ਮੁਹੰਮਦ ਗਫ਼ੂਰ

ਪੂਰੀ ਸਟੋਰੀ ਪੜ੍ਹੋ

1 ਬਿੱਘਾ ਜ਼ਮੀਨ ਤੋਂ ਸ਼ੁਰੂ ਕਰਕੇ 65 ਏਕੜ ਜ਼ਮੀਨ ਤੱਕ ਦਾ ਖੇਤੀ ਸਫ਼ਰਮੁਹੰਮਦ ਗਫ਼ੂਰ

ਪੰਜਾਬ ਦੇ ਨਾਮੀ ਸ਼ਹਿਰ ਮਲੇਰਕੋਟਲਾ ਦੇ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਕਿਸਾਨ ਮੁਹੰਮਦ ਗਫ਼ੂਰ, ਜੋ ਆਪਣੀ ਸਖਤ ਮਿਹਨਤ ਨਾਲ ਖੁਦ ਦਾ ਖੇਤੀ ਕਾਰੋਬਾਰ ਸਥਾਪਿਤ ਕਰਨ ਵਿੱਚ ਸਫਲ ਹੋਏ। ਕੇਵਲ 1 ਬਿੱਘਾ ਜ਼ਮੀਨ ਤੋਂ ਸ਼ੁਰੂਆਤ ਕਰਕੇ ਹੁਣ ਆਪਣੇ ਖੇਤੀ ਕਾਰੋਬਾਰ ਨੂੰ 65 ਏਕੜ ਤੱਕ ਵਧਾ ਲਿਆ ਹੈ। ਅੱਜ, ਗਫ਼ੂਰ ਜੀ ਖੇਤੀ ਦੀਆਂ ਬਾਰੀਕੀਆਂ ਵਿੱਚ ਮਾਹਿਰ ਹਨ ਅਤੇ ਆਪਣੇ ਦ੍ਰਿੜ ਇਰਾਦੇ ਅਤੇ ਜਜ਼ਬੇ ਨਾਲ ਸ਼ਾਨਦਾਰ ਸਫਲਤਾ ਪ੍ਰਾਪਤ ਕਰ ਰਹੇ ਹਨ।

ਮਲੇਰਕੋਟਲਾ ਸ਼ਹਿਰ ਦੇ ਰਹਿਣ ਵਾਲੇ ਮੁਹੰਮਦ ਗਫ਼ੂਰ ਦੇ ਪਿਤਾ ਦੀ 1983 ਵਿੱਚ ਅਚਾਨਕ ਮੌਤ ਹੋ ਗਈ ਅਤੇ ਪਰਿਵਾਰ ਦੀ ਪੂਰੀ ਜਿੰਮੇਵਾਰੀ ਗਫ਼ੂਰ ਜੀ ਤੇ ਆ ਗਈਜਿਸ ਕਾਰਨ ਉਹਨਾਂ ਨੂੰ ਆਪਣੀ ਪੜ੍ਹਾਈ ਛੱਡਣੀ ਪਈ ਅਤੇ ਆਪਣੇ ਪਰਿਵਾਰ ਦਾ ਪਾਲਣਪੋਸ਼ਣ ਕਰਨ ਲਈ ਬਿਹਤਰੀਨ ਰਸਤੇ ਦੀ ਭਾਲ ਕਰਨੀ ਪਈਸਬਜ਼ੀਆਂ ਦੀ ਇੱਕ ਛੋਟੀ ਨਰਸਰੀ ਤੋਂ ਗਫ਼ੂਰ ਦੇ ਖੇਤੀ ਸਫ਼ਰ ਦੀ ਸ਼ੁਰੂਆਤ ਹੋਈ। ਜਲਦ ਹੀ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਸ਼ਾਇਦ ਇਹੀ ਉਹ ਰਾਹ ਹੈ, ਜਿਸ ਤੇ ਚੱਲ ਕੇ ਉਹ ਆਪਣੀ ਸਾਰੀ ਜ਼ਿੰਮੇਵਾਰੀਆਂ ਪੂਰੀ ਕਰ ਸਕਦੇ ਹਨ।

ਖੇਤੀ ਵਿੱਚ ਗਫ਼ੂਰ ਜੀ ਦੀ ਉੱਨਤੀ ਅਸਾਧਾਰਨ ਸੀ। 1992 ਵਿੱਚ ਉਹਨਾਂ ਨੂੰ ਖਾਲਸਾ ਕਾਲਜ ਦੀ 6 ਤੋਂ 7 ਏਕੜ ਜ਼ਮੀਨ ਠੇਕੇ ਤੇ ਲੈਣ ਦਾ ਮੌਕਾ ਮਿਲਿਆ, ਜਿਹੜਾ ਉਹਨਾਂ ਦੇ ਖੇਤੀ ਸਫ਼ਰ ਲਈ ਬਹੁਤ ਫਾਇਦੇਮੰਦ ਸਿੱਧ ਹੋਇਆ। ਸਾਲ 2000 ਵਿੱਚ, ਗਫ਼ੂਰ ਨੇ ਆਪਣੀ ਖੇਤੀ ਦੇ ਕੰਮ ਨੂੰ 20 ਏਕੜ ਤੱਕ ਵਧਾਇਆ ਅਤੇ 2004 ਤੱਕ, ਉਹਨਾਂ ਨੇ ਆਪਣੀ ਜ਼ਮੀਨ 31 ਏਕੜ ਕਰ ਲਈ। ਆਪਣੀ ਅਣਥੱਕ ਮਿਹਨਤ ਅਤੇ ਕੋਸ਼ਿਸ਼ਾਂ ਨਾਲ ਉਹਨਾਂ ਨੂੰ ਬਹੁਤ ਚੰਗੇ ਨਤੀਜੇ ਮਿਲੇ ਅਤੇ 2017 ਵਿੱਚ ਉਹਨਾਂ ਦੀ ਜ਼ਮੀਨ 31 ਏਕੜ ਤੋਂ ਵੱਧ ਕੇ 65 ਏਕੜ ਹੋ ਗਈ ਅਤੇ ਅੱਜ ਉਹ ਠੇਕੇ ਤੇ ਲਈ ਗਈ 65 ਏਕੜ ਜ਼ਮੀਨ ਤੇ ਖੇਤੀ ਕਰਦੇ ਹਨ।

ਖੇਤੀ ਦੀਆਂ ਸਮੱਸਿਆਵਾਂ ਨੂੰ ਆਪਣੇ ਤਜ਼ਰਬੇ ਦੁਆਰਾ ਸਮਝਣ ਦੀ ਯੋਗਤਾ ਗਫ਼ੂਰ ਨੂੰ ਦੂਜਿਆਂ ਤੋਂ ਵੱਖ ਕਰਦੀ ਹੈ। ਸਮੇਂ ਦੇ ਨਾਲ, ਉਹਨਾਂ ਨੇ ਖੇਤੀ ਦੀ ਕਲਾ ਵਿੱਚ ਨਿਪੁੰਨਤਾ ਹਾਸਿਲ ਕਰ ਲਈ ਅਤੇ ਵਿਭਿੰਨ ਖੇਤੀ ਤਕਨੀਕਾਂ ਵਿੱਚ ਕੁਸ਼ਲ ਹੋ ਗਏ। ਗਫ਼ੂਰ ਦੀ ਸਫਲਤਾ, ਖੇਤੀ ਵਿੱਚ ਉਹਨਾਂ ਦੇ ਅਨੁਭਵ ਅਤੇ ਸਖਤ ਮਿਹਨਤ ਦਾ ਨਤੀਜਾ ਹੈ।

ਗਫ਼ੂਰ ਨੇ ਉਤਪਾਦਨ ਵਧਾਉਣ ਲਈ ਵਿਭਿੰਨ ਫਸਲਾਂ ਅਤੇ ਸਿੰਚਾਈ ਤਕਨੀਕਾਂ ਦਾ ਪ੍ਰਯੋਗ ਕੀਤਾਸ਼ੁਰੂਆਤੀ ਦਿਨਾਂ ਵਿੱਚ ਉਹ ਸੰਗਰੂਰ ਨਹਿਰੂ ਮਾਰਕੀਟ ਅਤੇ ਮੋਗਾ ਵਿੱਚ ਕੰਮ ਕਰਦੇ ਸਨ, ਜਿੱਥੇ ਉਹ ਪਨੀਰੀ ਵੇਚਦੇ ਸਨ1991 ਵਿੱਚ ਉਹ ਰਾਜਪੁਰਾ ਆ ਗਏ ਅਤੇ ਅਖੀਰ ਵਿੱਚ ਪਟਿਆਲਾ ਵਿੱਚ ਵੱਸ ਗਏ। ਇਸੀ ਸਮੇਂ ਦੇ ਦੌਰਾਨ ਗਫ਼ੂਰ ਨੇ ਮਲਚਿੰਗ ਸਿੰਚਾਈ ਢੰਗ ਦਾ ਉਪਯੋਗ ਕਰਨਾ ਸ਼ੁਰੂ ਕੀਤਾ, ਜਿਸਦਾ ਉਪਯੋਗ ਉਹ ਪਿਛਲੇ 5 ਸਾਲਾਂ ਤੋਂ ਕਰ ਰਹੇ ਹਨ। ਇਸਦੇ ਇਲਾਵਾ, ਉਹ ਆਪਣੀ 15 ਏਕੜ ਜ਼ਮੀਨ ਤੇ ਤੁਪਕਾ ਪ੍ਰਣਾਲੀ ਦਾ ਉਪਯੋਗ ਕਰਦੇ ਹਨ ਅਤੇ ਇਸ ਪਹਿਲ ਲਈ ਉਹਨਾਂ ਨੂੰ ਪਟਿਆਲਾ ਦੇ ਅਧਿਕਾਰੀਆਂ ਅਤੇ ਕੇਂਦਰ ਸਰਕਾਰ ਦੋਨਾਂ ਵਲੋਂ ਸਬਸਿਡੀ ਵੀ ਮਿਲੀ।

ਗਫ਼ੂਰ ਦੀ ਵਿਸ਼ੇਸ਼ਤਾ ਨਾ ਕੇਵਲ ਖੇਤੀ ਤੱਕ ਸਗੋਂ ਫਸਲ ਯੋਜਨਾ ਤੱਕ ਵੀ ਫੈਲੀ ਹੋਈ ਹੈ। ਗਫ਼ੂਰ ਜੀ ਨੇ ਸਬਜ਼ੀਆਂ ਲਈ 15 ਏਕੜ, ਕਣਕ ਲਈ 5 ਏਕੜ ਅਤੇ ਝੋਨੇ ਲਈ 25 ਏਕੜ ਜ਼ਮੀਨ ਰਾਖਵੀਂ ਰੱਖੀ ਹੋਈ ਹੈਖੇਤੀ ਵਿੱਚ ਜ਼ਿਆਦਾ ਗਿਆਨ ਹੋਣ ਕਾਰਨ ਉਹਨਾਂ ਨੂੰ ਨਾਲ ਦੇ ਕਿਸਾਨਾਂ ਤੋਂ ਸਨਮਾਨ ਮਿਲਿਆ, ਜਿਹੜੇ ਜ਼ਿਆਦਾਤਰ ਉਹਨਾਂ ਦੀ ਸਲਾਹ ਅਤੇ ਮਦਦ ਚਾਹੁੰਦੇ ਹਨ। ਗਫ਼ੂਰ ਜੀ ਦੂਜੇ ਕਿਸਾਨਾਂ ਦੀ ਸਬਜ਼ੀ ਦੀ ਖੇਤੀ ਕਰਨ ਵਿੱਚ ਮਦਦ ਕਰਦੇ ਹਨ ਅਤੇ ਦਵਾਈਆਂ ਅਤੇ ਸਪਰੇਅ ਦੇ ਨਾਮਾਂ ਬਾਰੇ ਮਾਰਗਦਰਸ਼ਨ ਕਰਦੇ ਰਹਿੰਦੇ ਹਨ

ਮੁਹੰਮਦ ਗਫ਼ੂਰ ਦੇ ਪਰਿਵਾਰ ਨੇ ਉਹਨਾਂ ਦੇ ਖੇਤੀ ਸਫ਼ਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹਨਾਂ ਦੇ ਤਿੰਨ ਭਰਾ ਕਿਰਿਆਸ਼ੀਲ ਰੂਪ ਨਾਲ ਖੇਤੀ ਵਿੱਚ ਲੱਗੇ ਹੋਏ ਹਨ ਅਤੇ ਬਾਕੀ ਭਰਾਭੈਣਾਂ ਨੇ ਬੀਜ ਦੀਆਂ ਦੁਕਾਨਾਂ ਸਥਾਪਿਤ ਕੀਤੀਆਂ ਹੋਇਆ ਹਨ। 2000 ਵਿੱਚ, ਗਫ਼ੂਰ ਇੱਕ ਆਰਮੀ ਦੇ ਸਬਜ਼ੀ ਠੇਕੇਦਾਰ ਬਣ ਗਏ ਅਤੇ ਉਹਨਾਂ ਨੇ ਆਪਣੀ 10 ਏਕੜ ਦੀ ਉਪਜ ਵੇਚਣੀ ਸ਼ੁਰੂ ਕਰ ਦਿੱਤੀ। ਇਹ ਸਮਝੌਤਾ ਜਾਰੀ ਹੈ ਅਤੇ ਇਸ ਨਾਲ ਦੋਨਾਂ ਪਾਸਿਆਂ ਨੂੰ ਲਾਭ ਹੁੰਦਾ ਹੈ। ਭਵਿੱਖ ਵਿੱਚ ਗਫ਼ੂਰ ਜਦੋਂ ਤੱਕ ਸੰਭਵ ਹੋਵੇ ਖੁਦ ਖੇਤੀ ਕਰਨਾ ਚਾਹੁੰਦੇ ਹਨ। ਵਰਤਮਾਨ ਵਿੱਚ, ਉਹਨਾਂ ਦੇ ਬੱਚੇ ਆਪਣੇ ਖੁਦ ਦੇ ਸਫਲ ਕਿੱਤੇ ਵਿੱਚ ਸ਼ਾਮਿਲ ਹਨ ਅਤੇ ਸਿੱਧੇ ਤੌਰ ਤੇ ਖੇਤੀ ਨਾਲ ਜੁੜੇ ਹੋਏ ਨਹੀਂ ਹਨ।

ਗਫ਼ੂਰ ਦੀ ਖੇਤੀ ਦੀਆਂ ਕੋਸ਼ਿਸ਼ਾਂ ਲਾਭਦਾਇਕ ਰਹੀਆਂ ਹਨ। ਠੇਕੇ ਵਾਲੀ ਜ਼ਮੀਨ ਤੇ ਕਣਕ ਅਤੇ ਝੋਨੇ ਦੀ ਖੇਤੀ ਤੋਂ ਪ੍ਰਤੀ ਏਕੜ ਲਗਭਗ 10,000 ਤੋਂ 15,000 ਰੁਪਏ ਦੀ ਕਮਾਈ ਹੁੰਦੀ ਹੈ। ਸਬਜ਼ੀਆਂ ਦੀ ਖੇਤੀ ਤੋਂ ਹੋਰ ਵੀ ਜ਼ਿਆਦਾ 50,000 ਤੋਂ 100,000 ਰੁਪਏ ਪ੍ਰਤੀ ਏਕੜ ਮੁਨਾਫ਼ਾ ਕਮਾਉਣ ਦੀ ਸਮਰੱਥਾ ਹੈਹਾਲਾਂਕਿ, ਗਫ਼ੂਰ ਸਿਰਫ ਇਹਨਾਂ ਅੰਕੜਿਆਂ ਤੇ ਨਿਰਭਰ ਨਾ ਰਹਿਣ ਦੇ ਮਹੱਤਵ ਤੇ ਜ਼ੋਰ ਦਿੰਦੇ ਹਨ, ਕਿਉਂਕਿ ਬਾਜ਼ਾਰ ਦਰਾਂ ਵਿੱਚ ਉਤਾਰਚੜਾਅ ਹੁੰਦਾ ਰਹਿੰਦਾ ਹੈ। ਉਹ ਕਿਸਾਨਾਂ ਨੂੰ ਸਲਾਹ ਦਿੰਦੇ ਹਨ ਕਿ ਉਹ ਆਪਣੇ ਨਿਵੇਸ਼ ਤੇ ਧਿਆਨ ਨਾਲ ਵਿਚਾਰ ਕਰਨ ਅਤੇ ਛੋਟੇ ਪੱਧਰ ਤੋਂ ਸ਼ੁਰੂਆਤ ਕਰਨ, ਹੌਲੀਹੌਲੀ ਆਪਣਾ ਕੰਮ ਵਧਾਉਣ।

ਖੇਤੀ ਵਿੱਚ ਮਦਦ ਲਈ, ਗਫ਼ੂਰ ਜੀ ਸੀਜ਼ਨ ਦੇ ਦੌਰਾਨ 40 ਤੋਂ 50 ਵਰਕਰਾਂ ਨੂੰ ਰੋਜ਼ਗਾਰ ਦਿੰਦੇ ਹਨ। ਜਿਵੇਂਜਿਵੇਂ ਸੀਜ਼ਨ ਖਤਮ ਹੁੰਦਾ ਹੈ, ਸੰਖਿਆਂ ਘੱਟ ਕੇ ਲਗਭਗ 20 ਹੋ ਜਾਂਦੀ ਹੈ। ਗਫ਼ੂਰ ਆਪਣੇ ਫਾਰਮ ਦੇ ਪ੍ਰਤੀ ਸਮਰਪਿਤ ਹਨ ਅਤੇ ਭਵਿੱਖ ਵਿੱਚ ਰਿਟਾਇਰ ਹੋਣ ਦੀ ਉਹਨਾਂ ਦੀ ਕੋਈ ਯੋਜਨਾ ਨਹੀਂ ਹੈ। ਉਹ ਨਿਮਰਤਾ ਅਤੇ ਜ਼ਮੀਨ ਨਾਲ ਜੁੜੇ ਰਹਿਣਾ ਚਾਹੁੰਦੇ ਹਨ ਅਤੇ ਇਸ ਦੇ ਲਈ ਕਿਸੇ ਵੀ ਪੁਰਸਕਾਰ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ ਹਨ। ਗਫ਼ੂਰ ਦਾ ਖੇਤੀ ਨਾਲ ਪਿਆਰ, ਤਿਆਗ ਅਤੇ ਸਖਤ ਮਿਹਨਤ ਪੂਰੇ ਖੇਤਰ ਦੇ ਕਿਸਾਨਾਂ ਨੂੰ ਪ੍ਰੇਰਿਤ ਕਰਦੀ ਹੈ। ਗਫ਼ੂਰ ਦੀ ਵਿਰਾਸਤ ਜ਼ਰੂਰ ਕਿਸਾਨਾਂ ਦੀ ਨਵੀਂ ਪੀੜ੍ਹੀ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਖੇਤੀ ਦੇ ਖੇਤਰ ਵਿੱਚ ਮੌਜੂਦ ਸੰਭਾਵਨਾਵਾਂ ਨੂੰ ਅਪਨਾਉਣ ਲਈ ਪ੍ਰੇਰਿਤ ਕਰੇਗੀ।

ਕਿਸਾਨਾਂ ਲਈ ਸੰਦੇਸ਼

ਸਾਥੀ ਕਿਸਾਨਾਂ ਲਈ ਗਫ਼ੂਰ ਜੀ ਦਾ ਸੰਦੇਸ਼ ਹੈ ਕਿ ਕੇਵਲ ਦੂਜਿਆਂ ਤੇ ਨਿਰਭਰ ਨਾ ਰਹੋ, ਛੋਟੀ ਸ਼ੁਰੂਆਤ ਕਰੋ, ਤਜ਼ਰਬਾ ਹਾਸਿਲ ਕਰੋ ਅਤੇ ਲਗਾਤਾਰ ਵੱਧਦੇ ਰਹੋ।

ਗੁਰਪ੍ਰੀਤ ਸਿੰਘ ਅਟਵਾਲ

ਪੂਰੀ ਕਹਾਣੀ ਪੜ੍ਹੋ

ਜਾਣੋ ਕਿਵੇਂ ਇਹ ਕਿਸਾਨ ਜੈਵਿਕ ਖੇਤੀ ਨੂੰ ਸਰਲ ਤਰੀਕੇ ਨਾਲ ਅਪਣਾ ਕੇ ਸਫ਼ਲਤਾ ਪ੍ਰਾਪਤ ਕਰ ਰਹੇ ਹਨ

35 ਸਾਲ ਦੇ ਗੁਰਪ੍ਰੀਤ ਸਿੰਘ ਅਟਵਾਲ ਇੱਕ ਅਗਾਂਹਵਧੂ ਜੈਵਿਕ ਕਿਸਾਨ ਹਨ, ਜੋ ਜ਼ਿਲ੍ਹਾ ਜਲੰਧਰ (ਪੰਜਾਬ) ਦੇ ਇੱਕ ਛੋਟੇ ਜਿਹੇ ਸਾਧਾਰਨ ਅਤੇ ਮਿਹਨਤੀ ਪਰਿਵਾਰ ਵਿੱਚੋਂ ਆਏ ਹਨ। ਪਰ ਸਫ਼ਲਤਾ ਦੇ ਇਸ ਪੱਧਰ ਤੱਕ ਪਹੁੰਚਣ ਤੋਂ ਪਹਿਲਾਂ ਅਤੇ ਆਪਣੇ ਸਮਾਜ ਦੇ ਹੋਰ ਕਿਸਾਨਾਂ ਨੂੰ ਪ੍ਰੇਰਣਾ ਦੇਣ ਤੋਂ ਪਹਿਲਾਂ, ਸ਼੍ਰੀ ਅਟਵਾਲ ਵੀ ਆਪਣੇ ਪਿਤਾ ਅਤੇ ਆਲੇ-ਦੁਆਲੇ ਦੇ ਹੋਰ ਕਿਸਾਨਾਂ ਦੀ ਤਰ੍ਹਾਂ ਰਸਾਇਣਿਕ ਖੇਤੀ ਕਰਦੇ ਸਨ।

ਬਾਰ੍ਹਵੀਂ ਤੋਂ ਬਾਅਦ ਗੁਰਪ੍ਰੀਤ ਸਿੰਘ ਅਟਵਾਲ ਨੇ ਕਾਲਜ ਦੀ ਪੜ੍ਹਾਈ ਕਰਨ ਦਾ ਫੈਸਲਾ ਕੀਤਾ, ਉਨ੍ਹਾਂ ਨੇ ਜਲੰਧਰ ਦੇ ਖਾਲਸਾ ਕਾਲਜ ਬੀ.ਏ. ਵਿੱਚ ਦਾਖਲਾ ਲਿਆ, ਪਰ ਛੇਤੀ ਹੀ ਕੁੱਝ ਮਨ ਵਿਚਲੇ ਵਿਚਾਰਾਂ ਕਾਰਨ, ਉਨ੍ਹਾਂ ਨੇ ਪਹਿਲੇ ਸਾਲ ਵਿੱਚ ਹੀ ਕਾਲਜ ਛੱਡ ਦਿੱਤਾ ਅਤੇ ਆਪਣੇ ਚਾਚੇ ਅਤੇ ਪਿਤਾ ਨਾਲ ਖੇਤੀਬਾੜੀ ਕਰਨ ਲੱਗੇ। ਉਹ ਖੇਤੀ ਦੇ ਨਾਲ-ਨਾਲ 2006 ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਵਿੱਚ ਵੀ ਖੜ੍ਹੇ ਹੋਏ ਅਤੇ ਜਿੱਤ ਵੀ ਗਏ। ਸਮੇਂ ਦੇ ਨਾਲ ਸ਼੍ਰੀ ਅਟਵਾਲ 2015 ਵਿੱਚ ਜ਼ਿਲ੍ਹਾ ਪੱਧਰ ‘ਤੇ ਉਸੇ ਸੰਗਠਨ ਦੇ ਪ੍ਰਧਾਨ ਤੋਂ ਸੀਨੀਅਰ ਪ੍ਰਧਾਨ ਬਣ ਗਏ।

ਪਰ ਸ਼ਾਇਦ ਖੇਤੀ ਵਿੱਚ ਕਿਸਮਤ ਉਨ੍ਹਾਂ ਦੇ ਨਾਲ ਨਹੀਂ ਸੀ ਅਤੇ ਉਨ੍ਹਾਂ ਨੂੰ ਲਗਾਤਾਰ ਨੁਕਸਾਨ ਅਤੇ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਗੰਨੇ ਅਤੇ ਕਣਕ ਦੀ ਖੇਤੀ ਦਾ ਕੋਈ ਲਾਭ ਨਹੀਂ ਹੋ ਰਿਹਾ ਸੀ, ਇਸ ਲਈ 2014 ਵਿੱਚ ਉਨ੍ਹਾਂ ਨੇ ਹਲਦੀ ਦੀ ਖੇਤੀ ਕਰਨ ਦਾ ਫੈਸਲਾ ਕੀਤਾ, ਪਰ ਇਹ ਵੀ ਉਨ੍ਹਾਂ ਲਈ ਘਾਟੇ ਦਾ ਸੌਦਾ ਸਾਬਿਤ ਹੋਇਆ, ਕਿਉਂਕਿ ਉਹ ਬਜ਼ਾਰ ਵਿੱਚ ਸਹੀ ਢੰਗ ਨਾਲ ਆਪਣੀ ਫ਼ਸਲ ਵੇਚਣ ਦੇ ਯੋਗ ਨਹੀਂ ਸੀ। ਅੰਤ ਵਿੱਚ ਉਨ੍ਹਾਂ ਨੇ ਸਾਰੀ ਹਲਦੀ ਤੋਂ ਹਲਦੀ ਪਾਊਡਰ ਬਣਾਇਆ ਅਤੇ ਗੁਰਦੁਆਰਿਆਂ ਅਤੇ ਮੰਦਿਰਾਂ ਵਿੱਚ ਮੁਫ਼ਤ ਵੰਡ ਦਿੱਤਾ। ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਤੋਂ ਬਾਅਦ, ਗੁਰਪ੍ਰੀਤ ਸਿੰਘ ਅਟਵਾਲ ਨੇ ਫੈਸਲਾ ਕੀਤਾ ਕਿ ਉਹ ਖੁਦ ਸਾਰੇ ਉਤਪਾਦਾਂ ਦਾ ਮੰਡੀਕਰਨ ਕਰਨਗੇ ਅਤੇ ਵਿਚੌਲਿਆਂ ‘ਤੇ ਨਿਰਭਰ ਨਹੀਂ ਰਹਿਣਗੇ।

ਉਸ ਸਾਲ ਹੀ ਗੁਰਪ੍ਰੀਤ ਸਿੰਘ ਅਟਵਾਲ ਨੂੰ ਆਪਣੇ ਪਿੰਡ ਨੇੜੇ ਦੇ ਭੰਗੂ ਫਾਰਮ ਬਾਰੇ ਪਤਾ ਲੱਗਾ। ਭੰਗੂ ਫਾਰਮ ਦਾ ਦੌਰਾ ਸ਼੍ਰੀ ਅਟਵਾਲ ਲਈ ਇੰਨਾ ਪ੍ਰੇਰਨਾਦਾਇਕ ਸੀ ਕਿ ਉਨ੍ਹਾਂ ਨੇ ਜੈਵਿਕ ਖੇਤੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਭੰਗੂ ਫਾਰਮ ‘ਤੇ ਗੰਨੇ ਦੀ ਖੇਤੀ ਅਤੇ ਪ੍ਰੋਸੈਸਿੰਗ ਹੁੰਦੀ ਸੀ, ਪਰ ਉਨ੍ਹਾਂ ਨੇ ਉੱਥੋਂ ਜੈਵਿਕ ਖੇਤੀ ਦੀਆਂ ਤਕਨੀਕਾਂ ਬਾਰੇ ਬਹੁਤ ਜਾਣਕਾਰੀ ਪ੍ਰਾਪਤ ਹੋਈ ਅਤੇ ਇਸ ਅਧਾਰ ‘ਤੇ ਉਨ੍ਹਾਂ ਨੇ ਆਪਣੇ ਪਰਿਵਾਰ ਲਈ 2.5 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਜੈਵਿਕ ਖੇਤੀ ਸ਼ੁਰੂ ਕੀਤੀ।

ਹੁਣ ਗੁਰਪ੍ਰੀਤ ਸਿੰਘ ਅਟਵਾਲ ਨੇ ਆਪਣੇ ਸਾਰੇ ਫਾਰਮ ‘ਤੇ ਜੈਵਿਕ ਖੇਤੀ ਸ਼ੁਰੂ ਕਰ ਦਿੱਤੀ ਅਤੇ ਪੈਦਾਵਾਰ ਪਹਿਲਾ ਨਾਲੋਂ ਬਿਹਤਰ ਹੈ। ਉਹ ਮੱਕੀ, ਕਣਕ, ਝੋਨਾ, ਗੰਨਾ ਅਤੇ ਮੌਸਮੀ ਸਬਜ਼ੀਆਂ ਆਦਿ ਉਗਾ ਰਹੇ ਹਨ ਅਤੇ ਭਵਿੱਖ ਵਿੱਚ ਉਹ ਕਣਕ ਦਾ ਆਟਾ ਅਤੇ ਮੱਕੀ ਦਾ ਆਟਾ ਪ੍ਰੋਸੈੱਸ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਦੌਰਾਨ ਸ਼੍ਰੀ ਅਟਵਾਲ ਨੇ ਭੋਗਪੁਰ ਸ਼ਹਿਰ ਵਿੱਚ 2 ਕਿਲੋਮੀਟਰ ਦੇ ਖੇਤਰ ਵਿੱਚ ਫਾਰਮ ਵਿੱਚ ਉਤਪਾਦਿਤ ਤਾਜ਼ੀਆਂ ਸਬਜ਼ੀਆਂ ਦੀ ਘਰੇਲੂ ਸਪਲਾਈ ਵੀ ਸ਼ੁਰੂ ਕੀਤੀ।

ਜੈਵਿਕ ਖੇਤੀ ਤੋਂ ਇਲਾਵਾ ਗੁਰਪ੍ਰੀਤ ਸਿੰਘ ਅਟਵਾਲ ਡੇਅਰੀ ਫਾਰਮਿੰਗ ਵਿੱਚ ਵੀ ਸਰਗਰਮੀ ਨਾਲ ਸ਼ਾਮਲ ਹਨ। ਉਹ ਘਰੇਲੂ ਉੇਦੇਸ਼ ਲਈ ਗਾਵਾਂ ਅਤੇ ਮੱਝਾਂ ਦੀਆਂ ਦੇਸੀ ਨਸਲਾਂ ਰੱਖੀਆਂ ਹਨ ਅਤੇ ਜ਼ਿਆਦਾ ਦੁੱਧ ਪਿੰਡ ਵਿੱਚ ਵੇਚਦੇ ਹਨ। ਅੱਜ ਗੁਰਪ੍ਰੀਤ ਸਿੰਘ ਅਟਵਾਲ ਨੇ ਆਪਣੇ ਜੀਵਨ ਵਿੱਚ ਜੋ ਪ੍ਰਾਪਤ ਕੀਤਾ ਹੈ, ਉਹ ਸਾਰਾ ਕਰੈਡਿਟ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਦਿੰਦੇ ਹਨ। ਕੇ.ਵੀ.ਕੇ ਦੇ ਆਯੋਜਿਤ ਸਿਖਲਾਈ ਕੈਂਪ, ਸਹਿਯੋਗ ਅਤੇ ਪ੍ਰੋਤਸਾਹਨ ਨੇ ਗੁਰਪ੍ਰੀਤ ਸਿੰਘ ਅਟਵਾਲ ਦੀ ਜੈਵਿਕ ਖੇਤੀ ਵਿੱਚ ਬਹੁਤ ਕੁੱਝ ਸਿੱਖਣ ਵਿੱਚ ਸਹਾਇਤਾ ਕੀਤੀ ਹੈ।

ਭਵਿੱਖ ਦੀ ਯੋਜਨਾ:
ਗੁਰਪ੍ਰੀਤ ਸਿੰਘ ਅਟਵਾਲ ਪੰਜਾਬ ਪੱਧਰ ‘ਤੇ ਅਤੇ ਫਿਰ ਭਾਰਤ ਪੱਧਰ ‘ਤੇ ਜੈਵਿਕ ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ।

ਸੰਦੇਸ਼
ਹਰੇਕ ਕਿਸਾਨ ਨੂੰ ਜੈਵਿਕ ਖੇਤੀ ਕਰਨੀ ਚਾਹੀਦੀ ਹੈ, ਜੇਕਰ ਵੱਡੇ ਪੱਧਰ ‘ਤੇ ਸੰਭਵ ਨਾ ਹੋਵੇ ਤਾਂ ਇਸ ਨੂੰ ਘੱਟੋ-ਘੱਟ ਘਰੇਲੂ ਉਦੇਸ਼ਾਂ ਲਈ ਇੱਕ ਛੋਟੇ ਜਿਹੇ ਖੇਤਰ ਵਿੱਚ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਵਿੱਚ ਇੱਕ ਅੰਤਰ ਲਿਆ ਸਕਦੇ ਹਨ ਅਤੇ ਇਸ ਨੂੰ ਬਿਹਤਰ ਬਣਾ ਸਕਦੇ ਹਨ।

ਗੁਰਪ੍ਰੀਤ ਸਿੰਘ ਅਟਵਾਲ ਇੱਕ ਅਗਾਂਹਵਧੂ ਕਿਸਾਨ ਹਨ ਜੋ ਨਾ ਕੇਵਲ ਆਪਣੇ ਫਾਰਮ ‘ਤੇ ਜੈਵਿਕ ਖੇਤੀ ਕਰ ਰਹੇ ਹਨ ਬਲਕਿ ਆਪਣੇ ਪਿੰਡ ਦੇ ਹੋਰ ਕਿਸਾਨਾਂ ਨੂੰ ਇਸ ਨੂੰ ਅਪਨਾਉਣ ਲਈ ਪ੍ਰੇਰਨਾ ਵੀ ਦਿੰਦੇ ਹਨ। ਉਹ ਡੀਕੰਪੋਜ਼ਰ ਦੀ ਮਦਦ ਨਾਲ ਕੁਦਰਤੀ ਕੀਟਨਾਸ਼ਕ ਅਤੇ ਖਾਦਾਂ ਤਿਆਰ ਕਰਦੇ ਹਨ ਅਤੇ ਇਸ ਨੂੰ ਕਿਸਾਨਾਂ ਵਿੱਚ ਵੰਡ ਦਿੰਦੇ ਹਨ। ਆਪਣੇ ਕਾਰਜਾਂ ਨਾਲ ਗੁਰਪ੍ਰੀਤ ਸਿੰਘ ਅਟਵਾਲ ਨੇ ਇਹ ਸਿੱਧ ਕੀਤਾ ਹੈ ਕਿ ਉਹ ਦੂਰ ਦੀ ਸੋਚ ਰੱਖਦੇ ਹਨ ਅਤੇ ਵਰਤਮਾਨ ਅਤੇ ਮੁਸ਼ਕਿਲ ਸਮੇਂ ਦਾ ਸਾਹਮਣਾ ਕਰਦੇ ਹਨ ਅਤੇ ਸਫ਼ਲਤਾ ਹਾਸਲ ਕਰਦੇ ਹਨ।

ਦਵਿੰਦਰ ਸਿੰਘ ਮੁਸ਼ਕਾਬਾਦ

ਪੂਰੀ ਕਹਾਣੀ ਪੜੋ

ਭਾਰਤ ਵਿੱਚ ਵਿਦੇਸ਼ੀ ਖੇਤੀਬਾੜੀ ਦੇ ਮਾਡਲ ਨੂੰ ਲਾਗੂ ਕਰਕੇ ਕਿਸਾਨ ਸਫ਼ਲਤਾ ਪ੍ਰਾਪਤ ਕਰ ਰਹੇ ਹਨ

ਭਾਰਤੀਆਂ ਵਿੱਚ ਵੱਧਦੀ ਮਾਨਸਿਕਤਾ ਵਿਦੇਸ਼ ਜਾਣ ਅਤੇ ਉੱਥੇ ਵਸਣ ਦੀ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਨ੍ਹਾਂ ਨੇ ਉੱਥੇ ਕੀ ਕਰਨਾ ਹੈ, ਭਾਵੇਂ ਸਫ਼ਾਈ ਦੀ ਨੌਕਰੀ ਹੋਵੇ ਜਾਂ ਕਿਸੇ ਹੋਰ ਕਿਸਮ ਦੀ ਨੌਕਰੀ ਹੋਵੇ, ਪਰ ਉਹ ਉਸੇ ਹੀ ਕੰਮ ਨੂੰ ਆਪਣੇ ਦੇਸ਼ ਵਿੱਚ ਕਰਨ ਤੋਂ ਸ਼ਰਮ ਮਹਿਸੂਸ ਕਰਦੇ ਹਨ। ਹਾਂ, ਇਹ ਸੱਚ ਹੈ ਕਿ ਵਿਦੇਸ਼ਾਂ ਵਿੱਚ ਕੰਮ ਕਰਨ ਵਿੱਚ ਵਧੇਰੇ ਪੈਸਾ ਹੈ, ਪਰ ਜੇਕਰ ਅਸੀਂ ਵਿਦੇਸ਼ੀ ਤਕਨੀਕ ਨੂੰ ਸਾਡੇ ਦੇਸ਼ ਵਿੱਚ ਲਿਆਈਏ ਅਤੇ ਆਪਣੇ ਪੇਸ਼ੇ ਨੂੰ ਇੱਕ ਲਾਭਕਾਰੀ ਉੱਦਮ ਬਣਾ ਸਕਦੇ ਹਾਂ। ਇਹ ਮਾਲਵਾ ਖੇਤਰ ਅਧਾਰਿਤ ਕਿਸਾਨ, 46 ਸਾਲ ਦੇ ਦਵਿੰਦਰ ਸਿੰਘ ਦੀ ਕਹਾਣੀ ਹੈ, ਜਿਸ ਨੇ ਵਿਦੇਸ਼ ਜਾਣ ਦੇ ਮੌਕੇ ਦੀ ਵਧੀਆ ਤਰੀਕੇ ਦੀ ਵਰਤੋਂ ਕੀਤੀ ਅਤੇ ਵਿਦੇਸ਼ੀ ਖੇਤੀਬਾੜੀ ਮਾਡਲ ਨੂੰ ਪੰਜਾਬ ਵਾਪਸ ਲੈ ਕੇ ਆਏ।

1992 ਵਿੱਚ ਦਵਿੰਦਰ ਸਿੰਘ ਨੇ ਵਿਦੇਸ਼ ਜਾਣ ਦੀ ਯੋਜਨਾ ਬਣਾਈ, ਪਰ ਉਹ ਆਪਣੇ ਯਤਨਾਂ ਵਿੱਚ ਅਸਫ਼ਲ ਰਹੇ ਅਤੇ ਅਖੀਰ ਵਿੱਚ ਉਨ੍ਹਾਂ ਖੇਤੀਬਾੜੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਸ ਸਮੇਂ ਉਹ ਇਸ ਤੱਥ ਤੋਂ ਅਣਜਾਣ ਸਨ ਕਿ ਵਿਦੇਸ਼ਾਂ ਵਿੱਚ ਰਹਿਣਾ ਅਸਾਨ ਨਹੀਂ ਸੀ, ਕਿਉਂਕਿ ਉਹ ਸਖ਼ਤ ਮਿਹਨਤ ਦੀ ਮੰਗ ਕਰਦੇ ਸਨ, ਪਰ ਖੇਤੀਬਾੜੀ ਤੋਂ ਵਧੀਆ ਲਾਭ ਪ੍ਰਾਪਤ ਕਰਨਾ ਅਸਾਨ ਨਹੀਂ ਸੀ, ਕਿਉਂਕਿ ਖੇਤੀਬਾੜੀ ਖੂਨ ਅਤੇ ਪਸੀਨੇ ਦੀ ਮੰਗ ਕਰਦੀ ਹੈ। ਹਾਲਾਂਕਿ ਉਨ੍ਹਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ, ਜਦੋਂ ਉਹ ਮਾਰਕੀਟਿੰਗ ਵਿੱਚ ਆਏ, ਫਿਰ ਦਲਾਲਾਂ ਤੋਂ ਧੋਖੇਬਾਜ਼ੀ ਦੇ ਡਰ ਤੋਂ ਉਨ੍ਹਾਂ ਨੇ ਆਪਣੇ ਹੱਥਾਂ ਵਿੱਚ ਬੀਮ(beam) ਸੰਤੁਲਨ ਰੱਖਣ ਦਾ ਫੈਸਲਾ ਕੀਤਾ।

“ਮੈਂ ਸੈਕਟਰ 42, ਚੰਡੀਗੜ੍ਹ ਦੀ ਸਬਜ਼ੀ ਮੰਡੀ (ਸਬਜ਼ੀ ਬਾਜ਼ਾਰ), ਮਾਂ ਦੀ ਦਿੱਤੀ ਚਿੱਟੀ ਧੁਰੀ (ਕਾਰਪੈੱਟ), ਬੀਮ ਸੰਤੁਲਨ ਅਤੇ ਹਰੀਆਂ ਮਿਰਚਾਂ ਦਾ ਦੌਰਾ ਕਰਨ ਦੇ ਆਪਣੇ ਪਹਿਲੇ ਤਜੁਰਬੇ ਨੂੰ ਨਹੀਂ ਭੁੱਲ ਸਕਦਾ। ਮੈਂ ਸਾਰਾ ਦਿਨ ਉੱਥੇ ਬੈਠਾ ਰਿਹਾ, ਮੈਂ ਬਹੁਤ ਉਲਝਣ ਵਿੱਚ ਸੀ ਅਤੇ ਸ਼ਰਮਿੰਦਾ ਸੀ, ਚਾਹੇ ਗ੍ਰਾਹਕ ਤੋਂ ਪੈਸਾ ਲੈਣਾ ਹੈ ਜਾਂ ਨਹੀਂ। ਮੈਂ ਚੁੱਪ ਸੀ। ਇਸ ਤਰ੍ਹਾਂ ਮੈਨੂੰ ਦੇਖਣ ਤੋਂ ਬਾਅਦ, ਮੇਰੇ ਕੁੱਝ ਕਿਸਾਨ ਭਰਾਵਾਂ ਨੇ ਮੈਨੂੰ ਦੱਸਿਆ ਕਿ ਇਹ ਇਸ ਤਰ੍ਹਾਂ ਕੰਮ ਨਹੀਂ ਕਰੇਗਾ, ਤੁਹਾਨੂੰ ਆਪਣੇ ਗ੍ਰਾਹਕਾਂ ਨੂੰ ਬੁਲਾਉਣਾ ਚਾਹੀਦਾ ਹੈ ਅਤੇ ਆਪਣੀ ਫ਼ਸਲ ਦੀ ਵਿਕਰੀ ਕੀਮਤ ਵੱਲ ਜ਼ੋਰ ਦੇਣਾ ਹੋਵੇਗਾ, ਇਸ ਤਰ੍ਹਾਂ ਮੈਂ ਸਬਜ਼ੀਆਂ ਵੇਚਣ ਬਾਰੇ ਸਿੱਖਿਆ।”

ਉਸ ਸਮੇਂ ਵਿੱਚ ਲੜਖੜਾਉਂਦੇ ਕਦਮਾਂ ਨਾਲ ਅੱਗੇ ਵੱਧਦੇ ਹੋਏ, ਦਵਿੰਦਰ ਸਿੰਘ ਨੇ ਆਪਣੀ ਪਹਿਲੀ ਫ਼ਸਲ ਤੋਂ 45 ਹਜ਼ਾਰ ਰੁਪਏ ਕਮਾਏ ਅਤੇ ਉਹ ਇਸ ਤੋਂ ਬਹੁਤ ਖੁਸ਼ ਸਨ। ਖੈਰ, ਉਸ ਸਮੇਂ ਤੱਕ ਦਵਿੰਦਰ ਸਿੰਘ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਕਿ ਖੇਤੀਬਾੜੀ ਦਾ ਮਾਰਗ ਬਹੁਤ ਤਾਕਤ ਅਤੇ ਦ੍ਰਿੜ ਸੰਕਲਪ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਵਾਪਸ ਮੁੜਨ ਨਾਲੋਂ ਦਵਿੰਦਰ ਸਿੰਘ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਕੰਮ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੇ ਹੌਲੀ-ਹੌਲੀ ਆਪਣੇ ਖੇਤੀ ਦੇ ਖੇਤਰ ਵਿੱਚ ਵਿਸਥਾਰ ਕੀਤਾ ਅਤੇ ਆਪਣੇ ਹੁਨਰ ਨੂੰ ਅੱਪਗ੍ਰੇਡ ਕਰਨ ਲਈ 2007 ਵਿੱਚ ਉਨ੍ਹਾਂ ਆਪਣੇ ਇੱਕ ਦੋਸਤ ਨਾਲ ਇੱਕ ਸਿਖਲਾਈ ਕੈਂਪ ਲਈ ਸਪੇਨ ਦਾ ਦੌਰਾ ਕੀਤਾ।

ਸਪੇਨ ਵਿੱਚ, ਉਨ੍ਹਾਂ ਨੇ ਖੇਤੀਬਾੜੀ ਮਾਡਲ ਦੇਖਿਆ ਅਤੇ ਉਹ ਇਸ ਤੋਂ ਬਹੁਤ ਹੈਰਾਨ ਹੋਏ। ਜਾਣਕਾਰੀ ਦੇ ਕਿਸੇ ਵੀ ਹਿੱਸੇ ਨੂੰ ਛੱਡੇ ਬਿਨਾਂ ਦਵਿੰਦਰ ਸਿੰਘ ਨੇ ਆਪਣੇ ਨੋਟਸ ਵਿੱਚ ਸਭ ਕੁੱਝ ਲਿਖਿਆ।

“ਮੈਂ ਦੇਖਿਆ ਕਿ ਇਟਲੀ ਵਿੱਚ ਚੱਲ ਰਿਹਾ (ਪ੍ਰਚਲਿੱਤ) ਖੇਤੀਬਾੜੀ ਮਾਡਲ ਭਾਰਤ ਤੋਂ ਬਹੁਤ ਵੱਖਰਾ ਸੀ। ਕਿਸਾਨ ਸਮੂਹਾਂ ਵਿੱਚ ਕੰਮ ਕਰਦੇ ਸਨ ਅਤੇ ਇਟਲੀ ਦੇ ਖੇਤੀਬਾੜੀ ਮਾਡਲ ਵਿੱਚ ਕੋਈ ਵਿਚੋਲੇ ਨਹੀਂ ਸਨ। ਮੈਂ ਇਹ ਵੀ ਦੇਖਿਆ ਕਿ ਇਟਲੀ ਦੀ ਵਾਤਾਵਰਣ ਸਥਿਤੀ ਭਾਰਤ ਦੇ ਮੁਕਾਬਲੇ ਵਿੱਚ ਖੇਤੀਬਾੜੀ ਦੇ ਅਨੁਕੂਲ ਨਹੀਂ ਸੀ, ਫਿਰ ਵੀ ਉਹ ਆਪਣੇ ਖੇਤਾਂ ਤੋਂ ਉੱਚ ਪੈਦਾਵਾਰ ਲੈ ਰਹੇ ਸਨ। ਲੋਕ ਆਪਣੇ ਵਿਕਾਸ ਅਤੇ ਵਿਕਾਸ ਲਈ ਫ਼ਸਲਾਂ ਦਾ ਆਦਰਸ਼ ਮਾਹੌਲ ਦੇਣ ਲਈ ਪੌਲੀਹਾਊਸ ਦੀ ਵਰਤੋਂ ਕਰ ਰਹੇ ਸਨ। ਇਹ ਸਭ ਕੁੱਝ ਦੇਖ ਕੇ ਮੈਂ ਬਹੁਤ ਹੈਰਾਨ ਹੋਇਆ।”

ਸ਼ਾਨਦਾਰ ਖੇਤੀਬਾੜੀ ਤਕਨੀਕਾਂ ਦੀ ਖੋਜ ਕਰਨ ਤੋਂ ਬਾਅਦ ਦਵਿੰਦਰ ਸਿੰਘ ਨੇ ਫੈਸਲਾ ਕੀਤਾ ਕਿ ਉਹ ਪੋਲੀਹਾਊਸ ਤਰੀਕੇ ਨਾਲ ਖੇਤੀ ਕਰਨਗੇ। ਸ਼ੁਰੂ ਵਿੱਚ, ਉਨ੍ਹਾਂ ਨੂੰ ਪੋਲੀਹਾਊਸ ਬਣਾਉਣ ਲਈ ਕੋਈ ਸਹਾਇਤਾ ਨਹੀਂ ਮਿਲੀ, ਇਸ ਲਈ ਉਨ੍ਹਾਂ ਨੇ ਇਸ ਨੂੰ ਖੁਦ ਬਣਾਉਣ ਦਾ ਫੈਸਲਾ ਕੀਤਾ। ਬਾਂਸਾਂ ਦੀ ਮਦਦ ਨਾਲ ਉਨ੍ਹਾਂ ਨੇ 500 ਵਰਗ ਮੀਟਰ ਵਿੱਚ ਆਪਣੇ ਖੁਦ ਦੇ ਪੋਲੀਹਾਊਸ ਦੀ ਸਥਾਪਨਾ ਕੀਤੀ ਅਤੇ ਇਸ ਵਿੱਚ ਸਬਜ਼ੀਆਂ ਬੀਜਣੀਆਂ ਸ਼ੁਰੂ ਕੀਤੀਆਂ। ਜਦੋਂ ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਬਹੁਤ ਸਾਰੇ ਮਾਹਿਰਾਂ ਨੇ ਉਨ੍ਹਾਂ ਦੇ ਫਾਰਮ ਦਾ ਵੀ ਦੌਰਾ ਕੀਤਾ ਪਰ ਉਹ ਨਕਾਰਾਤਮਕ ਪ੍ਰਕਿਰਿਆ ਨਾਲ ਵਾਪਸ ਆਏ ਅਤੇ ਕਿਹਾ ਕਿ ਇਹ ਪੋਲੀਹਾਊਸ ਸਫ਼ਲ ਨਹੀਂ ਹੋਵੇਗਾ। ਪਰ ਫਿਰ ਵੀ ਦਵਿੰਦਰ ਸਿੰਘ ਨੇ ਆਪਣੀ ਸਖ਼ਤ ਮਿਹਨਤ ਅਤੇ ਜੋਸ਼ੀਲੀ ਭਾਵਨਾ ਨਾਲ ਇਸ ਨੂੰ ਸਫ਼ਲ ਬਣਾਇਆ ਅਤੇ ਇਸ ਤੋਂ ਚੰਗੀ ਪੈਦਾਵਾਰ ਲਈ।

ਨੈਸ਼ਨਲ ਬਾਗਬਾਨੀ ਮਿਸ਼ਨ ਨੇ ਉਨ੍ਹਾਂ ਦੇ ਕੰਮ ਤੋਂ ਖ਼ੁਸ਼ ਹੋ ਕੇ ਉਨ੍ਹਾਂ ਨੂੰ ਪੋਲੀਹਾਊਸ ਲਈ ਸਹਾਇਤਾ ਦੇਣ ਦਾ ਫੈਸਲਾ ਕੀਤਾ ਅਤੇ ਨਿਰਮਾਣ ਵਿੱਚ ਉਨ੍ਹਾਂ ਦੀ ਮਦਦ ਕੀਤੀ। ਜਦੋਂ ਖੇਤੀਬਾੜੀ ਵਿਭਾਗ ਦਵਿੰਦਰ ਸਿੰਘ ਦੇ ਹੱਕ ਵਿੱਚ ਸੀ ਤਾਂ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਉਨ੍ਹਾਂ ਦੇ ਹੱਕ ਵਿੱਚ ਨਹੀਂ ਸਨ। ਉਨ੍ਹਾਂ ਦੇ ਪਿਤਾ ਆਪਣੀ ਜ਼ਮੀਨ ਉਸ ਨੂੰ ਨਹੀਂ ਦੇਣਾ ਚਾਹੁੰਦੇ ਸਨ ਕਿਉਂਕਿ ਪੋਲੀਹਾਊਸ ਤਕਨੀਕ ਨਵੀਂ ਸੀ ਅਤੇ ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਇਸ ਨਾਲ ਲਾਭ ਹੋਵੇਗਾ ਜਾਂ ਨਹੀਂ ਅਤੇ ਕਿਸੇ ਵੀ ਹਾਲਾਤ ਵਿੱਚ, ਜੇ ਕਰਜ਼ੇ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਤਾਂ ਬੈਂਕ ਜ਼ਮੀਨ ਖੋਹ ਲਵੇਗੀ।

ਆਪਣੇ ਪਰਿਵਾਰ ‘ਤੇ ਨਿਰਭਰ ਹੋਣ ਤੋਂ ਬਗੈਰ, ਦਵਿੰਦਰ ਸਿੰਘ ਨੇ ਪੌਲੀਹਾਊਸ ਸਥਾਪਿਤ ਕਰਨ ਲਈ ਇੱਕ ਏਕੜ ਜ਼ਮੀਨ’ ਤੇ 30 ਲੱਖ ਰੁਪਏ ਦਾ ਕਰਜ਼ਾ ਲੈ ਕੇ ਆਪਣੇ ਇੱਕ ਦੋਸਤ ਦੇ ਨਾਲ ਹਿੱਸੇਦਾਰੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਸ ਸਾਲ ਉਨ੍ਹਾਂ ਨੇ ਆਪਣੇ ਪੌਲੀਹਾਊਸ ਵਿੱਚ ਰੰਗਦਾਰ ਸ਼ਿਮਲਾ ਮਿਰਚ ਉਗਾਈ, ਉਸ ਦਾ ਉਤਪਾਦਨ ਅਤੇ ਗੁਣਵੱਤਾ ਇੰਨੀ ਵਧੀਆ ਸੀ ਕਿ ਇੱਕ ਸਾਲ ਦੇ ਅੰਦਰ ਉਨ੍ਹਾਂ ਨੇ ਆਪਣੀ ਕਮਾਈ ਦੇ ਨਾਲ ਆਪਣਾ ਕਰਜ਼ਾ ਕਲੀਅਰ ਕੀਤਾ।

ਅਗਲੀ ਮੰਜ਼ਿਲ, ਜਿਸ ‘ਤੇ ਦਵਿੰਦਰ ਸਿੰਘ ਨੇ ਕਦਮ ਰੱਖਿਆ ਸੀ, 2010 ਵਿੱਚ ਸਮੂਹ ਦੀ ਸਥਾਪਨਾ ਕੀਤੀ ਗਈ ਸੀ, ਉਨ੍ਹਾਂ ਨੇ ਹੌਲੀ-ਹੌਲੀ ਲੋਕਾਂ ਅਤੇ ਸਮੂਹਾਂ ਵਿੱਚ ਕੰਮ ਦਾ ਵਿਸਥਾਰ ਕੀਤਾ, ਜੋ ਵੀ ਵਿਅਕਤੀ ਐਗਰੋ ਹੈੱਲਪ ਏਡ ਸੁਸਾਇਟੀ ਦੇ ਤਹਿਤ ਪੌਲੀਹਾਊਸ ਤਕਨੀਕ ਸਿੱਖਣ ਦੇ ਹੱਕਦਾਰ ਸਨ। ਦਵਿੰਦਰ ਸਿੰਘ ਦਾ ਇਹ ਕਦਮ ਬਹੁਤ ਹੀ ਵਧੀਆ ਕਦਮ ਸੀ, ਕਿਉਂਕਿ ਉਨ੍ਹਾਂ ਦੇ ਸਮੂਹ ਨੇ ਬੀਜਾਂ, ਖਾਦਾਂ ਅਤੇ ਹੋਰ ਲੋੜੀਂਦੀ ਖੇਤੀਬਾੜੀ ਇਨਪੁੱਟ ਤੋਂ 25-30% ਸਬਸਿਡੀ ਦਰ ‘ਤੇ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਇਲਾਵਾ, ਸਮੂਹ ਕਿਸਾਨ ਜੋ ਕਿ ਸਮੂਹ ਦੇ ਮੈਂਬਰ ਹਨ ਉਨ੍ਹਾਂ ਨੂੰ ਖੇਤੀਬਾੜੀ ਨਿਵੇਸ਼ ਲਈ ਹੋਰ ਥਾਂ ਜਾਣ ਦੀ ਲੋੜ ਨਹੀਂ, ਉਨ੍ਹਾਂ ਨੂੰ ਸਭ ਕੁੱਝ ਇੱਕ ਛੱਤ ਹੇਠ ਮਿਲਦਾ ਹੈ। ਸਮੂਹ ਨਿਰਮਾਣ ਨੇ ਕਿਸਾਨਾਂ ਨੂੰ ਟ੍ਰਾਂਸਪੋਰਟੇਸ਼ਨ ਚਾਰਜ, ਮਾਰਕੀਟਿੰਗ, ਪੈਕਿੰਗ ਅਤੇ ਹੋਰ ਲਾਭ ਪ੍ਰਦਾਨ ਕੀਤੇ ਅਤੇ ਨਤੀਜੇ ਵਜੋਂ, ਇੱਕ ਕਿਸਾਨ ਖਰਚਿਆਂ ਦੇ ਨਾਲ ਜ਼ਿਆਦਾ ਪਰੇਸ਼ਾਨ ਨਹੀਂ ਹੁੰਦਾ। ਕਿਸਾਨ ਐਗਰੀ ਮਾਰਟ ਇੱਕ ਬ੍ਰੈਂਡ ਨਾਮ ਹੈ ਜਿਸ ਦੇ ਤਹਿਤ ਸਮੂਹ ਦੁਆਰਾ ਕਟਾਈ ਦੀਆਂ ਸਾਰੀਆਂ ਫ਼ਸਲਾਂ ਨੂੰ ਚੰਡੀਗੜ੍ਹ ਅਤੇ ਦਿੱਲੀ ਦੇ ਸਬਜ਼ੀਆਂ ਬਾਜ਼ਾਰਾਂ ਵਿੱਚ ਵੇਚਿਆ ਜਾਂਦਾ ਹੈ, ਲੋਕ ਆਪਣੇ ਬ੍ਰੈਂਡ ‘ਤੇ ਭਰੋਸਾ ਕਰਦੇ ਹਨ ਅਤੇ ਉਨ੍ਹਾਂ ਨੂੰ ਵਾਧੂ ਯਤਨ ਕਰਨ ਦੀ ਲੋੜ ਨਹੀਂ ਹੁੰਦੀ ਹੈ।

ਜਿਸ ਸਮੇਂ ਮੈਂ ਇਕੱਲਾ ਸੀ, ਮਾਰਕੀਟ ਸਤਰ ਅਲੱਗ ਸੀ ਪਰ ਅੱਜ ਸਾਡੇ ਕੋਲ ਇੱਕ ਸਮੂਹ ਹੈ ਅਤੇ ਸਮੂਹ ਕੁਆਲਟੀ ਮਾਮਲੇ ਵਿੱਚ ਮਾਰਕੀਟਿੰਗ ਅਸਾਨ ਹੈ। ਸਮੂਹ ਇੱਕ ਬਹੁਤ ਸ਼ਕਤੀਸ਼ਾਲੀ ਚੀਜ਼ ਹੈ ਕਿਉਂਕਿ ਲਾਭ ਤੋਂ ਇਲਾਵਾ ਸਮੂਹ ਵਿੱਚ ਹਰ ਚੀਜ਼ ਸਾਂਝੀ ਹੁੰਦੀ ਹੈ।- ਦਵਿੰਦਰ ਸਿੰਘ ਮੁਸ਼ਕਾਬਾਦ ਨੇ ਕਿਹਾ

20 ਸਾਲਾਂ ਦੇ ਸਮੇਂ ਦਵਿੰਦਰ ਸਿੰਘ ਦੇ ਯਤਨਾਂ ਨੇ ਉਨ੍ਹਾਂ ਨੂੰ ਇੱਕ ਸਾਧਾਰਣ ਸਬਜ਼ੀ ਵੇਚਣ ਵਾਲੇ ਦੇ ਪੱਧਰ ਤੋਂ ਐਗਰੋ ਹੈੱਲਪ ਏਡ ਸੁਸਾਇਟੀ ਮੁਸ਼ਕਾਬਾਦ ਸਮੂਹ ਦੇ ਪ੍ਰਮੁੱਖੀ ਤੱਕ ਪਹੁੰਚਾ ਦਿੱਤਾ ਹੈ ਜਿਸ ਦੇ ਤਹਿਤ ਵਰਤਮਾਨ ਵਿੱਚ 230 ਕਿਸਾਨ ਹਨ। ਇੱਕ ਛੋਟੇ ਜਿਹੇ ਖੇਤਰ ਤੋਂ ਸ਼ੁਰੂ ਕਰਦੇ ਹੋਏ, ਵਰਤਮਾਨ ਵਿੱਚ ਉਨ੍ਹਾਂ ਨੇ ਆਪਣੇ ਖੇਤੀ ਦੇ ਖੇਤਰ ਦਾ ਵਿਸਥਾਰ ਵੱਡੇ ਪੱਧਰ ‘ਤੇ ਕੀਤਾ ਹੈ ਜਿਸ ਵਿੱਚੋਂ ਪੌਲੀਹਾਊਸ ਖੇਤੀ 5½ ਏਕੜ ਵਿੱਚ ਕੀਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਕੁੱਝ ਆਧੁਨਿਕ ਖੇਤੀਬਾੜੀ ਤਕਨੀਕਾਂ ਜਿਵੇਂ ਕਿ ਤੁਪਕਾ ਸਿੰਚਾਈ, ਸਪ੍ਰਿੰਕਲਰ ਨੂੰ ਪਾਣੀ ਦੀ ਵੰਡ ਦਾ ਉਚਿੱਤ ਪ੍ਰਬੰਧਨ ਕਰਨ ਲਈ ਮਸ਼ੀਨੀਕਰਨ ਕੀਤਾ ਹੈ। ਉਨ੍ਹਾਂ ਦੀ ਸਫ਼ਲਤਾ ਲਈ, ਉਨ੍ਹਾਂ ਨੇ ਲੁਧਿਆਣਾ, ਪੀ.ਏ.ਯੂ., ਅਤੇ ਉਨ੍ਹਾਂ ਦੇ ਆਯੋਜਿਤ ਸਮਾਗਮਾਂ ਅਤੇ ਮੇਲਿਆਂ ਨੂੰ ਬਹੁਤ ਵੱਡਾ ਕਰਜ਼ਾ ਦਿੱਤਾ, ਜਿਹਨਾਂ ਨੇ ਉਨ੍ਹਾਂ ਨੂੰ ਚੰਗੀ ਗਿਆਨ ਬੈਂਕ ਦੇ ਨਾਲ ਸਮਰਥਨ ਦਿੱਤਾ।

ਅੱਜ, ਦਵਿੰਦਰ ਸਿੰਘ ਦਾ ਸਮੂਹ ਖੇਤੀਬਾੜੀ ਸੈਕਟਰ ਵਿੱਚ ਵਿਭਿੰਨਤਾ ਦਾ ਇੱਕ ਮਾਡਲ ਬਣ ਗਿਆ ਹੈ, ਜਿਸ ਵਿੱਚ ਉਨ੍ਹਾਂ ਦੀ ਨਵੀਂ ਤਕਨੀਕ ਅਤੇ ਸਥਾਈ ਖੇਤੀਬਾੜੀ ਤਰੀਕੇ ਹਨ। ਬਾਗ਼ਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਦੇ ਲਈ ਦਵਿੰਦਰ ਸਿੰਘ ਨੂੰ ਬਹੁਤ ਸਾਰੇ ਸਨਮਾਨਿਤ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਵਿਦੇਸ਼ ਵਿੱਚ ਕਈ ਡੈਲੀਗੇਸ਼ਨ ਮੀਟਿੰਗ ਵਿੱਚ ਸ਼ਾਮਲ ਹੋਏ।

• 2008 ਵਿੱਚ ਉਜਾਗਰ ਸਿੰਘ ਧਾਲੀਵਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ।
• 2009 ਵਿੱਚ ਪੂਸਾ ਕ੍ਰਿਸ਼ੀ ਵਿਗਿਆਨ ਮੇਲੇ ਵਿੱਚ ਭਾਰਤੀ ਖੇਤੀ ਸੰਸਥਾਨ, ਨਵੀਂ ਦਿੱਲੀ ਦੁਆਰਾ ਮੁੱਖ ਮੰਤਰੀ ਪੁਰਸਕਾਰ ਪ੍ਰਾਪਤ ਕੀਤਾ।
• 2014 ਵਿੱਚ ਪੰਜਾਬ ਸਰਕਾਰ ਦੁਆਰਾ ਪ੍ਰਮਾਣ ਪੱਤਰ ਪ੍ਰਾਪਤ ਕੀਤਾ।
• 2014 ਵਿੱਚ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਪੁਰਸਕਾਰ ਪ੍ਰਾਪਤ ਕੀਤਾ।
• ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਗਿਆਨਕ ਸਲਾਹਕਾਰ ਕਮੇਟੀ ਲਈ ਨਿਯੁਕਤ ਕੀਤਾ ਗਿਆ।
• ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ, ਰਿਸਰਚ ਕੌਂਸਲ ਦੇ ਮੈਂਬਰ ਬਣੇ।
ਖੇਤੀਬਾੜੀ ਵਿਭਾਗ ਭਾਰਤ ਸਰਕਾਰ ਦੁਆਰਾ ਡੈਲੀਗੇਸ਼ਨ ਪ੍ਰਾਯੋਜਿਤ(sponsored) ਦੇ ਮੈਂਬਰ ਬਣ ਕੇ ਉਨ੍ਹਾਂ ਨੌਜਵਾਨ ਕਿਸਾਨਾਂ ਦੇ ਲਈ ਐਗਰੋ ਅਧਾਰਿਤ ਉਦਯੋਗ ਮਲੇਸ਼ੀਆ ਅਤੇ ASEAN ਮੰਤਰਾਲੇ ਦਾ ਦੌਰਾ ਕੀਤਾ।(ਅਪ੍ਰੈਲ 2013)

ਖੇਤੀਬਾੜੀ ਵਿਭਾਗ ਸਰਕਾਰ ਦੇ ਵਿੱਚ ਪ੍ਰਤੀਮੰਡਲ ਦੇ ਇੱਕ ਅਗਾਂਹਵਧੂ ਕਿਸਾਨ ਮੈਂਬਰ ਦੇ ਰੂਪ ਵਿੱਚ ਅਕਤੂਬਰ 2016 ਨੂੰ ਬਾਕੂ, ਅਜ਼ਰਬੈਜ਼ਾਨ ਦਾ ਵੀ ਦੌਰਾ ਕੀਤਾ ।

ਸੰਦੇਸ਼
ਇੱਕ ਮੁਸ਼ਕਿਲਾਂ ਦਾ ਸਾਹਮਣਾ ਕਰਨ ਵਾਲੇ ਕਿਸਾਨ ਲਈ ਜ਼ਰੂਰੀ ਹੈ, ਜਿੰਨਾ ਜ਼ਿਆਦਾ ਤੁਸੀਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋ, ਤਾਂ ਤੁਸੀਂ ਓਨਾ ਸਫ਼ਲਤਾ ਦੇ ਰਾਹ ਨੂੰ ਕਵਰ ਕਰਦੇ ਹੋ। ਮੁਸ਼ਕਿਲਾਂ ਵਿਅਕਤੀ ਨੂੰ ਤਿਆਰ ਕਰਦੀਆਂ ਹਨ, ਇਸ ਲਈ ਮੁਸ਼ਕਿਲ ਹਾਲਾਤਾਂ ਤੋਂ ਪਰੇਸ਼ਾਨ ਨਾ ਹੋਵੋ, ਸਗੋਂ ਇਸ ਤੋਂ ਸਿੱਖੋ। ਹਮੇਸ਼ਾਂ ਆਪਣੇ ਆਪ ਨੂੰ ਪ੍ਰੇਰਿਤ ਰੱਖੋ ਅਤੇ ਸਕਾਰਾਤਮਕ ਸੋਚੋ, ਕਿਉਂਕਿ ਸਭ ਕੁੱਝ ਸਾਡੀ ਸੋਚ ‘ਤੇ ਨਿਰਭਰ ਕਰਦਾ ਹੈ।

ਜਦੋਂ ਪਾਣੀ ਪ੍ਰਬੰਧਨ ਦੀ ਗੱਲ ਆਉਂਦੀ ਹੈ ਤਾਂ ਖੇਤੀਬਾੜੀ ਵਿੱਚ ਪਾਣੀ ਅਹਿਮ ਭੂਮਿਕਾ ਨਿਭਾਉਂਦਾ ਹੈ। ਕਿਸਾਨ ਨੂੰ ਆਪਣੇ ਪਾਣੀ ਦੀ ਜਾਂਚ ਕਰਵਾਉਣੀ ਪੈਂਦੀ ਹੈ ਅਤੇ ਉਸ ਤੋਂ ਬਾਅਦ ਨਹਿਰੀ ਪਾਣੀ ਦੀ ਤਲਾਸ਼ ਕੀਤੀ ਜਾਂਦੀ ਹੈ ਅਤੇ ਇਸ ਨੂੰ ਪੌਲੀਹਾਊਸ ਵਿੱਚ ਵਰਤਦੇ ਹਨ, ਇਸ ਦੇ ਨਤੀਜੇ ਅਨੁਸਾਰ 25-30% ਤੱਕ ਆਮਦਨ ਵਿੱਚ ਵਾਧਾ ਹੁੰਦਾ ਹੈ।

ਭਵਿੱਖ ਦੀ ਯੋਜਨਾ
ਗ੍ਰਾਹਕਾਂ ਨੂੰ ਘਰੇਲੂ ਡਿਲਿਵਰੀ ਪ੍ਰਦਾਨ ਕਰਨ ਦੀ ਯੋਜਨਾ ਹੈ ਤਾਂ ਕਿ ਉਹ ਘੱਟ ਰਸਾਇਣਾਂ ਵਾਲੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਤਾਜ਼ੀਆਂ ਸਬਜ਼ੀ ਖਾ ਸਕਣ।

ਆਪਣੀ ਖੇਤੀ ਨਾਲ ਖੇਤੀਬਾੜੀ ਦੇ ਤਜੁਰਬੇ ਸਾਂਝੇ ਕਰਦੇ ਸਮੇਂ ਦਵਿੰਦਰ ਸਿੰਘ ਨੇ ਵੀ ਸਾਡੇ ਨਾਲ ਆਪਣੀ ਜੀਵਨ ਕਹਾਣੀ ਦੇ ਕੁੱਝ ਪਲ ਸਾਂਝੇ ਕੀਤੇ –

“ਇਸ ਤੋਂ ਪਹਿਲਾਂ ਮੈਂ ਵਿਦੇਸ਼ ਜਾਣ ਦਾ ਸੁਪਨਾ ਦੇਖਦਾ ਸੀ, ਇੱਥੋਂ ਤੱਕ ਕਿ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਉੱਥੇ ਮੈਨੂੰ ਕੀ ਕਰਨਾ ਚਾਹੀਦਾ ਹੈ। ਪਰ ਬਾਅਦ ਵਿੱਚ, ਜਦੋਂ ਮੈਂ ਮਲੇਸ਼ੀਆ ਅਤੇ ਦੂਜੇ ਦੇਸ਼ਾਂ ਲਈ ਇੱਕ ਡੈਲੀਗੇਸ਼ਨ ਟੀਮ ਦੇ ਮੈਂਬਰ ਦੇ ਰੂਪ ਵਿੱਚ ਗਿਆ ਤਾਂ ਮੈਂ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕੀਤਾ, ਇਹ ਇੱਕ ਸੁਪਨੇ ਦੀ ਤਰ੍ਹਾਂ ਸੱਚ ਸੀ। ਮੈਨੂੰ “ਮਿਹਨਤ ਕਰਨ ਲਈ ਵਿਦੇਸ਼ ਜਾਣ” ਅਤੇ ” ਡੈਲੀਗੇਸ਼ਨ ਟੀਮ ਦੇ ਮੈਂਬਰ ਦੇ ਰੂਪ ਵਿੱਚ ਵਿਦੇਸ਼ ਜਾਣ” ਦੇ ਵਿਚਲਾ ਅੰਤਰ ਮਹਿਸੂਸ ਹੋਇਆ।

ਸ਼ਰਮਿੰਦਗੀ ਮਹਿਸੂਸ ਨਾ ਕਰਦੇ ਹੋਏ ਦਵਿੰਦਰ ਸਿੰਘ ਨੇ ਆਪਣੇ ਖੇਤਾਂ ਵਿੱਚ ਕੀਤੇ ਗਏ ਯਤਨਾਂ ਦੇ ਨਤੀਜੇ, ਇਸ ਦੇ ਨਤੀਜੇ ਸਭ ਦੇ ਸਾਹਮਣੇ ਹਨ, ਇਸ ਸਮੇਂ ਉਹ ਆਪਣੀ ਖੇਤੀ ਸਹਾਇਤਾ ਸੰਸਥਾ ਮੁਸ਼ਕਾਬਾਦ ਸਮੂਹ ਦੇ 230 ਕਿਸਾਨਾਂ ਦਾ ਮਾਰਗਦਰਸ਼ਨ ਕਰ ਰਹੇ ਹਨ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਚੰਗੇ ਬਦਲਾਅ ਕਰ ਰਹੇ ਹਨ। ਦਵਿੰਦਰ ਸਿੰਘ ਸੰਘਰਸ਼ ਕਰਨ ਵਾਲੇ ਕਿਸਾਨਾਂ ਲਈ ਇੱਕ ਵਧੀਆ ਮਿਸਾਲ ਅਤੇ ਪ੍ਰੇਰਣਾ ਹੈ। ਜੇਕਰ ਕਹਾਣੀ ਪੜ੍ਹ ਕੇ ਤੁਸੀਂ ਪ੍ਰੇਰਿਤ ਹੋ ਅਤੇ ਆਪਣੇ ਉੱਦਮ ਵਿੱਚ ਉਨ੍ਹਾਂ ਨਾਲ ਜੁੜਨਾ ਚਾਹੁੰਦੇ ਹੋ, ਤਾਂ ਤੁਸੀਂ ਹੇਠਾਂ ਦਿੱਤੇ ਸੰਪਰਕ ਬਟਨ ‘ਤੇ ਕਲਿੱਕ ਕਰਕੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹੋ।

ਕਰਮਜੀਤ ਸਿੰਘ ਭੰਗੂ

ਪੂਰੀ ਕਹਾਣੀ ਪੜ੍ਹੋ

ਮਿਲੋ ਆਧੁਨਿਕ ਕਿਸਾਨ ਨੂੰ, ਜੋ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਫ਼ਸਲਾਂ ਉਗਾ ਰਿਹਾ ਹੈ

ਕਰਮਜੀਤ ਸਿੰਘ ਲਈ ਕਿਸਾਨ ਬਣਨਾ ਇੱਕ ਬਹੁਤ ਧੁੰਦਲਾ ਸੁਪਨਾ ਸੀ, ਪਰ ਹਾਲਾਤ ਸਭ ਕੁੱਝ ਬਦਲ ਦਿੰਦੇ ਹਨ। ਪਿਛਲੇ ਸੱਤ ਸਾਲਾਂ ਵਿੱਚ, ਕਰਮਜੀਤ ਸਿੰਘ ਦੀ ਸੋਚ ਖੇਤੀ ਪ੍ਰਤੀ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਹੁਣ ਉਹ ਜੈਵਿਕ ਖੇਤੀ ਵੱਲ੍ਹ ਪੂਰੀ ਤਰ੍ਹਾਂ ਮੁੜ ਗਏ ਹਨ।

ਹੋਰਨਾਂ ਨੌਜਵਾਨ ਮੁੰਡਿਆਂ ਵਾਂਗ ਕਰਮਜੀਤ ਸਿੰਘ ਵੀ ਆਜ਼ਾਦ ਆਤਮਾ ਦੀ ਤਰ੍ਹਾਂ ਸਾਰਾ ਦਿਨ ਕ੍ਰਿਕਟ ਖੇਡਣਾ ਪਸੰਦ ਕਰਦੇ ਸੀ, ਉਹ ਲੋਕਲ ਕ੍ਰਿਕਟ ਟੂਰਨਾਮੈਂਟ ਵਿੱਚ ਵੀ ਹਿੱਸਾ ਲੈਂਦੇ ਸੀ। ਉਨ੍ਹਾਂ ਦਾ ਜੀਵਨ ਸਕੂਲ ਅਤੇ ਖੇਡ ਦੇ ਮੈਦਾਨ ਤੱਕ ਸੀਮਿਤ ਸੀ। ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਇੱਕ ਨਵਾਂ ਮੋੜ ਲਵੇਗੀ। 2003 ਵਿੱਚ ਆਪਣੇ ਵਿੱਦਿਅਕ ਸਾਲਾਂ(ਸਕੂਲ) ਦੌਰਾਨ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਕੁੱਝ ਸਮੇਂ ਬਾਅਦ ਹੀ, 2005 ਵਿੱਚ, ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਸਿਰਫ਼ ਉਨ੍ਹਾਂ ਦੇ ਦਾਦਾ-ਦਾਦੀ ਹੀ ਉਨ੍ਹਾਂ ਦੇ ਪਰਿਵਾਰ ਵਿੱਚ ਰਹਿ ਗਏ ਸਨ। ਉਸ ਸਮੇਂ ਹਾਲਾਤ ਉਨ੍ਹਾਂ ਦੇ ਕਾਬੂ ਹੇਠ ਨਹੀਂ ਸਨ, ਇਸ ਲਈ ਉਨ੍ਹਾਂ ਨੇ 12 ਵੀਂ ਤੋਂ ਬਾਅਦ ਆਪਣੀ ਪੜ੍ਹਾਈ ਛੱਡਣ ਦਾ ਫੈਸਲਾ ਕੀਤਾ ਅਤੇ ਆਪਣੇ ਪਰਿਵਾਰ ਦੀ ਸਹਾਇਤਾ ਕਰਨ ਬਾਰੇ ਸੋਚਿਆ।

ਉਨ੍ਹਾਂ ਦਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਅਤੇ ਉਨ੍ਹਾਂ ਕੋਲ ਵਿਦੇਸ਼ ਜਾਣ ਅਤੇ ਆਪਣੇ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਸ਼ੁਰੂ ਕਰਨ ਦਾ ਮੌਕਾ ਵੀ ਸੀ, ਪਰ ਉਨ੍ਹਾਂ ਨੇ ਆਪਣੇ ਦਾਦੇ-ਦਾਦੀ ਕੋਲ ਰਹਿਣ ਦਾ ਫ਼ੈਸਲਾ ਕੀਤਾ। ਸਾਲ 2011 ਵਿੱਚ ਉਨ੍ਹਾਂ ਨੇ ਖੇਤੀ ਦੇ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਛੋਟੇ ਰਕਬੇ ਵਿੱਚ ਘਰੇਲੂ ਵਰਤੋਂ ਲਈ ਅਨਾਜ, ਦਾਲਾਂ, ਦਾਣੇ ਅਤੇ ਹੋਰ ਜੈਵਿਕ ਫ਼ਸਲਾਂ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਆਪਣੇ ਖੇਤਰ ਦੇ ਦੂਜੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਹੌਲੀ-ਹੌਲੀ ਖੇਤੀ ਦਾ ਵਿਸਥਾਰ ਕੀਤਾ। ਸਮੇਂ ਅਤੇ ਤਜ਼ਰਬੇ ਨਾਲ ਉਨ੍ਹਾਂ ਦਾ ਵਿਸ਼ਵਾਸ ਹੋਰ ਪੱਕਾ ਹੋਇਆ ਅਤੇ ਫਿਰ ਕਰਮਜੀਤ ਸਿੰਘ ਨੇ ਆਪਣੀ ਜ਼ਮੀਨ ਠੇਕੇ ਤੋਂ ਵਾਪਸ ਲੈ ਲਈ।

ਉਨ੍ਹਾਂ ਨੇ ਟੀਂਡੇ, ਗੋਭੀ, ਭਿੰਡੀ, ਮਟਰ, ਮਿਰਚ, ਮੱਕੀ, ਲੌਕੀ ਅਤੇ ਬੈਂਗਣ ਆਦਿ ਵਰਗੀਆਂ ਹੋਰ ਸਬਜ਼ੀਆਂ ਵਿੱਚ ਵਾਧਾ ਕੀਤਾ ਅਤੇ ਉਨ੍ਹਾਂ ਨੇ ਮਿਰਚ, ਟਮਾਟਰ, ਸ਼ਿਮਲਾ ਮਿਰਚ ਅਤੇ ਹੋਰ ਸਬਜ਼ੀਆਂ ਦੀ ਨਰਸਰੀ ਵੀ ਤਿਆਰ ਕੀਤੀ।

ਖੇਤੀਬਾੜੀ ਵਿੱਚ ਦਿਖ ਰਹੇ ਮੁਨਾਫ਼ੇ ਨੇ ਕਰਮਜੀਤ ਸਿੰਘ ਜੀ ਦਾ ਵਿਸ਼ਵਾਸ ਹੌਂਸਲਾ ਵਧਿਆ ਅਤੇ 2016 ਵਿੱਚ ਉਨ੍ਹਾਂ ਨੇ 14 ਏਕੜ ਜ਼ਮੀਨ ਠੇਕੇ ‘ਤੇ ਲੈਣ ਦਾ ਫੈਸਲਾ ਕੀਤਾ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਰੁਜ਼ਗਾਰ ਵਿੱਚ ਹੀ ਖੁਸ਼ਹਾਲ ਜ਼ਿੰਦਗੀ ਹਾਸਲ ਕਰ ਲਈ।

ਅੱਜ ਵੀ ਕਰਮਜੀਤ ਜੀ ਖੇਤੀ ਦੇ ਖੇਤਰ ਵਿੱਚ ਇੱਕ ਅਣਜਾਣ ਵਿਅਕਤੀ ਵਾਂਗ ਹੋਰ ਜਾਣਨ ਅਤੇ ਹੋਰ ਕੰਮ ਕਰਨ ਦੀ ਦਿਲਚਸਪੀ ਰੱਖਣ ਵਾਲਾ ਜੀਵਨ ਜਿਊਣਾ ਪਸੰਦ ਕਰਦੇ ਹਨ। ਇਸੇ ਭਾਵਨਾ ਨਾਲ ਹੀ ਉਹ ਸਾਲ 2017 ਵਿੱਚ ਬਾਗਬਾਨੀ ਵੱਲ ਵਧੇ ਅਤੇ ਗੇਂਦੇ ਦੇ ਫੁੱਲਾਂ ਨਾਲ ਗਲੇਡੀਓਲੱਸ ਦੇ ਫੁੱਲਾਂ ਦੀ ਅੰਤਰ-ਫ਼ਸਲੀ ਸ਼ੁਰੂ ਕੀਤੀ।

ਕਰਮਜੀਤ ਸਿੰਘ ਜੀ ਨੂੰ ਜ਼ਿੰਦਗੀ ਵਿੱਚ ਅਸ਼ੋਕ ਕੁਮਾਰ ਜੀ ਵਰਗੇ ਇਨਸਾਨ ਵੀ ਮਿਲੇ। ਅਸ਼ੋਕ ਕੁਮਾਰ ਜੀ ਨੇ ਉਨ੍ਹਾਂ ਨੂੰ ਮਿੱਤਰ ਕੀੜਿਆਂ ਅਤੇ ਦੁਸ਼ਮਣ ਕੀੜਿਆਂ ਤੋਂ ਜਾਣੂ ਕਰਵਾਇਆ ਅਤੇ ਇਸ ਤਰ੍ਹਾਂ ਕਰਮਜੀਤ ਸਿੰਘ ਜੀ ਨੇ ਆਪਣੇ ਖੇਤ ਵਿੱਚ ਕੀਟਨਾਸ਼ਕਾਂ ਦੀ ਵਰਤੋਂ ‘ਤੇ ਰੋਕ ਲਾਈ। ਕਰਮਜੀਤ ਸਿੰਘ ਨੇ ਖੇਤੀਬਾੜੀ ਬਾਰੇ ਕੁੱਝ ਨਵਾਂ ਸਿੱਖਣ ਦੇ ਤੌਰ ‘ਤੇ ਹਰ ਮੌਕੇ ਦਾ ਫਾਇਦਾ ਚੁੱਕਿਆ ਅਤੇ ਇਸ ਤਰ੍ਹਾਂ ਹੀ ਉਨ੍ਹਾਂ ਨੇ ਆਪਣੀ ਸਫ਼ਲਤਾ ਵੱਲ ਕਦਮ ਵਧਾਏ।

ਇਸ ਸਮੇਂ ਕਰਮਜੀਤ ਸਿੰਘ ਦੇ ਫਾਰਮ ‘ਤੇ ਸਬਜ਼ੀਆਂ ਲਈ ਤੁਪਕਾ ਸਿੰਚਾਈ ਪ੍ਰਣਾਲੀ ਅਤੇ ਪੈਕ ਹਾਊਸ ਉਪਲੱਬਧ ਹੈ। ਉਹ ਹਰ ਸੰਭਵ ਅਤੇ ਕੁਦਰਤੀ ਤਰੀਕਿਆਂ ਨਾਲ ਸਬਜ਼ੀਆਂ ਨੂੰ ਹਰੇਕ ਪੌਸ਼ਟਿਕਤਾ ਦਿੰਦੇ ਹਨ। ਮਾਰਕੀਟਿੰਗ ਲਈ, ਉਹ ਖੇਤ ਤੋਂ ਘਰ ਵਾਲੇ ਸਿਧਾਂਤ ਨਾਲ ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਘਰਾਂ ਤੱਕ ਪਹੁੰਚਾਉਂਦੇ ਹਨ ਅਤੇ ਉਹ ਆੱਨ-ਫਾਰਮ ਮਾਰਕਿਟ ਸਥਾਪਿਤ ਕਰਕੇ ਵੀ ਚੰਗੀ ਆਮਦਨੀ ਕਮਾ ਰਹੇ ਹਨ।

ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਲਈ ਉਨ੍ਹਾਂ ਨੂੰ 1 ਫਰਵਰੀ ਨੂੰ ਪੀ.ਏ.ਯੂ, ਕਿਸਾਨ ਕਲੱਬ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਟਿਆਲਾ ਬਾਗਬਾਨੀ ਵਿਭਾਗ ਵੱਲੋਂ 2014 ਵਿੱਚ ਬਿਹਤਰੀਨ ਕੁਆਲਿਟੀ ਦੇ ਮਟਰ ਉਤਪਾਦਨ ਲਈ ਦੂਜਾ ਦਰਜੇ ਦਾ ਸਨਮਾਨ ਮਿਲਿਆ।

ਕਰਮਜੀਤ ਸਿੰਘ ਦੀ ਪਤਨੀ- ਪ੍ਰੇਮਦੀਪ ਕੌਰ ਉਨ੍ਹਾਂ ਦੇ ਸਹਿਯੋਗੀ ਹਨ, ਉਹ ਲੇਬਰ ਅਤੇ ਵਾਢੀ ਦੇ ਕੰਮ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਉਹ ਮਾਰਕਟਿੰਗ ਦੇ ਪ੍ਰਬੰਧਨ ਵਿੱਚ ਵੀ ਭਾਗ ਲੈਂਦੇ ਹਨ। ਸ਼ੁਰੂ ਵਿੱਚ, ਮਾਰਕਟਿੰਗ ਵਿੱਚ ਕੁੱਝ ਸਮੱਸਿਆਵਾਂ ਵੀ ਆਈਆਂ ਸਨ, ਪਰ ਹੌਲੀ-ਹੌਲੀ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਉਤਸ਼ਾਹ ਨਾਲ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ। ਉਹ ਰਸਾਇਣਾਂ ਅਤੇ ਖਾਦਾਂ ਦੀ ਥਾਂ ਘਰ ਵਿੱਚ ਹੀ ਜੈਵਿਕ ਖਾਦ ਅਤੇ ਸਪਰੇਅ ਤਿਆਰ ਕਰਦੇ ਹਨ। ਹਾਲ ਹੀ ਵਿੱਚ ਕਰਮਜੀਤ ਸਿੰਘ ਜੀ ਨੇ ਆਪਣੇ ਫਾਰਮ ਵਿੱਚ ਕਿੰਨੂ, ਅਨਾਰ, ਅਮਰੂਦ, ਸੇਬ, ਲੁਕਾਠ, ਨਿੰਬੂ, ਜਾਮੁਨ, ਨਾਸ਼ਪਾਤੀ ਅਤੇ ਅੰਬ ਦੇ 200 ਪੌਦੇ ਲਗਾਏ ਹਨ ਅਤੇ ਭਵਿੱਖ ਵਿੱਚ ਉਹ ਅਮਰੂਦ ਦੇ ਬਾਗ ਲਗਾਉਣਾ ਚਾਹੁੰਦੇ ਹਨ।

ਸੰਦੇਸ਼:
“ਆਤਮ-ਹੱਤਿਆ ਕਰਨਾ ਕੋਈ ਹੱਲ ਨਹੀਂ ਹੈ। ਕਿਸਾਨਾਂ ਨੂੰ ਖੇਤੀਬਾੜੀ ਦੇ ਰਵਾਇਤੀ ਚੱਕਰ ਵਿੱਚੋਂ ਬਾਹਰ ਆਉਣਾ ਪਵੇਗਾ, ਕੇਵਲ ਤਾਂ ਹੀ ਉਹ ਲੰਬੇ ਸਮੇਂ ਤੱਕ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਕੁਦਰਤ ਦੇ ਮਹੱਤਵ ਨੂੰ ਸਮਝ ਕੇ ਪਾਣੀ ਅਤੇ ਮਿੱਟੀ ਨੂੰ ਬਚਾਉਣ ਲਈ ਕੰਮ ਕਰਨਾ ਚਾਹੀਦਾ ਹੈ।” 

ਇਸ ਸਮੇਂ 28 ਸਾਲ ਦੀ ਉਮਰ ਵਿੱਚ, ਕਰਮਜੀਤ ਸਿੰਘ ਨੇ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਨਾਭਾ ਵਿਖੇ ਆਪਣੇ ਪਿੰਡ ਕਾਂਸੂਹਾ ਕਲਾਂ ਵਿੱਚ ਜੈਵਿਕ ਕਾਰੋਬਾਰ ਦੀ ਸਥਾਪਨਾ ਕੀਤੀ ਹੈ ਅਤੇ ਜਿਸ ਭਾਵਨਾ ਨਾਲ ਉਹ ਜੈਵਿਕ ਖੇਤੀ ਵਿੱਚ ਸਫ਼ਲਤਾ ਪ੍ਰਾਪਤ ਕਰ ਰਹੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਭਵਿੱਖ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਆਲੇ-ਦੁਆਲੇ ਦਾ ਮਾਹੌਲ ਹੋਰ ਵੀ ਬਿਹਤਰ ਹੋਵੇਗਾ। ਕਰਮਜੀਤ ਸਿੰਘ ਇੱਕ ਅਗਾਂਹਵਧੂ ਕਿਸਾਨ ਅਤੇ ਉਨ੍ਹਾਂ ਨੌਜਵਾਨਾਂ ਲਈ ਇੱਕ ਮਿਸਾਲ ਹਨ, ਜੋ ਆਪਣੇ ਰੁਜ਼ਗਾਰ ਦੇ ਵਿਕਲਪਾਂ ਦੀ ਉਲਝਣ ਵਿੱਚ ਫਸੇ ਹਨ। ਸਾਨੂੰ ਉਨ੍ਹਾਂ ਵਰਗੇ ਹੋਰ ਕਿਸਾਨਾਂ ਦੀ ਲੋੜ ਹੈ।

ਵਿਪਿਨ ਯਾਦਵ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ ਅਤੇ ਇੱਕ ਕੰਪਿਊਟਰ ਇੰਜੀਨੀਅਰ ਵਿਪਿਨ ਯਾਦਵ ਦੀ ਕਹਾਣੀ, ਜਿਸ ਨੇ ਕ੍ਰਾਂਤੀ ਲਿਆਉਣ ਲਈ ਰਵਾਇਤੀ ਖੇਤੀ ਦੇ ਤਰੀਕੇ ਨੂੰ ਛੱਡ ਕੇ ਹਾਈਡ੍ਰੋਪੋਨਿਕ ਖੇਤੀ ਨੂੰ ਚੁਣਿਆ

ਅੱਜ ਦਾ ਯੁੱਗ ਅਜਿਹਾ ਯੁੱਗ ਹੈ ਜਿੱਥੇ ਕਿਸਾਨਾਂ ਕੋਲ ਉਪਜਾਊ ਜ਼ਮੀਨ ਜਾਂ ਜ਼ਮੀਨ ਹੀ ਨਹੀਂ ਹੈ, ਫਿਰ ਵੀ ਉਹ ਖੇਤੀ ਕਰ ਸਕਦੇ ਹਨ ਅਤੇ ਇਸ ਲਈ ਭਾਰਤੀ ਕਿਸਾਨਾਂ ਨੂੰ ਆਪਣੀ ਪਹਿਲ ਨੂੰ ਮੁੜ ਲਾਗੂ ਕਰਨਾ ਪਵੇਗਾ ਅਤੇ ਰਵਾਇਤੀ ਖੇਤੀ ਨੂੰ ਛੱਡਣਾ ਪਵੇਗਾ।

ਤਕਨਾਲੋਜੀ ਨੇ ਖੇਤੀਬਾੜੀ ਨੂੰ ਆਧੁਨਿਕ ਪੱਧਰ ‘ਤੇ ਲਿਆਂਦਾ ਹੈ ਤਾਂ ਜੋ ਕੀੜੇ ਜਾਂ ਬੀਮਾਰੀ ਵਰਗੀਆਂ ਰੁਕਾਵਟਾਂ ਫ਼ਸਲਾਂ ਦੀ ਪੈਦਾਵਾਰ ‘ਤੇ ਅਸਰ ਨਾ ਕਰ ਸਕਣ ਅਤੇ ਇਹ ਖੇਤੀਬਾੜੀ ਖੇਤਰ ਵਿੱਚ ਸਕਾਰਾਤਮਕ ਵਿਕਾਸ ਹੈ। ਕਿਸਾਨ ਨੂੰ ਤਰੱਕੀ ਤੋਂ ਦੂਰ ਰੱਖਣ ਵਾਲੀ ਇੱਕੋ ਚੀਜ਼ ਹੈ ਅਤੇ ਉਹ ਹੈ ਉਨ੍ਹਾਂ ਦਾ ਡਰ -” ਤਕਨਾਲੋਜੀ ਵਿੱਚ ਨਿਵੇਸ਼ ਗੁਆਉਣ ਦਾ ਡਰ ਅਤੇ ਜੇ ਇਹ ਕੰਮ ਵਿੱਚ ਕਾਮਯਾਬੀ ਨਹੀਂ ਮਿਲੀ ਅਤੇ ਵੱਡੇ ਘਾਟੇ ਦਾ ਡਰ।”

ਪਰ ਇਸ 20 ਸਾਲ ਦੇ ਕਿਸਾਨ ਨੇ ਖੇਤੀਬਾੜੀ ਦੇ ਖੇਤਰ ਵਿੱਚ ਤਰੱਕੀ ਲਈ ਸਮੇਂ ਦੀ ਮੰਗ ਨੂੰ ਸਮਝਿਆ ਅਤੇ ਹੁਣ ਰਵਾਇਤੀ ਖੇਤੀ ਤੋਂ ਅਲੱਗ ਕੁੱਝ ਹੋਰ ਕਰ ਰਿਹਾ ਹੈ।

ਹਾਈਡ੍ਰੋਪੋਨਿਕਸ ਵਿਧੀ ਖੇਤੀਬਾੜੀ ਦੀ ਚੰਗੀ ਵਿਧੀ ਹੈ ਕਿਉਂਕਿ ਇਸ ਵਿੱਚ ਕੋਈ ਵੀ ਬੀਮਾਰੀ ਪੌਦਿਆਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ, ਕਿਉਂਕਿ ਇਸ ਵਿਧੀ ਵਿੱਚ ਮਿੱਟੀ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਤੋਂ ਇਲਾਵਾ, ਅਸੀਂ ਪੌਲੀਹਾਊਸ ਵਿੱਚ ਪੌਦੇ ਤਿਆਰ ਕਰਦੇ ਹਾਂ, ਇਸ ਲਈ ਕੋਈ ਵੀ ਵਾਤਾਵਰਨ ਦੀ ਬਿਮਾਰੀ ਵੀ ਪੌਦਿਆਂ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਕਰ ਸਕਦੀ। ਮੈਂ ਖੇਤੀ ਦੀ ਇਸ ਵਿਧੀ ਨਾਲ ਖੁਸ਼ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਦੂਜੇ ਕਿਸਾਨ ਵੀ ਹਾਈਡ੍ਰੋਪੋਨਿਕ ਤਕਨੀਕ ਅਪਨਾਉਣ। – ਵਿਪਿਨ ਯਾਦਵ

ਕੰਪਿਊਟਰ ਸਾਇੰਸ ਵਿੱਚ ਆਪਣੀ ਇੰਜੀਨੀਅਰਿੰਗ ਡਿਗਰੀ ਪੂਰੀ ਕਰਨ ਤੋਂ ਬਾਅਦ ਨੌਕਰੀ ‘ਤੇ ਤਨਖਾਹ ਤੋਂ ਅਸੰਤੁਸ਼ਟੀ ਕਾਰਨ ਵਿਪਿਨ ਨੇ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਨਿਸ਼ਚਿਤ ਤੌਰ ‘ਤੇ ਆਪਣੇ ਪਿਤਾ ਵਾਂਗ ਨਹੀਂ, ਜੋ ਪਰੰਪਰਾਗਤ ਖੇਤੀ ਤਰੀਕਿਆਂ ਨਾਲ ਖੇਤੀ ਕਰ ਰਹੇ ਸਨ।

ਇੱਕ ਜ਼ਿੰਮੇਵਾਰ ਅਤੇ ਜਾਗਰੂਕ ਨੌਜਵਾਨ ਵਾਂਗ, ਉਸ ਨੇ Agriculture Skill Council of India, ਗੁਰੂਗ੍ਰਾਮ ਤੋਂ ਆੱਨਲਾਈਨ ਟ੍ਰੇਨਿੰਗ ਲਈ। ਸ਼ੁਰੂਆਤੀ ਆੱਨਲਾਈਨ ਯੋਗਤਾ ਟੈੱਸਟ ਪਾਸ ਕਰਨ ਤੋਂ ਬਾਅਦ ਉਹ ਗੁਰੂਗ੍ਰਾਮ ਦੇ ਮੁੱਖ ਸਿਖਲਾਈ ਕੇਂਦਰ ਵਿੱਚ ਗਏ। 20 ਉਮੀਦਵਾਰਾਂ ਵਿੱਚੋਂ ਸਿਰਫ਼ 16 ਹੀ ਹਾਈਡ੍ਰੌਪੋਨਿਕਸ ਦੀ ਪ੍ਰੈਕਟੀਕਲ ਸਿਖਲਾਈ ਹਾਸਲ ਕਰਨ ਲਈ ਪਾਸ ਹੋਏ ਅਤੇ ਵਿਪਿਨ ਯਾਦਵ ਵੀ ਉਹਨਾਂ ਵਿੱਚੋਂ ਇੱਕ ਸੀ। ਉਸਨੇ ਆਪਣੇ ਹੁਨਰ ਨੂੰ ਹੋਰ ਸੁਧਾਰਨ ਲਈ ਕੇ.ਵੀ.ਕੇ ਸ਼ਿਕੋਹਪੁਰ ਤੋਂ ਵੀ ਸੁਰੱਖਿਅਤ ਖੇਤੀ ਦੀ ਸਿਖਲਾਈ ਲਈ।

“2015 ਵਿੱਚ, ਮੈਂ ਆਪਣੇ ਪਿਤਾ ਨੂੰ ਮਿੱਟੀ-ਰਹਿਤ ਖੇਤੀ ਦੀ ਨਵੀਂ ਤਕਨੀਕ ਬਾਰੇ ਦੱਸਿਆ, ਜਦਕਿ ਖੇਤੀ ਲਈ ਮਿੱਟੀ ਹੀ ਇੱਕੋ-ਇੱਕ ਅਧਾਰ ਸੀ। – ਵਿਪਿਨ ਯਾਦਵ

ਸਿਖਲਾਈ ਦੌਰਾਨ ਉਸ ਨੇ ਜੋ ਸਿੱਖਿਆ ਉਸਨੂੰ ਲਾਗੂ ਕਰਨ ਲਈ ਉਸ ਨੇ 5000 ਤੋਂ 7000 ਰੁਪਏ ਦਾ ਨਿਵੇਸ਼ ਨਾਲ ਸਿਰਫ਼ ਦੋ ਮੁੱਖ ਕਿਸਮਾਂ ਦੇ ਛੋਟੇ ਪੌਦਿਆਂ ਵਾਲੀਆਂ ਕੇਵਲ 50 ਟ੍ਰੇਆਂ ਨਾਲ ਸ਼ੁਰੂਆਤ ਕੀਤੀ।

“ਮੈਂ ਹਾਰਡਨਿੰਗ ਯੂਨਿਟ ਲਈ 800 ਵਰਗ ਫੁੱਟ ਖੇਤਰ ਨਿਰਧਾਰਿਤ ਕੀਤਾ ਅਤੇ 1000 ਵਰਗ ਫੁੱਟ ਪੌਦੇ ਤਿਆਰ ਕਰਨ ਲਈ ਗੁਰੂਗ੍ਰਾਮ ਵਿੱਚ ਕਿਰਾਏ ‘ਤੇ ਜਗ੍ਹਾ ਲਈ ਅਤੇ ਇਸ ਵਿੱਚ ਪੋਲੀਹਾਊਸ ਵੀ ਬਣਾਇਆ। -ਵਿਪਿਨ ਯਾਦਵ

ਹਾਈਡ੍ਰੋਪੋਨਿਕਸ ਦੀਆਂ 50 ਟ੍ਰੇਆਂ ਦੇ ਪ੍ਰਯੋਗ ਤੋਂ ਉਸ ਨੂੰ ਵੱਡੀ ਸਫ਼ਲਤਾ ਮਿਲੀ, ਜਿਸ ਨੇ ਵੱਡੇ ਪੱਧਰ ‘ਤੇ ਇਸ ਵਿਧੀ ਨੂੰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਹਾਈਡ੍ਰੋਪੋਨਿਕ ਖੇਤੀ ਸ਼ੁਰੂ ਕਰਨ ਲਈ ਉਸ ਨੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਸਹਾਇਤਾ ਨਾਲ ਅਗਲਾ ਵੱਡਾ ਨਿਵੇਸ਼ 250000 ਰੁਪਏ ਦਾ ਕੀਤਾ।

“ਇਸ ਸਮੇਂ, ਮੈਂ ਆਰਡਰ ਮੁਤਾਬਿਕ 250000 ਜਾਂ ਵੱਧ ਪੌਦੇ ਤਿਆਰ ਕਰ ਸਕਦਾ ਹਾਂ।”

ਗਰਮ ਮੌਸਮੀ ਹਾਲਤਾਂ ਦੇ ਕਾਰਨ ਅਪ੍ਰੈਲ ਤੋਂ ਅੱਧ ਜੁਲਾਈ ਤੱਕ ਹਾਈਡ੍ਰੋਪੋਨਿਕ ਖੇਤੀ ਨਹੀਂ ਕੀਤੀ ਜਾਂਦੀ, ਪਰ ਇਸ ਵਿੱਚ ਹੋਣ ਵਾਲਾ ਮੁਨਾਫ਼ਾ ਇਸ ਅੰਤਰਾਲ ਦੀ ਪੂਰਤੀ ਲਈ ਕਾਫੀ ਹੈ। ਵਿਪਿਨ ਯਾਦਵ ਆਪਣੇ ਹਾਈਡ੍ਰੋਪੋਨਿਕ ਫਾਰਮ ਵਿੱਚ ਹਰ ਤਰ੍ਹਾਂ ਦੀਆਂ ਫ਼ਸਲਾਂ ਉਗਾਉਂਦੇ ਹਨ – ਅਨਾਜ, ਤੇਲ ਬੀਜ ਫ਼ਸਲਾਂ, ਸਬਜ਼ੀਆਂ ਅਤੇ ਫੁੱਲ। ਖੇਤੀ ਨੂੰ ਆਸਾਨ ਬਣਾਉਣ ਲਈ ਸਪਰਿੰਕਲਰ ਅਤੇ ਫੌਗਰ ਵਰਗੀ ਮਸ਼ੀਨਰੀ ਵਰਤੀ ਜਾਂਦੀ ਹੈ। ਉਸ ਦੇ ਫੁੱਲਾਂ ਦੀ ਕੁਆਲਿਟੀ ਚੰਗੀ ਹੈ ਅਤੇ ਇਨ੍ਹਾਂ ਦੀ ਪੈਦਾਵਾਰ ਵੀ ਕਾਫੀ ਹੈ, ਜਿਸ ਕਾਰਨ ਇਹ ਰਾਸ਼ਟਰਪਤੀ ਸਕੱਤਰੇਤ ਨੂੰ ਵੀ ਭੇਜੇ ਗਏ ਹਨ।

ਮਿੱਟੀ ਰਹਿਤ ਖੇਤੀ ਲਈ, ਉਹ 3:1:1 ਦੇ ਅਨੁਪਾਤ ਵਿੱਚ ਤਿੰਨ ਚੀਜ਼ਾਂ ਦੀ ਵਰਤੋਂ ਕਰਦਾ ਹੈ: ਕੋਕੋ ਪੀਟ, ਪਰਲਾਈਟ ਅਤੇ ਵਰਮੀਕੁਲਾਈਟ। 35-40 ਦਿਨਾਂ ਵਿੱਚ ਪੌਦੇ ਤਿਆਰ ਹੋ ਜਾਂਦੇ ਹਨ ਅਤੇ ਫਿਰ ਇਨ੍ਹਾਂ ਨੂੰ 1 ਹਫ਼ਤੇ ਲਈ ਹਾਰਡਨਿੰਗ ਯੂਨਿਟ ਵਿੱਚ ਰੱਖਿਆ ਜਾਂਦਾ ਹੈ। NPK, ਜ਼ਿੰਕ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਵਰਗੇ ਤੱਤ ਪੌਦਿਆਂ ਨੂੰ ਪਾਣੀ ਦੇ ਜ਼ਰੀਏ ਦਿੱਤੇ ਜਾਂਦੇ ਹਨ। ਹਾਈਡ੍ਰੋਪੋਨਿਕਸ ਵਿੱਚ ਕੀੜੇਮਾਰ ਦਵਾਈਆਂ ਦੀ ਕੋਈ ਵਰਤੋਂ ਨਹੀਂ ਕਿਉਂਕਿ ਖੇਤੀ ਲਈ ਮਿੱਟੀ ਦੀ ਵਰਤੋਂ ਨਹੀਂ ਕੀਤੀ ਜਾਂਦੀ, ਇਸ ਤੋਂ ਇਲਾਵਾ, ਵਰਮੀ ਕੰਪੋਸਟ ਵਰਤੀ ਜਾਂਦੀ ਹੈ, ਜੋ ਆਸਾਨੀ ਨਾਲ ਘਰ ਵਿੱਚ ਤਿਆਰ ਕੀਤੀ ਜਾ ਸਕਦੀ ਹੈ।

ਭਵਿੱਖ ਦੀ ਯੋਜਨਾ:
ਮੇਰੀ ਭਵਿੱਖ ਦੀ ਯੋਜਨਾ ਹੈ ਕਿ ਕੈਕਟਸ, ਚਿਕਿਤਸਕ ਅਤੇ ਸਜਾਵਟੀ ਪੌਦਿਆਂ ਦੀਆਂ ਹੋਰ ਕਿਸਮਾਂ ਹਾਈਡ੍ਰੋਪੋਨਿਕ ਫਾਰਮ ਵਿੱਚ ਬਿਹਤਰ ਆਮਦਨੀ ਲਈ ਤਿਆਰ ਉਗਾਈਆਂ ਜਾਣ। 

ਵਿਪਿਨ ਯਾਦਵ ਇੱਕ ਉਦਾਹਰਨ ਹੈ ਕਿ ਕਿਵੇਂ ਭਾਰਤ ਦੇ ਨੌਜਵਾਨ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਖੇਤੀਬਾੜੀ ਦੇ ਭਵਿੱਖ ਨੂੰ ਬਚਾ ਰਹੇ ਹਨ।

ਸੰਦੇਸ਼
“ਖੇਤੀਬਾੜੀ ਦੇ ਖੇਤਰ ਵਿੱਚ ਕੁੱਝ ਵੀ ਨਵਾਂ ਸ਼ੁਰੂ ਕਰਨ ਤੋਂ ਪਹਿਲਾਂ, ਕਿਸਾਨਾਂ ਨੂੰ ਆਪਣੇ ਹੁਨਰ ਨੂੰ ਵਧਾਉਣ ਲਈ ਕੇ.ਵੀ.ਕੇ. ਤੋਂ ਸਿਖਲਾਈ ਲੈਣੀ ਚਾਹੀਦੀ ਹੈ ਅਤੇ ਆਪਣੇ ਆਪ ਸਿੱਖਿਅਤ ਬਣਾਉਣਾ ਚਾਹੀਦਾ ਹੈ।”
ਦੇਸ਼ ਨੂੰ ਬਿਹਤਰ ਆਰਥਿਕ ਵਿਕਾਸ ਲਈ ਖੇਤੀਬਾੜੀ ਦੇ ਖੇਤਰ ਵਿੱਚ ਉੱਦਮ ਕਰਨ ਵਾਲੇ ਹੋਰ ਨੌਜਵਾਨਾਂ ਅਤੇ ਰਚਨਾਤਮਕ ਦਿਮਾਗ਼ ਦੀ ਲੋੜ ਹੈ ਅਤੇ ਜੇਕਰ ਅਸੀਂ ਵਿਪਿਨ ਯਾਦਵ ਵਰਗੇ ਨੌਜਵਾਨ ਲੋਕਾਂ ਨੂੰ ਮਿਲਣਾ ਜਾਰੀ ਰੱਖਦੇ ਹਾਂ ਤਾਂ ਇਹ ਭਵਿੱਖ ਲਈ ਇੱਕ ਸਕਾਰਾਤਮਕ ਸੰਕੇਤ ਹੈ।

ਦੀਪਕਭਾਈ ਭਵਨਭਾਈ ਪਟੇਲ

ਪੂਰੀ ਕਹਾਣੀ ਪੜ੍ਹੋ

ਗੁਜਰਾਤ ਦੇ ਇੱਕ ਕਿਸਾਨ ਨੇ ਕਈ ਕਿਸਮਾਂ ਦੇ ਅੰਬ ਦੀ ਖੇਤੀ ਕਰਕੇ ਚੰਗਾ ਮੁਨਾਫ਼ਾ ਕਮਾਇਆ

ਅੱਜ, ਜੇ ਅਸੀਂ ਪ੍ਰਗਤੀਸ਼ੀਲ ਖੇਤੀ ਅਤੇ ਕਿਸਾਨਾਂ ਦੇ ਅਸਲ ਜ਼ਿੰਦਗੀ ਨੂੰ ਦੇਖਦੇ ਹਾਂ, ਤਾਂ ਫਿਰ ਤਕਨੀਕ ਵੱਲ ਇੱਕ ਸਾਫ਼ ਸੰਕੇਤ ਦਿਖਾਈ ਦਿੰਦਾ ਹੈ। ਕਿਸਾਨ ਦੀ ਸਫ਼ਲਤਾ ਅਤੇ ਉਸ ਦੇ ਫਾਰਮ ਨੂੰ ਸੁਚੱਜਾ ਬਣਾਉਣ ਵਿੱਚ ਟੈਕਨਾਲੋਜੀ ਦੀ ਪ੍ਰਮੁੱਖ ਭੂਮਿਕਾ ਹੈ। ਇਹ ਗੁਜਰਾਤ ਆਧਾਰਿਤ ਇੱਕ ਕਿਸਾਨ ਦੀ ਕਹਾਣੀ ਹੈ- ਦੀਪਕਭਾਈ ਭਵਨਭਾਈ ਪਟੇਲ(ਦੀਪਕਬਾਈ ਅਤੇ ਭਵਨਬਾਈ ਪਟੇਲ), ਉਸ ਨੇ ਵਧੀਆ ਖੇਤੀਬਾੜੀ ਉਤਪਾਦਕਤਾ ਪ੍ਰਾਪਤ ਕਰਨ ਲਈ ਆਧੁਨਿਕ ਖੇਤੀ ਤਕਨੀਕਾਂ ਨੂੰ ਆਪਣੇ ਆਸ਼ਾਵਾਦੀ ਵਿਵਹਾਰ ਨਾਲ ਜੋੜਿਆ ਅਤੇ ਅਤੇ ਆਪਣੀ ਮਿਹਨਤ ਦੇ ਸਦਕੇ ਉਹਨਾਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਜੋ ਉਹਨਾਂ ਦੇ ਪਿਤਾ ਅਤੇ ਦਾਦਾ-ਪੜਦਾਦਾ ਨੂੰ ਖੇਤੀ ਕਰਦੇ ਸਮੇਂ ਆਉਂਦੀਆਂ ਹਨ।

ਅੰਬ ਉਹ ਫਲ ਹੈ ਜਿਸ ਨੇ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਦੇ ਪਿੰਡ ਕਚਿਆਵਾੜੀ ਵਿੱਚ ਦੀਪਕਭਾਈ ਨੂੰ ਬਾਗਾਂ ਦਾ ਬਾਦਸ਼ਾਹ ਬਣਾਇਆ। ਦੀਪਕ ਭਾਈ ਨੂੰ 1991 ਵਿੱਚ ਆਪਣੇ ਪਿਤਾ ਤੋਂ 20 ਏਕੜ ਜ਼ਮੀਨ ਵਿਰਾਸਤ ਮਿਲੀ ਸੀ, ਉਸਨੇ ਵੱਖ-ਵੱਖ ਤਰ੍ਹਾਂ ਦੇ ਅੰਬ ਜਿਵੇਂ ਕਿ ਜੰਬੋ ਕੇਸਰ, ਲੰਗੜਾ, ਰਾਜਾਪੁਰੀ, ਐਲਫੋਨਸੋ, ਦਸ਼ਹਿਰੀ ਅਤੇ ਤੋਤਾਪੁਰੀ ਉਗਾਉਂਦੇ ਹਨ। ਸਮੇਂ ਦੇ ਨਾਲ ਹੌਲੀ-ਹੌਲੀ ਉਹਨਾਂ ਨੇ ਖੇਤੀ ਦੇ ਖੇਤਰ ਨੂੰ ਵਧਾ ਲਿਆ ਅਤੇ ਅੱਜ ਉਸਦਾ ਅੰਬਾਂ ਦੇ ਬਗ਼ੀਚੇ ਵਿੱਚ 125 ਏਕੜ ਜ਼ਮੀਨ ਤੇ 3000 ਤੋਂ 3200 ਅੰਬ ਦੇ ਦਰੱਖਤ ਹਨ, ਜਿਸ ਵਿੱਚ 65 ਏਕੜ ਜ਼ਮੀਨ ਆਪਣੀ ਹੈ ਅਤੇ 70 ਏਕੜ ਜ਼ਮੀਨ ਠੇਕੇ ‘ਤੇ ਹੈ।

ਸ਼ੁਰੂਆਤੀ ਖੇਤੀ ਦੇ ਅਭਿਆਸ ਅਤੇ ਲਾਗੂ ਕਰਨ:

ਖੈਰ, ਸ਼ੁਰੂਆਤ ਦਾ ਰਸਤਾ ਦੀਪਕਭਾਈ ਲਈ ਰਸਤਾ ਥੋੜ੍ਹਾ ਕਠੋਰ ਸੀ। ਉਹਨਾਂ ਨੇ ਸਬਜ਼ੀਆਂ ਅਤੇ ਅੰਬਾਂ ਦੇ ਅੰਤਰ ਫ਼ਸਲੀ ਕਰਕੇ ਆਪਣਾ ਖੇਤੀ ਦਾ ਉੱਦਮ ਸ਼ੁਰੂ ਕੀਤਾ ਪਰ ਮਜ਼ਦੂਰਾਂ ਦੀ ਘਾਟ ਕਾਰਨ ਅਤੇ ਆਮਦਨ ਘਟਣ ਕਾਰਨ, ਉਹਨਾਂ ਨੇ ਸਿਰਫ਼ ਅੰਬ ਦੀ ਖੇਤੀ ਕਰਨ ‘ਤੇ ਪੂਰਾ ਧਿਆਨ ਦੇਣ ਦਾ ਫੈਸਲਾ ਕੀਤਾ।

ਦੀਪਕਭਾਈ ਕਹਿੰਦੇ ਹਨ – ਖੇਤੀ ਕਰਦੇ ਹੋਏ ਮੈਨੂੰ ਜਿੱਥੇ ਵੀ ਆਪਣੀਆਂ ਗਲਤੀਆਂ ਦਾ ਅਹਿਸਾਸ ਹੁੰਦਾ, ਮੈਂ ਉਹਨਾਂ ਨੂੰ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ। ਗਿਆਨ ਅਤੇ ਅਨੁਭਵ ਦੀ ਕਮੀ ਦੇ ਕਾਰਨ, ਮੈਂ ਅੰਬ ਦੇ ਦਰਖਤਾਂ ਨੂੰ ਪਾਣੀ, ਖਾਦ ਦੀ ਜ਼ਿਆਦਾ ਮਾਤਰਾ ਦਾ ਪ੍ਰਯੋਗ ਕੀਤਾ ਅਤੇ ਬਗ਼ੀਚਿਆਂ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕੀਤੀ। ਪਰ ਇੱਕ ਵਾਰ ਜਦੋਂ ਮੈਂ ਰਿਸਰਚ ਅਤੇ ਖੇਤੀਬਾੜੀ ਕੇਂਦਰ ਨਾਲ ਸੰਪਰਕ ਵਿੱਚ ਆਇਆ, ਤਾਂ ਮੈਨੂੰ ਗਿਆਨ ਅਤੇ ਖੇਤੀ ਦੇ ਸਹੀ ਅਭਿਆਸਾਂ ਬਾਰੇ ਪਤਾ ਲੱਗਾ।”

ਖੇਤੀ ਦੇ ਸਹੀ ਅਭਿਆਸਾਂ ਦੀ ਪਾਲਣਾ ਕਰਨ ਦੇ ਨਤੀਜੇ ਪ੍ਰਾਪਤ ਕਰਨ ਤੋਂ ਬਾਅਦ, ਦੀਪਕ ਭਾਈ ਨੇ ਕਾਫੀ ਮਿਹਨਤ ਕਰਕੇ ਖੁਦ ਨੂੰ ਅੰਬਾਂ ਦੀ ਖੇਤੀ ਵਿੱਚ ਮਾਹਿਰ ਬਣਾ ਲਿਆ ਅਤੇ ਇਹ ਉਹ ਸਮਾਂ ਸੀ ਜਦੋਂ ਉਸਨੇ ਅੰਬ ਦੀ ਖੇਤੀ ਨੂੰ ਆਮਦਨ ਦਾ ਮੁੱਖ ਸਾਧਨ ਬਣਾਉਣ ਦਾ ਫੈਸਲਾ ਕੀਤਾ। ਉਸ ਤੋਂ ਬਾਅਦ ਉਨ੍ਹਾਂ ਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਹਨਾਂ ਨਿਰਦੇਸ਼ਾਂ ਅਤੇ ਸਲਾਹਾਂ ਦੀ ਪਾਲਣਾ ਕੀਤੀ, ਜੋ ਖੇਤੀਬਾੜੀ ਸੰਸਥਾਵਾਂ ਦੁਆਰਾ ਦਿੱਤੀਆਂ ਜਾਂਦੀਆਂ ਸਨ।

“ਮੈਂ ਆਪਣੇ ਗਿਆਨ ਨੂੰ ਵਧਾਉਣ ਲਈ ਵੱਖ-ਵੱਖ ਸਮਾਗਮਾਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚੋਂ ਕੁੱਝ ਨੂੰ ਔਰੰਗਾਬਾਦ ਦੇ ਗੰਨਾ ਰਿਸਰਚ ਕੇਂਦਰ, ਦਿੱਲੀ ਖੇਤੀਬਾੜੀ ਰਿਸਰਚ ਕੇਂਦਰ, ਜੈਪੁਰ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਆਯੋਜਿਤ ਕੀਤਾ ਗਿਆ ਸੀ। ਇਹਨਾਂ ਪ੍ਰੋਗਰਾਮਾਂ ਤੋਂ ਮੈਂ ਵੱਖ-ਵੱਖ ਫਲਾਂ, ਸਬਜ਼ੀਆਂ ਅਤੇ ਹੋਰ ਫ਼ਸਲਾਂ ਜਿਵੇਂ ਕਿ ਬਨਾਵਟੀ, ਅਨਾਰ, ਅੰਬ, ਚੀਕੂ, ਅਮਰੂਦ, ਆਮਲਾ, ਅਨਾਜ, ਕਣਕ ਅਤੇ ਸਬਜ਼ੀਆਂ ਬਾਰੇ ਖੇਤੀਬਾੜੀ ਬਾਰੇ ਬਹੁਤ ਗਿਆਨ ਲਿਆ।”

ਦੀਪਕ ਨੇ ਆਪਣੀ ਖੇਤੀਬਾੜੀ ਦੇ ਅਭਿਆਸਾਂ ਬਾਰੇ ਗਿਆਨ ਹੀ ਹਾਸਿਲ ਨਹੀਂ ਕੀਤਾ ਕੀਤਾ ਸਗੋਂ ਆਪਣੇ ਪੈਸੇ ਦਾ ਪ੍ਰਬੰਧ ਕਰਨਾ ਵੀ ਸਿਖਿਆ, ਜੋ ਕਿ ਹਰ ਕਿਸਾਨ ਨੂੰ ਟ੍ਰੈਕ ਕਰਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਉਸ ਨੇ ਆਪਣੀ ਆਮਦਨ ਅਤੇ ਖ਼ਰਚਿਆਂ ਦਾ ਰਿਕਾਰਡ ਰੱਖਣਾ ਸ਼ੁਰੂ ਕਰ ਦਿੱਤਾ। ਜੋ ਵੀ ਦੀਪਕਭਾਈ ਬੱਚਤ ਕਰਦੇ ਸਨ, ਬਾਅਦ ਵਿੱਚ ਉਸਨੂੰ ਨਵੀਂ ਜ਼ਮੀਨ ਖਰੀਦਣ ਲਈ ਵਰਤਦੇ।

ਮੰਡੀਕਰਨ:

ਮੰਡੀਕਰਨ ਸ਼ੁਰੂ ਕਰਨ ਵਿੱਚ ਮੁਸ਼ਕਿਲ ਸੀ, ਕਿਉਂਕਿ ਦੀਪਕਭਾਈ ਦੇ ਅੰਬਾਂ ਦੇ ਕਾਰੋਬਾਰ ਦਾ ਕੋਈ ਬਜ਼ਾਰ ਨਹੀ ਸੀ। ਵਪਾਰੀ ਅੰਬ ਦੇ ਉਤਪਾਦਨ ਲਈ ਬਹੁਤ ਘੱਟ ਕੀਮਤ ਦਿੰਦੇ ਸਨ ਜੋ ਉਸ ਨੂੰ ਸਵੀਕਾਰ ਨਹੀਂ ਸੀ। ਪਰ ਕੁੱਝ ਸਮੇਂ ਬਾਅਦ, ਦੀਪਕ ਸਹਿਕਾਰੀ ਮੰਡਲੀ ਦੇ ਸੰਪਰਕ ਵਿੱਚ ਆਇਆ ਅਤੇ ਫਿਰ ਉਸਨੇ ਸਹਿਕਾਰੀ ਫੈਡਰੇਸ਼ਨ ਦੇ ਨਾਲ ਮਿਲ ਕੇ ਅੰਬਾਂ ਦਾ ਜੂਸ ਪੈਕ ਕਰਨ ਦਾ ਫੈਸਲਾ ਕੀਤਾ। ਉਹਨਾਂ ਨੇ ਉਤਪਾਦ ਦੀ ਸਹੀ ਕੀਮਤ ਦੀਪਕ ਭਾਈ ਨੂੰ ਪੇਸ਼ ਕੀਤੀ, ਜਿਸ ਨਾਲ ਆਮਦਨ ਵਿੱਚ ਬਹੁਤ ਵੱਡਾ ਵਾਧਾ ਹੋਇਆ।

ਅੰਬ ਦੇ ਨਾਲ, ਦੀਪਕਭਾਈ ਨੇ ਫਾਰਮ ਦੇ ਕਿਨਾਰਾ ਦੇ ਨਾਲ ਕੇਲੇ, 250 ਕਾਲੀਪੱਟੀ ਚੀਕੂ ਅਤੇ ਨਾਰੀਅਲ ਦੇ ਦਰੱਖਤ ਲਗਾਏ, ਜਿਸ ਨਾਲ ੳਨ੍ਹਾਂ ਦੀ ਆਮਦਨ ਵਿੱਚ ਕਾਫੀ ਵਾਧਾ ਹੋਇਆ।

“ਅੰਬ ਦੇ ਦਰੱਖ਼ਤਾਂ ਦੀ ਦੇਖਭਾਲ ਕਰਨ ਦੀ ਲੋੜ ਹੈ ਜਿਸ ਵਿਚ ਪਾਣੀ, ਖਾਦ ਅਤੇ ਕੀਟਨਾਸ਼ਕ ਦੀ ਸਹੀ ਮਾਤਰਾ ਸ਼ਾਮਲ ਕਰਨੀ ਹੁੰਦੀ ਹੈ। ਇਸ ਦੇ ਇਲਾਵਾ, ਇਸ ਵਾਰੀ ਮੈਂ ਵਧੀਆ ਉਤਪਾਦਨ ਪ੍ਰਾਪਤ ਕਰਨ ਲਈ ਯੂਨੀਵਰਸਿਟੀ ਦੁਆਰਾ ਸਿਫ਼ਾਰਿਸ਼ ਕੀਤੀ ਗਈ ਵਧੀਆ ਪੈਦਾਵਾਰ ਵਾਲੇ ਦਰੱਖਤ ਲਗਾਏ। ਰੋਗਾਂ ਨੂੰ ਕਾਬੂ ਕਰਨ ਲਈ, ਮੈਂ ਯੂਨੀਵਰਸਿਟੀਆਂ ਦੁਆਰਾ ਸਿਫ਼ਾਰਿਸ਼ ਕੀਤੀਆਂ ਸਾਰੀਆਂ ਦਵਾਈਆਂ ਦੀ ਪਾਲਣਾ ਕਰਦਾ ਹਾਂ। ਮੈਂ ਸਮੇਂ-ਸਮੇਂ ‘ਤੇ ਦਰੱਖਤਾਂ ਨੂੰ ਵਧੀਆ ਢਾਂਚਾ ਦੇਣ ਲਈ ਫਲ ਦੀਆਂ ਸ਼ਾਖਾਵਾਂ ਨੂੰ ਛਾਂਗਦਾ ਹਾਂ। ਮੈਂ ਪਾਣੀ ਦੀ ਜਾਂਚ ਕਰਦਾ ਅਤੇ ਸਾਰੇ ਨੁਕਸਾਂ ਨੂੰ ਸੁਧਾਰਦਾ ਹਾਂ।”

ਦੀਪਕਭਾਈ ਦੀ ਸਫ਼ਲਤਾ ਨੂੰ ਦੇਖਣ ਦੇ ਬਾਅਦ, ਬਹੁਤ ਸਾਰੇ ਕਿਸਾਨ ਫਾਰਮ ਦਾ ਦੌਰਾ ਕਰਨ ‘ਤੇ ਜਾਣ ਲੈਂਦੇ ਹਨ ਕਿ ਉਹ ਆਪਣੇ ਫਾਰਮ ਵਿੱਚ ਕਿਸ ਤਰ੍ਹਾਂ ਦੀ ਆਧੁਨਿਕ ਤਕਨਾਲੋਜੀ ਅਤੇ ਢੰਗ ਅਪਣਾਉਂਦੇ ਹਨ। ਕਈ ਕਿਸਾਨ ਦੀਪਕਭਾਈ ਤੋਂ ਸਲਾਹ ਵੀ ਲੈਂਦੇ ਹਨ।

ਦੀਪਕ ਭਾਈ ਆਪਣੀ ਕਾਮਯਾਬੀ ਦਾ ਸਿਹਰਾ ਨਵਸਾਰੀ ਖੇਤੀਬਾੜੀ ਵਿਭਾਗ ਅਤੇ ਆਤਮਾ ਪ੍ਰੋਜੈਕਟ ਦੇ ਸਰ ਬੰਨ੍ਹਦੇ ਹਨ।  ਉਹਨਾਂ ਦੀ ਮਦਦ ਨਾਲ, ਦੀਪਕਭਾਈ ਨੇ ਆਪਣੇ ਫਾਰਮ ‘ਤੇ ਖੇਤੀ ਦੇ ਆਧੁਨਿਕ ਅਤੇ ਵਿਗਿਆਨਕ ਤਰੀਕਿਆਂ ਨੂੰ ਲਾਗੂ ਕੀਤਾ। ਉਹਨਾਂ ਨੇ ਜਾਣਕਾਰੀ ਨੂੰ ਇਕੱਠਾ ਕਰਨ ਦੇ ਇੱਕ ਵੀ ਸ੍ਰੋਤ ਨਹੀਂ ਛੱਡਿਆ।

“ਤੁਪਕਾ ਸਿੰਚਾਈ ਪਾਣੀ ਦੀ ਬੱਚਤ ਕਰਨ ਵਾਲੀ ਇੱਕ ਅਜਿਹੀ ਖੇਤੀ ਵਿਧੀ ਜਿਸ ਨੂੰ ਮੈਂ ਆਪਣੇ ਫਾਰਮ ਵਿੱਚ ਸਥਾਪਿਤ ਕੀਤਾ ਅਤੇ ਇਹ ਪਾਣੀ ਨੂੰ ਵੱਡੇ ਪੱਧਰ ‘ਤੇ ਬਚਾਉਣ ਵਿੱਚ ਮਦਦ ਕਰਦਾ ਹੈ। ਹੁਣ ਫਾਲਤੂ ਖ਼ਰਚੇ ਘੱਟ ਹੋ ਗਏ ਅਤੇ ਜ਼ਮੀਨ ਹੋਰ ਵੀ ਉਪਜਾਊ ਅਤੇ ਨਮ ਹੋ ਗਈ ਹੈ।”

ਇਸ ਸਾਰੇ ਸਮੇਂ ਦੌਰਾਨ, ਦੀਪਕਭਾਈ ਪਟੇਲ ਦੇ ਜੀਵਨ ਵਿੱਚ ਇੱਕ ਬੁਰਾ ਪਲ ਵੀ ਆਇਆ। 2013 ਵਿੱਚ, ਦੀਪਕ ਭਾਈ ਨੂੰ ਇਹ ਪਤਾ ਲੱਗਾ ਕਿ ਉਹ ਜੁਬਾਨ ਕੈਂਸਰ ਤੋਂ ਪੀੜਤ ਸਨ। ਇਸ ਤੋਂ ਠੀਕ ਹੋਣ ਲਈ ਉਹਨਾਂ ਨੇ ਆਪਰੇਸ਼ਨ ਕਰਵਾਇਆ ਅਤੇ ਸਰਜਰੀ ਦੌਰਾਨ ਉਹਨਾਂ ਦਾ ਜ਼ੁਬਾਨੀ ਭਾਗ ਹਟਾਇਆ ਗਿਆ। ਉਹ ਆਪਣੀ ਬੋਲਣ ਦੀ ਯੋਗਤਾ ਗੁਆ ਬੈਠੇ।

“ਪਰ ਉਨ੍ਹਾਂ ਨੇ ਕਦੇ ਵੀ ਆਪਣੀ ਅਪਾਹਜਤਾ ਨੂੰ ਆਪਣੀ ਜ਼ਿੰਦਗੀ ਦੀ ਅਸਮਰੱਥਾ ਵਿੱਚ ਤਬਦੀਲ ਨਹੀਂ ਹੋਣ ਦਿੱਤਾ।”

2017 ਵਿੱਚ, ਉਹਨਾਂ ਨੇ ਦੂਜਾ ਆਪਰੇਸ਼ਨ ਕਰਵਾਇਆ ਜਿਸ ਵਿੱਚ ਕੈਂਸਰ ਪੂਰੀ ਤਰ੍ਹਾਂ ਖਤਮ ਹੋ ਗਿਆ। ਅੱਜ ਉਹ ਇੱਕ ਸੁੰਦਰ ਤੰਦਰੁਸਤ ਆਦਮੀ ਹਨ ਜਿਸ ਵਿੱਚ ਸੁਪਨਿਆਂ ਨੂੰ ਪ੍ਰਾਪਤ ਕਰਨ ਦੇ ਮਜ਼ਬੂਤ ਪੱਕੇ ਇਰਾਦੇ ਹਨ।

ਪੁਰਸਕਾਰ ਅਤੇ ਪ੍ਰਾਪਤੀਆਂ:
ਸਾਲ 20014-15 ਵਿੱਚ ਦੀਪਕਭਾਈ ਨੂੰ “ATMA Best Farmer of Gujarat” ਦੇ ਤੌਰ ਤੇ ਸਨਮਾਨਿਤ ਕੀਤਾ ਗਿਆ ਸੀ।

ਇਹ ਜ਼ਿਕਰਯੋਗ ਹੈ ਕਿ ਬਾਗ਼ਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੀ ਸਫ਼ਲਤਾ ਨੇ ਉਹਨਾਂ ਨੂੰ 19 ਪੁਰਸਕਾਰ, ਸਰਟੀਫਿਕੇਟ, ਨਕਦ ਇਨਾਮ ਅਤੇ ਰਾਜ ਪੱਧਰ ‘ਤੇ ਟਰਾਫੀ ਜਿੱਤੀ ਹੈ।

ਸੰਦੇਸ਼
“ਯੂਨੀਵਰਸਿਟੀਆਂ ਦੁਆਰਾ ਦਿੱਤੇ ਗਏ ਸਹੀ ਢੰਗਾਂ ਦੀ ਪਾਲਣਾ ਕਰਕੇ ਬਾਗਬਾਨੀ ਕਰਨਾ ਆਮਦਨ ਦਾ ਇੱਕ ਚੰਗਾ ਸਰੋਤ ਹੈ। ਕਿਸਾਨਾਂ ਨੂੰ ਬਾਗਬਾਨੀ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਜੇਕਰ ਉਹ ਭਵਿੱਖ ਵਧੀਆ ਚਾਹੁੰਦੇ ਹਨ।”

ਮਨੀ ਕਲੇਰ

ਪੂਰੀ ਕਹਾਣੀ ਪੜ੍ਹੋ

ਕਿਵੇਂ ਫੁੱਲਾਂ ਦੀ ਖਿਲਰ ਰਹੀ ਖੁਸ਼ਬੂ ਨੇ ਪੰਜਾਬ ਵਿੱਚ ਸੰਭਾਵਿਤ ਫੁੱਲਾਂ ਦੀ ਖੇਤੀ ਦੇ ਇੱਕ ਨਵੇਂ ਕੇਂਦਰ ਦੀ ਸਥਾਪਨਾ ਕੀਤੀ

ਫੁੱਲਾਂ ਦੀ ਖੇਤੀ ਵਿੱਚ ਨਿਵੇਸ਼ ਕਰਨਾ ਤਰੱਕੀ ਲਈ ਇੱਕ ਚੰਗਾ ਵਿਕਲਪ ਹੈ, ਜਿਸ ਵਿੱਚ ਕਿਸਾਨ ਵੱਧ ਦਿਲਚਸਪੀ ਲੈ ਰਹੇ ਹਨ। ਫੁੱਲਾਂ ਦੀ ਖੇਤੀ ਦੇ ਕਈ ਸਫ਼ਲ ਕਿਸਾਨ, ਜੋ ਗਲੈਡੀਓਲਸ, ਗੁਲਾਬ, ਗੇਂਦੇ ਅਤੇ ਕਈ ਹੋਰ ਫੁੱਲਾਂ ਦੀ ਖੁਸ਼ਬੂ ਫੈਲਾ ਰਹੇ ਹਨ ਅਤੇ ਪੰਜਾਬ ਵਿੱਚ ਸੰਭਾਵਿਤ ਫੁੱਲਾਂ ਦੀ ਖੇਤੀ ਦੇ ਇੱਕ ਨਵੇਂ ਕੇਂਦਰ ਦਾ ਨਿਰਮਾਣ ਕਰ ਰਹੇ ਹਨ। ਇੱਕ ਕਿਸਾਨ ਜੋ ਫੁੱਲਾਂ ਅਤੇ ਸਬਜ਼ੀਆਂ ਦੇ ਵਪਾਰ ਤੋਂ ਅਧਿਕ ਲਾਭ ਕਮਾ ਰਿਹਾ ਹੈ, ਉਹ ਹਨ – ਮਨੀ ਕਲੇਰ।

ਹੋਰ ਜ਼ਿਮੀਂਦਾਰਾਂ ਦੀ ਤਰ੍ਹਾਂ, ਕਲੇਰ ਪਰਿਵਾਰ ਆਪਣੀ ਜ਼ਮੀਨ ਹੋਰਨਾਂ ਕਿਸਾਨਾਂ ਕੋਲ ਕਿਰਾਏ ‘ਤੇ ਦਿੰਦੇ ਸਨ ਅਤੇ ਜ਼ਮੀਨ ਦੇ ਇੱਕ ਛੋਟੇ ਟੁਕੜੇ ‘ਤੇ ਉਹ ਘਰੇਲੂ ਵਰਤੋਂ ਲਈ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਹਨ। ਪਰ ਜਦੋਂ ਮਨੀ ਕਲੇਰ ਜੀ ਨੇ ਆਪਣੀ ਸਿੱਖਿਆ ਪੂਰੀ ਕੀਤੀ, ਤਾਂ ਉਨ੍ਹਾਂ ਨੇ ਬਾਗਬਾਨੀ ਦੇ ਧੰਦੇ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ। ਮਨੀ ਨੇ ਕਿਰਾਏ ‘ਤੇ ਦਿੱਤਾ ਜ਼ਮੀਨ ਦਾ ਅੱਧਾ ਹਿੱਸਾ(20 ਏਕੜ) ਵਾਪਸ ਲੈ ਲਿਆ ਅਤੇ ਉਸ ‘ਤੇ ਖੇਤੀ ਕਰਨੀ ਸ਼ੁਰੂ ਕੀਤੀ।

ਕੁੱਝ ਸਮੇਂ ਬਾਅਦ, ਇੱਕ ਰਿਸ਼ਤੇਦਾਰ ਦੀ ਸਹਾਇਤਾ ਨਾਲ ਮਨੀ ਨੂੰ RTS Flower ਦੇ ਵਪਾਰ ਬਾਰੇ ਪਤਾ ਲੱਗਾ, ਜੋ ਕਿ ਗੁਰਵਿੰਦਰ ਸਿੰਘ ਸੋਹੀ ਦੁਆਰਾ ਸਫ਼ਲਤਾਪੂਰਵਕ ਚਲਾਇਆ ਜਾਂਦਾ ਹੈ। ਇਸ ਲਈ RTS Flower ਦੇ ਮਾਲਕ ਤੋਂ ਪ੍ਰੇਰਿਤ ਹੋਣ ਤੋਂ ਬਾਅਦ ਮਨੀ ਨੇ ਵੀ ਆਖਰ ਆਪਣਾ ਫੁੱਲਾਂ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਅਤੇ ਪੇਟੂਨੀਆ, ਬਾਰਬਿਨਾ ਅਤੇ ਮੇਸਟੇਸਿਅਮ ਆਦਿ ਜਿਹੇ ਪੰਜ ਤੋਂ ਛੇ ਪ੍ਰਕਾਰ ਦੇ ਫੁੱਲ ਉਗਾਉਣੇ ਸ਼ੁਰੂ ਕੀਤੇ।

ਸ਼ੁਰੂਆਤ ਵਿੱਚ ਉਨ੍ਹਾਂ ਨੇ ਕਾਂਟ੍ਰੈਕਟ ਫਾਰਮਿੰਗ ਵਿੱਚ ਵੀ ਕੋਸ਼ਿਸ਼ ਕੀਤੀ, ਪਰ ਕਾਂਟ੍ਰੈਕਟਡ ਕੰਪਨੀ ਦੇ ਨਾਲ ਇੱਕ ਬੁਰੇ ਤਜ਼ਰਬੇ ਤੋਂ ਬਾਅਦ ਉਨ੍ਹਾਂ ਨੇ ਅਲੱਗ ਹੋਣ ਦਾ ਫੈਸਲਾ ਕੀਤਾ।

ਫੁੱਲਾਂ ਦੀ ਖੇਤੀ ਦੇ ਦੂਸਰੇ ਸਾਲ ਵਿੱਚ ਉਨ੍ਹਾਂ ਨੇ ਗੁਰਵਿੰਦਰ ਸਿੰਘ ਸੋਹੀ ਤੋਂ 1 ਲੱਖ ਦੇ ਬੀਜ ਖਰੀਦੇ। ਉਨ੍ਹਾਂ ਨੇ 2 ਕਨਾਲ ਵਿੱਚ ਗਲੈਡੀਓਲਸ ਦੀ ਖੇਤੀ ਸ਼ੁਰੂ ਕੀਤੀ ਅਤੇ ਅੱਜ 2 ਸਾਲ ਬਾਅਦ ਉਨ੍ਹਾਂ ਨੇ 5 ਏਕੜ ਵਿੱਚ ਫਾਰਮ ਵਧਾ ਲਿਆ ਹੈ।

ਇਸ ਸਮੇਂ ਉਹ 20 ਏਕੜ ਜ਼ਮੀਨ ‘ਤੇ ਖੇਤੀ ਕਰ ਰਹੇ ਹਨ, ਜਿਸ ਵਿੱਚੋਂ ਉਹ 4 ਏਕੜ ਸਬਜ਼ੀਆਂ ਦੀ ਲੋਅ-ਟੱਨਲ ਫਾਰਮਿੰਗ ਲਈ ਵਰਤਦੇ ਹਨ। ਇਸ ਵਿੱਚ ਉਹ ਕਰੇਲਾ, ਕੱਦੂ, ਬੈਂਗਣ, ਖੀਰਾ, ਖਰਬੂਜ਼ਾ, ਲਸਣ(1/2 ਏਕੜ) ਅਤੇ ਪਿਆਜ਼(1/2 ਏਕੜ) ਉਗਾਉਂਦੇ ਹਨ। ਘਰੇਲੂ ਲੋੜ ਲਈ ਉਹ ਕਣਕ ਅਤੇ ਝੋਨਾ ਉਗਾਉਂਦੇ ਹਨ। ਕੁੱਝ ਸਮੇਂ ਤੋਂ ਉਨ੍ਹਾਂ ਨੇ ਪਿਆਜ਼ ਦੇ ਬੀਜ ਤਿਆਰ ਕਰਨੇ ਵੀ ਸ਼ੁਰੂ ਕੀਤੇ ਹਨ।

ਸਖ਼ਤ-ਮਿਹਨਤ ਅਤੇ ਖੇਤੀ ਵਿਭਿੰਨਤਾ ਤਕਨੀਕ ਕਾਰਨ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਹੁਣ ਤੱਕ ਉਨ੍ਹਾਂ ਨੇ ਸਰਕਾਰ ਤੋਂ ਕੋਈ ਸਬਸਿਡੀ ਨਹੀਂ ਲਈ। ਉਹ ਮਾਰਕਿਟਿੰਗ ਦਾ ਪੂਰਾ ਪ੍ਰਬੰਧਨ ਖੁਦ ਕਰਦੇ ਹਨ ਅਤੇ ਫੁੱਲਾਂ ਨੂੰ ਦਿੱਲੀ ਅਤੇ ਕੁਰੂਕਸ਼ੇਤਰ ਦੀ ਮੰਡੀ ਵਿੱਚ ਵੇਚਦੇ ਹਨ। ਹਾਲਾਂਕਿ ਉਹ ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਦੇ ਧੰਦੇ ਤੋਂ ਚੰਗਾ ਮੁਨਾਫ਼ਾ ਲੈ ਰਹੇ ਹਨ, ਪਰ ਫਿਰ ਵੀ ਉਨ੍ਹਾਂ ਨੂੰ ਫੁੱਲਾਂ ਦੀ ਖੇਤੀ ਵਿੱਚ ਕੁੱਝ ਸਮੱਸਿਆਵਾਂ ਆਉਂਦੀਆਂ ਹਨ, ਪਰ ਉਹ ਆਪਣਾ ਹੌਂਸਲਾ ਨਹੀਂ ਟੁੱਟਣ ਦਿੰਦੇ ਅਤੇ ਹਮੇਸ਼ਾ ਮਜ਼ਬੂਤ ਇਰਾਦੇ ਨਾਲ ਆਪਣਾ ਕੰਮ ਜਾਰੀ ਰੱਖਦੇ ਹਨ।

ਮਨੀ ਦੇ ਪਰਿਵਾਰ ਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਜੋ ਉਹ ਕਰਨਾ ਚਾਹੁੰਦੇ ਹਨ, ਉਸ ਤੋਂ ਕਦੇ ਨਹੀਂ ਰੋਕਿਆ। ਇਸ ਸਮੇਂ ਉਹ ਆਪਣੇ ਪਿਤਾ ਮਦਨ ਸਿੰਘ ਅਤੇ ਵੱਡੇ ਭਰਾ ਰਾਜੂ ਕਲੇਰ ਨਾਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਰਾਏ ਧਰਿਆਣਾ ਵਿੱਚ ਰਹਿ ਰਹੇ ਹਨ। ਦੁੱਧ ਉਤਪਾਦਨ ਲਈ ਉਨ੍ਹਾਂ ਨੇ 7 ਗਾਵਾਂ ਅਤੇ 2 ਮੁੱਰ੍ਹਾ ਮੱਝਾਂ ਰੱਖੀਆਂ ਹਨ। ਉਹ ਪਸ਼ੂਆਂ ਦੀ ਦੇਖਭਾਲ ਅਤੇ ਫੀਡ ਦੇ ਨਾਲ ਕਦੇ ਕੋਈ ਸਮਝੌਤਾ ਨਹੀਂ ਕਰਦੇ। ਉਹ ਜੈਵਿਕ ਢੰਗ ਨਾਲ ਉਗਾਏ ਝੋਨੇ, ਕਣਕ ਅਤੇ ਚਾਰੇ ਦੀਆਂ ਫਸਲਾਂ ਤੋਂ ਖੁਦ ਫੀਡ ਤਿਆਰ ਕਰਦੇ ਹਨ। ਵਿਹਲੇ ਸਮੇਂ ਵਿੱਚ ਉਹ ਗੰਨੇ ਦੇ ਰਸ ਤੋਂ ਗੁੜ ਤਿਆਰ ਕਰਦੇ ਹਨ ਅਤੇ ਪਿੰਡ ਵਾਲਿਆਂ ਨੂੰ ਵੇਚਦੇ ਹਨ।

ਭਵਿੱਖ ਦੀ ਯੋਜਨਾ:
ਆਉਣ ਵਾਲੇ ਸਮੇਂ ਵਿੱਚ ਉਹ ਫੁੱਲਾਂ ਦੀ ਖੇਤੀ ਦੇ ਕਾਰੋਬਾਰ ਨੂੰ ਹੋਰ ਵਧਾਉਣ ਦੀ ਯੋਜਨਾ ਬਣਾ ਰਹੇ ਹਨ।

ਸੰਦੇਸ਼

ਅੱਜ-ਕੱਲ੍ਹ ਦੇ ਕਿਸਾਨ ਕਣਕ ਅਤੇ ਝੋਨੇ ਦੇ ਰਵਾਇਤੀ ਚੱਕਰ ਵਿੱਚ ਫਸੇ ਹੋਏ ਹਨ। ਜੇਕਰ ਉਹ ਚੰਗੀ ਆਮਦਨ ਲੈਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਇਸ ਚੱਕਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਚਾਹੀਦਾ ਹੈ।

ਗੁਰਦੀਪ ਸਿੰਘ ਬਰਾੜ

ਪੂਰੀ ਕਹਾਣੀ ਪੜ੍ਹੋ

ਇੱਕ ਵਿਅਕਤੀ ਦੇ ਜਾਗਰੂਕ ਹੋਣ ਦੀ ਕਹਾਣੀ: ਰਵਾਇਤੀ ਖੇਤੀ ਤੋਂ ਜੈਵਿਕ ਖੇਤੀ ਵੱਲ

ਲੋਕਾਂ ਦੇ ਜਾਗਰੂਕ ਹੋਣ ਪਿੱਛੇ ਮੁੱਖ ਕਾਰਨ ਇਹ ਹੈ ਕਿ ਲੋਕਾਂ ਨੇ ਉਹਨਾਂ ਚੀਜ਼ਾਂ ਨਾਲ ਸਹਿਮਤ ਹੋਣਾ ਬੰਦ ਕਰ ਦਿੱਤਾ ਹੈ ਜੋ ਉਨ੍ਹਾਂ ਨੂੰ ਸੰਤੁਸ਼ਟ ਨਹੀਂ ਕਰਦੀਆਂ। ਕਿਹਾ ਜਾਂਦਾ ਹੈ ਕਿ ਜਦੋ ਕੋਈ ਵਿਅਕਤੀ ਕਿਸੇ ਚੰਗੇ ਕੰਮ ਵੱਲ ਮੁੜਦਾ ਹੈ ਤਾਂ, ਰਸਤੇ ‘ਤੇ ਕਈ ਵਾਰ ਇਕੱਲਾ ਵੀ ਮਹਿਸੂਸ ਹੁੰਦਾ ਹੈ, ਪਰ ਜਿਹੜੀਆਂ ਆਦਤਾਂ ਜਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ ਉਹਨਾਂ ਨੂੰ ਪਿੱਛੇ ਛੱਡਣਾ ਪੈਂਦਾ ਹੈ। ਇੱਕ ਅਜਿਹਾ ਵਿਅਕਤੀ ਜੋ ਸਮਾਜ ਦੇ ਖ਼ਿਲਾਫ਼ ਜਾ ਕੇ ਰਵਾਇਤੀ ਖੇਤੀ ਤੋਂ ਜੈਵਿਕ ਖੇਤੀ ਵੱਲ ਮੁੜਿਆ: ਗੁਰਦੀਪ ਸਿੰਘ ਬਰਾੜ

ਗੁਰਦੀਪ ਸਿੰਘ ਬਰਾੜ ਪਿੰਡ ਮਹਿਮਾ ਸਵਾਈ, ਜਿਲਾ ਬਠਿੰਡਾ ਦੇ ਰਹਿਣ ਵਾਲੇ ਹਨ। 17 ਸਾਲ ਪਹਿਲਾਂ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਬਦਲਾਵ ਆਇਆ, ਜਿਸਨੇ ਉਹਨਾਂ ਦੇ ਖੇਤੀ ਕਰਨ ਦੇ ਢੰਗ ਨੂੰ ਹੀ ਬਦਲ ਦਿੱਤਾ। ਅੱਜ ਗੁਰਦੀਪ ਸਿੰਘ ਬਠਿੰਡੇ ਦੇ ਇੱਕ ਸਫ਼ਲ ਜੈਵਿਕ ਖੇਤੀ ਕਰਨ ਵਾਲੇ ਕਿਸਾਨ ਹਨ ਅਤੇ ਰਵਾਇਤੀ ਖੇਤੀ ਕਰਨ ਵਾਲੇ ਕਿਸਾਨਾਂ ਤੋਂ ਜ਼ਿਆਦਾ ਕਮਾ ਰਹੇ ਹਨ।

ਜੈਵਿਕ ਖੇਤੀ ਕਰਨ ਤੋਂ ਪਹਿਲਾਂ ਗੁਰਦੀਪ ਸਿੰਘ ਬਰਾੜ ਇੱਕ ਆਮ ਕਿਸਾਨ ਸਨ, ਜੋ ਕਿ ਦੂਜਿਆਂ ਦੀ ਤਰ੍ਹਾਂ ਇੱਕ ਹੀ ਫ਼ਸਲੀ ਚੱਕਰ ਵਿੱਚ ਫਸੇ ਹੋਏ ਸਨ। ਉਹਨਾਂ ਕੋਲ 2 ਏਕੜ ਜ਼ਮੀਨ ਸੀ ਜਿਸ ਉੱਪਰ ਉਹ ਖੇਤੀ ਕਰ ਰਹੇ ਸਨ ਅਤੇ ਉਹਨਾਂ ਦੀ ਆਮਦਨ ਬਹੁਤ ਘੱਟ ਸੀ।

1995 ਵਿੱਚ ਉਹ ਕਿਸਾਨ ਸਲਾਹਕਾਰ ਸੇਵਾ ਕੇਂਦਰ ਦੇ ਸੰਪਰਕ ਵਿੱਚ ਆਏ। ਉਹਨਾਂ ਨੇ ਖੇਤੀਬਾੜੀ ਸੰਬੰਧਿਤ ਆਪਣੀਆਂ ਸਾਰੀਆਂ ਮੁਸ਼ਕਿਲ ਨੂੰ ਉਹਨਾਂ ਨਾਲ ਸਾਂਝਾ ਕੀਤਾ ਅਤੇ ਉਹਨਾਂ ਨੂੰ ਆਪਣਾ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ। ਉਹ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਵਿਗਿਆਨਿਕਾਂ ਦੇ ਸੰਪਰਕ ਵਿੱਚ ਆਏ। ਕੁੱਝ ਸਮੇਂ ਬਾਅਦ ਕਿਸਾਨ ਸਲਾਹਕਾਰ ਕੇਂਦਰ ਦੇ ਵਿਗਿਆਨਿਕਾਂ ਨੇ ਉਹਨਾਂ ਨੂੰ ਇੱਕ ਸਬਜ਼ੀਆਂ ਦੀ ਕਿੱਟ ਦੇ ਕੇ 1 ਕਨਾਲ ਵਿੱਚ ਘਰੇਲੂ ਬਗ਼ੀਚੀ ਲਾਉਣ ਲਈ ਪ੍ਰੇਰਿਤ ਕੀਤਾ। ਜਦ ਇਹ ਪ੍ਰਯੋਗ ਸਫ਼ਲ ਹੋਇਆ ਤਾ ਉਹਨਾਂ ਨੇ ਜ਼ਮੀਨ ਦਾ ਹਿੱਸਾ 1 ਕਨਾਲ ਤੋਂ ਵਧਾ ਕੇ 2 ਕਨਾਲ ਕਰ ਦਿੱਤਾ ਅਤੇ ਸਬਜ਼ੀਆਂ ਦਾ ਚੰਗਾ ਉਤਪਾਦਨ ਕਰਨਾ ਸ਼ੁਰੂ ਕੀਤਾ।

1999 ਵਿੱਚ ਅੰਬੂਜਾ ਸੀਮਿੰਟ ਫਾਊਂਡੇਸ਼ਨ ਦੇ ਸੰਪਰਕ ਵਿੱਚ ਆਉਣ ਤੋਂ 4 ਸਾਲ ਬਾਅਦ, ਉਹਨਾਂ ਨੇ ਟੀਮ ਨਾਲ ਸਹਿਯੋਗ ਕੀਤਾ ਅਤੇ ਬਹੁਤ ਸਾਰੇ ਫਾਰਮਾਂ ਦਾ ਦੌਰਾ ਕੀਤਾ…

ਕੁਝ ਫਾਰਮ ਹਨ :
• ਨਾਭਾ ਆਰਗੈਨਿਕ ਫਾਰਮ
• ਭਗਤ ਪੂਰਨ ਸਿੰਘ ਫਾਰਮ, ਗੰਗਾਨਗਰ
• ਆਰਗੈਨਿਕ ਫਾਰਮ

ਇਹਨਾਂ ਸਭ ਫਾਰਮਾਂ ਦੇ ਦੌਰੇ ਨੇ ਉਹਨਾਂ ਨੂੰ ਜੈਵਿਕ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਹਦੇ ਤੋਂ ਬਾਅਦ ਉਹਨਾਂ ਨੇ ਮੌਸਮੀ ਫਲ ਅਤੇ ਸਬਜ਼ੀਆਂ ਉਗਾਉਣਾ ਸ਼ੁਰੂ ਕਰ ਦਿੱਤਾ। ਉਹ ਬੀਜ ਉਪਚਾਰ ਲਈ ਜੈਵਿਕ ਢੰਗ, ਕੀੜਿਆਂ ਦੀ ਰੋਕਥਾਮ ਲਈ ਜਾਲੇ ਵਰਤਦੇ ਹਨ ਅਤੇ ਜੈਵਿਕ ਖਾਦ ਵੀ ਬਣਾਉਂਦੇ ਹਨ। ਬੀਜ ਉਪਚਾਰ ਲਈ ਉਹ ਨਿੰਮ ਦਾ ਪਾਣੀ, ਗੋਮੂਤਰ, ਚੂਨਾ ਪੱਥਰ, ਹਿੰਗ ਅਤੇ ਪਾਣੀ ਦਾ ਇਸਤੇਮਾਲ ਕਰਦੇ ਹਨ। ਉਹ ਸਬਜ਼ੀਆਂ ਦੀ ਜ਼ਿਆਦਾ ਪੈਦਾਵਾਰ ਅਤੇ ਉਹਨਾਂ ਨੂੰ ਰਸਾਇਣਿਕ ਖਾਦਾਂ ਤੋਂ ਬਚਾਉਣ ਲਈ ਆਪਣੇ ਦੁਆਰਾ ਹੀ ਤਿਆਰ ਕੀਤਾ ਗਿਆ ਜੀਵ ਅੰਮ੍ਰਿਤ ਵਰਤਦੇ ਹਨ। ਕੀੜਿਆਂ ਦੀ ਰੋਕਥਾਮ ਲਈ ਉਹ ਖੱਟੀ ਲੱਸੀ ਦੀ ਸਪਰੇਅ ਕਰਦੇ ਹਨ। ਉਹ ਪਾਣੀ ਦੇ ਪ੍ਰਬੰਧ ਨੂੰ ਲੈ ਕੇ ਵੀ ਬਹੁਤ ਸੋਚਦੇ ਹਨ ਇਸ ਲਈ ਤੁਪਕਾ ਸਿੰਚਾਈ ਵਰਤਦੇ ਹਨ।

ਗੁਰਦੀਪ ਸਿੰਘ ਨੇ ਆਪਣੇ ਫਾਰਮ ਤੇ ਇੱਕ ਵਰਮੀ- ਕੰਪੋਸਟ ਯੂਨਿਟ ਵੀ ਲਗਾਈ ਹੈ, ਤਾਂ ਜੋ ਉਹ ਆਪਣੇ ਸਬਜ਼ੀਆਂ ਅਤੇ ਫਲਾਂ ਨੂੰ ਜੈਵਿਕ ਖਾਦ ਦੇ ਸਕਣ। ਉਹਨਾਂ ਨੇ 1- 1 ਕਨਾਲ ਦੇ 2 ਵੱਡੇ ਖੱਡੇ ਬਣਾਏ ਹਨ, ਜਿੱਥੇ ਉਹ ਗਾਵਾਂ, ਮੱਝਾਂ ਅਤੇ ਪੋਲਟਰੀ ਦੀ ਰਹਿੰਦ ਖੂਹੰਦ ਨੂੰ ਗਲਣ ਲਈ ਰੱਖਦੇ ਹਨ।

ਖੇਤੀ ਦੇ ਨਾਲ ਨਾਲ ਉਹ ਕੱਦੂ, ਕਰੇਲੇ, ਤੌਰੀ ਆਦਿ ਦਾ ਬੀਜ ਵੀ ਘਰ ਵਿੱਚ ਹੀ ਤਿਆਰ ਕਰਦੇ ਹਨ। ਜਿਹਦੇ ਨਾਲ ਉਹਨਾਂ ਨੂੰ ਬਾਜ਼ਾਰ ਵਿੱਚੋਂ ਕੋਈ ਬੀਜ ਨਹੀਂ ਖਰੀਦਣਾ ਪੈਂਦਾ। ਕੱਦੂ ਦੀ ਗੁਣਵੱਤਾ ਅਤੇ ਪੈਦਾਵਾਰ ਵਧਾਉਣ ਲਈ ਉਹ ਕੱਦੂ ਦੀਆਂ ਬੇਲਾਂ ਨੂੰ ਸਹਾਰਾ ਦੇਣ ਲਈ ਰੱਸੀਆਂ ਦਾ ਜਾਲ ਵਰਤਦੇ ਹਨ।

ਅੱਜ ਉਹਨਾਂ ਦੁਆਰਾ ਉਗਾਈਆਂ ਗਈਆਂ ਸਬਜ਼ੀਆਂ ਇੰਨੀਆਂ ਮਸ਼ਹੂਰ ਹਨ ਕਿ ਬਠਿੰਡਾ, ਗੋਨਿਆਣਾ ਮੰਡੀ ਅਤੇ ਹੋਰ ਨਜ਼ਦੀਕੀ ਲੋਕ ਵਿਸ਼ੇਸ਼ ਤੌਰ ‘ਤੇ ਉਹਨਾਂ ਦੇ ਫਾਰਮ ‘ਤੇ ਆਉਂਦੇ ਹਨ। ਜਦ ਗੱਲ ਸਬਜ਼ੀਆਂ ਦੇ ਮੰਡੀਕਰਨ ਦੀ ਆਉਂਦੀ ਹੈ ਤਾਂ ਉਹ ਕਿਸੇ ਦੂਜੇ ਵਿਅਕਤੀ ਤੇ ਨਿਰਭਰ ਨਹੀਂ ਹੁੰਦੇ। ਉਹ 500 ਗ੍ਰਾਮ ਦੇ ਪੈਕੇਟ ਬਣਾ ਕੇ ਆਪਣੇ ਉਤਪਾਦਾਂ ਨੂੰ ਆਪ ਵੇਚਦੇ ਹਨ ਅਤੇ ਅੱਜ ਦੀ ਤਰੀਕ ਵਿੱਚ ਇਸ ਨਾਲ ਵਧੇਰੇ ਲਾਭ ਕਮਾ ਰਹੇ ਹਨ।

ਖੇਤੀਬਾੜੀ ਦੀਆਂ ਤਕਨੀਕਾਂ ਲਈ ਉਹਨਾਂ ਨੂੰ ਕਈ ਸਥਾਨਕ ਪੁਰਸਕਾਰ ਮਿਲੇ ਹਨ ਅਤੇ ਉਹ ਕਈ ਖੇਤੀਬਾੜੀ ਸੰਸਥਾਵਾਂ ਅਤੇ ਸੰਗਠਨਾਂ ਦੇ ਮੈਂਬਰ ਵੀ ਹਨ। 2015 ਵਿੱਚ ਉਹਨਾਂ ਨੇ ਪੀ.ਏ.ਯੂ ਤੋਂ ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਵੀ ਪ੍ਰਾਪਤ ਕੀਤਾ। ਉਸ ਵਿਅਕਤੀ ਲਈ ਜਿਹੜਾ ਕਦੇ ਸਕੂਲ ਨਾ ਗਿਆ ਹੋਵੇ, ਇਸ ਵੱਡੇ ਮੁਕਾਮ ਨੂੰ ਹਾਸਿਲ ਕਰਨਾ ਬਹੁਤ ਮਹੱਤਵ ਰੱਖਦਾ ਹੈ। ਅਜੋਕੇ ਸਮੇਂ, ਉਹ ਆਪਣੇ ਮਾਤਾ ਜੀ, ਪਤਨੀ ਅਤੇ ਪੁੱਤਰ ਦੇ ਨਾਲ ਆਪਣੇ ਪਿੰਡ ਵਿੱਚ ਰਹਿ ਰਹੇ ਹਨ। ਭਵਿੱਖ ਵਿੱਚ ਉਹ ਜੈਵਿਕ ਖੇਤੀ ਜਾਰੀ ਰੱਖਣਾ ਚਾਹੁੰਦੇ ਹਨ ਅਤੇ ਸਮਾਜ ਵਿੱਚ ਸਵੱਸਥ ਅਤੇ ਰਸਾਇਣ ਮੁਕਤ ਭੋਜਨ ਉਪਲਬਧ ਕਰਾਉਣਾ ਚਾਹੁੰਦੇ ਹਨ।

ਕਿਸਾਨਾਂ ਲਈ ਸੰਦੇਸ਼


ਕਿਸਾਨਾਂ ਦੁਆਰਾ ਪ੍ਰਯੋਗ ਕੀਤੇ ਜਾਣ ਵਾਲੇ ਰਸਾਇਣਾ ਦੇ ਕਾਰਣ ਅੱਜ ਲੋਕਾਂ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਫੈਲ ਰਹੀਆਂ ਹਨ। ਮੈ ਇਹ ਨਹੀਂ ਕਹਿੰਦਾ ਕਿ ਕਿਸਾਨਾਂ ਨੂੰ ਰਸਾਇਣਾ ਜਾਂ ਕੀਟਨਾਸ਼ਕਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਬਲਕਿ ਇਨ੍ਹਾਂ ਦਾ ਪ੍ਰਯੋਗ ਘੱਟ ਕਰਨਾ ਚਾਹੀਦਾ ਹੈ ਅਤੇ ਜੈਵਿਕ ਖੇਤੀ ਨੂੰ ਅਪਣਾਉਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਮਿੱਟੀ ਅਤੇ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾ ਸਕਦੇ ਹਨ ਅਤੇ ਘਾਤਕ ਬਿਮਾਰੀਆਂ ਨੂੰ ਰੋਕ ਸਕਦੇ ਹਨ।

ਖੁਸ਼ਦੀਪ ਸਿੰਘ ਬੈਂਸ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ 26 ਸਾਲਾ ਨੌਜਵਾਨ ਲੜਕੇ ਨੇ ਸਬਜ਼ੀਆਂ ਦੀ ਕਾਸ਼ਤ ਕਰਕੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਖ਼ੁਸ਼ੀ ਪ੍ਰਾਪਤ ਕੀਤੀ

ਭਾਰਤ ਕੋਲ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਖੇਤੀਬਾੜੀ ਵਾਲੀ ਜ਼ਮੀਨ ਹੈ ਅਤੇ ਭਾਰਤੀ ਅਰਥ ਵਿਵਸਥਾ ਉੱਤੇ ਇਸਦਾ ਪ੍ਰਭਾਵ ਬਹੁਤ ਵੱਡਾ ਹੈ, ਪਰ ਅੱਜ ਵੀ ਜੇ ਅਸੀ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਦੇ ਹਾਂ, ਤਾਂ ਬਹੁਤ ਘੱਟ ਨੌਜਵਾਨ ਹੋਣਗੇ ਜੋ ਖੇਤੀ ਜਾਂ ਖੇਤੀਬਾੜੀ ਕਾਰੋਬਾਰ ਦਾ ਨਾਮ ਲੈਂਦੇ ਹਨ।

ਹਰਨਾਮਪੁਰਾ, ਲੁਧਿਆਣਾ ਦੇ 26 ਸਾਲ ਦੇ ਨੌਜਵਾਨ, ਖੁਸ਼ਦੀਪ ਸਿੰਘ ਬੈਂਸ, ਜਿਸਨੇ ਦੋ ਵੱਖ ਵੱਖ ਕੰਪਨੀਆਂ ਚ ਕੰਮ ਕਰਨ ਤੋਂ ਬਾਅਦ ਖੇਤੀ ਕਰਨ ਦਾ ਫੈਸਲਾ ਕੀਤਾ ਅਤੇ ਅੱਜ ਉਹ 28 ਏਕੜ ਜ਼ਮੀਨ ਤੇ ਸਬਜ਼ੀਆਂ ਦੀ ਖੇਤੀ ਕਰ ਰਹੇ ਹਨ।

ਪਰ ਕਿਉਂ, ਉਸ ਨੇ ਆਪਣੀ ਚੰਗੀ ਕਮਾਈ ਵਾਲੀ ਅਤੇ ਅਰਾਮਦਾਇਕ ਨੌਕਰੀ ਛੱਡ ਦਿੱਤੀ ਅਤੇ ਖੇਤੀ ਕਰਨਾ ਸ਼ੁਰੂ ਕਰ ਦਿੱਤਾ? ਇਹ ਖੇਤੀਬਾੜੀ ਵੱਲ ਖੁਸ਼ਦੀਪ ਦਾ ਰੁਝਾਨ ਹੀ ਸੀ।

ਖੁਸ਼ਦੀਪ ਸਿੰਘ ਬੈਂਸ ਉਸ ਪਰਿਵਾਰਿਕ ਪਿਛੋਕੜ ਤੋਂ ਆਉਂਦੇ ਹਨ, ਜਿੱਥੇ ਉਨ੍ਹਾਂ ਦੇ ਪਿਤਾ ਸੁਖਵਿੰਦਰ ਸਿੰਘ ਮੁੱਖ ਤੌਰ ਤੇ ਰੀਅਲ ਐਸਟੇਟ ਏਜੰਟ ਵਜੋਂ ਕੰਮ ਕਰਦੇ ਸਨ ਅਤੇ ਘਰ ਲਈ ਛੋਟੇ ਪੱਧਰ ਤੇ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਸਨ।ਖੁਸ਼ਦੀਪ ਦੇ ਪਿਤਾ ਹਮੇਸ਼ਾ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਇਕ ਆਰਾਮਦਾਇਕ ਨੌਕਰੀ ਕਰੇ, ਜਿੱਥੇ ਉਹਨੂੰ ਕੰਮ ਸਿਰਫ਼ ਕੁਰਸੀ ਤੇ ਬੈਠ ਕੇ ਕਰਨਾ ਪਵੇ। ਉਹਨਾਂ ਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਉਹਨਾਂ ਦਾ ਪੁੱਤਰ ਧੁੱਪ ਅਤੇ ਮਿੱਟੀ ਵਿਚ ਕੰਮ ਕਰੇਗਾ। ਪਰ ਜਦੋਂ ਖੁਸ਼ਦੀਪ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਦੇ ਪਿਤਾ ਇਸ ਫੈਸਲੇ ਦੇ ਬਿਲਕੁਲ ਖਿਲਾਫ਼ ਸੀ ਕਿਉਂਕਿ ਉਨ੍ਹਾਂ ਦੇ ਵਿਚਾਰ ਅਨੁਸਾਰ, ਖੇਤੀ ਇੱਕ ਅਜਿਹਾ ਕਾਰੋਬਾਰ ਹੈ ਜਿੱਥੇ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਦੀ ਲੋੜ ਹੁੰਦੀ ਹੈ ਅਤੇ ਇਹ ਅਜਿਹਾ ਕੰਮ ਨਹੀਂ ਹੈ ਜੋ ਪੜ੍ਹੇ ਲਿਖੇ ਲੋਕਾਂ ਦੁਆਰਾ ਕਰਨਾ ਚਾਹੀਦਾ ਹੈ।

ਇਹ ਕਿਵੇਂ ਸ਼ੁਰੂ ਹੋਇਆ…

ਜਦੋਂ ਖੁਸ਼ਦੀਪ ਈਸਟਮੈਂਨ ਵਿੱਚ ਕੰਮ ਕਰਦੇ ਸਨ ਤੇ ਉੱਥੇ ਨਵੇਂ ਪੌਦੇ ਤਿਆਰ ਕੀਤੇ ਜਾਂਦੇ ਸਨ ਅਤੇ ਇਹ ਹੀ ਉਹ ਸਮਾਂ ਸੀ ਜਦ ਖੁਸ਼ਦੀਪ ਖੇਤੀ ਵੱਲ ਆਕ੍ਰਸ਼ਿਤ ਹੋਏ। 1 ਸਾਲ ਅਤੇ 8 ਮਹੀਨਿਆਂ ਲਈ ਕੰਮ ਕਰਨ ਤੋਂ ਬਾਅਦ, ਉਸਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਯੂ.ਪੀ.ਐਲ. ਪੈਸਟੀਸਾਈਡਜ਼ (UPL Pesticides) ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਣੇ ਕੰਮ ਤੋਂ ਸੰਤੁਸ਼ਟ ਨਹੀਂ ਸਨ ਅਤੇ ਉਹ ਕੁੱਝ ਹੋਰ ਕਰਨਾ ਚਾਹੁੰਦੇ ਸਨ। ਇਸ ਲਈ ਈਸਟਮੈਨ ਅਤੇ ਯੂ.ਪੀ.ਐਲ. ਪੈਸਟੀਸਾਇਡਜ਼ ਕੰਪਨੀ ਵਿਚ ਦੋ ਸਾਲ ਕੰਮ ਕਰਨ ਤੋਂ ਬਾਅਦ ਖੁਸ਼ਦੀਪ ਨੇ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕਰਨ ਦਾ ਫੈਸਲਾ ਕੀਤਾ।

ਉਨ੍ਹਾਂ ਨੇ ਕੀੜੇਮਾਰ ਦਵਾਈਆਂ ਦੀ ਵਰਤੋਂ ਕੀਤੀ ਅਤੇ ਆਪਣੀ ਕਲਪਨਾ ਨਾਲੋਂ ਵੱਧ ਫ਼ਸਲਾਂ ਦਾ ਝਾੜ ਲਿਆ। ਹੌਲੀ-ਹੌਲੀ ਉਹਨਾਂ ਨੇ ਆਪਣੇ ਖੇਤੀ ਦੇ ਖੇਤਰ ਨੂੰ ਵਧਾ ਦਿੱਤਾ ਅਤੇ ਹੋਰ ਕਿਸਮਾਂ ਦੀਆਂ ਸਬਜ਼ੀਆਂ ਲਾਉਣੀਆਂ ਸ਼ੁਰੂ ਕੀਤੀਆਂ। ਉਹਨਾਂ ਨੇ ਹਰ ਤਰ੍ਹਾਂ ਦੀਆਂ ਸਬਜ਼ੀਆਂ ਉਗਾਉਣੀਆਂ ਸ਼ੁਰੂ ਕੀਤੀਆਂ, ਚਾਹੇ ਮੌਸਮੀ ਹੋਣ ਜਾਂ ਬੇ-ਮੌਸਮੀ।ਉਹਨਾਂ ਨੇ ਮਟਰ ਅਤੇ ਮੱਕੀ ਦੀ ਫ਼ਸਲ ਲਈ Pagro Foods Ltd. ਨਾਲ ਕੰਟ੍ਰੈਕਟ ਸਾਈਨ ਕੀਤਾ ਅਤੇ ਕਾਫੀ ਲਾਭ ਪ੍ਰਾਪਤ ਕੀਤਾ। ਉਹਦੇ ਤੋਂ ਬਾਅਦ 2016 ਵਿੱਚ ਉਹਨਾਂ ਨੇ ਝੋਨਾ, ਫਲੀਆਂ, ਆਲੂ. ਪਿਆਜ਼, ਲੱਸਣ, ਮਟਰ, ਸ਼ਿਮਲਾ ਮਿਰਚ, ਫੁੱਲ ਗੋਭੀ, ਮੂੰਗ ਦੀਆਂ ਫਲੀਆਂ ਅਤੇ ਬਾਸਮਤੀ ਨੂੰ ਵਾਰ-ਵਾਰ ਉਸ ਹੀ ਖੇਤ ਵਿੱਚ ਉਗਾਇਆ। ਖੇਤੀ ਦੇ ਨਾਲ, ਖੁਸ਼ਦੀਪ ਨੇ ਬੀਜ ਦੇ ਨਵੇਂ ਪੌਦੇ ਅਤੇ ਲਸਣ ਅਤੇ ਹੋਰ ਕਈ ਫ਼ਸਲਾਂ ਦੇ ਬੀਜ ਤਿਆਰ ਕਰਨੇ ਸ਼ੁਰੂ ਕੀਤੇ ਅਤੇ ਇਸ ਸਹਾਇਕ ਧੰਦੇ ਨਾਲ ਕਾਫੀ ਲਾਭ ਕਮਾਇਆ। ਪਿਛਲੇ ਤਿੰਨ ਸਾਲਾਂ ਤੋਂ, ਉਹ ਪੀ.ਏ.ਯੂ ਲੁਧਿਆਣਾ ਕਿਸਾਨ ਮੇਲੇ ਵਿੱਚ ਆਪਣੇ ਤਿਆਰ ਕੀਤੇ ਬੀਜਾਂ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਹਰ ਵਾਰ ਉਹਨਾਂ ਨੂੰ ਬਹੁਤ ਵਧੀਆ ਪ੍ਰਤੀਕਿਰਿਆ ਮਿਲਦੀ ਹੈ।

ਅੱਜ, ਖੁਸ਼ਦੀਪ ਦੇ ਪਿਤਾ ਅਤੇ ਮਾਤਾ ਦੋਵਾਂ ਨੇ ਆਪਣੇ ਪੁੱਤਰ ਦੀਆਂ ਉਪਲੱਬਧੀਆਂ ‘ਤੇ ਮਾਣ ਹੈ। ਖੁਸ਼ਦੀਪ ਆਪਣੇ ਕੰਮ ਤੋਂ ਖੁਸ਼ ਹੈ ਅਤੇ ਦੂਜੇ ਕਿਸਾਨਾਂ  ਨੂੰ ਇਸ ਵੱਲ ਮੋੜਦਾ ਹੈ। ਮੌਜੂਦਾ ਸਮੇਂ, ਉਹ ਸਬਜ਼ੀਆਂ ਦੀ ਕਾਸ਼ਤ ਤੋਂ ਚੰਗਾ ਮੁਨਾਫ਼ਾ ਕਮਾ ਰਹੇ ਹਨ ਅਤੇ ਭਵਿੱਖ ਵਿੱਚ ਉਹ ਆਪਣੀ ਨਰਸਰੀ ਅਤੇ ਫੂਡ ਪ੍ਰੋਸੈਸਿੰਗ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ।

ਕਿਸਾਨਾਂ ਲਈ ਸੰਦੇਸ਼
ਕਿਸਾਨਾਂ ਨੂੰ ਮੰਡੀਕਰਨ ਲਈ ਕਿਸੇ ਦੂਜੇ ਇਨਸਾਨ ‘ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਆਪਣਾ ਕੰਮ ਆਪ ਕਰਨਾ ਚਾਹੀਦਾ ਹੈ। ਇਕ ਹੋਰ ਗੱਲ ਜਿਸਦਾ ਕਿਸਾਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ, ਉਹੀ ਕਰਨਾ ਚਾਹੀਦਾ ਹੈ, ਜੋ ਉਹ ਕਰਨਾ ਚਾਹੁੰਦੇ ਹਨ।
ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਬਾਰੇ ਸੋਚਣਾ ਚਾਹੀਦਾ ਹੈ ਅਤੇ ਇਕ ਤੋਂ ਵੱਧ ਫ਼ਸਲਾਂ ਨੂੰ ਉਗਾਉਣਾ ਚਾਹੀਦਾ ਹੈ, ਤਾ ਕਿ ਜੇਕਰ ਇਕ ਫ਼ਸਲ ਖਰਾਬ ਹੋ ਜਾਏ ਤਾਂ ਉਹਨਾਂ ਕੋਲ ਦੂਜੀ ਫ਼ਸਲ ਤਾਂ ਹੋਏ । ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਸਤਵੀਰ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਸਫ਼ਲ ਐਗਰੀਪ੍ਰੇਨਿਓਰ ਦੀ ਕਹਾਣੀ, ਜੋ ਸਮਾਜ ਵਿੱਚ ਹੋਰਨਾਂ ਕਿਸਾਨਾਂ ਲਈ ਪ੍ਰੇਰਣਾਸ੍ਰੋਤ ਹੈ

ਇਹ ਕਿਹਾ ਜਾਂਦਾ ਹੈ ਕਿ ਮਹਾਨ ਚੀਜ਼ਾਂ ਕਈ ਵਾਰ ਆਰਾਮ ਵਾਲੇ ਖੇਤਰਾਂ ਤੋਂ ਨਹੀਂ ਮਿਲਦੀਆਂ ਅਤੇ ਜੇਕਰ ਕੋਈ ਵਿਅਕਤੀ ਅਸਲ ਵਿੱਚ ਕੁੱਝ ਅਜਿਹਾ ਕਰਨਾ ਚਾਹੁੰਦਾ ਹੈ, ਜੋ ਉਸਨੇ ਪਹਿਲਾਂ ਕਦੇ ਨਹੀਂ ਕੀਤਾ ਤਾਂ ਉਸਨੂੰ ਆਪਣਾ ਆਰਾਮ ਵਾਲਾ ਖੇਤਰ ਛੱਡਣਾ ਪਵੇਗਾ। ਅਜਿਹੇ ਇੱਕ ਵਿਅਕਤੀ ਹਨ, ਸਤਵੀਰ ਸਿੰਘ, ਜਿਨ੍ਹਾਂ ਨੇ ਆਪਣੀ ਆਸਾਨ ਜੀਵਨ-ਸ਼ੈਲੀ ਨੂੰ ਛੱਡ ਦਿੱਤਾ ਅਤੇ ਵਾਪਿਸ ਪੰਜਾਬ, ਭਾਰਤ ਆ ਕੇ ਆਪਣੇ ਲਕਸ਼ ਦਾ ਪਿੱਛਾ ਕੀਤਾ।

ਅੱਜ ਸਤਵੀਰ ਸਿੰਘ ਇੱਕ ਸਫ਼ਲ ਐਗਰੀਪ੍ਰੇਨਿਓਰ ਹਨ ਅਤੇ ਕਣਕ-ਝੋਨੇ ਦੀ ਤੁਲਨਾ ਵਿੱਚ ਦੋ ਗੁਣਾ ਜ਼ਿਆਦਾ ਲਾਭ ਕਮਾ ਰਹੇ ਹਨ। ਉਨ੍ਹਾਂ ਨੇ ਸਧਾਣਾ ਪਿੰਡ ਵਿੱਚ ਸਤਵੀਰ ਫਾਰਮ ਦੇ ਨਾਮ ਨਾਲ ਆਪਣਾ ਫਾਰਮ ਵੀ ਸਥਾਪਿਤ ਕੀਤਾ ਹੈ। ਉਹ ਮੁੱਖ ਤੌਰ ‘ਤੇ ਖੁਦ ਦੀ 7 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਖੇਤੀ ਕਰਦੇ ਹਨ ਅਤੇ ਉਨ੍ਹਾਂ ਨੇ ਆਪਣੀ ਦੋ ਏਕੜ ਜ਼ਮੀਨ ਕਿਰਾਏ ‘ਤੇ ਦਿੱਤੀ ਹੈ।

ਸਤਵੀਰ ਸਿੰਘ ਨੇ ਜੀਵਨ ਦੇ ਇਸ ਪੱਧਰ ਤੱਕ ਪਹੁੰਚਣ ਲਈ ਜਿਸ ਰਸਤੇ ਨੂੰ ਚੁਣਿਆ, ਉਹ ਆਸਾਨ ਨਹੀਂ ਸੀ। ਉਨ੍ਹਾਂ ਦੇ ਜੀਵਨ ਵਿੱਚ ਬਹੁਤ ਉਤਰਾਅ-ਚੜ੍ਹਾਅ ਆਏ, ਪਰ ਫਿਰ ਵੀ ਲਗਾਤਾਰ ਯਤਨਾਂ ਅਤੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਆਪਣੀ ਦਿਲਚਸਪੀ ਨੂੰ ਅੱਗੇ ਵਧਾਇਆ ਅਤੇ ਇਸ ਵਿੱਚ ਸਫ਼ਲਤਾ ਹਾਸਲ ਕੀਤੀ। ਇਹ ਸਭ ਉਸ ਵੇਲੇ ਸ਼ੁਰੂ ਹੋਇਆ, ਜਦੋਂ ਉਨ੍ਹਾਂ ਨੇ ਆਪਣੀ ਸਕੂਲ ਦੀ ਪੜ੍ਹਾਈ ਖ਼ਤਮ ਕੀਤੀ ਅਤੇ ਚਾਰ ਸਾਲ ਬਾਅਦ ਨੌਕਰੀ ਲਈ ਦੁਬਈ ਚਲੇ ਗਏ। ਪਰ ਕੁੱਝ ਸਮੇਂ ਬਾਅਦ ਉਹ ਭਾਰਤ ਵਾਪਿਸ ਆ ਗਏ ਅਤੇ ਉਨ੍ਹਾਂ ਨੇ ਖੇਤੀਬਾੜੀ ਕਰਨ ਦਾ ਫੈਸਲਾ ਕੀਤਾ ਅਤੇ ਵਾਪਿਸ ਦੁਬਈ ਜਾਣ ਦਾ ਵਿਚਾਰ ਛੱਡ ਦਿੱਤਾ। ਸ਼ੁਰੂ ਵਿੱਚ ਉਨ੍ਹਾਂ ਨੇ ਕਣਕ-ਝੋਨੇ ਦੀ ਖੇਤੀ ਸ਼ੁਰੂ ਕੀਤੀ, ਪਰ ਆਪਣੇ ਦੋਸਤਾਂ ਨਾਲ ਇੱਕ ਸਬਜ਼ੀ ਫਾਰਮ ਦਾ ਦੌਰਾ ਕਰਨ ਤੋਂ ਬਾਅਦ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਸਬਜ਼ੀ ਦੀ ਖੇਤੀ ਵੱਲ ਆਕਰਸ਼ਿਤ ਹੋ ਗਏ।

ਕਰੀਬ 7 ਸਾਲ ਪਹਿਲਾਂ (2010 ਵਿੱਚ) ਉਨ੍ਹਾਂ ਨੇ ਸਬਜ਼ੀ ਦੀ ਖੇਤੀ ਸ਼ੁਰੂ ਕੀਤੀ ਅਤੇ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਫੁੱਲ-ਗੋਭੀ ਪਹਿਲੀ ਸਬਜ਼ੀ ਸੀ, ਜੋ ਉਨ੍ਹਾਂ ਨੇ ਆਪਣੇ 1.5 ਏਕੜ ਖੇਤ ਵਿੱਚ ਉਗਾਈ ਸੀ ਅਤੇ ਇੱਕ ਗੰਭੀਰ ਨੁਕਸਾਨ ਦਾ ਸਾਹਮਣਾ ਕੀਤਾ। ਪਰ ਫਿਰ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ ਅਤੇ ਸਬਜ਼ੀ ਦੀ ਖੇਤੀ ਕਰਦੇ ਰਹੇ। ਹੌਲੀ-ਹੌਲੀ ਉਨ੍ਹਾਂ ਨੇ ਆਪਣੇ ਸਬਜ਼ੀ ਖੇਤਰ ਦਾ ਵਿਸਥਾਰ 7 ਏਕੜ ਤੱਕ ਕਰ ਦਿੱਤਾ ਅਤੇ ਕੱਦੂ, ਲੌਕੀ, ਬੈਂਗਣ, ਪਿਆਜ਼ ਅਤੇ ਵੱਖ-ਵੱਖ ਕਿਸਮਾਂ ਦੀਆਂ ਮਿਰਚਾਂ ਅਤੇ ਕਰੇਲਿਆਂ ਦੀ ਖੇਤੀ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਨਵੇਂ ਪੌਦੇ ਤਿਆਰ ਕਰਨੇ ਸ਼ੁਰੂ ਕੀਤੇ ਅਤੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਵੇਚਣਾ ਸ਼ੁਰੂ ਕੀਤਾ। ਹੌਲੀ-ਹੌਲੀ ਉਨ੍ਹਾਂ ਦੇ ਕੰਮ ਵਿੱਚ ਤੇਜ਼ੀ ਆਈ ਅਤੇ ਉਨ੍ਹਾਂ ਨੇ ਇਸ ਤੋਂ ਚੰਗਾ ਮੁਨਾਫ਼ਾ ਲਿਆ।

ਫੁੱਲ-ਗੋਭੀ ਦੇ ਗੰਭੀਰ ਨੁਕਸਾਨ ਦਾ ਸਾਹਮਣਾ ਕਰਨ ਤੋਂ ਬਾਅਦ, ਭਵਿੱਖ ਵਿੱਚ ਅਜਿਹੇ ਹਾਲਾਤਾਂ ਤੋਂ ਬਚਣ ਲਈ ਸਤਵੀਰ ਸਿੰਘ ਜੀ ਨੇ ਸਬਜ਼ੀ ਦੀ ਖੇਤੀ ਬਹੁਤ ਹੀ ਬੁੱਧੀਮਾਨੀ ਅਤੇ ਯੋਜਨਾ ਬਣਾ ਕੇ ਕੀਤੀ। ਪਹਿਲਾਂ ਉਹ ਗ੍ਰਾਹਕ ਅਤੇ ਮੰਡੀ ਦੀ ਮੰਗ ਨੂੰ ਸਮਝਦੇ ਹਨ ਅਤੇ ਉਸਦੇ ਅਨੁਸਾਰ ਉਹ ਸਬਜ਼ੀ ਦੀ ਖੇਤੀ ਕਰਦੇ ਹਨ। ਉਨ੍ਹਾਂ ਨੇ ਪੀ.ਏ.ਯੂ. ਦੇ ਸਮਾਰੋਹਾਂ ਵਿੱਚ ਵੀ ਹਿੱਸਾ ਲਿਆ, ਜਿੱਥੇ ਉਨ੍ਹਾਂ ਨੂੰ ਵੱਖ-ਵੱਖ ਫਾਰਮ ਦੇਖਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੈੱਟ ਹਾਊਸ ਫਾਰਮਿੰਗ ਦੀ ਤਕਨੀਕ ਵੀ ਸਿੱਖੀ ਅਤੇ ਇਸ ਵੇਲੇ ਉਹ ਆਪਣੀਆਂ ਸਬਜ਼ੀਆਂ ਨੂੰ ਸੁਰੱਖਿਅਤ ਵਾਤਾਵਰਨ ਦੇਣ ਲਈ ਇਸ ਢੰਗ ਦਾ ਪ੍ਰਯੋਗ ਕਰਦੇ ਹਨ। ਉਨ੍ਹਾਂ ਨੇ ਥੋੜ੍ਹਾ ਸਮਾਂ ਪਹਿਲਾਂ ਟੂਟੂਮਾ ਚੱਪਣ ਕੱਦੂ ਦੀ ਖੇਤੀ ਕੀਤੀ ਅਤੇ ਦਸੰਬਰ ਵਿੱਚ ਸਹੀ ਸਮੇਂ ‘ਤੇ ਉਪਲੱਬਧ ਕਰਵਾਇਆ। ਇਸ ਤੋਂ ਪਹਿਲਾਂ ਇਸੇ ਸਬਜ਼ੀ ਦਾ ਸਟੌਕ ਗੁਜਰਾਤ ਤੋਂ ਬਜ਼ਾਰ ਤੱਕ ਪਹੁੰਚਦਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਸਬਜ਼ੀ ਦੇ ਉਤਪਾਦਨ ਨੂੰ ਬਜ਼ਾਰ ਵਿੱਚ ਵਧੀਆ ਕੀਮਤ ‘ਤੇ ਵੇਚਿਆ। ਇਸ ਤੋਂ ਇਲਾਵਾ, ਉਹ ਹਰ ਵਾਰ ਆਪਣੇ ਉਤਪਾਦ ਨੂੰ ਵੇਚਣ ਲਈ ਮੰਡੀ ਵਿੱਚ ਖੁਦ ਜਾਂਦੇ ਹਨ ਅਤੇ ਕਿਸੇ ‘ਤੇ ਵੀ ਨਿਰਭਰ ਨਹੀਂ ਹਨ।

ਸਰਦੀਆਂ ਵਿੱਚ ਉਹ ਪੂਰੀ 7 ਏਕੜ ਜ਼ਮੀਨ ਵਿੱਚ ਸਬਜ਼ੀਆਂ ਦੀ ਖੇਤੀ ਕਰਦੇ ਹਨ ਅਤੇ ਗਰਮੀਆਂ ਵਿੱਚ ਇਸਨੂੰ ਘੱਟ ਕਰਕੇ 3.5 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਖੇਤੀ ਅਤੇ ਬਾਕੀ ਜ਼ਮੀਨ ‘ਤੇ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਹਨ। ਪੂਰੇ ਪਿੰਡ ਵਿੱਚ ਕੇਵਲ ਉਨ੍ਹਾਂ ਦਾ ਖੇਤ ਹੀ ਸਬਜ਼ੀਆਂ ਨਾਲ ਭਰਿਆ ਹੁੰਦਾ ਹੈ ਅਤੇ ਬਾਕੀ ਸਾਰੇ ਪਾਸੇ ਕਣਕ-ਝੋਨਾ ਦਿਖਾਈ ਦਿੰਦਾ ਹੈ। ਆਪਣੀਆਂ ਕੁਸ਼ਲ ਖੇਤੀ ਤਕਨੀਕਾਂ ਅਤੇ ਮੰਡੀਕਰਣ ਨੀਤੀਆਂ ਲਈ, ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਚਾਰ ਪੁਰਸਕਾਰ ਹਾਸਲ ਹੋਏ। ਉਨ੍ਹਾਂ ਦੀ ਅਨੇਕ ਉਪਲੱਬਧੀਆਂ ‘ਚੋਂ ਇੱਕ ਇਹ ਹੈ ਕਿ ਉਨ੍ਹਾਂ ਨੇ ਕੱਦੂ ਦੀ ਇੱਕ ਨਵੀਂ ਕਿਸਮ ਤਿਆਰ ਕੀਤੀ ਅਤੇ ਉਸਦਾ ਨਾਮ ਆਪਣੇ ਬੇਟੇ ਦੇ ਨਾਮ ਤੋਂ ਕਬੀਰ ਪੰਪਕਿਨ ਰੱਖਿਆ।

ਇਸ ਵੇਲੇ ਉਹ ਆਪਣੇ ਪਰਿਵਾਰ(ਮਾਤਾ, ਪਿਤਾ, ਪਤਨੀ, ਦੋ ਪੁੱਤਰਾਂ) ਨਾਲ ਪਿੰਡ ਸਧਾਣਾ ਵਿੱਚ ਰਹਿ ਰਹੇ ਹਨ, ਜੋ ਕਿ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਉਨ੍ਹਾਂ ਦੇ ਵੱਡੇ ਭਰਾ ਅਤੇ ਭਾਬੀ ਸਿੰਗਾਪੁਰ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਮੁੱਖ ਪ੍ਰੇਰਣਾ ਉਨ੍ਹਾਂ ਦੇ ਪਿਤਾ ਜੀ ਸਨ, ਜਿਨ੍ਹਾਂ ਨੇ ਖੇਤੀਬਾੜੀ ਕਿੱਤੇ ਵਿੱਚ ਸ਼ੁਰੂਆਤ ਕੀਤੀ, ਪਰ ਹੁਣ ਉਨ੍ਹਾਂ ਦੇ ਪਿਤਾ ਖੇਤ ਵਿੱਚ ਜ਼ਿਆਦਾ ਨਹੀਂ ਜਾਂਦੇ। ਉਹ ਕੇਵਲ ਘਰ ਰਹਿੰਦੇ ਹਨ ਅਤੇ ਬੱਚਿਆਂ ਨਾਲ ਸਮਾਂ ਬਿਤਾਉਂਦੇ ਹਨ। ਅੱਜ ਸਤਵੀਰ ਜੀ ਦੇ ਸਫ਼ਲਤਾਪੂਰਵਕ ਅਨੁਭਵ ਪਿੱਛੇ ਉਨ੍ਹਾਂ ਦੇ ਪਰਿਵਾਰ ਦਾ ਬਹੁਤ ਸਹਿਯੋਗ ਹੈ ਅਤੇ ਉਹ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਰਿਵਾਰ ਦੇ ਸਿਰ ਸਜਾਉਂਦੇ ਹਨ।

ਸਤਵੀਰ ਸਿੰਘ ਆਪਣੇ ਖੇਤ ਦਾ ਪ੍ਰਬੰਧਨ ਕੇਵਲ ਇੱਕ ਸਥਾਈ ਕਰਮਚਾਰੀ ਦੀ ਮਦਦ ਨਾਲ ਕਰਦੇ ਹਨ ਅਤੇ ਕਦੇ-ਕਦੇ ਮਜ਼ਦੂਰਾਂ ਨੂੰ ਸਬਜ਼ੀਆਂ ਚੁਣਨ ਲਈ ਕੰਮ ‘ਤੇ ਰੱਖ ਲੈਂਦੇ ਹਨ। ਸਬਜ਼ੀਆਂ ਦੀ ਕੀਮਤ ਦੇ ਆਧਾਰ ‘ਤੇ ਉਹ ਇੱਕ ਏਕੜ ‘ਚੋਂ ਇੱਕ ਮੌਸਮ ਵਿੱਚ ਲਗਭੱਗ 1-2 ਲੱਖ ਰੁਪਏ ਕਮਾਉਂਦੇ ਹਨ।

ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਉਹ ਜੈਵਿਕ ਖੇਤੀ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਵਰਮੀ-ਕੰਪੋਸਟ ਬਣਾਉਣ ਲਈ ਉਨ੍ਹਾਂ ਨੇ 3 ਦਿਨ ਦੀ ਟ੍ਰੇਨਿੰਗ ਵੀ ਲਈ ਹੈ। ਉਹ ਲੋਕਾਂ ਨੂੰ ਜੈਵਿਕ ਅਤੇ ਰਸਾਇਣਿਕ ਸਬਜ਼ੀਆਂ ਅਤੇ ਖਾਣ-ਯੋਗ ਉਤਪਾਦਾਂ ਵਿੱਚਲੇ ਅੰਤਰ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ। ਉਹ ਇਹ ਵੀ ਚਾਹੁੰਦੇ ਹਨ ਕਿ ਸਬਜ਼ੀਆਂ ਵੀ ਕਰਿਆਨੇ ਦੇ ਬਾਕੀ ਸਮਾਨ ਵਾਂਗ ਪੈਕਟ ਵਿੱਚ ਆਉਣੀਆਂ ਚਾਹੀਦਆਂ ਹਨ, ਤਾਂ ਕਿ ਲੋਕ ਸਮਝ ਸਕਣ ਕਿ ਉਹ ਕਿਹੜੇ ਖੇਤ ਅਤੇ ਕਿਹੜੇ ਬਰੈਂਡ ਦੀ ਸਬਜ਼ੀ ਖਰੀਦ ਰਹੇ ਹਨ।


ਕਿਸਾਨਾਂ ਲਈ ਸੰਦੇਸ਼

“ਮੈਂ ਆਪਣੇ ਗਿਆਨ ਵਿੱਚ ਕਮੀ ਹੋਣ ਦੇ ਕਾਰਨ ਸ਼ੁਰੂ ਵਿੱਚ ਬਹੁਤ ਕਠਿਨਾਈਆਂ ਦਾ ਸਾਹਮਣਾ ਕੀਤਾ। ਪਰ ਹੋਰ ਕਿਸਾਨ ਜੋ ਕਿ ਸਬਜ਼ੀਆਂ ਦੀ ਖੇਤੀ ਵਿੱਚ ਦਿਲਚਸਪੀ ਰੱਖਦੇ ਹਨ, ਉਹ ਮੇਰੀ ਤਰ੍ਹਾਂ ਗਲਤੀ ਨਾ ਕਰਨ ਅਤੇ ਸਬਜ਼ੀਆਂ ਦੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਮਾਹਿਰ ਦੀ ਸਲਾਹ ਜ਼ਰੂਰ ਲੈਣ ਅਤੇ ਸਬਜ਼ੀਆਂ ਦੀ ਮੰਡੀ ਦੀ ਜਾਂਚ ਵੀ ਕਰਨ। ਇਸ ਤੋਂ ਇਲਾਵਾ, ਜਿਨ੍ਹਾਂ ਕਿਸਾਨਾਂ ਕੋਲ ਲੋੜ ਅਨੁਸਾਰ ਸਾਧਨ ਹਨ, ਉਨ੍ਹਾਂ ਨੂੰ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਬਾਜ਼ਾਰ ਵਿੱਚ ਖਰੀਦਣ ਦੀ ਬਜਾਏ ਖੁਦ ਪੂਰਾ ਕਰਨਾ ਚਾਹੀਦਾ ਹੈ।”

 

ਅਵਤਾਰ ਸਿੰਘ ਰਤੋਲ

ਪੂਰੀ ਕਹਾਣੀ ਪੜ੍ਹੋ

53 ਸਾਲ ਦੇ ਕਿਸਾਨ – ਸਰਦਾਰ ਅਵਤਾਰ ਸਿੰਘ ਰਤੋਲ ਨਵੀਂਆਂ ਉੱਚਾਈਆਂ ਨੂੰ ਛੂਹ ਰਹੇ ਹਨ ਅਤੇ ਬਾਗਬਾਨੀ ਦੇ ਖੇਤਰ ਵਿੱਚ ਦੁੱਗਣਾ ਲਾਭ ਕਮਾ ਰਹੇ ਹਨ

ਖੇਤੀ ਸਿਰਫ ਪਸ਼ੂ-ਪਾਲਣ ਅਤੇ ਹਲ ਚਲਾਉਣ ਤੱਕ ਹੀ ਨਹੀਂ ਹੈ… ਬਲਕਿ ਇਸ ਤੋਂ ਕਿਤੇ ਵੱਧ ਹੈ!

ਅੱਜ ਖੇਤੀਬਾੜੀ ਦੇ ਖੇਤਰ ਵਿੱਚ ਕਰਨ ਦੇ ਲਈ ਕਈ ਨਵੀਆਂ ਚੀਜ਼ਾਂ ਹਨ, ਜਿਸ ਦੇ ਬਾਰੇ ਵਿੱਚ ਸ਼ਹਿਰੀ ਲੋਕਾਂ ਨੂੰ ਨਹੀਂ ਪਤਾ ਹੈ। ਬੀਜਾਂ ਦੀਆਂ ਉੱਨਤ ਕਿਸਮਾਂ ਦਾ ਰੋਪਣ ਕਰਨ ਤੋਂ ਲੈ ਕੇ ਖੇਤੀਬਾੜੀ ਦੀਆਂ ਨਵੀਂਆਂ ਤਕਨੀਕਾਂ ਨੂੰ ਲਾਗੂ ਕਰਨ ਤੱਕ, ਖੇਤੀਬਾੜੀ ਕਿਸੇ ਰਾੱਕੇਟ ਤੋਂ ਘੱਟ ਨਹੀਂ ਹੈ ਅਤੇ ਬਹੁਤ ਘੱਟ ਕਿਸਾਨ ਸਮਝਦੇ ਹਨ ਕਿ ਬਦਲਦੇ ਸਮੇਂ ਦੇ ਨਾਲ ਖੇਤੀਬਾੜੀ ਦੀ ਵਿਧੀ ਵਿੱਚ ਬਦਲਾਅ ਉਨ੍ਹਾਂ ਨੂੰ ਭਵਿੱਖ ਦੇ ਖ਼ਤਰਿਆਂ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸੇ ਤਰ੍ਹਾਂ ਹੀ ਸੰਗਰੂਰ ਜ਼ਿਲ੍ਹੇ ‘ਚ ਪੈਂਦੇ ਪਿੰਡ ਸਰੋਦ ਦੇ ਇੱਕ ਕਿਸਾਨ ਸ. ਅਵਤਾਰ ਸਿੰਘ ਰਤੋਲ ਨੇ ਸਮੇਂ ਦੇ ਨਾਲ ਬਦਲਾਅ ਦੇ ਤੱਥ ਨੂੰ ਬਹੁਤ ਵਧੀਆ ਤਰ੍ਹਾਂ ਸਮਝਿਆ।

ਇੱਕ ਕਿਸਾਨ ਲਈ 32 ਸਾਲ ਦਾ ਅਨੁਭਵ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਸ. ਅਵਤਾਰ ਸਿੰਘ ਰਤੋਲ ਨੇ ਆਪਣੇ ਬਾਗ਼ਬਾਨੀ ਦੇ ਰੁਜ਼ਗਾਰ ਨੂੰ ਸਹੀ ਦਿਸ਼ਾ ਵਿੱਚ ਅਕਾਰ ਦੇਣ ਵਿੱਚ ਇਸ ਨੂੰ ਬਹੁਤ ਵਧੀਆ ਤਰ੍ਹਾਂ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ 50 ਏਕੜ ਵਿੱਚ ਸਬਜ਼ੀਆਂ ਦੀ ਸ਼ੁਰੂਆਤ ਕੀਤੀ ਅਤੇ ਹੌਲੀ-ਹੌਲੀ ਆਪਣੇ ਖੇਤੀਬਾੜੀ ਦੇ ਖੇਤਰ ਦਾ ਵਿਸਥਾਰ ਕੀਤਾ। ਬਿਹਤਰ ਸਿੰਚਾਈ ਲਈ ਉਨ੍ਹਾਂ ਨੇ 47 ਏਕੜ ਵਿੱਚ ਭੂਮੀਗਤ ਪਾਈਪ ਲਾਈਨ ਲਗਾ ਦਿੱਤੀ, ਜਿਸ ਦਾ ਉਨ੍ਹਾਂ ਨੂੰ ਭਵਿੱਖ ਵਿੱਚ ਬਹੁਤ ਲਾਭ ਹੋਇਆ।

ਖੇਤੀ ਦੀ ਉਤਪਾਦਕਤਾ ਨੂੰ ਵਧਾਉਣ ਲਈ ਉਨ੍ਹਾਂ ਨੇ ਖੇਤੀਬਾੜੀ ਵਿਗਿਆਨ ਕੇਂਦਰ ਅਤੇ ਸੰਗਰੂਰ ਦੇ ਖੇਤੀ ਸਲਾਹਕਾਰ ਸੇਵਾ ਕੇਂਦਰ ਤੋਂ ਟ੍ਰੇਨਿੰਗ ਲਈ। ਟ੍ਰੇਨਿੰਗ ਦੌਰਾਨ ਮਿਲੀ ਜਾਣਕਾਰੀ ਨਾਲ ਉਨ੍ਹਾਂ ਨੇ 4000 ਵਰਗ ਫੁੱਟ ਵਿੱਚ ਦੋ ਉੱਚ-ਤਕਨੀਕੀ ਪੋਲੀਹਾਊਸਾਂ ਦਾ ਨਿਰਮਾਣ ਕੀਤਾ ਅਤੇ ਇਸ ਵਿੱਚ ਖੀਰੇ ਅਤੇ ਜਰਬੇਰਾ ਦੇ ਫੁੱਲਾਂ ਦੀ ਖੇਤੀ ਕੀਤੀ। ਉਹ ਖੀਰੇ ਅਤੇ ਜਰਬੇਰਾ ਦੀ ਖੇਤੀ ਤੋਂ ਲਗਭਗ 7.5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਲੈ ਰਹੇ ਹਨ, ਜੋ ਕਿ ਉਨ੍ਹਾਂ ਦੇ ਖੇਤੀਬਾੜੀ ਉਤਪਾਦਾਂ ਦੇ ਪ੍ਰਬੰਧ ਲਈ ਕਾਫ਼ੀ ਹੈ।

ਸ. ਅਵਤਾਰ ਸਿੰਘ ਰਤੋਲ ਦੇ ਲਈ ਬਾਗਬਾਨੀ ਦਾ ਧੰਦਾ ਪੂਰੀ ਤਰ੍ਹਾਂ ਜਨੂੰਨ ਬਣ ਗਿਆ ਅਤੇ ਉਹ ਆਪਣੀ ਦਿਲਚਸਪੀ ਨੂੰ ਹੋਰ ਵਧਾਉਣ ਲਈ ਬਾਗਬਾਨੀ ਦੀ ਉੱਨਤ ਤਕਨੀਕਾਂ ਨੂੰ ਸਿੱਖਣ ਲਈ ਵਿਦੇਸ਼ ਗਏ। ਵਿਦੇਸ਼ ਦੌਰੇ ਨੇ ਫਾਰਮ ਦੀ ਉਤਪਾਦਕਤਾ ‘ਤੇ ਸਕਾਰਾਤਮਕ ਪ੍ਰਭਾਵ ਪਾਇਆ ਅਤੇ ਸ. ਅਵਤਾਰ ਸਿੰਘ ਰਤੋਲ ਨੇ ਆਲੂ, ਮਿਰਚ, ਤਰਬੂਜ਼, ਸ਼ਿਮਲਾ ਮਿਰਚ, ਕਣਕ ਆਦਿ ਫਸਲਾਂ ਦੀ ਖੇਤੀ ਵਿੱਚ ਸਫਲਤਾ ਪ੍ਰਾਪਤ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਬਜ਼ੀਆਂ ਦੀ ਨਰਸਰੀ ਤਿਆਰ ਕਰਨੀ ਸ਼ੁਰੂ ਕੀਤੀ ਅਤੇ ਹੋਰ ਕਿਸਾਨਾਂ ਨੂੰ ਵੇਚਣੀ ਵੀ ਸ਼ੁਰੂ ਕੀਤੀ।

ਉਪਲੱਬਧੀਆਂ ਦੀ ਗਿਣਤੀ..
ਪਾਣੀ ਬਚਾਉਣ ਦੇ ਲਈ ਤੁਪਕਾ ਸਿੰਚਾਈ ਪ੍ਰਣਾਲੀ ਨੂੰ ਅਪਨਾਉਣਾ, ਸਬਜ਼ੀਆਂ ਦੇ ਛੋਟੇ ਪੌਦੇ ਲਗਾਉਣ ਲਈ ਇੱਕ ਛੋਟਾ ਟ੍ਰਾਂਸ-ਪਲਾਂਟਰ ਵਿਕਸਤ ਕਰਨਾ ਅਤੇ ਲੋਅ-ਟੱਨਲ ਤਕਨੀਕ ਦੀ ਵਰਤੋਂ ਆਦਿ ਉਨ੍ਹਾਂ ਦੀਆਂ ਕੁੱਝ ਉਪਲਬਧੀਆਂ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਸ਼ਿਮਲਾ ਮਿਰਚ ਅਤੇ ਹੋਰ ਕਈ ਸਬਜ਼ੀਆਂ ਦੀ ਸਫਲਤਾਪੂਰਵਕ ਖੇਤੀ ਕਰਨ ਵਿੱਚ ਮਦਦ ਕੀਤੀ। ਉਨ੍ਹਾਂ ਨੂੰ ਆਪਣੇ ਫਾਰਮ ‘ਤੇ ਸਾਰੀਆਂ ਆਧੁਨਿਕ ਖੇਤੀ ਤਕਨੀਕਾਂ ਨੂੰ ਲਾਗੂ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਹੋਈ, ਜਿਸ ਨੇ ਉਨ੍ਹਾਂ ਨੂੰ ਹੋਰ ਤਰੱਕੀ ਕਰਨ ਲਈ ਪ੍ਰੇਰਿਤ ਕੀਤਾ।

ਪੁਰਸਕਾਰ
• “ਦਲੀਪ ਸਿੰਘ ਧਾਲੀਵਾਲ ਯਾਦਗਾਰੀ ਸਨਮਾਨ” ਨਾਲ ਸਨਮਾਨਿਤ।
• ਬਾਗ਼ਬਾਨੀ ਵਿੱਚ ਸਫਲਤਾ ਲਈ “ਮੁੱਖ ਮੰਤਰੀ ਸਨਮਾਨ” ਨਾਲ ਸਨਮਾਨਿਤ।

ਸੰਦੇਸ਼
“ਬਾਗਬਾਨੀ ਇੱਕ ਲਾਭਦਾਇਕ ਖੇਤਰ ਹੈ ਜਿਸ ਵਿੱਚ ਬਹੁਤ ਸਾਰੇ ਨਵੇਂ ਖੇਤੀ ਦੇ ਢੰਗ ਅਤੇ ਪ੍ਰਭਾਵਸ਼ਾਲੀ ਲਾਗਤ ਤਕਨੀਕਾਂ ਹਨ। ਇਸ ਖੇਤਰ ਨੂੰ ਅਪਣਾ ਕੇ ਕਿਸਾਨ ਨੂੰ ਆਪਣੀ ਆਮਦਨ ਵਿੱਚ ਚੰਗਾ ਵਾਧਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।”

 

ਸਰਦਾਰ ਗੁਰਮੇਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਗੁਰਮੇਲ ਸਿੰਘ ਨੇ ਆਪਣੇ ਆਧੁਨਿਕ ਤਕਨੀਕੀ ਉਪਕਰਨਾਂ ਦੀ ਵਰਤੋਂ ਕਰਕੇ ਸਬਜ਼ੀਆਂ ਦੀ ਖੇਤੀ ਵਿੱਚ ਮੁਨਾਫ਼ਾ ਕਮਾਇਆ

ਗੁਰਮੇਲ ਸਿੰਘ ਇੱਕ ਅਗਾਂਹਵਧੂ ਕਿਸਾਨ ਪੰਜਾਬ ਦੇ ਪਿੰਡ ਉੱਚਾਗਾਓਂ (ਪਟਿਆਲਾ) ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲ ਘੱਟ ਜ਼ਮੀਨ ਹੋਣ ਦੇ ਬਾਵਜੂਦ ਵੀ ਉਹ ਪਿਛਲੇ 23 ਸਾਲਾਂ ਤੋਂ ਸਬਜ਼ੀਆਂ ਦੀ ਖੇਤੀ ਕਰਕੇ ਬਹੁਤ ਲਾਭ ਕਮਾ ਰਹੇ ਹਨ। ਉਨ੍ਹਾਂ ਕੋਲ 17.5 ਏਕੜ ਜ਼ਮੀਨ ਹੈ ਜਿਸ ਵਿੱਚੋਂ 11 ਏਕੜ ਜ਼ਮੀਨ ਆਪਣੀ ਅਤੇ 6.5 ਏਕੜ ਠੇਕੇ ‘ਤੇ ਲਈ ਹੋਈ ਹੈ।

ਆਧੁਨਿਕ ਖੇਤੀ ਤਕਨੀਕਾਂ ਜਿਵੇਂ ਕਿ ਤੁਪਕਾ ਸਿੰਚਾਈ, ਸਪਰੇਅ ਸਿੰਚਾਈ ਅਤੇ ਲੇਜ਼ਰ ਸੁਹਾਗਾ ਆਦਿ ਵਰਗੇ ਕਈ ਪਾਵਰ ਟੂਲਸ ਉਨ੍ਹਾਂ ਕੋਲ ਹਨ ਜੋ ਉਨ੍ਹਾਂ ਨੂੰ ਕੁਸ਼ਲ ਖੇਤੀ ਅਤੇ ਪਾਣੀ ਦੀ ਸੰਭਾਲ ਕਰਨ ਵਿੱਚ ਸਹਾਇਤਾ ਕਰਦੇ ਹਨ। ਜਦੋਂ ਗੱਲ ਕੀੜੇਮਾਰ ਦਵਾਈਆਂ ਦੀ ਆਉਂਦੀ ਹੈ, ਤਾਂ ਉਹ ਬਹੁਤ ਬੁੱਧੀਮਤਾ ਨਾਲ ਕੰਮ ਲੈਂਦੇ ਹਨ। ਉਹ ਸਿਰਫ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਿਫ਼ਾਰਿਸ਼ ਕੀਤੇ ਗਏ ਕੀਟਨਾਸ਼ਕਾਂ ਦੀ ਹੀ ਵਰਤੋਂ ਕਰਦੇ ਹਨ। ਜ਼ਿਆਦਾਤਰ ਉਹ ਵਧੀਆ ਪੈਦਾਵਾਰ ਲਈ ਆਪਣੇ ਖੇਤਾਂ ਵਿੱਚ ਹਰੀ ਕੁਦਰਤੀ ਖਾਦ ਦੀ ਵਰਤੋਂ ਕਰਦੇ ਹਨ।

ਦੂਜੀ ਆਧੁਨਿਕ ਤਕਨੀਕ, ਉਹ ਸਬਜ਼ੀਆਂ ਦੇ ਵਿਕਾਸ ਲਈ 6 ਏਕੜ ਵਿੱਚ ਛੋਟੀ ਸੁਰੰਗ ਦੀ ਸਹੀ ਵਰਤੋਂ ਕਰ ਰਹੇ ਹਨ। ਕੁੱਝ ਫ਼ਸਲਾਂ ਜਿਵੇਂ ਕਿ ਝੋਨਾ, ਕਣਕ, ਲੌਂਗ, ਗੋਭੀ, ਤਰਬੂਜ਼, ਟਮਾਟਰ, ਬੈਂਗਣ, ਖੀਰਾ, ਮਟਰ ਅਤੇ ਕਰੇਲਾ ਆਦਿ ਦੀ ਖੇਤੀ ਵਿਸ਼ੇਸ਼ ਤੌਰ ‘ਤੇ ਕਰਦੇ ਹਨ। ਆਪਣੇ ਖੇਤੀਬਾੜੀ ਦੇ ਕਾਰੋਬਾਰ ਨੂੰ ਹੋਰ ਬਿਹਤਰ ਬਣਾਉਣ ਲਈ ਉਨ੍ਹਾਂ ਨੇ ਸੋਇਆ ਦੇ ਹਾਈਬ੍ਰਿਡ ਬੀਜ ਤਿਆਰ ਕਰਨ ਅਤੇ ਹੋਰ ਸਹਾਇਕ ਗਤੀਵਿਧੀਆਂ ਜਿਵੇਂ ਕਿ ਮਧੂ-ਮੱਖੀ ਪਾਲਣ ਅਤੇ ਡੇਅਰੀ ਫਾਰਮਿੰਗ ਆਦਿ ਦੀ ਸਿਖਲਾਈ ਖੇਤੀਬਾੜੀ ਵਿਗਿਆਨ ਕੇਂਦਰ, ਪਟਿਆਲਾ ਤੋਂ ਪ੍ਰਾਪਤ ਕੀਤੀ।

ਮੰਡੀਕਰਨ
ਉਨ੍ਹਾਂ ਦੇ ਅਨੁਭਵ ਦੇ ਵੱਡੇ ਖੇਤਰ ਵਿੱਚ ਨਾ ਸਿਰਫ਼ ਵਿਭਿੰਨ ਫ਼ਸਲਾਂ ਨੂੰ ਲਾਭਦਾਇਕ ਰੂਪ ਨਾਲ ਉਗਾਉਣਾ ਸ਼ਾਮਲ ਹੈ, ਬਲਕਿ ਇਸ ਦੌਰਾਨ ਉਨ੍ਹਾ ਨੇ ਆਪਣੇ ਮੰਡੀਕਰਨ ਦੇ ਹੁਨਰ ਨੂੰ ਵੀ ਵਧਾਇਆ ਅਤੇ ਅੱਜ ਉਨ੍ਹਾਂ ਕੋਲ “ਆਤਮਾ ਕਿਸਾਨ ਹੱਟ (ਪਟਿਆਲਾ)” ਵਿੱਚ ਆਪਣਾ ਖੁਦ ਦਾ ਆਊਟਲੈੱਟ ਹੈ। ਉਨ੍ਹਾਂ ਦੇ ਪ੍ਰੋਸੈੱਸਡ ਕੀਤੇ ਉਤਪਾਦਾਂ ਦੀ ਗੁਣਵੱਤਾ ਉਨ੍ਹਾਂ ਦੀ ਵਿਕਰੀ ਨੂੰ ਦਿਨ ਪ੍ਰਤੀਦਿਨ ਵਧਾ ਰਹੀ ਹੈ। ਉਨ੍ਹਾਂ ਨੇ 2012 ਵਿੱਚ ਬ੍ਰੈਂਡ ਨਾਮ “ਸਮਾਰਟ” ਦੇ ਤਹਿਤ ਸੋਇਆ ਪਲਾਂਟ ਵੀ ਸਥਾਪਿਤ ਕੀਤਾ ਅਤੇ ਇਸ ਪਲਾਂਟ ਦੇ ਤਹਿਤ ਉਹ ਸੋਇਆਬੀਨ, ਪਨੀਰ, ਆਟਾ ਅਤੇ ਗਿਰੀਆਂ ਵਰਗੇ ਉਤਪਾਦਾਂ ਨੂੰ ਤਿਆਰ ਕਰਦੇ ਅਤੇ ਵੇਚਦੇ ਹਨ।

ਪ੍ਰਾਪਤੀਆਂ
ਇਹ ਦੂਜੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ CRI ਪੰਪ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਸੰਦੇਸ਼
“ਜੇਕਰ ਕਿਸਾਨ ਸਿਹਤਮੰਦ ਜੀਵਨ ਜਿਉਣਾ ਚਾਹੁੰਦੇ ਹਨ ਅਤੇ ਵਰਤਮਾਨ ਅਤੇ ਭਵਿੱਖ ਵਿੱਚ ਚੰਗੀ ਪੈਦਾਵਾਰ ਲੈਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਖੇਤ ਵਿੱਚ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ।”

 

ਗੁਰਚਰਨ ਸਿੰਘ ਮਾਨ

ਪੂਰੀ ਕਹਾਣੀ ਪੜ੍ਹੋ

ਜਾਣੋਂ ਕਿਵੇਂ ਗੁਰਚਰਨ ਸਿੰਘ ਮਾਨ ਨੇ ਖੇਤੀ ਵਿਭਿੰਨਤਾ ਅਤੇ ਹੋਰ ਸਹਾਇਕ ਧੰਦਿਆਂ ਰਾਹੀਂ ਆਪਣੀ ਜ਼ਮੀਨ ਤੋਂ ਵਧੇਰੇ ਉਤਪਾਦਨ ਲਿਆ

ਭਾਰਤ ਵਿੱਚ ਖੇਤੀ ਵਿਭਿੰਨਤਾ ਦਾ ਰੁਝਾਨ ਇੰਨਾ ਆਮ ਨਹੀਂ ਹੈ। ਕਣਕ, ਝੋਨਾ ਅਤੇ ਹੋਰ ਰਵਾਇਤੀ ਫ਼ਸਲਾਂ ਜਿਵੇਂ ਕਿ ਜੌਂ ਆਦਿ ਮੁੱਖ ਫ਼ਸਲਾਂ ਹਨ, ਜਿਨ੍ਹਾਂ ਨੂੰ ਕਿਸਾਨ ਪਹਿਲ ਦਿੰਦੇ ਹਨ। ਉਹ ਇਸ ਤੱਥ ਤੋਂ ਅਣਜਾਣ ਹਨ ਕਿ ਰਵਾਇਤੀ ਖੇਤੀ ਨਾ ਕੇਵਲ ਮਿੱਟੀ ਦੇ ਉਪਜਾਊ-ਪਣ ਨੂੰ ਪ੍ਰਭਾਵਿਤ ਕਰਦੀ ਹੈ, ਬਲਕਿ ਕਿਸਾਨ ਨੂੰ ਵੀ ਪ੍ਰਭਾਵਿਤ ਕਰਦੀ ਹੈ ਅਤੇ ਕਦੀ-ਕਦੀ ਇਹ ਉਨ੍ਹਾਂ ਨੂੰ ਕਮਜ਼ੋਰ ਵੀ ਬਣਾ ਦਿੰਦੀ ਹੈ। ਦੂਜੇ ਪਾਸੇ ਖੇਤੀ ਵਿਭਿੰਨਤਾ ਨੂੰ ਸਹੀ ਢੰਗ ਨਾਲ ਕੀਤਾ ਜਾਵੇ, ਤਾਂ ਕਿਸਾਨ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ। ਇੱਕ ਇਸ ਤਰ੍ਹਾਂ ਦੇ ਕਿਸਾਨ – ਗੁਰਚਰਨ ਸਿੰਘ ਮਾਨ ਹਨ, ਜਿਨ੍ਹਾਂ ਨੇ ਖੇਤੀ ਵਿਭਿੰਨਤਾ ਦੇ ਫਾਇਦਿਆਂ ਨੂੰ ਪਹਿਚਾਣਿਆ ਅਤੇ ਇਸ ਨੂੰ ਉਸ ਸਮੇਂ ਲਾਗੂ ਕਰ ਕੇ ਲਾਭ ਕਮਾਇਆ, ਜਦੋਂ ਉਹਨਾਂ ਦੀ ਆਰਥਿਕ ਸਥਿਤੀ ਬਿਲਕੁਲ ਹੀ ਖਰਾਬ ਸੀ।

ਗੁਰਚਰਨ ਸਿੰਘ ਮਾਨ ਬਠਿੰਡਾ ਜ਼ਿਲ੍ਹੇ ਦੇ ਤੁੰਗਵਾਲੀ ਪਿੰਡ ਦੇ ਇੱਕ ਸਧਾਰਨ ਕਿਸਾਨ ਸਨ। ਉਹ ਜਿਸ ਖੇਤਰ ਦੇ ਰਹਿਣ ਵਾਲੇ ਸਨ ਉੱਥੇ ਦੀ ਜ਼ਮੀਨ ਬਹੁਤ ਖੁਸ਼ਕ ਅਤੇ ਇਲਾਕਾ ਬਹੁਤ ਪੱਛੜਿਆ ਹੋਇਆ ਸੀ। ਪਰ ਉਨ੍ਹਾਂ ਦੀ ਮਜ਼ਬੂਤ ਇੱਛਾ-ਸ਼ਕਤੀ ਦੇ ਸਾਹਮਣੇ ਇਹ ਰੁਕਾਵਟਾਂ ਕੁੱਝ ਵੀ ਨਹੀਂ ਸਨ।

1992 ਵਿੱਚ ਜਵਾਨੀ ਵੇਲੇ ਉਨ੍ਹਾਂ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਅਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕੋਲ ਪਹਿਲਾਂ ਤੋਂ ਹੀ 42 ਏਕੜ ਜ਼ਮੀਨ ਸੀ ਪਰ ਉਹ ਇਸ ਤੋਂ ਸੰਤੁਸ਼ਟ ਨਹੀਂ ਸਨ। ਖੁਸ਼ਕ ਖੇਤਰ ਹੋਣ ਕਾਰਨ ਕਣਕ ਅਤੇ ਝੋਨਾ ਉਗਾਉਣਾ ਉਨ੍ਹਾਂ ਲਈ ਇੱਕ ਸਫ਼ਲ ਉੱਦਮ ਨਹੀਂ ਸੀ। ਕਈ ਕੋਸ਼ਿਸ਼ਾਂ ਦੇ ਬਾਅਦ, ਜਦੋਂ ਗੁਰਚਰਨ ਸਿੰਘ ਰਵਾਇਤੀ ਖੇਤੀ ਵਿੱਚ ਸਫ਼ਲ ਨਹੀਂ ਹੋਏ ਤਾਂ ਉਨ੍ਹਾਂ ਨੇ ਖੇਤੀ ਦੇ ਢੰਗਾਂ ਵਿੱਚ ਤਬਦੀਲੀਆਂ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਖੇਤੀ ਵਿਭਿੰਨਤਾ ਨੂੰ ਅਪਣਾਇਆ ਅਤੇ ਇਸ ਪਹਿਲ-ਕਦਮੀ ਦੇ ਕਾਰਨ ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਾਲ ਦਾ ਸਭ ਤੋਂ ਵਧੀਆ ਕਿਸਾਨ ਚੁਣਿਆ ਗਿਆ ਅਤੇ ਖੇਤੀ ਵਿਭਿੰਨਤਾ ਅਪਣਾਉਣ ਲਈ ਉਨ੍ਹਾਂ ਨੂੰ ਪੀ.ਏ.ਯੂ ਅਧਿਆਪਕ ਮਨਿੰਦਰਜੀਤ ਸਿੰਘ ਸੰਧੂ ਦੁਆਰਾ “ਪਰਵਾਸੀ ਭਾਰਤੀ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ।

ਅੱਜ 42 ਏਕੜ ਵਿੱਚੋਂ ਉਨ੍ਹਾਂ ਕੋਲ 10 ਏਕੜ ਵਿੱਚ ਬਾਗ ਹੈ, 2.5 ਏਕੜ ਵਿੱਚ ਸਬਜ਼ੀਆਂ ਦੀ ਖੇਤੀ, 10 ਏਕੜ ਵਿੱਚ ਮੱਛੀ ਫਾਰਮ ਅਤੇ ਅੱਧੇ ਏਕੜ ਵਿੱਚ ਬੋਹੜ(ਬਰਗਦ) ਦੇ ਪੌਦੇ ਹਨ। ਪਰ ਉਨ੍ਹਾਂ ਲਈ ਖੇਤੀ ਵਿਭਿੰਨਤਾ ਤੋਂ ਇਲਾਵਾ ਅਸਲ ਜੀਵਨ ਬਦਲ ਦੇਣ ਵਾਲਾ ਧੰਦਾ ਸੀ ਮਧੂ-ਮੱਖੀ ਪਾਲਣ। ਉਨ੍ਹਾਂ ਨੇ ਮੱਖੀ ਪਾਲਣ ਲਈ ਸਿਰਫ਼ ਮੱਖੀਆਂ ਦੇ 7 ਬਕਸਿਆਂ ਤੋਂ ਸ਼ੁਰੂਆਤ ਕੀਤੀ ਅਤੇ ਅੱਜ ਉਨ੍ਹਾਂ ਕੋਲ 1800 ਤੋਂ ਵੀ ਜ਼ਿਆਦਾ ਮਧੂ-ਮੱਖੀਆਂ ਦੇ ਬਕਸੇ ਹਨ, ਜਿਹਨਾਂ ਤੋਂ ਹਰ ਸਾਲ ਇੱਕ ਹਜ਼ਾਰ ਕੁਇੰਟਲ ਸ਼ਹਿਦ ਦਾ ਉਤਪਾਦਨ ਹੁੰਦਾ ਹੈ।

ਸ. ਗੁਰਚਰਨ ਸਿੰਘ ਆਪਣੇ ਕੰਮ ਵਿੱਚ ਇੰਨੇ ਨਿਪੁੰਨ ਹਨ ਕਿ ਉਨ੍ਹਾਂ ਦੁਆਰਾ ਪੈਦਾ ਕੀਤੇ ਸ਼ਹਿਦ ਦੀ ਗੁਣਵੱਤਾ ਬਹੁਤ ਚੰਗੀ ਹੈ ਅਤੇ ਕਈ ਦੇਸ਼ਾਂ ਵਿੱਚ ਮਾਨਤਾ ਪ੍ਰਾਪਤ ਹੈ। ਮੱਖੀ ਪਾਲਣ ਵਿੱਚ ਉਨ੍ਹਾਂ ਦੀ ਸਫ਼ਲਤਾ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾ ਦੇ ਪਿੰਡ ਵਿੱਚ ਸ਼ਹਿਦ ਪ੍ਰੋਸੈੱਸਿੰਗ ਪਲਾਂਟ ਸਥਾਪਿਤ ਕਰਨ ਦਾ ਫੈਸਲਾ ਕੀਤਾ ਅਤੇ ਇਸ ਪਲਾਂਟ ਨੇ 15 ਲੋਕਾਂ ਨੂੰ ਰੋਜ਼ਗਾਰ ਦਿੱਤਾ ਜੋ ਗਰੀਬ ਰੇਖਾ ਹੇਠ ਆਉਂਦੇ ਹਨ। ਉਨ੍ਹਾਂ ਦਾ ਮਧੂ-ਮੱਖੀ ਪਾਲਣ ਦਾ ਕਾਰੋਬਾਰ ਨਾ ਕੇਵਲ ਉਨ੍ਹਾ ਨੂੰ ਲਾਭ ਦਿੰਦਾ ਹੈ, ਬਲਕਿ ਕਈ ਹੋਰ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਹੈ।

ਸ. ਗੁਰਚਰਨ ਸਿੰਘ ਨੇ ਵਿਭਿੰਨਤਾ ਦੇ ਅਸਲ ਅਰਥ ਨੂੰ ਸਮਝਿਆ ਅਤੇ ਇਸ ਨੂੰ ਨਾ ਕੇਵਲ ਸਬਜ਼ੀਆਂ ਦੀ ਖੇਤੀ ‘ਤੇ ਲਾਗੂ ਕੀਤਾ, ਬਲਕਿ ਇਸ ਨੂੰ ਆਪਣੇ ਵਪਾਰ ‘ਤੇ ਲਾਗੂ ਕੀਤਾ। ਉਨ੍ਹਾਂ ਕੋਲ ਬਾਗ, ਮੱਛੀ ਫਾਰਮ, ਡੇਅਰੀ ਫਾਰਮ ਹਨ ਅਤੇ ਇਸ ਤੋਂ ਇਲਾਵਾ ਉਹ ਜੈਵਿਕ ਖੇਤੀ ਵਿੱਚ ਵੀ ਸਰਗਰਮ ਤੌਰ ‘ਤੇ ਸ਼ਾਮਲ ਹਨ। ਮਧੂ-ਮੱਖੀ ਪਾਲਣ ਵਪਾਰ ਦੇ ਨਾਲ ਉਨ੍ਹਾਂ ਨੇ ਮਧੂ-ਮੱਖੀਆਂ ਦੇ ਬਕਸੇ ਬਣਾਉਣ ਅਤੇ ਮੋਮਬੱਤੀਆਂ ਬਣਾਉਣ ਵਰਗੇ ਹੋਰ ਸਹਾਇਕ ਕਾਰੋਬਾਰ ਸ਼ੁਰੂ ਕਰ ਦਿੱਤੇ ਹਨ।

“ਇੱਕ ਚੀਜ਼ ਜੋ ਹਰ ਕਿਸਾਨ ਨੂੰ ਕਰਨੀ ਚਾਹੀਦੀ ਹੈ ਉਹ ਹੈ ਮਿੱਟੀ ਅਤੇ ਪਾਣੀ ਦੀ ਜਾਂਚ ਅਤੇ ਦੂਜੀ ਚੀਜ਼ ਕਿਸਾਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਇੱਕ ਕਿਸਾਨ ਆਲੂ ਉਗਾਉਂਦਾ ਹੈ ਤਾਂ ਦੂਜੇ ਨੂੰ ਲਸਣ ਉਗਾਉਣਾ ਚਾਹੀਦਾ ਹੈ, ਉਨ੍ਹਾਂ ਨੂੰ ਕਦੇ ਕਿਸੇ ਦੀ ਨਕਲ ਨਹੀਂ ਕਰਨੀ ਚਾਹੀਦੀ।”

ਮੱਖੀ ਪਾਲਣ ਹੁਣ ਉਨ੍ਹਾਂ ਦਾ ਮੁੱਢਲਾ ਕਾਰੋਬਾਰ ਬਣ ਗਿਆ ਹੈ ਅਤੇ ਉਨ੍ਹਾਂ ਦੇ ਫਾਰਮ ਦਾ ਨਾਮ “ਮਾਨ ਮੱਖੀ ਫਾਰਮ” ਹੈ। ਸ਼ਹਿਦ ਤੋਂ ਇਲਾਵਾ ਉਹ ਜੈਮ, ਆਚਾਰ, ਮਸਾਲੇ ਜਿਵੇਂ ਕਿ ਹਲਦੀ ਪਾਊਡਰ ਅਤੇ ਲਾਲ ਮਿਰਚ ਪਾਊਡਰ ਆਦਿ ਵੀ ਬਣਾਉਂਦੇ ਹਨ। ਉਹ ਇਨ੍ਹਾਂ ਸਾਰੇ ਉਤਪਾਦਾਂ ਦਾ ਮੰਡੀਕਰਨ “ਮਾਨ” ਨਾਮ ਦੇ ਤਹਿਤ ਕਰਦੇ ਹਨ।

ਵਰਤਮਾਨ ਵਿੱਚ ਉਨ੍ਹਾਂ ਦਾ ਫਾਰਮ ਆਲੇ-ਦੁਆਲੇ ਦੇ ਵਾਤਾਵਰਣ ਅਤੇ ਸੁੰਦਰ ਦ੍ਰਿਸ਼ ਕਾਰਨ ਪੰਜਾਬ ਟੂਰਿਜ਼ਮ ਦੇ ਅੰਤਰਗਤ ਆਉਂਦਾ ਹੈ। ਉਨ੍ਹਾਂ ਦਾ ਫਾਰਮ 5000 ਤੋਂ ਵੱਧ ਪ੍ਰਜਾਤੀਆਂ ਨਾਲ ਘਿਰਿਆ ਹੋਇਆ ਹੈ ਅਤੇ ਉੱਥੇ ਦਾ ਦ੍ਰਿਸ਼ ਪ੍ਰਕਿਰਤੀ ਦੇ ਨਜ਼ਦੀਕ ਹੋਣ ਦਾ ਵਾਸਤਵਿਕ ਅਰਥ ਦਰਸਾਉਂਦਾ ਹੈ।

ਉਨ੍ਹਾਂ ਦੇ ਅਨੁਸਾਰ, ਜੋ ਵੀ ਉਨ੍ਹਾਂ ਨੇ ਅੱਜ ਹਾਸਲ ਕੀਤਾ ਹੈ, ਉਹ ਸਿਰਫ ਪੀ.ਏ.ਯੂ. ਦੇ ਕਾਰਨ। ਸ਼ੁਰੂਆਤ ਤੋਂ ਉਨ੍ਹਾਂ ਨੇ ਉਹੀ ਕੀਤਾ ਜਿਸ ਦੀ ਪੀ.ਏ.ਯੂ. ਦੇ ਮਾਹਿਰਾਂ ਦੁਆਰਾ ਸਿਫ਼ਾਰਿਸ਼ ਕੀਤੀ ਗਈ। ਆਪਣੇ ਕੰਮ ਵਿੱਚ ਜ਼ਿਆਦਾ ਪੇਸ਼ੇਵਰ ਹੋਣ ਲਈ ਉਨ੍ਹਾਂ ਨੇ ਉੱਚ ਸਿੱਖਿਆ ਵੀ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਟੈਕਨੀਕਲ ਅਤੇ ਸਾਇੰਟੀਫਿਕ ਇੰਨਵੈਂਨਸ਼ਨਜ਼ ਵਿੱਚ ਗ੍ਰੈਜੂਏਸ਼ਨ ਕੀਤੀ।

ਗੁਰਚਰਨ ਸਿੰਘ ਦੀ ਸਫ਼ਲਤਾ ਦੀ ਕੁੰਜੀ ਹੈ: ਉਤਪਾਦਨ ਦੀ ਲਾਗਤ ਘੱਟ ਕਰਨਾ, ਉਤਪਾਦਾਂ ਨੂੰ ਖੁਦ ਮੰਡੀ ਵਿੱਚ ਲੈ ਕੇ ਜਾਣਾ ਅਤੇ ਸਰਕਾਰ ‘ਤੇ ਘੱਟ ਤੋਂ ਘੱਟ ਨਿਰਭਰ ਹੋਣਾ। ਉਹ ਇਨ੍ਹਾਂ ਤਿੰਨਾਂ ਚੀਜਾਂ ਨੂੰ ਅਪਣਾ ਕੇ ਵਧੀਆ ਮੁਨਾਫ਼ਾ ਕਮਾ ਰਹੇ ਹਨ।

ਉਨ੍ਹਾਂ ਨੇ ਖੇਤੀ ਦੇ ਪ੍ਰਤੀ ਸਰਕਾਰ ਦੀ ਪਹਿਲਕਦਮੀ ਨਾਲ ਸੰਬੰਧਿਤ ਆਪਣੇ ਵਿਚਾਰਾਂ ‘ਤੇ ਚਰਚਾ ਕੀਤੀ-

“ਖੇਤੀਬਾੜੀ ਵਿੱਚ ਤਬਦੀਲੀ ਲਿਆਉਣ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਰਿਸਰਚ ਲਈ ਵਧੇਰੇ ਫੰਡ ਨਿਰਧਾਰਤ ਕਰਨੇ ਚਾਹੀਦੇ ਹਨ ਅਤੇ ਨਕਦ ਫ਼ਸਲਾਂ ਲਈ ਸਹਾਇਤਾ ਦੀ ਲਾਗਤ ਨੂੰ ਪੱਕਾ ਕਰਨਾ ਚਾਹੀਦਾ ਹੈ, ਤਦ ਹੀ ਕਿਸਾਨ ਖੇਤੀਬਾੜੀ ਵਿੱਚ ਤਬਦੀਲੀ ਨੂੰ ਆਸਾਨੀ ਨਾਲ ਅਪਨਾਉਣਗੇ।”

ਸੰਦੇਸ਼
ਕਿਸਾਨਾਂ ਨੂੰ ਇਸ ਰੁਝਾਨ ਨਹੀਂ ਦੇਖਣਾ ਚਾਹੀਦਾ ਕਿ ਹੋਰ ਕਿਸਾਨ ਕੀ ਕਰ ਰਹੇ ਹਨ, ਉਨ੍ਹਾਂ ਨੂੰ ਉਹ ਕੰਮ ਕਰਨਾ ਚਾਹੀਦਾ ਹੈ ਜਿਸ ਵਿੱਚ ਉਨ੍ਹਾਂ ਨੂੰ ਲਾਭ ਹੋਵੇ ਅਤੇ ਜੇਕਰ ਉਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੋਵੇ ਤਾਂ ਖੇਤੀ ਮਾਹਿਰਾਂ ਤੋਂ ਮਦਦ ਲੈ ਸਕਦੇ ਹਨ। ਫਿਰ ਭਾਵੇਂ ਉਹ ਪੀ.ਏ.ਯੂ ਦੇ ਹੋਣ ਜਾਂ ਕਿਸੇ ਹੋਰ ਯੂਨੀਵਰਸਿਟੀ ਦੇ, ਕਿਉਂਕਿ ਉਹ ਹਮੇਸ਼ਾ ਵਧੀਆ ਸਲਾਹ ਦੇਣਗੇ।

ਯਾਦਵਿੰਦਰ ਸਿੰਘ

ਪੂਰੀ ਕਹਾਣੀ ਪੜ੍ਹੋ

ਪੰਜਾਬ ਦੇ ਇਸ ਕਿਸਾਨ ਨੇ ਕਣਕ-ਝੋਨੇ ਦੀ ਰਵਾਇਤੀ ਖੇਤੀ ਦੀ ਥਾਂ ਸਭ ਤੋਂ ਉੱਤਮ ਵਿਕਲਪ ਚੁਣਿਆ ਅਤੇ ਉਹ ਇਸ ਤੋਂ ਦੋਹਰਾ ਲਾਭ ਕਮਾ ਰਿਹਾ ਹੈ

ਪੰਜਾਬ ਵਿੱਚ ਜਿੱਥੇ ਅੱਜ ਵੀ ਝੋਨੇ ਅਤੇ ਕਣਕ ਦੀ ਖੇਤੀ ਜਾਰੀ ਹੈ, ਉੱਥੇ ਹੀ ਕੁੱਝ ਕਿਸਾਨਾਂ ਕੋਲ ਅਜੇ ਵੀ ਵਿਕਲਪਾਂ ਦੀ ਕਮੀ ਹੈ। ਕਿਸਾਨਾਂ ਕੋਲ ਜ਼ਮੀਨ ਦਾ ਇੱਕ ਛੋਟਾ ਟੁਕੜਾ ਹੁੰਦਾ ਹੈ ਅਤੇ ਘੱਟ ਜਾਗਰੂਕਤਾ ਵਾਲੇ ਕਿਸਾਨ ਅਜੇ ਵੀ ਕਣਕ ਅਤੇ ਝੋਨੇ ਦੇ ਰਵਾਇਤੀ ਚੱਕਰ ਵਿੱਚ ਫਸੇ ਹੋਏ ਹਨ। ਪਰ ਬਠਿੰਡੇ ਜ਼ਿਲ੍ਹੇ ਦੇ ਪਿੰਡ ਚੱਕ ਬਖਤੂ ਦੇ ਯਾਦਵਿੰਦਰ ਸਿੰਘ ਨੇ ਖੇਤੀਬਾੜੀ ਦੀ ਪੁਰਾਣੀ ਤਕਨੀਕ ਨੂੰ ਛੱਡ ਕੇ ਨਰਸਰੀ ਤਿਆਰ ਕੀਤੀ ਅਤੇ ਸਬਜ਼ੀਆਂ ਦੀ ਜੈਵਿਕ ਖੇਤੀ ਸ਼ੁਰੂ ਕੀਤੀ।

ਆਪਣੇ ਲੱਖਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਇੱਛਾ ਰੱਖਣ ਵਾਲੇ ਇੱਕ ਨੌਜਵਾਨ ਯਾਦਵਿੰਦਰ ਸਿੰਘ ਨੇ ਆਪਣੀ ਗ੍ਰੈਜੂਏਸ਼ਨ ਦੇ ਬਾਅਦ ਹੋਟਲ ਮੈਨੇਜਮੈਂਟ ਵਿੱਚ ਆਪਣਾ ਡਿਪਲੋਮਾ ਪੂਰਾ ਕੀਤਾ ਅਤੇ ਉਸ ਤੋਂ ਬਾਅਦ ਦੋ ਸਾਲ ਲਈ ਸਿੰਗਾਪੁਰ ਵਿੱਚ ਇੱਕ ਮਸ਼ਹੂਰ ਸ਼ੈੱਫ ਰਹੇ। ਪਰ ਉਹ ਆਪਣੇ ਕੰਮ ਤੋਂ ਖੁਸ਼ ਨਹੀਂ ਸਨ ਅਤੇ ਸਭ ਕੁੱਝ ਹੋਣ ਦੇ ਬਾਵਜੂਦ ਵੀ ਆਪਣੇ ਜੀਵਨ ਵਿੱਚ ਕੋਈ ਕਮੀ ਮਹਿਸੂਸ ਕਰ ਰਹੇ ਸਨ। ਇਸ ਲਈ ਉਹ ਵਾਪਸ ਪੰਜਾਬ ਆ ਗਏ ਅਤੇ ਪੂਰੇ ਇਰਾਦੇ ਨਾਲ ਖੇਤੀਬਾੜੀ ਦੇ ਖੇਤਰ ਵਿੱਚ ਦਾਖਲ ਹੋਣ ਦਾ ਫੈਸਲਾ ਕੀਤਾ।

2015 ਵਿੱਚ ਉਨ੍ਹਾਂ ਨੇ ਆਪਣਾ ਜੈਵਿਕ ਉੱਦਮ ਸ਼ੁਰੂ ਕੀਤਾ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਭਵਿੱਖ ਦੇ ਨੁਕਸਾਨ ਤੋਂ ਬਚਣ ਲਈ ਬੁੱਧੀਮਾਨੀ ਤੋਂ ਕੰਮ ਲਿਆ। ਆਪਣੀ ਚਤੁਰਾਈ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੇ ਇੰਟਰਨੈੱਟ ਦੀ ਮਦਦ ਲਈ ਅਤੇ ਕਿਸਾਨ ਮੇਲਿਆਂ ਵਿੱਚ ਭਾਗ ਲਿਆ ਅਤੇ ਜੈਵਿਕ ਸਬਜ਼ੀਆਂ ਦੀ ਨਰਸਰੀ ਤਿਆਰ ਕਰਨੀ ਸ਼ੁਰੂ ਕੀਤੀ। ਆਪਣੇ ਬ੍ਰੈਂਡ ਨੂੰ ਵਧਾਉਣ ਲਈ ਯਾਦਵਿੰਦਰ ਜੀ ਨੇ ਆਪਣੇ ਵਪਾਰ ਦਾ ਲੋਗੋ (LOGO) ਵੀ ਡਿਜ਼ਾਈਨ ਕੀਤਾ।

ਆਪਣੇ ਖੇਤੀਬਾੜੀ ਦੇ ਉੱਦਮ ਦੇ ਪਹਿਲੇ ਸਾਲ ਉਨ੍ਹਾਂ ਨੇ 1 ਲੱਖ ਦਾ ਮੁਨਾਫ਼ਾ ਖੱਟਿਆ ਅਤੇ ਅੱਜ ਉਹ ਕੇਵਲ 2 ਕਨਾਲ ‘ਚੋਂ 2.5 ਲੱਖ ਤੋਂ ਵੀ ਜ਼ਿਆਦਾ ਕਮਾਈ ਕਰ ਰਹੇ ਹਨ। ਖੇਤੀਬਾੜੀ ਦੇ ਨਾਲ ਉਨ੍ਹਾਂ ਨੇ ਨਰਸਰੀ ਪ੍ਰਬੰਧਨ ਵੀ ਸ਼ੁਰੂ ਕੀਤਾ ਹੈ, ਜਿਸ ਵਿੱਚ ਬੀਜ ਦੀ ਤਿਆਰੀ, ਮਿੱਟੀ ਪ੍ਰਬੰਧਨ ਸ਼ਾਮਲ ਹੈ। ਇੱਥੋਂ ਤੱਕ ਕਿ ਉਨ੍ਹਾਂ ਨੂੰ ਨਵੇਂ ਪੌਦੇ ਵੇਚਣ ਲਈ ਮਾਰਕਿਟ ਜਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਪੌਦੇ ਖਰੀਦਣ ਲਈ ਕਿਸਾਨ ਖੁਦ ਉਨ੍ਹਾਂ ਦੇ ਫਾਰਮ ਦਾ ਦੌਰਾ ਕਰਦੇ ਹਨ।

ਅੱਜ ਯਾਦਵਿੰਦਰ ਸਿੰਘ ਜੀ ਆਪਣੇ ਕਾਰੋਬਾਰ ਅਤੇ ਆਪਣੀ ਆਮਦਨ ਤੋਂ ਬਹੁਤ ਖੁਸ਼ ਹਨ। ਭਵਿੱਖ ਵਿੱਚ ਉਹ ਆਪਣੀ ਖੇਤੀਬਾੜੀ ਦੇ ਕਾਰੋਬਾਰ ਨੂੰ ਹੋਰ ਵਧਾਉਣਾ ਚਾਹੁੰਦੇ ਹਨ ਅਤੇ ਚੰਗਾ ਮੁਨਾਫ਼ਾ ਕਮਾਉਣ ਲਈ ਕੁੱਝ ਹੋਰ ਫ਼ਸਲਾਂ ਉਗਾਉਣਾ ਚਾਹੁੰਦੇ ਹਨ।

ਸੰਦੇਸ਼:
ਅਸੀਂ ਜਾਣਦੇ ਹਾਂ ਕਿ ਸਰਕਾਰ ਸਧਾਰਨ ਕਿਸਾਨਾਂ ਦੇ ਹੱਕ ਲਈ ਲੋੜੀਂਦੇ ਯਤਨ ਨਹੀਂ ਕਰਦੀ। ਪਰ ਕਿਸਾਨਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਮਜ਼ਬੂਤ ਇਰਾਦਾ ਅਤੇ ਸਹੀ ਦ੍ਰਿਸ਼ਟੀਕੋਣ ਨਾਲ ਉਹ ਜੋ ਚਾਹੁਣ ਪ੍ਰਾਪਤ ਕਰ ਸਕਦੇ ਹਨ।

ਰੱਤੀ ਰਾਮ

ਪੂਰੀ ਕਹਾਣੀ ਪੜ੍ਹੋ

ਇੱਕ ਉਮੀਦ ਦੀ ਕਿਰਨ ਜਿਸ ਨੇ ਰੱਤੀ ਰਾਮ ਜੀ ਦੀ ਖੇਤੀਬਾੜੀ ਨੂੰ ਇੱਕ ਲਾਭਦਾਇਕ ਉੱਦਮ ਵਿੱਚ ਬਦਲ ਦਿੱਤਾ

ਰੱਤੀ ਰਾਮ ਮੱਧ ਪ੍ਰਦੇਸ਼ ਦੇ ਹਿਨੋਤੀਆ ਪਿੰਡ ਦੇ ਇੱਕ ਸਾਧਾਰਣ ਸਬਜ਼ੀਆਂ ਉਗਾਉਣ ਵਾਲੇ ਕਿਸਾਨ ਹਨ। ਉੱਨਤ ਤਕਨੀਕਾਂ ਅਤੇ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਉਨ੍ਹਾਂ ਨੇ ਆਪਣਾ ਸਬਜ਼ੀਆਂ ਦਾ ਫਾਰਮ ਸਥਾਪਿਤ ਕੀਤਾ, ਜਿਸ ਨਾਲ ਉਹ ਅੱਜ ਕਰੋੜਾਂ ਦਾ ਲਾਭ ਕਮਾ ਰਹੇ ਹਨ। ਪਰ ਜੇਕਰ ਅਸੀਂ ਪਹਿਲਾਂ ਦੀ ਗੱਲ ਕਰੀਏ ਤਾਂ ਰੱਤੀ ਰਾਮ ਇੱਕ ਹਾਰੇ ਹੋਏ ਕਿਸਾਨ ਸਨ, ਜਿਨ੍ਹਾਂ ਦੇ ਲਈ ਜੁੱਤੀ ਖਰੀਦਣਾ ਵੀ ਮੁਸ਼ਕਿਲ ਸੀ। ਅੱਜ ਉਨ੍ਹਾਂ ਕੋਲ ਆਪਣਾ ਮੋਟਰ-ਸਾਇਕਲ ਹੈ, ਜਿਸ ‘ਤੇ ਉਹ ਮਾਣ ਨਾਲ ਆਪਣੇ ਪਿੰਡ ਵਿੱਚ ਘੁੰਮਦੇ ਹਨ।

ਹਾਲਾਂਕਿ ਰੱਤੀ ਰਾਮ ਜੀ ਕੋਲ ਖੇਤੀ ਦੇ ਲਈ ਘੱਟ ਜ਼ਮੀਨ ਸੀ, ਪਰ ਪਾਣੀ ਦੇ ਸਾਧਨਾਂ ਦੀ ਘਾਟ ਨੇ ਉਨ੍ਹਾਂ ਦੇ ਯਤਨਾਂ ਵਿੱਚ ਪ੍ਰਮੁੱਖ ਰੁਕਾਵਟ ਦਾ ਕੰਮ ਕੀਤਾ। ਮੀਂਹ ਦੇ ਮੌਸਮ ਵਿੱਚ ਉਹ ਜਦੋਂ ਵੀ ਖੇਤੀ ਕਰਨ ਦੀ ਕੋਸ਼ਿਸ਼ ਕਰਦੇ ਸਨ, ਤਦ ਹੱਦੋਂ ਵੱਧ ਮੀਂਹ ਉਨ੍ਹਾਂ ਦੀਆਂ ਫ਼ਸਲਾਂ ਨੂੰ ਖਰਾਬ ਕਰ ਦਿੰਦਾ ਸੀ। ਇਹ ਜਲਵਾਯੂ ਹਾਲਾਤ ਅਤੇ ਹੋਰ ਕਮੀਆਂ ਉਨ੍ਹਾਂ ਦੀ ਆਰਥਿਕ ਸਥਿਤੀ ਖਰਾਬ ਹੋਣ ਦਾ ਮੁੱਖ ਕਾਰਨ ਸਨ।

ਉਨ੍ਹਾਂ ਨੂੰ ਜੋ ਆਮਦਨ ਖੇਤੀ ਤੋਂ ਪ੍ਰਾਪਤ ਹੁੰਦੀ ਸੀ, ਉਹ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਖ਼ਰਚ ਹੋ ਜਾਂਦੀ ਅਤੇ ਇਹ ਹਾਲਤ ਕਈ ਵਿੱਤੀ ਸਮੱਸਿਆਵਾਂ ਨੂੰ ਜਨਮ ਦੇ ਰਹੀ ਸੀ। ਪਰ ਇੱਕ ਦਿਨ ਰੱਤੀ ਰਾਮ ਜੀ ਨੂੰ ਬਾਗਬਾਨੀ ਵਿਭਾਗ ਦੇ ਬਾਰੇ ਪਤਾ ਲੱਗਿਆ ਅਤੇ ਉਹ ਨੰਗੇ ਪੈਰ ਆਪਣੇ ਪਿੰਡ ਹਿਨੋਤੀਆ ਦੇ ਕਲੈਕਟਰ ਰਾਜੇਸ਼ ਜੈਨ ਦੇ ਦਫ਼ਤਰ ਜ਼ਿਲ੍ਹਾ ਹੈਡਕੁਆਰਟਰ ਵੱਲ ਚਲੇ ਗਏ। ਜਦ ਕਲੈਕਟਰ ਜੀ ਨੇ ਰੱਤੀ ਰਾਮ ਨੂੰ ਦੇਖਿਆ ਤਾਂ ਉਸ ਨੇ ਉਨ੍ਹਾਂ ਦਾ ਦਰਦ ਮਹਿਸੂਸ ਕੀਤਾ ਅਤੇ ਅਗਲਾ ਕਦਮ ਜੋ ਉਨ੍ਹਾਂ ਨੇ ਚੁੱਕਿਆ, ਉਸ ਨਾਲ ਰੱਤੀ ਰਾਮ ਜੀ ਦੀ ਜ਼ਿੰਦਗੀ ਨੂੰ ਬਦਲ ਗਈ।

ਕਲੈਕਟਰ ਨੇ ਰੱਤੀ ਰਾਮ ਨੂੰ ਬਾਗਬਾਨੀ ਵਿਭਾਗ ਦੇ ਅਧਿਕਾਰੀ ਕੋਲ ਭੇਜਿਆ, ਜਿੱਥੇ ਸ਼੍ਰੀ ਰੱਤੀ ਰਾਮ ਜੀ ਨੂੰ ਵਿਭਿੰਨ ਬਾਗਬਾਨੀ ਯੋਜਨਾਵਾਂ ਦੇ ਬਾਰੇ ਪਤਾ ਲੱਗਿਆ। ਉਨ੍ਹਾਂ ਨੇ ਅਮਰੂਦ, ਆਂਵਲਾ, ਹਾਈਬ੍ਰਿਡ ਟਮਾਟਰ, ਭਿੰਡੀ, ਆਲੂ, ਲਸਣ, ਮਿਰਚ ਆਦਿ ਦੇ ਬੀਜ ਲਏ ਅਤੇ ਬਾਗਬਾਨੀ ਯੋਜਨਾਵਾਂ ਅਤੇ ਸਬਸਿਡੀ ਦੀ ਮਦਦ ਨਾਲ ਤੁਪਕਾ ਸਿੰਚਾਈ ਪ੍ਰਣਾਲੀ, ਸਪਰੇਅਰ, ਬਿਜਲੀ ਸਪਰੇਅ ਪੰਪ ਅਤੇ ਪਾਵਰ ਡ੍ਰਿਲਰ ਦੀ ਸਥਾਪਨਾ ਕੀਤੀ। ਇਸ ਤੋਂ ਇਲਾਵਾ, ਕਲੈਕਟਰ ਨੇ ਉਨ੍ਹਾਂ ਨੂੰ ਸਬਸਿਡੀ ਦਰ ਦੇ ਤਹਿਤ ਇੱਕ ਪੈਕ ਹਾਊਸ ਲਗਾਉਣ ਵਿੱਚ ਮਦਦ ਕੀਤੀ।

ਰੱਤੀ ਰਾਮ ਜੀ ਨੇ ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰਕੇ ਸਬਜ਼ੀਆਂ ਦੀ ਖੇਤੀ ਸ਼ੁਰੂ ਕੀਤੀ ਅਤੇ ਇੱਕ ਸਾਲ ਵਿੱਚ ਰੱਤੀ ਰਾਮ ਜੀ ਨੇ 1 ਕਰੋੜ ਦਾ ਸ਼ੁੱਧ ਲਾਭ ਕਮਾਇਆ, ਜਿਸ ਨਾਲ ਉਨ੍ਹਾਂ ਨੇ ਮੈਟਾਡੋਰ ਵੈਨ, ਦੋ ਮੋਟਰ-ਸਾਇਕਲ ਅਤੇ ਦੋ ਟ੍ਰੈਕਟਰ ਖਰੀਦੇ। ਵਾਹਨਾਂ ਵਿੱਚ ਨਿਵੇਸ਼ ਕਰਨ ਤੋਂ ਇਲਾਵਾ ਉਨ੍ਹਾਂ ਨੇ ਹੋਰ ਸਾਧਨਾਂ ਵਿੱਚ ਵੀ ਨਿਵੇਸ਼ ਕਰਕੇ 3 ਪਾਣੀ ਦੇ ਖੂਹ ਬਣਵਾਏ, 12 ਟਿਊਬਵੈੱਲ ਅਤੇ ਵਿਭਿੰਨ ਸਥਾਨਾਂ ‘ਤੇ 4 ਘਰ ਖਰੀਦੇ। ਉਨ੍ਹਾਂ ਨੇ ਖੇਤੀ ਦੇ ਲਈ 20 ਏਕੜ ਜ਼ਮੀਨ ਖਰੀਦ ਕੇ ਆਪਣੀ ਖੇਤੀ ਦੇ ਖੇਤਰ ਦਾ ਵਿਸਤਾਰ ਕੀਤਾ ਅਤੇ ਕਿਰਾਏ ‘ਤੇ 100 ਏਕੜ ਜ਼ਮੀਨ ਲਈ। ਅੱਜ ਉਹ ਆਪਣੇ ਪਰਿਵਾਰ ਨਾਲ ਬੜੀ ਖੁਸ਼ੀ ਵਾਲਾ ਜੀਵਨ ਬਤੀਤ ਕਰ ਰਹੇ ਹਨ ਅਤੇ ਕੁੱਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੇ ਦੋ ਪੁੱਤਰਾਂ ਅਤੇ ਇੱਕ ਬੇਟੀ ਦਾ ਵਿਆਹ ਧੂਮ-ਧਾਮ ਨਾਲ ਕੀਤਾ।

ਰੱਤੀ ਰਾਮ ਜੀ ਭਾਰਤ ਵਿੱਚ ਉਨ੍ਹਾਂ ਸਭ ਕਿਸਾਨਾਂ ਲਈ ਇੱਕ ਆਦਰਸ਼ ਹਨ ਜੋ ਖੁਦ ਨੂੰ ਨਿਰਬਲ ਅਤੇ ਇਕੱਲਾ ਮਹਿਸੂਸ ਕਰਦੇ ਹਨ ਅਤੇ ਉਮੀਦਾਂ ਨੂੰ ਗਵਾ ਬੈਠਦੇ ਹਨ, ਕਿਉਂਕਿ ਰੱਤੀ ਰਾਮ ਜੀ ਨੇ ਆਪਣੇ ਮੁਸ਼ਕਿਲ ਸਮੇਂ ਵਿੱਚ ਕਦੀ ਵੀ ਉਮੀਦ ਨਹੀਂ ਛੱਡੀ।