ਇੱਕ ਅਜਿਹਾ ਕਿਸਾਨ ਜਿਸਨੇ ਮਸ਼ਰੂਮ ਨਾਲ ਕੀਤਾ ਕੈਂਸਰ ਵਰਗੀ ਲਾ-ਇਲਾਜ ਬਿਮਾਰੀ ਦਾ ਇਲਾਜ
ਖੇਤੀ ਤਾਂ ਸਾਰੇ ਹੀ ਕਿਸਾਨ ਕਰਦੇ ਹਨ, ਪਰ ਜਿਸ ਕਿਸਾਨ ਦੀ ਗੱਲ ਅੱਜ ਅਸੀਂ ਕਰਨ ਜਾ ਰਹੇ ਹਾਂ ਉਹ ਬਾਕੀ ਕਿਸਾਨਾਂ ਨਾਲੋਂ ਅਲੱਗ ਹਨ। ਪਰ ਖੇਤੀ ਦੇ ਨਾਲ-ਨਾਲ ਰੋਗੀਆਂ ਦਾ ਇਲਾਜ ਕਰਨ ਬਾਰੇ ਸ਼ਾਇਦ ਹੀ ਕਿਸੇ ਕਿਸਾਨ ਨੇ ਸੋਚਿਆ ਹੋਵੇਗਾ। ਇਹ ਇੱਕ ਅਜਿਹਾ ਕਿਸਾਨ ਹੈ ਜੋ ਮਸ਼ਰੂਮ ਦੀ ਖੇਤੀ ਕਰਨ ਦੇ ਕਾਰਨ ਡਾਕਟਰ ਬਣਿਆ।
ਮਸ਼ਰੂਮ ਮੈਨ ਦੇ ਨਾਮ ਨਾਲ ਮਸ਼ਰੂਮ ਮੋਟਾ ਰਾਮ ਸ਼ਰਮਾ ਜੀ ਅੱਜ ਤੋਂ ਲਗਭਗ 24 ਸਾਲ ਪਹਿਲਾਂ ਡੇਅਰੀ ਫਾਰਮਿੰਗ ਦੇ ਨਾਲ-ਨਾਲ ਆਪਣੀ 5 ਬਿੱਘਾ ਜ਼ਮੀਨ ਵਿੱਚ ਮੁਸ਼ਰੂਮ ਦੀ ਖੇਤੀ ਕਰਦੇ ਸਨ। ਉਸ ਸਮੇਂ ਰਾਜਸਥਾਨ ਵਿੱਚ ਮਸ਼ਰੂਮ ਫਾਰਮਿੰਗ ਦਾ ਕੋਈ ਜ਼ਿਆਦਾ ਰੁਝਾਨ ਨਹੀਂ ਸੀ। ਸਭ ਤੋਂ ਪਹਿਲਾਂ ਉਹਨਾਂ ਨੇ ਆਇਸਟਰ ਮਸ਼ਰੂਮ ਉਗਾਉਣੀ ਸ਼ੁਰੂ ਕੀਤੀ ਸੀ। ਉਸ ਸਮੇਂ ਜ਼ਿਆਦਾਤਰ ਕਿਸਾਨ ਸਿਰਫ਼ ਬਟਨ ਮਸ਼ਰੂਮ ਦੇ ਬਾਰੇ ਹੀ ਜਾਂਦੇ ਸਨ। ਇਸ ਲਈ ਮੋਟਾ ਰਾਮ ਵੱਲੋਂ ਕਾਫੀ ਮਾਤਰਾ ਵਿੱਚ ਆਇਸਟਰ ਮਸ਼ਰੂਮ ਤਿਆਰ ਕੀਤੀ ਗਈ ਸੀ, ਤਾਂ ਇਸਦੀ ਜ਼ਿਆਦਾ ਮਾਰਕੀਟਿੰਗ ਨਾ ਹੋਣ ਕਾਰਨ ਉਹਨਾਂ ਨੇ ਮਸ਼ਰੂਮ ਦਾ ਪਾਊਡਰ ਤਿਆਰ ਕਰਕੇ ਪਸ਼ੂਆਂ ਨੂੰ ਖਵਾਉਣਾ ਸ਼ੁਰੂ ਕਰ ਦਿੱਤਾ। ਇਸ ਪਾਊਡਰ ਨੂੰ ਖਾਣ ਨਾਲ ਗਾਵਾਂ ਵਿੱਚ ਮੈੱਸਟਾਇਟਸ ਵਰਗੀ ਲਾ-ਇਲਾਜ ਬਿਮਾਰੀ ਖਤਮ ਹੋ ਗਈ। ਇਸ ਸਫ਼ਲਤਾ ਤੋਂ ਬਾਅਦ ਮੋਟਾ ਰਾਮ ਜੀ ਨੇ ਵੱਡੇ ਪੱਧਰ ਤੇ ਆਇਸਟਰ ਮਸ਼ਰੂਮ ਦਾ ਉਤਪਾਦਨ ਸ਼ੁਰੂ ਕਰ ਦਿੱਤਾ। ਜਦੋਂ ਇਸ ਬਾਰੇ ਖੇਤੀ ਅਧਿਕਾਰੀਆਂ ਨੂੰ ਪਤਾ ਲੱਗਾ ਤਾ ਉਹਨਾਂ ਨੇ ਮੋਟਾ ਰਾਮ ਸ਼ਰਮਾ ਨੂੰ ਟ੍ਰੇਨਿੰਗ ਲੈਣ ਦੀ ਸਲਾਹ ਦਿੱਤੀ। ਉਸ ਤੋਂ ਬਾਅਦ ਮੋਟਾ ਰਾਮ ਜੀ ਟ੍ਰੇਨਿੰਗ ਲੈਣ ਲਈ ਸੋਲਨ ਅਤੇ ਜੈਪੁਰ ਗਏ। ਮਸ਼ਰੂਮ ਬਾਰੇ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਮੋਟਾ ਰਾਮ ਜੀ ਨੇ ਬਟਨ ਤੇ ਸ਼ੀਟਾਕੇ ਮਸ਼ਰੂਮ ਉਗਾਉਣੀ ਸ਼ੁਰੂ ਕੀਤੀ। ਬਟਨ ਮਸ਼ਰੂਮ ਦੀ ਮਾਰਕੀਟਿੰਗ ਉਹਨਾਂ ਨੇ ਦਿੱਲੀ ਮੰਡੀ ਵਿੱਚ ਕਰਨੀ ਸ਼ੁਰੂ ਕਰ ਦਿੱਤੀ, ਇਸ ਤੋਂ ਉਹਨਾਂ ਨੂੰ ਵਧੀਆ ਕਮਾਈ ਹੋਣ ਲੱਗ ਗਈ। ਮੋਟਾ ਰਾਮ ਸ਼ਰਮਾ ਜੀ ਮਸ਼ਰੂਮ ਫਾਰਮਿੰਗ ਬਿਨਾਂ ਏ.ਸੀ. ਤੋਂ ਕਰਦੇ ਹਨ।
ਸਮਾਂ ਬੀਤਣ ‘ਤੇ ਆਪਣੇ ਅਧਾਰ ‘ਤੇ ਕੀਤੀ ਖੋਜ ਦੇ ਅਧਾਰ ‘ਤੇ ਮੈਨੂੰ ਪਤਾ ਲੱਗਾ ਕਿ ਮਸ਼ਰੂਮ ਨੂੰ ਅਸੀਂ ਕਈ ਬਿਮਾਰੀਆਂ ਰੋਕਣ ਲਈ ਵੀ ਇਸਤੇਮਾਲ ਕਰ ਸਕਦੇ ਹਾਂ। ਮਸ਼ਰੂਮ ਦੀਆਂ ਕਈ ਕਿਸਮਾਂ ਹਨ ਜੋ ਮਨੁੱਖੀ ਜੀਵਨ ਲਈ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਹਨ। – ਮੋਟਾ ਰਾਮ ਸ਼ਰਮਾ ਜੀ
ਮਸ਼ਰੂਮ ਉਤਪਾਦਨ ਕਰਦੇ-ਕਰਦੇ ਮੋਟਾ ਰਾਮ ਜੀ ਨੇ ਮਸ਼ਰੂਮ ਦਾ ਬੀਜ ਤਿਆਰ ਕਰਨਾ ਵੀ ਸ਼ੁਰੂ ਕਰ ਦਿੱਤਾ ਅਤੇ ਹੁਣ ਉਹ 16 ਵੱਖ-ਵੱਖ ਕਿਸਮਾਂ ਦੀਆਂ ਮਸ਼ਰੂਮ ਉਗਾਉਂਦੇ ਹਨ।
ਸਾਲ 2010 ਵਿੱਚ ਉਹ ਭਾਰਤ ਵਿੱਚ ਗੈਨੋਡਰਮਾ ਮਸ਼ਰੂਮ ਉਗਾਉਣ ਵਾਲੇ ਸਭ ਤੋਂ ਪਹਿਲੇ ਕਿਸਾਨ ਬਣੇ, ਜਿਸ ਕਰਕੇ ਉਹਨਾਂ ਨੂੰ ਮਸ਼ਰੂਮ ਕਿੰਗ ਆਫ ਇੰਡੀਆ ਦਾ ਅਵਾਰਡ ਮਿਲਿਆ। ਇਸ ਗੈਨੋਡਰਮਾ ਮਸ਼ਰੂਮ ਦਾ ਇਸਤੇਮਾਲ ਉਹ ਕੈਂਸਰ ਦੀ ਦਵਾਈ ਬਣਾਉਣ ਲਈ ਕਰਦੇ ਹਨ।
ਆਪਣੇ ਦੁਆਰਾ ਤਿਆਰ ਕੀਤੀਆਂ ਦਵਾਈਆਂ ਦੇ ਨਾਲ ਅਸੀਂ ਦਿਲ ਦੇ ਮਰੀਜ਼ਾਂ ਅਤੇ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕਰਦੇ ਹਾਂ। ਹੁਣ ਤੱਕ ਅਸੀਂ 90% ਕੇਸਾਂ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। – ਮੋਟਾ ਰਾਮ ਸ਼ਰਮਾ ਜੀ
ਬਿਨਾ ਕਿਸੇ ਡਿਗਰੀ ਤੋਂ ਪੰਜਵੀਂ ਪਾਸ ਮੋਟਾ ਰਾਮ ਸ਼ਰਮਾ ਦੇ ਇਸ ਕਾਰਨਾਮੇ ਦੇ ਕਾਰਨ ਕਈ ਲੋਕ ਹੈਰਤ ਵਿੱਚ ਹਨ।
ਆਪਣੀ ਖੋਜ ਸੇ ਸਮੇਂ ਦੌਰਾਨ ਉਹਨਾਂ ਨੂੰ ਪਤਾ ਲੱਗਾ ਕਿ ਮਨੁੱਖ ਵਿੱਚ ਕੈਂਸਰ ਹੋਣ ਦਾ ਕਾਰਨ ਸਰੀਰ ਵਿੱਚ ਵਿਟਾਮਿਨ 17 ਦੀ ਕਮੀ ਹੋਣਾ ਹੈ ਅਤੇ ਗੈਨੋਡਰਮਾ ਮਸ਼ਰੂਮ ਵਿੱਚ ਵਿਟਾਮਿਨ 17 ਮੌਜੂਦ ਹੁੰਦੇ ਹਨ।
ਹੁਣ ਮੋਟਾ ਰਾਮ ਜੀ ਮਸ਼ਰੂਮ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਂਦੇ ਹਨ, ਜਿਹਨਾਂ ਨਾਲ ਉਹ ਕੈਂਸਰ ਪੀੜਤ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।
ਆਪਣੇ ਪੰਜ ਬਿੱਘੇ ਦੇ ਫਾਰਮ ਦੇ ਆਲੇ-ਦੁਆਲੇ ਉਹਨਾਂ ਨੇ ਅਸ਼ੋਕ ਦੇ ਦਰੱਖਤ, ਐਲੋਵੀਰਾ, ਸ਼ਤਾਵਾਰੀ ਅਤੇ ਗਲੋ ਦੇ ਪੌਦੇ ਵੀ ਲਗਾਏ ਹੋਏ ਹਨ, ਜਿਹਨਾਂ ਦਾ ਇਸਤੇਮਾਲ ਉਹ ਦਵਾਈਆਂ ਬਣਾਉਣ ਲਈ ਕਰਦੇ ਹਨ।
ਮੋਟਾ ਰਾਮ ਸ਼ਰਮਾ ਜੀ ਦੇ ਦੋਨੋਂ ਪੁੱਤਰ ਡਾਕਟਰ ਹਨ, ਪਰ ਹੁਣ ਵੀ ਉਹ ਆਪਣੇ ਪਿਤਾ ਨਾਲ ਮਿਲ ਕੇ ਮਸ਼ਰੂਮ ਫਾਰਮਿੰਗ ਕਰਦੇ ਹਨ।
ਸ਼ਰਮਾ ਜੀ ਹੁਣ 16 ਤਰ੍ਹਾਂ ਦੀਆਂ ਵੱਖ-ਵੱਖ ਕਿਸਮਾਂ ਦੀਆਂ ਮਸ਼ਰੂਮ ਉਗਾਉਂਦੇ ਹਨ, ਜਿਹਨਾਂ ਦੇ ਨਾਮ ਇਸ ਪ੍ਰਕਾਰ ਹਨ:
• ਕੋਡੀ ਸ਼ੈਫ ਮਸ਼ਰੂਮ
ਮਸ਼ਰੂਮ ਫਾਰਮਿੰਗ ਦੇ ਖੇਤਰ ਵਿੱਚ ਕੀਤੇ ਆਪਣੇ ਇਸ ਯਤਨਾਂ ਅਤੇ ਖੋਜਾਂ ਦੇ ਕਾਰਨ ਮੋਟਾ ਰਾਮ ਸ਼ਰਮਾ ਜੀ ਨੂੰ ਕਈ ਅਵਾਰਡ ਵੀ ਮਿਲੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:
- ਬੈਸਟ ਮਸ਼ਰੂਮ ਫਾਰਮਰ ਅਵਾਰਡ 2010
- ਕ੍ਰਿਸ਼ੀ ਰਤਨ 2010
- ਕ੍ਰਿਸ਼ੀ ਸਮਰਾਟ 2011
- ਮਸ਼ਰੂਮ ਕਿੰਗ ਆਫ ਇੰਡੀਆ 2018
- ਰਾਸ਼ਟਰੀ ਮਸ਼ਰੂਮ ਬੋਰਡ ਦੇ ਮੈਂਬਰ ਹਨ
ਮੋਟਾ ਰਾਮ ਸ਼ਰਮਾ ਜੀ ਦੇ ਫਾਰਮ ਤੇ ਕਈ ਕਿਸਾਨ ਵੀ ਮਸ਼ਰੂਮ ਫਾਰਮਿੰਗ ਦੀ ਟ੍ਰੇਨਿੰਗ ਲੈਣ ਲਈ ਆਉਂਦੇ ਹਨ।
ਭਵਿੱਖ ਦੀ ਯੋਜਨਾ
ਮੋਟਾ ਰਾਮ ਜੀ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀ ਇਸੇ ਤਰ੍ਹਾਂ ਮਦਦ ਕਰਕੇ, ਆਪਣੇ ਤਜ਼ਰਬੇ ਨਾਲ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਚਾਹੁੰਦੇ ਹਨ ਅਤੇ ਮਸ਼ਰੂਮ ਉਤਪਾਦਨ ਵਿੱਚ ਹੋਰ ਨਵੀਆਂ ਖੋਜਾਂ ਕਰਨਾ ਚਾਹੁੰਦੇ ਹਨ।