ਬਹੁਤ ਸਾਰੇ ਕਾਰੋਬਾਰ ਛੱਡਣ ਤੋਂ ਬਾਅਦ, ਇਸ ਕਿਸਾਨ ਨੇ ਸੂਰ ਪਾਲਣ ਨੂੰ ਆਪਣੇ ਕਿੱਤੇ ਵਜੋਂ ਚੁਣਿਆ
ਕਾਰੋਬਾਰ ਨੂੰ ਬਦਲਣਾ ਕਦੇ ਅਸਾਨ ਨਹੀਂ ਹੁੰਦਾ ਅਤੇ ਇਸਦਾ ਉਹਨਾਂ ਲੋਕਾਂ ਦੀ ਜ਼ਿੰਦਗੀ ‘ਤੇ ਮਾੜਾ ਅਸਰ ਪੈ ਸਕਦਾ ਹੈ ਜੋ ਇਸ ‘ਤੇ ਨਿਰਭਰ ਕਰਦੇ ਹਨ। ਖ਼ਾਸ ਕਰਕੇ ਪਰਿਵਾਰ ਦੇ ਜੀਅ ਅਤੇ ਜਦੋਂ ਇਹ ਮੁੱਦਾ ਕਿਸੇ ਕਿਸਾਨ ਦੇ ਜੀਵਨ ਨਾਲ ਸਬੰਧਿਤ ਹੁੰਦਾ ਹੈ, ਅਸੁਰੱਖਿਆ ਦਾ ਮਤਲਬ ਹੋਰ ਵੀ ਦੋਹਰਾ ਬਣ ਜਾਂਦਾ ਹੈ। ਇੱਕ ਨਵਾਂ ਮੌਕਾ ਆਪਣੇ ਨਾਲ ਜੋਖਿਮ ਅਤੇ ਲਾਭ ਦੋਵੇਂ ਲੈ ਕੇ ਆਉਂਦਾ ਹੈ। ਵਿਅਕਤੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਸ ਨੂੰ ਅਤੇ ਉਸ ਦੀਆਂ ਜ਼ਰੂਰਤਾਂ ਨੂੰ ਕੌਣ ਪੂਰਾ ਕਰ ਸਕਦਾ ਹੈ ਕਿਉਂਕਿ ਇਕ ਅਰਥਪੂਰਨ ਕੰਮ ਲੱਭਣਾ ਬਹੁਤ ਮਹੱਤਵਪੂਰਨ ਹੈ। ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਇਕ ਅਜਿਹੇ ਕਿਸਾਨ ਅਵਤਾਰ ਸਿੰਘ ਰੰਧਾਵਾ ਨੇ ਵੀ ਕਈ ਕਾਰੋਬਾਰ ਬਦਲੇ ਅਤੇ ਸੂਰ ਪਾਲਣ ਨੂੰ ਆਪਣੇ ਬਿਜਨੈੱਸ ਵਜੋਂ ਚੁਣਿਆ।
ਦੂਜੇ ਕਿਸਾਨਾਂ ਦੀ ਤਰ੍ਹਾਂ, ਅਵਤਾਰ ਸਿੰਘ ਨੇ ਵੀ ਆਪਣੀ 10 ਵੀਂ ਕਲਾਸ ਦੀ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਪਿਤਾ ਬਸੰਤ ਸਿੰਘ ਰੰਧਾਵਾ ਨਾਲ ਕਣਕ ਅਤੇ ਝੋਨੇ ਦੀ ਖੇਤੀ ਸ਼ੁਰੂ ਕੀਤੀ। ਪਰ ਛੇਤੀ ਹੀ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਰਵਾਇਤੀ ਢੰਗ ਨਾਲ ਖੇਤੀਬਾੜੀ ਕਰਨਾ ਹੀ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਨਹੀਂ ਹੈ। ਇਸ ਲਈ ਉਹਨਾਂ ਨੇ ਕਰਿਆਨੇ ਦੀ ਦੁਕਾਨ ਦੇ ਕਾਰੋਬਾਰ ਵਿੱਚ ਨਿਵੇਸ਼ ਕਰਨ ਬਾਰੇ ਸੋਚਿਆ। ਉਸਨੇ ਆਪਣੇ ਪਿੰਡ ਚੰਨਾ ਗੁਲਾਬ ਸਿੰਘ ਵਿੱਚ ਇੱਕ ਦੁਕਾਨ ਖੋਲ੍ਹੀ ਪਰ ਕੁੱਝ ਸਮੇਂ ਬਾਅਦ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਇਸ ਕਾਰੋਬਾਰ ਵਿੱਚ ਸੰਤੁਸ਼ਟ ਨਹੀਂ ਹੈ। ਕਿਸੇ ਨੇ ਮਸ਼ਰੂਮ ਦੀ ਕਾਸ਼ਤ ਦਾ ਸੁਝਾਅ ਦਿੱਤਾ ਅਤੇ ਇਹ ਕਰਨਾ ਸ਼ੁਰੂ ਕਰ ਦਿੱਤਾ, ਪਰ ਉਹਨਾਂ ਨੇ ਸਮਝ ਲਿਆ ਕਿ ਇਸ ਵਿੱਚ ਬਹੁਤ ਨਿਵੇਸ਼ ਦੀ ਲੋੜ ਹੈ ਅਤੇ ਇਸ ਨੂੰ ਬੰਦ ਕਰਨਾ ਪਿਆ। ਅਖ਼ੀਰ ਵਿੱਚ,ਉਹਨਾਂ ਨੇ ਇੱਕ ਵਿਅਕਤੀ ਤੋਂ ਸੁਣਿਆ ਕਿ ਸੂਰ ਪਾਲਣ ਦਾ ਇੱਕ ਲਾਭਕਾਰੀ ਕਾਰੋਬਾਰ ਹੈ ਅਤੇ ਉਹਨਾਂ ਨੇ ਸੋਚਿਆ ਕਿ ਇਸ ਵਿੱਚ ਵੀ ਕਿਉਂ ਨਾ ਕੋਸ਼ਿਸ਼ ਕੀਤੀ ਜਾਵੇ।
ਸੰਬੰਧਿਤ ਵਿਅਕਤੀ ਤੋਂ ਸਲਾਹ ਮਸ਼ਵਰੇ ਤੋਂ ਬਾਅਦ, ਅਵਤਾਰ ਨੇ ਪੀ. ਏ. ਯੂ. ਤੋਂ ਸੂਰ ਪਾਲਣ ਅਤੇ ਸੂਰ ਦੇ ਮੀਟ ਦੇ ਉਤਪਾਦਾਂ ਦੀ ਸਿਖਲਾਈ ਲਈ। ਸ਼ੁਰੂ ਵਿੱਚ ਉਹਨਾਂ ਨੇ 3 ਸੂਰ ਦੇ ਨਾਲ ਸੂਰ ਪਾਲਣ ਦੀ ਸ਼ੁਰੂਆਤ ਕੀਤੀ ਅਤੇ 3 ਸਾਲਾਂ ਦੀ ਸਖ਼ਤ ਮਿਹਨਤ ਦੇ ਬਾਅਦ, ਅੱਜ ਸੂਰਾਂ ਦੀ ਗਿਣਤੀ 50 ਹੋ ਗਈ ਹੈ। ਜਦੋਂ ਉਹਨਾਂ ਨੇ 3 ਸਾਲ ਪਹਿਲਾਂ ਸੂਰ ਪਾਲਣ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਪਿੰਡ ਦੇ ਲੋਕ ਉਸ ਬਾਰੇ ਅਤੇ ਉਹਨਾਂ ਦੇ ਪੇਸ਼ੇ ਬਾਰੇ ਗੱਲ ਕਰਨ ਲੱਗ ਗਏ ਕਿਉਂਕਿ ਅਵਤਾਰ ਸਿੰਘ ਆਪਣੇ ਪਿੰਡ ਵਿੱਚ ਸੂਰ ਪਾਲਣ ਸ਼ੁਰੂ ਕਰਨ ਵਾਲੇ ਪਹਿਲੇ ਵਿਅਕਤੀ ਸਨ ਤਾਂ ਪਿੰਡ ਦੇ ਲੋਕ ਬਹੁਤ ਉਲਝਣ ‘ਚ ਸਨ ਅਤੇ ਬਹੁਤ ਸਾਰੇ ਲੋਕ ਸਿਰਫ਼ ਇਸ ਸੋਚ ਰਹੇ ਸਨ ਕਿ ਇਸ ਦਾ ਨਤੀਜਾ ਕੀ ਹੋਵੇਗਾ। ਪਰ ਰੰਧਾਵਾ ਪਰਿਵਾਰ ਦੇ ਚੇਹਰੇ ਤੇ ਖੁਸ਼ੀ ਅਤੇ ਸੂਰ ਪਾਲਣ ਤੋਂ ਹੋਏ ਮੁਨਾਫ਼ੇ ਨੂੰ ਦੇਖਦੇ ਹੋਏ ਪਿੰਡ ਦੇ ਲੋਕਾਂ ਦਾ ਸੂਰ ਪਾਲਣ ਵੱਲ ਰੁਝਾਨ ਵੱਧ ਗਿਆ।
“ਮੈਂ ਆਪਣੀ ਪਤਨੀ ਨੂੰ ਸੂਰ ਪਾਲਣ ਬਾਰੇ ਦੱਸਿਆ ਤਾਂ ਉਹ ਮੇਰੇ ਵਿਰੁੱਧ ਸੀ ਅਤੇ ਉਹ ਨਹੀਂ ਚਾਹੁੰਦੀ ਸੀ ਕਿ ਮੈਂ ਇਸ ਵਿੱਚ ਨਿਵੇਸ਼ ਕਰਾਂ। ਇੱਥੋਂ ਤੱਕ ਕਿ ਮੇਰੇ ਰਿਸ਼ਤੇਦਾਰ ਵੀ ਮੇਰੇ ਕੰਮ ਲਈ ਮੈਨੂੰ ਤਾਨਾ ਮਾਰਦੇ ਸਨ ਕਿਉਂਕਿ ਮੈਂ ਉਨ੍ਹਾਂ ਦੇ ਨਜ਼ਰੀਏ ਚ ਬਹੁਤ ਛੋਟੇ ਲੈਵਲ ਦਾ ਕੰਮ ਕਰ ਰਿਹਾ ਸੀ| ਪਰ ਮੈਨੂੰ ਪੱਕਾ ਯਕੀਨ ਸੀ ਅਤੇ ਇਸ ਵਾਰੀ ਮੈਂ ਪਿੱਛੇ ਨਹੀਂ ਹਟਣਾ ਚਾਹੁੰਦਾ ਸੀ ਅਤੇ ਮੈਂ ਕੁੱਝ ਵੀ ਵਿੱਚ ਨਹੀਂ ਛੱਡਣਾ ਚਾਹੁੰਦਾ ਸੀ।”
ਅੱਜ ਅਵਤਾਰ ਸਿੰਘ ਬਹੁਤ ਖੁਸ਼ ਹਨ ਅਤੇ ਆਪਣੇ ਕੰਮ ਤੋਂ ਸੰਤੁਸ਼ਟ ਹਨ ਅਤੇ ਉਨ੍ਹਾਂ ਦੇ ਪਿੰਡ ਦੇ ਹੋਰ ਕਿਸਾਨਾਂ ਨੂੰ ਇਸ ਕਾਰੋਬਾਰ ਲਈ ਅੱਗੇ ਉਤਸ਼ਾਹਿਤ ਕਰਦੇ ਹਨ। ਉਸ ਨੇ ਸੂਰ ਪਾਲਣ ਦਾ ਕੰਮ ਅਤੇ ਪੁਨਰ ਉਤਪਾਦਨ (ਪ੍ਰਜਨਣ) ਦਾ ਕੰਮ ਵੀ ਸ਼ੁਰੂ ਕੀਤਾ ਹੈ ਅਤੇ 7-8 ਮਹੀਨਿਆਂ ਦੇ ਅੰਦਰ, ਉਹ ਔਸਤਨ 80 ਸੂਰ ਵੇਚਦੇ ਹਨ ਅਤੇ ਵਧੇਰੇ ਲਾਭ ਕਮਾਉਂਦੇ ਹਨ।
ਮੌਜੂਦਾ ਸਮੇਂ, ਉਹ ਆਪਣੇ ਬੇਟੇ ਅਤੇ ਪਤਨੀ ਨਾਲ ਰਹਿੰਦੇ ਹਨ ਅਤੇ ਛੋਟੇ ਪਰਿਵਾਰ ਅਤੇ ਕੁੱਝ ਲੋੜਾਂ ਦੇ ਬਾਵਜੂਦ, ਉਹ ਆਪਣੇ ਘਰ ਲਈ ਕਣਕ ਅਤੇ ਝੋਨਾ ਖੁਦ ਉਗਾਉਂਦੇ ਹਨ। ਹੁਣ ਉਹਨਾਂ ਦੀ ਪਤਨੀ ਵੀ ਸੂਰ ਪਾਲਣ ਵਿੱਚ ਉਹਨਾਂ ਦਾ ਸਮਰੱਥਨ ਕਰਦੀ ਹੈ।
ਅਵਤਾਰ ਸਿੰਘ ਦੀ ਤਰ੍ਹਾਂ, ਪੰਜਾਬ ਦੇ ਹੋਰ ਕਈ ਕਿਸਾਨ ਵੀ ਸੂਰ ਪਾਲਣ ਦਾ ਕੰਮ ਕਰਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਉਹਨਾਂ ਲਈ ਇੱਕ ਵੱਡਾ ਪ੍ਰੋਜੈਕਟ ਹੈ ਕਿਉਂਕਿ ਸੂਰ ਦੇ ਮੀਟ ਤੋਂ ਬਣੇ ਉਤਪਾਦਾਂ ਦੀ ਵੱਧ ਰਹੀ ਮੰਗ ਕਾਰਨ ਸੂਰ ਪਾਲਣ ਦਾ ਕੰਮ ਤੇਜ਼ੀ ਨਾਲ ਵਧੇਗਾ। ਕੁੱਝ ਭਵਿੱਖਵਾਦੀ ਕਿਸਾਨ ਪਹਿਲਾਂ ਹੀ ਇਸ ਨੂੰ ਸਮਝ ਚੁੱਕੇ ਸਨ ਅਤੇ ਅਵਤਾਰ ਸਿੰਘ ਰੰਧਾਵਾ ਉਨ੍ਹਾਂ ਵਿੱਚੋਂ ਇੱਕ ਨੇ।
ਅਵਤਾਰ ਆਪਣੀ ਸਿਖਲਾਈ ਦੀ ਵਰਤੋਂ ਕਰਨ ਅਤੇ ਸੂਰ ਉਤਪਾਦਾਂ ਨੂੰ ਪ੍ਰੋਸੈੱਸ ਕਰਨ ਦੀ ਯੋਜਨਾ ਬਣਾ ਰਹੇ ਹਨ , ਉਹ ਭਵਿੱਖ ਵਿੱਚ ਰੰਧਾਵਾ ਪਿੱਗਰੀ ਫਾਰਮ ਦਾ ਵਿਸਥਾਰ ਕਰਨਾ ਚਾਹੁੰਦੇ ਹਨ।
“ਆਧੁਨਿਕੀਕਰਨ ਦੇ ਨਾਲ ਕਈ ਨਵੀਆਂ ਖੇਤੀ ਤਕਨੀਕਾਂ ਆ ਰਹੀਆਂ ਹਨ ਅਤੇ ਕਿਸਾਨਾਂ ਨੂੰ ਉਨ੍ਹਾਂ ਤੋਂ ਜਾਣੂ ਹੋਣਾ ਚਾਹੀਦਾ ਹੈ। ਕਿਸਾਨਾਂ ਨੂੰ ਉਹ ਰਾਹ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਸ ਵਿੱਚ ਉਹ ਵਿਸ਼ਵਾਸ ਕਰਦੇ ਹਨ, ਨਾ ਕਿ ਹੋਰਾਂ ਮਗਰ ਲੱਗਣਾ ਚਾਹੀਦਾ ਹੈ।”