ਭਗਤ ਸਿੰਘ

ਪੂਰੀ ਕਹਾਣੀ ਪੜ੍ਹੋ

ਦੋ ਭਰਾਵਾਂ ਦੀ ਮਿਲ ਕੇ ਕੀਤੀ ਗਈ ਕੋਸ਼ਿਸ਼ ਨੇ ਉਨ੍ਹਾਂ ਦੇ ਪਿਤਾ ਦੇ ਛੋਟੇ ਜਿਹੇ ਪੋਲਟਰੀ ਫਾਰਮ ਨੂੰ ਲੱਖਾਂ ਦੇ ਕਾਰੋਬਾਰ ਵਿੱਚ ਬਦਲ ਦਿੱਤਾ: ਜਗਜੀਤ ਪੋਲਟਰੀ ਬ੍ਰੀਡਿੰਗ ਫਾਰਮ

ਇੱਕ ਵਿਅਕਤੀ ਦੁਆਰਾ 15000 ਰੁਪਏ ਤੋਂ ਇੱਕ ਕਾਰੋਬਾਰ ਸ਼ੁਰੂ ਹੋਇਆ। ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਭਵਿੱਖ ਵਿੱਚ ਉਨ੍ਹਾਂ ਦੇ ਪੁੱਤਰ ਇਸ ਕਾਰੋਬਾਰ ਨੂੰ ਲੱਖਾਂ ਦਾ ਬਣਾ ਦੇਣਗੇ। ਅਜਿਹਾ ਕਿਹਾ ਜਾਂਦਾ ਹੈ ਕਿ ਹਰ ਵੱਡੇ ਕੰਮ ਦੀ ਸ਼ੁਰੂਆਤ ਛੋਟੀ ਹੁੰਦੀ ਹੈ। ਇਹ ਦੋ ਪੁੱਤਰਾਂ ਦੀ ਕਹਾਣੀ ਹੈ, ਜਿਨ੍ਹਾਂ ਨੇ ਆਪਣੀ ਪੜ੍ਹਾਈ ਤੋਂ ਬਾਅਦ ਪਿਤਾ ਦੇ ਕਦਮਾਂ ‘ਤੇ ਚੱਲ ਕੇ ਆਪਣੇ ਕਾਰੋਬਾਰ ਨੂੰ ਬਹੁਤ ਉੱਚੇ ਪੱਧਰ ‘ਤੇ ਪਹੁੰਚਾਇਆ।

ਸ. ਭਗਤ ਸਿੰਘ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵਿੱਚਲੇ ਕਸਬੇ ਪੱਟੀ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੇ 1962 ਵਿੱਚ 400 ਮੁਰਗੀਆਂ ਦੇ ਨਾਲ ਪੋਲਟਰੀ ਫਾਰਮ ਦਾ ਕਾਰੋਬਾਰ ਸ਼ੁਰੂ ਕੀਤਾ। ਉਨ੍ਹਾਂ ਨੇ ਜਦੋਂ ਇਹ ਕਾਰੋਬਾਰ ਸ਼ੁਰੂ ਕੀਤਾ, ਤਾਂ ਜ਼ਿਆਦਾਤਰ ਲੋਕ ਪੋਲਟਰੀ ਫਾਰਮ ਦੇ ਕੰਮ ਬਾਰੇ ਨਹੀਂ ਵਿਚਾਰਦੇ ਸੀ। ਉਨ੍ਹਾਂ ਨੇ ਆਪਣੇ ਪੋਲਟਰੀ ਫਾਰਮ ਦਾ ਨਾਮ ਜਗਜੀਤ ਪੋਲਟਰੀ ਫਾਰਮ ਰੱਖਿਆ, ਇਸ ਵਿੱਚ ‘ਜਗ’ ਸ਼ਬਦ ਉਨ੍ਹਾਂ ਦੇ ਪਤਨੀ ਦੇ ਨਾਮ ‘ਚੋਂ (ਜਗਦੀਸ਼) ਲਿਆ ਅਤੇ ‘ਜੀਤ’ ਉਨ੍ਹਾਂ ਦਾ ਖੁਦ ਦਾ ਨਾਮ ਸੀ। ਪੋਲਟਰੀ ਦਾ ਕਾਰੋਬਾਰ ਸ਼ੁਰੂ ਕਰਨਾ ਉਨ੍ਹਾਂ ਲਈ ਇੱਕ ਸੁਪਨਾ ਸੀ ਅਤੇ ਇਸ ਵਿੱਚ ਉਨ੍ਹਾਂ ਦੀ ਬਹੁਤ ਦਿਲਚਸਪੀ ਵੀ ਸੀ। ਪਰ ਉਨ੍ਹਾਂ ਨੇ ਕਦੇ ਵੀ ਆਪਣੇ ਸ਼ਬਦਾਂ ਜਾਂ ਕਾਰੋਬਾਰ ਨੂੰ ਬੱਚਿਆਂ ‘ਤੇ ਨਹੀਂ ਥੋਪਿਆ। ਉਨ੍ਹਾਂ ਦੇ ਦੋ ਪੁੱਤਰ ਹਨ: ਮਨਦੀਪ ਸਿੰਘ ਅਤੇ ਰਮਨਦੀਪ ਸਿੰਘ ਅਤੇ ਉਨ੍ਹਾਂ ਦੋਨਾਂ ਨੂੰ ਹੀ ਮੁੱਢਲੀ ਅਤੇ ਉੱਚੇਰੀ ਵਿੱਦਿਆ ਲਈ ਸਕੂਲ ਅਤੇ ਕਾਲਜ ਭੇਜਿਆ ਗਿਆ, ਤਾਂ ਜੋ ਉਹ ਆਪਣੀ ਮਰਜ਼ੀ ਦਾ ਕਾਰੋਬਾਰ ਚੁਣ ਸਕਣ। ਪਰ ਉਨ੍ਹਾਂ ਦੇ ਦੋਨਾਂ ਪੁੱਤਰਾਂ ਨੇ ਆਪਣੇ ਪਿਤਾ ਦੇ ਕਾਰੋਬਾਰ ਨੂੰ ਸੰਭਾਲਣ ਅਤੇ ਅੱਗੇ ਵਧਾਉਣ ਦਾ ਫੈਸਲਾ ਕੀਤਾ।

ਦੋਨਾਂ ਭਰਾਵਾਂ, ਮਨਦੀਪ ਸਿੰਘ ਅਤੇ ਰਮਨਦੀਪ ਸਿੰਘ, ਨੇ 2012 ਵਿੱਚ ਪਿਤਾ ਦੀ ਮੌਤ ਤੋਂ ਬਾਅਦ ਕਾਰੋਬਾਰ ਨੂੰ ਸੰਭਾਲਿਆ ਅਤੇ ਹੌਲੀ-ਹੌਲੀ ਸਮੇਂ ਦੇ ਨਾਲ ਆਪਣੇ ਫਾਰਮ ਨੂੰ 3.5 ਏਕੜ ਦੇ ਇਲਾਕੇ ਤੱਕ ਵਧਾ ਦਿੱਤਾ। ਪਹਿਲਾਂ ਉੱਥੇ ਸਿਰਫ਼ ਪੋਲਟਰੀ ਫਾਰਮ ਹੀ ਸੀ, ਪਰ ਕੁੱਝ ਸਮੇਂ ਬਾਅਦ ਉਨ੍ਹਾਂ ਨੇ ਬ੍ਰੀਡਿੰਗ ਦਾ ਕੰਮ ਵੀ ਸ਼ੁਰੂ ਕੀਤਾ ਅਤੇ ਆਪਣੇ ਫਾਰਮ ਦਾ ਨਾਮ ਬਦਲ ਕੇ ਜਗਜੀਤ ਪੋਲਟਰੀ ਬ੍ਰੀਡਿੰਗ ਫਾਰਮ ਰੱਖ ਦਿੱਤਾ। ਪਰ ਪੂਰੇ ਪਿੰਡ ਵਿੱਚ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਪੋਲਟਰੀ ਫਾਰਮ ਭਗਤ ਸਿੰਘ ਜੀ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਹੈ। ਨਾਮ ਬਦਲਣ ਨਾਲ ਕੋਈ ਖਾਸ ਬਦਲਾਅ ਨਹੀਂ ਆਇਆ, ਪਰ ਦੋਨਾਂ ਭਰਾਵਾਂ ਦੀ ਮਿਹਨਤ ਨਾਲ ਬਹੁਤ ਵੱਡਾ ਬਦਲਾਅ ਆਇਆ ਅਤੇ ਪੂਰੇ ਪੋਲਟਰੀ ਕਾਰੋਬਾਰ ਦਾ ਨਕਸ਼ਾ ਹੀ ਬਦਲ ਗਿਆ।

ਉਨ੍ਹਾਂ ਕੋਲ 1.5 ਏਕੜ ਜ਼ਮੀਨ ਬ੍ਰੀਡਿੰਗ ਲਈ ਅਤੇ 2 ਏਕੜ ਜ਼ਮੀਨ ਵਪਾਰਕ ਕੰਮ ਲਈ ਹੈ। ਅੱਜ ਉਨ੍ਹਾਂ ਕੋਲ ਬ੍ਰੀਡਿੰਗ ਫਾਰਮ ਵਿੱਚ ਲਗਭਗ 12000 ਮੁਰਗੀਆਂ ਅਤੇ ਵਪਾਰਕ ਫਾਰਮ ਵਿੱਚ 18-20,000 ਮੁਰਗੀਆਂ ਹਨ।

ਹੌਲੀ-ਹੌਲੀ ਸਮੇਂ ਦੇ ਨਾਲ ਉਨ੍ਹਾਂ ਨੇ ਫਾਰਮ ਦੇ ਕੰਮਾਂ ਨੂੰ ਆਸਾਨ ਅਤੇ ਆਟੋਮੈਟਿਕ ਬਣਾਉਣ ਲਈ 8 ਮਸ਼ੀਨਾਂ ਲਿਆਦੀਆਂ, ਜਿਨ੍ਹਾਂ ਵਿੱਚੋਂ ਹਰੇਕ ਮਸ਼ੀਨ ਦਾ ਮੁੱਲ ਲਗਭਗ 3 ਲੱਖ ਹੈ। ਇਸ ਫਾਰਮ ਅਤੇ ਮਸ਼ੀਨਾਂ ਦੇ ਪ੍ਰਬੰਧ ਲਈ ਉਨ੍ਹਾਂ ਦੇ ਨਾਲ 25 ਹੋਰ ਮਜ਼ਦੂਰ ਕੰਮ ਕਰਦੇ ਹਨ। ਮਨਦੀਪ ਸਿੰਘ ਅਤੇ ਰਮਨਦੀਪ ਸਿੰਘ ਪੋਲਟਰੀ ਫਾਰਮ ਵਿੱਚ ਸਫਾਈ ਵੱਲ ਖਾਸ ਧਿਆਨ ਦਿੰਦੇ ਹਨ। ਇੱਥੋਂ ਤੱਕ ਕਿ ਮਨਦੀਪ ਸਿੰਘ ਜੀ ਦਾ ਪੁੱਤਰ ਡਾ. ਜਸਦੀਪ ਸਿੰਘ ਵੀ ਇਸ ਪੋਲਟਰੀ ਫਾਰਮ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਵੈਟਨਰੀ ਡਾਕਟਰ ਹੋਣ ਦੇ ਤੌਰ ‘ਤੇ ਜਸਦੀਪ ਸਿੰਘ ਮੁਰਗੀਆਂ ਅਤੇ ਚੂਜ਼ਿਆਂ ਦੀ ਦੇਖ-ਭਾਲ ਵਿੱਚ ਖਾਸ ਭੂਮਿਕਾ ਨਿਭਾਉਂਦੇ ਹਨ। ਉਹ ਯਕੀਨ ਦਿਵਾਉਂਦੇ ਹਨ ਕਿ ਸਾਰੇ ਚੂਜ਼ੇ ਬਿਮਾਰੀ-ਮੁਕਤ ਅਤੇ ਪੋਲਟਰੀ ਦੇ ਸਾਰੇ ਉਤਪਾਦ ਵਧੀਆ ਕੁਆਲਿਟੀ ਦੇ ਹਨ। ਜੇਕਰ ਚੂਜ਼ਿਆਂ ਵਿੱਚ ਕੋਈ ਬਿਮਾਰੀ ਜਾਂ ਇਸਦੇ ਲੱਛਣ ਦਿੱਖਣ ਤਾਂ ਉਹ ਲੋੜ ਅਨੁਸਾਰ ਟੀਕਾਕਰਨ ਆਦਿ ਕਰਵਾਉਂਦੇ ਹਨ।

7 ਸਾਲ ਪਹਿਲਾਂ ਬਣੇ ਛੋਟੇ ਜਿਹੇ ਪੋਲਟਰੀ ਫਾਰਮ ਨੂੰ ਦੋਨਾਂ ਭਰਾਵਾਂ ਦੀ ਮਿਹਨਤ ਨੇ ਲੱਖਾਂ ਦੀ ਕੀਮਤ ਵਿੱਚ ਬਦਲ ਦਿੱਤਾ। ਅੱਜ ਉਹ ਆਪਣੇ ਪੋਲਟਰੀ ਉਤਪਾਦ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਸਪਲਾਈ ਕਰਦੇ ਹਨ। ਉਹ ਹੋਰਨਾਂ ਲੋਕਾਂ ਨੂੰ ਵੀ ਇਸ ਕਾਰੋਬਾਰ ਬਾਰੇ ਟ੍ਰੇਨਿੰਗ ਅਤੇ ਸਲਾਹ ਦਿੰਦੇ ਹਨ, ਜੋ ਇਸ ਕਾਰੋਬਾਰ ਨੂੰ ਸ਼ੁਰੂ ਕਰਨਾ ਚਾਹੁੰਦੇ ਹਨ। ਡਾ. ਜਸਦੀਪ ਸਿੰਘ ਪੋਲਟਰੀ ਉਤਪਾਦਾਂ ਦੀ ਕੁਆਲਿਟੀ ਨੂੰ ਬਰਕਰਾਰ ਰੱਖਣ ਅਤੇ ਚੂਜ਼ਿਆਂ ਦੀ ਖੁਰਾਕ ਅਤੇ ਟੀਕਾਕਰਨ ਆਦਿ ਬਾਰੇ ਜਾਣਕਾਰੀ ਦੇ ਕੇ ਲੋਕਾਂ ਦੀ ਮਦਦ ਕਰਦੇ ਹਨ। ਭਵਿੱਖ ਵਿੱਚ ਇਹ ਦੋਨੋਂ ਭਰਾ ਅਤੇ ਪੁੱਤਰ ਆਪਣੇ ਪੋਲਟਰੀ ਦੇ ਕਾਰੋਬਾਰ ਨੂੰ ਹੋਰ ਵਧਾਉਣ ਦੀ ਯੋਜਨਾ ਬਣਾ ਰਹੇ ਹਨ, ਤਾਂ ਜੋ ਉਹ ਆਪਣੇ ਫਾਰਮ ਦੇ ਉਤਪਾਦ ਹੋਰਨਾਂ ਇਲਾਕਿਆਂ ਤੱਕ ਉਪਲੱਬਧ ਕਰਵਾ ਸਕਣ।

ਭਗਤ ਸਿੰਘ ਜੀ ਦੇ ਪੁੱਤਰਾਂ ਦੁਆਰਾ ਦਿੱਤਾ ਗਿਆ ਸੰਦੇਸ਼
ਅੱਜ-ਕੱਲ੍ਹ ਬਹੁਤ ਸਾਰੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਜੋ ਬਿਲਕੁਲ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਸੋਚਣਾ ਚਾਹੀਦਾ ਕਿ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦਾ ਕੀ ਬਣੇਗਾ? ਉਨ੍ਹਾਂ ਦਾ ਪਰਿਵਾਰ ਸਿਰਫ਼ ਉਨ੍ਹਾਂ ‘ਤੇ ਨਿਰਭਰ ਹੁੰਦਾ ਹੈ। ਇਸ ਲਈ ਆਪਣੀ ਜਿੰਮੇਵਾਰੀਆਂ ਤੋਂ ਭੱਜਣ ਦਾ ਇਹ ਗਲਤ ਤਰੀਕਾ ਹੈ। ਕਿਸਾਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਆਪਣੀ ਕਲਾ ਨੂੰ ਕਿਵੇਂ ਲਾਭਦਾਇਕ ਬਣਾ ਸਕਦੇ ਹਨ ਅਤੇ ਕਿਵੇਂ ਉਹ ਫਸਲਾਂ ‘ਤੇ ਪ੍ਰਕਿਰਿਆ ਕਰਕੇ ਆਉਣ ਵਾਲੇ ਸਮੇਂ ਵਿੱਚ ਵੱਧ ਮੁਨਾਫਾ ਲੈ ਸਕਦੇ ਹਨ। ਹੁਣ ਕਿਸਾਨਾਂ ਨੂੰ ਬੁੱਧੀਮਾਨੀ ਨਾਲ ਖੇਤੀ ਕਰਨੀ ਚਾਹੀਦੀ ਹੈ ਅਤੇ ਆਪਣੀਆਂ ਫਸਲਾਂ ਦੇ ਉੱਚਿਤ ਮੁੱਲ ਲੈਣ ਲਈ ਆਪਣੀ ਉਪਜ ਨੂੰ ਖੁਦ ਵੇਚਣਾ ਚਾਹੀਦਾ ਹੈ।”

 

ਡਾ. ਰਮਨਦੀਪ ਸਿੰਘ

ਪੂਰੀ ਕਹਾਣੀ ਪੜ੍ਹੋ

ਭਾਰਤ ਦੇ ਬਹੁਤ ਸਾਰੇ ਐਗਰੀਪ੍ਰਿਨਿਓਰ ਨੂੰ ਸਫ਼ਲ ਬਣਾਉਣ ਵਾਲੇ ਇਨਸਾਨ

ਸਹੀ ਜਾਣਕਾਰੀ ਦੀ ਗੈਰ-ਹਾਜ਼ਰੀ, ਕ੍ਰਿਸ਼ੀ ਮੰਡੀਕਰਨ ਸੁਵਿਧਾਵਾਂ ਅਤੇ ਉਚਿੱਤ ਸਲਾਹ ਦੀ ਕਮੀ ਕਾਰਨ ਅੱਜ ਦੇ ਕਿਸਾਨ ਨੂੰ ਆਪਣੀ ਖੇਤੀ ਉਪਜ ਦੇ ਨਿਪਟਾਰੇ ਲਈ ਸਥਾਨਕ ਵਪਾਰੀਆਂ ਅਤੇ ਦਲਾਲਾਂ ‘ਤੇ ਨਿਰਭਰ ਹੋਣਾ ਪੈਂਦਾ ਹੈ, ਜੋ ਕਿ ਇਸਨੂੰ ਨਾ-ਮਾਤਰ ਕੀਮਤ ‘ਤੇ ਵੇਚਦੇ ਹਨ। ਭਾਰਤੀ ਕਿਸਾਨ ਦੇ ਇਸ ਅਸਹਿਣਯੋਗ ਦੁੱਖ ਨੂੰ ਖਤਮ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਾਰੋਬਾਰ ਪ੍ਰਬੰਧਨ ਦੇ ਪ੍ਰੋਫੈੱਸਰ ਡਾ. ਰਮਨਦੀਪ ਨੇ ਆਪਣੀ ਟੀਮ ਦੇ ਨਾਲ ਕਿਸਾਨਾਂ ਦੀ ਨਵੇਂ ਖੇਤੀ ਅਧਾਰਿਤ ਅਤੇ ਗ੍ਰਾਹਕਾਂ ਵਿੱਚ ਵਧੇਰੇ ਮੰਗ ਵਾਲੇ ਉਤਪਾਦਾਂ ਦੇ ਵਿਕਾਸ ਅਤੇ ਆਮਦਨੀ ਵਧਾਉਣ ਦੇ ਨਾਲ-ਨਾਲ ਗਲੋਬਲ ਮਾਰਕੀਟ ਪ੍ਰਵੇਸ਼ ਕਰਨ ਲਈ ਮਦਦ ਕਰਨ ਦਾ ਫੈਸਲਾ ਕੀਤਾ। ਡਾ. ਰਮਨਦੀਪ ਜੀ ਦਾ ਇਹ ਮੰਨਣਾ ਹੈ ਕਿ ਅੱਜ ਦੇ ਕਿਸਾਨ ‘ਉਤਪਾਦ ਵਿਕਾਸ ਅਤੇ ਮੰਡੀਕਰਨ’ ਦੇ ਮਾਰਗ ‘ਤੇ ਚੱਲ ਕੇ ਹੀ ਨਿਸ਼ਚਿਤ ਮੰਡੀ, ਵਧੇਰੇ ਫਾਇਦੇ, ਘੱਟ ਜ਼ੋਖਮ ਵਾਲੇ ਕਾਰਕ ਅਤੇ ਸਮਾਨੰਤਰ ਆਮਦਨ ਦੇ ਸ੍ਰੋਤ ਦੀ ਪ੍ਰਾਪਤੀ ਕਰ ਸਕਦੇ ਹਨ।

ਸੋਸ਼ਲ ਮੀਡੀਆ ਦੀ ਤਾਕਤ ਦਾ ਅਹਿਸਾਸ ਹੋਣ ਤੋਂ ਬਾਅਦ ਡਾ. ਰਮਨਦੀਪ ਜੀ ਨੇ 12000 ਤੋਂ ਵੱਧ ਕਿਸਾਨਾਂ ਨੂੰ ਇੱਕ ਸਾਂਝੇ ਪਲੇਟਫਾਰਮ ‘ਤੇ ਆਪਸ ਵਿੱਚ ਜੋੜਿਆ, ਜਿੱਥੇ ਉਹ ਸਾਰੇ ਇੱਕ ਦੂਜੇ ਨਾਲ ਆਵਿਸ਼ਕਾਰੀ ਖੇਤੀ ਤਕਨੀਕਾਂ, ਉਤਪਾਦਾਂ ਦੇ ਮੁੱਲ, ਬ੍ਰਾਂਡਿੰਗ ਅਤੇ ਪੈਕਿੰਗ, ਗ੍ਰਾਹਕਾਂ ਦੀ ਲੋੜ ਅਤੇ ਰੁਚੀ ਦੇ ਅਧਿਐਨ ਅਤੇ ਉਤਪਾਦਾਂ ਦੇ ਆੱਨਲਈਨ ਅਤੇ ਆੱਫਲਾਈਨ ਮੰਡੀਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹਨ, ਤਾਂ ਜੋ ਉਨ੍ਹਾਂ ਨੂੰ ਸੋਚ ਅਨੁਸਾਰ ਅਸਲ ਵਿੱਚ ਮੁਨਾਫਾ ਮਿਲ ਸਕੇ। ਮੀਡੀਆ ਦੇ ਤੌਰ ‘ਤੇ ਡਾ. ਰਮਨਦੀਪ ਜੀ ਸਿੱਖਿਆ ਦੇ ਪਸਾਰ ਲਈ ਵੱਟਸਐਪ, ਫੇਸਬੁੱਕ ਅਤੇ ਯੂ-ਟਿਊਬ ਦੀ ਵਰਤੋਂ ਲਈ ਸਲਾਹ ਦਿੰਦੇ ਹਨ ਅਤੇ ਪੂਰੀ ਦੁਨੀਆ ਦੇ ਕਿਸਾਨਾਂ ਨੂੰ ਇਨ੍ਹਾਂ ਗਰੁੱਪਾਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਦੇ ਸੋਸ਼ਲ ਮੀਡੀਆ ਗਰੁੱਪ ਆਧੁਨਿਕ ਅਤੇ ਉਪਯੋਗੀ ਜਾਣਕਾਰੀ ਫੈਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹ ਬੜੀ ਤੇਜ਼ੀ ਨਾਲ ਭਾਰੀ ਗਿਣਤੀ ਵਿੱਚ ਸਰੋਤਿਆਂ ਤੱਕ ਪਹੁੰਚ ਕਰ ਰਹੇ ਹਨ, ਕਿਉਂਕਿ ਉਹ ਨਾ ਕੇਵਲ ਜਾਣਕਾਰੀ ਫੈਲਾਉਣ ਲਈ, ਸਗੋਂ ਖੇਤੀਬਾੜੀ ਵਿੱਚ ਨਵੇਂ ਵਿਚਾਰਾਂ ਅਤੇ ਕੰਮਾਂ ਵਿੱਚ ਕਿਸਾਨਾਂ ਦੇ ਹਿਤ ਨੂੰ ਉਤੇਜਿਤ ਕਰਨ ਲਈ ਇੱਕ ਸੱਚੇ ਸਾਧਨ ਦੇ ਰੂਪ ਵਿੱਚ ਕੰਮ ਕਰਦੇ ਹਨ।

ਡਾ. ਰਮਨਦੀਪ ਅਤੇ ਉਨ੍ਹਾਂ ਦੀ ਟੀਮ ਨੇ ਇਸ ਰਿਕਾਰਡ ਤੋੜ ਪਹਿਲ ਦੇ ਸਿੱਟੇ ਵਜੋਂ ਭਾਰੀ ਸੰਖਿਆ ਵਿੱਚ ਕਿਸਾਨਾਂ ਨੇ ਉਤਪਾਦ ਬਣਾਉਣ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਲਾਗੂ ਕਰਨੀ ਵੀ ਸ਼ੁਰੂ ਕੀਤੀ। ਇਸ ਸਭ ਨਾਲ ਉਨ੍ਹਾਂ ਨੂੰ ਖੁਦ ਤਿਆਰ ਕੀਤੇ ਉਤਪਾਦਾਂ ਦੀ ਮਹੱਤਤਾ ਅਤੇ ਤਾਕਤ ਬਾਰੇ ਅਹਿਸਾਸ ਤਾਂ ਹੋਇਆ ਹੀ, ਨਾਲ ਹੀ ਉਨ੍ਹਾਂ ਨੂੰ ਆਤਮ-ਨਿਰਭਰ ਹੋਣ ਵਿੱਚ ਵੀ ਮਦਦ ਮਿਲੀ। ਡਾ. ਰਮਨਦੀਪ ਜੀ ਦੀ ਕਹਾਣੀ ਖਤਮ ਨਾ ਹੋਣ ਵਾਲੀ ਹੈ, ਉਨ੍ਹਾਂ ਨੇ ਕਿਸਾਨਾਂ ਨੂੰ ਪ੍ਰੇਰਿਤ ਕਰਕੇ ਜਿਨ੍ਹਾਂ ਦੇ ਖੁਦ ਦੇ ਡੇਅਰੀ ਫਾਰਮ ਸੀ, ਉਨ੍ਹਾਂ ਨੂੰ ਪਨੀਰ, ਆਈਸ-ਕਰੀਮ ਅਤੇ ਹੋਰ ਬਹੁਤ ਸਾਰੇ ਦੁੱਧ ਉਤਪਾਦ ਤਿਆਰ ਕਰਨ ਅਤੇ ਮਧੂ-ਮੱਖੀ ਪਾਲਕਾਂ ਦੇ ਸ਼ਹਿਦ ਨੂੰ ਖੁਦ ਆਪਣੇ ਬਰਾਂਡ ਨਾਲ ਵੇਚਣ ਵਿੱਚ ਮਦਦ ਕੀਤੀ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜੇਕਰ ਨੌਜਵਾਨਾਂ ਦੀ ਸਹੀ ਤਰੀਕੇ ਨਾਲ ਅਗਵਾਈ ਕੀਤੀ ਜਾਵੇ, ਤਾਂ ਉਹ ਖੇਤੀਬਾੜੀ ਦੇ ਖੇਤਰ ਵਿੱਚ ਭਾਰੀ ਯੋਗਦਾਨ ਦੇ ਸਕਦੇ ਹਨ। ਇਸ ਲਈ ਡਾ. ਰਮਨਦੀਪ ਜੀ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਗੱਲਬਾਤ ਕਰਨ ਲਈ ਗੈੱਸਟ ਲੈਕਚਰਾਂ, ਸੈਮੀਨਾਰਾਂ ਅਤੇ ਕੌਨਫਰੈੱਸਾਂ ਦੌਰਾਨ ਇੱਕ ਨਿਯਮਿਤ ਪਲੇਟਫਾਰਮ ਅਤੇ ਅਨਿਯਮਿਤ ਤੌਰ ‘ਤੇ ਵੀ ਅਗਵਾਈ ਕਰਨ ਅਤੇ ਸਲਾਹ ਦੇਣ ਲਈ ਉਪਲੱਬਧ ਰਹਿੰਦੇ ਹਨ।

ਤੁਸੀਂ ਵੀ ਪੰਜਾਬ ਐਗਰੀ ਬ੍ਰਾਂਡ, ਪੰਜਾਬ ਹਨੀ, ਪੰਜਾਬ ਪੋਲੀਹਾਊਸ, ਪੰਜਾਬ ਇਨੋਵੇਟਿਵ, ਪੰਜਾਬ ਹੋਰਟੀਕਲਚਰ, ਪੰਜਾਬ ਯੰਗ ਫਾਰਮਰਜ਼, ਯੰਗ ਇਨੋਵੇਟਿਵ ਫਾਰਮਰਜ਼, ਪੰਜਾਬ ਗਲੋਬਲ, ਪੰਜਾਬ ਫਾਰਮ ਟੂਰਿਜ਼ਮ, ਪੰਜਾਬ ਟੋਮੈਟੋ, ਪੰਜਾਬ ਆੱਨ ਫਾਰਮ ਮਾਰਕਿਟਸ, ਪੰਜਾਬ ਮਸ਼ਰੂਮਜ਼, ਪੰਜਾਬ ਵਾਈ ਐੱਫ ਸੀ ਸਠਿਆਲਾ, ਪ੍ਰੋਗਰੈੱਸਿਵ ਫਾਰਮਰ ਪੰਜਾਬ, ਐੱਨ ਐੱਫ ਏ ਸ਼੍ਰੀ ਮੁਕਤਸਰ ਸਾਹਿਬ, ਪੀ ਬੀ, ਹੋਰਟੀਕਲਚਰ ਫਾਰਮਰਜ਼ ਐੱਨ ਐੱਫ ਏ, ਪਟੈਟੋ ਗਰੋਅਰਜ਼, ਪੰਜਾਬ ਪੀ ਐੱਚ ਸੀ ਪੀ ਏ ਯੂ ਆਦਿ ਵੱਟਸਐਪ ਗਰੁੱਪਾਂ ਵਿੱਚ ਸ਼ਾਮਲ ਹੋ ਕੇ ਇਸ ਤੇਜ਼ ਬਦਲਾਅ ਲਈ ਡਾ. ਰਮਨਦੀਪ ਸਿੰਘ ਜੀ ਦੇ ਜੋਸ਼ ਦਾ ਹਿੱਸਾ ਬਣ ਸਕਦੇ ਹੋ। ਡਾ. ਰਮਨਦੀਪ ਜੀ ਫੇਸਬੁੱਕ ਗਰੁੱਪ ਵੀ ਚਲਾ ਰਹੇ ਹਨ ਜਿਵੇਂ ਕਿ: ਫਾਊਂਡੇਸ਼ਨ ਫਾੱਰ ਐਗਰੀ ਬਿਜ਼ਨਸ ਅਵੇਅਰਨੈੱਸ ਐਂਡ ਏਜੂਕੇਸ਼ਨ, ਪੰਜਾਬੀ ਯੰਗ ਇਨੋਵੇਟਿਵ ਫਾਰਮਰਜ਼ ਐਂਡ ਐਗਰੀ-ਪ੍ਰਿਨਿਓਰਸ, ਪ੍ਰੋਗਰੈੱਸਿਵ ਬੀ ਕੀਪਰਸ ਐਸੋਸੀਏਸ਼ਨ।

ਬਹੁਤ ਸਾਰੇ ਭਾਰਤੀ ਟੈਲੀਵਿਜ਼ਨ ਅਤੇ ਰੇਡੀਓ ਚੈਨਲਾਂ ਨੇ ਡਾ. ਰਮਨਦੀਪ ਸਿੰਘ ਨੂੰ ਆਪਣੇ ਸ਼ੋਅ ਵਿੱਚ ਖੇਤੀ ਸੰਬੰਧੀ ਰਿਸਰਚ, ਮੰਡੀਕਰਨ ਅਤੇ ਕਾਰੋਬਾਰ ਪ੍ਰਬੰਧਨ ਅਤੇ ਖੇਤੀਬਾੜੀ ਭਾਈਚਾਰੇ ਵਿੱਚ ਬਦਲਾਅ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਨ ਲਈ ਬੁਲਾਇਆ। ਅੱਜ ਪੰਜਾਬ ਵਿੱਚ ਲਗਭਗ ਹਰ ਘਰ ਡਾ. ਰਮਨਦੀਪ ਲਈ ਐਗਰੀ ਵਪਾਰ ਦੀ ਧਾਰਣਾ ਦੇ ਪ੍ਰਤੀ ਉਨ੍ਹਾਂ ਦਾ ਜ਼ਿਕਰਯੋਗ ਯੋਗਦਾਨ ਹੈ।