ਦੇਵੇਂਦਰ ਪਰਮਾਰ

ਪੂਰੀ ਸਟੋਰੀ ਪੜੋ

ਇੱਕ ਅਜਿਹਾ ਵਿਅਕਤੀ ਜਿਸ ਨੇ ਆਪਣਾ ਈਂਧਣ ਖੁਦ ਬਣਾਇਆ – ਦੇਵੇਂਦਰ ਪਰਮਾਰ

ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਦਾ ਮੰਤਰ ਮੱਧ ਪ੍ਰਦੇਸ਼ (MP) ਦੇ ਸ਼ਾਹਜਹਾਂਪੁਰ ਦੇ ਇੱਕ ਕਿਸਾਨ ਦੇਵੇਂਦਰ ਪਰਮਾਰ ਜੀ ਤੋਂ ਸਿੱਖਿਆ ਜਾ ਸਕਦਾ ਹੈ। ਅੱਠਵੀਂ ਪਾਸ ਦੇਵੇਂਦਰ ਜੀ ਦੇ ਹੁਨਰ ਕਾਰਨ ਉਹਨਾਂ ਨੂੰ ਹੁਣ ‘ਗੈਸ ਗੁਰੂ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਦੇਵੇਂਦਰ ਪਰਮਾਰ ਜੀ ਆਪਣੇ ਬਾਇਓ-ਗੈਸ ਪਲਾਂਟ ਤੋਂ ਬਿਜਲੀ ਅਤੇ ਬਾਇਓ-ਸੀ.ਐਨ.ਜੀ. ਬਣਾਉਂਦੇ ਹਨ। ਇਸ ਬਾਇਓ-ਸੀ.ਐਨ.ਜੀ. ਨਾਲ ਉਹ ਆਪਣੀ ਕਾਰ ਅਤੇ ਟਰੈਕਟਰ ਵੀ ਚਲਾਉਂਦੇ ਹਨ।

ਦੇਵੇਂਦਰ ਪਰਮਾਰ ਜੀ ਦੀ ਕਹਾਣੀ ਬੜੀ ਦਿਲਚਸਪ ਹੈ। ਉਹ ਖੇਤੀ ਦੇ ਨਾਲ-ਨਾਲ ਡੇਅਰੀ ਦਾ ਧੰਦਾ ਵੀ ਕਰਦੇ ਹਨ। ਉਹ ਨੇੜਲੇ ਪਿੰਡਾਂ ਤੋਂ ਦੁੱਧ ਖਰੀਦਦੇ ਅਤੇ ਇਹਨਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਂਦੇ ਹਨ।

ਉਹਨਾਂ ਨੂੰ ਹਰ ਰੋਜ਼ 3000 ਰੁਪਏ ਦਾ ਡੀਜ਼ਲ ਅਤੇ ਪੈਟਰੋਲ ਗੱਡੀਆਂ ਵਿੱਚ ਪਾਉਣਾ ਪੈਂਦਾ ਸੀ। ਇਸ ਤੋਂ ਇਲਾਵਾ ਉਹਨਾਂ ਨੂੰ ਡੀਜ਼ਲ ਅਤੇ ਪੈਟਰੋਲ ਲਈ 3000 ਰੁਪਏ ਗੋਬਰ ਦੀਆਂ ਪਾਥੀਆਂ ਵਿੱਚ ਪਾਉਣੇ ਪਏ। ਇਹਨਾਂ ਖਰਚਿਆਂ ਤੋਂ ਪਰੇਸ਼ਾਨ ਹੋ ਕੇ ਉਹਨਾਂ ਨੇ ਆਪਣੇ ਗੋਬਰ ਗੈਸ ਪਲਾਂਟ ਨੂੰ ਬਾਇਓ-ਗੈਸ ਪਲਾਂਟ ਵਿੱਚ ਤਬਦੀਲ ਕਰ ਲਿਆ।

ਬਿਹਾਰ ਦੇ ਇੱਕ ਇੰਜੀਨੀਅਰ ਨੇ ਉਸ ਪਲਾਂਟ ਨੂੰ ਲਗਾਉਣ ਵਿੱਚ ਮਦਦ ਕੀਤੀ, ਜਿਸ ਦਾ ਖਰਚਾ 25 ਲੱਖ ਰੁਪਏ ਸੀ। ਹੁਣ ਖੇਤ ਵਿੱਚ ਹੀ ਪਲਾਂਟ ਤੋਂ ਰੋਜ਼ਾਨਾ 70 ਕਿਲੋ ਗੁਬਾਰਿਆਂ ਵਿੱਚ ਗੈਸ ਪੈਦਾ ਕੀਤੀ ਜਾ ਰਹੀ ਹੈ। ਇਸ ਸੀ.ਐਨ.ਜੀ. ਦੀ ਵਰਤੋਂ ਕਰਕੇ ਉਹ ਬੋਲੈਰੋ ਪਿਕਅੱਪ ਗੱਡੀਆਂ, ਅਲਟੋ ਕਾਰ, ਟਰੈਕਟਰ ਅਤੇ ਬਾਈਕ ਬਿਨਾਂ ਕਿਸੇ ਖਰਚ ਦੇ ਚਲਾ ਰਹੇ ਹਨ।

ਇਸ ਤਰ੍ਹਾਂ ਬੰਦੇ ਹਨ ਬਾਇਓ-ਗੈਸ ਪਲਾਂਟਾਂ ਤੋਂ ਬਿਜਲੀ, ਖਾਦ ਅਤੇ ਈਂਧਣ

ਸ਼ਾਹਜਹਾਂਪੁਰ ਜ਼ਿਲ੍ਹਾ ਹੈੱਡਕੁਆਰਟਰ ਤੋਂ 55 ਕਿਲੋਮੀਟਰ ਦੂਰ ਪਤਲਾਵਾੜਾ ਪਿੰਡ ਦੇ ਦੇਵੇਂਦਰ ਪਰਮਾਰ ਜੀ ਨੇ ਸਿਰਫ਼ 8ਵੀਂ ਜਮਾਤ ਪਾਸ ਕੀਤੀ ਹੈ। ਦੇਵੇਂਦਰ ਜੀ 100 ਦੁਧਾਰੂ ਪਸ਼ੂਆਂ ਦੀ ਦੇਖਭਾਲ ਕਰਦੇ ਹਨ। ਉਹ ਫਾਰਮ ‘ਤੇ ਲਗਾਏ ਬਾਇਓਗੈਸ ਪਲਾਂਟ ਤੋਂ ਨਾ ਸਿਰਫ਼ ਆਪਣੇ ਵਾਹਨ ਚਲਾ ਰਹੇ ਹਨ ਬਲਕਿ ਵਰਮੀ ਕੰਪੋਸਟ ਦੇ ਨਾਲ-ਨਾਲ ਬਿਜਲੀ ਵੀ ਪੈਦਾ ਕਰ ਰਹੇ ਹਨ।

ਪਲਾਂਟ ਤੋਂ ਰੋਜ਼ਾਨਾ 70 ਕਿਲੋ ਗੈਸ ਤੋਂ ਇਲਾਵਾ 100 ਯੂਨਿਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਉਹ ਮਿੱਟੀ ਦੀ ਖਾਦ ਵੇਚ ਕੇ ਰੋਜ਼ਾਨਾ ਤਿੰਨ ਹਜ਼ਾਰ ਰੁਪਏ ਅਤੇ ਦੁੱਧ ਵੇਚ ਕੇ ਚਾਰ ਹਜ਼ਾਰ ਰੁਪਏ ਕਮਾ ਰਹੇ ਹਨ। ਇਸ ਤਰ੍ਹਾਂ ਉਹਨਾਂ ਨੂੰ ਇੱਕ ਮਹੀਨੇ ਵਿੱਚ 2 ਲੱਖ 10 ਹਜ਼ਾਰ ਰੁਪਏ ਅਤੇ ਸਾਲਾਨਾ ਕਰੀਬ 25 ਲੱਖ ਰੁਪਏ ਦੀ ਆਮਦਨ ਹੋ ਰਹੀ ਹੈ।

ਬਾਇਓ ਗੈਸ ਨੂੰ ਬਿਜਲੀ ਵਿੱਚ ਬਦਲਣ ਦਾ ਤਰੀਕਾ

ਦੇਵੇਂਦਰ ਜੀ ਦਾ ਕਹਿਣਾ ਹੈ ਕਿ ਉਹਨਾਂ ਕੋਲ ਸੱਤ ਵਿੱਘੇ ਜ਼ਮੀਨ ਹੈ। ਉਹਨਾਂ ਨੇ ਪਿਛਲੇ ਚਾਰ ਸਾਲਾਂ ਤੋਂ ਰਸਾਇਣਕ ਖਾਦਾਂ ਦੀ ਵਰਤੋਂ ਨਹੀਂ ਕੀਤੀ। ਇਸ ਦੇ ਨਾਲ ਹੀ 100 ਦੁੱਧ ਵਾਲੇ ਪਸ਼ੂ ਹਨ। ਇਸ ਕਾਰਨ ਰੋਜ਼ਾਨਾ 25 ਕੁਇੰਟਲ ਗੋਬਰ ਇਕੱਠਾ ਹੋ ਜਾਂਦਾ ਹੈ। ਇੱਕ ਆਟੋਮੈਟਿਕ ਮਸ਼ੀਨ ਰਾਹੀਂ ਗਾਂ ਦਾ ਗੋਬਰ 100 ਘਣ ਮੀਟਰ ਦੇ ਬਾਇਓ-ਗੈਸ ਪਲਾਂਟ ਵਿੱਚ ਪਾਇਆ ਜਾਂਦਾ ਹੈ। ਨਤੀਜੇ ਵਜੋਂ 100 ਯੂਨਿਟ, ਜਾਂ 12 ਕਿਲੋਵਾਟ ਬਿਜਲੀ ਪੈਦਾ ਹੁੰਦੀ ਹੈ। ਗਾਂ ਦੇ ਗੋਬਰ ਦੀ ਰਹਿੰਦ-ਖੂੰਹਦ ਦੀ ਵਰਤੋਂ ਵਰਮੀਕੰਪੋਸਟ ਬਣਾਉਣ ਲਈ ਕੀਤੀ ਜਾਂਦੀ ਹੈ। 300 ਕਿਲੋ ਜੈਵਿਕ ਖਾਦ 10 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਖਾਦ ਸਿਰਫ਼ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨ ਹੀ ਲੈ ਕੇ ਜਾਂਦੇ ਹਨ।

ਇਸ ਤਰ੍ਹਾਂ ਵਾਹਨਾਂ ਲਈ ਬਣਾਇਆ ਜਾਂਦਾ ਹੈ ਈਂਧਣ

ਦੇਵੇਂਦਰ ਜੀ ਨੇ ਦੱਸਿਆ ਕਿ ਬਾਇਓਗੈਸ ਪਲਾਂਟ ਵਿੱਚ 2500 ਕਿਲੋ ਗੋਬਰ ਤੋਂ ਪੈਦਾ ਹੋਣ ਵਾਲੀ ਗੈਸ ਵਿੱਚ 60 ਫੀਸਦੀ ਮੀਥੇਨ ਅਤੇ 40 ਫੀਸਦੀ ਕਾਰਬਨ ਡਾਈਆਕਸਾਈਡ ਹੁੰਦੀ ਹੈ। ਕਾਰਬਨ ਡਾਈਆਕਸਾਈਡ ਨੂੰ ਪਾਣੀ ਅਤੇ ਤੇਲ ਤੋਂ ਸ਼ੁੱਧ ਕਰਕੇ ਵੱਖ ਕੀਤਾ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਕਾਰਬਨ ਡਾਈਆਕਸਾਈਡ ਅਤੇ ਪਾਣੀ ਇੱਕ ਪਾਈਪ ਤੋਂ ਬਾਹਰ ਨਿਕਲਦੇ ਹਨ। ਦੂਜੀ ਪਾਈਪ ਵਿੱਚੋਂ ਮੀਥੇਨ ਗੈਸ ਗੁਬਾਰੇ ਵਿੱਚ ਆਉਂਦੀ ਹੈ। ਕੰਪ੍ਰੈਸਰ ਇਸ ਗੈਸ ਨੂੰ ਕੰਪ੍ਰੇਸਡ ਨੈਚੂਰਲ ਗੈਸ (CNG) ਦੇ ਰੂਪ ਵਿੱਚ ਵਾਹਨਾਂ ਤੱਕ ਪਹੁੰਚਾਉਂਦਾ ਹੈ। ਮਾਇਲੇਜ ਦੇ ਮਾਮਲੇ ਵਿੱਚ ਇਹ ਪ੍ਰਤੀ ਕਿਲੋਗ੍ਰਾਮ 15 ਕਿਲੋਵਾਟ-ਘੰਟੇ ਦੇ ਹਿਸਾਬ ਨਾਲ ਡੀਜਲ ਤੋਂ ਵਧੀਆ ਕੰਮ ਕਰਦੀ ਹੈ।

ਪਰਮਾਰ ਜੀ ਦੀ ਕਹਾਣੀ ਇਸ ਗੱਲ ਦੀ ਸੱਚੀ ਪ੍ਰੇਰਨਾ ਹੈ ਕਿ ਜਿੱਥੇ ਚਾਹ, ਉੱਥੇ ਰਾਹ। ਉਹਨਾਂ ਦੀ ਸਖਤ ਮਿਹਨਤ ਅਤੇ ਲਗਨ ਨੇ ਉਹਨਾਂ ਨੂੰ “ਭਾਰਤ ਦਾ ਗੈਸ ਗੁਰੂ” ਦਾ ਖਿਤਾਬ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਹੈ।

ਕਿਸਾਨਾਂ ਲਈ ਸੁਨੇਹਾ

ਸ੍ਰੀ ਪਰਮਾਰ ਜੀ ਦਾ ਮੰਨਣਾ ਹੈ ਕਿ ਕਿਸਾਨਾਂ ਨੂੰ ਆਪਣੇ ਵਿੱਤ ਦਾ ਪ੍ਰਬੰਧਨ ਕਰਨ ਲਈ ਆਪਣੇ ਆਪ ਨੂੰ ਉੱਚਾ ਚੁੱਕਣਾ ਚਾਹੀਦਾ ਹੈ। ਕਿਸਾਨਾਂ ਨੂੰ ਖੇਤੀ ਦੇ ਮੌਜੂਦਾ ਤਰੀਕਿਆਂ ‘ਤੇ ਟਿਕੇ ਰਹਿਣ ਦੀ ਬਜਾਏ ਆਮਦਨੀ ਦੇ ਸਰੋਤ ਲਈ ਨਵੇਂ ਮੌਕੇ ਅਤੇ ਤਰੀਕੇ ਲੱਭਣੇ ਚਾਹੀਦੇ ਹਨ।

ਸਰਬੀਰਇੰਦਰ ਸਿੰਘ ਸਿੱਧੂ

ਪੂਰੀ ਕਹਾਣੀ ਪੜ੍ਹੋ

ਪੰਜਾਬ ਦੇ ਮਾਲਵਾ ਖੇਤਰ ਦੇ ਕਿਸਾਨ ਨੇ ਖੇਤੀ ਨੂੰ ਮਸ਼ੀਨੀਕਰਣ ਨਾਲ ਜੋੜਿਆ, ਕੀ ਤੁਸੀਂ ਇਸ ਨੂੰ ਅਜ਼ਮਾਇਆ ਹੈ?

44 ਸਾਲਾਂ ਦੇ ਸਰਬੀਰਇੰਦਰ ਸਿੰਘ ਸਿੱਧੂ ਨੇ ਕੁਦਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਤਾਵਰਣ ਅਨੁਕੂਲ ਤਰੀਕਿਆਂ ਨੂੰ ਲਾਗੂ ਕੀਤਾ ਜਿਸ ਨਾਲ ਸਮੇਂ ਅਤੇ ਪੈਸੇ ਦੋਨਾਂ ਦੀ ਬੱਚਤ ਹੁੰਦੀ ਹੈ ਅਤੇ ਕੁਦਰਤ ਨਾਲ ਮਿਲ ਕੇ ਕੰਮ ਕਰਨ ਦਾ ਇਹ ਵਿਚਾਰ ਉਨ੍ਹਾਂ ਦੇ ਦਿਮਾਗ ਵਿੱਚ ਉਸ ਸਮੇਂ ਆਇਆ ਜਦੋਂ ਉਹ ਬਹੁਤ ਦੂਰ ਵਿਦੇਸ਼ ਵਿੱਚ ਸਨ।

ਖੇਤੀਬਾੜੀ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਹ ਇੱਕ ਪੁਰਾਣੀ ਪ੍ਰਕਿਰਿਆ ਹੈ ਜਿਸ ਨੂੰ ਸਾਡੇ ਪੁਰਖਾਂ ਅਤੇ ਉਨ੍ਹਾਂ ਦੇ ਪੁਰਖਾਂ ਨੇ ਭੋਜਨ ਪੈਦਾ ਕਰਨ ਅਤੇ ਜੀਵਨ ਜਿਊਣ ਲਈ ਅਪਣਾਇਆ। ਪਰ ਮੰਗਾਂ ਵਿੱਚ ਵਾਧੇ ਅਤੇ ਪਰਿਵਰਤਨ ਨਾਲ, ਅੱਜ ਖੇਤੀ ਦਾ ਇੱਕ ਲੰਬਾ ਇਤਿਹਾਸ ਬਣ ਚੁੱਕਾ ਹੈ। ਹਾਂ, ਆਧੁਨਿਕ ਖੇਤੀ ਤਰੀਕਿਆਂ ਦੇ ਕੁੱਝ ਨਕਾਰਾਤਮਕ ਪ੍ਰਭਾਵ ਹਨ, ਪਰੰਤੂ ਹੁਣ ਸਿਰਫ਼ ਨਾ ਕੇਵਲ ਖੇਤੀਬਾੜੀ ਸਮਾਜ ਸਗੋਂ ਸ਼ਹਿਰ ਦੇ ਬਹੁਤ ਸਾਰੇ ਵਿਅਕਤੀ ਸਥਾਈ ਖੇਤੀਬਾੜੀ ਅਭਿਆਸਾਂ ਦੀ ਪਹਿਲ-ਕਦਮੀ ਕਰ ਰਹੇ ਹਨ।

ਸਰਬੀਰਇੰਦਰ ਸਿੰਘ ਸਿੱਧੂ ਉਨ੍ਹਾਂ ਵਿਅਕਤੀਆਂ ਵਿੱਚੋਂ ਇੱਕ ਹੈ, ਜਿਹਨਾਂ ਨੇ ਵਿਦੇਸ਼ ਵਿੱਚ ਰਹਿੰਦੇ ਹੋਏ ਮਹਿਸੂਸ ਕੀਤਾ ਕਿ ਉਨ੍ਹਾਂ ਨੇ ਆਪਣੀ ਧਰਤੀ ਲਈ ਕੁੱਝ ਵੀ ਨਹੀਂ ਕੀਤਾ, ਜਿਸ ਧਰਤੀ ਨੇ ਉਨ੍ਹਾਂ ਨੂੰ ਬਚਪਨ ਤੋਂ ਹੀ ਸਭ ਕੁੱਝ ਪ੍ਰਦਾਨ ਕੀਤਾ। ਹਾਲਾਂਕਿ ਉਹ ਵਿਦੇਸ਼ ਵਿੱਚ ਬਹੁਤ ਸਫ਼ਲ ਜੀਵਨ ਬਤੀਤ ਕਰ ਰਹੇ ਸਨ, ਨਵੀਂ ਖੇਤੀ ਤਕਨੀਕਾਂ, ਮਸ਼ੀਨਾਂ ਬਾਰੇ ਸਿਖਲਾਈ ਲੈ ਰਹੇ ਸਨ ਅਤੇ ਸਮਾਜ ਦੀ ਸੇਵਾ ਕਰ ਰਹੇ ਸਨ, ਪਰ ਫਿਰ ਵੀ ਉਹ ਮਾਯੂਸ ਰਹਿੰਦੇ ਸਨ ਅਤੇ ਆਖਰ ਉਨ੍ਹਾਂ ਨੇ ਵਿਦੇਸ਼ ਛੱਡਣ ਦਾ ਫੈਸਲਾ ਕੀਤਾ ਅਤੇ ਵਾਪਸ ਜਨਮ-ਭੂਮੀ ਪੰਜਾਬ (ਭਾਰਤ) ਆ ਗਏ।

“ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਮੈਂ ਉੱਚ ਸਿੱਖਿਆ ਦੇ ਲਈ ਕੈਨੇਡਾ ਚਲਾ ਗਿਆ ਅਤੇ ਬਾਅਦ ਵਿੱਚ ਉੱਥੇ ਹੀ ਵੱਸ ਗਿਆ, ਪਰ 5-6 ਸਾਲ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਵਾਪਸ ਜਾਣਾ ਚਾਹੀਦਾ ਹੈ, ਜਿੱਥੋਂ ਮੈਂ ਹਾਂ।”

ਵਿਦੇਸ਼ੀ ਖੇਤੀਬਾੜੀ ਅਭਿਆਸਾਂ ਤੋਂ ਪਹਿਲਾਂ ਹੀ ਜਾਣੂ ਸਰਬੀਰਇੰਦਰ ਸਿੰਘ ਸਿੱਧੂ ਨੇ ਖੇਤੀ ਨੂੰ ਆਪਣੇ ਤਰੀਕੇ ਨਾਲ ਮਸ਼ੀਨੀਕਰਣ ਨਾਲ ਜੋੜਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਵਪਾਰਕ ਖੇਤੀ ਅਤੇ ਖੇਤੀ ਤਕਨੀਕਾਂ ਨੂੰ ਜੋੜਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਣਕ ਅਤੇ ਝੋਨੇ ਦੀ ਬਜਾਏ ਕਿੰਨੂ ਦੀ ਖੇਤੀ ਕਰਨ ਦਾ ਫੈਸਲਾ ਕੀਤਾ।

“ਕਣਕ ਅਤੇ ਝੋਨਾ ਪੰਜਾਬ ਦੀ ਰਵਾਇਤੀ ਫ਼ਸਲਾਂ ਹਨ, ਜਿਸ ਨੂੰ ਖੇਤ ਵਿਚ ਸਿਰਫ਼ 4-5 ਮਹੀਨੇ ਮਿਹਨਤ ਦੀ ਜ਼ਰੂਰਤ ਹੈ। ਕਣਕ ਅਤੇ ਝੋਨੇ ਦੇ ਚੱਕਰ ਵਿੱਚ ਫਸਣ ਦੀ ਬਜਾਏ, ਕਿਸਾਨਾਂ ਨੂੰ ਬਾਗਬਾਨੀ ਫ਼ਸਲਾਂ ਅਤੇ ਹੋਰ ਖੇਤੀ ਸੰਬੰਧੀ ਧੰਦਿਆਂ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ ਜੋ ਸਾਲ ਭਰ ਕੀਤੇ ਜਾ ਸਕਦੇ ਹਨ।”

ਸਰਬੀਰਇੰਦਰ ਸਿੰਘ ਨੇ ਬਾਗ ਵਿੱਚ ਵਰਤਣ ਲਈ ਇੱਕ ਮਸ਼ੀਨ ਤਿਆਰ ਕੀਤੀ, ਜਿਸ ਨੂੰ ਟ੍ਰੈਕਟਰ ਨਾਲ ਜੋੜਿਆ ਜਾ ਸਕਦਾ ਹੈ ਅਤੇ ਇਹ ਮਸ਼ੀਨ ਕਿੰਨੂ ਨੂੰ 6 ਅਲੱਗ-ਅਲੱਗ ਆਕਾਰ ਵਿੱਚ ਵੰਡ ਕੇ ਗਰੇਡਿੰਗ ਕਰ ਸਕਦੀ ਹੈ। ਮਸ਼ੀਨ ਵਿੱਚ 9 ਸਫ਼ਾਈ ਕਰਨ ਵਾਲੇ ਬਰੱਸ਼ ਅਤੇ 4 ਸੁਕਾਉਣ ਵਾਲੇ ਬਰੱਸ਼ ਸ਼ਾਮਿਲ ਹਨ। ਇਸ ਪੱਧਰ ਤੱਕ ਮਸ਼ੀਨ ਦੇ ਮਸ਼ੀਨੀਕਰਣ ਨੇ ਮਿਹਨਤ ਦੀ ਲਾਗਤ ਨੂੰ ਲਗਭੱਗ ਜ਼ੀਰੋ ਕਰ ਦਿੱਤਾ ਹੈ।

“ਮੇਰੇ ਦੁਆਰਾ ਡਿਜ਼ਾਇਨ ਕੀਤੀ ਗਈ ਮਸ਼ੀਨ ਇੱਕ ਘੰਟੇ ਵਿੱਚ ਲਗਭਗ 1-1.5 ਟਨ ਕਿੰਨੂਆਂ ਦੀ ਗਰੇਡਿੰਗ ਕਰ ਸਕਦੀ ਹੈ ਅਤੇ ਇਸ ਮਸ਼ੀਨ ਦੀ ਲਾਗਤ 10 ਲੀਟਰ ਡੀਜ਼ਲ ਪ੍ਰਤੀ ਦਿਨ ਹੈ।”

ਸਰਬੀਰਇੰਦਰ ਸਿੰਘ ਜੀ ਅਨੁਸਾਰ – ਸ਼ੁਰੂਆਤ ਵਿੱਚ ਜੋ ਮੁੱਖ ਰੁਕਾਵਟ ਦਾ ਸਾਹਮਣਾ ਕੀਤਾ, ਉਹ ਸੀ ਕਿੰਨੂਆਂ ਦੇ ਮੰਡੀਕਰਣ ਦੌਰਾਨ ਕਿਉਂਕਿ ਬਾਗ ਦੀ ਦੇਖਭਾਲ ਅਤੇ ਕਿੰਨੂਆਂ ਦੀ ਤੁੜਾਈ ਆਦਿ ਵਿੱਚ ਬਹੁਤ ਸਾਰਾ ਸਮਾਂ ਅਤੇ ਪੈਸਾ ਖ਼ਰਚ ਹੁੰਦਾ ਹੈ, ਜੋ ਆਰਥਿਕ ਪੱਖੋਂ ਲਾਹੇਵੰਦ ਨਹੀਂ ਸੀ। ਸਰਬੀਰਇੰਦਰ ਸਿੰਘ ਜੀ ਦੁਆਰਾ ਵਿਕਸਿਤ ਕੀਤੀ ਗ੍ਰੇਡਿੰਗ ਮਸ਼ੀਨ ਦੁਆਰਾ ਤੁੜਾਈ ਅਤੇ ਗ੍ਰੇਡਿੰਗ ਦੀ ਸਮੱਸਿਆ ਅੱਧੀ ਹੱਲ ਹੋ ਗਈ ਸੀ।

6 ਵੱਖ-ਵੱਖ ਆਕਾਰ ਵਿੱਚ ਕਿੰਨੂਆਂ ਦੀ ਗ੍ਰੇਡਿੰਗ ਕਰਨ ਦੇ ਇਸ ਮਸ਼ੀਨੀਕਰਣ ਤਰੀਕੇ ਨੇ ਬਜ਼ਾਰ ਵਿੱਚ ਸਰਬੀਰਇੰਦਰ ਸਿੰਘ ਦੀ ਫ਼ਸਲ ਲਈ ਇੱਕ ਖਾਸ ਜਗ੍ਹਾ ਬਣਾਈ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਹੋਰ ਪ੍ਰਾਥਮਿਕਤਾ ਮਿਲੀ ਅਤੇ ਨਿਵੇਸ਼ ‘ਤੇ ਹੋਰ ਲਾਭ ਮਿਲਿਆ। ਕਿੰਨੂਆਂ ਦੀ ਗ੍ਰੇਡਿੰਗ ਲਈ ਇਸ ਮਸ਼ੀਨੀਕਰਣ ਤਰੀਕੇ ਦੀ ਵਰਤੋਂ ਕਰਨਾ “ਸਿੱਧੂ ਮਾਡਲ ਫਾਰਮ” ਦੇ ਲਈ ਇੱਕ ਅਹਿਮ ਵਾਧਾ ਸੀ ਅਤੇ ਪਿਛਲੇ ਸਾਲਾਂ ਤੋਂ ਸਰਬੀਰਇੰਦਰ ਜੀ ਦੁਆਰਾ ਉਤਪਾਦਿਤ ਫਲਾਂ ਨੇ ‘ਸਿਟਰਸ ਸ਼ੋ’ ਵਿੱਚ ਰਾਜ ਪੱਧਰ ‘ਤੇ ਪਹਿਲਾ ਅਤੇ ਦੂਜਾ ਪੁਰਸਕਾਰ ਪ੍ਰਾਪਤ ਕੀਤਾ।

ਸਿਰਫ਼ ਇਹ ਹੀ ਦ੍ਰਿਸ਼ਟੀਕੋਣ ਨਹੀਂ ਸੀ ਜਿਸ ਦਾ ਪਿੱਛਾ ਸਰਬੀਰਇੰਦਰ ਸਿੰਘ ਜੀ ਕਰ ਰਹੇ ਸਨ, ਬਲਕਿ ਤੁਪਕਾ ਸਿੰਚਾਈ, ਫ਼ਸਲ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ, ਹਰੀ ਖਾਦ, ਬਾਇਓਗੈਸ ਪਲਾਂਟ, ਵਰਮੀ ਕੰਪੋਸਟਿੰਗ, ਸਬਜ਼ੀਆਂ, ਅਨਾਜ, ਫਲ ਅਤੇ ਕਣਕ ਦਾ ਜੈਵਿਕ ਉਤਪਾਦਨ ਆਦਿ ਹੋਰ ਤਰੀਕੇ ਸਨ ਜਿਨ੍ਹਾਂ ਨਾਲ ਖੇਤੀ ਦੇ ਰਵਾਇਤੀ ਢੰਗਾਂ ਨਾਲ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਨੂੰ ਘੱਟ ਕਰ ਰਹੇ ਹਨ।

ਖੇਤੀਬਾੜੀ ਵਿੱਚ ਸਰਬੀਰਇੰਦਰ ਸਿੰਘ ਸਿੱਧੂ ਜੀ ਦੇ ਯੋਗਦਾਨ ਨੇ ਉਨ੍ਹਾਂ ਨੂੰ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਕਈ ਪੁਰਸਕਾਰ ਅਤੇ ਸਨਮਾਨ ਦਿਵਾਏ ਹਨ, ਜਿਹਨਾਂ ਵਿੱਚੋਂ ਇਹ ਦੋ ਮੁੱਖ ਹਨ:
• ਅਬੋਹਰ, ਪੰਜਾਬ ਵਿੱਚ ਰਾਜ ਪੱਧਰੀ ਸਿਟਰਸ ਸ਼ੋਅ ਜਿੱਤਿਆ।
• ਆਧੁਨਿਕ ਖੇਤੀਬਾੜੀ ਲਈ ਪੂਸਾ ਦਿੱਲੀ ਤੋਂ ਸਨਮਾਨ ਪ੍ਰਾਪਤ ਕੀਤਾ।

ਖੇਤੀਬਾੜੀ ਦੇ ਨਾਲ-ਨਾਲ ਸਰਬੀਰਇੰਦਰ ਜੀ ਸਿਰਫ਼ ਆਪਣੇ ਸ਼ੌਂਕ ਕਾਰਨ ਪਸ਼ੂ ਪਾਲਣ ਅਤੇ ਖੇਤੀ ਸਹਾਇਕ ਧੰਦਿਆਂ ਦੇ ਵੀ ਮਾਹਿਰ ਹਨ। ਉਨ੍ਹਾਂ ਨੇ ਡੇਅਰੀ ਪਸ਼ੂ, ਪੋਲਟਰੀ, ਪੰਛੀ, ਕੁੱਤੇ, ਬੱਕਰੀਆਂ ਅਤੇ ਮਾਰਵਾੜੀ ਘੋੜੇ ਪਾਲ਼ੇ ਹੋਏ ਹਨ। ਉਨ੍ਹਾਂ ਨੇ ਅੱਧੇ ਏਕੜ ਵਿੱਚ ਮੱਛੀ-ਪਾਲਣ ਲਈ ਤਲਾਬ ਬਣਾਇਆ ਅਤੇ ਰੁੱਖਾਂ ਵਿੱਚ 7000 ਸਫੇਦੇ ਅਤੇ 25 ਬਾਂਸ ਦੇ ਰੁੱਖ ਹਨ

ਖੇਤੀਬਾੜੀ ਦੇ ਖੇਤਰ ਵਿੱਚ ਆਪਣੇ 12 ਸਾਲ ਦੇ ਅਨੁਭਵ ਨਾਲ, ਸਰਬੀਰਇੰਦਰ ਜੀ ਨੇ ਕੁੱਝ ਮਹੱਤਵਪੂਰਣ ਮਾਮਲਿਆਂ ‘ਤੇ ਆਪਣਾ ਧਿਆਨ ਕੇਂਦਰਿਤ ਕੀਤਾ ਅਤੇ ਇਸ ਮੁੱਦੇ ਦੁਆਰਾ ਸਮਾਜ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ, ਜੋ ਪੰਜਾਬ ਵਿੱਚ ਪ੍ਰਮੁੱਖ ਚਿੰਤਾ ਦੇ ਵਿਸ਼ੇ ਹਨ।

ਸਬਸਿਡੀ ਅਤੇ ਖੇਤੀ ਯੋਜਨਾਵਾਂ
ਕਿਸਾਨ ਮੰਨਦੇ ਹਨ ਕਿ ਸਰਕਾਰ ਸਬਸਿਡੀ ਦੇ ਕੇ ਅਤੇ ਵਿਭਿੰਨ ਖੇਤੀਬਾੜੀ ਯੋਜਨਾਵਾਂ ਬਣਾ ਕੇ ਸਾਡੀ ਮਦਦ ਕਰ ਰਹੀ ਹੈ, ਪਰ ਇਹ ਸੱਚ ਨਹੀਂ ਹੈ, ਇਹ ਕਿਸਾਨਾਂ ਨੂੰ ਨਕਾਰਾ ਬਣਾਉਣ ਅਤੇ ਜ਼ਮੀਨ ‘ਤੇ ਕਬਜ਼ਾ ਕਰਨ ਦਾ ਇੱਕ ਤਰੀਕਾ ਹੈ। ਕਿਸਾਨਾਂ ਨੂੰ ਆਪਣੇ ਚੰਗਾ ਅਤੇ ਬੁਰਾ ਸਮਝਣਾ ਚਾਹੀਦਾ ਹੈ, ਕਿਉਂਕਿ ਖੇਤੀਬਾੜੀ ਇੱਕ ਵਿਸ਼ਾਲ ਖੇਤਰ ਹੈ। ਜੇਕਰ ਇਸ ਨੂੰ ਪੱਕੇ ਇਰਾਦੇ ਨਾਲ ਕੀਤਾ ਜਾਵੇ ਤਾਂ ਇਹ ਕਿਸੇ ਨੂੰ ਵੀ ਅਮੀਰ ਬਣਾ ਸਕਦਾ ਹੈ।

ਨੌਜਵਾਨ ਪੀੜ੍ਹੀ ਦੀ ਸੋਚ –
ਅੱਜ-ਕੱਲ੍ਹ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਜਾਂ ਸ਼ਹਿਰ ਵਿੱਚ ਰਹਿਣ ਲਈ ਤਿਆਰ ਹੈ, ਉਨ੍ਹਾਂ ਨੂੰ ਪਰਵਾਹ ਨਹੀਂ ਹੈ ਕਿ ਉਨ੍ਹਾਂ ਨੂੰ ਉੱਥੇ ਕਿਸ ਤਰ੍ਹਾਂ ਦਾ ਕੰਮ ਕਰਨਾ ਪਵੇਗਾ? ਖੇਤੀਬਾੜੀ ਉਨ੍ਹਾਂ ਲਈ ਮਾੜਾ ਕੰਮ ਹੈ। ਸਿੱਖਿਆ ਅਤੇ ਰੁਜ਼ਗਾਰ ਵਿੱਚ ਸਰਕਾਰ ਦੇ ਪੈਸੇ ਨਿਵੇਸ਼ ਕਰਨ ਦਾ ਕੀ ਫਾਇਦਾ ਜੇਕਰ ਆਖਿਰ ਇਸ ਦਾ ਨਤੀਜਾ ਨਾ-ਮਾਤਰ ਹੀ ਰਹਿ ਜਾਵੇ। ਨੌਜਵਾਨ ਪੀੜ੍ਹੀ ਇਸ ਗੱਲ ਤੋਂ ਅਣਜਾਣ ਹੈ ਕਿ ਖੇਤੀਬਾੜੀ ਦਾ ਖੇਤਰ ਇੰਨਾ ਖੁਸ਼ਹਾਲ ਅਤੇ ਭਿੰਨ ਹੈ ਕਿ ਇਸ ਦੁਆਰਾ ਵਿਦੇਸ਼ੀ ਜੀਵਨ ਨਾਲੋਂ ਵੱਧ ਫਾਇਦੇ, ਕਮਾਈ ਅਤੇ ਖੁਸ਼ੀ ਹਾਸਲ ਕਰ ਸਕਦੇ ਹਨ।

ਖੇਤੀਬਾੜੀ ਦੇ ਖੇਤਰ ਵਿੱਚ ਮੰਡੀਕਰਣ –
ਅੱਜ, ਕਿਸਾਨਾਂ ਨੂੰ ਮੰਡੀਕਰਣ ਪ੍ਰਣਾਲੀ ‘ਚੋਂ ਵਿਚੋਲਿਆਂ ਨੂੰ ਹਟਾ ਕੇ ਖੁਦ ਵਿਕਰੇਤਾ ਬਣਨਾ ਪਵੇਗਾ ਅਤੇ ਇਹ ਹੀ ਇੱਕੋ ਤਰੀਕਾ ਹੈ ਜਿਸ ਨਾਲ ਕਿਸਾਨ ਆਪਣਾ ਗੁੰਮਿਆ ਹੋਇਆ ਸਥਾਨ ਸਮਾਜ ਵਿੱਚ ਦੁਬਾਰਾ ਹਾਸਿਲ ਕਰ ਸਕਦੇ ਹਨ। ਕਿਸਾਨਾਂ ਨੂੰ ਅਧੁਨਿਕ ਵਾਤਾਵਰਣ ਅਨੁਕੂਲ ਢੰਗ ਅਪਣਾਉਣੇ ਪੈਣਗੇ ਜੋ ਉਨ੍ਹਾਂ ਨੂੰ ਸਥਾਈ ਖੇਤੀਬਾੜੀ ਦੇ ਪਰਿਣਾਮਾਂ ਵੱਲ ਲੈ ਜਾਣਗੇ।

ਸਾਰਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ-
“ਜ਼ਿੰਦਗੀ ਵਿੱਚ ਇੱਕ ਵਾਰ ਸਭ ਨੂੰ ਡਾਕਟਰ, ਵਕੀਲ, ਪੁਲਿਸ ਅਧਿਕਾਰੀ ਅਤੇ ਇੱਕ ਪ੍ਰਚਾਰਕ ਦੀ ਲੋੜ ਪੈਂਦੀ ਹੈ, ਪਰ ਕਿਸਾਨ ਦੀ ਜ਼ਰੂਰਤ ਇੱਕ ਦਿਨ ਵਿੱਚ ਤਿੰਨ ਵਾਰ ਪੈਂਦੀ ਹੈ।”

ਸ. ਰਾਜਮੋਹਨ ਸਿੰਘ ਕਾਲੇਕਾ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਵਿਅਕਤੀ ਦੀ ਕਹਾਣੀ ਜਿਸ ਨੂੰ ਪੰਜਾਬ ਵਿੱਚ ਜ਼ਹਿਰ ਰਹਿਤ ਫ਼ਸਲ ਉਗਾਉਣ ਲਈ ਜਾਣਿਆ ਜਾਂਦਾ ਹੈ

ਇੱਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ, ਸ. ਰਾਜਮੋਹਨ ਸਿੰਘ ਕਾਲੇਕਾ ਪਿੰਡ ਬਿਸ਼ਨਪੁਰ, ਪਟਿਆਲਾ ਦੇ ਇੱਕ ਸਫ਼ਲ ਅਗਾਂਹਵਧੂ ਕਿਸਾਨ ਹਨ। ਕਿਸੇ ਵੀ ਤਰ੍ਹਾਂ ਦੇ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕੀਤੇ ਬਿਨਾਂ ਉਹ 20 ਏਕੜ ਜ਼ਮੀਨ ‘ਤੇ ਕਣਕ ਅਤੇ ਝੋਨੇ ਦਾ ਉਤਪਾਦਨ ਕਰਦੇ ਹਨ ਅਤੇ ਇਸ ਨਾਲ ਚੰਗੀ ਪੈਦਾਵਾਰ (35 ਕੁਇੰਟਲ ਝੋਨਾ ਅਤੇ 22 ਕੁਇੰਟਲ ਕਣਕ ਪ੍ਰਤੀ ਏਕੜ) ਪ੍ਰਾਪਤ ਕਰ ਰਹੇ ਹਨ।

ਉਹ ਪਰਾਲੀ ਸਾੜਨ ਦੇ ਵਿਰੁੱਧ ਹਨ ਅਤੇ ਕਦੀ ਵੀ ਬਚੀ ਪਰਾਲੀ ਨੂੰ ਨਹੀਂ ਸਾੜਦੇ। ਉਨ੍ਹਾਂ ਦੇ ਜ਼ਹਿਰ ਮੁਕਤ ਖੇਤੀ ਅਤੇ ਵਾਤਾਵਰਣ ਦੇ ਅਨੁਕੂਲ ਖੇਤੀਬਾੜੀ ਵਿਧੀ ਦੇ ਢੰਗਾਂ ਨੇ ਉਨ੍ਹਾਂ ਨੂੰ ਪੰਜਾਬ ਦੇ ਹੋਰਨਾਂ ਕਿਸਾਨਾਂ ਦੇ ਰੋਲ ਮਾਡਲ ਦੇ ਰੂਪ ਵਿੱਚ ਮਾਨਤਾ ਦਿੱਤੀ ਹੈ।

ਇਸ ਤੋਂ ਇਲਾਵਾ ਉਹ ਜ਼ਿਲ੍ਹਾ ਪਟਿਆਲਾ ਉਤਪਾਦਨ ਕਮੇਟੀ ਦੇ ਮੈਂਬਰ ਵੀ ਹਨ। ਉਹ ਹਮੇਸ਼ਾ ਅਗਾਂਹਵਧੂ ਕਿਸਾਨਾਂ, ਵਿਗਿਆਨੀਆਂ, ਅਧਿਕਾਰੀਆਂ ਅਤੇ ਖੇਤੀ ਮਾਹਿਰਾਂ ਨਾਲ ਜੁੜੇ ਰਹਿੰਦੇ ਹਨ, ਇਹ ਇੱਕ ਵੱਡੀ ਪ੍ਰਾਪਤੀ ਹੈ ਜੋ ਉਨ੍ਹਾਂ ਨੇ ਹਾਸਲ ਕੀਤੀ ਹੈ। ਕਈ ਖੇਤੀਬਾੜੀ ਵਿਗਿਆਨੀ ਅਤੇ ਅਧਿਕਾਰੀ ਅਕਸਰ ਉਨ੍ਹਾਂ ਦੇ ਫਾਰਮ ‘ਤੇ ਰਿਸਰਚ ਅਤੇ ਖੋਜ ਲਈ ਆਉਂਦੇ ਹਨ।

ਉਹ ਨੌਕਰੀ ਅਤੇ ਖੇਤੀਬਾੜੀ ਦੇ ਨਾਲ-ਨਾਲ ਡੇਅਰੀ ਫਾਰਮਿੰਗ ਵਿੱਚ ਵੀ ਕਿਰਿਆਸ਼ੀਲਤਾ ਨਾਲ ਸ਼ਾਮਲ ਹਨ। ਉਨ੍ਹਾਂ ਨੇ ਸਾਹੀਵਾਲ ਨਸਲ ਦੀਆਂ ਕੁੱਝ ਗਾਵਾਂ ਰੱਖੀਆਂ ਹਨ। ਇਸ ਦੇ ਇਲਾਵਾ ਉਨ੍ਹਾਂ ਨੇ ਆਪਣੇ ਖੇਤ ਵਿੱਚ ਬਾਇਓਗੈਸ ਪਲਾਂਟ ਵੀ ਸਥਾਪਿਤ ਕੀਤਾ। ਉਨ੍ਹਾਂ ਦੇ ਅਨੁਸਾਰ ਉਹ ਅੱਜ ਜਿੱਥੋਂ ਤੱਕ ਪਹੁੰਚੇ ਹਨ, ਉਸ ਦੇ ਪਿੱਛੇ ਦਾ ਕਾਰਨ ਸਿਰਫ਼ KVK ਅਤੇ IARI ਦੇ ਕ੍ਰਿਸ਼ੀ ਮਾਹਿਰਾਂ ਦੁਆਰਾ ਦਿੱਤੀਆਂ ਗਈਆਂ ਸਲਾਹਾਂ ਹਨ।

ਵਾਧੂ ਸਮੇਂ ਵਿੱਚ, ਰਾਜਮੋਹਨ ਸਿੰਘ ਜੀ ਨੂੰ ਖੇਤੀ ਨਾਲ ਸੰਬੰਧਿਤ ਕਿਤਾਬਾਂ ਪੜ੍ਹਨਾ ਪਸੰਦ ਹੈ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਕੁਦਰਤੀ ਖੇਤੀ ਕਰਨ ਦੇ ਲਈ ਪ੍ਰੇਰਣਾ ਮਿਲਦੀ ਹੈ।

ਉਨ੍ਹਾਂ ਦੇ ਇਨਾਮ ਅਤੇ ਉਪਲੱਬਧੀਆਂ…

ਉਨ੍ਹਾਂ ਦੇ ਚੰਗੇ ਕੰਮ ਅਤੇ ਜ਼ਹਿਰ ਮੁਕਤ ਖੇਤੀ ਕਰਨ ਦੀ ਪਹਿਲ ਲਈ ਉਨ੍ਹਾਂ ਨੂੰ ਕਈ ਪ੍ਰਸਿੱਧ ਹਸਤੀਆਂ ਤੋਂ ਸਨਮਾਨ ਅਤੇ ਪੁਰਸਕਾਰ ਵੀ ਮਿਲੇ ਹਨ।

• ਰਾਜ ਪੱਧਰੀ ਪੁਰਸਕਾਰ

• ਰਾਸ਼ਟਰੀ ਪੁਰਸਕਾਰ

• ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਧਾਲੀਵਾਲ ਪੁਰਸਕਾਰ

• ਉਨ੍ਹਾਂ ਨੂੰ ਮਾਣਯੋਗ ਸੁਪਰੀਮ ਕੋਰਟ ਦੇ ਜੱਜ ਵੱਲੋਂ ਸਨਮਾਨਿਤ ਕੀਤਾ ਗਿਆ।

• ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਵੱਲੋਂ ਸਨਮਾਨਿਤ ਕੀਤਾ ਗਿਆ।

• ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਦੁਆਰਾ ਸਨਮਾਨਿਤ ਕੀਤਾ।

ਰਾਜਮੋਹਨ ਜੀ ਨੇ ਨਾ ਸਿਰਫ਼ ਇਹ ਪੁਰਸਕਾਰ ਹਾਸਲ ਕੀਤੇ, ਬਲਕਿ ਵੱਖ-ਵੱਖ ਸਰਕਾਰੀ ਅਫ਼ਸਰਾਂ ਤੋਂ ਵਿਸ਼ੇਸ਼ ਪ੍ਰਸ਼ੰਸਾ ਪੱਤਰ ਵੀ ਪ੍ਰਾਪਤ ਕੀਤੇ, ਜੋ ਉਨ੍ਹਾਂ ਨੂੰ ਮਾਣ ਮਹਿਸੂਸ ਕਰਵਾਉਂਦੇ ਹਨ।

• ਮੁੱਖ ਸੰਸਦੀ ਸਕੱਤਰ, ਖੇਤੀ, ਪੰਜਾਬ

• ਖੇਤੀ ਪੰਜਾਬ ਦੇ ਨਿਦੇਸ਼ਕ

• ਡਿਪਟੀ ਕਮਿਸ਼ਨਰ ਪਟਿਆਲਾ

• ਮੁੱਖ ਖੇਤੀ ਅਧਿਕਾਰੀ, ਪਟਿਆਲਾ

• ਮੁੱਖ ਨਿਰਦੇਸ਼ਕ IARI

ਸੰਦੇਸ਼
“ਕਿਸਾਨਾਂ ਨੂੰ ਜ਼ਹਿਰ ਮੁਕਤ ਖੇਤੀ ਕਰਨ ਵੱਲ ਕਦਮ ਚੁੱਕਣੇ ਚਾਹੀਦੇ ਹਨ, ਕਿਉਂਕਿ ਇਹ ਬਿਹਤਰ ਜੀਵਨ ਜਿਊਣ ਦਾ ਇੱਕੋ-ਇੱਕ ਤਰੀਕਾ ਹੈ। ਅੱਜ, ਕਿਸਾਨ ਨੂੰ ਵਰਤਮਾਨ ਜੀਵਨ ਦੀਆਂ ਜ਼ਰੂਰਤਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਆਪਣੀਆਂ ਆਰਥਿਕ ਜ਼ਰੂਰਤਾਂ ਦੀ ਪੂਰਤੀ ਕਰਨ ਦੀ ਬਜਾਏ ਖੇਤੀ ਕਰਨ ਲਈ ਸਾਰਥਕ ਅਤੇ ਟਿਕਾਊ ਤਰੀਕੇ ਲੱਭਣੇ ਚਾਹੀਦੇ ਹਨ।”