ਇੱਕ ਕਿਸਾਨ ਅਤੇ ਇੱਕ ਕੰਪਿਊਟਰ ਇੰਜੀਨੀਅਰ ਵਿਪਿਨ ਯਾਦਵ ਦੀ ਕਹਾਣੀ, ਜਿਸ ਨੇ ਕ੍ਰਾਂਤੀ ਲਿਆਉਣ ਲਈ ਰਵਾਇਤੀ ਖੇਤੀ ਦੇ ਤਰੀਕੇ ਨੂੰ ਛੱਡ ਕੇ ਹਾਈਡ੍ਰੋਪੋਨਿਕ ਖੇਤੀ ਨੂੰ ਚੁਣਿਆ
ਅੱਜ ਦਾ ਯੁੱਗ ਅਜਿਹਾ ਯੁੱਗ ਹੈ ਜਿੱਥੇ ਕਿਸਾਨਾਂ ਕੋਲ ਉਪਜਾਊ ਜ਼ਮੀਨ ਜਾਂ ਜ਼ਮੀਨ ਹੀ ਨਹੀਂ ਹੈ, ਫਿਰ ਵੀ ਉਹ ਖੇਤੀ ਕਰ ਸਕਦੇ ਹਨ ਅਤੇ ਇਸ ਲਈ ਭਾਰਤੀ ਕਿਸਾਨਾਂ ਨੂੰ ਆਪਣੀ ਪਹਿਲ ਨੂੰ ਮੁੜ ਲਾਗੂ ਕਰਨਾ ਪਵੇਗਾ ਅਤੇ ਰਵਾਇਤੀ ਖੇਤੀ ਨੂੰ ਛੱਡਣਾ ਪਵੇਗਾ।
ਤਕਨਾਲੋਜੀ ਨੇ ਖੇਤੀਬਾੜੀ ਨੂੰ ਆਧੁਨਿਕ ਪੱਧਰ ‘ਤੇ ਲਿਆਂਦਾ ਹੈ ਤਾਂ ਜੋ ਕੀੜੇ ਜਾਂ ਬੀਮਾਰੀ ਵਰਗੀਆਂ ਰੁਕਾਵਟਾਂ ਫ਼ਸਲਾਂ ਦੀ ਪੈਦਾਵਾਰ ‘ਤੇ ਅਸਰ ਨਾ ਕਰ ਸਕਣ ਅਤੇ ਇਹ ਖੇਤੀਬਾੜੀ ਖੇਤਰ ਵਿੱਚ ਸਕਾਰਾਤਮਕ ਵਿਕਾਸ ਹੈ। ਕਿਸਾਨ ਨੂੰ ਤਰੱਕੀ ਤੋਂ ਦੂਰ ਰੱਖਣ ਵਾਲੀ ਇੱਕੋ ਚੀਜ਼ ਹੈ ਅਤੇ ਉਹ ਹੈ ਉਨ੍ਹਾਂ ਦਾ ਡਰ -” ਤਕਨਾਲੋਜੀ ਵਿੱਚ ਨਿਵੇਸ਼ ਗੁਆਉਣ ਦਾ ਡਰ ਅਤੇ ਜੇ ਇਹ ਕੰਮ ਵਿੱਚ ਕਾਮਯਾਬੀ ਨਹੀਂ ਮਿਲੀ ਅਤੇ ਵੱਡੇ ਘਾਟੇ ਦਾ ਡਰ।”
ਪਰ ਇਸ 20 ਸਾਲ ਦੇ ਕਿਸਾਨ ਨੇ ਖੇਤੀਬਾੜੀ ਦੇ ਖੇਤਰ ਵਿੱਚ ਤਰੱਕੀ ਲਈ ਸਮੇਂ ਦੀ ਮੰਗ ਨੂੰ ਸਮਝਿਆ ਅਤੇ ਹੁਣ ਰਵਾਇਤੀ ਖੇਤੀ ਤੋਂ ਅਲੱਗ ਕੁੱਝ ਹੋਰ ਕਰ ਰਿਹਾ ਹੈ।
ਹਾਈਡ੍ਰੋਪੋਨਿਕਸ ਵਿਧੀ ਖੇਤੀਬਾੜੀ ਦੀ ਚੰਗੀ ਵਿਧੀ ਹੈ ਕਿਉਂਕਿ ਇਸ ਵਿੱਚ ਕੋਈ ਵੀ ਬੀਮਾਰੀ ਪੌਦਿਆਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ, ਕਿਉਂਕਿ ਇਸ ਵਿਧੀ ਵਿੱਚ ਮਿੱਟੀ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਤੋਂ ਇਲਾਵਾ, ਅਸੀਂ ਪੌਲੀਹਾਊਸ ਵਿੱਚ ਪੌਦੇ ਤਿਆਰ ਕਰਦੇ ਹਾਂ, ਇਸ ਲਈ ਕੋਈ ਵੀ ਵਾਤਾਵਰਨ ਦੀ ਬਿਮਾਰੀ ਵੀ ਪੌਦਿਆਂ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਕਰ ਸਕਦੀ। ਮੈਂ ਖੇਤੀ ਦੀ ਇਸ ਵਿਧੀ ਨਾਲ ਖੁਸ਼ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਦੂਜੇ ਕਿਸਾਨ ਵੀ ਹਾਈਡ੍ਰੋਪੋਨਿਕ ਤਕਨੀਕ ਅਪਨਾਉਣ। – ਵਿਪਿਨ ਯਾਦਵ
ਕੰਪਿਊਟਰ ਸਾਇੰਸ ਵਿੱਚ ਆਪਣੀ ਇੰਜੀਨੀਅਰਿੰਗ ਡਿਗਰੀ ਪੂਰੀ ਕਰਨ ਤੋਂ ਬਾਅਦ ਨੌਕਰੀ ‘ਤੇ ਤਨਖਾਹ ਤੋਂ ਅਸੰਤੁਸ਼ਟੀ ਕਾਰਨ ਵਿਪਿਨ ਨੇ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਨਿਸ਼ਚਿਤ ਤੌਰ ‘ਤੇ ਆਪਣੇ ਪਿਤਾ ਵਾਂਗ ਨਹੀਂ, ਜੋ ਪਰੰਪਰਾਗਤ ਖੇਤੀ ਤਰੀਕਿਆਂ ਨਾਲ ਖੇਤੀ ਕਰ ਰਹੇ ਸਨ।
ਇੱਕ ਜ਼ਿੰਮੇਵਾਰ ਅਤੇ ਜਾਗਰੂਕ ਨੌਜਵਾਨ ਵਾਂਗ, ਉਸ ਨੇ Agriculture Skill Council of India, ਗੁਰੂਗ੍ਰਾਮ ਤੋਂ ਆੱਨਲਾਈਨ ਟ੍ਰੇਨਿੰਗ ਲਈ। ਸ਼ੁਰੂਆਤੀ ਆੱਨਲਾਈਨ ਯੋਗਤਾ ਟੈੱਸਟ ਪਾਸ ਕਰਨ ਤੋਂ ਬਾਅਦ ਉਹ ਗੁਰੂਗ੍ਰਾਮ ਦੇ ਮੁੱਖ ਸਿਖਲਾਈ ਕੇਂਦਰ ਵਿੱਚ ਗਏ। 20 ਉਮੀਦਵਾਰਾਂ ਵਿੱਚੋਂ ਸਿਰਫ਼ 16 ਹੀ ਹਾਈਡ੍ਰੌਪੋਨਿਕਸ ਦੀ ਪ੍ਰੈਕਟੀਕਲ ਸਿਖਲਾਈ ਹਾਸਲ ਕਰਨ ਲਈ ਪਾਸ ਹੋਏ ਅਤੇ ਵਿਪਿਨ ਯਾਦਵ ਵੀ ਉਹਨਾਂ ਵਿੱਚੋਂ ਇੱਕ ਸੀ। ਉਸਨੇ ਆਪਣੇ ਹੁਨਰ ਨੂੰ ਹੋਰ ਸੁਧਾਰਨ ਲਈ ਕੇ.ਵੀ.ਕੇ ਸ਼ਿਕੋਹਪੁਰ ਤੋਂ ਵੀ ਸੁਰੱਖਿਅਤ ਖੇਤੀ ਦੀ ਸਿਖਲਾਈ ਲਈ।
“2015 ਵਿੱਚ, ਮੈਂ ਆਪਣੇ ਪਿਤਾ ਨੂੰ ਮਿੱਟੀ-ਰਹਿਤ ਖੇਤੀ ਦੀ ਨਵੀਂ ਤਕਨੀਕ ਬਾਰੇ ਦੱਸਿਆ, ਜਦਕਿ ਖੇਤੀ ਲਈ ਮਿੱਟੀ ਹੀ ਇੱਕੋ-ਇੱਕ ਅਧਾਰ ਸੀ। – ਵਿਪਿਨ ਯਾਦਵ“
ਸਿਖਲਾਈ ਦੌਰਾਨ ਉਸ ਨੇ ਜੋ ਸਿੱਖਿਆ ਉਸਨੂੰ ਲਾਗੂ ਕਰਨ ਲਈ ਉਸ ਨੇ 5000 ਤੋਂ 7000 ਰੁਪਏ ਦਾ ਨਿਵੇਸ਼ ਨਾਲ ਸਿਰਫ਼ ਦੋ ਮੁੱਖ ਕਿਸਮਾਂ ਦੇ ਛੋਟੇ ਪੌਦਿਆਂ ਵਾਲੀਆਂ ਕੇਵਲ 50 ਟ੍ਰੇਆਂ ਨਾਲ ਸ਼ੁਰੂਆਤ ਕੀਤੀ।
“ਮੈਂ ਹਾਰਡਨਿੰਗ ਯੂਨਿਟ ਲਈ 800 ਵਰਗ ਫੁੱਟ ਖੇਤਰ ਨਿਰਧਾਰਿਤ ਕੀਤਾ ਅਤੇ 1000 ਵਰਗ ਫੁੱਟ ਪੌਦੇ ਤਿਆਰ ਕਰਨ ਲਈ ਗੁਰੂਗ੍ਰਾਮ ਵਿੱਚ ਕਿਰਾਏ ‘ਤੇ ਜਗ੍ਹਾ ਲਈ ਅਤੇ ਇਸ ਵਿੱਚ ਪੋਲੀਹਾਊਸ ਵੀ ਬਣਾਇਆ। -ਵਿਪਿਨ ਯਾਦਵ“
ਹਾਈਡ੍ਰੋਪੋਨਿਕਸ ਦੀਆਂ 50 ਟ੍ਰੇਆਂ ਦੇ ਪ੍ਰਯੋਗ ਤੋਂ ਉਸ ਨੂੰ ਵੱਡੀ ਸਫ਼ਲਤਾ ਮਿਲੀ, ਜਿਸ ਨੇ ਵੱਡੇ ਪੱਧਰ ‘ਤੇ ਇਸ ਵਿਧੀ ਨੂੰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਹਾਈਡ੍ਰੋਪੋਨਿਕ ਖੇਤੀ ਸ਼ੁਰੂ ਕਰਨ ਲਈ ਉਸ ਨੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਸਹਾਇਤਾ ਨਾਲ ਅਗਲਾ ਵੱਡਾ ਨਿਵੇਸ਼ 250000 ਰੁਪਏ ਦਾ ਕੀਤਾ।
“ਇਸ ਸਮੇਂ, ਮੈਂ ਆਰਡਰ ਮੁਤਾਬਿਕ 250000 ਜਾਂ ਵੱਧ ਪੌਦੇ ਤਿਆਰ ਕਰ ਸਕਦਾ ਹਾਂ।”
ਗਰਮ ਮੌਸਮੀ ਹਾਲਤਾਂ ਦੇ ਕਾਰਨ ਅਪ੍ਰੈਲ ਤੋਂ ਅੱਧ ਜੁਲਾਈ ਤੱਕ ਹਾਈਡ੍ਰੋਪੋਨਿਕ ਖੇਤੀ ਨਹੀਂ ਕੀਤੀ ਜਾਂਦੀ, ਪਰ ਇਸ ਵਿੱਚ ਹੋਣ ਵਾਲਾ ਮੁਨਾਫ਼ਾ ਇਸ ਅੰਤਰਾਲ ਦੀ ਪੂਰਤੀ ਲਈ ਕਾਫੀ ਹੈ। ਵਿਪਿਨ ਯਾਦਵ ਆਪਣੇ ਹਾਈਡ੍ਰੋਪੋਨਿਕ ਫਾਰਮ ਵਿੱਚ ਹਰ ਤਰ੍ਹਾਂ ਦੀਆਂ ਫ਼ਸਲਾਂ ਉਗਾਉਂਦੇ ਹਨ – ਅਨਾਜ, ਤੇਲ ਬੀਜ ਫ਼ਸਲਾਂ, ਸਬਜ਼ੀਆਂ ਅਤੇ ਫੁੱਲ। ਖੇਤੀ ਨੂੰ ਆਸਾਨ ਬਣਾਉਣ ਲਈ ਸਪਰਿੰਕਲਰ ਅਤੇ ਫੌਗਰ ਵਰਗੀ ਮਸ਼ੀਨਰੀ ਵਰਤੀ ਜਾਂਦੀ ਹੈ। ਉਸ ਦੇ ਫੁੱਲਾਂ ਦੀ ਕੁਆਲਿਟੀ ਚੰਗੀ ਹੈ ਅਤੇ ਇਨ੍ਹਾਂ ਦੀ ਪੈਦਾਵਾਰ ਵੀ ਕਾਫੀ ਹੈ, ਜਿਸ ਕਾਰਨ ਇਹ ਰਾਸ਼ਟਰਪਤੀ ਸਕੱਤਰੇਤ ਨੂੰ ਵੀ ਭੇਜੇ ਗਏ ਹਨ।
ਮਿੱਟੀ ਰਹਿਤ ਖੇਤੀ ਲਈ, ਉਹ 3:1:1 ਦੇ ਅਨੁਪਾਤ ਵਿੱਚ ਤਿੰਨ ਚੀਜ਼ਾਂ ਦੀ ਵਰਤੋਂ ਕਰਦਾ ਹੈ: ਕੋਕੋ ਪੀਟ, ਪਰਲਾਈਟ ਅਤੇ ਵਰਮੀਕੁਲਾਈਟ। 35-40 ਦਿਨਾਂ ਵਿੱਚ ਪੌਦੇ ਤਿਆਰ ਹੋ ਜਾਂਦੇ ਹਨ ਅਤੇ ਫਿਰ ਇਨ੍ਹਾਂ ਨੂੰ 1 ਹਫ਼ਤੇ ਲਈ ਹਾਰਡਨਿੰਗ ਯੂਨਿਟ ਵਿੱਚ ਰੱਖਿਆ ਜਾਂਦਾ ਹੈ। NPK, ਜ਼ਿੰਕ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਵਰਗੇ ਤੱਤ ਪੌਦਿਆਂ ਨੂੰ ਪਾਣੀ ਦੇ ਜ਼ਰੀਏ ਦਿੱਤੇ ਜਾਂਦੇ ਹਨ। ਹਾਈਡ੍ਰੋਪੋਨਿਕਸ ਵਿੱਚ ਕੀੜੇਮਾਰ ਦਵਾਈਆਂ ਦੀ ਕੋਈ ਵਰਤੋਂ ਨਹੀਂ ਕਿਉਂਕਿ ਖੇਤੀ ਲਈ ਮਿੱਟੀ ਦੀ ਵਰਤੋਂ ਨਹੀਂ ਕੀਤੀ ਜਾਂਦੀ, ਇਸ ਤੋਂ ਇਲਾਵਾ, ਵਰਮੀ ਕੰਪੋਸਟ ਵਰਤੀ ਜਾਂਦੀ ਹੈ, ਜੋ ਆਸਾਨੀ ਨਾਲ ਘਰ ਵਿੱਚ ਤਿਆਰ ਕੀਤੀ ਜਾ ਸਕਦੀ ਹੈ।
ਮੇਰੀ ਭਵਿੱਖ ਦੀ ਯੋਜਨਾ ਹੈ ਕਿ ਕੈਕਟਸ, ਚਿਕਿਤਸਕ ਅਤੇ ਸਜਾਵਟੀ ਪੌਦਿਆਂ ਦੀਆਂ ਹੋਰ ਕਿਸਮਾਂ ਹਾਈਡ੍ਰੋਪੋਨਿਕ ਫਾਰਮ ਵਿੱਚ ਬਿਹਤਰ ਆਮਦਨੀ ਲਈ ਤਿਆਰ ਉਗਾਈਆਂ ਜਾਣ।
ਵਿਪਿਨ ਯਾਦਵ ਇੱਕ ਉਦਾਹਰਨ ਹੈ ਕਿ ਕਿਵੇਂ ਭਾਰਤ ਦੇ ਨੌਜਵਾਨ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਖੇਤੀਬਾੜੀ ਦੇ ਭਵਿੱਖ ਨੂੰ ਬਚਾ ਰਹੇ ਹਨ।
“ਖੇਤੀਬਾੜੀ ਦੇ ਖੇਤਰ ਵਿੱਚ ਕੁੱਝ ਵੀ ਨਵਾਂ ਸ਼ੁਰੂ ਕਰਨ ਤੋਂ ਪਹਿਲਾਂ, ਕਿਸਾਨਾਂ ਨੂੰ ਆਪਣੇ ਹੁਨਰ ਨੂੰ ਵਧਾਉਣ ਲਈ ਕੇ.ਵੀ.ਕੇ. ਤੋਂ ਸਿਖਲਾਈ ਲੈਣੀ ਚਾਹੀਦੀ ਹੈ ਅਤੇ ਆਪਣੇ ਆਪ ਸਿੱਖਿਅਤ ਬਣਾਉਣਾ ਚਾਹੀਦਾ ਹੈ।”