ਰਾਜਵੀਰ ਸਿੰਘ
(ਜੈਵਿਕ ਖੇਤੀ)
ਯੂਰਪ ਵਿੱਚ ਕੰਮ ਕਰ ਰਿਹਾ ਰਾਜਸਥਾਨ ਦਾ ਇੱਕ ਵਿਅਕਤੀ ਕਿਵੇਂ ਬਣਿਆ ਇੱਕ ਪ੍ਰਗਤੀਸ਼ੀਲ ਕਿਸਾਨ
ਰਾਜਸਥਾਨ ਦੇ ਰਾਮਨਾਥਪੁਰਾ ਦੇ ਰਹਿਣ ਵਾਲੇ ਰਾਜਵੀਰ ਛੋਟੀ ਉਮਰ ਤੋਂ ਹੀ ਖੇਤੀਬਾੜੀ ਵਿੱਚ ਰੁਚੀ ਰੱਖਦੇ ਸਨ ਅਤੇ ਇਸ ਖੇਤਰ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਨਣ ਦੀ ਉਹਨਾਂ ਦੀ ਅਥਾਹ ਇੱਛਾ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹਨਾਂ ਨੇ ਸਾਲ 2000 ਵਿੱਚ ਹੀ ਤੁਪਕਾ ਸਿੰਚਾਈ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। 2003 ਵਿੱਚ ਉਹਨਾਂ ਨੇ ਜੋਜੋਬਾ ਦੀ ਜੈਵਿਕ ਖੇਤੀ ਸ਼ੁਰੂ ਕੀਤੀ ਪਰ ਫਿਰ ਉਹ 2006 ਵਿੱਚ ਯੂਰਪ ਚਲੇ ਗਏ ਅਤੇ ਉੱਥੇ ਉਹਨਾਂ ਨੇ ਕੰਸਟ੍ਰਕਸ਼ਨ ਲਾਇਨ ਵਿੱਚ ਕਈ ਸਾਲ ਕੰਮ ਕੀਤਾ ਪਰ ਉਹਨਾਂ ਦਾ ਦਿਲ ਹਮੇਸ਼ਾ ਹੀ ਖੇਤੀਬਾੜੀ ਨਾਲ ਜੁੜਿਆ ਹੋਇਆ ਸੀ। ਯੂਰਪ ਦੇ ਵਿੱਚ ਜਦੋਂ ਉਹ ਹਫਤੇ ਦੇ ਅੰਤ ਵਿੱਚ ਫਰਾਂਸ ਵਿੱਚ ਫਸਲਾਂ ਦੇ ਸੁੰਦਰ ਖੇਤਾਂ ਦੇ ਕੋਲੋਂ ਲੰਘਦੇ ਸਨ ਤਾਂ ਉਹਨਾਂ ਨੂੰ ਆਪਣੇ ਦੇਸ਼ ਦੀ ਬਹੁਤ ਯਾਦ ਆਉਂਦੀ ਸੀ। ਉਹਨਾਂ ਨੂੰ ਜੈਵਿਕ ਖੇਤੀ ਦੀ ਪ੍ਰੇਰਨਾ ਯੂਰਪ ਤੋਂ ਆਈ, ਉਹਨੇ ਨੇ ਦੇਖਿਆ ਕਿ ਉੱਥੇ ਤਾਪਮਾਨ ਠੰਡਾ ਸੀ ਪਰ ਫਿਰ ਵੀ ਪੌਲੀ-ਹਾਊਸ ਦੀ ਮਦਦ ਨਾਲ ਮੌਸਮ ਦੀ ਪਰਵਾਹ ਕੀਤੇ ਬਿਨਾਂ ਕਿਸਾਨ ਸਾਰੀਆਂ ਸਬਜ਼ੀਆਂ ਉਗਾ ਰਹੇ “
“ਮਨੁੱਖੀ ਸਰੀਰ ‘ਤੇ ਖਾਦਾਂ ਦੇ ਨੁਕਸਾਨਦੇਹ ਪ੍ਰਭਾਵ ਅਣਗਿਣਤ ਹਨ ਲੋਕਾਂ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਸਿਹਤ ਦੀ ਕੀਮਤ ਨੂੰ ਸਮਝਿਆ ਅਤੇ ਜੈਵਿਕ ਭੋਜਨ ਵੱਲ ਰੁਖ ਕੀਤਾ”, ਰਾਜਵੀਰ ਸਿੰਘ
ਉਹਨਾਂ ਨੇ ਆਪਣੇ ਪਿੰਡ ਵਿੱਚ ‘ਪ੍ਰੇਰਨਾ ਆਰਗੈਨਿਕ ਫਾਰਮਹਾਊਸ’ ਦੀ ਸਥਾਪਨਾ ਕੀਤੀ ਜੋ ਝੁੰਝੁਨੂ ਜ਼ਿਲੇ ਵਿੱਚ ਸਥਿਤ ਹੈ ਅਤੇ ਰਾਜਸਥਾਨ ਸਟੇਟ ਆਰਗੈਨਿਕ ਸਰਟੀਫਿਕੇਸ਼ਨ ਏਜੰਸੀ (ਆਰ.ਐਸ.ਓ.ਸੀ.ਏ.) ਦੁਆਰਾ ਆਪਣਾ ਫਾਰਮ ਰਜਿਸਟਰਡ ਕਰਵਾਇਆ। ਉਹ ਲਗਭਗ 3 ਹੈਕਟੇਅਰ ਵਿੱਚ ਖੇਤੀ ਕਰ ਰਹੇ ਹਨ, ਜਿਸ ਵਿੱਚੋਂ ਲਗਭਗ 1 ਹੈਕਟੇਅਰ ਵਿੱਚ ਤੇਲ ਉਤਪਾਦਨ ਲਈ ਜੋਜੋਬਾ ਦੀ ਕਾਸ਼ਤ ਕੀਤੀ ਜਾਂਦੀ ਹੈ, 4000 ਵਰਗ-ਮੀਟਰ ਵਿੱਚ ਬਣੇ ਪੋਲੀ-ਹਾਊਸ ਦੇ ਅੰਦਰ ਖੀਰੇ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਬਾਕੀ ਖੇਤਰ ਵਿੱਚ ਖਜੂਰ ਦੇ 152 ਪੌਦੇ ਹਨ,100 ਲਾਲ ਸੇਬ ਦੇ ਪੌਦੇ ਅਤੇ ਅਮਰੂਦ ਦੇ 200 ਪੌਦੇ ਹਨ। ਗਰਮੀਆਂ ਦੇ ਮੌਸਮ ਵਿੱਚ ਤਰਬੂਜ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਬਰਸਾਤ ਦੇ ਮੌਸਮ ਵਿੱਚ ਸਵੀਟ ਕੋਰਨ ਦੀ ਬਿਜਾਈ ਕੀਤੀ ਜਾਂਦੀ ਹੈ। ਖਜੂਰ ਨੂੰ ਕੱਚੀ ਅਵਸਥਾ ਵਿੱਚ ਅਤੇ ਸੁਕਾਉਣ ਤੋਂ ਬਾਅਦ ‘ਪਿਂਡ-ਖਜੂਰ’ ਦੇ ਰੂਪ ਵੇਚਿਆ ਜਾਂਦਾ ਹੈ।
“ਮੇਰੇ ਪਿਤਾ, ਇੱਕ ਸਾਬਕਾ ਫੌਜੀ ਨੇ ਮੇਰੇ ਜਨੂੰਨ ਨੂੰ ਜਿਊਣ ਵਿੱਚ ਹਮੇਸ਼ਾ ਮੇਰਾ ਸਮਰਥਨ ਕੀਤਾ ਹੈ ਅਤੇ ਹਮੇਸ਼ਾ ਮੈਨੂੰ ਸਹੀ ਦਿਸ਼ਾ ਵਿੱਚ ਮਾਰਗਦਰਸ਼ਨ ਕੀਤਾ ਹੈ,” ਰਾਜਵੀਰ ਸਿੰਘ
ਉਹ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ₹300/ਕਿਲੋਗ੍ਰਾਮ ਦੀ ਘੱਟ ਕੀਮਤ ‘ਤੇ ਜੈਵਿਕ ਸ਼ਹਿਦ ਵੀ ਵੇਚਦੇ ਹਨ ਅਤੇ ਸਾਹੀਵਾਲ ਅਤੇ ਰਾਠੀ ਨਸਲ ਦੇ ਦੁੱਧ ਤੋਂ ਤਿਆਰ ਆਰਗੈਨਿਕ ਦੇਸੀ ਘਿਓ ₹1800/ਕਿਲੋਗ੍ਰਾਮ ‘ਤੇ ਵੇਚਦੇ ਹਨ। ਉਹ ‘ਪ੍ਰੇਰਨਾ ਆਰਗੈਨਿਕ ਫਾਰਮਹਾਊਸ’ ਨਾਂ ਦੇ ਫੇਸਬੁੱਕ ਪੇਜ ਅਤੇ ਵਟਸਐਪ ਗਰੁੱਪਾਂ ਰਾਹੀਂ ਗਾਹਕਾਂ ਤੋਂ ਆਰਡਰ ਲੈਂਦੇ ਹਨ । ਮੰਡੀ ਵਿੱਚ ਸਿਰਫ਼ ਖੀਰਾ ਹੀ ਵਿਕਦਾ ਹੈ ਜਦੋਂ ਕਿ ਤਰਬੂਜ਼, ਖਜੂਰ, ਬੇਰ ਅਤੇ ਅਮਰੂਦ ਆਦਿ ਸਾਰੇ ਉਤਪਾਦ ਸਿੱਧੇ ਗਾਹਕਾਂ ਨੂੰ ਵੇਚੇ ਜਾਂਦੇ ਹਨ। ਉਹ ਆਰਗੈਨਿਕ ਬ੍ਲੈਕ ਵੀਟ ਵੀ ਉਗਾਉਂਦੇ ਹਨ ਜਿਸ ਦੇ ਸਿਹਤ ਨੂੰ ਬਹੁਤ ਲਾਭ ਹਨ ਅਤੇ ਇਹ ਵੀ ਗਾਹਕਾਂ ਦੁਆਰਾ ਸਿੱਧੇ ਆਰਡਰ ਰਾਹੀਂ ਵੇਚੀ ਜਾਂਦੀ ਹੈ। ਜੋ ਗਾਹਕ ਇੱਕ ਵਾਰ ਖਰੀਦਦਾ ਹੈ, ਉਹ ਹਮੇਸ਼ਾ ਉਤਪਾਦ ਦੀ ਤਾਰੀਫ਼ ਕਰਦਾ ਹੈ ਅਤੇ ਇੱਕ ਸਥਾਈ ਖਰੀਦਦਾਰ ਬਣ ਜਾਂਦਾ ਹੈ, ਇਸ ਦਾ ਕਾਰਨ ਰਾਜਵੀਰ ਦੀ ਬੀਜ ਚੋਣ ਅਤੇ ਗੁਣਵੱਤਾ ਵਾਲੇ ਜੈਵਿਕ ਉਤਪਾਦਾਂ ਦੀ ਕਲਾ ਹੈ। ਸ਼ੁਰੂਆਤੀ ਦਿਨਾਂ ਵਿੱਚ ਜਦੋਂ ਉਹਨਾਂ ਨੇ ਜੈਵਿਕ ਖੇਤੀ ਵੱਲ ਰੁਖ ਕੀਤਾ ਤਾਂ ਉਸਨੇ ਜ਼ਮੀਨ ਦੀ ਉਤਪਾਦਕਤਾ ਵਿੱਚ ਥੋੜੀ ਗਿਰਾਵਟ ਦੇਖੀ ਪਰ ਫਿਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਉਹਨਾਂ ਨੇ ਮੰਡੀ ਦੇ ਮੁਕਾਬਲੇ ਵੱਧ ਰੇਟ ‘ਤੇ ਉਪਜ ਵੇਚ ਕੇ ਮੁਨਾਫਾ ਕਮਾਉਣਾ ਸ਼ੁਰੂ ਕਰ ਦਿੱਤਾ।
ਹਾਲਾਂਕਿ ਉਹਨਾਂ ਕੋਲ 5-6 ਗਾਵਾਂ ਹਨ ਅਤੇ ਉਹ ਖੁਦ ਜੈਵਿਕ ਖਾਦ ਬਣਾਉਦੇ ਹਨ ਪਰ ਇਸ ਦੀ ਮਾਤਰਾ ਕਾਫੀ ਨਹੀਂ ਹੈ ਅਤੇ ਇਸ ਲਈ ਉਹਨਾਂ ਨੂੰ ਨੇੜਲੇ ਕਿਸਾਨਾਂ ਤੋਂ 50,000 ਰੁਪਏ ਦੀ ਖਾਦ ਖਰੀਦਣੀ ਪੈਂਦੀ ਹੈ। ਉਹਨਾਂ ਨੇ ਖੇਤ ਵਿੱਚ ਮਦਦ ਦੇ ਲਈ ਦੋ ਮਜ਼ਦੂਰ ਰੱਖੇ ਹਨ। ਰਾਜਵੀਰ ਦੇ ਪਿਤਾ ਦੇਵਕਰਨ ਸਿੰਘ, ਪਤਨੀ ਸੁਮਨ ਸਿੰਘ ਅਤੇ ਬੱਚੇ ਪ੍ਰੇਰਨਾ ਅਤੇ ਪ੍ਰਤੀਕ ਵੀ ਉਹਨਾਂ ਦੇ ਰੋਜ਼ਾਨਾ ਦੇ ਕੰਮਾਂ ਵਿੱਚ ਮਦਦ ਕਰਦੇ ਹਨ।
ਰਾਜਵੀਰ ‘ ਚਿੜਾਵਾ ਫਾਰਮਰ ਪ੍ਰੋਡਿਊਸਰ’ ਕੰਪਨੀ ਲਿਮਟਿਡ ਨਾਮਕ ਕਿਸਾਨ ਉਤਪਾਦਕ ਸੰਗਠਨ (FPO) ਦੇ ਡਾਇਰੈਕਟਰ ਹਨ, ਜੋ ਕਿ ਸਾਲ 2016 ਵਿੱਚ ਰਜਿਸਟਰਡ ਹੋਇਆ ਸੀ। ਹਾਲ ਹੀ ਵਿੱਚ, ਉਨ੍ਹਾਂ ਨੇ ਕਿਸਾਨਾਂ ਤੋਂ ਸਰ੍ਹੋਂ ਇਕੱਠੀ ਕਰਕੇ ਵੇਚੀ ਹੈ।
ਉਹ ਹਾਨੀਕਾਰਕ ਰਸਾਇਣਕ ਖਾਦਾਂ ਦੀ ਵਰਤੋਂ ਨਾ ਕਰਕੇ ਨਾ ਸਿਰਫ਼ ਮਿੱਟੀ ਦੀ ਬਚਤ ਕਰ ਰਹੇ ਹਨ, ਸਗੋਂ ਇੱਕ ਹੈਕਟੇਅਰ ਜ਼ਮੀਨ ਵਿੱਚ ਟੈਂਕ ਬਣਾ ਕੇ ਮੀਂਹ ਦੇ ਪਾਣੀ ਦੀ ਸੰਭਾਲ ਦਾ ਅਭਿਆਸ ਵੀ ਕਰਦੇ ਹਨ। ਇਸ ਤੋਂ ਇਲਾਵਾ ਉਹ ਆਪਣੇ ਖੇਤ ਵਿੱਚ ਟਿਊਬਵੈੱਲ ਰਾਹੀਂ ਪਾਣੀ ਦੇ ਬੋਰ ਕਰਨ ਲਈ ਸੋਲਰ ਪੈਨਲਾਂ ਦੀ ਵਰਤੋਂ ਵੀ ਕਰਦੇ ਹਨ ਅਤੇ ਉਹ ਬਿਜਲੀ ਆਪਣੇ ਘਰ ਲਈ ਵੀ ਵਰਤਦੇ ਹਨ। ਉਹ 2001 ਤੋਂ ਆਪਣੇ ਪਿੰਡ ਵਿੱਚ ਈਕੋ-ਫਰੈਂਡਲੀ ਤਕਨੀਕਾਂ ਨੂੰ ਲਾਗੂ ਕਰ ਰਹੇ ਹਨ ਅਤੇ ਉਹਨੇ ਨੇ ਵਾਤਾਵਰਨ ਨੂੰ ਬਚਾ ਕੇ ਦੂਜਿਆਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਉਹਨਾਂ ਦੇ ਪਿੰਡ ਦੇ ਹੋਰ ਕਿਸਾਨ ਵੀ ਅਜਿਹੇ ਅਭਿਆਸਾਂ ਨੂੰ ਦੇਖ ਕੇ ਉਤਸ਼ਾਹਿਤ ਹੋ ਜਾਂਦੇ ਹਨ ਅਤੇ ਨਵੀਆਂ ਤਕਨੀਕਾਂ ਸਿੱਖਣ ਲਈ ਉਸ ਦੇ ਜੈਵਿਕ ਫਾਰਮ ਦਾ ਦੌਰਾ ਕਰਦੇ ਹਨ।
ਪ੍ਰਾਪਤੀਆਂ
• ਉਹਨਾਂ ਨੂੰ ਸਾਲ 2016-17 ਵਿਚ ATMA ਸਕੀਮ ਅਧੀਨ ਕੇ.ਵੀ.ਕੇ.ਅਬੁਸਰ ਵੱਲੋਂ ਜ਼ਿਲ੍ਹਾ ਪੱਧਰ ‘ਤੇ ਸਨਮਾਨਿਤ ਕੀਤਾ ਗਿਆ |
ਭਵਿੱਖ ਦੀਆਂ ਯੋਜਨਾਵਾਂ
ਉਹ ਹੁਣ ਕਿੰਨੂ ਦੀ ਖੇਤੀ ਸ਼ੁਰੂ ਕਰਨ ਵਾਲੇ ਹਨ, ਗਰੇਡਿੰਗ ਤੋਂ ਬਾਅਦ ਇਸ ਫਲ ਦੀ ਪ੍ਰੋਸੈਸਿੰਗ ਕੀਤੀ ਜਾਵੇਗੀ, ਜਿਸ ਦੀ ਬਹੁਤ ਮੰਗ ਹੈ। ਉਹ ਐਗਰੋ-ਟੂਰਿਜ਼ਮ ਦੀ ਵੀ ਯੋਜਨਾ ਬਣਾ ਰਹੇ ਹਨ, ਜਿੱਥੇ ਉਹ ਸੈਰ-ਸਪਾਟੇ ਲਈ ਛੋਟੇ-ਛੋਟੇ ਕਾਟੇਜ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ ਜੋ ਮਾਂ ਕੁਦਰਤ ਦਾ ਆਨੰਦ ਲੈਣਾ ਚਾਹੁੰਦੇ ਹਨ।
ਕਿਸਾਨਾਂ ਨੂੰ ਸੁਨੇਹਾ
ਰਸਾਇਣਕ ਖਾਦਾਂ ਦੀ ਵਰਤੋਂ ਬੰਦ ਕਰਨ ਦੀ ਲੋੜ ਹੈ ਕਿਉਂਕਿ ਇਸ ਨਾਲ ਸਾਡੇ ਸਰੀਰ ‘ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਹੁਣ ਜੈਵਿਕ ਉਤਪਾਦਾਂ ਵਿੱਚ ਤੇਜ਼ੀ ਆਈ ਹੈ ਅਤੇ ਕਿਸਾਨ ਵੀ ਅਜਿਹੇ ਉਤਪਾਦਾਂ ਤੋਂ ਚੰਗਾ ਮੁਨਾਫਾ ਕਮਾ ਸਕਦੇ ਹਨ।