ਗੁਰ ਰਜਨੀਸ਼

ਪੂਰੀ ਸਟੋਰੀ ਪੜ੍ਹੋ

ਕਾਰਪੋਰੇਟ ਤੋਂ ਕੰਪੋਸਟਰ ਬਣਨ ਤੱਕ ਦਾ ਸਫ਼ਰ- ਗੁਰ ਰਜਨੀਸ਼

ਗੁਰ ਰਜਨੀਸ਼ ਜੀ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਨਾਂ ਨੇ ਬੈਂਕਿੰਗ ਅਤੇ ਫਾਇਨਾਂਸ ਵਿੱਚ 16 ਸਾਲਾਂ ਦਾ ਕਾਰਪੋਰੇਟ ਵਿੱਚ ਤਜਰਬਾ ਹੈ ਅਤੇ ਉਹਨਾਂ ਨੇ ਸਿਟੀ ਗਰੁੱਪ, ਐਚ.ਡੀ.ਐਫ.ਸੀ. ਬੈਂਕ ਅਤੇ ਐਕਸਿਸ ਬੈਂਕ ਲਈ ਕੰਮ ਕੀਤਾ ਹੈ। 2019 ਉਹ ਸਾਲ ਸੀ ਜਦੋਂ ਉਹਨਾਂ ਨੇ ਵਿਚਾਰ ਬਣਾਇਆ ਅਤੇ ਬਾਅਦ ਵਿੱਚ ਬਹੁਤ ਰਿਸਰਚ ਤੋਂ ਬਾਅਦ ਉਹਨਾਂ ਨੇ ਵਰਮੀ ਕੰਪੋਸਟ ਅਤੇ ਵਰਮੀਕਲਚਰ ਦੇ ਉਤਪਾਦਨ ਲਈ ਇੱਕ ਵਪਾਰਕ ਵਰਮੀ-ਕੰਪੋਸਟਿੰਗ ਯੂਨਿਟ “ਨੇਚਰਜ਼ ਆਸ਼ੀਰਵਾਦ” ਨਾਮ ਨਾਲ ਆਪਣਾ ਉੱਦਮ ਬਣਾਇਆ।

ਕੀ ਹੈ ਵਰਮੀਕੰਪੋਸਟਿੰਗ: ਇਸ ਦਾ ਮੂਲ ਰੂਪ ਵਿੱਚ ਅਰਥ ਹੈ “ਗੰਡੋਇਆਂ ਦੀ ਖੇਤੀ” ਜਿੱਥੇ ਗੰਡੋਏ ਜੈਵਿਕ ਰਹਿੰਦ-ਖੂੰਹਦ ਪਦਾਰਥਾਂ ਨੂੰ ਖਾਂਦੇ ਹਨ ਅਤੇ “ਵਰਮੀਕਾਸਟ” ਦੇ ਰੂਪ ਵਿੱਚ ਮਲ ਬਾਹਰ ਕੱਢਦੇ ਹਨ ਜੋ ਕਿ ਫਾਸਫੋਰਸ, ਮੈਗਨੀਸ਼ੀਅਮ, ਕੈਲਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਨਾਈਟ੍ਰੇਟ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ। ਇਹ ਖਾਦ ਵਜੋਂ ਵਰਤੇ ਜਾਂਦੇ ਹਨ ਅਤੇ ਮਿੱਟੀ ਦੀ ਗੁਣਵੱਤਾ ਨੂੰ ਵਧਾਉਂਦੇ ਹਨ।

ਅੱਗੇ ਦਾ ਸਫ਼ਰ: ਗੁਰ ਰਜਨੀਸ਼ ਜੀ ਦਾ ਸਫ਼ਰ ਉਦੋਂ ਸ਼ੁਰੂ ਹੋਇਆ ਜਦੋਂ ਉਹ ਨਿਰਮਾਣ ਅਤੇ ਵਿਚਾਰ ਕਰਨ ਦੀ ਅਵਸਥਾ ‘ਤੇ ਸਨ, ਆਪਣੇ ਅੰਤਮ ਉਪਭੋਗਤਾ ਨੂੰ ਲਾਭ ਪਹੁੰਚਾਉਣ ਲਈ ਸਹੀ ਉਤਪਾਦ ਅਤੇ ਪ੍ਰਕਿਰਿਆ ਬਣਾਉਣ ਲਈ ਬਹੁਤ ਰਿਸਰਚ ਅਤੇ ਖੋਜ ਚਲ ਰਹੀ ਸੀ। ਇਹ ਵਿਚਾਰ ਕੋਵਿਡ 19 ਦੇ ਸਮੇਂ ਦੇਖਿਆ ਗਿਆ, ਜਿਸ ਨੇ ਉਹਨਾਂ ਦੇ ਕੁੱਝ ਪਹਿਲੂਆਂ ਵਿੱਚ ਦੇਰੀ ਕੀਤੀ ਪਰ ਵੈਬਸਾਈਟ, ਲੋਗੋ ਡਿਜ਼ਾਈਨਿੰਗ, ਟ੍ਰੇਡਮਾਰਕ ਰਜਿਸਟ੍ਰੇਸ਼ਨ, ਪੈਕਿੰਗ ਡਿਜ਼ਾਈਨ, ਪੈਕਿੰਗ ਸਮੱਗਰੀ ਅਤੇ ਹੋਰ ਉਪਕਰਣਾਂ ਲਈ ਵਿਕਰੇਤਾਵਾਂ ਦੀ ਖੋਜ ਵਰਗੇ ਕਈ ਵਧੀਆ ਕੰਮ ਕੀਤੇ। ਬਾਅਦ ਵਿੱਚ, ਜੂਨ 2020 ਦੇ ਦੌਰਾਨ, ਉਹਨਾਂ ਦੁਆਰਾ ਕੁੱਝ ਜ਼ਮੀਨ ਠੇਕੇ ‘ਤੇ ਲਈ ਗਈ ਅਤੇ ਕੇਵਲ 15 ਬੈੱਡਾਂ ਦੇ ਨਾਲ ਇੱਕ ਵਰਮੀਕੰਪੋਸਟਿੰਗ ਯੂਨਿਟ ਦੀ ਸਥਾਪਨਾ ਕੀਤੀ ਅਤੇ ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅੰਤ ਅਕਤੂਬਰ ਵਿੱਚ ਨੌਕਰੀ ਤੋਂ ਆਪਣਾ ਅਸਤੀਫਾ ਦੇ ਦਿੱਤਾ ਅਤੇ ਇਸ ਸਮੇਂ ਤੱਕ ਉਹਨਾਂ ਦੀ ਉਤਪਾਦਨ, ਪੈਕਿੰਗ ਸਮੱਗਰੀ ਦੀ ਵੈਬਸਾਈਟ ਤਿਆਰ ਹੋ ਗਈ ਸੀ ਅਤੇ ਔਨਲਾਈਨ ਡਿਜੀਟਲ ਮਾਰਕੀਟਿੰਗ ਮੁਹਿੰਮ ਚੱਲ ਰਹੀ ਸੀ।

ਕਿਉਂਕਿ ਪਹਿਲੇ ਕੁੱਝ Lots ਵਿੱਚ ਉਤਪਾਦਨ ਬਹੁਤ ਘੱਟ ਸੀ, ਇਸ ਲਈ ਪਹਿਲਾਂ ਖੇਤੀ ਸੈਕਟਰ ਨੂੰ ਨਿਸ਼ਾਨਾ ਬਣਾਉਣਾ ਉਚਿਤ ਨਹੀਂ ਸੀ। ਇਸ ਤੋਂ ਪਹਿਲਾਂ ਸ਼ਹਿਰੀ ਬਾਗਬਾਨੀ ਸਥਾਨ ਨੂੰ ਨਿਸ਼ਾਨਾ ਬਣਾਉਣਾ ਸੀ, ਇਸ ਲਈ ਉਹਨਾਂ ਨੇ ਵਰਮੀਕੰਪੋਸਟ ਦਾ “ਮੁਫ਼ਤ ਨਮੂਨਾ” ਪ੍ਰਾਪਤ ਕਰਨ ਲਈ ਇੱਕ ਮੁਹਿੰਮ ਚਲਾਈ। ਲੋਕਾਂ ਨੇ ਉਹਨਾਂ ਨੂੰ ਮੁਫਤ ਨਮੂਨੇ ਸਪਲਾਈ ਕਰਨ ਲਈ ਆਪਣਾ ਪਤਾ ਦਿੱਤਾ ਅਤੇ ਉਹਨਾਂ ਨੇ ਖੁਦ ਘਰ-ਘਰ ਜਾ ਕੇ ਬਾਗਬਾਨੀ ਲਈ ਮੁਫਤ ਨਮੂਨੇ ਮੁਹੱਈਆ ਕਰਵਾਏ ਜਿਸ ਨੂੰ ਟ੍ਰਾਈਸਿਟੀ ਦੇ ਲੋਕਾਂ ਨੇ ਬਹੁਤ ਪਸੰਦ ਕੀਤਾ। ਉਹਨਾਂ ਨੂੰ ਵਪਾਰ ਲਈ ਆਰਡਰ ਅਤੇ ਰੈਫਰੈਂਸ ਮਿਲਣ ਲੱਗੇ। ਇਸ ਬਾਅਦ ਉਹ ਆਪਣੇ ਉਤਪਾਦ ਨੂੰ ਵੱਖ-ਵੱਖ ਬਾਜ਼ਾਰਾਂ ਜਿਵੇਂ ਕਿ (Amazon/Flipkart/Meesho/Jiomart ਆਦਿ) ‘ਤੇ ਲਾਂਚ ਕਰਨ ਲਈ ਅੱਗੇ ਵਧੇ। ਬ੍ਰਾਂਡਿੰਗ ਅਤੇ ਪੈਕਿੰਗ ਬਹੁਤ ਆਕਰਸ਼ਕ ਹੋਣ ਕਰਕੇ ਉਹਨਾਂ ਨੂੰ ਸ਼ਾਨਦਾਰ ਹੁੰਗਾਰਾ ਮਿਲਿਆ।

ਖੇਤੀ ਤੋਂ ਇਲਾਵਾ: ਮਿੱਟੀ ਨੂੰ ਉਪਜਾਊ ਬਣਾਉਣ ਲਈ ਧਿਆਨ ਦੇਣ ਨਾਲ, ਸਾਨੂੰ ਸਾਰਿਆਂ ਨੂੰ ਇਹ ਜਾਨਣ ਅਤੇ ਸਮਝਣ ਦੀ ਜ਼ਰੂਰਤ ਹੈ ਕਿ ਖੇਤੀ ਲਈ ਸਭ ਤੋਂ ਵਧੀਆ ਅਧਿਆਪਕ ਕੁਦਰਤੀ ਖੇਤੀ ਹੈ, ਇਸ ਲਈ ਸਾਨੂੰ ਵਿਆਪਕ ਸੋਚਣ ਦੀ ਲੋੜ ਹੈ ਅਤੇ ਇਹ ਸੋਚਣ ਦਾ ਸਹੀ ਸਮਾਂ ਹੈ ਕਿ ਮਿੱਟੀ ਨੂੰ ਸ਼ੁੱਧ ਜੈਵਿਕ ਫੀਡ ਪ੍ਰਦਾਨ ਕੀਤੀ ਜਾਵੇ ਅਤੇ ਵਰਮੀਕੰਪੋਸਟ ਦੀ ਵਰਤੋਂ ਕਰਨ ਨਾਲੋਂ ਬਿਹਤਰ ਕੀ ਹੋ ਸਕਦਾ ਹੈ। ਇਹ ਪ੍ਰਦੂਸ਼ਨ ਮੁਕਤ ਵਾਤਾਵਰਣ ਅਤੇ ਵਾਤਾਵਰਣਕ ਤਰੀਕੇ ਨਾਲ ਬਣਾਈ ਰੱਖਣ ਲਈ ਇੱਕ ਵਿਧੀ ਹੈ। ਗੁਰ ਰਜਨੀਸ਼ ਜੀ ਨੇ ਅਜਿਹੇ ਉਤਪਾਦ ਬਣਾਏ ਜੋ ਟਿਕਾਊ ਜੈਵਿਕ ਖੇਤੀ/ਬਾਗਬਾਨੀ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਆਦਰਸ਼ ਵਿਕਲਪ ਹਨ। ਉਹਨਾਂ ਨੇ ਕਿਸਾਨਾਂ ਨੂੰ ਆਪਣੇ ਪਲਾਂਟ ਦਾ ਦੌਰਾ ਕਰਨ ਲਈ ਪੇ੍ਰਿਤ ਕੀਤਾ ਅਤੇ ਜਿਵੇਂ-ਜਿਵੇਂ ਵੱਧ ਤੋਂ ਵੱਧ ਕਿਸਾਨ ਫਾਰਮ ਦਾ ਦੌਰਾ ਕਰਨ ਲੱਗੇ, ਨਵੀਂ ਪਹਿਲਕਦਮੀ ਸ਼ੁਰੂ ਹੋਣ ਲੱਗੀ ਅਤੇ ਬਾਅਦ ਵਿੱਚ ਉਹਨਾਂ ਨੇ ਇਸ ਨੂੰ “ਪੰਜਾਬ ਵਰਮੀ ਕੰਪੋਸਟਿੰਗ ਸਿਖਲਾਈ ਕੇਂਦਰ” ਦਾ ਨਾਂ ਦਿੱਤਾ।

ਉਹਨਾਂ ਦੀ ਸੰਸਥਾ ਦਾ ਉਦੇਸ਼ ਪੰਜਾਬ ਵਿੱਚ ਜੈਵਿਕ ਖੇਤੀ ਨੂੰ ਪ੍ਰਸਿੱਧ ਬਣਾਉਣਾ, ਸ਼ਹਿਰ ਦੇ ਲੋਕਾਂ ਅਤੇ ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਦੇਸ਼ ਵਿੱਚ ਜੈਵਿਕ ਭੋਜਨ ਲਈ ਇੱਕ ਮਾਰਕੀਟ ਵਿਕਸਤ ਕਰਨ ਵਿੱਚ ਮਦਦ ਕਰਨਾ ਹੈ। ਪੰਜਾਬ ਵਰਮੀ ਕੰਪੋਸਟਿੰਗ ਸਿਖਲਾਈ ਕੇਂਦਰ ਕਿਸਾਨਾਂ ਨੂੰ ਦੀ ਆਪਣੀ ਥਾਂ ‘ਤੇ ਇੱਕ ਯੂਨਿਟ ਸ਼ੁਰੂ ਕਰਨ ਲਈ ਉਚਿਤ ਸਿਖਲਾਈ ਪ੍ਰਦਾਨ ਕਰਦਾ ਹੈ। ਉਨ੍ਹਾਂ ਨੂੰ ਚੰਗੀ ਗੁਣਵੱਤਾ ਵਾਲੇ ਗੰਡੋਏ ਉਪਲਬਧ ਕਰਵਾਉਣ ਵਿੱਚ ਮਦਦ ਕੀਤੀ। ਸ਼ੁਰੂਆਤ ਤੋਂ ਲੈ ਕੇ ਉਤਪਾਦਨ ਤੱਕ ਵਰਮੀਬੈੱਡ, ਟੋਏ ਸਥਾਪਿਤ ਕਰਨ ਲਈ ਉਚਿਤ ਸਿਖਲਾਈ ਪ੍ਰਦਾਨ ਕਰਨ ਦੇ ਨਾਲ ਸ਼ੁਰੂਆਤ ਕਰਨ ਵਿੱਚ ਵੀ ਮਦਦ ਕੀਤੀ।

ਉਹਨਾਂ ਦੇ ਮੋਹਾਲੀ ਫਾਰਮ ਵਿਖੇ ਹਰ ਸ਼ਨੀਵਾਰ ਸਵੇਰੇ 11 ਵਜੇ ਸਿਖਲਾਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਕਿਸਾਨ ਅਤੇ ਲੋਕ ਵਰਮੀਕੰਪੋਸਟਿੰਗ ਦੇ ਬਾਰੇ ਸਿੱਖਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਇੱਕ ਮੁਫਤ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਉਹ ਵੱਖ-ਵੱਖ ਵਰਮੀ ਕੰਪੋਸਟਿੰਗ ਯੂਨਿਟਾਂ ਅਤੇ ਜੈਵਿਕ ਉਤਪਾਦਕਾਂ ਨੂੰ ਸਲਾਹ ਵੀ ਦਿੰਦੇ ਹਨ।

ਇਹ ਸਾਂਝਾ ਕਰਨ ਵਿੱਚ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਨੇ 500 ਤੋਂ ਵੱਧ ਕਿਸਾਨਾਂ ਅਤੇ ਨੌਜਵਾਨ ਖੇਤੀ ਵਪਾਰੀਆਂ ਨੂੰ ਪ੍ਰੋ-ਬੋਨੋ ਆਧਾਰ ‘ਤੇ ਸਿਖਲਾਈ ਦਿੱਤੀ ਹੈ।

ਵਰਤਮਾਨ ਵਿੱਚ, ਉਹ ਕੋਲ ਘਰਾਂ, ਰਿਜ਼ੋਰਟਾਂ, ਰਿਹਾਇਸ਼ੀ ਪ੍ਰੋਜੈਕਟਾਂ, ਰਿਹਾਇਸ਼ੀ ਸੁਸਾਇਟੀਆਂ, ਕਿਸਾਨਾਂ, ਨਰਸਰੀਆਂ ਅਤੇ ਹੋਟਲਾਂ ਨੂੰ ਵੀ ਸਪਲਾਈ ਕਰਨਗੇ।

ਦ੍ਰਿਸ਼ਟੀ

ਭਾਰਤ ਵਿੱਚ ਜੈਵਿਕ ਖੇਤੀ ਲਈ ਅਸਲ ਜੈਵਿਕ ਇਨਪੁਟ ਉਤਪਾਦ, ਹੱਲ ਪ੍ਰਦਾਨ ਕਰਨ ਅਤੇ ਸ਼ਹਿਰੀ ਬਾਗਬਾਨੀ ਖੇਤਰ ਵਿੱਚ ਘਰੇਲੂ ਨਾਮ ਬਣਨ ਲਈ ਇੱਕ ਭਰੋਸੇਯੋਗ ਅਤੇ ਨਵੀਨਤਾਕਾਰੀ ਲੀਡਰ ਬਣਨਾ।

ਮਿਸ਼ਨ

ਵਿਆਪਕ ਜੈਵਿਕ ਇਨਪੁਟਸ ਨਾਲ ਭਾਰਤੀ ਕਿਸਾਨਾਂ ਦੇ ਭਵਿੱਖ ਨੂੰ ਕਰ ਦੇਣਾ ਹੈ ਲਈ ਜੋ ਵਾਤਾਵਰਣ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।

ਮਹੱਤਵ

  • ਕੁੱਲ ਇਕਸਾਰਤਾ
  • ਗੁਣਵੱਤਾ ਪ੍ਰਤੀ ਪੂਰਨ ਵਚਨਬੱਧਤਾ
  • ਕੁਦਰਤ ਪ੍ਰਤੀ ਸਤਿਕਾਰ ਅਤੇ ਸ਼ਰਧਾ
  • ਅਸੀਂ ਜੋ ਹਾਂ ਉਸ ਨਾਲ ਕੋਈ ਸਮਝੌਤਾ ਨਹੀਂ

ਵਚਨਬੱਧਤਾ

  • ਖਪਤਕਾਰਾਂ ਨੂੰ ਅਸਲ ਜੈਵਿਕ ਇਨਪੁਟ ਉਤਪਾਦ ਪ੍ਰਦਾਨ ਕਰਨ ਲਈ।
  • ਇੱਕ ਵਿਲੱਖਣ ਅਤੇ ਸਫਲ ਵਪਾਰਕ ਮਾਡਲ ਪੇਸ਼ ਕਰਨਾ ਜੋ ਸੇਵਾ ਅਤੇ ਏਕਤਾ ਲਈ ਵਚਨਬੱਧ ਹੈ, ਅਤੇ ਸਾਰਿਆਂ ਨੂੰ ਲਾਭ ਪ੍ਰਦਾਨ ਕਰਨਾ।
  • ਕੁਦਰਤੀ, ਟਿਕਾਊ, ਜੈਵਿਕ, ਖੇਤੀਬਾੜੀ ਅਭਿਆਸਾਂ ਦਾ ਸਮਰਥਨ ਕਰਨ ਲਈ ਜੋ ਕੁਦਰਤ ਦੀ ਸੇਵਾ ਅਤੇ ਸੁਰੱਖਿਆ ਕਰਦੇ ਹਨ।
  • ਗ੍ਰਾਮੀਣ ਭਾਰਤ ਵਿੱਚ ਕਿਸਾਨਾਂ ਦੀ ਰੋਜ਼ੀ-ਰੋਟੀ ਅਤੇ ਤੰਦਰੁਸਤੀ ਦਾ ਸਮਰਥਨ ਕਰਨ ਲਈ।
  • ਨੌਜਵਾਨਾਂ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨਾ।

ਧਰਮਬੀਰ ਕੰਬੋਜ

ਪੂਰੀ ਸਟੋਰੀ ਪੜ੍ਹੋ

ਰਿਕਸ਼ਾ ਚਾਲਕ ਤੋਂ ਸਫਲ ਇਨੋਵੇਟਰ ਬਣਨ ਤੱਕ ਦਾ ਸਫ਼ਰ

ਧਰਮਬੀਰ ਕੰਬੋਜ, ਇੱਕ ਰਿਕਸ਼ਾ ਚਾਲਕ ਤੋਂ ਇੱਕ ਸਫਲ ਇਨੋਵੇਟਰ ਦਾ ਜਨਮ 1963 ਵਿੱਚ ਹਰਿਆਣਾ ਦੇ ਪਿੰਡ ਦਾਮਲਾ ਵਿੱਚ ਹੋਇਆ। ਉਹ ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੇ ਹਨ। ਆਪਣੀ ਛੋਟੀ ਉਮਰ ਦੌਰਾਨ, ਧਰਮਬੀਰ ਜੀ ਨੂੰ ਆਪਣੇ ਪਰਿਵਾਰ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨ ਲਈ ਆਪਣੀ ਪੜ੍ਹਾਈ ਛੱਡਣੀ ਪਈ। ਧਰਮਬੀਰ ਕੰਬੋਜ, ਜੋ ਕਿ ਕਿਸੇ ਸਮੇਂ ਰੋਜ਼ੀ ਰੋਟੀ ਕਮਾਉਣ ਲਈ ਸੰਘਰਸ਼ ਕਰਦੇ ਸਨ, ਹੁਣ ਉਹ ਆਪਣੀਆਂ ਪੇਟੈਂਟ ਵਾਲੀਆਂ ਮਸ਼ੀਨਾਂ 15 ਦੇਸ਼ਾਂ ਵਿੱਚ ਵੇਚਦੇ ਹਨ ਅਤੇ ਉਸ ਤੋਂ ਸਾਲਾਨਾ ਲੱਖਾਂ ਰੁਪਏ ਕਮਾ ਰਹੇ ਹਨ।
80 ਦੇ ਦਹਾਕੇ ਦੀ ਸ਼ੁਰੂਆਤ ਵਿੱਚ, ਧਰਮਬੀਰ ਕੰਬੋਜ ਉਨ੍ਹਾਂ ਹਜ਼ਾਰਾਂ ਲੋਕਾਂ ਵਿੱਚੋਂ ਇੱਕ ਸੀ ਜੋ ਆਪਣਾ ਪਿੰਡ ਛੱਡ ਕੇ ਬਿਹਤਰ ਜੀਵਨ ਦੀ ਭਾਲ ਵਿੱਚ ਦਿੱਲੀ ਚਲੇ ਗਏ ਸਨ। ਉਹਨਾਂ ਦੀਆਂ ਕੋਸ਼ਿਸ਼ਾਂ ਵਿਅਰਥ ਸਨ ਕਿਉਂਕਿ ਉਹਨਾਂ ਕੋਲ ਕੋਈ ਡਿਗਰੀ ਨਹੀਂ ਸੀ, ਇਸ ਲਈ ਉਹਨਾਂ ਨੇ ਗੁਜ਼ਾਰਾ ਕਰਨ ਲਈ ਕੁੱਝ ਛੋਟੇ-ਛੋਟੇ ਕੰਮ ਕੀਤੇ।
ਧਰਮਬੀਰ ਸਿੰਘ ਕੰਬੋਜ ਦੀ ਕਹਾਣੀ ਦ੍ਰਿੜਤਾ ਬਾਰੇ ਹੈ ਜਿਸ ਕਾਰਨ ਉਹ ਇੱਕ ਕਿਸਾਨ-ਉਦਮੀ ਬਣ ਗਏ ਜੋ ਹੁਣ ਲੱਖਾਂ ਰੁਪਏ ਕਮਾ ਰਹੇ ਹਨ। 59 ਸਾਲਾ ਧਰਮਬੀਰ ਕੰਬੋਜ ਦੀ ਜ਼ਿੰਦਗੀ ‘ਚ ਮਿਹਨਤ ਅਤੇ ਖੁਸ਼ੀ ਦੋਵੇਂ ਰੰਗ ਲੈ ਕੇ ਆਈ।
ਧਰਮਬੀਰ ਕੰਬੋਜ ਜਿਨ੍ਹਾਂ ਨੇ ਸਫਲਤਾ ਦੇ ਮਾਰਗ ਵਿਚ ਆਉਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਦਾ ਸਾਮਣਾ ਕੀਤਾ, ਇਹਨਾਂ ਦੇ ਅਨੁਸਾਰ ਜ਼ਿੰਦਗੀ ਕਮਜ਼ੋਰੀਆਂ ‘ਤੇ ਜਿੱਤ ਪ੍ਰਾਪਤ ਕਰਨ ਅਤੇ ਸਖਤ ਮਿਹਨਤ ਜਾਰੀ ਰੱਖਣ ਬਾਰੇ ਹੈ। ਕੰਬੋਜ ਜੀ ਆਪਣੀ ਮਲਟੀਪਰਪਜ਼ ਪ੍ਰੋਸੈਸਿੰਗ ਮਸ਼ੀਨ ਕਰਕੇ ਕਾਫੀ ਜਾਣੇ ਜਾਂਦੇ ਹਨ, ਜੋ ਕਿਸਾਨਾਂ ਨੂੰ ਛੋਟੇ ਪੈਮਾਨੇ ‘ਤੇ ਕਈ ਤਰ੍ਹਾਂ ਦੇ ਖੇਤੀਬਾੜੀ ਉਤਪਾਦਾਂ ਨੂੰ ਪ੍ਰੋਸੈਸ ਕਰਨ ਦੀ ਆਗਿਆ ਦਿੰਦੀ ਹੈ।
ਦਿੱਲੀ ਵਿੱਚ ਇੱਕ ਸਾਲ ਤੱਕ ਰਿਕਸ਼ਾ ਚਾਲਕ ਵਜੋਂ ਕੰਮ ਕਰਨ ਤੋਂ ਬਾਅਦ, ਧਰਮਬੀਰ ਜੀ ਨੂੰ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਜਨਤਕ ਲਾਇਬ੍ਰੇਰੀ ਬਾਰੇ ਪਤਾ ਲੱਗਾ। ਜਿੱਥੇ ਉਹ ਆਪਣੇ ਖਾਲੀ ਸਮੇਂ ਵਿੱਚ ਖੇਤੀ ਦੇ ਵਿਸ਼ਿਆਂ ਜਿਵੇਂ ਕਿ ਬਰੋਕਲੀ, ਸ਼ਤਾਵਰੀ, ਸਲਾਦ ਅਤੇ ਸ਼ਿਮਲਾ ਮਿਰਚ ਉਗਾਉਣ ਬਾਰੇ ਪੜ੍ਹਦੇ ਸਨ। ਉਹ ਕਹਿੰਦੇ ਹਨ, “ਉਹਨਾਂ ਨੇ ਦਿੱਲੀ ਵਿੱਚ ਬਹੁਤ ਕੁੱਝ ਸਿੱਖਿਆ ਅਤੇ ਬਹੁਤ ਵਧੀਆ ਅਨੁਭਵ ਰਿਹਾ।” ਹਾਲਾਂਕਿ, ਦਿੱਲੀ ਵਿੱਚ ਇੱਕ ਦੁਰਘਟਨਾ ਤੋਂ ਬਾਅਦ, ਉਹ ਹਰਿਆਣਾ ਵਿੱਚ ਆਪਣੇ ਪਿੰਡ ਵਾਪਸ ਚਲੇ ਗਏ।
ਪਿੰਡ ਵਾਪਸ ਆਉਣ ਤੋਂ ਬਾਅਦ ਉਹਨਾਂ ਨੇ ਖੇਤੀਬਾੜੀ ਵਿੱਚ ਸੁਧਾਰ ਕਰਨ ਬਾਰੇ ਵਿੱਚ ਵਧੇਰੇ ਜਾਣਨ ਲਈ ਗ੍ਰਾਮ ਵਿਕਾਸ ਸਮਾਜ ਦੁਆਰਾ ਚਲਾਏ ਗਏ ਇੱਕ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲਿਆ। 2004 ਵਿੱਚ ਹਰਿਆਣਾ ਦੇ ਬਾਗਬਾਨੀ ਵਿਭਾਗ ਨੇ ਉਨਾਂ ਨੂੰ ਰਾਜਸਥਾਨ ਜਾਣ ਦਾ ਮੌਕਾ ਦਿੱਤਾ। ਇਸ ਦੌਰਾਨ, ਧਰਮਬੀਰ ਨੇ ਚਿਕਿਤਸਕ ਮਹੱਤਵ ਵਾਲੇ ਉਤਪਾਦਾਂ ਨੂੰ ਪ੍ਰਾਪਤ ਕਰਨ ਲਈ ਐਲੋਵੇਰਾ ਅਤੇ ਅਰਕ ਬਾਰੇ ਜਾਨਣ ਲਈ ਕਿਸਾਨਾਂ ਨਾਲ ਗੱਲਬਾਤ ਕੀਤੀ।
ਧਰਮਬੀਰ ਰਾਜਸਥਾਨ ਤੋਂ ਵਾਪਸ ਆਏ ਅਤੇ ਇੱਕ ਲਾਭਦਾਇਕ ਕਾਰੋਬਾਰ ਵਜੋਂ ਐਲੋਵੇਰਾ ਦੇ ਨਾਲ-ਨਾਲ ਹੋਰ ਪ੍ਰੋਸੈਸਡ ਉਤਪਾਦਾਂ ਨੂੰ ਮਾਰਕੀਟ ਵਿੱਚ ਲੈ ਕੇ ਆਉਣ ਦੇ ਤਰੀਕੇ ਲੱਭਣੇ ਸ਼ੁਰੂ ਕੀਤੇ। 2002 ਵਿੱਚ, ਉਹਨਾਂ ਦੇ ਮੁਲਾਕਾਤ ਇੱਕ ਬੈਂਕ ਮੈਨੇਜਰ ਨਾਲ ਹੋਈ, ਜਿਸ ਨੇ ਉਹਨਾਂ ਨੂੰ ਫੂਡ ਪ੍ਰੋਸੈਸਿੰਗ ਲਈ ਮਸ਼ੀਨਰੀ ਬਾਰੇ ਦੱਸਿਆ, ਪਰ ਮਸ਼ੀਨ ਦੇ ਲਈ 5 ਲੱਖ ਰੁਪਏ ਤੱਕ ਦਾ ਖਰਚਾ ਦੱਸਿਆ।
ਧਰਮਬੀਰ ਜੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ “ਮਸ਼ੀਨ ਦੀ ਕੀਮਤ ਬਹੁਤ ਜ਼ਿਆਦਾ ਸੀ।” ਇੱਕ ਬਹੁ-ਉਦੇਸ਼ੀ ਪ੍ਰੋਸੈਸਿੰਗ ਮਸ਼ੀਨ ਦਾ ਮੇਰਾ ਪਹਿਲਾ ਪ੍ਰੋਟੋਟਾਈਪ 25,000 ਰੁਪਏ ਦੇ ਨਿਵੇਸ਼ ਅਤੇ ਅੱਠ ਮਹੀਨਿਆਂ ਦੀ ਕੋਸ਼ਿਸ਼ ਤੋਂ ਬਾਅਦ ਪੂਰਾ ਹੋਇਆ।”
ਕੰਬੋਜ ਜੀ ਦੀ ਬਹੁ-ਮੰਤਵੀ ਮਸ਼ੀਨ ਸਿੰਗਲ-ਫੇਜ਼ ਮੋਟਰ ਵਾਲੀ ਇੱਕ ਪੋਰਟੇਬਲ ਮਸ਼ੀਨ ਹੈ ਜੋ ਕਈ ਪ੍ਰਕਾਰ ਦੇ ਫਲਾਂ, ਜੜ੍ਹੀ-ਬੂਟੀਆਂ ਅਤੇ ਬੀਜਾਂ ਨੂੰ ਪ੍ਰੋਸੈੱਸ ਕਰ ਸਕਦੀ ਹੈ।
ਇਹ ਤਾਪਮਾਨ ਨਿਯੰਤਰਣ ਅਤੇ ਆਟੋ-ਕਟੌਫ ਵਿਸ਼ੇਸ਼ਤਾ ਦੇ ਨਾਲ ਇੱਕ ਵੱਡੇ ਪ੍ਰੈਸ਼ਰ ਕੁੱਕਰ ਦੇ ਰੂਪ ਵਿੱਚ ਵੀ ਕੰਮ ਕਰਦੀ ਹੈ।
ਮਸ਼ੀਨ ਦੀ ਸਮਰੱਥਾ 400 ਲੀਟਰ ਹੈ। ਇਹ ਇੱਕ ਘੰਟੇ ਵਿੱਚ 200 ਲੀਟਰ ਐਲੋਵੇਰਾ ਨੂੰ ਪ੍ਰੋਸੈਸ ਕਰ ਸਕਦੀ ਹੈ। ਮਸ਼ੀਨ ਹਲਕੀ ਅਤੇ ਪੋਰਟੇਬਲ ਹੈ ਅਤੇ ਇਸ ਨੂੰ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਇਹ ਇੱਕ ਮੋਟਰ ਦੁਆਰਾ ਕੰਮ ਕਰਦੀ ਹੈ। ਇਹ ਇੱਕ ਅਲੱਗ ਕਿਸਮ ਦੀ ਮਸ਼ੀਨ ਹੈ ਜੋ ਚੂਰਨ ਬਣਾਉਣ, ਮਿਕਸਿੰਗ, ਸਟੀਮਿੰਗ, ਪ੍ਰੈਸ਼ਰ ਕੁਕਿੰਗ ਅਤੇ ਜੂਸ, ਤੇਲ ਜਾਂ ਜੈੱਲ ਕੱਢਣ ਦਾ ਕੰਮ ਕਰਦੀ ਹੈ।
ਧਰਮਬੀਰ ਦੀ ਮਲਟੀਪਰਪਜ਼ ਪ੍ਰੋਸੈਸਿੰਗ ਮਸ਼ੀਨ ਬਹੁਤ ਮਸ਼ਹੂਰ ਹੋਈ। ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਨੇ ਉਨਾਂ ਨੂੰ ਇਸ ਮਸ਼ੀਨ ਲਈ ਪੇਟੈਂਟ ਵੀ ਦਿੱਤਾ ਸੀ। ਇਹ ਮਸ਼ੀਨਾਂ ਧਰਮਬੀਰ ਕੰਬੋਜ ਦੁਆਰਾ ਅਮਰੀਕਾ, ਇਟਲੀ, ਨੇਪਾਲ, ਆਸਟ੍ਰੇਲੀਆ, ਕੀਨੀਆ, ਨਾਈਜੀਰੀਆ, ਜ਼ਿੰਬਾਬਵੇ ਅਤੇ ਯੂਗਾਂਡਾ ਸਮੇਤ 15 ਦੇਸ਼ਾਂ ਨੂੰ ਵੇਚੀਆਂ ਜਾਂਦੀਆਂ ਹਨ।
2009 ਵਿੱਚ, ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ-ਇੰਡੀਆ (ਐਨ.ਆਈ.ਐਫ.) ਨੇ ਉਹਨਾਂ ਨੂੰ ਪੰਜਵੇਂ ਰਾਸ਼ਟਰੀ ਦੋ ਸਾਲਾਂ ਪੁਰਸਕਾਰ ਸਮਾਰੋਹ ਵਿੱਚ ਇੱਕ ਬਹੁ-ਉਦੇਸ਼ੀ ਪ੍ਰੋਸੈਸਿੰਗ ਮਸ਼ੀਨ ਦੀ ਕਾਢ ਲਈ ਹਰਿਆਣਾ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਧਰਮਬੀਰ ਜੀ ਨੇ ਦੱਸਿਆ ਕਿ, “ਜਦੋਂ ਮੈਂ ਪਹਿਲੀ ਵਾਰ ਆਪਣੇ ਪ੍ਰਯੋਗ ਕਰਨੇ ਸ਼ੁਰੂ ਕੀਤੇ ਤਾਂ ਲੋਕਾਂ ਨੇ ਮੇਰਾ ਸਮਰਥਨ ਕਰਨ ਦੀ ਬਜਾਏ ਮੇਰਾ ਮਜ਼ਾਕ ਉਡਾਇਆ।” ਉਹ ਕਦੇ ਵੀ ਮੇਰੇ ਕੰਮ ਵਿੱਚ ਦਿਲਚਸਪੀ ਨਹੀਂ ਰੱਖਦੇ ਸਨ। “ਜਦੋਂ ਮੈਂ ਸਖ਼ਤ ਮਿਹਨਤ ਅਤੇ ਵਿਭਿੰਨ ਪ੍ਰਯੋਗ ਕਰ ਰਿਹਾ ਸੀ, ਤਾਂ ਮੇਰੇ ਪਿਤਾ ਜੀ ਨੂੰ ਲੱਗਿਆ ਕਿ ਮੈਂ ਆਪਣਾ ਸਮਾਂ ਬਰਬਾਦ ਕਰ ਰਿਹਾ ਹਾਂ।”
ਕਿਸਾਨ ਧਰਮਬੀਰ ਦੇ ਨਾਮ ਨਾਲ ਮਸ਼ਹੂਰ ਧਰਮਬੀਰ ਕੰਬੋਜ ਨੂੰ 2013 ਵਿੱਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਨੈਸ਼ਨਲ ਐਵਾਰਡ ਵੀ ਮਿਲਿਆ। ਕੰਬੋਜ, ਜੋ ਰਾਸ਼ਟਰਪਤੀ ਦੇ ਮਹਿਮਾਨ ਵਜੋਂ ਚੁਣੇ ਗਏ ਪੰਜ ਇਨੋਵੇਟਰਜ਼ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਇੱਕ ਫੂਡ ਪ੍ਰੋਸੈਸਿੰਗ ਮਸ਼ੀਨ ਵਿਕਸਤ ਕੀਤੀ ਜੋ ਪ੍ਰਤੀ ਘੰਟਾ 200 ਕਿਲੋ ਟਮਾਟਰਾਂ ਵਿੱਚੋਂ ਗੁੱਦਾ ਕੱਢ ਸਕਦੀ ਹੈ।
ਉਹ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਮਹਿਮਾਨ ਦੇ ਤੌਰ ‘ਤੇ ਰੁਕੇ ਸਨ, ਇਹ ਸਨਮਾਨ ਉਨ੍ਹਾਂ ਨੂੰ ਇੱਕ ਬਹੁ-ਮੰਤਵੀ ਫੂਡ ਪ੍ਰੋਸੈਸਿੰਗ ਮਸ਼ੀਨ ਬਣਾਉਣ ਲਈ ਦਿੱਤਾ ਗਿਆ ਸੀ ਜੋ ਜੜ੍ਹੀ-ਬੂਟੀਆਂ ਤੋਂ ਰਸ ਕੱਢ ਸਕਦੀ ਹੈ।
ਧਰਮਵੀਰ ਕੰਬੋਜ ਦੀ ਕਹਾਣੀ ਬਾਲੀਵੁਡ ਫਿਲਮ ਵਰਗੀ ਲੱਗਦੀ ਹੈ, ਜਿੱਥੇ ਅੰਤ ਵਿੱਚ ਹੀਰੋ ਦੀ ਜਿੱਤ ਹੁੰਦੀ ਹੈ।
ਧਰਮਵੀਰ ਦੀ ਫੂਡ ਪ੍ਰੋਸੈਸਿੰਗ ਮਸ਼ੀਨ 2020 ਵਿੱਚ ਭਾਰਤ ਦੀ ਗ੍ਰਾਮੀਣ ਆਰਥਿਕਤਾ ਵਿੱਚ ਮਦਦ ਕਰਨ ਲਈ ਪਾਵਰਿੰਗ ਲਾਈਵਲੀਹੁੱਡ ਪ੍ਰੋਗਰਾਮ ਦੇ ਲਈ ਵਿਲਗਰੋ ਇਨੋਵੇਸ਼ਨ ਫਾਊਂਡੇਸ਼ਨ ਅਤੇ ਕੌਂਸਲ ਆਨ ਐਨਰਜੀ, ਐਨਵਾਇਰਮੈਂਟ ਐਂਡ ਵਾਟਰ (CEEW) ਦੁਆਰਾ ਲਈ ਚੁਣੀਆਂ ਗਈਆਂ 6 ਕੰਪਨੀਆਂ ਵਿੱਚੋਂ ਇੱਕ ਸੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ CEEW ਦੇ ਇੱਕ ਬਿਆਨ ਅਨੁਸਾਰ 22 ਕਰੋੜ ਦਾ ਕੰਮ, ਜੋ ਸਾਫ਼ ਊਰਜਾ-ਅਧਾਰਿਤ ਆਜੀਵਿਕਾ ਹੱਲ ‘ਤੇ ਕੰਮ ਕਰ ਰਹੇ ਭਾਰਤੀ ਉੱਦਮਾਂ ਨੂੰ ਪੂੰਜੀ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਦਾ ਹੈ। ਇਨ੍ਹਾਂ 6 ਕੰਪਨੀਆਂ ਨੂੰ ਕੋਵਿਡ ਸੰਕਟ ਨਾਲ ਨਜਿੱਠਣ ਵਿੱਚ ਮਦਦ ਵਜੋਂ 1 ਕਰੋੜ ਰੁਪਏ ਦੀ ਕੁੱਲ ਫੰਡਿੰਗ ਵੀ ਪ੍ਰਦਾਨ ਕੀਤੀ ਗਈ।
“ਇਸ ਪ੍ਰੋਗਰਾਮ ਤੋਂ ਪਹਿਲਾਂ, ਧਰਮਵੀਰ ਦਾ ਉਤਪਾਦਨ ਬਹੁਤ ਘੱਟ ਸੀ।” ਹੁਣ ਇਹਨਾਂ ਦਾ ਕੰਮ ਇੱਕ ਮਹੀਨੇ ਵਿੱਚ ਚਾਰ ਮਸ਼ੀਨਾਂ ਬਣਾਉਣ ਵੱਧ ਕੇ 15-20 ਮਸ਼ੀਨਾਂ ਬਣਾਉਣ ਤੱਕ ਚਲਾ ਗਿਆ। ਆਮਦਨ ਵੀ ਤੇਜ਼ੀ ਨਾਲ ਵਧਣ ਲੱਗੀ। ਇਸ ਕੰਮ ਨੇ ਕੰਬੋਜ ਅਤੇ ਉਨਾਂ ਦੇ ਪੁੱਤਰ ਪ੍ਰਿੰਸ ਨੂੰ ਮਾਰਗਦਰਸ਼ਨ ਦਿੱਤਾ ਕਿ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਮਸ਼ੀਨਾਂ ਵਰਗੇ ਤਰੀਕਿਆਂ ਦੀ ਵਰਤੋਂ ਕਰਕੇ ਉਤਪਾਦਨ ਨੂੰ ਵਧਾਉਣ ਅਤੇ ਮਾਰਗਦਰਸ਼ਨ ਕਰਨ ਬਾਰੇ ਸਹਾਇਤਾ ਕੀਤੀ। ਵਿਲਗਰੋ ਨੇ ਕੋਵਿਡ ਦੌਰਾਨ ਧਰਮਵੀਰ ਪ੍ਰੋਸੈਸਿੰਗ ਕੰਪਨੀ ਨੂੰ ਲਗਭਗ 55 ਲੱਖ ਰੁਪਏ ਵੀ ਦਿੱਤੇ। ਧਰਮਵੀਰ ਅਤੇ ਉਨਾਂ ਦਾ ਪੁੱਤਰ ਪ੍ਰਿੰਸ ਕਈ ਲੋਕਾਂ ਨੂੰ ਮਸ਼ੀਨ ਚਲਾਉਣ ਬਾਰੇ ਜਾਣਕਾਰੀ ਦਿੰਦੇ ਅਤੇ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਰੁਜ਼ਗਾਰ ਪੈਦਾ ਕਰਦੇ ਹਨ।

ਭਵਿੱਖ ਦੀਆਂ ਯੋਜਨਾਵਾਂ

ਇਹ ਕੰਪਨੀ ਆਉਣ ਵਾਲੇ ਪੰਜ ਸਾਲਾਂ ਵਿੱਚ ਆਪਣੀਆਂ ਫੂਡ ਪ੍ਰੋਸੈਸਿੰਗ ਮਸ਼ੀਨਾਂ ਨੂੰ ਲਗਭਗ 100 ਦੇਸ਼ਾਂ ਵਿੱਚ ਨਿਰਯਾਤ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਦਾ ਟੀਚਾ ਇਸ ਸਾਲ ਵਿੱਚ 2 ਕਰੋੜ ਰੁਪਏ ਅਤੇ ਵਿੱਤੀ ਸਾਲ 27 ਤੱਕ ਲਗਭਗ 10 ਕਰੋੜ ਤੱਕ ਲੈ ਜਾਣਾ ਹੈ। ਹੁਣ ਤੱਕ ਕੰਬੋਜ ਜੀ ਲਗਭਗ 900 ਮਸ਼ੀਨਾਂ ਵੇਚ ਚੁੱਕੇ ਹਨ, ਜਿਸ ਤੋਂ ਲਗਭਗ 8000 ਦੇ ਕਰੀਬ ਲੋਕਾਂ ਨੂੰ ਰੁਜ਼ਗਾਰ ਮਿਲਿਆ।

ਸੰਦੇਸ਼

ਧਰਮਬੀਰ ਸਿੰਘ ਦਾ ਮੰਨਣਾ ਹੈ ਕਿ ਕਿਸਾਨਾਂ ਨੂੰ ਆਪਣੇ ਉਤਪਾਦ ਨੂੰ ਪ੍ਰੋਸੈਸ ਕਰਨ ਦੇ ਯੋਗ ਬਣਾਉਣਾ ਚਾਹੀਦਾ ਹੈ ਜਿਸ ਤੋਂ ਉਹ ਵੱਧ ਆਮਦਨ ਕਮਾ ਸਕਣ। ਸਰਕਾਰੀ ਸਕੀਮਾਂ ਅਤੇ ਟ੍ਰੇਨਿੰਗ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਕਿਸਾਨ ਸਮੇਂ-ਸਮੇਂ ‘ਤੇ ਸਿੱਖ ਕੇ ਆਪਣੇ ਆਪ ਨੂੰ ਬੇਹਤਰ ਬਣਾ ਸਕਣ ਅਤੇ ਉਨ੍ਹਾਂ ਮੌਕਿਆਂ ਦਾ ਲਾਭ ਉਠਾ ਸਕਣ ਜੋ ਉਨ੍ਹਾਂ ਦੇ ਭਵਿੱਖ ਸੁਰੱਖਿਅਤ ਕਰਨ ਵਿੱਚ ਮਦਦ ਕਰਨਗੇ।

ਸ਼ਿਆਮ ਰਾੱਡ

ਪੂਰੀ ਸਟੋਰੀ ਪੜ੍ਹੋ

ਪੇਸ਼ੇ ਤੋਂ ਇੱਕ ਕਲਾਕਾਰ, ਬੇਹਤਰ ਜੀਵਨ ਬਤੀਤ ਕਰਨ ਲਈ ਕਿਸਾਨ ਬਣਨ ਤਕ ਦਾ ਸਫ਼ਰ- ਸ਼ਿਆਮ ਰਾੱਡ

ਇਹ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਹੈ ਜਿਸ ਨੇ ਮਿਹਨਤ ਅਤੇ ਦ੍ਰਿੜ ਇਰਾਦੇ ਦੀ ਕੀਮਤ ਸਿੱਖੀ। ਇੱਕ ਸਾਬਕਾ ਅਧਿਆਪਕ ਤੋਂ ਕਿਸਾਨ ਬਣੇ, ਸ਼ਿਆਮ ਰਾੱਡ ਜੀ ਨੇ 50 ਤੋਂ ਵੱਧ ਵੱਖ-ਵੱਖ ਕਿਸਮਾਂ ਦੇ ਫਲਾਂ ਅਤੇ ਸਬਜ਼ੀਆਂ ਦੇ ਨਾਲ ਇੱਕ ਸੁੰਦਰ ਖਾਧ ਜੰਗਲ ਤਿਆਰ ਕੀਤਾ। ਇਸ ਦੇ ਨਾਲ ਹੀ ਉਹ ਭੂਮੀ ਨੈਚੁਰਲ ਫਾਰਮਜ਼ ਦੇ ਸੰਸਥਾਪਕ ਵੀ ਹਨ ਕਿਉਂਕਿ ਉਹ ਹਮੇਸ਼ਾ ਬਾਗਬਾਨੀ ਦੇ ਸ਼ੌਕੀਨ ਰਹੇ ਹਨ। ਤੁਹਾਨੂੰ ਸਭ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹਨਾਂ ਨੇ ਆਪਣੀ 1 ਏਕੜ ਜ਼ਮੀਨ ‘ਤੇ ਬਿਨਾਂ ਕਿਸੇ ਰਸਾਇਣ ਜਾਂ ਕੀਟਨਾਸ਼ਕ ਦੀ ਵਰਤੋਂ ਕੀਤੇ 1500 ਬੂਟੇ ਲਗਾਏ ਹਨ। ਫੂਡ ਫਾਰੈਸਟ ਫਾਰਮਿੰਗ ਕਰਨ ਕਰਨ ਤੋਂ ਪਹਿਲਾਂ ਉਹਨਾਂ ਨੇ ਸਾਲ 2017 ਵਿੱਚ ਲਖਨਊ ਵਿੱਚ ਇੱਕ ਜੈਵਿਕ ਪੌਦੇ ਲਗਾਉਣ ਦੀ ਸਿਖਲਾਈ ਲਈ।
ਭੂਮੀ ਨੈਚੁਰਲ ਫਾਰਮ ਭਾਰਤ ਦੇ ਕੇਂਦਰ ਵਿੱਚ ਇੱਕ ਛੋਟੇ ਪਰਿਵਾਰ ਦੁਆਰਾ ਚਲਾਇਆ ਜਾਣ ਵਾਲਾ ਫਾਰਮ ਹੈ। ਫਾਰਮ ‘ਤੇ  ਝੋਨਾ, ਕਣਕ ਅਤੇ ਸਬਜ਼ੀਆਂ ਸਮੇਤ ਕਈ ਕਿਸਮਾਂ ਦੀਆਂ ਫਸਲਾਂ ਉਗਾਈਆਂ ਜਾਂਦੀਆਂ ਹਨ। ਸ਼ਿਆਮ ਜੀ ਬਾਗਬਾਨੀ ਅਤੇ ਖੇਤੀ ਲਈ ਆਪਣੇ ਜਨੂੰਨ, ਅਤੇ ਖਾਧ ਖੁਦ ਉਗਾਉਣ ਤੋਂ ਮਿਲਣ ਵਾਲੀ ਖੁਸ਼ੀ ਬਾਰੇ ਗੱਲ ਕਰਦੇ ਹਨ। ਜੰਗਲ ਵਿੱਚ ਖਾਣ ਵਾਲੇ ਵੱਖ-ਵੱਖ ਫਲਾਂ ਅਤੇ ਸਬਜ਼ੀਆਂ ਦੇ ਪੌਦੇ ਸ਼ਾਮਲ ਹੁੰਦੇ ਹਨ ਜਿੱਥੇ ਹਰੇਕ ਕਿਸਮ ਦਾ ਰੁੱਖ ਦੂਜੀ ਕਿਸਮ ਦੇ ਪੌਦਿਆਂ ਨੂੰ ਪਾਲਣ ਵਿੱਚ ਮਦਦ ਕਰਦਾ ਹੈ।
ਸ਼ਿਆਮ ਰਾੱਡ ਇੱਕ ਕਲਾਕਾਰ ਸਨ ਜਿਨ੍ਹਾਂ ਨੇ ਇਸ ਫੂਡ ਫੋਰੈਸਟ ਦੀ ਸਥਾਪਨਾ ਕੀਤੀ ਸੀ, ਉਨ੍ਹਾਂ ਦਾ ਇੱਕ ਲੜਕਾ ਹੈ ਜਿਸ ਦਾ ਨਾਮ ਅਭੈ ਰਾੱਡ ਹੈ ਜੋ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੈ ਅਤੇ ਇਸ ਸਮੇਂ ਐੱਲ.ਐੱਲ.ਬੀ. ਦੀ ਡਿਗਰੀ ਕਰਨ ਦੇ ਨਾਲ-ਨਾਲ ਫੂਡ ਫੋਰੈਸਟ ਦਾ ਕੰਮ ਵੀ ਸੰਭਾਲ ਰਿਹਾ ਹੈ। ਇਸ ਵਿੱਚ ਸ਼ਾਮਲ ਹੋਣ ਅਤੇ ਸ਼ੁਰੂ ਕਰਨ ਦਾ ਕਾਰਨ ਦਿੱਲੀ ਦਾ ਪ੍ਰਦੂਸ਼ਣ ਹੈ ਕਿਉਂਕਿ ਉਹ ਸਾਫ਼ ਹਵਾ ਵਿੱਚ ਰਹਿਣਾ ਚਾਹੁੰਦੇ ਹਨ। ਸ਼ਿਆਮ ਰਾੱਡ ਜੀ ਨੂੰ ਉਹਨਾਂ ਦੀ ਪਤਨੀ, ਪੁੱਤਰ ਅਤੇ ਪਰਿਵਾਰ ਦਾ ਪੂਰੇ ਸਹਿਯੋਗ ਮਿਲਦਾ ਹੈ। ਉਹਨਾਂ ਦਾ ਪਰਿਵਾਰ ਹਮੇਸ਼ਾ ਹੀ ਨਵੇਂ ਖੇਤੀ ਅਭਿਆਸਾਂ ਨੂੰ ਸ਼ੁਰੂ ਕਰਨ ਵਿੱਚ ਮਦਦ ਕਰਦਾ ਹੈ। ਅਭੈ ਰਾੱਡ ਇੱਕ ਖਿਡਾਰੀ ਹੈ ਜਿਹਨਾਂ ਨੇ ਤਾਈਕਵਾਂਡੋ ਵਿੱਚ ਬਲੈਕ ਬੈਲਟ ਜਿੱਤੀ ਹੈ ਅਤੇ ਆਪਣੇ ਹੁਨਰ ਅਤੇ ਪ੍ਰਤਿਭਾ ਨਾਲ ਰਾਸ਼ਟਰੀ ਪੱਧਰ ‘ਤੇ ਕਈ ਤਗਮੇ ਜਿੱਤ ਚੁੱਕੇ ਹਨ। ਅਭੈ ਰਾੱਡ ਦਾ ਮੌਜੂਦਾ ਧਿਆਨ ਜੈਵਿਕ ਖੇਤੀ ਅਤੇ ਪੂਰੇ ਭਾਰਤ ਵਿੱਚ ਕਈ ਖਾਧ ਜੰਗਲਾਂ ਦੀ ਕਾਸ਼ਤ ‘ਤੇ ਹੈ।
ਫੇਸਬੁੱਕ ਪੇਜ ਰਾਹੀਂ ਲੋਕ ਉਨਾਂ ਬਾਰੇ ਹੋਰ ਜਾਣ ਸਕਦੇ ਹਨ ਕਿ ਸ਼ਿਆਮ ਰਾੱਡ ਫਸਲਾਂ ਉਗਾਉਣ ਲਈ ਕੁਦਰਤ ‘ਤੇ ਕਿਵੇਂ ਨਿਰਭਰ ਹਨ। ਉਹ ਦੱਸਦੇ ਹਨ ਕਿ ਉਹ ਕੀੜਿਆਂ ਨੂੰ ਕੰਟਰੋਲ ਵਿੱਚ ਰੱਖਣ ਲਈ ਕੁਦਰਤੀ ਸ਼ਿਕਾਰੀਆਂ ਦੀ ਵਰਤੋਂ ਕਿਵੇਂ ਕਰਦੇ ਹਨ ਅਤੇ ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਉਹ ਆਪਣੇ ਖੇਤਾਂ ਵਿੱਚ ਸੁਰੱਖਿਅਤ ਫਸਲਾਂ ਉਗਾਉਂਦੇ ਹਨ। ਉਨ੍ਹਾਂ ਦਾ ਇਹ ਮੰਨਣਾ ਹੈ ਕਿ ਰਸਾਇਣਕ ਖਾਦਾਂ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਕਿਉਂਕਿ ਇਹ ਸਾਡੇ ਸਰੀਰ ਲਈ ਹਾਨੀਕਾਰਕ ਹਨ ਅਤੇ ਕਈ ਬਿਮਾਰੀਆਂ ਦਾ ਕਾਰਨ ਵੀ ਬਣਦੇ ਹਨ।
ਮਿੱਟੀ ਨੂੰ ਪੌਸ਼ਟਿਕ ਤੱਤਾਂ ਅਤੇ ਬੈਕਟੀਰੀਆ ਨਾਲ ਭਰਪੂਰ ਬਣਾਉਣ ਲਈ ਖੇਤ ਵਿੱਚ ਗੋਬਰ ਅਤੇ ਗਊ ਮੂਤਰ ਦੀ ਵਰਤੋਂ ਕਰਨੀ ਜ਼ਰੂਰੀ ਹੈ। ਇਸ ਪ੍ਰਕਿਰਿਆ ਨੂੰ “ਮਲਚਿੰਗ” ਕਿਹਾ ਜਾਂਦਾ ਹੈ। ਇਹ ਵਿਧੀ ਕਿਸਾਨਾਂ ਦੁਆਰਾ ਸਦੀਆਂ ਤੋਂ ਵਰਤੀ ਜਾ ਰਹੀ ਹੈ ਅਤੇ ਬਹੁਤ ਸਾਰੇ ਕਿਸਾਨ ਅੱਜ ਵੀ ਇਸ ਵਿਧੀ ਦੀ ਵਰਤੋਂ ਕਰਦੇ ਹਨ। ਇਨ੍ਹਾਂ ਦੋਵਾਂ ਉਤਪਾਦਾਂ ਨੂੰ ਖੇਤ ਵਿੱਚ ਵਰਤਣ ਦਾ ਮੁੱਖ ਕਾਰਨ ਮਿੱਟੀ ਨੂੰ ਸਿਹਤਮੰਦ ਰੱਖਣਾ ਅਤੇ ਪੌਦਿਆਂ ਦੇ ਵਾਧੇ ਨੂੰ ਵਧਾਉਣਾ ਹੈ। ਉਹ ਇੱਕ ਪ੍ਰਕਿਰਿਆ ਦੀ ਵਰਤੋਂ ਕਰਦੇ ਹਨ ਜਿਸ ਵਿੱਚ ਪੌਦਿਆਂ ਦੀਆਂ ਜੜ੍ਹਾਂ ਨੂੰ ਗਰਮੀ ਜਾਂ ਠੰਡ ਤੋਂ ਬਚਾਉਣ ਲਈ ਇੱਕ ਪਦਾਰਥ (ਜਿਵੇਂ ਕਿ ਤੂੜੀ ਜਾਂ ਸੱਕ) ਜ਼ਮੀਨ ‘ਤੇ ਰੱਖਿਆ ਜਾਂਦਾ ਹੈ, ਜੋ ਮਿੱਟੀ ਵਿੱਚ ਨਮੀ ਰੱਖਦਾ ਹੈ ਅਤੇ ਨਦੀਨਾਂ ਨੂੰ ਵਧਣ ਤੋਂ ਰੋਕਦਾ ਹੈ।
ਸ਼ਿਆਮ ਜੀ ਦਾ ਫਾਰਮ ਸੁੰਦਰ ਅਤੇ ਭਰਪੂਰ ਸਥਾਨ ਹੈ ਜਿਸ ਵਿੱਚ ਖਾਧ ਵਾਲੇ ਪੌਦੇ ਹਨ। ਦਰੱਖਤ ਇੱਕ ਦੂਜੇ ਦੇ ਨੇੜੇ ਲਗਾਏ ਜਾਂਦੇ ਹਨ, ਭਰਪੂਰ ਫਲ ਅਤੇ ਸਬਜ਼ੀਆਂ ਪ੍ਰਦਾਨ ਕਰਦੇ ਹਨ। ਉਪਲਬਧ ਫਲਾਂ ਅਤੇ ਸਬਜ਼ੀਆਂ ਦੀਆਂ ਕਿਸਮਾਂ ਭਰਪੂਰ ਗੁਣਵੱਤਾ ਵਾਲੀਆਂ ਹਨ। ਫਾਰਮ ਦਾ ਦੌਰਾ ਕਰਨ ਵਾਲੇ ਲੋਕ ਹਮੇਸ਼ਾ ਰੁੱਖਾਂ ਦੇ ਆਕਾਰ ਅਤੇ ਸਵੱਸਥ ਹੋਣ ਦੇ ਨਾਲ-ਨਾਲ ਪੌਦਿਆਂ ਦੀ ਮਾਤਰਾ ਅਤੇ ਉਪਜ ਦੀ ਕਿਸਮ ਤੋਂ ਪ੍ਰਭਾਵਿਤ ਹੁੰਦੇ ਹਨ। ਫ਼ੂਡ ਫਾਰੈਸਟ ਇਸ ਗੱਲ ਦੀ ਇੱਕ ਵਧੀਆ ਉਦਾਹਰਣ ਹਨ ਕਿ ਕਿਵੇਂ ਪਰਮਾਕਲਚਰ ਨੂੰ ਇੱਕ ਉਤਪਾਦਕ ਅਤੇ ਟਿਕਾਊ ਖੇਤੀਬਾੜੀ ਪ੍ਰਣਾਲੀ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਇੱਕ ਕੁਦਰਤੀ ਜੰਗਲ ਦੀ ਬਣਤਰ ਦੀ ਨਕਲ ਕਰਕੇ, ਫ਼ੂਡ ਫਾਰੈਸਟ ਜਾਨਵਰਾਂ ਅਤੇ ਪੌਦਿਆਂ ਦੀਆਂ ਕਈ ਵੱਖ-ਵੱਖ ਪ੍ਰਜਾਤੀਆਂ ਲਈ ਇੱਕ ਨਿਵਾਸ ਸਥਾਨ ਪ੍ਰਦਾਨ ਕਰਦਾ ਹੈ। ਇਹ ਇੱਕ ਵਿਭਿੰਨ ਅਤੇ ਲਚਕੀਲਾ ਈਕੋਸਿਸਟਮ ਬਣਾਉਂਦਾ ਹੈ ਜੋ ਕੀਟਾਂ ਦੇ ਹਮਲੇ ਅਤੇ ਹੋਰ ਚੁਣੌਤੀਆਂ ਦਾ ਸਾਹਮਣਾ ਕਰ ਸਕਦਾ ਹੈ।
ਉਹ ਆਪਣੀ “ਜ਼ਮੀਨ” ਦੀ ਤੁਲਨਾ ਇੱਕ ਕੈਨਵਸ ਨਾਲ ਕਰਦੇ ਹਨ ਜਿਸਨੂੰ ਉਹ ਵੱਖ-ਵੱਖ ਫਲਾਂ ਅਤੇ ਸਬਜ਼ੀਆਂ ਨਾਲ ਰੰਗਣਾ ਪਸੰਦ ਕਰਦਾ ਹੈ। ਉਹ ਜ਼ਮੀਨ ਇੱਕ ਆਮ ਜਗ੍ਹਾ ਨਾਲੋਂ ਇੱਕ ਭਰਪੂਰ ਭਰੇ ਹੋਏ ਫ਼ੂਡ ਫਾਰੈਸਟ ਵਿੱਚ ਬਦਲ ਗਈ ਹੈ। ਨਿੰਬੂ, ਕਟਹਲ, ਨਾਸ਼ਪਾਤੀ, ਬੇਰ, ਕੇਲਾ, ਪਪੀਤਾ, ਆੜੂ, ਲੀਚੀ, ਹਲਦੀ, ਅਦਰਕ, ਮੌਸਮੀ ਸਬਜ਼ੀਆਂ, ਕਣਕ ਅਤੇ ਬਾਸਮਤੀ ਝੋਨੇ ਦੀਆਂ ਵੱਖ-ਵੱਖ ਕਿਸਮਾਂ ਫ਼ੂਡ ਫਾਰੈਸਟ ਵਿੱਚ ਉਗਾਈਆਂ ਜਾਂਦੀਆਂ ਹਨ। ਉਹ ਕਈ ਤਰ੍ਹਾਂ ਦੇ ਪੌਦੇ ਉਗਾਉਣ ਦੇ ਚਾਹਵਾਨ ਹਨ। ਉਹ ਆਪਣੇ ਟੀਚੇ ਪ੍ਰਤੀ ਬਹੁਤ ਸਮਰਪਿਤ ਵਿਅਕਤੀ ਹੈ ਜੋ ਕੁਦਰਤੀ ਖੇਤੀ ਦੀਆਂ ਤਕਨੀਕਾਂ ਨੂੰ ਅਪਣਾਉਣ ਤੋਂ ਪਿੱਛੇ ਨਹੀਂ ਹੁੰਦੇ।
ਉਨ੍ਹਾਂ ਨੂੰ ਜੈਵਿਕ ਖੇਤੀ ਤੋਂ ਪ੍ਰੇਰਨਾ ਮਿਲਦੀ ਹੈ, ਉਨ੍ਹਾਂ ਦਾ ਮੰਨਣਾ ਹੈ ਕਿ ਖੇਤੀ ਪਹਿਲਾਂ ਵਾਂਗ ਜੈਵਿਕ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ। ਇਹ ਵਾਧੂ ਸਰੋਤਾਂ ਦੀ ਸਹਾਇਤਾ ਅਤੇ ਖਤਰਨਾਕ ਪਦਾਰਥਾਂ ਦੀ ਵਰਤੋਂ ਤੋਂ ਬਿਨਾਂ ਕੀਤੀ ਜਾਣੀ ਚਾਹੀਦੀ ਹੈ। ਖਾਦਾਂ ਦੇ ਮਨੁੱਖੀ ਸਰੀਰ ‘ਤੇ ਬਹੁਤ ਸਾਰੇ ਮਾੜੇ ਪ੍ਰਭਾਵ ਹੁੰਦੇ ਹਨ। ਮਹਾਂਮਾਰੀ ਦੇ ਦੌਰਾਨ, ਲੋਕਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਦੀ ਸਿਹਤ ਕਿੰਨੀ ਮਹੱਤਵਪੂਰਨ ਹੈ ਅਤੇ ਉਹਨਾਂ ਨੂੰ ਜੈਵਿਕ ਭੋਜਨ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਉਹ ਅਕਸਰ ਕਹਿੰਦੇ ਹਨ ਕਿ “ਮੇਰੇ ਪਰਿਵਾਰ ਨੇ ਹਮੇਸ਼ਾ ਮੇਰਾ ਸਮਰਥਨ ਕੀਤਾ ਹੈ ਅਤੇ ਮੈਨੂੰ ਸਹੀ ਦਿਸ਼ਾ ਵੱਲ ਵਧਣ ਲਈ ਪ੍ਰੇਰਿਤ ਕੀਤਾ ਹੈ।” ਜਿਹੜਾ ਖਪਤਕਾਰ ਇੱਕ ਵਾਰ ਵਸਤੂ ਖਰੀਦ ਕੇ ਪ੍ਰਯੋਗ ਕਰਦਾ ਹੈ ਉਹ ਨਿਯਮਤ ਖਰੀਦਦਾਰ ਬਣ ਜਾਂਦਾ ਹੈ। ਜਦੋਂ ਉਹ ਪਹਿਲੀ ਵਾਰ ਜੈਵਿਕ ਖੇਤੀ ਵੱਲ ਅੱਗੇ ਵਧੇ ਤਾਂ ਉਹਨਾਂ ਨੇ ਖੇਤੀ ਉਤਪਾਦਨ ਵਿੱਚ ਮਾਮੂਲੀ ਕਮੀ ਦੇਖੀ ਪਰ ਜਿਵੇਂ-ਜਿਵੇਂ ਸਮਾਂ ਨਿਕਲਦਾ ਗਿਆ, ਉਹਨਾਂ ਨੇ ਬਜ਼ਾਰ ਨਾਲੋਂ ਵੱਧ ਕੀਮਤ ‘ਤੇ ਉਤਪਾਦ ਵੇਚ ਕੇ ਮੁਨਾਫ਼ਾ ਕਮਾਉਣਾ ਸ਼ੁਰੂ ਕਰ ਦਿੱਤਾ।
ਉਹਨਾਂ ਦੀ ਸੰਸਥਾ ਨਾ ਕੇਵਲ ਜ਼ਹਿਰੀਲੀ ਰਸਾਇਣਕ ਖਾਦਾਂ ਦੀ ਵਰਤੋਂ ਕੀਤੇ ਬਿਨਾ ਮਿੱਟੀ ਦੀ ਸਾਂਭ-ਸੰਭਾਲ ਕਰ ਰਹੀ ਹੈ, ਬਲਕਿ ਇੱਕ ਏਕੜ ਜ਼ਮੀਨ ‘ਤੇ ਟੈਂਕ ਬਣਾ ਕੇ ਬਰਸਾਤੀ ਪਾਣੀ ਦੀ ਵੀ ਸੰਭਾਲ ਕਰ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਟਿਊਬਵੈੱਲਾਂ ਰਾਹੀਂ ਪਾਣੀ ਕੱਢਣ ਅਤੇ ਬਿਜਲੀ ਪੈਦਾ ਕਰਨ ਲਈ ਆਪਣੇ ਖੇਤਾਂ ਵਿੱਚ ਸੋਲਰ ਪੈਨਲਾਂ ਦੀ ਵਰਤੋਂ ਦੀ ਅਗਵਾਈ ਕੀਤੀ। ਉਹ ਵਾਤਾਵਰਣ ਦੇ ਅਨੁਕੂਲ ਢੰਗਾਂ ਦੀ ਵਰਤੋਂ ਕਰ ਰਹੇ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ “ਤੁਸੀਂ ਦੁਨੀਆ ਤੋਂ ਜੋ ਲੈਂਦੇ ਹੋ, ਉਹ ਵਾਪਸ ਦੇਣਾ ਚਾਹੀਦਾ ਹੈ।” ਉਹਨਾਂ ਨੇ ਆਪਣੇ ਸ਼ਹਿਰ ਵਿੱਚ ਟਿਕਾਊ ਖੇਤੀ ਦਾ ਵਿਚਾਰ ਪੇਸ਼ ਕੀਤਾ। ਉਹਨਾਂ ਦੇ ਪਿੰਡ ਦੇ ਹੋਰ ਕਿਸਾਨ ਵੀ ਜੈਵਿਕ ਖੇਤੀ ਦੇ ਯਤਨਾਂ ਤੋਂ ਪ੍ਰੇਰਿਤ ਹਨ ਅਤੇ ਨਵੇਂ ਤਰੀਕੇ ਸਿੱਖਣ ਲਈ ਆਉਂਦੇ ਹਨ।

ਚੁਣੌਤੀਆਂ

ਉਹ ਇਹ ਯਕੀਨੀ ਬਣਾਉਣ ਲਈ ਦੂਜਿਆਂ ਨਾਲ ਕੰਮ ਕਰਨ ਦੀ ਮਹੱਤਤਾ ਨੂੰ ਸੰਬੋਧਿਤ ਕਰਦੇ ਹਨ ਕਿ ਹਰ ਕਿਸੇ ਕੋਲ ਖਾਣ ਲਈ ਕਾਫ਼ੀ ਭੋਜਨ ਹੋਵੇ। ਉਹ ਭਾਰਤ ਵਿੱਚ ਭੋਜਨ ਦੀਆਂ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਬਾਰੇ ਗੱਲ ਕਰਦੇ ਹਨ ਅਤੇ ਦੱਸਦੇ ਹਨ ਕਿ ਕਿਵੇਂ ਇੱਕ ਖੇਤਰ ਦਾ ਭੋਜਨ ਦੂਜੇ ਖੇਤਰ ਤੋਂ ਵੱਖਰਾ ਹੁੰਦਾ ਹੈ।

ਸੰਦੇਸ਼

ਉਹਨਾਂ ਦਾ ਮੰਨਣਾ ਹੈ ਕਿ ਰਸਾਇਣਕ ਖਾਦਾਂ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਕਿਉਂਕਿ ਇਹ ਸਾਡੇ ਸਰੀਰ ਲਈ ਹਾਨੀਕਾਰਕ ਹਨ ਅਤੇ ਕਈ ਬਿਮਾਰੀਆਂ ਦਾ ਕਾਰਨ ਬਣਦੇ ਹਨ। ਜੈਵਿਕ ਉਤਪਾਦ ਵਧੇਰੇ ਪ੍ਰਸਿੱਧ ਹੋ ਰਹੇ ਹਨ ਅਤੇ ਕਿਸਾਨ ਇਸ ਤੋਂ ਵੱਧ ਮੁਨਾਫਾ ਕਮਾ ਸਕਦੇ ਹਨ। ਸ਼ਿਆਮ ਸਿੰਘ ਰਾੱਡ ਇੱਕ ਕੁਦਰਤ ਅਤੇ ਵਾਤਾਵਰਣ ਪ੍ਰੇਮੀ ਹੈ ਜੋ ਖੇਤੀਬਾੜੀ ਸੈਕਟਰ ਨੂੰ ਅੱਗੇ ਵਧਾਉਣ ਅਤੇ ਵਿਸਤਾਰ ਕਰਨ ਲਈ ਜੈਵਿਕ ਖੇਤੀ ਦੇ ਮੁੱਲ ਬਾਰੇ ਦੂਜਿਆਂ ਨੂੰ ਸਿੱਖਿਅਤ ਕਰਨ ਲਈ ਸਾਰੀਆਂ ਕੁਦਰਤੀ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਲਈ ਕੰਮ ਕਰਦੇ ਹਨ।

ਸੰਗੀਤਾ ਤੋਮਰ

ਜੈਵਿਕ ਗੁੜ ਵੇਚ ਕੇ ਇੱਕ ਭੈਣ-ਭਰਾ ਦੀ ਜੋੜੀ ਚੱਖਿਆ ਸਫਲਤਾ ਦਾ ਸਵਾਦ

ਤੁਸੀਂ ਬੇਸ਼ੱਕ ਭੈਣਾਂ-ਭਰਾਵਾਂ ਨੂੰ ਲੜਦੇ ਹੋਏ ਦੇਖਿਆ ਹੋਵੇਗਾ ਪਰ ਕੀ ਤੁਸੀਂ ਉਨ੍ਹਾਂ ਨੂੰ ਇੱਕ ਕਾਰੋਬਾਰ ਚਲਾਉਣ ਲਈ ਇਕੱਠੇ ਕੰਮ ਕਰਦੇ ਦੇਖਿਆ ਹੈ ?
ਮੁਜ਼ੱਫਰਨਗਰ, ਉੱਤਰ ਪ੍ਰਦੇਸ਼ ਦੇ ਸੰਗੀਤਾ ਤੋਮਰ ਜੀ ਅਤੇ ਭੁਪਿੰਦਰ ਸਿੰਘ ਜੀ ਭੈਣ-ਭਰਾ ਕਾਰੋਬਾਰੀ ਸਾਥੀ ਦੀ ਇੱਕ ਉੱਤਮ ਉਦਾਹਰਣ ਹਨ ਜਿਨ੍ਹਾਂ ਨੇ ਮਿਲ ਕੇ ਕਾਰੋਬਾਰ ਸ਼ੁਰੂ ਕੀਤਾ ਅਤੇ ਆਪਣੇ ਦ੍ਰਿੜ ਇਰਾਦੇ ਅਤੇ ਜਜ਼ਬੇ ਨਾਲ ਸਫਲਤਾ ਦੀਆ ਨਵੀਆਂ ਉਚਾਈਆਂ ‘ਤੇ ਪਹੁੰਚ ਗਏ ਹਨ। ਸੰਗੀਤਾ ਜੀ ਅਤੇ ਭੁਪਿੰਦਰ ਜੀ ਦਾ ਜਨਮ ਅਤੇ ਪਾਲਣ-ਪੋਸ਼ਣ ਮੁਜ਼ੱਫਰਨਗਰ ਵਿੱਚ ਹੋਇਆ, ਸੰਗੀਤਾ ਜਿਹਨਾਂ ਦਾ ਵਿਆਹ ਨੇੜਲੇ ਪਿੰਡ ਵਿੱਚ ਹੋਇਆ ਸੀ, ਉਹ ਆਪਣੇ ਨਵੇਂ ਪਰਿਵਾਰ ਨਾਲ ਚੰਗੀ ਤਰ੍ਹਾਂ ਸੈਟਲ ਹਨ। ਉੱਤਰ ਪ੍ਰਦੇਸ਼ ਰਾਜ ਦੀ ਅੱਗੇ ਵਾਲੀ ਬੈਲਟ ਸਭ ਤੋਂ ਵਧੀਆ ਗੁਣਵੱਤਾ ਵਾਲੇ ਗੰਨੇ ਲਈ ਜਾਣੀ ਜਾਂਦੀ ਹੈ, ਹਾਲਾਂਕਿ ਇਹ ਫਸਲ ਦੂਜੇ ਰਾਜਾਂ ਵਿੱਚ ਵੀ ਉਗਾਈ ਜਾਂਦੀ ਹੈ ਪਰ ਉਹ ਗੰਨਾ ਗੁਣਵੱਤਾ ਅਤੇ ਸਵਾਦ ਵਿੱਚ ਵੱਖਰਾ ਹੁੰਦਾ ਹੈ। ਦੋਵਾਂ ਨੇ ਆਪਣੀ 9.5 ਏਕੜ ਜ਼ਮੀਨ ‘ਤੇ ਗੰਨਾ ਉਗਾਉਣ ਬਾਰੇ ਸੋਚਿਆ ਅਤੇ ਸਾਲ 2019 ਵਿੱਚ ਉਨ੍ਹਾਂ ਨੇ ‘ਕਿਸਾਨ ਐਗਰੋ-ਪ੍ਰੋਡਕਟ’ ਨਾਮ ਹੇਠ ਗੰਨੇ ਤੋਂ ਬਣੇ ਉਤਪਾਦਾਂ ਦੀ ਪ੍ਰੋਸੈਸਿੰਗ ਸ਼ੁਰੂ ਕਰ ਦਿੱਤੀ।

ਉਤਪਾਦਾਂ ਦੀ ਸੂਚੀ

  • ਗੁੜ
  • ਸ਼ੱਕਰ
  • ਦੇਸੀ ਖੰਡ
  • ਜਾਮੁਨ ਦਾ ਸਿਰਕਾ
ਵੱਖ-ਵੱਖ ਸਵਾਦ ਵਾਲੇ ਕੁੱਲ 12 ਉਤਪਾਦ ਗੁੜ ਤੋਂ ਤਿਆਰ ਕੀਤੇ ਜਾਂਦੇ ਹਨ ਜੋ ਕਿ ਆਰਗੈਨਿਕ ਫਲਾਂ ਤੋਂ ਬਣਾਏ ਜਾਂਦੇ ਹਨ। ਉਹ ਫਲੇਵਰਡ ਚਾਕਲੇਟ, ਅੰਬ, ਸੌਂਫ, ਇਲਾਇਚੀ, ਅਦਰਕ, ਮਿਕਸ, ਅਜਵਾਇਨ, ਸੁੱਕੇ ਮੇਵੇ ਅਤੇ ਮੂੰਗਫਲੀ ਗੁੜ ਵਿੱਚ ਸ਼ਾਮਿਲ ਕਰਨ ਤੋਂ ਪਰਹੇਜ ਕਰਦੇ ਹਨ।
ਭੁਪਿੰਦਰ ਸਿੰਘ ਜੀ ਨੇ ਇਸ ਖੇਤਰ ਵਿੱਚ ਕਦੇ ਕੋਈ ਸਿਖਲਾਈ ਨਹੀਂ ਲਈ ਪਰ ਉਹਨਾਂ ਦੇ ਪੁਰਖੇ ਪੰਜਾਬ ਵਿੱਚ ਗੰਨੇ ਦੀ ਖੇਤੀ ਕਰਦੇ ਸਨ। ਉਹਨਾਂ ਨੇ ਇਸ ਅਭਿਆਸ ਦੇ ਨਾਲ-ਨਾਲ ਅੱਜ ਦੇ ਖਪਤਕਾਰਾਂ ਦੀ ਜ਼ਰੂਰਤ ਨੂੰ ਸਮਝਿਆ ਜੋ ਆਪਣੇ ਭੋਜਨ ਤੋਂ ਬਾਅਦ ਮਿੱਠੇ ਦੇ ਰੂਪ ਵਿੱਚ ਖੰਡ ਖਾਣਾ ਪਸੰਦ ਕਰਦੇ ਹਨ। ਉਹਨਾਂ ਨੇ ਗੁੜ ਨੂੰ ਛੋਟੇ ਟੁਕੜਿਆਂ ਵਿੱਚ ਬਣਾਉਣ ਦਾ ਵਿਚਾਰ ਕੀਤਾ। ਉਹਨਾਂ ਨੇ ਗੁੜ ਨੂੰ ਬਰਫੀ ਦੇ ਰੂਪ ਵਿੱਚ ਬਣਾਉਣ ਦੇ ਬਾਰੇ ਸੋਚਿਆ ਜਿੱਥੇ 1 ਟੁਕੜਾ ਜਿਸਦਾ ਭਾਰ ਲੱਗਭਗ 22 ਗ੍ਰਾਮ ਹੈ, ਜੋ ਕਿ ਭੋਜਨ ਜਾਂ ਦੁੱਧ ਦੇ ਨਾਲ ਇੱਕ ਵਾਰ ਵਿੱਚ ਖਾਣਾ ਆਸਾਨ ਸੀ ਅਤੇ ਆਰਗੈਨਿਕ ਸੀ ਅਤੇ ਖੰਡ ਨਾਲੋਂ ਕਿਤੇ ਜ਼ਿਆਦਾ ਸਿਹਤਮੰਦ ਸੀ।
“ਚੰਗੀ ਗੁਣਵੱਤਾ ਅਤੇ ਸਵਾਦਿਸ਼ਟ ਗੁੜ ਪੈਦਾ ਕਰਨ ਦੀ ਤਕਨੀਕ ਸਾਡੇ ਪਰਿਵਾਰ ਵਿੱਚ ਪੀੜ੍ਹੀ ਦਰ ਪੀੜ੍ਹੀ ਚਲੀ ਆ ਰਹੀ ਹੈ”- ਭੁਪਿੰਦਰ ਸਿੰਘ
ਸੰਗੀਤਾ ਜੀ ਮਾਰਕੀਟਿੰਗ ਦਾ ਧਿਆਨ ਰੱਖਦੇ ਹਨ ਅਤੇ ਪਲਾਂਟ ਵਿੱਚ ਸਰੀਰਕ ਤੌਰ ‘ਤੇ ਮੌਜੂਦ ਨਾ ਹੁੰਦੇ ਹੋਏ ਵੀ ਉਹ ਨਿਯਮਤ ਨਿਰੀਖਣ ਕਰਦੇ ਹਨ। ਪ੍ਰੋਸੈਸਿੰਗ ਲਈ ਸਟੀਲ-ਇਨਫਿਊਜ਼ਡ ਮਸ਼ੀਨਰੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨੂੰ ਕਿਸੇ ਵੀ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਬਚਾਉਣ ਦੇ ਲਈ ਚੰਗੀ ਤਰ੍ਹਾਂ ਢੱਕਿਆ ਜਾਂਦਾ ਹੈ। ਕਿਉਂਕਿ ਸਾਰੇ ਉਤਪਾਦ ਮਸ਼ੀਨ ਦੁਆਰਾ ਬਣਾਏ ਜਾਂਦੇ ਹਨ ਇਸ ਲਈ ਸਵਾਦ ਵਿੱਚ ਕੋਈ ਬਦਲਾਅ ਨਹੀਂ ਆਉਂਦਾ। ਭੂਪਿੰਦਰ ਅਤੇ ਸੰਗੀਤਾ ਜੀ ਅਤੇ ਉਹਨਾਂ ਦੀ ਟੀਮ ਦਿੱਲੀ ਦੇ 106 ਸਰਕਾਰੀ ਸਟੋਰਾਂ ਅਤੇ 37 ਪ੍ਰਾਈਵੇਟ ਸਟੋਰਾਂ ਨੂੰ ਆਪਣੇ ਉਤਪਾਦ ਪਹੁੰਚਾਉਂਦੀ ਹੈ।
ਪ੍ਰਤੀ ਦਿਨ ਵਰਤੇ ਜਾਣ ਵਾਲੇ ਗੰਨੇ ਦੀ ਮਾਤਰਾ 125 ਕੁਇੰਟਲ ਹੈ ਅਤੇ ਇਸ ਲੋੜ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਇਹ ਫਸਲ ਆਪਣੇ ਪਿੰਡ ਦੇ ਦੂਜੇ ਕਿਸਾਨਾਂ ਤੋਂ ਖਰੀਦਣ ਦੀ ਲੋੜ ਹੈ। ਗੁੜ ਬਣਾਉਣ ਦੀ ਪ੍ਰਕਿਰਿਆ ਆਮ ਤੌਰ ‘ਤੇ ਸਤੰਬਰ ਤੋਂ ਮਈ ਤੱਕ ਹੁੰਦੀ ਹੈ ਪਰ ਜਦੋਂ ਉਪਜ ਮੌਸਮੀ ਕਾਰਕਾਂ ਦੁਆਰਾ ਪ੍ਰਭਾਵਿਤ ਹੁੰਦੀ ਹੈ ਤਾਂ ਇਹ ਸਤੰਬਰ ਤੋਂ ਅਪ੍ਰੈਲ ਤੱਕ ਹੀ ਹੁੰਦੀ ਹੈ।

ਪਿਛੋਕੜ

ਭੁਪਿੰਦਰ ਸਿੰਘ ਜੀ 2009 ਵਿੱਚ ਭਾਰਤੀ ਫੌਜ ਵਿੱਚੋਂ ਇੱਕ ਰਾਸ਼ਟਰੀ ਸੁਰੱਖਿਆ ਗਾਰਡ ਵਜੋਂ ਸੇਵਾਮੁਕਤ ਹੋਏ ਅਤੇ ਫਿਰ ਭੋਜਨ ਉਦਯੋਗ ਵਿੱਚ ਤਜਰਬਾ ਹਾਸਲ ਕਰਨ ਲਈ ਉਹਨਾਂ ਨੇ ਇੱਕ ਪੰਜ ਤਾਰਾ ਹੋਟਲ ਵਿੱਚ ਕੰਮ ਕੀਤਾ। 2019 ਵਿੱਚ ਉਹਨਾਂ ਨੇ ਆਪਣੇ ਪਿੰਡ ਵਿੱਚ ਸਿੱਖੇ ਪਰੰਪਰਾਗਤ ਅਭਿਆਸਾਂ ਤੋਂ ਕੁਝ ਵੱਡਾ ਕਰਨ ਦਾ ਫੈਸਲਾ ਕੀਤਾ। ਉਹਨਾਂ ਨੇ ਆਪਣੇ ਉਤਪਾਦਨ ਪਲਾਂਟ ਅਤੇ ਆਪਣੇ ਖੇਤ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਰੁਜ਼ਗਾਰ ਵੀ ਪੈਦਾ ਕੀਤਾ ਅਤੇ ਦੂਜੇ ਕਿਸਾਨਾਂ ਤੋਂ ਗੰਨਾ ਖਰੀਦ ਕਿਸਾਨਾਂ ਨੂੰ ਵੀ ਇੱਕ ਆਮਦਨ ਸਾਧਨ ਪ੍ਰਦਾਨ ਕੀਤਾ।
ਸੰਗੀਤਾ ਤੋਮਰ ਜਿਹਨਾਂ ਨੇ ਅੰਗਰੇਜ਼ੀ ਮੇਜਰ ਵਿੱਚ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਹੈ, ਇੱਕ ਸੁਤੰਤਰ ਔਰਤ ਹਨ। ਉਹਨਾਂ ਦੇ ਸਾਰੇ ਬੱਚੇ ਵਿਦੇਸ਼ ਵਿੱਚ ਸੈਟਲ ਹਨ ਪਰ ਉਹ ਆਪਣੇ ਪਿੰਡ ਵਿੱਚ ਰਹਿ ਕੇ ਖੇਤੀ ਕਰਨਾ ਚਾਹੁੰਦੇ ਸਨ।

ਚੁਣੌਤੀਆਂ

ਚੰਗੀ ਗੁਣਵੱਤਾ ਵਾਲੇ ਉਤਪਾਦ ਦੀ ਪਛਾਣ ਓਹੀ ਖਪਤਕਾਰ ਕਰ ਸਕਦਾ ਹੈ ਜੋ ਇੱਕ ਜੈਵਿਕ ਉਤਪਾਦ ਅਤੇ ਇੱਕ ਡੁਪਲੀਕੇਟ ਉਤਪਾਦ ਵਿੱਚ ਅੰਤਰ ਜਾਣਦਾ ਹੋਵੇ। ਉਹਨਾਂ ਦੇ ਪਿੰਡ ਵਿੱਚ ਅਜਿਹੇ ਕਿਸਾਨ ਹਨ ਜੋ ਜੁਲਾਈ ਵਿੱਚ ਵੀ ਖੰਡ ਅਤੇ ਰਸਾਇਣਾਂ ਦੀ ਵਰਤੋਂ ਕਰਕੇ ਗੁੜ ਬਣਾ ਰਹੇ ਹਨ। ਇਹ ਕਿਸਾਨ ਆਪਣਾ ਉਤਪਾਦ ਘੱਟ ਮੁੱਲ ‘ਤੇ ਵੇਚਦੇ ਹਨ ਜੋ ਕਿ ਖਰੀਦਦਾਰ ਨੂੰ ਰਸਾਇਣ ਨਾਲ ਬਣੇ ਗੁੜ ਵੱਲ ਆਕਰਸ਼ਿਤ ਕਰਦਾ ਹੈ।

ਪ੍ਰਾਪਤੀਆਂ

  • ਲਖਨਊ ਵਿੱਚ ਗੁੜ ਮੋਹਤਸਵ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੁਆਰਾ ਸਨਮਾਨਿਤ ਕੀਤਾ ਗਿਆ।
  • ਮੁਜ਼ੱਫਰਨਗਰ ਵਿੱਚ ਗੁੜ ਮੋਹਤਸਵ ਵਿੱਚ ਸਨਮਾਨਿਤ ਕੀਤਾ ਗਿਆ।

ਕਿਸਾਨਾਂ ਲਈ ਸੁਨੇਹਾ

ਉਹ ਚਾਹੁੰਦੇ ਹਨ ਕਿ ਲੋਕ ਖੇਤੀ ਵੱਲ ਵਾਪਸ ਆਉਣ। ਅੱਜ ਦੇ ਦੌਰ ਵਿੱਚ ਨੌਕਰੀਆਂ ਲਈ ਅਪਲਾਈ ਕਰਨ ਵਾਲੇ ਜ਼ਿਆਦਾ ਹਨ ਪਰ ਨੌਕਰੀਆਂ ਘੱਟ। ਇਸ ਲਈ ਬੇਰੁਜ਼ਗਾਰ ਰਹਿਣ ਦੀ ਬਜਾਏ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ। ਇਸ ਤੋਂ ਇਲਾਵਾ, ਖੇਤੀਬਾੜੀ ਵਿੱਚ ਵੱਖ-ਵੱਖ ਖੇਤਰ ਹਨ ਜਿਨ੍ਹਾਂ ਨੂੰ ਕੋਈ ਵੀ ਆਪਣੀ ਰੁਚੀ ਅਨੁਸਾਰ ਚੁਣ ਸਕਦਾ ਹੈ।

ਯੋਜਨਾਵਾਂ

ਭੁਪਿੰਦਰ ਸਿੰਘ ਜੀ ਵਿਚੋਲਿਆਂ ਦੀ ਸ਼ਮੂਲੀਅਤ ਤੋਂ ਬਿਨਾਂ ਖਪਤਕਾਰਾਂ ਨੂੰ ਸਿੱਧੇ ਆਪਣੇ ਉਤਪਾਦ ਵੇਚਣਾ ਚਾਹੁੰਦਾ ਹੈ ਜਿਸ ਨਾਲ ਇੱਕ ਤਾਂ ਉਹਨਾਂ ਦੇ ਮੁਨਾਫ਼ੇ ਵਿੱਚ ਵਾਧਾ ਹੋਵੇਗਾ ਦੂਜਾ ਖਪਤਕਾਰ ਵੀ ਘੱਟ ਕੀਮਤ ‘ਤੇ ਆਰਗੈਨਿਕ ਉਤਪਾਦ ਖਰੀਦ ਸਕੇਗਾ।

ਖੁਸ਼ੀ ਰਾਮ

ਪੂਰੀ ਸਟੋਰੀ ਪੜ੍ਹੋ

ਸਿੱਖਣ ਦੇ ਚਾਹਵਾਨ ਵਿਅਕਤੀ ਲਈ ਕੋਈ ਸੀਮਾ ਨਹੀਂ

ਖੁਸ਼ੀ ਰਾਮ ਜੀ ਟਿਹਰੀ, ਉੱਤਰਾਖੰਡ ਦੇ ਰਹਿਣ ਵਾਲੇ ਹਨ, ਅਤੇ ਇਹ ਹੈ ਉਹਨਾਂ ਦਾ ਇੱਕ ਆਮ ਕਿਸਾਨ ਤੋਂ ਪ੍ਰਗਤੀਸ਼ੀਲ ਕਿਸਾਨ ਬਣਨ ਦਾ ਅਨੋਖਾ ਸਫ਼ਰ।

ਸ਼ੁਰੂਆਤ

ਉਹਨਾਂ ਦੇ ਮਾਤਾ-ਪਿਤਾ ਰਵਾਇਤੀ ਖੇਤੀ ਦਾ ਅਭਿਆਸ ਕਰਦੇ ਸਨ ਅਤੇ ਫਿਰ ਖੁਸ਼ੀ ਰਾਮ ਜੀ ਨੇ ਆਪਣੇ ਵੱਡਿਆਂ ਦੇ ਤਜ਼ਰਬੇ ਨੂੰ ਵਿਗਿਆਨਕ ਤਕਨੀਕਾਂ ਨੂੰ ਜੋੜਿਆ ਜਿਹਨਾਂ ਦੀ ਸਿਖਲਾਈ ਉਹਨਾਂ ਨੇ ਕੇ.ਵੀ.ਕੇ, ਰਾਣੀਚੌਰੀ ਤੋਂ ਲਈ। 2002 ਤੱਕ ਉਹਨਾਂ ਨੇ ਖੇਤੀ ਨੂੰ ਇੱਕ ਕਿੱਤੇ ਵਜੋਂ ਅਪਣਾਉਣ ਦੀ ਯੋਜਨਾ ਨਹੀਂ ਬਣਾਈ ਸੀ ਪਰ ਉਸਦੇ ਮਾਤਾ-ਪਿਤਾ ਦੀ  ਖ਼ਰਾਬ ਸਿਹਤ ਅਤੇ ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੇ ਹੋਣ ਕਾਰਨ ਖੁਸ਼ੀ ਰਾਮ ਜੀ ਨੂੰ ਇਹ ਜ਼ਿੰਮੇਵਾਰੀ ਲੈਣੀ ਪਈ। ਬਾਅਦ ਵਿੱਚ ਉਹਨਾਂ ਨੂੰ ਖੇਤੀ ਪਸੰਦ ਆਉਣ ਲੱਗ ਪਾਈ ਅਤੇ ਕੁਝ ਹੀ ਸਮੇਂ ਵਿੱਚ ਉਹ ਕੁਦਰਤ ਦੇ ਦੀਵਾਨੇ ਹੋ ਗਏ ਅਤੇ ਆਪਣੇ ਖੇਤ ਵਿੱਚ ਵੱਖ-ਵੱਖ ਫ਼ਸਲਾਂ ਉਗਾਉਣ ਦਾ ਤਜਰਬਾ ਕਰਨ ਲੱਗੇ।

ਫਸਲ ਉਤਪਾਦਨ ਅਤੇ ਟੈਕਨੋਲੋਜੀ

ਉਹਨਾਂ ਕੋਲ ਕੁੱਲ 4 ਏਕੜ ਜ਼ਮੀਨ ਹੈ, ਜਿਸ ਵਿੱਚ ਉਹ ਵੱਖ-ਵੱਖ ਤਰ੍ਹਾਂ ਦੇ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਕਰਦੇ ਹਨ ਜਿਹਨਾਂ ਵਿੱਚੋਂ ਟਮਾਟਰ, ਸ਼ਿਮਲਾ ਮਿਰਚ, ਖੀਰਾ, ਬੈਂਗਣ, ਖੁੰਬ, ਕਣਕ, ਰਾਜਮਾ, ਸਟ੍ਰਾਬੇਰੀ ਅਤੇ ਕੀਵੀ ਕੁਝ ਮੁੱਖ ਫ਼ਸਲਾਂ ਹਨ। ਉਹਨਾਂ ਨੇ 5 ਪੌਲੀਹਾਊਸ ਬਣਾਏ ਹਨ, ਜਿਨ੍ਹਾਂ ਵਿੱਚੋਂ ਦੋ ਪੋਲੀਹਾਊਸ ਵਿੱਚ ਉਹ ਟਮਾਟਰ ਉਗਾਉਂਦੇ ਹਨ, ਇੱਕ ਪੋਲੀਹਾਊਸ ਵਿੱਚ ਉਹਨਾਂ ਨੇ ਨਰਸਰੀ ਲਗਾਈ ਹੈ ਅਤੇ ਬਾਕੀ ਦੋ ਵਿੱਚ ਉਹ ਕ੍ਰਮਵਾਰ ਖੀਰੇ ਅਤੇ ਸ਼ਿਮਲਾ ਮਿਰਚਾਂ ਦੀ ਕਾਸ਼ਤ ਕਰਦੇ ਹਨ।
ਉਹ ਬਰੋਕਲੀ ਅਤੇ ਕੇਲ, ਪਾਰਸਲੇ ਅਤੇ ਮਿਜ਼ੁਨਾ ਦੀਆਂ ਜਾਪਾਨੀ ਕਿਸਮਾਂ ਵੀ ਉਗਾਉਂਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਜ਼ਮੀਨ ‘ਤੇ ਆੜੂ ਦੇ 350 ਪੌਦੇ ਵੀ ਲਗਾਏ ਹੋਏ ਹਨ। ਇਸ ਤੋਂ ਇਲਾਵਾ, ਉਹ ਛੋਟੇ ਪੈਮਾਨੇ ‘ਤੇ ਐਕੁਆਕਲਚਰ ਅਤੇ ਪੋਲਟਰੀ ਫਾਰਮਿੰਗ ਦਾ ਅਭਿਆਸ ਵੀ ਕਰਦੇ ਹਨ। ਉਹ ਆਮ ਤੌਰ ‘ਤੇ ਜੈਵਿਕ ਖੇਤੀ ਦਾ ਅਭਿਆਸ ਕਰਦੇ ਹਨ  ਜਿੱਥੇ ਉਹ ਆਪਣੇ ਫਾਰਮ ਵਿੱਚ ਪਸ਼ੂਆਂ ਦੇ ਮਲ-ਮੂਤਰ, ਟ੍ਰਾਈਕੋਡਰਮਾ ਅਤੇ ਸੂਡੋਮੋਨਾਸ ਵਰਗੀਆਂ ਜੈਵਿਕ ਖਾਦਾਂ ਦੀ ਵਰਤੋਂ ਕਰਦੇ ਹਨ ਪਰ ਕਈ ਵਾਰ ਉਹਨਾਂ ਨੂੰ ਕੀਟ ਪ੍ਰਬੰਧਨ ਲਈ ਲੋੜ ਅਨੁਸਾਰ ਕੀਟਨਾਸ਼ਕਾਂ ਦੀ ਵਰਤੋਂ ਵੀ ਕਰਨੀ ਪੈਂਦੀ ਹੈ।
ਖੁਸ਼ੀ ਰਾਮ ਜੀ ਅਜਿਹੇ ਇਲਾਕੇ ਵਿੱਚ ਰਹਿੰਦੇ ਹਨ ਜਿੱਥੇ ਪਾਣੀ ਦੀ ਕਮੀ ਹੈ। ਇਸ ਸਮੱਸਿਆ ਨਾਲ ਲੜਨ ਲਈ ਉਹਨਾਂ ਨੇ ਬਾਰਿਸ਼ ਦੇ ਪਾਣੀ ਦੀ ਸੰਭਾਲ, ਤੁਪਕਾ ਸਿੰਚਾਈ, ਫੁਹਾਰਾ ਸਿੰਚਾਈ, ਪਲਾਸਟਿਕ ਮਲਚਿੰਗ ਅਤੇ ਮਾਈਕ੍ਰੋ ਸਿੰਚਾਈ ਸਮੇਤ ਕਈ ਬਿਹਤਰ ਤਕਨੀਕਾਂ ਨੂੰ ਅਪਣਾਇਆ ਹੈ।
ਉਹਨਾਂ ਨੇ ਕਦੇ ਵੀ ਸਿੱਖਣਾ ਬੰਦ ਨਹੀਂ ਕੀਤਾ ਅਤੇ ਖੇਤੀਬਾੜੀ ਦੇ ਵਿਸ਼ਾਲ ਖੇਤਰ ਵਿੱਚ ਸਿੱਖਣ ਵਾਲੇ ਨਵੇਂ ਗਿਆਨ ਨਾਲ ਪ੍ਰਯੋਗ ਕਰਦੇ ਰਹੇ। ਉਹਨਾਂ ਦਾ ਮੁੱਖ ਉਦੇਸ਼ ਆਪਣੀ ਆਮਦਨ ਵਧਾਉਣਾ ਸੀ ਅਤੇ ਇਸ ਤਰ੍ਹਾਂ ਉਹਨਾਂ ਨੇ ਸ਼ੁਰੂ ਵਿੱਚ ਪੋਲਟਰੀ ਫਾਰਮਿੰਗ ਨਾਲ ਸ਼ੁਰੂਆਤ ਕੀਤੀ ਜੋ ਸਫਲ ਨਹੀਂ ਹੋ ਸਕੀ ਅਤੇ ਬਾਅਦ ਵਿੱਚ ਉਹਨਾਂ ਨੇ ਮਸ਼ਰੂਮ ਦੀ ਖੇਤੀ ਕਰਨ ਦਾ ਮਨ ਬਣਾਇਆ ਜਿਸ ਵਿੱਚ ਉਹਨਾਂ ਨੂੰ ਮੁਨਾਫਾ ਹੋਇਆ।

ਇੱਕ ਮਿਸਾਲ ਕਾਇਮ ਕੀਤੀ

ਉਹਨਾਂ ਦੀ ਸਫਲਤਾ ਦੂਜਿਆਂ ਲਈ ਇੱਕ ਮਿਸਾਲ ਬਣ ਗਈ ਜਿਸਨੇ ਦੂਜੇ ਕਿਸਾਨਾਂ ਨੂੰ ਸਖਤ ਮਿਹਨਤ ਕਰਨ ਅਤੇ ਸਫਲ ਹੋਣ ਲਈ ਪ੍ਰੇਰਿਤ ਕੀਤਾ ਹੈ। ਵਾਢੀ ਦੇ ਮੌਸਮ ਵਿੱਚ ਜਦੋਂ ਕੰਮ ਦਾ ਬੋਝ ਵੱਧ ਜਾਂਦਾ ਹੈ ਤਾਂ ਉਹ ਆਪਣੇ ਪਿੰਡ ਦੀਆਂ ਔਰਤਾਂ ਦੀ ਮਦਦ ਲੈਂਦੇ ਹਨ। ਖੁਸ਼ੀ ਰਾਮ ਜੀ ਔਰਤਾਂ ਲਈ ਰੁਜ਼ਗਾਰ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਤੌਰ ‘ਤੇ ਕੰਮ ਕਰਨ ਅਤੇ ਰੋਜ਼ਗਾਰ ਕਮਾਉਣ ਲਈ ਸੁਤੰਤਰ ਬਣਾਉਦੇ ਹਨ। ਪਿਛਲੇ ਸੀਜ਼ਨ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਆਪਣੇ ਰੁਝੇਵੇਆਂ ਦੇ ਕਾਰਨ ਅਗਲੇ ਸੀਜ਼ਨ ਵਿੱਚ ਕੰਮ ਨਹੀਂ ਕਰ ਪਾਉਂਦੀਆ, ਤਾਂ ਇੱਕ ਨਵਾਂ ਗਰੁੱਪ ਆਉਂਦਾ ਹੈ ਅਤੇ ਖੁਸ਼ੀ ਰਾਮ ਜੀ ਉਨ੍ਹਾਂ ਨੂੰ ਸਿਖਲਾਈ ਦਿੰਦੇ ਹਨ ਅਤੇ ਉਹਨਾਂ ਦਾ ਮਾਰਗਦਰਸ਼ਨ ਕਰਦੇ ਹਨ।

ਸਹਾਇਕ ਥੰਮ੍ਹ

ਉਹ ਸਰਕਾਰ ਅਤੇ ਉਨ੍ਹਾਂ ਸਾਰੀਆਂ ਸਕੀਮਾਂ ਲਈ ਧੰਨਵਾਦੀ ਹਨ ਜੋ ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿੱਚ ਮਦਦ ਕਰਦੀਆਂ ਹਨ। ਉਹਨਾਂ ਦੇ ਸਾਰੇ ਪੋਲੀਹਾਊਸ ਅਤੇ ਖੇਤੀ ਮਸ਼ੀਨਰੀ 80% ਸਬਸਿਡੀ ਦੇ ਅਧੀਨ ਹਨ ਅਤੇ ਪ੍ਰਤੀ ਪੌਲੀਹਾਊਸ ਉਹਨਾਂ ਨੂੰ ਸਿਰਫ 24000 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ। ਕ੍ਰਿਸ਼ੀ ਵਿਗਿਆਨ ਕੇਂਦਰ, ਰਾਣੀਚੌਰੀ ਨੇ ਸ਼ੁਰੂ ਤੋਂ ਹੀ ਉਹਨਾਂ ਨੂੰ ਖੇਤੀਬਾੜੀ ਸਕੀਮਾਂ ਨੂੰ ਸਮਝਣ ਅਤੇ ਖੇਤੀਬਾੜੀ ਵਿੱਚ ਨਵੀਆਂ ਤਕਨੀਕਾਂ ਨੂੰ ਸ਼ਾਮਿਲ ਕਰਨ ਲਈ ਉਹਨਾਂ ਦੀ ਮਦਦ ਕੀਤੀ ਹੈ। ਉਹਨਾਂ ਨੇ ਬਾਗਬਾਨੀ ਵਿਭਾਗ ਦੀ ਮਦਦ ਨਾਲ ਆਪਣੇ ਫਾਰਮ ‘ਤੇ ਸੇਬਾਂ ਦੇ 500 ਉੱਚ-ਘਣਤਾ ਵਾਲੇ ਪੌਦੇ ਲਗਾਏ ਹਨ। ਉਹਨਾਂ ਦੇ ਇਲਾਕੇ ਦੇ ਵਿੱਚ ਕੁਝ ਸਾਲਾਂ ਤੋਂ ਬਰਫ ਘੱਟ ਪੈਂਦੀ ਹੈ ਜਿਸਦੇ ਕਾਰਨ ਉਹਨਾਂ ਨੇ ਸੇਬ ਦੀਆਂ M9 ਅਤੇ M26 ਕਿਸਮਾਂ ਦੀ ਖੇਤੀ ਕੀਤੀ ਹੈ, ਉਹ ਆਪਣੇ ਖੇਤਰ ਵਿੱਚ ਇਹਨਾਂ ਨੂੰ ਉਗਾਉਣ ਵਾਲੇ ਪਹਿਲੇ ਕਿਸਾਨ ਹਨ ਅਤੇ ਆਉਣ ਵਾਲੇ ਸੀਜ਼ਨ ਵਿੱਚ ਝਾੜ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹਨ।

ਚੁਣੌਤੀਆਂ

ਸਭ ਤੋਂ ਪਹਿਲਾਂ, ਉਹਨਾਂ ਦੇ ਇਲਾਕੇ ਵਿੱਚ ਪੈਦਾਵਾਰ ਜੰਗਲੀ ਜਾਨਵਰਾਂ ਦੁਆਰਾ ਕੀਤੇ ਗਏ ਵਿਨਾਸ਼ ਦੁਆਰਾ ਪ੍ਰਭਾਵਿਤ ਹੁੰਦੀ ਹੈ। ਦਿਨ ਵੇਲੇ ਬਾਂਦਰਾਂ ਅਤੇ ਰਾਤ ਨੂੰ ਸੂਰਾਂ ਤੋਂ ਖੇਤ ਦਾ ਨਿਰੀਖਣ ਕਰਨ ਵਾਲਾ ਵਿਅਕਤੀ ਹੋਣਾ ਚਾਹੀਦਾ ਹੈ। ਇੱਕ ਹੋਰ ਚੁਣੌਤੀ ਜਿਸਦਾ ਉਸਨੂੰ ਸਾਹਮਣਾ ਕਰਨਾ ਪੈਂਦਾ ਹੈ ਉਹ ਹੈ ‘ਮਾਰਕੀਟ ਲਿੰਕੇਜ’ ਕਿਉਂਕਿ ਉਹਨਾਂ ਇਲਾਕਾ ਛੋਟਾ ਹੈ ਅਤੇ ਉਹਨਾਂ ਦਾ ਵਾਪਰ ਸਿਰਫ ਚੰਬਾ, ਰਿਸ਼ੀਕੇਸ਼ ਅਤੇ ਦੇਹਰਾਦੂਨ ਤੱਕ ਹੀ ਸੀਮਿਤ ਹੈ। ਸਲਾਨਾ ਮੁਨਾਫਾ ₹ 7 ਲੱਖ ਪ੍ਰਤੀ ਸਲਾਨਾ ਤੱਕ ਜਾਂਦਾ ਹੈ ਪਰ ਹੜ੍ਹ, ਬੱਦਲ ਫਟਣ ਆਦਿ ਵਰਗੀਆਂ ਕੁਦਰਤੀ ਆਫ਼ਤਾਂ ਕਾਰਨ ਜ਼ਿਆਦਾਤਰ ਕਮਾਈ ਨਾਲੋਂ ਵੱਧ ਨੁਕਸਾਨ ਹੁੰਦਾ ਹੈ।

ਪ੍ਰਾਪਤੀਆਂ

  • 2022 ਵਿੱਚ ICAR- ਭਾਰਤੀ ਖੇਤੀ ਖੋਜ ਸੰਸਥਾਨ, ਨਵੀਂ ਦਿੱਲੀ ਦੁਆਰਾ ਨਵੀਨਤਾਕਾਰੀ ਕਿਸਾਨ ਪੁਰਸਕਾਰ ਵਜੋਂ ਸਨਮਾਨਿਆ ਗਿਆ
  • 2022 ਵਿੱਚ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਦੁਆਰਾ ਖੁੰਬਾਂ ਦੀ ਖੇਤੀ ਦੇ ਖੇਤਰ ਵਿੱਚ ਲਗਾਤਾਰ ਯਤਨਾਂ ਲਈ ਪ੍ਰਸ਼ੰਸਾ ਕੀਤੀ ਗਈ।
  • 2019 ਵਿੱਚ ISHRD ਦੇਵ ਭੂਮੀ ਬਾਗਵਾਨੀ ਪੁਰਸਕਾਰ (2014-2018) ਨਾਲ ਸਨਮਾਨਿਤ ਕੀਤਾ ਗਿਆ।

ਕਿਸਾਨਾਂ ਨੂੰ ਸੁਨੇਹਾ

ਉਹ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਘੱਟ ਕਰਨ ਦੀ ਸਲਾਹ ਦਿੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਜਹਿਰਾਂ ਦੀ ਵਰਤੋਂ ਘਟਾ ਕੇ ਜਾ ਜੈਵਿਕ ਖੇਤੀ ਵੱਲ ਰੁਖ ਕਰਕੇ ਮਨੁੱਖ ਇੱਕ ਸਿਹਤਮੰਦ ਜੀਵਨ ਜੀ ਸਕਦਾ ਹੈ ।

ਭਵਿੱਖ ਦੀਆਂ ਯੋਜਨਾਵਾਂ

ਉਹਨਾਂ ਦਾ ਮੁੱਖ ਉਦੇਸ਼ ਆਪਣੇ ਉਤਪਾਦਾਂ ਨੂੰ ਹੋਰ ਬਾਜ਼ਾਰਾਂ ਤੱਕ ਪਹੁੰਚਾਉਣਾ ਹੈ ਅਤੇ ਏਕੀਕ੍ਰਿਤ ਕਿਸਾਨ ਪ੍ਰਣਾਲੀ  ਨੂੰ ਆਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨਾ ਹੈ।

ਅਬਦੁਲ ਰਹਿਮਾਨ

ਪੂਰੀ ਸਟੋਰੀ ਪੜ੍ਹੋ

ਜੋ ਇਨਸਾਨ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ, ਉਹਨਾਂ ਨੂੰ ਅੱਗੇ ਵਧਣ ਤੋਂ ਕੋਈ ਵੀ ਤਾਕਤ ਨਹੀਂ ਰੋਕ ਸਕਦੀ- ਅਬਦੁਲ ਰਹਿਮਾਨ

ਪੰਜਾਬੀ ‘ਚ ਇੱਕ ਕਹਾਵਤ ਹੈ, ਜਿੱਥੇ ਚਾਹ, ਉੱਥੇ ਰਾਹ, ਉਸ ਤਰ੍ਹਾਂ ਹੀ ਜ਼ਿੰਦਗੀ ਵਿੱਚ ਜੇਕਰ ਕੁਝ ਕਰਨ ਦਾ ਸੋਚ ਲਿਆ ਹੈ, ਤਾਂ ਉਸਨੂੰ ਪੂਰਾ ਕਰਕੇ ਹੀ ਸਾਹ ਲਓ। ਖੇਤੀ ਦੇ ਖੇਤਰ ਵਿੱਚ ਵੀ ਕੁਝ ਇਨਸਾਨ ਅਜਿਹੇ ਹੁੰਦੇ ਹਨ ਜੋ ਕਿ ਰਵਾਇਤੀ ਖੇਤੀ ਨੂੰ ਨਾ ਅਪਣਾ ਕੇ ਕੁਝ ਵੱਖਰਾ ਕਰਦੇ ਹਨ ਅਤੇ ਬਾਕੀ ਲੋਕਾਂ ਦੇ ਲਈ ਇੱਕ ਮਿਸਾਲ ਬਣ ਕੇ ਸਾਹਮਣੇ ਆਉਂਦੇ ਹਨ।

ਸਾਲ 2009 ਦੀ ਗੱਲ ਹੈ, ਉਦੋਂ ਰਾਜਸਥਾਨ ਸਰਕਾਰ ਨੇ ਗੁਜਰਾਤ ਵਿੱਚ ਸਥਾਪਿਤ ਇੱਕ ਕੰਪਨੀ ਨਾਲ ਸਮਝੌਤਾ ਕੀਤਾ ਜਿਸ ਦਾ ਨਾਮ ਅਤੁਲ ਲਿਮਿਟਿਡ ਹੈ ਅਤੇ ਰਾਜਸਥਾਨ ਦੇ ਪੱਛਮ ਇਲਾਕੇ ਵਿੱਚ ਕੰਮ ਕਰਨ ਸ਼ੁਰੂ ਕਰ ਦਿੱਤਾ। ਜਿਸਦੇ ਫਲਸਰੂਪ ਉਹ ਸਫਲ ਵੀ ਰਹੇ। ਇਸਤੋਂ ਬਾਅਦ ਸਰਕਾਰ ਨੇ ਕਿਸਾਨਾਂ ਨੂੰ ਖੇਤੀ ਦੀਆਂ ਨਵੀਆਂ ਤਕਨੀਕਾਂ ਨੂੰ ਅਪਨਾਉਣ ਦੇ ਲਈ ਅਤੇ ਉਤਪਾਦਾਂ ਦੀ ਬਾਜ਼ਾਰ ਵਿੱਚ ਮੰਗ ਦੇ ਵਿੱਚ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ। ਫਿਰ ਉੱਥੋਂ ਦੀ ਸਰਕਾਰ ਦੁਆਰਾ ਖਜੂਰਾਂ ਦੇ ਬੂਟੇ ਜੋਧਪੁਰ ਦੇ ਕਿਸਾਨਾਂ ਨੂੰ 90 ਪ੍ਰਤੀਸ਼ਤ ਸਬਸਿਡੀ ਉੱਤੇ ਦਿੱਤੇ ਗਏ, ਜਿਸ ਵਿੱਚ ਇੱਕ ਬੂਟੇ ਦੀ ਕੀਮਤ 2500 ਰੁਪਏ ਤੋਂ ਘੱਟ ਕਰਕੇ 225 ਰੁਪਏ ਕਰ ਦਿੱਤੀ ਗਈ।

ਅਤੁਲ ਕੰਪਨੀ ਦੀ ਟੀਮ ਜੋਧਪੁਰ ਦੇ ਹਰ ਇੱਕ ਇਲਾਕੇ ਵਿੱਚ ਦੌਰਾ ਕਰਦੀ ਅਤੇ ਉੱਥੋਂ ਦੇ ਕਿਸਾਨਾਂ ਨੂੰ ਖਜੂਰਾਂ ਦੀ ਖੇਤੀ ਬਾਰੇ ਜਾਣਕਾਰੀ ਦਿੰਦੀ ਸੀ। ਜਿਸ ਵਿੱਚ ਉਹ ਭਵਿੱਖ ਵਿੱਚ ਖਜ਼ੂਰ ਦੀ ਖੇਤੀ ਕਰਨ ਨਾਲ ਕੀ ਫਾਇਦਾ ਹੋਵੇਗਾ, ਉਸ ਬਾਰੇ ਹਮੇਸ਼ਾਂ ਹੀ ਕਿਸਾਨਾਂ ਨੂੰ ਜਾਗਰੂਕ ਕਰਦੀ ਸੀ। ਇੱਕ ਦਿਨ ਦੌਰੇ ਦੇ ਦੌਰਾਨ ਉਹ ਅਬਦੁਲ ਰਹਿਮਾਨ ਨੂੰ ਮਿਲੇ ਜੋ ਰਾਜਸਥਾਨ ਦੇ ਜੈਸਲਮੇਰ ਦੇ ਇੱਕ ਪਿੰਡ ਤਵਾਰੀਵਾਲਾ ਦੇ ਰਹਿਣ ਵਾਲੇ ਹਨ, ਜੋ ਕਿ ਸਾਲ 1995 ਤੋਂ ਰਵਾਇਤੀ ਖੇਤੀ ਕਰਦੇ ਆ ਰਹੇ ਹਨ। ਜਿਸ ਵਿੱਚ ਉਹ ਅਰੰਡੀ, ਸਰੋਂ, ਪਿਆਜ ਅਤੇ ਕਣਕ ਉਗਾਉਂਦੇ ਹਨ, ਪਰ ਨਵੀਂ ਤਕਨੀਕਾਂ ਨੂੰ ਇੰਨੀ ਜਲਦੀ ਅਪਣਾਉਣਾ ਕੋਈ ਆਸਾਨ ਗੱਲ ਨਹੀਂ ਹੈ।

ਅਬਦੁਲ ਰਹਿਮਾਨ ਪਹਿਲਾ ਤਾਂ ਕੰਮ ਕਰਨ ਨੂੰ ਘਬਰਾ ਰਹੇ ਹਨ ਪਰ ਅਤੁਲ ਟੀਮ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਕਦਮ-ਕਦਮ ਉੱਤੇ ਸਾਥ ਦੇਣਗੇ। ਉਸਤੋਂ ਬਾਅਦ ਉਨ੍ਹਾਂ ਨੂੰ 3 ਹੈਕਟੈਅਰ ਜ਼ਮੀਨ ਦੇ ਲਈ 465 ਬੂਟੇ ਦਿੱਤੇ ਗਏ, ਜੋ ਕਿ ਖਜ਼ੂਰ ਦੀ ਉਗਾਈ ਜਾਣ ਵਾਲੀ ਖੁਨੇਜ਼ੀ ਕਿਸਮ ਦੇ ਸਨ। ਇਸ ਕਿਸਮ ਦੀਆਂ ਖਜੂਰਾਂ ਗੁਣਾਂ ਵਿੱਚ ਵਧੀਆ ਹੋਣ ਦੇ ਨਾਲ-ਨਾਲ ਸੁਆਦ ਵਿੱਚ ਵੀ ਬਾਕੀਆਂ ਤੋਂ ਅਲੱਗ ਹੈ। ਇਸਦੀ ਪਹਿਲੀ ਕਟਾਈ 5 ਸਾਲ ਬਾਅਦ ਕੀਤੀ ਜਾਂਦੀ ਹੈ। ਅਬਦੁਲ ਨੇ ਖਜੂਰਾਂ ਦੀ ਪੂਰੀ ਖੇਤੀ ਜੈਵਿਕ ਤਰੀਕੇ ਨਾਲ ਕੀਤੀ ਅਤੇ ਜਦੋਂ ਖਜੂਰਾਂ ਪੱਕਣੀਆਂ ਸ਼ੁਰੂ ਹੋਈਆਂ ਤਾਂ ਵੇਚਣਾ ਸ਼ੁਰੂ ਕਰ ਦਿੱਤਾ। ਖਜ਼ੂਰ ਇੱਕ ਅਜਿਹਾ ਪੌਦਾ ਹੈ ਜਿਸ ਦੀਆਂ ਟਹਿਣੀਆਂ ਤੋਂ ਬਹੁਤ ਜ਼ਿਆਦਾ ਮੁਨਾਫ਼ਾ ਲਿਆ ਜਾ ਸਕਦਾ ਹੈ, ਕਿਉਂਕਿ ਇਸਦੀ ਇੱਕ ਟਾਹਣੀ ਵੀ 800 ਤੋਂ 900 ਰੁਪਏ ਵਿੱਚ ਵਿਕਦੀ ਹੈ। ਜਦੋਂ ਕਿ ਇੱਕ ਬੂਟੇ ਵਿੱਚ ਘੱਟ ਤੋਂ ਘੱਟ 10 ਟਾਹਣੀਆਂ ਹੁੰਦੀਆਂ ਹਨ। ਅਬਦੁਲ ਰਹਿਮਾਨ ਟਾਹਣੀਆਂ ਨੂੰ ਵੇਚ ਕੇ ਹੀ ਹਰੇਕ ਸਾਲ 8 ਤੋਂ 9 ਲੱਖ ਰੁਪਏ ਕਮਾ ਲੈਂਦੇ ਹਨ। ਸਾਲ 2016 ਵਿੱਚ ਸਰਕਾਰ ਨੇ ਖਜ਼ੂਰ ਦੀ ਖੇਤੀ ਦੀਆਂ ਨਵੀਆਂ ਤਕਨੀਕਾਂ ਸਿਖਾਉਣ ਦੇ ਲਈ ਉਨ੍ਹਾਂ ਨੂੰ ਇਜ਼ਰਾਈਲ ਵਿਖੇ ਭੇਜ ਦਿੱਤਾ। ਸ਼ੁਰੂਆਤੀ ਦਿਨਾਂ ਵਿੱਚ, ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਖਰੀਦਣ ਵਾਲੇ ਬਹੁਤ ਘੱਟ ਸਨ ਅਤੇ ਉਸ ਸਮੇਂ ਲੋਕਾਂ ਨੂੰ ਖਜੂਰਾਂ ਦੀ ਅਹਿਮੀਅਤ ਬਾਰੇ ਜ਼ਿਆਦਾਤਰ ਪਤਾ ਵੀ ਨਹੀਂ ਸੀ। ਜਿਸ ਦੇ ਲਈ ਉਨ੍ਹਾਂ ਨੂੰ ਉੱਥੋਂ ਦੇ ਹੀ ਪੋਖਰਣ ਜ਼ਿਲ੍ਹੇ ਵਿੱਚ ਜਾਣਾ ਪੈਂਦਾ ਸੀ ਜੋ 125 ਕਿਲੋਮੀਟਰ ਦੀ ਦੂਰੀ ‘ਤੇ ਸੀ। ਇਸ ਤੋਂ ਇਲਾਵਾ ਪਾਣੀ, ਬਿਜਲੀ ਆਦਿ ਹੋਰ ਬਹੁਤ ਸਾਰੇ ਜ਼ਰੂਰੀ ਸੰਸਾਧਨ ਵੀ ਮੌਜੂਦ ਨਹੀਂ ਸਨ।

ਸ਼੍ਰੀ ਅਬਦੁਲ ਦੇ ਨੇ ਇੱਕ ਫਾਰਮ ਬਣਾਇਆ ਹੋਇਆ ਹੈ, ਜਿੱਥੇ ਅੱਜ ਉਹ ਪਸ਼ੂਪਾਲਣ ਦੇ ਨਾਲ ਮੁਰਗੀ ਪਾਲਣ, ਬੱਕਰੀ ਪਾਲਣ ਅਤੇ ਡੇਅਰੀ ਦਾ ਕੰਮ ਕਰ ਰਹੇ ਹਨ। ਸਾਰੀ ਪਸ਼ੂ ਉੱਥੋਂ ਦੇ ਨਸਲ ਦੇ ਹਨ, ਜਿਹਨਾਂ ਵਿੱਚ 4 ਤੋਂ 5 ਗਾਵਾਂ ਹਨ ਜੋ 15 ਤੋਂ 20 ਲੀਟਰ ਦੁੱਧ ਦਿੰਦੀਆਂ ਹਨ। ਇਸ ਦੇ ਨਾਲ 70-80 ਬੱਕਰੀਆਂ ਅਤੇ 100 ਮੁਰਗੀਆਂ ਵੀ ਹਨ। ਉਹਨਾਂ ਦੁਆਰਾ ਫਸਲਾਂ ਦੇ ਲਈ ਕੀਤਾ ਗਿਆ ਜੈਵਿਕ ਕੂੜੇ ਦਾ ਉਪਯੋਗ ਬਹੁਤ ਹੀ ਫਾਇਦੇਮੰਦ ਸਾਬਿਤ ਹੋਇਆ ਹੈ। ਅੱਜ ਉਹਨਾਂ ਦੀ ਸਾਲਾਨਾ ਆਮਦਨ 10 ਤੋਂ 15 ਲੱਖ ਦੇ ਕਰੀਬ ਹੁੰਦੀ ਹੈ।

ਉਪਲੱਬਧੀਆਂ

  • ਆਈਸੀਏਆਰ ਭਾਰਤੀ ਖੇਤੀ ਖੋਜ ਸੰਸਥਾਨ, ਨਵੀਂ ਦਿੱਲੀ ਵੱਲੋਂ ਰਾਸ਼ਟਰੀ ਪੱਧਰ ‘ਤੇ ਇੰਨੋਵੇਟਿਵ ਫਾਰਮਰ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।
  • ਰਾਜਸਥਾਨ ਸਰਕਾਰ ਵੱਲੋਂ 2016 ਵਿੱਚ ਬੈਸਟ ਐਗਰੀ ਇੰਟਰਪ੍ਰੀਨਿਯੋਰ ਪੁਰਸਕਾਰ ਦਿੱਤਾ ਗਿਆ।
  • 2013 ਵਿੱਚ ਗੁਜਰਾਤ ਵਿੱਚ 51000 ਦੇ ਚੈੱਕ ਦੇ ਨਾਲ ਰਾਜ ਪੱਧਰ ਉੱਤੇ ਪੁਰਕਾਰ ਦਿੱਤਾ ਗਿਆ।
  • 2011-12 ਵਿੱਚ ਜ਼ਿਲ੍ਹਾ ਪੱਧਰੀ ਉੱਤੇ ਪੁਰਸਕਾਰ ਦਿੱਤਾ ਗਿਆ।

ਭਵਿੱਖ ਦੀ ਯੋਜਨਾ

ਸ਼੍ਰੀ ਅਬਦੁਲ ਖ਼ਜ਼ੂਰਾਂ ਦੀ ਖੇਤੀ ਨੂੰ ਵੱਡੇ ਪੱਧਰ ਉੱਤੇ ਲੈ ਕੇ ਜਾਣਾ ਚਾਹੁੰਦੇ ਹਨ ਅਤੇ ਉਸਦੇ ਨਾਲ-ਨਾਲ ਵੱਖ-ਵੱਖ ਕਿਸਮਾਂ ਦੀ ਖੇਤੀ ਕਰਕੇ ਪ੍ਰਯੋਗ ਕਰਨਾ ਚਾਹੁੰਦੇ ਹਨ।

ਸੰਦੇਸ਼

ਸ਼੍ਰੀ ਅਬਦੁਲ ਚਾਹੁੰਦੇ ਹਨ ਕਿ ਕਿਸਾਨਾਂ ਨੂੰ ਖਜੂਰਾਂ ਦੀ ਖੇਤੀ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਇਸ ਖੇਤੀ ਨੂੰ ਕਰਨ ਦੇ ਲਈ ਬਹੁਤ ਘੱਟ ਮਿਹਨਤ ਦੀ ਲੋੜ ਹੁੰਦੀ ਹੈ। ਮੌਸਮ ਦੇ ਬਦਲਣ ਨਾਲ ਕਦੇ ਵੀ ਬੂਟਾ ਪ੍ਰਭਾਵਿਤ ਨਹੀਂ ਹੁੰਦਾ ਬਸ ਪੌਦੇ ਦੀ ਜੜ੍ਹਾਂ ਨੂੰ ਪਾਣੀ ਵਿੱਚ ਡੋਬ ਕੇ ਰੱਖਣ ਅਤੇ ਪੌਦੇ ਨੂੰ ਧੁੱਪ ਦੀ ਜ਼ਰੂਰਤ ਹੁੰਦੀ ਹੈ।

ਮਾਲਵਿੰਦਰ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਪੜ੍ਹੇ ਲਿਖੇ ਨੌਜਵਾਨ ਨੇ ਸਾਬਿਤ ਕੀਤਾ ਕਿ ਆਰਗੈਨਿਕ ਖੇਤੀ ਕਰਕੇ ਵੀ ਮੁਨਾਫ਼ਾ ਲਿਆ ਜਾ ਸਕਦਾ ਹੈ

ਜ਼ਿਆਦਾਤਰ ਇਸ ਦੁਨੀਆਂ ਵਿੱਚ ਕੋਈ ਵੀ ਕਿਸੇ ਦੁਆਰਾ ਬੋਲੀ ਗਈ ਗੱਲ ਉੱਤੇ ਅਮਲ ਨਹੀਂ ਕਰਦਾ ਬੇਸ਼ੱਕ ਉਹ ਗੱਲ ਸਾਡੇ ਭਲਾਈ ਲਈ ਹੀ ਕੀਤੀ ਜਾਵੇ ਪਰ ਉਸ ਦਾ ਅਹਿਸਾਸ ਬਹੁਤ ਸਮੇਂ ਬਾਅਦ ਜਾ ਕੇ ਹੁੰਦਾ ਹੈ, ਪਰ ਕਿਸੇ ਦੁਆਰਾ ਇੱਕ ਛੋਟੀ ਜਿਹੀ ਹਾਸੇ ਵਿੱਚ ਹੀ ਬੋਲੀ ਗਈ ਗੱਲ ਉੱਤੇ ਅਮਲ ਕਰਕੇ ਆਪਣੇ ਖੇਤੀ ਦੇ ਤਰੀਕੇ ਨੂੰ ਬਦਲ ਲੈਣਾ, ਕਿਸੇ ਨੇ ਸੋਚਿਆ ਨਹੀਂ ਸੀ ਅਤੇ ਕੀ ਪਤਾ ਇੱਕ ਦਿਨ ਉਹ ਉਸਦੀ ਕਾਮਯਾਬੀ ਦਾ ਤਾਜ ਬਣ ਕੇ ਸਿਰ ‘ਤੇ ਸਜ ਜਾਵੇਗਾ।

ਇਸ ਸਟੋਰੀ ਦੇ ਰਾਹੀਂ ਜਿਨ੍ਹਾਂ ਦੀ ਗੱਲ ਕਰਨ ਜਾ ਰਹੇ ਹਨ ਉਨ੍ਹਾਂ ਨੇ ਆਰਗੈਨਿਕ ਖੇਤੀ ਦੇ ਤਰੀਕੇ ਨੂੰ ਅਪਣਾ ਕੇ ਅਤੇ ਫ਼ੂਡ ਪ੍ਰੋਸੈਸਿੰਗ ਕਰਕੇ ਮੰਡੀਕਰਨ ਵਿੱਚ ਅਜਿਹੀ ਕ੍ਰਾਂਤੀ ਲੈ ਕੇ ਆਏ ਕਿ ਗ੍ਰਾਹਕਾਂ ਦੇ ਮੂੰਹੋਂ ਹਮੇਸ਼ਾਂ ਹੀ ਉਨ੍ਹਾਂ ਦੇ ਉਤਪਾਦਾਂ ਦੀ ਪ੍ਰਸੰਸਾ ਕੀਤੀ ਗਈ, ਜੋ ਕਿ ਉਦੋਂ ਮਾਲਵਿੰਦਰ ਸਿੰਘ ਜੋ ਪਟਿਆਲਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਉਨ੍ਹਾਂ ਵੱਲੋਂ ਇੱਕ ਛੋਟੇ ਪੱਧਰ ‘ਤੇ ਸ਼ੁਰੂ ਕੀਤਾ ਕਾਰੋਬਾਰ ਸੀ ਜੋ ਅੱਜ ਪੂਰੇ ਪੰਜਾਬ, ਚੰਡੀਗੜ੍ਹ,ਹਰਿਆਣਾ ਅਤੇ ਦਿੱਲੀ ਵਿੱਚ ਵੱਡੇ ਪੱਧਰ ‘ਤੇ ਫੈਲ ਗਿਆ ਹੈ।

ਅੱਜ ਕੱਲ ਦੀ ਇਸ ਭੱਜਦੌੜ ਦੀ ਦੁਨੀਆਂ ਵਿੱਚ ਬਿਮਾਰ ਹੋਣਾ ਇੱਕ ਆਮ ਜਿਹੀ ਗੱਲ ਹੋ ਗਈ ਹੈ ਇਸ ਦੌਰਾਨ ਹੀ ਮਾਲਵਿੰਦਰ ਜੀ ਜਦੋਂ ਛੋਟੇ ਹੁੰਦੇ ਬਿਮਾਰ ਹੋਏ ਜਿਸ ਦਾ ਕਾਰਨ ਅਲਰਜੀ ਸੀ ਤਾਂ ਉਹਨਾਂ ਦੇ ਪਿਤਾ ਦਵਾਈ ਲੈਣ ਦੇ ਲਈ ਡਾਕਟਰ ਕੋਲ ਗਏ ਤਾਂ ਡਾਕਟਰ ਨੇ ਦਵਾਈ ਦੇ ਕੇ ਅੱਗੋਂ ਕਿਹਾ ਕਿ “ਭਾਈ, ਕੀਟਨਾਸ਼ਕਾਂ ਸਪਰੇਆਂ ਦੀ ਵਰਤੋਂ ਨੂੰ ਘਟਾਓ, ਜੇਕਰ ਬਿਮਾਰੀਆਂ ਤੋਂ ਰਾਹਤ ਪਾਉਣੀ ਹੈ।” ਇਹ ਗੱਲ ਸੁਣ ਕੇ ਮਾਲਵਿੰਦਰ ਦੇ ਪਿਤਾ ਜੀ ਦੇ ਮਨ ਵਿੱਚ ਗੱਲ ਇਸ ਤਰ੍ਹਾਂ ਬੈਠ ਗਈ ਕਿ ਉਨ੍ਹਾਂ ਨੇ ਸਪਰੇਆਂ ਦੀ ਵਰਤੋਂ ਕਰਨੀ ਹੀ ਬੰਦ ਕਰ ਦਿੱਤੀ।

ਉਸ ਤੋਂ ਬਾਅਦ ਉਹ ਬਿਨਾਂ ਸਪਰੇਅ ਤੋਂ ਖੇਤੀ ਕਰਨ ਲੱਗੇ ਜਿਸ ਵਿੱਚ ਕਣਕ, ਬਾਸਮਤੀ, ਸਰਸੋਂ ਅਤੇ ਦਾਲਾਂ ਜੋ ਕਿ ਇੱਕ ਏਕੜ ਵਿੱਚ ਕਰਦੇ ਸਨ, ਜੋ 2014 ਵਿੱਚ ਪੂਰੀ ਤਰ੍ਹਾਂ ਜੈਵਿਕ ਹੋ ਗਈ ਅਤੇ ਇਸ ਤਰ੍ਹਾਂ ਖੇਤੀ ਕਰਦੇ ਬਹੁਤ ਸਮਾਂ ਹੋ ਗਿਆ ਸੀ ਤੇ ਸਾਲ 2014 ਵਿੱਚ ਹੀ ਮਾਲਵਿੰਦਰ ਦੇ ਪਿਤਾ ਜੀ ਸਵਰਗ ਸਿਧਾਰ ਗਏ ਜਿਸ ਦਾ ਮਾਲਵਿੰਦਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਹੀ ਦੁੱਖ ਹੋਇਆ ਕਿਉਂਕਿ ਹਰ ਸਮੇਂ ਪਰਛਾਈ ਬਣ ਕੇ ਨਾਲ ਰਹਿਣ ਵਾਲਾ ਹੱਥ ਸਿਰ ਤੋਂ ਸਦਾ ਦੇ ਲਈ ਉੱਠ ਗਿਆ ਸੀ ਅਤੇ ਘਰ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਉਨ੍ਹਾਂ ਦੇ ਪਿਤਾ ਜੀ ਸਨ, ਉਸ ਸਮੇਂ ਮਾਲਵਿੰਦਰ ਆਪਣੀ ਪੜ੍ਹਾਈ ਕਰ ਰਹੇ ਸਨ।

ਜਦੋਂ ਇਹ ਘਟਨਾ ਵਾਪਰੀ ਤਾਂ ਮਾਲਵਿੰਦਰ ਜੀ ਨੂੰ ਕੋਈ ਖਿਆਲ ਨਹੀਂ ਸੀ ਕਿ ਘਰ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਨੂੰ ਹੀ ਸੰਭਾਲਣੀ ਪੈਣੀ ਹੈ, ਜਦੋਂ ਥੋੜੇ ਸਮੇਂ ਬਾਅਦ ਘਰ ਵਿੱਚ ਮਾਹੌਲ ਸਹੀ ਹੋਇਆ ਤਾਂ ਮਾਲਵਿੰਦਰ ਨੇ ਮਹਿਸੂਸ ਕੀਤਾ ਅਤੇ ਪੜ੍ਹਾਈ ਦੇ ਨਾਲ-ਨਾਲ ਖੇਤੀ ਦੇ ਵਿੱਚ ਆ ਗਏ ਅਤੇ ਘੱਟ ਸਮੇਂ ਵਿੱਚ ਹੀ ਖੇਤੀ ਨੂੰ ਚੰਗੀ ਤਰ੍ਹਾਂ ਜਾਣ ਕੇ ਕੰਮ ਕਰਨ ਲੱਗੇ ਜੋ ਕਿ ਬਹੁਤ ਹੌਂਸਲੇ ਵਾਲੀ ਗੱਲ ਹੈ, ਇਸ ਦੌਰਾਨ ਖੇਤੀ ਸੰਬੰਧੀ ਰਿਸਰਚ ਕਰਦੇ ਰਹਿੰਦੇ ਸਨ ਕਿਉਂਕਿ ਇੱਕ ਪੜ੍ਹਿਆ-ਲਿਖਿਆ ਨੌਜਵਾਨ ਜਦੋਂ ਖੇਤੀ ਦੇ ਵਿੱਚ ਆਉਂਦਾ ਹੈ ਤਾਂ ਉਹ ਕੁਝ ਨਾ ਕੁਝ ਤਬਦੀਲੀ ਲੈ ਕੇ ਹੀ ਆਵੇਗਾ। ਮਾਲਵਿੰਦਰ ਨੇ ਉਂਝ ਤਾਂ ਪੜ੍ਹਾਈ ਵਿੱਚ ਬੀ ਏ, ਐੱਮ ਏ, ਐੱਮ ਫਿੱਲ ਕੀਤੀ ਹੋਈ ਹੈ।

ਮਾਲਵਿੰਦਰ ਜੀ ਜਦੋਂ ਰਿਸਰਚ ਕਰਦੇ ਸਨ ਇਸ ਦੌਰਾਨ ਉਨ੍ਹਾਂ ਨੂੰ ਫ਼ੂਡ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਕਰਨ ਦਾ ਖਿਆਲ ਆਇਆ ਪਰ ਉਸਨੂੰ ਅਮਲੀ ਰੂਪ ਵਿੱਚ ਲੈ ਕੇ ਨਹੀਂ ਆ ਰਹੇ ਸਨ। ਉਨ੍ਹਾਂ ਕੋਲ ਕੁੱਲ 30 ਏਕੜ ਜ਼ਮੀਨ ਅਤੇ ਉਹ 2 ਭਰਾ ਹਨ, ਉਸ ਸਮੇਂ ਜਦੋਂ ਉਨ੍ਹਾਂ ਨੇ ਖੇਤੀ ਨੂੰ ਸੰਭਾਲਿਆ ਸੀ ਉਦੋਂ ਉਹ ਇੱਕ ਏਕੜ ਵਿੱਚ ਹੀ ਸਪਰੇਅ ਰਹਿਤ ਹੀ ਖੇਤੀ ਕਰਦੇ ਸਨ ਜਿਸ ਵਿੱਚ ਉਹ ਸਿਰਫ ਆਪਣੇ ਘਰ ਲਈ ਹੀ ਉਗਾ ਰਹੇ ਸਨ ਪਰ ਕਦੇ ਵੀ ਮਾਰਕੀਟਿੰਗ ਕਰਨ ਬਾਰੇ ਸੋਚਿਆ ਨਹੀਂ ਸੀ।

ਇਸ ਤਰ੍ਹਾਂ ਹੀ ਖੇਤੀ ਕਰਦੇ ਉਨ੍ਹਾਂ ਨੂੰ 5 ਸਾਲ ਹੋ ਗਏ ਸਨ ਤੇ ਉਸ ਤੋਂ ਬਾਅਦ ਸੋਚਿਆ ਕਿ ਹੁਣ ਕੀਤੀ ਹੋਈ ਰਿਸਰਚ ਨੂੰ ਅਮਲੀ ਰੂਪ ਵਿੱਚ ਲੈ ਕੇ ਆਉਣ ਦਾ ਸਮਾਂ ਆ ਗਿਆ ਹੈ, ਕਿਉਂਕਿ 2014 ਵਿੱਚ ਉਹ ਪੂਰੀ ਤਰ੍ਹਾਂ ਆਰਗੈਨਿਕ ਖੇਤੀ ਕਰਨ ਲੱਗ ਗਏ ਸਨ, ਬੇਸ਼ੱਕ ਉਹ ਪਹਿਲਾ ਵੀ ਸਪਰੇਅ ਰਹਿਤ ਖੇਤੀ ਕਰਦੇ ਸਨ ਪਰ ਹੁਣ ਪੂਰੀ ਤਰ੍ਹਾਂ ਆਰਗੈਨਿਕ ਤਰੀਕਿਆਂ ਨਾਲ ਹੀ ਖੇਤੀ ਕਰ ਰਹੇ ਸਨ। ਮਾਲਵਿੰਦਰ ਨੇ ਸੋਚਿਆ ਕਿ ਜੇਕਰ ਆਰਗੈਨਿਕ ਦਾਲਾਂ, ਹਲਦੀ, ਕਣਕ ਅਤੇ ਬਾਸਮਤੀ ਦੀ ਪ੍ਰੋਸੈਸਿੰਗ ਕਰਕੇ ਵੇਚਿਆ ਜਾਵੇ ਤਾਂ ਇਸ ਸੰਬੰਧਿਤ ਦੇਰੀ ਨਾ ਕਰਦੇ ਹੋਏ ਸਾਰੇ ਉਤਪਾਦ ਤਿਆਰ ਕਰ ਲਏ ਕਿਉਂਕਿ ਅੱਜ ਕੱਲ ਬਿਮਾਰੀਆਂ ਨੇ ਘਰ-ਘਰ ਵਿੱਚ ਰਾਜ ਕਰ ਲਿਆ ਹੈ ਜਿਸ ਕਰਕੇ ਹਰ ਕੋਈ ਸਾਫ, ਸ਼ੁੱਧ ਅਤੇ ਦੇਸੀ ਖਾਣਾ ਚਾਹੁੰਦਾ ਹੈ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਹ ਹੀ ਮਾਲਵਿੰਦਰ ਦੀ ਸਭ ਤੋਂ ਮਹੱਤਵਪੂਰਨ ਧਾਰਨਾ ਸੀ ਪਰ ਇਸ ਲਈ ਉਸ ਤਰ੍ਹਾਂ ਦੇ ਇਨਸਾਨ ਵੀ ਜ਼ਰੂਰੀ ਸਨ ਜਿਨ੍ਹਾਂ ਨੂੰ ਇਹਨਾਂ ਸਭ ਉਤਪਾਦਾਂ ਦੀ ਅਹਿਮੀਅਤ ਬਾਰੇ ਪਤਾ ਹੋਵੇ।

ਫਿਰ ਮਾਲਵਿੰਦਰ ਨੇ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਕਰਨ ਲਈ ਇੱਕ ਅਜਿਹਾ ਰਸਤਾ ਸੋਚਿਆ ਕਿ ਜਿਸ ਨਾਲ ਉਸ ਬਾਰੇ ਸਭ ਨੂੰ ਪਤਾ ਚੱਲ ਸਕੇ ਜੋ ਸੋਸ਼ਲ ਮੀਡਿਆ ਸੀ ਉੱਥੇ ਉਨ੍ਹਾਂ ਨੇ ਨੀਲੋਵਾਲੀਆ ਨੈਚੂਰਲ ਫਾਰਮ ਨਾਮ ਤੋਂ ਪੇਜ ਬਣਾਇਆ ਅਤੇ ਉਤਪਾਦ ਦੀਆਂ ਫੋਟੋ ਖਿੱਚ ਕੇ ਪਾਉਣ ਲੱਗ ਗਏ ਤੇ ਬਹੁਤ ਲੋਕ ਉਨ੍ਹਾਂ ਨਾਲ ਜੁੜਨ ਲੱਗੇ ਪਰ ਕਿਸੇ ਨੇ ਵੀ ਪਹਿਲ ਨਾ ਕੀਤੀ। ਇਸ ਸੰਬੰਧੀ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਗੱਲ ਕੀਤੀ ਜੋ ਸ਼ਹਿਰ ਵਿੱਚ ਰਹਿੰਦੇ ਸਨ। ਉਨ੍ਹਾਂ ਨਾਲ ਹੋਰ ਵੀ ਬਹੁਤ ਲੋਕ ਜੁੜੇ ਹੋਏ ਸਨ ਜੋ ਕਿ ਹਮੇਸ਼ਾਂ ਚੰਗੇ ਉਤਪਾਦਾਂ ਦੀ ਮੰਗ ਕਰਦੇ ਸਨ ਜੋ ਕਿ ਮਾਲਵਿੰਦਰ ਲਈ ਬਹੁਤ ਬੜੀ ਸਫਲਤਾ ਸੀ। ਇਸ ਵਿੱਚ ਸਾਰੇ ਜਾਣ-ਪਹਿਚਾਣ ਵਾਲਿਆਂ ਨੇ ਪੂਰਾ ਸਾਥ ਦਿੱਤਾ ਜਿਸ ਤਰ੍ਹਾਂ ਹੌਲੀ-ਹੌਲੀ ਕਰਕੇ ਉਨ੍ਹਾਂ ਦੇ ਇੱਕ-ਇੱਕ ਉਤਪਾਦ ਦੀ ਮਾਰਕੀਟਿੰਗ ਹੋਣ ਲੱਗ ਗਈ, ਜਿਸ ਨਾਲ ਬੇਸ਼ੱਕ ਉਨ੍ਹਾਂ ਦੇ ਮਾਰਕੀਟਿੰਗ ਦਾ ਕੰਮ ਚਲ ਪਿਆ ਸੀ ਅਤੇ ਇਸ ਦੌਰਾਨ ਉਹ ਪੜ੍ਹਾਈ ਵੀ ਨਾਲ-ਨਾਲ ਕਰ ਰਹੇ ਸਨ ਅਤੇ ਜਦੋਂ ਕਾਲਜ ਜਾਂਦੇ ਸਨ ਉੱਥੇ ਹਮੇਸ਼ਾਂ ਹੀ ਉਨ੍ਹਾਂ ਦੇ ਪ੍ਰੋਫੈਸਰ ਮਾਲਵਿੰਦਰ ਨਾਲ ਗੱਲਬਾਤ ਕਰਦੇ ਅਤੇ ਫਿਰ ਉਹ ਆਪਣੇ ਆਰਗੈਨਿਕ ਉਤਪਾਦਾਂ ਬਾਰੇ ਉਨ੍ਹਾਂ ਨੂੰ ਦੱਸਣ ਲੱਗ ਜਾਂਦੇ ਜਿਸ ਨਾਲ ਉਨ੍ਹਾਂ ਦੇ ਉਤਪਾਦ ਪ੍ਰੋਫੈਸਰ ਵੀ ਲੈਣ ਲੱਗੇ ਅਤੇ ਮਾਰਕੀਟਿੰਗ ਵਿੱਚ ਪ੍ਰਸਾਰ ਹੋਣ ਲੱਗ ਗਿਆ।

ਇਸ ਤੋਂ ਮਾਲਵਿੰਦਰ ਨੇ ਸੋਚਿਆ ਕਿ ਕਿਉਂ ਨਾ ਸ਼ਹਿਰ ਦੇ ਲੋਕਾਂ ਨਾਲ ਮੀਟਿੰਗ ਕਰਕੇ ਆਪਣੇ ਉਤਪਾਦਾਂ ਬਾਰੇ ਜਾਣੂ ਕਰਵਾਇਆ ਜਾਵੇ ਜਿਸ ਵਿੱਚ ਉਨ੍ਹਾਂ ਦੇ ਪ੍ਰੋਫੈਸਰ, ਰਿਸ਼ਤੇਦਾਰਾਂ ਅਤੇ ਦੋਸਤਾਂ ਦੁਆਰਾ ਜੋ ਚੰਗੇ ਤਰੀਕੇ ਨਾਲ ਉਨ੍ਹਾਂ ਨੂੰ ਜਾਣਦੇ ਸਨ ਮੀਟਿੰਗ ਬੁਲਾ ਲਈ। ਜਦੋਂ ਉਨ੍ਹਾਂ ਨੇ ਆਪਣੇ ਉਤਪਾਦਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਤਾਂ ਇੱਕ-ਇੱਕ ਉਤਪਾਦ ਕਰਕੇ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ।

ਇਸ ਤਰ੍ਹਾਂ ਕਰਦੇ ਸਾਲ 2016 ਦੇ ਅਖੀਰ ਤੱਕ ਮਾਲਵਿੰਦਰ ਨੇ ਆਪਣੇ ਨਾਲ ਪੱਕੇ ਗ੍ਰਾਹਕ ਜੋੜ ਲਏ ਜੋ ਕਿ ਤਕਰੀਬਨ 80 ਦੇ ਕਰੀਬ ਹਨ ਅਤੇ ਹਮੇਸ਼ਾਂ ਹੀ ਉਨ੍ਹਾਂ ਤੋਂ ਸਾਮਾਨ ਲੈਂਦੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਆਪਣੇ ਖੇਤੀ ਦੇ ਵਿੱਚ ਵੀ ਵਾਧਾ ਕਰ ਦਿੱਤਾ ਇੱਕ ਏਕੜ ਤੋਂ ਸ਼ੁਰੂ ਕੀਤੀ ਖੇਤੀ ਨੂੰ 3 ਏਕੜ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਿਸ ਨਾਲ ਉਨ੍ਹਾਂ ਦੀ ਮਾਰਕੀਟਿੰਗ ਵਿੱਚ ਇੰਨੀ ਜਲਦੀ ਪ੍ਰਸਾਰ ਹੋਇਆ ਕਿ ਜਿੱਥੇ ਉਹ ਇੱਕ ਉਤਪਾਦ ਖਰੀਦਦੇ ਸਨ ਉੱਥੇ ਹੀ ਉਨ੍ਹਾਂ ਦੇ ਹੋਰ ਉਤਪਾਦ ਦੀ ਵੀ ਵਿਕਰੀ ਹੋਣ ਲੱਗ ਗਈ।

2016 ਵਿੱਚ ਮਾਲਵਿੰਦਰ ਜੀ ਕਾਮਯਾਬ ਹੋਏ ਅਤੇ ਉਸ ਸਮੇਂ ਉਨ੍ਹਾਂ ਨੇ 2018 ਵਿੱਚ ਸਬਜ਼ੀਆਂ ਦੀ ਕਾਸ਼ਤ ਕਰਨੀ ਵੀ ਸ਼ੁਰੂ ਕਰ ਦਿੱਤੀ ਸੀ ਜਿਸ ਦੀ ਬਹੁਤ ਜ਼ਿਆਦਾ ਮੰਗ ਹੈ।

ਸਾਲ 2021 ਤੱਕ ਆਉਂਦੇ-ਆਉਂਦੇ ਉਨ੍ਹਾਂ ਨੇ 3 ਏਕੜ ਦੀ ਖੇਤੀ ਨੂੰ 8 ਏਕੜ ਵਿੱਚ ਫੈਲਾ ਦਿੱਤਾ ਜਿਸ ਵਿੱਚ ਘਰ ਵਿੱਚ ਹਰ ਇੱਕ ਵਰਤੋਂ ਵਿੱਚ ਆਉਣ ਵਾਲਿਆਂ ਵਸਤਾਂ ਉਗਾਉਣ ਲੱਗੇ ਅਤੇ ਉਨ੍ਹਾਂ ਦੀ ਪ੍ਰੋਸੈਸਿੰਗ ਕਰਦੇ ਹਨ। ਇਸ ਦੌਰਾਨ ਇੱਕ ਟਰਾਲੀ ਵੀ ਤਿਆਰ ਕੀਤੀ ਹੋਈ ਹੈ ਜੋ ਕਿ ਪੂਰੀ ਤਰ੍ਹਾਂ ਪੋਸਟਰ ਲਗਾ ਕੇ ਸਜਾਈ ਹੋਈ ਹੈ ਅਤੇ ਇਸ ਦੇ ਨਾਲ ਇੱਕ ਕਿਸਾਨ ਹੱਟ ਵੀ ਖੋਲੀ ਹੋਈ ਹੈ ਜਿੱਥੇ ਸਾਰਾ ਸ਼ੁੱਧ, ਸਾਫ ਅਤੇ ਆਰਗੈਨਿਕ ਸਾਮਾਨ ਰੱਖਿਆ ਹੋਇਆ ਹੈ, ਉਨ੍ਹਾਂ ਨੇ ਪ੍ਰੋਸੈਸਿੰਗ ਕਰਨ ਦੇ ਲਈ ਮਸ਼ੀਨਾਂ ਰੱਖੀਆਂ ਹੋਈਆਂ ਹਨ ਅਤੇ ਉਤਪਾਦ ਦੀ ਵਧੀਆ ਤਰੀਕੇ ਨਾਲ ਪੈਕਿੰਗ ਕਰਕੇ ਨੀਲੋਵਾਲੀਆ ਨੈਚੂਰਲ ਫਾਰਮ ਨਾਮ ਤੋਂ ਵੇਚ ਰਹੇ ਹਨ।

ਜਿਸ ਨਾਲ ਜੋ ਕੰਮ ਉਨ੍ਹਾਂ ਨੇ ਪਹਿਲਾ ਛੋਟੇ ਪੱਧਰ ‘ਤੇ ਸ਼ੁਰੂ ਕੀਤਾ ਸੀ ਉਸ ਦੇ ਚਰਚੇ ਹੁਣ ਪੂਰੇ ਪੰਜਾਬ ਵਿੱਚ ਹਨ ਅਤੇ ਪੜ੍ਹੇ-ਲਿਖੇ ਇਸ ਨੌਜਵਾਨ ਨੇ ਸਾਬਿਤ ਕੀਤਾ ਕਿ ਖੇਤੀ ਕੇਵਲ ਖੇਤਾਂ ਵਿੱਚ ਮਿੱਟੀ ਨਾਲ ਮਿਲਣਾ ਹੀ ਨਹੀਂ, ਸਗੋਂ ਮਿੱਟੀ ਵਿਚੋਂ ਨਿਕਲ ਕੇ ਲੋਕਾਂ ਸਾਹਮਣੇ ਨਿਖਾਰ ਕੇ ਸਾਹਮਣੇ ਲੈ ਕੇ ਆਉਣਾ ਅਤੇ ਉਸਨੂੰ ਰੋਜ਼ਗਾਰ ਬਣਾਉਣਾ ਹੀ ਖੇਤੀ ਹੈ।

ਭਵਿੱਖ ਦੀ ਯੋਜਨਾ

ਉਹ ਖੇਤੀ ਵਿੱਚ ਹਰ ਇੱਕ ਚੀਜ਼ ਦਾ ਤਜ਼ੁਰਬਾ ਕਰਨਾ ਚਾਹੁੰਦੇ ਹਨ ਅਤੇ ਮਾਰਕੀਟਿੰਗ ਚੈਨਲ ਬਣਾਉਣਾ ਚਾਹੁੰਦੇ ਹਨ ਜਿਸ ਨਾਲ ਉਹ ਆਪਣੇ ਅਤੇ ਨਾਲ ਦੇ ਕਿਸਾਨਾਂ ਦੀ ਸਾਰੀ ਉਪਜ ਆਪ ਮੰਡੀਕਰਨ ਕਰਕੇ ਵੇਚ ਸਕਣ ਅਤੇ ਕਿਸਾਨਾਂ ਨੂੰ ਆਪਣੀ ਮਿਹਨਤ ਦਾ ਮੁੱਲ ਮਿਲ ਸਕੇ।

ਸੰਦੇਸ਼

ਖੇਤੀ ਬੇਸ਼ੱਕ ਕਰੋ ਪਰ ਉਹ ਕਰੋ ਜਿਸ ਨਾਲ ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਅਤੇ ਜੇਕਰ ਹੋ ਸਕਦਾ ਹੈ ਤਾਂ ਆਰਗੈਨਿਕ ਖੇਤੀ ਨੂੰ ਹੀ ਪਹਿਲ ਦੇਵੇ ਜੇਕਰ ਹੱਸਦੀ-ਵੱਸਦੀ ਇਸ ਦੁਨੀਆ ਨੂੰ ਦੇਖਣਾ ਚਾਹੁੰਦੇ ਹਨ ਅਤੇ ਕੋਸ਼ਿਸ਼ ਕਰਦੇ ਰਹੋ ਕੀ ਆਪਣੀ ਫ਼ਸਲ ਖੁਦ ਮੰਡੀਕਰਨ ਕਰਕੇ ਵੇਚ ਸਕਣ।

ਹਰਭਜਨ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ ਜੋ ਇੱਕ ਫਾਰਮ ਦੇ ਵਿੱਚ 5 ਅਲੱਗ-ਅਲੱਗ ਤਰ੍ਹਾਂ ਦੇ ਕਿੱਤੇ ਕਰਨ ਵਿੱਚ ਸਫਲ ਹੋਇਆ, ਜਿਸ ਕਾਰਨ ਦੂਜੇ ਕਿਸਾਨਾਂ ਦੁਆਰਾ ਉਸ ਨੂੰ ਕਿਸਾਨਾਂ ਦਾ ਸ਼ਕਤੀਮਾਨ ਕਹਿ ਕੇ ਸਨਮਾਨਿਤ ਕੀਤਾ ਜਾਂਦਾ ਹੈ

ਇਸ ਤੇਜ਼ੀ ਨਾਲ ਬਦਲਦੀ ਹੋਈ ਦੁਨੀਆਂ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਆਪਣੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਵਿਭਿੰਨਤਾ ਲੈ ਕੇ ਆਉਣਾ ਬਹੁਤ ਹੀ ਜ਼ਰੂਰੀ ਹੈ। ਇਸ ਗੱਲ ਨੂੰ ਅਪਣਾਉਣਾ ਅੱਜ-ਕੱਲ੍ਹ ਬਹੁਤ ਹੋ ਜ਼ਰੂਰੀ ਹੋ ਗਿਆ ਹੈ ਕਿਉਂਕਿ ਦੁਨੀਆਂ ਵਿੱਚ ਹਰ ਇਨਸਾਨ ਕੁੱਝ ਵੱਖਰਾ ਕਰਨ ਦੇ ਲਈ ਆਇਆ ਹੈ, ਹਾਲਾਂਕਿ ਕੁੱਝ ਲੋਕ ਹਨ ਅਜਿਹੇ ਹੁੰਦੇ ਹਨ ਜੋ ਪਰਿਵਰਤਨ ਕਰਨ ਤੋਂ ਡਰਦੇ ਹਨ, ਜਿਸ ਕਾਰਨ ਉਹ ਆਪਣੇ ਵਿਚਾਰਾਂ ਦੇ ਵਿੱਚ ਵਿਭਿੰਨਤਾ ਲੈ ਕੇ ਆਉਣ ਦੇ ਖ਼ਿਆਲ ਤੋਂ ਹਮੇਸ਼ਾਂ ਡਰਦੇ ਰਹਿੰਦੇ ਹਨ। ਉਨ੍ਹਾਂ ਵਿੱਚੋਂ ਕੁੱਝ ਇਨਸਾਨ ਅਜਿਹੇ ਹੁੰਦੇ ਹਨ ਜੋ ਆਪਣੇ ਅੰਦਰ ਲੁਕੀ ਹੋਈ ਕਲਾ ਨੂੰ ਪਹਿਚਾਣ ਕੇ ਦੁਨੀਆਂ ਬਦਲਣ ਦੀ ਰਾਹ ਉੱਤੇ ਅਗਾਂਹ ਵੱਧਦੇ ਜਾਂਦੇ ਹਨ ਅਤੇ ਉੱਚੀਆਂ ਮੰਜ਼ਿਲਾਂ ਨੂੰ ਹਾਸਿਲ ਕਰਦੇ ਹਨ।

ਇਹ ਕਹਾਣੀ ਇੱਕ ਅਜਿਹੇ ਹੀ ਇਨਸਾਨ ਦੀ ਹੈ ਜਿੱਥੇ ਜ਼ਿਆਦਾਤਰ ਕਿਸਾਨ ਕਣਕ ਅਤੇ ਝੋਨੇ ਦੀ ਰਵਾਇਤੀ ਖੇਤੀ ਪਿਛਲੇ ਬਹੁਤ ਸਮੇਂ ਤੋਂ ਕਰਦੇ ਆ ਰਹੇ ਹਨ, ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਮਲਕਪੁਰ ਪਿੰਡ ਦੇ ਇੱਕ ਕਿਸਾਨ ਹਰਭਜਨ ਸਿੰਘ ਜੀ ਖੇਤੀ ਦੇ ਤਰੀਕਿਆਂ ਵਿੱਚ ਵਿਭਿੰਨਤਾ ਲੈ ਕੇ ਆਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਹ ਆਪਣੀ 11 ਕਿੱਲੇ ਜ਼ਮੀਨ ਉੱਪਰ ਸਫ਼ਲਤਾਪੂਰਵਕ ਫਾਰਮ ਚਲਾ ਰਹੇ ਹਨ, ਜਿੱਥੇ ਉਹ ਮੁਰਗੀ ਪਾਲਣ, ਬੱਕਰੀ ਪਾਲਣ ਦੇ ਨਾਲ-ਨਾਲ ਬਟੇਰ ਪਾਲਣ ਦਾ ਵੀ ਕੰਮ ਕਰਦੇ ਹਨ। ਇਸ ਤੋਂ ਇਲਾਵਾ 55 ਏਕੜ ਪੰਚਾਇਤੀ ਜ਼ਮੀਨ ਵੀ ਕਿਰਾਏ ਉੱਤੇ ਲਈ ਹੋਈ ਹੈ ਜਿੱਥੇ ਮੱਛੀ ਪਾਲਣ ਦਾ ਕੰਮ ਕਰਦੇ ਹਨ।

ਹਰਭਜਨ ਜੀ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਸਾਲ 1981 ਵਿੱਚ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਉਹ ਇੱਕ ਮਕੈਨੀਕਲ ਵਰਕਸ਼ਾਪ ਦੇ ਵਿੱਚ ਕੰਮ ਕਰਨ ਲੱਗ ਗਏ ਤੇ ਨਾਲ-ਨਾਲ ਆਪਣੇ ਪਰਿਵਾਰ ਨਾਲ ਖੇਤੀ ਵਿੱਚ ਵੀ ਮਦਦ ਕਰਦੇ ਸਨ। ਉਸ ਸਮੇਂ ਉਨ੍ਹਾਂ ਦੇ ਇੱਕ ਦੋਸਤ ਨੇ ਮੱਛੀ ਪਾਲਣ ਕਰਨ ਬਾਰੇ ਸਲਾਹ ਦਿੱਤੀ, ਇਸ ਤੋਂ ਬਾਅਦ ਇਸ ਕਿੱਤੇ ਦੇ ਸੰਬੰਧ ਵਿੱਚ ਉਨ੍ਹਾਂ ਨੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਲਦੀ ਮੱਛੀ ਪਾਲਣ ਕਰਨ ਦੇ ਲਈ ਪਿੰਡ ਦੇ ਤਾਲਾਬ ਨੂੰ ਕਿਰਾਏ ‘ਤੇ ਲੈ ਲਿਆ।

ਮੱਛੀ ਪਾਲਣ ਦੇ ਕਿੱਤੇ ਤੋਂ ਮੈਂ ਕਾਫੀ ਮੁਨਾਫ਼ਾ ਕਮਾਇਆ ਅਤੇ ਖੁਦ ਦੀ ਜ਼ਮੀਨ ਦੇ ਉੱਪਰ ਇਹ ਕੰਮ ਕਰਨ ਦਾ ਫੈਸਲਾ ਕਰ ਲਿਆ-ਹਰਭਜਨ ਸਿੰਘ

ਇਸ ਕੰਮ ਤੋਂ ਉਨ੍ਹਾਂ ਨੂੰ ਫਾਇਦਾ ਹੋਇਆ, ਇਸ ਲਈ ਸਾਲ 1995 ਵਿਚ ਪੰਜਾਬ ਰਾਜ ਮੱਛਲੀ ਪਾਲਣ ਬੋਰਡ ਮਾਨਸਾ ਤੋਂ ਟ੍ਰੇਨਿੰਗ ਲੈਣ ਦਾ ਫੈਸਲਾ ਕੀਤਾ ਅਤੇ ਆਪਣੀ ਜ਼ਮੀਨ ਉੱਤੇ ਹੋਰ ਵਧੀਆ ਤਰੀਕੇ ਨਾਲ ਮੱਛਲੀ ਪਾਲਣ ਦਾ ਕੰਮ ਸ਼ੁਰੂ ਕਰ ਦਿੱਤਾ। ਫਿਰ 2 ਏਕੜ ਜ਼ਮੀਨ ਵਿਚ ਤਾਲਾਬ ਤਿਆਰ ਕਰਵਾਇਆ ਅਤੇ 2 ਏਕੜ ਜ਼ਮੀਨ ਵੀ ਖਰੀਦ ਲਈ ਜੋ ਉਨ੍ਹਾਂ ਦੇ ਤਾਲਾਬ ਦੇ ਨੇੜੇ ਲੱਗਦੀ ਸੀ। ਜਿਸ ਨਾਲ ਮੱਛੀ ਉਤਪਾਦਨ 6 ਟਨ ਪ੍ਰਤੀ ਹੈਕਟੇਅਰ ਹੋ ਗਿਆ।

ਬਾਅਦ ਵਿੱਚ ਉਨ੍ਹਾਂ ਨੇ ਉਤਪਾਦਨ ਵਧਾਉਣ ਦੇ ਲਈ ਸੈਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਐਕੁਆਕਲਚਰ, ਭੁਵਨੇਸ਼ਵਰ, ਉੜੀਸਾ ਤੋਂ ਟ੍ਰੇਨਿੰਗ ਲੈਣ ਦਾ ਫੈਸਲਾ ਕਰ ਲਿਆ ਅਤੇ ਮੱਛੀ ਦੀਆਂ 6 ਨਵੀਆਂ ਨਸਲਾਂ (ਰੋਹੁ, ਕਤਲਾ, ਮੁਰਾਖ, ਗ੍ਰਾਸ ਕਾਰਪ, ਕਾਮਨ ਕਾਰਪ ਅਤੇ ਸਿਲਵਰ ਕਾਰਪ) ਅਤੇ ਨਾਲ ਹੀ 3 ਏਰੀਏਟਰ ਵੀ ਖਰੀਦ ਲਏ। ਏਰੀਏਟਰ ਖਰੀਦਣ ਦੇ ਲਈ ਉਹਨਾਂ ਨੂੰ ਸਰਕਾਰ ਵੱਲੋਂ 50 % ਸਬਸਿਡੀ ਵੀ ਮਿਲੀ। ਏਰੀਏਟਰ ਦੇ ਇਸਤੇਮਾਲ ਦੇ ਨਾਲ ਮੱਛੀ ਉਤਪਾਦਨ ਵੱਧ ਕੇ 8 ਟਨ ਪ੍ਰਤੀ ਹੈਕਟੇਅਰ ਹੋ ਗਿਆ।

ਮੈਨੂੰ ਸਰਕਾਰੀ ਹੈਚਰੀ ਤੋਂ ਮੱਛੀ ਦਾ ਬੀਜ ਖਰੀਦਣਾ ਪਿਆ, ਜੋ ਕਿ ਮੇਰੇ ਲਈ ਇੱਕ ਮਹਿੰਗਾ ਸੌਦਾ ਸੀ, ਇਸ ਕਰਕੇ ਮੈਂ ਆਪਣੀ ਖੁਦ ਦੀ ਹੈਚਰੀ ਤਿਆਰ ਕਰਨ ਦਾ ਫੈਸਲਾ ਕਰ ਲਿਆ- ਹਰਭਜਨ ਸਿੰਘ

ਮੱਛੀ ਪਾਲਣ ਦੇ ਨਾਲ-ਨਾਲ ਮੱਛੀ ਦਾ ਬੀਜ ਤਿਆਰ ਕਰਨ ਦੇ ਲਈ ਇੱਕ ਹੈਚਰੀ ਤਿਆਰ ਕੀਤੀ ਕਿਉਂਕਿ ਉਨ੍ਹਾਂ ਨੂੰ ਦੂਜੀ ਹੈਚਰੀ ਤੋਂ ਬੀਜ ਮਹਿੰਗਾ ਪੈ ਰਿਹਾ ਸੀ। ਆਮ ਤੌਰ ‘ਤੇ ਹੈਚਰੀ ਸਰਕਾਰ ਵੱਲੋਂ ਬਣਾਈ ਜਾਂਦੀ ਹੈ, ਪਰ ਹਰਭਜਨ ਸਿੰਘ ਜੀ ਨੇ ਇੱਕ ਵੱਡੇ ਨਿਵੇਸ਼ ਦੇ ਨਾਲ ਖੁਦ ਦੀ ਹੈਚਰੀ ਤਿਆਰ ਕੀਤੀ। ਹੈਚਰੀ ਹੋਣ ਦੇ ਨਾਲ ਇੱਕ ਨਕਲੀ ਮੀਂਹ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਹੈਚਰੀ ਵਿੱਚ ਇੱਕ ਉਂਗਲ ਦੇ ਆਕਾਰ ਜਿੰਨੇ 20 ਲੱਖ ਤੋਂ ਵੀ ਜ਼ਿਆਦਾ ਮੱਛੀ ਦੇ ਬੱਚੇ ਤਿਆਰ ਕੀਤੇ ਅਤੇ ਉਨ੍ਹਾਂ ਨੂੰ 50 ਪੈਸੇ ਤੋਂ ਲੈ ਕੇ 1 ਰੁਪਏ ਪ੍ਰਤੀ ਬੀਜ ਦੇ ਹਿਸਾਬ ਨਾਲ ਵੇਚਿਆ।

ਸਮਾਂ ਲੰਘਦਾ ਗਿਆ ਅਤੇ ਹਰਭਜਨ ਜੀ ਨੇ 2009 ਵਿੱਚ Large White Yorkshire ਨਸਲ ਦੇ 50 ਸੂਰਾਂ ਤੋਂ ਸੂਰ ਪਾਲਣ ਦਾ ਕੰਮ ਸ਼ੁਰੂ ਕੀਤਾ ਅਤੇ ਉਹਨਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਪਰ ਇਹ ਜ਼ਿਆਦਾ ਫਾਇਦੇਮੰਦ ਸਾਬਿਤ ਨਹੀਂ ਹੋਇਆ। ਫਿਰ ਉਹਨਾਂ ਨੇ ਸੂਰ ਦੇ ਮੀਟ ਦੀ ਪ੍ਰੋਸੈਸਿੰਗ ਕਰਕੇ ਵੇਚਣਾ ਸ਼ੁਰੂ ਕੀਤਾ। ਉਹਨਾਂ ਨੇ CIPHET PAU ਅਤੇ ਗਡਵਾਸੂ ਤੋਂ ਮੀਟ ਪ੍ਰੋਡਕਟਸ ਦੀ ਟ੍ਰੇਨਿੰਗ ਲਈ ਅਤੇ ਸੂਰ ਦੇ ਮੀਟ ਨੂੰ ਅਚਾਰ ਦੇ ਰੂਪ ਵਿੱਚ ਪ੍ਰੋਸੈਸ ਕੀਤਾ। ਮੀਟ ਦਾ ਅਚਾਰ ਬਣਾ ਕੇ ਵੇਚਣਾ ਉਨ੍ਹਾਂ ਲਈ ਕਾਫੀ ਫਾਇਦੇਮੰਦ ਸਾਬਿਤ ਹੋਇਆ ਅਤੇ ਉਹਨਾਂ ਦੀ ਆਮਦਨੀ ਇਸ ਨਾਲ ਲਗਭਗ ਦੁੱਗਣੀ ਹੋ ਗਈ।

ਹੁਣ ਹਰਭਜਨ ਸਿੰਘ ਜੀ ਦੇ ਕੋਲ ਲਗਭਗ 150 ਸੂਰ ਹਨ। ਸੂਰਾਂ ਤੋਂ ਬਚੇ ਪਦਾਰਥਾਂ ਨੂੰ ਹਰਭਜਨ ਸਿੰਘ ਜੀ ਮੱਛੀਆਂ ਨੂੰ ਖਿਲਾ ਦਿੰਦੇ ਹਨ। ਜਿਸ ਨਾਲ ਉਹਨਾਂ ਦੀ ਕੁੱਲ ਲਾਗਤ ਵਿੱਚੋਂ 50 ਤੋਂ 60 % ਹਿੱਸਾ ਰਹਿਣ ਲੱਗਾ ਅਤੇ ਮੱਛਲੀ ਉਤਪਾਦਨ 20 % ਹੋਰ ਵੱਧ ਗਿਆ। ਹੁਣ ਉਹ ਪ੍ਰਤੀ ਹੈਕਟੇਅਰ 10 ਟਨ ਮੱਛੀ ਦਾ ਉਤਪਾਦਨ ਕਰਦੇ ਹਨ।

ਉਹਨਾਂ ਨੇ ਫਿਸ਼ ਪਾਰਕ ਪ੍ਰੋਸੈਸਿੰਗ ਸੇਲਫ ਹੈਲਪ ਗਰੁੱਪ ਵੀ ਸ਼ੁਰੂ ਕੀਤਾ ਹੈ ਜਿਸ ਵਿੱਚ 11 ਮੈਂਬਰ ਕੰਮ ਕਰ ਰਹੇ ਹਨ। ਇਸ ਨਾਲ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ ਅਤੇ ਹਰਭਜਨ ਸਿੰਘ ਜੀ ਦੀ ਆਮਦਨੀ ਵਿੱਚ ਵੀ ਵਾਧਾ ਹੋ ਰਿਹਾ ਹੈ। ਹਰਭਜਨ ਸਿੰਘ ਜੀ ਨੂੰ ਖੇਤੀ ਵਿੱਚ ਵਿਭਿੰਨਤਾ ਲਿਆਉਣ ਦੇ ਲਈ ਪੰਜਾਬ ਦੇ ਮੁੱਖ-ਮੰਤਰੀ ਦੁਆਰਾ ਸਨਮਾਨਿਤ ਵੀ ਕੀਤਾ ਗਿਆ ਸੀ।

ਪਾਣੀ ਦੇ ਸਤਰ ਵਿੱਚ ਆਉਂਦੀ ਕਮੀ ਨੂੰ ਦੇਖਦੇ ਹੋਏ ਹਰਭਜਨ ਜੀ ਨੇ ਪਾਣੀ ਨੂੰ ਮੁੜ ਵਰਤੋਂ ਵਿੱਚ ਲੈ ਕੇ ਆਉਣ ਲਈ ਲਈ ਇੱਕ ਤਰੀਕੇ ਦੀ ਕਾਢ ਕੱਢੀ ਹੈ ਜਿਸ ਦੇ ਵਿੱਚ ਪਹਿਲਾਂ ਉਹ ਪਾਣੀ ਸੂਰਾਂ ਨੂੰ ਨਹਾਉਣ ਦੇ ਲਈ ਵਰਤ ਕੇ ਬਾਅਦ ਵਿੱਚ ਇਸ ਪਾਣੀ ਨੂੰ ਮੱਛੀਆਂ ਦੇ ਤਾਲਾਬ ਵਿੱਚ ਸੁੱਟ ਦਿੰਦੇ ਹਨ ਅਤੇ ਤਾਲਾਬ ਦੇ ਬਾਕੀ ਰਹਿੰਦੇ ਪਾਣੀ ਨੂੰ ਫ਼ਸਲਾਂ ਦੀ ਸਿੰਚਾਈ ਲਈ ਵਰਤ ਲਿਆ ਜਾਂਦਾ ਹੈ। ਇਹ ਪਾਣੀ ਖੇਤ ਵਿੱਚ ਇੱਕ ਜੈਵਿਕ ਖਾਦ ਦੇ ਰੂਪ ਵਿੱਚ ਕੰਮ ਕਰਦਾ ਹੈ। ਜਿਸ ਨਾਲ ਖਾਦਾਂ ਉੱਤੇ ਹੋਣ ਵਾਲੇ ਖਰਚ ਨੂੰ 50 % ਤੱਕ ਘਟਾਇਆ ਜਾ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਹਰਭਜਨ ਸਿੰਘ ਜੀ ਦੇ ਯਤਨ ਨੂੰ ਦੇਖਦੇ ਹੋਏ ਉਹਨਾਂ ਦੇ ਖੇਤ ਦਾ ਦੌਰਾ ਵੀ ਕੀਤਾ ਹੈ।

ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਫਾਰਮਿੰਗ ਦੇ ਵਿੱਚ ਬੱਕਰੀ ਪਾਲਣ ਨੂੰ ਸ਼ਾਮਿਲ ਕਰਨ ਦਾ ਫੈਸਲਾ ਕਰ ਲਿਆ। ਇਸ ਦੇ ਲਈ ਉਹਨਾਂ ਨੇ KVK ਮਾਨਸਾ ਤੋਂ ਟ੍ਰੇਨਿੰਗ ਲੈ ਕੇ ਸ਼ੁਰੂ ਵਿੱਚ ਉਹਨਾਂ ਨੇ ਬੀਟਲ ਅਤੇ ਸਿਰੋਹੀ ਨਸਲ ਦੇ ਨਾਲ 30 ਬੱਕਰੀਆਂ ਤੋਂ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਅੱਜ ਉਹਨਾਂ ਦੇ ਕੋਲ ਲਗਭਗ 150 ਦੇ ਕਰੀਬ ਬੱਕਰੀਆਂ ਹਨ। 2017 ਦੇ ਬਾਅਦ ਉਹਨਾਂ ਨੇ PAU ਦੇ ਕਿਸਾਨ ਮੇਲਿਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਜਿੱਥੋਂ ਉਹਨਾਂ ਨੂੰ ਬਟੇਰ ਪਾਲਣ ਅਤੇ ਮੁਰਗੀ ਪਾਲਣ ਕਰਨ ਦੀ ਪ੍ਰੇਰਨਾ ਮਿਲੀ। ਇਸ ਕੰਮ ਨੂੰ ਸ਼ੁਰੂ ਕਰਨ ਦੇ ਲਈ ਉਹਨਾਂ ਨੇ ਚੰਡੀਗੜ੍ਹ ਤੋਂ 2000 ਬਟੇਰ ਅਤੇ 150 ਕੜਕਨਾਥ ਨਸਲ ਦੀਆਂ ਮੁਰਗੀਆਂ ਦੀ ਖਰੀਦ ਕੀਤੀ। ਅੱਜ ਉਹ ਆਪਣੇ ਖੇਤ ਦੇ ਵਿੱਚ 3000 ਬਟੇਰ ਪੰਛੀਆਂ ਦਾ ਪਾਲਣ ਕਰਦੇ ਹਨ।

ਪਸ਼ੂਆਂ ਦੇ ਲਈ ਚਾਰਾ ਉਹ ਆਪ ਮਸ਼ੀਨਾਂ ਦੀ ਮਦਦ ਨਾਲ ਖੇਤ ਵਿੱਚ ਹੀ ਤਿਆਰ ਕਰਦੇ ਹਨ। ਹਰਭਜਨ ਸਿੰਘ ਜੀ ਦੇ 2 ਬੱਚੇ ਵੀ ਹਨ ਜੋ ਖੇਤ ਵਿੱਚ ਹਰਭਜਨ ਜੀ ਦੀ ਮਦਦ ਕਰਦੇ ਹਨ। ਹਰਭਜਨ ਜੀ ਸਿਰਫ ਇੱਕ ਸਹਾਇਕ ਦੇ ਰੂਪ ਵਿਚ ਖੇਤ ਵਿੱਚ ਕੰਮ ਕਰਦੇ ਹਨ। ਹੁਣ ਉਹ ਮੱਛੀਆਂ ਦੇ ਬੀਜ ਨੂੰ 2 ਰੁਪਏ ਪ੍ਰਤੀ ਬੀਜ ਵੇਚ ਰਹੇ ਹਨ। ਬੱਕਰ-ਈਦ ਵਾਲੇ ਦਿਨ ਉਹ ਬੱਕਰੀਆਂ ਨੂੰ ਵੇਚਦੇ ਹਨ ਅਤੇ ਮੀਟ ਤੋਂ ਅਚਾਰ ਵੀ ਤਿਆਰ ਕਰਦੇ ਹਨ। ਕੜਕਨਾਥ ਮੁਰਗੀ ਦਾ ਇੱਕ ਆਂਡਾ ਉਹ 15 ਤੋਂ 20 ਰੁਪਏ ਵਿੱਚ ਵੇਚਦੇ ਹਨ ਅਤੇ ਉਸਦਾ ਮੀਟ 700-800 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ICAR-CIFE ਕੋਲਕਾਤਾ ਤੋਂ ਮੱਛੀ ਦਾ ਅਚਾਰ ਅਤੇ ਸੂਪ ਬਣਾਉਣ ਦੀ ਟ੍ਰੇਨਿੰਗ ਵੀ ਹਾਸਿਲ ਕੀਤੀ ਅਤੇ ਆਪਣੇ ਉਤਪਾਦਾਂ ਨੂੰ “ਖਿਆਲਾ ਪੋਰਕ ਐਂਡ ਫਿਸ਼ ਪ੍ਰੋਡਕਟਸ” ਦੇ ਨਾਮ ਨਾਲ ਵੇਚਦੇ ਹਨ। ਸਾਰੇ ਉਤਪਾਦਾਂ ਦੀ ਮਾਰਕੀਟਿੰਗ ਆਪਣੇ ਫਾਰਮ ਉੱਤੇ ਹੀ ਕਰਦੇ ਹਨ।

ਉਹਨਾਂ ਨੂੰ ਆਪਣੇ ਉਤਪਾਦਾਂ ਨੂੰ ਵੇਚਣ ਲਈ ਕੀਤੇ ਵੀ ਜਾਣ ਦੀ ਲੋੜ ਨਹੀਂ ਪੈਂਦੀ, ਉਹਨਾਂ ਨੇ ਆਪਣੀ ਮਿਹਨਤ ਸਦਕਾ ਬਹੁਤ ਸਾਰੇ ਨੌਜਵਾਨ ਕਿਸਾਨਾਂ ਨੂੰ ਵੀ ਪ੍ਰੇਰਿਤ ਕੀਤਾ ਅਤੇ ਖੇਤੀ ਕਰਨ ਦੇ ਲਈ ਬਹੁਤ ਸਾਰੇ ਕਿਸਾਨ ਹਰਭਜਨ ਜੀ ਦੀ ਸਲਾਹ ਲੈਣ ਉਹਨਾਂ ਦੇ ਫਾਰਮ ‘ਤੇ ਆਉਂਦੇ ਹਨ। ਹਰਭਜਨ ਜੀ ਦੂਜੇ ਲੋਕਾਂ ਦੇ ਲਈ ਇੱਕ ਪ੍ਰੇਰਨਾ ਦੇ ਰੂਪ ਬਣ ਕੇ ਸਾਹਮਣੇ ਆਏ ਅਤੇ ਉਹਨਾਂ ਨੇ ਬਾਕੀ ਕਿਸਾਨਾਂ ਨੂੰ ਵੀ ਖੇਤੀ ਵਿੱਚ ਵੀਭਿੰਨਤਾ ਲਿਆਉਣ ਦੇ ਲਈ ਪ੍ਰੇਰਿਤ ਕੀਤਾ ਹੈ।

ਭਵਿੱਖ ਦੀ ਯੋਜਨਾ

ਹਰਭਜਨ ਜੀ ਭਵਿੱਖ ਵਿੱਚ ਆਪਣੀ ਆਮਦਨ ਨੂੰ ਵਧਾਉਣਾ ਚਾਹੁੰਦੇ ਹਨ ਅਤੇ ਇਸ ਖੇਤੀ ਨੂੰ ਉੱਚ ਪੱਧਰ ‘ਤੇ ਲੈ ਕੇ ਜਾਣਾ ਚਾਹੁੰਦੇ ਹਨ। ਉਹ ਇੰਟੀਗ੍ਰੇਟਡ ਖੇਤੀ ਕਰਕੇ ਵੱਡੇ ਪੱਧਰ ‘ਤੇ ਨਾਮ ਬਣਾਉਣਾ ਚਾਹੁੰਦੇ ਹਨ ਅਤੇ ਨਾਲ-ਨਾਲ ਲੋਕਾਂ ਨੂੰ ਜੈਵਿਕ ਅਤੇ ਫ਼ਸਲੀ ਵਿਭਿੰਨਤਾ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਨ।

ਸੰਦੇਸ਼

ਹਰਭਜਨ ਜੀ ਨੌਜਵਾਨ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਦੀ ਸਲਾਹ ਦੇਣਾ ਚਾਹੁੰਦੇ ਹਨ। ਜੇਕਰ ਕੋਈ ਵੀ ਕਿਸਾਨ ਇੰਟੀਗ੍ਰੇਟਡ ਖੇਤੀ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਛੋਟੇ ਪੱਧਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਹੌਲੀ-ਹੌਲੀ ਬਾਕੀ ਕਿੱਤਿਆਂ ਨੂੰ ਆਪਣੇ ਵਪਾਰ ਵਿੱਚ ਜੋੜਨਾ ਚਾਹੀਦਾ ਹੈ।

ਗੁਰਪ੍ਰੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਹਸਪਤਾਲ ਦੇ ਬੈਡ ‘ਤੇ ਜ਼ਿੰਦਗੀ ਦੀ ਜੰਗ ਲੜਦੇ ਹੋਏ ਲੱਭਿਆ ਅਜਿਹਾ ਉਤਪਾਦ ਜੋ ਇਸ ਕਿਸਾਨ ਦੀ ਸਫਲਤਾ ਦਾ ਕਾਰਨ ਬਣੀ- ਗੁਰਪ੍ਰੀਤ ਸਿੰਘ

ਜ਼ਿੰਦਗੀ ਹਰ ਇੱਕ ਪਹਿਲੂ ‘ਤੇ ਸਿੱਖਣ ਤੇ ਸਿਖਾਉਣ ਦਾ ਮੌਕਾ ਦਿੰਦੀ ਹੈ, ਪਰ ਜੇਕਰ ਵਕਤ ਰਹਿੰਦੇ ਕੁਦਰਤ ਦੇ ਇਸ਼ਾਰੇ ਨੂੰ ਸਮਝ ਜਾਈਏ ਤਾਂ ਇਨਸਾਨ ਹਰ ਉਹ ਅਸੰਭਵ ਵਸਤੂ ਨੂੰ ਸੰਭਵ ਕਰ ਸਕਦਾ ਹੈ। ਬਸ ਉਸਨੂੰ ਹਿੰਮਤ ਕਦੇ ਨਹੀਂ ਛੱਡਣੀ ਚਾਹੀਦੀ, ਭਾਵੇਂ ਉਹ ਖੇਤੀ ਦਾ ਕਿੱਤਾ ਜਾਂ ਫਿਰ ਹੋਰ ਕਿੱਤਾ ਹੈ। ਉਸਦਾ ਹਮੇਸ਼ਾਂ ਇੱਕ ਹੀ ਜ਼ਜਬਾ ਹੋਣਾ ਚਾਹੀਦਾ ਹੈ।

ਅਜਿਹੇ ਹੀ ਇੱਕ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਜੋ ਪਿੰਡ ਮੁਲਾਂਪੁਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਕੋਲ ਆਪਣੀ ਜ਼ਮੀਨ ਨਾ ਹੁੰਦੇ ਹੋਏ ਵੀ ਸੋਇਆਬੀਨ ਦੇ ਪ੍ਰੋਡਕਟਸ ਬਣਾ ਕੇ Daily Fresh ਨਾਮ ਤੋਂ ਸੇਲ ਕਰ ਰਹੇ ਹਨ ਅਤੇ ਉਨ੍ਹਾਂ ਨਾਲ ਇਕ ਅਜਿਹੀ ਘਟਨਾ ਵਾਪਰੀ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਅਤੇ ਇਕ ਲਾਭਕਾਰੀ ਪ੍ਰੋਡਕਟ ਮਾਰਕੀਟ ਵਿੱਚ ਲੈ ਕੇ ਆਏ, ਜਿਸ ਬਾਰੇ ਪਤਾ ਤਾਂ ਵੈਸੇ ਸਭ ਨੂੰ ਹੀ ਸੀ ਪਰ ਉਸਦੇ ਫਾਇਦਿਆਂ ਬਾਰੇ ਕੋਈ ਵਿਰਲਾ-ਵਿਰਲਾ ਹੀ ਜਾਣਦਾ ਸੀ।

ਸਾਲ 2017 ਦੀ ਗੱਲ ਹੈ, ਗੁਰਪ੍ਰੀਤ ਸਿੰਘ ਨੂੰ ਪੀਲੀਆ ਹੋਇਆ ਸੀ ਜੋ ਕਿ ਬਹੁਤ ਹੀ ਜ਼ਿਆਦਾ ਵੱਧ ਗਿਆ ਅਤੇ ਠੀਕ ਹੋਣ ਦਾ ਨਾਮ ਨਹੀਂ ਸੀ ਲੈ ਰਿਹਾ।

ਮੈਂ ਪਿੰਡ ਦੇ ਡਾਕਟਰ ਕੋਲ ਆਪਣਾ ਚੈੱਕਅੱਪ ਕਰਵਾਉਣ ਲਈ ਚਲਾ ਗਿਆ- ਗੁਰਪ੍ਰੀਤ ਸਿੰਘ

ਜਦੋਂ ਉਨ੍ਹਾਂ ਨੇ ਡਾਕਟਕ ਕੋਲ ਜਾ ਕੇ ਚੈੱਕਅੱਪ ਕਰਵਾਇਆ ਤਾਂ ਡਾਕਟਰ ਨੇ ਕਮਜ਼ੋਰੀ ਨੂੰ ਦੇਖਦਿਆਂ ਹੀ ਤਾਕ਼ਤ ਦੇ ਟੀਕੇ ਲਗਾ ਦਿੱਤੇ, ਜਿਸ ਦਾ ਸਿੱਧਾ ਅਸਰ ਲੀਵਰ ‘ਤੇ ਜਾ ਕੇ ਪਿਆ ਤੇ ਲੀਵਰ ਵਿੱਚ ਇਨਫੈਕਸ਼ਨ ਹੋ ਗਿਆ ਕਿਉਂਕਿ ਪੀਲੀਆ ਕਰਕੇ ਪਹਿਲਾ ਹੀ ਅੰਦਰ ਗਰਮੀ ਹੋਈ ਹੁੰਦੀ ਹੈ, ਦੂਸਰਾ ਤਾਕ਼ਤ ਦੇ ਟੀਕਿਆਂ ਨੇ ਅੰਦਰ ਹੋਰ ਗਰਮੀ ਪੈਦਾ ਕਰ ਦਿੱਤੀ ਸੀ।

ਜਦੋਂ ਹਾਲਤ ਵਿੱਚ ਸੁਧਾਰ ਨਾ ਆਇਆ ਤੇ ਸਿਹਤ ਦਿਨ ਪ੍ਰਤੀ ਦਿਨ ਵਿਗੜਦੀ ਗਈ ਤਾਂ ਉਨ੍ਹਾਂ ਨੇ ਬੜੇ ਹਸਪਤਾਲ ਵਿਖੇ ਜਾ ਕੇ ਚੈਕਅਪ ਕਰਵਾਉਣ ਦਾ ਫੈਸਲਾ ਕੀਤਾ ਤੇ ਜਦੋਂ ਉੱਥੇ ਡਾਕਟਰ ਨੇ ਦੇਖਿਆ ਤਾਂ ਡਾਕਟਰ ਦੇ ਹੋਸ਼ ਉੱਡ ਗਏ ਤੇ ਸਿੱਧਾ ਹੀ ਉਨ੍ਹਾਂ ਨੇ ਗਰਮੀ ਦਾ ਕਾਰਨ ਜਾਨਣ ਲਈ ਸਰੀਰ ਦੇ ਟੈਸਟ ਕਰਵਾਉਣ ਲਈ ਭੇਜ ਦਿੱਤਾ। ਜਦੋਂ ਗੁਰਪ੍ਰੀਤ ਨੇ ਟੈਸਟ ਕਰਵਾਇਆ ਤਾਂ ਟੈਸਟ ਕਰਨ ਵਾਲਾ ਡਾਕਟਰ ਕਹਿਣ ਲੱਗਾ ਕਿ ਭਾਈ ਤੂੰ ਕਿੰਨੀ ਸ਼ਰਾਬ ਪੀਂਦਾ ਹੈ, ਉਸ ਵਕ਼ਤ ਕਿਹਾ ਕਿ ਡਾਕਟਰ ਜੀ “ਮੈਂ ਅੰਮ੍ਰਿਤਧਾਰੀ ਹਾਂ, ਇਨ੍ਹਾਂ ਸਭ ਚੀਜ਼ਾਂ ਤੋਂ ਦੂਰ ਹੀ ਰਹਿੰਦਾ ਹਾਂ” ਫਿਰ ਰਿਪੋਰਟ ਡਾਕਟਰ ਨੂੰ ਦਿਖਾਈ ਤਾਂ ਡਾਕਟਰ ਨੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰ ਦਿੱਤਾ ਅਤੇ ਉੱਥੇ ਉਨ੍ਹਾਂ ਦਾ ਇਲਾਜ ਸ਼ੁਰੂ ਹੋ ਗਿਆ।

ਜਦੋਂ ਉਹ ਹਸਪਤਾਲ ਵਿੱਚ ਸੀ ਤਾਂ ਖਾਲੀ ਸਮੇਂ ਵਿੱਚ ਫੋਨ ਦੀ ਵਰਤੋਂ ਕਰਨ ਲੱਗੇ ਅਤੇ ਸੋਚਿਆ ਕਿ ਚੱਲੋ ਇਸ ‘ਤੇ ਰਿਸਰਚ ਕੀਤੀ ਜਾਵੇ ਕਿ ਦੇਸੀ ਤਰੀਕੇ ਨਾਲ ਕਿਵੇਂ ਠੀਕ ਹੋ ਸਕਦੇ ਹਾਂ। ਤਦ ਇੰਟਰਨੈੱਟ ‘ਤੇ ਰਿਸਰਚ ਕਰਨ ਉਪਰੰਤ ਉਨ੍ਹਾਂ ਸਾਹਮਣੇ Wheat Grass ਸਭ ਤੋਂ ਉੱਪਰ ਆਇਆ ਅਤੇ ਉਨ੍ਹਾਂ ਦੇ ਮਨ ਵਿੱਚ ਉਸ ਬਾਰੇ ਰਿਸਰਚ ਕਰਨ ਦੀ ਇੱਛਾ ਹੋਰ ਜਾਗ੍ਰਿਤ ਹੋਣ ਲੱਗੀ ਅਤੇ ਚੰਗੀ ਤਰ੍ਹਾਂ ਜਾਂਚ-ਪੜਤਾਲ ਕੀਤੀ ਅਤੇ ਉਸ ਦੇ ਫਾਇਦਿਆਂ ਬਾਰੇ ਜਾਣ ਕੇ ਹੈਰਾਨ ਹੋ ਗਏ।

ਹਸਪਤਾਲ ਦੇ ਬੈੱਡ ‘ਤੇ ਬੈਠ ਕੇ ਕੀਤੀ ਰਿਸਰਚ ਮੇਰੀ ਜ਼ਿੰਦਗੀ ਵਿੱਚ ਬਦਲਾਵ ਲੈ ਕੇ ਆਉਣ ਦਾ ਪਹਿਲਾਂ ਪੜਾਅ ਸੀ- ਗੁਰਪ੍ਰੀਤ ਸਿੰਘ

ਰਿਸਰਚ ਤਾਂ ਉਨ੍ਹਾਂ ਨੇ ਹਸਪਤਾਲ ਵਿਖੇ ਹੀ ਪੂਰੀ ਕਰ ਲਈ ਸੀ ਪਰ ਇੱਕ ਵਾਰ ਸਿਰਫ ਵਰਤ ਕੇ ਦੇਖਣਾ ਸੀ ਕਿ ਇਸ ਦੇ ਫਾਇਦੇ ਹੈ ਕਿ ਨਹੀਂ। ਇਸ ਦੌਰਾਨ ਆਪਣੀ ਘਰਵਾਲੀ ਨੂੰ ਦੱਸਿਆ ਅਤੇ ਘਰ ਵਿੱਚ ਹੀ ਕੁਝ ਗਮਲਿਆਂ ਦੇ ਵਿੱਚ ਕਣਕ ਦੇ ਬੀਜ ਲਗਾ ਦਿੱਤੇ। ਜਿਸ ਦਾ ਫਾਇਦਾ ਇਹ ਹੈ ਕਿ 12 ਤੋਂ 15 ਦਿਨ ਦੇ ਵਿੱਚ ਤਿਆਰ ਹੋ ਜਾਂਦੀ ਹੈ।

ਥੋੜਾ ਠੀਕ ਹੋ ਕੇ ਗੁਰਪ੍ਰੀਤ ਜੀ ਘਰ ਆਏ ਤਦ ਉਨ੍ਹਾਂ ਦੀ ਪਤਨੀ ਨੇ ਰੋਜ਼ Wheat Grass ਦਾ ਜੂਸ ਬਣਾ ਕੇ ਉਨ੍ਹਾਂ ਨੂੰ ਪਿਲਾਉਣਾ ਸ਼ੁਰੂ ਕਰ ਦਿੱਤਾ, ਜਿਵੇਂ-ਜਿਵੇਂ ਰੋਜ਼ ਉਹ ਜੂਸ ਦਾ ਸੇਵਨ ਕਰਦੇ ਰਹੇ ਦਿਨ ਪ੍ਰਤੀ ਦਿਨ ਸਿਹਤ ਵਿੱਚ ਫਰਕ ਦਿਖਣ ਲੱਗਾ ਅਤੇ ਬਹੁਤ ਘੱਟ ਸਮੇਂ ਵਿੱਚ ਬਿਲਕੁਲ ਤੰਦਰੁਸਤ ਹੋ ਗਏ।

ਫਿਰ ਉਨ੍ਹਾਂ ਨੇ ਸੋਚਿਆ ਜੇਕਰ ਇਸ ਦੇ ਅਨੇਕਾਂ ਹੀ ਫਾਇਦੇ ਹਨ ਤੇ ਇਹ ਬੀ ਪੀ, ਸ਼ੂਗਰ ਅਤੇ ਹੋਰ ਬਹੁਤ ਬਿਮਾਰੀਆਂ ਨੂੰ ਖਤਮ ਕਰਦਾ ਹੈ ਅਤੇ ਇਮੂਨਿਟੀ ਨੂੰ ਮਜਬੂਤ ਬਣਾਉਂਦਾ ਹੈ ਤੇ ਕਿਉਂ ਨਾ ਇਸ ਬਾਰੇ ਹੋਰਾਂ ਨੂੰ ਦੱਸਿਆ ਜਾਵੇ ਤੇ ਉਹਨਾਂ ਤੱਕ ਕਿਸੇ ਪ੍ਰੋਡਕਟ ਦੇ ਰੂਪ ਵਿੱਚ ਪਹੁੰਚਾਇਆ ਜਾਵੇ। ਜਦੋਂ ਉਹ ਫਿਰ ਰਿਸਰਚ ਕਰਨ ਲੱਗੇ ਕਿ ਇਸ ਨੂੰ ਕਿਸ ਤਰੀਕੇ ਨਾਲ ਮਾਰਕੀਟ ਵਿੱਚ ਲੈ ਕੇ ਆਈਏ ਜਿਸ ਨਾਲ ਕਿ ਬਾਕੀਆਂ ਦੀ ਵੀ ਮਦਦ ਕੀਤੀ ਜਾ ਸਕਦੀ ਹੋਵੇ।

ਮੈਂ ਪਰਿਵਾਰ ਦੇ ਨਾਲ ਇਸ ਬਾਰੇ ਸਾਰੀ ਗੱਲਬਾਤ ਕੀਤੀ- ਗੁਰਪ੍ਰੀਤ ਸਿੰਘ

ਥੋੜਾ ਸਮਾਂ ਸਾਰੇ ਪਰਿਵਾਰ ਨਾਲ ਗੱਲ ਬਾਤ ਕਰਨ ਮਗਰੋਂ ਦਿਮਾਗ ਵਿੱਚ ਆਇਆ ਇਸ ਨੂੰ ਪਾਊਡਰ ਦੇ ਰੂਪ ਵਿੱਚ ਬਣਾ ਕੇ ਲੋਕਾਂ ਤੱਕ ਪਹੁੰਚਾਇਆ ਜਾਵੇ। ਜਿਸ ਨਾਲ ਇੱਕ ਤੇ ਇਹ ਹੋਵੇਗਾ ਕਿ ਪਾਊਡਰ ਖਰਾਬ ਵੀ ਨਹੀਂ ਹੋਵੇਗਾ ਦੂਸਰਾ ਉਨ੍ਹਾਂ ਨੂੰ ਸਹੀ ਸਲਾਮਤ ਵੀ ਪਹੁੰਚੇਗਾ। ਪਰ ਇਹ ਨਹੀਂ ਪਤਾ ਸੀ ਕਿ ਪਾਊਡਰ ਬਣਾਇਆ ਕਿਵੇਂ ਜਾਵੇ।

ਇਸ ਦੇ ਦੌਰਾਨ ਮੈਂ PAU ਦੇ ਡਾਕਟਰ ਰਮਨਦੀਪ ਸਿੰਘ ਜੀ ਨਾਲ ਸੰਪਰਕ ਕੀਤਾ, ਜੋ ਐਗਰੀ ਬਿਜ਼ਨਿਸ ਵਿਸ਼ੇ ਦੇ ਮਾਹਿਰ ਹਨ ਅਤੇ ਹਮੇਸ਼ਾਂ ਹੀ ਕਿਸਾਨਾਂ ਦੀ ਮਦਦ ਲਈ ਤਿਆਰ ਰਹਿੰਦੇ ਹਨ। ਜਿਨ੍ਹਾਂ ਨੇ ਪ੍ਰੋਡਕਟ ਬਣਾਉਣ ਤੋਂ ਲੈ ਕੇ ਮਾਰਕੀਟਿੰਗ ਵਿੱਚ ਲੈ ਕੇ ਆਉਣ ਤੱਕ ਬਹੁਤ ਮਦਦ ਕੀਤੀ। ਅਖੀਰ ਉਨ੍ਹਾਂ ਨੇ Wheat Grass ਦੀ ਪ੍ਰੋਸੈਸਿੰਗ ਆਪਣੇ ਫਾਰਮ ਵਿਖੇ ਕੀਤੀ ਜੋ ਉਹ ਮੌਸਮ ਦੇ ਦੌਰਾਨ ਆਪਣੇ ਘਰ ਵਿਚ ਗਮਲਿਆਂ ਦੇ ਵਿੱਚ ਉਗਾਈ ਹੋਈ ਸੀ ਜਿੱਥੇ ਉਹ ਪਹਿਲਾ ਹੀ ਸੋਇਆਬੀਨ ਦੇ ਪ੍ਰੋਡਕਟ ਤਿਆਰ ਕਰਦੇ ਹਨ, ਫਿਰ ਉਨ੍ਹਾਂ ਨੇ Wheat Grass ਦਾ ਪਾਊਡਰ ਬਣਾ ਕੇ ਉਸਨੂੰ ਚੈੱਕ ਕਰਵਾਉਣ ਲਈ ਰਿਸਰਚ ਸੈਂਟਰ ਲੈ ਕੇ ਗਏ ਤੇ ਜਦੋਂ ਰਿਪੋਰਟ ਆਈ ਤਾਂ ਉਨ੍ਹਾਂ ਦਾ ਹਿਰਦਾ ਖੁਸ਼ੀਆਂ ਨਾਲ ਭਰ ਗਿਆ, ਕਿਉਂਕਿ ਪਾਊਡਰ ਦੀ ਜੋ ਕੁਆਲਟੀ ਸੀ ਆਰਗੈਨਿਕ ਤੇ ਸ਼ੁੱਧ ਆਈ ਸੀ।

ਫਿਰ ਮੈਂ ਸੋਚਿਆ ਮਾਰਕੀਟ ਵਿੱਚ ਲੈ ਕੇ ਆਉਣ ਤੋਂ ਪਹਿਲਾ ਕਿਉਂ ਨਾ ਇੱਕ ਵਾਰ ਆਪਣੇ ਕਰੀਬੀ ਰਿਸ਼ਤੇਦਾਰਾਂ ਵਿੱਚ ਸੈਂਪਲ ਦੇ ਤੌਰ ‘ਤੇ ਦਿੱਤਾ ਜਾਵੇ- ਗੁਰਪ੍ਰੀਤ ਸਿੰਘ

ਜਦੋਂ ਸੈਂਪਲ ਦੇ ਤੌਰ ‘ਤੇ ਭੇਜੇ ਗਏ ਪਾਊਡਰ ਦਾ ਰਿਸ਼ਤੇਦਾਰਾਂ ਨੇ ਇਸਤੇਮਾਲ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਅਨੇਕਾਂ ਹੀ ਫਾਇਦੇ ਦਿਖਣ ਲੱਗੇ ਅਤੇ ਉਧਰੋਂ ਬਹੁਤ ਵਧੀਆ ਹੁੰਗਾਰਾ ਮਿਲਿਆ।

ਹੁੰਗਾਰਾ ਮਿਲਦੇ ਹੀ ਉਨ੍ਹਾਂ ਨੇ ਦੇਰ ਨਾ ਕਰਦੇ ਹੋਏ ਇਸਨੂੰ ਮਾਰਕੀਟ ਵਿੱਚ ਲੈ ਕੇ ਆਉਣ ਦਾ ਫੈਸਲਾ ਕੀਤਾ, ਇਸ ਦੌਰਾਨ ਉਨ੍ਹਾਂ ਸਾਹਮਣੇ ਇਕ ਵੱਡੀ ਮੁਸ਼ਕਿਲ ਇਹ ਆਈ ਕਿ ਹੁਣ ਤਾਂ ਮੌਸਮ ਦੇ ਸਮੇਂ ਅਨੁਸਾਰ ਉੱਗ ਜਾਂਦੀ ਹੈ ਜਦੋਂ ਇਸ ਦਾ ਮੌਸਮ ਨਹੀਂ ਹੋਵੇਗਾ ਉਦੋਂ ਕੀ ਕਰਾਂਗੇ, ਫਿਰ ਮਨ ਵਿਚ ਇਕ ਵਿਚਾਰ ਆਇਆ ਕਿ ਹੈਦਰਾਬਾਦ ਵਿਖੇ ਉਨ੍ਹਾਂ ਦੇ ਰਿਸ਼ਤੇਦਾਰ ਹਨ ਜੋ ਕਿ Wheat Grass ਦਾ ਪਹਿਲਾ ਹੀ ਕਰ ਰਹੇ ਸਨ ਤੇ ਉੱਧਰ ਦਾ ਮੌਸਮ ਵਿੱਚ ਬਦਲਾਵ ਹੋਣ ਕਰਕੇ, ਕਿਉਂ ਨਾ ਉਧਰੋਂ ਹੀ ਮੰਗਵਾਇਆ ਜਾਵੇ ਇਸ ਤਰ੍ਹਾਂ ਇਕ ਮੁਸ਼ਕਿਲ ਤੇ ਹੱਲ ਹੋ ਗਈ, ਪਰ ਮਨ ਵਿੱਚ ਹਲੇ ਵੀ ਡਰ ਬੈਠਿਆ ਹੋਇਆ ਸੀ ਕਿ ਲੋਕਾਂ ਨੂੰ ਇਸ ਦੇ ਫਾਇਦਿਆਂ ਬਾਰੇ ਸਮਝਾਵਾਂਗੇ ਕਿਵੇਂ, ਜੋ ਕਿ ਸਭ ਤੋਂ ਵੱਡੀ ਮੁਸ਼ਕਿਲ ਬਣ ਕੇ ਸਾਹਮਣੇ ਆਈ। ਬਸ ਫਿਰ ਰੱਬ ਦਾ ਨਾਮ ਲੈਂਦੇ ਹੋਏ ਉਨ੍ਹਾਂ ਨੇ ਦੁਕਾਨਦਾਰਾਂ ਤੇ ਮੈਡੀਕਲ ਸਟੋਰ ਵਾਲਿਆਂ ਨਾਲ ਜਾ ਕੇ ਗੱਲ ਕੀਤੀ ਅਤੇ ਮੈਡੀਕਲ ਸਟੋਰ ਅਤੇ ਦੁਕਾਨਦਾਰਾਂ ਨੂੰ Wheat Grass ਦੇ ਫਾਇਦਿਆਂ ਬਾਰੇ ਗ੍ਰਾਹਕਾਂ ਨੂੰ ਦੱਸਣ ਲਈ ਕਿਹਾ।

ਥੋੜਾ ਸਮਾਂ ਉਹ ਇੰਝ ਹੀ ਮਾਰਕੀਟਿੰਗ ਕਰਦੇ ਰਹੇ ਅਤੇ ਜਦੋਂ ਉਨ੍ਹਾਂ ਨੂੰ ਲੱਗਾ ਇਸ ਦੀ ਮਾਰਕੀਟਿੰਗ ਸਹੀ ਤਰੀਕੇ ਨਾਲ ਹੋ ਰਹੀ ਹੈ, ਤਾਂ ਸੋਚਿਆ ਇਸ ਨੂੰ ਬ੍ਰੈਂਡ ਦਾ ਨਾਮ ਦੇ ਕੇ ਵੇਚਿਆ ਜਾਵੇ, ਜਿਸ ਨਾਲ ਇਸ ਦੀ ਅਲਗ ਪਹਿਚਾਣ ਬਣੇਗੀ। ਇਸ ਦੌਰਾਨ ਸ਼੍ਰੀ ਦਰਬਾਰ ਸਾਹਿਬ ਜਾ ਕੇ ਹੁਕਮਨਾਮੇ ਦੇ ਪਹਿਲੇ ਸ਼ਬਦ “ਪ” ਤੋਂ Perfect Nutrition ਬ੍ਰੈਂਡ ਨਾਮ ਰੱਖਿਆ ਤੇ ਉਸਨੂੰ ਪੈਕਿੰਗ ਕਰਕੇ ਵਧੀਆ ਤਰੀਕੇ ਨਾਲ ਮਾਰਕੀਟਿੰਗ ਵਿੱਚ ਵੇਚਣ ਲੱਗੇ।

ਗੁਰਪ੍ਰੀਤ ਨੇ ਕਿਸਾਨ ਮੇਲਿਆਂ ਵਿੱਚ ਜਾਣਾ, ਪਿੰਡਾਂ ਤੇ ਸ਼ਹਿਰਾਂ ਵਿਚ ਕੂਨੋਪੀ ਲਗਾ ਕੇ ਇਸ ਦੇ ਫਾਇਦਿਆਂ ਬਾਰੇ ਦੱਸਣ ਲੱਗੇ ਅਤੇ ਮਾਰਕੀਟਿੰਗ ਕਰਨ ਲੱਗੇ ਜਿਸ ਨਾਲ ਉਨ੍ਹਾਂ ਦੀ ਮਾਰਕੀਟਿੰਗ ਵਿੱਚ ਬਹੁਤ ਜ਼ਿਆਦਾ ਪ੍ਰਸਾਰ ਹੋ ਗਿਆ।

2019 ਦੇ ਵਿੱਚ ਉਹ ਪੱਕੇ ਤੌਰ ‘ਤੇ Wheat Grass ‘ਤੇ ਕੰਮ ਕਰਨ ਲੱਗੇ ਜਿੱਥੇ ਅੱਜ ਉਨ੍ਹਾਂ ਨੂੰ Wheat Grass ਦੇ ਫਾਇਦਿਆਂ ਬਾਰੇ ਘੱਟ ਵੱਧ ਹੀ ਦੱਸਣਾ ਪੈਂਦਾ ਹੈ ਅਤੇ ਪਾਊਡਰ ਵੇਚਣ ਦੇ ਲਈ ਮਾਰਕੀਟ ਦੇ ਵਿੱਚ ਨਹੀਂ ਜਾਣਾ ਪੈਂਦਾ ਸਗੋਂ ਅੱਜ ਕੱਲ ਇੰਨੀ ਮੰਗ ਵੱਧ ਗਈ ਹੈ ਕਿ ਉਨ੍ਹਾਂ ਨੂੰ ਥੋੜੇ ਸਮੇਂ ਲਈ ਵੀ ਵਿਹਲ ਨਹੀਂ ਮਿਲਦੀ। ਅੱਜ ਪਾਊਡਰ ਦੀ ਮਾਰਕੀਟਿੰਗ ਪੂਰੇ ਲੁਧਿਆਣਾ ਸ਼ਹਿਰ ਵਿੱਚ ਕਰ ਰਹੇ ਹਨ ਤੇ ਨਾਲ-ਨਾਲ ਮਾਰਕੀਟਿੰਗ ਸੋਸ਼ਲ ਮੀਡਿਆ ਦੇ ਰਾਹੀਂ ਵੀ ਕਰਦੇ ਹਨ ਜਿਸ ਵਿੱਚ ਕੋਰੋਨਾ ਦੇ ਸਮੇਂ Wheat Grass ਪਾਊਡਰ ਦੀ ਬਹੁਤ ਜ਼ਿਆਦਾ ਮੰਗ ਵਧੀ ਅਤੇ ਬਹੁਤ ਜ਼ਿਆਦਾ ਮੁਨਾਫ਼ਾ ਹੋਇਆ।

ਭਵਿੱਖ ਦੀ ਯੋਜਨਾ

ਉਹ ਆਪਣੇ ਪ੍ਰੋਡਕਟ ਨੂੰ ਵੱਡੇ ਪੱਧਰ ਤੇ ਤੇ ਦੂਜਾ ਲੋਕਾਂ ਨੂੰ ਵੱਧ ਤੋਂ ਵੱਧ ਇਸ ਬਾਰੇ ਜਾਣੂ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਕੋਈ ਵੀ ਵਾਂਝਾ ਨਾ ਰਹਿ ਜਾਵੇ ਅਤੇ ਅੱਜ ਕੱਲ ਜੋ ਬਿਮਾਰੀਆਂ ਸਰੀਰਾਂ ਨੂੰ ਲੱਗ ਰਹੀਆਂ ਹਨ ਉਸ ਤੋਂ ਬਚਾਓ ਕੀਤਾ ਜਾ ਸਕੇ।

ਸੰਦੇਸ਼

ਹਰ ਇੱਕ ਇਨਸਾਨ ਨੂੰ ਚਾਹੀਦਾ ਹੈ ਉਹ ਚੰਗਾ ਉਗਾਵੇ ਤੇ ਚੰਗਾ ਖਾਵੇ, ਕਿਉਂ ਕਿ ਬਿਮਾਰੀਆਂ ਤੋਂ ਉਦੋਂ ਹੀ ਬਚ ਸਕਾਂਗੇ ਜਦੋਂ ਖਾਣਾ ਪੀਣਾ ਸ਼ੁੱਧ ਤੇ ਸਾਫ ਹੋਵੇਗਾ ਤੇ ਇਮੂਨਿਟੀ ਮਜ਼ਬੂਤ ਰਹੇਗੀ।

ਅਮਰਜੀਤ ਸ਼ਰਮਾ

ਪੂਰੀ ਕਹਾਣੀ ਪੜ੍ਹੋ

ਅਜਿਹਾ ਉੱਦਮੀ ਕਿਸਾਨ ਜੋ ਕੁਦਰਤ ਦੀ ਰਜ਼ਾ ਵਿੱਚ ਰਹਿ ਕੇ ਇੱਕ ਖੇਤ ਵਿੱਚੋਂ 40 ਫਸਲਾਂ ਲੈਂਦਾ ਹੈ

ਕੁਦਰਤ ਸਾਡੇ ਜੀਵਨ ਦਾ ਉਹ ਅਨਿੱਖੜਵਾਂ ਅੰਗ ਹੈ, ਜਿਸ ਦੇ ਬਿਨਾਂ ਕੋਈ ਵੀ ਜੀਵ ਚਾਹੇ ਉਹ ਇਨਸਾਨ ਹੈ, ਚਾਹੇ ਪੰਛੀ, ਚਾਹੇ ਜਾਨਵਰ ਹੈ, ਹਰ ਕੋਈ ਆਪਣੀ ਪੂਰਾ ਜੀਵਨ ਕੁਦਰਤ ਦੇ ਨਾਲ ਹੀ ਬਤੀਤ ਕਰਦਾ ਹੈ ਅਤੇ ਕੁਦਰਤ ਦੇ ਨਾਲ ਉਸਦਾ ਮੋਹ ਪੈ ਜਾਂਦਾ ਹੈ। ਪਰ ਕੁੱਝ ਇਹ ਭੁੱਲ ਬੈਠਦੇ ਹਨ ਅਤੇ ਕੁਦਰਤ ਦੇ ਨਾਲ ਖਿਲਵਾੜ ਕਰਨ ਤੋਂ ਪਿੱਛੇ ਨਹੀਂ ਹੱਟਦੇ ਤੇ ਇਸ ਕਦਰ ਖਿਲਵਾੜ ਕਰਦੇ ਹਨ ਜੋ ਕਿ ਸਿੱਧੇ ਤੌਰ ‘ਤੇ ਸਿਹਤ ‘ਤੇ ਅਸਰ ਕਰਦੀਆਂ ਹਨ।

ਅੱਜ ਜਿਸ ਇਨਸਾਨ ਦੀ ਸਟੋਰੀ ਤੁਸੀਂ ਪੜੋਗੇ ਉਸ ਇਨਸਾਨ ਦੇ ਦਿਲੋਂ ਦਿਮਾਗ ‘ਤੇ ਇਹ ਸਾਰੀਆਂ ਗੱਲਾਂ ਛੱਪ ਗਈਆਂ ਤੇ ਫਿਰ ਸ਼ੁਰੂ ਹੋਈ ਕੁਦਰਤ ਨਾਲ ਅਨੋਖੀ ਸਾਂਝ। ਇਸ ਉੱਦਮੀ ਕਿਸਾਨ ਦਾ ਨਾਮ ਹੈ, “ਅਮਰਜੀਤ ਸ਼ਰਮਾ” ਜੋ ਪਿੰਡ ਚੈਨਾ, ਜੈਤੋਂ ਮੰਡੀ, ਜ਼ਿਲ੍ਹਾ ਫਰੀਦਕੋਟ ਦੇ ਰਹਿਣ ਵਾਲੇ ਹਨ। ਲਗਭਗ 50 ਸਾਲ ਦੇ ਅਮਰਜੀਤ ਸ਼ਰਮਾ ਦਾ ਕੁਦਰਤੀ ਖੇਤੀ ਦਾ ਸਫਰ 20 ਸਾਲ ਤੋਂ ਉੱਪਰ ਹੈ। ਇੰਨਾ ਲੰਬਾ ਤਜ਼ੁਰਬਾ ਹੈ ਕਿ ਇੰਝ ਲੱਗਦਾ ਹੈ ਜਿਵੇਂ ਆਪਣੇ ਖੇਤਾਂ ਨਾਲ ਗੱਲਾਂ ਕਰਦੇ ਹੋਣ। ਸਾਲ 1990 ਤੋਂ ਪਹਿਲਾਂ ਉਹ ਨਰਮੇ ਦੀ ਫਸਲ ਦੀ ਖੇਤੀ ਕਰਦੇ ਸਨ, ਪਰ ਉਨ੍ਹਾਂ ਨੂੰ ਉਦੋਂ ਇੱਕ ਏਕੜ ਦੇ ਵਿੱਚ 15 ਤੋਂ 17 ਕੁਵਿੰਟਲ ਦੇ ਕਰੀਬ ਫਸਲ ਪ੍ਰਾਪਤ ਹੋ ਜਾਂਦੀ ਸੀ, ਪਰ ਥੋੜੇ ਸਮੇਂ ਬਾਅਦ ਉਨ੍ਹਾਂ ਨੂੰ ਨਰਮੇ ਦੀ ਫਸਲ ਵਿੱਚ ਘਾਟਾ ਪੈਣਾ ਸ਼ੁਰੂ ਹੋ ਗਿਆ, ਇਹ ਸਿਲਸਿਲਾ 2 ਤੋਂ 3 ਸਾਲ ਇਸ ਤਰ੍ਹਾਂ ਹੀ ਚੱਲਦਾ ਰਿਹਾ ਜਿਸ ਕਰਕੇ ਉਹ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਗਏ ਅਤੇ ਅਖੀਰ ਤੰਗ ਹੋ ਕੇ ਉਨ੍ਹਾਂ ਨੇ ਨਰਮੇ ਦੀ ਖੇਤੀ ਛੱਡਣ ਦਾ ਫੈਸਲਾ ਕੀਤਾ ਕਿਉਂਕਿ ਇੱਕ ਤਾਂ ਉਨ੍ਹਾਂ ਨੂੰ ਫਸਲ ਦਾ ਮੁੱਲ ਨਹੀਂ ਮਿਲ ਰਿਹਾ ਸੀ, ਦੂਸਰਾ ਸਰਕਾਰ ਵੀ ਮਦੱਦ ਤੋਂ ਪਿੱਛਾ ਛੁਡਾ ਰਹੀ ਸੀ ਜਿਸ ਕਰਕੇ ਉਹ ਦੁਖੀ ਹੋ ਗਏ।

ਉਹ ਥੱਕ ਹਾਰ ਗਏ ਅਤੇ ਫਿਰ ਆਪਣੀ ਓਹੀ ਰਵਾਇਤੀ ਖੇਤੀ ਕਰਨ ਲੱਗੇ ਪਰ ਉਨ੍ਹਾਂ ਨੇ ਸ਼ੁਰੂ ਤੋਂ ਹੀ ਕਣਕ ਦੀ ਫਸਲ ਨੂੰ ਪਹਿਲ ਦਿੱਤੀ ਤੇ ਅੱਜ ਤੱਕ ਝੋਨੇ ਦੀ ਫਸਲ ਉਗਾਈ ਨਹੀਂ ਨਾ ਹੀ ਉਹ ਉਗਾਉਣਾ ਚਾਹੁੰਦੇ ਹਨ। ਉਨ੍ਹਾਂ ਕੋਲ 4 ਏਕੜ ਜ਼ਮੀਨ ਹੈ ਜਿਸ ਵਿੱਚ ਉਨ੍ਹਾਂ ਨੇ ਰਸਾਇਣਿਕ ਤਰੀਕੇ ਨਾਲ ਕਣਕ ਅਤੇ ਸਬਜ਼ੀਆਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹ ਰਸਾਇਣਿਕ ਖੇਤੀ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਕੁਦਰਤੀ ਖੇਤੀ ਬਾਰੇ ਸੁਨਣ ਨੂੰ ਮਿਲਿਆ, ਜਿਸ ਨੇ ਉਨ੍ਹਾਂ ਦੇ ਦਿਲ ਵਿੱਚ ਇੱਕ ਅਜਿਹੀ ਤੜਪ ਪੈਦਾ ਕਰ ਦਿੱਤੀ ਕਿ ਉਸ ਬਾਰੇ ਉਹ ਕਿਸੀ ਵੀ ਕੀਮਤ ‘ਤੇ ਪਤਾ ਕਰਨਾ ਚਾਹੁੰਦੇ ਸਨ।

ਹੌਲੀ-ਹੌਲੀ ਮੈਨੂੰ ਕੁਦਰਤੀ ਖੇਤੀ ਬਾਰੇ ਪਤਾ ਲੱਗਾ- ਅਮਰਜੀਤ ਸ਼ਰਮਾ

ਵੈਸੇ ਤਾਂ ਉਹ ਬਚਪਨ ਤੋਂ ਹੀ ਕੁਦਰਤੀ ਖੇਤੀ ਬਾਰੇ ਸੁਣਦੇ ਆਏ ਸਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਕੁਦਰਤੀ ਖੇਤੀ ਕੀਤੀ ਕਿਵੇਂ ਜਾਂਦੀ ਹੈ ਕਿਉਂਕਿ ਉਸ ਸਮੇਂ ਨਾ ਤਾਂ ਕੋਈ ਸੋਸ਼ਲ ਮੀਡਿਆ ਬਗੈਰਾ ਹੁੰਦਾ ਸੀ ਜਿੱਥੋਂ ਪਤਾ ਲੱਗ ਸਕੇ ਪਰ ਉਨ੍ਹਾਂ ਨੇ ਪੂਰੀ ਤਰ੍ਹਾਂ ਜਾਂਚ-ਪੜਤਾਲ ਕਰਨ ‘ਤੇ ਜ਼ੋਰ ਲਗਾ ਦਿੱਤਾ।

ਕਹਿੰਦੇ ਹਨ ਆਪਣੇ ਵਲੋਂ ਹਿੰਮਤ ਨਾ ਹਾਰੋ, ਕਿਉਂਕਿ ਜੇਕਰ ਹਿੰਮਤ ਹਾਰ ਕੇ ਬੈਠ ਜਾਵਾਂਗੇ ਤਾਂ ਉਹ ਪਰਮਾਤਮਾ ਵੀ ਪੈਰ ਪਿਛਾਂਹ ਪੁੱਟ ਲੈਂਦਾ ਹੈ ਕਿ ਇਹ ਆਪਣੀ ਮਦੱਦ ਖੁਦ ਨਹੀਂ ਕਰ ਸਕਦਾ ਤਾਂ ਪਰਮਾਤਮਾ ਕਿਉਂ ਕਰੂੰਗਾ।

ਇਸ ਕੋਸ਼ਿਸ਼ ਨੂੰ ਉਨ੍ਹਾਂ ਨੇ ਜਾਰੀ ਰੱਖਿਆ, ਤਾਂ ਇੱਕ ਦਿਨ ਕਾਮਯਾਬੀ ਖੁਦ ਵਿਹੜੇ ਚੱਲ ਕੇ ਆ ਗਈ, ਗੱਲ ਇਹ ਸੀ ਜਦੋਂ ਅਮਰਜੀਤ ਕੁਦਰਤੀ ਖੇਤੀ ਬਾਰੇ ਬਹੁਤ ਹੀ ਜ਼ਿਆਦਾ ਜਾਂਚ-ਪੜਤਾਲ ਵਿੱਚ ਜੁੱਟ ਗਏ ਸਨ, ਤਾਂ ਉਨ੍ਹਾਂ ਨੇ ਕੋਈ ਵੀ ਅਖਬਾਰ ਰਸਾਲਾ ਛੱਡਿਆ ਨਹੀਂ ਹੋਣਾ ਜੋ ਉਨ੍ਹਾਂ ਨੇ ਪੜ੍ਹਿਆ ਨਾ ਹੋਵੇ ਕਿਉਂਕਿ ਮਨ ਵਿੱਚ ਇੱਕ ਉਤਸੁਕਤਾ ਪੈਦਾ ਹੋਈ ਸੀ ਜਿਸ ਬਾਰੇ ਜਾਣ ਕੇ ਹੀ ਸਾਹ ਲੈਣਾ ਹੈ ਅਤੇ ਹਰ ਇੱਕ ਅਖਬਾਰ ਰਸਾਲੇ ਨੂੰ ਇਸ ਤਰ੍ਹਾਂ ਪੜ੍ਹਦੇ ਕਿ ਕੋਈ ਵੀ ਜਾਣਕਾਰੀ ਰਹਿ ਨਾ ਜਾਵੇ।

ਇੱਕ ਦਿਨ ਜਦੋਂ ਉਹ ਅਖਬਾਰ ਪੜ੍ਹ ਰਹੇ ਸਨ ਤਦ ਦੇਖਿਆ ਕਿ ਇੱਕ ਜਗ੍ਹਾ ਖੇਤੀ ਵਿਰਾਸਤ ਮਿਸ਼ਨ ਸੰਸਥਾ ਬਾਰੇ ਕੁੱਝ ਛਪਿਆ ਹੋਇਆ ਸੀ ਅਚਾਨਕ ਉਨ੍ਹਾਂ ਦੀ ਨਜ਼ਰ ਉੱਥੇ ਪਈ। ਉਨ੍ਹਾਂ ਨੇ ਖੇਤੀ ਵਿਰਾਸਤ ਮਿਸ਼ਨ ਸੰਸਥਾ ਦੇ ਬਾਰੇ ਛਪੇ ਆਰਟੀਕਲ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ।

ਮੈਂ ਜਦੋਂ ਆਰਟੀਕਲ ਪੜ੍ਹਨਾ ਸ਼ੁਰੂ ਕੀਤਾ ਤਾਂ ਮੈਂ ਬਹੁਤ ਖੁਸ਼ ਹੋਇਆ- ਅਮਰਜੀਤ ਸ਼ਰਮਾ

ਉਸ ਆਰਟੀਕਲ ਨੂੰ ਪੜ੍ਹਦੇ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਖੇਤੀ ਵਿਰਾਸਤ ਮਿਸ਼ਨ ਨਾਮ ਦੀ ਇੱਕ ਸੰਸਥਾ ਹੈ, ਜੋ ਕਿਸਾਨਾਂ ਨੂੰ ਕੁਦਰਤੀ ਖੇਤੀ ਬਾਰੇ ਜਾਣੂੰ ਅਤੇ ਟ੍ਰੇਨਿੰਗ ਵੀ ਕਰਵਾਉਂਦੀ ਹੈ, ਫਿਰ ਅਮਰਜੀਤ ਨੇ ਖੇਤੀ ਵਿਰਾਸਤ ਮਿਸ਼ਨ ਤੋਂ ਉਮੇਂਦਰ ਦੱਤ ਨਾਲ ਸੰਪਰਕ ਕੀਤਾ।

ਉਸ ਸਮੇਂ ਖੇਤੀ ਵਿਰਾਸਤ ਮਿਸ਼ਨ ਵਾਲੇ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਕੁਦਰਤੀ ਖੇਤੀ ਬਾਰੇ ਟ੍ਰੇਨਿੰਗ ਦਿੰਦੇ ਸਨ ਅਤੇ ਹੁਣ ਵੀ ਟ੍ਰੇਨਿੰਗ ਦਿੰਦੇ ਹਨ। ਇਸ ਦਾ ਫਾਇਦਾ ਉਠਾਉਂਦੇ ਹੋਏ ਅਮਰਜੀਤ ਨੇ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ। ਬਹੁਤ ਸਮਾਂ ਤਾਂ ਉਹ ਟ੍ਰੇਨਿੰਗ ਲੈਂਦੇ ਰਹੇ, ਜਦੋਂ ਹੌਲੀ-ਹੌਲੀ ਸਮਝ ਆਉਣ ਲੱਗਾ ਤਾਂ ਆਪਣੇ ਖੇਤਾਂ ਵਿੱਚ ਆ ਕੇ ਤਰੀਕੇ ਅਪਣਾਉਣ ਲੱਗੇ। ਤਰੀਕੇ ਅਪਣਾਉਣ ਦਾ ਫਾਇਦਾ ਉਨ੍ਹਾਂ ਨੂੰ ਕੁਝ ਸਮਾਂ ਬਾਅਦ ਫਸਲ ਉੱਤੇ ਦਿਖਣਾ ਵੀ ਸ਼ੁਰੂ ਹੋ ਗਿਆ। ਜਿਸ ਨਾਲ ਉਹ ਖੁਸ਼ ਹੋ ਗਏ।

ਹੌਲੀ-ਹੌਲੀ ਫਿਰ ਉਹ ਪੂਰੀ ਤਰ੍ਹਾਂ ਕੁਦਰਤੀ ਖੇਤੀ ਹੀ ਕਰਨ ਲੱਗ ਗਏ ਅਤੇ ਕੁਦਰਤੀ ਖੇਤੀ ਨੂੰ ਹੀ ਪਹਿਲ ਦੇਣ ਲੱਗੇ। ਜਦੋਂ ਉਹ ਕੁਦਰਤੀ ਖੇਤੀ ਕਰ ਰਹੇ ਸਨ ਅਤੇ ਉਨ੍ਹਾਂ ਦੀ ਫਸਲ ਦੀ ਪੈਦਾਵਾਰ ਵਧੀਆ ਹੋਣ ਲੱਗ ਗਈ ਤਾਂ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਇਸ ਨੂੰ ਹੋਰ ਵੱਡੇ ਪੱਧਰ ‘ਤੇ ਲੈ ਕੇ ਜਾਇਆ ਜਾਵੇ।

ਮੈਂ ਫਿਰ ਕੁਝ ਹੋਰ ਨਵਾਂ ਕਰਨ ਬਾਰੇ ਸੋਚਣ ਲੱਗਾ- ਅਮਰਜੀਤ ਸ਼ਰਮਾ

ਫਿਰ ਅਮਰਜੀਤ ਜੀ ਦੇ ਦਿਮਾਗ ਵਿੱਚ ਇੱਕ ਗੱਲ ਆਈ ਕਿਉਂ ਨਾ ਬਹੁ-ਫਸਲੀ ਵਿਧੀ ਵੀ ਅਪਣਾਈ ਜਾਵੇ, ਪਰ ਉਹਨਾਂ ਦੀ ਬਹੁ-ਫਸਲੀ ਵਿਧੀ ਬਾਕੀਆਂ ਨਾਲੋਂ ਅਲੱਗ ਸੀ ਕਿਉਂਕਿ ਜੋ ਉਨ੍ਹਾਂ ਨੇ ਕੀਤਾ ਉਹ ਕਿਸੇ ਨੇ ਸੋਚਿਆ ਵੀ ਨਹੀਂ ਸੀ।

ਜਿਸ ਤਰ੍ਹਾਂ ਇੱਕ ਅਖਾਣ ਹੈ, “ਇੱਕ ਪੰਥ ਦੋ ਕਾਜ” ਨੂੰ ਸੱਚ ਸਾਬਿਤ ਕਰਕੇ ਦਿਖਾਇਆ। ਉਹ ਅਖਾਣ ਇਸ ਤਰ੍ਹਾਂ ਸੱਚ ਸਾਬਿਤ ਹੋਈ ਕਿਉਂਕਿ ਉਨ੍ਹਾਂ ਨੇ ਦਰੱਖਤ ਦੇ ਥੱਲੇ ਉਸਨੂੰ ਪਾਣੀ ਹਵਾ ਪਹੁੰਚਾਉਣ ਵਾਲੀਆਂ ਹੋਰ ਫਸਲਾਂ ਦੀ ਨਾਲ-ਨਾਲ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤਰ੍ਹਾਂ ਉਨ੍ਹਾਂ ਨੇ ਇੱਕ ਜਗ੍ਹਾ ਵਿੱਚ ਹੀ ਕਈ ਤਰ੍ਹਾਂ ਦੀਆਂ ਫਸਲਾਂ ਉਗਾਈਆਂ ਅਤੇ ਲਾਭ ਉਠਾਇਆ।

ਜਦੋਂ ਅਮਰਜੀਤ ਦੇ ਫਸਲਾਂ ਉੱਤੇ ਕੀਤੀ ਤਕਨੀਕ ਬਾਰੇ ਲੋਕਾਂ ਨੂੰ ਪਤਾ ਚੱਲਣ ਲੱਗਾ ਤਾਂ ਲੋਕ ਉਨ੍ਹਾਂ ਨੂੰ ਮਿਲਣ ਲਈ ਆਉਣ ਲੱਗ ਗਏ, ਜਿਸ ਦਾ ਫਾਇਦਾ ਇਹ ਹੋਇਆ ਇੱਕ ਤਾਂ ਉਨ੍ਹਾਂ ਨੂੰ ਕੁਦਰਤੀ ਖੇਤੀ ਨਾਲ ਪਹਿਚਾਣ ਮਿਲ ਗਈ, ਦੂਸਰਾ ਉਹ ਹੋਰ ਕਿਸਾਨਾਂ ਨੂੰ ਕੁਦਰਤੀ ਖੇਤੀ ਬਾਰੇ ਜਾਣੂੰ ਕਰਵਾਉਣ ਵਿੱਚ ਵੀ ਸਫਲ ਹੋਏ।

ਅਮਰਜੀਤ ਨੇ ਬਹੁਤ ਮਿਹਨਤ ਕੀਤੀ, ਕਿਉਂਕਿ 1990 ਤੋਂ ਹੁਣ ਤੱਕ ਦਾ ਸਫ਼ਰ ਬੇਸ਼ੱਕ ਕਠਨਾਈਆਂ ਭਰਿਆ ਸੀ ਪਰ ਉਨ੍ਹਾਂ ਨੇ ਹਿੰਮਤ ਨਹੀਂ ਛੱਡੀ ਅਤੇ ਉਹ ਅਗਾਂਹ ਵੱਧਦੇ ਗਏ।

ਜਦੋਂ ਉਹਨਾਂ ਨੂੰ ਲੱਗਾ ਕਿ ਪੂਰੀ ਤਰ੍ਹਾਂ ਸਫਲ ਹੋ ਗਏ ਫਿਰ ਪੱਕੇ ਤੌਰ ‘ਤੇ 2005 ਦੇ ਵਿੱਚ ਕੁਦਰਤੀ ਖੇਤੀ ਦੇ ਨਾਲ ਦੇਸੀ ਬੀਜਾਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਅੱਜ ਉਹ ਦੇਸੀ ਬੀਜ ਜਿਵੇਂ ਕੱਦੂ, ਅੱਲ, ਤੋਰੀ, ਪੇਠਾ, ਭਿੰਡੀ, ਖੱਖੜੀ, ਚਿੱਬੜ ਆਦਿ ਵੀ ਸੇਲ ਕਰ ਰਹੇ ਹਨ। ਹੋਰਾਂ ਕਿਸਾਨਾਂ ਤੱਕ ਇਸਦੀ ਪਹੁੰਚ ਕਰਨ ਲੱਗੇ, ਜਿਸ ਨਾਲ ਬਾਹਰੋਂ ਕਿਸੇ ਵੀ ਕਿਸਾਨ ਨੂੰ ਕੋਈ ਰਸਾਇਣਿਕ ਵਸਤੂ ਨਾ ਲੈ ਕੇ ਖਾਣੀ ਪਵੇ, ਸਗੋਂ ਖੁਦ ਆਪਣੇ ਖੇਤਾਂ ਵਿੱਚ ਉਗਾਏ ਅਤੇ ਖਾਏ।

ਅੱਜ ਅਮਰਜੀਤ ਸ਼ਰਮਾ ਇਸ ਮੁਕਾਮ ‘ਤੇ ਪਹੁੰਚ ਗਏ ਹਨ ਕਿ ਹਰ ਕੋਈ ਉਨ੍ਹਾਂ ਦੇ ਪਿੰਡ ਨੂੰ ਅਮਰਜੀਤ ਦੇ ਨਾਮ ਨਾਲ ਜਾਣਦੇ ਹਨ, ਉਨ੍ਹਾਂ ਦੀ ਇਸ ਕਾਮਯਾਬੀ ਦੇ ਸਦਕਾ ਖੇਤੀ ਵਿਰਾਸਤ ਮਿਸ਼ਨ ਅਤੇ ਹੋਰ ਕਈ ਸੰਸਥਾਵਾਂ ਵੱਲੋਂ ਅਮਰਜੀਤ ਨੂੰ ਅਵਾਰਡਾਂ ਨਾਲ ਨਿਵਾਜਿਆ ਜਾ ਚੁੱਕਿਆ ਹੈ।

ਭਵਿੱਖ ਦੀ ਯੋਜਨਾ

ਉਹ ਕੁਦਰਤੀ ਖੇਤੀ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਇਸ ਰਾਹ ‘ਤੇ ਚੱਲ ਕੇ ਖੇਤੀ ਨੂੰ ਬਚਾਇਆ ਜਾ ਸਕੇ।

ਸੰਦੇਸ਼

ਜੇਕਰ ਤੁਹਾਡੇ ਕੋਲ ਜ਼ਮੀਨ ਤਾਂ ਰਸਾਇਣਿਕ ਨਹੀਂ ਕੁਦਰਤੀ ਖੇਤੀ ਨੂੰ ਤਰਜੀਹ ਦਿਓ ਬੇਸ਼ੱਕ ਘੱਟ ਹੈ, ਪਰ ਜਿੰਨਾ ਖਾਣਾ ਘੱਟੋਂ-ਘੱਟ ਉਹ ਸਾਫ ਤਾਂ ਖਾਓ।

ਅਮਰਜੀਤ ਸਿੰਘ ਭੰਗੂ ਅਤੇ ਕਰਮਜੀਤ ਸਿੰਘ ਭੰਗੂ

ਪੂਰੀ ਕਹਾਣੀ ਪੜ੍ਹੋ

ਅਜਿਹੇ ਦੋ ਭਰਾਵਾਂ ਦੀ ਕਹਾਣੀ ਜਿਨ੍ਹਾਂ ਨੇ ਕੁਦਰਤ ਵੱਲੋਂ ਮਿਲੇ ਤੋਹਫੇ ਨੂੰ ਭਾਰ ਵਜੋਂ ਨਹੀਂ ਸਗੋਂ ਉਪਹਾਰ ਵਾਂਗੂ ਸਵੀਕਾਰ ਕੀਤਾ-ਭੰਗੂ ਕੁਦਰਤੀ ਫਾਰਮ

ਜੇਕਰ ਇਨਸਾਨ ਨੂੰ ਖੁਦ ‘ਤੇ ਅਤੇ ਪਰਮਾਤਮਾ ‘ਤੇ ਭਰੋਸਾ ਹੈ ਤਾਂ ਇਨਸਾਨ ਉਹ ਹਰ ਇੱਕ ਅਸੰਭਵ ਦਿਖਣ ਵਾਲੇ ਕੰਮ ਨੂੰ ਸੰਭਵ ਕਰ ਸਕਦਾ ਹੈ। ਬਸ ਉਸਦੇ ਮਨ ਵਿੱਚ ਕੁਝ ਅਜਿਹਾ ਕਰਨ ਦਾ ਇਰਾਦਾ ਹੋਣਾ ਚਾਹੀਦਾ ਹੈ, ਜੋ ਉਸਨੂੰ ਹਰ ਸਮੇਂ ਕੋਈ ਵੀ ਕੰਮ ਕਰਨ ਵਕ਼ਤ ਯਾਦ ਰਹੇ। ਕਿਉਂਕਿ ਜੇਕਰ ਉਹ ਕਦੇ ਵੀ ਕੋਈ ਕੰਮ ਕਰਦੇ-ਕਰਦੇ ਡੋਲ ਜਾਵੇ ਤਾਂ ਉਸਦਾ ਦ੍ਰਿੜ ਇਰਾਦਾ ਉਸ ਨੂੰ ਜ਼ੋਰ ਪਾ ਕੇ ਬੋਲੇ ਨਹੀਂ ਤੂੰ ਜਿੱਤਣਾ ਹੈ ਨਾ ਕਿ ਤੂੰ ਹਾਰਨ ਆਇਆ ਹੈ। ਇਸ ਇਰਾਦੇ ਨੂੰ ਸਾਹਮਣੇ ਰੱਖਦੇ ਹੋਏ ਉਹ ਅਸੰਭਵ ਕੰਮ ਨੂੰ ਸੰਭਵ ਕਰ ਜਾਂਦਾ ਹੈ।

ਇਸ ਸਟੋਰੀ ਦੇ ਰਾਹੀਂ ਗੱਲ ਕਰਾਂਗੇ ਅਜਿਹੇ ਦੋ ਭਰਾ ਅਮਰਜੀਤ ਸਿੰਘ ਭੰਗੂ ਅਤੇ ਕਰਮਜੀਤ ਸਿੰਘ ਭੰਗੂ ਦੀ, ਜੋ ਪਿੰਡ ਚਾਹੜਕੇ ਭੋਗਪੁਰ, ਜਲੰਧਰ ਜਿਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਸਿਰਫ ਇੱਕ ਗੁਰਬਾਣੀ ਦੀ ਤੁਕ ਦਾ ਹਵਾਲਾ ਦੇ ਕੇ ਸਮਝਾਇਆ ਸੀ ਅਤੇ ਦੋਨੋਂ ਭਰਾ ਆਪਣੇ ਪਿਤਾ ਜੀ ਦੁਆਰਾ ਬੋਲੀ ਗਈ ਤੁੱਕ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿੰਦਗੀ ਵਿੱਚ ਅੱਗੇ ਮੰਜ਼ਿਲਾਂ ਵੱਲ ਪੈਰ ਪੁੱਟਦੇ ਜਾ ਰਹੇ ਹਨ। ਕਹਿੰਦੇ ਹਨ ਜਿਸਨੇ ਸਮਝਣਾ ਹੁੰਦਾ ਹੈ, ਉਸ ਲਈ ਇਸ਼ਾਰਾ ਹੀ ਕਾਫੀ ਹੁੰਦਾ ਹੈ।

ਸ਼ੁਰੂਆਤੀ ਦੇ ਦੌਰ ਵਿਚ ਦੋਨੋਂ ਭਰਾ ਰਵਾਇਤੀ ਖੇਤੀ ਹੀ ਕਰਦੇ ਸਨ, ਜਿੱਥੇ ਉਹ ਮੁਨਾਫ਼ਾ ਵੀ ਕਮਾ ਰਹੇ ਸਨ ਅਤੇ ਉਹ ਤੇ ਉਹਦੇ ਪਰਿਵਾਰ ਵਾਲੇ ਬਹੁਤ ਖੁਸ਼ ਸਨ ਕਿਉਂਕਿ ਉਨ੍ਹਾਂ ਨੂੰ ਮੁਨਾਫ਼ਾ ਬਹੁਤ ਹੋ ਰਿਹਾ ਸੀ, ਪਰ ਜਦੋਂ ਵਕਤ ਦੀ ਮਾਰ ਪੈਂਦੀ ਹੈ ਤਾਂ ਉਹ ਬਿਨ ਬੁਲਾਏ ਮਹਿਮਾਨ ਦੀ ਤਰ੍ਹਾਂ ਹੁੰਦੀ ਹੈ ਜੋ ਸਿੱਧੇ ਆ ਕੇ ਜ਼ਿੰਦਗੀ ਦੇ ਦਰਵਾਜੇ ‘ਤੇ ਦਸਤਖਤ ਦਿੰਦੀ ਹੈ ਜਿਸ ਦਾ ਕਿਸੇ ਨੇ ਵੀ ਅਨੁਮਾਨ ਨਹੀਂ ਲਗਾਇਆ ਹੁੰਦਾ, ਅਜਿਹੀ ਹੀ ਘਟਨਾ ਉਨ੍ਹਾਂ ਦੇ ਪਰਿਵਾਰ ਵਿੱਚ ਹੋਈ ਜਿਸ ਨੇ ਉਨ੍ਹਾਂ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਜਦੋਂ ਉਨ੍ਹਾਂ ਦੇ ਚਾਚਾ ਜੀ ਦੇ ਬੇਟੇ ਦੀ ਬਲੱਡ ਕੈਂਸਰ ਨਾਲ ਮੌਤ ਹੋ ਗਈ ਸੀ।

ਅਸੀਂ ਇੰਨਾ ਦੁਖੀ ਹੋ ਗਏ ਸਨ ਕਿ ਆਪਣੇ ਆਪ ਨੂੰ ਸੰਭਾਲ ਪਾਉਣਾ ਬਹੁਤ ਔਖਾ ਸੀ- ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ

ਪਰ ਉਨ੍ਹਾਂ ਦੇ ਦਿਮਾਗ ਵਿੱਚ ਇਕ ਗੱਲ ਘੁਣ ਵਾਂਗੂ ਖਾਂਦੀ ਰਹੀ ਅਖੀਰ ਇਸ ਸਭ ਕਿਵੇਂ ਹੋ ਗਿਆ, ਕਿਉਂਕਿ ਉਮਰ ਵੀ ਹਲੇ ਘੱਟ ਹੀ ਸੀ, ਫਿਰ ਉਨ੍ਹਾਂ ਨੇ ਥੋੜਾ ਸਮਾਂ ਜਾਂਚ-ਪੜਤਾਲ ਕੀਤੀ, ਜਾਂਚ-ਪੜਤਾਲ ਕਰਦੇ-ਕਰਦੇ ਉਨ੍ਹਾਂ ਦੇ ਪਿਤਾ ਜੀ ਦਾ ਧਿਆਨ ਖੇਤੀ ਵੱਲ ਗਿਆ ਕਿਉਂਕਿ ਉਹ ਗੁਰਬਾਣੀ ਨਾਲ ਇੰਨੇ ਜੁੜੇ ਹੋਏ ਸਨ ਕਿ ਹਰ ਇੱਕ ਚੀਜ਼ ਵਿੱਚ ਪਰਮਾਤਮਾ ਨੂੰ ਦੇਖਦੇ ਸਨ, ਫਿਰ ਉਨ੍ਹਾਂ ਦੇ ਪਿਤਾ ਜੀ ਨੇ ਕਿਹਾ ਇਹ ਸਭ ਰੇਆਂ ਸਪਰੇਆਂ ਦਾ ਨਤੀਜਾ ਹੈ।

ਅਗਰ ਜ਼ਹਿਰ ਉਗਾਵਾਂਗੇ, ਤਾਂ ਜ਼ਹਿਰ ਹੀ ਖਾਵਾਂਗੇ

ਇਸ ਤੋਂ ਹੁਣ ਕੁਝ ਸਿੱਖਣਾ ਚਾਹੀਦਾ ਹੈ ਜੇਕਰ ਹੁਣ ਵੀ ਨਾ ਸਿੱਖੇ ਤਾਂ ਕਦੇ ਵੀ ਸਿੱਖ ਨਹੀਂ ਸਕਾਂਗੇ, ਕਿਉਂਕਿ ਇਹੀ ਸਮਾਂ ਹੈ ਜਦੋਂ ਕੁਦਰਤ ਨਾਲ ਜੁੜ ਕੇ ਕੁਦਰਤ ਦੁਆਰਾ ਦਿੱਤੇ ਗਏ ਉਪਹਾਰ ਦਾ ਇਸਤੇਮਾਲ ਕਰ ਸਕਦੇ ਹਾਂ।

ਉਹਨਾਂ ਦੇ ਪਿਤਾ ਜੀ ਜੋ ਧਾਰਮਿਕ ਬਿਰਤੀ ਵਾਲੇ ਸਨ ਅਤੇ ਧਾਰਮਿਕ ਬਿਰਤੀ ਵਾਲੇ ਹੋਣ ਕਰਕੇ ਉਹ ਸਾਰੀ ਜ਼ਿੰਦਗੀ ਗੁਰਬਾਣੀ ਨਾਲ ਜੁੜੇ ਰਹੇ ਅਤੇ ਮਿਸਾਲ ਦੇ ਤੌਰ ‘ਤੇ ਉਹ ਗੁਰਬਾਣੀ ਦੀ ਤੁਕਾਂ ਦਾ ਹਵਾਲਾ ਲੈਂਦੇ ਸਨ ਜੋ ਉਸ ਵਕ਼ਤ ਅਮਰਜੀਤ ਅਤੇ ਕਰਮਜੀਤ ਨੂੰ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਤੁਕ ਦਾ ਹਵਾਲਾ ਦੇ ਕੇ ਸਮਝਾਇਆ ਸੀ ਕਿ ਇਹ ਜੋ ਕੁਦਰਤ ਹੈ ਇਸ ਨਾਲ ਖਿਲਵਾੜ ਨਹੀਂ ਕਰ ਸਕਦੇ ਕਿਉਂਕਿ ਇਹ ਕੁਦਰਤ ਹੀ ਹੈ ਜੋ ਖਾਣ, ਪੀਣ, ਰਹਿਣ ਅਤੇ ਪਹਿਨਣ ਨੂੰ ਸਭ ਕੁੱਝ ਪ੍ਰਦਾਨ ਕਰਦੀ ਹੈ, ਜਦੋਂ ਕਿ ਚਾਹੀਦਾ ਹੈ ਕਿ ਇਸ ਦਾ ਖਿਆਲ ਰੱਖੀਏ।

ਅਸੀਂ ਪਿਤਾ ਜੀ ਦੁਆਰਾ ਬੋਲੀ ਗਈ ਤੁਕ ਦਾ ਆਦਰ ਕਰਕੇ ਕੁਦਰਤੀ ਖੇਤੀ ਨੂੰ ਅਪਣਾ ਲਿਆ- ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ

ਫਿਰ ਦੋਨੋਂ ਭਰਾਵਾਂ ਨੇ ਠਾਣ ਲਿਆ ਜੇਕਰ ਹੁਣ ਖੇਤੀ ਕਰਨੀ ਹੈ ਤਾਂ ਕੁਦਰਤੀ ਖੇਤੀ ਹੀ ਕਰਨੀ ਹੈ ਭਾਵੇ ਫਾਇਦਾ ਹੋਵੇ ਜਾਂ ਨੁਕਸਾਨ, ਕੁਦਰਤੀ ਖੇਤੀ ਨੂੰ ਹੀ ਪਹਿਲ ਦੇਣੀ ਹੈ। ਬਸ ਇਸ ਤੁਕ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਨੇ 2006 ਦੇ ਵਿੱਚ ਕੁਦਰਤੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਪਰ ਕੁਦਰਤੀ ਖੇਤੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਵੀ ਨਹੀਂ ਸੀ ਕਿ ਖੇਤੀ ਕਰਨੀ ਕਿਵੇਂ ਹੈ, ਜਦੋਂ ਉਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਤਾਂ ਖੇਤੀਬਾੜੀ ਮਹਿਕਮਾ ਭੋਗਪੁਰ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਅਤੇ ਕੁਦਰਤੀ ਖੇਤੀ ਬਾਰੇ ਬਹੁਤ ਸਾਰੀ ਜਾਣਕਾਰੀ ਪ੍ਰਦਾਨ ਕੀਤੀ, ਹੌਲ਼ੀ-ਹੌਲ਼ੀ ਕਰਦੇ ਉਨ੍ਹਾਂ ਨੂੰ ਕੁਦਰਤੀ ਖੇਤੀ ਬਾਰੇ ਜਾਣਕਾਰੀ ਮਿਲਣ ਲੱਗ ਗਈ। ਜਿਸ ਨਾਲ ਕਿ ਉਨ੍ਹਾਂ ਨੂੰ ਖੇਤੀ ਕਰਨ ਲਾਇਕ ਥੋੜੀ ਬਹੁਤ ਸਹਾਇਤਾ ਮਿਲੀ।

ਜਾਣਕਾਰੀ ਮਿਲਦੀ ਤਾਂ ਗਈ ਪਰ ਜਾਣਕਾਰੀ ਨੂੰ ਖੇਤੀ ਵਿਚ ਕਿਵੇਂ ਪ੍ਰਯੋਗ ਵਿਚ ਲੈ ਕੇ ਆਉਣਾ ਉਹ ਨਹੀਂ ਪਤਾ ਸੀ- ਅਮਰਜੀਤ ਸਿੰਘ ਭੰਗੂ

ਇਸ ਦੌਰਾਨ ਉਨ੍ਹਾਂ ਦੀ ਸਾਹਮਣੇ ਸਭ ਤੋਂ ਵੱਡੀ ਮੁਸ਼ਕਿਲ ਉਦੋਂ ਖੜੀ ਹੋਈ ਜਦੋਂ ਉਹ ਖੇਤੀ ਤਾਂ ਕਰਨ ਲੱਗ ਗਏ ਸੀ ਪਰ ਇਹ ਨਹੀਂ ਪਤਾ ਸੀ ਜ਼ਮੀਨ ਦੀ ਤਾਕ਼ਤ ਕਿਵੇਂ ਵਧਾਈਏ ਅਤੇ ਬਾਇਓ ਮਾਸ ਕਿਵੇਂ ਕਰੀਏ ਕਿਉਂਕਿ ਉਸ ਵਕ਼ਤ ਖੇਤ ਵਾਹੁਣ ਅਤੇ ਰਹਿੰਦ-ਖੂੰਹਦ ਨੂੰ ਕਿਵੇਂ ਟਿਕਾਣੇ ਲਗਾਉਣਾ ਕੁਝ ਵੀ ਪਤਾ ਨਹੀਂ ਸਨ।ਬਸ ਜਿਵੇਂ ਸੁਣਿਆ ਸੀ ਕਿ ਜੈਵਿਕ ਖਾਦ, ਵਰਮੀ ਕੰਪੋਸਟ, ਜੀਵ ਅੰਮ੍ਰਿਤ ਇਹ ਸਭ ਤਰੀਕੇ ਨੇ ਜੋ ਕੁਦਰਤੀ ਖੇਤੀ ਕਰਨ ਦੇ ਵਿਚ ਸਹਾਇਕ ਹੁੰਦੇ ਹਨ ਪਰ ਇਹ ਨਹੀਂ ਪਤਾ ਸੀ ਇਨ੍ਹਾਂ ਨੂੰ ਤਿਆਰ ਕਿਵੇਂ ਕੀਤਾ ਜਾਂਦਾ ਹੈ।

ਜਦੋਂ ਉਨ੍ਹਾਂ ਨੂੰ ਕੋਈ ਹੱਲ ਨਾ ਮਿਲਿਆ ਤਾਂ ਉਨ੍ਹਾਂ ਨੇ ਤਵੀਆਂ ਦੇ ਨਾਲ ਖੇਤੀ ਦੀ ਵਹਾਈ ਕੀਤੀ, ਇੰਝ ਕਰਦੇ-ਕਰਦੇ ਅਮਰਜੀਤ ਅਤੇ ਕਰਮਜੀਤ ਨੇ ਬਹੁਤ ਸਾਰੀਆਂ ਥਾਵਾਂ ਤੋਂ ਟ੍ਰੇਨਿੰਗ ਹਾਸਿਲ ਕੀਤੀ ਅਤੇ ਜਦੋਂ ਉਹ ਟ੍ਰੇਨਿੰਗ ਹਾਸਿਲ ਕਰਕੇ ਅਤੇ ਖੇਤੀ ਦੇ ਤਰੀਕੇ ਅਪਣਾ ਕੇ ਪੂਰੀ ਤਰ੍ਹਾਂ ਨਿਪੁੰਨ ਹੋ ਗਏ ਤਾਂ ਉਨ੍ਹਾਂ ਨੇ ਰਵਾਇਤੀ ਖੇਤੀ ਦੀ ਤਰਫ ਰੁਝਾਨ ਘੱਟ ਕਰਕੇ ਆਪਣਾ ਜ਼ਿਆਦਾ ਧਿਆਨ ਗੰਨੇ ਦੀ ਖੇਤੀ ਵੱਲ ਦਿੱਤਾ ਕਿਉਂਕਿ ਕਣਕ ਦਾ ਰਕਬਾ ਘੱਟ ਹੋਣ ਕਰਕੇ ਫਿਰ ਉਨ੍ਹਾਂ ਨੇ ਪੱਕੇ ਤੌਰ ‘ਤੇ 2012 ਵਿੱਚ ਗੰਨੇ ਦੀ ਖੇਤੀ ਵੱਲ ਜ਼ੋਰ ਦਿੱਤਾ ਅਤੇ ਜਦੋਂ ਗੰਨੇ ਦੀ ਫਸਲ ਤਿਆਰ ਹੁੰਦੀ ਸੀ ਤਾਂ ਉਹ ਮਿੱਲ ਵਿੱਚ ਲੈ ਕੇ ਜਾਂਦੇ ਸਨ।

ਜਦੋਂ ਅਸੀਂ ਗੰਨੇ ਨੂੰ ਮਿੱਲ ਵਿੱਚ ਲੈ ਕੇ ਜਾਂਦੇ ਸਨ ਉਦੋਂ ਪਿਤਾ ਜੀ ਨੇ ਕਿਹਾ ਕਿ ਤੁਹਾਨੂੰ ਇਸ ਦੀ ਪ੍ਰੋਸੈਸਿੰਗ ਅਤੇ ਬਾਕੀ ਫਸਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ- ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ

ਇਸ ਤਰ੍ਹਾਂ ਉਨ੍ਹਾਂ ਨੇ ਇੱਕ ਕਿੱਲੇ ਵਿੱਚ ਇਕੱਲੀ ਗੰਨੇ ਦੀ ਖੇਤੀ ਕਰਦੇ ਹਨ ਅਤੇ ਜਿੱਥੇ ਉਨ੍ਹਾਂ ਦਾ ਵੇਲਣਾ ਵੀ ਹੈ, 12 ਏਕੜ ਦੇ ਜ਼ਮੀਨ ਦੇ ਵਿੱਚ, 1 ਏਕੜ ਦੇ ਵਿੱਚ ਹਲਦੀ, 9 ਏਕੜ ਗੰਨਾ, ਚਾਰਾ, 4 ਕਨਾਲ ਵਿੱਚ ਆਲੂ, 6 ਕਨਾਲ ਵਿੱਚ ਸਰੋਂ, ਬਾਕੀ ਦੀ ਜ਼ਮੀਨ ਦੇ ਵਿੱਚ ਖਾਣ ਲਈ ਕਣਕ ਦੀ ਖੇਤੀ ਕਰਦੇ ਹਨ।

ਜਿਵੇਂ-ਜਿਵੇਂ ਉਨ੍ਹਾਂ ਨੇ ਪ੍ਰੋਸੈਸਿੰਗ ਕਰਨੀ ਸ਼ੁਰੂ ਕੀਤੀ ਤਾਂ ਗੁੜ, ਸ਼ੱਕਰ ਆਦਿ ਬਣਾਉਣ ਲੱਗ ਗਏ ਜੋ ਕਿ ਬਿਲਕੁਲ ਸਾਫ ਤੇ ਸ਼ੁੱਧ ਹੈ ਖੇਤਾਂ ਵਿੱਚ ਹੀ ਉਨ੍ਹਾਂ ਦਾ ਘਰ ਹੈ ਅਤੇ ਉੱਥੇ ਹੀ ਖੇਤੀ ਅਤੇ ਬਾਕੀ ਦੇ ਸਾਰੇ ਕੰਮ ਕਰਦੇ ਹਨ।

ਪ੍ਰੋਸੈਸਿੰਗ ਤਾਂ ਅਸੀਂ ਕਰਦੇ ਸਨ ਪਰ ਸਾਨੂੰ ਫਿਕਰ ਸਤਾਉਣ ਲੱਗ ਗਈ ਸੀ ਇਸ ਦੀ ਮਾਰਕੀਟਿੰਗ ਕਿਵੇਂ ਕਰਾਂਗੇ- ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ

ਮਾਰਕੀਟਿੰਗ ਦੀ ਸਮੱਸਿਆ ਉਨ੍ਹਾਂ ਲਈ ਬਹੁਤ ਹੀ ਵੱਡੀ ਸੀ ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਮਾਰਕੀਟਿੰਗ ਕਿਵੇਂ ਕਰਨੀ ਹੈ ਕਿਉਂਕਿ ਉਸ ਵਕ਼ਤ ਨਾ ਇੰਨਾ ਸੋਸ਼ਲ ਮੀਡੀਆ ਅਤੇ ਨਾ ਹੀ ਕੋਈ ਇੰਨਾ ਕੋਈ ਕਿਸੇ ਨੂੰ ਪਤਾ ਸੀ, ਬਹੁਤ ਜ਼ਿਆਦਾ ਸੋਚ ਵਿਚਾਰ ਕਰਨ ਮਗਰੋਂ ਉਨ੍ਹਾਂ ਨੇ ਸੋਚਿਆ ਕਿ ਜਦੋਂ ਸ਼ਹਿਰ ਵਾਲੇ ਜਾਂਦੇ ਹਨ ਕਿਉਂ ਨਾ ਗੁੜ ਦੀਆਂ ਪੇਸੀਆਂ ਨਾਲ ਲੈ ਕੇ ਜਾਇਆ ਜਾਵੇ, ਇਸ ਤਰ੍ਹਾਂ ਉਹ ਮਾਰਕੀਟਿੰਗ ਕਰਨ ਲਈ ਪੇਸੀਆਂ ਨਾਲ ਕੇ ਜਾਂਦੇ ਸਨ, ਕਦੇ ਉਹ ਗੁੜ ਨੂੰ ਦੁਕਾਨਾਂ ਤੇ ਲੈ ਕੇ ਜਾਂਦੇ, ਕਦੇ ਹਸਪਤਾਲ ਕਦੇ ਕਿਤੇ, ਕਦੇ ਕਿਤੇ, ਪਰ ਜਦੋਂ ਉਹ ਕਿਸੇ ਵੀ ਥਾਂ ਜਾ ਕੇ ਗੁੜ ਦੀਆਂ ਪੇਸੀਆਂ ਦਿੰਦੇ ਸਨ ਤਾਂ ਅੱਗੋਂ ਕਹਿੰਦੇ ਸਨ ਗੁੜ ਦੀ ਚਾਹ ਤਾਂ ਫਟ ਜਾਂਦੀ ਹੈ।

ਅਸੀਂ ਫਿਰ ਜ਼ੋਰ ਲਾ ਕੇ ਕਹਿੰਦੇ ਸਨ ਇੱਕ ਵਾਰ ਤੁਸੀਂ ਕੋਸ਼ਿਸ਼ ਕਰਕੇ ਤਾਂ ਦੇਖੋ- ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ

ਇਸ ਤਰ੍ਹਾਂ ਕਰਦੇ-ਕਰਦੇ ਹੌਲੀ-ਹੌਲੀ ਉਨ੍ਹਾਂ ਦੀ ਮਾਰਕੀਟਿੰਗ ਹੋਣ ਲੱਗ ਗਈ ਅਤੇ ਲੋਕੀ ਉਨ੍ਹਾਂ ਨੂੰ ਜਾਨਣ ਲੱਗ ਗਏ, ਫਿਰ ਉਨ੍ਹਾਂ ਨੇ ਗੁੜ ਦੇ ਕਈ ਤਰ੍ਹਾਂ ਦੇ ਉਤਪਾਦ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਇਸ ਤੋਂ ਉਨ੍ਹਾਂ ਨੇ ਹਲਦੀ, ਸਰਸੋਂ ਆਦਿ ਹੋਰ ਵਸਤਾਂ ਦੀਆਂ ਵੀ ਪ੍ਰੋਸੈਸਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੀ ਪ੍ਰੋਸੈਸਿੰਗ, ਪੈਕਿੰਗ, ਲੇਬਲਿੰਗ ਭੰਗੂ ਕੁਦਰਤੀ ਫਾਰਮ ਵਿਖੇ ਕਰਦੇ ਹਨ।

ਉਹਨਾਂ ਵਲੋਂ 8 ਤੋਂ 9 ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ-

  • ਗੁੜ
  • ਸ਼ੱਕਰ
  • ਕਿਊਬ ਵਾਲਾ ਗੁੜ
  • ਟੋਫੀ ਵਾਲਾ ਗੁੜ
  • ਕੱਚੀ ਹਲਦੀ
  • ਗੁੜ ਦੀ ਬਰਫੀ
  • ਹਲਦੀ ਪਾਊਡਰ
  • ਆਲੂ
  • ਸਰੋਂ ਦਾ ਤੇਲ

ਅੱਜ ਉਨ੍ਹਾਂ ਦੇ ਗੁੜ ਦੀ ਮੰਗ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਉਨ੍ਹਾਂ ਨੂੰ ਸੋਚਣਾ ਪੈਂਦਾ ਹੈ ਕਿਵੇਂ ਆਰਡਰ ਨੂੰ ਪੂਰਾ ਕੀਤਾ ਜਾਵੇ ਕਿਉਂਕਿ ਗੁੜ ਵਿਆਹ-ਸ਼ਾਦੀਆਂ ਦੇ ਮੌਕੇ ‘ਤੇ ਪਹਿਲਾਂ ਹੀ ਆਰਡਰ ਬੁੱਕ ਹੋ ਜਾਂਦੇ ਹਨ ਅਤੇ ਅੱਜ ਉਨ੍ਹਾਂ ਨੂੰ ਇੰਨਾ ਜ਼ਿਆਦਾ ਮੁਨਾਫ਼ਾ ਹਾਸਿਲ ਹੋ ਰਿਹਾ ਹੈ, ਜੋ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ, ਉਨ੍ਹਾਂ ਦੇ ਗ੍ਰਾਹਕਾਂ ਦੇ ਨਾਲ ਇੰਨੇ ਜ਼ਿਆਦਾ ਕਰੀਬੀ ਰਿਸ਼ਤੇ ਬਣ ਚੁੱਕੇ ਹਨ ਕਿ ਉਹ ਉਨ੍ਹਾਂ ਦੇ ਕਹਿਣ ‘ਤੇ ਹੀ ਕਈ ਵਾਰ ਤੇ ਗੁੜ ਉਸ ਵਕ਼ਤ ਹੀ ਤਿਆਰ ਕਰਦੇ ਹਨ, ਉਨ੍ਹਾਂ ਨੇ ਗੁੜ ਕੱਢਣ ਦੇ ਲਈ ਪੱਕੇ ਬੰਦੇ ਰੱਖੇ ਹੋਏ ਹਨ ਅਤੇ ਸਾਰਾ ਕੰਮ ਸਾਫ-ਸਫਾਈ ਅਤੇ ਬਿਨਾਂ ਕਿਸੇ ਮਿਲਾਵਟ ਤੋਂ ਤਿਆਰ ਕੀਤਾ ਜਾਂਦਾ ਹੈ।

ਹੌਲੀ-ਹੌਲੀ ਕਰਦੇ ਉਹ ਮੁਕਾਮ ਤੇ ਪੁੱਜ ਗਏ ਅਤੇ ਅੱਜ ਇਸ ਮੁਕਾਮ ‘ਤੇ ਹਨ ਕਿ ਉਨ੍ਹਾਂ ਨੂੰ ਪਿਤਾ ਜੀ ਦੁਆਰਾ ਬੋਲੀ ਗਈ ਗੱਲ ਆਸਰਾ ਪ੍ਰਦਾਨ ਕਰਦੀ ਹੈ, ਉਨ੍ਹਾਂ ਨਾਲ ਇੱਕ ਹੋਰ ਦੁਰਘਟਨਾ ਉਦੋਂ ਵਾਪਰੀ ਜਦੋਂ ਸਹਾਰਾ ਦੇਣ ਵਾਲਾ ਹੱਥ ਸਿਰ ਤੋਂ ਉੱਠ ਗਿਆ, ਕਿਉਂਕਿ ਜਦੋਂ ਕਦੇ ਵੀ ਦੋਨੋਂ ਭਰਾ ਕਦੇ ਨਿਰਾਸ਼ ਹੋ ਕੇ ਬੈਠਦੇ ਸਨ ਤਾਂ ਉਨ੍ਹਾਂ ਦੇ ਪਿਤਾ ਜੀ ਨੇ ਕਦਮ-ਕਦਮ ‘ਤੇ ਹਨੇਰੇ ਵਿੱਚ ਰੌਸ਼ਨੀ ਵੱਲ ਜਾਣ ਦਾ ਰਾਹ ਦੱਸਦੇ ਸਨ, 2017 ਦੇ ਵਿੱਚ ਉਹਨਾਂ ਦੇ ਪਿਤਾ ਜੀ ਸਵਰਗਵਾਸ ਹੋ ਗਏ ਅਤੇ ਉਨ੍ਹਾਂ ਦੇ ਪਿਤਾ ਜੀ ਨੇ ਆਪਣੀ ਦੇਹ PIIMS ਹਸਪਤਾਲ ਵਿੱਚ ਦਾਨ ਕੀਤੀ ਹੈ।

ਇਸ ਕੰਮ ਵਿੱਚ ਉਨ੍ਹਾਂ ਦਾ ਸਾਥ ਉਨ੍ਹਾਂ ਦੇ ਪਰਿਵਾਰ ਵਾਲੇ ਖੂਬ ਨਿਭਾ ਰਹੇ ਹਨ ਅਤੇ ਅੱਜ ਦੋਨੋਂ ਭਰਾ ਮਿਲ ਕੇ ਮੰਜ਼ਿਲਾਂ ਨੂੰ ਛੋਹ ਰਹੇ ਹਨ, ਇਸ ਕੰਮ ਦੇ ਵਿੱਚ ਦੋਨੋਂ ਭਰਾ ਵੱਡੇ ਪੱਧਰ ‘ਤੇ ਇਨਾਮ ਵੀ ਪ੍ਰਾਪਤ ਕਰ ਚੁੱਕੇ ਹਨ।

ਜੋ ਇਸ ਪ੍ਰਕਾਰ ਹਨ-

  • 2011 ਦੇ ਵਿੱਚ ਰਾਇਸ ਰਿਸਰਚ ਆਫ ਹੈਦਰਾਬਾਦ
  • 2014 ਦੇ ਵਿੱਚ PAU, ਲੁਧਿਆਣਾ ਵੱਲੋਂ
  • ਪ੍ਰਕਾਸ਼ ਸਿੰਘ ਬਾਦਲ ਵੱਲੋਂ
  • 2020 ਵਿੱਚ 550 ਸਾਲਾਂ ਦਿਵਸ ਮੌਕੇ ‘ਤੇ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ
  • NABARD ਵੱਲੋਂ

ਉਨ੍ਹਾਂ ਨੇ ਆਪਣੇ ਭੰਗੂ ਕੁਦਰਤੀ ਫਾਰਮ ਉੱਤੇ ਇੱਕ ਬਹੁਤ ਹੀ ਸਲੋਗਨ ਲਿਖਿਆ ਹੋਇਆ ਹੈ, ਜੋ ਹੋਰਾਂ ਨੂੰ ਬਹੁਤ ਉਤਸ਼ਾਹਿਤ ਕਰਦਾ ਹੈ।

ਮੈਂ ਖੇਤੀ ਕਰਦਾ ਕੁਦਰਤੀ, ਮੈਨੂੰ ਆਪਣੀ ਕਿਰਤ ਤੇ ਮਾਣ

ਮੇਰੀ ਮਿੱਟੀ ਮਹਿਕਾਂ ਵੰਡਦੀ, ਮੇਰੇ ਖੇਤ ਵਸੇ ਭਗਵਾਨ

ਭਵਿੱਖ ਦੀ ਯੋਜਨਾ

ਦੋਨੋਂ ਭਰਾ ਚਾਹੁੰਦੇ ਹਨ ਉਹ ਕੁਦਰਤੀ ਖੇਤੀ ਨੂੰ ਅਜਿਹੇ ਪੱਧਰ ‘ਤੇ ਲੈ ਕੇ ਜਾਣਾ ਚਾਹੁੰਦੇ ਹਨ, ਜਿੱਥੇ ਕਿ ਹੋਰ ਕਿਸਾਨ ਰਸਾਇਣਿਕ ਖੇਤੀ ਨੂੰ ਬਿਲਕੁਲ ਭੁੱਲ ਹੀ ਜਾਵੇ। ਇਸ ਤੋਂ ਇਲਾਵਾ ਉਹ ਜ਼ਮੀਨ ਠੇਕੇ ਤੇ ਲੈ ਕੇ ਵੱਡੇ ਪੱਧਰ ਤੇ ਫਸਲਾਂ ਦੀ ਬਿਜਾਈ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਕਰਨਾ ਚਾਹੁੰਦੇ ਹਨ।

ਸੰਦੇਸ਼

ਕਿਸਾਨ ਵੀਰਾਂ ਨੂੰ ਇੱਕ ਇਹ ਸਲਾਹ ਹੈ ਕਿ ਉਹ ਆਪਣੀ ਖੇਤੀ ਦਾ ਤਰੀਕਾ ਬਦਲਣ, ਦੇਸੀ ਫਸਲਾਂ ਬੀਜਣ, ਜੇਕਰ ਤੁਸੀ ਮੂਲ ਬੀਜਾਂ ਨਾਲ ਖੇਤੀ ਦੀ ਸ਼ੁਰੂਆਤ ਕਰਨਗੇ ਅਤੇ ਫਿਰ ਖੁਦ ਉਸ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਕਰੋਗੇ ਤਾਂ ਤੁਹਾਡੇ ਲਈ ਬਹੁਤ ਵਧੀਆ ਹੈ, ਕਿਉਂਕਿ ਉਦੋਂ ਅਸਲ ਮਾਇਨੇ ਵਿੱਚ ਅੰਨਦਾਤਾ ਕਹਿਲਾਉਣ ਦੇ ਕਾਬਿਲ ਹਾਂ ਜਦੋਂ ਖਾਣ ਵਾਲੇ ਨੂੰ ਸ਼ੁੱਧ ਅਤੇ ਬਿਨਾਂ ਕਿਸੇ ਮਿਲਾਵਟ ਵਾਲਾ ਭੋਜਨ ਪ੍ਰਦਾਨ ਕਰਾਂਗੇ।

ਚਰਨਜੀਤ ਸਿੰਘ ਝੱਜ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹਾ ਕਿਸਾਨ ਜੋ ਡਿਗਿਆ ਤਾਂ ਸੀ ਪਰ ਡਿੱਗ ਕੇ ਖੜਾ ਹੋਣਾ ਵੀ ਸਿਖਿਆ ਅਤੇ ਸਿਖਾਇਆ ਵੀ

ਕਿਸਾਨ ਨੂੰ ਹਮੇਸ਼ਾਂ ਅੰਨਦਾਤਾ ਕਰਕੇ ਜਾਣਿਆ ਜਾਂਦਾ ਹੈ, ਕਿਉਂਕਿ ਕਿਸਾਨ ਦਾ ਕੰਮ ਅੰਨ ਉਗਾਉਣਾ ਅਤੇ ਦੇਸ਼ ਦਾ ਢਿੱਡ ਭਰਨਾ ਹੁੰਦਾ ਹੈ ਪਰ ਅਜੋਕੇ ਸਮੇਂ ਵਿੱਚ ਕਿਸਾਨ ਨੂੰ ਉਗਾਉਣ ਦੇ ਨਾਲ-ਨਾਲ ਫਸਲ ਦੀ ਪ੍ਰੋਸੈਸਿੰਗ ਅਤੇ ਵੇਚਣਾ ਆਉਣਾ ਵੀ ਬਹੁਤ ਜ਼ਰੂਰੀ ਹੈ। ਪਰ ਜਦੋਂ ਮੰਡੀਕਰਨ ਦੀ ਗੱਲ ਆਉਂਦੀ ਹੈ ਤਾਂ ਕਿਸਾਨ ਨੂੰ ਕਈ ਪੜਾਵਾਂ ਵਿੱਚੋਂ ਦੀ ਲੰਘਣਾ ਪੈਂਦਾ ਹੈ, ਕਿਉਂਕਿ ਮਨ ਵਿੱਚ ਡਰ ਵੀ ਬੈਠਾ ਹੁੰਦਾ ਹੈ ਕਿਤੇ ਆਪਣੇ ਕਿਸਾਨੀ ਦੇ ਵਜੂਦ ਨੂੰ ਕਾਇਮ ਰੱਖਣ ਵਿੱਚ ਕਮਜ਼ੋਰ ਨਾ ਹੋ ਜਾਵੇ।

ਕਿਸਾਨ ਦਾ ਨਾਮ ਚਰਨਜੀਤ ਸਿੰਘ ਝੱਜ ਜਿਸਨੇ ਆਪਣੇ ਆਪ ‘ਤੇ ਭਰੋਸਾ ਕੀਤਾ ਅਤੇ ਅੱਗੇ ਵਧਿਆ ਅਤੇ ਅੱਜ ਕਾਮਯਾਬੀ ਦੀਆਂ ਲੀਹਾਂ ਲੰਘ ਚੁੱਕਿਆ ਹੈ ਜੋ ਪਿੰਡ ਗਹਿਲ ਮਜਾਰੀ, ਨਵਾਂਸ਼ਹਿਰ ਦੇ ਰਹਿਣ ਵਾਲੇ ਹਨ। ਉਂਝ ਤਾਂ ਚਰਨਜੀਤ ਸਿੰਘ ਸ਼ੁਰੂ ਤੋਂ ਹੀ ਖੇਤੀ ਕਰਦੇ ਹਨ ਜਿਸ ਵਿੱਚ ਉਨ੍ਹਾਂ ਨੇ ਆਪਣਾ ਧਿਆਨ ਜ਼ਿਆਦਾ ਗੰਨੇ ਦੀ ਖੇਤੀ ਵੱਲ ਹੀ ਦਿੱਤਾ। ਚਰਨਜੀਤ ਸਿੰਘ ਜੀ 1982 ਤੋਂ ਹੀ ਗੰਨੇ ਦੀ ਹੀ ਖੇਤੀ ਕਰਦੇ ਆਏ ਹਨ ਅਤੇ ਇੱਕ ਕਿਸਾਨ ਹੋਣ ਦੇ ਨਾਤੇ ਉਹ ਹਮੇਸ਼ਾਂ ਸੋਚਦੇ ਸਨ ਕਿ ਮੈਂ ਖੇਤੀ ਦੇ ਵਿੱਚ ਅਜਿਹਾ ਕੀ ਕਰਾਂ ਜੋ ਉਨ੍ਹਾਂ ਦਾ ਇੱਕ ਮੁਕਾਮ ਹੋਵੇ ਅਤੇ ਪੱਕੇ ਤੌਰ ਤੇ ਓਹੀ ਕੰਮ ਕਰੇ। ਉਹਨਾਂ ਕੋਲ 145 ਏਕੜ ਜ਼ਮੀਨ ਹੈ ਜਿਸ ਦੇ ਵਿੱਚ ਉਹ ਰਵਾਇਤੀ ਖੇਤੀ ਦੇ ਨਾਲ-ਨਾਲ ਗੰਨੇ ਦੀ ਖੇਤੀ ਕਰਦੇ ਸਨ। ਜਿਸ ਵਿੱਚ ਪਹਿਲਾਂ ਉਹ 145 ਏਕੜ ਵਿੱਚੋਂ 70 ਤੋਂ 80 ਏਕੜ ਵਿੱਚ ਇਕੱਲੇ ਗੰਨੇ ਦੀ ਖੇਤੀ ਕਰਦੇ ਸਨ ਅਤੇ ਬਾਕੀ ਦੀ ਜ਼ਮੀਨ ਦੇ ਵਿੱਚ ਰਵਾਇਤੀ ਖੇਤੀ ਹੀ ਕਰਦੇ ਸਨ ਅਤੇ ਕਰ ਰਹੇ ਹਨ।

ਗੰਨੇ ਦੀ ਖੇਤੀ ਦੇ ਵਿੱਚ ਚੰਗਾ ਤਜੁਰਬਾ ਹੋ ਗਿਆ, ਪਰ ਅਜਿਹਾ ਕਾਰਨ ਆਇਆ ਉਨ੍ਹਾਂ ਨੂੰ 80 ਤੋਂ ਘਟਾ ਕੇ ਸਿਰਫ 45 ਏਕੜ ਦੀ ਕਾਸ਼ਤ ਕਰਨੀ ਪਈ, ਕਿਉਂਕਿ ਜਦੋਂ ਗੰਨੇ ਦੀ ਫਸਲ ਲਹਿਰਾਉਣ ਲੱਗ ਜਾਂਦੀ ਸੀ ਤਾਂ ਪਹਿਲੇ ਤਾਂ ਫਸਲ ਸਿੱਧੀ ਮਿੱਲ ਦੇ ਵਿੱਚ ਚਲੀ ਜਾਂਦੀ ਸੀ, ਪਰ ਇੱਕ ਦਿਨ ਅਜਿਹਾ ਆਇਆ ਕਿ ਉਨ੍ਹਾਂ ਨੂੰ ਫਸਲ ਦੀ ਵਾਢੀ ਕਰਨ ਦੇ ਲਈ ਲੇਬਰ ਹੀ ਨਹੀਂ ਮਿਲਦੀ ਸੀ, ਪਰ ਜਦੋਂ ਲੇਬਰ ਮਿਲਣ ਲੱਗੀ ਅਤੇ ਫਸਲ ਵਿਕਣ ਦੇ ਲਈ ਮਿੱਲ ਵਿੱਚ ਜਾਂਦੀ ਸੀ ਤਾਂ ਉੱਥੇ ਉਨ੍ਹਾਂ ਨੂੰ ਉਨ੍ਹਾਂ ਦੀ ਫਸਲ ਦਾ ਮੁੱਲ ਬਹੁਤ ਘੱਟ ਰੇਟ ‘ਤੇ ਮਿਲਦਾ ਸੀ। ਕਿੱਥੇ ਤਾਂ ਪਹਿਲਾ ਉਹ ਅਸਮਾਨ ਛੂਹ ਰਹੇ ਸਨ ਅਤੇ ਫਿਰ ਉਹ ਇੰਝ ਆ ਕੇ ਧਰਤੀ ‘ਤੇ ਡਿਗੇ ਜਿਵੇਂ ਉਨ੍ਹਾਂ ਦੀ ਮੰਜ਼ਿਲ ਦੇ ਖੰਭ ਹੀ ਵੱਢ ਦਿੱਤੇ ਗਏ ਹੋਵੇ।

ਉਹ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿਣ ਲੱਗ ਗਏ, ਉਸ ਗੱਲ ਨੇ ਉਨ੍ਹਾਂ ਦੇ ਮਨ ਉੱਤੇ ਇੰਨਾ ਜ਼ਿਆਦਾ ਪ੍ਰਭਾਵ ਪਾਇਆ ਕਿ ਉਹ ਸੋਚਣ ਦੇ ਲਈ ਮਜ਼ਬੂਰ ਹੋ ਗਏ। ਅਖੀਰ ਬਹੁਤ ਸੋਚਣ ਦੇ ਬਾਅਦ ਫੈਸਲਾ ਕੀਤਾ ਜੇਕਰ ਸਫਲ ਹੋਣਾ ਹੈ ਤਾਂ ਏਹੀ ਕੰਮ ਕਰਕੇ ਹੀ ਹੋਣਾ ਹੈ। ਉਹਨਾਂ ਨੇ ਫਿਰ ਉਹ ਕੰਮ ਕਰਨ ਦੀ ਜ਼ਿਦ ਫੜ ਲਈ।

ਉਹ ਸਮਾਂ ਉਹ ਫੈਸਲਾ ਲੈਣਾ, ਮੇਰੇ ਲਈ ਬਹੁਤ ਵੱਡੀ ਗੱਲ ਸੀ ਕਿਉਂਕਿ 145 ਏਕੜ ਦੇ ਅੱਧ ਜਿੰਨੀ ਮੈਂ ਇਕੱਲੀ ਗੰਨੇ ਦੀ ਖੇਤੀ ਕਰ ਰਿਹਾ ਸੀ ਜਿੱਥੋਂ ਮੈਨੂੰ ਆਮਦਨ ਹੋ ਰਹੀ ਸੀ- ਚਰਨਜੀਤ ਸਿੰਘ ਝੱਜ

ਬਸ ਫਿਰ ਜਦੋਂ ਉਨ੍ਹਾਂ ਨੇ ਫੈਸਲਾ ਲੈ ਲਿਆ ਫਿਰ 45 ਏਕੜ ਵਿੱਚ ਹੀ ਗੰਨੇ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਤਜੁਰਬਾ ਤਾਂ ਉਨ੍ਹਾਂ ਕੋਲ ਪਹਿਲਾਂ ਹੀ ਸੀ ਪਰ ਇਸ ਤਜੁਰਬੇ ਨੂੰ ਅਮਲੀ ਰੂਪ ਵਿੱਚ ਲੈ ਕੇ ਆਉਣ ਲਈ ਕੁੱਝ ਕਰਨ ਦੀ ਲੋੜ ਸੀ। ਫਿਰ ਹੌਲੀ-ਹੌਲੀ ਚਰਨਜੀਤ ਨੇ ਖੇਤਾਂ ਵਿੱਚ ਹੀ ਵੇਲਣਾ ਲਗਾ ਲਿਆ ਅਤੇ ਰਵਾਇਤੀ ਤਰੀਕੇ ਨਾਲ ਹੀ ਗੁੜ ਕੱਢਣਾ ਜਾਰੀ ਰੱਖਿਆ।

ਇੱਕ ਦਿਨ ਮੈਂ ਬੈਠਾ ਸੀ ਕਿ ਸਿੰਪਲ ਗੁੜ ਤਾਂ ਹਰ ਕੋਈ ਬਣਾਉਂਦਾ ਹੈ ਕਿਉਂ ਨਾ ਕੁਝ ਨਵਾਂ ਕੀਤਾ ਜਾਵੇ- ਚਰਨਜੀਤ ਸਿੰਘ ਝੱਜ

ਜਿਵੇਂ ਹੀ ਉਹ ਵੇਲਣੇ ‘ਤੇ ਗੁੜ ਬਣਾਉਂਦੇ ਸੀ ਬੇਸ਼ੱਕ ਉਹ ਵਿਕ ਤਾਂ ਜਾਂਦਾ ਸੀ ਪਰ ਕਿਤੇ ਨਾ ਕਿਤੇ ਚਰਨਜੀਤ ਨੂੰ ਕੰਮ ਕਰਕੇ ਖੁਸ਼ੀ ਨਹੀਂ ਮਿਲ ਪਾ ਰਹੀ ਸੀ। ਜਿਸ ਦੇ ਫਲਸਵਰੂਪ ਉਨ੍ਹਾਂ ਨੂੰ ਗੁੜ ਬਣਾਉਣ ਵਿੱਚ ਦਿਲਚਸਪੀ ਖਤਮ ਹੋਣੀ ਸ਼ੁਰੂ ਹੋ ਗਈ। ਪਰ ਜਿਵੇਂ ਹੀ ਉਨ੍ਹਾਂ ਦੇ ਮਨ ਵਿੱਚ ਅਜਿਹਾ ਖਿਆਲ ਆਉਂਦਾ ਤਾਂ ਚਰਨਜੀਤ ਨੂੰ ਆਪਣਾ ਪੁਰਾਣਾ ਸਮਾਂ ਯਾਦ ਆ ਜਾਂਦਾ ਜੋ ਉਨ੍ਹਾਂ ਨੇ ਉਸ ਦਿਨ ਕਰਨ ਦਾ ਦ੍ਰਿੜ ਮਨ ਬਣਾਇਆ ਸੀ ਜੋ ਕਿ ਉਨ੍ਹਾਂ ਦੇ ਹੋਂਸਲੇ ਅਤੇ ਮਿਹਨਤ ਨੂੰ ਦਿਨ ਪ੍ਰਤੀ ਦਿਨ ਟੁੱਟਣ ਦੀ ਵਜਾਏ ਇੱਕ ਆਸਰਾ ਪ੍ਰਦਾਨ ਕਰਨ ਵਿੱਚ ਮਦੱਦ ਕਰਨ ਲੱਗਾ।

ਬਹੁਤ ਜ਼ਿਆਦਾ ਸੋਚਣ ਤੋਂ ਬਾਅਦ ਉਨ੍ਹਾਂ ਨੇ ਰੋਜ਼ ਹੀ ਬਹੁਤ ਸਾਰੀਆਂ ਥਾਵਾਂ ਦਾ ਦੌਰਾ ਅਤੇ ਪ੍ਰੋਸੈਸਿੰਗ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਜਿਵੇਂ-ਜਿਵੇਂ ਜਾਣਕਾਰੀ ਮਿਲਦੀ ਰਹੀ, ਓਵੇਂ ਓਵੇਂ ਉਨ੍ਹਾਂ ਨੇ ਮਨ ਨੂੰ ਇੱਕ ਹੋਂਸਲਾ ਮਿਲਦਾ ਗਿਆ ਪਰ ਸੰਤੁਸ਼ਟ ਨਾ ਹੋ ਪਾਏ, ਕਿਉਂਕਿ ਕਿਸਾਨਾਂ ਨੂੰ ਮਿਲਦੇ ਤਾਂ ਰਹੇ ਪਰ ਉਨ੍ਹਾਂ ਵਿੱਚੋਂ ਕੁਝ ਕਿਸਾਨ ਹੀ ਸਨ ਜੋ ਸਿੰਪਲ ਗੁੜ ਬਣਾਉਣ ਦੀ ਵਜਾਏ ਉਸਨੂੰ ਕੁਝ ਖਾਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਜੋ ਕਿ ਉਨ੍ਹਾਂ ਦੇ ਮਨ ਵਿੱਚ ਇਹ ਗੱਲ ਬੈਠ ਗਈ। ਅਖੀਰ ਉਹਨਾਂ ਨੇ ਸੋਚਿਆ ਕਿ ਇਸ ਤੋਂ ਵਧੀਆ ਟ੍ਰੇਨਿੰਗ ਹੀ ਕਰ ਲਈ ਜਾਵੇ।

ਮੈਂ PAU ਲੁਧਿਆਣਾ ਤੋਂ ਟ੍ਰੇਨਿੰਗ ਪ੍ਰਾਪਤ ਕੀਤੀ- ਚਰਨਜੀਤ ਸਿੰਘ ਝੱਜ

ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਨੇ ਫਿਰ ਪ੍ਰੋਸੈਸਿੰਗ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਕੰਮ ਕਰਨ ਉਪਰੰਤ ਜਦੋਂ ਉਨ੍ਹਾਂ ਨੂੰ ਬਹੁਤ ਸਮਾਂ ਹੋ ਗਿਆ ਫਿਰ ਚਰਨਜੀਤ ਨੇ 2019 ਵਿੱਚ ਨਵੇਂ ਤਰੀਕੇ ਨਾਲ ਸ਼ੁਰੂਆਤ ਕੀਤੀ ਅਤੇ ਸਿੰਪਲ ਗੁੜ ਅਤੇ ਸ਼ੱਕਰ ਦੇ ਨਾਲ-ਨਾਲ ਮਸਾਲੇ ਵਾਲਾ ਗੁੜ ਵੀ ਬਣਾਉਣਾ ਸ਼ੁਰੂ ਕਰ ਦਿੱਤਾ। ਮਸਾਲੇ ਵਾਲੇ ਗੁੜ ਵਿੱਚ ਉਹ ਕਈ ਤਰ੍ਹਾਂ ਦੀ ਵਸਤਾਂ ਦਾ ਇਸਤੇਮਾਲ ਕਰਦੇ ਹਨ।

ਉਹ ਪ੍ਰੋਸੈਸਿੰਗ ਦਾ ਸਾਰਾ ਕੰਮ ਆਪਣੇ ਫਾਰਮ ‘ਤੇ ਹੀ ਕਰਦੇ ਹਨ ਅਤੇ ਦੇਖ ਰੇਖ ਉਹ ਤੇ ਉਨ੍ਹਾਂ ਦੇ ਬੇਟੇ ਸਨਮਦੀਪ ਸਿੰਘ ਜੀ ਕਰਦੇ ਹਨ ਜੋ ਕਿ ਆਪਣੇ ਪਿਤਾ ਜੀ ਨਾਲ ਹਰ ਕੰਮ ਦੇ ਵਿੱਚ ਹੱਥ ਵਟਾਉਂਦੇ ਹਨ ਜਿਸ ਨਾਲ ਉਨ੍ਹਾਂ ਦੀ ਇੱਕ ਮਦੱਦ ਹੋ ਜਾਂਦੀ ਹੈ ਅਤੇ ਦੂਜਾ ਹਰ ਕੰਮ ਸਾਫ-ਸਫਾਈ ਅਤੇ ਦੇਖ ਰੇਖ ਨਾਲ ਬਿਨਾ ਕੋਈ ਚਿੰਤਾ ਕੀਤੇ ਹੋ ਜਾਂਦਾ ਹੈ।

ਉਨ੍ਹਾਂ ਨੇ 12 ਕਨਾਲ ਦੇ ਵਿੱਚ ਆਪਣਾ ਫਾਰਮ ਜਿਸ ਵਿੱਚ 2 ਕਨਾਲ ਦੇ ਵਿੱਚ ਵੇਲਣਾ ਅਤੇ ਬਾਕੀ ਦੇ 10 ਕਨਾਲ ਦੇ ਵਿੱਚ ਬਾਲਣ ਵਿਛਾਇਆ ਹੋਇਆ ਹੈ ਜੋ ਬੰਗੇ ਤੋਂ ਮੁਕੰਦਪੁਰ ਰੋਡ ‘ਤੇ ਸਥਿਤ ਹੈ। ਉਨ੍ਹਾਂ ਨੇ ਇਸ ਤਰੀਕੇ ਨਾਲ ਫਾਰਮ ਨੂੰ ਤਿਆਰ ਕੀਤਾ ਹੋਇਆ ਹੈ ਕਿ ਫਾਰਮ ਧੂੜ ਅਤੇ ਮੱਖੀਆਂ ਤੋਂ ਬਿਲਕੁਲ ਰਹਿਤ ਹੈ। ਗੁੜ ਬਣਾਉਣ ਦੇ ਲਈ ਉਨ੍ਹਾਂ ਨੇ ਪੱਕੇ ਤੋਰ ‘ਤੇ ਲੇਬਰ ਰੱਖੀ ਹੋਈ ਹੈ ਜਿਨ੍ਹਾਂ ਨੂੰ ਤਜੁਰਬਾ ਹੋ ਚੁੱਕਿਆ ਹੈ ਅਤੇ ਫਾਰਮ ‘ਤੇ ਓਹੀ ਗੁੜ ਕੱਢਦੇ ਅਤੇ ਬਣਾਉਂਦੇ ਹਨ, ਉਹਨਾਂ ਵੱਲੋਂ ਤਿੰਨ ਤੋਂ ਚਾਰ ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ ਜਿਸ ਦੇ ਅਲੱਗ-ਅਲੱਗ ਰੇਟ ਹਨ। ਜਿਸ ਵਿੱਚ ਮਸਾਲੇ ਵਾਲੇ ਗੁੜ ਦੀ ਮੰਗ ਬਹੁਤ ਜ਼ਿਆਦਾ ਹੈ।

ਉਨ੍ਹਾਂ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦ

  • ਗੁੜ
  • ਸ਼ੱਕਰ
  • ਮਸਾਲੇ ਵਾਲਾ ਗੁੜ ਆਦਿ।

ਜਿਸ ਦੀ ਮਾਰਕੀਟਿੰਗ ਕਰਨ ਲਈ ਉਨ੍ਹਾਂ ਨੂੰ ਕਿਤੇ ਵੀ ਬਾਹਰ ਨਹੀਂ ਜਾਣਾ ਪੈਂਦਾ, ਕਿਉਂਕਿ ਉਨ੍ਹਾਂ ਦੁਆਰਾ ਬਣਾਏ ਗੁੜ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਗੁੜ ਦੇ ਆਰਡਰ ਆਉਂਦੇ ਹਨ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਗੁੜ ਸ਼ਹਿਰੀ ਲੋਕਾਂ ਵੱਲੋਂ ਆਰਡਰ ਕੀਤਾ ਜਾਂਦਾ ਹੈ।

ਉਨ੍ਹਾਂ ਦੇ ਰੋਜ਼ ਦਾ 5 ਤੋਂ 6 ਕੁਵਿੰਟਲ ਦੇ ਕਰੀਬ ਗੁੜ ਵਿਕ ਜਾਂਦਾ ਹੈ ਅਤੇ ਅੱਜ ਆਪਣੇ ਇਸ ਕੰਮ ਵਿੱਚ ਬਹੁਤ ਜ਼ਿਆਦਾ ਮੁਨਾਫ਼ਾ ਕਮਾ ਰਹੇ ਹਨ। ਉਹ ਖੁਸ਼ ਹਨ ਜੋ ਉਨ੍ਹਾਂ ਨੇ ਸੋਚਿਆ ਸੀ ਉਹ ਕਰਕੇ ਦਿਖਾਇਆ। ਇਸ ਦੇ ਨਾਲ-ਨਾਲ ਉਹ ਗੰਨੇ ਦੇ ਬੀਜ ਵੀ ਤਿਆਰ ਕਰਦੇ ਹਨ ਅਤੇ ਬਾਕੀ ਦੀ ਜ਼ਮੀਨ ਦੇ ਵਿੱਚ ਮੌਸਮੀ ਫਸਲਾਂ ਉਗਾਉਂਦੇ ਹਨ ਅਤੇ ਮੰਡੀਕਰਨ ਕਰਦੇ ਹਨ।

ਭਵਿੱਖ ਦੀ ਯੋਜਨਾ

ਉਹ ਆਪਣੇ ਇਸ ਗੰਨੇ ਦੇ ਵਪਾਰ ਨੂੰ ਦੋਗੁਣਾ ਕਰਨਾ ਚਾਹੁੰਦੇ ਹਨ ਅਤੇ ਫਾਰਮ ਨੂੰ ਹੋਰ ਵੱਡੇ ਪੱਧਰ ‘ਤੇ ਕਰਨਾ ਚਾਹੁੰਦੇ ਹਨ ਅਤੇ ਆਧੁਨਿਕ ਤਰੀਕੇ ਨਾਲ ਕੰਮ ਕਰਨ ਦੀ ਸੋਚ ਰਹੇ ਹਨ।

ਸੰਦੇਸ਼

ਕਿਸੇ ਨੌਜਵਾਨ ਨੂੰ ਬਾਹਰਲੇ ਦੇਸ਼ ਜਾਣ ਦੀ ਲੋੜ ਨਹੀਂ ਹੈ ਜੇਕਰ ਉਹ ਇੱਥੇ ਰਹਿ ਕੇ ਮਨ ਚਿੱਤ ਹੋ ਕੇ ਕੰਮ ਕਰਨ ਲੱਗ ਜਾਵੇ ਤਾਂ ਇੱਥੇ ਹੀ ਉਨ੍ਹਾਂ ਲਈ ਜੰਨਤ ਹੈ, ਬਾਕੀ ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨ ਦੀ ਬਾਂਹ ਫੜੇ ਅਤੇ ਉਹ ਚੰਗੇ ਪਾਸੇ ਵੱਲ ਨੂੰ ਜਾਵੇ ਅਤੇ ਖੇਤੀ ਲਈ ਵੀ ਪ੍ਰੇਰਿਤ ਹੋਵੇ।

ਧਰਮਜੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਸਫਲ ਅਧਿਆਪਕ ਦੇ ਨਾਲ-ਨਾਲ ਇੱਕ ਸਫਲ ਕਿਸਾਨ ਬਣਨ ਤੱਕ ਦਾ ਸਫ਼ਰ

ਕਿੱਤਾ ਕੋਈ ਵੀ ਆਸਾਨ ਨਹੀਂ ਹੁੰਦਾ, ਮੁਸ਼ਕਿਲਾਂ ਹਰ ਇੱਕ ਖੇਤਰ ਵਿੱਚ ਆਉਂਦੀਆਂ ਹਨ। ਭਾਵੇਂ ਉਹ ਖੇਤਰ ਖੇਤੀ ਦਾ ਹੈ ਜਾਂ ਫਿਰ ਕੋਈ ਹੋਰ ਕਿੱਤਾ ਹੈ। ਆਪਣੇ ਰੋਜ਼ਾਨਾ ਦੇ ਕੰਮ ਨੂੰ ਛੱਡ ਕੇ ਕਿਸੇ ਹੋਰ ਕਿੱਤੇ ਨੂੰ ਅਪਣਾਉਣਾ ਇੱਕ ਚੁਣੌਤੀ ਹੀ ਹੁੰਦੀ ਹੈ, ਜੋ ਚੁਣੌਤੀਆਂ ਅੱਗੇ ਚੱਟਾਨ ਬਣਕੇ ਖੜ ਗਿਆ ਜਾਂ ਲੜ ਗਿਆ, ਆਖਿਰ ਓਹੀ ਮੰਜ਼ਿਲਾਂ ‘ਤੇ ਜਿੱਤ ਹਾਸਿਲ ਕਰਦਾ ਹੈ।

ਇਸ ਸਟੋਰੀ ਦੇ ਰਾਹੀਂ ਗੱਲ ਕਰਾਂਗੇ ਇੱਕ ਅਜਿਹੇ ਅਗਾਂਹਵਧੂ ਕਿਸਾਨ ਦੀ, ਜੋ ਸਕੂਲ ਦੇ ਅਧਿਆਪਕ ਹੋਣ ਦੇ ਨਾਤੇ ਇੱਕ ਤਾਂ ਬੱਚਿਆਂ ਦੇ ਭਵਿੱਖ ਨੂੰ ਉਜਵਲ ਕਰ ਰਹੇ ਹਨ ਅਤੇ ਦੂਸਰਾ ਜੈਵਿਕ ਖੇਤੀ ਕਰਕੇ ਲੋਕਾਂ ਦੇ ਜ਼ਿੰਦਗੀ ਨੂੰ ਸੰਜੀਵਨੀ ਬੂਟੀ ਪ੍ਰਦਾਨ ਕਰ ਰਹੇ ਹਨ, ਕਿਉਂਕਿ ਕੋਈ ਵਿਰਲਾ ਹੀ ਹੁੰਦਾ ਹੈ, ਜੋ ਆਪਣੇ ਬਾਰੇ ਨਹੀਂ ਦੂਜਿਆਂ ਬਾਰੇ ਚੰਗਾ ਸੋਚਦਾ ਹੈ।

ਅਜਿਹੇ ਇੱਕ ਕਿਸਾਨ ਹਨ “ਧਰਮਜੀਤ ਸਿੰਘ”, ਜੋ ਪਿੰਡ ਮੈਣ ਮਾਜਰੀ, ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਹਨ। ਜਿਵੇਂ ਇੱਕ ਕਹਾਵਤ ਹੈ “ਜੈਸਾ ਨਾਮ, ਵੈਸਾ ਕਾਮ” ਮਤਲਬ ਇਹ ਹੈ ਕਿ ਜਿਸ ਤਰ੍ਹਾਂ ਦਾ ਧਰਮਜੀਤ ਸਿੰਘ ਜੀ ਦਾ ਨਾਮ ਉਹ ਉਸ ਤਰ੍ਹਾਂ ਦਾ ਹੀ ਕੰਮ ਕਰਦੇ ਹਨ। ਇਸ ਤਰ੍ਹਾਂ ਦੇ ਚੰਗੇ ਅਤੇ ਵਧੀਆ ਇਨਸਾਨ ਦੁਨੀਆਂ ਦੇ ਵਿੱਚ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ।

ਕੰਮ ਦੀ ਸ਼ੋਭਾ ਵੀ ਉਸ ਇਨਸਾਨ ‘ਤੇ ਹੀ ਜੱਚਦੀ ਹੈ ਜਿਸ ਕੰਮ ਦੇ ਲਈ ਉਸ ਨੂੰ ਚੁਣਿਆ ਗਿਆ ਹੁੰਦਾ ਹੈ। ਕੰਮ ਵੀ ਉਹ ਜਿਸ ਬਾਰੇ ਉਨ੍ਹਾਂ ਨੂੰ ਥੋੜੀ ਵੀ ਜਾਣਕਾਰੀ ਨਹੀਂ ਸੀ ਨਾ ਹੀ ਕਦੇ ਸੁਣਿਆ ਸੀ।

ਜਦੋਂ ਸੂਰਜ ਰੋਸ਼ਨੀ ਬਖੇਰਦਾ ਹੈ ਤਾਂ ਉਹ ਹਰ ਉਸ ਥਾਂ ‘ਤੇ ਵੀ ਚਾਨਣ ਕਰ ਦਿੰਦਾ ਹੈ, ਜਿੱਥੇ ਹਨੇਰਾ ਹੀ ਛਾਇਆ ਹੁੰਦਾ ਹੈ। ਉਸ ਤਰ੍ਹਾਂ ਹੀ ਧਰਮਜੀਤ ਸਿੰਘ ਜੀ ਦੇ ਜੀਵਨ ਉੱਤੇ ਗੱਲ ਬਿਲਕੁਲ ਢੁੱਕਦੀ ਹੈ। ਕਿਉਂਕਿ ਉਹ ਬੇਸ਼ੱਕ ਉਸ ਰਸਤੇ ਜਾ ‘ਤੇ ਰਹੇ ਸੀ ਪਰ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ ਮਤਲਬ ਖੇਤੀ ਤਾਂ ਕਰ ਰਹੇ ਸਨ, ਪਰ ਰਸਾਇਣਿਕ ਨਾ ਕਿ ਜੈਵਿਕ ਖੇਤੀ।

ਜਦੋਂ ਸਮਾਂ ਆਉਂਦਾ ਹੈ, ਤਾਂ ਉਹ ਪੁੱਛ ਕੇ ਨਹੀਂ ਆਉਂਦਾ, ਬਸ ਆ ਕੇ ਦਰਵਾਜ਼ੇ ‘ਤੇ ਦਸਤਕ ਦੇ ਦਿੰਦਾ ਹੈ। ਅਜਿਹਾ ਇੱਕ ਸਮਾਂ ਆਇਆ ਜਦੋਂ ਉਨ੍ਹਾਂ ਨੂੰ ਮਿਲਣ ਲਈ ਘਰ ਰਿਸ਼ਤੇਦਾਰ ਆਏ ਸਨ। ਆਪਸੀ ਗੱਲਬਾਤ ਕਰਦਿਆਂ ਅਚਾਨਕ ਗੱਲ ਖੇਤੀਬਾੜੀ ਦੀ ਹੋਣ ਲੱਗ ਗਈ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਗੱਲਬਾਤ ਦੌਰਾਨ ਜੈਵਿਕ ਖੇਤੀ ਬਾਰੇ ਜ਼ਿਕਰ ਕੀਤਾ ਤਾਂ ਧਰਮਜੀਤ ਸਿੰਘ ਜੀ ਨੂੰ ਨਾਮ ਸੁਣ ਕੇ ਹੈਰਾਨੀ ਹੋਈ ਕਿ ਇਹ ਕਿਹੜੀ ਖੇਤੀ ਹੈ। ਜੈਵਿਕ ਅਤੇ ਰਸਾਇਣਿਕ ਖੇਤੀ ਨਾਲ ਕੀ ਫਰਕ ਪੈਂਦਾ ਹੈ, ਖੇਤੀ ਤਾਂ ਖੇਤੀ ਹੀ ਹੁੰਦੀ ਹੈ। ਉਦੋਂ ਉਨ੍ਹਾਂ ਦੇ ਰਿਸ਼ਤੇਦਾਰ ਨੇ ਕਿਹਾ, “ਜੈਵਿਕ ਖੇਤੀ ਬਿਨਾਂ ਸਪਰੇਅ, ਦਵਾਈਆਂ, ਰਸਾਇਣਿਕ ਖਾਦਾਂ ਤੋਂ ਕੀਤੀ ਜਾਂਦੀ ਹੈ ਅਤੇ ਕੁਦਰਤ ਵਿੱਚੋਂ ਮਿਲੇ ਉਪਹਾਰ ਨੂੰ ਵਰਤ ਕੇ ਜਿਵੇਂ ਕਿ ਗੰਡੋਇਆਂ ਦੀ ਖਾਦ, ਜੀਵ ਅੰਮ੍ਰਿਤ ਆਦਿ ਹੋਰ ਵੀ ਬਹੁਤ ਢੰਗ ਨਾਲ ਕੀਤੀ ਜਾਂਦੀ ਹੈ।

ਪਰ ਮੈਂ ਤਾਂ ਕਦੇ ਜੈਵਿਕ ਖੇਤੀ ਕੀਤੀ ਨਹੀਂ ਜੇਕਰ ਹੁਣ ਮੈਂ ਜੈਵਿਕ ਖੇਤੀ ਕਰਨੀ ਹੋਵੇ ਤਾਂ ਕਿਵੇਂ ਕਰ ਸਕਦਾ ਹਾਂ- ਧਰਮਜੀਤ ਸਿੰਘ

ਫਿਰ ਉਹਨਾਂ ਦੋਨਾਂ ਨੇ ਅਭਿਆਸ ਦੇ ਤੌਰ ‘ਤੇ ਇੱਕ ਕਿੱਲੇ ਦੇ ਵਿੱਚ ਕਣਕ ਦੀ ਫਸਲ ਲਗਾ ਦਿੱਤੀ। ਉਨ੍ਹਾਂ ਨੇ ਫਸਲ ਦੀ ਕਾਸ਼ਤ ਤਾਂ ਕਰ ਦਿੱਤੀ ਅਤੇ ਰਿਸ਼ਤੇਦਾਰ ਵਾਪਿਸ ਚਲੇ ਗਏ। ਪਰ ਉਨ੍ਹਾਂ ਦੋਨਾਂ ਨੂੰ ਫ਼ਿਕਰ ਲੱਗੀ ਹੋਈ ਸੀ ਅਤੇ ਕਾਸ਼ਤ ਕੀਤੀ ਫਸਲ ਦੇ ਨਤੀਜੇ ਦਾ ਇੰਤਜ਼ਾਰ ਸੀ, ਕਿ ਫਸਲ ਕਿਸ ਤਰ੍ਹਾਂ ਦੀ ਹੋਵੇਗੀ, ਕਿੰਨੀ ਪੈਦਾਵਾਰ ਹੋਵੇਗੀ। ਉਹਨਾਂ ਨੂੰ ਇਹ ਚਿੰਤਾ ਦਿਨ ਪ੍ਰਤੀ ਦਿਨ ਸਤਾਈ ਜਾ ਰਹੀ ਸੀ।

ਜਦੋਂ ਫਸਲ ਪੱਕ ਕੇ ਤਿਆਰ ਹੋਈ, ਜਿਸ ਵਿੱਚੋਂ ਅੱਧੀ ਫਸਲ ਉਨ੍ਹਾਂ ਦੇ ਰਿਸ਼ਤੇਦਾਰ ਲੈ ਗਏ ਅਤੇ ਅੱਧੀ ਉਹ ਆਪਣੇ ਘਰ ਲੈ ਆਏ। ਪਰ ਉਹਨਾਂ ਨੂੰ ਜਿੰਨੀ ਫਸਲ ਦੀ ਉਮੀਦ ਸੀ ਪੈਦਾਵਾਰ ਉਸ ਤੋਂ ਘੱਟ ਨਿਕਲੀ।

ਮੈਂ ਅਤੇ ਮੇਰੇ ਪਰਿਵਾਰ ਨੇ ਜਦੋਂ ਫਸਲ ਨੂੰ ਵਰਤ ਕੇ ਦੇਖਿਆ ਸੀ ਤਾਂ ਸਾਡੀ ਚਿੰਤਾ ਖੁਸ਼ੀ ਦੇ ਵਿੱਚ ਤਬਦੀਲ ਹੋ ਗਈ- ਧਰਮਜੀਤ ਸਿੰਘ

ਫਿਰ ਉਨ੍ਹਾਂ ਨੇ ਪੱਕੇ ਤੌਰ ‘ਤੇ ਮਨ ਬਣਾ ਲਿਆ ਜੇਕਰ ਖੇਤੀ ਕਰਨੀ ਹੈ, ਤਾਂ ਜੈਵਿਕ ਖੇਤੀ ਹੀ ਕਰਨੀ ਹੈ। ਇਸ ਤਰ੍ਹਾਂ ਉਨ੍ਹਾਂ ਨੇ ਫਿਰ ਮੌਸਮ ਦੇ ਹਿਸਾਬ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਵਿੱਚ ਉਨ੍ਹਾਂ ਨੇ 11 ਏਕੜ ਦੇ ਵਿੱਚ ਜੈਵਿਕ ਖੇਤੀ ਦੀ ਸ਼ੁਰੂਆਤ ਕੀਤੀ।

ਉਹਨਾਂ ਦੇ ਲਈ ਜੈਵਿਕ ਖੇਤੀ ਕਰਨਾ ਇੱਕ ਚੁਣੌਤੀ ਹੀ ਸੀ ਜਿਸ ਦਾ ਸਾਹਮਣਾ ਕਰਨ ਸਮੇਂ ਉਹਨਾਂ ਨੂੰ ਕਠਿਨਾਈ ਤਾਂ ਜ਼ਰੂਰ ਆਈ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਇਸ ਹਿੰਮਤ ਨੂੰ ਬਰਕਰਾਰ ਰੱਖਦੇ ਹੋਏ ਉਹ ਆਪਣੇ ਮਿੱਥੇ ਰਸਤੇ ‘ਤੇ ਕਿਸੇ ਵੀ ਤਰ੍ਹਾਂ ਦੀ ਪ੍ਰਵਾਹ ਕੀਤੇ ਬਿਨਾਂ ਚੱਲਦੇ ਰਹੇ ਜਿਵੇਂ-ਜਿਵੇਂ ਜੈਵਿਕ ਖੇਤੀ ਬਾਰੇ ਜਾਣਕਾਰੀ ਮਿਲਦੀ ਰਹੀ, ਉਸ ਤਰ੍ਹਾਂ ਹੀ ਉਹ ਅਭਿਆਸ ਕਰਦੇ ਗਏ। ਉਨ੍ਹਾਂ ਦੀ ਮਿਹਨਤ ਉਸ ਦਿਨ ਰੰਗ ਲੈ ਕੇ ਆਈ ਜਦੋਂ ਫਸਲ ਪੱਕ ਕੇ ਅਤੇ ਵੱਢਣ ਦੇ ਲਈ ਤਿਆਰ ਸੀ।

ਫਸਲ ਦੀ ਪੈਦਾਵਾਰ ਤਾਂ ਹੋਈ ਸੀ ਪਰ ਫਸਲ ਘੱਟ ਹੋਈ ਸੀ ਜਿਸ ਕਰਕੇ ਪਿੰਡ ਵਾਲਿਆਂ ਨੇ ਉਨ੍ਹਾਂ ਦਾ ਬਹੁਤ ਮਜ਼ਾਕ ਬਣਾਇਆ ਕਿ ਕਿੱਥੇ ਇਹ ਪਹਿਲਾਂ ਰਸਾਇਣਿਕ ਖੇਤੀ ਕਰਕੇ ਨਫ਼ਾ ਕਮਾ ਰਿਹਾ ਸੀ ਅਤੇ ਹੁਣ ਘਾਟੇ ਵਾਲੇ ਸੌਦਾ ਕਰ ਰਿਹਾ ਹੈ।

ਮੈਂ ਜਦੋਂ ਕੱਲਾ ਬੈਠ ਕੇ ਸੋਚਦਾ ਸੀ ਤਾਂ ਮੈਨੂੰ ਇੰਝ ਲੱਗਦਾ ਸੀ ਕਿ ਕਿਤੇ ਕੁੱਝ ਗਲਤ ਤੇ ਨਹੀਂ ਕਰ ਰਿਹਾ- ਧਰਮਜੀਤ ਸਿੰਘ

ਇੱਕ ਪਾਸੇ ਉਹ ਪ੍ਰੇਸ਼ਾਨ ਹੋ ਰਹੇ ਸੀ ਅਤੇ ਦੂਜੇ ਪਾਸੇ ਸੋਚ ਰਹੇ ਸਨ ਕਿ ਘੱਟੋਂ-ਘੱਟ ਕਿਸੇ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਤਾਂ ਨਹੀਂ ਕਰ ਰਿਹਾ। ਜੋ ਅਨਾਜ ਖੁਦ ਖਾ ਅਤੇ ਦੂਜਿਆਂ ਨੂੰ ਖਿਲਾ ਰਿਹਾ ਹਾਂ, ਉਹ ਸ਼ੁੱਧ ਅਤੇ ਸਾਫ-ਸੁਥਰਾ ਹੈ।

ਇਸ ਤਰ੍ਹਾਂ ਕਰਦੇ-ਕਰਦੇ ਉਨ੍ਹਾਂ ਨੇ ਪਹਿਲੇ 4 ਸਾਲ ਤਾਂ ਅਭਿਆਸ ਦੇ ਤੌਰ ‘ਤੇ ਜੈਵਿਕ ਖੇਤੀ ਸਿੱਖਣ ਅਤੇ ਨਾਲ ਹੀ ਬਹੁ-ਫਸਲੀ ਵਿਧੀ ਅਪਨਾਉਣੀ ਵੀ ਸ਼ੁਰੂ ਕਰ ਦਿੱਤੀ। ਜਿਸ ਵਿੱਚ ਉਨ੍ਹਾਂ ਨੇ ਗੰਨੇ ਦੀ ਖੇਤੀ, ਦਾਲਾਂ ਅਤੇ ਹੋਰ ਮੌਸਮੀ ਫਸਲਾਂ ਵੀ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ।

ਚੰਗੀ ਤਰ੍ਹਾਂ ਸਿੱਖਣ ਤੋਂ ਬਾਅਦ ਉਨ੍ਹਾਂ ਨੇ ਪਿਛਲੇ 4 ਸਾਲਾਂ ਵਿੱਚ ਮੰਡੀਕਰਨ ਕਰਨਾ ਵੀ ਸ਼ੁਰੂ ਕਰ ਦਿੱਤਾ। ਵੈਸੇ ਤਾਂ ਉਹਨਾਂ ਨੂੰ ਜੈਵਿਕ ਖੇਤੀ ਕਰਦਿਆਂ ਨੂੰ 8 ਸਾਲ ਹੋ ਗਏ ਹਨ। ਜੈਵਿਕ ਖੇਤੀ ਦੇ ਨਾਲ-ਨਾਲ ਜੈਵਿਕ ਖਾਦ ਵੀ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਇਸ ਸਮੇਂ ਗੰਡੋਇਆਂ ਦੀ ਖਾਦ ਅਤੇ ਜੀਵ ਅੰਮ੍ਰਿਤ ਦੀ ਹੀ ਵਰਤੋਂ ਕਰਦੇ ਹਨ।

ਇਸ ਮਗਰੋਂ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਪ੍ਰੋਸੈਸਿੰਗ ਕੀਤੀ ਜਾਵੇ, ਹੌਲੀ-ਹੌਲੀ ਪ੍ਰੋਸੈਸਿੰਗ ‘ਤੇ ਧਿਆਨ ਲਗਾਉਣ ਉਪਰੰਤ ਉਤਪਾਦ ਬਣਾਉਣੇ ਸ਼ੁਰੂ ਕਰ ਦਿੱਤੇ। ਜਿਸ ਵਿੱਚ ਲਗਭਗ ਉਹ 7 ਤੋਂ 8 ਤਰ੍ਹਾਂ ਦੇ ਉਤਪਾਦ ਬਣਾਉਂਦੇ ਹਨ ਜੋ ਕਿ ਬਿਲਕੁਲ ਸ਼ੁੱਧ ਅਤੇ ਦੇਸੀ ਹੁੰਦੇ ਹਨ।

ਉਨ੍ਹਾਂ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦ-

  • ਕਣਕ ਦਾ ਆਟਾ
  • ਸਰੋਂ ਦਾ ਤੇਲ
  • ਦਾਲਾਂ
  • ਬਾਸਮਤੀ ਚਾਵਲ
  • ਗੁੜ
  • ਸ਼ੱਕਰ
  • ਹਲਦੀ  ਆਦਿ।

ਜਿਸ ਦਾ ਮੰਡੀਕਰਨ ਪਿੰਡ ਤੋਂ ਬਾਹਰ ਹੀ ਕਰਦੇ ਹਨ ਅਤੇ ਹੁਣ ਪਿਛਲੇ ਕਈ ਸਾਲਾਂ ਤੋਂ ਆਰਗੈਨਿਕ ਮੰਡੀ ਚੰਡੀਗੜ੍ਹ ਵਿੱਚ ਹੀ ਕਰ ਰਹੇ ਹਨ। ਮੰਡੀਕਰਨ ਕਰਕੇ ਜਿੰਨਾ ਉਹ ਕਮਾ ਰਹੇ ਹਨ ਉਹ ਉਸ ਨਾਲ ਬਿਲਕੁਲ ਸੰਤੁਸ਼ਟ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ “ਥੋੜਾ ਖਾਈਏ, ਪਰ ਸਾਫ ਖਾਈਏ”। ਉਨ੍ਹਾਂ ਦਾ ਸਾਥ ਇਸ ਕੰਮ ਵਿੱਚ ਕੇਵਲ ਉਨ੍ਹਾਂ ਦਾ ਪਰਿਵਾਰ ਹੀ ਨਿਭਾ ਰਿਹਾ ਹੈ।

ਜੇਕਰ ਚੰਗਾ ਉਗਾਵਾਂਗੇ, ਤਾਂ ਚੰਗਾ ਹੀ ਖਾਵਾਂਗੇ

ਭਵਿੱਖ ਦੀ ਯੋਜਨਾ

ਉਹ ਜੈਵਿਕ ਖੇਤੀ ਦੀ ਮਹੱਤਤਾ ਬਾਰੇ ਹੋਰਨਾਂ ਕਿਸਾਨਾਂ ਨੂੰ ਦੱਸਣਾ ਚਾਹੁੰਦੇ ਹਨ ਅਤੇ ਜੋ ਕਿਸਾਨ ਰਸਾਇਣਿਕ ਖੇਤੀ ਕਰ ਰਹੇ ਹਨ ਉਹਨਾਂ ਦਾ ਧਿਆਨ ਜੈਵਿਕ ਖੇਤੀ ਦੀ ਵੱਲ ਲੈ ਕੇ ਜਾਣਾ ਚਾਹੁੰਦੇ ਹਨ। ਉਹ ਆਪਣੇ ਕੰਮ ਨੂੰ ਹੋਰ ਵੱਡੇ ਪੱਧਰ ‘ਤੇ ਕਰਨਾ ਚਾਹੁੰਦੇ ਹਨ, ਕਿਉਂਕਿ ਉਹ ਦੱਸਣਾ ਚਾਹੁੰਦੇ ਹਨ ਜੈਵਿਕ ਖੇਤੀ ਵਿੱਚ ਘਾਟੇ ਦਾ ਸੌਦਾ ਨਹੀਂ, ਬਲਕਿ ਸਰੀਰ ਨੂੰ ਤੰਦਰਸੁਤ ਰੱਖਣ ਦਾ ਰਾਜ ਹੈ।

ਸੰਦੇਸ਼

ਹਰ ਉਹ ਕਿਸਾਨ ਜੋ ਖੇਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ, ਕਿ ਜਦੋਂ ਉਹ ਵੀ ਖੇਤੀ ਕਰ ਰਹੇ ਹੋਣ, ਤਾਂ ਉਨ੍ਹਾਂ ਨੂੰ ਪਹਿਲਾਂ ਆਪਣੇ ਅਤੇ ਆਪਣੇ ਪਰਿਵਾਰ ਵੱਲ ਦੇਖਣਾ ਚਾਹੀਦਾ ਹੈ, ਜੋ ਉਹ ਉਗਾ ਰਹੇ ਹਨ ਉਹ ਸਹੀ ਅਤੇ ਸ਼ੁੱਧ ਉਗਾ ਰਹੇ ਹਨ। ਫਿਰ ਹੀ ਖੇਤੀ ਕਰਨੀ ਚਾਹੀਦੀ ਹੈ।

ਨਵਰੀਤ ਕੌਰ

ਪੂਰੀ ਕਹਾਣੀ ਪੜ੍ਹੋ

ਖਾਣਾ ਬਣਾਉਣ ਦੇ ਸ਼ੋਂਕ ਨੂੰ ਕਿੱਤੇ ਵਿੱਚ ਬਦਲਣ ਵਾਲੀ ਇੱਕ ਸਫਲ ਮਹਿਲਾ ਕਿਸਾਨ

ਜਿਸ ਨੇ ਮੰਜ਼ਿਲ ਤੱਕ ਪਹੁੰਚਣਾ ਹੁੰਦਾ ਹੈ ਉਹ ਕਠਨਾਈਆਂ ਦੀ ਪ੍ਰਵਾਹ ਨਹੀਂ ਕਰਦੇ, ਕਿਉਂਕਿ ਮੰਜ਼ਿਲ ਵੀ ਉਹਨਾਂ ਤੱਕ ਹੀ ਪਹੁੰਚਦੀ ਹੈ ਜਿਹਨਾਂ ਨੇ ਮਿਹਨਤ ਕੀਤੀ ਹੁੰਦੀ ਹੈ। ਸਭ ਨੂੰ ਆਪਣੀ ਕਾਬਲੀਅਤ ਪਹਿਚਾਨਣ ਦੀ ਜ਼ਰੂਰਤ ਹੁੰਦੀ ਹੈ। ਜਿਸ ਨੇ ਕਾਬਲੀਅਤ ਅਤੇ ਖੁਦ ‘ਤੇ ਭਰੋਸਾ ਕਰ ਲਿਆ, ਮੰਜ਼ਿਲ ਖੁਦ ਚੱਲ ਕੇ ਫਿਰ ਵਿਹੜੇ ਪੈਰ ਪਾਉਂਦੀ ਹੈ।

ਇਸ ਸਟੋਰੀ ਰਾਹੀਂ ਗੱਲ ਕਰਾਂਗੇ ਇੱਕ ਸਫ਼ਲ ਮਹਿਲਾ ਦੀ ਜੋ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ, ਕਿਉਂਕਿ ਅੱਜ ਦਾ ਜ਼ਮਾਨਾ ਅਜਿਹਾ ਹੈ ਜਿੱਥੇ ਔਰਤ ਬੰਦੇ ਦੇ ਨਾਲ ਖੜ੍ਹ ਕੇ ਕੰਮ ਕਰਦੀ ਹੈ। ਪਹਿਲਾਂ ਤਾਂ ਔਰਤ ਇਕੱਲੀ ਪੜ੍ਹਾਈ, ਡਾਕਟਰ, ਸਾਇੰਸਦਾਨ ਆਦਿ ਹਰ ਇੱਕ ਖੇਤਰ ਦੇ ਵਿੱਚ ਔਰਤ ਮੋਢੇ ਦੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਸੀ, ਪਰ ਹੁਣ ਖੇਤੀਬਾੜੀ ਦੇ ਖੇਤਰ ਵਿੱਚ ਵੀ ਨਾਮ ਕਮਾ ਰਹੀਆਂ ਹਨ।

ਇੱਕ ਅਜਿਹੀ ਮਹਿਲਾ ਕਿਸਾਨ “ਨਵਰੀਤ ਕੌਰ” ਜੋ ਪਿੰਡ ਮੀਮਸਾ, ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਹਨ। ਜਿਨ੍ਹਾਂ ਨੇ MA, M.ED ਦੀ ਪੜ੍ਹਾਈ ਕੀਤੀ ਹੋਈ ਹੈ। ਜੋ ਕਾਲਜ ਵਿੱਚ ਪੜਾਉਂਦੇ ਸਨ ਪਰ ਕਿਹਾ ਜਾਂਦਾ ਹੈ ਕਿ ਪਰਮਾਤਮਾ ਨੇ ਇਨਸਾਨ ਨੂੰ ਧਰਤੀ ‘ਤੇ ਜਿਸ ਕੰਮ ਲਈ ਭੇਜਿਆ ਹੁੰਦਾ ਹੈ, ਜੋ ਸਿਰਫ਼ ਉਸਦੇ ਹੱਥੋਂ ਹੀ ਹੋਣਾ ਮੁਨੱਸਰ ਹੁੰਦਾ ਹੈ।

ਇਹ ਗੱਲ ਨਵਰੀਤ ਕੌਰ ਜੀ ‘ਤੇ ਬਿਲਕੁਲ ਢੁੱਕਦੀ ਹੈ, ਜਿਨ੍ਹਾਂ ਦੇ ਮਨ ਵਿੱਚ ਖੇਤੀ ਦੇ ਖੇਤਰ ਵਿੱਚ ਕੁੱਝ ਅਲੱਗ ਕਰਨ ਦਾ ਇਰਾਦਾ ਸੀ ਅਤੇ ਇਸ ਇਰਾਦੇ ਨੂੰ ਦ੍ਰਿੜ ਬਣਾਉਣ ਵਾਲੇ ਉਨ੍ਹਾਂ ਦੇ ਪਤੀ ਪ੍ਰਗਟ ਸਿੰਘ ਰੰਧਾਵਾ ਜੀ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ। ਉਨ੍ਹਾਂ ਦੇ ਪਤੀ ਨੇ M.Tech ਕੀਤੀ ਹੋਈ ਹੈ, ਜੋ ਕਿ ਹਿੰਦੁਸਤਾਨ ਯੂਨੀਲਿਵਰ ਲਿਮਿਟਿਡ, ਨਾਭਾ ਦੇ ਵਿੱਚ ਸੀਨੀਅਰ ਮੈਨੇਜਰ ਹਨ ਅਤੇ PAU ਕਿਸਾਨ ਕਲੱਬ ਦੇ ਮੈਂਬਰ ਵੀ ਹਨ। ਉਨ੍ਹਾਂ ਦੇ ਪਤੀ ਨੌਕਰੀ ਦੇ ਨਾਲ-ਨਾਲ ਖੇਤੀ ਦਾ ਕਿੱਤਾ ਨਹੀਂ ਸੰਭਾਲ ਸਕਦੇ ਸੀ ਇਸ ਲਈ ਉਨ੍ਹਾਂ ਨੇ ਖੁਦ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਵਿੱਚ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਦਾ ਖੂਬ ਸਾਥ ਦਿੱਤਾ।

ਰਵਾਇਤੀ ਖੇਤੀ ਕਰਨਾ ਮੁੱਖ ਕਿੱਤਾ ਤਾਂ ਸੀ ਪਰ ਮੈਂ ਸੋਚਦੀ ਸੀ ਕਿ ਰਵਾਇਤੀ ਖੇਤੀ ਨੂੰ ਛੱਡ ਕੇ ਕੁੱਝ ਨਵਾਂ ਕੀਤਾ ਜਾਵੇ- ਨਵਰੀਤ ਕੌਰ

ਉਨ੍ਹਾਂ ਨੇ 2007 ਵਿੱਚ ਜੈਵਿਕ ਖੇਤੀ ਸ਼ੁਰੂ ਕਰਨ ਦੇ ਸੁਪਨਿਆਂ ‘ਤੇ ਮੋਹਰ ਲਗਾ ਦਿੱਤੀ ਅਤੇ 4 ਏਕੜ ਵਿੱਚ ਦਾਲਾਂ, ਦੇਸੀ ਕਣਕ ਦੀ ਫਸਲ ਨਾਲ ਕਾਸ਼ਤ ਸ਼ੁਰੂ ਕਰ ਦਿੱਤੀ। ਕੁੱਝ ਸਮੇਂ ਬਾਅਦ ਹੀ ਇਹ ਸਮੱਸਿਆ ਖੜ੍ਹੀ ਹੋ ਗਈ ਕਿ ਇੰਨੀ ਫਸਲ ਦੀ ਕਾਸ਼ਤ ਤਾਂ ਕਰ ਲਈ ਪਰ ਮੰਡੀਕਰਨ ਕਿਵੇਂ ਕਰਨਗੇ। ਇੱਕ ਉਨ੍ਹਾਂ ਨੇ ਜੋ ਇਹ ਕੰਮ ਸ਼ੁਰੂ ਕੀਤਾ ਉਨ੍ਹਾਂ ਦੇ ਪਤੀ ਤੋਂ ਇਲਾਵਾ ਉਨ੍ਹਾਂ ਦੇ ਹੱਕ ਵਿੱਚ ਹੋਰ ਕੋਈ ਨਹੀਂ ਸੀ, ਜੋ ਹੋਰ ਔਖਾ ਹੋ ਗਿਆ, ਕਿਉਂਕਿ ਪਰਿਵਾਰ ਦਾ ਮੁੱਖ ਕਿੱਤਾ ਰਵਾਇਤੀ ਖੇਤੀ ਹੀ ਸੀ, ਪਰ ਰਵਾਇਤੀ ਖੇਤੀ ਤੋਂ ਹੱਟ ਕੇ ਅਜਿਹੀ ਖੇਤੀ ਕਰਨੀ ਜਿਸ ਦਾ ਕੋਈ ਤਜੁਰਬਾ ਨਹੀਂ ਸੀ। ਜੇਕਰ ਜੈਵਿਕ ਖੇਤੀ ਕਾਮਯਾਬ ਨਾ ਹੋਈ ਤਾਂ ਪਰਿਵਾਰ ਵਾਲੇ ਕੀ ਕਹਿਣਗੇ।

ਮੈਨੂੰ ਜਦੋਂ ਕਦੇ ਵੀ ਖੇਤੀ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਹਰ ਸਮੇਂ ਮੇਰੇ ਨਾਲ ਹੁੰਦੇ ਹਨ- ਨਵਰੀਤ ਕੌਰ

ਉਨ੍ਹਾਂ ਨੇ ਸਭ ਤੋਂ ਪਹਿਲਾਂ ਘਰ ਵਿੱਚ ਵਰਤਣ ਵਾਲੀਆਂ ਦਾਲਾਂ ਦੀ ਸ਼ੁਰੂਆਤ ਕੀਤੀ, ਜੋ ਆਸਾਨ ਸੀ। ਇਸ ਤੋਂ ਇਲਾਵਾ ਤੇਲ ਬੀਜ ਵਾਲੀਆਂ ਫਸਲਾਂ ਅਤੇ ਨਾਲ ਹੀ ਮੰਡੀਕਰਨ ਵੱਲ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ।

ਮੈਨੂੰ ਖਾਣਾ ਬਣਾਉਣ ਦਾ ਸ਼ੋਂਕ ਹੈ, ਮੈਂ ਫਿਰ ਸੋਚਿਆ ਕਿਉਂ ਨਾ ਦੇਸੀ ਕਣਕ, ਚਾਵਲ, ਤੇਲ ਬੀਜ, ਗੰਨੇ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਕੀਤਾ ਜਾਵੇ- ਨਵਰੀਤ ਕੌਰ

ਜਦੋਂ ਉਨ੍ਹਾਂ ਨੇ ਚੰਗੀ ਤਰ੍ਹਾਂ ਫਸਲਾਂ ਦੀ ਕਾਸ਼ਤ ਕਰਨੀ ਸਿਖ ਲਈ ਤਾਂ ਉਨ੍ਹਾਂ ਦੇ ਲਈ ਅਗਲਾ ਕਦਮ ਪ੍ਰੋਸੈਸਿੰਗ ਕਰਨਾ ਸੀ, ਪ੍ਰੋਸੈਸਿੰਗ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ IARI, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਸੋਲਨ ਦੇ ਨਾਲ-ਨਾਲ ਹੋਰ ਬਹੁਤ ਥਾਂਵਾਂ ਤੋਂ ਟ੍ਰੇਨਿੰਗ ਹਾਸਿਲ ਕੀਤੀ। ਟ੍ਰੇਨਿੰਗ ਤੋਂ ਬਾਅਦ ਜਦੋਂ ਉਨ੍ਹਾਂ ਦਾ ਪ੍ਰੋਸੈਸਿੰਗ ਕਰਨ ਨਾਲ ਯਕੀਨ ਹੋਰ ਪੱਕਾ ਹੋ ਗਿਆ ਤਾਂ ਉਹਨਾਂ ਨੇ ਪੱਕੇ ਤੌਰ ‘ਤੇ ਪ੍ਰੋਸੈਸਿੰਗ ਕਰਨੀ ਸ਼ੁਰੂ ਕਰ ਦਿੱਤੀ। ਹੁਣ ਉਹ ਸ਼ੋਂਕ ਅਤੇ ਬਹੁਤ ਹੀ ਉਤਸ਼ਾਹ ਨਾਲ ਪ੍ਰੋਸੈਸਿੰਗ ਕਰ ਰਹੇ ਹਨ।

2015 ਦੇ ਵਿੱਚ ਉਨ੍ਹਾਂ ਨੇ ਬਹੁਤ ਸਾਰੇ ਉਤਪਾਦ ਬਣਾਉਣੇ ਸ਼ੁਰੂ ਕਰ ਦਿੱਤੇ ਜਿਸ ਵਿੱਚ ਹਰ ਇੱਕ ਕੰਮ ਵੱਲ ਖੁਦ ਧਿਆਨ ਦਿੰਦੇ ਹਨ। ਇਸ ਸਮੇਂ ਉਹ ਰਸੋਈ ਦੇ ਵਿੱਚ ਹੀ ਉਤਪਾਦ ਤਿਆਰ ਕਰਦੇ ਹਨ। ਖਾਸ ਗੱਲ ਇਹ ਹੈ ਕਿ ਪਿੰਡ ਦੀਆਂ ਮਹਿਲਾਵਾਂ ਨੂੰ ਇੱਕ ਰੋਜ਼ਗਾਰ ਮਿਲ ਗਿਆ ਅਤੇ ਦੂਸਰਾ ਉਹ ਪ੍ਰੋਸੈਸਿੰਗ ਵੱਲ ਵੀ ਧਿਆਨ ਦੇਣ ਲੱਗ ਗਈਆਂ।

ਉਹਨਾਂ ਵੱਲੋਂ 15 ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ, ਉਹ ਸਿੱਧੇ ਤੌਰ ‘ਤੇ ਬਣਾਏ ਗਏ ਉਤਪਾਦ ਨੂੰ ਵੇਚ ਰਹੇ ਹਨ ਜੋ ਇਸ ਤਰ੍ਹਾਂ ਹਨ-

  • ਦੇਸੀ ਕਣਕ ਦੀ ਸੇਵੀਆਂ
  • ਕਣਕ ਦਾ ਦਲੀਆ
  • ਬਿਸਕੁਟ
  • ਗਾਜਰ ਦਾ ਕੇਕ
  • ਚਾਵਲ ਦੇ ਕੁਰਕੁਰੇ
  • ਚਾਵਲ ਦੇ ਲੱਡੂ
  • ਮੂੰਗੀ ਦੀਆਂ ਵੜੀਆਂ
  • ਮਾਂਹ ਦੀਆਂ ਵੜੀਆਂ
  • ਸਟ੍ਰਾਬੇਰੀ ਜੈਮ
  • ਨਿੰਬੂ ਦਾ ਅਚਾਰ
  • ਆਂਵਲੇ ਦਾ ਅਚਾਰ
  • ਅੰਬ ਦੀ ਚਟਨੀ
  • ਅੰਬ ਦਾ ਅਚਾਰ
  • ਮਿਰਚਾਂ ਦਾ ਅਚਾਰ
  • ਚਵਨ ਪ੍ਰਾਸ਼ ਆਦਿ।

ਪਹਿਲਾਂ ਉਹ ਉਤਪਾਦ ਦਾ ਮੰਡੀਕਰਨ ਆਪਣੇ ਪਿੰਡ ਅਤੇ ਸ਼ਹਿਰ ਵਿੱਚ ਹੀ ਕਰਦੇ ਸਨ ਪਰ ਹੁਣ ਉਨ੍ਹਾਂ ਦੇ ਉਤਪਾਦ ਦੀ ਪਹਿਚਾਣ ਕਈ ਥਾਂਵਾਂ ਤੱਕ ਪਹੁੰਚ ਚੁੱਕੀ ਹੈ। ਜਿਸ ਵਿੱਚੋਂ ਪ੍ਰਮੁੱਖ ਉਹ ਆਪਣੇ ਦੁਆਰਾ ਬਣਾਏ ਗਏ ਉਤਪਾਦਾਂ ਦਾ ਮੰਡੀਕਰਨ ਚੰਡੀਗੜ੍ਹ ਆਰਗੈਨਿਕ ਮੰਡੀ ਦੇ ਵਿੱਚ ਕਰਦੇ ਹਨ। ਉਹ ਹੌਲੀ-ਹੌਲੀ ਆਨਲਾਈਨ ਤਰੀਕੇ ਰਾਹੀਂ ਆਪਣੇ ਉਤਪਾਦ ਵੇਚਣ ਦਾ ਮਨ ਬਣਾ ਰਹੇ ਹਨ।

ਮੈਂ ਅੱਜ ਖੁਸ਼ ਹਾਂ ਕਿ ਜੋ ਕੰਮ ਕਰਨ ਬਾਰੇ ਸੋਚਿਆ ਸੀ ਉਸ ਸਫਲ ਹੋ ਗਈ ਹਾਂ- ਨਵਰੀਤ ਕੌਰ

ਨਵਰੀਤ ਜੀ ਖਾਦ ਵੀ ਖੁਦ ਹੀ ਤਿਆਰ ਕਰਦੇ ਹਨ ਜਿਸ ਵਿੱਚ ਵਰਮੀ ਕੰਪੋਸਟ ਤਿਆਰ ਕਰਕੇ ਕਿਸਾਨਾਂ ਨੂੰ ਦਿੰਦੇ ਵੀ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਜੇਕਰ ਇਸ ਨਾਲ ਕਿਸੇ ਦਾ ਭਲਾ ਹੁੰਦਾ ਹੈ ਤਾਂ ਬਹੁਤ ਹੀ ਵਧੀਆ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹੱਥ ਨਾਲ ਬਣਾਈਆਂ ਗਈਆਂ ਵਸਤੂਆਂ ਦੇ ਲਈ MSME ਯੂਨਿਟਸ ਵੱਲੋਂ ਇਨਾਮ ਵੀ ਪ੍ਰਾਪਤ ਕਰ ਚੁੱਕੇ ਹਨ।

ਭਵਿੱਖ ਦੀ ਯੋਜਨਾ

ਉਹ ਚਾਹੁੰਦੇ ਹਨ ਕਿ ਆਪਣਾ ਇੱਕ ਸਟੋਰ ਬਣਾ ਕੇ ਉੱਥੇ ਹੀ ਆਪਣੇ ਦੁਆਰਾ ਤਿਆਰ ਕੀਤੇ ਗਏ ਹਰ ਇੱਕ ਉਤਪਾਦ ਦਾ ਖੁਦ ਹੀ ਮੰਡੀਕਰਨ ਕੀਤਾ ਜਾਵੇ। ਜਿਸ ਵਿੱਚ ਕਿਸੇ ਤੀਸਰੇ ਇਨਸਾਨ ਦੀ ਜ਼ਰੂਰਤ ਨਾ ਹੋਵੇ, ਕਿਸਾਨ ਤੋਂ ਉਪਭੋਗਤਾ ਤੱਕ ਦਾ ਸਿੱਧਾ ਮੰਡੀਕਰਨ ਹੋਵੇ। ਉਹ ਆਪਣਾ ਫਾਰਮ ਤਿਆਰ ਕਰਨਾ ਚਾਹੁੰਦੇ ਹਨ ਜਿੱਥੇ ਕਿ ਉਹ ਪ੍ਰੋਸੈਸਿੰਗ ਕਰਨ ਦੇ ਨਾਲ-ਨਾਲ ਉਸ ਦੀ ਪੈਕਿੰਗ ਵੀ ਕਰ ਸਕਣ।

ਸੰਦੇਸ਼

ਖੇਤੀ ਸਭ ਕਰਦੇ ਹਨ, ਪਰ ਇਕੱਲੀ ਖੇਤੀ ਵੱਲ ਧਿਆਨ ਕੇਂਦਰਿਤ ਨਹੀਂ ਕਰਨਾ ਚਾਹੀਦਾ। ਉਸ ਨੂੰ ਵੱਡੇ ਪੱਧਰ ‘ਤੇ ਲੈ ਕੇ ਜਾਣ ਬਾਰੇ ਸੋਚਣਾ ਚਾਹੀਦਾ ਹੈ। ਜੋ ਵੀ ਫਸਲ ਉਗਾਉਂਦੇ ਹਾਂ, ਉਸ ਬਾਰੇ ਸੋਚ ਕੇ ਫਿਰ ਅੱਗੇ ਵੱਧਣਾ ਚਾਹੀਦਾ ਹੈ, ਕਿਉਂਕਿ ਖੇਤੀ ਇੱਕ ਅਜਿਹਾ ਕਿੱਤਾ ਹੈ ਜਿਸ ਵਿੱਚ ਨਫ਼ਾ ਹੀ ਨਫ਼ਾ ਹੈ। ਜੇਕਰ ਹੋ ਸਕੇ ਤਾਂ ਖੁਦ ਪ੍ਰੋਸੈਸਿੰਗ ਕਰਕੇ ਖੁਦ ਹੀ ਉਤਪਾਦ ਵੇਚਣਾ ਚਾਹੀਦਾ ਹੈ।

ਰਮਨ ਸਲਾਰੀਆ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹਾ ਇਨਸਾਨ ਜੋ ਸਫਲ ਇੰਜੀਨੀਅਰ ਦੇ ਨਾਲਨਾਲ ਸਫਲ ਕਿਸਾਨ ਬਣਿਆ

ਖੇਤੀ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ, ਹਜ਼ਾਰਾਂ ਤਰਾਂ ਦੀਆ ਫਸਲਾਂ ਉਗਾਈਆ ਜਾ ਸਕਦੀਆਂ ਹਨ। ਪਰ ਲੋੜ ਹੁੁੰਦੀ ਹੈ ਸਹੀ ਤਰੀਕੇ ਦੀ ਤੇ ਪੱਕੇ ਇਰਾਦੇ ਦੀ, ਕਿਉਂਕਿ ਸਫਲ ਹੋਏ ਕਿਸਾਨਾਂ ਦਾ ਮੰਨਣਾ ਹੈ ਕਿ ਸਫਲਤਾ ਵੀ ਉਹਨਾਂ ਨੂੰ ਮਿਲਦੀ ਹੈ ਜਿਹਨਾਂ ਦੇ ਇਰਾਦੇ ਪੱਕੇ ਹੁੰਦੇ ਹਨ।

ਇਹ ਸਟੋਰੀ ਵੀ ਅਜਿਹੇ ਕਿਸਾਨ ਦੀ ਹੈ ਜਿਸ ਦੀ ਪਹਿਚਾਣ ਅਤੇ ਸ਼ਾਨ ਅਜਿਹੇ ਫਲ ਕਰਕੇ ਬਣੀ। ਜਿਸ ਫਲ ਦਾ ਉਹਨਾਂ ਨੇ ਨਾਮ ਵੀ ਕਦੇ ਨਹੀਂ ਸੁਣਿਆ ਸੀ। ਇਸ ਕਿਸਾਨ ਦਾ ਨਾਮ ਰਮਨ ਸਲਾਰੀਆਹੈ ਜੋ ਕਿ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਜੰਗਲ ਦਾ ਵਸਨੀਕ ਹੈ। ਰਮਨ ਸਲਾਰੀਆ ਪਿਛਲੇ 15 ਸਾਲਾਂ ਤੋਂ ਦਿੱਲੀ ਮੈਟਰੋ ਸਟੇਸ਼ਨ ਵਿੱਚ ਸਿਵਲ ਇੰਜੀਨੀਅਰ ਵਜੋਂ 10 ਲੱਖ ਰੁਪਏ ਸਲਾਨਾ ਆਮਦਨ ਦੇਣ ਵਾਲੀ ਅਰਾਮ ਨਾਲ ਬੈਠ ਕੇ ਖਾਣ ਵਾਲੀ ਨੌਕਰੀ ਕਰ ਰਹੇ ਸਨ। ਪਰ ਅਜਿਹਾ ਮੋੜ ਆਇਆ ਕਿ ਨੌਕਰੀ ਛੱਡ ਕੇ ਰਮਨ ਸਲਾਰੀਆ ਅੱਜ ਖੇਤੀ ਕਰ ਰਹੇ ਹਨ। ਖੇਤੀ ਵੀ ਉਸ ਫਸਲ ਦੀ ਕਰ ਰਹੇ ਹਨ ਜੋ ਸਿਰਫ ਰਮਨ ਸਲਾਰੀਆ ਨੇ ਮਾਰਕੀਟ ਅਤੇ ਬਹੁਤ ਸਾਰੀਆਂ ਪਾਰਟੀ ਚ ਦੇਖਿਆ ਸੀ।

ਉਹ ਫਲ ਮੇਰੀ ਅੱਖਾਂ ਅੱਗੇ ਘੁੰਮਦਾ ਰਿਹਾ ਤੇ ਇੱਥੋਂ ਤੱਕ ਕਿ ਮੈਨੂੰ ਫਲ ਦਾ ਨਾਮ ਵੀ ਨਹੀਂ ਸੀ ਪਤਾ ਰਮਨ ਸਲਾਰੀਆ

ਇੱਕ ਦਿਨ ਜਦੋਂ ਉਹ ਘਰ ਵਾਪਿਸ ਆਏ ਤਾਂ ਉਸ ਫਲ ਨੇ ਉਨ੍ਹਾਂ ਦੇ ਮਨ ਨੂੰ ਇੰਨਾ ਪ੍ਰਭਾਵਿਤ ਕੀਤਾ ਅਤੇ ਦਿਮਾਗ ਵਿੱਚ ਆਇਆ ਕਿ ਇਸ ਫਲ ਬਾਰੇ ਪਤਾ ਲਗਾਉਣਾ ਹੀ ਹੈ। ਫਿਰ ਇੱਧਰੋਂਉੱਧਰੋਂ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਇਸ ਫਲ ਨੂੰ ਡਰੈਗਨ ਫਰੂਟਕਹਿੰਦੇ ਹਨ ਅਤੇ ਅਮਰੀਕਾ ਦੇ ਵਿੱਚ ਇਸ ਫਸਲ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਸਾਡੇ ਦੇਸ਼ ਵਿੱਚ ਬਾਹਰਲੇ ਦੇਸ਼ ਤੋਂ ਇਸ ਦੇ ਪੌਦੇ ਆਉਂਦੇ ਹਨ।

ਫਿਰ ਵੀ ਉਨ੍ਹਾਂ ਦਾ ਮਨ ਸ਼ਾਂਤ ਨਾ ਹੋਇਆ। ਉਨ੍ਹਾਂ ਨੇ ਹੋਰ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ। ਫਿਰ ਵੀ ਕੋਈ ਖਾਸ ਪਤਾ ਨਾ ਲੱਗਾ ਕਿ ਬਾਹਰੋਂ ਜਦੋਂ ਪੌਦੇ ਆਉਂਦੇ ਹਨ, ਕਿੱਥੇ ਆਉਂਦੇ, ਕਿੱਥੇ ਤਿਆਰ ਕੀਤੇ ਜਾਂਦੇ ਹਨ ਅਤੇ ਇੱਕ ਪੌਦਾ ਕਿੰਨੇ ਰੁਪਏ ਦਾ ਹੈ।

ਇੱਕ ਦਿਨ ਉਹ ਆਪਣੇ ਮਿੱਤਰ ਨਾਲ ਗੱਲ ਕਰ ਰਹੇ ਸਨ ਅਤੇ ਗੱਲਾਂ ਕਰਦੇਕਰਦੇ ਉਹ ਆਪਣੇ ਮਿੱਤਰ ਨੂੰ ਡਰੈਗਨ ਫਰੂਟ ਬਾਰੇ ਦੱਸਣ ਲੱਗ ਗਏ ਕਿ ਇੱਕ ਡਰੈਗਨ ਫਰੂਟ ਨਾਮ ਦਾ ਫਲ ਹੈ, ਜਿਸ ਬਾਰੇ ਕੁੱਝ ਨਹੀਂ ਪਤਾ ਚਲ ਰਿਹਾ। ਤਾਂ ਅੱਗੋਂ ਉਨ੍ਹਾਂ ਦੇ ਦੋਸਤ ਨੇ ਕਿਹਾ ਫਿਰ ਤੂੰ ਸਹੀ ਜਗ੍ਹਾ ਗੱਲ ਕੀਤੀ ਮੈਂ ਵੀ ਡਰੈਗਨ ਫਰੂਟ ਦੇ ਉੱਪਰ ਹੀ ਰਿਸਰਚ ਕਰ ਰਿਹਾ ਹਾਂ।

ਕਹਿੰਦੇ ਹਨ ਕਿ ਜਦੋਂ ਜਿਸ ਚੀਜ਼ ਦਾ ਸਹੀ ਸਮਾਂ ਹੁੰਦਾ ਹੈ ਉਹ ਉਦੋਂ ਆਪਣੇ ਆਪ ਸਾਹਮਣੇ ਆ ਜਾਂਦੀ ਹੈ, ਕੇਵਲ ਥੋੜ੍ਹੇ ਸਬਰ ਦੀ ਜ਼ਰੂਰਤ ਹੁੰਦੀ ਹੈ।

ਉਨ੍ਹਾਂ ਦੇ ਦੋਸਤ ਵਿਜੈ ਸ਼ਰਮਾ ਜੋ ਪੂਸਾ ਦੇ ਵਿੱਚ ਵਿਗਿਆਨੀ ਹਨ ਅਤੇ ਬਾਗਬਾਨੀ ਦੇ ਉੱਪਰ ਰਿਸਰਚ ਕਰਦੇ ਹਨ। ਫਿਰ ਉਨ੍ਹਾਂ ਦੋਨਾਂ ਨੇ ਮਿਲ ਕੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ। ਰਿਸਰਚ ਕਰਨ ਉਪਰੰਤ ਦੋਨਾਂ ਨੂੰ ਪਤਾ ਲੱਗਾ ਕਿ ਇਸ ਦੀ ਖੇਤੀ ਗੁਜਰਾਤ ਦੇ ਬਰੋਚ ਸ਼ਹਿਰ ਵਿੱਚ ਹੁੰਦੀ ਹੈ ਅਤੇ ਉੱਥੇ ਫਾਰਮ ਵੀ ਬਣੇ ਹੋਏ ਹਨ।

ਅਸੀਂ ਦੋਨੇਂ ਮਿਲ ਕੇ ਗੁਜਰਾਤ ਚਲੇ ਗਏ ਅਤੇ ਕਈ ਫਾਰਮ ਤੇ ਜਾ ਕੇ ਦੇਖਿਆ ਅਤੇ ਸਮਝਿਆ ਰਮਨ ਸਲਾਰੀਆ

ਸਭ ਕੁੱਝ ਦੇਖਣ ਅਤੇ ਸਮਝਣ ਤੋਂ ਬਾਅਦ ਰਮਨ ਸਲਾਰੀਆ ਨੇ 1000 ਪੌਦੇ ਮੰਗਵਾ ਲਏ। ਜਦ ਕਿ ਉਨ੍ਹਾਂ ਦੇ ਬਜ਼ੁਰਗ ਸ਼ੁਰੂ ਤੋਂ ਹੀ ਰਵਾਇਤੀ ਖੇਤੀ ਨੂੰ ਅਪਣਾ ਰਹੇ ਹਨ ਪਰ ਰਮਨ ਜੀ ਨੇ ਕੁੱਝ ਵਿਭਿੰਨ ਕਰਨ ਬਾਰੇ ਸੋਚਿਆ। ਪੌਦੇ ਮੰਗਵਾਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿੰਡ ਜੰਗਲ ਵਿਖੇ 4 ਕਨਾਲ ਥਾਂ ਤੇ ਡਰੈਗਨ ਫਰੂਟ ਦੇ ਪੌਦੇ ਲਗਾ ਦਿੱਤੇ ਅਤੇ ਨੌਕਰੀ ਛੱਡ ਦਿੱਤੀ ਅਤੇ ਖੇਤੀ ਵਿੱਚ ਉਨ੍ਹਾਂ ਨੇ ਹਮੇਸ਼ਾਂ ਜੈਵਿਕ ਖੇਤੀ ਨੂੰ ਹੀ ਤਰਜੀਹ ਦਿੱਤੀ।

ਸਭ ਤੋਂ ਮੁਸ਼ਕਿਲ ਸਮਾਂ ਉਦੋਂ ਸੀ ਜਦੋਂ ਪਿੰਡ ਵਾਲਿਆਂ ਲਈ ਮੈਂ ਮਜ਼ਾਕ ਦਾ ਪਾਤਰ ਬਣਿਆ ਸੀ ਰਮਨ ਸਲਾਰੀਆ

2019 ਵਿੱਚ ਉਨ੍ਹਾਂ ਨੇ ਪੱਕੇ ਤੌਰ ਤੇ ਡਰੈਗਨ ਫਰੂਟ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਪੌਦੇ ਲਗਾਏ ਤਾਂ ਪਿੰਡ ਵਾਲਿਆਂ ਨੇ ਉਨ੍ਹਾਂ ਦਾ ਬਹੁਤ ਮਜ਼ਾਕ ਬਣਾਇਆ ਸੀ ਕਿ ਇਹ ਚੰਗੀ ਭਲੀ ਨੌਕਰੀ ਛੱਡ ਕੇ ਕਿਸ ਕੰਮ ਵੱਲ ਪੈ ਗਿਆ ਹੈ ਅਤੇ ਜਿਸ ਨੇ ਸਰੀਰ ਤੱਕ ਨੂੰ ਮਿੱਟੀ ਦਾ ਇੱਕ ਕਣ ਵੀ ਛੂੰਹਦਾ ਨਹੀਂ ਸੀ। ਅੱਜ ਉਹ ਮਿੱਟੀ ਦੇ ਵਿੱਚ ਮਿੱਟੀ ਹੋ ਰਿਹਾ ਹੈ। ਪਰ ਰਮਨ ਸਲਾਰੀਆ ਨੇ ਲੋਕਾਂ ਦੀ ਪ੍ਰਵਾਹ ਕੀਤੇ ਬਿਨਾਂ ਖੇਤੀ ਜਾਰੀ ਰੱਖੀ।

ਡਰੈਗਨ ਫਰੂਟ ਇੱਕ ਅਜਿਹਾ ਫਲ ਹੈ ਜਿਸ ਨੂੰ ਲਗਾਉਣ ਦਾ ਸਮਾਂ ਫਰਵਰੀ ਤੋਂ ਮਾਰਚ ਦੇ ਵਿੱਚ ਹੁੰਦਾ ਹੈ ਅਤੇ ਪੂਰੇ ਇੱਕ ਸਾਲ ਬਾਅਦ ਫਲ ਲੱਗਣੇ ਸ਼ੁਰੂ ਹੋ ਜਾਂਦੇ ਹਨ। ਅੱਜ ਕੱਲ੍ਹ ਭਾਰਤ ਵਿੱਚ ਇਸ ਦੀ ਮੰਗ ਇੰਨੀ ਵੱਧ ਚੁੱਕੀ ਹੈ ਕਿ ਹਰ ਕੋਈ ਇਸਨੂੰ ਆਪਣੇ ਖੇਤਾਂ ਦੀ ਪਹਚਿਾਣ ਬਣਾਉਣਾ ਚਾਹੁੰਦਾ ਹੈ।

ਜਦੋਂ ਫਲ ਪੱਕ ਕੇ ਤਿਆਰ ਹੋਇਆ, ਜਿਨ੍ਹਾਂ ਦੇ ਲਈ ਮਜ਼ਾਕ ਦਾ ਪਾਤਰ ਬਣਿਆ ਸੀ ਅੱਜ ਉਹ ਤਾਰੀਫਾਂ ਦੇ ਪੁੱਲ ਬੰਨ੍ਹਦੇ ਨਹੀਂ ਥੱਕਦੇ ਰਮਨ ਸਲਾਰੀਆ

ਫਲ ਪੱਕ ਕੇ ਤਿਆਰ ਹੋਣ ਮਗਰੋਂ ਉਨ੍ਹਾਂ ਦੇ ਫਲ ਦੀ ਮੰਗ ਇੰਨੀ ਵੱਧ ਗਈ ਕਿ ਫਲ ਬਜ਼ਾਰ ਵਿੱਚ ਜਾਣ ਦੇ ਲਈ ਬਚਿਆ ਹੀ ਨਹੀਂ। ਉਨ੍ਹਾਂ ਨੇ ਤਾਂ ਅਭਿਆਸ ਦੇ ਤੌਰ ਤੇ ਆਪਣੇ ਕਰੀਬੀ ਰਿਸ਼ਤੇਦਾਰ ਜਾਂ ਦੋਸਤ ਮਿੱਤਰਾਂ ਨੂੰ ਦੱਸਿਆ ਸੀ, ਪਰ ਦੱਸਣ ਦੇ ਨਾਲ ਉਹਨਾਂ ਦੇ ਫਲ ਅਤੇ ਮਿਹਨਤ ਦਾ ਮੁੱਲ ਪੈ ਗਿਆ।

ਮੈਂ ਬਹੁਤ ਖੁਸ਼ ਹੋਇਆ, ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਬਿਨਾਂ ਬਜ਼ਾਰ ਗਏ ਫਲ ਦਾ ਮੁੱਲ ਪੈ ਗਿਆ ਰਮਨ ਸਲਾਰੀਆ

ਉਸ ਸਮੇਂ ਉਨ੍ਹਾਂ ਦਾ ਫਲ 200 ਤੋਂ ਲੈ ਕੇ 500 ਤੱਕ ਵਿਕਿਆ ਸੀ ਹਾਲਾਂਕਿ ਡਰੈਗਨ ਫਰੂਟ ਦੀ ਫਸਲ ਪੂਰੀ ਤਰ੍ਹਾਂ ਤਿਆਰ ਹੋਣ ਨੂੰ 3 ਸਾਲ ਦਾ ਸਮਾਂ ਲੱਗ ਜਾਂਦਾ ਹੈ। ਉਹ ਇਸ ਦੇ ਨਾਲਨਾਲ ਹਲਦੀ ਦੀ ਖੇਤੀ ਵੀ ਕਰ ਰਹੇ ਹਨ ਅਤੇ ਪਪੀਤੇ ਦੇ ਬੂਟੇ ਵੀ ਲਗਾਏ ਹਨ।

ਅੱਜ ਉਹ ਡਰੈਗਨ ਫਰੂਟ ਦੀ ਖੇਤੀ ਕਰਕੇ ਬਹੁਤ ਮੁਨਾਫ਼ਾ ਕਮਾ ਰਹੇ ਹਨ ਅਤੇ ਉੱਚੀਆਂ ਮੰਜ਼ਿਲਾਂ ਤੇ ਕਾਮਯਾਬੀ ਵੀ ਪ੍ਰਾਪਤ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਦੇ ਪਿੰਡ ਜੰਗਲ ਨੂੰ ਜਿੱਥੇ ਪਹਿਲਾਂ ਸ਼ਹੀਦ ਕੈਪਟਨ ਗੁਰਬਚਨ ਸਿੰਘ ਸਲਾਰੀਆ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਜਿਨ੍ਹਾਂ ਨੇ ਦੇਸ਼ ਲਈ 1961 ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਅਤੇ ਪਰਮ ਵੀਰ ਚੱਕਰ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਉੱਥੇ ਹੀ ਹੁਣ ਰਮਨ ਸਲਾਰੀਆ ਜੀ ਕਰਕੇ ਪਿੰਡ ਨੂੰ ਜਾਣਿਆ ਜਾਂਦਾ ਹੈ ਜਿਨ੍ਹਾਂ ਨੇ ਡਰੈਗਨ ਫਰੂਟ ਦੀ ਖੇਤੀ ਕਰਕੇ ਪਿੰਡ ਨੂੰ ਉੱਚੀਆਂ ਬੁਲੰਦੀਆਂ ਤੇ ਲੈ ਗਏ।

ਜੇਕਰ ਇਨਸਾਨ ਨੂੰ ਆਪਣੇ ਆਪ ਤੇ ਭਰੋਸਾ ਹੈ ਤਾਂ ਉਹ ਜ਼ਿੰਦਗੀ ਵਿੱਚ ਕੁੱਝ ਵੀ ਹਾਸਿਲ ਕਰ ਸਕਦਾ ਹੈ।

ਭਵਿੱਖ ਦੀ ਯੋਜਨਾ

ਉਹ ਡਰੈਗਨ ਫਰੂਟ ਦੀ ਖੇਤੀ ਅਤੇ ਮਾਰਕੀਟਿੰਗ ਵੱਡੇ ਪੱਧਰ ਤੇ ਕਰਨਾ ਚਾਹੁੰਦੇ ਹਨ। ਉਹ ਨਾਲਨਾਲ ਹਲਦੀ ਦੀ ਖੇਤੀ ਵੱਲ ਵੀ ਜ਼ੋਰ ਦੇ ਰਹੇ ਹਨ ਤਾਂ ਜੋ ਹਲਦੀ ਦੀ ਪ੍ਰੋਸੈਸਿੰਗ ਵੀ ਕੀਤੀ ਜਾਵੇ। ਇਸ ਦੇ ਨਾਲ ਹੀ ਉਹ ਆਪਣੇ ਬ੍ਰੈਂਡ ਦਾ ਨਾਮ ਰਜਿਸਟਰ ਕਰਵਾਉਣਾ ਚਾਹੁੰਦੇ ਹਨ ਜਿਸ ਨਾਲ ਮਾਰਕੀਟਿੰਗ ਵਿੱਚ ਹੋਰ ਵੱਡੇ ਪੱਧਰ ਤੇ ਪਹਿਚਾਣ ਬਣ ਸਕੇ। ਬਾਕੀ ਮੁੱਕਦੀ ਗੱਲ ਹੈ ਕਿ ਖੇਤੀ ਲਾਹੇਵੰਦ ਹੀ ਹੁੰਦੀ ਹੈ ਜੇਕਰ ਸਹੀ ਤਰੀਕੇ ਨਾਲ ਕੀਤੀ ਜਾਵੇ।

ਸੰਦੇਸ਼

ਜੇਕਰ ਕੋਈ ਡਰੈਗਨ ਫਰੂਟ ਦੀ ਖੇਤੀ ਕਰਨਾ ਚਾਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਰਿਸਰਚ ਕਰਨੀ ਚਾਹੀਦੀ ਹੈ ਅਤੇ ਆਪਣੇ ਏਰੀਆ ਅਤੇ ਮਾਰਕੀਟ ਬਾਰੇ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਅਧੂਰੀ ਜਾਣਕਾਰੀ ਲੈ ਕੇ ਸ਼ੁਰੂ ਤਾਂ ਕਰ ਲੈਂਦੇ ਹਨ ਪਰ ਫਿਰ ਮੁੜ ਕੇ ਦੁਖੀ ਹੁੰਦੇ ਹਾਂ, ਕਿਉਂਕਿ ਜਦੋਂ ਸ਼ੁਰੂਆਤ ਵਿੱਚ ਸਫਲਤਾ ਨਾ ਮਿਲੇ, ਤਾਂ ਅੱਗੇ ਕੰਮ ਕਰਨ ਦੀ ਇੱਛਾ ਨਹੀਂ ਰਹਿੰਦੀ।

ਪਰਮਜੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਕਿਸਾਨ ਜਿਸ ਨੇ ਘੱਟ ਉਮਰ ਦੇ ਵਿੱਚ ਹੀ ਉੱਚੀਆਂ ਮੰਜਿਲਾਂ ਤੇ ਜਿੱਤ ਹਾਸਿਲ ਕਰ ਲਈ

ਕੁਦਰਤ ਦੇ ਅਨੁਸਾਰ ਜਿਉਣਾ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਜੋ ਕੁੱਝ ਵੀ ਅਸੀਂ ਅੱਜ ਕਰ ਰਹੇ ਹਾਂ ਜਾਂ ਖਾ ਰਹੇ ਹਾਂ, ਪੀ ਰਹੇ ਹਾਂ ਸਭ ਕੁਦਰਤ ਦੀ ਦੇਣ ਹੈ। ਇਸ ਨੂੰ ਇਵੇਂ ਹੀ ਬਣਾਏ ਰੱਖਣਾ ਆਪਣੇ ਹੀ ਹੱਥਾਂ ਵਿੱਚ ਹੈ। ਜੇਕਰ ਕੁਦਰਤ ਦੇ ਅਨੁਸਾਰ ਚੱਲਾਂਗੇ ਤਾਂ ਕਦੇ ਵੀ ਬਿਮਾਰ ਨਹੀਂ ਹੋਵਾਂਗੇ।

ਅਜਿਹੀ ਮਿਸਾਲ ਨੇ ਇੱਕ ਕਿਸਾਨ ਪਰਮਜੀਤ ਸਿੰਘ, ਜੋ ਲੁਧਿਆਣੇ ਦੇ ਨੇੜੇ ਲੱਗਦੇ ਪਿੰਡ ਕਟਹਾਰੀ ਵਿੱਚ ਰਹਿੰਦੇ ਹਨ, ਜੋ ਕੁਦਰਤ ਵੱਲੋਂ ਮਿਲੇ ਤੋਹਫੇ ਨੂੰ ਸਾਂਭ ਕੇ ਰੱਖ ਰਹੇ ਹਨ ਤੇ ਨਿਭਾ ਵੀ ਰਹੇ ਹਨ। “ਕਹਿੰਦੇ ਹਨ ਕਿ ਕੁਦਰਤ ਨਾਲ ਪਿਆਰ ਹੋ ਜਾਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ, ਜੇਕਰ ਤੁਹਾਨੂੰ ਕੁਦਰਤ ਕੁੱਝ ਪ੍ਰਦਾਨ ਕਰ ਰਹੀ ਹੈ ਤਾਂ ਉਹਨੂੰ ਉਸ ਤਰ੍ਹਾਂ ਹੀ ਵਰਤੋਂ ਜਿਵੇਂ ਕੁਦਰਤ ਚਾਹੁੰਦੀ ਹੈ।”

ਕੁਦਰਤ ਨਾਲ ਉਹਨਾਂ ਦਾ ਇੰਨਾ ਮੋਹ ਪੈ ਗਿਆ ਕਿ ਉਹਨਾਂ ਨੇ ਨੌਕਰੀ ਛੱਡ ਕੇ ਕੁਦਰਤ ਵੱਲੋਂ ਮਿਲੀ ਦਾਤ ਨੂੰ ਪੱਲੇ ਪਾਇਆ ਅਤੇ ਉਸ ਦਾਤ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਹੋਏ, ਕਿੰਨੇ ਹੀ ਲੋਕਾਂ ਦੀ ਬੀ.ਪੀ., ਸ਼ੂਗਰ ਆਦਿ ਵਰਗੀਆਂ ਕਿੰਨੀਆਂ ਹੀ ਬਿਮਾਰੀਆਂ ਨੂੰ ਦੂਰ ਕੀਤਾ।

ਜਦੋਂ ਬੰਦੇ ਦਾ ਮਨ ਇੱਕ ਕੰਮ ਕਰਕੇ ਖੁਸ਼ ਨਹੀਂ ਹੁੰਦਾ ਤਾਂ ਬੰਦਾ ਆਪਣੇ ਕੰਮ ਨੂੰ ਹਾਸਮਈ ਤਰੀਕਾ ਕਹਿ ਲਵੋ ਜਾਂ ਫਿਰ ਮਨ-ਪਰਚਾਵੇਂ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿੰਦਾ ਹੈ, ਤਾਂਕਿ ਉਸ ਨੂੰ ਥੋੜ੍ਹਾ ਆਨੰਦ ਪ੍ਰਾਪਤ ਹੋ ਸਕੇ। ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਪਰਮਜੀਤ ਸਿੰਘ ਨੇ ਬਹੁਤ ਸਾਰੇ ਕੋਰਸ ਕਰਨ ਤੋਂ ਬਾਅਦ ਦੇਸੀ ਬੀਜਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੇਸੀ ਬੀਜ ਜਿਵੇਂ ਰਾਗੀ, ਕੰਗਣੀ ਦਾ ਕੰਮ ਕਰਨ ਸਦਕਾ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੰਨੇ ਬਦਲਾਅ ਆਏ ਕਿ ਅੱਜ ਉਹ ਸਾਰਿਆਂ ਲਈ ਪ੍ਰੇਰਣਾ ਦਾ ਸ੍ਰੋਤ ਬਣ ਗਏ ਹਨ।

ਜਦੋਂ ਮੈਂ ਮਿਲਟ ਰਿਸਰਚ ਸੈਂਟਰ ਵਿੱਚ ਕੰਮ ਕਰ ਰਿਹਾ ਸੀ ਤਾਂ ਮੈਨੂੰ ਉੱਥੇ ਰਾਗੀ, ਕੰਗਣੀ ਦੇ ਦੇਸੀ ਬੀਜਾਂ ਬਾਰੇ ਪਤਾ ਲੱਗਾ ਅਤੇ ਮੈਂ ਇਹਨਾਂ ਬਾਰੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ -ਪਰਮਜੀਤ ਸਿੰਘ

ਮੁੱਢਲੀ ਜਾਣਕਾਰੀ ਮਿਲਣ ਤੋਂ ਬਾਅਦ, ਉਹਨਾਂ ਨੇ ਤਜੁਰਬੇ ਦੇ ਤੌਰ ‘ਤੇ ਸਭ ਤੋਂ ਪਹਿਲਾਂ ਖੇਤਾਂ ਵਿੱਚ ਰਾਗੀ, ਕੰਗਣੀਂ ਦੇ ਬੀਜ ਲਾਏ ਸਨ। ਇਹ ਕੰਮ ਉਹਨਾਂ ਦੇ ਦਿਲ ਨੂੰ ਇੰਨਾ ਛੋਹ ਗਿਆ, ਉਹਨਾਂ ਨੇ ਦੇਸੀ ਬੀਜਾਂ ਵੱਲ ਹੀ ਧਿਆਨ ਕੇਂਦਰਿਤ ਕਰ ਲਿਆ। ਫਿਰ ਦੇਸੀ ਬੀਜਾਂ ਰਾਹੀਂ ਕੰਮ ਕਰਕੇ ਆਪਣਾ ਕਾਰੋਬਾਰ ਵਧਾਉਣ ਲੱਗ ਗਏ ਅਤੇ ਆਪਣੇ ਪੱਧਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਜਿਵੇਂ-ਜਿਵੇਂ ਕੰਮ ਵੱਧਦਾ ਗਿਆ, ਅਸੀਂ ਮੇਲਿਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਜਿਸ ਦੇ ਸਦਕਾ ਸਾਨੂੰ ਲੋਕ ਹੋਰ ਜਾਨਣ ਲੱਗ ਗਏ -ਪਰਮਜੀਤ ਸਿੰਘ

ਇਸ ਕੰਮ ਵਿੱਚ ਉਹਨਾਂ ਦਾ ਸਾਥ ਉਨ੍ਹਾਂ ਦੇ ਦੋਸਤ ਦੇ ਰਹੇ ਹਨ ਜੋ ਇੱਕ ਗਰੁੱਪ ਬਣਾ ਕੇ ਕੰਮ ਕਰਦੇ ਹਨ ਅਤੇ ਮਾਰਕੀਟਿੰਗ ਕਰਨ ਲਈ ਅਲੱਗ-ਅਲੱਗ ਥਾਵਾਂ ਤੇ ਜਾਂਦੇ ਹਨ। ਉਹਨਾਂ ਦੇ ਪਿੰਡ ਵੱਲ ਇੱਕ ਸੜਕ ਆਉਂਦਿਆਂ ਰਾੜਾ ਸਾਹਿਬ ਗੁਰੂਦੁਆਰੇ ਦੇ ਕੋਲ ਉਹਨਾਂ ਦੀ 3 ਏਕੜ ਜ਼ਮੀਨ ਹੈ, ਜਿੱਥੇ ਉਹ ਨਾਲ-ਨਾਲ ਸਬਜ਼ੀਆਂ ਦੀ ਪਨੀਰੀ ਵੱਲ ਵੀ ਜ਼ੋਰ ਦੇ ਰਹੇ ਹਨ। ਉੱਥੇ ਹੀ ਉਹਨਾਂ ਦਾ ਪੰਨੂ ਨੈਚੂਰਲ ਫਾਰਮ ਨਾਮ ਦਾ ਇੱਕ ਫਾਰਮ ਵੀ ਹੈ, ਜਿੱਥੇ ਕਿਸਾਨ ਉਹਨਾਂ ਕੋਲ ਦੇਸੀ ਬੀਜ ਦੇ ਨਾਲ-ਨਾਲ ਸਬਜ਼ੀਆਂ ਦੀ ਪਨੀਰੀ ਵੀ ਲੈ ਕੇ ਜਾਂਦੇ ਹਨ।

ਉਹਨਾਂ ਸਾਹਮਣੇ ਸਭ ਤੋਂ ਵੱਡੀ ਮੁਸ਼ਕਿਲ ਉਦੋਂ ਆ ਖੜੀ ਹੋਈ ਜਦੋਂ ਉਹਨਾਂ ਨੂੰ ਦੇਸੀ ਬੀਜਾਂ ਅਤੇ ਜੈਵਿਕ ਖੇਤੀ ਬਾਰੇ ਸਮਝਾਉਣਾ ਪੈਂਦਾ ਸੀ, ਉਹਨਾਂ ਵਿੱਚ ਕੁੱਝ ਲੋਕ ਅਜਿਹੇ ਹੁੰਦੇ ਸੀ ਜੋ ਪਿੰਡਾਂ ਵਾਲੇ ਸਨ, ਉਹ ਕਹਿੰਦੇ ਸੀ ਕਿ “ਤੂੰ ਆਇਆ ਸਮਝਾਉਣ ਸਾਨੂੰ, ਅਸੀਂ ਇੰਨੇ ਸਾਲਾਂ ਤੋਂ ਖੇਤੀ ਕਰ ਰਹੇ ਹਾਂ ਕੀ ਸਾਨੂੰ ਪਤਾ ਨਹੀਂ।” ਇੰਨੇ ਫਟਕਾਰ ਅਤੇ ਮੁਸ਼ਕਿਲਾਂ ਵਿੱਚ ਵੀ ਉਹ ਪਿੱਛੇ ਨਹੀਂ ਹਟੇ ਸਗੋਂ ਆਪਣੇ ਕੰਮ ਨੂੰ ਹੋਰ ਵਧਾਉਂਦੇ ਗਏ ਅਤੇ ਮਾਰਕੀਟਿੰਗ ਕਰਦੇ ਰਹੇ।

ਜਦੋਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਤਾਂ ਉਹ ਬੀਜ ਪੰਜਾਬ ਤੋਂ ਬਾਹਰ ਤੋਂ ਲੈ ਕੇ ਆਏ ਸਨ। ਜਿਸ ਵਿੱਚ ਉਹ ਰਾਗੀ ਦਾ ਇੱਕ ਬੂਟਾ ਲੈ ਕੇ ਆਏ ਸਨ ਅਤੇ ਅੱਜ ਓਹੀ ਬੂਟਾ ਕਿੱਲਿਆਂ ਦੇ ਹਿਸਾਬ ਨਾਲ ਲੱਗਾ ਹੋਇਆ ਹੈ। ਉਹ ਟ੍ਰੇਨਿੰਗ ਦੇ ਲਈ ਹੈਦਰਾਬਾਦ ਗਏ ਸੀ ਅਤੇ ਟ੍ਰੇਨਿੰਗ ਲੈਣ ਤੋਂ ਬਾਅਦ ਉਹਨਾਂ ਨੇ ਪੰਜਾਬ ਆ ਕੇ ਬੀਜਾਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬੀਜਾਂ ਦੇ ਉੱਪਰ ਰਿਸਰਚ ਕਰਨ ਮਗਰੋਂ ਫਿਰ ਉਹਨਾਂ ਨੇ ਨਵੇਂ ਬੀਜ ਤਿਆਰ ਕੀਤੇ ਅਤੇ ਉਤਪਾਦ ਬਣਾਉਣੇ ਸ਼ੁਰੂ ਕੀਤੇ। ਉਹ ਉਤਪਾਦ ਨੂੰ ਬਣਾਉਣ ਤੋਂ ਲੈ ਕੇ ਪੈਕਿੰਗ ਤੱਕ ਦਾ ਸਾਰਾ ਕੰਮ ਖੁਦ ਹੀ ਦੇਖਦੇ ਹਨ। ਜਿੱਥੇ ਉਹ ਉਤਪਾਦ ਬਣਾਉਣ ਦਾ ਸਾਰਾ ਕਾਰਜ ਕਰਦੇ ਹਨ ਉੱਥੇ ਹੀ ਉਹਨਾਂ ਦੇ ਇੱਕ ਦੋਸਤ ਨੇ ਆਪਣੀ ਮਸ਼ੀਨ ਲਗਾਈ ਹੋਈ ਹੈ। ਉਹਨਾਂ ਨੇ ਆਪਣੇ ਡਿਜ਼ਾਇਨ ਵੀ ਤਿਆਰ ਕੀਤੇ ਹੋਏ ਹਨ।

ਅਸੀਂ ਜਦੋਂ ਉਤਪਾਦ ਬਣਾਉਣੇ ਸ਼ੁਰੂ ਕੀਤੇ ਤਾਂ ਸਭ ਨੇ ਮਿਲ ਕੇ ਇੱਕ ਗਰੁੱਪ ਬਣਾ ਲਿਆ ਅਤੇ ATMA ਦੇ ਰਾਹੀਂ ਉਸ ਨੂੰ ਰਜਿਸਟਰ ਕਰਵਾ ਲਿਆ -ਪਰਮਜੀਤ ਸਿੰਘ

ਫਿਰ ਉਹਨਾਂ ਨੇ ਜਦੋਂ ਉਤਪਾਦ ਬਣਾਉਣੇ ਸ਼ੁਰੂ ਕੀਤੇ, ਜਿਸ ਵਿੱਚ ਗ੍ਰਾਹਕਾਂ ਦੀ ਮੰਗ ਦੇ ਅਨੁਸਾਰ ਸਭ ਤੋਂ ਜ਼ਿਆਦਾ ਵਿਕਣ ਵਾਲੇ ਉਤਪਾਦ ਜਿਵੇਂ ਬਾਜਰੇ ਦੇ ਬਿਸਕੁਟ, ਬਾਜਰੇ ਦਾ ਦਲੀਆ ਅਤੇ ਬਾਜਰੇ ਦਾ ਆਟਾ ਆਦਿ ਬਣਾਏ ਜਾਣ ਲੱਗੇ।

ਉਹਨਾਂ ਵੱਲੋਂ ਬਣਾਏ ਜਾਣ ਵਾਲੇ ਉਤਪਾਦ-

  • ਬਾਜਰੇ ਦਾ ਆਟਾ
  • ਬਾਜਰੇ ਦੇ ਬਿਸਕੁਟ
  • ਬਾਜਰੇ ਦਾ ਦਲੀਆ
  • ਰਾਗੀ ਦਾ ਆਟਾ
  • ਰਾਗੀ ਦੇ ਬਿਸਕੁਟ
  • ਹਰੀ ਕੰਗਣੀ ਦੇ ਬਿਸਕੁਟ
  • ਚੁਕੰਦਰ ਦਾ ਪਾਊਡਰ
  • ਦੇਸੀ ਸ਼ੱਕਰ
  • ਦੇਸੀ ਗੁੜ
  • ਸੁਹਾਂਜਣਾ ਦਾ ਪਾਊਡਰ
  • ਦੇਸੀ ਕਣਕ ਦੀਆਂ ਸੇਵੀਆਂ ਆਦਿ।

ਜਿੱਥੇ ਅੱਜ ਉਹ ਦੇਸੀ ਬੀਜਾਂ ਨਾਲ ਬਣਾਏ ਉਤਪਾਦ ਵੇਚਣ ਅਤੇ ਖੇਤਾਂ ਵਿੱਚ ਬੀਜ ਤੋਂ ਲੈ ਕੇ ਫਸਲ ਤੱਕ ਦੀ ਦੇਖਭਾਲ ਵੀ ਖੁਦ ਕਰ ਰਹੇ ਹਨ ਕਿਉਂਕਿ ਉਹ ਕਹਿੰਦੇ ਹਨ “ਆਪਣੀ ਹੱਥੀਂ ਕੀਤੇ ਕੰਮ ਨਾਲ ਜਿੰਨਾ ਸੁਕੂਨ ਮਿਲਦਾ ਹੈ ਉਹ ਹੋਰ ਕਿਸੇ ‘ਤੇ ਨਿਰਭਰ ਰਹਿ ਕੇ ਨਹੀਂ ਮਿਲਦਾ”। ਜੇਕਰ ਉਹ ਚਾਹੁਣ ਤਾਂ ਘਰ ਬੈਠ ਕੇ ਇਸਦੀ ਮਾਰਕੀਟਿੰਗ ਕਰ ਸਕਦੇ ਹਨ, ਬੇਸ਼ੱਕ ਉਹਨਾਂ ਦੀ ਆਮਦਨ ਵੀ ਬਹੁਤ ਹੋ ਜਾਂਦੀ ਹੈ ਪਰ ਉਹ ਖੁਦ ਹੱਥੀਂ ਕੰਮ ਕਰਕੇ ਸੁਕੂਨ ਨਾਲ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹਨ।

ਪਰਮਜੀਤ ਸਿੰਘ ਜੀ ਅੱਜ ਸਾਰਿਆਂ ਲਈ ਇੱਕ ਅਜਿਹੀ ਸਖਸ਼ੀਅਤ ਬਣ ਗਏ ਹਨ, ਅੱਜ ਲੋਕ ਉਹਨਾਂ ਕੋਲ ਦੇਸੀ ਬੀਜਾਂ ਬਾਰੇ ਪੂਰੀ ਜਾਣਕਾਰੀ ਲੈਣ ਆਉਂਦੇ ਹਨ ਅਤੇ ਉਹ ਲੋਕਾਂ ਨੂੰ ਦੇਸੀ ਬੀਜਾਂ ਦੇ ਨਾਲ-ਨਾਲ ਕੁਦਰਤੀ ਖੇਤੀ ਵੱਲ ਵੀ ਜ਼ੋਰ ਦੇ ਰਹੇ ਹਨ। ਅੱਜ ਉਹ ਅਜਿਹੇ ਮੁਕਾਮ ‘ਤੇ ਪਹੁੰਚ ਗਏ ਹਨ ਜਿੱਥੇ ਲੋਕੀ ਉਹਨਾਂ ਨੂੰ ਉਹਨਾਂ ਦੇ ਨਾਮ ਨਾਲ ਨਹੀਂ ਸਗੋਂ ਉਹਨਾਂ ਦੇ ਕੰਮ ਕਰਕੇ ਜਾਣਦੇ ਹਨ।

ਪਰਮਜੀਤ ਸਿੰਘ ਜੀ ਦੇ ਕੰਮ ਅਤੇ ਮਿਹਨਤ ਦੇ ਸਦਕਾ ਉਹਨਾਂ ਨੂੰ ਯੂਨੀਵਰਸਿਟੀ ਵੱਲੋਂ ਯੰਗ ਫਾਰਮਰ, ਵਧੀਆ ਸਿਖਲਾਈ ਦੇਣ ਦੇ ਤੌਰ ‘ਤੇ, ਜ਼ਿਲ੍ਹਾ ਪੱਧਰੀ ਇਨਾਮ ਅਤੇ ਹੋਰ ਕਈ ਯੂਨੀਵਰਸਿਟੀਆਂ ਵੱਲੋਂ ਇਨਾਮਾਂ ਨਾਲ ਨਿਵਾਜਿਆ ਗਿਆ ਹੈ। ਉਹਨਾਂ ਨੂੰ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈਣ ਦੇ ਵੀ ਅਵਸਰ ਮਿਲਦੇ ਰਹਿੰਦੇ ਹਨ ਅਤੇ ਜਿਨ੍ਹਾਂ ਵਿੱਚੋਂ ਉਹਨਾਂ ਨੂੰ ਸਭ ਤੋਂ ਵੱਧ ਪ੍ਰਚੱਲਿਤ ਦੱਖਣੀ ਭਾਰਤ ਵਿੱਚ ਸਨਮਾਨਿਤ ਕੀਤਾ ਗਿਆ, ਕਿਉਂਕਿ ਪੂਰੇ ਪੰਜਾਬ ਵਿੱਚ ਸਿਰਫ ਪਰਮਜੀਤ ਸਿੰਘ ਜੀ ਹੀ ਨੇ ਦੇਸੀ ਬੀਜਾਂ ‘ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਦੇਸੀ ਬੀਜਾਂ ਦੀ ਜਾਣਕਾਰੀ ਦੁਨੀਆਂ ਸਾਹਮਣੇ ਲੈ ਕੇ ਆਏ।

ਮੈਂ ਕਦੇ ਵੀ ਰਸਾਇਣਿਕ ਖਾਦ ਦੀ ਵਰਤੋਂ ਨਹੀਂ ਕੀਤੀ, ਕੇਵਲ ਕੁਦਰਤੀ ਖਾਦ ਜੋ ਆਪਣੇ ਆਪ ਫਸਲ ਨੂੰ ਧਰਤ ਵਿੱਚੋ ਮਿਲ ਜਾਂਦੀ ਹੈ, ਉਹ ਸੋਨੇ ‘ਤੇ ਸੁਹਾਗਾ ਵਾਲਾ ਕੰਮ ਕਰਦੀ ਹੈ -ਪਰਮਜੀਤ ਸਿੰਘ

ਉਹਨਾਂ ਦੀ ਇਸ ਅਣਥੱਕ ਕੋਸ਼ਿਸ਼ ਨੇ ਇਹ ਵੀ ਸਾਬਿਤ ਕੀਤਾ ਹੈ ਕਿ ਕੁਦਰਤ ਵੱਲੋਂ ਦਿੱਤੀ ਚੀਜ਼ ਨੂੰ ਕਦੇ ਵਿਅਰਥ ਨਾ ਜਾਣ ਦਿਓ, ਸਗੋਂ ਉਸ ਨੂੰ ਸੰਭਾਲ ਕੇ ਰੱਖੋ, ਤੁਸੀਂ ਬਿਨਾਂ ਦਵਾਈ ਵਾਲਾ ਖਾਣਾ ਖਾਂਦੇ ਹੋ ਤਾਂ ਕਦੇ ਵੀ ਦਵਾਈ ਖਾਣ ਦੀ ਲੋੜ ਨਹੀਂ ਪਵੇਗੀ। ਕਿਉਂਕਿ ਕੁਦਰਤ ਸਭ ਕੁੱਝ ਬਿਨਾਂ ਕਿਸੇ ਮੁੱਲ ਦੇ ਪ੍ਰਦਾਨ ਕਰ ਰਹੀ ਹੈ। ਜਿਹੜੇ ਵੀ ਲੋਕ ਉਹਨਾਂ ਤੋਂ ਸਮਾਨ ਲੈ ਕੇ ਜਾਂਦੇ ਹਨ ਜਾਂ ਫਿਰ ਉਹ ਉਹਨਾਂ ਦੁਆਰਾ ਬਣਾਏ ਗਏ ਸਮਾਨ ਨੂੰ ਦਵਾਈ ਦੇ ਰੂਪ ਵਿੱਚ ਖਾਂਦੇ ਹਨ ਤਾਂ ਕਈ ਲੋਕਾਂ ਦੀ ਸ਼ੂਗਰ, ਬੀ ਪੀ ਆਦਿ ਹੋਰ ਵੀ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲ ਗਿਆ।

ਭਵਿੱਖ ਦੀ ਯੋਜਨਾ

ਪਰਮਜੀਤ ਸਿੰਘ ਜੀ ਭਵਿੱਖ ਵਿੱਚ ਆਪਣੇ ਰੁਜਗਾਰ ਨੂੰ ਵੱਡੇ ਪੱਧਰ ‘ਤੇ ਲੈ ਕੇ ਜਾਣਾ ਚਾਹੁੰਦੇ ਹਨ ਅਤੇ ਉਤਪਾਦ ਤਿਆਰ ਕਰਨ ਵਾਲੀ ਪ੍ਰੋਸੈਸਿੰਗ ਮਸ਼ੀਨਰੀ ਲਗਾਉਣਾ ਚਾਹੁੰਦੇ ਹਨ। ਜਿੰਨਾ ਹੋ ਸਕੇ ਉਹ ਲੋਕਾਂ ਨੂੰ ਕੁਦਰਤੀ ਖੇਤੀ ਬਾਰੇ ਵਿਸਥਾਰ ਨਾਲ ਜਾਗਰੂਕ ਕਰਵਾਉਣਾ ਚਾਹੁੰਦੇ ਹਨ। ਤਾਂ ਜੋ ਕੁਦਰਤ ਨਾਲ ਰਿਸ਼ਤਾ ਵੀ ਜੁੜ ਜਾਏ ਅਤੇ ਸਿਹਤ ਪੱਖੋਂ ਵੀ ਤੰਦਰੁਸਤ ਰਹੀਏ।

ਸੰਦੇਸ਼

“ਖੇਤੀਬਾੜੀ ਵਿੱਚ ਸਫਲਤਾ ਹਾਸਿਲ ਕਰਨ ਲਈ ਸਾਨੂੰ ਜੈਵਿਕ ਖੇਤੀ ਵੱਲ ਧਿਆਨ ਦੇਣਾ ਚਾਹੀਦਾ ਹੈ, ਪਰ ਉਹਨਾਂ ਨੂੰ ਕੁਦਰਤੀ ਖੇਤੀ ਦੀ ਸ਼ੁਰੂਆਤ ਛੋਟੇ ਪੱਧਰ ਤੋਂ ਕਰਨੀ ਚਾਹੀਦੀ ਹੈ। ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਜੈਵਿਕ ਖੇਤੀ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ ਤਾਂ ਕਿ ਰਸਾਇਣਿਕ ਮੁਕਤ ਖੇਤੀ ਕਰਕੇ ਮਨੁੱਖ ਦੀ ਸਿਹਤ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।”

ਸੁਰਿੰਦਰ ਸਿੰਘ ਨਾਗਰਾ

ਪੂਰੀ ਕਹਾਣੀ ਪੜ੍ਹੋ

ਅਜਿਹਾ ਕਿਸਾਨ ਜਿਸਨੇ ਸ਼ੌਂਕ ਨਾਲ ਸ਼ੁਰੂ ਕੀਤੀ ਜੜ੍ਹੀਆਂ-ਬੂਟੀਆਂ ਦੀ ਖੇਤੀ ਅਤੇ ਕਿਸਾਨ ਤੋਂ ਬਣਿਆ ਵੈਦ

ਸੁਰਿੰਦਰ ਸਿੰਘ ਨਾਗਰਾ ਜੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ ਪੈਂਦੇ ਪਿੰਡ ਕੋਹਾਲਾ ਦੇ ਵਸਨੀਕ ਹਨ ਅਤੇ ਅੱਜ-ਕੱਲ੍ਹ ਕਰਤਾਰਪੁਰ ਸਾਹਿਬ ਵਿੱਚ ਰੇਸ਼ਮ ਆਯੁਰਵੈਦਿਕ ਨਰਸਰੀ ਚਲਾ ਰਹੇ ਹਨ। ਨਾਗਰਾ ਜੀ ਨੇ ਕਈ ਤਰ੍ਹਾਂ ਦੇ ਚਕਿਤਸਿਕ ਪੌਦਿਆਂ ਦੀ ਖੇਤੀ ਕਰ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ।

ਸੁਰਿੰਦਰ ਸਿੰਘ ਨਾਗਰਾ ਆਪਣੇ ਪਿਤਾ ਪਹਿਲਵਾਨ ਨਸੀਬ ਸਿੰਘ ਅਤੇ ਮਾਤਾ ਰੇਸ਼ਮ ਕੌਰ ਦੇ ਇਕਲੌਤੇ ਪੁੱਤਰ ਹਨ। ਨਸੀਬ ਸਿੰਘ ਜੀ ਖੇਤੀ ਦੇ ਨਾਲ-ਨਾਲ ਆੜ੍ਹਤੀਏ ਦਾ ਸਮਾਨ ਗੱਡੇ ‘ਤੇ ਲੱਦ ਕੇ ਜਲੰਧਰ ਵੀ ਛੱਡ ਕੇ ਆਉਂਦੇ ਸਨ, ਜਿਸ ਨਾਲ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਘਰ ਵਿੱਚ ਆਰਥਿਕ ਤੰਗੀ ਦੇਖਦੇ ਹੋਏ ਸੁਰਿੰਦਰ ਜੀ ਨੇ ਵੀ ਪਿਤਾ ਨਾਲ ਹੱਥ ਵੰਡਾਉਣ ਲਈ 17-18 ਸਾਲ ਦੀ ਉਮਰ ਵਿੱਚ ਟੈਕਸੀ ਚਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਹਾਲਾਤ ਠੀਕ ਹੁੰਦੇ ਦੇਖ ਸੁਰਿੰਦਰ ਜੀ ਦਾ ਵਿਆਹ ਕਰ ਦਿੱਤਾ ਗਿਆ। ਵਿਆਹ ਤੋਂ ਬਾਅਦ ਕੁੱਝ ਪਰਿਵਾਰਿਕ ਸਮੱਸਿਆਵਾਂ ਦੇ ਕਾਰਣ ਉਨ੍ਹਾਂ ਨੇ ਆਪਣੀ ਪਤਨੀ ਤੋਂ ਤਲਾਕ ਲੈ ਲਿਆ। ਕੁੱਝ ਸਮੇਂ ਬਾਅਦ ਨਾਗਰਾ ਜੀ ਦਾ ਦੂਜਾ ਵਿਆਹ ਹੋਇਆ। ਦੂਜੀ ਪਤਨੀ ਦੇ ਤੌਰ ‘ਤੇ ਉਹਨਾਂ ਨੂੰ ਨਛੱਤਰ ਕੌਰ ਦਾ ਸਾਥ ਮਿਲਿਆ। ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਹੋਰ ਸੁਚੱਜੇ ਢੰਗ ਨਾਲ ਨਿਭਾਉਣ ਲਈ ਉਹਨਾਂ ਨੇ ਸ਼ਰਾਬ ਦੇ ਠੇਕੇ ‘ਤੇ ਬਤੌਰ ਸੁਪਰਵਾਈਜ਼ਰ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਕੁੱਝ ਸਮੇਂ ਬਾਅਦ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਨਸ਼ਿਆਂ ਦਾ ਕਾਰੋਬਾਰ ਇੱਕ ਜੁਰਮ ਵਾਂਗ ਹੈ ਅਤੇ ਨਾਗਰਾ ਜੀ ਨੇ ਇਹ ਨੌਕਰੀ ਛੱਡ ਦਿੱਤੀ। ਇਸ ਦੌਰਾਨ ਪਿਤਾ ਦੇ ਅਚਨਚੇਤ ਦੇਹਾਂਤ ਤੋਂ ਬਾਅਦ ਘਰ ਦੀ ਪੂਰੀ ਜ਼ਿੰਮੇਵਾਰੀ ਸੁਰਿੰਦਰ ਜੀ ਦੇ ਸਿਰ ‘ਤੇ ਆ ਗਈ। ਇਸ ਪਿੱਛੋਂ ਸੁਰਿੰਦਰ ਜੀ ਨੇ ਕੀੜੇਮਾਰ ਦਵਾਈਆਂ ਅਤੇ ਖਾਦ ਦੀ ਦੁਕਾਨ ਖੋਲ੍ਹੀ। ਪਰ ਇਸ ਕਾਰੋਬਾਰ ‘ਚ ਵੀ ਸਫਲਤਾ ਨਾ ਮਿਲੀ। ਦੁਕਾਨ ਵਿੱਚ ਚੋਰੀ ਹੋਣ ਕਰਕੇ ਉਨ੍ਹਾਂ ਨੂੰ ਕਾਫ਼ੀ ਘਾਟਾ ਝੱਲਣਾ ਪਿਆ।

ਦੁਕਾਨ ਵਿੱਚ ਚੋਰੀ ਹੋਣ ਕਾਰਨ, ਸਾਰੇ ਲੋਕ ਕਹਿ ਰਹੇ ਸਨ ਕਿ ਬਹੁਤ ਮਾੜਾ ਹੋਇਆ, ਪਰ ਮੈਂ ਸਾਰਿਆਂ ਨੂੰ ਹੱਸ ਕੇ ਕਿਹਾ ਕਿ ਮੇਰੇ ਪਾਪਾਂ ਦੀ ਕਮਾਈ ਨਿਕਲ ਗਈ, ਬਹੁਤ ਚੰਗਾ ਹੋਇਆ। – ਸੁਰਿੰਦਰ ਸਿੰਘ ਨਾਗਰਾ

ਇਸ ਤੋਂ ਬਾਅਦ ਉਹਨਾਂ ਨੇ ਆੜ੍ਹਤ ਦੇ ਨਾਲ-ਨਾਲ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ। ਪਰ ਖਾਸ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉਹ ਆੜ੍ਹਤੀਏ ਦੇ ਕੰਮ ਵਿੱਚ ਜ਼ਿਮੀਂਦਾਰਾਂ ਤੋਂ ਵਿਆਜ਼ ਨਹੀਂ ਲੈਂਦੇ ਸਨ। ਨਾਗਰਾ ਜੀ ਕਦੇ ਵੀ ਕਿਸੇ ਕਿਸਾਨ ਨੂੰ ਨਿਰਾਸ਼ ਅਤੇ ਖਾਲੀ ਹੱਥ ਵਾਪਸ ਨਹੀਂ ਭੇਜਦੇ, ਸਗੋਂ ਲੋੜ ਅਨੁਸਾਰ ਨਕਦੀ ਵੀ ਦੇ ਦਿੰਦੇ ਸਨ। ਇਸ ਤਰੀਕੇ ਨਾਲ ਕੰਮ ਕਰਨ ਵਿੱਚ ਕਿਸਾਨਾਂ ਦਾ ਭਲਾ ਤਾਂ ਸੀ ਪਰ ਉਹਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਸੀ, ਜਿਸ ਕਾਰਨ ਆਖਿਰਕਾਰ ਆੜ੍ਹਤ ਦਾ ਕੰਮ ਵੀ ਬੰਦ ਕਰਨਾ ਪਿਆ। ਫਿਰ ਉਹਨਾਂ ਨੇ ਆਪਣਾ ਸਾਰਾ ਧਿਆਨ ਟਰਾਂਸਪੋਰਟ ਦੇ ਕੰਮ ‘ਤੇ ਕੇਂਦਰਿਤ ਕਰ ਦਿੱਤਾ। ਇਸ ਕਾਰੋਬਾਰ ਵਿੱਚ ਮਿਹਨਤ ਕਰਕੇ ਹੌਲੀ-ਹੌਲੀ ਉਹਨਾਂ ਕੋਲ ਖੁਦ ਦੀਆਂ 4-5 ਗੱਡੀਆਂ ਹੋ ਗਈਆਂ।

ਪਰਿਵਾਰਿਕ ਜ਼ਿੰਮੇਵਾਰੀਆਂ ਦੇ ਨਾਲ, ਉਹਨਾਂ ਦਾ ਆਪਣਾ ਇਕ ਵੱਖਰਾ ਸ਼ੋਂਕ ਵੀ ਸੀ, ਜਿਸ ਨੇ ਉਨ੍ਹਾਂ ਨੂੰ ਪ੍ਰਸਿੱਧ ਕਰ ਦਿੱਤਾ। ਉਹਨਾਂ ਨੂੰ ਬਚਪਨ ਤੋਂ ਹੀ ਜੜ੍ਹੀਆਂ-ਬੂਟੀਆਂ ਬਾਰੇ ਗਿਆਨ ਰੱਖਣ ਦਾ ਸ਼ੌਂਕ ਸੀ ਅਤੇ ਆਪਣਾ ਵਿਹਲਾ ਸਮਾਂ ਉਹ ਅਕਸਰ ਇਸੇ ਸ਼ੌਂਕ ਨੂੰ ਪੂਰਾ ਕਰਨ ਵਿੱਚ ਬਿਤਾਉਂਦੇ ਸਨ।

ਜੜ੍ਹੀਆਂ-ਬੂਟੀਆਂ ਬਾਰੇ ਜਾਣਨ ਦਾ ਸ਼ੌਂਕ ਮੈਨੂੰ ਮੇਰੇ ਦੋਸਤ ਸ਼ਿਵ ਕੁਮਾਰ ਕਰਕੇ ਪਿਆ, ਜੋ ਕਿ ਜਲੰਧਰ ਵਿੱਚ ਕਾਨੂੰਗੋ ਲੱਗਾ ਸੀ। – ਸੁਰਿੰਦਰ ਸਿੰਘ ਨਾਗਰਾ
ਜ਼ਿੰਦਗੀ ਆਪਣੀ ਰਫਤਾਰ ਫੜ੍ਹ ਹੀ ਰਹੀ ਸੀ, ਕਿ ਫਿਰ ਸੁਰਿੰਦਰ ਜੀ ਨੂੰ ਕੁੱਝ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਗਿਆ। ਇੱਕ ਦੁਰਘਟਨਾ ਵਿੱਚ ਸੁਰਿੰਦਰ ਜੀ ਦੀ ਲੱਤ ਟੁੱਟ ਗਈ। ਇਸ ਹਾਦਸੇ ਦੀ ਖਬਰ ਸੁਣ ਕੇ ਉਨ੍ਹਾਂ ਦੇ ਮਿੱਤਰ ਸ਼ਿਵ ਕੁਮਾਰ ਉਨ੍ਹਾਂ ਨੂੰ ਮਿਲਣ ਆਏ। ਸ਼ਿਵ ਕੁਮਾਰ ਜੀ ਸ਼ੂਗਰ ਦੇ ਮਰੀਜ਼ ਸਨ ਅਤੇ ਉਹਨਾਂ ਦੇ ਛਾਲੇ ਹੋਏ ਸਨ, ਪਰ ਫਿਰ ਵੀ ਉਹ ਸੁਰਿੰਦਰ ਜੀ ਨੂੰ ਮਿਲਣ ਆਏ ਅਤੇ 10,000 ਰੁਪਏ ਅਤੇ ਆਪਣੀ ਇੱਕ ਘੜੀ ਦੇ ਕੇ ਗਏ।
ਸ਼ੂਗਰ ਦੀ ਬਿਮਾਰੀ ਕਾਰਣ ਸ਼ਿਵ ਕੁਮਾਰ ਜੀ ਦੀ ਬਹੁਤ ਭਿਆਨਕ ਮੌਤ ਹੋਈ, ਜਿਸਨੇ ਮੇਰੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਲਈ ਮੈਂ ਕੁੱਝ ਅਜਿਹਾ ਕਰਨ ਦੇ ਬਾਰੇ ਸੋਚਿਆ ਕਿ ਲੋਕਾਂ ਨੂੰ ਅਜਿਹੇ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ। – ਸੁਰਿੰਦਰ ਸਿੰਘ ਨਾਗਰਾ
ਫਿਰ ਉਹਨਾਂ ਨੇ ਜੜ੍ਹੀਆਂ-ਬੂਟੀਆਂ ਦੇ ਬਾਰੇ ਹੋਰ ਗੰਭੀਰਤਾ ਨਾਲ ਜਾਣਕਾਰੀ ਹਾਸਲ ਕਰਨੀ ਸ਼ੁਰੂ ਕੀਤੀ। ਇਸ ਮੰਤਵ ਲਈ ਉਹ ਕੇਰਲਾ ਦੇ ਪਹਾੜਾਂ ਵਿੱਚ ਵੀ ਗਏ ਅਤੇ ਆਪਣੇ ਨਾਲ ਆਪਣੇ ਪੁੱਤਰ ਨੂੰ ਵੀ ਲੈ ਗਏ, ਤਾਂ ਜੋ ਉਹਨਾਂ ਨੂੰ ਦੂਜੀ ਭਾਸ਼ਾ ਸਮਝਣ ਵਿੱਚ ਕੋਈ ਦਿੱਕਤ ਨਾ ਆਵੇ। ਇਸ ਉਦੇਸ਼ ਨੂੰ ਪੂਰਾ ਕਰਨ ਦੇ ਚੱਕਰ ਵਿੱਚ ਉਹਨਾਂ ਦੀਆਂ ਗੱਡੀਆਂ ਵਿੱਕ ਗਈਆਂ। ਬੈਂਕ ਤੋਂ ਲੋਨ ਲੈ ਕੇ ਉਹਨਾਂ ਨੇ ਜੋ ਦੁਕਾਨ ਪਾਈ ਸੀ, ਉਸ ਸੰਬੰਧੀ ਬੈਂਕ ਵਾਲਿਆਂ ਨੇ ਵੀ ਘਰ ਆ ਕੇ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ।
ਫਿਰ ਮੈਨੂੰ ਪਤਾ ਲੱਗਾ ਕਿ ਬੈਂਕ ਵਿੱਚ ਨਵਾਂ ਮੈਨੇਜਰ ਆਇਆ। ਮੈਂ ਉਸਨੂੰ ਮਿਲਿਆ ਅਤੇ ਆਪਣੇ ਹਾਲਾਤਾਂ ਬਾਰੇ ਦੱਸਿਆ। ਉਸਨੇ ਵੀ ਇੱਕ ਚੰਗੇ ਇਨਸਾਨ ਵਾਂਗ ਮੇਰੀਆਂ ਮਜ਼ਬੂਰੀਆਂ ਨੂੰ ਸਮਝਿਆ ਅਤੇ ਪਿਛਲੇ ਲੋਨ ਚੁਕਾਉਣ ਲਈ ਮੈਨੂੰ 12-13 ਲੱਖ ਰੁਪਏ ਦੇ ਲੋਨ ਦੀ ਮਨਜ਼ੂਰੀ ਦਿਵਾਈ। – ਸੁਰਿੰਦਰ ਸਿੰਘ ਨਾਗਰਾ

ਇਸ ਸਭ ਤੋਂ ਵਿਹਲੇ ਹੋ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਸਟੀਵੀਆ ਦਾ ਇੱਕ ਪੌਦਾ ਲਗਾਇਆ, ਜੋ ਕਿ ਉਹ ਪਾਲਮਪੁਰ ਤੋਂ ਲੈ ਕੇ ਆਏ ਸਨ। ਇਸ ਤੋਂ ਬਾਅਦ ਉਹਨਾਂ ਨੇ ਹੋਰ ਚਿਕਿਤਸਕ ਪੌਦੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਕੰਮ ਵਿੱਚ ਉਹਨਾਂ ਦੇ ਦੋਨੋਂ ਪੁੱਤਾਂ ਅਤੇ ਧੀ ਨੇ ਵੀ ਪੂਰਾ ਸਹਿਯੋਗ ਦਿੱਤਾ।

ਹੌਲੀ-ਹੌਲੀ ਉਨ੍ਹਾਂ ਆਪਣੇ ਦੁਆਰਾ ਲਗਾਏ ਗਏ ਚਿਕਿਤਸਕ ਪੌਦਿਆਂ ਤੋਂ ਦਵਾਈਆਂ ਤਿਆਰ ਕਰਕੇ ਵੇਚਣੀਆਂ ਸ਼ੁਰੂ ਕੀਤੀਆਂ ਹਨ, ਜਿਸ ਨਾਲ ਮਰੀਜ਼ਾਂ ਨੂੰ ਬਹੁਤ ਲਾਭ ਹੋਣ ਲੱਗਾ।

ਇਸ ਕੰਮ ਵਿੱਚ ਸਫ਼ਲਤਾ ਹਾਸਲ ਕਰਕੇ ਹੁਣ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ। ਇਸ ਕੰਮ ਨੂੰ ਉਹਨਾਂ ਦੀ ਧੀ, ਵੈਦ ਗੁਰਦੀਪ ਕੌਰ ਉਹਨਾਂ ਦੇ ਇਸ ਕੰਮ ਪੂਰੀ ਤਰ੍ਹਾਂ ਸੰਭਾਲ ਰਹੇ ਹਨ। ਸੁਰਿੰਦਰ ਜੀ ਦਾ ਛੋਟਾ ਪੁੱਤਰ ਡੇਅਰੀ ਫਾਰਮਿੰਗ ਦਾ ਕੰਮ ਕਰਦਾ ਹੈ। ਉਹ ਦੁੱਧ ਤੋਂ ਉਤਪਾਦ ਤਿਆਰ ਕਰਕੇ ਬਾਜ਼ਾਰ ਵਿੱਚ ਵੇਚਦੇ ਹਨ। ਹੁਣ ਉਹਨਾਂ ਦੇ ਸਾਰੇ ਪਰਿਵਾਰਿਕ ਮੈਂਬਰ ਚਕਿਤਸਕ ਪੌਦਿਆਂ ਤੋਂ ਪਾਊਡਰ ਤਿਆਰ ਕਰਦੇ ਹਨ ਅਤੇ ਪੌਦਿਆਂ ਦੀ ਦੇਖਭਾਲ ਕਰਦੇ ਹਨ।

ਨਾਗਰਾ ਜੀ ਦੁਆਰਾ ਉਗਾਏ ਜਾਣ ਚਕਿਤਸਕ ਬੂਟੇ
  • ਇਸੋਲੀਨ
  • ਸਟੀਵੀਆ
  • ਸੁਹਾਜਣਾ
  • ਛੋਟੀ ਇਲਾਇਚੀ
  • ਵੱਡੀ ਇਲਾਇਚੀ
  • ਬ੍ਰਹਮੀ
  • ਬਨਕਸ਼ਾ
  • ਬਾਂਸਾ
  • ਕਪੂਰ
  • ਅਰਜਣ
  • ਤੇਜ਼ ਪੱਤਾ
  • ਮਘ
  • ਜਰੈਨੀਅਮ
  • ਹੱਡ ਜੋੜ ਬੂਟੀ
  • ਸਦਾ ਬਹਾਰ
  • ਅਸ਼ਵਗੰਧਾ
  • ਸਤਾਵਰ
  • ਜਵੈਨ
  • ਓਡੋਮਾਸ
  • ਸੀਤਾ ਅਸ਼ੋਕਾ
  • ਸਫ਼ੈਦ ਚੰਦਨ
  • ਰੁਧਰਾਕਸ਼ (ਤਿੰਨ ਮੁੱਖੀ )
  • ਪੁਤਰਨਜੀਵਾ
  • ਲਸਣ ਵੇਲ
  • ਕਪੂਰ ਤੁਲਸੀ
  • ਰੋਜ਼ ਮੈਰੀ
  • ਨਾਗ ਕੇਸਰ
  • ਅਕਰਕਰਾ
  • ਸਰਪਗੰਧਾ
  • ਹਾਰ-ਸ਼ਿੰਗਾਰ
ਜੋ ਮਰੀਜ਼ ਦਵਾਈ ਦੇ ਪੈਸੇ ਨਹੀਂ ਦੇ ਸਕਦੇ, ਅਸੀਂ ਉਹਨਾਂ ਨੂੰ ਮੁਫ਼ਤ ਦਵਾਈ ਵੀ ਦਿੰਦੇ ਹਾਂ। – ਸੁਰਿੰਦਰ ਸਿੰਘ ਨਾਗਰਾ

ਇਸ ਕਾਰਜ ਦੇ ਕਾਰਣ ਉਹਨਾਂ ਨੂੰ ਸ਼੍ਰੋਮਣੀ ਵੈਦ ਕਮੇਟੀ ਵੱਲੋਂ ਕਾਫ਼ੀ ਸਨਮਾਨ ਵੀ ਮਿਲੇ ਹਨ ਅਤੇ ATMA ਨਾਲ ਵੀ ਉਹਨਾਂ ਦੇ ਸੰਬੰਧ ਬਹੁਤ ਚੰਗੇ ਹਨ। ਹੁਣ ਸੁਰਿੰਦਰ ਜੀ ਕੇਂਦਰ ਸਰਕਾਰ ਨਾਲ ਮਿਲ ਕੇ ਕਿਸਾਨਾਂ ਨੂੰ ਚਕਿਤਸਕ ਪੌਦਿਆਂ ਦੀ ਖੇਤੀ ਕਰਨ ਲਈ ਉਤਸ਼ਾਹਿਤ ਕਰਨ ਵਾਲੇ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ।

ਭਵਿੱਖ ਦੀ ਯੋਜਨਾ

ਸੁਰਿੰਦਰ ਜੀ ਚਾਹੁੰਦੇ ਹਨ ਕਿ ਉਹਨਾਂ ਦੁਆਰਾ ਸ਼ੁਰੂ ਕੀਤੇ ਹੋਏ ਇਸ ਕੰਮ ਨੂੰ ਉਹਨਾਂ ਦੇ ਬੱਚੇ ਸੰਭਾਲਣ ਅਤੇ ਇਸੇ ਤਰ੍ਹਾਂ ਲੋਕਾਂ ਦਾ ਇਲਾਜ ਅਤੇ ਮਦਦ ਕਰਨ।


ਸੰਦੇਸ਼
“ਨੌਜਵਾਨ ਪੀੜ੍ਹੀ ਨੂੰ ਚਕਿਤਸਿਕ ਪੌਦਿਆਂ ਬਾਰੇ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ ਤਾਂ ਜੋ ਘਰ-ਘਰ ਵਿੱਚ ਵੈਦ ਹੋਣ ਅਤੇ ਲੋਕਾਂ ਨੂੰ ਡਾਕਟਰਾਂ ਕੋਲ ਜਾ ਕੇ ਮਹਿੰਗੀਆਂ-ਮਹਿੰਗੀਆਂ ਫ਼ੀਸਾਂ ਨਾਲ ਇਲਾਜ ਨਾ ਕਰਵਾਉਣਾ ਪਵੇ। ਸੁਰਿੰਦਰ ਨਾਗਰਾ ਜੀ ਦਾ ਮੰਨਣਾ ਹੈ ਕਿ ਕਿਸਾਨ ਤੋਂ ਵਧੀਆ ਡਾਕਟਰ ਹੋਰ ਕੋਈ ਨਹੀਂ ਹੋ ਸਕਦਾ। ਇਸ ਲਈ ਕਿਸਾਨ ਨੂੰ ਜੈਵਿਕ ਤਰੀਕੇ ਨਾਲ ਖੇਤੀ ਕਰਨੀ ਚਾਹੀਦੀ ਹੈ।”

ਜਪਿੰਦਰ ਵਧਾਵਨ

ਪੂਰੀ ਕਹਾਣੀ ਪੜ੍ਹੋ

ਖੇਤੀ ਮਸ਼ੀਨਰੀ ਵਿੱਚ ਰਫ਼ਤਾਰ ਦੇ ਨਾਲ ਛਾ ਰਿਹਾ ਨੌਜਵਾਨ ਇੰਜੀਨਅਰ – ਜਪਿੰਦਰ ਵਧਾਵਨ

ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਕੰਮ ਨੂੰ ਕਰਨ ਦਾ ਪੱਕਾ ਇਰਾਦਾ ਬਣਾ ਲਿਆ ਜਾਵੇ ਤਾਂ ਫਿਰ ਸਫ਼ਲਤਾ ਅੱਗੇ – ਅੱਗੇ ਭੱਜਦੀ ਹੈ ਤੇ ਇਸੇ ਕਹਾਵਤ ਨੂੰ ਸੱਚ ਕਰ ਦਿਖਾਇਆ ਹੈ ਇੱਕ ਨੌਜਵਾਨ ਇੰਜੀਨਅਰ ਨੇ ਜਿਸਦਾ ਨਾਮ ਹੈ ਜਪਿੰਦਰ ਵਧਾਵਨ।

ਜਪਿੰਦਰ ਜੀ ਨੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਨੂੰ ਖੇਤੀ ਦੇ ਖੇਤਰ ਨਾਲ ਜੋੜਿਆ, ਕਿਉਂਕਿ ਕਿਸਾਨ ਤੇ ਖੇਤੀਬਾੜੀ ਦਾ ਸਮਾਜ ਵਿੱਚ ਬਹੁਤ ਵੱਡਾ ਯੋਗਦਾਨ ਹੈ। ਖੇਤੀ ਲਈ ਮਸ਼ੀਨਰੀ ਦੀ ਲੋੜ ਵੀ ਸਮੇਂ ਸਮੇਂ ਤੇ ਬਦਲਦੀ ਰਹਿੰਦੀ ਹੈ। ਨਵੀ ਮਸ਼ੀਨਰੀ ਨਾਲ ਫ਼ਸਲ ਬੀਜਣ ਤੋਂ ਲੈ ਕੇ ਪ੍ਰੋਸੈਸਿੰਗ ਤੱਕ ਦੇ ਸਾਰੇ ਕੰਮ ਆਸਾਨੀ ਨਾਲ ਅਤੇ ਘੱਟ ਸਮੇਂ ਵਿੱਚ ਹੋ ਜਾਂਦੇ ਹਨ। ਪਰ ਇਹ ਮਹਿੰਗੀਆਂ ਮਸ਼ੀਨਾਂ ਖਰੀਦਣੀਆਂ ਹਰ ਕਿਸਾਨ ਦੇ ਵੱਸ ਵਿੱਚ ਨਹੀਂ ਹੁੰਦਾ। ਕਿਸਾਨਾਂ ਦੀ ਇਸ ਮੁਸ਼ਕਿਲ ਨੂੰ ਸਮਝਿਆ ਨੌਜਵਾਨ ਇੰਜੀਨੀਅਰ ਜਪਿੰਦਰ ਵਧਾਵਨ ਨੇ, ਜਿਹਨਾਂ ਨੂੰ ਰਫ਼ਤਾਰ ਇੰਜੀਨੀਅਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਮੋਹਾਲੀ ਦੇ ਰਹਿਣ ਵਾਲੇ ਇਸ ਨੌਜਵਾਨ ਇੰਜੀਨੀਅਰ ਦਾ ਨਾਮ, ਘੱਟ ਪੈਸੇ ਵਿੱਚ ਤੇ ਕਿਸਾਨ ਦੀ ਲੋੜ ਅਤੇ ਮੰਗ ਅਨੁਸਾਰ ਮਸ਼ੀਨਾ ਤਿਆਰ ਕਰਨ ਲਈ ਵੱਖਰੇ ਤੌਰ ਤੇ ਮਸ਼ਹੂਰ ਹੈ।

ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲੇ ਜਪਿੰਦਰ ਵਧਾਵਨ ਪਹਿਲਾਂ ਖੇਤੀ ਖੇਤਰ ਦੇ ਬਾਰੇ ਬਿਲਕੁਲ ਅਣਜਾਣ ਸਨ। ਉਹਨਾਂ ਨੇ ਪਹਿਲਾਂ ਅਸਿਸਟੈਂਟ ਪ੍ਰੋਫੈਸਰ ਅਤੇ ਮੇਨਟੇਨੈੱਸ ਇੰਜੀਨੀਅਰ ਦੇ ਤੌਰ ‘ਤੇ ਨੌਕਰੀ ਕੀਤੀ। ਅਚਾਨਕ ਹੀ ਸਬੱਬ ਨਾਲ ਉਹਨਾਂ ਨੂੰ ਦਿੱਲੀ ਵਿਖੇ ਹੋਏ ਮੇਕ ਇਨ ਇੰਡੀਆ ਇਵੇਂਟ ਵਿੱਚ ਜਾਣ ਦਾ ਮੌਕਾ ਮਿਲਿਆ ਅਤੇ ਇਸ ਇਵੇਂਟ ਵਿੱਚ ਉਹਨਾਂ ਦੀ ਮੁਲਾਕਾਤ ਇੱਕ ਕਿਸਾਨ ਸ. ਹਰਪਾਲ ਸਿੰਘ ਗਰੇਵਾਲ ਜੀ ਨਾਲ ਹੋਈ, ਜੋ ਉੱਥੇ ਰੋਟਾਵੇਟਰ ਲੈਣ ਲਈ ਆਏ ਸਨ। ਜਪਿੰਦਰ ਜੀ ਨੇ ਕਿਸਾਨ ਦੀ ਲੋੜ ਨੂੰ ਸਮਝਦੇ ਹੋਏ ਉਹਨਾਂ ਨੂੰ 10 ਫੁੱਟਾ ਰੋਟਾਵੇਟਰ ਤਿਆਰ ਕਰਕੇ ਦੇਣ ਦਾ ਵਾਅਦਾ ਕਰ ਦਿੱਤਾ। ਹਰਪਾਲ ਜੀ ਨੇ ਮਸ਼ੀਨ ਤਿਆਰ ਕਰਨ ਲਈ ਜਪਿੰਦਰ ਦੇ ਬੈਂਕ-ਅਕਾਊਂਟ ਵਿੱਚ 40000 ਰੁਪਏ ਵੀ ਪਵਾ ਦਿੱਤੇ। ਪਰ ਜਪਿੰਦਰ ਨੇ ਕਦੇ ਵੀ ਇਸ ਤਰ੍ਹਾਂ ਦੀ ਕੋਈ ਮਸ਼ੀਨ ਤਿਆਰ ਨਹੀਂ ਕੀਤੀ ਸੀ, ਪਰ ਉਹ ਆਪਣਾ ਕੀਤਾ ਹੋਇਆ ਵਾਅਦਾ ਵੀ ਨਹੀਂ ਤੋੜਨਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਰੋਟਾਵੇਟਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ।

ਆਪਣੀ ਮਿਹਨਤ ਦੇ ਸਦਕਾ ਉਹਨਾਂ ਨੇ ਆਪਣੇ ਸਹਿਯੋਗੀਆਂ ਦੇ ਨਾਲ ਮਿਲ ਕੇ ਇੱਕ ਮਹੀਨੇ ਦੇ ਵਿੱਚ ਹੀ ਰੋਟਾਵੇਟਰ ਤਿਆਰ ਕਰ ਦਿੱਤਾ। ਜਪਿੰਦਰ ਦੀ ਇਹ ਪਹਿਲੀ ਕੋਸ਼ਿਸ਼ ਹੀ ਸਫ਼ਲ ਰਹੀ ਅਤੇ ਉਹਨਾਂ ਨੂੰ ਕਿਸਾਨਾਂ ਵੱਲੋਂ ਕਾਫੀ ਉਤਸ਼ਾਹਿਤ ਵੀ ਕੀਤਾ ਗਿਆ। ਇਸ ਤੋਂ ਬਾਅਦ ਜਪਿੰਦਰ ਨੇ ਆਪਣੇ ਵਿਹਲੇ ਸਮੇਂ ਵਿੱਚ ਕਿਸਾਨਾਂ ਨੂੰ ਮਿਲਣਾ ਅਤੇ ਉਹਨਾਂ ਨੂੰ ਪ੍ਰੋਸੈਸਿੰਗ ਦੇ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਸੰਬੰਧੀ ਪੇਸ਼ ਆਉਂਦੀਆਂ ਮੁਸ਼ਕਿਲਾਂ ਦੇ ਬਾਰੇ ਜਾਣਨਾ ਸ਼ੁਰੂ ਕੀਤਾ।

ਇਸ ਦੌਰਾਨ ਜਪਿੰਦਰ ਦੀ ਮੁਲਾਕਾਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਵਪਾਰ ਵਿਸ਼ੇ ਦੇ ਮਾਹਿਰ ਤੇ ਪ੍ਰੋਫੈਸਰ ਡਾ. ਰਮਨਦੀਪ ਸਿੰਘ ਅਤੇ ਅਗਾਂਹਵਧੂ ਕਿਸਾਨ ਸੁੱਖੀ ਲੌਂਗੀਆ ਜੀ ਨਾਲ ਹੋਈ। ਇਨ੍ਹਾਂ ਸਖਸੀਅਤਾਂ ਤੋਂ ਜਪਿੰਦਰ ਨੇ ਕਿਸਾਨਾਂ ਨੂੰ ਪ੍ਰੋਸੈਸਿੰਗ ਵਿੱਚ ਆਉਣ ਵਾਲੀਆਂ ਦਿੱਕਤਾਂ ਬਾਰੇ ਹੋਰ ਬਾਰੀਕੀ ਨਾਲ ਜਾਣਿਆ ਅਤੇ ਅੱਗੇ ਵੱਧਣ ਦਾ ਹੋਂਸਲਾ ਵੀ ਮਿਲਿਆ।

“ਅੱਜ ਸਾਡੇ ਦੇਸ਼ ਵਿੱਚ ਬਹੁਤ ਸਾਰੇ ਕਿਸਾਨ ਖੁਦਖੁਸ਼ੀ ਕਰ ਰਹੇ ਹਨ, ਜੋ ਕਿ ਸਾਡੇ ਦੇਸ਼ ਲਈ ਇੱਕ ਸ਼ਰਮ ਵਾਲੀ ਗੱਲ ਹੈ। ਖੁਦਖੁਸ਼ੀ ਦਾ ਇੱਕ ਬੜਾ ਕਾਰਣ ਹੈ ਖੇਤੀ ਮਸ਼ੀਨਾਂ ਦੇ ਮਹਿੰਗੇ ਮੁੱਲ। ਇਹ ਮਹਿੰਗੀਆਂ ਮਸ਼ੀਨਾਂ ਬਹੁਤ ਘੱਟ ਗਿਣਤੀ ਕਿਸਾਨ ਹੀ ਖਰੀਦਦੇ ਹਨ। ਸੋ, ਅਸੀਂ ਕਿਸਾਨ ਲਈ ਉਹਨਾਂ ਦੀ ਲੋੜ ਨੂੰ ਸਮਝਦੇ ਹੋਏ ਘੱਟ ਮੁੱਲ ਵਿੱਚ ਮਸ਼ੀਨਾਂ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਹਾਂ” – ਜਪਿੰਦਰ ਵਧਾਵਨ

ਜਪਿੰਦਰ ਨੂੰ ਦੂਜਾ ਪ੍ਰੋਜੈਕਟ ਮਿਲਿਆ ਹਲਦੀ ਉਬਾਲਣ ਵਾਲੀ ਮਸ਼ੀਨ ਦਾ। ਇਹ ਪ੍ਰੋਜੈਕਟ ਵੀ ਉਹਨਾਂ ਨੂੰ ਸਬੱਬ ਨਾਲ ਹੀ ਮਿਲਿਆ। ਇੱਕ ਬੱਸ ਵਿੱਚ ਉਹਨਾਂ ਦੀ ਮੁਲਾਕਾਤ ਇੱਕ ਕਿਸਾਨ ਨਾਲ ਹੋਈ, ਜੋ ਕਿ ਹਲਦੀ ਬਾਇਲਰ ਮਸ਼ੀਨ ਬਣਾਉਣਾ ਚਾਹੁੰਦੇ ਹਨ। ਇੱਕ ਮਹੀਨੇ ਦੇ ਅੰਦਰ-ਅੰਦਰ ਜਪਿੰਦਰ ਨੇ ਹਲਦੀ ਬਾਇਲਰ ਤਿਆਰ ਕਰ ਦਿੱਤਾ। ਇਸ ਤੋਂ ਬਾਅਦ ਜਪਿੰਦਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹਨਾਂ ਨੂੰ ਕਿਸਾਨਾਂ ਵੱਲੋਂ ਜੋ ਵੀ ਪ੍ਰੋਜੈਕਟ ਮਿਲੇ ਉਹਨਾਂ ਨੇ ਆਪਣੀ ਮਿਹਨਤ ਦੇ ਸਦਕਾ ਕਿਸਾਨਾਂ ਦੀ ਉਮੀਦਾਂ ‘ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਉਹ ਇਸ ਕੰਮ ਵਿੱਚ ਸਫ਼ਲ ਵੀ ਹੋਏ।

ਇਨ੍ਹਾਂ ਪ੍ਰੋਜੈਕਟਾਂ ਵਿੱਚ ਮਿਲੀ ਸਫ਼ਲਤਾ ਤੋਂ ਬਾਅਦ ਜਪਿੰਦਰ ਨੇ ਆਪਣੇ ਸਹਿਯੋਗੀ ਸਾਥੀਆਂ ਦੇ ਨਾਲ ਮਿਲ ਕੇ ਇੱਕ ਟੀਮ ਬਣਾਈ ਅਤੇ ਇਸ ਟੀਮ ਨੂੰ ਨਾਮ ਦਿੱਤਾ ਗਿਆ – ਰਫ਼ਤਾਰ ਪ੍ਰੋਫੈਸ਼ਨਲ ਇੰਜੀਨੀਅਰਿੰਗ ਕੰਪਨੀ। ਇਨ੍ਹਾਂ ਦੀ ਇਸ ਟੀਮ ਦੇ ਵਿੱਚ ਲਗਭੱਗ 15 ਵੱਖ-ਵੱਖ ਵਿਸ਼ਿਆਂ ਦੇ ਇੰਜੀਨੀਅਰ ਅਤੇ ਕਾਲਜਾਂ ਦੇ ਵਿਦਿਆਰਥੀ ਸ਼ਾਮਿਲ ਹਨ, ਜੋ ਕਿ ਆਪਣੇ ਵਿਸ਼ੇ ਵਿੱਚ ਪੂਰੀ ਮੁਹਾਰਤ ਰੱਖਦੇ ਹਨ।

ਆਪਣੇ ਹੁਨਰ ਨੂੰ ਹੋਰ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਾਉਣ ਲਈ ਜਪਿੰਦਰ ਆਪਣੀ ਟੀਮ ਦੁਆਰਾ ਤਿਆਰ ਕੀਤੀਆਂ ਮਸ਼ੀਨਾਂ ਦੀਆਂ ਵੀਡੀਓ ਸੋਸ਼ਲ ਮੀਡਿਆ ਰਾਹੀਂ ਹੋਰ ਕਿਸਾਨਾਂ ਨਾਲ ਸ਼ੇਅਰ ਕਰਦੇ ਹਨ ਜਿਸ ਨਾਲ ਹੋਰ ਵੀ ਕਿਸਾਨ ਉਨ੍ਹਾਂ ਨਾਲ ਜੁੜਦੇ ਹਨ।

“ਜੇ ਅਸੀਂ ਆਸਾਨ ਸ਼ਬਦਾਂ ਵਿੱਚ ਕਹੀਏ, ਤਾਂ ਅਸੀਂ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹਾਂ। ਅਸੀਂ ਕਿਸਾਨ ਦੀ ਜ਼ਰੂਰਤ ਦੇ ਅਨੁਸਾਰ ਮਸ਼ੀਨ ਤਿਆਰ ਕਰਦੇ ਹਾਂ, ਜਿਸ ਨਾਲ ਉਹ ਨਵੀ ਤਕਨੀਕ ਨੂੰ ਅਪਨਾ ਸਕਣ ਅਤੇ ਆਪਣੀ ਕਮਾਈ ਵਿੱਚ ਵਾਧਾ ਕਰ ਸਕਣ” – ਜਪਿੰਦਰ ਵਧਾਵਨ

ਰਫ਼ਤਾਰ ਇੰਜੀਨੀਅਰਿੰਗ ਟੀਮ ਨਾਲ ਜੁੜੇ ਲਗਭੱਗ 300 ਕਿਸਾਨ ਵਿੱਚੋਂ 120 ਕਿਸਾਨ ਜੈਵਿਕ ਖੇਤੀ ਕਰਦੇ ਹਨ ਅਤੇ ਜਪਿੰਦਰ ਆਪ ਕਿਸਾਨਾਂ ਨੂੰ ਵੀ ਜੈਵਿਕ ਖੇਤੀ ਕਰਨ ਲਈ ਪ੍ਰੇਰਿਤ ਕਰਦੇ ਹਨ। ਸਿਰਫ਼ ਪੰਜਾਬ ਹੀ ਨਹੀਂ ਸਗੋਂ ਹਰਿਆਣਾ, ਆਂਧਰਾ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਦੇ ਕਿਸਾਨ ਜਪਿੰਦਰ ਕੋਲੋਂ ਮਸ਼ੀਨਰੀ ਤਿਆਰ ਕਰਵਾਉਣ ਦੇ ਲਈ ਆਉਂਦੇ ਹਨ।

ਕਿਹਾ ਜਾਂਦਾ ਹੈ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸਫ਼ਲਤਾ ਦੇ ਨਾਲ-ਨਾਲ ਅਸਫ਼ਲਤਾ ਵੀ ਆਉਂਦੀ ਹੈ। ਰਫ਼ਤਾਰ ਇੰਜੀਨੀਅਰਿੰਗ ਟੀਮ ਹੁਣ ਤੱਕ 20 ਪ੍ਰੋਜੈਕਟ ਤੇ ਕੰਮ ਕਰ ਚੁੱਕੇ ਹਨ, ਜਿਹਨਾਂ ਵਿੱਚ 17 ਪ੍ਰੋਜੈਕਟ ਵਿੱਚ ਉਹਨਾਂ ਨੂੰ ਸਫ਼ਲਤਾ ਮਿਲੀ ਅਤੇ 3 ਪ੍ਰੋਜੈਕਟਸ ਵਿੱਚ ਅਸਫ਼ਲਤਾ। ਪਰ ਇਸ ਅਸਫ਼ਲਤਾ ਨੇ ਉਹਨਾਂ ਦੀ ਹਿੰਮਤ ਨਹੀਂ ਟੁੱਟਣ ਦਿੱਤੀ ਅਤੇ ਉਹਨਾਂ ਨੇ ਕੰਮ ਨੂੰ ਹੋਰ ਨਿਪੁੰਨਤਾ ਦੇ ਨਾਲ ਕਰਨ ਦਾ ਫੈਸਲਾ ਕੀਤਾ। ਜਪਿੰਦਰ ਦੇ ਨਾਲ ਉਹਨਾਂ ਦੀ 15 ਸਹਿਯੋਗੀਆਂ ਦੀ ਟੀਮ ਕਰਦੀ ਹੈ, ਜੋ ਹਰ ਕੰਮ ਵਿੱਚ ਉਹਨਾਂ ਦੀ ਮਦਦ ਕਰਦੇ ਹਨ।

ਜਪਿੰਦਰ ਦੁਆਰਾ ਤਿਆਰ ਕੀਤੀਆਂ ਗਈਆਂ ਮਸ਼ੀਨਾਂ –
  • ਰੋਟਾਵੇਟਰ
  • ਗਾਰਲਿਕ ਅਨੀਅਨ ਪੀਲਰ
  • ਜੈਗਰੀ ਪ੍ਰੋਸੈਸਿੰਗ ਫਰੇਮ
  • ਟਰਮਰਿਕ ਸਟੀਮ ਬਾਇਲਰ
  • ਟਰਮਰਿਕ ਪੁਲਵੇਰਾਈਜ਼ਰ
  • ਟਰਮਰਿਕ ਪਾਲਿਸ਼ਰ
  • ਪਾਵਰ ਵੀਡਰ
  • ਪਲਸਿਸ ਮਿੱਲ
  • ਪੁਲਵੇਰਾਈਜ਼ਰ
  • ਇਰੀਗੇਸ਼ਨ ਸ਼ਡਿਊਲਰ

ਕਿਸਾਨਾਂ ਲਈ ਮਸ਼ੀਨਾਂ ਤਿਆਰ ਕਰਨ ਦੇ ਨਾਲ-ਨਾਲ ਜਪਿੰਦਰ ਇੰਜੀਨਿਅਰਿੰਗ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਦੇ ਪ੍ਰੋਜੈਕਟ ਪੂਰੇ ਕਰਨ ਵਿੱਚ ਵੀ ਮਦਦ ਕਰਦੇ ਹਨ, ਜੋ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਲਈ ਕਾਫੀ ਲਾਹੇਵੰਦ ਸਾਬਿਤ ਹੋਣਗੇ।

ਕਿਸਾਨਾਂ ਨੂੰ ਜੈਵਿਕ ਖੇਤੀ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਜਪਿੰਦਰ, ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮਸ਼ੀਨਰੀ ਤਿਆਰ ਕਰਨ ਤੇ ਭਾਰੀ ਛੂਟ ਵੀ ਦਿੰਦੇ ਹਨ।

ਭਵਿੱਖ ਦੀ ਯੋਜਨਾ

ਭਵਿੱਖ ਵਿੱਚ ਜਪਿੰਦਰ ਆਪਣੀ ਕੰਪਨੀ ਨੂੰ ਵੱਡੇ ਪੱਧਰ ਤੇ ਲੈ ਕੇ ਜਾਣ ਲਈ, ਖੁਦ ਦੀ ਇੰਡਸਟਰੀ ਲਗਾਉਣਾ ਚਾਹੁੰਦੇ ਹਨ ਅਤੇ ਆਪਣੇ ਦੁਆਰਾ ਬਣਾਈ ਹੋਈ ਮਸ਼ੀਨਰੀ ਦਾ ਐਕਸਪੋਰਟ-ਇੰਪੋਰਟ ਦਾ ਕੰਮ ਕਰਨਾ ਚਾਹੁੰਦੇ ਹਨ।

ਕਿਸਾਨਾਂ ਲਈ ਸੰਦੇਸ਼
“ਕਿਸਾਨਾਂ ਨੂੰ ਰਸਾਇਣਕ ਖੇਤੀ ਨੂੰ ਛੱਡ ਕੇ, ਜੈਵਿਕ ਖੇਤੀ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ। ਕਿਸਾਨਾਂ ਨੂੰ ਸੋਚ-ਸਮਝ ਕੇ ਆਪਣਾ ਪੈਸੇ ਇਨਵੈਸਟ ਕਰਨਾ ਚਾਹੀਦਾ ਹੈ। ਕਿਸੇ ਦੇ ਪਿੱਛੇ ਲੱਗ ਕੇ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ। ਸਲਾਹ ਸਭ ਦੀ ਲੈਣੀ ਚਾਹੀਦੀ ਹੈ, ਪਰ ਆਪਣੀ ਪੈਸੇ ਇਨਵੈਸਟ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਵਿਚਾਰ ਕਰ ਲੈਣਾ ਚਾਹੀਦਾ ਹੈ।”

ਜਸਵੰਤ ਸਿੰਘ ਸਿੱਧੂ

ਪੂਰੀ ਕਹਾਣੀ ਪੜ੍ਹੋ

ਜਸਵੰਤ ਸਿੰਘ ਸਿੱਧੂ ਨੇ ਫੁੱਲਾਂ ਦੀ ਖੇਤੀ ਦੇ ਨਾਲ ਜੈਵਿਕ ਖੇਤੀ ਨੂੰ ਵੀ ਵਧਾਇਆ

ਉਹ ਜਸਵੰਤ ਸਿੰਘ ਦੇ ਦਾਦਾ ਜੀ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਫੁੱਲਾਂ ਦੀ ਖੇਤੀ ਵੱਲ ਪ੍ਰੇਰਿਤ ਕੀਤਾ ਅਤੇ ਅੱਜ ਜਸਵੰਤ ਸਿੰਘ ਇੱਕ ਅਗਾਂਹਵਧੂ ਕਿਸਾਨ ਹਨ ਜੋ ਜੈਵਿਕ ਢੰਗਾਂ ਨਾਲ ਫੁੱਲਾਂ ਦੀ ਖੇਤੀ ਕਰ ਰਹੇ ਹਨ। ਖੇਤੀ ਦੇ ਖੇਤਰ ਵਿੱਚ ਜਸਵੰਤ ਦੀ ਯਾਤਰਾ ਬਹੁਤ ਛੋਟੀ ਉਮਰ ਵਿੱਚ ਸ਼ੁਰੂ ਹੋਈ ਜਦੋਂ ਉਨ੍ਹਾਂ ਦੇ ਦਾਦਾ ਜੀ ਬਾਗਬਾਨੀ ਦੌਰਾਨ ਆਪਣੀ ਮਦਦ ਮੰਗਦੇ ਸਨ। ਹੌਲੀ-ਹੌਲੀ ਸ੍ਰੀ ਜਸਵੰਤ ਸਿੰਘ ਦੀ ਦਿਲਚਸਪੀ ਵੀ ਫੁੱਲਾਂ ਦੀ ਖੇਤੀ ਵੱਲ ਵੱਧ ਗਈ। ਪਰ ਵਪਾਰਕ ਮਕਸਦ ਲਈ, ਉਨ੍ਹਾਂ ਦੇ ਪਿਤਾ ਝੋਨੇ ਅਤੇ ਕਣਕ ਦੀ ਖੇਤੀ ਆਪਣੇ ਪੁਰਖਾਂ ਵਾਂਗ ਕਰ ਰਹੇ ਸਨ ਅਤੇ ਘੱਟ ਜ਼ਮੀਨ ਅਤੇ ਪਰਿਵਾਰ ਦੀ ਕਮਜ਼ੋਰ ਆਰਥਿਕ ਸਥਿਤੀ ਕਾਰਨ ਉਨ੍ਹਾਂ ਦੇ ਪਿਤਾ ਕੋਈ ਵੀ ਜੋਖਿਮ ਅਤੇ ਕੋਈ ਨਵੀਂ ਚੀਜ਼ ਅਪਨਾਉਣ ਲਈ ਤਿਆਰ ਸਨ।

ਪਰਿਵਾਰ ਦੇ ਹਾਲਾਤ ਜਾਣਨ ਤੋਂ ਇਲਾਵਾ, ਜਸਵੰਤ ਸਿੰਘ ਨੇ ਆਪਣੀ ਬਾਰ੍ਹਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਪੀ.ਏ.ਯੂ. ਦੁਆਰਾ ਆਯੋਜਿਤ ਬਾਗਬਾਨੀ ਟ੍ਰੇਨਿੰਗ ਵਿੱਚ ਆਪਣਾ ਨਾਮ ਦਰਜ ਕਰਵਾਇਆ। ਉਨ੍ਹਾਂ ਨੇ ਬਾਗਬਾਨੀ ਦੀ ਟ੍ਰੇਨਿੰਗ ਲਈ, ਹਾਲਾਂਕਿ ਉਨ੍ਹਾਂ ਦੇ ਪਿਤਾ ਨੇ ਕਦੇ ਵੀ ਫਸਲਾਂ ਦੀ ਅਸਫਲਤਾ ਅਤੇ ਨੁਕਸਾਨ ਦੇ ਡਰ ਕਾਰਨ ਆਪਣੀ ਜ਼ਮੀਨ ‘ਤੇ ਫੁੱਲਾਂ ਦੀ ਖੇਤੀ ਕਰਨ ਦੀ ਆਗਿਆ ਨਹੀਂ ਦਿੱਤੀ। ਕੁੱਝ ਸਮੇਂ ਲਈ ਜਸਵੰਤ ਸਿੰਘ ਨੇ ਕਣਕ ਅਤੇ ਝੋਨੇ ਦੀ ਖੇਤੀ ਕੀਤੀ, ਪਰ ਛੇਤੀ ਹੀ ਉਨ੍ਹਾਂ ਨੇ ਆਪਣੇ ਪਿਤਾ ਨੂੰ ਫੁੱਲਾਂ ਦੀ ਖੇਤੀ (ਮੈਰੀਗੋਲਡ, ਕ੍ਰਿਸੈਨਥਮ, ਗਲੇਡਿਓਲਸ, ਗੁਲਾਬ ਅਤੇ ਸਥਾਨਕ ਗੁਲਾਬ) ਲਈ ਮਨਾ ਲਿਆ ਅਤੇ 1998 ਵਿੱਚ ਉਨ੍ਹਾਂ ਨੇ ਜ਼ਮੀਨ ਦੇ ਇੱਕ ਛੋਟੇ ਜਿਹੇ ਹਿੱਸੇ ‘ਤੇ ਸ਼ੁਰੂ ਕੀਤਾ (2 ਮਰਲੇ ≃ 25.2929 ਵਰਗ ਮੀਟਰ) ।

“ਜਦੋਂ ਮੇਰੇ ਪਿਤਾ ਸਹਿਮਤ ਹੋਏ ਤਾਂ ਉਸ ਸਮੇਂ ਮੈਂ ਫੁੱਲਾਂ ਦੀ ਖੇਤੀ ਲਈ ਪੂਰੀ ਤਰ੍ਹਾਂ ਦ੍ਰਿੜ ਸੀ ਅਤੇ ਉਸ ਸਮੇਂ ਨਾਲ ਇਸ ਦਾ ਵਿਸਥਾਰ ਕਰਨ ਦਾ ਫੈਸਲਾ ਕੀਤਾ ਅਤੇ ਇਸ ਤੋਂ ਵਧੀਆ ਮੁਨਾਫ਼ਾ ਪ੍ਰਾਪਤ ਕੀਤਾ। ਹਾਲਾਂਕਿ ਫੁੱਲਾਂ ਨੂੰ ਵੇਚਣ ਲਈ ਨੇੜੇ ਕੋਈ ਵਧੀਆ ਬਾਜ਼ਾਰ ਨਹੀਂ ਸੀ, ਫਿਰ ਵੀ ਮੈਂ ਪੱਕਾ ਸੀ ਅਤੇ ਵਾਪਸ ਮੁੜਨਾ ਨਹੀਂ ਚਾਹੁੰਦਾ ਸੀ।” – ਜਸਵੰਤ ਸਿੰਘ ਸਿੱਧੂ

ਜਦੋਂ ਤੁੜਾਈ ਦਾ ਸਮਾਂ ਆਇਆ, ਉਸ ਸਮੇਂ ਜਸਵੰਤ ਸਿੰਘ ਨੇ ਆਪਣੇ ਨੇੜਲੇ ਪਿੰਡਾਂ ਵਿੱਚ ਘਰਾਂ ਦਾ ਦੌਰਾ ਕੀਤਾ ਜਿਸ ਵਿੱਚ ਵਿਆਹ ਦੀਆਂ ਰਸਮਾਂ ਜਾਂ ਕਿਸੇ ਵੀ ਤਿਉਹਾਰ ਦਾ ਆਯੋਜਨ ਹੋਣਾ ਸੀ, ਅਤੇ ਘਰਾਂ ਅਤੇ ਕਾਰਾਂ ਨੂੰ ਫੁੱਲਾਂ ਨਾਲ ਸਜਾਉਣ ਦਾ ਠੇਕਾ ਲੈ ਲਿਆ। ਇਸ ਤਰੀਕੇ ਨਾਲ, ਉਨ੍ਹਾਂ ਨੇ 8000-9000 ਰੁਪਏ ਦਾ ਮੁਨਾਫਾ ਕਮਾਇਆ। ਜਸਵੰਤ ਦੀ ਤਰੱਕੀ ਦੇਖ ਕੇ ਉਨ੍ਹਾਂ ਦੇ ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰ ਬਹੁਤ ਖੁਸ਼ ਹੋਏ ਅਤੇ ਇਸ ਨਾਲ ਜਸਵੰਤ ਸਿੰਘ ਦੀ ਹਿੰਮਤ ਵਧੀ। ਹੌਲੀ-ਹੌਲੀ ਉਨ੍ਹਾਂ ਨੇ 2 ½ ਕਨਾਲ ਵਿੱਚ ਫੁੱਲਾਂ ਦੀ ਖੇਤੀ ਦਾ ਵਿਸਥਾਰ ਕੀਤਾ ਅਤੇ ਇਸ ਸਮੇਂ ਇਹ 3 ਏਕੜ ਵਿੱਚ ਹੈ। ਸਮੇਂ-ਸਮੇਂ ‘ਤੇ ਜਸਵੰਤ ਨਰਸਰੀ ਤੋਂ ਕੁੱਝ ਨਵੇਂ ਫੁੱਲ ਅਤੇ ਪੌਦੇ ਲਿਆਉਂਦੇ ਹਨ। ਹੁਣ ਉਨ੍ਹਾਂ ਨੇ ਫੁੱਲਾਂ ਦੀ ਨਰਸਰੀ ਤਿਆਰ ਕਰਨੀ ਵੀ ਸ਼ੁਰੂ ਕੀਤੀ ਹੈ, ਜਿਸ ਤੋਂ ਉਹ ਵਧੀਆ ਆਮਦਨ ਕਮਾ ਰਹੇ ਹਨ ਅਤੇ ਅੱਜ ਵੀ ਉਹ ਖੁਦ ਮਾਰਕਟਿੰਗ ਦੇ ਹਿੱਸੇ ਦਾ ਪ੍ਰਬੰਧਨ ਕਰਦੇ ਹਨ।

ਜਸਵੰਤ ਸਿੰਘ ਦੀ ਸਖਤ ਮਿਹਨਤ ਵਿਅਰਥ ਨਹੀਂ ਗਈ ਕਿਉਂਕਿ ਬਹੁਤ ਸਾਰੇ ਯਤਨਾਂ ਲਈ ਉਨ੍ਹਾਂ ਨੂੰ ਸੁਰਜੀਤ ਸਿੰਘ ਢਿੱਲੋ ਸਟੇਟ ਅਵਾਰਡ (2014) ਮਿਲਿਆ।

ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਜਸਵੰਤ ਸਿੰਘ ਫੁੱਲਾਂ ਦੀ ਖੇਤੀ ਨੂੰ ਵਧਾਉਣ ਅਤੇ ਠੇਕੇ ‘ਤੇ ਜ਼ਮੀਨ ਲੈ ਕੇ ਪੋਲੀਹਾਊਸ ਖੇਤੀ ਦੇ ਖੇਤਰ ਵਿੱਚ ਉੱਦਮ ਕਰਨ ਦੀ ਯੋਜਨਾ ਬਣਾ ਰਹੇ ਹਨ।

ਸੰਦੇਸ਼
ਸਰਕਾਰੀ ਯੋਜਨਾਵਾਂ ਅਤੇ ਸਬਸਿਡੀ ਦੇ ਆਧਾਰ ‘ਤੇ ਨਿਰਭਰ ਹੋਣ ਦੀ ਬਜਾਏ, ਕਿਸਾਨਾਂ ਨੂੰ ਖੇਤੀਬਾੜੀ ਵਿੱਚ ਆਪਣਾ ਯਤਨ ਸ਼ੁਰੂ ਕਰਨਾ ਚਾਹੀਦਾ ਹੈ।

ਨਰਾਇਣ ਲਾਲ ਧਾਕੜ

ਪੂਰੀ ਕਹਾਣੀ ਪੜ੍ਹੋ

ਕਿਵੇਂ 19 ਸਾਲ ਦਾ ਲੜਕਾ ਯੂ ਟਿਊਬ ਅਤੇ ਫੇਸਬੁੱਕ ਦੀ ਵਰਤੋਂ ਕਰ ਕੇ ਕਿਸਾਨਾਂ ਨੂੰ ਖੇਤੀਬਾੜੀ ਦੀ ਸਿਖਲਾਈ ਦੇ ਰਿਹਾ ਹੈ

ਇਹ ਨੌਜਵਾਨ ਕਿਸਾਨਾਂ ਦਾ ਭਵਿੱਖ ਹੈ ਅਤੇ ਇਸ 19 ਸਾਲ ਦੇ ਲੜਕੇ ਨੇ ਖੇਤੀ ਪ੍ਰਤੀ ਆਪਣਾ ਉਤਸ਼ਾਹ ਦਿਖਾ ਕੇ ਸਹੀ ਸਾਬਤ ਕੀਤਾ ਹੈ। ਨਰਾਇਣ ਲਾਲ ਧਾਕੜ ਨੌਜਵਾਨ ਲੜਕਾ ਰਾਜਸਥਾਨ ਤੋਂ ਹੈ- ਇਹ ਉਨ੍ਹਾਂ ਦੀ ਸ਼ਖ਼ਸੀਅਤ ਮਾਤਭੂਮੀ ਰਾਜਿਆਂ ਦੀ ਧਰਤੀ, ਪੁਰਾਤਨ, ਸੈਰ(ਟੂਰਿਜ਼ਮ), ਵਿਰਾਸਤ ਅਤੇ ਅਮੀਰੀ ਸੱਭਿਆਚਾਰ ਵਰਗੀ ਹੈ।
ਅੱਜ ਕੱਲ, ਅਸੀਂ ਬਹੁਤ ਸਾਰੀਆਂ ਉਦਾਹਰਨਾਂ ਦੇਖ ਰਹੇ ਹਾਂ ਜਿੱਥੇ ਭਾਰਤ ਦੇ ਪੜ੍ਹੇ-ਲਿਖੇ ਲੋਕ ਖੇਤੀਬਾੜੀ ਨੂੰ ਆਪਣੇ ਕੰਮ ਦੇ ਤੌਰ ‘ਤੇ ਚੁਣ ਰਹੇ ਹਨ ਅਤੇ ਇੱਕ ਸੁਤੰਤਰ ਖੇਤੀ-ਉਦਯੋਗਿਕ ਵਜੋਂ ਆ ਰਹੇ ਹਨ, ਨਾਰਾਇਣ ਲਾਲ ਧਾਕੜ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ। ਹਾਲਾਂਕਿ, ਬੁਨਿਆਦੀ ਸਹੂਲਤਾਂ ਅਤੇ ਲੋੜੀਂਦੇ ਸਾਧਨਾਂ ਦੀ ਘਾਟ ਕਾਰਨ, ਇਸ ਲੜਕੇ ਨੇ ਖੇਤੀਬਾੜੀ ਸਮਾਜ ਦੀ ਮਦਦ ਲਈ ਜਾਣਕਾਰੀ ਨੂੰ ਫਲਾਉਣ ਲਈ ਯੂ ਟਿਊਬ ਅਤੇ ਫੇਸਬੁੱਕ ਦਾ ਮਾਧਿਅਮ ਚੁਣਿਆ। ਇਸ ਸਮੇਂ, ਉਸ ਕੋਲ 60,000 ਯੂ ਟਿਊਬ subscribers ਅਤੇ 30,000 ਫੇਸਬੁੱਕ followers ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਲੜਕੇ ਕੋਲ ਵੀਡੀਓਜ਼ ਨੂੰ ਸੰਪਾਦਿਤ ਕਰਨ ਲਈ ਕੋਈ ਲੈਪਟਾਪ, ਆਪਣਾ ਕੰਪਿਊਟਰ ਸਿਸਟਮ ਜਾਂ ਵੀਡੀਓ ਸੰਪਾਦਨ ਦਾ ਸਾਧਨ ਨਹੀਂ ਹੈ। ਉਹ ਆਪਣੇ ਸਮਾਰਟ ਫੋਨ ਦੀ ਸਹਾਇਤਾ ਨਾਲ ਜਾਣਕਾਰੀ ਨਾਲ ਭਰਪੂਰ ਖੇਤੀ ਸੰਬੰਧੀ ਵੀਡੀਓ ਬਣਾ ਰਹੇ ਹਨ।
“ਮੇਰੇ ਜਨਮ ਤੋਂ ਕੁੱਝ ਦਿਨ ਪਹਿਲਾਂ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਸੀ ਅਤੇ ਇਹ ਮੇਰੇ ਪਰਿਵਾਰ ਲਈ ਬਹੁਤ ਹੀ ਭਿਆਨਕ ਸਥਿਤੀ ਸੀ। ਮੇਰੇ ਪਰਿਵਾਰ ਨੂੰ ਗੰਭੀਰ ਵਿੱਤੀ(ਆਰਥਿਕ) ਜੋਖਿਮ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਫਿਰ ਵੀ ਮੇਰੀ ਮਾਤਾ ਨੇ ਖੇਤੀ ਅਤੇ ਮਿਹਨਤ ਨਾਲ ਕੰਮ ਕਰਕੇ ਸਾਨੂੰ ਚੰਗੀ ਤਰ੍ਹਾਂ ਉੱਪਰ ਉਠਾਇਆ। ਪਰਿਵਾਰ ਹਾਲਾਤ ਦੇਖ ਕੇ, ਮੈਂ ਬਹੁਤ ਛੋਟੀ ਉਮਰ ਵਿੱਚ ਖੇਤੀ ਕਰਨਾ ਸ਼ੁਰੂ ਕੀਤਾ ਅਤੇ ਬਹੁਤ ਛੇਤੀ ਹੀ ਇਹ ਕੰਮ ਚੰਗੀ ਤਰ੍ਹਾਂ ਸਿੱਖ ਲਿਆ। “– ਨਰਾਇਣ
ਹੱਥ-ਤੋੜ ਜੀਵਨ ਜਿਊਣਾ, ਨਾਰਾਇਣ ਨੂੰ ਇਹ ਅਹਿਸਾਸ ਹੋ ਗਿਆ ਕਿ ਰੋਜ਼ਾਨਾ ਸਧਾਰਨ ਕੀੜੇ ਅਤੇ ਖੇਤੀ ਦੀਆਂ ਮੁਸ਼ਕਿਲਾਂ ਨਾਲ ਨਜਿੱਠਣ ਲਈ ਨਵੇਂ ਸਾਧਨਾਂ ਅਤੇ ਨਵੇਂ ਵਿਚਾਰਾਂ ਨੂੰ ਨਵੇਂ ਰੂਪ ਵਿੱਚ ਲਿਆਉਣਾ ਸਭ ਤੋਂ ਵਧੀਆ ਗੱਲ ਹੈ। ਨਾਰਾਇਣ ਦਾ ਇਹ ਮੰਨਣਾ ਹੈ ਕਿ ਖੇਤੀ ਖਰਚ ਦਾ ਵੱਡਾ ਹਿੱਸਾ ਖਾਦ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨਾ ਹੈ ਅਤੇ ਇਹੋ ਇਕੋ ਕਾਰਨ ਹੈ ਜੋ ਕਿਸਾਨਾਂ ਦੇ ਕਰਜ਼ੇ ਦਾ ਵੱਡਾ ਪਹਾੜ ਬਣਦਾ ਹੈ।
“ਜਦੋਂ ਜੈਵਿਕ ਖੇਤੀ ਨੂੰ ਅਪਣਾਉਣ ਦੀ ਗੱਲ ਆਉਂਦੀ ਹੈ, ਤਾਂ ਇਸ ਨੂੰ ਹਰ ਕਿਸਾਨ ਸਫਲਤਾਪੂਰਵਕ ਨਹੀਂ ਕਰ ਸਕਦਾ, ਕਿਉਂਕਿ ਇਸ ਦੀ ਉਤਪਾਦਕਤਾ ਘੱਟ ਹੁੰਦੀ ਹੈ; ਅਤੇ ਦੂਰ ਦੇ ਸਥਾਨਾਂ ਵਿੱਚ, ਜੈਵਿਕ ਸਪਰੇਅ ਅਤੇ ਉਤਪਾਦ ਆਸਾਨੀ ਨਾਲ ਉਪਲਬਧ ਨਹੀਂ ਹਨ। “– ਨਰਾਇਣ
ਆਪਣੇ ਖੇਤਰ ਦੀ ਸਮੱਸਿਆ ਨੂੰ ਸਮਝਣ ਲਈ, ਨਰਾਇਣ ਨੇ ਸਿਓਂਕ, ਨਿਲਗਈ, ਕੀੜੇ ਅਤੇ ਫਸਲ ਦੀਆਂ ਬਿਮਾਰੀਆਂ ਦਾ ਨਿਯੰਤ੍ਰਨ ਕਰਨ ਲਈ ਬਹੁਤ ਸਾਰੀਆਂ ਅਸਾਨ ਤਕਨੀਕਾਂ ਦੀ ਖੋਜ ਕੀਤੀ। ਨਾਰਾਇਣ ਦੁਆਰਾ ਵਿਕਸਿਤ ਕੀਤੀਆਂ ਗਈਆਂ ਸਾਰੀਆਂ ਤਕਨੀਕਾਂ ਸਫਲ ਸਨ ਅਤੇ ਉਹ ਬਹੁਤ ਸਸਤੀਆਂ ਸਨ ਇਨ੍ਹਾਂ ਦੀ ਵਰਤੋਂ ਕੋਈ ਵੀ ਕਿਸਾਨ ਆਸਾਨੀ ਨਾਲ ਕਰ ਸਕਦੇ ਸਨ। ਅਤੇ ਆਪਣੀ ਤਕਨੀਕ ਹਰ ਕਿਸਾਨ ਨੂੰ ਉਪਲਬਧ ਕਰਾਉਣ ਲਈ ਉਹ ਆਪਣੇ ਫੋਨ ਨਾਲ ਵੀਡੀਓਜ਼ ਬਣਾਉਂਦੇ ਹਨ, ਇਸ ਵਿੱਚ ਹਰ ਚੀਜ਼ ਬਾਰੇ ਸਮਝਾਉਂਦੇ ਹਨ ਅਤੇ ਇਸ ਨੂੰ ਯੂ ਟਿਊਬ ਅਤੇ ਫੇਸਬੁੱਕ ‘ਤੇ ਸਾਂਝਾ(ਸ਼ੇਅਰ) ਕਰਦੇ ਹਨ।

ਆਪਣੇ ਫੋਨ ਰਾਹੀਂ ਵੀਡੀਓ ਬਣਾਉਣ ਸਮੇਂ ਆਈਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ, ਉਨ੍ਹਾਂ ਕਦੇ ਵੀ ਕਿਸਾਨਾਂ ਦੀ ਮਦਦ ਕਰਨ ਦੇ ਆਪਣੇ ਵਿਚਾਰ ਨੂੰ ਨਹੀਂ ਛੱਡਿਆ। ਨਾਰਾਇਣ ਨੇ ਆਪਣੇ ਖੇਤਰ ਦੇ ਕਈ ਕਿਸਾਨਾਂ ਸਮਝਿਆ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਖੇਤੀਬਾੜੀ ਵਿਗਿਆਨਕਾਂ ਤੱਕ ਪਹੁੰਚ ਕੇ ਸਮੱਸਿਆ ਦਾ ਹੱਲ ਕੀਤਾ ਹੈ।

ਸੰਦੇਸ਼
ਕਿਸਾਨਾਂ ਨੂੰ ਜੈਵਿਕ ਖੇਤੀ ਅਪਨਾਉਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੇ ਫਾਰਮ ‘ਤੇ ਰਸਾਇਣ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾ ਸਿਰਫ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੀ ਹੈ ਸਗੋਂ ਉਨ੍ਹਾਂ ਦੇ ਆਪਣੇ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਇਸ ਤੋਂ ਇਲਾਵਾ, ਕਿਸਾਨ ਜੈਵਿਕ ਖੇਤੀ ਦੀ ਪਾਲਣਾ ਕਰਕੇ ਕੀੜੇਮਾਰ ਦਵਾਈਆਂ ਅਤੇ ਕੀਟਨਾਸ਼ਕਾਂ ‘ਤੇ ਖਰਚਾ ਕਰਨ ਤੋਂ ਬਿਨਾਂ ਵੀ ਵਧੀਆ ਪੈਦਾਵਾਰ ਹੋ ਸਕਦੀ ਹੈ।

ਨਾਰਾਇਣ ਲਾਲ ਨੇ ਸਿਰਫ 19 ਸਾਲ ਦੀ ਉਮਰ ਵਿੱਚ ਹੀ ਇਸ ਸਫਲਤਾ ਦੀ ਕਹਾਣੀ ਨੂੰ ਲਿਖਿਆ। ਉਨ੍ਹਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ 2018 ਵਿੱਚ ਕ੍ਰਿਸ਼ੀ ਪੁਰਸਕਾਰ ਨਾਲ ਸਨਮਾਨਿਤ ਕੀਤਾ।

ਅੱਜ, ਭਾਰਤ ਵਿਚ ਨਾਰਾਇਣ ਲਾਲ ਇੱਕ ਉੱਭਰਦੀ ਆਵਾਜ਼ ਬਣ ਗਏ ਹਨ ਜੋ ਕਿਸਾਨਾਂ ਦੇ ਖਰਾਬ ਹਾਲਾਤਾਂ ਨੂੰ ਬਦਲਣ ਦੀ ਸਮਰੱਥਾ ਰੱਖਦੇ ਹਨ।

ਪ੍ਰਿਅੰਕਾ ਗੁਪਤਾ

ਪੂਰੀ ਕਹਾਣੀ ਪੜ੍ਹੋ

ਇੱਕ ਹੋਣਹਾਰ ਧੀ… ਜੋ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨ ਲਈ ਮਿਹਨਤ ਕਰ ਰਹੀ ਹੈ

ਅੱਜ-ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਿੱਥੇ ਬੱਚੇ ਮਾਂ-ਬਾਪ ਨੂੰ ਬੋਝ ਸਮਝਦੇ ਹਨ, ਉੱਥੇ ਦੂਜੇ ਪਾਸੇ ਪ੍ਰਿਅੰਕਾ ਗੁਪਤਾ ਆਪਣੇ ਪਿਤਾ ਦੇ ਦੇਖੇ ਹੋਏ ਸੁਪਨੇ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ।

ਐਮ ਬੀ ਏ ਫਾਇਨਾਂਸ ਦੀ ਪੜ੍ਹਾਈ ਕਰ ਚੁੱਕੀ ਪ੍ਰਿਅੰਕਾ ਦਾ ਬਚਪਨ ਪੰਜਾਬ ਦੇ ਨੰਗਲ ਇਲਾਕੇ ਵਿੱਚ ਬੀਤਿਆ। ਪ੍ਰਿਅੰਕਾ ਦੇ ਪਿਤਾ ਬਦਰੀਦਾਸ ਬੰਸਲ ਬਿਜਲੀ ਵਿਭਾਗ, ਭਾਖੜਾ ਡੈਮ ਵਿੱਚ ਨਿਯੁਕਤ ਸਨ, ਜੋ ਕਿ ਨੌਕਰੀ ਦੇ ਨਾਲ-ਨਾਲ ਆਪਣੇ ਖੇਤੀ ਦੇ ਸ਼ੌਂਕ ਨੂੰ ਵੀ ਪੂਰਾ ਕਰ ਰਹੇ ਸਨ। ਉਹਨਾਂ ਦੇ ਕੋਲ ਘਰ ਦੇ ਪਿੱਛੇ ਥੋੜ੍ਹੀ ਜਿਹੀ ਜ਼ਮੀਨ ਸੀ, ਜਿਸ ਵਿੱਚ ਉਹ ਸਬਜ਼ੀਆਂ ਦੀ ਖੇਤੀ ਕਰਦੇ ਸਨ। ਬਾਰ੍ਹਾਂ ਸਾਲ ਨੰਗਲ ਵਿੱਚ ਰਹਿਣ ਤੋਂ ਬਾਅਦ ਪ੍ਰਿਅੰਕਾ ਦੇ ਪਿਤਾ ਦਾ ਤਬਾਦਲਾ ਪਟਿਆਲੇ ਹੋ ਗਿਆ ਤੇ ਉਹਨਾਂ ਦਾ ਸਾਰਾ ਪਰਿਵਾਰ ਪਟਿਆਲੇ ਆ ਕੇ ਰਹਿਣ ਲੱਗ ਗਿਆ। ਇੱਥੇ ਉਹਨਾਂ ਕੋਲ ਕਾਫੀ ਜ਼ਮੀਨ ਖਾਲੀ ਸੀ ਜਿਸ ‘ਤੇ ਉਹ ਖੇਤੀ ਕਰਨ ਲੱਗ ਗਏ। ਇਸਦੇ ਨਾਲ ਹੀ ਉਹਨਾਂ ਨੇ ਆਪਣਾ ਘਰ ਬਣਾਉਣ ਲਈ ਸੰਗਰੂਰ ਵਿੱਚ ਇੱਕ ਪਲਾਟ ਖਰੀਦ ਲਿਆ।

ਬਦਰੀਦਾਸ ਜੀ ਬਿਜਲੀ ਵਿਭਾਗ ਵਿੱਚੋਂ ਬਤੌਰ ਚੀਫ਼ ਇੰਜੀਨਿਅਰ ਰਿਟਾਇਰ ਹੋਏ। ਇਸ ਦੌਰਾਨ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਪ੍ਰਿਅੰਕਾ ਦੇ ਮਾਤਾ ਜੀ (ਵੀਨਾ ਬੰਸਲ) ਕੈਂਸਰ ਦੀ ਬਿਮਾਰੀ ਤੋਂ ਪੀੜਤ ਹਨ ਅਤੇ ਇਸ ਬਿਮਾਰੀ ਨਾਲ ਲੜਦੇ-ਲੜਦੇ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।

ਵੀਨਾ ਬੰਸਲ ਜੀ ਦੇ ਦੇਹਾਂਤ ਤੋਂ ਬਾਅਦ ਇਸ ਸਦਮੇ ਤੋਂ ਉੱਭਰਨ ਲਈ ਪ੍ਰਿਅੰਕਾ ਦੇ ਪਿਤਾ ਜੀ ਨੇ ਆਪਣਾ ਜ਼ਿਆਦਾਤਰ ਧਿਆਨ ਖੇਤੀਬਾੜੀ ‘ਤੇ ਕੇਂਦਰਿਤ ਕਰ ਦਿੱਤਾ। ਉਹਨਾਂ ਨੇ ਸੰਗਰੂਰ ਵਿੱਚ ਘਰ ਬਣਾਉਣ ਲਈ ਜੋ ਪਲਾਟ ਖਰੀਦਿਆ ਸੀ, ਉਸਦੇ ਆਸ-ਪਾਸ ਕੋਈ ਘਰ ਨਹੀਂ ਅਤੇ ਬਾਜ਼ਾਰ ਵੀ ਕਾਫੀ ਦੂਰ ਸੀ, ਤਾਂ ਉਹਨਾਂ ਦੇ ਪਿਤਾ ਨੇ ਉਸ ਜਗ੍ਹਾ ਦੀ ਸਫ਼ਾਈ ਕਰਵਾ ਕੇ ਉੱਥੇ ਸਬਜ਼ੀਆਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। 10 ਸਾਲ ਤੱਕ ਉਹਨਾਂ ਦੇ ਪਿਤਾ ਨੇ ਇਸ ਵਿੱਚ ਕਾਫੀ ਤਜ਼ਰਬਾ ਹਾਸਿਲ ਕੀਤਾ। ਰਿਸ਼ਤੇਦਾਰ ਵੀ ਉਹਨਾਂ ਤੋਂ ਹੀ ਸਬਜ਼ੀਆਂ ਲੈ ਕੇ ਜਾਂਦੇ ਸਨ। ਪਰ ਹੁਣ ਬਦਰੀਦਾਸ ਜੀ ਖੇਤੀ ਨੂੰ ਆਪਣੇ ਕਿੱਤੇ ਦੇ ਤੌਰ ‘ਤੇ ਅਪਨਾਉਣ ਦਾ ਮਨ ਬਣਾ ਲਿਆ।

ਪਰ ਉਹਨਾਂ ਦੀ ਸਿਹਤ ਜ਼ਿਆਦਾ ਠੀਕ ਨਹੀਂ ਰਹਿੰਦੀ ਸੀ ਤਾਂ ਪ੍ਰਿਅੰਕਾ ਨੇ ਆਪਣੇ ਪਿਤਾ ਦੀ ਮਦਦ ਕਰਨ ਦਾ ਮਨ ਬਣਾ ਲਿਆ ਅਤੇ ਇਸ ਤਰ੍ਹਾਂ ਪ੍ਰਿਅੰਕਾ ਦਾ ਖੇਤੀ ਵਿੱਚ ਰੁਝਾਨ ਹੋਰ ਵੱਧ ਗਿਆ।

ਪਹਿਲਾਂ ਉਹ ਪੰਜਾਬ ਐਗਰੋ ਨਾਲ ਕੰਮ ਕਰਦੇ ਸਨ, ਪਰ ਪਿਤਾ ਦੀ ਸਿਹਤ ਖਰਾਬ ਹੋਣ ਕਾਰਨ ਉਹਨਾਂ ਦਾ ਕੰਮ ਥੋੜ੍ਹਾ ਘੱਟ ਗਿਆ। ਇਸ ਗੱਲ ਦਾ ਪ੍ਰਿਅੰਕਾ ਨੂੰ ਮਲਾਲ ਹੈ, ਕਿਉਂਕਿ ਪੰਜਾਬ ਐਗਰੋ ਨਾਲ ਮਿਲ ਕੇ ਉਹਨਾਂ ਦਾ ਕੰਮ ਚੰਗਾ ਚੱਲ ਰਿਹਾ ਸੀ ਅਤੇ ਸਾਮਾਨ ਵੀ ਵਿੱਕ ਜਾਂਦਾ ਸੀ। ਇਸ ਤੋਂ ਬਾਅਦ 4-5 ਕਿਸਾਨਾਂ ਨਾਲ ਮਿਲ ਕੇ ਸੰਗਰੂਰ ਵਿੱਚ ਇੱਕ ਦੁਕਾਨ ਖੋਲ੍ਹੀ ਗਈ, ਪਰ ਕੁੱਝ ਕਮੀਆਂ ਕਰਕੇ ਉਹਨਾਂ ਨੂੰ ਦੁਕਾਨ ਬੰਦ ਕਰਨੀ ਪਈ।

ਹੁਣ ਉਹਨਾਂ ਦਾ 4 ਏਕੜ ਦਾ ਫਾਰਮ ਸੰਗਰੂਰ ਵਿੱਚ ਹੈ, ਪਰ ਫਾਰਮ ਦੀ ਜ਼ਮੀਨ ਠੇਕੇ ‘ਤੇ ਲਈ ਹੋਣ ਕਰਕੇ ਉਹ ਹਾਲੇ ਤੱਕ ਫਾਰਮ ਦਾ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੇ, ਕਿਉਂਕਿ ਜਿਹਨਾਂ ਦੀ ਉਹ ਜ਼ਮੀਨ ਹੈ ਉਹ ਇਸ ਸਭ ਲਈ ਤਿਆਰ ਨਹੀਂ ਹਨ।

ਪਹਿਲਾਂ-ਪਹਿਲ ਉਹਨਾਂ ਨੂੰ ਮਾਰਕੀਟਿੰਗ ਵਿੱਚ ਦਿੱਕਤ ਆਈ, ਪਰ ਉਨ੍ਹਾਂ ਦੀ ਪੜ੍ਹਾਈ ਸਦਕਾ ਇਸਦਾ ਹੱਲ ਵੀ ਹੋ ਗਿਆ। ਹੁਣ ਉਹ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਖੇਤੀ ਨੂੰ ਦੇਣ ਲੱਗੇ ਹਨ। ਉਹ ਪੂਰੀ ਤਰ੍ਹਾਂ ਜੈਵਿਕ ਖੇਤੀ ਕਰਦੇ ਹਨ।

ਟ੍ਰੇਨਿੰਗ:

ਪ੍ਰਿਅੰਕਾ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਤੋਂ ਬਿਸਕੁਟ ਅਤੇ ਸਕੁਐਸ਼ ਬਣਾਉਣ ਦੀ ਟ੍ਰੇਨਿੰਗ ਦੇ ਨਾਲ-ਨਾਲ ਮਧੂ-ਮੱਖੀ ਪਾਲਣ ਦੀ ਟ੍ਰੇਨਿੰਗ ਵੀ ਲਈ, ਜਿਸ ਨਾਲ ਉਹਨਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ।

ਪ੍ਰਿਅੰਕਾ ਦੇ ਪਤੀ ਕੁਲਦੀਪ ਗੁਪਤਾ, ਜੋ ਇੱਕ ਆਰਕੀਟੈਕਟ ਹਨ, ਦੇ ਕਾਫੀ ਸਾਰੇ ਦੋਸਤ ਅਤੇ ਜਾਣ-ਪਹਿਚਾਣ ਵਾਲੇ ਪ੍ਰਿਅੰਕਾ ਦੁਆਰਾ ਤਿਆਰ ਕੀਤੇ ਉਤਪਾਦ ਹੀ ਖਰੀਦਦੇ ਹਨ।

“ਲੋਕਾਂ ਦਾ ਸੋਚਣਾ ਹੈ ਕਿ ਆੱਰਗੈਨਿਕ ਉਤਪਾਦਾਂ ਦੀ ਕੀਮਤ ਜ਼ਿਆਦਾ ਹੁੰਦੀ ਹੈ ਪਰ ਕੀਮਤ ਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ। ਕੀਟਨਾਸ਼ਕਾਂ ਨਾਲ ਤਿਆਰ ਕੀਤੇ ਗਏ ਉਤਪਾਦ ਖਾ ਕੇ ਸਿਹਤ ਖ਼ਰਾਬ ਕਰਨ ਤੋਂ ਚੰਗਾ ਹੈ ਕਿ ਆੱਰਗੈਨਿਕ ਉਤਪਾਦਾਂ ਦੀ ਵਰਤੋਂ ਕੀਤੀ ਜਾਵੇ, ਕਿਉਂਕਿ ਸਿਹਤ ਤੋਂ ਵੱਧ ਕੇ ਕੁੱਝ ਨਹੀਂ ਹੈ” – ਪ੍ਰਿਅੰਕਾ ਗੁਪਤਾ
ਪ੍ਰਿਅੰਕਾ ਦੁਆਰਾ ਤਿਆਰ ਕੀਤੇ ਗਏ ਕੁੱਝ ਉਤਪਾਦ:
  • ਬਿਸਕੁਟ (ਬਿਨਾਂ ਅਮੋਨੀਆ)
  • ਅਚਾਰ
  • ਵੜੀਆਂ
  • ਕਾਲੇ ਛੋਲੇ
  • ਚਿੱਟੇ ਛੋਲੇ
  • ਸਾਬੁਤ ਮਸਰ
  • ਹਲਦੀ
  • ਅਲਸੀ ਦੇ ਬੀਜ
  • ਸੌਂਫ਼
  • ਕਲੌਂਜੀ
  • ਸਰ੍ਹੋਂ
  • ਲਸਣ
  • ਪਿਆਜ਼
  • ਆਲੂ
  • ਮੂੰਗੀ
  • ਜਵਾਰ
  • ਬਾਜਰਾ
  • ਤਿਲ
  • ਮੱਕੀ ਦੇਸੀ
  • ਸਾਰੀਆਂ ਸਬਜ਼ੀਆਂ
ਦਰੱਖ਼ਤ
  • ਬ੍ਰਹਮੀ
  • ਸਟੀਵੀਆ
  • ਹਰੜ
  • ਅੰਬ
  • ਅਮਰੂਦ
  • ਕਰੈਨਬੇਰੀ
  • ਪੁਦੀਨਾ
  • ਤੁਲਸੀ
  • ਨਿੰਬੂ
  • ਬੇਲ
  • ਨਿੰਮ
  • ਖਸ
  • ਸ਼ਹਿਤੂਤ
  • ਆਂਵਲਾ
  • ਅਸ਼ੋਕਾ
  • ਮੋਰਿੰਗਾ

ਇਹ ਸਭ ਉਤਪਾਦ ਬਣਾਉਣ ਤੋਂ ਇਲਾਵਾ ਪ੍ਰਿਅੰਕਾ ਮਧੂ-ਮੱਖੀ ਪਾਲਣ ਅਤੇ ਪੋਲਟਰੀ ਦਾ ਕੰਮ ਵੀ ਕਰਦੇ ਹਨ, ਜਿਸ ਵਿੱਚ ਪ੍ਰਿਅੰਕਾ ਦੇ ਪਤੀ ਵੀ ਉਹਨਾਂ ਦਾ ਸਾਥ ਦਿੰਦੇ ਹਨ।

“ਅਸੀਂ ਮੋਨੋ-ਕਰਾਪਿੰਗ ਨਹੀਂ ਕਰਦੇ, ਇਕੱਲੇ ਚੌਲ ਅਤੇ ਕਣਕ ਨਹੀਂ ਬੀਜਦੇ, ਅਸੀਂ ਨਾਲ-ਨਾਲ ਜਵਾਰ, ਬਾਜਰਾ, ਮੱਕੀ ਅਲੱਗ-ਅਲੱਗ ਫ਼ਸਲਾਂ ਬੀਜਦੇ ਹਾਂ। – ਪ੍ਰਿਅੰਕਾ ਗੁਪਤਾ
ਉਪਲੱਬਧੀਆਂ:
  • ਪ੍ਰਿਅੰਕਾ 2 ਵਾਰ ਵੂਮੈਨ ਆਫ਼ ਇੰਡੀਆ ਆਰਗੈਨਿਕ ਫੈਸਟੀਵਲ ਵਿੱਚ ਹਿੱਸਾ ਲੈ ਚੁੱਕੇ ਹਨ।
  • ਛੋਟੇ ਬੱਚਿਆਂ ਨੂੰ ਬਿਸਕੁਟ ਬਣਾਉਣ ਦੀ ਟ੍ਰੇਨਿੰਗ ਦਿੱਤੀ।
  • ਜਲੰਧਰ ਰੇਡੀਓ ਸਟੇਸ਼ਨ AIR ਵਿੱਚ ਵੀ ਹਿੱਸਾ ਲੈ ਚੁੱਕੇ ਹਨ।
ਭਵਿੱਖ ਦੀ ਯੋਜਨਾ:

ਭਵਿੱਖ ਵਿੱਚ ਜੇਕਰ ਕੋਈ ਉਹਨਾਂ ਤੋਂ ਸਾਮਾਨ ਲੈ ਕੇ ਵੇਚਣਾ ਚਾਹੁੰਦਾ ਹੈ ਤਾਂ ਉਹ ਸਾਮਾਨ ਲੈ ਸਕਦੇ ਹਨ ਤਾਂ ਜੋ ਪ੍ਰਿਅੰਕਾ ਆਪਣਾ ਸਾਰਾ ਧਿਆਨ ਕੁਆਲਿਟੀ ਵਧਾਉਣ ਵੱਲ ਕੇਂਦਰਿਤ ਕਰ ਸਕਣ ਅਤੇ ਆਪਣੇ ਪਿਤਾ ਦਾ ਸੁਪਨਾ ਪੂਰਾ ਕਰ ਸਕਣ।

ਕਿਸਾਨਾਂ ਨੂੰ ਸੰਦੇਸ਼ :
“ਮਿਹਨਤ ਤਾਂ ਹਰ ਕੰਮ ਵਿੱਚ ਕਰਨੀ ਹੀ ਪੈਂਦੀ ਹੈ। ਮਿਹਨਤ ਤੋਂ ਬਾਅਦ ਤਿਆਰ ਖੜ੍ਹੀ ਹੋਈ ਫ਼ਸਲ ਨੂੰ ਦੇਖ ਕੇ ਅਤੇ ਗ੍ਰਾਹਕਾਂ ਦੁਆਰਾ ਕੀਤੀ ਤਾਰੀਫ਼ ਨੂੰ ਸੁਣ ਕੇ ਜੋ ਸੰਤੁਸ਼ਟੀ ਮਿਲਦੀ ਹੈ, ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ।”

ਮਨਦੀਪ ਵਰਮਾ

ਪੂਰੀ ਕਹਾਣੀ ਪੜ੍ਹੋ

ਜਾਣੋ ਕਿਵੇਂ ਇਹ ਕਿਸਾਨ ਬੰਜਰ ਜ਼ਮੀਨ ਉੱਤੇ ਖੇਤੀ ਕਰ ਕੇ ਕਮਾ ਰਿਹਾ ਹੈ ਲੱਖਾਂ ਰੁਪਏ

ਇੱਕ ਕਿਸਾਨ ਲਈ ਉਸਦੀ ਜ਼ਮੀਨ ਹੀ ਸਭ ਕੁੱਝ ਹੁੰਦੀ ਹੈ। ਫ਼ਸਲ ਦੀ ਪੈਦਾਵਾਰ ਜ਼ਮੀਨ ਦੇ ਉਪਜਾਊਪਣ ‘ਤੇ ਹੀ ਨਿਰਭਰ ਕਰਦੀ ਹੈ, ਪਰ ਜੇਕਰ ਜ਼ਮੀਨ ਹੀ ਬੰਜਰ ਹੋਵੇ ਤਾਂ ਕਿਸਾਨ ਦੀਆਂ ਉਮੀਦਾਂ ਹੀ ਟੁੱਟ ਜਾਂਦੀਆਂ ਹਨ। ਪਰ ਹਿਮਾਚਲ ਦਾ ਇੱਕ ਅਜਿਹਾ ਕਿਸਾਨ ਹੈ ਜੋ ਬੰਜਰ ਜ਼ਮੀਨ ‘ਤੇ ਖੇਤੀ ਕਰਕੇ ਅੱਜ ਲੱਖਾਂ ਰੁਪਏ ਕਮਾ ਰਿਹਾ ਹੈ।

ਐਮ.ਬੀ.ਏ. ਦੀ ਪੜ੍ਹਾਈ ਕਰਨ ਵਾਲੇ ਮਨਦੀਪ ਵਰਮਾ ਨੇ ਬਤੌਰ ਮੈਨੇਜਰ ਵਿਪਰੋ ਕੰਪਨੀ ਵਿੱਚ 4 -5 ਸਾਲ ਨੌਕਰੀ ਕੀਤੀ। ਪਰ ਇਸ ਨੌਕਰੀ ਤੋਂ ਉਹਨਾਂ ਨੂੰ ਸੰਤੁਸ਼ਟੀ ਨਾ ਮਿਲੀ ਅਤੇ ਉਹਨਾਂ ਨੇ ਆਪਣੀ ਪਤਨੀ ਸਮੇਤ ਵਾਪਸ ਆਪਣੇ ਸ਼ਹਿਰ ਸੋਲਨ ਆਉਣ ਦਾ ਫੈਸਲਾ ਕੀਤਾ। ਸੋਲਨ ਵਾਪਸ ਆ ਕੇ ਉਹਨਾਂ ਨੇ ਆਪਣੀ ਬੰਜਰ ਜ਼ਮੀਨ ‘ਤੇ ਖੇਤੀ ਕਰਨ ਬਾਰੇ ਸੋਚਿਆ। ਪਰ ਉਹ ਸਾਰੇ ਕਿਸਾਨਾਂ ਵਾਂਗ ਰਿਵਾਇਤੀ ਖੇਤੀ ਨਹੀਂ ਕਰਨਾ ਚਾਹੁੰਦੇ ਸਨ। ਉਹਨਾਂ ਨੇ ਸਭ ਨਾਲੋਂ ਕੁੱਝ ਅਲੱਗ ਕਰਨ ਦਾ ਫੈਸਲਾ ਕੀਤਾ ਅਤੇ ਉਹਨਾਂ ਨੇ ਬਾਗਬਾਨੀ ਕਰਨ ਦਾ ਵਿਚਾਰ ਬਣਾਇਆ।

ਆਪਣੇ ਇਸ ਵਿਚਾਰ ਨੂੰ ਹਕੀਕਤ ਦਾ ਰੂਪ ਦੇਣ ਲਈ ਉਹਨਾਂ ਨੇ ਪਹਿਲਾ ਆਪਣੇ ਇਲਾਕੇ ਦੇ ਮੌਸਮ ਬਾਰੇ ਪੂਰੀ ਜਾਣਕਾਰੀ ਹਾਸਿਲ ਕੀਤੀ ਅਤੇ ਯੂਨੀਵਰਸਿਟੀ ਦੇ ਡਾਕਟਰਾਂ ਨਾਲ ਮਿਲ ਕੇ ਸਾਰੀ ਜਾਣਕਾਰੀ ਹਾਸਿਲ ਕੀਤੀ ਅਤੇ ਅੰਤ ਉਹਨਾਂ ਨੇ ਕੀਵੀ ਦੀ ਖੇਤੀ ਕਰਨ ਦਾ ਫੈਸਲਾ ਕੀਤਾ।

ਕੀਵੀ ਬਾਰੇ ਪੂਰੀ ਜਾਣਕਾਰੀ ਹਾਸਿਲ ਕਰਨ ਲਈ ਮੈਂ ਲਾਇਬ੍ਰੇਰੀ ਵਿੱਚ ਗਿਆ, ਬਹੁਤ ਕਿਤਾਬਾਂ ਪੜ੍ਹੀਆਂ ਅਤੇ ਯੂਨੀਵਰਸਿਟੀ ਦੇ ਡਾਕਟਰਾਂ ਨੂੰ ਵੀ ਮਿਲਿਆ ਅਤੇ ਸਾਰੀ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਕੀਵੀ ਦੀ ਖੇਤੀ ਸ਼ੁਰੂ ਕੀਤੀ – ਮਨਦੀਪ ਵਰਮਾ

ਸੋਲਨ ਦੇ ਬਾਗਬਾਨੀ ਵਿਭਾਗ ਅਤੇ ਡਾ. ਯਸ਼ਵੰਤ ਸਿੰਘ ਪਰਮਾਰ ਯੂਨੀਵਰਸਿਟੀ ਦੇ ਵਿਗਿਆਨਿਕਾਂ ਦੇ ਨਾਲ ਗੱਲ ਕਰਨ ਤੋਂ ਬਾਅਦ 2014 ਵਿੱਚ ਕੀਵੀ ਦਾ ਬਾਗ ਤਿਆਰ ਕਰਨ ਦਾ ਮਨ ਬਣਾਇਆ। ਉਹਨਾਂ ਨੇ 14 ਬਿੱਘੇ ਜ਼ਮੀਨ ‘ਤੇ ਕੀਵੀ ਦ ਬਗ਼ੀਚਾ ਬਣਾਇਆ।

ਇਸ ਬਗ਼ੀਚੇ ਵਿੱਚ ਉਹਨਾਂ ਨੇ ਕੀਵੀ ਦੀਆਂ ਉੱਨਤ ਕਿਸਮਾਂ ਐਲੀਸਨ ਅਤੇ ਹੈਬਰਡ ਦੇ ਪੌਦੇ ਲਗਾਏ। ਕਰੀਬ 14 ਲੱਖ ਰੁਪਏ ਵਿੱਚ ਬਗ਼ੀਚਾ ਤਿਆਰ ਕਰਨ ਦੇ ਬਾਅਦ 2017 ਵਿੱਚ ਮਨਦੀਪ ਨੇ ਕੀਵੀ ਵੇਚਣ ਲਈ ਇੱਕ ਵੈੱਬਸਾਈਟ ਬਣਾਈ।

ਬਾਗ ਤੋਂ ਫਲ ਸਿੱਧਾ ਗ੍ਰਾਹਕ ਤੱਕ ਪਹੁੰਚਾਉਣ ਦੀ ਮੇਰੀ ਇਹ ਕੋਸ਼ਿਸ਼ ਸਫ਼ਲ ਰਹੀ – ਮਨਦੀਪ ਵਰਮਾ

ਕੀਵੀ ਦੀ ਸਪਲਾਈ ਵੈੱਬਸਾਈਟ ‘ਤੇ ਆਨਲਾਈਨ ਬੁਕਿੰਗ ਤੋਂ ਬਾਅਦ ਕੀਤੀ ਜਾਂਦੀ ਹੈ। ਹੈਦਰਾਬਾਦ, ਬੰਗਲੌਰ, ਦਿੱਲੀ, ਉੱਤਰਾਖੰਡ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਨਲਾਈਨ ਕੀਵੀ ਫਲ ਵੇਚਿਆ ਜਾਂਦਾ ਹੈ।

ਕੀਵੀ ਦੇ ਡੱਬੇ ਉੱਪਰ ਕਦ ਫਲ ਤੋੜਿਆ, ਕਦ ਡੱਬੇ ਵਿੱਚ ਪੈਕ ਕੀਤਾ ਸਾਰੀ ਜਾਣਕਾਰੀ ਡੱਬੇ ਉੱਪਰ ਦਿੱਤੀ ਜਾਂਦੀ ਹੈ। ਇੱਕ ਡੱਬੇ ਵਿੱਚ ਇੱਕ ਕਿੱਲੋ ਕੀਵੀ ਫਲ ਪੈਕ ਕੀਤਾ ਜਾਂਦਾ ਹੈ ਅਤੇ ਇਸਦੀ ਕੀਮਤ 350 ਰੁਪਏ ਪ੍ਰਤੀ/ਬਾਕਸ ਹੈ। ਜਦਕਿ ਸੋਲਨ ਵਿੱਚ ਕੀਵੀ 150 ਰੁਪਏ ਪ੍ਰਤੀ ਕਿਲੋਗ੍ਰਾਮ ਵਿੱਕਦਾ ਹੈ।

ਮਨਦੀਪ ਮੁਤਾਬਿਕ ਦੇਸ਼ ਵਿੱਚ ਕੀਵੀ ਦੀ ਖੇਤੀ ਦੀ ਸ਼ੁਰੂਆਤ ਹਿਮਾਚਲ ਪ੍ਰਦੇਸ਼ ਤੋਂ ਹੀ ਹੋਈ। ਅੱਜ ਦੇਸ਼ ਦੇ ਕੁੱਲ ਕੀਵੀ ਉਤਪਾਦਨ ਦਾ 60 ਫੀਸਦੀ ਅਰੁਣਾਚਲ ਪ੍ਰਦੇਸ਼ ਵਿੱਚ ਤਿਆਰ ਹੁੰਦਾ ਹੈ।

ਮਨਦੀਪ ਕੀਵੀ ਫਲ ਪੂਰੀ ਤਰ੍ਹਾਂ ਜੈਵਿਕ ਤਰੀਕੇ ਨਾਲ ਤਿਆਰ ਕਰਦੇ ਹਨ। ਜੈਵਿਕ ਖੇਤੀ ਦੀ ਮੰਤਵ ਨੂੰ ਅਪਣਾਉਂਦੇ ਹੋਏ ਉਹ ਕੰਪੋਸਟ ਅਤੇ ਜੀਵ ਅੰਮ੍ਰਿਤ ਵੀ ਖੁਦ ਤਿਆਰ ਕਰਦੇ ਹਨ।

ਸਾਡੇ ਫਾਰਮ ਵਿੱਚ ਤਿਆਰ ਹੋਏ ਕੀਵੀ ਡੇਢ-ਦੋ ਮਹੀਨੇ ਤੱਕ ਖ਼ਰਾਬ ਨਹੀਂ ਹੁੰਦਾ – ਮਨਦੀਪ ਵਰਮਾ

ਕੀਵੀ ਦੀ ਖੇਤੀ ਵਿੱਚ ਸਫ਼ਲਤਾ ਹਾਸਿਲ ਕਰਨ ਤੋਂ ਬਾਅਦ ਉਹਨਾਂ ਨੇ 2018 ਵਿੱਚ ਸੇਬ ਦੀ ਖੇਤੀ ਸ਼ੁਰੂ ਕੀਤੀ। ਮਨਦੀਪ ਜ਼ੀਰੋ ਬਜਟ ਖੇਤੀ ਵਿੱਚ ਵਿਸ਼ਵਾਸ ਰੱਖਦੇ ਹਨ।

ਉਪਲੱਬਧੀਆਂ

ਕੀਵੀ ਦੀ ਖੇਤੀ ਵਿੱਚ ਸਫ਼ਲਤਾ ਹਾਸਿਲ ਕਰਨ ਦੇ ਕਾਰਨ ਮਨਦੀਪ ਵਰਮਾ ਨੂੰ 2019 ਵਿੱਚ ਕ੍ਰਿਸ਼ੀ ਮੇਲਾ ਹਿਮਾਚਲ ਪ੍ਰਦੇਸ਼ ਵਿੱਚ ਪ੍ਰੋਗਰੈਸਿਵ ਫਾਰਮਰ ਦਾ ਐਵਾਰਡ ਦਿੱਤਾ ਗਿਆ।

ਭਵਿੱਖ ਦੀ ਯੋਜਨਾ

ਇਸ ਸਮੇਂ ਮਨਦੀਪ ਵਰਮਾ ਦੀਆਂ ਦੋ ਨਰਸਰੀਆਂ ਹਨ ਅਤੇ ਉਹ ਇਹੋ ਜਿਹੀਆਂ ਹੋਰ ਨਰਸਰੀਆਂ ਤਿਆਰ ਕਰਨਾ ਚਾਹੁੰਦੇ ਹਨ।

ਸੰਦੇਸ਼
“ਕਿਸੇ ਵੀ ਤਰ੍ਹਾਂ ਦੀ ਖੇਤੀ ਕਰਨ ਤੋਂ ਪਹਿਲਾਂ ਉਸ ਜਗ੍ਹਾ ਦੀ ਮੌਸਮ ਸੰਬੰਧੀ ਸਾਰੀ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ। ਅੱਜ-ਕੱਲ੍ਹ ਸੋਸ਼ਲ ਮੀਡਿਆ ‘ਤੇ ਸਾਰੀ ਜਾਣਕਾਰੀ ਉਪਲੱਬਧ ਹੈ, ਸਾਨੂੰ ਸੋਸ਼ਲ ਮੀਡਿਆ ਨੂੰ ਸੁਚਾਰੂ ਢੰਗ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। ਸਾਨੂੰ ਜੈਵਿਕ ਖੇਤੀ ਅਤੇ ਜ਼ੀਰੋ ਬਜਟ ਖੇਤੀ ਕਰਨੀ ਚਾਹੀਦੀ ਹੈ, ਕਿਉਂਕਿ ਇਸ ਵਿੱਚ ਜ਼ਿਆਦਾ ਮੁਨਾਫ਼ਾ ਹੈ।”

ਕੁਲਵਿੰਦਰ ਸਿੰਘ ਨਾਗਰਾ

ਪੂਰੀ ਕਹਾਣੀ ਪੜ੍ਹੋ

ਬਿਹਤਰ ਵਰਤਮਾਨ ਅਤੇ ਭਵਿੱਖ ਦੀ ਉਮੀਦ ਨਾਲ ਕੁਲਵਿੰਦਰ ਸਿੰਘ ਨਾਗਰਾ ਕੁਦਰਤੀ ਖੇਤੀ ਵੱਲ ਮੁੜੇ

ਉਮੀਦ ਇੱਕ ਸਕਾਰਾਤਮਕ ਭਾਵਨਾ ਹੈ ਜੋ ਕਿਸੇ ਵਿਅਕਤੀ ਨੂੰ ਭਵਿੱਖ ਬਾਰੇ ਸੋਚਣ ਦੀ ਤਾਕਤ ਦਿੰਦੀ ਹੈ, ਭਾਵੇਂ ਹੀ ਇਸ ਬਾਰੇ ਕੁੱਝ ਨਿਸ਼ਚਿਤ ਨਾ ਹੋਵੇ ਅਤੇ ਅਸੀਂ ਜਾਣਦੇ ਹਾਂ ਕਿ ਅਸੀਂ ਬਿਹਤਰ ਭਵਿੱਖ ਬਾਰੇ ਸੋਚਦੇ ਹਾਂ ਤਾਂ ਫਿਰ ਕੁੱਝ ਨਕਾਰਾਤਮਕ ਨਤੀਜਿਆਂ ਨੂੰ ਜਾਣਨ ਦੇ ਬਾਵਜੂਦ ਵੀ ਸਾਡੇ ਕੰਮ ਆਪਣੇ ਆਪ ਹੀ ਜਲਦੀ ਹੋ ਜਾਂਦੇ ਹਨ। ਇਸ ਤਰ੍ਹਾਂ ਦਾ ਹੀ ਕੁੱਝ ਜ਼ਿਲ੍ਹਾ ਸੰਗਰੂਰ ਦੇ ਪਿੰਡ ਨਾਗਰਾ ਦੇ ਇੱਕ ਅਗਾਂਹਵਧੂ ਕਿਸਾਨ ਕੁਲਵਿੰਦਰ ਸਿੰਘ ਨਾਗਰਾ ਜੀ ਨਾਲ ਹੋਇਆ, ਜਿਨ੍ਹਾਂ ਦੀ ਉਮੀਦ ਨੇ ਉਨ੍ਹਾਂ ਨੂੰ ਕੁਦਰਤੀ ਖੇਤੀ ਵੱਲ ਮੋੜਿਆ।

“ਕੁਦਰਤੀ ਖੇਤੀ ਵਿੱਚ ਜਾਣ ਤੋਂ ਪਹਿਲਾਂ ਮੈਨੂੰ ਪਤਾ ਸੀ ਕਿ ਮੈਨੂੰ ਲਗਾਤਾਰ ਦੋ ਸਾਲ ਤੱਕ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਇਸ ਸਥਿਤੀ ਨੂੰ ਸਮਝਣ ਤੋਂ ਬਾਅਦ ਵੀ ਮੈਂ ਕੁਦਰਤੀ ਢੰਗਾਂ ਨੂੰ ਅਪਨਾਉਣ ਦਾ ਫੈਸਲਾ ਕੀਤਾ, ਕਿਉਂਕਿ ਮੇਰੇ ਲਈ ਮੇਰਾ ਪਰਿਵਾਰ ਅਤੇ ਆਲੇ-ਦੁਆਲੇ ਦਾ ਵਾਤਾਵਰਨ ਪੈਸੇ ਕਮਾਉਣ ਨਾਲੋਂ ਵੱਧ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਮੈਂ ਆਪਣੇ ਪਰਿਵਾਰ ਅਤੇ ਖੁਦ ਲਈ ਕਮਾਈ ਕਰ ਰਿਹਾ ਹਾਂ, ਕੀ ਹੋਵੇਗਾ ਜੇਕਰ ਬਹੁਤ ਸਾਰਾ ਪੈਸਾ ਕਮਾਉਣ ਤੋਂ ਬਾਅਦ ਵੀ ਮੈਂ ਆਪਣੇ ਪਰਿਵਾਰ ਨੂੰ ਤੰਦਰੁਸਤ ਨਹੀਂ ਰੱਖ ਸਕਦਾ … ਤਾਂ ਸਭ ਕੁੱਝ ਵਿਅਰਥ ਹੈ।”

ਖੇਤੀ ਦੇ ਪਿਛੋਕੜ ਨਾਲ ਸੰਬੰਧਿਤ ਕੁਲਵਿੰਦਰ ਸਿੰਘ ਨਾਗਰਾ ਜੀ ਨੇ ਵੀ ਆਪਣੇ ਪਿਤਾ ਦੇ ਦੱਸੇ ਕਦਮਾਂ ‘ਤੇ ਚੱਲਣ ਦਾ ਫੈਸਲਾ ਕੀਤਾ। 1997 ਵਿੱਚ ਆਪਣੀ ਮੈਟ੍ਰਿਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਨ੍ਹਾਂ ਨੇ ਪਰਿਵਾਰ ਦੀਆਂ ਪੁਰਾਣੀਆਂ ਤਕਨੀਕਾਂ ਨੂੰ ਅਪਣਾ ਕੇ ਝੋਨੇ ਅਤੇ ਕਣਕ ਦੀ ਖੇਤੀ ਸ਼ੁਰੂ ਕੀਤੀ। ਸਾਲ 2000 ਤੱਕ, ਉਨ੍ਹਾਂ ਨੇ 10 ਏਕੜ ਜ਼ਮੀਨ ‘ਤੇ ਕਣਕ ਅਤੇ ਝੋਨੇ ਦੀ ਖੇਤੀ ਜਾਰੀ ਰੱਖੀ ਅਤੇ ਇੱਕ ਏਕੜ ਵਿੱਚ ਮਟਰ, ਪਿਆਜ਼, ਲਸਣ ਅਤੇ ਲੌਕੀ ਆਦਿ ਵਰਗੀਆਂ ਕੁੱਝ ਸਬਜ਼ੀਆਂ ਉਗਾਈਆਂ। ਪਰ ਉਹ ਕਣਕ ਅਤੇ ਝੋਨੇ ਤੋਂ ਸੰਤੁਸ਼ਟ ਨਹੀਂ ਸਨ। ਇਸ ਲਈ ਉਨ੍ਹਾਂ ਨੇ ਹੌਲੀ-ਹੌਲੀ ਸਬਜ਼ੀਆਂ ਦੀ ਖੇਤੀ ਦੇ ਖੇਤਰ ਨੂੰ ਇੱਕ ਏਕੜ ਤੋਂ 7 ਏਕੜ ਤੱਕ ਅਤੇ ਕਿੰਨੂ ਅਤੇ ਅਮਰੂਦ 1½ ਏਕੜ ਵਿੱਚ ਉਗਾਉਣਾ ਸ਼ੁਰੂ ਕੀਤਾ।

“ਕਿੰਨੂ ਘੱਟ ਸਫ਼ਲ ਸੀ ਪਰ ਅਮਰੂਦ ਨੇ ਵਧੀਆ ਫਾਇਦਾ ਦਿੱਤਾ ਅਤੇ ਮੈਂ ਇਸ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਾਂਗਾ।”

ਬਾਗ਼ਬਾਨੀ ਦੀ ਸਫ਼ਲਤਾ ਦੇ ਅਨੁਭਵ ਨੇ ਕੁਲਵਿੰਦਰ ਸਿੰਘ ਨਾਗਰਾ ਜੀ ਦੇ ਆਤਮ-ਵਿਸ਼ਵਾਸ ਨੂੰ ਵਧਾਇਆ ਅਤੇ ਤੇਜ਼ੀ ਨਾਲ ਉਨ੍ਹਾਂ ਨੇ ਆਪਣੀਆਂ ਖੇਤੀ ਦੀਆਂ ਗਤੀਵਿਧੀਆਂ ਨੂੰ ਹੋਰ ਜ਼ਿਆਦਾ ਲਾਭ ਪ੍ਰਾਪਤ ਕਰਨ ਲਈ ਸਥਾਪਿਤ ਕੀਤਾ। ਉਨ੍ਹਾਂ ਸਬਜ਼ੀਆਂ ਦੀ ਖੇਤੀ ਤੋਂ ਲੈ ਕੇ ਨਰਸਰੀ ਦੀ ਤਿਆਰੀ ਤੱਕ ਸਭ ਕੁੱਝ ਕਰਨਾ ਸ਼ੁਰੂ ਕਰ ਦਿੱਤਾ। 2008-2009 ਵਿੱਚ ਉਨ੍ਹਾਂ ਨੇ ਸ਼ਾਹਬਾਦ ਮਰਕੰਡਾ, ਸਿਰਸਾ ਅਤੇ ਪੰਜਾਬ ਦੇ ਬਾਹਰ ਵੱਖ-ਵੱਖ ਕਿਸਾਨ ਮੇਲਿਆਂ ਵਿੱਚ ਮਿਰਚ, ਪਿਆਜ਼, ਕੱਦੂ, ਲੌਕੀ, ਟਮਾਟਰ ਅਤੇ ਬੇਲ ਆਦਿ ਦੀ ਤਿਆਰ ਕੀਤੀ ਨਰਸਰੀ ਵੇਚਣੀ ਸ਼ੁਰੂ ਕਰ ਦਿੱਤੀ।

2009 ਵਿੱਚ, ਉਨ੍ਹਾਂ ਨੇ ਆਪਣੀਆਂ ਖੇਤੀ ਦੀਆਂ ਤਕਨੀਕਾਂ ਨੂੰ ਜੈਵਿਕ ਢੰਗ ਵਿੱਚ ਬਦਲਣ ਦਾ ਵਿਚਾਰ ਕੀਤਾ, ਇਸ ਲਈ ਉਨ੍ਹਾਂ ਨੇ ਕੁਦਰਤੀ ਖੇਤੀ ਦੀ ਸਿਖਲਾਈ ਪਿੰਗਲਵਾੜਾ ਤੋਂ ਲਈ, ਜਿੱਥੇ ਕਿਸਾਨਾਂ ਨੂੰ ਜ਼ੀਰੋ ਬਜਟ ‘ਤੇ ਕੁਦਰਤੀ ਖੇਤੀ ਦੇ ਤਰੀਕਿਆਂ ਬਾਰੇ ਸਿਖਾਇਆ ਜਾਂਦਾ ਹੈ। ਇੱਕ ਸੁਰੱਖਿਅਤ ਅਤੇ ਸਥਿਰ ਸ਼ੁਰੂਆਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਲਵਿੰਦਰ ਸਿੰਘ ਨਾਗਰਾ ਨੇ 5 ਏਕੜ ਨਾਲ ਕੁਦਰਤੀ ਖੇਤੀ ਸ਼ੁਰੂ ਕੀਤੀ।

ਉਹ ਇਸ ਤੱਥ ਤੋਂ ਚੰਗੀ ਤਰ੍ਹਾਂ ਜਾਣੂ ਸਨ ਕਿ ਕੀਟਨਾਸ਼ਕ ਅਤੇ ਰਸਾਇਣਕ ਪਦਾਰਥ ਜ਼ਮੀਨ ਨੂੰ ਜੈਵਿਕ ਕਿਸਮ ਵਿੱਚ ਤਬਦੀਲ ਕਰਨ ਲਈ ਕਾਫੀ ਸਮਾਂ ਲੱਗ ਸਕਦਾ ਹੈ ਅਤੇ ਉਹ ਸ਼ੁਰੂ ਵਿੱਚ ਕੋਈ ਮੁਨਾਫ਼ਾ ਨਹੀਂ ਕਮਾਉਣਗੇ। ਪਰ ਉਨ੍ਹਾਂ ਨੇ ਕਦੇ ਵੀ ਸ਼ੁਰੂਆਤ ਕਰਨ ਤੋਂ ਕਦਮ ਪਿੱਛੇ ਨਹੀਂ ਚੁੱਕਿਆ। ਉਨ੍ਹਾਂ ਨੇ ਖੇਤੀਬਾੜੀ ਦੇ ਢੰਗਾਂ ਨੂੰ ਅੱਪਗ੍ਰੇਡ ਕਰਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਨੇ ਫੂਡ ਪ੍ਰੋਸੈਸਿੰਗ, ਮਿਰਚ ਅਤੇ ਖੀਰੇ ਦੇ ਹਾਈਬ੍ਰਿਡ ਬੀਜ ਉਤਪਾਦਨ, ਸਬਜ਼ੀਆਂ ਦੀ ਨੈੱਟ ਹਾਊਸ ਵਿੱਚ ਖੇਤੀ ਅਤੇ ਗ੍ਰੀਨਹਾਊਸ ਪ੍ਰਬੰਧਨ ਆਦਿ ਲਈ ਵੱਖ-ਵੱਖ ਖੇਤਰਾਂ ਵਿੱਚ ਸਿਖਲਾਈ ਲਈ।

“ਮਾਰਕਟਿੰਗ ਮੁੱਖ ਰੁਕਾਵਟ ਸੀ ਜਿਸ ਦਾ ਮੈਂ ਸਭ ਤੋਂ ਜ਼ਿਆਦਾ ਸਾਹਮਣਾ ਕੀਤਾ ਸੀ, ਕਿਉਂਕਿ ਮੈਂ ਅਣਜਾਣ ਸੀ। ਇਸ ਲਈ ਮੈਨੂੰ ਮੰਡੀਕਰਨ ਤਕਨੀਕਾਂ ਨੂੰ ਸਮਝਣ ਲਈ ਕੁੱਝ ਸਮਾਂ ਲੱਗ ਗਿਆ। 2012 ਵਿੱਚ ਮੈਂ ਸਹੀ ਮੰਡੀਕਰਨ ਤਕਨੀਕਾਂ ਨੂੰ ਅਪਣਾਇਆ ਅਤੇ ਫਿਰ ਸਬਜ਼ੀਆਂ ਨੂੰ ਵੇਚਣਾ ਮੇਰੇ ਲਈ ਆਸਾਨ ਹੋ ਗਿਆ।“

ਕੁਲਵਿੰਦਰ ਸਿੰਘ ਨਾਗਰਾ ਨੇ ਕੁਦਰਤ ਲਈ ਇੱਕ ਹੋਰ ਕਦਮ ਚੁੱਕਿਆ ਉਹ ਸੀ ਪਰਾਲੀ ਸਾੜਨਾ ਬੰਦ ਕਰਨਾ। ਅੱਜ ਪਰਾਲੀ ਨੂੰ ਸਾੜਨਾ ਪ੍ਰਮੁੱਖ ਸਮੱਸਿਆਵਾਂ ਵਿੱਚੋਂ ਇੱਕ ਹੈ, ਜਿਸ ਦਾ ਪੰਜਾਬ ਸਾਹਮਣਾ ਕਰ ਰਿਹਾ ਹੈ ਅਤੇ ਇਹ ਵਿਸ਼ਵ ਪੱਧਰ ਦਾ ਇੱਕ ਵੱਡਾ ਮੁੱਦਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨ ਮਜ਼ਦੂਰੀ ਅਤੇ ਪੈਸੇ ਬਚਾਉਣ ਲਈ ਪਰਾਲੀ ਸਾੜਦੇ ਹਨ, ਪਰ ਕੁਲਵਿੰਦਰ ਸਿੰਘ ਨਾਗਰਾ ਨੇ ਪਰਾਲੀ ਸਾੜਨ ਦੀ ਬਜਾਏ ਇਸ ਦੀ ਮਲਚਿੰਗ ਅਤੇ ਖਾਦ ਲਈ ਵਰਤੋਂ ਕੀਤੀ।

ਕੁਲਵਿੰਦਰ ਸਿੰਘ ਨਾਗਰਾ ਖੇਤੀਬਾੜੀ ਦੇ ਖੇਤਰ ਵਿੱਚ ਅੱਗੇ ਵਧਣ ਲਈ ਹਮੇਸ਼ਾ ਹੈਪੀ ਸੀਡਰ, ਕਿਸਾਨ, ਬੈੱਡ ਪਲਾਂਟਰ, ਹੱਲ਼, ਰੀਪਰ ਅਤੇ ਰੋਟਾਵੇਟਰ ਵਰਗੇ ਆਧੁਨਿਕ ਅਤੇ ਨਵੀਨਤਮ ਵਾਤਾਵਰਨ ਅਨੁਕੂਲ ਉਪਕਰਨਾਂ ਨੂੰ ਪਹਿਲ ਦਿੰਦੇ ਹਨ।

ਵਰਤਮਾਨ ਵਿੱਚ, ਉਹ 3 ਏਕੜ ਵਿੱਚ ਕਣਕ, 2 ਏਕੜ ਵਿੱਚ ਚਾਰੇ ਵਾਲੀਆਂ ਫ਼ਸਲਾਂ, 6 ਏਕੜ ਵਿੱਚ ਸਬਜ਼ੀਆਂ (ਮਿਰਚ, ਸ਼ਿਮਲਾ ਮਿਰਚ, ਖੀਰਾ, ਕੱਦੂ, ਤਰਬੂਜ਼, ਲੌਕੀ, ਬੈਂਗਣ, ਪਿਆਜ਼ ਅਤੇ ਲਸਣ) ਅਤੇ 1 ਏਕੜ ਵਿੱਚ ਮਟਰ, ਆਂਵਲਾ ਅਤੇ ਕਿੰਨੂ ਦੀ ਖੇਤੀ ਕਰਦੇ ਹਨ। ਉਹ ਆਪਣੇ ਖੇਤ ਵਿੱਚ ਪਾਣੀ ਦੀ ਸਹੀ ਵਰਤੋਂ ਕਰਨ ਲਈ ਡ੍ਰਿਪ ਸਿੰਚਾਈ ਦੀ ਵਰਤੋਂ ਕਰਦੇ ਹਨ।

ਉਹ ਆਪਣੀਆਂ ਖੇਤੀਬਾੜੀ ਗਤੀਵਿਧੀਆਂ ਦਾ ਸਮਰਥਨ ਕਰਨ ਲਈ ਡੇਅਰੀ ਫਾਰਮਿੰਗ ਵੀ ਕਰ ਰਹੇ ਹਨ। ਉਨ੍ਹਾਂ ਕੋਲ ਉਨ੍ਹਾਂ ਦੇ ਵਾੜੇ ਵਿੱਚ 12 ਪਸ਼ੂ ਹਨ, ਜਿਨ੍ਹਾਂ ਵਿੱਚ ਮੁਰ੍ਹਾ ਮੱਝ, ਨੀਲੀ ਰਾਵੀ ਅਤੇ ਸਾਹੀਵਾਲ ਸ਼ਾਮਲ ਹਨ। ਇਨ੍ਹਾਂ ਦਾ ਦੁੱਧ ਦਾ ਉਤਪਾਦਨ ਪ੍ਰਤੀ ਦਿਨ 90 ਤੋਂ 100 ਕਿੱਲੋ ਹੁੰਦਾ ਹੈ, ਜਿਸ ਵਿੱਚੋਂ ਉਹ ਮਾਰਕੀਟ ਵਿੱਚ 70-75 ਕਿੱਲੋ ਦੁੱਧ ਵੇਚਦੇ ਹਨ ਅਤੇ ਬਾਕੀ ਦੀ ਵਰਤੋਂ ਘਰ ਵਿੱਚ ਕਰਦੇ ਹਨ। ਹੁਣ, ਮੰਡੀਕਰਨ ਇੱਕ ਵੱਡੀ ਸਮੱਸਿਆ ਨਹੀਂ ਹੈ, ਉਹ ਸੰਗਰੂਰ, ਸੁਨਾਮ ਅਤੇ ਸਮਾਣਾ ਦੇ ਬਾਜ਼ਾਰ ਵਿੱਚ ਸਾਰੀਆਂ ਜੈਵਿਕ ਸਬਜ਼ੀਆਂ ਵੇਚਦੇ ਹਨ। ਵਪਾਰੀ ਫਲ ਖਰੀਦਣ ਲਈ ਉਨ੍ਹਾਂ ਦੇ ਫਾਰਮ ‘ਤੇ ਆਉਂਦੇ ਹਨ ਅਤੇ ਇਸ ਤਰ੍ਹਾਂ ਉਹ ਆਪਣੇ ਖੇਤੀ ਉਤਪਾਦਾਂ ਦੀ ਸਹੀ ਕੀਮਤ ਕਮਾ ਰਹੇ ਹਨ।

ਉਹ ਆਪਣੀਆਂ ਸਾਰੀਆਂ ਪ੍ਰਾਪਤੀਆਂ ਦਾ ਸ਼੍ਰੇਅ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਆਪਣੇ ਪਰਿਵਾਰ ਨੂੰ ਦਿੰਦੇ ਹਨ। ਅੱਜ, ਉਹ ਇੱਕ ਅਜਿਹੇ ਵਿਅਕਤੀ ਹਨ ਜੋ ਦੂਸਰਿਆਂ ਨੂੰ ਆਪਣੀ ਕੁਦਰਤੀ ਸਬਜ਼ੀਆਂ ਦੀ ਖੇਤੀ ਦੇ ਹੁਨਰ ਨਾਲ ਪ੍ਰੇਰਿਤ ਕਰਦੇ ਹਨ ਅਤੇ ਉਨ੍ਹਾਂ ਨੂੰ ਇਸ ਦਾ ਮਾਣ ਹੈ। ਸਬਜ਼ੀਆਂ ਦੀ ਕੁਦਰਤੀ ਖੇਤੀ ਦੇ ਖੇਤਰ ਵਿੱਚ ਉਨ੍ਹਾਂ ਦੇ ਕੰਮ ਲਈ, ਉਨ੍ਹਾਂ ਨੂੰ ਬਹੁਤ ਸਾਰੇ ਪੁਰਸਕਾਰ ਅਤੇ ਪ੍ਰਸ਼ੰਸਾ ਵੀ ਮਿਲੀ ਅਤੇ ਉਨ੍ਹਾਂ ਵਿੱਚੋਂ ਕੁੱਝ ਹਨ …

• 19 ਫਰਵਰੀ 2015 ਨੂੰ ਸੂਰਤਗੜ੍ਹ (ਰਾਜਸਥਾਨ) ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਅਗਾਂਹਵਧੂ ਕਿਸਾਨ ਦਾ ਕ੍ਰਿਸ਼ੀ ਕਰਮਣ ਪੁਰਸਕਾਰ ਹਾਸਲ ਕੀਤਾ।

• ਸੰਗਰੂਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਰਾਹੁਲ ਦੁਆਰਾ ਬਲਾੱਕ ਲੈਵਲ ਪੁਰਸਕਾਰ ਹਾਸਲ ਕੀਤਾ।

• ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪੁਰਸਕਾਰ ਹਾਸਲ ਕੀਤਾ।

• ਪੰਜਾਬ ਦੇ ਖੇਤੀਬਾੜੀ ਡਾਇਰੈਕਟਰ ਤੋਂ ਪੁਰਸਕਾਰ ਹਾਸਲ ਕੀਤਾ।

• ਸਭ ਤੋਂ ਵਧੀਆ ਸਬਜ਼ੀ ਦੀ ਕਿਸਮ ਦੀ ਖੇਤੀ ਵਿੱਚ ਕਈ ਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।

ਇਹ ਪੁਰਸਕਾਰ ਉਨ੍ਹਾਂ ਦੀਆਂ ਉਪਲੱਬਧੀਆਂ ਦੱਸਣ ਲਈ ਕੁੱਝ ਕੁ ਹੀ ਹਨ। ਖੇਤੀ ਸਮਾਜ ਵਿੱਚ ਉਨ੍ਹਾਂ ਨੂੰ ਮੁੱਖ ਤੌਰ ‘ਤੇ ਉਨ੍ਹਾਂ ਦੇ ਕੰਮ ਲਈ ਜਾਣਿਆ ਜਾਂਦਾ ਹੈ।

ਉਹ ਖੇਤੀਬਾੜੀ ਦੇ ਖੇਤਰ ਵਿੱਚ ਮਾਰਗਦਰਸ਼ਨ ਕਰਨ ਲਈ ਅਕਸਰ ਆਪਣੇ ਫਾਰਮ ਹਾਊਸ ‘ਤੇ ਪੀ.ਏ.ਯੂ. ਅਤੇ ਕੇ.ਵੀ.ਕੇ. ਮਾਹਿਰਾਂ ਨੂੰ ਸੱਦਾ ਦਿੰਦੇ ਹਨ ਕਿ ਉਹ ਖੇਤੀਬਾੜੀ ਸੰਬੰਧੀ ਜਾਣਕਾਰੀ ਸਾਂਝੀ ਕਰਨ, ਨਾਲ ਹੀ ਕਿਸਾਨਾਂ ਨਾਲ ਗੱਲਬਾਤ ਕਰਨ ਤਾਂ ਕਿ ਕਿਸਾਨ ਇੱਕ-ਦੂਜੇ ਤੋਂ ਸਿੱਖ ਸਕਣ। ਉਨ੍ਹਾਂ ਨੇ ਵਰਮੀਕੰਪੋਸਟ ਪਲਾਂਟ ਵੀ ਸਥਾਪਿਤ ਕੀਤਾ, ਉਹ ਅੰਤਰ-ਫ਼ਸਲੀ ਅਤੇ ਲੋਅ-ਟੱਨਲ ਤਕਨੀਕ ਅਪਣਾਉਂਦੇ ਅਤੇ ਮੱਖੀ ਪਾਲਣ ਕਰਦੇ ਹਨ। ਕੁੱਝ ਖੇਤਰਾਂ ਵਿੱਚ ਕਣਕ ਦੀ ਬਿਜਾਈ ਬੈੱਡ ‘ਤੇ ਕਰਦੇ ਹਨ। ਨੋ-ਟਿਲ ਡ੍ਰਿਲ ਹੈਪੀ ਸੀਡਰ ਦੀ ਵਰਤੋਂ ਕਰਕੇ ਕਣਕ ਦੀ ਖੇਤੀ ਕਰਦੇ ਹਨ, ਝੋਨੇ ਲਾਉਣ ਤੋਂ ਪਹਿਲਾਂ ਲੇਜ਼ਰ ਲੈਵਲਿੰਗ ਨਾਲ ਜ਼ਮੀਨ ਸਮਤਲ ਕਰਦੇ ਹਨ, ਮਸ਼ੀਨੀਕਰਨ ਰੋਪਣ ਕਰਦੇ ਹਨ ਅਤੇ ਏਕੀਕ੍ਰਿਤ ਕੀਟ ਪ੍ਰਬੰਧਨ ਅਤੇ ਏਕੀਕ੍ਰਿਤ ਨਿਮਾਟੋਡ ਪ੍ਰਬੰਧਨ ਕਰਦੇ ਹਨ।

ਖੇਤੀਬਾੜੀ ਤਕਨਾਲੋਜੀ ਅਪਨਾਉਣ ਦੇ ਪ੍ਰਭਾਵ:

ਵਿਭਿੰਨ ਖੇਤੀਬਾੜੀ ਤਕਨੀਕਾਂ ਨੂੰ ਲਾਗੂ ਕਰਨ ਤੋਂ ਬਾਅਦ ਉਨ੍ਹਾਂ ਦੇ ਕਣਕ ਉਤਪਾਦਨ ਨੇ ਦੇਸ਼ ਭਰ ਵਿੱਚ ਸਭ ਤੋਂ ਵੱਧ ਕਣਕ ਪੈਦਾ ਕਰਨ ਦਾ ਰਿਕਾਰਡ ਬਣਾਇਆ ਹੈ ਜੋ ਕੁਦਰਤੀ ਖੇਤੀ ਦੇ ਤਰੀਕਿਆਂ ਨੂੰ 2014 ਵਿੱਚ ਪ੍ਰਤੀ ਹੈਕਟੇਅਰ 6456 ਕਿੱਲੋ ਸੀ ਅਤੇ ਇਸ ਉਪਲੱਬਧੀ ਲਈ ਉਨ੍ਹਾਂ ਨੂੰ ਕ੍ਰਿਸ਼ੀ ਕਰਮਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨੇੜੇ ਰਹਿਣ ਵਾਲੇ ਕਿਸਾਨ ਲਈ ਉਹ ਪ੍ਰੇਰਕ ਹਨ ਅਤੇ ਵਾਤਾਵਰਨ ਪੱਖੀ ਤਕਨੀਕਾਂ ਨੂੰ ਅਪਣਾਉਣ ਲਈ ਕਿਸਾਨ ਅਕਸਰ ਉਨ੍ਹਾਂ ਦੀ ਸਲਾਹ ਲੈਂਦੇ ਹਨ।

ਭਵਿੱਖ ਦੀ ਯੋਜਨਾ:
ਭਵਿੱਖ ਵਿੱਚ ਕੁਲਵਿੰਦਰ ਸਿੰਘ ਨਾਗਰਾ ਸਬਜ਼ੀਆਂ ਨੂੰ ਵਿਦੇਸ਼ਾਂ ਵਿੱਚ ਭੇਜਣ ਦੀ ਯੋਜਨਾ ਬਣਾ ਰਹੇ ਹਨ।
ਸੰਦੇਸ਼
“ਜੋ ਕਿਸਾਨ ਆਪਣੇ ਕਾਰਜ ਅਤੇ ਜ਼ਿੰਮੇਵਾਰੀਆਂ ਦੇ ਬੋਝ ਤੋਂ ਰਾਹਤ ਪ੍ਰਾਪਤ ਕਰਨ ਲਈ ਆਤਮ ਹੱਤਿਆ ਦੇ ਰਾਹ ਨੂੰ ਚੁਣਦੇ ਹਨ, ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹੀਦਾ ਹੈ। ਪਰਮਾਤਮਾ ਨੇ ਸਾਡੇ ਜੀਵਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਬਹੁਤ ਸਾਰੇ ਮੌਕੇ ਅਤੇ ਯੋਗਤਾ ਦਿੱਤੀ ਹੈ ਅਤੇ ਸਾਨੂੰ ਇਸ ਮੌਕੇ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ।”

ਅਮਰਨਾਥ ਸਿੰਘ

ਅਮਰਨਾਥ ਸਿੰਘ ਜੀ ਦੇ ਜੀਵਨ ‘ਤੇ ਜੈਵਿਕ ਖੇਤੀ ਨੇ ਕਿਵੇਂ ਚੰਗਾ ਪ੍ਰਭਾਵ ਪਾਇਆ ਅਤੇ ਉਨ੍ਹਾਂ ਨੂੰ ਇਸ ਕੰਮ ਵੱਲ ਵੱਧਦੇ ਜਾਣ ਲਈ ਪ੍ਰੇਰਿਤ ਕਰ ਰਹੀ ਹੈ

ਸਿਹਤਮੰਦ ਭੋਜਨ ਖਾਣ ਅਤੇ ਰਸਾਇਣ-ਮੁਕਤ ਜੀਵਨ ਜਿਉਣ ਦੀ ਇੱਛਾ ਬਹੁਤ ਸਾਰੇ ਕਿਸਾਨਾਂ ਨੂੰ ਜੈਵਿਕ ਖੇਤੀ ਵੱਲ ਲੈ ਗਈ। ਬਠਿੰਡੇ ਤੋਂ ਇੱਕ ਅਜਿਹੇ ਕਿਸਾਨ ਅਮਰਨਾਥ ਸਿੰਘ, ਜੋ ਜੈਵਿਕ ਖੇਤੀ ਅਪਣਾ ਕੇ ਸਫ਼ਲਤਾਪੂਰਵਕ ਆਪਣੇ ਖੇਤਾਂ ‘ਚੋਂ ਚੰਗਾ ਮੁਨਾਫਾ ਲੈ ਰਹੇ ਹਨ।

ਖੇਤੀਬਾੜੀ ਵਿੱਚ ਆਉਣ ਤੋਂ ਪਹਿਲਾਂ ਅਮਰਨਾਥ ਜੀ ਨੇ 5 ਸਾਲ(2005-2010) ICICI ਜੀਵਨ ਬੀਮਾ ਸਲਾਹਕਾਰ ਦੇ ਤੌਰ ‘ਤੇ ਕੰਮ ਕੀਤਾ ਅਤੇ ਵਿਰਾਸਤ ਵਿੱਚ ਮਿਲੀ ਜ਼ਮੀਨ ਹੋਰਨਾਂ ਕਿਸਾਨਾਂ ਨੂੰ ਕਿਰਾਏ ‘ਤੇ ਦਿੱਤੀ ਹੋਈ ਸੀ। ਇਸ ਜ਼ਮੀਨ ਦੀ ਪਿਛੋਕੜ ਕਹਾਣੀ ਇੰਨੀ ਕੁ ਹੀ ਨਹੀਂ ਹੈ। ਸਭ ਕੁੱਝ ਵਧੀਆ ਚੱਲ ਰਿਹਾ ਸੀ, ਅਮਰਨਾਥ ਜੀ ਦੇ ਪਿਤਾ – ਨਿਰਭੈ ਸਿੰਘ ਜੀ ਨੇ 1984 ਤੱਕ ਇਸ ਜ਼ਮੀਨ ‘ਤੇ ਖੇਤੀ ਕੀਤੀ। 1984 ਵਿੱਚ ਹਾਲਾਤ ਬਹੁਤ ਵਿਗੜ ਚੁੱਕੇ ਸਨ ਅਤੇ ਪੰਜਾਬ ਦੇ ਕਈ ਖੇਤਰਾਂ ਵਿੱਚ ਇਹ ਮਾਮਲਾ ਬਹੁਤ ਵੱਧ ਚੁੱਕਾ ਸੀ। ਉਸ ਸਮੇਂ ਅਮਰਨਾਥ ਜੀ ਦੇ ਪਿਤਾ ਨੇ ਰਾਮਪੁਰਾ ਫੂਲ, ਜੋ ਬਠਿੰਡਾ ਜ਼ਿਲ੍ਹੇ ਦਾ ਕਸਬਾ ਹੈ, ਨੂੰ ਛੱਡਣ ਦਾ ਫੈਸਲਾ ਕੀਤਾ ਅਤੇ ਉਹ ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਕਸਬੇ ਵਿੱਚ ਜਾ ਕੇ ਵੱਸ ਗਏ, ਜੋ ਅਮਰਨਾਥ ਜੀ ਦੇ ਪਿਤਾ ਦਾ ਨਾਨਕਾ ਪਿੰਡ ਸੀ।

ਨਿਰਭੈ ਸਿੰਘ ਜੀ ਦਾ ਆਪਣੀ ਜ਼ਮੀਨ ਨਾਲ ਬਹੁਤ ਲਗਾਅ ਸੀ, ਇਸ ਲਈ ਰਾਮਪੁਰਾ ਫੂਲ ਛੱਡਣ ਤੋਂ ਬਾਅਦ ਵੀ ਉਹ ਤਪਾ ਮੰਡੀ ਤੋਂ ਰੋਜ਼ ਆਪਣੇ ਖੇਤਾਂ ਵੱਲ ਗੇੜਾ ਮਾਰਨ ਜਾਂਦੇ ਸਨ। ਪਰ ਇੱਕ ਦਿਨ(ਸਾਲ 2000) ਜਦ ਨਿਰਭੈ ਸਿੰਘ ਜੀ ਆਪਣੇ ਖੇਤਾਂ ਤੋਂ ਵਾਪਸ ਆ ਰਹੇ ਸਨ ਤਾਂ ਇੱਕ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਤਦ ਤੋਂ ਹੀ ਅਮਰਨਾਥ ਜੀ ਆਪਣੇ ਪਰਿਵਾਰ ਅਤੇ ਜ਼ਮੀਨ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ।

2010 ਵਿੱਚ ਜ਼ਮੀਨ ਦੇ ਠੇਕੇ ਦਾ ਮੁੱਲ ਘੱਟ ਜਾਣ ਕਾਰਨ ਜ਼ਮੀਨ ਦਾ ਸਹੀ ਮੁੱਲ ਨਾ ਮਿਲਣ ਲੱਗਾ। ਇਸ ਲਈ ਉਨ੍ਹਾਂ ਨੇ ਖੁਦ ਖੇਤੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ 2007 ਵਿੱਚ ਜਦ ਉਹ ਖੇਤੀ ਕਰਨ ਦਾ ਸੋਚ ਰਹੇ ਸਨ, ਤਦ ਉਨ੍ਹਾਂ ਦੇ ਮਿੱਤਰ ਨਿਰਮਲ ਸਿੰਘ Ghootna ਨੇ ਉਨ੍ਹਾਂ ਨੂੰ ਜੈਵਿਕ ਖੇਤੀ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਬਾਰੇ ਦੱਸਿਆ।

ਰਾਜੀਵ ਦਿਕਸ਼ਿਤ ਉਹ ਵਿਅਕਤੀ ਸਨ, ਜਿਨ੍ਹਾਂ ਨੇ ਅਮਰਨਾਥ ਜੀ ਨੂੰ ਖੇਤੀ ਕਰਨ ਲਈ ਬਹੁਤ ਪ੍ਰੇਰਿਤ ਕੀਤਾ। ਹੋਰ ਮਦਦ ਲੈਣ ਲਈ 2012 ਵਿੱਚ ਅਮਰਨਾਥ ਜੀ ਖੇਤੀ ਵਿਰਾਸਤ ਮਿਸ਼ਨ ਵਿੱਚ ਸ਼ਾਮਲ ਹੋਏ ਅਤੇ ਸਾਰੇ ਕੈਂਪਾਂ ‘ਚ ਹਾਜ਼ਰੀ ਭਰਨੀ ਸ਼ੁਰੂ ਕੀਤੀ, ਜਿੱਥੋਂ ਖੇਤੀ ਸੰਬੰਧੀ ਜਾਣਕਾਰੀ ਭਰਪੂਰ ਸੂਚਨਾ ਹਾਸਲ ਕੀਤੀ।

ਸ਼ੁਰੂ ਵਿੱਚ ਅਮਰਨਾਥ ਜੀ ਨੇ ਵਪਾਰਕ ਤੌਰ ‘ਤੇ ਨਰਮੇ ਅਤੇ ਝੋਨੇ ਦੀ ਖੇਤੀ ਕੀਤੀ ਅਤੇ ਘਰੇਲੂ ਮੰਤਵ ਲਈ ਕੁੱਝ ਸਬਜ਼ੀਆਂ ਵੀ ਉਗਾਈਆਂ। 2012 ਵਿੱਚ ਉਨ੍ਹਾਂ ਨੇ 11 ਏਕੜ ਵਿੱਚ ਸਾਉਣੀ ਦੀ ਫ਼ਸਲ ਗੁਆਰਾ ਉਗਾਈ, ਜਿਸ ‘ਚੋਂ ਉਨ੍ਹਾਂ ਨੂੰ ਜ਼ਿਆਦਾ ਮੁਨਾਫਾ ਹੋਇਆ, ਪਰ ਇਸ ਤੋਂ ਪ੍ਰਾਪਤ ਆਮਦਨੀ ਉਨ੍ਹਾਂ ਦੇ ਘਰੇਲੂ ਅਤੇ ਖੇਤੀ ਖਰਚਿਆਂ ਨੂੰ ਪੂਰਾ ਕਰਨ ਲਈ ਕਾਫੀ ਸੀ। ਹੌਲੀ-ਹੌਲੀ ਸਮੇਂ ਦੇ ਨਾਲ ਅਮਰਨਾਥ ਜੀ ਨੇ ਕੀਟਨਾਸ਼ਕਾਂ ਦੀ ਵਰਤੋਂ ਘਟਾ ਦਿੱਤੀ ਅਤੇ 2013 ਵਿੱਚ ਉਨ੍ਹਾਂ ਨੇ ਪੂਰੀ ਤਰ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਬੰਦ ਕਰ ਦਿੱਤੀ। 2015 ਵਿੱਚ ਉਨ੍ਹਾਂ ਨੇ ਰਸਾਇਣਿਕ ਖਾਦਾਂ ਦੀ ਵਰਤੋਂ ਵੀ ਘੱਟ ਕਰਨੀ ਸ਼ੁਰੂ ਕੀਤੀ। ਪੂਰੀ ਜ਼ਮੀਨ(36 ਏਕੜ) ‘ਚੋਂ ਉਹ 26 ਏਕੜ ਵਿੱਚ ਖੁਦ ਖੇਤੀ ਕਰਦੇ ਹਨ ਅਤੇ ਬਾਕੀ ਜ਼ਮੀਨ ਠੇਕੇ ‘ਤੇ ਦਿੱਤੀ ਹੈ।

“ਅਮਰਨਾਥ – ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਬੰਦ ਕਰਨ ਤੋਂ ਬਾਅਦ ਮੈਂ ਆਪਣੇ ਅਤੇ ਆਪਣੇ ਪਰਿਵਾਰ ਦੇ ਜੀਵਨ ਵਿੱਚ ਆਇਆ ਸਕਾਰਾਤਮਕ ਬਦਲਾਅ ਦੇਖ ਸਕਦਾ ਹਾਂ।”

ਇਸਦੇ ਫਲਸਰੂਪ 2017 ਵਿੱਚ ਅਮਰਨਾਥ ਜੀ ਨੇ ਆਪਣੇ ਅਸਲ ਪਿੰਡ ਮੁੜਨ ਦਾ ਫੈਸਲਾ ਕੀਤਾ ਅਤੇ ਅੱਜ ਉਹ ਆਪਣੇ ਪਰਿਵਾਰ ਨਾਲ ਖੁਸ਼ੀ ਭਰਿਆ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਫਾਰਮ ਦਾ ਨਾਮ ਆਪਣੇ ਪਿਤਾ ਜੀ ਦੇ ਨਾਮ ‘ਤੇ ਨਿਰਭੈ ਫਾਰਮ ਰੱਖਿਆ, ਤਾਂ ਜੋ ਉਨ੍ਹਾਂ ਨੂੰ ਇਸ ਫਾਰਮ ਦੁਆਰਾ ਹਮੇਸ਼ਾ ਯਾਦ ਰੱਖਿਆ ਜਾ ਸਕੇ।

ਜੈਵਿਕ ਖੇਤੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਅਮਰਨਾਥ ਜੀ ਘਰ ਵਿੱਚ ਖੁਦ ਹੀ ਡੀਕੰਪੋਜ਼ਰ ਅਤੇ ਕੁਦਰਤੀ ਕੀਟਨਾਸ਼ਕ ਤਿਆਰ ਕਰਕੇ ਮੁਫ਼ਤ ਵਿੱਚ ਹੋਰਨਾਂ ਕਿਸਾਨਾਂ ਨੂੰ ਵੰਡਦੇ ਹਨ। ਅੱਜ ਅਮਰਨਾਥ ਜੀ ਨੇ ਜੋ ਕੁੱਝ ਵੀ ਹਾਸਲ ਕੀਤਾ ਹੈ, ਇਹ ਸਭ ਉਨ੍ਹਾਂ ਦੀ ਆਪਣੀ ਮਿਹਨਤ ਅਤੇ ਪੱਕੇ ਇਰਾਦੇ ਦਾ ਨਤੀਜਾ ਹੈ।

ਭਵਿੱਖ ਦੀ ਯੋਜਨਾ: ਆਉਣ ਵਾਲੇ ਸਮੇਂ ਵਿੱਚ ਮੈਂ ਆਪਣੇ ਬੱਚਿਆਂ ਨੂੰ ਖੇਤੀ ਅਪਨਾਉਣ ਲਈ ਪ੍ਰੇਰਿਤ ਕਰਨ ਦੀ ਯੋਜਨਾ ਬਣਾ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਨਾਲ ਖੜ੍ਹੇ ਹੋਣ ਅਤੇ ਖੇਤਾਂ ਵਿੱਚ ਮੇਰੀ ਮਦਦ ਕਰਨ।

ਸੰਦੇਸ਼
ਮੇਰਾ ਸੰਦੇਸ਼ ਨਵੀਂ ਪੀੜ੍ਹੀ ਲਈ ਹੈ, ਅੱਜ-ਕੱਲ੍ਹ ਨਵੀਂ ਪੀੜ੍ਹੀ ਸੋਸ਼ਲ ਮੀਡੀਆ ਸਾਈਟਾਂ ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ ਅਤੇ ਵੱਟਸਐਪ ਆਦਿ ਤੋਂ ਬਹੁਤ ਪ੍ਰਭਾਵਿਤ ਹੋਈ ਹੈਉਨ੍ਹਾਂ ਨੂੰ ਸੋਸ਼ਲ ਮੀਡੀਆ ਨੂੰ ਵਿਅਰਥ ਸਮਾਂ ਗਵਾਉਣ ਦੀ ਬਜਾਏ ਖੇਤੀ ਸੰਬੰਧੀ ਜਾਣਕਾਰੀ ਹਾਸਲ ਕਰਨ ਲਈ ਵਰਤਣਾ ਚਾਹੀਦਾ ਹੈ

ਪੂਜਾ ਸ਼ਰਮਾ

ਪੂਰੀ ਕਹਾਣੀ ਪੜ੍ਹੋ

ਇੱਕ ਦ੍ਰਿੜ ਇੱਛਾ ਸ਼ਕਤੀ ਵਾਲੀ ਮਹਿਲਾ ਦੀ ਕਹਾਣੀ ਜਿਸ ਨੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਖੇਤੀ ਦੇ ਮਾਧਿਅਮ ਨਾਲ ਆਪਣੇ ਪਤੀ ਦਾ ਸਾਥ ਦਿੱਤਾ

ਸਾਡੇ ਭਾਰਤ ਸਮਾਜ ਵਿੱਚ ਇੱਕ ਧਾਰਨਾ ਨੂੰ ਜੜ ਦਿੱਤਾ ਗਿਆ ਹੈ ਕਿ ਮਹਿਲਾ ਨੂੰ ਘਰ ਵਿੱਚ ਹੋਣਾ ਚਾਹੀਦਾ ਹੈ ਅਤੇ ਪੁਰਸ਼ਾਂ ਨੂੰ ਕਮਾਉਣਾ ਚਾਹੀਦਾ ਹੈ। ਪਰ ਫਿਰ ਵੀ ਕਈ ਮਹਿਲਾਵਾਂ ਹਨ ਜੋ ਰੋਟੀ ਭਰੋਸੇ ਨਾਲ ਕਮਾਈ ਦੇ ਟੈਗ ਨੂੰ ਬਹੁਤ ਹੀ ਆਤਮ-ਵਿਸ਼ਵਾਸ ਨਾਲ ਸਕਾਰਾਤਮਕ ਤਰੀਕੇ ਨਾਲ ਦਰਸਾਉਂਦੀ ਹੈ ਅਤੇ ਆਪਣੇ ਪਤੀਆਂ ਨਾਲ ਘਰ ਚਲਾਉਣ ਅਤੇ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ। ਇਸ ਤਰ੍ਹਾਂ ਦੀ ਇੱਕ ਔਰਤ ਹੈ- ਪੂਜਾ ਸ਼ਰਮਾ, ਜੋ ਆਪਣੇ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਆਪਣੇ ਪਤੀ ਦੀ ਮਦਦ ਕਰ ਰਹੀ ਹੈ।

ਸ੍ਰੀਮਤੀ ਪੂਜਾ ਸ਼ਰਮਾ ਜੱਟਾਂ ਦੀ ਧਰਤੀ- ਹਰਿਆਣਾ ਦੀ ਇੱਕ ਉੱਭਰਦੀ ਹੋਈ ਐਗਰੀ ਪ੍ਰੇਨਿਓਰ ਹੈ ਅਤੇ ਵਰਤਮਾਨ ਵਿੱਚ ਉਹ ਇੱਕ ਸੈੱਲਫ ਹੈੱਲਪ ਗਰੁੱਪ ਦੀ ਮੈਂਬਰ ਹੈ ਅਤੇ ਉਨ੍ਹਾਂ ਦੇ ਪਿੰਡ ਦੀਆਂ ਅਗਾਂਹਵਧੂ ਔਰਤਾਂ ਉਨ੍ਹਾਂ ਦੇ ਅਧੀਨ ਕੰਮ ਕਰਦੀਆਂ ਹਨ। ਆਧੁਨਿਕ ਖੇਤੀ ਦੀਆਂ ਤਕਨੀਕਾਂ ਦੀ ਵਰਤੋਂ ਕਰਕੇ ਉਹ ਸੋਇਆਬੀਨ, ਕਣਕ, ਮੱਕਾ, ਬਾਜਰਾ ਅਤੇ ਮੱਕੀ ਨਾਲ 11 ਕਿਸਮਾਂ ਦਾ ਖਾਣਾ ਤਿਆਰ ਕਰਦੀ ਹੈ, ਜਿਨ੍ਹਾਂ ਨੂੰ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ ਅਤੇ ਸਿੱਧੇ ਤੌਰ ‘ਤੇ ਖਾਧਾ ਜਾ ਸਕਦਾ ਹੈ।

ਖੇਤੀ ਦੇ ਖੇਤਰ ਵਿੱਚ ਜਾਣ ਦਾ ਫੈਸਲਾ 2012 ਵਿੱਚ ਉਸ ਸਮੇਂ ਲਿਆ ਗਿਆ, ਜਦੋਂ ਸ੍ਰੀ ਮਤੀ ਪੂਜਾ ਸ਼ਰਮਾ(ਤਿੰਨ ਬੱਚਿਆਂ ਦੀ ਮਾਂ) ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਘਰ ਦੀਆਂ ਜ਼ਰੂਰਤਾਂ ਉਨ੍ਹਾਂ ਦੇ ਪਤੀ ਦੀ ਕਮਾਈ ਨਾਲ ਪੂਰੀਆਂ ਨਹੀਂ ਹੋ ਰਹੀਆਂ ਅਤੇ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਪਤੀ ਨੂੰ ਸਹਾਰਾ ਦੇਣ।

ਉਹ ਕੇ.ਵੀ.ਕੇ. ਸ਼ਿਕੋਪੁਰ ਵਿੱਚ ਸ਼ਾਮਲ ਹੋਈ ਅਤੇ ਉਨ੍ਹਾਂ ਨੂੰ ਉਹ ਚੀਜ਼ਾਂ ਸਿੱਖਣ ਲਈ ਕਿਹਾ ਜੋ ਉਨ੍ਹਾਂ ਦੀ ਅਜੀਵਿਕਾ ਕਮਾਉਣ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਕੇ.ਵੀ.ਕੇ ਤੋਂ ਟ੍ਰੇਨਿੰਗ ਲਈ ਅਤੇ ਖੇਤੀ ਦੀਆਂ ਨਵੀਆਂ ਤਕਨੀਕਾਂ ਸਿੱਖੀਆਂ। ਉਨ੍ਹਾਂ ਨੇ ਉੱਥੇ ਸੋਇਆਬੀਨ ਅਤੇ ਹੋਰ ਅਨਾਜਾਂ ਦੀ ਪ੍ਰਕਿਰਿਆ ਨੂੰ ਸਿੱਖਿਆ ਤਾਂ ਕਿ ਇਸ ਨੂੰ ਸਿੱਧਾ ਖਾਣ ਦੇ ਲਈ ਇਸਤੇਮਾਲ ਕੀਤਾ ਜਾਵੇ ਅਤੇ ਇਹ ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਗੁਆਂਢੀਆਂ ਅਤੇ ਪਿੰਡ ਦੀਆਂ ਕਈ ਔਰਤਾਂ ਨੂੰ ਟ੍ਰੇਨਿੰਗ ਲੈਣ ਲਈ ਪ੍ਰੋਤਸਾਹਿਤ ਕੀਤਾ।

2013 ਵਿੱਚ ਉਨ੍ਹਾਂ ਨੇ ਆਪਣੇ ਘਰ ਵਿੱਚ ਭੁੰਨੀ ਹੋਈ ਸੋਇਆਬੀਨ ਦੀ ਆਪਣੀ ਇੱਕ ਛੋਟੀ ਨਿਰਮਾਣ ਯੂਨਿਟ ਸਥਾਪਿਤ ਕੀਤੀ ਅਤੇ ਆਪਣੇ ਉੱਦਮ ਵਿੱਚ ਆਪਣੇ ਪਿੰਡ ਦੀਆਂ ਕਈ ਔਰਤਾਂ ਨੂੰ ਵੀ ਸ਼ਾਮਲ ਕੀਤਾ ਅਤੇ ਹੌਲੀ-ਹੌਲੀ ਆਪਣੇ ਵਪਾਰ ਦਾ ਵਿਸਤਾਰ ਕੀਤਾ। ਉਨ੍ਹਾਂ ਨੇ ਇੱਕ ਸ਼ਿਤਿਜ SHG ਦੇ ਨਾਮ ਨਾਲ ਇੱਕ ਸੈੱਲਫ ਹੈੱਲਪ ਗਰੁੱਪ ਬਣਾਇਆ ਅਤੇ ਆਪਣੇ ਪਿੰਡ ਦੀਆਂ ਕਈ ਔਰਤਾਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਪ੍ਰੋਤਸਾਹਿਤ ਕੀਤਾ। ਗਰੁੱਪ ਦੀਆਂ ਦੀਆਂ ਸਾਰੀਆਂ ਔਰਤਾਂ ਦੀਆਂ ਬੱਚਤਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੇ ਹੋਰ ਤਿੰਨ ਬੁਨਾਈ ਦੀਆਂ ਮਸ਼ੀਨਾਂ ਖਰੀਦੀਆਂ। ਵਰਤਮਾਨ ਵਿੱਚ ਉਨ੍ਹਾਂ ਦੇ ਗਰੁੱਪ ਕੋਲ ਨਿਰਮਾਣ ਲਈ 7 ਮਸ਼ੀਨਾਂ ਹਨ। ਇਹ ਮਸ਼ੀਨਾਂ ਉਨ੍ਹਾਂ ਦੇ ਬਜਟ ਦੇ ਮੁਤਾਬਿਕ ਬਹੁਤ ਮਹਿੰਗੀਆਂ ਸਨ। ਪਰ ਫਿਰ ਵੀ ਉਨ੍ਹਾਂ ਨੇ ਸਭ ਪ੍ਰਬੰਧ ਕੀਤਾ ਅਤੇ ਇਨ੍ਹਾਂ ਮਸ਼ੀਨਾਂ ਦੀ ਲਾਗਤ 16000 ਅਤੇ 20000 ਦੇ ਲਗਭੱਗ ਪ੍ਰਤੀ ਮਸ਼ੀਨ ਹੈ। ਉਨ੍ਹਾਂ ਦੇ ਕੋਲ 1.25 ਏਕੜ ਦੀ ਜ਼ਮੀਨ ਹੈ ਅਤੇ ਉਹ ਕਿਰਿਆਸ਼ੀਲ ਰੂਪ ਨਾਲ ਖੇਤੀ ਵਿੱਚ ਵੀ ਸ਼ਾਮਿਲ ਹਨ। ਉਹ ਜ਼ਿਆਦਾਤਰ ਦਾਲਾਂ ਅਤੇ ਅਨਾਜ ਦੀਆਂ ਉਨ੍ਹਾਂ ਫ਼ਸਲਾਂ ਦੀ ਖੇਤੀ ਕਰਦੇ ਹਨ, ਜਿਨ੍ਹਾਂ ਨੂੰ ਪ੍ਰੋਸੈਸ ਕੀਤਾ ਜਾ ਸਕੇ ਅਤੇ ਬਾਅਦ ਵਿੱਚ ਵੇਚਣ ਦੇ ਲਈ ਵਰਤਿਆ ਜਾ ਸਕੇ। ਉਹ ਆਪਣੇ ਪਿੰਡ ਦੀਆਂ ਹੋਰ ਔਰਤਾਂ ਨੂੰ ਵੀ ਇਹੀ ਸਿਖਾਉਂਦੇ ਹਨ ਕਿ ਉਨ੍ਹਾਂ ਨੂੰ ਆਪਣੀ ਜ਼ਮੀਨ ਦੀ ਪ੍ਰਭਾਵੀ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਭਵਿੱਖ ਵਿੱਚ ਲਾਭ ਹੋ ਸਕਦਾ ਹੈ।

11 ਔਰਤਾਂ ਦੀ ਟੀਮ ਨਾਲ ਅੱਜ ਉਹ ਪ੍ਰੋਸੈਸਿੰਗ ਕਰ ਰਹੀ ਹੈ ਅਤੇ 11 ਤੋਂ ਜ਼ਿਆਦਾ ਕਿਸਮਾਂ ਦੇ ਉਤਪਾਦ (ਬਾਜਰੇ ਦੀ ਖਿੱਚੜੀ, ਬਾਜਰੇ ਦੇ ਲੱਡੂ, ਭੁੰਨੇ ਹੋਏ ਕਣਕ ਦੇ ਦਾਣੇ, ਭੁੰਨੀ ਹੋਈ ਜਵਾਰ, ਭੁੰਨ੍ਹੀ ਹੋਈ ਸੋਇਆਬੀਨ, ਭੁੰਨ੍ਹੇ ਹੋਏ ਕਾਲੇ ਛੋਲੇ) ਜੋ ਖਾਣ ਅਤੇ ਬਣਾਉਣ ਦੇ ਲਈ ਤਿਆਰ ਹਨ, ਉਨ੍ਹਾਂ ਨੂੰ ਕਈ ਰਾਜ ਅਤੇ ਦੇਸ਼ ਵਿੱਚ ਵੇਚਿਆ ਜਾਂਦਾ ਹੈ। ਪੂਜਾ ਸ਼ਰਮਾ ਦੀ ਇੱਛਾ ਸ਼ਕਤੀ ਨੇ ਪਿੰਡ ਦੀਆਂ ਕਈ ਔਰਤਾਂ ਨੂੰ ਆਤਮ ਨਿਰਭਰ ਅਤੇ ਆਤਮ ਵਿਸ਼ਵਾਸ ਹਾਸਿਲ ਕਰਨ ਵਿੱਚ ਮਦਦ ਕੀਤੀ।

ਉਨ੍ਹਾਂ ਦੇ ਲਈ ਇਹ ਬਹੁਤ ਲੰਬੀ ਯਾਤਰਾ ਸੀ, ਜਿੱਥੇ ਉਹ ਅੱਜ ਪਹੁੰਚੀ ਹੈ ਅਤੇ ਉਨ੍ਹਾਂ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ। ਹੁਣ ਉਨ੍ਹਾਂ ਨੇ ਮਸ਼ੀਨਾਂ ਨੂੰ ਘਰ ਵਿੱਚ ਹੀ ਸਥਾਪਿਤ ਕੀਤਾ ਹੈ ਤਾਂ ਕਿ ਔਰਤਾਂ ਇਸ ਨੂੰ ਚਲਾ ਸਕਣ, ਜਦੋਂ ਵੀ ਉਹ ਖਾਲੀ (ਫ੍ਰੀ) ਹੋਣ ਅਤੇ ਉਨ੍ਹਾਂ ਦੇ ਪਿੰਡ ਵਿੱਚ ਬਿਜਲੀ ਦੀ ਕਟੌਤੀ ਵੀ ਬਹੁਤ ਹੁੰਦੀ ਹੈ, ਇਸ ਲਈ ਉਨ੍ਹਾਂ ਨੇ ਕੰਮ ਨੂੰ ਉਸ ਦੇ ਅਨੁਸਾਰ ਹੀ ਵੰਡਿਆ ਹੋਇਆ ਹੈ। ਕੁੱਝ ਔਰਤਾਂ ਬੀਨਜ਼ ਨੂੰ ਸਕਾਉਂਦੀਆਂ ਹਨ, ਕਈ ਸਾਫ਼ ਕਰਦੀਆਂ ਹਨ ਅਤੇ ਬਾਕੀ ਦੀਆਂ ਔਰਤਾਂ ਉਨ੍ਹਾਂ ਨੂੰ ਭੁੰਨ੍ਹਦੀਆਂ ਅਤੇ ਪੀਸਦੀਆਂ ਹਨ।

ਵਰਤਮਾਨ ਵਿੱਚ ਕਈ ਵਾਰ ਪੂਜਾ ਸ਼ਰਮਾ ਅਤੇ ਉਨ੍ਹਾਂ ਦਾ ਗਰੁੱਪ ਅੰਗਰੇਜ਼ੀ ਭਾਸ਼ਾ ਦੀ ਸਮੱਸਿਆ ਦਾ ਸਾਹਮਣਾ ਕਰਦਾ ਹੈ, ਜਦੋਂ ਵੱਡੀਆਂ ਕੰਪਨੀਆਂ ਦੇ ਨਾਲ ਵਾਰਤਾਲਾਪ ਕਰਨ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਕਿਸ ਕੌਸ਼ਲ ਵਿੱਚ ਸਭ ਤੋਂ ਜ਼ਿਆਦਾ ਕਮੀ ਹੈ ਅਤੇ ਉਹ ਹੈ ਸਿੱਖਿਆ। ਪਰ ਉਹ ਇਸ ਤੋਂ ਨਿਰਾਸ਼ ਨਹੀਂ ਹਨ ਅਤੇ ਇਸ ‘ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭੋਜਨ ਦੀਆਂ ਵਸਤੂਆਂ ਦੇ ਨਿਰਮਾਣ ਤੋਂ ਇਲਾਵਾ, ਉਹ ਸਿਲਾਈ, ਖੇਤੀ ਅਤੇ ਹੋਰ ਗਤੀਵਿਧੀਆਂ ਵਿੱਚ ਸਿਖਲਾਈ ਪ੍ਰਾਪਤ ਕਰਨ ਵਿੱਚ ਔਰਤਾਂ ਦੀ ਮਦਦ ਕਰ ਰਹੀ ਹੈ, ਜਿਸ ਵਿੱਚ ਉਹ ਰੁਚੀ ਰੱਖਦੀ ਹੈ।

ਭਵਿੱਖ ਦੀ ਯੋਜਨਾ
ਉਨ੍ਹਾਂ ਦੇ ਭਵਿੱਖ ਦੀਆਂ ਯੌਜਨਾਵਾਂ ਕਾਰੋਬਾਰ ਵਿੱਚ ਵਿਸਤਾਰ ਕਰਨਾ ਅਤੇ ਜ਼ਿਆਦਾ ਔਰਤਾਂ ਨੂੰ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣਾ, ਤਾਂ ਕਿ ਉਨ੍ਹਾਂ ਨੂੰ ਪੈਸਿਆਂ ਦੇ ਲਈ ਦੂਜਿਆਂ ‘ਤੇ ਨਿਰਭਰ ਨਾ ਹੋਣਾ ਪਵੇ। ਜ਼ੋਨ 2 ਦੇ ਅੰਤਰਗਤ ਰਾਜਸਥਾਨ, ਹਰਿਆਣਾ ਅਤੇ ਦਿੱਲੀ ਰਾਜਾਂ ਤੋਂ ਉਨ੍ਹਾਂ ਨੂੰ ਉਸ ਦੇ ਉਤਸ਼ਾਹੀ ਕੰਮ ਅਤੇ ਯਤਨਾਂ ਦੇ ਲਈ ਅਤੇ ਨਵੀਨ ਖੇਤੀ ਦੀ ਤਕਨੀਕਾਂ ਲਈ ਪੰਡਿਤ ਦੀਨਦਿਆਲ ਨੂੰ ਕ੍ਰਿਸ਼ੀ ਪੁਰਸਕਾਰ ਨਾਲ 50000 ਰੁਪਏ ਦੀ ਨਕਦ ਰਾਸ਼ੀ ਅਤੇ ਪ੍ਰਮਾਣ ਪੱਤਰ ਵੀ ਮਿਲਿਆ। ਉਹ ATMA SCHEME ਦੇ ਮੈਂਬਰ ਵੀ ਹਨ ਅਤੇ ਉਨ੍ਹਾਂ ਨੂੰ ਗਵਰਨਰ ਕਪਤਾਨ ਸਿੰਘ ਸੋਲੰਕੀ ਦੁਆਰਾ ਉੱਚ ਪ੍ਰੋਟੀਨ ਯੁਕਤ ਭੋਜਨ ਬਣਾਉਣ ਲਈ ਪ੍ਰਸ਼ੰਸਾ ਪੱਤਰ ਵੀ ਮਿਲਿਆ।

ਸੰਦੇਸ਼
“ਜਿੱਥੇ ਵੀ ਕਿਸਾਨ ਅਨਾਜ, ਦਾਲਾਂ ਅਤੇ ਕਿਸੇ ਵੀ ਫ਼ਸਲ ਦੀ ਖੇਤੀ ਕਰਦੇ ਹਨ, ਉੱਥੇ ਉਨ੍ਹਾਂ ਨੂੰ ਸਿਰਫ਼ ਔਰਤਾਂ ਦਾ ਇੱਕ ਸਮੂਹ ਬਣਾਉਣਾ ਚਾਹੀਦਾ ਹੈ ਜੋ ਸਿਰਫ਼ ਘਰੇਲੂ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਉਤਪਾਦਿਤ ਫ਼ਸਲਾਂ ਤੋਂ ਪ੍ਰੋਸੈਸਿੰਗ ਦੁਆਰਾ ਚੰਗੀਆਂ ਚੀਜ਼ਾਂ ਬਣਾਉਣ ਲਈ ਸਿਖਲਾਈ ਦੇਣੀ ਚਾਹੀਦੀ, ਤਾਂ ਕਿ ਉਹ ਉਨ੍ਹਾਂ ਚੀਜ਼ਾਂ ਨੂੰ ਮਾਰਕਿਟ ਵਿੱਚ ਵੇਚ ਸਕਣ ਅਤੇ ਇਸ ਦੇ ਲਈ ਚੰਗੀ ਕੀਮਤ ਪ੍ਰਾਪਤ ਕਰ ਸਕੇ।”

ਗੁਰਪ੍ਰੀਤ ਸਿੰਘ ਅਟਵਾਲ

ਪੂਰੀ ਕਹਾਣੀ ਪੜ੍ਹੋ

ਜਾਣੋ ਕਿਵੇਂ ਇਹ ਕਿਸਾਨ ਜੈਵਿਕ ਖੇਤੀ ਨੂੰ ਸਰਲ ਤਰੀਕੇ ਨਾਲ ਅਪਣਾ ਕੇ ਸਫ਼ਲਤਾ ਪ੍ਰਾਪਤ ਕਰ ਰਹੇ ਹਨ

35 ਸਾਲ ਦੇ ਗੁਰਪ੍ਰੀਤ ਸਿੰਘ ਅਟਵਾਲ ਇੱਕ ਅਗਾਂਹਵਧੂ ਜੈਵਿਕ ਕਿਸਾਨ ਹਨ, ਜੋ ਜ਼ਿਲ੍ਹਾ ਜਲੰਧਰ (ਪੰਜਾਬ) ਦੇ ਇੱਕ ਛੋਟੇ ਜਿਹੇ ਸਾਧਾਰਨ ਅਤੇ ਮਿਹਨਤੀ ਪਰਿਵਾਰ ਵਿੱਚੋਂ ਆਏ ਹਨ। ਪਰ ਸਫ਼ਲਤਾ ਦੇ ਇਸ ਪੱਧਰ ਤੱਕ ਪਹੁੰਚਣ ਤੋਂ ਪਹਿਲਾਂ ਅਤੇ ਆਪਣੇ ਸਮਾਜ ਦੇ ਹੋਰ ਕਿਸਾਨਾਂ ਨੂੰ ਪ੍ਰੇਰਣਾ ਦੇਣ ਤੋਂ ਪਹਿਲਾਂ, ਸ਼੍ਰੀ ਅਟਵਾਲ ਵੀ ਆਪਣੇ ਪਿਤਾ ਅਤੇ ਆਲੇ-ਦੁਆਲੇ ਦੇ ਹੋਰ ਕਿਸਾਨਾਂ ਦੀ ਤਰ੍ਹਾਂ ਰਸਾਇਣਿਕ ਖੇਤੀ ਕਰਦੇ ਸਨ।

ਬਾਰ੍ਹਵੀਂ ਤੋਂ ਬਾਅਦ ਗੁਰਪ੍ਰੀਤ ਸਿੰਘ ਅਟਵਾਲ ਨੇ ਕਾਲਜ ਦੀ ਪੜ੍ਹਾਈ ਕਰਨ ਦਾ ਫੈਸਲਾ ਕੀਤਾ, ਉਨ੍ਹਾਂ ਨੇ ਜਲੰਧਰ ਦੇ ਖਾਲਸਾ ਕਾਲਜ ਬੀ.ਏ. ਵਿੱਚ ਦਾਖਲਾ ਲਿਆ, ਪਰ ਛੇਤੀ ਹੀ ਕੁੱਝ ਮਨ ਵਿਚਲੇ ਵਿਚਾਰਾਂ ਕਾਰਨ, ਉਨ੍ਹਾਂ ਨੇ ਪਹਿਲੇ ਸਾਲ ਵਿੱਚ ਹੀ ਕਾਲਜ ਛੱਡ ਦਿੱਤਾ ਅਤੇ ਆਪਣੇ ਚਾਚੇ ਅਤੇ ਪਿਤਾ ਨਾਲ ਖੇਤੀਬਾੜੀ ਕਰਨ ਲੱਗੇ। ਉਹ ਖੇਤੀ ਦੇ ਨਾਲ-ਨਾਲ 2006 ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਵਿੱਚ ਵੀ ਖੜ੍ਹੇ ਹੋਏ ਅਤੇ ਜਿੱਤ ਵੀ ਗਏ। ਸਮੇਂ ਦੇ ਨਾਲ ਸ਼੍ਰੀ ਅਟਵਾਲ 2015 ਵਿੱਚ ਜ਼ਿਲ੍ਹਾ ਪੱਧਰ ‘ਤੇ ਉਸੇ ਸੰਗਠਨ ਦੇ ਪ੍ਰਧਾਨ ਤੋਂ ਸੀਨੀਅਰ ਪ੍ਰਧਾਨ ਬਣ ਗਏ।

ਪਰ ਸ਼ਾਇਦ ਖੇਤੀ ਵਿੱਚ ਕਿਸਮਤ ਉਨ੍ਹਾਂ ਦੇ ਨਾਲ ਨਹੀਂ ਸੀ ਅਤੇ ਉਨ੍ਹਾਂ ਨੂੰ ਲਗਾਤਾਰ ਨੁਕਸਾਨ ਅਤੇ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਗੰਨੇ ਅਤੇ ਕਣਕ ਦੀ ਖੇਤੀ ਦਾ ਕੋਈ ਲਾਭ ਨਹੀਂ ਹੋ ਰਿਹਾ ਸੀ, ਇਸ ਲਈ 2014 ਵਿੱਚ ਉਨ੍ਹਾਂ ਨੇ ਹਲਦੀ ਦੀ ਖੇਤੀ ਕਰਨ ਦਾ ਫੈਸਲਾ ਕੀਤਾ, ਪਰ ਇਹ ਵੀ ਉਨ੍ਹਾਂ ਲਈ ਘਾਟੇ ਦਾ ਸੌਦਾ ਸਾਬਿਤ ਹੋਇਆ, ਕਿਉਂਕਿ ਉਹ ਬਜ਼ਾਰ ਵਿੱਚ ਸਹੀ ਢੰਗ ਨਾਲ ਆਪਣੀ ਫ਼ਸਲ ਵੇਚਣ ਦੇ ਯੋਗ ਨਹੀਂ ਸੀ। ਅੰਤ ਵਿੱਚ ਉਨ੍ਹਾਂ ਨੇ ਸਾਰੀ ਹਲਦੀ ਤੋਂ ਹਲਦੀ ਪਾਊਡਰ ਬਣਾਇਆ ਅਤੇ ਗੁਰਦੁਆਰਿਆਂ ਅਤੇ ਮੰਦਿਰਾਂ ਵਿੱਚ ਮੁਫ਼ਤ ਵੰਡ ਦਿੱਤਾ। ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਤੋਂ ਬਾਅਦ, ਗੁਰਪ੍ਰੀਤ ਸਿੰਘ ਅਟਵਾਲ ਨੇ ਫੈਸਲਾ ਕੀਤਾ ਕਿ ਉਹ ਖੁਦ ਸਾਰੇ ਉਤਪਾਦਾਂ ਦਾ ਮੰਡੀਕਰਨ ਕਰਨਗੇ ਅਤੇ ਵਿਚੌਲਿਆਂ ‘ਤੇ ਨਿਰਭਰ ਨਹੀਂ ਰਹਿਣਗੇ।

ਉਸ ਸਾਲ ਹੀ ਗੁਰਪ੍ਰੀਤ ਸਿੰਘ ਅਟਵਾਲ ਨੂੰ ਆਪਣੇ ਪਿੰਡ ਨੇੜੇ ਦੇ ਭੰਗੂ ਫਾਰਮ ਬਾਰੇ ਪਤਾ ਲੱਗਾ। ਭੰਗੂ ਫਾਰਮ ਦਾ ਦੌਰਾ ਸ਼੍ਰੀ ਅਟਵਾਲ ਲਈ ਇੰਨਾ ਪ੍ਰੇਰਨਾਦਾਇਕ ਸੀ ਕਿ ਉਨ੍ਹਾਂ ਨੇ ਜੈਵਿਕ ਖੇਤੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਭੰਗੂ ਫਾਰਮ ‘ਤੇ ਗੰਨੇ ਦੀ ਖੇਤੀ ਅਤੇ ਪ੍ਰੋਸੈਸਿੰਗ ਹੁੰਦੀ ਸੀ, ਪਰ ਉਨ੍ਹਾਂ ਨੇ ਉੱਥੋਂ ਜੈਵਿਕ ਖੇਤੀ ਦੀਆਂ ਤਕਨੀਕਾਂ ਬਾਰੇ ਬਹੁਤ ਜਾਣਕਾਰੀ ਪ੍ਰਾਪਤ ਹੋਈ ਅਤੇ ਇਸ ਅਧਾਰ ‘ਤੇ ਉਨ੍ਹਾਂ ਨੇ ਆਪਣੇ ਪਰਿਵਾਰ ਲਈ 2.5 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਜੈਵਿਕ ਖੇਤੀ ਸ਼ੁਰੂ ਕੀਤੀ।

ਹੁਣ ਗੁਰਪ੍ਰੀਤ ਸਿੰਘ ਅਟਵਾਲ ਨੇ ਆਪਣੇ ਸਾਰੇ ਫਾਰਮ ‘ਤੇ ਜੈਵਿਕ ਖੇਤੀ ਸ਼ੁਰੂ ਕਰ ਦਿੱਤੀ ਅਤੇ ਪੈਦਾਵਾਰ ਪਹਿਲਾ ਨਾਲੋਂ ਬਿਹਤਰ ਹੈ। ਉਹ ਮੱਕੀ, ਕਣਕ, ਝੋਨਾ, ਗੰਨਾ ਅਤੇ ਮੌਸਮੀ ਸਬਜ਼ੀਆਂ ਆਦਿ ਉਗਾ ਰਹੇ ਹਨ ਅਤੇ ਭਵਿੱਖ ਵਿੱਚ ਉਹ ਕਣਕ ਦਾ ਆਟਾ ਅਤੇ ਮੱਕੀ ਦਾ ਆਟਾ ਪ੍ਰੋਸੈੱਸ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਦੌਰਾਨ ਸ਼੍ਰੀ ਅਟਵਾਲ ਨੇ ਭੋਗਪੁਰ ਸ਼ਹਿਰ ਵਿੱਚ 2 ਕਿਲੋਮੀਟਰ ਦੇ ਖੇਤਰ ਵਿੱਚ ਫਾਰਮ ਵਿੱਚ ਉਤਪਾਦਿਤ ਤਾਜ਼ੀਆਂ ਸਬਜ਼ੀਆਂ ਦੀ ਘਰੇਲੂ ਸਪਲਾਈ ਵੀ ਸ਼ੁਰੂ ਕੀਤੀ।

ਜੈਵਿਕ ਖੇਤੀ ਤੋਂ ਇਲਾਵਾ ਗੁਰਪ੍ਰੀਤ ਸਿੰਘ ਅਟਵਾਲ ਡੇਅਰੀ ਫਾਰਮਿੰਗ ਵਿੱਚ ਵੀ ਸਰਗਰਮੀ ਨਾਲ ਸ਼ਾਮਲ ਹਨ। ਉਹ ਘਰੇਲੂ ਉੇਦੇਸ਼ ਲਈ ਗਾਵਾਂ ਅਤੇ ਮੱਝਾਂ ਦੀਆਂ ਦੇਸੀ ਨਸਲਾਂ ਰੱਖੀਆਂ ਹਨ ਅਤੇ ਜ਼ਿਆਦਾ ਦੁੱਧ ਪਿੰਡ ਵਿੱਚ ਵੇਚਦੇ ਹਨ। ਅੱਜ ਗੁਰਪ੍ਰੀਤ ਸਿੰਘ ਅਟਵਾਲ ਨੇ ਆਪਣੇ ਜੀਵਨ ਵਿੱਚ ਜੋ ਪ੍ਰਾਪਤ ਕੀਤਾ ਹੈ, ਉਹ ਸਾਰਾ ਕਰੈਡਿਟ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਦਿੰਦੇ ਹਨ। ਕੇ.ਵੀ.ਕੇ ਦੇ ਆਯੋਜਿਤ ਸਿਖਲਾਈ ਕੈਂਪ, ਸਹਿਯੋਗ ਅਤੇ ਪ੍ਰੋਤਸਾਹਨ ਨੇ ਗੁਰਪ੍ਰੀਤ ਸਿੰਘ ਅਟਵਾਲ ਦੀ ਜੈਵਿਕ ਖੇਤੀ ਵਿੱਚ ਬਹੁਤ ਕੁੱਝ ਸਿੱਖਣ ਵਿੱਚ ਸਹਾਇਤਾ ਕੀਤੀ ਹੈ।

ਭਵਿੱਖ ਦੀ ਯੋਜਨਾ:
ਗੁਰਪ੍ਰੀਤ ਸਿੰਘ ਅਟਵਾਲ ਪੰਜਾਬ ਪੱਧਰ ‘ਤੇ ਅਤੇ ਫਿਰ ਭਾਰਤ ਪੱਧਰ ‘ਤੇ ਜੈਵਿਕ ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ।

ਸੰਦੇਸ਼
ਹਰੇਕ ਕਿਸਾਨ ਨੂੰ ਜੈਵਿਕ ਖੇਤੀ ਕਰਨੀ ਚਾਹੀਦੀ ਹੈ, ਜੇਕਰ ਵੱਡੇ ਪੱਧਰ ‘ਤੇ ਸੰਭਵ ਨਾ ਹੋਵੇ ਤਾਂ ਇਸ ਨੂੰ ਘੱਟੋ-ਘੱਟ ਘਰੇਲੂ ਉਦੇਸ਼ਾਂ ਲਈ ਇੱਕ ਛੋਟੇ ਜਿਹੇ ਖੇਤਰ ਵਿੱਚ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਵਿੱਚ ਇੱਕ ਅੰਤਰ ਲਿਆ ਸਕਦੇ ਹਨ ਅਤੇ ਇਸ ਨੂੰ ਬਿਹਤਰ ਬਣਾ ਸਕਦੇ ਹਨ।

ਗੁਰਪ੍ਰੀਤ ਸਿੰਘ ਅਟਵਾਲ ਇੱਕ ਅਗਾਂਹਵਧੂ ਕਿਸਾਨ ਹਨ ਜੋ ਨਾ ਕੇਵਲ ਆਪਣੇ ਫਾਰਮ ‘ਤੇ ਜੈਵਿਕ ਖੇਤੀ ਕਰ ਰਹੇ ਹਨ ਬਲਕਿ ਆਪਣੇ ਪਿੰਡ ਦੇ ਹੋਰ ਕਿਸਾਨਾਂ ਨੂੰ ਇਸ ਨੂੰ ਅਪਨਾਉਣ ਲਈ ਪ੍ਰੇਰਨਾ ਵੀ ਦਿੰਦੇ ਹਨ। ਉਹ ਡੀਕੰਪੋਜ਼ਰ ਦੀ ਮਦਦ ਨਾਲ ਕੁਦਰਤੀ ਕੀਟਨਾਸ਼ਕ ਅਤੇ ਖਾਦਾਂ ਤਿਆਰ ਕਰਦੇ ਹਨ ਅਤੇ ਇਸ ਨੂੰ ਕਿਸਾਨਾਂ ਵਿੱਚ ਵੰਡ ਦਿੰਦੇ ਹਨ। ਆਪਣੇ ਕਾਰਜਾਂ ਨਾਲ ਗੁਰਪ੍ਰੀਤ ਸਿੰਘ ਅਟਵਾਲ ਨੇ ਇਹ ਸਿੱਧ ਕੀਤਾ ਹੈ ਕਿ ਉਹ ਦੂਰ ਦੀ ਸੋਚ ਰੱਖਦੇ ਹਨ ਅਤੇ ਵਰਤਮਾਨ ਅਤੇ ਮੁਸ਼ਕਿਲ ਸਮੇਂ ਦਾ ਸਾਹਮਣਾ ਕਰਦੇ ਹਨ ਅਤੇ ਸਫ਼ਲਤਾ ਹਾਸਲ ਕਰਦੇ ਹਨ।

ਪ੍ਰਤੀਕ ਬਜਾਜ

ਪੂਰੀ ਕਹਾਣੀ ਪੜ੍ਹੋ

 ਬਰੇਲੀ ਦੇ ਨੌਜਵਾਨ ਨੇ ਸਿਰਫ਼ ਦੇਸ਼ ਦੀ ਮਿੱਟੀ ਨੂੰ ਜ਼ਿਆਦਾ ਉਪਜਾਊ ਬਣਾਉਣ ਅਤੇ ਕਿਸਾਨਾਂ ਨੂੰ ਦੁੱਗਣਾ ਆਮਦਨ ਕਮਾਉਣ ਵਿੱਚ ਮਦਦ ਕਰਨ ਲਈ ਸੀ.ਏ. ਦੀ ਪੜ੍ਹਾਈ ਛੱਡ ਕੇ ਵਰਮੀਕੰਪੋਸਟਿੰਗ ਨੂੰ ਚੁਣਿਆ

ਪ੍ਰਤੀਕ ਬਜਾਜ ਆਪਣੇ ਯਤਨਾਂ ਦੇ ਯੋਗਦਾਨ ਦੁਆਰਾ ਮਾਤ-ਭੂਮੀ ਦਾ ਪਾਲਣ-ਪੋਸ਼ਣ ਕਰਨ ਅਤੇ ਦੇਸ਼ ਦੀ ਮਿੱਟੀ ਨੂੰ ਜ਼ਿਆਦਾ ਉਪਜਾਊ ਬਣਾਉਣ ਵਿੱਚ ਖੇਤੀ ਸਮਾਜ ਦੇ ਲਈ ਇੱਕ ਉੱਜਵਲ ਉਦਾਹਰਨ ਹੈ। ਦ੍ਰਿਸ਼ਟੀਕੋਣ ਅਤੇ ਆਵਿਸ਼ਕਾਰ ਦੇ ਆਪਣੇ ਸੁੰਦਰ ਖੇਤਰ ਦੇ ਨਾਲ ਅੱਜ ਉਹ ਦੇਸ਼ ਦੀਆਂ ਕੂੜਾ ਪ੍ਰਬੰਧਨ ਸੰਬੰਧੀ ਸਮੱਸਿਆਵਾਂ ਨੂੰ ਬਹੁਤ ਕੋਸ਼ਿਸ਼ਾਂ ਨਾਲ ਹੱਲ ਕਰ ਰਿਹਾ ਹੈ ਅਤੇ ਕਿਸਾਨਾਂ ਨੂੰ ਵੀ ਵਰਮੀਕੰਪੋਸਟਿੰਗ ਤਕਨੀਕ ਅਪਨਾਉਣ ਅਤੇ ਆਪਣੀ ਖੇਤੀਬਾੜੀ ਨੂੰ ਨੁਕਸਾਨ ਦੇ ਸੌਦੇ ਦੀ ਬਜਾਏ ਇੱਕ ਲਾਭਦਾਇਕ ਉੱਦਮ ਬਣਾਉਣ ਵਿੱਚ ਮਦਦ ਕਰ ਰਿਹਾ ਹੈ।

ਭਾਰਤ ਦੇ ਪ੍ਰਸਿੱਧ ਸ਼ਹਿਰਾਂ ਵਿੱਚੋਂ ਇੱਕ ਬਰੇਲੀ ਅਤੇ ਇੱਕ ਬਿਜ਼ਨਸ ਕਲਾਸ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਪ੍ਰਤੀਕ ਬਜਾਜ ਹਮੇਸ਼ਾ ਸੀ.ਏ. ਬਣਨ ਦਾ ਸੁਪਨਾ ਦੇਖਦਾ ਸੀ ਤਾਂ ਕਿ ਬਾਅਦ ਵਿੱਚ ਉਹ ਆਪਣੇ ਪਿਤਾ ਦੇ ਰੀਅਲ ਐਸਟੇਟ ਕਾਰੋਬਾਰ ਨੂੰ ਜਾਰੀ ਰੱਖ ਸਕੇ। ਪਰ 19 ਸਾਲ ਦੀ ਛੋਟੀ ਉਮਰ ਵਿੱਚ ਇਸ ਲੜਕੇ ਨੇ ਆਪਣਾ ਮਨ ਬਦਲ ਲਿਆ ਅਤੇ ਵਰਮੀਕੰਪੋਸਟਿੰਗ ਦਾ ਵਪਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ।

ਵਰਮੀਕੰਪੋਸਟਿੰਗ ਦਾ ਵਿਚਾਰ ਪ੍ਰਤੀਕ ਬਜਾਜ ਦੇ ਦਿਮਾਗ ਵਿੱਚ 2015 ਵਿੱਚ ਆਇਆ ਜਦੋਂ ਇੱਕ ਦਿਨ ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਆਈ.ਵੀ.ਆਰ.ਆਈ, ਇੱਜ਼ਤਨਗਰ ਵਿੱਚ ਵੱਡੇ ਭਰਾ ਨਾਲ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਵਿੱਚ ਭਾਗ ਲਿਆ, ਜਿਸ ਨੇ ਹਾਲ ਹੀ ਵਿੱਚ ਡੇਅਰੀ ਫਾਰਮਿੰਗ ਸ਼ੁਰੂ ਕੀਤੀ ਸੀ। ਉਸ ਸਮੇਂ ਪ੍ਰਤੀਕ ਬਜਾਜ ਨੇ ਪਹਿਲਾ ਤੋਂ ਹੀ ਸੀ.ਪੀ.ਟੀ. ਪ੍ਰੀਖਿਆ ਪਾਸ ਕੀਤੀ ਸੀ ਅਤੇ ਸੀ.ਏ. ਦੀ ਪੜ੍ਹਾਈ ਕਰ ਰਿਹਾ ਸੀ ਅਤੇ ਆਪਣੀ ਉਤਸ਼ਾਹੀ ਭਾਵਨਾ ਦੇ ਨਾਲ ਉਹ ਸੀ.ਏ. ਵੀ ਪਾਸ ਕਰ ਸਕਦਾ ਸੀ ਪਰ ਇੱਕ ਵਾਰ ਟ੍ਰੇਨਿੰਗ ਵਿੱਚ ਭਾਗ ਲੈਣ ਤੋਂ ਬਾਅਦ ਉਸ ਨੂੰ ਵਰਮੀਕੰਪੋਸਟਿੰਗ ਅਤੇ ਬਾਇਓਵੇਸਟ ਦੀਆਂ ਬੁਨਿਆਦੀ ਗੱਲਾਂ ਦਾ ਪਤਾ ਲੱਗਾ। ਉਸ ਨੂੰ ਵਰਮੀਕੰਪੋਸਟਿੰਗ ਦਾ ਵਿਚਾਰ ਇੰਨਾ ਦਿਲਚਸਪ ਲੱਗਾ ਕਿ ਉਸ ਨੇ ਆਪਣੇ ਕਰੀਅਰ ਦੇ ਟੀਚਿਆਂ ਨੂੰ ਛੱਡ ਕੇ ਜੈਵ ਕੂੜਾ ਪ੍ਰਬੰਧਨ ਨੂੰ ਆਪਣੀ ਭਵਿੱਖ ਦੀ ਯੋਜਨਾ ਦੇ ਰੂਪ ਵਿੱਚ ਅਪਨਾਉਣ ਦਾ ਫੈਸਲਾ ਕੀਤਾ।

“ਮੈਂ ਹੈਰਾਨ ਸੀ ਕਿ ਕਿਉਂ ਅਸੀਂ ਮੇਰੇ ਭਰਾ ਦੇ ਡੇਅਰੀ ਫਾਰਮ ਤੋਂ ਪ੍ਰਾਪਤ ਗਾਂ ਦੇ ਗੋਬਰ ਅਤੇ ਮੂਤਰ ਨੂੰ ਛੱਡ ਦਿੰਦੇ ਹਾਂ ਜਦਕਿ ਅਸੀਂ ਇਸ ਦੀ ਬਿਹਤਰ ਤਰੀਕੇ ਨਾਲ ਵਰਤੋਂ ਕਰ ਸਕਦੇ ਹਾਂ” – ਪ੍ਰਤੀਕ ਬਜਾਜ ਨੇ ਕਿਹਾ।

ਉਸ ਨੇ ਆਈ.ਵੀ.ਆਰ.ਆਈ. ਤੋਂ ਆਪਣੀ ਟ੍ਰੇਨਿੰਗ ਪੂਰੀ ਕੀਤੀ ਅਤੇ ਉੱਥੇ ਮੌਜੂਦ ਖੋਜ-ਕਰਤਾ ਅਤੇ ਵਿਗਿਆਨੀਆਂ ਤੋਂ ਕੰਪੋਸਟਿੰਗ ਦੀ ਉੱਨਤ ਵਿਧੀ ਸਿੱਖੀ ਅਤੇ ਸਫ਼ਲ ਵਰਮੀਕੰਪੋਸਟਿੰਗ ਲਈ ਜ਼ਰੂਰੀ ਜਾਣਕਾਰੀ ਪ੍ਰਾਪਤ ਕੀਤੀ।

ਲਗਭਗ ਛੇ ਮਹੀਨੇ ਬਾਅਦ ਪ੍ਰਤੀਕ ਨੇ ਆਪਣੇ ਪਰਿਵਾਰ ਨਾਲ ਆਪਣੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ। ਇਹ ਪਹਿਲਾਂ ਤੋਂ ਹੀ ਸਮਝਿਆ ਜਾ ਸਕਦਾ ਸੀ ਕਿ ਉਸ ਦੇ ਪਿਤਾ ਸੀ.ਏ. ਛੱਡਣ ਲਈ ਪ੍ਰਤੀਕ ਦੇ ਫੈਸਲੇ ਨੂੰ ਨਾ-ਮਨਜ਼ੂਰ ਕਰ ਦੇਣਗੇ। ਪਰ ਜਦੋਂ ਪਹਿਲੀ ਵਾਰ ਪ੍ਰਤੀਕ ਨੇ ਵਰਮੀਕੰਪੋਸਟਿੰਗ ਤਿਆਰ ਕੀਤੀ ਅਤੇ ਇਸ ਨੂੰ ਬਜ਼ਾਰ ਵਿੱਚ ਵੇਚਿਆ ਤਾਂ ਉਨ੍ਹਾਂ ਦੇ ਪਿਤਾ ਨੇ ਆਪਣੇ ਪੁੱਤਰ ਦੇ ਫੈਸਲੇ ਨੂੰ ਦਿਲੋਂ ਮਨਜ਼ੂਰ ਕਰ ਲਿਆ ਅਤੇ ਉਸ ਦੇ ਕੰਮ ਦੀ ਪ੍ਰਸ਼ੰਸਾ ਕੀਤੀ।

“ਮੇਰੇ ਲਈ ਸੀ.ਏ. ਬਣਨਾ ਮੁਸ਼ਕਿਲ ਨਹੀਂ ਸੀ, ਮੈਂ ਕਈ ਘੰਟੇ ਪੜ੍ਹਾਈ ਕਰ ਸਕਦਾ ਸੀ ਅਤੇ ਸਾਰੀਆਂ ਪ੍ਰੀਖਿਆਵਾਂ ਪਾਸ ਕਰ ਸਕਦਾ ਸੀ। ਪਰ ਮੈਂ ਉਹੀ ਕਰ ਰਿਹਾ ਹਾਂ ਜੋ ਮੈਨੂੰ ਪਸੰਦ ਹੈ। ਭਾਵੇਂ ਕੰਪੋਸਟਿੰਗ ਪਲਾਂਟ ਵਿੱਚ ਕੰਮ ਕਰਦੇ 24 ਘੰਟੇ ਲੱਗ ਜਾਂਦੇ ਹਨ, ਪਰ ਇਸ ਨਾਲ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਇਸ ਤੋਂ ਇਲਾਵਾ ਮੈਨੂੰ ਕਿਸੇ ਵੀ ਅੰਤਰਾਲ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮੈਂਨੂੰ ਪਤਾ ਹੈ ਕਿ ਮੇਰਾ ਜਨੂੰਨ ਹੀ ਮੇਰਾ ਕਰੀਅਰ ਹੈ ਅਤੇ ਇਹ ਮੇਰੇ ਕੰਮ ਨੂੰ ਜ਼ਿਆਦਾ ਮਜ਼ੇਦਾਰ ਬਣਾਉਂਦਾ ਹੈ” – ਪ੍ਰਤੀਕ ਬਜਾਜ ਨੇ ਕਿਹਾ।

ਜਦੋਂ ਪ੍ਰਤੀਕ ਦਾ ਪਰਿਵਾਰ ਉਨ੍ਹਾਂ ਦੀ ਭਵਿੱਖ ਦੀ ਯੋਜਨਾ ਤੋਂ ਸਹਿਮਤ ਹੋ ਗਿਆ ਤਾਂ ਪ੍ਰਤੀਕ ਨੇ ਨੇੜੇ ਦੇ ਪਰਧੋਲੀ ਪਿੰਡ ਵਿੱਚ ਸੱਤ ਬਿੱਘਾ ਖੇਤੀ ਵਾਲੀ ਭੂਮੀ ਵਿੱਚ ਨਿਵੇਸ਼ ਕੀਤਾ ਅਤੇ ਉਸ ਸਾਲ 2015 ਵਿੱਚ ਵਰਮੀਕੰਪੋਸਟਿੰਗ ਸ਼ੁਰੂ ਕੀਤੀ ਅਤੇ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਵਰਮੀਕੰਪੋਸਟਿੰਗ ਦੀ ਨਵੀਂ ਯੂਨਿਟ ਖੋਲ੍ਹਣ ਸਮੇਂ ਪ੍ਰਤੀਕ ਨੇ ਫੈਸਲਾ ਕੀਤਾ ਕਿ ਉਹ ਕੂੜਾ ਪ੍ਰਬੰਧਨ ਸਮੱਸਿਆਵਾਂ ਨਾਲ ਨਜਿੱਠਣਗੇ ਅਤੇ ਕਿਸਾਨ ਦੀਆਂ ਖੇਤੀਬਾੜੀ ਗਤੀਵਿਧੀਆਂ ਨੂੰ ਵਾਤਾਵਰਨ ਅਨੁਕੂਲ ਅਤੇ ਆਰਥਿਕ ਤਰੀਕੇ ਨਾਲ ਪ੍ਰਬੰਧਿਤ ਕਰਨ ਵਿੱਚ ਵੀ ਮਦਦ ਕਰਨਗੇ।

ਆਪਣੀ ਕੰਪੋਸਟ ਨੂੰ ਹੋਰ ਵਧੀਆ ਬਣਾਉਣ ਲਈ ਉਨ੍ਹਾਂ ਨੇ ਅਲੱਗ ਤਰੀਕੇ ਨਾਲ ਕੂੜੇ ਨੂੰ ਵਿਭਿੰਨ ਤਰੀਕੇ ਨਾਲ ਵਰਤਿਆ। ਉਸ ਨੇ ਮੰਦਿਰਾਂ ਤੋਂ ਫੁੱਲ, ਸਬਜ਼ੀਆਂ ਦਾ ਕੂੜਾ, ਚੀਨੀ ਦੇ ਵਾਧੂ ਪਦਾਰਥ ਦੀ ਵਰਤੋਂ ਕੀਤੀ ਅਤੇ ਵਰਮੀਕੰਪੋਸਟ ਵਿੱਚ ਨਿੰਮ ਦੇ ਪੱਤਿਆਂ ਨੂੰ ਸ਼ਾਮਲ ਕੀਤਾ, ਜਿਸ ਵਿੱਚ ਐਂਟੀਬਾਇਓਟਿਕ ਗੁਣ ਭਰਪੂਰ ਹੁੰਦੇ ਹਨ।

ਇਸ ਉੱਦਮ ਨੂੰ ਪੂਰਾ ਲਾਭਦਾਇਕ ਪ੍ਰੋਜੈੱਕਟ ਵਿੱਚ ਬਦਲ ਦਿੱਤਾ ਗਿਆ, ਪ੍ਰਤੀਕ ਨੇ ਪਿੰਡ ਵਿੱਚ ਕੁੱਝ ਹੋਰ ਜ਼ਮੀਨ ਖਰੀਦ ਕੇ ਉੱਥੇ ਜੈਵਿਕ ਖੇਤੀ ਵੀ ਸ਼ੁਰੂ ਕੀਤੀ। ਆਪਣੀ ਵਰਮੀਕੰਪੋਸਟਿੰਗ ਅਤੇ ਜੈਵਿਕ ਖੇਤੀ ਤਕਨੀਕਾਂ ਨਾਲ ਉਸ ਨੇ ਸਿੱਟਾ ਕੱਢਿਆ ਕਿ ਜੇਕਰ ਗਊ-ਮੂਤਰ ਅਤੇ ਨਿੰਮ ਦੇ ਪੱਤਿਆਂ ਦੀ ਨਿਸ਼ਚਿਤ ਮਾਤਰਾ ਵਿੱਚ ਵਰਤੋਂ ਕੀਤੀ ਜਾਵੇ ਤਾਂ ਮਿੱਟੀ ਨੂੰ ਘੱਟ ਖਾਦ ਦੀ ਜ਼ਰੂਰਤ ਹੁੰਦੀ ਹੈ। ਦੂਜੇ ਪਾਸੇ ਇਹ ਫ਼ਸਲ ਦੀ ਪੈਦਾਵਾਰ ਨੂੰ ਵੀ ਪ੍ਰਭਾਵਿਤ ਨਹੀਂ ਕਰਦੀ। ਕੰਪੋਸਟ ਵਿੱਚ ਨਿੰਮ ਦੀਆਂ ਪੱਤੀਆਂ ਨੂੰ ਸ਼ਾਮਲ ਕਰਨ ਨਾਲ ਫ਼ਸਲ ‘ਤੇ ਕੀਟਾਂ ਦਾ ਘੱਟ ਹਮਲਾ ਹੁੰਦਾ ਹੈ ਅਤੇ ਇਸ ਨਾਲ ਫ਼ਸਲ ਦੀ ਪੈਦਾਵਾਰ ਵੀ ਬਿਹਤਰ ਹੁੰਦੀ ਹੈ ਅਤੇ ਮਿੱਟੀ ਜ਼ਿਆਦਾ ਉਪਜਾਊ ਬਣਦੀ ਹੈ।

ਆਪਣੇ ਵਰਮੀਕੰਪੋਸਟ ਪਲਾਟ ਵਿੱਚ ਪ੍ਰਤੀਕ ਦੋ ਪ੍ਰਕਾਰ ਦੇ ਗੰਡੋਇਆਂ ਦੀ ਵਰਤੋਂ ਕਰਦੇ ਹਨ – ਜੈ ਗੋਪਾਲ ਅਤੇ ਏਸੇਨਿਆ ਫੋਏਟਿਡਾ, ਜਿਸ ਵਿੱਚੋਂ ਜੈ ਗੋਪਾਲ ਕਿਸਮ ਆਈ.ਵੀ.ਆਰ.ਆਈ. ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਇਹ ਕੰਪੋਸਟਿੰਗ ਵਿਧੀ ਨੂੰ ਹੋਰ ਬਿਹਤਰ ਬਣਾਉਣ ਲਈ ਬਹੁਤ ਉਚਿੱਤ ਹੈ।
ਉਹ ਆਪਣੀ ਰਚਨਾਮਤਕ ਭਾਵਨਾ ਨਾਲ ਗਿਆਨ ਦਾ ਪ੍ਰਚਾਰ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਇਸ ਲਈ ਉਹ ਕਿਸਾਨਾਂ ਨੂੰ ਮੁਫ਼ਤ ਵਰਮੀਕੰਪੋਸਟਿੰਗ ਦੀ ਟ੍ਰੇਨਿੰਗ ਦਿੰਦੇ ਹਨ, ਜਿਸ ਵਿੱਚੋਂ ਉਹ ਛੋਟੇ ਪੱਧਰ ‘ਤੇ ਖਾਦ ਤਿਆਰ ਕਰਨ ਲਈ ਇੱਕ ਛੋਟੇ ਮਿੱਟੀ ਦੇ ਬਰਤਨ ਦੀ ਵਰਤੋਂ ਕਰਦੇ ਹਨ। ਸ਼ੁਰੂ ਵਿੱਚ ਉਸ ਨਾਲ ਛੇ ਕਿਸਾਨਾਂ ਨੇ ਸੰਪਰਕ ਕੀਤਾ ਅਤੇ ਉਸ ਦੀ ਤਕਨੀਕ ਨੂੰ ਅਪਣਾਇਆ, ਪਰ ਅੱਜ ਲਗਭਗ 42 ਕਿਸਾਨ ਹਨ ਜੋ ਇਸ ਤੋਂ ਲਾਭ ਲੈ ਰਹੇ ਹਨ ਅਤੇ ਸਾਰੇ ਕਿਸਾਨਾਂ ਨੇ ਪ੍ਰਤੀਕ ਦੀ ਪ੍ਰਗਤੀ ਨੂੰ ਦੇਖ ਕੇ ਇਸ ਤਕਨੀਕ ਨੂੰ ਅਪਣਾਇਆ।

ਪ੍ਰਤੀਕ ਕਿਸਾਨਾਂ ਨੂੰ ਇਹ ਦਾਅਵੇ ਨਾਲ ਕਹਿੰਦੇ ਹਨ ਕਿ ਵਰਮੀਕੰਪੋਸਟਿੰਗ ਅਤੇ ਜੈਵਿਕ ਖੇਤੀ ਵਿੱਚ ਨਿਵੇਸ਼ ਕਰਕੇ ਇੱਕ ਕਿਸਾਨ ਜ਼ਿਆਦਾ ਆਰਥਿਕ ਤੌਰ ‘ਤੇ ਆਪਣੀ ਜ਼ਮੀਨ ਨੂੰ ਉਪਜਾਊ ਬਣਾ ਸਕਦਾ ਹੈ ਅਤੇ ਖੇਤੀ ਦੀਆਂ ਜ਼ਹਿਰੀਲੀਆਂ ਤਕਨੀਕਾਂ ਦੀ ਤੁਲਨਾ ਵਿੱਚ ਬਿਹਤਰ ਪੈਦਾਵਾਰ ਵੀ ਲੈ ਸਕਦਾ ਹੈ ਅਤੇ ਜਦੋਂ ਗੱਲ ਮੰਡੀਕਰਨ ਦੀ ਆਉਂਦੀ ਹੈ ਤਾਂ ਜੈਵਿਕ ਉਤਪਾਦਾਂ ਦਾ ਹਮੇਸ਼ਾ ਬਾਜ਼ਾਰ ਵਿੱਚ ਬਿਹਤਰ ਮੁੱਲ ਹੁੰਦਾ ਹੈ।

ਉਸ ਨੇ ਰਸਾਇਣਿਕ ਤੌਰ ‘ਤੇ ਉਗਾਈ ਕਣਕ ਦੀ ਤੁਲਨਾ ਵਿੱਚ ਬਜ਼ਾਰ ਵਿੱਚ ਜੈਵਿਕ ਕਣਕ ਵੇਚਣ ਦਾ ਅਨੁਭਵ ਸਾਂਝਾ ਕੀਤਾ। ਸੋ ਜੈਵਿਕ ਖੇਤੀ ਅਤੇ ਵਰਮੀਕੰਪੋਸਟਿੰਗ ਨੂੰ ਅਪਨਾਉਣਾ ਕਿਸਾਨਾਂ ਲਈ ਇੱਕ ਲਾਭਦਾਇਕ ਸੌਦਾ ਹੈ।

ਪ੍ਰਤੀਕ ਨੇ ਆਪਣਾ ਅਨੁਭਵ ਦੱਸਦੇ ਹੋਏ ਸਾਡੇ ਨਾਲ ਗਿਆਨ ਦਾ ਇੱਕ ਛੋਟਾ ਜਿਹਾ ਅੰਸ਼ ਸਾਂਝਾ ਕੀਤਾ – ਵਰਮੀਕੰਪੋਸਟਿੰਗ ਵਿੱਚ ਗਾਂ ਦੇ ਗੋਬਰ ਦੀ ਵਰਤੋਂ ਕਰਨ ਤੋਂ ਪਹਿਲਾਂ ਦੋ ਮੁੱਖ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ- ਗਾਂ ਦਾ ਗੋਬਰ 15-20 ਦਿਨ ਪੁਰਾਣਾ ਹੋਣਾ ਚਾਹੀਦਾ ਹੈ ਅਤੇ ਪੂਰੀ ਤਰ੍ਹਾਂ ਨਾਲ ਸੁੱਕਾ ਹੋਣਾ ਚਾਹੀਦਾ ਹੈ।

 

ਇਸ ਸਮੇਂ 22 ਸਾਲ ਦਾ ਪ੍ਰਤੀਕ ਬਜਾਜ ਸਫ਼ਲਤਾਪੂਰਵਕ ਆਪਣਾ ਸਹਿਯੋਗੀ ਬਾਇਓਟੈੱਕ ਪਲਾਂਟ ਚਲਾ ਰਹੇ ਹਨ ਅਤੇ ਨੋਇਡਾ, ਗਾਜ਼ੀਆਬਾਦ, ਬਰੇਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਈ ਸ਼ਹਿਰਾਂ ਵਿੱਚ ਬ੍ਰੈਂਡ ਨਾਮ ਯੇਲੋ ਖਾਦ ਦੇ ਤਹਿਤ ਕੰਪੋਸਟ ਵੇਚ ਰਹੇ ਹਨ। ਪ੍ਰਤੀਕ ਆਪਣੇ ਉਤਪਾਦ ਨੂੰ ਵੇਚਣ ਲਈ ਕਈ ਹੋਰ ਤਰੀਕਿਆਂ ਨੂੰ ਵੀ ਅਪਣਾਉਂਦੇ ਹਨ।

ਮਿੱਟੀ ਨੂੰ ਸਾਫ਼ ਕਰਨ ਅਤੇ ਇਸ ਨੂੰ ਜ਼ਿਆਦਾ ਉਪਜਾਊ ਬਣਾਉਣ ਦੇ ਦ੍ਰਿੜ ਸੰਕਲਪ ਨਾਲ ਪ੍ਰਤੀਕ ਹਮੇਸ਼ਾ ਵਿਭਿੰਨ ਬੈਕਟੀਰੀਆ ਅਤੇ ਇਨਪੁੱਟ ਕੋਂਪੋਨੈਂਟ ਨਾਲ ਆਪਣਾ ਕੰਮ ਜਾਰੀ ਰੱਖਣਗੇ। ਪ੍ਰਤੀਕ ਇਸ ਸੰਤੁਸ਼ਟੀ ਵਾਲੇ ਕਾਰੋਬਾਰ ਦਾ ਹਿੱਸਾ ਬਣ ਕੇ ਬਹੁਤ ਆਨੰਦ ਮਹਿਸੂਸ ਕਰਦਾ ਹੈ, ਜਿਸ ਦੇ ਮਾਧਿਅਮ ਨਾਲ ਉਹ ਨਾ ਕੇਵਲ ਕਿਸਾਨਾਂ ਦੀ ਮਦਦ ਕਰਦੇ ਹਨ ਬਲਕਿ ਧਰਤੀ ਨੂੰ ਵੀ ਬਿਹਤਰ ਸਥਾਨ ਬਣਾ ਰਿਹਾ ਹੈ।

ਪ੍ਰਤੀਕ ਤਾਂ ਆਪਣਾ ਯੋਗਦਾਨ ਪਾ ਰਿਹਾ ਹੈ, ਪਰ ਕੀ ਤੁਸੀਂ ਆਪਣਾ ਯੋਗਦਾਨ ਦੇ ਰਹੇ ਹੋ? ਪ੍ਰਤੀਕ ਬਜਾਜ ਵਰਗੇ ਪ੍ਰਗਤੀਸ਼ੀਲ ਕਿਸਾਨਾਂ ਦੀਆਂ ਹੋਰ ਉਤਸ਼ਾਹਜਨਕ ਕਹਾਣੀਆਂ ਪੜ੍ਹਨ ਲਈ ਗੂਗਲ ਪਲੇਅ ਸਟੋਰ ‘ਤੇ ਜਾ ਕੇ ਆਪਣੀ ਖੇਤੀ ਐਪ ਡਾਊਨਲੋਡ ਕਰੋ।

ਸੱਤਿਆ ਰਾਣੀ

ਪੂਰੀ ਕਹਾਣੀ ਪੜ੍ਹੋ

ਸੱਤਿਆ ਰਾਣੀ: ਆਪਣੀ ਮਿਹਨਤ ਨਾਲ ਸਫ਼ਲ ਹੋਣ ਵਾਲੀ ਮਹਿਲਾ, ਜੋ ਫੂਡ ਪ੍ਰੋਸੈਸਿੰਗ ਉਦਯੋਗ ਵਿੱਚ ਸੂਰਜ ਦੀ ਤਰ੍ਹਾਂ ਉੱਭਰ ਰਹੀ ਹੈ

ਜਦੋਂ ਗੱਲ ਵਿਕਾਸ ਦੀ ਆਉਂਦੀ ਹੈ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਹਿਲਾਵਾਂ ਭਾਰਤ ਦੇ ਨੌਜਵਾਨ ਦਿਮਾਗਾਂ ਨੂੰ ਆਕਾਰ ਦੇਣ ਅਤੇ ਮਾਰਗ-ਦਰਸ਼ਨ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਹੀਆਂ ਹਨ। ਇੱਥੋਂ ਤੱਕ ਕਿ ਖੇਤੀਬਾੜੀ ਦੇ ਖੇਤਰ ਵਿੱਚ ਵੀ ਮਹਿਲਾਵਾਂ ਪਿੱਛੇ ਨਹੀਂ ਹਨ, ਉਹ ਟਿਕਾਊ ਅਤੇ ਜੈਵਿਕ ਖੇਤੀ ਦੇ ਮਾਰਗ ਦੀ ਅਗਵਾਈ ਕਰ ਰਹੀਆਂ ਹਨ। ਅੱਜ, ਕਈ ਗ੍ਰਾਮੀਣ ਅਤੇ ਸ਼ਹਿਰੀ ਮਹਿਲਾਵਾਂ ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ ਦੇ ਪ੍ਰਤੀ ਜਾਗਰੂਕ ਹਨ ਅਤੇ ਇਸੇ ਕਾਰਨ ਉਹ ਇਸ ਖੇਤਰ ਵਿੱਚ ਕੰਮ ਵੀ ਕਰ ਰਹੀਆਂ ਹਨ। ਸੱਤਿਆ ਰਾਣੀ ਉਨ੍ਹਾਂ ਮਹਿਲਾਵਾਂ ਵਿੱਚੋਂ ਇੱਕ ਹੈ ਜੋ ਜੈਵਿਕ ਖੇਤੀ ਕਰ ਰਹੀਆਂ ਹਨ ਅਤੇ ਫੂਡ ਪ੍ਰੋਸੈਸਿੰਗ ਦੇ ਵਪਾਰ ਵਿੱਚ ਵੀ ਕਿਰਿਆਸ਼ੀਲ ਹਨ।

ਵੱਧਦੀਆਂ ਸਿਹਤ ਸਮੱਸਿਆਵਾਂ ਅਤੇ ਜਲਵਾਯੂ ਤਬਦੀਲੀਆਂ ਕਾਰਨ, ਭੋਜਨ ਸੁਰੱਖਿਆ ਨਾਲ ਨਿਪਟਣਾ ਇੱਕ ਵੱਡੀ ਚੁਣੌਤੀ ਬਣ ਗਈ ਹੈ ਅਤੇ ਸੱਤਿਆ ਰਾਣੀ ਇੱਕ ਉੱਭਰਦੀ ਹੋਈ ਐਗਰੀਪ੍ਰੇਨਿਓਰ ਹੈ ਜੋ ਇਸ ਮੁੱਦੇ ‘ਤੇ ਕੰਮ ਕਰ ਰਹੀ ਹੈ। ਖੇਤੀ ਦੇ ਖੇਤਰ ਵਿੱਚ ਯੋਗਦਾਨ ਪਾਉਣਾ ਅਤੇ ਪ੍ਰਕਿਰਤੀ ਨੂੰ ਉਸ ਦਾ ਦਿੱਤਾ ਵਾਪਸ ਦੇਣਾ ਸੱਤਿਆ ਦਾ ਬਚਪਨ ਦਾ ਸੁਪਨਾ ਹੈ। ਸ਼ੁਰੂ ਤੋਂ ਹੀ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਹਮੇਸ਼ਾ ਇਸ ਵੱਲ ਨਿਰਦੇਸ਼ਿਤ ਅਤੇ ਪ੍ਰੇਰਿਤ ਕੀਤਾ ਅਤੇ ਅੰਤ ਵਿੱਚ ਇੱਕ ਛੋਟੀ ਕੁੜੀ ਦਾ ਸੁਪਨਾ ਇੱਕ ਮਹਿਲਾ ਦੀ ਦ੍ਰਿਸ਼ਟੀ ਵਿੱਚ ਬਦਲ ਗਿਆ।

ਸੱਤਿਆ ਦੇ ਜੀਵਨ ਵਿੱਚ ਬੁਰਾ ਸਮਾਂ ਵੀ ਆਇਆ ਜਿਸ ਵਿੱਚ ਕੋਈ ਹੋਰ ਲੜਕੀ ਹੁੰਦੀ ਤਾਂ ਉਹ ਆਪਣਾ ਆਤਮ-ਵਿਸ਼ਵਾਸ ਅਤੇ ਉਮੀਦ ਆਸਾਨੀ ਨਾਲ ਛੱਡ ਦਿੰਦੀ। ਸੱਤਿਆ ਦੇ ਮਾਤਾ ਪਿਤਾ ਨੇ ਉਸ ਨੂੰ ਵਿੱਤੀ ਸਮੱਸਿਆਵਾਂ ਦੇ ਕਾਰਨ 12ਵੀਂ ਦੇ ਬਾਅਦ ਆਪਣੀ ਪੜ੍ਹਾਈ ਰੋਕਣ ਦੇ ਲਈ ਕਿਹਾ। ਪਰ ਉਸ ਦਾ ਆਪਣੇ ਭਵਿੱਖ ਦੇ ਪ੍ਰਤੀ ਇੰਨਾ ਦ੍ਰਿੜ ਸੰਕਲਪ ਸੀ ਕਿ ਉਸ ਨੇ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਉਹ ਆਪਣੀ ਉੱਚ ਸਿੱਖਿਆ ਦਾ ਪ੍ਰਬੰਧਨ ਆਪ ਕਰੇਗੀ। ਉਸ ਨੇ ਭੋਜਨ ਉਤਪਾਦ ਜਿਵੇਂ ਕਿ ਆਚਾਰ ਅਤੇ ਚਟਨੀ ਬਣਾਉਣ ਅਤੇ ਇਸ ਨੂੰ ਵੇਚਣ ਦਾ ਕੰਮ ਸ਼ੁਰੂ ਕੀਤਾ।

ਇਸ ਸਮੇਂ ਦੇ ਦੌਰਾਨ, ਉਸ ਨੇ ਕਈ ਨਵੀਆਂ ਚੀਜ਼ਾਂ ਸਿੱਖੀਆਂ ਅਤੇ ਉਸ ਦੀ ਦਿਲਚਸਪੀ ਫੂਡ ਪ੍ਰੋਸੈਸਿੰਗ ਵਪਾਰ ਵਿੱਚ ਵੱਧ ਗਈ। ਹਿੰਦੂ ਗਰਲਜ਼ ਕਾਲਜ ਜਗਾਧਰੀ ਤੋਂ ਬੀ.ਏ.ਪਾਸ ਕਰਨ ਤੋਂ ਬਾਅਦ ਉਸ ਨੂੰ ਉਸੇ ਕਾਲਜ ਵਿੱਚ ਹੋਮ ਸਾਇੰਸ ਟ੍ਰੇਨਰ ਦੀ ਨੌਕਰੀ ਮਿਲ ਗਈ। ਇਸ ਤੋਂ ਥੋੜ੍ਹੀ ਦੇਰ ਬਾਅਦ, ਉਸ ਨੇ 2004 ਵਿੱਚ ਰਾਜਿੰਦਰ ਕੁਮਾਰ ਕੰਬੋਜ਼ ਨਾਲ ਵਿਆਹ ਕੀਤਾ, ਪਰ ਉਸ ਨੇ ਵਿਆਹ ਤੋਂ ਬਾਅਦ ਵੀ ਆਪਣਾ ਕੰਮ ਨਹੀਂ ਛੱਡਿਆ। ਉਨ੍ਹਾਂ ਨੇ ਆਪਣੇ ਫੂਡ ਪ੍ਰੋਸੈਸਿੰਗ ਦੇ ਕੰਮ ਨੂੰ ਜਾਰੀ ਰੱਖਿਆ ਅਤੇ ਕਈ ਨਵੇਂ ਕਿਸਮ ਦੇ ਉਤਪਾਦ ਜਿਵੇਂ ਕਿ ਅੰਬ ਦੇ ਲੱਡੂ, ਨਾਰੀਅਲ ਦੇ ਲੱਡੂ, ਆਚਾਰ, ਫਰੂਟ ਜੈਮ, ਮੁਰੱਬਾ ਅਤੇ ਹੋਰ ਲੱਡੂਆਂ ਦੀਆਂ ਨਵੀਆਂ ਕਿਸਮਾਂ ਵਿਕਸਿਤ ਕੀਤੀਆਂ। ਉਸ ਦੀ ਨਿਪੁੰਨਤਾ ਸਮੇਂ ਦੇ ਨਾਲ ਵੱਧ ਗਈ ਜਿਸ ਦੇ ਸਿੱਟੇ ਵਜੋਂ ਉਸ ਦੇ ਉਤਪਾਦਾਂ ਦੀ ਗੁਣਵੱਤਾ ਚੰਗੀ ਹੋਈ ਅਤੇ ਵੱਡੀ ਸੰਖਿਆ ਵਿੱਚ ਗ੍ਰਾਹਕ ਜੁੜੇ।

ਖੈਰ, ਫੂਡ ਪ੍ਰੋਸੈਸਿੰਗ ਹੀ ਇਸ ਤਰ੍ਹਾਂ ਦਾ ਇਕੱਲਾ ਖੇਤਰ ਨਹੀਂ ਹੈ ਜਿਸ ਵਿੱਚ ਉਸਨੇ ਉੱਤਮਤਾ ਪ੍ਰਾਪਤ ਕੀਤੀ। ਆਪਣੇ ਸਕੂਲ ਦੇ ਸਮੇਂ ਤੋਂ ਉਹ ਖੇਡਾਂ ਵਿੱਚ ਬਹੁਤ ਕਿਰਿਆਸ਼ੀਲ ਸੀ ਅਤੇ ਕਬੱਡੀ ਟੀਮ ਦੀ ਕਪਤਾਨ ਸੀ। ਉਹ ਆਪਣੇ ਪੇਸ਼ੇ ਅਤੇ ਕੰਮ ਦੇ ਪ੍ਰਤੀ ਬਹੁਤ ਉਤਸ਼ਾਹੀ ਸੀ। ਇੱਥੋਂ ਤੱਕ ਕਿ ਉਸ ਨੇ ਹਿੰਦੂ ਗਰਲਜ਼ ਕਾਲਜ ਤੋਂ ਵੀ ਸਿਖਲਾਈ ਪੁਰਸਕਾਰ ਪ੍ਰਾਪਤ ਕੀਤਾ। ਵਰਤਮਾਨ ਵਿੱਚ ਉਹ ਇੱਕ ਏਕੜ ਜ਼ਮੀਨ ‘ਤੇ ਜੈਵਿਕ ਖੇਤੀ ਕਰ ਰਹੀ ਹੈ ਅਤੇ ਡੇਅਰੀ ਫਾਰਮਿੰਗ ਵਿੱਚ ਵੀ ਕਿਰਿਆਸ਼ੀਲ ਰੂਪ ਨਾਲ ਸ਼ਾਮਲ ਹੈ। ਉਹ ਆਪਣੇ ਪਤੀ ਦੀ ਸਹਾਇਤਾ ਨਾਲ ਹਰ ਤਰ੍ਹਾਂ ਦੀਆਂ ਮੌਸਮੀ ਸਬਜ਼ੀਆਂ ਉਗਾਉਂਦੀ ਹੈ। ਸੱਤਿਆ ਆੱਰਗੈਨਿਕ ਬ੍ਰੈਂਡ ਦਾ ਨਾਮ ਹੈ ਜਿਸ ਦੇ ਤਹਿਤ ਉਹ ਆਪਣੇ ਪ੍ਰੋਸੈੱਸ ਕੀਤੇ ਉਤਪਾਦਾਂ (ਵੱਖ-ਵੱਖ ਤਰ੍ਹਾਂ ਦੇ ਲੱਡੂ, ਆਚਾਰ, ਜੈਮ ਅਤੇ ਮੁਰੱਬੇ) ਨੂੰ ਵੇਚ ਰਹੀ ਹੈ।

ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਕੰਮ ਨੂੰ ਵਧਾਉਣ ਅਤੇ ਇਸ ਤੋਂ ਜ਼ਿਆਦਾ ਆਮਦਨ ਕਮਾਉਣ ਦੀ ਯੋਜਨਾ ਬਣਾ ਰਹੀ ਹੈ। ਉਹ ਸਮਾਜ ਵਿੱਚ ਹੋਰ ਕੁੜੀਆਂ ਅਤੇ ਮਹਿਲਾਵਾਂ ਨੂੰ ਫੂਡ ਪ੍ਰੋਸੈੱਸਿੰਗ ਅਤੇ ਜੈਵਿਕ ਖੇਤੀ ਦੇ ਪ੍ਰਤੀ ਪ੍ਰੇਰਿਤ ਕਰਨਾ ਚਾਹੁੰਦੀ ਹੈ, ਤਾਂ ਕਿ ਉਹ ਆਤਮ ਨਿਰਭਰ ਹੋ ਸਕਣ।

ਸੰਦੇਸ਼
“ਜੇਕਰ ਪ੍ਰਮਾਤਮਾ ਨੇ ਤੁਹਾਨੂੰ ਸਭ ਕੁੱਝ ਦਿੱਤਾ ਹੈ ਭਾਵ ਚੰਗੀ ਸਿਹਤ ਅਤੇ ਮਾਨਸਿਕ ਤੌਰ ‘ਤੇ ਸਵੱਸਥ ਦਿਮਾਗ, ਤਾਂ ਤੁਹਾਨੂੰ ਇੱਕ ਰਚਨਾਤਮਕ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ ਅਤੇ ਸਕਾਰਾਤਮਕ ਤਰੀਕੇ ਨਾਲ ਸ਼ਕਤੀ ਦੀ ਵਰਤੋਂ ਕਰਨੀ ਚਾਹੀਦੀ ਹੈ। ਹਰੇਕ ਵਿਅਕਤੀ ਨੂੰ ਖੁਦ ਵਿੱਚ ਲੁਕੀ ਪ੍ਰਤਿਭਾ ਨੂੰ ਪਛਾਣਨਾ ਚਾਹੀਦਾ ਹੈ ਤਾਂ ਕਿ ਉਹ ਉਸ ਦਿਸ਼ਾ ਵਿੱਚ ਕੰਮ ਕਰ ਸਕਣ, ਜੋ ਸਮਾਜ ਲਈ ਲਾਭਦਾਇਕ ਹੋਵੇ।”

ਇਕਬਾਲ ਸਿੰਘ

ਪੂਰੀ ਕਹਾਣੀ ਪੜ੍ਹੋ

ਇਸ ਭਵਿੱਖਵਾਦੀ ਕਿਸਾਨ ਨੇ ਸਮਾਜ ਦੀ ਭੋਜਨ ਪ੍ਰਣਾਲੀ ਵਿੱਚ ਤਬਦੀਲੀ ਕਰਨ ਲਈ ਇੱਕ ਅਨੋਖਾ ਢੰਗ ਅਪਣਾਇਆ

ਆਮ ਤੌਰ ‘ਤੇ ਲੋਕ ਜਾਣਦੇ ਹਨ ਕਿ ਉਨ੍ਹਾਂ ਦੇ ਕੰਮ ਵਿੱਚ ਕੀ ਗ਼ਲਤੀਆਂ ਹਨ, ਪਰ ਉਹ ਕੰਮ ਕਰਦੇ ਰਹਿੰਦੇ ਹਨ ਕਿਉਂਕਿ ਦੂਜੇ ਵੀ ਇਸ ਤਰ੍ਹਾਂ ਕਰਦੇ ਹਨ ਅਤੇ ਫਿਰ ਵੀ ਸਮਾਜ ਵਿੱਚ ਤਬਦੀਲੀ ਚਾਹੁੰਦੇ ਹਨ ਪਰ ਜਿਵੇਂ ਕਿ ਐਲਬਰਟ ਆਇਨਸਟਾਈਨ ਨੇ ਕਿਹਾ-

ਅਸੀਂ ਕਿਸੇ ਵੀ ਮੁਸ਼ਕਿਲ ਨੂੰ ਉਸ ਸੋਚ ਨਾਲ ਠੀਕ ਨਹੀਂ ਕਰ ਸਕਦੇ ਜਿਸ ਸੋਚ ਨਾਲ ਇਹ ਸ਼ੁਰੂ ਹੋਈ ਸੀ…

ਇਸ ਲਈ ਅਸੀਂ ਜੇਕਰ ਸਮਾਜ ਵਿੱਚ ਤਬਦੀਲੀ ਲਿਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਕੁੱਝ ਵੱਖਰਾ ਸੋਚਣਾ ਪਵੇਗਾ ਅਤੇ ਕੁੱਝ ਅਲੱਗ ਕਰਨਾ ਪਵੇਗਾ। ਇਕਬਾਲ ਸਿੰਘ ਬਾਸਰਕਾ ਪਿੰਡ (ਜ਼ਿਲ੍ਹਾ ਤਰਨਤਾਰਨ) ਦੇ ਇੱਕ ਕਿਸਾਨ ਹਨ, ਜਿਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਭੋਜਨ ਉਤਪਾਦਾਂ ਅਤੇ ਲੋਕਾਂ ‘ਤੇ ਪੈਂਦੇ ਇਨ੍ਹਾਂ ਦੇ ਬੁਰੇ ਪ੍ਰਭਾਵਾਂ ਨੂੰ ਸੁਧਾਰਨ ਲਈ ਜੈਵਿਕ ਖੇਤੀ ਦੀ ਚੋਣ ਕੀਤੀ।

ਇਕਬਾਲ ਸਿੰਘ ਜੀ ਦੇ ਪਿਤਾ ਸ਼ੁਰੂ ਤੋਂ ਹੀ ਰਵਾਇਤੀ ਖੇਤੀ ਕਰਦੇ ਸਨ ਅਤੇ ਪੀ.ਯੂ ਤੋਂ ਬੀ.ਕਾੱਮ ਦੀ ਪੜ੍ਹਾਈ ਕਰਨ ਤੋਂ ਬਾਅਦ ਇਕਬਾਲ ਜੀ ਨੇ ਵੀ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਜਦੋਂ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਵਿਗੜਦੀ ਸਿਹਤ ‘ਤੇ ਧਿਆਨ ਦਿੱਤਾ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਵਰਤੇ ਜਾਣ ਵਾਲੇ ਰਸਾਇਣਾਂ ਅਤੇ ਕੀਟਨਾਸ਼ਕਾਂ ਦੁਆਰਾ ਸਾਡੀ ਭੋਜਨ ਪ੍ਰਣਾਲੀ ‘ਤੇ ਕਿੰਨਾ ਮਾੜਾ ਅਸਰ ਹੋਇਆ ਹੈ। ਉਸ ਸਮੇਂ ਉਨ੍ਹਾਂ ਨੇ ਸਮਝਿਆ ਕਿ ਸਾਡੇ ਭੋਜਨ ਚੱਕਰ ਅਤੇ ਜਲ ਚੱਕਰ ਨੂੰ ਜ਼ਹਿਰ ਦਿੱਤਾ ਜਾ ਰਿਹਾ ਹੈ ਅਤੇ ਜੇਕਰ ਅਸੀਂ ਵਾਤਾਵਰਣ ਦੇ ਪ੍ਰਤੀ ਅਹਿਮ ਕਦਮ ਨਹੀਂ ਚੁੱਕਦੇ, ਤਾਂ ਸਾਡੀ ਆਉੁਣ ਵਾਲੀ ਨਵੀਂ ਪੀੜ੍ਹੀ ਇਸ ਦੇ ਦੁਆਰਾ ਪ੍ਰਭਾਵਿਤ ਹੋ ਜਾਵੇਗੀ।

ਇਕਬਾਲ ਨੇ ਖੇਤੀਬਾੜੀ ਨੂੰ ਇੱਕ ਵੱਖਰੇ ਢੰਗ ਨਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਬੰਦ ਕਰ ਦਿੱਤੀ ਅਤੇ 16 ਏਕੜ ਜ਼ਮੀਨ ‘ਤੇ ਹੌਲੀ-ਹੌਲੀ ਜੈਵਿਕ ਖੇਤੀ ਦਾ ਵਿਸਤਾਰ ਕੀਤਾ। ਅੱਜ ਉਹ ਸਾਰੇ ਪ੍ਰਕਾਰ ਦੀਆਂ ਮੌਸਮੀ ਸਬਜ਼ੀਆਂ ਦੀ ਪੂਰੀ ਤਰ੍ਹਾਂ ਨਾਲ ਜੈਵਿਕ ਖੇਤੀ ਕਰਕੇ ਵਧੀਆ ਲਾਭ ਕਮਾ ਰਹੇ ਹਨ। ਉਹ ਹਰ ਕਿਸਮ ਦੇ ਟਰੈਕਟਰ, ਟਰਾਲੀ, ਹਲ, ਡਿਸਕ ਅਤੇ ਰੋਟਾਵੇਟਰ ਦੀ ਵਰਤੋਂ ਕਰਦੇ ਹਨ। ਆਉਣ ਵਾਲੇ ਸਮੇਂ ਵਿੱਚ, ਉਹ ਭੋਜਨ ਪ੍ਰੋਸੈੱਸਿੰਗ ਅਤੇ ਮਾਰਕੀਟਿੰਗ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਇਸ ਤੋਂ ਬਿਹਤਰ ਅਤੇ ਜ਼ਿਆਦਾ ਮੁਨਾਫ਼ਾ ਕਮਾ ਸਕਣ।

ਸੰਦੇਸ਼
“ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਬਿਮਾਰੀਆਂ ਜਿਵੇਂ- ਕੈਂਸਰ, ਚਮੜੀ ਦੀ ਅਲਰਜੀ ਆਦਿ ਦਾ ਸਾਹਮਣਾ ਨਾ ਕਰੇ, ਤਾਂ ਸਾਨੂੰ ਜੈਵਿਕ ਖੇਤੀ ਨੂੰ ਅਪਨਾਉਣਾ ਚਾਹੀਦਾ ਹੈ। ਇਹ ਹੀ ਠੀਕ ਸਮਾਂ ਹੈ, ਅਸੀਂ ਆਪਣੇ ਵਾਤਾਵਰਣ ਨੂੰ ਪਹੁੰਚਾਏ ਨੁਕਸਾਨਾਂ ਦੀ ਭਰਪਾਈ ਕਰ ਸਕਦੇ ਹਾਂ, ਕਿਉਂਕਿ ਕਿਸੇ ਵੀ ਕਿਸਮ ਦੀ ਦੇਰੀ ਨਾਲ ਮਨੁੱਖੀ ਸਿਹਤ ‘ਤੇ ਗੰਭੀਰ ਪ੍ਰਭਾਵ ਪਵੇਗਾ।”

ਗੁਰਮੇਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਸ ਕਿਸਾਨ ਨੇ ਸਥਾਈ ਖੇਤੀਬਾੜੀ ਅਭਿਆਸਾਂ ਨਾਲ ਖੇਤੀਬਾੜੀ ਨੂੰ ਅਸਲ ਵਿੱਚ ਲਾਭਦਾਇਕ ਧੰਦੇ ਵਿੱਚ ਬਦਲ ਦਿੱਤਾ

ਹਰ ਕੋਈ ਸੋਚਦਾ ਹੈ ਕਿ ਖੇਤੀ ਦਾ ਕੰਮ ਇੱਕ ਮੁਸ਼ਕਿਲ ਪੇਸ਼ਾ ਹੈ, ਜਿੱਥੇ ਕਿਸਾਨਾਂ ਨੂੰ ਤੇਜ਼ ਧੁੱਪ ਜਾਂ ਮੀਂਹ ਵਿੱਚ ਕਈ ਘੰਟੇ ਕੰਮ ਕਰਨਾ ਪੈਂਦਾ ਹੈ। ਪਰ ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਗੁਰਮੇਲ ਸਿੰਘ ਜੀ ਨੂੰ ਜੈਵਿਕ ਖੇਤੀ ਵਿੱਚ ਸ਼ਾਂਤੀ ਅਤੇ ਜੀਵਨ ਦੀ ਸੰਤੁਸ਼ਟੀ ਮਿਲਦੀ ਹੈ।

68 ਸਾਲਾਂ ਦੇ ਗੁਰਮੇਲ ਸਿੰਘ ਜੀ ਨੇ ਸੰਨ 2000 ਵਿੱਚ ਖੇਤੀ ਸ਼ੁਰੂ ਕੀਤੀ ਸੀ ਅਤੇ ਇਸ ਕੰਮ ਨੂੰ ਲਗਾਤਾਰ ਅੱਗੇ ਵਧਾ ਰਹੇ ਹਨ। ਪਰ ਜੈਵਿਕ ਖੇਤੀ ਤੋਂ ਪਹਿਲਾਂ, ਉਨ੍ਹਾਂ ਨੇ ਮੋਟਰ ਮਕੈਨਿਕ, ਇਲੈਕਟ੍ਰੀਸ਼ਨ ਵਰਗੇ ਕਈ ਪੇਸ਼ਿਆਂ ‘ਤੇ ਕੰਮ ਕੀਤਾ ਅਤੇ ਉਨ੍ਹਾਂ ਨੇ ਫੈਬਰੀਕੇਸ਼ਨ ਅਤੇ ਵੈਲਡਿੰਗ ਦਾ ਕੰਮ ਵੀ ਸਿੱਖਿਆ, ਪਰ ਉਨ੍ਹਾਂ ਨੂੰ ਕੋਈ ਵੀ ਨੌਕਰੀ ਢੁੱਕਵੀਂ ਨਹੀਂ ਲੱਗੀ, ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਕੰਮਾਂ ਵਿੱਚ ਨਾ ਤਾਂ ਸੰਤੁਸ਼ਟੀ ਮਿਲਦੀ ਅਤੇ ਨਾ ਹੀ ਖੁਸ਼ੀ।

ਸੰਨ 2000 ਵਿੱਚ ਜਦੋਂ ਉਨ੍ਹਾਂ ਦੀ ਜੱਦੀ ਜ਼ਮੀਨ ਉਨ੍ਹਾਂ ਅਤੇ ਉਨ੍ਹਾਂ ਦੇ ਭਰਾਵਾਂ ਵਿੱਚ ਵੰਡੀ ਜਾ ਰਹੀ ਸੀ, ਉਦੋਂ ਉਨ੍ਹਾਂ ਨੂੰ ਵੀ 6 ਏਕੜ ਜ਼ਮੀਨ ਇੱਕ ਤਿਹਾਈ ਹਿੱਸਾ ਮਿਲਿਆ। ਖੇਤੀ ਕਰਨ ਬਾਰੇ ਸੋਚ ਕੇ ਉਨ੍ਹਾਂ ਨੇ ਦੁਬਾਰਾ ਆਪਣੀ ਇਲੈਕਟ੍ਰੀਸ਼ਨ ਦੀ ਨੌਕਰੀ ਛੱਡ ਦਿੱਤੀ ਅਤੇ ਕਣਕ ਅਤੇ ਝੋਨੇ ਦੀ ਰਵਾਇਤੀ ਖੇਤੀ ਕਰਨੀ ਸ਼ੁਰੂ ਕੀਤੀ। ਗੁਰਮੇਲ ਸਿੰਘ ਜੀ ਨੇ ਆਪਣੇ ਖੇਤਰ ਵਿੱਚ ਪੂਰੇ ਸਮਰਪਣ ਨਾਲ ਹਰ ਉਹ ਚੀਜ਼ ਕੀਤੀ ਜਿਸ ਨੂੰ ਕਰਨ ਵਿੱਚ ਸਮਰੱਥ ਸਨ, ਪਰ ਪੈਦਾਵਾਰ ਖੁਸ਼ੀ ਲਿਆਉਣ ਵਾਲੀ ਨਹੀਂ ਸੀ। ਸਾਲ 2007 ਤੱਕ ਰਵਾਇਤੀ ਖੇਤੀ (ਰਸਾਇਣਕ) ਨਿਵੇਸ਼ ਪੂਰਾ ਕਰਦੇ ਉਹ ਕਰਜ਼ੇ ਵਿੱਚ ਇੰਨਾ ਡੁੱਬ ਗਏ ਸਨ ਕਿ ਉਨ੍ਹਾਂ ਲਈ ਇਸ ਵਿੱਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਸੀ। ਅਖ਼ੀਰ ਵਿੱਚ ਉਹ ਖੇਤੀ ਧੰਦੇ ਤੋਂ ਨਿਰਾਸ਼ ਹੋ ਗਏ।

ਪਰ 2007 ਵਿੱਚ ਅੰਮ੍ਰਿਤ ਸੰਚਾਰ (ਅੰਮ੍ਰਿਤ ਛਕਣ) ਤੋਂ ਬਾਅਦ ਉਨ੍ਹਾਂ ਨੂੰ ਅਧਿਆਤਮਿਕ ਗਿਆਨ ਪ੍ਰਾਪਤ ਹੋਇਆ ਜਿਸ ਦੇ ਕਾਰਨ ਉਨ੍ਹਾਂ ਦੀ ਖੇਤੀ ਦੀ ਧਾਰਨਾ ਪੂਰੀ ਤਰ੍ਹਾਂ ਬਦਲ ਗਈ। ਉਨ੍ਹਾਂ ਨੇ 1 ਏਕੜ ਜ਼ਮੀਨ ‘ਤੇ ਜੈਵਿਕ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਅਤੇ ਹੌਲੀ-ਹੌਲੀ ਪੂਰੇ ਖੇਤਰ ਵਿੱਚ ਇਸ ਨੂੰ ਵਧਾਉਣ ਦਾ ਫੈਸਲਾ ਕੀਤਾ। ਗੁਰਮੇਲ ਸਿੰਘ ਦੇ ਜੈਵਿਕ ਖੇਤੀ ਦੇ ਇਰਾਦੇ ਨੂੰ ਜਾਣਨ ਤੋਂ ਬਾਅਦ ਉਨ੍ਹਾਂ ਦੇ ਪੂਰੇ ਪਰਿਵਾਰ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਅਤੇ ਉਨ੍ਹਾਂ ਨੂੰ ਇਕੱਲੇ ਰਹਿਣਾ ਪਿਆ।

ਅਜਿਹੀ ਜ਼ਮੀਨ ‘ਤੇ ਜੈਵਿਕ ਖੇਤੀ ਕਰਨਾ ਜਿੱਥੇ ਪਹਿਲਾਂ ਤੋਂ ਰਸਾਇਣਕ ਖੇਤੀ ਕੀਤੀ ਜਾਂਦੀ ਹੋਵੇ, ਇਹ ਬਹੁਤ ਮੁਸ਼ਕਿਲ ਕੰਮ ਸੀ। ਨਤੀਜੇ ਵਜੋਂ, ਪੈਦਾਵਾਰ ਘੱਟ ਹੋ ਗਈ, ਪਰ ਜੈਵਿਕ ਖੇਤੀ ਲਈ ਗੁਰਮੇਲ ਸਿੰਘ ਦੇ ਇਰਾਦੇ ਵੱਡੇ ਪਹਾੜ ਦੀ ਤਰ੍ਹਾਂ ਮਜ਼ਬੂਤ ਸਨ। ਸ਼ੁਰੂਆਤ ਵਿੱਚ ਸੁਭਾਸ਼ ਪਾਲੇਕਰ ਦੀ ਵੀਡਿਓ ਦੇਖਣ ਨਾਲ ਉਨ੍ਹਾਂ ਨੂੰ ਬਹੁਤ ਮਦਦ ਮਿਲੀ ਅਤੇ ਉਸ ਤੋਂ ਬਾਅਦ 2009 ਵਿੱਚ ਉਹ ਖੇਤੀ ਵਿਰਾਸਤ ਮਿਸ਼ਨ, ਨਾਭਾ ਫਾਊਂਡੇਸ਼ਨ ਅਤੇ ਐਨ.ਆਈ.ਟੀ.ਟੀ.ਟੀ.ਆਰ. ਵਰਗੇ ਬਹੁਤ ਸਾਰੇ ਸੰਗਠਨਾਂ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਨੇ ਗੁਰਮੇਲ ਸਿੰਘ ਜੀ ਨੂੰ ਢੁੱਕਵੇਂ ਨਤੀਜੇ ਅਤੇ ਮੰਡੀਕਰਨ ਬਾਰੇ ਸਿੱਖਿਅਤ ਕੀਤਾ। ਗੁਰਮੇਲ ਸਿੰਘ ਨੇ ਰਾਸ਼ਟਰੀ ਪੱਧਰ ‘ਤੇ ਕਈ ਸਮਾਗਮਾਂ ਅਤੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ, ਜਿਸ ਨਾਲ ਉਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਜੈਵਿਕ ਖੇਤੀ ਦੇ ਢੰਗਾਂ ਬਾਰੇ ਜਾਣਕਾਰੀ ਹਾਸਲ ਹੋਈ। ਹੌਲੀ-ਹੌਲੀ ਸਮੇਂ ਨਾਲ ਪੈਦਾਵਾਰ ਵੀ ਵਧੀਆ ਹੋ ਗਈ ਅਤੇ ਉਨ੍ਹਾਂ ਨੂੰ ਆਪਣੇ ਉਤਪਾਦ ਨੂੰ ਵਧੀਆ ਪਲੇਟਫਾਰਮ ‘ਤੇ ਵੇਚਣ ਦਾ ਵੀ ਮੌਕਾ ਮਿਲਿਆ। ਸਾਲ 2014 ਵਿੱਚ ਐਨ.ਆਈ.ਟੀ.ਟੀ.ਆਰ. ਦੀ ਮਦਦ ਨਾਲ, ਗੁਰਮੇਲ ਸਿੰਘ ਨੂੰ ਚੰਡੀਗੜ੍ਹ ਸਬਜ਼ੀ ਮੰਡੀ ਵਿੱਚ ਆਪਣਾ ਸਟਾਲ ਮਿਲਿਆ, ਜਿੱਥੇ ਉਹ ਹਰ ਸ਼ਨੀਵਾਰ ਨੂੰ ਆਪਣੇ ਉਤਪਾਦਨ ਵੇਚ ਸਕਦੇ ਹਨ। 2015 ਵਿੱਚ, ਮਾਰਕਫੈੱਡ ਦੇ ਸਹਿਯੋਗ ਨਾਲ, ਉਨ੍ਹਾਂ ਨੂੰ ਆਪਣਾ ਉਤਪਾਦਨ ਵੇਚਣ ਦਾ ਇੱਕ ਹੋਰ ਮੌਕਾ ਮਿਲਿਆ।

“ਸਮੇਂ ਦੇ ਨਾਲ, ਮੈਂ ਆਪਣੇ ਪਰਿਵਾਰ ਦਾ ਵਿਸ਼ਵਾਸ ਜਿੱਤ ਲਿਆ ਅਤੇ ਉਹ ਮੇਰੇ ਖੇਤੀ ਕਰਨ ਦੇ ਢੰਗ ਨਾਲ ਖੁਸ਼ ਸਨ। 2010 ਵਿੱਚ, ਮੇਰਾ ਪੁੱਤਰ ਵੀ ਮੇਰੇ ਖੇਤੀ ਉੱਦਮ ਵਿੱਚ ਸ਼ਾਮਲ ਹੋ ਗਿਆ ਅਤੇ ਉਸ ਦਿਨ ਤੋਂ ਉਹ ਮੇਰੇ ਖੇਤੀ ਜੀਵਨ ਦੇ ਹਰ ਕਦਮ ‘ਤੇ ਮੇਰੇ ਨਾਲ ਹੈ।”

ਉਹ ਆਪਣੇ ਫਾਰਮ ‘ਤੇ 20 ਤੋਂ ਵੱਧ ਉਗਾਈਆਂ ਫ਼ਸਲਾਂ ਵੇਚਦੇ ਹਨ, ਜਿਨ੍ਹਾਂ ਵਿੱਚ ਮਟਰ, ਗੰਨਾ, ਬਾਜਰਾ, ਜਵਾਰ, ਸਰ੍ਹੋਂ, ਆਲੂ, ਹਰੀ ਮੂੰਗੀ, ਅਰਹਰ, ਮੱਕੀ, ਲਸਣ, ਪਿਆਜ਼, ਧਨੀਆ ਅਤੇ ਹੋਰ ਬਹੁਤ ਫ਼ਸਲਾਂ ਸ਼ਾਮਲ ਹਨ। ਖੇਤੀਬਾੜੀ ਤੋਂ ਇਲਾਵਾ, ਗੁਰਮੇਲ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਇੱਕ ਮਹੀਨੇ ਦੀ ਬੇਕਰੀ ਟ੍ਰੇਨਿੰਗ ਲੈਣ ਤੋਂ ਬਾਅਦ ਫੂਡ ਪ੍ਰੋਸੈੱਸਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ।

ਗੁਰਮੇਲ ਸਿੰਘ ਨਾ ਸਿਰਫ਼ ਆਪਣੇ ਉਤਪਾਦ ਦੀ ਪ੍ਰੋਸੈਸਿੰਗ ਕਰਦੇ ਹਨ ਬਲਕਿ ਨਾਭਾ ਫਾਊਂਡੇਸ਼ਨ ਦੇ ਹੋਰ ਗਰੁੱਪ ਮੈਂਬਰਾਂ ਨੂੰ ਵੀ ਉਨ੍ਹਾਂ ਦੀ ਪੈਦਾਵਾਰ ਦੀ ਪ੍ਰੋਸੈੱਸਿੰਗ ਕਰਨ ਵਿੱਚ ਵੀ ਮਦਦ ਕਰਦੇ ਹਨ। ਆਟਾ, ਮਲਟੀਗ੍ਰੇਨ ਆਟਾ, ਪਿੰਨੀਆਂ(ਭਾਰਤੀ ਮਿਠਾਈ), ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਉਨ੍ਹਾਂ ਦੇ ਕੁੱਝ ਉਤਪਾਦਿਤ ਪਦਾਰਥ ਹਨ ਜੋ ਉਹ ਸਬਜ਼ੀਆਂ ਦੇ ਨਾਲ ਵੇਚਦੇ ਹਨ।

ਜਦੋਂ ਗੱਲ ਮੰਡੀਕਰਨ ਦੀ ਆਉਂਦੀ ਹੈ, ਤਾਂ ਅਧਿਕਾਰੀਆਂ ਅਤੇ ਸੰਗਠਨ ਦੇ ਮੈਂਬਰਾਂ ਵਿੱਚ ਦ੍ਰਿੜ ਸੰਕਲਪ, ਮਿਹਨਤ ਅਤੇ ਪ੍ਰਸਿੱਧ ਸ਼ਖਸੀਅਤ ਦੇ ਕਾਰਨ ਗੁਰਮੇਲ ਸਿੰਘ ਲਈ ਹਮੇਸ਼ਾ ਆਸਾਨ ਗੱਲ ਰਹੀ। ਵਰਤਮਾਨ ਵਿੱਚ, ਉਹ ਆਪਣੇ ਪਰਿਵਾਰ ਨਾਲ ਨਾਭਾ ਦੇ ਇੱਕ ਪਿੰਡ ਵਿੱਚ ਰਹਿ ਰਹੇ ਹਨ, ਜਿੱਥੇ 4-5 ਕਰਮਚਾਰੀਆਂ ਦੀ ਮਦਦ ਨਾਲ ਉਹ ਫਾਰਮ ‘ਤੇ ਸਾਰੇ ਮਜ਼ਦੂਰਾਂ ਦੇ ਕੰਮਾਂ ਦੀ ਦੇਖ-ਰੇਖ ਕਰਦੇ ਹਨ ਅਤੇ ਪ੍ਰੋਸੈੱਸਿੰਗ ਲਈ ਉੱਥੇ ਜ਼ਰੂਰਤ ਅਨੁਸਾਰ 1-2 ਕਰਮਚਾਰੀਆਂ ਨੂੰ ਨਿਯੁਕਤ ਕਰਦੇ ਹਨ।

ਭਵਿੱਖ ਦੀ ਯੋਜਨਾ:
ਭਵਿੱਖ ਵਿੱਚ, ਗੁਰਮੇਲ ਸਿੰਘ ਇੱਕ ਨਵਾਂ ਸਮੂਹ ਬਣਾਉਣ ਦੀ ਯੋਜਨਾ ਬਣਾ ਰਹੇ ਹਨ ਜਿੱਥੇ ਸਾਰੇ ਮੈਂਬਰ ਜੈਵਿਕ ਖੇਤੀ, ਪ੍ਰੋਸੈੱਸਿੰਗ ਅਤੇ ਮਾਰਕਟਿੰਗ ਕਰਨਗੇ।
ਸੰਦੇਸ਼
“ਕਿਸਾਨਾਂ ਨੂੰ ਸਮਝਣਾ ਹੋਵੇਗਾ ਕਿ ਕਿਸੇ ਚੀਜ ਦੀ ਗੁਣਵੱਤਾ, ਉਸ ਦੀ ਮਾਤਰਾ ਤੋਂ ਜ਼ਿਆਦਾ ਅਰਥ ਰੱਖਦੀ ਹੈ ਅਤੇ ਜਿਸ ਦਿਨ ਉਹ ਇਸ ਗੱਲ ਨੂੰ ਸਮਝਣਗੇ, ਉਸ ਦਿਨ ਉਪਜ, ਮੰਡੀਕਰਨ ਅਤੇ ਹੋਰ ਮੁੱਦੇ ਵੀ ਹੱਲ ਹੋ ਜਾਣਗੇ। ਅੱਜ ਕਿਸਾਨਾਂ ਨੂੰ ਬਿਨਾਂ ਕਿਸੇ ਮਤਲਬ ਦੇ ਰਵਾਇਤੀ ਫ਼ਸਲਾਂ ਉਗਾਉਣ ਦੀ ਬਜਾਏ ਮੰਡੀ ਦੀ ਮੰਗ ਅਤੇ ਸਪਲਾਈ ਵੱਲ ਧਿਆਨ ਦੇਣਾ ਚਾਹੀਦਾ ਹੈ।”

ਸ਼ੁਰੂਆਤ ਵਿੱਚ, ਗੁਰਮੇਲ ਸਿੰਘ ਜੀ ਨੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ, ਇਸ ਤੋਂ ਇਲਾਵਾ, ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ, ਲੋਕ ਉਨ੍ਹਾਂ ਨੂੰ ਜੈਵਿਕ ਖੇਤੀ ਅਪਣਾਉਣ ਕਰਕੇ ਪਾਗਲ ਕਹਿੰਦੇ ਸਨ, ਪਰ ਕੁੱਝ ਵੱਖਰਾ ਕਰਨ ਦੀ ਇੱਛਾ ਨੇ ਉਨ੍ਹਾਂ ਨੂੰ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਵਾਈ। ਉਹ ਉਨ੍ਹਾਂ ਸਾਦੇ ਲੋਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਲਈ ਪੁਰਸਕਾਰ ਜਾਂ ਪ੍ਰਸ਼ੰਸਾ ਕਦੇ ਵੀ ਮਹੱਤਵ ਨਹੀਂ ਰੱਖਦੀ, ਉਨ੍ਹਾਂ ਲਈ ਉਨ੍ਹਾਂ ਦੇ ਕੰਮ ਦਾ ਪਰਿਣਾਮ ਹੀ ਪੁਰਸਕਾਰ ਹੈ।

ਗੁਰਮੇਲ ਸਿੰਘ ਖੁਸ਼ ਹਨ ਕਿ ਉਹ ਆਪਣੇ ਜੀਵਨ ਦੀ ਭੂਮਿਕਾ ਨੂੰ ਬਹੁਤ ਚੰਗੇ ਤਰੀਕੇ ਨਾਲ ਨਿਭਾ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਬਾਕੀ ਕਿਸਾਨ ਵੀ ਇਸੇ ਤਰ੍ਹਾਂ ਹੀ ਕਰਨ।

ਅੰਗਰੇਜ ਸਿੰਘ ਭੁੱਲਰ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਸ ਕਿਸਾਨ ਦੀ ਵਿਗੜਦੀ ਸਿਹਤ ਨੇ ਉਨ੍ਹਾਂ ਨੂੰ ਆਪਣੀ ਗਲਤੀ ਸੁਧਾਰਨ ਅਤੇ ਜੈਵਿਕ ਖੇਤੀ ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ

ਗਿੱਦੜਬਾਹਾ ਦੇ ਇਸ 53 ਸਾਲ ਦੇ ਕਿਸਾਨ- ਅੰਗਰੇਜ ਸਿੰਘ ਭੁੱਲਰ ਨੇ ਆਪਣੀਆਂ ਗਲਤੀਆਂ ਨੂੰ ਸਮਝਿਆ ਕਿ ਉਸ ਨੇ ਕਿਹੜੀਆਂ ਗ਼ਲਤੀਆਂ ਕੀਤੀਆਂ ਹਨ ਅਤੇ ਇਹ ਗਲਤੀਆਂ ਉਸ ਦੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰ ਰਹੀਆਂ ਹਨ। ਫਿਰ ਉਸ ਨੇ ਆਪਣੇ ਜੀਵਨ ਦਾ ਬੁੱਧੀਮਾਨੀ ਵਾਲਾ ਫੈਸਲਾ ਕੀਤਾ।

4 ਸਾਲ ਦੀ ਉਮਰ ਦੇ ਨੌਜਵਾਨ ਅੰਗਰੇਜ ਸਿੰਘ ਭੁੱਲਰ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਸ ਦੇ ਪਰਿਵਾਰ ਦੀ ਹਾਲਤ ਦਿਨ ਪ੍ਰਤੀਦਿਨ ਵਿਗੜ ਰਹੀ ਸੀ, ਕਿਉਂਕਿ ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਸੀ, ਉਨ੍ਹਾਂ ਨੂੰ ਪੈਸੇ ਵੀ ਰਿਸ਼ਤੇਦਾਰਾਂ ਨੂੰ ਜ਼ਮੀਨ ਕਿਰਾਏ ‘ਤੇ ਦੇ ਕੇ ਮਿਲ ਰਹੇ ਸਨ। ਪਰਿਵਾਰ ਵਿੱਚ ਉਨ੍ਹਾਂ ਦੀਆਂ ਦੋ ਵੱਡੀਆਂ ਭੈਣਾਂ ਸਨ ਅਤੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਉਨ੍ਹਾਂ ਦੀ ਮਾਤਾ ਲਈ ਦਿਨ ਪ੍ਰਤੀ ਦਿਨ ਮੁਸ਼ਕਿਲ ਹੋ ਰਿਹਾ ਸੀ। ਵਿਗੜਦੀਆਂ ਵਿੱਤੀ ਹਾਲਤਾਂ ਦੇ ਕਾਰਨ, ਅੰਗਰੇਜ ਸਿੰਘ ਨੂੰ 9ਵੀਂ ਜਮਾਤ ਤੱਕ ਵਿੱਦਿਅਕ ਯੋਗਤਾ ਪ੍ਰਾਪਤ ਹੋਈ ਅਤੇ ਉਨ੍ਹਾਂ ਦੀਆਂ ਭੈਣਾਂ ਕਦੀ ਸਕੂਲ ਨਹੀਂ ਗਈਆਂ।

ਸਕੂਲ ਛੱਡਣ ਤੋਂ ਬਾਅਦ ਅੰਗਰੇਜ ਸਿੰਘ ਨੇ ਕੁੱਝ ਸਮਾਂ ਆਪਣੇ ਚਾਚੇ ਦੇ ਖੇਤਾਂ ‘ਤੇ ਬਤੀਤ ਕੀਤਾ ਅਤੇ ਉਨ੍ਹਾਂ ਤੋਂ ਖੇਤੀ ਦੀਆਂ ਕੁੱਝ ਤਕਨੀਕਾਂ ਸਿੱਖੀਆਂ। ਉਨ੍ਹਾਂ ਦੀ ਜ਼ਮੀਨ ਰਿਸ਼ਤੇਦਾਰਾਂ ਕੋਲ 1989 ਤੱਕ ਕਿਰਾਏ ‘ਤੇ ਸੀ। ਪਰ ਉਸ ਦੇ ਬਾਅਦ ਅੰਗਰੇਜ ਸਿੰਘ ਨੇ ਪਰਿਵਾਰ ਦੀ ਜ਼ਿੰਮੇਦਾਰੀ ਲੈਣ ਦਾ ਵੱਡਾ ਫੈਸਲਾ ਲਿਆ। ਇਸ ਲਈ ਉਨ੍ਹਾਂ ਨੇ ਆਪਣੀ ਜ਼ਮੀਨ ਵਾਪਸ ਲੈਣ ਦਾ ਫੈਸਲਾ ਕੀਤਾ ਅਤੇ ਉਸ ‘ਤੇ ਖੇਤੀ ਕਰਨੀ ਸ਼ੁਰੂ ਕੀਤੀ।

ਉਨ੍ਹਾਂ ਨੇ ਆਪਣੇ ਚਾਚੇ ਤੋਂ ਬਹੁਤ ਕੁੱਝ ਸਿੱਖ ਕੇ ਅਤੇ ਪਿੰਡ ਦੇ ਹੋਰ ਕਿਸਾਨਾਂ ਨੂੰ ਦੇਖ ਕੇ ਰਸਾਇਣਿਕ ਖੇਤੀ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਚੰਗੀ ਕਮਾਈ ਕਰਨੀ ਸ਼ੁਰੂ ਕੀਤੀ ਅਤੇ ਆਪਣੇ ਪਰਿਵਾਰ ਦੀ ਵਿੱਤੀ ਸਥਿਤੀ ਵਿੱਚ ਸੁਧਾਰ ਕੀਤਾ। ਜਲਦੀ ਹੀ ਕੁੱਝ ਸਮੇਂ ਬਾਅਦ ਉਹਨਾਂ ਨੇ ਵਿਆਹ ਕਰਵਾਇਆ ਅਤੇ ਇੱਕ ਸੁਖੀ ਪਰਿਵਾਰ ਵਾਲਾ ਜੀਵਨ ਜੀ ਰਹੇ ਸਨ।

ਪਰ 2006 ਵਿੱਚ ਉਹ ਬਿਮਾਰ ਹੋ ਗਏ ਅਤੇ ਕੁੱਝ ਸਿਹਤ ਸਮੱਸਿਆਵਾਂ ਨਾਲ ਪੀੜਤ ਹੋ ਗਏ। ਇਸ ਤੋਂ ਪਹਿਲਾਂ ਉਹ ਇਸ ਸਮੱਸਿਆ ਨੂੰ ਹਲਕੇ ਢੰਗ ਨਾਲ ਲੈਂਦੇ ਸਨ, ਪਰ ਡਾਕਟਰ ਦੀ ਜਾਂਚ ਦੇ ਬਾਅਦ ਪਤਾ ਲੱਗਾ ਕਿ ਉਹਨਾਂ ਦੀ ਅੰਤੜੀ ‘ਤੇ ਸੋਜ ਆ ਗਈ ਹੈ ਜੋ ਕਿ ਭਵਿੱਖ ਵਿੱਚ ਗੰਭੀਰ ਸਮੱਸਿਆ ਬਣ ਸਕਦੀ ਹੈ। ਉਸ ਸਮੇਂ ਬਹੁਤ ਲੋਕ ਉਨ੍ਹਾਂ ਦੀ ਸਿਹਤ ਬਾਰੇ ਪੁੱਛਣ ਲਈ ਆਉਂਦੇ ਸਨ ਅਤੇ ਕਿਸੇ ਨੇ ਉਨ੍ਹਾਂ ਨੂੰ ਦੱਸਿਆ ਕਿ ਸਿਹਤ ਵਿਗੜਨ ਦਾ ਕਾਰਨ ਖੇਤੀ ਵਿੱਚ ਰਸਾਇਣਾਂ ਦਾ ਇਸਤੇਮਾਲ ਕਰਨਾ ਹੈ ਅਤੇ ਤੁਹਾਨੂੰ ਜੈਵਿਕ ਖੇਤੀ ਸ਼ੁਰੂ ਕਰਨੀ ਚਾਹੀਦੀ ਹੈ।

ਹਾਲਾਂਕਿ ਕਈ ਲੋਕਾਂ ਨੇ ਉਨ੍ਹਾਂ ਨੂੰ ਇਲਾਜ਼ ਦੇ ਲਈ ਕਾਫੀ ਚੀਜ਼ਾਂ ਕਰਨ ਨੂੰ ਕਿਹਾ, ਪਰ ਇੱਕ ਗੱਲ ਨੇ ਮਜ਼ਬੂਤੀ ਨਾਲ ਉਨ੍ਹਾਂ ਦੇ ਦਿਮਾਗ ‘ਤੇ ਪ੍ਰਭਾਵ ਪਾਇਆ, ਉਹ ਸੀ ਜੈਵਿਕ ਖੇਤੀ ਸ਼ੁਰੂ ਕਰਨਾ। ਉਨ੍ਹਾਂ ਨੇ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਲਿਆ ਅਤੇ 2006 ਵਿੱਚ 2.5 ਏਕੜ ਦੀ ਜ਼ਮੀਨ ‘ਤੇ ਜੈਵਿਕ ਖੇਤੀ ਸ਼ੁਰੂ ਕੀਤੀ, ਜਿਵੇਂ ਕਣਕ, ਨਿੰਬੂ , ਅਮਰੂਦ, ਗੰਨਾ ਅਤੇ ਝੋਨਾ ਆਦਿ ਉਗਾਉਣਾ ਸ਼ੁਰੂ ਕੀਤਾ ਅਤੇ ਇਸ ਨਾਲ ਚੰਗਾ ਲਾਭ ਕਮਾਇਆ। ਆਪਣੇ ਲਾਭ ਨੂੰ ਦੁੱਗਣਾ ਕਰਨ ਲਈ ਉਨ੍ਹਾਂ ਨੇ ਖੁਦ ਹੀ ਉਤਪਾਦਾਂ ਦੀ ਪ੍ਰੋਸੈਸਿੰਗ ਸ਼ੁਰੂ ਕੀਤੀ ਅਤੇ ਬਾਅਦ ਵਿੱਚ ਗੰਨੇ ਤੋਂ ਗੁੜ ਬਣਾਉਣਾ ਸ਼ੁਰੂ ਕੀਤਾ। ਉਨ੍ਹਾਂ ਨੇ ਹੱਥ ਨਾਲ ਗੁੜ ਬਣਾਉਣ ਦੇ ਤਰੀਕੇ ਨੂੰ ਅਪਣਾਇਆ, ਕਿਉਂਕਿ ਉਹ ਇਸ ਉੱਦਮ ਨੂੰ ਆਪਣੇ ਦਮ ‘ਤੇ ਸ਼ੁਰੂ ਕਰਨਾ ਚਾਹੁੰਦੇ ਸਨ। ਸ਼ੁਰੂਆਤ ਵਿੱਚ ਉਹ ਨਹੀਂ ਜਾਣਦੇ ਸਨ ਕਿ ਉਨ੍ਹਾਂ ਨੂੰ ਇਸ ਦਾ ਕੀ ਲਾਭ ਹੋਵੇਗਾ, ਪਰ ਹੌਲੀ-ਹੌਲੀ ਪਿੰਡ ਦੇ ਲੋਕਾਂ ਨੇ ਗੁੜ ਪਸੰਦ ਕਰਨਾ ਸ਼ੁਰੂ ਕੀਤਾ। ਹੌਲੀ-ਹੌਲੀ ਗੁੜ ਦੀ ਮੰਗ ਇਸ ਪੱਧਰ ਤੱਕ ਵਧ ਗਈ ਕਿ ਉਨ੍ਹਾਂ ਨੇ ਅਡਵਾਂਸ ਬੁਕਿੰਗ ‘ਤੇ ਗੁੜ ਬਣਾਉਣਾ ਸ਼ੁਰੂ ਕੀਤਾ। ਕੁੱਝ ਸਮੇਂ ਬਾਅਦ ਉਨ੍ਹਾਂ ਨੇ ਆਪਣੇ ਖੇਤ ਵਿੱਚ ਵਰਮੀ ਕੰਪੋਸਟ ਦਾ ਪਲਾਂਟ ਲਾਇਆ ਤਾਂ ਕਿ ਉਹ ਘਰ ਵਿੱਚ ਬਣੀ ਖਾਦ ਤੋਂ ਚੰਗੀ ਪੈਦਾਵਾਰ ਲੈ ਸਕਣ।

ਉਨ੍ਹਾਂ ਨੇ ਕਈ ਪੁਰਸਕਾਰ ਉਪਲੱਬਧੀਆਂ ਪ੍ਰਾਪਤ ਕੀਤੀਆ ਅਤੇ ਟ੍ਰੇਨਿੰਗ ਕੈਂਪਾਂ ਵਿੱਚ ਹਿੱਸਾ ਲਿਆ। ਉਨ੍ਹਾਂ ਵਿੱਚੋਂ ਕੁੱਝ ਹੇਠਾਂ ਦੱਸੇ ਹਨ:
• 1979 ਵਿੱਚ 15 ਤੋਂ 18 ਨਵੰਬਰ ਵਿੱਚ ਉਨ੍ਹਾਂ ਨੇ ਜ਼ਿਲ੍ਹਾ ਮੁਕਤਸਰ ਵਿਗਿਆਨ ਮੇਲੇ ਵਿੱਚ ਭਾਗ ਲਿਆ।
• 1985 ਵਿੱਚ ਵੇਰਕਾ ਪਲਾਂਟ ਬਠਿੰਡਾ ਦੁਆਰਾ ਆਯੋਜਿਤ ਬਣਾਉਟੀ ਗਰਭਧਾਰਨ ‘ਤੇ 90 ਦਿਨਾਂ ਦੀ ਟ੍ਰੇਨਿੰਗ ਵਿੱਚ ਭਾਗ ਲਿਆ।
• 1988 ਵਿੱਚ ਪੀ.ਏ.ਯੂ. ਲੁਧਿਆਣਾ ਦੁਆਰਾ ਆਯੋਜਿਤ ਹਾਈਬ੍ਰਿਡ ਬੀਜ ਤਿਆਰ ਕਰਨ ਲਈ 3 ਦਿਨਾਂ ਦੀ ਟ੍ਰੇਨਿੰਗ ਵਿੱਚ ਭਾਗ ਲਿਆ।
• ਪਤੰਜਲੀ ਯੋਗ ਸਮਿਤੀ ਵਿੱਚ 9 ਤੋਂ 14 ਜੁਲਾਈ 2009 ਵਿੱਚ ਭਾਗ ਲੈਣ ਅਤੇ ਯੋਗ ਸਿੱਖਿਆ ਦੀ ਟ੍ਰੇਨਿੰਗ ਲਈ ਪ੍ਰਮਾਣ ਪੱਤਰ ਮਿਲਿਆ।
• 28 ਸਤੰਬਰ 2012 ਵਿੱਚ ਖੇਤੀਬਾੜੀ ਵਿਭਾਗ, ਪੰਜਾਬ ਦੇ ਨਿਰਦੇਸ਼ਕ ਤੋਂ ਪ੍ਰਸ਼ੰਸਾ ਪੱਤਰ ਮਿਲਿਆ।
• 9 ਤੋਂ 10 ਸਤੰਬਰ 2013 ਨੂੰ ਆਯੋਜਿਤ ਵਾਈਬਰੈਂਟ ਗੁਜਰਾਤ ਗਲੋਬਲ ਐਗਰੀਕਲਚਰਲ ਸੰਮੇਲਨ ਵਿੱਚ ਭਾਗ ਲਿਆ।
• ਕੁਦਰਤੀ ਖੇਤੀ ਅਤੇ ਵਾਤਾਵਰਣ ਮੇਲੇ ਦੇ ਲਈ ਪ੍ਰਸ਼ੰਸਾ ਪੱਤਰ ਮਿਲਿਆ, ਜਿਸ ਵਿੱਚ 26 ਜੁਲਾਈ 2013 ਨੂੰ ਖੇਤੀ ਵਿਰਾਸਤ ਮਿਸ਼ਨ ਦੁਆਰਾ ਮਦਦ ਕੀਤੀ ਗਈ ਸੀ।
• ਖੇਤੀਬਾੜੀ ਵਿਭਾਗ ਜ਼ਿਲ੍ਹਾ ਮੁਕਤਸਰ ਸਾਹਿਬ, ਪੰਜਾਬ ਦੁਆਰਾ ਆਯੋਜਿਤ ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਕਿਸਾਨ ਸਿਖਲਾਈ ਕੈਂਪ ਵਿੱਚ ਭਾਗ ਲੈਣ ਲਈ 21 ਸਤੰਬਰ 2014 ਨੂੰ ਐਗਰੀਕਲਚਰਲ ਟੈੱਕਨਾਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਦੁਆਰਾ ਰਾਜ ਪੱਧਰ ‘ਤੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤਾ।
• 21 ਸਤੰਬਰ ਨੂੰ ਖੇਤੀਬਾੜੀ ਵਿੱਭਾਗ, ਸ੍ਰੀ ਮੁਕਤਸਰ ਸਾਹਿਬ ਦੁਆਰਾ ਰਾਜ ਪੱਧਰੀ ਕਿਸਾਨ ਟ੍ਰੇਨਿੰਗ ਕੈਂਪ ਲਈ ਪ੍ਰਸ਼ੰਸਾ ਪੱਤਰ ਮਿਲਿਆ।
• 12 -14 ਅਕਤੂਬਰ 2014 ਨੂੰ ਪੀ ਏ ਯੂ ਦੁਆਰਾ ਆਯੋਜਿਤ ਅਡਵਾਂਸ ਟ੍ਰੇਨਿੰਗ ਕੋਰਸ ਆੱਫ ਬੀ ਬ੍ਰੀਡਿੰਗ 7 ਮਾਸ ਬੀ ਰਿਅਰਿੰਗ ਤਕਨੀਕ ਵਿੱਚ ਭਾਗ ਲਿਆ।
• ਸਰਕਾਰੀ ਮੁਰਗੀ ਸੇਵਾ ਕੇਂਦਰ, ਕੋਟਕਪੂਰਾ ਵਿੱਚ ਪਸ਼ੂ ਪਾਲਣ ਵਿਭਾਗ, ਪੰਜਾਬ ਦੁਆਰਾ ਆਯੋਜਿਤ 2 ਹਫ਼ਤੇ ਦੀ ਪੋਲਟਰੀ ਫਾਰਮਿੰਗ ਟ੍ਰੇਨਿੰਗ ਵਿੱਚ ਭਾਗ ਲਿਆ।
• ਨੈਸ਼ਨਲ ਬੀ ਬੋਰਡ ਦੁਆਰਾ ਮੱਖੀ ਪਾਲਕ ਦੇ ਤੌਰ ‘ਤੇ ਰਜਿਸਟਰ ਹੋਏ।
• ਸੀ.ਆਰ.ਆਈ. ਪੁਰਸਕਾਰ ਮਿਲਿਆ।
• ਕੇ.ਵੀ.ਕੇ., ਗੋਨਿਆਣਾ ਦੁਆਰਾ ਆਯੋਜਿਤ ਸਾਉਣੀ ਦੀਆਂ ਫ਼ਸਲਾਂ ਦੀ ਖੇਤੀ ‘ਤੇ ਅਧਾਰਿਤ ਇੱਕ ਦਿਨ ਦੇ ਟ੍ਰੇਨਿੰਗ ਕੈਂਪ ਵਿੱਚ ਭਾਗ ਲਿਆ।
• ਪੀ.ਏ.ਯੂ. ਲੁਧਿਆਣਾ ਦੁਆਰਾ ਆਯੋਜਿਤ 10 ਦਿਨ ਦੀ ਮੱਖੀ ਪਾਲਣ ਟ੍ਰੇਨਿੰਗ ਵਿੱਚ ਭਾਗ ਲਿਆ।
• ਕੇ.ਵੀ.ਕੇ., ਗੋਨਿਆਣਾ ਦੁਆਰਾ ਆਯੋਜਿਤ ਸਟੋਰ ਹਾਊਸ ਵਿੱਚ ਸਟੋਰ ਕੀਤੇ ਅਨਾਜ ਵਿੱਚ ਪੈੱਸਟ ਕੰਟਰੋਲ ਸੰਬੰਧੀ 1 ਦਿਨ ਦੀ ਟ੍ਰੇਨਿੰਗ ਵਿੱਚ ਭਾਗ ਲਿਆ।
• ਦਿਹਾਤੀ ਵਿਕਾਸ ਵਿਭਾਗ, ਐੱਨ.ਆਈ.ਟੀ.ਟੀ.ਟੀ.ਆਰ., ਚੰਡੀਗੜ ਦੁਆਰਾ ਆਯੋਜਿਤ ਜੈਵਿਕ ਅਤੇ ਹਰਬਲ ਉਤਪਾਦਾਂ ਦੇ ਮੇਲੇ ਵਿੱਚ ਭਾਗ ਲਿਆ।
• ਪੀ.ਏ.ਐੱਮ.ਈ.ਟੀ.ਆਈ. (ਪੰਜਾਬ ਐਗਰੀਕਲਚਰ ਮੈਨੇਜਮੈਂਟ ਐਂਡ ਐੱਕਸਟੈਂਸ਼ਨ ਟ੍ਰੇਨਿੰਗ ਇੰਸਟੀਟਿਊਟ), ਪੀ.ਏ.ਯੂ. ਦੁਆਰਾ ਆਯੋਜਿਤ ਵਰਕਸ਼ਾੱਪ ਟ੍ਰੇਨਿੰਗ ਪ੍ਰੋਗਰਾਮ – “ਮਾਰਕਿਟ ਲੈੱਡ ਐੱਕਸਟੈਂਸ਼ਨ” ਵਿੱਚ ਭਾਗ ਲਿਆ।

ਅੰਗਰੇਜ ਸਿੰਘ ਪੰਜਾਬ ਦੇ ਇੱਕ ਭਵਿੱਖਵਾਦੀ ਕਿਸਾਨ ਹਨ, ਜੋ ਜੈਵਿਕ ਖੇਤੀ ਦੀ ਮਹੱਤਤਾ ਨੂੰ ਸਮਝਦੇ ਹਨ। ਅੱਜ ਖਰਾਬ ਵਾਤਾਵਰਣ ਦੇ ਹਾਲਾਤਾਂ ਨਾਲ ਨਿਪਟਣ ਦੇ ਲਈ ਸਾਨੂੰ ਉਹਨਾਂ ਵਰਗੇ ਹੋਰ ਕਿਸਾਨਾਂ ਦੀ ਲੋੜ ਹੈ।

ਕਿਸਾਨਾਂ ਨੂੰ ਸੰਦੇਸ਼

ਜੇਕਰ ਅਸੀਂ ਸਾਰੇ ਜੈਵਿਕ ਖੇਤੀ ਸ਼ੁਰੂ ਨਹੀਂ ਕਰਦੇ ਤਾਂ ਇਹ ਸਾਡੇ ਭਵਿੱਖ ਦੀ ਪੀੜ੍ਹੀ ਲਈ ਬਹੁਤ ਸਮੱਸਿਆ ਹੋਵੇਗੀ।

ਸਰਬੀਰਇੰਦਰ ਸਿੰਘ ਸਿੱਧੂ

ਪੂਰੀ ਕਹਾਣੀ ਪੜ੍ਹੋ

ਪੰਜਾਬ ਦੇ ਮਾਲਵਾ ਖੇਤਰ ਦੇ ਕਿਸਾਨ ਨੇ ਖੇਤੀ ਨੂੰ ਮਸ਼ੀਨੀਕਰਣ ਨਾਲ ਜੋੜਿਆ, ਕੀ ਤੁਸੀਂ ਇਸ ਨੂੰ ਅਜ਼ਮਾਇਆ ਹੈ?

44 ਸਾਲਾਂ ਦੇ ਸਰਬੀਰਇੰਦਰ ਸਿੰਘ ਸਿੱਧੂ ਨੇ ਕੁਦਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਤਾਵਰਣ ਅਨੁਕੂਲ ਤਰੀਕਿਆਂ ਨੂੰ ਲਾਗੂ ਕੀਤਾ ਜਿਸ ਨਾਲ ਸਮੇਂ ਅਤੇ ਪੈਸੇ ਦੋਨਾਂ ਦੀ ਬੱਚਤ ਹੁੰਦੀ ਹੈ ਅਤੇ ਕੁਦਰਤ ਨਾਲ ਮਿਲ ਕੇ ਕੰਮ ਕਰਨ ਦਾ ਇਹ ਵਿਚਾਰ ਉਨ੍ਹਾਂ ਦੇ ਦਿਮਾਗ ਵਿੱਚ ਉਸ ਸਮੇਂ ਆਇਆ ਜਦੋਂ ਉਹ ਬਹੁਤ ਦੂਰ ਵਿਦੇਸ਼ ਵਿੱਚ ਸਨ।

ਖੇਤੀਬਾੜੀ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਹ ਇੱਕ ਪੁਰਾਣੀ ਪ੍ਰਕਿਰਿਆ ਹੈ ਜਿਸ ਨੂੰ ਸਾਡੇ ਪੁਰਖਾਂ ਅਤੇ ਉਨ੍ਹਾਂ ਦੇ ਪੁਰਖਾਂ ਨੇ ਭੋਜਨ ਪੈਦਾ ਕਰਨ ਅਤੇ ਜੀਵਨ ਜਿਊਣ ਲਈ ਅਪਣਾਇਆ। ਪਰ ਮੰਗਾਂ ਵਿੱਚ ਵਾਧੇ ਅਤੇ ਪਰਿਵਰਤਨ ਨਾਲ, ਅੱਜ ਖੇਤੀ ਦਾ ਇੱਕ ਲੰਬਾ ਇਤਿਹਾਸ ਬਣ ਚੁੱਕਾ ਹੈ। ਹਾਂ, ਆਧੁਨਿਕ ਖੇਤੀ ਤਰੀਕਿਆਂ ਦੇ ਕੁੱਝ ਨਕਾਰਾਤਮਕ ਪ੍ਰਭਾਵ ਹਨ, ਪਰੰਤੂ ਹੁਣ ਸਿਰਫ਼ ਨਾ ਕੇਵਲ ਖੇਤੀਬਾੜੀ ਸਮਾਜ ਸਗੋਂ ਸ਼ਹਿਰ ਦੇ ਬਹੁਤ ਸਾਰੇ ਵਿਅਕਤੀ ਸਥਾਈ ਖੇਤੀਬਾੜੀ ਅਭਿਆਸਾਂ ਦੀ ਪਹਿਲ-ਕਦਮੀ ਕਰ ਰਹੇ ਹਨ।

ਸਰਬੀਰਇੰਦਰ ਸਿੰਘ ਸਿੱਧੂ ਉਨ੍ਹਾਂ ਵਿਅਕਤੀਆਂ ਵਿੱਚੋਂ ਇੱਕ ਹੈ, ਜਿਹਨਾਂ ਨੇ ਵਿਦੇਸ਼ ਵਿੱਚ ਰਹਿੰਦੇ ਹੋਏ ਮਹਿਸੂਸ ਕੀਤਾ ਕਿ ਉਨ੍ਹਾਂ ਨੇ ਆਪਣੀ ਧਰਤੀ ਲਈ ਕੁੱਝ ਵੀ ਨਹੀਂ ਕੀਤਾ, ਜਿਸ ਧਰਤੀ ਨੇ ਉਨ੍ਹਾਂ ਨੂੰ ਬਚਪਨ ਤੋਂ ਹੀ ਸਭ ਕੁੱਝ ਪ੍ਰਦਾਨ ਕੀਤਾ। ਹਾਲਾਂਕਿ ਉਹ ਵਿਦੇਸ਼ ਵਿੱਚ ਬਹੁਤ ਸਫ਼ਲ ਜੀਵਨ ਬਤੀਤ ਕਰ ਰਹੇ ਸਨ, ਨਵੀਂ ਖੇਤੀ ਤਕਨੀਕਾਂ, ਮਸ਼ੀਨਾਂ ਬਾਰੇ ਸਿਖਲਾਈ ਲੈ ਰਹੇ ਸਨ ਅਤੇ ਸਮਾਜ ਦੀ ਸੇਵਾ ਕਰ ਰਹੇ ਸਨ, ਪਰ ਫਿਰ ਵੀ ਉਹ ਮਾਯੂਸ ਰਹਿੰਦੇ ਸਨ ਅਤੇ ਆਖਰ ਉਨ੍ਹਾਂ ਨੇ ਵਿਦੇਸ਼ ਛੱਡਣ ਦਾ ਫੈਸਲਾ ਕੀਤਾ ਅਤੇ ਵਾਪਸ ਜਨਮ-ਭੂਮੀ ਪੰਜਾਬ (ਭਾਰਤ) ਆ ਗਏ।

“ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਮੈਂ ਉੱਚ ਸਿੱਖਿਆ ਦੇ ਲਈ ਕੈਨੇਡਾ ਚਲਾ ਗਿਆ ਅਤੇ ਬਾਅਦ ਵਿੱਚ ਉੱਥੇ ਹੀ ਵੱਸ ਗਿਆ, ਪਰ 5-6 ਸਾਲ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਵਾਪਸ ਜਾਣਾ ਚਾਹੀਦਾ ਹੈ, ਜਿੱਥੋਂ ਮੈਂ ਹਾਂ।”

ਵਿਦੇਸ਼ੀ ਖੇਤੀਬਾੜੀ ਅਭਿਆਸਾਂ ਤੋਂ ਪਹਿਲਾਂ ਹੀ ਜਾਣੂ ਸਰਬੀਰਇੰਦਰ ਸਿੰਘ ਸਿੱਧੂ ਨੇ ਖੇਤੀ ਨੂੰ ਆਪਣੇ ਤਰੀਕੇ ਨਾਲ ਮਸ਼ੀਨੀਕਰਣ ਨਾਲ ਜੋੜਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਵਪਾਰਕ ਖੇਤੀ ਅਤੇ ਖੇਤੀ ਤਕਨੀਕਾਂ ਨੂੰ ਜੋੜਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਣਕ ਅਤੇ ਝੋਨੇ ਦੀ ਬਜਾਏ ਕਿੰਨੂ ਦੀ ਖੇਤੀ ਕਰਨ ਦਾ ਫੈਸਲਾ ਕੀਤਾ।

“ਕਣਕ ਅਤੇ ਝੋਨਾ ਪੰਜਾਬ ਦੀ ਰਵਾਇਤੀ ਫ਼ਸਲਾਂ ਹਨ, ਜਿਸ ਨੂੰ ਖੇਤ ਵਿਚ ਸਿਰਫ਼ 4-5 ਮਹੀਨੇ ਮਿਹਨਤ ਦੀ ਜ਼ਰੂਰਤ ਹੈ। ਕਣਕ ਅਤੇ ਝੋਨੇ ਦੇ ਚੱਕਰ ਵਿੱਚ ਫਸਣ ਦੀ ਬਜਾਏ, ਕਿਸਾਨਾਂ ਨੂੰ ਬਾਗਬਾਨੀ ਫ਼ਸਲਾਂ ਅਤੇ ਹੋਰ ਖੇਤੀ ਸੰਬੰਧੀ ਧੰਦਿਆਂ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ ਜੋ ਸਾਲ ਭਰ ਕੀਤੇ ਜਾ ਸਕਦੇ ਹਨ।”

ਸਰਬੀਰਇੰਦਰ ਸਿੰਘ ਨੇ ਬਾਗ ਵਿੱਚ ਵਰਤਣ ਲਈ ਇੱਕ ਮਸ਼ੀਨ ਤਿਆਰ ਕੀਤੀ, ਜਿਸ ਨੂੰ ਟ੍ਰੈਕਟਰ ਨਾਲ ਜੋੜਿਆ ਜਾ ਸਕਦਾ ਹੈ ਅਤੇ ਇਹ ਮਸ਼ੀਨ ਕਿੰਨੂ ਨੂੰ 6 ਅਲੱਗ-ਅਲੱਗ ਆਕਾਰ ਵਿੱਚ ਵੰਡ ਕੇ ਗਰੇਡਿੰਗ ਕਰ ਸਕਦੀ ਹੈ। ਮਸ਼ੀਨ ਵਿੱਚ 9 ਸਫ਼ਾਈ ਕਰਨ ਵਾਲੇ ਬਰੱਸ਼ ਅਤੇ 4 ਸੁਕਾਉਣ ਵਾਲੇ ਬਰੱਸ਼ ਸ਼ਾਮਿਲ ਹਨ। ਇਸ ਪੱਧਰ ਤੱਕ ਮਸ਼ੀਨ ਦੇ ਮਸ਼ੀਨੀਕਰਣ ਨੇ ਮਿਹਨਤ ਦੀ ਲਾਗਤ ਨੂੰ ਲਗਭੱਗ ਜ਼ੀਰੋ ਕਰ ਦਿੱਤਾ ਹੈ।

“ਮੇਰੇ ਦੁਆਰਾ ਡਿਜ਼ਾਇਨ ਕੀਤੀ ਗਈ ਮਸ਼ੀਨ ਇੱਕ ਘੰਟੇ ਵਿੱਚ ਲਗਭਗ 1-1.5 ਟਨ ਕਿੰਨੂਆਂ ਦੀ ਗਰੇਡਿੰਗ ਕਰ ਸਕਦੀ ਹੈ ਅਤੇ ਇਸ ਮਸ਼ੀਨ ਦੀ ਲਾਗਤ 10 ਲੀਟਰ ਡੀਜ਼ਲ ਪ੍ਰਤੀ ਦਿਨ ਹੈ।”

ਸਰਬੀਰਇੰਦਰ ਸਿੰਘ ਜੀ ਅਨੁਸਾਰ – ਸ਼ੁਰੂਆਤ ਵਿੱਚ ਜੋ ਮੁੱਖ ਰੁਕਾਵਟ ਦਾ ਸਾਹਮਣਾ ਕੀਤਾ, ਉਹ ਸੀ ਕਿੰਨੂਆਂ ਦੇ ਮੰਡੀਕਰਣ ਦੌਰਾਨ ਕਿਉਂਕਿ ਬਾਗ ਦੀ ਦੇਖਭਾਲ ਅਤੇ ਕਿੰਨੂਆਂ ਦੀ ਤੁੜਾਈ ਆਦਿ ਵਿੱਚ ਬਹੁਤ ਸਾਰਾ ਸਮਾਂ ਅਤੇ ਪੈਸਾ ਖ਼ਰਚ ਹੁੰਦਾ ਹੈ, ਜੋ ਆਰਥਿਕ ਪੱਖੋਂ ਲਾਹੇਵੰਦ ਨਹੀਂ ਸੀ। ਸਰਬੀਰਇੰਦਰ ਸਿੰਘ ਜੀ ਦੁਆਰਾ ਵਿਕਸਿਤ ਕੀਤੀ ਗ੍ਰੇਡਿੰਗ ਮਸ਼ੀਨ ਦੁਆਰਾ ਤੁੜਾਈ ਅਤੇ ਗ੍ਰੇਡਿੰਗ ਦੀ ਸਮੱਸਿਆ ਅੱਧੀ ਹੱਲ ਹੋ ਗਈ ਸੀ।

6 ਵੱਖ-ਵੱਖ ਆਕਾਰ ਵਿੱਚ ਕਿੰਨੂਆਂ ਦੀ ਗ੍ਰੇਡਿੰਗ ਕਰਨ ਦੇ ਇਸ ਮਸ਼ੀਨੀਕਰਣ ਤਰੀਕੇ ਨੇ ਬਜ਼ਾਰ ਵਿੱਚ ਸਰਬੀਰਇੰਦਰ ਸਿੰਘ ਦੀ ਫ਼ਸਲ ਲਈ ਇੱਕ ਖਾਸ ਜਗ੍ਹਾ ਬਣਾਈ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਹੋਰ ਪ੍ਰਾਥਮਿਕਤਾ ਮਿਲੀ ਅਤੇ ਨਿਵੇਸ਼ ‘ਤੇ ਹੋਰ ਲਾਭ ਮਿਲਿਆ। ਕਿੰਨੂਆਂ ਦੀ ਗ੍ਰੇਡਿੰਗ ਲਈ ਇਸ ਮਸ਼ੀਨੀਕਰਣ ਤਰੀਕੇ ਦੀ ਵਰਤੋਂ ਕਰਨਾ “ਸਿੱਧੂ ਮਾਡਲ ਫਾਰਮ” ਦੇ ਲਈ ਇੱਕ ਅਹਿਮ ਵਾਧਾ ਸੀ ਅਤੇ ਪਿਛਲੇ ਸਾਲਾਂ ਤੋਂ ਸਰਬੀਰਇੰਦਰ ਜੀ ਦੁਆਰਾ ਉਤਪਾਦਿਤ ਫਲਾਂ ਨੇ ‘ਸਿਟਰਸ ਸ਼ੋ’ ਵਿੱਚ ਰਾਜ ਪੱਧਰ ‘ਤੇ ਪਹਿਲਾ ਅਤੇ ਦੂਜਾ ਪੁਰਸਕਾਰ ਪ੍ਰਾਪਤ ਕੀਤਾ।

ਸਿਰਫ਼ ਇਹ ਹੀ ਦ੍ਰਿਸ਼ਟੀਕੋਣ ਨਹੀਂ ਸੀ ਜਿਸ ਦਾ ਪਿੱਛਾ ਸਰਬੀਰਇੰਦਰ ਸਿੰਘ ਜੀ ਕਰ ਰਹੇ ਸਨ, ਬਲਕਿ ਤੁਪਕਾ ਸਿੰਚਾਈ, ਫ਼ਸਲ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ, ਹਰੀ ਖਾਦ, ਬਾਇਓਗੈਸ ਪਲਾਂਟ, ਵਰਮੀ ਕੰਪੋਸਟਿੰਗ, ਸਬਜ਼ੀਆਂ, ਅਨਾਜ, ਫਲ ਅਤੇ ਕਣਕ ਦਾ ਜੈਵਿਕ ਉਤਪਾਦਨ ਆਦਿ ਹੋਰ ਤਰੀਕੇ ਸਨ ਜਿਨ੍ਹਾਂ ਨਾਲ ਖੇਤੀ ਦੇ ਰਵਾਇਤੀ ਢੰਗਾਂ ਨਾਲ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਨੂੰ ਘੱਟ ਕਰ ਰਹੇ ਹਨ।

ਖੇਤੀਬਾੜੀ ਵਿੱਚ ਸਰਬੀਰਇੰਦਰ ਸਿੰਘ ਸਿੱਧੂ ਜੀ ਦੇ ਯੋਗਦਾਨ ਨੇ ਉਨ੍ਹਾਂ ਨੂੰ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਕਈ ਪੁਰਸਕਾਰ ਅਤੇ ਸਨਮਾਨ ਦਿਵਾਏ ਹਨ, ਜਿਹਨਾਂ ਵਿੱਚੋਂ ਇਹ ਦੋ ਮੁੱਖ ਹਨ:
• ਅਬੋਹਰ, ਪੰਜਾਬ ਵਿੱਚ ਰਾਜ ਪੱਧਰੀ ਸਿਟਰਸ ਸ਼ੋਅ ਜਿੱਤਿਆ।
• ਆਧੁਨਿਕ ਖੇਤੀਬਾੜੀ ਲਈ ਪੂਸਾ ਦਿੱਲੀ ਤੋਂ ਸਨਮਾਨ ਪ੍ਰਾਪਤ ਕੀਤਾ।

ਖੇਤੀਬਾੜੀ ਦੇ ਨਾਲ-ਨਾਲ ਸਰਬੀਰਇੰਦਰ ਜੀ ਸਿਰਫ਼ ਆਪਣੇ ਸ਼ੌਂਕ ਕਾਰਨ ਪਸ਼ੂ ਪਾਲਣ ਅਤੇ ਖੇਤੀ ਸਹਾਇਕ ਧੰਦਿਆਂ ਦੇ ਵੀ ਮਾਹਿਰ ਹਨ। ਉਨ੍ਹਾਂ ਨੇ ਡੇਅਰੀ ਪਸ਼ੂ, ਪੋਲਟਰੀ, ਪੰਛੀ, ਕੁੱਤੇ, ਬੱਕਰੀਆਂ ਅਤੇ ਮਾਰਵਾੜੀ ਘੋੜੇ ਪਾਲ਼ੇ ਹੋਏ ਹਨ। ਉਨ੍ਹਾਂ ਨੇ ਅੱਧੇ ਏਕੜ ਵਿੱਚ ਮੱਛੀ-ਪਾਲਣ ਲਈ ਤਲਾਬ ਬਣਾਇਆ ਅਤੇ ਰੁੱਖਾਂ ਵਿੱਚ 7000 ਸਫੇਦੇ ਅਤੇ 25 ਬਾਂਸ ਦੇ ਰੁੱਖ ਹਨ

ਖੇਤੀਬਾੜੀ ਦੇ ਖੇਤਰ ਵਿੱਚ ਆਪਣੇ 12 ਸਾਲ ਦੇ ਅਨੁਭਵ ਨਾਲ, ਸਰਬੀਰਇੰਦਰ ਜੀ ਨੇ ਕੁੱਝ ਮਹੱਤਵਪੂਰਣ ਮਾਮਲਿਆਂ ‘ਤੇ ਆਪਣਾ ਧਿਆਨ ਕੇਂਦਰਿਤ ਕੀਤਾ ਅਤੇ ਇਸ ਮੁੱਦੇ ਦੁਆਰਾ ਸਮਾਜ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ, ਜੋ ਪੰਜਾਬ ਵਿੱਚ ਪ੍ਰਮੁੱਖ ਚਿੰਤਾ ਦੇ ਵਿਸ਼ੇ ਹਨ।

ਸਬਸਿਡੀ ਅਤੇ ਖੇਤੀ ਯੋਜਨਾਵਾਂ
ਕਿਸਾਨ ਮੰਨਦੇ ਹਨ ਕਿ ਸਰਕਾਰ ਸਬਸਿਡੀ ਦੇ ਕੇ ਅਤੇ ਵਿਭਿੰਨ ਖੇਤੀਬਾੜੀ ਯੋਜਨਾਵਾਂ ਬਣਾ ਕੇ ਸਾਡੀ ਮਦਦ ਕਰ ਰਹੀ ਹੈ, ਪਰ ਇਹ ਸੱਚ ਨਹੀਂ ਹੈ, ਇਹ ਕਿਸਾਨਾਂ ਨੂੰ ਨਕਾਰਾ ਬਣਾਉਣ ਅਤੇ ਜ਼ਮੀਨ ‘ਤੇ ਕਬਜ਼ਾ ਕਰਨ ਦਾ ਇੱਕ ਤਰੀਕਾ ਹੈ। ਕਿਸਾਨਾਂ ਨੂੰ ਆਪਣੇ ਚੰਗਾ ਅਤੇ ਬੁਰਾ ਸਮਝਣਾ ਚਾਹੀਦਾ ਹੈ, ਕਿਉਂਕਿ ਖੇਤੀਬਾੜੀ ਇੱਕ ਵਿਸ਼ਾਲ ਖੇਤਰ ਹੈ। ਜੇਕਰ ਇਸ ਨੂੰ ਪੱਕੇ ਇਰਾਦੇ ਨਾਲ ਕੀਤਾ ਜਾਵੇ ਤਾਂ ਇਹ ਕਿਸੇ ਨੂੰ ਵੀ ਅਮੀਰ ਬਣਾ ਸਕਦਾ ਹੈ।

ਨੌਜਵਾਨ ਪੀੜ੍ਹੀ ਦੀ ਸੋਚ –
ਅੱਜ-ਕੱਲ੍ਹ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਜਾਂ ਸ਼ਹਿਰ ਵਿੱਚ ਰਹਿਣ ਲਈ ਤਿਆਰ ਹੈ, ਉਨ੍ਹਾਂ ਨੂੰ ਪਰਵਾਹ ਨਹੀਂ ਹੈ ਕਿ ਉਨ੍ਹਾਂ ਨੂੰ ਉੱਥੇ ਕਿਸ ਤਰ੍ਹਾਂ ਦਾ ਕੰਮ ਕਰਨਾ ਪਵੇਗਾ? ਖੇਤੀਬਾੜੀ ਉਨ੍ਹਾਂ ਲਈ ਮਾੜਾ ਕੰਮ ਹੈ। ਸਿੱਖਿਆ ਅਤੇ ਰੁਜ਼ਗਾਰ ਵਿੱਚ ਸਰਕਾਰ ਦੇ ਪੈਸੇ ਨਿਵੇਸ਼ ਕਰਨ ਦਾ ਕੀ ਫਾਇਦਾ ਜੇਕਰ ਆਖਿਰ ਇਸ ਦਾ ਨਤੀਜਾ ਨਾ-ਮਾਤਰ ਹੀ ਰਹਿ ਜਾਵੇ। ਨੌਜਵਾਨ ਪੀੜ੍ਹੀ ਇਸ ਗੱਲ ਤੋਂ ਅਣਜਾਣ ਹੈ ਕਿ ਖੇਤੀਬਾੜੀ ਦਾ ਖੇਤਰ ਇੰਨਾ ਖੁਸ਼ਹਾਲ ਅਤੇ ਭਿੰਨ ਹੈ ਕਿ ਇਸ ਦੁਆਰਾ ਵਿਦੇਸ਼ੀ ਜੀਵਨ ਨਾਲੋਂ ਵੱਧ ਫਾਇਦੇ, ਕਮਾਈ ਅਤੇ ਖੁਸ਼ੀ ਹਾਸਲ ਕਰ ਸਕਦੇ ਹਨ।

ਖੇਤੀਬਾੜੀ ਦੇ ਖੇਤਰ ਵਿੱਚ ਮੰਡੀਕਰਣ –
ਅੱਜ, ਕਿਸਾਨਾਂ ਨੂੰ ਮੰਡੀਕਰਣ ਪ੍ਰਣਾਲੀ ‘ਚੋਂ ਵਿਚੋਲਿਆਂ ਨੂੰ ਹਟਾ ਕੇ ਖੁਦ ਵਿਕਰੇਤਾ ਬਣਨਾ ਪਵੇਗਾ ਅਤੇ ਇਹ ਹੀ ਇੱਕੋ ਤਰੀਕਾ ਹੈ ਜਿਸ ਨਾਲ ਕਿਸਾਨ ਆਪਣਾ ਗੁੰਮਿਆ ਹੋਇਆ ਸਥਾਨ ਸਮਾਜ ਵਿੱਚ ਦੁਬਾਰਾ ਹਾਸਿਲ ਕਰ ਸਕਦੇ ਹਨ। ਕਿਸਾਨਾਂ ਨੂੰ ਅਧੁਨਿਕ ਵਾਤਾਵਰਣ ਅਨੁਕੂਲ ਢੰਗ ਅਪਣਾਉਣੇ ਪੈਣਗੇ ਜੋ ਉਨ੍ਹਾਂ ਨੂੰ ਸਥਾਈ ਖੇਤੀਬਾੜੀ ਦੇ ਪਰਿਣਾਮਾਂ ਵੱਲ ਲੈ ਜਾਣਗੇ।

ਸਾਰਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ-
“ਜ਼ਿੰਦਗੀ ਵਿੱਚ ਇੱਕ ਵਾਰ ਸਭ ਨੂੰ ਡਾਕਟਰ, ਵਕੀਲ, ਪੁਲਿਸ ਅਧਿਕਾਰੀ ਅਤੇ ਇੱਕ ਪ੍ਰਚਾਰਕ ਦੀ ਲੋੜ ਪੈਂਦੀ ਹੈ, ਪਰ ਕਿਸਾਨ ਦੀ ਜ਼ਰੂਰਤ ਇੱਕ ਦਿਨ ਵਿੱਚ ਤਿੰਨ ਵਾਰ ਪੈਂਦੀ ਹੈ।”

ਕਰਮਜੀਤ ਸਿੰਘ ਭੰਗੂ

ਪੂਰੀ ਕਹਾਣੀ ਪੜ੍ਹੋ

ਮਿਲੋ ਆਧੁਨਿਕ ਕਿਸਾਨ ਨੂੰ, ਜੋ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਫ਼ਸਲਾਂ ਉਗਾ ਰਿਹਾ ਹੈ

ਕਰਮਜੀਤ ਸਿੰਘ ਲਈ ਕਿਸਾਨ ਬਣਨਾ ਇੱਕ ਬਹੁਤ ਧੁੰਦਲਾ ਸੁਪਨਾ ਸੀ, ਪਰ ਹਾਲਾਤ ਸਭ ਕੁੱਝ ਬਦਲ ਦਿੰਦੇ ਹਨ। ਪਿਛਲੇ ਸੱਤ ਸਾਲਾਂ ਵਿੱਚ, ਕਰਮਜੀਤ ਸਿੰਘ ਦੀ ਸੋਚ ਖੇਤੀ ਪ੍ਰਤੀ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਹੁਣ ਉਹ ਜੈਵਿਕ ਖੇਤੀ ਵੱਲ੍ਹ ਪੂਰੀ ਤਰ੍ਹਾਂ ਮੁੜ ਗਏ ਹਨ।

ਹੋਰਨਾਂ ਨੌਜਵਾਨ ਮੁੰਡਿਆਂ ਵਾਂਗ ਕਰਮਜੀਤ ਸਿੰਘ ਵੀ ਆਜ਼ਾਦ ਆਤਮਾ ਦੀ ਤਰ੍ਹਾਂ ਸਾਰਾ ਦਿਨ ਕ੍ਰਿਕਟ ਖੇਡਣਾ ਪਸੰਦ ਕਰਦੇ ਸੀ, ਉਹ ਲੋਕਲ ਕ੍ਰਿਕਟ ਟੂਰਨਾਮੈਂਟ ਵਿੱਚ ਵੀ ਹਿੱਸਾ ਲੈਂਦੇ ਸੀ। ਉਨ੍ਹਾਂ ਦਾ ਜੀਵਨ ਸਕੂਲ ਅਤੇ ਖੇਡ ਦੇ ਮੈਦਾਨ ਤੱਕ ਸੀਮਿਤ ਸੀ। ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਇੱਕ ਨਵਾਂ ਮੋੜ ਲਵੇਗੀ। 2003 ਵਿੱਚ ਆਪਣੇ ਵਿੱਦਿਅਕ ਸਾਲਾਂ(ਸਕੂਲ) ਦੌਰਾਨ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਕੁੱਝ ਸਮੇਂ ਬਾਅਦ ਹੀ, 2005 ਵਿੱਚ, ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਸਿਰਫ਼ ਉਨ੍ਹਾਂ ਦੇ ਦਾਦਾ-ਦਾਦੀ ਹੀ ਉਨ੍ਹਾਂ ਦੇ ਪਰਿਵਾਰ ਵਿੱਚ ਰਹਿ ਗਏ ਸਨ। ਉਸ ਸਮੇਂ ਹਾਲਾਤ ਉਨ੍ਹਾਂ ਦੇ ਕਾਬੂ ਹੇਠ ਨਹੀਂ ਸਨ, ਇਸ ਲਈ ਉਨ੍ਹਾਂ ਨੇ 12 ਵੀਂ ਤੋਂ ਬਾਅਦ ਆਪਣੀ ਪੜ੍ਹਾਈ ਛੱਡਣ ਦਾ ਫੈਸਲਾ ਕੀਤਾ ਅਤੇ ਆਪਣੇ ਪਰਿਵਾਰ ਦੀ ਸਹਾਇਤਾ ਕਰਨ ਬਾਰੇ ਸੋਚਿਆ।

ਉਨ੍ਹਾਂ ਦਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਅਤੇ ਉਨ੍ਹਾਂ ਕੋਲ ਵਿਦੇਸ਼ ਜਾਣ ਅਤੇ ਆਪਣੇ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਸ਼ੁਰੂ ਕਰਨ ਦਾ ਮੌਕਾ ਵੀ ਸੀ, ਪਰ ਉਨ੍ਹਾਂ ਨੇ ਆਪਣੇ ਦਾਦੇ-ਦਾਦੀ ਕੋਲ ਰਹਿਣ ਦਾ ਫ਼ੈਸਲਾ ਕੀਤਾ। ਸਾਲ 2011 ਵਿੱਚ ਉਨ੍ਹਾਂ ਨੇ ਖੇਤੀ ਦੇ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਛੋਟੇ ਰਕਬੇ ਵਿੱਚ ਘਰੇਲੂ ਵਰਤੋਂ ਲਈ ਅਨਾਜ, ਦਾਲਾਂ, ਦਾਣੇ ਅਤੇ ਹੋਰ ਜੈਵਿਕ ਫ਼ਸਲਾਂ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਆਪਣੇ ਖੇਤਰ ਦੇ ਦੂਜੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਹੌਲੀ-ਹੌਲੀ ਖੇਤੀ ਦਾ ਵਿਸਥਾਰ ਕੀਤਾ। ਸਮੇਂ ਅਤੇ ਤਜ਼ਰਬੇ ਨਾਲ ਉਨ੍ਹਾਂ ਦਾ ਵਿਸ਼ਵਾਸ ਹੋਰ ਪੱਕਾ ਹੋਇਆ ਅਤੇ ਫਿਰ ਕਰਮਜੀਤ ਸਿੰਘ ਨੇ ਆਪਣੀ ਜ਼ਮੀਨ ਠੇਕੇ ਤੋਂ ਵਾਪਸ ਲੈ ਲਈ।

ਉਨ੍ਹਾਂ ਨੇ ਟੀਂਡੇ, ਗੋਭੀ, ਭਿੰਡੀ, ਮਟਰ, ਮਿਰਚ, ਮੱਕੀ, ਲੌਕੀ ਅਤੇ ਬੈਂਗਣ ਆਦਿ ਵਰਗੀਆਂ ਹੋਰ ਸਬਜ਼ੀਆਂ ਵਿੱਚ ਵਾਧਾ ਕੀਤਾ ਅਤੇ ਉਨ੍ਹਾਂ ਨੇ ਮਿਰਚ, ਟਮਾਟਰ, ਸ਼ਿਮਲਾ ਮਿਰਚ ਅਤੇ ਹੋਰ ਸਬਜ਼ੀਆਂ ਦੀ ਨਰਸਰੀ ਵੀ ਤਿਆਰ ਕੀਤੀ।

ਖੇਤੀਬਾੜੀ ਵਿੱਚ ਦਿਖ ਰਹੇ ਮੁਨਾਫ਼ੇ ਨੇ ਕਰਮਜੀਤ ਸਿੰਘ ਜੀ ਦਾ ਵਿਸ਼ਵਾਸ ਹੌਂਸਲਾ ਵਧਿਆ ਅਤੇ 2016 ਵਿੱਚ ਉਨ੍ਹਾਂ ਨੇ 14 ਏਕੜ ਜ਼ਮੀਨ ਠੇਕੇ ‘ਤੇ ਲੈਣ ਦਾ ਫੈਸਲਾ ਕੀਤਾ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਰੁਜ਼ਗਾਰ ਵਿੱਚ ਹੀ ਖੁਸ਼ਹਾਲ ਜ਼ਿੰਦਗੀ ਹਾਸਲ ਕਰ ਲਈ।

ਅੱਜ ਵੀ ਕਰਮਜੀਤ ਜੀ ਖੇਤੀ ਦੇ ਖੇਤਰ ਵਿੱਚ ਇੱਕ ਅਣਜਾਣ ਵਿਅਕਤੀ ਵਾਂਗ ਹੋਰ ਜਾਣਨ ਅਤੇ ਹੋਰ ਕੰਮ ਕਰਨ ਦੀ ਦਿਲਚਸਪੀ ਰੱਖਣ ਵਾਲਾ ਜੀਵਨ ਜਿਊਣਾ ਪਸੰਦ ਕਰਦੇ ਹਨ। ਇਸੇ ਭਾਵਨਾ ਨਾਲ ਹੀ ਉਹ ਸਾਲ 2017 ਵਿੱਚ ਬਾਗਬਾਨੀ ਵੱਲ ਵਧੇ ਅਤੇ ਗੇਂਦੇ ਦੇ ਫੁੱਲਾਂ ਨਾਲ ਗਲੇਡੀਓਲੱਸ ਦੇ ਫੁੱਲਾਂ ਦੀ ਅੰਤਰ-ਫ਼ਸਲੀ ਸ਼ੁਰੂ ਕੀਤੀ।

ਕਰਮਜੀਤ ਸਿੰਘ ਜੀ ਨੂੰ ਜ਼ਿੰਦਗੀ ਵਿੱਚ ਅਸ਼ੋਕ ਕੁਮਾਰ ਜੀ ਵਰਗੇ ਇਨਸਾਨ ਵੀ ਮਿਲੇ। ਅਸ਼ੋਕ ਕੁਮਾਰ ਜੀ ਨੇ ਉਨ੍ਹਾਂ ਨੂੰ ਮਿੱਤਰ ਕੀੜਿਆਂ ਅਤੇ ਦੁਸ਼ਮਣ ਕੀੜਿਆਂ ਤੋਂ ਜਾਣੂ ਕਰਵਾਇਆ ਅਤੇ ਇਸ ਤਰ੍ਹਾਂ ਕਰਮਜੀਤ ਸਿੰਘ ਜੀ ਨੇ ਆਪਣੇ ਖੇਤ ਵਿੱਚ ਕੀਟਨਾਸ਼ਕਾਂ ਦੀ ਵਰਤੋਂ ‘ਤੇ ਰੋਕ ਲਾਈ। ਕਰਮਜੀਤ ਸਿੰਘ ਨੇ ਖੇਤੀਬਾੜੀ ਬਾਰੇ ਕੁੱਝ ਨਵਾਂ ਸਿੱਖਣ ਦੇ ਤੌਰ ‘ਤੇ ਹਰ ਮੌਕੇ ਦਾ ਫਾਇਦਾ ਚੁੱਕਿਆ ਅਤੇ ਇਸ ਤਰ੍ਹਾਂ ਹੀ ਉਨ੍ਹਾਂ ਨੇ ਆਪਣੀ ਸਫ਼ਲਤਾ ਵੱਲ ਕਦਮ ਵਧਾਏ।

ਇਸ ਸਮੇਂ ਕਰਮਜੀਤ ਸਿੰਘ ਦੇ ਫਾਰਮ ‘ਤੇ ਸਬਜ਼ੀਆਂ ਲਈ ਤੁਪਕਾ ਸਿੰਚਾਈ ਪ੍ਰਣਾਲੀ ਅਤੇ ਪੈਕ ਹਾਊਸ ਉਪਲੱਬਧ ਹੈ। ਉਹ ਹਰ ਸੰਭਵ ਅਤੇ ਕੁਦਰਤੀ ਤਰੀਕਿਆਂ ਨਾਲ ਸਬਜ਼ੀਆਂ ਨੂੰ ਹਰੇਕ ਪੌਸ਼ਟਿਕਤਾ ਦਿੰਦੇ ਹਨ। ਮਾਰਕੀਟਿੰਗ ਲਈ, ਉਹ ਖੇਤ ਤੋਂ ਘਰ ਵਾਲੇ ਸਿਧਾਂਤ ਨਾਲ ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਘਰਾਂ ਤੱਕ ਪਹੁੰਚਾਉਂਦੇ ਹਨ ਅਤੇ ਉਹ ਆੱਨ-ਫਾਰਮ ਮਾਰਕਿਟ ਸਥਾਪਿਤ ਕਰਕੇ ਵੀ ਚੰਗੀ ਆਮਦਨੀ ਕਮਾ ਰਹੇ ਹਨ।

ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਲਈ ਉਨ੍ਹਾਂ ਨੂੰ 1 ਫਰਵਰੀ ਨੂੰ ਪੀ.ਏ.ਯੂ, ਕਿਸਾਨ ਕਲੱਬ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਟਿਆਲਾ ਬਾਗਬਾਨੀ ਵਿਭਾਗ ਵੱਲੋਂ 2014 ਵਿੱਚ ਬਿਹਤਰੀਨ ਕੁਆਲਿਟੀ ਦੇ ਮਟਰ ਉਤਪਾਦਨ ਲਈ ਦੂਜਾ ਦਰਜੇ ਦਾ ਸਨਮਾਨ ਮਿਲਿਆ।

ਕਰਮਜੀਤ ਸਿੰਘ ਦੀ ਪਤਨੀ- ਪ੍ਰੇਮਦੀਪ ਕੌਰ ਉਨ੍ਹਾਂ ਦੇ ਸਹਿਯੋਗੀ ਹਨ, ਉਹ ਲੇਬਰ ਅਤੇ ਵਾਢੀ ਦੇ ਕੰਮ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਉਹ ਮਾਰਕਟਿੰਗ ਦੇ ਪ੍ਰਬੰਧਨ ਵਿੱਚ ਵੀ ਭਾਗ ਲੈਂਦੇ ਹਨ। ਸ਼ੁਰੂ ਵਿੱਚ, ਮਾਰਕਟਿੰਗ ਵਿੱਚ ਕੁੱਝ ਸਮੱਸਿਆਵਾਂ ਵੀ ਆਈਆਂ ਸਨ, ਪਰ ਹੌਲੀ-ਹੌਲੀ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਉਤਸ਼ਾਹ ਨਾਲ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ। ਉਹ ਰਸਾਇਣਾਂ ਅਤੇ ਖਾਦਾਂ ਦੀ ਥਾਂ ਘਰ ਵਿੱਚ ਹੀ ਜੈਵਿਕ ਖਾਦ ਅਤੇ ਸਪਰੇਅ ਤਿਆਰ ਕਰਦੇ ਹਨ। ਹਾਲ ਹੀ ਵਿੱਚ ਕਰਮਜੀਤ ਸਿੰਘ ਜੀ ਨੇ ਆਪਣੇ ਫਾਰਮ ਵਿੱਚ ਕਿੰਨੂ, ਅਨਾਰ, ਅਮਰੂਦ, ਸੇਬ, ਲੁਕਾਠ, ਨਿੰਬੂ, ਜਾਮੁਨ, ਨਾਸ਼ਪਾਤੀ ਅਤੇ ਅੰਬ ਦੇ 200 ਪੌਦੇ ਲਗਾਏ ਹਨ ਅਤੇ ਭਵਿੱਖ ਵਿੱਚ ਉਹ ਅਮਰੂਦ ਦੇ ਬਾਗ ਲਗਾਉਣਾ ਚਾਹੁੰਦੇ ਹਨ।

ਸੰਦੇਸ਼:
“ਆਤਮ-ਹੱਤਿਆ ਕਰਨਾ ਕੋਈ ਹੱਲ ਨਹੀਂ ਹੈ। ਕਿਸਾਨਾਂ ਨੂੰ ਖੇਤੀਬਾੜੀ ਦੇ ਰਵਾਇਤੀ ਚੱਕਰ ਵਿੱਚੋਂ ਬਾਹਰ ਆਉਣਾ ਪਵੇਗਾ, ਕੇਵਲ ਤਾਂ ਹੀ ਉਹ ਲੰਬੇ ਸਮੇਂ ਤੱਕ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਕੁਦਰਤ ਦੇ ਮਹੱਤਵ ਨੂੰ ਸਮਝ ਕੇ ਪਾਣੀ ਅਤੇ ਮਿੱਟੀ ਨੂੰ ਬਚਾਉਣ ਲਈ ਕੰਮ ਕਰਨਾ ਚਾਹੀਦਾ ਹੈ।” 

ਇਸ ਸਮੇਂ 28 ਸਾਲ ਦੀ ਉਮਰ ਵਿੱਚ, ਕਰਮਜੀਤ ਸਿੰਘ ਨੇ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਨਾਭਾ ਵਿਖੇ ਆਪਣੇ ਪਿੰਡ ਕਾਂਸੂਹਾ ਕਲਾਂ ਵਿੱਚ ਜੈਵਿਕ ਕਾਰੋਬਾਰ ਦੀ ਸਥਾਪਨਾ ਕੀਤੀ ਹੈ ਅਤੇ ਜਿਸ ਭਾਵਨਾ ਨਾਲ ਉਹ ਜੈਵਿਕ ਖੇਤੀ ਵਿੱਚ ਸਫ਼ਲਤਾ ਪ੍ਰਾਪਤ ਕਰ ਰਹੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਭਵਿੱਖ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਆਲੇ-ਦੁਆਲੇ ਦਾ ਮਾਹੌਲ ਹੋਰ ਵੀ ਬਿਹਤਰ ਹੋਵੇਗਾ। ਕਰਮਜੀਤ ਸਿੰਘ ਇੱਕ ਅਗਾਂਹਵਧੂ ਕਿਸਾਨ ਅਤੇ ਉਨ੍ਹਾਂ ਨੌਜਵਾਨਾਂ ਲਈ ਇੱਕ ਮਿਸਾਲ ਹਨ, ਜੋ ਆਪਣੇ ਰੁਜ਼ਗਾਰ ਦੇ ਵਿਕਲਪਾਂ ਦੀ ਉਲਝਣ ਵਿੱਚ ਫਸੇ ਹਨ। ਸਾਨੂੰ ਉਨ੍ਹਾਂ ਵਰਗੇ ਹੋਰ ਕਿਸਾਨਾਂ ਦੀ ਲੋੜ ਹੈ।

ਊਮਾ ਸੈਣੀ

ਪੂਰੀ ਕਹਾਣੀ ਪੜ੍ਹੋ

ਊਮਾ ਸੈਣੀ: ਇੱਕ ਅਜਿਹੀ ਮਹਿਲਾ ਹੈ ਜੋ ਧਰਤੀ ਨੂੰ ਬਿਹਤਰ ਜਗ੍ਹਾ ਬਣਾਉਣ ਲਈ ਵਿਅਰਥ ਪਦਾਰਥਾਂ ਨੂੰ ਸਾੱਇਲ ਫੂਡ ਵਿੱਚ ਬਦਲਣ ਲਈ ਕ੍ਰਾਂਤੀ ਲਿਆ ਰਹੀ ਹੈ

ਕਈ ਸਾਲ ਤੋਂ ਰਸਾਇਣਾਂ, ਖਾਦਾਂ ਅਤੇ ਜ਼ਹਿਰੀਲੇ ਪਦਾਰਥਾਂ ਨਾਲ ਸਾਡੀ ਧਰਤੀ ਦਾ ਉਪਜਾਊ-ਪਨ ਖਰਾਬ ਕੀਤਾ ਜਾ ਰਿਹਾ ਹੈ ਅਤੇ ਧਰਤੀ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਇਸ ਸਥਿਤੀ ਨੂੰ ਸਮਝਦੇ ਹੋਏ, ਲੁਧਿਆਣੇ ਦੀ ਮਹਿਲਾ ਉਦਯੋਗਪਤੀ ਅਤੇ ਐਗਰੀਕੇਅਰ ਆੱਰਗਨਿਕ ਫਾਰਮ ਦੀ ਮੈਨੇਜਿੰਗ ਨਿਰਦੇਸ਼ਕ ਊਮਾ ਸੈਣੀ ਨੇ ਸਾੱਇਲ ਫੂਡ ਤਿਆਰ ਕਰਨ ਦੀ ਪਹਿਲ-ਕਦਮੀ ਦਾ ਫੈਸਲਾ ਕੀਤਾ ਜੋ ਕਿ ਪਿਛਲੇ ਦਹਾਕਿਆਂ ਵਿੱਚ ਗੁਆਚੇ ਮਿੱਟੀ ਦੇ ਪੌਸ਼ਟਿਕ ਤੱਤਾਂ ਨੂੰ ਮੁੜ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੇ ਹਨ। ਕੁਦਰਤ ਵਿੱਚ ਯੋਗਦਾਨ ਪਾਉਣ ਤੋਂ ਇਲਾਵਾ ਇਹ ਮਹਿਲਾ ਸ਼ਕਤੀਕਰਨ ਦੇ ਖੇਤਰ ਵਿੱਚ ਵੀ ਪ੍ਰਗਤੀਸ਼ੀਲ ਮਹਿਲਾ ਦੀ ਭੂਮਿਕਾ ਵੀ ਨਿਭਾ ਰਹੇ ਹਨ। ਉਹ ਆਪਣੇ ਜੋਸ਼ ਦੇ ਨਾਲ ਧਰਤੀ ਨੂੰ ਇੱਕ ਬਿਹਤਰ ਸਥਾਨ ਬਣਾ ਰਹੇ ਹਨ ਅਤੇ ਇਸ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਣਗੇ।

ਕੀ ਤੁਸੀਂ ਕਦੇ ਕਲਪਨਾ ਕੀਤੀ ਕਿ ਧਰਤੀ ‘ਤੇ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ ਜਦ ਕੋਈ ਵੀ ਵਿਅਰਥ ਪਦਾਰਥ ਡੀਕੰਪੋਜ਼ ਨਹੀਂ ਹੋਵੇਗਾ, ਬਲਕਿ ਜ਼ਮੀਨ ‘ਤੇ ਹੀ ਪਿਆ ਰਹੇਗਾ!

 

ਇਸ ਬਾਰੇ ਸੋਚਣ ਨਾਲ ਰੂਹ ਵੀ ਕੰਬ ਜਾਂਦੀ ਹੈ ਅਤੇ ਇਸ ਸਥਿਤੀ ਬਾਰੇ ਸੋਚ ਕੇ ਤੁਹਾਡਾ ਧਿਆਨ ਮਿੱਟੀ ਦੀ ਸਿਹਤ ਵੱਲ ਜਾਵੇਗਾ। ਮਿੱਟੀ ਨੂੰ ਇੱਕ ਮਹੱਤਵਪੂਰਣ ਤੱਤ ਸਮਝਿਆ ਜਾਂਦਾ ਹੈ ਕਿਉਂਕਿ ਲੋਕ ਇਸ ‘ਤੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਨਿਰਭਰ ਰਹਿੰਦੇ ਹਨ। ਹਰੀ ਕ੍ਰਾਂਤੀ ਅਤੇ ਸ਼ਹਿਰੀਕਰਨ ਮਿੱਟੀ ਦੀ ਬਰਬਾਦੀ ਦੇ ਦੋ ਮੁੱਖ ਕਾਰਕ ਹਨ ਅਤੇ ਫਿਰ ਵੀ ਕਿਸਾਨ, ਵੱਡੀਆਂ ਅਤੇ ਹੋਰ ਮਲਟੀਨੈਸ਼ਨਲ ਜਾਂ ਕੀਟਨਾਸ਼ਕ ਕੰਪਨੀਆਂ ਇਸ ਨੂੰ ਸਮਝਣ ਵਿੱਚ ਅਸਫ਼ਲ ਹਨ।

ਰਸਾਇਣਾਂ ਦੀ ਜ਼ਿਆਦਾ ਵਰਤੋਂ ਨੇ ਊਮਾ ਸੈਣੀ ਜੀ ਨੂੰ ਜੈਵਿਕ ਤਰੀਕਿਆਂ ਵੱਲ ਮੋੜਿਆ। ਇਹ ਸਭ 2005 ਵਿੱਚ ਸ਼ੁਰੂ ਹੋਇਆ ਜਦੋਂ ਊਮਾ ਸੈਣੀ ਨੇ ਜੈਵਿਕ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਖੈਰ, ਜੈਵਿਕ ਖੇਤੀ ਬਹੁਤ ਆਸਾਨ ਲੱਗਦੀ ਹੈ ਪਰ ਜਦੋਂ ਖੇਤੀ ਕਰਨ ਦੀ ਗੱਲ ਆਉਂਦੀ ਹੈ ਤਾਂ ਕਈ ਮਾਹਿਰਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਇਸ ਨੂੰ ਸ਼ੁਰੂ ਕਿਵੇਂ ਕਰਨਾ ਅਤੇ ਇਸ ਨੂੰ ਲਾਭਦਾਇਕ ਕਿਵੇਂ ਬਣਾਉਣਾ ਹੈ।

“ਹਾਲਾਂਕਿ, ਮੈਂ ਵੱਡੇ ਪੈਮਾਨੇ ‘ਤੇ ਜੈਵਿਕ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਚੰਗੀ ਮਾਤਰਾ ਵਿੱਚ ਚੰਗੀ ਖਾਦ ਕਿੱਥੋਂ ਪ੍ਰਾਪਤ ਕੀਤੀ ਜਾਵੇ ਇਹ ਸਭ ਤੋਂ ਵੱਡੀ ਮੁਸ਼ਕਿਲ ਸੀ। ਇਸ ਲਈ, ਮੈਂ ਆਪਣਾ ਹੀ ਵਰਮੀਕੰਪੋਸਟ ਪਲਾਂਟ ਸਥਾਪਿਤ ਕਰਨ ਦਾ ਫੈਸਲਾ ਕੀਤਾ।”

ਸ਼ਹਿਰ ਦੇ ਵਿਚਕਾਰ ਜੈਵਿਕ ਫਾਰਮ ਅਤੇ ਵਰਮੀਕੰਪੋਸਟ ਪਲਾਂਟ ਸਥਾਪਿਤ ਕਰਨਾ ਲਗਭਗ ਅਸੰਭਵ ਸੀ, ਇਸ ਲਈ ਊਮਾ ਸੈਣੀ ਨੇ ਪਿੰਡਾਂ ਦੀਆਂ ਛੋਟੀਆਂ ਜ਼ਮੀਨਾਂ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੌਲੀ-ਹੌਲੀ ਐਗਰੀ-ਕੇਅਰ ਬ੍ਰੈਂਡ ਅਸਲੀਅਤ ਵਿੱਚ ਆਇਆ। ਅੱਜ, ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵਰਮੀ-ਕੰਪੋਸਟਿੰਗ ਪਲਾਂਟ ਅਤੇ ਖੇਤੀਬਾੜੀ ਫਾਰਮਾਂ ਦੀਆਂ ਕਈ ਯੂਨਿਟਾਂ ਹਨ।

“ਪਿੰਡ ਦੇ ਇਲਾਕੇ ਵਿੱਚ ਜ਼ਮੀਨ ਖ਼ਰੀਦਣਾ ਵੀ ਬਹੁਤ ਮੁਸ਼ਕਿਲ ਕੰਮ ਸੀ, ਪਰ ਸਮੇਂ ਨਾਲ ਸਾਰੀਆਂ ਮੁਸ਼ਕਿਲਾਂ ਖ਼ਤਮ ਹੋ ਗਈਆਂ। ਪਿੰਡਾਂ ਦੇ ਲੋਕ ਸਾਡੇ ਤੋਂ ਬਹੁਤ ਸਾਰੇ ਸਵਾਲ ਪੁੱਛਦੇ ਹਨ ਜਿਵੇਂ ਇੱਥੇ ਜ਼ਮੀਨ ਖਰੀਦਣ ਦਾ ਤੁਹਾਡਾ ਕੀ ਮਕਸਦ ਹੈ, ਕੀ ਤੁਹਾਡਾ ਉਤਪਾਦਨ ਯੂਨਿਟ ਸਾਡੇ ਖੇਤਰ ਨੂੰ ਪ੍ਰਦੂਸ਼ਿਤ ਕਰ ਦੇਵੇਗਾ ਆਦਿ…”

ਐਗਰੀ-ਕੇਅਰ ਦੀਆਂ ਉਤਪਾਦਨ ਯੂਨਿਟਾਂ ਵਿੱਚੋਂ ਇੱਕ, ਲੁਧਿਆਣਾ ਦੇ ਛੋਟੇ ਜਿਹੇ ਪਿੰਡ ਸਿੱਧਵਾਂ ਕਲਾਂ ਵਿੱਚ ਸਥਾਪਿਤ ਹੈ, ਜਿਥੇ ਊਮਾ ਸੈਣੀ ਨੇ ਔਰਤਾਂ ਨੂੰ ਕਰਮਚਾਰੀ ਦੇ ਤੌਰ ‘ਤੇ ਰੱਖਿਆ ਹੋਇਆ ਹੈ।


“ਮੇਰਾ ਮੰਨਣਾ ਹੈ ਕਿ ਇੱਕ ਮਹਿਲਾ ਸਾਡੇ ਸਮਾਜ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ, ਇਸ ਲਈ ਮਹਿਲਾ ਸ਼ਕਤੀਕਰਨ ਉਦੇਸ਼ ਨਾਲ, ਮੈਂ ਸਿੱਧਵਾਂ ਕਲਾਂ ਪਿੰਡ ਅਤੇ ਹੋਰ ਫਾਰਮਾਂ ਵਿੱਚ ਪਿੰਡਾਂ ਦੀਆਂ ਔਰਤਾਂ ਨੂੰ ਨਿਯੁਕਤ ਕੀਤਾ ਹੈ।”

ਮਹਿਲਾ ਸ਼ਕਤੀਕਰਣ ਦੀ ਹਮਾਇਤ ਤੋਂ ਇਲਾਵਾ, ਊਮਾ ਸੈਣੀ ਇੱਕ ਮਹਾਨ ਸਲਾਹਕਾਰ ਵੀ ਹਨ। ਉਹ ਕਾਲਜ ਦੇ ਵਿਦਿਆਰਥੀਆਂ, ਮੁੱਖ ਤੌਰ ‘ਤੇ ਵਿਦਿਆਰਥਣਾਂ ਨੂੰ ਜੈਵਿਕ, ਵਰਮੀ-ਕੰਪੋਸਟਿੰਗ ਅਤੇ ਖੇਤੀਬਾੜੀ ਦੇ ਖੇਤਰ ਤੋਂ ਜਾਗਰੂਕ ਕਰਵਾਉਣ ਲਈ ਸੱਦਾ ਦਿੰਦੇ ਹਨ। ਨੌਜਵਾਨ ਉਤਸ਼ਾਹਿਤ ਔਰਤਾਂ ਲਈ ਊਮਾ ਸੈਣੀ ਜੀ ਮੁਫ਼ਤ ਟ੍ਰੇਨਿੰਗ ਸੈੱਸ਼ਨਾਂ ਦਾ ਆਯੋਜਨ ਵੀ ਕਰਦੇ ਹਨ।

“ਜਿਹੜੇ ਵਿਦਿਆਰਥੀ ਐਗਰੀਕਲਚਰ ਬੀ ਐੱਸ ਸੀ ਕਰ ਰਹੇ ਹਨ ਅਤੇ ਉਨ੍ਹਾਂ ਲਈ ਕ੍ਰਿਸ਼ੀ ਖੇਤਰ ਵਿੱਚ ਵੱਡਾ ਮੌਕਾ ਹੈ ਅਤੇ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਮੈਂ ਅਤੇ ਮੇਰੇ ਪਤੀ ਮੁਫ਼ਤ ਸਿਖਲਾਈ ਪ੍ਰਦਾਨ ਕਰਦੇ ਹਾਂ। ਵਿਭਿੰਨ ਕਾਲਜਾਂ ਵਿੱਚ ਗੈਸਟ ਲੈਕਚਰ ਵੀ ਦਿੰਦੇ ਹਾਂ।”

ਊਮਾ ਸੈਣੀ ਨੇ ਲੁਧਿਆਣੇ ਦੇ ਵਰਮੀਕੰਪੋਸਟਿੰਗ ਪਲਾਂਟ ਵਿੱਚ ਇੱਕ ਵਰਮੀ ਹੈਚਰੀ ਵੀ ਤਿਆਰ ਕੀਤੀ ਜਿੱਥੇ ਉਹ ਨਵੇਂ ਗੰਢੋਏ ਵੀ ਤਿਆਰ ਕਰਦੇ ਹਨ। ਵਰਮੀ ਹੈਚਰੀ ਇੱਕ ਅਜਿਹਾ ਸ਼ਬਦ ਹੈ ਜਿਸ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਗੰਢੋਏ ਮਿੱਟੀ ਵਿੱਚ ਖਣਿਜਾਂ ਅਤੇ ਪੌਸ਼ਟਿਕ ਤੱਤਾਂ ਨੂੰ ਸ਼ੁੱਧ ਬਣਾਉਣ ਵਿੱਚ ਅਸਲ ਕੰਮ ਕਰਦੇ ਹਨ। ਇਸ ਲਈ ਇਸ ਯੂਨਿਟ ਵਿੱਚ ਜਿਸ ਨੂੰ ਈਸੇਨਿਆ ਫੇਟਿਡਾ ਜਾਂ ਲਾਲ ਕੀੜੇ(ਗੰਢੋਏ ਦੀ ਪ੍ਰਜਾਤੀ) ਵਜੋਂ ਵੀ ਜਾਣਿਆ ਜਾਂਦਾ ਹੈ, ਨੂੰ ਜੈਵਿਕ ਪਦਾਰਥਾਂ ਨੂੰ ਗਾਲਣ ਲਈ ਰੱਖਿਆ ਜਾਂਦਾ ਹੈ ਅਤੇ ਇਸ ਨੂੰ ਅੱਗੇ ਵਿਕਰੀ ਦੇ ਮਕਸਦ ਲਈ ਵੀ ਤਿਆਰ ਕੀਤਾ ਜਾਂਦਾ ਹੈ।

ਐਗਰੀ ਕੇਅਰ ਦੀਆਂ ਜ਼ਿਆਦਾਤਰ ਵਰਮੀਕੰਪੋਸਟਿੰਗ ਯੂਨਿਟਾਂ ਪੂਰੀ ਤਰ੍ਹਾਂ ਆਟੋਮੈਟਿਕ ਹਨ, ਜਿਸ ਨਾਲ ਉਤਪਾਦਨ ਵਿੱਚ ਚੰਗਾ ਵਾਧਾ ਹੋ ਰਿਹਾ ਹੈ ਅਤੇ ਇਸ ਨਾਲ ਵਧੀਆ ਵਿਕਰੀ ਹੋ ਸਕਦੀ ਹੈ। ਇਸ ਤੋਂ ਇਲਾਵਾ, ਊਮਾ ਸੈਣੀ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ 700 ਤੋਂ ਵੱਧ ਕਿਸਾਨਾਂ ਨਾਲ ਜੈਵਿਕ ਖੇਤੀ ਦੇ ਕਾਂਟਰੈਕਟ ਵੀ ਕੀਤੇ ਹਨ।

“ਜੈਵਿਕ ਖੇਤੀ ਅਤੇ ਵਰਮੀਕੰਪੋਸਟਿੰਗ ਦੇ ਕਾਂਟਰੈਕਟ ਨਾਲ ਸਾਡਾ ਕੰਮ ਹੋ ਰਿਹਾ ਹੈ, ਪਰ ਇਸ ਨਾਲ ਸਮਾਜ ਦੇ ਰੋਜ਼ਗਾਰ ਅਤੇ ਕੁਦਰਤ ਦੇ ਸਿਹਤਮੰਦ ਲਾਭ ਵੀ ਮਿਲ ਰਹੇ ਹਨ।”

ਅੱਜ, ਜੈਵਿਕ ਖਾਦ ਦੇ ਬ੍ਰੈਂਡ ਟਾਟਾ ਵਰਗੇ ਪ੍ਰਮੁੱਖ ਬ੍ਰੈਂਡ ਨੂੰ ਪਿੱਛੇ ਛੱਡ ਕੇ ਉੱਤਰ ਭਾਰਤ ਵਿੱਚ ਐਗਰੀਕੇਅਰ-ਸਾੱਇਲ ਫੂਡ ਵਰਮੀਕੰਪੋਸਟ ਦਾ ਸਭ ਤੋਂ ਵੱਡਾ ਵਿਕਰੇਤਾ ਬਣ ਗਿਆ ਹੈ। ਇਸ ਸਮੇਂ ਹਿਮਾਚਲ ਅਤੇ ਕਸ਼ਮੀਰ ਸਾੱਇਲ ਫੂਡ ਦੀ ਮੁੱਖ ਮਾਰਕਿਟਾਂ ਹਨ। ਐਗਰੀਕੇਅਰ ਸਾੱਇਲ ਫੂਡ ਦੇ ਉਤਪਾਦਨ ਵਿੱਚ ਨੈਸਲੇ, ਹਿੰਦੁਸਤਾਨ ਲੀਵਰ ਅਤੇ ਕੈਡਬਰੀ ਆਦਿ ਵਰਗੀਆਂ ਵੱਡੀਆਂ ਕੰਪਨੀਆਂ ਵਿੱਚ ਵਿਅਰਥ ਭੋਜਨ ਦੀ ਵਰਤੋਂ ਕੀਤੀ ਜਾਂਦੀ ਹੈ। ਵੱਡੀਆਂ-ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਵਿਅਰਥ ਪਦਾਰਥਾਂ ਦੀ ਮੁੜ ਵਰਤੋਂ ਕਰ ਕੇ ਵਾਤਾਵਰਣ ਨੂੰ ਤੰਦਰੁਸਤ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾ ਰਹੀਆਂ ਹਨ।

ਜਲਦੀ ਹੀ ਊਮਾ ਸੈਣੀ ਅਤੇ ਉਸ ਦੇ ਪਤੀ – ਸ਼੍ਰੀ ਵੀ.ਕੇ. ਸੈਣੀ ਲੁਧਿਆਣਾ ਵਿੱਚ ਤਾਜ਼ੀਆਂ ਜੈਵਿਕ ਸਬਜੀਆਂ ਅਤੇ ਫਲਾਂ ਲਈ ਇੱਕ ਨਵਾਂ ਬ੍ਰੈਂਡ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿੱਥੇ ਉਹ ਆਪਣੇ ਉਤਪਾਦਾਂ ਨੂੰ ਸਿੱਧੇ ਹੀ ਘਰ-ਘਰ ਜਾ ਕੇ ਗ੍ਰਾਹਕਾਂ ਤੱਕ ਪਹੁੰਚਾਉਣਗੇ।

“ਜੈਵਿਕ ਤਰੀਕੇ ਵੱਲ ਜਾਣਾ ਸਮੇਂ ਦੀ ਜ਼ਰੂਰਤ ਹੈ, ਲੋਕਾਂ ਨੂੰ ਆਪਣੇ ਬੁਨਿਆਦੀ ਪੱਧਰ ਤੋਂ ਸਿੱਖਣਾ ਪਵੇਗਾ, ਸਿਰਫ਼ ਤਦ ਹੀ ਉਹ ਕੁਦਰਤ ਨਾਲ ਏਕਤਾ ਬਣਾਉਂਦੇ ਹੋਏ ਖੇਤੀ ਦੇ ਖੇਤਰ ਵਿੱਚ ਕੁੱਝ ਵਧੀਆ ਕਰ ਸਕਦੇ ਹਨ।”

ਕੁਦਰਤ ਲਈ ਕੰਮ ਕਰਨ ਦੀ ਊਮਾ ਸੈਣੀ ਦੀ ਭਾਵਨਾ ਇਹ ਦਰਸਾਉਂਦੀ ਹੈ ਕਿ ਕੁਦਰਤ ਨਾਲ ਸੰਬੰਧਿਤ ਕੰਮ ਕਰਨ ਦੀ ਕੋਈ ਸੀਮਾ ਨਹੀਂ ਹੈ। ਇਸ ਤੋਂ ਇਲਾਵਾ ਊਮਾ ਸੈਣੀ ਦੇ ਬੱਚੇ – ਧੀ ਅਤੇ ਪੁੱਤਰ ਦੋਨੋਂ ਹੀ ਮਾਤਾ-ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਇਸ ਖੇਤਰ ਵਿੱਚ ਕੰਮ ਕਰਨ ਲਈ ਉਹ ਉਤਸੁਕਤਾ ਨਾਲ ਖੇਤੀਬਾੜੀ ਦੇ ਖੇਤਰ ਦੀ ਪੜ੍ਹਾਈ ਕਰ ਰਹੇ ਹਨ।

ਸੰਦੇਸ਼
“ਅੱਜ-ਕੱਲ, ਕਈ ਬੱਚੇ ਖੇਤੀ ਖੇਤਰ ਵਿੱਚ ਬੀ ਐੱਸ ਸੀ ਦੀ ਚੋਣ ਕਰ ਰਹੇ ਹਨ, ਪਰ ਜਦ ਉਹ ਆਪਣੀ ਡਿਗਰੀ ਪੂਰੀ ਕਰ ਲੈਂਦੇ ਹਨ, ਉਸ ਸਮੇਂ ਉਨ੍ਹਾਂ ਨੂੰ ਸਿਰਫ਼ ਕਿਤਾਬਾਂ ਦਾ ਗਿਆਨ ਹੁੰਦਾ ਹੈ ਅਤੇ ਉਹ ਉਸ ਨਾਲ ਸੰਤੁਸ਼ਟ ਹੁੰਦੇ ਹਨ। ਪਰ ਖੇਤੀਬਾੜੀ ਦੇ ਖੇਤਰ ਵਿੱਚ ਸਫ਼ਲ ਹੋਣ ਲਈ ਇਹ ਕਾਫੀ ਨਹੀਂ ਹੈ, ਜਦੋਂ ਤੱਕ ਕਿ ਉਹ ਮਿੱਟੀ ਵਿੱਚ ਆਪਣੇ ਹੱਥ ਨਹੀਂ ਪਾਉਂਦੇ। ਨੌਜਵਾਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਤਜ਼ਰਬੇ ਵਾਲਾ ਗਿਆਨ ਬਹੁਤ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਵਿਕਾਸ ਹੋਵੇਗਾ।”

ਅੰਕੁਰ ਅਤੇ ਅੰਕਿਤਾ ਸਿੰਘ

ਪੂਰੀ ਕਹਾਣੀ ਪੜ੍ਹੋ

ਸਿਮਬਾਇਓਸਿਸ ਤੋਂ ਗ੍ਰੈਜੂਏਟ ਇਸ ਪਤੀ-ਪਤਨੀ ਦੀ ਜੋੜੀ ਪਸ਼ੂ ਪਾਲਣ ਦੇ ਇੱਕ ਨਵੇਂ ਵਿਚਾਰ ਨਾਲ ਖੇਤੀ ਉਦਯੋਗ ਦੀ ਨਵੀਂ ਪਰਿਭਾਸ਼ਾ ਦੇ ਰਹੀ ਹੈ

ਭਾਰਤ ਦੀ ਇੱਕ ਮੰਨੀ-ਪ੍ਰਮੰਨੀ ਯੂਨੀਵਰਸਿਟੀ ਤੋਂ ਐਗਰੀ-ਬਿਜ਼ਨੈੱਸ ਵਿੱਚ ਐੱਮ.ਬੀ.ਏ. ਕਰਨ ਤੋਂ ਬਾਅਦ ਤੁਸੀਂ ਕਿਸ ਜੀਵਨ ਦੀ ਕਲਪਨਾ ਕਰਦੇ ਹੋ, ਸ਼ਾਇਦ ਖੇਤੀ ਵਿਸ਼ਲੇਸ਼ਕ, ਫਾਰਮ ਨਿਰਧਾਰਕ, ਮੰਡੀ ਵਿਸ਼ਲੇਸ਼ਕ, ਗੁਣਵੱਤਾ ਕੰਟਰੋਲ ਜਾਂ ਐਗਰੀਬਿਜ਼ਨੈੱਸ ਮਾਰਕਟਿੰਗ ਸੰਚਾਲਕ?

ਬਾ-ਖ਼ੂਬੀ, ਐੱਮ.ਬੀ.ਏ. ਖੇਤੀਬਾੜੀ ਗ੍ਰੈਜੂਏਟ ਦੇ ਲਈ ਇਹ ਨੌਕਰੀ ਦੇ ਸੁਪਨੇ ਸੱਚ ਹੋਣ ਵਾਂਗ ਹਨ ਅਤੇ ਜਦੋਂ ਤੁਸੀਂ ਆਪਣੀ ਐੱਮ.ਬੀ.ਏ. ਕਿਸੇ ਪ੍ਰਸਿੱਧ ਯੂਨੀਵਰਸਿਟੀ ਤੋਂ ਕੀਤੀ ਹੋਵੇ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਪਰ ਬਹੁਤ ਘੱਟ ਲੋਕ ਹੁੰਦੇ ਹਨ ਜੋ ਇੱਕ ਮਲਟੀਨੈਸ਼ਨਲ ਸੰਗਠਨ ਦਾ ਹਿੱਸਾ ਬਣਨ ਦੀ ਬਜਾਏ, ਇੱਕ ਸ਼ੁਰੂਆਤੀ ਉੱਦਮੀ ਦੇ ਰੂਪ ਵਿੱਚ ਉਭਰਨਾ ਪਸੰਦ ਕਰਦੇ ਹਨ, ਜੋ ਉਹਨਾਂ ਦੇ ਹੁਨਰ ਅਤੇ ਸਮਰੱਥਾ ਨੂੰ ਸਹੀ ਅਰਥ ਦਿੰਦਾ ਹੈ।

ਅਰਬਨ ਡੇਅਰੀ ਇੱਕ ਪਹਿਲ ਹੈ, ਜੋ ਇੱਕ ਜੋੜੀ – ਅੰਕੁਰ ਅਤੇ ਅੰਕਿਤਾ ਦੁਆਰਾ ਸ਼ੁਰੂ ਕੀਤੀ ਗਈ, ਜਿਸ ਦਾ ਮਕਸਦ ਕੱਚੇ ਰੂਪ ਵਿੱਚ ਦੁੱਧ ਵੇਚਣ ਵਾਲੇ ਖਾਸ ਵਿਚਾਰ ਨਾਲ ਡੇਅਰੀ ਧੰਦੇ ਦੀ ਧਾਰਨਾ ਨੂੰ ਮੁੜ ਪ੍ਰਭਾਸ਼ਿਤ ਕਰਨਾ ਹੈ। ਇਹ ਫਾਰਮ ਕਾਨਪੁਰ ਸ਼ਹਿਰ ਤੋਂ 55 ਕਿਲੋਮੀਟਰ ਦੀ ਦੂਰੀ ਉਨਾਓ ਜ਼ਿਲ੍ਹੇ ਵਿੱਚ ਸਥਿਤ ਹੈ।

ਇਸ ਦੁੱਧ ਉੱਦਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਅੰਕੁਰ ਵਿਭਿੰਨ ਕੰਪਨੀਆਂ ਵਿੱਚ ਇੱਕ ਬਾਇਓਟੈਕਨਾੱਲੋਜਿਸਟ ਅਤੇ ਕਿਸਾਨ ਦੇ ਰੂਪ ਵਿੱਚ ਕੰਮ ਕਰ ਰਹੇ ਸੀ (ਕੁੱਲ ਕੰਮ ਦਾ ਅਨੁਭਵ 2 ਸਾਲ) ਅਤੇ 2014 ਵਿੱਚ ਅੰਕੁਰ ਆਪਣੀ ਦੋਸਤ ਅੰਕਿਤਾ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਗਏ, ਜਿਸ ਨੇ ਉਸ ਨਾਲ ਪੂਨੇ ਵਿੱਚ ਸਿਮਬਾਇਓਸਿਸ ਤੋਂ ਹੀ ਐੱਮ.ਬੀ.ਏ. ਕੀਤੀ ਸੀ।

ਖੈਰ, ਕੱਚਾ ਦੁੱਧ ਵੇਚਣ ਦਾ ਇਹ ਵਿਚਾਰ ਉਦੋਂ ਸਿੱਧ ਹੋਇਆ, ਜਦ ਅੰਕੁਰ ਦਾ ਭਤੀਜਾ ਭਾਰਤ ਆਇਆ ਕਿਉਂਕਿ ਉਹ ਪਹਿਲੀ ਵਾਰ ਭਾਰਤ ਆਇਆ ਸੀ ਤਾਂ ਅੰਕੁਰ ਨੇ ਉਸ ਦੇ ਇਸ ਅਨੁਭਵ ਨੂੰ ਕੁੱਝ ਖਾਸ ਬਣਾਉਣ ਦਾ ਫੈਸਲਾ ਕੀਤਾ।

ਅੰਕੁਰ ਨੇ ਉਚੇਚੇ ਤੌਰ ‘ਤੇ ਗਾਂ ਦੀ ਸਵਦੇਸ਼ੀ ਨਸਲ – ਸਾਹੀਵਾਲ ਖਰੀਦੀ ਅਤੇ ਉਸ ਨੂੰ ਦੁੱਧ ਦੀ ਪ੍ਰਾਪਤੀ ਲਈ ਪਾਲਣਾ ਸ਼ੁਰੂ ਕੀਤਾ। ਹਾਲਾਂਕਿ ਇਹ ਉਦੇਸ਼ ਉਸ ਦੇ ਭਤੀਜੇ ਲਈ ਸੀ, ਪਰ ਉਹਨਾਂ ਨੂੰ ਜਲਦੀ ਹੀ ਅਹਿਸਾਸ ਹੋਇਆ ਕਿ ਗਾਂ ਦਾ ਦੁੱਧ, ਪੈਕ ਕੀਤੇ ਦੁੱਧ ਤੋਂ ਜਿਆਦਾ ਸਵੱਸਥ ਅਤੇ ਸੁਆਦੀ ਹੈ। ਹੌਲੀ- ਹੌਲੀ ਸਾਰੇ ਪਰਿਵਾਰ ਨੂੰ ਗਾਂ ਦਾ ਦੁੱਧ ਪਸੰਦ ਆਉਣ ਲੱਗਾ ਅਤੇ ਸਾਰਿਆਂ ਨੇ ਦੁੱਧ ਪੀਣਾ ਸ਼ੁਰੂ ਕਰ ਦਿੱਤਾ।

ਅੰਕੁਰ ਨੂੰ ਬਚਪਨ ਤੋਂ ਹੀ ਪਸ਼ੂਆਂ ਦਾ ਸ਼ੌਂਕ ਸੀ, ਪਰ ਇਸ ਘਟਨਾ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਸਿਹਤ ਦੇ ਨਾਲ ਕਿਉਂ ਸਮਝੌਤਾ ਕਰਨਾ ਅਤੇ 2015 ਵਿੱਚ ਦੋਨੋਂ ਪਤੀ-ਪਤਨੀ( ਅੰਕੁਰ ਅਤੇ ਅੰਕਿਤਾ) ਨੇ ਪਸ਼ੂ ਪਾਲਣ ਦਾ ਧੰਦਾ ਸ਼ੁਰੂ ਕਰਨ ਦਾ ਫੈਸਲਾ ਕੀਤਾ। ਅੰਕੁਰ ਨੇ ਪਸ਼ੂ ਪਾਲਣ ਸ਼ੁਰੂ ਕਰਨ ਤੋਂ ਪਹਿਲਾਂ NDRI ਕਰਨਾਲ ਤੋਂ ਛੋਟੀ ਜਿਹੀ ਟ੍ਰੇਨਿੰਗ ਕੀਤੀ ਅਤੇ ਇਸ ਵਿਚਕਾਰ ਉਸ ਦੀ ਪਤਨੀ ਅੰਕਿਤਾ ਨੇ ਸਾਰੇ ਨਿਰਮਾਣ ਕੰਮਾਂ ਦੀ ਦੇਖ-ਰੇਖ ਕੀਤੀ। ਉਹਨਾਂ ਨੇ 6 ਹਾੱਲਸਟੀਨ ਤੋਂ ਤਿਆਰ ਕੀਤੀਆਂ ਗਾਵਾਂ ਤੋਂ ਸ਼ੁਰੂਆਤ ਕੀਤੀ ਅਤੇ ਹੁਣ 3 ਸਾਲ ਬਾਅਦ ਉਹਨਾਂ ਕੋਲ ਗਊਸ਼ਾਲਾ ਵਿੱਚ ਹਾੱਲਸਟੀਨ/ਜਰਸੀ ਦੇ ਸੁਮੇਲ ਨਾਲ ਤਿਆਰ ਕੀਤੀਆਂ 34 ਅਤੇ 7 ਸਵਦੇਸ਼ੀ (ਸਾਹੀਵਾਲ, ਲਾਲ ਸਿੰਧੀ, ਥਾਰਪਾਰਕਰ) ਗਾਵਾਂ ਹਨ।

ਅਰਬਨ ਡੇਅਰੀ ਨਾਮ ਨੂੰ ਉਹਨਾਂ ਆਪਣੇ ਬਰੈਂਡ ਦਾ ਨਾਮ ਰੱਖਣ ਬਾਰੇ ਸੋਚਿਆ, ਜੋ ਕਿ ਗ੍ਰਾਮੀਣ ਵਿਸ਼ੇ ਨੂੰ ਸ਼ਹਿਰ ਨਾਲ ਜੋੜਦਾ ਹੈ। ਇਹ ਦੋ ਅਜਿਹੇ ਖੇਤਰਾਂ ਨੂੰ ਜੋੜਦਾ ਹੈ ਜੋ ਕਿ ਇੱਕ ਦੂਸਰੇ ਤੋਂ ਬਿਲਕੁਲ ਹੀ ਉਲਟ ਹਨ। ਉਹਨਾਂ ਨੇ ਇੱਥੋਂ ਤੱਕ ਪਹੁੰਚਣ ਲਈ ਡੇਅਰੀ ਫਾਰਮ ਦੇ ਪ੍ਰਬੰਧਨ ਤੋਂ ਲੈ ਕੇ ਉਤਪਾਦ ਦਾ ਮੰਡੀਕਰਨ ਅਤੇ ਵਿਕਾਸ ਲਈ ਇੱਕ ਵੀ ਕੰਮ ਨਹੀਂ ਛੱਡਿਆ। ਪੂਰੇ ਫਾਰਮ ਦਾ ਨਿਰਮਾਣ 4 ਏਕੜ ਵਿੱਚ ਕੀਤਾ ਗਿਆ ਅਤੇ ਇਸਦੀ ਦੇਖਭਾਲ ਲਈ 7 ਕਰਮਚਾਰੀ ਹਨ। ਪਸ਼ੂਆਂ ਨੂੰ ਨਹਿਲਾਉਣਾ, ਆਹਾਰ ਦੇਣਾ, ਗਾਵਾਂ ਦੀ ਸਵੱਛਤਾ ਬਣਾਈ ਰੱਖਣਾ ਅਤੇ ਹੋਰ ਫਾਰਮ ਸੰਬੰਧਿਤ ਕੰਮ ਕਰਮਚਾਰੀਆਂ ਦੁਆਰਾ ਹੱਥੀਂ ਕੀਤੇ ਜਾਂਦੇ ਹਨ ਅਤੇ ਗਾਵਾਂ ਦੇ ਆਰਾਮ ਲਈ ਮਸ਼ੀਨਾਂ ਦੁਆਰਾ ਅਤੇ ਹੱਥੀਂ ਦੁੱਧ ਚੋਣ ਦਾ ਕੰਮ ਕੀਤਾ ਜਾਂਦਾ ਹੈ। ਅੰਕੁਰ ਅਤੇ ਅੰਕਿਤਾ ਦੋਨੋਂ ਹੀ ਬਿਨਾਂ ਰੁਕਾਵਟ ਦੇ ਦਿਨ ਵਿੱਚ ਇੱਕ ਵਾਰ ਫਾਰਮ ‘ਤੇ ਜ਼ਰੂਰ ਜਾਂਦੇ ਹਨ। ਉਹ ਆਪਣੇ ਫਾਰਮ ਵਿੱਚ ਜ਼ਿਆਦਾ ਸਮਾਂ ਬਿਤਾਉਣਾ ਪਸੰਦ ਤਾਂ ਕਰਦੇ ਹੀ ਹਨ, ਬਲਕਿ ਕਰਮਚਾਰੀਆਂ ਦੀ ਉਹਨਾਂ ਦੇ ਕੰਮ ਨੂੰ ਵਧੀਆ ਢੰਗ ਨਾਲ ਕਰਨ ਵਿੱਚ ਮਦਦ ਵੀ ਕਰਦੇ ਹਨ।

“ਅੰਕੁਰ: ਅਸੀਂ ਗਾਂ ਦੀ ਫੀਡ ਖੁਦ ਤਿਆਰ ਕਰਦੇ ਹਾਂ ਕਿਉਂਕਿ ਦੁੱਧ ਦੀ ਉਪਜ ਅਤੇ ਗਾਂ ਦੀ ਸਿਹਤ ਪੂਰੀ ਤਰ੍ਹਾਂ ਫੀਡ ‘ਤੇ ਹੀ ਨਿਰਭਰ ਕਰਦੀ ਹੈ ਅਤੇ ਅਸੀਂ ਇਸ ਵਿੱਚ ਕਦੇ ਵੀ ਸਮਝੌਤਾ ਨਹੀਂ ਕਰਦੇ। ਗਾਂ ਦੀ ਫੀਡ ਦਾ ਫਾਰਮੂਲਾ ਜੋ ਅਸੀਂ ਵਰਤਦੇ ਹਾਂ ਉਹ ਹੈ- 33% ਪ੍ਰੋਟੀਨ, 33% ਉਦਯੋਗਿਕ ਵਿਅਰਥ ਪਦਾਰਥ( ਚੋਕਰ), 33% ਅਨਾਜ (ਮੱਕੀ, ਚਨੇ) ਅਤੇ ਵਾਧੂ ਖਣਿਜ ਪਦਾਰਥ।

ਪਸ਼ੂ ਪਾਲਣ ਤੋਂ ਇਲਾਵਾ ਉਹ ਜੈਵਿਕ ਖੇਤੀ ਦੇ ਧੰਦੇ ਵਿੱਚ ਵੀ ਪੂਰੀ ਤਰ੍ਹਾਂ ਜੁਟੇ ਹਨ। ਉਹਨਾਂ ਨੇ ਹੋਰ 4 ਏਕੜ ਦੀ ਜ਼ਮੀਨ ਕਿਰਾਏ ‘ਤੇ ਲਈ ਹੈ। ਇਸ ਤੋਂ ਪਹਿਲਾਂ ਅੰਕਿਤਾ ਨੇ ਉਸ ਜ਼ਮੀਨ ਦੀ ਵਰਤੋਂ ਇੱਕ ਘਰੇਲੂ ਬਗ਼ੀਚੀ ਦੇ ਰੂਪ ਵਿੱਚ ਕੀਤੀ। ਉਹਨਾਂ ਨੇ ਗਾਂ ਦੇ ਗੋਬਰ ਤੋਂ ਇਲਾਵਾ ਉਸ ਜ਼ਮੀਨ ‘ਤੇ ਕਿਸੇ ਵੀ ਖਾਦ ਜਾਂ ਕੀਟਨਾਸ਼ਕ ਦਾ ਇਸਤੇਮਾਲ ਨਹੀਂ ਕੀਤਾ। ਹੁਣ ਇਹ ਭੂਮੀ ਪੂਰੀ ਤਰ੍ਹਾਂ ਨਾਲ ਜੈਵਿਕ ਬਣ ਗਈ ਹੈ, ਜਿਸ ਦੀ ਵਰਤੋਂ ਕਣਕ, ਚਨੇ, ਲਸਣ, ਮਿਰਚ, ਧਨੀਆ ਅਤੇ ਹੋਰ ਮੌਸਮੀ ਸਬਜ਼ੀਆਂ ਉਗਾਉਣ ਲਈ ਕੀਤਾ ਜਾਂਦਾ ਹੈ। ਇਹ ਇਨ੍ਹਾਂ ਫ਼ਸਲਾਂ ਦੀ ਵਰਤੋਂ ਗਾਂ ਦੇ ਚਾਰੇ ਅਤੇ ਘਰੇਲੂ ਜ਼ਰੂਰਤਾਂ ਲਈ ਕਰਦੇ ਹਨ।

“ਸ਼ੁਰੂਆਤ ਵਿੱਚ, ਮੇਰੀ HF ਪ੍ਰਜਣਿਤ ਗਾਂ 12 ਲੀਟਰ ਦੁੱਧ ਦਿੰਦੀ ਸੀ, ਦੂਸਰੇ ਸੂਏ ਤੋਂ ਬਾਅਦ ਉਸ ਨੇ 18 ਲੀਟਰ ਦੁੱਧ ਦੇਣਾ ਸ਼ੁਰੂ ਕੀਤਾ ਅਤੇ ਹੁਣ ਉਹ ਤੀਸਰੇ ਸੂਏ ਹੈ ਅਤੇ ਅਸੀਂ 24 ਲੀਟਰ ਦੁੱਧ ਦੀ ਉਮੀਦ ਕਰ ਰਹੇ ਹਾਂ। ਦੁੱਧ ਉਤਪਾਦਨ ਵਿੱਚ ਤੇਜ਼ੀ ਨਾਲ ਵਾਧੇ ਦੀ ਸੰਭਾਵਨਾ ਹੈ।”

ਮਾਰਕਟਿੰਗ:

ਦੁੱਧ ਨੂੰ ਇੱਕ ਵੱਡੇ ਦੁੱਧ ਦੇ ਕੰਟੇਨਰ ਵਿੱਚ ਭਰਨ ਅਤੇ ਇੱਕ ਪੁਰਾਣੇ ਦੁੱਧ ਮਾਪਣ ਵਾਲੇ ਯੰਤਰ ਦੀ ਥਾਂ ਉਨ੍ਹਾਂ ਨੇ ਆਪਣੇ ਉਤਪਾਦਨ ਨੂੰ ਵਧਾਉਣ ਲਈ ਇੱਕ ਨਵਾਂ ਵਿਚਾਰ ਬਣਾਇਆ। ਉਹ ਕੱਚੇ ਦੁੱਧ ਨੂੰ ਛਾਣਨ ਤੋਂ ਬਾਅਦ ਕੱਚ ਦੀਆਂ ਬੋਤਲਾਂ ਵਿੱਚ ਭਰਦੇ ਹਨ ਅਤੇ ਫਿਰ ਗਾਹਕਾਂ ਤੱਕ ਪਹੁੰਚਾਉਂਦੇ ਹਨ।

ਲੋਕਾਂ ਨੇ ਖੁੱਲੀਆਂ ਬਾਹਾਂ ਨਾਲ ਉਹਨਾਂ ਦੇ ਉਤਪਾਦ ਨੂੰ ਸਵੀਕਾਰ ਕੀਤਾ, 3 ਸਾਲਾਂ ਤੋਂ ਉਹਨਾਂ ਨੇ ਆਪਣੇ ਉਤਪਾਦਨ ਦੀ ਵਿਕਰੀ ਲਈ ਕੋਈ ਯੋਜਨਾ ਨਹੀਂ ਬਣਾਈ ਅਤੇ ਨਾ ਹੀ ਲੋਕਾਂ ਨੂੰ ਉਤਪਾਦ ਦਾ ਪ੍ਰਯੋਗ ਕਰਨ ਦੇ ਲਈ ਕੋਈ ਵਿਗਿਆਪਨ ਦਿੱਤਾ। ਜਿੰਨੇ ਵੀ ਉਹਨਾਂ ਨਾਲ ਹੁਣ ਤੱਕ ਗਾਹਕ ਜੁੜੇ ਹਨ, ਇਹ ਸਭ ਉਹਨਾਂ ਦੇ ਮੌਜੂਦਾ ਗਾਹਕਾਂ ਤੋਂ ਉਤਪਾਦ ਦੀ ਪ੍ਰਸ਼ੰਸਾ ਸੁਣ ਕੇ ਪ੍ਰਭਾਵਿਤ ਹੋਏ ਹਨ। ਇਸ ਪ੍ਰਤੀਕਿਰਿਆ ਨੇ ਉਹਨਾਂ ਨੂੰ ਇੰਨਾ ਪ੍ਰੇਰਿਤ ਕੀਤਾ ਕਿ ਉਹਨਾਂ ਨੇ ਪਨੀਰ, ਘਿਓ ਅਤੇ ਹੋਰ ਡੇਅਰੀ ਉਤਪਾਦਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ। ਗਾਹਕਾਂ ਦੀ ਸਕਾਰਾਤਮਕ ਪ੍ਰਤੀਕਿਰਿਆ ਦੇ ਨਾਲ ਉਹਨਾਂ ਦੀ ਵਿਕਰੀ ਵਿੱਚ ਵਾਧਾ ਹੋਇਆ ਹੈ। ਦੁੱਧ ਦੀ ਵਿਕਰੀ ਲਈ ਸ਼ਹਿਰ ਵਿੱਚ ਉਹਨਾਂ ਦਾ ਆਪਣਾ ਫੈਲਿਆ ਹੋਇਆ ਨੈਟਵਰਕ ਹੈ ਜੋ ਉਨ੍ਹਾਂ ਦੀ ਉੱਨਤੀ ਦੇਖ ਕੇ ਸਮੇਂ ਦੇ ਨਾਲ ਹੋਰ ਜ਼ਿਆਦਾ ਵੱਧ ਜਾਵੇਗਾ।

ਭਵਿੱਖ ਦੀਆਂ ਯੋਜਨਾਵਾਂ:

ਦੇਸੀ ਨਸਲ ਦੀ ਗਾਂ ਦੇ ਦੁੱਧ ਉਤਪਾਦਨ ਦੀ ਸਮਰਥਾ ਇੰਨੀ ਜ਼ਿਆਦਾ ਨਹੀਂ ਹੁੰਦੀ ਅਤੇ ਉਹ ਸਵਦੇਸ਼ੀ ਗਾਵਾਂ ਦੇ ਦੁਆਰਾ ਗਾਂ ਦੀ ਇੱਕ ਨਵੀਂ ਨਸਲ ਵਿਕਸਤ ਕਰਨਾ ਚਾਹੁੰਦੇ ਹਨ, ਜਿਹਨਾਂ ਦੇ ਦੁੱਧ ਉਤਪਾਦਨ ਦੀ ਸਮਰੱਥਾ ਜ਼ਿਆਦਾ ਹੋਵੇ ਕਿਉਂਕਿ ਦੇਸੀ ਨਸਲ ਦੀ ਗਾਂ ਦੇ ਦੁੱਧ ਦੀ ਗੁਣਵੱਤਾ ਜ਼ਿਆਦਾ ਬਿਹਤਰ ਹੈ ਅਤੇ ਮਨੁੱਖਾਂ ਦੇ ਲਈ ਇਸ ਦੇ ਕਈ ਲਾਭ ਵੀ ਦੇਖੇ ਗਏ ਹਨ।

ਉਹਨਾਂ ਦੇ ਅਨੁਸਾਰ, ਸਹੀ ਹਾਲਾਤਾਂ ਵਿੱਚ ਦੁੱਧ ਨੂੰ ਇੱਕ ਹਫ਼ਤੇ ਦੇ ਲਈ 2 ਡਿਗਰੀ ਸੈਂਟੀਗਰੇਡ ‘ਤੇ ਰੱਖਿਆ ਜਾ ਸਕਦਾ ਹੈ ਅਤੇ ਇਸ ਮਕਸਦ ਦੇ ਲਈ ਉਹ ਆਉਣ ਵਾਲੇ ਸਮੇਂ ਵਿੱਚ ਦੁੱਧ ਨੂੰ ਲੰਬੇ ਸਮੇਂ ਤੱਕ ਸਟੋਰ ਕਰਨ ਦੇ ਲਈ ਇੱਕ ਚਿੱਲਰ ਸਟੋਰੇਜ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਦੁੱਧ ਨੂੰ ਹੋਰ ਮੰਤਵਾਂ ਲਈ ਪ੍ਰਯੋਗ ਕਰ ਸਕਣ।

ਸੰਦੇਸ਼:
“ਪਸ਼ੂ ਪਾਲਕਾਂ ਨੂੰ ਉਹਨਾਂ ਦੀ ਗਾਵਾਂ ਦੀ ਸਵੱਛਤਾ ਅਤੇ ਦੇਖਭਾਲ ਵਿੱਚ ਲਾਪਰਵਾਹੀ ਨਹੀਂ ਕਰਨੀ ਚਾਹੀਦੀ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਉਹਨਾਂ ਦਾ ਧਿਆਨ ਉਸ ਤਰ੍ਹਾਂ ਹੀ ਰੱਖਣ ਜਿਵੇਂ ਉਹ ਆਪਣੀ ਸਿਹਤ ਦਾ ਰੱਖਦੇ ਹਨ ਅਤੇ ਪਸ਼ੂ ਪਾਲਣ ਸ਼ੁਰੂ ਕਰਨ ਤੋਂ ਪਹਿਲਾਂ ਹਰ ਕਿਸਾਨ ਨੂੰ ਇਸ ਬਾਰੇ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਵਧੀਆ ਭਵਿੱਖ ਦੇ ਲਈ ਮੌਜੂਦਾ ਪਸ਼ੂ ਪਾਲਣ ਦੇ ਢੰਗ ਨਾਲ ਖੁਦ ਨੂੰ ਅੱਪਡੇਟ ਰੱਖਣਾ ਚਾਹੀਦਾ ਹੈ। ਪਸ਼ੂ ਪਾਲਣ ਕੇਵਲ ਤਦ ਹੀ ਲਾਭਦਾਇਕ ਹੋ ਸਕਦਾ ਹੈ ਜਦੋਂ ਤੁਹਾਡੇ ਫਾਰਮ ਦੇ ਪਸ਼ੂ ਖੁਸ਼ ਹੋਣ। ਤੁਹਾਡੇ ਉਤਪਾਦ ਦਾ ਵੇਚ ਮੁੱਲ ਤੁਹਾਨੂੰ ਮੁਨਾਫ਼ਾ ਨਹੀਂ ਦੇ ਸਕਦਾ ਪਰ ਇੱਕ ਖੁਸ਼ ਪਸ਼ੂ ਤੁਹਾਨੂੰ ਚੰਗਾ ਮੁਨਾਫ਼ਾ ਕਮਾਉਣ ਵਿੱਚ ਮਦਦ ਕਰ ਸਕਦਾ ਹੈ।”

ਲਵਪ੍ਰੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਸ B.Tech ਗ੍ਰੈਜੂਏਟ ਨੌਜਵਾਨ ਦੀ ਵੱਧਦੀ ਹੋਈ ਦਿਲਚਸਪੀ ਨੇ ਉਸ ਨੂੰ ਆਪਣੇ ਫੁੱਲ ਟਾਈਮ ਰੁਜ਼ਗਾਰ ਦੇ ਤੌਰ ‘ਤੇ ਖੇਤੀਬਾੜੀ ਨੂੰ ਚੁਣਨ ਲਈ ਪ੍ਰੇ੍ਰਿਤ ਕੀਤਾ

ਮਿਲੋ ਲਵਪ੍ਰੀਤ ਸਿੰਘ ਨਾਲ, ਇਕ ਨੌਜਵਾਨ ਜਿਸ ਦੇ ਹੱਥ ਵਿੱਚ B.Tech. ਦੀ ਡਿਗਰੀ ਹੋਣ ਦੇ ਬਾਵਜੂਦ ਉਸ ਨੇ ਡੈਸਕ ਨੌਕਰੀ ਅਤੇ ਆਰਾਮਦਾਇਕ ਸ਼ਹਿਰੀ ਜੀਵਨ ਜਿਉਣ ਦੀ ਥਾਂ ਪਿੰਡ ਵਿੱਚ ਰਹਿ ਕੇ ਖੁਸ਼ਹਾਲੀ ਹਾਸਿਲ ਕਰਨ ਨੂੰ ਚੁਣਿਆ।

ਸੰਗਰੂਰ ਦੇ ਜ਼ਿਲ੍ਹਾ ਹੈੱਡਕੁਆਰਟਰ ਤੋਂ 20 ਕਿਲੋਮੀਟਰ ਦੀ ਦੂਰੀ ‘ਤੇ ਭਵਾਨੀਗੜ੍ਹ ਤਹਿਸੀਲ ਵਿੱਚ ਪੈਂਦੇ ਪਿੰਡ ਕਪਿਆਲ ਵਿੱਚ ਲਵਪ੍ਰੀਤ ਸਿੰਘ ਆਪਣੇ ਪਿਤਾ, ਦਾਦਾ ਜੀ, ਮਾਤਾ ਅਤੇ ਭੈਣ ਨਾਲ ਰਹਿੰਦੇ ਹਨ।

2008-09 ਵਿੱਚ ਲਵਪ੍ਰੀਤ ਨੇ ਖੇਤੀਬਾੜੀ ਦੇ ਖੇਤਰ ਵਿੱਚ ਆਪਣੀ ਵੱਧਦੀ ਦਿਲਚਸਪੀ ਕਾਰਨ 1 ਏਕੜ ਦੀ ਜ਼ਮੀਨ ‘ਤੇ ਕਣਕ ਦੀ ਜੈਵਿਕ ਖੇਤੀ ਸ਼ੁਰੂ ਕੀਤੀ, ਬਾਕੀ ਦੀ ਜ਼ਮੀਨ ਹੋਰ ਕਿਸਾਨਾਂ ਨੂੰ ਦੇ ਦਿੱਤੀ ਕਿਉਂਕਿ ਲਵਪ੍ਰੀਤ ਦੇ ਪਰਿਵਾਰ ਲਈ ਖੇਤੀਬਾੜੀ ਆਮਦਨੀ ਦਾ ਮੁੱਖ ਸ੍ਰੋਤ ਕਦੇ ਨਹੀਂ ਸੀ। ਇਸ ਤੋਂ ਇਲਾਵਾ ਲਵਪ੍ਰੀਤ ਦੇ ਪਿਤਾ ਜੀ, ਸ. ਸੰਤਪਾਲ ਸਿੰਘ ਜੀ ਦੁਬਈ ਵਿੱਚ ਜਾ ਵਸੇ ਸਨ ਅਤੇ ਉਨ੍ਹਾਂ ਕੋਲ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਧੀਆ ਨੌਕਰੀ ਅਤੇ ਆਮਦਨੀ ਦੋਨੋਂ ਹੀ ਸਨ।

ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਲਵਪ੍ਰੀਤ ਦੀ ਦਿਲਚਸਪੀ ਹੋਰ ਵਧੀ ਅਤੇ ਮਾਤ-ਭੂਮੀ ਨੇ ਉਸ ਨੂੰ ਵਾਪਸ ਬੁਲਾ ਲਿਆ। ਜਲਦੀ ਹੀ ਡਿਗਰੀ ਪੂਰੀ ਕਰਨ ਦੇ ਬਾਅਦ ਉਸ ਨੇ ਖੇਤੀ ਵੱਲ ਨੂੰ ਵੱਡਾ ਕਦਮ ਚੁੱਕਣ ਬਾਰੇ ਸੋਚਿਆ। ਉਸਨੇ ਪੰਜਾਬ ਐਗਰੋ ਦੁਆਰਾ ਆਪਣੇ ਖੇਤ ਦੀ ਮਿੱਟੀ ਦੀ ਜਾਂਚ ਕਰਵਾਈ ਅਤੇ ਕਿਸਾਨਾਂ ਤੋਂ ਆਪਣੀ ਜ਼ਮੀਨ ਵਾਪਿਸ ਲੈ ਲਈ।

ਅਗਲੀ ਫ਼ਸਲ ਜਿਸਦੀ ਲਵਪ੍ਰੀਤ ਨੇ ਆਪਣੀ ਜ਼ਮੀਨ ‘ਤੇ ਜੈਵਿਕ ਰੂਪ ਨਾਲ ਖੇਤੀ ਕੀਤੀ ਸੀ, ਉਹ ਸੀ ਹਲਦੀ ਅਤੇ ਨਾਲ ਹੀ ਉਸ ਨੇ ਖੁਦ ਹਲਦੀ ਦੀ ਪ੍ਰੋਸੈਸਿੰਗ ਵੀ ਸ਼ੁਰੂ ਕੀਤੀ। ਉਸਨੇ ਇੱਕ ਏਕੜ ਵਿੱਚ ਹਲਦੀ ਅਤੇ 4 ਏਕੜ ਵਿੱਚ ਕਣਕ-ਝੋਨੇ ਦੀ ਫ਼ਸਲ ਉਗਾਉਣੀ ਸ਼ੁਰੂ ਕੀਤੀ। ਪਰ ਲਵਪ੍ਰੀਤ ਦੇ ਪਰਿਵਾਰ ਨੂੰ ਜੈਵਿਕ ਖੇਤੀ ਨੂੰ ਅਪਣਾਉਣਾ ਪੂਰੀ ਤਰ੍ਹਾਂ ਨਾਲ ਸਵੀਕਾਰ ਨਹੀਂ ਸੀ। 2010 ਵਿੱਚ ਜਦੋਂ ਉਸ ਦੇ ਪਿਤਾ ਦੁਬਈ ਤੋਂ ਵਾਪਿਸ ਆਏ ਤਾਂ ਉਹ ਜੈਵਿਕ ਖੇਤੀ ਦੇ ਖ਼ਿਲਾਫ਼ ਸੀ, ਕਿਉਂਕਿ ਉਹਨਾਂ ਦੇ ਵਿਚਾਰ ਵਿੱਚ ਜੈਵਿਕ ਉਪਜ ਦੀ ਘੱਟ ਉਤਪਾਦਕਤਾ ਸੀ, ਪਰ ਬਹੁਤ ਸਾਰੀਆਂ ਆਲੋਚਨਾਵਾਂ ਅਤੇ ਬੁਰੇ ਸ਼ਬਦਾਂ ਵਿੱਚ ਲਵਪ੍ਰੀਤ ਦੇ ਦ੍ਰਿੜ ਇਰਾਦੇ ਨੂੰ ਹਿਲਾਉਣ ਦੀ ਸ਼ਕਤੀ ਨਹੀਂ ਸੀ।

ਆਪਣੀ ਆਮਦਨ ਨੂੰ ਵਧਾਉਣ ਲਈ ਲਵਪ੍ਰੀਤ ਨੇ ਕਣਕ ਦੀ ਜਗ੍ਹਾ ਵੱਡੇ ਪੈਮਾਨੇ ਤੇ ਹਲਦੀ ਦੀ ਖੇਤੀ ਕਰਨ ਦਾ ਫੈਸਲਾ ਲਿਆ। ਹਲਦੀ ਦੀ ਪ੍ਰੋਸੈਸਿੰਗ ਵਿੱਚ ਉਸ ਨੇ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਕਿਉਂਕਿ ਉਸ ਕੋਲ ਇਸ ਦੀ ਜ਼ਿਆਦਾ ਜਾਣਕਾਰੀ ਅਤੇ ਅਨੁਭਵ ਨਹੀਂ ਸੀ। ਪਰ ਉਹ ਆਪਣੇ ਯਤਨਾਂ ਅਤੇ ਮਾਹਿਰਾਂ ਦੀ ਸਲਾਹ ਨਾਲ ਕਈ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਕਾਬਿਲ ਹੋਇਆ। ਉਸ ਨੇ ਉਤਪਾਦਕਤਾ ਅਤੇ ਫ਼ਸਲ ਦੀ ਗੁਣਵੱਤਾ ਵਧਾਉਣ ਲਈ ਗਾਂ ਅਤੇ ਮੱਝ ਦੇ ਗੋਹੇ ਨੂੰ ਖਾਦ ਦੇ ਰੂਪ ਵਿਚ ਪ੍ਰਯੋਗ ਕਰਨਾ ਸ਼ੁਰੂ ਕੀਤਾ।

ਨਤੀਜਾ ਦੇਖਣ ਤੋਂ ਬਾਅਦ ੳਸ ਦੇ ਪਿਤਾ ਨੇ ਵੀ ਖੇਤੀ ਵਿਚ ਉਸਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਇਥੋਂ ਤੱਕ ਕਿ ਉਨ੍ਹਾਂ ਨੇ ਪੰਜਾਬ ਐਗਰੋ ਤੋਂ ਵੀ ਹਲਦੀ ਪਾਊਡਰ ਦਾ ਜੈਵਿਕ ਪ੍ਰਮਾਣ ਪੱਤਰ ਪ੍ਰਾਪਤ ਕਰਨ ਲਈ ਸੰਪਰਕ ਕੀਤਾ ਅਤੇ ਇਸ ਸਾਲ ਦੇ ਅੰਤ ਵਿੱਚ ਉਹਨਾਂ ਨੂੰ ਇਹ ਪ੍ਰਾਪਤ ਹੋ ਜਾਵੇਗਾ। ਵਰਤਮਾਨ ਵਿੱਚ ਉਹ ਪੂਰੀ ਤਰ੍ਹਾਂ ਹਲਦੀ ਦੀ ਖੇਤੀ ਅਤੇ ਪ੍ਰੋਸੈਸਿੰਗ ਦੇ ਕੰਮ ਵਿੱਚ ਜੁਟੇ ਹਨ। ਜਦੋਂ ਵੀ ਉਹਨਾਂ ਨੂੰ ਸਮਾਂ ਮਿਲਦਾ ਹੈ, ਤਾਂ ਉਹ PAU ਦਾ ਦੌਰਾ ਕਰਦੇ ਹਨ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦੁਆਰਾ ਲਿਖੀਆਂ ਗਈਆਂ ਕਿਤਾਬਾਂ ਪੜ੍ਹਦੇ ਹਨ ਤਾਂ ਕਿ ਉਹਨਾਂ ਦੀ ਖੇਤੀ ਵਿੱਚ ਸਾਕਾਰਾਤਮਕ ਨਤੀਜੇ ਆਉਣ। ਪੰਜਾਬ ਐਗਰੋ ਉਹਨਾਂ ਨੂੰ ਲੋੜੀਂਦੀ ਜਾਣਕਾਰੀ ਦੇ ਕੇ ਮਦਦ ਕਰਦਾ ਹੈ ਅਤੇ ਉਹਨਾਂ ਨੂੰ ਹੋਰ ਅਗਾਂਹਵਧੂ ਕਿਸਾਨਾਂ ਨਾਲ ਮਿਲਾਉਂਦਾ ਹੈ, ਜੋ ਜੈਵਿਕ ਖੇਤੀ ਵਿੱਚ ਕੰਮ ਕਰ ਰਹੇ ਹਨ। ਹਲਦੀ ਤੋਂ ਇਲਾਵਾ ਉਹ ਛੋਟੇ ਪੱਧਰ ‘ਤੇ ਕਣਕ, ਝੋਨੇ, ਮੱਕੀ ਅਤੇ ਬਾਜਰੇ ਦੀ ਖੇਤੀ ਵੀ ਕਰਦੇ ਹਨ।

ਭਵਿੱਖ ਦੀਆਂ ਯੋਜਨਾਵਾਂ:
ਉਹ ਭਵਿੱਖ ਵਿੱਚ ਹਲਦੀ ਦੀ ਖੇਤੀ ਅਤੇ ਪ੍ਰੋਸੈਸਿੰਗ ਦੇ ਕੰਮ ਦਾ ਵਿਸਥਾਰ ਕਰਨਾ ਚਾਹੁੰਦੇ ਹਨ ਅਤੇ ਜੈਵਿਕ ਖੇਤੀ ਕਰ ਰਹੇ ਕਿਸਾਨਾਂ ਦਾ ਇੱਕ ਗਰੁੱਪ ਬਣਾਉਣਾ ਚਾਹੁੰਦੇ ਹਨ। ਗਰੁੱਪ ਦੇ ਵਰਤਣ ਲਈ ਸਧਾਰਣ ਮਸ਼ੀਨਾਂ ਖਰੀਦਣਾ ਚਾਹੁੰਦੇ ਹਨ ਅਤੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਹਿਯੋਗ ਦੇਣਾ ਚਾਹੁੰਦੇ ਹਨ। 

ਸੰਦੇਸ਼
ਇੱਕ ਸੰਦੇਸ਼ ਜੋ ਮੈਂ ਕਿਸਾਨਾਂ ਨੂੰ ਦੇਣਾ ਚਾਹੁੰਦਾ ਹਾਂ ਉਹ ਹੈ ਕਿ ਵਾਤਾਵਰਣ ਨੂੰ ਬਚਾਉਣ ਲਈ ਜੈਵਿਕ ਖੇਤੀ ਬਹੁਤ ਮਹੱਤਵਪੂਰਣ ਹੈ। ਸਾਰਿਆਂ ਨੂੰ ਜੈਵਿਕ ਖੇਤੀ ਕਰਨੀ ਚਾਹੀਦੀ ਹੈ ਅਤੇ ਜੈਵਿਕ ਖਾਣਾ ਚਾਹੀਦਾ ਹੈ, ਇਸ ਪ੍ਰਕਾਰ ਪ੍ਰਦੂਸ਼ਣ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।

ਦਵਿੰਦਰ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਕਿਸਾਨ ਨੇ ਖੇਤੀ ਵਿਭਿੰਨਤਾ ਨੂੰ ਆਪਣੀ ਸਫ਼ਲਤਾ ਦਾ ਰਾਹ ਬਣਾਇਆ ਅਤੇ ਇਸਦੇ ਜ਼ਰੀਏ ਦੂਜਿਆਂ ਨੂੰ ਵੀ ਪ੍ਰੇਰਿਤ ਕੀਤਾ

ਨਕੋਦਰ(ਜ਼ਿਲ੍ਹਾ ਜਲੰਧਰ) ਦੇ ਇੱਕ ਸਫ਼ਲ ਕਿਸਾਨ ਦਵਿੰਦਰ ਸਿੰਘ ਨੇ ਆਪਣੀ ਖੇਤੀ ਟੀਮ ਨੂੰ ਦੱਸਿਆ ਕਿ ਕਿਵੇਂ ਉਹ ਖੇਤੀ ਵਿਭਿੰਨਤਾ ਲਈ ਪ੍ਰੇਰਿਤ ਹੋਏ ਅਤੇ ਖੇਤੀਬਾੜੀ ਦੇ ਖੇਤਰ ਵਿਚ ਚੰਗੇ ਮੁਨਾਫ਼ੇ ਪ੍ਰਾਪਤ ਕਰਨ ਲਈ, ਉਨ੍ਹਾਂ ਨੇ ਕਿਹੜੀਆਂ ਨਵੀਆਂ ਖੋਜਾਂ ਕੀਤੀਆਂ?

ਦਵਿੰਦਰ ਸਿੰਘ ਇਸ ਸੋਚ ਵਿੱਚ ਇਕ ਮਜ਼ਬੂਤ ਵਿਸ਼ਵਾਸੀ ਹਨ – ਕਿ ਸਿਰਫ਼ ਖੁਦ ਦੁਆਰਾ ਕੀਤਾ ਕੰਮ ਮਹੱਤਵਪੂਰਨ ਹੈ ਅਤੇ ਅੱਜ ਉਹਨਾਂ ਨੇ ਜੋ ਵੀ ਪ੍ਰਾਪਤ ਕੀਤਾ ਹੈ, ਉਨ੍ਹਾਂ ਨੇ ਆਪਣੀ ਸਖ਼ਤ-ਮਿਹਨਤ ਅਤੇ ਖੇਤੀ ਦੇ ਖੇਤਰ ਵਿੱਚ ਕੰਮ ਕਰਨ ਦੀ ਇੱਛਾ ਦੁਆਰਾ ਪ੍ਰਾਪਤ ਕੀਤਾ ਹੈ। ਖੇਤੀਬਾੜੀ ਇੱਕ ਰਵਾਇਤੀ ਕਿੱਤਾ ਹੋਣ ਕਰਕੇ ਉਹਨਾਂ ਨੇ ਦਸਵੀਂ ਕਰਨ ਤੋਂ ਬਾਅਦ ਖੇਤੀ ਸ਼ੁਰੂ ਕੀਤੀ ਅਤੇ ਉੱਚ ਸਿੱਖਿਆ ਲਈ ਨਹੀਂ ਗਏ। ਉਨ੍ਹਾਂ ਨੇ ਇੱਕ ਆਮ ਕਿਸਾਨ ਵਾਂਗ ਸਬਜ਼ੀਆਂ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕੋਲ ਪਹਿਲਾਂ ਹੀ 1.8 ਹੈਕਟੇਅਰ ਜ਼ਮੀਨ ਸੀ, ਪਰ ਉਨ੍ਹਾਂ ਨੇ 1 ਹੈਕਟੇਅਰ ਜ਼ਮੀਨ ਠੇਕੇ ‘ਤੇ ਲਈ। ਜੋ ਲਾਭ ਉਹ ਖੇਤੀ ਤੋਂ ਕਮਾ ਰਹੇ ਸਨ, ਉਹ ਉਹਨਾਂ ਦੇ ਪਰਿਵਾਰ ਦੀਆਂ ਵਰਤਮਾਨ ਜ਼ਰੂਰਤਾਂ ਪੂਰੀਆਂ ਕਰਨ ਲਈ ਕਾਫੀ ਸੀ, ਪਰ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਬਾਰੇ ਸੋਚਦੇ ਹੋਏ ਉਹਨਾਂ ਨੇ ਸੋਚਿਆ ਕਿ ਇਹ ਕਾਫੀ ਨਹੀਂ ਹੈ।

1990-91 ਵਿੱਚ, ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਪਰਕ ਵਿੱਚ ਆਏ ਅਤੇ ਖੇਤੀ ਬਾਰੇ ਕੁੱਝ ਨਵੀਆਂ ਤਕਨੀਕਾਂ ਬਾਰੇ ਜਾਣਿਆ, ਜੋ ਖੇਤੀਬਾੜੀ ਦੇ ਖੇਤਰ ਨੂੰ ਵਧਾਏ ਬਿਨਾਂ ਵਧੇਰੇ ਮੁਨਾਫ਼ਾ ਕਮਾਉਣ ਵਿੱਚ ਮਦਦ ਕਰਦੀਆਂ ਹਨ ਅਤੇ ਇਸ ਵਿੱਚ ਕੋਈ ਵੱਡੀ ਤਕਨੀਕੀ ਮਸ਼ੀਨਰੀ ਜਾਂ ਰਸਾਇਣ ਸ਼ਾਮਿਲ ਨਾ ਹੋਣ ਕਾਰਣ ਉਹ ਇਸ ਵੱਲ ਪ੍ਰੇਰਿਤ ਹੋਏ।

ਆਪਣੇ ਖੇਤਰ ਦਾ ਵਿਸਥਾਰ ਕਰਨ ਲਈ ਉਨ੍ਹਾਂ ਨੇ ਕੇ ਵੀ ਕੇ – ਨੂਰਮਹਿਲ, ਜਲੰਧਰ ਤੋਂ ਮਧੂਮੱਖੀ ਪਾਲਣ ਦੀ ਟ੍ਰੇਨਿੰਗ ਲਈ ਅਤੇ ਮਧੂ-ਮੱਖੀ ਪਾਲਣ ਦਾ ਕੰਮ ਸ਼ੁਰੂ ਕੀਤਾ। ਇਸ ਸਹਾਇਕ ਕਿੱਤੇ ਨਾਲ ਉਹਨਾਂ ਨੇ ਵਧੇਰੇ ਲਾਭ ਕਮਾਇਆ ਅਤੇ ਇਸਨੂੰ ਜਾਰੀ ਰੱਖਿਆ। ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਜਿਵੇਂ ਕਿ ਬੈੱਡ ਫਾਰਮਿੰਗ ਅਤੇ ਟੱਨਲ ਫਾਰਮਿੰਗ ਅਪਣਾ ਕੇ ਉਹਨਾਂ ਨੇ ਖੇਤੀ ਵਿਭਿੰਨਤਾ ਸ਼ੁਰੂ ਕੀਤੀ।

ਖ਼ੈਰ, ਪੰਜਾਬ ਦੇ ਬਹੁਤ ਸਾਰੇ ਲੋਕ ਵਿਭਿੰਨਤਾ ਵਾਲੀ ਖੇਤੀ ਕਰ ਰਹੇ ਹਨ, ਪਰ ਉਹ ਸਿਰਫ਼ ਕੁੱਝ ਫ਼ਸਲਾਂ ਤੱਕ ਸੀਮਿਤ ਹਨ। ਦਵਿੰਦਰ ਸਿੰਘ ਜੀ ਨੇ ਆਪਣੀ ਸੋਚ ਦੇ ਘੋੜਿਆਂ ਨੂੰ ਭਜਾਇਆ ਅਤੇ ਬੰਦ-ਗੋਭੀ ਅਤੇ ਪਿਆਜ਼ ਨੂੰ ਅੰਤਰ-ਫ਼ਸਲਾਂ ਕਰਕੇ ਪ੍ਰਯੋਗ ਕੀਤਾ। ਖੇਤੀ ਵਿਭਿੰਨਤਾ ਦੀ ਇਸ ਪਹਿਲਕਦਮੀ ਨੇ ਬਹੁਤ ਚੰਗੀ ਪੈਦਾਵਾਰ ਦਿੱਤੀ ਅਤੇ ਉਨ੍ਹਾਂ ਨੇ ਇਸ ਸੀਜ਼ਨ ਵਿੱਚ 374 ਕੁਇੰਟਲ ਬੰਦ-ਗੋਭੀ ਅਤੇ 125 ਕੁਇੰਟਲ ਪਿਆਜ਼ ਦੀ ਪੈਦਾਵਾਰ ਕੀਤੀ। ਬਹੁਤ ਸਾਰੇ ਕਿਸਾਨਾਂ ਨੇ ਆਪਣੀ ਰਿਸਰਚ ਵਿੱਚ ਉਹਨਾਂ ਦੇ ਤਰੀਕਿਆਂ ਤੋਂ ਮਦਦ ਲਈ। ਉਹ ਪਿਆਜ਼, ਟਮਾਟਰ, ਧਨੀਏ ਦੀਆਂ ਅੰਤਰ-ਫ਼ਸਲਾਂ ਉਗਾਉਣ ਵਾਲੇ ਵੀ ਪਹਿਲੇ ਇਨਸਾਨ ਹਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਪਿਆਜ਼, ਖੀਰਾ, ਸ਼ਿਮਲਾ ਮਿਰਚ ਨੂੰ ਵੀ ਅੰਤਰ-ਫ਼ਸਲ ਦੀ ਤਰ੍ਹਾਂ ਉਗਾਇਆ ਅਤੇ ਫਿਰ ਬੰਦ ਗੋਭੀ, ਗੇਂਦੇ ਨੂੰ ਵੀ ਇੱਕਠੇ ਉਗਾਇਆ।

ਫ਼ਸਲੀ ਵਿਭਿੰਨਤਾ ਲਈ ਉਹਨਾਂ ਦੁਆਰਾ ਉਗਾਈਆਂ ਗਈਆਂ ਅੰਤਰ-ਫ਼ਸਲਾਂ ਇੱਕ ਬਹੁਤ ਵੱਡੀ ਸਫ਼ਲਤਾ ਸੀ ਅਤੇ ਉਹਨਾਂ ਨੇ ਇਸ ਨਾਲ ਕਾਫੀ ਲਾਭ ਕਮਾਇਆ। ਉਹਨਾਂ ਨੇ ਪਪੀਤਾ-ਬੈਂਗਣ ਅਤੇ ਬੰਦ ਗੋਭੀ-ਪਿਆਜ਼ ਦੀਆਂ ਅੰਤਰ ਫ਼ਸਲਾਂ ਉਗਾਉਣ ਲਈ ਜੈਨ ਅਡਵਾਈਜ਼ਰ ਸਟੇਟ ਅਵਾਰਡ ਵੀ ਜਿੱਤਿਆ।

ਉਨ੍ਹਾਂ ਦੀ ਸਿੱਖਿਆ ਕਦੇ ਵੀ ਖੇਤੀਬਾੜੀ ਦੀਆਂ ਆਧੁਨਿਕ ਤਕਨੀਕਾਂ ਵਿਚਕਾਰ ਕੋਈ ਰੁਕਾਵਟ ਨਹੀਂ ਬਣੀ। ਉਹਨਾਂ ਦਾ ਜਿਗਿਆਸੂ ਮਨ ਹਮੇਸ਼ਾ ਕੁੱਝ ਨਵਾਂ ਸਿੱਖਣਾ ਚਾਹੁੰਦਾ ਸੀ ਅਤੇ ਉਹਨਾਂ ਨੇ ਆਪਣੇ ਦਿਮਾਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਮੇਸ਼ਾ ਸਹੀ ਗਿਆਨ ਹਾਸਲ ਕੀਤਾ। ਉਹਨਾਂ ਨੇ ਸਬਜ਼ੀਆਂ ਦੀ ਖੇਤੀ ਬਾਰੇ ਜ਼ਰੂਰੀ ਗੱਲਾਂ ਜਾਣਨ ਲਈ ਮਲੇਰਕੋਟਲਾ ਦੇ ਕਈ ਅਗਾਂਹਵਧੂ ਕਿਸਾਨਾਂ ਦਾ ਦੌਰਾ ਵੀ ਕੀਤਾ ਅਤੇ ਉਹਨਾਂ ਨੇ ਹਰ ਤਰ੍ਹਾਂ ਦੀ ਮੀਟਿੰਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਬਾਗਬਾਨੀ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਕੈਂਪਾਂ ਵਿੱਚ ਵੀ ਭਾਗ ਲਿਆ।

ਦਵਿੰਦਰ ਸਿੰਘ ਦੇ ਖੇਤੀ ਕਰਨ ਦੇ ਤਰੀਕੇ ਵਧੀਆ ਪੈਦਾਵਾਰ ਵਾਲੇ ਸਨ, ਜਿਸ ਕਾਰਨ ਟੱਨਲ ਫਾਰਮਿੰਗ ਲਈ 2010 ਵਿੱਚ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੁਰਜੀਤ ਸਿੰਘ ਢਿੱਲੋਂ ਐਵਾਰਡ ਮਿਲਿਆ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਲੱਬ ਅਤੇ ਆਤਮਾ ਗਵਰਨਿੰਗ ਬੋਡੀ, ਜਲੰਧਰ ਦੇ ਵੀ ਮੈਂਬਰ ਬਣੇ।

ਖੇਤੀਬਾੜੀ ਦੇ ਖੇਤਰ ਵਿੱਚ ਸਫ਼ਲਤਾ ਲਈ ਸ਼ੁਰੂ ਤੋਂ ਹੀ ਵੱਖਰੀ ਅਤੇ ਰਚਨਾਤਮਕ ਸੋਚ ਨੂੰ ਜਿਊਂਦਾ ਰੱਖਣਾ ਬਹੁਤ ਜ਼ਰੂਰੀ ਹੈ, ਦਵਿੰਦਰ ਸਿੰਘ ਨੇ ਵੀ ਇੱਦਾ ਹੀ ਕੀਤਾ। ਉਹਨਾਂ ਨੇ ਆਪਣੇ ਖੇਤਾਂ ਵਿੱਚ ਪਾਣੀ ਦੇ ਚੰਗੇ ਪ੍ਰਬੰਧ ਲਈ ਤੁਪਕਾ ਸਿੰਚਾਈ ਅਤੇ ਫੁਹਾਰਾ ਸਿੰਚਾਈ ਸ਼ੁਰੂ ਕੀਤੀ। ਉਹਨਾਂ ਨੇ ਝੋਨੇ ਦੀ ਖੇਤੀ ਲਈ Tensiometer ਦਾ ਵੀ ਇਸਤੇਮਾਲ ਕਰਨਾ ਸ਼ੁਰੂ ਕੀਤਾ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਜੰਤਰ ਦੀ ਫ਼ਸਲ ਨੂੰ ਵੀ ਅਪਣਾਇਆ।

ਹਾਲ ਹੀ ਵਿੱਚ, ਉਨ੍ਹਾਂ ਨੇ ਖੀਰੇ ਅਤੇ ਤਰਬੂਜ਼ ਦੀ ਖੇਤੀ ਕਰਨੀ ਸ਼ੁਰੂ ਕੀਤੀ ਹੈ ਅਤੇ ਉਮੀਦ ਹੈ ਕਿ ਇਸ ਨਾਲ ਬਹੁਤ ਲਾਭ ਹੋਵੇਗਾ। ਕਈ ਕਿਸਾਨ ਉਹਨਾਂ ਤੋਂ ਸਿੱਖਣ ਲਈ ਉਹਨਾਂ ਦੇ ਫਾਰਮ ਵਿੱਚ ਜਾਂਦੇ ਹਨ ਅਤੇ ਦਵਿੰਦਰ ਸਿੰਘ ਖੁੱਲ੍ਹੇ ਦਿਲ ਨਾਲ ਆਪਣੀਆਂ ਤਕਨੀਕਾਂ ਉਨ੍ਹਾਂ ਨਾਲ ਸਾਂਝੀਆਂ ਕਰਦੇ ਹਨ। ਉਹ ਫ਼ਸਲੀ ਵਿਭਿੰਨਤਾ ਨਾਲ ਹੋਰ ਵੀ ਪ੍ਰਯੋਗ ਕਰਨਾ ਚਾਹੁੰਦੇ ਹਨ ਅਤੇ ਹੋਰ ਕਿਸਾਨਾਂ ਤੱਕ ਵੀ ਆਪਣੀਆਂ ਤਕਨੀਕਾਂ ਪਹੁੰਚਾਉਣਾ ਚਾਹੁੰਦੇ ਹਨ।

ਭਵਿੱਖ ਦੀ ਯੋਜਨਾ:
ਭਵਿੱਖ ਲਈ ਉਹਨਾਂ ਦੇ ਮਨ ਵਿੱਚ ਬਹੁਤ ਸਾਰੇ ਵਿਚਾਰ ਹਨ, ਉਹ ਜਲਦ ਹੀ ਉਹਨਾਂ ਨੂੰ ਵੀ ਲਾਗੂ ਕਰਨਗੇ।

ਕਿਸਾਨਾਂ ਲਈ ਸੰਦੇਸ਼:

ਸਾਡੀ ਧਰਤੀ ਸੋਨਾ ਹੈ ਅਤੇ ਇਸ ਵਿੱਚ ਸੋਨਾ ਉਗਾਉਣ ਲਈ ਸਾਨੂੰ ਸਖ਼ਤ-ਮਿਹਨਤ ਅਤੇ ਤੇਜ਼ ਦਿਮਾਗ ਨਾਲ ਕੰਮ ਕਰਨ ਦੀ ਲੋੜ ਹੈ। ਸਾਨੂੰ ਸੋਨੇ ਦੀ ਫ਼ਸਲ ਹਾਸਲ ਕਰਨ ਲਈ ਚੰਗੀਆਂ ਖੇਤੀ ਤਕਨੀਕਾਂ ਦੀ ਲੋੜ ਹੈ ਅਤੇ ਜੇਕਰ ਸਾਡੇ ਕੋਲ ਇਨ੍ਹਾਂ ਤਕਨੀਕਾਂ ਬਾਰੇ ਜਾਣਕਾਰੀ ਹੈ ਤਾਂ ਸਾਨੂੰ ਦੂਜਿਆਂ ਤੱਕ ਵੀ ਇਹ ਜਾਣਕਾਰੀ ਪਹੁੰਚਾਉਣੀ ਚਾਹੀਦੀ ਹੈ।

ਬਲਜੀਤ ਸਿੰਘ ਕੰਗ

ਪੂਰੀ ਕਹਾਣੀ ਪੜ੍ਹੋ

ਜਾਣੋ ਕਿਵੇਂ ਇੱਕ ਅਧਿਆਪਕ ਨੇ ਜੈਵਿਕ ਖੇਤੀ ਸ਼ੁਰੂ ਕੀਤੀ ਅਤੇ ਕਿਵੇਂ ਉਹ ਜੈਵਿਕ ਖੇਤੀ ਵਿੱਚ ਕ੍ਰਾਂਤੀ ਲਿਆ ਰਹੇ ਹਨ

ਮਿਲੋ ਬਲਜੀਤ ਸਿੰਘ ਕੰਗ ਨਾਲ ਜੋ ਇੱਕ ਅਧਿਆਪਕ ਤੋਂ ਇੱਕ ਜੈਵਿਕ ਕਿਸਾਨ ਬਣ ਗਏ। ਜੈਵਿਕ ਖੇਤੀ ਮੁੱਖ ਵਿਚਾਰ ਨਹੀਂ ਸੀ ਜਿਸ ਕਰਕੇ ਕੰਗ ਅਧਿਆਪਕ ਤੋਂ ਛੇਤੀ ਰਿਟਾਇਰ ਹੋ ਗਏ। ਉਹਨਾਂ ਦੇ ਬੱਚਿਆਂ ਕਰਕੇ ਉਹਨਾਂ ਨੇ ਛੇਤੀ ਰਿਟਾਇਰਮੈਂਟ ਲਈ ਅਤੇ ਖੇਤੀਬਾੜੀ ਸ਼ੁਰੂ ਕੀਤੀ।

ਬਲਜੀਤ ਸਿੰਘ ਹਮੇਸ਼ਾ ਤੋਂ ਹੀ ਕੁੱਝ ਵੱਖਰਾ ਕਰਨਾ ਚਾਹੁੰਦੇ ਸੀ ਅਤੇ ਰਵਾਇਤੀ ਖੇਤੀ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਸੀ ਅਤੇ ਉਹਨਾਂ ਨੇ ਜੈਵਿਕ ਖੇਤੀ ਵਿੱਚ ਕੁੱਝ ਵੱਖਰਾ ਲੱਭ ਲਿਆ। ਖੇਤੀਬਾੜੀ ਉਹਨਾਂ ਦੇ ਪਰਿਵਾਰ ਦਾ ਮੁੱਖ ਕਿੱਤਾ ਨਹੀਂ ਸੀ, ਕਿਉਂਕਿ ਉਹਨਾਂ ਦੇ ਪਿਤਾ ਜੀ ਅਤੇ ਭਰਾ ਪਹਿਲਾਂ ਹੀ ਵਿਦੇਸ਼ ਵਿੱਚ ਵਸ ਚੁੱਕੇ ਸੀ। ਪਰ ਬਲਜੀਤ ਆਪਣੇ ਦੇਸ਼ ਵਿੱਚ ਰਹਿ ਕੇ ਹੀ ਕੁੱਝ ਵੱਡਾ ਕਰਨਾ ਚਾਹੁੰਦੇ ਸੀ।

ਪੰਜਾਬੀ ਵਿੱਚ ਐਮ. ਏ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬਲਜੀਤ ਨੂੰ ਸਕੂਲ ਦੇ ਅਧਿਆਪਕ ਦੇ ਤੌਰ ‘ਤੇ ਨੌਕਰੀ ਮਿਲ ਗਈ। ਇੱਕ ਅਧਿਆਪਕ ਵਜੋਂ ਕੁੱਝ ਸਮੇਂ ਲਈ ਕੰਮ ਕਰਨ ਤੋਂ ਬਾਅਦ ਉਹਨਾਂ ਨੇ 2003 ਤੋਂ 2010 ਤੱਕ ਆਪਣਾ ਆਪਣਾ ਰੈਸਟੋਰੈਂਟ ਖੋਲ੍ਹਿਆ। 2010 ਵਿੱਚ ਉਹਨਾਂ ਨੇ ਰੈਸਟੋਰੈਂਟ ਦਾ ਕਾਰੋਬਾਰ ਛੱਡਣ ਅਤੇ ਜੈਵਿਕ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ। 2011 ਵਿੱਚ,ਉਹਨਾਂ ਨੇ ਵਿਆਹ ਕਰਵਾ ਲਿਆ ਅਤੇ ਕੁੱਝ ਸਮੇਂ ਬਾਅਦ ਉਹਨਾਂ ਨੂੰ ਦੋ ਬੱਚਿਆਂ, ਇੱਕ ਧੀ ਅਤੇ ਇੱਕ ਬੇਟੇ ਦੀ ਬਖਸ਼ਿਸ਼ ਹੋਈ। ਧੀ ਹੁਣ 4 ਸਾਲ ਦੀ ਹੈ ਅਤੇ ਪੁੱਤਰ 2 ਸਾਲ ਦੀ ਉਮਰ ਦਾ ਹੈ। ਪਹਿਲਾਂ ਉਹ ਘੱਟ ਪੈਮਾਨੇ ‘ਤੇ ਰਸਾਇਣ ਇਸਤੇਮਾਲ ਕਰ ਰਹੇ ਸੀ, ਪਰ1994 ਵਿੱਚ ਉਹ ਜੈਵਿਕ ਖੇਤੀ ਵੱਲ ਚਲੇ ਗਏ। ਉਸਨੇ 1 ਏਕੜ ਜ਼ਮੀਨ ਵਿੱਚ ਮੱਕੀ ਦੀ ਫ਼ਸਲ ਬੀਜ ਦਿੱਤੀ।

ਉਹਨਾਂ ਨੇ ਇੱਕ ਏਕੜ ਜ਼ਮੀਨ ਤੇ ਮੱਕੀ ਦੀ ਫ਼ਸਲ ਦੀ ਬਿਜਾਈ ਕੀਤੀ। ਪਰ ਉਹਨਾਂ ਦੇ ਪਿੰਡ ਵਿੱਚ ਹਰ ਕੋਈ ਉਹਨਾਂ ਦਾ ਮਜਾਕ ਉਡਾ ਰਿਹਾ ਸੀ, ਕਿਉਂਕਿ ਉਹਨਾਂ ਨੇ ਠੰਡ ਦੇ ਦਿਨਾਂ ਵਿੱਚ ਮੱਕੀ ਦੀ ਫ਼ਸਲ ਬੀਜੀ ਸੀ। ਬਲਜੀਤ ਸਿੰਘ ਦੇ ਪੱਕੇ ਇਰਾਦਿਆਂ ਨੂੰ ਲੋਕਾਂ ਦੀ ਨਕਾਰਾਮਕਤਾ ਪ੍ਰਭਾਵਿਤ ਨਹੀਂ ਕਰ ਸਕੀ। ਜਦ ਕਟਾਈ ਦਾ ਵੇਲਾ ਆਇਆ ਤਾਂ ਮੱਕੀ ਨੇ 37 ਕੁਇੰਟਲ ਦੇ ਝਾੜ ਦਿੱਤਾ, ਜੋ ਉਹਨਾਂ ਦੀ ਸੋਚ ਤੋਂ ਵੱਧ ਸੀ। ਇਸ ਕਟਾਈ ਨੇ ਉਹਨਾਂ ਨੂੰ ਆਪਣੇ ਖੇਤੀ ਦੇ ਕੰਮ ਨੂੰ ਹੋਰ ਵਧਾਉਣ ਲਈ ਪ੍ਰੋਤਸਾਹਿਤ ਕੀਤਾ ਤੇ ਉਹਨਾਂ ਨੇ 1.5 ਏਕੜ ਜ਼ਮੀਨ ਠੇਕੇ ‘ਤੇ ਲਈ।

ਰਸਾਇਣਿਕ ਖੇਤੀ ਤੋਂ ਜੈਵਿਕ ਖੇਤੀ ਵੱਲ ਮੁੜਨਾ ਬਲਜੀਤ ਸਿੰਘ ਦੇ ਲਈ ਇੱਕ ਵੱਡਾ ਕਦਮ ਸੀ, ਪਰ ਉਹਨਾਂ ਨੇ ਕਦੇ ਮੁੜ ਕੇ ਨਹੀਂ ਦੇਖਿਆ। ਉਹਨਾਂ ਨੇ 6 ਏਕੜ ਜ਼ਮੀਨ ‘ਤੇ ਸਬਜ਼ੀਆਂ ਉਗਾਉਣੀਆਂ ਸ਼ੁਰੂ ਕੀਤੀਆਂ| ਉਹਨਾਂ ਦੇ ਖੇਤ ਵਿੱਚ, ਉਹਨਾਂ ਨੇ ਹਰ ਤਰ੍ਹਾਂ ਦੇ ਫਲ ਅਤੇ ਦਰੱਖ਼ਤ ਲਗਾਏ ਅਤੇ ਗੰਡੋਇਆ ਖਾਦ ਵੀ ਬਣਾਉਣੀ ਸ਼ੁਰੂ ਕੀਤੀ ਜਿਸ ਨਾਲ ਉਹਨਾਂ ਨੂੰ ਕਾਫੀ ਲਾਭ ਮਿਲਿਆ। ਉਹ ਆਪਣੇ ਕੰਮ ਦੇ ਲਈ ਜ਼ਿਆਦਾ ਮਜਦੂਰ ਵੀ ਨਹੀਂ ਰੱਖਦੇ ਅਤੇ ਜੈਵਿਕ ਖੇਤੀ ਨਾਲ ਚੰਗਾ ਲਾਭ ਕਾਮ ਰਹੇ ਹਨ।

ਮੌਜੂਦਾ ਸਮੇਂ, ਉਹ 6 ਏਕੜ ਰਕਬੇ ਵਿੱਚ ਆਪਣੇ ਫਾਰਮ ‘ਤੇ ਰਾਈ, ਬਾਸਮਤੀ, ਕਣਕ ਅਤੇ ਸਬਜ਼ੀਆਂ ਉਗਾ ਰਹੇ ਹਨ।

ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਉਹ ਆਪਣੇ ਉਤਪਾਦਾਂ ਨੂੰ ਬਾਜ਼ਾਰ ਵਿੱਚ ਲਿਆਉਣ ਲਈ “ਖੇਤੀ ਵਿਰਾਸਤ ਮਿਸ਼ਨ” ਦੇ ਭਾਗੀਦਾਰ ਬਣਨਾ ਚਾਹੁੰਦੇ ਹਨ।

ਕਿਸਾਨਾਂ ਨੂੰ ਸੰਦੇਸ਼:
ਕਿਸਾਨਾਂ ਨੂੰ ਆਪਣਾ ਕੰਮ ਖੁਦ ਕਰਨਾ ਚਾਹੀਦਾ ਹੈ ਅਤੇ ਮਾਰਕੀਟਿੰਗ ਲਈ ਕਿਸੇ ਤੀਜੇ ਬੰਦੇ ਤੇ ਨਿਰਭਰ ਨਹੀਂ ਕਰਨਾ ਚਾਹੀਦਾ। ਦੂਜੀ ਗੱਲ ਇਹ ਕੇ ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਭਵਿੱਖ ਲਈ ਜੈਵਿਕ ਖੇਤੀ ਹੀ ਇੱਕ-ਮਾਤਰ ਸਮਾਧਾਨ ਹੈ। ਕਿਸਾਨਾਂ ਨੂੰ  ਰਸਾਇਣਾਂ ਦਾ ਇਸਤੇਮਾਲ ਬੰਦ ਕਰਨਾ ਚਾਹੀਦਾ ਹੈ ਅਤੇ ਜੈਵਿਕ ਖੇਤੀ ਨੂੰ ਅਪਣਾਉਣਾ ਚਾਹੀਦਾ ਹੈ।”

ਰਜਿੰਦਰ ਪਾਲ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਇਨਸਾਨ ਦੀ ਕਹਾਣੀ, ਜਿਸਨੇ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਬੁੱਧੀਮਾਨੀ ਨਾਲ ਜੈਵਿਕ ਖੇਤੀ ਦੇ ਰਸਤੇ ਨੂੰ ਚੁਣਿਆ

ਕੁਦਰਤ ਸਾਡੇ ਸਾਰੇ ਮਹਾਨ ਸਿੱਖਿਅਕਾਂ ਵਿੱਚੋਂ ਇੱਕ ਹੈ ਅਤੇ ਇਹ ਸਾਨੂੰ ਹਰੇਕ ਜ਼ਰੂਰਤ-ਮੰਦ ਚੀਜ਼ ਸਿਖਾਉਂਦੀ ਹੈ। ਅੱਜ ਅਸੀਂ ਧਰਤੀ ‘ਤੇ ਇਸ ਤਰੀਕੇ ਨਾਲ ਰਹਿ ਰਹੇ ਹਾਂ, ਜਿਵੇਂ ਸਾਡੇ ਕੋਲ ਇੱਕ ਹੋਰ ਗ੍ਰਹਿ ਵੀ ਹੋਵੇ। ਅਸੀਂ ਇਸ ਗੱਲ ਤੋਂ ਜਾਣੂ ਨਹੀਂ ਹਾਂ ਕਿ ਅਸੀਂ ਕਿਵੇਂ ਕੁਦਰਤ ਦੇ ਸੰਤੁਲਨ ਨੂੰ ਖਰਾਬ ਕਰ ਰਹੇ ਹਾਂ ਅਤੇ ਇਸਦੇ ਸਾਡੇ ‘ਤੇ ਕੀ ਬੁਰੇ ਪ੍ਰਭਾਵ ਪੈ ਸਕਦੇ ਹਨ? ਅੱਜ-ਕੱਲ੍ਹ ਅਸੀਂ ਮਨੁੱਖਾਂ ਅਤੇ ਜਾਨਵਰਾਂ ਵਿੱਚ ਬਿਮਾਰੀਆਂ, ਅਸਮਾਨਤਾਵਾਂ ਅਤੇ ਕਮੀਆਂ ਦੇ ਕਈ ਮਾਮਲੇ ਦੇਖ ਰਹੇ ਹਾਂ। ਪਰ ਫਿਰ ਵੀ ਜ਼ਿਆਦਾਤਰ ਲੋਕ ਗਲਤੀਆਂ ਦੀ ਪਹਿਚਾਣ ਕਰਨ ਵਿੱਚ ਸਮਰੱਥ ਨਹੀਂ ਹਨ। ਉਹ ਅੱਖਾਂ ‘ਤੇ ਪੱਟੀ ਬੰਨ੍ਹ ਕੇ ਬੈਠੇ ਹਨ, ਜਿਵੇਂ ਕਿ ਕੁੱਝ ਗਲਤ ਹੋ ਹੀ ਨਹੀਂ ਰਿਹਾ। ਪਰ ਇਨ੍ਹਾਂ ਵਿੱਚੋਂ ਕੁੱਝ ਲੋਕ ਐਸੇ ਹਨ, ਜੋ ਕਿ ਆਪਣੀਆਂ ਗਲਤੀਆਂ ਤੋਂ ਸਿੱਖਦੇ ਹਨ ਅਤੇ ਸਮਾਜ ਵਿੱਚ ਇੱਕ ਵੱਡਾ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਕਿਹਾ ਜਾਂਦਾ ਹੈ ਕਿ ਗਲਤੀਆਂ ਵਿੱਚ ਸਾਨੂੰ ਪਹਿਲਾਂ ਨਾਲੋਂ ਚੰਗਾ ਬਣਾਉਣ ਦੀ ਸ਼ਕਤੀ ਹੁੰਦੀ ਹੈ ਅਤੇ ਇੱਕ ਅਜਿਹੇ ਵਿਅਕਤੀ ਹਨ, ਰਜਿੰਦਰ ਪਾਲ ਸਿੰਘ, ਜੋ ਕਿ ਬਿਹਤਰ ਦਿਸ਼ਾ ਵਿੱਚ ਆਪਣਾ ਰਸਤਾ ਬਣਾ ਰਹੇ ਹਨ ਅਤੇ ਅੱਜ ਉਹ ਜੈਵਿਕ ਖੇਤੀ ਦੇ ਖੇਤਰ ਵਿੱਚ ਇੱਕ ਸਫ਼ਲ ਸ਼ਖਸੀਅਤ ਹਨ। ਉਨ੍ਹਾਂ ਦੇ ਉਤਪਾਦਾਂ ਦੀ ਪ੍ਰਸੰਸਾ ਅਤੇ ਮੰਗ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਅਮਰੀਕਾ, ਕਨੇਡਾ ਅਤੇ ਇੱਥੋਂ ਤੱਕ ਕਿ ਲੰਡਨ ਦੇ ਸ਼ਾਹੀ ਪਰਿਵਾਰਾਂ ਵਿੱਚ ਵੀ ਹੈ।

ਇੱਕ ਸਫ਼ਲ ਯਾਤਰਾ ਪਿੱਛੇ ਇੱਕ ਕਹਾਣੀ ਹੁੰਦੀ ਹੈ। ਰਜਿੰਦਰ ਪਾਲ ਸਿੰਘ, ਜ਼ਿਲ੍ਹਾ ਬਠਿੰਡਾ ਦੇ ਪਿੰਡ ਕਲਾਲਵਾਲਾ ਦੇ ਨਿਵਾਸੀ ਹਨ। ਉਹ ਕਿਸੇ ਵੇਲੇ ਇੱਕ ਅਜਿਹੇ ਕਿਸਾਨ ਸਨ, ਜੋ ਰਵਾਇਤੀ ਖੇਤੀ ਕਰਦੇ ਸਨ, ਪਰ ਰਸਾਇਣਾਂ ਅਤੇ ਕੀਟਨਾਸ਼ਕਾਂ ਦੇ ਬੁਰੇ ਪ੍ਰਭਾਵਾਂ ਦਾ ਸਾਹਮਣਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਰਸਾਇਣਾਂ ਦੀ ਵਰਤੋਂ ਕਰਕੇ ਵਾਤਾਵਰਨ ਅਤੇ ਸਿਹਤ ਦੋਨਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਉਹ ਫ਼ਸਲਾਂ ‘ਤੇ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਸੀ, ਪਰ ਇੱਕ ਦਿਨ ਉਸ ਸਪਰੇਅ ਨੇ ਉਨ੍ਹਾਂ ਦੇ ਨਰਵਸ ਸਿਸਟਮ ਨੂੰ ਪ੍ਰਭਾਵਿਤ ਕੀਤਾ ਅਤੇ ਅਜਿਹਾ ਹੀ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨਾਲ ਵੀ ਹੋਇਆ। ਉਸ ਦਿਨ ਤੋਂ ਉਨ੍ਹਾਂ ਨੇ ਰਸਾਇਣਾਂ ਦੀ ਵਰਤੋਂ ਕਰਨੀ ਛੱਡ ਕੇ ਖੇਤੀਬਾੜੀ ਲਈ ਜੈਵਿਕ ਤਰੀਕਾ ਅਪਨਾਇਆ।

ਸ਼ੁਰੂਆਤ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੇ ਚਾਚਾ ਜੀ ਨੇ 4 ਏਕੜ ਜ਼ਮੀਨ ਵਿੱਚ ਜੈਵਿਕ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਫਿਰ ਹੌਲੀ-ਹੌਲੀ ਇਸ ਖੇਤਰ ਨੂੰ ਵਧਾਇਆ। 2001 ਵਿੱਚ ਉਹ ਉਤਰ ਪ੍ਰਦੇਸ਼ ਤੋਂ ਗੁਲਾਬ ਦੇ ਪੌਦੇ ਖਰੀਦ ਕੇ ਲਿਆਏ ਅਤੇ ਉਦੋਂ ਤੋਂ ਉਹ ਬਾਕੀ ਫ਼ਸਲਾਂ ਦੇ ਨਾਲ-ਨਾਲ ਗੁਲਾਬ ਦੀ ਖੇਤੀ ਵੀ ਕਰ ਰਹੇ ਹਨ। ਉਨ੍ਹਾਂ ਨੇ ਜੈਵਿਕ ਖੇਤੀ ਲਈ ਕੋਈ ਟ੍ਰੇਨਿੰਗ ਨਹੀਂ ਲਈ। ਉਨ੍ਹਾਂ ਦੇ ਚਾਚਾ ਜੀ ਨੇ ਕਿਤਾਬਾਂ ਤੋਂ ਸਾਰੀ ਜਾਣਕਾਰੀ ਇਕੱਠੀ ਕਰਕੇ ਜੈਵਿਕ ਖੇਤੀ ਕਰਨ ਵਿੱਚ ਉਨ੍ਹਾਂ ਦੀ ਮਦਦ ਕੀਤੀ। ਇਸ ਸਮੇਂ ਉਹ ਆਪਣੇ ਸੰਪੂਰਨ ਪਰਿਵਾਰ, ਆਪਣੀ ਪਤਨੀ, ਬੱਚੇ, ਚਾਚਾ, ਚਾਚੀ ਅਤੇ ਭਰਾਵਾਂ ਨਾਲ ਰਹਿ ਰਹੇ ਹਨ ਅਤੇ ਆਪਣੀ ਸਫ਼ਲਤਾ ਦਾ ਪੂਰਾ ਸਿਹਰਾ ਆਪਣੇ ਪਰਿਵਾਰ ਸਿਰ ਸਜਾਉਂਦੇ ਹਨ।

ਉਹ ਬਠਿੰਡਾ ਦੇ ਮਾਲਵਾ ਖੇਤਰ ਦੇ ਪਹਿਲੇ ਕਿਸਾਨ ਹਨ, ਜਿਨ੍ਹਾਂ ਨੇ ਰਵਾਇਤੀ ਖੇਤੀ ਨੂੰ ਛੱਡ ਕੇ ਜੈਵਿਕ ਖੇਤੀ ਨੂੰ ਚੁਣਿਆ। ਜਦੋਂ ਉਨ੍ਹਾਂ ਨੇ ਜੈਵਿਕ ਖੇਤੀ ਸ਼ੁਰੂ ਕੀਤੀ, ਉਸ ਵੇਲੇ ਉਨ੍ਹਾਂ ਨੇ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਅਤੇ ਕਈ ਲੋਕਾਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਨਿਰਾਸ਼ ਵੀ ਕੀਤਾ ਕਿ ਉਹ ਸਿਰਫ਼ ਪੈਸਾ ਬਰਬਾਦ ਕਰ ਰਹੇ ਹਨ, ਪਰ ਅੱਜ ਉਨ੍ਹਾਂ ਦੇ ਉਤਪਾਦ ਅਡਵਾਂਸ ਬੁਕਿੰਗ ਵਿੱਚ ਵਿਕ ਰਹੇ ਹਨ ਅਤੇ ਉਹ ਪੰਜਾਬ ਦੇ ਪਹਿਲੇ ਕਿਸਾਨ ਵੀ ਹਨ, ਜਿਨ੍ਹਾਂ ਨੇ ਆਪਣੇ ਫਾਰਮ ‘ਤੇ ਗੁਲਾਬ ਦਾ ਤੇਲ ਬਣਾਇਆ ਅਤੇ 2010 ਵਿੱਚ ਫਤਿਹਗੜ੍ਹ ਸਾਹਿਬ ਦੇ ਸਮਾਰੋਹ ਵਿੱਚ ਪ੍ਰਿੰਸ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਨੂੰ ਦਿੱਤਾ।

ਉਹ ਜੋ ਕੰਮ ਕਰ ਰਹੇ ਹਨ, ਇਸ ਲਈ ਉਨ੍ਹਾਂ ਨੂੰ ਫੁੱਲਾਂ ਦਾ ਰਾਜਾ ਹੋਣ ਦਾ ਟਾਈਟਲ ਵੀ ਮਿਲਿਆ ਹੈ। ਉਨ੍ਹਾਂ ਕੋਲ ਗੁਲਾਬ ਦੀ ਸਭ ਤੋਂ ਚੰਗੀ ਕਿਸਮ ਹੈ, ਜਿਸਨੂੰ Damascus ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੇ 6 ਏਕੜ ਵਿੱਚ ਫੈਲੇ ਗੁਲਾਬਾਂ ਦੀ ਖੁਸ਼ਬੋ ਕੁੱਝ ਦੂਰੀ ਤੋਂ ਹੀ ਆਉਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਨੇ ਆਪਣੇ ਫਾਰਮ ‘ਤੇ ਤੇਲ ਕੱਢਣ ਦਾ ਪ੍ਰੋਜੈੱਕਟ ਵੀ ਸਥਾਪਿਤ ਕੀਤਾ ਹੈ, ਜਿੱਥੇ ਉਹ ਆਪਣੇ ਖੇਤ ਦੇ ਗੁਲਾਬਾਂ ਤੋਂ ਤੇਲ ਤਿਆਰ ਕਰਦੇ ਹਨ। ਗੁਲਾਬ ਦੀ ਖੇਤੀ ਤੋਂ ਇਲਾਵਾ ਉਹ ਮੂੰਗ ਦਾਲ, ਮਸਰ, ਮੱਕੀ, ਸੋਇਆਬੀਨ, ਮੂੰਗਫਲੀ, ਚਨੇ, ਕਣਕ, ਬਾਸਮਤੀ, ਗੁਆਰੇ ਅਤੇ ਹੋਰ ਮੌਸਮੀ ਸਬਜ਼ੀਆਂ ਦੀ ਖੇਤੀ ਕਰਦੇ ਹਨ। ਉਹ 12 ਏਕੜ ਵਿੱਚ ਬਾਸਮਤੀ ਅਤੇ ਬਾਕੀ ਦੀ ਜ਼ਮੀਨ ‘ਤੇ ਉਪਰੋਕਤ ਫ਼ਸਲਾਂ ਉਗਾਉਂਦੇ ਹਨ।

ਰਜਿੰਦਰ ਪਾਲ ਸਿੰਘ ਜਿਹੜੇ ਗੁਲਾਬਾਂ ਦੀ ਖੇਤੀ ਕਰਦੇ ਹਨ, ਉਹ ਸਾਲ ਵਿੱਚ ਇੱਕ ਵਾਰ ਹੀ ਦਸੰਬਰ ਮਹੀਨੇ ਵਿੱਚ ਖਿਲਦੇ ਹਨ ਅਤੇ ਇਨ੍ਹਾਂ ਦੀ ਕਟਾਈ ਮਾਰਚ ਅਤੇ ਅਪ੍ਰੈਲ ਤੱਕ ਪੂਰੀ ਕਰ ਲਈ ਜਾਂਦੀ ਹੈ। ਇੱਕ ਏਕੜ ਖੇਤ ਵਿੱਚ ਗੁਲਾਬਾਂ ਦੀ ਪੈਦਾਵਾਰ 12 ਤੋਂ 18 ਕੁਇੰਟਲ ਹੁੰਦੀ ਹੈ ਅਤੇ ਅੱਜ ਇੱਕ ਏਕੜ ਗੁਲਾਬ ਦੇ ਖੇਤਰ ‘ਚੋਂ ਉਹ 1.25 ਲੱਖ ਰੁਪਏ ਦਾ ਮੁਨਾਫ਼ਾ ਲੈ ਰਹੇ ਹਨ। ਉਨ੍ਹਾਂ ਦੇ ਉਤਪਾਦਾਂ ਦੀ ਮੰਗ ਅਮਰੀਕਾ, ਕਨੇਡਾ ਅਤੇ ਹੋਰ ਦੇਸ਼ਾਂ ਵਿੱਚ ਵੀ ਹੈ। ਇੱਥੋਂ ਤੱਕ ਕਿ ਉਨ੍ਹਾਂ ਦੁਆਰਾ ਬਣਾਏ ਗਏ ਗੁਲਾਬ ਦੇ ਤੇਲ ਨੂੰ ਨਿਰਯਾਤਕਾਂ ਦੁਆਰਾ ਵਧੀਆ ਕੀਮਤ ‘ਤੇ ਖਰੀਦਿਆ ਜਾਂਦਾ ਹੈ,ਕੇਵਲ ਇਸ ਲਈ ਕਿਉਂਕਿ ਇਹ ਤੇਲ ਸ਼ੁੱਧ ਅਤੇ ਜੈਵਿਕ ਗੁਲਾਬਾਂ ਤੋਂ ਬਣਿਆ ਹੁੰਦਾ ਹੈ। ਬਾਕੀ ਮੌਸਮ ਵਿੱਚ ਉਹ ਗੁਲਾਬ ਦੀਆਂ ਹੋਰ ਕਿਸਮਾਂ ਉਗਾਉਂਦੇ ਹਨ ਅਤੇ ਉਨ੍ਹਾਂ ਤੋਂ ਗੁਲਕੰਦ ਤਿਆਰ ਕਰਕੇ ਨਜ਼ਦੀਕੀ ਗਰੌਸਰੀ ਸਟੋਰਾਂ ‘ਤੇ ਵੇਚਦੇ ਹਨ। ਗੁਲਾਬ ਦਾ ਤੇਲ, ਗੁਲਾਬ-ਜਲ ਅਤੇ ਗੁਲਕੰਦ ਤੋਂ ਇਲਾਵਾ ਉਹ ਹੋਰ ਫ਼ਸਲਾਂ ਜਿਵੇਂ ਕਿ ਜੈਵਿਕ ਮਸਰ, ਕਣਕ, ਮੱਕੀ, ਝੋਨਾ ਆਦਿ ਵੀ ਵੇਚਦੇ ਹਨ। ਸਾਰੇ ਉਤਪਾਦ ਉਨ੍ਹਾਂ ਦੁਆਰਾ ਖੁਦ ਤਿਆਰ ਕੀਤੇ ਜਾਂਦੇ ਹਨ ਅਤੇ ਭਾਕਰ ਜੈਵਿਕ ਫਾਰਮ ਬ੍ਰੈਂਡ ਦੇ ਨਾਮ ਹੇਠਾਂ ਵੇਚੇ ਜਾਂਦੇ ਹਨ।

ਅੱਜ ਦੇ ਸਮੇਂ ਵਿੱਚ ਰਜਿੰਦਰ ਪਾਲ ਸਿੰਘ ਜੀ ਜੈਵਿਕ ਖੇਤੀ ਨਾਲ ਬਹੁਤ ਸੰਤੁਸ਼ਟ ਹਨ। ਬੇਸ਼ੱਕ ਉਨ੍ਹਾਂ ਦੀਆਂ ਫ਼ਸਲਾਂ ਦੀ ਉਪਜ ਘੱਟ ਹੁੰਦੀ ਹੈ, ਪਰ ਉਨ੍ਹਾਂ ਦੇ ਉਤਪਾਦਾਂ ਦੀ ਕੀਮਤ, ਰਵਾਇਤੀ ਢੰਗ ਨਾਲ ਉਗਾਈਆਂ ਬਾਕੀ ਫ਼ਸਲਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਉਹ ਆਪਣੇ ਖੇਤਾਂ ਵਿੱਚ ਸਿਰਫ਼ ਗਾਂ ਦੇ ਗੋਬਰ ਅਤੇ ਨਦੀ ਦੇ ਪਾਣੀ ਦੀ ਵਰਤੋਂ ਕਰਦੇ ਹਨ ਅਤੇ ਬਜ਼ਾਰ ਤੋਂ ਕਿਸੇ ਵੀ ਤਰ੍ਹਾਂ ਦੀ ਖਾਦ ਜਾਂ ਕੰਪੋਸਟ ਨਹੀਂ ਖਰੀਦਦੇ। ਜੇਵਿਕ ਖੇਤੀ ਕਰਕੇ ਉਹ ਮਿੱਟੀ ਦੇ ਪੋਸ਼ਕ ਤੱਤ ਅਤੇ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਵਿੱਚ ਸਮਰੱਥ ਹਨ। ਸ਼ੁਰੂਆਤ ਵਿੱਚ ਉਨ੍ਹਾਂ ਨੇ ਆਪਣੇ ਉਤਪਾਦਾਂ ਦੇ ਮੰਡੀਕਰਨ ਵਿੱਚ ਛੋਟੀ ਜਿਹੀ ਸਮੱਸਿਆ ਦਾ ਸਾਹਮਣਾ ਕੀਤਾ, ਪਰ ਜਲਦੀ ਹੀ ਲੋਕਾਂ ਨੇ ਉਨ੍ਹਾਂ ਦੇ ਉਤਪਾਦਾਂ ਦੀ ਕੁਆਲਿਟੀ ਨੂੰ ਮਾਨਤਾ ਦਿੱਤੀ। ਫਿਰ ਉਨ੍ਹਾਂ ਨੇ ਆਪਣੇ ਕੰਮ ਵਿੱਚ ਤੇਜ਼ੀ ਲਿਆਉਣੀ ਸ਼ੁਰੂ ਕੀਤੀ ਅਤੇ ਉਹ ਜੈਵਿਕ ਖੇਤੀ ਕਾਰਨ ਆਪਣੀਆਂ ਫ਼ਸਲਾਂ ਵਿੱਚ ਬਹੁਤ ਹੀ ਘੱਟ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ।

ਪੁਰਸਕਾਰਾਂ ਅਤੇ ਪ੍ਰਾਪਤੀਆਂ
ATMA ਸਕੀਮ ਦੇ ਤਹਿਤ ਕੇਂਦਰ ਸਰਕਾਰ ਦੁਆਰਾ ਉਨ੍ਹਾਂ ਦੀ ਪ੍ਰਸੰਸਾ ਕੀਤੀ ਗਈ ਅਤੇ ਦੇਸ਼ ਦੇ ਹੋਰਾਂ ਕਿਸਾਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਇੱਕ ਪ੍ਰੇਰਣਾਸ੍ਰੋਤ ਦੇ ਤੌਰ ‘ਤੇ ਪੇਸ਼ ਕੀਤਾ। ਉਹ ਭੂਮੀ ਵਰਦਾਨ ਫਾਊਂਡੇਸ਼ਨ ਦੇ ਵੀ ਮੈਂਬਰ ਹਨ, ਜੋ ਕਿ ਰੋਇਲ ਪ੍ਰਿੰਸ ਆੱਫ ਵੇਲਸ ਦੀ ਨੁਮਾਇੰਦਗੀ ਹੇਠ ਚੱਲ ਰਿਹਾ ਹੈ ਅਤੇ ਉਨ੍ਹਾਂ ਦੇ ਸਾਰੇ ਉਤਪਾਦ ਇਸ ਫਾਊਂਡੇਸ਼ਨ ਦੁਆਰਾ ਪ੍ਰਮਾਣਿਤ ਹਨ। ਉਨ੍ਹਾਂ ਨੇ ਪਟਿਆਲਾ ਦੇ ਪੰਜਾਬ ਖੇਤੀਬਾੜੀ ਵਿਭਾਗ ਤੋਂ ਪ੍ਰਸੰਸਾ ਪੱਤਰ ਵੀ ਹਾਸਿਲ ਕੀਤਾ ਅਤੇ ਇੱਥੋਂ ਤੱਕ ਕਿ ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਸ. ਤੋਤਾ ਸਿੰਘ ਜੀ ਨੇ ਉਨ੍ਹਾਂ ਨੂੰ ਅਗਾਂਹਵਧੂ ਕਿਸਾਨ ਦੇ ਤੌਰ ‘ਤੇ ਪੁਰਸਕਾਰ ਦਿੱਤਾ।

ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਉਹ ਜੈਵਿਕ ਖੇਤੀ ਦੇ ਖੇਤਰ ਵਿੱਚ ਆਪਣੇ ਕੰਮ ਨੂੰ ਜਾਰੀ ਰੱਖਣਾ ਚਾਹੁੰਦੇ ਹਨ ਅਤੇ ਜੈਵਿਕ ਖੇਤੀ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਨ, ਤਾਂ ਜੋ ਉਨ੍ਹਾਂ ਨੂੰ ਜੈਵਿਕ ਖੇਤੀ ਲਈ ਪ੍ਰੇਰਿਤ ਕੀਤਾ ਜਾ ਸਕੇ।

ਰਜਿੰਦਰ ਪਾਲ ਸਿੰਘ ਜੀ ਦੁਆਰਾ ਦਿੱਤਾ ਗਿਆ ਸੰਦੇਸ਼-
“ਅੱਜ ਸਾਡੀ ਧਰਤੀ ਨੂੰ ਸਾਡੀ ਜ਼ਰੂਰਤ ਹੈ ਅਤੇ ਕਿਸਾਨ ਹੋਣ ਦੇ ਤੌਰ ‘ਤੇ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਅਸੀਂ ਸਭ ਤੋਂ ਵੱਧ ਜ਼ਿੰਮੇਵਾਰ ਹਾਂ। ਬੇਸ਼ੱਕ ਜੈਵਿਕ ਖੇਤੀ ਕਰਨ ਨਾਲ ਉਪਜ ਘੱਟ ਹੁੰਦੀ ਹੈ, ਪਰ ਆਉਣ ਵਾਲੇ ਸਮੇਂ ਵਿੱਚ ਜੈਵਿਕ ਉਤਪਾਦਾਂ ਦੀ ਮੰਗ ਬਹੁਤ ਜ਼ਿਆਦਾ ਹੋਵੇਗੀ। ਸਿਰਫ਼ ਇਸ ਲਈ ਨਹੀਂ ਕਿ ਇਹ ਸਿਹਤ ਲਈ ਫਾਇਦੇਮੰਦ ਹੈ, ਬਲਕਿ ਇਸ ਲਈ ਕਿਉਂਕਿ ਇਹ ਸਮੇਂ ਦੀ ਲੋੜ ਬਣ ਜਾਵੇਗੀ। ਇਸ ਤੋਂ ਇਲਾਵਾ ਜੇਵਿਕ ਖੇਤੀ ਸਥਾਈ ਹੈ ਅਤੇ ਇਸ ‘ਤੇ ਖਰਚਾ ਵੀ ਘੱਟ ਆਉਂਦਾ ਹੈ। ਇਸ ਵਿੱਚ ਕੇਵਲ ਮਜ਼ਦੂਰਾਂ ਦੀ ਲੋੜ ਹੁੰਦੀ ਹੈ ਅਤੇ ਜੇਕਰ ਇੱਕ ਕਿਸਾਨ ਜੈਵਿਕ ਖੇਤੀ ਕਰਨ ਵਿੱਚ ਦਿਲਚਸਪੀ ਰੱਖਦਾ ਹੈ, ਤਾਂ ਉਹ ਇਸਨੂੰ ਬੜੀ ਅਸਾਨੀ ਨਾਲ ਕਰ ਸਕਦਾ।”

 

ਹਰਬੰਤ ਸਿੰਘ

ਪੂਰੀ ਕਹਾਣੀ ਪੜ੍ਹੋ

ਪਿਤਾ ਪੁੱਤਰ ਦੀ ਜੋੜੀ, ਜਿਸਨੇ ਇੰਟਰਨੈੱਟ ਨੂੰ ਆਪਣੀ ਖੋਜ ਦਾ ਹਥਿਆਰ ਬਣਾ ਕੇ ਜੈਵਿਕ ਖੇਤੀ ਨੂੰ ਅਪਨਾਇਆ

ਖੇਤੀਬਾੜੀ ਮਨੁੱਖੀ-ਸੱਭਿਅਤਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਜੀਵਨ ਵਿੱਚ ਤਕਨੀਕਾਂ ਅਤੇ ਤਰੱਕੀ ਦੇ ਨਾਲ-ਨਾਲ ਕਈ ਸਾਲਾਂ ਵਿੱਚ ਖੇਤੀ ਵਿੱਚ ਵੀ ਬਦਲਾਅ ਆਏ ਹਨ। ਪਰ ਫਿਰ ਵੀ, ਭਾਰਤ ਵਿੱਚ ਕਈ ਕਿਸਾਨ ਰਵਾਇਤੀ ਢੰਗ ਨਾਲ ਹੀ ਖੇਤੀ ਕਰਦੇ ਹਨ, ਪਰ ਅਜਿਹੇ ਹੀ ਇੱਕ ਕਿਸਾਨ ਹਨ ਜਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਪਿਤਾ-ਪੁੱਤਰ ਦੀ ਜੋੜੀ- ਹਰਬੰਤ ਸਿੰਘ (ਪਿਤਾ) ਅਤੇ ਸਤਨਾਮ ਸਿੰਘ (ਪੁੱਤਰ), ਜਿਨ੍ਹਾਂ ਨੇ ਖੇਤੀ ਦੇ ਖੇਤਰ ਵਿੱਚ ਤਰੱਕੀ ਲਈ ਇੰਟਰਨੈੱਟ ਨੂੰ ਆਪਣਾ ਖੋਜੀ ਹਥਿਆਰ ਬਣਾਇਆ।

ਜਦੋਂ ਤੱਕ ਉਨ੍ਹਾਂ ਦਾ ਪੁੱਤਰ ਜੈਵਿਕ ਤਰੀਕੇ ਨਾਲ ਬਾਗਬਾਨੀ ਕਰਨ ਦਾ ਵਿਚਾਰ ਲੈ ਕੇ ਨਹੀਂ ਆਇਆ ਸੀ, ਉਦੋਂ ਤੱਕ ਉਹ ਰਵਾਇਤੀ ਖੇਤੀ ਹੀ ਕਰਦੇ ਸਨ। ਸਤਨਾਮ ਸਿੰਘ ਨੇ ਹੀ ਇੱਕ ਸਾਲ ਦੀ ਰਿਸਰਚ ਤੋਂ ਬਾਅਦ ਆਪਣੇ ਪਿਤਾ ਨੂੰ ਡ੍ਰੈਗਨ ਫਲ ਦੀ ਖੇਤੀ ਕਰਨ ਦੀ ਸਲਾਹ ਦਿੱਤੀ।

ਇਹ ਸਭ ਇੱਕ ਸਾਲ ਪਹਿਲਾਂ ਸ਼ੁਰੂ ਹੋਇਆ, ਜਦੋਂ ਸਤਨਾਮ ਸਿੰਘ ਆਪਣੇ ਇੱਕ ਦੋਸਤ ਰਾਹੀਂ ਇੱਕ ਵਿਅਕਤੀ ਵਿਸ਼ਾਲ ਡੋਡਾ ਦੇ ਸੰਪਰਕ ਵਿੱਚ ਆਏ। ਵਿਸ਼ਾਲ ਡੋਡਾ ਜੀ 15 ਏਕੜ ਵਿੱਚ ਡ੍ਰੈਗਨ ਫਲ ਦੀ ਖੇਤੀ ਕਰਦੇ ਹਨ। ਸਤਨਾਮ ਸਿੰਘ ਨੇ ਡ੍ਰੈਗਨ ਫਲ ਦੇ ਪੌਦੇ ਦੇ ਬਾਰੇ ਸਭ ਕੁੱਝ ਰਿਸਰਚ ਕੀਤਾ ਅਤੇ ਆਪਣੇ ਪਿਤਾ ਨਾਲ ਇਸ ਬਾਰੇ ਚਰਚਾ ਕੀਤੀ। ਜਦੋਂ ਹਰਬੰਤ ਸਿੰਘ ਨੇ ਡ੍ਰੈਗਨ ਫਲ ਦੀ ਖੇਤੀ ਅਤੇ ਇਸਦੇ ਫਾਇਦਿਆਂ ਬਾਰੇ ਜਾਣਿਆ ਤਾਂ ਉਨ੍ਹਾਂ ਨੇ ਬੜੀ ਖੁਸ਼ੀ ਨਾਲ ਆਪਣੇ ਪੁੱਤਰ ਨੂੰ ਡ੍ਰੈਗਨ ਫਲ ਦੀ ਖੇਤੀ ਸ਼ੁਰੂ ਕਰਨ ਅਤੇ ਨਿਵੇਸ਼ ਕਰਨ ਲਈ ਹਾਂ ਕਹੀ। ਜਲਦੀ ਹੀ ਉਨ੍ਹਾਂ ਨੇ ਗੁਜਰਾਤ ਦਾ ਦੌਰਾ ਕੀਤਾ ਅਤੇ ਡ੍ਰੈਗਨ ਫਲ ਦੇ ਪੌਦੇ ਖਰੀਦੇ ਅਤੇ ਵਿਸ਼ਾਲ ਡੋਡਾ ਜੀ ਕੋਲੋਂ ਇਸ ਫ਼ਸਲ ਦੀ ਖੇਤੀ ਬਾਰੇ ਹੋਰ ਸੇਧਾਂ ਵੀ ਲਈਆਂ।

ਅੱਜ ਇਹ ਪਿਤਾ-ਪੁੱਤਰ ਪੰਜਾਬ ਦੇ ਪਹਿਲੇ ਕਿਸਾਨ ਹਨ, ਜਿਨ੍ਹਾਂ ਨੇ ਪੰਜਾਬ ਵਿੱਚ ਡ੍ਰੈਗਨ ਫਲ ਦੀ ਖੇਤੀ ਸ਼ੁਰੂ ਕੀਤੀ। ਹੁਣ ਇਨ੍ਹਾਂ ਪੌਦਿਆਂ ਨੇ ਫਲ ਦੇਣੇ ਵੀ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੇ 1.5 ਬਿੱਘਾ ਖੇਤਰ ਵਿੱਚ ਡ੍ਰੈਗਨ ਫਲ ਦੇ 500 ਨਵੇਂ ਪੌਦੇ ਲਾਏ। ਇੱਕ ਪੌਦਾ 4 ਸਾਲ ਵਿੱਚ 4-20 ਕਿੱਲੋ ਫਲ ਦਿੰਦਾ ਹੈ। ਉਨ੍ਹਾਂ ਨੇ ਸੀਮਿੰਟ ਦਾ ਇੱਕ ਥੰਮ ਬਣਾਇਆ ਹੈ, ਜਿਸ ‘ਤੇ ਪਹੀਏ ਦੇ ਆਕਾਰ ਦਾ ਢਾਂਚਾ ਹੈ, ਜੋ ਕਿ ਪੌਦੇ ਨੂੰ ਸਹਾਰਾ ਦਿੰਦਾ ਹੈ। ਜਦੋਂ ਵੀ ਉਨ੍ਹਾਂ ਨੂੰ ਡ੍ਰੈਗਨ ਫਲ ਦੀ ਖੇਤੀ ਨਾਲ ਸੰਬੰਧਿਤ ਮਦਦ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ ਇੰਟਰਨੈੱਟ ‘ਤੇ ਉਸਦੀ ਖੋਜ ਕਰਦੇ ਹਨ ਜਾਂ ਵਿਸ਼ਾਲ ਡੋਡਾ ਜੀ ਤੋਂ ਸਲਾਹ ਲੈਂਦੇ ਹਨ।

ਉਹ ਕੇਵਲ ਡ੍ਰੈਗਨ ਫਲ ਦੀ ਹੀ ਖੇਤੀ ਨਹੀਂ ਕਰਦੇ ਸਗੋਂ ਉਨ੍ਹਾਂ ਨੇ ਆਪਣੇ ਖੇਤ ਵਿੱਚ ਚੰਦਨ ਦੇ ਪੌਦੇ ਵੀ ਲਾਏ ਹੋਏ ਹਨ। ਚੰਦਨ ਦੀ ਖੇਤੀ ਦਾ ਵਿਚਾਰ ਸਤਨਾਮ ਸਿੰਘ ਦੇ ਮਨ ਵਿੱਚ ਉਸ ਸਮੇਂ ਆਇਆ, ਜਦੋਂ ਇੱਕ ਨਿਊਜ਼ ਚੈਨਲ ਦੇਖ ਰਹੇ ਸਨ, ਜਿੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਇੱਕ ਮੰਤਰੀ ਨੇ ਚੰਦਨ ਦੇ ਪੌਦੇ ਦਾ ਮੋਟਾ ਅਤੇ ਵੱਡਾ ਹਿੱਸਾ ਮੰਦਿਰ ਨੂੰ ਦਾਨ ਕੀਤਾ, ਜਿਸ ਦੀ ਕੀਮਤ ਲੱਖਾਂ ਵਿੱਚ ਸੀ। ਉਸ ਸਮੇਂ ਉਨ੍ਹਾਂ ਦੇ ਦਿਮਾਗ ਵਿੱਚ ਆਪਣੇ ਭਵਿੱਖ ਨੂੰ ਵਾਤਾਵਰਨ ਅਤੇ ਆਰਥਿਕ ਤੌਰ ‘ਤੇ ਸੁਰੱਖਿਅਤ ਅਤੇ ਲਾਭਦਾਇਕ ਬਣਾਉਣ ਦਾ ਵਿਚਾਰ ਆਇਆ। ਇਸ ਲਈ ਉਨ੍ਹਾਂ ਨੇ ਜੁਲਾਈ 2016 ਵਿੱਚ ਚੰਦਨ ਦੀ ਖੇਤੀ ਵਿੱਚ ਨਿਵੇਸ਼ ਕੀਤਾ ਅਤੇ 6 ਕਨਾਲ ਖੇਤਰ ਵਿੱਚ 200 ਪੌਦੇ ਲਾਏ।

ਹਰਬੰਤ ਸਿੰਘ ਜੀ ਅਨੁਸਾਰ, ਉਹ ਜਿਸ ਤਕਨੀਕ ਦਾ ਪ੍ਰਯੋਗ ਕਰ ਰਹੇ ਹਨ, ਉਸਨੂੰ ਭਵਿੱਖ ਲਈ ਤਿਆਰ ਕਰ ਰਹੇ ਹਨ, ਕਿਉਂਕਿ ਡ੍ਰੈਗਨ ਫਲ ਅਤੇ ਚੰਦਨ ਦੋਨਾਂ ਨੂੰ ਪਾਣੀ ਦੀ ਲੋੜ ਘੱਟ ਹੁੰਦੀ ਹੈ(ਇਸਨੂੰ ਕੇਵਲ ਵਰਖਾ ਦੇ ਪਾਣੀ ਨਾਲ ਹੀ ਸਿੰਚਿਤ ਕੀਤਾ ਜਾ ਸਕਦਾ ਹੈ) ਅਤੇ ਕਿਸੇ ਖ਼ਾਸ ਤਰ੍ਹਾਂ ਦੀ ਖਾਦ ਦੀ ਵੀ ਜ਼ਰੂਰਤ ਨਹੀਂ ਹੁੰਦੀ। ਇਸ ਤੋਂ ਇਲਾਵਾ ਉਹ ਇਹ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਜ਼ਮੀਨ-ਹੇਠਲੇ ਪਾਣੀ ਦੀ ਕਮੀ ਕਾਰਨ ਝੋਨੇ ਅਤੇ ਕਣਕ ਦੀ ਖੇਤੀ ਪੰਜਾਬ ‘ਚੋਂ ਗਾਇਬ ਹੋ ਜਾਵੇਗੀ ਅਤੇ ਬਾਗਬਾਨੀ ਆਉਣ ਵਾਲੇ ਸਮੇਂ ਦੀ ਲੋੜ ਬਣ ਜਾਵੇਗੀ।

ਹਰਬੰਤ ਸਿੰਘ ਡ੍ਰੈਗਨ ਫਲ ਅਤੇ ਚੰਦਨ ਦੀ ਖੇਤੀ ਲਈ ਜੈਵਿਕ ਤਰੀਕੇ ਅਪਨਾਉਂਦੇ ਹਨ ਅਤੇ ਹੌਲੀ-ਹੌਲੀ ਸਮੇਂ ਦੇ ਨਾਲ ਉਹ ਆਪਣੀਆਂ ਹੋਰ ਫ਼ਸਲਾਂ ਵਿੱਚ ਵੀ ਰਸਾਇਣਾਂ ਦੀ ਵਰਤੋਂ ਘੱਟ ਕਰ ਦੇਣਗੇ। ਹਰਬੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦਾ ਧਿਆਨ ਜੈਵਿਕ ਖੇਤੀ ਵੱਲ ਇਸ ਲਈ ਹੈ, ਕਿਉਂਕਿ ਸਮਾਜ ਵਿੱਚ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਹਨ। ਉਹ ਭਵਿੱਖ ਦੀਆਂ ਪੀੜ੍ਹੀਆਂ ਲਈ ਵਾਤਾਵਰਨ ਤੰਦਰੁਸਤ ਅਤੇ ਰਹਿਣ-ਯੋਗ ਬਣਾਉਣਾ ਚਾਹੁੰਦੇ ਹਨ, ਜਿਵੇਂ ਉਨ੍ਹਾਂ ਦੇ ਬਜ਼ੁਰਗ ਉਨ੍ਹਾਂ ਲਈ ਛੱਡ ਕੇ ਗਏ ਸਨ। ਇੱਕ ਕਾਰਨ ਇਹ ਵੀ ਹੈ ਕਿ ਸਤਨਾਮ ਸਿੰਘ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੈਵਿਕ ਖੇਤੀ ਕਰਨ ਲੱਗੇ ਅਤੇ ਸ਼ੁਰੂ ਤੋਂ ਹੀ ਉਨ੍ਹਾਂ ਦੀ ਰੁਚੀ ਖੇਤੀਬਾੜੀ ਵਿੱਚ ਸੀ।

ਅੱਜ ਸਤਨਾਮ ਸਿੰਘ, ਆਪਣੇ ਪਿਤਾ ਦੀ ਆਧੁਨਿਕ ਤਰੀਕੇ ਨਾਲ ਖੇਤੀ ਕਰਨ ਵਿੱਚ ਪੂਰੀ ਮਦਦ ਕਰਦੇ ਹਨ। ਉਹ ਗਾਂ ਦੇ ਗੋਬਰ ਅਤੇ ਗਊ-ਮੂਤਰ ਦੀ ਵਰਤੋਂ ਕਰਕੇ ਘਰ ਵਿੱਚ ਹੀ ਜੀਵ ਅੰਮ੍ਰਿਤ ਅਤੇ ਖਾਦ ਤਿਆਰ ਕਰਦੇ ਹਨ। ਉਹ ਕੀਟਨਾਸ਼ਕਾਂ ਅਤੇ ਖਾਦਾਂ ਦੀ ਵਰਤੋਂ ਨਹੀਂ ਕਰਦੇ। ਹਰਬੰਤ ਸਿੰਘ ਜੀ ਆਪਣੇ ਪਿੰਡ ਵਿੱਚ ਪਾਣੀ ਦੇ ਪ੍ਰਬੰਧਨ ਦਾ ਵੀ ਕੰਮ ਕਰ ਰਹੇ ਹਨ ਅਤੇ ਹੋਰਨਾਂ ਪਿੰਡਾਂ ਨੂੰ ਵੀ ਇਸ ਬਾਰੇ ਸਿੱਖਿਆ ਦੇ ਰਹੇ ਹਨ, ਤਾਂ ਕਿ ਉਹ ਟਿਊਬਵੈੱਲ ਦਾ ਘੱਟ ਪ੍ਰਯੋਗ ਕਰ ਸਕਣ। ਉਨ੍ਹਾਂ ਕੋਲ 12 ਏਕੜ ਖੇਤ ਲਈ ਕੇਵਲ ਇੱਕ ਹੀ ਟਿਊਬਵੈੱਲ ਹੈ। ਆਮ ਫ਼ਸਲਾਂ ਤੋਂ ਇਲਾਵਾ ਉਨ੍ਹਾਂ ਨੇ ਅਮਰੂਦ, ਕੇਲੇ, ਅੰਬ ਅਤੇ ਆੜੂ ਦੇ ਪੌਦੇ ਵੀ ਲਾਏ ਹਨ।

ਸਤਨਾਮ ਸਿੰਘ ਨੇ ਚੰਦਨ ਅਤੇ ਡ੍ਰੈਗਨ ਫਲ ਦੀ ਖੇਤੀ ਕਰਨ ਤੋਂ ਪਹਿਲਾਂ ਰਿਸਰਚ ਵਿੱਚ ਇੱਕ ਸਾਲ ਲਾਇਆ, ਕਿਉਂਕਿ ਉਹ ਇੱਕ ਅਜਿਹੀ ਫ਼ਸਲ ਵਿੱਚ ਨਿਵੇਸ਼ ਕਰਨਾ ਚਾਹੁੰਦੇ ਸਨ, ਜਿਸ ਵਿੱਚ ਘੱਟ ਸਿੰਚਾਈ ਦੀ ਜ਼ਰੂਰਤ ਹੋਵੇ ਅਤੇ ਜਿਸਦੇ ਸਿਹਤ ਅਤੇ ਵਾਤਾਵਰਨ ਨਾਲ ਸੰਬੰਧਿਤ ਲਾਭ ਵੀ ਹੋਣ। ਉਹ ਚਾਹੁੰਦੇ ਹਨ ਕਿ ਹੋਰ ਕਿਸਾਨ ਵੀ ਅਜਿਹਾ ਹੀ ਕਰਨ। ਉਨ੍ਹਾਂ ਨੂੰ ਵੀ ਖੇਤੀ ਦੀਆਂ ਅਜਿਹੀਆਂ ਤਕਨੀਕਾਂ ਅਪਨਾਉਣੀਆਂ ਚਾਹੀਦੀਆਂ ਹਨ, ਜੋ ਵਾਤਾਵਰਨ ਦੇ ਅਨੁਕੂਲ ਹੋਣ ਅਤੇ ਜਿਨ੍ਹਾਂ ਦੇ ਬਹੁਤ ਸਾਰੇ ਲਾਭ ਵੀ ਹੋਣ।

ਭਵਿੱਖ ਦੀ ਯੋਜਨਾ
ਉਹ ਭਵਿੱਖ ਵਿੱਚ ਲਸਣ ਅਤੇ ਮਹੋਗਨੀ ਪੌਦੇ ਉਗਾਉਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਹੋਰ ਕਿਸਾਨ ਵੀ ਇਸਦੀ ਸੰਭਾਵਨਾ ਨੂੰ ਪਹਿਚਾਣਨ ਅਤੇ ਆਪਣੇ ਚੰਗੇ ਭਵਿੱਖ ਲਈ ਇਸ ਵਿੱਚ ਨਿਵੇਸ਼ ਕਰਨ।

ਕਿਸਾਨਾਂ ਲਈ ਸੰਦੇਸ਼-
ਹਰਬੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦੋਨੋਂ ਹੀ ਇਹ ਚਾਹੁੰਦੇ ਹਨ ਕਿ ਬਾਕੀ ਕਿਸਾਨ ਵੀ ਜੈਵਿਕ ਖੇਤੀ ਸ਼ੁਰੂ ਕਰਨ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਨੂੰ ਬਚਾਉਣ, ਤਾਂ ਹੀ ਉਹ ਜਿਊਂਦੇ ਰਹਿ ਸਕਦੇ ਹਨ ਅਤੇ ਧਰਤੀ ਨੂੰ ਰਹਿਣ ਲਈ ਬਿਹਤਰ ਜਗ੍ਹਾ ਬਣਾਇਆ ਜਾ ਸਕਦਾ ਹੈ।

ਨਰਪਿੰਦਰ ਸਿੰਘ ਧਾਲੀਵਾਲ

ਪੂਰੀ ਕਹਾਣੀ ਪੜ੍ਹੋ

ਇੱਕ ਇਨਸਾਨ ਦੀ ਕਹਾਣੀ ਜੋ ਮਧੂ-ਮੱਖੀ ਪਾਲਣ ਦੇ ਕਿੱਤੇ ਦੀ ਸਫ਼ਲਤਾ ਵਿੱਚ ਮਿੱਠਾ ਸੁਆਦ ਹਾਸਲ ਕਰ ਰਿਹਾ ਹੈ

ਭਾਰਤ ਵਿੱਚ ਮਧੂ-ਮੱਖੀ ਪਾਲਣ ਬਹੁਤ ਦੇਰ ਪਹਿਲਾਂ ਤੋਂ ਕੀਤਾ ਜਾ ਰਿਹਾ ਹੈ ਅਤੇ ਅਜ਼ਾਦੀ ਤੋਂ ਬਾਅਦ ਇਸਨੂੰ ਵੱਖ-ਵੱਖ ਦਿਹਾਤੀ ਵਿਕਾਸ ਪ੍ਰੋਗਰਾਮਾਂ ਦੁਆਰਾ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਪਰ ਜਦੋਂ ਮਧੂ-ਮੱਖੀ ਪਾਲਣ ਨੂੰ ਇੱਕ ਅਗਲੇ ਪੱਧਰ ‘ਤੇ ਉਤਪਾਦਾਂ ਦੇ ਵਪਾਰ ਵੱਲ ਲਿਜਾਣ ਦੀ ਗੱਲ ਕਰੀਏ ਤਾਂ, ਅੱਜ ਵੀ ਜ਼ਿਆਦਾਤਰ ਲੋਕ ਇਸ ਤਰ੍ਹਾਂ ਦੀ ਜਾਣਕਾਰੀ ਤੋਂ ਵਾਂਝੇ ਹਨ। ਪਰ ਕੁੱਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਇਸ ਕਿੱਤੇ ਤੋਂ ਵਧੀਆ ਆਮਦਨ ਅਤੇ ਸਫ਼ਲਤਾ ਹਾਸਿਲ ਕੀਤੀ ਹੈ। ਅਜਿਹੇ ਇੱਕ ਇਨਸਾਨ, ਨਰਪਿੰਦਰ ਸਿੰਘ ਧਾਲੀਵਾਲ, ਜੋ ਪਿਛਲੇ 20 ਸਾਲਾਂ ਤੋਂ ਮਧੂ-ਮੱਖੀ ਪਾਲਣ ਵਿੱਚ ਵਧੀਆ ਮੁਨਾਫ਼ਾ ਲੈ ਰਹੇ ਹਨ।

ਇਹ ਕਿਹਾ ਜਾਂਦਾ ਹੈ ਕਿ ਸਾਡਾ ਵਿਕਾਸ ਆਸਾਨ ਸਮਿਆਂ ਵਿੱਚ ਨਹੀਂ, ਸਗੋਂ ਉਸ ਵੇਲੇ ਹੁੰਦਾ ਹੈ, ਜਦੋਂ ਅਸੀਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਾਂ। ਨਰਪਿੰਦਰ ਸਿੰਘ ਧਾਲੀਵਾਲ ਵੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਬਹੁਤ ਸਾਰੀਆਂ ਅਸਫ਼ਲਤਾਵਾਂ ਦਾ ਸਾਹਮਣਾ ਅਤੇ ਸਖ਼ਤ ਮਿਹਨਤ ਕਰਕੇ ਇਹ ਕਾਮਯਾਬੀ ਹਾਸਿਲ ਕੀਤੀ। ਅੱਜ ਉਹ ‘ਧਾਲੀਵਾਲ ਹਨੀ ਬੀ ਫਾਰਮ’ ਦੇ ਮਾਲਕ ਹਨ, ਜੋ ਕਿ ਉਨ੍ਹਾਂ ਦੇ ਹੀ ਮੂਲ-ਸਥਾਨ ਪਿੰਡ ਚੂਹੜਚੱਕ, ਜ਼ਿਲ੍ਹਾ ਮੋਗਾ(ਪੰਜਾਬ) ਵਿੱਚ ਸਥਾਪਿਤ ਹੈ ਅਤੇ ਉਨ੍ਹਾਂ ਕੋਲ ਲਗਭੱਗ ਮਧੂ-ਮੱਖੀਆਂ ਦੇ 1000 ਬਕਸੇ ਹਨ।

ਮੱਖੀ-ਪਾਲਣ ਸ਼ੁਰੂ ਕਰਨ ਤੋਂ ਪਹਿਲਾਂ ਨਰਪਿੰਦਰ ਸਿੰਘ ਜੀ ਹਾਲਤ ਇੱਕ ਬੇਰੁਜ਼ਗਾਰ ਵਰਗੀ ਹੀ ਸੀ ਅਤੇ ਉਹ 1500 ਰੁਪਏ ਤਨਖਾਹ ‘ਤੇ ਕੰਮ ਕਰਦੇ ਸਨ, ਜਿਸ ਵਿੱਚ ਲੋੜਾਂ ਨੂੰ ਪੂਰਾ ਕਰਨਾ ਬਹੁਤ ਮੁਸ਼ਕਿਲ ਸੀ। ਉਨ੍ਹਾਂ ਦੀ ਪੜ੍ਹਾਈ ਘੱਟ ਹੋਣਾ ਵੀ ਇੱਕ ਸਮੱਸਿਆ ਸੀ। ਇਸ ਲਈ ਉਨ੍ਹਾਂ ਨੇ ਆਪਣੇ ਪਿਤਾ ਦਾ ਕਿੱਤਾ ਅਪਨਾਉਣ ਦਾ ਫੈਸਲਾ ਕੀਤਾ ਅਤੇ ਮੱਖੀ ਪਾਲਣ ਵਿੱਚ ਮਦਦ ਕਰਨ ਲੱਗੇ। ਉਨ੍ਹਾਂ ਦੇ ਪਿਤਾ ਰਿਟਾਇਰਡ ਫੌਜੀ ਸਨ ਅਤੇ ਉਨ੍ਹਾਂ ਨੇ 1997 ਵਿੱਚ 5 ਬਕਸਿਆਂ ਤੋਂ ਮੱਖੀ-ਪਾਲਣ ਦਾ ਕਿੱਤਾ ਸ਼ੁਰੂ ਕੀਤਾ ਸੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਹੀ ਮੱਖੀ-ਪਾਲਣ ਨੂੰ ਵਪਾਰਕ ਪੱਧਰ ‘ਤੇ ਸ਼ੁਰੂ ਕੀਤਾ।

ਸ. ਨਰਪਿੰਦਰ ਸਿੰਘ ਜੀ ਨੇ ਕਾਰੋਬਾਰ ਸਥਾਪਿਤ ਕਰਨ ਕਰਨ ਲਈ ਖੁਦ ਸਭ ਕੁੱਝ ਕੀਤਾ ਅਤੇ ਇਸ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕੀਤਾ। ਪੈਸੇ ਅਤੇ ਸਾਧਨਾਂ ਦੀ ਕਮੀ ਕਾਰਨ ਉਨ੍ਹਾਂ ਨੂੰ ਬੜੀ ਵਾਰ ਅਸਫ਼ਲਤਾ ਵੀ ਝੱਲਣੀ ਪਈ, ਪਰ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ। ਮੱਖੀ-ਪਾਲਣ ਦੇ ਕਾਰੋਬਾਰ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਲਈ ਉਨ੍ਹਾਂ ਨੇ ਬਾਗਬਾਨੀ ਵਿਭਾਗ, ਪੀ.ਏ.ਯੂ. ਤੋਂ 5 ਦਿਨਾਂ ਦੀ ਟ੍ਰੇਨਿੰਗ ਲਈ। ਉਨ੍ਹਾਂ ਨੇ ਬੈਂਕ ਤੋਂ ਕਰਜ਼ਾ ਲਿਆ ਅਤੇ ਕੁੱਝ ਦੋਸਤਾਂ ਤੋਂ ਵੀ ਮਦਦ ਲਈ ਅਤੇ ਆਖਰ ਪਰਿਵਾਰ ਅਤੇ ਕੁੱਝ ਕਾਮਿਆਂ ਦੇ ਪੂਰੇ ਸਹਿਯੋਗ ਨਾਲ ਆਪਣੇ ਪਿੰਡ ਵਿੱਚ ਹੀ ਬੀ-ਫਾਰਮ ਸਥਾਪਿਤ ਕਰ ਲਿਆ।

ਉਨ੍ਹਾਂ ਨੇ ਇਹ ਕਾਰੋਬਾਰ 5 ਬਕਸਿਆਂ ਤੋਂ ਸ਼ੁਰੂ ਕੀਤਾ ਸੀ ਅਤੇ ਅੱਜ ਉਨ੍ਹਾਂ ਕੋਲ ਲਗਭਗ 1000 ਬਕਸੇ ਹਨ। ਉਹ ਸ਼ਹਿਦ ਦੀ ਚੰਗੀ ਪੈਦਾਵਾਰ ਲਈ ਇਨ੍ਹਾਂ ਬਕਸਿਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜਦੇ ਰਹਿੰਦੇ ਹਨ। ਉਨ੍ਹਾਂ ਦੇ ਫਾਰਮ ਵਿੱਚ ਮੁੱਖ ਤੌਰ ‘ਤੇ ਪੱਛਮੀ ਮੱਖੀਆਂ ਹਨ, ਯੂਰੋਪੀਅਨ ਅਤੇ ਇਟਾਲੀਅਨ। ਉਹ ਮੱਖੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਬਣਾਉਟੀ ਜਾਂ ਵਾਧੂ ਖੁਰਾਕ ਨਹੀਂ ਦਿੰਦੇ, ਸਗੋਂ ਕੁਦਰਤੀ ਖੁਰਾਕ ਨੂੰ ਤਰਜੀਹ ਦਿੰਦੇ ਹਨ। ਇਸ ਤੋਂ ਇਲਾਵਾ ਉਹ ਕੀੜੇ-ਮਕੌੜਿਆਂ ਦੀ ਰੋਕਥਾਮ ਲਈ ਵੀ ਕਿਸੇ ਤਰ੍ਹਾਂ ਦੀ ਕੀਟਨਾਸ਼ਕ ਜਾਂ ਰਸਾਇਣਿਕ ਸਪਰੇਅ ਦੀ ਵਰਤੋਂ ਨਹੀਂ ਕਰਦੇ ਅਤੇ ਇਨ੍ਹਾਂ ਦੀ ਰੋਕਥਾਮ ਅਤੇ ਬਚਾਅ ਲਈ ਕੁਦਰਤੀ ਢੰਗਾਂ ਦੀ ਵਰਤੋਂ ਕਰਦੇ ਹਨ, ਕਿਉਂਕਿ ਉਹ ਸਭ ਕੁੱਝ ਕੁਦਰਤੀ ਤਰੀਕੇ ਨਾਲ ਕਰਨ ਵਿੱਚ ਯਕੀਨ ਰੱਖਦੇ ਹਨ।

ਵੈਰੋਅ ਮਾਈਟ ਅਤੇ ਹੋਰਨੈੱਟ ਦਾ ਹਮਲਾ ਇੱਕ ਮੁੱਖ ਸਮੱਸਿਆ ਹੈ, ਜਿਸ ਦਾ ਸਾਹਮਣਾ ਉਨ੍ਹਾਂ ਨੂੰ ਆਮ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਦੀ ਰੋਕਥਾਮ ਲਈ ਉਹ ਕੁਦਰਤੀ ਤਰੀਕਿਆਂ ਦੀ ਵਰਤੋਂ ਕਰਦੇ ਹਨ। ਕੁਦਰਤੀ ਢੰਗਾਂ ਨੂੰ ਅਪਨਾਉਣ ਦੇ ਬਾਵਜੂਦ ਵੀ ਉਹ ਸਾਲਾਨਾ ਵਧੀਆ ਆਮਦਨ ਲੈ ਰਹੇ ਹਨ। ਬਹੁਤ ਲੋਕ ਮੱਖੀ-ਪਾਲਣ ਦਾ ਧੰਦਾ ਕਰਦੇ ਹਨ, ਪਰ ਉਨ੍ਹਾਂ ਦਾ ਗ੍ਰਾਹਕਾਂ ਨਾਲ ਸਿੱਧੇ ਤੌਰ ‘ਤੇ ਸੰਪਰਕ ਕਰਨਾ ਅਤੇ ਉਤਪਾਦਾਂ ਦਾ ਮੰਡੀਕਰਨ ਖੁਦ ਕਰਨਾ ਹੀ ਉਨ੍ਹਾਂ ਨੂੰ ਬੱਧੀਮਾਨ ਮੱਖੀ-ਪਾਲਕ ਸਾਬਤ ਕਰਦਾ ਹੈ। ਉਹ ਸ਼ਹਿਦ ਤਿਆਰ ਕਰਨ ਤੋਂ ਲੈ ਕੇ ਪੈਕ ਕਰਨ ਅਤੇ ਉਸਦੀ ਬ੍ਰੈਂਡਿੰਗ ਕਰਨ ਤੱਕ ਦਾ ਸਾਰਾ ਕੰਮ ਉਹ ਖੁਦ 6 ਮਜ਼ਦੂਰਾਂ ਦੀ ਮਦਦ ਕਰਦੇ ਹਨ ਅਤੇ ਕਿਸੇ ਵੀ ਕੰਮ ਲਈ ਉਹ ਕਿਸੇ ‘ਤੇ ਵੀ ਨਿਰਭਰ ਨਹੀਂ ਹਨ। ਇਸ ਸਮੇਂ ਉਹ ਸਰਕਾਰ ਤੋਂ ਆਪਣੇ ਮਧੂ-ਮੱਖੀ ਫਾਰਮ ਲਈ ਸਬਸਿਡੀ ਵੀ ਲੈ ਰਹੇ ਹਨ।

ਸ਼ੁਰੂ ਵਿੱਚ ਬਹੁਤ ਲੋਕ ਉਨ੍ਹਾਂ ਦੇ ਕੰਮ ਅਤੇ ਸ਼ਹਿਦ ਦੀ ਆਲੋਚਨਾ ਕਰਦੇ ਸਨ, ਪਰ ਉਹ ਕਦੇ ਵੀ ਨਿਰਾਸ਼ ਨਹੀਂ ਹੋਏ ਅਤੇ ਮੱਖੀ-ਪਾਲਣ ਦਾ ਧੰਦਾ ਜਾਰੀ ਰੱਖਿਆ। ਮੱਖੀ ਪਾਲਣ ਤੋਂ ਇਲਾਵਾ ਉਹ ਜੈਵਿਕ ਖੇਤੀ, ਡੇਅਰੀ ਫਾਰਮਿੰਗ, ਫਲਾਂ ਦੀ ਖੇਤੀ, ਮੁਰਗੀ ਪਾਲਣ ਅਤੇ ਰਵਾਇਤੀ ਖੇਤੀ ਵੀ ਕਰਦੇ ਹਨ, ਪਰ ਇਨ੍ਹਾਂ ਸਭ ਦੀ ਪੈਦਾਵਾਰ ਤੋਂ ਉਹ ਮੁੱਖ ਤੌਰ ‘ਤੇ ਉਹ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ।

ਨਰਪਿੰਦਰ ਸਿੰਘ ਜੀ ਨੇ ਸ਼ਹਿਦ ਦੀ ਸ਼ੁੱਧਤਾ ਦੀ ਪਰਖ ਕਰਨ ਅਤੇ ਵੱਖ-ਵੱਖ ਰੰਗਾਂ ਦੇ ਸ਼ਹਿਦ ਬਾਰੇ ਆਪਣੇ ਵਿਚਾਰ ਦਿੱਤੇ। ਉਨ੍ਹਾਂ ਅਨੁਸਾਰ-
“ਸ਼ਹਿਦ ਦੀ ਕੁਆਲਿਟੀ ਦੀ ਪਰਖ ਇਸਦੇ ਰੰਗ ਜਾਂ ਤਰਲਤਾ ਤੋਂ ਨਹੀਂ ਕੀਤੀ ਜਾ ਸਕਦੀ, ਕਿਉਂਕਿ ਵੱਖ-ਵੱਖ ਪੌਦਿਆਂ ਦੇ ਵੱਖ-ਵੱਖ ਫੁੱਲਾਂ ਤੋਂ ਪ੍ਰਾਪਤ ਸ਼ਹਿਦ ਦੇ ਗੁਣ ਵੱਖ-ਵੱਖ ਹੁੰਦੇ ਹਨ। ਸਰ੍ਹੋਂ ਦੇ ਫੁੱਲਾਂ ਤੋਂ ਪ੍ਰਾਪਤ ਸ਼ਹਿਦ ਸਭ ਤੋਂ ਉੱਤਮ ਕਿਸਮ ਦਾ ਅਤੇ ਗਾੜਾ ਹੁੰਦਾ ਹੈ। ਗਾੜੇ ਸ਼ਹਿਦ ਨੂੰ ਫਰੋਜ਼ਨ ਸ਼ਹਿਦ ਵੀ ਕਿਹਾ ਜਾਂਦਾ ਹੈ, ਜੋ ਮੁੱਖ ਤੌਰ ‘ਤੇ ਸਰ੍ਹੋਂ ਦੇ ਫੁੱਲਾਂ ਤੋਂ ਪ੍ਰਾਪਤ ਹੁੰਦਾ ਹੈ। ਇਹ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ, ਇਸ ਲਈ ਇਸਦੀ ਅੰਤਰ-ਰਾਸ਼ਟਰੀ ਮਾਰਕਿਟ ਵਿੱਚ ਵੀ ਭਾਰੀ ਮੰਗ ਹੈ। ਸ਼ਹਿਦ ਦੀ ਸ਼ੁੱਧਤਾ ਦੀ ਸਹੀ ਪਰਖ ਲੈਬੋਰਟਰੀ ਵਿੱਚ ਮੌਜੂਦ ਮਾਹਿਰਾਂ ਜਾਂ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਕਰਵਾਈ ਜਾ ਸਕਦੀ ਹੈ। ਇਸ ਲਈ ਜੇਕਰ ਕਿਸੇ ਇਨਸਾਨ ਨੂੰ ਸ਼ਹਿਦ ਦੀ ਕੁਆਲਿਟੀ ‘ਤੇ ਕੋਈ ਸ਼ੱਕ ਹੋਵੇ ਤਾਂ ਉਹ ਕਿਸੇ ਦੇ ਕੁੱਝ ਕਹੇ ‘ਤੇ ਯਕੀਨ ਕਰਨ ਦੀ ਬਜਾਏ ਮਾਹਿਰਾਂ ਤੋਂ ਜਾਂਚ ਕਰਵਾ ਲਵੇ, ਜਾਂ ਫਿਰ ਕਿਸੇ ਪ੍ਰਮਾਣਿਤ ਵਿਅਕਤੀ ਕੋਲੋਂ ਹੀ ਖਰੀਦੋ।”

ਨਰਪਿੰਦਰ ਸਿੰਘ ਜੀ ਖੁਦ ਮੱਖੀ-ਪਾਲਣ ਕਰਦੇ ਹਨ ਅਤੇ ਲੀਚੀ, ਸਰ੍ਹੋਂ ਅਤੇ ਵੱਖ-ਵੱਖ ਫੁੱਲਾਂ ਤੋਂ ਸ਼ਹਿਦ ਤਿਆਰ ਕਰਦੇ ਹਨ ਅਤੇ ਸਰ੍ਹੋਂ ਤੋਂ ਤਿਆਰ ਜ਼ਿਆਦਾਤਰ ਸ਼ਹਿਦ ਯੂਰਪ ਵਿੱਚ ਭੇਜਦੇ ਹਨ। ਉਹ ਪੀ.ਏ.ਯੂ. ਵਿੱਚ ਪ੍ਰੋਗਰੈੱਸਿਵ ਬੀ-ਕੀਪਰ ਐਸੋਸੀਏਸ਼ਨ ਦੇ ਵੀ ਮੈਂਬਰ ਹਨ। ਸ਼ਹਿਦ ਪੈਦਾ ਕਰਨ ਤੋਂ ਇਲਾਵਾ, ਉਹ ਸ਼ਹਿਦ ਅਤੇ ਹਲਦੀ ਤੋਂ ਬਣੇ ਕੁੱਝ ਉਤਪਾਦਾਂ ਜਿਵੇਂ ਕਿ ਬੀ ਪੋਲਨ, ਬੀ ਪੋਲਨ ਕੈਪਸੂਲ, ਹਲਦੀ ਕੈਪਸੂਲ ਅਤੇ ਰੋਇਲ ਜੈਲੀ ਆਦਿ ਨੂੰ ਮਾਰਕੀਟ ਵਿੱਚ ਲਿਆਉਣ ਬਾਰੇ ਯੋਜਨਾ ਬਣਾ ਰਹੇ ਹਨ। ਉਨ੍ਹਾਂ ਨੇ ਬੀ ਪੋਲਨ ਕੈਪਸੂਲ ਲਈ ਪੀ.ਏ.ਯੂ. ਤੋਂ ਖਾਸ ਤੌਰ ‘ਤੇ ਆਧੁਨਿਕ ਟ੍ਰੇਨਿੰਗ ਹਾਸਿਲ ਕੀਤੀ ਹੈ।

ਬੀ ਪੋਲਨ ਵਿੱਚ ਮਹੱਤਵਪੂਰਨ ਤੱਤ ਹੁੰਦੇ ਹਨ, ਜੋ ਮਨੁੱਖੀ ਸਰੀਰ ਲਈ ਜ਼ਰੂਰੀ ਹੁੰਦੇ ਹਨ ਅਤੇ ਰੋਇਲ ਜੈਲੀ ਵੀ ਸਿਹਤ ਲਈ ਬਹੁਤ ਲਾਭਦਾਇਕ ਹੈ। ਇਨ੍ਹਾਂ ਦੋਨਾਂ ਉਤਪਾਦਾਂ ਦੀ ਅੰਤਰ-ਰਾਸ਼ਟਰੀ ਮਾਰਕੀਟ ਵਿੱਚ ਭਾਰੀ ਮੰਗ ਹੈ ਅਤੇ ਛੇਤੀ ਹੀ ਇਸਦੀ ਮੰਗ ਭਾਰਤ ਵਿੱਚ ਵੀ ਵਧੇਗੀ। ਇਸ ਸਮੇਂ ਉਨ੍ਹਾਂ ਦਾ ਮੁੱਖ ਉਦੇਸ਼ ਬੀ ਪੋਲਨ ਕੈਪਸੂਲ ਅਤੇ ਹਲਦੀ ਕੈਪਸੂਲ ਦਾ ਮੰਡੀਕਰਨ ਕਰਨਾ ਅਤੇ ਲੋਕਾਂ ਨੂੰ ਇਨ੍ਹਾਂ ਦੇ ਸਿਹਤ ਸੰਬੰਧੀ ਫਾਇਦਿਆਂ ਅਤੇ ਵਰਤੋਂ ਤੋਂ ਜਾਗਰੂਕ ਕਰਵਾਉਣਾ ਹੈ।

ਉਨ੍ਹਾਂ ਨੇ ਆਪਣੇ ਕੰਮ ਲਈ ਵੱਖ-ਵੱਖ ਕਿਸਾਨ ਮੇਲਿਆਂ ਵਿੱਚ ਬਹੁਤ ਸਾਰੇ ਸਨਮਾਨ ਅਤੇ ਪੁਰਸਕਾਰ ਹਾਸਲ ਕੀਤੇ। ਉਨ੍ਹਾਂ ਨੇ ਪਰਾਗਪੁਰ ਵਿੱਚ ਜੱਟ ਐਕਸਪੋ ਐਵਾਰਡ ਜਿੱਤਿਆ। ਉਨ੍ਹਾਂ ਨੂੰ 2014 ਵਿੱਚ ਖੇਤੀਬਾੜੀ ਵਿਭਾਗ ਵੱਲੋਂ ਅਤੇ 2016 ਵਿੱਚ ਵਿਸ਼ਵ ਸ਼ਹਿਦ ਦਿਵਸ ‘ਤੇ ਸਨਮਾਨਿਤ ਕੀਤਾ ਗਿਆ।

ਨਰਪਿੰਦਰ ਸਿੰਘ ਧਾਲੀਵਾਲ ਜੀ ਦੁਆਰਾ ਦਿੱਤਾ ਗਿਆ ਸੰਦੇਸ਼-
“ਅੱਜ ਦੇ ਸਮੇਂ ਵਿੱਚ ਜੇਕਰ ਕਿਸਾਨ ਖੇਤੀਬਾੜੀ ਦੇ ਖੇਤਰ ਵਿੱਚ ਵਿਭਿੰਨਤਾ ਲਿਆਉਣ ਲਈ ਤਿਆਰ ਹੈ ਤਾਂ ਭਵਿੱਖ ਵਿੱਚ ਉਸਦੀ ਸਫ਼ਲਤਾ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਮੈਂ ਆਪਣੇ ਫਾਰਮ ਵਿੱਚ ਵਿਭਿੰਨਤਾ ਲਿਆਂਦੀ ਅਤੇ ਅੱਜ ਮੈਂ ਉਸ ਤੋਂ ਮੁਨਾਫ਼ਾ ਲੈ ਰਿਹਾ ਹਾਂ। ਮੈਂ ਕਿਸਾਨ ਵੀਰਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਖੇਤੀਬਾੜੀ ਵਿੱਚ ਸਫ਼ਲ ਹੋਣਾ ਚਾਹੁੰਦੇ ਹੋ ਤਾਂ ਵਿਭਿੰਨਤਾ ਲਿਆਉਣੀ ਪਵੇਗੀ। ਮਧੂ-ਮੱਖੀ ਪਾਲਣ ਇੱਕ ਅਜਿਹਾ ਕਿੱਤਾ ਹੈ, ਜਿਸਨੂੰ ਕਿਸਾਨ ਲੰਬੇ ਸਮੇਂ ਤੋਂ ਨਜ਼ਰ-ਅੰਦਾਜ਼ ਕਰ ਰਹੇ ਹਨ। ਇਹ ਖੇਤਰ ਬਹੁਤ ਲਾਭਦਿਾੲਕ ਹੈ ਅਤੇ ਇਨਸਾਨ ਇਸ ਵਿੱਚ ਬਹੁਤ ਸਫ਼ਲਤਾ ਹਾਸਲ ਕਰ ਸਕਦੇ ਹਨ। ਅੱਜ-ਕੱਲ੍ਹ ਤਾਂ ਸਰਕਾਰ ਵੀ ਕਿਸਾਨਾਂ ਨੂੰ ਮੱਖੀ-ਪਾਲਣ ਸ਼ੁਰੂ ਕਰਨ ਵਾਲੇ ਵਿਅਕਤੀ ਨੂੰ 5-10 ਬਕਸਿਆਂ ‘ਤੇ ਸਬਸਿਡੀ ਦਿੰਦੀ ਹੈ।”

ਰਜਨੀਸ਼ ਲਾਂਬਾ

ਪੂਰੀ ਕਹਾਣੀ ਪੜ੍ਹੋ

ਇੱਕ ਇਨਸਾਨ, ਜਿਸਨੇ ਆਪਣੇ ਦਾਦਾ ਜੀ ਦੇ ਨਕਸ਼ੇ-ਕਦਮਾਂ ‘ਤੇ ਚੱਲ ਕੇ ਜੈਵਿਕ ਖੇਤੀ ਦੇ ਖੇਤਰ ਵਿੱਚ ਸਫ਼ਲਤਾ ਹਾਸਲ ਕੀਤੀ

ਬਹੁਤ ਘੱਟ ਬੱਚੇ ਹੁੰਦੇ ਹਨ, ਜੋ ਆਪਣੇ ਪੁਰਖਾਂ ਦੇ ਕਾਰੋਬਾਰ ਨੂੰ ਆਪਣੇ ਜੀਵਨ ਵਿੱਚ ਇਸ ਪ੍ਰੇਰਣਾ ਨਾਲ ਅਪਨਾਉਂਦੇ ਹਨ, ਕਿ ਉਨ੍ਹਾਂ ਉਨ੍ਹਾਂ ਨੇ ਪਿਤਾ ਅਤੇ ਦਾਦੇ ਨੂੰ ਉਨ੍ਹਾਂ ‘ਤੇ ਮਾਣ ਹੋਵੇ। ਅਜਿਹੇ ਇੱਕ ਇਨਸਾਨ ਹਨ, ਰਜਨੀਸ਼ ਲਾਂਬਾ, ਜਿਨ੍ਹਾਂ ਨੇ ਆਪਣੇ ਦਾਦਾ ਜੀ ਤੋਂ ਪ੍ਰੇਰਿਤ ਹੋ ਕੇ ਜੈਵਿਕ ਖੇਤੀ ਸ਼ੁਰੂ ਕੀਤੀ।

ਰਜਨੀਸ਼ ਲਾਂਬਾ ਰਾਜਸਥਾਨ ਦੇ ਜ਼ਿਲ੍ਹਾ ਝੁਨਝੁਨੂ ਵਿੱਚ ਸਥਿਤ ਪਿੰਡ ਚੇਲਾਸੀ ਦੇ ਰਹਿਣ ਵਾਲੇ ਇੱਕ ਸਫ਼ਲ ਬਾਗਬਾਨੀ ਮਾਹਿਰ ਹਨ। ਉਨ੍ਹਾਂ ਕੋਲ 4 ਏਕੜ ਵਿੱਚ ਬਾਗ ਹੈ, ਜਿਸਦਾ ਨਾਮ ਉਨ੍ਹਾਂ ਨੇ ਆਪਣੇ ਦਾਦਾ ਜੀ ਦੇ ਨਾਮ ‘ਤੇ ਹਰਦੇਵ ਬਾਗ ਅਤੇ ਉਦਿਆਨ ਨਰਸਰੀ ਰੱਖਿਆ ਅਤੇ ਇਸ ਬਾਗ ਅਤੇ ਨਰਸਰੀ ਵਿੱਚ ਨਿੰਬੂ, ਅੰਬ, ਅਨਾਰ, ਬੇਲ ਪੱਤਰ, ਕਿੰਨੂ, ਮੌਸੰਮੀ ਆਦਿ ਦੇ 3000 ਤੋਂ ਜ਼ਿਆਦਾ ਰੁੱਖ ਫਲਾਂ ਦੇ ਹਨ।

ਖੇਤੀ ਨੂੰ ਪੇਸ਼ੇ ਦੇ ਤੌਰ ‘ਤੇ ਚੁਣਨਾ ਰਜਨੀਸ਼ ਜੀ ਦੀ ਆਪਣੀ ਦਿਲਚਸਪੀ ਸੀ। ਰਜਨੀਸ਼ ਲਾਂਬਾ ਜੀ ਦੇ ਪਿਤਾ ਸ਼੍ਰੀ ਹਰੀ ਸਿੰਘ ਲਾਂਬਾ ਇੱਕ ਪਟਵਾਰੀ ਸੀ ਅਤੇ ਉਨ੍ਹਾਂ ਕੋਲ ਅਲੱਗ ਪੇਸ਼ਾ ਚੁਣਨ ਲਈ ਪੂਰੇ ਮੌਕੇ ਸੀ ਅਤੇ ਡਬਲ ਐੱਮ.ਏ. ਕਰਨ ਤੋਂ ਬਾਅਦ ਉਹ ਆਪਣੇ ਹੀ ਖੇਤਰ ਵਿੱਚ ਵਧੀਆ ਨੌਕਰੀ ਕਰ ਸਕਦੇ ਸੀ, ਪਰ ਉਨ੍ਹਾਂ ਨੇ ਖੇਤੀ ਨੂੰ ਚੁਣਿਆ। ਜੈਵਿਕ ਖੇਤੀ ਤੋਂ ਪਹਿਲਾਂ ਉਹ ਰਵਾਇਤੀ ਖੇਤੀ ਕਰਦੇ ਸਨ ਅਤੇ ਬਾਜਰਾ, ਕਣਕ, ਜਵਾਰ, ਛੋਲੇ, ਸਰ੍ਹੋਂ, ਮੇਥੀ, ਪਿਆਜ਼ ਅਤੇ ਲਸਣ ਆਦਿ ਦੀ ਖੇਤੀ ਕਰਦੇ ਸਨ, ਪਰ ਜਦੋਂ ਉਨ੍ਹਾਂ ਨੇ ਆਪਣੇ ਦਾਦਾ ਜੀ ਦੇ ਜੈਵਿਕ ਅਨੁਭਵ ਦੇ ਬਾਰੇ ਵਿੱਚ ਜਾਣਿਆ ਤਾਂ ਉਨ੍ਹਾਂ ਨੇ ਆਪਣੇ ਜੱਦੀ ਕਾਰੋਬਾਰ ਨੂੰ ਅੱਗੇ ਲਿਜਾਣ ਅਤੇ ਉਸ ਕੰਮ ਨੂੰ ਹੋਰ ਲਾਭਦਾਇਕ ਬਣਾਉਣ ਬਾਰੇ ਸੋਚਿਆ।

ਇਹ ਸਭ 1996 ਵਿੱਚ ਸ਼ੁਰੂ ਹੋਇਆ, ਜਦੋਂ 1 ਬਿੱਘਾ ਖੇਤਰ ਵਿੱਚ ਉਨ੍ਹਾਂ ਨੇ ਬੇਲ ਦੇ 25 ਰੁੱਖ ਲਗਾਏ ਅਤੇ ਰਸਾਇਣਾਂ ਦੀ ਵਰਤੋਂ ਕੀਤੇ ਬਿਨਾਂ ਜੈਵਿਕ ਖੇਤੀ ਨੂੰ ਲਾਗੂ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਨਰਸਰੀ ਦੀ ਤਿਆਰੀ ਸ਼ੁਰੂ ਕੀਤੀ। 8 ਸਾਲਾਂ ਦੀ ਸਖ਼ਤ-ਮਿਹਨਤ ਅਤੇ ਕੋਸ਼ਿਸ਼ਾਂ ਤੋਂ ਬਾਅਦ 2004-2005 ਵਿੱਚ ਆਖਰ ਬੇਲ ਦੇ ਰੁੱਖਾਂ ਨੇ ਫਲ ਦੇਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਨੇ 50,000 ਰੁਪਏ ਦਾ ਭਾਰੀ ਲਾਭ ਕਮਾਇਆ।

ਇਸ ਮੁਨਾਫੇ ਨੇ ਉਨ੍ਹਾਂ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ, ਕਿ ਬਾਗ ਦੇ ਕਾਰੋਬਾਰ ਨਾਲ ਚੰਗੀ ਉਪਜ ਅਤੇ ਮੁਨਾਫ਼ਾ ਮਿਲਦਾ ਹੈ। ਇਸ ਲਈ ਉਨ੍ਹਾਂ ਨੇ ਆਪਣੇ ਪੂਰੇ ਖੇਤਰ ਵਿੱਚ ਬਾਗ ਦਾ ਵਿਸਥਾਰ ਕਰਨ ਦਾ ਫੈਸਲਾ ਕੀਤਾ। 2004 ਵਿੱਚ ਉਨ੍ਹਾਂ ਨੇ ਬੇਲ ਦੇ 600 ਹੋਰ ਰੁੱਖ ਲਗਾਏ ਅਤੇ 2005 ਵਿੱਚ ਬੇਲ ਦੇ ਨਾਲ ਕਿੰਨੂ ਅਤੇ ਮੌਸੰਮੀ ਦੇ ਵੀ 150-150 ਰੁੱਖ ਲਗਾਏ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ, ਇਸੇ ਤਰ੍ਹਾਂ ਇਨ੍ਹਾਂ ਰੁੱਖਾਂ ਤੋਂ ਹੋਇਆ ਮੁਨਾਫ਼ਾ ਵੀ ਕੁੱਝ ਅਜਿਹਾ ਹੀ ਸੀ। 2013 ਵਿੱਚ ਉਨ੍ਹਾਂ ਨੇ ਮੌਸੰਮੀ ਅਤੇ ਕਿੰਨੂ ਦੇ ਉਤਪਾਦਨ ਤੋਂ ਮੁਨਾਫ਼ਾ ਲਿਆ ਅਤੇ ਇਸ ਤੋਂ ਪ੍ਰੇਰਿਤ ਹੋ ਕਿ ਉਨ੍ਹਾਂ ਨੇ ਸਿੰਧੂਰੀ ਕਿਸਮ ਦੇ 600 ਰੁੱਖ ਲਗਾਏ ਅਤੇ ਲੈਮਨ ਦੇ 250 ਰੁੱਖ ਲਗਾਏ। 2012 ਵਿੱਚ ਉਨ੍ਹਾਂ ਨੇ ਅੰਬ ਅਤੇ ਅਮਰੂਦ ਦੇ 5-5 ਰੁੱਖ ਵੀ ਲਗਾਏ।

ਇਸ ਸਮੇਂ ਉਨ੍ਹਾਂ ਦੇ ਬਾਗ ਵਿੱਚ ਕੁੱਲ 3000 ਰੁੱਖ ਫਲਾਂ ਦੇ ਹਨ ਅਤੇ ਹੁਣ ਤੱਕ ਸਾਰੇ ਰੁੱਖਾਂ ਤੋਂ ਵਧੀਆ ਲਾਭ ਕਮਾ ਰਹੇ ਹਨ। ਹੁਣ ਉਨ੍ਹਾਂ ਦੇ ਛੋਟੇ ਭਰਾ ਵਿਕਰਾਂਤ ਲਾਂਬਾ ਅਤੇ ਉਨ੍ਹਾਂ ਦੇ ਪਿਤਾ ਹਰੀ ਸਿੰਘ ਲਾਂਬਾ ਵੀ ਉਨ੍ਹਾਂ ਦੇ ਬਾਗ ਦੇ ਕਾਰੋਬਾਰ ਵਿੱਚ ਮਦਦ ਕਰ ਰਹੇ ਹਨ। ਬਾਗਬਾਨੀ ਤੋਂ ਇਲਾਵਾ ਉਨ੍ਹਾਂ ਨੇ 2006 ਵਿੱਚ 25 ਗਾਵਾਂ ਨਾਲ ਡੇਅਰੀ ਫਾਰਮਿੰਗ ਦੀ ਵੀ ਕੋਸ਼ਿਸ਼ ਕੀਤੀ, ਪਰ ਇਸ ਨਾਲ ਜ਼ਿਆਦਾ ਮੁਨਾਫ਼ਾ ਨਹੀਂ ਮਿਲਿਆ ਅਤੇ 2013 ਵਿੱਚ ਇਸ ਨੂੰ ਬੰਦ ਕਰ ਦਿੱਤਾ। ਹੁਣ ਉਨ੍ਹਾਂ ਕੋਲ ਘਰੇਲੂ ਉਦੇਸ਼ ਲਈ ਸਿਰਫ਼ 4 ਗਾਵਾਂ ਹਨ।

ਤੰਦਰੁਸਤ ਉਤਪਾਦਨ ਅਤੇ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਉਹ ਗਾਂ ਦਾ ਗੋਬਰ, ਗਊ-ਮੂਤਰ, ਨਿੰਮ ਦਾ ਪਾਣੀ, ਧਤੂਰਾ ਅਤੇ ਗੰਡੋਆ ਖਾਦ ਦੀ ਵਰਤੋਂ ਨਾਲ ਖੁਦ ਖਾਦ ਤਿਆਰ ਕਰਦੇ ਹਨ ਅਤੇ ਜੇਕਰ ਲੋੜ ਹੋਵੇ ਤਾਂ ਕਦੇ-ਕਦੇ ਬਜ਼ਾਰ ਤੋਂ ਵੀ ਗਾਂ ਦਾ ਗੋਬਰ ਖਰੀਦ ਲੈਂਦੇ ਹਨ।

ਬਾਗਬਾਨੀ ਨੂੰ ਮੁੱਖ ਕਾਰੋਬਾਰ ਦੇ ਰੂਪ ਵਿੱਚ ਅਪਨਾਉਣ ਪਿੱਛੇ ਰਜਨੀਸ਼ ਲਾਂਬਾ ਦਾ ਮੁੱਖ ਉਦੇਸ਼ ਇਹ ਹੈ ਕਿ ਰਵਾਇਤੀ ਖੇਤੀ ਦੀ ਤੁਲਨਾ ਵਿੱਚ ਇਹ 10 ਗੁਣਾ ਵੱਧ ਮੁਨਾਫ਼ਾ ਪ੍ਰਦਾਨ ਕਰਦੀ ਹੈ ਅਤੇ ਇਸਦੀ ਖੇਤੀ ਅਸਾਨੀ ਨਾਲ ਵਾਤਾਵਰਨ ਦੇ ਅਨੁਕੂਲ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਵਿੱਚ ਬਹੁਤ ਘੱਟ ਮਿਹਨਤ ਦੀ ਲੋੜ ਪੈਂਦੀ ਹੈ। ਉਹ ਮਜ਼ਦੂਰਾਂ ਨੂੰ ਕੇਵਲ ਫਲਾਂ ਦੀ ਤੁੜਾਈ ਦੇ ਸਮੇਂ ਹੀ ਨਿਯੁਕਤ ਕਰਦੇ ਹਨ। ਉਂਝ ਉਨ੍ਹਾਂ ਕੋਲ 2 ਸਥਾਈ ਮਜ਼ਦੂਰ ਹਨ, ਜੋ ਹਰ ਸਮੇਂ ਉਨ੍ਹਾਂ ਲਈ ਕੰਮ ਕਰਦੇ ਹਨ। ਹੁਣ ਉਨ੍ਹਾਂ ਨੇ ਨਰਸਰੀ ਦੀ ਤਿਆਰੀ ਵਪਾਰਕ ਉਦੇਸ਼ ਲਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਨਾਲ ਲਾਭ ਕਮਾ ਰਹੇ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਬਾਗਬਾਨੀ ਦੇ ਬਾਰੇ ਵਿੱਚ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ ਖੇਤੀ ਨਾਲ ਸੰਬੰਧਿਤ ਪੱਤ੍ਰਿਕਾਵਾਂ, ਪ੍ਰਿੰਟਡ ਮੀਡੀਆ ਅਤੇ ਇੰਟਰਨੈੱਟ ਆਦਿ ਦੀ ਮਦਦ ਲੈਂਦੇ ਹਨ।

ਆਪਣੀ ਜੈਵਿਕ ਖੇਤੀ ਨੂੰ ਹੋਰ ਅੱਪਡੇਟ ਅਤੇ ਉੱਨਤ ਬਣਾਉਣ ਲਈ 2009 ਵਿੱਚ ਉਨ੍ਹਾਂ ਨੇ ਮੋਰਾਰਕਾ ਫਾਊਂਡੇਸ਼ਨ ਵਿੱਚ ਪ੍ਰਵੇਸ਼ ਕੀਤਾ। ਕਈ ਕਿਸਾਨ ਰਜਨੀਸ਼ ਲਾਂਬਾ ਤੋਂ ਕੁੱਝ ਨਵਾਂ ਸਿੱਖਣ ਲਈ ਨਿਯਮਿਤ ਤੌਰ ‘ਤੇ ਉਨ੍ਹਾਂ ਦੇ ਫਾਰਮ ਦਾ ਦੌਰਾ ਕਰਦੇ ਹਨ ਅਤੇ ਉਹ ਵੀ ਬਿਨਾਂ ਕਿਸੇ ਫੀਸ ਦੇ ਉਨ੍ਹਾਂ ਨੂੰ ਜਾਣਕਾਰੀ ਅਤੇ ਟ੍ਰੇਨਿੰਗ ਉਪਲੱਬਧ ਕਰਵਾਉਂਦੇ ਹਨ। ਇੱਥੋਂ ਤੱਕ ਕਿ ਕਦੇ-ਕਦੇ ਖੇਤੀਬਾੜੀ ਅਫਸਰ ਵੀ ਸੰਮੇਲਨ ਅਤੇ ਟ੍ਰੇਨਿੰਗ ਲਈ ਕਿਸਾਨਾਂ ਦੇ ਗਰੁੱਪ ਨਾਲ ਉਨ੍ਹਾਂ ਦੇ ਫਾਰਮ ਦਾ ਦੌਰਾ ਕਰਦੇ ਹਨ।

ਸ਼ੁਰੂਆਤ ਤੋਂ ਹੀ ਉਨ੍ਹਾਂ ਦਾ ਸੁਪਨਾ ਹਮੇਸ਼ਾ ਆਪਣੇ ਦਾਦਾ ਜੀ (ਹਰਦੇਵ ਲਾਂਬਾ) ਨੂੰ ਮਾਣ ਕਰਵਾਉਣਾ ਸੀ। ਉਹ ਆਪਣੀਆਂ ਸਿੱਖਿਆਵਾਂ ਨੂੰ ਅੱਗੇ ਲਿਜਾਣਾ ਚਾਹੁੰਦੇ ਹਨ ਅਤੇ ਹੋਰ ਕਿਸਾਨਾਂ ਨੂੰ ਨਰਸਰੀ ਤਿਆਰ ਕਰਨ ਅਤੇ ਉਨ੍ਹਾਂ ਦੀ ਤਰ੍ਹਾਂ ਬਾਗਬਾਨੀ ਸ਼ੁਰੂ ਕਰਨ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਨ। ਬਾਗਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੇ ਮਹਾਨ ਯਤਨਾਂ ਲਈ 2011 ਵਿੱਚ ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਹਰਜੀ ਰਾਮ ਬੁਰਦਕ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦੁਆਰਾ ਵੀ ਉਨ੍ਹਾਂ ਦੀ ਪ੍ਰਸੰਸਾ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਦੇ ਕਈ ਲੇਖ (ਆਰਟੀਕਲ) ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਕੀਤਾ ਜਾ ਚੁੱਕੇ ਹਨ।

ਕਿਸਾਨਾਂ ਨੂੰ ਸੰਦੇਸ਼-
ਉਹ ਚਾਹੁੰਦੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਜੈਵਿਕ ਖੇਤੀ ਅਪਨਾਉਣ, ਕਿਉਂਕਿ ਇਹ ਵਾਤਾਵਰਨ ਦੇ ਅਨੁਕੂਲ ਹੋਣ ਦੇ ਨਾਲ-ਨਾਲ ਤੰਦਰੁਸਤੀ ਲਈ ਵੀ ਲਾਭਦਾਇਕ ਹੈ। ਕਿਸਾਨਾਂ ਨੂੰ ਰਸਾਇਣਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਇੱਕ ਗੱਲ ਜੋ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ, ਕਿ ਅਸੀਂ ਚਾਹੇ ਜਿੰਨਾ ਵੀ ਲਾਭ ਕਮਾ ਰਹੇ ਹਾਂ, ਲਾਭ ਸਿਰਫ਼ ਕੁੱਝ ਨਵਾਂ ਕਰਕੇ ਹੀ ਲਿਆ ਜਾ ਸਕਦਾ ਹੈ, ਜਿਵੇਂ ਕਿ ਮੈਂ ਬਾਗਬਾਨੀ ਦੀ ਖੇਤੀ ਕਰਕੇ ਪ੍ਰਾਪਤ ਕੀਤਾ ਹੈ।

ਅਮਰਜੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਸਾਨ ਜੰਕਸ਼ਨ – ਇਕ ਐਸੇ ਕਿਸਾਨ ਦੀ ਕਹਾਣੀ ਜਿਸ ਨੇ ਆਪਣੀ ਨੌਕਰੀ ਛੱਡ ਕੇ ਖੇਤੀ ਵਿਭਿੰਨਤਾ ਨੂੰ ਅਪਣਾਇਆ ਅਤੇ ਬਣ ਗਏ ਇਕ ਸਫ਼ਲ ਖੇਤੀਪਰੈਨਯੋਰ

ਅੱਜ-ਕੱਲ੍ਹ ਹਰ ਕਿਸੀ ਦਾ ਸੁਪਨਾ ਹੈ ਕਿ ਉਹ ਇਕ ਨੌਕਰੀ ਨੂੰ ਆਪਣੇ ਪੇਸ਼ੇ ਵਜੋਂ ਅਪਨਾਉਣ ਅਤੇ ਇਹਦੇ ਵਿੱਚ ਕੁੱਝ ਗ਼ਲਤ ਵੀ ਨਹੀਂ ਹੈ। ਸਾਨੂੰ ਹਮੇਸ਼ਾ ਦੱਸਿਆ ਜਾਂਦਾ ਹੈ ਕਿ ਸੇਵਾ ਖੇਤਰ ਵਿੱਚ ਇਕ ਚੰਗੀ ਨੌਕਰੀ ਕਰ ਕੇ ਹੀ ਜ਼ਿੰਦਗੀ ਵਿੱਚ ਖੁਸ਼ੀ ਅਤੇ ਸੁੱਖ ਪਾਇਆ ਜਾ ਸਕਦਾ ਹੈ। ਬਹੁਤ ਘੱਟ ਲੋਕ ਹਨ ਜੋ ਆਪਣੇ ਆਪ ਨੂੰ ਮਿੱਟੀ ਨਾਲ ਮਿੱਟੀ ਕਰ ਕੇ ਆਪਣੀ ਆਜੀਵਿਕਾ ਕਮਾਉਣਾ ਚਾਹੁੰਦੇ ਹਨ। ਇਕ ਐਸੇ ਇਨਸਾਨ ਹਨ ਜਿਹਨਾਂ ਨੇ ਆਪਣੀ ਨੌਕਰੀ ਛੱਡ ਕੇ ਮਿੱਟੀ ਨੂੰ ਚੁਣਿਆ ਅਤੇ ਸਫ਼ਲਤਾ ਨਾਲ ਕੁਦਰਤੀ ਖੇਤੀ ਕਰ ਰਹੇ ਹਨ।

ਸ. ਅਮਰਜੀਤ ਸਿੰਘ ਇਕ ਖੇਤੀਪਰੈਨਯੋਰ ਹਨ, ਜੋ ਪੂਰੀ ਤਰ੍ਹਾਂ ਡੇਅਰੀ ਫਾਰਮਿੰਗ ਅਤੇ ਜੈਵਿਕ ਖੇਤੀ ਦੇ ਕੰਮ ਵਿੱਚ ਮਸ਼ਰੂਫ ਹਨ ਅਤੇ ਇਕ ਰੈਸਟੋਰੇਂਟ ਵੀ ਚਲਾ ਰਹੇ ਹਨ। ਜਿਸ ਦਾ ਨਾਲ ਕਿਸਾਨ ਜੰਕਸ਼ਨ ਹੈ, ਜੋ ਕੇ ਪਿੰਡ ਘੜੂੰਆਂ ਵਿਖੇ ਹੈ। ਉਹਨਾਂ ਨੇ 2007 ਵਿੱਚ ਖੇਤੀ ਸ਼ੁਰੂ ਕੀਤੀ। ਉਸ ਸਮੇਂ ਉਹਨਾਂ ਦੀ ਕੋਈ ਖ਼ਾਸ ਯੋਜਨਾ ਨਹੀਂ ਸੀ, ਬਸ ਉਹਨਾਂ ਕੋਲ ਆਪਣੇ ਜੀਵਨ ਵਿੱਚ ਕੁੱਝ ਕਰ ਵਿਖਾਉਣ ਦਾ ਵਿਸ਼ਵਾਸ ਸੀ।

ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਅਮਰਜੀਤ ਸਿੰਘ ਟ੍ਰੇਨਿੰਗ ਲੈਣ ਲਈ ਪੀ.ਏ.ਯੂ. ਗਏ ਅਤੇ ਵੱਖ-ਵੱਖ ਰਾਜਾਂ ਦਾ ਦੌਰਾ ਵੀ ਕੀਤਾ ਜਿਥੇ ਉਹਨਾਂ ਨੇ ਕਿਸਾਨਾਂ ਨੂੰ ਬਿਨਾਂ ਕੇਮਿਕਲਸ ਦਾ ਪ੍ਰਯੋਗ ਕੀਤੇ ਖੇਤੀ ਕਰਦੇ ਹੋਏ ਵੇਖਿਆ। ਉਹ ਹਲਦੀ ਦੀ ਖੇਤੀ ਅਤੇ ਪ੍ਰੋਸੈਸਸਿੰਗ ਸੰਬੰਧੀ ਟ੍ਰੇਨਿੰਗ ਦੇ ਲਈ ਕੇਰਲ ਵੀ ਗਏ।

ਆਪਣੇ ਰਾਜ ਪੰਜਾਬ ਦੇ ਦੌਰੇ ਅਤੇ ਸਿੱਖਿਆ ਨਾ ਉਹਨਾਂ ਨੂੰ ਪਤਾ ਲੱਗਾ ਕੇ ਖਾਣ ਵਾਲੀਆਂ ਚੀਜ਼ਾਂ ਵਿੱਚ ਬਹੁਤ ਮਿਲਾਵਟ ਹੁੰਦੀ ਹੈ ਜੋ ਕਿ ਅਸੀਂ ਰੋਜ਼ ਵਰਤਦੇ ਹਾਂ ਅਤੇ ਇਸਦੇ ਬਾਅਦ ਉਹਨਾਂ ਨੇ ਕੁਦਰਤੀ ਖੇਤੀ ਕਰਨ ਦਾ ਫੈਸਲਾ ਕੀਤਾ ਤਾਂ ਜੋ ਉਹ ਬਿਨਾਂ ਕਿਸੀ ਜ਼ਹਿਰ ਦਾ ਇਸਤੇਮਾਲ ਕੀਤੇ ਚੰਗੇ ਖਾਦ ਪਦਾਰਥਾਂ ਦਾ ਉਤਪਾਦਨ ਕਰ ਸਕਣ। ਪਿਛਲੇ ਦੋ ਸਾਲਾਂ ਤੋਂ ਉਹ ਆਪਣੇ ਖੇਤਾਂ ਵਿੱਚ ਕਿਸੀ ਤਰ੍ਹਾਂ ਦੇ ਕੀਟਨਾਸ਼ਕ ਪ੍ਰਯੋਗ ਕੀਤੇ ਬਿਨਾਂ ਜੈਵਿਕ ਖਾਦ ਦਾ ਪ੍ਰਯੋਗ ਕਰ ਕੇ ਜੈਵਿਕ ਖੇਤੀ ਕਰ ਰਹੇ ਹਨ। ਖੇਤੀ ਦੇ ਲਈ ਉਹਨਾਂ ਵਿੱਚ ਏਨਾ ਪਿਆਰ ਹੈ ਕਿ ਉਹਨਾਂ ਕੋਲ ਕੇਵਲ 1.5 ਏਕੜ ਜ਼ਮੀਨ ਹੈ ਅਤੇ ਉਸ ਵਿੱਚ ਹੀ ਉਹਗੰਨਾ, ਕਣਕ, ਝੋਨਾ, ਹਲਦੀ, ਅੰਬ, ਤਰਬੂਜ਼, ਮਸਾਲੇ, ਹਰਬਲ ਪੌਦੇ ਅਤੇ ਹੋਰ ਮੌਸਮੀ ਸਬਜ਼ੀਆਂ ਉਗਾਉਂਦੇ ਹਨ।

ਪੀ.ਏ.ਯੂ. ਵਿੱਚ ਡਾ. ਰਮਨਦੀਪ ਸਿੰਘ ਦਾ ਇਕ ਖ਼ਾਸ ਨਾਮ ਹੈ ਜਿਹਨਾਂ ਤੋਂ ਅਮਰਜੀਤ ਸਿੰਘ ਜੀ ਪ੍ਰੇਰਿਤ ਹੋਏ ਅਤੇ ਆਪਣੇ ਜੀਵਨ ਨੂੰ ਇਕ ਨਵਾਂ ਮੋੜ ਦੇਣ ਦਾ ਫੈਸਲਾ ਕੀਤਾ। ਡਾ. ਰਮਨਦੀਪ ਸਿੰਘ ਨੇ ਉਹਨਾਂ ਨੂੰ ਪਹਿਲਾਂ ਓਨ ਫਾਰਮ ਮਾਰਕੀਟ ਦਾ ਵਿਚਾਰ ਦਿੱਤੋ ਜਿਹੜੇ ਤੇ ਕਿਸਾਨ ਜੰਕਸ਼ਨ ਅਧਾਰਿਤ ਹੈ। ਅੱਜ ਅਮਰਜੀਤ ਸਿੰਘ ਕਿਸਾਨ ਜੰਕਸ਼ਨ ਚਲਾ ਰਹੇ ਹਨ ਜੋ ਕੇ ਉਹਨਾਂ ਦੇ ਫਾਰਮ ਦੇ ਨਾਲ ਚੰਡੀਗੜ੍ਹ ਲੁਧਿਆਣਾ ਰੋਡ ‘ਤੇ ਹੈ। ਕਿਸਾਨ ਜੰਕਸ਼ਨ ਦਾ ਮੁੱਖ ਮਕਸਦ ਕਿਸਾਨਾਂ ਨੂੰ ਉਹਨਾਂ ਦੇ ਪ੍ਰੋਸੈੱਸ ਕੀਤੇ ਹੋਏ ਉਤਪਾਦਾਂ ਦੇ ਸਹਾਰੇ ਬਾਜ਼ਾਰ ਤਕ ਪਹੁੰਚਾਉਣ ਵਿੱਚ ਮਦਦ ਕਰਨਾ ਹੈ, ਉਹਨਾਂ ਨੇ 2007 ਵਿੱਚ ਇਸਨੂੰ ਸ਼ੁਰੂ ਕੀਤਾ ਅਤੇ ਖੁਦ ਦੇ ਆਨ ਫਾਰਮ ਮਾਰਕੀਟ ਦੀ ਸਥਾਪਨਾ ਚੰਡੀਗੜ੍ਹ ਲੁਧਿਆਣਾ ਰੋਡ ਉਹਨਾਂ ਨੂੰ 9 ਸਾਲ ਲੱਗ ਗਏ। ਪਿਛਲੇ ਸਾਲ ਹੀ ਉਹਨਾਂ ਨੇ ਉਸ ਜਗ੍ਹਾ ਤੇ “ਕਿਸਾਨ ਜੰਕਸ਼ਨ ਫਾਰਮ ਤੋਂ ਫੋਰਕ” ਨਾਮ ਦਾ ਰੈਸਟੋਰੇਂਟ ਖੋਲ੍ਹਿਆ ਹੈ।

ਅਮਰਜੀਤ ਸਿੰਘ ਕੇਵਲ ਦਸਵੀਂ ਪਾਸ ਹਨ ਅਤੇ ਅੱਜ 45 ਸਾਲਾਂ ਦੀ ਉਮਰ ਤੇ ਆ ਕੇ ਉਹਨਾਂ ਨੂੰ ਪਤਾ ਲੱਗਿਆ ਹੈ ਕੇ ਉਹਨਾਂ ਨੇ ਕੀ ਕਰਨਾ ਹੈ। ਇਸ ਲਈ ਉਹਨਾਂ ਵਰਗੇ ਹੋਰ ਕਿਸਾਨਾਂ ਨੂੰ ਰਾਹ ਵਖਾਉਣ ਲਈ ਉਹਨਾਂ ਨੇ ਘੜੂੰਆਂ ਵਿੱਚ ਸ਼੍ਰੀ ਧੰਨਾ ਭਗਤ ਕਿਸਾਨ ਕਲੱਬ ਨਾਮ ਦਾ ਗਰੁੱਪ ਬਣਾਇਆ ਹੈ। ਉਹ ਇਸ ਗਰੁੱਪ ਤੇ ਪ੍ਰਮੁੱਖ ਹਨ ਅਤੇ ਖੇਤੀ ਤੋਂ ਅਲਾਵਾ ਉਹ ਗਰੁੱਪ ਦੀ ਮੀਟਿੰਗ ਲਈ ਹਮੇਸ਼ਾ ਟਾਈਮ ਕੱਢ ਦੇ ਹਨ, ਉਹਨਾਂ ਦੇ ਗਰੁੱਪ ਵਿੱਚ ਕੁੱਲ 18 ਮੈਂਬਰ ਹਨ ਅਤੇ ਉਹਨਾਂ ਦੇ ਗਰੁੱਪ ਦਾ ਮੁੱਖ ਕੰਮ ਬੀਜਾਂ ਬਾਰੇ ਚਰਚਾ ਕਰਨਾ ਹੈ ਕਿ ਕਿਹੜੀ ਕਿਸਮ ਦਾ ਬੀਜ ਖਰੀਦਣਾ ਚਾਹੀਦਾ ਹੈ ਅਤੇ ਵਰਤਣਾ ਚਾਹੀਦਾ ਹੈ ਅਤੇ ਖੇਤੀ ਕਰਨ ਦੇ ਨਵੇਂ ਤਰੀਕਿਆਂ ‘ਤੇ ਚਰਚਾ ਕੀਤੀ ਜਾਂਦੀ ਹੈ। ਉਹਨਾਂ ਨੇ ਗਰੁੱਪ ਦੇ ਨਾਮ ‘ਤੇ ਕਣਕ ਦੀ ਬਿਜਾਈ ਅਤੇ ਕਟਾਈ ਵਾਸਤੇ ਵੱਖ-ਵੱਖ ਮਸ਼ੀਨਾਂ ਖਰੀਦੀਆਂ ਹਨ। ਇਹਨਾਂ ਦੀ ਵਰਤੋਂ ਸਾਰੇ ਗਰੁੱਪ ਦੇ ਮੈਂਬਰ ਕਰ ਸਕਦੇ ਹਨ ਅਤੇ ਆਪਣੇ ਪਿੰਡ ਦੇ ਹੋਰ ਕਿਸਾਨਾਂ ਨੂੰ ਘੱਟ ਕੀਮਤ ਦੇ ਉਧਾਰ ਵੀ ਦਿੰਦੇ ਹਨ।

ਅਮਰਜੀਤ ਸਿੰਘ ਦਾ ਦੂਜਾ ਕਿੱਤਾ ਡੇਅਰੀ ਫਾਰਮਿੰਗ ਹੈ, ਉਹਨਾਂ ਕੋਲ 8 ਮੱਝਾਂ ਹਨ ਅਤੇ ਉਹ ਜੋ ਦੁੱਧ ਦਿੰਦਿਆਂ ਹਨ ਉਹਨਾਂ ਤੋਂ ਪਨੀਰ, ਖੋਆ, ਮੱਖਣ, ਲੱਸੀ ਆਦਿ ਬਣਾਇਆ ਜਾਂਦਾ ਹੈ। ਉਹ ਸਾਰੇ ਡੇਅਰੀ ਉਤਪਾਦਨ ਨੂੰ ਆਪਣੇ ਆਨ ਫਾਰਮ ਮਾਰਕੀਟ ਕਿਸਾਨ ਜੰਕਸ਼ਨ ਵਿੱਚ ਵੇਚਦੇ ਹਨ। ਉਹਨਾਂ ਵਿੱਚੋਂ ਇਕ ਮੁੱਖ ਰੂਪ ਵਿੱਚ ਖੋਆ ਬਰਫੀ ਬਹੁਤ ਜ਼ਿਆਦਾ ਵਿਕਦੀ ਹੈ ਜੋ ਕੇ ਜੈਵਿਕ ਗੁੜ੍ਹ ਅਤੇ ਖੋਏ ਨਾਲ ਬਣਾਈ ਜਾਂਦੀ ਹੈ।

ਉਹਨਾਂ ਦੇ ਰੈਸਟੋਰੇਂਟ ਵਿੱਚ ਤਾਜ਼ਾ ਅਤੇ ਪੋਸ਼ਟਿਕ ਭੋਜਨ, ਖੁੱਲ੍ਹਾ ਹਵਾਦਾਰ ਕੂਲਿੰਗ ਸਿਸਟਮ ਅਤੇ ਆਨ ਰੋਡ ਮਾਰਕੀਟ ਹੈ ਜੋ ਕਿ ਖਪਤਕਾਰਾਂ ਨੂੰ ਆਕਰਸ਼ਿਤ ਕਰਦੀ ਹੈ। ਉਹਨਾਂ ਨੇ ਹਾਰੇ ਰੈਡ ਦੀ ਜਾਲੀ ਅਤੇ ਇੱਟਾਂ ਦਾ ਪ੍ਰਯੋਗ ਕਰ ਕੇ ਰੈਸਟੋਰੇਂਟ ਦੀਆਂ ਦੀਵਾਰਾਂ ਬਣਾਈਆਂ ਹਨ, ਜਿਹਨਾਂ ਕਰਕੇ ਰੈਸਟੋਰੇਂਟ ਦੇ ਅੰਦਰ ਸਾਫ਼ ਹਵਾ ਅਤੇ ਵਾਤਾਵਰਨ ਮਿਲਦਾ ਹੈ।

ਭਵਿੱਖ ਅਤੇ ਖੇਤੀਬਾੜੀ ਬਾਰੇ ਚਰਚਾ ਕਰਦੇ ਹੋਏ ਉਹਨਾਂ ਨੇ ਆਪਣੇ ਵਿਚਾਰਾਂ ਬਾਰੇ ਦੱਸਿਆ ਕਿ:

ਲੋਕਾਂ ਦੀ ਬੜੀ ਗ਼ਲਤ ਮਾਨਸਿਕਤਾ ਹੈ, ਉਹਨਾਂ ਨੂੰ ਲੱਗਦਾ ਹੈ ਕਿ ਖੇਤੀ ਵਿੱਚ ਲਾਭ ਨਹੀਂ ਹੈ ਅਤੇ ਉਹਨਾਂ ਨੂੰ ਖੇਤੀ ਨਹੀਂ ਕਰਨੀ ਚਾਹੀਦੀ ਪਰ ਇਹ ਸੱਚ ਨਹੀਂ ਹੈ। ਬੱਚਿਆਂ ਦੇ ਮਨ ਵਿੱਚ ਇਹਦੇ ਨਾਲ ਇੱਕ ਗ਼ਲਤ ਸੋਚ ਜਨਮ ਲੈਂਦੀ ਹੈ ਕਿ ਕੇਵਲ ਅਨਪੜ੍ਹ ਲੋਕ ਹੀ ਖੇਤੀ ਕਰਦੇ ਹਨ ਅਤੇ ਇਸ ਕਾਰਨ ਹੀ ਅੱਜ ਦਾ ਨੌਜਵਾਨ ਖੇਤੀ ਨੂੰ ਇੱਕ ਅਪਮਾਨ ਦੇ ਰੂਪ ਵਿੱਚ ਵੇਖਦਾ ਹੈ।ਅੱਜ-ਕੱਲ੍ਹ ਦੇ ਬੱਚੇ 10000 ਦੀ ਨੌਕਰੀ ਦੇ ਪਿੱਛੇ ਪੁੱਜਦੇ ਹਨ ਅਤੇ ਹੀ ਚੀਜ਼ ਉਹਨਾਂ ਦੀ ਜ਼ਿੰਦਗੀ ਨੂੰ ਨਿਰਾਸ਼ ਕਰ ਦਿੰਦੀ ਹੈ। ਆਪਣੇ ਬੱਚੇ ਦੇ ਦਿਮਾਗ ਵਿੱਚ ਖੇਤੀ ਲਈ ਗ਼ਲਤ ਸੋਚ ਭਰਨ ਤੋਂ ਚੰਗਾ ਹੈ ਕਿ ਉਹਨਾਂ ਨੂੰ ਖੇਤੀ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਦੱਸਿਆ ਜਾਏ। ਖੇਤੀਬਾੜੀ ਇੱਕ ਬਹੁਤ ਵੱਡਾ ਖੇਤਰ ਹੈ ਅਤੇ ਜੇਕਰ ਇੱਕ ਬੱਚਾ ਖੇਤੀਬਾੜੀ ਨੂੰ ਚੁਣ ਦਾ ਹੈ ਤਾਂ ਉਹ ਆਪਣੇ ਭਵਿੱਖ ਨੂੰ ਚੰਗਾ ਬਣਾ ਸਕਦਾ ਹੈ।

ਅਮਰਜੀਤ ਸਿੰਘ ਜੀ ਨੇ ਆਪਣੀ ਨੌਕਰੀ ਛੱਡਣ ਅਤੇ ਖੇਤੀ ਕਰਨ ਦੇ ਫੈਸਲੇ ਨੂੰ ਚੁਣਿਆ ਅਤੇ ਆਪਣੇ ਇਸ ਫਰਜ਼ ਨੂੰ ਇੱਕ ਚੰਗੇ ਤਰੀਕੇ ਨਾਲ ਨਿਭਾਇਆ। ਕਿਸਾਨ ਜੰਕਸ਼ਨ ਹੱਬ ਦੇ ਪਿੱਛੇ ਅਮਰਜੀਤ ਸਿੰਘ ਦਾ ਮੁੱਖ ਉੱਦੇਸ਼ ਹੈ:

•  ਕਿਸਾਨਾਂ ਨੂੰ ਆਪਣੀ ਦੁਕਾਨ ਦੇ ਮਾਧਿਅਮ ਨਾਲ ਆਪਣੇ ਉਤਪਾਦ ਵੇਚਣ ਵਿੱਚ ਮਦਦ ਕਰਨਾ।

•  ਤਾਜ਼ਾ ਅਤੇ ਜਹਿਰ ਮੁਕਤ ਸਬਜ਼ੀਆਂ ਅਤੇ ਫਲ ਉਗਾਉਣਾ।

•  ਗ੍ਰਾਹਕਾਂ ਨੂੰ ਤਾਜ਼ਾ. ਅਤੇ ਕੁਦਰਤੀ ਖਾਦ ਪਦਾਰਥ ਉਪਲੱਬਧ ਕਰਾਉਣਾ।

•  ਰੈਸਟੋਰੈਂਟ ਵਿੱਚ ਤਾਜ਼ਾ ਉਪਜ ਦਾ ਪ੍ਰਯੋਗ ਕਰਕੇ ਗ੍ਰਾਹਕਾਂ ਨੂੰ ਤਾਜ਼ਾ ਭੋਜਨ ਉਪਲੱਬਧ ਕਰਾਉਣਾ।

•  ਕਿਸਾਨਾਂ ਨੂੰ ਪ੍ਰੋਸੈੱਸ, ਬ੍ਰੈਂਡਿੰਗ ਅਤੇ ਉਤਪਾਦਾਂ ਲਈ ਗਾਈਡ ਕਰਨਾ।

ਖੈਰ, ਇਹ ਅੰਤ ਨਹੀਂ ਹੈ, ਉਹ ਆਈ.ਏ.ਐਸ ਕਰ ਰਹੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਵੀ ਦਿੰਦੇ ਹਨ ਅਤੇ ਉਹ ਉਹਨਾਂ ਦੇ ਫਾਰਮ ਦਾ ਦੌਰਾ ਕਰਦੇ ਹਨ। ਆਪਣੇ ਆਨ ਰੋਡ ਮਾਰਕੀਟ ਕਾਰੋਬਾਰ ਨੂੰ ਵਧਾਉਣ ਅਤੇ ਹੋਰ ਕਿਸਾਨਾਂ ਨੂੰ ਖੇਤੀਬਾੜੀ ਦੇ ਬਾਰੇ ਦੱਸਣਾ ਕਿ ਉਹ ਕਿਵੇਂ ਖੇਤੀ ਤੋਂ ਲਾਭ ਕਮਾ ਸਕਦੇ ਹਨ, ਉਹਨਾਂ ਦੇ ਭਵਿੱਖ ਦੀਆਂ ਯੋਜਨਾਵਾਂ ਹਨ। ਖੇਤੀਬਾੜੀ ਵਿੱਚ ਮਦਦ ਲਈ ਆਉਣ ਵਾਲੇ ਕਿਸਾਨਾਂ ਦੀ ਉਹ ਹਮੇਸ਼ਾ ਮਦਦ ਕਰਦੇ ਹਨ।

ਅਮਰਜੀਤ ਸਿੰਘ ਦੁਆਰਾ ਸੰਦੇਸ਼
ਖੇਤੀਬਾੜੀ ਖੇਤਰ ਕਈ ਮੁਸ਼ਕਿਲਾਂ ਤੋਂ ਗੁਜਰ ਰਿਹਾ ਹੈ ਅਤੇ ਕਿਸਾਨ ਹਮੇਸ਼ਾ ਆਪਣੇ ਅਧਿਕਾਰਾਂ ਦੇ ਬਾਰੇ ਗੱਲ ਕਰਦੇ ਹਨ ਨਾ ਕਿ ਆਪਣੀਆਂ ਜ਼ਿੰਮੇਵਾਰੀਆਂ ਦੇ ਬਾਰੇ। ਸਰਕਾਰ ਹਰ ਵਾਰ ਕਿਸਾਨਾਂ ਦੀ ਮਦਦ ਕਰਨ ਲਈ ਅੱਗੇ ਨਹੀਂ ਆਏਗੀ। ਕਿਸਾਨਾਂ ਨੂੰ ਆਪ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣੀ ਮਦਦ ਆਪ ਕਰਨੀ ਚਾਹੀਦੀ ਹੈ। ਪੀ ਏ ਯੂ ਵਿੱਚ 6 ਮਹੀਨੇ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਜਿਸ ਵਿੱਚ ਖੇਤੀ ਦੀ ਤਿਆਰੀ ਤੋਂ ਲੈ ਕੇ ਬਿਜਾਈ ਅਤੇ ਉਤਪਾਦ ਦੀ ਮਾਰਕੀਟਿੰਗ ਬਾਰੇ ਦੱਸਿਆ ਜਾਂਦਾ ਹੈ। ਇਸ ਲਈ ਜੇਕਰ ਕਿਸਾਨ ਖੇਤੀਬਾੜੀ ਤੋਂ ਚੰਗਾ ਮੁਨਾਫ਼ਾ ਕਮਾਉਣਾ ਚਾਹੁੰਦੇ ਹਨ ਤਾ ਉਹਨਾਂ ਨੂੰ ਆਪਣੇ ਆਪ ਜ਼ਿੰਮੇਵਾਰ ਹੋਣਾ ਪਵੇਗਾ।”

 

ਅਮਰਜੀਤ ਸਿੰਘ ਭੱਠਲ

ਪੂਰੀ ਕਹਾਣੀ ਪੜ੍ਹੋ

ਜਾਣੋ ਇੱਕ ਰਿਟਾਇਰਡ ਫੌਜੀ ਬਾਰੇ, ਜੋ ਐਗਰੀਪ੍ਰੇਨੇਊਰ (Agripreneur) ਬਣ ਗਏ ਅਤੇ ਐਗਰੀ-ਬਿਜ਼ਨਸ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਰਹੇ ਹਨ

ਅੱਜ-ਕੱਲ੍ਹ ਬਹੁਤ ਘੱਟ ਲੋਕ ਆਪਣੇ ਭਵਿੱਖ ਵਿੱਚ ਖੇਤੀਬਾੜੀ ਦੇ ਖੇਤਰ ਵਿੱਚ ਜਾਣ ਬਾਰੇ ਸੋਚਦੇ ਹਨ। ਜਿਸ ਦੌਰ ਵਿੱਚ ਅਸੀਂ ਰਹਿ ਰਹੇ ਹਾਂ, ਇਸ ਵਿੱਚ ਜ਼ਿਆਦਾਤਰ ਲੋਕ ਵੱਡੇ ਸ਼ਹਿਰਾਂ ਦਾ ਹਿੱਸਾ ਬਣਨਾ ਚਾਹੁੰਦੇ ਹਨ ਅਤੇ ਸੇਵਾ-ਮੁਕਤੀ ਤੋਂ ਬਾਅਦ ਦੀ ਜ਼ਿੰਦਗੀ ਨੂੰ ਲੋਕ ਆਮ ਤੌਰ ‘ਤੇ ਆਸਾਨ ਅਤੇ ਆਰਾਮਦਾਇਕ ਤਰੀਕੇ ਨਾਲ ਜਿਊਣਾ ਚਾਹੁੰਦੇ ਹਨ, ਜਿਸ ਵਿੱਚ ਉਨ੍ਹਾਂ ਕੋਲ ਕੋਈ ਕੰਮ ਨਾ ਹੋਣਾ, ਘਰ ਵਿੱਚ ਵਿਹਲੇ ਬੈਠਣਾ, ਅਖਬਾਰ ਪੜ੍ਹਨਾ, ਪੋਤਿਆਂ ਨਾਲ ਸਮਾਂ ਬਿਤਾਉਣਾ ਅਤੇ ਥੋੜ੍ਹੀ-ਬਹੁਤ ਕਸਰਤ ਕਰਨਾ ਆਦਿ ਸ਼ਾਮਲ ਹੋਵੇ। ਬਹੁਤ ਘੱਟ ਲੋਕ ਹੁੰਦੇ ਹਨ, ਜੋ ਕੁਦਰਤ ਦੀ ਚਿੰਤਾ ਕਰਦੇ ਹਨ ਅਤੇ ਆਪਣੀਆਂ ਜ਼ਿੰਮੇਦਾਰੀਆਂ ਨਿਭਾਉਂਦੇ ਹਨ ਅਤੇ ਆਪਣੇ ਜੀਵਨ ਵਿੱਚ ਉਨ੍ਹਾਂ ਨੇ ਮਿੱਟੀ ਜੋ ਕੁੱਝ ਮਿੱਟੀ ਤੋਂ ਹਾਸਿਲ ਕੀਤਾ ਉਸ ਨੂੰ ਵਾਪਿਸ ਦੇਣ ਦੀ ਕੋਸ਼ਿਸ਼ ਕਰਦੇ ਹਨ।

ਸ. ਅਮਰਜੀਤ ਸਿੰਘ ਭੱਠਲ ਇੱਕ ਰਿਟਾਇਰਡ ਫੌਜੀ ਹਨ, ਜੋ ਕੁਦਰਤ ਪ੍ਰਤੀ ਆਪਣੀ ਜ਼ਿੰਮੇਦਾਰੀ ਨਿਭਾ ਰਹੇ ਹਨ ਅਤੇ ਇਸ ਜ਼ਿੰਮੇਦਾਰੀ ਨੂੰ ਉਨ੍ਹਾਂ ਨੇ ਆਪਣਾ ਸ਼ੌਂਕ ਅਤੇ ਆਰਾਮ ਦਾ ਤਰੀਕਾ ਬਣਾ ਲਿਆ। ਉਹ ਠਾਠ ਵਾਲੀ ਜ਼ਿੰਦਗੀ ਨੂੰ ਛੱਡ ਕੇ ਲੁਧਿਆਣੇ ਵਿੱਚ ਪੈਂਦੇ ਆਪਣੇ ਪਿੰਡ Banohar ਵਿੱਚ ਆਪਣੇ ਪਿਤਾ ਅਤੇ ਪਤਨੀ ਨਾਲ ਰਹਿ ਰਹੇ ਹਨ ਅਤੇ ‘ਜੱਟ-ਸੌਦਾ’ ਦੇ ਨਾਮ ਨਾਲ ਇੱਕ ਦੁਕਾਨ ਚਲਾ ਰਹੇ ਹਨ।

ਰੋਡ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਅਤੇ ਰਿਟੇਲ ਸਟੋਰ ਹਨ, ਪਰ ਜੱਟ-ਸੌਦੇ ਵਿੱਚ ਖਾਸ ਕੀ ਹੈ? ਦੁਕਾਨ ਪਿੱਛੇ ਖੁਦ ਦੇ ਖੇਤ ਵਿੱਚ ਉਗਾਈਆਂ ਜੈਵਿਕ ਸਬਜ਼ੀਆਂ, ਦਾਲਾਂ, ਫਲ ਅਤੇ ਮਸਾਲੇ ਆਦਿ ਜੱਟ-ਸੌਦੇ ਨੂੰ ਬਾਕੀਆਂ ਤੋਂ ਅੱਲਗ ਅਤੇ ਵਿਲੱਖਣ ਬਣਾਉਂਦੇ ਹਨ। ਅਸਲ ਵਿੱਚ ਉਨ੍ਹਾਂ ਦੀ ‘ਆੱਨ ਰੋਡ ਫਾਰਮ ਮਾਰਕਿਟ’ ਹੈ, ਜਿੱਥੋਂ ਤੁਸੀਂ ਸਭ ਕੁੱਝ ਤਾਜ਼ਾ ਅਤੇ ਜੈਵਿਕ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਉਨ੍ਹਾਂ ਕੋਲ ਇੱਕ ਛੋਟਾ ਪੋਲਟਰੀ ਫਾਰਮ ਵੀ ਹੈ, ਜਿੱਥੇ ਉਨ੍ਹਾਂ ਕੋਲ ਲਗਭਗ 100 ਦੇਸੀ ਮੁਰਗੀਆਂ ਹਨ। ਮੁਰਗੀਆਂ ਦੀ ਗਿਣਤੀ ਘੱਟਦੀ-ਵੱਧਦੀ ਰਹਿੰਦੀ ਹੈ, ਪਰ ਦੇਸੀ ਅੰਡਿਆਂ ਦੀ ਮੰਗ ਕਦੇ ਵੀ ਨਹੀਂ ਘੱਟਦੀ ਅਤੇ ਸਟੋਰ ਵਿੱਚ ਪਹੁੰਚਣ ‘ਤੇ ਨਾਲ ਦੀ ਨਾਲ ਹੀ ਸਭ ਅੰਡੇ ਵਿਕ ਜਾਂਦੇ ਹਨ।

ਉਨ੍ਹਾਂ ਨੇ ਖੇਤੀ ਵਿਰਾਸਤ ਮਿਸ਼ਨ ਤੋਂ ਟ੍ਰੇਨਿੰਗ ਲੈਣ ਤੋਂ ਬਾਅਦ ਦਸੰਬਰ 2012 ਵਿੱਚ ਜੈਵਿਕ ਖੇਤੀ ਸ਼ੁਰੂ ਕੀਤੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਖੇਤੀ ਦਾ ਕੰਮ ਪੂਰੀ ਲਗਨ ਨਾਲ ਕਰ ਰਹੇ ਹਨ। ਉਹ ਸਵੇਰ ਤੋਂ ਸ਼ਾਮ ਤੱਕ ਦਾ ਸਮਾਂ ਆਪਣੇ ਫਾਰਮ ਸਟੋਰ ‘ਤੇ ਹੀ ਬਿਤਾਉਂਦੇ ਹਨ, ਜਿੱਥੇ ਉਨ੍ਹਾਂ ਦੇ ਪਿਤਾ ਵੀ ਉਨ੍ਹਾਂ ਦਾ ਸਾਥ ਦਿੰਦੇ ਹਨ। ਇਹ ਪਿਓ-ਪੁੱਤਰ ਆਪਣੀ ਜ਼ਮੀਨ ਦੇ ਛੋਟੇ ਜਿਹੇ ਹਿੱਸੇ ਨੂੰ ਆਪਣੇ ਪੁੱਤਰ ਵਾਂਗ ਪਾਲਦੇ ਹਨ।

ਉਨ੍ਹਾਂ ਨੇ ਆਪਣੀ ਦੁਕਾਨ ਦੀ ਦਿੱਖ ਪੇਂਡੂ ਤਰੀਕੇ ਨਾਲ ਤਿਆਰ ਕੀਤੀ ਹੈ, ਜਿਸਦੇ ਇੱਕ ਪਾਸੇ ਤੁਸੀਂ ਤਾਜ਼ੀਆਂ ਮੌਸਮੀ ਸਬਜ਼ੀਆਂ ਡਿਸਪਲੇਅ ‘ਤੇ ਲੱਗੀਆਂ ਦੇਖ ਸਕਦੇ ਹੋ ਅਤੇ ਛੱਤ ਤੋਂ ਹੇਠਾਂ ਲਮਕਦੇ ਲਸਣ ਦੀਆਂ ਗੰਢੀਆਂ ਦੇਖ ਸਕਦੇ ਹੋ। ਦੁਕਾਨ ਵਿੱਚ ਦੀ ਇੱਕ ਰਸਤਾ ਪਿੱਛੇ ਬਣੇ ਛੋਟੇ ਫਾਰਮ ਵੱਲ ਜਾਂਦਾ ਹੈ, ਜਿੱਥੇ ਤੁਹਾਨੂੰ ਭਿੰਡੀ, ਤੌਰੀ, ਟਮਾਟਰ, ਕਰੇਲੇ, ਅਰਹਰ, ਵੱਖ-ਵੱਖ ਤਰ੍ਹਾਂ ਦੇ ਲੈਟੱਸ(ਸਲਾਦ ਪੱਤਾ) ਦੀਆਂ ਕਿਸਮਾਂ ਅਤੇ ਹੋਰ ਵੀ ਬਹੁਤ ਤਰ੍ਹਾਂ ਦੀਆਂ ਸਬਜ਼ੀਆਂ ਮਿਲਦੀਆਂ ਹਨ। ਉਨ੍ਹਾਂ ਅਨੁਸਾਰ ਫਾਰਮ ਦੇਖਣ ਲਈ ਸਭ ਤੋਂ ਉਚਿੱਤ ਸਮਾਂ ਜਲਦੀ ਸਵੇਰੇ ਜਾਂ ਸ਼ਾਮ ਵੇਲੇ ਹੁੰਦਾ ਹੈ, ਕਿਉਂਕਿ ਉਸ ਸਮੇਂ ਤੁਸੀਂ ਬਹੁਤ ਵਧੀਆ ਕੁਦਰਤੀ ਰੰਗਾਂ ਨੂੰ ਫਾਰਮ ਦੀ ਖੂਬਸੂਰਤੀ ਨਾਲ ਮਿਲਦੇ ਦੇਖ ਸਕਦੇ ਹੋ। ਫਾਰਮ ਦੇ ਇੱਕ ਕੋਨੇ ‘ਤੇ ਪੋਲਟਰੀ ਫਾਰਮ ਬਣਿਆ ਹੈ, ਜਿੱਥੇ ਤੁਸੀਂ ਕਿੱਲੀ ਨਾਲ ਬੰਨ੍ਹਿਆ ਕੁੱਤਾ ਦੇਖ ਸਕਦੇ ਹੋ। ਸਭ ਕੁੱਝ ਮਿਲਾ ਕੇ ਇਹ ਫਾਰਮ ਇੱਕ ਸੰਪੂਰਣ ਫਾਰਮ ਦੇ ਦੀਦਾਰ ਕਰਵਾਉਂਦਾ ਹੈ। ਉਨ੍ਹਾਂ ਕੋਲ ਖੇਤੀ ਦੇ ਕੰਮਾਂ ਲਈ 2 ਤੋਂ 3 ਮਜ਼ਦੂਰ ਹਨ।

ਅਮਰਜੀਤ ਸਿੰਘ ਜੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐੱਮ.ਐੱਸ.ਸੀ. ਦੀ ਡਿਗਰੀ ਪੂਰੀ ਕੀਤੀ ਅਤੇ ਦੇਸ਼ ਲਈ ਸੇਵਾ ਕਰਨਾ ਉਨ੍ਹਾਂ ਲਈ ਇੱਕ ਚੁਣਿਆ ਗਿਆ ਪੇਸ਼ਾ ਸੀ। ਖੇਤੀ ਤੋਂ ਪਹਿਲਾਂ ਸ. ਅਮਰਜੀਤ ਸਿੰਘ ਇੱਕ ਇਮੀਗ੍ਰੇਸ਼ਨ ਕੰਪਨੀ ਵਿੱਚ ਸਲਾਹਕਾਰ ਦੇ ਤੌਰ ‘ਤੇ ਵੀ ਕੰਮ ਕਰਦੇ ਸਨ, ਜਿੱਥੇ ਉਹ ਬੱਚਿਆਂ ਨਾਲ ਗੱਲ ਕਰਕੇ ਭਵਿੱਖ ਦੀ ਜ਼ਿੰਦਗੀ ਦੇ ਨਿਸ਼ਾਨਿਆਂ ਅਤੇ ਉਦੇਸ਼ਾਂ ਬਾਰੇ ਚਰਚਾ ਕਰਦੇ ਸਨ ਅਤੇ ਉਨ੍ਹਾਂ ਨੂੰ ਸਲਾਹ ਦਿੰਦੇ ਸਨ। ਇਸ ਤੋਂ ਇਲਾਵਾ ਉਹ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਦੇ ਵੀ ਪ੍ਰਸਿੱਧ ਸਲਾਹਕਾਰ ਰਹੇ ਹਨ। ਆਪਣੀ ਜ਼ਿੰਦਗੀ ਵਿੱਚ ਇੰਨੀਆਂ ਮਸ਼ਹੂਰ ਪਦਵੀਆਂ ਹਾਸਿਲ ਕਰਨ ਤੋਂ ਬਾਅਦ ਵੀ ਅੱਜ ਉਹ ਕਿਸੇ ਵੀ ਚੀਜ਼ ਦਾ ਘਮੰਡ ਨਹੀਂ ਕਰਦੇ। ਉਹ ਸਾਦਾ ਜੀਵਨ ਬਿਤਾਉਣ ‘ਚ ਯਕੀਨ ਰੱਖਦੇ ਹਨ ਅਤੇ ਕੁਦਰਤ ਦੀ ਇੱਜ਼ਤ ਕਰਦੇ ਹਨ। ਉਹ ਜੈਵਿਕ ਖੇਤੀ ਦੁਆਰਾ ਕੁਦਰਤ ਨੂੰ ਬਚਾਉਣ ਅਤੇ ਸਮਾਜ ਨੂੰ ਤੰਦਰੁਸਤ ਭੋਜਨ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

ਅਮਰਜੀਤ ਸਿੰਘ ਜੀ ਦਾ ਇੱਕ ਲੁਕਿਆ ਗੁਣ ਵੀ ਹੈ। ਉਨ੍ਹਾਂ ਦੇ ਕਾਲਜ ਸਮੇਂ ਤੋਂ ਹੀ ਉਹ ਸਾਹਿਤ ਵਿੱਚ ਰੁਚੀ ਰੱਖਦੇ ਸੀ ਅਤੇ ਉਨ੍ਹਾਂ ਨੂੰ ‘ਲਿਓ ਟਾੱਲਸਟਾੱਏ’ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ। ਉਹ ਬਹੁਤ ਵਧੀਆ ਲੇਖਕ ਵੀ ਹਨ ਅਤੇ ਹੁਣ ਵੀ ਜਦੋਂ ਵੀ ਖੇਤੀ ਦੇ ਕੰਮਾਂ ਤੋਂ ਵਿਹਲੇ ਹੁੰਦੇ ਹਨ, ਤਾਂ ਆਪਣੇ ਵਿਚਾਰਾਂ ਅਤੇ ਸੋਚ ਨੂੰ ਸ਼ਬਦਾਂ ਵਿੱਚ ਲਿਖਦੇ ਹਨ।

ਉਨ੍ਹਾਂ ਨਾਲ ਗੱਲ-ਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਗ੍ਰਾਹਕਾਂ ਦੀ ਮੰਗ ਬਾਰੇ ਚਰਚਾ ਕੀਤੀ ਅਤੇ ਉਨ੍ਹਾਂ ਅਨੁਸਾਰ –

“ਅੱਜ-ਕੱਲ੍ਹ ਗ੍ਰਾਹਕਾਂ ਦੀ ਮੰਗ ਬਹੁਤ ਅਸਵਸਥ ਹੈ। ਆਧੁਨਿਕ ਤਕਨੀਕਾਂ ਅਤੇ ਨਵੇਂ ਤਰੀਕਿਆਂ ਨਾਲ ਖਾਣਾ ਬਚਾ ਕੇ ਅੱਜ ਤੁਸੀਂ ਗਰਮੀਆਂ ਵਿੱਚ ਮਟਰ ਅਤੇ ਗਾਜਰ ਅਤੇ ਸਰਦੀਆਂ ਵਿੱਚ ਲੌਕੀ ਖਾ ਸਕਦੇ ਹੋ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਬਜ਼ੀਆਂ ਮਨੁੱਖੀ ਪਾਚਣ ਕਿਰਿਆ ਵਿੱਚ ਮੁੱਖ ਹਿੱਸਾ ਹੈ ਅਤੇ ਹਰੇਕ ਮੌਸਮ ਸਾਨੂੰ ਬਹੁਤ ਸਾਰੀ ਤਾਜ਼ੀ ਉਪਜ ਪ੍ਰਦਾਨ ਕਰਦਾ ਹੈ। ਇਸ ਲਈ ਜੇਕਰ ਤੁਸੀਂ ਆਪਣੇ ਭੋਜਨ ਵਿੱਚ ਹੋਰ ਜੈਵਿਕ ਮੌਸਮੀ ਫਲ ਅਤੇ ਸਬਜ਼ੀਆਂ ਸ਼ਾਮਲ ਕਰਦੇ ਹੋ, ਤਾਂ ਇਹ ਹੋਰ ਵੀ ਲਾਭਦਾਇਕ ਹੋਵੇਗਾ ਕਿਉਂਕਿ ਖੁਰਾਕ ਵਿੱਚ ਮੌਸਮੀ ਫਲ ਸ਼ਾਮਲ ਕਰਨ ਨਾਲ ਤੁਸੀਂ ਵਧੇਰੇ ਤੱਤਾਂ ਵਾਲੀਆਂ ਸਬਜ਼ੀਆਂ, ਜੋ ਕਿ ਬਿਨ੍ਹਾਂ ਕਿਸੇ ਰਸਾਇਣਾਂ ਤੋਂ ਹੁੰਦੀਆਂ ਹਨ, ਉਨ੍ਹਾਂ ਦਾ ਵਧੀਆ ਸੁਆਦ ਲੈ ਸਕਦੇ ਹੋ। ਇਹ ਭੋਜਨ ਤੁਹਾਡੇ ਸਰੀਰ ਲਈ ਵੀ ਮੌਸਮ ਅਨੁਸਾਰ ਸਹਾਇਕ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਸ ਦਿਨ ਗ੍ਰਾਹਕਾਂ ਨੂੰ ਜੈਵਿਕ ਭੋਜਨ ਦੇ ਫਾਇਦਿਆਂ ਬਾਰੇ ਪਤਾ ਲੱਗਾ, ਉਸ ਦਿਨ ਤੋਂ ਜੈਵਿਕ ਸਬਜ਼ੀਆਂ ਅਤੇ ਫਲਾਂ ਦੀ ਮੰਗ ਆਪਣੇ ਆਪ ਵੱਧ ਜਾਵੇਗੀ ਅਤੇ ਜਾਗਰੂਕਤਾ ਵਧਾਉਣ ਲਈ ਕਿਸਾਨਾਂ ਅਤੇ ਗ੍ਰਾਹਕਾਂ ਵਿੱਚ ਸੰਪਰਕ ਹੋਣਾ ਬਹੁਤ ਜ਼ਰੂਰੀ ਹੈ।”

ਉਹ ਖੁਦ ਲੋਕਾਂ ਨੂੰ ਜੈਵਿਕ ਖੇਤੀ ਬਾਰੇ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਨੇ ਸਕੂਲ ਦੇ ਬੱਚਿਆਂ ਨੂੰ ਜੈਵਿਕ ਖੇਤੀ ਅਤੇ ਭੋਜਨ ਦੀ ਮਹੱਤਤਾ ‘ਤੇ ਪ੍ਰੇਜੈਂਟੇਸ਼ਨ ਵੀ ਦਿੱਤੀ। ਇਸ ਵੇਲੇ ਉਹ ਜੈਵਿਕ ਖੇਤੀ ਨੂੰ ਜਾਰੀ ਰੱਖਣ ਅਤੇ ਹੋਰਨਾਂ ਲੋਕਾਂ ਨੂੰ ਜੈਵਿਕ ਖੇਤੀ ਦੇ ਫਾਇਦਿਆਂ ਤੋਂ ਜਾਣੂ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ।

ਭਵਿੱਖ ਵਿੱਚ ਉਨ੍ਹਾਂ ਦੀਆਂ ਯੋਜਨਾਵਾਂ ਇਸ ਪ੍ਰਕਾਰ ਹਨ:

• ਆਪਣੀ ਆੱਨ ਰੋਡ ਮਾਰਕਿਟ ਦੇ ਢਾਂਚੇ ਨੂੰ ਅੱਪਗ੍ਰੇਡ ਕਰਨਾ

• 2000 ਗੱਜ ਵਿੱਚ ਨੈੱਟ ਹਾਊਸ ਬਣਉਣਾ

• ਆਪਣੇ ਫਾਰਮ ਵਿੱਚ ਫਸਲਾਂ ਨੂੰ ਬਚਾਓ ਵਾਲਾ ਵਾਤਾਵਰਨ ਪ੍ਰਦਾਨ ਕਰਨਾ

• ਸਿੰਚਾਈ ਦਾ ਹਾਈਬ੍ਰਿਡ ਸਿਸਟਮ ਲਗਾਉਣਾ

• ਪਾਣੀ ਦੀ ਸਟੋਰੇਜ ਵਧਾਉਣਾ

ਅਮਰਜੀਤ ਸਿੰਘ ਭੱਠਲ ਜੀ ਦੁਆਰਾ ਦਿੱਤਾ ਗਿਆ ਸੰਦੇਸ਼:
“ਤੁਸੀਂ ਉਤਪਾਦ ਦਾ ਮੁੱਲ ਕੰਟਰੋਲ(ਕਾਬੂ) ਨਹੀਂ ਕਰ ਸਕਦੇ, ਕਿਉਂਕਿ ਉਹ ਸਰਕਾਰ ‘ਤੇ ਨਿਰਭਰ ਕਰਦਾ ਹੈ, ਤੁਹਾਨੂੰ ਉਹ ਕਰਨਾ ਚਾਹੀਦਾ ਹੈ, ਜੋ ਤੁਸੀਂ ਕਰ ਸਕਦੇ ਹੋ। ਕਿਸਾਨਾਂ ਨੂੰ ਲਾਗਤ ਮੁੱਲ ‘ਤੇ ਕੰਟਰੋਲ ਕਰਨਾ ਚਾਹੀਦਾ ਹੈ ਅਤੇ ਜੈਵਿਕ ਖੇਤੀ ਕਰਨੀ ਚਾਹੀਦੀ ਹੈ, ਕਿਉਂਕਿ ਇਸ ‘ਤੇ ਜ਼ਿਆਦਾ ਖਰਚਾ ਨਹੀਂ ਆਉਂਦਾ। ਇੱਕ ਸਮਾਂ ਆਵੇਗਾ ਜਦੋਂ ਲੋਕਾਂ ਨੂੰ ਅਹਿਸਾਸ ਹੋਵੇਗਾ ਕਿ ਰਿਵਾਇਤੀ ਖੇਤੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਰਹੀ ਹੈ। ਇਸ ਲਈ ਵਧੀਆ ਹੋਵੇਗਾ ਜੇ ਅਸੀਂ ਹੁਣ ਸਮੇਂ ਦੀ ਲੋੜ ਨੂੰ ਸਮਝ ਲਈਏ ਅਤੇ ਇਸਦੇ ਅਨੁਸਾਰ ਹੀ ਕੰਮ ਕਰੀਏ।”

ਮੰਜੁਲਾ ਸੰਦੇਸ਼ ਪਦਵੀ

ਪੂਰੀ ਕਹਾਣੀ ਪੜ੍ਹੋ

ਇਸ ਮਹਿਲਾ ਨੇ ਇਕੱਲੇ ਹੀ ਸਾਬਿਤ ਕੀਤਾ ਕਿ ਜੈਵਿਕ ਖੇਤੀ ਸਮਾਜ ਅਤੇ ਉਸ ਦੇ ਪਰਿਵਾਰ ਲਈ ਕਿਸ ਤਰ੍ਹਾਂ ਲਾਭਦਾਇਕ ਹੈ

ਮੰਜੁਲਾ ਸੰਦੇਸ਼ ਪਦਵੀ ਵੇਖਣ ਵਿੱਚ ਇੱਕ ਸਾਧਾਰਨ ਮਹਿਲਾ ਕਿਸਾਨ ਹੈ ਪਰ ਜੈਵਿਕ ਖੇਤੀ ਨਾਲ ਸੰਬੰਧਿਤ ਗਿਆਨ ਅਤੇ ਉਨ੍ਹਾਂ ਦੇ ਜੀਵਨ ਦਾ ਸੰਘਰਸ਼ ਇਸ ਤੋਂ ਕਿਤੇ ਜ਼ਿਆਦਾ ਹੈ। ਮਹਾਂਰਾਸ਼ਟਰ ਦੇ ਜ਼ਿਲ੍ਹਾ ਨੰਦੂਰਬਾਰ ਦੇ ਇੱਕ ਛੋਟੇ ਪਿੰਡ ਵਾਗਸੇਪਾ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਨਾ ਸਿਰਫ਼ ਜੈਵਿਕ ਢੰਗ ਨਾਲ ਖੇਤੀ ਕੀਤੀ, ਬਲਕਿ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕੀਤਾ ਅਤੇ ਆਪਣੇ ਫਾਰਮ ਦੀ ਆਮਦਨ ਨਾਲ ਆਪਣੀ ਬੇਟੀ ਨੂੰ ਪੜ੍ਹਾਇਆ-ਲਿਖਾਇਆ।

ਮੰਜੁਲਾ ਦੇ ਪਤੀ ਨੇ ਉਨ੍ਹਾਂ ਨੂੰ 10 ਸਾਲ ਪਹਿਲਾਂ ਛੱਡ ਦਿੱਤਾ ਸੀ, ਉਸ ਸਮੇਂ ਉਨ੍ਹਾਂ ਦੇ ਕੋਲ ਦੋ ਹੀ ਵਿਕਲਪ ਸਨ, ਪਹਿਲਾ ਉਸ ਸਮੇਂ ਦੇ ਹਾਲਾਤਾਂ ਨੂੰ ਲੈ ਕੇ ਬੁਰਾ ਮਹਿਸੂਸ ਕਰਨਾ, ਹਮਦਰਦੀ ਪ੍ਰਾਪਤ ਕਰਨਾ ਅਤੇ ਕਿਸੇ ਹੋਰ ਵਿਅਕਤੀ ਦੀ ਭਾਲ ਕਰਨਾ ਆਦਿ। ਦੂਸਰਾ ਵਿਕਲਪ ਇਹ ਸੀ ਕਿ ਖੁਦ ਹੀ ਆਪਣੇ ਪੈਰਾਂ ਤੇ ਖੜ੍ਹਾ ਹੋਣਾ ਅਤੇ ਖੁਦ ਦਾ ਸਹਾਰਾ ਬਣਨਾ। ਉਨ੍ਹਾਂ ਨੇ ਦੂਸਰਾ ਵਿਕਲਪ ਚੁਣਿਆ ਅਤੇ ਅੱਜ ਉਹ ਇੱਕ ਆਤਮ-ਨਿਰਭਰ ਜੈਵਿਕ ਮਹਿਲਾ ਕਿਸਾਨ ਹੈ।

ਉਨ੍ਹਾਂ ਦੇ ਜੀਵਨ ਵਿੱਚ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਆਇਆ ਜਦੋਂ ਉਨ੍ਹਾਂ ਦੀ ਸਿਹਤ ਇੰਨੀ ਖਰਾਬ ਹੋ ਗਈ ਕਿ ਉਨ੍ਹਾਂ ਦੇ ਲਈ ਤੁਰਨਾ-ਫਿਰਨਾ ਵੀ ਮੁਸ਼ਕਿਲ ਹੋ ਗਿਆ ਸੀ। ਉਸ ਸਮੇਂ, ਉਨ੍ਹਾਂ ਦੇ ਦਿਲ ਦਾ ਇਲਾਜ ਚੱਲ ਰਿਹਾ ਸੀ, ਜਿਸ ਵਿੱਚ ਉਨ੍ਹਾਂ ਦੇ ਦਿਲ ਦਾ ਵਾਲਵ ਬਦਲਿਆ ਗਿਆ। ਪਰ ਉਨ੍ਹਾਂ ਨੇ ਕਦੀ ਉਮੀਦ ਨਹੀਂ ਛੱਡੀ। ਸਰਜਰੀ ਦੇ ਬਾਅਦ ਠੀਕ ਹੋਣ ‘ਤੇ ਉਨ੍ਹਾਂ ਨੇ ਬੱਚਤ ਸਮੂਹ (saving group) ਤੋਂ ਲੋਨ ਲਿਆ ਅਤੇ ਆਪਣੇ ਖੇਤ ਵਿੱਚ ਇੱਕ ਮੋਟਰ ਪੰਪ ਲਗਵਾਇਆ। ਮਿੱਟੀ ਨੂੰ ਜ਼ਿਆਦਾ ਉਪਜਾਊ ਬਣਾਉਣ ਲਈ, ਉਨ੍ਹਾਂ ਨੇ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਜਗ੍ਹਾ ਜੈਵਿਕ ਖਾਦਾਂ ਨੂੰ ਚੁਣਿਆ।

ਵੱਖ-ਵੱਖ ਸਰਕਾਰੀ ਪਾਲਿਸੀਆਂ ਤੋਂ ਮਿਲੀ ਰਾਸ਼ੀ ਉਨ੍ਹਾਂ ਦੇ ਲਈ ਚੰਗੀ ਰਕਮ ਸੀ ਅਤੇ ਉਨ੍ਹਾਂ ਨੇ ਇੱਕ ਬਲਦਾਂ ਦੀ ਜੋੜੀ ਖਰੀਦ ਕੇ ਇਸ ਨੂੰ ਸਮਝਦਾਰੀ ਨਾਲ ਖ਼ਰਚ ਕੀਤਾ ਅਤੇ ਹੁਣ ਉਹ ਆਪਣੇ ਖੇਤ ਵਿੱਚ ਵਾਹੀ ਲਈ ਬਲਦਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੇ ਮੱਕੀ ਅਤੇ ਜਵਾਰ ਦੀ ਫ਼ਸਲ ਉਗਾਈ ਅਤੇ ਇਸ ਨਾਲ ਉਨ੍ਹਾਂ ਨੂੰ ਚੰਗੀ ਪੈਦਾਵਾਰ ਮਿਲੀ।

ਮੰਜੁਲਾ ਜੀ ਕਹਿੰਦੇ ਹਨ – “ਆਲੇ ਦੁਆਲੇ ਦੀ ਪੈਦਾਵਾਰ ਮੇਰੇ ਖੇਤ ਤੋਂ ਘੱਟ ਹੈ, ਪਿਛਲੇ ਸਾਲ ਅਸੀਂ ਮੱਕੀ ਦੀ ਫ਼ਸਲ ਉਗਾਈ ਪਰ ਸਾਡੀ ਪੈਦਾਵਾਰ ਹੋਰ ਖੇਤਾਂ ਦੀ ਪੈਦਾਵਾਰ ਦੇ ਮੁਕਾਬਲੇ ਬਹੁਤ ਵਧੀਆ ਸੀ, ਕਿਉਂਕਿ ਮੈਂ ਜੈਵਿਕ ਖਾਦਾਂ ਦੀ ਵਰਤੋਂ ਕਰਦੀ ਹਾਂ ਅਤੇ ਹੋਰ ਕਿਸਾਨ ਰਸਾਇਣਿਕ ਖਾਦਾਂ ਦੀ ਵਰਤੋਂ ਕਰਦੇ ਹਨ। ਇਸ ਸਾਲ ਮੈਂ ਮੱਕੀ ਅਤੇ ਜਵਾਰ ਉਗਾ ਰਹੀ ਹਾਂ।”

ਨੰਦੂਰਬਾਰ ਜ਼ਿਲ੍ਹੇ ਵਿੱਚ ਸਥਿਤ ਜਨਤਕ ਸੇਵਾ ਪ੍ਰਣਾਲੀ ਨੇ ਮੰਜੁਲਾ ਜੀ ਦੀ ਉਨ੍ਹਾਂ ਦੇ ਖੇਤੀ ਉਤਪਾਦਨ ਵਿੱਚ ਕਾਫੀ ਮਦਦ ਕੀਤੀ, ਉਨ੍ਹਾਂ ਨੇ ਆਪਣੇ ਖੇਤਰ ਵਿੱਚ 15 ਬੱਚਤ ਸਮੂਹ ਬਣਾਏ ਹਨ ਅਤੇ ਇਹਨਾਂ ਸਮੂਹਾਂ ਦੇ ਮਾਧਿਅਮ ਨਾਲ ਪੈਸਾ ਇਕੱਠਾ ਕਰਦੇ ਹਨ ਅਤੇ ਜ਼ਰੂਰਤ ਦੇ ਅਨੁਸਾਰ ਕਿਸਾਨਾਂ ਨੂੰ ਲੋਨ ਪ੍ਰਦਾਨ ਕਰਦੇ ਹਨ। ਉਹ ਵਿਸ਼ੇਸ਼ ਤੌਰ ‘ਤੇ ਗੈਰ ਰਸਾਇਣਿਕ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਦੇ ਹਨ। ਇੱਕ ਹੋਰ ਗਰੁੱਪ ਹੈ ਜਿਸ ਤੋਂ ਮੰਜੁਲਾ ਜੀ ਲਾਭ ਪ੍ਰਾਪਤ ਕਰ ਰਹੇ ਹਨ, ਉਹ ਸਵਦੇਸ਼ੀ ਬੀਜ ਬੈਂਕ ਹੈ। ਉਹ ਇਸ ਸਮੂਹ ਰਾਹੀਂ ਬੀਜ ਲੈਂਦੇ ਹਨ ਅਤੇ ਸਬਜ਼ੀਆਂ, ਫਲਾਂ ਅਤੇ ਅਨਾਜਾਂ ਦੀ ਵਿਭਿੰਨ ਖੇਤੀ ਕਰਦੇ ਹਨ। ਮੰਜੁਲਾ ਜੀ ਦੀ ਬੇਟੀ ਨੂੰ ਆਪਣੀ ਮਾਂ ‘ਤੇ ਮਾਣ ਹੈ।

ਅੱਜ, ਮਹਿਲਾਵਾਂ ਖੇਤੀਬਾੜੀ ਦੇ ਖੇਤਰ ਵਿੱਚ ਬੀਜਾਂ ਦੀ ਬਿਜਾਈ ਤੋਂ ਲੈ ਕੇ ਫ਼ਸਲਾਂ ਦੀ ਦੇਖਭਾਲ ਅਤੇ ਭੰਡਾਰਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਦੀਆਂ ਹਨ। ਪਰ ਜਦੋਂ ਖੇਤੀ ਵਿੱਚ ਮਸ਼ੀਨੀਕਰਣ ਆ ਜਾਂਦਾ ਹੈ ਤਾਂ ਮਹਿਲਾਵਾਂ ਇਸ ਸ਼੍ਰੇਣੀ ਤੋਂ ਬਾਹਰ ਹੋ ਜਾਂਦੀਆਂ ਹਨ। ਪਰ ਮੰਜੁਲਾ ਸੰਦੇਸ਼ ਪਦਵੀ ਜੀ ਨੇ ਖੁਦ ਨੂੰ ਕਦੀ ਅਪਾਹਜ ਨਹੀਂ ਬਣਾਇਆ ਅਤੇ ਆਪਣੀ ਕਮਜ਼ੋਰੀ ਨੂੰ ਹੀ ਆਪਣੀ ਤਾਕਤ ਵਿੱਚ ਬਦਲ ਲਿਆ। ਉਨ੍ਹਾਂ ਨੇ ਇਕੱਲੇ ਹੀ ਆਪਣੇ ਫਾਰਮ ਦੀ ਦੇਖਭਾਲ ਕੀਤੀ ਅਤੇ ਆਪਣੀ ਬੇਟੀ ਅਤੇ ਆਪਣੇ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ। ਅੱਜ ਉਨ੍ਹਾਂ ਦੀ ਬੇਟੀ ਨੇ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਅੱਜ ਉਹ ਇੰਨਾ ਕੁ ਕਮਾ ਰਹੀ ਹੈ ਕਿ ਆਪਣਾ ਵਧੀਆ ਜੀਵਨ ਬਤੀਤ ਕਰ ਸਕੇ। ਇਸ ਸਮੇਂ ਉਨ੍ਹਾਂ ਦੀ ਬੇਟੀ ਮਨਿਕਾ ਜਲਗਾਓਂ ਵਿੱਚ ਨਰਸ ਦੇ ਤੌਰ ‘ਤੇ ਕੰਮ ਕਰ ਰਹੀ ਹੈ।

ਮੰਜੁਲਾ ਸੰਦੇਸ਼ ਪਦਵੀ ਜੀ ਵਰਗੀਆਂ ਮਹਿਲਾਵਾਂ ਗ੍ਰਾਮੀਣ ਭਾਰਤ ਦੇ ਲਈ ਇੱਕ ਪਾਵਰਹਾਊਸ ਦੇ ਰੂਪ ਵਿੱਚ ਕੰਮ ਕਰਦੀਆਂ ਹਨ, ਅਜਿਹੀਆਂ ਮਹਿਲਾਵਾਂ ਹੋਰ ਮਹਿਲਾਵਾਂ ਨੂੰ ਮਜ਼ਬੂਤ ਬਣਾਉਂਦੀਆਂ ਹਨ ਅਤੇ ਆਪਣੇ ਚੰਗੇ ਭਵਿੱਖ ਲਈ ਟਿਕਾਊ ਖੇਤੀ ਦੀ ਚੋਣ ਕਰਦੀਆਂ ਹਨ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਭਵਿੱਖ ਦੀ ਪੀੜ੍ਹੀ ਸਵੱਸਥ ਜੀਵਨ ਜੀਵੇ ਅਤੇ ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ ਤਾਂ ਅੱਜ ਸਾਨੂੰ ਮੰਜੁਲਾ ਸੰਦੇਸ਼ ਪਦਵੀ ਵਰਗੀਆਂ ਮਹਿਲਾਵਾਂ ਦੀ ਜ਼ਰੂਰਤ ਹੈ।

ਸਥਾਈ ਖੇਤੀ ਹੀ ਸਮੇਂ ਦੀ ਜ਼ਰੂਰਤ ਹੈ ਕਿਉਂਕਿ ਰਸਾਇਣ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਘਟਾ ਰਹੇ ਹਨ ਅਤੇ ਭੂਮੀਗਤ ਜੀਵਨ ਨੂੰ ਪ੍ਰਦੂਸ਼ਿਤ ਕਰਦੇ ਹਨ। ਇਸ ਤੋਂ ਇਲਾਵਾ ਰਸਾਇਣ ਖੇਤੀ ਦੇ ਖ਼ਰਚੇ ਨੂੰ ਵੀ ਵਧਾਉਂਦੇ ਹਨ ਜਿਸ ਨਾਲ ਕਿਸਾਨਾਂ ਦਾ ਕਰਜ਼ਾ ਵੱਧਦਾ ਹੈ ਅਤੇ ਕਿਸਾਨ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ।

ਸਾਨੂੰ ਮੰਜੁਲਾ ਜੀ ਤੋਂ ਸਿੱਖਣਾ ਚਾਹੀਦਾ ਹੈ ਕਿ ਜੈਵਿਕ ਖੇਤੀ ਅਪਣਾ ਕੇ ਪਾਣੀ, ਮਿੱਟੀ ਅਤੇ ਵਾਤਾਵਰਣ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ।

ਹਰਤੇਜ ਸਿੰਘ ਮਹਿਤਾ

ਪੂਰੀ ਕਹਾਣੀ ਪੜ੍ਹੋ

ਜੋ ਜੈਵਿਕ ਖੇਤੀ ਪ੍ਰਤੀ ਹੋਰਨਾਂ ਕਿਸਾਨਾਂ ਨੂੰ ਉਤਸ਼ਾਹਿਤ ਕਰਕੇ ਬਿਹਤਰ ਭਵਿੱਖ ਲਈ ਇੱਕ ਅਧਾਰ ਸਥਾਪਿਤ ਕਰ ਰਹੇ ਹਨ।

ਪਹਿਲਾਂ ਜੈਵਿਕ ਇੱਕ ਇਸ ਤਰ੍ਹਾਂ ਦਾ ਸ਼ਬਦ ਸੀ, ਜਿਸ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਸੀ। ਬਹੁਤ ਘੱਟ ਕਿਸਾਨ ਸਨ ਜੋ ਜੈਵਿਕ ਖੇਤੀ ਕਰਦੇ ਸਨ ਅਤੇ ਉਹ ਵੀ ਘਰੇਲੂ ਮੰਤਵਾਂ ਦੇ ਲਈ। ਪਰ ਸਮੇਂ ਦੇ ਨਾਲ ਲੋਕਾਂ ਨੂੰ ਪਤਾ ਲੱਗਿਆ ਕਿ ਹਰ ਚਮਕੀਲੀ ਸਬਜ਼ੀ ਜਾਂ ਫਲ ਵਧੀਆ ਦਿਖਦਾ ਹੈ ਪਰ ਉਹ ਸਿਹਤ ਦੇ ਲਈ ਚੰਗਾ ਨਹੀਂ ਹੁੰਦਾ।

ਇਹ ਕਹਾਣੀ ਹੈ, ਹਰਤੇਜ ਸਿੰਘ ਮਹਿਤਾ ਦੀ, ਜਿਨ੍ਹਾਂ ਨੇ 10 ਸਾਲ ਪਹਿਲਾਂ ਬੁੱਧੀਮਾਨੀ ਵਾਲਾ ਫੈਸਲਾ ਲਿਆ ਅਤੇ ਉਹ ਇਸ ਦੇ ਲਈ ਬਹੁਤ ਧੰਨਵਾਦੀ ਵੀ ਹਨ। ਹਰਤੇਜ ਸਿੰਘ ਮਹਿਤਾ ਦੇ ਲਈ, ਜੈਵਿਕ ਖੇਤੀ ਨੂੰ ਜਾਰੀ ਰੱਖਣ ਦਾ ਫੈਸਲਾ ਉਨ੍ਹਾਂ ਦੁਆਰਾ ਲਿਆ ਗਿਆ ਇੱਕ ਸਭ ਤੋਂ ਵਧੀਆ ਫੈਸਲਾ ਸੀ ਅਤੇ ਅੱਜ ਉਹ ਆਪਣੇ ਖੇਤਰ (ਮਹਿਤਾ ਪਿੰਡ – ਬਠਿੰਡਾ) ਵਿੱਚ ਜੈਵਿਕ ਖੇਤੀ ਕਰਨ ਵਾਲੇ ਇੱਕ ਪ੍ਰਸਿੱਧ ਕਿਸਾਨ ਹਨ।

ਪੰਜਾਬ ਦੇ ਮਾਲਵਾ ਖੇਤਰ, ਜਿੱਥੇ ਕਿਸਾਨ ਵਧੀਆ ਉਤਪਾਦਕਤਾ ਪ੍ਰਾਪਤ ਕਰਨ ਲਈ ਕੀਟਨਾਸ਼ਕ ਅਤੇ ਰਸਾਇਣਾਂ ਦਾ ਵਰਤੋਂ ਬਹੁਤ ਉੱਚ ਮਾਤਰਾ ਵਿੱਚ ਕਰਦੇ ਹਨ। ਉੱਥੇ, ਹਰਤੇਜ ਸਿੰਘ ਮਹਿਤਾ ਨੇ ਪ੍ਰਕਿਰਤੀ ਦੇ ਨਾਲ ਤਾਲਮੇਲ ਕਾਇਮ ਰੱਖਣ ਨੂੰ ਚੁਣਿਆ। ਉਹ ਬਚਪਨ ਤੋਂ ਹੀ ਆਪਣੇ ਵਿਰਾਸਤੀ ਕਾਰੋਬਾਰ ਪ੍ਰਤੀ ਸਮਰਪਿਤ ਹਨ ਅਤੇ ਉਨ੍ਹਾਂ ਦੇ ਲਈ ਆਪਣੀਆਂ ਪ੍ਰਾਪਤੀਆਂ ਦੇ ਬਾਰੇ ਸ਼ੇਖੀ ਕਰਨ ਨਾਲੋਂ ਇੱਕ ਸਧਾਰਣ ਜੀਵਨ ਬਤੀਤ ਕਰਨਾ ਜ਼ਿਆਦਾ ਜ਼ਰੂਰੀ ਹੈ।

ਉੱਚ ਯੋਗਤਾ (ਐੱਮ.ਏ. ਪੰਜਾਬੀ, ਐੱਮ.ਏ. ਪਾੱਲੀਟੀਕਲ ਸਾਇੰਸ) ਹੋਣ ਦੇ ਬਾਵਜੂਦ, ਉਨ੍ਹਾਂ ਨੇ ਸ਼ਹਿਰੀ ਜੀਵਨ ਅਤੇ ਸਰਕਾਰੀ ਨੌਕਰੀ ਦੀ ਬਜਾਏ ਜੈਵਿਕ ਖੇਤੀ ਨੂੰ ਚੁਣਿਆ। ਵਰਤਮਾਨ ਵਿੱਚ ਉਨ੍ਹਾਂ ਦੇ ਕੋਲ 11 ਏਕੜ ਜ਼ਮੀਨ ਹੈ, ਜਿਸ ਵਿੱਚ ਉਹ ਕਪਾਹ, ਕਣਕ, ਸਰ੍ਹੋਂ, ਗੰਨਾ, ਮਸਰ, ਪਾਲਕ, ਮੇਥੀ, ਗਾਜਰ, ਪਿਆਜ਼, ਲਸਣ ਅਤੇ ਲਗਭੱਗ ਸਾਰੀਆਂ ਸਬਜ਼ੀਆਂ ਉਗਾਉਂਦੇ ਹਨ। ਉਹ ਹਮੇਸ਼ਾ ਆਪਣੇ ਖੇਤਾਂ ਨੂੰ ਕੁਦਰਤੀ ਤਰੀਕੇ ਨਾਲ ਤਿਆਰ ਕਰਨਾ ਪਸੰਦ ਕਰਦੇ ਹਨ, ਜਿਸ ਵਿੱਚ ਕਪਾਹ(F 1378), ਕਣਕ (1482) ਅਤੇ ਬਾਂਸੀ ਨਾਮ ਦੇ ਬੀਜ ਵਧੀਆ ਪਰਿਣਾਮ ਦਿੰਦੇ ਹਨ।

“ਅਸੰਤੁਸ਼ਟਤਾ, ਅਨਪੜ੍ਹਤਾ ਅਤੇ ਕਿਸਾਨਾਂ ਦੀ ਉੱਚ ਉਤਪਾਦਕਤਾ ਦੀ ਇੱਛਾ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦੀ ਹੈ, ਜਿਸ ਦੇ ਕਾਰਨ ਕਿਸਾਨ ਜੋ ਕਿ ਮੁਕਤੀਦਾਤਾ ਦੇ ਰੂਪ ਵਿੱਚ ਜਾਣੇ ਜਾਂਦੇ ਹਨ, ਹੁਣ ਉਹ ਸਮਾਜ ਨੂੰ ਜ਼ਹਿਰ ਦੇ ਰਹੇ ਹਨ। ਅੱਜ-ਕੱਲ੍ਹ ਕਿਸਾਨ ਕੀਟ ਪ੍ਰਬੰਧਨ ਦੇ ਲਈ ਕੀਟਨਾਸ਼ਕਾਂ ਅਤੇ ਰਸਾਇਣਾਂ ਦਾ ਇਸਤੇਮਾਲ ਕਰਦੇ ਹਨ ਜੋ ਕਿ ਮਿੱਟੀ ਦੇ ਮਿੱਤਰ-ਕੀਟਾਂ ਅਤੇ ਉਪਜਾਊਪਨ ਨੂੰ ਨੁਕਸਾਨ ਪਹੁੰਚਾਉਂਦੇ ਹਨ। ਉਹ ਇਸ ਗੱਲ ਤੋਂ ਅਣਜਾਣ ਨਹੀਂ ਹਨ ਕਿ ਉਹ ਆਪਣੇ ਖੇਤ ਵਿੱਚ ਰਸਾਇਣਾਂ ਦੀ ਵਰਤੋਂ ਕਰਕੇ ਸਾਰੇ ਭੋਜਨ ਨੂੰ ਜ਼ਹਿਰੀਲਾ ਬਣਾ ਰਹੇ ਹਨ। ਇਸ ਦੇ ਇਲਾਵਾ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਨਾ ਕੇਵਲ ਵਾਤਾਵਰਣ ਦੀ ਸਥਿਤੀ ਨੂੰ ਵਿਗਾੜ ਰਹੇ ਹਨ, ਬਲਕਿ ਕਰਜ਼ੇ ਦੇ ਵਾਧੇ ਕਾਰਨ ਵੱਡੇ ਆਰਥਿਕ ਨੁਕਸਾਨ ਦਾ ਵੀ ਸਾਹਮਣਾ ਵੀ ਕਰ ਰਹੇ ਹਨ।” – ਹਰਤੇਜ ਸਿੰਘ ਨੇ ਕਿਹਾ।

ਸ. ਮਹਿਤਾ ਜੀ ਹਮੇਸ਼ਾ ਖੇਤੀ ਦੇ ਲਈ ਕੁਦਰਤੀ ਢੰਗ ਅਪਣਾਉਂਦੇ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਕੁਦਰਤੀ ਖੇਤੀ ਦੇ ਬਾਰੇ ਜਾਣਕਾਰੀ ਦੀ ਲੋੜ ਹੁੰਦੀ ਹੈ ਤਾਂ ਉਹ ਅੰਮ੍ਰਿਤਸਰ ਦੇ ਪਿੰਗਲਵਾੜਾ ਸੁਸਾਇਟੀ ਅਤੇ ਐਗਰੀਕਲਚਰ ਹੇਰੀਟੇਜ਼ ਮਿਸ਼ਨ ਨਾਲ ਸੰਪਰਕ ਕਰਦੇ ਹਨ। ਉਹ ਆਮ ਤੌਰ ‘ਤੇ ਗਾਂ ਦੇ ਮੂਤਰ ਅਤੇ ਪਸ਼ੂਆਂ ਦੇ ਗੋਬਰ ਦੀ ਵਰਤੋਂ ਖਾਦ ਬਣਾਉਣ ਲਈ ਕਰਦੇ ਹਨ ਅਤੇ ਇਹ ਮਿੱਟੀ ਦੇ ਲਈ ਵੀ ਵਧੀਆ ਅਤੇ ਵਾਤਾਵਰਣ ਦੇ ਅਨੁਕੂਲ ਵੀ।

ਸ਼੍ਰੀ ਮਹਿਤਾ ਦੇ ਅਨੁਸਾਰ ਕੁਦਰਤੀ ਤਰੀਕੇ ਨਾਲ ਉਗਾਏ ਗਏ ਭੋਜਨ ਦੇ ਉਪਭੋਗ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਅਤੇ ਰੋਗਾਂ ਤੋਂ ਦੂਰ ਰੱਖਿਆ ਹੈ। ਇਸ ਕਾਰਨ ਸ. ਮਹਿਤਾ ਦਾ ਮੰਨਣਾ ਹੈ ਕਿ ਉਹ ਜੈਵਿਕ ਖੇਤੀ ਦੇ ਪ੍ਰਤੀ ਪ੍ਰੇਰਿਤ ਹਨ ਅਤੇ ਭਵਿੱਖ ਵਿੱਚ ਵੀ ਇਸ ਨੂੰ ਜਾਰੀ ਰੱਖਣਗੇ।

ਸੰਦੇਸ਼
“ਮੈਂ ਦੇਸ਼ ਭਰ ਦੇ ਕਿਸਾਨਾਂ ਨੂੰ ਇੱਕ ਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਸਾਨੂੰ ਪ੍ਰਾਈਵੇਟ ਕੰਪਨੀਆਂ ਦੇ ਬੰਧਨਾਂ ਤੋਂ ਬਾਹਰ ਆਉਣਾ ਚਾਹੀਦਾ ਅਤੇ ਸਮਾਜ ਨੂੰ ਸਿਹਤਮੰਦ ਬਣਾਉਣ ਦੇ ਲਈ ਸਿਹਤਮੰਦ ਭੋਜਨ ਪ੍ਰਦਾਨ ਲਈ ਪ੍ਰਣ ਕਰਨਾ ਚਾਹੀਦਾ ਹੈ।”

ਕਾਂਤਾ ਦੇਸ਼ਟਾ

ਪੂਰੀ ਕਹਾਣੀ ਪੜ੍ਹੋ

ਇਕ ਕਿਸਾਨ ਮਹਿਲਾ ਜਿਸਨੂੰ ਇਹ ਇਹਸਾਸ ਹੋਇਆ ਕਿ ਕਿਸ ਤਰ੍ਹਾਂ ਉਹ ਰਸਾਇਣਿਕ ਖੇਤੀ ਨਾਲ ਹੋਰਾਂ ਵਿਚ ਬਿਮਾਰੀਆਂ ਫੈਲਾ ਰਹੀ ਹੈ ਅਤੇ ਫਿਰ ਉਸ ਨੇ ਜੈਵਿਕ ਖੇਤੀ ਨੂੰ ਚੁਣ ਕੇ ਇਕ ਚੰਗਾ ਫੈਸਲਾ ਕੀਤਾ

ਇਹ ਕਿਹਾ ਜਾਂਦਾ ਹੈ ਕਿ ਜੇਕਰ ਅਸੀਂ ਅੱਜ ਕੁੱਝ ਵੀ ਖਾ ਰਹੇ ਹਾਂ ਤੇ ਸਾਨੂੰ ਕਿਸਾਨਾਂ ਦਾ ਹਮੇਸ਼ਾ ਧੰਨਵਾਦੀ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਸਭ ਇਕ ਕਿਸਾਨ ਦੀ ਮਿਹਨਤ ਅਤੇ ਖੂਨ ਪਸੀਨੇ ਦਾ ਨਤੀਜਾ ਹੈ, ਜੋ ਉਹ ਖੇਤਾਂ ਵਿਚ ਵਹਾਉਂਦਾ ਹੈ। ਪਰ, ਜੇਕਰ ਉਹੀ ਕਿਸਾਨ, ਬਿਮਾਰੀਆਂ ਫੈਲਾਉਣ ਦਾ ਇਕ ਕਾਰਣ ਬਣ ਜਾਏ ਤਾਂ ਕੀ ਹੋਵੇਗਾ?

ਅੱਜ ਦੇ ਦੌਰ ਵਿੱਚ, ਰਸਾਇਣਿਕ ਖੇਤੀ, ਝਾੜ ਵਧਾਉਣ ਲਈ ਇਕ ਰੁਝਾਨ ਬਣ ਚੁਕੀ ਹੈ। ਬੁਨਿਆਦੀ ਭੋਜਨ ਦੀ ਲੋੜ ਨੂੰ ਪੂਰਾ ਕਰਨ ਦੀ ਬਜਾਏ ਖੇਤੀਬਾੜੀ ਵਧੇਰੇ ਬਿਜ਼ਨਸ ਬਣ ਗਈ ਹੈ। ਉਤਪਾਦਕ ਅਤੇ ਭੋਜਨ ਦੇ ਖਪਤਕਾਰ, ਦੋਵੇਂ ਖੇਤੀਬਾੜੀ ਦੇ ਮੂਲ ਮੰਤਵ ਨੂੰ ਭੁੱਲ ਗਏ ਹਨ।

ਇਸ ਸਥਿਤੀ ਨੂੰ ਇੱਕ ਮਸ਼ਹੂਰ ਖੇਤੀਬਾੜੀ ਵਿਗਿਆਨੀ ਮਾਸਾਨਬੋ ਫੁਕੂਓਕਾ ਨੇ ਚੰਗੀ ਤਰ੍ਹਾਂ ਜਾਣਿਆ ਅਤੇ ਲਿਖਦੇ ਹਨ:

“ਖੇਤੀ ਦਾ ਪਰਮ ਉਦੇਸ਼ ਫ਼ਸਲਾਂ ਉਗਾਉਣਾ ਨਹੀਂ ਬਲਕਿ ਮਨੁੱਖ ਨੂੰ ਇੱਕ ਬੇ-ਐਬ ਅਤੇ ਸੰਪੂਰਨ ਅਵਸਥਾ ਤੱਕ ਪਹੁੰਚਾਉਣਾ ਹੈ।”

ਇਸੇ ਸਥਿਤੀ ਵਿਚੋਂ ਲੱਗਦੇ ਹੋਏ ਇੱਕ ਮਹਿਲਾ – ਕਾਂਤਾ ਦੇਸ਼ਟਾ ਨੇ ਇਸ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਜਾਣਿਆ ਕਿ ਉਹ ਵੀ ਰਸਾਇਣਿਕ ਖੇਤੀ ਕਰ ਕੇ ਬਿਮਾਰੀਆਂ ਫੈਲਾਉਣ ਦਾ ਇੱਕ ਜ਼ਰੀਆ ਬਣ ਚੁਕੀ ਹੈ, ਅਤੇ ਉਸ ਨੇ ਜੈਵਿਕ ਖੇਤੀ ਕਰਨ ਦਾ ਇੱਕ ਚੰਗਾ ਫੈਸਲਾ ਕੀਤਾ।

ਕਾਂਤਾ ਦੇਸ਼ਟਾ ਸਮਾਲਾ ਪਿੰਡ ਦੀ ਇੱਕ ਆਮ ਕਿਸਾਨ ਸੀ ਜੋ ਕਿ ਸਬਜ਼ੀਆਂ ਅਤੇ ਫਲਾਂ ਕਿ ਖੇਤੀ ਕਰਕੇ ਕਈ ਵਾਰ ਉਸ ਨੂੰ ਆਪਣੇ ਰਿਸ਼ਤੇਦਾਰਾਂ, ਗਵਾਂਢੀਆਂ ਅਤੇ ਦੋਸਤਾਂ ਵਿੱਚ ਵੀ ਵੰਡਦੇ ਸੀ। ਪਰ ਇੱਕ ਦਿਨ, ਉਸ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਕਰਕੇ ਪੈਦਾ ਹੋਈਆਂ ਫ਼ਸਲਾਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਪਤਾ ਲੱਗਾ ਤਾ ਉਸ ਨੂੰ ਬਹੁਤ ਬੁਰਾ ਮਹਿਸੂਸ ਹੋਇਆ। ਉਸ ਦਿਨ ਤੋਂ, ਉਸਨੇ ਫ਼ੈਸਲਾ ਕੀਤਾ ਕਿ ਉਹ ਰਸਾਇਣਾਂ ਦੀ ਵਰਤੋਂ ਬੰਦ ਕਰਕੇ, ਜੈਵਿਕ ਖੇਤੀ ਨੂੰ ਅਪਣਾਉਣਗੇ।

ਜੈਵਿਕ ਖੇਤੀ ਦੇ ਪ੍ਰਤੀ ਉਸਦੇ ਕਦਮ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਉਹ 2004 ਵਿੱਚ ਮੋਰਾਰਕਾ ਫਾਊਂਡੇਸ਼ਨ ਅਤੇ ਖੇਤੀਬਾੜੀ ਵਿਭਾਗ ਦੁਆਰਾ ਚਲਾਏ ਜਾ ਰਹੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋ ਗਏ। ਉਸਨੇ ਕਈ ਤਰ੍ਹਾਂ ਦੇ ਫਲ, ਸਬਜ਼ੀਆਂ, ਅਨਾਜ ਅਤੇ ਮਸਾਲੇ ਜਿਵੇਂ ਕਿ ਸੇਬ, ਨਾਸ਼ਪਾਤੀਆਂ, ਬੇਰ, ਆੜੂ, ਜਾਪਾਨੀ ਅਪਰਿਕੋਟ, ਕੀਵੀ ਫਲ, ਗਿਰੀਦਾਰ, ਮਟਰ, ਬੀਨਸ (ਫਲੀਆਂ), ਬੈਂਗਣ, ਗੋਭੀ, ਮੂਲੀ, ਕਾਲੀ ਮਿਰਚ, ਲਾਲ ਮਿਰਚ, ਪਿਆਜ਼, ਕਣਕ, ਮਾਂਹ ਦੀ ਦਾਲ, ਮੱਕੀ ਅਤੇ ਜੌਂ ਆਦਿ ਪੈਦਾ ਕਰਨਾ ਸ਼ੁਰੂ ਕਰ ਦਿੱਤਾ।

ਜੈਵਿਕ ਖੇਤੀ ਨੂੰ ਅਪਨਾਉਣ ਦਾ ਉਸਦੀ ਆਮਦਨ ਤੇ ਸਕਾਰਾਤਮਕ ਪ੍ਰਭਾਵ ਹੋਇਆ ਅਤੇ ਇਸਨੂੰ ਸਾਲਾਨਾ 4 ਤੋਂ 5 ਲੱਖ ਤੱਕ ਵਧਾਇਆ। ਕੇਵਲ ਇਹ ਹੀ ਨਹੀਂ, ਪਰ ਮੋਰਾਰਕਾ ਫਾਊਂਡੇਸ਼ਨ ਦੀ ਮਦਦ ਨਾਲ ਕਾਂਤਾ ਦੇਸ਼ਟਾ ਨੇ ਆਪਣੇ ਪਿੰਡ ਵਿਚ ਔਰਤਾਂ ਦੇ ਇੱਕ ਸਮੂਹ ਦੀ ਸਿਰਜਣਾ ਕੀਤੀ ਅਤੇ ਉਨ੍ਹਾਂ ਨੂੰ ਜੈਵਿਕ ਖੇਤੀ ਬਾਰੇ ਜਾਣਕਾਰੀ ਪ੍ਰਦਾਨ ਕੀਤੀ, ਅਤੇ ਉਨ੍ਹਾਂ ਨੂੰ ਉਸੇ ਫਾਉਂਦਾਤਿਓਂ ਦੇ ਤਹਿਤ ਰਜਿਸਟਰ ਵੀ ਕਰਵਾਇਆ।

“ਮੈਂ ਮੰਨਦੀ ਹਾਂ ਕਿ ਇੱਕ ਸਮੂਹ ਵਿੱਚ ਲੋਕਾਂ ਨੂੰ ਗਿਆਨ ਪ੍ਰਦਾਨ ਕਰਨਾ ਬਿਹਤਰ ਹੈ ਕਿਉਂਕਿ ਇਸਦੀ ਕੀਮਤ ਘੱਟ ਹੈ ਅਤੇ ਅਸੀਂ ਇੱਕ ਸਮੇਂ ਵਧੇਰੇ ਲੋਕਾਂ ਨੂੰ ਗਿਆਨ ਦੇ ਸਕਦੇ ਹਾਂ।”

ਅੱਜ ਉਸਦਾ ਨਾਮ ਕਾਮਯਾਬ ਜੈਵਿਕ ਕਿਸਾਨਾਂ ਦੀ ਸੂਚੀ ਵਿੱਚ ਆਉਂਦਾ ਹੈ ਉਸ ਕੋਲ 31 ਬਿੱਘੇ ਸਿੰਚਾਈ ਜ਼ਮੀਨ ਹੈ ਜਿਸ ਰਾਹੀਂ ਉਹ ਖੇਤੀ ਕਰ ਰਹੀ ਹੈ ਅਤੇ ਲੱਖਾਂ ਵਿਚ ਲਾਭ ਕਮਾ ਰਹੀ ਹੈ। ਬਾਅਦ ਵਿਚ ਉਹ ਐਨ. ਓ. ਐਨ. ਆਈ. ਯੂਨੀਵਰਸਿਟੀ, ਦਿੱਲੀ, ਜੈਪੁਰ ਅਤੇ ਬੈਂਗਲੋਰ ਵਿਚ ਵੀ ਗਈ ਤਾਂ ਕਿ ਔਰਗੈਨਿਕ ਫਾਰਮਿੰਗ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਦੁਆਰਾ ਉਸ ਦੇ ਜ਼ੋਰਦਾਰ ਯਤਨ ਲਈ, ਉਸ ਨੂੰ ਦੋ ਵਾਰ ਸਰਕਾਰੀ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼ਿਮਲਾ ਵਿਚ ਬੈਸਟ ਫਾਰਮਰ ਐਵਾਰਡ ਦੇ ਤੌਰ ਤੇ ਸਨਮਾਨਿਤ ਕੀਤਾ ਗਿਆ ਸੀ ਅਤੇ 13 ਜੂਨ 2013 ਨੂੰ ਉਸ ਨੂੰ ਜੈਵਿਕ ਖੇਤੀ ਦੇ ਖੇਤਰ ਵਿਚ ਯੋਗਦਾਨ ਲਈ ਪ੍ਰਸ਼ੰਸਾ ਅਤੇ ਸਨਮਾਨ ਵੀ ਮਿਲਿਆ।

ਇੱਕ ਵਿਸ਼ਾਲ ਪੱਧਰ ਤੇ ਇੰਨੀ ਵਡਮੁੱਲੀ ਹੋਣ ਦੇ ਬਾਵਜੂਦ, ਇਹ ਔਰਤ ਆਪਣੇ ਆਪ ਪੂਰੀ ਵਾਹਵਾਹੀ ਨਹੀਂ ਲੈਂਦੀ ਅਤੇ ਉਹ ਮੰਨਦੀ ਹੈ ਕਿ ਉਸਦੀ ਸਫ਼ਲਤਾ ਦਾ ਸਾਰਾ ਸਿਹਰਾ ਮੋਰਾਰਕਾ ਫਾਊਂਡੇਸ਼ਨ ਅਤੇ ਖੇਤੀਬਾੜੀ ਵਿਭਾਗ ਨੂੰ ਜਾਂਦਾ ਹੈ ਜਿਸ ਨੇ ਉਸਨੂੰ ਸਹੀ ਰਸਤਾ ਵਿਖਾਇਆ ‘ਤੇ ਅਗਵਾਈ ਕੀਤੀ।

ਖੇਤੀ ਤੋਂ ਇਲਾਵਾ, ਕਾਂਤਾ ਕੋਲ ਦੋ ਗਾਵਾਂ ਅਤੇ 3 ਮੱਝਾਂ ਵੀ ਹਨ ਅਤੇ ਉਸਦੇ ਖੇਤਾਂ ਵਿੱਚ 30x8x10 ਦਾ ਇੱਕ ਵਰਮੀਕੰਪੋਸਟ ਪਲਾਂਟ ਵੀ ਹੈ ਜਿਸ ਵਿੱਚ ਉਹ ਪਸ਼ੂਆਂ ਗੋਬਰ ਅਤੇ ਖੇਤ ਦੀ ਰਹਿੰਦ-ਖੂੰਹਦ ਨੂੰ ਖਾਦ ਵਜੋਂ ਵਰਤਦੀ ਹੈ। ਉਹ ਭੂਮੀ ਦੀਆਂ ਸਥਿਤੀਆਂ ਵਿੱਚ ਸੁਧਾਰ ਲਿਆਉਣ ਅਤੇ ਖ਼ਰਚਿਆਂ ਨੂੰ ਘਟਾਉਣ ਲਈ, ਕੀਟਨਾਸ਼ਕਾਂ ਦੀ ਥਾਂ ‘ਤੇ ਜੜ੍ਹੀ-ਬੂਟੀਆਂ ਦੇ ਸਪਰੇਅ ਐਪਰਚਰ ਵਾਸ਼, ਜੀਵ-ਅੰਮ੍ਰਿਤ ਅਤੇ ਐਨ. ਐਸ. ਡੀ. ਐਲ. ਦੀ ਵਰਤੋਂ ਕਰਦੀ ਹੈ।

ਹੁਣ, ਕਾਂਤਾ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਵਿਚ ਸਬਜ਼ੀਆਂ ਅਤੇ ਫਲ ਵੰਡਣ ਦੌਰਾਨ ਖੁਸ਼ੀ ਮਹਿਸੂਸ ਕਰਦੀ ਹੈ, ਕਿਉਂਕਿ ਉਹ ਜਾਣਦੀ ਹੈ ਕਿ ਜੋ ਉਹ ਜੋ ਵੰਡ ਰਹੀ ਹੈ ਉਹ ਨੁਕਸਾਨਦੇਹ ਰਸਾਇਣਾਂ ਤੋਂ ਮੁਕਤ ਹੈ ਅਤੇ ਉਹ ਇਸ ਨੂੰ ਖਾ ਕੇ ਉਸਦੇ ਰਿਸ਼ਤੇਦਾਰ ਅਤੇ ਦੋਸਤ ਸਿਹਤਮੰਦ ਰਹਿਣਗੇ।

ਕਾਂਤਾ ਦੇਸ਼ਟਾ ਵੱਲੋਂ ਸੰਦੇਸ਼:
“ਜੈਵਿਕ ਖੇਤੀ ਬਹੁਤ ਮਹੱਤਵਪੂਰਨ ਹੈ ਜੇ ਅਸੀਂ ਆਪਣੇ ਵਾਤਾਵਰਣ ਨੂੰ ਸਾਫ਼ ਰੱਖਣਾ ਚਾਹੁੰਦੇ ਹਾਂ”

 

ਯਾਦਵਿੰਦਰ ਸਿੰਘ

ਪੂਰੀ ਕਹਾਣੀ ਪੜ੍ਹੋ

ਪੰਜਾਬ ਦੇ ਇਸ ਕਿਸਾਨ ਨੇ ਕਣਕ-ਝੋਨੇ ਦੀ ਰਵਾਇਤੀ ਖੇਤੀ ਦੀ ਥਾਂ ਸਭ ਤੋਂ ਉੱਤਮ ਵਿਕਲਪ ਚੁਣਿਆ ਅਤੇ ਉਹ ਇਸ ਤੋਂ ਦੋਹਰਾ ਲਾਭ ਕਮਾ ਰਿਹਾ ਹੈ

ਪੰਜਾਬ ਵਿੱਚ ਜਿੱਥੇ ਅੱਜ ਵੀ ਝੋਨੇ ਅਤੇ ਕਣਕ ਦੀ ਖੇਤੀ ਜਾਰੀ ਹੈ, ਉੱਥੇ ਹੀ ਕੁੱਝ ਕਿਸਾਨਾਂ ਕੋਲ ਅਜੇ ਵੀ ਵਿਕਲਪਾਂ ਦੀ ਕਮੀ ਹੈ। ਕਿਸਾਨਾਂ ਕੋਲ ਜ਼ਮੀਨ ਦਾ ਇੱਕ ਛੋਟਾ ਟੁਕੜਾ ਹੁੰਦਾ ਹੈ ਅਤੇ ਘੱਟ ਜਾਗਰੂਕਤਾ ਵਾਲੇ ਕਿਸਾਨ ਅਜੇ ਵੀ ਕਣਕ ਅਤੇ ਝੋਨੇ ਦੇ ਰਵਾਇਤੀ ਚੱਕਰ ਵਿੱਚ ਫਸੇ ਹੋਏ ਹਨ। ਪਰ ਬਠਿੰਡੇ ਜ਼ਿਲ੍ਹੇ ਦੇ ਪਿੰਡ ਚੱਕ ਬਖਤੂ ਦੇ ਯਾਦਵਿੰਦਰ ਸਿੰਘ ਨੇ ਖੇਤੀਬਾੜੀ ਦੀ ਪੁਰਾਣੀ ਤਕਨੀਕ ਨੂੰ ਛੱਡ ਕੇ ਨਰਸਰੀ ਤਿਆਰ ਕੀਤੀ ਅਤੇ ਸਬਜ਼ੀਆਂ ਦੀ ਜੈਵਿਕ ਖੇਤੀ ਸ਼ੁਰੂ ਕੀਤੀ।

ਆਪਣੇ ਲੱਖਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਇੱਛਾ ਰੱਖਣ ਵਾਲੇ ਇੱਕ ਨੌਜਵਾਨ ਯਾਦਵਿੰਦਰ ਸਿੰਘ ਨੇ ਆਪਣੀ ਗ੍ਰੈਜੂਏਸ਼ਨ ਦੇ ਬਾਅਦ ਹੋਟਲ ਮੈਨੇਜਮੈਂਟ ਵਿੱਚ ਆਪਣਾ ਡਿਪਲੋਮਾ ਪੂਰਾ ਕੀਤਾ ਅਤੇ ਉਸ ਤੋਂ ਬਾਅਦ ਦੋ ਸਾਲ ਲਈ ਸਿੰਗਾਪੁਰ ਵਿੱਚ ਇੱਕ ਮਸ਼ਹੂਰ ਸ਼ੈੱਫ ਰਹੇ। ਪਰ ਉਹ ਆਪਣੇ ਕੰਮ ਤੋਂ ਖੁਸ਼ ਨਹੀਂ ਸਨ ਅਤੇ ਸਭ ਕੁੱਝ ਹੋਣ ਦੇ ਬਾਵਜੂਦ ਵੀ ਆਪਣੇ ਜੀਵਨ ਵਿੱਚ ਕੋਈ ਕਮੀ ਮਹਿਸੂਸ ਕਰ ਰਹੇ ਸਨ। ਇਸ ਲਈ ਉਹ ਵਾਪਸ ਪੰਜਾਬ ਆ ਗਏ ਅਤੇ ਪੂਰੇ ਇਰਾਦੇ ਨਾਲ ਖੇਤੀਬਾੜੀ ਦੇ ਖੇਤਰ ਵਿੱਚ ਦਾਖਲ ਹੋਣ ਦਾ ਫੈਸਲਾ ਕੀਤਾ।

2015 ਵਿੱਚ ਉਨ੍ਹਾਂ ਨੇ ਆਪਣਾ ਜੈਵਿਕ ਉੱਦਮ ਸ਼ੁਰੂ ਕੀਤਾ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਭਵਿੱਖ ਦੇ ਨੁਕਸਾਨ ਤੋਂ ਬਚਣ ਲਈ ਬੁੱਧੀਮਾਨੀ ਤੋਂ ਕੰਮ ਲਿਆ। ਆਪਣੀ ਚਤੁਰਾਈ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੇ ਇੰਟਰਨੈੱਟ ਦੀ ਮਦਦ ਲਈ ਅਤੇ ਕਿਸਾਨ ਮੇਲਿਆਂ ਵਿੱਚ ਭਾਗ ਲਿਆ ਅਤੇ ਜੈਵਿਕ ਸਬਜ਼ੀਆਂ ਦੀ ਨਰਸਰੀ ਤਿਆਰ ਕਰਨੀ ਸ਼ੁਰੂ ਕੀਤੀ। ਆਪਣੇ ਬ੍ਰੈਂਡ ਨੂੰ ਵਧਾਉਣ ਲਈ ਯਾਦਵਿੰਦਰ ਜੀ ਨੇ ਆਪਣੇ ਵਪਾਰ ਦਾ ਲੋਗੋ (LOGO) ਵੀ ਡਿਜ਼ਾਈਨ ਕੀਤਾ।

ਆਪਣੇ ਖੇਤੀਬਾੜੀ ਦੇ ਉੱਦਮ ਦੇ ਪਹਿਲੇ ਸਾਲ ਉਨ੍ਹਾਂ ਨੇ 1 ਲੱਖ ਦਾ ਮੁਨਾਫ਼ਾ ਖੱਟਿਆ ਅਤੇ ਅੱਜ ਉਹ ਕੇਵਲ 2 ਕਨਾਲ ‘ਚੋਂ 2.5 ਲੱਖ ਤੋਂ ਵੀ ਜ਼ਿਆਦਾ ਕਮਾਈ ਕਰ ਰਹੇ ਹਨ। ਖੇਤੀਬਾੜੀ ਦੇ ਨਾਲ ਉਨ੍ਹਾਂ ਨੇ ਨਰਸਰੀ ਪ੍ਰਬੰਧਨ ਵੀ ਸ਼ੁਰੂ ਕੀਤਾ ਹੈ, ਜਿਸ ਵਿੱਚ ਬੀਜ ਦੀ ਤਿਆਰੀ, ਮਿੱਟੀ ਪ੍ਰਬੰਧਨ ਸ਼ਾਮਲ ਹੈ। ਇੱਥੋਂ ਤੱਕ ਕਿ ਉਨ੍ਹਾਂ ਨੂੰ ਨਵੇਂ ਪੌਦੇ ਵੇਚਣ ਲਈ ਮਾਰਕਿਟ ਜਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਪੌਦੇ ਖਰੀਦਣ ਲਈ ਕਿਸਾਨ ਖੁਦ ਉਨ੍ਹਾਂ ਦੇ ਫਾਰਮ ਦਾ ਦੌਰਾ ਕਰਦੇ ਹਨ।

ਅੱਜ ਯਾਦਵਿੰਦਰ ਸਿੰਘ ਜੀ ਆਪਣੇ ਕਾਰੋਬਾਰ ਅਤੇ ਆਪਣੀ ਆਮਦਨ ਤੋਂ ਬਹੁਤ ਖੁਸ਼ ਹਨ। ਭਵਿੱਖ ਵਿੱਚ ਉਹ ਆਪਣੀ ਖੇਤੀਬਾੜੀ ਦੇ ਕਾਰੋਬਾਰ ਨੂੰ ਹੋਰ ਵਧਾਉਣਾ ਚਾਹੁੰਦੇ ਹਨ ਅਤੇ ਚੰਗਾ ਮੁਨਾਫ਼ਾ ਕਮਾਉਣ ਲਈ ਕੁੱਝ ਹੋਰ ਫ਼ਸਲਾਂ ਉਗਾਉਣਾ ਚਾਹੁੰਦੇ ਹਨ।

ਸੰਦੇਸ਼:
ਅਸੀਂ ਜਾਣਦੇ ਹਾਂ ਕਿ ਸਰਕਾਰ ਸਧਾਰਨ ਕਿਸਾਨਾਂ ਦੇ ਹੱਕ ਲਈ ਲੋੜੀਂਦੇ ਯਤਨ ਨਹੀਂ ਕਰਦੀ। ਪਰ ਕਿਸਾਨਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਮਜ਼ਬੂਤ ਇਰਾਦਾ ਅਤੇ ਸਹੀ ਦ੍ਰਿਸ਼ਟੀਕੋਣ ਨਾਲ ਉਹ ਜੋ ਚਾਹੁਣ ਪ੍ਰਾਪਤ ਕਰ ਸਕਦੇ ਹਨ।

ਗੁਰਦੇਵ ਕੌਰ ਦਿਓਲ

ਪੂਰੀ ਕਹਾਣੀ ਪੜ੍ਹੋ

ਇੱਕ ਮਹਿਲਾ ਦੀ ਕਹਾਣੀ ਜੋ ਉੱਦਮ-ਸ਼ੀਲਤਾ ਦੇ ਦੁਆਰਾ ਮਹਿਲਾ ਸਮਾਜ ਵਿੱਚ ਇੱਕ ਵੱਡਾ ਬਦਲਾਅ ਲੈ ਕੇ ਆਈ

ਕਈ ਸਾਲਾਂ ਤੋਂ ਮਹਿਲਾਵਾਂ ਨੇ ਬਹੁਤ ਸਾਰੇ ਖੇਤਰਾਂ ਵਿੱਚ ਇੱਕ ਮਹੱਤਵਪੂਰਣ ਪ੍ਰਭਾਵ ਪਾਇਆ ਅਤੇ ਸਫ਼ਲਤਾ ਪ੍ਰਾਪਤ ਕੀਤੀ, ਪਰ ਫਿਰ ਵੀ ਇਸ ਤਰ੍ਹਾਂ ਦੀਆਂ ਕਈ ਮਹਿਲਾਵਾਂ ਹਨ ਜੋ ਪਿੱਛੇ ਰਹਿੰਦੀਆਂ ਹਨ ਅਤੇ ਸਿਰਫ਼ ਘਰੇਲੂ ਕੰਮ-ਕਾਰ ਤੱਕ ਹੀ ਸੀਮਿਤ ਹਨ। ਅੱਜ, ਮਹਿਲਾਵਾਂ ਨੂੰ ਕਰਮਚਾਰੀ ਦਲ ਦਾ ਇੱਕ ਵੱਡਾ ਹਿੱਸਾ ਬਣਾਉਣ ਅਤੇ ਉਨ੍ਹਾਂ ਦੇ ਹੁਨਰ ਨੂੰ ਵਿਕਸਿਤ ਕਰਨ ਲਈ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ, ਕਿਉਂਕਿ ਦੇਸ਼ ਦੀ ਆਰਥਿਕਤਾ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਦੀ ਸ਼ਕਤੀ ਮਹਿਲਾਵਾਂ ਵਿੱਚ ਹੈ ਅਤੇ ਮਹਿਲਾਵਾਂ ਨੂੰ ਮਜ਼ਬੂਤ ਬਣਾਉਣ ਦਾ ਵਧੀਆ ਤਰੀਕਾ ਉੱਦਮ-ਸ਼ੀਲਤਾ ਹੈ ਨਾ ਕਿ ਦਾਨ ਦੁਆਰਾ। ਮਹਿਲਾਵਾਂ ਦੇ ਸ਼ਕਤੀਕਰਨ ਨੂੰ ਬੜਾਵਾ ਦੇਣ ਲਈ ਬਹੁਤ ਸਾਰੇ ਲੋਕ ਨਿਸ਼ਕਾਮ ਕੰਮ ਕਰਦੇ ਹਨ, ਪਰ ਜੇ ਕੋਈ ਇੱਕ ਮਹਿਲਾ ਨੂੰ ਮਜ਼ਬੂਤ ਬਣਾ ਸਕਦਾ ਹੈ ਤਾਂ ਉਹ ਖੁਦ ਇੱਕ ਔਰਤ ਹੈ। ਅਜਿਹੀ ਇੱਕ ਮਹਿਲਾ ਜੋ ਮਹਿਲਾਵਾਂ ਦੇ ਪੱਖ ਵਿੱਚ ਕੰਮ ਕਰਦੀ ਹੈ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਨ ਦੇ ਲਈ ਉਤਸ਼ਾਹਿਤ ਕਰ ਰਹੀ ਹੈ, ਉਹ ਹੈ ਸ਼੍ਰੀਮਤੀ ਗੁਰਦੇਵ ਕੌਰ ਦਿਓਲ।

ਗੁਰਦੇਵ ਕੌਰ ਇੱਕ ਅਗਾਂਹਵਧੂ ਕਿਸਾਨ ਹੈ ਅਤੇ ਗਲੋਬਲ ਸੈੱਲਫ ਹੈੱਲਪ ਗਰੁੱਪ ਦੀ ਪ੍ਰਧਾਨ ਹੈ। ਪੰਜਾਬ ਦੀ ਧਰਤੀ ‘ਤੇ ਪੈਦਾ ਹੋਈ, ਜੰਮੀ-ਪਲੀ, ਗੁਰਦੇਵ ਕੌਰ ਦਿਓਲ, ਸ਼ੁਰੂ ਤੋਂ ਹੀ ਇੱਕ ਮਜ਼ਬੂਤ ਸ਼ਕਤੀਸ਼ਾਲੀ ਮਹਿਲਾ ਸੀ। ਉਹ ਬਹੁਤ ਕਿਰਿਆਸ਼ੀਲ ਅਤੇ ਉਤਸ਼ਾਹੀ ਸਨ ਅਤੇ ਹਮੇਸ਼ਾ ਆਪਣੇ ਨਾਲ ਦੀਆਂ ਮਹਿਲਾਵਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਵਿੱਚ ਪਹਿਲ ਕਰਨਾ ਚਾਹੁੰਦੇ ਸਨ।

ਹੋਰ ਮਹਿਲਾਵਾਂ ਦੀ ਤਰ੍ਹਾਂ ਹੀ ਪੜ੍ਹਾਈ (ਖਾਲਸਾ ਕਾਲਜ, ਗੁਰੂਸਰ ਸਦਰ, ਲੁਧਿਆਣਾ ਤੋਂ MA-B.Ed.) ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦਾ ਵਿਆਹ ਹੋ ਗਿਆ। ਪਰ ਵਿਆਹ ਦੇ ਬਾਅਦ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਉਹ ਸਭ ਨਹੀਂ ਹੈ ਜੋ ਉਹ ਚਾਹੁੰਦੀ ਸੀ। 1995 ਵਿੱਚ ਉਨ੍ਹਾਂ ਨੇ ਬਕਸਿਆਂ ਦੇ ਨਾਲ ਮੱਖੀ ਪਾਲਣ ਦਾ ਕੰਮ ਸ਼ੁਰੂ ਕੀਤਾ ਅਤੇ ਨਾਲ ਹੀ ਖੁਦ ਦੇ ਦੁਆਰਾ ਬਣਾਏ ਗਏ ਉਤਪਾਦ ਜਿਵੇਂ ਆਚਾਰ, ਚਟਨੀ ਆਦਿ ਦਾ ਮੰਡੀਕਰਨ ਵੀ ਸ਼ੁਰੂ ਕੀਤਾ।

2004 ਵਿੱਚ ਉਹ ਪੀ.ਏ.ਯੂ. ਦੇ ਨਾਲ ਜੁੜੇ ਅਤੇ ਫਿਰ ਉਨ੍ਹਾਂ ਨੇ ਸਮਝਿਆ ਕਿ ਹੁਣ ਤੱਕ ਉਨ੍ਹਾਂ ਨੂੰ ਕੇਵਲ ਸਿਧਾਂਤਕ ਗਿਆਨ ਸੀ। ਇਸ ਲਈ ਉਨ੍ਹਾਂ ਨੇ ਪੀ.ਏ.ਯੂ. ਤੋਂ ਪ੍ਰੈਕਟੀਕਲ ਗਿਆਨ ਲੈਣਾ ਸ਼ੁਰੂ ਕੀਤਾ। ਉਹ ਪੀ.ਏ.ਯੂ. ਦੇ ਮੱਖੀ ਪਾਲਣ ਐਸੋਸੀਏਸ਼ਨ ਦੀ ਮੈਂਬਰ ਵੀ ਬਣੇ। ਬਹੁਤ ਕੁੱਝ ਕਰਨ ਦੇ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸਮਾਜ ਦੀਆਂ ਹੋਰ ਮਹਿਲਾਵਾਂ ਨੂੰ ਵੀ ਆਪਣੀ ਯੋਗਤਾ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸ ਲਈ 2008 ਵਿੱਚ ਉਨ੍ਹਾਂ ਨੇ ਆਪਣੇ ਪਿੰਡ ਦੀਆਂ 15 ਮਹਿਲਾਵਾਂ ਨੂੰ ਇਕੱਠਾ ਕਰ ਕੇ ਇੱਕ ਸਹਿਕਾਰੀ ਗਰੁੱਪ ਬਣਾਇਆ ਜਿਸ ਦਾ ਨਾਮ ਗਲੋਬਲ ਸੈੱਲਫ ਹੈੱਲਪ ਗਰੁੱਪ ਰੱਖਿਆ। ਉਨ੍ਹਾਂ ਨੇ ਆਪਣੇ ਗਰੁੱਪ ਦੀਆਂ ਸਾਰੀਆਂ ਮਹਿਲਾਵਾਂ ਦੀ ਪੀ.ਏ.ਯੂ. ਦੇ ਟ੍ਰੇਨਿੰਗ ਪ੍ਰੋਗਰਾਮ ਵਿੱਚ ਭਾਗ ਲੈਣ ਵਿੱਚ ਮਦਦ ਕੀਤੀ ਤਾਂ ਕਿ ਉਹ ਉਚਿੱਤ ਜਾਣਕਾਰੀ ਹਾਸਲ ਕਰ ਸਕਣ।

ਸ਼ੁਰੂ ਵਿੱਚ ਉਨ੍ਹਾਂ ਦੇ ਗਰੁੱਪ ਨੇ ਆਚਾਰ, ਚਟਨੀ, ਜੈਮ, ਸ਼ਹਿਦ, ਸੋਸੇਜ, ਸਕਵੈਸ਼, ਜੂਸ ਅਤੇ ਮੁਰੱਬਾ ਆਦਿ ਬਣਾਉਣ ਦਾ ਕੰਮ ਸ਼ੁਰੂ ਕੀਤਾ। ਜਲਦੀ ਹੀ ਉਨ੍ਹਾਂ ਦੇ ਗਰੁੱਪ ਨੇ ਚੰਗਾ ਲਾਭ ਕਮਾਇਆ ਅਤੇ 6 ਮਹੀਨੇ ਬਾਅਦ ਬੈਂਕ ਨੇ ਉਨ੍ਹਾਂ ਨੂੰ ਕੰਮ ਲਈ ਲੋਨ ਪ੍ਰਦਾਨ ਕੀਤਾ। ਉਨ੍ਹਾਂ ਨੇ ਆਪਣੇ ਕੰਮ ਨੂੰ ਥੋੜ੍ਹਾ-ਥੋੜ੍ਹਾ ਵਧਾਉਣਾ ਸ਼ੁਰੂ ਕੀਤਾ ਅਤੇ ਜੈਵਿਕ ਖੇਤੀ ਵੀ ਸ਼ੁਰੂ ਕੀਤੀ ਅਤੇ ਆਪਣੇ ਗਰੁੱਪ ਵਿੱਚ ਹੋਰ ਉਤਪਾਦਾਂ ਨੂੰ ਜੋੜਿਆ।

2012 ਵਿੱਚ ਉਨ੍ਹਾਂ ਨੇ NABARD ਦੇ ਨਾਲ ਭਾਗੀਦਾਰੀ ਕੀਤੀ ਅਤੇ ਆਪਣੇ ਗਰੁੱਪ ਨੂੰ ਉਨ੍ਹਾਂ ਦੇ ਨਾਲ ਰਜਿਸਟਰ ਕਰ ਲਿਆ ਅਤੇ ਇਸ ਨੂੰ ਇੱਕ ਐਨ.ਜੀ.ਓ ਵਿੱਚ ਬਦਲ ਦਿੱਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਗਰੁੱਪ ਦੇ ਮੈਂਬਰਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। NABARD ਦੇ ਨਾਲ ਰਜਿਸਟਰ ਕਰਨ ਦੇ ਬਾਅਦ ਮਹਿਲਾਵਾਂ ਨੂੰ ਆਪਣੇ ਹੁਨਰ ਵਿਕਸਿਤ ਕਰਨ ਅਤੇ ਆਤਮ ਨਿਰਭਰ ਹੋਣ ਲਈ ਉਤਸ਼ਾਹਿਤ ਕਰਨ ਲਈ 100 ਸੈੱਲਫ ਹੈੱਲਪ ਗਰੁੱਪ ਬਣਾਉਣ ਦਾ ਟੀਚਾ ਰੱਖਿਆ ਗਿਆ। ਹੁਣ ਤੱਕ ਉਨ੍ਹਾਂ ਨੇ 25 ਗਰੁੱਪ ਬਣਾਏ ਅਤੇ ਪੀ.ਏ.ਯੂ. ਵੱਲੋਂ ਵੀ ਹੋਰ ਗਰੁੱਪ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। 2015 ਵਿੱਚ ਉਨ੍ਹਾਂ ਨੇ Farmer Producer Organization ਦੇ ਨਾਲ ਸੈੱਲਫ ਹੈੱਲਪ ਗਰੁੱਪ ਨੂੰ ਰਜਿਸਟਰ ਕੀਤਾ। ਹੁਣ ਤੱਕ ਉਹ 400 ਤੋਂ ਜ਼ਿਆਦਾ ਮਹਿਲਾਵਾਂ ਅਤੇ ਪੁਰਸ਼ਾਂ ਨਾਲ ਜੁੜ ਚੁੱਕੇ ਹਨ, ਜਿਨ੍ਹਾਂ ਦੇ ਅਲੱਗ-ਅਲੱਗ ਗਰੁੱਪ ਬਣਾਏ ਗਏ ਹਨ।

NABARD ਵੀ ਉਨ੍ਹਾਂ ਨੂੰ ਫੰਡ ਮੁਹੱਈਆ ਕਰਵਾਉਣ ਵਿੱਚ ਮਦਦ ਕਰਦਾ ਹੈ, ਤਾਂ ਕਿ ਉਹ ਜ਼ਰੂਰਤਮੰਦ ਮਹਿਲਾਵਾਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਦੇ ਸਕਣ ਅਤੇ ਆਪਣੇ ਗਰੁੱਪ ਬਣਾ ਸਕਣ। ਉਹ ਹਮੇਸ਼ਾ ਮਹਿਲਾਵਾਂ ਨੂੰ ਕਹਿੰਦੇ ਹਨ ਕਿ ਆਪਣੇ ਪਰਿਵਾਰ, ਬੱਚਿਆਂ ਅਤੇ ਰਿਸ਼ਤੇਦਾਰਾਂ ਦੇ ਲਈ ਵਿਅੰਜਨ ਬਣਾਉਣਾ ਸ਼ੁਰੂ ਕਰਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਜੇਕਰ ਇੱਕ ਘਰੇਲੂ ਮਹਿਲਾ ਆਪਣੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੀ, ਤਾਂ ਉਹ ਬਾਹਰ ਇਹ ਕੰਮ ਕਿਵੇਂ ਕਰੇਗੀ?

ਵਰਤਮਾਨ ਵਿੱਚ, ਸ਼੍ਰੀਮਤੀ ਗੁਰਦੇਵ ਕੌਰ ਦਿਓਲ ਆਪਣੇ ਪਤੀ ਸ. ਗੁਰਦੇਵ ਸਿੰਘ ਦਿਓਲ ਨਾਲ ਪਿੰਡ ਦਸ਼ਮੇਸ਼ ਨਗਰ, ਲੁਧਿਆਣਾ ਵਿੱਚ ਰਹਿ ਰਹੇ ਹਨ ਅਤੇ ਸਫ਼ਲਤਾਪੂਰਵਕ ਆਪਣਾ ਗਰੁੱਪ ਚਲਾ ਰਹੇ ਹਨ ਅਤੇ ਹੋਰ ਮਹਿਲਾਵਾਂ ਅਤੇ ਕਿਸਾਨਾਂ ਦੀ ਬਿਹਤਰੀ ਲਈ ਉਨ੍ਹਾਂ ਦਾ ਮਾਰਗ-ਦਰਸ਼ਨ ਕਰ ਰਹੇ ਹਨ। ਹੁਣ ਤੱਕ ਉਨ੍ਹਾਂ ਕੋਲ 32 ਉਤਪਾਦ ਹਨ ਜਿਨ੍ਹਾਂ ਵਿੱਚ ਜੈਵਿਕ ਦਾਲਾਂ, ਮਸਰ, ਸਕਵੈਸ਼ ਅਤੇ ਮਸਾਲੇ ਆਦਿ ਸ਼ਾਮਲ ਹਨ। ਮਧੂ-ਮੱਖੀ ਪਾਲਣ ਉਨ੍ਹਾਂ ਦਾ ਪਸੰਦੀਦਾ ਸ਼ੌਂਕ ਹੈ ਅਤੇ ਹੁਣ ਉਨ੍ਹਾਂ ਦੇ ਗਰੁੱਪ ਵਿੱਚ ਮਧੂ-ਮੱਖੀ ਦੇ 450 ਬਕਸੇ ਹਨ। ਉਹ ਡੇਅਰੀ ਫਾਰਮਿੰਗ ਦਾ ਕੰਮ ਵੀ ਕਰਦੇ ਹੈ ਅਤੇ ਵੇਚਣ ਦੇ ਲਈ ਦੁੱਧ ਤੋਂ ਤਿਆਰ ਉਤਪਾਦ ਬਣਾਉਂਦੇ ਹਨ। ਉਹ ਕਿਸਾਨਾਂ ਤੋਂ ਜੈਵਿਕ ਦਾਲਾਂ ਖਰੀਦ ਕੇ ਪੈਕ ਕਰਦੇ ਅਤੇ ਵੇਚਦੇ ਵੀ ਹਨ। ਉਹ ਗਲੋਬਲ ਐਗਰੋ ਫੂਡ ਉਤਪਾਦ ਦੇ ਨਾਮ ‘ਤੇ ਆਪਣੇ ਗਰੁੱਪ ਦੁਆਰਾ ਬਣਾਏ ਗਏ ਸਾਰੇ ਉਤਪਾਦਾਂ ਨੂੰ ਵੇਚਦੇ ਹਨ। ਉਹ ਗਲੋਬਲ ਸੈੱਲਫ ਹੈੱਲਪ ਗਰੁੱਪ ਤੋਂ ਕਾਫੀ ਚੰਗਾ ਲਾਭ ਕਮਾ ਰਹੇ ਹਨ।

ਭਵਿੱਖ ਵਿੱਚ ਉਹ, ਆਪਣੇ ਗਰੁੱਪ ਦੇ ਨਾਮ ‘ਤੇ ਇੱਕ ਦੁਕਾਨ(ਸਟੋਰ) ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ, ਤਾਂ ਕਿ ਆਪਣੇ ਉਤਪਾਦਾਂ ਨੂੰ ਵੇਚਣ ਦੇ ਲਈ ਉਚਿੱਤ ਮੰਚ ਸਥਾਪਿਤ ਕਰ ਸਕਣ ਅਤੇ ਉਹ ਜੈਵਿਕ ਦਾਲਾਂ, ਸਬਜ਼ੀਆਂ ਅਤੇ ਮੱਕੀ ਆਦਿ ਦੇ ਵਪਾਰ ਲਈ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਨਾਲ ਜੁੜਣਾ ਚਾਹੁੰਦੇ ਹਨ।

ਹੁਣ ਤੱਕ ਉਨ੍ਹਾਂ ਨੇ ਆਪਣੇ ਕੰਮ ਦੇ ਲਈ ਕਾਫੀ ਪੁਰਸਕਾਰ ਅਤੇ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਵਿੱਚੋਂ ਕੁੱਝ ਨਿਮਨਲਿਖਿਤ ਹਨ:
• 2009 ਵਿੱਚ ਸਰਦਾਰਨੀ ਜਗਬੀਰ ਕੌਰ ਅਵਾਰਡ
• 2010 ਵਿੱਚ ਆਤਮਾ ਸਕੀਮ ਦੇ ਅੰਤਰਗਤ ਖੇਤੀ ਵਿਭਾਗ ਵੱਲੋਂ ਰਾਜ ਪੁਰਸਕਾਰ
• 2011 ਵਿੱਚ ਡੇਅਰੀ ਫਾਰਮਿੰਗ ਦੇ ਲਈ ਨੈਸ਼ਨਲ ਅਵਾਰਡ
• 2012 ਵਿੱਚ NABARD ਤੋਂ ਗਲੋਬਲ ਸੈੱਲਫ ਹੈੱਲਪ ਗਰੁੱਪ ਦੇ ਲਈ ਰਾਜ ਪੁਰਸਕਾਰ

ਗੁਰਦੇਵ ਕੌਰ ਦਿਓਲ ਦੁਆਰਾ ਦਿੱਤਾ ਗਿਆ ਸੰਦੇਸ਼
ਗੁਰਦੇਵ ਕੌਰ ਜੀ ਦਾ ਉਨ੍ਹਾਂ ਕਿਸਾਨਾਂ ਲਈ ਵਿਸ਼ੇਸ਼ ਸੰਦੇਸ਼ ਹੈ ਜਿਹਨਾਂ ਕਿਸਾਨਾਂ ਕੋਲ ਘੱਟ ਜ਼ਮੀਨ ਹੈ। ਜੇਕਰ ਇੱਕ ਕਿਸਾਨ ਦੇ ਕੋਲ 3-4 ਏਕੜ ਜ਼ਮੀਨ ਹੈ ਤਾਂ ਉਨ੍ਹਾਂ ਨੂੰ ਕਣਕ ਅਤੇ ਝੋਨੇ ਦੀ ਜਗ੍ਹਾ ਸਬਜ਼ੀਆਂ ਅਤੇ ਦਾਲਾਂ ਨੂੰ ਜੈਵਿਕ ਤਰੀਕੇ ਨਾਲ ਉਗਾਉਣਾ ਚਾਹੀਦਾ ਹੈ, ਕਿਉਂਕਿ ਜੈਵਿਕ ਖੇਤੀ ਇੱਕ ਸੁਰੱਖਿਅਤ ਤਰੀਕੇ ਨਾਲ ਚੰਗਾ ਲਾਭ ਕਮਾਉਣ ਵਿੱਚ ਮਦਦ ਕਰਦੀ ਹੈ ਅਤੇ ਹਰ ਮਹਿਲਾ ਨੂੰ ਆਪਣੇ ਹੁਨਰ ਦੀ ਵਰਤੋਂ ਸ਼ੁਰੂ ਕਰਨੀ ਚਾਹੀਦੀ ਅਤੇ ਉਤਪਾਦਨ ਸ਼ੁਰੂ ਕਰਨਾ ਚਾਹੀਦਾ ਹੈ।

 

ਕ੍ਰਿਸ਼ਨ ਦੱਤ ਸ਼ਰਮਾ

ਪੂਰੀ ਕਹਾਣੀ ਪੜ੍ਹੋ

ਜਾਣੋ ਕਿਵੇਂ ਜੈਵਿਕ ਖੇਤੀ ਨੇ ਕ੍ਰਿਸ਼ਨ ਦੱਤ ਸ਼ਰਮਾ ਨੂੰ ਕ੍ਰਿਸ਼ੀ ਖੇਤਰ ਵਿੱਚ ਸਫ਼ਲ ਬਣਾਉਣ ਵਿੱਚ ਮਦਦ ਕੀਤੀ

ਜੀਵਨ ਵਿੱਚ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਂਦੀਆਂ ਹਨ, ਜੋ ਲੋਕਾਂ ਨੂੰ ਆਪਣੇ ਜੀਵਨ ਦੇ ਗੁਆਚੇ ਹੋਏ ਉਦੇਸ਼ਾਂ ਦਾ ਅਹਿਸਾਸ ਕਰਵਾਉਂਦੀਆਂ ਹਨ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਇਹ ਹੀ ਸਭ ਚਿਖੜ ਪਿੰਡ (ਸ਼ਿਮਲਾ) ਦੇ ਇੱਕ ਸਾਧਾਰਣ ਕਿਸਾਨ ਕ੍ਰਿਸ਼ਨ ਦੱਤ ਸ਼ਰਮਾ ਦੇ ਨਾਲ ਹੋਈ ਅਤੇ ਉਨ੍ਹਾਂ ਨੂੰ ਜੈਵਿਕ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ।

ਜੈਵਿਕ ਖੇਤੀ ਵਿੱਚ ਕ੍ਰਿਸ਼ਨ ਦੱਤ ਸ਼ਰਮਾ ਜੀ ਦੀਆਂ ਪ੍ਰਾਪਤੀਆਂ ਨੇ ਉਨ੍ਹਾਂ ਨੂੰ ਇੰਨਾ ਪ੍ਰਸਿੱਧ ਬਣਾ ਦਿੱਤਾ ਕਿ ਅੱਜ ਉਨ੍ਹਾਂ ਦਾ ਨਾਮ ਖੇਤੀ ਦੇ ਖੇਤਰ ਵਿੱਚ ਮਹੱਤਵਪੂਰਣ ਲੋਕਾਂ ਦੀ ਸੂਚੀ ਵਿੱਚ ਗਿਣਿਆ ਜਾਂਦਾ ਹੈ।

ਇਹ ਸਭ ਉਸ ਸਮੇਂ ਸ਼ੁਰੂ ਹੋਇਆ, ਜਦੋਂ ਕ੍ਰਿਸ਼ਨ ਦੱਤ ਸ਼ਰਮਾ ਨੇ ਖੇਤੀ ਵਿਭਾਗ ਵੱਲੋਂ ਹੈਦਰਾਬਾਦ (11 ਨਵੰਬਰ 2002) ਦੌਰਾ ਕਰਨ ਦਾ ਮੌਕਾ ਮਿਲਿਆ। ਇਸ ਦੌਰੇ ਦੇ ਦੌਰਾਨ ਉਨ੍ਹਾਂ ਨੇ ਜੈਵਿਕ ਖੇਤੀ ਬਾਰੇ ਬਹੁਤ ਕੁੱਝ ਸਿੱਖਿਆ। ਉਹ ਜੈਵਿਕ ਖੇਤੀ ਬਾਰੇ ਹੋਰ ਜ਼ਿਆਦਾ ਜਾਣਨ ਲਈ ਚਾਹਵਾਨ ਸਨ ਅਤੇ ਇਸ ਨੂੰ ਅਪਨਾਉਣਾ ਵੀ ਚਾਹੁੰਦੇ ਸਨ।

ਮੋਰਾਰਕਾ ਫਾਊਂਡੇਸ਼ਨ (2004 ਵਿੱਚ) ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦਾ ਜਨੂੰਨ ਅਤੇ ਵਿਚਾਰ ਅਮਲ ਵਿੱਚ ਆਏ। ਉਸ ਸਮੇਂ ਤੱਕ ਉਹ ਖੇਤੀ ਦੇ ਖੇਤਰ ਵਿੱਚ ਰਸਾਇਣਾਂ ਦੀ ਵੱਧ ਰਹੀ ਵਰਤੋਂ ਦੇ ਬੁਰੇ ਪ੍ਰਭਾਵਾਂ ਦੇ ਬਾਰੇ ਚੰਗੀ ਤਰ੍ਹਾਂ ਜਾਣ ਚੁੱਕੇ ਸਨ ਅਤੇ ਇਸ ਨਾਲ ਬਹੁਤ ਦੁਖੀ ਅਤੇ ਪਰੇਸ਼ਾਨ ਸਨ। ਜਿਵੇਂ ਕਿ ਉਹ ਜਾਣਦੇ ਸਨ ਕਿ ਆਉਣ ਵਾਲੇ ਭਵਿੱਖ ਵਿੱਚ ਉਨ੍ਹਾਂ ਨੂੰ ਖਾਦ ਅਤੇ ਕੀਟਨਾਸ਼ਕਾਂ ਦੇ ਪਰਿਣਾਮ ਦਾ ਸਾਹਮਣਾ ਕਰਨਾ ਪਵੇਗਾ, ਇਸ ਲਈ ਉਨ੍ਹਾਂ ਨੇ ਪੂਰੀ ਤਰ੍ਹਾਂ ਜੈਵਿਕ ਖੇਤੀ ਅਪਨਾਉਣ ਦਾ ਫੈਸਲਾ ਕੀਤਾ।

ਉਨ੍ਹਾਂ ਦੇ ਕੋਲ ਕੁੱਲ 20 ਬਿੱਘਾ ਜ਼ਮੀਨ ਹੈ, ਜਿਸ ਵਿੱਚ 5 ਬਿੱਘਾ ਸਿੰਚਾਈ ਖੇਤਰ ਅਤੇ 15 ਬਿੱਘਾ ਬਾਰਾਨੀ ਖੇਤਰ ਹਨ। ਸ਼ੁਰੂਆਤ ਵਿੱਚ ਉਨ੍ਹਾਂ ਨੇ ਬਾਗਬਾਨੀ ਵਿਭਾਗ ਤੋਂ ਸੇਬ ਦਾ ਇੱਕ ਮੁੱਖ ਪੌਦਾ ਖਰੀਦਿਆ ਅਤੇ ਉਸ ਪੌਦੇ ਤੋਂ, ਉਨ੍ਹਾਂ ਨੇ ਆਪਣੇ ਪੂਰੇ ਬਾਗ਼ ਵਿੱਚ ਸੇਬ ਦੇ 400 ਪੌਦੇ ਉਗਾਏ। ਉਨ੍ਹਾਂ ਨੇ ਨਾਸ਼ਪਾਤੀ ਦੇ 20 ਰੁੱਖ, ਚੈਰੀ ਦੇ 20 ਰੁੱਖ, ਆੜੂ ਦੇ 10 ਰੁੱਖ, ਅਨਾਰ ਦੇ 15 ਰੁੱਖ ਉਗਾਏ। ਫਲਾਂ ਦੇ ਨਾਲ-ਨਾਲ ਉਨ੍ਹਾਂ ਨੇ ਸਬਜ਼ੀਆਂ ਜਿਵੇਂ ਫੁੱਲ-ਗੋਭੀ, ਮਟਰ, ਫਲੀਆਂ, ਸ਼ਿਮਲਾ ਮਿਰਚ ਅਤੇ ਬਰੌਕਲੀ ਵੀ ਉਗਾਈ।

ਆਮ ਤੌਰ ‘ਤੇ ਕੀਟਨਾਸ਼ਕਾਂ ਅਤੇ ਰਸਾਇਣਾਂ ਨਾਲ ਉਗਾਈ ਜਾਣ ਵਾਲੀ ਬਰੌਕਲੀ ਦੀ ਫ਼ਸਲ ਆਸਾਨੀ ਨਾਲ ਖਰਾਬ ਹੋ ਜਾਂਦੀ ਹੈ, ਪਰ ਕ੍ਰਿਸ਼ਨ ਦੱਤ ਸ਼ਰਮਾ ਦੁਆਰਾ ਜੈਵਿਕ ਤਰੀਕੇ ਨਾਲ ਉਗਾਈ ਗਈ ਬਰੌਕਲੀ ਦਾ ਜੀਵਨ ਕਾਫ਼ੀ ਜ਼ਿਆਦਾ ਹੁੰਦਾ ਹੈ। ਇਸ ਕਾਰਨ ਕਿਸਾਨ ਹੁਣ ਬਰੌਕਲੀ ਨੂੰ ਜੈਵਿਕ ਤਰੀਕੇ ਨਾਲ ਉਗਾਉਂਦੇ ਹਨ ਅਤੇ ਵੇਚਣ ਦੇ ਲਈ ਦਿੱਲੀ ਦੀ ਮੰਡੀ ਵਿੱਚ ਲੈ ਜਾਂਦੇ ਹਨ। ਇਸ ਤੋਂ ਇਲਾਵਾ ਜੈਵਿਕ ਤਰੀਕੇ ਨਾਲ ਉਗਾਈ ਗਈ ਬਰੌਕਲੀ ਦੀ ਵਿਕਰੀ 100-150 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਹੁੰਦੀ ਹੈ ਅਤੇ ਜੇਕਰ ਇਸ ਨੂੰ ਕਿਸਾਨਾਂ ਦੀ ਆਮਦਨ ਦੇ ਨਾਲ ਜੋੜ ਦਿੱਤਾ ਜਾਵੇ ਤਾਂ ਉਨ੍ਹਾਂ ਦੀ ਆਮਦਨ 500000 ਰੁਪਏ ਤੱਕ ਪਹੁੰਚ ਜਾਂਦੀ ਹੈ ਅਤੇ ਇਸ ਛੇ ਅੰਕਾਂ ਦੀ ਆਮਦਨ ਵਿੱਚ ਅੱਧਾ ਹਿੱਸਾ ਬ੍ਰੋਕਲੀ ਦੀ ਵਿਕਰੀ ਵਿੱਚੋਂ ਆਉਂਦਾ ਹੈ।

ਜੈਵਿਕ ਖੇਤੀ ਵੱਲ ਹੋਰ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਕ੍ਰਿਸ਼ਨ ਦੱਤ ਸ਼ਰਮਾ ਨੇ ਆਪਣੇ ਪਿੰਡ ਵਿੱਚ ਇੱਕ ਗਰੁੱਪ ਬਣਾਇਆ ਹੈ। ਉਨ੍ਹਾਂ ਦੀ ਇਸ ਪਹਿਲ ਨੇ ਕਈ ਕਿਸਾਨਾਂ ਨੂੰ ਜੈਵਿਕ ਖੇਤੀ ਅਪਨਾਉਣ ਲਈ ਪ੍ਰੇਰਿਤ ਕੀਤਾ ਹੈ।

ਜੈਵਿਕ ਖੇਤੀ ਦੇ ਖੇਤਰ ਵਿੱਚ ਕ੍ਰਿਸ਼ਨ ਦੱਤ ਸ਼ਰਮਾ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਹਨ ਅਤੇ ਇੱਥੋਂ ਤੱਕ ਕਿ ਹਿਮਾਚਲ ਸਰਕਾਰ ਨੇ ਉਨ੍ਹਾਂ ਨੂੰ ਜੂਨ 2013 ਵਿੱਚ “Organic Fair and Food Festival” ਵਿੱਚ ਸਭ ਤੋਂ ਵਧੀਆ ਕਿਸਾਨ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਹੈ। ਪਰ ਆਪਣੀ ਨਿਮਰਤਾ ਦੇ ਕਾਰਨ ਉਹ ਆਪਣੀ ਸਫ਼ਲਤਾ ਦਾ ਪੂਰਾ ਸਿਹਰਾ ਮੋਰਾਰਕਾ ਫਾਊਂਡੇਸ਼ਨ ਅਤੇ ਖੇਤੀ ਵਿਭਾਗ ਨੂੰ ਦਿੰਦੇ ਹਨ।

ਉਹ ਆਪਣੇ ਖੇਤ ਅਤੇ ਬਗ਼ੀਚੇ ਵਿੱਚ ਗਾਵਾਂ (3), ਬਲਦ (1) ਅਤੇ ਵੱਛੜਿਆਂ (2) ਦੇ ਗੋਬਰ ਦੀ ਵਰਤੋਂ ਕਰਦੇ ਹਨ ਅਤੇ ਉਹ ਚੰਗੀ ਪੈਦਾਵਾਰ ਲਈ ਵਰਮੀ-ਕੰਪੋਸਟ ਵੀ ਖੁਦ ਤਿਆਰ ਕਰਦੇ ਹਨ। ਉਨ੍ਹਾਂ ਨੇ ਆਪਣੇ ਖੇਤ ਵਿੱਚ 30 x 8 x 10 ਦੇ ਬੈੱਡ ਤਿਆਰ ਕੀਤੇ ਹਨ, ਜਿੱਥੇ ਉਹ ਪ੍ਰਤੀ ਸਾਲ 250 ਗੰਡੋਇਆਂ ਨਾਲ ਵਰਮੀ-ਕੰਪੋਸਟ ਤਿਆਰ ਕਰਦੇ ਹਨ। ਉਹ ਕੀਟਨਾਸ਼ਕਾਂ ਦੀ ਬਜਾਏ ਹਰਬਲ ਸਪਰੇਅ, ਐਪਰਚਰ ਵਾੱਸ਼, ਜੀਵ ਅੰਮ੍ਰਿਤ ਅਤੇ NSDL ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਰਸਾਇਣਿਕ ਕੀਟਨਾਸ਼ਕਾਂ ਦੀ ਥਾਂ ਕੁਦਰਤੀ ਕੀਟਨਾਸ਼ਕਾਂ ਦੀ ਵਰਤੋਂ ਨਾਲ ਉਨ੍ਹਾਂ ਦੀ ਜ਼ਮੀਨ ਦੇ ਹਾਲਾਤਾਂ ਵਿੱਚ ਸੁਧਾਰ ਹੋਇਆ ਅਤੇ ਉਨ੍ਹਾਂ ਦੇ ਖਰਚੇ ਵੀ ਘੱਟ ਹੋਏ।

ਸੰਦੇਸ਼
“ਬਿਹਤਰ ਭਵਿੱਖ ਅਤੇ ਵਧੀਆ ਆਮਦਨ ਦੇ ਲਈ ਉਹ ਹੋਰਨਾਂ ਕਿਸਾਨਾਂ ਨੂੰ ਜੈਵਿਕ ਖੇਤੀ ਅਪਨਾਉਣ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਨ।”