ਜਗਮੋਹਨ ਸਿੰਘ ਨਾਗੀ

ਪੂਰੀ ਸਟੋਰੀ ਪੜੋ

ਪੰਜਾਬ ਵਿੱਚ ਮੱਕੀ ਦੀ ਫਸਲ ਦਾ ਰਾਜਾ

ਜਗਮੋਹਨ ਸਿੰਘ ਨਾਗੀ ਜੀ, ਜੋ ਪੰਜਾਬ ਦੇ ਬਟਾਲਾ ਦੇ ਰਹਿਣ ਵਾਲੇ ਹਨ,ਉਹਨਾਂ ਦੀ ਹਮੇਸ਼ਾ ਤੋਂ ਹੀ ਖੇਤੀਬਾੜੀ ਅਤੇ ਖੁਰਾਕ ਉਦਯੋਗ ਵਿੱਚ ਬਹੁਤ ਦਿਲਚਸਪੀ ਰਹੀ ਹੈ। ਉਹਨਾਂ ਦੇ ਪਿਤਾ ਆਟਾ ਚੱਕੀਆਂ ਦੀ ਮੁਰੰਮਤ ਕਰਦੇ ਸਨ ਅਤੇ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਫ਼ੂਡ ਇੰਡਸਟਰੀ ਵਿੱਚ ਕੰਮ ਕਰੇ।

ਜਗਮੋਹਨ ਜੀ (63), ਜੋ ਕਿ 300 ਏਕੜ ਜ਼ਮੀਨ ਠੇਕੇ ‘ਤੇ ਕੰਮ ਕਰਦੇ ਹਨ, ਮੱਕੀ, ਸਰ੍ਹੋਂ, ਕਣਕ ਅਤੇ ਸਬਜ਼ੀਆਂ ਜਿਵੇਂ ਕਿ ਗਾਜਰ ਅਤੇ ਗੋਭੀ, ਟਮਾਟਰ ਅਤੇ ਚੁਕੰਦਰ ਦੀਆਂ ਫਸਲਾਂ ਉਗਾਉਂਦੇ ਹਨ।

ਉਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ 300 ਕਿਸਾਨਾਂ ਨਾਲ ਮਿਲ ਕੇ ਕੰਮ ਕਰਦੇ ਹਨ ਅਤੇ ਪੈਪਸੀਕੋ, ਕੈਲੋਗਜ਼ ਅਤੇ ਡੋਮਿਨੋਜ਼ ਪੀਜ਼ਾ ਨੂੰ ਉਤਪਾਦ ਸਪਲਾਈ ਕਰਦੇ ਹਨ। ਉਹ ਆਪਣੀ ਉਪਜ ਇੰਗਲੈਂਡ, ਨਿਊਜ਼ੀਲੈਂਡ, ਦੁਬਈ ਅਤੇ ਹਾਂਗਕਾਂਗ ਨੂੰ ਵੀ ਨਿਰਯਾਤ ਕਰਦੇ ਹਨ।

ਵੰਡ ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਕਰਾਚੀ ਵਿੱਚ ਰਹਿੰਦਾ ਸੀ। ਜਗਮੋਹਨ ਜੀ ਦੇ ਪਿਤਾ ਨਾਗੀ ਜੀ, ਪੰਜਾਬ ਵਿੱਚ ਵਸਣ ਤੋਂ ਪਹਿਲਾਂ ਮੁੰਬਈ ਆ ਗਏ। ਜ਼ਿਆਦਾ ਮੰਗ ਦੇ ਬਾਵਜੂਦ, ਉਸ ਸਮੇਂ ਆਟਾ ਚੱਕੀ ਦੀ ਮੁਰੰਮਤ ਦਾ ਕੰਮ ਕਰਨ ਵਾਲੇ ਬਹੁਤ ਘੱਟ ਲੋਕ ਸਨ। ਇਸ ਲਈ ਉਹਨਾਂ ਦੇ ਪਿਤਾ ਨੇ ਇਸ ਮੌਕੇ ਦਾ ਲਾਭ ਉਠਾਇਆ।

ਜਗਮੋਹਨ ਜੀ ਦੇ ਪਿਤਾ ਦੀ ਇੱਛਾ ਸੀ ਕਿ ਉਹ ਫੂਡ ਇੰਡਸਟਰੀ ਵਿੱਚ ਕੰਮ ਕਰੇ। ਹਾਲਾਂਕਿ, ਉਸ ਸਮੇਂ ਪੰਜਾਬ ਵਿੱਚ ਕੋਈ ਕੋਰਸ ਉਪਲਬਧ ਨਾ ਹੋਣ ਕਰਕੇ, ਉਹਨਾਂ ਨੇ ਯੂਨਾਈਟਿਡ ਕਿੰਗਡਮ, ਬਰਮਿੰਘਮ ਯੂਨੀਵਰਸਿਟੀ ਵਿੱਚ ਫ਼ੂਡ ਅਤੇ ਅਨਾਜ ਮਿਲਿੰਗ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ।

ਭਾਰਤ ਵਾਪਸ ਆਉਣ ਤੋਂ ਬਾਅਦ, ਉਹਨਾਂ ਨੇ ਇੱਕ ਖੇਤੀਬਾੜੀ ਕਾਰੋਬਾਰ ਕੁਲਵੰਤ ਨਿਊਟ੍ਰੀਸ਼ਨ ਦੀ ਸਥਾਪਨਾ ਕੀਤੀ। ਉਹਨਾਂ ਦੀ ਸ਼ੁਰੂਆਤ ਖਰਾਬ ਰਹੀ ਕਿਉਂਕਿ ਉਹਨਾਂ ਨੂੰ ਮੱਕੀ ਦੀ ਚੰਗੀ ਫ਼ਸਲ ਲੈਣ ਲਈ ਮਦਦ ਦੀ ਲੋੜ ਸੀ। ਕੁਲਵੰਤ ਨਿਊਟ੍ਰੀਸ਼ਨ, ਜਿਸ ਦੀ ਸ਼ੁਰੂਆਤ 1989 ਵਿੱਚ ਇੱਕ ਪੌਦੇ ਅਤੇ ਮੱਕੀ ਦੀ ਫਸਲ ਨਾਲ ਹੋਈ ਸੀ, ਹੁਣ ਇਹ ਕੰਪਨੀ ਸਾਲ ਦਾ 7 ਕਰੋੜ ਰੁਪਏ ਤੋਂ ਵੱਧ ਆਮਦਨ ਕਮਾਉਣ ਵਾਲੀ ਕੰਪਨੀ ਬਣ ਗਈ ਹੈ।

ਜਗਮੋਹਨ ਜੀ ਨੇ ਇੱਕ ਪਲਾਂਟ ਸ਼ੁਰੂ ਕੀਤਾ, ਪਰ ਪੰਜਾਬ ਵਿੱਚ ਉਦੋਂ ਮੱਕੀ ਦੀ ਫਸਲ ਦੀ ਗੁਣਵੱਤਾ ਚੰਗੀ ਨਹੀਂ ਸੀ। ਇਸ ਲਈ ਉਹਨਾਂ ਨੇ ਹਿਮਾਚਲ ਪ੍ਰਦੇਸ਼ ਤੋਂ ਮੱਕੀ ਮੰਗਵਾਉਣੀ ਸ਼ੁਰੂ ਕੀਤੀ, ਪਰ ਆਵਾਜਾਈ ਦਾ ਖਰਚਾ ਬਹੁਤ ਜ਼ਿਆਦਾ ਸੀ। ਬਾਅਦ ਵਿੱਚ, ਉਹਨਾਂ ਨੇ ਇੱਕ ਚੰਗੀ ਫਸਲ ਨੂੰ ਯਕੀਨੀ ਬਣਾਉਣ ਲਈ ਯੂਨੀਵਰਸਿਟੀ-ਇੰਡਸਟਰੀ ਲਿੰਕ ਰਾਹੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨਾਲ ਸਹਿਯੋਗ ਕੀਤਾ। ਸ਼੍ਰੀ ਨਾਗੀ ਜੀ ਨੇ ਕਿਹਾ, “ਯੂਨੀਵਰਸਿਟੀ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਬੀਜ ਦੇਵੇਗੀ, ਅਤੇ ਮੈਂ ਉਨ੍ਹਾਂ ਦੇ ਉਤਪਾਦ ਖਰੀਦਾਂਗਾ।”

ਜਿਵੇਂ ਕਿ ਉਹ ਕਹਿੰਦੇ ਹਨ, “ਮਿਹਨਤ ਕਦੇ ਵਿਅਰਥ ਨਹੀਂ ਜਾਂਦੀ”, ਉਹਨਾਂ ਦਾ ਪਹਿਲਾ ਗਾਹਕ ਕੈਲੋਗ ਸੀ।

ਜਗਮੋਹਨ ਜੀ ਨੇ 1991 ਵਿੱਚ ਠੇਕੇ ‘ਤੇ ਖੇਤੀ ਕਰਨੀ ਸ਼ੁਰੂ ਕੀਤੀ, ਉਹ ਖੁਦ ਫਸਲ ਉਗਾਉਣਾ ਚਾਹੁੰਦੇ ਸਨ, ਅਤੇ ਹੌਲੀ-ਹੌਲੀ ਇਹ ਸਭ ਖੁਦ ਹੀ ਪੈਦਾ ਕਰਨਾ ਸ਼ੁਰੂ ਕਰ ਦਿੱਤਾ।

1992 ਵਿੱਚ, ਉਹਨਾਂ ਨੇ ਪੈਪਸੀਕੋ ਲਈ ਕੰਮ ਕਰਨਾ ਸ਼ੁਰੂ ਕੀਤਾ, ਉਹਨਾਂ ਦੇ ਸਨੈਕ, ਕੁਰਕੁਰੇ ਲਈ ਮੱਕੀ ਦੀ ਸਪਲਾਈ ਕੀਤੀ। ਉਹ ਦਾਅਵਾ ਕਰਦੇ ਹਨ ਕਿ ਲਗਭਗ 1000 ਮੀਟ੍ਰਿਕ ਟਨ ਮੱਕੀ ਦੀ ਮਹੀਨਾਵਾਰ ਮੰਗ ਹੁੰਦੀ ਹੈ। 1994 ਵਿੱਚ, ਉਹਨਾਂ ਨੇ ਡੋਮਿਨੋਜ਼ ਪੀਜ਼ਾ ਦੀ ਸਪਲਾਈ ਵੀ ਸ਼ੁਰੂ ਕੀਤੀ। 2013 ਵਿੱਚ, ਉਹਨਾਂ ਨੇ ਡੱਬਾਬੰਦ ਭੋਜਨ ਦੇ ਕਾਰੋਬਾਰ ਵਿੱਚ ਪ੍ਰਵੇਸ਼ ਕੀਤਾ ਅਤੇ ਹੋਰ ਸਬਜ਼ੀਆਂ ਵੀ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ।

ਜਦੋਂ ਉਹਨਾਂ ਦਾ ਕਾਰੋਬਾਰ ਵਧ ਰਿਹਾ ਸੀ, ਮਹਾਂਮਾਰੀ ਨੇ ਇਸ ਖੇਤੀ ਵਪਾਰੀ ਲਈ ਬਹੁਤ ਸਾਰੀਆਂ ਚੁਣੌਤੀਆਂ ਲਿਆਂਦੀਆਂ।

ਦੁਨੀਆਂ ਭਰ ਵਿੱਚ ਮਹਾਂਮਾਰੀ ਦੇ ਆਉਣ ਤੋਂ ਬਾਅਦ, COVID ਦਾ ਇਸ ‘ਤੇ ਮਹੱਤਵਪੂਰਣ ਪ੍ਰਭਾਵ ਪਿਆ। ਜਦਕਿ ਬਹੁਤ ਸਾਰੀਆਂ ਫੈਕਟਰੀਆਂ ਅਤੇ ਕਾਰੋਬਾਰ ਬੰਦ ਸਨ, ਕਰਿਆਨੇ ਦੀਆਂ ਦੁਕਾਨਾਂ ਖੁੱਲੀਆਂ ਰਹੀਆਂ ਕਿਉਂਕਿ ਉਹਨਾਂ ਨੂੰ ਜ਼ਰੂਰੀ ਸੇਵਾਵਾਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ। ਨਤੀਜੇ ਵਜੋਂ, ਜਗਮੋਹਨ ਸਿੰਘ ਜੀ ਨੇ ਕਰਿਆਨੇ ਦੀਆਂ ਵਸਤੂਆਂ ਜਿਵੇਂ ਕਿ ਜੈਵਿਕ ਕਣਕ ਦੇ ਆਟੇ ਅਤੇ ਮੱਕੀ ਦੇ ਆਟੇ ‘ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਜਗਮੋਹਨ ਜੀ ਕਹਿੰਦੇ ਹਨ, “ਮੈਂ ਇਸ ਨੂੰ ਵਧਾਉਣ ਲਈ ਸਰ੍ਹੋਂ ਦੇ ਤੇਲ ਦੀ ਪ੍ਰੋਸੈਸਿੰਗ ਸ਼ੁਰੂ ਕਰਨ ਅਤੇ ਚੌਲਾਂ ਅਤੇ ਚੀਆ ਦੇ ਬੀਜ ਉਗਾਉਣ ਦੀ ਯੋਜਨਾ ਬਣਾ ਰਿਹਾ ਹਾਂ”।

ਉਹ ਆਪਣੀ ਕੰਪਨੀ ਰਾਹੀਂ 70 ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ ਅਤੇ ਖੇਤੀਬਾੜੀ ਦੇ ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਮੁਫਤ ਸਿਖਲਾਈ ਦਿੰਦੇ ਹਨ। ਉਹ ਕਿਸਾਨਾਂ ਨੂੰ ਉੱਨਤ ਖੇਤੀ ਤਕਨੀਕਾਂ ਸਿਖਾਉਂਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਉਪਜ ਨੂੰ ਮੁਨਾਫੇ ਨਾਲ ਵੇਚਣ ਦੇ ਤਰੀਕੇ ਦੱਸਦੇ ਹਨ। ਨਤੀਜੇ ਵਜੋਂ, ਦੁੱਧ ਦੀ ਬਜਾਏ ਇਸ ਨੂੰ ਘਿਓ ਜਾਂ ਦਹੀਂ ਵਿੱਚ ਬਦਲਣਾ ਵਧੇਰੇ ਲਾਭਕਾਰੀ ਹੋਵੇਗਾ।

ਜਗਨਮੋਹਨ ਜੀ ਕਹਿੰਦੇ ਹਨ, “ਨੌਜਵਾਨਾਂ ਨੂੰ ਖੇਤੀ ਲਈ ਪ੍ਰੇਰਿਤ ਕਰਨ ਲਈ ਸਰਕਾਰ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਸਥਾਨਕ ਪੱਧਰ ‘ਤੇ ਖੇਤੀਬਾੜੀ-ਅਧਾਰਤ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।” ਉਨ੍ਹਾਂ ਨੂੰ ਭੋਜਨ ਸੁਰੱਖਿਆ ਅਤੇ ਖੇਤੀਬਾੜੀ ਤਕਨਾਲੋਜੀ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ।”

ਉਹ ਕਿਸਾਨਾਂ ਨੂੰ ਲੋੜੀਂਦੇ ਨਤੀਜੇ ਪ੍ਰਾਪਤ ਕਰਨ ਅਤੇ ਨੁਕਸਾਨ ਤੋਂ ਬਚਣ ਲਈ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਵੀ ਪ੍ਰੇਰਿਤ ਕਰਦੇ ਹਨ।

ਉਹ ਕਹਿੰਦੇ ਹਨ ਕਿ ਕਿਸਾਨਾਂ ਨੂੰ ਉਹਨਾਂ ਫਸਲਾਂ ਦੀ ਚੋਣ ਕਰਨੀ ਚਾਹੀਦੀ ਹੈ ਜੋ ਉਹਨਾਂ ਦੇ ਖੇਤਰ ਵਿੱਚ ਚੰਗੀ ਤਰ੍ਹਾਂ ਉੱਗਦੀਆਂ ਹਨ, ਜਿਸ ਨਾਲ ਉਹਨਾਂ ਨੂੰ ਲਾਭ ਮਿਲੇਗਾ।

ਕਿਸਾਨਾਂ ਲਈ ਸੁਨੇਹਾ

ਸ਼੍ਰੀ ਨਾਗੀ ਜੀ ਕਿਸਾਨਾਂ ਨੂੰ ਖੇਤੀ ਦੇ ਵੱਖ-ਵੱਖ ਪਹਿਲੂਆਂ ਬਾਰੇ ਪ੍ਰਯੋਗ ਕਰਨ ਅਤੇ ਸਿੱਖਿਅਤ ਕਰਨ ਲਈ ਕੰਮ ਕਰਦੇ ਹਨ। ਕਿਸਾਨਾਂ ਨੂੰ ਨਕਦੀ ਫਸਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਦਾਹਰਨ ਲਈ ਬਾਜਰਾ, ਸਬਜ਼ੀਆਂ ਅਤੇ ਫਲਦਾਰ ਪੌਦਿਆਂ ਨੂੰ ਆਪਣੇ ਖੇਤਾਂ ਦੇ ਚਾਰੇ ਪਾਸੇ ਰੱਖਣਾ ਚਾਹੀਦਾ ਹੈ, ਉਹ ਕਿਸਾਨਾਂ ਨੂੰ ਕੱਚਾ ਦੁੱਧ ਵੇਚਣ ਦੀ ਬਜਾਏ ਦੁੱਧ ਉਤਪਾਦ ਬਣਾਉਣ ਦੀ ਸਲਾਹ ਦਿੰਦੇ ਹਨ; ਉਨ੍ਹਾਂ ਨੂੰ ਦੁੱਧ ਤੋ ਬਣੀ ਬਰਫ਼ੀ ਅਤੇ ਹੋਰ ਭਾਰਤੀ ਮਠਿਆਈਆਂ ਦੇ ਰੂਪ ਵਿੱਚ ਵੇਚਣਾ ਚਾਹੀਦਾ ਹੈ।

ਪਰਮਜੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਕਿਸਾਨ ਜਿਸ ਨੇ ਘੱਟ ਉਮਰ ਦੇ ਵਿੱਚ ਹੀ ਉੱਚੀਆਂ ਮੰਜਿਲਾਂ ਤੇ ਜਿੱਤ ਹਾਸਿਲ ਕਰ ਲਈ

ਕੁਦਰਤ ਦੇ ਅਨੁਸਾਰ ਜਿਉਣਾ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਜੋ ਕੁੱਝ ਵੀ ਅਸੀਂ ਅੱਜ ਕਰ ਰਹੇ ਹਾਂ ਜਾਂ ਖਾ ਰਹੇ ਹਾਂ, ਪੀ ਰਹੇ ਹਾਂ ਸਭ ਕੁਦਰਤ ਦੀ ਦੇਣ ਹੈ। ਇਸ ਨੂੰ ਇਵੇਂ ਹੀ ਬਣਾਏ ਰੱਖਣਾ ਆਪਣੇ ਹੀ ਹੱਥਾਂ ਵਿੱਚ ਹੈ। ਜੇਕਰ ਕੁਦਰਤ ਦੇ ਅਨੁਸਾਰ ਚੱਲਾਂਗੇ ਤਾਂ ਕਦੇ ਵੀ ਬਿਮਾਰ ਨਹੀਂ ਹੋਵਾਂਗੇ।

ਅਜਿਹੀ ਮਿਸਾਲ ਨੇ ਇੱਕ ਕਿਸਾਨ ਪਰਮਜੀਤ ਸਿੰਘ, ਜੋ ਲੁਧਿਆਣੇ ਦੇ ਨੇੜੇ ਲੱਗਦੇ ਪਿੰਡ ਕਟਹਾਰੀ ਵਿੱਚ ਰਹਿੰਦੇ ਹਨ, ਜੋ ਕੁਦਰਤ ਵੱਲੋਂ ਮਿਲੇ ਤੋਹਫੇ ਨੂੰ ਸਾਂਭ ਕੇ ਰੱਖ ਰਹੇ ਹਨ ਤੇ ਨਿਭਾ ਵੀ ਰਹੇ ਹਨ। “ਕਹਿੰਦੇ ਹਨ ਕਿ ਕੁਦਰਤ ਨਾਲ ਪਿਆਰ ਹੋ ਜਾਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ, ਜੇਕਰ ਤੁਹਾਨੂੰ ਕੁਦਰਤ ਕੁੱਝ ਪ੍ਰਦਾਨ ਕਰ ਰਹੀ ਹੈ ਤਾਂ ਉਹਨੂੰ ਉਸ ਤਰ੍ਹਾਂ ਹੀ ਵਰਤੋਂ ਜਿਵੇਂ ਕੁਦਰਤ ਚਾਹੁੰਦੀ ਹੈ।”

ਕੁਦਰਤ ਨਾਲ ਉਹਨਾਂ ਦਾ ਇੰਨਾ ਮੋਹ ਪੈ ਗਿਆ ਕਿ ਉਹਨਾਂ ਨੇ ਨੌਕਰੀ ਛੱਡ ਕੇ ਕੁਦਰਤ ਵੱਲੋਂ ਮਿਲੀ ਦਾਤ ਨੂੰ ਪੱਲੇ ਪਾਇਆ ਅਤੇ ਉਸ ਦਾਤ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਹੋਏ, ਕਿੰਨੇ ਹੀ ਲੋਕਾਂ ਦੀ ਬੀ.ਪੀ., ਸ਼ੂਗਰ ਆਦਿ ਵਰਗੀਆਂ ਕਿੰਨੀਆਂ ਹੀ ਬਿਮਾਰੀਆਂ ਨੂੰ ਦੂਰ ਕੀਤਾ।

ਜਦੋਂ ਬੰਦੇ ਦਾ ਮਨ ਇੱਕ ਕੰਮ ਕਰਕੇ ਖੁਸ਼ ਨਹੀਂ ਹੁੰਦਾ ਤਾਂ ਬੰਦਾ ਆਪਣੇ ਕੰਮ ਨੂੰ ਹਾਸਮਈ ਤਰੀਕਾ ਕਹਿ ਲਵੋ ਜਾਂ ਫਿਰ ਮਨ-ਪਰਚਾਵੇਂ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿੰਦਾ ਹੈ, ਤਾਂਕਿ ਉਸ ਨੂੰ ਥੋੜ੍ਹਾ ਆਨੰਦ ਪ੍ਰਾਪਤ ਹੋ ਸਕੇ। ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਪਰਮਜੀਤ ਸਿੰਘ ਨੇ ਬਹੁਤ ਸਾਰੇ ਕੋਰਸ ਕਰਨ ਤੋਂ ਬਾਅਦ ਦੇਸੀ ਬੀਜਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੇਸੀ ਬੀਜ ਜਿਵੇਂ ਰਾਗੀ, ਕੰਗਣੀ ਦਾ ਕੰਮ ਕਰਨ ਸਦਕਾ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੰਨੇ ਬਦਲਾਅ ਆਏ ਕਿ ਅੱਜ ਉਹ ਸਾਰਿਆਂ ਲਈ ਪ੍ਰੇਰਣਾ ਦਾ ਸ੍ਰੋਤ ਬਣ ਗਏ ਹਨ।

ਜਦੋਂ ਮੈਂ ਮਿਲਟ ਰਿਸਰਚ ਸੈਂਟਰ ਵਿੱਚ ਕੰਮ ਕਰ ਰਿਹਾ ਸੀ ਤਾਂ ਮੈਨੂੰ ਉੱਥੇ ਰਾਗੀ, ਕੰਗਣੀ ਦੇ ਦੇਸੀ ਬੀਜਾਂ ਬਾਰੇ ਪਤਾ ਲੱਗਾ ਅਤੇ ਮੈਂ ਇਹਨਾਂ ਬਾਰੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ -ਪਰਮਜੀਤ ਸਿੰਘ

ਮੁੱਢਲੀ ਜਾਣਕਾਰੀ ਮਿਲਣ ਤੋਂ ਬਾਅਦ, ਉਹਨਾਂ ਨੇ ਤਜੁਰਬੇ ਦੇ ਤੌਰ ‘ਤੇ ਸਭ ਤੋਂ ਪਹਿਲਾਂ ਖੇਤਾਂ ਵਿੱਚ ਰਾਗੀ, ਕੰਗਣੀਂ ਦੇ ਬੀਜ ਲਾਏ ਸਨ। ਇਹ ਕੰਮ ਉਹਨਾਂ ਦੇ ਦਿਲ ਨੂੰ ਇੰਨਾ ਛੋਹ ਗਿਆ, ਉਹਨਾਂ ਨੇ ਦੇਸੀ ਬੀਜਾਂ ਵੱਲ ਹੀ ਧਿਆਨ ਕੇਂਦਰਿਤ ਕਰ ਲਿਆ। ਫਿਰ ਦੇਸੀ ਬੀਜਾਂ ਰਾਹੀਂ ਕੰਮ ਕਰਕੇ ਆਪਣਾ ਕਾਰੋਬਾਰ ਵਧਾਉਣ ਲੱਗ ਗਏ ਅਤੇ ਆਪਣੇ ਪੱਧਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਜਿਵੇਂ-ਜਿਵੇਂ ਕੰਮ ਵੱਧਦਾ ਗਿਆ, ਅਸੀਂ ਮੇਲਿਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਜਿਸ ਦੇ ਸਦਕਾ ਸਾਨੂੰ ਲੋਕ ਹੋਰ ਜਾਨਣ ਲੱਗ ਗਏ -ਪਰਮਜੀਤ ਸਿੰਘ

ਇਸ ਕੰਮ ਵਿੱਚ ਉਹਨਾਂ ਦਾ ਸਾਥ ਉਨ੍ਹਾਂ ਦੇ ਦੋਸਤ ਦੇ ਰਹੇ ਹਨ ਜੋ ਇੱਕ ਗਰੁੱਪ ਬਣਾ ਕੇ ਕੰਮ ਕਰਦੇ ਹਨ ਅਤੇ ਮਾਰਕੀਟਿੰਗ ਕਰਨ ਲਈ ਅਲੱਗ-ਅਲੱਗ ਥਾਵਾਂ ਤੇ ਜਾਂਦੇ ਹਨ। ਉਹਨਾਂ ਦੇ ਪਿੰਡ ਵੱਲ ਇੱਕ ਸੜਕ ਆਉਂਦਿਆਂ ਰਾੜਾ ਸਾਹਿਬ ਗੁਰੂਦੁਆਰੇ ਦੇ ਕੋਲ ਉਹਨਾਂ ਦੀ 3 ਏਕੜ ਜ਼ਮੀਨ ਹੈ, ਜਿੱਥੇ ਉਹ ਨਾਲ-ਨਾਲ ਸਬਜ਼ੀਆਂ ਦੀ ਪਨੀਰੀ ਵੱਲ ਵੀ ਜ਼ੋਰ ਦੇ ਰਹੇ ਹਨ। ਉੱਥੇ ਹੀ ਉਹਨਾਂ ਦਾ ਪੰਨੂ ਨੈਚੂਰਲ ਫਾਰਮ ਨਾਮ ਦਾ ਇੱਕ ਫਾਰਮ ਵੀ ਹੈ, ਜਿੱਥੇ ਕਿਸਾਨ ਉਹਨਾਂ ਕੋਲ ਦੇਸੀ ਬੀਜ ਦੇ ਨਾਲ-ਨਾਲ ਸਬਜ਼ੀਆਂ ਦੀ ਪਨੀਰੀ ਵੀ ਲੈ ਕੇ ਜਾਂਦੇ ਹਨ।

ਉਹਨਾਂ ਸਾਹਮਣੇ ਸਭ ਤੋਂ ਵੱਡੀ ਮੁਸ਼ਕਿਲ ਉਦੋਂ ਆ ਖੜੀ ਹੋਈ ਜਦੋਂ ਉਹਨਾਂ ਨੂੰ ਦੇਸੀ ਬੀਜਾਂ ਅਤੇ ਜੈਵਿਕ ਖੇਤੀ ਬਾਰੇ ਸਮਝਾਉਣਾ ਪੈਂਦਾ ਸੀ, ਉਹਨਾਂ ਵਿੱਚ ਕੁੱਝ ਲੋਕ ਅਜਿਹੇ ਹੁੰਦੇ ਸੀ ਜੋ ਪਿੰਡਾਂ ਵਾਲੇ ਸਨ, ਉਹ ਕਹਿੰਦੇ ਸੀ ਕਿ “ਤੂੰ ਆਇਆ ਸਮਝਾਉਣ ਸਾਨੂੰ, ਅਸੀਂ ਇੰਨੇ ਸਾਲਾਂ ਤੋਂ ਖੇਤੀ ਕਰ ਰਹੇ ਹਾਂ ਕੀ ਸਾਨੂੰ ਪਤਾ ਨਹੀਂ।” ਇੰਨੇ ਫਟਕਾਰ ਅਤੇ ਮੁਸ਼ਕਿਲਾਂ ਵਿੱਚ ਵੀ ਉਹ ਪਿੱਛੇ ਨਹੀਂ ਹਟੇ ਸਗੋਂ ਆਪਣੇ ਕੰਮ ਨੂੰ ਹੋਰ ਵਧਾਉਂਦੇ ਗਏ ਅਤੇ ਮਾਰਕੀਟਿੰਗ ਕਰਦੇ ਰਹੇ।

ਜਦੋਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਤਾਂ ਉਹ ਬੀਜ ਪੰਜਾਬ ਤੋਂ ਬਾਹਰ ਤੋਂ ਲੈ ਕੇ ਆਏ ਸਨ। ਜਿਸ ਵਿੱਚ ਉਹ ਰਾਗੀ ਦਾ ਇੱਕ ਬੂਟਾ ਲੈ ਕੇ ਆਏ ਸਨ ਅਤੇ ਅੱਜ ਓਹੀ ਬੂਟਾ ਕਿੱਲਿਆਂ ਦੇ ਹਿਸਾਬ ਨਾਲ ਲੱਗਾ ਹੋਇਆ ਹੈ। ਉਹ ਟ੍ਰੇਨਿੰਗ ਦੇ ਲਈ ਹੈਦਰਾਬਾਦ ਗਏ ਸੀ ਅਤੇ ਟ੍ਰੇਨਿੰਗ ਲੈਣ ਤੋਂ ਬਾਅਦ ਉਹਨਾਂ ਨੇ ਪੰਜਾਬ ਆ ਕੇ ਬੀਜਾਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬੀਜਾਂ ਦੇ ਉੱਪਰ ਰਿਸਰਚ ਕਰਨ ਮਗਰੋਂ ਫਿਰ ਉਹਨਾਂ ਨੇ ਨਵੇਂ ਬੀਜ ਤਿਆਰ ਕੀਤੇ ਅਤੇ ਉਤਪਾਦ ਬਣਾਉਣੇ ਸ਼ੁਰੂ ਕੀਤੇ। ਉਹ ਉਤਪਾਦ ਨੂੰ ਬਣਾਉਣ ਤੋਂ ਲੈ ਕੇ ਪੈਕਿੰਗ ਤੱਕ ਦਾ ਸਾਰਾ ਕੰਮ ਖੁਦ ਹੀ ਦੇਖਦੇ ਹਨ। ਜਿੱਥੇ ਉਹ ਉਤਪਾਦ ਬਣਾਉਣ ਦਾ ਸਾਰਾ ਕਾਰਜ ਕਰਦੇ ਹਨ ਉੱਥੇ ਹੀ ਉਹਨਾਂ ਦੇ ਇੱਕ ਦੋਸਤ ਨੇ ਆਪਣੀ ਮਸ਼ੀਨ ਲਗਾਈ ਹੋਈ ਹੈ। ਉਹਨਾਂ ਨੇ ਆਪਣੇ ਡਿਜ਼ਾਇਨ ਵੀ ਤਿਆਰ ਕੀਤੇ ਹੋਏ ਹਨ।

ਅਸੀਂ ਜਦੋਂ ਉਤਪਾਦ ਬਣਾਉਣੇ ਸ਼ੁਰੂ ਕੀਤੇ ਤਾਂ ਸਭ ਨੇ ਮਿਲ ਕੇ ਇੱਕ ਗਰੁੱਪ ਬਣਾ ਲਿਆ ਅਤੇ ATMA ਦੇ ਰਾਹੀਂ ਉਸ ਨੂੰ ਰਜਿਸਟਰ ਕਰਵਾ ਲਿਆ -ਪਰਮਜੀਤ ਸਿੰਘ

ਫਿਰ ਉਹਨਾਂ ਨੇ ਜਦੋਂ ਉਤਪਾਦ ਬਣਾਉਣੇ ਸ਼ੁਰੂ ਕੀਤੇ, ਜਿਸ ਵਿੱਚ ਗ੍ਰਾਹਕਾਂ ਦੀ ਮੰਗ ਦੇ ਅਨੁਸਾਰ ਸਭ ਤੋਂ ਜ਼ਿਆਦਾ ਵਿਕਣ ਵਾਲੇ ਉਤਪਾਦ ਜਿਵੇਂ ਬਾਜਰੇ ਦੇ ਬਿਸਕੁਟ, ਬਾਜਰੇ ਦਾ ਦਲੀਆ ਅਤੇ ਬਾਜਰੇ ਦਾ ਆਟਾ ਆਦਿ ਬਣਾਏ ਜਾਣ ਲੱਗੇ।

ਉਹਨਾਂ ਵੱਲੋਂ ਬਣਾਏ ਜਾਣ ਵਾਲੇ ਉਤਪਾਦ-

  • ਬਾਜਰੇ ਦਾ ਆਟਾ
  • ਬਾਜਰੇ ਦੇ ਬਿਸਕੁਟ
  • ਬਾਜਰੇ ਦਾ ਦਲੀਆ
  • ਰਾਗੀ ਦਾ ਆਟਾ
  • ਰਾਗੀ ਦੇ ਬਿਸਕੁਟ
  • ਹਰੀ ਕੰਗਣੀ ਦੇ ਬਿਸਕੁਟ
  • ਚੁਕੰਦਰ ਦਾ ਪਾਊਡਰ
  • ਦੇਸੀ ਸ਼ੱਕਰ
  • ਦੇਸੀ ਗੁੜ
  • ਸੁਹਾਂਜਣਾ ਦਾ ਪਾਊਡਰ
  • ਦੇਸੀ ਕਣਕ ਦੀਆਂ ਸੇਵੀਆਂ ਆਦਿ।

ਜਿੱਥੇ ਅੱਜ ਉਹ ਦੇਸੀ ਬੀਜਾਂ ਨਾਲ ਬਣਾਏ ਉਤਪਾਦ ਵੇਚਣ ਅਤੇ ਖੇਤਾਂ ਵਿੱਚ ਬੀਜ ਤੋਂ ਲੈ ਕੇ ਫਸਲ ਤੱਕ ਦੀ ਦੇਖਭਾਲ ਵੀ ਖੁਦ ਕਰ ਰਹੇ ਹਨ ਕਿਉਂਕਿ ਉਹ ਕਹਿੰਦੇ ਹਨ “ਆਪਣੀ ਹੱਥੀਂ ਕੀਤੇ ਕੰਮ ਨਾਲ ਜਿੰਨਾ ਸੁਕੂਨ ਮਿਲਦਾ ਹੈ ਉਹ ਹੋਰ ਕਿਸੇ ‘ਤੇ ਨਿਰਭਰ ਰਹਿ ਕੇ ਨਹੀਂ ਮਿਲਦਾ”। ਜੇਕਰ ਉਹ ਚਾਹੁਣ ਤਾਂ ਘਰ ਬੈਠ ਕੇ ਇਸਦੀ ਮਾਰਕੀਟਿੰਗ ਕਰ ਸਕਦੇ ਹਨ, ਬੇਸ਼ੱਕ ਉਹਨਾਂ ਦੀ ਆਮਦਨ ਵੀ ਬਹੁਤ ਹੋ ਜਾਂਦੀ ਹੈ ਪਰ ਉਹ ਖੁਦ ਹੱਥੀਂ ਕੰਮ ਕਰਕੇ ਸੁਕੂਨ ਨਾਲ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹਨ।

ਪਰਮਜੀਤ ਸਿੰਘ ਜੀ ਅੱਜ ਸਾਰਿਆਂ ਲਈ ਇੱਕ ਅਜਿਹੀ ਸਖਸ਼ੀਅਤ ਬਣ ਗਏ ਹਨ, ਅੱਜ ਲੋਕ ਉਹਨਾਂ ਕੋਲ ਦੇਸੀ ਬੀਜਾਂ ਬਾਰੇ ਪੂਰੀ ਜਾਣਕਾਰੀ ਲੈਣ ਆਉਂਦੇ ਹਨ ਅਤੇ ਉਹ ਲੋਕਾਂ ਨੂੰ ਦੇਸੀ ਬੀਜਾਂ ਦੇ ਨਾਲ-ਨਾਲ ਕੁਦਰਤੀ ਖੇਤੀ ਵੱਲ ਵੀ ਜ਼ੋਰ ਦੇ ਰਹੇ ਹਨ। ਅੱਜ ਉਹ ਅਜਿਹੇ ਮੁਕਾਮ ‘ਤੇ ਪਹੁੰਚ ਗਏ ਹਨ ਜਿੱਥੇ ਲੋਕੀ ਉਹਨਾਂ ਨੂੰ ਉਹਨਾਂ ਦੇ ਨਾਮ ਨਾਲ ਨਹੀਂ ਸਗੋਂ ਉਹਨਾਂ ਦੇ ਕੰਮ ਕਰਕੇ ਜਾਣਦੇ ਹਨ।

ਪਰਮਜੀਤ ਸਿੰਘ ਜੀ ਦੇ ਕੰਮ ਅਤੇ ਮਿਹਨਤ ਦੇ ਸਦਕਾ ਉਹਨਾਂ ਨੂੰ ਯੂਨੀਵਰਸਿਟੀ ਵੱਲੋਂ ਯੰਗ ਫਾਰਮਰ, ਵਧੀਆ ਸਿਖਲਾਈ ਦੇਣ ਦੇ ਤੌਰ ‘ਤੇ, ਜ਼ਿਲ੍ਹਾ ਪੱਧਰੀ ਇਨਾਮ ਅਤੇ ਹੋਰ ਕਈ ਯੂਨੀਵਰਸਿਟੀਆਂ ਵੱਲੋਂ ਇਨਾਮਾਂ ਨਾਲ ਨਿਵਾਜਿਆ ਗਿਆ ਹੈ। ਉਹਨਾਂ ਨੂੰ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈਣ ਦੇ ਵੀ ਅਵਸਰ ਮਿਲਦੇ ਰਹਿੰਦੇ ਹਨ ਅਤੇ ਜਿਨ੍ਹਾਂ ਵਿੱਚੋਂ ਉਹਨਾਂ ਨੂੰ ਸਭ ਤੋਂ ਵੱਧ ਪ੍ਰਚੱਲਿਤ ਦੱਖਣੀ ਭਾਰਤ ਵਿੱਚ ਸਨਮਾਨਿਤ ਕੀਤਾ ਗਿਆ, ਕਿਉਂਕਿ ਪੂਰੇ ਪੰਜਾਬ ਵਿੱਚ ਸਿਰਫ ਪਰਮਜੀਤ ਸਿੰਘ ਜੀ ਹੀ ਨੇ ਦੇਸੀ ਬੀਜਾਂ ‘ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਦੇਸੀ ਬੀਜਾਂ ਦੀ ਜਾਣਕਾਰੀ ਦੁਨੀਆਂ ਸਾਹਮਣੇ ਲੈ ਕੇ ਆਏ।

ਮੈਂ ਕਦੇ ਵੀ ਰਸਾਇਣਿਕ ਖਾਦ ਦੀ ਵਰਤੋਂ ਨਹੀਂ ਕੀਤੀ, ਕੇਵਲ ਕੁਦਰਤੀ ਖਾਦ ਜੋ ਆਪਣੇ ਆਪ ਫਸਲ ਨੂੰ ਧਰਤ ਵਿੱਚੋ ਮਿਲ ਜਾਂਦੀ ਹੈ, ਉਹ ਸੋਨੇ ‘ਤੇ ਸੁਹਾਗਾ ਵਾਲਾ ਕੰਮ ਕਰਦੀ ਹੈ -ਪਰਮਜੀਤ ਸਿੰਘ

ਉਹਨਾਂ ਦੀ ਇਸ ਅਣਥੱਕ ਕੋਸ਼ਿਸ਼ ਨੇ ਇਹ ਵੀ ਸਾਬਿਤ ਕੀਤਾ ਹੈ ਕਿ ਕੁਦਰਤ ਵੱਲੋਂ ਦਿੱਤੀ ਚੀਜ਼ ਨੂੰ ਕਦੇ ਵਿਅਰਥ ਨਾ ਜਾਣ ਦਿਓ, ਸਗੋਂ ਉਸ ਨੂੰ ਸੰਭਾਲ ਕੇ ਰੱਖੋ, ਤੁਸੀਂ ਬਿਨਾਂ ਦਵਾਈ ਵਾਲਾ ਖਾਣਾ ਖਾਂਦੇ ਹੋ ਤਾਂ ਕਦੇ ਵੀ ਦਵਾਈ ਖਾਣ ਦੀ ਲੋੜ ਨਹੀਂ ਪਵੇਗੀ। ਕਿਉਂਕਿ ਕੁਦਰਤ ਸਭ ਕੁੱਝ ਬਿਨਾਂ ਕਿਸੇ ਮੁੱਲ ਦੇ ਪ੍ਰਦਾਨ ਕਰ ਰਹੀ ਹੈ। ਜਿਹੜੇ ਵੀ ਲੋਕ ਉਹਨਾਂ ਤੋਂ ਸਮਾਨ ਲੈ ਕੇ ਜਾਂਦੇ ਹਨ ਜਾਂ ਫਿਰ ਉਹ ਉਹਨਾਂ ਦੁਆਰਾ ਬਣਾਏ ਗਏ ਸਮਾਨ ਨੂੰ ਦਵਾਈ ਦੇ ਰੂਪ ਵਿੱਚ ਖਾਂਦੇ ਹਨ ਤਾਂ ਕਈ ਲੋਕਾਂ ਦੀ ਸ਼ੂਗਰ, ਬੀ ਪੀ ਆਦਿ ਹੋਰ ਵੀ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲ ਗਿਆ।

ਭਵਿੱਖ ਦੀ ਯੋਜਨਾ

ਪਰਮਜੀਤ ਸਿੰਘ ਜੀ ਭਵਿੱਖ ਵਿੱਚ ਆਪਣੇ ਰੁਜਗਾਰ ਨੂੰ ਵੱਡੇ ਪੱਧਰ ‘ਤੇ ਲੈ ਕੇ ਜਾਣਾ ਚਾਹੁੰਦੇ ਹਨ ਅਤੇ ਉਤਪਾਦ ਤਿਆਰ ਕਰਨ ਵਾਲੀ ਪ੍ਰੋਸੈਸਿੰਗ ਮਸ਼ੀਨਰੀ ਲਗਾਉਣਾ ਚਾਹੁੰਦੇ ਹਨ। ਜਿੰਨਾ ਹੋ ਸਕੇ ਉਹ ਲੋਕਾਂ ਨੂੰ ਕੁਦਰਤੀ ਖੇਤੀ ਬਾਰੇ ਵਿਸਥਾਰ ਨਾਲ ਜਾਗਰੂਕ ਕਰਵਾਉਣਾ ਚਾਹੁੰਦੇ ਹਨ। ਤਾਂ ਜੋ ਕੁਦਰਤ ਨਾਲ ਰਿਸ਼ਤਾ ਵੀ ਜੁੜ ਜਾਏ ਅਤੇ ਸਿਹਤ ਪੱਖੋਂ ਵੀ ਤੰਦਰੁਸਤ ਰਹੀਏ।

ਸੰਦੇਸ਼

“ਖੇਤੀਬਾੜੀ ਵਿੱਚ ਸਫਲਤਾ ਹਾਸਿਲ ਕਰਨ ਲਈ ਸਾਨੂੰ ਜੈਵਿਕ ਖੇਤੀ ਵੱਲ ਧਿਆਨ ਦੇਣਾ ਚਾਹੀਦਾ ਹੈ, ਪਰ ਉਹਨਾਂ ਨੂੰ ਕੁਦਰਤੀ ਖੇਤੀ ਦੀ ਸ਼ੁਰੂਆਤ ਛੋਟੇ ਪੱਧਰ ਤੋਂ ਕਰਨੀ ਚਾਹੀਦੀ ਹੈ। ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਜੈਵਿਕ ਖੇਤੀ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ ਤਾਂ ਕਿ ਰਸਾਇਣਿਕ ਮੁਕਤ ਖੇਤੀ ਕਰਕੇ ਮਨੁੱਖ ਦੀ ਸਿਹਤ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।”

ਸਿਕੰਦਰ ਸਿੰਘ ਬਰਾੜ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਇਨਸਾਨ ਦੀ ਕਹਾਣੀ ਜੋ ਖੇਤੀ ਵਿਭਿੰਨਤਾ ਅਪਣਾਉਂਦਾ ਹੋਇਆ ਸਫਲ ਕਿਸਾਨ ਬਣ ਗਿਆ

ਕੁਝ ਵੱਖਰਾ ਕਰਨ ਦੀ ਚਾਹਤ ਇਨਸਾਨ ਨੂੰ ਧਰਤੀ ਤੋਂ ਅੰਬਰਾਂ ਤੱਕ ਲੈ ਜਾਂਦੀ ਹੈ। ਪਰ ਉਹਦੇ ਮਨ ਵਿੱਚ ਹਮੇਸ਼ਾ ਅੱਗੇ ਵੱਧਣ ਦੀ ਇੱਛਾ ਹੋਣੀ ਚਾਹੀਦੀ ਹੈ। ਤੁਸੀਂ ਚਾਹੇ ਕਿਸੇ ਵੀ ਖੇਤਰ ਵਿੱਚ ਕੰਮ ਕਰ ਰਹੇ ਹੋਵੋ, ਆਪਣੀ ਇੱਛਾ ਤੇ ਸੋਚ ਨੂੰ ਹਮੇਸ਼ਾ ਜਾਗ੍ਰਿਤ ਰੱਖਣਾ ਚਾਹੀਦਾ ਹੈ।

ਇਸ ਸੋਚ ਅਤੇ ਰਹਿਣੀ-ਬਹਿਣੀ ਦੇ ਮਾਲਕ ਸ. ਸਿਕੰਦਰ ਸਿੰਘ ਬਰਾੜ, ਜੋ ਬਲਿਹਾਰ ਮਹਿਮਾ, ਬਠਿੰਡਾ ਵਿਖੇ ਰਹਿੰਦੇ ਹਨ ਅਤੇ ਜਿਨ੍ਹਾਂ ਦਾ ਜਨਮ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਸ. ਬੂਟਾ ਸਿੰਘ ਰਵਾਇਤੀ ਤਰੀਕਿਆਂ ਨਾਲ ਖੇਤੀਬਾੜੀ ਕਰਦੇ ਸਨ। ਉਹਨਾਂ ਦੇ ਮਨ ਵਿੱਚ ਇੱਕ ਗੱਲ ਹਮੇਸ਼ਾ ਉਹਨਾਂ ਨੂੰ ਤੰਗ ਕਰਦੀ ਰਹਿੰਦੀ ਸੀ ਕਿ ਹਰ ਕੋਈ ਰਵਾਇਤੀ ਤਰੀਕੇ ਨਾਲ ਖੇਤੀਬਾੜੀ ਕਰ ਰਿਹਾ ਹੈ, ਜਿਵੇਂ ਕਣਕ-ਝੋਨਾ ਆਦਿ। ਕੀ ਇਵੇਂ ਨਹੀਂ ਹੋ ਸਕਦਾ ਕਿ ਖੇਤੀਬਾੜੀ ਦੇ ਵਿੱਚ ਕੁੱਝ ਨਵੀਨਤਾ ਤੇ ਵਿਭਿੰਨਤਾ ਲਿਆਂਦੀ ਜਾਵੇ।

ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਖੇਤੀ ਕਰਦੇ ਹਾਂ ਪਰ ਹਰ ਵਾਰ ਹਰ ਸਾਲ ਉਹੀ ਫਸਲਾਂ ਉਗਾਉਣ ਦੀ ਵਜਾਏ ਕੁੱਝ ਨਵਾਂ ਕਿਉਂ ਨਹੀਂ ਕਰਦੇ- ਸਿਕੰਦਰ ਸਿੰਘ ਬਰਾੜ

ਉਹ ਹਮੇਸ਼ਾ ਸੋਚਦੇ ਸਨ ਕਿ ਖੇਤੀਬਾੜੀ ਦੇ ਵਿੱਚ ਕੁੱਝ ਵੱਖਰਾ ਕੀਤਾ ਜਾਵੇ, ਜਿਸ ਦੀ ਸੇਧ ਉਹਨਾਂ ਨੂੰ ਆਪਣੇ ਨਾਨਕੇ ਪਿੰਡ ਤੋਂ ਮਿਲੀ। ਉਹਨਾਂ ਦੇ ਨਾਨਕੇ ਪਿੰਡ ਵਾਲੇ ਉਸ ਸਮੇਂ ਆਲੂਆਂ ਦੀ ਕਾਸ਼ਤ ਬੜੇ ਅਨੋਖੇ ਤੇ ਵੱਖਰੇ ਤਰੀਕੇ ਨਾਲ ਕਰਦੇ ਸਨ, ਜਿਸ ਨਾਲ ਉਹਨਾਂ ਦੀ ਫਸਲ ਦੀ ਪੈਦਾਵਾਰ ਕਾਫੀ ਚੰਗੀ ਹੁੰਦੀ ਸੀ।

ਮੈਂ ਜਦੋਂ ਨਾਨਕੇ ਪਿੰਡ ਵਾਲਿਆਂ ਦੇ ਖੇਤੀਬਾੜੀ ਕਰਨ ਦੇ ਢੰਗ ਨੂੰ ਵੇਖਦਾ ਸੀ ਤਾਂ ਮੈਂ ਉਹਨਾਂ ਦੇ ਤਰੀਕਿਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਸੀ- ਸਿਕੰਦਰ ਸਿੰਘ ਬਰਾੜ

ਜਦੋਂ ਸਿਕੰਦਰ ਸਿੰਘ ਨੇ ਸਾਲ 1983 ਵਿੱਚ ਸਿਰਸਾ ਵਿਖੇ ਡੀ ਫਾਰਮੇਸੀ ਦੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਸੀ। ਉਦੋਂ ਸ. ਸਮਸ਼ੇਰ ਸਿੰਘ ਜੋ ਉਹਨਾਂ ਦੇ ਵੱਡੇ ਭਰਾ ਹਨ, ਵੈਟਨਰੀ ਇੰਸਪੈਕਟਰ ਹੋਣ ਦੇ ਨਾਲ-ਨਾਲ, ਆਪਣੇ ਪਿਤਾ ਤੋਂ ਬਾਅਦ ਖੇਤੀਬਾੜੀ ਦਾ ਕੰਮ ਸੰਭਾਲਦੇ ਸਨ। ਉਸ ਸਮੇਂ ਦੋਨਾਂ ਭਰਾਵਾਂ ਨੇ ਪਹਿਲੀ ਵਾਰ ਜਦੋਂ ਖੇਤੀਬਾੜੀ ਦੇ ਵਿੱਚ ਵੱਖਰੇ ਢੰਗ ਨੂੰ ਅਪਣਾਇਆ ਅਤੇ ਉਹਨਾਂ ਦੁਆਰਾ ਅਪਣਾਏ ਗਏ ਤਕਨੀਕੀ ਹੁਨਰ ਦੇ ਕਾਰਨ, ਪਰਿਵਾਰ ਨੂੰ ਕਾਫੀ ਚੰਗਾ ਮੁਨਾਫ਼ਾ ਹੋਇਆ।

ਜਦੋਂ ਵੱਖਰੇ ਢੰਗ ਨਾਲ ਖੇਤੀ ਕਰਨ ਵਿੱਚ ਮੁਨਾਫ਼ਾ ਹੋਇਆ ਤਾਂ ਮੈਂ 1984 ਵਿੱਚ ਡੀ ਫਾਰਮੇਸੀ ਛੱਡਣ ਦਾ ਫ਼ੈਸਲਾ ਕਰ ਲਿਆ ਅਤੇ ਖੇਤੀਬਾੜੀ ਵੱਲ ਹੋ ਤੁਰਿਆ– ਸਿਕੰਦਰ ਸਿੰਘ ਬਰਾੜ

1984 ਵਿੱਚ ਡੀ ਫਾਰਮੇਸੀ ਛੱਡਣ ਤੋਂ ਬਾਅਦ ਉਹਨਾਂ ਨੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਸਭ ਤੋਂ ਪਹਿਲਾਂ ਨਰਮੇ ਦੀਆਂ ਵਧੇਰੇ ਝਾੜ ਵਾਲੀਆਂ ਕਿਸਮਾਂ ਦੀ ਕਾਸ਼ਤ ਸ਼ੁਰੂ ਕੀਤੀ।

ਇਸ ਤਰ੍ਹਾਂ ਦੇ ਛੋਟੇ ਛੋਟੇ ਕਦਮਾਂ ਨਾਲ ਅੱਗੇ ਵੱਧਦੇ ਹੋਏ ਉਹ ਸਬਜ਼ੀਆਂ ਦੀ ਕਾਸ਼ਤ ਵੱਲ ਹੋ ਤੁਰੇ, ਜਿੱਥੇ ਉਹਨਾਂ ਨੇ 1987 ਵਿੱਚ ਟਮਾਟਰ ਦੀ ਕਾਸ਼ਤ ਅੱਧੇ ਏਕੜ ਵਿੱਚ ਕੀਤੀ ਅਤੇ ਫਿਰ ਬਹੁਤ ਸਾਰੀਆਂ ਕੰਪਨੀਆਂ ਨਾਲ ਕੰਟ੍ਰੈਕਟ ਕੀਤੇ ਅਤੇ ਆਪਣੇ ਇਸ ਕਿੱਤੇ ਨੂੰ ਅੱਗੇ ਤੋਂ ਅੱਗੇ ਵਧਾਉਂਦੇ ਰਹੇ।

1990 ਵਿੱਚ ਵਿਆਹ ਤੋਂ ਬਾਅਦ ਉਹਨਾਂ ਨੇ ਆਲੂ ਦੀ ਕਾਸ਼ਤ ਹੋਰ ਵੱਡੇ ਪੱਧਰ ਤੇ ਸ਼ੁਰੂ ਕੀਤੀ ਅਤੇ ਵਿਭਿੰਨਤਾ ਅਪਨਾਉਣ ਲਈ 1997 ਵਿੱਚ 5000 ਲੇਅਰ ਮੁਰਗੀਆਂ ਨਾਲ ਪੋਲਟਰੀ ਫਾਰਮਿੰਗ ਦੀ ਸ਼ੁਰੂਆਤ ਕੀਤੀ, ਜਿਸ ‘ਚ ਕਾਫੀ ਸਫ਼ਲਤਾ ਹਾਸਲ ਹੋਈ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਪਿੰਡ ਦੇ 5 ਹੋਰ ਕਿਸਾਨਾਂ ਨੂੰ ਪੋਲਟਰੀ ਫਾਰਮ ਦੇ ਕਿੱਤੇ ਨੂੰ ਸਹਾਇਕ ਕਿੱਤੇ ਵਜੋਂ ਸਥਾਪਿਤ ਕਰਨ ਲਈ ਉਤਸ਼ਾਹਿਤ ਕੀਤਾ, ਜਿਸ ਨਾਲ ਉਹਨਾਂ ਕਿਸਾਨਾਂ ਨੂੰ ਸਵੈ-ਨਿਰਭਰ ਬਣਨ ਵਿੱਚ ਸਹਾਇਤਾ ਮਿਲੀ। 2005 ਵਿੱਚ ਉਹਨਾਂ ਨੇ 5 ਏਕੜ ਰਕਬੇ ਵਿੱਚ ਕਿੰਨੂ ਦਾ ਬਾਗ਼ ਲਾਇਆ। ਇਸ ਤੋਂ ਇਲਾਵਾ ਉਹਨਾਂ ਨੇ ਨੈਸ਼ਨਲ ਸੀਡ ਕਾਰਪੋਰੇਸ਼ਨ ਲਿਮਿਟਡ ਲਈ 15 ਏਕੜ ਜ਼ਮੀਨ ਵਿੱਚੋਂ 50 ਏਕੜ ਰਕਬੇ ਦੇ ਲਈ ਕਣਕ ਦਾ ਬੀਜ ਤਿਆਰ ਕੀਤਾ।

ਮੈਨੂੰ ਹਮੇਸ਼ਾ ਕੀਟਨਾਸ਼ਕਾਂ ਅਤੇ ਨੁਕਸਾਨਦੇਹ ਰਸਾਇਣਾਂ ਦੀ ਵਰਤੋਂ ਕਰਨ ਤੋਂ ਨਫਰਤ ਸੀ, ਕਿਉਂਕਿ ਇਹਨਾਂ ਦੀ ਵਰਤੋਂ ਕਰਨ ਦੇ ਨਾਲ ਸਰੀਰ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ – ਸਿਕੰਦਰ ਸਿੰਘ ਬਰਾੜ

ਸਿਕੰਦਰ ਸਿੰਘ ਬਰਾੜ ਆਪਣੀਆਂ ਫਸਲਾਂ ਲਈ ਜ਼ਿਆਦਾਤਰ ਜੈਵਿਕ ਖਾਦ ਦੀ ਵਰਤੋਂ ਕਰਦੇ ਹਨ। ਹੁਣ ਉਹ 20 ਏਕੜ ਵਿੱਚ ਆਲੂ, 5 ਏਕੜ ਵਿੱਚ ਕਿੰਨੂ ਅਤੇ 30 ਏਕੜ ਵਿੱਚ ਕਣਕ ਦੇ ਬੀਜਾਂ ਦਾ ਉਤਪਾਦਨ ਕਰਦੇ ਹਨ। ਇਸ ਦੇ ਨਾਲ ਹੀ 2 ਏਕੜ ਵਿੱਚ 35000 ਪੰਛੀਆਂ ਵਾਲਾ ਪੋਲਟਰੀ ਫਾਰਮ ਚਲਾਉਂਦੇ ਹਨ।

ਵੱਡੀਆਂ-ਵੱਡੀਆਂ ਕੰਪਨੀਆਂ ਜਿਨ੍ਹਾਂ ਵਿੱਚ ਪੈਪਸਿਕੋ, ਨੈਸ਼ਨਲ ਸੀਡ ਕਾਰਪੋਰੇਸ਼ਨ ਆਦਿ ਸ਼ਾਮਿਲ ਹਨ, ਦੇ ਨਾਲ ਨਾਲ ਕੰਮ ਕਰਨ ਸਕਦਾ ਹੀ ਉਹਨਾਂ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪ੍ਰਮੁੱਖ ਪੋਲਟਰੀ ਫਾਰਮਰ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਬਹੁਤ ਸਾਰੇ ਭਾਰਤੀ ਟੈਲੀਵਿਜ਼ਨ ਅਤੇ ਰੇਡੀਓ ਚੈੱਨਲਾਂ ਵੱਲੋਂ ਸ਼ੋਅ ‘ਤੇ ਆਉਣ ਲਈ ਸੱਦਾ ਦਿੱਤਾ, ਤਾਂ ਜੋ ਖੇਤੀ ਸਮਾਜ ਵਿੱਚ ਤਬਦੀਲੀਆਂ, ਖੋਜਾਂ, ਮੰਡੀਕਰਨ ਅਤੇ ਪ੍ਰਬੰਧਨ ਸੰਬੰਧੀ ਜਾਣਕਾਰੀ ਹੋਰਨਾਂ ਕਿਸਾਨਾਂ ਤੱਕ ਵੀ ਪਹੁੰਚ ਸਕੇ।

ਉਹ ਸੂਬਾ, ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਕਈ ਖੇਤੀ ਮੇਲਿਆਂ ਅਤੇ ਸੰਸਥਾਵਾਂ ਦਾ ਦੌਰਾ ਕਰ ਚੁੱਕੇ ਹਨ।

ਭਵਿੱਖ ਦੀ ਯੋਜਨਾ

ਸਿਕੰਦਰ ਸਿੰਘ ਬਰਾੜ ਭਵਿੱਖ ਵਿੱਚ ਵੀ ਆਪਣੇ ਪਰਿਵਾਰ ਦੇ ਨਾਲ-ਨਾਲ ਆਪਣੇ ਕਾਰੋਬਾਰ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ, ਜਿਸ ਵਿੱਚ ਨਵੇਂ ਨਵੇਂ ਬਦਲਾਅ ਆਉਂਦੇ ਰਹਿਣਗੇ।”

ਸੰਦੇਸ਼

ਜਿਹੜੇ ਵੀ ਨਵੇਂ ਕਿਸਾਨ ਖੇਤੀਬਾੜੀ ਵਿੱਚ ਕੁੱਝ ਨਵਾਂ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਚਾਹੀਦਾ ਹੈ ਕਿ ਕੁੱਝ ਵੀ ਸ਼ੁਰੂ ਕਰਨ ਤੋਂ ਪਹਿਲਾਂ ਸੰਬੰਧਿਤ ਮਾਹਿਰਾਂ ਜਾਂ ਸੰਸਥਾਵਾਂ ਕੋਲੋਂ ਟ੍ਰੇਨਿੰਗ ਅਤੇ ਸਲਾਹ ਹਾਸਲ ਕੀਤੀ ਜਾਵੇ। ਉਸ ਤੋਂ ਬਾਅਦ ਹੀ ਕੰਮ ਸ਼ੁਰੂ ਕੀਤਾ ਜਾਵੇ। ਇਸ ਤੋਂ ਇਲਾਵਾ ਜਿੰਨਾ ਹੋ ਸਕੇ ਕੀਟਨਾਸ਼ਕਾਂ ਅਤੇ ਰਸਾਇਣਾਂ ਤੋਂ ਬਚਣਾ ਚਾਹੀਦਾ ਹੈ ਅਤੇ ਜੈਵਿਕ ਖੇਤੀ ਨੂੰ ਅਪਨਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਬਲਜਿੰਦਰ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਮਧੂ-ਮੱਖੀ ਪਾਲਕ ਦੀ ਕਹਾਣੀ ਜੋ ਆਪਣੇ ਸ਼ੌਂਕ ਦੇ ਸਿਰ ‘ਤੇ ਸਫਲਤਾ ਹਾਸਲ ਕਰ ਚੁੱਕਿਆ ਹੈ।

ਸੇਧ ਕਿਤੋਂ ਵੀ ਮਿਲ ਜਾਵੇ, ਭਾਵੇਂ ਸਮਾਂ ਕੋਈ ਵੀ ਹੋਵੇ, ਚਾਹੇ ਦਿਨ ਹੋਵੇ ਜਾਂ ਰਾਤ ਉਹ ਵਕਤ ਸੁਨਹਿਰਾ ਹੀ ਹੁੰਦਾ ਹੈ।

ਇਹ ਗੱਲ ਹਰ ਖੇਤਰ ਵਿੱਚ ਢੁੱਕਦੀ ਹੈ, ਕਿਉਂਕਿ ਅੱਜ ਦੇ ਸਮੇਂ ਵਿੱਚ ਜੇ ਕਿਸੇ ਨੇ ਕੋਈ ਮੁਕਾਮ ਹਾਸਿਲ ਕਰਨਾ ਹੋਵੇ, ਤਾਂ ਗਿਆਨ ਅਤੇ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ। ਅੱਜ ਅਸੀਂ ਇੱਕ ਅਜਿਹੇ ਹੀ ਕਿਸਾਨ ਦੀ ਗੱਲ ਕਰਨ ਜਾ ਰਹੇ ਹਾਂ, ਉਨ੍ਹਾਂ ਨੇ ਇਸ ਗੱਲ ਨੂੰ ਸੱਚ ਸਾਬਿਤ ਕੀਤਾ ਹੈ।

ਕਿਹਾ ਜਾਂਦਾ ਹੈ ਕਿ ਇਨਸਾਨ ਅਤੇ ਪਾਣੀ ਦਾ ਚਲਦੇ ਰਹਿਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹਨਾਂ ਦੇ ਖੜਨ ਨਾਲ ਇਨ੍ਹਾਂ ਦੀ ਅਹਿਮੀਅਤ ਘੱਟ ਜਾਂਦੀ ਹੈ। ਇਸੇ ਸੋਚ ਦੇ ਨਾਲ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਜੀ ਕੁੱਝ ਨਵਾਂ ਕਰਨ ਦੀ ਤਾਂਘ ਵਿੱਚ ਰਹਿੰਦੇ ਸੀ। ਇਸੇ ਚੀਜ਼ ਨੂੰ ਉਹਨਾਂ ਨੇ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਮੇਲਿਆਂ ਅਤੇ ਪ੍ਰਦਰਸ਼ਨੀਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਇਹਨਾਂ ਪ੍ਰਦਰਸ਼ਨੀਆਂ ਵਿੱਚ ਉਹਨਾਂ ਦੀ ਮੁਲਾਕਾਤ ਸ਼੍ਰੀਮਤੀ ਗੁਰਦੇਵ ਕੌਰ ਦਿਓਲ ਜੀ ਨਾਲ ਹੋਈ ਜਿਨ੍ਹਾਂ ਦੀਆਂ ਉਪਲੱਬਧੀਆਂ ਨੇ ਬਲਜਿੰਦਰ ਸਿੰਘ ਜੀ ਨੂੰ ਬਹੁਤ ਪ੍ਰਭਾਵਿਤ ਕੀਤਾ।

ਸ਼੍ਰੀਮਤੀ ਗੁਰਦੇਵ ਕੌਰ ਦਿਓਲ ਜੀ ਜੋ ਕਿ ਖੁਦ ਇੱਕ ਅਗਾਂਹਵਧੂ ਕਿਸਾਨ ਹਨ, ਉਹਨਾਂ ਵੱਲ ਦੇਖ ਕੇ ਮੇਰੇ ਦਿਮਾਗ ਵਿੱਚ ਵਿਚਾਰ ਆਇਆ, ਜੇਕਰ ਉਹ ਇੱਕ ਮਹਿਲਾ ਹੋ ਕੇ ਵੀ ਇੰਨਾ ਸਭ ਕੁੱਝ ਕਰ ਸਕਦੇ ਹਨ, ਤਾਂ ਮੈਂ ਕਿਉਂ ਨਹੀਂ ? — ਬਲਜਿੰਦਰ ਸਿੰਘ

ਸ਼੍ਰੀਮਤੀ ਗੁਰਦੇਵ ਕੌਰ ਦਿਓਲ ਜੀ ਇੱਕ ਅਗਾਂਹਵਧੂ ਕਿਸਾਨ ਹਨ, ਜਿਨ੍ਹਾਂ ਨੇ ਆਪਣੇ ਬਣਾਏ ਸੈੱਲਫ ਹੈੱਲਪ ਗਰੁੱਪ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਰੱਖੀ ਹੈ, ਜਿਸ ਦੇ ਅੰਤਰਗਤ ਉਹ ਆਪਣੇ ਉਤਪਾਦ ਜਿਵੇਂ ਕਿ ਚਟਨੀ, ਆਚਾਰ ਆਦਿ ਦਾ ਮੰਡੀਕਰਨ ਵੀ ਕਰਦੇ ਹਨ। ਉਨ੍ਹਾਂ ਨੂੰ ਬਹੁਤ ਸਾਰੇ ਪੁਰਸਕਾਰ ਵੀ ਮਿਲ ਚੁੱਕੇ ਹਨ,ਜੋ ਕਿ ਹੋਰਨਾਂ ਘਰੇਲੂ ਬੀਬੀਆਂ ਲਈ ਇੱਕ ਮਿਸਾਲ ਹੈ।

ਬਲਜਿੰਦਰ ਸਿੰਘ ਜੀ ਨੇ ਸ਼੍ਰੀਮਤੀ ਗੁਰਦੇਵ ਕੌਰ ਦਿਓਲ ਜੀ ਦੇ ਕੰਮ ਤੋਂ ਉਤਸ਼ਾਹਿਤ ਹੋ ਕੇ ਮਧੂ-ਮੱਖੀ ਪਾਲਣ ਦਾ ਕਿੱਤਾ ਅਪਨਾਉਣ ਦਾ ਮਨ ਬਣਾਇਆ। ਉਹਨਾਂ ਨਾਲ ਮਿਲ ਕੇ ਹੀ ਮਧੂ-ਮੱਖੀ ਪਾਲਣ ਦੀ ਮੁੱਢਲੀ ਸਿਖਲਾਈ ਪ੍ਰਾਪਤ ਕੀਤੀ।

ਮੈਂ ਅਤੇ ਸ਼੍ਰੀਮਤੀ ਗੁਰਦੇਵ ਕੌਰ ਦਿਓਲ ਹੀ ਮਿਲ ਕੇ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵਿਖੇ ਸਮੇਂ-ਸਮੇਂ ਸਿਰ ਸਿਖਲਾਈ ਪ੍ਰਾਪਤ ਕਰਦੇ ਰਹੇ ਅਤੇ ਸਰਦਾਰਨੀ ਗੁਰਦੇਵ ਕੌਰ ਦਿਓਲ ਨਾਲ ਅਲੱਗ ਅਲੱਗ ਫਾਰਮਾਂ ‘ਤੇ ਜਾਂਦੇ ਰਹੇ। — ਬਲਜਿੰਦਰ ਸਿੰਘ

ਬਲਜਿੰਦਰ ਜੀ ਨੇ ਇੱਕ ਡੇਢ ਸਾਲ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਗੁਰਦੇਵ ਕੌਰ ਦਿਓਲ ਜੀ ਤੋਂ ਹੀ 15 ਬਕਸੇ ਖਰੀਦ ਕੇ ਸੰਨ 2000 ਵਿੱਚ ਮਧੂ-ਮੱਖੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ। ਮਧੂ-ਮੱਖੀਆਂ ਦੀ ਨਸਲ ‘ਚੋਂ ਉਨ੍ਹਾਂ ਨੇ ਇਟਾਲੀਅਨ ਬ੍ਰੀਡ ਦੀਆਂ ਮੱਖੀਆਂ ਨੂੰ ਚੁਣਿਆ, ਜੋ ਪੀਏਯੂ ਵੱਲੋਂ ਸਿਫਾਰਿਸ਼ ਕੀਤੀ ਗਈ ਸੀ। ਇਨ੍ਹਾਂ ਬਕਸਿਆਂ ਨੂੰ ਉਨ੍ਹਾਂ ਨੇ ਗੰਗਾਨਗਰ ਦੇ ਇਲਾਕੇ ‘ਚ ਰੱਖਿਆ। ਬਿਨਾਂ ਕਿਸੇ ਸਰਕਾਰੀ ਅਤੇ ਗੈਰ ਸਰਕਾਰੀ ਸਹਿਯੋਗ ਤੋਂ ਉਨ੍ਹਾਂ ਨੇ ਇਨ੍ਹਾਂ 15 ਬਕਸਿਆਂ ਤੋਂ ਆਪਣੇ ਕਾਰੋਬਾਰ ਸਥਾਪਿਤ ਕੀਤਾ।

ਮੈਨੂੰ ਇਸ ਧੰਦੇ ਵਿੱਚ ਜ਼ਿਆਦਾ ਕੋਈ ਸਮੱਸਿਆ ਨਹੀਂ ਆਈ, ਪਰ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਕੰਪਨੀਆਂ ਸ਼ਹਿਦ ਵਿੱਚ ਮਿਲਾਵਟ ਕਰਕੇ ਵੇਚਦੀਆਂ ਹਨ ਅਤੇ ਆਪਣੇ ਮੁਨਾਫ਼ੇ ਖਾਤਿਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ। – ਬਲਜਿੰਦਰ ਸਿੰਘ

ਉਹਨਾਂ ਦਾ ਕਾਰੋਬਾਰ ਇੰਨੇ ਵੱਡੇ ਪੱਧਰ ਫੈਲ ਚੁੱਕਾ ਹੈ, ਕਿ ਉਹ ਆਪਣਾ ਸ਼ਹਿਦ ਕੇਵਲ ਭਾਰਤ ਵਿੱਚ ਨਹੀਂ ਸਗੋਂ ਬਾਹਰਲੇ ਦੇਸ਼ਾਂ ਜਿਵੇਂ ਅਮਰੀਕਾ, ਕੈਨੇਡਾ ਆਦਿ ਵਿੱਚ ਵੀ ਵੇਚ ਰਹੇ ਹਨ। ਉਹਨਾਂ ਨੇ ਕੰਪਨੀਆਂ ਨਾਲ ਲਿੰਕ ਬਣਾਏ ਹੋਏ ਹਨ ਅਤੇ ਸ਼ਹਿਦ ਸਿੱਧਾ ਕੰਪਨੀਆਂ ਨੂੰ ਵੇਚਦੇ ਹਨ।

ਵਰਤਮਾਨ ਵਿੱਚ ਉਹਨਾਂ ਕੋਲ 2500 ਦੇ ਕਰੀਬ ਬਕਸੇ ਹਨ। ਉਹ ਆਪਣੇ ਬਕਸੇ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰ ਜਿਵੇਂ ਮਹਾਂਰਾਸ਼ਟਰ, ਮੱਧ-ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਸ਼੍ਰੀਨਗਰ ਆਦਿ ਸ਼ਹਿਰਾਂ ਵਿੱਚ ਵੀ ਲਗਾਉਂਦੇ ਹਨ। ਇਸ ਕੰਮ ਵਿੱਚ ਉਹਨਾਂ ਨਾਲ 20 ਹੋਰ ਮਜ਼ਦੂਰ ਜੁੜੇ ਹਨ ਅਤੇ ਉਹਨਾਂ ਦੇ ਸਹਿਯੋਗੀ ਕੁਲਵਿੰਦਰ ਸਿੰਘ ਪਿੰਡ ਬੁਰਜ ਕਲਾਂ ਤੋਂ ਹਨ, ਜੋ ਕਿ ਹਰ ਵਕਤ ਉਹਨਾਂ ਦਾ ਸਾਥ ਦਿੰਦੇ ਹਨ।

ਬਲਜਿੰਦਰ ਸਿੰਘ ਜੀ ਨੇ ਆਪਣਾ ਸ਼ਹਿਦ ਘਰ-ਘਰ ਗ੍ਰਾਹਕ ਦੀ ਲੋੜ ਅਨੁਸਾਰ ਪਹੁੰਚਾਉਣ ਲਈ ਸ਼ਹਿਦ ਦੀ ਵੱਖ-ਵੱਖ ਪੈਕਿੰਗ ਜਿਵੇਂ ਕਿ 100 ਗ੍ਰਾਮ, 250 ਗ੍ਰਾਮ, 500 ਗ੍ਰਾਮ ਅਤੇ 1 ਕਿਲੋਗ੍ਰਾਮ ਆਦਿ ਉਪਲੱਬਧ ਹੈ। ਅਤੇ ਉਨ੍ਹਾਂ ਨੂੰ ਇਸ ਕੰਮ ਵਿੱਚ ਬਹੁਤ ਸਾਰੇ ਪੁਰਸਕਾਰ ਵੀ ਮਿਲ ਚੁੱਕੇ ਹਨ।

ਬਲਜਿੰਦਰ ਸਿੰਘ ਵੱਲੋਂ ਵੱਖ-ਵੱਖ ਤਰ੍ਹਾਂ ਦਾ ਸ਼ਹਿਦ ਤਿਆਰ ਕੀਤਾ ਜਾਂਦਾ ਹੈ –

  • ਸਰੋਂ ਦਾ ਸ਼ਹਿਦ
  • ਨਿੰਮ ਦਾ ਸ਼ਹਿਦ
  • ਟਾਹਲੀ ਦਾ ਸ਼ਹਿਦ
  • ਸਫੈਦੇ ਦਾ ਸ਼ਹਿਦ
  • ਬੇਰੀ ਦਾ ਸ਼ਹਿਦ
  • ਕਿੱਕਰ ਦਾ ਸ਼ਹਿਦ ਆਦਿ।
ਭਵਿੱਖ ਦੀ ਯੋਜਨਾ

ਮਧੂ-ਮੱਖੀ ਪਾਲਣ ਦੇ ਕਿੱਤੇ ਨੂੰ ਉਹ ਹੋਰ ਵੱਡੇ ਪੱਧਰ ‘ਤੇ ਲੈ ਕੇ ਜਾਣਾ ਚਾਹੁੰਦੇ ਹਨ, ਜਿਸ ਵਿੱਚ ਉਹ 5000 ਤੱਕ ਬਕਸੇ ਲਗਾਉਣਾ ਚਾਹੁੰਦੇ ਹਨ।

ਸੰਦੇਸ਼

ਜੋ ਨਵੇਂ ਕਿਸਾਨ ਮਧੂ-ਮੱਖੀ ਪਾਲਣ ਵਿੱਚ ਆਉਣਾ ਚਾਹੁੰਦੇ ਹਨ, ਸਭ ਤੋਂ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਕਰਨੀ ਚਾਹੀਦੀ ਹੈ। ਉਸ ਮਗਰੋਂ ਆਪਣੀ ਮਿਹਨਤ ਵੱਲ ਜ਼ੋਰ ਦੇਣਾ ਚਾਹੀਦਾ ਹੈ ਕਿਤੇ ਇਹ ਨਾ ਹੋਵੇ ਕਿ ਅਸੀਂ ਉਤਸ਼ਾਹਿਤ ਹੋ ਕੇ ਪੈਸੇ ਤਾਂ ਲਗਾ ਲਈਏ ਪਰ ਗਿਆਨ ਦੀ ਕਮੀ ਹੋਣ ਕਾਰਨ ਬਾਅਦ ‘ਚ ਨੁਕਸਾਨ ਉਠਾਉਣ ਪਏ। ਸੋ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਹੀ ਕਿਸੇ ਕਿੱਤੇ ਨੂੰ ਹੱਥ ਪਾਓ, ਕਿਉਂਕਿ ਅਜਿਹਾ ਕਿੱਤਾ ਆਪਣੀ ਦੇਖ ਰੇਖ ਤੋਂ ਬਿਨਾਂ ਹੋਣਾ ਸੰਭਵ ਨਹੀਂ ਹੈ।

ਅਮਨਦੀਪ ਸਿੰਘ ਸਰਾਓ

ਪੂਰੀ ਕਹਾਣੀ ਪੜ੍ਹੋ

ਨਵੀਆਂ ਅਤੇ ਆਧੁਨਿਕ ਤਕਨੀਕਾਂ ਦੇ ਨਾਲ ਖੇਤੀ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਰਿਹਾ ਨੌਜਵਾਨ ਕਿਸਾਨ

ਸਾਡੇ ਦੇਸ਼ ਵਿੱਚ ਰਵਾਇਤੀ ਖੇਤੀ ਦਾ ਰੁਝਾਨ ਬਹੁਤ ਜ਼ਿਆਦਾ ਹੈ। ਪਰ ਰਵਾਇਤੀ ਖੇਤੀ ਨਾਲ ਕਿਸਾਨਾਂ ਨੂੰ ਆਪਣੀ ਕੀਤੀ ਮਿਹਨਤ ਮੁਤਾਬਿਕ ਮੁਨਾਫ਼ਾ ਨਹੀਂ ਹੁੰਦਾ ਹੈ। ਅਜਿਹੇ ਵਿੱਚ ਕਿਸਾਨ ਆਪਣੀ ਆਮਦਨ ਵਧਾਉਣ ਲਈ ਰਵਾਇਤੀ ਖੇਤੀ ਦੇ ਨਾਲ-ਨਾਲ ਸਬਜ਼ੀਆਂ ਅਤੇ ਫ਼ਲਾਂ ਦੀ ਖੇਤੀ ਨੂੰ ਤਰਜੀਹ ਦੇ ਰਹੇ ਹਨ, ਕਿਉਂਕਿ ਸਮੇਂ ਦੀ ਲੋੜ ਅਨੁਸਾਰ ਕਿਸਾਨ ਵੀ ਆਪਣੇ ਆਪ ਨੂੰ ਬਦਲ ਰਿਹਾ ਹੈ।

ਜੋ ਲੋਕ ਕੁੱਝ ਅਲੱਗ ਸੋਚਣ ਅਤੇ ਕਰਨ ਦੀ ਹਿੰਮਤ ਰੱਖਦੇ ਹਨ, ਓਹੀ ਕੁੱਝ ਵੱਡਾ ਕਰਦੇ ਹਨ। ਅਜਿਹਾ ਹੀ ਇੱਕ ਨੌਜਵਾਨ ਕਿਸਾਨ ਹੈ ਅਮਨਦੀਪ ਸਿੰਘ ਸਰਾਓ, ਜੋ ਇੱਕ ਅਜਿਹੀ ਫ਼ਸਲ ਦੀ ਖੇਤੀ ਕਰ ਰਿਹਾ ਹੈ, ਜਿਸ ਬਾਰੇ ਉਸਨੂੰ ਕੋਈ ਜਾਣਕਾਰੀ ਨਹੀਂ ਸੀ। ਪਰ ਆਪਣੀ ਮਿਹਨਤ ਅਤੇ ਕੁੱਝ ਵੱਖਰਾ ਕਰਨ ਦੇ ਜਨੂੰਨ ਨੇ ਅੱਜ ਉਸਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਹੈ।

ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਅਮਨਦੀਪ ਸਿੰਘ ਜੀ ਦੇ ਦਾਦਾ ਜੀ ਅਤੇ ਪਿਤਾ ਜੀ ਨੇ ਆਪਣੇ ਨਿੱਜੀ ਕਾਰੋਬਾਰ ਦੇ ਕਾਰਨ ਕਾਫ਼ੀ ਜ਼ਮੀਨ ਖਰੀਦੀ ਹੋਈ ਸੀ। ਪਰ ਸਮੇਂ ਦੀ ਕਮੀ ਹੋਣ ਦੇ ਕਾਰਨ ਉਹਨਾਂ ਨੇ ਆਪਣੀ 32 ਕਿੱਲੇ ਜ਼ਮੀਨ ਠੇਕੇ ‘ਤੇ ਦਿੱਤੀ ਹੋਈ ਸੀ। ਇਸ ਜ਼ਮੀਨ ‘ਤੇ ਰਵਾਇਤੀ ਖੇਤੀ ਹੀ ਕੀਤੀ ਜਾਂਦੀ ਸੀ। ਘਰ ਵਿੱਚ ਖੇਤੀ ਦਾ ਬਹੁਤ ਕੰਮ ਨਾ ਹੋਣ ਕਾਰਨ ਅਮਨਦੀਪ ਦੀ ਵੀ ਖੇਤੀਬਾੜੀ ਵੱਲ ਕੋਈ ਖ਼ਾਸ ਰੁਚੀ ਨਹੀਂ ਸੀ।

ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮਨਦੀਪ ਆਪਣੇ ਦੋਸਤਾਂ ਨਾਲ ਗੁਜਰਾਤ ਘੁੰਮਣ ਗਏ ਸੀ। ਇੱਥੇ ਉਹਨਾਂ ਨੇ ਇੱਕ ਅਜੀਬ ਦਿਖਣ ਵਾਲਾ ਫਾਰਮ ਦੇਖਿਆ। ਸਾਰੇ ਦੋਸਤਾਂ ਨੂੰ ਇਹ ਫਾਰਮ ਬਹੁਤ ਅਜੀਬ ਲੱਗਿਆ ਅਤੇ ਉਹਨਾਂ ਨੇ ਇਸ ਫਾਰਮ ਦੇ ਅੰਦਰ ਜਾ ਕੇ ਇਸ ਬਾਰੇ ਜਾਣਕਾਰੀ ਇਕੱਠੀ ਕਰਨ ਦਾ ਫੈਸਲਾ ਕੀਤਾ। ਫਾਰਮ ਦੇ ਅੰਦਰ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਡਰੈਗਨ ਫਰੂਟ ਦਾ ਫਾਰਮ ਹੈ। ਇਸ ਫਾਰਮ ਦਾ ਨਾਮ GDF ਸੀ। ਵਿਦੇਸ਼ੀ ਫਲ ਹੋਣ ਦੇ ਕਾਰਣ ਸਾਡੇ ਦੇਸ਼ ਵਿੱਚ ਬਹੁਤ ਘੱਟ ਕਿਸਾਨਾਂ ਨੂੰ ਡਰੈਗਨ ਫਰੂਟ ਦੀ ਖੇਤੀ ਬਾਰੇ ਜਾਣਕਾਰੀ ਹੈ। ਇਸੇ ਤਰ੍ਹਾਂ ਅਮਨਦੀਪ ਨੂੰ ਵੀ ਇਸ ਵਿਦੇਸ਼ੀ ਫਲ ਬਾਰੇ ਕੋਈ ਜਾਣਕਾਰੀ ਨਹੀਂ ਸੀ। GDF ਦੇ ਮਾਲਕ ਨਿਕੁੰਜ ਪੰਸੁਰੀਆ ਤੋਂ ਉਹਨਾਂ ਨੂੰ ਡਰੈਗਨ ਫਰੂਟ ਅਤੇ ਇਸਦੀ ਖੇਤੀ ਬਾਰੇ ਜਾਣਕਾਰੀ ਮਿਲੀ। ਵਾਪਸ ਪੰਜਾਬ ਆ ਕੇ ਅਮਨਦੀਪ ਨੇ ਇਸ ਦੀ ਖੇਤੀ ਬਾਰੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਸਲਾਹ ਕੀਤੀ ਤਾਂ ਉਹਨਾਂ ਨੇ ਆਪਣੇ ਪੁੱਤਰ ਨੂੰ ਇਸ ਕੰਮ ਲਈ ਸ਼ਾਬਾਸ਼ੀ ਦਿੱਤੀ, ਕਿ ਉਹ ਕੁੱਝ ਰਵਾਇਤੀ ਖੇਤੀ ਨਾਲੋਂ ਕੁੱਝ ਵੱਖਰਾ ਕਰਨ ਜਾ ਰਿਹਾ ਹੈ। ਹੋਰ ਜਾਣਕਾਰੀ ਇਕੱਠੀ ਕਰਨ ਲਈ ਅਮਨਦੀਪ ਨੇ ਸੋਸ਼ਲ ਮੀਡਿਆ ਦਾ ਸਹਾਰਾ ਲਿਆ। ਇੱਥੋਂ ਉਹਨਾਂ ਨੂੰ ਡਰੈਗਨ ਫਰੂਟ ਬਾਰੇ ਕਾਫ਼ੀ ਕੁੱਝ ਨਵਾਂ ਪਤਾ ਲੱਗਾ।

“GDF, ਲਕਸ਼ਮੀ ਪੁੱਤਰਾਂ ਡਰੈਗਨ ਫਰੂਟ ਫਾਰਮ, RK ਡਰੈਗਨ ਫਰੂਟ ਫਾਰਮ, ਵਾਸੁਪੂਜਯਾ ਡਰੈਗਨ ਫਰੂਟ ਫਾਰਮ, ਸ਼੍ਰੀ ਹਰੀ ਹੌਰਟੀਕਲਚਰ ਨਰਸਰੀ, ਸਾਂਗਰ ਨਰਸਰੀ ਦੇਖਣ ਤੋਂ ਬਾਅਦ, ਮੈਨੂੰ ਇਹ ਮਹਿਸੂਸ ਹੋਇਆ ਕਿ ਸਾਡੇ ਕਿਸਾਨ ਮੁੱਢ ਤੋਂ ਹੀ ਰਵਾਇਤੀ ਖੇਤੀ ਦੇ ਚੱਕਰ ਵਿੱਚ ਫਸੇ ਹੋਏ ਹਨ। ਸੋ ਸਾਨੂੰ ਨਵੀਂ ਪੀੜ੍ਹੀ ਨੂੰ ਹੀ ਖੇਤੀ ਵਿੱਚ ਕੁੱਝ ਵੱਖਰਾ ਕਰਨਾ ਪਵੇਗਾ।” – ਅਮਨਦੀਪ ਸਿੰਘ ਸਰਾਓ

ਇੰਟਰਨੈੱਟ ਦੇ ਜ਼ਰੀਏ ਅਮਨਦੀਪ ਨੂੰ ਪਤਾ ਲੱਗਾ ਕਿ ਪੰਜਾਬ ਦੇ ਬਰਨਾਲਾ ਵਿੱਚ ਹਰਬੰਤ ਸਿੰਘ ਔਲਖ ਜੀ ਡਰੈਗਨ ਫਰੂਟ ਦੀ ਖੇਤੀ ਕਰਦੇ ਹਨ, ਤਾਂ ਡਰੈਗਨ ਫਰੂਟ ਦੀ ਖੇਤੀ ਬਾਰੇ ਹੋਰ ਜਾਣਕਾਰੀ ਲੈਣ ਦੇ ਉਦੇਸ਼ ਨਾਲ ਅਮਨਦੀਪ ਬਰਨਾਲੇ ਉਹਨਾਂ ਦੇ ਫਾਰਮ ‘ਤੇ ਗਏ ਅਤੇ ਇੱਥੇ ਉਹਨਾਂ ਨੂੰ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕਰਨ ਲਈ ਕਾਫ਼ੀ ਹੌਂਸਲਾ ਮਿਲਿਆ। ਇਸਦੇ ਨਾਲ ਹੀ ਅਮਨਦੀਪ ਨੇ ਵੀ ਇਸ ਵਿਦੇਸ਼ੀ ਫਲ ਦੀ ਖੇਤੀ ਕਰਨ ਦਾ ਪੱਕਾ ਮਨ ਬਣਾ ਲਿਆ।

ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕਰਨ ਲਈ ਅਮਨਦੀਪ ਆਪਣੀ ਠੇਕੇ ‘ਤੇ ਦਿੱਤੀ 32 ਕਿੱਲੇ ਜ਼ਮੀਨ ਵਿੱਚੋਂ 2 ਕਿੱਲਿਆਂ ‘ਤੇ ਡਰੈਗਨ ਫਰੂਟ ਦੀ ਖੇਤੀ ਲਈ, GDF ਦੇ ਮਾਲਕ ਦੀ ਸਲਾਹ ਨਾਲ ਪੋਲ (ਖੰਭੇ) ਤਿਆਰ ਕਰਵਾਏ ਅਤੇ 4 ਵੱਖ-ਵੱਖ ਥਾਵਾਂ ਤੋਂ ਪੌਦੇ ਮੰਗਵਾਏ। ਆਪਣੇ ਇਸ ਫਾਰਮ ਦਾ ਨਾਮ ਉਹਨਾਂ ਨੇ “ਸਰਾਓ ਡਰੈਗਨ ਫਰੂਟਸ ਫਾਰਮ” ਰੱਖਿਆ। ਅਮਨ ਨੂੰ ਜਿੱਥੇ ਵੀ ਕੋਈ ਮੁਸ਼ਕਿਲ ਆਈ ਉਹਨਾਂ ਨੇ ਹਮੇਸ਼ਾ ਮਾਹਿਰਾਂ ਅਤੇ ਇੰਟਰਨੈੱਟ ਦੀ ਮਦਦ ਲਈ। ਉਹਨਾਂ ਨੇ ਸ਼ੁਰੂਆਤ ਵਿੱਚ ਡਰੈਗਨ ਫਰੂਟ ਦੀ ਲਾਲ ਅਤੇ ਚਿੱਟੀ ਕਿਸਮ ਦੇ ਪੌਦੇ ਲਾਏ।

ਕਿਹਾ ਜਾਂਦਾ ਹੈ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਉਸੇ ਤਰ੍ਹਾਂ “ਸਰਾਓ ਡਰੈਗਨ ਫਰੂਟਸ ਫਾਰਮ” ਵਿੱਚ ਪਹਿਲੇ ਸਾਲ ਹੋਏ ਫਲਾਂ ਦਾ ਸਵਾਦ ਬਹੁਤ ਵਧੀਆ ਸੀ ਅਤੇ ਬਾਕੀ ਲੋਕਾਂ ਨੇ ਵੀ ਇਸਦੀ ਕਾਫੀ ਸ਼ਲਾਘਾ ਕੀਤੀ।

“ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕਰਨ ਤੋਂ ਬਾਅਦ ਸਾਰੇ ਪਰਿਵਾਰਿਕ ਮੈਂਬਰਾਂ ਨੇ ਮੇਰੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਮਨ ਲਗਾ ਕੇ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਮੈਂ ਫਿਰ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।” – ਅਮਨਦੀਪ ਸਿੰਘ ਸਰਾਓ

ਇਸ ਸਫ਼ਲਤਾ ਤੋਂ ਬਾਅਦ ਅਮਨਦੀਪ ਦਾ ਹੌਂਸਲਾ ਕਾਫੀ ਵੱਧ ਗਿਆ। ਅਮਨਦੀਪ ਦੇ ਭਾਬੀ ਜੀ(ਹਰਮਨਦੀਪ ਕੌਰ) ਜੰਗਲਾਤ ਵਿਭਾਗ ਵਿੱਚ ਨੌਕਰੀ ਕਰਦੇ ਹਨ ਅਤੇ ਉਹਨਾਂ ਨੇ ਅਮਨਦੀਪ ਨੂੰ ਡਰੈਗਨ ਫਰੂਟ ਦੇ ਨਾਲ-ਨਾਲ ਚੰਦਨ ਦੀ ਖੇਤੀ ਕਰਨ ਲਈ ਵੀ ਕਿਹਾ। ਸਾਡੇ ਦੇਸ਼ ਵਿੱਚ ਚੰਦਨ ਨੂੰ ਧਾਰਮਿਕ ਕਿਰਿਆਵਾਂ ਲਈ ਵਰਤਿਆ ਜਾਂਦਾ ਹੈ ਅਤੇ ਇਸਦੀ ਕੀਮਤ ਵੀ ਕਾਫੀ ਜ਼ਿਆਦਾ ਹੈ। ਸੋ ਅਮਨਦੀਪ ਨੇ ਚੰਦਨ ਦੀ ਖੇਤੀ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ।

ਫਿਰ ਅਮਨਦੀਪ ਨੇ ਗੁਜਰਾਤ ਦੇ ਚੰਦਨ ਵਿਕਾਸ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਨਿਤਿਨ ਪਟੇਲ ਨਾਲ ਸੰਪਰਕ ਅਤੇ ਮੁਲਾਕਾਤ ਕੀਤੀ। ਨਿਤਿਨ ਪਟੇਲ ਦੇ ਫਾਰਮ ਵਿੱਚ ਚੰਦਨ ਦੇ ਲਗਭਗ 2000 ਬੂਟੇ ਲੱਗੇ ਹਨ। ਇੱਥੋਂ ਅਮਨਦੀਪ ਨੇ ਚੰਦਨ ਦੇ ਥੋੜ੍ਹੇ ਜਿਹੇ ਬੂਟੇ ਲੈ ਕੇ ਆਪਣੇ ਫਾਰਮ ‘ਤੇ ਟਰਾਇਲ ਦੇ ਤੌਰ ‘ਤੇ ਲਗਾਏ ਅਤੇ ਹੁਣ ਸਰਾਓ ਫਾਰਮ ਵਿੱਚ ਚੰਦਨ ਦੇ ਲਗਭਗ 225 ਬੂਟੇ ਹਨ।

“ਹਾਲਤ ਨੂੰ ਐਸਾ ਨਾ ਹੋਣ ਦਿਓ ਕਿ ਆਪ ਹਿੰਮਤ ਹਾਰ ਜਾਈਏ, ਬਲਕਿ ਹਿੰਮਤ ਐਸੀ ਰੱਖੋ ਕਿ ਹਾਲਾਤ ਹਾਰ ਜਾਣ।” – ਅਮਨਦੀਪ ਸਿੰਘ ਸਰਾਓ

ਨੌਜਵਾਨ ਕਿਸਾਨ ਹੋਣ ਦੇ ਨਾਤੇ ਅਮਨਦੀਪ ਹਮੇਸ਼ਾ ਕੁੱਝ ਨਾ ਕੁੱਝ ਨਵਾਂ ਕਰਨ ਬਾਰੇ ਸੋਚਦੇ ਰਹਿੰਦੇ ਹਨ। ਇਸ ਲਈ ਉਹਨਾਂ ਨੇ ਡਰੈਗਨ ਫਰੂਟ ਦੇ ਬੂਟਿਆਂ ਦੀ ਗ੍ਰਾਫਟਿੰਗ ਕਰਨੀ ਵੀ ਸ਼ੁਰੂ ਕਰ ਦਿੱਤੀ। ਇਸਦੇ ਲਈ ਉਹਨਾਂ ਨੇ ਮੈਰੀ ਐਨ ਪਸਾਉਲ ਤੋਂ ਟ੍ਰੇਨਿੰਗ ਲਈ ਜੋ ਕਿ Tangum Philipine Island ਤੋਂ ਹਨ।

ਸਰਾਓ ਡਰੈਗਨ ਫਰੂਟਸ ਫਾਰਮ ਵਿੱਚ ਡਰੈਗਨ ਫਰੂਟ ਦੀਆਂ 12 ਦੀਆਂ ਕਿਸਮਾਂ ਉਪਲੱਬਧ ਹਨ, ਜਿਹਨਾਂ ਦੇ ਨਾਮ ਇਸ ਪ੍ਰਕਾਰ ਹਨ:
• ਵਾਲਦੀਵਾ ਰੋਜਾ
• ਅਸੁਨਤਾ
• ਕੋਨੀ ਮਾਅਰ
• ਡਿਲਾਈਟ
• ਅਮੇਰਿਕਨ ਬਿਊਟੀ
• ਪਰਪਲ ਹੇਜ਼
• ISIS ਗੋਲਡਨ ਯੈਲੋ
• S8 ਸ਼ੂਗਰ
• ਆਉਸੀ ਗੋਲਡਨ ਯੈਲੋ
• ਵੀਅਤਨਾਮ ਵਾਈਟ
• ਰੌਇਲ ਰੈੱਡ
• ਸਿੰਪਲ ਰੈੱਡ

ਹੁਣ ਵੀ ਅਮਨਦੀਪ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਇਕੱਠੀ ਕਰਦੇ ਰਹਿੰਦੇ ਹਨ ਅਤੇ ਉਹਨਾਂ ਨੇ ਆਪਣੇ ਫਾਰਮ ਵਿੱਚ ਤੁਪਕਾ ਸਿੰਚਾਈ ਸਿਸਟਮ ਵੀ ਲਗਵਾ ਲਿਆ ਹੈ। ਆਪਣੀ ਇਸੇ ਮਿਹਨਤ ਅਤੇ ਦ੍ਰਿੜ ਸੰਕਲਪ ਦੇ ਕਾਰਣ ਅਮਨਦੀਪ ਦੀ ਆਸ-ਪਾਸ ਦੇ ਪਿੰਡਾਂ ਵਿੱਚ ਵੀ ਵਾਹੋ-ਵਾਹੀ ਹੋ ਰਹੀ ਹੈ ਅਤੇ ਬਹੁਤ ਸਾਰੇ ਲੋਕ ਉਹਨਾਂ ਦਾ ਫਾਰਮ ਦੇਖਣ ਲਈ ਆਉਂਦੇ ਰਹਿੰਦੇ ਹਨ।

ਭਵਿੱਖ ਦੀ ਯੋਜਨਾ

ਅਮਨਦੀਪ ਆਉਣ ਵਾਲੇ ਸਮੇਂ ਵਿੱਚ ਆਪਣੇ ਫਾਰਮ ਦੇ ਫਲਾਂ ਦੀ ਮਾਰਕਿਟਿੰਗ ਵੱਡੇ ਪੱਧਰ ‘ਤੇ ਕਰਨਾ ਚਾਹੁੰਦੇ ਹਨ ਅਤੇ ਨਾਲ ਹੀ ਚੰਦਨ ਤੋਂ ਉਤਪਾਦ ਤਿਆਰ ਕਰਕੇ ਵੇਚਣਾ ਚਾਹੁੰਦੇ ਹਨ।

ਸੰਦੇਸ਼
“ਸਾਡੇ ਕਿਸਾਨ ਵੀਰਾਂ ਨੂੰ ਜ਼ਹਿਰ-ਮੁਕਤ ਖੇਤੀ ਕਰਨੀ ਚਾਹੀਦੀ ਹੈ। ਨੌਜਵਾਨ ਪੀੜ੍ਹੀ ਨੂੰ ਅੱਗੇ ਆ ਕੇ ਨਵੀਂ ਸੋਚ ਨਾਲ ਖੇਤੀ ਕਰਨੀ ਪੈਣੀ ਹੈ ਜਿਸ ਨਾਲ ਕਿ ਖੇਤੀ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਹੋਰ ਪੈਦਾ ਹੋਣ।”

ਜਸਕਰਨ ਸਿੰਘ

ਪੂਰੀ ਕਹਾਣੀ ਪੜ੍ਹੋ

ਇਸ ਕਿਸਾਨ ਨੇ ਸਾਬਿਤ ਕੀਤਾ ਕਿ ਇੱਕ ਆਮ ਕਿਸਾਨ ਵੀ ਕਰ ਸਕਦਾ ਹੈ ਕੁੱਝ ਖਾਸ, ਕੁੱਝ ਨਵੀਨ

ਭੀੜ ਵਿਚ ਤੁਰਨ ਨਾਲ ਕਦੀ ਕਿਸੇ ਦੀ ਪਹਿਚਾਣ ਨਹੀਂ ਬਣਦੀ, ਪਹਿਚਾਣ ਬਣਾਉਣ ਲਈ ਕੁੱਝ ਨਵੀਨ ਕਰਨਾ ਪੈਂਦਾ ਹੈ। ਜਿੱਥੇ ਹਰ ਕੋਈ ਇੱਕ ਦੂਸਰੇ ਦੀ ਰੀਸ ਨਾਲ ਕੰਮ ਕਰ ਰਿਹਾ ਸੀ, ਇਕ ਕਿਸਾਨ ਨੇ ਲਿਆ ਕੁੱਝ ਨਵਾਂ ਕਰਨ ਦਾ ਫੈਸਲਾ। ਇਹ ਕਿਸਾਨ ਸ. ਬਲਦੇਵ ਸਿੰਘ ਦਾ ਪੁੱਤਰ ਪਿੰਡ ਕੌਣੀ ਤਹਿਸੀਲ ਗਿੱਦੜਬਾਹਾ, ਜ਼ਿਲ੍ਹਾ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ, ਜਿਸਦਾ ਨਾਮ ਹੈ ਸ. ਜਸਕਰਨ ਸਿੰਘ।

ਸ. ਬਲਦੇਵ ਜੀ 27 ਏਕੜ ਵਿੱਚ ਰਵਾਇਤੀ ਖੇਤੀ ਕਰਦੇ ਸਨ। ਪਰਿਵਾਰਿਕ ਕਿੱਤਾ ਖੇਤੀਬਾੜੀ ਹੋਣ ਕਰਕੇ ਬਲਦੇਵ ਜੀ ਨੇ ਆਪਣੇ ਪੁੱਤਰ ਜਸਕਰਨ ਨੂੰ ਵੀ ਬਹੁਤ ਛੋਟੀ ਉਮਰ ਵਿੱਚ ਹੀ ਆਪਣੇ ਨਾਲ ਖੇਤਾਂ ਵਿੱਚ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ, ਜਿਸਦੀ ਵਜ੍ਹਾ ਨਾਲ ਪੜ੍ਹਾਈ ਵੱਲ ਧਿਆਨ ਨਹੀਂ ਦਿੱਤਾ ਗਿਆ ਅਤੇ ਪੜ੍ਹਾਈ ਵਿੱਚ ਹੀ ਰਹਿ ਗਈ। 17-18 ਸਾਲ ਦੀ ਉਮਰ ਵਿੱਚ ਜਦ ਖੇਤਾਂ ਵਿੱਚ ਪੈਰ ਰੱਖਿਆ ਤਾਂ ਮਿੱਟੀ ਨਾਲ ਇੱਕ ਅਲੌਕਿਕ ਰਿਸ਼ਤਾ ਬਣ ਗਿਆ। ਸ਼ੁਰੂ ਤੋਂ ਹੀ ਉਹਨਾਂ ਦੇ ਪਿਤਾ ਜੀ ਕਣਕ-ਝੋਨੇ ਦੀ ਰਵਾਇਤੀ ਖੇਤੀ ਕਰਦੇ ਸਨ ਪਰ ਜਸਕਰਨ ਸਿੰਘ ਜੀ ਦੇ ਮਨ ‘ਚ ਕੁੱਝ ਹੋਰ ਹੀ ਚੱਲ ਰਿਹਾ ਸੀ।

ਜਦ ਮੈਂ ਬਾਹਰ ਦੇਖਦਾ ਸੀ ਕਿ ਰਵਾਇਤੀ ਖੇਤੀ ਤੋਂ ਇਲਾਵਾ ਖੇਤੀ ਕੀਤੀ ਜਾਂਦੀ ਹੈ, ਤਾਂ ਮੇਰਾ ਮਨ ਵੀ ਚਾਹੁੰਦਾ ਸੀ ਕਿ ਕੁੱਝ ਅਲੱਗ ਕੀਤਾ ਜਾਵੇ ਕੁੱਝ ਨਵਾਂ ਕੀਤਾ ਜਾਵੇ। – ਸ. ਜਸਕਰਨ ਸਿੰਘ

ਇਹ ਹੀ ਸੋਚ ਮਨ ਵਿੱਚ ਰੱਖ ਕੇ ਜਸਕਰਨ ਜੀ ਨੇ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਫੈਸਲਾ ਕੀਤਾ। ਜਸਕਰਨ ਜੀ ਦੇ ਇਸ ਫੈਸਲੇ ਨੇ ਉਹਨਾਂ ਦੇ ਪਿਤਾ ਜੀ ਨੂੰ ਬਹੁਤ ਨਿਰਾਸ਼ ਕਰ ਦਿੱਤਾ। ਇਹ ਸੁਭਾਵਿਕ ਵੀ ਸੀ ਕਿਉਂਕਿ ਇੱਕ ਅਜਿਹੀ ਫ਼ਸਲ ਲਗਾਉਣੀ ਜਿਸਦੀ ਜਾਣਕਾਰੀ ਨਾ ਹੋਵੇ ਇੱਕ ਬਹੁਤ ਵੱਡਾ ਕਦਮ ਸੀ। ਪਰ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਸਮਝਾ ਕੇ ਆਪਣੇ 2 ਦੋਸਤਾਂ ਨਾਲ ਮਿਲ ਕੇ 8 ਏਕੜ ਵਿੱਚ ਸਟ੍ਰਾਬੇਰੀ ਦਾ ਫਾਰਮ ਲਗਾ ਲਿਆ। ਮਨ ਵਿੱਚ ਇੱਕ ਡਰ ਵੀ ਬਣਿਆ ਹੋਇਆ ਸੀ ਕਿ ਜਾਣਕਾਰੀ ਨਾ ਹੋਣ ਕਰ ਕੇ ਕਿਤੇ ਨੁਕਸਾਨ ਨਾ ਹੋ ਜਾਏ, ਪਰ ਇੱਕ ਵਿਸ਼ਵਾਸ ਵੀ ਸੀ ਕਿ ਮਿਹਨਤ ਕੀਤੀ ਕਦੇ ਵਿਅਰਥ ਨਹੀਂ ਜਾਂਦੀ। ਇਸ ਲਈ ਖੇਤੀ ਸ਼ੁਰੂ ਕਰਨ ਤੋਂ ਪਹਿਲਾ ਉਨ੍ਹਾਂ ਨੇ ਬਾਗਬਾਨੀ ਸੰਬੰਧੀ ਟ੍ਰੇਨਿੰਗ ਵੀ ਲਈ।

ਸਟ੍ਰਾਬੇਰੀ ਦੀ ਖੇਤੀ ਸ਼ੁਰੂ ਕਰਨ ਤੋਂ ਵਿੱਚ ਉਹਨਾਂ ਨੂੰ ਜ਼ਿਆਦਾ ਕੋਈ ਰੁਕਾਵਟ ਨਹੀਂ ਆਈ। ਆਪਣੇ ਦੋਸਤਾਂ ਨਾਲ ਸਲਾਹ ਕਰ ਕੇ, ਉਹਨਾਂ ਨੇ ਪਹਿਲੇ ਸਾਲ ਦਿੱਲੀ ਤੋਂ ਸਟ੍ਰਾਬੇਰੀ ਦਾ ਬੀਜ ਲਿਆ। ਮਜ਼ਦੂਰ ਜ਼ਿਆਦਾ ਲੱਗਣ ਅਤੇ ਮਿਹਨਤ ਜ਼ਿਆਦਾ ਹੋਣ ਕਾਰਣ ਕਿਸਾਨ ਇਹ ਖੇਤੀ ਕਰਨਾ ਪਸੰਦ ਨਹੀਂ ਕਰਦੇ। ਪਰ ਥੋੜ੍ਹੇ ਟਾਈਮ ਬਾਅਦ ਹੀ ਉਹਨਾਂ ਦੇ ਦੋਸਤਾਂ ਨੂੰ ਇਹ ਮਹਿਸੂਸ ਹੋਇਆ ਕਿ ਸਟ੍ਰਾਬੇਰੀ ਦੀ ਖੇਤੀ ਬਾਰੇ ਕੋਈ ਜਾਣਕਾਰੀ ਨਾ ਹੋਣ ਕੇ ਉਹਨਾਂ ਨੇ ਇੱਕ ਦੋਸਤ ਨੇ ਇਸਦੇ ਨਾਲ ਹੀ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਨਾਲ ਹੀ ਹੋਰ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੂਸਰਾ ਦੋਸਤ ਵਿਦੇਸ਼ ਜਾਣ ਦੇ ਲਈ ਕੋਸ਼ਿਸ਼ ਕਰਨ ਲੱਗ ਗਿਆ। ਪਰ ਜਸਕਰਨ ਜੀ ਨੇ ਆਪਣੇ ਮਨ ਵਿੱਚ ਪੱਕਾ ਇਰਾਦਾ ਕੀਤਾ ਹੋਇਆ ਸੀ ਕਿ ਕੁੱਝ ਵੀ ਹੋ ਜਾਵੇ ਪਰ ਉਹ ਸਟ੍ਰਾਬੇਰੀ ਦੀ ਖੇਤੀ ਜ਼ਰੂਰ ਕਰਨਗੇ।

ਬਾਹਰ ਦੀ ਰੰਗ ਬਰੰਗੀ ਦੁਨੀਆਂ ਨੌਜਵਾਨਾਂ ਨੂੰ ਬਹੁਤ ਆਕਰਸ਼ਿਤ ਕਰਦੀ ਹੈ, ਅਤੇ ਨੌਜਵਾਨ ਵੀ ਆਪਣਾ ਭਵਿੱਖ ਸੁਰੱਖਿਅਤ ਕਰਨ ਲਈ ਬਾਹਰ ਨੂੰ ਭੱਜ ਰਹੇ ਹਨ। ਮੈਂ ਚਾਹੁੰਦਾ ਸੀ ਕਿ ਵਿਦੇਸ਼ ਜਾਣ ਦੀ ਬਜਾਏ ਤੇ ਇੱਥੇ ਆਪਣੇ ਦੇਸ਼ ਵਿੱਚ ਰਹਿ ਕੇ ਹੀ ਕੁੱਝ ਅਜਿਹਾ ਕੀਤਾ ਜਾਵੇ, ਜਿਸ ਨਾਲ ਪੰਜਾਬ ਅਤੇ ਨਵੀਂ ਪੀੜ੍ਹੀ ਦੀ ਸੋਚ ਵਿੱਚ ਵੀ ਬਦਲਾਵ ਆਵੇ ਅਤੇ ਉਹ ਆਪਣਾ ਭਵਿੱਖ ਇੱਥੇ ਹੀ ਸੁਰੱਖਿਅਤ ਕਰ ਸਕਣ। – ਸ. ਜਸਕਰਨ ਸਿੰਘ

ਪਹਿਲੇ ਸਾਲ ਜਸਕਰਨ ਜੀ ਨੂੰ ਉਮੀਦ ਤੋਂ ਵੱਧ ਫਾਇਦਾ ਹੋਇਆ। ਜਿਸ ਕਾਰਣ ਉਨ੍ਹਾਂ ਨੇ ਇਸ ਖੇਤੀ ਵੱਲ ਆਪਣਾ ਸਾਰਾ ਧਿਆਨ ਕੇਂਦਰਿਤ ਕਰ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਨੇ ਹਿਮਾਚਲ ਦੀ ਇੱਕ ਕਿਸਮ ਵੀ ਲਗਾਈ ਅਤੇ ਹੁਣ ਉਹ ਪੁਣੇ ਜਿਸਨੂੰ ਸਟ੍ਰਾਬੇਰੀ ਦਾ ਹੱਬ ਕਿਹਾ ਜਾਂਦਾ ਹੈ, ਉੱਥੋਂ ਬੀਜ ਲੈ ਕੇ ਸਟ੍ਰਾਬੇਰੀ ਲਗਾਉਂਦੇ ਹਨ। ਜਸਕਰਨ ਜੀ ਬਠਿੰਡਾ, ਮੁਕਤਸਰ ਸਾਹਿਬ ਅਤੇ ਮਲੋਟ ਦੀ ਮੰਡੀ ਵਿੱਚ ਸਟ੍ਰਾਬੇਰੀ ਵੇਚਦੇ ਹਨ।

ਸਟ੍ਰਾਬੇਰੀ ਦੇ ਨਾਲ-ਨਾਲ ਜਸਕਰਨ ਜੀ ਖਰਬੂਜ਼ਾ ਅਤੇ ਖੀਰਾ ਵੀ ਉਗਾਉਂਦੇ ਹਨ। ਹੁਣ ਉਹਨਾਂ ਨੂੰ ਸਟ੍ਰਾਬੇਰੀ ਦੀ ਖੇਤੀ ਕਰਦੇ ਹੋਏ 4-5 ਸਾਲ ਹੋ ਗਏ ਅਤੇ ਉਹ ਇਸ ਤੋਂ ਚੰਗਾ ਮੁਨਾਫ਼ਾ ਕਮਾ ਰਹੇ ਹਨ। ਆਪਣੀ ਮਿਹਨਤ ਦੇ ਸਦਕਾ ਜਸਕਰਨ ਸਿੰਘ ਜੀ ਸਟ੍ਰਾਬੇਰੀ ਦੀ ਨਰਸਰੀ ਲਗਾ ਚੁੱਕੇ ਹਨ ਅਤੇ ਇਸ ਨਰਸਰੀ ਵਿੱਚ ਉਹ ਸਬਜ਼ੀਆਂ ਉਗਾਉਂਦੇ ਹਨ।

ਹਰ ਸਾਲ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਇਸ ਲਈ ਸਾਨੂੰ ਤੁਪਕਾ ਸਿੰਚਾਈ ਦਾ ਇਸਤੇਮਾਲ ਕਰਨਾ ਚਾਹੀਦਾ ਹੈ। – ਜਸਕਰਨ ਸਿੰਘ

ਭਵਿੱਖ ਦੀ ਯੋਜਨਾ

ਭਵਿੱਖ ਵਿੱਚ ਜਸਕਰਨ ਜੀ ਸਟ੍ਰਾਬੇਰੀ ਦੀ ਪ੍ਰੋਸੇਸਿੰਗ ਕਰ ਕੇ ਉਸ ਤੋਂ ਉਤਪਾਦ ਤਿਆਰ ਕਰਕੇ ਮਾਰਕੀਟਿੰਗ ਕਰਨਾ ਚਾਹੁੰਦੇ ਹਨ ਅਤੇ ਹੋਰ ਕਿਸਾਨਾਂ ਨੂੰ ਵੀ ਇਸ ਬਾਰੇ ਪ੍ਰੇਰਿਤ ਕਰਨਾ ਚਾਹੁੰਦੇ ਹਨ।

ਸੰਦੇਸ਼
“ਮੈਂ ਇਹ ਹੀ ਕਹਿਣਾ ਚਾਹੰਦਾ ਹਾਂ ਕੇ ਕਿਸਾਨਾਂ ਦੇ ਖਰਚੇ ਵੱਧ ਰਹੇ ਹਨ ਪਾਰ ਕਣਕ-ਝੋਨੇ ਦਾ ਮੁੱਲ ਵਿੱਚ ਕੁੱਝ ਜ਼ਿਆਦਾ ਫਰਕ ਨਹੀਂ ਆ ਰਿਹਾ ਹੈ, ਇਸ ਲਈ ਕਿਸਾਨ ਵੀਰਾਂ ਨੂੰ ਰਵਾਇਤੀ ਖੇਤੀ ਦੇ ਨਾਲ-ਨਾਲ ਕੁੱਝ ਅਲੱਗ ਕਰਨਾ ਪਵੇਗਾ। ਅੱਜ ਦੇ ਸਮੇਂ ਵਿੱਚ ਸਾਨੂੰ ਪੰਜਾਬ ਵਿੱਚ ਫ਼ਸਲੀ-ਵਿਭਿੰਨਤਾ ਲਿਆਉਣ ਦੀ ਲੋੜ ਹੈ।”

ਜਸਵੰਤ ਸਿੰਘ ਸਿੱਧੂ

ਪੂਰੀ ਕਹਾਣੀ ਪੜ੍ਹੋ

ਜਸਵੰਤ ਸਿੰਘ ਸਿੱਧੂ ਨੇ ਫੁੱਲਾਂ ਦੀ ਖੇਤੀ ਦੇ ਨਾਲ ਜੈਵਿਕ ਖੇਤੀ ਨੂੰ ਵੀ ਵਧਾਇਆ

ਉਹ ਜਸਵੰਤ ਸਿੰਘ ਦੇ ਦਾਦਾ ਜੀ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਫੁੱਲਾਂ ਦੀ ਖੇਤੀ ਵੱਲ ਪ੍ਰੇਰਿਤ ਕੀਤਾ ਅਤੇ ਅੱਜ ਜਸਵੰਤ ਸਿੰਘ ਇੱਕ ਅਗਾਂਹਵਧੂ ਕਿਸਾਨ ਹਨ ਜੋ ਜੈਵਿਕ ਢੰਗਾਂ ਨਾਲ ਫੁੱਲਾਂ ਦੀ ਖੇਤੀ ਕਰ ਰਹੇ ਹਨ। ਖੇਤੀ ਦੇ ਖੇਤਰ ਵਿੱਚ ਜਸਵੰਤ ਦੀ ਯਾਤਰਾ ਬਹੁਤ ਛੋਟੀ ਉਮਰ ਵਿੱਚ ਸ਼ੁਰੂ ਹੋਈ ਜਦੋਂ ਉਨ੍ਹਾਂ ਦੇ ਦਾਦਾ ਜੀ ਬਾਗਬਾਨੀ ਦੌਰਾਨ ਆਪਣੀ ਮਦਦ ਮੰਗਦੇ ਸਨ। ਹੌਲੀ-ਹੌਲੀ ਸ੍ਰੀ ਜਸਵੰਤ ਸਿੰਘ ਦੀ ਦਿਲਚਸਪੀ ਵੀ ਫੁੱਲਾਂ ਦੀ ਖੇਤੀ ਵੱਲ ਵੱਧ ਗਈ। ਪਰ ਵਪਾਰਕ ਮਕਸਦ ਲਈ, ਉਨ੍ਹਾਂ ਦੇ ਪਿਤਾ ਝੋਨੇ ਅਤੇ ਕਣਕ ਦੀ ਖੇਤੀ ਆਪਣੇ ਪੁਰਖਾਂ ਵਾਂਗ ਕਰ ਰਹੇ ਸਨ ਅਤੇ ਘੱਟ ਜ਼ਮੀਨ ਅਤੇ ਪਰਿਵਾਰ ਦੀ ਕਮਜ਼ੋਰ ਆਰਥਿਕ ਸਥਿਤੀ ਕਾਰਨ ਉਨ੍ਹਾਂ ਦੇ ਪਿਤਾ ਕੋਈ ਵੀ ਜੋਖਿਮ ਅਤੇ ਕੋਈ ਨਵੀਂ ਚੀਜ਼ ਅਪਨਾਉਣ ਲਈ ਤਿਆਰ ਸਨ।

ਪਰਿਵਾਰ ਦੇ ਹਾਲਾਤ ਜਾਣਨ ਤੋਂ ਇਲਾਵਾ, ਜਸਵੰਤ ਸਿੰਘ ਨੇ ਆਪਣੀ ਬਾਰ੍ਹਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਪੀ.ਏ.ਯੂ. ਦੁਆਰਾ ਆਯੋਜਿਤ ਬਾਗਬਾਨੀ ਟ੍ਰੇਨਿੰਗ ਵਿੱਚ ਆਪਣਾ ਨਾਮ ਦਰਜ ਕਰਵਾਇਆ। ਉਨ੍ਹਾਂ ਨੇ ਬਾਗਬਾਨੀ ਦੀ ਟ੍ਰੇਨਿੰਗ ਲਈ, ਹਾਲਾਂਕਿ ਉਨ੍ਹਾਂ ਦੇ ਪਿਤਾ ਨੇ ਕਦੇ ਵੀ ਫਸਲਾਂ ਦੀ ਅਸਫਲਤਾ ਅਤੇ ਨੁਕਸਾਨ ਦੇ ਡਰ ਕਾਰਨ ਆਪਣੀ ਜ਼ਮੀਨ ‘ਤੇ ਫੁੱਲਾਂ ਦੀ ਖੇਤੀ ਕਰਨ ਦੀ ਆਗਿਆ ਨਹੀਂ ਦਿੱਤੀ। ਕੁੱਝ ਸਮੇਂ ਲਈ ਜਸਵੰਤ ਸਿੰਘ ਨੇ ਕਣਕ ਅਤੇ ਝੋਨੇ ਦੀ ਖੇਤੀ ਕੀਤੀ, ਪਰ ਛੇਤੀ ਹੀ ਉਨ੍ਹਾਂ ਨੇ ਆਪਣੇ ਪਿਤਾ ਨੂੰ ਫੁੱਲਾਂ ਦੀ ਖੇਤੀ (ਮੈਰੀਗੋਲਡ, ਕ੍ਰਿਸੈਨਥਮ, ਗਲੇਡਿਓਲਸ, ਗੁਲਾਬ ਅਤੇ ਸਥਾਨਕ ਗੁਲਾਬ) ਲਈ ਮਨਾ ਲਿਆ ਅਤੇ 1998 ਵਿੱਚ ਉਨ੍ਹਾਂ ਨੇ ਜ਼ਮੀਨ ਦੇ ਇੱਕ ਛੋਟੇ ਜਿਹੇ ਹਿੱਸੇ ‘ਤੇ ਸ਼ੁਰੂ ਕੀਤਾ (2 ਮਰਲੇ ≃ 25.2929 ਵਰਗ ਮੀਟਰ) ।

“ਜਦੋਂ ਮੇਰੇ ਪਿਤਾ ਸਹਿਮਤ ਹੋਏ ਤਾਂ ਉਸ ਸਮੇਂ ਮੈਂ ਫੁੱਲਾਂ ਦੀ ਖੇਤੀ ਲਈ ਪੂਰੀ ਤਰ੍ਹਾਂ ਦ੍ਰਿੜ ਸੀ ਅਤੇ ਉਸ ਸਮੇਂ ਨਾਲ ਇਸ ਦਾ ਵਿਸਥਾਰ ਕਰਨ ਦਾ ਫੈਸਲਾ ਕੀਤਾ ਅਤੇ ਇਸ ਤੋਂ ਵਧੀਆ ਮੁਨਾਫ਼ਾ ਪ੍ਰਾਪਤ ਕੀਤਾ। ਹਾਲਾਂਕਿ ਫੁੱਲਾਂ ਨੂੰ ਵੇਚਣ ਲਈ ਨੇੜੇ ਕੋਈ ਵਧੀਆ ਬਾਜ਼ਾਰ ਨਹੀਂ ਸੀ, ਫਿਰ ਵੀ ਮੈਂ ਪੱਕਾ ਸੀ ਅਤੇ ਵਾਪਸ ਮੁੜਨਾ ਨਹੀਂ ਚਾਹੁੰਦਾ ਸੀ।” – ਜਸਵੰਤ ਸਿੰਘ ਸਿੱਧੂ

ਜਦੋਂ ਤੁੜਾਈ ਦਾ ਸਮਾਂ ਆਇਆ, ਉਸ ਸਮੇਂ ਜਸਵੰਤ ਸਿੰਘ ਨੇ ਆਪਣੇ ਨੇੜਲੇ ਪਿੰਡਾਂ ਵਿੱਚ ਘਰਾਂ ਦਾ ਦੌਰਾ ਕੀਤਾ ਜਿਸ ਵਿੱਚ ਵਿਆਹ ਦੀਆਂ ਰਸਮਾਂ ਜਾਂ ਕਿਸੇ ਵੀ ਤਿਉਹਾਰ ਦਾ ਆਯੋਜਨ ਹੋਣਾ ਸੀ, ਅਤੇ ਘਰਾਂ ਅਤੇ ਕਾਰਾਂ ਨੂੰ ਫੁੱਲਾਂ ਨਾਲ ਸਜਾਉਣ ਦਾ ਠੇਕਾ ਲੈ ਲਿਆ। ਇਸ ਤਰੀਕੇ ਨਾਲ, ਉਨ੍ਹਾਂ ਨੇ 8000-9000 ਰੁਪਏ ਦਾ ਮੁਨਾਫਾ ਕਮਾਇਆ। ਜਸਵੰਤ ਦੀ ਤਰੱਕੀ ਦੇਖ ਕੇ ਉਨ੍ਹਾਂ ਦੇ ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰ ਬਹੁਤ ਖੁਸ਼ ਹੋਏ ਅਤੇ ਇਸ ਨਾਲ ਜਸਵੰਤ ਸਿੰਘ ਦੀ ਹਿੰਮਤ ਵਧੀ। ਹੌਲੀ-ਹੌਲੀ ਉਨ੍ਹਾਂ ਨੇ 2 ½ ਕਨਾਲ ਵਿੱਚ ਫੁੱਲਾਂ ਦੀ ਖੇਤੀ ਦਾ ਵਿਸਥਾਰ ਕੀਤਾ ਅਤੇ ਇਸ ਸਮੇਂ ਇਹ 3 ਏਕੜ ਵਿੱਚ ਹੈ। ਸਮੇਂ-ਸਮੇਂ ‘ਤੇ ਜਸਵੰਤ ਨਰਸਰੀ ਤੋਂ ਕੁੱਝ ਨਵੇਂ ਫੁੱਲ ਅਤੇ ਪੌਦੇ ਲਿਆਉਂਦੇ ਹਨ। ਹੁਣ ਉਨ੍ਹਾਂ ਨੇ ਫੁੱਲਾਂ ਦੀ ਨਰਸਰੀ ਤਿਆਰ ਕਰਨੀ ਵੀ ਸ਼ੁਰੂ ਕੀਤੀ ਹੈ, ਜਿਸ ਤੋਂ ਉਹ ਵਧੀਆ ਆਮਦਨ ਕਮਾ ਰਹੇ ਹਨ ਅਤੇ ਅੱਜ ਵੀ ਉਹ ਖੁਦ ਮਾਰਕਟਿੰਗ ਦੇ ਹਿੱਸੇ ਦਾ ਪ੍ਰਬੰਧਨ ਕਰਦੇ ਹਨ।

ਜਸਵੰਤ ਸਿੰਘ ਦੀ ਸਖਤ ਮਿਹਨਤ ਵਿਅਰਥ ਨਹੀਂ ਗਈ ਕਿਉਂਕਿ ਬਹੁਤ ਸਾਰੇ ਯਤਨਾਂ ਲਈ ਉਨ੍ਹਾਂ ਨੂੰ ਸੁਰਜੀਤ ਸਿੰਘ ਢਿੱਲੋ ਸਟੇਟ ਅਵਾਰਡ (2014) ਮਿਲਿਆ।

ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਜਸਵੰਤ ਸਿੰਘ ਫੁੱਲਾਂ ਦੀ ਖੇਤੀ ਨੂੰ ਵਧਾਉਣ ਅਤੇ ਠੇਕੇ ‘ਤੇ ਜ਼ਮੀਨ ਲੈ ਕੇ ਪੋਲੀਹਾਊਸ ਖੇਤੀ ਦੇ ਖੇਤਰ ਵਿੱਚ ਉੱਦਮ ਕਰਨ ਦੀ ਯੋਜਨਾ ਬਣਾ ਰਹੇ ਹਨ।

ਸੰਦੇਸ਼
ਸਰਕਾਰੀ ਯੋਜਨਾਵਾਂ ਅਤੇ ਸਬਸਿਡੀ ਦੇ ਆਧਾਰ ‘ਤੇ ਨਿਰਭਰ ਹੋਣ ਦੀ ਬਜਾਏ, ਕਿਸਾਨਾਂ ਨੂੰ ਖੇਤੀਬਾੜੀ ਵਿੱਚ ਆਪਣਾ ਯਤਨ ਸ਼ੁਰੂ ਕਰਨਾ ਚਾਹੀਦਾ ਹੈ।

ਮਨਪ੍ਰੀਤ ਕੌਰ

ਪੂਰੀ ਕਹਾਣੀ ਪੜ੍ਹੋ

ਪੱਛਮੀ ਸੱਭਿਆਚਾਰ ਦੇ ਇਸ ਦੌਰ ਵਿੱਚ ਆਪਣੇ ਵਿਰਸੇ ਨੂੰ ਬਚਾਉਣ ਲਈ ਯੋਗਦਾਨ ਦੇ ਰਹੀ ਹੈ ਇਹ ਪੰਜਾਬ ਦੀ ਧੀ

ਅੱਜ-ਕੱਲ੍ਹ ਪੱਛਮੀ ਸੱਭਿਅਤਾ ਅਪਨਾਉਣ ਦੇ ਚੱਕਰ ਵਿੱਚ ਅਸੀਂ ਆਪਣੇ ਪੰਜਾਬ ਦੇ ਅਮੀਰ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ। ਸਾਡਾ ਸੱਭਿਆਚਾਰ, ਵਿਰਸਾ ਅਤੇ ਪਿਛੋਕੜ ਪ੍ਰਦਰਸ਼ਨੀਆਂ ਦਾ ਹਿੱਸਾ ਬਣ ਕੇ ਰਹਿ ਗਿਆ ਹੈ। ਪੁਰਾਣੇ ਸਮਿਆਂ ‘ਚ ਦਰੀਆਂ, ਖੇਸੀਆਂ ਅਤੇ ਫੁਲਕਾਰੀਆਂ ਕੱਢਣੀਆਂ ਪੰਜਾਬਣਾਂ ਦਾ ਸ਼ੌਂਕ ਹੁੰਦਾ ਸੀ। ਪਰ ਅੱਜ-ਕੱਲ੍ਹ ਫੁਲਕਾਰੀਆਂ ਕੱਢਣੀਆਂ ਤਾਂ ਕੀ, ਪੰਜਾਬਣਾਂ ਫੁਲਕਾਰੀਆਂ ਲੈਂਦੀਆਂ ਹੀ ਨਹੀਂ। ਸਾਡੀ ਨਵੀਂ ਪੀੜ੍ਹੀ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਫੁਲਕਾਰੀ ਹੁੰਦੀ ਕੀ ਹੈ?

ਪੱਛਮੀ ਸੱਭਿਅਤਾ ਦੇ ਇਸ ਦੌਰ ਵਿੱਚ ਪੰਜਾਬ ਦੀ ਇੱਕ ਅਜਿਹੀ ਧੀ ਹੈ, ਜੋ ਆਪਣਾ ਵਿਰਸਾ ਸਾਂਭਣ ਲਈ ਯਤਨਸ਼ੀਲ ਹੈ। ਤਰਨ ਤਾਰਨ ਜ਼ਿਲ੍ਹੇ ਦੀ ਅਰਥ-ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕਰਨ ਵਾਲੀ ਮਨਪ੍ਰੀਤ ਕੌਰ ਫੁਲਕਾਰੀਆਂ ਬਣਾਉਣ ਦਾ ਕੰਮ ਕਰਦੀ ਹੈ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਘਰ ਵਿੱਚ ਆਰਥਿਕ ਤੰਗੀ ਹੋਣ ਦੇ ਕਾਰਨ ਮਨਪ੍ਰੀਤ ਆਪਣੇ ਪਰਿਵਾਰ ਦੀ ਮਦਦ ਕਰਨਾ ਚਾਹੁੰਦੀ ਸੀ। ਮਨਪ੍ਰੀਤ ਦੇ ਦਾਦੀ ਜੀ ਅਤੇ ਮਾਤਾ ਜੀ ਫੁਲਕਾਰੀਆਂ ਬਣਾਇਆ ਕਰਦੇ ਸਨ। ਇੱਕ ਦਿਨ ਅਚਾਨਕ ਮਨਪ੍ਰੀਤ ਦੀ ਨਜ਼ਰ ਆਪਣੀ ਦਾਦੀ ਜੀ ਦੇ ਟਰੰਕ ਵਿੱਚ ਪਈ ਫੁਲਕਾਰੀ ‘ਤੇ ਪਈ, ਤਾਂ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਫੁਲਕਾਰੀ ਬਣਾਉਣ ਦੇ ਕੰਮ ਨੂੰ ਇੱਕ ਕਾਰੋਬਾਰ ਦੇ ਰੂਪ ਵਿੱਚ ਸ਼ੁਰੂ ਕੀਤਾ ਜਾਵੇ। ਆਪਣੀ ਇਸ ਸੋਚ ਨੂੰ ਹਕੀਕਤ ਵਿੱਚ ਬਦਲਣ ਲਈ ਮਨਪ੍ਰੀਤ ਨੇ ਆਪਣੇ ਦੋਸਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਪਰ ਉਹਨਾਂ ਦੇ ਦੋਸਤਾਂ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਇਸ ਕਾਰੋਬਾਰ ਵਿੱਚ ਕੋਈ ਫਾਇਦਾ ਨਹੀਂ, ਅੱਜ-ਕੱਲ੍ਹ ਲੋਕ ਇਹ ਸਭ ਪਸੰਦ ਨਹੀਂ ਕਰਦੇ। ਸਾਰੇ ਕਹਿੰਦੇ ਸੀ ਕਿ ਇਸ ਕੰਮ ਵਿੱਚ ਕੋਈ ਫਾਇਦਾ ਨਹੀਂ।

“ਮੇਰੇ ਦੋਸਤਾਂ ਨੇ ਕਿਹਾ ਕਿ ਇਹ ਬੈਕਵਰਡ ਚੀਜ਼ ਆ, ਇਸਨੂੰ ਕੋਈ ਪਸੰਦ ਨਹੀਂ ਕਰਦਾ। ਇਸ ਗੱਲ ਨੇ ਮੈਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਲੋਕ ਇਸਨੂੰ ਬੈਕਵਰਡ ਕਿਉਂ ਸਮਝਦੇ ਹਨ? ਇਸ ਕਿਉਂ ਦਾ ਜਵਾਬ ਲੱਭਣਾ ਬਹੁਤ ਜ਼ਰੂਰੀ ਸੀ।” – ਮਨਪ੍ਰੀਤ ਕੌਰ

ਇਸ ਤੋਂ ਬਾਅਦ ਮਨਪ੍ਰੀਤ ਨੇ ਆਪਣੇ ਇਸ ਵਿਰਸੇ ਨੂੰ ਮੁੜ ਸੁਰਜੀਤ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੰਨ 2015 ਵਿੱਚ 5 ਔਰਤਾਂ ਦੇ ਇੱਕ ਗਰੁੱਪ ਦੀ ਮਦਦ ਨਾਲ ਸਭ ਤੋਂ ਪਹਿਲਾਂ ਉਨ੍ਹਾਂ ਨੇ ਪੰਜ ਫੁਲਕਾਰੀਆਂ ਬਣਾਈਆਂ। ਫੁਲਕਾਰੀਆਂ ਬਣਾਉਣ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਹੁਣ ਇਹਨਾਂ ਨੂੰ ਵੇਚਿਆ ਕਿੱਥੇ ਜਾਵੇ ? ਇਸ ਉਦੇਸ਼ ਲਈ ਉਹਨਾਂ ਨੇ ਇੰਟਰਨੈੱਟ ‘ਤੇ ਖੋਜ ਆਰੰਭ ਕੀਤੀ, ਜਿਸ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਸਰਕਾਰੀ ਸੰਸਥਾ ਹੈ, ਜੋ ਫੁਲਕਾਰੀਆਂ ਖਰੀਦਦੀ ਹੈ। ਮਨਪ੍ਰੀਤ ਨੇ ਉਸ ਸੰਸਥਾ ਨੂੰ ਫੁਲਕਾਰੀਆਂ ਦਿਖਾਈਆਂ ਅਤੇ ਸੰਸਥਾ ਨੇ ਉਹ ਪੰਜ ਫੁਲਕਾਰੀਆਂ ਵੇਚਣ ਲਈ ਲੈ ਲਈਆਂ। ਇਹ ਸੰਸਥਾ ਫੁਲਕਾਰੀਆਂ ਦੇ ਪੈਸੇ ਉਦੋਂ ਦਿੰਦੀ ਸੀ, ਜਦ ਫੁਲਕਾਰੀਆਂ ਵਿੱਕ ਜਾਂਦੀਆਂ ਸੀ। ਇਸ ਕਾਰਨ ਮਨਪ੍ਰੀਤ ਹੁਰਾਂ ਨੂੰ ਪੈਸੇ ਦੋ-ਤਿੰਨ ਮਹੀਨਿਆਂ ਬਾਅਦ ਮਿਲਦੇ ਸੀ, ਜਿਸ ਕਾਰਨ ਘਰ ਦਾ ਖਰਚਾ ਚੱਲਣਾ ਵੀ ਮੁਸ਼ਕਿਲ ਸੀ। ਇੱਕ ਸਾਲ ਤੱਕ ਇਹ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਿਹਾ।

“ਆਪਣੀ ਪਾਈ-ਪਾਈ ਮੇਰੇ ਮਾਤਾ-ਪਿਤਾ ਨੇ ਇਸ ਕੰਮ ਵਿੱਚ ਲਗਾ ਦਿੱਤੀ, ਕਿਉਂਕਿ ਉਹਨਾਂ ਨੂੰ ਮੇਰੇ ‘ਤੇ ਵਿਸ਼ਵਾਸ ਸੀ ਕਿ ਮੈਂ ਇਹ ਕੰਮ ਕਰ ਸਕਦੀ ਹਾਂ।” – ਮਨਪ੍ਰੀਤ ਕੌਰ

ਇੱਕ ਸਾਲ ਤੱਕ ਇਸੇ ਤਰ੍ਹਾਂ ਚੱਲਣ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਇਸ ਤਰ੍ਹਾਂ ਤਾਂ ਕੰਮ ਨਹੀਂ ਚੱਲ ਸਕਦਾ, ਕਿਉਂਕਿ ਉਹਨਾਂ ਨੇ ਗਰੁੱਪ ਦੇ ਬਾਕੀ ਮੈਂਬਰਾਂ ਨੂੰ ਵੀ ਪੈਸੇ ਦੇਣੇ ਹੁੰਦੇ ਸਨ। ਇਸ ਲਈ ਉਹਨਾਂ ਨੇ ਇੰਟਰਨੈੱਟ ਦੀ ਮਦਦ ਲਈ। ਸੋਸ਼ਲ ਮੀਡਿਆ ‘ਤੇ ਪੇਜ ਬਣਾਏ। ਪਰ ਇੱਥੇ ਵੀ ਇੱਕ ਫੁਲਕਾਰੀ ਨੂੰ ਖਰੀਦਣ ਲਈ ਲੋਕ ਬਹੁਤੀ ਦਿਲਚਸਪੀ ਨਹੀਂ ਦਿਖਾਉਂਦੇ ਸਨ। ਇਸ ਕਾਰਣ ਮਨਪ੍ਰੀਤ ਨੇ ਸੋਚਿਆ ਕਿ ਜਿਸ ਚੀਜ਼ ਨੂੰ ਲੋਕ ਬੈਕਵਰਡ ਸਮਝਦੇ ਹਨ, ਕਿਉਂ ਨਾ ਇਸਨੂੰ ਇੱਕ ਮਾਡਰਨ ਦਿੱਖ ਦਿੱਤੀ ਜਾਵੇ ?

“ਅਸੀਂ ਆਪਣੇ ਸੱਭਿਆਚਾਰ ਨੂੰ ਥੋੜ੍ਹਾ ਜਿਹਾ ਮਾਡਰਨ ਕਰਕੇ ਨਵੀਂ ਦਿੱਖ ਦੇਣ ਲਈ ਹਲਕੇ ਦੁਪੱਟਿਆਂ ‘ਤੇ ਫੁਲਕਾਰੀ ਦੇ ਬੂਟੇ ਪਾਏ, ਤਾਂ ਜੋ ਕੁੜੀਆਂ ਇਹਨਾਂ ਨੂੰ ਜੀਨ ਦੇ ਨਾਲ ਵੀ ਲੈ ਸਕਣ।” – ਮਨਪ੍ਰੀਤ ਕੌਰ

ਮਨਪ੍ਰੀਤ ਦਾ ਇਹ ਤਰੀਕਾ ਕਾਫੀ ਹੱਦ ਤੱਕ ਕਾਰਗਰ ਸਾਬਿਤ ਹੋਇਆ। ਇਸ ਨਾਲ ਉਹਨਾਂ ਦੀਆਂ ਫੁਲਕਾਰੀਆਂ ਦੀ ਵਿਕਰੀ ਵੱਧ ਗਈ। ਇਸ ਗਰੁੱਪ ਵਿੱਚ ਸ਼ਹਿਰ ਦੀਆਂ 20-30 ਔਰਤਾਂ ਕੰਮ ਕਰਦੀਆਂ ਸਨ, ਪਰ ਮਨਪ੍ਰੀਤ ਇਸ ਕੰਮ ਵਿੱਚ ਪਿੰਡਾਂ ਦੀਆਂ ਔਰਤਾਂ ਨੂੰ ਵੀ ਆਪਣੇ ਨਾਲ ਜੋੜਨਾ ਚਾਹੁੰਦੇ ਸਨ, ਕਿਉਂਕਿ ਪਿੰਡਾਂ ਦੀਆਂ ਔਰਤਾਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਹੈ ਅਤੇ ਉਹ ਇਸ ਕੰਮ ਵਿੱਚ ਕਾਫੀ ਤਜ਼ਰਬਾ ਰੱਖਦੀਆਂ ਹਨ। ਪਰ ਪਿੰਡਾਂ ਦੀਆਂ ਔਰਤਾਂ ਲਈ ਬਾਹਰ ਆ ਕੇ ਕੰਮ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਲਈ ਆਪਣੇ ਨਾਲ ਜੁੜੀਆਂ ਪਿੰਡਾਂ ਦੀਆਂ ਔਰਤਾਂ ਨੂੰ ਮਨਪ੍ਰੀਤ ਆਪ ਘਰ ਜਾ ਕੇ ਫੁਲਕਾਰੀ ਬਣਾਉਣ ਦਾ ਸਮਾਨ ਦੇ ਕੇ ਆਉਂਦੇ ਹਨ, ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਮਨਪ੍ਰੀਤ ਦੇ ਇਸ ਉੱਦਮ ਨਾਲ ਉਹਨਾਂ ਔਰਤਾਂ ਨੂੰ ਰੁਜ਼ਗਾਰ ਮਿਲਿਆ, ਜੋ ਘਰ ਤੋਂ ਬਾਹਰ ਆ ਕੇ ਕੰਮ ਨਹੀਂ ਕਰ ਸਕਦੀਆਂ ਸਨ।

ਇੰਟਰਨੈੱਟ ‘ਤੇ ਮਨਪ੍ਰੀਤ ਹੁਰਾਂ ਨੂੰ ਸਭ ਤੋਂ ਪਹਿਲਾਂ ਵਿਦੇਸ਼ ਤੋਂ ਆਰਡਰ ਮਿਲਿਆ। ਉਹਨਾਂ ਨੇ ਵਿਆਹ ਵਿੱਚ ਤੋਹਫ਼ੇ ਵਜੋਂ ਦੇਣ ਲਈ 40 ਫੁਲਕਾਰੀਆਂ ਦਾ ਆਰਡਰ ਦਿੱਤਾ। ਇਸ ਆਰਡਰ ਦੇ ਤਹਿਤ ਭੇਜੀਆਂ ਫੁਲਕਾਰੀਆਂ ਨੂੰ ਬਹੁਤ ਪਸੰਦ ਕੀਤਾ ਗਿਆ, ਜਿਸ ਨਾਲ ਵਿਦੇਸ਼ਾਂ ਵਿੱਚ ਵੀ ਉਹਨਾਂ ਦੀਆਂ ਫੁਲਕਾਰੀਆਂ ਦੀ ਮੰਗ ਵੱਧ ਗਈ। ਵਿਦੇਸ਼ੀ ਮੀਡਿਆ ਨੇ ਵੀ ਮਨਪ੍ਰੀਤ ਦੇ ਗਰੁੱਪ ਦੀ ਬਹੁਤ ਮਦਦ ਕੀਤੀ। ਉਹਨਾਂ ਨੇ ਮਨਪ੍ਰੀਤ ਦਾ ਵੀਡੀਓ ਕਾੱਲ ਦੇ ਜ਼ਰੀਏ ਇੰਟਰਵਿਊ ਲੈ ਕੇ ਪ੍ਰਮੋਟ ਕੀਤਾ, ਜਿਸ ਕਾਰਨ ਉਹਨਾਂ ਨੂੰ ਵਿਦੇਸ਼ਾਂ ਜਿਵੇਂ ਕਿ ਕੈਨੇਡਾ, ਅਮਰੀਕਾ ਵਿੱਚੋਂ ਹੋਰ ਬਹੁਤ ਸਾਰੇ ਆਰਡਰ ਮਿਲ ਰਹੇ ਹਨ। ਸੀਨੀਅਰ ਪੱਤਰਕਾਰ ਬਲਤੇਜ ਸਿੰਘ ਪੰਨੂ ਜੀ ਨੇ ਮਨਪ੍ਰੀਤ ਦੀ ਪੋਸਟ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤੀ, ਜਿਸ ਨਾਲ ਉਹਨਾਂ ਨੂੰ ਕਾਫੀ ਫਾਇਦਾ ਹੋਇਆ।

“ਪੰਜਾਬ ਤੋਂ ਜ਼ਿਆਦਾ ਵਿਦੇਸ਼ਾਂ ਦੇ ਲੋਕ ਫੁਲਕਾਰੀਆਂ ਜ਼ਿਆਦਾ ਖਰੀਦਦੇ ਹਨ। ਸਾਡੇ ਜ਼ਿਆਦਾਤਰ ਗ੍ਰਾਹਕ ਵਿਦੇਸ਼ਾਂ ਤੋਂ ਹਨ।” – ਮਨਪ੍ਰੀਤ ਕੌਰ

ਇਸਦੇ ਨਾਲ-ਨਾਲ ਮਨਪ੍ਰੀਤ ਜੀ ਦੇ ਕੋਲ ਕਈ ਕਾਲਜਾਂ ਦੇ ਵਿਦਿਆਰਥੀ ਇੰਟਰਨਸ਼ਿਪ ‘ਤੇ ਟ੍ਰੇਨਿੰਗ ਲੈਣ ਲਈ ਵੀ ਆਉਂਦੇ ਹਨ।

ਉਪਲੱਬਧੀਆਂ
ਆਪਣੇ ਵਿਰਸੇ ਨੂੰ ਸਾਂਭਣ ਲਈ ਕੀਤੇ ਉੱਦਮਾਂ ਕੇ ਕਾਰਨ ਮਨਪ੍ਰੀਤ ਨੂੰ ਬਹੁਤ ਸਾਰੇ ਅਵਾਰਡ ਵੀ ਮਿਲੇ ਹਨ, ਜਿਨ੍ਹਾਂ ਵਿੱਚੋਂ ਕੁੱਝ ਹੇਠਾਂ ਦੱਸੇ ਹਨ:
  • ਹਮਦਰਦ ਵਿਰਾਸਤੀ ਮੇਲੇ ਵਿੱਚ ਵਿਸ਼ੇਸ਼ ਸਨਮਾਨ
  • ਪੀ.ਟੀ.ਸੀ. ਪੰਜਾਬੀ ਚੈਨਲ ਵੱਲੋਂ ਸਿਰਜਣਹਾਰੀ ਅਵਾਰਡ

ਵਿਰਸੇ ਨੂੰ ਕਾਇਮ ਰੱਖਣ ਦੀਆਂ ਇਹਨਾਂ ਕੋਸ਼ਿਸ਼ਾਂ ਦੇ ਕਾਰਨ ਮਨਪ੍ਰੀਤ ਨੂੰ ਤਰਨ ਤਾਰਨ ਜ਼ਿਲ੍ਹੇ ਦੀ ਬਰੈਂਡ ਅੰਬੈਸਡਰ ਵੀ ਬਣਾਇਆ ਗਿਆ ਹੈ।

ਭਵਿੱਖ ਦੀਆਂ ਯੋਜਨਾਵਾਂ

ਆਉਣ ਵਾਲੇ ਸਮੇਂ ਵਿੱਚ ਮਨਪ੍ਰੀਤ ਫੁਲਕਾਰੀ ਦੇ ਇਸ ਕਾਰੋਬਾਰ ਨੂੰ ਵਿਦੇਸ਼ਾਂ ਦੇ ਨਾਲ-ਨਾਲ ਆਪਣੇ ਦੇਸ਼ ਵਿੱਚ ਵੀ ਮਸ਼ਹੂਰ ਕਰਨਾ ਚਾਹੁੰਦੇ ਹਨ, ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੇ ਅਮੀਰ ਵਿਰਸੇ ਨੂੰ ਸਮਝੇ ਅਤੇ ਜਾਣੇ।

ਸੰਦੇਸ਼
“ਨੌਜਵਾਨ ਪੀੜ੍ਹੀ ਨੂੰ ਆਪਣਾ ਵਿਰਸਾ ਸੰਭਾਲਣ ਲਈ ਯਤਨ ਕਰਨੇ ਚਾਹੀਦੇ ਹਨ। ਇਸ ਕੰਮ ਵਿੱਚ ਵੀ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਦੇ ਹਨ। ਜੋ ਔਰਤਾਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੀਆਂ, ਉਹ ਘਰ ਵਿੱਚ ਰਹਿ ਕੇ ਹੀ ਇਹ ਕੰਮ ਕਰ ਸਕਦੀਆਂ ਹਨ ਅਤੇ ਇਹ ਉਹਨਾਂ ਲਈ ਕਮਾਈ ਦਾ ਸਾਧਨ ਬਣ ਸਕਦਾ ਹੈ।”

ਕੁਲਵਿੰਦਰ ਸਿੰਘ ਨਾਗਰਾ

ਪੂਰੀ ਕਹਾਣੀ ਪੜ੍ਹੋ

ਬਿਹਤਰ ਵਰਤਮਾਨ ਅਤੇ ਭਵਿੱਖ ਦੀ ਉਮੀਦ ਨਾਲ ਕੁਲਵਿੰਦਰ ਸਿੰਘ ਨਾਗਰਾ ਕੁਦਰਤੀ ਖੇਤੀ ਵੱਲ ਮੁੜੇ

ਉਮੀਦ ਇੱਕ ਸਕਾਰਾਤਮਕ ਭਾਵਨਾ ਹੈ ਜੋ ਕਿਸੇ ਵਿਅਕਤੀ ਨੂੰ ਭਵਿੱਖ ਬਾਰੇ ਸੋਚਣ ਦੀ ਤਾਕਤ ਦਿੰਦੀ ਹੈ, ਭਾਵੇਂ ਹੀ ਇਸ ਬਾਰੇ ਕੁੱਝ ਨਿਸ਼ਚਿਤ ਨਾ ਹੋਵੇ ਅਤੇ ਅਸੀਂ ਜਾਣਦੇ ਹਾਂ ਕਿ ਅਸੀਂ ਬਿਹਤਰ ਭਵਿੱਖ ਬਾਰੇ ਸੋਚਦੇ ਹਾਂ ਤਾਂ ਫਿਰ ਕੁੱਝ ਨਕਾਰਾਤਮਕ ਨਤੀਜਿਆਂ ਨੂੰ ਜਾਣਨ ਦੇ ਬਾਵਜੂਦ ਵੀ ਸਾਡੇ ਕੰਮ ਆਪਣੇ ਆਪ ਹੀ ਜਲਦੀ ਹੋ ਜਾਂਦੇ ਹਨ। ਇਸ ਤਰ੍ਹਾਂ ਦਾ ਹੀ ਕੁੱਝ ਜ਼ਿਲ੍ਹਾ ਸੰਗਰੂਰ ਦੇ ਪਿੰਡ ਨਾਗਰਾ ਦੇ ਇੱਕ ਅਗਾਂਹਵਧੂ ਕਿਸਾਨ ਕੁਲਵਿੰਦਰ ਸਿੰਘ ਨਾਗਰਾ ਜੀ ਨਾਲ ਹੋਇਆ, ਜਿਨ੍ਹਾਂ ਦੀ ਉਮੀਦ ਨੇ ਉਨ੍ਹਾਂ ਨੂੰ ਕੁਦਰਤੀ ਖੇਤੀ ਵੱਲ ਮੋੜਿਆ।

“ਕੁਦਰਤੀ ਖੇਤੀ ਵਿੱਚ ਜਾਣ ਤੋਂ ਪਹਿਲਾਂ ਮੈਨੂੰ ਪਤਾ ਸੀ ਕਿ ਮੈਨੂੰ ਲਗਾਤਾਰ ਦੋ ਸਾਲ ਤੱਕ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਇਸ ਸਥਿਤੀ ਨੂੰ ਸਮਝਣ ਤੋਂ ਬਾਅਦ ਵੀ ਮੈਂ ਕੁਦਰਤੀ ਢੰਗਾਂ ਨੂੰ ਅਪਨਾਉਣ ਦਾ ਫੈਸਲਾ ਕੀਤਾ, ਕਿਉਂਕਿ ਮੇਰੇ ਲਈ ਮੇਰਾ ਪਰਿਵਾਰ ਅਤੇ ਆਲੇ-ਦੁਆਲੇ ਦਾ ਵਾਤਾਵਰਨ ਪੈਸੇ ਕਮਾਉਣ ਨਾਲੋਂ ਵੱਧ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਮੈਂ ਆਪਣੇ ਪਰਿਵਾਰ ਅਤੇ ਖੁਦ ਲਈ ਕਮਾਈ ਕਰ ਰਿਹਾ ਹਾਂ, ਕੀ ਹੋਵੇਗਾ ਜੇਕਰ ਬਹੁਤ ਸਾਰਾ ਪੈਸਾ ਕਮਾਉਣ ਤੋਂ ਬਾਅਦ ਵੀ ਮੈਂ ਆਪਣੇ ਪਰਿਵਾਰ ਨੂੰ ਤੰਦਰੁਸਤ ਨਹੀਂ ਰੱਖ ਸਕਦਾ … ਤਾਂ ਸਭ ਕੁੱਝ ਵਿਅਰਥ ਹੈ।”

ਖੇਤੀ ਦੇ ਪਿਛੋਕੜ ਨਾਲ ਸੰਬੰਧਿਤ ਕੁਲਵਿੰਦਰ ਸਿੰਘ ਨਾਗਰਾ ਜੀ ਨੇ ਵੀ ਆਪਣੇ ਪਿਤਾ ਦੇ ਦੱਸੇ ਕਦਮਾਂ ‘ਤੇ ਚੱਲਣ ਦਾ ਫੈਸਲਾ ਕੀਤਾ। 1997 ਵਿੱਚ ਆਪਣੀ ਮੈਟ੍ਰਿਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਨ੍ਹਾਂ ਨੇ ਪਰਿਵਾਰ ਦੀਆਂ ਪੁਰਾਣੀਆਂ ਤਕਨੀਕਾਂ ਨੂੰ ਅਪਣਾ ਕੇ ਝੋਨੇ ਅਤੇ ਕਣਕ ਦੀ ਖੇਤੀ ਸ਼ੁਰੂ ਕੀਤੀ। ਸਾਲ 2000 ਤੱਕ, ਉਨ੍ਹਾਂ ਨੇ 10 ਏਕੜ ਜ਼ਮੀਨ ‘ਤੇ ਕਣਕ ਅਤੇ ਝੋਨੇ ਦੀ ਖੇਤੀ ਜਾਰੀ ਰੱਖੀ ਅਤੇ ਇੱਕ ਏਕੜ ਵਿੱਚ ਮਟਰ, ਪਿਆਜ਼, ਲਸਣ ਅਤੇ ਲੌਕੀ ਆਦਿ ਵਰਗੀਆਂ ਕੁੱਝ ਸਬਜ਼ੀਆਂ ਉਗਾਈਆਂ। ਪਰ ਉਹ ਕਣਕ ਅਤੇ ਝੋਨੇ ਤੋਂ ਸੰਤੁਸ਼ਟ ਨਹੀਂ ਸਨ। ਇਸ ਲਈ ਉਨ੍ਹਾਂ ਨੇ ਹੌਲੀ-ਹੌਲੀ ਸਬਜ਼ੀਆਂ ਦੀ ਖੇਤੀ ਦੇ ਖੇਤਰ ਨੂੰ ਇੱਕ ਏਕੜ ਤੋਂ 7 ਏਕੜ ਤੱਕ ਅਤੇ ਕਿੰਨੂ ਅਤੇ ਅਮਰੂਦ 1½ ਏਕੜ ਵਿੱਚ ਉਗਾਉਣਾ ਸ਼ੁਰੂ ਕੀਤਾ।

“ਕਿੰਨੂ ਘੱਟ ਸਫ਼ਲ ਸੀ ਪਰ ਅਮਰੂਦ ਨੇ ਵਧੀਆ ਫਾਇਦਾ ਦਿੱਤਾ ਅਤੇ ਮੈਂ ਇਸ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਾਂਗਾ।”

ਬਾਗ਼ਬਾਨੀ ਦੀ ਸਫ਼ਲਤਾ ਦੇ ਅਨੁਭਵ ਨੇ ਕੁਲਵਿੰਦਰ ਸਿੰਘ ਨਾਗਰਾ ਜੀ ਦੇ ਆਤਮ-ਵਿਸ਼ਵਾਸ ਨੂੰ ਵਧਾਇਆ ਅਤੇ ਤੇਜ਼ੀ ਨਾਲ ਉਨ੍ਹਾਂ ਨੇ ਆਪਣੀਆਂ ਖੇਤੀ ਦੀਆਂ ਗਤੀਵਿਧੀਆਂ ਨੂੰ ਹੋਰ ਜ਼ਿਆਦਾ ਲਾਭ ਪ੍ਰਾਪਤ ਕਰਨ ਲਈ ਸਥਾਪਿਤ ਕੀਤਾ। ਉਨ੍ਹਾਂ ਸਬਜ਼ੀਆਂ ਦੀ ਖੇਤੀ ਤੋਂ ਲੈ ਕੇ ਨਰਸਰੀ ਦੀ ਤਿਆਰੀ ਤੱਕ ਸਭ ਕੁੱਝ ਕਰਨਾ ਸ਼ੁਰੂ ਕਰ ਦਿੱਤਾ। 2008-2009 ਵਿੱਚ ਉਨ੍ਹਾਂ ਨੇ ਸ਼ਾਹਬਾਦ ਮਰਕੰਡਾ, ਸਿਰਸਾ ਅਤੇ ਪੰਜਾਬ ਦੇ ਬਾਹਰ ਵੱਖ-ਵੱਖ ਕਿਸਾਨ ਮੇਲਿਆਂ ਵਿੱਚ ਮਿਰਚ, ਪਿਆਜ਼, ਕੱਦੂ, ਲੌਕੀ, ਟਮਾਟਰ ਅਤੇ ਬੇਲ ਆਦਿ ਦੀ ਤਿਆਰ ਕੀਤੀ ਨਰਸਰੀ ਵੇਚਣੀ ਸ਼ੁਰੂ ਕਰ ਦਿੱਤੀ।

2009 ਵਿੱਚ, ਉਨ੍ਹਾਂ ਨੇ ਆਪਣੀਆਂ ਖੇਤੀ ਦੀਆਂ ਤਕਨੀਕਾਂ ਨੂੰ ਜੈਵਿਕ ਢੰਗ ਵਿੱਚ ਬਦਲਣ ਦਾ ਵਿਚਾਰ ਕੀਤਾ, ਇਸ ਲਈ ਉਨ੍ਹਾਂ ਨੇ ਕੁਦਰਤੀ ਖੇਤੀ ਦੀ ਸਿਖਲਾਈ ਪਿੰਗਲਵਾੜਾ ਤੋਂ ਲਈ, ਜਿੱਥੇ ਕਿਸਾਨਾਂ ਨੂੰ ਜ਼ੀਰੋ ਬਜਟ ‘ਤੇ ਕੁਦਰਤੀ ਖੇਤੀ ਦੇ ਤਰੀਕਿਆਂ ਬਾਰੇ ਸਿਖਾਇਆ ਜਾਂਦਾ ਹੈ। ਇੱਕ ਸੁਰੱਖਿਅਤ ਅਤੇ ਸਥਿਰ ਸ਼ੁਰੂਆਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਲਵਿੰਦਰ ਸਿੰਘ ਨਾਗਰਾ ਨੇ 5 ਏਕੜ ਨਾਲ ਕੁਦਰਤੀ ਖੇਤੀ ਸ਼ੁਰੂ ਕੀਤੀ।

ਉਹ ਇਸ ਤੱਥ ਤੋਂ ਚੰਗੀ ਤਰ੍ਹਾਂ ਜਾਣੂ ਸਨ ਕਿ ਕੀਟਨਾਸ਼ਕ ਅਤੇ ਰਸਾਇਣਕ ਪਦਾਰਥ ਜ਼ਮੀਨ ਨੂੰ ਜੈਵਿਕ ਕਿਸਮ ਵਿੱਚ ਤਬਦੀਲ ਕਰਨ ਲਈ ਕਾਫੀ ਸਮਾਂ ਲੱਗ ਸਕਦਾ ਹੈ ਅਤੇ ਉਹ ਸ਼ੁਰੂ ਵਿੱਚ ਕੋਈ ਮੁਨਾਫ਼ਾ ਨਹੀਂ ਕਮਾਉਣਗੇ। ਪਰ ਉਨ੍ਹਾਂ ਨੇ ਕਦੇ ਵੀ ਸ਼ੁਰੂਆਤ ਕਰਨ ਤੋਂ ਕਦਮ ਪਿੱਛੇ ਨਹੀਂ ਚੁੱਕਿਆ। ਉਨ੍ਹਾਂ ਨੇ ਖੇਤੀਬਾੜੀ ਦੇ ਢੰਗਾਂ ਨੂੰ ਅੱਪਗ੍ਰੇਡ ਕਰਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਨੇ ਫੂਡ ਪ੍ਰੋਸੈਸਿੰਗ, ਮਿਰਚ ਅਤੇ ਖੀਰੇ ਦੇ ਹਾਈਬ੍ਰਿਡ ਬੀਜ ਉਤਪਾਦਨ, ਸਬਜ਼ੀਆਂ ਦੀ ਨੈੱਟ ਹਾਊਸ ਵਿੱਚ ਖੇਤੀ ਅਤੇ ਗ੍ਰੀਨਹਾਊਸ ਪ੍ਰਬੰਧਨ ਆਦਿ ਲਈ ਵੱਖ-ਵੱਖ ਖੇਤਰਾਂ ਵਿੱਚ ਸਿਖਲਾਈ ਲਈ।

“ਮਾਰਕਟਿੰਗ ਮੁੱਖ ਰੁਕਾਵਟ ਸੀ ਜਿਸ ਦਾ ਮੈਂ ਸਭ ਤੋਂ ਜ਼ਿਆਦਾ ਸਾਹਮਣਾ ਕੀਤਾ ਸੀ, ਕਿਉਂਕਿ ਮੈਂ ਅਣਜਾਣ ਸੀ। ਇਸ ਲਈ ਮੈਨੂੰ ਮੰਡੀਕਰਨ ਤਕਨੀਕਾਂ ਨੂੰ ਸਮਝਣ ਲਈ ਕੁੱਝ ਸਮਾਂ ਲੱਗ ਗਿਆ। 2012 ਵਿੱਚ ਮੈਂ ਸਹੀ ਮੰਡੀਕਰਨ ਤਕਨੀਕਾਂ ਨੂੰ ਅਪਣਾਇਆ ਅਤੇ ਫਿਰ ਸਬਜ਼ੀਆਂ ਨੂੰ ਵੇਚਣਾ ਮੇਰੇ ਲਈ ਆਸਾਨ ਹੋ ਗਿਆ।“

ਕੁਲਵਿੰਦਰ ਸਿੰਘ ਨਾਗਰਾ ਨੇ ਕੁਦਰਤ ਲਈ ਇੱਕ ਹੋਰ ਕਦਮ ਚੁੱਕਿਆ ਉਹ ਸੀ ਪਰਾਲੀ ਸਾੜਨਾ ਬੰਦ ਕਰਨਾ। ਅੱਜ ਪਰਾਲੀ ਨੂੰ ਸਾੜਨਾ ਪ੍ਰਮੁੱਖ ਸਮੱਸਿਆਵਾਂ ਵਿੱਚੋਂ ਇੱਕ ਹੈ, ਜਿਸ ਦਾ ਪੰਜਾਬ ਸਾਹਮਣਾ ਕਰ ਰਿਹਾ ਹੈ ਅਤੇ ਇਹ ਵਿਸ਼ਵ ਪੱਧਰ ਦਾ ਇੱਕ ਵੱਡਾ ਮੁੱਦਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨ ਮਜ਼ਦੂਰੀ ਅਤੇ ਪੈਸੇ ਬਚਾਉਣ ਲਈ ਪਰਾਲੀ ਸਾੜਦੇ ਹਨ, ਪਰ ਕੁਲਵਿੰਦਰ ਸਿੰਘ ਨਾਗਰਾ ਨੇ ਪਰਾਲੀ ਸਾੜਨ ਦੀ ਬਜਾਏ ਇਸ ਦੀ ਮਲਚਿੰਗ ਅਤੇ ਖਾਦ ਲਈ ਵਰਤੋਂ ਕੀਤੀ।

ਕੁਲਵਿੰਦਰ ਸਿੰਘ ਨਾਗਰਾ ਖੇਤੀਬਾੜੀ ਦੇ ਖੇਤਰ ਵਿੱਚ ਅੱਗੇ ਵਧਣ ਲਈ ਹਮੇਸ਼ਾ ਹੈਪੀ ਸੀਡਰ, ਕਿਸਾਨ, ਬੈੱਡ ਪਲਾਂਟਰ, ਹੱਲ਼, ਰੀਪਰ ਅਤੇ ਰੋਟਾਵੇਟਰ ਵਰਗੇ ਆਧੁਨਿਕ ਅਤੇ ਨਵੀਨਤਮ ਵਾਤਾਵਰਨ ਅਨੁਕੂਲ ਉਪਕਰਨਾਂ ਨੂੰ ਪਹਿਲ ਦਿੰਦੇ ਹਨ।

ਵਰਤਮਾਨ ਵਿੱਚ, ਉਹ 3 ਏਕੜ ਵਿੱਚ ਕਣਕ, 2 ਏਕੜ ਵਿੱਚ ਚਾਰੇ ਵਾਲੀਆਂ ਫ਼ਸਲਾਂ, 6 ਏਕੜ ਵਿੱਚ ਸਬਜ਼ੀਆਂ (ਮਿਰਚ, ਸ਼ਿਮਲਾ ਮਿਰਚ, ਖੀਰਾ, ਕੱਦੂ, ਤਰਬੂਜ਼, ਲੌਕੀ, ਬੈਂਗਣ, ਪਿਆਜ਼ ਅਤੇ ਲਸਣ) ਅਤੇ 1 ਏਕੜ ਵਿੱਚ ਮਟਰ, ਆਂਵਲਾ ਅਤੇ ਕਿੰਨੂ ਦੀ ਖੇਤੀ ਕਰਦੇ ਹਨ। ਉਹ ਆਪਣੇ ਖੇਤ ਵਿੱਚ ਪਾਣੀ ਦੀ ਸਹੀ ਵਰਤੋਂ ਕਰਨ ਲਈ ਡ੍ਰਿਪ ਸਿੰਚਾਈ ਦੀ ਵਰਤੋਂ ਕਰਦੇ ਹਨ।

ਉਹ ਆਪਣੀਆਂ ਖੇਤੀਬਾੜੀ ਗਤੀਵਿਧੀਆਂ ਦਾ ਸਮਰਥਨ ਕਰਨ ਲਈ ਡੇਅਰੀ ਫਾਰਮਿੰਗ ਵੀ ਕਰ ਰਹੇ ਹਨ। ਉਨ੍ਹਾਂ ਕੋਲ ਉਨ੍ਹਾਂ ਦੇ ਵਾੜੇ ਵਿੱਚ 12 ਪਸ਼ੂ ਹਨ, ਜਿਨ੍ਹਾਂ ਵਿੱਚ ਮੁਰ੍ਹਾ ਮੱਝ, ਨੀਲੀ ਰਾਵੀ ਅਤੇ ਸਾਹੀਵਾਲ ਸ਼ਾਮਲ ਹਨ। ਇਨ੍ਹਾਂ ਦਾ ਦੁੱਧ ਦਾ ਉਤਪਾਦਨ ਪ੍ਰਤੀ ਦਿਨ 90 ਤੋਂ 100 ਕਿੱਲੋ ਹੁੰਦਾ ਹੈ, ਜਿਸ ਵਿੱਚੋਂ ਉਹ ਮਾਰਕੀਟ ਵਿੱਚ 70-75 ਕਿੱਲੋ ਦੁੱਧ ਵੇਚਦੇ ਹਨ ਅਤੇ ਬਾਕੀ ਦੀ ਵਰਤੋਂ ਘਰ ਵਿੱਚ ਕਰਦੇ ਹਨ। ਹੁਣ, ਮੰਡੀਕਰਨ ਇੱਕ ਵੱਡੀ ਸਮੱਸਿਆ ਨਹੀਂ ਹੈ, ਉਹ ਸੰਗਰੂਰ, ਸੁਨਾਮ ਅਤੇ ਸਮਾਣਾ ਦੇ ਬਾਜ਼ਾਰ ਵਿੱਚ ਸਾਰੀਆਂ ਜੈਵਿਕ ਸਬਜ਼ੀਆਂ ਵੇਚਦੇ ਹਨ। ਵਪਾਰੀ ਫਲ ਖਰੀਦਣ ਲਈ ਉਨ੍ਹਾਂ ਦੇ ਫਾਰਮ ‘ਤੇ ਆਉਂਦੇ ਹਨ ਅਤੇ ਇਸ ਤਰ੍ਹਾਂ ਉਹ ਆਪਣੇ ਖੇਤੀ ਉਤਪਾਦਾਂ ਦੀ ਸਹੀ ਕੀਮਤ ਕਮਾ ਰਹੇ ਹਨ।

ਉਹ ਆਪਣੀਆਂ ਸਾਰੀਆਂ ਪ੍ਰਾਪਤੀਆਂ ਦਾ ਸ਼੍ਰੇਅ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਆਪਣੇ ਪਰਿਵਾਰ ਨੂੰ ਦਿੰਦੇ ਹਨ। ਅੱਜ, ਉਹ ਇੱਕ ਅਜਿਹੇ ਵਿਅਕਤੀ ਹਨ ਜੋ ਦੂਸਰਿਆਂ ਨੂੰ ਆਪਣੀ ਕੁਦਰਤੀ ਸਬਜ਼ੀਆਂ ਦੀ ਖੇਤੀ ਦੇ ਹੁਨਰ ਨਾਲ ਪ੍ਰੇਰਿਤ ਕਰਦੇ ਹਨ ਅਤੇ ਉਨ੍ਹਾਂ ਨੂੰ ਇਸ ਦਾ ਮਾਣ ਹੈ। ਸਬਜ਼ੀਆਂ ਦੀ ਕੁਦਰਤੀ ਖੇਤੀ ਦੇ ਖੇਤਰ ਵਿੱਚ ਉਨ੍ਹਾਂ ਦੇ ਕੰਮ ਲਈ, ਉਨ੍ਹਾਂ ਨੂੰ ਬਹੁਤ ਸਾਰੇ ਪੁਰਸਕਾਰ ਅਤੇ ਪ੍ਰਸ਼ੰਸਾ ਵੀ ਮਿਲੀ ਅਤੇ ਉਨ੍ਹਾਂ ਵਿੱਚੋਂ ਕੁੱਝ ਹਨ …

• 19 ਫਰਵਰੀ 2015 ਨੂੰ ਸੂਰਤਗੜ੍ਹ (ਰਾਜਸਥਾਨ) ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਅਗਾਂਹਵਧੂ ਕਿਸਾਨ ਦਾ ਕ੍ਰਿਸ਼ੀ ਕਰਮਣ ਪੁਰਸਕਾਰ ਹਾਸਲ ਕੀਤਾ।

• ਸੰਗਰੂਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਰਾਹੁਲ ਦੁਆਰਾ ਬਲਾੱਕ ਲੈਵਲ ਪੁਰਸਕਾਰ ਹਾਸਲ ਕੀਤਾ।

• ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪੁਰਸਕਾਰ ਹਾਸਲ ਕੀਤਾ।

• ਪੰਜਾਬ ਦੇ ਖੇਤੀਬਾੜੀ ਡਾਇਰੈਕਟਰ ਤੋਂ ਪੁਰਸਕਾਰ ਹਾਸਲ ਕੀਤਾ।

• ਸਭ ਤੋਂ ਵਧੀਆ ਸਬਜ਼ੀ ਦੀ ਕਿਸਮ ਦੀ ਖੇਤੀ ਵਿੱਚ ਕਈ ਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।

ਇਹ ਪੁਰਸਕਾਰ ਉਨ੍ਹਾਂ ਦੀਆਂ ਉਪਲੱਬਧੀਆਂ ਦੱਸਣ ਲਈ ਕੁੱਝ ਕੁ ਹੀ ਹਨ। ਖੇਤੀ ਸਮਾਜ ਵਿੱਚ ਉਨ੍ਹਾਂ ਨੂੰ ਮੁੱਖ ਤੌਰ ‘ਤੇ ਉਨ੍ਹਾਂ ਦੇ ਕੰਮ ਲਈ ਜਾਣਿਆ ਜਾਂਦਾ ਹੈ।

ਉਹ ਖੇਤੀਬਾੜੀ ਦੇ ਖੇਤਰ ਵਿੱਚ ਮਾਰਗਦਰਸ਼ਨ ਕਰਨ ਲਈ ਅਕਸਰ ਆਪਣੇ ਫਾਰਮ ਹਾਊਸ ‘ਤੇ ਪੀ.ਏ.ਯੂ. ਅਤੇ ਕੇ.ਵੀ.ਕੇ. ਮਾਹਿਰਾਂ ਨੂੰ ਸੱਦਾ ਦਿੰਦੇ ਹਨ ਕਿ ਉਹ ਖੇਤੀਬਾੜੀ ਸੰਬੰਧੀ ਜਾਣਕਾਰੀ ਸਾਂਝੀ ਕਰਨ, ਨਾਲ ਹੀ ਕਿਸਾਨਾਂ ਨਾਲ ਗੱਲਬਾਤ ਕਰਨ ਤਾਂ ਕਿ ਕਿਸਾਨ ਇੱਕ-ਦੂਜੇ ਤੋਂ ਸਿੱਖ ਸਕਣ। ਉਨ੍ਹਾਂ ਨੇ ਵਰਮੀਕੰਪੋਸਟ ਪਲਾਂਟ ਵੀ ਸਥਾਪਿਤ ਕੀਤਾ, ਉਹ ਅੰਤਰ-ਫ਼ਸਲੀ ਅਤੇ ਲੋਅ-ਟੱਨਲ ਤਕਨੀਕ ਅਪਣਾਉਂਦੇ ਅਤੇ ਮੱਖੀ ਪਾਲਣ ਕਰਦੇ ਹਨ। ਕੁੱਝ ਖੇਤਰਾਂ ਵਿੱਚ ਕਣਕ ਦੀ ਬਿਜਾਈ ਬੈੱਡ ‘ਤੇ ਕਰਦੇ ਹਨ। ਨੋ-ਟਿਲ ਡ੍ਰਿਲ ਹੈਪੀ ਸੀਡਰ ਦੀ ਵਰਤੋਂ ਕਰਕੇ ਕਣਕ ਦੀ ਖੇਤੀ ਕਰਦੇ ਹਨ, ਝੋਨੇ ਲਾਉਣ ਤੋਂ ਪਹਿਲਾਂ ਲੇਜ਼ਰ ਲੈਵਲਿੰਗ ਨਾਲ ਜ਼ਮੀਨ ਸਮਤਲ ਕਰਦੇ ਹਨ, ਮਸ਼ੀਨੀਕਰਨ ਰੋਪਣ ਕਰਦੇ ਹਨ ਅਤੇ ਏਕੀਕ੍ਰਿਤ ਕੀਟ ਪ੍ਰਬੰਧਨ ਅਤੇ ਏਕੀਕ੍ਰਿਤ ਨਿਮਾਟੋਡ ਪ੍ਰਬੰਧਨ ਕਰਦੇ ਹਨ।

ਖੇਤੀਬਾੜੀ ਤਕਨਾਲੋਜੀ ਅਪਨਾਉਣ ਦੇ ਪ੍ਰਭਾਵ:

ਵਿਭਿੰਨ ਖੇਤੀਬਾੜੀ ਤਕਨੀਕਾਂ ਨੂੰ ਲਾਗੂ ਕਰਨ ਤੋਂ ਬਾਅਦ ਉਨ੍ਹਾਂ ਦੇ ਕਣਕ ਉਤਪਾਦਨ ਨੇ ਦੇਸ਼ ਭਰ ਵਿੱਚ ਸਭ ਤੋਂ ਵੱਧ ਕਣਕ ਪੈਦਾ ਕਰਨ ਦਾ ਰਿਕਾਰਡ ਬਣਾਇਆ ਹੈ ਜੋ ਕੁਦਰਤੀ ਖੇਤੀ ਦੇ ਤਰੀਕਿਆਂ ਨੂੰ 2014 ਵਿੱਚ ਪ੍ਰਤੀ ਹੈਕਟੇਅਰ 6456 ਕਿੱਲੋ ਸੀ ਅਤੇ ਇਸ ਉਪਲੱਬਧੀ ਲਈ ਉਨ੍ਹਾਂ ਨੂੰ ਕ੍ਰਿਸ਼ੀ ਕਰਮਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨੇੜੇ ਰਹਿਣ ਵਾਲੇ ਕਿਸਾਨ ਲਈ ਉਹ ਪ੍ਰੇਰਕ ਹਨ ਅਤੇ ਵਾਤਾਵਰਨ ਪੱਖੀ ਤਕਨੀਕਾਂ ਨੂੰ ਅਪਣਾਉਣ ਲਈ ਕਿਸਾਨ ਅਕਸਰ ਉਨ੍ਹਾਂ ਦੀ ਸਲਾਹ ਲੈਂਦੇ ਹਨ।

ਭਵਿੱਖ ਦੀ ਯੋਜਨਾ:
ਭਵਿੱਖ ਵਿੱਚ ਕੁਲਵਿੰਦਰ ਸਿੰਘ ਨਾਗਰਾ ਸਬਜ਼ੀਆਂ ਨੂੰ ਵਿਦੇਸ਼ਾਂ ਵਿੱਚ ਭੇਜਣ ਦੀ ਯੋਜਨਾ ਬਣਾ ਰਹੇ ਹਨ।
ਸੰਦੇਸ਼
“ਜੋ ਕਿਸਾਨ ਆਪਣੇ ਕਾਰਜ ਅਤੇ ਜ਼ਿੰਮੇਵਾਰੀਆਂ ਦੇ ਬੋਝ ਤੋਂ ਰਾਹਤ ਪ੍ਰਾਪਤ ਕਰਨ ਲਈ ਆਤਮ ਹੱਤਿਆ ਦੇ ਰਾਹ ਨੂੰ ਚੁਣਦੇ ਹਨ, ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹੀਦਾ ਹੈ। ਪਰਮਾਤਮਾ ਨੇ ਸਾਡੇ ਜੀਵਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਬਹੁਤ ਸਾਰੇ ਮੌਕੇ ਅਤੇ ਯੋਗਤਾ ਦਿੱਤੀ ਹੈ ਅਤੇ ਸਾਨੂੰ ਇਸ ਮੌਕੇ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ।”

ਅਮਰਨਾਥ ਸਿੰਘ

ਅਮਰਨਾਥ ਸਿੰਘ ਜੀ ਦੇ ਜੀਵਨ ‘ਤੇ ਜੈਵਿਕ ਖੇਤੀ ਨੇ ਕਿਵੇਂ ਚੰਗਾ ਪ੍ਰਭਾਵ ਪਾਇਆ ਅਤੇ ਉਨ੍ਹਾਂ ਨੂੰ ਇਸ ਕੰਮ ਵੱਲ ਵੱਧਦੇ ਜਾਣ ਲਈ ਪ੍ਰੇਰਿਤ ਕਰ ਰਹੀ ਹੈ

ਸਿਹਤਮੰਦ ਭੋਜਨ ਖਾਣ ਅਤੇ ਰਸਾਇਣ-ਮੁਕਤ ਜੀਵਨ ਜਿਉਣ ਦੀ ਇੱਛਾ ਬਹੁਤ ਸਾਰੇ ਕਿਸਾਨਾਂ ਨੂੰ ਜੈਵਿਕ ਖੇਤੀ ਵੱਲ ਲੈ ਗਈ। ਬਠਿੰਡੇ ਤੋਂ ਇੱਕ ਅਜਿਹੇ ਕਿਸਾਨ ਅਮਰਨਾਥ ਸਿੰਘ, ਜੋ ਜੈਵਿਕ ਖੇਤੀ ਅਪਣਾ ਕੇ ਸਫ਼ਲਤਾਪੂਰਵਕ ਆਪਣੇ ਖੇਤਾਂ ‘ਚੋਂ ਚੰਗਾ ਮੁਨਾਫਾ ਲੈ ਰਹੇ ਹਨ।

ਖੇਤੀਬਾੜੀ ਵਿੱਚ ਆਉਣ ਤੋਂ ਪਹਿਲਾਂ ਅਮਰਨਾਥ ਜੀ ਨੇ 5 ਸਾਲ(2005-2010) ICICI ਜੀਵਨ ਬੀਮਾ ਸਲਾਹਕਾਰ ਦੇ ਤੌਰ ‘ਤੇ ਕੰਮ ਕੀਤਾ ਅਤੇ ਵਿਰਾਸਤ ਵਿੱਚ ਮਿਲੀ ਜ਼ਮੀਨ ਹੋਰਨਾਂ ਕਿਸਾਨਾਂ ਨੂੰ ਕਿਰਾਏ ‘ਤੇ ਦਿੱਤੀ ਹੋਈ ਸੀ। ਇਸ ਜ਼ਮੀਨ ਦੀ ਪਿਛੋਕੜ ਕਹਾਣੀ ਇੰਨੀ ਕੁ ਹੀ ਨਹੀਂ ਹੈ। ਸਭ ਕੁੱਝ ਵਧੀਆ ਚੱਲ ਰਿਹਾ ਸੀ, ਅਮਰਨਾਥ ਜੀ ਦੇ ਪਿਤਾ – ਨਿਰਭੈ ਸਿੰਘ ਜੀ ਨੇ 1984 ਤੱਕ ਇਸ ਜ਼ਮੀਨ ‘ਤੇ ਖੇਤੀ ਕੀਤੀ। 1984 ਵਿੱਚ ਹਾਲਾਤ ਬਹੁਤ ਵਿਗੜ ਚੁੱਕੇ ਸਨ ਅਤੇ ਪੰਜਾਬ ਦੇ ਕਈ ਖੇਤਰਾਂ ਵਿੱਚ ਇਹ ਮਾਮਲਾ ਬਹੁਤ ਵੱਧ ਚੁੱਕਾ ਸੀ। ਉਸ ਸਮੇਂ ਅਮਰਨਾਥ ਜੀ ਦੇ ਪਿਤਾ ਨੇ ਰਾਮਪੁਰਾ ਫੂਲ, ਜੋ ਬਠਿੰਡਾ ਜ਼ਿਲ੍ਹੇ ਦਾ ਕਸਬਾ ਹੈ, ਨੂੰ ਛੱਡਣ ਦਾ ਫੈਸਲਾ ਕੀਤਾ ਅਤੇ ਉਹ ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਕਸਬੇ ਵਿੱਚ ਜਾ ਕੇ ਵੱਸ ਗਏ, ਜੋ ਅਮਰਨਾਥ ਜੀ ਦੇ ਪਿਤਾ ਦਾ ਨਾਨਕਾ ਪਿੰਡ ਸੀ।

ਨਿਰਭੈ ਸਿੰਘ ਜੀ ਦਾ ਆਪਣੀ ਜ਼ਮੀਨ ਨਾਲ ਬਹੁਤ ਲਗਾਅ ਸੀ, ਇਸ ਲਈ ਰਾਮਪੁਰਾ ਫੂਲ ਛੱਡਣ ਤੋਂ ਬਾਅਦ ਵੀ ਉਹ ਤਪਾ ਮੰਡੀ ਤੋਂ ਰੋਜ਼ ਆਪਣੇ ਖੇਤਾਂ ਵੱਲ ਗੇੜਾ ਮਾਰਨ ਜਾਂਦੇ ਸਨ। ਪਰ ਇੱਕ ਦਿਨ(ਸਾਲ 2000) ਜਦ ਨਿਰਭੈ ਸਿੰਘ ਜੀ ਆਪਣੇ ਖੇਤਾਂ ਤੋਂ ਵਾਪਸ ਆ ਰਹੇ ਸਨ ਤਾਂ ਇੱਕ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਤਦ ਤੋਂ ਹੀ ਅਮਰਨਾਥ ਜੀ ਆਪਣੇ ਪਰਿਵਾਰ ਅਤੇ ਜ਼ਮੀਨ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ।

2010 ਵਿੱਚ ਜ਼ਮੀਨ ਦੇ ਠੇਕੇ ਦਾ ਮੁੱਲ ਘੱਟ ਜਾਣ ਕਾਰਨ ਜ਼ਮੀਨ ਦਾ ਸਹੀ ਮੁੱਲ ਨਾ ਮਿਲਣ ਲੱਗਾ। ਇਸ ਲਈ ਉਨ੍ਹਾਂ ਨੇ ਖੁਦ ਖੇਤੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ 2007 ਵਿੱਚ ਜਦ ਉਹ ਖੇਤੀ ਕਰਨ ਦਾ ਸੋਚ ਰਹੇ ਸਨ, ਤਦ ਉਨ੍ਹਾਂ ਦੇ ਮਿੱਤਰ ਨਿਰਮਲ ਸਿੰਘ Ghootna ਨੇ ਉਨ੍ਹਾਂ ਨੂੰ ਜੈਵਿਕ ਖੇਤੀ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਬਾਰੇ ਦੱਸਿਆ।

ਰਾਜੀਵ ਦਿਕਸ਼ਿਤ ਉਹ ਵਿਅਕਤੀ ਸਨ, ਜਿਨ੍ਹਾਂ ਨੇ ਅਮਰਨਾਥ ਜੀ ਨੂੰ ਖੇਤੀ ਕਰਨ ਲਈ ਬਹੁਤ ਪ੍ਰੇਰਿਤ ਕੀਤਾ। ਹੋਰ ਮਦਦ ਲੈਣ ਲਈ 2012 ਵਿੱਚ ਅਮਰਨਾਥ ਜੀ ਖੇਤੀ ਵਿਰਾਸਤ ਮਿਸ਼ਨ ਵਿੱਚ ਸ਼ਾਮਲ ਹੋਏ ਅਤੇ ਸਾਰੇ ਕੈਂਪਾਂ ‘ਚ ਹਾਜ਼ਰੀ ਭਰਨੀ ਸ਼ੁਰੂ ਕੀਤੀ, ਜਿੱਥੋਂ ਖੇਤੀ ਸੰਬੰਧੀ ਜਾਣਕਾਰੀ ਭਰਪੂਰ ਸੂਚਨਾ ਹਾਸਲ ਕੀਤੀ।

ਸ਼ੁਰੂ ਵਿੱਚ ਅਮਰਨਾਥ ਜੀ ਨੇ ਵਪਾਰਕ ਤੌਰ ‘ਤੇ ਨਰਮੇ ਅਤੇ ਝੋਨੇ ਦੀ ਖੇਤੀ ਕੀਤੀ ਅਤੇ ਘਰੇਲੂ ਮੰਤਵ ਲਈ ਕੁੱਝ ਸਬਜ਼ੀਆਂ ਵੀ ਉਗਾਈਆਂ। 2012 ਵਿੱਚ ਉਨ੍ਹਾਂ ਨੇ 11 ਏਕੜ ਵਿੱਚ ਸਾਉਣੀ ਦੀ ਫ਼ਸਲ ਗੁਆਰਾ ਉਗਾਈ, ਜਿਸ ‘ਚੋਂ ਉਨ੍ਹਾਂ ਨੂੰ ਜ਼ਿਆਦਾ ਮੁਨਾਫਾ ਹੋਇਆ, ਪਰ ਇਸ ਤੋਂ ਪ੍ਰਾਪਤ ਆਮਦਨੀ ਉਨ੍ਹਾਂ ਦੇ ਘਰੇਲੂ ਅਤੇ ਖੇਤੀ ਖਰਚਿਆਂ ਨੂੰ ਪੂਰਾ ਕਰਨ ਲਈ ਕਾਫੀ ਸੀ। ਹੌਲੀ-ਹੌਲੀ ਸਮੇਂ ਦੇ ਨਾਲ ਅਮਰਨਾਥ ਜੀ ਨੇ ਕੀਟਨਾਸ਼ਕਾਂ ਦੀ ਵਰਤੋਂ ਘਟਾ ਦਿੱਤੀ ਅਤੇ 2013 ਵਿੱਚ ਉਨ੍ਹਾਂ ਨੇ ਪੂਰੀ ਤਰ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਬੰਦ ਕਰ ਦਿੱਤੀ। 2015 ਵਿੱਚ ਉਨ੍ਹਾਂ ਨੇ ਰਸਾਇਣਿਕ ਖਾਦਾਂ ਦੀ ਵਰਤੋਂ ਵੀ ਘੱਟ ਕਰਨੀ ਸ਼ੁਰੂ ਕੀਤੀ। ਪੂਰੀ ਜ਼ਮੀਨ(36 ਏਕੜ) ‘ਚੋਂ ਉਹ 26 ਏਕੜ ਵਿੱਚ ਖੁਦ ਖੇਤੀ ਕਰਦੇ ਹਨ ਅਤੇ ਬਾਕੀ ਜ਼ਮੀਨ ਠੇਕੇ ‘ਤੇ ਦਿੱਤੀ ਹੈ।

“ਅਮਰਨਾਥ – ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਬੰਦ ਕਰਨ ਤੋਂ ਬਾਅਦ ਮੈਂ ਆਪਣੇ ਅਤੇ ਆਪਣੇ ਪਰਿਵਾਰ ਦੇ ਜੀਵਨ ਵਿੱਚ ਆਇਆ ਸਕਾਰਾਤਮਕ ਬਦਲਾਅ ਦੇਖ ਸਕਦਾ ਹਾਂ।”

ਇਸਦੇ ਫਲਸਰੂਪ 2017 ਵਿੱਚ ਅਮਰਨਾਥ ਜੀ ਨੇ ਆਪਣੇ ਅਸਲ ਪਿੰਡ ਮੁੜਨ ਦਾ ਫੈਸਲਾ ਕੀਤਾ ਅਤੇ ਅੱਜ ਉਹ ਆਪਣੇ ਪਰਿਵਾਰ ਨਾਲ ਖੁਸ਼ੀ ਭਰਿਆ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਫਾਰਮ ਦਾ ਨਾਮ ਆਪਣੇ ਪਿਤਾ ਜੀ ਦੇ ਨਾਮ ‘ਤੇ ਨਿਰਭੈ ਫਾਰਮ ਰੱਖਿਆ, ਤਾਂ ਜੋ ਉਨ੍ਹਾਂ ਨੂੰ ਇਸ ਫਾਰਮ ਦੁਆਰਾ ਹਮੇਸ਼ਾ ਯਾਦ ਰੱਖਿਆ ਜਾ ਸਕੇ।

ਜੈਵਿਕ ਖੇਤੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਅਮਰਨਾਥ ਜੀ ਘਰ ਵਿੱਚ ਖੁਦ ਹੀ ਡੀਕੰਪੋਜ਼ਰ ਅਤੇ ਕੁਦਰਤੀ ਕੀਟਨਾਸ਼ਕ ਤਿਆਰ ਕਰਕੇ ਮੁਫ਼ਤ ਵਿੱਚ ਹੋਰਨਾਂ ਕਿਸਾਨਾਂ ਨੂੰ ਵੰਡਦੇ ਹਨ। ਅੱਜ ਅਮਰਨਾਥ ਜੀ ਨੇ ਜੋ ਕੁੱਝ ਵੀ ਹਾਸਲ ਕੀਤਾ ਹੈ, ਇਹ ਸਭ ਉਨ੍ਹਾਂ ਦੀ ਆਪਣੀ ਮਿਹਨਤ ਅਤੇ ਪੱਕੇ ਇਰਾਦੇ ਦਾ ਨਤੀਜਾ ਹੈ।

ਭਵਿੱਖ ਦੀ ਯੋਜਨਾ: ਆਉਣ ਵਾਲੇ ਸਮੇਂ ਵਿੱਚ ਮੈਂ ਆਪਣੇ ਬੱਚਿਆਂ ਨੂੰ ਖੇਤੀ ਅਪਨਾਉਣ ਲਈ ਪ੍ਰੇਰਿਤ ਕਰਨ ਦੀ ਯੋਜਨਾ ਬਣਾ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਨਾਲ ਖੜ੍ਹੇ ਹੋਣ ਅਤੇ ਖੇਤਾਂ ਵਿੱਚ ਮੇਰੀ ਮਦਦ ਕਰਨ।

ਸੰਦੇਸ਼
ਮੇਰਾ ਸੰਦੇਸ਼ ਨਵੀਂ ਪੀੜ੍ਹੀ ਲਈ ਹੈ, ਅੱਜ-ਕੱਲ੍ਹ ਨਵੀਂ ਪੀੜ੍ਹੀ ਸੋਸ਼ਲ ਮੀਡੀਆ ਸਾਈਟਾਂ ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ ਅਤੇ ਵੱਟਸਐਪ ਆਦਿ ਤੋਂ ਬਹੁਤ ਪ੍ਰਭਾਵਿਤ ਹੋਈ ਹੈਉਨ੍ਹਾਂ ਨੂੰ ਸੋਸ਼ਲ ਮੀਡੀਆ ਨੂੰ ਵਿਅਰਥ ਸਮਾਂ ਗਵਾਉਣ ਦੀ ਬਜਾਏ ਖੇਤੀ ਸੰਬੰਧੀ ਜਾਣਕਾਰੀ ਹਾਸਲ ਕਰਨ ਲਈ ਵਰਤਣਾ ਚਾਹੀਦਾ ਹੈ

ਇੰਦਰ ਸਿੰਘ

ਪੂਰੀ ਕਹਾਣੀ ਪੜ੍ਹੋ

ਜਾਣੋ ਕਿਵੇਂ ਆਲੂ ਅਤੇ ਪੁਦੀਨੇ ਦੀ ਖੇਤੀ ਨਾਲ ਇਸ ਕਿਸਾਨ ਨੂੰ ਖੇਤੀ ਦੇ ਖੇਤਰ ਵਿੱਚ ਸਫ਼ਲਤਾ ਨਾਲ ਅੱਗੇ ਵੱਧਣ ਵਿੱਚ ਮਦਦ ਮਿਲ ਰਹੀ ਹੈ

ਪੰਜਾਬ ਦੇ ਜਲੰਧਰ ਸ਼ਹਿਰ ਦੇ 67 ਸਾਲਾ ਇੰਦਰ ਸਿੰਘ ਇੱਕ ਅਜਿਹੇ ਕਿਸਾਨ ਹਨ, ਜਿਨ੍ਹਾਂ ਨੇ ਆਲੂ ਅਤੇ ਪੁਦੀਨੇ ਦੀ ਖੇਤੀ ਨੂੰ ਅਪਣਾ ਕੇ ਆਪਣਾ ਖੇਤੀ ਦਾ ਕਾਰੋਬਾਰ ਸ਼ੁਰੂ ਕੀਤਾ।

19 ਸਾਲ ਦੀ ਉਮਰ ਵਿੱਚ ਇੰਦਰ ਸਿੰਘ ਨੇ ਖੇਤੀ ਵਿੱਚ ਆਪਣਾ ਕਦਮ ਰੱਖਿਆ ਅਤੇ ਉਦੋਂ ਤੋਂ ਖੇਤੀ ਕਰ ਰਹੇ ਹਨ। 8ਵੀਂ ਜਮਾਤ ਤੋਂ ਬਾਅਦ ਆਪਣੀ ਪੜ੍ਹਾਈ ਛੱਡ ਕੇ ਉਨ੍ਹਾਂ ਨੇ ਆਲੂ, ਕਣਕ ਅਤੇ ਝੋਨਾ ਉਗਾਉਣ ਦਾ ਫੈਸਲਾ ਕੀਤਾ। ਪਰ ਕਣਕ ਅਤੇ ਝੋਨੇ ਦੀ ਖੇਤੀ ਸਾਲਾਂ ਤੱਕ ਕਰਨ ਦੇ ਬਾਅਦ ਵੀ ਜ਼ਿਆਦਾ ਲਾਭ ਨਾ ਹੋਇਆ।

ਇਸ ਲਈ ਸਮੇਂ ਦੇ ਨਾਲ ਲਾਭ ਵਿੱਚ ਵਾਧੇ ਲਈ ਉਹ ਰਵਾਇਤੀ ਫ਼ਸਲਾਂ ਨਾਲ ਜੁੜੇ ਰਹਿਣ ਦੀ ਬਜਾਏ ਮੁਨਾਫ਼ੇ ਵਾਲੀਆਂ ਫ਼ਸਲਾਂ ਦੀ ਖੇਤੀ ਕਰਨ ਲੱਗੇ। ਇੱਕ ਅਮਰੀਕਨ ਕੰਪਨੀ ਇੰਡੋੋਮਿਟ ਦੀ ਸਿਫ਼ਾਰਿਸ਼ ‘ਤੇ ਉਨ੍ਹਾਂ ਨੇ ਆਲੂ ਦੀ ਖੇਤੀ ਕਰਨ ਦੇ ਨਾਲ ਤੇਲ ਕੱਢਣ ਲਈ ਪੁਦੀਨਾ ਉਗਾਉਣਾ ਸ਼ੁਰੂ ਕੀਤਾ।

“1980 ਵਿੱਚ, ਇੰਡੋਮਿਟ ਕੰਪਨੀ(ਅਮਰੀਕਨ) ਦੇ ਕੁੱਝ ਕਰਮਚਾਰੀਆਂ ਨੇ ਸਾਡੇ ਪਿੰਡ ਦਾ ਦੌਰਾ ਕੀਤਾ ਅਤੇ ਮੈਨੂੰ ਤੇਲ ਕੱਢਣ ਲਈ ਪੁਦੀਨਾ ਉਗਾਉਣ ਦੀ ਸਲਾਹ ਦਿੱਤੀ।”

1986 ਵਿੱਚ ਜਦੋਂ ਇੰਡੋਮਿਟ ਕੰਪਨੀ ਦੇ ਪ੍ਰਮੁੱਖ ਨੇ ਭਾਰਤ ਦਾ ਦੌਰਾ ਕੀਤਾ, ਉਹ ਇੰਦਰ ਸਿੰਘ ਦੁਆਰਾ ਪੁਦੀਨੇ ਦਾ ਉਤਪਾਦਨ ਦੇਖ ਕੇ ਬਹੁਤ ਖੁਸ਼ ਹੋਏ। ਇੰਦਰ ਸਿੰਘ ਨੇ ਇੱਕ ਏਕੜ ਦੀ ਫ਼ਸਲ ਤੋਂ ਲਗਭਗ 71 ਲੱਖ ਟਨ ਪੁਦੀਨੇ ਦਾ ਤੇਲ ਕੱਢਣ ਵਿੱਚ ਦੂਜਾ ਸਥਾਨ ਹਾਸਲ ਕੀਤਾ ਅਤੇ ਉਨ੍ਹਾਂ ਨੂੰ ਪ੍ਰਮਾਣ-ਪੱਤਰ ਅਤੇ ਨਕਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਨਾਲ ਸ. ਇੰਦਰ ਸਿੰਘ ਦੇ ਯਤਨਾਂ ਨੂੰ ਬੜਾਵਾ ਮਿਲਿਆ ਅਤੇ ਉਨ੍ਹਾਂ ਨੇ 13 ਏਕੜ ਵਿੱਚ ਪੁਦੀਨੇ ਦੀ ਖੇਤੀ ਦਾ ਵਿਸਤਾਰ ਕੀਤਾ।

ਪੁਦੀਨੇ ਦੇ ਨਾਲ ਉਹ ਅਜੇ ਵੀ ਆਲੂ ਦੀ ਖੇਤੀ ਕਰਦੇ ਹਨ। ਦੋ ਬੁੱਧੀਮਾਨ ਵਿਅਕਤੀਆਂ ਡਾ. ਪਰਮਜੀਤ ਸਿੰਘ ਅਤੇ ਡਾ. ਮਿਨਹਾਸ ਦੀ ਸਿਫ਼ਾਰਿਸ਼ ‘ਤੇ ਉਨ੍ਹਾਂ ਨੇ ਵਿਭਿੰਨ ਤਰੀਕਿਆਂ ਨਾਲ ਆਲੂ ਦੇ ਬੀਜ ਤਿਆਰ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੁਆਰਾ ਤਿਆਰ ਕੀਤੇ ਬੀਜ ਕੁਆਲਿਟੀ ਵਿੱਚ ਇੰਨੇ ਚੰਗੇ ਹਨ ਕਿ ਗੁਜਰਾਤ, ਬੰਗਾਲ, ਇੰਦੌਰ ਅਤੇ ਭਾਰਤ ਦੇ ਕਈ ਸ਼ਹਿਰਾਂ ਵਿੱਚ ਇਹ ਬੀਜ ਵੇਚੇ ਜਾਂਦੇ ਹਨ।

“ਡਾ. ਪਰਮਜੀਤ ਨੇ ਮੈਨੂੰ ਆਲੂ ਪੂਰੀ ਤਰ੍ਹਾਂ ਪੱਕ ਜਾਣ ‘ਤੇ ਬੀਜ ਤਿਆਰ ਕਰਨ ਦਾ ਸੁਝਾਅ ਦਿੱਤਾ ਅਤੇ ਇਸ ਤਕਨੀਕ ਨਾਲ ਮੈਨੂੰ ਬਹੁਤ ਮਦਦ ਮਿਲੀ।”

2016 ਵਿੱਚ ਇੰਦਰ ਸਿੰਘ ਨੂੰ ਆਲੂ ਦੇ ਬੀਜ ਤਿਆਰ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਲਾਇਸੰਸ ਹਾਸਲ ਹੋਇਆ।

ਇਸ ਸਮੇਂ ਇੰਦਰ ਸਿੰਘ ਜੀ ਪੁਦੀਨੇ (ਪਿਪਰਮਿੰਟ ਅਤੇ ਕੋਸੀ ਕਿਸਮ), ਆਲੂ (ਸਰਕਾਰੀ ਕਿਸਮਾਂ: ਜਯੋਤੀ, ਪੁਖਰਾਜ। ਪ੍ਰਾਈਵੇਟ ਕਿਸਮਾਂ: 1533), ਮੱਕੀ, ਤਰਬੂਜ਼ ਅਤੇ ਝੋਨੇ ਦੀ ਖੇਤੀ ਕਰਦੇ ਹਨ। ਆਪਣੇ ਲਗਾਤਾਰ ਸਾਲਾਂ ਤੋਂ ਕਮਾਏ ਪੈਸੇ ਉਨ੍ਹਾਂ ਨੇ ਮਸ਼ੀਨਰੀ ਅਤੇ ਸਰਵ-ਉੱਚ ਖੇਤੀ ਤਕਨੀਕਾਂ ਲਈ ਖਰਚ ਕੀਤੇ। ਅੱਜ ਇੰਦਰ ਸਿੰਘ ਜੀ ਕੋਲ ਉਨ੍ਹਾਂ ਦੇ ਫਾਰਮ ‘ਤੇ ਸਾਰੇ ਆਧੁਨਿਕ ਖੇਤੀ ਉਪਕਰਣ ਹਨ ਅਤੇ ਇਸ ਲਈ ਉਹ ਸਾਰਾ ਸ਼੍ਰੇਅ ਪੁਦੀਨੇ ਅਤੇ ਆਲੂ ਦੀ ਖੇਤੀ ਅਪਨਾਉਣ ਨੂੰ ਦਿੰਦੇ ਹਨ।

ਇੰਦਰ ਸਿੰਘ ਨੂੰ ਆਪਣੇ ਸਾਰੇ ਉਤਪਾਦਾਂ ਲਈ ਚੰਗੀ ਕੀਮਤ ਮਿਲ ਰਹੀ ਹੈ, ਕਿਉਂਕਿ ਮੰਡੀਕਰਣ ਵਿੱਚ ਕੋਈ ਸਮੱਸਿਆ ਨਹੀਂ ਹੈ। ਉਹ ਤਰਬੂਜ਼ ਫਾਰਮ ‘ਤੇ ਹੀ ਵੇਚਦੇ ਹਨ ਅਤੇ ਪੁਦੀਨੇ ਦੀ ਵਰਤੋਂ ਤੇਲ ਕੱਢਣ ਲਈ ਕਰਦੇ ਹਨ, ਜਿਸ ਤੋਂ ਉਨ੍ਹਾਂ ਨੂੰ ਔਸਤਨ 500 ਰੁਪਏ ਪ੍ਰਤੀ ਲੀਟਰ ਰਿਟਰਨ ਆਉਂਦੀ ਹੈ। ਉਨ੍ਹਾਂ ਦੁਆਰਾ ਤਿਆਰ ਕੀਤੇ ਆਲੂ ਦੇ ਬੀਜ ਵਿਭਿੰਨ ਸ਼ਹਿਰਾਂ ਵਿੱਚ ਵੇਚੇ ਜਾਂਦੇ ਹਨ।

ਖੇਤੀ ਦੇ ਖੇਤਰ ਵਿੱਚ ਉਨ੍ਹਾਂ ਦੇ ਜ਼ਬਰਦਸਤ ਯਤਨਾਂ ਲਈ ਉਨ੍ਹਾਂ ਨੂੰ 1 ਫਰਵਰੀ 2018 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਨਮਾਨਿਤ ਕੀਤਾ ਗਿਆ।

ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਇੰਦਰ ਸਿੰਘ ਜੀ ਆਲੂ ਚਿਪਸ ਤਿਆਰ ਕਰਨ ਲਈ ਆਪਣਾ ਪ੍ਰੋਸੈੱਸਿੰਗ ਪਲਾਂਟ ਲਗਾਉਣ ਦੀ ਯੋਜਨਾ ਬਣਾ ਰਹੇ ਹਨ।

ਸੰਦੇਸ਼
“ਖਾਦਾਂ, ਕੀਟਨਾਸ਼ਕਾਂ ਅਤੇ ਹੋਰ ਖੇਤੀ ਇਨਪੁੱਟ ਦੇ ਵਧਦੇ ਮੁੱਲ ਕਾਰਨ ਖੇਤੀ ਦਿਨੋ-ਦਿਨ ਮਹਿੰਗੀ ਹੋ ਰਹੀ ਹੈ। ਇਸ ਲਈ ਕਿਸਾਨ ਨੂੰ ਸਭ ਤੋਂ ਉੱਤਮ ਉਪਜ ਲੈਣ ਲਈ ਸਥਾਈ ਖੇਤੀ ਤਕਨੀਕਾਂ ਅਤੇ ਤਰੀਕਿਆਂ ‘ਤੇ ਧਿਆਨ ਦੇਣਾ ਚਾਹੀਦਾ ਹੈ।”

ਗੁਰਪ੍ਰੀਤ ਸ਼ੇਰਗਿੱਲ

ਪੂਰੀ ਕਹਾਣੀ ਪੜ੍ਹੋ

 ਇੱਕ ਵਿਅਕਤੀ ਜੋ ਪੰਜਾਬ ਵਿੱਚ ਫੁੱਲਾਂ ਦੀ ਖੇਤੀ ਵਾਲੀ ਕ੍ਰਾਂਤੀ ਲਿਆ ਰਿਹਾ ਹੈ

ਹਾਲ ਹੀ ਦੇ ਸਾਲਾਂ ਵਿੱਚ, ਭਾਰਤ ਵਿੱਚ ਫੁੱਲਾਂ ਦੀ ਖੇਤੀ ਉੱਭਰਦੇ ਖੇਤੀਬਾੜੀ ਕਾਰੋਬਾਰ ਦੇ ਰੂਪ ਵਿੱਚ ਉੱਭਰ ਕੇ ਆਈ ਅਤੇ ਫੁੱਲਾਂ ਦੇ ਕਾਰੋਬਾਰ ਦੇ ਨਿਰਯਾਤ ਵਿੱਚ ਸਾਲਾਨਾ 20% ਵਾਧਾ ਦੇਖਿਆ ਗਿਆ। ਇਹ ਭਾਰਤ ਵਿੱਚ ਖੇਤੀਬਾੜੀ ਖੇਤਰ ਦੇ ਵਿਕਾਸ ਦੀ ਪ੍ਰਤੀਨਿਧਤਾ ਕਰਨ ਵਾਲਾ ਇੱਕ ਵਧੀਆ ਸੰਕੇਤ ਹੈ ਜੋ ਕਿ ਕੁੱਝ ਮਿਹਨਤੀ ਅਗਾਂਹਵਧੂ ਕਿਸਾਨਾਂ ਦੇ ਯੋਗਦਾਨ ਕਾਰਨ ਹੀ ਸੰਭਵ ਹੋਇਆ।

1996 ਉਹ ਸਾਲ ਸੀ ਜਦੋਂ ਪੰਜਾਬ ਵਿੱਚ ਫੁੱਲਾਂ ਦੀ ਖੇਤੀ ਵਿੱਚ ਕ੍ਰਾਂਤੀ ਲਿਆਉਣ ਵਾਲੇ ਕਿਸਾਨ ਗੁਰਪ੍ਰੀਤ ਸਿੰਘ ਸ਼ੇਰਗਿੱਲ ਜੀ ਨੇ ਫੁੱਲਾਂ ਦੀ ਖੇਤੀ ਵੱਲ ਆਪਣਾ ਪਹਿਲਾ ਕਦਮ ਰੱਖਿਆ ਅਤੇ ਅੱਜ ਉਹ ਪ੍ਰਸਿੱਧ ਸਰਕਾਰੀ ਸੰਸਥਾਵਾਂ ਨਾਲ ਜੁੜੇ ਫੁੱਲਾਂ ਦੀ ਖੇਤੀ ਕਰਨ ਵਾਲੇ ਮੰਨੇ-ਪ੍ਰਮੰਨੇ ਕਿਸਾਨ ਹਨ।

ਗੁਰਪ੍ਰੀਤ ਸਿੰਘ ਸ਼ੇਰਗਿੱਲ –“1993 ਵਿੱਚ ਮਕੈਨੀਕਲ ਇੰਜੀਨੀਅਰਿੰਗ ਵਿੱਚ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ, ਮੈਂ ਆਪਣੇ ਰੁਜ਼ਗਾਰ ਦੀ ਚੋਣ ਲੈ ਕੇ ਉਲਝਣ ਵਿੱਚ ਸੀ। ਮੈਂ ਹਮੇਸ਼ਾ ਤੋਂ ਅਜਿਹਾ ਕੰਮ ਕਰਨਾ ਚਾਹੁੰਦਾ ਸੀ ਜੋ ਮੈਨੂੰ ਖੁਸ਼ੀ ਦੇਵੇ ਨਾ ਕਿ ਉਹ ਕੰਮ ਜੋ ਮੈਨੂੰ ਸੰਸਾਰੀ ਸੁੱਖ ਦੇਵੇ।”

ਗੁਰਪ੍ਰੀਤ ਸਿੰਘ ਸ਼ੇਰਗਿੱਲ ਜੀ ਨੇ ਖੇਤੀਬਾੜੀ ਦੇ ਖੇਤਰ ਦੀ ਚੋਣ ਕੀਤੀ ਅਤੇ ਇਸ ਦੇ ਨਾਲ ਉਨ੍ਹਾਂ ਨੇ ਡੇਅਰੀ ਫਾਰਮਿੰਗ ਨੂੰ ਆਪਣੇ ਕਾਰੋਬਾਰ ਦੇ ਰੂਪ ਵਿੱਚ ਸ਼ੁਰੂ ਕੀਤਾ। ਉਹ ਕਦੇ ਵੀ ਆਪਣੇ ਕੰਮ ਤੋਂ ਸੰਤੁਸ਼ਟੀ ਨਹੀਂ ਮਹਿਸੂਸ ਕਰਦੇ, ਜਿਸ ਨੇ ਉਨ੍ਹਾਂ ਨੂੰ ਸਖ਼ਤ ਮਿਹਨਤ ਅਤੇ ਗਹਿਰਾਈ ਨਾਲ ਸੋਚਣ ਵਾਲਾ ਬਣਾਇਆ। ਫਿਰ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਕਣਕ ਅਤੇ ਝੋਨੇ ਦੇ ਚੱਕਰ ਵਿੱਚ ਫਸਣ ਲਈ ਨਹੀਂ ਹਨ ਅਤੇ ਇਸ ਨੂੰ ਸਮਝਣ ਵਿੱਚ ਉਨ੍ਹਾਂ ਨੂੰ 3 ਸਾਲ ਲੱਗ ਗਏ। ਫੁੱਲਾਂ ਨੇ ਹਮੇਸ਼ਾ ਹੀ ਉਨ੍ਹਾਂ ਨੂੰ ਆਕਰਸ਼ਿਤ ਕੀਤਾ, ਇਸ ਲਈ ਆਪਣੇ ਪਿਤਾ ਬਲਦੇਵ ਸਿੰਘ ਸ਼ੇਰਗਿੱਲ ਦੀ ਸਲਾਹ ਅਤੇ ਭਰਾ ਕਰਨਜੀਤ ਸਿੰਘ ਸ਼ੇਰਗਿੱਲ ਦੇ ਸਮਰਥਨ ਨਾਲ ਉਨ੍ਹਾਂ ਨੇ ਫੁੱਲਾਂ ਦੀ ਖੇਤੀ ਕਰਨ ਦਾ ਫੈਸਲਾ ਕੀਤਾ। ਗੇਂਦੇ ਦੇ ਫੁੱਲਾਂ ਦੀ ਪੈਦਾਵਾਰ ਉਨ੍ਹਾਂ ਦੀ ਪਹਿਲੀ ਸਫ਼ਲ ਪੈਦਾਵਾਰ ਸੀ ਜੋ ਉਨ੍ਹਾਂ ਨੇ ਉਸ ਸੀਜ਼ਨ ਵਿੱਚ ਪ੍ਰਾਪਤ ਕੀਤੀ ਸੀ।

ਇਸ ਤੋਂ ਬਾਅਦ ਕੋਈ ਵੀ ਉਨ੍ਹਾਂ ਨੂੰ ਉਹ ਪ੍ਰਾਪਤ ਕਰਨ ਤੋਂ ਰੋਕ ਸਕਿਆ ਜੋ ਉਹ ਚਾਹੁੰਦੇ ਸਨ … ਇੱਕ ਮੁੱਖ ਵਿਅਕਤੀ ਜਿਸ ਨੂੰ ਗੁਰਪ੍ਰੀਤ ਸਿੰਘ ਸ਼ੇਰਗਿੱਲ ਆਪਣੇ ਪਿਤਾ ਅਤੇ ਭਰਾ ਤੋਂ ਇਲਾਵਾ ਮੁੱਖ ਸ਼੍ਰੇਅ ਦਿੰਦੇ ਹਨ ਉਹ ਹੈ ਉਨ੍ਹਾਂ ਦੀ ਪਤਨੀ। ਉਹ ਉਨ੍ਹਾਂ ਦੇ ਕਾਰੋਬਾਰ ਵਿੱਚ ਉਨ੍ਹਾਂ ਦਾ ਮੁੱਖ ਸਹਾਰਾ ਹਨ।

ਗੇਂਦੇ ਦੇ ਉਤਪਾਦਨ ਤੋਂ ਬਾਅਦ ਉਨ੍ਹਾਂ ਨੇ ਗਲੇਡਿਓਲਸ, ਗੁਲਜ਼ਾਫਰੀ, ਗੁਲਾਬ, ਸਟੇਟਾਈਸ ਅਤੇ ਜਿਪਸੋਫਿਲਾ ਫੁੱਲਾਂ ਦਾ ਉਤਪਾਦਨ ਕੀਤਾ। ਇਸ ਤਰ੍ਹਾਂ ਉਹ ਆਮ ਕਿਸਾਨ ਤੋਂ ਅਗਾਂਹਵਧੂ ਕਿਸਾਨ ਬਣ ਗਏ।

ਕੁੱਝ ਵਿਦੇਸ਼ੀ ਯਾਤਰਾਵਾਂ ਬਾਰੇ ਕੁੱਝ ਅੰਕੜੇ….

• 2002 ਵਿੱਚ ਜਾਣਕਾਰੀ ਲਈ ਉਨ੍ਹਾਂ ਦੇ ਸਵਾਲ ਉਨ੍ਹਾਂ ਨੂੰ ਹਾੱਲੈਂਡ ਲੈ ਗਏ, ਜਿੱਥੇ ਉਨ੍ਹਾਂ ਨੇ ਫਲੋਰੀਏਡ (ਹਰੇਕ 10 ਸਾਲਾਂ ਬਾਅਦ ਆਯੋਜਿਤ ਅੰਤਰ ਰਾਸ਼ਟਰੀ ਪ੍ਰਦਰਸ਼ਨੀ) ਵਿੱਚ ਹਿੱਸਾ ਲਿਆ।• ਉਨ੍ਹਾਂ ਨੇ ਆਲਸਮੀਰ, ਹਾੱਲੈਂਡ ਵਿੱਚ ਤਾਜ਼ੇ ਫੁੱਲਾਂ ਲਈ ਦੁਨੀਆ ਦੇ ਸਭ ਤੋਂ ਵੱਡੇ ਨਿਲਾਮੀ ਕੇਂਦਰ ਦਾ ਵੀ ਦੌਰਾ ਕੀਤਾ।

• 2003 ਵਿੱਚ ਗਲਾਸਗੋ, ਯੂ.ਕੇ. ਵਿੱਚ ਵਰਲਡ ਗੁਲਾਬ ਸੰਮੇਲਨ ਵਿੱਚ ਵੀ ਹਿੱਸਾ ਲਿਆ।

ਕਿਵੇਂ ਉਨ੍ਹਾਂ ਨੇ ਆਪਣੀ ਖੇਤੀ ਦੀਆਂ ਗਤੀਵਿਧੀਆਂ ਨੂੰ ਵਿਭਿੰਨਤਾ ਦਿੱਤੀ…

ਫੁੱਲਾਂ ਦੀ ਖੇਤੀ ਵਿਸਥਾਰ ਦੇ ਨਾਲ-ਨਾਲ, ਉਨ੍ਹਾਂ ਨੇ ਵਰਮੀਕੰਪੋਸਟ ਪਲਾਂਟ ਦੀ ਸਥਾਪਨਾ ਕੀਤੀ ਅਤੇ ਆਪਣੀਆਂ ਖੇਤੀ ਗਤੀਵਿਧੀਆਂ ਵਿੱਚ ਮੱਛੀ ਪਾਲਣ ਨੂੰ ਸ਼ਾਮਿਲ ਕੀਤਾ।

ਵਰਮੀਕੰਪੋਸਟ ਪਲਾਂਟ ਉਨ੍ਹਾਂ ਨੂੰ ਦੋ ਤਰ੍ਹਾਂ ਨਾਲ ਸਮਰਥਨ ਦੇ ਰਿਹਾ ਹੈ – ਉਹ ਆਪਣੇ ਖੇਤਾਂ ਵਿੱਚ ਖਾਦ ਦੀ ਵਰਤੋਂ ਕਰਨ ਨਾਲ-ਨਾਲ ਬਜ਼ਾਰ ਵਿੱਚ ਵੀ ਵੇਚ ਰਹੇ ਹਨ।

ਉਨ੍ਹਾਂ ਨੇ ਆਪਣੇ ਉਤਪਾਦਾਂ ਦੀ ਲੜੀ ਤਿਆਰ ਕੀਤੀ ਹੈ, ਜਿਸ ਵਿੱਚ ਗੁਲਾਬ ਜਲ, ਗੁਲਾਬ ਸ਼ਰਬਤ, ਐਲੋਵੇਰਾ ਜੂਸ ਅਤੇ ਆਂਵਲਾ ਜੂਸ ਸ਼ਾਮਲ ਹਨ।

ਕੰਪੋਸਟ ਅਤੇ ਰੋਜ਼ ਵਾਟਰ “ਬਾਲਸਨ” ਬ੍ਰੈਂਡ ਦੇ ਤਹਿਤ, ਅਤੇ ਰੋਜ਼ ਸ਼ਰਬਤ, ਐਲੋਵੇਰਾ ਜੂਸ ਅਤੇ ਆਂਵਲਾ ਜੂਸ “ਸ਼ੇਰਗਿੱਲ ਫਾਰਮ ਫਰੈੱਸ਼” ਬ੍ਰੈਂਡ ਤਹਿਤ ਵੇਚੇ ਜਾਂਦੇ ਹਨ।

ਆਪਣੀ ਸਖਤ ਮਿਹਨਤ ਅਤੇ ਸਮਰਪਣ ਦੇ ਨਾਲ ਉਨ੍ਹਾਂ ਨੇ ਖੇਤੀਬਾੜੀ ਲਈ ਆਪਣੇ ਜਨੂੰਨ ਨੂੰ ਇੱਕ ਸਫ਼ਲ ਰੁਜ਼ਗਾਰ ਵਿੱਚ ਬਦਲ ਦਿੱਤਾ।

ਖੇਤੀਬਾੜੀ ਨਾਲ ਸੰਬੰਧਿਤ ਸਰਕਾਰੀ ਸੰਸਥਾਵਾਂ ਨੇ ਜਲਦੀ ਹੀ ਉਨ੍ਹਾਂ ਦੇ ਯਤਨਾਂ ਨੂੰ ਮਾਨਤਾ ਦਿੱਤੀ ਅਤੇ ਉਨ੍ਹਾਂ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ, ਜਿਹਨਾਂ ਵਿੱਚੋਂ ਕੁੱਝ ਪ੍ਰਮੁੱਖ ਪੁਰਸਕਾਰ ਹਨ:

• 2011 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਪੰਜਾਬ ਮੁੱਖ ਮੰਤਰੀ ਪੁਰਸਕਾਰ

• 2012 ਵਿੱਚ ICAR, ਨਵੀਂ ਦਿੱਲੀ ਦੁਆਰਾ ਜਗਜੀਵਨ ਰਾਮ ਇਨੋਵੇਟਿਵ ਕਿਸਾਨ ਪੁਰਸਕਾਰ

• 2014 ਵਿੱਚ ICAR, ਨਵੀਂ ਦਿੱਲੀ ਦੁਆਰਾ ਐੱਨ.ਜੀ. ਰੰਗਾ ਕਿਸਾਨ ਪੁਰਸਕਾਰ

• 2015 ਵਿੱਚ IARI, ਨਵੀਂ ਦਿੱਲੀ, ਦੁਆਰਾ ਇਨੋਵੇਟਿਵ ਕਿਸਾਨ ਪੁਰਸਕਾਰ

• 2016 ਵਿੱਚ IARI ਨਵੀਂ ਦਿੱਲੀ ਦੁਆਰਾ ਕਿਸਾਨ ਦੇ ਪਹਿਲੇ ਪ੍ਰੋਗਰਾਮ ਲਈ ਰਾਸ਼ਟਰੀ ਸਲਾਹਕਾਰ ਪੈਨਲ ਦੇ ਮੈਂਬਰ ਲਈ ਨਾਮਜ਼ਦ ਹੋਏ।

ਬਹੁਤ ਕੁੱਝ ਪ੍ਰਾਪਤ ਕਰਨ ਤੋਂ ਬਾਅਦ ਗੁਰਪ੍ਰੀਤ ਸਿੰਘ ਸ਼ੇਰਗਿੱਲ ਆਪਣੀਆਂ ਪ੍ਰਾਪਤੀਆਂ ਨੂੰ ਲੈ ਕੇ ਸ਼ੇਖੀ ਨਹੀਂ ਮਾਰਦੇ। ਉਹ ਬਹੁਤ ਹੀ ਸਪੱਸ਼ਟ ਵਿਅਕਤੀ ਹਨ ਜੋ ਹਮੇਸ਼ਾ ਗਿਆਨ ਪ੍ਰਾਪਤ ਕਰਨ ਲਈ ਵਿਭਿੰਨ ਸਰੋਤਾਂ ਦੀ ਤਲਾਸ਼ ਕਰਦੇ ਹਨ ਅਤੇ ਇਸ ਨੂੰ ਆਪਣੀਆਂ ਖੇਤੀਬਾੜੀ ਤਕਨੀਕਾਂ ਨਾਲ ਜੋੜਦੇ ਹਨ। ਇਸ ਸਮੇਂ ਉਹ ਆਧੁਨਿਕ ਖੇਤੀ, ਫਲੋਰੀਕਲਚਰ ਟੂਡੇ(Floriculture Today), ਖੇਤੀ ਦੁਨੀਆ ਆਦਿ ਖੇਤੀਬਾੜੀ ਮੈਗਜ਼ੀਨ ਪੜ੍ਹਨਾ ਪਸੰਦ ਕਰਦੇ ਹਨ। ਉਹ ਖੇਤੀਬਾੜੀ ਮੇਲਿਆਂ ਅਤੇ ਸਮਾਰੋਹਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ। ਉਹ ਗਿਆਨ ਨੂੰ ਸਾਂਝਾ ਕਰਨ ਵਿੱਚ ਵਿਸ਼ਵਾਸ਼ ਰੱਖਦੇ ਹਨ ਅਤੇ ਜੋ ਕਿਸਾਨ ਉਨ੍ਹਾਂ ਕੋਲ ਮਦਦ ਲਈ ਆਉਂਦੇ ਹਨ, ਉਹ ਉਨ੍ਹਾਂ ਨੂੰ ਕਦੇ ਵੀ ਨਿਰਾਸ਼ ਨਹੀਂ ਕਰਦੇ। ਕਿਸਾਨ ਭਾਈਚਾਰੇ ਦੀ ਮਦਦ ਕਰਨ ਲਈ ਉਹ ਆਪਣੇ ਗਿਆਨ ਦਾ ਯੋਗਦਾਨ ਦੇ ਕੇ ਆਪਣੀ ਖੇਤੀ ਮਾਹਿਰ ਦੇ ਤੌਰ ‘ਤੇ ਇੱਕ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ।

ਗੁਰਪ੍ਰੀਤ ਸ਼ੇਰਗਿੱਲ ਜੀ ਨੇ ਇਹ ਕਰਕੇ ਦਿਖਾਇਆ ਹੈ ਕਿ ਜੇਕਰ ਕੋਈ ਵਿਅਕਤੀ ਕੰਮ ਦੇ ਪ੍ਰਤੀ ਸਮਰਪਿਤ ਅਤੇ ਮਿਹਨਤੀ ਹੈ, ਤਾਂ ਉਹ ਕੋਈ ਵੀ ਸਫ਼ਲਤਾ ਪ੍ਰਾਪਤ ਕਰ ਸਕਦਾ ਹੈ ਅਤੇ ਅੱਜ ਦੇ ਸਮੇਂ ਵਿੱਚ ਜਦੋਂ ਕਿਸਾਨ ਨੁਕਸਾਨ ਅਤੇ ਕਰਜ਼ਿਆਂ ਦੀ ਵਜ੍ਹਾ ਕਰਕੇ ਆਤਮ-ਹੱਤਿਆ ਕਰ ਰਹੇ ਹਨ, ਤਾਂ ਗੁਰਪ੍ਰੀਤ ਜੀ ਸਮੁੱਚੇ ਖੇਤੀਬਾੜੀ ਭਾਈਚਾਰੇ ਲਈ ਇੱਕ ਮਿਸਾਲ ਦੇ ਰੂਪ ਵਿੱਚ ਖੜ੍ਹੇ ਹਨ, ਇਹ ਦਰਸਾਉਂਦਾ ਹੈ ਕਿ ਵਿਵਿਧੀਕਰਨ ਸਮੇਂ ਦੀ ਜ਼ਰੂਰਤ ਹੈ ਅਤੇ ਨਾਲ ਹੀ ਖੇਤੀਬਾੜੀ ਸਮਾਜ ਦੇ ਬਿਹਤਰ ਭਵਿੱਖ ਲਈ ਰਸਤਾ ਵੀ ਹੈ।

ਉਨ੍ਹਾਂ ਦੇ ਵਿਵਿਧ ਖੇਤੀਬਾੜੀ ਕਾਰੋਬਾਰ ਦੇ ਬਾਰੇ ਹੋਰ ਜਾਣਨ ਲਈ ਉਨ੍ਹਾਂ ਦੀ ਵੈੱਬਸਾਈਟ ‘ਤੇ ਜਾਓ।

ਸ਼ਹਿਨਾਜ਼ ਕੁਰੇਸ਼ੀ

ਪੂਰੀ ਕਹਾਣੀ ਪੜ੍ਹੋ

ਇਹ ਮਹਿਲਾ ਫੂਡ ਪ੍ਰੋਸੈੱਸਿੰਗ ਅਤੇ ਐਗਰੀ-ਬਿਜ਼ਨਸ ਦੇ ਮਾਧਿਅਮ ਨਾਲ ਚੰਗੇ ਭੋਜਨ ਦੇ ਰਹੱਸ ਬਾਰੇ ਦੱਸ ਰਹੀ ਹੈ

ਬਹੁਤ ਘੱਟ ਲੋਕਤੰਤਰੀ ਲੋਕ ਹੁੰਦੇ ਹਨ ਜੋ ਸਮਾਜ ਦੇ ਕਲਿਆਣ ਬਾਰੇ ਸੋਚਦੇ ਹਨ ਅਤੇ ਖੇਤੀ ਦੇ ਰਸਤੇ ‘ਤੇ ਆਪਣੇ ਭਵਿੱਖ ਨੂੰ ਨਿਰਦੇਸ਼ਿਤ ਕਰਦੇ ਹਨ, ਕਿਉਂਕਿ ਖੇਤੀ ਨਾਲ ਸੰਬੰਧਿਤ ਰਸਤੇ ‘ਤੇ ਮੁਨਾਫ਼ਾ ਕਮਾਉਣਾ ਆਸਾਨ ਨਹੀਂ ਹੈ। ਪਰ ਸਾਡੇ ਆਲੇ-ਦੁਆਲੇ ਕਈ ਮੌਕੇ ਹਨ ਜਿਨ੍ਹਾਂ ਦਾ ਸਾਨੂੰ ਲਾਭ ਉਠਾਉਣਾ ਸਿੱਖਣਾ ਪਵੇਗਾ। ਅਜਿਹੀ ਇੱਕ ਮਹਿਲਾ ਹੈ ਸ਼੍ਰੀਮਤੀ ਸ਼ਹਿਨਾਜ਼ ਕੁਰੇਸ਼ੀ, ਜੋ ਕਿ ਆਪਣੇ ਆਵਿਸ਼ਕਾਰੀ ਸੁਪਨਿਆਂ ਨਾਲ ਅੱਗੇ ਆਏ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਆਪਣਾ ਜੀਵਨ ਸਮਰਪਿਤ ਕਰਨ ਬਾਰੇ ਸੋਚ ਰਹੇ ਹਨ।

ਬਹੁਤ ਛੋਟੀ ਉਮਰ ਵਿੱਚ ਹੀ ਵਿਆਹ ਕਰਾਉਣ ਦੇ ਬਾਵਜੂਦ, ਸ਼ਹਿਨਾਜ਼ ਕੁਰੇਸ਼ੀ ਜੀ ਨੇ ਕਦੇ ਸੁਪਨੇ ਦੇਖਣੇ ਨਹੀਂ ਛੱਡੇ। ਵਿਆਹ ਦੇ ਬਾਅਦ ਉਨ੍ਹਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਫੈਸ਼ਨ ਡਿਜ਼ਾਈਨਿੰਗ ਵਿੱਚ M.Sc. ਵੀ ਕੀਤੀ। ਉਨ੍ਹਾਂ ਨੂੰ ਵਿਦੇਸ਼ਾਂ ਤੋਂ ਨੌਕਰੀ ਦੀਆਂ ਪ੍ਰਸਤਾਵ ਮਿਲੇ ਪਰ ਉਨ੍ਹਾਂ ਨੇ ਆਪਣੇ ਦੇਸ਼ ਵਿੱਚ ਰਹਿ ਕੇ ਸਮਾਜ ਦੇ ਲਈ ਕੁੱਝ ਚੰਗਾ ਕਰਨ ਦਾ ਫੈਸਲਾ ਕੀਤਾ।

ਇਸ ਸਭ ਦੌਰਾਨ ਉਨ੍ਹਾਂ ਦੇ ਮਾਤਾ ਪਿਤਾ ਦੀ ਸਿਹਤ ਨੇ ਭੋਜਨ ਉਤਪਾਦ ਦੀ ਗੁਣਵੱਤਾ ਵੱਲ ਉਨ੍ਹਾਂ ਦਾ ਦ੍ਰਿਸ਼ਟੀਕੋਣ ਬਦਲ ਦਿੱਤਾ। ਉਨ੍ਹਾਂ ਦੇ ਮਾਤਾ ਪਿਤਾ ਗਠੀਏ, ਸ਼ੂਗਰ ਅਤੇ ਗੁਰਦੇ ਦੀਆਂ ਸਮੱਸਿਆਵਾਂ ਤੋਂ ਪੀੜਤ ਸਨ। ਉਨ੍ਹਾਂ ਨੇ ਸੋਚਿਆ ਕਿ ਜੇਕਰ ਭੋਜਨ ਇਨ੍ਹਾਂ ਸਮੱਸਿਆਵਾਂ ਦੇ ਪਿੱਛੇ ਦਾ ਕਾਰਨ ਹੈ ਤਾਂ ਇਸ ਲਈ ਭੋਜਨ ਉਨ੍ਹਾਂ ਦਾ ਇੱਕੋ-ਇੱਕ ਇਲਾਜ਼ ਹੋਵੇਗਾ। ਉਨ੍ਹਾਂ ਨੇ ਆਪਣੇ ਪਰਿਵਾਰ ਦੀਆਂ ਖਾਣ ਦੀਆਂ ਆਦਤਾਂ ਨੂੰ ਬਦਲ ਦਿੱਤਾ ਅਤੇ ਸਿਰਫ਼ ਚੰਗੀਆਂ ਅਤੇ ਤਾਜ਼ੀਆਂ ਸਬਜ਼ੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ। ਇਸ ਆਦਤ ਨੇ ਉਨ੍ਹਾਂ ਦੇ ਮਾਤਾ ਪਿਤਾ ਦੀ ਸਿਹਤ ਵਿੱਚ ਬਹੁਤ ਸੁਧਾਰ ਕੀਤਾ ਹੈ। ਇਸ ਵੱਡੇ ਸੁਧਾਰ ਨੂੰ ਦੇਖਦੇ ਹੋਏ, ਉਨ੍ਹਾਂ ਨੇ ਫੂਡ ਪ੍ਰੋਸੈਸਿੰਗ ਕਾਰੋਬਾਰ ਵਿੱਚ ਦਾਖਲ ਹੋਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ, ਉਹ ਖਾਲੀ ਬੈਠਣ ਲਈ ਨਹੀਂ ਬਣੇ ਸਨ, ਇਸ ਲਈ ਉਨ੍ਹਾਂ ਨੇ ਐਗਰੀ-ਬਿਜ਼ਨਸ ਦੇ ਖੇਤਰ ਵਿੱਚ ਆਪਣੇ ਕਦਮ ਰੱਖੇ ਅਤੇ ਜ਼ਰੂਰਤਮੰਦ ਕਿਸਾਨਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ।

ਖੇਤੀਬਾੜੀ ਦੇ ਖੇਤਰ ਵਿੱਚ ਕਦਮ ਰੱਖਣ ਦਾ ਉਨ੍ਹਾਂ ਦਾ ਫੈਸਲਾ ਸਿਰਫ਼ ਸਫ਼ਲਤਾ ਦਾ ਪਹਿਲਾ ਕਦਮ ਸੀ ਅਤੇ ਸਾਰਾ ਬਠਿੰਡਾ ਉਨ੍ਹਾਂ ਦੇ ਬਾਰੇ ਜਾਣਨ ਲੱਗਾ। ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਕੇ.ਵੀ.ਕੇ ਬਠਿੰਡੇ ਤੋਂ ਮਧੂ ਮੱਖੀ ਪਾਲਣ ਦੀ ਟ੍ਰੇਨਿੰਗ ਲਈ ਅਤੇ 200 ਮਧੂ-ਮੱਖੀ ਦੇ ਬਕਸਿਆਂ ਨਾਲ ਵਪਾਰ ਸ਼ੁਰੂ ਕੀਤਾ। ਉਨ੍ਹਾਂ ਨੇ ਮਾਰਕਟਿੰਗ ਕੀਤੀ ਅਤੇ ਉਨ੍ਹਾਂ ਦੇ ਪਤੀ ਨੇ ਪ੍ਰੋਸੈੱਸਿੰਗ ਦਾ ਕੰਮ ਸੰਭਾਲਿਆ। ਵਪਾਰ ਤੋਂ ਜ਼ਿਆਦਾ ਲਾਭ ਲੈਣ ਲਈ ਉਨ੍ਹਾਂ ਨੇ ਸ਼ਹਿਦ, ਫੇਸ ਵਾੱਸ਼, ਸਾਬਣ ਅਤੇ ਬਾੱਡੀ ਸਕਰੱਬ ਬਣਾਉਣਾ ਸ਼ੁਰੂ ਕੀਤਾ। ਇਨ੍ਹਾਂ ਉਤਪਾਦਾਂ ਨੂੰ ਗ੍ਰਾਹਕਾਂ ਨੇ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੀ ਸਿਫ਼ਾਰਿਸ਼ ਜ਼ਿਆਦਾ ਹੋਣ ਲੱਗੀ। ਕੁੱਝ ਸਮੇਂ ਬਾਅਦ, ਉਨ੍ਹਾਂ ਨੇ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਦੀ ਟ੍ਰੇਨਿੰਗ ਲਈ ਅਤੇ ਇਸ ਨੂੰ ਚਟਨੀ, ਮੁਰੱਬਾ ਅਤੇ ਆਚਾਰ ਬਣਾ ਕੇ ਲਾਗੂ ਕਰਨਾ ਸ਼ੁਰੂ ਕੀਤਾ।

ਇੱਕ ਸਮਾਂ ਸੀ ਜਦੋਂ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਦੇ ਕੰਮ ਦੀ ਆਲੋਚਨਾ ਕੀਤੀ, ਕਿਉਂਕਿ ਉਹ ਵਪਾਰ ਤੋਂ ਹੋਣ ਵਾਲੇ ਮੁਨਾਫ਼ਿਆਂ ਨੂੰ ਲੈ ਕੇ ਅਨਿਸ਼ਚਿਤ ਸਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਵੀ ਸੋਚਿਆ ਕਿ ਇਹ ਉਤਪਾਦ ਪਹਿਲਾਂ ਹੀ ਬਾਜ਼ਾਰ ਵਿੱਚ ਉਪਲੱਬਧ ਹਨ, ਲੋਕ ਇਨ੍ਹਾਂ ਉਤਪਾਦਾਂ ਨੂੰ ਕਿਉਂ ਖਰੀਦਣਗੇ? ਪਰ ਫਿਰ ਵੀ ਉਹ ਇਨ੍ਹਾਂ ਗੱਲਾਂ ਤੋਂ ਘਬਰਾਏ ਨਹੀਂ, ਕਿਉਂਕਿ ਉਨ੍ਹਾਂ ਦੇ ਕੋਲ ਉਨ੍ਹਾਂ ਦੇ ਬੱਚਿਆਂ ਦਾ ਸਹਿਯੋਗ ਹਮੇਸ਼ਾ ਸੀ। ਉਹ ਕੁੱਝ ਮਹਾਨ ਲੋਕਾਂ ਜਿਵੇਂ ਏ.ਪੀ.ਜੇ ਅਬਦੁਲ ਕਲਾਮ, ਬਿੱਲ ਗੇਟਸ, ਅਕਬਰ ਅਤੇ ਸਵਾਮੀ ਵਿਵੇਕਾਨੰਦ ਆਦਿ ਤੋਂ ਵੀ ਪ੍ਰੇਰਿਤ ਹੋਏ। ਉਹ ਖਾਲ਼ੀ ਸਮੇਂ ਵਿੱਚ ਇਨ੍ਹਾਂ ਸ਼ਖਸੀਅਤਾਂ ਦੀਆਂ ਕਿਤਾਬਾਂ ਪੜ੍ਹਨਾ ਪਸੰਦ ਕਰਦੇ ਸਨ।

ਸਮੇਂ ਦੇ ਨਾਲ-ਨਾਲ ਉਨ੍ਹਾਂ ਨੇ ਆਪਣੇ ਉਤਪਾਦਾਂ ਨੂੰ ਵਧਾਇਆ ਅਤੇ ਇਸ ਨਾਲ ਬਹੁਤ ਫਾਇਦਾ ਹੋਇਆ। ਜਲਦੀ ਹੀ ਉਨ੍ਹਾਂ ਨੇ ਫਲ਼ ਦੇ ਸਕਵੈਸ਼, ਵੇਸਣ ਦੀਆਂ ਵੜੀਆਂ ਅਤੇ ਪਕੌੜੇ ਅਤੇ ਹੋਰ ਕਈ ਚੀਜ਼ਾਂ ਬਣਾਉਣੀਆਂ ਸ਼ੁਰੂ ਕੀਤੀਆਂ। ਪੁੰਗਰੀ ਹੋਈ ਮੇਥੀ ਦਾ ਆਚਾਰ ਉਨ੍ਹਾਂ ਦੇ ਪ੍ਰਸਿੱਧ ਉਤਪਾਦਾਂ ਵਿੱਚੋਂ ਇੱਕ ਹੈ, ਕਿਉਂਕਿ ਸ਼ਾਨਦਾਰ ਸਿਹਤ ਲਾਭਾਂ ਦੇ ਕਾਰਨ ਇਸ ਦੀ ਮੰਗ ਫਰੀਦਕੋਟ, ਲੁਧਿਆਣਾ ਅਤੇ ਹੋਰ ਥਾਵਾਂ ਵਿੱਚ ਪੀ.ਏ.ਯੂ. ਦੁਆਰਾ ਕਰਵਾਏ ਜਾਂਦੇ ਮੇਲਿਆਂ ਅਤੇ ਸਮਾਰੋਹਾਂ ਵਿੱਚ ਹਮੇਸ਼ਾ ਰਹਿੰਦੀ ਹੈ। ਉਨ੍ਹਾਂ ਨੇ ਮਾਰਕਿਟ ਵਿੱਚ ਆਪਣੇ ਉਤਪਾਦਾਂ ਦੀ ਅਲੱਗ ਜਗ੍ਹਾ ਬਣਾਈ ਹੈ ਜਿਸ ਦੇ ਚੱਲਦੇ ਉਨ੍ਹਾਂ ਨੇ ਵਿਆਪਕ ਪੱਧਰ ‘ਤੇ ਚੰਗੇ ਗਾਹਕਾਂ ਨੂੰ ਆਪਣੇ ਨਾਲ ਜੋੜਿਆ।

2014 ਵਿੱਚ ਉਨ੍ਹਾਂ ਨੇ ਬਠਿੰਡਾ ਨੇੜੇ ਮਹਿਮਾ ਸਰਜਾ ਪਿੰਡ ਵਿਖੇ ਕਿਸਾਨ ਸੈੱਲਫ ਹੈੱਲਪ ਗਰੁੱਪ ਬਣਾਇਆ ਅਤੇ ਇਸ ਗਰੁੱਪ ਦੁਆਰਾ ਉਨ੍ਹਾਂ ਨੇ ਦੂਜੇ ਕਿਸਾਨਾਂ ਦੇ ਉਤਪਾਦਾਂ ਨੂੰ ਬੜਾਵਾ ਦਿੱਤਾ। ਕਦੀ-ਕਦੀ ਉਹ ਉਨ੍ਹਾਂ ਕਿਸਾਨਾਂ ਦੀ ਮਦਦ ਅਤੇ ਸਮਰਥਨ ਕਰਨ ਲਈ ਆਪਣੇ ਮੁਨਾਫ਼ਿਆਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਸਨ, ਜਿਹਨਾਂ ਦੇ ਕੋਲ ਆਤਮ ਵਿਸ਼ਵਾਸ ਅਤੇ ਸੰਸਾਧਨ ਨਹੀਂ ਸਨ। 2015 ਵਿੱਚ ਉਨ੍ਹਾਂ ਨੇ FRESH HUB ਨਾਮ ਦੀ ਇੱਕ ਫਰਮ ਬਣਾਈ ਅਤੇ ਉੱਥੇ ਆਪਣੇ ਉਤਪਾਦਾਂ ਨੂੰ ਵੇਚਣਾ ਸ਼ੁਰੂ ਕੀਤਾ। ਅੱਜ ਉਨ੍ਹਾਂ ਦੇ ਕੁਲੈਕਸ਼ਨ ਵਿੱਚ ਕੁੱਲ 40-45 ਉਤਪਾਦ ਹਨ, ਜਿਸ ਦਾ ਕੱਚਾ ਮਾਲ ਉਹ ਆਪ ਖਰੀਦਦੇ ਹਨ, ਪ੍ਰੋਸੈੱਸ ਕਰਦੇ ਹਨ, ਪੈਕਿੰਗ ਕਰਦੇ ਹਨ ਅਤੇ ਮੰਡੀਕਰਨ ਕਰਦੇ ਹਨ। ਇਹ ਸਭ ਕੰਮ ਉਹ ਉਤਪਾਦਾਂ ਦੀ ਸ਼ੁੱਧਤਾ ਅਤੇ ਸਿਹਤ ਨੂੰ ਯਕੀਨੀ ਬਣਾਉਣ ਲਈ ਕਰਦੇ ਹਨ ਤਾਂ ਜੋ ਗਾਹਕ ਦੀ ਸਿਹਤ ‘ਤੇ ਕੋਈ ਬੁਰਾ ਅਸਰ ਨਾ ਹੋਵੇ। ਇੱਥੋਂ ਤੱਕ ਕਿ ਜਦੋਂ ਉਹ ਅਚਾਰ ਤਿਆਰ ਕਰਦੇ ਹਨ, ਤਾਂ ਘਟੀਆ ਸਿਰਕੇ ਦਾ ਇਸਤੇਮਾਲ ਨਹੀਂ ਕਰਦੇ ਅਤੇ ਚੰਗੀ ਗੁਣਵੱਤਾ ਲਈ ਹਮੇਸ਼ਾ ਸੇਬ ਦੇ ਸਿਰਕੇ ਦੀ ਵਰਤੋਂ ਕਰਦੇ ਹਨ।

2016 ਵਿੱਚ ਉਨ੍ਹਾਂ ਨੇ ਸਿਰਕੇ ਦੀ ਟ੍ਰੇਨਿੰਗ ਲਈ ਅਤੇ ਬਹੁਤ ਜਲਦ ਉਹ ਇਸ ਨੂੰ ਲਾਗੂ ਵੀ ਕਰਨਗੇ। ਵਰਤਮਾਨ ਵਿੱਚ ਉਹ ਪ੍ਰਤੀ ਸਾਲ 10 ਲੱਖ ਦਾ ਲਾਭ ਕਮਾ ਰਹੇ ਹਨ। ਇੱਕ ਗੱਲ ਜੋ ਉਹ ਜਲਦੀ ਸਮਝੇ ਅਤੇ ਲਾਗੂ ਵੀ ਕੀਤੀ, ਉਹ ਸੀ ਕਿ ਉਨ੍ਹਾਂ ਨੇ ਹਮੇਸ਼ਾ ਮਾਤਰਾ ਜਾਂ ਸੁਆਦ ਨੂੰ ਧਿਆਨ ਨਾ ਦੇ ਕੇ ਗੁਣਵੱਤਾ ਵੱਲ ਧਿਆਨ ਦਿੱਤਾ। ਮੰਡੀਕਰਨ ਦੇ ਲਈ ਉਹ ਆਧੁਨਿਕ ਤਕਨੀਕਾਂ ਜਿਵੇਂ ਕੀ ਵੱਟਸਐੱਪ ਦੁਆਰਾ ਕਿਸਾਨਾਂ ਅਤੇ ਹੋਰ ਜ਼ਰੂਰੀ ਵੇਰਵਿਆਂ ਦੇ ਨਾਲ ਜੁੜਦੇ ਹਨ। ਕੁੱਝ ਵੀ ਖਰੀਦਣ ਤੋਂ ਪਹਿਲਾਂ ਉਹ ਇਹ ਯਕੀਨੀ ਬਣਾਉਂਦੇ ਹਨ ਕਿ ਉਹ ਰਸਾਇਣ-ਮੁਕਤ ਸਬਜ਼ੀਆਂ ਹੀ ਖਰੀਦਣ ਅਤੇ ਕਿਸਾਨਾਂ ਨੂੰ ਜੈਵਿਕ ਖੇਤੀ ਸ਼ੁਰੂ ਕਰਨ ਦੇ ਲਈ ਪ੍ਰੋਤਸਾਹਿਤ ਵੀ ਕਰਦੇ ਹਨ। ਉਨ੍ਹਾਂ ਦੇ ਕੰਮ ਵਿੱਚ ਕੇਵਲ ਪ੍ਰੋਸੈੱਸਿੰਗ ਅਤੇ ਮੰਡੀਕਰਨ ਹੀ ਸ਼ਾਮਲ ਨਹੀਂ ਹਨ ਬਲਕਿ ਉਹ ਹੋਰ ਔਰਤਾਂ ਨੂੰ ਆਪਣੀਆਂ ਤਕਨੀਕਾਂ ਬਾਰੇ ਜਾਣਕਾਰੀ ਵੀ ਪ੍ਰਦਾਨ ਕਰਦੇ ਹਨ, ਕਿਉਂਕਿ ਉਹ ਚਾਹੁੰਦੇ ਹਨ ਕਿ ਦੂਸਰੇ ਤਰੱਕੀ ਕਰਨ ਅਤੇ ਸਮਾਜ ਲਈ ਕੁੱਝ ਚੰਗਾ ਕਰਨ।

ਸ਼ੁਰੂ ਤੋਂ ਸ਼ਹਿਨਾਜ਼ ਕੁਰੇਸ਼ੀ ਜੀ ਦੀ ਮਾਨਸਿਕਤਾ ਉਨ੍ਹਾਂ ਦੇ ਕੰਮ ਲਈ ਬਿਲਕੁਲ ਸਪੱਸ਼ਟ ਸੀ। ਉਹ ਚਾਹੁੰਦੇ ਹਨ ਕਿ ਸਮਾਜ ਵਿੱਚ ਹਰ ਵਿਅਕਤੀ ਆਤਮ-ਨਿਰਭਰ ਅਤੇ ਆਤਮ-ਵਿਸ਼ਵਾਸੀ ਬਣੇ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਪਰਵਰਿਸ਼ ਦਿੱਤੀ ਕਿ ਉਨ੍ਹਾਂ ਨੂੰ ਕਿਸੇ ਅੱਗੇ ਆਪਣੇ ਹੱਥ ਫੈਲਾਉਣੇ ਨਹੀਂ ਪੈਂਦੇ, ਸਾਰਿਆਂ ਨੂੰ ਆਪਣੀਆਂ ਮੂਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਤਮ ਨਿਰਭਰ ਹੋਣਾ ਚਾਹੀਦਾ ਹੈ। ਵਰਤਮਾਨ ਵਿੱਚ ਉਨ੍ਹਾਂ ਦਾ ਮੁੱਖ ਧਿਆਨ ਨੌਜਵਾਨਾਂ ਅਤੇ ਵਿਸ਼ੇਸ਼ ਤੌਰ ‘ਤੇ ਲੜਕੀਆਂ ‘ਤੇ ਹੈ। ਉਹ ਆਪਣੀ ਸੋਚ ਅਤੇ ਹੁਨਰ ਨੂੰ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਲਈ ਅਖ਼ਬਾਰਾਂ ਅਤੇ ਰੇਡੀਓ ਰਾਹੀਂ ਸਿਖਲਾਈ ਅਤੇ ਜਾਣਕਾਰੀ ਵੀ ਦਿੰਦੀ ਹੈ। ਉਹ ਨਿੱਜੀ ਤੌਰ ‘ਤੇ ਕਿਸਾਨ ਸਿਖਲਾਈ ਪ੍ਰੋਗਰਾਮਾਂ ਅਤੇ ਮੀਟਿੰਗਾਂ ਦਾ ਦੌਰਾ ਕਰਦੇ ਹਨ ਅਤੇ ਵਿਸ਼ੇਸ਼ ਤੌਰ ‘ਤੇ ਕੌਸ਼ਲ ਪ੍ਰਦਾਨ ਕਰਦੇ ਹਨ। 2016 ਵਿੱਚ ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਲਈ ਟਿਫਨ ਸਰਵਿਸ ਵੀ ਸ਼ੁਰੂ ਕੀਤੀ। ਅੱਜ ਉਨ੍ਹਾਂ ਦੇ ਕੰਮ ਨੇ ਉਨ੍ਹਾਂ ਨੂੰ ਇੰਨਾ ਮਸ਼ਹੂਰ ਕਰ ਦਿੱਤਾ ਹੈ ਕਿ ਉਨ੍ਹਾਂ ਕੋਲ ਆਪਣਾ ਰੇਡੀਓ ਸ਼ੋਅ ਹੈ, ਜੋ ਹਰ ਸ਼ੁੱਕਰਵਾਰ ਨੂੰ 1 ਤੋਂ 2 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ, ਜਿੱਥੇ ਉਹ ਲੋਕਾਂ ਨੂੰ ਪਾਣੀ ਪ੍ਰਬੰਧਨ, ਸਿਹਤ ਭੋਜਨ ਪਦਾਰਥਾਂ ਅਤੇ ਹੋਰ ਬਹੁਤ ਕੁੱਝ ਬਾਰੇ ਦੱਸਦੇ ਹਨ।

ਜਨਮ ਤੋਂ ਕਸ਼ਮੀਰੀ ਹੋਣ ਦੇ ਕਾਰਨ ਸ਼ਹਿਨਾਜ਼ ਹਮੇਸ਼ਾ ਆਪਣੇ ਕੰਮ ਅਤੇ ਉਤਪਾਦਾਂ ਵਿੱਚ ਆਪਣੇ ਮੂਲ ਸਥਾਨ ਦਾ ਇੱਕ ਸਾਰ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ “ਸ਼ਾਹ ‘ਜ਼ ਕਸ਼ਮੀਰੀ ਅਤੇ ਮੁਗਲਈ ਚਿਕਨ” ਨਾਮ ਨਾਲ ਬਠਿੰਡੇ ਵਿੱਚ ਇੱਕ ਰੈਸਟੋਰੈਂਟ ਵੀ ਖੋਲ੍ਹਿਆ ਹੈ ਅਤੇ ਉੱਥੇ ਹੀ ਇੱਕ ਗ੍ਰਾਮੀਣ ਕਸ਼ਮੀਰੀ ਇੰਟੀਰੀਅਰ ਅਤੇ ਰੈਸਟੋਰੈਂਟ ਵਿੱਚ ਕਸ਼ਮੀਰੀ ਕਰਾੱਕਰੀ ਸੈੱਟ ਦੀ ਵਰਤੋਂ ਕਰਨ ਦੀ ਯੋਜਨਾ ਵੀ ਬਣਾ ਰਹੇ ਹਨ। ਇੱਥੋਂ ਤੱਕ ਕਿ ਉਨ੍ਹਾਂ ਦਾ ਆਪਣਾ ਇੱਕ ਪ੍ਰਸਿੱਧ ਉਤਪਾਦ ਹੈ, ਕਸ਼ਮੀਰੀ ਚਾਹ ਜੋ ਕਿ ਕਸ਼ਮੀਰੀ ਪਰੰਪਰਾ ਅਤੇ ਵਿਅੰਜਨਾਂ ਦੇ ਮੂਲ ਨੂੰ ਦਰਸਾਉਂਦਾ ਹੈ। ਉਹ ਹਰ ਸਿਹਤਮੰਦ, ਲਾਹੇਵੰਦ ਅਤੇ ਰਵਾਇਤੀ ਨੁਕਤਾ ਸਾਂਝਾ ਕਰਨਾ ਚਾਹੁੰਦੇ ਹਨ, ਜੋ ਉਨ੍ਹਾਂ ਨੇ ਆਪਣੇ ਉਤਪਾਦਾਂ, ਰੈਸਟੋਰੈਂਟ ਅਤੇ ਟ੍ਰੇਨਿੰਗ ਦੇ ਮਾਧਿਅਮ ਨਾਲ ਜਾਣਿਆ ਹੈ। ਕਸ਼ਮੀਰ ਵਿੱਚ ਉਨ੍ਹਾਂ ਦੇ ਬਾਗ਼ ਵੀ ਹਨ, ਜੋ ਉਨ੍ਹਾਂ ਦੀ ਗੈਰ ਮੌਜ਼ੂਦਗੀ ਵਿੱਚ ਉਨ੍ਹਾਂ ਦੇ ਚਚੇਰੇ ਭਰਾ ਦੀ ਨਿਗਰਾਨੀ ਵਿੱਚ ਹਨ। ਬਾਗ਼ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਅਤੇ ਚੰਗੀ ਪੈਦਾਵਾਰ ਪ੍ਰਾਪਤ ਕਰਨ ਲਈ ਉਹ ਜੈਵਿਕ ਤਰੀਕਿਆਂ ਦੀ ਵਰਤੋਂ ਕਰਦੇ ਹਨ।

ਸ਼ਹਿਨਾਜ ਕੁਰੇਸ਼ੀ ਜੀ ਦੀਆਂ ਇਹ ਕੁੱਝ ਪ੍ਰਾਪਤੀਆਂ ਹਨ, ਆਉਣ ਵਾਲੇ ਸਮੇਂ ਵਿੱਚ ਉਹ ਸਮਾਜ ਦੇ ਹਿੱਤ ਵਿੱਚ ਹੋਰ ਜ਼ਿਆਦਾ ਕੰਮ ਕਰਨਗੇ। ਉਨ੍ਹਾਂ ਦੇ ਯਤਨਾਂ ਨੂੰ ਬਹੁਤ ਸਾਰੇ ਸੰਗਠਨਾਂ ਦੁਆਰਾ ਪ੍ਰਸ਼ੰਸਾ ਮਿਲੀ ਹੈ ਅਤੇ ਉਨ੍ਹਾਂ ਨੂੰ ਮੁਕਤਸਰ ਸਾਹਿਬ ਦੇ ਫੂਡ ਪ੍ਰੋਸੈੱਸਿੰਗ ਵਿਭਾਗ ਦੁਆਰਾ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ 2015 ਵਿੱਚ ਉਨ੍ਹਾਂ ਨੂੰ ਪੀ.ਏ.ਯੂ. ਦੁਆਰਾ ਜਗਬੀਰ ਕੌਰ ਮੈਮੋਰੀਅਲ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ।

ਸੰਦੇਸ਼

“ਹਰ ਸਮੇਂ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ, ਕਿਉਂਕਿ ਅਸੀਂ ਅੱਜ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ, ਉਨ੍ਹਾਂ ਦੇ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ। ਅੱਜ-ਕੱਲ੍ਹ ਕਿਸਾਨਾਂ ਨੂੰ ਪਤਾ ਹੀ ਨਹੀਂ ਹੈ ਕਿ ਮੌਕਿਆਂ ਦਾ ਫ਼ਾਇਦਾ ਕਿਵੇਂ ਉਠਾਇਆ ਜਾਵੇ, ਕਿਉਂਕਿ ਜੇਕਰ ਕਿਸਾਨ ਅੱਗੇ ਵਧਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਸੋਚ ਨੂੰ ਬਦਲਣਾ ਹੋਵੇਗਾ। ਇਸ ਤੋਂ ਇਲਾਵਾ ਇਹ ਜ਼ਰੂਰੀ ਨਹੀਂ ਕਿ ਤੁਸੀਂ ਦੂਜਿਆਂ ਵੱਲ ਦੇਖ ਕੇ ਕੰਮ ਕਰੋ, ਤੁਸੀਂ ਦੂਜੇ ਕਿਸਾਨਾਂ ਲਈ ਪ੍ਰੇਰਣਾ ਬਣ ਸਕਦੇ ਹੋ। ਕਿਸਾਨਾਂ ਨੂੰ ਇਹ ਸਮਝਣਾ ਹੋਵੇਗਾ ਕਿ ਕੱਚੇ ਮਾਲ ਦੀ ਤੁਲਨਾ ਨਾਲੋਂ ਫੂਡ ਪ੍ਰੋਸੈੱਸਿੰਗ ਵਿੱਚ ਜ਼ਿਆਦਾ ਮੁਨਾਫ਼ਾ ਹੈ।”

ਨਿਰਮਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਸੂਰ ਪਾਲਣ ਨੇ ਨਿਰਮਲ ਸਿੰਘ ਜੀ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਅਤੇ ਇਹ ਕਾਰੋਬਾਰ ਉਨ੍ਹਾਂ ਨੂੰ ਸਫ਼ਲਤਾ ਦੀ ਦਿਸ਼ਾ ਵੱਲ ਲੈ ਕੇ ਜਾ ਰਿਹਾ ਹੈ

ਭਾਰਤ ਵਿੱਚ, ਵੱਡੇ ਪੈਮਾਨੇ ‘ਤੇ ਸੂਰਾਂ ਨੂੰ ਪਾਲਤੂ ਜਾਨਵਰ ਨਹੀਂ ਮੰਨਿਆ ਜਾਂਦਾ, ਪਰ ਜਦੋਂ ਸੂਰ ਪਾਲਣ ਦੀ ਗੱਲ ਆਉਂਦੀ ਹੈ ਤਾਂ ਇਹ ਪੈਸਾ ਕਮਾਉਣ ਦਾ ਵੱਡਾ ਸਰੋਤ ਹੁੰਦੇ ਹਨ ਅਤੇ ਇਸ ਕਾਰੋਬਾਰ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਨੂੰ ਬਹੁਤ ਘੱਟ ਨਿਵੇਸ਼ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ।

ਪੰਜਾਬ ਵਿੱਚ ਸੂਰ ਪਾਲਣ ਕਿਸਾਨਾਂ ਲਈ ਇੱਕ ਪ੍ਰਸਿੱਧ ਕਾਰੋਬਾਰ ਦੇ ਰੂਪ ਵਿੱਚ ਉੱਭਰ ਰਿਹਾ ਹੈ ਅਤੇ ਕਈ ਲੋਕ ਇਸ ਵਿੱਚ ਦਿਲਚਸਪੀ ਦਿਖਾ ਰਹੇ ਹਨ। ਹਾਲਾਂਕਿ ਕਈ ਲੋਕ ਸੂਰ ਪਾਲਣ ਦੇ ਕਾਰੋਬਾਰ ਨੂੰ ਬਹੁਤ ਹੇਠਲੇ ਪੱਧਰ ਦੇ ਰੂਪ ਵਿੱਚ ਦੇਖਦੇ ਹਨ। ਪਰ ਇਹ ਕੋਈ ਅਰਥ ਨਹੀਂ ਰੱਖਦਾ ਕਿਉਂਕਿ ਸੂਰ ਪਾਲਣ ਨੇ ਪੰਜਾਬ ਦੇ ਕਿਸਾਨਾਂ ਦੀ ਜ਼ਿੰਦਗੀ ਅਤੇ ਨਜ਼ਰੀਏ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਿੱਤਾ ਹੈ। ਇੱਕ ਅਜਿਹੇ ਕਿਸਾਨ ਹਨ – ਨਿਰਮਲ ਸਿੰਘ, ਜੋ ਕਿ ਸਫ਼ਲਤਾਪੂਰਵਕ ਇਸ ਕਾਰੋਬਾਰ ਨੂੰ ਕਰ ਰਹੇ ਹਨ ਅਤੇ ਇਸ ਨਾਲ ਵਧੀਆ ਆਮਦਨ ਕਮਾ ਰਹੇ ਹਨ।

ਆਪਣੇ ਦਾਦੇ-ਪੜਦਾਦੇ ਦੇ ਸਮੇਂ ਤੋਂ ਨਿਰਮਲ ਸਿੰਘ ਜੀ ਦਾ ਪਰਿਵਾਰ ਖੇਤੀਬਾੜੀ ਵਿੱਚ ਸ਼ਾਮਲ ਹੈ। ਉਨ੍ਹਾਂ ਦੇ ਲਈ ਪੈਸਾ ਕਮਾਉਣ ਲਈ ਖੇਤੀਬਾੜੀ ਤੋਂ ਵੱਧ ਕੋਈ ਹੋਰ ਵਿਕਲਪ ਨਹੀਂ ਹੈ। ਪਰ ਜਦੋਂ ਨਿਰਮਲ ਸਿੰਘ ਵੱਡੇ ਹੋਏ ਅਤੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਸਭ ਕੁੱਝ ਆਪਣੇ ਹੱਥ ਵਿੱਚ ਲਿਆ, ਤਦ ਉਨ੍ਹਾਂ ਨੇ ਕਣਕ ਅਤੇ ਝੋਨੇ ਦੀ ਖੇਤੀ ਦੇ ਨਾਲ ਡੇਅਰੀ ਫਾਰਮਿੰਗ ਦਾ ਕੰਮ ਵੀ ਸ਼ੁਰੂ ਕੀਤਾ। ਲਗਭਗ ਡੇਢ ਸਾਲ ਤੱਕ ਉਨ੍ਹਾਂ ਨੇ ਵਪਾਰਕ ਪੱਧਰ ‘ਤੇ ਡੇਅਰੀ ਫਾਰਮਿੰਗ ਕੀਤੀ, ਪਰ 2015 ਵਿੱਚ ਜਦੋਂ ਉਹ ਆਪਣੇ ਦੋਸਤ ਦੇ ਵਿਆਹ ‘ਤੇ ਬਠਿੰਡੇ ਗਏ ਉਸ ਸਮੇਂ ਉਨ੍ਹਾਂ ਨੇ ਸੂਰ ਪਾਲਣ ਦੇ ਬਾਰੇ ਜਾਣਿਆ। ਉਹ ਇਸ ਬਾਰੇ ਜਾਣ ਕੇ ਬਹੁਤ ਉਤਸ਼ਾਹਿਤ ਹੋਏ, ਇਸ ਲਈ ਵਿਆਹ ਤੋਂ ਬਾਅਦ ਅਗਲੇ ਦਿਨ ਉਹ ਸੰਘੇੜਾ ਵਿੱਚ ਸਥਿਤ BT ਫਾਰਮ ‘ਤੇ ਗਏ। ਇਸ ਫਾਰਮ ਦਾ ਦੌਰਾ ਕਰਨ ਤੋਂ ਬਾਅਦ ਉਨ੍ਹਾਂ ਦੀ ਇਸ ਕਾਰੋਬਾਰ ਨੂੰ ਕਰਨ ਦੀ ਦਿਲਚਸਪੀ ਪੈਦਾ ਹੋਈ।

ਸੂਰ ਪਾਲਣ ਦਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਮਾਹਿਰਾਂ ਦੀ ਸਲਾਹ ਅਤੇ ਕਿਸੇ ਮਾਹਿਰ ਤੋਂ ਟ੍ਰੇਨਿੰਗ ਲੈਣ ਬਾਰੇ ਸੋਚਿਆ ਤਾਂ ਇਸ ਲਈ ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ GADVASU (ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ), ਲੁਧਿਆਣਾ ਤੋਂ 5 ਦਿਨਾਂ ਦੀ ਟ੍ਰੇਨਿੰਗ ਲਈ। ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਨੇ 10 ਮਾਦਾ ਸੂਰ ਅਤੇ 1 ਨਰ ਸੂਰ ਨਾਲ ਸੂਰ ਪਾਲਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ 2 ਕਨਾਲ ਖੇਤਰ ਵਿੱਚ ਸੂਰ ਫਾਰਮ ਸਥਾਪਿਤ ਕੀਤਾ।

ਸੂਰ ਪਾਲਣ ਦੀ ਮੰਗ ਵਧਣ ਦੇ ਕਾਰਨ ਉਨ੍ਹਾਂ ਦਾ ਕਾਰੋਬਾਰ ਵਧੀਆ ਚੱਲਿਆ ਅਤੇ ਅੱਜ ਉਨ੍ਹਾਂ ਕੋਲ ਲਗਭਗ 90 ਸੂਰ ਹਨ, ਜਿਨ੍ਹਾਂ ਵਿੱਚੋਂ ਪ੍ਰਜਣਨ ਲਈ ਸ਼ੁਰੂ ਵਿੱਚ ਖਰੀਦੇ 10 ਮਾਦਾ ਅਤੇ 1 ਨਰ ਸੂਰ ਅਜੇ ਵੀ ਉਨ੍ਹਾਂ ਕੋਲ ਹਨ। ਇੱਕ ਮਹੀਨੇ ਵਿੱਚ ਉਹ ਮਾਦਾ ਸੂਰ 150 ਰੁਪਏ ਕਿੱਲੋ ਅਤੇ ਨਰ ਸੂਰ 85 ਰੁਪਏ ਪ੍ਰਤੀ ਕਿੱਲੋ ਹਿਸਾਬ ਨਾਲ 10-12 ਸੂਰ ਵੇਚਦੇ ਹਨ। ਉਨ੍ਹਾਂ ਦਾ ਭਰਾ ਅਤੇ ਪੁੱਤਰ ਉਨ੍ਹਾਂ ਦੇ ਇਸ ਕਾਰੋਬਾਰ ਵਿੱਚ ਪੂਰੀ ਸਹਾਇਤਾ ਕਰਦੇ ਹਨ ਅਤੇ ਉਨ੍ਹਾਂ ਨੇ ਸਹਾਇਤਾ ਦੇ ਲਈ ਕਿਸੇ ਹੋਰ ਵਿਅਕਤੀ ਨੂੰ ਨਹੀਂ ਰੱਖਿਆ। ਸੂਰਾਂ ਦੀ ਸਿਹਤ ਨੂੰ ਚੰਗਾ ਬਣਾਈ ਰੱਖਣ ਲਈ ਉਹ ਖੁਦ ਸੂਰਾਂ ਦੀ ਫੀਡ ਬਣਾਉਣਾ ਪਸੰਦ ਕਰਦੇ ਹਨ। ਉਹ ਬਜ਼ਾਰ ਤੋਂ ਕੱਚਾ ਮਾਲ ਖਰੀਦਦੇ ਹਨ ਅਤੇ ਖੁਦ ਉਸ ਦੀ ਫੀਡ ਬਣਾਉਂਦੇ ਹਨ।

ਅੱਜ ਨਿਰਮਲ ਸਿੰਘ ਜੀ ਨੂੰ GADVASU ਦੀ ਅਗਾਂਹਵਧੂ ਸੂਰ-ਪਾਲਕ ਐਸੋਸੀਏਸ਼ਨ ਦੇ ਮੈਂਬਰਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਨੂੰ ਸ਼੍ਰੀ ਮੁਕਤਸਰ ਸਾਹਿਬ ਵਿੱਚ ਆਯੋਜਿਤ ਜ਼ਿਲ੍ਹਾ ਪੱਧਰੀ ਪਸ਼ੂ-ਧਨ ਚੈਂਪੀਅਨਸ਼ਿਪ ਵਿੱਚ ਪਹਿਲਾ ਪੁਰਸਕਾਰ, ਪ੍ਰਮਾਣ ਪੱਤਰ ਅਤੇ ਨਕਦ ਪੁਰਸਕਾਰ ਵੀ ਮਿਲਿਆ।

ਵਰਤਮਾਨ ਵਿੱਚ ਉਹ ਆਪਣੀ ਪਤਨੀ, ਇੱਕ ਪੁੱਤਰ ਅਤੇ ਇੱਕ ਬੇਟੀ ਦੇ ਨਾਲ ਮੁਕਤਸਰ ਦੇ ਪਿੰਡ ਲੁਬਾਨਿਆਂ ਵਾਲੀ ਵਿੱਚ ਰਹਿ ਰਹੇ ਹਨ। ਭਵਿੱਖ ਵਿੱਚ ਉਹ ਆਪਣੇ ਸੂਰ ਪਾਲਣ ਦੇ ਵਪਾਰ ਦਾ ਵਿਸਥਾਰ ਕਰਨਾ ਚਾਹੁੰਦੇ ਹਨ ਅਤੇ ਇਸ ਦੇ ਉਤਪਾਦਾਂ ਦੀ ਪ੍ਰੋਸੈੱਸਿੰਗ ਕਰਨਾ ਚਾਹੁੰਦੇ ਹਨ। ਉਹ ਹੋਰ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਵਧੀਆ ਆਮਦਨ ਕਮਾਉਣ ਲਈ ਇਹ ਕਾਰੋਬਾਰ ਅਪਨਾਉਣ ਦੀ ਸਿਫਾਰਿਸ਼ ਕਰਦੇ ਹਨ।

ਸੰਦੇਸ਼

“ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੇਨਿੰਗ ਬਹੁਤ ਮਹੱਤਵਪੂਰਨ ਹੈ। ਹਰੇਕ ਇਨਸਾਨ ਨੂੰ ਆਪਣੇ ਕੌਸ਼ਲ ਨੂੰ ਸੁਧਾਰਨ ਲਈ ਟ੍ਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ ਨਹੀਂ ਤਾਂ ਇੱਕ ਸਰਲ ਕੰਮ ਕਰਨ ਦੇ ਲਈ ਬਹੁਤ ਵੱਡਾ ਖਤਰਾ ਰਹਿੰਦਾ ਹੈ।”

ਜੇਕਰ ਤੁਸੀਂ ਵੀ ਪੰਜਾਬ ਵਿੱਚ ਸੂਰ ਪਾਲਣ ਸ਼ੁਰੂ ਕਰਨ ਦੇ ਬਾਰੇ ਸੋਚ ਰਹੇ ਹੋ, ਤਾਂ ਇਹ ਤੁਹਾਡੇ ਲਈ ਸਹੀ ਸਮਾਂ ਹੈ। ਸੂਰ ਪਾਲਣ ਦੀ ਟ੍ਰੇਨਿੰਗ, ਸੂਰ ਪ੍ਰਜਣਨ ਜਾਂ ਸੂਰ ਪਾਲਣ ਦੀ ਜਾਣਕਾਰੀ ਲਈ ਆਪਣੀ ਖੇਤੀ ਨਾਲ ਸੰਪਰਕ ਕਰੋ।

ਕੁਲਵੰਤ ਕੌਰ

ਪੂਰੀ ਕਹਾਣੀ ਪੜ੍ਹੋ

 “ਹਰ ਸਫ਼ਲ ਮਹਿਲਾ ਦੇ ਪਿੱਛੇ ਉਹ ਆਪ ਹੁੰਦੀ ਹੈ”
-ਕਿਵੇਂ ਕੁਲਵੰਤ ਕੌਰ ਨੇ ਇਸ ਉਦਾਹਰਨ ਨੂੰ ਸਹੀ ਸਾਬਤ ਕੀਤਾ

ਭਾਰਤ ਵਿੱਚ ਇਸ ਤਰ੍ਹਾਂ ਦੀਆਂ ਕਈ ਮਹਿਲਾਵਾਂ ਹਨ, ਜੋ ਅਸਾਧਾਰਨ ਵਿਅਕਤੀਤਵ ਰੱਖਦੀਆਂ ਹਨ, ਜਿਨ੍ਹਾਂ ਦੀ ਦਿੱਖ ਦਾ ਕੋਈ ਹਵਾਲਾ ਨਹੀਂ, ਪਰ ਉਨ੍ਹਾਂ ਦਾ ਹੁਨਰ ਅਤੇ ਆਤਮ ਵਿਸ਼ਵਾਸ਼ ਉਨ੍ਹਾਂ ਨੂੰ ਦੂਜਿਆਂ ਤੋਂ ਅਦਭੁੱਤ ਬਣਾਉਂਦਾ ਹੈ। ਕੋਈ ਵੀ ਚੀਜ਼ ਉਨ੍ਹਾਂ ਨੂੰ ਆਪਣਾ ਮਕਸਦ ਪੂਰਾ ਕਰਨ ਤੋਂ ਨਹੀਂ ਰੋਕ ਸਕਦੀ ਅਤੇ ਉਨ੍ਹਾਂ ਦੇ ਇਸ ਅਦਭੁੱਤ ਵਿਅਕਤੀਤਵ ਪਿੱਛੇ ਉਨ੍ਹਾਂ ਦੀ ਖੁਦ ਦੀ ਪ੍ਰੇਰਣਾ ਹੁੰਦੀ ਹੈ।

ਅਜਿਹੀ ਇੱਕ ਮਹਿਲਾ- ਕੁਲਵੰਤ ਕੌਰ ਜੀ ਹਨ, ਜਿਨ੍ਹਾਂ ਨੇ ਆਪਣੀ ਅੰਦਰਲੀ ਆਵਾਜ਼ ਸੁਣੀ ਅਤੇ ਖੇਤੀਬਾੜੀ ਕਾਰੋਬਾਰ ਨੂੰ ਆਪਣੇ ਭਵਿੱਖ ਦੀ ਯੋਜਨਾ ਵਜੋਂ ਚੁਣਿਆ। ਖੇਤੀਬਾੜੀ ਦੇ ਪਿਛੋਕੜ ਨਾਲ ਸੰਬੰਧਿਤ ਹੋਣ ਕਾਰਨ ਕੁਲਵੰਤ ਕੌਰ ਅਤੇ ਉਨ੍ਹਾਂ ਦੇ ਪਤੀ ਜਸਵਿੰਦਰ ਸਿੰਘ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਸਨ ਅਤੇ ਡੇਅਰੀ ਫਾਰਮਿੰਗ ਵਿੱਚ ਵੀ ਕਿਰਿਆਸ਼ੀਲ ਰੂਪ ਨਾਲ ਸ਼ਾਮਲ ਸਨ। ਸ਼ੁਰੂ ਤੋਂ ਹੀ ਪਰਿਵਾਰ ਦਾ ਧਿਆਨ ਮੁੱਖ ਤੌਰ ‘ਤੇ ਡੇਅਰੀ ਕਾਰੋਬਾਰ ‘ਤੇ ਸੀ ਕਿਉਂਕਿ ਉਹ 2.5 ਏਕੜ ਜ਼ਮੀਨ ਦੇ ਮਾਲਕ ਸਨ ਅਤੇ ਜ਼ਰੂਰਤ ਪੈਣ ‘ਤੇ ਜ਼ਮੀਨ ਕਿਰਾਏ ‘ਤੇ ਦੇ ਸਕਦੇ ਸਨ। ਡੇਅਰੀ ਫਾਰਮ ‘ਤੇ 30 ਮੱਝਾਂ ਦੇ ਨਾਲ, ਉਨ੍ਹਾਂ ਦਾ ਦੁੱਧ ਦਾ ਕਾਰੋਬਾਰ ਬਹੁਤ ਵਧੀਆ ਢੰਗ ਨਾਲ ਵਿਕਾਸ ਕਰ ਰਿਹਾ ਸੀ ਅਤੇ ਖੇਤੀ ਦੀ ਤੁਲਨਾ ਵਿੱਚ ਜ਼ਿਆਦਾ ਲਾਭਦਾਇਕ ਸੀ।

ਕੁਲਵੰਤ ਕੌਰ ਜੀ ਦੀ ਖੇਤੀਬਾੜੀ ਵਿੱਚ ਬਹੁਤ ਦਿਲਚਸਪੀ ਸੀ ਅਤੇ ਇਸ ਨਾਲ ਸੰਬੰਧਿਤ ਵਪਾਰ ਕਰਦੇ ਸਨ ਅਤੇ ਇੱਕ ਦਿਨ ਉਨ੍ਹਾਂ ਨੇ ਕੇ.ਵੀ.ਕੇ. ਫਤਿਹਗੜ੍ਹ ਸਾਹਿਬ ਬਾਰੇ ਪੜ੍ਹਿਆ ਅਤੇ ਇਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਉਨ੍ਹਾਂ ਨੇ 2011 ਵਿੱਚ ਫਲਾਂ ਅਤੇ ਸਬਜ਼ੀਆਂ ਦੇ ਪ੍ਰਬੰਧਨ ਦੀ 5 ਦਿਨ ਦੀ ਟ੍ਰੇਨਿੰਗ ਲਈ। ਟ੍ਰੇਨਿੰਗ ਦੇ ਆਖ਼ਿਰੀ ਦਿਨ ਉਨ੍ਹਾਂ ਨੇ ਇੱਕ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਸੇਬ ਦਾ ਜੈਮ ਅਤੇ ਹਲਦੀ ਦਾ ਆਚਾਰ ਬਣਾਉਣ ਵਿੱਚ ਪਹਿਲਾ ਪੁਰਸਕਾਰ ਜਿੱਤਿਆ। ਉਨ੍ਹਾਂ ਦੇ ਜੀਵਨ ਵਿੱਚ ਇਹ ਪਹਿਲਾ ਪੁਰਸਕਾਰ ਸੀ, ਜੋ ਉਨ੍ਹਾਂ ਨੇ ਜਿੱਤਿਆ ਅਤੇ ਇਸ ਉਪਲੱਬਧੀ ਨੇ ਉਨ੍ਹਾਂ ਨੂੰ ਇੰਨਾ ਦ੍ਰਿੜ ਅਤੇ ਪ੍ਰੇਰਿਤ ਕੀਤਾ ਕਿ ਉਨ੍ਹਾਂ ਨੇ ਇਹ ਕੰਮ ਆਪਣੇ ਆਪ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੇ ਉਤਪਾਦ ਇੰਨੇ ਵਧੀਆ ਸਨ ਕਿ ਜਲਦੀ ਹੀ ਉਨ੍ਹਾਂ ਨੂੰ ਚੰਗਾ ਗਾਹਕ ਆਧਾਰ ਮਿਲਿਆ।

ਹੌਲੀ-ਹੌਲੀ ਉਨ੍ਹਾਂ ਦੇ ਕੰਮ ਦੀ ਗਤੀ, ਨਿਪੁੰਨਤਾ ਅਤੇ ਉਤਪਾਦ ਦੀ ਗੁਣਵੱਤਾ ਸਮੇਂ ਦੇ ਨਾਲ ਬਿਹਤਰ ਹੋ ਗਈ ਅਤੇ ਹਲਦੀ ਦਾ ਆਚਾਰ ਉਨ੍ਹਾਂ ਦੇ ਉਤਪਾਦਾਂ ਵਿੱਚ ਸਭ ਤੋਂ ਜ਼ਿਆਦਾ ਮੰਗ ਵਾਲਾ ਉਤਪਾਦ ਬਣ ਗਿਆ। ਉਸ ਤੋਂ ਬਾਅਦ ਆਪਣੇ ਹੁਨਰ ਨੂੰ ਵਧਾਉਣ ਲਈ ਉਹ ਫਿਨਾਇਲ, ਸਾਬਣ, ਆਂਵਲਾ ਜੂਸ, ਚਟਨੀ ਅਤੇ ਆਚਾਰ ਦੀ ਟ੍ਰੇਨਿੰਗ ਦੇ ਲਈ ਕੇ.ਵੀ.ਕੇ. ਸਮਰਾਲਾ ਵਿੱਚ ਸ਼ਾਮਲ ਹੋ ਗਏ। ਟ੍ਰੇਨਿੰਗ ਤੋਂ ਲਈ ਸਿੱਖਿਆ ਦੀ ਵਰਤੋਂ ਕਰਨ ਲਈ ਉਹ ਵਿਸ਼ੇਸ਼ ਤੌਰ ‘ਤੇ ਆਂਵਲਾ ਜੂਸ ਦੀ ਮਸ਼ੀਨ ਖਰੀਦਣ ਲਈ ਦਿੱਲੀ ਗਏ। ਬਹੁਤ ਹੀ ਜਲਦੀ ਉਨ੍ਹਾਂ ਨੇ ਇੱਕ ਹੀ ਮਸ਼ੀਨ ਤੋਂ ਐਲੋਵੇਰਾ ਜੂਸ, ਸ਼ੈਂਪੂ, ਜੈੱਲ ਅਤੇ ਹੈਂਡ ਵਾੱਸ਼ ਬਣਾਉਣ ਦੀ ਤਕਨੀਕ ਨੂੰ ਸਮਝਿਆ ਅਤੇ ਉਤਪਾਦਾਂ ਦੀ ਪ੍ਰਕਿਰਿਆ ਦੇਖਣ ਤੋਂ ਬਾਅਦ ਉਹ ਬਹੁਤ ਉਤਸ਼ਾਹਿਤ ਹੋਏ ਅਤੇ ਉਨ੍ਹਾਂ ਨੇ ਆਤਮ ਵਿਸ਼ਵਾਸ ਹਾਸਲ ਕੀਤਾ।

ਇਹ ਉਨ੍ਹਾਂ ਦਾ ਆਤਮ ਵਿਸ਼ਵਾਸ ਅਤੇ ਪ੍ਰਾਪਤੀਆਂ ਹੀ ਸਨ, ਜਿਨ੍ਹਾਂ ਨੇ ਕੁਲਵੰਤ ਕੌਰ ਨੂੰ ਹੋਰ ਜ਼ਿਆਦਾ ਕੰਮ ਕਰਨ ਲਈ ਪ੍ਰੇਰਿਤ ਕੀਤਾ। ਅਖ਼ੀਰ ਵਿੱਚ ਉਨ੍ਹਾਂ ਨੇ ਉਤਪਾਦਾਂ ਦਾ ਨਿਰਮਾਣ ਘਰ ਵਿੱਚ ਸ਼ੁਰੂ ਕੀਤਾ ਅਤੇ ਉਨ੍ਹਾਂ ਦਾ ਮੰਡੀਕਰਨ ਵੀ ਖੁਦ ਕੀਤਾ। ਐਗਰੀ-ਬਿਜ਼ਨਸ ਵੱਲ ਉਨ੍ਹਾਂ ਦੀ ਦਿਲਚਸਪੀ ਨੇ ਉਨ੍ਹਾਂ ਨੂੰ ਇਸ ਖੇਤਰ ਵੱਲ ਹੋਰ ਵਧਾਇਆ। 2012 ਵਿੱਚ, ਉਹ ਪੀ.ਏ.ਯੂ. ਕਿਸਾਨ ਕਲੱਬ ਦੀ ਮੈਂਬਰ ਬਣੇ। ਉਨ੍ਹਾਂ ਨੇ ਪੀ.ਏ.ਯੂ. ਵੱਲੋਂ ਦਿੱਤੀ ਜਾਣ ਵਾਲੀ ਹਰ ਟ੍ਰੇਨਿੰਗ ਲਈ। ਖੇਤੀਬਾੜੀ ਵੱਲ ਉਨ੍ਹਾਂ ਦੀ ਦਿਲਚਸਪੀ ਵੱਧਦੀ ਚਲੀ ਗਈ ਅਤੇ ਹੌਲੀ-ਹੌਲੀ ਉਨ੍ਹਾਂ ਨੇ ਡੇਅਰੀ ਫਾਰਮ ਦਾ ਕੰਮ ਘੱਟ ਕਰ ਦਿੱਤਾ।

ਝੋਨੇ ਅਤੇ ਕਣਕ ਤੋਂ ਇਲਾਵਾ, ਹੁਣ ਕੁਲਵੰਤ ਕੌਰ ਅਤੇ ਉਨ੍ਹਾਂ ਦੇ ਪਤੀ ਨੇ ਮੂੰਗ, ਗੰਨਾ, ਚਾਰੇ ਦੀ ਫ਼ਸਲ, ਹਲਦੀ, ਐਲੋਵੇਰਾ, ਤੁਲਸੀ ਅਤੇ ਸਟੀਵੀਆ ਵੀ ਉਗਾਉਣਾ ਸ਼ੁਰੂ ਕੀਤਾ। ਹਲਦੀ ਤੋਂ ਉਹ, ਹਲਦੀ ਪਾਊਡਰ, ਹਲਦੀ ਦਾ ਆਚਾਰ, ਪੰਜੀਰੀ (ਚਨਾ ਪਾਊਡਰ, ਆਟਾ, ਘਿਓ ਤੋਂ ਬਣਿਆ ਮਿੱਠਾ ਸੁੱਕਾ ਪਾਊਡਰ) ਤਿਆਰ ਕਰਦੇ ਹਨ, ਜਿਨ੍ਹਾਂ ‘ਚੋਂ ਪੰਜੀਰੀ ਹਲਦੀ ਦਾ ਆਚਾਰ ਉਨ੍ਹਾਂ ਦਾ ਸਭ ਤੋਂ ਵੱਧ ਮੰਗ ਵਾਲਾ ਉਤਪਾਦ ਹੈ।

ਖੈਰ, ਉਨ੍ਹਾਂ ਦੀ ਯਾਤਰਾ ਅਸਾਨ ਨਹੀਂ ਸੀ, ਉਨ੍ਹਾਂ ਨੇ ਕਈ ਸਮੱਸਿਆਵਾਂ ਦਾ ਵੀ ਸਾਹਮਣਾ ਕੀਤਾ। ਉਨ੍ਹਾਂ ਨੇ ਸਟੀਵੀਆ ਦੇ 1000 ਪੌਦੇ ਲਗਾਏ, ਜਿਨ੍ਹਾਂ ਵਿੱਚੋਂ ਸਿਰਫ਼ ਅੱਧੇ ਹੀ ਬਚੇ ਸਨ। ਹਾਲਾਂਕਿ ਉਹ ਜਾਣਦੇ ਸਨ ਕਿ ਸਟੀਵੀਆ ਦੀ ਕੀਮਤ ਬਹੁਤ ਜ਼ਿਆਦਾ ਹੈ (1500 ਰੁਪਏ ਪ੍ਰਤੀ ਕਿੱਲੋ), ਜੋ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੈ। ਇਸ ਲਈ ਉਨ੍ਹਾਂ ਨੇ ਇਸ ਨੂੰ ਵੇਚਣ ਦਾ ਇੱਕ ਵੱਖਰਾ ਤਰੀਕਾ ਲੱਭਿਆ। ਉਨ੍ਹਾਂ ਨੇ ਮਾਰਕੀਟ ਤੋਂ ਗ੍ਰੀਨ ਟੀ ਖਰੀਦੀ ਅਤੇ ਸਟੀਵੀਆ ਨੂੰ ਇਸ ਨਾਲ ਮਿਲਾ ਦਿੱਤਾ ਅਤੇ ਇਸ ਨੂੰ 150 ਰੁਪਏ ਪ੍ਰਤੀ ਗ੍ਰਾਮ ਵੇਚਣਾ ਸ਼ੁਰੂ ਕਰ ਦਿੱਤਾ, ਕਿਉਂਕਿ ਸ਼ੂਗਰ ਦੇ ਮਰੀਜ਼ਾਂ ਦੇ ਲਈ ਸਟੀਵੀਆ ਦੇ ਬਹੁਤ ਸਾਰੇ ਸਿਹਤ ਸੰਬੰਧੀ ਲਾਭ ਹਨ ਅਤੇ ਇਸ ਲਈ ਕਈ ਸਥਾਨਕ ਲੋਕਾਂ ਅਤੇ ਹੋਰ ਗਾਹਕਾਂ ਦੁਆਰਾ ਇਸ ਨੂੰ ਖਰੀਦਿਆ ਗਿਆ।

ਵਰਤਮਾਨ ਵਿੱਚ ਉਹ 40 ਉਤਪਾਦਾਂ ਦਾ ਨਿਰਮਾਣ ਕਰ ਰਹੇ ਹਨ ਅਤੇ ਨੇੜੇ ਦੀ ਮਾਰਕੀਟ ਅਤੇ ਪੀ.ਏ.ਯੂ. ਮੇਲਿਆਂ ਵਿੱਚ ਵੇਚ ਰਹੇ ਹਨ। ਉਨ੍ਹਾਂ ਦਾ ਇੱਕ ਹੋਰ ਉਤਪਾਦ ਹੈ ਜਿਸ ਨੂੰ ਸੱਤ ਰਸ ਕਿਹਾ ਜਾਂਦਾ ਹੈ (ਤੁਲਸੀ, ਸੇਬ ਦਾ ਸਿਰਕਾ, ਸ਼ਹਿਦ, ਅਦਰਕ, ਲਸਣ, ਐਲੋਵੇਰਾ ਅਤੇ ਆਂਵਲੇ ਨਾਲ ਬਣਦਾ ਹੈ) ਜੋ ਵਿਸ਼ੇਸ਼ ਤੌਰ ‘ਤੇ ਦਿਲ ਦੇ ਰੋਗੀਆਂ ਲਈ ਬਹੁਤ ਪ੍ਰਭਾਵਸ਼ਾਲੀ ਹੈ।

ਆਪਣੇ ਹੁਨਰ ਨਾਲ ਕੁਲਵੰਤ ਕੌਰ ਜੀ ਸਾਰੀ ਨਵੀਨਤਮ ਖੇਤੀਬਾੜੀ ਮਸ਼ੀਨਰੀ ਅਤੇ ਉਪਕਰਣਾਂ ਦੇ ਨਾਲ ਅੱਪਡੇਟ ਰਹਿੰਦੇ ਹਨ। ਉਨ੍ਹਾਂ ਦੇ ਕੋਲ ਸਾਰੀਆਂ ਖੇਤੀ ਮਸ਼ੀਨਰੀਆਂ ਹਨ ਅਤੇ ਉਹ ਖੇਤਾਂ ਵਿੱਚ ਲੇਜ਼ਰ ਲੈੱਵਲਰ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਦੀ ਮਦਦ ਕਰ ਰਿਹਾ ਹੈ, ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਪਤੀ ਉਨ੍ਹਾਂ ਦੇ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੀ ਬੇਟੀ ਸਰਕਾਰੀ ਨੌਕਰੀ ਕਰ ਰਹੀ ਹੈ ਅਤੇ ਉਨ੍ਹਾਂ ਦਾ ਪੁੱਤਰ ਕਾਰੋਬਾਰ ਵਿੱਚ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਵਰਤਮਾਨ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਧਿਆਨ ਮਾਰਕਿਟਿੰਗ ‘ਤੇ ਹੈ ਅਤੇ ਉਸ ਦੇ ਬਾਅਦ ਖੇਤੀਬਾੜੀ ‘ਤੇ ਹੈ। ਖੇਤੀਬਾੜੀ ਖੇਤਰ ਵਿੱਚ ਆਪਣੇ ਯਤਨਾਂ ਨਾਲ ਉਨ੍ਹਾਂ ਨੇ ਹਲਦੀ ਉਤਪਾਦਾਂ ਦੇ ਲਈ ਪਟਿਆਲਾ ਦੇ ਕਿਸਾਨ ਮੇਲੇ ਵਿੱਚ ਪਹਿਲਾ ਪੁਰਸਕਾਰ ਜਿੱਤਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ (2013 ਵਿੱਚ ਪੰਜਾਬ ਐਗਰੀਕਲਚਰ ਲੁਧਿਆਣਾ ਦੁਆਰਾ ਆਯੋਜਿਤ) ਕਿਸਾਨ ਮੇਲੇ ਵਿੱਚ ਸਰਦਾਰਨੀ ਜਗਬੀਰ ਕੌਰ ਗਰੇਵਾਲ ਮੈਮੋਰੀਅਲ ਐਵਾਰਡ ਪ੍ਰਾਪਤ ਕੀਤਾ।

ਕੁਲਵੰਤ ਕੌਰ ਨੇ ਜੋ ਵੀ ਹਾਸਲ ਕੀਤਾ ਹੈ, ਉਹ ਕੇਵਲ ਆਪਣੇ ਵਿਸ਼ਵਾਸ ‘ਤੇ ਕੀਤਾ ਹੈ। ਭਵਿੱਖ ਵਿੱਚ ਉਹ ਸਾਰੇ ਉਤਪਾਦਾਂ ਦੀ ਮਾਰਕੀਟਿੰਗ ਆਪ ਕਰਨਾ ਚਾਹੁੰਦੇ ਹਨ। ਉਹ ਸਮਾਜ ਵਿੱਚ ਹੋਰ ਮਹਿਲਾਵਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਨਾ ਚਾਹੁੰਦੇ ਹਨ, ਤਾਂ ਕਿ ਉਹ ਆਪਣੇ ਦਮ ‘ਤੇ ਖੜ੍ਹੀਆਂ ਹੋ ਸਕਣ ਅਤੇ ਆਤਮ ਨਿਰਭਰ ਹੋ ਸਕਣ।

ਸੰਦੇਸ਼
“ਮਹਿਲਾਵਾਂ ਨੂੰ ਆਪਣੇ ਫਾਲਤੂ ਸਮੇਂ ਵਿੱਚ ਲਾਭਕਾਰੀ ਹੋਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਘਰ ਦੀ ਆਰਥਿਕ ਹਾਲਤ ਨੂੰ ਪ੍ਰਭਾਵੀ ਰੂਪ ਨਾਲ ਪ੍ਰਬੰਧ ਕਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਨੂੰ ਫੂਡ ਪ੍ਰੋਸੈੱਸਿੰਗ ਦਾ ਫਾਇਦਾ ਲੈਣਾ ਚਾਹੀਦਾ ਹੈ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਅੱਗੇ ਵੱਧਣਾ ਚਾਹੀਦਾ ਹੈ। ਖੇਤੀਬਾੜੀ ਖੇਤਰ ਇੱਕ ਬਹੁਤ ਹੀ ਲਾਭਦਾਇਕ ਉੱਦਮ ਹੈ, ਜਿਸ ਵਿੱਚ ਲੋਕ ਬਿਨਾਂ ਕਿਸੇ ਵੱਡੇ ਨਿਵੇਸ਼ ਦੇ ਪੈਸੇ ਕਮਾ ਸਕਦੇ ਹਨ।”

ਪ੍ਰਭਜੋਤ, ਸ਼ਮਿੰਦਰ ਅਤੇ ਸੌਰਵ

ਪੂਰੀ ਕਹਾਣੀ ਪੜ੍ਹੋ

ਤਿੰਨ ਸੂਖਮ-ਜੀਵ ਵਿਗਿਆਨੀਆਂ ਦੀ ਕਹਾਣੀ, ਜੋ ਸਮਾਜ ਨੂੰ ਉੱਤਮ ਭੋਜਨ ਪ੍ਰਦਾਨ ਕਰਨ ਲਈ ਉੱਦਮੀਆਂ ਦੇ ਸਮੂਹ ਦੇ ਰੂਪ ਵਿੱਚ ਉੱਭਰ ਰਹੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਹਰ ਸਫ਼ਲ ਕਾਰੋਬਾਰ, ਸੰਘਰਸ਼ ਨਾਲ ਸ਼ੁਰੂ ਹੋ ਕੇ ਸਿਖਰ ‘ਤੇ ਪਹੁੰਚਦਾ ਹੈ ਅਤੇ ਕੁੱਝ ਵੀ ਅਸਾਨੀ ਨਾਲ ਹਾਸਲ ਨਹੀਂ ਹੁੰਦਾ। ਹਰ ਇੱਕ ਵਪਾਰ ਦੀ ਸ਼ੁਰੂਆਤ ਦੇ ਪਿੱਛੇ ਸ਼ਾਨਦਾਰ ਵਿਚਾਰ, ਦੇਰ ਰਾਤ ਦੇ ਵਿਚਾਰ-ਵਟਾਂਦਰੇ, ਨਜ਼ਦੀਕੀ ਲੋਕਾਂ ਦੇ ਨਾਲ ਬਹਿਸ, ਵਿਚਾਰ ਪ੍ਰਕਿਰਿਆ ਅਤੇ ਹੋਰ ਬਹੁਤ ਕੁੱਝ ਹੁੰਦਾ ਹੈ। ਜੇਕਰ ਅਸੀਂ ਇਹ ਕਹੀਏ ਕਿ ਉਹ ਬੁੱਧੀਮਾਨ ਹੈ ਜਾਂ ਉਹ ਆਰਥਿਕ ਤੌਰ ‘ਤੇ ਚੰਗਾ ਹੈ, ਇਸ ਲਈ ਉਹ ਇੱਕ ਵਧੀਆ ਕਾਰੋਬਾਰ ਸ਼ੁਰੂ ਕਰਨ ਦੇ ਯੋਗ ਹੈ, ਤਾਂ ਇਹ ਸੱਚ ਨਹੀਂ ਹੈ। ਸਾਡੇ ਸਾਰਿਆਂ ਕੋਲ ਬਰਾਬਰ ਮੌਕੇ ਹੁੰਦੇ ਹਨ ਅਤੇ ਅਸੀਂ ਸਾਰੇ ਵੱਡੇ ਕਾਰੋਬਾਰੀ ਵਿਚਾਰਾਂ ਨਾਲ ਘਿਰੇ ਹੋਏ ਹਾਂ, ਸਾਨੂੰ ਸਿਰਫ਼ ਆਪਣੇ ਅੰਦਰ ਦੇਖਣਾ ਚਾਹੀਦਾ ਹੈ ਅਤੇ ਸੰਭਾਵਨਾਵਾਂ ਨੂੰ ਨੇੜੇ ਆਉਣ ਦੇਣਾ ਚਾਹੀਦਾ ਹੈ। ਅੱਜ ਅਸੀਂ ਉਨ੍ਹਾਂ ਤਿੰਨ ਨੌਜਵਾਨਾਂ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਆਲੇ-ਦੁਆਲੇ ਤੋਂ ਮੌਕਿਆਂ ਦੀ ਖੋਜ ਕੀਤੀ ਅਤੇ ਉੱਭਰਦੇ ਹੋਏ ਉੱਦਮੀਆਂ ਦੇ ਇੱਕ ਸਮੂਹ ਦੇ ਤੌਰ ‘ਤੇ ਅੱਗੇ ਆਏ।

ਇਹ ਤਿੰਨ ਨੌਜਵਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਹਨ – ਪ੍ਰਭਜੋਤ ਸਿੰਘ ਖੰਨਾ, ਸ਼ਮਿੰਦਰ ਸਿੰਘ ਬਰਾੜ ਅਤੇ ਸੌਰਵ ਸਿੰਗਲਾ, ਜੋ ਵਪਾਰਿਕ ਤੌਰ ‘ਤੇ ਨਹੀਂ, ਬਲਕਿ ਸੂਖਮ-ਜੀਵ ਵਿਗਿਆਨੀ ਦੇ ਤੌਰ ‘ਤੇ ਇਸ ਵਿਸ਼ਵਾਸ ਨਾਲ ਅੱਗੇ ਆਏ ਕਿ ਉਹ ਲੋਕਾਂ ਨੂੰ ਸਭ ਤੋਂ ਉੱਤਮ ਭੋਜਨ ਪ੍ਰਦਾਨ ਕਰਨਗੇ ਅਤੇ ਆਪਣੇ ਵਿਚਾਰ ਨੂੰ ਪਹਿਚਾਣ ਅਤੇ ਦਿਸ਼ਾ ਦੇਣ ਦੇ ਲਈ 2015 ਵਿੱਚ ਉਨ੍ਹਾਂ ਨੇ ਮਾਈਕ੍ਰੋ ਫੂਡਜ਼ ਦੇ ਨਾਮ ਨਾਲ ਲੁਧਿਆਣਾ(ਪੰਜਾਬ) ਵਿੱਚ ਆਪਣੀ ਕੰਪਨੀ ਸਥਾਪਿਤ ਕੀਤੀ।

ਇਹ ਸੱਚ ਹੈ ਕਿ ਇਹ ਇਨ੍ਹਾਂ ਤਿੰਨਾਂ ਦਾ ਸਾਂਝਾ ਯਤਨ ਸੀ, ਪਰ ਉਨ੍ਹਾਂ ਦੀ ਸ਼ੁਰੂਆਤ ਦੇ ਪਿੱਛੇ ਮੁੱਖ ਪ੍ਰੇਰਣਾ ਉਨ੍ਹਾਂ ਦੇ ਪ੍ਰੋਫੈਸਰ ਡਾ. ਸੰਜੀਵ ਕਪੂਰ ਅਤੇ ਡਾ. ਰਮਨਦੀਪ ਸਿੰਘ ਜੀ ਦੀ ਸੀ। ਆਪਣੀ ਪੜ੍ਹਾਈ ਅਤੇ ਵਿਨੇਗਰ ਦੇ ਖੇਤਰ ਵਿੱਚ ਖੋਜ ਪੂਰੀ ਕਰਨ ਦੇ ਬਾਅਦ, ਤਿੰਨਾਂ ਨੌਜਵਾਨਾਂ ਨੇ ਆਖਰ ‘ਚ ਇਹ ਉੱਦਮ ਸ਼ੁਰੂ ਕੀਤਾ। ਉਨ੍ਹਾਂ ਤਿੰਨਾਂ ਨੇ ਆਪ ਹੀ ਕੰਪਨੀ ਦਾ ਨਾਮ ਸੋਚਿਆ ਅਤੇ ਲੋਗੋ ਵੀ ਤਿਆਰ ਕੀਤਾ।

ਆਪਣੇ ਖੋਜ ਕਾਰਜ ਦੌਰਾਨ, ਉਹ ਪਹਿਲਾਂ ਹੀ ਕੰਮ ਦਾ ਅਨੁਭਵ ਅਤੇ ਕਈ ਵੱਡੇ ਖਮੀਰ ਅਤੇ ਸਿਰਕਾ ਉਦਯੋਗਾਂ ਦਾ ਗਿਆਨ ਰੱਖਦੇ ਸਨ। ਇਸ ਲਈ ਉਨ੍ਹਾਂ ਨੇ ਕੁਦਰਤੀ ਫਲਾਂ ਤੋਂ ਕੁਦਰਤੀ ਖਮੀਰ ਤਕਨੀਕਾਂ ਦੀ ਵਰਤੋਂ ਕਰ ਕੇ ਕਾਰਬਨਿਕ ਸਿਰਕਾ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ, ਉਹ ਵੀ ਨਕਲੀ ਐਸਿਡ ਜਾਂ ਨਕਲੀ ਸਮੱਗਰੀ ਦਾ ਇਸਤੇਮਾਲ ਕੀਤੇ ਬਿਨਾਂ। ਪ੍ਰਭਜੋਤ ਦੇ ਘਰ ਵਿੱਚ ਉਨ੍ਹਾਂ ਨੇ 500 ਗਜ ਦੇ ਖੇਤਰ ਵਿੱਚ ਆਪਣਾ ਉਤਪਾਦਨ ਯੂਨਿਟ ਸਥਾਪਿਤ ਕੀਤਾ। ਉਹ ਇਸ ਯੂਨਿਟ ਵਿੱਚ ਕੀਟਾਣੂਆਂ ਤੋਂ ਬਚਾਅ ਅਤੇ ਸਫ਼ਾਈ ਆਦਿ ਦਾ ਵਿਸ਼ੇਸ਼ ਧਿਆਨ ਰੱਖਦੇ ਹਨ।

ਉਨ੍ਹਾਂ ਨੇ FRUIGAR (ਫਰੂਗਰ) ਬ੍ਰੈਂਡ ਦੇ ਤਹਿਤ ਸੇਬ, ਜਾਮੁਨ, ਗੰਨਾ ਅਤੇ ਚਿੱਟੇ ਅੰਗੂਰਾਂ ਨਾਲ 4 ਕਿਸਮਾਂ ਦੇ ਸਿਰਕੇ ਦਾ ਉਤਪਾਦਨ ਸ਼ੁਰੂ ਕੀਤਾ। FRUIGAR ਨਾਮ ਚੁਣਨ ਦੇ ਪਿੱਛੇ ਇਹ ਵਿਚਾਰ ਸੀ ਕਿ FRUIT ਤੋਂ FRUI ਸ਼ਬਦ ਅਤੇ VINEGAR ਤੋਂ GAR ਸ਼ਬਦ ਲਿਆ ਗਿਆ। ਉਨ੍ਹਾਂ ਨੇ ਦੱਖਣੀ ਭਾਰਤ ਤੋਂ ਕੱਚਾ ਮਾਲ ਮੰਗਵਾਇਆ। ਇਨ੍ਹਾਂ ਫਲਾਂ ਨੂੰ ਚੁਣਨ ਦਾ ਕਾਰਨ ਇਹ ਸੀ ਕਿ ਇਨ੍ਹਾਂ ਸਾਰਿਆਂ ਦੇ ਮੁੱਖ ਸਿਹਤ ਲਾਭ ਹਨ ਅਤੇ ਬਜ਼ਾਰ ਵਿੱਚ ਇਨ੍ਹਾਂ ਦੀ ਬਹੁਤ ਜ਼ਿਆਦਾ ਮੰਗ ਹੈ। ਇਸ ਦੇ ਇਲਾਵਾ ਇਹ ਜੈਵਿਕ ਹਨ ਅਤੇ ਮਨੁੱਖੀ ਜੀਵਨ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।

ਉਤਪਾਦ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਮਾਰਕੀਟਿੰਗ ਯੋਜਨਾ ਬਣਾਈ। ਉਨ੍ਹਾਂ ਨੇ ਉਤਪਾਦ ਨੂੰ ਉਸ ਡਾਟੇ ਦੇ ਆਧਾਰ ‘ਤੇ ਮਾਰਕੀਟਿੰਗ ਕਰਨਾ ਸ਼ੁਰੂ ਕੀਤਾ, ਜਿਸ ਦਾ ਇਸਤੇਮਾਲ ਉਨ੍ਹਾਂ ਨੇ ਆਪਣੀ ਖੋਜ ਵਿੱਚ ਕੀਤਾ ਸੀ। ਉਨ੍ਹਾਂ ਨੇ ਆਪਣੇ ਉਤਪਾਦ ਨੂੰ ਸਾਰੇ ਡਾਕਟਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਉਨ੍ਹਾਂ ਨੇ ਆਪਣੇ ਜੈਵਿਕ ਵਿਨੇਗਰ ਦੇ ਸਰੀਰਕ ਫਾਇਦਿਆਂ ਦੀ ਵੀ ਜਾਣਕਾਰੀ ਦਿੱਤੀ। ਫਲਾਂ ਦਾ ਸਿਰਕਾ ਬਣਾਉਣ ਪਿੱਛੇ ਉਨ੍ਹਾਂ ਦਾ ਮੁੱਖ ਉਦੇਸ਼ ਕਿਸੇ ਵੀ ਨਕਲੀ ਸਮੱਗਰੀ ਦੇ ਬਿਨਾਂ ਸਮਾਜ ਨੂੰ ਅਰੋਗ ਉਤਪਾਦ ਪ੍ਰਦਾਨ ਕਰਨਾ ਸੀ।

ਇਹ ਉੱਦਮੀ ਇੱਥੇ ਹੀ ਨਹੀਂ ਰੁਕੇ। ਉਹ ਦੋ ਨਵੇਂ ਉਤਪਾਦਾਂ ਨਾਲ ਅੱਗੇ ਵਧੇ, ਜਿਨ੍ਹਾਂ ਨੂੰ ਹੁਣ ਸ਼ੂਗਰ ਦੇ ਮਰੀਜ਼ਾਂ ਲਈ ਆਟੇ ਅਤੇ ਗਲੂਟੇਨ ਤੋਂ ਮੁਕਤ ਆਟੇ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਜਿਸ ਦੀ ਅੱਜ-ਕੱਲ੍ਹ ਬਹੁਤ ਮੰਗ ਹੈ। ਖੇਤੀ ਦੇ ਪਿਛੋਕੜ ਨਾਲ ਸੰਬੰਧ ਰੱਖਣ ਵਾਲੇ ਸ਼ਮਿੰਦਰਜੀਤ ਸਿੰਘ ਕਣਕ ਅਤੇ ਝੋਨੇ ਦਾ ਉਤਪਾਦਨ ਕਰਦੇ ਹਨ ਅਤੇ ਆਪਣੇ ਨਵੇਂ ਉਤਪਾਦ ਲਈ ਕੱਚਾ ਮਾਲ ਵੀ ਪ੍ਰਦਾਨ ਕਰਦੇ ਹਨ। ਉਹ ਆਪਣਾ ਕੰਮ ਪਿਛਲੇ ਦੋ ਸਾਲ ਤੋਂ ਕਰ ਰਹੇ ਹਨ ਅਤੇ ਹੌਲੀ-ਹੌਲੀ ਆਪਣੇ ਉਤਪਾਦ ਨੂੰ ਬਜ਼ਾਰ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਰਹੇ ਹਨ। ਵਰਤਮਾਨ ਵਿੱਚ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੋ ਰਿਹਾ, ਪਰ ਨਾਲ ਹੀ ਕੋਈ ਨੁਕਸਾਨ ਵੀ ਨਹੀਂ ਹੋ ਰਿਹਾ। ਪਰ ਥੋੜ੍ਹੇ ਸਮੇਂ ਵਿੱਚ ਉਨ੍ਹਾਂ ਨੇ ਚੰਗੇ ਗ੍ਰਾਹਕਾਂ ਦੀ ਭਾਰੀ ਸੰਖਿਆ ਆਪਣੇ ਨਾਲ ਜੋੜ ਲਈ ਹੈ, ਜੋ ਕਿ ਉਨ੍ਹਾਂ ਦੇ ਉਤਪਾਦਾਂ ਦੇ ਸਿਹਤ ਫਾਇਦਿਆਂ ਤੋਂ ਜਾਣੂ ਹਨ ਅਤੇ ਉਨ੍ਹਾਂ ਦੇ ਉਤਪਾਦਾਂ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ।

ਉਨ੍ਹਾਂ ਲਈ ਇਹ ਸਿਰਫ਼ ਸ਼ੁਰੂਆਤ ਹੈ। ਉਹ ਸਮਾਜ ਵਿੱਚ ਸਿਹਤਮੰਦ ਅਤੇ ਜੈਵਿਕ ਉਤਪਾਦਾਂ ਨਾਲ ਅੱਗੇ ਆਉਣਾ ਚਾਹੁੰਦੇ ਹਨ। ਭਵਿੱਖ ਵਿੱਚ ਉਹ ਮਾਰਕਿਟ ਅਤੇ ਵੱਡੀ ਸੰਖਿਆ ਵਿੱਚ ਫੈਕਟਰੀਆਂ ਨੂੰ ਕਵਰ ਕਰਨਾ ਚਾਹੁੰਦੇ ਹਨ। ਹੁਣ ਤੱਕ ਉਹ ਅੰਸ਼ਿਕ ਤੌਰ ‘ਤੇ ਪੈਕੇਜ਼ਿੰਗ, ਪ੍ਰੋਸੈੱਸਿੰਗ ਅਤੇ ਮੰਡੀਕਰਨ ਲਈ ਦੂਜਿਆਂ ‘ਤੇ ਨਿਰਭਰ ਹਨ। ਪਰ 2017 ਤੋਂ ਬਾਅਦ, ਉਹ ਆਪ ਉਤਪਾਦਾਂ ਦੀ ਪ੍ਰੋਸੈੱਸਿੰਗ, ਪੈਕਿੰਗ ਅਤੇ ਮੰਡੀਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਉਹ ਆਪਣੇ ਉਤਪਾਦਾਂ ਨੂੰ ਵੇਚਣ ਦੇ ਲਈ ਮਾਰਕਫੈੱਡ ਨਾਲ ਜੁੜਨ ਦੀ ਸੋਚ ਰਹੇ ਹਨ।

ਪ੍ਰਭਜੋਤ, ਸ਼ਮਿੰਦਰ ਅਤੇ ਸੋਰਵ ਦੁਆਰਾ ਸੰਦੇਸ਼
“ਅੱਜ ਦੇ ਨੌਜਵਾਨ, ਜੋ ਕਿ ਮਾਈਕਰੋਬਾਇਓਲੋਜੀ ਦੇ ਖੇਤਰ ਤੋਂ ਹਨ, ਉਨ੍ਹਾਂ ਨੂੰ ਆਪਣੀ ਸਿੱਖਿਆ ਨੂੰ ਸਮਾਜ ਲਈ ਵਰਦਾਨ ਬਣਾਉਣ ਦੀ ਦਿਸ਼ਾ ਬਾਰੇ ਸੋਚਣਾ ਚਾਹੀਦਾ ਹੈ। ਸੂਖਮ-ਜੀਵ ਵਿਗਿਆਨ ਵਿੱਚ ਕਈ ਅਲੱਗ-ਅਲੱਗ ਖੇਤਰ ਹਨ ਜਿਸ ਵਿੱਚ ਵਿਦਿਆਰਥੀ ਕੁੱਝ ਅਲੱਗ ਕਰ ਸਕਦੇ ਹਨ। ਪਰ ਕੁੱਝ ਵੀ ਸ਼ੁਰੂ ਕਰਨ ਤੋਂ ਪਹਿਲਾਂ ਖੇਤਰ ਦੇ ਸਿਆਣੇ ਲੋਕਾਂ ਦੇ ਨਾਲ ਚਰਚਾ ਕਰਨੀ ਚਾਹੀਦੀ ਹੈ। ਪੇਸ਼ੇਵਰ ਲੋਕਾਂ ਅਤੇ ਆਪਣੇ ਪ੍ਰੋਫੈਸਰਾਂ ਤੋਂ ਜਿੰਨਾ ਸੰਭਵ ਹੋ ਸਕੇ ਸਿੱਖਣਾ ਚਾਹੀਦਾ ਹੈ।”

ਮੋਹਨ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਵਿਅਕਤੀ ਦੀ ਕਹਾਣੀ ਹੈ, ਜਿਸ ਨੇ ਆਪਣੇ ਬਚਪਨ ਦੇ ਸ਼ੋਂਕ, ਜੋ ਕਿ ਖੇਤੀ ਸੀ, ਨੂੰ ਆਪਣੀ ਰਿਟਾਇਰਮੈਂਟ ਤੋਂ ਬਾਅਦ ਪੂਰਾ ਕੀਤਾ

ਜਨੂੰਨ ਇੱਕ ਅਦਭੁੱਤ ਭਾਵਨਾ ਹੈ ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦਾ ਜਜ਼ਬਾ ਹੈ ਜੋ ਕਿ ਇਨਸਾਨ ਨੂੰ ਕੁੱਝ ਵੀ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ। ਮੋਹਨ ਸਿੰਘ ਜੀ ਦੇ ਬਾਰੇ ਪਤਾ ਚੱਲਣ ‘ਤੇ ਜਨੂੰਨ ਨਾਲ ਜੁੜੀ ਹਰ ਸਕਾਰਾਤਮਕ ਭਾਵਨਾ ਸੱਚੀ ਪ੍ਰਤੀਤ ਹੁੰਦੀ ਹੈ ਪਿਛਲੇ 2 ਸਾਲ ਤੋਂ ਇਹ ਰਿਟਾਇਰ ਵਿਅਕਤੀ – ਮੋਹਨ ਸਿੰਘ, ਆਪਣਾ ਹਰ ਇੱਕ ਪਲ ਬਚਪਨ ਦੇ ਸ਼ੌਂਕ ਨੂੰ ਪੂਰਾ ਕਰਨ ਵਿੱਚ ਲਗਾ ਰਹੇ ਹਨ।

ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ BCAM ਦੀ ਸੇਵਾ ਕਰਨ ਤੋਂ ਬਾਅਦ ਮੋਹਨ ਸਿੰਘ ਅਖ਼ੀਰ (ਅੰਤ) 2015 ਵਿੱਚ ਸੰਸਥਾ ਤੋਂ ਬਤੌਰ ਜਨਰਲ ਮੈਨੇਜਰ ਸੇਵਾ ਮੁਕਤ ਹੋਏ ਅਤੇ ਫਿਰ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਖੇਤੀ ਦੇ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ, ਜਿਨ੍ਹਾਂ ਨੂੰ ਪੂਰਾ ਕਰਨ ਦੀ ਇੱਛਾ ਕਈ ਸਾਲ ਪਹਿਲਾਂ ਉਨ੍ਹਾਂ ਦੇ ਦਿਲ ਵਿੱਚ ਰਹਿ ਗਈ ਸੀ।

ਉਹ ਇੱਕ ਪੜ੍ਹੇ ਲਿਖੇ ਵਿਅਕਤੀ ਹਨ, ਉਨ੍ਹਾਂ ਦੇ ਪਿਤਾ ਫੌਜੀ ਸਨ। ਮੋਹਨ ਸਿੰਘ ਕਦੇ ਵੀ ਰੁਜ਼ਗਾਰ ਦੀ ਚੋਣ ਤੱਕ ਸੀਮਿਤ ਨਹੀਂ ਸਨ, ਉਨ੍ਹਾਂ ਕੋਲ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਆਜ਼ਾਦੀ ਸੀ। ਆਪਣੇ ਬਚਪਨ ਦੇ ਸਾਲਾਂ ਵਿੱਚ ਮੋਹਨ ਸਿੰਘ ਨੂੰ ਖੇਤੀ ਨੇ ਇੰਨਾ ਪ੍ਰਭਾਵਿਤ ਕੀਤਾ ਕਿ ਇਸ ਦੇ ਬਾਰੇ ਉਹ ਖੁਦ ਹੀ ਨਹੀਂ ਜਾਣਦੇ ਸਨ।

ਵੱਡੇ ਹੋਣ ਤੇ, ਮੋਹਨ ਸਿੰਘ ਅਕਸਰ ਆਪਣੇ ਪਰਿਵਾਰ ਦੇ ਛੋਟੇ ਜਿਹੇ 5 ਏਕੜ ਦੇ ਫਾਰਮ ‘ਤੇ ਜਾਂਦੇ ਸਨ, ਜਿਸ ਦੀ ਵਰਤੋਂ ਉਨ੍ਹਾਂ ਦਾ ਪਰਿਵਾਰ ਘਰੇਲੂ ਮੰਤਵ ਲਈ ਕਣਕ, ਝੋਨਾ ਅਤੇ ਕੁੱਝ ਮੌਸਮੀ ਸਬਜ਼ੀਆਂ ਉਗਾਉਣ ਲਈ ਕਰਦੇ ਸਨ। ਪਰ ਜਦੋਂ ਹੀ ਉਹ ਵੱਡੇ ਹੋਏ ਤਾਂ ਉਨ੍ਹਾਂ ਦੀ ਜ਼ਿੰਦਗੀ ਹੋਰ ਵੀ ਗੁੰਝਲਦਾਰ ਹੋ ਗਈ, ਜਿਵੇਂ ਕਿ ਪਹਿਲਾਂ ਸਿੱਖਿਆ ਪ੍ਰਣਾਲੀ, ਨੌਕਰੀ ਦੀ ਜ਼ਿੰਮੇਵਾਰੀ ਅਤੇ ਬਾਅਦ ਵਿੱਚ ਪਰਿਵਾਰ ਦੀ ਜ਼ਿੰਮੇਵਾਰੀ।

2015 ਵਿੱਚ ਰਿਟਾਇਰ ਹੋਣ ਤੋਂ ਬਾਅਦ ਮੋਹਨ ਸਿੰਘ ਨੇ ਪ੍ਰਕਾਸ਼ ਆਇਰਨ ਫਾਊਂਡਰੀ, ਆਗਰਾ ਵਿੱਚ ਪਾਰਟ ਟਾਈਮ ਸਲਾਹਕਾਰ ਦੇ ਤੌਰ ‘ਤੇ ਕੰਮ ਕਰਨਾ ਸ਼ੁਰੂ ਕੀਤਾ। ਉਹ ਇੱਕ ਮਹੀਨੇ ਵਿੱਚ ਇੱਕ ਜਾਂ ਦੋ ਵਾਰ ਉੱਥੇ ਜਾਂਦੇ ਹਨ। 2015 ਵਿੱਚ ਉਨ੍ਹਾਂ ਨੇ ਆਪਣੇ ਬਚਪਨ ਦੀ ਇੱਛਾ ਵੱਲ ਆਪਣਾ ਪਹਿਲਾ ਕਦਮ ਰੱਖਿਆ ਅਤੇ ਉਨ੍ਹਾਂ ਨੇ ਕਾਲੇ ਪਿਆਜ਼ ਅਤੇ ਮਿਰਚ ਦੀ ਨਰਸਰੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ।

ਉਨ੍ਹਾਂ ਨੇ ਇਹ ਕੰਮ ਮਿੱਟੀ ਦੇ 100 ਬੈੱਡਾਂ ਨਾਲ ਸ਼ੁਰੂ ਕੀਤਾ ਅਤੇ ਇਸ ਖੇਤਰ ਨੂੰ ਹੌਲੀ-ਹੌਲੀ 200 ਮਿੱਟੀ ਦੇ ਬੈੱਡਾਂ ਤੱਕ ਵਧਾ ਦਿੱਤਾ ਅਤੇ ਫਿਰ ਉਨ੍ਹਾਂ ਨੇ ਇਸ ਨੂੰ 1 ਏਕੜ ਵਿੱਚ 1,000 ਮਿੱਟੀ ਦੇ ਬੈੱਡਾਂ ਤੱਕ ਫੈਲਾ ਲਿਆ। ਉਨ੍ਹਾਂ ਨੇ ਸੜਕਾਂ ਦੇ ਸਟਾਲ ਲਗਾ ਕੇ ਆਪਣੇ ਉਤਪਾਦਾਂ ਦਾ ਮੰਡੀਕਰਨ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਵਧੀਆ ਹੁੰਗਾਰਾ ਮਿਲਿਆ, ਜਿਸ ਨਾਲ ਉਨ੍ਹਾਂ ਨੂੰ ਸਬਜ਼ੀਆਂ ਦੀ ਨਰਸਰੀ ਤਿਆਰ ਕਰਨ ਲਈ ਪ੍ਰੇਰਨਾ ਮਿਲੀ। ਉਨ੍ਹਾਂ ਆਪਣੇ ਉੱਦਮ ਨੂੰ ਅਗਲੇ ਪੱਧਰ ਤੱਕ ਲਿਜਾਣ ਲਈ ਇੱਕ ਵਿਅਕਤੀ ਨਾਲ ਕਾਂਟਰੈੱਕਟ ਫਾਰਮਿੰਗ ਸ਼ੁਰੂ ਕੀਤੀ, ਜਿਸ ਵਿੱਚ ਉਨ੍ਹਾਂ ਨੇ ਮਿਰਚ ਦੀ ਪਿਛੇਤੀ ਕਿਸਮ ਉਗਾਉਣੀ ਸ਼ੁਰੂ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਜ਼ਿਆਦਾ ਲਾਭ ਹੋਇਆ।

ਕਾਲੇ ਪਿਆਜ਼ ਦੀ ਫ਼ਸਲ ਮੁੱਖ ਫ਼ਸਲ ਹੈ ਜੋ ਕਿ ਪਿਆਜ਼ ਦੀਆਂ ਪੁਰਾਣੀਆਂ ਕਿਸਮਾਂ ਦੀ ਤੁਲਨਾ ਵਿੱਚ ਉਨ੍ਹਾਂ ਨੂੰ ਜ਼ਿਆਦਾ ਲਾਭ ਦਿੰਦੀ ਹੈ, ਕਿਉਂਕਿ ਇਸ ਦੇ ਗਲਣ ਦੀ ਅਵਧੀ ਘੱਟ ਹੈ ਅਤੇ ਇਸ ਦੀ ਸਟੋਰੇਜ਼ ਕਰਨ ਦੀ ਸਮਰੱਥਾ ਜ਼ਿਆਦਾ। ਕੁੱਝ ਮਜ਼ਦੂਰਾਂ ਦੀ ਮਦਦ ਨਾਲ ਉਹ ਆਪਣੇ ਪੂਰੇ ਫਾਰਮ ਨੂੰ ਸੰਭਾਲਦੇ ਹਨ ਅਤੇ ਇਸ ਦੇ ਨਾਲ ਪ੍ਰਕਾਸ਼ ਆਇਰਨ ਫਾਉਂਡਰੀ ਵਿੱਚ ਸਲਾਹਕਾਰ ਦੇ ਤੌਰ ‘ਤੇ ਵੀ ਕੰਮ ਕਰਦੇ ਹਨ। ਉਨ੍ਹਾਂ ਕੋਲ ਸਾਰੀਆਂ ਆਧੁਨਿਕ ਤਕਨੀਕਾਂ ਹਨ, ਜਿਹੜੀਆਂ ਉਨ੍ਹਾਂ ਨੇ ਆਪਣੇ ਫਾਰਮ ‘ਤੇ ਲਾਗੂ ਕੀਤੀਆਂ ਹਨ, ਜਿਵੇਂ ਟ੍ਰੈਕਟਰ, ਹੈਰੋ, ਟਿੱਲਰ ਅਤੇ ਲੈਵਲਰ ਆਦਿ।

ਹਾਲਾਂਕਿ, ਮੋਹਨ ਸਿੰਘ ਦਾ ਸਫ਼ਰ ਖੇਤੀ ਦੇ ਖੇਤਰ ਵਿੱਚ ਕੁੱਝ ਸਮੇਂ ਪਹਿਲਾਂ ਸ਼ੁਰੂ ਹੋਇਆ, ਪਰ ਗੁਣਵੱਤਾ ਵਾਲੇ ਬੀਜ ਅਤੇ ਜੈਵਿਕ ਖਾਦ ਦਾ ਸਹੀ ਢੰਗ ਨਾਲ ਵਰਤੋਂ ਕਰ ਕੇ ਉਨ੍ਹਾਂ ਨੇ ਸਫ਼ਲਤਾ ਅਤੇ ਸੰਤੁਸ਼ਟੀ ਦੋਨੋਂ ਹੀ ਪ੍ਰਾਪਤ ਕੀਤੀਆਂ।

ਵਰਤਮਾਨ ਵਿੱਚ ਮੋਹਨ ਸਿੰਘ ਮੋਹਾਲੀ ਦੇ ਆਪਣੇ ਪਿੰਡ ਦੇਵੀਨਗਰ ਅਬਰਾਵਾਂ ਵਿੱਚ ਇੱਕ ਸੁਖੀ ਕਿਸਾਨ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ ਅਤੇ ਭਵਿੱਖ ਵਿੱਚ ਸਥਾਈ ਖੇਤੀਬਾੜੀ ਕਰਨ ਲਈ ਖੇਤੀਬਾੜੀ ਦੇ ਖੇਤਰ ਵਿੱਚ ਆਪਣੀ ਪਹੁੰਚ ਨੂੰ ਵਧਾ ਰਹੇ ਹਨ।

ਮੋਹਨ ਸਿੰਘ ਲਈ ਉਨ੍ਹਾਂ ਦੀ ਪਤਨੀ, ਵਧੀਆ ਸੈੱਟਲ ਦੋ ਪੁੱਤਰ (ਇੱਕ ਪਸ਼ੂਆਂ ਦਾ ਡਾਕਟਰ ਅਤੇ ਦੂਜਾ ਇਲੈਕਟ੍ਰੋਨਿਕਸ ਖੇਤਰ ਵਿੱਚ ਸਫ਼ਲਤਾਪੂਰਵਕ ਕੰਮ ਕਰ ਰਿਹਾ ਹੈ), ਨੂੰਹਾਂ ਅਤੇ ਪੋਤੇ-ਪੋਤੀਆਂ, ਖੇਤੀ ਕਦੇ ਬੋਝ ਨਹੀਂ ਬਣੇ, ਉਹ ਖੇਤੀਬਾੜੀ ਨੂੰ ਖੁਸ਼ੀ ਨਾਲ ਕਰਦੇ ਹਨ। ਉਨ੍ਹਾਂ ਕੋਲ 3 ਮੁੱਰ੍ਹਾ ਮੱਝਾਂ ਹਨ ਜੋ ਘਰੇਲੂ ਮੰਤਵ ਲਈ ਰੱਖੀਆਂ ਹਨ ਅਤੇ ਉਨ੍ਹਾਂ ਦਾ ਪੁੱਤਰ, ਜੋ ਕਿ ਇੱਕ ਪਸ਼ੂਆਂ ਦਾ ਡਾਕਟਰ ਹੈ, ਉਹ ਦੇਖਭਾਲ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਦਾ ਹੈ।

ਸੰਦੇਸ਼
“ਕਿਸਾਨਾਂ ਨੂੰ ਨਵੇਂ ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣੀਆਂ ਚਾਹੀਦੀਆਂ ਹਨ ਅਤੇ ਸਬਸਿਡੀ ‘ਤੇ ਨਿਰਭਰ ਰਹਿਣ ਦੀ ਬਜਾਏ ਉਨ੍ਹਾਂ ਗਰੁੱਪਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਜੋ ਉਨ੍ਹਾਂ ਦੀ ਖੇਤੀਬਾੜੀ ਦੇ ਖੇਤਰ ਵਿੱਚ ਮਦਦ ਕਰ ਸਕਣ। ਜੇਕਰ ਉਹ ਦੁੱਗਣਾ ਲਾਭ ਕਮਾਉਣਾ ਚਾਹੁੰਦੇ ਹਨ ਅਤੇ ਫ਼ਸਲੀ ਨੁਕਸਾਨ ਦਾ ਪ੍ਰਬੰਧਨ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਫ਼ਸਲਾਂ ਦੀ ਖੇਤੀ ਦੇ ਨਾਲ-ਨਾਲ ਆਧੁਨਿਕ ਖੇਤੀ ਗਤੀਵਿਧੀਆਂ ਅਪਨਾਉਣੀਆਂ ਚਾਹੀਦੀਆਂ ਹਨ।”

ਇਹ ਬਜ਼ੁਰਗ ਰਿਟਾਇਰਡ ਵਿਅਕਤੀ ਲੱਖਾਂ ਨੌਜਵਾਨਾਂ ਲਈ ਇੱਕ ਮਿਸਾਲ ਹੈ, ਜੋ ਸ਼ਹਿਰ ਦੀ ਚਮਕ ਦੇਖ ਕੇ ਉਲਝੇ ਹੋਏ ਹਨ।

ਕੌਸ਼ਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਗੁਰਦਾਸਪੁਰ ਦੇ ਇਸ ਨੌਜਵਾਨ ਵਿਦਿਆਰਥੀ ਨੇ ਖੇਤੀ ਦੇ ਖੇਤਰ ਵਿੱਚ ਕਈ ਨੌਜਵਾਨਾਂ ਦੇ ਲਈ ਟੀਚੇ ਸਥਾਪਿਤ ਕੀਤੇ

ਗੁਰਦਾਸਪੁਰ ਦਾ ਇਹ ਨੌਜਵਾਨ ਵਿਦਿਆਰਥੀ ਦੂਸਰੇ ਵਿਦਿਆਰਥੀਆਂ ਵਰਗਾ ਨਹੀਂ ਹੈ, ਇਹ ਉਨ੍ਹਾਂ ‘ਚੋਂ ਨਹੀਂ ਹੈ ਜਿਸ ਨੇ ਖੇਤੀ ਦੀ ਚੋਣ ਇਸ ਲਈ ਕੀਤੀ, ਕਿਉਂਕਿ ਉਨ੍ਹਾਂ ਦੇ ਪਿਤਾ ਖੇਤੀ ਕਰਦੇ ਸਨ ਅਤੇ ਉਸ ਦੇ ਕੋਲ ਕੋਈ ਹੋਰ ਵਿਕਲਪ ਨਹੀਂ ਸੀ। ਬਲਕਿ ਕੌਸ਼ਲ ਨੇ ਖੇਤੀਬਾੜੀ ਨੂੰ ਇਸ ਲਈ ਚੁਣਿਆ, ਕਿਉਂਕਿ ਉਹ ਆਪਣੀ ਪੜ੍ਹਾਈ ਦੇ ਨਾਲ ਖੇਤੀਬਾੜੀ ਵਿੱਚ ਕੁੱਝ ਨਵਾਂ ਸਿੱਖਣਾ ਚਾਹੁੰਦੇ ਸਨ।

ਮਿਲੋ ਕੌਸ਼ਲ ਸਿੰਘ ਨੂੰ, ਜੋ ਇੱਕ ਚਾਹਵਾਨ ਵਿਦਿਆਰਥੀ, ਜਿਸ ਨੇ 22 ਸਾਲ ਦੀ ਛੋਟੀ ਉਮਰ ਵਿੱਚ ਆਪਣਾ ਖੇਤੀ-ਵਪਾਰ ਸਥਾਪਿਤ ਕੀਤਾ। ਇਸ ਵਿਕਸਿਤ ਹੋਣ ਵਾਲੀ ਉਮਰ ਵਿੱਚ ਜਿੱਥੇ ਜ਼ਿਆਦਾਤਰ ਨੌਜਵਾਨ ਆਪਣੇ ਰੁਜ਼ਗਾਰ ਨੂੰ ਲੈ ਕੇ ਉਲਝਣ ਵਿੱਚ ਰਹਿੰਦੇ ਹਨ, ਉੱਥੇ ਕੌਸ਼ਲ ਸਿੰਘ ਨੇ ਆਪਣਾ ਬ੍ਰੈਂਡ “CANE FARMS” ਸਥਾਪਿਤ ਕੀਤਾ ਅਤੇ ਮਾਰਕਿਟ ਵਿੱਚ ਇਸ ਬ੍ਰੈਂਡ ਦੇ ਉਤਪਾਦਾਂ ਦੀ ਮਾਰਕੀਟਿੰਗ ਵੀ ਸ਼ੁਰੂ ਕੀਤੀ।

ਕੌਸ਼ਲ ਜ਼ਿੰਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਉਹ ਕਈ ਕਿਸਾਨਾਂ ਨੂੰ ਆਪਣੀ ਜ਼ਮੀਨ ਕਿਰਾਏ ‘ਤੇ ਦਿੰਦੇ ਹਨ। ਇਸ ਤੋਂ ਪਹਿਲਾਂ ਇਸ ‘ਤੇ ਉਨ੍ਹਾਂ ਦੇ ਵਡੇਰੇ ਖੇਤੀ ਕਰਦੇ ਸਨ। ਪਰ ਵਰਤਮਾਨ ਪੀੜ੍ਹੀ ਖੇਤੀਬਾੜੀ ਤੋਂ ਦੂਰ ਜਾਣਾ ਪਸੰਦ ਕਰਦੀ ਹੈ, ਪਰ ਕੌਣ ਜਾਣਦਾ ਸੀ ਕਿ ਪਰਿਵਾਰ ਦੀ ਸਭ ਤੋਂ ਛੋਟੀ ਪੀੜ੍ਹੀ ਆਪਣੀ ਯਾਤਰਾ ਖੇਤੀ ਦੇ ਨਾਲ ਸ਼ੁਰੂ ਕਰੇਗੀ।

‘CANE FARMS’ ਤੱਕ ਕੌਸ਼ਲ ਸਿੰਘ ਦੀ ਯਾਤਰਾ ਸਪੱਸ਼ਟ ਅਤੇ ਅਸਾਨ ਨਹੀਂ ਸੀ। ਪੰਜਾਬ ਦੇ ਕਈ ਨੌਜਵਾਨਾਂ ਦੀ ਤਰ੍ਹਾਂ ਕੌਸ਼ਲ ਸਿੰਘ ਆਪਣੀ 12ਵੀਂ ਦੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਆਪਣੇ ਵੱਡੇ ਭਰਾ ਦੇ ਕੋਲ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਸਨ। ਇਥੋਂ ਤੱਕ ਕਿ ਉਨ੍ਹਾ ਦਾ ਆਸਟ੍ਰੇਲੀਆ ਲਈ ਵੀਜ਼ਾ ਵੀ ਤਿਆਰ ਸੀ। ਪਰ ਅੰਤ ਵਿੱਚ ਉਸ ਦੇ ਪੂਰੇ ਪਰਿਵਾਰ ਨੂੰ ਇੱਕ ਬਹੁਤ ਬੁਰੀ ਖਬਰ ਮਿਲੀ। ਕੌਸ਼ਲ ਸਿੰਘ ਦੀ ਮਾਂ ਨੂੰ ਕੈਂਸਰ ਸੀ, ਜਿਸ ਦੇ ਕਾਰਨ ਕੌਸ਼ਲ ਸਿੰਘ ਨੇ ਆਪਣੇ ਵਿਦੇਸ਼ ਜਾਣ ਦਾ ਫੈਸਲਾ ਰੱਦ ਕੀਤਾ।

ਹਾਲਾਂਕਿ ਕੌਸ਼ਲ ਦੀ ਮਾਂ ਕੈਂਸਰ ਦਾ ਮੁਕਾਬਲਾ ਨਹੀਂ ਕਰ ਸਕੀ। ਪਰ ਫਿਰ ਕੌਸ਼ਲ ਨੇ ਭਾਰਤ ਵਿੱਚ ਰਹਿ ਕੇ ਆਪਣੇ ਪਿੰਡ ਵਿੱਚ ਹੀ ਕੁੱਝ ਨਵਾਂ ਕਰਨ ਦਾ ਫੈਸਲਾ ਕੀਤਾ। ਸਾਰੇ ਮੁਸ਼ਕਿਲ ਸਮਿਆਂ ਵਿੱਚ ਕੌਸ਼ਲ ਨੇ ਆਪਣੀ ਉਮੀਦ ਨਹੀਂ ਛੱਡੀ ਅਤੇ ਪੜ੍ਹਾਈ ਨਾਲ ਜੁੜਿਆ ਰਿਹਾ। ਉਨ੍ਹਾਂ ਨੇ B.Sc. ਐਗਰੀਕਲਚਰ ਵਿੱਚ ਦਾਖਲਾ ਲਿਆ ਅਤੇ ਸੋਚਿਆ-

“ਮੈਂ ਸੋਚਿਆ ਕਿ ਸਾਡੇ ਕੋਲ ਕਾਫੀ ਪੈਸਾ ਹੈ ਅਤੇ ਪੰਜਾਬ ਵਿੱਚ 12 ਏਕੜ ਜ਼ਮੀਨ ਹੈ, ਤਾਂ ਇਸ ਦੀ ਉਚਿੱਤ ਵਰਤੋਂ ਕੀਤੀ ਜਾਵੇ।”

ਇਸ ਲਈ ਉਨ੍ਹਾਂ ਨੇ ਕਿਰਾਏਦਾਰਾਂ ਤੋਂ ਆਪਣੀ ਜ਼ਮੀਨ ਵਾਪਸ ਲੈ ਲਈ ਅਤੇ ਜੈਵਿਕ ਤਰੀਕੇ ਨਾਲ ਗੰਨੇ ਦੀ ਖੇਤੀ ਸ਼ੁਰੂ ਕੀਤੀ। 2015 ਵਿੱਚ ਉਨ੍ਹਾਂ ਨੇ ਗੰਨੇ ਤੋਂ ਗੁੜ ਅਤੇ ਸ਼ੱਕਰ ਬਣਾਉਣਾ ਸ਼ੁਰੂ ਕੀਤਾ। ਹਾਲਾਂਕਿ ਸ਼ੁਰੂ ਵਿੱਚ ਉਨ੍ਹਾਂ ਨੂੰ ਮਾਰਕੀਟਿੰਗ ਦਾ ਕੋਈ ਗਿਆਨ ਨਹੀਂ ਸੀ, ਇਸ ਲਈ ਉਨ੍ਹਾਂ ਨੇ ਇਸ ਨੂੰ ਬਿਨਾਂ ਪੈਕਿੰਗ ਅਤੇ ਬ੍ਰੈਂਡ ਦੇ ਖੁੱਲ੍ਹਾ ਹੀ ਵੇਚਣਾ ਸ਼ੁਰੂ ਕੀਤਾ, ਪਰ ਕੌਸ਼ਲ ਸਿੰਘ ਨੂੰ ਇਸ ਉੱਦਮ ਵਿੱਚ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ।

ਪਰ ਕਹਿੰਦੇ ਹਨ ਕਿ ਉੱਡਣ ਵਾਲਿਆਂ ਨੂੰ ਕੋਈ ਨਹੀਂ ਰੋਕ ਸਕਦਾ। ਇਸ ਲਈ, ਕੌਸ਼ਲ ਸਿੰਘ ਨੇ ਆਪਣੇ ਮਿੱਤਰ ਹਰਿੰਦਰ ਸਿੰਘ ਨਾਲ ਸਾਂਝਾ ਕੰਮ ਕਰਨ ਦਾ ਫੈਸਲਾ ਕੀਤਾ। ਕੌਸ਼ਲ ਸਿੰਘ ਨੇ ਆਪਣੀ 10 ਏਕੜ ਦੀ ਜ਼ਮੀਨ ਅਤੇ ਹਰਿੰਦਰ ਦੀ 20 ਏਕੜ ਦੀ ਜ਼ਮੀਨ ‘ਤੇ ਗੰਨੇ ਦੀ ਖੇਤੀ ਕੀਤੀ। ਇਸ ਵਾਰ ਕੌਸ਼ਲ ਸਾਵਧਾਨ ਸਨ ਅਤੇ ਉਸ ਨੇ ਡਾ.ਰਮਨਦੀਪ ਸਿੰਘ- ਪੰਜਾਬ ਐਗਰੀਕਲਚਰ ਵਿੱਚ ਮਾਹਿਰ ਤੋਂ ਸਲਾਹ ਲਈ।

ਡਾ.ਰਮਨਦੀਪ ਸਿੰਘ ਨੇ ਕੌਸ਼ਲ ਨੂੰ ਪ੍ਰੇਰਿਤ ਕੀਤਾ ਅਤੇ ਕੌਸ਼ਲ ਨੂੰ ਕਿਹਾ ਉਹ ਆਪਣੇ ਉਤਪਾਦਾਂ ਨੂੰ ਮਾਰਕਿਟ ਵਿੱਚ ਵੇਚਣ ਤੋਂ ਪਹਿਲਾਂ ਉਨ੍ਹਾਂ ਦੀ ਪੈਕਿੰਗ ਕਰੇ ਅਤੇ ਉਨ੍ਹਾਂ ਨੂੰ ਬ੍ਰੈਂਡ ਨਾਮ ਦੇਵੇ। ਕੌਸ਼ਲ ਨੇ ਇਸ ਤਰ੍ਹਾਂ ਹੀ ਕੀਤਾ, ਉਸ ਨੇ ਆਪਣੇ ਉਤਪਾਦਾਂ ਨੂੰ ਪਿੰਡ ਦੇ ਨੇੜੇ ਦੀ ਮਾਰਕਿਟ ਵਿੱਚ ਵੇਚਣਾ ਸ਼ੁਰੂ ਕੀਤਾ। ਉਸ ਨੇ ਸਫ਼ਲਤਾ ਅਤੇ ਅਸਫ਼ਲਤਾ ਦੋਨਾਂ ਦਾ ਸਾਹਮਣਾ ਕੀਤਾ। ਕੁੱਝ ਦੁਕਾਨਦਾਰ ਬੜੀ ਪ੍ਰਸੰਨਤਾ ਨਾਲ ਉਨ੍ਹਾਂ ਦਾ ਉਤਪਾਦ ਸਵੀਕਾਰ ਕਰ ਲੈਂਦੇ ਸਨ, ਪਰ ਕੁੱਝ ਨਹੀਂ ਕਰਦੇ। ਪਰ ਹੌਲੀ-ਹੌਲੀ ਕੌਸ਼ਲ ਨੇ ਆਪਣੇ ਪੈਰ ਮਾਰਕਿਟ ਵਿੱਚ ਜਮ੍ਹਾਂ ਲਏ ਅਤੇ ਉਸ ਨੇ ਚੰਗੇ ਪਰਿਣਾਮ ਪ੍ਰਾਪਤ ਕਰਨੇ ਸ਼ੁਰੂ ਕੀਤੇ। ਕੌਸ਼ਲ ਨੇ ਬ੍ਰੈਂਡ ਰਜਿਸਟਰਡ ਕਰਨ ਤੋਂ ਪਹਿਲਾਂ ‘SWEET GOLD’ ਬ੍ਰੈਂਡ ਨਾਮ ਦਿੱਤਾ, ਪਰ ਬਾਅਦ ਵਿੱਚ ਇਸ ਨੂੰ ਬਦਲ ਕੇ ‘CANE FARMS’ ਕਰ ਦਿੱਤਾ, ਕਿਉਂਕਿ ਉਸ ਨਾਮ ਦੀ ਉਪਲੱਬਧਤਾ ਨਹੀਂ ਸੀ।

ਅੱਜ ਕੌਸ਼ਲ ਅਤੇ ਉਸ ਦੇ ਦੋਸਤ ਨੇ ਖੇਤੀ ਤੋਂ ਲੈ ਕੇ ਮੰਡੀਕਰਨ ਤੱਕ ਦਾ ਸਾਰਾ ਕੰਮ ਖੁਦ ਸੰਭਾਲਿਆ ਹੋਇਆ ਹੈ ਅਤੇ ਉਹ ਪੂਰੇ ਪੰਜਾਬ ਵਿੱਚ ਆਪਣੇ ਉਤਪਾਦਾਂ ਨੂੰ ਵੇਚ ਰਹੇ ਹਨ। ਉਨ੍ਹਾਂ ਨੇ ਆਪਣੇ ਬ੍ਰੈਂਡ ਦਾ ਲੋਗੋ ਵੀ ਡਿਜ਼ਾਈਨ ਕੀਤਾ। ਪਹਿਲਾਂ ਉਹ ਮਾਰਕਿਟ ਤੋਂ ਬਕਸੇ ਅਤੇ ਸਟਿੱਕਰ ਖਰੀਦਦੇ ਸਨ, ਪਰ ਹੁਣ ਕੌਸ਼ਲ ਨੇ ਆਪਣੇ ਪੱਧਰ ‘ਤੇ ਸਭ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ।

ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਅਸੀਂ ਉਤਪਾਦ ਵੇਚਣ ਲਈ ਆਪਣੇ ਉੱਦਮ ਵਿੱਚ ਹਰ ਜੈਵਿਕ ਕਿਸਾਨ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਾਂ, ਤਾਂ ਕਿ ਦੂਜੇ ਕਿਸਾਨ ਜੋ ਸਾਡੇ ਬ੍ਰੈਂਡ ਤੋਂ ਅਣਜਾਣ ਹਨ ਉਹ ਆਧੁਨਿਕ ਖੇਤੀ-ਵਪਾਰ ਦੇ ਰੁਝਾਨ ਦੇ ਬਾਰੇ ਵਿੱਚ ਜਾਣਨ ਅਤੇ ਇਸ ਤੋਂ ਲਾਭ ਲੈ ਸਕਣ।

ਕੌਸ਼ਲ ਦੇ ਲਈ ਇਹ ਸਿਰਫ਼ ਸ਼ੁਰੂਆਤ ਹੈ ਅਤੇ ਭਵਿੱਖ ਵਿੱਚ ਉਹ ਖੇਤੀਬਾੜੀ ਤੋਂ ਜ਼ਿਆਦਾ ਲਾਭ ਲੈਣ ਲਈ ਹੋਰ ਉੱਜਵਲ ਵਿਚਾਰਾਂ ਦੇ ਨਾਲ ਅੱਗੇ ਆਉਣਗੇ।

ਸੰਦੇਸ਼
“ਇਹ ਸੰਦੇਸ਼ ਉਨ੍ਹਾਂ ਕਿਸਾਨਾਂ ਦੇ ਲਈ ਹੈ ਜੋ 18-20 ਸਾਲ ਦੀ ਉਮਰ ਵਿੱਚ ਸੋਚਦੇ ਹਨ ਕਿ ਖੇਤੀ ਤਾਂ ਸਭ ਕੁੱਝ ਗਵਾ ਦੇਣ ਵਾਲਾ ਵਪਾਰ ਹੈ। ਉਨ੍ਹਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਖੇਤੀ ਕੀ ਹੈ, ਕਿਉਂਕਿ ਜੇਕਰ ਉਹ ਸਾਡੇ ਵਾਂਗ ਕੁੱਝ ਨਵਾਂ ਕਰਨ ਬਾਰੇ ਸੋਚਣਾ ਸ਼ੁਰੂ ਕਰ ਦੇਣ ਤਾਂ ਉਹ ਸਾਡੇ ਨਾਲ ਮਿਲ ਕੇ ਕੰਮ ਕਰ ਸਕਦੇ ਹਨ।”

ਜਗਦੀਪ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਸ ਕਿਸਾਨ ਦੀ ਜ਼ੋਰਦਾਰ ਪਹਿਲ ਨੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਵਿੱਚ ਮਦਦ ਕੀਤੀ

ਪਰਾਲੀ ਸਾੜਨਾ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨਾ ਪੁਰਾਣੇ ਢੰਗ ਹਨ ਜਿਹਨਾਂ ਦਾ ਵਾਤਾਵਰਣ ‘ਤੇ ਹਾਨੀਕਾਰਕ ਪ੍ਰਭਾਵ ਅੱਜ ਅਸੀਂ ਦੇਖ ਰਹੇ ਹਾਂ। ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੇ ਕਾਰਨ ਭਾਰਤ ਦੇ ਉੱਤਰੀ ਭਾਗਾਂ ਨੂੰ ਹਵਾ ਪ੍ਰਦੂਸ਼ਣ ਦਾ ਭਾਰੀ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕਈ ਸਾਲਾਂ ਵਿੱਚ ਹਵਾ ਦੀ ਗੁਣਵੱਤਾ ਖਰਾਬ ਹੋ ਗਈ ਹੈ ਅਤੇ ਇਹ ਸਾਹ ਲੈਣ ਵਿੱਚ ਗੰਭੀਰ ਮੁਸ਼ਕਿਲ ਅਤੇ ਚਮੜੀ ਦੀਆਂ ਸਮੱਸਿਆਵਾਂ ਨੂੰ ਜਨਮ ਦੇ ਰਹੀ ਹੈ।

ਹਾਲਾਂਕਿ ਸਰਕਾਰ ਨੇ ਪਰਾਲੀ ਸਾੜਨ ਦੀ ਸਮੱਸਿਆ ਨੂੰ ਰੋਕਣ ਦੇ ਲਈ ਕਈ ਪ੍ਰਮੁੱਖ ਕਦਮ ਚੁੱਕੇ ਹਨ, ਫਿਰ ਵੀ ਉਹ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕ ਨਹੀ ਪਾ ਰਹੇ ਹਨ। ਕਿਸਾਨਾਂ ਵਿੱਚ ਗਿਆਨ ਅਤੇ ਜਾਗਰੂਕਤਾ ਦੀ ਘਾਟ ਕਾਰਨ ਪੰਜਾਬ ਵਿੱਚ ਪਰਾਲੀ ਸਾੜਨਾ ਇੱਕ ਵੱਡਾ ਮੁੱਦਾ ਬਣ ਰਿਹਾ ਹੈ। ਪਰ ਇੱਕ ਅਜਿਹੇ ਕਿਸਾਨ ਜਗਦੀਪ ਸਿੰਘ ਹਨ, ਜਿਨ੍ਹਾਂ ਨੇ ਨਾ ਕੇਵਲ ਆਪਣੇ ਖੇਤਰ ਵਿੱਚ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ ਬਲਕਿ ਉਨ੍ਹਾਂ ਨੂੰ ਜੈਵਿਕ ਖੇਤੀ ਵੱਲ ਉਤਸ਼ਾਹਿਤ ਵੀ ਕੀਤਾ।

ਜਗਦੀਪ ਸਿੰਘ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਇੱਕ ਉੱਭਰਦੇ ਹੋਏ ਕਿਸਾਨ ਹਨ। ਬਚਪਨ ਤੋਂ ਹੀ ਆਪਣੀ ਮਾਤ-ਭੂਮੀ ਅਤੇ ਮਿੱਟੀ ਨਾਲ ਉਨ੍ਹਾਂ ਨੂੰ ਬਹੁਤ ਪਿਆਰ ਸੀ। ਮਿੱਟੀ ਪ੍ਰੇਮੀ ਦੇ ਰੂਪ ਵਿੱਚ ਉਨ੍ਹਾਂ ਦੀ ਯਾਤਰਾ ਉਨ੍ਹਾਂ ਦੇ ਬਚਪਨ ਤੋਂ ਹੀ ਸ਼ੁਰੂ ਹੋ ਗਈ। ਜਨਮ ਤੋਂ ਬਾਅਦ ਉਨ੍ਹਾਂ ਦੇ ਚਾਚੇ ਨੇ ਉਨ੍ਹਾਂ ਨੂੰ ਗੋਦ ਲੈ ਲਿਆ, ਜਿਹਨਾਂ ਦਾ ਕਾਰੋਬਾਰ ਖੇਤੀਬਾੜੀ ਸੀ। ਉਨ੍ਹਾਂ ਦੇ ਚਾਚਾ ਜੀ, ਉਨ੍ਹਾਂ ਨੂੰ ਸ਼ੁਰੂ ਤੋਂ ਹੀ ਫਾਰਮ ‘ਤੇ ਲੈ ਜਾਂਦੇ ਸਨ ਅਤੇ ਇਸ ਤਰ੍ਹਾਂ ਹੀ ਜਗਦੀਪ ਸਿੰਘ ਜੀ ਦੀ ਖੇਤੀ ਵੱਲ ਦਿਲਚਸਪੀ ਵੱਧ ਗਈ।

ਵੱਧਦੀ ਉਮਰ ਦੇ ਨਾਲ ਉਨ੍ਹਾਂ ਦਾ ਦਿਮਾਗ ਵੀ ਵਿਕਾਸਸ਼ੀਲ ਰਿਹਾ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤਾਂ ਉਨ੍ਹਾਂ ਨੇ ਖੇਤੀ ਨੂੰ ਹੀ ਤਰਜੀਹ ਦਿੱਤੀ। ਦਸਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਪੜ੍ਹਾਈ ਛੱਡਣ ਦਾ ਫੈਸਲਾ ਕੀਤਾ ਅਤੇ ਖੇਤੀ ਵਿੱਚ ਆਪਣੇ ਪਿਤਾ ਮੁਖਤਿਆਰ ਸਿੰਘ ਦੀ ਮਦਦ ਕਰਨੀ ਸ਼ੁਰੂ ਕੀਤੀ। ਖੇਤੀ ਦੇ ਪ੍ਰਤੀ ਉਨ੍ਹਾਂ ਦੀ ਦਿਲਚਸਪੀ ਦਿਨ ਪ੍ਰਤੀਦਿਨ ਵੱਧ ਰਹੀ ਸੀ, ਇਸ ਲਈ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ 1989 ਤੋਂ 1990 ਤੱਕ ਉਨ੍ਹਾਂ ਨੇ ਪੀ.ਏ.ਯੂ. ਦਾ ਦੌਰਾ ਕੀਤਾ। ਪੀ.ਏ.ਯੂ. ਦਾ ਦੌਰਾ ਕਰਨ ਤੋਂ ਬਾਅਦ ਜਗਦੀਪ ਸਿੰਘ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਖੇਤ ਦੀ ਮਿੱਟੀ ਦਾ ਬੁਨਿਆਦੀ ਪੱਧਰ ਬਹੁਤ ਜ਼ਿਆਦਾ ਹੈ, ਜੋ ਮਿੱਟੀ ਅਤੇ ਫ਼ਸਲਾਂ ਦੀਆਂ ਕਈ ਸਮੱਸਿਆਵਾਂ ਨੂੰ ਜਨਮ ਦੇ ਰਿਹਾ ਹੈ ਅਤੇ ਮਿੱਟੀ ਨੂੰ ਜ਼ਿਆਦਾ ਉਪਜਾਊ ਬਣਾਉਣ ਦੇ ਲਈ ਦੋ ਹੀ ਉਪਾਅ ਸਨ ਜਾਂ ਤਾਂ ਰੂੜੀ ਦੀ ਖਾਦ ਦੀ ਵਰਤੋਂ ਕਰਨਾ ਜਾਂ ਖੇਤਾਂ ਵਿੱਚ ਹਰੀ ਖਾਦ ਦੀ ਵਰਤੋਂ ਕਰਨਾ ਆਦਿ।

ਇਸ ਸਮੱਸਿਆ ਦਾ ਨਿਪਟਾਰਾ ਕਰਨ ਲਈ ਜਗਦੀਪ ਜੀ ਇੱਕ ਬਿਹਤਰ ਹੱਲ ਲੱਭਿਆ, ਕਿਉਂਕਿ ਰੂੜੀ ਦੀ ਖਾਦ ਵਿੱਚ ਨਿਵੇਸ਼ ਕਰਨਾ ਉਨ੍ਹਾਂ ਦੇ ਲਈ ਮਹਿੰਗਾ ਸੀ। 1990-1991 ਵਿੱਚ ਉਨ੍ਹਾਂ ਨੂੰ ਪੀ.ਏ.ਯੂ. ਦੇ ਸਮਰਥਨ ਨਾਲ ਹੈਪੀ ਸੀਡਰ ਦੀ ਵਰਤੋਂ ਕਰਨੀ ਸ਼ੁਰੂ ਕੀਤੀ। ਹੈਪੀ ਸੀਡਰ ਦੀ ਵਰਤੋਂ ਨਾਲ ਉਹ ਖੇਤ ਵਿੱਚੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਕੱਢੇ ਹੀ ਮਿੱਟੀ ਵਿੱਚ ਬੀਜ ਲਾਉਣ ਲੱਗ ਗਏ। ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਝੋਨੇ ਦੀ ਪਰਾਲੀ ਨੂੰ ਖਾਦ ਦੇ ਰੂਪ ਵਿੱਚ ਵਰਤਣਾ ਸ਼ੁਰੂ ਕੀਤਾ। ਹੌਲੀ-ਹੌਲੀ ਜਗਦੀਪ ਜੀ ਨੇ ਆਪਣੀ ਇਸ ਪਹਿਲ ਵਿੱਚ 37 ਕਿਸਾਨਾਂ ਨੂੰ ਇਕੱਠਾ ਜੋੜ ਲਿਆ ਅਤੇ ਉਨ੍ਹਾਂ ਨੂੰ ਹੈਪੀ ਸੀਡਰ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਪਰਾਲੀ ਸਾੜਨ ਤੋਂ ਪਰਹੇਜ਼ ਕਰਨ ਨੂੰ ਕਿਹਾ। ਉਨ੍ਹਾਂ ਨੇ ਇਸ ਅਭਿਆਨ ਨੂੰ ਪੂਰੇ ਸੰਗਰੂਰ ਵਿੱਚ ਚਲਾਇਆ, ਜਿਸ ਦੇ ਅਧੀਨ ਉਨ੍ਹਾਂ ਨੇ 350 ਏਕੜ ਤੋਂ ਵੱਧ ਖੇਤਰ ਵਿੱਚ ਕੰਮ ਕੀਤਾ।

“2014 ਵਿੱਚ ਮੈਂ IARI (ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ) ਤੋਂ ਪੁਰਸਕਾਰ ਪ੍ਰਾਪਤ ਕੀਤਾ ਅਤੇ ਉਸ ਤੋਂ ਬਾਅਦ ਮੈਂ ਆਪਣੇ ਪਿੰਡ ਵਿੱਚ ‘ਸ਼ਹੀਦ ਬਾਬਾ ਸਿੱਧ ਸਵੈ ਸਹਾਇਤਾ ਗਰੁੱਪ’ ਨਾਮ ਦਾ ਗਰੁੱਪ ਬਣਾਇਆ। ਇਸ ਗਰੁੱਪ ਦੇ ਅਧੀਨ ਅਸੀਂ ਕਿਸਾਨਾਂ ਨੂੰ ਹਵਾ ਪ੍ਰਦੂਸ਼ਣ ਸਮੱਸਿਆਵਾਂ ਦੇ ਨਾਲ ਨਿਪਟਣ ਦੇ ਲਈ, ਪਰਾਲੀ ਨਾ ਸਾੜਨ ਦੇ ਲਈ ਪ੍ਰੇਰਿਤ ਕਰਦੇ ਹਾਂ।”

ਇਸ ਸਮੇਂ ਉਹ 40 ਏਕੜ ਜ਼ਮੀਨ ‘ਤੇ ਖੇਤੀ ਕਰ ਰਹੇ ਹਨ, ਜਿਸ ਵਿੱਚੋਂ 32 ਏਕੜ ਜ਼ਮੀਨ ਉਨ੍ਹਾਂ ਨੇ ਠੇਕੇ ‘ਤੇ ਦਿੱਤੀ ਹੈ ਅਤੇ 4 ਏਕੜ ਦੀ ਜ਼ਮੀਨ ‘ਤੇ ਜੈਵਿਕ ਖੇਤੀ ਕਰ ਰਹੇ ਹਨ ਅਤੇ ਬਾਕੀ ਦੀ ਜ਼ਮੀਨ ‘ਤੇ ਖੇਤੀ ਵਿੱਚ ਬਹੁਤ ਘੱਟ ਮਾਤਰਾ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ।

ਜਗਦੀਪ ਸਿੰਘ ਦੇ ਵਿਅਕਤੀਤਵ ਦੇ ਬਾਰੇ ਵਿੱਚ ਸਭ ਤੋਂ ਆਕਰਸ਼ਕ ਚੀਜ਼ ਇਹ ਹੈ ਕਿ ਉਹ ਬਹੁਤ ਨਿਮਰਤਾ ਵਾਲੇ ਹਨ ਹੈ ਅਤੇ ਹਮੇਸ਼ਾ ਖੇਤੀਬਾੜੀ ਦੇ ਬਾਰੇ ਵਿੱਚ ਨਵੀਆਂ ਚੀਜ਼ਾਂ ਨੂੰ ਸਿੱਖਣ ਦੇ ਇੱਛੁਕ ਰਹਿੰਦੇ ਹਨ। ਉਹ ਪਸ਼ੂ ਪਾਲਣ ਵਿੱਚ ਵੀ ਬਹੁਤ ਦਿਲਚਸਪੀ ਰੱਖਦੇ ਹਨ ਅਤੇ ਘਰੇਲੂ ਮੰਤਵ ਲਈ ਉਨ੍ਹਾਂ ਕੋਲ 8 ਮੱਝਾਂ ਹਨ। ਉਹ ਮੱਝ ਦੇ ਦੁੱਧ ਦੀ ਵਰਤੋਂ ਸਿਰਫ਼ ਘਰ ਦੇ ਲਈ ਕਰਦੇ ਹਨ ਅਤੇ ਕਈ ਵਾਰ ਇਸ ਨੂੰ ਆਪਣੇ ਗੁਆਂਢੀਆਂ ਜਾਂ ਪਿੰਡ ਵਾਲਿਆਂ ਨੂੰ ਵੀ ਵੇਚਦੇ ਹਨ। ਖੇਤੀਬਾੜੀ ਅਤੇ ਦੁੱਧ ਦੀ ਵਿਕਰੀ ਨਾਲ ਆਪਣੇ ਪਰਿਵਾਰ ਦੇ ਖਰਚਿਆਂ ਨੂੰ ਬਹੁਤ ਹੀ ਵਧੀਆ ਸੰਭਾਲ ਰਹੇ ਹਨ ਅਤੇ ਭਵਿੱਖ ਵਿੱਚ ਉਹ ਵਧੀਆ ਮੁਨਾਫ਼ੇ ਲਈ ਆਪਣੀ ਫ਼ਸਲ ਦੀ ਮਾਰਕਟਿੰਗ ਖੁਦ ਸ਼ੁਰੂ ਕਰਨਾ ਚਾਹੁੰਦੇ ਹਨ।

ਸੰਦੇਸ਼
“ਦੂਜੇ ਕਿਸਾਨਾਂ ਲਈ ਜਗਦੀਪ ਸਿੰਘ ਜੀ ਦਾ ਸੰਦੇਸ਼ ਇਹੋ ਹੈ ਕਿ ਉਹ ਆਪਣੇ ਬੱਚਿਆਂ ਨੂੰ ਖੇਤੀ ਦੇ ਬਾਰੇ ਸਿਖਾਉਣ ਅਤੇ ਬੱਚਿਆਂ ਦੇ ਮਨ ਵਿੱਚ ਖੇਤੀ ਬਾਰੇ ਨਕਾਰਾਤਮਕ ਵਿਚਾਰ ਨਾ ਪਾਉਣ, ਨਹੀਂ ਤਾਂ ਉਹ ਆਪਣੀਆਂ ਜੜ੍ਹਾਂ ਬਾਰੇ ਭੁੱਲ ਜਾਣਗੇ।”

ਦਵਿੰਦਰ ਸਿੰਘ ਮੁਸ਼ਕਾਬਾਦ

ਪੂਰੀ ਕਹਾਣੀ ਪੜੋ

ਭਾਰਤ ਵਿੱਚ ਵਿਦੇਸ਼ੀ ਖੇਤੀਬਾੜੀ ਦੇ ਮਾਡਲ ਨੂੰ ਲਾਗੂ ਕਰਕੇ ਕਿਸਾਨ ਸਫ਼ਲਤਾ ਪ੍ਰਾਪਤ ਕਰ ਰਹੇ ਹਨ

ਭਾਰਤੀਆਂ ਵਿੱਚ ਵੱਧਦੀ ਮਾਨਸਿਕਤਾ ਵਿਦੇਸ਼ ਜਾਣ ਅਤੇ ਉੱਥੇ ਵਸਣ ਦੀ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਨ੍ਹਾਂ ਨੇ ਉੱਥੇ ਕੀ ਕਰਨਾ ਹੈ, ਭਾਵੇਂ ਸਫ਼ਾਈ ਦੀ ਨੌਕਰੀ ਹੋਵੇ ਜਾਂ ਕਿਸੇ ਹੋਰ ਕਿਸਮ ਦੀ ਨੌਕਰੀ ਹੋਵੇ, ਪਰ ਉਹ ਉਸੇ ਹੀ ਕੰਮ ਨੂੰ ਆਪਣੇ ਦੇਸ਼ ਵਿੱਚ ਕਰਨ ਤੋਂ ਸ਼ਰਮ ਮਹਿਸੂਸ ਕਰਦੇ ਹਨ। ਹਾਂ, ਇਹ ਸੱਚ ਹੈ ਕਿ ਵਿਦੇਸ਼ਾਂ ਵਿੱਚ ਕੰਮ ਕਰਨ ਵਿੱਚ ਵਧੇਰੇ ਪੈਸਾ ਹੈ, ਪਰ ਜੇਕਰ ਅਸੀਂ ਵਿਦੇਸ਼ੀ ਤਕਨੀਕ ਨੂੰ ਸਾਡੇ ਦੇਸ਼ ਵਿੱਚ ਲਿਆਈਏ ਅਤੇ ਆਪਣੇ ਪੇਸ਼ੇ ਨੂੰ ਇੱਕ ਲਾਭਕਾਰੀ ਉੱਦਮ ਬਣਾ ਸਕਦੇ ਹਾਂ। ਇਹ ਮਾਲਵਾ ਖੇਤਰ ਅਧਾਰਿਤ ਕਿਸਾਨ, 46 ਸਾਲ ਦੇ ਦਵਿੰਦਰ ਸਿੰਘ ਦੀ ਕਹਾਣੀ ਹੈ, ਜਿਸ ਨੇ ਵਿਦੇਸ਼ ਜਾਣ ਦੇ ਮੌਕੇ ਦੀ ਵਧੀਆ ਤਰੀਕੇ ਦੀ ਵਰਤੋਂ ਕੀਤੀ ਅਤੇ ਵਿਦੇਸ਼ੀ ਖੇਤੀਬਾੜੀ ਮਾਡਲ ਨੂੰ ਪੰਜਾਬ ਵਾਪਸ ਲੈ ਕੇ ਆਏ।

1992 ਵਿੱਚ ਦਵਿੰਦਰ ਸਿੰਘ ਨੇ ਵਿਦੇਸ਼ ਜਾਣ ਦੀ ਯੋਜਨਾ ਬਣਾਈ, ਪਰ ਉਹ ਆਪਣੇ ਯਤਨਾਂ ਵਿੱਚ ਅਸਫ਼ਲ ਰਹੇ ਅਤੇ ਅਖੀਰ ਵਿੱਚ ਉਨ੍ਹਾਂ ਖੇਤੀਬਾੜੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਸ ਸਮੇਂ ਉਹ ਇਸ ਤੱਥ ਤੋਂ ਅਣਜਾਣ ਸਨ ਕਿ ਵਿਦੇਸ਼ਾਂ ਵਿੱਚ ਰਹਿਣਾ ਅਸਾਨ ਨਹੀਂ ਸੀ, ਕਿਉਂਕਿ ਉਹ ਸਖ਼ਤ ਮਿਹਨਤ ਦੀ ਮੰਗ ਕਰਦੇ ਸਨ, ਪਰ ਖੇਤੀਬਾੜੀ ਤੋਂ ਵਧੀਆ ਲਾਭ ਪ੍ਰਾਪਤ ਕਰਨਾ ਅਸਾਨ ਨਹੀਂ ਸੀ, ਕਿਉਂਕਿ ਖੇਤੀਬਾੜੀ ਖੂਨ ਅਤੇ ਪਸੀਨੇ ਦੀ ਮੰਗ ਕਰਦੀ ਹੈ। ਹਾਲਾਂਕਿ ਉਨ੍ਹਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ, ਜਦੋਂ ਉਹ ਮਾਰਕੀਟਿੰਗ ਵਿੱਚ ਆਏ, ਫਿਰ ਦਲਾਲਾਂ ਤੋਂ ਧੋਖੇਬਾਜ਼ੀ ਦੇ ਡਰ ਤੋਂ ਉਨ੍ਹਾਂ ਨੇ ਆਪਣੇ ਹੱਥਾਂ ਵਿੱਚ ਬੀਮ(beam) ਸੰਤੁਲਨ ਰੱਖਣ ਦਾ ਫੈਸਲਾ ਕੀਤਾ।

“ਮੈਂ ਸੈਕਟਰ 42, ਚੰਡੀਗੜ੍ਹ ਦੀ ਸਬਜ਼ੀ ਮੰਡੀ (ਸਬਜ਼ੀ ਬਾਜ਼ਾਰ), ਮਾਂ ਦੀ ਦਿੱਤੀ ਚਿੱਟੀ ਧੁਰੀ (ਕਾਰਪੈੱਟ), ਬੀਮ ਸੰਤੁਲਨ ਅਤੇ ਹਰੀਆਂ ਮਿਰਚਾਂ ਦਾ ਦੌਰਾ ਕਰਨ ਦੇ ਆਪਣੇ ਪਹਿਲੇ ਤਜੁਰਬੇ ਨੂੰ ਨਹੀਂ ਭੁੱਲ ਸਕਦਾ। ਮੈਂ ਸਾਰਾ ਦਿਨ ਉੱਥੇ ਬੈਠਾ ਰਿਹਾ, ਮੈਂ ਬਹੁਤ ਉਲਝਣ ਵਿੱਚ ਸੀ ਅਤੇ ਸ਼ਰਮਿੰਦਾ ਸੀ, ਚਾਹੇ ਗ੍ਰਾਹਕ ਤੋਂ ਪੈਸਾ ਲੈਣਾ ਹੈ ਜਾਂ ਨਹੀਂ। ਮੈਂ ਚੁੱਪ ਸੀ। ਇਸ ਤਰ੍ਹਾਂ ਮੈਨੂੰ ਦੇਖਣ ਤੋਂ ਬਾਅਦ, ਮੇਰੇ ਕੁੱਝ ਕਿਸਾਨ ਭਰਾਵਾਂ ਨੇ ਮੈਨੂੰ ਦੱਸਿਆ ਕਿ ਇਹ ਇਸ ਤਰ੍ਹਾਂ ਕੰਮ ਨਹੀਂ ਕਰੇਗਾ, ਤੁਹਾਨੂੰ ਆਪਣੇ ਗ੍ਰਾਹਕਾਂ ਨੂੰ ਬੁਲਾਉਣਾ ਚਾਹੀਦਾ ਹੈ ਅਤੇ ਆਪਣੀ ਫ਼ਸਲ ਦੀ ਵਿਕਰੀ ਕੀਮਤ ਵੱਲ ਜ਼ੋਰ ਦੇਣਾ ਹੋਵੇਗਾ, ਇਸ ਤਰ੍ਹਾਂ ਮੈਂ ਸਬਜ਼ੀਆਂ ਵੇਚਣ ਬਾਰੇ ਸਿੱਖਿਆ।”

ਉਸ ਸਮੇਂ ਵਿੱਚ ਲੜਖੜਾਉਂਦੇ ਕਦਮਾਂ ਨਾਲ ਅੱਗੇ ਵੱਧਦੇ ਹੋਏ, ਦਵਿੰਦਰ ਸਿੰਘ ਨੇ ਆਪਣੀ ਪਹਿਲੀ ਫ਼ਸਲ ਤੋਂ 45 ਹਜ਼ਾਰ ਰੁਪਏ ਕਮਾਏ ਅਤੇ ਉਹ ਇਸ ਤੋਂ ਬਹੁਤ ਖੁਸ਼ ਸਨ। ਖੈਰ, ਉਸ ਸਮੇਂ ਤੱਕ ਦਵਿੰਦਰ ਸਿੰਘ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਕਿ ਖੇਤੀਬਾੜੀ ਦਾ ਮਾਰਗ ਬਹੁਤ ਤਾਕਤ ਅਤੇ ਦ੍ਰਿੜ ਸੰਕਲਪ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਵਾਪਸ ਮੁੜਨ ਨਾਲੋਂ ਦਵਿੰਦਰ ਸਿੰਘ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਕੰਮ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੇ ਹੌਲੀ-ਹੌਲੀ ਆਪਣੇ ਖੇਤੀ ਦੇ ਖੇਤਰ ਵਿੱਚ ਵਿਸਥਾਰ ਕੀਤਾ ਅਤੇ ਆਪਣੇ ਹੁਨਰ ਨੂੰ ਅੱਪਗ੍ਰੇਡ ਕਰਨ ਲਈ 2007 ਵਿੱਚ ਉਨ੍ਹਾਂ ਆਪਣੇ ਇੱਕ ਦੋਸਤ ਨਾਲ ਇੱਕ ਸਿਖਲਾਈ ਕੈਂਪ ਲਈ ਸਪੇਨ ਦਾ ਦੌਰਾ ਕੀਤਾ।

ਸਪੇਨ ਵਿੱਚ, ਉਨ੍ਹਾਂ ਨੇ ਖੇਤੀਬਾੜੀ ਮਾਡਲ ਦੇਖਿਆ ਅਤੇ ਉਹ ਇਸ ਤੋਂ ਬਹੁਤ ਹੈਰਾਨ ਹੋਏ। ਜਾਣਕਾਰੀ ਦੇ ਕਿਸੇ ਵੀ ਹਿੱਸੇ ਨੂੰ ਛੱਡੇ ਬਿਨਾਂ ਦਵਿੰਦਰ ਸਿੰਘ ਨੇ ਆਪਣੇ ਨੋਟਸ ਵਿੱਚ ਸਭ ਕੁੱਝ ਲਿਖਿਆ।

“ਮੈਂ ਦੇਖਿਆ ਕਿ ਇਟਲੀ ਵਿੱਚ ਚੱਲ ਰਿਹਾ (ਪ੍ਰਚਲਿੱਤ) ਖੇਤੀਬਾੜੀ ਮਾਡਲ ਭਾਰਤ ਤੋਂ ਬਹੁਤ ਵੱਖਰਾ ਸੀ। ਕਿਸਾਨ ਸਮੂਹਾਂ ਵਿੱਚ ਕੰਮ ਕਰਦੇ ਸਨ ਅਤੇ ਇਟਲੀ ਦੇ ਖੇਤੀਬਾੜੀ ਮਾਡਲ ਵਿੱਚ ਕੋਈ ਵਿਚੋਲੇ ਨਹੀਂ ਸਨ। ਮੈਂ ਇਹ ਵੀ ਦੇਖਿਆ ਕਿ ਇਟਲੀ ਦੀ ਵਾਤਾਵਰਣ ਸਥਿਤੀ ਭਾਰਤ ਦੇ ਮੁਕਾਬਲੇ ਵਿੱਚ ਖੇਤੀਬਾੜੀ ਦੇ ਅਨੁਕੂਲ ਨਹੀਂ ਸੀ, ਫਿਰ ਵੀ ਉਹ ਆਪਣੇ ਖੇਤਾਂ ਤੋਂ ਉੱਚ ਪੈਦਾਵਾਰ ਲੈ ਰਹੇ ਸਨ। ਲੋਕ ਆਪਣੇ ਵਿਕਾਸ ਅਤੇ ਵਿਕਾਸ ਲਈ ਫ਼ਸਲਾਂ ਦਾ ਆਦਰਸ਼ ਮਾਹੌਲ ਦੇਣ ਲਈ ਪੌਲੀਹਾਊਸ ਦੀ ਵਰਤੋਂ ਕਰ ਰਹੇ ਸਨ। ਇਹ ਸਭ ਕੁੱਝ ਦੇਖ ਕੇ ਮੈਂ ਬਹੁਤ ਹੈਰਾਨ ਹੋਇਆ।”

ਸ਼ਾਨਦਾਰ ਖੇਤੀਬਾੜੀ ਤਕਨੀਕਾਂ ਦੀ ਖੋਜ ਕਰਨ ਤੋਂ ਬਾਅਦ ਦਵਿੰਦਰ ਸਿੰਘ ਨੇ ਫੈਸਲਾ ਕੀਤਾ ਕਿ ਉਹ ਪੋਲੀਹਾਊਸ ਤਰੀਕੇ ਨਾਲ ਖੇਤੀ ਕਰਨਗੇ। ਸ਼ੁਰੂ ਵਿੱਚ, ਉਨ੍ਹਾਂ ਨੂੰ ਪੋਲੀਹਾਊਸ ਬਣਾਉਣ ਲਈ ਕੋਈ ਸਹਾਇਤਾ ਨਹੀਂ ਮਿਲੀ, ਇਸ ਲਈ ਉਨ੍ਹਾਂ ਨੇ ਇਸ ਨੂੰ ਖੁਦ ਬਣਾਉਣ ਦਾ ਫੈਸਲਾ ਕੀਤਾ। ਬਾਂਸਾਂ ਦੀ ਮਦਦ ਨਾਲ ਉਨ੍ਹਾਂ ਨੇ 500 ਵਰਗ ਮੀਟਰ ਵਿੱਚ ਆਪਣੇ ਖੁਦ ਦੇ ਪੋਲੀਹਾਊਸ ਦੀ ਸਥਾਪਨਾ ਕੀਤੀ ਅਤੇ ਇਸ ਵਿੱਚ ਸਬਜ਼ੀਆਂ ਬੀਜਣੀਆਂ ਸ਼ੁਰੂ ਕੀਤੀਆਂ। ਜਦੋਂ ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਬਹੁਤ ਸਾਰੇ ਮਾਹਿਰਾਂ ਨੇ ਉਨ੍ਹਾਂ ਦੇ ਫਾਰਮ ਦਾ ਵੀ ਦੌਰਾ ਕੀਤਾ ਪਰ ਉਹ ਨਕਾਰਾਤਮਕ ਪ੍ਰਕਿਰਿਆ ਨਾਲ ਵਾਪਸ ਆਏ ਅਤੇ ਕਿਹਾ ਕਿ ਇਹ ਪੋਲੀਹਾਊਸ ਸਫ਼ਲ ਨਹੀਂ ਹੋਵੇਗਾ। ਪਰ ਫਿਰ ਵੀ ਦਵਿੰਦਰ ਸਿੰਘ ਨੇ ਆਪਣੀ ਸਖ਼ਤ ਮਿਹਨਤ ਅਤੇ ਜੋਸ਼ੀਲੀ ਭਾਵਨਾ ਨਾਲ ਇਸ ਨੂੰ ਸਫ਼ਲ ਬਣਾਇਆ ਅਤੇ ਇਸ ਤੋਂ ਚੰਗੀ ਪੈਦਾਵਾਰ ਲਈ।

ਨੈਸ਼ਨਲ ਬਾਗਬਾਨੀ ਮਿਸ਼ਨ ਨੇ ਉਨ੍ਹਾਂ ਦੇ ਕੰਮ ਤੋਂ ਖ਼ੁਸ਼ ਹੋ ਕੇ ਉਨ੍ਹਾਂ ਨੂੰ ਪੋਲੀਹਾਊਸ ਲਈ ਸਹਾਇਤਾ ਦੇਣ ਦਾ ਫੈਸਲਾ ਕੀਤਾ ਅਤੇ ਨਿਰਮਾਣ ਵਿੱਚ ਉਨ੍ਹਾਂ ਦੀ ਮਦਦ ਕੀਤੀ। ਜਦੋਂ ਖੇਤੀਬਾੜੀ ਵਿਭਾਗ ਦਵਿੰਦਰ ਸਿੰਘ ਦੇ ਹੱਕ ਵਿੱਚ ਸੀ ਤਾਂ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਉਨ੍ਹਾਂ ਦੇ ਹੱਕ ਵਿੱਚ ਨਹੀਂ ਸਨ। ਉਨ੍ਹਾਂ ਦੇ ਪਿਤਾ ਆਪਣੀ ਜ਼ਮੀਨ ਉਸ ਨੂੰ ਨਹੀਂ ਦੇਣਾ ਚਾਹੁੰਦੇ ਸਨ ਕਿਉਂਕਿ ਪੋਲੀਹਾਊਸ ਤਕਨੀਕ ਨਵੀਂ ਸੀ ਅਤੇ ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਇਸ ਨਾਲ ਲਾਭ ਹੋਵੇਗਾ ਜਾਂ ਨਹੀਂ ਅਤੇ ਕਿਸੇ ਵੀ ਹਾਲਾਤ ਵਿੱਚ, ਜੇ ਕਰਜ਼ੇ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਤਾਂ ਬੈਂਕ ਜ਼ਮੀਨ ਖੋਹ ਲਵੇਗੀ।

ਆਪਣੇ ਪਰਿਵਾਰ ‘ਤੇ ਨਿਰਭਰ ਹੋਣ ਤੋਂ ਬਗੈਰ, ਦਵਿੰਦਰ ਸਿੰਘ ਨੇ ਪੌਲੀਹਾਊਸ ਸਥਾਪਿਤ ਕਰਨ ਲਈ ਇੱਕ ਏਕੜ ਜ਼ਮੀਨ’ ਤੇ 30 ਲੱਖ ਰੁਪਏ ਦਾ ਕਰਜ਼ਾ ਲੈ ਕੇ ਆਪਣੇ ਇੱਕ ਦੋਸਤ ਦੇ ਨਾਲ ਹਿੱਸੇਦਾਰੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਸ ਸਾਲ ਉਨ੍ਹਾਂ ਨੇ ਆਪਣੇ ਪੌਲੀਹਾਊਸ ਵਿੱਚ ਰੰਗਦਾਰ ਸ਼ਿਮਲਾ ਮਿਰਚ ਉਗਾਈ, ਉਸ ਦਾ ਉਤਪਾਦਨ ਅਤੇ ਗੁਣਵੱਤਾ ਇੰਨੀ ਵਧੀਆ ਸੀ ਕਿ ਇੱਕ ਸਾਲ ਦੇ ਅੰਦਰ ਉਨ੍ਹਾਂ ਨੇ ਆਪਣੀ ਕਮਾਈ ਦੇ ਨਾਲ ਆਪਣਾ ਕਰਜ਼ਾ ਕਲੀਅਰ ਕੀਤਾ।

ਅਗਲੀ ਮੰਜ਼ਿਲ, ਜਿਸ ‘ਤੇ ਦਵਿੰਦਰ ਸਿੰਘ ਨੇ ਕਦਮ ਰੱਖਿਆ ਸੀ, 2010 ਵਿੱਚ ਸਮੂਹ ਦੀ ਸਥਾਪਨਾ ਕੀਤੀ ਗਈ ਸੀ, ਉਨ੍ਹਾਂ ਨੇ ਹੌਲੀ-ਹੌਲੀ ਲੋਕਾਂ ਅਤੇ ਸਮੂਹਾਂ ਵਿੱਚ ਕੰਮ ਦਾ ਵਿਸਥਾਰ ਕੀਤਾ, ਜੋ ਵੀ ਵਿਅਕਤੀ ਐਗਰੋ ਹੈੱਲਪ ਏਡ ਸੁਸਾਇਟੀ ਦੇ ਤਹਿਤ ਪੌਲੀਹਾਊਸ ਤਕਨੀਕ ਸਿੱਖਣ ਦੇ ਹੱਕਦਾਰ ਸਨ। ਦਵਿੰਦਰ ਸਿੰਘ ਦਾ ਇਹ ਕਦਮ ਬਹੁਤ ਹੀ ਵਧੀਆ ਕਦਮ ਸੀ, ਕਿਉਂਕਿ ਉਨ੍ਹਾਂ ਦੇ ਸਮੂਹ ਨੇ ਬੀਜਾਂ, ਖਾਦਾਂ ਅਤੇ ਹੋਰ ਲੋੜੀਂਦੀ ਖੇਤੀਬਾੜੀ ਇਨਪੁੱਟ ਤੋਂ 25-30% ਸਬਸਿਡੀ ਦਰ ‘ਤੇ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਇਲਾਵਾ, ਸਮੂਹ ਕਿਸਾਨ ਜੋ ਕਿ ਸਮੂਹ ਦੇ ਮੈਂਬਰ ਹਨ ਉਨ੍ਹਾਂ ਨੂੰ ਖੇਤੀਬਾੜੀ ਨਿਵੇਸ਼ ਲਈ ਹੋਰ ਥਾਂ ਜਾਣ ਦੀ ਲੋੜ ਨਹੀਂ, ਉਨ੍ਹਾਂ ਨੂੰ ਸਭ ਕੁੱਝ ਇੱਕ ਛੱਤ ਹੇਠ ਮਿਲਦਾ ਹੈ। ਸਮੂਹ ਨਿਰਮਾਣ ਨੇ ਕਿਸਾਨਾਂ ਨੂੰ ਟ੍ਰਾਂਸਪੋਰਟੇਸ਼ਨ ਚਾਰਜ, ਮਾਰਕੀਟਿੰਗ, ਪੈਕਿੰਗ ਅਤੇ ਹੋਰ ਲਾਭ ਪ੍ਰਦਾਨ ਕੀਤੇ ਅਤੇ ਨਤੀਜੇ ਵਜੋਂ, ਇੱਕ ਕਿਸਾਨ ਖਰਚਿਆਂ ਦੇ ਨਾਲ ਜ਼ਿਆਦਾ ਪਰੇਸ਼ਾਨ ਨਹੀਂ ਹੁੰਦਾ। ਕਿਸਾਨ ਐਗਰੀ ਮਾਰਟ ਇੱਕ ਬ੍ਰੈਂਡ ਨਾਮ ਹੈ ਜਿਸ ਦੇ ਤਹਿਤ ਸਮੂਹ ਦੁਆਰਾ ਕਟਾਈ ਦੀਆਂ ਸਾਰੀਆਂ ਫ਼ਸਲਾਂ ਨੂੰ ਚੰਡੀਗੜ੍ਹ ਅਤੇ ਦਿੱਲੀ ਦੇ ਸਬਜ਼ੀਆਂ ਬਾਜ਼ਾਰਾਂ ਵਿੱਚ ਵੇਚਿਆ ਜਾਂਦਾ ਹੈ, ਲੋਕ ਆਪਣੇ ਬ੍ਰੈਂਡ ‘ਤੇ ਭਰੋਸਾ ਕਰਦੇ ਹਨ ਅਤੇ ਉਨ੍ਹਾਂ ਨੂੰ ਵਾਧੂ ਯਤਨ ਕਰਨ ਦੀ ਲੋੜ ਨਹੀਂ ਹੁੰਦੀ ਹੈ।

ਜਿਸ ਸਮੇਂ ਮੈਂ ਇਕੱਲਾ ਸੀ, ਮਾਰਕੀਟ ਸਤਰ ਅਲੱਗ ਸੀ ਪਰ ਅੱਜ ਸਾਡੇ ਕੋਲ ਇੱਕ ਸਮੂਹ ਹੈ ਅਤੇ ਸਮੂਹ ਕੁਆਲਟੀ ਮਾਮਲੇ ਵਿੱਚ ਮਾਰਕੀਟਿੰਗ ਅਸਾਨ ਹੈ। ਸਮੂਹ ਇੱਕ ਬਹੁਤ ਸ਼ਕਤੀਸ਼ਾਲੀ ਚੀਜ਼ ਹੈ ਕਿਉਂਕਿ ਲਾਭ ਤੋਂ ਇਲਾਵਾ ਸਮੂਹ ਵਿੱਚ ਹਰ ਚੀਜ਼ ਸਾਂਝੀ ਹੁੰਦੀ ਹੈ।- ਦਵਿੰਦਰ ਸਿੰਘ ਮੁਸ਼ਕਾਬਾਦ ਨੇ ਕਿਹਾ

20 ਸਾਲਾਂ ਦੇ ਸਮੇਂ ਦਵਿੰਦਰ ਸਿੰਘ ਦੇ ਯਤਨਾਂ ਨੇ ਉਨ੍ਹਾਂ ਨੂੰ ਇੱਕ ਸਾਧਾਰਣ ਸਬਜ਼ੀ ਵੇਚਣ ਵਾਲੇ ਦੇ ਪੱਧਰ ਤੋਂ ਐਗਰੋ ਹੈੱਲਪ ਏਡ ਸੁਸਾਇਟੀ ਮੁਸ਼ਕਾਬਾਦ ਸਮੂਹ ਦੇ ਪ੍ਰਮੁੱਖੀ ਤੱਕ ਪਹੁੰਚਾ ਦਿੱਤਾ ਹੈ ਜਿਸ ਦੇ ਤਹਿਤ ਵਰਤਮਾਨ ਵਿੱਚ 230 ਕਿਸਾਨ ਹਨ। ਇੱਕ ਛੋਟੇ ਜਿਹੇ ਖੇਤਰ ਤੋਂ ਸ਼ੁਰੂ ਕਰਦੇ ਹੋਏ, ਵਰਤਮਾਨ ਵਿੱਚ ਉਨ੍ਹਾਂ ਨੇ ਆਪਣੇ ਖੇਤੀ ਦੇ ਖੇਤਰ ਦਾ ਵਿਸਥਾਰ ਵੱਡੇ ਪੱਧਰ ‘ਤੇ ਕੀਤਾ ਹੈ ਜਿਸ ਵਿੱਚੋਂ ਪੌਲੀਹਾਊਸ ਖੇਤੀ 5½ ਏਕੜ ਵਿੱਚ ਕੀਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਕੁੱਝ ਆਧੁਨਿਕ ਖੇਤੀਬਾੜੀ ਤਕਨੀਕਾਂ ਜਿਵੇਂ ਕਿ ਤੁਪਕਾ ਸਿੰਚਾਈ, ਸਪ੍ਰਿੰਕਲਰ ਨੂੰ ਪਾਣੀ ਦੀ ਵੰਡ ਦਾ ਉਚਿੱਤ ਪ੍ਰਬੰਧਨ ਕਰਨ ਲਈ ਮਸ਼ੀਨੀਕਰਨ ਕੀਤਾ ਹੈ। ਉਨ੍ਹਾਂ ਦੀ ਸਫ਼ਲਤਾ ਲਈ, ਉਨ੍ਹਾਂ ਨੇ ਲੁਧਿਆਣਾ, ਪੀ.ਏ.ਯੂ., ਅਤੇ ਉਨ੍ਹਾਂ ਦੇ ਆਯੋਜਿਤ ਸਮਾਗਮਾਂ ਅਤੇ ਮੇਲਿਆਂ ਨੂੰ ਬਹੁਤ ਵੱਡਾ ਕਰਜ਼ਾ ਦਿੱਤਾ, ਜਿਹਨਾਂ ਨੇ ਉਨ੍ਹਾਂ ਨੂੰ ਚੰਗੀ ਗਿਆਨ ਬੈਂਕ ਦੇ ਨਾਲ ਸਮਰਥਨ ਦਿੱਤਾ।

ਅੱਜ, ਦਵਿੰਦਰ ਸਿੰਘ ਦਾ ਸਮੂਹ ਖੇਤੀਬਾੜੀ ਸੈਕਟਰ ਵਿੱਚ ਵਿਭਿੰਨਤਾ ਦਾ ਇੱਕ ਮਾਡਲ ਬਣ ਗਿਆ ਹੈ, ਜਿਸ ਵਿੱਚ ਉਨ੍ਹਾਂ ਦੀ ਨਵੀਂ ਤਕਨੀਕ ਅਤੇ ਸਥਾਈ ਖੇਤੀਬਾੜੀ ਤਰੀਕੇ ਹਨ। ਬਾਗ਼ਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਦੇ ਲਈ ਦਵਿੰਦਰ ਸਿੰਘ ਨੂੰ ਬਹੁਤ ਸਾਰੇ ਸਨਮਾਨਿਤ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਵਿਦੇਸ਼ ਵਿੱਚ ਕਈ ਡੈਲੀਗੇਸ਼ਨ ਮੀਟਿੰਗ ਵਿੱਚ ਸ਼ਾਮਲ ਹੋਏ।

• 2008 ਵਿੱਚ ਉਜਾਗਰ ਸਿੰਘ ਧਾਲੀਵਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ।
• 2009 ਵਿੱਚ ਪੂਸਾ ਕ੍ਰਿਸ਼ੀ ਵਿਗਿਆਨ ਮੇਲੇ ਵਿੱਚ ਭਾਰਤੀ ਖੇਤੀ ਸੰਸਥਾਨ, ਨਵੀਂ ਦਿੱਲੀ ਦੁਆਰਾ ਮੁੱਖ ਮੰਤਰੀ ਪੁਰਸਕਾਰ ਪ੍ਰਾਪਤ ਕੀਤਾ।
• 2014 ਵਿੱਚ ਪੰਜਾਬ ਸਰਕਾਰ ਦੁਆਰਾ ਪ੍ਰਮਾਣ ਪੱਤਰ ਪ੍ਰਾਪਤ ਕੀਤਾ।
• 2014 ਵਿੱਚ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਪੁਰਸਕਾਰ ਪ੍ਰਾਪਤ ਕੀਤਾ।
• ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਗਿਆਨਕ ਸਲਾਹਕਾਰ ਕਮੇਟੀ ਲਈ ਨਿਯੁਕਤ ਕੀਤਾ ਗਿਆ।
• ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ, ਰਿਸਰਚ ਕੌਂਸਲ ਦੇ ਮੈਂਬਰ ਬਣੇ।
ਖੇਤੀਬਾੜੀ ਵਿਭਾਗ ਭਾਰਤ ਸਰਕਾਰ ਦੁਆਰਾ ਡੈਲੀਗੇਸ਼ਨ ਪ੍ਰਾਯੋਜਿਤ(sponsored) ਦੇ ਮੈਂਬਰ ਬਣ ਕੇ ਉਨ੍ਹਾਂ ਨੌਜਵਾਨ ਕਿਸਾਨਾਂ ਦੇ ਲਈ ਐਗਰੋ ਅਧਾਰਿਤ ਉਦਯੋਗ ਮਲੇਸ਼ੀਆ ਅਤੇ ASEAN ਮੰਤਰਾਲੇ ਦਾ ਦੌਰਾ ਕੀਤਾ।(ਅਪ੍ਰੈਲ 2013)

ਖੇਤੀਬਾੜੀ ਵਿਭਾਗ ਸਰਕਾਰ ਦੇ ਵਿੱਚ ਪ੍ਰਤੀਮੰਡਲ ਦੇ ਇੱਕ ਅਗਾਂਹਵਧੂ ਕਿਸਾਨ ਮੈਂਬਰ ਦੇ ਰੂਪ ਵਿੱਚ ਅਕਤੂਬਰ 2016 ਨੂੰ ਬਾਕੂ, ਅਜ਼ਰਬੈਜ਼ਾਨ ਦਾ ਵੀ ਦੌਰਾ ਕੀਤਾ ।

ਸੰਦੇਸ਼
ਇੱਕ ਮੁਸ਼ਕਿਲਾਂ ਦਾ ਸਾਹਮਣਾ ਕਰਨ ਵਾਲੇ ਕਿਸਾਨ ਲਈ ਜ਼ਰੂਰੀ ਹੈ, ਜਿੰਨਾ ਜ਼ਿਆਦਾ ਤੁਸੀਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋ, ਤਾਂ ਤੁਸੀਂ ਓਨਾ ਸਫ਼ਲਤਾ ਦੇ ਰਾਹ ਨੂੰ ਕਵਰ ਕਰਦੇ ਹੋ। ਮੁਸ਼ਕਿਲਾਂ ਵਿਅਕਤੀ ਨੂੰ ਤਿਆਰ ਕਰਦੀਆਂ ਹਨ, ਇਸ ਲਈ ਮੁਸ਼ਕਿਲ ਹਾਲਾਤਾਂ ਤੋਂ ਪਰੇਸ਼ਾਨ ਨਾ ਹੋਵੋ, ਸਗੋਂ ਇਸ ਤੋਂ ਸਿੱਖੋ। ਹਮੇਸ਼ਾਂ ਆਪਣੇ ਆਪ ਨੂੰ ਪ੍ਰੇਰਿਤ ਰੱਖੋ ਅਤੇ ਸਕਾਰਾਤਮਕ ਸੋਚੋ, ਕਿਉਂਕਿ ਸਭ ਕੁੱਝ ਸਾਡੀ ਸੋਚ ‘ਤੇ ਨਿਰਭਰ ਕਰਦਾ ਹੈ।

ਜਦੋਂ ਪਾਣੀ ਪ੍ਰਬੰਧਨ ਦੀ ਗੱਲ ਆਉਂਦੀ ਹੈ ਤਾਂ ਖੇਤੀਬਾੜੀ ਵਿੱਚ ਪਾਣੀ ਅਹਿਮ ਭੂਮਿਕਾ ਨਿਭਾਉਂਦਾ ਹੈ। ਕਿਸਾਨ ਨੂੰ ਆਪਣੇ ਪਾਣੀ ਦੀ ਜਾਂਚ ਕਰਵਾਉਣੀ ਪੈਂਦੀ ਹੈ ਅਤੇ ਉਸ ਤੋਂ ਬਾਅਦ ਨਹਿਰੀ ਪਾਣੀ ਦੀ ਤਲਾਸ਼ ਕੀਤੀ ਜਾਂਦੀ ਹੈ ਅਤੇ ਇਸ ਨੂੰ ਪੌਲੀਹਾਊਸ ਵਿੱਚ ਵਰਤਦੇ ਹਨ, ਇਸ ਦੇ ਨਤੀਜੇ ਅਨੁਸਾਰ 25-30% ਤੱਕ ਆਮਦਨ ਵਿੱਚ ਵਾਧਾ ਹੁੰਦਾ ਹੈ।

ਭਵਿੱਖ ਦੀ ਯੋਜਨਾ
ਗ੍ਰਾਹਕਾਂ ਨੂੰ ਘਰੇਲੂ ਡਿਲਿਵਰੀ ਪ੍ਰਦਾਨ ਕਰਨ ਦੀ ਯੋਜਨਾ ਹੈ ਤਾਂ ਕਿ ਉਹ ਘੱਟ ਰਸਾਇਣਾਂ ਵਾਲੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਤਾਜ਼ੀਆਂ ਸਬਜ਼ੀ ਖਾ ਸਕਣ।

ਆਪਣੀ ਖੇਤੀ ਨਾਲ ਖੇਤੀਬਾੜੀ ਦੇ ਤਜੁਰਬੇ ਸਾਂਝੇ ਕਰਦੇ ਸਮੇਂ ਦਵਿੰਦਰ ਸਿੰਘ ਨੇ ਵੀ ਸਾਡੇ ਨਾਲ ਆਪਣੀ ਜੀਵਨ ਕਹਾਣੀ ਦੇ ਕੁੱਝ ਪਲ ਸਾਂਝੇ ਕੀਤੇ –

“ਇਸ ਤੋਂ ਪਹਿਲਾਂ ਮੈਂ ਵਿਦੇਸ਼ ਜਾਣ ਦਾ ਸੁਪਨਾ ਦੇਖਦਾ ਸੀ, ਇੱਥੋਂ ਤੱਕ ਕਿ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਉੱਥੇ ਮੈਨੂੰ ਕੀ ਕਰਨਾ ਚਾਹੀਦਾ ਹੈ। ਪਰ ਬਾਅਦ ਵਿੱਚ, ਜਦੋਂ ਮੈਂ ਮਲੇਸ਼ੀਆ ਅਤੇ ਦੂਜੇ ਦੇਸ਼ਾਂ ਲਈ ਇੱਕ ਡੈਲੀਗੇਸ਼ਨ ਟੀਮ ਦੇ ਮੈਂਬਰ ਦੇ ਰੂਪ ਵਿੱਚ ਗਿਆ ਤਾਂ ਮੈਂ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕੀਤਾ, ਇਹ ਇੱਕ ਸੁਪਨੇ ਦੀ ਤਰ੍ਹਾਂ ਸੱਚ ਸੀ। ਮੈਨੂੰ “ਮਿਹਨਤ ਕਰਨ ਲਈ ਵਿਦੇਸ਼ ਜਾਣ” ਅਤੇ ” ਡੈਲੀਗੇਸ਼ਨ ਟੀਮ ਦੇ ਮੈਂਬਰ ਦੇ ਰੂਪ ਵਿੱਚ ਵਿਦੇਸ਼ ਜਾਣ” ਦੇ ਵਿਚਲਾ ਅੰਤਰ ਮਹਿਸੂਸ ਹੋਇਆ।

ਸ਼ਰਮਿੰਦਗੀ ਮਹਿਸੂਸ ਨਾ ਕਰਦੇ ਹੋਏ ਦਵਿੰਦਰ ਸਿੰਘ ਨੇ ਆਪਣੇ ਖੇਤਾਂ ਵਿੱਚ ਕੀਤੇ ਗਏ ਯਤਨਾਂ ਦੇ ਨਤੀਜੇ, ਇਸ ਦੇ ਨਤੀਜੇ ਸਭ ਦੇ ਸਾਹਮਣੇ ਹਨ, ਇਸ ਸਮੇਂ ਉਹ ਆਪਣੀ ਖੇਤੀ ਸਹਾਇਤਾ ਸੰਸਥਾ ਮੁਸ਼ਕਾਬਾਦ ਸਮੂਹ ਦੇ 230 ਕਿਸਾਨਾਂ ਦਾ ਮਾਰਗਦਰਸ਼ਨ ਕਰ ਰਹੇ ਹਨ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਚੰਗੇ ਬਦਲਾਅ ਕਰ ਰਹੇ ਹਨ। ਦਵਿੰਦਰ ਸਿੰਘ ਸੰਘਰਸ਼ ਕਰਨ ਵਾਲੇ ਕਿਸਾਨਾਂ ਲਈ ਇੱਕ ਵਧੀਆ ਮਿਸਾਲ ਅਤੇ ਪ੍ਰੇਰਣਾ ਹੈ। ਜੇਕਰ ਕਹਾਣੀ ਪੜ੍ਹ ਕੇ ਤੁਸੀਂ ਪ੍ਰੇਰਿਤ ਹੋ ਅਤੇ ਆਪਣੇ ਉੱਦਮ ਵਿੱਚ ਉਨ੍ਹਾਂ ਨਾਲ ਜੁੜਨਾ ਚਾਹੁੰਦੇ ਹੋ, ਤਾਂ ਤੁਸੀਂ ਹੇਠਾਂ ਦਿੱਤੇ ਸੰਪਰਕ ਬਟਨ ‘ਤੇ ਕਲਿੱਕ ਕਰਕੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹੋ।

ਇੰਦਰ ਸਿੰਘ ਸਿੱਧੂ

ਪੂਰੀ ਕਹਾਣੀ ਪੜ੍ਹੋ

ਪੰਜਾਬ ‘ਚ ਸਥਿਤ ਫਾਰਮ ਦੀ ਸਫ਼ਲਤਾ ਦੀ ਕਹਾਣੀ ਹੈ ਜੋ ਹਰੀ ਕ੍ਰਾਂਤੀ ਦੇ ਪ੍ਰਭਾਵ ਹੇਠ ਨਹੀਂ ਆਇਆ

ਇੱਕ ਕਿਸਾਨ, ਜਿਸ ਦਾ ਪੂਰਾ ਜੀਵਨ-ਚੱਕਰ ਫ਼ਸਲ ਦੀ ਪੈਦਾਵਾਰ ‘ਤੇ ਹੀ ਨਿਰਭਰ ਕਰਦਾ ਹੈ, ਉਨ੍ਹਾਂ ਲਈ ਇੱਕ ਵਾਰ ਵੀ ਫ਼ਸਲ ਦੀ ਪੈਦਾਵਾਰ ਵਿੱਚ ਹਾਨੀ ਦਾ ਸਾਹਮਣਾ ਕਰਨਾ ਤਬਾਹੀ ਵਾਲੀ ਸਥਿਤੀ ਹੋ ਸਕਦੀ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਹਰ ਕਿਸਾਨ ਨੇ ਆਪਣੀ ਸਮਰੱਥਾ ਅਨੁਸਾਰ ਬਚਾਅ ਦੇ ਉਪਾਅ ਕੀਤੇ ਹਨ, ਤਾਂ ਜੋ ਨੁਕਸਾਨ ਤੋਂ ਬਚਿਆ ਜਾ ਸਕੇ ਅਤੇ ਇਸ ਤਰ੍ਹਾਂ ਹੀ ਖੇਤੀਬਾੜੀ ਦੇ ਖੇਤਰ ਵਧੇਰੇ ਪੈਦਾਵਾਰ ਲੈਣ ਦੀ ਦੌੜ ਵਿੱਚ ਹਰੀ ਕ੍ਰਾਂਤੀ ਨੂੰ ਅਪਣਾ ਕੇ ਨਵੀਨੀਕਰਨ ਵੱਲ ਅੱਗੇ ਵਧਿਆ। ਪਰ ਪੰਜਾਬ ਵਿੱਚ ਸਥਿਤ ਇੱਕ ਫਾਰਮ ਹੈ ਜੋ ਹਰੀ ਕ੍ਰਾਂਤੀ ਦੇ ਪ੍ਰਭਾਵ ਦੇ ਸੰਪਰਕ ਵਿੱਚ ਬਿਲਕੁਲ ਵੀ ਨਹੀਂ ਆਇਆ।

ਇਹ ਇੱਕ ਵਿਅਕਤੀ ਦੀ ਕਹਾਣੀ ਹੈ – ਇੰਦਰ ਸਿੰਘ ਸਿੱਧੂ, ਜਿਨ੍ਹਾਂ ਦੀ ਉਮਰ 89 ਸਾਲ ਹੈ ਅਤੇ ਉਨ੍ਹਾਂ ਦਾ ਪਰਿਵਾਰ ‘ਬੰਗਲਾ ਨੈਚੁਰਲ ਫੂਡ ਫਾਰਮ’ ਚਲਾ ਰਿਹਾ ਹੈ। ਇਹ ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਹਰੀ ਕ੍ਰਾਂਤੀ ਭਾਰਤ ਵਿੱਚ ਆਈ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਕੀਟਨਾਸ਼ਕਾਂ ਅਤੇ ਖਾਦਾਂ ਦੇ ਰੂਪ ਵਿੱਚ ਕਿਸਾਨਾਂ ਦੇ ਹੱਥਾਂ ਵਿੱਚ ਹਾਨੀਕਾਰਕ ਰਸਾਇਣਿਕ ਦਿੱਤੇ ਗਏ। ਇੰਦਰ ਸਿੰਘ ਸਿੱਧੂ ਵੀ ਉਨ੍ਹਾਂ ਕਿਸਾਨਾਂ ਵਿੱਚੋਂ ਇੱਕ ਸਨ ਜਿਹਨਾਂ ਨੇ ਕੁੱਝ ਅਸਾਧਾਰਨ ਘਟਨਾਵਾਂ ਦਾ ਸਾਹਮਣਾ ਕੀਤਾ, ਜਿਸ ਕਰਕੇ ਉਨ੍ਹਾਂ ਨੂੰ ਕੀਟਨਾਸ਼ਕਾਂ ਦੀ ਵਰਤੋਂ ਨਾਲ ਨਫ਼ਰਤ ਹੋ ਗਈ।

“ਗੰਨੇ ਦੇ ਖੇਤ ਵਿੱਚ ਕੀੜੇ ਮਾਰਨ ਲਈ ਇੱਕ ਸਪਰੇਅ ਕੀਤੀ ਗਈ ਸੀ ਅਤੇ ਉਸ ਸਮੇਂ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਸ ਜਗ੍ਹਾ ਤੋਂ ਆਪਣੇ ਪਸ਼ੂਆਂ ਲਈ ਚਾਰਾ ਇਕੱਠਾ ਨਾ ਕਰਨ। ਇਸੇ ਕਿਸਮ ਦੀ ਪ੍ਰਕਿਰਿਆ ਜਵਾਰ ਦੇ ਖੇਤ ਵਿੱਚ ਵੀ ਕੀਤੀ ਗਈ ਅਤੇ ਇਹ ਸਪਰੇਅ ਬਹੁਤ ਜ਼ਿਆਦਾ ਜ਼ਹਿਰੀਲੀ ਸੀ, ਜਿਸ ਨਾਲ ਚੂਹੇ ਅਤੇ ਹੋਰ ਕਈ ਛੋਟੇ ਕੀਟ ਵੀ ਮਰ ਗਏ।”

ਇਨ੍ਹਾਂ ਦੋਨਾਂ ਘਟਨਾਵਾਂ ਨੂੰ ਦੇਖਣ ਦੇ ਬਾਅਦ, ਇੰਦਰ ਸਿੰਘ ਸਿੱਧੂ ਨੇ ਸੋਚਿਆ ਕਿ ਜੇਕਰ ਇਹ ਸਪਰੇਆਂ ਪਸ਼ੂਆਂ ਅਤੇ ਕੀੜਿਆਂ ਲਈ ਹਾਨੀਕਾਰਕ ਹਨ, ਤਾਂ ਇਹ ਸਾਨੂੰ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ। ਸ. ਸਿੱਧੂ ਨੇ ਫੈਸਲਾ ਕੀਤਾ ਕਿ ਕੁੱਝ ਵੀ ਹੋ ਜਾਵੇ, ਉਹ ਇਨ੍ਹਾਂ ਜ਼ਹਿਰੀਲੀਆਂ ਚੀਜ਼ਾਂ ਨੂੰ ਆਪਣੇ ਖੇਤਾਂ ਵਿੱਚ ਨਹੀਂ ਆਉਣ ਦੇਣਗੇ ਅਤੇ ਇਸ ਤਰ੍ਹਾਂ ਰਵਾਇਤੀ ਖੇਤੀ ਦੇ ਅਭਿਆਸਾਂ, ਫਾਰਮ ਤੋਂ ਤਿਆਰ ਖਾਦ ਅਤੇ ਵਾਤਾਵਰਣ ਅਨੁਕੂਲ ਵਿਧੀਆਂ ਦੀ ਵਰਤੋਂ ਕਰਨ ਨਾਲ ਬੰਗਲਾ ਨੈਚੁਰਲ ਫੂਡ ਫਾਰਮ ਨੂੰ ਮੌਤ ਦੇਣ ਵਾਲੀਆਂ ਸਪਰੇਆਂ ਤੋਂ ਬਚਾਇਆ।

ਖੈਰ, ਇੰਦਰ ਸਿੰਘ ਸਿੱਧੂ ਇਕੱਲੇ ਨਹੀਂ ਹਨ, ਉਨ੍ਹਾਂ ਦੇ ਪੁੱਤਰ ਹਰਜਿੰਦਰ ਪਾਲ ਸਿੰਘ ਸਿੱਧੂ ਅਤੇ ਨੂੰਹ – ਮਧੂਮੀਤ ਕੌਰ ਦੋਨੋਂ ਉਨ੍ਹਾਂ ਦੀ ਮਦਦ ਕਰਦੇ ਹਨ। ਰਸੋਈ ਤੋਂ ਲੈ ਕੇ ਬਗ਼ੀਚੀ ਤੱਕ ਅਤੇ ਬਗ਼ੀਚੀ ਤੋਂ ਖੇਤ ਤੱਕ, ਮਧੂਮੀਤ ਕੌਰ ਹਰ ਕੰਮ ਵਿੱਚ ਦਿਲਚਸਪੀ ਲੈਂਦੇ ਹਨ ਅਤੇ ਆਪਣੇ ਪਤੀ ਅਤੇ ਸਹੁਰੇ ਦੇ ਕਦਮ ਨਾਲ ਕਦਮ ਮਿਲਾਉਂਦੇ ਹਨ।

ਪਹਿਲਾਂ, ਜਦੋਂ ਅੰਗਰੇਜ਼ਾਂ ਨੇ ਭਾਰਤ ‘ਤੇ ਹਕੂਮਤ ਕੀਤੀ ਸੀ, ਉਸ ਸਮੇਂ ਫਾਜ਼ਿਲਕਾ ਨੂੰ ਬੰਗਲੌਅ(ਬੰਗਲਾ) ਕਹਿੰਦੇ ਸਨ, ਇਸ ਕਰਕੇ ਮੇਰੇ ਸਹੁਰਾ ਜੀ ਨੇ ਫਾਰਮ ਦਾ ਨਾਮ ‘ਬੰਗਲਾ ਨੈਚੂਰਲ ਫੂਡਜ਼’ ਰੱਖਿਆ। – ਮਧੂਮੀਤ ਕੌਰ ਨੇ ਮੁਸਕਰਾਉਂਦੇ ਹੋਏ ਕਿਹਾ।
ਇੰਦਰ ਸਿੰਘ ਸਿੱਧੂ ਰਵਾਇਤੀ ਖੇਤੀ ਦੇ ਅਭਿਆਸ ਵਿੱਚ ਵਿਸ਼ਵਾਸ ਰੱਖਦੇ ਹਨ ਪਰ ਉਹ ਕਦੇ ਵੀ ਆਧੁਨਿਕ ਵਾਤਵਰਨ ਅਨੁਕੂਲ ਖੇਤੀ ਤਕਨੀਕਾਂ ਅਪਨਾਉਣ ਤੋਂ ਝਿਜਕਦੇ ਨਹੀਂ। ਉਹ ਆਪਣੇ ਫਾਰਮ ‘ਤੇ ਸਾਰੀ ਆਧੁਨਿਕ ਮਸ਼ੀਨਰੀ ਨੂੰ ਕਿਰਾਏ ‘ਤੇ ਲੈ ਕੇ ਵਰਤਦੇ ਹਨ ਅਤੇ ਖਾਦ ਤਿਆਰ ਕਰਨ ਲਈ ਆਪਣੀ ਨੂੰਹ ਦੀ ਸਿਫ਼ਾਰਿਸ਼ ‘ਤੇ ਉਹ “ਵੇਸਟ ਡੀਕੰਪੋਜ਼ਰ” ਦੀ ਵੀ ਵਰਤੋਂ ਕਰਦੇ ਹਨ। ਉਹ ਕੀਟਨਾਸ਼ਕਾਂ ਥਾਂ ‘ਤੇ ਖੱਟੀ ਲੱਸੀ, ਨਿੰਮ ਅਤੇ ਹੋਰ ਪਦਾਰਥਾਂ ਦੀ ਵਰਤੋਂ ਕਰਦੇ ਹਨ ਜੋ ਹਾਨੀਕਾਰਕ ਕੀੜਿਆਂ ਨੂੰ ਫ਼ਸਲਾਂ ਤੋਂ ਦੂਰ ਰੱਖਦੇ ਹਨ।

ਉਹ ਮੁੱਖ ਫ਼ਸਲ ਜਿਸ ਲਈ ਬੰਗਲਾ ਨੈਚੂਰਲ ਫੂਡ ਫਾਰਮ ਨੂੰ ਜਾਣਿਆ ਜਾਂਦਾ ਹੈ, ਉਹ ਹੈ ਕਣਕ ਦੀ ਸਭ ਤੋਂ ਪੁਰਾਣੀ ਕਿਸਮ Bansi (ਬੰਸੀ)। ਬੰਸੀ ਕਣਕ ਭਾਰਤ ਦੀ 2500 ਸਾਲ ਪੁਰਾਣੀ ਦੇਸੀ ਕਿਸਮ ਹੈ, ਜਿਸ ਵਿਟਾਮਿਨਾਂ ਦੀ ਵਧੇਰੇ ਮਾਤਰਾ ਹੁੰਦੀ ਹੈ ਅਤੇ ਇਹ ਭੋਜਨ ਲਈ ਵੀ ਚੰਗੀ ਮੰਨੀ ਜਾਂਦੀ ਹੈ।

“ਜਦੋਂ ਅਸੀਂ ਕੁਦਰਤੀ ਤੌਰ ‘ਤੇ ਉਗਾਏ ਜਾਣ ਵਾਲੇ ਅਤੇ ਪ੍ਰੋਸੈੱਸ ਕੀਤੇ ਬੰਸੀ ਦੇ ਆਟੇ ਨੂੰ ਗੁੰਨ੍ਹਦੇ ਹਾਂ ਤਾਂ ਇਹ ਅਗਲੇ ਦਿਨ ਵੀ ਚਿੱਟਾ ਅਤੇ ਤਾਜ਼ਾ ਦਿਖਾਈ ਦਿੰਦਾ ਹੈ, ਪਰ ਜਦੋਂ ਅਸੀਂ ਬਾਜ਼ਾਰ ਤੋਂ ਖਰੀਦਿਆ ਕਣਕ ਦਾ ਆਟਾ ਦੇਖੀਏ ਤਾਂ ਇਹ ਕੁੱਝ ਕੁ ਘੰਟੇ ਬਾਅਦ ਕਾਲਾ ਹੋ ਜਾਂਦਾ ਹੈ। – ਮਧੂਮੀਤ ਕੌਰ ਨੇ ਕਿਹਾ।”

ਕਣਕ ਤੋਂ ਇਲਾਵਾ ਸ. ਸਿੱਧੂ ਗੰਨਾ, ਲਸਣ, ਪਿਆਜ਼, ਹਲਦੀ, ਦਾਲਾਂ, ਮੌਸਮੀ ਸਬਜ਼ੀਆਂ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੇ 7 ਏਕੜ ਵਿੱਚ ਮਿਸ਼ਰਤ ਫਲਾਂ ਦਾ ਬਾਗ ਵੀ ਲਾਇਆ ਹੈ। ਸ. ਸਿੱਧੂ 89 ਸਾਲ ਦੀ ਉਮਰ ਵਿੱਚ ਵੀ ਬਿਲਕੁਲ ਤੰਦਰੁਸਤ ਹਨ, ਉਹ ਕਦੇ ਵੀ ਫਾਰਮ ਤੋਂ ਛੁੱਟੀ ਨਹੀਂ ਕਰਦੇ ਅਤੇ ਕੁੱਝ ਕਰਮਚਾਰੀਆਂ ਦੀ ਮਦਦ ਨਾਲ ਫਾਰਮ ਦੇ ਸਾਰੇ ਕੰਮ ਦੀ ਨਿਗਰਾਨੀ ਕਰਦੇ ਹਨ। ਪਿੰਡ ਦੇ ਬਹੁਤ ਸਾਰੇ ਲੋਕ ਇੰਦਰ ਸਿੰਘ ਸਿੱਧੂ ਦੇ ਯਤਨਾਂ ਦੀ ਆਲੋਚਨਾ ਕਰਦੇ ਸਨ ਅਤੇ ਕਹਿੰਦੇ ਸਨ “ਇਹ ਬਜ਼ੁਰਗ ਬੰਦਾ ਕੀ ਕਰ ਰਿਹਾ ਹੈ…”, ਪਰ ਹੁਣ ਬਹੁਤ ਸਾਰੇ ਆਲੋਚਕ ਗ੍ਰਾਹਕਾਂ ਵਿੱਚ ਬਦਲ ਗਏ ਹਨ ਅਤੇ ਬੰਗਲਾ ਨੈਚੁਰਲ ਫੂਡ ਫਾਰਮ ਤੋਂ ਸਬਜ਼ੀਆਂ ਅਤੇ ਤਿਆਰ ਕੀਤੇ ਉਤਪਾਦ ਖਰੀਦਣਾ ਪਸੰਦ ਕਰਦੇ ਹਨ।
ਇੰਦਰ ਸਿੰਘ ਸਿੱਧੂ ਦੀ ਨੂੰਹ ਖੇਤੀ ਕਰਨ ਤੋਂ ਇਲਾਵਾ ਖੇਤੀ ਉਤਪਾਦਾਂ ਜਿਵੇਂ ਸੇਵੀਆਂ, ਦਲੀਆ, ਚੌਲਾਂ ਤੋਂ ਤਿਆਰ ਵਰਮੀਸਿਲੀ(ਸੇਵੀਆਂ), ਨਮਕੀਨ ਚੌਲ, ਅਮਰੂਦ ਦਾ ਜੂਸ ਅਤੇ ਲਸਣ ਪਾਊਡਰ ਆਦਿ ਉਤਪਾਦ ਵੀ ਤਿਆਰ ਕਰਦੇ ਹਨ। ਜ਼ਿਆਦਾਤਰ ਤਿਆਰ ਕੀਤੇ ਉਤਪਾਦ ਅਤੇ ਫ਼ਸਲਾਂ ਘਰੇਲੂ ਉਦੇਸ਼ ਲਈ ਵਰਤੀਆਂ ਜਾਂਦੀਆਂ ਹਨ ਜਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਵਿੱਚ ਵੰਡ ਦਿੱਤੀਆਂ ਜਾਂਦੀਆਂ ਹਨ।

ਉਨ੍ਹਾਂ ਦੀ 50 ਏਕੜ ਜ਼ਮੀਨ ਨੂੰ 3 ਪਲਾਟ ਵਿੱਚ ਵੰਡਿਆ ਹੈ, ਜਿਸ ਵਿੱਚੋਂ ਇੰਦਰ ਸਿੰਘ ਸਿੱਧੂ ਕੋਲ 1 ਪਲਾਟ ਹੈ, ਜਿਸ ਵਿੱਚ ਪਿਛਲੇ 30 ਸਾਲਾਂ ਤੋਂ ਕੁਦਰਤੀ ਤੌਰ ‘ਤੇ ਖੇਤੀ ਕੀਤੀ ਜਾ ਰਹੀ ਹੈ ਅਤੇ 36 ਏਕੜ ਜ਼ਮੀਨ ਹੋਰਨਾਂ ਕਿਸਾਨਾਂ ਨੂੰ ਠੇਕੇ ‘ਤੇ ਦਿੱਤੀ ਹੈ। ਕੁਦਰਤੀ ਖੇਤੀ ਕਰਨ ਲਈ ਖੇਤੀ ਵਿਰਾਸਤ ਮਿਸ਼ਨ ਵੱਲੋਂ ਉਨ੍ਹਾਂ ਨੂੰ ਪ੍ਰਮਾਣ ਪੱਤਰ ਵੀ ਹਾਸਲ ਹੋਇਆ ਹੈ।
ਇਹ ਪਰਿਵਾਰ ਰਵਾਇਤੀ ਅਤੇ ਵਿਰਾਸਤੀ ਢੰਗ ਦੇ ਜੀਵਨ ਨੂੰ ਸੰਭਾਲ ਕੇ ਰੱਖਣ ਵਿੱਚ ਯਕੀਨ ਰੱਖਦਾ ਹੈ। ਉਹ ਭੋਜਨ ਪਕਾਉਣ ਲਈ ਮਿੱਟੀ ਦੇ ਭਾਂਡਿਆਂ (ਕੁੱਜਾ, ਘੜਾ ਆਦਿ) ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਉਹ ਘਰ ਵਿੱਚ ਦਰੀਆਂ, ਸੰਦੂਕ ਅਤੇ ਮੰਜੀਆਂ ਆਦਿ ਦੀ ਵੀ ਵਰਤੋਂ ਕਰਦੇ ਹਨ।

ਹਰ ਸਾਲ ਉਨ੍ਹਾਂ ਦੇ ਫਾਰਮ ‘ਤੇ ਬਹੁਤ ਲੋਕ ਘੁੰਮਣ ਅਤੇ ਦੇਖਣ ਲਈ ਆਉਂਦੇ ਹਨ, ਜਿਨ੍ਹਾਂ ਵਿੱਚ ਖੇਤੀਬਾੜੀ ਦੇ ਵਿਦਿਆਰਥੀ, ਵਿਦੇਸ਼ੀ ਖੋਜਕਾਰ ਅਤੇ ਕੁੱਝ ਉਹ ਲੋਕ ਹੁੰਦੇ ਹਨ ਜੋ ਵਿਰਾਸਤ ਅਤੇ ਖੇਤੀਬਾੜੀ ਵਾਲੇ ਜੀਵਨ ਨੂੰ ਕੁੱਝ ਦਿਨ ਲਈ ਮਾਨਣਾ ਚਾਹੁੰਦੇ ਹਨ।

ਭਵਿੱਖ ਦੀ ਯੋਜਨਾ:
ਫ਼ਸਲ ਅਤੇ ਤਿਆਰ ਕੀਤੇ ਉਤਪਾਦ ਵੇਚਣ ਲਈ ਉਹ ਆਪਣੇ ਫਾਰਮ ‘ਤੇ ਕੁੱਝ ਹੋਰ ਕਿਸਾਨਾਂ ਦੇ ਨਾਲ ਮਿਲ ਕੇ ਇੱਕ ਛੋਟਾ ਜਿਹਾ ਸਟੋਰ (ਦੁਕਾਨ) ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ ਅਤੇ ਆਪਣੇ ਫਾਰਮ ਨੂੰ ਇੱਕ ਟੂਰਿਸਟ ਸਥਾਨ ਵਿੱਚ ਬਦਲਣਾ ਚਾਹੁੰਦੇ ਹਨ।

ਸੰਦੇਸ਼
“ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜੇ ਕੀਟਾਂ ਲਈ ਰਸਾਇਣ ਜਾਨਲੇਵਾ ਹਨ ਤਾਂ ਇਹ ਕੁਦਰਤ ਲਈ ਵੀ ਹਾਨੀਕਾਰਕ ਸਿੱਧ ਹੋ ਸਕਦੇ ਹਨ, ਇਸ ਲਈ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਨ ਤੋਂ ਬਚੀਏ, ਜੋ ਭਵਿੱਖ ਵਿੱਚ ਨੁਕਸਾਨ ਦੇ ਸਕਦੀਆਂ ਹਨ। ਇਸ ਤੋਂ ਇਲਾਵਾ, ਜ਼ਿਆਦਾਤਰ ਕੀੜੇ-ਮਕੌੜੇ ਸਾਡੇ ਲਈ ਸਹਾਇਕ ਹੁੰਦੇ ਹਨ ਅਤੇ ਉਨ੍ਹਾਂ ਨੂੰ ਕੀੜੇਮਾਰ ਦਵਾਈਆਂ ਦੀ ਵਰਤੋਂ ਨਾਲ ਮਾਰਨਾ ਫ਼ਸਲਾਂ ਦੇ ਨਾਲ-ਨਾਲ ਵਾਤਾਵਰਨ ਲਈ ਵੀ ਬੁਰਾ ਸਿੱਧ ਹੁੰਦਾ ਹੈ। ਕਿਸਾਨ ਨੂੰ ਮਿੱਤਰ ਕੀੜਿਆਂ ਅਤੇ ਦੁਸ਼ਮਣ ਕੀੜਿਆਂ ਤੋਂ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਜੇਕਰ ਤੁਸੀਂ ਆਪਣੇ ਕੰਮ ਤੋਂ ਸੰਤੁਸ਼ਟ ਹੋ ਤਾਂ ਤੁਸੀਂ ਕੁੱਝ ਵੀ ਕਰ ਸਕਦੇ ਹੋ।”

ਖੈਰ, ਚੰਗੀ ਸਿਹਤ ਅਤੇ ਜੀਵਨ ਢੰਗ ਦਿਖਾਉਂਦਾ ਹੈ ਕਿ ਸਖ਼ਤ ਮਿਹਨਤ ਅਤੇ ਕੁਦਰਤੀ ਖੇਤੀ ਦੇ ਪ੍ਰਤੀ ਸਮਰਪਣ ਨੇ ਇੰਦਰ ਸਿੰਘ ਸਿੱਧੂ ਜੀ ਨੂੰ ਚੰਗਾ ਮੁਨਾਫ਼ਾ ਦਿੱਤਾ ਹੈ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਖੇਤੀ ਦੇ ਅਭਿਆਸਾਂ ਨੇ ਉਨ੍ਹਾਂ ਨੂੰ ਨੇੜਲੇ ਇਲਾਕਿਆਂ ਵਿੱਚ ਪਹਿਲਾਂ ਹੀ ਪ੍ਰਸਿੱਧ ਕਰ ਦਿੱਤਾ ਹੈ।

ਕਿਸਾਨਾਂ ਨੂੰ ਲੋਕਾਂ ਦੀਆਂ ਆਲੋਚਨਾਵਾਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਅਤੇ ਉਹੀ ਕਰਨਾ ਚਾਹੀਦਾ ਹੈ ਜੋ ਕੁਦਰਤ ਲਈ ਚੰਗਾ ਹੈ ਅਤੇ ਅੱਜ ਸਾਨੂੰ ਇਹੋ ਜਿਹੇ ਲੋਕਾਂ ਦੀ ਹੀ ਲੋੜ ਹੈ। ਇੰਦਰ ਸਿੰਘ ਸਿੱਧੂ ਅਤੇ ਉਨ੍ਹਾਂ ਵਰਗੇ ਹੋਰ ਅਗਾਂਹਵਧੂ ਕਿਸਾਨਾਂ ਨੂੰ ਸਾਡਾ ਸਲਾਮ ਹੈ।

ਸਰਬੀਰਇੰਦਰ ਸਿੰਘ ਸਿੱਧੂ

ਪੂਰੀ ਕਹਾਣੀ ਪੜ੍ਹੋ

ਪੰਜਾਬ ਦੇ ਮਾਲਵਾ ਖੇਤਰ ਦੇ ਕਿਸਾਨ ਨੇ ਖੇਤੀ ਨੂੰ ਮਸ਼ੀਨੀਕਰਣ ਨਾਲ ਜੋੜਿਆ, ਕੀ ਤੁਸੀਂ ਇਸ ਨੂੰ ਅਜ਼ਮਾਇਆ ਹੈ?

44 ਸਾਲਾਂ ਦੇ ਸਰਬੀਰਇੰਦਰ ਸਿੰਘ ਸਿੱਧੂ ਨੇ ਕੁਦਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਤਾਵਰਣ ਅਨੁਕੂਲ ਤਰੀਕਿਆਂ ਨੂੰ ਲਾਗੂ ਕੀਤਾ ਜਿਸ ਨਾਲ ਸਮੇਂ ਅਤੇ ਪੈਸੇ ਦੋਨਾਂ ਦੀ ਬੱਚਤ ਹੁੰਦੀ ਹੈ ਅਤੇ ਕੁਦਰਤ ਨਾਲ ਮਿਲ ਕੇ ਕੰਮ ਕਰਨ ਦਾ ਇਹ ਵਿਚਾਰ ਉਨ੍ਹਾਂ ਦੇ ਦਿਮਾਗ ਵਿੱਚ ਉਸ ਸਮੇਂ ਆਇਆ ਜਦੋਂ ਉਹ ਬਹੁਤ ਦੂਰ ਵਿਦੇਸ਼ ਵਿੱਚ ਸਨ।

ਖੇਤੀਬਾੜੀ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਹ ਇੱਕ ਪੁਰਾਣੀ ਪ੍ਰਕਿਰਿਆ ਹੈ ਜਿਸ ਨੂੰ ਸਾਡੇ ਪੁਰਖਾਂ ਅਤੇ ਉਨ੍ਹਾਂ ਦੇ ਪੁਰਖਾਂ ਨੇ ਭੋਜਨ ਪੈਦਾ ਕਰਨ ਅਤੇ ਜੀਵਨ ਜਿਊਣ ਲਈ ਅਪਣਾਇਆ। ਪਰ ਮੰਗਾਂ ਵਿੱਚ ਵਾਧੇ ਅਤੇ ਪਰਿਵਰਤਨ ਨਾਲ, ਅੱਜ ਖੇਤੀ ਦਾ ਇੱਕ ਲੰਬਾ ਇਤਿਹਾਸ ਬਣ ਚੁੱਕਾ ਹੈ। ਹਾਂ, ਆਧੁਨਿਕ ਖੇਤੀ ਤਰੀਕਿਆਂ ਦੇ ਕੁੱਝ ਨਕਾਰਾਤਮਕ ਪ੍ਰਭਾਵ ਹਨ, ਪਰੰਤੂ ਹੁਣ ਸਿਰਫ਼ ਨਾ ਕੇਵਲ ਖੇਤੀਬਾੜੀ ਸਮਾਜ ਸਗੋਂ ਸ਼ਹਿਰ ਦੇ ਬਹੁਤ ਸਾਰੇ ਵਿਅਕਤੀ ਸਥਾਈ ਖੇਤੀਬਾੜੀ ਅਭਿਆਸਾਂ ਦੀ ਪਹਿਲ-ਕਦਮੀ ਕਰ ਰਹੇ ਹਨ।

ਸਰਬੀਰਇੰਦਰ ਸਿੰਘ ਸਿੱਧੂ ਉਨ੍ਹਾਂ ਵਿਅਕਤੀਆਂ ਵਿੱਚੋਂ ਇੱਕ ਹੈ, ਜਿਹਨਾਂ ਨੇ ਵਿਦੇਸ਼ ਵਿੱਚ ਰਹਿੰਦੇ ਹੋਏ ਮਹਿਸੂਸ ਕੀਤਾ ਕਿ ਉਨ੍ਹਾਂ ਨੇ ਆਪਣੀ ਧਰਤੀ ਲਈ ਕੁੱਝ ਵੀ ਨਹੀਂ ਕੀਤਾ, ਜਿਸ ਧਰਤੀ ਨੇ ਉਨ੍ਹਾਂ ਨੂੰ ਬਚਪਨ ਤੋਂ ਹੀ ਸਭ ਕੁੱਝ ਪ੍ਰਦਾਨ ਕੀਤਾ। ਹਾਲਾਂਕਿ ਉਹ ਵਿਦੇਸ਼ ਵਿੱਚ ਬਹੁਤ ਸਫ਼ਲ ਜੀਵਨ ਬਤੀਤ ਕਰ ਰਹੇ ਸਨ, ਨਵੀਂ ਖੇਤੀ ਤਕਨੀਕਾਂ, ਮਸ਼ੀਨਾਂ ਬਾਰੇ ਸਿਖਲਾਈ ਲੈ ਰਹੇ ਸਨ ਅਤੇ ਸਮਾਜ ਦੀ ਸੇਵਾ ਕਰ ਰਹੇ ਸਨ, ਪਰ ਫਿਰ ਵੀ ਉਹ ਮਾਯੂਸ ਰਹਿੰਦੇ ਸਨ ਅਤੇ ਆਖਰ ਉਨ੍ਹਾਂ ਨੇ ਵਿਦੇਸ਼ ਛੱਡਣ ਦਾ ਫੈਸਲਾ ਕੀਤਾ ਅਤੇ ਵਾਪਸ ਜਨਮ-ਭੂਮੀ ਪੰਜਾਬ (ਭਾਰਤ) ਆ ਗਏ।

“ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਮੈਂ ਉੱਚ ਸਿੱਖਿਆ ਦੇ ਲਈ ਕੈਨੇਡਾ ਚਲਾ ਗਿਆ ਅਤੇ ਬਾਅਦ ਵਿੱਚ ਉੱਥੇ ਹੀ ਵੱਸ ਗਿਆ, ਪਰ 5-6 ਸਾਲ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਵਾਪਸ ਜਾਣਾ ਚਾਹੀਦਾ ਹੈ, ਜਿੱਥੋਂ ਮੈਂ ਹਾਂ।”

ਵਿਦੇਸ਼ੀ ਖੇਤੀਬਾੜੀ ਅਭਿਆਸਾਂ ਤੋਂ ਪਹਿਲਾਂ ਹੀ ਜਾਣੂ ਸਰਬੀਰਇੰਦਰ ਸਿੰਘ ਸਿੱਧੂ ਨੇ ਖੇਤੀ ਨੂੰ ਆਪਣੇ ਤਰੀਕੇ ਨਾਲ ਮਸ਼ੀਨੀਕਰਣ ਨਾਲ ਜੋੜਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਵਪਾਰਕ ਖੇਤੀ ਅਤੇ ਖੇਤੀ ਤਕਨੀਕਾਂ ਨੂੰ ਜੋੜਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਣਕ ਅਤੇ ਝੋਨੇ ਦੀ ਬਜਾਏ ਕਿੰਨੂ ਦੀ ਖੇਤੀ ਕਰਨ ਦਾ ਫੈਸਲਾ ਕੀਤਾ।

“ਕਣਕ ਅਤੇ ਝੋਨਾ ਪੰਜਾਬ ਦੀ ਰਵਾਇਤੀ ਫ਼ਸਲਾਂ ਹਨ, ਜਿਸ ਨੂੰ ਖੇਤ ਵਿਚ ਸਿਰਫ਼ 4-5 ਮਹੀਨੇ ਮਿਹਨਤ ਦੀ ਜ਼ਰੂਰਤ ਹੈ। ਕਣਕ ਅਤੇ ਝੋਨੇ ਦੇ ਚੱਕਰ ਵਿੱਚ ਫਸਣ ਦੀ ਬਜਾਏ, ਕਿਸਾਨਾਂ ਨੂੰ ਬਾਗਬਾਨੀ ਫ਼ਸਲਾਂ ਅਤੇ ਹੋਰ ਖੇਤੀ ਸੰਬੰਧੀ ਧੰਦਿਆਂ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ ਜੋ ਸਾਲ ਭਰ ਕੀਤੇ ਜਾ ਸਕਦੇ ਹਨ।”

ਸਰਬੀਰਇੰਦਰ ਸਿੰਘ ਨੇ ਬਾਗ ਵਿੱਚ ਵਰਤਣ ਲਈ ਇੱਕ ਮਸ਼ੀਨ ਤਿਆਰ ਕੀਤੀ, ਜਿਸ ਨੂੰ ਟ੍ਰੈਕਟਰ ਨਾਲ ਜੋੜਿਆ ਜਾ ਸਕਦਾ ਹੈ ਅਤੇ ਇਹ ਮਸ਼ੀਨ ਕਿੰਨੂ ਨੂੰ 6 ਅਲੱਗ-ਅਲੱਗ ਆਕਾਰ ਵਿੱਚ ਵੰਡ ਕੇ ਗਰੇਡਿੰਗ ਕਰ ਸਕਦੀ ਹੈ। ਮਸ਼ੀਨ ਵਿੱਚ 9 ਸਫ਼ਾਈ ਕਰਨ ਵਾਲੇ ਬਰੱਸ਼ ਅਤੇ 4 ਸੁਕਾਉਣ ਵਾਲੇ ਬਰੱਸ਼ ਸ਼ਾਮਿਲ ਹਨ। ਇਸ ਪੱਧਰ ਤੱਕ ਮਸ਼ੀਨ ਦੇ ਮਸ਼ੀਨੀਕਰਣ ਨੇ ਮਿਹਨਤ ਦੀ ਲਾਗਤ ਨੂੰ ਲਗਭੱਗ ਜ਼ੀਰੋ ਕਰ ਦਿੱਤਾ ਹੈ।

“ਮੇਰੇ ਦੁਆਰਾ ਡਿਜ਼ਾਇਨ ਕੀਤੀ ਗਈ ਮਸ਼ੀਨ ਇੱਕ ਘੰਟੇ ਵਿੱਚ ਲਗਭਗ 1-1.5 ਟਨ ਕਿੰਨੂਆਂ ਦੀ ਗਰੇਡਿੰਗ ਕਰ ਸਕਦੀ ਹੈ ਅਤੇ ਇਸ ਮਸ਼ੀਨ ਦੀ ਲਾਗਤ 10 ਲੀਟਰ ਡੀਜ਼ਲ ਪ੍ਰਤੀ ਦਿਨ ਹੈ।”

ਸਰਬੀਰਇੰਦਰ ਸਿੰਘ ਜੀ ਅਨੁਸਾਰ – ਸ਼ੁਰੂਆਤ ਵਿੱਚ ਜੋ ਮੁੱਖ ਰੁਕਾਵਟ ਦਾ ਸਾਹਮਣਾ ਕੀਤਾ, ਉਹ ਸੀ ਕਿੰਨੂਆਂ ਦੇ ਮੰਡੀਕਰਣ ਦੌਰਾਨ ਕਿਉਂਕਿ ਬਾਗ ਦੀ ਦੇਖਭਾਲ ਅਤੇ ਕਿੰਨੂਆਂ ਦੀ ਤੁੜਾਈ ਆਦਿ ਵਿੱਚ ਬਹੁਤ ਸਾਰਾ ਸਮਾਂ ਅਤੇ ਪੈਸਾ ਖ਼ਰਚ ਹੁੰਦਾ ਹੈ, ਜੋ ਆਰਥਿਕ ਪੱਖੋਂ ਲਾਹੇਵੰਦ ਨਹੀਂ ਸੀ। ਸਰਬੀਰਇੰਦਰ ਸਿੰਘ ਜੀ ਦੁਆਰਾ ਵਿਕਸਿਤ ਕੀਤੀ ਗ੍ਰੇਡਿੰਗ ਮਸ਼ੀਨ ਦੁਆਰਾ ਤੁੜਾਈ ਅਤੇ ਗ੍ਰੇਡਿੰਗ ਦੀ ਸਮੱਸਿਆ ਅੱਧੀ ਹੱਲ ਹੋ ਗਈ ਸੀ।

6 ਵੱਖ-ਵੱਖ ਆਕਾਰ ਵਿੱਚ ਕਿੰਨੂਆਂ ਦੀ ਗ੍ਰੇਡਿੰਗ ਕਰਨ ਦੇ ਇਸ ਮਸ਼ੀਨੀਕਰਣ ਤਰੀਕੇ ਨੇ ਬਜ਼ਾਰ ਵਿੱਚ ਸਰਬੀਰਇੰਦਰ ਸਿੰਘ ਦੀ ਫ਼ਸਲ ਲਈ ਇੱਕ ਖਾਸ ਜਗ੍ਹਾ ਬਣਾਈ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਹੋਰ ਪ੍ਰਾਥਮਿਕਤਾ ਮਿਲੀ ਅਤੇ ਨਿਵੇਸ਼ ‘ਤੇ ਹੋਰ ਲਾਭ ਮਿਲਿਆ। ਕਿੰਨੂਆਂ ਦੀ ਗ੍ਰੇਡਿੰਗ ਲਈ ਇਸ ਮਸ਼ੀਨੀਕਰਣ ਤਰੀਕੇ ਦੀ ਵਰਤੋਂ ਕਰਨਾ “ਸਿੱਧੂ ਮਾਡਲ ਫਾਰਮ” ਦੇ ਲਈ ਇੱਕ ਅਹਿਮ ਵਾਧਾ ਸੀ ਅਤੇ ਪਿਛਲੇ ਸਾਲਾਂ ਤੋਂ ਸਰਬੀਰਇੰਦਰ ਜੀ ਦੁਆਰਾ ਉਤਪਾਦਿਤ ਫਲਾਂ ਨੇ ‘ਸਿਟਰਸ ਸ਼ੋ’ ਵਿੱਚ ਰਾਜ ਪੱਧਰ ‘ਤੇ ਪਹਿਲਾ ਅਤੇ ਦੂਜਾ ਪੁਰਸਕਾਰ ਪ੍ਰਾਪਤ ਕੀਤਾ।

ਸਿਰਫ਼ ਇਹ ਹੀ ਦ੍ਰਿਸ਼ਟੀਕੋਣ ਨਹੀਂ ਸੀ ਜਿਸ ਦਾ ਪਿੱਛਾ ਸਰਬੀਰਇੰਦਰ ਸਿੰਘ ਜੀ ਕਰ ਰਹੇ ਸਨ, ਬਲਕਿ ਤੁਪਕਾ ਸਿੰਚਾਈ, ਫ਼ਸਲ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ, ਹਰੀ ਖਾਦ, ਬਾਇਓਗੈਸ ਪਲਾਂਟ, ਵਰਮੀ ਕੰਪੋਸਟਿੰਗ, ਸਬਜ਼ੀਆਂ, ਅਨਾਜ, ਫਲ ਅਤੇ ਕਣਕ ਦਾ ਜੈਵਿਕ ਉਤਪਾਦਨ ਆਦਿ ਹੋਰ ਤਰੀਕੇ ਸਨ ਜਿਨ੍ਹਾਂ ਨਾਲ ਖੇਤੀ ਦੇ ਰਵਾਇਤੀ ਢੰਗਾਂ ਨਾਲ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਨੂੰ ਘੱਟ ਕਰ ਰਹੇ ਹਨ।

ਖੇਤੀਬਾੜੀ ਵਿੱਚ ਸਰਬੀਰਇੰਦਰ ਸਿੰਘ ਸਿੱਧੂ ਜੀ ਦੇ ਯੋਗਦਾਨ ਨੇ ਉਨ੍ਹਾਂ ਨੂੰ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਕਈ ਪੁਰਸਕਾਰ ਅਤੇ ਸਨਮਾਨ ਦਿਵਾਏ ਹਨ, ਜਿਹਨਾਂ ਵਿੱਚੋਂ ਇਹ ਦੋ ਮੁੱਖ ਹਨ:
• ਅਬੋਹਰ, ਪੰਜਾਬ ਵਿੱਚ ਰਾਜ ਪੱਧਰੀ ਸਿਟਰਸ ਸ਼ੋਅ ਜਿੱਤਿਆ।
• ਆਧੁਨਿਕ ਖੇਤੀਬਾੜੀ ਲਈ ਪੂਸਾ ਦਿੱਲੀ ਤੋਂ ਸਨਮਾਨ ਪ੍ਰਾਪਤ ਕੀਤਾ।

ਖੇਤੀਬਾੜੀ ਦੇ ਨਾਲ-ਨਾਲ ਸਰਬੀਰਇੰਦਰ ਜੀ ਸਿਰਫ਼ ਆਪਣੇ ਸ਼ੌਂਕ ਕਾਰਨ ਪਸ਼ੂ ਪਾਲਣ ਅਤੇ ਖੇਤੀ ਸਹਾਇਕ ਧੰਦਿਆਂ ਦੇ ਵੀ ਮਾਹਿਰ ਹਨ। ਉਨ੍ਹਾਂ ਨੇ ਡੇਅਰੀ ਪਸ਼ੂ, ਪੋਲਟਰੀ, ਪੰਛੀ, ਕੁੱਤੇ, ਬੱਕਰੀਆਂ ਅਤੇ ਮਾਰਵਾੜੀ ਘੋੜੇ ਪਾਲ਼ੇ ਹੋਏ ਹਨ। ਉਨ੍ਹਾਂ ਨੇ ਅੱਧੇ ਏਕੜ ਵਿੱਚ ਮੱਛੀ-ਪਾਲਣ ਲਈ ਤਲਾਬ ਬਣਾਇਆ ਅਤੇ ਰੁੱਖਾਂ ਵਿੱਚ 7000 ਸਫੇਦੇ ਅਤੇ 25 ਬਾਂਸ ਦੇ ਰੁੱਖ ਹਨ

ਖੇਤੀਬਾੜੀ ਦੇ ਖੇਤਰ ਵਿੱਚ ਆਪਣੇ 12 ਸਾਲ ਦੇ ਅਨੁਭਵ ਨਾਲ, ਸਰਬੀਰਇੰਦਰ ਜੀ ਨੇ ਕੁੱਝ ਮਹੱਤਵਪੂਰਣ ਮਾਮਲਿਆਂ ‘ਤੇ ਆਪਣਾ ਧਿਆਨ ਕੇਂਦਰਿਤ ਕੀਤਾ ਅਤੇ ਇਸ ਮੁੱਦੇ ਦੁਆਰਾ ਸਮਾਜ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ, ਜੋ ਪੰਜਾਬ ਵਿੱਚ ਪ੍ਰਮੁੱਖ ਚਿੰਤਾ ਦੇ ਵਿਸ਼ੇ ਹਨ।

ਸਬਸਿਡੀ ਅਤੇ ਖੇਤੀ ਯੋਜਨਾਵਾਂ
ਕਿਸਾਨ ਮੰਨਦੇ ਹਨ ਕਿ ਸਰਕਾਰ ਸਬਸਿਡੀ ਦੇ ਕੇ ਅਤੇ ਵਿਭਿੰਨ ਖੇਤੀਬਾੜੀ ਯੋਜਨਾਵਾਂ ਬਣਾ ਕੇ ਸਾਡੀ ਮਦਦ ਕਰ ਰਹੀ ਹੈ, ਪਰ ਇਹ ਸੱਚ ਨਹੀਂ ਹੈ, ਇਹ ਕਿਸਾਨਾਂ ਨੂੰ ਨਕਾਰਾ ਬਣਾਉਣ ਅਤੇ ਜ਼ਮੀਨ ‘ਤੇ ਕਬਜ਼ਾ ਕਰਨ ਦਾ ਇੱਕ ਤਰੀਕਾ ਹੈ। ਕਿਸਾਨਾਂ ਨੂੰ ਆਪਣੇ ਚੰਗਾ ਅਤੇ ਬੁਰਾ ਸਮਝਣਾ ਚਾਹੀਦਾ ਹੈ, ਕਿਉਂਕਿ ਖੇਤੀਬਾੜੀ ਇੱਕ ਵਿਸ਼ਾਲ ਖੇਤਰ ਹੈ। ਜੇਕਰ ਇਸ ਨੂੰ ਪੱਕੇ ਇਰਾਦੇ ਨਾਲ ਕੀਤਾ ਜਾਵੇ ਤਾਂ ਇਹ ਕਿਸੇ ਨੂੰ ਵੀ ਅਮੀਰ ਬਣਾ ਸਕਦਾ ਹੈ।

ਨੌਜਵਾਨ ਪੀੜ੍ਹੀ ਦੀ ਸੋਚ –
ਅੱਜ-ਕੱਲ੍ਹ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਜਾਂ ਸ਼ਹਿਰ ਵਿੱਚ ਰਹਿਣ ਲਈ ਤਿਆਰ ਹੈ, ਉਨ੍ਹਾਂ ਨੂੰ ਪਰਵਾਹ ਨਹੀਂ ਹੈ ਕਿ ਉਨ੍ਹਾਂ ਨੂੰ ਉੱਥੇ ਕਿਸ ਤਰ੍ਹਾਂ ਦਾ ਕੰਮ ਕਰਨਾ ਪਵੇਗਾ? ਖੇਤੀਬਾੜੀ ਉਨ੍ਹਾਂ ਲਈ ਮਾੜਾ ਕੰਮ ਹੈ। ਸਿੱਖਿਆ ਅਤੇ ਰੁਜ਼ਗਾਰ ਵਿੱਚ ਸਰਕਾਰ ਦੇ ਪੈਸੇ ਨਿਵੇਸ਼ ਕਰਨ ਦਾ ਕੀ ਫਾਇਦਾ ਜੇਕਰ ਆਖਿਰ ਇਸ ਦਾ ਨਤੀਜਾ ਨਾ-ਮਾਤਰ ਹੀ ਰਹਿ ਜਾਵੇ। ਨੌਜਵਾਨ ਪੀੜ੍ਹੀ ਇਸ ਗੱਲ ਤੋਂ ਅਣਜਾਣ ਹੈ ਕਿ ਖੇਤੀਬਾੜੀ ਦਾ ਖੇਤਰ ਇੰਨਾ ਖੁਸ਼ਹਾਲ ਅਤੇ ਭਿੰਨ ਹੈ ਕਿ ਇਸ ਦੁਆਰਾ ਵਿਦੇਸ਼ੀ ਜੀਵਨ ਨਾਲੋਂ ਵੱਧ ਫਾਇਦੇ, ਕਮਾਈ ਅਤੇ ਖੁਸ਼ੀ ਹਾਸਲ ਕਰ ਸਕਦੇ ਹਨ।

ਖੇਤੀਬਾੜੀ ਦੇ ਖੇਤਰ ਵਿੱਚ ਮੰਡੀਕਰਣ –
ਅੱਜ, ਕਿਸਾਨਾਂ ਨੂੰ ਮੰਡੀਕਰਣ ਪ੍ਰਣਾਲੀ ‘ਚੋਂ ਵਿਚੋਲਿਆਂ ਨੂੰ ਹਟਾ ਕੇ ਖੁਦ ਵਿਕਰੇਤਾ ਬਣਨਾ ਪਵੇਗਾ ਅਤੇ ਇਹ ਹੀ ਇੱਕੋ ਤਰੀਕਾ ਹੈ ਜਿਸ ਨਾਲ ਕਿਸਾਨ ਆਪਣਾ ਗੁੰਮਿਆ ਹੋਇਆ ਸਥਾਨ ਸਮਾਜ ਵਿੱਚ ਦੁਬਾਰਾ ਹਾਸਿਲ ਕਰ ਸਕਦੇ ਹਨ। ਕਿਸਾਨਾਂ ਨੂੰ ਅਧੁਨਿਕ ਵਾਤਾਵਰਣ ਅਨੁਕੂਲ ਢੰਗ ਅਪਣਾਉਣੇ ਪੈਣਗੇ ਜੋ ਉਨ੍ਹਾਂ ਨੂੰ ਸਥਾਈ ਖੇਤੀਬਾੜੀ ਦੇ ਪਰਿਣਾਮਾਂ ਵੱਲ ਲੈ ਜਾਣਗੇ।

ਸਾਰਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ-
“ਜ਼ਿੰਦਗੀ ਵਿੱਚ ਇੱਕ ਵਾਰ ਸਭ ਨੂੰ ਡਾਕਟਰ, ਵਕੀਲ, ਪੁਲਿਸ ਅਧਿਕਾਰੀ ਅਤੇ ਇੱਕ ਪ੍ਰਚਾਰਕ ਦੀ ਲੋੜ ਪੈਂਦੀ ਹੈ, ਪਰ ਕਿਸਾਨ ਦੀ ਜ਼ਰੂਰਤ ਇੱਕ ਦਿਨ ਵਿੱਚ ਤਿੰਨ ਵਾਰ ਪੈਂਦੀ ਹੈ।”

ਢੱਡਾ ਗੋਟ ਫਾਰਮ

ਪੂਰੀ ਕਹਾਣੀ ਪੜ੍ਹੋ

ਇਨ੍ਹਾਂ ਚਾਰ ਭਵਿੱਖਵਾਦੀ ਪੁਰਸ਼ਾਂ ਦੀ ਮੰਡਲੀ, ਪੰਜਾਬ ਵਿੱਚ ਬੱਕਰੀ ਪਾਲਣ ਨੂੰ ਵਧੀਆ ਬਣਾ ਰਹੇ ਹਨ

ਢੱਡਾ ਬੱਕਰੀ ਫਾਰਮ – ਚਾਰ ਭਵਿੱਖਵਾਦੀ ਮਨੁੱਖਾਂ (ਬੀਰਬਲ ਕੁਮਾਰ, ਜੁਗਰਾਜ ਸਿੰਘ, ਅਮਰਜੀਤ ਸਿੰਘ ਅਤੇ ਮਨਜੀਤ ਕੁਮਾਰ) ਦੁਆਰਾ ਚਲਾਇਆ ਫਾਰਮ, ਜਿਨ੍ਹਾਂ ਨੇ ਸਹੀ ਸਮੇਂ ‘ਤੇ ਪੰਜਾਬ ਵਿੱਚ ਬੱਕਰੀ ਦੇ ਮੀਟ ਅਤੇ ਦੁੱਧ ਦੇ ਭਵਿੱਖ ਵਾਲੇ ਬਾਜ਼ਾਰ ਨੂੰ ਦੇਖਦੇ ਹੋਏ ਇੱਕ ਬੱਕਰੀ ਫਾਰਮ ਹਾਊਸ ਦੀ ਸਥਾਪਨਾ ਕੀਤੀ, ਜਿੱਥੇ ਤੁਸੀਂ ਨਾ ਸਿਰਫ਼ ਦੁੱਧ ਅਤੇ ਮਾਸ ਖਰੀਦ ਸਕਦੇ ਹੋ, ਬਲਕਿ ਤੁਸੀਂ ਬੱਕਰੀ ਪਾਲਣ ਦੀਆਂ ਵੱਖ-ਵੱਖ ਨਸਲਾਂ ਵੀ ਖਰੀਦ ਸਕਦੇ ਹੋ।

ਸ਼ੁਰੂਆਤ ਵਿੱਚ, ਬੱਕਰੀ ਫਾਰਮ ਸਥਾਪਨਾ ਦਾ ਵਿਚਾਰ ਬੀਰਬਲ ਅਤੇ ਉਨ੍ਹਾਂ ਦੇ ਚਾਚਾ ਮਨਜੀਤ ਕੁਮਾਰ ਦਾ ਸੀ। ਇਸ ਤੋਂ ਪਹਿਲਾਂ ਬੀਰਬਲ ਇੱਕ ਕਾਲਜ ਵਿੱਚ ਸੁਪਰਵਾਈਜ਼ਰ ਦੇ ਤੌਰ ‘ਤੇ ਕੰਮ ਕਰਦੇ ਅੱਕ ਚੁੱਕੇ ਸਨ ਅਤੇ ਆਪਣਾ ਕਾਰੋਬਾਰ ਸਥਾਪਿਤ ਕਰਨਾ ਚਾਹੁੰਦੇ ਸਨ। ਪਰ ਕਿਸੇ ਵੀ ਚੀਜ਼ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਬੀਰਬਲ ਪੂਰੀ ਮਾਰਕਿਟ ਰਿਸਰਚ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਪੰਜਾਬ ਦੇ ਕਈ ਫਾਰਮਾਂ ਦਾ ਦੌਰਾ ਕੀਤਾ ਅਤੇ ਨਾਲ ਹੀ ਮਾਰਕਿਟ ਦਾ ਵਿਸ਼ਲੇਸ਼ਣ ਕਰਨ ਅਤੇ ਕੁੱਝ ਜਾਣਕਾਰੀ ਹਾਸਲ ਕਰਨ ਲਈ ਦਿੱਲੀ ਵੀ ਗਏ।

ਵਿਸ਼ਲੇਸ਼ਣ ਤੋਂ ਬਾਅਦ, ਬੀਰਬਲ ਨੂੰ ਪਤਾ ਲੱਗਾ ਕਿ ਪੰਜਾਬ ਵਿੱਚ ਬਹੁਤ ਘੱਟ ਬੱਕਰੀ ਫਾਰਮ ਹਨ ਅਤੇ ਬੱਕਰੀ ਦੇ ਮੀਟ ਅਤੇ ਦੁੱਧ ਦੀ ਮੰਗ ਜ਼ਿਆਦਾ ਹੈ। ਬੀਰਬਲ ਦੇ ਚਾਚਾ ਜੀ, ਮਨਜੀਤ ਕੁਮਾਰ ਨੇ ਸ਼ੁਰੂ ਤੋਂ ਹੀ ਇਸ ਉੱਦਮ ਵਿੱਚ ਉਨ੍ਹਾਂ ਦਾ ਹਮੇਸ਼ਾ ਸਾਥ ਨਿਭਾਇਆ ਅਤੇ ਇਸ ਤਰ੍ਹਾਂ ਢੱਡਾ ਬੱਕਰੀ ਫਾਰਮ ਦਾ ਵਿਚਾਰ ਅਸਲ ਵਿੱਚ ਸਾਹਮਣੇ ਆਇਆ। ਦੂਜੇ ਦੋ ਮੁੱਖ ਭਾਈਵਾਲ ਇਸ ਉੱਦਮ ਵਿੱਚ ਉਦੋਂ ਸ਼ਾਮਲ ਹੋਏ ਜਦੋਂ ਬੀਰਬਲ ਇੱਕ ਖਾਲੀ ਜ਼ਮੀਨ ਦੀ ਭਾਲ ਵਿੱਚ ਸਨ, ਜਿੱਥੇ ਉਹ ਆਪਣੇ ਬੱਕਰੀ ਫਾਰਮ ਦੀ ਸਥਾਪਨਾ ਕਰ ਸਕਣ ਅਤੇ ਫਿਰ ਉਹ ਸੂਬੇਦਾਰ ਜੁਗਰਾਜ ਸਿੰਘ ਅਤੇ ਅਮਰਜੀਤ ਸਿੰਘ ਨਾਲ ਮਿਲੇ। ਉਹ ਦੋਨੋਂ ਹੀ ਫੌਜ ‘ਚੋਂ ਸੇਵਾ-ਮੁਕਤ ਸਨ। ਬੱਕਰੀ ਫਾਰਮ ਦੇ ਵਿਚਾਰ ਬਾਰੇ ਜਾਣਨ ਲਈ ਜੁਗਰਾਜ ਸਿੰਘ ਅਤੇ ਅਮਰਜੀਤ ਸਿੰਘ ਨੇ ਇਸ ਵਪਾਰ ਵਿੱਚ ਦਿਲਚਸਪੀ ਦਿਖਾਈ। ਜੁਗਰਾਜ ਸਿੰਘ ਨੇ ਬੀਰਬਲ ਨੂੰ 10 ਸਾਲਾਂ ਲਈ ਆਪਣੀ 4 ਏਕੜ ਜ਼ਮੀਨ ਠੇਕੇ ‘ਤੇ ਦੇ ਦਿੱਤੀ। ਆਖਰ, ਜੁਲਾਈ 2015 ਵਿੱਚ 23 ਲੱਖ ਦੀ ਲਾਗਤ ਨਾਲ ਢੱਡਾ ਬੱਕਰੀ ਫਾਰਮ ਦੀ ਸਥਾਪਨਾ ਹੋਈ।

ਫਾਰਮ 70 ਜਾਨਵਰਾਂ (40 ਮਾਦਾ ਬੱਕਰੀਆਂ, 5 ਬੱਕਰੇ ਅਤੇ 25 ਲੇਲਿਆਂ) ਦੇ ਨਾਲ ਸ਼ੁਰੂ ਕੀਤਾ ਗਿਆ, ਬਾਅਦ ਵਿੱਚ ਉਨ੍ਹਾਂ ਨੇ 60 ਹੋਰ ਜਾਨਵਰ ਖਰੀਦ ਲਏ। ਆਪਣੇ ਵਪਾਰ ਨੂੰ ਬਿਹਤਰ ਪ੍ਰਬੰਧਨ ਅਤੇ ਸੁਰੱਖਿਆ ਦੇਣ ਲਈ, ਚਾਰਾਂ ਮੈਂਬਰਾਂ ਨੇ ਗਡਵਾਸੂ ਤੋਂ 5 ਦਿਨ ਦੀ ਬੱਕਰੀ ਪਾਲਣ ਦੀ ਸਿਖਲਾਈ ਲਈ।

ਖੈਰ, ਢੱਡਾ ਬੱਕਰੀ ਫਾਰਮ ਚਲਾਉਣਾ ਇੰਨਾ ਅਸਾਨ ਨਹੀਂ ਸੀ, ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ। ਬੱਕਰੀਆਂ ਨੂੰ ਵੱਡੇ ਪੈਮਾਨੇ ‘ਤੇ ਖਰੀਦਣ ਸਮੇਂ ਉਨ੍ਹਾਂ ਨੇ ਕੁੱਝ ਬੱਕਰੀਆਂ ਸਥਾਨਕ ਬੱਕਰੀ ਪਾਲਕ ਕਿਸਾਨਾਂ ਤੋਂ ਬਿਨਾਂ ਕਿਸੇ ਟੀਕਾਕਰਣ ਦੇ ਖਰੀਦੀਆਂ, ਜਿਸ ਨਾਲ ਬੱਕਰੀਆਂ ਨੂੰ PPR ਰੋਗ ਹੋਇਆ ਅਤੇ ਕੁੱਝ ਸਮੇਂ ਵਿੱਚ ਕਈ ਬੱਕਰੀਆਂ ਦੀ ਮੌਤ ਹੋ ਗਈ। ਇਸ ਘਟਨਾ ਤੋਂ, ਉਨ੍ਹਾਂ ਨੇ ਆਪਣੀ ਗ਼ਲਤੀਆਂ ਤੋਂ ਸਿੱਖਿਆ ਅਤੇ ਫਿਰ ਉਨ੍ਹਾਂ ਨੇ ਪਸ਼ੂਆਂ ਦੇ ਡਾ. ਸਰਬਜੀਤ ਤੋਂ ਆਪਣੇ ਫਾਰਮ ਦੀਆਂ ਬੱਕਰੀਆਂ ਦਾ ਸਹੀ ਟੀਕਾਕਰਣ ਸ਼ੂਰੂ ਕਰਵਾਇਆ।

ਡਾ. ਸਰਬਜੀਤ ਨੇ ਬਿਮਾਰੀ ਮੁਕਤ ਬੱਕਰੀ ਫਾਰਮ ਦੀ ਸਥਾਪਨਾ ਕਰਨ ਵਿੱਚ ਉਨ੍ਹਾਂ ਦੀ ਬਹੁਤ ਮਦਦ ਕੀਤੀ, ਉਹ ਹਰ ਹਫ਼ਤੇ ਢੱਡਾ ਬੱਕਰੀ ਫਾਰਮ ‘ਤੇ ਜਾਂਦੇ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਦੇ। ਵਰਤਮਾਨ ਵਿੱਚ, ਬੱਕਰੀਆਂ ਦੀ ਗਿਣਤੀ 400 ਤੋਂ ਜ਼ਿਆਦਾ ਹੋ ਗਈ ਹੈ। ਬੱਕਰੀਆਂ ਦੀ ਬੀਟਲ, ਸਿਰੋਹੀ, ਬਾਰਬਰੀ, ਤੋਤਾਪੁਰੀ ਅਤੇ ਜਖਰਾਨਾ ਨਸਲ ਢੱਡਾ ਬੱਕਰੀ ਫਾਰਮ ‘ਤੇ ਮਿਲਦੀ ਹੈ। ਢੱਡਾ ਫਾਰਮ ‘ਤੇ ਬੱਕਰੀ ਦੀਆਂ ਨਸਲਾਂ, ਬੱਕਰੀ ਦਾ ਦੁੱਧ ਅਤੇ ਬੱਕਰੀ ਦੇ ਗੋਬਰ ਤੋਂ ਤਿਆਰ ਖਾਦ ਵੇਚੀ ਜਾਂਦੀ ਹੈ। ਬਕਰੀਦ ਦੌਰਾਨ ਵਧੀਆ ਮੁਨਾਫ਼ਾ ਕਮਾਉਣ ਲਈ ਉਹ ਨਰ(ਬੱਕਰੇ) ਵੀ ਵੇਚਦੇ ਹਨ।

ਸਭ ਤੋਂ ਮਹੱਤਵਪੂਰਣ ਚੀਜ਼ ਫੀਡ ਹੈ ਜਿਸ ਦਾ ਉਹ ਧਿਆਨ ਰੱਖਦੇ ਹਨ। ਉਹ ਗਰਮੀਆਂ ਵਿੱਚ ਬੱਕਰੀਆਂ ਨੂੰ ਹਰਾ ਘਾਹ, ਪੱਤੇ, ਹਰੇ ਚਨੇ ਅਤੇ ਹਰੀ ਮੂੰਗ ਦੇ ਪੌਦਿਆਂ ਦਾ ਮਿਸ਼ਰਣ ਅਤੇ ਸਰਦੀਆਂ ਵਿੱਚ ਬਰਸੀਮ, ਸਰ੍ਹੋਂ, ਗੁਆਰ ਅਤੇ ਮੂੰਗਫਲੀ ਦਾ ਘਾਹ ਦਿੰਦੇ ਹਨ। ਉਨ੍ਹਾਂ ਕੋਲ ਦੋ ਪੱਕੇ ਕਰਮਚਾਰੀ ਹਨ ਜੋ ਬੱਕਰੀ ਫਾਰਮ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਦੇ ਹਨ। ਬਿਹਤਰ ਫੀਡ ਤਿਆਰ ਕਰਨ ਲਈ ਉਹ ਸਾਰਾ ਚਾਰਾ ਘਰ ਵਿੱਚ ਉਗਾਉਂਦੇ ਹਨ। ਬੱਕਰੀ ਦੀਆਂ ਲੋੜਾਂ ਦਾ ਸਹੀ ਧਿਆਨ ਰੱਖਣ ਲਈ ਉਨ੍ਹਾਂ ਨੇ ਬੱਕਰੀਆਂ ਦੇ ਖੁੱਲ੍ਹ ਕੇ ਘੁੰਮਣ ਲਈ 4 ਕਨਾਲ ਖੇਤਰ ਵੀ ਰੱਖਿਆ ਹੈ। ਡੀ-ਵਾਰਮਿੰਗ ਗਨ, ਚਾਰਾ ਕੁਤਰਨ ਲਈ ਮਸ਼ੀਨ, ਮੈਡੀਕਲ ਕਿੱਟ ਅਤੇ ਦਵਾਈਆਂ ਆਦਿ ਕੁੱਝ ਜ਼ਰੂਰੀ ਚੀਜ਼ਾਂ ਹਨ ਜਿਹਨਾਂ ਦੀ ਵਰਤੋਂ ਬੀਰਬਲ ਅਤੇ ਹੋਰ ਮੈਂਬਰ ਆਪਣੀ ਬੱਕਰੀ ਪਾਲਣ ਦੀ ਪ੍ਰਕਿਰਿਆ ਨੂੰ ਅਸਾਨ ਅਤੇ ਸਰਲ ਬਣਾਉਣ ਲਈ ਕਰਦੇ ਹਨ।

ਢੱਡਾ ਬੱਕਰੀ ਤੋਂ ਹਰ ਸਾਲ ਔਸਤਨ 750000 ਦਾ ਮੁਨਾਫ਼ਾ ਲਿਆ ਜਾਂਦਾ ਹੈ ਜੋ ਫਾਰਮ ਦੇ ਚਾਰਾਂ ਮੈਂਬਰਾਂ ਵਿੱਚ ਵੰਡਿਆ ਜਾਂਦਾ ਹੈ। ਇਸ ਤਰ੍ਹਾਂ ਬੱਕਰੀ ਫਾਰਮ ਕਾਰੋਬਾਰ ਨੂੰ ਵਧੀਆ ਚਲਾਉਣ ਦੇ ਬਾਵਜੂਦ ਵੀ ਢੱਡਾ ਬੱਕਰੀ ਫਾਰਮ ਦਾ ਕੋਈ ਵੀ ਮੈਂਬਰ ਆਪਣੀ ਸਫ਼ਲਤਾ ਦਾ ਘਮੰਡ ਨਹੀਂ ਕਰਦਾ ਅਤੇ ਜਦੋਂ ਵੀ ਕੋਈ ਕਿਸਾਨ ਮਦਦ ਲਈ ਜਾਂ ਮਾਰਗਦਰਸ਼ਨ ਲਈ ਉਨ੍ਹਾਂ ਦੇ ਫਾਰਮ ਦਾ ਦੌਰਾ ਕਰਦਾ ਤਾਂ ਉਹ ਪੂਰੇ ਦਿਲ ਨਾਲ ਉਨ੍ਹਾਂ ਦੀ ਸਹਾਇਤਾ ਕਰਦੇ ਹਨ।

ਪੁਰਸਕਾਰ:

ਬੱਕਰੀ ਪਾਲਣ ਵਿੱਚ ਸਫ਼ਲਤਾ ਦੇ ਲਈ ਸ. ਜੁਗਰਾਜ ਸਿੰਘ ਨੂੰ ਢੱਡਾ ਬੱਕਰੀ ਫਾਰਮ ਦੇ ਲਈ 23 ਮਾਰਚ 2018 ਨੂੰ ਮੁੱਖ ਮੰਤਰੀ ਪੁਰਸਕਾਰ ਵੀ ਮਿਲਿਆ।

ਭਵਿੱਖ ਦੀ ਯੋਜਨਾ:

ਭਵਿੱਖ ਵਿੱਚ, ਢੱਡਾ ਬੱਕਰੀ ਫਾਰਮ ਦੇ ਭਵਿੱਖਵਾਦੀ ਮਨੁੱਖ ਬੱਕਰੀਆਂ ਦੀ ਗਿਣਤੀ ਨੂੰ 1000 ਤੱਕ ਵਧਾਉਣ ਦੀ ਯੋਜਨਾ ਬਣਾ ਰਹੇ ਹਨ।

ਸੰਦੇਸ਼
“ਬੱਕਰੀ ਪਾਲਣ ਇੱਕ ਸਹਾਇਕ ਗਤੀਵਿਧੀ ਹੈ ਜੋ ਕੋਈ ਵੀ ਕਿਸਾਨ ਫ਼ਸਲਾਂ ਦੀ ਖੇਤੀ ਦੇ ਨਾਲ ਅਪਣਾ ਸਕਦਾ ਹੈ ਅਤੇ ਇਸ ਤੋਂ ਚੰਗਾ ਮੁਨਾਫ਼ਾ ਕਮਾ ਸਕਦਾ ਹੈ। ਕਿਸਾਨਾਂ ਨੂੰ ਇਸ ਕਾਰੋਬਾਰ ਦੀਆਂ ਮੁੱਖ ਸੀਮਾਵਾਂ ਅਤੇ ਇਸ ਦੇ ਲਾਭ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ।”

ਅੱਜ ਦੇ ਸਮੇਂ ਵਿੱਚ ਖੇਤੀ ਸਮਾਜ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਇਕੱਠੇ ਰਹਿਣ ਵਿੱਚ ਹੀ ਫਾਇਦਾ ਹੈ। ਇਨ੍ਹਾਂ ਚਾਰ ਵਿਅਕਤੀਆਂ ਨੇ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ, ਜਿਸ ਨੇ ਉਨ੍ਹਾਂ ਨੂੰ ਇੱਕ ਸਫ਼ਲ ਕਾਰੋਬਾਰ ਚਲਾਉਣ ਵਿੱਚ ਮਦਦ ਕੀਤੀ। ਬੱਕਰੀ ਪਾਲਣ ਸੰਬੰਧਿਤ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਢੱਡਾ ਬੱਕਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ ਅਤੇ ਉਨ੍ਹਾਂ ਤੋਂ ਅਗਵਾਈ ਲੈ ਸਕਦੇ ਹੋ।

ਬਲਵਿੰਦਰ ਸਿੰਘ ਸੰਧੂ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ ਦੀ ਕਹਾਣੀ ਜਿਸ ਨੇ ਖੇਤੀਬਾੜੀ ਦੇ ਪੁਰਾਣੇ ਢੰਗਾਂ ਨੂੰ ਛੱਡ ਕੇ ਕੁਦਰਤੀ ਤਰੀਕਿਆਂ ਨੂੰ ਅਪਣਾਇਆ

ਅੱਜ, ਕਿਸਾਨ ਹੀ ਸਿਰਫ਼ ਉਹ ਵਿਅਕਤੀ ਹੈ ਜੋ ਹੋਰਨਾਂ ਕਿਸਾਨਾਂ ਨੂੰ ਖੇਤੀਬਾੜੀ ਦੇ ਜੈਵਿਕ ਤਰੀਕਿਆਂ ਵੱਲ ਪ੍ਰੇਰਿਤ ਕਰ ਸਕਦਾ ਹੈ ਅਤੇ ਬਲਵਿੰਦਰ ਸਿੰਘ ਉਨ੍ਹਾਂ ਕਿਸਾਨਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਇੱਕ ਸਧਾਰਨ ਅਗਾਂਹਵਧੂ ਕਿਸਾਨ ਤੋਂ ਪ੍ਰੇਰਿਤ ਹੋ ਕੇ ਵਾਤਾਵਰਣ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਹਾਲ ਹੀ ਦੇ ਸਾਲਾਂ ਵਿੱਚ ਜੈਵਿਕ ਖੇਤੀ ਨੂੰ ਅਪਣਾਇਆ।

ਖੈਰ, ਜੈਵਿਕ ਖੇਤੀ ਵੱਲ ਮੁੜਨਾ ਉਨ੍ਹਾਂ ਕਿਸਾਨਾਂ ਲਈ ਆਸਾਨ ਨਹੀਂ ਹੁੰਦਾ ਜੋ ਰਵਾਇਤੀ ਢੰਗ ਨਾਲ ਖੇਤੀ ਕਰਦੇ ਅਤੇ ਉੱਚ ਪੈਦਾਵਾਰ ਪ੍ਰਾਪਤ ਕਰਦੇ ਹਨ। ਪਰ ਬਲਵਿੰਦਰ ਸਿੰਘ ਸੰਧੂ ਨੇ ਆਪਣੇ ਪੱਕੇ ਇਰਾਦੇ ਅਤੇ ਸਖ਼ਤ ਮਿਹਨਤ ਨਾਲ ਇਸ ਰੁਕਾਵਟ ਨੂੰ ਪਾਰ ਕੀਤਾ।

ਇਸ ਤੋਂ ਪਹਿਲਾਂ, 1982 ਤੋਂ 1983 ਤੱਕ ਉਹ ਕਪਾਹ, ਸਰ੍ਹੋਂ ਅਤੇ ਗੁਆਰਾ ਆਦਿ ਫ਼ਸਲਾਂ ਦੀ ਖੇਤੀ ਕਰਦੇ ਸਨ ਪਰ 1997 ਤੋਂ ਉਨ੍ਹਾਂ ਦੀ ਕਪਾਹ ਦੀ ਫ਼ਸਲ ‘ਤੇ ਅਮਰੀਕਨ ਸੁੰਡੀ ਨੇ ਹਮਲਾ ਕਰ ਦਿੱਤਾ, ਜਿਸ ਕਰਕੇ ਉਨ੍ਹਾਂ ਨੂੰ ਅੱਗੇ ਜਾ ਕੇ ਵਾਰ-ਵਾਰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ, ਉਨ੍ਹਾਂ ਨੇ ਝੋਨੇ ਦੀ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਪਰ ਫਿਰ ਵੀ ਉਨ੍ਹਾਂ ਨੂੰ ਪਹਿਲਾਂ ਵਾਂਗ ਸੰਤੁਸ਼ਟੀ ਪ੍ਰਾਪਤ ਨਹੀਂ ਹੋਈ। ਉਨ੍ਹਾਂ ਨੇ ਜੈਵਿਕ ਖੇਤੀ ਦੀ ਸ਼ੁਰੂਆਤ 2011 ਵਿੱਚ ਕੀਤੀ। ਜਦੋਂ ਉਨ੍ਹਾਂ ਨੇ ਮਨਮੋਹਨ ਸਿੰਘ ਦੇ ਜੈਵਿਕ ਸਬਜ਼ੀ ਫਾਰਮ ਦੌਰਾ ਕੀਤਾ।

ਜੈਵਿਕ ਫਾਰਮ ‘ਤੇ ਜਾਣ ਬਾਅਦ, ਬਲਵਿੰਦਰ ਸਿੰਘ ਦੇ ਗਿਆਨ ਵਿੱਚ ਕਾਫੀ ਵਾਧਾ ਹੋਇਆ ਅਤੇ ਫਿਰ ਉਨ੍ਹਾਂ ਨੇ ਸਬਜ਼ੀਆਂ ਦੀ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਆਪਣੀਆਂ ਪਿਛਲੀਆਂ ਗਲਤੀਆਂ ਨੂੰ ਸੁਧਾਰਨ ਲਈ ਉਹ ਕਪਾਹ ਦੀਆਂ ਵਧੀਆ ਕਿਸਮਾਂ ਦੀ ਖਰੀਦ ਕਰਨ ਲਈ ਗੁਜਰਾਤ ਤੱਕ ਗਏ ਅਤੇ ਉੱਥੇ ਉਨ੍ਹਾਂ ਨੂੰ ਬਿਨਾਂ ਬੀਜ ਵਾਲੇ ਖੀਰੇ, ਸਟ੍ਰਾੱਬੈਰੀ ਅਤੇ ਤਰਬੂਜ਼ ਦੀ ਖੇਤੀ ਬਾਰੇ ਜਾਣਕਾਰੀ ਪ੍ਰਾਪਤ ਹੋਈ। ਉਹ ਲਗਾਤਾਰ 3 ਸਾਲ ਕੀਟਨਾਸ਼ਕਾਂ ਦੀ ਮਾਤਰਾ ਘਟਾਉਂਦੇ ਰਹੇ।

ਉਸ ਸਾਲ, ਮਿਰਚ ਦੀ ਫ਼ਸਲ ਦੀ ਪੈਦਾਵਾਰ ਬਹੁਤ ਚੰਗੀ ਹੋਈ ਅਤੇ ਉਨ੍ਹਾਂ ਨੇ ਕੇਵਲ 2 ਏਕੜ ਤੋਂ 500000 ਰੁਪਏ ਦਾ ਲਾਭ ਕਮਾਇਆ। ਬਲਵਿੰਦਰ ਸਿੰਘ ਨੇ ਆਪਣੇ ਫਾਰਮ ਦੀ ਲੋਕੇਸ਼ਨ ਦਾ ਵੀ ਫਾਇਦਾ ਚੁੱਕਿਆ। ਉਨ੍ਹਾਂ ਦਾ ਫਾਰਮ ਸੜਕ ਦੇ ਕਿਨਾਰੇ ਸੀ, ਇਸ ਲਈ ਉਨ੍ਹਾਂ ਨੇ ਸੜਕ ਦੇ ਕਿਨਾਰੇ ਇੱਕ ਛੋਟੀ ਜਿਹੀ ਦੁਕਾਨ ਖੋਲ੍ਹ ਲਈ, ਜਿੱਥੇ ਉਨ੍ਹਾਂ ਨੇ ਸਬਜ਼ੀ ਵੇਚਣੀ ਸ਼ੁਰੂ ਕੀਤੀ। ਉਨ੍ਹਾਂ ਨੇ ਮਿਰਚ ਦੀ ਪ੍ਰੋਸੈੱਸਿੰਗ ਕਰਕੇ ਮਿਰਚ ਪਾਊਡਰ ਬਣਾਉਣਾ ਵੀ ਸ਼ੁਰੂ ਕੀਤਾ।

“ਜਦੋਂ ਮੈਂ ਮਿਰਚ ਪਾਊਡਰ ਦੀ ਪ੍ਰੋਸੈੱਸਿੰਗ ਸ਼ੁਰੂ ਕੀਤੀ ਸੀ ਤਾਂ ਇਸ ਬਾਰੇ ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਸਨ ਕਿ ਤੁਹਾਡੇ ਮਿਰਚ ਪਾਊਡਰ ਦਾ ਰੰਗ ਲਾਲ ਨਹੀਂ ਹੁੰਦਾ। ਫਿਰ ਮੈਂ ਉਨ੍ਹਾਂ ਨੂੰ ਸਮਝਾਇਆ ਕਿ ਮਿਰਚ ਪਾਊਡਰ ਕਦੇ ਰੰਗ ਵਿੱਚ ਲਾਲ ਨਹੀਂ ਹੁੰਦਾ, ਆਮ ਤੌਰ ‘ਤੇ ਬਾਜ਼ਾਰ ਤੋਂ ਖਰੀਦੇ ਜਾਣ ਵਾਲੇ ਪਾਊਡਰ ਵਿੱਚ ਰੰਗਾਂ ਦੀ ਮਿਲਾਵਟ ਹੁੰਦੀ ਹੈ।”

2013 ਵਿੱਚ, ਬਲਵਿੰਦਰ ਸਿੰਘ ਨੇ ਖੀਰੇ, ਟਮਾਟਰ, ਕੱਦੂ ਅਤੇ ਸ਼ਿਮਲਾ ਮਿਰਚ ਵਰਗੀਆਂ ਹੋਰ ਸਬਜ਼ੀਆਂ ਦੀ ਖੇਤੀ ਕਰਨੀ ਸ਼ੁਰੂ ਕੀਤੀ।

“ਜ਼ਿਆਦਾ ਫ਼ਸਲਾਂ ਨੂੰ ਜ਼ਿਆਦਾ ਖੇਤਰ ਦੀ ਲੋੜ ਹੁੰਦੀ ਹੈ, ਇਸ ਲਈ ਖੇਤੀਬਾੜੀ ਖੇਤਰ ਨੂੰ ਵਧਾਉਣ ਲਈ ਮੈਂ ਆਪਣੇ ਚਚੇਰੇ ਭਰਾਵਾਂ ਅਤੇ ਸਕੇ ਭਰਾਵਾਂ ਤੋਂ ਠੇਕੇ ‘ਤੇ 40 ਏਕੜ ਜ਼ਮੀਨ ਲਈ। ਸ਼ੁਰੂਆਤ ਵਿੱਚ, ਸਬਜ਼ੀਆਂ ਦਾ ਮੰਡੀਕਰਨ ਕਰਨਾ ਇੱਕ ਵੱਡੀ ਸਮੱਸਿਆ ਸੀ, ਪਰ ਸਮੇਂ ਨਾਲ ਇਸ ਸਮੱਸਿਆ ਦਾ ਵੀ ਹੱਲ ਹੋ ਗਿਆ।”

ਵਰਤਮਾਨ ਵਿੱਚ, ਬਲਵਿੰਦਰ ਸਿੰਘ 8-9 ਏਕੜ ਵਿੱਚ ਸਬਜ਼ੀਆਂ, 1 ਏਕੜ ਵਿੱਚ ਸਟ੍ਰਾੱਬੈਰੀ ਅਤੇ ਬਾਕੀ ਦੀ ਜ਼ਮੀਨ ‘ਤੇ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਉਤਪਾਦਕਤਾ ਨੂੰ ਵਧਾਉਣ ਲਈ ਸਾਰੇ ਆਧੁਨਿਕ ਖੇਤੀਬਾੜੀ ਔਜ਼ਾਰ, ਤਕਨਾਲੋਜੀ ਅਤੇ ਵਾਤਾਵਰਨ-ਪੱਖੀ ਪ੍ਰਣਾਲੀ ਜਿਵੇਂ ਕਿ ਟ੍ਰੈਕਟਰ, ਬੈੱਡ ਪਲਾਂਟਰ, ਰੋਟਾਵੇਟਰ, ਕਲਟੀਵੇਟਰ, ਸੁਹਾਗਾ, ਸੀਡਰ, ਤੁਪਕਾ ਸਿੰਚਾਈ, ਮਲਚਿੰਗ, ਕੀਟਨਾਸ਼ਕਾਂ ਦੇ ਸਥਾਨ ‘ਤੇ ਘਰ ਵਿੱਚ ਤਿਆਰ ਖਾਦ ਅਤੇ ਖੱਟੀ ਲੱਸੀ ਦੀ ਸਪਰੇਅ ਨੂੰ ਵੀ ਅਪਣਾਇਆ।

ਪਿਛਲੇ ਚਾਰ ਵਰ੍ਹਿਆਂ ਤੋਂ ਉਹ 2 ਏਕੜ ਜ਼ਮੀਨ ‘ਤੇ ਪੂਰੀ ਤਰ੍ਹਾਂ ਨਾਲ ਜੈਵਿਕ ਖੇਤੀ ਕਰ ਰਹੇ ਹਨ ਅਤੇ ਬਾਕੀ ਦੀ ਜ਼ਮੀਨ ‘ਤੇ ਕੀਟਨਾਸ਼ਕ ਦਵਾਈਆਂ ਅਤੇ ਫੰਗਸਨਾਸ਼ੀ ਦੀ ਵਰਤੋਂ ਘੱਟ ਕਰ ਰਹੇ ਹਨ। ਬਲਵਿੰਦਰ ਸਿੰਘ ਦੀ ਸਖ਼ਤ ਮਿਹਨਤ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ, ਇੱਥੋਂ ਤੱਕ ਕਿ ਉਨ੍ਹਾਂ ਦੇ ਖੇਤਰ ਦੇ ਡੀ.ਸੀ. ਨੇ ਵੀ ਉਨ੍ਹਾਂ ਦੇ ਫਾਰਮ ਦਾ ਦੌਰਾ ਕੀਤਾ। ਵੱਖ-ਵੱਖ ਪ੍ਰਿੰਟ ਮੀਡੀਆ ਵਿੱਚ ਉਨ੍ਹਾਂ ਦੇ ਕੰਮ ਦੇ ਬਾਰੇ ਬਹੁਤ ਸਾਰੇ ਲੇਖ ਪ੍ਰਕਾਸ਼ਿਤ ਕੀਤੇ ਹਨ ਅਤੇ ਜਿਸ ਗਤੀ ਨਾਲ ਉਹ ਪ੍ਰਗਤੀ ਕਰ ਰਹੇ ਹਨ, ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਭਵਿੱਖ ਵਿੱਚ ਵੀ ਉਨ੍ਹਾਂ ਦੀ ਅਲੱਗ ਹੀ ਪਛਾਣ ਹੋਵੇਗੀ।

ਸੰਦੇਸ਼
“ਹੁਣ ਕਿਸਾਨਾਂ ਨੂੰ ਲਾਭ ਕਮਾਉਣ ਲਈ ਆਪਣੇ ਉਤਪਾਦਨ ਵੇਚਣ ਲਈ ਤੱਕੜੀ ਆਪਣੇ ਹੱਥਾਂ ਵਿੱਚ ਲੈਣੀ ਪਵੇਗੀ, ਕਿਉਂਕਿ ਜੇਕਰ ਉਹ ਆਪਣੀ ਫ਼ਸਲ ਵੇਚਣ ਲਈ ਵਿਚੋਲੇ ਜਾਂ ਡੀਲਰਾਂ ‘ਤੇ ਨਿਰਭਰ ਰਹਿਣਗੇ ਤਾਂ ਉਹ ਤਰੱਕੀ ਨਹੀਂ ਕਰ ਸਕਣਗੇ ਅਤੇ ਠੱਗਾਂ ਦੁਆਰਾ ਵਾਰ-ਵਾਰ ਧੋਖਾ ਖਾਣਗੇ। ਵਿਚੋਲੇ ਉਨ੍ਹਾਂ ਸਾਰੇ ਮੁਨਾਫ਼ਿਆਂ ਨੂੰ ਦੂਰ ਕਰ ਦਿੰਦੇ ਹਨ ਜਿਸ ਉੱਤੇ ਕਿਸਾਨਾਂ ਦਾ ਅਧਿਕਾਰ ਹੁੰਦਾ ਹੈ।”

ਭੁਪਿੰਦਰ ਸਿੰਘ ਸੰਧਾ

ਪੂਰੀ ਕਹਾਣੀ ਪੜ੍ਹੋ

ਮਿਲੋ ਅਗਾਂਹਵਧੂ ਮਧੂ-ਮੱਖੀ ਪਾਲਕ ਭੁਪਿੰਦਰ ਸਿੰਘ ਸੰਧਾ ਨਾਲ ਜੋ ਮਧੂ-ਮੱਖੀ ਪਾਲਣ ਦੇ ਪ੍ਰਚਾਰ ਵਿੱਚ ਮਧੂ-ਮੱਖੀਆਂ ਵਾਂਗ ਹੀ ਰੁੱਝੇ ਹੋਏ ਅਤੇ ਕੁਸ਼ਲ ਹਨ
ਮਧੂ ਮੱਖੀ ਦੇ ਡੰਗ ਨੂੰ ਯਾਦ ਕਰਕੇ, ਆਮ ਤੌਰ ‘ਤੇ ਜ਼ਿਆਦਾਤਰ ਲੋਕ ਆਲੇ-ਦੁਆਲੇ ਦੀਆਂ ਮਧੂ ਮੱਖੀਆਂ ਤੋਂ ਨਫ਼ਰਤ ਕਰਦੇ ਹਨ, ਉਹ ਇਸ ਸੱਚਾਈ ਤੋਂ ਅਣਜਾਣ ਹਨ ਕਿ ਇਹ ਮਧੂ-ਮੱਖੀਆਂ ਤੁਹਾਡੇ ਲਈ ਇੱਕ ਹੈਰਾਨੀਜਨਕ ਮੁਨਾਫ਼ਾ ਕਮਾਉਣ, ਸ਼ਹਿਦ ਬਣਾਉਣ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਉਤਪਾਦ ਬਣਾਉਣ ਵਿੱਚ ਸਹਾਇਤਾ ਕਰ ਸਕਦੀਆਂ ਹਨ।

ਪਰ ਇਕੱਲਾ ਪੈਸਾ ਹੀ ਨਹੀਂ ਸੀ ਜਿਸ ਲਈ ਭੁਪਿੰਦਰ ਸਿੰਘ ਸੰਧਾ ਨੇ ਮਧੂ ਮੱਖੀ ਪਾਲਣ ਸ਼ੁਰੂ ਕੀਤਾ। ਭੁਪਿੰਦਰ ਸਿੰਘ ਨੂੰ ਭੰਵਰਿਆਂ, ਮੱਖੀਆਂ ਦੀ ਕਲਾ ਅਤੇ ਮਧੂ-ਮੱਖੀਆਂ ਤੋਂ ਹੋਣ ਵਾਲੇ ਫਾਇਦਿਆਂ ਨੇ ਉਨ੍ਹਾਂ ਨੂੰ ਇਸ ਉੱਦਮ ਵੱਲ ਆਕਰਸ਼ਿਤ ਕੀਤਾ।

1993 ਵਿੱਚ ਭੁਪਿੰਦਰ ਸਿੰਘ ਸੰਧਾ ਨੂੰ ਖੇਤੀਬਾੜੀ ਵਿਭਾਗ ਵੱਲੋਂ ਆਯੋਜਿਤ ਰਾਜਪੁਰਾ ਦੇ ਮਧੂ ਮੱਖੀ ਪਾਲਣ ਦੌਰੇ ਦੌਰਾਨ ਮੱਖੀ ਪਾਲਣ ਦੀ ਪ੍ਰਕਿਰਿਆ ਬਾਰੇ ਪਤਾ ਲੱਗਾ। ਭੁਪਿੰਦਰ ਸਿੰਘ ਇਨ੍ਹਾਂ ਮਧੂ ਮੱਖੀਆਂ ਦੇ ਕੰਮ ਤੋਂ ਇੰਨਾ ਪ੍ਰੇਰਿਤ ਹੋਏ ਕਿ ਉਨ੍ਹਾਂ ਨੇ ਸਿਰਫ਼ 5 ਮਧੂ-ਮੱਖੀਆਂ ਦੇ ਬਕਸਿਆਂ ਨਾਲ ਮੱਖੀ ਪਾਲਣ ਸ਼ੁਰੂ ਕਰਨ ਦਾ ਫੈਸਲਾ ਕੀਤਾ।

ਭੁਪਿੰਦਰ ਸਿੰਘ ਸੰਧਾ ਫਾਰਮਾਸਿਸਟ(ਦਵਾਈਆਂ ਵੇਚਦੇ) ਸਨ ਅਤੇ ਉਨ੍ਹਾਂ ਨੇ ਫਾਰਮੇਸੀ ਦੀ ਡਿਗਰੀ ਕੀਤੀ ਸੀ, ਪਰ ਉਨ੍ਹਾਂ ਦੀ ਜ਼ਿੰਦਗੀ ਆਲੇ-ਦੁਆਲੇ ਭਿਣਕਦੀਆਂ ਮੱਖੀਆਂ ਅਤੇ ਸ਼ਹਿਦ ਦੀ ਮਿਠਾਸ ਨਾਲ ਘਿਰੀ ਹੋਈ ਸੀ।

1994 ਵਿੱਚ, ਭੁਪਿੰਦਰ ਸਿੰਘ ਸੰਧਾ ਨੇ ਇੱਕ ਮੈਡੀਕਲ ਸਟੋਰ ਵੀ ਖੋਲ੍ਹਿਆ ਅਤੇ ਉਸ ਸਟੋਰ ਨੂੰ ਤਿਆਰ ਕੀਤਾ ਸ਼ਹਿਦ ਵੇਚਣ ਲਈ ਵਰਤਿਆ ਅਤੇ ਇਸ ਨਾਲ ਉਨ੍ਹਾਂ ਦਾ ਮੱਖੀ ਪਾਲਣ ਦਾ ਕਾਰੋਬਾਰ ਲਗਾਤਾਰ ਵੱਧ ਰਿਹਾ ਸੀ। ਉਨ੍ਹਾਂ ਦਾ ਦਵਾਈਆਂ ਵਾਲੇ ਖੇਤਰ ਵਿੱਚ ਆਉਣ ਦਾ ਉਦੇਸ਼ ਲੋਕਾਂ ਦੀ ਮਦਦ ਕਰਨਾ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਸਿਰਫ਼ ਨਿਰਧਾਰਿਤ ਕੀਤੀਆਂ ਦਵਾਈਆਂ ਹੀ ਵੇਚ ਰਹੇ ਸਨ, ਜੋ ਅਸਲ ਵਿਚ ਉਹ ਕੰਮ ਨਹੀਂ ਸੀ ਜੋ ਉਨ੍ਹਾਂ ਨੇ ਸੋਚਿਆ ਸੀ। ਉਨ੍ਹਾਂ ਨੇ 1997 ਵਿੱਚ ਮਾਰਕਿਟ ‘ਤੇ ਰਿਸਰਚ ਕੀਤੀ ਅਤੇ ਵਿਸ਼ਲੇਸ਼ਣ ਕੀਤਾ ਸੀ ਕਿ ਮਧੂ ਮੱਖੀ ਪਾਲਣ ਉਹ ਖੇਤਰ ਹੈ ਜਿਸ ‘ਤੇ ਉਨ੍ਹਾਂ ਨੂੰ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਇਸ ਲਈ, 5 ਸਾਲ ਮੈਡੀਕਲ ਸਟੋਰ ਚਲਾਉਣ ਤੋਂ ਬਾਅਦ, ਅਖੀਰ ਉਨ੍ਹਾਂ ਨੇ ਇਸ ਖੇਤਰ ਨੂੰ ਛੱਡ ਦਿੱਤਾ ਅਤੇ ਮਧੂ-ਮੱਖੀਆਂ ‘ਤੇ ਪੂਰੀ ਤਰ੍ਹਾਂ ਧਿਆਨ ਦੇਣ ਦਾ ਫੈਸਲਾ ਕੀਤਾ।

ਇਹ ਕਿਹਾ ਜਾਂਦਾ ਹੈ – ਜਦੋਂ ਤੁਸੀਂ ਆਪਣੀ ਪਸੰਦ ਦਾ ਕੋਈ ਕੰਮ ਚੁਣਦੇ ਹੋ ਤਾਂ ਤੁਸੀਂ ਜ਼ਿੰਦਗੀ ਵਿੱਚ ਅਸਲ ਖੁਸ਼ੀ ਮਹਿਸੂਸ ਕਰਦੇ ਹੋ।

ਭੁਪਿੰਦਰ ਸਿੰਘ ਸੰਧਾ ਦੇ ਨਾਲ ਵੀ ਇਹੋ ਸੀ, ਉਨ੍ਹਾਂ ਨੇ ਆਪਣੀ ਅਸਲ ਖੁਸ਼ੀ ਮੱਖੀ ਪਾਲਣ ਨੂੰ ਸਮਝਿਆ। 1999 ਵਿੱਚ, ਉਨ੍ਹਾਂ ਨੇ ਆਪਣੇ ਮਧੂ-ਮੱਖੀ ਫਾਰਮ ਨੂੰ 500 ਬਕਸਿਆਂ ਤੱਕ ਫੈਲਾਇਆ ਅਤੇ 6 ਕਿਸਮਾਂ ਦੇ ਸ਼ਹਿਦ ਉਤਪਾਦ ਜਿਵੇਂ ਹਿਮਾਲੀਅਨ, ਅਜਵੈਣ, ਤੁਲਸੀ, ਜਾਮੁਨ, ਕਸ਼ਮੀਰੀ, ਸਫੇਦਾ, ਲੀਚੀ ਆਦਿ ਤਿਆਰ ਕੀਤੇ। ਸ਼ਹਿਦ ਤੋਂ ਇਲਾਵਾ, ਉਹ ਬੀ ਪੋਲਨ, ਬੀ ਵੈਕਸ ਅਤੇ ਭੁੰਨੇ ਹੋਏ ਅਲਸੀ ਦਾ ਪਾਊਡਰ ਵੀ ਵੇਚਦੇ ਹਨ। ਮਧੂ ਮੱਖੀ ਉਤਪਾਦਾਂ ਦੀ ਨੁਮਾਇੰਦਗੀ ਲਈ ਬਰਾਂਡ ਦਾ ਚੁਣਿਆ ਗਿਆ ਨਾਮ ਅਮੋਲਕ ਹੈ ਅਤੇ ਵਰਤਮਾਨ ਸਮੇਂ ਵਿੱਚ ਪੰਜਾਬ ‘ਚ ਇਸਦੀ ਬਹੁਤ ਵਧੀਆ ਮਾਰਕਿਟ ਹੈ। ਉਹ 10 ਕਰਮਚਾਰੀਆਂ ਦੀ ਮਦਦ ਨਾਲ ਪੂਰੇ ਮੱਖੀ ਫਾਰਮ ਨੂੰ ਸੰਭਾਲ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਵੀ ਕੰਮ ਵਿੱਚ ਉਹਨਾਂ ਦੀ ਮਦਦ ਕਰ ਰਹੀ ਹੈ।

ਭੁਪਿੰਦਰ ਸਿੰਘ ਸੰਧਾ ਲਈ ਮੱਖੀ-ਪਾਲਣ ਉਨ੍ਹਾਂ ਦੇ ਜੀਵਨ ਦਾ ਇੱਕ ਮੁੱਖ ਹਿੱਸਾ ਹੈ, ਸਿਰਫ਼ ਇਸ ਕਰਕੇ ਨਹੀਂ ਕਿ ਇਹ ਆਮਦਨੀ ਦਾ ਸਰੋਤ ਹੈ, ਸਗੋਂ ਇਸ ਲਈ ਵੀ ਕਿਉਂਕਿ ਉਹ ਮਧੂ-ਮੱਖੀਆਂ ਨੂੰ ਕੰਮ ਕਰਦੇ ਵੇਖਣਾ ਪਸੰਦ ਕਰਦੇ ਹਨ ਅਤੇ ਇਹ ਕੁਦਰਤ ਦੇ ਅਨੋਖੇ ਅਜੂਬੇ ਦਾ ਅਨੁਭਵ ਕਰਨ ਦਾ ਬਿਹਤਰੀਨ ਤਰੀਕਾ ਹੈ। ਮਧੂ ਮੱਖੀ ਪਾਲਣ ਦੁਆਰਾ, ਉਹ ਵੱਖ-ਵੱਖ ਖੇਤਰਾਂ ਵਿੱਚ ਹੋਰਨਾਂ ਕਿਸਾਨਾਂ ਨਾਲ ਅੱਗੇ ਵੱਧਣਾ ਚਾਹੁੰਦੇ ਹਨ। ਉਹ ਉਨ੍ਹਾਂ ਕਿਸਾਨਾਂ ਦੀ ਅਗਵਾਈ ਵੀ ਕਰਦੇ ਹਨ ਜੋ ਸ਼ਹਿਦ ਇਕੱਠਾ ਕਰਨ, ਰਾਣੀ ਮੱਖੀ ਤਿਆਰ ਕਰਨ ਅਤੇ ਉਤਪਾਦਾਂ ਦੀ ਪੈਕਿੰਗ ਨਾਲ ਸੰਬੰਧਿਤ ਪ੍ਰੈਕਟੀਕਲ ਟ੍ਰੇਨਿੰਗ ਵੀ ਦਿੰਦੇ ਹਨ। ਉਹ ਰੇਡੀਓ ਪ੍ਰੋਗਰਾਮਾਂ ਅਤੇ ਪ੍ਰਿੰਟ ਮੀਡੀਆ ਰਾਹੀਂ ਸਮਾਜ ਅਤੇ ਮਧੂ-ਮੱਖੀ ਪਾਲਣ ਦੇ ਵਿਸਤਾਰ ਅਤੇ ਇਸ ਦੀ ਵਿਭਿੰਨਤਾ ਵਿੱਚ ਆਪਣਾ ਸਰਵੋਤਮ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਹਨ।

ਭੁਪਿੰਦਰ ਸਿੰਘ ਸੰਧਾ ਦਾ ਫਾਰਮ ਉਸ ਦੇ ਪਿੰਡ ਟਿਵਾਣਾ, ਪਟਿਆਲਾ ਵਿਖੇ ਸਥਿਤ ਹੈ, ਜਿੱਥੇ ਉਨ੍ਹਾਂ ਨੇ 10 ਏਕੜ ਜ਼ਮੀਨ ਠੇਕੇ ‘ਤੇ ਲਈ ਹੈ। ਉਹ ਆਮ ਤੌਰ ‘ਤੇ 900-1000 ਮੱਖੀਆਂ ਦੇ ਬਕਸਿਆਂ ਨੂੰ ਰੱਖਦੇ ਹਨ ਅਤੇ ਬਾਕੀ ਦੇ ਵੇਚ ਦਿੰਦੇ ਹਨ। ਉਨ੍ਹਾਂ ਦੀ ਪਤਨੀ ਉਨ੍ਹਾਂ ਦੀ ਦੂਜੀ ਵਪਾਰਕ ਭਾਗੀਦਾਰ ਹੈ ਅਤੇ ਜੋ ਹਰ ਕਦਮ ‘ਤੇ ਉਨ੍ਹਾਂ ਦਾ ਸਮਰਥਨ ਕਰਦੀ ਹੈ। ਆਪਣੇ ਕੰਮ ਨੂੰ ਹੋਰ ਸਫ਼ਲ ਅਤੇ ਆਪਣੇ ਕੌਸ਼ਲ ਨੂੰ ਹੋਰ ਬਿਹਤਰ ਬਣਾਉਣ ਲਈ ਉਨ੍ਹਾਂ ਨੇ ਬਹੁਤ ਸਾਰੀਆਂ ਸਿਖਲਾਈਆਂ ‘ਚ ਹਿੱਸਾ ਲਿਆ ਅਤੇ ਦੁਨੀਆ ਭਰ ਦੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ‘ਤੇ ਆਪਣੇ ਕੰਮ ਨੂੰ ਪ੍ਰਦਰਸ਼ਿਤ ਕੀਤਾ। ਉਨ੍ਹਾਂ ਨੇ ਮਧੂ ਮੱਖੀ ਪਾਲਣ ਦੇ ਖੇਤਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੁਆਰਾ ਬਹੁਤ ਸਾਰੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤੇ ਹਨ। ਆਤਮਾ ਸਕੀਮ ਦੇ ਤਹਿਤ ਅਮੋਲਕ ਹਨੀ ਨਾਮ ‘ਤੇ ਉਨ੍ਹਾਂ ਕੋਲ ਆਤਮਾ ਕਿਸਾਨ ਹੱਟ ਹੈ, ਜਿੱਥੇ ਉਹ ਖੁਦ ਤਿਆਰ ਕੀਤਾ ਸ਼ਹਿਦ ਵੇਚਦੇ ਹਨ।


ਭਵਿੱਖ ਦੀ ਯੋਜਨਾ:

ਭਵਿੱਖ ਵਿੱਚ, ਉਹ ਸ਼ਹਿਦ ਦਾ ਇੱਕ ਹੋਰ ਉਤਪਾਦ ਤਿਆਰ ਕਰਨ ਜਾ ਰਹੇ ਹਨ ਅਤੇ ਉਹ ਹੈ ਪ੍ਰੋਪੋਲਿਸ। ਮਧੂ-ਮੱਖੀ ਤੋਂ ਇਲਾਵਾ ਉਹ ਅਮੋਲਕ ਬਰੈਂਡ ਦੇ ਤਹਿਤ ਰਸਾਇਣ-ਮੁਕਤ ਜੈਵਿਕ ਸ਼ੱਕਰ ਪੇਸ਼ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮਹਾਨ ਯੋਜਨਾਵਾਂ ਹਨ, ਜਿਨ੍ਹਾਂ ‘ਤੇ ਉਹ ਅਜੇ ਵੀ ਕੰਮ ਕਰ ਰਹੇ ਹਨ ਅਤੇ ਇਸ ਬਾਰੇ ਉਹ ਸਹੀ ਸਮੇਂ ‘ਤੇ ਦੱਸਣਗੇ।

ਸੰਦੇਸ਼

“ਮਧੂ ਮੱਖੀ ਪਾਲਕਾਂ ਲਈ ਸ਼ਹਿਦ ਦਾ ਮੰਡੀਕਰਨ ਖੁਦ ਕਰਨਾ ਸਭ ਤੋਂ ਵਧੀਆ ਗੱਲ ਹੈ ਕਿਉਂਕਿ ਇਸ ਤਰ੍ਹਾਂ ਉਹ ਮਿਲਾਵਟ ਅਤੇ ਵਿਚੋਲਿਆਂ ਦੀ ਭੂਮਿਕਾ ਨੂੰ ਘਟਾ ਸਕਦੇ ਹਨ, ਜੋ ਜ਼ਿਆਦਾਤਰ ਮੁਨਾਫ਼ੇ ਨੂੰ ਜ਼ਬਤ ਕਰ ਲੈਂਦੇ ਹਨ।”

ਭੁਪਿੰਦਰ ਸਿੰਘ ਸੰਧਾ ਨੇ ਆਪਣੇ ਪੇਸ਼ੇ ਨੂੰ ਆਪਣੀ ਇੱਛਾ ਦੇ ਨਾਲ ਸ਼ੁਰੂ ਕੀਤਾ ਅਤੇ ਭਵਿੱਖ ਵਿੱਚ ਉਹ ਸਮਾਜ ਦੇ ਕਲਿਆਣ ਲਈ ਮਧੂ-ਮੱਖੀ ਪਾਲਣ ‘ਚ ਲੁਪਤ ਸੰਭਾਵਨਾਵਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ। ਜੇ ਭੁਪਿੰਦਰ ਸਿੰਘ ਸੰਧਾ ਦੀ ਕਹਾਣੀ ਨੇ ਤੁਹਾਨੂੰ ਮਧੂ-ਮੱਖੀ ਪਾਲਣ ਬਾਰੇ ਵਧੇਰੇ ਜਾਣਨ ਲਈ ਉਤਸ਼ਾਹਿਤ ਕੀਤਾ ਹੈ ਤਾਂ ਤੁਸੀਂ ਹੋਰ ਜਾਣਕਾਰੀ ਲੈਣ ਲਈ ਉਨ੍ਹਾਂ ਨਾਲ ਸੰਪਰਕ ਵੀ ਕਰ ਸਕਦੇ ਹੋ।

ਕਰਮਜੀਤ ਸਿੰਘ ਭੰਗੂ

ਪੂਰੀ ਕਹਾਣੀ ਪੜ੍ਹੋ

ਮਿਲੋ ਆਧੁਨਿਕ ਕਿਸਾਨ ਨੂੰ, ਜੋ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਫ਼ਸਲਾਂ ਉਗਾ ਰਿਹਾ ਹੈ

ਕਰਮਜੀਤ ਸਿੰਘ ਲਈ ਕਿਸਾਨ ਬਣਨਾ ਇੱਕ ਬਹੁਤ ਧੁੰਦਲਾ ਸੁਪਨਾ ਸੀ, ਪਰ ਹਾਲਾਤ ਸਭ ਕੁੱਝ ਬਦਲ ਦਿੰਦੇ ਹਨ। ਪਿਛਲੇ ਸੱਤ ਸਾਲਾਂ ਵਿੱਚ, ਕਰਮਜੀਤ ਸਿੰਘ ਦੀ ਸੋਚ ਖੇਤੀ ਪ੍ਰਤੀ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਹੁਣ ਉਹ ਜੈਵਿਕ ਖੇਤੀ ਵੱਲ੍ਹ ਪੂਰੀ ਤਰ੍ਹਾਂ ਮੁੜ ਗਏ ਹਨ।

ਹੋਰਨਾਂ ਨੌਜਵਾਨ ਮੁੰਡਿਆਂ ਵਾਂਗ ਕਰਮਜੀਤ ਸਿੰਘ ਵੀ ਆਜ਼ਾਦ ਆਤਮਾ ਦੀ ਤਰ੍ਹਾਂ ਸਾਰਾ ਦਿਨ ਕ੍ਰਿਕਟ ਖੇਡਣਾ ਪਸੰਦ ਕਰਦੇ ਸੀ, ਉਹ ਲੋਕਲ ਕ੍ਰਿਕਟ ਟੂਰਨਾਮੈਂਟ ਵਿੱਚ ਵੀ ਹਿੱਸਾ ਲੈਂਦੇ ਸੀ। ਉਨ੍ਹਾਂ ਦਾ ਜੀਵਨ ਸਕੂਲ ਅਤੇ ਖੇਡ ਦੇ ਮੈਦਾਨ ਤੱਕ ਸੀਮਿਤ ਸੀ। ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਇੱਕ ਨਵਾਂ ਮੋੜ ਲਵੇਗੀ। 2003 ਵਿੱਚ ਆਪਣੇ ਵਿੱਦਿਅਕ ਸਾਲਾਂ(ਸਕੂਲ) ਦੌਰਾਨ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਕੁੱਝ ਸਮੇਂ ਬਾਅਦ ਹੀ, 2005 ਵਿੱਚ, ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਸਿਰਫ਼ ਉਨ੍ਹਾਂ ਦੇ ਦਾਦਾ-ਦਾਦੀ ਹੀ ਉਨ੍ਹਾਂ ਦੇ ਪਰਿਵਾਰ ਵਿੱਚ ਰਹਿ ਗਏ ਸਨ। ਉਸ ਸਮੇਂ ਹਾਲਾਤ ਉਨ੍ਹਾਂ ਦੇ ਕਾਬੂ ਹੇਠ ਨਹੀਂ ਸਨ, ਇਸ ਲਈ ਉਨ੍ਹਾਂ ਨੇ 12 ਵੀਂ ਤੋਂ ਬਾਅਦ ਆਪਣੀ ਪੜ੍ਹਾਈ ਛੱਡਣ ਦਾ ਫੈਸਲਾ ਕੀਤਾ ਅਤੇ ਆਪਣੇ ਪਰਿਵਾਰ ਦੀ ਸਹਾਇਤਾ ਕਰਨ ਬਾਰੇ ਸੋਚਿਆ।

ਉਨ੍ਹਾਂ ਦਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਅਤੇ ਉਨ੍ਹਾਂ ਕੋਲ ਵਿਦੇਸ਼ ਜਾਣ ਅਤੇ ਆਪਣੇ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਸ਼ੁਰੂ ਕਰਨ ਦਾ ਮੌਕਾ ਵੀ ਸੀ, ਪਰ ਉਨ੍ਹਾਂ ਨੇ ਆਪਣੇ ਦਾਦੇ-ਦਾਦੀ ਕੋਲ ਰਹਿਣ ਦਾ ਫ਼ੈਸਲਾ ਕੀਤਾ। ਸਾਲ 2011 ਵਿੱਚ ਉਨ੍ਹਾਂ ਨੇ ਖੇਤੀ ਦੇ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਛੋਟੇ ਰਕਬੇ ਵਿੱਚ ਘਰੇਲੂ ਵਰਤੋਂ ਲਈ ਅਨਾਜ, ਦਾਲਾਂ, ਦਾਣੇ ਅਤੇ ਹੋਰ ਜੈਵਿਕ ਫ਼ਸਲਾਂ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਆਪਣੇ ਖੇਤਰ ਦੇ ਦੂਜੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਹੌਲੀ-ਹੌਲੀ ਖੇਤੀ ਦਾ ਵਿਸਥਾਰ ਕੀਤਾ। ਸਮੇਂ ਅਤੇ ਤਜ਼ਰਬੇ ਨਾਲ ਉਨ੍ਹਾਂ ਦਾ ਵਿਸ਼ਵਾਸ ਹੋਰ ਪੱਕਾ ਹੋਇਆ ਅਤੇ ਫਿਰ ਕਰਮਜੀਤ ਸਿੰਘ ਨੇ ਆਪਣੀ ਜ਼ਮੀਨ ਠੇਕੇ ਤੋਂ ਵਾਪਸ ਲੈ ਲਈ।

ਉਨ੍ਹਾਂ ਨੇ ਟੀਂਡੇ, ਗੋਭੀ, ਭਿੰਡੀ, ਮਟਰ, ਮਿਰਚ, ਮੱਕੀ, ਲੌਕੀ ਅਤੇ ਬੈਂਗਣ ਆਦਿ ਵਰਗੀਆਂ ਹੋਰ ਸਬਜ਼ੀਆਂ ਵਿੱਚ ਵਾਧਾ ਕੀਤਾ ਅਤੇ ਉਨ੍ਹਾਂ ਨੇ ਮਿਰਚ, ਟਮਾਟਰ, ਸ਼ਿਮਲਾ ਮਿਰਚ ਅਤੇ ਹੋਰ ਸਬਜ਼ੀਆਂ ਦੀ ਨਰਸਰੀ ਵੀ ਤਿਆਰ ਕੀਤੀ।

ਖੇਤੀਬਾੜੀ ਵਿੱਚ ਦਿਖ ਰਹੇ ਮੁਨਾਫ਼ੇ ਨੇ ਕਰਮਜੀਤ ਸਿੰਘ ਜੀ ਦਾ ਵਿਸ਼ਵਾਸ ਹੌਂਸਲਾ ਵਧਿਆ ਅਤੇ 2016 ਵਿੱਚ ਉਨ੍ਹਾਂ ਨੇ 14 ਏਕੜ ਜ਼ਮੀਨ ਠੇਕੇ ‘ਤੇ ਲੈਣ ਦਾ ਫੈਸਲਾ ਕੀਤਾ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਰੁਜ਼ਗਾਰ ਵਿੱਚ ਹੀ ਖੁਸ਼ਹਾਲ ਜ਼ਿੰਦਗੀ ਹਾਸਲ ਕਰ ਲਈ।

ਅੱਜ ਵੀ ਕਰਮਜੀਤ ਜੀ ਖੇਤੀ ਦੇ ਖੇਤਰ ਵਿੱਚ ਇੱਕ ਅਣਜਾਣ ਵਿਅਕਤੀ ਵਾਂਗ ਹੋਰ ਜਾਣਨ ਅਤੇ ਹੋਰ ਕੰਮ ਕਰਨ ਦੀ ਦਿਲਚਸਪੀ ਰੱਖਣ ਵਾਲਾ ਜੀਵਨ ਜਿਊਣਾ ਪਸੰਦ ਕਰਦੇ ਹਨ। ਇਸੇ ਭਾਵਨਾ ਨਾਲ ਹੀ ਉਹ ਸਾਲ 2017 ਵਿੱਚ ਬਾਗਬਾਨੀ ਵੱਲ ਵਧੇ ਅਤੇ ਗੇਂਦੇ ਦੇ ਫੁੱਲਾਂ ਨਾਲ ਗਲੇਡੀਓਲੱਸ ਦੇ ਫੁੱਲਾਂ ਦੀ ਅੰਤਰ-ਫ਼ਸਲੀ ਸ਼ੁਰੂ ਕੀਤੀ।

ਕਰਮਜੀਤ ਸਿੰਘ ਜੀ ਨੂੰ ਜ਼ਿੰਦਗੀ ਵਿੱਚ ਅਸ਼ੋਕ ਕੁਮਾਰ ਜੀ ਵਰਗੇ ਇਨਸਾਨ ਵੀ ਮਿਲੇ। ਅਸ਼ੋਕ ਕੁਮਾਰ ਜੀ ਨੇ ਉਨ੍ਹਾਂ ਨੂੰ ਮਿੱਤਰ ਕੀੜਿਆਂ ਅਤੇ ਦੁਸ਼ਮਣ ਕੀੜਿਆਂ ਤੋਂ ਜਾਣੂ ਕਰਵਾਇਆ ਅਤੇ ਇਸ ਤਰ੍ਹਾਂ ਕਰਮਜੀਤ ਸਿੰਘ ਜੀ ਨੇ ਆਪਣੇ ਖੇਤ ਵਿੱਚ ਕੀਟਨਾਸ਼ਕਾਂ ਦੀ ਵਰਤੋਂ ‘ਤੇ ਰੋਕ ਲਾਈ। ਕਰਮਜੀਤ ਸਿੰਘ ਨੇ ਖੇਤੀਬਾੜੀ ਬਾਰੇ ਕੁੱਝ ਨਵਾਂ ਸਿੱਖਣ ਦੇ ਤੌਰ ‘ਤੇ ਹਰ ਮੌਕੇ ਦਾ ਫਾਇਦਾ ਚੁੱਕਿਆ ਅਤੇ ਇਸ ਤਰ੍ਹਾਂ ਹੀ ਉਨ੍ਹਾਂ ਨੇ ਆਪਣੀ ਸਫ਼ਲਤਾ ਵੱਲ ਕਦਮ ਵਧਾਏ।

ਇਸ ਸਮੇਂ ਕਰਮਜੀਤ ਸਿੰਘ ਦੇ ਫਾਰਮ ‘ਤੇ ਸਬਜ਼ੀਆਂ ਲਈ ਤੁਪਕਾ ਸਿੰਚਾਈ ਪ੍ਰਣਾਲੀ ਅਤੇ ਪੈਕ ਹਾਊਸ ਉਪਲੱਬਧ ਹੈ। ਉਹ ਹਰ ਸੰਭਵ ਅਤੇ ਕੁਦਰਤੀ ਤਰੀਕਿਆਂ ਨਾਲ ਸਬਜ਼ੀਆਂ ਨੂੰ ਹਰੇਕ ਪੌਸ਼ਟਿਕਤਾ ਦਿੰਦੇ ਹਨ। ਮਾਰਕੀਟਿੰਗ ਲਈ, ਉਹ ਖੇਤ ਤੋਂ ਘਰ ਵਾਲੇ ਸਿਧਾਂਤ ਨਾਲ ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਘਰਾਂ ਤੱਕ ਪਹੁੰਚਾਉਂਦੇ ਹਨ ਅਤੇ ਉਹ ਆੱਨ-ਫਾਰਮ ਮਾਰਕਿਟ ਸਥਾਪਿਤ ਕਰਕੇ ਵੀ ਚੰਗੀ ਆਮਦਨੀ ਕਮਾ ਰਹੇ ਹਨ।

ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਲਈ ਉਨ੍ਹਾਂ ਨੂੰ 1 ਫਰਵਰੀ ਨੂੰ ਪੀ.ਏ.ਯੂ, ਕਿਸਾਨ ਕਲੱਬ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਟਿਆਲਾ ਬਾਗਬਾਨੀ ਵਿਭਾਗ ਵੱਲੋਂ 2014 ਵਿੱਚ ਬਿਹਤਰੀਨ ਕੁਆਲਿਟੀ ਦੇ ਮਟਰ ਉਤਪਾਦਨ ਲਈ ਦੂਜਾ ਦਰਜੇ ਦਾ ਸਨਮਾਨ ਮਿਲਿਆ।

ਕਰਮਜੀਤ ਸਿੰਘ ਦੀ ਪਤਨੀ- ਪ੍ਰੇਮਦੀਪ ਕੌਰ ਉਨ੍ਹਾਂ ਦੇ ਸਹਿਯੋਗੀ ਹਨ, ਉਹ ਲੇਬਰ ਅਤੇ ਵਾਢੀ ਦੇ ਕੰਮ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਉਹ ਮਾਰਕਟਿੰਗ ਦੇ ਪ੍ਰਬੰਧਨ ਵਿੱਚ ਵੀ ਭਾਗ ਲੈਂਦੇ ਹਨ। ਸ਼ੁਰੂ ਵਿੱਚ, ਮਾਰਕਟਿੰਗ ਵਿੱਚ ਕੁੱਝ ਸਮੱਸਿਆਵਾਂ ਵੀ ਆਈਆਂ ਸਨ, ਪਰ ਹੌਲੀ-ਹੌਲੀ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਉਤਸ਼ਾਹ ਨਾਲ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ। ਉਹ ਰਸਾਇਣਾਂ ਅਤੇ ਖਾਦਾਂ ਦੀ ਥਾਂ ਘਰ ਵਿੱਚ ਹੀ ਜੈਵਿਕ ਖਾਦ ਅਤੇ ਸਪਰੇਅ ਤਿਆਰ ਕਰਦੇ ਹਨ। ਹਾਲ ਹੀ ਵਿੱਚ ਕਰਮਜੀਤ ਸਿੰਘ ਜੀ ਨੇ ਆਪਣੇ ਫਾਰਮ ਵਿੱਚ ਕਿੰਨੂ, ਅਨਾਰ, ਅਮਰੂਦ, ਸੇਬ, ਲੁਕਾਠ, ਨਿੰਬੂ, ਜਾਮੁਨ, ਨਾਸ਼ਪਾਤੀ ਅਤੇ ਅੰਬ ਦੇ 200 ਪੌਦੇ ਲਗਾਏ ਹਨ ਅਤੇ ਭਵਿੱਖ ਵਿੱਚ ਉਹ ਅਮਰੂਦ ਦੇ ਬਾਗ ਲਗਾਉਣਾ ਚਾਹੁੰਦੇ ਹਨ।

ਸੰਦੇਸ਼:
“ਆਤਮ-ਹੱਤਿਆ ਕਰਨਾ ਕੋਈ ਹੱਲ ਨਹੀਂ ਹੈ। ਕਿਸਾਨਾਂ ਨੂੰ ਖੇਤੀਬਾੜੀ ਦੇ ਰਵਾਇਤੀ ਚੱਕਰ ਵਿੱਚੋਂ ਬਾਹਰ ਆਉਣਾ ਪਵੇਗਾ, ਕੇਵਲ ਤਾਂ ਹੀ ਉਹ ਲੰਬੇ ਸਮੇਂ ਤੱਕ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਕੁਦਰਤ ਦੇ ਮਹੱਤਵ ਨੂੰ ਸਮਝ ਕੇ ਪਾਣੀ ਅਤੇ ਮਿੱਟੀ ਨੂੰ ਬਚਾਉਣ ਲਈ ਕੰਮ ਕਰਨਾ ਚਾਹੀਦਾ ਹੈ।” 

ਇਸ ਸਮੇਂ 28 ਸਾਲ ਦੀ ਉਮਰ ਵਿੱਚ, ਕਰਮਜੀਤ ਸਿੰਘ ਨੇ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਨਾਭਾ ਵਿਖੇ ਆਪਣੇ ਪਿੰਡ ਕਾਂਸੂਹਾ ਕਲਾਂ ਵਿੱਚ ਜੈਵਿਕ ਕਾਰੋਬਾਰ ਦੀ ਸਥਾਪਨਾ ਕੀਤੀ ਹੈ ਅਤੇ ਜਿਸ ਭਾਵਨਾ ਨਾਲ ਉਹ ਜੈਵਿਕ ਖੇਤੀ ਵਿੱਚ ਸਫ਼ਲਤਾ ਪ੍ਰਾਪਤ ਕਰ ਰਹੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਭਵਿੱਖ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਆਲੇ-ਦੁਆਲੇ ਦਾ ਮਾਹੌਲ ਹੋਰ ਵੀ ਬਿਹਤਰ ਹੋਵੇਗਾ। ਕਰਮਜੀਤ ਸਿੰਘ ਇੱਕ ਅਗਾਂਹਵਧੂ ਕਿਸਾਨ ਅਤੇ ਉਨ੍ਹਾਂ ਨੌਜਵਾਨਾਂ ਲਈ ਇੱਕ ਮਿਸਾਲ ਹਨ, ਜੋ ਆਪਣੇ ਰੁਜ਼ਗਾਰ ਦੇ ਵਿਕਲਪਾਂ ਦੀ ਉਲਝਣ ਵਿੱਚ ਫਸੇ ਹਨ। ਸਾਨੂੰ ਉਨ੍ਹਾਂ ਵਰਗੇ ਹੋਰ ਕਿਸਾਨਾਂ ਦੀ ਲੋੜ ਹੈ।

ਊਮਾ ਸੈਣੀ

ਪੂਰੀ ਕਹਾਣੀ ਪੜ੍ਹੋ

ਊਮਾ ਸੈਣੀ: ਇੱਕ ਅਜਿਹੀ ਮਹਿਲਾ ਹੈ ਜੋ ਧਰਤੀ ਨੂੰ ਬਿਹਤਰ ਜਗ੍ਹਾ ਬਣਾਉਣ ਲਈ ਵਿਅਰਥ ਪਦਾਰਥਾਂ ਨੂੰ ਸਾੱਇਲ ਫੂਡ ਵਿੱਚ ਬਦਲਣ ਲਈ ਕ੍ਰਾਂਤੀ ਲਿਆ ਰਹੀ ਹੈ

ਕਈ ਸਾਲ ਤੋਂ ਰਸਾਇਣਾਂ, ਖਾਦਾਂ ਅਤੇ ਜ਼ਹਿਰੀਲੇ ਪਦਾਰਥਾਂ ਨਾਲ ਸਾਡੀ ਧਰਤੀ ਦਾ ਉਪਜਾਊ-ਪਨ ਖਰਾਬ ਕੀਤਾ ਜਾ ਰਿਹਾ ਹੈ ਅਤੇ ਧਰਤੀ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਇਸ ਸਥਿਤੀ ਨੂੰ ਸਮਝਦੇ ਹੋਏ, ਲੁਧਿਆਣੇ ਦੀ ਮਹਿਲਾ ਉਦਯੋਗਪਤੀ ਅਤੇ ਐਗਰੀਕੇਅਰ ਆੱਰਗਨਿਕ ਫਾਰਮ ਦੀ ਮੈਨੇਜਿੰਗ ਨਿਰਦੇਸ਼ਕ ਊਮਾ ਸੈਣੀ ਨੇ ਸਾੱਇਲ ਫੂਡ ਤਿਆਰ ਕਰਨ ਦੀ ਪਹਿਲ-ਕਦਮੀ ਦਾ ਫੈਸਲਾ ਕੀਤਾ ਜੋ ਕਿ ਪਿਛਲੇ ਦਹਾਕਿਆਂ ਵਿੱਚ ਗੁਆਚੇ ਮਿੱਟੀ ਦੇ ਪੌਸ਼ਟਿਕ ਤੱਤਾਂ ਨੂੰ ਮੁੜ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੇ ਹਨ। ਕੁਦਰਤ ਵਿੱਚ ਯੋਗਦਾਨ ਪਾਉਣ ਤੋਂ ਇਲਾਵਾ ਇਹ ਮਹਿਲਾ ਸ਼ਕਤੀਕਰਨ ਦੇ ਖੇਤਰ ਵਿੱਚ ਵੀ ਪ੍ਰਗਤੀਸ਼ੀਲ ਮਹਿਲਾ ਦੀ ਭੂਮਿਕਾ ਵੀ ਨਿਭਾ ਰਹੇ ਹਨ। ਉਹ ਆਪਣੇ ਜੋਸ਼ ਦੇ ਨਾਲ ਧਰਤੀ ਨੂੰ ਇੱਕ ਬਿਹਤਰ ਸਥਾਨ ਬਣਾ ਰਹੇ ਹਨ ਅਤੇ ਇਸ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਣਗੇ।

ਕੀ ਤੁਸੀਂ ਕਦੇ ਕਲਪਨਾ ਕੀਤੀ ਕਿ ਧਰਤੀ ‘ਤੇ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ ਜਦ ਕੋਈ ਵੀ ਵਿਅਰਥ ਪਦਾਰਥ ਡੀਕੰਪੋਜ਼ ਨਹੀਂ ਹੋਵੇਗਾ, ਬਲਕਿ ਜ਼ਮੀਨ ‘ਤੇ ਹੀ ਪਿਆ ਰਹੇਗਾ!

 

ਇਸ ਬਾਰੇ ਸੋਚਣ ਨਾਲ ਰੂਹ ਵੀ ਕੰਬ ਜਾਂਦੀ ਹੈ ਅਤੇ ਇਸ ਸਥਿਤੀ ਬਾਰੇ ਸੋਚ ਕੇ ਤੁਹਾਡਾ ਧਿਆਨ ਮਿੱਟੀ ਦੀ ਸਿਹਤ ਵੱਲ ਜਾਵੇਗਾ। ਮਿੱਟੀ ਨੂੰ ਇੱਕ ਮਹੱਤਵਪੂਰਣ ਤੱਤ ਸਮਝਿਆ ਜਾਂਦਾ ਹੈ ਕਿਉਂਕਿ ਲੋਕ ਇਸ ‘ਤੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਨਿਰਭਰ ਰਹਿੰਦੇ ਹਨ। ਹਰੀ ਕ੍ਰਾਂਤੀ ਅਤੇ ਸ਼ਹਿਰੀਕਰਨ ਮਿੱਟੀ ਦੀ ਬਰਬਾਦੀ ਦੇ ਦੋ ਮੁੱਖ ਕਾਰਕ ਹਨ ਅਤੇ ਫਿਰ ਵੀ ਕਿਸਾਨ, ਵੱਡੀਆਂ ਅਤੇ ਹੋਰ ਮਲਟੀਨੈਸ਼ਨਲ ਜਾਂ ਕੀਟਨਾਸ਼ਕ ਕੰਪਨੀਆਂ ਇਸ ਨੂੰ ਸਮਝਣ ਵਿੱਚ ਅਸਫ਼ਲ ਹਨ।

ਰਸਾਇਣਾਂ ਦੀ ਜ਼ਿਆਦਾ ਵਰਤੋਂ ਨੇ ਊਮਾ ਸੈਣੀ ਜੀ ਨੂੰ ਜੈਵਿਕ ਤਰੀਕਿਆਂ ਵੱਲ ਮੋੜਿਆ। ਇਹ ਸਭ 2005 ਵਿੱਚ ਸ਼ੁਰੂ ਹੋਇਆ ਜਦੋਂ ਊਮਾ ਸੈਣੀ ਨੇ ਜੈਵਿਕ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਖੈਰ, ਜੈਵਿਕ ਖੇਤੀ ਬਹੁਤ ਆਸਾਨ ਲੱਗਦੀ ਹੈ ਪਰ ਜਦੋਂ ਖੇਤੀ ਕਰਨ ਦੀ ਗੱਲ ਆਉਂਦੀ ਹੈ ਤਾਂ ਕਈ ਮਾਹਿਰਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਇਸ ਨੂੰ ਸ਼ੁਰੂ ਕਿਵੇਂ ਕਰਨਾ ਅਤੇ ਇਸ ਨੂੰ ਲਾਭਦਾਇਕ ਕਿਵੇਂ ਬਣਾਉਣਾ ਹੈ।

“ਹਾਲਾਂਕਿ, ਮੈਂ ਵੱਡੇ ਪੈਮਾਨੇ ‘ਤੇ ਜੈਵਿਕ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਚੰਗੀ ਮਾਤਰਾ ਵਿੱਚ ਚੰਗੀ ਖਾਦ ਕਿੱਥੋਂ ਪ੍ਰਾਪਤ ਕੀਤੀ ਜਾਵੇ ਇਹ ਸਭ ਤੋਂ ਵੱਡੀ ਮੁਸ਼ਕਿਲ ਸੀ। ਇਸ ਲਈ, ਮੈਂ ਆਪਣਾ ਹੀ ਵਰਮੀਕੰਪੋਸਟ ਪਲਾਂਟ ਸਥਾਪਿਤ ਕਰਨ ਦਾ ਫੈਸਲਾ ਕੀਤਾ।”

ਸ਼ਹਿਰ ਦੇ ਵਿਚਕਾਰ ਜੈਵਿਕ ਫਾਰਮ ਅਤੇ ਵਰਮੀਕੰਪੋਸਟ ਪਲਾਂਟ ਸਥਾਪਿਤ ਕਰਨਾ ਲਗਭਗ ਅਸੰਭਵ ਸੀ, ਇਸ ਲਈ ਊਮਾ ਸੈਣੀ ਨੇ ਪਿੰਡਾਂ ਦੀਆਂ ਛੋਟੀਆਂ ਜ਼ਮੀਨਾਂ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੌਲੀ-ਹੌਲੀ ਐਗਰੀ-ਕੇਅਰ ਬ੍ਰੈਂਡ ਅਸਲੀਅਤ ਵਿੱਚ ਆਇਆ। ਅੱਜ, ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵਰਮੀ-ਕੰਪੋਸਟਿੰਗ ਪਲਾਂਟ ਅਤੇ ਖੇਤੀਬਾੜੀ ਫਾਰਮਾਂ ਦੀਆਂ ਕਈ ਯੂਨਿਟਾਂ ਹਨ।

“ਪਿੰਡ ਦੇ ਇਲਾਕੇ ਵਿੱਚ ਜ਼ਮੀਨ ਖ਼ਰੀਦਣਾ ਵੀ ਬਹੁਤ ਮੁਸ਼ਕਿਲ ਕੰਮ ਸੀ, ਪਰ ਸਮੇਂ ਨਾਲ ਸਾਰੀਆਂ ਮੁਸ਼ਕਿਲਾਂ ਖ਼ਤਮ ਹੋ ਗਈਆਂ। ਪਿੰਡਾਂ ਦੇ ਲੋਕ ਸਾਡੇ ਤੋਂ ਬਹੁਤ ਸਾਰੇ ਸਵਾਲ ਪੁੱਛਦੇ ਹਨ ਜਿਵੇਂ ਇੱਥੇ ਜ਼ਮੀਨ ਖਰੀਦਣ ਦਾ ਤੁਹਾਡਾ ਕੀ ਮਕਸਦ ਹੈ, ਕੀ ਤੁਹਾਡਾ ਉਤਪਾਦਨ ਯੂਨਿਟ ਸਾਡੇ ਖੇਤਰ ਨੂੰ ਪ੍ਰਦੂਸ਼ਿਤ ਕਰ ਦੇਵੇਗਾ ਆਦਿ…”

ਐਗਰੀ-ਕੇਅਰ ਦੀਆਂ ਉਤਪਾਦਨ ਯੂਨਿਟਾਂ ਵਿੱਚੋਂ ਇੱਕ, ਲੁਧਿਆਣਾ ਦੇ ਛੋਟੇ ਜਿਹੇ ਪਿੰਡ ਸਿੱਧਵਾਂ ਕਲਾਂ ਵਿੱਚ ਸਥਾਪਿਤ ਹੈ, ਜਿਥੇ ਊਮਾ ਸੈਣੀ ਨੇ ਔਰਤਾਂ ਨੂੰ ਕਰਮਚਾਰੀ ਦੇ ਤੌਰ ‘ਤੇ ਰੱਖਿਆ ਹੋਇਆ ਹੈ।


“ਮੇਰਾ ਮੰਨਣਾ ਹੈ ਕਿ ਇੱਕ ਮਹਿਲਾ ਸਾਡੇ ਸਮਾਜ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ, ਇਸ ਲਈ ਮਹਿਲਾ ਸ਼ਕਤੀਕਰਨ ਉਦੇਸ਼ ਨਾਲ, ਮੈਂ ਸਿੱਧਵਾਂ ਕਲਾਂ ਪਿੰਡ ਅਤੇ ਹੋਰ ਫਾਰਮਾਂ ਵਿੱਚ ਪਿੰਡਾਂ ਦੀਆਂ ਔਰਤਾਂ ਨੂੰ ਨਿਯੁਕਤ ਕੀਤਾ ਹੈ।”

ਮਹਿਲਾ ਸ਼ਕਤੀਕਰਣ ਦੀ ਹਮਾਇਤ ਤੋਂ ਇਲਾਵਾ, ਊਮਾ ਸੈਣੀ ਇੱਕ ਮਹਾਨ ਸਲਾਹਕਾਰ ਵੀ ਹਨ। ਉਹ ਕਾਲਜ ਦੇ ਵਿਦਿਆਰਥੀਆਂ, ਮੁੱਖ ਤੌਰ ‘ਤੇ ਵਿਦਿਆਰਥਣਾਂ ਨੂੰ ਜੈਵਿਕ, ਵਰਮੀ-ਕੰਪੋਸਟਿੰਗ ਅਤੇ ਖੇਤੀਬਾੜੀ ਦੇ ਖੇਤਰ ਤੋਂ ਜਾਗਰੂਕ ਕਰਵਾਉਣ ਲਈ ਸੱਦਾ ਦਿੰਦੇ ਹਨ। ਨੌਜਵਾਨ ਉਤਸ਼ਾਹਿਤ ਔਰਤਾਂ ਲਈ ਊਮਾ ਸੈਣੀ ਜੀ ਮੁਫ਼ਤ ਟ੍ਰੇਨਿੰਗ ਸੈੱਸ਼ਨਾਂ ਦਾ ਆਯੋਜਨ ਵੀ ਕਰਦੇ ਹਨ।

“ਜਿਹੜੇ ਵਿਦਿਆਰਥੀ ਐਗਰੀਕਲਚਰ ਬੀ ਐੱਸ ਸੀ ਕਰ ਰਹੇ ਹਨ ਅਤੇ ਉਨ੍ਹਾਂ ਲਈ ਕ੍ਰਿਸ਼ੀ ਖੇਤਰ ਵਿੱਚ ਵੱਡਾ ਮੌਕਾ ਹੈ ਅਤੇ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਮੈਂ ਅਤੇ ਮੇਰੇ ਪਤੀ ਮੁਫ਼ਤ ਸਿਖਲਾਈ ਪ੍ਰਦਾਨ ਕਰਦੇ ਹਾਂ। ਵਿਭਿੰਨ ਕਾਲਜਾਂ ਵਿੱਚ ਗੈਸਟ ਲੈਕਚਰ ਵੀ ਦਿੰਦੇ ਹਾਂ।”

ਊਮਾ ਸੈਣੀ ਨੇ ਲੁਧਿਆਣੇ ਦੇ ਵਰਮੀਕੰਪੋਸਟਿੰਗ ਪਲਾਂਟ ਵਿੱਚ ਇੱਕ ਵਰਮੀ ਹੈਚਰੀ ਵੀ ਤਿਆਰ ਕੀਤੀ ਜਿੱਥੇ ਉਹ ਨਵੇਂ ਗੰਢੋਏ ਵੀ ਤਿਆਰ ਕਰਦੇ ਹਨ। ਵਰਮੀ ਹੈਚਰੀ ਇੱਕ ਅਜਿਹਾ ਸ਼ਬਦ ਹੈ ਜਿਸ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਗੰਢੋਏ ਮਿੱਟੀ ਵਿੱਚ ਖਣਿਜਾਂ ਅਤੇ ਪੌਸ਼ਟਿਕ ਤੱਤਾਂ ਨੂੰ ਸ਼ੁੱਧ ਬਣਾਉਣ ਵਿੱਚ ਅਸਲ ਕੰਮ ਕਰਦੇ ਹਨ। ਇਸ ਲਈ ਇਸ ਯੂਨਿਟ ਵਿੱਚ ਜਿਸ ਨੂੰ ਈਸੇਨਿਆ ਫੇਟਿਡਾ ਜਾਂ ਲਾਲ ਕੀੜੇ(ਗੰਢੋਏ ਦੀ ਪ੍ਰਜਾਤੀ) ਵਜੋਂ ਵੀ ਜਾਣਿਆ ਜਾਂਦਾ ਹੈ, ਨੂੰ ਜੈਵਿਕ ਪਦਾਰਥਾਂ ਨੂੰ ਗਾਲਣ ਲਈ ਰੱਖਿਆ ਜਾਂਦਾ ਹੈ ਅਤੇ ਇਸ ਨੂੰ ਅੱਗੇ ਵਿਕਰੀ ਦੇ ਮਕਸਦ ਲਈ ਵੀ ਤਿਆਰ ਕੀਤਾ ਜਾਂਦਾ ਹੈ।

ਐਗਰੀ ਕੇਅਰ ਦੀਆਂ ਜ਼ਿਆਦਾਤਰ ਵਰਮੀਕੰਪੋਸਟਿੰਗ ਯੂਨਿਟਾਂ ਪੂਰੀ ਤਰ੍ਹਾਂ ਆਟੋਮੈਟਿਕ ਹਨ, ਜਿਸ ਨਾਲ ਉਤਪਾਦਨ ਵਿੱਚ ਚੰਗਾ ਵਾਧਾ ਹੋ ਰਿਹਾ ਹੈ ਅਤੇ ਇਸ ਨਾਲ ਵਧੀਆ ਵਿਕਰੀ ਹੋ ਸਕਦੀ ਹੈ। ਇਸ ਤੋਂ ਇਲਾਵਾ, ਊਮਾ ਸੈਣੀ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ 700 ਤੋਂ ਵੱਧ ਕਿਸਾਨਾਂ ਨਾਲ ਜੈਵਿਕ ਖੇਤੀ ਦੇ ਕਾਂਟਰੈਕਟ ਵੀ ਕੀਤੇ ਹਨ।

“ਜੈਵਿਕ ਖੇਤੀ ਅਤੇ ਵਰਮੀਕੰਪੋਸਟਿੰਗ ਦੇ ਕਾਂਟਰੈਕਟ ਨਾਲ ਸਾਡਾ ਕੰਮ ਹੋ ਰਿਹਾ ਹੈ, ਪਰ ਇਸ ਨਾਲ ਸਮਾਜ ਦੇ ਰੋਜ਼ਗਾਰ ਅਤੇ ਕੁਦਰਤ ਦੇ ਸਿਹਤਮੰਦ ਲਾਭ ਵੀ ਮਿਲ ਰਹੇ ਹਨ।”

ਅੱਜ, ਜੈਵਿਕ ਖਾਦ ਦੇ ਬ੍ਰੈਂਡ ਟਾਟਾ ਵਰਗੇ ਪ੍ਰਮੁੱਖ ਬ੍ਰੈਂਡ ਨੂੰ ਪਿੱਛੇ ਛੱਡ ਕੇ ਉੱਤਰ ਭਾਰਤ ਵਿੱਚ ਐਗਰੀਕੇਅਰ-ਸਾੱਇਲ ਫੂਡ ਵਰਮੀਕੰਪੋਸਟ ਦਾ ਸਭ ਤੋਂ ਵੱਡਾ ਵਿਕਰੇਤਾ ਬਣ ਗਿਆ ਹੈ। ਇਸ ਸਮੇਂ ਹਿਮਾਚਲ ਅਤੇ ਕਸ਼ਮੀਰ ਸਾੱਇਲ ਫੂਡ ਦੀ ਮੁੱਖ ਮਾਰਕਿਟਾਂ ਹਨ। ਐਗਰੀਕੇਅਰ ਸਾੱਇਲ ਫੂਡ ਦੇ ਉਤਪਾਦਨ ਵਿੱਚ ਨੈਸਲੇ, ਹਿੰਦੁਸਤਾਨ ਲੀਵਰ ਅਤੇ ਕੈਡਬਰੀ ਆਦਿ ਵਰਗੀਆਂ ਵੱਡੀਆਂ ਕੰਪਨੀਆਂ ਵਿੱਚ ਵਿਅਰਥ ਭੋਜਨ ਦੀ ਵਰਤੋਂ ਕੀਤੀ ਜਾਂਦੀ ਹੈ। ਵੱਡੀਆਂ-ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਵਿਅਰਥ ਪਦਾਰਥਾਂ ਦੀ ਮੁੜ ਵਰਤੋਂ ਕਰ ਕੇ ਵਾਤਾਵਰਣ ਨੂੰ ਤੰਦਰੁਸਤ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾ ਰਹੀਆਂ ਹਨ।

ਜਲਦੀ ਹੀ ਊਮਾ ਸੈਣੀ ਅਤੇ ਉਸ ਦੇ ਪਤੀ – ਸ਼੍ਰੀ ਵੀ.ਕੇ. ਸੈਣੀ ਲੁਧਿਆਣਾ ਵਿੱਚ ਤਾਜ਼ੀਆਂ ਜੈਵਿਕ ਸਬਜੀਆਂ ਅਤੇ ਫਲਾਂ ਲਈ ਇੱਕ ਨਵਾਂ ਬ੍ਰੈਂਡ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿੱਥੇ ਉਹ ਆਪਣੇ ਉਤਪਾਦਾਂ ਨੂੰ ਸਿੱਧੇ ਹੀ ਘਰ-ਘਰ ਜਾ ਕੇ ਗ੍ਰਾਹਕਾਂ ਤੱਕ ਪਹੁੰਚਾਉਣਗੇ।

“ਜੈਵਿਕ ਤਰੀਕੇ ਵੱਲ ਜਾਣਾ ਸਮੇਂ ਦੀ ਜ਼ਰੂਰਤ ਹੈ, ਲੋਕਾਂ ਨੂੰ ਆਪਣੇ ਬੁਨਿਆਦੀ ਪੱਧਰ ਤੋਂ ਸਿੱਖਣਾ ਪਵੇਗਾ, ਸਿਰਫ਼ ਤਦ ਹੀ ਉਹ ਕੁਦਰਤ ਨਾਲ ਏਕਤਾ ਬਣਾਉਂਦੇ ਹੋਏ ਖੇਤੀ ਦੇ ਖੇਤਰ ਵਿੱਚ ਕੁੱਝ ਵਧੀਆ ਕਰ ਸਕਦੇ ਹਨ।”

ਕੁਦਰਤ ਲਈ ਕੰਮ ਕਰਨ ਦੀ ਊਮਾ ਸੈਣੀ ਦੀ ਭਾਵਨਾ ਇਹ ਦਰਸਾਉਂਦੀ ਹੈ ਕਿ ਕੁਦਰਤ ਨਾਲ ਸੰਬੰਧਿਤ ਕੰਮ ਕਰਨ ਦੀ ਕੋਈ ਸੀਮਾ ਨਹੀਂ ਹੈ। ਇਸ ਤੋਂ ਇਲਾਵਾ ਊਮਾ ਸੈਣੀ ਦੇ ਬੱਚੇ – ਧੀ ਅਤੇ ਪੁੱਤਰ ਦੋਨੋਂ ਹੀ ਮਾਤਾ-ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਇਸ ਖੇਤਰ ਵਿੱਚ ਕੰਮ ਕਰਨ ਲਈ ਉਹ ਉਤਸੁਕਤਾ ਨਾਲ ਖੇਤੀਬਾੜੀ ਦੇ ਖੇਤਰ ਦੀ ਪੜ੍ਹਾਈ ਕਰ ਰਹੇ ਹਨ।

ਸੰਦੇਸ਼
“ਅੱਜ-ਕੱਲ, ਕਈ ਬੱਚੇ ਖੇਤੀ ਖੇਤਰ ਵਿੱਚ ਬੀ ਐੱਸ ਸੀ ਦੀ ਚੋਣ ਕਰ ਰਹੇ ਹਨ, ਪਰ ਜਦ ਉਹ ਆਪਣੀ ਡਿਗਰੀ ਪੂਰੀ ਕਰ ਲੈਂਦੇ ਹਨ, ਉਸ ਸਮੇਂ ਉਨ੍ਹਾਂ ਨੂੰ ਸਿਰਫ਼ ਕਿਤਾਬਾਂ ਦਾ ਗਿਆਨ ਹੁੰਦਾ ਹੈ ਅਤੇ ਉਹ ਉਸ ਨਾਲ ਸੰਤੁਸ਼ਟ ਹੁੰਦੇ ਹਨ। ਪਰ ਖੇਤੀਬਾੜੀ ਦੇ ਖੇਤਰ ਵਿੱਚ ਸਫ਼ਲ ਹੋਣ ਲਈ ਇਹ ਕਾਫੀ ਨਹੀਂ ਹੈ, ਜਦੋਂ ਤੱਕ ਕਿ ਉਹ ਮਿੱਟੀ ਵਿੱਚ ਆਪਣੇ ਹੱਥ ਨਹੀਂ ਪਾਉਂਦੇ। ਨੌਜਵਾਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਤਜ਼ਰਬੇ ਵਾਲਾ ਗਿਆਨ ਬਹੁਤ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਵਿਕਾਸ ਹੋਵੇਗਾ।”

ਰਵੀ ਸ਼ਰਮਾ

ਪੂਰੀ ਕਹਾਣੀ ਪੜੋ

ਕਿਵੇਂ ਇੱਕ ਦਰਜੀ ਬਣਿਆ ਮਧੂ ਮੱਖੀ ਪਾਲਕ ਅਤੇ ਸ਼ਹਿਦ ਦਾ ਵਪਾਰੀ

ਮੱਖੀ ਪਾਲਣ ਵੱਧ ਰਿਹਾ ਵਪਾਰ ਹੈ ਜੋ ਸਿਰਫ਼ ਖੇਤੀ ਸਮਾਜ ਦੇ ਲੋਕਾਂ ਨੂੰ ਆਕਰਸ਼ਿਤ ਨਹੀਂ ਕਰਦਾ ਸਗੋਂ ਭਵਿੱਖ ਦੇ ਲਾਭ ਦੇ ਕਾਰਨ ਵੱਖ-ਵੱਖ ਸਮੂਹਾਂ ਦੇ ਲੋਕਾਂ ਨੂੰ ਵੀ ਆਕਰਸ਼ਿਤ ਕਰਦਾ ਹੈ। ਰਵੀ ਸ਼ਰਮਾ ਇੱਕ ਅਜਿਹੇ ਵਿਅਕਤੀ ਹਨ, ਜੋ ਕਿ ਮੱਖੀ ਪਾਲਣ ਵਿਸਥਾਰ ਲਈ ਆਪਣੇ ਪਿੰਡ ਵਿੱਚ ਇੱਕ ਚਿਕਿਤਸਕ ਪਾਵਰਹਾਊਸ ਸ੍ਰੋਤ ਬਣਾ ਰਹੇ ਹਨ।

1978-992 ਤੱਕ ਰਵੀ ਸ਼ਰਮਾ, ਜ਼ਿਲ੍ਹਾ ਮੋਹਾਲੀ ਦੇ ਇੱਕ ਛੋਟੇ ਜਿਹੇ ਪਿੰਡ ਗੁਡਾਨਾ ਵਿੱਚ ਦਰਜੀ ਦਾ ਕੰਮ ਕਰਦੇ ਸਨ ਅਤੇ ਆਪਣੇ ਅਧੀਨ ਕੰਮ ਕਰ ਰਹੇ 10 ਆਦਮੀਆਂ ਨੂੰ ਵੀ ਗਾਈਡ ਕਰਦੇ ਸਨ। ਪਿੰਡ ਦੀ ਇੱਕ ਛੋਟੀ ਜਿਹੀ ਦੁਕਾਨ ਵਿੱਚ ਉਨ੍ਹਾਂ ਦਾ ਦਰਜੀ ਦਾ ਕੰਮ ਤਦ ਤੱਕ ਵਧੀਆ ਚੱਲ ਰਿਹਾ ਸੀ, ਜਦੋਂ ਤੱਕ ਉਹ ਰਾਜਪੁਰਾ, ਪਟਿਆਲਾ ਨਹੀਂ ਗਏ ਅਤੇ ਡਾ. ਵਾਲੀਆ (ਖੇਤੀ ਇੰਸਪੈਕਟਰ) ਨਾਲ ਨਹੀਂ ਮਿਲੇ।

ਡਾ. ਵਾਲੀਆ ਨੇ ਰਵੀ ਸ਼ਰਮਾ ਲਈ ਮੱਖੀ ਪਾਲਣ ਵੱਲ ਇੱਕ ਮਾਰਗ ਦਰਸ਼ਕ ਵਜੋਂ ਕੰਮ ਕੀਤਾ। ਇਹ ਉਹ ਵਿਅਕਤੀ ਸਨ ਜਿਹਨਾਂ ਨੇ ਰਵੀ ਸ਼ਰਮਾ ਨੂੰ ਮੱਖੀ ਪਾਲਣ ਲਈ ਪ੍ਰੇਰਿਤ ਕੀਤਾ ਅਤੇ ਇਸ ਵਪਾਰ ਨੂੰ ਆਸਾਨੀ ਨਾਲ ਅਪਨਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ।

ਸ਼ੁਰੂਆਤ ਵਿੱਚ, ਸ਼੍ਰੀ ਸ਼ਰਮਾ ਨੇ 5 ਮਧੂ ਮੱਖੀਆਂ ਦੇ ਬਕਸਿਆਂ ‘ਤੇ 50% ਸਬਸਿਡੀ ਪ੍ਰਾਪਤ ਕੀਤੀ ਅਤੇ ਖੁਦ 5700 ਰੁਪਏ ਨਿਵੇਸ਼ ਕੀਤੇ। ਜਿਸ ਨਾਲ ਉਹ 1 ½ ਕੁਇੰਟਲ ਸ਼ਹਿਦ ਪ੍ਰਾਪਤ ਕਰਦੇ ਹਨ ਅਤੇ ਚੰਗਾ ਮੁਨਾਫ਼ਾ ਕਮਾਉਂਦੇ ਹਨ। ਪਹਿਲੀ ਕਮਾਈ ਨੇ ਰਵੀ ਸ਼ਰਮਾ ਨੂੰ ਉਨ੍ਹਾਂ ਦੇ ਕੰਮ ਨੂੰ 100 ਮਧੂ ਮੱਖੀਆਂ ਦੇ ਬਕਸਿਆਂ ਨਾਲ ਵਿਸਤ੍ਰਿਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਕੰਮ ਮੱਖੀ ਪਾਲਣ ਵਿੱਚ ਤਬਦੀਲ ਹੋਇਆ ਅਤੇ 1994 ਵਿੱਚ ਪੂਰੀ ਤਰ੍ਹਾਂ ਦਰਜੀ ਦੇ ਕੰਮ ਨੂੰ ਛੱਡ ਦਿੱਤਾ।

1997 ਵਿੱਚ ਰੇਵਾੜੀ, ਹਰਿਆਣਾ ਵਿੱਚ ਇੱਕ ਖੇਤੀਬਾੜੀ ਪ੍ਰੋਗਰਾਮ ਦੇ ਦੌਰੇ ਨੇ ਮਧੂ ਮੱਖੀ ਪਾਲਣ ਵੱਲ ਸ਼੍ਰੀ ਸ਼ਰਮਾ ਦੇ ਮੋਹ ਨੂੰ ਵਧਾਇਆ, ਫਿਰ ਉਨ੍ਹਾਂ ਨੇ ਮਧੂ ਮੱਖੀ ਦੇ ਬਕਸਿਆਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ। ਹੁਣ, ਉਨ੍ਹਾਂ ਦੇ ਫਾਰਮ ‘ਤੇ ਮਧੂ ਮੱਖੀਆਂ ਦੇ 350-400 ਬਕਸੇ ਹਨ।

2000 ਵਿੱਚ, ਸ਼੍ਰੀ ਰਵੀ ਨੇ 15 ਗਾਵਾਂ ਨਾਲ ਡੇਅਰੀ ਫਾਰਮਿੰਗ ਵੀ ਕਰਨ ਕੋਸ਼ਿਸ਼ ਕੀਤੀ, ਪਰ ਇਹ ਮੱਖੀ ਪਾਲਣ ਤੋਂ ਜ਼ਿਆਦਾ ਸਫ਼ਲ ਨਹੀਂ ਸੀ। ਮਜ਼ਦੂਰਾਂ ਦੀ ਸਮੱਸਿਆ ਹੋਣ ਕਾਰਨ ਉਨ੍ਹਾਂ ਨੇ ਇਸ ਨੂੰ ਬੰਦ ਕਰ ਦਿੱਤਾ। ਹੁਣ ਉਨ੍ਹਾਂ ਕੋਲ ਘਰ ਦੇ ਕੇਵਲ 4 ਐੱਚ.ਐਫ. ਨਸਲ ਦੀਆਂ ਗਾਵਾਂ ਹਨ ਅਤੇ ਇੱਕ ਮੁਰ੍ਹਾ ਨਸਲ ਦੀ ਮੱਝ ਹੈ ਅਤੇ ਕਈ ਵਾਰ ਉਹ ਦੁੱਧ ਨੂੰ ਬਾਜ਼ਾਰ ਵਿੱਚ ਵੀ ਵੇਚਦੇ ਹਨ। ਇਸ ਦੌਰਾਨ ਮਧੂ ਮੱਖੀ ਪਾਲਣ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਸੀ।

ਪਰ ਮਧੂ ਮੱਖੀ ਪਾਲਣ ਦਾ ਸਫ਼ਰ ਇੰਨਾ ਆਸਾਨ ਨਹੀਂ ਸੀ। 2007-08 ਵਿੱਚ, ਉਸ ਦੇ ਬੀਹਾਈਵਸ ਕਲੋਨੀਆਂ ਵਿੱਚ ਕੀਟਾਂ ਦੇ ਹਮਲਿਆਂ ਕਾਰਨ ਬਕਸੇ ਨਸ਼ਟ ਹੋ ਗਏ ਅਤੇ ਜਿਸ ਕਾਰਨ 35 ਮਧੂਮੱਖੀਆਂ ਦੇ ਬਕਸੇ ਹੀ ਰਹਿ ਗਏ। ਇਸ ਘਟਨਾ ਨੇ ਰਵੀ ਸ਼ਰਮਾ ਦੇ ਮਧੂ ਮੱਖੀ ਕਾਰੋਬਾਰ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ।

ਪਰ ਇਸ ਸਮੇਂ ਨੇ ਸ਼੍ਰੀ ਰਵੀ ਸ਼ਰਮਾ ਨੂੰ ਹੋਰ ਮਜ਼ਬੂਤ ਅਤੇ ਵੱਧ ਸ਼ਕਤੀਸ਼ਾਲੀ ਬਣਾ ਦਿੱਤਾ ਅਤੇ ਥੋੜ੍ਹੇ ਸਮੇਂ ਵਿੱਚ ਹੀ ਉਨ੍ਹਾਂ ਨੇ ਮਧੂ ਮੱਖੀ ਫਾਰਮ ਨੂੰ ਸਫ਼ਲਤਾਪੂਰਕ ਸਥਾਪਿਤ ਕਰ ਲਿਆ। ਉਨ੍ਹਾਂ ਦੀ ਸਫ਼ਲਤਾ ਵੇਖਣ ਤੋਂ ਬਾਅਦ ਕਈ ਲੋਕ ਮੱਖੀ ਪਾਲਣ ਕਾਰੋਬਾਰ ਸ਼ੁਰੂ ਕਰਨ ਬਾਰੇ ਸਲਾਹ ਲੈਣ ਆਏ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ 20-30 ਮਧੂ ਮੱਖੀਆਂ ਦੇ ਬਕਸੇ ਵੰਡੇ ਅਤੇ ਇਸ ਤਰ੍ਹਾਂ ਉਸ ਨੇ ਚਿਕਿਤਸਕ ਪਾਵਰ ਹਾਊਸ ਬਣਾਇਆ।

“ਇੱਕ ਅਜਿਹਾ ਸਮਾਂ ਵੀ ਆਇਆ ਜਦੋਂ ਮਧੂ ਮੱਖੀ ਦੇ ਬਕਸਿਆਂ ਦੀ ਗਿਣਤੀ 4000 ਤੱਕ ਪਹੁੰਚ ਗਈ ਅਤੇ ਜਿਨ੍ਹਾਂ ਲੋਕਾਂ ਕੋਲ ਇਸ ਦੀ ਮਾਲਕੀ ਸੀ, ਉਨ੍ਹਾਂ ਨੇ ਵੀ ਮਧੂ ਮੱਖੀ ਪਾਲਣ ਦੇ ਉੱਦਮ ਵਿੱਚ ਮੇਰੀ ਸਫ਼ਲਤਾ ਨੂੰ ਦੇਖ ਕੇ ਮਧੂ ਮੱਖੀ ਪਾਲਣ ਸ਼ੁਰੂ ਦਿੱਤਾ।”

ਅੱਜ, ਰਵੀ ਮਧੂ-ਮੱਖੀ ਫਾਰਮ ਵਿੱਚ ਮੱਖੀਆਂ ਦੇ ਕੰਮ ਨੂੰ ਸੰਭਾਲਣ ਲਈ ਦੋ ਕਰਮਚਾਰੀ ਹਨ। ਮਾਰਕੀਟਿੰਗ ਵੀ ਠੀਕ ਹੈ, ਕਿਉਂਕਿ ਰਵੀ ਸ਼ਰਮਾ ਨੇ ਇੱਕ ਵਿਅਕਤੀ ਨਾਲ ਤਾਲਮੇਲ ਕੀਤਾ ਹੋਇਆ ਹੈ, ਜੋ ਉਨ੍ਹਾਂ ਤੋਂ ਸਾਰਾ ਸ਼ਹਿਦ ਖਰੀਦਦਾ ਹੈ ਅਤੇ ਕਈ ਵਾਰ ਰਵੀ ਸ਼ਰਮਾ ਆਨੰਦਪੁਰ ਸਾਹਿਬ ਦੇ ਨੇੜੇ ਸੜਕ ਕਿਨਾਰੇ ਦੀ ਦੁਕਾਨ ‘ਤੇ 4-5 ਕੁਇੰਟਲ ਸ਼ਹਿਦ ਵੇਚਦੇ ਹਨ, ਜਿੱਥੋਂ ਉਹ ਚੰਗੀ ਕਮਾਈ ਕਰਦੇ ਹਨ।

ਮੱਖੀ ਪਾਲਣ ਰਵੀ ਸ਼ਰਮਾ ਦੇ ਲਈ ਆਮਦਨ ਦਾ ਇੱਕ ਸ੍ਰੋਤ ਹੈ, ਜਿਸ ਰਾਹੀਂ ਉਹ ਆਪਣੇ ਪਰਿਵਾਰ ਦੇ 6 ਮੈਂਬਰਾਂ ਦਾ ਖਰਚਾ ਚੁੱਕ ਰਹੇ ਹਨ, ਜਿਸ ਵਿੱਚ ਪਤਨੀ, ਮਾਤਾ, ਦੋ ਧੀਆਂ ਅਤੇ ਪੁੱਤਰ ਸ਼ਾਮਲ ਹਨ।

“ਮੱਖੀ ਪਾਲਣ ਵਪਾਰ ਦੇ ਸ਼ੁਰੂਆਤ ਤੋਂ ਹੀ ਮੇਰੀ ਪਤਨੀ ਸ਼੍ਰੀਮਤੀ ਗਿਆਨ ਦੇਵੀ ਨੇ, ਮੱਖੀ ਪਾਲਣ ਵਪਾਰ ਦੀ ਸ਼ੁਰੂਆਤ ਤੋਂ ਮੇਰਾ ਪੂਰਾ ਸਹਿਯੋਗ ਕੀਤਾ। ਉਸ ਤੋਂ ਬਿਨਾਂ, ਮੈਂ ਆਪਣੇ ਜੀਵਨ ਵਿੱਚ ਇਸ ਪੱਧਰ ਤੱਕ ਨਹੀਂ ਪਹੁੰਚਦਾ।”

ਵਰਤਮਾਨ ਵਿੱਚ, ਰਵੀ ਮਧੂ ਮੱਖੀ ਫਾਰਮ ਦੇ ਦੋ ਪ੍ਰਮੁੱਖ ਉਤਪਾਦ ਹਨ ਸ਼ਹਿਦ ਅਤੇ ਮੋਮ(ਬੀ ਵੈਕਸ)।

ਭਵਿੱਖ ਦੀ ਯੋਜਨਾ:
ਹੁਣ ਤੱਕ ਮੈਂ ਆਪਣੇ ਪਿੰਡ ਅਤੇ ਕੁੱਝ ਰਿਸ਼ਤੇਦਾਰਾਂ ਵਿੱਚ ਮੱਖੀ ਪਾਲਣ ਦੇ ਕੰਮ ਨੂੰ ਵਧਾ ਦਿੱਤਾ ਹੈ, ਪਰ ਭਵਿੱਖ ਵਿੱਚ, ਮੈਂ ਇਸ ਤੋਂ ਵੱਡੇ ਖੇਤਰ ਵਿੱਚ ਮੱਖੀ ਪਾਲਣ ਦਾ ਵਿਸਥਾਰ ਕਰਨਾ ਚਾਹੁੰਦਾ ਹਾਂ।
ਸੰਦੇਸ਼:

“ਇੱਕ ਵਿਅਕਤੀ ਜੇਕਰ ਆਪਣੇ ਕੰਮ ਨੂੰ ਚੰਗੇ ਇਰਾਦੇ ਨਾਲ ਕਰੇ ਅਤੇ ਇਨ੍ਹਾਂ ਤਿੰਨ ਸ਼ਬਦਾਂ “ਇਮਾਨਦਾਰੀ, ਗਿਆਨ, ਧਿਆਨ” ਨੂੰ ਆਪਣੇ ਯਤਨਾਂ ਵਿੱਚ ਸ਼ਾਮਲ ਕਰੇ ਤਾਂ ਜੋ ਉਹ ਚਾਹੁੰਦਾ ਹੈ, ਉਸ ਨੂੰ ਪ੍ਰਾਪਤ ਕਰ ਸਕਦਾ ਹੈ।”

ਸ਼੍ਰੀ ਰਵੀ ਸ਼ਰਮਾ ਦੇ ਯਤਨਾਂ ਕਾਰਨ ਅੱਜ ਗੁਡਾਨਾ ਪਿੰਡ ਵਿੱਚ ਸ਼ਹਿਦ ਉਤਪਾਦਨ ਦਾ ਇੱਕ ਸ੍ਰੋਤ ਬਣ ਚੁੱਕਾ ਹੈ ਅਤੇ ਉਹ ਭਵਿੱਖ ਵਿੱਚ ਮਧੂ ਮੱਖੀ ਪਾਲਣ ਦੇ ਕੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਉਹ ਆਪਣਾ ਕੰਮ ਜਾਰੀ ਰੱਖਣਗੇ।

ਲਵਪ੍ਰੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਸ B.Tech ਗ੍ਰੈਜੂਏਟ ਨੌਜਵਾਨ ਦੀ ਵੱਧਦੀ ਹੋਈ ਦਿਲਚਸਪੀ ਨੇ ਉਸ ਨੂੰ ਆਪਣੇ ਫੁੱਲ ਟਾਈਮ ਰੁਜ਼ਗਾਰ ਦੇ ਤੌਰ ‘ਤੇ ਖੇਤੀਬਾੜੀ ਨੂੰ ਚੁਣਨ ਲਈ ਪ੍ਰੇ੍ਰਿਤ ਕੀਤਾ

ਮਿਲੋ ਲਵਪ੍ਰੀਤ ਸਿੰਘ ਨਾਲ, ਇਕ ਨੌਜਵਾਨ ਜਿਸ ਦੇ ਹੱਥ ਵਿੱਚ B.Tech. ਦੀ ਡਿਗਰੀ ਹੋਣ ਦੇ ਬਾਵਜੂਦ ਉਸ ਨੇ ਡੈਸਕ ਨੌਕਰੀ ਅਤੇ ਆਰਾਮਦਾਇਕ ਸ਼ਹਿਰੀ ਜੀਵਨ ਜਿਉਣ ਦੀ ਥਾਂ ਪਿੰਡ ਵਿੱਚ ਰਹਿ ਕੇ ਖੁਸ਼ਹਾਲੀ ਹਾਸਿਲ ਕਰਨ ਨੂੰ ਚੁਣਿਆ।

ਸੰਗਰੂਰ ਦੇ ਜ਼ਿਲ੍ਹਾ ਹੈੱਡਕੁਆਰਟਰ ਤੋਂ 20 ਕਿਲੋਮੀਟਰ ਦੀ ਦੂਰੀ ‘ਤੇ ਭਵਾਨੀਗੜ੍ਹ ਤਹਿਸੀਲ ਵਿੱਚ ਪੈਂਦੇ ਪਿੰਡ ਕਪਿਆਲ ਵਿੱਚ ਲਵਪ੍ਰੀਤ ਸਿੰਘ ਆਪਣੇ ਪਿਤਾ, ਦਾਦਾ ਜੀ, ਮਾਤਾ ਅਤੇ ਭੈਣ ਨਾਲ ਰਹਿੰਦੇ ਹਨ।

2008-09 ਵਿੱਚ ਲਵਪ੍ਰੀਤ ਨੇ ਖੇਤੀਬਾੜੀ ਦੇ ਖੇਤਰ ਵਿੱਚ ਆਪਣੀ ਵੱਧਦੀ ਦਿਲਚਸਪੀ ਕਾਰਨ 1 ਏਕੜ ਦੀ ਜ਼ਮੀਨ ‘ਤੇ ਕਣਕ ਦੀ ਜੈਵਿਕ ਖੇਤੀ ਸ਼ੁਰੂ ਕੀਤੀ, ਬਾਕੀ ਦੀ ਜ਼ਮੀਨ ਹੋਰ ਕਿਸਾਨਾਂ ਨੂੰ ਦੇ ਦਿੱਤੀ ਕਿਉਂਕਿ ਲਵਪ੍ਰੀਤ ਦੇ ਪਰਿਵਾਰ ਲਈ ਖੇਤੀਬਾੜੀ ਆਮਦਨੀ ਦਾ ਮੁੱਖ ਸ੍ਰੋਤ ਕਦੇ ਨਹੀਂ ਸੀ। ਇਸ ਤੋਂ ਇਲਾਵਾ ਲਵਪ੍ਰੀਤ ਦੇ ਪਿਤਾ ਜੀ, ਸ. ਸੰਤਪਾਲ ਸਿੰਘ ਜੀ ਦੁਬਈ ਵਿੱਚ ਜਾ ਵਸੇ ਸਨ ਅਤੇ ਉਨ੍ਹਾਂ ਕੋਲ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਧੀਆ ਨੌਕਰੀ ਅਤੇ ਆਮਦਨੀ ਦੋਨੋਂ ਹੀ ਸਨ।

ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਲਵਪ੍ਰੀਤ ਦੀ ਦਿਲਚਸਪੀ ਹੋਰ ਵਧੀ ਅਤੇ ਮਾਤ-ਭੂਮੀ ਨੇ ਉਸ ਨੂੰ ਵਾਪਸ ਬੁਲਾ ਲਿਆ। ਜਲਦੀ ਹੀ ਡਿਗਰੀ ਪੂਰੀ ਕਰਨ ਦੇ ਬਾਅਦ ਉਸ ਨੇ ਖੇਤੀ ਵੱਲ ਨੂੰ ਵੱਡਾ ਕਦਮ ਚੁੱਕਣ ਬਾਰੇ ਸੋਚਿਆ। ਉਸਨੇ ਪੰਜਾਬ ਐਗਰੋ ਦੁਆਰਾ ਆਪਣੇ ਖੇਤ ਦੀ ਮਿੱਟੀ ਦੀ ਜਾਂਚ ਕਰਵਾਈ ਅਤੇ ਕਿਸਾਨਾਂ ਤੋਂ ਆਪਣੀ ਜ਼ਮੀਨ ਵਾਪਿਸ ਲੈ ਲਈ।

ਅਗਲੀ ਫ਼ਸਲ ਜਿਸਦੀ ਲਵਪ੍ਰੀਤ ਨੇ ਆਪਣੀ ਜ਼ਮੀਨ ‘ਤੇ ਜੈਵਿਕ ਰੂਪ ਨਾਲ ਖੇਤੀ ਕੀਤੀ ਸੀ, ਉਹ ਸੀ ਹਲਦੀ ਅਤੇ ਨਾਲ ਹੀ ਉਸ ਨੇ ਖੁਦ ਹਲਦੀ ਦੀ ਪ੍ਰੋਸੈਸਿੰਗ ਵੀ ਸ਼ੁਰੂ ਕੀਤੀ। ਉਸਨੇ ਇੱਕ ਏਕੜ ਵਿੱਚ ਹਲਦੀ ਅਤੇ 4 ਏਕੜ ਵਿੱਚ ਕਣਕ-ਝੋਨੇ ਦੀ ਫ਼ਸਲ ਉਗਾਉਣੀ ਸ਼ੁਰੂ ਕੀਤੀ। ਪਰ ਲਵਪ੍ਰੀਤ ਦੇ ਪਰਿਵਾਰ ਨੂੰ ਜੈਵਿਕ ਖੇਤੀ ਨੂੰ ਅਪਣਾਉਣਾ ਪੂਰੀ ਤਰ੍ਹਾਂ ਨਾਲ ਸਵੀਕਾਰ ਨਹੀਂ ਸੀ। 2010 ਵਿੱਚ ਜਦੋਂ ਉਸ ਦੇ ਪਿਤਾ ਦੁਬਈ ਤੋਂ ਵਾਪਿਸ ਆਏ ਤਾਂ ਉਹ ਜੈਵਿਕ ਖੇਤੀ ਦੇ ਖ਼ਿਲਾਫ਼ ਸੀ, ਕਿਉਂਕਿ ਉਹਨਾਂ ਦੇ ਵਿਚਾਰ ਵਿੱਚ ਜੈਵਿਕ ਉਪਜ ਦੀ ਘੱਟ ਉਤਪਾਦਕਤਾ ਸੀ, ਪਰ ਬਹੁਤ ਸਾਰੀਆਂ ਆਲੋਚਨਾਵਾਂ ਅਤੇ ਬੁਰੇ ਸ਼ਬਦਾਂ ਵਿੱਚ ਲਵਪ੍ਰੀਤ ਦੇ ਦ੍ਰਿੜ ਇਰਾਦੇ ਨੂੰ ਹਿਲਾਉਣ ਦੀ ਸ਼ਕਤੀ ਨਹੀਂ ਸੀ।

ਆਪਣੀ ਆਮਦਨ ਨੂੰ ਵਧਾਉਣ ਲਈ ਲਵਪ੍ਰੀਤ ਨੇ ਕਣਕ ਦੀ ਜਗ੍ਹਾ ਵੱਡੇ ਪੈਮਾਨੇ ਤੇ ਹਲਦੀ ਦੀ ਖੇਤੀ ਕਰਨ ਦਾ ਫੈਸਲਾ ਲਿਆ। ਹਲਦੀ ਦੀ ਪ੍ਰੋਸੈਸਿੰਗ ਵਿੱਚ ਉਸ ਨੇ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਕਿਉਂਕਿ ਉਸ ਕੋਲ ਇਸ ਦੀ ਜ਼ਿਆਦਾ ਜਾਣਕਾਰੀ ਅਤੇ ਅਨੁਭਵ ਨਹੀਂ ਸੀ। ਪਰ ਉਹ ਆਪਣੇ ਯਤਨਾਂ ਅਤੇ ਮਾਹਿਰਾਂ ਦੀ ਸਲਾਹ ਨਾਲ ਕਈ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਕਾਬਿਲ ਹੋਇਆ। ਉਸ ਨੇ ਉਤਪਾਦਕਤਾ ਅਤੇ ਫ਼ਸਲ ਦੀ ਗੁਣਵੱਤਾ ਵਧਾਉਣ ਲਈ ਗਾਂ ਅਤੇ ਮੱਝ ਦੇ ਗੋਹੇ ਨੂੰ ਖਾਦ ਦੇ ਰੂਪ ਵਿਚ ਪ੍ਰਯੋਗ ਕਰਨਾ ਸ਼ੁਰੂ ਕੀਤਾ।

ਨਤੀਜਾ ਦੇਖਣ ਤੋਂ ਬਾਅਦ ੳਸ ਦੇ ਪਿਤਾ ਨੇ ਵੀ ਖੇਤੀ ਵਿਚ ਉਸਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਇਥੋਂ ਤੱਕ ਕਿ ਉਨ੍ਹਾਂ ਨੇ ਪੰਜਾਬ ਐਗਰੋ ਤੋਂ ਵੀ ਹਲਦੀ ਪਾਊਡਰ ਦਾ ਜੈਵਿਕ ਪ੍ਰਮਾਣ ਪੱਤਰ ਪ੍ਰਾਪਤ ਕਰਨ ਲਈ ਸੰਪਰਕ ਕੀਤਾ ਅਤੇ ਇਸ ਸਾਲ ਦੇ ਅੰਤ ਵਿੱਚ ਉਹਨਾਂ ਨੂੰ ਇਹ ਪ੍ਰਾਪਤ ਹੋ ਜਾਵੇਗਾ। ਵਰਤਮਾਨ ਵਿੱਚ ਉਹ ਪੂਰੀ ਤਰ੍ਹਾਂ ਹਲਦੀ ਦੀ ਖੇਤੀ ਅਤੇ ਪ੍ਰੋਸੈਸਿੰਗ ਦੇ ਕੰਮ ਵਿੱਚ ਜੁਟੇ ਹਨ। ਜਦੋਂ ਵੀ ਉਹਨਾਂ ਨੂੰ ਸਮਾਂ ਮਿਲਦਾ ਹੈ, ਤਾਂ ਉਹ PAU ਦਾ ਦੌਰਾ ਕਰਦੇ ਹਨ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦੁਆਰਾ ਲਿਖੀਆਂ ਗਈਆਂ ਕਿਤਾਬਾਂ ਪੜ੍ਹਦੇ ਹਨ ਤਾਂ ਕਿ ਉਹਨਾਂ ਦੀ ਖੇਤੀ ਵਿੱਚ ਸਾਕਾਰਾਤਮਕ ਨਤੀਜੇ ਆਉਣ। ਪੰਜਾਬ ਐਗਰੋ ਉਹਨਾਂ ਨੂੰ ਲੋੜੀਂਦੀ ਜਾਣਕਾਰੀ ਦੇ ਕੇ ਮਦਦ ਕਰਦਾ ਹੈ ਅਤੇ ਉਹਨਾਂ ਨੂੰ ਹੋਰ ਅਗਾਂਹਵਧੂ ਕਿਸਾਨਾਂ ਨਾਲ ਮਿਲਾਉਂਦਾ ਹੈ, ਜੋ ਜੈਵਿਕ ਖੇਤੀ ਵਿੱਚ ਕੰਮ ਕਰ ਰਹੇ ਹਨ। ਹਲਦੀ ਤੋਂ ਇਲਾਵਾ ਉਹ ਛੋਟੇ ਪੱਧਰ ‘ਤੇ ਕਣਕ, ਝੋਨੇ, ਮੱਕੀ ਅਤੇ ਬਾਜਰੇ ਦੀ ਖੇਤੀ ਵੀ ਕਰਦੇ ਹਨ।

ਭਵਿੱਖ ਦੀਆਂ ਯੋਜਨਾਵਾਂ:
ਉਹ ਭਵਿੱਖ ਵਿੱਚ ਹਲਦੀ ਦੀ ਖੇਤੀ ਅਤੇ ਪ੍ਰੋਸੈਸਿੰਗ ਦੇ ਕੰਮ ਦਾ ਵਿਸਥਾਰ ਕਰਨਾ ਚਾਹੁੰਦੇ ਹਨ ਅਤੇ ਜੈਵਿਕ ਖੇਤੀ ਕਰ ਰਹੇ ਕਿਸਾਨਾਂ ਦਾ ਇੱਕ ਗਰੁੱਪ ਬਣਾਉਣਾ ਚਾਹੁੰਦੇ ਹਨ। ਗਰੁੱਪ ਦੇ ਵਰਤਣ ਲਈ ਸਧਾਰਣ ਮਸ਼ੀਨਾਂ ਖਰੀਦਣਾ ਚਾਹੁੰਦੇ ਹਨ ਅਤੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਹਿਯੋਗ ਦੇਣਾ ਚਾਹੁੰਦੇ ਹਨ। 

ਸੰਦੇਸ਼
ਇੱਕ ਸੰਦੇਸ਼ ਜੋ ਮੈਂ ਕਿਸਾਨਾਂ ਨੂੰ ਦੇਣਾ ਚਾਹੁੰਦਾ ਹਾਂ ਉਹ ਹੈ ਕਿ ਵਾਤਾਵਰਣ ਨੂੰ ਬਚਾਉਣ ਲਈ ਜੈਵਿਕ ਖੇਤੀ ਬਹੁਤ ਮਹੱਤਵਪੂਰਣ ਹੈ। ਸਾਰਿਆਂ ਨੂੰ ਜੈਵਿਕ ਖੇਤੀ ਕਰਨੀ ਚਾਹੀਦੀ ਹੈ ਅਤੇ ਜੈਵਿਕ ਖਾਣਾ ਚਾਹੀਦਾ ਹੈ, ਇਸ ਪ੍ਰਕਾਰ ਪ੍ਰਦੂਸ਼ਣ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।

ਕਰਮਜੀਤ ਕੌਰ ਦਾਨੇਵਾਲੀਆ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਮਹਿਲਾ ਨੇ ਵਿਆਹ ਤੋਂ ਬਾਅਦ ਵੀ ਖੇਤੀ ਪ੍ਰਤੀ ਜਨੂਨ ਨੂੰ ਘੱਟ ਨਾ ਹੋਣ ਦਿੱਤਾ ਅਤੇ ਅੱਜ ਸਫ਼ਲਤਾਪੂਰਵਕ ਇਸ ਕਾਰੋਬਾਰ ਨੂੰ ਚਲਾ ਰਹੀ ਹੈ

ਆਮ ਤੌਰ ‘ਤੇ ਭਾਰਤ ਵਿੱਚ ਜਦੋਂ ਧੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਪਤੀ ਦੇ ਘਰ ਭੇਜ ਦਿੱਤਾ ਜਾਂਦਾ ਹੈ, ਤਾਂ ਉਹ ਵਿਆਹ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਇੰਨੀਆਂ ਰੁੱਝ ਜਾਂਦੀਆਂ ਹਨ ਕਿ ਉਹ ਆਪਣੀ ਦਿਲਚਸਪੀ ਅਤੇ ਆਪਣੇ ਸ਼ੌਂਕ ਬਾਰੇ ਭੁੱਲ ਜਾਂਦੀਆਂ ਹਨ। ਉਹ ਘਰ ਦੀ ਚਾਰ-ਦੀਵਾਰੀ ਵਿੱਚ ਬੰਦ ਹੋ ਕੇ ਰਹਿ ਜਾਂਦੀਆਂ ਹਨ। ਪਰ ਇੱਕ ਅਜਿਹੀ ਮਹਿਲਾ ਹੈ – ਸ਼੍ਰੀਮਤੀ ਕਰਮਜੀਤ ਕੌਰ ਦਾਨੇਵਾਲੀਆ, ਜਿਨ੍ਹਾਂ ਨੇ ਵਿਆਹ ਤੋਂ ਬਾਅਦ ਵੀ ਆਪਣੇ ਜਨੂੰਨ ਨੂੰ ਮਰਨ ਨਾ ਦਿੱਤਾ। ਘਰ ਵਿੱਚ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਨੇ ਘਰ ਦੇ ਬਾਹਰ ਪੈਰ ਪੁੱਟਿਆ ਅਤੇ ਆਪਣੇ ਬਾਗਬਾਨੀ ਦੇ ਸ਼ੌਂਕ ਨੂੰ ਪੂਰਾ ਕੀਤਾ।

ਸ਼੍ਰੀਮਤੀ ਕਰਮਜੀਤ ਕੌਰ ਦਾਨੇਵਾਲੀਆ ਇੱਕ ਅਜਿਹੀ ਮਹਿਲਾ ਹੈ, ਜਿਨ੍ਹਾਂ ਨੇ ਇੱਕ ਛੋਟੇ ਜਿਹੇ ਪਿੰਡ ਦੇ ਇੱਕ ਠੇਠ ਪੰਜਾਬੀ ਕਿਸਾਨ ਪਰਿਵਾਰ ਵਿੱਚ ਜਨਮ ਲਿਆ। ਖੇਤੀਬਾੜੀ ਵਿਰਾਸਤ ਵਿੱਚ ਮਿਲਣ ਕਾਰਨ ਕਰਮਜੀਤ ਜੀ ਹਮੇਸ਼ਾ ਇਸ ਕੰਮ ਲਈ ਆਕਰਸ਼ਿਤ ਰਹਿੰਦੇ ਸਨ ਅਤੇ ਖੇਤਾਂ ਵਿੱਚ ਆਪਣੇ ਪਿਤਾ ਦੀ ਮਦਦ ਕਰਨ ਵਿੱਚ ਵੀ ਦਿਲਚਸਪੀ ਰੱਖਦੇ ਸਨ। ਪਰ ਵਿਆਹ ਤੋਂ ਪਹਿਲਾਂ ਉਨ੍ਹਾਂ ਨੂੰ ਖੇਤੀਬਾੜੀ ਵਿੱਚ ਆਪਣੇ ਪਿਤਾ ਦੀ ਮਦਦ ਕਰਨ ਦਾ ਮੌਕਾ ਨਾ ਮਿਲਿਆ।

ਜਲਦੀ ਹੀ ਉਨ੍ਹਾਂ ਦਾ ਵਿਆਹ ਇੱਕ ਬਿਜ਼ਨਸ-ਕਲਾਸ ਪਰਿਵਾਰ ਨਾਲ ਸੰਬੰਧਿਤ ਸ. ਜਸਬੀਰ ਸਿੰਘ ਜੀ ਨਾਲ ਹੋ ਗਿਆ। ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਅਤੇ ਇਨ੍ਹਾਂ ਨੂੰ ਆਪਣੇ ਕਾਰੋਬਾਰ ਦੇ ਰੂਪ ਵਿੱਚ ਕਰਨ ਦਾ ਮੌਕਾ ਮਿਲੇਗਾ। ਵਿਆਹ ਤੋਂ ਕੁੱਝ ਸਾਲ ਬਾਅਦ 1975 ਵਿੱਚ ਆਪਣੇ ਪਤੀ ਦੇ ਸਾਥ ਨਾਲ ਉਨ੍ਹਾਂ ਨੇ ਫਲਾਂ ਦਾ ਬਾਗ ਲਗਾਉਣ ਦਾ ਫੈਸਲਾ ਕੀਤਾ ਅਤੇ ਆਪਣੀ ਦਿਲਚਸਪੀ ਲਈ ਇੱਕ ਮੌਕਾ ਦਿੱਤਾ। ਲੈਵਲਰ ਮਸ਼ੀਨ ਅਤੇ ਮਜ਼ਦੂਰਾਂ ਦੀ ਸਹਾਇਤਾ ਨਾਲ, ਉਨ੍ਹਾਂ ਨੇ 45 ਏਕੜ ਜ਼ਮੀਨ ਨੂੰ ਸਮਤਲ ਕੀਤਾ ਅਤੇ ਇਸਨੂੰ ਬਾਗਬਾਨੀ ਕਰਨ ਲਈ ਤਿਆਰ ਕੀਤਾ। ਉਨ੍ਹਾਂ ਨੇ 20 ਏਕੜ ਜ਼ਮੀਨ ‘ਤੇ ਕਿੰਨੂ ਉਗਾਏ ਅਤੇ 10 ਏਕੜ ਜ਼ਮੀਨ ‘ਤੇ ਆਲੂਬੁਖਾਰਾ, ਨਾਸ਼ਪਾਤੀ, ਆੜੂ, ਅਮਰੂਦ, ਕੇਲਾ ਆਦਿ ਉਗਾਇਆ ਅਤੇ ਬਾਕੀ 5 ਏਕੜ ਜ਼ਮੀਨ ‘ਤੇ ਉਹ ਸਰਦੀਆਂ ਵਿੱਚ ਕਣਕ ਅਤੇ ਗਰਮੀਆਂ ਵਿੱਚ ਕਪਾਹ ਉਗਾਉਂਦੇ ਹਨ।

ਉਨ੍ਹਾਂ ਦਾ ਸ਼ੌਂਕ ਜਨੂਨ ਵਿੱਚ ਬਦਲ ਗਿਆ ਅਤੇ ਉਨ੍ਹਾਂ ਨੇ ਇਸ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ। 1990 ਵਿੱਚ ਉਨ੍ਹਾਂ ਨੇ ਇੱਕ ਤਲਾਬ ਬਣਾਇਆ ਅਤੇ ਇਸ ਵਿੱਚ ਵਰਖਾ ਦੇ ਪਾਣੀ ਨੂੰ ਸਟੋਰ ਕੀਤਾ। ਉਹ ਇਸ ਤੋਂ ਬਾਗ ਦੀ ਸਿੰਚਾਈ ਕਰਦੇ ਸਨ। ਪਰ ਉਸ ਤੋਂ ਬਾਅਦ ਉਨ੍ਹਾਂ ਨੇ ਇਸ ਵਿੱਚ ਮੱਛੀ ਪਾਲਣ ਸ਼ੁਰੂ ਕੀਤਾ ਅਤੇ ਇਸਨੂੰ ਦੋਨਾਂ ਮੰਤਵਾਂ – ਮੱਛੀ ਪਾਲਣ ਅਤੇ ਸਿੰਚਾਈ ਲਈ ਪ੍ਰਯੋਗ ਕੀਤਾ। ਆਪਣੇ ਵਪਾਰ ਨੂੰ ਇੱਕ ਕਦਮ ਹੋਰ ਵਧਾਉਣ ਲਈ ਉਨ੍ਹਾਂ ਨੇ ਨਵੇਂ ਪੌਦੇ ਖੁਦ ਤਿਆਰ ਕਰਨ ਦਾ ਫੈਸਲਾ ਕੀਤਾ।

2001 ਵਿੱਚ ਉਨ੍ਹਾਂ ਨੇ ਭਾਰਤ ਵਿੱਚ ਕਿੰਨੂ ਉਤਪਾਦਨ ਦਾ ਇੱਕ ਰਿਕਾਰਡ ਬਣਾਇਆ ਅਤੇ ਕਿੰਨੂ ਬਾਗ ਦੇ ਵਪਾਰ ਨੂੰ ਹੋਰ ਸਫ਼ਲ ਬਣਾਉਣ ਲਈ, ਕਿੰਨੂ ਦੀ ਪੈਕਿੰਗ ਅਤੇ ਪ੍ਰੋਸੈੱਸਿੰਗ ਦੀ ਟ੍ਰੇਨਿੰਗ ਲਈ ਖਾਸ ਤੌਰ ‘ਤੇ 2003 ਵਿੱਚ ਕੈਲੀਫੋਰਨੀਆ ਗਈ। ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਉਸ ਟ੍ਰੇਨਿੰਗ ਨੂੰ ਲਾਗੂ ਕੀਤਾ ਅਤੇ ਇਸ ਨਾਲ ਕਾਫੀ ਲਾਭ ਵੀ ਕਮਾਇਆ। ਜਿਸ ਸਾਲ ਤੋਂ ਉਨ੍ਹਾਂ ਨੇ ਕਿੰਨੂ ਦੀ ਖੇਤੀ ਸ਼ੁਰੂ ਕੀਤੀ, ਉਦੋਂ ਤੋਂ ਉਨ੍ਹਾਂ ਦੇ ਕਿੰਨੂਆਂ ਦੀ ਕੁਆਲਿਟੀ ਹਰ ਸਾਲ ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ‘ਤੇ ਨੰਬਰ 1 ‘ਤੇ ਰਹੀ ਅਤੇ ਕਿੰਨੂ ਉਤਪਾਦਨ ਵਿੱਚ ਪ੍ਰਸਿੱਧੀ ਕਾਰਨ 2004 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ‘ਕਿੰਨੂਆਂ ਦੀ ਰਾਣੀ’ ਦੇ ਨਾਮ ਨਾਲ ਨਿਵਾਜਿਆ।

ਖੇਤੀ ਦੇ ਉਦੇਸ਼ ਲਈ, ਖੇਤੀਬਾੜੀ ਨਾਲ ਸੰਬੰਧਿਤ ਆਧੁਨਿਕ ਤਕਨੀਕ ਦੇ ਸਾਰੇ ਯੰਤਰ ਅਤੇ ਮਸ਼ੀਨਰੀ ਉਨ੍ਹਾਂ ਦੇ ਫਾਰਮ ‘ਤੇ ਮੌਜੂਦ ਹੈ। ਬਾਗਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਨੇ ਉਨ੍ਹਾਂ ਨੂੰ ਕਈ ਮਸ਼ਹੂਰ ਗਰੁੱਪਾਂ ਦਾ ਮੈਂਬਰ ਬਣਾਇਆ ਅਤੇ ਕਈ ਪੁਰਸਕਾਰ ਵੀ ਦਿਵਾਏ। ਉਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਅਨੁਸਾਰ ਹਨ:
• 2001-02 ਵਿੱਚ ਕ੍ਰਿਸ਼ੀ ਮੰਤਰੀ ਗੁਲਜ਼ਾਰ ਰਾਣੀਕਾ ਦੁਆਰਾ ਰਾਜ ਪੱਧਰੀ ਸਿਟਰਸ ਸ਼ੋਅ ਵਿੱਚ ਪਹਿਲਾ ਪੁਰਸਕਾਰ ਮਿਲਿਆ।
• 2004 ਵਿੱਚ ਸ਼ਾਹੀ ਮੈਮੋਰੀਅਲ ਇੰਟਰਨੈਸ਼ਨਲ ਸੇਵਾ ਸੁਸਾਇਟੀ, ਲੁਧਿਆਣਾ ਵਿੱਚ ਰਵੀ ਚੋਪੜਾ ਦੁਆਰਾ ਦੇਸ਼ ਸੇਵਾ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ।
• 2004 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ‘ਕਿੰਨੂਆਂ ਦੀ ਰਾਣੀ’ ਦਾ ਖਿਤਾਬ ਮਿਲਿਆ।
• 2005 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਜਗਜੀਤ ਸਿੰਘ ਰੰਧਾਵਾ ਦੁਆਰਾ ਸਰਵੋਤਮ ਕਿੰਨੂ ਉਤਪਾਦਕ ਪੁਰਸਕਾਰ ਮਿਲਿਆ।
• 2012 ਵਿੱਚ ਰਾਜ-ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਪੁਰਸਕਾਰ ਮਿਲਿਆ।
• 2012 ਵਿੱਚ ਜ਼ਿਲ੍ਹਾ ਪੱਧਰੀ ਸਿਟਰਸ ਸ਼ੋਅ ‘ਚ ਪਹਿਲਾ ਇਨਾਮ ਮਿਲਿਆ।
• 2010-11 ਵਿੱਚ ਜ਼ਿਲ੍ਹਾ ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਇਨਾਮ ਮਿਲਿਆ।
• 2010-11 ਵਿੱਚ ਰਾਜ-ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਪੁਰਸਕਾਰ ਮਿਲਿਆ।
• 2010 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਸੁੱਚਾ ਸਿੰਘ ਲੰਗਾਹ ਦੁਆਰਾ ਸਰਵੋਤਮ ਕਿੰਨੂ ਉਤਪਾਦਕ ਮਹਿਲਾ ਦਾ ਇਨਾਮ ਮਿਲਿਆ।
• 2012 ਵਿੱਚ ਪੀ. ਡਬਲਿਯੂ. ਡੀ. ਮਿਨਿਸਟਰ ਸ਼੍ਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਵਾਈਸ ਚਾਂਸਲਰ, ਪੀ ਏ ਯੂ(ਲੁਧਿਆਣਾ) ਦੁਆਰਾ ਕਿਸਾਨ ਮੇਲੇ ਵਿੱਚ ਰਾਜ ਪੱਧਰੀ ਆਵਿਸ਼ਕਾਰੀ ਮਹਿਲਾ ਕਿਸਾਨ ਦਾ ਇਨਾਮ ਮਿਲਿਆ।
• 2012 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਸ਼ਰਦ ਪਵਾਰ(ਭਾਰਤ ਸਰਕਾਰ) ਦੁਆਰਾ 7th National conference on KVK at PAU (ਲੁਧਿਆਣਾ) ਵਿਖੇ ਖੇਤੀਬਾੜੀ ਵਿੱਚ ਉੱਤਮਤਾ ਲਈ ਚੈਂਪੀਅਨ ਮਹਿਲਾ ਕਿਸਾਨ ਦਾ ਪੁਰਸਕਾਰ ਦਿੱਤਾ ਗਿਆ।
• 2013 ਵਿੱਚ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਅੰਮ੍ਰਿਤਸਰ ਵਿੱਚ 64ਵੇਂ ਗਣਤੰਤਰ ਦਿਵਸ ‘ਤੇ ਅਗਾਂਹਵਧੂ ਮਹਿਲਾ ਕਿਸਾਨ ਦਾ ਪੁਰਸਕਾਰ ਮਿਲਿਆ।
• 2013 ਵਿੱਚ ਕ੍ਰਿਸ਼ੀ ਮੰਤਰੀ Dr. R.R Hanchinal, Chairperson PPUFRA (ਭਾਰਤ ਸਰਕਾਰ) ਦੁਆਰਾ Indian Agriculture at Global Agri Connect (NSFI) IARI, ਨਵੀਂ ਦਿੱਲੀ ਵਿੱਚ ਭਾਰਤੀ ਕ੍ਰਿਸ਼ੀ ਵਿੱਚ ਆਵਿਸ਼ਕਾਰੀ ਸਹਿਯੋਗ ਲਈ ਪ੍ਰਸੰਸਾ ਪੱਤਰ ਮਿਲਿਆ।
• 2012 ਵਿੱਚ ਪੰਜਾਬ ਦੇ ਸਰਵੋਤਮ ਕਿੰਨੂ ਉਤਪਾਦਕ ਹੋਣ ਲਈ ਰਾਸ਼ਟਰੀ ਪੁਰਸਕਾਰ ਮਿਲਿਆ।
• 2013 ਵਿੱਚ ਤਾਮਿਲਨਾਡੂ ਅਤੇ ਅਸਾਮ ਦੇ ਗਵਰਨਰ ਡਾ. ਭੀਸ਼ਮ ਨਰਾਇਣ ਸਿੰਘ ਦੁਆਰਾ ਖੇਤੀਬਾੜੀ ਵਿੱਚ ਸਲਾਹੁਣਯੋਗ ਸੇਵਾ, ਸ਼ਾਨਦਾਰ ਪ੍ਰਦਰਸ਼ਨ ਅਤੇ ਜ਼ਿਕਰਯੋਗ ਭੂਮਿਕਾ ਲਈ ਭਾਰਤ ਜਯੋਤੀ ਪੁਰਸਕਾਰ ਮਿਲਿਆ।
• 2015 ਵਿੱਚ ਨਵੀਂ ਦਿੱਲੀ ਵਿਖੇ ਪੰਜਾਬ ਦੇ ਸਾਬਕਾ ਗਵਰਨਰ ਜਸਟਿਸ ਓ ਪੀ ਵਰਮਾ ਦੁਆਰਾ ਭਾਰਤ ਦਾ ਮਾਣ ਵਧਾਉਣ ਲਈ ਉਨ੍ਹਾਂ ਦੁਆਰਾ ਪ੍ਰਾਪਤ ਕੀਤੀਆਂ ਉਪਲੱਬਧੀਆਂ ਨੂੰ ਦੇਖਦੇ ਹੋਏ ਭਾਰਤ ਗੌਰਵ ਪੁਰਸਕਾਰ ਮਿਲਿਆ।
• ਖੇਤੀਬਾੜੀ ਮੰਤਰੀ ਸ਼੍ਰੀ ਤੋਤਾ ਸਿੰਘ ਅਤੇ ਕੈਬਨਿਟ ਮੰਤਰੀ ਸ਼੍ਰੀ ਗੁਲਜ਼ਾਰ ਸਿੰਘ ਰਾਣੀਕਾ ਅਤੇ ‘ਜ਼ੀ ਪੰਜਾਬ ਹਰਿਆਣਾ ਹਿਮਾਚਲ’ ਦੇ ਸੰਪਾਦਕ ਸ਼੍ਰੀ ਦਿਨੇਸ਼ ਸ਼ਰਮਾ ਦੁਆਰਾ ਬਾਗਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੇ ਮਹਾਨ ਸਹਿਯੋਗ ਅਤੇ ਕਿੰਨੂ ਦੀ ਖੇਤੀ ਨੂੰ ਬੜਾਵਾ ਦੇਣ ਲਈ Zee Punjab/Haryana/Himachal Agri ਪੁਰਸਕਾਰ ਮਿਲਿਆ।
• ਸ਼੍ਰੀਮਤੀ ਕਰਮਜੀਤ ਜੀ ਪੀ ਏ ਯੂ ਕਿਸਾਨ ਕਲੱਬ ਦੇ ਮੈਂਬਰ ਹਨ।
• ਉਹ ਪੰਜਾਬ ਐਗਰੋ ਦੇ ਮੈਂਬਰ ਹਨ।
• ਉਹ ਪੰਜਾਬ ਬਾਗਬਾਨੀ ਵਿਭਾਗ ਦੇ ਮੈਂਬਰ ਹਨ।
• ਉਹ ਮੰਡੀ ਬੋਰਡ ਦੇ ਮੈਂਬਰ ਹਨ।
• ਉਹ ਚੰਗੀ ਖੇਤੀ ਦੇ ਮੈਂਬਰ ਹਨ।
• ਉਹ ਕਿੰਨੂ ਉਤਪਾਦਕ ਸੰਸਥਾ ਦੇ ਮੈਂਬਰ ਹਨ।
• ਉਹ Co-operative ਸੁਸਾਇਟੀ ਦੇ ਮੈਂਬਰ ਹਨ।
• ਉਹ ਕਿਸਾਨ ਸਲਾਹਕਾਰ ਕਮੇਟੀ ਦੇ ਮੈਂਬਰ ਹਨ।
• ਉਹ ਪੀ ਏ ਯੂ Ludhiana Board of Management ਦੇ ਮੈਂਬਰ ਹਨ।

ਇੰਨੇ ਸਾਰੇ ਪੁਰਸਕਾਰ ਅਤੇ ਪ੍ਰਸੰਸਾ ਮਿਲਣ ਦੇ ਬਾਵਜੂਦ ਵੀ ਉਹ ਹਮੇਸ਼ਾ ਕੁੱਝ ਨਵਾਂ ਸਿੱਖਣ ਲਈ ਉਤਸੁਕ ਰਹਿੰਦੇ ਹਨ ਅਤੇ ਇਹੋ ਵਜ੍ਹਾ ਹੈ ਕਿ ਉਹ ਕਦੇ ਵੀ ਕਿਸੇ ਵੀ ਜ਼ਿਲ੍ਹਾ ਪੱਧਰੀ ਕ੍ਰਿਸ਼ੀ ਮੇਲਿਆਂ ਅਤੇ ਮੀਟਿੰਗਾਂ ਵਿੱਚ ਭਾਗ ਲੈਣਾ ਨਹੀਂ ਛੱਡਦੇ। ਉਹ ਕੁੱਝ ਨਵਾਂ ਸਿੱਖਣ ਲਈ ਅਤੇ ਜਾਣਕਾਰੀ ਹਾਸਲ ਕਰਨ ਲਈ ਨਿਯਮਿਤ ਤੌਰ ‘ਤੇ ਉਨ੍ਹਾਂ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਦੇ ਹਨ, ਜੋ ਪੀ ਏ ਯੂ ਅਤੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜੇ ਹਨ।

ਅੱਜ ਉਹ ਪ੍ਰਤੀ ਹੈਕਟੇਅਰ ਵਿੱਚ 130 ਟਨ ਕਿੰਨੂਆਂ ਦੀ ਤੁੜਾਈ ਕਰ ਰਹੇ ਹਨ ਅਤੇ ਇਸ ਤੋਂ 1 ਲੱਖ 65 ਹਜ਼ਾਰ ਦੀ ਆਮਦਨ ਕਮਾ ਰਹੇ ਹਨ। ਬਾਕੀ ਫਲਾਂ ਦੇ ਬਾਗਾਂ ਅਤੇ ਕਣਕ ਅਤੇ ਕਪਾਹ ਦੀਆਂ ਫ਼ਸਲਾਂ ਤੋਂ ਹਰੇਕ ਮੌਸਮ ਵਿੱਚ 1 ਲੱਖ ਦੀ ਆਮਦਨ ਲੈ ਰਹੇ ਹਨ।

ਆਪਣੀਆਂ ਸਾਰੀਆਂ ਸਫ਼ਲਤਾਵਾਂ ਦਾ ਸਿਹਰਾ ਉਹ ਆਪਣੇ ਪਤੀ ਨੂੰ ਦਿੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਅਤੇ ਇਨ੍ਹਾਂ ਸਾਰੇ ਸਾਲਾਂ ਵਿੱਚ ਉਨ੍ਹਾਂ ਦੀ ਖੇਤੀ ਕਰਨ ਵਿੱਚ ਮਦਦ ਕੀਤੀ। ਖੇਤੀ ਤੋਂ ਇਲਾਵਾ ਉਹ ਸਮਾਜ ਲਈ ਇੱਕ ਬਹੁਤ ਚੰਗੇ ਕੰਮ ਵਿੱਚ ਸਹਿਯੋਗ ਦੇ ਰਹੇ ਹਨ। ਉਹ ਲੋੜਵੰਦ ਕੁੜੀਆਂ ਨੂੰ ਵਿੱਤੀ ਸਹਾਇਤਾ ਅਤੇ ਵਿਆਹ ਦੀ ਹੋਰ ਸਮੱਗਰੀ ਦੇ ਕੇ ਉਨ੍ਹਾਂ ਦੇ ਵਿਆਹ ਵਿੱਚ ਮਦਦ ਕਰਦੇ ਹਨ। ਭਵਿੱਖ ਵਿੱਚ ਉਨ੍ਹਾਂ ਦੀ ਯੋਜਨਾ ਖੇਤੀਬਾੜੀ ਨੂੰ ਹੋਰ ਲਾਭਦਾਇਕ ਅਤੇ ਵਪਾਰਕ ਉੱਦਮ ਬਣਾਉਣਾ ਹੈ।

ਕਿਸਾਨਾਂ ਲਈ ਸੰਦੇਸ਼-

ਕਿਸਾਨਾਂ ਨੂੰ ਆਪਣੇ ਖ਼ਰਚਿਆਂ ਦਾ ਚੰਗੀ ਤਰ੍ਹਾਂ ਪ੍ਰਬੰਧਨ ਕਰਨਾ ਚਾਹੀਦਾ ਹੈ ਅਤੇ ਦਿਖਾਵਾ ਕਰਨਾ ਬੰਦ ਕਰਨਾ ਚਾਹੀਦਾ ਹੈ। ਅੱਜ ਖੇਤੀਬਾੜੀ ਦੇ ਖੇਤਰ ਵੱਲ ਹੋਰ ਧਿਆਨ ਦੇਣ ਦੀ ਲੋੜ ਹੈ। ਕਿਸਾਨਾਂ ਨੂੰ ਆਪਣੇ ਨੌਜਵਾਨ ਮੁੰਡੇ-ਕੁੜੀਆਂ ਨੂੰ ਵੀ ਇਸ ਕੰਮ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਸ ਖੇਤਰ ਦੀ ਪੜਾਈ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਹਰ ਕਿਸੇ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਖੇਤੀਬਾੜੀ ਦੇ ਖੇਤਰ ਵਿੱਚ ਹਰ ਇਨਸਾਨ ਪਹਿਲਾਂ ਇੱਕ ਕਿਸਾਨ ਹੈ ਅਤੇ ਫਿਰ ਇੱਕ ਵਪਾਰੀ।

ਸ਼ੇਰਬਾਜ਼ ਸਿੰਘ ਸੰਧੂ

ਪੂਰੀ ਕਹਾਣੀ ਪੜ੍ਹੋ

ਸ਼ੇਰਬਾਜ਼ ਸਿੰਘ ਸੰਧੂ, ਮੱਝ ਦੀ ਸਭ ਤੋਂ ਉੱਤਮ ਨਸਲ – ਮੁੱਰ੍ਹਾ, ਦੇ ਨਾਲ ਪੰਜਾਬ ਦੇ ਵਿੱਚ ਸਫ਼ੇਦ ਕ੍ਰਾਂਤੀ ਲਿਆ ਰਹੇ ਹਨ

ਇਹ ਕਹਾਣੀ ਹੈ ਇੱਕ ਅਜਿਹੇ ਵਿਅਕਤੀ ਦੀ, ਜਿਸਨੇ ਪਸ਼ੂ-ਪਾਲਣ ਵਿੱਚ ਆਪਣੀ ਦਿਲਚਸਪੀ ਨੂੰ ਜਾਰੀ ਰੱਖਿਆ ਅਤੇ ਇਸਨੂੰ ਇੱਕ ਸਫ਼ਲ ਡੇਅਰੀ ਬਿਜ਼ਨਸ – ਲਕਸ਼ਮੀ ਡੇਅਰੀ ਫਾਰਮ ਵਿੱਚ ਬਦਲਿਆ।

ਕਈ ਹੋਰ ਕਿਸਾਨਾਂ ਤੋਂ ਉਲਟ, ਸ਼ੇਰ ਬਾਜ਼ ਸਿੰਘ ਜਿਸਨੇ ਨਿੱਜੀ ਅਤੇ ਸਮਾਜਿਕ ਖੇਤਰਾਂ ਵਿੱਚ ਨੌਕਰੀ ਲੱਭਣ ਦੀ ਬਜਾਏ ਆਪਣਾ ਦਿਮਾਗ ਕਾਫੀ ਛੋਟੀ ਉਮਰ ਵਿੱਚ ਹੀ ਪਸ਼ੂ-ਪਾਲਣ ਵੱਲ ਮੋੜ ਲਿਆ ਸੀ। ਪਸ਼ੂ-ਪਾਲਣ ਵਿੱਚ ਉਨ੍ਹਾਂ ਦੀ ਦਿਲਚਸਪੀ ਦਾ ਮੁੱਖ ਕਾਰਨ ਉਨ੍ਹਾਂ ਦੀ ਮਾਤਾ – ਹਰਪਾਲ ਕੌਰ ਸੰਧੂ ਜੀ ਸਨ।

ਸ਼ੇਰ ਬਾਜ਼ ਸਿੰਘ ਜੀ ਨੂੰ ਪਸ਼ੂ-ਪਾਲਣ ਵੱਲ ਜਾਣ ਦੀ ਪ੍ਰੇਰਣਾ ਉਨ੍ਹਾਂ ਦੀ ਮਾਤਾ ਅਤੇ ਪਰਿਵਾਰ ਵੱਲੋਂ ਮਿਲੀ। ਕਾਫੀ ਸਮਾਂ ਪਹਿਲਾਂ ਸ਼ੇਰ ਬਾਜ਼ ਸਿੰਘ ਜੀ ਦੇ ਨਾਨਾ ਜੀ ਨੂੰ ਸਭ ਤੋਂ ਉੱਤਮ ਨਸਲ ਦੇ ਪਸ਼ੂਆਂ ਨੂੰ ਪਾਲਣ ਦਾ ਸ਼ੌਂਕ ਹੁੰਦਾ ਸੀ ਅਤੇ ਇਹੀ ਸ਼ੌਂਕ ਵਿਆਹ ਤੋਂ ਬਾਅਦ ਉਨ੍ਹਾਂ ਦੀ ਧੀ ਨੇ ਵੀ ਅਪਨਾਇਆ ਅਤੇ ਇਹੀ ਸ਼ੌਂਕ ਨੂੰ ਦੇਖਦੇ ਹੋਏ ਸ਼ੇਰ ਬਾਜ਼ ਸਿੰਘ ਦਾ ਰੁਝਾਨ ਪਸ਼ੂ ਪਾਲਣ ਵੱਲ ਹੋ ਗਿਆ।

2002 ਵਿੱਚ ਸ਼੍ਰੀਮਤੀ ਹਰਪਾਲ ਕੌਰ ਜੀ ਦਾ ਦਿਹਾਂਤ ਹੋ ਗਿਆ। ਹਾਂ, ਇਹ ਸ਼ੇਰ ਬਾਜ਼ ਸਿੰਘ ਸੰਧੂ ਲਈ ਬਹੁਤ ਦੁਖੀ ਪਲ ਸਨ, ਪਰ ਆਪਣੀ ਮਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਬਿਹਤਰ ਤਰੀਕੇ ਨਾਲ ਪਸ਼ੂ-ਪਾਲਣ ਕਰਨ ਦੀ ਪ੍ਰੇਰਣਾ ਮਿਲੀ ਅਤੇ ਉਸ ਵੇਲੇ ਉਨ੍ਹਾਂ ਨੇ ਪਸ਼ੂ-ਪਾਲਣ ਦੇ ਧੰਦੇ ਵਿੱਚ ਪੈਰ ਪਾਉਣ ਦਾ ਫੈਸਲਾ ਕੀਤਾ। ਸੰਧੂ ਜੀ ਨੇ ਪੁਰਾਣੇ ਪਸ਼ੂਆਂ ਨੂੰ ਵੇਚ ਦਿੱਤਾ ਅਤੇ ਹਰਿਆਣੇ ਦੇ ਇੱਕ ਖੇਤਰ ਤੋਂ 52000 ਰੁਪਏ ਵਿੱਚ ਮੁਰ੍ਹਾ ਨਸਲ ਦੀ ਇੱਕ ਨਵੀਂ ਮੱਝ ਖਰੀਦੀ। ਉਸ ਸਮੇਂ ਉਹ ਮੱਝ 15-16 ਕਿੱਲੋ ਦੁੱਧ ਰੋਜ਼ਾਨਾ ਦਿੰਦੀ ਸੀ।

2003 ਵਿੱਚ ਉਨ੍ਹਾਂ ਨੇ ਉਸੇ ਨਸਲ ਦੀ ਇੱਕ ਨਵੀਂ ਮੱਝ 80000 ਰੁਪਏ ਵਿੱਚ ਖਰੀਦੀ ਅਤੇ ਇਹ ਮੱਝ ਉਸ ਸਮੇਂ ਰੋਜ਼ਾਨਾ 25 ਕਿੱਲੋ ਦੁੱਧ ਦਿੰਦੀ ਸੀ।

ਫਿਰ 2004 ਵਿੱਚ ਉਨ੍ਹਾਂ ਨੇ 75000 ਰੁਪਏ ਦਾ ਇੱਕ ਕੱਟੜਾ(ਜਿਸਦੀ ਮਾਂ ਰੋਜ਼ਾਨਾ 20 ਕਿੱਲੋ ਦੁੱਧ ਦਿੰਦੀ ਸੀ ਅਤੇ ਉਸਨੇ ਇਸ ਦੇ ਲਈ ਇੱਕ ਪੁਰਸਕਾਰ ਵੀ ਜਿੱਤਿਆ ਸੀ) ਖਰੀਦਿਆ, ਜਿਸਦੇ ਪੂਰੇ ਪਰਿਵਾਰ ਦੀ ਪਹਿਲਾਂ ਜਾਂਚ ਕੀਤੀ ਗਈੇ।

ਫਿਰ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਫਾਰਮ ਵਿੱਚ ਮੱਝਾਂ ਦੀ ਨਸਲ ਨੂੰ ਸੁਧਾਰਿਆ ਅਤੇ ਆਪਣੇ ਫਾਰਮ ‘ਤੇ ਚੰਗੀ ਕੁਆਲਿਟੀ ਵਾਲੀਆਂ ਮੱਝਾਂ ਦੀ ਗਿਣਤੀ ਵਧਾਈ।

ਇੱਕ ਵਾਰ ਉਨ੍ਹਾਂ ਦੀ ਮੱਝ ‘ਲਕਸ਼ਮੀ’ ਨੇ ਮੁਕਤਸਰ ਮੇਲੇ ਵਿੱਚ ਸਭ ਤੋਂ ਉੱਤਮ ਨਸਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਅਤੇ ਉਸ ਤੋਂ ਬਾਅਦ ਤੋਂ ਹੀ ਉਨ੍ਹਾਂ ਨੇ ਆਪਣੇ ਫਾਰਮ ਦਾ ਨਾਮ – ਲਕਸ਼ਮੀ ਡੇਅਰੀ ਫਾਰਮ ਰੱਖ ਦਿੱਤਾ।

ਨਾ ਕੇਵਲ ਲਕਸ਼ਮੀ ਬਲਕਿ ਕਈ ਹੋਰ ਮੱਝਾਂ ਅਤੇ ਸਾਨ੍ਹ ਹਨ, ਜਿਵੇਂ ਕਿ ਧੰਨੋ, ਰਾਣੀ, ਸਿਕੰਦਰ ਆਦਿ ਜਿਨ੍ਹਾਂ ਨੇ ਸ਼ੇਰ ਬਾਜ਼ ਸਿੰਘ ਜੀ ਨੂੰ ਮਾਣ ਮਹਿਸੂਸ ਕਰਵਾਇਆ ਅਤੇ ਕਿਸਾਨ ਮੇਲਿਆਂ ਅਤੇ ਦੁੱਧ ਉਤਪਾਦਨ ਅਤੇ ਨਸਲ ਚੈਂਪੀਅਨਸ਼ਿਪ ਵਿੱਚ ਬਾਰ-ਬਾਰ ਇਨਾਮ ਜਿੱਤ ਕੇ ਸਾਰੇ ਰਿਕਾਰਡ ਤੋੜ ਦਿੱਤੇ।

ਉਨ੍ਹਾਂ ਦੇ ਕੁੱਝ ਪੁਰਸਕਾਰ ਅਤੇ ਉਪਲੱਬਧੀਆਂ ਦੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ:
• ਲਕਸ਼ਮੀ ਡੇਅਰੀ ਫਾਰਮ ਵਿੱਚ ਮੱਝ ਦੇ ਦੁੱਧ ਲਈ ਰਾਸ਼ਟਰੀ ਰਿਕਾਰਡ ਹੈ।
• ਸ਼ੇਰ ਬਾਜ਼ ਸਿੰਘ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ “State Award for excellent services in Dairy Farming” ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
• ਉਨ੍ਹਾਂ ਦੀ ਮੱਝ ਅੱਠਵੇਂ ਰਾਸ਼ਟਰੀ ਪਸ਼ੂ-ਧਨ ਚੈਂਪੀਅਨਸ਼ਿਪ ਵਿੱਚ ਪਹਿਲੇ ਸਥਾਨ ‘ਤੇ ਆਈ।
• ਮਾਘੀ ਮੇਲੇ ਵਿੱਚ ਸ. ਗੁਲਜ਼ਾਰ ਸਿੰਘ ਜੀ ਦੁਆਰਾ ਸਨਮਾਨਿਤ ਕੀਤਾ ਗਿਆ।
• ਉਨ੍ਹਾਂ ਦੀ ਮੱਝ ਨੇ 2008 ਵਿੱਚ ਮੁਕਤਸਰ ਵਿੱਚ ਦੁੱਧ ਉਤਪਾਦਨ ਪ੍ਰਤੀਯੋਗਤਾ ਵਿੱਚ ਪਹਿਲਾਂ ਪੁਰਸਕਾਰ ਜਿੱਤਿਆ।
• 2008 ਵਿੱਚ PDFA ਮੇਲੇ ਵਿੱਚ ਉਨ੍ਹਾਂ ਦੀ ਮੱਝ ਨੇ ਪਹਿਲਾਂ ਇਨਾਮ ਜਿੱਤਿਆ।
• 2015 ਵਿੱਚ ਉਨ੍ਹਾਂ ਦੀ ਮੱਝ ‘ਧੰਨੋ’ ਨੇ 25 ਕਿੱਲੋ ਦੁੱਧ ਦੇ ਕੇ ਸਾਰੇ ਰਿਕਾਰਡ ਤੋੜ ਦਿੱਤੇ।
• ਜਨਵਰੀ 2016 ਵਿੱਚ ਮੁਕਤਸਰ ਮੇਲੇ ਵਿੱਚ ਉਨ੍ਹਾਂ ਦੀ ਮੁਰ੍ਹਾ ਮੱਝ ਨੇ ਸਾਰੇ ਪੁਰਸਕਾਰ ਜਿੱਤੇ।
• ਉਨ੍ਹਾਂ ਦੇ ਸਾਨ੍ਹ ‘ਸਿਕੰਦਰ’ ਨੇ ਮੁਕਤਸਰ ਮੇਲੇ ਵਿੱਚ ਦੂਜਾ ਇਨਾਮ ਜਿੱਤਿਆ।
• ‘ਰਾਣੀ’ ਮੱਝ ਨੇ 26 ਕਿੱਲੋ 357 ਗ੍ਰਾਮ ਦੁੱਧ ਦੇ ਕੇ ਇੱਕ ਨਵਾਂ ਰਿਕਾਰਡ ਬਣਾਇਆ ਅਤੇ ਪਹਿਲਾਂ ਪੁਰਸਕਾਰ ਜਿੱਤਿਆ।
• ਧੰਨੋ ਮੱਝ ਨੇ 26 ਕਿੱਲੋ ਦੁੱਧ ਦਿੱਤਾ ਅਤੇ ਉਸੇ ਪ੍ਰਤੀਯੋਗਤਾ ਵਿੱਚ ਦੂਜੇ ਸਥਾਨ ‘ਤੇ ਆਈ।
• ਉਨ੍ਹਾਂ ਦੇ ਕਈ ਲੇਖ ਅਖਬਾਰ ਵਿੱਚ advisory magazine ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।

ਅੱਜ ਉਨ੍ਹਾਂ ਕੋਲ 1 ਏਕੜ ਵਿੱਚ ਫੈਲੇ ਉਨ੍ਹਾਂ ਦੇ ਫਾਰਮ ਵਿੱਚ ਕੁੱਲ 50 ਮੱਝਾਂ ਹਨ ਅਤੇ ਉਹ ਸਾਰਾ ਦੁੱਧ ਸ਼ਹਿਰ ਦੀਆਂ ਕਈ ਦੁਕਾਨਾਂ ਵਿੱਚ ਵੇਚਦੇ ਹਨ। ਸ. ਸੰਧੂ ਖੁਦ ਚਾਰਾ ਉਗਾਉਣਾ ਪਸੰਦ ਕਰਦੇ ਹਨ, ਉਨ੍ਹਾਂ ਕੋਲ ਕੁੱਲ 40 ਏਕੜ ਜ਼ਮੀਨ ਹੈ, ਜਿਸ ਵਿੱਚ ਉਹ ਕਣਕ, ਝੋਨਾ ਅਤੇ ਚਾਰਾ ਉਗਾਉਂਦੇ ਹਨ।

ਸ਼ੇਰ ਬਾਜ਼ ਸਿੰਘ ਜੀ ਦਾ ਪੁੱਤਰ – ਬਰਿੰਦਰ ਸਿੰਘ ਸੰਧੂ, ਜੋ ਪੇਸ਼ੇ ਤੋਂ ਵਕੀਲ ਹੈ ਅਤੇ ਉਨ੍ਹਾਂ ਦੀ ਪਤਨੀ ਕੁਲਵਿੰਦਰ ਕੌਰ ਸੰਧੂ ਜੀ ਲਕਸ਼ਮੀ ਡੇਅਰੀ ਦੇ ਪ੍ਰਬੰਧਨ ਵਿੱਚ ਬਹੁਤ ਸਹਾਇਕ ਹਨ। ਉਨ੍ਹਾਂ ਦੇ ਪੁੱਤਰ ਨੇ ਫਾਰਮ ਦੇ ਨਾਮ ਨਾਲ ਇੱਕ ਫੇਸਬੁੱਕ ਪੇਜ਼ ਬਣਾਇਆ ਹੈ, ਜਿਸ ਵਿੱਚ ਉਨ੍ਹਾਂ ਨਾਲ 3.5 ਲੱਖ ਦੇ ਕਰੀਬ ਲੋਕ ਜੁੜੇ ਹਨ ਅਤੇ ਉਹ 2022-23 ਤੱਕ ਇਸ ਸੰਖਿਆ ਨੂੰ ਵਧਾ ਕੇ 10 ਲੱਖ ਕਰਨਾ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਦਾ ਫਾਰਮ ਲੋਕਾਂ ਨੂੰ ਇੰਨਾ ਪਸੰਦ ਹੈ ਕਿ ਕਈ ਲੋਕ ਤਾਂ ਵਿਦੇਸ਼ਾਂ ਤੋਂ ਆ ਕੇ ਵੀ ਉਨ੍ਹਾਂ ਕੋਲੋਂ ਮੱਝਾਂ ਖਰੀਦਦੇ ਹਨ।

ਸ. ਸੰਧੂ ਜੀ ਹਮੇਸ਼ਾ ਕਿਸਾਨਾਂ ਦੀ ਪਸ਼ੂ-ਪਾਲਣ ਨਾਲ ਸੰਬੰਧਿਤ ਮਦਦ ਕਰਦੇ ਰਹਿੰਦੇ ਹਨ। ਉਹ ਕਿਸਾਨਾਂ ਨੂੰ ਚੰਗੀ ਗੁਣਵੱਤਾ ਵਾਲਾ ਵੀਰਜ ਅਤੇ ਦੁੱਧ ਵੀ ਪ੍ਰਦਾਨ ਕਰਦੇ ਹਨ।

ਭਵਿੱਖ ਦੀਆਂ ਯੋਜਨਾਵਾਂ: ਉਨ੍ਹਾਂ ਦੀ ਯੋਜਨਾ ਹੈ, ਭਵਿੱਖ ਵਿੱਚ ਫਾਰਮ ਦੇ ਖੇਤਰ ਨੂੰ ਵਧਾਉਣਾ, ਚੰਗੀ ਕੁਆਲਿਟੀ ਦੀਆਂ ਮੱਝਾਂ ਰੱਖਣਾ ਅਤੇ ਚੰਗੀ ਕੁਆਲਿਟੀ ਵਾਲਾ ਵੀਰਜ ਅਤੇ ਦੁੱਧ ਕਿਸਾਨਾਂ ਨੂੰ ਉਪਲੱਬਧ ਕਰਵਾਉਣਾ।

ਸੰਦੇਸ਼:

ਅੱਜ-ਕੱਲ੍ਹ ਦੇ ਕਿਸਾਨਾਂ ਨੂੰ ਸਥਾਨਕ ਨਸਲਾਂ ਦੀ ਬਜਾਏ ਵਿਦੇਸ਼ੀ ਨਸਲਾਂ ਦੇ ਪਸ਼ੂਆਂ ਵਿੱਚ ਦਿਲਚਸਪੀ ਹੈ। ਕਿਸਾਨਾਂ ਨੂੰ ਲੱਗਦਾ ਹੈ ਕਿ ਵਿਦੇਸ਼ੀ ਨਸਲਾਂ ਉਨ੍ਹਾਂ ਨੂੰ ਜ਼ਿਆਦਾ ਲਾਭ ਦੇ ਸਕਦੀਆਂ ਹਨ, ਪਰ ਇਹ ਸੱਚ ਨਹੀਂ ਹੈ, ਕਿਉਂਕਿ ਵਿਦੇਸ਼ੀ ਨਸਲਾਂ ਨੂੰ ਇੱਕ ਅਲੱਗ ਜਲਵਾਯੂ ਅਤੇ ਹਾਲਾਤਾਂ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਭਾਰਤ ਵਿੱਚ ਸੰਭਵ ਨਹੀਂ ਹੈ। ਇਸ ਤੋਂ ਇਲਾਵਾ ਵਿਦੇਸ਼ੀ ਨਸਲ ਦੇ ਪਾਲਣ ਵਿੱਚ ਸਥਾਨਕ ਨਸਲਾਂ ਦੇ ਮੁਕਾਬਲੇ ਅਧਿਕ ਖਰਚੇ ਦੀ ਲੋੜ ਹੁੰਦੀ ਹੈ, ਜਿਸ ਲਈ ਸਧਾਰਣ ਕਿਸਾਨ ਪ੍ਰਬੰਧਨ ਕਰਨ ਵਿੱਚ ਸਮਰੱਥ ਨਹੀਂ ਹੁੰਦੇ। ਇਸ ਕਾਰਨ ਕੁੱਝ ਸਮੇਂ ਬਾਅਦ ਕਿਸਾਨ ਸਥਾਨਕ ਨਸਲਾਂ ਨੂੰ ਪਾਲਣ ਲੱਗ ਜਾਂਦੇ ਹਨ ਜਾਂ ਫਿਰ ਪਸ਼ੂ-ਪਾਲਣ ਦੇ ਧੰਦੇ ਨੂੰ ਹੀ ਬੰਦ ਕਰ ਦਿੰਦੇ ਹਨ।
ਕਿਸਾਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਹੁਣ ਭਾਰਤ ਵਿੱਚ ਚੰਗੀਆਂ ਨਸਲਾਂ ਉਪਲੱਬਧ ਹਨ, ਜੋ ਰੋਜ਼ਾਨਾ 20-25 ਕਿੱਲੋ ਦੁੱਧ ਦਾ ਉਤਪਾਦਨ ਕਰ ਸਕਦੀਆਂ ਹਨ। ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਪਸ਼ੂ-ਪਾਲਣ ਦਾ ਧੰਦਾ ਚੁਣਨਾ ਚਾਹੀਦਾ ਹੈ, ਕਿਉਂਕਿ ਇਹ ਆਮਦਨ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਤਰ੍ਹਾਂ ਕਿਸਾਨ ਬੇਰੋਜ਼ਗਾਰੀ ਦੀ ਸਮੱਸਿਆ ਨਾਲ ਲੜ ਸਕਦੇ ਹਨ ਅਤੇ ਭਾਰਤ ਵੀ ਪਸ਼ੂ-ਪਾਲਣ ਵਿੱਚ ਤਰੱਕੀ ਕਰ ਸਕਦਾ ਹੈ।

ਮਨੀ ਕਲੇਰ

ਪੂਰੀ ਕਹਾਣੀ ਪੜ੍ਹੋ

ਕਿਵੇਂ ਫੁੱਲਾਂ ਦੀ ਖਿਲਰ ਰਹੀ ਖੁਸ਼ਬੂ ਨੇ ਪੰਜਾਬ ਵਿੱਚ ਸੰਭਾਵਿਤ ਫੁੱਲਾਂ ਦੀ ਖੇਤੀ ਦੇ ਇੱਕ ਨਵੇਂ ਕੇਂਦਰ ਦੀ ਸਥਾਪਨਾ ਕੀਤੀ

ਫੁੱਲਾਂ ਦੀ ਖੇਤੀ ਵਿੱਚ ਨਿਵੇਸ਼ ਕਰਨਾ ਤਰੱਕੀ ਲਈ ਇੱਕ ਚੰਗਾ ਵਿਕਲਪ ਹੈ, ਜਿਸ ਵਿੱਚ ਕਿਸਾਨ ਵੱਧ ਦਿਲਚਸਪੀ ਲੈ ਰਹੇ ਹਨ। ਫੁੱਲਾਂ ਦੀ ਖੇਤੀ ਦੇ ਕਈ ਸਫ਼ਲ ਕਿਸਾਨ, ਜੋ ਗਲੈਡੀਓਲਸ, ਗੁਲਾਬ, ਗੇਂਦੇ ਅਤੇ ਕਈ ਹੋਰ ਫੁੱਲਾਂ ਦੀ ਖੁਸ਼ਬੂ ਫੈਲਾ ਰਹੇ ਹਨ ਅਤੇ ਪੰਜਾਬ ਵਿੱਚ ਸੰਭਾਵਿਤ ਫੁੱਲਾਂ ਦੀ ਖੇਤੀ ਦੇ ਇੱਕ ਨਵੇਂ ਕੇਂਦਰ ਦਾ ਨਿਰਮਾਣ ਕਰ ਰਹੇ ਹਨ। ਇੱਕ ਕਿਸਾਨ ਜੋ ਫੁੱਲਾਂ ਅਤੇ ਸਬਜ਼ੀਆਂ ਦੇ ਵਪਾਰ ਤੋਂ ਅਧਿਕ ਲਾਭ ਕਮਾ ਰਿਹਾ ਹੈ, ਉਹ ਹਨ – ਮਨੀ ਕਲੇਰ।

ਹੋਰ ਜ਼ਿਮੀਂਦਾਰਾਂ ਦੀ ਤਰ੍ਹਾਂ, ਕਲੇਰ ਪਰਿਵਾਰ ਆਪਣੀ ਜ਼ਮੀਨ ਹੋਰਨਾਂ ਕਿਸਾਨਾਂ ਕੋਲ ਕਿਰਾਏ ‘ਤੇ ਦਿੰਦੇ ਸਨ ਅਤੇ ਜ਼ਮੀਨ ਦੇ ਇੱਕ ਛੋਟੇ ਟੁਕੜੇ ‘ਤੇ ਉਹ ਘਰੇਲੂ ਵਰਤੋਂ ਲਈ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਹਨ। ਪਰ ਜਦੋਂ ਮਨੀ ਕਲੇਰ ਜੀ ਨੇ ਆਪਣੀ ਸਿੱਖਿਆ ਪੂਰੀ ਕੀਤੀ, ਤਾਂ ਉਨ੍ਹਾਂ ਨੇ ਬਾਗਬਾਨੀ ਦੇ ਧੰਦੇ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ। ਮਨੀ ਨੇ ਕਿਰਾਏ ‘ਤੇ ਦਿੱਤਾ ਜ਼ਮੀਨ ਦਾ ਅੱਧਾ ਹਿੱਸਾ(20 ਏਕੜ) ਵਾਪਸ ਲੈ ਲਿਆ ਅਤੇ ਉਸ ‘ਤੇ ਖੇਤੀ ਕਰਨੀ ਸ਼ੁਰੂ ਕੀਤੀ।

ਕੁੱਝ ਸਮੇਂ ਬਾਅਦ, ਇੱਕ ਰਿਸ਼ਤੇਦਾਰ ਦੀ ਸਹਾਇਤਾ ਨਾਲ ਮਨੀ ਨੂੰ RTS Flower ਦੇ ਵਪਾਰ ਬਾਰੇ ਪਤਾ ਲੱਗਾ, ਜੋ ਕਿ ਗੁਰਵਿੰਦਰ ਸਿੰਘ ਸੋਹੀ ਦੁਆਰਾ ਸਫ਼ਲਤਾਪੂਰਵਕ ਚਲਾਇਆ ਜਾਂਦਾ ਹੈ। ਇਸ ਲਈ RTS Flower ਦੇ ਮਾਲਕ ਤੋਂ ਪ੍ਰੇਰਿਤ ਹੋਣ ਤੋਂ ਬਾਅਦ ਮਨੀ ਨੇ ਵੀ ਆਖਰ ਆਪਣਾ ਫੁੱਲਾਂ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਅਤੇ ਪੇਟੂਨੀਆ, ਬਾਰਬਿਨਾ ਅਤੇ ਮੇਸਟੇਸਿਅਮ ਆਦਿ ਜਿਹੇ ਪੰਜ ਤੋਂ ਛੇ ਪ੍ਰਕਾਰ ਦੇ ਫੁੱਲ ਉਗਾਉਣੇ ਸ਼ੁਰੂ ਕੀਤੇ।

ਸ਼ੁਰੂਆਤ ਵਿੱਚ ਉਨ੍ਹਾਂ ਨੇ ਕਾਂਟ੍ਰੈਕਟ ਫਾਰਮਿੰਗ ਵਿੱਚ ਵੀ ਕੋਸ਼ਿਸ਼ ਕੀਤੀ, ਪਰ ਕਾਂਟ੍ਰੈਕਟਡ ਕੰਪਨੀ ਦੇ ਨਾਲ ਇੱਕ ਬੁਰੇ ਤਜ਼ਰਬੇ ਤੋਂ ਬਾਅਦ ਉਨ੍ਹਾਂ ਨੇ ਅਲੱਗ ਹੋਣ ਦਾ ਫੈਸਲਾ ਕੀਤਾ।

ਫੁੱਲਾਂ ਦੀ ਖੇਤੀ ਦੇ ਦੂਸਰੇ ਸਾਲ ਵਿੱਚ ਉਨ੍ਹਾਂ ਨੇ ਗੁਰਵਿੰਦਰ ਸਿੰਘ ਸੋਹੀ ਤੋਂ 1 ਲੱਖ ਦੇ ਬੀਜ ਖਰੀਦੇ। ਉਨ੍ਹਾਂ ਨੇ 2 ਕਨਾਲ ਵਿੱਚ ਗਲੈਡੀਓਲਸ ਦੀ ਖੇਤੀ ਸ਼ੁਰੂ ਕੀਤੀ ਅਤੇ ਅੱਜ 2 ਸਾਲ ਬਾਅਦ ਉਨ੍ਹਾਂ ਨੇ 5 ਏਕੜ ਵਿੱਚ ਫਾਰਮ ਵਧਾ ਲਿਆ ਹੈ।

ਇਸ ਸਮੇਂ ਉਹ 20 ਏਕੜ ਜ਼ਮੀਨ ‘ਤੇ ਖੇਤੀ ਕਰ ਰਹੇ ਹਨ, ਜਿਸ ਵਿੱਚੋਂ ਉਹ 4 ਏਕੜ ਸਬਜ਼ੀਆਂ ਦੀ ਲੋਅ-ਟੱਨਲ ਫਾਰਮਿੰਗ ਲਈ ਵਰਤਦੇ ਹਨ। ਇਸ ਵਿੱਚ ਉਹ ਕਰੇਲਾ, ਕੱਦੂ, ਬੈਂਗਣ, ਖੀਰਾ, ਖਰਬੂਜ਼ਾ, ਲਸਣ(1/2 ਏਕੜ) ਅਤੇ ਪਿਆਜ਼(1/2 ਏਕੜ) ਉਗਾਉਂਦੇ ਹਨ। ਘਰੇਲੂ ਲੋੜ ਲਈ ਉਹ ਕਣਕ ਅਤੇ ਝੋਨਾ ਉਗਾਉਂਦੇ ਹਨ। ਕੁੱਝ ਸਮੇਂ ਤੋਂ ਉਨ੍ਹਾਂ ਨੇ ਪਿਆਜ਼ ਦੇ ਬੀਜ ਤਿਆਰ ਕਰਨੇ ਵੀ ਸ਼ੁਰੂ ਕੀਤੇ ਹਨ।

ਸਖ਼ਤ-ਮਿਹਨਤ ਅਤੇ ਖੇਤੀ ਵਿਭਿੰਨਤਾ ਤਕਨੀਕ ਕਾਰਨ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਹੁਣ ਤੱਕ ਉਨ੍ਹਾਂ ਨੇ ਸਰਕਾਰ ਤੋਂ ਕੋਈ ਸਬਸਿਡੀ ਨਹੀਂ ਲਈ। ਉਹ ਮਾਰਕਿਟਿੰਗ ਦਾ ਪੂਰਾ ਪ੍ਰਬੰਧਨ ਖੁਦ ਕਰਦੇ ਹਨ ਅਤੇ ਫੁੱਲਾਂ ਨੂੰ ਦਿੱਲੀ ਅਤੇ ਕੁਰੂਕਸ਼ੇਤਰ ਦੀ ਮੰਡੀ ਵਿੱਚ ਵੇਚਦੇ ਹਨ। ਹਾਲਾਂਕਿ ਉਹ ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਦੇ ਧੰਦੇ ਤੋਂ ਚੰਗਾ ਮੁਨਾਫ਼ਾ ਲੈ ਰਹੇ ਹਨ, ਪਰ ਫਿਰ ਵੀ ਉਨ੍ਹਾਂ ਨੂੰ ਫੁੱਲਾਂ ਦੀ ਖੇਤੀ ਵਿੱਚ ਕੁੱਝ ਸਮੱਸਿਆਵਾਂ ਆਉਂਦੀਆਂ ਹਨ, ਪਰ ਉਹ ਆਪਣਾ ਹੌਂਸਲਾ ਨਹੀਂ ਟੁੱਟਣ ਦਿੰਦੇ ਅਤੇ ਹਮੇਸ਼ਾ ਮਜ਼ਬੂਤ ਇਰਾਦੇ ਨਾਲ ਆਪਣਾ ਕੰਮ ਜਾਰੀ ਰੱਖਦੇ ਹਨ।

ਮਨੀ ਦੇ ਪਰਿਵਾਰ ਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਜੋ ਉਹ ਕਰਨਾ ਚਾਹੁੰਦੇ ਹਨ, ਉਸ ਤੋਂ ਕਦੇ ਨਹੀਂ ਰੋਕਿਆ। ਇਸ ਸਮੇਂ ਉਹ ਆਪਣੇ ਪਿਤਾ ਮਦਨ ਸਿੰਘ ਅਤੇ ਵੱਡੇ ਭਰਾ ਰਾਜੂ ਕਲੇਰ ਨਾਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਰਾਏ ਧਰਿਆਣਾ ਵਿੱਚ ਰਹਿ ਰਹੇ ਹਨ। ਦੁੱਧ ਉਤਪਾਦਨ ਲਈ ਉਨ੍ਹਾਂ ਨੇ 7 ਗਾਵਾਂ ਅਤੇ 2 ਮੁੱਰ੍ਹਾ ਮੱਝਾਂ ਰੱਖੀਆਂ ਹਨ। ਉਹ ਪਸ਼ੂਆਂ ਦੀ ਦੇਖਭਾਲ ਅਤੇ ਫੀਡ ਦੇ ਨਾਲ ਕਦੇ ਕੋਈ ਸਮਝੌਤਾ ਨਹੀਂ ਕਰਦੇ। ਉਹ ਜੈਵਿਕ ਢੰਗ ਨਾਲ ਉਗਾਏ ਝੋਨੇ, ਕਣਕ ਅਤੇ ਚਾਰੇ ਦੀਆਂ ਫਸਲਾਂ ਤੋਂ ਖੁਦ ਫੀਡ ਤਿਆਰ ਕਰਦੇ ਹਨ। ਵਿਹਲੇ ਸਮੇਂ ਵਿੱਚ ਉਹ ਗੰਨੇ ਦੇ ਰਸ ਤੋਂ ਗੁੜ ਤਿਆਰ ਕਰਦੇ ਹਨ ਅਤੇ ਪਿੰਡ ਵਾਲਿਆਂ ਨੂੰ ਵੇਚਦੇ ਹਨ।

ਭਵਿੱਖ ਦੀ ਯੋਜਨਾ:
ਆਉਣ ਵਾਲੇ ਸਮੇਂ ਵਿੱਚ ਉਹ ਫੁੱਲਾਂ ਦੀ ਖੇਤੀ ਦੇ ਕਾਰੋਬਾਰ ਨੂੰ ਹੋਰ ਵਧਾਉਣ ਦੀ ਯੋਜਨਾ ਬਣਾ ਰਹੇ ਹਨ।

ਸੰਦੇਸ਼

ਅੱਜ-ਕੱਲ੍ਹ ਦੇ ਕਿਸਾਨ ਕਣਕ ਅਤੇ ਝੋਨੇ ਦੇ ਰਵਾਇਤੀ ਚੱਕਰ ਵਿੱਚ ਫਸੇ ਹੋਏ ਹਨ। ਜੇਕਰ ਉਹ ਚੰਗੀ ਆਮਦਨ ਲੈਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਇਸ ਚੱਕਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਚਾਹੀਦਾ ਹੈ।

ਗੁਰਦੀਪ ਸਿੰਘ ਬਰਾੜ

ਪੂਰੀ ਕਹਾਣੀ ਪੜ੍ਹੋ

ਇੱਕ ਵਿਅਕਤੀ ਦੇ ਜਾਗਰੂਕ ਹੋਣ ਦੀ ਕਹਾਣੀ: ਰਵਾਇਤੀ ਖੇਤੀ ਤੋਂ ਜੈਵਿਕ ਖੇਤੀ ਵੱਲ

ਲੋਕਾਂ ਦੇ ਜਾਗਰੂਕ ਹੋਣ ਪਿੱਛੇ ਮੁੱਖ ਕਾਰਨ ਇਹ ਹੈ ਕਿ ਲੋਕਾਂ ਨੇ ਉਹਨਾਂ ਚੀਜ਼ਾਂ ਨਾਲ ਸਹਿਮਤ ਹੋਣਾ ਬੰਦ ਕਰ ਦਿੱਤਾ ਹੈ ਜੋ ਉਨ੍ਹਾਂ ਨੂੰ ਸੰਤੁਸ਼ਟ ਨਹੀਂ ਕਰਦੀਆਂ। ਕਿਹਾ ਜਾਂਦਾ ਹੈ ਕਿ ਜਦੋ ਕੋਈ ਵਿਅਕਤੀ ਕਿਸੇ ਚੰਗੇ ਕੰਮ ਵੱਲ ਮੁੜਦਾ ਹੈ ਤਾਂ, ਰਸਤੇ ‘ਤੇ ਕਈ ਵਾਰ ਇਕੱਲਾ ਵੀ ਮਹਿਸੂਸ ਹੁੰਦਾ ਹੈ, ਪਰ ਜਿਹੜੀਆਂ ਆਦਤਾਂ ਜਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ ਉਹਨਾਂ ਨੂੰ ਪਿੱਛੇ ਛੱਡਣਾ ਪੈਂਦਾ ਹੈ। ਇੱਕ ਅਜਿਹਾ ਵਿਅਕਤੀ ਜੋ ਸਮਾਜ ਦੇ ਖ਼ਿਲਾਫ਼ ਜਾ ਕੇ ਰਵਾਇਤੀ ਖੇਤੀ ਤੋਂ ਜੈਵਿਕ ਖੇਤੀ ਵੱਲ ਮੁੜਿਆ: ਗੁਰਦੀਪ ਸਿੰਘ ਬਰਾੜ

ਗੁਰਦੀਪ ਸਿੰਘ ਬਰਾੜ ਪਿੰਡ ਮਹਿਮਾ ਸਵਾਈ, ਜਿਲਾ ਬਠਿੰਡਾ ਦੇ ਰਹਿਣ ਵਾਲੇ ਹਨ। 17 ਸਾਲ ਪਹਿਲਾਂ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਬਦਲਾਵ ਆਇਆ, ਜਿਸਨੇ ਉਹਨਾਂ ਦੇ ਖੇਤੀ ਕਰਨ ਦੇ ਢੰਗ ਨੂੰ ਹੀ ਬਦਲ ਦਿੱਤਾ। ਅੱਜ ਗੁਰਦੀਪ ਸਿੰਘ ਬਠਿੰਡੇ ਦੇ ਇੱਕ ਸਫ਼ਲ ਜੈਵਿਕ ਖੇਤੀ ਕਰਨ ਵਾਲੇ ਕਿਸਾਨ ਹਨ ਅਤੇ ਰਵਾਇਤੀ ਖੇਤੀ ਕਰਨ ਵਾਲੇ ਕਿਸਾਨਾਂ ਤੋਂ ਜ਼ਿਆਦਾ ਕਮਾ ਰਹੇ ਹਨ।

ਜੈਵਿਕ ਖੇਤੀ ਕਰਨ ਤੋਂ ਪਹਿਲਾਂ ਗੁਰਦੀਪ ਸਿੰਘ ਬਰਾੜ ਇੱਕ ਆਮ ਕਿਸਾਨ ਸਨ, ਜੋ ਕਿ ਦੂਜਿਆਂ ਦੀ ਤਰ੍ਹਾਂ ਇੱਕ ਹੀ ਫ਼ਸਲੀ ਚੱਕਰ ਵਿੱਚ ਫਸੇ ਹੋਏ ਸਨ। ਉਹਨਾਂ ਕੋਲ 2 ਏਕੜ ਜ਼ਮੀਨ ਸੀ ਜਿਸ ਉੱਪਰ ਉਹ ਖੇਤੀ ਕਰ ਰਹੇ ਸਨ ਅਤੇ ਉਹਨਾਂ ਦੀ ਆਮਦਨ ਬਹੁਤ ਘੱਟ ਸੀ।

1995 ਵਿੱਚ ਉਹ ਕਿਸਾਨ ਸਲਾਹਕਾਰ ਸੇਵਾ ਕੇਂਦਰ ਦੇ ਸੰਪਰਕ ਵਿੱਚ ਆਏ। ਉਹਨਾਂ ਨੇ ਖੇਤੀਬਾੜੀ ਸੰਬੰਧਿਤ ਆਪਣੀਆਂ ਸਾਰੀਆਂ ਮੁਸ਼ਕਿਲ ਨੂੰ ਉਹਨਾਂ ਨਾਲ ਸਾਂਝਾ ਕੀਤਾ ਅਤੇ ਉਹਨਾਂ ਨੂੰ ਆਪਣਾ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ। ਉਹ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਵਿਗਿਆਨਿਕਾਂ ਦੇ ਸੰਪਰਕ ਵਿੱਚ ਆਏ। ਕੁੱਝ ਸਮੇਂ ਬਾਅਦ ਕਿਸਾਨ ਸਲਾਹਕਾਰ ਕੇਂਦਰ ਦੇ ਵਿਗਿਆਨਿਕਾਂ ਨੇ ਉਹਨਾਂ ਨੂੰ ਇੱਕ ਸਬਜ਼ੀਆਂ ਦੀ ਕਿੱਟ ਦੇ ਕੇ 1 ਕਨਾਲ ਵਿੱਚ ਘਰੇਲੂ ਬਗ਼ੀਚੀ ਲਾਉਣ ਲਈ ਪ੍ਰੇਰਿਤ ਕੀਤਾ। ਜਦ ਇਹ ਪ੍ਰਯੋਗ ਸਫ਼ਲ ਹੋਇਆ ਤਾ ਉਹਨਾਂ ਨੇ ਜ਼ਮੀਨ ਦਾ ਹਿੱਸਾ 1 ਕਨਾਲ ਤੋਂ ਵਧਾ ਕੇ 2 ਕਨਾਲ ਕਰ ਦਿੱਤਾ ਅਤੇ ਸਬਜ਼ੀਆਂ ਦਾ ਚੰਗਾ ਉਤਪਾਦਨ ਕਰਨਾ ਸ਼ੁਰੂ ਕੀਤਾ।

1999 ਵਿੱਚ ਅੰਬੂਜਾ ਸੀਮਿੰਟ ਫਾਊਂਡੇਸ਼ਨ ਦੇ ਸੰਪਰਕ ਵਿੱਚ ਆਉਣ ਤੋਂ 4 ਸਾਲ ਬਾਅਦ, ਉਹਨਾਂ ਨੇ ਟੀਮ ਨਾਲ ਸਹਿਯੋਗ ਕੀਤਾ ਅਤੇ ਬਹੁਤ ਸਾਰੇ ਫਾਰਮਾਂ ਦਾ ਦੌਰਾ ਕੀਤਾ…

ਕੁਝ ਫਾਰਮ ਹਨ :
• ਨਾਭਾ ਆਰਗੈਨਿਕ ਫਾਰਮ
• ਭਗਤ ਪੂਰਨ ਸਿੰਘ ਫਾਰਮ, ਗੰਗਾਨਗਰ
• ਆਰਗੈਨਿਕ ਫਾਰਮ

ਇਹਨਾਂ ਸਭ ਫਾਰਮਾਂ ਦੇ ਦੌਰੇ ਨੇ ਉਹਨਾਂ ਨੂੰ ਜੈਵਿਕ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਹਦੇ ਤੋਂ ਬਾਅਦ ਉਹਨਾਂ ਨੇ ਮੌਸਮੀ ਫਲ ਅਤੇ ਸਬਜ਼ੀਆਂ ਉਗਾਉਣਾ ਸ਼ੁਰੂ ਕਰ ਦਿੱਤਾ। ਉਹ ਬੀਜ ਉਪਚਾਰ ਲਈ ਜੈਵਿਕ ਢੰਗ, ਕੀੜਿਆਂ ਦੀ ਰੋਕਥਾਮ ਲਈ ਜਾਲੇ ਵਰਤਦੇ ਹਨ ਅਤੇ ਜੈਵਿਕ ਖਾਦ ਵੀ ਬਣਾਉਂਦੇ ਹਨ। ਬੀਜ ਉਪਚਾਰ ਲਈ ਉਹ ਨਿੰਮ ਦਾ ਪਾਣੀ, ਗੋਮੂਤਰ, ਚੂਨਾ ਪੱਥਰ, ਹਿੰਗ ਅਤੇ ਪਾਣੀ ਦਾ ਇਸਤੇਮਾਲ ਕਰਦੇ ਹਨ। ਉਹ ਸਬਜ਼ੀਆਂ ਦੀ ਜ਼ਿਆਦਾ ਪੈਦਾਵਾਰ ਅਤੇ ਉਹਨਾਂ ਨੂੰ ਰਸਾਇਣਿਕ ਖਾਦਾਂ ਤੋਂ ਬਚਾਉਣ ਲਈ ਆਪਣੇ ਦੁਆਰਾ ਹੀ ਤਿਆਰ ਕੀਤਾ ਗਿਆ ਜੀਵ ਅੰਮ੍ਰਿਤ ਵਰਤਦੇ ਹਨ। ਕੀੜਿਆਂ ਦੀ ਰੋਕਥਾਮ ਲਈ ਉਹ ਖੱਟੀ ਲੱਸੀ ਦੀ ਸਪਰੇਅ ਕਰਦੇ ਹਨ। ਉਹ ਪਾਣੀ ਦੇ ਪ੍ਰਬੰਧ ਨੂੰ ਲੈ ਕੇ ਵੀ ਬਹੁਤ ਸੋਚਦੇ ਹਨ ਇਸ ਲਈ ਤੁਪਕਾ ਸਿੰਚਾਈ ਵਰਤਦੇ ਹਨ।

ਗੁਰਦੀਪ ਸਿੰਘ ਨੇ ਆਪਣੇ ਫਾਰਮ ਤੇ ਇੱਕ ਵਰਮੀ- ਕੰਪੋਸਟ ਯੂਨਿਟ ਵੀ ਲਗਾਈ ਹੈ, ਤਾਂ ਜੋ ਉਹ ਆਪਣੇ ਸਬਜ਼ੀਆਂ ਅਤੇ ਫਲਾਂ ਨੂੰ ਜੈਵਿਕ ਖਾਦ ਦੇ ਸਕਣ। ਉਹਨਾਂ ਨੇ 1- 1 ਕਨਾਲ ਦੇ 2 ਵੱਡੇ ਖੱਡੇ ਬਣਾਏ ਹਨ, ਜਿੱਥੇ ਉਹ ਗਾਵਾਂ, ਮੱਝਾਂ ਅਤੇ ਪੋਲਟਰੀ ਦੀ ਰਹਿੰਦ ਖੂਹੰਦ ਨੂੰ ਗਲਣ ਲਈ ਰੱਖਦੇ ਹਨ।

ਖੇਤੀ ਦੇ ਨਾਲ ਨਾਲ ਉਹ ਕੱਦੂ, ਕਰੇਲੇ, ਤੌਰੀ ਆਦਿ ਦਾ ਬੀਜ ਵੀ ਘਰ ਵਿੱਚ ਹੀ ਤਿਆਰ ਕਰਦੇ ਹਨ। ਜਿਹਦੇ ਨਾਲ ਉਹਨਾਂ ਨੂੰ ਬਾਜ਼ਾਰ ਵਿੱਚੋਂ ਕੋਈ ਬੀਜ ਨਹੀਂ ਖਰੀਦਣਾ ਪੈਂਦਾ। ਕੱਦੂ ਦੀ ਗੁਣਵੱਤਾ ਅਤੇ ਪੈਦਾਵਾਰ ਵਧਾਉਣ ਲਈ ਉਹ ਕੱਦੂ ਦੀਆਂ ਬੇਲਾਂ ਨੂੰ ਸਹਾਰਾ ਦੇਣ ਲਈ ਰੱਸੀਆਂ ਦਾ ਜਾਲ ਵਰਤਦੇ ਹਨ।

ਅੱਜ ਉਹਨਾਂ ਦੁਆਰਾ ਉਗਾਈਆਂ ਗਈਆਂ ਸਬਜ਼ੀਆਂ ਇੰਨੀਆਂ ਮਸ਼ਹੂਰ ਹਨ ਕਿ ਬਠਿੰਡਾ, ਗੋਨਿਆਣਾ ਮੰਡੀ ਅਤੇ ਹੋਰ ਨਜ਼ਦੀਕੀ ਲੋਕ ਵਿਸ਼ੇਸ਼ ਤੌਰ ‘ਤੇ ਉਹਨਾਂ ਦੇ ਫਾਰਮ ‘ਤੇ ਆਉਂਦੇ ਹਨ। ਜਦ ਗੱਲ ਸਬਜ਼ੀਆਂ ਦੇ ਮੰਡੀਕਰਨ ਦੀ ਆਉਂਦੀ ਹੈ ਤਾਂ ਉਹ ਕਿਸੇ ਦੂਜੇ ਵਿਅਕਤੀ ਤੇ ਨਿਰਭਰ ਨਹੀਂ ਹੁੰਦੇ। ਉਹ 500 ਗ੍ਰਾਮ ਦੇ ਪੈਕੇਟ ਬਣਾ ਕੇ ਆਪਣੇ ਉਤਪਾਦਾਂ ਨੂੰ ਆਪ ਵੇਚਦੇ ਹਨ ਅਤੇ ਅੱਜ ਦੀ ਤਰੀਕ ਵਿੱਚ ਇਸ ਨਾਲ ਵਧੇਰੇ ਲਾਭ ਕਮਾ ਰਹੇ ਹਨ।

ਖੇਤੀਬਾੜੀ ਦੀਆਂ ਤਕਨੀਕਾਂ ਲਈ ਉਹਨਾਂ ਨੂੰ ਕਈ ਸਥਾਨਕ ਪੁਰਸਕਾਰ ਮਿਲੇ ਹਨ ਅਤੇ ਉਹ ਕਈ ਖੇਤੀਬਾੜੀ ਸੰਸਥਾਵਾਂ ਅਤੇ ਸੰਗਠਨਾਂ ਦੇ ਮੈਂਬਰ ਵੀ ਹਨ। 2015 ਵਿੱਚ ਉਹਨਾਂ ਨੇ ਪੀ.ਏ.ਯੂ ਤੋਂ ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਵੀ ਪ੍ਰਾਪਤ ਕੀਤਾ। ਉਸ ਵਿਅਕਤੀ ਲਈ ਜਿਹੜਾ ਕਦੇ ਸਕੂਲ ਨਾ ਗਿਆ ਹੋਵੇ, ਇਸ ਵੱਡੇ ਮੁਕਾਮ ਨੂੰ ਹਾਸਿਲ ਕਰਨਾ ਬਹੁਤ ਮਹੱਤਵ ਰੱਖਦਾ ਹੈ। ਅਜੋਕੇ ਸਮੇਂ, ਉਹ ਆਪਣੇ ਮਾਤਾ ਜੀ, ਪਤਨੀ ਅਤੇ ਪੁੱਤਰ ਦੇ ਨਾਲ ਆਪਣੇ ਪਿੰਡ ਵਿੱਚ ਰਹਿ ਰਹੇ ਹਨ। ਭਵਿੱਖ ਵਿੱਚ ਉਹ ਜੈਵਿਕ ਖੇਤੀ ਜਾਰੀ ਰੱਖਣਾ ਚਾਹੁੰਦੇ ਹਨ ਅਤੇ ਸਮਾਜ ਵਿੱਚ ਸਵੱਸਥ ਅਤੇ ਰਸਾਇਣ ਮੁਕਤ ਭੋਜਨ ਉਪਲਬਧ ਕਰਾਉਣਾ ਚਾਹੁੰਦੇ ਹਨ।

ਕਿਸਾਨਾਂ ਲਈ ਸੰਦੇਸ਼


ਕਿਸਾਨਾਂ ਦੁਆਰਾ ਪ੍ਰਯੋਗ ਕੀਤੇ ਜਾਣ ਵਾਲੇ ਰਸਾਇਣਾ ਦੇ ਕਾਰਣ ਅੱਜ ਲੋਕਾਂ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਫੈਲ ਰਹੀਆਂ ਹਨ। ਮੈ ਇਹ ਨਹੀਂ ਕਹਿੰਦਾ ਕਿ ਕਿਸਾਨਾਂ ਨੂੰ ਰਸਾਇਣਾ ਜਾਂ ਕੀਟਨਾਸ਼ਕਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਬਲਕਿ ਇਨ੍ਹਾਂ ਦਾ ਪ੍ਰਯੋਗ ਘੱਟ ਕਰਨਾ ਚਾਹੀਦਾ ਹੈ ਅਤੇ ਜੈਵਿਕ ਖੇਤੀ ਨੂੰ ਅਪਣਾਉਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਮਿੱਟੀ ਅਤੇ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾ ਸਕਦੇ ਹਨ ਅਤੇ ਘਾਤਕ ਬਿਮਾਰੀਆਂ ਨੂੰ ਰੋਕ ਸਕਦੇ ਹਨ।

ਅਵਤਾਰ ਸਿੰਘ

ਪੂਰੀ ਕਹਾਣੀ ਪੜ੍ਹੋ

ਬਹੁਤ ਸਾਰੇ ਕਾਰੋਬਾਰ ਛੱਡਣ ਤੋਂ ਬਾਅਦ, ਇਸ ਕਿਸਾਨ ਨੇ ਸੂਰ ਪਾਲਣ ਨੂੰ ਆਪਣੇ ਕਿੱਤੇ ਵਜੋਂ ਚੁਣਿਆ

ਕਾਰੋਬਾਰ ਨੂੰ ਬਦਲਣਾ ਕਦੇ ਅਸਾਨ ਨਹੀਂ ਹੁੰਦਾ ਅਤੇ ਇਸਦਾ ਉਹਨਾਂ ਲੋਕਾਂ ਦੀ ਜ਼ਿੰਦਗੀ ‘ਤੇ ਮਾੜਾ ਅਸਰ ਪੈ ਸਕਦਾ ਹੈ ਜੋ ਇਸ ‘ਤੇ ਨਿਰਭਰ ਕਰਦੇ ਹਨ। ਖ਼ਾਸ ਕਰਕੇ ਪਰਿਵਾਰ ਦੇ ਜੀਅ ਅਤੇ ਜਦੋਂ ਇਹ ਮੁੱਦਾ ਕਿਸੇ ਕਿਸਾਨ ਦੇ ਜੀਵਨ ਨਾਲ ਸਬੰਧਿਤ ਹੁੰਦਾ ਹੈ, ਅਸੁਰੱਖਿਆ ਦਾ ਮਤਲਬ ਹੋਰ ਵੀ ਦੋਹਰਾ ਬਣ ਜਾਂਦਾ ਹੈ। ਇੱਕ ਨਵਾਂ ਮੌਕਾ ਆਪਣੇ ਨਾਲ ਜੋਖਿਮ ਅਤੇ ਲਾਭ ਦੋਵੇਂ ਲੈ ਕੇ ਆਉਂਦਾ ਹੈ। ਵਿਅਕਤੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਸ ਨੂੰ ਅਤੇ ਉਸ ਦੀਆਂ ਜ਼ਰੂਰਤਾਂ ਨੂੰ ਕੌਣ ਪੂਰਾ ਕਰ ਸਕਦਾ ਹੈ ਕਿਉਂਕਿ ਇਕ ਅਰਥਪੂਰਨ ਕੰਮ ਲੱਭਣਾ ਬਹੁਤ ਮਹੱਤਵਪੂਰਨ ਹੈ। ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਇਕ ਅਜਿਹੇ ਕਿਸਾਨ ਅਵਤਾਰ ਸਿੰਘ ਰੰਧਾਵਾ ਨੇ ਵੀ ਕਈ ਕਾਰੋਬਾਰ ਬਦਲੇ ਅਤੇ ਸੂਰ ਪਾਲਣ ਨੂੰ ਆਪਣੇ ਬਿਜਨੈੱਸ ਵਜੋਂ ਚੁਣਿਆ।

ਦੂਜੇ ਕਿਸਾਨਾਂ ਦੀ ਤਰ੍ਹਾਂ, ਅਵਤਾਰ ਸਿੰਘ ਨੇ ਵੀ ਆਪਣੀ 10 ਵੀਂ ਕਲਾਸ ਦੀ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਪਿਤਾ ਬਸੰਤ ਸਿੰਘ ਰੰਧਾਵਾ ਨਾਲ ਕਣਕ ਅਤੇ ਝੋਨੇ ਦੀ ਖੇਤੀ ਸ਼ੁਰੂ ਕੀਤੀ। ਪਰ ਛੇਤੀ ਹੀ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਰਵਾਇਤੀ ਢੰਗ ਨਾਲ ਖੇਤੀਬਾੜੀ ਕਰਨਾ ਹੀ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਨਹੀਂ ਹੈ। ਇਸ ਲਈ ਉਹਨਾਂ ਨੇ ਕਰਿਆਨੇ ਦੀ ਦੁਕਾਨ ਦੇ ਕਾਰੋਬਾਰ ਵਿੱਚ ਨਿਵੇਸ਼ ਕਰਨ ਬਾਰੇ ਸੋਚਿਆ। ਉਸਨੇ ਆਪਣੇ ਪਿੰਡ ਚੰਨਾ ਗੁਲਾਬ ਸਿੰਘ ਵਿੱਚ ਇੱਕ ਦੁਕਾਨ ਖੋਲ੍ਹੀ ਪਰ ਕੁੱਝ ਸਮੇਂ ਬਾਅਦ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਇਸ ਕਾਰੋਬਾਰ ਵਿੱਚ ਸੰਤੁਸ਼ਟ ਨਹੀਂ ਹੈ। ਕਿਸੇ ਨੇ ਮਸ਼ਰੂਮ ਦੀ ਕਾਸ਼ਤ ਦਾ ਸੁਝਾਅ ਦਿੱਤਾ ਅਤੇ ਇਹ ਕਰਨਾ ਸ਼ੁਰੂ ਕਰ ਦਿੱਤਾ, ਪਰ ਉਹਨਾਂ ਨੇ ਸਮਝ ਲਿਆ ਕਿ ਇਸ ਵਿੱਚ ਬਹੁਤ ਨਿਵੇਸ਼ ਦੀ ਲੋੜ ਹੈ ਅਤੇ ਇਸ ਨੂੰ ਬੰਦ ਕਰਨਾ ਪਿਆ। ਅਖ਼ੀਰ ਵਿੱਚ,ਉਹਨਾਂ ਨੇ ਇੱਕ ਵਿਅਕਤੀ ਤੋਂ ਸੁਣਿਆ ਕਿ ਸੂਰ ਪਾਲਣ ਦਾ ਇੱਕ ਲਾਭਕਾਰੀ ਕਾਰੋਬਾਰ ਹੈ ਅਤੇ ਉਹਨਾਂ ਨੇ ਸੋਚਿਆ ਕਿ ਇਸ ਵਿੱਚ ਵੀ ਕਿਉਂ ਨਾ ਕੋਸ਼ਿਸ਼ ਕੀਤੀ ਜਾਵੇ।

ਸੰਬੰਧਿਤ ਵਿਅਕਤੀ ਤੋਂ ਸਲਾਹ ਮਸ਼ਵਰੇ ਤੋਂ ਬਾਅਦ, ਅਵਤਾਰ ਨੇ ਪੀ. ਏ. ਯੂ. ਤੋਂ ਸੂਰ ਪਾਲਣ ਅਤੇ ਸੂਰ ਦੇ ਮੀਟ ਦੇ ਉਤਪਾਦਾਂ ਦੀ ਸਿਖਲਾਈ ਲਈ। ਸ਼ੁਰੂ ਵਿੱਚ ਉਹਨਾਂ ਨੇ 3 ਸੂਰ ਦੇ ਨਾਲ ਸੂਰ ਪਾਲਣ ਦੀ ਸ਼ੁਰੂਆਤ ਕੀਤੀ ਅਤੇ 3 ਸਾਲਾਂ ਦੀ ਸਖ਼ਤ ਮਿਹਨਤ ਦੇ ਬਾਅਦ, ਅੱਜ ਸੂਰਾਂ ਦੀ ਗਿਣਤੀ 50 ਹੋ ਗਈ ਹੈ। ਜਦੋਂ ਉਹਨਾਂ ਨੇ 3 ਸਾਲ ਪਹਿਲਾਂ ਸੂਰ ਪਾਲਣ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਪਿੰਡ ਦੇ ਲੋਕ ਉਸ ਬਾਰੇ ਅਤੇ ਉਹਨਾਂ ਦੇ ਪੇਸ਼ੇ ਬਾਰੇ ਗੱਲ ਕਰਨ ਲੱਗ ਗਏ ਕਿਉਂਕਿ ਅਵਤਾਰ ਸਿੰਘ ਆਪਣੇ ਪਿੰਡ ਵਿੱਚ ਸੂਰ ਪਾਲਣ ਸ਼ੁਰੂ ਕਰਨ ਵਾਲੇ ਪਹਿਲੇ ਵਿਅਕਤੀ ਸਨ ਤਾਂ ਪਿੰਡ ਦੇ ਲੋਕ ਬਹੁਤ ਉਲਝਣ ‘ਚ ਸਨ ਅਤੇ ਬਹੁਤ ਸਾਰੇ ਲੋਕ ਸਿਰਫ਼ ਇਸ ਸੋਚ ਰਹੇ ਸਨ ਕਿ ਇਸ ਦਾ ਨਤੀਜਾ ਕੀ ਹੋਵੇਗਾ। ਪਰ ਰੰਧਾਵਾ ਪਰਿਵਾਰ ਦੇ ਚੇਹਰੇ ਤੇ ਖੁਸ਼ੀ ਅਤੇ ਸੂਰ ਪਾਲਣ ਤੋਂ ਹੋਏ ਮੁਨਾਫ਼ੇ ਨੂੰ ਦੇਖਦੇ ਹੋਏ ਪਿੰਡ ਦੇ ਲੋਕਾਂ ਦਾ ਸੂਰ ਪਾਲਣ ਵੱਲ ਰੁਝਾਨ ਵੱਧ ਗਿਆ।

“ਮੈਂ ਆਪਣੀ ਪਤਨੀ ਨੂੰ ਸੂਰ ਪਾਲਣ ਬਾਰੇ ਦੱਸਿਆ ਤਾਂ ਉਹ ਮੇਰੇ ਵਿਰੁੱਧ ਸੀ ਅਤੇ ਉਹ ਨਹੀਂ ਚਾਹੁੰਦੀ ਸੀ ਕਿ ਮੈਂ ਇਸ ਵਿੱਚ ਨਿਵੇਸ਼ ਕਰਾਂ। ਇੱਥੋਂ ਤੱਕ ਕਿ ਮੇਰੇ ਰਿਸ਼ਤੇਦਾਰ ਵੀ ਮੇਰੇ ਕੰਮ ਲਈ ਮੈਨੂੰ ਤਾਨਾ ਮਾਰਦੇ ਸਨ ਕਿਉਂਕਿ ਮੈਂ ਉਨ੍ਹਾਂ ਦੇ ਨਜ਼ਰੀਏ ਚ ਬਹੁਤ ਛੋਟੇ ਲੈਵਲ ਦਾ ਕੰਮ ਕਰ ਰਿਹਾ ਸੀ| ਪਰ ਮੈਨੂੰ ਪੱਕਾ ਯਕੀਨ ਸੀ ਅਤੇ ਇਸ ਵਾਰੀ ਮੈਂ ਪਿੱਛੇ ਨਹੀਂ ਹਟਣਾ ਚਾਹੁੰਦਾ ਸੀ ਅਤੇ ਮੈਂ ਕੁੱਝ ਵੀ ਵਿੱਚ ਨਹੀਂ ਛੱਡਣਾ ਚਾਹੁੰਦਾ ਸੀ।”

ਅੱਜ ਅਵਤਾਰ ਸਿੰਘ ਬਹੁਤ ਖੁਸ਼ ਹਨ ਅਤੇ ਆਪਣੇ ਕੰਮ ਤੋਂ ਸੰਤੁਸ਼ਟ ਹਨ ਅਤੇ ਉਨ੍ਹਾਂ ਦੇ ਪਿੰਡ ਦੇ ਹੋਰ ਕਿਸਾਨਾਂ ਨੂੰ ਇਸ ਕਾਰੋਬਾਰ ਲਈ ਅੱਗੇ ਉਤਸ਼ਾਹਿਤ ਕਰਦੇ ਹਨ। ਉਸ ਨੇ ਸੂਰ ਪਾਲਣ ਦਾ ਕੰਮ ਅਤੇ ਪੁਨਰ ਉਤਪਾਦਨ (ਪ੍ਰਜਨਣ) ਦਾ ਕੰਮ ਵੀ ਸ਼ੁਰੂ ਕੀਤਾ ਹੈ ਅਤੇ 7-8 ਮਹੀਨਿਆਂ ਦੇ ਅੰਦਰ, ਉਹ ਔਸਤਨ 80 ਸੂਰ ਵੇਚਦੇ ਹਨ ਅਤੇ ਵਧੇਰੇ ਲਾਭ ਕਮਾਉਂਦੇ ਹਨ।

ਮੌਜੂਦਾ ਸਮੇਂ, ਉਹ ਆਪਣੇ ਬੇਟੇ ਅਤੇ ਪਤਨੀ ਨਾਲ ਰਹਿੰਦੇ ਹਨ ਅਤੇ ਛੋਟੇ ਪਰਿਵਾਰ ਅਤੇ ਕੁੱਝ ਲੋੜਾਂ ਦੇ ਬਾਵਜੂਦ, ਉਹ ਆਪਣੇ ਘਰ ਲਈ ਕਣਕ ਅਤੇ ਝੋਨਾ ਖੁਦ ਉਗਾਉਂਦੇ ਹਨ। ਹੁਣ ਉਹਨਾਂ ਦੀ ਪਤਨੀ ਵੀ ਸੂਰ ਪਾਲਣ ਵਿੱਚ ਉਹਨਾਂ ਦਾ ਸਮਰੱਥਨ ਕਰਦੀ ਹੈ।

ਅਵਤਾਰ ਸਿੰਘ ਦੀ ਤਰ੍ਹਾਂ, ਪੰਜਾਬ ਦੇ ਹੋਰ ਕਈ ਕਿਸਾਨ ਵੀ ਸੂਰ ਪਾਲਣ ਦਾ ਕੰਮ ਕਰਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਉਹਨਾਂ ਲਈ ਇੱਕ ਵੱਡਾ ਪ੍ਰੋਜੈਕਟ ਹੈ ਕਿਉਂਕਿ ਸੂਰ ਦੇ ਮੀਟ ਤੋਂ ਬਣੇ ਉਤਪਾਦਾਂ ਦੀ ਵੱਧ ਰਹੀ ਮੰਗ ਕਾਰਨ ਸੂਰ ਪਾਲਣ ਦਾ ਕੰਮ ਤੇਜ਼ੀ ਨਾਲ ਵਧੇਗਾ। ਕੁੱਝ ਭਵਿੱਖਵਾਦੀ ਕਿਸਾਨ ਪਹਿਲਾਂ ਹੀ ਇਸ ਨੂੰ ਸਮਝ ਚੁੱਕੇ ਸਨ ਅਤੇ ਅਵਤਾਰ ਸਿੰਘ ਰੰਧਾਵਾ ਉਨ੍ਹਾਂ ਵਿੱਚੋਂ ਇੱਕ ਨੇ।

ਭਵਿੱਖ ਦੀ ਯੋਜਨਾ:

ਅਵਤਾਰ ਆਪਣੀ ਸਿਖਲਾਈ ਦੀ ਵਰਤੋਂ ਕਰਨ ਅਤੇ ਸੂਰ ਉਤਪਾਦਾਂ ਨੂੰ ਪ੍ਰੋਸੈੱਸ ਕਰਨ ਦੀ ਯੋਜਨਾ ਬਣਾ ਰਹੇ ਹਨ , ਉਹ ਭਵਿੱਖ ਵਿੱਚ ਰੰਧਾਵਾ ਪਿੱਗਰੀ ਫਾਰਮ ਦਾ ਵਿਸਥਾਰ ਕਰਨਾ ਚਾਹੁੰਦੇ ਹਨ।

ਸੰਦੇਸ਼:
ਆਧੁਨਿਕੀਕਰਨ ਦੇ ਨਾਲ ਕਈ ਨਵੀਆਂ ਖੇਤੀ ਤਕਨੀਕਾਂ ਆ ਰਹੀਆਂ ਹਨ ਅਤੇ ਕਿਸਾਨਾਂ ਨੂੰ ਉਨ੍ਹਾਂ ਤੋਂ ਜਾਣੂ ਹੋਣਾ ਚਾਹੀਦਾ ਹੈ। ਕਿਸਾਨਾਂ ਨੂੰ ਉਹ ਰਾਹ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਸ ਵਿੱਚ ਉਹ ਵਿਸ਼ਵਾਸ ਕਰਦੇ ਹਨ, ਨਾ ਕਿ ਹੋਰਾਂ ਮਗਰ ਲੱਗਣਾ ਚਾਹੀਦਾ ਹੈ।”

ਦਵਿੰਦਰ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਕਿਸਾਨ ਨੇ ਖੇਤੀ ਵਿਭਿੰਨਤਾ ਨੂੰ ਆਪਣੀ ਸਫ਼ਲਤਾ ਦਾ ਰਾਹ ਬਣਾਇਆ ਅਤੇ ਇਸਦੇ ਜ਼ਰੀਏ ਦੂਜਿਆਂ ਨੂੰ ਵੀ ਪ੍ਰੇਰਿਤ ਕੀਤਾ

ਨਕੋਦਰ(ਜ਼ਿਲ੍ਹਾ ਜਲੰਧਰ) ਦੇ ਇੱਕ ਸਫ਼ਲ ਕਿਸਾਨ ਦਵਿੰਦਰ ਸਿੰਘ ਨੇ ਆਪਣੀ ਖੇਤੀ ਟੀਮ ਨੂੰ ਦੱਸਿਆ ਕਿ ਕਿਵੇਂ ਉਹ ਖੇਤੀ ਵਿਭਿੰਨਤਾ ਲਈ ਪ੍ਰੇਰਿਤ ਹੋਏ ਅਤੇ ਖੇਤੀਬਾੜੀ ਦੇ ਖੇਤਰ ਵਿਚ ਚੰਗੇ ਮੁਨਾਫ਼ੇ ਪ੍ਰਾਪਤ ਕਰਨ ਲਈ, ਉਨ੍ਹਾਂ ਨੇ ਕਿਹੜੀਆਂ ਨਵੀਆਂ ਖੋਜਾਂ ਕੀਤੀਆਂ?

ਦਵਿੰਦਰ ਸਿੰਘ ਇਸ ਸੋਚ ਵਿੱਚ ਇਕ ਮਜ਼ਬੂਤ ਵਿਸ਼ਵਾਸੀ ਹਨ – ਕਿ ਸਿਰਫ਼ ਖੁਦ ਦੁਆਰਾ ਕੀਤਾ ਕੰਮ ਮਹੱਤਵਪੂਰਨ ਹੈ ਅਤੇ ਅੱਜ ਉਹਨਾਂ ਨੇ ਜੋ ਵੀ ਪ੍ਰਾਪਤ ਕੀਤਾ ਹੈ, ਉਨ੍ਹਾਂ ਨੇ ਆਪਣੀ ਸਖ਼ਤ-ਮਿਹਨਤ ਅਤੇ ਖੇਤੀ ਦੇ ਖੇਤਰ ਵਿੱਚ ਕੰਮ ਕਰਨ ਦੀ ਇੱਛਾ ਦੁਆਰਾ ਪ੍ਰਾਪਤ ਕੀਤਾ ਹੈ। ਖੇਤੀਬਾੜੀ ਇੱਕ ਰਵਾਇਤੀ ਕਿੱਤਾ ਹੋਣ ਕਰਕੇ ਉਹਨਾਂ ਨੇ ਦਸਵੀਂ ਕਰਨ ਤੋਂ ਬਾਅਦ ਖੇਤੀ ਸ਼ੁਰੂ ਕੀਤੀ ਅਤੇ ਉੱਚ ਸਿੱਖਿਆ ਲਈ ਨਹੀਂ ਗਏ। ਉਨ੍ਹਾਂ ਨੇ ਇੱਕ ਆਮ ਕਿਸਾਨ ਵਾਂਗ ਸਬਜ਼ੀਆਂ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕੋਲ ਪਹਿਲਾਂ ਹੀ 1.8 ਹੈਕਟੇਅਰ ਜ਼ਮੀਨ ਸੀ, ਪਰ ਉਨ੍ਹਾਂ ਨੇ 1 ਹੈਕਟੇਅਰ ਜ਼ਮੀਨ ਠੇਕੇ ‘ਤੇ ਲਈ। ਜੋ ਲਾਭ ਉਹ ਖੇਤੀ ਤੋਂ ਕਮਾ ਰਹੇ ਸਨ, ਉਹ ਉਹਨਾਂ ਦੇ ਪਰਿਵਾਰ ਦੀਆਂ ਵਰਤਮਾਨ ਜ਼ਰੂਰਤਾਂ ਪੂਰੀਆਂ ਕਰਨ ਲਈ ਕਾਫੀ ਸੀ, ਪਰ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਬਾਰੇ ਸੋਚਦੇ ਹੋਏ ਉਹਨਾਂ ਨੇ ਸੋਚਿਆ ਕਿ ਇਹ ਕਾਫੀ ਨਹੀਂ ਹੈ।

1990-91 ਵਿੱਚ, ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਪਰਕ ਵਿੱਚ ਆਏ ਅਤੇ ਖੇਤੀ ਬਾਰੇ ਕੁੱਝ ਨਵੀਆਂ ਤਕਨੀਕਾਂ ਬਾਰੇ ਜਾਣਿਆ, ਜੋ ਖੇਤੀਬਾੜੀ ਦੇ ਖੇਤਰ ਨੂੰ ਵਧਾਏ ਬਿਨਾਂ ਵਧੇਰੇ ਮੁਨਾਫ਼ਾ ਕਮਾਉਣ ਵਿੱਚ ਮਦਦ ਕਰਦੀਆਂ ਹਨ ਅਤੇ ਇਸ ਵਿੱਚ ਕੋਈ ਵੱਡੀ ਤਕਨੀਕੀ ਮਸ਼ੀਨਰੀ ਜਾਂ ਰਸਾਇਣ ਸ਼ਾਮਿਲ ਨਾ ਹੋਣ ਕਾਰਣ ਉਹ ਇਸ ਵੱਲ ਪ੍ਰੇਰਿਤ ਹੋਏ।

ਆਪਣੇ ਖੇਤਰ ਦਾ ਵਿਸਥਾਰ ਕਰਨ ਲਈ ਉਨ੍ਹਾਂ ਨੇ ਕੇ ਵੀ ਕੇ – ਨੂਰਮਹਿਲ, ਜਲੰਧਰ ਤੋਂ ਮਧੂਮੱਖੀ ਪਾਲਣ ਦੀ ਟ੍ਰੇਨਿੰਗ ਲਈ ਅਤੇ ਮਧੂ-ਮੱਖੀ ਪਾਲਣ ਦਾ ਕੰਮ ਸ਼ੁਰੂ ਕੀਤਾ। ਇਸ ਸਹਾਇਕ ਕਿੱਤੇ ਨਾਲ ਉਹਨਾਂ ਨੇ ਵਧੇਰੇ ਲਾਭ ਕਮਾਇਆ ਅਤੇ ਇਸਨੂੰ ਜਾਰੀ ਰੱਖਿਆ। ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਜਿਵੇਂ ਕਿ ਬੈੱਡ ਫਾਰਮਿੰਗ ਅਤੇ ਟੱਨਲ ਫਾਰਮਿੰਗ ਅਪਣਾ ਕੇ ਉਹਨਾਂ ਨੇ ਖੇਤੀ ਵਿਭਿੰਨਤਾ ਸ਼ੁਰੂ ਕੀਤੀ।

ਖ਼ੈਰ, ਪੰਜਾਬ ਦੇ ਬਹੁਤ ਸਾਰੇ ਲੋਕ ਵਿਭਿੰਨਤਾ ਵਾਲੀ ਖੇਤੀ ਕਰ ਰਹੇ ਹਨ, ਪਰ ਉਹ ਸਿਰਫ਼ ਕੁੱਝ ਫ਼ਸਲਾਂ ਤੱਕ ਸੀਮਿਤ ਹਨ। ਦਵਿੰਦਰ ਸਿੰਘ ਜੀ ਨੇ ਆਪਣੀ ਸੋਚ ਦੇ ਘੋੜਿਆਂ ਨੂੰ ਭਜਾਇਆ ਅਤੇ ਬੰਦ-ਗੋਭੀ ਅਤੇ ਪਿਆਜ਼ ਨੂੰ ਅੰਤਰ-ਫ਼ਸਲਾਂ ਕਰਕੇ ਪ੍ਰਯੋਗ ਕੀਤਾ। ਖੇਤੀ ਵਿਭਿੰਨਤਾ ਦੀ ਇਸ ਪਹਿਲਕਦਮੀ ਨੇ ਬਹੁਤ ਚੰਗੀ ਪੈਦਾਵਾਰ ਦਿੱਤੀ ਅਤੇ ਉਨ੍ਹਾਂ ਨੇ ਇਸ ਸੀਜ਼ਨ ਵਿੱਚ 374 ਕੁਇੰਟਲ ਬੰਦ-ਗੋਭੀ ਅਤੇ 125 ਕੁਇੰਟਲ ਪਿਆਜ਼ ਦੀ ਪੈਦਾਵਾਰ ਕੀਤੀ। ਬਹੁਤ ਸਾਰੇ ਕਿਸਾਨਾਂ ਨੇ ਆਪਣੀ ਰਿਸਰਚ ਵਿੱਚ ਉਹਨਾਂ ਦੇ ਤਰੀਕਿਆਂ ਤੋਂ ਮਦਦ ਲਈ। ਉਹ ਪਿਆਜ਼, ਟਮਾਟਰ, ਧਨੀਏ ਦੀਆਂ ਅੰਤਰ-ਫ਼ਸਲਾਂ ਉਗਾਉਣ ਵਾਲੇ ਵੀ ਪਹਿਲੇ ਇਨਸਾਨ ਹਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਪਿਆਜ਼, ਖੀਰਾ, ਸ਼ਿਮਲਾ ਮਿਰਚ ਨੂੰ ਵੀ ਅੰਤਰ-ਫ਼ਸਲ ਦੀ ਤਰ੍ਹਾਂ ਉਗਾਇਆ ਅਤੇ ਫਿਰ ਬੰਦ ਗੋਭੀ, ਗੇਂਦੇ ਨੂੰ ਵੀ ਇੱਕਠੇ ਉਗਾਇਆ।

ਫ਼ਸਲੀ ਵਿਭਿੰਨਤਾ ਲਈ ਉਹਨਾਂ ਦੁਆਰਾ ਉਗਾਈਆਂ ਗਈਆਂ ਅੰਤਰ-ਫ਼ਸਲਾਂ ਇੱਕ ਬਹੁਤ ਵੱਡੀ ਸਫ਼ਲਤਾ ਸੀ ਅਤੇ ਉਹਨਾਂ ਨੇ ਇਸ ਨਾਲ ਕਾਫੀ ਲਾਭ ਕਮਾਇਆ। ਉਹਨਾਂ ਨੇ ਪਪੀਤਾ-ਬੈਂਗਣ ਅਤੇ ਬੰਦ ਗੋਭੀ-ਪਿਆਜ਼ ਦੀਆਂ ਅੰਤਰ ਫ਼ਸਲਾਂ ਉਗਾਉਣ ਲਈ ਜੈਨ ਅਡਵਾਈਜ਼ਰ ਸਟੇਟ ਅਵਾਰਡ ਵੀ ਜਿੱਤਿਆ।

ਉਨ੍ਹਾਂ ਦੀ ਸਿੱਖਿਆ ਕਦੇ ਵੀ ਖੇਤੀਬਾੜੀ ਦੀਆਂ ਆਧੁਨਿਕ ਤਕਨੀਕਾਂ ਵਿਚਕਾਰ ਕੋਈ ਰੁਕਾਵਟ ਨਹੀਂ ਬਣੀ। ਉਹਨਾਂ ਦਾ ਜਿਗਿਆਸੂ ਮਨ ਹਮੇਸ਼ਾ ਕੁੱਝ ਨਵਾਂ ਸਿੱਖਣਾ ਚਾਹੁੰਦਾ ਸੀ ਅਤੇ ਉਹਨਾਂ ਨੇ ਆਪਣੇ ਦਿਮਾਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਮੇਸ਼ਾ ਸਹੀ ਗਿਆਨ ਹਾਸਲ ਕੀਤਾ। ਉਹਨਾਂ ਨੇ ਸਬਜ਼ੀਆਂ ਦੀ ਖੇਤੀ ਬਾਰੇ ਜ਼ਰੂਰੀ ਗੱਲਾਂ ਜਾਣਨ ਲਈ ਮਲੇਰਕੋਟਲਾ ਦੇ ਕਈ ਅਗਾਂਹਵਧੂ ਕਿਸਾਨਾਂ ਦਾ ਦੌਰਾ ਵੀ ਕੀਤਾ ਅਤੇ ਉਹਨਾਂ ਨੇ ਹਰ ਤਰ੍ਹਾਂ ਦੀ ਮੀਟਿੰਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਬਾਗਬਾਨੀ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਕੈਂਪਾਂ ਵਿੱਚ ਵੀ ਭਾਗ ਲਿਆ।

ਦਵਿੰਦਰ ਸਿੰਘ ਦੇ ਖੇਤੀ ਕਰਨ ਦੇ ਤਰੀਕੇ ਵਧੀਆ ਪੈਦਾਵਾਰ ਵਾਲੇ ਸਨ, ਜਿਸ ਕਾਰਨ ਟੱਨਲ ਫਾਰਮਿੰਗ ਲਈ 2010 ਵਿੱਚ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੁਰਜੀਤ ਸਿੰਘ ਢਿੱਲੋਂ ਐਵਾਰਡ ਮਿਲਿਆ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਲੱਬ ਅਤੇ ਆਤਮਾ ਗਵਰਨਿੰਗ ਬੋਡੀ, ਜਲੰਧਰ ਦੇ ਵੀ ਮੈਂਬਰ ਬਣੇ।

ਖੇਤੀਬਾੜੀ ਦੇ ਖੇਤਰ ਵਿੱਚ ਸਫ਼ਲਤਾ ਲਈ ਸ਼ੁਰੂ ਤੋਂ ਹੀ ਵੱਖਰੀ ਅਤੇ ਰਚਨਾਤਮਕ ਸੋਚ ਨੂੰ ਜਿਊਂਦਾ ਰੱਖਣਾ ਬਹੁਤ ਜ਼ਰੂਰੀ ਹੈ, ਦਵਿੰਦਰ ਸਿੰਘ ਨੇ ਵੀ ਇੱਦਾ ਹੀ ਕੀਤਾ। ਉਹਨਾਂ ਨੇ ਆਪਣੇ ਖੇਤਾਂ ਵਿੱਚ ਪਾਣੀ ਦੇ ਚੰਗੇ ਪ੍ਰਬੰਧ ਲਈ ਤੁਪਕਾ ਸਿੰਚਾਈ ਅਤੇ ਫੁਹਾਰਾ ਸਿੰਚਾਈ ਸ਼ੁਰੂ ਕੀਤੀ। ਉਹਨਾਂ ਨੇ ਝੋਨੇ ਦੀ ਖੇਤੀ ਲਈ Tensiometer ਦਾ ਵੀ ਇਸਤੇਮਾਲ ਕਰਨਾ ਸ਼ੁਰੂ ਕੀਤਾ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਜੰਤਰ ਦੀ ਫ਼ਸਲ ਨੂੰ ਵੀ ਅਪਣਾਇਆ।

ਹਾਲ ਹੀ ਵਿੱਚ, ਉਨ੍ਹਾਂ ਨੇ ਖੀਰੇ ਅਤੇ ਤਰਬੂਜ਼ ਦੀ ਖੇਤੀ ਕਰਨੀ ਸ਼ੁਰੂ ਕੀਤੀ ਹੈ ਅਤੇ ਉਮੀਦ ਹੈ ਕਿ ਇਸ ਨਾਲ ਬਹੁਤ ਲਾਭ ਹੋਵੇਗਾ। ਕਈ ਕਿਸਾਨ ਉਹਨਾਂ ਤੋਂ ਸਿੱਖਣ ਲਈ ਉਹਨਾਂ ਦੇ ਫਾਰਮ ਵਿੱਚ ਜਾਂਦੇ ਹਨ ਅਤੇ ਦਵਿੰਦਰ ਸਿੰਘ ਖੁੱਲ੍ਹੇ ਦਿਲ ਨਾਲ ਆਪਣੀਆਂ ਤਕਨੀਕਾਂ ਉਨ੍ਹਾਂ ਨਾਲ ਸਾਂਝੀਆਂ ਕਰਦੇ ਹਨ। ਉਹ ਫ਼ਸਲੀ ਵਿਭਿੰਨਤਾ ਨਾਲ ਹੋਰ ਵੀ ਪ੍ਰਯੋਗ ਕਰਨਾ ਚਾਹੁੰਦੇ ਹਨ ਅਤੇ ਹੋਰ ਕਿਸਾਨਾਂ ਤੱਕ ਵੀ ਆਪਣੀਆਂ ਤਕਨੀਕਾਂ ਪਹੁੰਚਾਉਣਾ ਚਾਹੁੰਦੇ ਹਨ।

ਭਵਿੱਖ ਦੀ ਯੋਜਨਾ:
ਭਵਿੱਖ ਲਈ ਉਹਨਾਂ ਦੇ ਮਨ ਵਿੱਚ ਬਹੁਤ ਸਾਰੇ ਵਿਚਾਰ ਹਨ, ਉਹ ਜਲਦ ਹੀ ਉਹਨਾਂ ਨੂੰ ਵੀ ਲਾਗੂ ਕਰਨਗੇ।

ਕਿਸਾਨਾਂ ਲਈ ਸੰਦੇਸ਼:

ਸਾਡੀ ਧਰਤੀ ਸੋਨਾ ਹੈ ਅਤੇ ਇਸ ਵਿੱਚ ਸੋਨਾ ਉਗਾਉਣ ਲਈ ਸਾਨੂੰ ਸਖ਼ਤ-ਮਿਹਨਤ ਅਤੇ ਤੇਜ਼ ਦਿਮਾਗ ਨਾਲ ਕੰਮ ਕਰਨ ਦੀ ਲੋੜ ਹੈ। ਸਾਨੂੰ ਸੋਨੇ ਦੀ ਫ਼ਸਲ ਹਾਸਲ ਕਰਨ ਲਈ ਚੰਗੀਆਂ ਖੇਤੀ ਤਕਨੀਕਾਂ ਦੀ ਲੋੜ ਹੈ ਅਤੇ ਜੇਕਰ ਸਾਡੇ ਕੋਲ ਇਨ੍ਹਾਂ ਤਕਨੀਕਾਂ ਬਾਰੇ ਜਾਣਕਾਰੀ ਹੈ ਤਾਂ ਸਾਨੂੰ ਦੂਜਿਆਂ ਤੱਕ ਵੀ ਇਹ ਜਾਣਕਾਰੀ ਪਹੁੰਚਾਉਣੀ ਚਾਹੀਦੀ ਹੈ।

ਖੁਸ਼ਦੀਪ ਸਿੰਘ ਬੈਂਸ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ 26 ਸਾਲਾ ਨੌਜਵਾਨ ਲੜਕੇ ਨੇ ਸਬਜ਼ੀਆਂ ਦੀ ਕਾਸ਼ਤ ਕਰਕੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਖ਼ੁਸ਼ੀ ਪ੍ਰਾਪਤ ਕੀਤੀ

ਭਾਰਤ ਕੋਲ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਖੇਤੀਬਾੜੀ ਵਾਲੀ ਜ਼ਮੀਨ ਹੈ ਅਤੇ ਭਾਰਤੀ ਅਰਥ ਵਿਵਸਥਾ ਉੱਤੇ ਇਸਦਾ ਪ੍ਰਭਾਵ ਬਹੁਤ ਵੱਡਾ ਹੈ, ਪਰ ਅੱਜ ਵੀ ਜੇ ਅਸੀ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਦੇ ਹਾਂ, ਤਾਂ ਬਹੁਤ ਘੱਟ ਨੌਜਵਾਨ ਹੋਣਗੇ ਜੋ ਖੇਤੀ ਜਾਂ ਖੇਤੀਬਾੜੀ ਕਾਰੋਬਾਰ ਦਾ ਨਾਮ ਲੈਂਦੇ ਹਨ।

ਹਰਨਾਮਪੁਰਾ, ਲੁਧਿਆਣਾ ਦੇ 26 ਸਾਲ ਦੇ ਨੌਜਵਾਨ, ਖੁਸ਼ਦੀਪ ਸਿੰਘ ਬੈਂਸ, ਜਿਸਨੇ ਦੋ ਵੱਖ ਵੱਖ ਕੰਪਨੀਆਂ ਚ ਕੰਮ ਕਰਨ ਤੋਂ ਬਾਅਦ ਖੇਤੀ ਕਰਨ ਦਾ ਫੈਸਲਾ ਕੀਤਾ ਅਤੇ ਅੱਜ ਉਹ 28 ਏਕੜ ਜ਼ਮੀਨ ਤੇ ਸਬਜ਼ੀਆਂ ਦੀ ਖੇਤੀ ਕਰ ਰਹੇ ਹਨ।

ਪਰ ਕਿਉਂ, ਉਸ ਨੇ ਆਪਣੀ ਚੰਗੀ ਕਮਾਈ ਵਾਲੀ ਅਤੇ ਅਰਾਮਦਾਇਕ ਨੌਕਰੀ ਛੱਡ ਦਿੱਤੀ ਅਤੇ ਖੇਤੀ ਕਰਨਾ ਸ਼ੁਰੂ ਕਰ ਦਿੱਤਾ? ਇਹ ਖੇਤੀਬਾੜੀ ਵੱਲ ਖੁਸ਼ਦੀਪ ਦਾ ਰੁਝਾਨ ਹੀ ਸੀ।

ਖੁਸ਼ਦੀਪ ਸਿੰਘ ਬੈਂਸ ਉਸ ਪਰਿਵਾਰਿਕ ਪਿਛੋਕੜ ਤੋਂ ਆਉਂਦੇ ਹਨ, ਜਿੱਥੇ ਉਨ੍ਹਾਂ ਦੇ ਪਿਤਾ ਸੁਖਵਿੰਦਰ ਸਿੰਘ ਮੁੱਖ ਤੌਰ ਤੇ ਰੀਅਲ ਐਸਟੇਟ ਏਜੰਟ ਵਜੋਂ ਕੰਮ ਕਰਦੇ ਸਨ ਅਤੇ ਘਰ ਲਈ ਛੋਟੇ ਪੱਧਰ ਤੇ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਸਨ।ਖੁਸ਼ਦੀਪ ਦੇ ਪਿਤਾ ਹਮੇਸ਼ਾ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਇਕ ਆਰਾਮਦਾਇਕ ਨੌਕਰੀ ਕਰੇ, ਜਿੱਥੇ ਉਹਨੂੰ ਕੰਮ ਸਿਰਫ਼ ਕੁਰਸੀ ਤੇ ਬੈਠ ਕੇ ਕਰਨਾ ਪਵੇ। ਉਹਨਾਂ ਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਉਹਨਾਂ ਦਾ ਪੁੱਤਰ ਧੁੱਪ ਅਤੇ ਮਿੱਟੀ ਵਿਚ ਕੰਮ ਕਰੇਗਾ। ਪਰ ਜਦੋਂ ਖੁਸ਼ਦੀਪ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਦੇ ਪਿਤਾ ਇਸ ਫੈਸਲੇ ਦੇ ਬਿਲਕੁਲ ਖਿਲਾਫ਼ ਸੀ ਕਿਉਂਕਿ ਉਨ੍ਹਾਂ ਦੇ ਵਿਚਾਰ ਅਨੁਸਾਰ, ਖੇਤੀ ਇੱਕ ਅਜਿਹਾ ਕਾਰੋਬਾਰ ਹੈ ਜਿੱਥੇ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਦੀ ਲੋੜ ਹੁੰਦੀ ਹੈ ਅਤੇ ਇਹ ਅਜਿਹਾ ਕੰਮ ਨਹੀਂ ਹੈ ਜੋ ਪੜ੍ਹੇ ਲਿਖੇ ਲੋਕਾਂ ਦੁਆਰਾ ਕਰਨਾ ਚਾਹੀਦਾ ਹੈ।

ਇਹ ਕਿਵੇਂ ਸ਼ੁਰੂ ਹੋਇਆ…

ਜਦੋਂ ਖੁਸ਼ਦੀਪ ਈਸਟਮੈਂਨ ਵਿੱਚ ਕੰਮ ਕਰਦੇ ਸਨ ਤੇ ਉੱਥੇ ਨਵੇਂ ਪੌਦੇ ਤਿਆਰ ਕੀਤੇ ਜਾਂਦੇ ਸਨ ਅਤੇ ਇਹ ਹੀ ਉਹ ਸਮਾਂ ਸੀ ਜਦ ਖੁਸ਼ਦੀਪ ਖੇਤੀ ਵੱਲ ਆਕ੍ਰਸ਼ਿਤ ਹੋਏ। 1 ਸਾਲ ਅਤੇ 8 ਮਹੀਨਿਆਂ ਲਈ ਕੰਮ ਕਰਨ ਤੋਂ ਬਾਅਦ, ਉਸਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਯੂ.ਪੀ.ਐਲ. ਪੈਸਟੀਸਾਈਡਜ਼ (UPL Pesticides) ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਣੇ ਕੰਮ ਤੋਂ ਸੰਤੁਸ਼ਟ ਨਹੀਂ ਸਨ ਅਤੇ ਉਹ ਕੁੱਝ ਹੋਰ ਕਰਨਾ ਚਾਹੁੰਦੇ ਸਨ। ਇਸ ਲਈ ਈਸਟਮੈਨ ਅਤੇ ਯੂ.ਪੀ.ਐਲ. ਪੈਸਟੀਸਾਇਡਜ਼ ਕੰਪਨੀ ਵਿਚ ਦੋ ਸਾਲ ਕੰਮ ਕਰਨ ਤੋਂ ਬਾਅਦ ਖੁਸ਼ਦੀਪ ਨੇ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕਰਨ ਦਾ ਫੈਸਲਾ ਕੀਤਾ।

ਉਨ੍ਹਾਂ ਨੇ ਕੀੜੇਮਾਰ ਦਵਾਈਆਂ ਦੀ ਵਰਤੋਂ ਕੀਤੀ ਅਤੇ ਆਪਣੀ ਕਲਪਨਾ ਨਾਲੋਂ ਵੱਧ ਫ਼ਸਲਾਂ ਦਾ ਝਾੜ ਲਿਆ। ਹੌਲੀ-ਹੌਲੀ ਉਹਨਾਂ ਨੇ ਆਪਣੇ ਖੇਤੀ ਦੇ ਖੇਤਰ ਨੂੰ ਵਧਾ ਦਿੱਤਾ ਅਤੇ ਹੋਰ ਕਿਸਮਾਂ ਦੀਆਂ ਸਬਜ਼ੀਆਂ ਲਾਉਣੀਆਂ ਸ਼ੁਰੂ ਕੀਤੀਆਂ। ਉਹਨਾਂ ਨੇ ਹਰ ਤਰ੍ਹਾਂ ਦੀਆਂ ਸਬਜ਼ੀਆਂ ਉਗਾਉਣੀਆਂ ਸ਼ੁਰੂ ਕੀਤੀਆਂ, ਚਾਹੇ ਮੌਸਮੀ ਹੋਣ ਜਾਂ ਬੇ-ਮੌਸਮੀ।ਉਹਨਾਂ ਨੇ ਮਟਰ ਅਤੇ ਮੱਕੀ ਦੀ ਫ਼ਸਲ ਲਈ Pagro Foods Ltd. ਨਾਲ ਕੰਟ੍ਰੈਕਟ ਸਾਈਨ ਕੀਤਾ ਅਤੇ ਕਾਫੀ ਲਾਭ ਪ੍ਰਾਪਤ ਕੀਤਾ। ਉਹਦੇ ਤੋਂ ਬਾਅਦ 2016 ਵਿੱਚ ਉਹਨਾਂ ਨੇ ਝੋਨਾ, ਫਲੀਆਂ, ਆਲੂ. ਪਿਆਜ਼, ਲੱਸਣ, ਮਟਰ, ਸ਼ਿਮਲਾ ਮਿਰਚ, ਫੁੱਲ ਗੋਭੀ, ਮੂੰਗ ਦੀਆਂ ਫਲੀਆਂ ਅਤੇ ਬਾਸਮਤੀ ਨੂੰ ਵਾਰ-ਵਾਰ ਉਸ ਹੀ ਖੇਤ ਵਿੱਚ ਉਗਾਇਆ। ਖੇਤੀ ਦੇ ਨਾਲ, ਖੁਸ਼ਦੀਪ ਨੇ ਬੀਜ ਦੇ ਨਵੇਂ ਪੌਦੇ ਅਤੇ ਲਸਣ ਅਤੇ ਹੋਰ ਕਈ ਫ਼ਸਲਾਂ ਦੇ ਬੀਜ ਤਿਆਰ ਕਰਨੇ ਸ਼ੁਰੂ ਕੀਤੇ ਅਤੇ ਇਸ ਸਹਾਇਕ ਧੰਦੇ ਨਾਲ ਕਾਫੀ ਲਾਭ ਕਮਾਇਆ। ਪਿਛਲੇ ਤਿੰਨ ਸਾਲਾਂ ਤੋਂ, ਉਹ ਪੀ.ਏ.ਯੂ ਲੁਧਿਆਣਾ ਕਿਸਾਨ ਮੇਲੇ ਵਿੱਚ ਆਪਣੇ ਤਿਆਰ ਕੀਤੇ ਬੀਜਾਂ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਹਰ ਵਾਰ ਉਹਨਾਂ ਨੂੰ ਬਹੁਤ ਵਧੀਆ ਪ੍ਰਤੀਕਿਰਿਆ ਮਿਲਦੀ ਹੈ।

ਅੱਜ, ਖੁਸ਼ਦੀਪ ਦੇ ਪਿਤਾ ਅਤੇ ਮਾਤਾ ਦੋਵਾਂ ਨੇ ਆਪਣੇ ਪੁੱਤਰ ਦੀਆਂ ਉਪਲੱਬਧੀਆਂ ‘ਤੇ ਮਾਣ ਹੈ। ਖੁਸ਼ਦੀਪ ਆਪਣੇ ਕੰਮ ਤੋਂ ਖੁਸ਼ ਹੈ ਅਤੇ ਦੂਜੇ ਕਿਸਾਨਾਂ  ਨੂੰ ਇਸ ਵੱਲ ਮੋੜਦਾ ਹੈ। ਮੌਜੂਦਾ ਸਮੇਂ, ਉਹ ਸਬਜ਼ੀਆਂ ਦੀ ਕਾਸ਼ਤ ਤੋਂ ਚੰਗਾ ਮੁਨਾਫ਼ਾ ਕਮਾ ਰਹੇ ਹਨ ਅਤੇ ਭਵਿੱਖ ਵਿੱਚ ਉਹ ਆਪਣੀ ਨਰਸਰੀ ਅਤੇ ਫੂਡ ਪ੍ਰੋਸੈਸਿੰਗ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ।

ਕਿਸਾਨਾਂ ਲਈ ਸੰਦੇਸ਼
ਕਿਸਾਨਾਂ ਨੂੰ ਮੰਡੀਕਰਨ ਲਈ ਕਿਸੇ ਦੂਜੇ ਇਨਸਾਨ ‘ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਆਪਣਾ ਕੰਮ ਆਪ ਕਰਨਾ ਚਾਹੀਦਾ ਹੈ। ਇਕ ਹੋਰ ਗੱਲ ਜਿਸਦਾ ਕਿਸਾਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ, ਉਹੀ ਕਰਨਾ ਚਾਹੀਦਾ ਹੈ, ਜੋ ਉਹ ਕਰਨਾ ਚਾਹੁੰਦੇ ਹਨ।
ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਬਾਰੇ ਸੋਚਣਾ ਚਾਹੀਦਾ ਹੈ ਅਤੇ ਇਕ ਤੋਂ ਵੱਧ ਫ਼ਸਲਾਂ ਨੂੰ ਉਗਾਉਣਾ ਚਾਹੀਦਾ ਹੈ, ਤਾ ਕਿ ਜੇਕਰ ਇਕ ਫ਼ਸਲ ਖਰਾਬ ਹੋ ਜਾਏ ਤਾਂ ਉਹਨਾਂ ਕੋਲ ਦੂਜੀ ਫ਼ਸਲ ਤਾਂ ਹੋਏ । ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਬਲਜੀਤ ਸਿੰਘ ਕੰਗ

ਪੂਰੀ ਕਹਾਣੀ ਪੜ੍ਹੋ

ਜਾਣੋ ਕਿਵੇਂ ਇੱਕ ਅਧਿਆਪਕ ਨੇ ਜੈਵਿਕ ਖੇਤੀ ਸ਼ੁਰੂ ਕੀਤੀ ਅਤੇ ਕਿਵੇਂ ਉਹ ਜੈਵਿਕ ਖੇਤੀ ਵਿੱਚ ਕ੍ਰਾਂਤੀ ਲਿਆ ਰਹੇ ਹਨ

ਮਿਲੋ ਬਲਜੀਤ ਸਿੰਘ ਕੰਗ ਨਾਲ ਜੋ ਇੱਕ ਅਧਿਆਪਕ ਤੋਂ ਇੱਕ ਜੈਵਿਕ ਕਿਸਾਨ ਬਣ ਗਏ। ਜੈਵਿਕ ਖੇਤੀ ਮੁੱਖ ਵਿਚਾਰ ਨਹੀਂ ਸੀ ਜਿਸ ਕਰਕੇ ਕੰਗ ਅਧਿਆਪਕ ਤੋਂ ਛੇਤੀ ਰਿਟਾਇਰ ਹੋ ਗਏ। ਉਹਨਾਂ ਦੇ ਬੱਚਿਆਂ ਕਰਕੇ ਉਹਨਾਂ ਨੇ ਛੇਤੀ ਰਿਟਾਇਰਮੈਂਟ ਲਈ ਅਤੇ ਖੇਤੀਬਾੜੀ ਸ਼ੁਰੂ ਕੀਤੀ।

ਬਲਜੀਤ ਸਿੰਘ ਹਮੇਸ਼ਾ ਤੋਂ ਹੀ ਕੁੱਝ ਵੱਖਰਾ ਕਰਨਾ ਚਾਹੁੰਦੇ ਸੀ ਅਤੇ ਰਵਾਇਤੀ ਖੇਤੀ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਸੀ ਅਤੇ ਉਹਨਾਂ ਨੇ ਜੈਵਿਕ ਖੇਤੀ ਵਿੱਚ ਕੁੱਝ ਵੱਖਰਾ ਲੱਭ ਲਿਆ। ਖੇਤੀਬਾੜੀ ਉਹਨਾਂ ਦੇ ਪਰਿਵਾਰ ਦਾ ਮੁੱਖ ਕਿੱਤਾ ਨਹੀਂ ਸੀ, ਕਿਉਂਕਿ ਉਹਨਾਂ ਦੇ ਪਿਤਾ ਜੀ ਅਤੇ ਭਰਾ ਪਹਿਲਾਂ ਹੀ ਵਿਦੇਸ਼ ਵਿੱਚ ਵਸ ਚੁੱਕੇ ਸੀ। ਪਰ ਬਲਜੀਤ ਆਪਣੇ ਦੇਸ਼ ਵਿੱਚ ਰਹਿ ਕੇ ਹੀ ਕੁੱਝ ਵੱਡਾ ਕਰਨਾ ਚਾਹੁੰਦੇ ਸੀ।

ਪੰਜਾਬੀ ਵਿੱਚ ਐਮ. ਏ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬਲਜੀਤ ਨੂੰ ਸਕੂਲ ਦੇ ਅਧਿਆਪਕ ਦੇ ਤੌਰ ‘ਤੇ ਨੌਕਰੀ ਮਿਲ ਗਈ। ਇੱਕ ਅਧਿਆਪਕ ਵਜੋਂ ਕੁੱਝ ਸਮੇਂ ਲਈ ਕੰਮ ਕਰਨ ਤੋਂ ਬਾਅਦ ਉਹਨਾਂ ਨੇ 2003 ਤੋਂ 2010 ਤੱਕ ਆਪਣਾ ਆਪਣਾ ਰੈਸਟੋਰੈਂਟ ਖੋਲ੍ਹਿਆ। 2010 ਵਿੱਚ ਉਹਨਾਂ ਨੇ ਰੈਸਟੋਰੈਂਟ ਦਾ ਕਾਰੋਬਾਰ ਛੱਡਣ ਅਤੇ ਜੈਵਿਕ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ। 2011 ਵਿੱਚ,ਉਹਨਾਂ ਨੇ ਵਿਆਹ ਕਰਵਾ ਲਿਆ ਅਤੇ ਕੁੱਝ ਸਮੇਂ ਬਾਅਦ ਉਹਨਾਂ ਨੂੰ ਦੋ ਬੱਚਿਆਂ, ਇੱਕ ਧੀ ਅਤੇ ਇੱਕ ਬੇਟੇ ਦੀ ਬਖਸ਼ਿਸ਼ ਹੋਈ। ਧੀ ਹੁਣ 4 ਸਾਲ ਦੀ ਹੈ ਅਤੇ ਪੁੱਤਰ 2 ਸਾਲ ਦੀ ਉਮਰ ਦਾ ਹੈ। ਪਹਿਲਾਂ ਉਹ ਘੱਟ ਪੈਮਾਨੇ ‘ਤੇ ਰਸਾਇਣ ਇਸਤੇਮਾਲ ਕਰ ਰਹੇ ਸੀ, ਪਰ1994 ਵਿੱਚ ਉਹ ਜੈਵਿਕ ਖੇਤੀ ਵੱਲ ਚਲੇ ਗਏ। ਉਸਨੇ 1 ਏਕੜ ਜ਼ਮੀਨ ਵਿੱਚ ਮੱਕੀ ਦੀ ਫ਼ਸਲ ਬੀਜ ਦਿੱਤੀ।

ਉਹਨਾਂ ਨੇ ਇੱਕ ਏਕੜ ਜ਼ਮੀਨ ਤੇ ਮੱਕੀ ਦੀ ਫ਼ਸਲ ਦੀ ਬਿਜਾਈ ਕੀਤੀ। ਪਰ ਉਹਨਾਂ ਦੇ ਪਿੰਡ ਵਿੱਚ ਹਰ ਕੋਈ ਉਹਨਾਂ ਦਾ ਮਜਾਕ ਉਡਾ ਰਿਹਾ ਸੀ, ਕਿਉਂਕਿ ਉਹਨਾਂ ਨੇ ਠੰਡ ਦੇ ਦਿਨਾਂ ਵਿੱਚ ਮੱਕੀ ਦੀ ਫ਼ਸਲ ਬੀਜੀ ਸੀ। ਬਲਜੀਤ ਸਿੰਘ ਦੇ ਪੱਕੇ ਇਰਾਦਿਆਂ ਨੂੰ ਲੋਕਾਂ ਦੀ ਨਕਾਰਾਮਕਤਾ ਪ੍ਰਭਾਵਿਤ ਨਹੀਂ ਕਰ ਸਕੀ। ਜਦ ਕਟਾਈ ਦਾ ਵੇਲਾ ਆਇਆ ਤਾਂ ਮੱਕੀ ਨੇ 37 ਕੁਇੰਟਲ ਦੇ ਝਾੜ ਦਿੱਤਾ, ਜੋ ਉਹਨਾਂ ਦੀ ਸੋਚ ਤੋਂ ਵੱਧ ਸੀ। ਇਸ ਕਟਾਈ ਨੇ ਉਹਨਾਂ ਨੂੰ ਆਪਣੇ ਖੇਤੀ ਦੇ ਕੰਮ ਨੂੰ ਹੋਰ ਵਧਾਉਣ ਲਈ ਪ੍ਰੋਤਸਾਹਿਤ ਕੀਤਾ ਤੇ ਉਹਨਾਂ ਨੇ 1.5 ਏਕੜ ਜ਼ਮੀਨ ਠੇਕੇ ‘ਤੇ ਲਈ।

ਰਸਾਇਣਿਕ ਖੇਤੀ ਤੋਂ ਜੈਵਿਕ ਖੇਤੀ ਵੱਲ ਮੁੜਨਾ ਬਲਜੀਤ ਸਿੰਘ ਦੇ ਲਈ ਇੱਕ ਵੱਡਾ ਕਦਮ ਸੀ, ਪਰ ਉਹਨਾਂ ਨੇ ਕਦੇ ਮੁੜ ਕੇ ਨਹੀਂ ਦੇਖਿਆ। ਉਹਨਾਂ ਨੇ 6 ਏਕੜ ਜ਼ਮੀਨ ‘ਤੇ ਸਬਜ਼ੀਆਂ ਉਗਾਉਣੀਆਂ ਸ਼ੁਰੂ ਕੀਤੀਆਂ| ਉਹਨਾਂ ਦੇ ਖੇਤ ਵਿੱਚ, ਉਹਨਾਂ ਨੇ ਹਰ ਤਰ੍ਹਾਂ ਦੇ ਫਲ ਅਤੇ ਦਰੱਖ਼ਤ ਲਗਾਏ ਅਤੇ ਗੰਡੋਇਆ ਖਾਦ ਵੀ ਬਣਾਉਣੀ ਸ਼ੁਰੂ ਕੀਤੀ ਜਿਸ ਨਾਲ ਉਹਨਾਂ ਨੂੰ ਕਾਫੀ ਲਾਭ ਮਿਲਿਆ। ਉਹ ਆਪਣੇ ਕੰਮ ਦੇ ਲਈ ਜ਼ਿਆਦਾ ਮਜਦੂਰ ਵੀ ਨਹੀਂ ਰੱਖਦੇ ਅਤੇ ਜੈਵਿਕ ਖੇਤੀ ਨਾਲ ਚੰਗਾ ਲਾਭ ਕਾਮ ਰਹੇ ਹਨ।

ਮੌਜੂਦਾ ਸਮੇਂ, ਉਹ 6 ਏਕੜ ਰਕਬੇ ਵਿੱਚ ਆਪਣੇ ਫਾਰਮ ‘ਤੇ ਰਾਈ, ਬਾਸਮਤੀ, ਕਣਕ ਅਤੇ ਸਬਜ਼ੀਆਂ ਉਗਾ ਰਹੇ ਹਨ।

ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਉਹ ਆਪਣੇ ਉਤਪਾਦਾਂ ਨੂੰ ਬਾਜ਼ਾਰ ਵਿੱਚ ਲਿਆਉਣ ਲਈ “ਖੇਤੀ ਵਿਰਾਸਤ ਮਿਸ਼ਨ” ਦੇ ਭਾਗੀਦਾਰ ਬਣਨਾ ਚਾਹੁੰਦੇ ਹਨ।

ਕਿਸਾਨਾਂ ਨੂੰ ਸੰਦੇਸ਼:
ਕਿਸਾਨਾਂ ਨੂੰ ਆਪਣਾ ਕੰਮ ਖੁਦ ਕਰਨਾ ਚਾਹੀਦਾ ਹੈ ਅਤੇ ਮਾਰਕੀਟਿੰਗ ਲਈ ਕਿਸੇ ਤੀਜੇ ਬੰਦੇ ਤੇ ਨਿਰਭਰ ਨਹੀਂ ਕਰਨਾ ਚਾਹੀਦਾ। ਦੂਜੀ ਗੱਲ ਇਹ ਕੇ ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਭਵਿੱਖ ਲਈ ਜੈਵਿਕ ਖੇਤੀ ਹੀ ਇੱਕ-ਮਾਤਰ ਸਮਾਧਾਨ ਹੈ। ਕਿਸਾਨਾਂ ਨੂੰ  ਰਸਾਇਣਾਂ ਦਾ ਇਸਤੇਮਾਲ ਬੰਦ ਕਰਨਾ ਚਾਹੀਦਾ ਹੈ ਅਤੇ ਜੈਵਿਕ ਖੇਤੀ ਨੂੰ ਅਪਣਾਉਣਾ ਚਾਹੀਦਾ ਹੈ।”

ਹਰਜਿੰਦਰ ਕੌਰ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਸ 60 ਸਾਲ ਦੀ ਮਹਿਲਾ ਨੇ ਅੰਮ੍ਰਿਤਸਰ ਵਿੱਚ ਮਸ਼ਰੂਮ ਦੀ ਖੇਤੀ ਦੇ ਧੰਦੇ ਦੀ ਸਥਾਪਨਾ ਕੀਤੀ ਅਤੇ ਉਨ੍ਹਾਂ ਨੇ ਪੁੱਤਰਾਂ ਨੇ ਇਸ ਧੰਦੇ ਨੂੰ ਸਫ਼ਲ ਬਣਾਇਆ

ਪੰਜਾਬ ਵਿੱਚ ਜਿੱਥੇ ਲੋਕ ਅੱਜ ਵੀ ਰਵਾਇਤੀ ਖੇਤੀ ਦੇ ਚੱਕਰ ‘ਚ ਫਸੇ ਹੋਏ ਹਨ, ਉੱਥੇ ਕੁੱਝ ਕਿਸਾਨ ਅਜਿਹੇ ਹਨ, ਜਿਨ੍ਹਾਂ ਨੇ ਇਸ ਚੱਕਰ ਨੂੰ ਤੋੜਿਆ ਅਤੇ ਖੇਤੀ ਦੀ ਆਵਿਸ਼ਕਾਰੀ ਤਕਨੀਕ ਨੂੰ ਲੇ ਕੇ ਆਏ, ਜੋ ਕਿ ਕੁਦਰਤ ਦੇ ਜ਼ਰੂਰੀ ਸ੍ਰੋਤ ਜਿਵੇਂ ਕਿ ਪਾਣੀ ਆਦਿ ਨੂੰ ਬਚਾਉਣ ਵਿੱਚ ਮਦਦ ਕਰਦੇ ਹਨ।

ਇਹ ਇੱਕ ਪਰਿਵਾਰ ਦੇ ਯਤਨਾਂ ਦੀ ਕਹਾਣੀ ਹੈ। ਰੰਧਾਵਾ ਪਰਿਵਾਰ ਪੰਜਾਬ ਦੇ ਧਾਰਮਿਕ ਸ਼ਹਿਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਜੋ ਅਦਭੁੱਤ ਪਵਿੱਤਰ ਸ਼ੈਲੀ, ਸੰਸਕ੍ਰਿਤ ਅਤੇ ਅੰਮ੍ਰਿਤ ਸਰੋਵਰ(ਪਵਿੱਤਰ ਜਲ ਤਲਾਬ) ਨਾਲ ਘਿਰੇ ਸ਼ਾਂਤ ਸਵਰਣ ਮੰਦਿਰ(ਹਰਿਮੰਦਰ ਸਾਹਿਬ) ਲਈ ਜਾਣਿਆ ਜਾਂਦਾ ਹੈ। ਇਹ ਪਰਿਵਾਰ ਨਾ-ਕੇਵਲ ਮਸ਼ਰੂਮ ਦੀ ਖੇਤੀ ਵਿੱਚ ਕ੍ਰਾਂਤੀ ਲੈ ਕੇ ਆ ਰਿਹਾ ਹੈ, ਬਲਕਿ ਆਧੁਨਿਕ ਅਤੇ ਫਾਇਦੇਮੰਦ ਤਕਨੀਕਾਂ ਵੱਲ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕਰ ਰਿਹਾ ਹੈ।

ਹਰਜਿੰਦਰ ਕੌਰ ਰੰਧਾਵਾ ਅੰਮ੍ਰਿਤਸਰ ਵਿੱਚ ਮਸ਼ਰੂਮ ਲੇਡੀ ਦੇ ਨਾਮ ਨਾਲ ਪ੍ਰਸਿੱਧ ਹਨ। ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ਕੇਵਲ ਇੱਕ ਸਹਾਇਕ ਧੰਦੇ ਦੇ ਤੌਰ ‘ਤੇ ਸ਼ੁਰੂ ਕੀਤੀ ਜਾ ਅਸੀਂ ਕਹਿ ਸਕਦੇ ਹਾਂ ਕਿ ਇਹ ਉਨ੍ਹਾਂ ਦਾ ਸ਼ੌਂਕ ਸੀ, ਪਰ ਕੌਣ ਜਾਣਦਾ ਸੀ ਕਿ ਸ਼੍ਰੀਮਤੀ ਹਰਜਿੰਦਰ ਕੌਰ ਦਾ ਇਹ ਸ਼ੌਂਕ ਭਵਿੱਖ ਵਿੱਚ ਉਨ੍ਹਾਂ ਦੇ ਪੁੱਤਰਾਂ ਦੁਆਰਾ ਇੱਕ ਸਫ਼ਲ ਵਪਾਰ ਵਿੱਚ ਬਦਲ ਦਿੱਤਾ ਜਾਵੇਗਾ।

ਇਹ ਕਿਵੇਂ ਸ਼ੁਰੂ ਹੋਇਆ…

ਅੱਸੀ-ਨੱਬੇ ਦੇ ਦਹਾਕੇ ਵਿੱਚ ਪੰਜਾਬ ਪੁਲਿਸ ਵਿੱਚ ਸੇਵਾ ਕਰਨ ਵਾਲੇ ਰਜਿੰਦਰ ਸਿੰਘ ਦੀ ਪਤਨੀ ਹੋਣ ਦੇ ਨਾਤੇ, ਘਰ ਵਿੱਚ ਕੋਈ ਕਮੀ ਨਹੀਂ ਸੀ, ਜੋ ਸ਼੍ਰੀਮਤੀ ਹਰਜਿੰਦਰ ਕੌਰ ਨੂੰ ਅਸੁਰੱਖਿਅਤ ਬਣਾਉਂਦੀ ਅਤੇ ਉਨ੍ਹਾਂ ਨੂੰ ਹੋਰ ਕਮਾਈ ਦੇ ਸ੍ਰੋਤ ਦੀ ਭਾਲ ਕਰਨੀ ਪੈਂਦੀ।

ਕਿਵੇਂ ਇੱਕ ਗ੍ਰਹਿਣੀ ਦੀ ਰੁਚੀ ਨੇ ਪਰਿਵਾਰ ਦੇ ਭਵਿੱਖ ਲਈ ਨੀਂਹ ਰੱਖੀ…

ਪਰ 1989 ਵਿੱਚ ਹਰਜਿੰਦਰ ਕੌਰ ਨੇ ਕੁੱਝ ਅਲੱਗ ਕਰਨ ਦਾ ਸੋਚਿਆ ਅਤੇ ਆਪਣੇ ਵਾਧੂ ਸਮੇਂ ਦਾ ਵਧੀਆ ਤਰੀਕੇ ਨਾਲ ਇਸਤੇਮਾਲ ਕਰਨ ਦਾ ਵਿਚਾਰ ਕੀਤਾ, ਇਸ ਲਈ ਉਨ੍ਹਾਂ ਨੇ ਆਪਣੇ ਘਰ ਦੇ ਵਰਾਂਡੇ ਵਿੱਚ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ। ਮਸ਼ਰੂਮ ਦੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਕੋਲ ਕੋਈ ਟ੍ਰੇਨਿੰਗ ਨਹੀਂ ਸੀ, ਪਰ ਉਨ੍ਹਾਂ ਦੇ ਸਮਰਪਣ ਨੇ ਉਨ੍ਹਾਂ ਦੇ ਕੰਮਾਂ ਵਿੱਚ ਸੱਚੇ ਰੰਗ ਲਾਏ। ਹੌਲੀ-ਹੌਲੀ ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ਦੇ ਕੰਮ ਨੂੰ ਵਧਾਇਆ ਅਤੇ ਮਸ਼ਰੂਮ ਤੋਂ ਖਾਣ ਵਾਲੇ ਉਤਪਾਦ ਤਿਆਰ ਕਰਨੇ ਸ਼ੁਰੂ ਕਰ ਦਿੱਤੇ।

ਜਦੋਂ ਪੁੱਤਰ ਆਪਣੀ ਮਾਂ ਦੇ ਸਹਾਰੇ ਬਣੇ…

ਜਦੋਂ ਉਨ੍ਹਾਂ ਦੇ ਪੁੱਤਰ ਵੱਡੇ ਹੋਏ ਅਤੇ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ, ਤਾਂ ਚਾਰਾਂ ਵਿੱਚੋਂ ਤਿੰਨ ਪੁੱਤਰ(ਮਨਜੀਤ, ਮਨਦੀਪ ਅਤੇ ਹਰਪ੍ਰੀਤ) ਮਸ਼ਰੂਮ ਦੀ ਖੇਤੀ ਦੇ ਧੰਦੇ ਵਿੱਚ ਆਪਣੀ ਮਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ। ਤਿੰਨੋ ਪੁੱਤਰ ਖ਼ਾਸ ਤੌਰ ‘ਤੇ ਟ੍ਰੇਨਿੰਗ ਲਈ ਸੋਲਨ ਦੇ ਡਾਇਰੈਕਟੋਰੇਟ ਆੱਫ ਮਸ਼ਰੂਮ ਰਿਸਰਚ ਗਏ। ਉੱਥੇ ਉਨ੍ਹਾਂ ਨੇ ਮਸ਼ਰੂਮ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਕਿ ਬਟਨ, ਮਿਲਕੀ ਅਤੇ ਓਈਸਟਰ ਦੇ ਬਾਰੇ ਸਿੱਖਿਆ। ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ‘ਤੇ ਪੀ ਏ ਯੂ ਦੁਆਰਾ ਦਿੱਤੀ ਗਈ ਹੋਰ ਧੰਦਿਆਂ ਦੀ ਟ੍ਰੇਨਿੰਗ ਵਿੱਚ ਵੀ ਭਾਗ ਲਿਆ। ਜਦਕਿ ਹਰਜਿੰਦਰ ਕੌਰ ਜੀ ਦਾ ਚੌਥਾ ਪੁੱਤਰ(ਜਗਦੀਪ ਸਿੰਘ) ਹੋਰ ਫ਼ਸਲਾਂ ਦੀ ਖੇਤੀ ਕਰਨ ਵਿੱਚ ਜ਼ਿਆਦਾ ਰੁਚੀ ਰੱਖਦਾ ਸੀ ਅਤੇ ਬਾਅਦ ਵਿੱਚ ਉਹ ਆਸਟ੍ਰੇਲੀਆ ਗਿਆ ਅਤੇ ਫਿਰ ਗੰਨੇ ਅਤੇ ਕੇਲੇ ਦੀ ਖੇਤੀ ਸ਼ੁਰੂ ਕੀਤੀ।

ਸਮੇਂ ਦੇ ਨਾਲ-ਨਾਲ ਹਰਜਿੰਦਰ ਕੌਰ ਜੀ ਦੇ ਪੁੱਤਰ ਮਸ਼ਰੂਮ ਦੀ ਖੇਤੀ ਦੇ ਕੰਮ ਦਾ ਵਿਸਤਾਰ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਵਪਾਰਕ ਉਦੇਸ਼ ਲਈ ਮਸ਼ਰੂਮ ਦੇ ਉਤਪਾਦਾਂ ਜਿਵੇਂ ਕਿ ਆਚਾਰ, ਪਾਪੜ, ਪਾਊਡਰ, ਵੜੀਆਂ, ਨਮਕੀਨ ਅਤੇ ਬਿਸਕੁਟ ਦੀ ਪ੍ਰੋਸੈੱਸਿੰਗ ਵੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਸ਼੍ਰੀ ਰਜਿੰਦਰ ਸਿੰਘ ਰੰਧਾਵਾ ਵੀ ਰਿਟਾਇਰਮੈਂਟ ਤੋਂ ਬਾਅਦ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਮਸ਼ਰੂਮ ਦੇ ਧੰਦੇ ਵਿੱਚ ਸ਼ਾਮਲ ਹੋ ਗਏ।

ਅੱਜ ਰੰਧਾਵਾ ਪਰਿਵਾਰ ਇੱਕ ਸਫ਼ਲ ਮਸ਼ਰੂਮ ਉਪਾਦਕ ਹੈ ਅਤੇ ਮਸ਼ਰੂਮ ਦੇ ਉਤਪਾਦਾਂ ਦਾ ਇੱਕ ਸਫ਼ਲ ਨਿਰਮਾਤਾ ਹੈ। ਬੀਜ ਦੀ ਤਿਆਰੀ ਤੋਂ ਲੈ ਕੇ ਮੰਡੀਕਰਨ ਤੱਕ ਦਾ ਕੰਮ ਪਰਿਵਾਰ ਦੇ ਮੈਂਬਰ ਸਭ ਕੁੱਝ ਖੁਦ ਕਰਦੇ ਹਨ। ਹਰਜਿੰਦਰ ਕੌਰ ਤੋਂ ਬਾਅਦ, ਇੱਕ ਹੋਰ ਮੈਂਬਰ ਮਨਦੀਪ ਸਿੰਘ(ਦੂਜਾ ਪੁੱਤਰ), ਜਿਸਨੇ ਇਸ ਵਪਾਰ ਨੂੰ ਵਧੇਰੇ ਗੰਭੀਰਤਾ ਨਾਲ ਲਿਆ ਅਤੇ ਉਸਦਾ ਵਿਸਤਾਰ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ। ਉਹ ਖ਼ਾਸ ਤੌਰ ‘ਤੇ ਸਾਰੇ ਉਤਪਾਦਾਂ ਦਾ ਨਿਰਮਾਣ ਅਤੇ ਉਨ੍ਹਾਂ ਦੇ ਮੰਡੀਕਰਨ ਦਾ ਪ੍ਰਬੰਧ ਕਰਦੇ ਹਨ। ਮੁੱਖ ਤੌਰ ‘ਤੇ ਉਹ ਆਪਣੀ ਦੁਕਾਨ(ਰੰਧਾਵਾ ਮਸ਼ਰੂਮ ਫਾਰਮ) ਦੇ ਮਾਧਿਅਮ ਨਾਲ ਕੰਮ ਕਰਦੇ ਹਨ, ਜੋ ਕਿ ਬਟਾਲਾ-ਜਲੰਧਰ ਰੋਡ ‘ਤੇ ਸਥਿਤ ਹੈ।

ਦੂਜੇ ਦੋ ਪੁੱਤਰ(ਮਨਜੀਤ ਸਿੰਘ ਅਤੇ ਹਰਪ੍ਰੀਤ ਸਿੰਘ) ਵੀ ਰੰਧਾਵਾ ਮਸ਼ਰੂਮ ਫਾਰਮ ਚਲਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਹ ਮਸ਼ਰੂਮ ਦੀ ਖੇਤੀ, ਕਟਾਈ ਅਤੇ ਕਾਰੋਬਾਰ ਨਾਲ ਸੰਬੰਧਿਤ ਹੋਰ ਕੰਮਾਂ ਦਾ ਪ੍ਰਬੰਧ ਕਰਦੇ ਹਨ।

ਹਾਲਾਂਕਿ, ਪਰਿਵਾਰ ਦੇ ਪੁੱਤਰ ਹੁਣ ਸਾਰੇ ਕੰਮਾਂ ਦਾ ਪ੍ਰਬੰਧਨ ਕਰ ਰਹੇ ਹਨ, ਫਿਰ ਵੀ ਹਰਜਿੰਦਰ ਕੌਰ ਬਹੁਤ ਉਤਸ਼ਾਹ ਨਾਲ ਕਾਰੋਬਾਰ ਵਿੱਚ ਭਾਗ ਲੈਂਦੇ ਹਨ ਅਤੇ ਨਿੱਜੀ ਤੌਰ ‘ਤੇ ਖੇਤੀ ਅਤੇ ਉਤਪਾਦ ਤਿਆਰ ਕਰਨ ਵਾਲੀ ਜਗ੍ਹਾ ‘ਤੇ ਜਾਂਦੇ ਹਨ ਅਤੇ ਉੱਥੇ ਕੰਮ ਕਰ ਰਹੇ ਹੋਰਨਾਂ ਲੋਕਾਂ ਦੀ ਅਗਵਾਈ ਕਰਦੇ ਹਨ। ਹਰਜਿੰਦਰ ਕੌਰ ਜੀ ਮੁੱਖ ਸ਼ਖ਼ਸ ਹਨ ਜੋ ਉਨ੍ਹਾਂ ਕਿਰਤੀਆਂ ਦੁਆਰਾ ਤਿਆਰ ਕੀਤੇ ਉਤਪਾਦਾਂ ਦੀ ਸਫ਼ਾਈ ਅਤੇ ਕੁਆਲਿਟੀ ਦਾ ਧਿਆਨ ਰੱਖਦੇ ਹਨ।

ਹਰਜਿੰਦਰ ਕੌਰ ਆਪਣੀ ਆਉਣ ਵਾਲੀ ਤੀਜੀ ਪੀੜ੍ਹੀ ਨੂੰ ਕਿਵੇਂ ਦੇਖਣਾ ਚਾਹੁੰਦੇ ਹਨ …

” ਮੈਂ ਚਾਹੁੰਦੀ ਹਾਂ ਕਿ ਮੇਰੀ ਤੀਜੀ ਪੀੜ੍ਹੀ ਵੀ ਸਾਡੇ ਵਪਾਰ ਦਾ ਹਿੱਸਾ ਹੋਵੇ। ਉਨ੍ਹਾਂ ਵਿੱਚੋਂ ਕੁੱਝ ਇੰਨੀ ਸਮਝ ਵਾਲੇ ਹਨ, ਕਿ ਇਹ ਸਭ ਕਿਵੇਂ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਹੁਣ ਤੋਂ ਹੀ ਇਸ ਮਸ਼ਰੂਮ ਦੇ ਕਾਰੋਬਾਰ ਵਿੱਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਅਸੀਂ ਆਪਣੇ ਪੋਤੇ(ਮਨਜੀਤ ਸਿੰਘ ਦਾ ਪੁੱਤਰ, ਜੋ ਅਜੇ 10ਵੀਂ ਜਮਾਤ ਦੀ ਪੜ੍ਹਾਈ ਕਰ ਰਿਹਾ ਹੈ) ਨੂੰ ਮਸ਼ਰੂਮ ਰਿਸਰਚ ਵਿੱਚ ਉੱਚੇਰੀ ਸਿੱਖਿਆ ਪ੍ਰਾਪਤ ਕਰਨ ਅਤੇ ਇਸ ‘ਤੇ ਪੀ.ਐੱਚ.ਡੀ. ਕਰਨ ਲਈ ਵਿਦੇਸ਼ ਭੇਜਣ ਦੀ ਯੋਜਨਾ ਬਣਾ ਰਹੇ ਹਾਂ।”

ਮਾਰਕਿਟ ਵਿੱਚ ਆਪਣੀ ਛਾਪ ਸਥਾਪਿਤ ਕਰਨਾ…

ਰੰਧਾਵਾ ਮਸ਼ਰੂਮ ਨੇ ਪਹਿਲਾਂ ਹੀ ਆਪਣੇ ਉਤਪਾਦਨ ਦੀ ਕੁਆਲਿਟੀ ਦੇ ਨਾਲ ਮਾਰਕਿਟ ਵਿੱਚ ਵੱਡੇ ਸਤਰ ‘ਤੇ ਆਪਣੀ ਮੌਜੂਦਗੀ ਦਰਜ ਕੀਤੀ ਹੈ। ਇਸ ਸਮੇਂ 70% ਉਤਪਾਦ(ਤਾਜ਼ਾ ਮਸ਼ਰੂਮ ਅਤੇ ਮਸ਼ਰੂਮ ਤੋਂ ਤਿਆਰ ਕੀਤੇ ਹੋਰ ਖਾਣਯੋਗ ਪਦਾਰਥ) ਉਨ੍ਹਾਂ ਦੀ ਆਪਣੀ ਦੁਕਾਨ ਦੇ ਮਾਧਿਅਮ ਨਾਲ ਹੀ ਵੇਚੇ ਜਾਂਦੇ ਹਨ ਅਤੇ ਬਾਕੀ 30% ਨੇੜਲੇ ਵੱਡੇ ਸ਼ਹਿਰਾਂ ਜਿਵੇਂ ਕਿ ਜਲੰਧਰ, ਅੰਮ੍ਰਿਤਸਰ, ਬਟਾਲਾ ਅਤੇ ਗੁਰਦਾਸਪੁਰ ਦੀ ਸਬਜ਼ੀ ਮੰਡੀ ਭੇਜੇ ਜਾਂਦੇ ਹਨ।

ਉਹ ਮਸ਼ਰੂਮ ਦੀਆਂ ਤਿੰਨ ਕਿਸਮਾਂ ਮਿਲਕੀ, ਬਟਨ ਅਤੇ ਓਈਸਟਰ ਉਗਾਉਂਦੇ ਹਨ, ਜੋ ਉਨ੍ਹਾਂ ਦੀ ਆਮਦਨ ਨੂੰ ਹੋਰ ਵੀ ਵਧੀਆ ਬਣਾਉਂਦੇ ਹਨ। ਇਨ੍ਹਾਂ ਤਿੰਨਾਂ ਕਿਸਮਾਂ ਵਿੱਚ ਲਾਗਤ ਘੱਟ ਆਉਂਦੀ ਹੈ ਅਤੇ ਆਮਦਨ 70 ਤੋਂ 80 ਰੁਪਏ (ਕੱਚੀ ਮਸ਼ਰੂਮ) ਪ੍ਰਤੀ ਕਿੱਲੋ ਦੇ ਲਗਭਗ ਹੁੰਦੀ ਹੈ। ਬਟਨ ਮਸ਼ਰੂਮ ਨੂੰ ਤੁੜਾਈ ਤੱਕ ਤਿਆਰ ਹੋਣ ਲਈ 20 ਤੋਂ 50 ਦਿਨ ਲੱਗਦੇ ਹਨ, ਜਦਕਿ ਓਈਸਟਰ(ਨਵੰਬਰ-ਅਪ੍ਰੈਲ) ਅਤੇ ਮਿਲਕੀ(ਮਈ-ਅਕਤੂਬਰ) ਕਿਸਮ ਨੂੰ ਤੁੜਾਈ ਲਈ ਤਿਆਰ ਹੋਣ ਵਿੱਚ 6 ਮਹੀਨੇ ਲੱਗਦੇ ਹਨ। ਫ਼ਸਲਾਂ ਤਿਆਰ ਹੋਣ ਅਤੇ ਤੁੜਾਈ ਦੇ ਸਮੇਂ ਕਾਰਨ ਇਨ੍ਹਾਂ ਦਾ ਵਪਾਰ ਸਦਾਬਹਾਰ ਹੁੰਦਾ ਹੈ।

ਰੰਧਾਵਾ ਪਰਿਵਾਰ…

ਨੂੰਹਾਂ ਸਮੇਤ ਪੂਰਾ ਪਰਿਵਾਰ ਵਪਾਰ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੈ ਅਤੇ ਉਹ ਖੁਦ ਸਾਰੇ ਉਤਪਾਦ ਘਰ ਵੀ ਤਿਆਰ ਕਰਦੇ ਹਨ। ਦੂਜਾ ਪੁੱਤਰ ਮਨਦੀਪ ਸਿੰਘ ਆਪਣੇ ਪਰਿਵਾਰ ਦੇ ਕਾਰੋਬਾਰ ਦੇ ਮੰਡੀਕਰਨ ਵਿਭਾਗ ਨੂੰ ਸੰਭਾਲਣ ਤੋਂ ਇਲਾਵਾ ਉਹ 2007 ਤੋਂ ਜੱਗ-ਬਾਣੀ ਅਖਬਾਰ ਵਿੱਚ ਇੱਕ ਰਿਪੋਰਟਰ ਦੇ ਤੌਰ ‘ਤੇ ਇੱਕ ਹੋਰ ਪੇਸ਼ਾ ਸੰਭਾਲ ਰਹੇ ਹਨ ਅਤੇ ਰਿਪੋਰਟਿੰਗ ਲਈ ਉਨ੍ਹਾਂ ਕੋਲ ਅੰਮ੍ਰਿਤਸਰ ਜ਼ਿਲ੍ਹਾ ਹੈ। ਇਸ ਲਈ ਕਦੇ ਕਦੇ ਉਨ੍ਹਾਂ ਦੀ ਗੈਰ-ਹਾਜ਼ਰੀ ‘ਚ ਸ. ਰਜਿੰਦਰ ਸਿੰਘ ਰੰਧਾਵਾ ਜੀ ਦੁਕਾਨ ਸੰਭਾਲਦੇ ਹਨ।

ਅੱਜ-ਕੱਲ੍ਹ ਸਰਕਾਰ ਅਤੇ ਕ੍ਰਿਸ਼ੀ ਵਿਭਾਗ ਕਿਸਾਨਾਂ ਨੂੰ ਉਨ੍ਹਾਂ ਫ਼ਸਲਾਂ ਦੀ ਖੇਤੀ ਕਰਨ ਲਈ ਉਤਸ਼ਾਹਿਤ ਰਹੇ ਹਨ ਅਤੇ ਮਸ਼ਰੂਮ ਵੀ ਇਨ੍ਹਾਂ ਫ਼ਸਲਾਂ ‘ਚੋਂ ਇੱਕ ਹੈ, ਜਿਸਨੂੰ ਸਿੰਚਾਈ ਲਈ ਜ਼ਿਆਦਾ ਮਾਤਰਾ ਵਿੱਚ ਪਾਣੀ ਦੀ ਲੋੜ ਨਹੀਂ ਹੁੰਦੀ। ਇਸ ਲਈ ਮਸ਼ਰੂਮ ਦੀ ਖੇਤੀ ਵਿੱਚ ਉੱਦਮ ਕਾਰਨ ਰੰਧਾਵਾ ਪਰਿਵਾਰ ਨੂੰ ਦੋ ਵਾਰ ਜ਼ਿਲ੍ਹਾ ਪੱਧਰ ‘ਤੇ ਸਨਮਾਨ ਅਤੇ ਸਮਾਰੋਹ ਅਤੇ ਮੇਲਿਆਂ ਵਿੱਚ ਤਹਿਸੀਲ ਪੱਧਰ ‘ਤੇ ਸਨਮਾਨਿਤ ਕੀਤਾ ਗਿਆ। ਹਾਲ ਹੀ ਵਿੱਚ 10 ਸਤੰਬਰ 2017 ਨੂੰ ਰੰਧਾਵਾ ਪਰਿਵਾਰ ਦੇ ਉੱਦਮ ਨੂੰ ਦੇਸ਼ ਭਰ ਵਿੱਚ ਮਸ਼ਰੂਮ ਰਿਸਰਚ, ਸੋਲਨ ਦੇ ਡਾਇਰੈਕਟੋਰੇਟ ਦੁਆਰਾ ਸਰਾਹਿਆ ਗਿਆ, ਜਿੱਥੇ ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਕਿਸਾਨਾਂ ਲਈ ਸੰਦੇਸ਼

ਕਿਸਾਨਾਂ ਲਈ ਸੰਦੇਸ਼-ਰੰਧਾਵਾ ਪਰਿਵਾਰ ਇਕੱਠੇ ਹੋ ਕੇ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਉਨ੍ਹਾਂ ਦਾ ਸੰਦੇਸ਼ ਕਿਸਾਨਾਂ ਲਈ ਸਭ ਤੋਂ ਵਿਲੱਖਣ ਅਤੇ ਪ੍ਰੇਰਣਾਦਾਇਕ ਹੈ।

“ਜੋ ਪਰਿਵਾਰ ਇਕੱਠਾ ਰਹਿੰਦਾ ਹੈ, ਉਹ ਸਫ਼ਲਤਾ ਬੜੀ ਅਸਾਨੀ ਨਾਲ ਪ੍ਰਾਪਤ ਕਰਦਾ ਹੈ। ਅੱਜ-ਕੱਲ੍ਹ ਕਿਸਾਨ ਨੂੰ ਏਕਤਾ ਦੀ ਸ਼ਕਤੀ ਨੂੰ ਸਮਝਣਾ ਚਾਹੀਦਾ ਹੈ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਮੀਨ ਅਤੇ ਸੰਪੱਤੀ ਨੂੰ ਵੰਡਣ ਦੀ ਥਾਂ ਇਕੱਠੇ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਇੱਕ ਹੋਰ ਗੱਲ ਇਹ ਹੈ ਕਿ ਕਿਸਾਨਾਂ ਨੂੰ ਮੰਡੀਕਰਨ ਦਾ ਕੰਮ ਖੁਦ ਸ਼ੁਰੂ ਕਰਨਾ ਚਾਹੀਦਾ ਹੈ, ਕਿਉਂਕਿ ਇਹ ਆਤਮ-ਵਿਸ਼ਵਾਸ ਕਮਾਉਣ ਅਤੇ ਆਪਣੀ ਫਸਲ ਦਾ ਸਹੀ ਮੁੱਲ ਲੈਣ ਦਾ ਸਭ ਤੋਂ ਅਸਾਨ ਤਰੀਕਾ ਹੈ।

 

ਅਮਰੀਕ ਸਿੰਘ ਢਿੱਲੋਂ

ਪੂਰੀ ਕਹਾਣੀ ਪੜ੍ਹੋ

ਜਾਣੋ ਇਸ ਜੁਗਾੜੀ ਕਿਸਾਨ ਦੇ ਜੁਗਾੜ ਕਿਵੇਂ ਖੇਤੀ ਵਿੱਚ ਲਾਹੇਵੰਦ ਸਾਬਿਤ ਹੋਏ 

ਕਿਹਾ ਜਾਂਦਾ ਹੈ ਕਿ ਅਕਸਰ ਜ਼ਰੂਰਤਾਂ ਅਤੇ ਮਜ਼ਬੂਰੀਆਂ ਹੀ ਇਨਸਾਨ ਨੂੰ ਨਵੀਆਂ ਕਾਢਾਂ ਕਰਨ ਵੱਲ ਲੈ ਜਾਂਦੀਆਂ ਹਨ ਅਤੇ ਇਸੇ ਤਰ੍ਹਾਂ ਹੀ ਨਵੀਆਂ ਖੋਜਾਂ ਸੰਭਵ ਹੁੰਦੀਆਂ ਹਨ।

ਅਜਿਹੇ ਹੀ ਇੱਕ ਇਨਸਾਨ ਦੀ ਗੱਲ ਕਰਨ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣੀਆਂ ਮਜ਼ਬੂਰੀਆਂ ਅਤੇ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਨਵੇਂ-ਨਵੇਂ ਜੁਗਾੜ ਲਾ ਕੇ ਕਾਢਾਂ ਕੀਤੀਆਂ ਅਤੇ ਉਨ੍ਹਾਂ ਦਾ ਨਾਮ ਹੈ- ਅਮਰੀਕ ਸਿੰਘ ਢਿੱਲੋਂ।

ਅਮਰੀਕ ਸਿੰਘ ਢਿੱਲੋਂ ਜੀ ਪਿੰਡ ਗਿਆਨਾ, ਤਹਿਸੀਲ ਤਲਵੰਡੀ ਸਾਬ੍ਹੋ(ਬਠਿੰਡਾ) ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਜੀ(ਸ. ਮੋਲਨ ਸਿੰਘ) ਨੂੰ ਖੇਤੀਬਾੜੀ ਦਾ ਧੰਦਾ ਵਿਰਾਸਤ ਵਿੱਚ ਮਿਲਿਆ ਅਤੇ ਉਨ੍ਹਾਂ ਵੱਲ ਦੇਖ ਕੇ ਅਮਰੀਕ ਸਿੰਘ ਜੀ ਵੀ ਖੇਤੀਬਾੜੀ ਵਿੱਚ ਰੁਚੀ ਦਿਖਾਉਣ ਲੱਗੇ। ਉਨ੍ਹਾਂ ਕੋਲ ਕੁੱਲ 14 ਏਕੜ ਜ਼ਮੀਨ ਹੈ, ਜਿਸ ‘ਤੇ ਉਹ ਰਵਾਇਤੀ ਖੇਤੀ ਕਰਦੇ ਹਨ।

ਜਿਵੇਂ ਕਿ ਬਚਪਨ ਤੋਂ ਹੀ ਉਨ੍ਹਾਂ ਦੀ ਦਿਲਚਸਪੀ ਖੇਤੀ ਵਿੱਚ ਜ਼ਿਆਦਾ ਸੀ, ਇਸ ਲਈ ਸੰਨ 2000 ਵਿੱਚ ਉਨ੍ਹਾਂ ਨੇ ਦਸਵੀਂ ਪਾਸ ਕੀਤੀ ਅਤੇ ਪੜ੍ਹਾਈ ਛੱਡ ਦਿੱਤੀ ਅਤੇ ਖੇਤੀ ਵਿੱਚ ਆਪਣੇ ਪਿਤਾ ਦਾ ਸਾਥ ਦੇਣ ਦਾ ਫੈਸਲਾ ਕੀਤਾ। ਨਾਲ ਦੀ ਨਾਲ ਉਹ ਆਪਣੇ ਖਾਲੀ ਸਮੇਂ ਦਾ ਉੱਚਿਤ ਤਰੀਕੇ ਨਾਲ ਲਾਭ ਉਠਾਉਣ ਲਈ ਆਪਣੇ ਦੋਸਤ ਦੀ ਮੋਬਾਈਲ ਰਿਪੇਅਰ ਵਾਲੀ ਦੁਕਾਨ ‘ਤੇ ਕੰਮ ਕਰਨ ਲੱਗੇ। ਪਰ ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਹਾਇਰ ਸੈਕੰਡਰੀ(ਬਾਰ੍ਹਵੀਂ) ਤੱਕ ਦੀ ਪੜ੍ਹਾਈ ਜ਼ਰੂਰੀ ਹੈ, ਕਿਉਂਕਿ ਇਹ ਇੱਕ ਮੁੱਢਲੀ ਸਿੱਖਿਆ ਹੈ, ਜੋ ਸਾਰਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਹਾਸਿਲ ਕਰਨੀ ਚਾਹੀਦੀ ਹੈ ਅਤੇ ਇਹ ਇਨਸਾਨ ਦਾ ਆਤਮ-ਵਿਸ਼ਵਾਸ ਵੀ ਵਧਾਉਂਦੀ ਹੈ। ਇਸ ਲਈ ਉਨ੍ਹਾਂ ਨੇ ਪ੍ਰਾਈਵੇਟ ਬਾਰ੍ਹਵੀਂ ਪਾਸ ਕੀਤੀ।

ਉਹ ਬਚਪਨ ਤੋਂ ਹੀ ਹਰ ਕੰਮ ਨੂੰ ਕਰਨ ਲਈ ਅਲੱਗ, ਆਸਾਨ ਅਤੇ ਕੁਸ਼ਲ ਤਰੀਕਾ ਲੱਭ ਲੈਂਦੇ ਸਨ, ਜਿਸ ਕਰਕੇ ਉਨ੍ਹਾਂ ਨੂੰ ਪਿੰਡ ਵਿੱਚ ਜੁਗਾੜੀ ਕਹਿ ਕੇ ਬੁਲਾਇਆ ਜਾਂਦਾ ਸੀ। ਇਸੇ ਕਲਾ ਨੂੰ ਉਨ੍ਹਾਂ ਨੇ ਵੱਡੇ ਹੋ ਕੇ ਵੀ ਵਰਤਿਆ ਅਤੇ ਆਪਣੇ ਦੋਸਤ ਨਾਲ ਮਿਲ ਕੇ ਕਿਸਾਨਾਂ ਲਈ ਬਹੁਤ ਸਾਰੇ ਲਾਭਦਾਇਕ ਉਪਕਰਨ ਬਣਾਏ।

ਇਹ ਉਪਕਰਨ ਬਣਾਉਣ ਦਾ ਸਿਲਸਿਲਾ ਉਸ ਵੇਲੇ ਸ਼ੁਰੂ ਹੋਇਆ, ਜਦੋਂ ਇੱਕ ਦਿਨ ਉਹ ਆਪਣੇ ਦੋਸਤ ਨਾਲ ਮੋਬਾਈਲ ਰਿਪੇਅਰ ਵਾਲੀ ਦੁਕਾਨ ‘ਤੇ ਬੈਠੇ ਸਨ ਅਤੇ ਉਨ੍ਹਾਂ ਦੇ ਦਿਮਾਗ ਵਿੱਚ ਮੋਟਰਸਾਈਕਲ ਚੋਰੀ ਹੋਣ ਤੋਂ ਬਚਾਉਣ ਲਈ ਕੋਈ ਉਪਕਰਨ ਬਣਾਉਣ ਦਾ ਵਿਚਾਰ ਆਇਆ। ਕੁੱਝ ਹੀ ਦਿਨਾਂ ਵਿੱਚ ਉਨ੍ਹਾਂ ਨੇ ਜੁਗਾੜ ਲਾ ਕੇ ਇੱਕ ਉਪਕਰਨ ਤਿਆਰ ਕੀਤਾ ਜੋ ਨਕਲੀ ਚਾਬੀ ਨਾਲ ਜਾਂ ਲੌਕ ਤੋੜ ਕੇ ਮੋਟਰਸਾਈਕਲ ਚਲਾਉਣ ‘ਤੇ ਮੋਟਰਸਾਈਕਲ ਨੂੰ ਚੱਲਣ ਨਹੀਂ ਦਿੰਦਾ ਅਤੇ ਨਾਲ ਦੀ ਨਾਲ ਫੋਨ ‘ਤੇ ਕਾੱਲ ਵੀ ਕਰਦਾ ਹੈ। ਇਸ ਉਪਕਰਨ ਵਿੱਚ ਸਫ਼ਲ ਹੋਣ ਕਾਰਨ ਉਨ੍ਹਾਂ ਦਾ ਹੌਂਸਲਾ ਹੋਰ ਵੀ ਵੱਧ ਗਿਆ।

ਇਸੇ ਸਿਲਸਿਲੇ ਨੂੰ ਉਨ੍ਹਾਂ ਅੱਗੇ ਵੀ ਜਾਰੀ ਰੱਖਿਆ। ਉਨ੍ਹਾਂ ਨੂੰ ਆਲੇ-ਦੁਆਲੇ ਤੋਂ ਟ੍ਰਾਂਸਫਾਰਮ ਚੋਰੀ ਹੋਣ ਦੀਆਂ ਖ਼ਬਰਾਂ ਸੁਣਨ ਨੂੰ ਮਿਲੀਆਂ, ਤਾਂ ਅਚਾਨਕ ਉਨ੍ਹਾਂ ਦੇ ਦਿਮਾਗ ਵਿੱਚ ਖਿਆਲ ਆਇਆ ਕਿ ਕਿਉਂ ਨਾ ਮੋਟਰਸਾਈਕਲ ਵਾਂਗ ਟ੍ਰਾਂਸਫਾਰਮ ਨੂੰ ਵੀ ਚੋਰੀ ਹੋਣ ਤੋਂ ਬਚਾਉਣ ਲਈ ਕੋਈ ਉਪਕਰਨ ਬਣਾਇਆ ਜਾਵੇ? ਆਖਿਰ ਇਸ ਉਪਕਰਨ ਦੇ ਜੁਗਾੜ ਵਿੱਚ ਵੀ ਉਹ ਸਫ਼ਲ ਹੋਏ, ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ।

ਉਨ੍ਹਾਂ ਦੇ ਇਲਾਕੇ ਵਿੱਚ ਖੇਤਾਂ ਲਈ ਮੋਟਰਾਂ ਦੀ ਬਿਜਲੀ ਬਹੁਤ ਘੱਟ ਆਉਂਦੀ ਹੈ ਅਤੇ ਕਈ ਵਾਰ ਤਾਂ ਬਿਜਲੀ ਦੇ ਆਉਣ ਦਾ ਪਤਾ ਵੀ ਨਹੀਂ ਲੱਗਦਾ। ਇਸ ਸਮੱਸਿਆ ਨੂੰ ਸਮਝਦੇ ਹੋਏ ਉਨ੍ਹਾਂ ਨੇ ਫਿਰ ਤੋਂ ਆਪਣੇ ਜੁਗਾੜੀ ਦਿਮਾਗ ਦੀ ਵਰਤੋਂ ਕੀਤੀ ਅਤੇ ਇੱਕ ਉਪਕਰਨ ਤਿਆਰ ਕੀਤਾ, ਜੋ ਬਿਜਲੀ ਆਉਣ ‘ਤੇ ਫੋਨ ‘ਤੇ ਕਾੱਲ ਕਰਦਾ ਹੈ।

ਉਨ੍ਹਾਂ ਦੁਆਰਾ ਤਿਆਰ ਕੀਤੇ ਉਪਕਰਨਾਂ ਨੂੰ ਕਿਸਾਨ ਬਹੁਤ ਪਸੰਦ ਕਰ ਰਹੇ ਹਨ ਅਤੇ ਇਨ੍ਹਾਂ ਉਪਕਰਨਾਂ ਦਾ ਮੁੱਲ ਆਮ ਲੋਕਾਂ ਦੀ ਪਹੁੰਚ ਵਿੱਚ ਹੋਣ ਕਾਰਨ ਬਹੁਤ ਸਾਰੇ ਲੋਕ ਇਨ੍ਹਾਂ ਨੂੰ ਖਰੀਦ ਕੇ ਵਰਤ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੋਈ ਉਪਕਰਨ ਬਣਾਉਣ ਲਈ ਪਹਿਲਾਂ ਯੋਜਨਾ ਨਹੀਂ ਬਣਾਉਂਦੇ, ਸਗੋਂ ਲੋੜ ਅਨੁਸਾਰ ਜਿਸ ਉਪਕਰਨ ਦੀ ਲੋੜ ਹੁੰਦੀ ਹੈ, ਉਸ ‘ਤੇ ਕੰਮ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਉਹ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਜਿਹੇ ਉਪਕਰਨ ਬਣਾਉਂਦੇ ਰਹਿਣਗੇ।

ਸਤਵੀਰ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਸਫ਼ਲ ਐਗਰੀਪ੍ਰੇਨਿਓਰ ਦੀ ਕਹਾਣੀ, ਜੋ ਸਮਾਜ ਵਿੱਚ ਹੋਰਨਾਂ ਕਿਸਾਨਾਂ ਲਈ ਪ੍ਰੇਰਣਾਸ੍ਰੋਤ ਹੈ

ਇਹ ਕਿਹਾ ਜਾਂਦਾ ਹੈ ਕਿ ਮਹਾਨ ਚੀਜ਼ਾਂ ਕਈ ਵਾਰ ਆਰਾਮ ਵਾਲੇ ਖੇਤਰਾਂ ਤੋਂ ਨਹੀਂ ਮਿਲਦੀਆਂ ਅਤੇ ਜੇਕਰ ਕੋਈ ਵਿਅਕਤੀ ਅਸਲ ਵਿੱਚ ਕੁੱਝ ਅਜਿਹਾ ਕਰਨਾ ਚਾਹੁੰਦਾ ਹੈ, ਜੋ ਉਸਨੇ ਪਹਿਲਾਂ ਕਦੇ ਨਹੀਂ ਕੀਤਾ ਤਾਂ ਉਸਨੂੰ ਆਪਣਾ ਆਰਾਮ ਵਾਲਾ ਖੇਤਰ ਛੱਡਣਾ ਪਵੇਗਾ। ਅਜਿਹੇ ਇੱਕ ਵਿਅਕਤੀ ਹਨ, ਸਤਵੀਰ ਸਿੰਘ, ਜਿਨ੍ਹਾਂ ਨੇ ਆਪਣੀ ਆਸਾਨ ਜੀਵਨ-ਸ਼ੈਲੀ ਨੂੰ ਛੱਡ ਦਿੱਤਾ ਅਤੇ ਵਾਪਿਸ ਪੰਜਾਬ, ਭਾਰਤ ਆ ਕੇ ਆਪਣੇ ਲਕਸ਼ ਦਾ ਪਿੱਛਾ ਕੀਤਾ।

ਅੱਜ ਸਤਵੀਰ ਸਿੰਘ ਇੱਕ ਸਫ਼ਲ ਐਗਰੀਪ੍ਰੇਨਿਓਰ ਹਨ ਅਤੇ ਕਣਕ-ਝੋਨੇ ਦੀ ਤੁਲਨਾ ਵਿੱਚ ਦੋ ਗੁਣਾ ਜ਼ਿਆਦਾ ਲਾਭ ਕਮਾ ਰਹੇ ਹਨ। ਉਨ੍ਹਾਂ ਨੇ ਸਧਾਣਾ ਪਿੰਡ ਵਿੱਚ ਸਤਵੀਰ ਫਾਰਮ ਦੇ ਨਾਮ ਨਾਲ ਆਪਣਾ ਫਾਰਮ ਵੀ ਸਥਾਪਿਤ ਕੀਤਾ ਹੈ। ਉਹ ਮੁੱਖ ਤੌਰ ‘ਤੇ ਖੁਦ ਦੀ 7 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਖੇਤੀ ਕਰਦੇ ਹਨ ਅਤੇ ਉਨ੍ਹਾਂ ਨੇ ਆਪਣੀ ਦੋ ਏਕੜ ਜ਼ਮੀਨ ਕਿਰਾਏ ‘ਤੇ ਦਿੱਤੀ ਹੈ।

ਸਤਵੀਰ ਸਿੰਘ ਨੇ ਜੀਵਨ ਦੇ ਇਸ ਪੱਧਰ ਤੱਕ ਪਹੁੰਚਣ ਲਈ ਜਿਸ ਰਸਤੇ ਨੂੰ ਚੁਣਿਆ, ਉਹ ਆਸਾਨ ਨਹੀਂ ਸੀ। ਉਨ੍ਹਾਂ ਦੇ ਜੀਵਨ ਵਿੱਚ ਬਹੁਤ ਉਤਰਾਅ-ਚੜ੍ਹਾਅ ਆਏ, ਪਰ ਫਿਰ ਵੀ ਲਗਾਤਾਰ ਯਤਨਾਂ ਅਤੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਆਪਣੀ ਦਿਲਚਸਪੀ ਨੂੰ ਅੱਗੇ ਵਧਾਇਆ ਅਤੇ ਇਸ ਵਿੱਚ ਸਫ਼ਲਤਾ ਹਾਸਲ ਕੀਤੀ। ਇਹ ਸਭ ਉਸ ਵੇਲੇ ਸ਼ੁਰੂ ਹੋਇਆ, ਜਦੋਂ ਉਨ੍ਹਾਂ ਨੇ ਆਪਣੀ ਸਕੂਲ ਦੀ ਪੜ੍ਹਾਈ ਖ਼ਤਮ ਕੀਤੀ ਅਤੇ ਚਾਰ ਸਾਲ ਬਾਅਦ ਨੌਕਰੀ ਲਈ ਦੁਬਈ ਚਲੇ ਗਏ। ਪਰ ਕੁੱਝ ਸਮੇਂ ਬਾਅਦ ਉਹ ਭਾਰਤ ਵਾਪਿਸ ਆ ਗਏ ਅਤੇ ਉਨ੍ਹਾਂ ਨੇ ਖੇਤੀਬਾੜੀ ਕਰਨ ਦਾ ਫੈਸਲਾ ਕੀਤਾ ਅਤੇ ਵਾਪਿਸ ਦੁਬਈ ਜਾਣ ਦਾ ਵਿਚਾਰ ਛੱਡ ਦਿੱਤਾ। ਸ਼ੁਰੂ ਵਿੱਚ ਉਨ੍ਹਾਂ ਨੇ ਕਣਕ-ਝੋਨੇ ਦੀ ਖੇਤੀ ਸ਼ੁਰੂ ਕੀਤੀ, ਪਰ ਆਪਣੇ ਦੋਸਤਾਂ ਨਾਲ ਇੱਕ ਸਬਜ਼ੀ ਫਾਰਮ ਦਾ ਦੌਰਾ ਕਰਨ ਤੋਂ ਬਾਅਦ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਸਬਜ਼ੀ ਦੀ ਖੇਤੀ ਵੱਲ ਆਕਰਸ਼ਿਤ ਹੋ ਗਏ।

ਕਰੀਬ 7 ਸਾਲ ਪਹਿਲਾਂ (2010 ਵਿੱਚ) ਉਨ੍ਹਾਂ ਨੇ ਸਬਜ਼ੀ ਦੀ ਖੇਤੀ ਸ਼ੁਰੂ ਕੀਤੀ ਅਤੇ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਫੁੱਲ-ਗੋਭੀ ਪਹਿਲੀ ਸਬਜ਼ੀ ਸੀ, ਜੋ ਉਨ੍ਹਾਂ ਨੇ ਆਪਣੇ 1.5 ਏਕੜ ਖੇਤ ਵਿੱਚ ਉਗਾਈ ਸੀ ਅਤੇ ਇੱਕ ਗੰਭੀਰ ਨੁਕਸਾਨ ਦਾ ਸਾਹਮਣਾ ਕੀਤਾ। ਪਰ ਫਿਰ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ ਅਤੇ ਸਬਜ਼ੀ ਦੀ ਖੇਤੀ ਕਰਦੇ ਰਹੇ। ਹੌਲੀ-ਹੌਲੀ ਉਨ੍ਹਾਂ ਨੇ ਆਪਣੇ ਸਬਜ਼ੀ ਖੇਤਰ ਦਾ ਵਿਸਥਾਰ 7 ਏਕੜ ਤੱਕ ਕਰ ਦਿੱਤਾ ਅਤੇ ਕੱਦੂ, ਲੌਕੀ, ਬੈਂਗਣ, ਪਿਆਜ਼ ਅਤੇ ਵੱਖ-ਵੱਖ ਕਿਸਮਾਂ ਦੀਆਂ ਮਿਰਚਾਂ ਅਤੇ ਕਰੇਲਿਆਂ ਦੀ ਖੇਤੀ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਨਵੇਂ ਪੌਦੇ ਤਿਆਰ ਕਰਨੇ ਸ਼ੁਰੂ ਕੀਤੇ ਅਤੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਵੇਚਣਾ ਸ਼ੁਰੂ ਕੀਤਾ। ਹੌਲੀ-ਹੌਲੀ ਉਨ੍ਹਾਂ ਦੇ ਕੰਮ ਵਿੱਚ ਤੇਜ਼ੀ ਆਈ ਅਤੇ ਉਨ੍ਹਾਂ ਨੇ ਇਸ ਤੋਂ ਚੰਗਾ ਮੁਨਾਫ਼ਾ ਲਿਆ।

ਫੁੱਲ-ਗੋਭੀ ਦੇ ਗੰਭੀਰ ਨੁਕਸਾਨ ਦਾ ਸਾਹਮਣਾ ਕਰਨ ਤੋਂ ਬਾਅਦ, ਭਵਿੱਖ ਵਿੱਚ ਅਜਿਹੇ ਹਾਲਾਤਾਂ ਤੋਂ ਬਚਣ ਲਈ ਸਤਵੀਰ ਸਿੰਘ ਜੀ ਨੇ ਸਬਜ਼ੀ ਦੀ ਖੇਤੀ ਬਹੁਤ ਹੀ ਬੁੱਧੀਮਾਨੀ ਅਤੇ ਯੋਜਨਾ ਬਣਾ ਕੇ ਕੀਤੀ। ਪਹਿਲਾਂ ਉਹ ਗ੍ਰਾਹਕ ਅਤੇ ਮੰਡੀ ਦੀ ਮੰਗ ਨੂੰ ਸਮਝਦੇ ਹਨ ਅਤੇ ਉਸਦੇ ਅਨੁਸਾਰ ਉਹ ਸਬਜ਼ੀ ਦੀ ਖੇਤੀ ਕਰਦੇ ਹਨ। ਉਨ੍ਹਾਂ ਨੇ ਪੀ.ਏ.ਯੂ. ਦੇ ਸਮਾਰੋਹਾਂ ਵਿੱਚ ਵੀ ਹਿੱਸਾ ਲਿਆ, ਜਿੱਥੇ ਉਨ੍ਹਾਂ ਨੂੰ ਵੱਖ-ਵੱਖ ਫਾਰਮ ਦੇਖਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੈੱਟ ਹਾਊਸ ਫਾਰਮਿੰਗ ਦੀ ਤਕਨੀਕ ਵੀ ਸਿੱਖੀ ਅਤੇ ਇਸ ਵੇਲੇ ਉਹ ਆਪਣੀਆਂ ਸਬਜ਼ੀਆਂ ਨੂੰ ਸੁਰੱਖਿਅਤ ਵਾਤਾਵਰਨ ਦੇਣ ਲਈ ਇਸ ਢੰਗ ਦਾ ਪ੍ਰਯੋਗ ਕਰਦੇ ਹਨ। ਉਨ੍ਹਾਂ ਨੇ ਥੋੜ੍ਹਾ ਸਮਾਂ ਪਹਿਲਾਂ ਟੂਟੂਮਾ ਚੱਪਣ ਕੱਦੂ ਦੀ ਖੇਤੀ ਕੀਤੀ ਅਤੇ ਦਸੰਬਰ ਵਿੱਚ ਸਹੀ ਸਮੇਂ ‘ਤੇ ਉਪਲੱਬਧ ਕਰਵਾਇਆ। ਇਸ ਤੋਂ ਪਹਿਲਾਂ ਇਸੇ ਸਬਜ਼ੀ ਦਾ ਸਟੌਕ ਗੁਜਰਾਤ ਤੋਂ ਬਜ਼ਾਰ ਤੱਕ ਪਹੁੰਚਦਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਸਬਜ਼ੀ ਦੇ ਉਤਪਾਦਨ ਨੂੰ ਬਜ਼ਾਰ ਵਿੱਚ ਵਧੀਆ ਕੀਮਤ ‘ਤੇ ਵੇਚਿਆ। ਇਸ ਤੋਂ ਇਲਾਵਾ, ਉਹ ਹਰ ਵਾਰ ਆਪਣੇ ਉਤਪਾਦ ਨੂੰ ਵੇਚਣ ਲਈ ਮੰਡੀ ਵਿੱਚ ਖੁਦ ਜਾਂਦੇ ਹਨ ਅਤੇ ਕਿਸੇ ‘ਤੇ ਵੀ ਨਿਰਭਰ ਨਹੀਂ ਹਨ।

ਸਰਦੀਆਂ ਵਿੱਚ ਉਹ ਪੂਰੀ 7 ਏਕੜ ਜ਼ਮੀਨ ਵਿੱਚ ਸਬਜ਼ੀਆਂ ਦੀ ਖੇਤੀ ਕਰਦੇ ਹਨ ਅਤੇ ਗਰਮੀਆਂ ਵਿੱਚ ਇਸਨੂੰ ਘੱਟ ਕਰਕੇ 3.5 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਖੇਤੀ ਅਤੇ ਬਾਕੀ ਜ਼ਮੀਨ ‘ਤੇ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਹਨ। ਪੂਰੇ ਪਿੰਡ ਵਿੱਚ ਕੇਵਲ ਉਨ੍ਹਾਂ ਦਾ ਖੇਤ ਹੀ ਸਬਜ਼ੀਆਂ ਨਾਲ ਭਰਿਆ ਹੁੰਦਾ ਹੈ ਅਤੇ ਬਾਕੀ ਸਾਰੇ ਪਾਸੇ ਕਣਕ-ਝੋਨਾ ਦਿਖਾਈ ਦਿੰਦਾ ਹੈ। ਆਪਣੀਆਂ ਕੁਸ਼ਲ ਖੇਤੀ ਤਕਨੀਕਾਂ ਅਤੇ ਮੰਡੀਕਰਣ ਨੀਤੀਆਂ ਲਈ, ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਚਾਰ ਪੁਰਸਕਾਰ ਹਾਸਲ ਹੋਏ। ਉਨ੍ਹਾਂ ਦੀ ਅਨੇਕ ਉਪਲੱਬਧੀਆਂ ‘ਚੋਂ ਇੱਕ ਇਹ ਹੈ ਕਿ ਉਨ੍ਹਾਂ ਨੇ ਕੱਦੂ ਦੀ ਇੱਕ ਨਵੀਂ ਕਿਸਮ ਤਿਆਰ ਕੀਤੀ ਅਤੇ ਉਸਦਾ ਨਾਮ ਆਪਣੇ ਬੇਟੇ ਦੇ ਨਾਮ ਤੋਂ ਕਬੀਰ ਪੰਪਕਿਨ ਰੱਖਿਆ।

ਇਸ ਵੇਲੇ ਉਹ ਆਪਣੇ ਪਰਿਵਾਰ(ਮਾਤਾ, ਪਿਤਾ, ਪਤਨੀ, ਦੋ ਪੁੱਤਰਾਂ) ਨਾਲ ਪਿੰਡ ਸਧਾਣਾ ਵਿੱਚ ਰਹਿ ਰਹੇ ਹਨ, ਜੋ ਕਿ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਉਨ੍ਹਾਂ ਦੇ ਵੱਡੇ ਭਰਾ ਅਤੇ ਭਾਬੀ ਸਿੰਗਾਪੁਰ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਮੁੱਖ ਪ੍ਰੇਰਣਾ ਉਨ੍ਹਾਂ ਦੇ ਪਿਤਾ ਜੀ ਸਨ, ਜਿਨ੍ਹਾਂ ਨੇ ਖੇਤੀਬਾੜੀ ਕਿੱਤੇ ਵਿੱਚ ਸ਼ੁਰੂਆਤ ਕੀਤੀ, ਪਰ ਹੁਣ ਉਨ੍ਹਾਂ ਦੇ ਪਿਤਾ ਖੇਤ ਵਿੱਚ ਜ਼ਿਆਦਾ ਨਹੀਂ ਜਾਂਦੇ। ਉਹ ਕੇਵਲ ਘਰ ਰਹਿੰਦੇ ਹਨ ਅਤੇ ਬੱਚਿਆਂ ਨਾਲ ਸਮਾਂ ਬਿਤਾਉਂਦੇ ਹਨ। ਅੱਜ ਸਤਵੀਰ ਜੀ ਦੇ ਸਫ਼ਲਤਾਪੂਰਵਕ ਅਨੁਭਵ ਪਿੱਛੇ ਉਨ੍ਹਾਂ ਦੇ ਪਰਿਵਾਰ ਦਾ ਬਹੁਤ ਸਹਿਯੋਗ ਹੈ ਅਤੇ ਉਹ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਰਿਵਾਰ ਦੇ ਸਿਰ ਸਜਾਉਂਦੇ ਹਨ।

ਸਤਵੀਰ ਸਿੰਘ ਆਪਣੇ ਖੇਤ ਦਾ ਪ੍ਰਬੰਧਨ ਕੇਵਲ ਇੱਕ ਸਥਾਈ ਕਰਮਚਾਰੀ ਦੀ ਮਦਦ ਨਾਲ ਕਰਦੇ ਹਨ ਅਤੇ ਕਦੇ-ਕਦੇ ਮਜ਼ਦੂਰਾਂ ਨੂੰ ਸਬਜ਼ੀਆਂ ਚੁਣਨ ਲਈ ਕੰਮ ‘ਤੇ ਰੱਖ ਲੈਂਦੇ ਹਨ। ਸਬਜ਼ੀਆਂ ਦੀ ਕੀਮਤ ਦੇ ਆਧਾਰ ‘ਤੇ ਉਹ ਇੱਕ ਏਕੜ ‘ਚੋਂ ਇੱਕ ਮੌਸਮ ਵਿੱਚ ਲਗਭੱਗ 1-2 ਲੱਖ ਰੁਪਏ ਕਮਾਉਂਦੇ ਹਨ।

ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਉਹ ਜੈਵਿਕ ਖੇਤੀ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਵਰਮੀ-ਕੰਪੋਸਟ ਬਣਾਉਣ ਲਈ ਉਨ੍ਹਾਂ ਨੇ 3 ਦਿਨ ਦੀ ਟ੍ਰੇਨਿੰਗ ਵੀ ਲਈ ਹੈ। ਉਹ ਲੋਕਾਂ ਨੂੰ ਜੈਵਿਕ ਅਤੇ ਰਸਾਇਣਿਕ ਸਬਜ਼ੀਆਂ ਅਤੇ ਖਾਣ-ਯੋਗ ਉਤਪਾਦਾਂ ਵਿੱਚਲੇ ਅੰਤਰ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ। ਉਹ ਇਹ ਵੀ ਚਾਹੁੰਦੇ ਹਨ ਕਿ ਸਬਜ਼ੀਆਂ ਵੀ ਕਰਿਆਨੇ ਦੇ ਬਾਕੀ ਸਮਾਨ ਵਾਂਗ ਪੈਕਟ ਵਿੱਚ ਆਉਣੀਆਂ ਚਾਹੀਦਆਂ ਹਨ, ਤਾਂ ਕਿ ਲੋਕ ਸਮਝ ਸਕਣ ਕਿ ਉਹ ਕਿਹੜੇ ਖੇਤ ਅਤੇ ਕਿਹੜੇ ਬਰੈਂਡ ਦੀ ਸਬਜ਼ੀ ਖਰੀਦ ਰਹੇ ਹਨ।


ਕਿਸਾਨਾਂ ਲਈ ਸੰਦੇਸ਼

“ਮੈਂ ਆਪਣੇ ਗਿਆਨ ਵਿੱਚ ਕਮੀ ਹੋਣ ਦੇ ਕਾਰਨ ਸ਼ੁਰੂ ਵਿੱਚ ਬਹੁਤ ਕਠਿਨਾਈਆਂ ਦਾ ਸਾਹਮਣਾ ਕੀਤਾ। ਪਰ ਹੋਰ ਕਿਸਾਨ ਜੋ ਕਿ ਸਬਜ਼ੀਆਂ ਦੀ ਖੇਤੀ ਵਿੱਚ ਦਿਲਚਸਪੀ ਰੱਖਦੇ ਹਨ, ਉਹ ਮੇਰੀ ਤਰ੍ਹਾਂ ਗਲਤੀ ਨਾ ਕਰਨ ਅਤੇ ਸਬਜ਼ੀਆਂ ਦੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਮਾਹਿਰ ਦੀ ਸਲਾਹ ਜ਼ਰੂਰ ਲੈਣ ਅਤੇ ਸਬਜ਼ੀਆਂ ਦੀ ਮੰਡੀ ਦੀ ਜਾਂਚ ਵੀ ਕਰਨ। ਇਸ ਤੋਂ ਇਲਾਵਾ, ਜਿਨ੍ਹਾਂ ਕਿਸਾਨਾਂ ਕੋਲ ਲੋੜ ਅਨੁਸਾਰ ਸਾਧਨ ਹਨ, ਉਨ੍ਹਾਂ ਨੂੰ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਬਾਜ਼ਾਰ ਵਿੱਚ ਖਰੀਦਣ ਦੀ ਬਜਾਏ ਖੁਦ ਪੂਰਾ ਕਰਨਾ ਚਾਹੀਦਾ ਹੈ।”

 

ਅਮਨਦੀਪ ਕੌਰ

ਪੂਰੀ ਕਹਾਣੀ ਪੜ੍ਹੋ

ਇੱਕ ਜਵਾਨ ਕੁੜੀ ਦੀ ਕਹਾਣੀ, ਜੋ ਆਪਣੀ ਉਭਰਦੀ ਹੋਈ ਕਲਾ ਨਾਲ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਅਤੇ ਰਸੋਈ ਕਲਾ ਨਾਲ ਸਮਾਜ ਵਿੱਚ ਆਪਣੀ ਪਹਿਚਾਣ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ

ਇਹ ਕਿਹਾ ਜਾਂਦਾ ਹੈ ਕਿ ਜੋ ਲੋਕ ਆਪਣੇ ਜੀਵਨ ਵਿੱਚ ਕੁੱਝ ਹਾਸਿਲ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਇੱਕ ਛੋਟੀ ਜਿਹੀ ਪ੍ਰੇਰਣਾ ਹੀ ਕਾਫੀ ਹੁੰਦੀ ਹੈ। ਪ੍ਰਮਾਤਮਾ ਨੇ ਹਰ ਕਿਸੇ ਨੂੰ ਉਪਹਾਰ ਦੇ ਨਾਲ ਭੇਜਿਆ ਹੈ, ਉਨ੍ਹਾਂ ਵਿੱਚੋਂ ਕੁੱਝ ਹੀ ਉਸ ਪ੍ਰਤਿਭਾ ਨੂੰ ਪਹਿਚਾਣ ਪਾਉਂਦੇ ਹਨ ਅਤੇ ਜ਼ਿਆਦਾਤਰ ਲੋਕ ਵਿਸ਼ਵਾਸ ਦੀ ਕਮੀ ਕਾਰਣ ਅਜਿਹਾ ਕਰਨ ਦੀ ਹਿੰਮਤ ਨਹੀਂ ਕਰਦੇ। ਪਰ ਮੋਗੇ ਦੀ ਇੱਕ ਕੁੜੀ ਨੇ ਆਪਣੀ ਪ੍ਰਤਿਭਾ ਨੂੰ ਪਹਿਚਾਣਿਆ ਅਤੇ ਆਤਮ-ਨਿਰਭਰ ਹੋਣ ਲਈ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦੀ ਹਿੰਮਤ ਕੀਤੀ।

ਅਮਨਦੀਪ ਕੌਰ (25 ਸਾਲ) ਪਿੰਡ ਲੰਡੇ ਕੇ ਮੋਗਾ ਦੀ ਇੱਕ ਉਭਰਦੀ ਹੋਈ ਉੱਦਮਕਰਤਾ ਹੈ, ਜੋ ਸਮਾਜ ਵਿੱਚ ਆਪਣੀ ਪਹਿਚਾਣ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਵੇਂ ਕਿ ਅਸੀਂ ਸਭ ਜਾਣਦੇ ਹੀ ਹਾਂ ਕਿ ਹਰ ਨੇਤਾ ਦੇ ਪਿੱਛੇ ਇੱਕ ਸੰਘਰਸ਼ ਦਾ ਤਜ਼ਰਬਾ ਹੁੰਦਾ ਹੈ, ਜੋ ਉਸਨੂੰ ਉਸ ਜਗ੍ਹਾ ਤੱਕ ਪਹੁੰਚਾਉਣ ਲਈ ਉਤਸ਼ਾਹਿਤ ਕਰਦਾ ਹੈ। ਇਸੇ ਤਰ੍ਹਾਂ ਅਮਨਦੀਪ ਕੌਰ ਨਾਲ ਵੀ ਹੈ। ਹੋਰਨਾਂ ਕੁੜੀਆਂ ਵਾਂਗ ਉਹ ਇੱਕ ਜਵਾਨ ਅਤੇ ਉਤਸ਼ਾਹੀ ਆਤਮਾ ਵਾਲੀ ਕੁੜੀ ਹੈ, ਪਰ ਉਸਦਾ ਇਰਾਦਾ ਬਹੁਤ ਪੱਕਾ ਹੈ, ਜੋ ਉਸਨੂੰ ਦੂਜਿਆਂ ਤੋਂ ਅਲੱਗ ਕਰਦਾ ਹੈ। ਇਸ ਵੇਲੇ ਉਹ ਆਪਣੇ ਭਰਾ ਅਤੇ ਮਾਂ ਦੇ ਨਾਲ ਰਹਿ ਰਹੀ ਹੈ। ਉਸਦੇ ਪਿਤਾ ਦਾ ਬਹੁਤ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਅਤੇ ਆਰਥਿਕ ਤੰਗੀ ਕਾਰਨ ਉਸਨੇ 10ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ। ਪਰ ਜਿਵੇਂ ਕਿ ਅਸੀਂ ਸੁਣਿਆ ਹੈ ਕਿ ਜੋ ਲੋਕ ਕੁੱਝ ਵੱਡਾ ਕਰਨਾ ਚਾਹੁੰਦੇ ਹਨ ਅਤੇ ਭੀੜ ਤੋਂ ਬਾਹਰ ਖੜ੍ਹੇ ਹੁੰਦੇ ਹਨ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਿਲਾਂ ਨਾਲ ਰੁਕਦੇ ਨਹੀਂ।

ਅੱਜ ਅਮਨਦੀਪ 7 ਕੁੜੀਆਂ ਦੇ ਗਰੁੱਪ (ਸਵਾਤੀ ਮਹਿਲਾ ਕੋਪਰੇਟਿਵ ਸੁਸਾਇਟੀ) ਦੀ ਪ੍ਰਧਾਨ ਹੈ ਅਤੇ ਇਸ ਬ੍ਰੈਂਡ ਨਾਮ ਦੇ ਤਹਿਤ ਉਹ ਸਫ਼ਲਤਾ ਦੇ ਕੁੱਝ ਕਦਮ ਚੁੱਕ ਰਹੇ ਹਨ। ਇਸ ਗਰੁੱਪ ਦੇ ਬਣਨ ਪਿੱਛੇ ਮਹਿਲਾ ਸਮਾਜ ਸੇਵਕ ਸ਼੍ਰੀਮਤੀ ਸੁੰਦਰਾ ਦਾ ਹੱਥ ਹੈ। ਸ਼੍ਰੀਮਤੀ ਸੁੰਦਰਾ ਨੇ ਇੱਕ ਛੋਟੀ ਜਿਹੀ ਪ੍ਰੇਰਣਾ ਅਮਨਦੀਪ ਨੂੰ ਦਿੱਤੀ, ਜੋ ਕਿ ਉਸ ਲਈ ਕੁੜੀਆਂ ਨੂੰ ਇਕੱਠਾ ਕਰਨ ਅਤੇ ਆਪਣੇ ਘਰ ਤੋਂ ਚਟਨੀ ਅਤੇ ਆਚਾਰ ਤਿਆਰ ਕਰਨ ਦਾ ਕਾਰੋਬਾਰ ਸ਼ੁਰੂ ਕਰਨ ਲਈ ਕਾਫੀ ਸੀ।

ਅਮਨਦੀਪ ਕੌਰ ਨੇ ਦੱਸਿਆ ਕਿ ਸ਼੍ਰੀਮਤੀ ਸੁੰਦਰਾ ਨੇ 2003 ਵਿੱਚ ਉਨ੍ਹਾਂ ਦੇ ਪਿੰਡ ਦਾ ਦੌਰਾ ਕੀਤਾ, ਉਨ੍ਹਾਂ ਨੂੰ ਇਕੱਠੇ ਕਰਕੇ ਜਾਗਰੂਕ ਕੀਤਾ ਕਿ ਉਨ੍ਹਾਂ ਦੀ ਕੀ ਸਮਰੱਥਾ ਹੈ ਅਤੇ ਉਹ ਵਿਹਲੇ ਰਹਿਣ ਦੀ ਬਜਾਏ ਆਪਣੀ ਕਲਾ ਨੂੰ ਕਿਵੇਂ ਉਪਯੋਗੀ ਬਣਾ ਸਕਦੇ ਹਨ। ਉਹ ਅਮਨਦੀਪ ਅਤੇ ਹੋਰਨਾਂ ਕੁੜੀਆਂ ਨੂੰ ਆਚਾਰ, ਚਟਨੀ ਅਤੇ ਕਈ ਹੋਰ ਖਾਣ ਵਾਲੇ ਉਤਪਾਦਾਂ, ਜਿਵੇਂ ਕਿ ਘਰੇਲੂ ਉਤਪਾਦਾਂ ਨੂੰ ਬਣਾਉਣ ਦੀ ਟ੍ਰੇਨਿੰਗ ਵਿੱਚ ਦਾਖਲਾ ਲੈਣ ਵਿੱਚ ਵੀ ਮਦਦ ਕਰਦੇ ਹਨ ਅਤੇ ਉਨ੍ਹਾਂ ਨੂੰ ਅੱਗੇ ਪੜ੍ਹਨ ਲਈ ਪ੍ਰੇਰਿਤ ਕਰਦੇ ਹਨ।

ਅਮਨਦੀਪ ਨਾ-ਸਿਰਫ਼ ਕਮਾਉਣ ਅਤੇ ਆਪਣੇ ਪਰਿਵਾਰ ਨੂੰ ਸਹਿਯੋਗ ਦੇਣ ਲਈ ਕੰਮ ਕਰ ਰਹੀ ਹੈ, ਬਲਕਿ ਸਮਾਜ ਵਿੱਚ ਆਪਣੀ ਪਹਿਚਾਣ ਬਣਾਉਣ ਲਈ ਵੀ ਕੰਮ ਕਰ ਰਹੀ ਹੈ। ਉਹ ਆਪਣੇ ਕੰਮ ਪ੍ਰਤੀ ਕਾਫੀ ਭਾਵੁਕ ਹੈ ਅਤੇ ਉਸਨੇ ਘਰ ਤੋਂ ਬਣੇ ਉਤਪਾਦਾਂ ਵਿੱਚ ਸਿੱਖਿਆ ਲੈਣ ਦੀ ਯੋਜਨਾ ਬਣਾਈ, ਤਾਂ ਕਿ ਉਹ ਵੱਖ-ਵੱਖ ਖਾਣਯੋਗ ਉਤਪਾਦਾਂ ਨੂੰ ਬਾਜ਼ਾਰ ਵਿੱਚ ਵਿਕਰੀ ਲਈ ਲਿਜਾ ਸਕੇ। ਹੋਰਨਾਂ ਕੁੜੀਆਂ ਦੇ ਨਾਮ ਪਰਮਿੰਦਰ, ਬਲਜੀਤ, ਰਣਜੀਤ, ਗੁਰਪ੍ਰੀਤ, ਚੰਨੀ, ਮਨਜੀਤ ਅਤੇ ਪਵਨਦੀਪ ਹਨ। ਇਹ ਕੁੜੀਆਂ ਸ਼ੁਰੂਆਤੀ 20ਵੇਂ ਸਾਲ ਜਾਂ ਉਸ ਤੋਂ ਘੱਟ ਉਮਰ ਦੀਆਂ ਹਨ, ਪਰ ਕੁੱਝ ਹਾਲਾਤਾਂ ਦੇ ਕਾਰਨ ਉਨ੍ਹਾਂ ਨੂੰ ਆਪਣੀ ਸਿੱਖਿਆ ਵਿੱਚ ਹੀ ਛੱਡਣੀ ਪਈ। ਉਨ੍ਹਾਂ ਦੀ ਪੜ੍ਹਾਈ ਨੂੰ ਜਾਰੀ ਰੱਖਣ, ਨਵੀਆਂ ਚੀਜ਼ਾਂ ਦਾ ਪਤਾ ਲਗਾਉਣ, ਆਪਣੀ ਕਮਾਈ ਕਰਨ ਅਤੇ ਆਤਮ-ਨਿਰਭਰ ਹੋਣ ਲਈ ਉਨ੍ਹਾਂ ਵਿੱਚ ਉਤਸ਼ਾਹ ਅਜੇ ਵੀ ਹੈ। ਸਾਰੀਆਂ ਕੁੜੀਆਂ ਆਪਣੇ ਕੰਮ ਪ੍ਰਤੀ ਬਹੁਤ ਉਸ਼ਾਹਿਤ ਹਨ ਅਤੇ ਉਹ ਆਪਣੇ ਕਾਰੋਬਾਰ ਦੇ ਨਾਲ ਪੜ੍ਹਾਈ ਜਾਰੀ ਰੱਖਣ ਵਿੱਚ ਵੀ ਦਿਲਚਸਪੀ ਰੱਖਦੀਆਂ ਹਨ।

ਅਮਨਦੀਪ ਕੌਰ ਅਤੇ ਉਸਦੇ ਗਰੁੱਪ ਦੇ ਬਾਕੀ ਮੈਂਬਰ ਕਾਫੀ ਮਿਹਨਤੀ ਹਨ ਅਤੇ ਜਾਣਦੇ ਹਨ ਕਿ ਆਪਣੇ ਕੰਮ ਦਾ ਸਹੀ ਢੰਗ ਨਾਲ ਕਿਵੇਂ ਪ੍ਰਬੰਧਨ ਕਰਨਾ ਹੈ। ਉਹ ਆਚਾਰ, ਚਟਨੀ ਅਤੇ ਇਤਰ ਬਣਾਉਣ ਲਈ ਖੁਦ ਬਜ਼ਾਰ (ਸਬਜ਼ੀ ਮੰਡੀ) ਤੋਂ ਕੱਚਾ ਮਾਲ ਖਰੀਦਦੇ ਹਨ। ਉਹ 10 ਤਰ੍ਹਾਂ ਦੇ ਆਚਾਰ, 2 ਤਰ੍ਹਾਂ ਦੀ ਚਟਨੀ ਅਤੇ 3 ਤਰ੍ਹਾਂ ਦਾ ਇਤਰ ਅਤੇ ਕੈਂਡੀਜ਼ ਵੀ ਬਣਾਉਂਦੇ ਹਨ। ਸਭ ਕੁੱਝ ਉਨ੍ਹਾਂ ਦੁਆਰਾ ਹੱਥੀਂ ਤਿਆਰ ਕੀਤਾ ਜਾਂਦਾ ਹੈ ਅਤੇ ਕਿਸੇ ਰਸਾਇਣ ਦੀ ਵਰਤੋਂ ਕੀਤੇ ਬਿਨਾਂ ਸ਼ੁੱਧ ਤੌਰ ‘ਤੇ ਬਣਾਇਆ ਜਾਂਦਾ ਹੈ। ਉਨ੍ਹਾਂ ਦੁਆਰਾ ਬਣਾਏ ਗਏ ਉਤਪਾਦਾਂ ਵਿੱਚ ਆਚਾਰ, ਚਟਨੀ ਅਤੇ ਕੈਂਡੀਜ਼ ਬਹੁਤ ਸੁਆਦ ਹੁੰਦੇ ਹਨ ਅਤੇ ਅਸਲ ਸੁਆਦ ਵਾਲੇ ਹੁੰਦੇ ਹਨ ਅਤੇ ਇਹ ਤੁਹਾਨੂੰ ਤੁਹਾਡੀ ਦਾਦੀ ਹੱਥਾਂ ਦੀ ਯਾਦ ਦਿਵਾਉਣਗੇ।

ਅੰਬ ਦੀ ਚਟਨੀ, ਲੱਛੇ ਨਿੰਬੂ ਦਾ ਆਚਾਰ, ਅਦਰਕ ਦਾ ਆਚਾਰ ਅਤੇ ਲਸਣ ਦਾ ਆਚਾਰ ਸਭ ਤੋਂ ਵੱਧ ਵਿਕਣ ਵਾਲਾ ਉਤਪਾਦ ਹੈ। ਉਹ ਕਈ ਪ੍ਰਦਰਸ਼ਨੀਆਂ ਅਤੇ ਸਮਾਰੋਹ ਵਿੱਚ ਜਾਂਦੇ ਹਨ, ਤਾਂ ਕਿ ਉਹ ਆਪਣੇ ਹੱਥੀਂ ਤਿਆਰ ਉਤਪਾਦਾਂ ਨੂੰ ਵੇਚ ਸਕਣ ਅਤੇ ਇਸ ਤੋਂ ਇਲਾਵਾ ਉਹ ਆਪਣੇ ਉਤਪਾਦ ਨੂੰ ਵੇਚਣ ਲਈ ਖੁਦ ਵੱਖ-ਵੱਖ ਸਮਾਜਾਂ ਅਤੇ ਕਮੇਟੀਆਂ ਵਿੱਚ ਜਾ ਕੇ ਦੌਰਾ ਕਰਦੇ ਹਨ। ਹੁਣ ਤੱਕ ਉਹ ਫਤਿਹਗੜ, ਫਿਰੋਜ਼ਪੁਰ, ਲੁਧਿਆਣਾ ਅਤੇ ਮੋਗਾ ਵਿੱਚ ਗਏ ਹਨ ਅਤੇ ਭਵਿੱਖ ਵਿੱਚ ਵੱਧ ਤੋਂ ਵੱਧ ਸ਼ਹਿਰਾਂ ਵਿੱਚ ਜਾਣਗੇ। ਆਮ ਤੌਰ ‘ਤੇ ਉਹ ਹਰ ਇੱਕ ਦਿਨ ਵਿੱਚ 1 ਕਿਲੋ ਆਚਾਰ ਦੇ ਲਗਭਗ 100 ਬਕਸੇ ਤਿਆਰ ਕਰਦੇ ਹਨ।

ਇਸ ਸਮੇਂ ਇਸ ਗਰੁੱਪ ਦੀ ਕੁੱਲ ਆਮਦਨ ਕੇਵਲ 20000 ਰੁਪਏ ਪ੍ਰਤੀ ਮਹੀਨਾ ਹੈ ਅਤੇ ਉਨ੍ਹਾਂ ਲਈ ਇਸ ਘੱਟ ਆਮਦਨ ਵਿੱਚ ਪ੍ਰਬੰਧਨ ਕਰਨਾ ਬਹੁਤ ਮੁਸ਼ਕਿਲ ਹੈ। ਇਸਦਾ ਕਾਰਨ ਇਹ ਹੈ ਕਿ ਉਨ੍ਹਾਂ ਦੇ ਉਤਪਾਦ ਨੂੰ ਵੇਚਣ ਲਈ ਉਨ੍ਹਾਂ ਕੋਲ ਉਚਿੱਤ ਪਲੇਟਫਾਰਮ ਨਹੀਂ ਹੈ ਅਤੇ ਬਹੁਤ ਘੱਟ ਲੋਕ ਸਵਾਤੀ ਮਹਿਲਾ ਕੋਪਰੇਟਿਵ ਸੁਸਾਇਟੀ ਦੇ ਬਾਰੇ ਵਿੱਚ ਜਾਣਦੇ ਹਨ। ਉਨ੍ਹਾਂ ਦੇ ਅਨੁਸਾਰ ਇਹ ਸਿਰਫ਼ ਸ਼ੁਰੂਆਤ ਹੈ ਅਤੇ ਇਸ ਪ੍ਰਕਾਰ ਦੀਆਂ ਮੁਸ਼ਕਿਲਾਂ ਕਦੇ ਵੀ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰ ਸਕਦੀਆਂ ਅਤੇ ਜੋ ਵੀ ਕੰਮ ਉਹ ਕਰ ਰਹੀਆਂ ਹਨ ਉਸ ਤੋਂ ਰੋਕ ਨਹੀਂ ਸਕਦੀਆਂ।

ਅਮਨਦੀਪ ਕੌਰ ਦੁਆਰਾ ਦਿੱਤਾ ਗਿਆ ਸੰਦੇਸ਼
ਹਰ ਕੁੜੀ ਨੂੰ ਆਪਣਾ ਹੁਨਰ ਪਹਿਚਾਣਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਜ਼ੋਰ ‘ਤੇ ਆਤਮ-ਨਿਰਭਰ ਹੋਣ ਲਈ ਬੁੱਧੀਮਾਨੀ ਨਾਲ ਇਸਦਾ ਪ੍ਰਯੋਗ ਕਰਨਾ ਚਾਹੀਦਾ ਹੈ। ਅੱਜ ਮਹਿਲਾਵਾਂ ਨੂੰ ਦੂਜਿਆਂ ‘ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੂੰ ਆਤਮ-ਨਿਰਧਾਰਿਤ ਅਤੇ ਸਵੈ-ਨਿਯੰਤ੍ਰਿਤ ਹੋਣਾ ਚਾਹੀਦਾ ਹੈ, ਕਿਉਂਕਿ ਵਧੀਆ ਲੱਗਦਾ ਹੈ ਜਦੋਂ ਤੁਹਾਡੇ ਵਿੱਚ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਸ਼ਕਤੀ ਹੁੰਦੀ ਹੈ। ਰਸਤਾ ਦਿਖਾਉਣ ਵਿੱਚ ਸਿੱਖਿਆ ਬਹੁਤ ਜ਼ਰੂਰੀ ਹੈ। ਕੰਮ ਅਤੇ ਆਤਮ-ਨਿਰਭਰਤਾ ਤੁਹਾਨੂੰ ਮਹਿਸੂਸ ਕਰਵਾਉਂਦੇ ਹਨ ਕਿ ਤੁਸੀਂ ਕੀ ਹੋ? ਇਸ ਲਈ ਹਰ ਕੁੜੀ ਨੂੰ ਆਪਣੀ ਸਿੱਖਿਆ ਪੁਰੀ ਕਰਨੀ ਚਾਹੀਦੀ ਹੈ ਅਤੇ ਦਿਲਚਸਪੀ ਨਾਲ ਉਨ੍ਹਾਂ ਨੂੰ ਆਪਣਾ ਰਾਸਤਾ ਚੁਣਨਾ ਚਾਹੀਦਾ ਹੈ, ਜੋ ਕਿ ਵਧੀਆ ਜ਼ਿੰਦਗੀ ਜਿਊਣ ਵਿੱਚ ਮਦਦ ਕਰਦਾ ਹੈ।”

ਗੁਰਜਤਿੰਦਰ ਸਿੰਘ ਵਿਰਕ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਇਨਸਾਨ ਦੀ ਕਹਾਣੀ ਜਿਸਨੇ ਮਜਬੂਰੀ ਵਿਚ ਮੱਛੀ ਪਾਲਣ ਸ਼ੁਰੂ ਕੀਤਾ, ਪਰ ਅੱਜ ਉਹ ਦੂਜੇ ਕਿਸਾਨਾਂ ਲਈ ਇਕ ਮਿਸਾਲ ਬਣ ਚੁਕਿਆ ਹੈ

ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਜੋ ਜ਼ਮੀਨ ਪਿਛਲੇ 100 ਸਾਲਾਂ ਤੋਂ ਖਾਲੀ ਪਈ ਸੀ, ਉਹ ਅੱਜ ਉਪਜਾਊ ਅਤੇ ਉਪਯੋਗੀ ਹੋਵੇਗੀ। ਉਹ ਜ਼ਮੀਨ 100 ਸਾਲਾਂ ਤੱਕ ਖਾਲੀ ਰਹਿਣ ਪਿੱਛੇ ਇੱਕੋ ਕਾਰਨ ਸੀ ਕਿ ਉੱਥੇ ਕਿਸੇ ਨੇ ਵੀ ਕੁੱਝ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਉੱਥੇ ਸਾਲ ਦੇ 11 ਮਹੀਨੇ ਪਾਣੀ ਖੜ੍ਹਾ ਰਹਿੰਦਾ ਸੀ। ਪਰ ਹਰ ਆਉਣ ਵਾਲੀ ਨਵੀਂ ਪੀੜ੍ਹੀ ਦੇ ਨਾਲ ਨਵੀਂ ਸੋਚ ਆਉਂਦੀ ਹੈ। ਅਸੀਂ ਸਭ ਜਾਣਦੇ ਹਾਂ ਕਿ ਸਾਡੇ ਆਲੇ-ਦੁਆਲੇ ਅਤੇ ਵਾਤਾਵਰਨ ਵਿੱਚ ਥੋੜ੍ਹਾ ਬਦਲਾਓ ਕਰਨ ਲਈ ਇੱਕ ਵੱਡੀ ਕੋਸ਼ਿਸ਼ ਦੀ ਲੋੜ ਹੁੰਦੀ ਹੈ। ਇਹ ਕੋਸ਼ਿਸ਼ ਸਿਰਫ਼ ਮਜ਼ਬੂਤ ਇੱਛਾ-ਸ਼ਕਤੀ ਅਤੇ ਜੋਸ਼ ਨਾਲ ਵਰਤੋਂ ‘ਚ ਆ ਸਕਦੀ ਹੈ ਅਤੇ ਇਸ ਤਰ੍ਹਾਂ ਇੱਕ ਅਲੱਗ ਨਜ਼ਰੀਏ, ਬੁੱਧੀ ਅਤੇ ਉਤਸ਼ਾਹ ਦੇ ਨਾਲ ਆਪਣੀ ਮਾਤ-ਭੂਮੀ ਅਤੇ ਆਪਣੇ ਭਾਈਚਾਰੇ ਲਈ ਕੁੱਝ ਕਰਨ ਲਈ ਗੁਰਜਤਿੰਦਰ ਸਿੰਘ ਵਿਰਕ ਅੱਗੇ ਆਏ।

ਉਨ੍ਹਾਂ ਨੇ ਜਮਾਓ ਵਾਲੀ ਜ਼ਮੀਨ ‘ਤੇ ਮੱਛੀ-ਪਾਲਣ ਦਾ ਕੰਮ ਸ਼ੁਰੂ ਕੀਤਾ। ਇਹ ਜ਼ਮੀਨ ਉਨ੍ਹਾਂ ਨੂੰ ਵਿਰਾਸਤ ਵਿੱਚ ਮਿਲੀ ਸੀ ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਸੀ, ਇਸ ਲਈ ਉਨ੍ਹਾਂ ਨੇ ਗੁਰਦਾਸਪੁਰ ਦਾ ਦੌਰਾ ਕੀਤਾ ਅਤੇ ਉੱਥੋਂ 5 ਦਿਨ ਦੀ ਟ੍ਰੇਨਿੰਗ ਲੈ ਕੇ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ। ਉਨ੍ਹਾਂ ਨੇ ਅੱਜ ਤੋਂ ਲਗਭੱਗ 30 ਸਾਲ ਪਹਿਲਾਂ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਉਹ ਆਪਣੀ ਮਿਹਨਤ ਅਤੇ ਲਗਨ ਨਾਲ ਇਸ ਕਾਰਜ ਨੂੰ 5 ਏਕੜ ਤੋਂ 30 ਏਕੜ ਤੱਕ ਵਧਾ ਚੁੱਕੇ ਹਨ। ਮੱਛੀ ਪਾਲਣ ਦੇ ਇਸ ਕਾਰਜ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਇਸ ਕ੍ਰਾਂਤੀਕਾਰੀ ਪਹਿਲ ਨੇ ਕਈ ਹੋਰ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਆਖਿਰ ਇਸ ਨਾਲ ਕਈ ਅਨੁਕੂਲ ਪ੍ਰਭਾਵ ਦਿਖੇ, ਜਿਨ੍ਹਾਂ ਨੇ ਇੱਕ ਬੰਜਰ ਜ਼ਮੀਨ ਨੂੰ ਮੱਛੀ ਪਾਲਣ ਦੇ ਖੇਤਰ ਵਿੱਚ ਵਿਕਸਿਤ ਕੀਤਾ। ਉਸੇ ਖੇਤਰ ਵਿੱਚ ਅੱਜ ਲਗਭੱਗ 300-400 ਏਕੜ ਬੰਜਰ ਭੂਮੀ ਨੂੰ ਮੱਛੀ-ਪਾਲਣ ਲਈ ਵਰਤਿਆ ਜਾਂਦਾ ਹੈ।

ਇਹ ਸਭ ਕਾਫੀ ਸਾਲ ਪਹਿਲਾਂ ਇੱਕ ਬੰਜਰ ਜ਼ਮੀਨ ਅਤੇ ਇੱਕ ਇਨਸਾਨ ਦੀ ਮਿਹਨਤ ਦੁਆਰਾ ਸ਼ੁਰੂ ਹੋਇਆ ਅਤੇ ਅੱਜ ਇਸ ਤੋਂ ਕਾਫੀ ਲੋਕ ਪ੍ਰੇਰਿਤ ਹੋਏ ਹਨ। ਆਖਿਰ ਇਹ ਛੋਟੀ ਪਹਿਲ ਕਿਸਾਨਾਂ ਅਤੇ ਕਈ ਹੋਰ ਇਲਾਕਿਆਂ ਦੇ ਰੁਜ਼ਗਾਰ ਨੂੰ ਸੁਧਾਰਨ ਵਿੱਚ ਮਦਦ ਕਰ ਰਿਹਾ ਹੈ, ਤਾਂ ਜੋ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਿਆ ਜਾ ਸਕੇ। ਹੁਣ ਉਸ ਖੇਤਰ ਵਿੱਚ ਜੋਸ਼ੀਲੇ ਮੱਛੀ-ਪਾਲਕ ਕਿਸਾਨਾਂ ਦਾ ਇੱਕ ਗਰੁੱਪ ਬਣਾਇਆ ਗਿਆ ਹੈ ਅਤੇ ਇਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਉਸ ਖੇਤਰ ਦਾ ਆਰਥਿਕ ਵਿਕਾਸ ਹੋ ਰਿਹਾ ਹੈ, ਜੋ ਰਾਜ ਅਤੇ ਰਾਸ਼ਟਰ ਦੇ ਆਰਥਿਕ ਵਿਕਾਸ ਨੂੰ ਜੋੜ ਰਿਹਾ ਹੈ।

ਹੁਣ ਸ. ਵਿਰਕ ਜੀ ਦੀ ਖੇਤੀ ਦੀਆਂ ਵਿਧੀਆਂ ਅਤੇ ਆਰਥਿਕ ਤਰੱਕੀ ਦੀ ਗੱਲ ਕਰਦੇ ਹਾਂ। ਸ. ਗੁਰਜਤਿੰਦਰ ਸਿੰਘ ਵਿਰਕ ਜੀ ਦੇ ਫਾਰਮ ‘ਤੇ ਆਮ ਕਾਰਪ ਮੱਛੀਆਂ, ਜਿਵੇਂ ਕਿ ਕਤਲਾ ਅਤੇ ਰੋਹੂ ਦੀਆਂ ਕਿਸਮਾਂ ਆਦਿ। ਇੱਕ ਏਕੜ ਤਲਾਬ ਲਈ 2000 ਛੋਟੀਆਂ ਮੱਛੀਆਂ ਦੀ ਲੋੜ ਹੁੰਦੀ ਹੈ, ਇਸ ਲਈ ਉਹ 2000 ਛੋਟੀਆਂ ਮੱਛੀਆਂ ਪਾਣੀ ਵਿੱਚ ਛੱਡਦੇ ਹਨ। ਮੱਛੀਆਂ ਦਾ ਵਿਕਾਸ ਪਾਣੀ ਦੀ ਕੁਆਲਿਟੀ, ਅਹਾਰ ਦੀ ਕੁਆਲਿਟੀ ਅਤੇ ਪਾਣੀ ਵਿੱਚ ਮੌਜੂਦ ਮੱਛੀ ਖਾਣ ਵਾਲੇ ਜੰਤੂਆਂ ‘ਤੇ ਨਿਰਭਰ ਕਰਦਾ ਹੈ। ਆਮ ਤੌਰ ‘ਤੇ ਉਹ ਤਲਾਬ ਵਿੱਚ ਮੱਛੀਆਂ ਦੀਆਂ ਦੋ ਕਿਸਮਾਂ ਹੀ ਪਾਉਂਦੇ ਹਨ ਅਤੇ ਉਨ੍ਹਾਂ ਦੀ ਚੰਗੀ ਪੈਦਾਵਾਰ ਲਈ ਉਚਿੱਤ ਹਾਲਾਤ ਬਣਾ ਕੇ ਰੱਖਦੇ ਹਨ। ਉਹ ਮੱਛੀਆਂ ਨੂੰ 80 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਦੇ ਹਨ, ਜਦਕਿ ਬਜ਼ਾਰ ਵਿੱਚ ਉਹੀ ਮੱਛੀ 120 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕਦੀ ਹੈ ਅਤੇ ਘੱਟ ਕੀਮਤਾਂ ‘ਤੇ ਮੱਛੀਆਂ ਵੇਚਣ ਦੇ ਬਾਵਜੂਦ ਵੀ ਉਹ ਲੱਖਾਂ ਰੁਪਏ ਕਮਾ ਰਹੇ ਹਨ ਅਤੇ ਲਾਭ ਪ੍ਰਾਪਤ ਕਰ ਰਹੇ ਹਨ।

ਸ. ਵਿਰਕ ਨੇ ਵਾਤਾਵਰਨ ਦੀ ਸੁਰੱਖਿਆ ਲਈ ਕਾਫੀ ਕਦਮ ਚੁੱਕੇ ਹਨ, ਉਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਕੰਮ ਇਹ ਹੈ ਕਿ ਉਨ੍ਹਾਂ ਆਪਣੇ ਛੋਟੀ ਜਿਹੀ ਸਬਜ਼ੀਆਂ ਵਾਲੀ ਬਗ਼ੀਚੀ ਦੀ ਸਿੰਚਾਈ ਅਤੇ ਤਲਾਬ ਵਿੱਚ ਪਾਣੀ ਭਰਨ ਲਈ ਸੂਰਜੀ ਪੰਪਾਂ ਦੀ ਵਰਤੋਂ ਕਰਕੇ ਕਾਰਬਨ ਨੂੰ ਘੱਟ ਕੀਤਾ ਹੈ। ਸ. ਵਿਰਕ ਦੁਆਰਾ ਕੀਤੇ ਗਏ ਚੰਗੇ ਕੰਮਾਂ ਲਈ ਉਨ੍ਹਾਂ ਨੂੰ ਕਈ ਇਨਾਮ ਅਤੇ ਉਪਲੱਬਧੀਆਂ ਮਿਲੀਆਂ ਹਨ। ਇਨ੍ਹਾਂ ਵਿੱਚ ਕੁੱਝ ਹੇਠ ਲਿਖੇ ਅਨੁਸਾਰ ਹਨ:

ਉਨ੍ਹਾਂ ਨੇ Agriculture Technology Management ਲਈ ਜ਼ਿਲ੍ਹਾ ਪੱਧਰੀ ਇਨਾਮ ਪ੍ਰਾਪਤ ਕੀਤਾ ਅਤੇ ਸਰਵੋਤਮ ਖੇਤੀ ਅਭਿਆਸ ਲਈ ਉਨ੍ਹਾਂ ਨੂੰ Roopnagar Administration ਦੁਆਰਾ ਪ੍ਰਸੰਸਾ ਪੱਤਰ ਮਿਲਿਆ ਹੈ। ਉਨ੍ਹਾਂ ਨੂੰ ਇਸ ਖੇਤਰ ਦਾ ਵਿਕਾਸ ਕਰਨ ਲਈ Zee Networks ਦੁਆਰਾ ਸਨਮਾਨਿਤ ਵੀ ਕੀਤਾ ਗਿਆ। 2011 ਵਿੱਚ ਉਨ੍ਹਾਂ ਨੂੰ Best Citizen India Award ਨਾਲ ਨਿਵਾਜਿਆ ਗਿਆ। ਉਸ ਤੋਂ ਬਾਅਦ ਉਨ੍ਹਾਂ ਨੂੰ Bharat Jyoti Award ਅਤੇ Fish Farmer Award ਵੀ ਮਿਲਿਆ।

ਖੇਤੀ ਦੇ ਖੇਤਰ ਵਿੱਚ ਉਨ੍ਹਾਂ ਦੇ ਚੰਗੇ ਕੰਮਾਂ ਕਰਕੇ ਉਨ੍ਹਾਂ ਨੂੰ ਕਈ ਮੰਨੀਆਂ-ਪ੍ਰਮੰਨੀਆਂ ਕਮੇਟੀਆਂ ਅਤੇ ਸੰਸਥਾਵਾਂ ਦੀ ਮੈਂਬਰਸ਼ਿਪ ਮਿਲੀ ਹੈ। ਅੱਜ ਉਹ Advisory Committee (ATMA) ਅਤੇ Board of Management at GADVASU ਦੇ ਮੈਂਬਰ ਹਨ। ਉਹ ਕਿਸਾਨ ਵਿਕਾਸ ਚੈਂਬਰ ਦੀ 11 ਮੈਂਬਰੀ ਸੂਚੀ ਵਿੱਚ ਸ਼ਾਮਿਲ ਹਨ, ਜਿਨ੍ਹਾਂ ਨੇ ਭਾਰਤੀ ਮੁੱਖ ਉਦਯੋਗ ਸੰਘ ਨੂੰ ਸਥਾਪਿਤ ਕੀਤਾ, ਜਿਵੇਂ ਕਿ CII, FICCI ਅਤੇ ASSOCHAM ਅਤੇ ਇਸ ਸੰਘ ਦਾ ਕੰਮ ਰਾਜ ਦੀ ਵਿਗੜਦੀ ਖੇਤੀ ਅਰਥ-ਵਿਵਸਥਾ ਨੂੰ ਅੱਪਗ੍ਰੇਡ ਕਰਨਾ ਅਤੇ ਖੇਤੀ ਨਾਲ ਸੰਬੰਧਿਤ ਤਕਨੀਕਾਂ ਦੀ ਵਰਤੋਂ ਕਰਨਾ, ਜੋ ਕਿ ਕਿਸਾਨ ਪਹਿਲਾਂ ਤੋਂ ਹੀ ਵਰਤ ਰਹੇ ਸਨ। ਉਹ ਰੂਪਨਗਰ ਅਤੇ ਮੋਹਾਲੀ ਜ਼ਿਲ੍ਹੇ ਲਈ NABARD ਦੇ ਤਹਿਤ ਪਿੰਡ ਦੀ Cooperative Society ਦੇ Ex- grame warden (ਵਣ-ਵਿਭਾਗ) ਹਨ।

ਸ. ਵਿਰਕ ਦੁਆਰਾ ਲਿਆ ਗਿਆ ਇੱਕ ਮਹੱਤਵਪੂਰਨ ਕਦਮ ਸੀ ਕਿ ਪੰਜਾਬ ਦੇ ਪੂਰਵ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਦੇਖੇ ਗਏ ਚੀਨ ਵਿਚਲੇ ਮੱਛੀ-ਪਾਲਣ ਦੇ ਢੰਗਾਂ ਬਾਰੇ ਜਾਣਨਾ ਅਤੇ ਮੱਛੀ-ਪਾਲਣ ਦੇ ਤਰੀਕਿਆਂ ਵਿੱਚ ਸੁਧਾਰ ਲਿਆਉਣਾ।

ਅੱਜ ਉਹ ਜੋ ਕੁੱਝ ਵੀ ਹਨ, ਉਸਦੇ ਪਿੱਛੇ ਉਨ੍ਹਾਂ ਦੀ ਪ੍ਰੇਰਣਾ ਅਤੇ ਸਾਥੀ ਉਨ੍ਹਾਂ ਦੀ ਪਤਨੀ ਰੁਪਿੰਦਰ ਕੌਰ ਵਿਰਕ ਹੈ, ਜਿਨ੍ਹਾਂ ਨੇ ਹਰ ਕਦਮ ‘ਤੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਦੇ ਫਾਰਮ ਦੇ ਸਾਰੇ ਲੇਖੇ-ਜੋਖੇ ਦਾ ਹਿਸਾਬ ਰੱਖਦੇ ਹਨ। ਵਿਹਲੇ ਸਮੇਂ ਵਿੱਚ ਉਹ ਆਪਣੇ ਖੇਤ ਵਿੱਚ ਉਗਾਏ ਫਲਾਂ ਨੂੰ ਵੇਚਣ ਦੇ ਉਦੇਸ਼ ਨਾਲ ਆਚਾਰ ਅਤੇ ਕੈਂਡੀ ਬਣਾਉਣਾ ਪਸੰਦ ਕਰਦੇ ਹਨ। ਗੁਰਜਤਿੰਦਰ ਸਿੰਘ ਵਿਰਕ ਆਪਣੀ ਪਤਨੀ ਅਤੇ ਕੇਵਲ ਦੋ ਮਜ਼ਦੂਰਾਂ ਦੀ ਸਹਾਇਤਾ ਨਾਲ ਹੀ ਫਾਰਮ ਦੇ ਸਾਰੇ ਕੰਮਾਂ ਦਾ ਪ੍ਰਬੰਧਨ ਕਰਦੇ ਹਨ ਅਤੇ ਭਵਿੱਖ ਵਿੱਚ ਉਹ ਆਪਣੇ ਫਾਰਮ ਨੂੰ ਟੂਰਿਸਟ ਜਾਂ ਸੈਲਾਨੀਆਂ ਦੇ ਘੁੰਮਣ ਦੀ ਜਗ੍ਹਾ ਬਣਾਉਣਾ ਚਾਹੁੰਦੇ ਹਨ।

ਉਨ੍ਹਾਂ ਦੀਆਂ ਇਨ੍ਹਾਂ ਉਪਲੱਬਧੀਆਂ ਤੋਂ ਇਲਾਵਾ ਉਨ੍ਹਾਂ ਨੇ ਹਰਿਆਲੀ ਨਾਲ ਭਰੀ ਇੱਕ ਸੁੰਦਰ ਜਗ੍ਹਾ ਬਣਾਉਣ ਲਈ ਮਿਹਨਤ ਕੀਤੀ ਹੈ। ਉਨ੍ਹਾਂ ਨੇ ਤਲਾਬ ਦੇ ਵਿਚਕਾਰ ਆਪਣਾ ਘਰ ਬਣਾਇਆ ਹੈ ਅਤੇ ਘਰ ਦੇ ਕੋਲ ਕਈ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਫਲ ਉਗਾਏ ਹਨ। ਉਹ ਆੜੂ, ਬਦਾਮ, ਕਿੰਨੂ, ਮੈਂਡਰਿਨ, ਅੰਬ, ਅਨਾਰ, ਸੇਬ, ਅਨਾਨਾਸ ਅਤੇ 17 ਤੋਂ ਵੱਧ ਸਬਜ਼ੀਆਂ ਅਤੇ ਦਾਲਾਂ ਉਗਾ ਰਹੇ ਹਨ। ਉਨ੍ਹਾਂ ਨੇ ਆਪਣੇ ਘਰ ਦੇ ਆਲੇ-ਦੁਆਲੇ ਦੀ ਜ਼ਮੀਨ ਨੂੰ ਇਸ ਤਰ੍ਹਾਂ ਤਿਆਰ ਕੀਤਾ ਹੈ ਕਿ ਬਾਜ, ਕਿੰਗਫਿਸ਼ਰ, ਫੋਰਕ ਟੇਲ, ਹੰਸ, ਤੋਤੇ ਅਤੇ ਮੋਰ ਦੀਆਂ ਕਈ ਦੁਰਲਭ ਅਤੇ ਆਮ ਪ੍ਰਜਾਤੀਆਂ ਨੂੰ ਉਨ੍ਹਾਂ ਦੇ ਫਾਰਮ ‘ਤੇ ਚਹਿਚਹਾਉਂਦੇ ਹੋਏ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਸੰਖੇਪ ਵਿੱਚ ਉਨ੍ਹਾਂ ਨੇ ਆਪਣੀ ਮਾਤ-ਭੂਮੀ ‘ਤੇ ਕੀਤੇ ਵਿਕਾਸ ਕਾਰਜਾਂ ਦੁਆਰਾ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀਆਂ ਦੀ ਵਿਭਿੰਨਤਾ ਲਿਆਂਦੀ ਹੈ।

ਸ. ਰਾਜਮੋਹਨ ਸਿੰਘ ਕਾਲੇਕਾ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਵਿਅਕਤੀ ਦੀ ਕਹਾਣੀ ਜਿਸ ਨੂੰ ਪੰਜਾਬ ਵਿੱਚ ਜ਼ਹਿਰ ਰਹਿਤ ਫ਼ਸਲ ਉਗਾਉਣ ਲਈ ਜਾਣਿਆ ਜਾਂਦਾ ਹੈ

ਇੱਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ, ਸ. ਰਾਜਮੋਹਨ ਸਿੰਘ ਕਾਲੇਕਾ ਪਿੰਡ ਬਿਸ਼ਨਪੁਰ, ਪਟਿਆਲਾ ਦੇ ਇੱਕ ਸਫ਼ਲ ਅਗਾਂਹਵਧੂ ਕਿਸਾਨ ਹਨ। ਕਿਸੇ ਵੀ ਤਰ੍ਹਾਂ ਦੇ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕੀਤੇ ਬਿਨਾਂ ਉਹ 20 ਏਕੜ ਜ਼ਮੀਨ ‘ਤੇ ਕਣਕ ਅਤੇ ਝੋਨੇ ਦਾ ਉਤਪਾਦਨ ਕਰਦੇ ਹਨ ਅਤੇ ਇਸ ਨਾਲ ਚੰਗੀ ਪੈਦਾਵਾਰ (35 ਕੁਇੰਟਲ ਝੋਨਾ ਅਤੇ 22 ਕੁਇੰਟਲ ਕਣਕ ਪ੍ਰਤੀ ਏਕੜ) ਪ੍ਰਾਪਤ ਕਰ ਰਹੇ ਹਨ।

ਉਹ ਪਰਾਲੀ ਸਾੜਨ ਦੇ ਵਿਰੁੱਧ ਹਨ ਅਤੇ ਕਦੀ ਵੀ ਬਚੀ ਪਰਾਲੀ ਨੂੰ ਨਹੀਂ ਸਾੜਦੇ। ਉਨ੍ਹਾਂ ਦੇ ਜ਼ਹਿਰ ਮੁਕਤ ਖੇਤੀ ਅਤੇ ਵਾਤਾਵਰਣ ਦੇ ਅਨੁਕੂਲ ਖੇਤੀਬਾੜੀ ਵਿਧੀ ਦੇ ਢੰਗਾਂ ਨੇ ਉਨ੍ਹਾਂ ਨੂੰ ਪੰਜਾਬ ਦੇ ਹੋਰਨਾਂ ਕਿਸਾਨਾਂ ਦੇ ਰੋਲ ਮਾਡਲ ਦੇ ਰੂਪ ਵਿੱਚ ਮਾਨਤਾ ਦਿੱਤੀ ਹੈ।

ਇਸ ਤੋਂ ਇਲਾਵਾ ਉਹ ਜ਼ਿਲ੍ਹਾ ਪਟਿਆਲਾ ਉਤਪਾਦਨ ਕਮੇਟੀ ਦੇ ਮੈਂਬਰ ਵੀ ਹਨ। ਉਹ ਹਮੇਸ਼ਾ ਅਗਾਂਹਵਧੂ ਕਿਸਾਨਾਂ, ਵਿਗਿਆਨੀਆਂ, ਅਧਿਕਾਰੀਆਂ ਅਤੇ ਖੇਤੀ ਮਾਹਿਰਾਂ ਨਾਲ ਜੁੜੇ ਰਹਿੰਦੇ ਹਨ, ਇਹ ਇੱਕ ਵੱਡੀ ਪ੍ਰਾਪਤੀ ਹੈ ਜੋ ਉਨ੍ਹਾਂ ਨੇ ਹਾਸਲ ਕੀਤੀ ਹੈ। ਕਈ ਖੇਤੀਬਾੜੀ ਵਿਗਿਆਨੀ ਅਤੇ ਅਧਿਕਾਰੀ ਅਕਸਰ ਉਨ੍ਹਾਂ ਦੇ ਫਾਰਮ ‘ਤੇ ਰਿਸਰਚ ਅਤੇ ਖੋਜ ਲਈ ਆਉਂਦੇ ਹਨ।

ਉਹ ਨੌਕਰੀ ਅਤੇ ਖੇਤੀਬਾੜੀ ਦੇ ਨਾਲ-ਨਾਲ ਡੇਅਰੀ ਫਾਰਮਿੰਗ ਵਿੱਚ ਵੀ ਕਿਰਿਆਸ਼ੀਲਤਾ ਨਾਲ ਸ਼ਾਮਲ ਹਨ। ਉਨ੍ਹਾਂ ਨੇ ਸਾਹੀਵਾਲ ਨਸਲ ਦੀਆਂ ਕੁੱਝ ਗਾਵਾਂ ਰੱਖੀਆਂ ਹਨ। ਇਸ ਦੇ ਇਲਾਵਾ ਉਨ੍ਹਾਂ ਨੇ ਆਪਣੇ ਖੇਤ ਵਿੱਚ ਬਾਇਓਗੈਸ ਪਲਾਂਟ ਵੀ ਸਥਾਪਿਤ ਕੀਤਾ। ਉਨ੍ਹਾਂ ਦੇ ਅਨੁਸਾਰ ਉਹ ਅੱਜ ਜਿੱਥੋਂ ਤੱਕ ਪਹੁੰਚੇ ਹਨ, ਉਸ ਦੇ ਪਿੱਛੇ ਦਾ ਕਾਰਨ ਸਿਰਫ਼ KVK ਅਤੇ IARI ਦੇ ਕ੍ਰਿਸ਼ੀ ਮਾਹਿਰਾਂ ਦੁਆਰਾ ਦਿੱਤੀਆਂ ਗਈਆਂ ਸਲਾਹਾਂ ਹਨ।

ਵਾਧੂ ਸਮੇਂ ਵਿੱਚ, ਰਾਜਮੋਹਨ ਸਿੰਘ ਜੀ ਨੂੰ ਖੇਤੀ ਨਾਲ ਸੰਬੰਧਿਤ ਕਿਤਾਬਾਂ ਪੜ੍ਹਨਾ ਪਸੰਦ ਹੈ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਕੁਦਰਤੀ ਖੇਤੀ ਕਰਨ ਦੇ ਲਈ ਪ੍ਰੇਰਣਾ ਮਿਲਦੀ ਹੈ।

ਉਨ੍ਹਾਂ ਦੇ ਇਨਾਮ ਅਤੇ ਉਪਲੱਬਧੀਆਂ…

ਉਨ੍ਹਾਂ ਦੇ ਚੰਗੇ ਕੰਮ ਅਤੇ ਜ਼ਹਿਰ ਮੁਕਤ ਖੇਤੀ ਕਰਨ ਦੀ ਪਹਿਲ ਲਈ ਉਨ੍ਹਾਂ ਨੂੰ ਕਈ ਪ੍ਰਸਿੱਧ ਹਸਤੀਆਂ ਤੋਂ ਸਨਮਾਨ ਅਤੇ ਪੁਰਸਕਾਰ ਵੀ ਮਿਲੇ ਹਨ।

• ਰਾਜ ਪੱਧਰੀ ਪੁਰਸਕਾਰ

• ਰਾਸ਼ਟਰੀ ਪੁਰਸਕਾਰ

• ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਧਾਲੀਵਾਲ ਪੁਰਸਕਾਰ

• ਉਨ੍ਹਾਂ ਨੂੰ ਮਾਣਯੋਗ ਸੁਪਰੀਮ ਕੋਰਟ ਦੇ ਜੱਜ ਵੱਲੋਂ ਸਨਮਾਨਿਤ ਕੀਤਾ ਗਿਆ।

• ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਵੱਲੋਂ ਸਨਮਾਨਿਤ ਕੀਤਾ ਗਿਆ।

• ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਦੁਆਰਾ ਸਨਮਾਨਿਤ ਕੀਤਾ।

ਰਾਜਮੋਹਨ ਜੀ ਨੇ ਨਾ ਸਿਰਫ਼ ਇਹ ਪੁਰਸਕਾਰ ਹਾਸਲ ਕੀਤੇ, ਬਲਕਿ ਵੱਖ-ਵੱਖ ਸਰਕਾਰੀ ਅਫ਼ਸਰਾਂ ਤੋਂ ਵਿਸ਼ੇਸ਼ ਪ੍ਰਸ਼ੰਸਾ ਪੱਤਰ ਵੀ ਪ੍ਰਾਪਤ ਕੀਤੇ, ਜੋ ਉਨ੍ਹਾਂ ਨੂੰ ਮਾਣ ਮਹਿਸੂਸ ਕਰਵਾਉਂਦੇ ਹਨ।

• ਮੁੱਖ ਸੰਸਦੀ ਸਕੱਤਰ, ਖੇਤੀ, ਪੰਜਾਬ

• ਖੇਤੀ ਪੰਜਾਬ ਦੇ ਨਿਦੇਸ਼ਕ

• ਡਿਪਟੀ ਕਮਿਸ਼ਨਰ ਪਟਿਆਲਾ

• ਮੁੱਖ ਖੇਤੀ ਅਧਿਕਾਰੀ, ਪਟਿਆਲਾ

• ਮੁੱਖ ਨਿਰਦੇਸ਼ਕ IARI

ਸੰਦੇਸ਼
“ਕਿਸਾਨਾਂ ਨੂੰ ਜ਼ਹਿਰ ਮੁਕਤ ਖੇਤੀ ਕਰਨ ਵੱਲ ਕਦਮ ਚੁੱਕਣੇ ਚਾਹੀਦੇ ਹਨ, ਕਿਉਂਕਿ ਇਹ ਬਿਹਤਰ ਜੀਵਨ ਜਿਊਣ ਦਾ ਇੱਕੋ-ਇੱਕ ਤਰੀਕਾ ਹੈ। ਅੱਜ, ਕਿਸਾਨ ਨੂੰ ਵਰਤਮਾਨ ਜੀਵਨ ਦੀਆਂ ਜ਼ਰੂਰਤਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਆਪਣੀਆਂ ਆਰਥਿਕ ਜ਼ਰੂਰਤਾਂ ਦੀ ਪੂਰਤੀ ਕਰਨ ਦੀ ਬਜਾਏ ਖੇਤੀ ਕਰਨ ਲਈ ਸਾਰਥਕ ਅਤੇ ਟਿਕਾਊ ਤਰੀਕੇ ਲੱਭਣੇ ਚਾਹੀਦੇ ਹਨ।”

 

ਸ. ਭਰਪੂਰ ਸਿੰਘ

ਪੂਰੀ ਕਹਾਣੀ ਪੜ੍ਹੋ

ਭਰਪੂਰ ਸਿੰਘ ਨੇ ਖੇਤੀਬਾੜੀ ਤੋਂ ਮੁਨਾਫ਼ਾ ਕਮਾਉਣ ਲਈ ਫੁੱਲਾਂ ਦੀ ਖੇਤੀ ਨੂੰ ਚੁਣਿਆ

ਖੇਤੀ ਇੱਕ ਵਿਸਤ੍ਰਿਤ ਖੇਤਰ ਹੈ ਅਤੇ ਕਿਸਾਨ ਘੱਟ ਜ਼ਮੀਨ ਵਿੱਚ ਵੀ ਵਧੀਆ ਮੁਨਾਫ਼ਾ ਕਮਾ ਸਕਦੇ ਹਨ, ਬਸ ਉਨ੍ਹਾਂ ਨੂੰ ਖੇਤੀ ਕਰਨ ਦੇ ਸਹੀ ਢੰਗ ਅਤੇ ਸਹੀ ਤਰੀਕਿਆਂ ਤੋਂ ਜਾਣੂ ਹੋਣ ਦੀ ਜ਼ਰੂਰਤ ਹੈ। ਇਹ ਕਹਾਣੀ ਪਟਿਆਲਾ ਦੇ ਖੇੜੀ ਮੱਲਾਂ ਪਿੰਡ ਦੇ ਇੱਕ ਆਮ ਕਿਸਾਨ ਭਰਪੂਰ ਸਿੰਘ ਦੀ ਹੈ, ਜੋ ਹਮੇਸ਼ਾ ਕਣਕ ਅਤੇ ਝੋਨੇ ਦੀ ਖੇਤੀ ਤੋਂ ਕੁੱਝ ਵੱਖਰਾ ਕਰਨਾ ਚਾਹੁੰਦੇ ਸਨ।

ਸ. ਭਰਪੂਰ ਸਿੰਘ ਜੀ ਨੇ ਪੜ੍ਹਾਈ ਖਤਮ ਹੋਣ ਤੋਂ ਬਾਅਦ ਆਪਣੇ ਪਿਤਾ ਸਰਦਾਰ ਰਣਜੀਤ ਸਿੰਘ ਨਾਲ ਖੇਤੀਬਾੜੀ ਵਿੱਚ ਮਦਦ ਕਰਨ ਦਾ ਫੈਸਲਾ ਕੀਤਾ, ਪਰ ਉਹ ਇਸ ਰੁਝਾਨ ਤੋਂ ਸੰਤੁਸ਼ਟ ਨਹੀਂ ਸਨ ਕਿਉਂਕਿ ਦੂਜੇ ਕਿਸਾਨ ਕਣਕ-ਝੋਨੇ ਦੇ ਚੱਕਰ ਵਿੱਚ ਫਸੇ ਸਨ। ਹਾਲਾਂਕਿ ਉਨ੍ਹਾਂ ਨੇ ਖੇਤਾਂ ਵਿੱਚ ਆਪਣੇ ਪਿਤਾ ਦੀ ਸਹਾਇਤਾ ਕੀਤੀ, ਪਰ ਉਨ੍ਹਾਂ ਦਾ ਰੂਹ ਅਤੇ ਮਨ ਕੁੱਝ ਵੱਖਰਾ ਕਰਨਾ ਚਾਹੁੰਦੇ ਸਨ।

1999 ਵਿੱਚ ਉਹ ਆਪਣੇ ਪਰਿਵਾਰ ਨਾਲ ਗੁਰਦੁਆਰਾ ਰਾੜਾ ਸਾਹਿਬ ਗਏ ਅਤੇ ਗੁਲਦਾਉਦੀ ਦੇ ਫੁੱਲਾਂ ਦੇ ਕੁੱਝ ਬੀਜ ਖਰੀਦੇ ਅਤੇ ਇਹ ਉਹ ਸਮਾਂ ਸੀ ਜਦੋਂ ਉਹ ਫੁੱਲਾਂ ਦੀ ਖੇਤੀ ਵਿੱਚ ਦਾਖਲ ਹੋਏ। ਸ਼ੁਰੂਆਤ ਵਿੱਚ, ਉਨ੍ਹਾਂ ਨੇ ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ ‘ਤੇ ਗੁਲਦਾਉਦੀ ਦੀ ਫੁੱਲ ਲਾਉਣਾ ਅਰੰਭ ਕੀਤੇ ਅਤੇ ਹੌਲੀ-ਹੌਲੀ ਸਮੇਂ ਦੇ ਨਾਲ ਇਹ ਕੰਮ ਲਾਭਦਾਇਕ ਸਿੱਧ ਹੋਇਆ, ਇਸ ਲਈ ਉਨ੍ਹਾਂ ਨੇ ਫੁੱਲਾਂ ਦੀ ਖੇਤੀ ਦੇ ਖੇਤਰ ਨੂੰ ਵਧਾਇਆ।

ਸਮੇਂ ਦੇ ਨਾਲ, ਉਨ੍ਹਾਂ ਦੇ ਪੁੱਤਰ ਵੱਡੇ ਹੋਏ ਅਤੇ ਉਨ੍ਹਾਂ ਨੇ ਵੀ ਆਪਣੇ ਪਿਤਾ ਦੇ ਫੁੱਲਾਂ ਦੀ ਖੇਤੀ ਵਾਲੇ ਕਾਰੋਬਾਰ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਹੁਣ ਭਰਪੂਰ ਸਿੰਘ ਜੀ ਦੇ ਦੋਵੇਂ ਪੁੱਤਰ ਫੁੱਲਾਂ ਦੀ ਖੇਤੀ ਵਿੱਚ ਰੁੱਝੇ ਹੋਏ ਹਨ।

ਫੁੱਲਾਂ ਦੀ ਖੇਤੀ
ਵਰਤਮਾਨ ਵਿੱਚ, ਉਹ ਆਪਣੇ ਫਾਰਮ ਵਿੱਚ ਗੁਲਦਾਉਦੀ, ਗੇਂਦਾ, ਜ਼ਾਫਰੀ ਅਤੇ ਗਲੈਡਿਓਲਸ ਆਦਿ ਚਾਰ ਕਿਸਮਾਂ ਦੇ ਫੁੱਲ ਉਗਾ ਰਹੇ ਹਨ। ਉਹ ਆਪਣੀ ਜ਼ਮੀਨ ‘ਤੇ ਸਾਰੇ ਆਧੁਨਿਕ ਉਪਕਰਨ ਵਰਤਦੇ ਹਨ। ਫੁੱਲਾਂ ਦੀ ਖੇਤੀ 10 ਏਕੜ ਵਿੱਚ ਫੈਲੀ ਹੋਈ ਹੈ ਅਤੇ ਕਈ ਵਾਰ ਹੋਰ ਫ਼ਸਲਾਂ ਦੀ ਖੇਤੀ ਲਈ ਉਹ ਠੇਕੇ ‘ਤੇ ਵੀ ਜ਼ਮੀਨ ਲੈਂਦੇ ਹਨ।

ਬੀਜ ਦੀ ਤਿਆਰੀ
ਉਹ ਖੇਤੀ ਤੋਂ ਇਲਾਵਾ ਜ਼ਾਫਰੀ ਅਤੇ ਗੁਲਦਾਉਦੀ ਦੇ ਫੁੱਲਾਂ ਦੇ ਬੀਜ ਖ਼ੁਦ ਤਿਆਰ ਕਰਦੇ ਹਨ ਅਤੇ ਉਹ ਹਾੱਲੈਂਡ ਤੋਂ ਸਿੱਧਾ ਗਲੈਡਿਓਲਸ ਬੀਜ ਅਤੇ ਕੋਲਕਾਤਾ ਤੋਂ ਗੇਂਦੇ ਦਾ ਬੀਜ ਆਯਾਤ ਕਰਦੇ ਹਨ। ਉਨ੍ਹਾਂ ਨੂੰ ਬੀਜ ਦੀ ਤਿਆਰ ਕਰਕੇ ਚੰਗਾ ਲਾਭ ਪ੍ਰਾਪਤ ਕਰਨ ‘ਚ ਮਦਦ ਮਿਲੀ, ਉਹ ਕਈ ਵਾਰ ਫੁੱਲਾਂ ਦੀ ਖੇਤੀ ਨੂੰ ਵਧਾਉਣ ਲਈ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਬੀਜ ਪ੍ਰਦਾਨ ਕਰਦੇ ਹਨ।

ਫੁੱਲਾਂ ਦੀ ਖੇਤੀ ਵਿੱਚ ਨਿਵੇਸ਼ ਅਤੇ ਮੁਨਾਫ਼ਾ
ਉਹ ਗਲੇਡਿਓਲਸ ਲਈ ਇਕ ਏਕੜ ਵਿਚ 2 ਲੱਖ ਰੁਪਏ ਦਾ ਨਿਵੇਸ਼ ਕਰਦੇ ਹਨ ਅਤੇ ਇਸ ਦੇ ਬਦਲੇ ਵਿੱਚ ਉਸ ਨੂੰ 4-5 ਲੱਖ ਰੁਪਏ ਆਮਦਨ ਹੁੰਦੀ ਹੈ, ਜਿਸ ਦਾ ਲਾਭ ਲਗਭਗ 50% ਜਾਂ ਉਸ ਤੋਂ ਜ਼ਿਆਦਾ ਹੈ।

ਮੰਡੀਕਰਨ
ਉਹ ਮੰਡੀਕਰਨ ਲਈ ਕਿਸੇ ਤੀਜੇ ਵਿਅਕਤੀ ‘ਤੇ ਨਿਰਭਰ ਨਹੀਂ ਹਨ। ਉਹ ਪਟਿਆਲਾ, ਨਾਭਾ, ਸਮਾਣਾ, ਸੰਗਰੂਰ, ਬਠਿੰਡਾ ਅਤੇ ਲੁਧਿਆਣਾ ਮੰਡੀ ਵਿੱਚ ਆਪਣੀ ਪੈਦਾਵਾਰ ਵੇਚਦੇ ਹਨ। ਉਹਨਾਂ ਦੇ ਬ੍ਰੈਂਡ ਦਾ ਨਾਮ ਨਿਰਮਾਣ ਫਲਾਵਰ ਫਾਰਮ ਹੈ। ਖੇਤੀਬਾੜੀ ਨਾਲ ਸੰਬੰਧਿਤ ਕਈ ਕੈਂਪ ਬਾਗਬਾਨੀ ਵਿਭਾਗ ਦੁਆਰਾ ਉਹਨਾਂ ਦੇ ਫਾਰਮ ‘ਤੇ ਆਯੋਜਿਤ ਕੀਤੇ ਜਾਂਦੇ ਹਨ, ਜਿਸ ਵਿਚ ਬਹੁਤ ਸਾਰੇ ਅਗਾਂਹਵਧੂ ਕਿਸਾਨ ਹਿੱਸਾ ਲੈਂਦੇ ਹਨ ਅਤੇ ਫੁੱਲਾਂ ਦੀ ਖੇਤੀ ਬਾਰੇ ਨਿਯਮਿਤ ਕਿਸਾਨਾਂ ਨੂੰ ਸਿਖਲਾਈ ਦਿੰਦੇ ਹਨ।

ਸਰਦਾਰ ਭਰਪੂਰ ਸਿੰਘ ਜੀ ਨੇ ਡਾ. ਸੰਦੀਪ ਸਿੰਘ ਗਰੇਵਾਲ (ਬਾਗਬਾਨੀ ਵਿਭਾਗ, ਪਟਿਆਲਾ), ਡਾ. ਕੁਲਵਿੰਦਰ ਸਿੰਘ ਅਤੇ ਡਾ. ਰਣਜੀਤ ਸਿੰਘ (ਪੀ.ਏ.ਯੂ) ਨੂੰ ਆਪਣੇ ਸਫ਼ਲ ਖੇਤੀਬਾੜੀ ਉੱਦਮ ਦਾ ਜ਼ਿਆਦਾਤਰ ਕਰੈੱਡਿਟ ਦਿੱਤਾ ਹੈ ਕਿਉਂਕਿ ਉਨ੍ਹਾਂ ਦੀ ਮਦਦ ਅਤੇ ਸਲਾਹ ਤੋਂ ਬਿਨਾਂ ਸ਼ਾਇਦ ਉਹ ਆਪਣੇ ਜੀਵਨ ਵਿੱਚ ਇਸ ਪੜਾਅ ਤੱਕ ਨਾ ਪਹੁੰਚਦੇ।

ਉਹ ਕਿਸਾਨਾਂ ਨੂੰ ਸੰਦੇਸ਼ ਦਿੰਦੇ ਹਨ ਕਿ ਉਨ੍ਹਾਂ ਨੂੰ ਦੂਜੇ ਕਿਸਾਨਾਂ ਨਾਲ ਮੁਕਾਬਲਾ ਕਰਨ ਲਈ ਖੇਤੀ ਦੀ ਚੋਣ ਨਹੀਂ ਕਰਨੀ ਚਾਹੀਦੀ ਪਰ ਉਹਨਾਂ ਨੂੰ ਆਪਣੇ ਲਈ ਅਤੇ ਪੂਰੀ ਦਿਲਚਸਪੀ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਹੀ ਸਿਰਫ਼ ਉਹ ਲਾਭ ਪ੍ਰਾਪਤ ਕਰਨ ਦੇ ਯੋਗ ਹੋਣਗੇ।

ਛੋਟੇ ਪੱਧਰ ਤੋਂ ਸ਼ੁਰੂ ਕਰਕੇ ਅਤੇ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀ ਸਫ਼ਲਤਾ ਪ੍ਰਾਪਤ ਕਰਨ ਦੇ ਨਾਲ, ਭਰਪੂਰ ਸਿੰਘ ਜੀ ਨੇ ਉਨ੍ਹਾਂ ਕਿਸਾਨਾਂ ਲਈ ਇੱਕ ਆਦਰਸ਼ ਰੋਲ ਮਾਡਲ ਵਜੋਂ ਇੱਕ ਮਿਸਾਲ ਕਾਇਮ ਕੀਤੀ ਹੈ ਜੋ ਫੁੱਲਾਂ ਦੀ ਖੇਤੀ ਨੂੰ ਅਪਨਾਉਣ ਲਈ ਸੋਚ ਰਹੇ ਹਨ।

ਸੰਦੇਸ਼
“ਕਿਸਾਨਾਂ ਨੂੰ ਮੇਰਾ ਸੰਦੇਸ਼ ਇਹ ਹੈ ਕਿ ਉਹਨਾਂ ਨੂੰ ਗੰਭੀਰਤਾ ਨਾਲ ਵਿਭਿੰਨਤਾ ਦੇ ਲਾਭਾਂ ਬਾਰੇ ਸੋਚਣਾ ਚਾਹੀਦਾ ਹੈ। ਕਣਕ ਅਤੇ ਝੋਨੇ ਦੀ ਖੇਤੀ ਦੇ ਘਟੀਆ ਚੱਕਰ ਨੇ ਕਿਸਾਨਾਂ ਨੂੰ ਮਾੜੇ ਰੂਪ ਅਤੇ ਬਹੁਤ ਸਾਰੇ ਕਰਜ਼ਿਆਂ ਦੇ ਅਧੀਨ ਕਰ ਦਿੱਤਾ ਹੈ। ਮਿੱਟੀ ਦੀ ਉਪਜਾਊ ਸ਼ਕਤੀ ਘੱਟ ਰਹੀ ਹੈ ਅਤੇ ਕਿਸਾਨਾਂ ਨੂੰ ਉਤਪਾਦਨ ਵਧਾਉਣ ਲਈ ਵਧੇਰੇ ਰਸਾਇਣਾਂ ਦੀ ਵਰਤੋਂ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਵਿਭਿੰਨਤਾ ਇੱਕ ਅਜਿਹਾ ਰਸਤਾ ਹੈ, ਜਿਸ ਦੁਆਰਾ ਕਿਸਾਨਸਫ਼ਲਤਾ ਅਤੇ ਵਧੇਰੇ ਲਾਭ ਹਾਸਲ ਕਰ ਸਕਦੇ ਹਨ ਅਤੇ ਆਪਣੇ ਜੀਵਨ ਪੱਧਰ ਨੂੰ ਵਧਾ ਸਕਦੇ ਹਨ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਦੂਜੇ ਕਿਸਾਨਾਂ ਨਾਲ ਮੁਕਾਬਲਾ ਕਰਨ ਲਈ ਖੇਤੀ ਦੀ ਚੋਣ ਨਹੀਂ ਕਰਨੀ ਚਾਹੀਦੀ, ਸਗੋਂ ਆਪਣੇ ਲਈ ਪੂਰੀ ਦਿਲਚਸਪੀ ਨਾਲ ਕੰਮ ਕਰਨਾ ਚਾਹੀਦਾ ਹੈ, ਤਾਂ ਹੀ ਉਹ ਮੁਨਾਫਾ ਕਮਾਉਣ ਦੇ ਯੋਗ ਹੋਣਗੇ।”

 

ਹਰਜੀਤ ਸਿੰਘ ਬਰਾੜ

ਪੂਰੀ ਕਹਾਣੀ ਪੜ੍ਹੋ

ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਇਸ ਸਿਟਰੱਸ ਏਸਟੇਟ ਦੇ ਮਾਲਕ ਨੇ ਸਭ ਤੋਂ ਵਧੀਆ ਕਿੰਨੂਆਂ ਦੇ ਉਤਪਾਦਨ ਵਿੱਚ ਸਫ਼ਲ ਬਣੇ ਰਹਿਣ ਲਈ ਆਪਣਾ ਇੱਕ ਨਵਾਂ ਤਰੀਕਾ ਲੱਭਿਆ

ਫਸਲ ਖਰਾਬ ਹੋਣਾ, ਕੀੜੇ/ਮਕੌੜਿਆਂ ਦਾ ਹਮਲਾ, ਬਾਰਾਨੀ ਜ਼ਮੀਨ, ਆਰਥਿਕ ਹਾਲਾਤ ਕੁੱਝ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਜੋ ਕਿਸਾਨਾਂ ਨੂੰ ਕਦੀ-ਕਦੀ ਬੇਵੱਸ ਅਤੇ ਅਪਾਹਿਜ ਬਣਾ ਦਿੰਦੀਆਂ ਹਨ ਅਤੇ ਇਹ ਹਾਲਾਤ ਕਿਸਾਨਾਂ ਨੂੰ ਆਤਮ-ਹੱਤਿਆ, ਭੁੱਖ-ਮਰੀ ਅਤੇ ਅਨਪੜ੍ਹਤਾ ਵੱਲ ਲੈ ਜਾਂਦੇ ਹਨ। ਪਰ ਕੁੱਝ ਕਿਸਾਨ ਇੰਨੀ ਅਸਾਨੀ ਨਾਲ ਆਪਣੀ ਅਸਫ਼ਲਤਾ ਨੂੰ ਸਵੀਕਾਰ ਨਹੀਂ ਕਰਦੇ ਅਤੇ ਆਪਣੀ ਇੱਛਾ ਸ਼ਕਤੀ ਅਤੇ ਯਤਨਾਂ ਨਾਲ ਆਪਣੇ ਹਾਲਾਤਾਂ ‘ਤੇ ਕਾਬੂ ਪਾਉਂਦੇ ਹਨ। ਡੇਲਿਆਂਵਾਲੀ ਪਿੰਡ ਫਰੀਦਕੋਟ ਤੋਂ ਅਜਿਹੇ ਹੀ ਇੱਕ ਕਿਸਾਨ ਹਨ, ਜਿਨ੍ਹਾਂ ਦੀ ਪ੍ਰਸਿੱਧੀ ਕਿੰਨੂ ਦੀ ਖੇਤੀ ਦੇ ਖੇਤਰ ਵਿੱਚ ਪ੍ਰਸਿੱਧ ਹੈ।

ਸ. ਬਰਾੜ ਜੀ ਨੂੰ ਕਿੰਨੂ ਦੀ ਖੇਤੀ ਕਰਨ ਦੀ ਪ੍ਰੇਰਨਾ ਅਬੁਲ ਖੁਰਾਨਾ ਪਿੰਡ ਵਿੱਚ ਰਹਿੰਦੇ ਸ. ਬਲਵਿੰਦਰ ਸਿੰਘ ਟੀਕਾ ਦੇ ਬਾਗ ਦਾ ਦੌਰਾ ਕਰਨ ਨਾਲ ਮਿਲੀ। ਸ਼ੁਰੂਆਤ ਵਿੱਚ ਉਨ੍ਹਾਂ ਨੇ ਕਈ ਸਮੱਸਿਆਵਾਂ ਜਿਵੇਂ ਕਿ ਸਿਟਰਸ ਸਿੱਲਾ, ਪੱਤੇ ਦੇ ਸੁਰੰਗੀ ਕੀਟ ਅਤੇ ਬਿਮਾਰੀਆਂ ਜਿਵੇਂ ਕਿ ਫਾਇਟੋਪਥੇਰਾ, ਜੜ੍ਹ ਗਲਣ ਆਦਿ ਦਾ ਸਾਹਮਣਾ ਕੀਤਾ, ਪਰ ਉਨ੍ਹਾਂ ਨੇ ਆਪਣੇ ਕਦਮ ਕਦੇ ਪਿੱਛੇ ਲਏ ਅਤੇ ਨਾ ਹੀ ਆਪਣੇ ਕਿੰਨੂ ਦੀ ਖੇਤੀ ਦੇ ਫ਼ੈਸਲੇ ਤੋਂ ਨਿਰਾਸ਼ ਹੋਏ। ਬਲਕਿ ਹੌਲੀ-ਹੌਲੀ ਸਮੇਂ ਦੇ ਨਾਲ ਉਨ੍ਹਾਂ ਨੇ ਸਾਰੀਆਂ ਸਮੱਸਿਆਵਾਂ ‘ਤੇ ਜਿੱਤ ਪ੍ਰਾਪਤ ਕੀਤੀ ਅਤੇ ਆਪਣੇ ਬਾਗ ਦਾ ਵਿਸਤਾਰ 6 ਏਕੜ ਤੋਂ 70 ਏਕੜ ਤੱਕ ਕਰ ਦਿਖਾਇਆ।

ਬਾਗ ਦੀ ਉਤਪਾਦਕਤਾ ਵਧਾਉਣ ਲਈ, ਉਨ੍ਹਾਂ ਨੇ ਉੱਚ ਘਣਤਾ ਵਾਲੀ ਖੇਤੀ ਦੀ ਤਕਨੀਕ ਨੂੰ ਲਾਗੂ ਕੀਤਾ। ਕਿੰਨੂ ਦੀ ਖੇਤੀ ਦੇ ਬਾਰੇ ਵਿੱਚ ਜ਼ਿਆਦਾ ਜਾਣਨ ਲਈ ਪੂਰੀ ਨਿਰਪੱਖਤਾ ਅਤੇ ਉਤਸੁਕਤਾ ਦੇ ਨਾਲ ਉਨ੍ਹਾਂ ਨੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਅਤੇ ਆਪਣੇ ਉੱਦਮ ਨਾਲ ਜ਼ਿਆਦਾ ਲਾਭ ਕਮਾਉਣਾ ਸ਼ੁਰੂ ਕੀਤਾ।

ਆਪਣੀ ਖੇਤੀਬਾੜੀ ਦੇ ਕੌਸ਼ਲ ਵਿੱਚ ਚਮਕ ਲਿਆਉਣ ਲਈ ਅਤੇ ਇਸ ਨੂੰ ਬਿਹਤਰ ਪੇਸ਼ੇਵਰ ਸਪਰਸ਼ ਦੇਣ ਲਈ ਉਨ੍ਹਾਂ ਨੇ ਪੀ.ਏ.ਯੂ., ਕੇ.ਵੀ.ਕੇ ਫਰੀਦਕੋਟ ਅਤੇ ਬਾਗਬਾਨੀ ਦੇ ਵਿਭਾਗ ਤੋਂ ਟ੍ਰੇਨਿੰਗ ਲਈ।

ਕੁਦਰਤੀ ਸਰੋਤਾਂ ਦੀ ਸੰਭਾਲ ਲਈ ਜਨੂੰਨ:

ਉਹ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਬਹੁਤ ਹੀ ਉਤਸ਼ਾਹੀ ਹਨ, ਉਹ ਹਮੇਸ਼ਾ ਉਨ੍ਹਾਂ ਖੇਤੀ ਤਕਨੀਕਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਰਾਹੀਂ ਉਹ ਸਾਧਨਾਂ ਨੂੰ ਬਚਾ ਸਕਦੇ ਹਨ। ਪੀ.ਏ.ਯੂ. ਦੇ ਮਾਹਿਰਾਂ ਦੇ ਮਾਰਗਦਰਸ਼ਨ ਨਾਲ ਉਨ੍ਹਾਂ ਨੇ ਤੁਪਕਾ ਸਿੰਚਾਈ ਪ੍ਰਣਾਲੀ ਸਥਾਪਿਤ ਕੀਤੀ ਅਤੇ 42 ਲੱਖ ਲੀਟਰ ਪਾਣੀ ਦਾ ਸਟੋਰੇਜ ਟੈਂਕ ਬਣਾਇਆ, ਜਿੱਥੇ ਉਹ ਨਹਿਰ ਦਾ ਪਾਣੀ ਸਟੋਰ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਰਜੀ ਊਰਜਾ ਦੀ ਸੁਰੱਖਿਆ ਲਈ ਸੂਰਜੀ ਪੈਨਲ ਵਿੱਚ ਵੀ ਨਿਵੇਸ਼ ਕੀਤਾ। ਤਾਂ ਕਿ ਇਸ ਦੀ ਵਰਤੋਂ ਨਾਲ ਉਹ ਸਟੋਰ ਕੀਤੇ ਹੋਏ ਪਾਣੀ ਨੂੰ ਆਪਣੇ ਬਗ਼ੀਚਿਆਂ ਤੱਕ ਪਹੁੰਚਾ ਸਕਣ। ਉਨ੍ਹਾਂ ਨੇ ਜ਼ਿਆਦਾ ਗਰਮੀ ਦੇ ਮਹੀਨਿਆਂ ਦੇ ਦੌਰਾਨ ਮਿੱਟੀ ਵਿੱਚ ਨਮੀਂ ਦੀ ਸੁਰੱਖਿਆ ਦੇ ਲਈ ਮਲਚਿੰਗ ਵੀ ਕੀਤੀ।

ਉਹ ਮਿੱਟੀ ਦੀ ਸਿਹਤ ਨੂੰ ਸੁਧਾਰਨ ਲਈ ਹਰੀ ਖਾਦ ਦੀ ਵਰਤੋਂ ਕਰਦੇ ਹਨ ਅਤੇ ਹੋਰ ਕਿਸਾਨਾਂ ਨੂੰ ਵੀ ਇਸ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕਰਦੇ ਹਨ। ਉਨ੍ਹਾਂ ਨੇ ਕਿੰਨੂ ਦੀ ਖੇਤੀ ਲਈ ਲਗਭਗ 20×10 ਮੀਟਰ ਅਤੇ 20×15 ਮੀਟਰ ਮਿੱਟੀ ਦੇ ਬੈੱਡ ਤਿਆਰ ਕੀਤੇ ਹਨ।

ਉਹ ਕਿਵੇਂ ਕਰਦੇ ਹਨ ਕੀੜਿਆਂ ਦਾ ਪ੍ਰਬੰਧਨ..
ਸਿਟਰਸ ਸਿੱਲਾ, ਚਿੱਟੀ ਮੱਖੀ ਅਤੇ ਪੱਤਿਆਂ ਦੇ ਸੁਰੰਗੀ ਹਮਲੇ ਨੂੰ ਰੋਕਣ ਲਈ, ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਦੇਸੀ ਐਰੋਬਲਾਸਟ ਸਪਰੇਅ ਪੰਪ ਲਾਗੂ ਕੀਤਾ ਹੈ, ਜਿਸ ਦੀ ਮਦਦ ਨਾਲ ਉਹ ਕੀਟਨਾਸ਼ਕ ਅਤੇ ਨਦੀਨ ਨਾਸ਼ਕ ਦੀ ਬਰਾਬਰ ਸਪਰੇਅ ਕਰ ਸਕਦੇ ਹਨ।

ਆਵਿਸ਼ਕਾਰੀ ਰੁਝਾਨ ਨੂੰ ਅਪਣਾਉਣਾ …
ਜਦੋਂ ਵੀ ਉਨ੍ਹਾਂ ਨੂੰ ਕੋਈ ਨਵੀਂ ਵਿਚਾਰਧਾਰਾ ਜਾਂ ਤਕਨੀਕ ਅਪਣਾਉਣ ਦਾ ਮੌਕਾ ਮਿਲਦਾ ਹੈ, ਤਾਂ ਉਹ ਕਦੀ ਵੀ ਉਸ ਨੂੰ ਨਹੀਂ ਗਵਾਉਂਦੇ। ਇੱਕ ਵਾਰ ਉਨ੍ਹਾਂ ਨੇ ਗੁਰਰਾਜ ਸਿੰਘ ਵਿਰਕ- ਜੋ ਇੱਕ ਪ੍ਰਸਿੱਧ ਬਾਗਬਾਨੀ ਕਿਸਾਨ ਹਨ, ਤੋਂ ਇੱਕ ਨਵਾਂ ਵਿਚਾਰ ਲਿਆ ਅਤੇ ਘੱਟ ਲਾਗਤ ਵਾਲੀ ਕਿੰਨੂ ਕਲੀਨਿੰਗ ਕਮ ਗ੍ਰੇਡਿੰਗ (ਕਿੰਨੂ ਸਾਫ਼ ਕਰਨ ਵਾਲੀ ਅਤੇ ਛਾਂਟਨ ਵਾਲੀ) ਮਸ਼ੀਨ (ਜਿਸਦੀ ਸਮਰੱਥਾ 2 ਟਨ ਪ੍ਰਤੀ ਘੰਟਾ ਹੈ) ਡਿਜ਼ਾਈਨ ਕੀਤੀ ਅਤੇ ਹੁਣ 2 ਟਨ ਫਲਾਂ ਦੀ ਸਫ਼ਾਈ ਅਤੇ ਛਾਂਟੀ ਦੇ ਲਈ ਉਨ੍ਹਾਂ ਨੂੰ 125 ਰੁਪਏ ਖ਼ਰਚ ਆਉਂਦਾ ਹੈ, ਜਿਸ ਦਾ ਇੱਕ ਬਹੁਤ ਵੱਡਾ ਲਾਭ ਇਹ ਹੈ ਕਿ ਉਹ ਇਸ ਨਾਲ 1000 ਰੁਪਏ ਬਚਾਉਂਦੇ ਹਨ। ਅੱਜ ਉਹ ਆਪਣੇ ਬਾਗਬਾਨੀ ਉੱਦਮ ਤੋਂ ਬਹੁਤ ਲਾਭ ਕਮਾ ਰਹੇ ਹਨ। ਇਹ ਹੋਰ ਕਿਸਾਨਾਂ ਲਈ ਵੀ ਪ੍ਰੇਰਨਾ ਹੈ।

ਸੰਦੇਸ਼
“ਚਾਹੇ ਕੋਈ ਜੈਵਿਕ ਖੇਤੀ ਕਰਦਾ ਹੈ, ਚਾਹੇ ਰਵਾਇਤੀ ਖੇਤੀ, ਹਰ ਕਿਸਾਨ ਨੂੰ ਚਾਹੀਦਾ ਹੈ ਕਿ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਲਈ ਤੁਰੰਤ ਅਤੇ ਉਚਿੱਤ ਉਪਾਅ ਕੀਤੇ ਜਾਣ। ਕਿੰਨੂ ਦੀ ਖੇਤੀ ਲਈ, ਕਿਸਾਨਾਂ ਨੂੰ ਮਿੱਟੀ ਦੀ ਸਿਹਤ ਨੂੰ ਸੁਧਾਰਨ ਲਈ ਹਰੀ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ।”

 

ਰਾਜਵਿੰਦਰ ਪਾਲ ਸਿੰਘ ਰਾਣਾ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਕਿਸਾਨ ਆਧੁਨਿਕ ਤਕਨੀਕ ਨਾਲ ਮੱਛੀ ਪਾਲਣ ਉਦਯੋਗ ਦਾ ਸ਼ਕਤੀਕਰਣ ਕਰ ਰਿਹਾ ਹੈ

ਖੇਤੀਬਾੜੀ ਦੇ ਢੰਗ ਅਤੇ ਖੇਤੀਬਾੜੀ ਦੀਆਂ ਤਕਨੀਕਾਂ ਵਿਸ਼ਵ ਪੱਧਰ ‘ਤੇ ਭਿੰਨ ਹਨ। ਦੂਜੇ ਪਾਸੇ ਹੋਰ ਵਿਭਿੰਨ ਨਸਲ ਅਤੇ ਸਥਾਨ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਭਾਰਤ ਵਰਗੇ ਦੇਸ਼ ਵਿੱਚ ਰਹਿਣਾ ਜਿੱਥੇ ਜ਼ਮੀਨ ਅਤੇ ਜਲਵਾਯੂ ਖੇਤੀਬਾੜੀ ਦੇ ਪੱਖ ਵਿੱਚ ਹੋਣ, ਉੱਥੇ ਕਿਸਾਨਾਂ ਦੇ ਫਾਇਦੇ ਲਈ ਮੌਕੇ ਹੋਰ ਵੱਧ ਜਾਂਦੇ ਹਨ। ਪਰ ਉਹ ਖੇਤਰ ਜਿੱਥੇ ਭਾਰਤੀ ਕਿਸਾਨ ਪਿੱਛੇ ਹਨ, ਉਹ ਹੈ ਖੇਤੀ ਕਰਨ ਦੀ ਤਕਨੀਕ। ਇੱਕ ਇਸ ਤਰ੍ਹਾਂ ਦੇ ਕਿਸਾਨ ਹਨ- ਰਾਜਵਿੰਦਰ ਪਾਲ ਸਿੰਘ ਰਾਣਾ, ਜੋ ਵਿਦੇਸ਼ ਤੋਂ ਆਪਣੀ ਮਾਤ-ਭੂਮੀ ਵਿੱਚ ਖੇਤੀ ਦੀ ਆਧੁਨਿਕ ਤਕਨੀਕ ਲੈ ਕੇ ਆਏ। ਉਹ ਪਿੰਡ ਮੰਡਿਆਨੀ, ਲੁਧਿਆਣਾ, ਪੰਜਾਬ ਦੇ ਨਿਵਾਸੀ ਹਨ।

ਸਾਲ 2000 ਵਿੱਚ ਮੱਛੀ ਪਾਲਣ ਦੇ ਖੇਤਰ ਵਿੱਚ ਕਦਮ ਰੱਖਣਾ ਰਾਣਾ ਜੀ ਲਈ ਪੂਰੀ ਤਰ੍ਹਾਂ ਨਾਲ ਨਵਾਂ ਕੰਮ ਸੀ, ਪਰ ਅੱਜ ਉਨ੍ਹਾਂ ਦੀਆਂ ਉਪਲੱਬਧੀਆਂ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਉਨ੍ਹਾਂ ਨੇ ਮੱਛੀ ਪਾਲਣ 1.5 ਏਕੜ ਦੀ ਜ਼ਮੀਨ ‘ਤੇ ਸ਼ੁਰੂ ਕੀਤਾ ਸੀ। ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਮੰਡੀਕਰਨ ਪੇਸ਼ੇ ਵਿੱਚ ਇੱਕ ਲੰਬਾ ਸਫਲ ਸਫਰ ਤੈਅ ਕੀਤਾ। ਵਿਗਿਆਪਨ ਅਤੇ ਵਿਕਰੀ ਪ੍ਰਮੋਸ਼ਨ ਵਿੱਚ ਗ੍ਰੈਜੂਏਟ ਹੋਣ ‘ਤੇ ਉਨ੍ਹਾਂ ਨੇ ਕੋਕਾ ਕੋਲਾ ਅਤੇ ਜਾੱਨਸਨ ਐਂਡ ਜਾੱਨਸਨ ਵਰਗੇ ਕਾਫੀ ਮਸ਼ਹੂਰ ਬ੍ਰੈਂਡ ਲਈ ਕੁੱਝ ਸਾਲ ਤੱਕ ਕੰਮ ਕੀਤਾ।

ਪਰ ਸ਼ਾਇਦ ਮਾਰਕਟਿੰਗ ਪੇਸ਼ੇ ਵਿੱਚ ਕੰਮ ਕਰਨਾ ਉਹ ਕੰਮ ਨਹੀਂ ਸੀ ਜੋ ਉਹ ਜ਼ਿੰਦਗੀ ਵਿੱਚ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕੁੱਝ ਕਮੀ ਮਹਿਸੂਸ ਕੀਤੀ ਅਤੇ ਵਾਪਸ ਪੰਜਾਬ ਆਉਣ ਦਾ ਫੈਸਲਾ ਕੀਤਾ। ਪੀ.ਏ.ਯੂ. ਦੇ ਇੱਕ ਸੀਨੀਅਰ ਅਧਿਕਾਰੀ ਦੀ ਸਲਾਹ ਲੈਣ ਤੋਂ ਬਾਅਦ ਉਨ੍ਹਾਂ ਨੇ ਮੱਛੀ ਪਾਲਣ ਵਿੱਚ ਆਪਣਾ ਭਵਿੱਖ ਬਣਾਉਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਆਪਣੇ ਕਾਰੋਬਾਰ ਨੂੰ ਵਪਾਰਕ ਮੱਛੀ ਪਾਲਣ ਉਦਯੋਗ ਵਿੱਚ ਬਦਲਣ ਤੋਂ ਪਹਿਲਾਂ ਪੀ.ਏ.ਯੂ. ਅਤੇ ਮੱਛੀ ਪਾਲਣ ਵਿਭਾਗ ਏਜੰਸੀ, ਲੁਧਿਆਣਾ ਵਿੱਚ ਟ੍ਰੇਨਿੰਗ ਲਈ।

16 ਸਾਲ ਦੇ ਸਮੇਂ ਵਿੱਚ ਉਨ੍ਹਾਂ ਦਾ ਖੇਤੀ ਕਾਰੋਬਾਰ 70 ਏਕੜ ਤੱਕ ਵੱਧ ਗਿਆ ਅਤੇ ਇਨ੍ਹਾਂ ਸਾਲਾਂ ਵਿੱਚ ਉਨ੍ਹਾਂ ਨੇ ਹਰੇਕ ਸਾਲ ਇੱਕ ਨਵੇਂ ਦੇਸ਼ ਦਾ ਦੌਰਾ ਕੀਤਾ, ਤਾਂ ਕਿ ਮੱਛੀ ਪਾਲਣ ਵਿੱਚ ਵਰਤੀਆਂ ਜਾਣ ਵਾਲੀਆਂ ਆਧੁਨਿਕ ਅਤੇ ਨਵੀਆਂ ਤਕਨੀਕਾਂ ਨੂੰ ਸਿੱਖ ਸਕਣ।

“ਹਾੱਲੈਂਡ ਅਤੇ ਇਜ਼ਰਾਇਲ ਦੇ ਲੋਕ ਜਾਣਕਾਰੀ ਸ਼ੇਅਰ ਕਰਦੇ ਹਨ, ਜਦ ਕਿ ਰੂਸ ਦੇ ਲੋਕ ਥੋੜ੍ਹੇ ਬਹੁਤ ਗੁਪਤ ਹੁੰਦੇ ਹਨ।” ਉਹ ਹੱਸਦੇ ਹੋਏ ਕਹਿੰਦੇ ਹਨ।

ਉਨ੍ਹਾਂ ਦੇ ਆਵਿਸ਼ਕਾਰ:
ਸ਼ੁਰੂਆਤ ਤੋਂ ਹੀ ਰਾਣਾ ਜੀ ਨਵੀਆਂ ਤਕਨੀਕਾਂ ਦੇ ਬਾਰੇ ਜਾਣਨ ਲਈ ਬਹੁਤ ਇੱਛੁਕ ਰਹਿੰਦੇ ਸਨ। ਇਸ ਲਈ ਆਪਣੀਆਂ ਵਿਦੇਸ਼ੀ ਖੋਜਾਂ ਦੇ ਬਾਅਦ ਉਨ੍ਹਾਂ ਨੇ ਆਪਣੀ ਤੇਜ਼ ਬੁੱਧੀ ਨਾਲ ਮੱਛੀ ਉਤਪਾਦਾਂ ਅਤੇ ਮਸ਼ੀਨਰੀ ਦੇ ਆਵਿਸ਼ਕਾਰ ਕੀਤੇ ਅਤੇ ਉਨ੍ਹਾਂ ਨੂੰ ਆਪਣੇ ਖੇਤ ਵਿੱਚ ਲਾਗੂ ਕੀਤਾ।

• ਮਸ਼ੀਨ ਜੋ ਤਾਲਾਬ ਵਿੱਚ ਮੱਛੀ ਦੇ ਵਿਕਾਸ ਨੂੰ ਟ੍ਰੈਕ ਕਰਦੀ ਹੈ
ਹਾੱਲੈਂਡ ਦੀ ਯਾਤਾਰਾ ਦੇ ਅਨੁਭਵ ਤੋਂ ਬਾਅਦ ਉਨ੍ਹਾਂ ਨੇ ਜਿਹੜੀ ਪਹਿਲੀ ਚੀਜ਼ ਤਿਆਰ ਕੀਤੀ, ਉਹ ਸੀ ਮੱਛੀਆਂ ਦੇ ਲਈ ਇੱਕ ਟੈਗ ਟ੍ਰੈਕਿੰਗ ਮਸ਼ੀਨ। ਇਹ ਮਸ਼ੀਨ ਹਰੇਕ ਮੱਛੀ ਦੀ ਟੈਗਿੰਗ ਅਤੇ ਟ੍ਰੇਸਿੰਗ ਕਰਨ ਵਿੱਚ ਮਦਦ ਕਰਦੀ ਹੈ। ਮੁੱਖ ਤੌਰ ‘ਤੇ ਇਹ ਇੱਕ ਡੱਚ ਮਸ਼ੀਨ ਹੈ ਅਤੇ ਇੱਕ ਸਾਧਾਰਨ ਕਿਸਾਨ ਲਈ ਸਸਤੀ ਨਹੀਂ ਹੈ। ਇਸ ਲਈ ਰਾਜਵਿੰਦਰ ਜੀ ਨੇ ਉਸ ਮਸ਼ੀਨ ਦਾ ਇੱਕ ਭਾਰਤੀ ਰੂਪ ਤਿਆਰ ਕੀਤਾ। ਇਸ ਮਸ਼ੀਨ ਦੀ ਵਰਤੋਂ ਕਰਕੇ ਇੱਕ ਕਿਸਾਨ ਮੱਛੀ ਨੂੰ ਟ੍ਰੈਕ ਕਰ ਸਕਦਾ ਹੈ ਅਤੇ ਕਈ ਮੱਛੀਆਂ ਨੂੰ ਕਿਸੇ ਜ਼ੋਖਮ ਦੇ ਮਾਮਲੇ ‘ਚ ਬਚਾਅ ਸਕਦਾ ਹੈ।

• ਮੱਛੀ ਦੇ ਮਲ ਦੀ ਖਾਦ
ਦੂਜੀ ਚੀਜ਼ ਜਿਸ ਦਾ ਉਨ੍ਹਾਂ ਨੇ ਆਵਿਸ਼ਕਾਰ ਕੀਤਾ ਉਹ ਸੀ ਮੱਛੀ ਦੇ ਮਲ ਤੋਂ ਤਿਆਰ ਖਾਦ। ਉਨ੍ਹਾਂ ਨੇ ਇੱਕ ਪ੍ਰਕਿਰਿਆ ਦਾ ਆਵਿਸ਼ਕਾਰ ਕੀਤਾ, ਜਿਸ ਵਿੱਚ ਮੱਛੀ ਦੇ ਵਿਅਰਥ ਪਦਾਰਥਾਂ ਨੂੰ ਗੁੜ ਅਤੇ ਡੀਕੰਪੋਜ਼ ਸਮੱਗਰੀ ਨਾਲ ਇੱਕ ਡੂੰਘੇ ਟੋਏ ਵਿੱਚ 45 ਦਿਨਾਂ ਲਈ ਰੱਖਿਆ ਜਾਂਦਾ ਹੈ ਅਤੇ ਫਿਰ ਇਸ ਨੂੰ ਸਿੱਧਾ ਵਰਤਿਆ ਜਾ ਸਕਦਾ ਹੈ ਅਤੇ ਇਹ ਖਾਦ ਬਾਗਬਾਨੀ ਮਕਸਦ ਲਈ ਕਾਫੀ ਫਾਇਦੇਮੰਦ ਹੈ।

• ਵਿਕਰੀ ਲਈ ਜਿਉਂਦੀ ਮੱਛੀ ਬਾਜ਼ਾਰ ਤੱਕ ਲਿਜਾਣ ਵਾਲਾ ਉਪਕਰਨ
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜੀਵਿਤ ਅਤੇ ਤਾਜ਼ੀਆਂ ਮੱਛੀਆਂ ਦੇ ਵਧੀਆ ਰੇਟ ਮਿਲਦੇ ਹਨ। ਇਸ ਲਈ ਉਨ੍ਹਾਂ ਨੇ ਇੱਕ ਵਿਸ਼ੇਸ਼ ਪਾਣੀ ਦੀ ਟੈਂਕੀ ਦਾ ਨਿਰਮਾਣ ਕੀਤਾ, ਜਿਸ ਨੂੰ ਕਿਸਾਨ ਅਸਾਨੀ ਨਾਲ ਕਿਤੇ ਵੀ ਲਿਜਾ ਸਕਦੇ ਹਨ। ਇਸ ਟੈਂਕੀ ਵਿੱਚ ਇੱਕ 12 ਵੋਲਟ ਦੀ ਡੀ.ਸੀ ਮੋਟਰ ਲੱਗੀ ਹੋਈ ਹੈ, ਜੋ ਕਿ ਬਾਹਰ ਦੀ ਹਵਾ ਨੂੰ ਪੰਪ ਕਰਦੀ ਹੈ, ਜਿਸ ਨਾਲ ਮੱਛੀਆਂ ਜੀਵਿਤ ਅਤੇ ਤਾਜ਼ੀਆਂ ਰਹਿੰਦੀਆਂ ਹਨ।

• ਮੱਛੀ ਦੀ ਚਮੜੀ ਤੋਂ ਬਣਿਆਂ ਫੈਸ਼ਨ ਸਹਾਇਕ ਉਪਕਰਨ
ਮੱਛੀ ਦੀ ਚਮੜੀ ਇੱਕ ਐਸਿਡ ਵਰਗਾ ਪਦਾਰਥ ਛੱਡਦੀ ਹੈ, ਜਿਸ ਦੇ ਕਾਰਨ ਮੱਛੀ ਦੀ ਚਮੜੀ ਪਾਣੀ ਵਿੱਚ ਹਮੇਸ਼ਾ ਚਮਕਦਾਰ ਰਹਿੰਦੀ ਹੈ। ਇਸ ਲਈ ਰਾਣਾ ਜੀ ਨੇ ਇਸ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਅਤੇ ਮੱਛੀ ਦੀ ਚਮੜੀ ਨੂੰ ਵਿਅਰਥ ਸੁੱਟਣ ਦੀ ਬਜਾਏ ਉਨ੍ਹਾਂ ਨੇ ਇਸ ਨੂੰ ਮੋਬਾਇਲ ਕਵਰ ਬਣਾਉਣ ਲਈ ਵਰਤਿਆ। ਪੀ.ਏ.ਯੂ. ਨੇ ਉਨ੍ਹਾਂ ਦੇ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਵਿੱਚ ਸਹਾਇਤਾ ਕੀਤੀ। ਮੱਛੀ ਦੀ ਚਮੜੀ ਨਾਲ ਬਣੇ ਮੋਬਾਇਲ ਕਵਰ ਬਹੁਤ ਫਾਇਦੇਮੰਦ ਹੁੰਦੇ ਹਨ, ਕਿਉਂਕਿ ਇਹ ਮੋਬਾਇਲ ਦੇ ਰੇਡੀਏਸ਼ਨ ਨਿਕਾਸ ਨੂੰ ਰੋਕਦੇ ਹਨ ਅਤੇ ਮਨੁੱਖਾਂ ਨੂੰ ਇਸ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਂਦੇ ਹਨ। ਉਨ੍ਹਾਂ ਨੇ ਇਹ ਵੀ ਸਮਝਿਆ ਕਿ ਮੱਛੀ ਦੀ ਚਮੜੀ ਦੀ ਵਰਤੋਂ ਔਰਤਾਂ ਦੇ ਬੈਗ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅੰਤਰ-ਰਾਸ਼ਟਰੀ ਬਾਜ਼ਾਰ ਵਿੱਚ ਮੱਛੀ ਦੀ ਚਮੜੀ ਦਾ ਮੁੱਲ 600 ਯੂਰੋ ਪ੍ਰਤੀ ਇੰਚ ਹੈ। ਰਾਣਾ ਜੀ ਨੇ ਮੋਬਾਇਲ ਕਵਰ ਦੇ ਆਵਿਸ਼ਕਾਰ ਦੇ ਅਧਿਕਾਰ ਪੱਤਰ ਲਈ ਅਪਲਾਈ ਕੀਤਾ ਹੋਇਆ ਹੈ ਅਤੇ ਉਹ ਸਰਕਾਰ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੇ ਹਨ।

ਉਨ੍ਹਾਂ ਭਾਰਤ ਦੇ ਮੱਛੀ ਉਦਯੋਗ ਵਿੱਚ ਆਉਣ ਵਾਲੀਆਂ ਸਮੱਸਿਆਵਾਂ ‘ਤੇ ਵੀ ਚਰਚਾ ਕੀਤੀ-

“ਭਾਰਤ ਦੇ ਬੈਂਕ ਮੱਛੀ ਪ੍ਰੋਜੈੱਕਟ ਵਿੱਚ ਕੋਈ ਸਮਰਥਨ ਨਹੀਂ ਕਰਦੇ। ਬਿਜਲੀ ਅਤੇ ਪਾਣੀ ਦੀ ਉਪਲੱਬਧਾ ਨਾਲ ਸੰਬੰਧਿਤ ਕਈ ਮੁੱਦੇ ਹਨ। ਪਰ ਕਿਸਾਨਾਂ ਦੇ ਵਿੱਚ ਜਾਗਰੂਕਤਾ ਦੀ ਕਮੀ ਵੀ ਇੱਕ ਮੁੱਖ ਕਾਰਨ ਹੈ, ਜੋ ਭਾਰਤ ਵਿੱਚ ਮੱਛੀ ਪਾਲਣ ਖੇਤਰ ਦੇ ਵਿਕਾਸ ਵਿੱਚ ਰੁਕਾਵਟ ਬਣ ਰਿਹਾ ਹੈ।”

ਉਨ੍ਹਾਂ ਦਾ ਮੰਨਣਾ ਹੈ ਕਿ ਇਸ ਵਿਸ਼ੇ ਵਿੱਚ ਭਾਰਤ ਸਰਕਾਰ ਨੂੰ ਇਸ ਤਰ੍ਹਾਂ ਦੇ ਟ੍ਰਿਪ ਦਾ ਪ੍ਰਬੰਧਨ ਕਰਨਾ ਚਾਹੀਦਾ ਹੈ, ਜਿਸ ਵਿੱਚ ਇੱਕ ਵਿਗਿਆਨਿਕ ਅਤੇ 9 ਕਿਸਾਨਾਂ ਦੇ ਗਰੁੱਪ ਨੂੰ ਟ੍ਰੇਨਿੰਗ ਦੇ ਲਈ ਵਿਦੇਸ਼ਾਂ ਵਿੱਚ ਭੇਜਿਆ ਜਾਵੇ।

ਵਰਤਮਾਨ ਵਿੱਚ ਰਾਜਵਿੰਦਰ ਜੀ ਆਪਣੇ ਰਾਜ ਐਕੁਆ ਵਰਲਡ ਫਾਰਮ (Raj Aqua World farm) ‘ਤੇ ਵਾਪਾਰਕ ਉਦੇਸ਼ ਲਈ ਰੋਹੂ, ਕਤਲਾ ਅਤੇ ਮੁਰਕ ਮੱਛੀ ਦੀਆਂ ਨਸਲਾਂ ਨੂੰ ਵਧਾ ਰਹੇ ਹਨ। ਕਈ ਹੋਰ ਕਿਸਾਨਾਂ ਨੇ ਵੀ ਉਨ੍ਹਾਂ ਦੀਆਂ ਤਕਨੀਕਾਂ ਨੂੰ ਅਪਣਾ ਕੇ ਲਾਭ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਕਈ ਕਿਸਾਨਾਂ ਨਾਲ ਮੱਛੀ ਪਾਲਣ ਵਿੱਚ ਕਾਫੀ ਵਧੀਆ ਸਾਂਝੇਦਾਰੀ ਕੀਤੀ ਹੈ ਅਤੇ ਦੂਜੇ ਰਾਜਾਂ ਨੂੰ ਵੱਡੀ ਮਾਤਰਾ ਵਿੱਚ ਮੱਛੀਆਂ ਵੇਚ ਰਹੇ ਹਨ। ਉਨ੍ਹਾਂ ਤੋਂ ਸਰਕਾਰ ਸਬਸਿਡੀ ਦਰਾਂ ਤੇ ਮੱਛੀਆਂ ਖਰੀਦ ਲੈਂਦੀ ਹੈ। ਇਹ ਸਾਰੀ ਸਫਲਤਾ ਉਨ੍ਹਾਂ ਦੀਆਂ ਅਪਣਾਈਆਂ ਗਈਆਂ ਤਕਨੀਕਾਂ, ਖੋਜਾਂ ਅਤੇ ਪਰੀਖਣ ਕਰਨ ਦੀ ਯੋਗਿਅਤਾ ਦਾ ਨਤੀਜਾ ਹੈ।

ਭਵਿੱਖ ਦੀ ਯੋਜਨਾ
ਉਹ ਭਵਿੱਖ ਵਿੱਚ ਐਕੁਆਪੋਨਿਕਸ ‘ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਿਹਤਰ ਪਰਿਣਾਮ ਲਈ ਐਕੁਆਪੋਨਿਕਸ ਵਿੱਚ ਮੱਛੀ ਦੀ ਮਹਿੰਗੀ ਨਸਲ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਪੁਰਸਕਾਰ ਅਤੇ ਉਪਲੱਬਧੀਆਂ

• 2004-05 ਵਿੱਚ ਮੱਛੀ ਪਾਲਣ ਵਿੱਚ ਵਿਅਰਥ ਪਾਣੀ ਦੀ ਸਹੀ ਵਰਤੋਂ ਲਈ ਪੀ.ਏ.ਯੂ. ਕਿਸਾਨ ਕਲੱਬ ਵੱਲੋਂ ਪੰਜਾਬ ਦੇ ਬੈੱਸਟ (ਉੱਤਮ) ਕਿਸਾਨ ਦਾ ਸਨਮਾਨ

• 2005-06 ਵਿੱਚ ਸ਼੍ਰੀ ਜਗਮੋਹਨ ਕੰਗ, ਪਸ਼ੂ-ਪਾਲਣ ਅਤੇ ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰਾਲਾ ਵੱਲੋਂ ਪੰਜਾਬ ਦੇ ਸਭ ਤੋਂ ਵਧੀਆ ਮੱਛੀ ਪਾਲਕ ਦਾ ਅਵਾਰਡ

• 2005 ਵਿੱਚ ਸ਼੍ਰੀ ਜਗਮੋਹਨ ਕੰਗ, ਪਸ਼ੂ-ਪਾਲਣ ਅਤੇ ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰਾਲਾ ਵੱਲੋਂ ਐਕੁਆਕਲਚਰ ਦੀ ਵਾਟਰ ਹਾਰਵੈਸਟਿੰਗ ਵਿੱਚ ਬੈੱਸਟ (ਉੱਤਮ) ਇਨਪੁੱਟ ਟੈੱਕਨਾਲੋਜੀ ਲਈ ਸਨਮਾਨ

• 2005 ਵਿੱਚ ਮੱਛੀ ਪਾਲਕ ਵਿਕਾਸ ਏਜੰਸੀ , ਮੋਗਾ ਵੱਲੋਂ ਲੋਅ ਲੈੱਵਲ ਵਾਟਰ ਹਾਰਵੈਸਟਿੰਗ ਟੈੱਕਨਾਲੋਜੀ ਦੀ ਵਰਤੋਂ ਨਾਲ ਸਭ ਤੋਂ ਵੱਧ ਉਤਪਾਦਨ (35 ਕੁਇੰਟਲ) ਲਈ ਸਨਮਾਨ

• 2006-07 ਵਿੱਚ ਪਾਣੀ ਦੀ ਗੁਣਵੱਤਾ ਦੇ ਪ੍ਰਬੰਧਨ ਲਈ ਸਭ ਤੋਂ ਵਧੀਆ ਕਿਸਾਨ ਦਾ ਪੁਰਸਕਾਰ

• 2008-09 ਵਿੱਚ ਮੱਛੀ ਪਾਲਣ ਦੇ ਪਾਣੀ ਦਾ ਭੰਡਾਰਨ ਅਤੇ ਖੇਤੀਬਾੜੀ ਦੇ ਸੰਸਾਧਨਾਂ ਦੀ ਮੁੜ ਵਰਤੋਂ ਕਰਨ ਲਈ ਪੁਰਸਕਾਰ

• 2010-2011 ਵਿੱਚ ਮੱਛੀ ਪਾਲਣ ਲਈ ਸੀਵਰੇਜ਼ ਦੇ ਪਾਣੀ ਦੀ ਸਹੀ ਵਰਤੋਂ ਕਰਨ ਲਈ ਪੁਰਸਕਾਰ

ਅਵਤਾਰ ਸਿੰਘ ਰਤੋਲ

ਪੂਰੀ ਕਹਾਣੀ ਪੜ੍ਹੋ

53 ਸਾਲ ਦੇ ਕਿਸਾਨ – ਸਰਦਾਰ ਅਵਤਾਰ ਸਿੰਘ ਰਤੋਲ ਨਵੀਂਆਂ ਉੱਚਾਈਆਂ ਨੂੰ ਛੂਹ ਰਹੇ ਹਨ ਅਤੇ ਬਾਗਬਾਨੀ ਦੇ ਖੇਤਰ ਵਿੱਚ ਦੁੱਗਣਾ ਲਾਭ ਕਮਾ ਰਹੇ ਹਨ

ਖੇਤੀ ਸਿਰਫ ਪਸ਼ੂ-ਪਾਲਣ ਅਤੇ ਹਲ ਚਲਾਉਣ ਤੱਕ ਹੀ ਨਹੀਂ ਹੈ… ਬਲਕਿ ਇਸ ਤੋਂ ਕਿਤੇ ਵੱਧ ਹੈ!

ਅੱਜ ਖੇਤੀਬਾੜੀ ਦੇ ਖੇਤਰ ਵਿੱਚ ਕਰਨ ਦੇ ਲਈ ਕਈ ਨਵੀਆਂ ਚੀਜ਼ਾਂ ਹਨ, ਜਿਸ ਦੇ ਬਾਰੇ ਵਿੱਚ ਸ਼ਹਿਰੀ ਲੋਕਾਂ ਨੂੰ ਨਹੀਂ ਪਤਾ ਹੈ। ਬੀਜਾਂ ਦੀਆਂ ਉੱਨਤ ਕਿਸਮਾਂ ਦਾ ਰੋਪਣ ਕਰਨ ਤੋਂ ਲੈ ਕੇ ਖੇਤੀਬਾੜੀ ਦੀਆਂ ਨਵੀਂਆਂ ਤਕਨੀਕਾਂ ਨੂੰ ਲਾਗੂ ਕਰਨ ਤੱਕ, ਖੇਤੀਬਾੜੀ ਕਿਸੇ ਰਾੱਕੇਟ ਤੋਂ ਘੱਟ ਨਹੀਂ ਹੈ ਅਤੇ ਬਹੁਤ ਘੱਟ ਕਿਸਾਨ ਸਮਝਦੇ ਹਨ ਕਿ ਬਦਲਦੇ ਸਮੇਂ ਦੇ ਨਾਲ ਖੇਤੀਬਾੜੀ ਦੀ ਵਿਧੀ ਵਿੱਚ ਬਦਲਾਅ ਉਨ੍ਹਾਂ ਨੂੰ ਭਵਿੱਖ ਦੇ ਖ਼ਤਰਿਆਂ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸੇ ਤਰ੍ਹਾਂ ਹੀ ਸੰਗਰੂਰ ਜ਼ਿਲ੍ਹੇ ‘ਚ ਪੈਂਦੇ ਪਿੰਡ ਸਰੋਦ ਦੇ ਇੱਕ ਕਿਸਾਨ ਸ. ਅਵਤਾਰ ਸਿੰਘ ਰਤੋਲ ਨੇ ਸਮੇਂ ਦੇ ਨਾਲ ਬਦਲਾਅ ਦੇ ਤੱਥ ਨੂੰ ਬਹੁਤ ਵਧੀਆ ਤਰ੍ਹਾਂ ਸਮਝਿਆ।

ਇੱਕ ਕਿਸਾਨ ਲਈ 32 ਸਾਲ ਦਾ ਅਨੁਭਵ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਸ. ਅਵਤਾਰ ਸਿੰਘ ਰਤੋਲ ਨੇ ਆਪਣੇ ਬਾਗ਼ਬਾਨੀ ਦੇ ਰੁਜ਼ਗਾਰ ਨੂੰ ਸਹੀ ਦਿਸ਼ਾ ਵਿੱਚ ਅਕਾਰ ਦੇਣ ਵਿੱਚ ਇਸ ਨੂੰ ਬਹੁਤ ਵਧੀਆ ਤਰ੍ਹਾਂ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ 50 ਏਕੜ ਵਿੱਚ ਸਬਜ਼ੀਆਂ ਦੀ ਸ਼ੁਰੂਆਤ ਕੀਤੀ ਅਤੇ ਹੌਲੀ-ਹੌਲੀ ਆਪਣੇ ਖੇਤੀਬਾੜੀ ਦੇ ਖੇਤਰ ਦਾ ਵਿਸਥਾਰ ਕੀਤਾ। ਬਿਹਤਰ ਸਿੰਚਾਈ ਲਈ ਉਨ੍ਹਾਂ ਨੇ 47 ਏਕੜ ਵਿੱਚ ਭੂਮੀਗਤ ਪਾਈਪ ਲਾਈਨ ਲਗਾ ਦਿੱਤੀ, ਜਿਸ ਦਾ ਉਨ੍ਹਾਂ ਨੂੰ ਭਵਿੱਖ ਵਿੱਚ ਬਹੁਤ ਲਾਭ ਹੋਇਆ।

ਖੇਤੀ ਦੀ ਉਤਪਾਦਕਤਾ ਨੂੰ ਵਧਾਉਣ ਲਈ ਉਨ੍ਹਾਂ ਨੇ ਖੇਤੀਬਾੜੀ ਵਿਗਿਆਨ ਕੇਂਦਰ ਅਤੇ ਸੰਗਰੂਰ ਦੇ ਖੇਤੀ ਸਲਾਹਕਾਰ ਸੇਵਾ ਕੇਂਦਰ ਤੋਂ ਟ੍ਰੇਨਿੰਗ ਲਈ। ਟ੍ਰੇਨਿੰਗ ਦੌਰਾਨ ਮਿਲੀ ਜਾਣਕਾਰੀ ਨਾਲ ਉਨ੍ਹਾਂ ਨੇ 4000 ਵਰਗ ਫੁੱਟ ਵਿੱਚ ਦੋ ਉੱਚ-ਤਕਨੀਕੀ ਪੋਲੀਹਾਊਸਾਂ ਦਾ ਨਿਰਮਾਣ ਕੀਤਾ ਅਤੇ ਇਸ ਵਿੱਚ ਖੀਰੇ ਅਤੇ ਜਰਬੇਰਾ ਦੇ ਫੁੱਲਾਂ ਦੀ ਖੇਤੀ ਕੀਤੀ। ਉਹ ਖੀਰੇ ਅਤੇ ਜਰਬੇਰਾ ਦੀ ਖੇਤੀ ਤੋਂ ਲਗਭਗ 7.5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਲੈ ਰਹੇ ਹਨ, ਜੋ ਕਿ ਉਨ੍ਹਾਂ ਦੇ ਖੇਤੀਬਾੜੀ ਉਤਪਾਦਾਂ ਦੇ ਪ੍ਰਬੰਧ ਲਈ ਕਾਫ਼ੀ ਹੈ।

ਸ. ਅਵਤਾਰ ਸਿੰਘ ਰਤੋਲ ਦੇ ਲਈ ਬਾਗਬਾਨੀ ਦਾ ਧੰਦਾ ਪੂਰੀ ਤਰ੍ਹਾਂ ਜਨੂੰਨ ਬਣ ਗਿਆ ਅਤੇ ਉਹ ਆਪਣੀ ਦਿਲਚਸਪੀ ਨੂੰ ਹੋਰ ਵਧਾਉਣ ਲਈ ਬਾਗਬਾਨੀ ਦੀ ਉੱਨਤ ਤਕਨੀਕਾਂ ਨੂੰ ਸਿੱਖਣ ਲਈ ਵਿਦੇਸ਼ ਗਏ। ਵਿਦੇਸ਼ ਦੌਰੇ ਨੇ ਫਾਰਮ ਦੀ ਉਤਪਾਦਕਤਾ ‘ਤੇ ਸਕਾਰਾਤਮਕ ਪ੍ਰਭਾਵ ਪਾਇਆ ਅਤੇ ਸ. ਅਵਤਾਰ ਸਿੰਘ ਰਤੋਲ ਨੇ ਆਲੂ, ਮਿਰਚ, ਤਰਬੂਜ਼, ਸ਼ਿਮਲਾ ਮਿਰਚ, ਕਣਕ ਆਦਿ ਫਸਲਾਂ ਦੀ ਖੇਤੀ ਵਿੱਚ ਸਫਲਤਾ ਪ੍ਰਾਪਤ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਬਜ਼ੀਆਂ ਦੀ ਨਰਸਰੀ ਤਿਆਰ ਕਰਨੀ ਸ਼ੁਰੂ ਕੀਤੀ ਅਤੇ ਹੋਰ ਕਿਸਾਨਾਂ ਨੂੰ ਵੇਚਣੀ ਵੀ ਸ਼ੁਰੂ ਕੀਤੀ।

ਉਪਲੱਬਧੀਆਂ ਦੀ ਗਿਣਤੀ..
ਪਾਣੀ ਬਚਾਉਣ ਦੇ ਲਈ ਤੁਪਕਾ ਸਿੰਚਾਈ ਪ੍ਰਣਾਲੀ ਨੂੰ ਅਪਨਾਉਣਾ, ਸਬਜ਼ੀਆਂ ਦੇ ਛੋਟੇ ਪੌਦੇ ਲਗਾਉਣ ਲਈ ਇੱਕ ਛੋਟਾ ਟ੍ਰਾਂਸ-ਪਲਾਂਟਰ ਵਿਕਸਤ ਕਰਨਾ ਅਤੇ ਲੋਅ-ਟੱਨਲ ਤਕਨੀਕ ਦੀ ਵਰਤੋਂ ਆਦਿ ਉਨ੍ਹਾਂ ਦੀਆਂ ਕੁੱਝ ਉਪਲਬਧੀਆਂ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਸ਼ਿਮਲਾ ਮਿਰਚ ਅਤੇ ਹੋਰ ਕਈ ਸਬਜ਼ੀਆਂ ਦੀ ਸਫਲਤਾਪੂਰਵਕ ਖੇਤੀ ਕਰਨ ਵਿੱਚ ਮਦਦ ਕੀਤੀ। ਉਨ੍ਹਾਂ ਨੂੰ ਆਪਣੇ ਫਾਰਮ ‘ਤੇ ਸਾਰੀਆਂ ਆਧੁਨਿਕ ਖੇਤੀ ਤਕਨੀਕਾਂ ਨੂੰ ਲਾਗੂ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਹੋਈ, ਜਿਸ ਨੇ ਉਨ੍ਹਾਂ ਨੂੰ ਹੋਰ ਤਰੱਕੀ ਕਰਨ ਲਈ ਪ੍ਰੇਰਿਤ ਕੀਤਾ।

ਪੁਰਸਕਾਰ
• “ਦਲੀਪ ਸਿੰਘ ਧਾਲੀਵਾਲ ਯਾਦਗਾਰੀ ਸਨਮਾਨ” ਨਾਲ ਸਨਮਾਨਿਤ।
• ਬਾਗ਼ਬਾਨੀ ਵਿੱਚ ਸਫਲਤਾ ਲਈ “ਮੁੱਖ ਮੰਤਰੀ ਸਨਮਾਨ” ਨਾਲ ਸਨਮਾਨਿਤ।

ਸੰਦੇਸ਼
“ਬਾਗਬਾਨੀ ਇੱਕ ਲਾਭਦਾਇਕ ਖੇਤਰ ਹੈ ਜਿਸ ਵਿੱਚ ਬਹੁਤ ਸਾਰੇ ਨਵੇਂ ਖੇਤੀ ਦੇ ਢੰਗ ਅਤੇ ਪ੍ਰਭਾਵਸ਼ਾਲੀ ਲਾਗਤ ਤਕਨੀਕਾਂ ਹਨ। ਇਸ ਖੇਤਰ ਨੂੰ ਅਪਣਾ ਕੇ ਕਿਸਾਨ ਨੂੰ ਆਪਣੀ ਆਮਦਨ ਵਿੱਚ ਚੰਗਾ ਵਾਧਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।”

 

ਹਰਤੇਜ ਸਿੰਘ ਮਹਿਤਾ

ਪੂਰੀ ਕਹਾਣੀ ਪੜ੍ਹੋ

ਜੋ ਜੈਵਿਕ ਖੇਤੀ ਪ੍ਰਤੀ ਹੋਰਨਾਂ ਕਿਸਾਨਾਂ ਨੂੰ ਉਤਸ਼ਾਹਿਤ ਕਰਕੇ ਬਿਹਤਰ ਭਵਿੱਖ ਲਈ ਇੱਕ ਅਧਾਰ ਸਥਾਪਿਤ ਕਰ ਰਹੇ ਹਨ।

ਪਹਿਲਾਂ ਜੈਵਿਕ ਇੱਕ ਇਸ ਤਰ੍ਹਾਂ ਦਾ ਸ਼ਬਦ ਸੀ, ਜਿਸ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਸੀ। ਬਹੁਤ ਘੱਟ ਕਿਸਾਨ ਸਨ ਜੋ ਜੈਵਿਕ ਖੇਤੀ ਕਰਦੇ ਸਨ ਅਤੇ ਉਹ ਵੀ ਘਰੇਲੂ ਮੰਤਵਾਂ ਦੇ ਲਈ। ਪਰ ਸਮੇਂ ਦੇ ਨਾਲ ਲੋਕਾਂ ਨੂੰ ਪਤਾ ਲੱਗਿਆ ਕਿ ਹਰ ਚਮਕੀਲੀ ਸਬਜ਼ੀ ਜਾਂ ਫਲ ਵਧੀਆ ਦਿਖਦਾ ਹੈ ਪਰ ਉਹ ਸਿਹਤ ਦੇ ਲਈ ਚੰਗਾ ਨਹੀਂ ਹੁੰਦਾ।

ਇਹ ਕਹਾਣੀ ਹੈ, ਹਰਤੇਜ ਸਿੰਘ ਮਹਿਤਾ ਦੀ, ਜਿਨ੍ਹਾਂ ਨੇ 10 ਸਾਲ ਪਹਿਲਾਂ ਬੁੱਧੀਮਾਨੀ ਵਾਲਾ ਫੈਸਲਾ ਲਿਆ ਅਤੇ ਉਹ ਇਸ ਦੇ ਲਈ ਬਹੁਤ ਧੰਨਵਾਦੀ ਵੀ ਹਨ। ਹਰਤੇਜ ਸਿੰਘ ਮਹਿਤਾ ਦੇ ਲਈ, ਜੈਵਿਕ ਖੇਤੀ ਨੂੰ ਜਾਰੀ ਰੱਖਣ ਦਾ ਫੈਸਲਾ ਉਨ੍ਹਾਂ ਦੁਆਰਾ ਲਿਆ ਗਿਆ ਇੱਕ ਸਭ ਤੋਂ ਵਧੀਆ ਫੈਸਲਾ ਸੀ ਅਤੇ ਅੱਜ ਉਹ ਆਪਣੇ ਖੇਤਰ (ਮਹਿਤਾ ਪਿੰਡ – ਬਠਿੰਡਾ) ਵਿੱਚ ਜੈਵਿਕ ਖੇਤੀ ਕਰਨ ਵਾਲੇ ਇੱਕ ਪ੍ਰਸਿੱਧ ਕਿਸਾਨ ਹਨ।

ਪੰਜਾਬ ਦੇ ਮਾਲਵਾ ਖੇਤਰ, ਜਿੱਥੇ ਕਿਸਾਨ ਵਧੀਆ ਉਤਪਾਦਕਤਾ ਪ੍ਰਾਪਤ ਕਰਨ ਲਈ ਕੀਟਨਾਸ਼ਕ ਅਤੇ ਰਸਾਇਣਾਂ ਦਾ ਵਰਤੋਂ ਬਹੁਤ ਉੱਚ ਮਾਤਰਾ ਵਿੱਚ ਕਰਦੇ ਹਨ। ਉੱਥੇ, ਹਰਤੇਜ ਸਿੰਘ ਮਹਿਤਾ ਨੇ ਪ੍ਰਕਿਰਤੀ ਦੇ ਨਾਲ ਤਾਲਮੇਲ ਕਾਇਮ ਰੱਖਣ ਨੂੰ ਚੁਣਿਆ। ਉਹ ਬਚਪਨ ਤੋਂ ਹੀ ਆਪਣੇ ਵਿਰਾਸਤੀ ਕਾਰੋਬਾਰ ਪ੍ਰਤੀ ਸਮਰਪਿਤ ਹਨ ਅਤੇ ਉਨ੍ਹਾਂ ਦੇ ਲਈ ਆਪਣੀਆਂ ਪ੍ਰਾਪਤੀਆਂ ਦੇ ਬਾਰੇ ਸ਼ੇਖੀ ਕਰਨ ਨਾਲੋਂ ਇੱਕ ਸਧਾਰਣ ਜੀਵਨ ਬਤੀਤ ਕਰਨਾ ਜ਼ਿਆਦਾ ਜ਼ਰੂਰੀ ਹੈ।

ਉੱਚ ਯੋਗਤਾ (ਐੱਮ.ਏ. ਪੰਜਾਬੀ, ਐੱਮ.ਏ. ਪਾੱਲੀਟੀਕਲ ਸਾਇੰਸ) ਹੋਣ ਦੇ ਬਾਵਜੂਦ, ਉਨ੍ਹਾਂ ਨੇ ਸ਼ਹਿਰੀ ਜੀਵਨ ਅਤੇ ਸਰਕਾਰੀ ਨੌਕਰੀ ਦੀ ਬਜਾਏ ਜੈਵਿਕ ਖੇਤੀ ਨੂੰ ਚੁਣਿਆ। ਵਰਤਮਾਨ ਵਿੱਚ ਉਨ੍ਹਾਂ ਦੇ ਕੋਲ 11 ਏਕੜ ਜ਼ਮੀਨ ਹੈ, ਜਿਸ ਵਿੱਚ ਉਹ ਕਪਾਹ, ਕਣਕ, ਸਰ੍ਹੋਂ, ਗੰਨਾ, ਮਸਰ, ਪਾਲਕ, ਮੇਥੀ, ਗਾਜਰ, ਪਿਆਜ਼, ਲਸਣ ਅਤੇ ਲਗਭੱਗ ਸਾਰੀਆਂ ਸਬਜ਼ੀਆਂ ਉਗਾਉਂਦੇ ਹਨ। ਉਹ ਹਮੇਸ਼ਾ ਆਪਣੇ ਖੇਤਾਂ ਨੂੰ ਕੁਦਰਤੀ ਤਰੀਕੇ ਨਾਲ ਤਿਆਰ ਕਰਨਾ ਪਸੰਦ ਕਰਦੇ ਹਨ, ਜਿਸ ਵਿੱਚ ਕਪਾਹ(F 1378), ਕਣਕ (1482) ਅਤੇ ਬਾਂਸੀ ਨਾਮ ਦੇ ਬੀਜ ਵਧੀਆ ਪਰਿਣਾਮ ਦਿੰਦੇ ਹਨ।

“ਅਸੰਤੁਸ਼ਟਤਾ, ਅਨਪੜ੍ਹਤਾ ਅਤੇ ਕਿਸਾਨਾਂ ਦੀ ਉੱਚ ਉਤਪਾਦਕਤਾ ਦੀ ਇੱਛਾ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦੀ ਹੈ, ਜਿਸ ਦੇ ਕਾਰਨ ਕਿਸਾਨ ਜੋ ਕਿ ਮੁਕਤੀਦਾਤਾ ਦੇ ਰੂਪ ਵਿੱਚ ਜਾਣੇ ਜਾਂਦੇ ਹਨ, ਹੁਣ ਉਹ ਸਮਾਜ ਨੂੰ ਜ਼ਹਿਰ ਦੇ ਰਹੇ ਹਨ। ਅੱਜ-ਕੱਲ੍ਹ ਕਿਸਾਨ ਕੀਟ ਪ੍ਰਬੰਧਨ ਦੇ ਲਈ ਕੀਟਨਾਸ਼ਕਾਂ ਅਤੇ ਰਸਾਇਣਾਂ ਦਾ ਇਸਤੇਮਾਲ ਕਰਦੇ ਹਨ ਜੋ ਕਿ ਮਿੱਟੀ ਦੇ ਮਿੱਤਰ-ਕੀਟਾਂ ਅਤੇ ਉਪਜਾਊਪਨ ਨੂੰ ਨੁਕਸਾਨ ਪਹੁੰਚਾਉਂਦੇ ਹਨ। ਉਹ ਇਸ ਗੱਲ ਤੋਂ ਅਣਜਾਣ ਨਹੀਂ ਹਨ ਕਿ ਉਹ ਆਪਣੇ ਖੇਤ ਵਿੱਚ ਰਸਾਇਣਾਂ ਦੀ ਵਰਤੋਂ ਕਰਕੇ ਸਾਰੇ ਭੋਜਨ ਨੂੰ ਜ਼ਹਿਰੀਲਾ ਬਣਾ ਰਹੇ ਹਨ। ਇਸ ਦੇ ਇਲਾਵਾ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਨਾ ਕੇਵਲ ਵਾਤਾਵਰਣ ਦੀ ਸਥਿਤੀ ਨੂੰ ਵਿਗਾੜ ਰਹੇ ਹਨ, ਬਲਕਿ ਕਰਜ਼ੇ ਦੇ ਵਾਧੇ ਕਾਰਨ ਵੱਡੇ ਆਰਥਿਕ ਨੁਕਸਾਨ ਦਾ ਵੀ ਸਾਹਮਣਾ ਵੀ ਕਰ ਰਹੇ ਹਨ।” – ਹਰਤੇਜ ਸਿੰਘ ਨੇ ਕਿਹਾ।

ਸ. ਮਹਿਤਾ ਜੀ ਹਮੇਸ਼ਾ ਖੇਤੀ ਦੇ ਲਈ ਕੁਦਰਤੀ ਢੰਗ ਅਪਣਾਉਂਦੇ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਕੁਦਰਤੀ ਖੇਤੀ ਦੇ ਬਾਰੇ ਜਾਣਕਾਰੀ ਦੀ ਲੋੜ ਹੁੰਦੀ ਹੈ ਤਾਂ ਉਹ ਅੰਮ੍ਰਿਤਸਰ ਦੇ ਪਿੰਗਲਵਾੜਾ ਸੁਸਾਇਟੀ ਅਤੇ ਐਗਰੀਕਲਚਰ ਹੇਰੀਟੇਜ਼ ਮਿਸ਼ਨ ਨਾਲ ਸੰਪਰਕ ਕਰਦੇ ਹਨ। ਉਹ ਆਮ ਤੌਰ ‘ਤੇ ਗਾਂ ਦੇ ਮੂਤਰ ਅਤੇ ਪਸ਼ੂਆਂ ਦੇ ਗੋਬਰ ਦੀ ਵਰਤੋਂ ਖਾਦ ਬਣਾਉਣ ਲਈ ਕਰਦੇ ਹਨ ਅਤੇ ਇਹ ਮਿੱਟੀ ਦੇ ਲਈ ਵੀ ਵਧੀਆ ਅਤੇ ਵਾਤਾਵਰਣ ਦੇ ਅਨੁਕੂਲ ਵੀ।

ਸ਼੍ਰੀ ਮਹਿਤਾ ਦੇ ਅਨੁਸਾਰ ਕੁਦਰਤੀ ਤਰੀਕੇ ਨਾਲ ਉਗਾਏ ਗਏ ਭੋਜਨ ਦੇ ਉਪਭੋਗ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਅਤੇ ਰੋਗਾਂ ਤੋਂ ਦੂਰ ਰੱਖਿਆ ਹੈ। ਇਸ ਕਾਰਨ ਸ. ਮਹਿਤਾ ਦਾ ਮੰਨਣਾ ਹੈ ਕਿ ਉਹ ਜੈਵਿਕ ਖੇਤੀ ਦੇ ਪ੍ਰਤੀ ਪ੍ਰੇਰਿਤ ਹਨ ਅਤੇ ਭਵਿੱਖ ਵਿੱਚ ਵੀ ਇਸ ਨੂੰ ਜਾਰੀ ਰੱਖਣਗੇ।

ਸੰਦੇਸ਼
“ਮੈਂ ਦੇਸ਼ ਭਰ ਦੇ ਕਿਸਾਨਾਂ ਨੂੰ ਇੱਕ ਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਸਾਨੂੰ ਪ੍ਰਾਈਵੇਟ ਕੰਪਨੀਆਂ ਦੇ ਬੰਧਨਾਂ ਤੋਂ ਬਾਹਰ ਆਉਣਾ ਚਾਹੀਦਾ ਅਤੇ ਸਮਾਜ ਨੂੰ ਸਿਹਤਮੰਦ ਬਣਾਉਣ ਦੇ ਲਈ ਸਿਹਤਮੰਦ ਭੋਜਨ ਪ੍ਰਦਾਨ ਲਈ ਪ੍ਰਣ ਕਰਨਾ ਚਾਹੀਦਾ ਹੈ।”

ਗੁਰਦੀਪ ਸਿੰਘ ਨੰਬਰਦਾਰ

ਪੂਰੀ ਕਹਾਣੀ ਪੜ੍ਹੋ

ਮਸ਼ਰੂਮ ਦੀ ਖੇਤੀ ਵਿੱਚ ਗੁਰਦੀਪ ਸਿੰਘ ਜੀ ਦੀ ਸਫ਼ਲਤਾ ਦੀ ਕਹਾਣੀ

ਪਿੰਡ ਗੁਰਾਲੀ, ਜ਼ਿਲ੍ਹਾ ਫਿਰੋਜ਼ਪੁਰ (ਪੰਜਾਬ) ਵਿੱਚ ਸਥਿਤ ਪੂਰੇ ਪਰਿਵਾਰ ਦੀ ਸਾਂਝੀ ਕੋਸ਼ਿਸ਼ ਅਤੇ ਸਹਾਇਤਾ ਨਾਲ, ਗੁਰਦੀਪ ਸਿੰਘ ਨੰਬਰਦਾਰ ਨੇ ਮਸ਼ਰੂਮ ਦੇ ਖੇਤਰ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਆਪਣੇ ਸਾਰੇ ਸ੍ਰੋਤਾਂ ਅਤੇ ਦ੍ਰਿੜ੍ਹਤਾ ਨੂੰ ਇਕੱਤਰ ਕਰਕੇ, ਉਨ੍ਹਾਂ ਨੇ 2003 ਵਿੱਚ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ ਉਨ੍ਹਾਂ ਦੇ ਇਸ ਸਹਾਇਕ ਧੰਦੇ ਨੇ 60 ਪਰਿਵਾਰਾਂ ਨੂੰ ਰੁਜ਼ਗਾਰ ਦਿੱਤਾ ਹੈ।

ਉਹ ਇਸ ਧੰਦੇ ਨੂੰ ਛੋਟੇ ਪੱਧਰ ਤੋਂ ਸ਼ੁਰੂ ਕਰਕੇ ਹੌਲੀ-ਹੌਲੀ ਉੱਚ ਪੱਧਰ ਵੱਲ ਵਧਾ ਰਹੇ ਹਨ, ਅੱਜ ਗੁਰਦੀਪ ਸਿੰਘ ਜੀ ਨੇ ਇੱਕ ਸਫ਼ਲ ਮਸ਼ਰੂਮ ਉਤਪਾਦਕ ਦੀ ਪਛਾਣ ਬਣਾ ਲਈ ਹੈ ਅਤੇ ਇਸ ਦੇ ਨਾਲ ਉਨ੍ਹਾਂ ਨੇ ਇੱਕ ਵੱਡਾ ਮਸ਼ਰੂਮ ਫਾਰਮ ਵੀ ਬਣਾਇਆ ਹੈ। ਮਸ਼ਰੂਮ ਦੇ ਸਫ਼ਲ ਕਿਸਾਨ ਹੋਣ ਤੋਂ ਇਲਾਵਾ ਉਹ 20 ਸਾਲ ਤੱਕ ਆਪਣੇ ਪਿੰਡ ਦੇ ਸਰਪੰਚ ਵੀ ਰਹੇ।

ਉਨ੍ਹਾਂ ਨੇ ਇਸ ਉੱਦਮ ਦੀ ਸ਼ੁਰੂਆਤ ਪੀ.ਏ.ਯੂ. ਦੁਆਰਾ ਦਿੱਤੇ ਗਏ ਸੁਝਾਅ ਦੇ ਅਨੁਸਾਰ ਕੀਤੀ ਅਤੇ ਸ਼ੁਰੂ ਵਿੱਚ ਉਨ੍ਹਾਂ ਨੂੰ ਲਗਭਗ 20 ਕੁਇੰਟਲ ਤੂੜੀ ਦਾ ਖਰਚਾ ਆਇਆ। ਅੱਜ 2003 ਦੇ ਮੁਕਾਬਲੇ ਉਨ੍ਹਾਂ ਦਾ ਫਾਰਮ ਬਹੁਤ ਵੱਡਾ ਹੈ ਅਤੇ ਹੁਣ ਉਨ੍ਹਾਂ ਨੂੰ ਸਾਲਾਨਾ ਲਗਭਗ 7 ਹਜ਼ਾਰ ਕੁਇੰਟਲ ਤੂੜੀ ਦਾ ਖਰਚ ਆਉਂਦਾ ਹੈ।

ਉਨ੍ਹਾਂ ਦੇ ਪਿੰਡ ਦੇ ਕਈ ਕਿਸਾਨ ਉਨ੍ਹਾਂ ਦੀ ਪਹਿਲਕਦਮੀ ਤੋਂ ਪ੍ਰੇਰਿਤ ਹੁਏ ਹਨ। ਮਸ਼ਰੂਮ ਦੀ ਖੇਤੀ ਵਿੱਚ ਉਨ੍ਹਾਂ ਦੀ ਸਫ਼ਲਤਾ ਲਈ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਤੀਬਾੜੀ ਵਿਭਾਗ, ਫਿਰੋਜ਼ਪੁਰ ਦੁਆਰਾ ਉਨ੍ਹਾਂ ਦੇ ਪਿੰਡ ਵਿੱਚ ਆਯੋਜਿਤ ਅਗਾਂਹਵਧੂ ਕਿਸਾਨ ਮੇਲੇ ਵਿੱਚ ਉੱਚ ਤਕਨੀਕ ਖੇਤੀ ਦੁਆਰਾ ਮਸ਼ਰੂਮ ਉਤਪਾਦਨ ਲਈ ਜ਼ਿਲ੍ਹਾ ਪੱਧਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ।

ਸੰਦੇਸ਼
“ਮਸ਼ਰੂਮ ਦੀ ਖੇਤੀ ਘੱਟ ਨਿਵੇਸ਼ ਵਾਲਾ ਲਾਭਦਾਇਕ ਉੱਦਮ ਹੈ। ਜੇਕਰ ਕਿਸਾਨ ਵਧੀਆ ਕਮਾਈ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਮਸ਼ਰੂਮ ਦੀ ਖੇਤੀ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ।”

ਬਲਦੇਵ ਸਿੰਘ ਬਰਾੜ

ਪੂਰੀ ਕਹਾਣੀ ਪੜ੍ਹੋ

ਬਲਦੇਵ ਸਿੰਘ ਬਰਾੜ ਜੋ 80 ਸਾਲ ਦੇ ਹਨ, ਪਰ ਉਹਨਾਂ ਦਾ ਦਿਲ ਅਤੇ ਦਿਮਾਗ 25 ਸਾਲ ਦੇ ਨੌਜਵਾਨ ਵਾਂਗ ਹੈ

ਸਾਲ 1960 ਦਾ ਸਮਾਂ ਸੀ ਜਦੋਂ ਅਰਜਨ ਸਿੰਘ ਦੇ ਪੁੱਤਰ ਬਲਦੇਵ ਸਿੰਘ ਬਰਾੜ ਨੇ ਖੇਤੀਬਾੜੀ ਸ਼ੂਰੂ ਕੀਤੀ ਸੀ ਅਤੇ ਇਹ ਉਹੀ ਸਮਾਂ ਸੀ ਜਦੋਂ ਹਰੀ ਕ੍ਰਾਂਤੀ ਆਪਣੇ ਸਿਖਰਾਂ ‘ਤੇ ਸੀ। ਉਦੋਂ ਤੋਂ ਹੀ ਖੇਤੀ ਪ੍ਰਤੀ ਨਾ ਤਾਂ ਉਨ੍ਹਾਂ ਦਾ ਉਤਸ਼ਾਹ ਘਟਿਆ ਅਤੇ ਨਾ ਹੀ ਜਨੂੰਨ।

ਪਿੰਡ ਸਿੰਘਾਵਾਲਾ, ਤਹਿਸੀਲ ਮੋਗਾ (ਪੰਜਾਬ) ਦੀ ਧਰਤੀ ‘ਤੇ ਜੰਮੇ ਅਤੇ ਪਲੇ ਬਲਦੇਵ ਸਿੰਘ ਬਰਾੜ ਨੇ ਖੇਤੀ ਦੇ ਖੇਤਰ ਵਿੱਚ ਬਹੁਤ ਉਪਲੱਬਧੀਆਂ ਹਾਸਲ ਕੀਤੀਆਂ ਅਤੇ ਖੇਤੀਬਾੜੀ ਵਿਭਾਗ ਫਿਰੋਜ਼ਪੁਰ ਤੋਂ ਕਈ ਪੁਰਸਕਾਰ ਜਿੱਤੇ।

ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਮੋਗਾ (ਪੰਜਾਬ) ਦੇ ਖੇਤੀ ਵਿਗਿਆਨਕਾਂ ਤੋਂ ਸਲਾਹ ਲੈਂਦੇ ਹੋਏ ਪਹਿਲ ਦੇ ਆਧਾਰ ‘ਤੇ ਖੇਤੀ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦਾ ਧਿਆਨ ਮੁੱਖ ਤੌਰ ‘ਤੇ ਕਣਕ ਅਤੇ ਗੁਆਰ ਦੀ ਖੇਤੀ ਵੱਲ ਸੀ। ਕੁੱਝ ਸਮੇਂ ਬਾਅਦ ਝੋਨੇ ਵੱਲੋਂ ਧਿਆਨ ਹਟਾਇਆ ਅਤੇ ਉਨ੍ਹਾਂ ਨੇ ਪੋਪਲਰ ਅਤੇ ਪਪੀਤੇ ਦੀ ਖੇਤੀ ਵੱਲ ਧਿਆਨ ਦਿੱਤਾ। 1985 ਵਿੱਚ ਵਧੇਰੇ ਲਾਭ ਪ੍ਰਾਪਤੀ ਲਈ ਉਨ੍ਹਾਂ ਨੇ 9 ਏਕੜ ਵਿੱਚ ਕਿੰਨੂਆਂ ਦੀ ਖੇਤੀ ਅਤੇ 3 ਏਕੜ ਵਿੱਚ ਅੰਗੂਰਾਂ ਦੀ ਖੇਤੀ ਕਰਨ ਤੋਂ ਬਾਅਦ ਉਨ੍ਹਾਂ ਦਾ ਧਿਆਨ ਬਾਗਬਾਨੀ ਵੱਲ ਵੀ ਵਧਿਆ। ਉਹਨਾਂ ਨੇ ਘਰੇਲੂ ਮਹੱਤਵ ਲਈ ਅਲੱਗ ਫਲ ਅਤੇ ਸਬਜ਼ੀਆਂ ਵੀ ਉਗਾਈਆਂ। ਉਨ੍ਹਾਂ ਕੋਲ ਕੁੱਲ ਮਿਲਾ ਕੇ 37 ਏਕੜ ਜ਼ਮੀਨ ਹੈ, ਜਿਸ ਵਿੱਚੋਂ 27 ਏਕੜ ਉਨ੍ਹਾਂ ਦੀ ਖੁਦ ਦੀ ਹੈ ਅਤੇ 10 ਏਕੜ ਜ਼ਮੀਨ ਉਨ੍ਹਾਂ ਨੇ ਠੇਕੇ ‘ਤੇ ਲਈ ਹੈ।

ਉਨ੍ਹਾਂ ਦੀਆਂ ਪ੍ਰਾਪਤੀਆਂ

ਬਲਦੇਵ ਸਿੰਘ ਬਰਾੜ ਦੀ ਰੁਚੀ ਕੇਵਲ ਖੇਤੀ ਵੱਲ ਹੀ ਨਹੀਂ ਸੀ, ਸਗੋਂ ਖੇਤੀਬਾੜੀ ਦੇ ਕੰਮ ਨੂੰ ਆਸਾਨ ਬਣਾਉਣ ਲਈ ਖੇਤੀ ਮਸ਼ੀਨੀਕਰਨ ਵੱਲ ਵੀ ਉਨ੍ਹਾਂ ਦੀ ਪੂਰੀ ਦਿਲਚਸਪੀ ਸੀ। ਇੱਕ ਵਾਰ ਉਨ੍ਹਾਂ ਨੇ ਮੋਗੇ ਦੀ ਇੰਡਸਟ੍ਰੀਅਲ ਯੂਨਿਟ ਨੂੰ ਘੱਟ ਲਾਗਤ ‘ਤੇ ਝੋਨੇ ਵਿੱਚ ਕੱਦੂ ਕਰਨ ਵਾਲੀ ਮਸ਼ੀਨ ਵਿਕਸਿਤ ਕਰਨ ਦੇ ਲਈ ਤਕਨੀਕੀ ਸਲਾਹ ਵੀ ਦਿੱਤੀ ਅਤੇ ਉਹ ਮਸ਼ੀਨ ਹੁਣ ਬਹੁਤ ਪ੍ਰਸਿੱਧ ਹੋ ਗਈ ਹੈ।

ਉਨ੍ਹਾਂ ਨੇ ਇੱਕ ਸ਼ਕਤੀਸ਼ਾਲੀ ਸਪਰਿੰਗ ਕਲਟੀਵੇਟਰ ਵੀ ਵਿਕਸਿਤ ਕੀਤਾ, ਜਿਸ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ‘ਚੋਂ ਮਿੱਟੀ ਦੀ ਸਖ਼ਤ ਪਰਤ ਨੂੰ ਤੋੜਨ ਦੀ ਸਮਰੱਥਾ ਹੁੰਦੀ ਹੈ।

ਵਿਗਿਆਨਕਾਂ ਦੀ ਸਲਾਹ ਮੰਨ ਕੇ ਉਸ ਨੂੰ ਲਾਗੂ ਕਰਨਾ ਉਹਨਾਂ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਕੰਮ ਰਿਹਾ ਹੈ, ਜਿਸ ਦੇ ਦੁਆਰਾ ਉਹ ਹੁਣ ਚੰਗਾ ਮੁਨਾਫ਼ਾ ਕਮਾ ਰਹੇ ਹਨ। ਉਹ ਹਮੇਸ਼ਾ ਆਪਣੇ ਕੰਮ ਅਤੇ ਖ਼ਰਚੇ ਦਾ ਪੂਰਾ ਦਸਤਾਵੇਜ਼ ਰੱਖਦੇ ਹਨ ਅਤੇ ਉਨ੍ਹਾਂ ਨੇ ਕਦੀ ਵੀ ਆਪਣੀ ਦਿਲਚਸਪੀ ਨੂੰ ਖਤਮ ਨਹੀਂ ਹੋਣ ਦਿੱਤਾ। ਖੇਤੀਬਾੜੀ ਖੇਤਰ ਵਿੱਚ ਹੋਣ ਵਾਲੇ ਨਵੇਂ ਆਵਿਸ਼ਕਾਰ ਅਤੇ ਤਕਨੀਕਾਂ ਨੂੰ ਜਾਣਨ ਦੇ ਲਈ ਉਹ ਹਮੇਸ਼ਾ ਕਿਸਾਨ ਮੇਲਿਆਂ ਵਿੱਚ ਜਾਂਦੇ ਹਨ। ਚੰਗੇ ਪਰਿਣਾਮ ਦੇ ਲਈ ਵਿਗਿਆਨਿਕ ਖੇਤੀ ਦੇ ਵੱਲ ਦੂਜੇ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਦੇ ਹਨ।

ਸੰਦੇਸ਼
“ਇੱਕ ਕਿਸਾਨ ਰਾਸ਼ਟਰ ਦਾ ਨਿਰਮਾਣ ਕਰਦਾ ਹੈ। ਇਸ ਲਈ ਉਸ ਨੂੰ ਮੁਸ਼ਕਿਲਾਂ ਵਿੱਚ ਹਿੰਮਤ ਨਹੀਂ ਛੱਡਣੀ ਚਾਹੀਦੀ ਅਤੇ ਨਾ ਹੀ ਨਿਰਾਸ਼ ਹੋਣਾ ਚਾਹੀਦਾ ਹੈ। ਕਿਸਾਨ ਨੂੰ ਵਾਤਾਵਰਣ ਅਨੁਕੂਲ ਤਕਨੀਕਾਂ ਨੂੰ ਅਪਨਾਉਣਾ ਚਾਹੀਦਾ ਹੈ, ਤਦ ਹੀ ਉਹ ਤਰੱਕੀ ਕਰ ਸਕਦਾ ਹੈ ਅਤੇ ਆਪਣੀ ਜ਼ਮੀਨ ਤੋਂ ਚੰਗੀ ਪੈਦਾਵਾਰ ਪ੍ਰਾਪਤ ਕਰ ਸਕਦਾ ਹੈ।”

ਸਰਦਾਰ ਗੁਰਮੇਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਗੁਰਮੇਲ ਸਿੰਘ ਨੇ ਆਪਣੇ ਆਧੁਨਿਕ ਤਕਨੀਕੀ ਉਪਕਰਨਾਂ ਦੀ ਵਰਤੋਂ ਕਰਕੇ ਸਬਜ਼ੀਆਂ ਦੀ ਖੇਤੀ ਵਿੱਚ ਮੁਨਾਫ਼ਾ ਕਮਾਇਆ

ਗੁਰਮੇਲ ਸਿੰਘ ਇੱਕ ਅਗਾਂਹਵਧੂ ਕਿਸਾਨ ਪੰਜਾਬ ਦੇ ਪਿੰਡ ਉੱਚਾਗਾਓਂ (ਪਟਿਆਲਾ) ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲ ਘੱਟ ਜ਼ਮੀਨ ਹੋਣ ਦੇ ਬਾਵਜੂਦ ਵੀ ਉਹ ਪਿਛਲੇ 23 ਸਾਲਾਂ ਤੋਂ ਸਬਜ਼ੀਆਂ ਦੀ ਖੇਤੀ ਕਰਕੇ ਬਹੁਤ ਲਾਭ ਕਮਾ ਰਹੇ ਹਨ। ਉਨ੍ਹਾਂ ਕੋਲ 17.5 ਏਕੜ ਜ਼ਮੀਨ ਹੈ ਜਿਸ ਵਿੱਚੋਂ 11 ਏਕੜ ਜ਼ਮੀਨ ਆਪਣੀ ਅਤੇ 6.5 ਏਕੜ ਠੇਕੇ ‘ਤੇ ਲਈ ਹੋਈ ਹੈ।

ਆਧੁਨਿਕ ਖੇਤੀ ਤਕਨੀਕਾਂ ਜਿਵੇਂ ਕਿ ਤੁਪਕਾ ਸਿੰਚਾਈ, ਸਪਰੇਅ ਸਿੰਚਾਈ ਅਤੇ ਲੇਜ਼ਰ ਸੁਹਾਗਾ ਆਦਿ ਵਰਗੇ ਕਈ ਪਾਵਰ ਟੂਲਸ ਉਨ੍ਹਾਂ ਕੋਲ ਹਨ ਜੋ ਉਨ੍ਹਾਂ ਨੂੰ ਕੁਸ਼ਲ ਖੇਤੀ ਅਤੇ ਪਾਣੀ ਦੀ ਸੰਭਾਲ ਕਰਨ ਵਿੱਚ ਸਹਾਇਤਾ ਕਰਦੇ ਹਨ। ਜਦੋਂ ਗੱਲ ਕੀੜੇਮਾਰ ਦਵਾਈਆਂ ਦੀ ਆਉਂਦੀ ਹੈ, ਤਾਂ ਉਹ ਬਹੁਤ ਬੁੱਧੀਮਤਾ ਨਾਲ ਕੰਮ ਲੈਂਦੇ ਹਨ। ਉਹ ਸਿਰਫ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਿਫ਼ਾਰਿਸ਼ ਕੀਤੇ ਗਏ ਕੀਟਨਾਸ਼ਕਾਂ ਦੀ ਹੀ ਵਰਤੋਂ ਕਰਦੇ ਹਨ। ਜ਼ਿਆਦਾਤਰ ਉਹ ਵਧੀਆ ਪੈਦਾਵਾਰ ਲਈ ਆਪਣੇ ਖੇਤਾਂ ਵਿੱਚ ਹਰੀ ਕੁਦਰਤੀ ਖਾਦ ਦੀ ਵਰਤੋਂ ਕਰਦੇ ਹਨ।

ਦੂਜੀ ਆਧੁਨਿਕ ਤਕਨੀਕ, ਉਹ ਸਬਜ਼ੀਆਂ ਦੇ ਵਿਕਾਸ ਲਈ 6 ਏਕੜ ਵਿੱਚ ਛੋਟੀ ਸੁਰੰਗ ਦੀ ਸਹੀ ਵਰਤੋਂ ਕਰ ਰਹੇ ਹਨ। ਕੁੱਝ ਫ਼ਸਲਾਂ ਜਿਵੇਂ ਕਿ ਝੋਨਾ, ਕਣਕ, ਲੌਂਗ, ਗੋਭੀ, ਤਰਬੂਜ਼, ਟਮਾਟਰ, ਬੈਂਗਣ, ਖੀਰਾ, ਮਟਰ ਅਤੇ ਕਰੇਲਾ ਆਦਿ ਦੀ ਖੇਤੀ ਵਿਸ਼ੇਸ਼ ਤੌਰ ‘ਤੇ ਕਰਦੇ ਹਨ। ਆਪਣੇ ਖੇਤੀਬਾੜੀ ਦੇ ਕਾਰੋਬਾਰ ਨੂੰ ਹੋਰ ਬਿਹਤਰ ਬਣਾਉਣ ਲਈ ਉਨ੍ਹਾਂ ਨੇ ਸੋਇਆ ਦੇ ਹਾਈਬ੍ਰਿਡ ਬੀਜ ਤਿਆਰ ਕਰਨ ਅਤੇ ਹੋਰ ਸਹਾਇਕ ਗਤੀਵਿਧੀਆਂ ਜਿਵੇਂ ਕਿ ਮਧੂ-ਮੱਖੀ ਪਾਲਣ ਅਤੇ ਡੇਅਰੀ ਫਾਰਮਿੰਗ ਆਦਿ ਦੀ ਸਿਖਲਾਈ ਖੇਤੀਬਾੜੀ ਵਿਗਿਆਨ ਕੇਂਦਰ, ਪਟਿਆਲਾ ਤੋਂ ਪ੍ਰਾਪਤ ਕੀਤੀ।

ਮੰਡੀਕਰਨ
ਉਨ੍ਹਾਂ ਦੇ ਅਨੁਭਵ ਦੇ ਵੱਡੇ ਖੇਤਰ ਵਿੱਚ ਨਾ ਸਿਰਫ਼ ਵਿਭਿੰਨ ਫ਼ਸਲਾਂ ਨੂੰ ਲਾਭਦਾਇਕ ਰੂਪ ਨਾਲ ਉਗਾਉਣਾ ਸ਼ਾਮਲ ਹੈ, ਬਲਕਿ ਇਸ ਦੌਰਾਨ ਉਨ੍ਹਾ ਨੇ ਆਪਣੇ ਮੰਡੀਕਰਨ ਦੇ ਹੁਨਰ ਨੂੰ ਵੀ ਵਧਾਇਆ ਅਤੇ ਅੱਜ ਉਨ੍ਹਾਂ ਕੋਲ “ਆਤਮਾ ਕਿਸਾਨ ਹੱਟ (ਪਟਿਆਲਾ)” ਵਿੱਚ ਆਪਣਾ ਖੁਦ ਦਾ ਆਊਟਲੈੱਟ ਹੈ। ਉਨ੍ਹਾਂ ਦੇ ਪ੍ਰੋਸੈੱਸਡ ਕੀਤੇ ਉਤਪਾਦਾਂ ਦੀ ਗੁਣਵੱਤਾ ਉਨ੍ਹਾਂ ਦੀ ਵਿਕਰੀ ਨੂੰ ਦਿਨ ਪ੍ਰਤੀਦਿਨ ਵਧਾ ਰਹੀ ਹੈ। ਉਨ੍ਹਾਂ ਨੇ 2012 ਵਿੱਚ ਬ੍ਰੈਂਡ ਨਾਮ “ਸਮਾਰਟ” ਦੇ ਤਹਿਤ ਸੋਇਆ ਪਲਾਂਟ ਵੀ ਸਥਾਪਿਤ ਕੀਤਾ ਅਤੇ ਇਸ ਪਲਾਂਟ ਦੇ ਤਹਿਤ ਉਹ ਸੋਇਆਬੀਨ, ਪਨੀਰ, ਆਟਾ ਅਤੇ ਗਿਰੀਆਂ ਵਰਗੇ ਉਤਪਾਦਾਂ ਨੂੰ ਤਿਆਰ ਕਰਦੇ ਅਤੇ ਵੇਚਦੇ ਹਨ।

ਪ੍ਰਾਪਤੀਆਂ
ਇਹ ਦੂਜੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ CRI ਪੰਪ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਸੰਦੇਸ਼
“ਜੇਕਰ ਕਿਸਾਨ ਸਿਹਤਮੰਦ ਜੀਵਨ ਜਿਉਣਾ ਚਾਹੁੰਦੇ ਹਨ ਅਤੇ ਵਰਤਮਾਨ ਅਤੇ ਭਵਿੱਖ ਵਿੱਚ ਚੰਗੀ ਪੈਦਾਵਾਰ ਲੈਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਖੇਤ ਵਿੱਚ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ।”

 

ਗੁਰਦਿਆਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਕਿਸਾਨ ਦੀ ਮਿਹਨਤ ਅਤੇ ਜਨੂੰਨ ਨੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੀਲੀ ਕ੍ਰਾਂਤੀ ਲਿਆਂਦੀ

ਪੰਜਾਬ ਰਾਜ ਇੱਕ ਅਜਿਹਾ ਖੇਤਰ ਹੈ, ਜਿੱਥੇ ਕਣਕ ਅਤੇ ਝੋਨੇ ਦੀ ਖੇਤੀ ਜ਼ਿਆਦਾ ਕੀਤੀ ਜਾਂਦੀ ਹੈ, ਕਿਉਂਕਿ ਇਸ ਨਾਲ ਕਿਸਾਨਾਂ ਨੂੰ ਵਧੇਰੇ ਮੁਨਾਫਾ ਹੁੰਦਾ ਹੈ। ਕਿਸਾਨ ਕਣਕ ਅਤੇ ਝੋਨੇ ਵੱਲ ਖਾਸ ਧਿਆਨ ਇਸ ਲਈ ਵੀ ਦਿੰਦੇ ਹਨ, ਕਿਉਂਕਿ ਇਸਦੀ ਪੈਦਾਵਾਰ ਤੋਂ ਸਹੀ ਨਤੀਜੇ ਪ੍ਰਾਪਤ ਹੁੰਦੇ ਹਨ। ਪਰ ਇੱਕ ਕਿਸਾਨ ਅਜਿਹਾ ਵੀ ਹੈ, ਜੋ ਬਾਕੀ ਕਿਸਾਨਾਂ ਤੋਂ ਅਲੱਗ ਹੈ। ਉਸਨੇ ਖੇਤੀਬਾੜੀ ਵਿੱਚ ਬਦਲਾਵ ਲਿਆਉਣ ਬਾਰੇ ਸੋਚਿਆ ਅਤੇ ‘ਪੀਲੀ ਕਰਾਂਤੀ’ ਸ਼ੁਰੂ ਕੀਤੀ।

ਸ. ਗੁਰਦਿਆਲ ਸਿੰਘ ਪਿੰਡ ਸੱਲੋਪੁਰ, ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਕਿਸਾਨ ਹਨ, ਜੋ ਹਲਦੀ ਦੀ ਖੇਤੀ ਕਰਦੇ ਹਨ। ਉਹ ਇੱਕ ਕਿਸਾਨ, ਇੱਕ ਉਦਯੋਗਪਤੀ ਅਤੇ ਇੱਕ ਹਲਦੀ ਦੀ ਖੇਤੀ ਦੇ ਟ੍ਰੇਨਰ ਵਜੋਂ ਕੰਮ ਕਰ ਰਹੇ ਹਨ। ਉਹ ਹਲਦੀ ਖੇਤੀ ਤੋਂ ਲੈ ਕੇ ਉਤਪਾਦ ਤਿਆਰ ਕਰਨ ਅਤੇ ਉਨ੍ਹਾਂ ਦਾ ਮੰਡੀਕਰਨ ਕਰਨ ਤੱਕ ਦਾ ਕੰਮ ਖੁਦ ਕਰਦੇ ਹਨ। ਉਹ ਆਪਣੇ ਉਤਪਾਦ ਵੇਚਣ ਲਈ ਕਿਸੇ ਤੀਜੇ ਬੰਦੇ ‘ਤੇ ਨਿਰਭਰ ਨਹੀਂ ਹਨ। ਉਨ੍ਹਾਂ ਨੇ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਲਈ ਹੋਰਨਾਂ ਕਿਸਾਨਾਂ ਤੋਂ ਅਲੱਗ ਰਾਸਤਾ ਚੁਣਿਆ। ਇਸ ਸਮੇਂ ਉਨ੍ਹਾਂ ਦੀ ਹਲਦੀ ਦੀ ਸਾਲਾਨਾ ਪੈਦਾਵਾਰ 1500-2000 ਕੁਇੰਟਲ ਹੈ ਅਤੇ ਉਹ ਗ੍ਰੀਨ ਗੋਲਡ ਸਪਾਈਸ ਗਰੁੱਪ ਦੇ ਰਾਜਾ ਹਨ।

ਸਫ਼ਲਤਾ ਕਦੇ ਵੀ ਆਸਾਨੀ ਨਾਲ ਨਹੀਂ ਮਿਲਦੀ, ਇਸਦੇ ਲਈ ਇਨਸਾਨ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਘਾਟਾ ਵੀ ਸਹਿਣਾ ਪੈਂਦਾ ਹੈ। ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ, ਹਾਰ ਨਾ ਮੰਨਣ ਅਤੇ ਅੱਗੇ ਵੱਧਦੇ ਰਹਿਣ ਦੀ ਸੋਚ ਹੀ ਇਨਸਾਨ ਨੂੰ ਸਫ਼ਲ ਬਣਾਉਂਦੀ ਹੈ। ਗੁਰਦਿਆਲ ਸਿੰਘ ਜੀ ਦੀ ਕਹਾਣੀ ਵੀ ਕੁੱਝ ਇਸ ਤਰ੍ਹਾਂ ਹੀ ਹੈ। ਦਸਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਨੌਕਰੀ ਹਾਸਿਲ ਕਰਨ ਲਈ ਬਹੁਤ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਾ ਮਿਲਣ ‘ਤੇ ਉਨ੍ਹਾਂ ਨੇ ਆਪਣੇ ਪਿਤਾ ਨਾਲ ਖੇਤੀਬਾੜੀ ਵਿੱਚ ਮਦਦ ਕਰਨ ਦਾ ਫੈਸਲਾ ਕੀਤਾ। ਸ਼ੁਰੂ ਤੋਂ ਹੀ ਉਹ ਰਵਾਇਤੀ ਖੇਤੀ ਤੋਂ ਸੰਤੁਸ਼ਟ ਨਹੀਂ ਸਨ, ਕਿਉਂਕਿ ਇਸ ਵਿੱਚ ਕਿਸਾਨਾਂ ਨੂੰ ਆਪਣੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਸੀ। ਇਸ ਲਈ 2004 ਵਿੱਚ ਉਨ੍ਹਾਂ ਨੇ ਬਾਗਬਾਨੀ ਵਿਭਾਗ ਦੀ ਮਦਦ ਨਾਲ ਥੋੜ੍ਹੀ ਜਿਹੀ ਜ਼ਮੀਨ ‘ਤੇ ਹਲਦੀ ਦੀ ਖੇਤੀ ਦਾ ਇੱਕ ਪ੍ਰਯੋਗ ਕਰਕੇ ਦੇਖਿਆ। ਇਸਦੇ ਨਾਲ ਹੀ ਉਨ੍ਹਾਂ ਨੇ ਹਲਦੀ ਪਾਊਡਰ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ, ਉਹ ਵੀ ਬਿਨਾਂ ਕਿਸੇ ਮਸ਼ੀਨਰੀ ਦੀ ਵਰਤੋਂ ਕੀਤੇ।

ਹਲਦੀ ਦੀਆਂ ਗੰਢੀਆਂ ਤੋਂ ਹਲਦੀ ਪਾਊਡਰ ਤਿਆਰ ਕਰਨਾ ਬਹੁਤ ਹੀ ਮੁਸ਼ਕਿਲ ਕੰਮ ਸੀ। ਇਸ ਲਈ ਉਨ੍ਹਾਂ ਨੇ ਬਾਗਬਾਨੀ ਵਿਭਾਗ ਦੇ ਸੁਝਾਅ ਅਨੁਸਾਰ ਹਲਦੀ ਪਾਊਡਰ ਤਿਆਰ ਕਰਨ ਵਾਲੀ ਮਸ਼ੀਨ ਲਿਆਂਦੀ। ਫਿਰ ਥੋੜ੍ਹੇ ਸਮੇਂ ਬਾਅਦ ਉਨ੍ਹਾਂ ਨੇ ਹੋਰ ਆਧੁਨਿਕ ਮਸ਼ੀਨਾਂ, ਜਿਵੇਂ ਕਿ ਟ੍ਰੈਕਟਰ, ਟਰਾਲੀ, ਲੈਵਲਰ, ਹਲ ਆਦਿ ਵੀ ਲਿਆਂਦੇ। ਇਹ ਸਭ ਕਰਨ ਨਾਲ ਇਸ ਸਮੇਂ ਉਨ੍ਹਾਂ ਦੀ ਕੱਚੀ ਹਲਦੀ ਪੈਦਾਵਾਰ 60 ਕੁਇੰਟਲ ਤੋਂ ਵੱਧ ਕੇ 110 ਕੁਇੰਟਲ ਤੱਕ ਪਹੁੰਚ ਗਈ ਹੈ। ਇਹ ਸਭ ਕਰਦਿਆਂ ਨਾਲ ਹੀ ਉਨ੍ਹਾਂ ਨੇ 2007 ਵਿੱਚ ਗ੍ਰੀਨ ਗੋਲਡ ਮਸਾਲਿਆਂ ਦੇ ਨਾਮ ਦਾ ਹਲਦੀ ਪ੍ਰੋਸੈਸਿੰਗ ਪਲਾਂਟ ਲਾਇਆ, ਜਿਸ ਦੇ ਉਤਪਾਦਾਂ ਵਿੱਚੋਂ ਗ੍ਰੀਨ ਗੋਲਡ ਹਲਦੀ ਵੀ ਇੱਕ ਹੈ। ਉਨ੍ਹਾਂ ਦੇ ਪਰਿਵਾਰ ਚੋਂ ਪਤਨੀ, ਦੋ ਪੁੱਤਰ, ਇੱਕ ਧੀ ਸਭ ਹਲਦੀ ਦੀ ਪ੍ਰੋਸੈੱਸਿੰਗ ਜਿਵੇਂ ਕਿ ਧੁਵਾਈ, ਉਬਾਲਣ, ਪੋਲਿਸ਼ਿੰਗ ਅਤੇ ਪੀਹਣ ਆਦਿ ਕਿਰਿਆਵਾਂ ਵਿੱਚ ਮੁੱਖ ਰੋਲ ਅਦਾ ਕਰਦੇ ਹਨ। ਉਨ੍ਹਾਂ ਦੇ ਪ੍ਰੋਸੈੱਸਿੰਗ ਪਲਾਂਟ ਵਿੱਚ 4-5 ਮਜ਼ਦੂਰ ਕੰਮ ਕਰਦੇ ਹਨ ਅਤੇ ਹਲਦੀ ਦੀ ਪੈਕਿੰਗ, ਸੀਲਿੰਗ ਅਤੇ ਸਟੈਂਪਿੰਗ ਕਿਰਿਆਵਾਂ ਵਿੱਚ ਪੂਰਾ ਪਰਿਵਾਰ ਬਰਾਬਰ ਯੋਗਦਾਨ ਦਿੰਦਾ ਹੈ। ਸਾਰਾ ਮਸ਼ੀਨਰੀ ਸਿਸਟਮ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਕੁੱਝ ਛੋਟੀਆਂ-ਮੋਟੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਵਿੱਚੋਂ ਇੱਕ ਉਬਾਲੀ ਹਲਦੀ ਨੂੰ ਸੁਕਾਉਣ ਲਈ ਘੱਟ ਜਗ੍ਹਾ ਦਾ ਹੋਣਾ ਹੈ।

ਗੁਰਦਿਆਲ ਸਿੰਘ ਜੀ ਨੇ ਹਲਦੀ ਦੀ ਖੇਤ ਬਾਰੇ ਹੀ ਕਿਉਂ ਸੋਚਿਆ:

• ਇਸਨੂੰ ਸਿੰਚਾਈ ਦੀ ਘੱਟ ਲੋੜ ਹੁੰਦੀ ਹੈ, ਬਿਜਾਈ ਤੋਂ ਪੁਟਾਈ ਤੱਕ (8-10 ਮਹੀਨੇ), ਕੁੱਲ 10-12 ਸਿੰਚਾਈਆਂ ਦੀ ਲੋੜ ਹੁੰਦੀ ਹੈ।

• ਹਲਦੀ ਕੁਦਰਤੀ ਤੌਰ ‘ਤੇ ਇੱਕ ਐਂਟੀ-ਬਾਇਓਟਿਕ ਹੈ, ਇਸ ਲਈ ਇਸ ਫ਼ਸਲ ‘ਤੇ ਕਿਸੇ ਵੀ ਬਿਮਾਰੀ ਆਦਿ ਦਾ ਹਮਲਾ ਨਹੀਂ ਹੁੰਦਾ। ਇਸੇ ਕਰਕੇ ਇਸ ‘ਤੇ ਜ਼ਿਆਦਾ ਰਸਾਇਣਾਂ ਅਤੇ ਸਪਰੇਆਂ ਦੀ ਲੋੜ ਨਹੀਂ ਪੈਂਦੀ।

• ਉਹ ਇੱਕ ਏਕੜ ਵਿੱਚ 35000 ਰੁਪਏ ਨਿਵੇਸ਼ ਕਰਦੇ ਹਨ ਅਤੇ 5 ਕੁਇੰਟਲ ਬੀਜ ਬੀਜਦੇ ਹਨ ਅਤੇ ਪੁਟਾਈ ਲਈ ਆਲੂ ਪੁੱਟਣ ਵਾਲੀ ਮਸ਼ੀਨ ਦੀ ਵੀ ਵਰਤੋਂ ਕਰਦੇ ਹਨ।

• ਉਹ ਕੁੱਲ 6-7 ਏਕੜ ਵਿੱਚ ਹਲਦੀ ਦੀ ਖੇਤੀ ਕਰਦੇ ਹਨ ਅਤੇ ਫਿਰ ਕੁੱਝ ਸਮੇਂ ਬਾਅਦ ਫ਼ਸਲ ਬਦਲ ਕੇ ਬੀਜ ਦਿੱਤੀ ਜਾਂਦੀ ਹੈ, ਕਿਉਂਕਿ ਹਲਦੀ ਦੀ ਖੇਤੀ ਤੋਂ ਬਾਅਦ ਮਿੱਟੀ ਦਾ ਉਪਜਾਊ-ਪਨ ਵੱਧ ਜਾਂਦਾ ਹੈ।

ਇਸ ਲਈ ਜੇਕਰ ਕੋਈ ਵੀ ਕਿਸਾਨ ਹਲਦੀ ਦੀ ਖੇਤੀ ਸ਼ੁਰੂ ਕਰਨਾ ਚਾਹੁੰਦਾ ਹੈ, ਤਾਂ ਬੜੀ ਆਸਾਨੀ ਨਾਲ ਕਰ ਸਕਦਾ ਹੈ। ਹਲਦੀ ਦੇ ਪ੍ਰੋਸੈੱਸਿੰਗ ਪਲਾਂਟ ਵਿੱਚ ਸਾਰੀ ਮਸ਼ੀਨਰੀ ਲਈ ਗੁਰਦਿਆਲ ਸਿੰਘ ਜੀ ਨੇ 4.5 ਲੱਖ ਰੁਪਏ ਨਿਵੇਸ਼ ਕੀਤੇ। ਉਨ੍ਹਾਂ ਨੇ ਪੀ.ਏ.ਯੂ. ਤੋਂ ਟ੍ਰੇਨਿੰਗ ਅਤੇ ਹਲਦੀ ਦੇ ਬੀਜਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਪੰਜਾਬ ਬਾਗਬਾਨੀ ਵਿਭਾਗ ਤੋਂ NHM ਦੀਆਂ ਹਿਦਾਇਤਾਂ ਅਨੁਸਾਰ ‘ਗ੍ਰੀਨ ਗੋਲਡ ਪ੍ਰੋਸੈੱਸਿੰਗ ਯੂਨਿਟ’ ‘ਤੇ 25% ਸਬਸਿਡੀ ਪ੍ਰਾਪਤ ਕੀਤੀ। ਇਸ ਕ੍ਰਾਂਤੀਕਾਰੀ ਕੰਮ ਅਤੇ ਅਲੱਗ ਰਾਸਤਾ ਚੁਣਨ ਲਈ ਉਨ੍ਹਾਂ ਨੂੰ ਬਹੁਤ ਸਾਰੇ ਪੁਰਸਕਾਰ ਅਤੇ ਇਨਾਮ ਮਿਲੇ। ਉਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਹਨ:

• ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਦਮੀ ਕਿਸਾਨ ਪੁਰਸਕਾਰ 2014

• Datawid ਕਿਸਾਨ ਪੁਰਸਕਾਰ 2015

•ਪੀ.ਏ.ਯੂ. ਲੁਧਿਆਣਾ ਅਤੇ ਪੰਜਾਬ ਬਾਗਬਾਨੀ ਵਿਭਾਗ ਵੱਲੋਂ ਚੱਪੜ-ਚਿੜੀ ਵਿਖੇ ਸਨਮਾਨ

ਜਿਸ ਤਰੀਕੇ ਨਾਲ ਉਹ ਆਪਣੀ ਖੇਤੀ ਤਕਨੀਕਾਂ ਨੂੰ ਵਧਾ ਰਹੇ ਹਨ, ਉਸ ਹਿਸਾਬ ਨਾਲ ਇਹ ਸਨਮਾਨ ਬਹੁਤ ਘੱਟ ਹਨ। ਭਵਿੱਖ ਵਿੱਚ ਉਹ ਹੋਰ ਵੀ ਬਹੁਤ ਸਾਰੇ ਸਨਮਾਨ ਹਾਸਿਲ ਕਰਨਗੇ।

ਹਲਦੀ ਦੀ ਖੇਤੀ ਅਤੇ ਪਾਊਡਰ ਬਣਾਉਣ ਤੋਂ ਇਲਾਵਾ ਉਹ ਆਪਣੇ ਪਿੰਡ ਦੇ ਹੋਰਨਾਂ ਕਿਸਾਨਾਂ ਨੂੰ ਹਲਦੀ ਖੇਤੀ ਬਾਰੇ ਸੁਝਾਅ ਦਿੰਦੇ ਹਨ। ਅੱਜ ਉਨ੍ਹਾਂ ਨਾਲ ਲਗਭਗ 60 ਕਿਸਾਨ ਜੁੜੇ ਹਨ, ਜਿਨ੍ਹਾਂ ਨੂੰ ਉਹ ਮੁਫ਼ਤ ਟ੍ਰੇਨਿੰਗ ਦਿੰਦੇ ਹਨ। ਉਹ ਹੋਰਨਾਂ ਕਿਸਾਨਾਂ ਤੋਂ ਸਹੀ ਮੁੱਲ ‘ਤੇ ਕੱਚੀ ਹਲਦੀ ਖਰੀਦ ਕੇ ਵੀ ਉਨ੍ਹਾਂ ਦੀ ਮਦਦ ਕਰਦੇ ਹਨ। ਉਹ ਆਪਣੇ ਖੇਤ ਵਿੱਚ ਹਲਦੀ ਦੀ ਖੇਤੀ ਤੋਂ ਇਲਾਵਾ ਆਪਣੇ ਮਿੱਤਰ ਦੀ ਵੀ ਹਲਦੀ ਖੇਤੀ ਵਿੱਚ ਮਦਦ ਕਰਦੇ ਹਨ। ਉਨ੍ਹਾਂ ਦੇ ਸਾਰੇ ਉਤਪਾਦਾਂ ਦੀ ਮਾਰਕਿਟਿੰਗ ਅਤੇ ਪ੍ਰਮੋਸ਼ਨ ਲਈ NABARD ਉਨ੍ਹਾਂ ਨੂੰ ਵੱਖ-ਵੱਖ ਪ੍ਰਦਰਸ਼ਨੀਆਂ ਅਤੇ ਮੇਲਿਆਂ ਵਿੱਚ ਜਗ੍ਹਾ ਲੈ ਕੇ ਦਿੰਦਾ ਹੈ ਅਤੇ ਕਿਸਾਨ ਉਤਪਾਦਕ ਸੰਸਥਾਵਾਂ ਹੇਠਾਂ ਕਿਸਾਨ ਮੇਲਿਆਂ ‘ਤੇ ਵੀ ਭੇਜਦੇ ਹਨ।

ਇਨ੍ਹਾਂ ਕੰਮਾਂ ਤੋਂ ਇਲਾਵਾ ਗੁਰਦਿਆਲ ਸਿੰਘ ਜੀ ਨੇ ਮੱਖੀ-ਪਾਲਣ ਦੇ ਕਾਰੋਬਾਰ ਵਿੱਚ ਵੀ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ ਇਹ ਕੰਮ ਸੰਨ 2000 ਵਿੱਚ 5 ਬਕਸਿਆਂ ਤੋਂ ਸ਼ੁਰੂ ਕੀਤਾ ਸੀ ਅਤੇ ਇਸ ਸਮੇਂ ਉਨ੍ਹਾਂ ਕੋਲ 100 ਬਕਸੇ ਹਨ। ਮੱਖੀ-ਪਾਲਣ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ ਲਈ ਉਨ੍ਹਾਂ ਨੇ ਮਜ਼ਦੂਰ ਰੱਖੇ ਹਨ। ਬਾਕੀ ਦੀ ਜ਼ਮੀਨ ‘ਤੇ ਉਹ ਮਸਰ(ਹਰੀ ਮੂੰਗੀ), ਸਫੇ਼ਦ ਬੈਂਗਣ, ਭਿੰਡੀ, ਕਣਕ ਅਤੇ ਝੋਨੇ ਆਦਿ ਦੀ ਖੇਤੀ ਘਰੇਲੂ ਵਰਤੋਂ ਲਈ ਕਰਦੇ ਹਨ। ਭਵਿੱਖ ਵਿੱਚ ਉਹ ਗ੍ਰੀਨ ਗੋਲਡ ਹਲਦੀ ਪ੍ਰੋਸੈਸਿੰਗ ਪਲਾਂਟ ਨੂੰ ਹੋਰ ਆਧੁਨਿਕ ਬਣਾਉਣ ਲਈ ਪੈਕਿੰਗ ਲਈ ਹਾਈ-ਟੈੱਕ ਮਸ਼ੀਨਾਂ ਲਗਾਉਣ ਲਈ ਯੋਜਨਾ ਬਣਾ ਰਹੇ ਹਨ।

ਉਨ੍ਹਾਂ ਦੀ ਸੋਚ ਅਨੁਸਾਰ,
ਜੇਕਰ ਕਿਸਾਨ ਖੇਤੀਬਾੜੀ ਤੋਂ ਵਧੀਆ ਮੁਨਾਫ਼ਾ ਲੈਣਾ ਚਾਹੁੰਦਾ ਹੈ ਅਤੇ ਕਟਾਈ ਤੋਂ ਬਾਅਦ ਫ਼ਸਲ ‘ਚੋਂ ਵੀ ਲਾਭ ਉਠਾਉਣਾ ਚਾਹੁੰਦਾ ਹੈ, ਤਾਂ ਉਸਨੂੰ ਵਿਚੋਲਿਆਂ(ਦਲਾਲਾਂ) ਨੂੰ ਬਾਹਰ ਕੱਢਣਾ ਪਵੇਗਾ। ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਖੁਦ ਪ੍ਰੋਸੈਸਿੰਗ ਕਰਨੀ ਪਵੇਗੀ ਅਤੇ ਖੁਦ ਹੀ ਮੰਡੀ ਤੱਕ ਲਿਜਾਣਾ ਪਵੇਗਾ। ਇਹ ਸਭ ਕਰਨ ਲਈ ਬਹੁਤ ਮਿਹਨਤ, ਤਾਕਤ ਅਤੇ ਜੋਸ਼ ਦੀ ਲੋੜ ਹੈ। ਜੇਕਰ ਕਿਸਾਨ ਖੁਦ ਦੇ ਤਿਆਰ ਕੀਤੇ ਉਤਪਾਦ ਮੰਡੀ ਵਿੱਚ ਲਿਜਾਣ ਵਿੱਚ ਸ਼ਰਮ ਮਹਿਸੂਸ ਕਰਦਾ ਹੈ, ਤਾਂ ਉਹ ਕਦੇ ਮੁਨਾਫ਼ਾ ਨਹੀਂ ਲੈ ਸਕਦਾ ਅਤੇ ਨਾ ਹੀ ਤਰੱਕੀ ਕਰ ਸਕਦਾ ਹੈ। ਜੇਕਰ ਕੋਈ ਕਿਸਾਨ ਹਲਦੀ ਦੀ ਖੇਤੀ ਵਿੱਚ ਦਿਲਚਸਪੀ ਲੈ ਰਿਹਾ ਹੈ, ਤਾਂ ਉਹ ਪੀ.ਏ.ਯੂ. ਦੇ ਮਾਹਿਰਾਂ ਅਤੇ ਹੋਰ ਹਲਦੀ ਵਾਲੇ ਕਿਸਾਨਾਂ ਤੋਂ ਜਾਣਕਾਰੀ ਲੈ ਸਕਦਾ ਹੈ, ਕਿਉਂਕਿ ਮਾਹਿਰ ਕਿਸਮਾਂ, ਬੀਜਾਂ, ਜਮੀਨ ਦੀਆਂ ਕਿਸਮਾਂ ਅਤੇ ਹੋਰ ਜ਼ਰੂਰੀ ਗੱਲਾਂ ਬਾਰੇ ਜ਼ਿਆਦਾ ਜਾਣਕਾਰੀ ਦੇ ਸਕਦੇ ਹਨ।
ਗੁਰਦਿਆਲ ਸਿੰਘ ਜੀ ਦਾ ਸੰਦੇਸ਼-
“ਵਰਤਮਾਨ ਸਮੇਂ ਦੀਆਂ ਲੋੜਾਂ ਅਨੁਸਾਰ ਰਵਾਇਤੀ ਖੇਤੀ ਕਿਸਾਨਾਂ ਲਈ ਸਹਾਇਕ ਨਹੀਂ ਹੈ। ਜੇਕਰ ਕਿਸਾਨ ਫ਼ਸਲ ਕਟਾਈ ਤੋਂ ਬਾਅਦ ਵਧੀਆ ਮੁਨਾਫ਼ਾ ਲੈਣਾ ਚਾਹੁੰਦਾ ਹੈ, ਤਾਂ ਵਿਭਿੰਨਤਾ ਲਿਆਉਣੀ ਬਹੁਤ ਜ਼ਰੂਰੀ ਹੈ। ਅਧੁਨਿਕ ਖੇਤੀ ਦੇ ਤਰੀਕਿਆਂ ਨਾਲ ਇੱਕ ਛੋਟਾ ਕਿਸਾਨ ਵੀ ਸਫ਼ਲਤਾ ਹਾਸਿਲ ਕਰ ਸਕਦਾ ਹੈ। ਅੱਜ-ਕੱਲ੍ਹ ਸਮੇਂ ਦੀ ਲੋੜ ਫੂਡ ਪ੍ਰੋਸੈੱਸਿੰਗ ਹੈ, ਸੋ ਕਿਸਾਨਾਂ ਨੂੰ ਅਲੱਗ ਤਰੀਕੇ ਨਾਲ ਸੋਚਣਾ ਚਾਹੀਦਾ ਹੈ। ਕਿਸਾਨਾਂ ਨੂੰ ਸਮਝਣਾ ਪਵੇਗਾ ਕਿ ਮੰਡੀ ਵਿੱਚ ਖੁਦ ਉਤਪਾਦ ਵੇਚਣ ਲਈ ਦਲਾਲਾਂ ਦੀ ਕੋਈ ਲੋੜ ਨਹੀਂ ਹੈ। ਇਹ ਕੰਮ ਖੁਦ ਕੀਤਾ ਜਾ ਸਕਦਾ ਹੈ।

ਯਾਦਵਿੰਦਰ ਸਿੰਘ

ਪੂਰੀ ਕਹਾਣੀ ਪੜ੍ਹੋ

ਪੰਜਾਬ ਦੇ ਇਸ ਕਿਸਾਨ ਨੇ ਕਣਕ-ਝੋਨੇ ਦੀ ਰਵਾਇਤੀ ਖੇਤੀ ਦੀ ਥਾਂ ਸਭ ਤੋਂ ਉੱਤਮ ਵਿਕਲਪ ਚੁਣਿਆ ਅਤੇ ਉਹ ਇਸ ਤੋਂ ਦੋਹਰਾ ਲਾਭ ਕਮਾ ਰਿਹਾ ਹੈ

ਪੰਜਾਬ ਵਿੱਚ ਜਿੱਥੇ ਅੱਜ ਵੀ ਝੋਨੇ ਅਤੇ ਕਣਕ ਦੀ ਖੇਤੀ ਜਾਰੀ ਹੈ, ਉੱਥੇ ਹੀ ਕੁੱਝ ਕਿਸਾਨਾਂ ਕੋਲ ਅਜੇ ਵੀ ਵਿਕਲਪਾਂ ਦੀ ਕਮੀ ਹੈ। ਕਿਸਾਨਾਂ ਕੋਲ ਜ਼ਮੀਨ ਦਾ ਇੱਕ ਛੋਟਾ ਟੁਕੜਾ ਹੁੰਦਾ ਹੈ ਅਤੇ ਘੱਟ ਜਾਗਰੂਕਤਾ ਵਾਲੇ ਕਿਸਾਨ ਅਜੇ ਵੀ ਕਣਕ ਅਤੇ ਝੋਨੇ ਦੇ ਰਵਾਇਤੀ ਚੱਕਰ ਵਿੱਚ ਫਸੇ ਹੋਏ ਹਨ। ਪਰ ਬਠਿੰਡੇ ਜ਼ਿਲ੍ਹੇ ਦੇ ਪਿੰਡ ਚੱਕ ਬਖਤੂ ਦੇ ਯਾਦਵਿੰਦਰ ਸਿੰਘ ਨੇ ਖੇਤੀਬਾੜੀ ਦੀ ਪੁਰਾਣੀ ਤਕਨੀਕ ਨੂੰ ਛੱਡ ਕੇ ਨਰਸਰੀ ਤਿਆਰ ਕੀਤੀ ਅਤੇ ਸਬਜ਼ੀਆਂ ਦੀ ਜੈਵਿਕ ਖੇਤੀ ਸ਼ੁਰੂ ਕੀਤੀ।

ਆਪਣੇ ਲੱਖਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਇੱਛਾ ਰੱਖਣ ਵਾਲੇ ਇੱਕ ਨੌਜਵਾਨ ਯਾਦਵਿੰਦਰ ਸਿੰਘ ਨੇ ਆਪਣੀ ਗ੍ਰੈਜੂਏਸ਼ਨ ਦੇ ਬਾਅਦ ਹੋਟਲ ਮੈਨੇਜਮੈਂਟ ਵਿੱਚ ਆਪਣਾ ਡਿਪਲੋਮਾ ਪੂਰਾ ਕੀਤਾ ਅਤੇ ਉਸ ਤੋਂ ਬਾਅਦ ਦੋ ਸਾਲ ਲਈ ਸਿੰਗਾਪੁਰ ਵਿੱਚ ਇੱਕ ਮਸ਼ਹੂਰ ਸ਼ੈੱਫ ਰਹੇ। ਪਰ ਉਹ ਆਪਣੇ ਕੰਮ ਤੋਂ ਖੁਸ਼ ਨਹੀਂ ਸਨ ਅਤੇ ਸਭ ਕੁੱਝ ਹੋਣ ਦੇ ਬਾਵਜੂਦ ਵੀ ਆਪਣੇ ਜੀਵਨ ਵਿੱਚ ਕੋਈ ਕਮੀ ਮਹਿਸੂਸ ਕਰ ਰਹੇ ਸਨ। ਇਸ ਲਈ ਉਹ ਵਾਪਸ ਪੰਜਾਬ ਆ ਗਏ ਅਤੇ ਪੂਰੇ ਇਰਾਦੇ ਨਾਲ ਖੇਤੀਬਾੜੀ ਦੇ ਖੇਤਰ ਵਿੱਚ ਦਾਖਲ ਹੋਣ ਦਾ ਫੈਸਲਾ ਕੀਤਾ।

2015 ਵਿੱਚ ਉਨ੍ਹਾਂ ਨੇ ਆਪਣਾ ਜੈਵਿਕ ਉੱਦਮ ਸ਼ੁਰੂ ਕੀਤਾ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਭਵਿੱਖ ਦੇ ਨੁਕਸਾਨ ਤੋਂ ਬਚਣ ਲਈ ਬੁੱਧੀਮਾਨੀ ਤੋਂ ਕੰਮ ਲਿਆ। ਆਪਣੀ ਚਤੁਰਾਈ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੇ ਇੰਟਰਨੈੱਟ ਦੀ ਮਦਦ ਲਈ ਅਤੇ ਕਿਸਾਨ ਮੇਲਿਆਂ ਵਿੱਚ ਭਾਗ ਲਿਆ ਅਤੇ ਜੈਵਿਕ ਸਬਜ਼ੀਆਂ ਦੀ ਨਰਸਰੀ ਤਿਆਰ ਕਰਨੀ ਸ਼ੁਰੂ ਕੀਤੀ। ਆਪਣੇ ਬ੍ਰੈਂਡ ਨੂੰ ਵਧਾਉਣ ਲਈ ਯਾਦਵਿੰਦਰ ਜੀ ਨੇ ਆਪਣੇ ਵਪਾਰ ਦਾ ਲੋਗੋ (LOGO) ਵੀ ਡਿਜ਼ਾਈਨ ਕੀਤਾ।

ਆਪਣੇ ਖੇਤੀਬਾੜੀ ਦੇ ਉੱਦਮ ਦੇ ਪਹਿਲੇ ਸਾਲ ਉਨ੍ਹਾਂ ਨੇ 1 ਲੱਖ ਦਾ ਮੁਨਾਫ਼ਾ ਖੱਟਿਆ ਅਤੇ ਅੱਜ ਉਹ ਕੇਵਲ 2 ਕਨਾਲ ‘ਚੋਂ 2.5 ਲੱਖ ਤੋਂ ਵੀ ਜ਼ਿਆਦਾ ਕਮਾਈ ਕਰ ਰਹੇ ਹਨ। ਖੇਤੀਬਾੜੀ ਦੇ ਨਾਲ ਉਨ੍ਹਾਂ ਨੇ ਨਰਸਰੀ ਪ੍ਰਬੰਧਨ ਵੀ ਸ਼ੁਰੂ ਕੀਤਾ ਹੈ, ਜਿਸ ਵਿੱਚ ਬੀਜ ਦੀ ਤਿਆਰੀ, ਮਿੱਟੀ ਪ੍ਰਬੰਧਨ ਸ਼ਾਮਲ ਹੈ। ਇੱਥੋਂ ਤੱਕ ਕਿ ਉਨ੍ਹਾਂ ਨੂੰ ਨਵੇਂ ਪੌਦੇ ਵੇਚਣ ਲਈ ਮਾਰਕਿਟ ਜਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਪੌਦੇ ਖਰੀਦਣ ਲਈ ਕਿਸਾਨ ਖੁਦ ਉਨ੍ਹਾਂ ਦੇ ਫਾਰਮ ਦਾ ਦੌਰਾ ਕਰਦੇ ਹਨ।

ਅੱਜ ਯਾਦਵਿੰਦਰ ਸਿੰਘ ਜੀ ਆਪਣੇ ਕਾਰੋਬਾਰ ਅਤੇ ਆਪਣੀ ਆਮਦਨ ਤੋਂ ਬਹੁਤ ਖੁਸ਼ ਹਨ। ਭਵਿੱਖ ਵਿੱਚ ਉਹ ਆਪਣੀ ਖੇਤੀਬਾੜੀ ਦੇ ਕਾਰੋਬਾਰ ਨੂੰ ਹੋਰ ਵਧਾਉਣਾ ਚਾਹੁੰਦੇ ਹਨ ਅਤੇ ਚੰਗਾ ਮੁਨਾਫ਼ਾ ਕਮਾਉਣ ਲਈ ਕੁੱਝ ਹੋਰ ਫ਼ਸਲਾਂ ਉਗਾਉਣਾ ਚਾਹੁੰਦੇ ਹਨ।

ਸੰਦੇਸ਼:
ਅਸੀਂ ਜਾਣਦੇ ਹਾਂ ਕਿ ਸਰਕਾਰ ਸਧਾਰਨ ਕਿਸਾਨਾਂ ਦੇ ਹੱਕ ਲਈ ਲੋੜੀਂਦੇ ਯਤਨ ਨਹੀਂ ਕਰਦੀ। ਪਰ ਕਿਸਾਨਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਮਜ਼ਬੂਤ ਇਰਾਦਾ ਅਤੇ ਸਹੀ ਦ੍ਰਿਸ਼ਟੀਕੋਣ ਨਾਲ ਉਹ ਜੋ ਚਾਹੁਣ ਪ੍ਰਾਪਤ ਕਰ ਸਕਦੇ ਹਨ।

ਗੁਰਦੇਵ ਕੌਰ ਦਿਓਲ

ਪੂਰੀ ਕਹਾਣੀ ਪੜ੍ਹੋ

ਇੱਕ ਮਹਿਲਾ ਦੀ ਕਹਾਣੀ ਜੋ ਉੱਦਮ-ਸ਼ੀਲਤਾ ਦੇ ਦੁਆਰਾ ਮਹਿਲਾ ਸਮਾਜ ਵਿੱਚ ਇੱਕ ਵੱਡਾ ਬਦਲਾਅ ਲੈ ਕੇ ਆਈ

ਕਈ ਸਾਲਾਂ ਤੋਂ ਮਹਿਲਾਵਾਂ ਨੇ ਬਹੁਤ ਸਾਰੇ ਖੇਤਰਾਂ ਵਿੱਚ ਇੱਕ ਮਹੱਤਵਪੂਰਣ ਪ੍ਰਭਾਵ ਪਾਇਆ ਅਤੇ ਸਫ਼ਲਤਾ ਪ੍ਰਾਪਤ ਕੀਤੀ, ਪਰ ਫਿਰ ਵੀ ਇਸ ਤਰ੍ਹਾਂ ਦੀਆਂ ਕਈ ਮਹਿਲਾਵਾਂ ਹਨ ਜੋ ਪਿੱਛੇ ਰਹਿੰਦੀਆਂ ਹਨ ਅਤੇ ਸਿਰਫ਼ ਘਰੇਲੂ ਕੰਮ-ਕਾਰ ਤੱਕ ਹੀ ਸੀਮਿਤ ਹਨ। ਅੱਜ, ਮਹਿਲਾਵਾਂ ਨੂੰ ਕਰਮਚਾਰੀ ਦਲ ਦਾ ਇੱਕ ਵੱਡਾ ਹਿੱਸਾ ਬਣਾਉਣ ਅਤੇ ਉਨ੍ਹਾਂ ਦੇ ਹੁਨਰ ਨੂੰ ਵਿਕਸਿਤ ਕਰਨ ਲਈ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ, ਕਿਉਂਕਿ ਦੇਸ਼ ਦੀ ਆਰਥਿਕਤਾ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਦੀ ਸ਼ਕਤੀ ਮਹਿਲਾਵਾਂ ਵਿੱਚ ਹੈ ਅਤੇ ਮਹਿਲਾਵਾਂ ਨੂੰ ਮਜ਼ਬੂਤ ਬਣਾਉਣ ਦਾ ਵਧੀਆ ਤਰੀਕਾ ਉੱਦਮ-ਸ਼ੀਲਤਾ ਹੈ ਨਾ ਕਿ ਦਾਨ ਦੁਆਰਾ। ਮਹਿਲਾਵਾਂ ਦੇ ਸ਼ਕਤੀਕਰਨ ਨੂੰ ਬੜਾਵਾ ਦੇਣ ਲਈ ਬਹੁਤ ਸਾਰੇ ਲੋਕ ਨਿਸ਼ਕਾਮ ਕੰਮ ਕਰਦੇ ਹਨ, ਪਰ ਜੇ ਕੋਈ ਇੱਕ ਮਹਿਲਾ ਨੂੰ ਮਜ਼ਬੂਤ ਬਣਾ ਸਕਦਾ ਹੈ ਤਾਂ ਉਹ ਖੁਦ ਇੱਕ ਔਰਤ ਹੈ। ਅਜਿਹੀ ਇੱਕ ਮਹਿਲਾ ਜੋ ਮਹਿਲਾਵਾਂ ਦੇ ਪੱਖ ਵਿੱਚ ਕੰਮ ਕਰਦੀ ਹੈ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਨ ਦੇ ਲਈ ਉਤਸ਼ਾਹਿਤ ਕਰ ਰਹੀ ਹੈ, ਉਹ ਹੈ ਸ਼੍ਰੀਮਤੀ ਗੁਰਦੇਵ ਕੌਰ ਦਿਓਲ।

ਗੁਰਦੇਵ ਕੌਰ ਇੱਕ ਅਗਾਂਹਵਧੂ ਕਿਸਾਨ ਹੈ ਅਤੇ ਗਲੋਬਲ ਸੈੱਲਫ ਹੈੱਲਪ ਗਰੁੱਪ ਦੀ ਪ੍ਰਧਾਨ ਹੈ। ਪੰਜਾਬ ਦੀ ਧਰਤੀ ‘ਤੇ ਪੈਦਾ ਹੋਈ, ਜੰਮੀ-ਪਲੀ, ਗੁਰਦੇਵ ਕੌਰ ਦਿਓਲ, ਸ਼ੁਰੂ ਤੋਂ ਹੀ ਇੱਕ ਮਜ਼ਬੂਤ ਸ਼ਕਤੀਸ਼ਾਲੀ ਮਹਿਲਾ ਸੀ। ਉਹ ਬਹੁਤ ਕਿਰਿਆਸ਼ੀਲ ਅਤੇ ਉਤਸ਼ਾਹੀ ਸਨ ਅਤੇ ਹਮੇਸ਼ਾ ਆਪਣੇ ਨਾਲ ਦੀਆਂ ਮਹਿਲਾਵਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਵਿੱਚ ਪਹਿਲ ਕਰਨਾ ਚਾਹੁੰਦੇ ਸਨ।

ਹੋਰ ਮਹਿਲਾਵਾਂ ਦੀ ਤਰ੍ਹਾਂ ਹੀ ਪੜ੍ਹਾਈ (ਖਾਲਸਾ ਕਾਲਜ, ਗੁਰੂਸਰ ਸਦਰ, ਲੁਧਿਆਣਾ ਤੋਂ MA-B.Ed.) ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦਾ ਵਿਆਹ ਹੋ ਗਿਆ। ਪਰ ਵਿਆਹ ਦੇ ਬਾਅਦ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਉਹ ਸਭ ਨਹੀਂ ਹੈ ਜੋ ਉਹ ਚਾਹੁੰਦੀ ਸੀ। 1995 ਵਿੱਚ ਉਨ੍ਹਾਂ ਨੇ ਬਕਸਿਆਂ ਦੇ ਨਾਲ ਮੱਖੀ ਪਾਲਣ ਦਾ ਕੰਮ ਸ਼ੁਰੂ ਕੀਤਾ ਅਤੇ ਨਾਲ ਹੀ ਖੁਦ ਦੇ ਦੁਆਰਾ ਬਣਾਏ ਗਏ ਉਤਪਾਦ ਜਿਵੇਂ ਆਚਾਰ, ਚਟਨੀ ਆਦਿ ਦਾ ਮੰਡੀਕਰਨ ਵੀ ਸ਼ੁਰੂ ਕੀਤਾ।

2004 ਵਿੱਚ ਉਹ ਪੀ.ਏ.ਯੂ. ਦੇ ਨਾਲ ਜੁੜੇ ਅਤੇ ਫਿਰ ਉਨ੍ਹਾਂ ਨੇ ਸਮਝਿਆ ਕਿ ਹੁਣ ਤੱਕ ਉਨ੍ਹਾਂ ਨੂੰ ਕੇਵਲ ਸਿਧਾਂਤਕ ਗਿਆਨ ਸੀ। ਇਸ ਲਈ ਉਨ੍ਹਾਂ ਨੇ ਪੀ.ਏ.ਯੂ. ਤੋਂ ਪ੍ਰੈਕਟੀਕਲ ਗਿਆਨ ਲੈਣਾ ਸ਼ੁਰੂ ਕੀਤਾ। ਉਹ ਪੀ.ਏ.ਯੂ. ਦੇ ਮੱਖੀ ਪਾਲਣ ਐਸੋਸੀਏਸ਼ਨ ਦੀ ਮੈਂਬਰ ਵੀ ਬਣੇ। ਬਹੁਤ ਕੁੱਝ ਕਰਨ ਦੇ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸਮਾਜ ਦੀਆਂ ਹੋਰ ਮਹਿਲਾਵਾਂ ਨੂੰ ਵੀ ਆਪਣੀ ਯੋਗਤਾ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸ ਲਈ 2008 ਵਿੱਚ ਉਨ੍ਹਾਂ ਨੇ ਆਪਣੇ ਪਿੰਡ ਦੀਆਂ 15 ਮਹਿਲਾਵਾਂ ਨੂੰ ਇਕੱਠਾ ਕਰ ਕੇ ਇੱਕ ਸਹਿਕਾਰੀ ਗਰੁੱਪ ਬਣਾਇਆ ਜਿਸ ਦਾ ਨਾਮ ਗਲੋਬਲ ਸੈੱਲਫ ਹੈੱਲਪ ਗਰੁੱਪ ਰੱਖਿਆ। ਉਨ੍ਹਾਂ ਨੇ ਆਪਣੇ ਗਰੁੱਪ ਦੀਆਂ ਸਾਰੀਆਂ ਮਹਿਲਾਵਾਂ ਦੀ ਪੀ.ਏ.ਯੂ. ਦੇ ਟ੍ਰੇਨਿੰਗ ਪ੍ਰੋਗਰਾਮ ਵਿੱਚ ਭਾਗ ਲੈਣ ਵਿੱਚ ਮਦਦ ਕੀਤੀ ਤਾਂ ਕਿ ਉਹ ਉਚਿੱਤ ਜਾਣਕਾਰੀ ਹਾਸਲ ਕਰ ਸਕਣ।

ਸ਼ੁਰੂ ਵਿੱਚ ਉਨ੍ਹਾਂ ਦੇ ਗਰੁੱਪ ਨੇ ਆਚਾਰ, ਚਟਨੀ, ਜੈਮ, ਸ਼ਹਿਦ, ਸੋਸੇਜ, ਸਕਵੈਸ਼, ਜੂਸ ਅਤੇ ਮੁਰੱਬਾ ਆਦਿ ਬਣਾਉਣ ਦਾ ਕੰਮ ਸ਼ੁਰੂ ਕੀਤਾ। ਜਲਦੀ ਹੀ ਉਨ੍ਹਾਂ ਦੇ ਗਰੁੱਪ ਨੇ ਚੰਗਾ ਲਾਭ ਕਮਾਇਆ ਅਤੇ 6 ਮਹੀਨੇ ਬਾਅਦ ਬੈਂਕ ਨੇ ਉਨ੍ਹਾਂ ਨੂੰ ਕੰਮ ਲਈ ਲੋਨ ਪ੍ਰਦਾਨ ਕੀਤਾ। ਉਨ੍ਹਾਂ ਨੇ ਆਪਣੇ ਕੰਮ ਨੂੰ ਥੋੜ੍ਹਾ-ਥੋੜ੍ਹਾ ਵਧਾਉਣਾ ਸ਼ੁਰੂ ਕੀਤਾ ਅਤੇ ਜੈਵਿਕ ਖੇਤੀ ਵੀ ਸ਼ੁਰੂ ਕੀਤੀ ਅਤੇ ਆਪਣੇ ਗਰੁੱਪ ਵਿੱਚ ਹੋਰ ਉਤਪਾਦਾਂ ਨੂੰ ਜੋੜਿਆ।

2012 ਵਿੱਚ ਉਨ੍ਹਾਂ ਨੇ NABARD ਦੇ ਨਾਲ ਭਾਗੀਦਾਰੀ ਕੀਤੀ ਅਤੇ ਆਪਣੇ ਗਰੁੱਪ ਨੂੰ ਉਨ੍ਹਾਂ ਦੇ ਨਾਲ ਰਜਿਸਟਰ ਕਰ ਲਿਆ ਅਤੇ ਇਸ ਨੂੰ ਇੱਕ ਐਨ.ਜੀ.ਓ ਵਿੱਚ ਬਦਲ ਦਿੱਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਗਰੁੱਪ ਦੇ ਮੈਂਬਰਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। NABARD ਦੇ ਨਾਲ ਰਜਿਸਟਰ ਕਰਨ ਦੇ ਬਾਅਦ ਮਹਿਲਾਵਾਂ ਨੂੰ ਆਪਣੇ ਹੁਨਰ ਵਿਕਸਿਤ ਕਰਨ ਅਤੇ ਆਤਮ ਨਿਰਭਰ ਹੋਣ ਲਈ ਉਤਸ਼ਾਹਿਤ ਕਰਨ ਲਈ 100 ਸੈੱਲਫ ਹੈੱਲਪ ਗਰੁੱਪ ਬਣਾਉਣ ਦਾ ਟੀਚਾ ਰੱਖਿਆ ਗਿਆ। ਹੁਣ ਤੱਕ ਉਨ੍ਹਾਂ ਨੇ 25 ਗਰੁੱਪ ਬਣਾਏ ਅਤੇ ਪੀ.ਏ.ਯੂ. ਵੱਲੋਂ ਵੀ ਹੋਰ ਗਰੁੱਪ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। 2015 ਵਿੱਚ ਉਨ੍ਹਾਂ ਨੇ Farmer Producer Organization ਦੇ ਨਾਲ ਸੈੱਲਫ ਹੈੱਲਪ ਗਰੁੱਪ ਨੂੰ ਰਜਿਸਟਰ ਕੀਤਾ। ਹੁਣ ਤੱਕ ਉਹ 400 ਤੋਂ ਜ਼ਿਆਦਾ ਮਹਿਲਾਵਾਂ ਅਤੇ ਪੁਰਸ਼ਾਂ ਨਾਲ ਜੁੜ ਚੁੱਕੇ ਹਨ, ਜਿਨ੍ਹਾਂ ਦੇ ਅਲੱਗ-ਅਲੱਗ ਗਰੁੱਪ ਬਣਾਏ ਗਏ ਹਨ।

NABARD ਵੀ ਉਨ੍ਹਾਂ ਨੂੰ ਫੰਡ ਮੁਹੱਈਆ ਕਰਵਾਉਣ ਵਿੱਚ ਮਦਦ ਕਰਦਾ ਹੈ, ਤਾਂ ਕਿ ਉਹ ਜ਼ਰੂਰਤਮੰਦ ਮਹਿਲਾਵਾਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਦੇ ਸਕਣ ਅਤੇ ਆਪਣੇ ਗਰੁੱਪ ਬਣਾ ਸਕਣ। ਉਹ ਹਮੇਸ਼ਾ ਮਹਿਲਾਵਾਂ ਨੂੰ ਕਹਿੰਦੇ ਹਨ ਕਿ ਆਪਣੇ ਪਰਿਵਾਰ, ਬੱਚਿਆਂ ਅਤੇ ਰਿਸ਼ਤੇਦਾਰਾਂ ਦੇ ਲਈ ਵਿਅੰਜਨ ਬਣਾਉਣਾ ਸ਼ੁਰੂ ਕਰਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਜੇਕਰ ਇੱਕ ਘਰੇਲੂ ਮਹਿਲਾ ਆਪਣੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੀ, ਤਾਂ ਉਹ ਬਾਹਰ ਇਹ ਕੰਮ ਕਿਵੇਂ ਕਰੇਗੀ?

ਵਰਤਮਾਨ ਵਿੱਚ, ਸ਼੍ਰੀਮਤੀ ਗੁਰਦੇਵ ਕੌਰ ਦਿਓਲ ਆਪਣੇ ਪਤੀ ਸ. ਗੁਰਦੇਵ ਸਿੰਘ ਦਿਓਲ ਨਾਲ ਪਿੰਡ ਦਸ਼ਮੇਸ਼ ਨਗਰ, ਲੁਧਿਆਣਾ ਵਿੱਚ ਰਹਿ ਰਹੇ ਹਨ ਅਤੇ ਸਫ਼ਲਤਾਪੂਰਵਕ ਆਪਣਾ ਗਰੁੱਪ ਚਲਾ ਰਹੇ ਹਨ ਅਤੇ ਹੋਰ ਮਹਿਲਾਵਾਂ ਅਤੇ ਕਿਸਾਨਾਂ ਦੀ ਬਿਹਤਰੀ ਲਈ ਉਨ੍ਹਾਂ ਦਾ ਮਾਰਗ-ਦਰਸ਼ਨ ਕਰ ਰਹੇ ਹਨ। ਹੁਣ ਤੱਕ ਉਨ੍ਹਾਂ ਕੋਲ 32 ਉਤਪਾਦ ਹਨ ਜਿਨ੍ਹਾਂ ਵਿੱਚ ਜੈਵਿਕ ਦਾਲਾਂ, ਮਸਰ, ਸਕਵੈਸ਼ ਅਤੇ ਮਸਾਲੇ ਆਦਿ ਸ਼ਾਮਲ ਹਨ। ਮਧੂ-ਮੱਖੀ ਪਾਲਣ ਉਨ੍ਹਾਂ ਦਾ ਪਸੰਦੀਦਾ ਸ਼ੌਂਕ ਹੈ ਅਤੇ ਹੁਣ ਉਨ੍ਹਾਂ ਦੇ ਗਰੁੱਪ ਵਿੱਚ ਮਧੂ-ਮੱਖੀ ਦੇ 450 ਬਕਸੇ ਹਨ। ਉਹ ਡੇਅਰੀ ਫਾਰਮਿੰਗ ਦਾ ਕੰਮ ਵੀ ਕਰਦੇ ਹੈ ਅਤੇ ਵੇਚਣ ਦੇ ਲਈ ਦੁੱਧ ਤੋਂ ਤਿਆਰ ਉਤਪਾਦ ਬਣਾਉਂਦੇ ਹਨ। ਉਹ ਕਿਸਾਨਾਂ ਤੋਂ ਜੈਵਿਕ ਦਾਲਾਂ ਖਰੀਦ ਕੇ ਪੈਕ ਕਰਦੇ ਅਤੇ ਵੇਚਦੇ ਵੀ ਹਨ। ਉਹ ਗਲੋਬਲ ਐਗਰੋ ਫੂਡ ਉਤਪਾਦ ਦੇ ਨਾਮ ‘ਤੇ ਆਪਣੇ ਗਰੁੱਪ ਦੁਆਰਾ ਬਣਾਏ ਗਏ ਸਾਰੇ ਉਤਪਾਦਾਂ ਨੂੰ ਵੇਚਦੇ ਹਨ। ਉਹ ਗਲੋਬਲ ਸੈੱਲਫ ਹੈੱਲਪ ਗਰੁੱਪ ਤੋਂ ਕਾਫੀ ਚੰਗਾ ਲਾਭ ਕਮਾ ਰਹੇ ਹਨ।

ਭਵਿੱਖ ਵਿੱਚ ਉਹ, ਆਪਣੇ ਗਰੁੱਪ ਦੇ ਨਾਮ ‘ਤੇ ਇੱਕ ਦੁਕਾਨ(ਸਟੋਰ) ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ, ਤਾਂ ਕਿ ਆਪਣੇ ਉਤਪਾਦਾਂ ਨੂੰ ਵੇਚਣ ਦੇ ਲਈ ਉਚਿੱਤ ਮੰਚ ਸਥਾਪਿਤ ਕਰ ਸਕਣ ਅਤੇ ਉਹ ਜੈਵਿਕ ਦਾਲਾਂ, ਸਬਜ਼ੀਆਂ ਅਤੇ ਮੱਕੀ ਆਦਿ ਦੇ ਵਪਾਰ ਲਈ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਨਾਲ ਜੁੜਣਾ ਚਾਹੁੰਦੇ ਹਨ।

ਹੁਣ ਤੱਕ ਉਨ੍ਹਾਂ ਨੇ ਆਪਣੇ ਕੰਮ ਦੇ ਲਈ ਕਾਫੀ ਪੁਰਸਕਾਰ ਅਤੇ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਵਿੱਚੋਂ ਕੁੱਝ ਨਿਮਨਲਿਖਿਤ ਹਨ:
• 2009 ਵਿੱਚ ਸਰਦਾਰਨੀ ਜਗਬੀਰ ਕੌਰ ਅਵਾਰਡ
• 2010 ਵਿੱਚ ਆਤਮਾ ਸਕੀਮ ਦੇ ਅੰਤਰਗਤ ਖੇਤੀ ਵਿਭਾਗ ਵੱਲੋਂ ਰਾਜ ਪੁਰਸਕਾਰ
• 2011 ਵਿੱਚ ਡੇਅਰੀ ਫਾਰਮਿੰਗ ਦੇ ਲਈ ਨੈਸ਼ਨਲ ਅਵਾਰਡ
• 2012 ਵਿੱਚ NABARD ਤੋਂ ਗਲੋਬਲ ਸੈੱਲਫ ਹੈੱਲਪ ਗਰੁੱਪ ਦੇ ਲਈ ਰਾਜ ਪੁਰਸਕਾਰ

ਗੁਰਦੇਵ ਕੌਰ ਦਿਓਲ ਦੁਆਰਾ ਦਿੱਤਾ ਗਿਆ ਸੰਦੇਸ਼
ਗੁਰਦੇਵ ਕੌਰ ਜੀ ਦਾ ਉਨ੍ਹਾਂ ਕਿਸਾਨਾਂ ਲਈ ਵਿਸ਼ੇਸ਼ ਸੰਦੇਸ਼ ਹੈ ਜਿਹਨਾਂ ਕਿਸਾਨਾਂ ਕੋਲ ਘੱਟ ਜ਼ਮੀਨ ਹੈ। ਜੇਕਰ ਇੱਕ ਕਿਸਾਨ ਦੇ ਕੋਲ 3-4 ਏਕੜ ਜ਼ਮੀਨ ਹੈ ਤਾਂ ਉਨ੍ਹਾਂ ਨੂੰ ਕਣਕ ਅਤੇ ਝੋਨੇ ਦੀ ਜਗ੍ਹਾ ਸਬਜ਼ੀਆਂ ਅਤੇ ਦਾਲਾਂ ਨੂੰ ਜੈਵਿਕ ਤਰੀਕੇ ਨਾਲ ਉਗਾਉਣਾ ਚਾਹੀਦਾ ਹੈ, ਕਿਉਂਕਿ ਜੈਵਿਕ ਖੇਤੀ ਇੱਕ ਸੁਰੱਖਿਅਤ ਤਰੀਕੇ ਨਾਲ ਚੰਗਾ ਲਾਭ ਕਮਾਉਣ ਵਿੱਚ ਮਦਦ ਕਰਦੀ ਹੈ ਅਤੇ ਹਰ ਮਹਿਲਾ ਨੂੰ ਆਪਣੇ ਹੁਨਰ ਦੀ ਵਰਤੋਂ ਸ਼ੁਰੂ ਕਰਨੀ ਚਾਹੀਦੀ ਅਤੇ ਉਤਪਾਦਨ ਸ਼ੁਰੂ ਕਰਨਾ ਚਾਹੀਦਾ ਹੈ।