ਭੁਪਿੰਦਰ ਸਿੰਘ ਸੰਧਾ

ਪੂਰੀ ਕਹਾਣੀ ਪੜ੍ਹੋ

ਮਿਲੋ ਅਗਾਂਹਵਧੂ ਮਧੂ-ਮੱਖੀ ਪਾਲਕ ਭੁਪਿੰਦਰ ਸਿੰਘ ਸੰਧਾ ਨਾਲ ਜੋ ਮਧੂ-ਮੱਖੀ ਪਾਲਣ ਦੇ ਪ੍ਰਚਾਰ ਵਿੱਚ ਮਧੂ-ਮੱਖੀਆਂ ਵਾਂਗ ਹੀ ਰੁੱਝੇ ਹੋਏ ਅਤੇ ਕੁਸ਼ਲ ਹਨ
ਮਧੂ ਮੱਖੀ ਦੇ ਡੰਗ ਨੂੰ ਯਾਦ ਕਰਕੇ, ਆਮ ਤੌਰ ‘ਤੇ ਜ਼ਿਆਦਾਤਰ ਲੋਕ ਆਲੇ-ਦੁਆਲੇ ਦੀਆਂ ਮਧੂ ਮੱਖੀਆਂ ਤੋਂ ਨਫ਼ਰਤ ਕਰਦੇ ਹਨ, ਉਹ ਇਸ ਸੱਚਾਈ ਤੋਂ ਅਣਜਾਣ ਹਨ ਕਿ ਇਹ ਮਧੂ-ਮੱਖੀਆਂ ਤੁਹਾਡੇ ਲਈ ਇੱਕ ਹੈਰਾਨੀਜਨਕ ਮੁਨਾਫ਼ਾ ਕਮਾਉਣ, ਸ਼ਹਿਦ ਬਣਾਉਣ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਉਤਪਾਦ ਬਣਾਉਣ ਵਿੱਚ ਸਹਾਇਤਾ ਕਰ ਸਕਦੀਆਂ ਹਨ।

ਪਰ ਇਕੱਲਾ ਪੈਸਾ ਹੀ ਨਹੀਂ ਸੀ ਜਿਸ ਲਈ ਭੁਪਿੰਦਰ ਸਿੰਘ ਸੰਧਾ ਨੇ ਮਧੂ ਮੱਖੀ ਪਾਲਣ ਸ਼ੁਰੂ ਕੀਤਾ। ਭੁਪਿੰਦਰ ਸਿੰਘ ਨੂੰ ਭੰਵਰਿਆਂ, ਮੱਖੀਆਂ ਦੀ ਕਲਾ ਅਤੇ ਮਧੂ-ਮੱਖੀਆਂ ਤੋਂ ਹੋਣ ਵਾਲੇ ਫਾਇਦਿਆਂ ਨੇ ਉਨ੍ਹਾਂ ਨੂੰ ਇਸ ਉੱਦਮ ਵੱਲ ਆਕਰਸ਼ਿਤ ਕੀਤਾ।

1993 ਵਿੱਚ ਭੁਪਿੰਦਰ ਸਿੰਘ ਸੰਧਾ ਨੂੰ ਖੇਤੀਬਾੜੀ ਵਿਭਾਗ ਵੱਲੋਂ ਆਯੋਜਿਤ ਰਾਜਪੁਰਾ ਦੇ ਮਧੂ ਮੱਖੀ ਪਾਲਣ ਦੌਰੇ ਦੌਰਾਨ ਮੱਖੀ ਪਾਲਣ ਦੀ ਪ੍ਰਕਿਰਿਆ ਬਾਰੇ ਪਤਾ ਲੱਗਾ। ਭੁਪਿੰਦਰ ਸਿੰਘ ਇਨ੍ਹਾਂ ਮਧੂ ਮੱਖੀਆਂ ਦੇ ਕੰਮ ਤੋਂ ਇੰਨਾ ਪ੍ਰੇਰਿਤ ਹੋਏ ਕਿ ਉਨ੍ਹਾਂ ਨੇ ਸਿਰਫ਼ 5 ਮਧੂ-ਮੱਖੀਆਂ ਦੇ ਬਕਸਿਆਂ ਨਾਲ ਮੱਖੀ ਪਾਲਣ ਸ਼ੁਰੂ ਕਰਨ ਦਾ ਫੈਸਲਾ ਕੀਤਾ।

ਭੁਪਿੰਦਰ ਸਿੰਘ ਸੰਧਾ ਫਾਰਮਾਸਿਸਟ(ਦਵਾਈਆਂ ਵੇਚਦੇ) ਸਨ ਅਤੇ ਉਨ੍ਹਾਂ ਨੇ ਫਾਰਮੇਸੀ ਦੀ ਡਿਗਰੀ ਕੀਤੀ ਸੀ, ਪਰ ਉਨ੍ਹਾਂ ਦੀ ਜ਼ਿੰਦਗੀ ਆਲੇ-ਦੁਆਲੇ ਭਿਣਕਦੀਆਂ ਮੱਖੀਆਂ ਅਤੇ ਸ਼ਹਿਦ ਦੀ ਮਿਠਾਸ ਨਾਲ ਘਿਰੀ ਹੋਈ ਸੀ।

1994 ਵਿੱਚ, ਭੁਪਿੰਦਰ ਸਿੰਘ ਸੰਧਾ ਨੇ ਇੱਕ ਮੈਡੀਕਲ ਸਟੋਰ ਵੀ ਖੋਲ੍ਹਿਆ ਅਤੇ ਉਸ ਸਟੋਰ ਨੂੰ ਤਿਆਰ ਕੀਤਾ ਸ਼ਹਿਦ ਵੇਚਣ ਲਈ ਵਰਤਿਆ ਅਤੇ ਇਸ ਨਾਲ ਉਨ੍ਹਾਂ ਦਾ ਮੱਖੀ ਪਾਲਣ ਦਾ ਕਾਰੋਬਾਰ ਲਗਾਤਾਰ ਵੱਧ ਰਿਹਾ ਸੀ। ਉਨ੍ਹਾਂ ਦਾ ਦਵਾਈਆਂ ਵਾਲੇ ਖੇਤਰ ਵਿੱਚ ਆਉਣ ਦਾ ਉਦੇਸ਼ ਲੋਕਾਂ ਦੀ ਮਦਦ ਕਰਨਾ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਸਿਰਫ਼ ਨਿਰਧਾਰਿਤ ਕੀਤੀਆਂ ਦਵਾਈਆਂ ਹੀ ਵੇਚ ਰਹੇ ਸਨ, ਜੋ ਅਸਲ ਵਿਚ ਉਹ ਕੰਮ ਨਹੀਂ ਸੀ ਜੋ ਉਨ੍ਹਾਂ ਨੇ ਸੋਚਿਆ ਸੀ। ਉਨ੍ਹਾਂ ਨੇ 1997 ਵਿੱਚ ਮਾਰਕਿਟ ‘ਤੇ ਰਿਸਰਚ ਕੀਤੀ ਅਤੇ ਵਿਸ਼ਲੇਸ਼ਣ ਕੀਤਾ ਸੀ ਕਿ ਮਧੂ ਮੱਖੀ ਪਾਲਣ ਉਹ ਖੇਤਰ ਹੈ ਜਿਸ ‘ਤੇ ਉਨ੍ਹਾਂ ਨੂੰ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਇਸ ਲਈ, 5 ਸਾਲ ਮੈਡੀਕਲ ਸਟੋਰ ਚਲਾਉਣ ਤੋਂ ਬਾਅਦ, ਅਖੀਰ ਉਨ੍ਹਾਂ ਨੇ ਇਸ ਖੇਤਰ ਨੂੰ ਛੱਡ ਦਿੱਤਾ ਅਤੇ ਮਧੂ-ਮੱਖੀਆਂ ‘ਤੇ ਪੂਰੀ ਤਰ੍ਹਾਂ ਧਿਆਨ ਦੇਣ ਦਾ ਫੈਸਲਾ ਕੀਤਾ।

ਇਹ ਕਿਹਾ ਜਾਂਦਾ ਹੈ – ਜਦੋਂ ਤੁਸੀਂ ਆਪਣੀ ਪਸੰਦ ਦਾ ਕੋਈ ਕੰਮ ਚੁਣਦੇ ਹੋ ਤਾਂ ਤੁਸੀਂ ਜ਼ਿੰਦਗੀ ਵਿੱਚ ਅਸਲ ਖੁਸ਼ੀ ਮਹਿਸੂਸ ਕਰਦੇ ਹੋ।

ਭੁਪਿੰਦਰ ਸਿੰਘ ਸੰਧਾ ਦੇ ਨਾਲ ਵੀ ਇਹੋ ਸੀ, ਉਨ੍ਹਾਂ ਨੇ ਆਪਣੀ ਅਸਲ ਖੁਸ਼ੀ ਮੱਖੀ ਪਾਲਣ ਨੂੰ ਸਮਝਿਆ। 1999 ਵਿੱਚ, ਉਨ੍ਹਾਂ ਨੇ ਆਪਣੇ ਮਧੂ-ਮੱਖੀ ਫਾਰਮ ਨੂੰ 500 ਬਕਸਿਆਂ ਤੱਕ ਫੈਲਾਇਆ ਅਤੇ 6 ਕਿਸਮਾਂ ਦੇ ਸ਼ਹਿਦ ਉਤਪਾਦ ਜਿਵੇਂ ਹਿਮਾਲੀਅਨ, ਅਜਵੈਣ, ਤੁਲਸੀ, ਜਾਮੁਨ, ਕਸ਼ਮੀਰੀ, ਸਫੇਦਾ, ਲੀਚੀ ਆਦਿ ਤਿਆਰ ਕੀਤੇ। ਸ਼ਹਿਦ ਤੋਂ ਇਲਾਵਾ, ਉਹ ਬੀ ਪੋਲਨ, ਬੀ ਵੈਕਸ ਅਤੇ ਭੁੰਨੇ ਹੋਏ ਅਲਸੀ ਦਾ ਪਾਊਡਰ ਵੀ ਵੇਚਦੇ ਹਨ। ਮਧੂ ਮੱਖੀ ਉਤਪਾਦਾਂ ਦੀ ਨੁਮਾਇੰਦਗੀ ਲਈ ਬਰਾਂਡ ਦਾ ਚੁਣਿਆ ਗਿਆ ਨਾਮ ਅਮੋਲਕ ਹੈ ਅਤੇ ਵਰਤਮਾਨ ਸਮੇਂ ਵਿੱਚ ਪੰਜਾਬ ‘ਚ ਇਸਦੀ ਬਹੁਤ ਵਧੀਆ ਮਾਰਕਿਟ ਹੈ। ਉਹ 10 ਕਰਮਚਾਰੀਆਂ ਦੀ ਮਦਦ ਨਾਲ ਪੂਰੇ ਮੱਖੀ ਫਾਰਮ ਨੂੰ ਸੰਭਾਲ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਵੀ ਕੰਮ ਵਿੱਚ ਉਹਨਾਂ ਦੀ ਮਦਦ ਕਰ ਰਹੀ ਹੈ।

ਭੁਪਿੰਦਰ ਸਿੰਘ ਸੰਧਾ ਲਈ ਮੱਖੀ-ਪਾਲਣ ਉਨ੍ਹਾਂ ਦੇ ਜੀਵਨ ਦਾ ਇੱਕ ਮੁੱਖ ਹਿੱਸਾ ਹੈ, ਸਿਰਫ਼ ਇਸ ਕਰਕੇ ਨਹੀਂ ਕਿ ਇਹ ਆਮਦਨੀ ਦਾ ਸਰੋਤ ਹੈ, ਸਗੋਂ ਇਸ ਲਈ ਵੀ ਕਿਉਂਕਿ ਉਹ ਮਧੂ-ਮੱਖੀਆਂ ਨੂੰ ਕੰਮ ਕਰਦੇ ਵੇਖਣਾ ਪਸੰਦ ਕਰਦੇ ਹਨ ਅਤੇ ਇਹ ਕੁਦਰਤ ਦੇ ਅਨੋਖੇ ਅਜੂਬੇ ਦਾ ਅਨੁਭਵ ਕਰਨ ਦਾ ਬਿਹਤਰੀਨ ਤਰੀਕਾ ਹੈ। ਮਧੂ ਮੱਖੀ ਪਾਲਣ ਦੁਆਰਾ, ਉਹ ਵੱਖ-ਵੱਖ ਖੇਤਰਾਂ ਵਿੱਚ ਹੋਰਨਾਂ ਕਿਸਾਨਾਂ ਨਾਲ ਅੱਗੇ ਵੱਧਣਾ ਚਾਹੁੰਦੇ ਹਨ। ਉਹ ਉਨ੍ਹਾਂ ਕਿਸਾਨਾਂ ਦੀ ਅਗਵਾਈ ਵੀ ਕਰਦੇ ਹਨ ਜੋ ਸ਼ਹਿਦ ਇਕੱਠਾ ਕਰਨ, ਰਾਣੀ ਮੱਖੀ ਤਿਆਰ ਕਰਨ ਅਤੇ ਉਤਪਾਦਾਂ ਦੀ ਪੈਕਿੰਗ ਨਾਲ ਸੰਬੰਧਿਤ ਪ੍ਰੈਕਟੀਕਲ ਟ੍ਰੇਨਿੰਗ ਵੀ ਦਿੰਦੇ ਹਨ। ਉਹ ਰੇਡੀਓ ਪ੍ਰੋਗਰਾਮਾਂ ਅਤੇ ਪ੍ਰਿੰਟ ਮੀਡੀਆ ਰਾਹੀਂ ਸਮਾਜ ਅਤੇ ਮਧੂ-ਮੱਖੀ ਪਾਲਣ ਦੇ ਵਿਸਤਾਰ ਅਤੇ ਇਸ ਦੀ ਵਿਭਿੰਨਤਾ ਵਿੱਚ ਆਪਣਾ ਸਰਵੋਤਮ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਹਨ।

ਭੁਪਿੰਦਰ ਸਿੰਘ ਸੰਧਾ ਦਾ ਫਾਰਮ ਉਸ ਦੇ ਪਿੰਡ ਟਿਵਾਣਾ, ਪਟਿਆਲਾ ਵਿਖੇ ਸਥਿਤ ਹੈ, ਜਿੱਥੇ ਉਨ੍ਹਾਂ ਨੇ 10 ਏਕੜ ਜ਼ਮੀਨ ਠੇਕੇ ‘ਤੇ ਲਈ ਹੈ। ਉਹ ਆਮ ਤੌਰ ‘ਤੇ 900-1000 ਮੱਖੀਆਂ ਦੇ ਬਕਸਿਆਂ ਨੂੰ ਰੱਖਦੇ ਹਨ ਅਤੇ ਬਾਕੀ ਦੇ ਵੇਚ ਦਿੰਦੇ ਹਨ। ਉਨ੍ਹਾਂ ਦੀ ਪਤਨੀ ਉਨ੍ਹਾਂ ਦੀ ਦੂਜੀ ਵਪਾਰਕ ਭਾਗੀਦਾਰ ਹੈ ਅਤੇ ਜੋ ਹਰ ਕਦਮ ‘ਤੇ ਉਨ੍ਹਾਂ ਦਾ ਸਮਰਥਨ ਕਰਦੀ ਹੈ। ਆਪਣੇ ਕੰਮ ਨੂੰ ਹੋਰ ਸਫ਼ਲ ਅਤੇ ਆਪਣੇ ਕੌਸ਼ਲ ਨੂੰ ਹੋਰ ਬਿਹਤਰ ਬਣਾਉਣ ਲਈ ਉਨ੍ਹਾਂ ਨੇ ਬਹੁਤ ਸਾਰੀਆਂ ਸਿਖਲਾਈਆਂ ‘ਚ ਹਿੱਸਾ ਲਿਆ ਅਤੇ ਦੁਨੀਆ ਭਰ ਦੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ‘ਤੇ ਆਪਣੇ ਕੰਮ ਨੂੰ ਪ੍ਰਦਰਸ਼ਿਤ ਕੀਤਾ। ਉਨ੍ਹਾਂ ਨੇ ਮਧੂ ਮੱਖੀ ਪਾਲਣ ਦੇ ਖੇਤਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੁਆਰਾ ਬਹੁਤ ਸਾਰੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤੇ ਹਨ। ਆਤਮਾ ਸਕੀਮ ਦੇ ਤਹਿਤ ਅਮੋਲਕ ਹਨੀ ਨਾਮ ‘ਤੇ ਉਨ੍ਹਾਂ ਕੋਲ ਆਤਮਾ ਕਿਸਾਨ ਹੱਟ ਹੈ, ਜਿੱਥੇ ਉਹ ਖੁਦ ਤਿਆਰ ਕੀਤਾ ਸ਼ਹਿਦ ਵੇਚਦੇ ਹਨ।


ਭਵਿੱਖ ਦੀ ਯੋਜਨਾ:

ਭਵਿੱਖ ਵਿੱਚ, ਉਹ ਸ਼ਹਿਦ ਦਾ ਇੱਕ ਹੋਰ ਉਤਪਾਦ ਤਿਆਰ ਕਰਨ ਜਾ ਰਹੇ ਹਨ ਅਤੇ ਉਹ ਹੈ ਪ੍ਰੋਪੋਲਿਸ। ਮਧੂ-ਮੱਖੀ ਤੋਂ ਇਲਾਵਾ ਉਹ ਅਮੋਲਕ ਬਰੈਂਡ ਦੇ ਤਹਿਤ ਰਸਾਇਣ-ਮੁਕਤ ਜੈਵਿਕ ਸ਼ੱਕਰ ਪੇਸ਼ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮਹਾਨ ਯੋਜਨਾਵਾਂ ਹਨ, ਜਿਨ੍ਹਾਂ ‘ਤੇ ਉਹ ਅਜੇ ਵੀ ਕੰਮ ਕਰ ਰਹੇ ਹਨ ਅਤੇ ਇਸ ਬਾਰੇ ਉਹ ਸਹੀ ਸਮੇਂ ‘ਤੇ ਦੱਸਣਗੇ।

ਸੰਦੇਸ਼

“ਮਧੂ ਮੱਖੀ ਪਾਲਕਾਂ ਲਈ ਸ਼ਹਿਦ ਦਾ ਮੰਡੀਕਰਨ ਖੁਦ ਕਰਨਾ ਸਭ ਤੋਂ ਵਧੀਆ ਗੱਲ ਹੈ ਕਿਉਂਕਿ ਇਸ ਤਰ੍ਹਾਂ ਉਹ ਮਿਲਾਵਟ ਅਤੇ ਵਿਚੋਲਿਆਂ ਦੀ ਭੂਮਿਕਾ ਨੂੰ ਘਟਾ ਸਕਦੇ ਹਨ, ਜੋ ਜ਼ਿਆਦਾਤਰ ਮੁਨਾਫ਼ੇ ਨੂੰ ਜ਼ਬਤ ਕਰ ਲੈਂਦੇ ਹਨ।”

ਭੁਪਿੰਦਰ ਸਿੰਘ ਸੰਧਾ ਨੇ ਆਪਣੇ ਪੇਸ਼ੇ ਨੂੰ ਆਪਣੀ ਇੱਛਾ ਦੇ ਨਾਲ ਸ਼ੁਰੂ ਕੀਤਾ ਅਤੇ ਭਵਿੱਖ ਵਿੱਚ ਉਹ ਸਮਾਜ ਦੇ ਕਲਿਆਣ ਲਈ ਮਧੂ-ਮੱਖੀ ਪਾਲਣ ‘ਚ ਲੁਪਤ ਸੰਭਾਵਨਾਵਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ। ਜੇ ਭੁਪਿੰਦਰ ਸਿੰਘ ਸੰਧਾ ਦੀ ਕਹਾਣੀ ਨੇ ਤੁਹਾਨੂੰ ਮਧੂ-ਮੱਖੀ ਪਾਲਣ ਬਾਰੇ ਵਧੇਰੇ ਜਾਣਨ ਲਈ ਉਤਸ਼ਾਹਿਤ ਕੀਤਾ ਹੈ ਤਾਂ ਤੁਸੀਂ ਹੋਰ ਜਾਣਕਾਰੀ ਲੈਣ ਲਈ ਉਨ੍ਹਾਂ ਨਾਲ ਸੰਪਰਕ ਵੀ ਕਰ ਸਕਦੇ ਹੋ।

ਨਰਪਿੰਦਰ ਸਿੰਘ ਧਾਲੀਵਾਲ

ਪੂਰੀ ਕਹਾਣੀ ਪੜ੍ਹੋ

ਇੱਕ ਇਨਸਾਨ ਦੀ ਕਹਾਣੀ ਜੋ ਮਧੂ-ਮੱਖੀ ਪਾਲਣ ਦੇ ਕਿੱਤੇ ਦੀ ਸਫ਼ਲਤਾ ਵਿੱਚ ਮਿੱਠਾ ਸੁਆਦ ਹਾਸਲ ਕਰ ਰਿਹਾ ਹੈ

ਭਾਰਤ ਵਿੱਚ ਮਧੂ-ਮੱਖੀ ਪਾਲਣ ਬਹੁਤ ਦੇਰ ਪਹਿਲਾਂ ਤੋਂ ਕੀਤਾ ਜਾ ਰਿਹਾ ਹੈ ਅਤੇ ਅਜ਼ਾਦੀ ਤੋਂ ਬਾਅਦ ਇਸਨੂੰ ਵੱਖ-ਵੱਖ ਦਿਹਾਤੀ ਵਿਕਾਸ ਪ੍ਰੋਗਰਾਮਾਂ ਦੁਆਰਾ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਪਰ ਜਦੋਂ ਮਧੂ-ਮੱਖੀ ਪਾਲਣ ਨੂੰ ਇੱਕ ਅਗਲੇ ਪੱਧਰ ‘ਤੇ ਉਤਪਾਦਾਂ ਦੇ ਵਪਾਰ ਵੱਲ ਲਿਜਾਣ ਦੀ ਗੱਲ ਕਰੀਏ ਤਾਂ, ਅੱਜ ਵੀ ਜ਼ਿਆਦਾਤਰ ਲੋਕ ਇਸ ਤਰ੍ਹਾਂ ਦੀ ਜਾਣਕਾਰੀ ਤੋਂ ਵਾਂਝੇ ਹਨ। ਪਰ ਕੁੱਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਇਸ ਕਿੱਤੇ ਤੋਂ ਵਧੀਆ ਆਮਦਨ ਅਤੇ ਸਫ਼ਲਤਾ ਹਾਸਿਲ ਕੀਤੀ ਹੈ। ਅਜਿਹੇ ਇੱਕ ਇਨਸਾਨ, ਨਰਪਿੰਦਰ ਸਿੰਘ ਧਾਲੀਵਾਲ, ਜੋ ਪਿਛਲੇ 20 ਸਾਲਾਂ ਤੋਂ ਮਧੂ-ਮੱਖੀ ਪਾਲਣ ਵਿੱਚ ਵਧੀਆ ਮੁਨਾਫ਼ਾ ਲੈ ਰਹੇ ਹਨ।

ਇਹ ਕਿਹਾ ਜਾਂਦਾ ਹੈ ਕਿ ਸਾਡਾ ਵਿਕਾਸ ਆਸਾਨ ਸਮਿਆਂ ਵਿੱਚ ਨਹੀਂ, ਸਗੋਂ ਉਸ ਵੇਲੇ ਹੁੰਦਾ ਹੈ, ਜਦੋਂ ਅਸੀਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਾਂ। ਨਰਪਿੰਦਰ ਸਿੰਘ ਧਾਲੀਵਾਲ ਵੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਬਹੁਤ ਸਾਰੀਆਂ ਅਸਫ਼ਲਤਾਵਾਂ ਦਾ ਸਾਹਮਣਾ ਅਤੇ ਸਖ਼ਤ ਮਿਹਨਤ ਕਰਕੇ ਇਹ ਕਾਮਯਾਬੀ ਹਾਸਿਲ ਕੀਤੀ। ਅੱਜ ਉਹ ‘ਧਾਲੀਵਾਲ ਹਨੀ ਬੀ ਫਾਰਮ’ ਦੇ ਮਾਲਕ ਹਨ, ਜੋ ਕਿ ਉਨ੍ਹਾਂ ਦੇ ਹੀ ਮੂਲ-ਸਥਾਨ ਪਿੰਡ ਚੂਹੜਚੱਕ, ਜ਼ਿਲ੍ਹਾ ਮੋਗਾ(ਪੰਜਾਬ) ਵਿੱਚ ਸਥਾਪਿਤ ਹੈ ਅਤੇ ਉਨ੍ਹਾਂ ਕੋਲ ਲਗਭੱਗ ਮਧੂ-ਮੱਖੀਆਂ ਦੇ 1000 ਬਕਸੇ ਹਨ।

ਮੱਖੀ-ਪਾਲਣ ਸ਼ੁਰੂ ਕਰਨ ਤੋਂ ਪਹਿਲਾਂ ਨਰਪਿੰਦਰ ਸਿੰਘ ਜੀ ਹਾਲਤ ਇੱਕ ਬੇਰੁਜ਼ਗਾਰ ਵਰਗੀ ਹੀ ਸੀ ਅਤੇ ਉਹ 1500 ਰੁਪਏ ਤਨਖਾਹ ‘ਤੇ ਕੰਮ ਕਰਦੇ ਸਨ, ਜਿਸ ਵਿੱਚ ਲੋੜਾਂ ਨੂੰ ਪੂਰਾ ਕਰਨਾ ਬਹੁਤ ਮੁਸ਼ਕਿਲ ਸੀ। ਉਨ੍ਹਾਂ ਦੀ ਪੜ੍ਹਾਈ ਘੱਟ ਹੋਣਾ ਵੀ ਇੱਕ ਸਮੱਸਿਆ ਸੀ। ਇਸ ਲਈ ਉਨ੍ਹਾਂ ਨੇ ਆਪਣੇ ਪਿਤਾ ਦਾ ਕਿੱਤਾ ਅਪਨਾਉਣ ਦਾ ਫੈਸਲਾ ਕੀਤਾ ਅਤੇ ਮੱਖੀ ਪਾਲਣ ਵਿੱਚ ਮਦਦ ਕਰਨ ਲੱਗੇ। ਉਨ੍ਹਾਂ ਦੇ ਪਿਤਾ ਰਿਟਾਇਰਡ ਫੌਜੀ ਸਨ ਅਤੇ ਉਨ੍ਹਾਂ ਨੇ 1997 ਵਿੱਚ 5 ਬਕਸਿਆਂ ਤੋਂ ਮੱਖੀ-ਪਾਲਣ ਦਾ ਕਿੱਤਾ ਸ਼ੁਰੂ ਕੀਤਾ ਸੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਹੀ ਮੱਖੀ-ਪਾਲਣ ਨੂੰ ਵਪਾਰਕ ਪੱਧਰ ‘ਤੇ ਸ਼ੁਰੂ ਕੀਤਾ।

ਸ. ਨਰਪਿੰਦਰ ਸਿੰਘ ਜੀ ਨੇ ਕਾਰੋਬਾਰ ਸਥਾਪਿਤ ਕਰਨ ਕਰਨ ਲਈ ਖੁਦ ਸਭ ਕੁੱਝ ਕੀਤਾ ਅਤੇ ਇਸ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕੀਤਾ। ਪੈਸੇ ਅਤੇ ਸਾਧਨਾਂ ਦੀ ਕਮੀ ਕਾਰਨ ਉਨ੍ਹਾਂ ਨੂੰ ਬੜੀ ਵਾਰ ਅਸਫ਼ਲਤਾ ਵੀ ਝੱਲਣੀ ਪਈ, ਪਰ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ। ਮੱਖੀ-ਪਾਲਣ ਦੇ ਕਾਰੋਬਾਰ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਲਈ ਉਨ੍ਹਾਂ ਨੇ ਬਾਗਬਾਨੀ ਵਿਭਾਗ, ਪੀ.ਏ.ਯੂ. ਤੋਂ 5 ਦਿਨਾਂ ਦੀ ਟ੍ਰੇਨਿੰਗ ਲਈ। ਉਨ੍ਹਾਂ ਨੇ ਬੈਂਕ ਤੋਂ ਕਰਜ਼ਾ ਲਿਆ ਅਤੇ ਕੁੱਝ ਦੋਸਤਾਂ ਤੋਂ ਵੀ ਮਦਦ ਲਈ ਅਤੇ ਆਖਰ ਪਰਿਵਾਰ ਅਤੇ ਕੁੱਝ ਕਾਮਿਆਂ ਦੇ ਪੂਰੇ ਸਹਿਯੋਗ ਨਾਲ ਆਪਣੇ ਪਿੰਡ ਵਿੱਚ ਹੀ ਬੀ-ਫਾਰਮ ਸਥਾਪਿਤ ਕਰ ਲਿਆ।

ਉਨ੍ਹਾਂ ਨੇ ਇਹ ਕਾਰੋਬਾਰ 5 ਬਕਸਿਆਂ ਤੋਂ ਸ਼ੁਰੂ ਕੀਤਾ ਸੀ ਅਤੇ ਅੱਜ ਉਨ੍ਹਾਂ ਕੋਲ ਲਗਭਗ 1000 ਬਕਸੇ ਹਨ। ਉਹ ਸ਼ਹਿਦ ਦੀ ਚੰਗੀ ਪੈਦਾਵਾਰ ਲਈ ਇਨ੍ਹਾਂ ਬਕਸਿਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜਦੇ ਰਹਿੰਦੇ ਹਨ। ਉਨ੍ਹਾਂ ਦੇ ਫਾਰਮ ਵਿੱਚ ਮੁੱਖ ਤੌਰ ‘ਤੇ ਪੱਛਮੀ ਮੱਖੀਆਂ ਹਨ, ਯੂਰੋਪੀਅਨ ਅਤੇ ਇਟਾਲੀਅਨ। ਉਹ ਮੱਖੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਬਣਾਉਟੀ ਜਾਂ ਵਾਧੂ ਖੁਰਾਕ ਨਹੀਂ ਦਿੰਦੇ, ਸਗੋਂ ਕੁਦਰਤੀ ਖੁਰਾਕ ਨੂੰ ਤਰਜੀਹ ਦਿੰਦੇ ਹਨ। ਇਸ ਤੋਂ ਇਲਾਵਾ ਉਹ ਕੀੜੇ-ਮਕੌੜਿਆਂ ਦੀ ਰੋਕਥਾਮ ਲਈ ਵੀ ਕਿਸੇ ਤਰ੍ਹਾਂ ਦੀ ਕੀਟਨਾਸ਼ਕ ਜਾਂ ਰਸਾਇਣਿਕ ਸਪਰੇਅ ਦੀ ਵਰਤੋਂ ਨਹੀਂ ਕਰਦੇ ਅਤੇ ਇਨ੍ਹਾਂ ਦੀ ਰੋਕਥਾਮ ਅਤੇ ਬਚਾਅ ਲਈ ਕੁਦਰਤੀ ਢੰਗਾਂ ਦੀ ਵਰਤੋਂ ਕਰਦੇ ਹਨ, ਕਿਉਂਕਿ ਉਹ ਸਭ ਕੁੱਝ ਕੁਦਰਤੀ ਤਰੀਕੇ ਨਾਲ ਕਰਨ ਵਿੱਚ ਯਕੀਨ ਰੱਖਦੇ ਹਨ।

ਵੈਰੋਅ ਮਾਈਟ ਅਤੇ ਹੋਰਨੈੱਟ ਦਾ ਹਮਲਾ ਇੱਕ ਮੁੱਖ ਸਮੱਸਿਆ ਹੈ, ਜਿਸ ਦਾ ਸਾਹਮਣਾ ਉਨ੍ਹਾਂ ਨੂੰ ਆਮ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਦੀ ਰੋਕਥਾਮ ਲਈ ਉਹ ਕੁਦਰਤੀ ਤਰੀਕਿਆਂ ਦੀ ਵਰਤੋਂ ਕਰਦੇ ਹਨ। ਕੁਦਰਤੀ ਢੰਗਾਂ ਨੂੰ ਅਪਨਾਉਣ ਦੇ ਬਾਵਜੂਦ ਵੀ ਉਹ ਸਾਲਾਨਾ ਵਧੀਆ ਆਮਦਨ ਲੈ ਰਹੇ ਹਨ। ਬਹੁਤ ਲੋਕ ਮੱਖੀ-ਪਾਲਣ ਦਾ ਧੰਦਾ ਕਰਦੇ ਹਨ, ਪਰ ਉਨ੍ਹਾਂ ਦਾ ਗ੍ਰਾਹਕਾਂ ਨਾਲ ਸਿੱਧੇ ਤੌਰ ‘ਤੇ ਸੰਪਰਕ ਕਰਨਾ ਅਤੇ ਉਤਪਾਦਾਂ ਦਾ ਮੰਡੀਕਰਨ ਖੁਦ ਕਰਨਾ ਹੀ ਉਨ੍ਹਾਂ ਨੂੰ ਬੱਧੀਮਾਨ ਮੱਖੀ-ਪਾਲਕ ਸਾਬਤ ਕਰਦਾ ਹੈ। ਉਹ ਸ਼ਹਿਦ ਤਿਆਰ ਕਰਨ ਤੋਂ ਲੈ ਕੇ ਪੈਕ ਕਰਨ ਅਤੇ ਉਸਦੀ ਬ੍ਰੈਂਡਿੰਗ ਕਰਨ ਤੱਕ ਦਾ ਸਾਰਾ ਕੰਮ ਉਹ ਖੁਦ 6 ਮਜ਼ਦੂਰਾਂ ਦੀ ਮਦਦ ਕਰਦੇ ਹਨ ਅਤੇ ਕਿਸੇ ਵੀ ਕੰਮ ਲਈ ਉਹ ਕਿਸੇ ‘ਤੇ ਵੀ ਨਿਰਭਰ ਨਹੀਂ ਹਨ। ਇਸ ਸਮੇਂ ਉਹ ਸਰਕਾਰ ਤੋਂ ਆਪਣੇ ਮਧੂ-ਮੱਖੀ ਫਾਰਮ ਲਈ ਸਬਸਿਡੀ ਵੀ ਲੈ ਰਹੇ ਹਨ।

ਸ਼ੁਰੂ ਵਿੱਚ ਬਹੁਤ ਲੋਕ ਉਨ੍ਹਾਂ ਦੇ ਕੰਮ ਅਤੇ ਸ਼ਹਿਦ ਦੀ ਆਲੋਚਨਾ ਕਰਦੇ ਸਨ, ਪਰ ਉਹ ਕਦੇ ਵੀ ਨਿਰਾਸ਼ ਨਹੀਂ ਹੋਏ ਅਤੇ ਮੱਖੀ-ਪਾਲਣ ਦਾ ਧੰਦਾ ਜਾਰੀ ਰੱਖਿਆ। ਮੱਖੀ ਪਾਲਣ ਤੋਂ ਇਲਾਵਾ ਉਹ ਜੈਵਿਕ ਖੇਤੀ, ਡੇਅਰੀ ਫਾਰਮਿੰਗ, ਫਲਾਂ ਦੀ ਖੇਤੀ, ਮੁਰਗੀ ਪਾਲਣ ਅਤੇ ਰਵਾਇਤੀ ਖੇਤੀ ਵੀ ਕਰਦੇ ਹਨ, ਪਰ ਇਨ੍ਹਾਂ ਸਭ ਦੀ ਪੈਦਾਵਾਰ ਤੋਂ ਉਹ ਮੁੱਖ ਤੌਰ ‘ਤੇ ਉਹ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ।

ਨਰਪਿੰਦਰ ਸਿੰਘ ਜੀ ਨੇ ਸ਼ਹਿਦ ਦੀ ਸ਼ੁੱਧਤਾ ਦੀ ਪਰਖ ਕਰਨ ਅਤੇ ਵੱਖ-ਵੱਖ ਰੰਗਾਂ ਦੇ ਸ਼ਹਿਦ ਬਾਰੇ ਆਪਣੇ ਵਿਚਾਰ ਦਿੱਤੇ। ਉਨ੍ਹਾਂ ਅਨੁਸਾਰ-
“ਸ਼ਹਿਦ ਦੀ ਕੁਆਲਿਟੀ ਦੀ ਪਰਖ ਇਸਦੇ ਰੰਗ ਜਾਂ ਤਰਲਤਾ ਤੋਂ ਨਹੀਂ ਕੀਤੀ ਜਾ ਸਕਦੀ, ਕਿਉਂਕਿ ਵੱਖ-ਵੱਖ ਪੌਦਿਆਂ ਦੇ ਵੱਖ-ਵੱਖ ਫੁੱਲਾਂ ਤੋਂ ਪ੍ਰਾਪਤ ਸ਼ਹਿਦ ਦੇ ਗੁਣ ਵੱਖ-ਵੱਖ ਹੁੰਦੇ ਹਨ। ਸਰ੍ਹੋਂ ਦੇ ਫੁੱਲਾਂ ਤੋਂ ਪ੍ਰਾਪਤ ਸ਼ਹਿਦ ਸਭ ਤੋਂ ਉੱਤਮ ਕਿਸਮ ਦਾ ਅਤੇ ਗਾੜਾ ਹੁੰਦਾ ਹੈ। ਗਾੜੇ ਸ਼ਹਿਦ ਨੂੰ ਫਰੋਜ਼ਨ ਸ਼ਹਿਦ ਵੀ ਕਿਹਾ ਜਾਂਦਾ ਹੈ, ਜੋ ਮੁੱਖ ਤੌਰ ‘ਤੇ ਸਰ੍ਹੋਂ ਦੇ ਫੁੱਲਾਂ ਤੋਂ ਪ੍ਰਾਪਤ ਹੁੰਦਾ ਹੈ। ਇਹ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ, ਇਸ ਲਈ ਇਸਦੀ ਅੰਤਰ-ਰਾਸ਼ਟਰੀ ਮਾਰਕਿਟ ਵਿੱਚ ਵੀ ਭਾਰੀ ਮੰਗ ਹੈ। ਸ਼ਹਿਦ ਦੀ ਸ਼ੁੱਧਤਾ ਦੀ ਸਹੀ ਪਰਖ ਲੈਬੋਰਟਰੀ ਵਿੱਚ ਮੌਜੂਦ ਮਾਹਿਰਾਂ ਜਾਂ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਕਰਵਾਈ ਜਾ ਸਕਦੀ ਹੈ। ਇਸ ਲਈ ਜੇਕਰ ਕਿਸੇ ਇਨਸਾਨ ਨੂੰ ਸ਼ਹਿਦ ਦੀ ਕੁਆਲਿਟੀ ‘ਤੇ ਕੋਈ ਸ਼ੱਕ ਹੋਵੇ ਤਾਂ ਉਹ ਕਿਸੇ ਦੇ ਕੁੱਝ ਕਹੇ ‘ਤੇ ਯਕੀਨ ਕਰਨ ਦੀ ਬਜਾਏ ਮਾਹਿਰਾਂ ਤੋਂ ਜਾਂਚ ਕਰਵਾ ਲਵੇ, ਜਾਂ ਫਿਰ ਕਿਸੇ ਪ੍ਰਮਾਣਿਤ ਵਿਅਕਤੀ ਕੋਲੋਂ ਹੀ ਖਰੀਦੋ।”

ਨਰਪਿੰਦਰ ਸਿੰਘ ਜੀ ਖੁਦ ਮੱਖੀ-ਪਾਲਣ ਕਰਦੇ ਹਨ ਅਤੇ ਲੀਚੀ, ਸਰ੍ਹੋਂ ਅਤੇ ਵੱਖ-ਵੱਖ ਫੁੱਲਾਂ ਤੋਂ ਸ਼ਹਿਦ ਤਿਆਰ ਕਰਦੇ ਹਨ ਅਤੇ ਸਰ੍ਹੋਂ ਤੋਂ ਤਿਆਰ ਜ਼ਿਆਦਾਤਰ ਸ਼ਹਿਦ ਯੂਰਪ ਵਿੱਚ ਭੇਜਦੇ ਹਨ। ਉਹ ਪੀ.ਏ.ਯੂ. ਵਿੱਚ ਪ੍ਰੋਗਰੈੱਸਿਵ ਬੀ-ਕੀਪਰ ਐਸੋਸੀਏਸ਼ਨ ਦੇ ਵੀ ਮੈਂਬਰ ਹਨ। ਸ਼ਹਿਦ ਪੈਦਾ ਕਰਨ ਤੋਂ ਇਲਾਵਾ, ਉਹ ਸ਼ਹਿਦ ਅਤੇ ਹਲਦੀ ਤੋਂ ਬਣੇ ਕੁੱਝ ਉਤਪਾਦਾਂ ਜਿਵੇਂ ਕਿ ਬੀ ਪੋਲਨ, ਬੀ ਪੋਲਨ ਕੈਪਸੂਲ, ਹਲਦੀ ਕੈਪਸੂਲ ਅਤੇ ਰੋਇਲ ਜੈਲੀ ਆਦਿ ਨੂੰ ਮਾਰਕੀਟ ਵਿੱਚ ਲਿਆਉਣ ਬਾਰੇ ਯੋਜਨਾ ਬਣਾ ਰਹੇ ਹਨ। ਉਨ੍ਹਾਂ ਨੇ ਬੀ ਪੋਲਨ ਕੈਪਸੂਲ ਲਈ ਪੀ.ਏ.ਯੂ. ਤੋਂ ਖਾਸ ਤੌਰ ‘ਤੇ ਆਧੁਨਿਕ ਟ੍ਰੇਨਿੰਗ ਹਾਸਿਲ ਕੀਤੀ ਹੈ।

ਬੀ ਪੋਲਨ ਵਿੱਚ ਮਹੱਤਵਪੂਰਨ ਤੱਤ ਹੁੰਦੇ ਹਨ, ਜੋ ਮਨੁੱਖੀ ਸਰੀਰ ਲਈ ਜ਼ਰੂਰੀ ਹੁੰਦੇ ਹਨ ਅਤੇ ਰੋਇਲ ਜੈਲੀ ਵੀ ਸਿਹਤ ਲਈ ਬਹੁਤ ਲਾਭਦਾਇਕ ਹੈ। ਇਨ੍ਹਾਂ ਦੋਨਾਂ ਉਤਪਾਦਾਂ ਦੀ ਅੰਤਰ-ਰਾਸ਼ਟਰੀ ਮਾਰਕੀਟ ਵਿੱਚ ਭਾਰੀ ਮੰਗ ਹੈ ਅਤੇ ਛੇਤੀ ਹੀ ਇਸਦੀ ਮੰਗ ਭਾਰਤ ਵਿੱਚ ਵੀ ਵਧੇਗੀ। ਇਸ ਸਮੇਂ ਉਨ੍ਹਾਂ ਦਾ ਮੁੱਖ ਉਦੇਸ਼ ਬੀ ਪੋਲਨ ਕੈਪਸੂਲ ਅਤੇ ਹਲਦੀ ਕੈਪਸੂਲ ਦਾ ਮੰਡੀਕਰਨ ਕਰਨਾ ਅਤੇ ਲੋਕਾਂ ਨੂੰ ਇਨ੍ਹਾਂ ਦੇ ਸਿਹਤ ਸੰਬੰਧੀ ਫਾਇਦਿਆਂ ਅਤੇ ਵਰਤੋਂ ਤੋਂ ਜਾਗਰੂਕ ਕਰਵਾਉਣਾ ਹੈ।

ਉਨ੍ਹਾਂ ਨੇ ਆਪਣੇ ਕੰਮ ਲਈ ਵੱਖ-ਵੱਖ ਕਿਸਾਨ ਮੇਲਿਆਂ ਵਿੱਚ ਬਹੁਤ ਸਾਰੇ ਸਨਮਾਨ ਅਤੇ ਪੁਰਸਕਾਰ ਹਾਸਲ ਕੀਤੇ। ਉਨ੍ਹਾਂ ਨੇ ਪਰਾਗਪੁਰ ਵਿੱਚ ਜੱਟ ਐਕਸਪੋ ਐਵਾਰਡ ਜਿੱਤਿਆ। ਉਨ੍ਹਾਂ ਨੂੰ 2014 ਵਿੱਚ ਖੇਤੀਬਾੜੀ ਵਿਭਾਗ ਵੱਲੋਂ ਅਤੇ 2016 ਵਿੱਚ ਵਿਸ਼ਵ ਸ਼ਹਿਦ ਦਿਵਸ ‘ਤੇ ਸਨਮਾਨਿਤ ਕੀਤਾ ਗਿਆ।

ਨਰਪਿੰਦਰ ਸਿੰਘ ਧਾਲੀਵਾਲ ਜੀ ਦੁਆਰਾ ਦਿੱਤਾ ਗਿਆ ਸੰਦੇਸ਼-
“ਅੱਜ ਦੇ ਸਮੇਂ ਵਿੱਚ ਜੇਕਰ ਕਿਸਾਨ ਖੇਤੀਬਾੜੀ ਦੇ ਖੇਤਰ ਵਿੱਚ ਵਿਭਿੰਨਤਾ ਲਿਆਉਣ ਲਈ ਤਿਆਰ ਹੈ ਤਾਂ ਭਵਿੱਖ ਵਿੱਚ ਉਸਦੀ ਸਫ਼ਲਤਾ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਮੈਂ ਆਪਣੇ ਫਾਰਮ ਵਿੱਚ ਵਿਭਿੰਨਤਾ ਲਿਆਂਦੀ ਅਤੇ ਅੱਜ ਮੈਂ ਉਸ ਤੋਂ ਮੁਨਾਫ਼ਾ ਲੈ ਰਿਹਾ ਹਾਂ। ਮੈਂ ਕਿਸਾਨ ਵੀਰਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਖੇਤੀਬਾੜੀ ਵਿੱਚ ਸਫ਼ਲ ਹੋਣਾ ਚਾਹੁੰਦੇ ਹੋ ਤਾਂ ਵਿਭਿੰਨਤਾ ਲਿਆਉਣੀ ਪਵੇਗੀ। ਮਧੂ-ਮੱਖੀ ਪਾਲਣ ਇੱਕ ਅਜਿਹਾ ਕਿੱਤਾ ਹੈ, ਜਿਸਨੂੰ ਕਿਸਾਨ ਲੰਬੇ ਸਮੇਂ ਤੋਂ ਨਜ਼ਰ-ਅੰਦਾਜ਼ ਕਰ ਰਹੇ ਹਨ। ਇਹ ਖੇਤਰ ਬਹੁਤ ਲਾਭਦਿਾੲਕ ਹੈ ਅਤੇ ਇਨਸਾਨ ਇਸ ਵਿੱਚ ਬਹੁਤ ਸਫ਼ਲਤਾ ਹਾਸਲ ਕਰ ਸਕਦੇ ਹਨ। ਅੱਜ-ਕੱਲ੍ਹ ਤਾਂ ਸਰਕਾਰ ਵੀ ਕਿਸਾਨਾਂ ਨੂੰ ਮੱਖੀ-ਪਾਲਣ ਸ਼ੁਰੂ ਕਰਨ ਵਾਲੇ ਵਿਅਕਤੀ ਨੂੰ 5-10 ਬਕਸਿਆਂ ‘ਤੇ ਸਬਸਿਡੀ ਦਿੰਦੀ ਹੈ।”

ਗੋਬਿੰਦਰ ਸਿੰਘ ਰੰਧਾਵਾ(ਜੌਂਟੀ)

ਪੂਰੀ ਕਹਾਣੀ ਪੜ੍ਹੋ

ਇੱਕ ਉੱਭਰਦੇ ਹੋਏ ਮੱਖੀ-ਪਾਲਕ ਦੀ ਕਹਾਣੀ, ਜਿਨ੍ਹਾਂ ਨੇ ਸਫ਼ਲਤਾਪੂਰਵਕ ਮੱਖੀ-ਪਾਲਣ ਦਾ ਧੰਦਾ ਕਰਨ ਲਈ ਖੁਦ ਆਪਣਾ ਰਸਤਾ ਬਣਾਇਆ

ਇਹ ਕਿਹਾ ਜਾਂਦਾ ਹੈ ਕਿ ਜਦੋਂ ਤੁਹਾਨੂੰ ਕੁੱਝ ਚੰਗੀ ਪ੍ਰਾਪਤੀ ਦਾ ਮੌਕਾ ਮਿਲਦਾ ਹੈ, ਤਾਂ ਉਸਨੂੰ ਗਵਾਉਣਾ ਨਹੀਂ ਚਾਹੀਦਾ, ਕਿਉਂਕਿ ਉਨ੍ਹਾਂ ਲਈ ਸਭ ਕੁੱਝ ਚੰਗਾ ਹੁੰਦਾ ਹੈ, ਜੋ ਜਾਣਦੇ ਹਨ ਕਿ ਇਹ ਸਭ ਕਿਵੇਂ ਚੰਗਾ ਬਣਾਇਆ ਜਾ ਸਕਦਾ ਹੈ। ਅਜਿਹੇ ਇੱਕ ਵਿਅਕਤੀ ਹਨ ਗੋਬਿੰਦਰ ਸਿੰਘ ਰੰਧਾਵਾ ਉਰਫ਼ ਜੌਂਟੀ ਰੰਧਾਵਾ, ਜਿਨ੍ਹਾਂ ਨੇ ਮੌਕੇ ਨੂੰ ਗਵਾਇਆ ਨਹੀਂ ਅਤੇ ਮਧੂ-ਮੱਖੀ ਪਾਲਣ ਦੇ ਖੇਤਰ ਵਿੱਚ ਸਫ਼ਲਤਾ ਲਈ ਆਪਣਾ ਰਸਤਾ ਖੁਦ ਬਣਾਇਆ।

ਗੋਬਿੰਦਰ ਸਿੰਘ ਰੰਧਾਵਾ ਪਿੰਡ ਲੰਢਾ, ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਕਾਲਜ ਦੀ ਪੜ੍ਹਾਈ ਤੋਂ ਬਾਅਦ ਜਵਾਨੀ ਵੇਲੇ ਹੀ ਮੱਖੀ-ਪਾਲਣ ਦੇ ਧੰਦੇ ਨੂੰ ਚੁਣਿਆ। ਇਸ ਸਭ ਪਿੱਛੇ ਉਨ੍ਹਾਂ ਦੇ ਪਿੰਡ ਦੇ ਮੁਖੀ ਸ. ਬਲਦੇਵ ਸਿੰਘ ਸੀ, ਜਿਨ੍ਹਾਂ ਨੇ ਜੌਂਟੀ ਜੀ ਦੀ ਪ੍ਰੇਰਣਾ ਸ਼ਕਤੀ ਦੇ ਤੌਰ ‘ਤੇ ਕੰਮ ਕੀਤਾ। ਸ. ਬਲਦੇਵ ਸਿੰਘ ਜੀ ਖੁਦ ਅਗਾਂਹਵਧੂ ਕਿਸਾਨ ਸੀ ਅਤੇ ਮਧੂ-ਮੱਖੀ ਪਾਲਣ ਦੇ ਖੇਤਰ ਵਿੱਚ ਉਨ੍ਹਾਂ ਦਾ ਨਾਮ ਬਹੁਤ ਪ੍ਰਸਿੱਧ ਸੀ।

ਗੋਬਿੰਦਰ ਸਿੰਘ ਜੀ ਨੇ ਆਪਣੇ ਦੋ ਮਿੱਤਰਾਂ ਨਾਲ ਮਿਲ ਕੇ ਪੀ.ਏ.ਯੂ. ਵਿੱਚ 8 ਦਿਨਾਂ ਲਈ ਮੱਖੀ-ਪਾਲਣ ਦੀ ਟ੍ਰੇਨਿੰਗ ਲਈ ਅਤੇ ਉਸਦੇ ਬਾਅਦ ਹੀ ਮੱਖੀ-ਪਾਲਣ ਦਾ ਕੰਮ ਸ਼ੁਰੂ ਕਰ ਦਿੱਤਾ। ਅੱਜ ਉਹ ਸਫ਼ਲ ਮੱਖੀ-ਪਾਲਕ ਹਨ ਅਤੇ ਉਨ੍ਹਾਂ ਨੇ ਆਪਣਾ ਚੰਗਾ ਕਾਰੋਬਾਰ ਸਥਾਪਿਤ ਕਰ ਲਿਆ ਹੈ। ਉਨ੍ਹਾਂ ਨੇ 2003 ਵਿੱਚ 280000 ਰੁਪਏ ਦਾ ਲੋਨ ਲੈ ਕੇ 114 ਬਕਸਿਆਂ ਦੇ ਨਾਲ ਇਹ ਕਾਰੋਬਾਰ ਸ਼ੁਰੂ ਕੀਤਾ ਅਤੇ ਅੱਜ ਉਨ੍ਹਾਂ ਕੋਲ 1000 ਬਕਸੇ ਹਨ। ਉਹ ਮਧੂ-ਮੱਖੀ ਲਈ ਰਸਾਇਣਾਂ ਜਾਂ ਖੁਰਾਕ ਦਾ ਪ੍ਰਯੋਗ ਨਹੀਂ ਕਰਦੇ। ਉਹ ਹਮੇਸ਼ਾ ਸ਼ੱਕਰ ਜਾਂ ਗੁੜ ਪੀਸ ਕੇ ਮਧੂ-ਮੱਖੀਆਂ ਨੂੰ ਕੁਦਰਤੀ ਫੀਡ ਦਿੰਦੇ ਹਨ ਅਤੇ ਕੀਟਾਂ ਦੇ ਹਮਲੇ ਨੂੰ ਰੋਕਣ ਲਈ ਕੁਦਰਤੀ ਤਰੀਕਿਆਂ ਦਾ ਪ੍ਰਯੋਗ ਕਰਦੇ ਹਨ। ਮੁੱਖ ਤੌਰ ‘ਤੇ ਉਹ ਗੇਂਦੇ ਅਤੇ ਸਰੋਂ ਦੇ ਫੁੱਲਾਂ ਤੋਂ ਸ਼ਹਿਦ ਤਿਆਰ ਕਰਦੇ ਹਨ ਅਤੇ ਇਸ ਵੇਲੇ ਉਨ੍ਹਾਂ ਦੀ ਆਮਦਨ ਲਗਭਗ 3 ਕਰੋੜ ਹੈ।

ਆਪਣਾ ਕਾਰੋਬਾਰ ਸਥਾਪਿਤ ਕਰਦੇ ਸਮੇਂ ਉਨ੍ਹਾਂ ਨੇ ਕੁੱਝ ਟੀਚੇ ਰੱਖੇ ਅਤੇ ਇਨ੍ਹਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ, ਫਿਰ ਆਪਣੇ ਉਤਪਾਦਾਂ ਲਈ ਬਜ਼ਾਰ ਵਿੱਚ ਇੱਕ ਚੰਗੀ ਜਗ੍ਹਾ ਬਣਾਈ। ਸ਼ੁਰੂ ਤੋਂ ਹੀ ਉਹ ਆਪਣੇ ਉਤਪਾਦਾਂ ਨੂੰ ਵਿਦੇਸ਼ਾਂ ਵਿੱਚ ਨਿਰਯਾਤ ਕਰਨ ਦੀ ਦਿਲਚਸਪੀ ਰੱਖਦੇ ਹਨ ਅਤੇ ਅਜੇ ਤੱਕ ਉਹ ਖੁਦ ਦੁਆਰਾ ਬਣਾਏ ਗਏ ਮਧੂ-ਮੱਖੀ ਮੋਮ ਦਾ ਨਿਰਯਾਤ ਅਮਰੀਕਾ ਵਿੱਚ ਕਰ ਰਹੇ ਹਨ। ਭਾਰਤ ਵਿੱਚ ਉਹ ਦੋਰਾਹਾ, ਲੁਧਿਆਣਾ ਜੀ.ਟੀ ਰੋਡ ਸ਼ਾੱਪ ‘ਤੇ ਆਪਣਾ ਸ਼ਹਿਦ ਥੋਕ ਵਿੱਚ ਵੇਚਦੇ ਹਨ ਅਤੇ ਇਸ ਨਾਲ ਉਹ ਵਧੀਆ ਮੁਨਾਫਾ ਕਮਾ ਰਹੇ ਹਨ। ਉਹ ਰਾਸ਼ਟਰੀ ਬਾਗਬਾਨੀ ਵਿਭਾਗ ਦੇ ਰਜਿਸਟਰਡ ਸਪਲਾਇਰ ਵੀ ਹਨ ਅਤੇ ਉਨ੍ਹਾਂ ਦੇ ਮਾਧਿਅਮ ਨਾਲ ਉਹ ਆਪਣੇ ਉਤਪਾਦ ਵੇਚਦੇ ਹਨ।

ਮਹਾਨ ਸਖਸ਼ੀਅਤਾਂ ਵਿੱਚੋਂ ਇੱਕ ਡਾ. ਰਮਨਦੀਪ ਸਿੰਘ, ਜਿਨ੍ਹਾਂ ਨੇ ਵੱਟਸਐਪ ਗਰੁੱਪ ਦੇ ਮਾਧਿਅਮ ਨਾਲ ਮੇਲਿਆਂ ਅਤੇ ਸਮਾਰੋਹਾਂ ਦੇ ਬਾਰੇ ਵਿੱਚ ਲੋੜੀਂਦੀ ਜਾਣਕਾਰੀ ਦੇ ਕੇ ਉਨ੍ਹਾਂ ਦੇ ਉਤਪਾਦਾਂ ਦੇ ਮੰਡੀਕਰਨ ਵਿੱਚ ਉਨ੍ਹਾਂ ਦੀ ਮਦਦ ਕੀਤੀ। ਗੋਬਿੰਦਰ ਸਿੰਘ ਨੇ ਮੱਖੀ-ਪਾਲਕਾਂ ਅਤੇ ਕਿਸਾਨਾਂ ਦੀਆਂ ਉਨ੍ਹਾਂ ਸਮੱਸਿਆਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ, ਜਿਨ੍ਹਾਂ ਦਾ ਉਹ ਸਾਹਮਣਾ ਕਰ ਰਹੇ ਹਨ। ਉਨ੍ਹਾਂ ਅਨੁਸਾਰ ਅੱਜ ਦੇ ਸਮੇਂ ਵਿੱਚ ਸਭ ਕੁੱਝ ਆੱਨਲਾਈਨ ਹੀ ਉਪਲੱਬਧ ਹੁੰਦਾ ਹੈ, ਇੱਥੋਂ ਤੱਕ ਕਿ ਗ੍ਰਾਹਕ ਬੁਨਿਆਦੀ ਚੀਜ਼ਾਂ ਦੀ ਖਰੀਦਦਾਰੀ ਵੀ ਆੱਨਲਾਈਨ ਹੀ ਕਰਦੇ ਹਨ। ਇਸ ਲਈ ਉਤਪਾਦਕਾਂ ਨੂੰ ਇੱਕ ਕਦਮ ਅੱਗੇ ਵਧਾ ਕੇ ਆਪਣੇ ਉਤਪਾਦਾਂ ਨੂੰ ਆੱਨਲਾਈਨ ਵੇਚਣਾ ਚਾਹੀਦਾ ਹੈ।

ਇਸ ਵੇਲੇ ਗੋਬਿੰਦਰ ਸਿੰਘ ਜੀ ਆਪਣੇ ਸੰਪੂਰਨ ਪਰਿਵਾਰ (ਮਾਤਾ, ਪਿਤਾ ਅਤੇ ਦੋ ਪੁੱਤਰਾਂ) ਨਾਲ ਆਪਣੇ ਪਿੰਡ ਵਿੱਚ ਰਹਿ ਰਹੇ ਹਨ ਅਤੇ ਆਪਣੇ ਬਿਗ ਬੀ ਐਸੋਸੀਏਸ਼ਨ ਦਾ ਸਮਰਥਨ ਵੀ ਕਰ ਰਹੇ ਹਨ। ਉਹ ਇੱਕ ਸਹਾਇਕ ਵਿਅਕਤੀ ਵੀ ਹਨ ਅਤੇ ਹੋਰ ਉੱਭਰਦੇ ਹੋਏ ਮੱਖੀ-ਪਾਲਕਾਂ ਨੂੰ ਬਕਸੇ ਪ੍ਰਦਾਨ ਕਰਕੇ ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਉਨ੍ਹਾਂ ਦਾ ਲੋੜੀਂਦਾ ਮਾਰਗਦਰਸ਼ਨ ਵੀ ਕਰਦੇ ਹਨ। ਉਹ ਕਿਸਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਲੋਨ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੰਦੇ ਹਨ। ਉਹ ਭਵਿੱਖ ਵਿੱਚ ਸ਼ਹਿਦ ਤੋਂ ਹੋਰ ਉਤਪਾਦ ਜਿਵੇਂ ਕਿ ਬੀ ਵਿਨੋਮ, ਰੋਇਲ ਜੈਲੀ ਅਤੇ ਹਨੀ ਬੀ ਪੋਲਨ ਦੇ ਦਾਣੇ ਤਿਆਰ ਕਰਕੇ ਪੇਸ਼ ਕਰਨਾ ਚਾਹੁੰਦੇ ਹਨ। ਫਿਰ ਇਨ੍ਹਾਂ ਸਭ ਉਤਪਾਦਾਂ ਦਾ ਅੰਤਰ-ਰਾਸ਼ਟਰੀ ਮਾਰਕੀਟ ਵਿੱਚ ਨਿਰਯਾਤ ਕਰਨਾ ਚਾਹੁੰਦੇ ਹਨ, ਜਿਨ੍ਹਾਂ ਦੀ ਉੱਥੇ ਜ਼ਿਆਦਾ ਮੰਗ ਹੈ।

ਕਿਸਾਨਾਂ ਨੂੰ ਸੰਦੇਸ਼
ਜੋ ਨੌਜਵਾਨ ਅਸਫ਼ਲਤਾ ਦਾ ਸਾਹਮਣਾ ਕਰਨ ਤੋਂ ਬਾਅਦ ਆਤਮ-ਹੱਤਿਆ ਕਰ ਲੈਂਦੇ ਹਨ, ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਆਪਣੀ ਸਮਰੱਥਾ ਨੂੰ ਪਹਿਚਾਣਨਾ ਸ਼ੁਰੂ ਕਰਨਾ ਚਾਹੀਦਾ ਹੈ, ਕਿਉਂਕਿ ਜੇਕਰ ਕਿਸੇ ਵਿਅਕਤੀ ‘ਚ ਕੁੱਝ ਕਰਨ ਦੀ ਇੱਛਾ ਹੁੰਦੀ ਹੈ, ਤਾਂ ਉਹ ਉਸਨੂੰ ਹਾਸਲ ਕਰ ਸਕਦਾ ਹੈ ਅਤੇ ਆਪਣੇ ਜੀਵਨ ਵਿੱਚ ਕਿਸੇ ਵੀ ਪੱਧਰ ‘ਤੇ ਬੜੀ ਆਸਾਨੀ ਨਾਲ ਪਹੁੰਚ ਸਕਦਾ ਹੈ। ਆਤਮ-ਹੱਤਿਆ ਕਰਨਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ।”