ ਆਮ ਤੌਰ ‘ਤੇ ਆਸਾਨ ਅਤੇ ਆਰਾਮਦਾਇਕ ਤਰੀਕੇ ਨਾਲ ਜਿਊਣਾ ਚਾਹੁੰਦੇ ਹਨ, ਜਿਸ ਵਿੱਚ ਉਨ੍ਹਾਂ ਕੋਲ ਕੋਈ ਕੰਮ ਨਾ ਹੋਣਾ, ਘਰ ਵਿੱਚ ਵਿਹਲੇ ਬੈਠਣਾ, ਅਖਬਾਰ ਪੜ੍ਹਨਾ, ਪੋਤਿਆਂ ਨਾਲ ਸਮਾਂ ਬਿਤਾਉਣਾ ਅਤੇ ਥੋੜ੍ਹੀ-ਬਹੁਤ ਕਸਰਤ ਕਰਨਾ ਆਦਿ ਸ਼ਾਮਲ ਹੋਵੇ। ਬਹੁਤ ਘੱਟ ਲੋਕ ਹੁੰਦੇ ਹਨ, ਜੋ ਕੁਦਰਤ ਦੀ ਚਿੰਤਾ ਕਰਦੇ ਹਨ ਅਤੇ ਆਪਣੀਆਂ ਜ਼ਿੰਮੇਦਾਰੀਆਂ ਨਿਭਾਉਂਦੇ ਹਨ ਅਤੇ ਆਪਣੇ ਜੀਵਨ ਵਿੱਚ ਉਨ੍ਹਾਂ ਨੇ ਮਿੱਟੀ ਜੋ ਕੁੱਝ ਮਿੱਟੀ ਤੋਂ ਹਾਸਿਲ ਕੀਤਾ ਉਸ ਨੂੰ ਵਾਪਿਸ ਦੇਣ ਦੀ ਕੋਸ਼ਿਸ਼ ਕਰਦੇ ਹਨ।

ਸ. ਅਮਰਜੀਤ ਸਿੰਘ ਭੱਠਲ ਇੱਕ ਰਿਟਾਇਰਡ ਫੌਜੀ ਹਨ, ਜੋ ਕੁਦਰਤ ਪ੍ਰਤੀ ਆਪਣੀ ਜ਼ਿੰਮੇਦਾਰੀ ਨਿਭਾ ਰਹੇ ਹਨ ਅਤੇ ਇਸ ਜ਼ਿੰਮੇਦਾਰੀ ਨੂੰ ਉਨ੍ਹਾਂ ਨੇ ਆਪਣਾ ਸ਼ੌਂਕ ਅਤੇ ਆਰਾਮ ਦਾ ਤਰੀਕਾ ਬਣਾ ਲਿਆ। ਉਹ ਠਾਠ ਵਾਲੀ ਜ਼ਿੰਦਗੀ ਨੂੰ ਛੱਡ ਕੇ ਲੁਧਿਆਣੇ ਵਿੱਚ ਪੈਂਦੇ ਆਪਣੇ ਪਿੰਡ Banohar ਵਿੱਚ ਆਪਣੇ ਪਿਤਾ ਅਤੇ ਪਤਨੀ ਨਾਲ ਰਹਿ ਰਹੇ ਹਨ ਅਤੇ ‘ਜੱਟ-ਸੌਦਾ’ ਦੇ ਨਾਮ ਨਾਲ ਇੱਕ ਦੁਕਾਨ ਚਲਾ ਰਹੇ ਹਨ।

ਰੋਡ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਅਤੇ ਰਿਟੇਲ ਸਟੋਰ ਹਨ, ਪਰ ਜੱਟ-ਸੌਦੇ ਵਿੱਚ ਖਾਸ ਕੀ ਹੈ? ਦੁਕਾਨ ਪਿੱਛੇ ਖੁਦ ਦੇ ਖੇਤ ਵਿੱਚ ਉਗਾਈਆਂ ਜੈਵਿਕ ਸਬਜ਼ੀਆਂ, ਦਾਲਾਂ, ਫਲ ਅਤੇ ਮਸਾਲੇ ਆਦਿ ਜੱਟ-ਸੌਦੇ ਨੂੰ ਬਾਕੀਆਂ ਤੋਂ ਅੱਲਗ ਅਤੇ ਵਿਲੱਖਣ ਬਣਾਉਂਦੇ ਹਨ। ਅਸਲ ਵਿੱਚ ਉਨ੍ਹਾਂ ਦੀ ‘ਆੱਨ ਰੋਡ ਫਾਰਮ ਮਾਰਕਿਟ’ ਹੈ, ਜਿੱਥੋਂ ਤੁਸੀਂ ਸਭ ਕੁੱਝ ਤਾਜ਼ਾ ਅਤੇ ਜੈਵਿਕ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਉਨ੍ਹਾਂ ਕੋਲ ਇੱਕ ਛੋਟਾ ਪੋਲਟਰੀ ਫਾਰਮ ਵੀ ਹੈ, ਜਿੱਥੇ ਉਨ੍ਹਾਂ ਕੋਲ ਲਗਭਗ 100 ਦੇਸੀ ਮੁਰਗੀਆਂ ਹਨ। ਮੁਰਗੀਆਂ ਦੀ ਗਿਣਤੀ ਘੱਟਦੀ-ਵੱਧਦੀ ਰਹਿੰਦੀ ਹੈ, ਪਰ ਦੇਸੀ ਅੰਡਿਆਂ ਦੀ ਮੰਗ ਕਦੇ ਵੀ ਨਹੀਂ ਘੱਟਦੀ ਅਤੇ ਸਟੋਰ ਵਿੱਚ ਪਹੁੰਚਣ ‘ਤੇ ਨਾਲ ਦੀ ਨਾਲ ਹੀ ਸਭ ਅੰਡੇ ਵਿਕ ਜਾਂਦੇ ਹਨ।

ਉਨ੍ਹਾਂ ਨੇ ਖੇਤੀ ਵਿਰਾਸਤ ਮਿਸ਼ਨ ਤੋਂ ਟ੍ਰੇਨਿੰਗ ਲੈਣ ਤੋਂ ਬਾਅਦ ਦਸੰਬਰ 2012 ਵਿੱਚ ਜੈਵਿਕ ਖੇਤੀ ਸ਼ੁਰੂ ਕੀਤੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਖੇਤੀ ਦਾ ਕੰਮ ਪੂਰੀ ਲਗਨ ਨਾਲ ਕਰ ਰਹੇ ਹਨ। ਉਹ ਸਵੇਰ ਤੋਂ ਸ਼ਾਮ ਤੱਕ ਦਾ ਸਮਾਂ ਆਪਣੇ ਫਾਰਮ ਸਟੋਰ ‘ਤੇ ਹੀ ਬਿਤਾਉਂਦੇ ਹਨ, ਜਿੱਥੇ ਉਨ੍ਹਾਂ ਦੇ ਪਿਤਾ ਵੀ ਉਨ੍ਹਾਂ ਦਾ ਸਾਥ ਦਿੰਦੇ ਹਨ। ਇਹ ਪਿਓ-ਪੁੱਤਰ ਆਪਣੀ ਜ਼ਮੀਨ ਦੇ ਛੋਟੇ ਜਿਹੇ ਹਿੱਸੇ ਨੂੰ ਆਪਣੇ ਪੁੱਤਰ ਵਾਂਗ ਪਾਲਦੇ ਹਨ।

ਉਨ੍ਹਾਂ ਨੇ ਆਪਣੀ ਦੁਕਾਨ ਦੀ ਦਿੱਖ ਪੇਂਡੂ ਤਰੀਕੇ ਨਾਲ ਤਿਆਰ ਕੀਤੀ ਹੈ, ਜਿਸਦੇ ਇੱਕ ਪਾਸੇ ਤੁਸੀਂ ਤਾਜ਼ੀਆਂ ਮੌਸਮੀ ਸਬਜ਼ੀਆਂ ਡਿਸਪਲੇਅ ‘ਤੇ ਲੱਗੀਆਂ ਦੇਖ ਸਕਦੇ ਹੋ ਅਤੇ ਛੱਤ ਤੋਂ ਹੇਠਾਂ ਲਮਕਦੇ ਲਸਣ ਦੀਆਂ ਗੰਢੀਆਂ ਦੇਖ ਸਕਦੇ ਹੋ। ਦੁਕਾਨ ਵਿੱਚ ਦੀ ਇੱਕ ਰਸਤਾ ਪਿੱਛੇ ਬਣੇ ਛੋਟੇ ਫਾਰਮ ਵੱਲ ਜਾਂਦਾ ਹੈ, ਜਿੱਥੇ ਤੁਹਾਨੂੰ ਭਿੰਡੀ, ਤੌਰੀ, ਟਮਾਟਰ, ਕਰੇਲੇ, ਅਰਹਰ, ਵੱਖ-ਵੱਖ ਤਰ੍ਹਾਂ ਦੇ ਲੈਟੱਸ(ਸਲਾਦ ਪੱਤਾ) ਦੀਆਂ ਕਿਸਮਾਂ ਅਤੇ ਹੋਰ ਵੀ ਬਹੁਤ ਤਰ੍ਹਾਂ ਦੀਆਂ ਸਬਜ਼ੀਆਂ ਮਿਲਦੀਆਂ ਹਨ। ਉਨ੍ਹਾਂ ਅਨੁਸਾਰ ਫਾਰਮ ਦੇਖਣ ਲਈ ਸਭ ਤੋਂ ਉਚਿੱਤ ਸਮਾਂ ਜਲਦੀ ਸਵੇਰੇ ਜਾਂ ਸ਼ਾਮ ਵੇਲੇ ਹੁੰਦਾ ਹੈ, ਕਿਉਂਕਿ ਉਸ ਸਮੇਂ ਤੁਸੀਂ ਬਹੁਤ ਵਧੀਆ ਕੁਦਰਤੀ ਰੰਗਾਂ ਨੂੰ ਫਾਰਮ ਦੀ ਖੂਬਸੂਰਤੀ ਨਾਲ ਮਿਲਦੇ ਦੇਖ ਸਕਦੇ ਹੋ। ਫਾਰਮ ਦੇ ਇੱਕ ਕੋਨੇ ‘ਤੇ ਪੋਲਟਰੀ ਫਾਰਮ ਬਣਿਆ ਹੈ, ਜਿੱਥੇ ਤੁਸੀਂ ਕਿੱਲੀ ਨਾਲ ਬੰਨ੍ਹਿਆ ਕੁੱਤਾ ਦੇਖ ਸਕਦੇ ਹੋ। ਸਭ ਕੁੱਝ ਮਿਲਾ ਕੇ ਇਹ ਫਾਰਮ ਇੱਕ ਸੰਪੂਰਣ ਫਾਰਮ ਦੇ ਦੀਦਾਰ ਕਰਵਾਉਂਦਾ ਹੈ। ਉਨ੍ਹਾਂ ਕੋਲ ਖੇਤੀ ਦੇ ਕੰਮਾਂ ਲਈ 2 ਤੋਂ 3 ਮਜ਼ਦੂਰ ਹਨ।

ਅਮਰਜੀਤ ਸਿੰਘ ਜੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐੱਮ.ਐੱਸ.ਸੀ. ਦੀ ਡਿਗਰੀ ਪੂਰੀ ਕੀਤੀ ਅਤੇ ਦੇਸ਼ ਲਈ ਸੇਵਾ ਕਰਨਾ ਉਨ੍ਹਾਂ ਲਈ ਇੱਕ ਚੁਣਿਆ ਗਿਆ ਪੇਸ਼ਾ ਸੀ। ਖੇਤੀ ਤੋਂ ਪਹਿਲਾਂ ਸ. ਅਮਰਜੀਤ ਸਿੰਘ ਇੱਕ ਇਮੀਗ੍ਰੇਸ਼ਨ ਕੰਪਨੀ ਵਿੱਚ ਸਲਾਹਕਾਰ ਦੇ ਤੌਰ ‘ਤੇ ਵੀ ਕੰਮ ਕਰਦੇ ਸਨ, ਜਿੱਥੇ ਉਹ ਬੱਚਿਆਂ ਨਾਲ ਗੱਲ ਕਰਕੇ ਭਵਿੱਖ ਦੀ ਜ਼ਿੰਦਗੀ ਦੇ ਨਿਸ਼ਾਨਿਆਂ ਅਤੇ ਉਦੇਸ਼ਾਂ ਬਾਰੇ ਚਰਚਾ ਕਰਦੇ ਸਨ ਅਤੇ ਉਨ੍ਹਾਂ ਨੂੰ ਸਲਾਹ ਦਿੰਦੇ ਸਨ। ਇਸ ਤੋਂ ਇਲਾਵਾ ਉਹ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਦੇ ਵੀ ਪ੍ਰਸਿੱਧ ਸਲਾਹਕਾਰ ਰਹੇ ਹਨ। ਆਪਣੀ ਜ਼ਿੰਦਗੀ ਵਿੱਚ ਇੰਨੀਆਂ ਮਸ਼ਹੂਰ ਪਦਵੀਆਂ ਹਾਸਿਲ ਕਰਨ ਤੋਂ ਬਾਅਦ ਵੀ ਅੱਜ ਉਹ ਕਿਸੇ ਵੀ ਚੀਜ਼ ਦਾ ਘਮੰਡ ਨਹੀਂ ਕਰਦੇ। ਉਹ ਸਾਦਾ ਜੀਵਨ ਬਿਤਾਉਣ ‘ਚ ਯਕੀਨ ਰੱਖਦੇ ਹਨ ਅਤੇ ਕੁਦਰਤ ਦੀ ਇੱਜ਼ਤ ਕਰਦੇ ਹਨ। ਉਹ ਜੈਵਿਕ ਖੇਤੀ ਦੁਆਰਾ ਕੁਦਰਤ ਨੂੰ ਬਚਾਉਣ ਅਤੇ ਸਮਾਜ ਨੂੰ ਤੰਦਰੁਸਤ ਭੋਜਨ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

ਅਮਰਜੀਤ ਸਿੰਘ ਜੀ ਦਾ ਇੱਕ ਲੁਕਿਆ ਗੁਣ ਵੀ ਹੈ। ਉਨ੍ਹਾਂ ਦੇ ਕਾਲਜ ਸਮੇਂ ਤੋਂ ਹੀ ਉਹ ਸਾਹਿਤ ਵਿੱਚ ਰੁਚੀ ਰੱਖਦੇ ਸੀ ਅਤੇ ਉਨ੍ਹਾਂ ਨੂੰ ‘ਲਿਓ ਟਾੱਲਸਟਾੱਏ’ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ। ਉਹ ਬਹੁਤ ਵਧੀਆ ਲੇਖਕ ਵੀ ਹਨ ਅਤੇ ਹੁਣ ਵੀ ਜਦੋਂ ਵੀ ਖੇਤੀ ਦੇ ਕੰਮਾਂ ਤੋਂ ਵਿਹਲੇ ਹੁੰਦੇ ਹਨ, ਤਾਂ ਆਪਣੇ ਵਿਚਾਰਾਂ ਅਤੇ ਸੋਚ ਨੂੰ ਸ਼ਬਦਾਂ ਵਿੱਚ ਲਿਖਦੇ ਹਨ।

ਉਨ੍ਹਾਂ ਨਾਲ ਗੱਲ-ਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਗ੍ਰਾਹਕਾਂ ਦੀ ਮੰਗ ਬਾਰੇ ਚਰਚਾ ਕੀਤੀ ਅਤੇ ਉਨ੍ਹਾਂ ਅਨੁਸਾਰ –

“ਅੱਜ-ਕੱਲ੍ਹ ਗ੍ਰਾਹਕਾਂ ਦੀ ਮੰਗ ਬਹੁਤ ਅਸਵਸਥ ਹੈ। ਆਧੁਨਿਕ ਤਕਨੀਕਾਂ ਅਤੇ ਨਵੇਂ ਤਰੀਕਿਆਂ ਨਾਲ ਖਾਣਾ ਬਚਾ ਕੇ ਅੱਜ ਤੁਸੀਂ ਗਰਮੀਆਂ ਵਿੱਚ ਮਟਰ ਅਤੇ ਗਾਜਰ ਅਤੇ ਸਰਦੀਆਂ ਵਿੱਚ ਲੌਕੀ ਖਾ ਸਕਦੇ ਹੋ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਬਜ਼ੀਆਂ ਮਨੁੱਖੀ ਪਾਚਣ ਕਿਰਿਆ ਵਿੱਚ ਮੁੱਖ ਹਿੱਸਾ ਹੈ ਅਤੇ ਹਰੇਕ ਮੌਸਮ ਸਾਨੂੰ ਬਹੁਤ ਸਾਰੀ ਤਾਜ਼ੀ ਉਪਜ ਪ੍ਰਦਾਨ ਕਰਦਾ ਹੈ। ਇਸ ਲਈ ਜੇਕਰ ਤੁਸੀਂ ਆਪਣੇ ਭੋਜਨ ਵਿੱਚ ਹੋਰ ਜੈਵਿਕ ਮੌਸਮੀ ਫਲ ਅਤੇ ਸਬਜ਼ੀਆਂ ਸ਼ਾਮਲ ਕਰਦੇ ਹੋ, ਤਾਂ ਇਹ ਹੋਰ ਵੀ ਲਾਭਦਾਇਕ ਹੋਵੇਗਾ ਕਿਉਂਕਿ ਖੁਰਾਕ ਵਿੱਚ ਮੌਸਮੀ ਫਲ ਸ਼ਾਮਲ ਕਰਨ ਨਾਲ ਤੁਸੀਂ ਵਧੇਰੇ ਤੱਤਾਂ ਵਾਲੀਆਂ ਸਬਜ਼ੀਆਂ, ਜੋ ਕਿ ਬਿਨ੍ਹਾਂ ਕਿਸੇ ਰਸਾਇਣਾਂ ਤੋਂ ਹੁੰਦੀਆਂ ਹਨ, ਉਨ੍ਹਾਂ ਦਾ ਵਧੀਆ ਸੁਆਦ ਲੈ ਸਕਦੇ ਹੋ। ਇਹ ਭੋਜਨ ਤੁਹਾਡੇ ਸਰੀਰ ਲਈ ਵੀ ਮੌਸਮ ਅਨੁਸਾਰ ਸਹਾਇਕ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਸ ਦਿਨ ਗ੍ਰਾਹਕਾਂ ਨੂੰ ਜੈਵਿਕ ਭੋਜਨ ਦੇ ਫਾਇਦਿਆਂ ਬਾਰੇ ਪਤਾ ਲੱਗਾ, ਉਸ ਦਿਨ ਤੋਂ ਜੈਵਿਕ ਸਬਜ਼ੀਆਂ ਅਤੇ ਫਲਾਂ ਦੀ ਮੰਗ ਆਪਣੇ ਆਪ ਵੱਧ ਜਾਵੇਗੀ ਅਤੇ ਜਾਗਰੂਕਤਾ ਵਧਾਉਣ ਲਈ ਕਿਸਾਨਾਂ ਅਤੇ ਗ੍ਰਾਹਕਾਂ ਵਿੱਚ ਸੰਪਰਕ ਹੋਣਾ ਬਹੁਤ ਜ਼ਰੂਰੀ ਹੈ।”

ਉਹ ਖੁਦ ਲੋਕਾਂ ਨੂੰ ਜੈਵਿਕ ਖੇਤੀ ਬਾਰੇ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਨੇ ਸਕੂਲ ਦੇ ਬੱਚਿਆਂ ਨੂੰ ਜੈਵਿਕ ਖੇਤੀ ਅਤੇ ਭੋਜਨ ਦੀ ਮਹੱਤਤਾ ‘ਤੇ ਪ੍ਰੇਜੈਂਟੇਸ਼ਨ ਵੀ ਦਿੱਤੀ। ਇਸ ਵੇਲੇ ਉਹ ਜੈਵਿਕ ਖੇਤੀ ਨੂੰ ਜਾਰੀ ਰੱਖਣ ਅਤੇ ਹੋਰਨਾਂ ਲੋਕਾਂ ਨੂੰ ਜੈਵਿਕ ਖੇਤੀ ਦੇ ਫਾਇਦਿਆਂ ਤੋਂ ਜਾਣੂ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ।

ਭਵਿੱਖ ਵਿੱਚ ਉਨ੍ਹਾਂ ਦੀਆਂ ਯੋਜਨਾਵਾਂ ਇਸ ਪ੍ਰਕਾਰ ਹਨ:

• ਆਪਣੀ ਆੱਨ ਰੋਡ ਮਾਰਕਿਟ ਦੇ ਢਾਂਚੇ ਨੂੰ ਅੱਪਗ੍ਰੇਡ ਕਰਨਾ

• 2000 ਗੱਜ ਵਿੱਚ ਨੈੱਟ ਹਾਊਸ ਬਣਉਣਾ

• ਆਪਣੇ ਫਾਰਮ ਵਿੱਚ ਫਸਲਾਂ ਨੂੰ ਬਚਾਓ ਵਾਲਾ ਵਾਤਾਵਰਨ ਪ੍ਰਦਾਨ ਕਰਨਾ

• ਸਿੰਚਾਈ ਦਾ ਹਾਈਬ੍ਰਿਡ ਸਿਸਟਮ ਲਗਾਉਣਾ

• ਪਾਣੀ ਦੀ ਸਟੋਰੇਜ ਵਧਾਉਣਾ

ਅਮਰਜੀਤ ਸਿੰਘ ਭੱਠਲ ਜੀ ਦੁਆਰਾ ਦਿੱਤਾ ਗਿਆ ਸੰਦੇਸ਼:
“ਤੁਸੀਂ ਉਤਪਾਦ ਦਾ ਮੁੱਲ ਕੰਟਰੋਲ(ਕਾਬੂ) ਨਹੀਂ ਕਰ ਸਕਦੇ, ਕਿਉਂਕਿ ਉਹ ਸਰਕਾਰ ‘ਤੇ ਨਿਰਭਰ ਕਰਦਾ ਹੈ, ਤੁਹਾਨੂੰ ਉਹ ਕਰਨਾ ਚਾਹੀਦਾ ਹੈ, ਜੋ ਤੁਸੀਂ ਕਰ ਸਕਦੇ ਹੋ। ਕਿਸਾਨਾਂ ਨੂੰ ਲਾਗਤ ਮੁੱਲ ‘ਤੇ ਕੰਟਰੋਲ ਕਰਨਾ ਚਾਹੀਦਾ ਹੈ ਅਤੇ ਜੈਵਿਕ ਖੇਤੀ ਕਰਨੀ ਚਾਹੀਦੀ ਹੈ, ਕਿਉਂਕਿ ਇਸ ‘ਤੇ ਜ਼ਿਆਦਾ ਖਰਚਾ ਨਹੀਂ ਆਉਂਦਾ। ਇੱਕ ਸਮਾਂ ਆਵੇਗਾ ਜਦੋਂ ਲੋਕਾਂ ਨੂੰ ਅਹਿਸਾਸ ਹੋਵੇਗਾ ਕਿ ਰਿਵਾਇਤੀ ਖੇਤੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਰਹੀ ਹੈ। ਇਸ ਲਈ ਵਧੀਆ ਹੋਵੇਗਾ ਜੇ ਅਸੀਂ ਹੁਣ ਸਮੇਂ ਦੀ ਲੋੜ ਨੂੰ ਸਮਝ ਲਈਏ ਅਤੇ ਇਸਦੇ ਅਨੁਸਾਰ ਹੀ ਕੰਮ ਕਰੀਏ।”

ਮਨਿੰਦਰਜੀਤ ਕੌਰ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਕ ਔਰਤ ਦੀ ਪ੍ਰਤਿਭਾ ਨੇ ਉਸ ਨੂੰ ਇਕ ਸਫ਼ਲ ਉੱਦਮੀ ਬਣਾ ਦਿੱਤਾ

ਇਹ ਕਿਹਾ ਜਾਂਦਾ ਹੈ ਕਿ ਜੇਕਰ ਤੁਹਾਡੇ ਵਿੱਚ ਕੁਝ ਕਰਨ ਦਾ ਜੋਸ਼ ਹੈ ਤਾਂ ਉਹ ਸੰਭਵ ਵੀ ਜ਼ਰੂਰ ਹੁੰਦਾ ਹੈ। ਇਹ ਬਿਲਕੁੱਲ ਸੱਚ ਕਿਹਾ ਗਿਆ ਹੈ। ਇਸੇ ਤਰ੍ਹਾਂ ਦੀ ਇੱਕ ਮਹਿਲਾ ਜਿਸਨੇ ਆਪਣੇ ਸ਼ੌਂਕ ਨੂੰ ਜਾਰੀ ਰੱਖਿਆ ਤੇ ਅੱਜ ਉਹ ਸਫ਼ਲਤਾਪੂਰਵਕ ਆਪਣਾ ਕਾਰੋਬਾਰ ਚਲਾ ਰਹੀ ਹੈ।

ਮਨਿੰਦਰਜੀਤ ਕੌਰ ਇੱਕ ਸਾਧਾਰਣ ਮਹਿਲਾ ਹੈ ਜੋ ਆਪਣੇ ਬਚਪਨ ਵਿੱਚ ਕਲਾਤਮਕ ਹੈਂਡਵਰਕ ਨੂੰ ਦੇਖਦੇ ਹੋਏ ਪ੍ਰਭਾਵਿਤ ਹੁੰਦੀ ਸੀ ਅਤੇ ਬਾਅਦ ਵਿੱਚ ਜਵਾਨੀ ਵਿੱਚ ਸਿਲਾਈ-ਕਢਾਈ ਉਨ੍ਹਾਂ ਦੇ ਸ਼ੌਂਕ ਬਣ ਗਏ। ਰਚਨਾਤਮਕਤਾ ਲਈ ਉਨ੍ਹਾਂ ਦਾ ਸ਼ੌਂਕ ਇੰਨਾ ਵੱਧ ਗਿਆ, ਕਿ ਉਨ੍ਹਾਂ ਨੂੰ ਲੱਗਿਆ ਕਿ ਆਪਣੇ ਇਸ ਸ਼ੌਂਕ ਨੂੰ ਪੇਸ਼ੇਵਰ ਢੰਗ ਨਾਲ ਸਿੱਖਣਾ ਚਾਹੀਦਾ ਹੈ। ਆਖਿਰਕਾਰ ਉਨ੍ਹਾਂ ਨੇ 10ਵੀਂ ਕਲਾਸ ਤੋਂ ਬਾਅਦ ਸਿਲਾਈ ਵਿੱਚ ਡਿਪਲੋਮਾ ਕੀਤਾ।

ਵਿਆਹ ਤੋਂ ਬਾਅਦ ਆਮ ਤੌਰ ‘ਤੇ ਮਹਿਲਾਵਾਂ ਆਪਣੇ ਜੀਵਨਸਾਥੀ ਦੇ ਨਾਲ ਸਮਾਂ ਬਿਤਾਉਣ, ਘਰ ਦੀਆਂ ਜ਼ਿੰਮੇਵਾਰੀਆਂ ਨੂੰ ਸਾਂਭਣ ਅਤੇ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ ਬਾਰੇ ਸੋਚਦੀਆਂ ਹਨ, ਪਰ ਮਨਿੰਦਰਜੀਤ ਕੌਰ ਅਜਿਹੀ ਨਹੀਂ ਸੀ। ਇਹ ਨਹੀਂ ਸੀ ਕਿ ਉਨ੍ਹਾਂ ਨੇ ਆਪਣੀ ਜਿੰਮੇਵਾਰੀਆਂ ਨੂੰ ਨਹੀਂ ਸੰਭਾਲਿਆ ਪਰ ਨਾਲ ਦੀ ਨਾਲ ਉਨ੍ਹਾਂ ਨੇ ਆਪਣੇ ਸ਼ੌਂਕ ਨੂੰ ਵੀ ਬਰਾਬਰ ਮਹੱਤਵ ਦਿੱਤਾ। ਇਸ ਸਮੇਂ ਉਹ ਜ਼ੀਰਕਪੁਰ ਵਿੱਚ ਆਪਣੇ ਪਰਿਵਾਰ ਨਾਲ ਖੁਸ਼ੀ ਨਾਲ ਰਹਿ ਰਹੀ ਹੈ ਅਤੇ ਆਪਣਾ ਕਾਰੋਬਾਰ ਚਲਾ ਰਹੀ ਹੈ।

20 ਸਾਲ ਪਹਿਲਾਂ ਮਨਿੰਦਰਜੀਤ ਕੌਰ ਨੇ ਮਨਿੰਦਰ ਸਿਲਾਈ ਕੇਂਦਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਆਪਣੇ ਕਾਰੋਬਾਰ ਨੂੰ ਕੋਹਿਨੂਰ ਨਾਮਕ ਲੇਬਲ ਦਿੱਤਾ ਜੋ ਅੱਜ ਕੱਲ੍ਹ ਕਾਰੋਬਾਰ-ਕਮ-ਵਰਕਸ਼ਾਪ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਕੁਝ ਵੱਡਾ ਕਰਨ ਲਈ ਛੋਟੇ ਪੱਧਰ ਤੋਂ ਸ਼ੁਰੂਆਤ ਕਰਨੀ ਪੈਂਦੀ ਹੈ। ਮਨਿੰਦਰਜੀਤ ਕੌਰ ਨੇ ਆਪਣੇ ਘਰ ਵਿੱਚ ਕੁਝ ਕੁੜੀਆਂ ਨੂੰ ਸਿਲਾਈ, ਕਢਾਈ ਸਿਖਾਉਣਾ ਸ਼ੁਰੂ ਕੀਤਾ। ਜਲਦੀ ਹੀ ਉਨ੍ਹਾਂ ਨੂੰ ਆਪਣੇ ਇਲਾਕੇ ਵਿੱਚ ਪ੍ਰਸਿੱਧੀ ਮਿਲੀ ਅਤੇ ਕਈ ਮਹਿਲਾਵਾਂ ਅਤੇ ਕੁੜੀਆਂ ਉਨ੍ਹਾਂ ਕੋਲ ਸਿਲਾਈ, ਕਢਾਈ ਸਿੱਖਣ ਆਉਣ ਲੱਗੀਆਂ। ਆਖਿਰਕਾਰ ਉਨ੍ਹਾਂ ਦੀ ਡਿਗਰੀ ਵਰਤੋਂ ਵਿੱਚ ਆਈ। ਉਨ੍ਹਾਂ ਨੇ ਇੱਕ ਥਾਂ ਕਿਰਾਏ ‘ਤੇ ਲਈ ਜਿੱਥੇ ਸਿਲਾਈ ਕਲਾਸਾਂ ਸ਼ੁਰੂ ਕੀਤੀਆਂ। ਉਹ ਆਪਣੇ ਵਿਦਿਆਰਥੀਆਂ ਨੂੰ ਡਿਜ਼ਾਇਨਰ ਸੂਟ, ਚਾਦਰਾਂ, ਸਿਰਹਾਣਾ ਕਵਰ, ਰਸੋਈ ਦੇ ਕੱਪੜੇ ਦੇ ਬੈਗ, ਗਰੋਸਰੀ ਸ਼ਾਪਿੰਗ ਬੈਗ, ਚਾਰਪਾਈ ਅਤੇ ਕਈ ਹੋਰ ਚੀਜ਼ਾਂ ਸਿਖਾਉਂਦੇ ਹਨ। ਅੱਜ ਉਨ੍ਹਾਂ ਕੋਲ ਕੁਲ 60 ਕੁੜੀਆਂ ਹਨ ਜਿਨ੍ਹਾਂ ਵਿੱਚੋਂ ਕੁੱਝ ਅਧਿਆਪਕ ਹਨ ਅਤੇ ਬਾਕੀ ਵਿਦਿਆਰਥੀ ਅਜੇ ਸਿੱਖ ਰਹੇ ਹਨ।

ਉਨ੍ਹਾਂ ਦੇ ਸਿਲਾਈ ਕੇਂਦਰ ਵਿੱਚ 15 ਸਿਲਾਈ ਮਸ਼ੀਨ ਹਨ। ਉਹ 10 ਵਿਸ਼ੇ ਸਿਖਾਉਂਦੇ ਹਨ ਜਿਵੇਂ ਸਿਲਾਈ, ਫੈਸ਼ਨ ਸਿਲਾਈ, ਰਜਾਈ ਬਣਾਉਣਾ, ਬੈੱਡ ਸ਼ੀਟ ਬਣਾਉਣਾ, ਪੇਂਟਿੰਗ, ਕਢਾਈ (ਮਸ਼ੀਨੀ ਅਤੇ ਹੱਥਾਂ ਨਾਲ), ਖਾਣਾ ਪਕਾਉਣਾ ਅਤੇ ਵਿਭਿੰਨ ਪ੍ਰਕਾਰ ਦੇ ਬੈਗਾਂ ਦੀ ਸਿਲਾਈ ਸਿਖਾਉਂਦੀ ਹੈ। ਉਨ੍ਹਾਂ ਦਾ ਸਿਲਾਈ ਕੇਂਦਰ ਅਤੇ ਕਲਾਸਾਂ ਇੰਨੀਆਂ ਮਸ਼ਹੂਰ ਹਨ ਕਿ ਜੋ ਮਹਿਲਾਵਾਂ ਪੜ੍ਹੀਆਂ-ਲਿਖੀਆਂ, ਡਾਕਟਰ, ਇੰਜੀਨਿਅਰ ਅਤੇ ਨਰਸ ਹਨ, ਉਹ ਵੀ ਆਪਣੇ ਵਿਅਸਤ ਕੰਮਾਂ ਤੋਂ ਸਮਾਂ ਕੱਢ ਕੇ ਉਨ੍ਹਾਂ ਕੋਲ ਸਿੱਖਣ ਆਉਂਦੀਆਂ ਹਨ। ਆਮ ਤੌਰ ‘ਤੇ ਉਹ ਸਿਲਾਈ ਵਿਸ਼ੇ ਲਈ 500 ਰੁਪਏ ਅਤੇ ਪੇਂਟਿੰਗ ਵਿਸ਼ੇ ਲਈ 1000 ਰੁਪਏ ਲੈਂਦੇ ਹਨ, ਪਰ ਕਈ ਵਾਰ ਉਹ ਲੜਕੀਆਂ ਅਤੇ ਮਹਿਲਾਵਾਂ ਜਿਨ੍ਹਾਂ ਦੇ ਆਰਥਿਕ ਹਾਲਾਤ ਚੰਗੇ ਨਹੀਂ ਹੁੰਦੇ ਅਤੇ ਕੋਰਸ ਦੀ ਫੀਸ ਦੇਣ ਲਈ ਉਨ੍ਹਾਂ ਕੋਲ ਲੋੜੀਂਦਾ ਧਨ ਨਹੀਂ ਹੁੰਦਾ, ਉਨ੍ਹਾਂ ਤੋਂ ਫੀਸ ਨਹੀਂ ਲੈਂਦੇ। ਇਨ੍ਹਾਂ ਤੋਂ ਇਲਾਵਾ ਉਹ ਆਪਣੇ ਵੱਲੋਂ ਉਨ੍ਹਾਂ ਨੂੰ ਸਿਲਾਈ ਦੀ ਸਮਾਨ ਵੀ ਪ੍ਰਦਾਨ ਕਰਦੇ ਹਨ ਤਾਂ ਜੋ ਉਹ ਇਹ ਕੰਮ ਸਿੱਖ ਸਕਣ ਅਤੇ ਖੁਦ ਲਈ ਕਮਾ ਸਕਣ।

ਸ਼ੁਰੂਆਤ ਵਿੱਚ ਜਦੋਂ ਉਨ੍ਹਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਤਾਂ ਉਨ੍ਹਾਂ ਦੇ ਕੰਮ ਦੀ ਕੁਆਲਿਟੀ ਨੇ ਵਧੀਆ ਗ੍ਰਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਚੰਡੀਗੜ੍ਹ ਵਿੱਚ ਇੱਕ ਦੁਕਾਨ VIVCO ਹੈ ਜਿਸ ਨਾਲ ਉਨ੍ਹਾਂ ਨੇ ਸਾਂਝੇਦਾਰੀ ਕੀਤੀ, ਉਹ VIVCO ਤੋਂ ਥੋਕ ਵਿੱਚ ਕੱਪੜੇ ਖਰੀਦਦੇ ਸਨ ਤੇ ਉਨ੍ਹਾਂ ਨੂੰ ਧੋ ਲੈਂਦੇ ਸਨ। ਬੈਡ ਸ਼ੀਟ, ਸਿਰਹਾਣੇ ਦੇ ਕਵਰ, ਬੈਗ, ਸੂਟ ਆਦਿ ਚੀਜਾਂ ਉਹ ਆਪਣੀ ਵਰਕਸ਼ਾਪ ਤੇ ਬਣਾਉਂਦੇ ਸਨ ਅਤੇ ਉਨ੍ਹਾਂ ਸਾਰੇ ਉਤਪਾਦਾਂ ਨੂੰ VIVCO ਵਿੱਚ ਭੇਜਦੇ ਸਨ ਤਾਂ ਜੋ ਉਹ ਇਸਨੂੰ ਬਜ਼ਾਰ ਵਿੱਚ ਅੱਗੇ ਭੇਜ ਸਕਣ। ਇਸ ਪੂਰੀ ਪ੍ਰਕਿਰਿਆ ਨਾਲ ਉਨ੍ਹਾਂ ਦੇ ਕਾਰੋਬਾਰ ਨੂੰ ਵਧੀਆ ਮੁਨਾਫ਼ਾ ਹੋ ਜਾਂਦਾ ਸੀ। ਪਰ ਲਗਪਗ 3 ਸਾਲ ਪਹਿਲਾਂ 2014 ਵਿੱਚ VIVCO ਨੇ ਕਾਰੋਬਾਰ ਬੰਦ ਕਰ ਦਿੱਤਾ, ਜਿਸ ਨਾਲ ਮਨਿੰਦਰਜੀਤ ਕੌਰ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਉਦੋਂ ਤੋਂ ਹੀ ਉਹ ਆਪਣੇ ਕਾਰੋਬਾਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਕਿਉਂਕਿ ਉਨ੍ਹਾਂ ਕੋਲ ਆਪਣੀ ਵਰਕਸ਼ਾਪ ਵਿੱਚ ਬਣਾਏ ਗਏ ਉਤਪਾਦਾਂ ਨੂੰ ਵੇਚਣ ਲਈ ਉਚਿਤ ਮੰਚ ਨਹੀਂ ਹਨ। ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਉਨ੍ਹਾਂ ਨੇ ਖੁਦ ਨੂੰ ਨਿਰਾਸ਼ ਨਹੀਂ ਹੋਣ ਦਿੱਤਾ ਅਤੇ ਅੱਜ ਉਨ੍ਹਾਂ ਨੂੰ ਜਦੋਂ ਵੀ ਕਦੇ ਮੌਕਾ ਮਿਲਦਾ ਹੈ ਤਾਂ ਉਹ ਇਸ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਹਨ ਅਤੇ ਆਪਣਾ 100 ਪ੍ਰਤੀਸ਼ਤ ਦਿੰਦੇ ਹਨ।

ਇਸ ਸਮੇਂ ਉਹ 65 ਸਾਲ ਦੇ ਹਨ ਪਰ ਫਿਰ ਵੀ ਉਨ੍ਹਾਂ ਦੇ ਅੰਦਰ ਦਾ ਜੋਸ਼ ਹੁਣ ਤੱਕ ਘੱਟ ਨਹੀਂ ਹੋਇਆ। ਉਹ ਹੁਣ ਵੀ ਪੂਰੀ ਜੋਸ਼ ਅਤੇ ਉਤਸ਼ਾਹ ਨਾਲ ਆਪਣੇ ਵਿਦਿਆਰਥੀਆਂ ਨੂੰ ਸਿਖਾਉਂਦੇ ਹਨ। ਉਨ੍ਹਾਂ ਮੁਤਾਬਿਕ ਉਹ ਹੁਣ ਵੀ ਅੱਗੇ ਹੀ ਵੱਧ ਰਹੇ ਹਨ ਅਤੇ ਸਿਖਲਾਈ ਲੈ ਰਹੇ ਹਨ ਜੋ ਉਨ੍ਹਾਂ ਨੂੰ ਕਾਰੋਬਾਰ ਵਿੱਚ ਹੋਰ ਜ਼ਿਆਦਾ ਉਤਪਾਦ ਜੋੜਨ ਵਿੱਚ ਮਦਦ ਕਰਦਾ ਹੈ। ਉਹ ਆਪਣੇ ਬ੍ਰੈਂਡ ਨੂੰ ਪ੍ਰਸਿੱਧ ਬਣਾਉਣ ਅਤੇ ਹੋਰ ਗ੍ਰਾਹਕਾਂ ਨੂੰ ਜੋੜਨ ਲਈ ਹਰ ਪ੍ਰਕਾਰ ਦੀ ਪ੍ਰਦਰਸ਼ਨੀ ਅਤੇ ਸੰਮੇਲਨ ਵਿੱਚ ਜਾਂਦੇ ਹਨ।

ਮਨਿੰਦਰਜੀਤ ਕੌਰ ਕਿਸ਼ੋਰ-ਅਵਸਥਾ ਤੋਂ ਹੀ ਸਿਲਾਈ ਅਤੇ ਕਢਾਈ ਕਰ ਰਹੇ ਹਨ ਪਰ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਇਹ ਉਨ੍ਹਾਂ ਲਈ ਕਿਸੇ ਦਿਨ ਪੂਰਨ ਕਾਰੋਬਾਰ ਵਿੱਚ ਬਦਲ ਜਾਵੇਗਾ। ਉਹ ਸਫ਼ਲਤਾ ਲਈ ਆਪਣੇ ਤਰੀਕੇ ਨਾਲ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣੀ ਜੋ ਵੀ ਪਹਿਚਾਣ ਬਣਾਈ ਹੈ। ਇਸਦਾ ਕਾਰਣ ਉਨ੍ਹਾਂ ਦਾ ਆਪਣੇ ਕੰਮ ਦੇ ਪ੍ਰਤੀ ਸ਼ੌਂਕ ਨੂੰ ਜਾਰੀ ਰੱਖਣਾ ਹੈ। ਹੁਣ ਉਹ ਸਿਰਫ਼ ਆਪਣੀ ਆਮਦਨ ਨੂੰ ਸੁਧਾਰਨ ਵਿੱਚ ਧਿਆਨ ਦੇ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲਾਭ ਕਮਾ ਸਕਣ ਅਤੇ ਆਪਣੇ ਕਾਰੋਬਾਰ ਨੂੰ ਹੋਰ ਉਚਾਈਆਂ ‘ਤੇ ਲੈ ਕੇ ਜਾ ਸਕਣ।

ਮਨਿੰਦਰਜੀਤ ਕੌਰ ਦੁਆਰਾ ਦਿੱਤਾ ਗਿਆ ਸੰਦੇਸ਼
“ਇੱਕ ਮਹਿਲਾ ਨੂੰ ਹੋਰ ਕਾਰਨਾਂ ਕਰਕੇ ਆਪਣੇ ਗੁਣਾਂ ਅਤੇ ਸ਼ੌਂਕ ਨੂੰ ਦਬਾਉਣਾ ਨਹੀਂ ਚਾਹੀਦਾ, ਤਾਂ ਜੋ ਇਨ੍ਹਾਂ ਗੁਣਾਂ ਅਤੇ ਸ਼ੌਂਕ ਕਾਰਨ ਹੀ ਮੁਸ਼ਕਿਲ ਸਮੇਂ ਵਿੱਚ ਰੋਜ਼ੀ ਰੋਟੀ ਕਮਾਉਣ ਵਿੱਚ ਮਦਦ ਮਿਲ ਸਕੇ। ਇਸ ਤੋਂ ਇਲਾਵਾ ਜੇਕਰ ਤੁਸੀ ਕੋਈ ਹੋਰ ਗੁਣ ਸਿੱਖਦੇ ਹੋ ਤਾਂ ਉਸਦੀ ਕੋਈ ਹਾਨੀ ਨਹੀਂ ਹੁੰਦੀ ਸਗੋਂ ਭਵਿੱਖ ਵਿੱਚ ਕਦੇ ਨਾ ਕਦੇ ਉਹ ਗੁਣ ਸਾਡੇ ਲਈ ਕੰਮ ਆ ਹੀ ਜਾਂਦਾ ਹੈ ਅਤੇ ਕਦੇ ਵੀ ਤੁਹਾਨੂੰ ਕੋਈ ਮੌਕਾ ਮਿਲੇ ਤਾਂ ਉਸਨੂੰ ਗੁਆਉਣਾ ਨਹੀਂ ਚਾਹੀਦਾ ਸਗੋਂ ਹਮੇਸ਼ਾ ਉਸਦਾ ਲਾਭ ਉਠਾਉਣਾ ਚਾਹੀਦਾ ਹੈ।”

 

ਪਰਮਜੀਤ ਕੌਰ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਕ ਸਿੱਖ ਔਰਤ ਨੇ ਆਪਣੀ ਜ਼ਿੱਦ ਨਾਲ ਉਦਯੋਗਪਤੀ ਬਣਨ ਲਈ ਮੀਲ ਪੱਥਰ ਰੱਖਿਆ ਹੈ-ਮਾਈ ਭਾਗੋ ਸੈੱਲਫ ਹੈੱਲਪ ਗਰੁੱਪ

ਪੁਰਾਣੇ ਸਮਿਆਂ ਤੋਂ ਹੀ ਸਮਾਜ ਵਿੱਚ ਮਰਦਾਂ ਦੇ ਨਾਲ-ਨਾਲ ਮਹਿਲਾਵਾਂ ਨੇ ਆਪਣਾ ਬਹੁਤ ਯੋਗਦਾਨ ਦਿੱਤਾ ਹੈ, ਪਰ ਅਕਸਰ ਹੀ ਮਹਿਲਾਵਾਂ ਦੇ ਯੋਗਦਾਨ ਨੂੰ ਅਣ-ਦੇਖਿਆ ਕਰ ਦਿੱਤਾ ਜਾਂਦਾ ਹੈ। ਭਾਰਤ ਵਿੱਚ ਅਜਿਹੀਆਂ ਬਹੁਤ ਮਹਿਲਾਵਾਂ ਹਨ, ਜਿਨ੍ਹਾਂ ਨੇ ਪੁਰਾਣੇ ਸਮਿਆਂ ਵਿੱਚ ਆਪਣੇ ਦੇਸ਼, ਸਮਾਜ ਅਤੇ ਲੋਕਾਂ ‘ਤੇ ਰਾਜ ਕੀਤਾ, ਉਨ੍ਹਾਂ ਨੂੰ ਸਿਖਾਇਆ ਅਤੇ ਉਨ੍ਹਾਂ ਦੀ ਸੇਵਾ ਕੀਤੀ। ਉਨ੍ਹਾਂ ਨੇ ਸੰਸਥਾਵਾਂ ਦਾ ਪ੍ਰਬੰਧਨ ਕੀਤਾ, ਸਮਾਜ ਦੀ ਅਗਵਾਈ ਕੀਤੀ ਅਤੇ ਦੁਸ਼ਮਣਾਂ ਵਿਰੁੱਧ ਵਿਦਰੋਹ ਕੀਤਾ। ਇਹ ਸਾਰੀਆਂ ਉਪਲੱਬਧੀਆਂ ਪ੍ਰਸੰਸਾਯੋਗ ਹਨ। ਇਹ ਸਾਰੀਆਂ ਸੂਰਬੀਰ ਮਹਿਲਾਵਾਂ ਪੁਰਾਣੇ ਅਤੇ ਹੁਣ ਦੇ ਸਮਿਆਂ ਵਿੱਚ ਵੀ ਹੋਰਨਾਂ ਮਹਿਲਾਵਾਂ ਲਈ ਪ੍ਰੇਰਣਾ ਹਨ। ਇੱਕ ਅਜਿਹੀ ਮਹਿਲਾ ਪਰਮਜੀਤ ਕੌਰ, ਜੋ ਮਹਾਨ ਸਿੱਖ ਸੂਰਬੀਰ ਮਹਿਲਾ-ਮਾਈ ਭਾਗੋ ਤੋਂ ਪ੍ਰੇਰਿਤ ਹਨ ਅਤੇ ਇੱਕ ਉੱਭਰਵੇਂ ਉੱਦਮਕਰਤਾ ਹਨ।

ਪਰਮਜੀਤ ਕੌਰ ਜੀ ਤਾਕਤ ਅਤੇ ਵਿਸ਼ਵਾਸ ਵਾਲੀ ਮਹਿਲਾ ਹਨ, ਜਿਨ੍ਹਾਂ ਨੇ ਆਪਣੇ ਪਿੰਡ ਲੋਹਾਰਾ(ਲੁਧਿਆਣਾ) ਵਿੱਚ ਮਾਈ ਭਾਗੋ ਗਰੁੱਪ ਸਥਾਪਿਤ ਕਰਨ ਲਈ ਪਹਿਲਾ ਕਦਮ ਉਠਾਇਆ। ਉਨ੍ਹਾਂ ਨੇ ਇਹ ਗਰੁੱਪ 2008 ਵਿੱਚ ਸ਼ੁਰੂ ਕੀਤਾ ਸੀ ਅਤੇ ਅੱਜ ਵੀ ਉਹ ਆਪਣਾ ਸਭ ਤੋਂ ਵੱਧ ਸਮਾਂ ਇਸ ਕਾਰੋਬਾਰ ਨੂੰ ਵਧਾਉਣ ਅਤੇ ਉਤਪਾਦਾਂ ਨੂੰ ਸੁਧਾਰਨ ਵਿੱਚ ਲਗਾਉਂਦੇ ਹਨ। ਖੈਰ, ਇਸ ਵਿੱਚ ਕੋਈ ਸ਼ੱਕ ਨਹੀਂ, ਕਿ ਇੱਕ ਮਹਿਲਾ ਹੁੰਦੇ ਹੋਏ ਇਸ ਪੁਰਸ਼ ਜਗਤ ਵਿੱਚ ਆਪਣਾ ਕਾਰੋਬਾਰ ਸਥਾਪਿਤ ਕਰਨਾ ਆਸਾਨ ਨਹੀਂ ਹੁੰਦਾ ਹੈ। ਇਹ ਪਰਮਜੀਤ ਕੌਰ ਜੀ ਦੀ ਇੱਛਾ-ਸ਼ਕਤੀ ਅਤੇ ਪਰਿਵਾਰਿਕ ਸਹਿਯੋਗ ਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਇਹ ਗਰੁੱਪ ਬਣਾਉਣ ਵਿੱਚ ਬਹੁਤ ਸਹਾਇਤਾ ਮਿਲੀ।

ਜਿਵੇਂ ਕਿ ਹਰ ਕੰਮ ਦੀ ਸ਼ੁਰੂਆਤ ਲਈ ਇੱਕ ਚੰਗੇ ਮਾਰਗਦਰਸ਼ਕ ਦੀ ਲੋੜ ਹੁੰਦੀ ਹੈ, ਇਸੇ ਤਰ੍ਹਾਂ ਖੁਦ ਗਰੁੱਪ ਤਿਆਰ ਲਈ ਪਰਮਜੀਤ ਕੌਰ ਜੀ ਦੇ ਉਤਸ਼ਾਹ ਪਿੱਛੇ ਸਮਾਜ ਸੇਵਿਕਾ ਸੁਮਨ ਬਾਂਸਲ ਜੀ ਦਾ ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਪਰਮਜੀਤ ਕੌਰ ਜੀ ਦੀ ਪੰਜਾਬ ਯੂਨੀਵਰਸਿਟੀ, ਲੁਧਿਆਣਾ ਵਿਖੇ ਘਰੇਲੂ ਭੋਜਨ ਉਤਪਾਦ ਦੀ ਇੱਕ ਮਹੀਨੇ ਦੀ ਮੁਫ਼ਤ ਟ੍ਰੇਨਿੰਗ ਵਿੱਚ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ। ਅੱਜ ਉਨ੍ਹਾਂ ਦੇ ਗਰੁੱਪ ਵਿੱਚ 16 ਮੈਂਬਰ ਹਨ ਅਤੇ ਉਹ ਹਰੇਕ ਵਿਅਕਤੀ ਨੂੰ ਆਪ ਨਿੱਜੀ ਤੌਰ ‘ਤੇ ਸਮਝਾਉਂਦੇ ਹਨ।

ਮਾਈ ਭਾਗੋ ਗਰੁੱਪ ਦੁਆਰਾ ਸੱਤ ਤਰ੍ਹਾਂ ਦੇ ਸਕਵੈਸ਼(ਸ਼ਰਬਤ), ਇਤਰ, ਜਲ-ਜੀਰਾ, ਫਿਨਾਈਲ, ਬਾੱਡੀ ਮੋਇਸਚਰਾਇਜ਼ਿੰਗ ਬਾਮ, ਸਬਜ਼ੀ ਤੜਕਾ, ਸ਼ਹਿਦ, ਹਰਬਲ ਸ਼ੈਂਪੂ ਅਤੇ ਅੰਬ ਦੀ ਚਟਨੀ ਆਦਿ। ਪਰਮਜੀਤ ਕੌਰ ਜੀ ਖੁਦ ਬਾਜ਼ਾਰ ਤੋਂ ਜਾ ਕੇ ਸਾਰੇ ਉਤਪਾਦਾਂ ਦਾ ਕੱਚਾ ਮਾਲ ਖਰੀਦ ਕੇ ਲਿਆਉਂਦੇ ਹਨ। ਮਾਈ ਭਾਗੋ ਗਰੁੱਪ ਦੁਆਰਾ ਬਣਾਏ ਗਏ ਸਾਰੇ ਉਤਪਾਦ ਹੱਥੀਂ ਤਿਆਰ ਕੀਤੇ ਜਾਂਦੇ ਹਨ ਅਤੇ ਫਲਾਂ ਦਾ ਜੂਸ ਕੱਢਣ, ਪੈਕਿੰਗ ਅਤੇ ਸੀਲ ਲਗਾਉਣ ਲਈ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ।

• ਸਾਰੇ ਸਕਵੈਸ਼(ਸ਼ਰਬਤ) ਫਲਾਂ ਤੋਂ ਕੁਦਰਤੀ ਕਿਰਿਆ ਨਾਲ ਤਿਆਰ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਦਾ ਸੁਆਦ ਅਸਲੀ ਫਲਾਂ ਵਾਂਗ ਹੀ ਹੁੰਦਾ ਹੈ।

• ਇਤਰ ਵੱਖ-ਵੱਖ ਤਰ੍ਹਾਂ ਦੇ ਗੁਲਾਬਾਂ ਤੋਂ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਗੁਲਾਬਾਂ ਦੀ ਕੁਦਰਤੀ ਖੁਸ਼ਬੋ ਮਹਿਸੂਸ ਕੀਤੀ ਜਾ ਸਕਦੀ ਹੈ।

• ਜਲ-ਜੀਰਾ ਪਾਊਡਰ ਤਾਜ਼ਗੀ ਦਾ ਸੁਆਦ ਦਿੰਦਾ ਹੈ।

• ਸ਼ੁੱਧ ਸ਼ਹਿਦ ਕੁਦਰਤੀ ਪ੍ਰਕਿਰਿਆ ਦੁਆਰਾ ਕੱਢਿਆ ਜਾਂਦਾ ਹੈ।

• ਹਰਬਲ ਸ਼ੈਂਪੂ ਵਿੱਚ ਕਿਸੇ ਵੀ ਤਰ੍ਹਾਂ ਦੇ ਰਸਾਇਣਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ।

ਇਨ੍ਹਾਂ ਦੇ ਕੁੱਝ ਹੀ ਉਤਪਾਦ ਉੱਪਰ ਦੱਸੇ ਗਏ ਹਨ, ਪਰ ਭਵਿੱਖ ਵਿੱਚ ਇਹ ਹੋਰ ਵੀ ਬਹੁਤ ਸਾਰੇ ਕੁਦਰਤੀ ਅਤੇ ਹਰਬਲ ਉਤਪਾਦ ਲੈ ਕੇ ਆ ਰਹੇ ਹਨ।

ਪਰਮਜੀਤ ਕੌਰ ਜੀ ਕੇਵਲ 10ਵੀਂ ਪਾਸ ਹਨ, ਪਰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਕੁੱਝ ਹਾਸਿਲ ਕਰਨ ਦੇ ਪੱਕੇ ਇਰਾਦੇ ਸਦਕਾ, ਕੋਪਰੇਟਿਵ ਸੁਸਾਇਟੀ ਦੀ 55ਵੀਂ ਸਮਾਰੋਹ ‘ਤੇ ਉਨ੍ਹਾਂ ਨੇ ਕੈਪਟਨ ਕੰਵਲਜੀਤ ਸਿੰਘ ਤੋਂ ਪੁਰਸਕਾਰ ਅਤੇ 50,000 ਦੀ ਨਕਦ ਰਾਸ਼ੀ ਹਾਸਿਲ ਕੀਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪ੍ਰਸੰਸਾਯੋਗ ਕੰਮ ਲਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਹ ਸਮਾਗਮਾਂ, ਪ੍ਰਦਰਸ਼ਨੀਆਂ ਅਤੇ ਕਿਸਾਨਾਂ, ਸੈੱਲਫ ਹੈੱਲਪ ਗੁਰੱਪ ਅਤੇ ਉੱਦਮਕਰਤਾ ਦੀਆਂ ਵੈਲਫੇਅਰ ਕਮੇਟੀਆਂ ਵਿੱਚ ਹਿੱਸਾ ਲੈਂਦੇ ਹਨ। ਉਹ ਅਤੇ ਉਨ੍ਹਾਂ ਦੇ ਪਤੀ ਕੋਪਰੇਟਿਵ ਸੁਸਾਇਟੀ ਦੇ ਸੈਕਟਰੀ ਹਨ ਅਤੇ ਉਹ ਲੋੜਵੰਦ ਲੋਕਾਂ ਦੀ ਮਦਦ ਲਈ ਫੈਸਲੇ ਲੈਂਦੇ ਹਨ। ਉਹ ਕਿਸਾਨ ਕਲੱਬ ਦੇ ਵੀ ਮੈਂਬਰ ਹਨ ਅਤੇ ਉਹ ਮਹੀਨੇਵਾਰ ਮੀਟਿੰਗਾਂ ਅਤੇ ਕਿਸਾਨ ਮੇਲਿਆਂ ਵਿੱਚ ਵੀ ਨਿਯਮਿਤ ਤੌਰ ‘ਤੇ ਪਹੁੰਚਦੇ ਹਨ, ਤਾਂ ਜੋ ਖੇਤੀਬਾੜੀ ਦੇ ਖੇਤਰ ਨਾਲ ਸੰਬੰਧੀ ਨਵੀਆਂ ਚੀਜ਼ਾਂ ਅਤੇ ਤਕਨੀਕਾਂ ਦੀ ਜਾਣਕਾਰੀ ਤੋਂ ਜਾਣੂ ਹੋ ਸਕਣ।

ਇੰਨੀਆਂ ਕਿਰਿਆਵਾਂ ਅਤੇ ਆਪਣੇ ਕਾਰੋਬਾਰ ਵਿੱਚ ਰੁੱਝੇ ਹੋਣ ਦੇ ਬਾਵਜੂਦ ਵੀ ਪਰਮਜੀਤ ਕੌਰ ਜੀ ਆਪਣੇ ਬੱਚਿਆਂ ਅਤੇ ਪਰਿਵਾਰਿਕ ਜ਼ਿੰਮੇਵਾਰੀਆਂ ਪ੍ਰਤੀ ਲਾਪਰਵਾਹੀ ਨਹੀਂ ਦਿਖਾਉਂਦੇ। ਉਹ ਆਪਣੇ ਬੱਚਿਆਂ ਦੀ ਪੜ੍ਹਾਈ ਪ੍ਰਤੀ ਪੂਰਾ ਧਿਆਨ ਦਿੰਦੇ ਹਨ ਅਤੇ ਉਨ੍ਹਾਂ ਨੂੰ ਉੱਚੇਰੀ ਵਿੱਦਿਆ ਲਈ ਕਾਲਜ ਭੇਜਣਾ ਚਾਹੁੰਦੇ ਹਨ, ਤਾਂ ਉਹ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਹੋਰ ਵਧੀਆ ਬਣਾ ਸਕਣ। ਇਸ ਵੇਲੇ ਉਨ੍ਹਾਂ ਦਾ ਪੁੱਤਰ ਇਲੈਕਟ੍ਰੀਕਲ ਵਿੱਚ ਡਿਪਲੋਪਾ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਧੀ ਬੀ.ਏ. ਕਰ ਚੁੱਕੀ ਹੈ ਅਤੇ ਹੁਣ ਐੱਮ.ਏ. ਕਰ ਰਹੀ ਹੈ। ਉਨ੍ਹਾਂ ਦੇ ਬੱਚੇ ਭਵਿੱਖ ਵਿੱਚ ਉਨ੍ਹਾਂ ਦੇ ਕਾਰੋਬਾਰ ਵਿੱਚ ਯੋਗਦਾਨ ਦੇਣ ਲਈ ਦਿਲਚਸਪ ਹਨ ਅਤੇ ਉਨ੍ਹਾਂ ਨੂੰ ਜਦੋਂ ਵੀ ਆਪਣੀ ਪੜ੍ਹਾਈ ਅਤੇ ਕਾਲਜ ਤੋਂ ਸਮਾਂ ਮਿਲਦਾ ਹੈ, ਤਾਂ ਉਹ ਉਨ੍ਹਾਂ ਦੀ ਮਦਦ ਲਈ ਸਮਾਰੋਹ ਅਤੇ ਪ੍ਰਦਰਸ਼ਨੀਆਂ ਵਿੱਚ ਵੀ ਜਾਂਦੇ ਹਨ।

ਇਸ ਵਿਅਸਤ ਦੁਨੀਆ ਤੋਂ ਇਲਾਵਾ, ਉਨ੍ਹਾਂ ਦੇ ਕੁੱਝ ਸ਼ੌਂਕ ਹਨ, ਜਿਨ੍ਹਾਂ ਲਈ ਉਹ ਬਹੁਤ ਉਤਾਵਲੇ ਰਹਿੰਦੇ ਹਨ। ਉਨ੍ਹਾਂ ਦਾ ਸ਼ੌਂਕ ਘਰੇਲੂ ਬਗ਼ੀਚੀ ਤਿਆਰ ਕਰਨਾ ਅਤੇ ਬੱਚਿਆਂ ਨੂੰ ਧਾਰਮਿਕ ਸੰਗੀਤ ਸਿਖਾਉਣਾ ਹੈ। ਚਾਹੇ ਉਹ ਜਿੰਨੇ ਮਰਜ਼ੀ ਕੰਮ ਵਿੱਚ ਰੁੱਝੇ ਹੋਣ, ਪਰ ਉਹ ਆਪਣੇ ਵਿਅਸਤ ਕਾਰੋਬਾਰ ਵਿੱਚੋਂ ਆਪਣੇ ਸ਼ੌਂਕ ਲਈ ਸਮਾਂ ਕੱਢ ਹੀ ਲੈਂਦੇ ਹਨ। ਉਨ੍ਹਾਂ ਨੂੰ ਘਰੇਲੂ ਬਗ਼ੀਚੀ ਦਾ ਬਹੁਤ ਸ਼ੌਂਕ ਹੈ ਅਤੇ ਉਨ੍ਹਾਂ ਦੇ ਘਰ ਛੋਟੀ ਜਿਹੀ ਘਰੇਲੂ ਬਗ਼ੀਚੀ ਵੀ ਹੈ, ਜਿੱਥੇ ਉਨ੍ਹਾਂ ਨੇ ਮੌਸਮੀ ਸਬਜ਼ੀਆਂ (ਭਿੰਡੀ, ਸਫੇ਼ਦ ਬੈਂਗਣ, ਕਰੇਲੇ, ਮਿਰਚ ਆਦਿ) ਅਤੇ ਹਰਬਲ ਪੌਦੇ (ਕਵਾਰ, ਤੁਲਸੀ, ਸੇਜ, ਅਜਵਾਇਣ, ਪੁਦੀਨਾ ਆਦਿ) ਉਗਾਏ ਹਨ। ਉਨ੍ਹਾਂ ਵਿੱਚ ਬੱਚਿਆਂ ਨੂੰ ਧਾਰਮਿਕ ਸੰਗੀਤ, ਸੰਗੀਤਕ ਸਾਜ਼ ਅਤੇ ਗੁਰੂ ਗ੍ਰੰਥ ਸਾਹਿਬ ਪੜਨ ਦੇ ਤਰੀਕੇ ਸਿਖਾਉਣ ਦਾ ਬਹੁਤ ਜਨੂੰਨ ਹੈ। ਸ਼ਾਮ ਵੇਲੇ ਨੇੜਲੇ ਇਲਾਕਿਆਂ ਤੋਂ ਬੱਚੇ ਬੜੇ ਜੋਸ਼ ਨਾਲ ਹਰਮੋਨੀਅਮ, ਸਿਤਾਰ ਅਤੇ ਤਬਲਾ ਵਜਾਉਣਾ ਸਿੱਖਣ ਲਈ ਉਨ੍ਹਾਂ ਕੋਲ ਆਉਂਦੇ ਹਨ। ਉਹ ਬੱਚਿਆਂ ਨੂੰ ਇਹ ਸਭ ਕੁੱਝ ਮੁਫ਼ਤ ਸਿਖਾਉਂਦੇ ਹਨ।

ਪਰਮਜੀਤ ਕੌਰ ਜੀ ਆਪਣੇ ਪਿੰਡ ਦੀਆਂ ਮਹਿਲਾਵਾਂ ਲਈ ਪ੍ਰੇਰਣਾਸ੍ਰੋਤ ਹਨ। ਉਹ ਹਮੇਸ਼ਾ ਖੁਦ ਤੋਂ ਕੁੱਝ ਕਰਨ ਦੀ ਕੋਸ਼ਿਸ਼ ਕਰਦੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਖੁਦ ਕੁੱਝ ਕਰਨ ਨਾਲ ਮਹਿਲਾਵਾਂ ਵਿੱਚ ਭਰੋਸਾ ਆਉਂਦਾ ਹੈ ਅਤੇ ਉਹ ਆਤਮ-ਨਿਰਭਰ ਬਣਦੀਆਂ ਹਨ। ਇੱਥੋਂ ਤੱਕ ਕਿ ਉਨ੍ਹਾਂ ਨੇ ਕਦੇ ਵੀ ਆਪਣੀ ਧੀ ਨੂੰ ਕੁੱਝ ਵੀ ਕਰਨ ਤੋਂ ਨਹੀਂ ਰੋਕਿਆ, ਤਾਂ ਜੋ ਉਹ ਭਵਿੱਖ ਵਿੱਚ ਆਤਮ-ਨਿਰਭਰ ਬਣ ਸਕੇ। ਅੱਜ-ਕੱਲ੍ਹ ਉਹ ਆਪਣੇ ਗਰੁੱਪ ਦੀ ਪ੍ਰਮੋਸ਼ਨ ਵੱਖ-ਵੱਖ ਤਰ੍ਹਾਂ ਦੇ ਪਲੇਫਾਰਮ ‘ਤੇ ਕਰ ਰਹੇ ਹਨ ਅਤੇ ਇਸ ਨੂੰ ਹੋਰ ਵੱਡੇ ਪੱਧਰ ‘ਤੇ ਲਿਜਾਣ ਦੀ ਯੋਜਨਾ ਬਣਾ ਰਹੇ ਹਨ।

ਸ਼ੈਡ ਹੈਲਮਸਟੈੱਟਰ ਦੁਆਰਾ ਕਹੀ ਗਈ ਇੱਕ ਸੱਚੀ ਗੱਲ –

“ਅਸੀਂ ਜੋ ਵੀ ਵਿਕਲਪ ਚੁਣਦੇ ਹਾਂ, ਉਹੀ ਸਾਡੀ ਦਿਸ਼ਾ ਨਿਰਧਾਰਿਤ ਕਰਦੇ ਹਨ ਜਾਂ ਸਾਡੇ ਦੁਆਰਾ ਚੁਣੇ ਗਏ ਵਿਕਲਪ ਹੀ ਸਾਨੂੰ ਸਾਡੀ ਮੰਜ਼ਿਲ ਵੱਲ ਲੈ ਜਾਂਦੇ ਹਨ।”

ਇਸ ਲਈ ਇਹ ਸਭ ਤੁਹਾਡੀ ਚੋਣ ‘ਤੇ ਨਿਰਭਰ ਹੈ, ਕਿ ਤੁਸੀਂ ਕਿਹੜਾ ਰਸਤਾ ਚੁਣਦੇ ਹੋ ਅਤੇ ਕਿੱਥੇ ਪਹੁੰਚਦੇ ਹੋ। ਸ਼੍ਰੀਮਤੀ ਪਰਮਜੀਤ ਕੌਰ ਜੀ ਨੇ ਆਪਣਾ ਰਸਤਾ ਚੁਣ ਲਿਆ ਹੈ।

 

ਪਰਮਜੀਤ ਕੌਰ ਜੀ ਦੁਆਰਾ ਦਿੱਤਾ ਗਿਆ ਸੰਦੇਸ਼
ਅੱਜ ਦੇ ਸਮੇਂ ਵਿੱਚ ਜ਼ਿੰਦਗੀ ਜਿਊਣ ਲਈ ਹਰ ਮਹਿਲਾ ਦਾ ਆਤਮ-ਨਿਰਭਰ ਹੋਣਾ ਅਤੇ ਉਸ ਵਿੱਚ ਆਤਮ-ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਕਿਸੇ ਵੀ ਸਫ਼ਲਤਾ ਨੂੰ ਹਾਸਿਲ ਕਰਨ ਲਈ ਖੁਦ ਕੁੱਝ ਸਿੱਖਣਾ ਇੱਕ ਅਹਿਮ ਯੋਗਦਾਨ ਹੈ। ਮਹਿਲਾਵਾਂ ਨੂੰ ਆਪਣੀ ਪਹਿਚਾਣ ਬਣਾਉਣ ਲਈ ਆਪਣੀ ਕਲਾ ਦੇ ਨਾਲ ਅੱਗੇ ਵੱਧਣਾ ਚਾਹੀਦਾ ਹੈ, ਤਾਂ ਕਿ ਉਹ ਆਰਥਿਕ, ਮਾਨਸਿਕ ਅਤੇ ਜਜ਼ਬਾਤੀ ਤੌਰ ‘ਤੇ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ, ਕਿਉਂਕਿ ਆਖਿਰ ਵਿੱਚ ਤੁਸੀ ਖੁਦ ਹੀ ਆਪਣਾ ਸਹਾਰਾ ਬਣੋਗੇ।

ਰਕਸ਼ਾ ਢਾਂਡ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੀ ਮਹਿਲਾ ਦੀ ਕਹਾਣੀ ਜੋ ਫੁਲਕਾਰੀ ‘ਤੇ ਕੰਮ ਕਰਨ ਵਾਲੇ ਲੋਕਾਂ ਦੀ ਕਲਾ ਨੂੰ ਉਜਾਗਰ ਕਰਕੇ ਆਪਣਾ ਸੱਭਿਆਚਾਰ ਦਿਖਾਉਣ ਵਿੱਚ ਮਦਦ ਕਰ ਰਹੀ ਹੈ

ਉਹ ਦਿਨ ਚਲੇ ਗਏ ਜਦੋਂ ਮਹਿਲਾਵਾਂ ਕੇਵਲ ਰਸੋਈ ਵਿੱਚ ਕੰਮ ਕਰਨ ਲਈ ਬਣੀਆਂ ਸੀ ਅਤੇ ਆਰਥਿਕ ਰੂਪ ਨਾਲ ਬੇਵੱਸ ਸੀ। ਪੁਰਾਣੇ ਸਮਿਆਂ ਵਿੱਚ ਬਹੁਤ ਘੱਟ ਲੋਕ ਸੀ, ਇਸ ਗੱਲ ਨੂੰ ਸਵੀਕਾਰ ਕਰਦੇ ਸਨ ਕਿ ਮਿਹਨਤ, ਦਿਮਾਗ ਅਤੇ ਨੇਤਾ ਵਾਲੇ ਗੁਣਾਂ ਵਿੱਚ ਮਹਿਲਾਵਾਂ ਪੁਰਸ਼ਾਂ ਦੇ ਸਮਾਨ ਹਨ।

ਅੱਜ ਵੀ ਕਈ ਮਹਿਲਾਵਾ ਇਸ ਤਰ੍ਹਾਂ ਦੀਆਂ ਹਨ, ਜੋ ਖੁਦ ‘ਤੇ ਵਿਸ਼ਵਾਸ ਕਰਦੀਆਂ ਹਨ। ਉਹ ਆਪਣੇ ਕੰਮ ਨਾਲ ਸੰਬੰਧਿਤ ਜਨੂੰਨ ਅਤੇ ਦਿਮਾਗੀ ਸ਼ਕਤੀ ਦੀ ਵਰਤੋਂ ਕਰਕੇ ਆਪਣੀ ਰੋਜ਼ਾਨਾ ਜ਼ਿੰਦਗੀ ਅਤੇ ਕਾਰੋਬਾਰ ਨੂੰ ਚੰਗੀ ਤਰ੍ਹਾਂ ਸੰਭਾਲ ਸਕਦੀਆਂ ਹਨ। ਅਜਿਹੀ ਹੀ ਰਕਸ਼ਾ ਢੰਡ ਨਾਮ ਦੀ ਮਹਿਲਾ ਹੈ ਜੋ ਕਿ ਕਰਮਚਾਰੀਆਂ ਦੇ ਨਾਲ ਰਚਨਾਤਮਕ ਫੁਲਕਾਰੀ ਦੇ ਗੁਣ ਨੂੰ ਪ੍ਰਯੋਗ ਕਰਕੇ ਇੱਕ ਸੈੱਲਫ ਹੈਲਪ ਗਰੁੱਪ ਗਰੁੱਪ-ਕਮ-ਬਿਜ਼ਨਸ ਚਲਾ ਰਹੇ ਹਨ। ਉਹ ਨਵੇਂ ਡਿਜ਼ਾਈਨਾਂ ਅਤੇ ਆਵਿਸ਼ਕਾਰੀ ਢੰਗ ਨਾਲ ਫੁਲਕਾਰੀ ਦੀ ਕਲਾ ਨੂੰ ਜ਼ਿੰਦਾ ਰੱਖਣ ਲਈ ਕੋਸ਼ਿਸ਼ ਕਰ ਰਹੇ ਹਨ।

ਰਕਸ਼ਾ ਢਾਂਡ ਚਮਕੌਰ ਸਾਹਿਬ ਦੇ ਰਹਿਣ ਵਾਲੇ ਹਨ ਅਤੇ ਗੇਂਦਾ ਸੈੱਲਫ ਹੈਲਪ ਗਰੁੱਪ ਗਰੁੱਪ ਦੇ ਪ੍ਰਧਾਨ ਹਨ। ਉਨ੍ਹਾਂ ਨੇ ਇਹ ਗਰੁੱਪ 2010 ਵਿੱਚ 16 ਫੁਲਕਾਰੀ ਕਰਮਚਾਰੀਆਂ ਦੇ ਨਾਲ ਮਿਲ ਕੇ ਬਣਾਇਆ ਸੀ ਅਤੇ ਜਦੋਂ ਉਨ੍ਹਾਂ ਦੁਆਰਾ ਬਣਾਇਆ ਗਿਆ ਫੁਲਕਾਰੀ ਹੈਂਡੀਕਰਾਫਟ ਕਲੱਸਟਰ, ਵਿਕਾਸ ਕਮਿਸ਼ਨਰ ਹੈਂਡੀਕਰਾਫਟ, ਨਵੀਂ ਦਿੱਲੀ ਦੁਆਰਾ ਮਨਜ਼ੂਰ ਹੋ ਗਿਆ, ਉਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਨੇ ਪੰਜਾਬ ਦੀ ਹਸਤ-ਕਲਾ ਨੂੰ ਉੱਪਰ ਚੁੱਕਣ ਵਿੱਚ ਤੇਜ਼ੀ ਨਾਲ ਸ਼ੁਰੂਆਤ ਕੀਤੀ। ਮਨਜ਼ੂਰੀ ਮਿਲਣ ਤੋਂ ਬਾਅਦ NIFD ਦੇ ਫੈਸ਼ਨ ਡਿਜ਼ਾਈਨਰਾਂ ਨੂੰ ਖਾਸ ਤੌਰ ‘ਤੇ ਇਸ ਗਰੁੱਪ ਦੇ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਭੇਜਿਆ ਗਿਆ। ਇਨ੍ਹਾਂ ਕਰਮਚਾਰੀਆਂ ਨੂੰ ਕੁੱਲ 25 ਦਿਨ ਦੀ ਟ੍ਰੇਨਿੰਗ ਦਿੱਤੀ ਗਈ ਅਤੇ ਹੌਲੀ-ਹੌਲੀ ਉਨ੍ਹਾਂ ਦੇ ਨਾਮ ਨੂੰ ਪ੍ਰਸੰਸਾ ਮਿਲਣ ਲੱਗੀ। ਹੌਲੀ-ਹੌਲੀ ਗਰੁੱਪ ਦੇ ਗ੍ਰਾਹਕ ਵਧੇ ਅਤੇ ਵਧੀਆ ਲਾਭ ਹੋਇਆ। ਅੱਜ ਰਕਸ਼ਾ ਢੰਡ ਜੀ ਦੀ ਚਮਕੌਰ ਸਾਹਿਬ ਫੁਲਕਾਰੀ ਹਾਊਸ ਨਾਮ ਦੀ ਦੁਕਾਨ ਉਸੇ ਸ਼ਹਿਰ ਵਿੱਚ ਹੈ, ਜਿੱਥੇ ਉਹ ਰਹਿੰਦੇ ਹਨ ਅਤੇ ਦੁਕਾਨ ਵਿੱਚ ਗੇਂਦਾ ਸੈੱਲਫ ਹੈਲਪ ਗਰੁੱਪ ਦੁਆਰਾ ਤਿਆਰ ਕੀਤੇ ਗਏ ਉਤਪਾਦ ਵੇਚਦੇ ਹਨ। ਉਨ੍ਹਾਂ ਦਾ ਪੁੱਤਰ ਉਨ੍ਹਾਂ ਦੇ ਕੰਮ, ਪ੍ਰਦਰਸ਼ਨੀਆਂ ਅਤੇ ਸਾਰੇ ਸੰਮੇਲਨਾਂ ਵਿੱਚ ਉਨ੍ਹਾਂ ਦਾ ਸਾਥ ਦਿੰਦਾ ਹੈ।

ਰਕਸ਼ਾ ਢਾਂਡ ਜੀ ਦੀ ਕੋਈ ਮਜ਼ਬੂਰੀ, ਪਰਿਵਾਰਿਕ ਦਬਾਅ ਜਾਂ ਆਰਥਿਕ ਸਮੱਸਿਆ ਨਹੀਂ ਸੀ, ਜਿਸਦੇ ਕਾਰਨ ਉਨ੍ਹਾਂ ਨੂੰ ਇਹ ਗਰੁੱਪ ਬਣਾਉਣਾ ਪਿਆ ਅਤੇ ਉਤਪਾਦ ਵੇਚਣੇ ਸ਼ੁਰੂ ਕਰਨੇ ਪਏ। ਇਹ ਰਕਸ਼ਾ ਢੰਡ ਜੀ ਦਾ ਜਨੂੰਨ ਸੀ ਕਿ ਉਹ ਫੁਲਕਾਰੀ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨ ਅਤੇ ਆਤਮ-ਨਿਰਭਰ ਹੋ ਸਕਣ। ਉਨ੍ਹਾਂ ਨੇ ਹਮੇਸ਼ਾ ਆਪਣੇ ਗਰੁੱਪ ਮੈਂਬਰਾਂ ਨੂੰ ਪ੍ਰੇਰਿਤ ਕੀਤਾ ਅਤੇ ਕਰਮਚਾਰੀਆਂ ਦੀ ਮਦਦ ਨਾਲ ਫੁਲਕਾਰੀ ਦੀਆਂ ਤਕਨੀਕਾਂ ਨਾਲ ਸੁੰਦਰ ਅਤੇ ਆਕਰਸ਼ਕ ਡਿਜ਼ਾਈਨਾਂ ਦੀ ਵਰਤੋਂ ਕਰਦੇ ਹੋਏ ਫੁਲਕਾਰੀ ਸੂਟ, ਦੁਪੱਟਾ, ਸ਼ਾੱਲ, ਜੈਕੇਟ ਅਤੇ ਹੋਰ ਉਤਪਾਦ ਬਣਾਏ।ਇਸ ਵੇਲੇ, ਰਕਸ਼ਾ ਢੰਡ ਜੀ ਆਪਣੇ ਪੂਰੇ ਪਰਿਵਰ(ਪਤੀ, ਦੋ ਪੁੱਤਰ ਅਤੇ ਨੂੰਹ) ਸਮੇਤ ਖੁਸ਼ ਰਹਿ ਰਹੇ ਹਨ।

ਦੋਨਾਂ ‘ਚੋਂ ਇੱਕ ਪੁੱਤਰ ਆਸਟ੍ਰੇਲੀਆ ਰਹਿੰਦਾ ਹੈ ਅਤੇ ਵੱਡਾ ਪੁੱਤਰ ਹਰਸ਼ ਢੰਡ ਕਾਰੋਬਾਰ ਵਿੱਚ ਆਪਣੀ ਮਾਂ ਦੀ ਮਦਦ ਕਰਦਾ ਹੈ। ਗੇਂਦਾ ਸੈੱਲਫ ਹੈੱਲਪ ਦੇ ਤਹਿਤ ਉਹ ਹੋਰਨਾਂ ਮਹਿਲਾਵਾਂ ਨੂੰ ਵੀ ਫੁਲਕਾਰੀ ਦੀ ਕਲਾ ਸਿਖਾਉਂਦੇ ਹਨ, ਤਾਂ ਕਿ ਉਹ ਫੁਲਕਾਰੀਆਂ ਬਣਾ ਕੇ ਆਤਮ-ਨਿਰਭਰ ਹੋ ਸਕਣ। ਉਹ ਲੁਧਿਆਣੇ ਤੋਂ ਕੱਚਾ ਮਾਲ ਖਰੀਦਦੇ ਹਨ ਅਤੇ ਕਰਮਚਾਰੀਆਂ ਨੂੰ ਦਿੰਦੇ ਹਨ, ਜੋ ਦਿਨ ਰਾਤ ਫੁਲਕਾਰੀ ਉਤਪਾਦ ਬਣਾਉਂਦੇ ਹਨ। ਜਿੰਨੀ ਜਲਦੀ ਉਹ ਫੁਲਕਾਰੀਆਂ ਤਿਆਰ ਕਰਦੇ ਹਨ, ਰਕਸ਼ਾ ਢੰਡ ਮੌਕੇ ‘ਤੇ ਉਨ੍ਹਾਂ ਦਾ ਭੁਗਤਾਨ ਕਰਦੇ ਹਨ। ਉਹ ਗ੍ਰਾਹਕਾਂ ਨੂੰ ਉਤਪਾਦਾਂ ਲਈ ਉਡੀਕ ਨਹੀਂ ਕਰਵਾਉਂਦੇ, ਕਿਉਂਕਿ ਉਨ੍ਹਾਂ ਕੋਲ ਕੰਮ ਕਰ ਰਹੀਆਂ ਸਾਰੀਆਂ ਮਹਿਲਾਵਾਂ ਚੰਗੇ ਪਰਿਵਾਰਾਂ ਤੋਂ ਹਨ ਆਪਣੇ ਖਰਚਾ ਚਲਾਉਂਦੀਆਂ ਹਨ। ਉਹ ਆਪਣੇ ਅਧੀਨ ਕੰਮ ਕਰ ਰਹੀਆਂ ਮਹਿਲਾਵਾਂ ਦੀ ਸਥਿਤੀ ਨੂੰ ਸਮਝਦੇ ਹਨ ਅਤੇ ਹਮੇਸ਼ਾ ਉਨ੍ਹਾਂ ਦੇ ਕੰਮ ਦੀ ਸਹੀ ਕੀਮਤ ਦਿੰਦੀਆਂ ਹਨ।

ਭਵਿੱਖ ਦੀ ਯੋਜਨਾ:
ਭਵਿੱਖ ਵਿੱਚ ਉਹ ਆਪਣੇ ਕਾਰੋਬਾਰ ਨੂੰ ਹੋਰ ਵੱਡਾ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਜੋ ਆਪਣੇ ਹੈਂਡ-ਕਰਾਫਟਿੰਗ ਦੇ ਕੰਮ ਨੂੰ ਲੋਕਾਂ ਲਈ ਵੱਡੇ ਪੱਧਰ ‘ਤੇ ਉਪਲੱਬਧ ਕਰਵਾ ਸਕਣ। ਹਾਲ ਹੀ ਵਿੱਚ ਉਨ੍ਹਾਂ ਨੇ ਇੰਡੀਆ ਮਾਰਟ ਨਾਲ ਸੰਪਰਕ ਕੀਤਾ ਹੈ, ਤਾਂ ਕਿ ਉਹ ਉਨ੍ਹਾਂ ਨਾਲ ਕਾਰੋਬਾਰ ਕਰ ਸਕਣ ਅਤੇ ਆਪਣੇ ਉਤਪਾਦ ਵੈੱਬਸਾਈਟ ਦੇ ਜ਼ਰੀਏ ਵੇਚ ਸਕਣ।

ਰਕਸ਼ਾ ਢਾਂਡ ਦਾ ਸੰਦੇਸ਼
ਹਰ ਮਹਿਲਾ ਨੂੰ ਆਤਮ-ਨਿਰਭਰ ਹੋਣਾ ਚਾਹੀਦਾ ਹੈ ਅਤੇ ਓਹੀ ਕਰਨਾ ਚਾਹੀਦਾ ਹੈ, ਜੋ ਉਨ੍ਹਾਂ ਨੂੰ ਪਸੰਦ ਹੈ। ਕਿਉਂਕਿ ਜੇਕਰ ਤੁਸੀਂ ਆਪਣਾ ਭਵਿੱਖ ਖੁਦ ਬਣਾਉਣ ਦਾ ਫੈਸਲਾ ਕਰ ਲਿਆ, ਤਾਂ ਤੁਹਾਨੂੰ ਕੋਈ ਵੀ ਰੋਕ ਨਹੀਂ ਸਕਦਾ। ਮੈਂ ਆਪਣੇ ਸਮਾਜ ਵਿੱਚ ਮਹਿਲਾਵਾਂ ਦਾ ਭਵਿੱਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਜੇਕਰ ਤੁਸੀਂ ਵੀ ਇਸ ਤਰ੍ਹਾਂ ਕਰਨ ਲਈ ਸਮਰੱਥ ਹੋ ਤਾਂ ਉਨ੍ਹਾਂ ਗਰੀਬ ਮਹਿਲਾਵਾਂ ਦੀ ਮਦਦ ਕਰਨ ਲਈ ਇੱਕ ਕਦਮ ਅੱਗੇ ਵਧਾਓ, ਜੋ ਗਰੀਬ ਵਰਗ ਨਾਲ ਸੰਬੰਧਿਤ ਹਨ। ਉਨ੍ਹਾਂ ਨੂੰ ਸਿਖਾਓ ਕਿ ਉਹ ਕਿਵੇਂ ਆਪਣੇ ਗੁਣਾਂ ਨੂੰ ਵਰਤ ਕੇ ਆਤਮ-ਨਿਰਭਰ ਬਣ ਸਕਦੀਆਂ ਹਨ।”

 

ਕੱਟਾ ਰਾਮਾਕ੍ਰਿਸ਼ਨਾ

ਪੂਰੀ ਕਹਾਣੀ ਪੜ੍ਹੋ

ਕਿਵੇਂ ਕੱਟਾ ਰਾਮਕ੍ਰਿਸ਼ਨਾ ਨੇ ਉੱਚ ਘਣਤਾ ਵਾਲੀ ਰੋਪਣ ਤਕਨੀਕ ਨਾਲ ਕਪਾਹ ਦੀ ਖੇਤੀ ਨੂੰ ਹੋਰ ਦਿਲਚਸਪ ਬਣਾਇਆ

ਕੱਟਾ ਰਾਮਾਕ੍ਰਿਸ਼ਨਾ ਆਂਧਰਾ ਪ੍ਰਦੇਸ਼ ਦੇ ਪ੍ਰਕਾਸਮ ਜ਼ਿਲ੍ਹੇ ਦੇ ਨਾਗੁਲੂਪੱਲਡੂ ਮੰਡਲ ਦੇ ਨੇੜੇ ਓਬੰਨਾਪਲੇਮ ਪਿੰਡ ਦੇ ਇੱਕ ਅਗਾਂਹਵਧੂ ਕਿਸਾਨ ਹਨ। ਉਨ੍ਹਾਂ ਨੇ ਵਿਗਿਆਨੀਆਂ ਦੇ ਸੁਝਾਅ ਅਨੁਸਾਰ ਆਪਣੇ ਕਪਾਹ ਦੇ ਖੇਤ ਵਿੱਚ ਉੱਚ-ਘਣਤਾ ਵਾਲੀ ਰੋਪਣ ਤਕਨੀਕ ਨੂੰ ਸਫ਼ਲਤਾਪੂਰਵਕ ਲਾਗੂ ਕੀਤਾ, ਜਿਸ ਨਾਲ ਬਿਹਤਰ ਅਤੇ ਉੱਚ ਪੈਦਾਵਾਰ ਪ੍ਰਾਪਤ ਕੀਤੀ।

ਕੱਟਾ ਰਾਮਾਕ੍ਰਿਸ਼ਨਾ ਦੀ ਇੱਕ ਛੋਟੇ ਜਿਹੇ ਖੇਤਰ ਵਿੱਚ ਜ਼ਿਆਦਾ ਪੌਦੇ ਉਗਾਉਣ ਲਈ ਇਸ ਨਵੀਨਕਾਰੀ ਪਹਿਲਕਦਮੀ ਨੇ ਅਖੀਰ ਪੈਦਾਵਾਰ ਵਿੱਚ ਵਾਧਾ ਕੀਤਾ। ਇਸ ਕਦਮ ਨਾਲ ਉਨ੍ਹਾਂ ਨੇ 10 ਕੁਇੰਟਲ ਪ੍ਰਤੀ ਏਕੜ ਦਾ ਉਤਪਾਦਨ ਕੀਤਾ, ਜਿਸ ਨੇ ਉਨ੍ਹਾਂ ਨੂੰ ਭਾਰਤੀ ਖੇਤੀਬਾੜੀ ਪਰਿਸ਼ਦ (ICAR) ਤੋਂ ਰਾਸ਼ਟਰੀ ਮਾਨਤਾ ਪ੍ਰਾਪਤ ਕਰਵਾਈ ਅਤੇ ਉਨ੍ਹਾਂ ਨੂੰ 2013 ਵਿੱਚ “ਬਾਬੂ ਜਗਜੀਵਨ ਰਾਮ ਅਭਿਨਵ ਕਿਸਾਨ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ।

ਬਾਅਦ ਵਿੱਚ, ਜ਼ਿਲ੍ਹਾ ਖੇਤੀਬਾੜੀ ਸਲਾਹਕਾਰ ਅਤੇ ਟ੍ਰਾਂਸਫਰ ਆੱਫ ਤਕਨਾਲੋਜੀ ਕੇਂਦਰ ਦੀ ਅਗਵਾਈ ਨਾਲ ਕੱਟਾ ਰਾਮਾਕ੍ਰਿਸ਼ਨਾ ਨੇ ਇੱਕ ਏਕੜ ਵਿੱਚ 12500 ਪੌਦੇ ਲਗਾਏ ਅਤੇ ਇਸ ਨੂੰ ਆਪਣੀ 5 ਏਕੜ ਜ਼ਮੀਨ ਵਿੱਚ ਲਾਗੂ ਕੀਤਾ ਅਤੇ ਇੱਕ ਏਕੜ ਤੋਂ 22 ਕੁਇੰਟਲ ਦੀ ਪੈਦਾਵਾਰ ਪ੍ਰਾਪਤ ਕੀਤੀ।

“ਮੇਰੇ ਦੁਆਰਾ ਨਿਵੇਸ਼ ਕੀਤੀ ਗਈ ਹਰ ਰਾਸ਼ੀ ਲਈ, ਮੈਨੂੰ ਬਦਲੇ ਵਿੱਚ ਮੁਨਾਫ਼ੇ ਦੀ ਬਰਾਬਰ ਰਕਮ ਮਿਲੀ”
– ਕੱਟਾ ਰਾਮਾਕ੍ਰਿਸ਼ਨਾ ਨੇ ਮਾਣ ਨਾਲ ਆਪਣਾ ਪੁਰਸਕਾਰ ਦਿਖਾ ਕੇ ਕਿਹਾ ਜੋ ਉਨ੍ਹਾਂ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਤੋਂ ਪ੍ਰਾਪਤ ਕੀਤਾ।

ਖੇਤੀਬਾੜੀ ਦੀ ਇਸ ਵਿਧੀ ਨਾਲ 5000 ਰੁਪਏ ਖਰਚਾ ਵੱਧਦਾ ਹੈ ਅਤੇ ਇਸ ਕਿਸਾਨ ਨੇ ਇਸ ਵਿੱਚ 45000 ਰੁਪਏ ਪ੍ਰਤੀ ਏਕੜ ਦਾ ਨਿਵੇਸ਼ ਕੀਤਾ।

“ਆਮ ਤੌਰ ‘ਤੇ ਇੱਕ ਕਿਸਾਨ ਇੱਕ ਏਕੜ ਵਿੱਚ 8000 ਕਪਾਹ ਦੇ ਪੌਦੇ ਲਗਾਉਂਦਾ ਹੈ ਅਤੇ 10-15 ਕੁਇੰਟਲ ਪੈਦਾਵਾਰ ਪ੍ਰਾਪਤ ਕਰਦਾ ਹੈ। ਪਰ ਉਹ ਨਹੀਂ ਜਾਣਦੇ ਕਿ ਪੌਦੇ ਦੀ ਘਣਤਾ ਵਿੱਚ ਵਾਧਾ ਕਪਾਹ ਦੀ ਪੈਦਾਵਾਰ ਵਿੱਚ ਵਾਧਾ ਕਰ ਸਕਦਾ ਹੈ।”
– ਡੀ ਓ ਟੀ ਸੈਂਟਰ ਦੇ ਸੀਨੀਅਰ ਵਿਗਿਆਨੀ Ch. ਵਰਪ੍ਰਸਾਦ ਰਾਓ ਨੇ ਕਿਹਾ।

ਚਿੱਟੇ ਸੋਨੇ ਦੀ ਚੰਗੀ ਉਤਪਾਦਕਤਾ ਤੋਂ ਉਤਸ਼ਾਹਿਤ ਕੱਟਾ ਰਾਮਾਕ੍ਰਿਸ਼ਨਾ ਨੇ ਕਿਹਾ ਕਿ – “ਆਉਣ ਵਾਲੇ ਸਮੇਂ ਵਿੱਚ ਮੈਂ 16000 ਪੌਦੇ ਪ੍ਰਤੀ ਏਕੜ ਵਿੱਚ ਲਗਾ ਕੇ 20-25 ਕੁਇੰਟਲ ਦੀ ਪੈਦਾਵਾਰ ਪ੍ਰਾਪਤ ਕਰ ਸਕਦਾ ਹਾਂ।”

ਉਨ੍ਹਾਂ ਦੀਆਂ ਉਪਲੱਬਧੀਆਂ

• ਉਨ੍ਹਾਂ ਨੂੰ ਵਿਭਿੰਨ ਰਾਜਾਂ ਅਤੇ ਰਾਸ਼ਟਰੀ ਸੰਗਠਨਾਂ ਦੁਆਰਾ ਸਨਮਾਨਿਤ ਕੀਤਾ ਗਿਆ।

• ਰਾਮਾਕ੍ਰਿਸ਼ਨਾ ਨੇ ਕਪਾਹ ਦਾ ਸੰਘਣਾ ਰੋਪਣ ਅਪਣਾਇਆ ਜਿਸ ਵਿੱਚ (90×45 ਦੀ ਬਜਾਏ) 90×30 ਸੈ.ਮੀ. ਦਾ ਫਾਸਲਾ ਰੱਖਿਆ ਜਿਸ ਦੇ ਸਿੱਟੇ ਵਜੋਂ ਬਾਰਾਨੀ ਹਾਲਾਤਾਂ ਵਿੱਚ ਚੰਗੀ ਪੈਦਾਵਾਰ (45.10 ਕੁਇੰਟਲ ਪ੍ਰਤੀ ਹੈਕਟੇਅਰ) ਪ੍ਰਾਪਤ ਹੋਈ।

• ਕਪਾਹ ਦੇ ਖੇਤ ਵਿੱਚ ਜ਼ਿਆਦਾ ਜਲ ਸੰਭਾਲ ਲਈ ਹਾਈਡ੍ਰੋਜੈੱਲ ਤਕਨੀਕ ਨੂੰ ਅਪਣਾਇਆ, ਜਿਸ ਦੇ ਸਿੱਟੇ ਵਜੋਂ ਪੈਦਾਵਾਰ ਵਿੱਚ 15% ਵਾਧਾ ਹੋਇਆ।

• ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਛੋਲੇ, ਉੜਦ ਅਤੇ ਮੂੰਗ ਆਦਿ ਦੇ ਪਰੀਖਣ ਲਗਾਏ, ਜਿਸ ਦੇ ਸਿੱਟੇ ਵਜੋਂ ਪ੍ਰਕਾਸ਼ਮ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਖੇਤਾਂ ਲਈ ਚੰਗੀਆਂ ਕਿਸਮਾਂ ਦੀ ਪਛਾਣ ਕਰਨ ਵਿੱਚ ਮਦਦ ਮਿਲੀ।

• ਛੋਲੇ ਦੀ ਫ਼ਸਲ ਵਿੱਚ ਜੈਵਿਕ ਖਾਦਾਂ ਜਿਵੇਂ ਕਿ ਰਾਇਜ਼ੋਬੀਅਮ ਅਤੇ ਫਾਸਫੋਬੈਕਟੀਰੀਆ ਦੀ ਵਰਤੋਂ ਕੀਤੀ ਜਿਸ ਨਾਲ ਪੈਦਾਵਾਰ ਵਿੱਚ ਵਾਧਾ ਹੋਇਆ।

• ਉਹ ਖੇਤੀਬਾੜੀ ਲਈ ਹਰੀ ਖਾਦ ਅਤੇ ਜੈਵਿਕ ਖਾਦ ਦੀ ਸਿਫਾਰਿਸ਼ ਕਰਦੇ ਹਨ।

• ਉਹ ਕੀਟਨਾਸ਼ਕਾਂ ਨੂੰ ਰੋਕਣ ਲਈ ਨਿੰਮ ਦੇ ਬੀਜਾਂ ਦੀ ਵਰਤੋਂ ਕਰਦੇ ਹਨ।

• ਉਨ੍ਹਾਂ ਨੇ ਸੀ.ਟੀ.ਆਰ.ਆਈ, ਕੰਡੂਕਰ, ਪ੍ਰਕਾਸ਼ਮ ਜ਼ਿਲ੍ਹੇ ਦੇ ਸਹਿਯੋਗ ਨਾਲ ਤੰਬਾਕੂ ਦੇ ਫਾਲਤੂ ਪਦਾਰਥਾਂ ਨੂੰ ਆਪਣੇ ਖੇਤਾਂ ਵਿੱਚ ਖਾਦ ਦੇ ਰੂਪ ਵਿੱਚ ਵਰਤ ਕੇ ਨਵੀਂ ਤਕਨੀਕ ਵਿਕਸਿਤ ਕੀਤੀ।

• ਉਨ੍ਹਾਂ ਨੇ ਬੀਜ ਕਮ ਖਾਦ ਡਰਿੱਲ ਨੂੰ ਸੋਧਿਆ ਤਾਂ ਕਿ ਬੀਜ ਅਤੇ ਖਾਦ ਨੂੰ ਮਿੱਟੀ ਦੀ ਵਿਭਿੰਨ ਗਹਿਰਾਈ ‘ਤੇ ਇੱਕੋ ਸਮੇਂ ਬੀਜਿਆ ਜਾਵੇ। ਇਹ ਸੋਧਿਆ ਬੀਜ ਕਮ ਖਾਦ ਡਰਿੱਲ ਸਥਾਨਕ ਕਿਸਾਨਾਂ ਲਈ ਹਰ ਪ੍ਰਕਾਰ ਦੀਆਂ ਦਾਲਾਂ ਲਈ ਲਾਭਦਾਇਕ ਹਨ।

• ਉਨ੍ਹਾਂ ਦੁਆਰਾ ਤਿਆਰ ਕੀਤੀਆਂ ਆਵਿਸ਼ਕਾਰੀ ਤਕਨੀਕਾਂ ਅਤੇ ਸੁਧਰੇ ਹੋਏ ਪੈਕੇਜ ਪ੍ਰੈਕਟਿਸ ਸਥਾਨਕ ਭਾਸ਼ਾਵਾਂ ਵਿੱਚ ਛਪੇ ਹੋਏ ਹਨ। ਇਸ ਤੋਂ ਇਲਾਵਾ, ਉਨ੍ਹਾਂ ਦੇ ਫਾਰਮ ‘ਤੇ ਹੋਣ ਵਾਲੇ ਅਨੁਭਵਾਂ ਦੀਆਂ ਅਲੱਗ-ਅਲੱਗ ਰੇਡੀਓ ਅਤੇ ਜਨਤਕ ਮੀਟਿੰਗਾਂ ਵਿੱਚ ਚਰਚਾ ਕੀਤੀ ਜਾਂਦੀ ਹੈ।

• ਉਹ ਆਪਣੇ ਖੇਤਰ ਵਿੱਚ ਦੂਜੇ ਕਿਸਾਨਾਂ ਲਈ ਇੱਕ ਆਦਰਸ਼ ਮਾਡਲ ਅਤੇ ਪ੍ਰੇਰਨਾ ਬਣ ਗਏ ਹਨ।

ਸੰਦੇਸ਼
“ਫ਼ਸਲਾਂ ਦੇ ਬਿਹਤਰ ਵਾਧੇ ਲਈ ਕਿਸਾਨਾਂ ਨੂੰ ਮਿੱਟੀ ਦੇ ਸੂਖਮ ਪੋਸ਼ਕ ਤੱਤਾਂ ਦਾ ਪ੍ਰਬੰਧਨ ਕਰਨ ਲਈ ਮਾਹਿਰਾਂ ਦੁਆਰਾ ਆਪਣੇ ਖੇਤ ਦੀ ਮਿੱਟੀ ਦਾ ਟੈੱਸਟ ਕਰਵਾਉਣਾ ਚਾਹੀਦਾ ਹੈ। ਇਸ ਤਰੀਕੇ ਨਾਲ, ਉਹ ਘੱਟ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਕੀਟ ਪ੍ਰਬੰਧਨ ਦੇ ਵਧੀਆ ਨਤੀਜਿਆਂ ਨੂੰ ਵੀ ਪ੍ਰਾਪਤ ਕਰ ਸਕਦੇ ਹਨ।”

 

ਕੁਨਾਲ ਗਹਿਲੋਟ

ਪੂਰੀ ਕਹਾਣੀ ਪੜ੍ਹੋ

ਇੱਕ ਸ਼ਹਿਰੀ ਕਿਸਾਨ, ਜੋ ਸਬਜ਼ੀਆਂ ਦੀ ਖੇਤੀ ਨਾਲ ਲੱਖਾਂ ਦੀ ਕਮਾਈ ਕਰ ਰਿਹਾ ਹੈ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਮਾਂ ਸਭ ਦੇ ਲਈ ਸੀਮਿਤ ਹੈ ਅਤੇ ਸਖ਼ਤ ਮਿਹਨਤ ਨਾਲ ਕਿਸੇ ਵੀ ਵਿਅਕਤੀ ਨੂੰ ਕਰੋੜਪਤੀ ਉਮੀਦਵਾਰਾਂ ਨਾਲ ਮੁਕਾਬਲਾ ਕਰਨ ਵਿੱਚ ਸਹਾਇਤਾ ਨਹੀਂ ਮਿਲੇਗੀ, ਕਿਉਂਕਿ ਜੇਕਰ ਸਖ਼ਤ ਮਿਹਨਤ ਨਾਲ ਕਿਸਮਤ ਨੂੰ ਪ੍ਰਾਪਤ ਕਰਨਾ ਸੰਭਵ ਹੈ ਤਾਂ ਅੱਜ ਦੇ ਕਿਸਾਨ ਇਸ ਦੇਸ਼ ਵਿੱਚ ਸਭ ਤੋਂ ਵੱਡੇ ਕਰੋੜਪਤੀ ਹੁੰਦੇ।

ਜੋ ਚੀਜ਼ ਤੁਹਾਡੇ ਕੰਮ ਨੂੰ ਵਧੇਰੇ ਅਸਰਦਾਰ ਅਤੇ ਲਾਭਕਾਰੀ ਬਣਾਉਂਦੀ ਹੈ, ਉਹ ਹੈ ਹੁਸ਼ਿਆਰੀ। ਇਹ ਕਹਾਣੀ ਹੈ ਦਿੱਲੀ ਦੇ ਬਾਹਰੀ ਪਿੰਡ- ਟਿਗੀਪੁਰ ਦੇ ਇੱਕ ਸਧਾਰਨ ਕਿਸਾਨ ਦੀ, ਜੋ ਕਿ ਖੇਤੀਬਾੜੀ ਦੀ ਆਧੁਨਿਕ ਤਕਨੀਕ ਨਾਲ ਸਬਜ਼ੀਆਂ ਦੀ ਖੇਤੀ ਵਿੱਚ ਲੱਖਾਂ ਕਮਾ ਰਹੇ ਹਨ। ਅਜਿਹਾ ਨਹੀਂ ਕਿ ਉਨ੍ਹਾਂ ਕੋਲ ਕੋਈ ਉੱਚ ਤਕਨੀਕ ਵਾਲੀ ਮਸ਼ੀਨਰੀ ਜਾਂ ਉਪਕਰਣ ਹਨ ਜਾਂ ਉਹ ਖਾਦ ਦੀ ਜਗ੍ਹਾ ਸੋਨੇ ਦੀ ਵਰਤੋਂ ਕਰਦੇ ਹਨ, ਇਹ ਸਿਰਫ਼ ਉਨ੍ਹਾਂ ਦਾ ਬੁੱਧੀਮਾਨ ਦ੍ਰਿਸ਼ਟੀਕੋਣ ਹੈ, ਜੋ ਉਹ ਆਪਣੇ ਖੇਤਾਂ ਵਿੱਚ ਲਾਗੂ ਕਰ ਰਹੇ ਹਨ।

ਕੁਨਾਲ ਗਹਿਲੋਟ ਦੁਆਰਾ ਅਪਣਾਈ ਗਈ ਤਕਨੀਕ….

ਕੁਨਾਲ ਗਹਿਲੋਟ 2004 ਤੋਂ ਫ਼ਸਲੀ ਵਿਭਿੰਨਤਾ ਅਤੇ ਖੇਤੀ ਵਿਭਿੰਨਤਾ ਨਾਲ ਜੁੜੇ ਹੋਏ ਹਨ, ਜਿਸ ਦੇ ਨਤੀਜੇ ਵਜੋਂ 10 ਸਾਲਾਂ ਵਿੱਚ ਉਨ੍ਹਾਂ ਦੇ ਖੇਤ ਦੀ ਆਮਦਨ ਵਿੱਚ 500% ਵਾਧਾ ਹੋਇਆ। ਜੀ ਹਾਂ, ਤੁਸੀਂ ਸਹੀ ਪੜ੍ਹ ਰਹੇ ਹੋ! ਸਾਲ 2004 ਵਿੱਚ ਉਨ੍ਹਾਂ ਦੇ ਖੇਤ ਦੀ ਆਮਦਨ 5 ਲੱਖ ਸੀ ਅਤੇ 2015 ਵਿੱਚ 35 ਲੱਖ ਹੋ ਗਈ।

6 ਅੰਕਾਂ ਦੀ ਆਮਦਨ ਨੂੰ 7 ਅੰਕਾਂ ਵਿੱਚ ਬਦਲਣਾ ਕੁਨਾਲ ਗਹਿਲੋਟ ਲਈ ਹੀ ਸੰਭਵ ਸੀ ਕਿਉਂਕਿ ਉਹ ਨਵੀਆਂ ਅਤੇ ਆਧੁਨਿਕ ਤਕਨੀਕਾਂ ਨੂੰ ਲਾਗੂ ਕਰਦੇ ਸਨ। ਦੂਜੇ ਕਿਸਾਨਾਂ ਤੋਂ ਉਲਟ ਉਨ੍ਹਾਂ ਨੇ ਫ਼ਸਲਾਂ, ਪੌਦਿਆਂ ਅਤੇ ਬਾਗਬਾਨੀ ਉਤਪਾਦਾਂ ਜਿਵੇਂ ਕਿ ਮਸ਼ਰੂਮ ਦੀ ਖੇਤੀ ਅਤੇ ਸਬਜ਼ੀਆਂ ਦੀ ਖੇਤੀ ਦੇ ਉਤਪਾਦਨ ਵਿੱਚ ਵਿਗਿਆਨਕ ਤਕਨੀਕਾਂ ਨੂੰ ਅਪਣਾਇਆ। ਇਸ ਪਹਿਲ-ਕਦਮੀ ਨਾਲ, ਉਨ੍ਹਾਂ ਨੇ ਸਿਰਫ਼ 4 ਮਹੀਨੇ ਵਿੱਚ 3.60 ਲੱਖ ਪ੍ਰਤੀ ਹੈਕਟੇਅਰ ਦੀ ਕਮਾਈ ਕੀਤੀ।

ਕਿਵੇਂ ਮਾਰਕਟਿੰਗ ਨੇ ਉਨ੍ਹਾਂ ਦੀ ਖੇਤੀਬਾੜੀ ਨੂੰ ਅਗਲੇ ਸਤਰ ‘ਤੇ ਪਹੁੰਚਾਇਆ….

ਮੰਡੀ ਦੀਆਂ ਮੰਗਾਂ ਅਨੁਸਾਰ, ਖੇਤੀਬਾੜੀ ਉਤਪਾਦਾਂ ਦੀ ਵਿਕਰੀ ਵਿੱਚ ਵਾਧਾ ਹੋਇਆ ਅਤੇ ਕਈ ਨਵੇਂ ਪ੍ਰਭਾਵਸ਼ਾਲੀ ਲਿੰਕ ਬਣਾਏ ਗਏ, ਜਿਸ ਨਾਲ ਕੁਨਾਲ ਗਹਿਲੋਟ ਦੀਆਂ ਜ਼ਰੂਰਤਾਂ ਅਨੁਸਾਰ ਸੰਭਾਵੀ ਬਜ਼ਾਰ ਦੀ ਪਹਿਚਾਣ ਕਰਨ ਵਿੱਚ ਮਦਦ ਮਿਲੀ।

ਖੇਤੀਬਾੜੀ ਉਪਜ ਦੀ ਉਤਪਾਦਕਤਾ ਵਧਾਉਣ ਲਈ ਉਨ੍ਹਾਂ ਨੇ ਵੱਡੇ ਪੱਧਰ ‘ਤੇ ਵਰਮੀ-ਕੰਪੋਸਟ ਪਲਾਂਟ ਦੀ ਸਥਾਪਨਾ ਕੀਤੀ ਅਤੇ ਬਿਹਤਰ ਖੇਤੀ ਅਤੇ ਕਟਾਈ ਪ੍ਰਕਿਰਿਆ ਲਈ ਖੇਤ ਵਿੱਚ ਮਸ਼ੀਨਾਂ ਦੀ ਵਰਤੋਂ ਕੀਤੀ। ਵਰਤਮਾਨ ਵਿੱਚ ਉਹ ਕਣਕ (HD-2967 ਅਤੇ PB-1509), ਝੋਨਾ, ਮੂਲੀ, ਪਾਲਕ, ਸਰ੍ਹੋਂ, ਸ਼ਲਗਮ, ਫੁੱਲ-ਗੋਭੀ, ਟਮਾਟਰ, ਗਾਜਰ ਆਦਿ ਉਗਾ ਰਹੇ ਹਨ ਅਤੇ ਇਸ ਦੇ ਨਾਲ ਹੀ ਉਹ ਸਬਜ਼ੀਆਂ ਦੇ ਬੀਜ ਵੀ ਤਿਆਰ ਕਰਦੇ ਹਨ।

ਪ੍ਰਾਪਤੀਆਂ

ਉਨ੍ਹਾਂ ਨੇ ਖੀਰੇ ਦੀ ਖੇਤੀ, ਪੱਤਾ-ਗੋਭੀ ਦੇ ਰੋਪਣ, ਗੇਂਦੇ ਅਤੇ ਮੂਲੀ ਆਦਿ ਦੀ ਅੰਤਰੀ-ਫ਼ਸਲ ਵਿੱਚ ਸੁਧਾਰ ਕੀਤਾ।

ਆਪਣੇ ਕੰਮ ਲਈ, ਉਨ੍ਹਾਂ ਨੂੰ ਵਿਭਿੰਨ ਸਰਕਾਰੀ ਅਤੇ ਗੈਰ ਸਰਕਾਰੀ ਸੰਗਠਨਾਂ ਤੋਂ ਕਈ ਪੁਰਸਕਾਰ ਅਤੇ ਮਾਨਤਾ ਮਿਲੀ। ਉਹ ਹਮੇਸ਼ਾ ਆਪਣੇ ਖੇਤਰ ਦੇ ਸਾਥੀ ਕਿਸਾਨਾਂ ਦੇ ਵਿੱਚ ਆਪਣੇ ਗਿਆਨ ਅਤੇ ਖੋਜਾਂ ਨੂੰ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਖੇਤੀ ਸੁਧਾਰਾਂ ਵਿੱਚ ਵੀ ਯੋਗਦਾਨ ਦਿੰਦੇ ਰਹਿੰਦੇ ਹਨ।

ਖੈਰ, ਚੰਗੀ ਤਰ੍ਹਾਂ ਨਾਲ ਕੀਤਾ ਗਿਆ ਹੁਸ਼ਿਆਰੀ ਵਾਲਾ ਕੰਮ ਇੱਕ ਵਿਅਕਤੀ ਨੂੰ ਕਿਤੇ ਵੀ ਲਿਜਾ ਸਕਦਾ ਹੈ। ਇਹ ਉਸ ‘ਤੇ ਹੈ ਕਿ ਉਹ ਕਿਸ ਦਿਸ਼ਾ ਵੱਲ ਜਾਣਾ ਚਾਹੁੰਦਾ ਹੈ। ਜੇਕਰ ਤੁਸੀਂ ਖੇਤੀ ਵਿਭਿੰਨਤਾ ਜਾਂ ਸਬਜ਼ੀਆਂ ਦੀ ਸੰਘਣੀ ਖੇਤੀ ਕਰਨਾ ਚਾਹੁੰਦੇ ਹੋ ਤਾਂ “ਆਪਣੀ ਖੇਤੀ” ਮੋਬਾਇਲ ਐੱਪ ਡਾਊਨਲੋਡ ਕਰੋ ਅਤੇ ਆਪਣੇ ਆਪ ਨੂੰ ਖੇਤੀਬਾੜੀ ਦੀਆਂ ਸਾਰੀਆਂ ਆਧੁਨਿਕ ਤਕਨੀਕਾਂ ਨਾਲ ਅੱਪਡੇਟ ਰੱਖੋ ਅਤੇ ਲਾਗੂ ਕਰੋ।

ਅਸ਼ੋਕ ਵਿਸ਼ਿਸ਼ਟ

ਪੂਰੀ ਕਹਾਣੀ ਪੜ੍ਹੋ

ਮਹਾਂਰਿਸ਼ੀ ਵਿਸ਼ਿਸ਼ਟ ਮਸ਼ਰੂਮ
ਖੁੰਭ ਦੀ ਜੈਵਿਕ ਖੇਤੀ ਅਤੇ ਉਸ ਤੋਂ ਬਣੇ ਉਤਪਾਦਾਂ ਨਾਲ ਚੰਗੀ ਆਮਦਨ ਕਮਾ ਰਹੇ ਇਕ ਕਿਸਾਨ ਦੀ ਕਹਾਣੀ

ਵੱਧਦੀ ਆਬਾਦੀ ਦੀ ਮੰਗ ਨੂੰ ਪੂਰਾ ਕਰਨ ਲਈ ਖੇਤੀ ਵਿਗਿਆਨ ਵਿੱਚ ਬਹੁਤ ਤਰ੍ਹਾਂ ਦੇ ਸੁਧਾਰ ਕੀਤੇ ਗਏ ਅਤੇ ਉੱਨਤੀ ਦੇ ਨਾਲ-ਨਾਲ ਖੇਤੀ ਦੀ ਤਕਨੀਕ ਵਿੱਚ ਵੀ ਬਦਲਾਅ ਕੀਤੇ ਗਏ। ਵਰਤਮਾਨ ਵਿੱਚ ਜ਼ਿਆਦਾਤਰ ਕਿਸਾਨ ਆਪਣੀ ਫ਼ਸਲਾਂ ਦੇ ਜਿਆਦਾ ਉਤਪਾਦਨ ਦੇ ਲਈ ਪਰੰਪਰਾਗਤ ਖੇਤੀ ਤਕਨੀਕਾਂ, ਰਸਾਇਣਿਕ ਖਾਦਾਂ, ਕੀਟਨਾਸ਼ਕਾਂ, ਜੀ ਐਮ ਓ ਅਤੇ ਹੋਰ ਉਦਯੋਗਿਕ ਉਤਪਾਦਾਂ ਤੇ ਆਧਾਰਿਤ ਹਨ। ਇਨ੍ਹਾਂ ਵਿੱਚੋਂ ਕੁਝ ਹੀ ਕਿਸਾਨ ਰਸਾਇਣਾਂ ਦੀ ਵਰਤੋਂ ਕਰਦੇ ਹਨ, ਅੱਜ ਅਸੀਂ ਤੁਹਾਡੀ ਪਹਿਚਾਣ ਅਜਿਹੀ ਸ਼ਖਸ਼ੀਅਤ ਨਾਲ ਕਰਵਾ ਰਹੇ ਹਾਂ ਜੋ ਪਹਿਲਾਂ ਪਰੰਪਰਾਗਤ ਖੇਤੀ ਕਰਦੇ ਸਨ, ਪਰ ਬਾਅਦ ਵਿੱਚ ਕੁਦਰਤੀ ਖੇਤੀ ਦੇ ਲਾਭ ਜਾਣਨ ਤੋਂ ਬਾਅਦ ਉਨ੍ਹਾਂ ਨੇ ਕੁਦਰਤੀ ਖੇਤੀ ਦੇ ਢੰਗ ਨੂੰ ਅਪਣਾਇਆ।

ਅਸ਼ੋਕ ਵਿਸ਼ਿਸ਼ਟ ਹਰਿਆਣਾ ਦੇ ਪਿੰਡ ਦੇ ਸਾਧਾਰਨ ਕਿਸਾਨ ਹਨ, ਜਿਨ੍ਹਾਂ ਨੇ ਪਰੰਪਰਾਗਤ ਖੇਤੀ ਤਕਨੀਕਾਂ ਦੀ ਵਰਤੋਂ ਦੀ ਪੁਰਾਣੀ ਸੋਚ ਨੂੰ ਛੱਡ ਕੇ ਮਸ਼ਰੂਮ ਦੀ ਖੇਤੀ ਦੇ ਲਈ ਜੈਵਿਕ ਢੰਗਾਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ। ਮਸ਼ਰੂਮ ਦੇ ਰਿਸਰਚ ਸੈਂਟਰ ਦੇ ਦੌਰੇ ਤੋਂ ਬਾਅਦ ਅਸ਼ੋਕ ਵਿਸ਼ਿਸ਼ਟ ਨੂੰ ਮਸ਼ਰੂਮ ਦੀ ਖੇਤੀ ਕੁਦਰਤੀ ਢੰਗ ਨਾਲ ਕਰਨ ਦੀ ਪ੍ਰੇਰਣਾ ਮਿਲੀ, ਜਿੱਥੇ ਉਨ੍ਹਾਂ ਨੇ ਮੁੱਖ ਵਿਗਿਆਨਕ ਡਾ. ਅਜੈ ਸਿੰਘ ਯਾਦਵ ਨੇ ਮਸ਼ਰੂਮ ਦੇ ਫਾਇਦੇਮੰਦ ਗੁਣਾਂ ਤੋਂ ਜਾਣੂ ਕਰਵਾਇਆ ਅਤੇ ਇਸਦੀ ਖੇਤੀ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ।

ਸ਼ੁਰੂਆਤ ਵਿੱਚ ਜਦੋਂ ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ ਤਾਂ ਵਿਗਿਆਨਕ ਅਜੈ ਸਿੰਘ ਯਾਦਵ ਦੇ ਇਲਾਵਾ ਉਨ੍ਹਾਂ ਨੂੰ ਖੇਤੀ ਦੇ ਲਈ ਉਤਸ਼ਾਹਿਤ ਅਤੇ ਮਦਦ ਕਰਨ ਵਾਲੀ ਉਨ੍ਹਾਂ ਦੀ ਪਤਨੀ ਸੀ। ਉਨ੍ਹਾਂ ਦੇ ਪਰਿਵਾਰ ਦੇ ਹੋਰ ਛੇ ਮੈਂਬਰਾਂ ਨੇ ਵੀ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਦਾ ਸਾਥ ਦਿੱਤਾ।

ਅਸ਼ੋਕ ਵਿਸ਼ਿਸ਼ਟ ਮਸ਼ਰੂਮ ਦੀ ਖੇਤੀ ਕਰਨ ਲਈ ਮਹੱਤਵਪੂਰਨ ਤਿੰਨ ਕੰਮ ਕਰਦੇ ਹਨ:

ਪਹਿਲਾ ਕੰਮ: ਪਹਿਲਾਂ ਉਹ ਝੋਨੇ ਦੀ ਪਰਾਲੀ, ਕਣਕ ਦੀ ਪਰਾਲੀ, ਬਾਜਰੇ ਦੀ ਪਰਾਲੀ ਆਦਿ ਦਾ ਉਪਯੋਗ ਕਰਕੇ ਖਾਦ ਤਿਆਰ ਕਰਦੇ ਹਨ, ਉਹ ਪਰਾਲੀ ਨੂੰ 3 ਤੋਂ 4 ਸੈਂ.ਮੀ. ਕੱਟ ਲੈਂਦੇ ਹਨ ਅਤੇ ਉਸਨੂੰ ਪਾਣੀ ਵਿੱਚ ਭਿਉਂਦੇ ਹਨ।

ਦੂਜਾ ਕੰਮ: ਉਹ ਘਰ ਵਿੱਚ ਖਾਦ ਤਿਆਰ ਕਰਨ ਲਈ ਪਰਾਲੀ ਨੂੰ 28 ਦਿਨਾਂ ਲਈ ਛੱਡ ਦਿੰਦੇ ਹਨ।

ਤੀਜਾ ਕੰਮ: ਜਦੋਂ ਖਾਦ ਤਿਆਰ ਹੋ ਜਾਂਦੀ ਹੈ। ਫਿਰ ਉਸ ਵਿੱਚ ਮਸ਼ਰੂਮ ਦੇ ਬੀਜਾਂ ਨੂੰ ਬੀਜ ਦਿੱਤਾ ਜਾਂਦਾ ਹੈ, ਜੋ ਖ਼ਾਸ ਤੌਰ ‘ਤੇ ਲੈਬ ਵਿੱਚ ਤਿਆਰ ਹੁੰਦੇ ਹਨ।

ਮਸ਼ਰੂਮ ਦੀ ਖੇਤੀ ਕਰਨ ਲਈ ਉਹ ਹਮੇਸ਼ਾ ਇਹ ਤਿੰਨ ਕੰਮ ਕਰਦੇ ਹਨ ਅਤੇ ਮਸ਼ਰੂਮ ਦੀ ਖੇਤੀ ਤੋਂ ਇਲਾਵਾ ਉਹ ਆਪਣੇ ਖੇਤ ਵਿੱਚ ਕਣਕ ਅਤੇ ਝੋਨੇ ਦੀ ਵੀ ਖੇਤੀ ਕਰਦੇ ਹਨ। ਪੜ੍ਹਾਈ ਲਿਖਾਈ ਵਿੱਚ ਉਨ੍ਹਾਂ ਨੇ ਸਿਰਫ਼ 10ਵੀਂ ਹੀ ਪਾਸ ਕੀਤੀ ਹੈ ਪਰ ਇਸ ਚੀਜ਼ ਨੇ ਉਨ੍ਹਾਂ ਨੂੰ ਕਦੇ ਨਵੀਆਂ ਚੀਜ਼ਾਂ ਸਿੱਖਣ ਅਤੇ ਜਾਣਕਾਰੀ ਲੈਣ ਤੋਂ ਰੋਕਿਆ ਨਹੀਂ। ਆਪਣੀ ਨਵੀਂ ਸੋਚ ਅਤੇ ਉਤਸ਼ਾਹ ਨਾਲ ਉਹ ਮਸ਼ਰੂਮ ਤੋਂ ਅਲੱਗ-ਅਲੱਗ ਉਤਪਾਦ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਹੁਣ ਤੱਕ ਉਨ੍ਹਾਂ ਨੇ ਸ਼ਹਿਦ ਦਾ ਮੁਰੱਬਾ, ਮਸ਼ਰੂਮ ਦਾ ਅਚਾਰ, ਮਸ਼ਰੂਮ ਦਾ ਮੁਰੱਬਾ, ਮਸ਼ਰੂਮ ਦਾ ਭੁਜੀਆ, ਮਸ਼ਰੂਮ ਦੇ ਬਿਸਕੁਟ, ਮਸ਼ਰੂਮ ਦੀ ਜਲੇਬੀ ਅਤੇ ਲੱਡੂ ਵਰਗੇ ਉਤਪਾਦ ਬਣਾਏ ਹਨ। ਉਨ੍ਹਾਂ ਹਮੇਸ਼ਾ ਅਲੱਗ-ਅਲੱਗ ਉਤਪਾਦ ਬਣਾਉਣ ਲਈ ਇੱਕ ਗੱਲ ਦਾ ਧਿਆਨ ਰੱਖਿਆ ਹੈ ਅਤੇ ਉਹ ਹੈ ਸਿਹਤ। ਇਸ ਲਈ ਉਹ ਮਿੱਠੇ ਵਿਅੰਜਨਾਂ ਨੂੰ ਮਿੱਠਾ ਬਣਾਉਣ ਲਈ ਸਟੀਵੀਆ ਪੌਦੇ ਦੀ ਪ੍ਰਜਾਤੀਆਂ ਤੋਂ ਤਿਆਰ ਸਟੀਵੀਆ ਪਾਊਡਰ ਦੀ ਵਰਤੋਂ ਕਰਦੇ ਹਨ। ਸਟੀਵੀਆ ਸਿਹਤ ਦੇ ਲਈ ਇੱਕ ਚੰਗਾ ਮਿੱਠਾ ਪਦਾਰਥ ਹੁੰਦਾ ਹੈ ਅਤੇ ਇਸ ਵਿੱਚ ਪੋਸ਼ਕ ਤੱਤ ਵੀ ਜਿਆਦਾ ਹੁੰਦੇ ਹਨ। ਸ਼ੂਗਰ ਦੇ ਮਰੀਜ਼ ਬਿਨਾਂ ਕਿਸੇ ਚਿੰਤਾ ਤੋਂ ਸਟੀਵੀਆ ਯੁਕਤ ਮਿੱਠੇ ਉਤਪਾਦਾਂ ਦੀ ਵਰਤੋਂ ਕਰ ਸਕਦੇ ਹਨ।

ਅਸ਼ੋਕ ਵਿਸ਼ਿਸ਼ਟ ਦੀ ਯਾਤਰਾ ਬਹੁਤ ਛੋਟੇ ਪੱਧਰ ਤੋਂ ਲਗਭਗ ਜ਼ੀਰੋ ਤੋਂ ਹੀ ਸ਼ੁਰੂ ਹੋਈ ਅਤੇ ਅੱਜ ਉਨ੍ਹਾਂ ਆਪਣੀ ਸਖਤ ਮਿਹਨਤ ਤੋਂ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕੀਤਾ ਹੈ। ਜਿੱਥੇ ਉਹ FCCI ਦੁਆਰਾ ਪ੍ਰਮਾਣਿਤ ਘਰੇਲੂ ਉਤਪਾਦਾਂ ਨੂੰ ਵੇਚਦੇ ਹਨ। ਮਹਾਂਰਿਸ਼ੀ ਵਿਸ਼ਿਸ਼ਟ ਮਸ਼ਰੂਮ ਉਹ ਬ੍ਰਾਂਡ ਦਾ ਨਾਮ ਹੈ ਜਿਸਦੇ ਤਹਿਤ ਉਹ ਆਪਣੇ ਉਤਪਾਦਾਂ ਨੂੰ ਵੇਚ ਰਹੇ ਹਨ ਅਤੇ ਕਈ ਮਾਹਿਰ, ਅਧਿਕਾਰੀ, ਨੇਤਾ ਅਤੇ ਮੀਡੀਆ ਉਨ੍ਹਾਂ ਦੇ ਬਣਾਏ ਤਰੀਕਿਆਂ ਅਤੇ ਮਸ਼ਰੂਮ ਦੀ ਖੇਤੀ ਦੇ ਪਿੱਛੇ ਦੇ ਵਿਚਾਰ ਅਤੇ ਸੁਆਦੀ ਮਸ਼ਰੂਮ ਉਤਪਾਦਾਂ ਦੇ ਲਈ ਸਮੇਂ-ਸਮੇਂ ਤੇ ਉਨ੍ਹਾਂ ਦੇ ਫਾਰਮ ‘ਤੇ ਜਾਂਦੇ ਰਹਿੰਦੇ ਹਨ।

ਮਹਾਂਰਿਸ਼ੀ ਵਿਸ਼ਿਸ਼ਟ ਦੁਆਰਾ ਪ੍ਰਾਪਤ ਉਪਲੱਬਧੀਆਂ ਇਸ ਪ੍ਰਕਾਰ ਹਨ:

• HAIC Agro Research and Development Centre ਵੱਲੋਂ ਮਸ਼ਰੂਮ ਪ੍ਰੋਡਕਸ਼ਨ ਤਕਨਾਲੋਜੀ ਟ੍ਰੇਨਿੰਗ ਪ੍ਰੋਗਰਾਮ ਦੇ ਲਈ ਸਰਟੀਫਿਕੇਟ ਮਿਲਿਆ।

• ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਹਿਸਾਰ ਵੱਲੋਂ ਟ੍ਰੇਨਿੰਗ ਸਰਟੀਫਿਕੇਟ ਮਿਲਿਆ।

• 2nd Agri Leadership Summit 2017 ਦਾ ਪੁਰਸਕਾਰ ਅਤੇ ਸਰਟੀਫਿਕੇਟ ਮਿਲਿਆ।

• DC Amna Tarneem Jind ਦੇ ਵੱਲੋਂ ਪ੍ਰਸੰਸਾ ਪੁਰਸਕਾਰ ਮਿਲਿਆ।

ਮਸ਼ਰੂਮ ਦਾ ਬੀਜ:
ਹਾਲ ਹੀ ਵਿੱਚ ਅਸ਼ੋਕ ਜੀ ਨੇ ਮਸ਼ਰੂਮ ਦਾ ਬੀਜ ਤਿਆਰ ਕੀਤਾ ਹੈ, ਜਿਸ ਨੂੰ ਸਪਾਨ ਦੀ ਜਗ੍ਹਾ ‘ਤੇ ਵਰਤਿਆ ਜਾ ਸਕਦਾ ਹੈ ਤੇ ਅਜਿਹਾ ਕਰਨ ਵਾਲੇ ਉਹ ਦੁਨੀਆਂ ਦੇ ਪਹਿਲੇ ਕਿਸਾਨ ਹਨ।

ਖੈਰ, ਅਸ਼ੋਕ ਵਿਸ਼ਿਸ਼ਟ ਦੇ ਬਾਰੇ ਉੱਲੇਖ ਕਰਨ ਲਈ ਇਹ ਸਿਰਫ਼ ਕੁੱਝ ਪੁਰਸਕਾਰ ਅਤੇ ਉਪਲੱਬਧੀਆਂ ਹੀ ਹਨ। ਇੱਥੋਂ ਤੱਕ ਕਿ ਉਨ੍ਹਾਂ ਦੀ ਮੱਝ ਨੇ 23 ਕਿੱਲੋ ਦੁੱਧ ਦੇ ਕੇ ਪ੍ਰਤੀਯੋਗਤਾ ਜਿੱਤੀ, ਜਿਸ ਨਾਲ ਉਨ੍ਹਾਂ ਨੂੰ 21 ਹਜ਼ਾਰ ਰੁਪਏ ਦਾ ਨਕਦੀ ਪੁਰਸਕਾਰ ਮਿਲਿਆ। ਉਨ੍ਹਾਂ ਕੋਲ 4-5 ਏਕੜ ਜ਼ਮੀਨ ਹੈ ਅਤੇ 6 ਮੁਰ੍ਹਾ ਮੱਝਾਂ ਹਨ। ਜਿਨ੍ਹਾਂ ਤੋਂ ਉਹ ਸਭ ਤੋਂ ਚੰਗੀ ਕਮਾਈ ਅਤੇ ਲਾਭ ਕਮਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਵਿਭਿੰਨ ਪ੍ਰਦਰਸ਼ਨੀਆਂ ਅਤੇ ਸਮਾਰੋਹ ਵਿੱਚ ਵੀ ਜਾਂਦੇ ਹਨ, ਜੋ ਉਨ੍ਹਾਂ ਦੇ ਉਤਪਾਦਾਂ ਨੂੰ ਦਿਖਾਉਣ ਅਤੇ ਉਨ੍ਹਾਂ ਦੇ ਖੇਤੀ ਤਕਨੀਕਾਂ ਬਾਰੇ ਜਾਗਰੂਕ ਕਰਵਾਉਣ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ। ਆਪਣੀ ਸਖ਼ਤ ਮਿਹਨਤ ਅਤੇ ਜੋਸ਼ ਨਾਲ ਉਹ ਭਵਿੱਖ ਵਿੱਚ ਨਿਸ਼ਚਿਤ ਹੀ ਖੇਤੀ ਦੇ ਖੇਤਰ ਵਿੱਚ ਹੋਰ ਸਫ਼ਲਤਾਵਾਂ ਅਤੇ ਪ੍ਰਸ਼ੰਸਾ ਪ੍ਰਾਪਤ ਕਰਨਗੇ।

ਅਸ਼ੋਕ ਵਿਸ਼ਿਸ਼ਟ ਦਾ ਕਿਸਾਨਾਂ ਲਈ ਇੱਕ ਖ਼ਾਸ ਸੰਦੇਸ਼
ਮਸ਼ਰੂਮ ਬੇਹੱਦ ਪੌਸ਼ਟਿਕ ਅਤੇ ਮਨੁੱਖੀ ਸਿਹਤ ਦੇ ਲਈ ਫਾਇਦੇਮੰਦ ਹੁੰਦੇ ਹਨ। ਮੈਂ ਕੁਦਰਤੀ ਤਰੀਕੇ ਨਾਲ ਮਸ਼ਰੂਮ ਦੀ ਖੇਤੀ ਕਰਕੇ ਬਹੁਤ ਲਾਭ ਕਮਾਇਆ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭੋਜਨ ਉਤਪਾਦ ਤਿਆਰ ਕਰਨਾ ਸਾਨੂੰ ਭਵਿੱਖ ਵਿੱਚ ਬਹੁਤ ਅੱਗੇ ਲਿਜਾ ਸਕਦਾ ਹੈ ਸੋ ਸਾਨੂੰ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਆਉਣ ਵਾਲੇ ਸਮੇਂ ਵਿੱਚ ਮੈਂ ਆਪਣੇ ਮਸ਼ਰੂਮ ਦੀ ਖੇਤੀ ਦਾ ਵਿਸਤਾਰ ਕਰਨ ਦੀ ਯੋਜਨਾ ਬਣਾ ਰਿਹਾ ਹਾਂ ਤਾਂ ਜੋ ਇਨ੍ਹਾਂ ਨਾਲ ਤਿਆਰ ਉਤਪਾਦਾਂ ਨੂੰ ਵੇਚਣ ਲਈ ਵੱਧ ਮਾਤਰਾ ਵਿੱਚ ਉਤਪਾਦਾਂ ਦਾ ਉਤਪਾਦਨ ਕੀਤਾ ਜਾ ਸਕੇ। ਹੋਰ ਕਿਸਾਨਾਂ ਲਈ ਮੇਰਾ ਸੰਦੇਸ਼ ਇਹ ਹੈ ਕਿ ਉਨ੍ਹਾਂ ਨੂੰ ਵੀ ਮਸ਼ਰੂਮ ਦੀ ਖੇਤੀ ਕਰਨੀ ਚਾਹੀਦੀ ਹੈ ਅਤੇ ਬਜ਼ਾਰ ਵਿੱਚ ਮਸ਼ਰੂਮ ਤੋਂ ਬਣੇ ਵਿਭਿੰਨ ਉਤਪਾਦ ਵੇਚਣੇ ਚਾਹੀਦੇ ਹਨ। ਜਿਨ੍ਹਾਂ ਕਿਸਾਨਾਂ ਕੋਲ ਜ਼ਮੀਨ ਨਹੀਂ ਹੈ, ਉਹ ਵੀ ਮਸ਼ਰੂਮ ਦੀ ਖੇਤੀ ਤੋਂ ਵੱਡੀ ਕਮਾਈ ਕਰ ਸਕਦੇ ਹਨ। ਇੱਥੋਂ ਤੱਕ ਕਿ ਘੱਟ ਜ਼ਮੀਨ ਵਾਲੇ ਕਿਸਾਨ ਵੀ ਮਸ਼ਰੂਮ ਦੀ ਖੇਤੀ ਕਰਕੇ ਚੰਗਾ ਮੁਨਾਫ਼ਾ ਲੈ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਵੀ ਖੇਤੀ ਦੇ ਇਸ ਖੇਤਰ ਨੂੰ ਚੁਣਨਾ ਚਾਹੀਦਾ ਹੈ।

ਗੁਰਜਤਿੰਦਰ ਸਿੰਘ ਵਿਰਕ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਇਨਸਾਨ ਦੀ ਕਹਾਣੀ ਜਿਸਨੇ ਮਜਬੂਰੀ ਵਿਚ ਮੱਛੀ ਪਾਲਣ ਸ਼ੁਰੂ ਕੀਤਾ, ਪਰ ਅੱਜ ਉਹ ਦੂਜੇ ਕਿਸਾਨਾਂ ਲਈ ਇਕ ਮਿਸਾਲ ਬਣ ਚੁਕਿਆ ਹੈ

ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਜੋ ਜ਼ਮੀਨ ਪਿਛਲੇ 100 ਸਾਲਾਂ ਤੋਂ ਖਾਲੀ ਪਈ ਸੀ, ਉਹ ਅੱਜ ਉਪਜਾਊ ਅਤੇ ਉਪਯੋਗੀ ਹੋਵੇਗੀ। ਉਹ ਜ਼ਮੀਨ 100 ਸਾਲਾਂ ਤੱਕ ਖਾਲੀ ਰਹਿਣ ਪਿੱਛੇ ਇੱਕੋ ਕਾਰਨ ਸੀ ਕਿ ਉੱਥੇ ਕਿਸੇ ਨੇ ਵੀ ਕੁੱਝ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਉੱਥੇ ਸਾਲ ਦੇ 11 ਮਹੀਨੇ ਪਾਣੀ ਖੜ੍ਹਾ ਰਹਿੰਦਾ ਸੀ। ਪਰ ਹਰ ਆਉਣ ਵਾਲੀ ਨਵੀਂ ਪੀੜ੍ਹੀ ਦੇ ਨਾਲ ਨਵੀਂ ਸੋਚ ਆਉਂਦੀ ਹੈ। ਅਸੀਂ ਸਭ ਜਾਣਦੇ ਹਾਂ ਕਿ ਸਾਡੇ ਆਲੇ-ਦੁਆਲੇ ਅਤੇ ਵਾਤਾਵਰਨ ਵਿੱਚ ਥੋੜ੍ਹਾ ਬਦਲਾਓ ਕਰਨ ਲਈ ਇੱਕ ਵੱਡੀ ਕੋਸ਼ਿਸ਼ ਦੀ ਲੋੜ ਹੁੰਦੀ ਹੈ। ਇਹ ਕੋਸ਼ਿਸ਼ ਸਿਰਫ਼ ਮਜ਼ਬੂਤ ਇੱਛਾ-ਸ਼ਕਤੀ ਅਤੇ ਜੋਸ਼ ਨਾਲ ਵਰਤੋਂ ‘ਚ ਆ ਸਕਦੀ ਹੈ ਅਤੇ ਇਸ ਤਰ੍ਹਾਂ ਇੱਕ ਅਲੱਗ ਨਜ਼ਰੀਏ, ਬੁੱਧੀ ਅਤੇ ਉਤਸ਼ਾਹ ਦੇ ਨਾਲ ਆਪਣੀ ਮਾਤ-ਭੂਮੀ ਅਤੇ ਆਪਣੇ ਭਾਈਚਾਰੇ ਲਈ ਕੁੱਝ ਕਰਨ ਲਈ ਗੁਰਜਤਿੰਦਰ ਸਿੰਘ ਵਿਰਕ ਅੱਗੇ ਆਏ।

ਉਨ੍ਹਾਂ ਨੇ ਜਮਾਓ ਵਾਲੀ ਜ਼ਮੀਨ ‘ਤੇ ਮੱਛੀ-ਪਾਲਣ ਦਾ ਕੰਮ ਸ਼ੁਰੂ ਕੀਤਾ। ਇਹ ਜ਼ਮੀਨ ਉਨ੍ਹਾਂ ਨੂੰ ਵਿਰਾਸਤ ਵਿੱਚ ਮਿਲੀ ਸੀ ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਸੀ, ਇਸ ਲਈ ਉਨ੍ਹਾਂ ਨੇ ਗੁਰਦਾਸਪੁਰ ਦਾ ਦੌਰਾ ਕੀਤਾ ਅਤੇ ਉੱਥੋਂ 5 ਦਿਨ ਦੀ ਟ੍ਰੇਨਿੰਗ ਲੈ ਕੇ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ। ਉਨ੍ਹਾਂ ਨੇ ਅੱਜ ਤੋਂ ਲਗਭੱਗ 30 ਸਾਲ ਪਹਿਲਾਂ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਉਹ ਆਪਣੀ ਮਿਹਨਤ ਅਤੇ ਲਗਨ ਨਾਲ ਇਸ ਕਾਰਜ ਨੂੰ 5 ਏਕੜ ਤੋਂ 30 ਏਕੜ ਤੱਕ ਵਧਾ ਚੁੱਕੇ ਹਨ। ਮੱਛੀ ਪਾਲਣ ਦੇ ਇਸ ਕਾਰਜ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਇਸ ਕ੍ਰਾਂਤੀਕਾਰੀ ਪਹਿਲ ਨੇ ਕਈ ਹੋਰ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਆਖਿਰ ਇਸ ਨਾਲ ਕਈ ਅਨੁਕੂਲ ਪ੍ਰਭਾਵ ਦਿਖੇ, ਜਿਨ੍ਹਾਂ ਨੇ ਇੱਕ ਬੰਜਰ ਜ਼ਮੀਨ ਨੂੰ ਮੱਛੀ ਪਾਲਣ ਦੇ ਖੇਤਰ ਵਿੱਚ ਵਿਕਸਿਤ ਕੀਤਾ। ਉਸੇ ਖੇਤਰ ਵਿੱਚ ਅੱਜ ਲਗਭੱਗ 300-400 ਏਕੜ ਬੰਜਰ ਭੂਮੀ ਨੂੰ ਮੱਛੀ-ਪਾਲਣ ਲਈ ਵਰਤਿਆ ਜਾਂਦਾ ਹੈ।

ਇਹ ਸਭ ਕਾਫੀ ਸਾਲ ਪਹਿਲਾਂ ਇੱਕ ਬੰਜਰ ਜ਼ਮੀਨ ਅਤੇ ਇੱਕ ਇਨਸਾਨ ਦੀ ਮਿਹਨਤ ਦੁਆਰਾ ਸ਼ੁਰੂ ਹੋਇਆ ਅਤੇ ਅੱਜ ਇਸ ਤੋਂ ਕਾਫੀ ਲੋਕ ਪ੍ਰੇਰਿਤ ਹੋਏ ਹਨ। ਆਖਿਰ ਇਹ ਛੋਟੀ ਪਹਿਲ ਕਿਸਾਨਾਂ ਅਤੇ ਕਈ ਹੋਰ ਇਲਾਕਿਆਂ ਦੇ ਰੁਜ਼ਗਾਰ ਨੂੰ ਸੁਧਾਰਨ ਵਿੱਚ ਮਦਦ ਕਰ ਰਿਹਾ ਹੈ, ਤਾਂ ਜੋ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਿਆ ਜਾ ਸਕੇ। ਹੁਣ ਉਸ ਖੇਤਰ ਵਿੱਚ ਜੋਸ਼ੀਲੇ ਮੱਛੀ-ਪਾਲਕ ਕਿਸਾਨਾਂ ਦਾ ਇੱਕ ਗਰੁੱਪ ਬਣਾਇਆ ਗਿਆ ਹੈ ਅਤੇ ਇਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਉਸ ਖੇਤਰ ਦਾ ਆਰਥਿਕ ਵਿਕਾਸ ਹੋ ਰਿਹਾ ਹੈ, ਜੋ ਰਾਜ ਅਤੇ ਰਾਸ਼ਟਰ ਦੇ ਆਰਥਿਕ ਵਿਕਾਸ ਨੂੰ ਜੋੜ ਰਿਹਾ ਹੈ।

ਹੁਣ ਸ. ਵਿਰਕ ਜੀ ਦੀ ਖੇਤੀ ਦੀਆਂ ਵਿਧੀਆਂ ਅਤੇ ਆਰਥਿਕ ਤਰੱਕੀ ਦੀ ਗੱਲ ਕਰਦੇ ਹਾਂ। ਸ. ਗੁਰਜਤਿੰਦਰ ਸਿੰਘ ਵਿਰਕ ਜੀ ਦੇ ਫਾਰਮ ‘ਤੇ ਆਮ ਕਾਰਪ ਮੱਛੀਆਂ, ਜਿਵੇਂ ਕਿ ਕਤਲਾ ਅਤੇ ਰੋਹੂ ਦੀਆਂ ਕਿਸਮਾਂ ਆਦਿ। ਇੱਕ ਏਕੜ ਤਲਾਬ ਲਈ 2000 ਛੋਟੀਆਂ ਮੱਛੀਆਂ ਦੀ ਲੋੜ ਹੁੰਦੀ ਹੈ, ਇਸ ਲਈ ਉਹ 2000 ਛੋਟੀਆਂ ਮੱਛੀਆਂ ਪਾਣੀ ਵਿੱਚ ਛੱਡਦੇ ਹਨ। ਮੱਛੀਆਂ ਦਾ ਵਿਕਾਸ ਪਾਣੀ ਦੀ ਕੁਆਲਿਟੀ, ਅਹਾਰ ਦੀ ਕੁਆਲਿਟੀ ਅਤੇ ਪਾਣੀ ਵਿੱਚ ਮੌਜੂਦ ਮੱਛੀ ਖਾਣ ਵਾਲੇ ਜੰਤੂਆਂ ‘ਤੇ ਨਿਰਭਰ ਕਰਦਾ ਹੈ। ਆਮ ਤੌਰ ‘ਤੇ ਉਹ ਤਲਾਬ ਵਿੱਚ ਮੱਛੀਆਂ ਦੀਆਂ ਦੋ ਕਿਸਮਾਂ ਹੀ ਪਾਉਂਦੇ ਹਨ ਅਤੇ ਉਨ੍ਹਾਂ ਦੀ ਚੰਗੀ ਪੈਦਾਵਾਰ ਲਈ ਉਚਿੱਤ ਹਾਲਾਤ ਬਣਾ ਕੇ ਰੱਖਦੇ ਹਨ। ਉਹ ਮੱਛੀਆਂ ਨੂੰ 80 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਦੇ ਹਨ, ਜਦਕਿ ਬਜ਼ਾਰ ਵਿੱਚ ਉਹੀ ਮੱਛੀ 120 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕਦੀ ਹੈ ਅਤੇ ਘੱਟ ਕੀਮਤਾਂ ‘ਤੇ ਮੱਛੀਆਂ ਵੇਚਣ ਦੇ ਬਾਵਜੂਦ ਵੀ ਉਹ ਲੱਖਾਂ ਰੁਪਏ ਕਮਾ ਰਹੇ ਹਨ ਅਤੇ ਲਾਭ ਪ੍ਰਾਪਤ ਕਰ ਰਹੇ ਹਨ।

ਸ. ਵਿਰਕ ਨੇ ਵਾਤਾਵਰਨ ਦੀ ਸੁਰੱਖਿਆ ਲਈ ਕਾਫੀ ਕਦਮ ਚੁੱਕੇ ਹਨ, ਉਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਕੰਮ ਇਹ ਹੈ ਕਿ ਉਨ੍ਹਾਂ ਆਪਣੇ ਛੋਟੀ ਜਿਹੀ ਸਬਜ਼ੀਆਂ ਵਾਲੀ ਬਗ਼ੀਚੀ ਦੀ ਸਿੰਚਾਈ ਅਤੇ ਤਲਾਬ ਵਿੱਚ ਪਾਣੀ ਭਰਨ ਲਈ ਸੂਰਜੀ ਪੰਪਾਂ ਦੀ ਵਰਤੋਂ ਕਰਕੇ ਕਾਰਬਨ ਨੂੰ ਘੱਟ ਕੀਤਾ ਹੈ। ਸ. ਵਿਰਕ ਦੁਆਰਾ ਕੀਤੇ ਗਏ ਚੰਗੇ ਕੰਮਾਂ ਲਈ ਉਨ੍ਹਾਂ ਨੂੰ ਕਈ ਇਨਾਮ ਅਤੇ ਉਪਲੱਬਧੀਆਂ ਮਿਲੀਆਂ ਹਨ। ਇਨ੍ਹਾਂ ਵਿੱਚ ਕੁੱਝ ਹੇਠ ਲਿਖੇ ਅਨੁਸਾਰ ਹਨ:

ਉਨ੍ਹਾਂ ਨੇ Agriculture Technology Management ਲਈ ਜ਼ਿਲ੍ਹਾ ਪੱਧਰੀ ਇਨਾਮ ਪ੍ਰਾਪਤ ਕੀਤਾ ਅਤੇ ਸਰਵੋਤਮ ਖੇਤੀ ਅਭਿਆਸ ਲਈ ਉਨ੍ਹਾਂ ਨੂੰ Roopnagar Administration ਦੁਆਰਾ ਪ੍ਰਸੰਸਾ ਪੱਤਰ ਮਿਲਿਆ ਹੈ। ਉਨ੍ਹਾਂ ਨੂੰ ਇਸ ਖੇਤਰ ਦਾ ਵਿਕਾਸ ਕਰਨ ਲਈ Zee Networks ਦੁਆਰਾ ਸਨਮਾਨਿਤ ਵੀ ਕੀਤਾ ਗਿਆ। 2011 ਵਿੱਚ ਉਨ੍ਹਾਂ ਨੂੰ Best Citizen India Award ਨਾਲ ਨਿਵਾਜਿਆ ਗਿਆ। ਉਸ ਤੋਂ ਬਾਅਦ ਉਨ੍ਹਾਂ ਨੂੰ Bharat Jyoti Award ਅਤੇ Fish Farmer Award ਵੀ ਮਿਲਿਆ।

ਖੇਤੀ ਦੇ ਖੇਤਰ ਵਿੱਚ ਉਨ੍ਹਾਂ ਦੇ ਚੰਗੇ ਕੰਮਾਂ ਕਰਕੇ ਉਨ੍ਹਾਂ ਨੂੰ ਕਈ ਮੰਨੀਆਂ-ਪ੍ਰਮੰਨੀਆਂ ਕਮੇਟੀਆਂ ਅਤੇ ਸੰਸਥਾਵਾਂ ਦੀ ਮੈਂਬਰਸ਼ਿਪ ਮਿਲੀ ਹੈ। ਅੱਜ ਉਹ Advisory Committee (ATMA) ਅਤੇ Board of Management at GADVASU ਦੇ ਮੈਂਬਰ ਹਨ। ਉਹ ਕਿਸਾਨ ਵਿਕਾਸ ਚੈਂਬਰ ਦੀ 11 ਮੈਂਬਰੀ ਸੂਚੀ ਵਿੱਚ ਸ਼ਾਮਿਲ ਹਨ, ਜਿਨ੍ਹਾਂ ਨੇ ਭਾਰਤੀ ਮੁੱਖ ਉਦਯੋਗ ਸੰਘ ਨੂੰ ਸਥਾਪਿਤ ਕੀਤਾ, ਜਿਵੇਂ ਕਿ CII, FICCI ਅਤੇ ASSOCHAM ਅਤੇ ਇਸ ਸੰਘ ਦਾ ਕੰਮ ਰਾਜ ਦੀ ਵਿਗੜਦੀ ਖੇਤੀ ਅਰਥ-ਵਿਵਸਥਾ ਨੂੰ ਅੱਪਗ੍ਰੇਡ ਕਰਨਾ ਅਤੇ ਖੇਤੀ ਨਾਲ ਸੰਬੰਧਿਤ ਤਕਨੀਕਾਂ ਦੀ ਵਰਤੋਂ ਕਰਨਾ, ਜੋ ਕਿ ਕਿਸਾਨ ਪਹਿਲਾਂ ਤੋਂ ਹੀ ਵਰਤ ਰਹੇ ਸਨ। ਉਹ ਰੂਪਨਗਰ ਅਤੇ ਮੋਹਾਲੀ ਜ਼ਿਲ੍ਹੇ ਲਈ NABARD ਦੇ ਤਹਿਤ ਪਿੰਡ ਦੀ Cooperative Society ਦੇ Ex- grame warden (ਵਣ-ਵਿਭਾਗ) ਹਨ।

ਸ. ਵਿਰਕ ਦੁਆਰਾ ਲਿਆ ਗਿਆ ਇੱਕ ਮਹੱਤਵਪੂਰਨ ਕਦਮ ਸੀ ਕਿ ਪੰਜਾਬ ਦੇ ਪੂਰਵ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਦੇਖੇ ਗਏ ਚੀਨ ਵਿਚਲੇ ਮੱਛੀ-ਪਾਲਣ ਦੇ ਢੰਗਾਂ ਬਾਰੇ ਜਾਣਨਾ ਅਤੇ ਮੱਛੀ-ਪਾਲਣ ਦੇ ਤਰੀਕਿਆਂ ਵਿੱਚ ਸੁਧਾਰ ਲਿਆਉਣਾ।

ਅੱਜ ਉਹ ਜੋ ਕੁੱਝ ਵੀ ਹਨ, ਉਸਦੇ ਪਿੱਛੇ ਉਨ੍ਹਾਂ ਦੀ ਪ੍ਰੇਰਣਾ ਅਤੇ ਸਾਥੀ ਉਨ੍ਹਾਂ ਦੀ ਪਤਨੀ ਰੁਪਿੰਦਰ ਕੌਰ ਵਿਰਕ ਹੈ, ਜਿਨ੍ਹਾਂ ਨੇ ਹਰ ਕਦਮ ‘ਤੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਦੇ ਫਾਰਮ ਦੇ ਸਾਰੇ ਲੇਖੇ-ਜੋਖੇ ਦਾ ਹਿਸਾਬ ਰੱਖਦੇ ਹਨ। ਵਿਹਲੇ ਸਮੇਂ ਵਿੱਚ ਉਹ ਆਪਣੇ ਖੇਤ ਵਿੱਚ ਉਗਾਏ ਫਲਾਂ ਨੂੰ ਵੇਚਣ ਦੇ ਉਦੇਸ਼ ਨਾਲ ਆਚਾਰ ਅਤੇ ਕੈਂਡੀ ਬਣਾਉਣਾ ਪਸੰਦ ਕਰਦੇ ਹਨ। ਗੁਰਜਤਿੰਦਰ ਸਿੰਘ ਵਿਰਕ ਆਪਣੀ ਪਤਨੀ ਅਤੇ ਕੇਵਲ ਦੋ ਮਜ਼ਦੂਰਾਂ ਦੀ ਸਹਾਇਤਾ ਨਾਲ ਹੀ ਫਾਰਮ ਦੇ ਸਾਰੇ ਕੰਮਾਂ ਦਾ ਪ੍ਰਬੰਧਨ ਕਰਦੇ ਹਨ ਅਤੇ ਭਵਿੱਖ ਵਿੱਚ ਉਹ ਆਪਣੇ ਫਾਰਮ ਨੂੰ ਟੂਰਿਸਟ ਜਾਂ ਸੈਲਾਨੀਆਂ ਦੇ ਘੁੰਮਣ ਦੀ ਜਗ੍ਹਾ ਬਣਾਉਣਾ ਚਾਹੁੰਦੇ ਹਨ।

ਉਨ੍ਹਾਂ ਦੀਆਂ ਇਨ੍ਹਾਂ ਉਪਲੱਬਧੀਆਂ ਤੋਂ ਇਲਾਵਾ ਉਨ੍ਹਾਂ ਨੇ ਹਰਿਆਲੀ ਨਾਲ ਭਰੀ ਇੱਕ ਸੁੰਦਰ ਜਗ੍ਹਾ ਬਣਾਉਣ ਲਈ ਮਿਹਨਤ ਕੀਤੀ ਹੈ। ਉਨ੍ਹਾਂ ਨੇ ਤਲਾਬ ਦੇ ਵਿਚਕਾਰ ਆਪਣਾ ਘਰ ਬਣਾਇਆ ਹੈ ਅਤੇ ਘਰ ਦੇ ਕੋਲ ਕਈ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਫਲ ਉਗਾਏ ਹਨ। ਉਹ ਆੜੂ, ਬਦਾਮ, ਕਿੰਨੂ, ਮੈਂਡਰਿਨ, ਅੰਬ, ਅਨਾਰ, ਸੇਬ, ਅਨਾਨਾਸ ਅਤੇ 17 ਤੋਂ ਵੱਧ ਸਬਜ਼ੀਆਂ ਅਤੇ ਦਾਲਾਂ ਉਗਾ ਰਹੇ ਹਨ। ਉਨ੍ਹਾਂ ਨੇ ਆਪਣੇ ਘਰ ਦੇ ਆਲੇ-ਦੁਆਲੇ ਦੀ ਜ਼ਮੀਨ ਨੂੰ ਇਸ ਤਰ੍ਹਾਂ ਤਿਆਰ ਕੀਤਾ ਹੈ ਕਿ ਬਾਜ, ਕਿੰਗਫਿਸ਼ਰ, ਫੋਰਕ ਟੇਲ, ਹੰਸ, ਤੋਤੇ ਅਤੇ ਮੋਰ ਦੀਆਂ ਕਈ ਦੁਰਲਭ ਅਤੇ ਆਮ ਪ੍ਰਜਾਤੀਆਂ ਨੂੰ ਉਨ੍ਹਾਂ ਦੇ ਫਾਰਮ ‘ਤੇ ਚਹਿਚਹਾਉਂਦੇ ਹੋਏ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਸੰਖੇਪ ਵਿੱਚ ਉਨ੍ਹਾਂ ਨੇ ਆਪਣੀ ਮਾਤ-ਭੂਮੀ ‘ਤੇ ਕੀਤੇ ਵਿਕਾਸ ਕਾਰਜਾਂ ਦੁਆਰਾ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀਆਂ ਦੀ ਵਿਭਿੰਨਤਾ ਲਿਆਂਦੀ ਹੈ।

ਸ. ਰਾਜਮੋਹਨ ਸਿੰਘ ਕਾਲੇਕਾ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਵਿਅਕਤੀ ਦੀ ਕਹਾਣੀ ਜਿਸ ਨੂੰ ਪੰਜਾਬ ਵਿੱਚ ਜ਼ਹਿਰ ਰਹਿਤ ਫ਼ਸਲ ਉਗਾਉਣ ਲਈ ਜਾਣਿਆ ਜਾਂਦਾ ਹੈ

ਇੱਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ, ਸ. ਰਾਜਮੋਹਨ ਸਿੰਘ ਕਾਲੇਕਾ ਪਿੰਡ ਬਿਸ਼ਨਪੁਰ, ਪਟਿਆਲਾ ਦੇ ਇੱਕ ਸਫ਼ਲ ਅਗਾਂਹਵਧੂ ਕਿਸਾਨ ਹਨ। ਕਿਸੇ ਵੀ ਤਰ੍ਹਾਂ ਦੇ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕੀਤੇ ਬਿਨਾਂ ਉਹ 20 ਏਕੜ ਜ਼ਮੀਨ ‘ਤੇ ਕਣਕ ਅਤੇ ਝੋਨੇ ਦਾ ਉਤਪਾਦਨ ਕਰਦੇ ਹਨ ਅਤੇ ਇਸ ਨਾਲ ਚੰਗੀ ਪੈਦਾਵਾਰ (35 ਕੁਇੰਟਲ ਝੋਨਾ ਅਤੇ 22 ਕੁਇੰਟਲ ਕਣਕ ਪ੍ਰਤੀ ਏਕੜ) ਪ੍ਰਾਪਤ ਕਰ ਰਹੇ ਹਨ।

ਉਹ ਪਰਾਲੀ ਸਾੜਨ ਦੇ ਵਿਰੁੱਧ ਹਨ ਅਤੇ ਕਦੀ ਵੀ ਬਚੀ ਪਰਾਲੀ ਨੂੰ ਨਹੀਂ ਸਾੜਦੇ। ਉਨ੍ਹਾਂ ਦੇ ਜ਼ਹਿਰ ਮੁਕਤ ਖੇਤੀ ਅਤੇ ਵਾਤਾਵਰਣ ਦੇ ਅਨੁਕੂਲ ਖੇਤੀਬਾੜੀ ਵਿਧੀ ਦੇ ਢੰਗਾਂ ਨੇ ਉਨ੍ਹਾਂ ਨੂੰ ਪੰਜਾਬ ਦੇ ਹੋਰਨਾਂ ਕਿਸਾਨਾਂ ਦੇ ਰੋਲ ਮਾਡਲ ਦੇ ਰੂਪ ਵਿੱਚ ਮਾਨਤਾ ਦਿੱਤੀ ਹੈ।

ਇਸ ਤੋਂ ਇਲਾਵਾ ਉਹ ਜ਼ਿਲ੍ਹਾ ਪਟਿਆਲਾ ਉਤਪਾਦਨ ਕਮੇਟੀ ਦੇ ਮੈਂਬਰ ਵੀ ਹਨ। ਉਹ ਹਮੇਸ਼ਾ ਅਗਾਂਹਵਧੂ ਕਿਸਾਨਾਂ, ਵਿਗਿਆਨੀਆਂ, ਅਧਿਕਾਰੀਆਂ ਅਤੇ ਖੇਤੀ ਮਾਹਿਰਾਂ ਨਾਲ ਜੁੜੇ ਰਹਿੰਦੇ ਹਨ, ਇਹ ਇੱਕ ਵੱਡੀ ਪ੍ਰਾਪਤੀ ਹੈ ਜੋ ਉਨ੍ਹਾਂ ਨੇ ਹਾਸਲ ਕੀਤੀ ਹੈ। ਕਈ ਖੇਤੀਬਾੜੀ ਵਿਗਿਆਨੀ ਅਤੇ ਅਧਿਕਾਰੀ ਅਕਸਰ ਉਨ੍ਹਾਂ ਦੇ ਫਾਰਮ ‘ਤੇ ਰਿਸਰਚ ਅਤੇ ਖੋਜ ਲਈ ਆਉਂਦੇ ਹਨ।

ਉਹ ਨੌਕਰੀ ਅਤੇ ਖੇਤੀਬਾੜੀ ਦੇ ਨਾਲ-ਨਾਲ ਡੇਅਰੀ ਫਾਰਮਿੰਗ ਵਿੱਚ ਵੀ ਕਿਰਿਆਸ਼ੀਲਤਾ ਨਾਲ ਸ਼ਾਮਲ ਹਨ। ਉਨ੍ਹਾਂ ਨੇ ਸਾਹੀਵਾਲ ਨਸਲ ਦੀਆਂ ਕੁੱਝ ਗਾਵਾਂ ਰੱਖੀਆਂ ਹਨ। ਇਸ ਦੇ ਇਲਾਵਾ ਉਨ੍ਹਾਂ ਨੇ ਆਪਣੇ ਖੇਤ ਵਿੱਚ ਬਾਇਓਗੈਸ ਪਲਾਂਟ ਵੀ ਸਥਾਪਿਤ ਕੀਤਾ। ਉਨ੍ਹਾਂ ਦੇ ਅਨੁਸਾਰ ਉਹ ਅੱਜ ਜਿੱਥੋਂ ਤੱਕ ਪਹੁੰਚੇ ਹਨ, ਉਸ ਦੇ ਪਿੱਛੇ ਦਾ ਕਾਰਨ ਸਿਰਫ਼ KVK ਅਤੇ IARI ਦੇ ਕ੍ਰਿਸ਼ੀ ਮਾਹਿਰਾਂ ਦੁਆਰਾ ਦਿੱਤੀਆਂ ਗਈਆਂ ਸਲਾਹਾਂ ਹਨ।

ਵਾਧੂ ਸਮੇਂ ਵਿੱਚ, ਰਾਜਮੋਹਨ ਸਿੰਘ ਜੀ ਨੂੰ ਖੇਤੀ ਨਾਲ ਸੰਬੰਧਿਤ ਕਿਤਾਬਾਂ ਪੜ੍ਹਨਾ ਪਸੰਦ ਹੈ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਕੁਦਰਤੀ ਖੇਤੀ ਕਰਨ ਦੇ ਲਈ ਪ੍ਰੇਰਣਾ ਮਿਲਦੀ ਹੈ।

ਉਨ੍ਹਾਂ ਦੇ ਇਨਾਮ ਅਤੇ ਉਪਲੱਬਧੀਆਂ…

ਉਨ੍ਹਾਂ ਦੇ ਚੰਗੇ ਕੰਮ ਅਤੇ ਜ਼ਹਿਰ ਮੁਕਤ ਖੇਤੀ ਕਰਨ ਦੀ ਪਹਿਲ ਲਈ ਉਨ੍ਹਾਂ ਨੂੰ ਕਈ ਪ੍ਰਸਿੱਧ ਹਸਤੀਆਂ ਤੋਂ ਸਨਮਾਨ ਅਤੇ ਪੁਰਸਕਾਰ ਵੀ ਮਿਲੇ ਹਨ।

• ਰਾਜ ਪੱਧਰੀ ਪੁਰਸਕਾਰ

• ਰਾਸ਼ਟਰੀ ਪੁਰਸਕਾਰ

• ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਧਾਲੀਵਾਲ ਪੁਰਸਕਾਰ

• ਉਨ੍ਹਾਂ ਨੂੰ ਮਾਣਯੋਗ ਸੁਪਰੀਮ ਕੋਰਟ ਦੇ ਜੱਜ ਵੱਲੋਂ ਸਨਮਾਨਿਤ ਕੀਤਾ ਗਿਆ।

• ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਵੱਲੋਂ ਸਨਮਾਨਿਤ ਕੀਤਾ ਗਿਆ।

• ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਦੁਆਰਾ ਸਨਮਾਨਿਤ ਕੀਤਾ।

ਰਾਜਮੋਹਨ ਜੀ ਨੇ ਨਾ ਸਿਰਫ਼ ਇਹ ਪੁਰਸਕਾਰ ਹਾਸਲ ਕੀਤੇ, ਬਲਕਿ ਵੱਖ-ਵੱਖ ਸਰਕਾਰੀ ਅਫ਼ਸਰਾਂ ਤੋਂ ਵਿਸ਼ੇਸ਼ ਪ੍ਰਸ਼ੰਸਾ ਪੱਤਰ ਵੀ ਪ੍ਰਾਪਤ ਕੀਤੇ, ਜੋ ਉਨ੍ਹਾਂ ਨੂੰ ਮਾਣ ਮਹਿਸੂਸ ਕਰਵਾਉਂਦੇ ਹਨ।

• ਮੁੱਖ ਸੰਸਦੀ ਸਕੱਤਰ, ਖੇਤੀ, ਪੰਜਾਬ

• ਖੇਤੀ ਪੰਜਾਬ ਦੇ ਨਿਦੇਸ਼ਕ

• ਡਿਪਟੀ ਕਮਿਸ਼ਨਰ ਪਟਿਆਲਾ

• ਮੁੱਖ ਖੇਤੀ ਅਧਿਕਾਰੀ, ਪਟਿਆਲਾ

• ਮੁੱਖ ਨਿਰਦੇਸ਼ਕ IARI

ਸੰਦੇਸ਼
“ਕਿਸਾਨਾਂ ਨੂੰ ਜ਼ਹਿਰ ਮੁਕਤ ਖੇਤੀ ਕਰਨ ਵੱਲ ਕਦਮ ਚੁੱਕਣੇ ਚਾਹੀਦੇ ਹਨ, ਕਿਉਂਕਿ ਇਹ ਬਿਹਤਰ ਜੀਵਨ ਜਿਊਣ ਦਾ ਇੱਕੋ-ਇੱਕ ਤਰੀਕਾ ਹੈ। ਅੱਜ, ਕਿਸਾਨ ਨੂੰ ਵਰਤਮਾਨ ਜੀਵਨ ਦੀਆਂ ਜ਼ਰੂਰਤਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਆਪਣੀਆਂ ਆਰਥਿਕ ਜ਼ਰੂਰਤਾਂ ਦੀ ਪੂਰਤੀ ਕਰਨ ਦੀ ਬਜਾਏ ਖੇਤੀ ਕਰਨ ਲਈ ਸਾਰਥਕ ਅਤੇ ਟਿਕਾਊ ਤਰੀਕੇ ਲੱਭਣੇ ਚਾਹੀਦੇ ਹਨ।”

 

ਮੋਹਿੰਦਰ ਸਿੰਘ ਗਰੇਵਾਲ

ਪੂਰੀ ਕਹਾਣੀ ਪੜ੍ਹੋ

ਇੱਕ ਇਸ ਤਰ੍ਹਾਂ ਦੇ ਕਿਸਾਨ ਦੀ ਕਹਾਣੀ ਜਿਸ ਨੇ ਖੇਤੀ ਵਿਗਿਆਨ ਵਿੱਚ ਮਹਾਰਤ ਹਾਸਿਲ ਕੀਤੀ ਅਤੇ ਖੇਤੀ ਵਿਭਿੰਨਤਾ ਦੇ ਖੇਤਰ ਵਿੱਚ ਆਪਣੇ ਹੁਨਰ ਦਿਖਾਏ

ਹਰ ਕੋਈ ਸੋਚ ਸਕਦਾ ਹੈ ਅਤੇ ਸੁਪਨੇ ਦੇਖ ਸਕਦਾ ਹੈ, ਪਰ ਇਸ ਤਰ੍ਹਾਂ ਦੇ ਲੋਕ ਬਹੁਤ ਘੱਟ ਹੁੰਦੇ ਹਨ ਜੋ ਆਪਣੀ ਸੋਚ ‘ਤੇ ਖੜ੍ਹੇ ਰਹਿੰਦੇ ਹਨ ਅਤੇ ਪੂਰੀ ਲਗਨ ਨਾਲ ਉਸ ਨੂੰ ਪੂਰਾ ਕਰਦੇ ਹਨ। ਇਸ ਤਰ੍ਹਾਂ ਦੇ ਦ੍ਰਿੜ ਸੰਕਲਪ ਵਾਲੇ ਜਲ ਸੈਨਾ ਦੇ ਫੌਜੀ ਨੇ ਆਪਣਾ ਕਿੱਤਾ ਬਦਲ ਕੇ ਖੇਤੀਬਾੜੀ ਵੱਲ ਆਉਣ ਦਾ ਫੈਸਲਾ ਕੀਤਾ। ਉਸ ਇਨਸਾਨ ਦੇ ਦਿਮਾਗ ਵਿੱਚ ਬਹੁ-ਉਦੇਸ਼ੀ ਖੇਤੀ ਦਾ ਖਿਆਲ ਆਇਆ ਅਤੇ ਆਪਣੀ ਮਿਹਨਤ ਅਤੇ ਜੋਸ਼ ਨਾਲ ਅੱਜ ਵਿਸ਼ਵ ਭਰ ਵਿੱਚ ਉਹ ਕਿਸਾਨ ਪੂਰੇ ਖੇਤੀਬਾੜੀ ਦੇ ਖੇਤਰ ਵਿੱਚ ਬਹੁਤ ਪ੍ਰਸਿੱਧ ਹੈ।

ਮੋਹਿੰਦਰ ਸਿੰਘ ਗਰੇਵਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪਹਿਲੇ ਸਲਾਹਕਾਰ ਕਿਸਾਨ ਦੇ ਤੌਰ ‘ਤੇ ਚੁਣੇ ਗਏ, ਜਿਨ੍ਹਾਂ ਦੇ ਕੋਲ 42 ਅਲੱਗ-ਅਲੱਗ ਤਰ੍ਹਾਂ ਦੀਆ ਫ਼ਸਲਾਂ ਉਗਾਉਣ ਦਾ 53 ਸਾਲ ਦਾ ਤਜ਼ਰਬਾ ਹੈ। ਉਨ੍ਹਾਂ ਨੇ ਇਜ਼ਰਾਈਲ ਵਰਗੇ ਦੇਸ਼ਾਂ ਤੋਂ ਹਾਈਬ੍ਰਿਡ ਬੀਜ ਉਤਪਾਦਨ ਅਤੇ ਖੇਤੀ ਦੀਆਂ ਆਧੁਨਿਕ ਤਕਨੀਕਾਂ ਦੀ ਸਿਖਲਾਈ ਹਾਸਿਲ ਕੀਤੀ। ਹੁਣ ਤੱਕ ਉਹ ਖੇਤੀਬਾੜੀ ਦੇ ਖੇਤਰ ਵਿੱਚ ਆਪਣੇ ਕੰਮ ਦੇ ਲਈ 5 ਅੰਤਰ-ਰਾਸ਼ਟਰੀ, 7 ਰਾਸ਼ਟਰੀ ਅਤੇ 16 ਰਾਜ ਪੱਧਰੀ ਪੁਰਸਕਾਰ ਹਾਸਲ ਕਰ ਚੁੱਕੇ ਹਨ।

ਸ. ਗਰੇਵਾਲ ਜੀ ਦਾ ਜਨਮ 1 ਦਸੰਬਰ 1937 ਨੂੰ ਲਾਇਲਪੁਰ ਵਿੱਚ ਹੋਇਆ, ਜੋ ਹੁਣ ਪਾਕਿਸਤਾਨ ਵਿੱਚ ਸਥਿਤ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਅਰਜਨ ਸਿੰਘ ਅਤੇ ਮਾਤਾ ਦਾ ਨਾਮ ਜਗੀਰ ਕੌਰ ਹੈ। ਜੇਕਰ ਅਸੀਂ ਮਹਿੰਦਰ ਸਿੰਘ ਗਰੇਵਾਲ ਦੀ ਪੂਰੀ ਜ਼ਿੰਦਗੀ ਦੇਖੀਏ ਤਾਂ ਉਨ੍ਹਾਂ ਦੀ ਪੂਰੀ ਜ਼ਿੰਦਗੀ ਸੰਘਰਸ਼ਾਂ ਨਾਲ ਭਰੀ ਹੋਈ ਸੀ ਅਤੇ ਉਨ੍ਹਾਂ ਨੇ ਹਰ ਸੰਘਰਸ਼ ਅਤੇ ਮੁਸ਼ਕਿਲ ਨੂੰ ਚੁਣੌਤੀ ਦੇ ਰੂਪ ਵਿੱਚ ਸਮਝਿਆ। ਉਨ੍ਹਾਂ ਨੇ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੇ ਅਤੇ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕੀਤੇ।

ਆਪਣੇ ਸਕੂਲ ਅਤੇ ਕਾਲਜ ਦੇ ਦਿਨਾਂ ਵਿੱਚ, ਮੋਹਿੰਦਰ ਸਿੰਘ ਗਰੇਵਾਲ ਬੜੇ ਉਤਸ਼ਾਹ ਨਾਲ ਫੁੱਟਬਾਲ ਖੇਡਦੇ ਸਨ ਅਤੇ ਬਹੁਤ ਸਾਰੇ ਸਕੂਲਾਂ ਦੀਆਂ ਟੀਮਾਂ ਦੇ ਕਪਤਾਨ ਵੀ ਰਹੇ ਹਨ। ਉਹ ਇੱਕ ਚੰਗੇ ਐਥਲੀਟ ਵੀ ਸਨ, ਜਿਸ ਕਾਰਨ ਉਨ੍ਹਾਂ ਨੂੰ ਜਲ ਸੈਨਾ ਵਿੱਚ ਪੱਕੇ ਤੌਰ ‘ਤੇ ਨੌਕਰੀ ਮਿਲ ਗਈ। 1962 ਵਿੱਚ ਮਹਿੰਦਰ ਸਿੰਘ ਗਰੇਵਾਲ INS ਨਾਮ ਦੇ ਜਹਾਜ਼ ਵਿੱਚ ਅੰਡੇਮਾਨ ਨਿਕੋਬਾਰ ਕਾਲੇ ਪਾਣੀ ਦੇ ਦੀਪ ਸਮੂਹ, ਮਲੇਸ਼ੀਆ, ਸਿੰਗਾਪੁਰ ਅਤੇ ਇੰਡੋਨੇਸ਼ੀਆ ਦੀ ਯਾਤਰਾ ਕੀਤੀ। ਇੰਡੋਨੇਸ਼ੀਆ ਵਿੱਚ ਮੈਚ ਖੇਡਦੇ ਸਮੇਂ ਉਨ੍ਹਾਂ ਦੇ ਸੱਜੇ ਪੱਟ ‘ਤੇ ਗੰਭੀਰ ਸੱਟ ਲੱਗੀ। ਇਸ ਸੱਟ ਅਤੇ ਪਰਿਵਾਰ ਦੇ ਦਬਾਅ ਕਾਰਨ ਉਨ੍ਹਾਂ ਨੇ 1963 ਵਿੱਚ ਭਾਰਤੀ ਜਲ ਸੈਨਾ ਦੀ ਨੌਕਰੀ ਛੱਡ ਦਿੱਤੀ। ਇਸ ਦੇ ਬਾਅਦ ਕੁੱਝ ਦੇਰ ਦੇ ਲਈ ਉਨ੍ਹਾਂ ਦੀ ਜ਼ਿੰਦਗੀ ਵਿੱਚ ਠਹਿਰਾਅ ਆ ਗਿਆ।

ਨੌਕਰੀ ਛੱਡਣ ਤੋਂ ਬਾਅਦ ਉਨ੍ਹਾਂ ਕੋਲ ਆਪਣੇ ਵਿਰਾਸਤੀ ਵਪਾਰ ਖੇਤੀਬਾੜੀ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ। ਉਨ੍ਹਾਂ ਨੇ ਸ਼ੁਰੂਆਤੀ 4 ਸਾਲਾਂ ਵਿੱਚ ਕਣਕ ਅਤੇ ਮੱਕੀ ਦੀ ਖੇਤੀ ਕੀਤੀ। ਮੋਹਿੰਦਰ ਸਿੰਘ ਜੀ ਨੇ ਆਪਣੀ ਪਤਨੀ ਜਸਬੀਰ ਕੌਰ ਦੇ ਨਾਲ ਮਿਲ ਕੇ ਖੇਤੀਬਾੜੀ ਵਿੱਚ ਸਫ਼ਲਤਾ ਹਾਸਲ ਕਰਨ ਲਈ ਇੱਕ ਠੋਸ ਯੋਜਨਾ ਬਣਾਈ ਅਤੇ ਅੱਜ ਆਪਣੀ ਖੇਤੀ ਕਿਰਿਆਵਾਂ ਦੇ ਕਾਰਨ ਵਿਸ਼ਵ ਭਰ ਵਿੱਚ ਪ੍ਰਸਿੱਧ ਹਨ। ਹਾਲਾਂਕਿ ਉਨ੍ਹਾਂ ਕੋਲ 12 ਏਕੜ ਦਾ ਛੋਟਾ ਜਿਹਾ ਖੇਤ ਹੈ, ਪਰ ਫ਼ਸਲ ਚੱਕਰ ਦੀ ਵਰਤੋਂ ਨਾਲ ਉਹ ਜ਼ਿਆਦਾ ਲਾਭ ਕਮਾ ਰਹੇ ਹਨ। ਮਹਿੰਦਰ ਸਿੰਘ ਗਰੇਵਾਲ ਜੀ ਆਪਣੇ ਖੇਤਾਂ ਵਿੱਚ ਲਗਭਗ 42 ਤਰ੍ਹਾਂ ਦੀਆਂ ਫ਼ਸਲਾਂ ਉਗਾਉਣ ਵਿੱਚ ਸਮਰੱਥ ਹਨ ਅਤੇ ਵਧੀਆ ਕੁਆਲਿਟੀ ਦੀ ਪੈਦਾਵਾਰ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦਾ ਹੁਨਰ ਇਕੱਲੇ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਜਾਣਿਆਂ ਜਾਂਦਾ ਹੈ।

ਬਹੁਤ ਸਾਰੀਆਂ ਜਾਣੀਆਂ ਪਹਿਚਾਣੀਆਂ ਕਮੇਟੀਆਂ ਅਤੇ ਕੌਂਸਲਾਂ ਦੇ ਨਾਲ ਕੰਮ ਕਰਕੇ ਮੋਹਿੰਦਰ ਸਿੰਘ ਗਰੇਵਾਲ ਜੀ ਦੇ ਨਾਮ ਨੂੰ ਹੋਰ ਜ਼ਿਆਦਾ ਪ੍ਰਸਿੱਧੀ ਮਿਲੀ। ਰਾਜ ਪੱਧਰੀ ‘ਤੇ ਉਨ੍ਹਾਂ ਨੇ ਗਵਰਨਿੰਗ ਬੋਰਡ ਦੇ ਮੈਂਬਰ, ਪੰਜਾਬ ਰਾਜ ਬੀਜ ਸਰਟੀਫਿਕੇਸ਼ਨ ਅਥਾੱਰਿਟੀ, ਪੀ.ਏ.ਯੂ. ਪਬਲੀਕੇਸ਼ਨ ਕਮੇਟੀ ਅਤੇ ਪੀ.ਏ.ਯੂ. ਫਾਰਮਜ਼ ਐੱਡਵਾਇਜ਼ਰੀ ਕਮੇਟੀ ਦੇ ਤੌਰ ‘ਤੇ ਕੰਮ ਕੀਤਾ। ਰਾਸ਼ਟਰੀ ਪੱਧਰ ‘ਤੇ ਉਨ੍ਹਾਂ ਨੇ ਕਮਿਸ਼ਨ ਫਾੱਰ ਐਗਰੀਕਲਚਰ ਕਾੱਸਟ ਐਂਡ ਪਰਾਈਸਿਸ ਦੇ ਮੈਂਬਰ, ਭਾਰਤ ਸਰਕਾਰ, ਸੀਡ ਐਕਟ ਸਬ-ਕਮੇਟੀ ਦੇ ਮੈਂਬਰ, ਭਾਰਤ ਸਰਕਾਰ ਐਡਵਾਇਜ਼ਰੀ ਕਮੇਟੀ ਦੇ ਮੈਂਬਰ, ਪ੍ਰਸਾਰ ਭਾਰਤੀ, ਜਲੰਧਰ, ਪੰਜਾਬ ਅਤੇ ਇੰਡੀਅਨ ਇੰਸਟੀਚਿਊਟ ਆੱਫ ਸ਼ੂਗਰਕੇਨ ਰਿਸਰਚ ਲਖਨਊ ਦੇ ਮੈਂਬਰ ਦੇ ਤੌਰ ‘ਤੇ ਕੰਮ ਕੀਤਾ।ਇਸ ਸਮੇਂ ਉਹ ਐਗਰੀਕਲਚਰ ਅਤੇ ਬਾਗਬਾਨੀ ਕਮੇਟੀ, ਪੀ.ਏ.ਯੂ, ਗਵਰਨਿੰਗ ਬੋਰਡ, ਐਗਰੀਕਲਚਰ ਤਕਨਾਲੋਜੀ ਮੈਨੇਜਮੈਂਟ ਏਜੰਸੀ ਦੇ ਮੈਂਬਰ ਹਨ। ਉਹ ਪੰਜਾਬ ਫਾਰਮਰਜ਼ ਕਲੱਬ, ਪੀ.ਏ.ਯੂ. ਦੇ ਸੰਸਥਾਪਕ ਅਤੇ ਚਾਰਟਰ ਪ੍ਰਧਾਨ ਵੀ ਹਨ।

ਖੇਤੀ ਦੇ ਖੇਤਰ ਵਿੱਚ ਉਨ੍ਹਾਂ ਦੇ ਕੰਮ ਲਈ ਉਨ੍ਹਾਂ ਨੂੰ ਇੰਗਲੈਂਡ, ਮੈਕਸਿਕੋ, ਇਥੋਪੀਆ ਅਤੇ ਥਾਈਲੈਂਡ ਵਰਗੇ ਦੇਸ਼ਾਂ ਦੇ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਉਹ ਅਲੱਗ-ਅਲੱਗ ਪੱਧਰ ‘ਤੇ 75 ਤੋਂ ਜ਼ਿਆਦਾ ਪੁਰਸਕਾਰ ਜਿੱਤ ਚੁੱਕੇ ਹਨ। ਉਨ੍ਹਾਂ ਨੂੰ 1996 ਵਿੱਚ ਆਟੋਬਾਇਓਗ੍ਰਾਫੀਕਲ ਇੰਸਟੀਚਿਊਟ, ਯੂ.ਐੱਸ.ਏ. ਵੱਲੋਂ ਮੈਨ ਆੱਫ ਦ ਯੀਅਰ ਪੁਰਸਕਾਰ ਦੇ ਨਾਲ ਅਤੇ 15 ਅਗਸਤ 1999 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ਵਿੱਚ ਮਾਣਯੋਗ ਗਵਰਨਰ ਐੱਸ.ਐੱਸ.ਰਾਏ ਦੁਆਰਾ ਗੋਲਡ ਮੈਡਲ ਅਤੇ ਲੋਈ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਪੱਛਮੀ ਪੰਜਾਬ ਦੇ ਲੋਕਾਂ ਨੂੰ ਜ਼ਿਆਦਾ ਲਾਭ ਲੈਣ ਅਤੇ ਪਾਕਿਸਤਾਨ ਵਿੱਚ ਐਗਰੀਕਲਚਰ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਫ਼ਸਲੀ ਵਿਭਿੰਨਤਾ ਦੇ ਬਾਰੇ ਵਿੱਚ ਸਿਖਾਉਣ ਦੇ ਲਈ ਫਾਰਮਰਜ਼ ਇੰਸਟੀਚਿਊਟ, ਪਾਕਿਸਤਾਨ ਵੱਲੋਂ ਦੋ ਵਾਰ ਸੱਦਾ ਭੇਜਿਆ ਗਿਆ। ਉਨ੍ਹਾਂ ਦੀ ਜ਼ਿਆਦਾ ਜ਼ਿੰਦਗੀ ਯਾਤਰਾ ਵਿੱਚ ਹੀ ਲੰਘ ਗਈ ਅਤੇ ਬਹੁਤ ਸਾਰੇ ਦੇਸ਼ਾਂ ਜਿਵੇਂ ਕਿ ਯੂ.ਐੱਸ.ਏ., ਕੈਨੇਡਾ, ਮੈਕਸਿਕੋ, ਥਾਈਲੈਂਡ, ਇੰਗਲੈਂਡ ਅਤੇ ਪਾਕਿਸਤਾਨ ਵਿੱਚ ਵਿਗਿਆਨਿਕ ਕਿਸਾਨ ਅਤੇ ਪ੍ਰਤੀਨਿਧੀ ਮੈਂਬਰ ਦੇ ਤੌਰ ‘ਤੇ ਗਏ ਅਤੇ ਜਦੋਂ ਵੀ ਉਹ ਗਏ ਉਨ੍ਹਾਂ ਨੇ ਸਥਾਨਕ ਕਿਸਾਨਾਂ ਨੂੰ ਟੈੱਕਨੀਕਲ ਜਾਣਕਾਰੀ ਦਿੱਤੀ।

ਸ. ਮੋਹਿੰਦਰ ਸਿੰਘ ਗਰੇਵਾਲ ਇੱਕ ਵਧੀਆ ਲੇਖਕ ਵੀ ਹਨ ਅਤੇ ਉਨ੍ਹਾਂ ਨੇ ਖੇਤੀਬਾੜੀ ਦੀ ਸਫ਼ਲਤਾ ਦੀ ਕੁੰਜੀ, ਤੇਰੇ ਬਗੈਰ ਜ਼ਿੰਦਗੀ ਕਵਿਤਾਵਾਂ, ਰੰਗ ਜ਼ਿੰਦਗੀ ਦੇ ਸਵੈ-ਜੀਵਨੀ, ਜ਼ਿੰਦਗੀ ਇੱਕ ਦਰਿਆ ਅਤੇ ਸਕਸੈੱਸਫੁੱਲ ਸਾਂਈਟੀਫਿਕ ਫਾਰਮਿੰਗ ਆਦਿ ਸਿਰਲੇਖ ਹੇਠ ਪੰਜ ਕਿਤਾਬਾਂ ਲਿਖੀਆਂ। ਉਨ੍ਹਾਂ ਦੁਆਰਾ ਲਿਖੇ ਹੋਏ ਲੇਖ ਵਿਦੇਸ਼ੀ ਅਖਬਾਰਾਂ, ਨੈਸ਼ਨਲ ਡੇਲੀ, ਰਾਜ ਪੱਧਰੀ ਅਖਬਾਰ, ਖੇਤੀਬੜੀ ਮੈਗਜ਼ੀਨ ਅਤੇ ਰੋਟਰੀ ਮੈਗਜ਼ੀਨ ਆਦਿ ਵਿੱਚ ਛਪ ਚੁੱਕੇ ਹਨ। ਮੁਫਤ ਅੱਖਾਂ ਦਾ ਚੈੱਕਅੱਪ ਕੈਂਪ, ਰੋਡ ਸੇਫਟੀ, ਖੂਨ ਦਾਨ ਕੈਂਪ, ਦਰੱਖਤ ਲਗਾਓ, ਫੀਲਡ ਡੇਜ਼ ਅਤੇ ਮਿੱਟੀ ਟੈਸਟ ਵਰਗੇ ਪ੍ਰੋਜੈੱਕਟਾਂ ਦਾ ਹਿੱਸਾ ਬਣ ਕੇ ਉਨ੍ਹਾਂ ਨੇ ਸਮਾਜ ਸੇਵਾ ਵਿੱਚ ਵੀ ਆਪਣਾ ਹਿੱਸਾ ਪਾਇਆ।

ਖੇਤੀਬਾੜੀ ਦੇ ਖੇਤਰ ਵਿੱਚ ਮੋਹਿੰਦਰ ਸਿੰਘ ਗਰੇਵਾਲ ਜੀ ਨੇ ਬਹੁਤ ਸਫਤਲਾ ਹਾਸਲ ਕੀਤੀ ਅਤੇ ਖੇਤੀ ਲਈ ਉੱਚੇ ਮਿਆਰ ਬਣਾਏ। ਉਨ੍ਹਾਂ ਦੀਆਂ ਪ੍ਰਾਪਤੀਆਂ ਹੋਰ ਕਿਸਾਨਾਂ ਦੇ ਲਈ ਜਾਣਕਾਰੀ ਅਤੇ ਪ੍ਰੇਰਣਾ ਦਾ ਸ੍ਰੋਤ ਹਨ।

ਰਾਜਵੀਰ ਸਿੰਘ

ਪੂਰੀ ਕਹਾਣੀ ਪੜ੍ਹੋ

ਕਰਨਾਲ ਦੇ ਇੱਕ ਛੋਟੇ ਡੇਅਰੀ ਫਾਰਮ ਦੀ ਸਫ਼ਲਤਾ ਦੀ ਕਹਾਣੀ, ਜਿਸ ਦੀ ਦੁੱਧ ਦੀ ਪੈਦਾਵਾਰ 800 ਲੀਟਰ ਪ੍ਰਤੀ ਦਿਨ ਹੈ

ਇਹ ਰਾਜਵੀਰ ਸਿੰਘ ਦੇ ਡੇਅਰੀ ਫਾਰਮ ਦੀ ਪ੍ਰਾਪਤੀ ਅਤੇ ਸਫ਼ਲਤਾ ਦੀ ਕਹਾਣੀ ਹੈ। ਕਰਨਾਲ ਜ਼ਿਲ੍ਹੇ (ਹਰਿਆਣਾ) ਦੇ ਇੱਕ ਛੋਟੇ ਜਿਹੇ ਪਿੰਡ ਤੋਂ ਹੋਣ ਕਰਕੇ, ਰਾਜਵੀਰ ਸਿੰਘ ਜੀ ਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀ HF ਗਾਂ – ਲਕਸ਼ਮੀ ਨੂੰ ਵਧੀਆ ਦੁੱਧ ਉਤਪਾਦਨ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।

ਰਾਜਵੀਰ ਸਿੰਘ ਜੀ ਦੀ ਲਕਸ਼ਮੀ ਗਾਂ ਹੋਲਸਟੀਨ ਫਰੀਸ਼ੀਅਨ ਨਸਲ ਦੀ ਹੈ, ਜਿਸ ਦੇ ਦੁੱਧ ਦੀ ਸਮਰੱਥਾ 60 ਲੀਟਰ ਪ੍ਰਤੀ ਦਿਨ ਹੈ ਜੋ ਕਿ HF ਨਸਲ ਦੀਆਂ ਗਾਵਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਲਕਸ਼ਮੀ ਨੇ ਨਾ ਸਿਰਫ਼ ਉੱਚ ਦੁੱਧ ਉਤਪਾਦਨ ਦੀ ਸਮਰੱਥਾ ਲਈ ਪੁਰਸਕਾਰ ਜਿੱਤੇ ਬਲਕਿ ਕਈ ਪਸ਼ੂ ਮੇਲਿਆਂ ਵਿੱਚ ਆਪਣੀ ਸੁੰਦਰਤਾ ਲਈ ਰਾਸ਼ਟਰੀ ਪੱਧਰ ਪੁਰਸਕਾਰ ਵੀ ਜਿੱਤੇ। ਉਹ ਪੰਜਾਬ ਨੈਸ਼ਨਲ ਡੇਅਰੀ ਫਾਰਮਿੰਗ ਮੇਲੇ ਵਿੱਚ ਸੁੰਦਰਤਾ ਚੈਂਪੀਅਨ ਰਹੀ ਹੈ।

ਖੈਰ, ਰਾਜਵੀਰ ਜੀ ਦੇ ਫਾਰਮ ‘ਤੇ ਲਕਸ਼ਮੀ ਸਿਰਫ਼ ਇੱਕ ਉੱਚ ਦੁੱਧ ਉਤਪਾਦਨ ਵਾਲੀ ਗਾਂ ਹੈ। ਉਨ੍ਹਾਂ ਦੇ ਫਾਰਮ ‘ਤੇ ਕੁੱਲ ਮਿਲਾ ਕੇ 75 ਪਸ਼ੂ ਹਨ, ਜਿਨ੍ਹਾਂ ਤੋਂ ਰਾਜਵੀਰ ਸਿੰਘ ਸਾਲਾਨਾ ਲਗਭਗ 15 ਲੱਖ ਦਾ ਲਾਭ ਲੈ ਰਹੇ ਹਨ। ਉਹਨਾਂ ਦਾ ਪੂਰਾ ਫਾਰਮ 1.5 ਏਕੜ ਜ਼ਮੀਨ ਵਿੱਚ ਬਣਾਇਆ ਅਤੇ ਵਿਕਸਿਤ ਕੀਤਾ ਗਿਆ ਹੈ, ਜਿਸ ਵਿੱਚ ਤੁਸੀਂ ਗਾਵਾਂ (60 HF ਗਾਵਾਂ, 10 ਜਰਸੀ ਗਾਵਾਂ, 5 ਸਾਹੀਵਾਲ ਗਾਵਾਂ) ਦੀ ਸ਼ਾਨਦਾਰ ਝਲਕ ਦੇਖ ਸਕਦੇ ਹੋ।

ਰਾਜਵੀਰ ਸਿੰਘ ਜੀ ਦੀ ਡੇਅਰੀ ਦੇ ਦੁੱਧ ਉਤਪਾਦਨ ਦੀ ਕੁੱਲ ਸਮਰੱਥਾ 800 ਲੀਟਰ ਪ੍ਰਤੀ ਦਿਨ ਹੈ, ਜਿਸ ਵਿੱਚੋਂ ਥੋੜਾ ਦੁੱਧ ਬਾਜ਼ਾਰ ਵਿੱਚ ਵੇਚਦੇ ਹਨ ਅਤੇ ਬਾਕੀ ਦਾ ਅਮੁਲ ਡੇਅਰੀ ਨੂੰ ਵੇਚਦੇ ਹਨ। ਉਹ ਪਿਛਲੇ 8 ਵਰ੍ਹਿਆਂ ਤੋਂ ਸਰਗਰਮ ਤੌਰ ‘ਤੇ ਡੇਅਰੀ ਫਾਰਮਿੰਗ ਦੇ ਕਾਰੋਬਾਰ ਵਿੱਚ ਸ਼ਾਮਲ ਹਨ ਅਤੇ ਆਪਣੇ ਸਾਰੇ ਯਤਨਾਂ ਅਤੇ ਮਹਾਰਤ ਨਾਲ ਆਪਣੀਆਂ ਗਾਵਾਂ ਦੀ ਦੇਖਭਾਲ ਕਰਨ ਦੀ ਕੋਸ਼ਿਸ਼ ਕਰਦੇ ਹਨ।

ਕੋਈ ਵੀ ਰਕਮ ਰਾਜਵੀਰ ਸਿੰਘ ਅਤੇ ਉਨ੍ਹਾਂ ਦੀਆਂ ਗਾਵਾਂ ਦੇ ਬੰਧਨ ਨੂੰ ਕਮਜ਼ੋਰ ਨਹੀਂ ਕਰ ਸਕਦੀ….

ਰਾਜਵੀਰ ਸਿੰਘ ਜੀ ਨੂੰ ਆਪਣੀ ਗਾਂ ਅਤੇ ਡੇਅਰੀ ਦੇ ਕੰਮ ਨਾਲ ਇੰਨਾ ਲਗਾਅ ਹੈ ਕਿ ਉਨ੍ਹਾਂ ਨੇ ਇੱਕ ਵਾਰ ਬੰਗਲੌਰ ਤੋਂ ਆਏ ਵਪਾਰੀ ਨੂੰ 5 ਲੱਖ ਰੁਪਏ ਵਿੱਚ ਆਪਣੀ ਗਾਂ ਲਕਸ਼ਮੀ ਵੇਚਣ ਤੋਂ ਇਨਕਾਰ ਕਰ ਦਿੱਤਾ ਸੀ। ਵਪਾਰੀ ਨੇ ਗਾਂ ਖਰੀਦਣ ਲਈ ਰਾਜਵੀਰ ਸਿੰਘ ਦੇ ਫਾਰਮ ਦਾ ਦੌਰਾ ਕੀਤਾ ਅਤੇ ਉਹ ਲਕਸ਼ਮੀ ਨੂੰ ਖਰੀਦਣ ਲਈ ਕੋਈ ਵੀ ਰਕਮ ਦੇਣ ਨੂੰ ਤਿਆਰ ਸਨ, ਪਰ ਉਨ੍ਹਾਂ ਦਾ ਗਾਂ ਨਾ ਵੇਚਣ ਦਾ ਇਰਾਦਾ ਪੱਕਾ ਸੀ ਅਤੇ ਉਨ੍ਹਾਂ ਨੇ ਇਸ ਪ੍ਰਸਤਾਵ ਨੂੰ ਮਨਾ ਕਰ ਦਿੱਤਾ।

ਰਾਜਵੀਰ ਸਿੰਘ ਜੀ ਦੁਆਰਾ ਲਕਸ਼ਮੀ ਨੂੰ ਪ੍ਰਦਾਨ ਕੀਤੀ ਫੀਡ ਅਤੇ ਦੇਖਭਾਲ…..

ਲਕਸ਼ਮੀ ਰਾਜਵੀਰ ਸਿੰਘ ਜੀ ਦੇ ਫਾਰਮ ‘ਤੇ ਪੈਦਾ ਹੋਈ ਸੀ, ਜਿਸ ਕਾਰਨ ਰਾਜਵੀਰ ਜੀ ਉਸ ਨਾਲ ਬਹੁਤ ਜੁੜੇ ਹੋਏ ਸਨ। ਲਕਸ਼ਮੀ ਆਮ ਤੌਰ ‘ਤੇ ਹਰ ਰੋਜ਼ 50 ਕਿੱਲੋ ਹਰਾ ਚਾਰਾ, 2 ਕਿੱਲੋ ਸੁੱਕਾ ਚਾਰਾ ਅਤੇ 14 ਕਿੱਲੋ ਦਾਣੇ ਖਾਂਦੀ ਹੈ। ਲਕਸ਼ਮੀ ਅਤੇ ਹੋਰ ਜਾਨਵਰਾਂ ਦੀ ਦੇਖਭਾਲ ਲਈ ਲਗਭਗ 6 ਕਰਮਚਾਰੀ ਫਾਰਮ ‘ਤੇ ਰੱਖੇ ਹੋਏ ਹਨ।

ਸੰਦੇਸ਼
“ਗਾਵਾਂ ਦੀ ਦੇਖਭਾਲ ਬੱਚੇ ਦੀ ਤਰ੍ਹਾਂ ਕਰਨੀ ਚਾਹੀਦੀ ਹੈ। ਗਾਵਾਂ ਨੂੰ ਮਿਲਣ ਵਾਲੇ ਪਿਆਰ ਅਤੇ ਦੇਖਭਾਲ ਲਈ ਉਹ ਬਹੁਤ ਪ੍ਰਤੀਕਿਰਿਆਸ਼ੀਲ ਹੁੰਦੀਆਂ ਹਨ। ਡੇਅਰੀ ਕਿਸਾਨਾਂ ਨੂੰ ਗਾਵਾਂ ਦੀ ਹਰ ਲੋੜੀਂਦੀ ਸੰਭਾਲ ਕਰਨੀ ਚਾਹੀਦੀ ਹੈ, ਤਾਂ ਹੀ ਉਹ ਵਧੀਆ ਦੁੱਧ ਉਤਪਾਦਨ ਪ੍ਰਾਪਤ ਕਰ ਸਕਣ।”

ਹਰਜੀਤ ਸਿੰਘ ਬਰਾੜ

ਪੂਰੀ ਕਹਾਣੀ ਪੜ੍ਹੋ

ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਇਸ ਸਿਟਰੱਸ ਏਸਟੇਟ ਦੇ ਮਾਲਕ ਨੇ ਸਭ ਤੋਂ ਵਧੀਆ ਕਿੰਨੂਆਂ ਦੇ ਉਤਪਾਦਨ ਵਿੱਚ ਸਫ਼ਲ ਬਣੇ ਰਹਿਣ ਲਈ ਆਪਣਾ ਇੱਕ ਨਵਾਂ ਤਰੀਕਾ ਲੱਭਿਆ

ਫਸਲ ਖਰਾਬ ਹੋਣਾ, ਕੀੜੇ/ਮਕੌੜਿਆਂ ਦਾ ਹਮਲਾ, ਬਾਰਾਨੀ ਜ਼ਮੀਨ, ਆਰਥਿਕ ਹਾਲਾਤ ਕੁੱਝ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਜੋ ਕਿਸਾਨਾਂ ਨੂੰ ਕਦੀ-ਕਦੀ ਬੇਵੱਸ ਅਤੇ ਅਪਾਹਿਜ ਬਣਾ ਦਿੰਦੀਆਂ ਹਨ ਅਤੇ ਇਹ ਹਾਲਾਤ ਕਿਸਾਨਾਂ ਨੂੰ ਆਤਮ-ਹੱਤਿਆ, ਭੁੱਖ-ਮਰੀ ਅਤੇ ਅਨਪੜ੍ਹਤਾ ਵੱਲ ਲੈ ਜਾਂਦੇ ਹਨ। ਪਰ ਕੁੱਝ ਕਿਸਾਨ ਇੰਨੀ ਅਸਾਨੀ ਨਾਲ ਆਪਣੀ ਅਸਫ਼ਲਤਾ ਨੂੰ ਸਵੀਕਾਰ ਨਹੀਂ ਕਰਦੇ ਅਤੇ ਆਪਣੀ ਇੱਛਾ ਸ਼ਕਤੀ ਅਤੇ ਯਤਨਾਂ ਨਾਲ ਆਪਣੇ ਹਾਲਾਤਾਂ ‘ਤੇ ਕਾਬੂ ਪਾਉਂਦੇ ਹਨ। ਡੇਲਿਆਂਵਾਲੀ ਪਿੰਡ ਫਰੀਦਕੋਟ ਤੋਂ ਅਜਿਹੇ ਹੀ ਇੱਕ ਕਿਸਾਨ ਹਨ, ਜਿਨ੍ਹਾਂ ਦੀ ਪ੍ਰਸਿੱਧੀ ਕਿੰਨੂ ਦੀ ਖੇਤੀ ਦੇ ਖੇਤਰ ਵਿੱਚ ਪ੍ਰਸਿੱਧ ਹੈ।

ਸ. ਬਰਾੜ ਜੀ ਨੂੰ ਕਿੰਨੂ ਦੀ ਖੇਤੀ ਕਰਨ ਦੀ ਪ੍ਰੇਰਨਾ ਅਬੁਲ ਖੁਰਾਨਾ ਪਿੰਡ ਵਿੱਚ ਰਹਿੰਦੇ ਸ. ਬਲਵਿੰਦਰ ਸਿੰਘ ਟੀਕਾ ਦੇ ਬਾਗ ਦਾ ਦੌਰਾ ਕਰਨ ਨਾਲ ਮਿਲੀ। ਸ਼ੁਰੂਆਤ ਵਿੱਚ ਉਨ੍ਹਾਂ ਨੇ ਕਈ ਸਮੱਸਿਆਵਾਂ ਜਿਵੇਂ ਕਿ ਸਿਟਰਸ ਸਿੱਲਾ, ਪੱਤੇ ਦੇ ਸੁਰੰਗੀ ਕੀਟ ਅਤੇ ਬਿਮਾਰੀਆਂ ਜਿਵੇਂ ਕਿ ਫਾਇਟੋਪਥੇਰਾ, ਜੜ੍ਹ ਗਲਣ ਆਦਿ ਦਾ ਸਾਹਮਣਾ ਕੀਤਾ, ਪਰ ਉਨ੍ਹਾਂ ਨੇ ਆਪਣੇ ਕਦਮ ਕਦੇ ਪਿੱਛੇ ਲਏ ਅਤੇ ਨਾ ਹੀ ਆਪਣੇ ਕਿੰਨੂ ਦੀ ਖੇਤੀ ਦੇ ਫ਼ੈਸਲੇ ਤੋਂ ਨਿਰਾਸ਼ ਹੋਏ। ਬਲਕਿ ਹੌਲੀ-ਹੌਲੀ ਸਮੇਂ ਦੇ ਨਾਲ ਉਨ੍ਹਾਂ ਨੇ ਸਾਰੀਆਂ ਸਮੱਸਿਆਵਾਂ ‘ਤੇ ਜਿੱਤ ਪ੍ਰਾਪਤ ਕੀਤੀ ਅਤੇ ਆਪਣੇ ਬਾਗ ਦਾ ਵਿਸਤਾਰ 6 ਏਕੜ ਤੋਂ 70 ਏਕੜ ਤੱਕ ਕਰ ਦਿਖਾਇਆ।

ਬਾਗ ਦੀ ਉਤਪਾਦਕਤਾ ਵਧਾਉਣ ਲਈ, ਉਨ੍ਹਾਂ ਨੇ ਉੱਚ ਘਣਤਾ ਵਾਲੀ ਖੇਤੀ ਦੀ ਤਕਨੀਕ ਨੂੰ ਲਾਗੂ ਕੀਤਾ। ਕਿੰਨੂ ਦੀ ਖੇਤੀ ਦੇ ਬਾਰੇ ਵਿੱਚ ਜ਼ਿਆਦਾ ਜਾਣਨ ਲਈ ਪੂਰੀ ਨਿਰਪੱਖਤਾ ਅਤੇ ਉਤਸੁਕਤਾ ਦੇ ਨਾਲ ਉਨ੍ਹਾਂ ਨੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਅਤੇ ਆਪਣੇ ਉੱਦਮ ਨਾਲ ਜ਼ਿਆਦਾ ਲਾਭ ਕਮਾਉਣਾ ਸ਼ੁਰੂ ਕੀਤਾ।

ਆਪਣੀ ਖੇਤੀਬਾੜੀ ਦੇ ਕੌਸ਼ਲ ਵਿੱਚ ਚਮਕ ਲਿਆਉਣ ਲਈ ਅਤੇ ਇਸ ਨੂੰ ਬਿਹਤਰ ਪੇਸ਼ੇਵਰ ਸਪਰਸ਼ ਦੇਣ ਲਈ ਉਨ੍ਹਾਂ ਨੇ ਪੀ.ਏ.ਯੂ., ਕੇ.ਵੀ.ਕੇ ਫਰੀਦਕੋਟ ਅਤੇ ਬਾਗਬਾਨੀ ਦੇ ਵਿਭਾਗ ਤੋਂ ਟ੍ਰੇਨਿੰਗ ਲਈ।

ਕੁਦਰਤੀ ਸਰੋਤਾਂ ਦੀ ਸੰਭਾਲ ਲਈ ਜਨੂੰਨ:

ਉਹ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਬਹੁਤ ਹੀ ਉਤਸ਼ਾਹੀ ਹਨ, ਉਹ ਹਮੇਸ਼ਾ ਉਨ੍ਹਾਂ ਖੇਤੀ ਤਕਨੀਕਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਰਾਹੀਂ ਉਹ ਸਾਧਨਾਂ ਨੂੰ ਬਚਾ ਸਕਦੇ ਹਨ। ਪੀ.ਏ.ਯੂ. ਦੇ ਮਾਹਿਰਾਂ ਦੇ ਮਾਰਗਦਰਸ਼ਨ ਨਾਲ ਉਨ੍ਹਾਂ ਨੇ ਤੁਪਕਾ ਸਿੰਚਾਈ ਪ੍ਰਣਾਲੀ ਸਥਾਪਿਤ ਕੀਤੀ ਅਤੇ 42 ਲੱਖ ਲੀਟਰ ਪਾਣੀ ਦਾ ਸਟੋਰੇਜ ਟੈਂਕ ਬਣਾਇਆ, ਜਿੱਥੇ ਉਹ ਨਹਿਰ ਦਾ ਪਾਣੀ ਸਟੋਰ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਰਜੀ ਊਰਜਾ ਦੀ ਸੁਰੱਖਿਆ ਲਈ ਸੂਰਜੀ ਪੈਨਲ ਵਿੱਚ ਵੀ ਨਿਵੇਸ਼ ਕੀਤਾ। ਤਾਂ ਕਿ ਇਸ ਦੀ ਵਰਤੋਂ ਨਾਲ ਉਹ ਸਟੋਰ ਕੀਤੇ ਹੋਏ ਪਾਣੀ ਨੂੰ ਆਪਣੇ ਬਗ਼ੀਚਿਆਂ ਤੱਕ ਪਹੁੰਚਾ ਸਕਣ। ਉਨ੍ਹਾਂ ਨੇ ਜ਼ਿਆਦਾ ਗਰਮੀ ਦੇ ਮਹੀਨਿਆਂ ਦੇ ਦੌਰਾਨ ਮਿੱਟੀ ਵਿੱਚ ਨਮੀਂ ਦੀ ਸੁਰੱਖਿਆ ਦੇ ਲਈ ਮਲਚਿੰਗ ਵੀ ਕੀਤੀ।

ਉਹ ਮਿੱਟੀ ਦੀ ਸਿਹਤ ਨੂੰ ਸੁਧਾਰਨ ਲਈ ਹਰੀ ਖਾਦ ਦੀ ਵਰਤੋਂ ਕਰਦੇ ਹਨ ਅਤੇ ਹੋਰ ਕਿਸਾਨਾਂ ਨੂੰ ਵੀ ਇਸ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕਰਦੇ ਹਨ। ਉਨ੍ਹਾਂ ਨੇ ਕਿੰਨੂ ਦੀ ਖੇਤੀ ਲਈ ਲਗਭਗ 20×10 ਮੀਟਰ ਅਤੇ 20×15 ਮੀਟਰ ਮਿੱਟੀ ਦੇ ਬੈੱਡ ਤਿਆਰ ਕੀਤੇ ਹਨ।

ਉਹ ਕਿਵੇਂ ਕਰਦੇ ਹਨ ਕੀੜਿਆਂ ਦਾ ਪ੍ਰਬੰਧਨ..
ਸਿਟਰਸ ਸਿੱਲਾ, ਚਿੱਟੀ ਮੱਖੀ ਅਤੇ ਪੱਤਿਆਂ ਦੇ ਸੁਰੰਗੀ ਹਮਲੇ ਨੂੰ ਰੋਕਣ ਲਈ, ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਦੇਸੀ ਐਰੋਬਲਾਸਟ ਸਪਰੇਅ ਪੰਪ ਲਾਗੂ ਕੀਤਾ ਹੈ, ਜਿਸ ਦੀ ਮਦਦ ਨਾਲ ਉਹ ਕੀਟਨਾਸ਼ਕ ਅਤੇ ਨਦੀਨ ਨਾਸ਼ਕ ਦੀ ਬਰਾਬਰ ਸਪਰੇਅ ਕਰ ਸਕਦੇ ਹਨ।

ਆਵਿਸ਼ਕਾਰੀ ਰੁਝਾਨ ਨੂੰ ਅਪਣਾਉਣਾ …
ਜਦੋਂ ਵੀ ਉਨ੍ਹਾਂ ਨੂੰ ਕੋਈ ਨਵੀਂ ਵਿਚਾਰਧਾਰਾ ਜਾਂ ਤਕਨੀਕ ਅਪਣਾਉਣ ਦਾ ਮੌਕਾ ਮਿਲਦਾ ਹੈ, ਤਾਂ ਉਹ ਕਦੀ ਵੀ ਉਸ ਨੂੰ ਨਹੀਂ ਗਵਾਉਂਦੇ। ਇੱਕ ਵਾਰ ਉਨ੍ਹਾਂ ਨੇ ਗੁਰਰਾਜ ਸਿੰਘ ਵਿਰਕ- ਜੋ ਇੱਕ ਪ੍ਰਸਿੱਧ ਬਾਗਬਾਨੀ ਕਿਸਾਨ ਹਨ, ਤੋਂ ਇੱਕ ਨਵਾਂ ਵਿਚਾਰ ਲਿਆ ਅਤੇ ਘੱਟ ਲਾਗਤ ਵਾਲੀ ਕਿੰਨੂ ਕਲੀਨਿੰਗ ਕਮ ਗ੍ਰੇਡਿੰਗ (ਕਿੰਨੂ ਸਾਫ਼ ਕਰਨ ਵਾਲੀ ਅਤੇ ਛਾਂਟਨ ਵਾਲੀ) ਮਸ਼ੀਨ (ਜਿਸਦੀ ਸਮਰੱਥਾ 2 ਟਨ ਪ੍ਰਤੀ ਘੰਟਾ ਹੈ) ਡਿਜ਼ਾਈਨ ਕੀਤੀ ਅਤੇ ਹੁਣ 2 ਟਨ ਫਲਾਂ ਦੀ ਸਫ਼ਾਈ ਅਤੇ ਛਾਂਟੀ ਦੇ ਲਈ ਉਨ੍ਹਾਂ ਨੂੰ 125 ਰੁਪਏ ਖ਼ਰਚ ਆਉਂਦਾ ਹੈ, ਜਿਸ ਦਾ ਇੱਕ ਬਹੁਤ ਵੱਡਾ ਲਾਭ ਇਹ ਹੈ ਕਿ ਉਹ ਇਸ ਨਾਲ 1000 ਰੁਪਏ ਬਚਾਉਂਦੇ ਹਨ। ਅੱਜ ਉਹ ਆਪਣੇ ਬਾਗਬਾਨੀ ਉੱਦਮ ਤੋਂ ਬਹੁਤ ਲਾਭ ਕਮਾ ਰਹੇ ਹਨ। ਇਹ ਹੋਰ ਕਿਸਾਨਾਂ ਲਈ ਵੀ ਪ੍ਰੇਰਨਾ ਹੈ।

ਸੰਦੇਸ਼
“ਚਾਹੇ ਕੋਈ ਜੈਵਿਕ ਖੇਤੀ ਕਰਦਾ ਹੈ, ਚਾਹੇ ਰਵਾਇਤੀ ਖੇਤੀ, ਹਰ ਕਿਸਾਨ ਨੂੰ ਚਾਹੀਦਾ ਹੈ ਕਿ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਲਈ ਤੁਰੰਤ ਅਤੇ ਉਚਿੱਤ ਉਪਾਅ ਕੀਤੇ ਜਾਣ। ਕਿੰਨੂ ਦੀ ਖੇਤੀ ਲਈ, ਕਿਸਾਨਾਂ ਨੂੰ ਮਿੱਟੀ ਦੀ ਸਿਹਤ ਨੂੰ ਸੁਧਾਰਨ ਲਈ ਹਰੀ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ।”

 

ਛਿਆਂਗ ਨੋਰਫੇਲ

ਪੂਰੀ ਕਹਾਣੀ ਪੜ੍ਹੋ

ਨਕਲੀ ਗਲੇਸ਼ੀਅਰਾਂ ਦਾ ਨਿਰਮਾਣ ਕਰਕੇ ਇਹ ਲੱਦਾਖੀ ਵਿਅਕਤੀ ਪਹਾੜੀਆਂ ਨੂੰ ਕਾਇਮ ਰੱਖਦਾ ਹੈ

ਛਿਆਂਗ ਨੋਰਫਲ – ਇੱਕ 83 ਸਾਲ ਦਾ ਵਿਅਕਤੀ ਜਿਸ ਨੇ ਲਖਨਊ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਪੂਰਾ ਕਰਨ ਤੋਂ ਬਾਅਦ, ਜੰਮੂ ਅਤੇ ਕਸ਼ਮੀਰ ਵਿੱਚ ਇੱਕ ਸਿਵਲ ਇੰਜਨੀਅਰ ਵਜੋਂ ਸਰਕਾਰੀ ਨੌਕਰੀ ਵਿੱਚ 36 ਸਾਲ ਤੱਕ ਸੇਵਾ ਕੀਤੀ। ਫਿਰ ਉਹ ਖਰਾਬ ਸਿਹਤ ਕਾਰਨ ਛੇਤੀ ਸੇਵਾ ਮੁਕਤ ਹੋ ਗਏ ਅਤੇ ਆਪਣੇ ਜੱਦੀ ਸ਼ਹਿਰ ਲੱਦਾਖ ਵਿੱਚ ਵੱਸ ਗਏ। ਪਰ ਸਮਾਜ ਲਈ ਉਨ੍ਹਾਂ ਦਾ ਕੰਮ ਆਪਣੀ ਰਿਟਾਇਰਮੈਂਟ ਤੋਂ ਬਾਅਦ ਵੀ ਜਾਰੀ ਰਿਹਾ।

ਅਸਧਾਰਨ ਨਾਇਕ ਅਸਲ ਜੀਵਨ ਵਿੱਚ ਵੀ ਹੁੰਦੇ ਹਨ ਅਤੇ ਜਿਸ ਨਾਇਕ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ, ਉਸ ਕੋਲ ਕੋਈ ਵੀ ਸ਼ਕਤੀ ਨਹੀਂ ਹੈ, ਬਲਕਿ ਉਸ ਕੋਲ ਅਸਧਾਰਨ ਹੁਨਰ, ਅਸਧਾਰਨ ਗਿਆਨ, ਅਸਧਾਰਨ ਸਮਝਦਾਰੀ ਅਤੇ ਅਸਧਾਰਨ ਵਿਦਵਤਾ ਹੈ, ਜਿਸ ਨਾਲ ਉਸ ਨੇ ਭਾਰਤ ਦੇ ਠੰਡੇ ਮਾਰੂਥਲ ਵਿਚਲੀ ਖੇਤੀਬਾੜੀ ਨੂੰ ਖ਼ਤਮ ਹੋਣ ਤੋਂ ਬਚਾ ਲਿਆ।

ਇੱਕ ਠੰਢੀ ਸਵੇਰ ਨੂੰ ਸ਼੍ਰੀ ਨੋਰਫਲ ਆਪਣੇ ਘਰ ਦੇ ਬਾਹਰ ਬੈਠੇ ਹੋਏ ਸਨ, ਜਦੋਂ ਉਨ੍ਹਾਂ ਨੇ ਦੇਖਿਆ ਕਿ ਨਦੀ ਵਿੱਚ ਚੱਲਦਾ ਪਾਣੀ ਠੋਸ ਰੂਪ ਵਿੱਚ ਬਦਲ ਰਿਹਾ ਸੀ, ਜਿਵੇਂ ਹੀ ਇਹ ਜ਼ਮੀਨ ‘ਤੇ ਆ ਕੇ ਡਿੱਗਦਾ ਤਾਂ ਇਹ ਇੱਕ ਠੰਡੇ ਬਰਫੀਲੇ ਬਰਫ਼ ਦੇ ਟੋਏ ਦੇ ਰੂਪ ਵਿੱਚ ਬਦਲ ਜਾਂਦਾ।

“ਲੱਦਾਖ ਵਿੱਚ, ਆਮ ਤੌਰ ‘ਤੇ ਪਾਣੀ ਦੇ ਵਹਾਅ ਨੂੰ ਰੋਕਣ ਲਈ ਟੂਟੀ ਨੂੰ ਖੁੱਲ੍ਹਾ ਰੱਖਿਆ ਜਾਂਦਾ, ਤਾਂ ਜੋ ਪਾਇਪ ਨੂੰ ਫਟਣ ਤੋਂ ਰੋਕਿਆ ਜਾ ਸਕੇ।”

ਇਹ ਉਸ ਸਮੇਂ ਹੋਇਆ ਜਦੋਂ ਸ਼੍ਰੀ ਨੋਰਫਲ ਜੀ ਨੂੰ ਇਸ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਲੱਦਾਖ ਵਿੱਚ ਪਾਣੀ ਦੀ ਸਮੱਸਿਆ ਨੂੰ ਸੁਧਾਰਨ ਲਈ ਹੱਲ ਕੱਢਿਆ।

ਪਿਛਲੇ ਕੁੱਝ ਦਹਾਕਿਆਂ ਤੋਂ ਗਲੋਬਲ ਵਾਰਮਿੰਗ ਦੇ ਪ੍ਰਭਾਵ ਨੇ ਪਿਛਲੇ ਪੱਧਰ ਤੋਂ 100 ਮੀਟਰ ਅਤੇ ਉਸ ਤੋਂ ਵੱਧ ਬਰਫ ਦੀ ਲਾਈਨ ਬਣਾ ਦਿੱਤੀ ਸੀ, ਜਿਸ ਕਾਰਨ ਬਸੰਤ ਰੁੱਤ ਦੇ ਸ਼ੁਰੂ ਵਿੱਚ ਕਿਸਾਨਾਂ ਨੂੰ ਆਪਣੀ ਜ਼ਮੀਨ ਦੀ ਸਿੰਚਾਈ ਵਿੱਚ ਬਹੁਤ ਮੁਸ਼ਕਿਲ ਹੋਈ।

ਲੱਦਾਖ ਵਿੱਚ, ਸਹੀ ਬਿਜਾਈ ਦਾ ਸਮਾਂ ਅਪ੍ਰੈਲ ਤੋਂ ਮਈ ਤੱਕ ਹੁੰਦਾ ਹੈ, ਪਰ ਪਿਛਲੇ ਸਮੇਂ ਵਿੱਚ ਪਾਣੀ ਦੀ ਘਾਟ ਕਾਰਨ, ਕਿਸਾਨ ਆਪਣੀ ਜ਼ਮੀਨ ਨੂੰ ਸਹੀ ਢੰਗ ਨਾਲ ਨਮ ਨਹੀਂ ਕਰ ਸਕਦੇ ਸਨ ਅਤੇ ਕੋਈ ਬਿਜਾਈ ਦੇ ਸਮੇਂ ਵਿੱਚ ਇੱਕ ਦਿਨ ਵੀ ਦੇਰੀ ਕਿਵੇਂ ਕਰ ਸਕਦਾ ਹੈ। ਇਸ ਤੋਂ ਇਲਾਵਾ, ਜੂਨ ਵਿੱਚ ਪਹਾੜੀਆਂ ਵਿੱਚ ਗਲੇਸ਼ੀਅਰ ਦਾ ਪਾਣੀ ਆ ਜਾਂਦਾ ਹੈ, ਜਿਸ ਨਾਲ ਕਿਸਾਨਾਂ ਨੂੰ ਬਹੁਤ ਦੇਰੀ ਹੁੰਦੀ ਹੈ।

ਪਰ ਸਿਵਲ ਇੰਜੀਨੀਅਰ -ਛਵਾਂਗ ਨੋਰਫਲ ਨੇ ਲੱਦਾਖ ਖੇਤਰ ਦੇ ਲੋਕਾਂ ਨੂੰ ਰਾਹਤ ਦੇਣ ਅਤੇ ਮੌਸਮੀ ਹਾਲਾਤ ਨੂੰ ਠੀਕ ਕਰਨ ਲਈ ਇਸ ਮੁੱਦੇ ‘ਤੇ ਕੰਮ ਕੀਤਾ।

ਦੇਰ ਰਾਤ ਤੱਕ ਕੰਮ ਕਰਕੇ, ਉਨ੍ਹਾਂ ਨੇ ਹਰ ਚੀਜ਼ ਦੀ ਯੋਜਨਾ ਬਣਾਈ ਅਤੇ ਆਪਣੇ ਖੇਤਰ ਦੇ ਕੁੱਝ ਕਿਸਾਨਾਂ ਨਾਲ ਇਸ ਬਾਰੇ ਚਰਚਾ ਕੀਤੀ। ਇਸ ਤੋਂ ਬਾਅਦ 1994 ਵਿੱਚ ਉਹ ਲੇਹ ਪੋਸ਼ਣ ਪ੍ਰੋਜੈੱਕਟ ਵਿੱਚ ਸ਼ਾਮਿਲ ਹੋ ਗਏ, ਜੋ ਸਭ ਤੋਂ ਪੁਰਾਣਾ NGO ਹੈ ਅਤੇ 1978 ਤੋਂ ਲੱਦਾਖ ਦੇ ਵਾਸੀਆਂ ਦੀ ਸੇਵਾ ਕਰਦਾ ਹੈ।

ਛਵਾਂਗ ਨੋਰਫਲ – “ਜਦੋਂ ਮੈਂ ਕਿਸਾਨਾਂ ਨਾਲ ਆਪਣੇ ਵਿਚਾਰਾਂ ‘ਤੇ ਚਰਚਾ ਕੀਤੀ, ਉਨ੍ਹਾਂ ਵਿੱਚੋਂ ਕੁੱਝ ਇਸ ‘ਤੇ ਹੱਸ ਪਏ, ਪਰ ਉਨ੍ਹਾਂ ਵਿੱਚੋਂ ਕਈਆਂ ਨੇ ਇਹ ਕਰਨ ਦਾ ਵਿਚਾਰ ਕੀਤਾ।”

ਹੁਣ ਤੱਕ, ਸ਼੍ਰੀ ਨੋਰਫਲ ਨੇ 10 ਗਲੇਸ਼ੀਅਰ ਬਣਾਏ, ਜਿਨ੍ਹਾਂ ਵਿੱਚੋਂ ਲੱਦਾਖ ਦੇ ਸਭ ਤੋਂ ਛੋਟਾ ਉਮਲਾ ਖੇਤਰ ਵਿੱਚ 500 ਫੁੱਟ ਲੰਬਾ ਅਤੇ ਸਭ ਤੋਂ ਵੱਡਾ ਫੁਤਸੇ ਇਲਾਕੇ ਵਿੱਚ 2 ਕਿ.ਮੀ. ਲੰਬਾ ਹੈ।

ਨੋਰਫਲ ਜੀ ਦੇ ਨਕਲੀ ਗਲੇਸ਼ੀਅਰ ਪਹਾੜਾਂ ਤੋਂ ਚੱਲਣ ਵਾਲੇ ਪਾਣੀ ਨੂੰ ਚਲਾਉਣ ਲਈ ਸਧਾਰਨ ਸਿਧਾਂਤ ‘ਤੇ ਅਧਾਰਿਤ ਹਨ। ਪਹਾੜੀ ਖੇਤਰ ਵਿੱਚ, ਪਾਣੀ ਦਾ ਪ੍ਰਵਾਹ ਬਹੁਤ ਤੇਜ਼ ਢਲਾਣ ਵਾਲਾ ਹੁੰਦਾ ਹੈ, ਇਸ ਲਈ ਨਦੀਆਂ ਵਿੱਚ ਪਾਣੀ ਜੰਮਦਾ ਨਹੀਂ ਅਤੇ ਇਸ ਨੂੰ ਛਾਂ ਵਾਲੇ ਖੇਤਰਾਂ ਵੱਲ ਮੋੜਿਆ ਜਾਂਦਾ ਹੈ ਜਿੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਨਹੀਂ ਪੈਂਦੀਆਂ। ਜਦੋਂ ਪਾਣੀ ਸਟੋਰ ਕਰਨ ਵਾਲੀ ਜਗ੍ਹਾ ‘ਤੇ ਪਹੁੰਚਦਾ ਹੈ, ਤਾਂ ਇਸ ਦੀ ਰਫਤਾਰ ਘਟਾਉਣ ਲਈ ਘੱਟ ਮਾਤਰਾ ਵਿੱਚ ਵੰਡਿਆ ਜਾਂਦਾ ਹੈ ਅਤੇ ਫਿਰ ਇਸ ਨੂੰ ਬਰਫ ਵਾਲੇ ਪਾਣੀ ਦੇ ਰੂਪ ਵਿੱਚ ਬਰਫ ਦੀ ਵਾਲੀਆਂ ਕੰਧਾਂ ਵਿੱਚ ਸਟੋਰ ਕਰ ਲਿਆ ਜਾਂਦਾ ਹੈ।

ਨਕਲੀ ਗਲੇਸ਼ੀਅਰਾਂ ਦਾ ਨਿਰਮਾਣ ਪਿੰਡਾਂ ਦੇ ਨੇੜੇ ਕੀਤਾ ਜਾਂਦਾ ਹੈ ਤਾਂ ਜੋ ਜਿਵੇਂ ਹੀ ਬਸੰਤ ਰੁੱਤ ਲੱਦਾਖ ਖੇਤਰ ਸ਼ੁਰੂ ਹੋਵੇ ਤਾਂ ਪਾਣੀ ਖੇਤਾਂ ਤੱਕ ਜਲਦੀ ਪਹੁੰਚ ਸਕੇ। ਇਸ ਤਰੀਕੇ ਨਾਲ, ਇੱਕ ਮਹੀਨੇ ਤੋਂ ਵੱਧ ਸਮੇਂ ਲਈ ਬਹੁਤ ਸਾਰਾ ਪਾਣੀ ਖੇਤਾਂ ਤੱਕ ਪਹੁੰਚਦਾ ਹੈ ਅਤੇ ਪਿੰਡ ਵਾਸੀਆਂ ਨੂੰ ਆਰਾਮ ਦਾ ਸਾਹ ਮਿਲਦਾ ਹੈ।

ਪਾਣੀ ਇੱਕ ਅਜਿਹੀ ਜ਼ਰੂਰਤ ਹੈ ਜਿਸ ਦੀ ਲੋੜ ਹਵਾ ਵਿੱਚ ਪੰਛੀਆਂ ਅਤੇ ਮਿੱਟੀ ਵਿੱਚ ਕੀੜੇ-ਮਕੌੜਿਆਂ ਨੂੰ ਹੁੰਦੀ ਹੈ। ਛਵਾਂਗ ਨੋਰਫਲ ਜੀ ਦੀ ਇਸ ਪਹਿਲ ਨਾਲ, ਕੁਦਰਤੀ ਤਲਾਬਾਂ ਦੇ ਨਿਰਮਾਣ ਵਿੱਚ 90,000 ਰੁਪਏ ਦਾ ਨਿਵੇਸ਼ ਕੀਤਾ ਗਿਆ, ਜੋ ਅੱਜ ਪਿੰਡ ਦੇ 700 ਲੋਕਾਂ ਨੂੰ ਪਾਣੀ ਮੁਹੱਈਆ ਕਰਵਾਉਂਦੇ ਹਨ।

ਅੱਜ, ਲੱਦਾਖ ਵਿੱਚ ਨੋਰਫਲ ਜੀ ਦੁਆਰਾ ਕਈ ਸੜਕਾਂ, ਸਿੰਚਾਈ ਪ੍ਰਣਾਲੀਆਂ ਅਤੇ ਹੋਰ ਬਣਤਰਾਂ ਬਣਾਈਆਂ ਗਈਆਂ ਹਨ, ਜਿਸ ਕਾਰਨ ਲੱਦਾਖ ਦੇ ਲੋਕਾਂ ਲਈ ਉਹ ਇੱਕ ਸੁਪਰਹੀਰੋ ਹੈ।

ਉਨ੍ਹਾਂ ਦੇ ਕੰਮ ਦੇ ਸਨਮਾਨ ਵਿੱਚ ਦਿੱਤੇ ਗਏ ਕੁਝ ਸਿਰਲੇਖ ਅਤੇ ਨਾਮ ਹਨ: ਵਾਤਾਵਰਣ ਹੀਰੋ, ਆਈਸਮੈਨ ਅਤੇ ਨਕਲੀ ਗਲੇਸ਼ੀਅਰ ਬਣਾਉਣ ਵਾਲਾ ਮਨੁੱਖ…

“ਪਾਣੀ ਬਚਾਉਣ ਦੇ ਬਹੁਤ ਸਾਰੇ ਤਰੀਕੇ ਹਨ, ਜਿਵੇਂ ਕਿ ਡੈਮ, ਡਾਈਵਰਜ਼ਨਜ਼, ਚੈੱਕ ਡੈਮ ਆਦਿ, ਪਰ ਨਕਲੀ ਗਲੇਸ਼ੀਅਰ ਇੱਕ ਵਿਲੱਖਣ ਤਰੀਕਾ ਹੈ … ਇਸ ਲਈ ਉਨ੍ਹਾਂ ਨੇ ਮੈਨੂੰ ਆਈਸ ਮੈਨ ਕਿਹਾ “- ਛਵਾਂਗ ਨੋਰਫਲ ਨੇ ਮੁਸਕਰਾਉਂਦੇ ਹੋਏ ਦੱਸਿਆ।

ਸਭ ਤੋਂ ਸੁਰੱਖਿਅਤ ਸਵਰਗ – ਲੱਦਾਖ ਨੂੰ ਨੋਰਫਲ ਜੀ ਦੀ ਉੱਚੀ ਸੋਚ ਨੇ ਬਚਾ ਲਿਆ। ਕਿਹਾ ਜਾਂਦਾ ਹੈ ਕਿ ਜਦੋਂ ਸੋਚ ਉੱਚੀ ਹੁੰਦੀ ਹੈ ਤਾਂ ਮੁਸੀਬਤ ਅਤੇ ਸਮੱਸਿਆਵਾਂ ਛੋਟੀਆਂ ਹੋ ਜਾਂਦੀਆਂ ਹਨ।

ਰਾਜਵਿੰਦਰ ਪਾਲ ਸਿੰਘ ਰਾਣਾ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਕਿਸਾਨ ਆਧੁਨਿਕ ਤਕਨੀਕ ਨਾਲ ਮੱਛੀ ਪਾਲਣ ਉਦਯੋਗ ਦਾ ਸ਼ਕਤੀਕਰਣ ਕਰ ਰਿਹਾ ਹੈ

ਖੇਤੀਬਾੜੀ ਦੇ ਢੰਗ ਅਤੇ ਖੇਤੀਬਾੜੀ ਦੀਆਂ ਤਕਨੀਕਾਂ ਵਿਸ਼ਵ ਪੱਧਰ ‘ਤੇ ਭਿੰਨ ਹਨ। ਦੂਜੇ ਪਾਸੇ ਹੋਰ ਵਿਭਿੰਨ ਨਸਲ ਅਤੇ ਸਥਾਨ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਭਾਰਤ ਵਰਗੇ ਦੇਸ਼ ਵਿੱਚ ਰਹਿਣਾ ਜਿੱਥੇ ਜ਼ਮੀਨ ਅਤੇ ਜਲਵਾਯੂ ਖੇਤੀਬਾੜੀ ਦੇ ਪੱਖ ਵਿੱਚ ਹੋਣ, ਉੱਥੇ ਕਿਸਾਨਾਂ ਦੇ ਫਾਇਦੇ ਲਈ ਮੌਕੇ ਹੋਰ ਵੱਧ ਜਾਂਦੇ ਹਨ। ਪਰ ਉਹ ਖੇਤਰ ਜਿੱਥੇ ਭਾਰਤੀ ਕਿਸਾਨ ਪਿੱਛੇ ਹਨ, ਉਹ ਹੈ ਖੇਤੀ ਕਰਨ ਦੀ ਤਕਨੀਕ। ਇੱਕ ਇਸ ਤਰ੍ਹਾਂ ਦੇ ਕਿਸਾਨ ਹਨ- ਰਾਜਵਿੰਦਰ ਪਾਲ ਸਿੰਘ ਰਾਣਾ, ਜੋ ਵਿਦੇਸ਼ ਤੋਂ ਆਪਣੀ ਮਾਤ-ਭੂਮੀ ਵਿੱਚ ਖੇਤੀ ਦੀ ਆਧੁਨਿਕ ਤਕਨੀਕ ਲੈ ਕੇ ਆਏ। ਉਹ ਪਿੰਡ ਮੰਡਿਆਨੀ, ਲੁਧਿਆਣਾ, ਪੰਜਾਬ ਦੇ ਨਿਵਾਸੀ ਹਨ।

ਸਾਲ 2000 ਵਿੱਚ ਮੱਛੀ ਪਾਲਣ ਦੇ ਖੇਤਰ ਵਿੱਚ ਕਦਮ ਰੱਖਣਾ ਰਾਣਾ ਜੀ ਲਈ ਪੂਰੀ ਤਰ੍ਹਾਂ ਨਾਲ ਨਵਾਂ ਕੰਮ ਸੀ, ਪਰ ਅੱਜ ਉਨ੍ਹਾਂ ਦੀਆਂ ਉਪਲੱਬਧੀਆਂ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਉਨ੍ਹਾਂ ਨੇ ਮੱਛੀ ਪਾਲਣ 1.5 ਏਕੜ ਦੀ ਜ਼ਮੀਨ ‘ਤੇ ਸ਼ੁਰੂ ਕੀਤਾ ਸੀ। ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਮੰਡੀਕਰਨ ਪੇਸ਼ੇ ਵਿੱਚ ਇੱਕ ਲੰਬਾ ਸਫਲ ਸਫਰ ਤੈਅ ਕੀਤਾ। ਵਿਗਿਆਪਨ ਅਤੇ ਵਿਕਰੀ ਪ੍ਰਮੋਸ਼ਨ ਵਿੱਚ ਗ੍ਰੈਜੂਏਟ ਹੋਣ ‘ਤੇ ਉਨ੍ਹਾਂ ਨੇ ਕੋਕਾ ਕੋਲਾ ਅਤੇ ਜਾੱਨਸਨ ਐਂਡ ਜਾੱਨਸਨ ਵਰਗੇ ਕਾਫੀ ਮਸ਼ਹੂਰ ਬ੍ਰੈਂਡ ਲਈ ਕੁੱਝ ਸਾਲ ਤੱਕ ਕੰਮ ਕੀਤਾ।

ਪਰ ਸ਼ਾਇਦ ਮਾਰਕਟਿੰਗ ਪੇਸ਼ੇ ਵਿੱਚ ਕੰਮ ਕਰਨਾ ਉਹ ਕੰਮ ਨਹੀਂ ਸੀ ਜੋ ਉਹ ਜ਼ਿੰਦਗੀ ਵਿੱਚ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕੁੱਝ ਕਮੀ ਮਹਿਸੂਸ ਕੀਤੀ ਅਤੇ ਵਾਪਸ ਪੰਜਾਬ ਆਉਣ ਦਾ ਫੈਸਲਾ ਕੀਤਾ। ਪੀ.ਏ.ਯੂ. ਦੇ ਇੱਕ ਸੀਨੀਅਰ ਅਧਿਕਾਰੀ ਦੀ ਸਲਾਹ ਲੈਣ ਤੋਂ ਬਾਅਦ ਉਨ੍ਹਾਂ ਨੇ ਮੱਛੀ ਪਾਲਣ ਵਿੱਚ ਆਪਣਾ ਭਵਿੱਖ ਬਣਾਉਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਆਪਣੇ ਕਾਰੋਬਾਰ ਨੂੰ ਵਪਾਰਕ ਮੱਛੀ ਪਾਲਣ ਉਦਯੋਗ ਵਿੱਚ ਬਦਲਣ ਤੋਂ ਪਹਿਲਾਂ ਪੀ.ਏ.ਯੂ. ਅਤੇ ਮੱਛੀ ਪਾਲਣ ਵਿਭਾਗ ਏਜੰਸੀ, ਲੁਧਿਆਣਾ ਵਿੱਚ ਟ੍ਰੇਨਿੰਗ ਲਈ।

16 ਸਾਲ ਦੇ ਸਮੇਂ ਵਿੱਚ ਉਨ੍ਹਾਂ ਦਾ ਖੇਤੀ ਕਾਰੋਬਾਰ 70 ਏਕੜ ਤੱਕ ਵੱਧ ਗਿਆ ਅਤੇ ਇਨ੍ਹਾਂ ਸਾਲਾਂ ਵਿੱਚ ਉਨ੍ਹਾਂ ਨੇ ਹਰੇਕ ਸਾਲ ਇੱਕ ਨਵੇਂ ਦੇਸ਼ ਦਾ ਦੌਰਾ ਕੀਤਾ, ਤਾਂ ਕਿ ਮੱਛੀ ਪਾਲਣ ਵਿੱਚ ਵਰਤੀਆਂ ਜਾਣ ਵਾਲੀਆਂ ਆਧੁਨਿਕ ਅਤੇ ਨਵੀਆਂ ਤਕਨੀਕਾਂ ਨੂੰ ਸਿੱਖ ਸਕਣ।

“ਹਾੱਲੈਂਡ ਅਤੇ ਇਜ਼ਰਾਇਲ ਦੇ ਲੋਕ ਜਾਣਕਾਰੀ ਸ਼ੇਅਰ ਕਰਦੇ ਹਨ, ਜਦ ਕਿ ਰੂਸ ਦੇ ਲੋਕ ਥੋੜ੍ਹੇ ਬਹੁਤ ਗੁਪਤ ਹੁੰਦੇ ਹਨ।” ਉਹ ਹੱਸਦੇ ਹੋਏ ਕਹਿੰਦੇ ਹਨ।

ਉਨ੍ਹਾਂ ਦੇ ਆਵਿਸ਼ਕਾਰ:
ਸ਼ੁਰੂਆਤ ਤੋਂ ਹੀ ਰਾਣਾ ਜੀ ਨਵੀਆਂ ਤਕਨੀਕਾਂ ਦੇ ਬਾਰੇ ਜਾਣਨ ਲਈ ਬਹੁਤ ਇੱਛੁਕ ਰਹਿੰਦੇ ਸਨ। ਇਸ ਲਈ ਆਪਣੀਆਂ ਵਿਦੇਸ਼ੀ ਖੋਜਾਂ ਦੇ ਬਾਅਦ ਉਨ੍ਹਾਂ ਨੇ ਆਪਣੀ ਤੇਜ਼ ਬੁੱਧੀ ਨਾਲ ਮੱਛੀ ਉਤਪਾਦਾਂ ਅਤੇ ਮਸ਼ੀਨਰੀ ਦੇ ਆਵਿਸ਼ਕਾਰ ਕੀਤੇ ਅਤੇ ਉਨ੍ਹਾਂ ਨੂੰ ਆਪਣੇ ਖੇਤ ਵਿੱਚ ਲਾਗੂ ਕੀਤਾ।

• ਮਸ਼ੀਨ ਜੋ ਤਾਲਾਬ ਵਿੱਚ ਮੱਛੀ ਦੇ ਵਿਕਾਸ ਨੂੰ ਟ੍ਰੈਕ ਕਰਦੀ ਹੈ
ਹਾੱਲੈਂਡ ਦੀ ਯਾਤਾਰਾ ਦੇ ਅਨੁਭਵ ਤੋਂ ਬਾਅਦ ਉਨ੍ਹਾਂ ਨੇ ਜਿਹੜੀ ਪਹਿਲੀ ਚੀਜ਼ ਤਿਆਰ ਕੀਤੀ, ਉਹ ਸੀ ਮੱਛੀਆਂ ਦੇ ਲਈ ਇੱਕ ਟੈਗ ਟ੍ਰੈਕਿੰਗ ਮਸ਼ੀਨ। ਇਹ ਮਸ਼ੀਨ ਹਰੇਕ ਮੱਛੀ ਦੀ ਟੈਗਿੰਗ ਅਤੇ ਟ੍ਰੇਸਿੰਗ ਕਰਨ ਵਿੱਚ ਮਦਦ ਕਰਦੀ ਹੈ। ਮੁੱਖ ਤੌਰ ‘ਤੇ ਇਹ ਇੱਕ ਡੱਚ ਮਸ਼ੀਨ ਹੈ ਅਤੇ ਇੱਕ ਸਾਧਾਰਨ ਕਿਸਾਨ ਲਈ ਸਸਤੀ ਨਹੀਂ ਹੈ। ਇਸ ਲਈ ਰਾਜਵਿੰਦਰ ਜੀ ਨੇ ਉਸ ਮਸ਼ੀਨ ਦਾ ਇੱਕ ਭਾਰਤੀ ਰੂਪ ਤਿਆਰ ਕੀਤਾ। ਇਸ ਮਸ਼ੀਨ ਦੀ ਵਰਤੋਂ ਕਰਕੇ ਇੱਕ ਕਿਸਾਨ ਮੱਛੀ ਨੂੰ ਟ੍ਰੈਕ ਕਰ ਸਕਦਾ ਹੈ ਅਤੇ ਕਈ ਮੱਛੀਆਂ ਨੂੰ ਕਿਸੇ ਜ਼ੋਖਮ ਦੇ ਮਾਮਲੇ ‘ਚ ਬਚਾਅ ਸਕਦਾ ਹੈ।

• ਮੱਛੀ ਦੇ ਮਲ ਦੀ ਖਾਦ
ਦੂਜੀ ਚੀਜ਼ ਜਿਸ ਦਾ ਉਨ੍ਹਾਂ ਨੇ ਆਵਿਸ਼ਕਾਰ ਕੀਤਾ ਉਹ ਸੀ ਮੱਛੀ ਦੇ ਮਲ ਤੋਂ ਤਿਆਰ ਖਾਦ। ਉਨ੍ਹਾਂ ਨੇ ਇੱਕ ਪ੍ਰਕਿਰਿਆ ਦਾ ਆਵਿਸ਼ਕਾਰ ਕੀਤਾ, ਜਿਸ ਵਿੱਚ ਮੱਛੀ ਦੇ ਵਿਅਰਥ ਪਦਾਰਥਾਂ ਨੂੰ ਗੁੜ ਅਤੇ ਡੀਕੰਪੋਜ਼ ਸਮੱਗਰੀ ਨਾਲ ਇੱਕ ਡੂੰਘੇ ਟੋਏ ਵਿੱਚ 45 ਦਿਨਾਂ ਲਈ ਰੱਖਿਆ ਜਾਂਦਾ ਹੈ ਅਤੇ ਫਿਰ ਇਸ ਨੂੰ ਸਿੱਧਾ ਵਰਤਿਆ ਜਾ ਸਕਦਾ ਹੈ ਅਤੇ ਇਹ ਖਾਦ ਬਾਗਬਾਨੀ ਮਕਸਦ ਲਈ ਕਾਫੀ ਫਾਇਦੇਮੰਦ ਹੈ।

• ਵਿਕਰੀ ਲਈ ਜਿਉਂਦੀ ਮੱਛੀ ਬਾਜ਼ਾਰ ਤੱਕ ਲਿਜਾਣ ਵਾਲਾ ਉਪਕਰਨ
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜੀਵਿਤ ਅਤੇ ਤਾਜ਼ੀਆਂ ਮੱਛੀਆਂ ਦੇ ਵਧੀਆ ਰੇਟ ਮਿਲਦੇ ਹਨ। ਇਸ ਲਈ ਉਨ੍ਹਾਂ ਨੇ ਇੱਕ ਵਿਸ਼ੇਸ਼ ਪਾਣੀ ਦੀ ਟੈਂਕੀ ਦਾ ਨਿਰਮਾਣ ਕੀਤਾ, ਜਿਸ ਨੂੰ ਕਿਸਾਨ ਅਸਾਨੀ ਨਾਲ ਕਿਤੇ ਵੀ ਲਿਜਾ ਸਕਦੇ ਹਨ। ਇਸ ਟੈਂਕੀ ਵਿੱਚ ਇੱਕ 12 ਵੋਲਟ ਦੀ ਡੀ.ਸੀ ਮੋਟਰ ਲੱਗੀ ਹੋਈ ਹੈ, ਜੋ ਕਿ ਬਾਹਰ ਦੀ ਹਵਾ ਨੂੰ ਪੰਪ ਕਰਦੀ ਹੈ, ਜਿਸ ਨਾਲ ਮੱਛੀਆਂ ਜੀਵਿਤ ਅਤੇ ਤਾਜ਼ੀਆਂ ਰਹਿੰਦੀਆਂ ਹਨ।

• ਮੱਛੀ ਦੀ ਚਮੜੀ ਤੋਂ ਬਣਿਆਂ ਫੈਸ਼ਨ ਸਹਾਇਕ ਉਪਕਰਨ
ਮੱਛੀ ਦੀ ਚਮੜੀ ਇੱਕ ਐਸਿਡ ਵਰਗਾ ਪਦਾਰਥ ਛੱਡਦੀ ਹੈ, ਜਿਸ ਦੇ ਕਾਰਨ ਮੱਛੀ ਦੀ ਚਮੜੀ ਪਾਣੀ ਵਿੱਚ ਹਮੇਸ਼ਾ ਚਮਕਦਾਰ ਰਹਿੰਦੀ ਹੈ। ਇਸ ਲਈ ਰਾਣਾ ਜੀ ਨੇ ਇਸ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਅਤੇ ਮੱਛੀ ਦੀ ਚਮੜੀ ਨੂੰ ਵਿਅਰਥ ਸੁੱਟਣ ਦੀ ਬਜਾਏ ਉਨ੍ਹਾਂ ਨੇ ਇਸ ਨੂੰ ਮੋਬਾਇਲ ਕਵਰ ਬਣਾਉਣ ਲਈ ਵਰਤਿਆ। ਪੀ.ਏ.ਯੂ. ਨੇ ਉਨ੍ਹਾਂ ਦੇ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਵਿੱਚ ਸਹਾਇਤਾ ਕੀਤੀ। ਮੱਛੀ ਦੀ ਚਮੜੀ ਨਾਲ ਬਣੇ ਮੋਬਾਇਲ ਕਵਰ ਬਹੁਤ ਫਾਇਦੇਮੰਦ ਹੁੰਦੇ ਹਨ, ਕਿਉਂਕਿ ਇਹ ਮੋਬਾਇਲ ਦੇ ਰੇਡੀਏਸ਼ਨ ਨਿਕਾਸ ਨੂੰ ਰੋਕਦੇ ਹਨ ਅਤੇ ਮਨੁੱਖਾਂ ਨੂੰ ਇਸ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਂਦੇ ਹਨ। ਉਨ੍ਹਾਂ ਨੇ ਇਹ ਵੀ ਸਮਝਿਆ ਕਿ ਮੱਛੀ ਦੀ ਚਮੜੀ ਦੀ ਵਰਤੋਂ ਔਰਤਾਂ ਦੇ ਬੈਗ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅੰਤਰ-ਰਾਸ਼ਟਰੀ ਬਾਜ਼ਾਰ ਵਿੱਚ ਮੱਛੀ ਦੀ ਚਮੜੀ ਦਾ ਮੁੱਲ 600 ਯੂਰੋ ਪ੍ਰਤੀ ਇੰਚ ਹੈ। ਰਾਣਾ ਜੀ ਨੇ ਮੋਬਾਇਲ ਕਵਰ ਦੇ ਆਵਿਸ਼ਕਾਰ ਦੇ ਅਧਿਕਾਰ ਪੱਤਰ ਲਈ ਅਪਲਾਈ ਕੀਤਾ ਹੋਇਆ ਹੈ ਅਤੇ ਉਹ ਸਰਕਾਰ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੇ ਹਨ।

ਉਨ੍ਹਾਂ ਭਾਰਤ ਦੇ ਮੱਛੀ ਉਦਯੋਗ ਵਿੱਚ ਆਉਣ ਵਾਲੀਆਂ ਸਮੱਸਿਆਵਾਂ ‘ਤੇ ਵੀ ਚਰਚਾ ਕੀਤੀ-

“ਭਾਰਤ ਦੇ ਬੈਂਕ ਮੱਛੀ ਪ੍ਰੋਜੈੱਕਟ ਵਿੱਚ ਕੋਈ ਸਮਰਥਨ ਨਹੀਂ ਕਰਦੇ। ਬਿਜਲੀ ਅਤੇ ਪਾਣੀ ਦੀ ਉਪਲੱਬਧਾ ਨਾਲ ਸੰਬੰਧਿਤ ਕਈ ਮੁੱਦੇ ਹਨ। ਪਰ ਕਿਸਾਨਾਂ ਦੇ ਵਿੱਚ ਜਾਗਰੂਕਤਾ ਦੀ ਕਮੀ ਵੀ ਇੱਕ ਮੁੱਖ ਕਾਰਨ ਹੈ, ਜੋ ਭਾਰਤ ਵਿੱਚ ਮੱਛੀ ਪਾਲਣ ਖੇਤਰ ਦੇ ਵਿਕਾਸ ਵਿੱਚ ਰੁਕਾਵਟ ਬਣ ਰਿਹਾ ਹੈ।”

ਉਨ੍ਹਾਂ ਦਾ ਮੰਨਣਾ ਹੈ ਕਿ ਇਸ ਵਿਸ਼ੇ ਵਿੱਚ ਭਾਰਤ ਸਰਕਾਰ ਨੂੰ ਇਸ ਤਰ੍ਹਾਂ ਦੇ ਟ੍ਰਿਪ ਦਾ ਪ੍ਰਬੰਧਨ ਕਰਨਾ ਚਾਹੀਦਾ ਹੈ, ਜਿਸ ਵਿੱਚ ਇੱਕ ਵਿਗਿਆਨਿਕ ਅਤੇ 9 ਕਿਸਾਨਾਂ ਦੇ ਗਰੁੱਪ ਨੂੰ ਟ੍ਰੇਨਿੰਗ ਦੇ ਲਈ ਵਿਦੇਸ਼ਾਂ ਵਿੱਚ ਭੇਜਿਆ ਜਾਵੇ।

ਵਰਤਮਾਨ ਵਿੱਚ ਰਾਜਵਿੰਦਰ ਜੀ ਆਪਣੇ ਰਾਜ ਐਕੁਆ ਵਰਲਡ ਫਾਰਮ (Raj Aqua World farm) ‘ਤੇ ਵਾਪਾਰਕ ਉਦੇਸ਼ ਲਈ ਰੋਹੂ, ਕਤਲਾ ਅਤੇ ਮੁਰਕ ਮੱਛੀ ਦੀਆਂ ਨਸਲਾਂ ਨੂੰ ਵਧਾ ਰਹੇ ਹਨ। ਕਈ ਹੋਰ ਕਿਸਾਨਾਂ ਨੇ ਵੀ ਉਨ੍ਹਾਂ ਦੀਆਂ ਤਕਨੀਕਾਂ ਨੂੰ ਅਪਣਾ ਕੇ ਲਾਭ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਕਈ ਕਿਸਾਨਾਂ ਨਾਲ ਮੱਛੀ ਪਾਲਣ ਵਿੱਚ ਕਾਫੀ ਵਧੀਆ ਸਾਂਝੇਦਾਰੀ ਕੀਤੀ ਹੈ ਅਤੇ ਦੂਜੇ ਰਾਜਾਂ ਨੂੰ ਵੱਡੀ ਮਾਤਰਾ ਵਿੱਚ ਮੱਛੀਆਂ ਵੇਚ ਰਹੇ ਹਨ। ਉਨ੍ਹਾਂ ਤੋਂ ਸਰਕਾਰ ਸਬਸਿਡੀ ਦਰਾਂ ਤੇ ਮੱਛੀਆਂ ਖਰੀਦ ਲੈਂਦੀ ਹੈ। ਇਹ ਸਾਰੀ ਸਫਲਤਾ ਉਨ੍ਹਾਂ ਦੀਆਂ ਅਪਣਾਈਆਂ ਗਈਆਂ ਤਕਨੀਕਾਂ, ਖੋਜਾਂ ਅਤੇ ਪਰੀਖਣ ਕਰਨ ਦੀ ਯੋਗਿਅਤਾ ਦਾ ਨਤੀਜਾ ਹੈ।

ਭਵਿੱਖ ਦੀ ਯੋਜਨਾ
ਉਹ ਭਵਿੱਖ ਵਿੱਚ ਐਕੁਆਪੋਨਿਕਸ ‘ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਿਹਤਰ ਪਰਿਣਾਮ ਲਈ ਐਕੁਆਪੋਨਿਕਸ ਵਿੱਚ ਮੱਛੀ ਦੀ ਮਹਿੰਗੀ ਨਸਲ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਪੁਰਸਕਾਰ ਅਤੇ ਉਪਲੱਬਧੀਆਂ

• 2004-05 ਵਿੱਚ ਮੱਛੀ ਪਾਲਣ ਵਿੱਚ ਵਿਅਰਥ ਪਾਣੀ ਦੀ ਸਹੀ ਵਰਤੋਂ ਲਈ ਪੀ.ਏ.ਯੂ. ਕਿਸਾਨ ਕਲੱਬ ਵੱਲੋਂ ਪੰਜਾਬ ਦੇ ਬੈੱਸਟ (ਉੱਤਮ) ਕਿਸਾਨ ਦਾ ਸਨਮਾਨ

• 2005-06 ਵਿੱਚ ਸ਼੍ਰੀ ਜਗਮੋਹਨ ਕੰਗ, ਪਸ਼ੂ-ਪਾਲਣ ਅਤੇ ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰਾਲਾ ਵੱਲੋਂ ਪੰਜਾਬ ਦੇ ਸਭ ਤੋਂ ਵਧੀਆ ਮੱਛੀ ਪਾਲਕ ਦਾ ਅਵਾਰਡ

• 2005 ਵਿੱਚ ਸ਼੍ਰੀ ਜਗਮੋਹਨ ਕੰਗ, ਪਸ਼ੂ-ਪਾਲਣ ਅਤੇ ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰਾਲਾ ਵੱਲੋਂ ਐਕੁਆਕਲਚਰ ਦੀ ਵਾਟਰ ਹਾਰਵੈਸਟਿੰਗ ਵਿੱਚ ਬੈੱਸਟ (ਉੱਤਮ) ਇਨਪੁੱਟ ਟੈੱਕਨਾਲੋਜੀ ਲਈ ਸਨਮਾਨ

• 2005 ਵਿੱਚ ਮੱਛੀ ਪਾਲਕ ਵਿਕਾਸ ਏਜੰਸੀ , ਮੋਗਾ ਵੱਲੋਂ ਲੋਅ ਲੈੱਵਲ ਵਾਟਰ ਹਾਰਵੈਸਟਿੰਗ ਟੈੱਕਨਾਲੋਜੀ ਦੀ ਵਰਤੋਂ ਨਾਲ ਸਭ ਤੋਂ ਵੱਧ ਉਤਪਾਦਨ (35 ਕੁਇੰਟਲ) ਲਈ ਸਨਮਾਨ

• 2006-07 ਵਿੱਚ ਪਾਣੀ ਦੀ ਗੁਣਵੱਤਾ ਦੇ ਪ੍ਰਬੰਧਨ ਲਈ ਸਭ ਤੋਂ ਵਧੀਆ ਕਿਸਾਨ ਦਾ ਪੁਰਸਕਾਰ

• 2008-09 ਵਿੱਚ ਮੱਛੀ ਪਾਲਣ ਦੇ ਪਾਣੀ ਦਾ ਭੰਡਾਰਨ ਅਤੇ ਖੇਤੀਬਾੜੀ ਦੇ ਸੰਸਾਧਨਾਂ ਦੀ ਮੁੜ ਵਰਤੋਂ ਕਰਨ ਲਈ ਪੁਰਸਕਾਰ

• 2010-2011 ਵਿੱਚ ਮੱਛੀ ਪਾਲਣ ਲਈ ਸੀਵਰੇਜ਼ ਦੇ ਪਾਣੀ ਦੀ ਸਹੀ ਵਰਤੋਂ ਕਰਨ ਲਈ ਪੁਰਸਕਾਰ

ਮੰਜੁਲਾ ਸੰਦੇਸ਼ ਪਦਵੀ

ਪੂਰੀ ਕਹਾਣੀ ਪੜ੍ਹੋ

ਇਸ ਮਹਿਲਾ ਨੇ ਇਕੱਲੇ ਹੀ ਸਾਬਿਤ ਕੀਤਾ ਕਿ ਜੈਵਿਕ ਖੇਤੀ ਸਮਾਜ ਅਤੇ ਉਸ ਦੇ ਪਰਿਵਾਰ ਲਈ ਕਿਸ ਤਰ੍ਹਾਂ ਲਾਭਦਾਇਕ ਹੈ

ਮੰਜੁਲਾ ਸੰਦੇਸ਼ ਪਦਵੀ ਵੇਖਣ ਵਿੱਚ ਇੱਕ ਸਾਧਾਰਨ ਮਹਿਲਾ ਕਿਸਾਨ ਹੈ ਪਰ ਜੈਵਿਕ ਖੇਤੀ ਨਾਲ ਸੰਬੰਧਿਤ ਗਿਆਨ ਅਤੇ ਉਨ੍ਹਾਂ ਦੇ ਜੀਵਨ ਦਾ ਸੰਘਰਸ਼ ਇਸ ਤੋਂ ਕਿਤੇ ਜ਼ਿਆਦਾ ਹੈ। ਮਹਾਂਰਾਸ਼ਟਰ ਦੇ ਜ਼ਿਲ੍ਹਾ ਨੰਦੂਰਬਾਰ ਦੇ ਇੱਕ ਛੋਟੇ ਪਿੰਡ ਵਾਗਸੇਪਾ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਨਾ ਸਿਰਫ਼ ਜੈਵਿਕ ਢੰਗ ਨਾਲ ਖੇਤੀ ਕੀਤੀ, ਬਲਕਿ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕੀਤਾ ਅਤੇ ਆਪਣੇ ਫਾਰਮ ਦੀ ਆਮਦਨ ਨਾਲ ਆਪਣੀ ਬੇਟੀ ਨੂੰ ਪੜ੍ਹਾਇਆ-ਲਿਖਾਇਆ।

ਮੰਜੁਲਾ ਦੇ ਪਤੀ ਨੇ ਉਨ੍ਹਾਂ ਨੂੰ 10 ਸਾਲ ਪਹਿਲਾਂ ਛੱਡ ਦਿੱਤਾ ਸੀ, ਉਸ ਸਮੇਂ ਉਨ੍ਹਾਂ ਦੇ ਕੋਲ ਦੋ ਹੀ ਵਿਕਲਪ ਸਨ, ਪਹਿਲਾ ਉਸ ਸਮੇਂ ਦੇ ਹਾਲਾਤਾਂ ਨੂੰ ਲੈ ਕੇ ਬੁਰਾ ਮਹਿਸੂਸ ਕਰਨਾ, ਹਮਦਰਦੀ ਪ੍ਰਾਪਤ ਕਰਨਾ ਅਤੇ ਕਿਸੇ ਹੋਰ ਵਿਅਕਤੀ ਦੀ ਭਾਲ ਕਰਨਾ ਆਦਿ। ਦੂਸਰਾ ਵਿਕਲਪ ਇਹ ਸੀ ਕਿ ਖੁਦ ਹੀ ਆਪਣੇ ਪੈਰਾਂ ਤੇ ਖੜ੍ਹਾ ਹੋਣਾ ਅਤੇ ਖੁਦ ਦਾ ਸਹਾਰਾ ਬਣਨਾ। ਉਨ੍ਹਾਂ ਨੇ ਦੂਸਰਾ ਵਿਕਲਪ ਚੁਣਿਆ ਅਤੇ ਅੱਜ ਉਹ ਇੱਕ ਆਤਮ-ਨਿਰਭਰ ਜੈਵਿਕ ਮਹਿਲਾ ਕਿਸਾਨ ਹੈ।

ਉਨ੍ਹਾਂ ਦੇ ਜੀਵਨ ਵਿੱਚ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਆਇਆ ਜਦੋਂ ਉਨ੍ਹਾਂ ਦੀ ਸਿਹਤ ਇੰਨੀ ਖਰਾਬ ਹੋ ਗਈ ਕਿ ਉਨ੍ਹਾਂ ਦੇ ਲਈ ਤੁਰਨਾ-ਫਿਰਨਾ ਵੀ ਮੁਸ਼ਕਿਲ ਹੋ ਗਿਆ ਸੀ। ਉਸ ਸਮੇਂ, ਉਨ੍ਹਾਂ ਦੇ ਦਿਲ ਦਾ ਇਲਾਜ ਚੱਲ ਰਿਹਾ ਸੀ, ਜਿਸ ਵਿੱਚ ਉਨ੍ਹਾਂ ਦੇ ਦਿਲ ਦਾ ਵਾਲਵ ਬਦਲਿਆ ਗਿਆ। ਪਰ ਉਨ੍ਹਾਂ ਨੇ ਕਦੀ ਉਮੀਦ ਨਹੀਂ ਛੱਡੀ। ਸਰਜਰੀ ਦੇ ਬਾਅਦ ਠੀਕ ਹੋਣ ‘ਤੇ ਉਨ੍ਹਾਂ ਨੇ ਬੱਚਤ ਸਮੂਹ (saving group) ਤੋਂ ਲੋਨ ਲਿਆ ਅਤੇ ਆਪਣੇ ਖੇਤ ਵਿੱਚ ਇੱਕ ਮੋਟਰ ਪੰਪ ਲਗਵਾਇਆ। ਮਿੱਟੀ ਨੂੰ ਜ਼ਿਆਦਾ ਉਪਜਾਊ ਬਣਾਉਣ ਲਈ, ਉਨ੍ਹਾਂ ਨੇ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਜਗ੍ਹਾ ਜੈਵਿਕ ਖਾਦਾਂ ਨੂੰ ਚੁਣਿਆ।

ਵੱਖ-ਵੱਖ ਸਰਕਾਰੀ ਪਾਲਿਸੀਆਂ ਤੋਂ ਮਿਲੀ ਰਾਸ਼ੀ ਉਨ੍ਹਾਂ ਦੇ ਲਈ ਚੰਗੀ ਰਕਮ ਸੀ ਅਤੇ ਉਨ੍ਹਾਂ ਨੇ ਇੱਕ ਬਲਦਾਂ ਦੀ ਜੋੜੀ ਖਰੀਦ ਕੇ ਇਸ ਨੂੰ ਸਮਝਦਾਰੀ ਨਾਲ ਖ਼ਰਚ ਕੀਤਾ ਅਤੇ ਹੁਣ ਉਹ ਆਪਣੇ ਖੇਤ ਵਿੱਚ ਵਾਹੀ ਲਈ ਬਲਦਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੇ ਮੱਕੀ ਅਤੇ ਜਵਾਰ ਦੀ ਫ਼ਸਲ ਉਗਾਈ ਅਤੇ ਇਸ ਨਾਲ ਉਨ੍ਹਾਂ ਨੂੰ ਚੰਗੀ ਪੈਦਾਵਾਰ ਮਿਲੀ।

ਮੰਜੁਲਾ ਜੀ ਕਹਿੰਦੇ ਹਨ – “ਆਲੇ ਦੁਆਲੇ ਦੀ ਪੈਦਾਵਾਰ ਮੇਰੇ ਖੇਤ ਤੋਂ ਘੱਟ ਹੈ, ਪਿਛਲੇ ਸਾਲ ਅਸੀਂ ਮੱਕੀ ਦੀ ਫ਼ਸਲ ਉਗਾਈ ਪਰ ਸਾਡੀ ਪੈਦਾਵਾਰ ਹੋਰ ਖੇਤਾਂ ਦੀ ਪੈਦਾਵਾਰ ਦੇ ਮੁਕਾਬਲੇ ਬਹੁਤ ਵਧੀਆ ਸੀ, ਕਿਉਂਕਿ ਮੈਂ ਜੈਵਿਕ ਖਾਦਾਂ ਦੀ ਵਰਤੋਂ ਕਰਦੀ ਹਾਂ ਅਤੇ ਹੋਰ ਕਿਸਾਨ ਰਸਾਇਣਿਕ ਖਾਦਾਂ ਦੀ ਵਰਤੋਂ ਕਰਦੇ ਹਨ। ਇਸ ਸਾਲ ਮੈਂ ਮੱਕੀ ਅਤੇ ਜਵਾਰ ਉਗਾ ਰਹੀ ਹਾਂ।”

ਨੰਦੂਰਬਾਰ ਜ਼ਿਲ੍ਹੇ ਵਿੱਚ ਸਥਿਤ ਜਨਤਕ ਸੇਵਾ ਪ੍ਰਣਾਲੀ ਨੇ ਮੰਜੁਲਾ ਜੀ ਦੀ ਉਨ੍ਹਾਂ ਦੇ ਖੇਤੀ ਉਤਪਾਦਨ ਵਿੱਚ ਕਾਫੀ ਮਦਦ ਕੀਤੀ, ਉਨ੍ਹਾਂ ਨੇ ਆਪਣੇ ਖੇਤਰ ਵਿੱਚ 15 ਬੱਚਤ ਸਮੂਹ ਬਣਾਏ ਹਨ ਅਤੇ ਇਹਨਾਂ ਸਮੂਹਾਂ ਦੇ ਮਾਧਿਅਮ ਨਾਲ ਪੈਸਾ ਇਕੱਠਾ ਕਰਦੇ ਹਨ ਅਤੇ ਜ਼ਰੂਰਤ ਦੇ ਅਨੁਸਾਰ ਕਿਸਾਨਾਂ ਨੂੰ ਲੋਨ ਪ੍ਰਦਾਨ ਕਰਦੇ ਹਨ। ਉਹ ਵਿਸ਼ੇਸ਼ ਤੌਰ ‘ਤੇ ਗੈਰ ਰਸਾਇਣਿਕ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਦੇ ਹਨ। ਇੱਕ ਹੋਰ ਗਰੁੱਪ ਹੈ ਜਿਸ ਤੋਂ ਮੰਜੁਲਾ ਜੀ ਲਾਭ ਪ੍ਰਾਪਤ ਕਰ ਰਹੇ ਹਨ, ਉਹ ਸਵਦੇਸ਼ੀ ਬੀਜ ਬੈਂਕ ਹੈ। ਉਹ ਇਸ ਸਮੂਹ ਰਾਹੀਂ ਬੀਜ ਲੈਂਦੇ ਹਨ ਅਤੇ ਸਬਜ਼ੀਆਂ, ਫਲਾਂ ਅਤੇ ਅਨਾਜਾਂ ਦੀ ਵਿਭਿੰਨ ਖੇਤੀ ਕਰਦੇ ਹਨ। ਮੰਜੁਲਾ ਜੀ ਦੀ ਬੇਟੀ ਨੂੰ ਆਪਣੀ ਮਾਂ ‘ਤੇ ਮਾਣ ਹੈ।

ਅੱਜ, ਮਹਿਲਾਵਾਂ ਖੇਤੀਬਾੜੀ ਦੇ ਖੇਤਰ ਵਿੱਚ ਬੀਜਾਂ ਦੀ ਬਿਜਾਈ ਤੋਂ ਲੈ ਕੇ ਫ਼ਸਲਾਂ ਦੀ ਦੇਖਭਾਲ ਅਤੇ ਭੰਡਾਰਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਦੀਆਂ ਹਨ। ਪਰ ਜਦੋਂ ਖੇਤੀ ਵਿੱਚ ਮਸ਼ੀਨੀਕਰਣ ਆ ਜਾਂਦਾ ਹੈ ਤਾਂ ਮਹਿਲਾਵਾਂ ਇਸ ਸ਼੍ਰੇਣੀ ਤੋਂ ਬਾਹਰ ਹੋ ਜਾਂਦੀਆਂ ਹਨ। ਪਰ ਮੰਜੁਲਾ ਸੰਦੇਸ਼ ਪਦਵੀ ਜੀ ਨੇ ਖੁਦ ਨੂੰ ਕਦੀ ਅਪਾਹਜ ਨਹੀਂ ਬਣਾਇਆ ਅਤੇ ਆਪਣੀ ਕਮਜ਼ੋਰੀ ਨੂੰ ਹੀ ਆਪਣੀ ਤਾਕਤ ਵਿੱਚ ਬਦਲ ਲਿਆ। ਉਨ੍ਹਾਂ ਨੇ ਇਕੱਲੇ ਹੀ ਆਪਣੇ ਫਾਰਮ ਦੀ ਦੇਖਭਾਲ ਕੀਤੀ ਅਤੇ ਆਪਣੀ ਬੇਟੀ ਅਤੇ ਆਪਣੇ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ। ਅੱਜ ਉਨ੍ਹਾਂ ਦੀ ਬੇਟੀ ਨੇ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਅੱਜ ਉਹ ਇੰਨਾ ਕੁ ਕਮਾ ਰਹੀ ਹੈ ਕਿ ਆਪਣਾ ਵਧੀਆ ਜੀਵਨ ਬਤੀਤ ਕਰ ਸਕੇ। ਇਸ ਸਮੇਂ ਉਨ੍ਹਾਂ ਦੀ ਬੇਟੀ ਮਨਿਕਾ ਜਲਗਾਓਂ ਵਿੱਚ ਨਰਸ ਦੇ ਤੌਰ ‘ਤੇ ਕੰਮ ਕਰ ਰਹੀ ਹੈ।

ਮੰਜੁਲਾ ਸੰਦੇਸ਼ ਪਦਵੀ ਜੀ ਵਰਗੀਆਂ ਮਹਿਲਾਵਾਂ ਗ੍ਰਾਮੀਣ ਭਾਰਤ ਦੇ ਲਈ ਇੱਕ ਪਾਵਰਹਾਊਸ ਦੇ ਰੂਪ ਵਿੱਚ ਕੰਮ ਕਰਦੀਆਂ ਹਨ, ਅਜਿਹੀਆਂ ਮਹਿਲਾਵਾਂ ਹੋਰ ਮਹਿਲਾਵਾਂ ਨੂੰ ਮਜ਼ਬੂਤ ਬਣਾਉਂਦੀਆਂ ਹਨ ਅਤੇ ਆਪਣੇ ਚੰਗੇ ਭਵਿੱਖ ਲਈ ਟਿਕਾਊ ਖੇਤੀ ਦੀ ਚੋਣ ਕਰਦੀਆਂ ਹਨ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਭਵਿੱਖ ਦੀ ਪੀੜ੍ਹੀ ਸਵੱਸਥ ਜੀਵਨ ਜੀਵੇ ਅਤੇ ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ ਤਾਂ ਅੱਜ ਸਾਨੂੰ ਮੰਜੁਲਾ ਸੰਦੇਸ਼ ਪਦਵੀ ਵਰਗੀਆਂ ਮਹਿਲਾਵਾਂ ਦੀ ਜ਼ਰੂਰਤ ਹੈ।

ਸਥਾਈ ਖੇਤੀ ਹੀ ਸਮੇਂ ਦੀ ਜ਼ਰੂਰਤ ਹੈ ਕਿਉਂਕਿ ਰਸਾਇਣ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਘਟਾ ਰਹੇ ਹਨ ਅਤੇ ਭੂਮੀਗਤ ਜੀਵਨ ਨੂੰ ਪ੍ਰਦੂਸ਼ਿਤ ਕਰਦੇ ਹਨ। ਇਸ ਤੋਂ ਇਲਾਵਾ ਰਸਾਇਣ ਖੇਤੀ ਦੇ ਖ਼ਰਚੇ ਨੂੰ ਵੀ ਵਧਾਉਂਦੇ ਹਨ ਜਿਸ ਨਾਲ ਕਿਸਾਨਾਂ ਦਾ ਕਰਜ਼ਾ ਵੱਧਦਾ ਹੈ ਅਤੇ ਕਿਸਾਨ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ।

ਸਾਨੂੰ ਮੰਜੁਲਾ ਜੀ ਤੋਂ ਸਿੱਖਣਾ ਚਾਹੀਦਾ ਹੈ ਕਿ ਜੈਵਿਕ ਖੇਤੀ ਅਪਣਾ ਕੇ ਪਾਣੀ, ਮਿੱਟੀ ਅਤੇ ਵਾਤਾਵਰਣ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ।

ਨਵਰੂਪ ਸਿੰਘ ਗਿੱਲ

ਪੂਰੀ ਕਹਾਣੀ ਪੜ੍ਹੋ

ਇੱਕ ਇੰਜੀਨੀਅਰ ਦੀ ਜੀਵਨ ਯਾਤਰਾ ਜੋ ਕਿਸਾਨ ਬਣ ਗਿਆ ਅਤੇ ਕੁਦਰਤ ਦੇ ਤਾਲਮੇਲ ਨਾਲ ਮਾਰੂਥਲ ‘ਚੋਂ ਭੋਜਨ ਪ੍ਰਾਪਤ ਕਰ ਰਿਹਾ ਹੈ

“ਖੇਤੀ ਦੇ ਗ਼ਲਤ ਢੰਗਾਂ ਨਾਲ ਅਸੀਂ ਉਪਜਾਊ ਜ਼ਮੀਨ ਨੂੰ ਰੇਗਿਸਤਾਨ ਵਿੱਚ ਬਦਲਦੇ ਹਾਂ। ਜਦੋਂ ਤੱਕ ਅਸੀਂ ਜੈਵਿਕ ਖੇਤੀ ਵੱਲ ਵਾਪਸ ਨਹੀਂ ਜਾਂਦੇ ਅਤੇ ਮਿੱਟੀ ਨਹੀਂ ਬਚਾਉਂਦੇ, ਤਦ ਤੱਕ ਤਾਂ ਸਾਡਾ ਕੋਈ ਭਵਿੱਖ ਨਹੀਂ।” – ਜੱਗੀ ਵਾਸੂਦੇਵ

ਮਿੱਟੀ ਜੀਵਾਂ ਲਈ ਕਿਸੇ ਜਾਇਦਾਦ ਤੋਂ ਘੱਟ ਨਹੀਂ, ਅਤੇ ਸਾਰੇ ਜੀਵਾਂ ਵਿੱਚੋਂ ਸਿਰਫ ਮਨੁੱਖ ਹੀ ਕੁਦਰਤ ਦੀ ਸਭ ਤੋਂ ਕੀਮਤੀ ਸੰਪਤੀ ਨੂੰ ਪ੍ਰਭਾਵਿਤ ਕਰਨ ਜਾਂ ਤਬਦੀਲੀ ਕਰਨ ਦੇ ਸਮਰੱਥ ਹੈ।

ਜੱਗੀ ਵਾਸੂਦੇਵ ਦੁਆਰਾ ਬਹੁਤ ਸਹੀ ਕਿਹਾ ਗਿਆ ਹੈ ਕਿ ਅਸੀਂ ਖੇਤੀ ਦੀ ਗਲਤ ਵਿਧੀ ਦੀ ਵਰਤੋਂ ਕਰਕੇ ਆਪਣੀ ਉਪਜਾਊ ਜ਼ਮੀਨ ਨੂੰ ਮਾਰੂਥਲ ਵਿੱਚ ਬਦਲ ਰਹੇ ਹਾਂ। ਪਰ ਇੱਥੇ ਅਸੀਂ ਇੱਕ ਵਿਅਕਤੀ ਦੀ ਕਹਾਣੀ ਨੂੰ ਸਾਂਝਾ ਕਰਨ ਜਾ ਰਹੇ ਹਾਂ- ਨਵਰੂਪ ਸਿੰਘ ਗਿੱਲ, ਜੋ ਮਿੱਟੀ ਨੂੰ ਵਧੇਰੇ ਉਪਜਾਊ ਅਤੇ ਕੁਦਰਤੀ ਸਰੋਤਾਂ ਨੂੰ ਘੱਟ ਜ਼ਹਿਰੀਲਾ ਬਣਾ ਕੇ ਮਾਰੂਥਲ ਵਿਚੋਂ ਕੁਦਰਤੀ ਤਰੀਕੇ ਨਾਲ ਭੋਜਨ ਪ੍ਰਾਪਤ ਕਰ ਰਹੇ ਹਨ।

ਖੇਤੀਬਾੜੀ ਇੱਕ ਆਸ਼ੀਰਵਾਦ ਦੀ ਤਰ੍ਹਾਂ ਮਨੁੱਖ ਨੂੰ ਪ੍ਰਾਪਤ ਹੋਈ ਹੈ ਅਤੇ ਇਸ ਨੂੰ ਕੁਦਰਤ ਦੇ ਤਾਲਮੇਲ ਨਾਲ ਵਰਤ ਕੇ ਲੋਕਾਂ ਦੇ ਕਲਿਆਣ ਦਾ ਖਜ਼ਾਨਾ ਹਾਸਲ ਕੀਤਾ ਜਾ ਸਕਦਾ ਹੈ। ਨਵਰੂਪ ਸਿੰਘ ਗਿੱਲ ਨੇ ਇਸ ਮਾਮਲੇ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ, ਬਹੁਤ ਸਮਾਂ ਪਹਿਲਾਂ ਉਨ੍ਹਾਂ ਨੇ ਲੋਕਾਂ ਦੀ ਤਰੱਕੀ ਅਤੇ ਕੁਦਰਤ ਨੂੰ ਬਚਾਉਣ ਲਈ ਕੁਦਰਤੀ ਖੇਤੀ ਵੱਲ ਮੁੜਨ ਦਾ ਫੈਸਲਾ ਕੀਤਾ।

ਨਵਰੂਪ ਸਿੰਘ ਗਿੱਲ ਵਿਦੇਸ਼ ਵਿੱਚ ਵੀ ਬਹੁਤ ਵਧੀਆ ਕੰਮ ਕਰ ਰਹੇ ਸੀ, ਪਰ ਇੱਕ ਦਿਨ ਉਹਨਾਂ ਨੇ ਭਾਰਤ ਆਉਣ ਦਾ ਫੈਸਲਾ ਕੀਤਾ ਅਤੇ ਆਪਣੇ ਵੱਡੇ ਭਰਾ ਨਾਲ ਖੇਤੀਬਾੜੀ ਵਿੱਚ ਮਦਦ ਕਰਨ ਦਾ ਫੈਸਲਾ ਕੀਤਾ। ਜਿਵੇਂ ਹੀ ਉਹਨਾਂ ਨੇ ਜਲਦੀ ਆਪਣੇ ਆਪ ਨੂੰ ਜੀਵਨ ਦੀਆਂ ਸਮੱਸਿਆਵਾਂ ਨਾਲ ਜੋੜਨਾ ਸ਼ੁਰੂ ਕੀਤਾ, ਦ੍ਰਿੜਤਾ ਅਤੇ ਅਧਿਆਤਮਿਕ ਗਿਆਨ ਦੀ ਲਹਿਰ ਨੇ ਉਸ ਨੂੰ ਇੱਕ ਨਵੇਂ ਰੂਪ ਵਿੱਚ ਬਦਲ ਦਿੱਤਾ।

“ਮੇਰਾ ਪਰਿਵਾਰ ਸ਼ੁਰੂਆਤ ਤੋਂ ਖੇਤੀਬਾੜੀ ਦੇ ਖੇਤਰ ਵਿੱਚ ਨਹੀਂ ਸੀ। ਮੇਰੇ ਪਿਤਾ ਜੀ ਕਮਲਜੀਤ ਸਿੰਘ ਗਿੱਲ, ਇੱਕ ਬਿਜ਼ਨਸਮੈਨ ਸਨ ਅਤੇ ਉਹਨਾਂ ਨੇ 1998 ਤੱਕ ਕਪਾਹ ਦੀ ਕਤਾਈ ਅਤੇ ਬੁਣਾਈ ਦੀ ਮਿੱਲ ਚਲਾਈ, ਪਰ ਕੁੱਝ ਆਰਥਿਕ ਨੁਕਸਾਨ ਅਤੇ ਹਾਲਾਤਾਂ ਦੇ ਕਾਰਨ ਮਿੱਲ ਬੰਦ ਕਰਨੀ ਪਈ। ਉਸ ਵੇਲੇ ਅਸੀਂ ਸੋਚਿਆ ਨਹੀਂ ਸੀ ਕਿ ਇਹ ਬੁਰਾ ਅੰਤ ਸਾਨੂੰ ਇੱਕ ਵਧੀਆ ਸ਼ੁਰੂਆਤ ਵੱਲ ਲੈ ਜਾਵੇਗਾ…ਉਸ ਤੋਂ ਬਾਅਦ ਮੇਰੇ ਪਿਤਾ ਨੇ ਖੇਤੀਬਾੜੀ ਕਰਨੀ ਸ਼ੁਰੂ ਕੀਤੀ ਅਤੇ ਵੱਡੇ ਭਰਾ ਦੀ ਪੜਾਈ ਪੂਰੀ ਹੋਣ ਤੋਂ ਬਾਅਦ ਉਹ ਵੀ ਇਸ ਵਿੱਚ ਸ਼ਾਮਲ ਹੋ ਗਿਆ। 2010 ਵਿੱਚ ਮੈਂ ਵੀ ਇਸ ਧੰਦੇ ‘ਚ ਸ਼ਾਮਲ ਹੋ ਗਿਆ।”

ਪਹਿਲਾਂ, ਨਵਦੀਪ ਸਿੰਘ ਗਿੱਲ ਕੁਦਰਤੀ ਖੇਤੀ ਕਰਦੇ ਸਨ, ਪਰ ਵੱਡੇ ਪੈਮਾਨੇ ‘ਤੇ ਨਹੀਂ। ਨਵਦੀਪ ਨੇ ਛੋਟੇ ਭਰਾ(ਨਵਰੂਪ ਸਿੰਘ) ਦੀ ਸਹਾਇਤਾ ਨਾਲ ਹੌਲੀ-ਹੌਲੀ ਇਸ ਨੂੰ ਵਧਾਉਣਾ ਸ਼ੁਰੂ ਕੀਤਾ। ਇੱਕ-ਇੱਕ ਬਚਾਇਆ ਪੈਸਾ ਕੁਦਰਤੀ ਖੇਤੀ ਨੂੰ ਵਧਾਉਣ ਵੱਲ ਕਦਮ ਸੀ।

ਇੱਕ ਹੋਰ ਖੇਤਰ, ਜਿਸ ਵਿੱਚ ਨਵਰੂਪ ਸਿੰਘ ਗਿੱਲ ਜੀ ਦਾ ਰੁਝਾਨ ਬਣਿਆ, ਉਹ ਸੀ ਡੇਅਰੀ ਫਾਰਮਿੰਗ। ਇਹ ਉਹਨਾਂ ਦਾ ਗਾਵਾਂ ਪ੍ਰਤੀ ਪਿਆਰ ਹੀ ਸੀ, ਜਿਸ ਕਰਕੇ ਉਹਨਾਂ ਨੇ ਪਸ਼ੂ ਪਾਲਣ ਸ਼ੁਰੂ ਕੀਤਾ। ਉਹਨਾਂ ਨੇ ਸ਼ੁਰੂਆਤ ਵਿੱਚ ਕੁੱਝ ਕੁ ਗਾਵਾਂ ਨਾਲ ਡੇਅਰੀ ਫਾਰਮਿੰਗ ਸ਼ੁਰੂ ਕੀਤੀ ਅਤੇ ਹੌਲੀ-ਹੌਲੀ ਫਾਰਮ ਵਿੱਚ ਜਾਨਵਰਾਂ ਦੀ ਗਿਣਤੀ ਵਧਾਈ।

2013 ਵਿੱਚ “ਥਾਰ ਨੈਚੁਰਲਜ਼” ਦਾ ਵਿਚਾਰ ਦੋਨਾਂ ਭਰਾਵਾਂ ਦੇ ਮਨ ਵਿੱਚ ਆਇਆ ਅਤੇ ਫਿਰ ਉਨ੍ਹਾਂ ਨੇ ਜ਼ਮੀਨ ਦੀ ਤਿਆਰੀ ਤੋਂ ਵਾਢੀ ਕਰਨ ਤੱਕ ਦੇ ਸਭ ਧੰਦੇ ਕੁਦਰਤੀ ਤੌਰ ‘ਤੇ ਕਰਨ ਦਾ ਫੈਸਲਾ ਕੀਤਾ। ਸਿੱਟੇ ਵਜੋਂ ਖੇਤਾਂ ਵਿੱਚ ਰਸਾਇਣ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਦੇ ਮੁਕਾਬਲੇ ਉਨ੍ਹਾਂ ਦੀ ਫ਼ਸਲ ਦੀ ਪੈਦਾਵਾਰ ਵਿੱਚ ਵੱਧ ਹੋਈ। ਹੌਲੀ-ਹੌਲੀ ਥਾਰ ਨੈਚੁਰਲਜ਼ ਮਸ਼ਹੂਰ ਬ੍ਰੈਂਡ ਬਣ ਗਿਆ ਅਤੇ ਗਿੱਲ ਭਰਾਵਾਂ ਨੇ ਆਪਣੀ ਉਤਪਾਦਾਂ ਦੀ ਸੂਚੀ ਵਿੱਚ ਹੋਰ ਫ਼ਸਲਾਂ ਸ਼ਾਮਿਲ ਕੀਤੀਆਂ।

ਇਹ ਨਵਰੂਪ ਸਿੰਘ ਦੇ ਸਕਾਰਾਤਮਕ ਵਿਚਾਰ ਅਤੇ ਪਰਿਵਾਰਕ ਸਹਿਯੋਗ ਹੀ ਸੀ, ਜਿਸਨੇ ਗਿੱਲ ਪਰਿਵਾਰ ਨੂੰ ਇੱਕ ਵਾਰ ਫਿਰ ਸ਼ੁਰੂਆਤ ਕਰਨ ਵਿੱਚ ਮਦਦ ਕੀਤੀ।

ਨਵਰੂਪ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੇ ਯਤਨਾਂ ਨੇ ਹੀ ਉਨ੍ਹਾਂ ਦੇ ਕੁਦਰਤੀ ਖੇਤੀ ਦੇ ਉੱਦਮ ਨੂੰ ਪਹਿਚਾਣ ਦਿਵਾਈ ਅਤੇ 2015 ਵਿੱਚ ਕ੍ਰਿਸ਼ਕ ਸਨਮਾਨ ਪੁਰਸਕਾਰ ਮਿਲਿਆ।

ਗਿੱਲ ਪਰਿਵਾਰ ਨੂੰ 2016 ਵਿੱਚ ਵੀ ਕ੍ਰਿਸ਼ਕ ਸਨਮਾਨ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ।

2016 ਵਿੱਚ ਕਮਲਜੀਤ ਸਿੰਘ ਗਿੱਲ ਦੇ ਤੀਜੇ ਅਤੇ ਸਭ ਤੋਂ ਛੋਟੇ ਪੁੱਤਰ(ਰਮਨਦੀਪ ਸਿੰਘ ਗਿੱਲ) ਨੇ ਵਿਦੇਸ਼ ਤੋਂ ਵਾਪਸ ਆਉਣ ਦਾ ਫੈਸਲਾ ਕੀਤਾ ਅਤੇ ਆਪਣੇ ਭਰਾ ਦੇ ਕਾਰੋਬਾਰ ਵਿੱਚ ਹੱਥ ਵੰਡਾਉਣ ਦਾ ਫੈਸਲਾ ਕੀਤਾ ਅਤੇ ਇਸ ਤਰ੍ਹਾਂ ਤਿੱਕੜੀ ਪੂਰੀ ਹੋ ਗਈ।

ਨਵਰੂਪ ਸਿੰਘ ਗਿੱਲ – “ਗਿੱਲ ਪਰਿਵਾਰ ਲਈ ਥਾਰ ਨੈਚੁਰਲਜ਼ ਕੁਦਰਤੀ ਖੇਤੀ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕਰਨ ਅਤੇ ਰਾਜਸਥਾਨ ਦੇ ਨਾਲ-ਨਾਲ ਹੋਰਨਾਂ ਰਾਜਾਂ ਦੇ ਕਿਸਾਨਾਂ ਨੂੰ ਇਹ ਜਾਣੂ ਕਰਵਾਉਣ ਦਾ ਤਰੀਕਾ ਹੈ ਕਿ ਕੁਦਰਤੀ ਖੇਤੀ ਦੁਆਰਾ ਉੱਚ ਪੈਦਾਵਾਰ ਅਤੇ ਚੰਗੀ ਗੁਣਵੱਤਾ ਆਸਾਨੀ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਥਾਰ ਨੈਚੁਰਲਜ਼ ਪੂਰੇ ਪਰਿਵਾਰ ਦੇ ਯਤਨਾਂ ਦੇ ਬਿਨਾਂ ਸੰਭਵ ਨਹੀਂ ਸੀ।”

ਅੱਜ ਥਾਰ ਨੈਚੁਰਲਜ਼ ਵਿੱਚ ਅਨਾਜ, ਦਾਲਾਂ, ਬਾਜਰੇ, ਫਲ ਅਤੇ ਸਬਜ਼ੀਆਂ ਦੀਆਂ ਵੱਖ ਵੱਖ ਕਿਸਮਾਂ ਤਿਆਰ ਕੀਤੀਆਂ ਜਾਂਦੀਆਂ ਹਨ; ਇਸ ਨੂੰ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ: ਖੇਤੀਬਾੜੀ, ਖਾਦ, ਡੇਅਰੀ ਅਤੇ ਬਾਗਬਾਨੀ। ਉਹ ਹਰੀ ਮੂੰਗੀ, ਕਾਲੇ ਚਨੇ, ਮੇਥੀ ਦੇ ਬੀਜ, ਚਿੱਟੇ ਚਨੇ, ਐਲੋਵੇਰਾ, ਸਣ ਦੇ ਬੀਜ ਅਤੇ ਕਨੋਲਾ ਤੇਲ ਆਦਿ ਦਾ ਵੀ ਉਤਪਾਦਨ ਕਰਦੇ ਹਨ। ਕੁੱਝ ਵਿਸ਼ੇਸ਼ ਉਤਪਾਦ, ਜੋ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਉਹ ਆਪਣੇ ਖੇਤਾਂ ਵਿੱਚ ਵਰਤਦੇ ਹਨ: ਜੀਵ ਅੰਮ੍ਰਿਤ, ਜੀਆਨ ਅਤੇ ਵਰਮੀਕੰਪੋਸਟ। ਉਹ ਡੇਅਰੀ ਉਤਪਾਦ ਵੀ ਵੇਚਦੇ ਹਨ: ਜਿਵੇਂ ਕਿ ਸਾਹੀਵਾਲ ਗਾਂ ਦਾ ਦੁੱਧ ਅਤੇ ਦੇਸੀ ਘਿਓ।

ਇਸ ਸਮੇਂ ਨਵਰੂਪ ਸਿੰਘ ਗਿੱਲ ਆਪਣੇ ਪਰਿਵਾਰ ਨਾਲ ਰਾਜਸਥਾਨ ਦੇ ਜ਼ਿਲ੍ਹਾ ਸ਼੍ਰੀ ਗੰਗਾਨਗਰ ਦੀ ਤਹਿਸੀਲ ਰਾਏ ਸਿੰਘ ਵਿੱਚ ਪੈਂਦੇ ਪਿੰਡ 58 ਆਰ. ਬੀ. ਵਿੱਚ ਰਹਿੰਦੇ ਹਨ। ਸ਼੍ਰੀਮਤੀ ਸੰਦੀਪ ਕੌਰ ਗਿੱਲ(ਸੁਪਤਨੀ ਨਵਦੀਪ ਸਿੰਘ), ਸ਼੍ਰੀਮਤੀ ਗੁਰਪ੍ਰੀਤ ਕੌਰ ਗਿੱਲ(ਸੁਪਤਨੀ ਨਵਰੂਪ ਸਿੰਘ) ਅਤੇ ਸ਼੍ਰੀਮਤੀ ਰਮਨਦੀਪ ਕੌਰ ਗਿੱਲ(ਸੁਪਤਨੀ ਰਮਨਦੀਪ ਸਿੰਘ) ਥਾਰ ਨੈਚੂਰਲ ਦੇ ਗੁਪਤ ਸਹਾਇਕ ਮੈਂਬਰ ਹਨ ਅਤੇ ਉਹ ਘਰ ਦੇ ਮੁੱਖ ਅਧਿਕਾਰੀ ਦੀ ਭੂਮਿਕਾ ਨਿਭਾਉਂਦੇ ਹਨ।

ਫਾਰਮ ਦੇ ਅੰਕੜੇ
ਖੇਤੀ ਤਕਨੀਕ: ਪਾਣੀ ਦੇ ਪ੍ਰਬੰਧਨ ਲਈ ਮਲਚਿੰਗ।
ਉਪਕਰਣ: ਟਰੈਕਟਰ, ਟਰਾਲੀ, ਹੈਰੋ ਅਤੇ ਡਿਸਕ ਆਦਿ ਵਰਗੀਆਂ ਸਾਰੀਆਂ ਜ਼ਰੂਰੀ ਮਸ਼ੀਨਰੀਆਂ ਉਪਲੱਬਧ ਹਨ।
ਫ਼ਸਲਾਂ: ਗੁਆਰਾ, ਬਾਜਰਾ, ਮੂੰਗੀ, ਕਾਲੇ ਛੋਲੇ, ਚਿੱਟੇ ਛੋਲੇ, ਮੇਥੀ, ਸਣ।
ਬਾਗਬਾਨੀ ਫ਼ਸਲਾਂ: ਕਿੰਨੂ, ਮੌਸਮੀ ਸਬਜ਼ੀਆਂ, ਕਨੋਲਾ
ਡੇਅਰੀ ਫਾਰਮਿੰਗ: ਗਿੱਲ ਪਰਿਵਾਰ ਕੋਲ ਡੇਅਰੀ ਫਾਰਮ ਵਿੱਚ 100 ਤੋਂ ਵੱਧ ਸਾਹੀਵਾਲ ਨਸਲ ਦੀਆਂ ਗਾਵਾਂ ਹਨ।
ਨਵਰੂਪ ਸਿੰਘ ਜੀ ਕੁੱਝ ਕਾਮਿਆਂ ਦੀ ਮਦਦ ਨਾਲ ਖੁਦ ਹੀ ਡੇਅਰੀ ਫਾਰਮ ਦੀ ਸੰਭਾਲ ਕਰਦੇ ਹਨ।

ਸੰਦੇਸ਼
“ਕੁਦਰਤੀ ਖੇਤੀ ਕਿਸਾਨਾਂ ਲਈ ਲੰਬੇ ਸਮੇਂ ਤੱਕ ਸਫ਼ਲਤਾ ਹਾਸਲ ਕਰਨ ਦਾ ਇੱਕੋ ਇੱਕ ਰਸਤਾ ਹੈ।”

ਨਵਰੂਪ ਸਿੰਘ ਗਿੱਲ ਉਹਨਾਂ ਕਿਸਾਨਾਂ ਲਈ ਇੱਕ ਪ੍ਰਮੁੱਖ ਉਦਾਹਰਣ ਹੈ, ਜੋ ਭਵਿੱਖ ਵਿੱਚ ਖੁਦ ਨੂੰ ਖੇਤੀਬਾੜੀ ਦੇ ਖੇਤਰ ਵਿੱਚ ਸਫ਼ਲ ਬਣਾਉਣਾ ਚਾਹੁੰਦੇ ਹਨ। ਥਾਰ ਨੈਚੁਰਲਜ਼ ਇੱਕ ਮਿਸਾਲ ਹੈ ਕਿ ਕਿਸ ਤਰ੍ਹਾਂ ਰਸਾਇਣਾਂ ਅਤੇ ਸੁਧਰੇ ਬੀਜਾਂ ਵਾਲੀ ਖੇਤੀ ਦੇ ਮੁਕਾਬਲੇ ਕੁਦਰਤੀ ਖੇਤੀ ਨਾਲ ਵੀ ਸਮਾਨ ਮੁਨਾਫ਼ਾ ਲਿਆ ਜਾ ਸਕਦਾ ਹੈ।

ਹਰਤੇਜ ਸਿੰਘ ਮਹਿਤਾ

ਪੂਰੀ ਕਹਾਣੀ ਪੜ੍ਹੋ

ਜੋ ਜੈਵਿਕ ਖੇਤੀ ਪ੍ਰਤੀ ਹੋਰਨਾਂ ਕਿਸਾਨਾਂ ਨੂੰ ਉਤਸ਼ਾਹਿਤ ਕਰਕੇ ਬਿਹਤਰ ਭਵਿੱਖ ਲਈ ਇੱਕ ਅਧਾਰ ਸਥਾਪਿਤ ਕਰ ਰਹੇ ਹਨ।

ਪਹਿਲਾਂ ਜੈਵਿਕ ਇੱਕ ਇਸ ਤਰ੍ਹਾਂ ਦਾ ਸ਼ਬਦ ਸੀ, ਜਿਸ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਸੀ। ਬਹੁਤ ਘੱਟ ਕਿਸਾਨ ਸਨ ਜੋ ਜੈਵਿਕ ਖੇਤੀ ਕਰਦੇ ਸਨ ਅਤੇ ਉਹ ਵੀ ਘਰੇਲੂ ਮੰਤਵਾਂ ਦੇ ਲਈ। ਪਰ ਸਮੇਂ ਦੇ ਨਾਲ ਲੋਕਾਂ ਨੂੰ ਪਤਾ ਲੱਗਿਆ ਕਿ ਹਰ ਚਮਕੀਲੀ ਸਬਜ਼ੀ ਜਾਂ ਫਲ ਵਧੀਆ ਦਿਖਦਾ ਹੈ ਪਰ ਉਹ ਸਿਹਤ ਦੇ ਲਈ ਚੰਗਾ ਨਹੀਂ ਹੁੰਦਾ।

ਇਹ ਕਹਾਣੀ ਹੈ, ਹਰਤੇਜ ਸਿੰਘ ਮਹਿਤਾ ਦੀ, ਜਿਨ੍ਹਾਂ ਨੇ 10 ਸਾਲ ਪਹਿਲਾਂ ਬੁੱਧੀਮਾਨੀ ਵਾਲਾ ਫੈਸਲਾ ਲਿਆ ਅਤੇ ਉਹ ਇਸ ਦੇ ਲਈ ਬਹੁਤ ਧੰਨਵਾਦੀ ਵੀ ਹਨ। ਹਰਤੇਜ ਸਿੰਘ ਮਹਿਤਾ ਦੇ ਲਈ, ਜੈਵਿਕ ਖੇਤੀ ਨੂੰ ਜਾਰੀ ਰੱਖਣ ਦਾ ਫੈਸਲਾ ਉਨ੍ਹਾਂ ਦੁਆਰਾ ਲਿਆ ਗਿਆ ਇੱਕ ਸਭ ਤੋਂ ਵਧੀਆ ਫੈਸਲਾ ਸੀ ਅਤੇ ਅੱਜ ਉਹ ਆਪਣੇ ਖੇਤਰ (ਮਹਿਤਾ ਪਿੰਡ – ਬਠਿੰਡਾ) ਵਿੱਚ ਜੈਵਿਕ ਖੇਤੀ ਕਰਨ ਵਾਲੇ ਇੱਕ ਪ੍ਰਸਿੱਧ ਕਿਸਾਨ ਹਨ।

ਪੰਜਾਬ ਦੇ ਮਾਲਵਾ ਖੇਤਰ, ਜਿੱਥੇ ਕਿਸਾਨ ਵਧੀਆ ਉਤਪਾਦਕਤਾ ਪ੍ਰਾਪਤ ਕਰਨ ਲਈ ਕੀਟਨਾਸ਼ਕ ਅਤੇ ਰਸਾਇਣਾਂ ਦਾ ਵਰਤੋਂ ਬਹੁਤ ਉੱਚ ਮਾਤਰਾ ਵਿੱਚ ਕਰਦੇ ਹਨ। ਉੱਥੇ, ਹਰਤੇਜ ਸਿੰਘ ਮਹਿਤਾ ਨੇ ਪ੍ਰਕਿਰਤੀ ਦੇ ਨਾਲ ਤਾਲਮੇਲ ਕਾਇਮ ਰੱਖਣ ਨੂੰ ਚੁਣਿਆ। ਉਹ ਬਚਪਨ ਤੋਂ ਹੀ ਆਪਣੇ ਵਿਰਾਸਤੀ ਕਾਰੋਬਾਰ ਪ੍ਰਤੀ ਸਮਰਪਿਤ ਹਨ ਅਤੇ ਉਨ੍ਹਾਂ ਦੇ ਲਈ ਆਪਣੀਆਂ ਪ੍ਰਾਪਤੀਆਂ ਦੇ ਬਾਰੇ ਸ਼ੇਖੀ ਕਰਨ ਨਾਲੋਂ ਇੱਕ ਸਧਾਰਣ ਜੀਵਨ ਬਤੀਤ ਕਰਨਾ ਜ਼ਿਆਦਾ ਜ਼ਰੂਰੀ ਹੈ।

ਉੱਚ ਯੋਗਤਾ (ਐੱਮ.ਏ. ਪੰਜਾਬੀ, ਐੱਮ.ਏ. ਪਾੱਲੀਟੀਕਲ ਸਾਇੰਸ) ਹੋਣ ਦੇ ਬਾਵਜੂਦ, ਉਨ੍ਹਾਂ ਨੇ ਸ਼ਹਿਰੀ ਜੀਵਨ ਅਤੇ ਸਰਕਾਰੀ ਨੌਕਰੀ ਦੀ ਬਜਾਏ ਜੈਵਿਕ ਖੇਤੀ ਨੂੰ ਚੁਣਿਆ। ਵਰਤਮਾਨ ਵਿੱਚ ਉਨ੍ਹਾਂ ਦੇ ਕੋਲ 11 ਏਕੜ ਜ਼ਮੀਨ ਹੈ, ਜਿਸ ਵਿੱਚ ਉਹ ਕਪਾਹ, ਕਣਕ, ਸਰ੍ਹੋਂ, ਗੰਨਾ, ਮਸਰ, ਪਾਲਕ, ਮੇਥੀ, ਗਾਜਰ, ਪਿਆਜ਼, ਲਸਣ ਅਤੇ ਲਗਭੱਗ ਸਾਰੀਆਂ ਸਬਜ਼ੀਆਂ ਉਗਾਉਂਦੇ ਹਨ। ਉਹ ਹਮੇਸ਼ਾ ਆਪਣੇ ਖੇਤਾਂ ਨੂੰ ਕੁਦਰਤੀ ਤਰੀਕੇ ਨਾਲ ਤਿਆਰ ਕਰਨਾ ਪਸੰਦ ਕਰਦੇ ਹਨ, ਜਿਸ ਵਿੱਚ ਕਪਾਹ(F 1378), ਕਣਕ (1482) ਅਤੇ ਬਾਂਸੀ ਨਾਮ ਦੇ ਬੀਜ ਵਧੀਆ ਪਰਿਣਾਮ ਦਿੰਦੇ ਹਨ।

“ਅਸੰਤੁਸ਼ਟਤਾ, ਅਨਪੜ੍ਹਤਾ ਅਤੇ ਕਿਸਾਨਾਂ ਦੀ ਉੱਚ ਉਤਪਾਦਕਤਾ ਦੀ ਇੱਛਾ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦੀ ਹੈ, ਜਿਸ ਦੇ ਕਾਰਨ ਕਿਸਾਨ ਜੋ ਕਿ ਮੁਕਤੀਦਾਤਾ ਦੇ ਰੂਪ ਵਿੱਚ ਜਾਣੇ ਜਾਂਦੇ ਹਨ, ਹੁਣ ਉਹ ਸਮਾਜ ਨੂੰ ਜ਼ਹਿਰ ਦੇ ਰਹੇ ਹਨ। ਅੱਜ-ਕੱਲ੍ਹ ਕਿਸਾਨ ਕੀਟ ਪ੍ਰਬੰਧਨ ਦੇ ਲਈ ਕੀਟਨਾਸ਼ਕਾਂ ਅਤੇ ਰਸਾਇਣਾਂ ਦਾ ਇਸਤੇਮਾਲ ਕਰਦੇ ਹਨ ਜੋ ਕਿ ਮਿੱਟੀ ਦੇ ਮਿੱਤਰ-ਕੀਟਾਂ ਅਤੇ ਉਪਜਾਊਪਨ ਨੂੰ ਨੁਕਸਾਨ ਪਹੁੰਚਾਉਂਦੇ ਹਨ। ਉਹ ਇਸ ਗੱਲ ਤੋਂ ਅਣਜਾਣ ਨਹੀਂ ਹਨ ਕਿ ਉਹ ਆਪਣੇ ਖੇਤ ਵਿੱਚ ਰਸਾਇਣਾਂ ਦੀ ਵਰਤੋਂ ਕਰਕੇ ਸਾਰੇ ਭੋਜਨ ਨੂੰ ਜ਼ਹਿਰੀਲਾ ਬਣਾ ਰਹੇ ਹਨ। ਇਸ ਦੇ ਇਲਾਵਾ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਨਾ ਕੇਵਲ ਵਾਤਾਵਰਣ ਦੀ ਸਥਿਤੀ ਨੂੰ ਵਿਗਾੜ ਰਹੇ ਹਨ, ਬਲਕਿ ਕਰਜ਼ੇ ਦੇ ਵਾਧੇ ਕਾਰਨ ਵੱਡੇ ਆਰਥਿਕ ਨੁਕਸਾਨ ਦਾ ਵੀ ਸਾਹਮਣਾ ਵੀ ਕਰ ਰਹੇ ਹਨ।” – ਹਰਤੇਜ ਸਿੰਘ ਨੇ ਕਿਹਾ।

ਸ. ਮਹਿਤਾ ਜੀ ਹਮੇਸ਼ਾ ਖੇਤੀ ਦੇ ਲਈ ਕੁਦਰਤੀ ਢੰਗ ਅਪਣਾਉਂਦੇ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਕੁਦਰਤੀ ਖੇਤੀ ਦੇ ਬਾਰੇ ਜਾਣਕਾਰੀ ਦੀ ਲੋੜ ਹੁੰਦੀ ਹੈ ਤਾਂ ਉਹ ਅੰਮ੍ਰਿਤਸਰ ਦੇ ਪਿੰਗਲਵਾੜਾ ਸੁਸਾਇਟੀ ਅਤੇ ਐਗਰੀਕਲਚਰ ਹੇਰੀਟੇਜ਼ ਮਿਸ਼ਨ ਨਾਲ ਸੰਪਰਕ ਕਰਦੇ ਹਨ। ਉਹ ਆਮ ਤੌਰ ‘ਤੇ ਗਾਂ ਦੇ ਮੂਤਰ ਅਤੇ ਪਸ਼ੂਆਂ ਦੇ ਗੋਬਰ ਦੀ ਵਰਤੋਂ ਖਾਦ ਬਣਾਉਣ ਲਈ ਕਰਦੇ ਹਨ ਅਤੇ ਇਹ ਮਿੱਟੀ ਦੇ ਲਈ ਵੀ ਵਧੀਆ ਅਤੇ ਵਾਤਾਵਰਣ ਦੇ ਅਨੁਕੂਲ ਵੀ।

ਸ਼੍ਰੀ ਮਹਿਤਾ ਦੇ ਅਨੁਸਾਰ ਕੁਦਰਤੀ ਤਰੀਕੇ ਨਾਲ ਉਗਾਏ ਗਏ ਭੋਜਨ ਦੇ ਉਪਭੋਗ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਅਤੇ ਰੋਗਾਂ ਤੋਂ ਦੂਰ ਰੱਖਿਆ ਹੈ। ਇਸ ਕਾਰਨ ਸ. ਮਹਿਤਾ ਦਾ ਮੰਨਣਾ ਹੈ ਕਿ ਉਹ ਜੈਵਿਕ ਖੇਤੀ ਦੇ ਪ੍ਰਤੀ ਪ੍ਰੇਰਿਤ ਹਨ ਅਤੇ ਭਵਿੱਖ ਵਿੱਚ ਵੀ ਇਸ ਨੂੰ ਜਾਰੀ ਰੱਖਣਗੇ।

ਸੰਦੇਸ਼
“ਮੈਂ ਦੇਸ਼ ਭਰ ਦੇ ਕਿਸਾਨਾਂ ਨੂੰ ਇੱਕ ਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਸਾਨੂੰ ਪ੍ਰਾਈਵੇਟ ਕੰਪਨੀਆਂ ਦੇ ਬੰਧਨਾਂ ਤੋਂ ਬਾਹਰ ਆਉਣਾ ਚਾਹੀਦਾ ਅਤੇ ਸਮਾਜ ਨੂੰ ਸਿਹਤਮੰਦ ਬਣਾਉਣ ਦੇ ਲਈ ਸਿਹਤਮੰਦ ਭੋਜਨ ਪ੍ਰਦਾਨ ਲਈ ਪ੍ਰਣ ਕਰਨਾ ਚਾਹੀਦਾ ਹੈ।”

ਗੁਰਦੀਪ ਸਿੰਘ ਨੰਬਰਦਾਰ

ਪੂਰੀ ਕਹਾਣੀ ਪੜ੍ਹੋ

ਮਸ਼ਰੂਮ ਦੀ ਖੇਤੀ ਵਿੱਚ ਗੁਰਦੀਪ ਸਿੰਘ ਜੀ ਦੀ ਸਫ਼ਲਤਾ ਦੀ ਕਹਾਣੀ

ਪਿੰਡ ਗੁਰਾਲੀ, ਜ਼ਿਲ੍ਹਾ ਫਿਰੋਜ਼ਪੁਰ (ਪੰਜਾਬ) ਵਿੱਚ ਸਥਿਤ ਪੂਰੇ ਪਰਿਵਾਰ ਦੀ ਸਾਂਝੀ ਕੋਸ਼ਿਸ਼ ਅਤੇ ਸਹਾਇਤਾ ਨਾਲ, ਗੁਰਦੀਪ ਸਿੰਘ ਨੰਬਰਦਾਰ ਨੇ ਮਸ਼ਰੂਮ ਦੇ ਖੇਤਰ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਆਪਣੇ ਸਾਰੇ ਸ੍ਰੋਤਾਂ ਅਤੇ ਦ੍ਰਿੜ੍ਹਤਾ ਨੂੰ ਇਕੱਤਰ ਕਰਕੇ, ਉਨ੍ਹਾਂ ਨੇ 2003 ਵਿੱਚ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ ਉਨ੍ਹਾਂ ਦੇ ਇਸ ਸਹਾਇਕ ਧੰਦੇ ਨੇ 60 ਪਰਿਵਾਰਾਂ ਨੂੰ ਰੁਜ਼ਗਾਰ ਦਿੱਤਾ ਹੈ।

ਉਹ ਇਸ ਧੰਦੇ ਨੂੰ ਛੋਟੇ ਪੱਧਰ ਤੋਂ ਸ਼ੁਰੂ ਕਰਕੇ ਹੌਲੀ-ਹੌਲੀ ਉੱਚ ਪੱਧਰ ਵੱਲ ਵਧਾ ਰਹੇ ਹਨ, ਅੱਜ ਗੁਰਦੀਪ ਸਿੰਘ ਜੀ ਨੇ ਇੱਕ ਸਫ਼ਲ ਮਸ਼ਰੂਮ ਉਤਪਾਦਕ ਦੀ ਪਛਾਣ ਬਣਾ ਲਈ ਹੈ ਅਤੇ ਇਸ ਦੇ ਨਾਲ ਉਨ੍ਹਾਂ ਨੇ ਇੱਕ ਵੱਡਾ ਮਸ਼ਰੂਮ ਫਾਰਮ ਵੀ ਬਣਾਇਆ ਹੈ। ਮਸ਼ਰੂਮ ਦੇ ਸਫ਼ਲ ਕਿਸਾਨ ਹੋਣ ਤੋਂ ਇਲਾਵਾ ਉਹ 20 ਸਾਲ ਤੱਕ ਆਪਣੇ ਪਿੰਡ ਦੇ ਸਰਪੰਚ ਵੀ ਰਹੇ।

ਉਨ੍ਹਾਂ ਨੇ ਇਸ ਉੱਦਮ ਦੀ ਸ਼ੁਰੂਆਤ ਪੀ.ਏ.ਯੂ. ਦੁਆਰਾ ਦਿੱਤੇ ਗਏ ਸੁਝਾਅ ਦੇ ਅਨੁਸਾਰ ਕੀਤੀ ਅਤੇ ਸ਼ੁਰੂ ਵਿੱਚ ਉਨ੍ਹਾਂ ਨੂੰ ਲਗਭਗ 20 ਕੁਇੰਟਲ ਤੂੜੀ ਦਾ ਖਰਚਾ ਆਇਆ। ਅੱਜ 2003 ਦੇ ਮੁਕਾਬਲੇ ਉਨ੍ਹਾਂ ਦਾ ਫਾਰਮ ਬਹੁਤ ਵੱਡਾ ਹੈ ਅਤੇ ਹੁਣ ਉਨ੍ਹਾਂ ਨੂੰ ਸਾਲਾਨਾ ਲਗਭਗ 7 ਹਜ਼ਾਰ ਕੁਇੰਟਲ ਤੂੜੀ ਦਾ ਖਰਚ ਆਉਂਦਾ ਹੈ।

ਉਨ੍ਹਾਂ ਦੇ ਪਿੰਡ ਦੇ ਕਈ ਕਿਸਾਨ ਉਨ੍ਹਾਂ ਦੀ ਪਹਿਲਕਦਮੀ ਤੋਂ ਪ੍ਰੇਰਿਤ ਹੁਏ ਹਨ। ਮਸ਼ਰੂਮ ਦੀ ਖੇਤੀ ਵਿੱਚ ਉਨ੍ਹਾਂ ਦੀ ਸਫ਼ਲਤਾ ਲਈ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਤੀਬਾੜੀ ਵਿਭਾਗ, ਫਿਰੋਜ਼ਪੁਰ ਦੁਆਰਾ ਉਨ੍ਹਾਂ ਦੇ ਪਿੰਡ ਵਿੱਚ ਆਯੋਜਿਤ ਅਗਾਂਹਵਧੂ ਕਿਸਾਨ ਮੇਲੇ ਵਿੱਚ ਉੱਚ ਤਕਨੀਕ ਖੇਤੀ ਦੁਆਰਾ ਮਸ਼ਰੂਮ ਉਤਪਾਦਨ ਲਈ ਜ਼ਿਲ੍ਹਾ ਪੱਧਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ।

ਸੰਦੇਸ਼
“ਮਸ਼ਰੂਮ ਦੀ ਖੇਤੀ ਘੱਟ ਨਿਵੇਸ਼ ਵਾਲਾ ਲਾਭਦਾਇਕ ਉੱਦਮ ਹੈ। ਜੇਕਰ ਕਿਸਾਨ ਵਧੀਆ ਕਮਾਈ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਮਸ਼ਰੂਮ ਦੀ ਖੇਤੀ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ।”

ਸਰਦਾਰ ਗੁਰਮੇਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਗੁਰਮੇਲ ਸਿੰਘ ਨੇ ਆਪਣੇ ਆਧੁਨਿਕ ਤਕਨੀਕੀ ਉਪਕਰਨਾਂ ਦੀ ਵਰਤੋਂ ਕਰਕੇ ਸਬਜ਼ੀਆਂ ਦੀ ਖੇਤੀ ਵਿੱਚ ਮੁਨਾਫ਼ਾ ਕਮਾਇਆ

ਗੁਰਮੇਲ ਸਿੰਘ ਇੱਕ ਅਗਾਂਹਵਧੂ ਕਿਸਾਨ ਪੰਜਾਬ ਦੇ ਪਿੰਡ ਉੱਚਾਗਾਓਂ (ਪਟਿਆਲਾ) ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲ ਘੱਟ ਜ਼ਮੀਨ ਹੋਣ ਦੇ ਬਾਵਜੂਦ ਵੀ ਉਹ ਪਿਛਲੇ 23 ਸਾਲਾਂ ਤੋਂ ਸਬਜ਼ੀਆਂ ਦੀ ਖੇਤੀ ਕਰਕੇ ਬਹੁਤ ਲਾਭ ਕਮਾ ਰਹੇ ਹਨ। ਉਨ੍ਹਾਂ ਕੋਲ 17.5 ਏਕੜ ਜ਼ਮੀਨ ਹੈ ਜਿਸ ਵਿੱਚੋਂ 11 ਏਕੜ ਜ਼ਮੀਨ ਆਪਣੀ ਅਤੇ 6.5 ਏਕੜ ਠੇਕੇ ‘ਤੇ ਲਈ ਹੋਈ ਹੈ।

ਆਧੁਨਿਕ ਖੇਤੀ ਤਕਨੀਕਾਂ ਜਿਵੇਂ ਕਿ ਤੁਪਕਾ ਸਿੰਚਾਈ, ਸਪਰੇਅ ਸਿੰਚਾਈ ਅਤੇ ਲੇਜ਼ਰ ਸੁਹਾਗਾ ਆਦਿ ਵਰਗੇ ਕਈ ਪਾਵਰ ਟੂਲਸ ਉਨ੍ਹਾਂ ਕੋਲ ਹਨ ਜੋ ਉਨ੍ਹਾਂ ਨੂੰ ਕੁਸ਼ਲ ਖੇਤੀ ਅਤੇ ਪਾਣੀ ਦੀ ਸੰਭਾਲ ਕਰਨ ਵਿੱਚ ਸਹਾਇਤਾ ਕਰਦੇ ਹਨ। ਜਦੋਂ ਗੱਲ ਕੀੜੇਮਾਰ ਦਵਾਈਆਂ ਦੀ ਆਉਂਦੀ ਹੈ, ਤਾਂ ਉਹ ਬਹੁਤ ਬੁੱਧੀਮਤਾ ਨਾਲ ਕੰਮ ਲੈਂਦੇ ਹਨ। ਉਹ ਸਿਰਫ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਿਫ਼ਾਰਿਸ਼ ਕੀਤੇ ਗਏ ਕੀਟਨਾਸ਼ਕਾਂ ਦੀ ਹੀ ਵਰਤੋਂ ਕਰਦੇ ਹਨ। ਜ਼ਿਆਦਾਤਰ ਉਹ ਵਧੀਆ ਪੈਦਾਵਾਰ ਲਈ ਆਪਣੇ ਖੇਤਾਂ ਵਿੱਚ ਹਰੀ ਕੁਦਰਤੀ ਖਾਦ ਦੀ ਵਰਤੋਂ ਕਰਦੇ ਹਨ।

ਦੂਜੀ ਆਧੁਨਿਕ ਤਕਨੀਕ, ਉਹ ਸਬਜ਼ੀਆਂ ਦੇ ਵਿਕਾਸ ਲਈ 6 ਏਕੜ ਵਿੱਚ ਛੋਟੀ ਸੁਰੰਗ ਦੀ ਸਹੀ ਵਰਤੋਂ ਕਰ ਰਹੇ ਹਨ। ਕੁੱਝ ਫ਼ਸਲਾਂ ਜਿਵੇਂ ਕਿ ਝੋਨਾ, ਕਣਕ, ਲੌਂਗ, ਗੋਭੀ, ਤਰਬੂਜ਼, ਟਮਾਟਰ, ਬੈਂਗਣ, ਖੀਰਾ, ਮਟਰ ਅਤੇ ਕਰੇਲਾ ਆਦਿ ਦੀ ਖੇਤੀ ਵਿਸ਼ੇਸ਼ ਤੌਰ ‘ਤੇ ਕਰਦੇ ਹਨ। ਆਪਣੇ ਖੇਤੀਬਾੜੀ ਦੇ ਕਾਰੋਬਾਰ ਨੂੰ ਹੋਰ ਬਿਹਤਰ ਬਣਾਉਣ ਲਈ ਉਨ੍ਹਾਂ ਨੇ ਸੋਇਆ ਦੇ ਹਾਈਬ੍ਰਿਡ ਬੀਜ ਤਿਆਰ ਕਰਨ ਅਤੇ ਹੋਰ ਸਹਾਇਕ ਗਤੀਵਿਧੀਆਂ ਜਿਵੇਂ ਕਿ ਮਧੂ-ਮੱਖੀ ਪਾਲਣ ਅਤੇ ਡੇਅਰੀ ਫਾਰਮਿੰਗ ਆਦਿ ਦੀ ਸਿਖਲਾਈ ਖੇਤੀਬਾੜੀ ਵਿਗਿਆਨ ਕੇਂਦਰ, ਪਟਿਆਲਾ ਤੋਂ ਪ੍ਰਾਪਤ ਕੀਤੀ।

ਮੰਡੀਕਰਨ
ਉਨ੍ਹਾਂ ਦੇ ਅਨੁਭਵ ਦੇ ਵੱਡੇ ਖੇਤਰ ਵਿੱਚ ਨਾ ਸਿਰਫ਼ ਵਿਭਿੰਨ ਫ਼ਸਲਾਂ ਨੂੰ ਲਾਭਦਾਇਕ ਰੂਪ ਨਾਲ ਉਗਾਉਣਾ ਸ਼ਾਮਲ ਹੈ, ਬਲਕਿ ਇਸ ਦੌਰਾਨ ਉਨ੍ਹਾ ਨੇ ਆਪਣੇ ਮੰਡੀਕਰਨ ਦੇ ਹੁਨਰ ਨੂੰ ਵੀ ਵਧਾਇਆ ਅਤੇ ਅੱਜ ਉਨ੍ਹਾਂ ਕੋਲ “ਆਤਮਾ ਕਿਸਾਨ ਹੱਟ (ਪਟਿਆਲਾ)” ਵਿੱਚ ਆਪਣਾ ਖੁਦ ਦਾ ਆਊਟਲੈੱਟ ਹੈ। ਉਨ੍ਹਾਂ ਦੇ ਪ੍ਰੋਸੈੱਸਡ ਕੀਤੇ ਉਤਪਾਦਾਂ ਦੀ ਗੁਣਵੱਤਾ ਉਨ੍ਹਾਂ ਦੀ ਵਿਕਰੀ ਨੂੰ ਦਿਨ ਪ੍ਰਤੀਦਿਨ ਵਧਾ ਰਹੀ ਹੈ। ਉਨ੍ਹਾਂ ਨੇ 2012 ਵਿੱਚ ਬ੍ਰੈਂਡ ਨਾਮ “ਸਮਾਰਟ” ਦੇ ਤਹਿਤ ਸੋਇਆ ਪਲਾਂਟ ਵੀ ਸਥਾਪਿਤ ਕੀਤਾ ਅਤੇ ਇਸ ਪਲਾਂਟ ਦੇ ਤਹਿਤ ਉਹ ਸੋਇਆਬੀਨ, ਪਨੀਰ, ਆਟਾ ਅਤੇ ਗਿਰੀਆਂ ਵਰਗੇ ਉਤਪਾਦਾਂ ਨੂੰ ਤਿਆਰ ਕਰਦੇ ਅਤੇ ਵੇਚਦੇ ਹਨ।

ਪ੍ਰਾਪਤੀਆਂ
ਇਹ ਦੂਜੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ CRI ਪੰਪ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਸੰਦੇਸ਼
“ਜੇਕਰ ਕਿਸਾਨ ਸਿਹਤਮੰਦ ਜੀਵਨ ਜਿਉਣਾ ਚਾਹੁੰਦੇ ਹਨ ਅਤੇ ਵਰਤਮਾਨ ਅਤੇ ਭਵਿੱਖ ਵਿੱਚ ਚੰਗੀ ਪੈਦਾਵਾਰ ਲੈਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਖੇਤ ਵਿੱਚ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ।”

 

ਗੁਰਦਿਆਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਕਿਸਾਨ ਦੀ ਮਿਹਨਤ ਅਤੇ ਜਨੂੰਨ ਨੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੀਲੀ ਕ੍ਰਾਂਤੀ ਲਿਆਂਦੀ

ਪੰਜਾਬ ਰਾਜ ਇੱਕ ਅਜਿਹਾ ਖੇਤਰ ਹੈ, ਜਿੱਥੇ ਕਣਕ ਅਤੇ ਝੋਨੇ ਦੀ ਖੇਤੀ ਜ਼ਿਆਦਾ ਕੀਤੀ ਜਾਂਦੀ ਹੈ, ਕਿਉਂਕਿ ਇਸ ਨਾਲ ਕਿਸਾਨਾਂ ਨੂੰ ਵਧੇਰੇ ਮੁਨਾਫਾ ਹੁੰਦਾ ਹੈ। ਕਿਸਾਨ ਕਣਕ ਅਤੇ ਝੋਨੇ ਵੱਲ ਖਾਸ ਧਿਆਨ ਇਸ ਲਈ ਵੀ ਦਿੰਦੇ ਹਨ, ਕਿਉਂਕਿ ਇਸਦੀ ਪੈਦਾਵਾਰ ਤੋਂ ਸਹੀ ਨਤੀਜੇ ਪ੍ਰਾਪਤ ਹੁੰਦੇ ਹਨ। ਪਰ ਇੱਕ ਕਿਸਾਨ ਅਜਿਹਾ ਵੀ ਹੈ, ਜੋ ਬਾਕੀ ਕਿਸਾਨਾਂ ਤੋਂ ਅਲੱਗ ਹੈ। ਉਸਨੇ ਖੇਤੀਬਾੜੀ ਵਿੱਚ ਬਦਲਾਵ ਲਿਆਉਣ ਬਾਰੇ ਸੋਚਿਆ ਅਤੇ ‘ਪੀਲੀ ਕਰਾਂਤੀ’ ਸ਼ੁਰੂ ਕੀਤੀ।

ਸ. ਗੁਰਦਿਆਲ ਸਿੰਘ ਪਿੰਡ ਸੱਲੋਪੁਰ, ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਕਿਸਾਨ ਹਨ, ਜੋ ਹਲਦੀ ਦੀ ਖੇਤੀ ਕਰਦੇ ਹਨ। ਉਹ ਇੱਕ ਕਿਸਾਨ, ਇੱਕ ਉਦਯੋਗਪਤੀ ਅਤੇ ਇੱਕ ਹਲਦੀ ਦੀ ਖੇਤੀ ਦੇ ਟ੍ਰੇਨਰ ਵਜੋਂ ਕੰਮ ਕਰ ਰਹੇ ਹਨ। ਉਹ ਹਲਦੀ ਖੇਤੀ ਤੋਂ ਲੈ ਕੇ ਉਤਪਾਦ ਤਿਆਰ ਕਰਨ ਅਤੇ ਉਨ੍ਹਾਂ ਦਾ ਮੰਡੀਕਰਨ ਕਰਨ ਤੱਕ ਦਾ ਕੰਮ ਖੁਦ ਕਰਦੇ ਹਨ। ਉਹ ਆਪਣੇ ਉਤਪਾਦ ਵੇਚਣ ਲਈ ਕਿਸੇ ਤੀਜੇ ਬੰਦੇ ‘ਤੇ ਨਿਰਭਰ ਨਹੀਂ ਹਨ। ਉਨ੍ਹਾਂ ਨੇ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਲਈ ਹੋਰਨਾਂ ਕਿਸਾਨਾਂ ਤੋਂ ਅਲੱਗ ਰਾਸਤਾ ਚੁਣਿਆ। ਇਸ ਸਮੇਂ ਉਨ੍ਹਾਂ ਦੀ ਹਲਦੀ ਦੀ ਸਾਲਾਨਾ ਪੈਦਾਵਾਰ 1500-2000 ਕੁਇੰਟਲ ਹੈ ਅਤੇ ਉਹ ਗ੍ਰੀਨ ਗੋਲਡ ਸਪਾਈਸ ਗਰੁੱਪ ਦੇ ਰਾਜਾ ਹਨ।

ਸਫ਼ਲਤਾ ਕਦੇ ਵੀ ਆਸਾਨੀ ਨਾਲ ਨਹੀਂ ਮਿਲਦੀ, ਇਸਦੇ ਲਈ ਇਨਸਾਨ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਘਾਟਾ ਵੀ ਸਹਿਣਾ ਪੈਂਦਾ ਹੈ। ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ, ਹਾਰ ਨਾ ਮੰਨਣ ਅਤੇ ਅੱਗੇ ਵੱਧਦੇ ਰਹਿਣ ਦੀ ਸੋਚ ਹੀ ਇਨਸਾਨ ਨੂੰ ਸਫ਼ਲ ਬਣਾਉਂਦੀ ਹੈ। ਗੁਰਦਿਆਲ ਸਿੰਘ ਜੀ ਦੀ ਕਹਾਣੀ ਵੀ ਕੁੱਝ ਇਸ ਤਰ੍ਹਾਂ ਹੀ ਹੈ। ਦਸਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਨੌਕਰੀ ਹਾਸਿਲ ਕਰਨ ਲਈ ਬਹੁਤ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਾ ਮਿਲਣ ‘ਤੇ ਉਨ੍ਹਾਂ ਨੇ ਆਪਣੇ ਪਿਤਾ ਨਾਲ ਖੇਤੀਬਾੜੀ ਵਿੱਚ ਮਦਦ ਕਰਨ ਦਾ ਫੈਸਲਾ ਕੀਤਾ। ਸ਼ੁਰੂ ਤੋਂ ਹੀ ਉਹ ਰਵਾਇਤੀ ਖੇਤੀ ਤੋਂ ਸੰਤੁਸ਼ਟ ਨਹੀਂ ਸਨ, ਕਿਉਂਕਿ ਇਸ ਵਿੱਚ ਕਿਸਾਨਾਂ ਨੂੰ ਆਪਣੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਸੀ। ਇਸ ਲਈ 2004 ਵਿੱਚ ਉਨ੍ਹਾਂ ਨੇ ਬਾਗਬਾਨੀ ਵਿਭਾਗ ਦੀ ਮਦਦ ਨਾਲ ਥੋੜ੍ਹੀ ਜਿਹੀ ਜ਼ਮੀਨ ‘ਤੇ ਹਲਦੀ ਦੀ ਖੇਤੀ ਦਾ ਇੱਕ ਪ੍ਰਯੋਗ ਕਰਕੇ ਦੇਖਿਆ। ਇਸਦੇ ਨਾਲ ਹੀ ਉਨ੍ਹਾਂ ਨੇ ਹਲਦੀ ਪਾਊਡਰ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ, ਉਹ ਵੀ ਬਿਨਾਂ ਕਿਸੇ ਮਸ਼ੀਨਰੀ ਦੀ ਵਰਤੋਂ ਕੀਤੇ।

ਹਲਦੀ ਦੀਆਂ ਗੰਢੀਆਂ ਤੋਂ ਹਲਦੀ ਪਾਊਡਰ ਤਿਆਰ ਕਰਨਾ ਬਹੁਤ ਹੀ ਮੁਸ਼ਕਿਲ ਕੰਮ ਸੀ। ਇਸ ਲਈ ਉਨ੍ਹਾਂ ਨੇ ਬਾਗਬਾਨੀ ਵਿਭਾਗ ਦੇ ਸੁਝਾਅ ਅਨੁਸਾਰ ਹਲਦੀ ਪਾਊਡਰ ਤਿਆਰ ਕਰਨ ਵਾਲੀ ਮਸ਼ੀਨ ਲਿਆਂਦੀ। ਫਿਰ ਥੋੜ੍ਹੇ ਸਮੇਂ ਬਾਅਦ ਉਨ੍ਹਾਂ ਨੇ ਹੋਰ ਆਧੁਨਿਕ ਮਸ਼ੀਨਾਂ, ਜਿਵੇਂ ਕਿ ਟ੍ਰੈਕਟਰ, ਟਰਾਲੀ, ਲੈਵਲਰ, ਹਲ ਆਦਿ ਵੀ ਲਿਆਂਦੇ। ਇਹ ਸਭ ਕਰਨ ਨਾਲ ਇਸ ਸਮੇਂ ਉਨ੍ਹਾਂ ਦੀ ਕੱਚੀ ਹਲਦੀ ਪੈਦਾਵਾਰ 60 ਕੁਇੰਟਲ ਤੋਂ ਵੱਧ ਕੇ 110 ਕੁਇੰਟਲ ਤੱਕ ਪਹੁੰਚ ਗਈ ਹੈ। ਇਹ ਸਭ ਕਰਦਿਆਂ ਨਾਲ ਹੀ ਉਨ੍ਹਾਂ ਨੇ 2007 ਵਿੱਚ ਗ੍ਰੀਨ ਗੋਲਡ ਮਸਾਲਿਆਂ ਦੇ ਨਾਮ ਦਾ ਹਲਦੀ ਪ੍ਰੋਸੈਸਿੰਗ ਪਲਾਂਟ ਲਾਇਆ, ਜਿਸ ਦੇ ਉਤਪਾਦਾਂ ਵਿੱਚੋਂ ਗ੍ਰੀਨ ਗੋਲਡ ਹਲਦੀ ਵੀ ਇੱਕ ਹੈ। ਉਨ੍ਹਾਂ ਦੇ ਪਰਿਵਾਰ ਚੋਂ ਪਤਨੀ, ਦੋ ਪੁੱਤਰ, ਇੱਕ ਧੀ ਸਭ ਹਲਦੀ ਦੀ ਪ੍ਰੋਸੈੱਸਿੰਗ ਜਿਵੇਂ ਕਿ ਧੁਵਾਈ, ਉਬਾਲਣ, ਪੋਲਿਸ਼ਿੰਗ ਅਤੇ ਪੀਹਣ ਆਦਿ ਕਿਰਿਆਵਾਂ ਵਿੱਚ ਮੁੱਖ ਰੋਲ ਅਦਾ ਕਰਦੇ ਹਨ। ਉਨ੍ਹਾਂ ਦੇ ਪ੍ਰੋਸੈੱਸਿੰਗ ਪਲਾਂਟ ਵਿੱਚ 4-5 ਮਜ਼ਦੂਰ ਕੰਮ ਕਰਦੇ ਹਨ ਅਤੇ ਹਲਦੀ ਦੀ ਪੈਕਿੰਗ, ਸੀਲਿੰਗ ਅਤੇ ਸਟੈਂਪਿੰਗ ਕਿਰਿਆਵਾਂ ਵਿੱਚ ਪੂਰਾ ਪਰਿਵਾਰ ਬਰਾਬਰ ਯੋਗਦਾਨ ਦਿੰਦਾ ਹੈ। ਸਾਰਾ ਮਸ਼ੀਨਰੀ ਸਿਸਟਮ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਕੁੱਝ ਛੋਟੀਆਂ-ਮੋਟੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਵਿੱਚੋਂ ਇੱਕ ਉਬਾਲੀ ਹਲਦੀ ਨੂੰ ਸੁਕਾਉਣ ਲਈ ਘੱਟ ਜਗ੍ਹਾ ਦਾ ਹੋਣਾ ਹੈ।

ਗੁਰਦਿਆਲ ਸਿੰਘ ਜੀ ਨੇ ਹਲਦੀ ਦੀ ਖੇਤ ਬਾਰੇ ਹੀ ਕਿਉਂ ਸੋਚਿਆ:

• ਇਸਨੂੰ ਸਿੰਚਾਈ ਦੀ ਘੱਟ ਲੋੜ ਹੁੰਦੀ ਹੈ, ਬਿਜਾਈ ਤੋਂ ਪੁਟਾਈ ਤੱਕ (8-10 ਮਹੀਨੇ), ਕੁੱਲ 10-12 ਸਿੰਚਾਈਆਂ ਦੀ ਲੋੜ ਹੁੰਦੀ ਹੈ।

• ਹਲਦੀ ਕੁਦਰਤੀ ਤੌਰ ‘ਤੇ ਇੱਕ ਐਂਟੀ-ਬਾਇਓਟਿਕ ਹੈ, ਇਸ ਲਈ ਇਸ ਫ਼ਸਲ ‘ਤੇ ਕਿਸੇ ਵੀ ਬਿਮਾਰੀ ਆਦਿ ਦਾ ਹਮਲਾ ਨਹੀਂ ਹੁੰਦਾ। ਇਸੇ ਕਰਕੇ ਇਸ ‘ਤੇ ਜ਼ਿਆਦਾ ਰਸਾਇਣਾਂ ਅਤੇ ਸਪਰੇਆਂ ਦੀ ਲੋੜ ਨਹੀਂ ਪੈਂਦੀ।

• ਉਹ ਇੱਕ ਏਕੜ ਵਿੱਚ 35000 ਰੁਪਏ ਨਿਵੇਸ਼ ਕਰਦੇ ਹਨ ਅਤੇ 5 ਕੁਇੰਟਲ ਬੀਜ ਬੀਜਦੇ ਹਨ ਅਤੇ ਪੁਟਾਈ ਲਈ ਆਲੂ ਪੁੱਟਣ ਵਾਲੀ ਮਸ਼ੀਨ ਦੀ ਵੀ ਵਰਤੋਂ ਕਰਦੇ ਹਨ।

• ਉਹ ਕੁੱਲ 6-7 ਏਕੜ ਵਿੱਚ ਹਲਦੀ ਦੀ ਖੇਤੀ ਕਰਦੇ ਹਨ ਅਤੇ ਫਿਰ ਕੁੱਝ ਸਮੇਂ ਬਾਅਦ ਫ਼ਸਲ ਬਦਲ ਕੇ ਬੀਜ ਦਿੱਤੀ ਜਾਂਦੀ ਹੈ, ਕਿਉਂਕਿ ਹਲਦੀ ਦੀ ਖੇਤੀ ਤੋਂ ਬਾਅਦ ਮਿੱਟੀ ਦਾ ਉਪਜਾਊ-ਪਨ ਵੱਧ ਜਾਂਦਾ ਹੈ।

ਇਸ ਲਈ ਜੇਕਰ ਕੋਈ ਵੀ ਕਿਸਾਨ ਹਲਦੀ ਦੀ ਖੇਤੀ ਸ਼ੁਰੂ ਕਰਨਾ ਚਾਹੁੰਦਾ ਹੈ, ਤਾਂ ਬੜੀ ਆਸਾਨੀ ਨਾਲ ਕਰ ਸਕਦਾ ਹੈ। ਹਲਦੀ ਦੇ ਪ੍ਰੋਸੈੱਸਿੰਗ ਪਲਾਂਟ ਵਿੱਚ ਸਾਰੀ ਮਸ਼ੀਨਰੀ ਲਈ ਗੁਰਦਿਆਲ ਸਿੰਘ ਜੀ ਨੇ 4.5 ਲੱਖ ਰੁਪਏ ਨਿਵੇਸ਼ ਕੀਤੇ। ਉਨ੍ਹਾਂ ਨੇ ਪੀ.ਏ.ਯੂ. ਤੋਂ ਟ੍ਰੇਨਿੰਗ ਅਤੇ ਹਲਦੀ ਦੇ ਬੀਜਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਪੰਜਾਬ ਬਾਗਬਾਨੀ ਵਿਭਾਗ ਤੋਂ NHM ਦੀਆਂ ਹਿਦਾਇਤਾਂ ਅਨੁਸਾਰ ‘ਗ੍ਰੀਨ ਗੋਲਡ ਪ੍ਰੋਸੈੱਸਿੰਗ ਯੂਨਿਟ’ ‘ਤੇ 25% ਸਬਸਿਡੀ ਪ੍ਰਾਪਤ ਕੀਤੀ। ਇਸ ਕ੍ਰਾਂਤੀਕਾਰੀ ਕੰਮ ਅਤੇ ਅਲੱਗ ਰਾਸਤਾ ਚੁਣਨ ਲਈ ਉਨ੍ਹਾਂ ਨੂੰ ਬਹੁਤ ਸਾਰੇ ਪੁਰਸਕਾਰ ਅਤੇ ਇਨਾਮ ਮਿਲੇ। ਉਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਹਨ:

• ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਦਮੀ ਕਿਸਾਨ ਪੁਰਸਕਾਰ 2014

• Datawid ਕਿਸਾਨ ਪੁਰਸਕਾਰ 2015

•ਪੀ.ਏ.ਯੂ. ਲੁਧਿਆਣਾ ਅਤੇ ਪੰਜਾਬ ਬਾਗਬਾਨੀ ਵਿਭਾਗ ਵੱਲੋਂ ਚੱਪੜ-ਚਿੜੀ ਵਿਖੇ ਸਨਮਾਨ

ਜਿਸ ਤਰੀਕੇ ਨਾਲ ਉਹ ਆਪਣੀ ਖੇਤੀ ਤਕਨੀਕਾਂ ਨੂੰ ਵਧਾ ਰਹੇ ਹਨ, ਉਸ ਹਿਸਾਬ ਨਾਲ ਇਹ ਸਨਮਾਨ ਬਹੁਤ ਘੱਟ ਹਨ। ਭਵਿੱਖ ਵਿੱਚ ਉਹ ਹੋਰ ਵੀ ਬਹੁਤ ਸਾਰੇ ਸਨਮਾਨ ਹਾਸਿਲ ਕਰਨਗੇ।

ਹਲਦੀ ਦੀ ਖੇਤੀ ਅਤੇ ਪਾਊਡਰ ਬਣਾਉਣ ਤੋਂ ਇਲਾਵਾ ਉਹ ਆਪਣੇ ਪਿੰਡ ਦੇ ਹੋਰਨਾਂ ਕਿਸਾਨਾਂ ਨੂੰ ਹਲਦੀ ਖੇਤੀ ਬਾਰੇ ਸੁਝਾਅ ਦਿੰਦੇ ਹਨ। ਅੱਜ ਉਨ੍ਹਾਂ ਨਾਲ ਲਗਭਗ 60 ਕਿਸਾਨ ਜੁੜੇ ਹਨ, ਜਿਨ੍ਹਾਂ ਨੂੰ ਉਹ ਮੁਫ਼ਤ ਟ੍ਰੇਨਿੰਗ ਦਿੰਦੇ ਹਨ। ਉਹ ਹੋਰਨਾਂ ਕਿਸਾਨਾਂ ਤੋਂ ਸਹੀ ਮੁੱਲ ‘ਤੇ ਕੱਚੀ ਹਲਦੀ ਖਰੀਦ ਕੇ ਵੀ ਉਨ੍ਹਾਂ ਦੀ ਮਦਦ ਕਰਦੇ ਹਨ। ਉਹ ਆਪਣੇ ਖੇਤ ਵਿੱਚ ਹਲਦੀ ਦੀ ਖੇਤੀ ਤੋਂ ਇਲਾਵਾ ਆਪਣੇ ਮਿੱਤਰ ਦੀ ਵੀ ਹਲਦੀ ਖੇਤੀ ਵਿੱਚ ਮਦਦ ਕਰਦੇ ਹਨ। ਉਨ੍ਹਾਂ ਦੇ ਸਾਰੇ ਉਤਪਾਦਾਂ ਦੀ ਮਾਰਕਿਟਿੰਗ ਅਤੇ ਪ੍ਰਮੋਸ਼ਨ ਲਈ NABARD ਉਨ੍ਹਾਂ ਨੂੰ ਵੱਖ-ਵੱਖ ਪ੍ਰਦਰਸ਼ਨੀਆਂ ਅਤੇ ਮੇਲਿਆਂ ਵਿੱਚ ਜਗ੍ਹਾ ਲੈ ਕੇ ਦਿੰਦਾ ਹੈ ਅਤੇ ਕਿਸਾਨ ਉਤਪਾਦਕ ਸੰਸਥਾਵਾਂ ਹੇਠਾਂ ਕਿਸਾਨ ਮੇਲਿਆਂ ‘ਤੇ ਵੀ ਭੇਜਦੇ ਹਨ।

ਇਨ੍ਹਾਂ ਕੰਮਾਂ ਤੋਂ ਇਲਾਵਾ ਗੁਰਦਿਆਲ ਸਿੰਘ ਜੀ ਨੇ ਮੱਖੀ-ਪਾਲਣ ਦੇ ਕਾਰੋਬਾਰ ਵਿੱਚ ਵੀ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ ਇਹ ਕੰਮ ਸੰਨ 2000 ਵਿੱਚ 5 ਬਕਸਿਆਂ ਤੋਂ ਸ਼ੁਰੂ ਕੀਤਾ ਸੀ ਅਤੇ ਇਸ ਸਮੇਂ ਉਨ੍ਹਾਂ ਕੋਲ 100 ਬਕਸੇ ਹਨ। ਮੱਖੀ-ਪਾਲਣ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ ਲਈ ਉਨ੍ਹਾਂ ਨੇ ਮਜ਼ਦੂਰ ਰੱਖੇ ਹਨ। ਬਾਕੀ ਦੀ ਜ਼ਮੀਨ ‘ਤੇ ਉਹ ਮਸਰ(ਹਰੀ ਮੂੰਗੀ), ਸਫੇ਼ਦ ਬੈਂਗਣ, ਭਿੰਡੀ, ਕਣਕ ਅਤੇ ਝੋਨੇ ਆਦਿ ਦੀ ਖੇਤੀ ਘਰੇਲੂ ਵਰਤੋਂ ਲਈ ਕਰਦੇ ਹਨ। ਭਵਿੱਖ ਵਿੱਚ ਉਹ ਗ੍ਰੀਨ ਗੋਲਡ ਹਲਦੀ ਪ੍ਰੋਸੈਸਿੰਗ ਪਲਾਂਟ ਨੂੰ ਹੋਰ ਆਧੁਨਿਕ ਬਣਾਉਣ ਲਈ ਪੈਕਿੰਗ ਲਈ ਹਾਈ-ਟੈੱਕ ਮਸ਼ੀਨਾਂ ਲਗਾਉਣ ਲਈ ਯੋਜਨਾ ਬਣਾ ਰਹੇ ਹਨ।

ਉਨ੍ਹਾਂ ਦੀ ਸੋਚ ਅਨੁਸਾਰ,
ਜੇਕਰ ਕਿਸਾਨ ਖੇਤੀਬਾੜੀ ਤੋਂ ਵਧੀਆ ਮੁਨਾਫ਼ਾ ਲੈਣਾ ਚਾਹੁੰਦਾ ਹੈ ਅਤੇ ਕਟਾਈ ਤੋਂ ਬਾਅਦ ਫ਼ਸਲ ‘ਚੋਂ ਵੀ ਲਾਭ ਉਠਾਉਣਾ ਚਾਹੁੰਦਾ ਹੈ, ਤਾਂ ਉਸਨੂੰ ਵਿਚੋਲਿਆਂ(ਦਲਾਲਾਂ) ਨੂੰ ਬਾਹਰ ਕੱਢਣਾ ਪਵੇਗਾ। ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਖੁਦ ਪ੍ਰੋਸੈਸਿੰਗ ਕਰਨੀ ਪਵੇਗੀ ਅਤੇ ਖੁਦ ਹੀ ਮੰਡੀ ਤੱਕ ਲਿਜਾਣਾ ਪਵੇਗਾ। ਇਹ ਸਭ ਕਰਨ ਲਈ ਬਹੁਤ ਮਿਹਨਤ, ਤਾਕਤ ਅਤੇ ਜੋਸ਼ ਦੀ ਲੋੜ ਹੈ। ਜੇਕਰ ਕਿਸਾਨ ਖੁਦ ਦੇ ਤਿਆਰ ਕੀਤੇ ਉਤਪਾਦ ਮੰਡੀ ਵਿੱਚ ਲਿਜਾਣ ਵਿੱਚ ਸ਼ਰਮ ਮਹਿਸੂਸ ਕਰਦਾ ਹੈ, ਤਾਂ ਉਹ ਕਦੇ ਮੁਨਾਫ਼ਾ ਨਹੀਂ ਲੈ ਸਕਦਾ ਅਤੇ ਨਾ ਹੀ ਤਰੱਕੀ ਕਰ ਸਕਦਾ ਹੈ। ਜੇਕਰ ਕੋਈ ਕਿਸਾਨ ਹਲਦੀ ਦੀ ਖੇਤੀ ਵਿੱਚ ਦਿਲਚਸਪੀ ਲੈ ਰਿਹਾ ਹੈ, ਤਾਂ ਉਹ ਪੀ.ਏ.ਯੂ. ਦੇ ਮਾਹਿਰਾਂ ਅਤੇ ਹੋਰ ਹਲਦੀ ਵਾਲੇ ਕਿਸਾਨਾਂ ਤੋਂ ਜਾਣਕਾਰੀ ਲੈ ਸਕਦਾ ਹੈ, ਕਿਉਂਕਿ ਮਾਹਿਰ ਕਿਸਮਾਂ, ਬੀਜਾਂ, ਜਮੀਨ ਦੀਆਂ ਕਿਸਮਾਂ ਅਤੇ ਹੋਰ ਜ਼ਰੂਰੀ ਗੱਲਾਂ ਬਾਰੇ ਜ਼ਿਆਦਾ ਜਾਣਕਾਰੀ ਦੇ ਸਕਦੇ ਹਨ।
ਗੁਰਦਿਆਲ ਸਿੰਘ ਜੀ ਦਾ ਸੰਦੇਸ਼-
“ਵਰਤਮਾਨ ਸਮੇਂ ਦੀਆਂ ਲੋੜਾਂ ਅਨੁਸਾਰ ਰਵਾਇਤੀ ਖੇਤੀ ਕਿਸਾਨਾਂ ਲਈ ਸਹਾਇਕ ਨਹੀਂ ਹੈ। ਜੇਕਰ ਕਿਸਾਨ ਫ਼ਸਲ ਕਟਾਈ ਤੋਂ ਬਾਅਦ ਵਧੀਆ ਮੁਨਾਫ਼ਾ ਲੈਣਾ ਚਾਹੁੰਦਾ ਹੈ, ਤਾਂ ਵਿਭਿੰਨਤਾ ਲਿਆਉਣੀ ਬਹੁਤ ਜ਼ਰੂਰੀ ਹੈ। ਅਧੁਨਿਕ ਖੇਤੀ ਦੇ ਤਰੀਕਿਆਂ ਨਾਲ ਇੱਕ ਛੋਟਾ ਕਿਸਾਨ ਵੀ ਸਫ਼ਲਤਾ ਹਾਸਿਲ ਕਰ ਸਕਦਾ ਹੈ। ਅੱਜ-ਕੱਲ੍ਹ ਸਮੇਂ ਦੀ ਲੋੜ ਫੂਡ ਪ੍ਰੋਸੈੱਸਿੰਗ ਹੈ, ਸੋ ਕਿਸਾਨਾਂ ਨੂੰ ਅਲੱਗ ਤਰੀਕੇ ਨਾਲ ਸੋਚਣਾ ਚਾਹੀਦਾ ਹੈ। ਕਿਸਾਨਾਂ ਨੂੰ ਸਮਝਣਾ ਪਵੇਗਾ ਕਿ ਮੰਡੀ ਵਿੱਚ ਖੁਦ ਉਤਪਾਦ ਵੇਚਣ ਲਈ ਦਲਾਲਾਂ ਦੀ ਕੋਈ ਲੋੜ ਨਹੀਂ ਹੈ। ਇਹ ਕੰਮ ਖੁਦ ਕੀਤਾ ਜਾ ਸਕਦਾ ਹੈ।

ਰੱਤੀ ਰਾਮ

ਪੂਰੀ ਕਹਾਣੀ ਪੜ੍ਹੋ

ਇੱਕ ਉਮੀਦ ਦੀ ਕਿਰਨ ਜਿਸ ਨੇ ਰੱਤੀ ਰਾਮ ਜੀ ਦੀ ਖੇਤੀਬਾੜੀ ਨੂੰ ਇੱਕ ਲਾਭਦਾਇਕ ਉੱਦਮ ਵਿੱਚ ਬਦਲ ਦਿੱਤਾ

ਰੱਤੀ ਰਾਮ ਮੱਧ ਪ੍ਰਦੇਸ਼ ਦੇ ਹਿਨੋਤੀਆ ਪਿੰਡ ਦੇ ਇੱਕ ਸਾਧਾਰਣ ਸਬਜ਼ੀਆਂ ਉਗਾਉਣ ਵਾਲੇ ਕਿਸਾਨ ਹਨ। ਉੱਨਤ ਤਕਨੀਕਾਂ ਅਤੇ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਉਨ੍ਹਾਂ ਨੇ ਆਪਣਾ ਸਬਜ਼ੀਆਂ ਦਾ ਫਾਰਮ ਸਥਾਪਿਤ ਕੀਤਾ, ਜਿਸ ਨਾਲ ਉਹ ਅੱਜ ਕਰੋੜਾਂ ਦਾ ਲਾਭ ਕਮਾ ਰਹੇ ਹਨ। ਪਰ ਜੇਕਰ ਅਸੀਂ ਪਹਿਲਾਂ ਦੀ ਗੱਲ ਕਰੀਏ ਤਾਂ ਰੱਤੀ ਰਾਮ ਇੱਕ ਹਾਰੇ ਹੋਏ ਕਿਸਾਨ ਸਨ, ਜਿਨ੍ਹਾਂ ਦੇ ਲਈ ਜੁੱਤੀ ਖਰੀਦਣਾ ਵੀ ਮੁਸ਼ਕਿਲ ਸੀ। ਅੱਜ ਉਨ੍ਹਾਂ ਕੋਲ ਆਪਣਾ ਮੋਟਰ-ਸਾਇਕਲ ਹੈ, ਜਿਸ ‘ਤੇ ਉਹ ਮਾਣ ਨਾਲ ਆਪਣੇ ਪਿੰਡ ਵਿੱਚ ਘੁੰਮਦੇ ਹਨ।

ਹਾਲਾਂਕਿ ਰੱਤੀ ਰਾਮ ਜੀ ਕੋਲ ਖੇਤੀ ਦੇ ਲਈ ਘੱਟ ਜ਼ਮੀਨ ਸੀ, ਪਰ ਪਾਣੀ ਦੇ ਸਾਧਨਾਂ ਦੀ ਘਾਟ ਨੇ ਉਨ੍ਹਾਂ ਦੇ ਯਤਨਾਂ ਵਿੱਚ ਪ੍ਰਮੁੱਖ ਰੁਕਾਵਟ ਦਾ ਕੰਮ ਕੀਤਾ। ਮੀਂਹ ਦੇ ਮੌਸਮ ਵਿੱਚ ਉਹ ਜਦੋਂ ਵੀ ਖੇਤੀ ਕਰਨ ਦੀ ਕੋਸ਼ਿਸ਼ ਕਰਦੇ ਸਨ, ਤਦ ਹੱਦੋਂ ਵੱਧ ਮੀਂਹ ਉਨ੍ਹਾਂ ਦੀਆਂ ਫ਼ਸਲਾਂ ਨੂੰ ਖਰਾਬ ਕਰ ਦਿੰਦਾ ਸੀ। ਇਹ ਜਲਵਾਯੂ ਹਾਲਾਤ ਅਤੇ ਹੋਰ ਕਮੀਆਂ ਉਨ੍ਹਾਂ ਦੀ ਆਰਥਿਕ ਸਥਿਤੀ ਖਰਾਬ ਹੋਣ ਦਾ ਮੁੱਖ ਕਾਰਨ ਸਨ।

ਉਨ੍ਹਾਂ ਨੂੰ ਜੋ ਆਮਦਨ ਖੇਤੀ ਤੋਂ ਪ੍ਰਾਪਤ ਹੁੰਦੀ ਸੀ, ਉਹ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਖ਼ਰਚ ਹੋ ਜਾਂਦੀ ਅਤੇ ਇਹ ਹਾਲਤ ਕਈ ਵਿੱਤੀ ਸਮੱਸਿਆਵਾਂ ਨੂੰ ਜਨਮ ਦੇ ਰਹੀ ਸੀ। ਪਰ ਇੱਕ ਦਿਨ ਰੱਤੀ ਰਾਮ ਜੀ ਨੂੰ ਬਾਗਬਾਨੀ ਵਿਭਾਗ ਦੇ ਬਾਰੇ ਪਤਾ ਲੱਗਿਆ ਅਤੇ ਉਹ ਨੰਗੇ ਪੈਰ ਆਪਣੇ ਪਿੰਡ ਹਿਨੋਤੀਆ ਦੇ ਕਲੈਕਟਰ ਰਾਜੇਸ਼ ਜੈਨ ਦੇ ਦਫ਼ਤਰ ਜ਼ਿਲ੍ਹਾ ਹੈਡਕੁਆਰਟਰ ਵੱਲ ਚਲੇ ਗਏ। ਜਦ ਕਲੈਕਟਰ ਜੀ ਨੇ ਰੱਤੀ ਰਾਮ ਨੂੰ ਦੇਖਿਆ ਤਾਂ ਉਸ ਨੇ ਉਨ੍ਹਾਂ ਦਾ ਦਰਦ ਮਹਿਸੂਸ ਕੀਤਾ ਅਤੇ ਅਗਲਾ ਕਦਮ ਜੋ ਉਨ੍ਹਾਂ ਨੇ ਚੁੱਕਿਆ, ਉਸ ਨਾਲ ਰੱਤੀ ਰਾਮ ਜੀ ਦੀ ਜ਼ਿੰਦਗੀ ਨੂੰ ਬਦਲ ਗਈ।

ਕਲੈਕਟਰ ਨੇ ਰੱਤੀ ਰਾਮ ਨੂੰ ਬਾਗਬਾਨੀ ਵਿਭਾਗ ਦੇ ਅਧਿਕਾਰੀ ਕੋਲ ਭੇਜਿਆ, ਜਿੱਥੇ ਸ਼੍ਰੀ ਰੱਤੀ ਰਾਮ ਜੀ ਨੂੰ ਵਿਭਿੰਨ ਬਾਗਬਾਨੀ ਯੋਜਨਾਵਾਂ ਦੇ ਬਾਰੇ ਪਤਾ ਲੱਗਿਆ। ਉਨ੍ਹਾਂ ਨੇ ਅਮਰੂਦ, ਆਂਵਲਾ, ਹਾਈਬ੍ਰਿਡ ਟਮਾਟਰ, ਭਿੰਡੀ, ਆਲੂ, ਲਸਣ, ਮਿਰਚ ਆਦਿ ਦੇ ਬੀਜ ਲਏ ਅਤੇ ਬਾਗਬਾਨੀ ਯੋਜਨਾਵਾਂ ਅਤੇ ਸਬਸਿਡੀ ਦੀ ਮਦਦ ਨਾਲ ਤੁਪਕਾ ਸਿੰਚਾਈ ਪ੍ਰਣਾਲੀ, ਸਪਰੇਅਰ, ਬਿਜਲੀ ਸਪਰੇਅ ਪੰਪ ਅਤੇ ਪਾਵਰ ਡ੍ਰਿਲਰ ਦੀ ਸਥਾਪਨਾ ਕੀਤੀ। ਇਸ ਤੋਂ ਇਲਾਵਾ, ਕਲੈਕਟਰ ਨੇ ਉਨ੍ਹਾਂ ਨੂੰ ਸਬਸਿਡੀ ਦਰ ਦੇ ਤਹਿਤ ਇੱਕ ਪੈਕ ਹਾਊਸ ਲਗਾਉਣ ਵਿੱਚ ਮਦਦ ਕੀਤੀ।

ਰੱਤੀ ਰਾਮ ਜੀ ਨੇ ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰਕੇ ਸਬਜ਼ੀਆਂ ਦੀ ਖੇਤੀ ਸ਼ੁਰੂ ਕੀਤੀ ਅਤੇ ਇੱਕ ਸਾਲ ਵਿੱਚ ਰੱਤੀ ਰਾਮ ਜੀ ਨੇ 1 ਕਰੋੜ ਦਾ ਸ਼ੁੱਧ ਲਾਭ ਕਮਾਇਆ, ਜਿਸ ਨਾਲ ਉਨ੍ਹਾਂ ਨੇ ਮੈਟਾਡੋਰ ਵੈਨ, ਦੋ ਮੋਟਰ-ਸਾਇਕਲ ਅਤੇ ਦੋ ਟ੍ਰੈਕਟਰ ਖਰੀਦੇ। ਵਾਹਨਾਂ ਵਿੱਚ ਨਿਵੇਸ਼ ਕਰਨ ਤੋਂ ਇਲਾਵਾ ਉਨ੍ਹਾਂ ਨੇ ਹੋਰ ਸਾਧਨਾਂ ਵਿੱਚ ਵੀ ਨਿਵੇਸ਼ ਕਰਕੇ 3 ਪਾਣੀ ਦੇ ਖੂਹ ਬਣਵਾਏ, 12 ਟਿਊਬਵੈੱਲ ਅਤੇ ਵਿਭਿੰਨ ਸਥਾਨਾਂ ‘ਤੇ 4 ਘਰ ਖਰੀਦੇ। ਉਨ੍ਹਾਂ ਨੇ ਖੇਤੀ ਦੇ ਲਈ 20 ਏਕੜ ਜ਼ਮੀਨ ਖਰੀਦ ਕੇ ਆਪਣੀ ਖੇਤੀ ਦੇ ਖੇਤਰ ਦਾ ਵਿਸਤਾਰ ਕੀਤਾ ਅਤੇ ਕਿਰਾਏ ‘ਤੇ 100 ਏਕੜ ਜ਼ਮੀਨ ਲਈ। ਅੱਜ ਉਹ ਆਪਣੇ ਪਰਿਵਾਰ ਨਾਲ ਬੜੀ ਖੁਸ਼ੀ ਵਾਲਾ ਜੀਵਨ ਬਤੀਤ ਕਰ ਰਹੇ ਹਨ ਅਤੇ ਕੁੱਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੇ ਦੋ ਪੁੱਤਰਾਂ ਅਤੇ ਇੱਕ ਬੇਟੀ ਦਾ ਵਿਆਹ ਧੂਮ-ਧਾਮ ਨਾਲ ਕੀਤਾ।

ਰੱਤੀ ਰਾਮ ਜੀ ਭਾਰਤ ਵਿੱਚ ਉਨ੍ਹਾਂ ਸਭ ਕਿਸਾਨਾਂ ਲਈ ਇੱਕ ਆਦਰਸ਼ ਹਨ ਜੋ ਖੁਦ ਨੂੰ ਨਿਰਬਲ ਅਤੇ ਇਕੱਲਾ ਮਹਿਸੂਸ ਕਰਦੇ ਹਨ ਅਤੇ ਉਮੀਦਾਂ ਨੂੰ ਗਵਾ ਬੈਠਦੇ ਹਨ, ਕਿਉਂਕਿ ਰੱਤੀ ਰਾਮ ਜੀ ਨੇ ਆਪਣੇ ਮੁਸ਼ਕਿਲ ਸਮੇਂ ਵਿੱਚ ਕਦੀ ਵੀ ਉਮੀਦ ਨਹੀਂ ਛੱਡੀ।

ਕ੍ਰਿਸ਼ਨ ਦੱਤ ਸ਼ਰਮਾ

ਪੂਰੀ ਕਹਾਣੀ ਪੜ੍ਹੋ

ਜਾਣੋ ਕਿਵੇਂ ਜੈਵਿਕ ਖੇਤੀ ਨੇ ਕ੍ਰਿਸ਼ਨ ਦੱਤ ਸ਼ਰਮਾ ਨੂੰ ਕ੍ਰਿਸ਼ੀ ਖੇਤਰ ਵਿੱਚ ਸਫ਼ਲ ਬਣਾਉਣ ਵਿੱਚ ਮਦਦ ਕੀਤੀ

ਜੀਵਨ ਵਿੱਚ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਂਦੀਆਂ ਹਨ, ਜੋ ਲੋਕਾਂ ਨੂੰ ਆਪਣੇ ਜੀਵਨ ਦੇ ਗੁਆਚੇ ਹੋਏ ਉਦੇਸ਼ਾਂ ਦਾ ਅਹਿਸਾਸ ਕਰਵਾਉਂਦੀਆਂ ਹਨ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਇਹ ਹੀ ਸਭ ਚਿਖੜ ਪਿੰਡ (ਸ਼ਿਮਲਾ) ਦੇ ਇੱਕ ਸਾਧਾਰਣ ਕਿਸਾਨ ਕ੍ਰਿਸ਼ਨ ਦੱਤ ਸ਼ਰਮਾ ਦੇ ਨਾਲ ਹੋਈ ਅਤੇ ਉਨ੍ਹਾਂ ਨੂੰ ਜੈਵਿਕ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ।

ਜੈਵਿਕ ਖੇਤੀ ਵਿੱਚ ਕ੍ਰਿਸ਼ਨ ਦੱਤ ਸ਼ਰਮਾ ਜੀ ਦੀਆਂ ਪ੍ਰਾਪਤੀਆਂ ਨੇ ਉਨ੍ਹਾਂ ਨੂੰ ਇੰਨਾ ਪ੍ਰਸਿੱਧ ਬਣਾ ਦਿੱਤਾ ਕਿ ਅੱਜ ਉਨ੍ਹਾਂ ਦਾ ਨਾਮ ਖੇਤੀ ਦੇ ਖੇਤਰ ਵਿੱਚ ਮਹੱਤਵਪੂਰਣ ਲੋਕਾਂ ਦੀ ਸੂਚੀ ਵਿੱਚ ਗਿਣਿਆ ਜਾਂਦਾ ਹੈ।

ਇਹ ਸਭ ਉਸ ਸਮੇਂ ਸ਼ੁਰੂ ਹੋਇਆ, ਜਦੋਂ ਕ੍ਰਿਸ਼ਨ ਦੱਤ ਸ਼ਰਮਾ ਨੇ ਖੇਤੀ ਵਿਭਾਗ ਵੱਲੋਂ ਹੈਦਰਾਬਾਦ (11 ਨਵੰਬਰ 2002) ਦੌਰਾ ਕਰਨ ਦਾ ਮੌਕਾ ਮਿਲਿਆ। ਇਸ ਦੌਰੇ ਦੇ ਦੌਰਾਨ ਉਨ੍ਹਾਂ ਨੇ ਜੈਵਿਕ ਖੇਤੀ ਬਾਰੇ ਬਹੁਤ ਕੁੱਝ ਸਿੱਖਿਆ। ਉਹ ਜੈਵਿਕ ਖੇਤੀ ਬਾਰੇ ਹੋਰ ਜ਼ਿਆਦਾ ਜਾਣਨ ਲਈ ਚਾਹਵਾਨ ਸਨ ਅਤੇ ਇਸ ਨੂੰ ਅਪਨਾਉਣਾ ਵੀ ਚਾਹੁੰਦੇ ਸਨ।

ਮੋਰਾਰਕਾ ਫਾਊਂਡੇਸ਼ਨ (2004 ਵਿੱਚ) ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦਾ ਜਨੂੰਨ ਅਤੇ ਵਿਚਾਰ ਅਮਲ ਵਿੱਚ ਆਏ। ਉਸ ਸਮੇਂ ਤੱਕ ਉਹ ਖੇਤੀ ਦੇ ਖੇਤਰ ਵਿੱਚ ਰਸਾਇਣਾਂ ਦੀ ਵੱਧ ਰਹੀ ਵਰਤੋਂ ਦੇ ਬੁਰੇ ਪ੍ਰਭਾਵਾਂ ਦੇ ਬਾਰੇ ਚੰਗੀ ਤਰ੍ਹਾਂ ਜਾਣ ਚੁੱਕੇ ਸਨ ਅਤੇ ਇਸ ਨਾਲ ਬਹੁਤ ਦੁਖੀ ਅਤੇ ਪਰੇਸ਼ਾਨ ਸਨ। ਜਿਵੇਂ ਕਿ ਉਹ ਜਾਣਦੇ ਸਨ ਕਿ ਆਉਣ ਵਾਲੇ ਭਵਿੱਖ ਵਿੱਚ ਉਨ੍ਹਾਂ ਨੂੰ ਖਾਦ ਅਤੇ ਕੀਟਨਾਸ਼ਕਾਂ ਦੇ ਪਰਿਣਾਮ ਦਾ ਸਾਹਮਣਾ ਕਰਨਾ ਪਵੇਗਾ, ਇਸ ਲਈ ਉਨ੍ਹਾਂ ਨੇ ਪੂਰੀ ਤਰ੍ਹਾਂ ਜੈਵਿਕ ਖੇਤੀ ਅਪਨਾਉਣ ਦਾ ਫੈਸਲਾ ਕੀਤਾ।

ਉਨ੍ਹਾਂ ਦੇ ਕੋਲ ਕੁੱਲ 20 ਬਿੱਘਾ ਜ਼ਮੀਨ ਹੈ, ਜਿਸ ਵਿੱਚ 5 ਬਿੱਘਾ ਸਿੰਚਾਈ ਖੇਤਰ ਅਤੇ 15 ਬਿੱਘਾ ਬਾਰਾਨੀ ਖੇਤਰ ਹਨ। ਸ਼ੁਰੂਆਤ ਵਿੱਚ ਉਨ੍ਹਾਂ ਨੇ ਬਾਗਬਾਨੀ ਵਿਭਾਗ ਤੋਂ ਸੇਬ ਦਾ ਇੱਕ ਮੁੱਖ ਪੌਦਾ ਖਰੀਦਿਆ ਅਤੇ ਉਸ ਪੌਦੇ ਤੋਂ, ਉਨ੍ਹਾਂ ਨੇ ਆਪਣੇ ਪੂਰੇ ਬਾਗ਼ ਵਿੱਚ ਸੇਬ ਦੇ 400 ਪੌਦੇ ਉਗਾਏ। ਉਨ੍ਹਾਂ ਨੇ ਨਾਸ਼ਪਾਤੀ ਦੇ 20 ਰੁੱਖ, ਚੈਰੀ ਦੇ 20 ਰੁੱਖ, ਆੜੂ ਦੇ 10 ਰੁੱਖ, ਅਨਾਰ ਦੇ 15 ਰੁੱਖ ਉਗਾਏ। ਫਲਾਂ ਦੇ ਨਾਲ-ਨਾਲ ਉਨ੍ਹਾਂ ਨੇ ਸਬਜ਼ੀਆਂ ਜਿਵੇਂ ਫੁੱਲ-ਗੋਭੀ, ਮਟਰ, ਫਲੀਆਂ, ਸ਼ਿਮਲਾ ਮਿਰਚ ਅਤੇ ਬਰੌਕਲੀ ਵੀ ਉਗਾਈ।

ਆਮ ਤੌਰ ‘ਤੇ ਕੀਟਨਾਸ਼ਕਾਂ ਅਤੇ ਰਸਾਇਣਾਂ ਨਾਲ ਉਗਾਈ ਜਾਣ ਵਾਲੀ ਬਰੌਕਲੀ ਦੀ ਫ਼ਸਲ ਆਸਾਨੀ ਨਾਲ ਖਰਾਬ ਹੋ ਜਾਂਦੀ ਹੈ, ਪਰ ਕ੍ਰਿਸ਼ਨ ਦੱਤ ਸ਼ਰਮਾ ਦੁਆਰਾ ਜੈਵਿਕ ਤਰੀਕੇ ਨਾਲ ਉਗਾਈ ਗਈ ਬਰੌਕਲੀ ਦਾ ਜੀਵਨ ਕਾਫ਼ੀ ਜ਼ਿਆਦਾ ਹੁੰਦਾ ਹੈ। ਇਸ ਕਾਰਨ ਕਿਸਾਨ ਹੁਣ ਬਰੌਕਲੀ ਨੂੰ ਜੈਵਿਕ ਤਰੀਕੇ ਨਾਲ ਉਗਾਉਂਦੇ ਹਨ ਅਤੇ ਵੇਚਣ ਦੇ ਲਈ ਦਿੱਲੀ ਦੀ ਮੰਡੀ ਵਿੱਚ ਲੈ ਜਾਂਦੇ ਹਨ। ਇਸ ਤੋਂ ਇਲਾਵਾ ਜੈਵਿਕ ਤਰੀਕੇ ਨਾਲ ਉਗਾਈ ਗਈ ਬਰੌਕਲੀ ਦੀ ਵਿਕਰੀ 100-150 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਹੁੰਦੀ ਹੈ ਅਤੇ ਜੇਕਰ ਇਸ ਨੂੰ ਕਿਸਾਨਾਂ ਦੀ ਆਮਦਨ ਦੇ ਨਾਲ ਜੋੜ ਦਿੱਤਾ ਜਾਵੇ ਤਾਂ ਉਨ੍ਹਾਂ ਦੀ ਆਮਦਨ 500000 ਰੁਪਏ ਤੱਕ ਪਹੁੰਚ ਜਾਂਦੀ ਹੈ ਅਤੇ ਇਸ ਛੇ ਅੰਕਾਂ ਦੀ ਆਮਦਨ ਵਿੱਚ ਅੱਧਾ ਹਿੱਸਾ ਬ੍ਰੋਕਲੀ ਦੀ ਵਿਕਰੀ ਵਿੱਚੋਂ ਆਉਂਦਾ ਹੈ।

ਜੈਵਿਕ ਖੇਤੀ ਵੱਲ ਹੋਰ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਕ੍ਰਿਸ਼ਨ ਦੱਤ ਸ਼ਰਮਾ ਨੇ ਆਪਣੇ ਪਿੰਡ ਵਿੱਚ ਇੱਕ ਗਰੁੱਪ ਬਣਾਇਆ ਹੈ। ਉਨ੍ਹਾਂ ਦੀ ਇਸ ਪਹਿਲ ਨੇ ਕਈ ਕਿਸਾਨਾਂ ਨੂੰ ਜੈਵਿਕ ਖੇਤੀ ਅਪਨਾਉਣ ਲਈ ਪ੍ਰੇਰਿਤ ਕੀਤਾ ਹੈ।

ਜੈਵਿਕ ਖੇਤੀ ਦੇ ਖੇਤਰ ਵਿੱਚ ਕ੍ਰਿਸ਼ਨ ਦੱਤ ਸ਼ਰਮਾ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਹਨ ਅਤੇ ਇੱਥੋਂ ਤੱਕ ਕਿ ਹਿਮਾਚਲ ਸਰਕਾਰ ਨੇ ਉਨ੍ਹਾਂ ਨੂੰ ਜੂਨ 2013 ਵਿੱਚ “Organic Fair and Food Festival” ਵਿੱਚ ਸਭ ਤੋਂ ਵਧੀਆ ਕਿਸਾਨ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਹੈ। ਪਰ ਆਪਣੀ ਨਿਮਰਤਾ ਦੇ ਕਾਰਨ ਉਹ ਆਪਣੀ ਸਫ਼ਲਤਾ ਦਾ ਪੂਰਾ ਸਿਹਰਾ ਮੋਰਾਰਕਾ ਫਾਊਂਡੇਸ਼ਨ ਅਤੇ ਖੇਤੀ ਵਿਭਾਗ ਨੂੰ ਦਿੰਦੇ ਹਨ।

ਉਹ ਆਪਣੇ ਖੇਤ ਅਤੇ ਬਗ਼ੀਚੇ ਵਿੱਚ ਗਾਵਾਂ (3), ਬਲਦ (1) ਅਤੇ ਵੱਛੜਿਆਂ (2) ਦੇ ਗੋਬਰ ਦੀ ਵਰਤੋਂ ਕਰਦੇ ਹਨ ਅਤੇ ਉਹ ਚੰਗੀ ਪੈਦਾਵਾਰ ਲਈ ਵਰਮੀ-ਕੰਪੋਸਟ ਵੀ ਖੁਦ ਤਿਆਰ ਕਰਦੇ ਹਨ। ਉਨ੍ਹਾਂ ਨੇ ਆਪਣੇ ਖੇਤ ਵਿੱਚ 30 x 8 x 10 ਦੇ ਬੈੱਡ ਤਿਆਰ ਕੀਤੇ ਹਨ, ਜਿੱਥੇ ਉਹ ਪ੍ਰਤੀ ਸਾਲ 250 ਗੰਡੋਇਆਂ ਨਾਲ ਵਰਮੀ-ਕੰਪੋਸਟ ਤਿਆਰ ਕਰਦੇ ਹਨ। ਉਹ ਕੀਟਨਾਸ਼ਕਾਂ ਦੀ ਬਜਾਏ ਹਰਬਲ ਸਪਰੇਅ, ਐਪਰਚਰ ਵਾੱਸ਼, ਜੀਵ ਅੰਮ੍ਰਿਤ ਅਤੇ NSDL ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਰਸਾਇਣਿਕ ਕੀਟਨਾਸ਼ਕਾਂ ਦੀ ਥਾਂ ਕੁਦਰਤੀ ਕੀਟਨਾਸ਼ਕਾਂ ਦੀ ਵਰਤੋਂ ਨਾਲ ਉਨ੍ਹਾਂ ਦੀ ਜ਼ਮੀਨ ਦੇ ਹਾਲਾਤਾਂ ਵਿੱਚ ਸੁਧਾਰ ਹੋਇਆ ਅਤੇ ਉਨ੍ਹਾਂ ਦੇ ਖਰਚੇ ਵੀ ਘੱਟ ਹੋਏ।

ਸੰਦੇਸ਼
“ਬਿਹਤਰ ਭਵਿੱਖ ਅਤੇ ਵਧੀਆ ਆਮਦਨ ਦੇ ਲਈ ਉਹ ਹੋਰਨਾਂ ਕਿਸਾਨਾਂ ਨੂੰ ਜੈਵਿਕ ਖੇਤੀ ਅਪਨਾਉਣ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਨ।”