ਪਿਤਾ ਵੱਲੋਂ ਸ਼ੁਰੂ ਕੀਤਾ ਗਿਆ ਪੋਲਟਰੀ ਫਾਰਮ ਦਾ ਧੰਦਾ, ਜਿਸ ਨੂੰ ਪਿਤਾ-ਪੁੱਤਰ ਰਲ ਕੇ ਅੱਗੇ ਲੈ ਕੇ ਜਾ ਰਹੇ ਹਨ
ਹਰ ਕੋਈ ਭਾਰਤ ਦੇ ਵਿੱਚ ਹੋਏ 1984 ਦੇ ਇਤਿਹਾਸ ਨੂੰ ਜਾਣਦਾ ਹੈ, ਇਹ ਪੰਜਾਬ ਦਾ ਉਦਾਸ ਯੁੱਗ ਸੀ ਜਦੋਂ ਸਿੱਖ ਕਤਲੇਆਮ ਦਾ ਮੁੱਖ ਨਿਸ਼ਾਨਾ ਸਨ। ਇਹ ਕਹਾਣੀ ਇਕ ਆਮ ਆਦਮੀ – ਸਵਰਣ ਸਿੰਘ ਦੀ ਹੈ ਜੋ ਉਸੇ ਹਾਲਾਤ (1984) ਤੋਂ ਸੰਘਰਸ਼ ਕਰ ਰਿਹਾ ਹੈ ਅਤੇ ਭਵਿੱਖ ਵਿਚ ਬਚਾਅ ਲਈ ਸਿਰਫ਼ 2.5 ਏਕੜ ਦੀ ਜ਼ਮੀਨ ਜਾਇਦਾਦ ਜ਼ਮੀਨ ਸੀ । ਸਵਰਣ ਸਿੰਘ ਜੀ ਦੇ ਕੁੱਝ ਸੁਪਨੇ ਵੀ ਸਨ, ਜੋ ਉਹ ਪੂਰਾ ਕਰਨਾ ਚਾਹੁੰਦੇ ਸਨ ਅਤੇ ਇਸ ਲਈ ਉਹਨਾਂ ਨੇ 12 ਅਤੇ ਬੀ.ਏ. (ਬੈਚਲਰ ਆੱਫ਼ ਆਰਟਸ) ਦੇ ਬਾਅਦ ਉੱਚ ਪੜ੍ਹਾਈ (ਮਾਸਟਰਜ਼) ਕਰਨ ਦਾ ਇਰਾਦਾ ਪੱਕਾ ਕੀਤਾ ਸੀ। ਪਰ ਹੋ ਸਕਦਾ ਹੈ ਕਿ ਉਹਨਾਂ ਦੀ ਕਿਸਮਤ ਦਾ ਕੋਈ ਹੋਰ ਫੈਸਲਾ ਸੀ। ਸਾਲ 1983 ਵਿੱਚ, ਜਦੋ ਪੰਜਾਬ ਦੇ ਨੌਜਵਾਨ ਲੋਕਤੰਤਰ ਦੇ ਖ਼ਿਲਾਫ਼ ਕ੍ਰਾਂਤੀ ਦੇ ਮਾਹੌਲ ਦੇ ਸਿਖਰ ‘ਤੇ ਸਨ, ਉਸ ਸਮੇਂ ਸਾਧਾਰਣ ਲੋਕਾਂ ਲਈ ਕੁੱਝ ਕਰਨਾ ਸੌਖਾ ਨਹੀਂ ਸੀ ਅਤੇ ਸਵਰਣ ਸਿੰਘ ਨੇ ਆਪਣੀ ਪੜ੍ਹਾਈ ਨੂੰ ਮੱਧ ਵਿਚ ਛੱਡਣ ਅਤੇ ਘਰ ਵਿਚ ਕੁੱਝ ਕਰਨ ਦਾ ਫ਼ੈਸਲਾ ਕੀਤਾ।
ਜਦੋਂ ਰੌਲਾ ਸ਼ਾਂਤ ਹੋ ਰਿਹਾ ਸੀ, ਤਾਂ ਉਸ ਸਮੇਂ ਸਵਰਣ ਸਿੰਘ ਆਪਣੀ ਜ਼ਿੰਦਗੀ ਵਿੱਚ ਤਰੱਕੀ ਕਰਨ ਲਈ ਹਰੇਕ ਨੌਕਰੀ ਦੇ ਪਿੱਛੇ ਭੱਜਿਆ, ਪਰ ਕੁੱਝ ਵੀ ਉਸ ਦੇ ਹੱਥ ਵਿਚ ਨਾ ਆਇਆ। ਅਖ਼ੀਰ ਵਿੱਚ, ਉਸਨੇ ਆਪਣੇ ਗੁਆਂਢੀਆਂ ‘ਤੇ ਹੋਰ ਕਈ ਪੋਲਟਰੀ ਕਿਸਾਨਾਂ ਤੋਂ ਪ੍ਰੇਰਿਤ ਹੋ ਕੇ ਪੋਲਟਰੀ ਫਾਰਮਿੰਗ ਸ਼ੁਰੂ ਕਰਨ ਦਾ ਫੈਸਲਾ ਕੀਤਾ। ਅਤੇ 1990 ਵਿੱਚ, ਲਗਭਗ 2 ਦਹਾਕੇ ਪਹਿਲਾਂ ਸਹੋਤਾ ਪੋਲਟਰੀ ਪਾਲਣ ਫਾਰਮ ਦੀ ਸਥਾਪਨਾ ਕੀਤੀ। ਉਸ ਨੇ 1000 ਪੰਛੀਆਂ ਨਾਲ ਆਪਣਾ ਵਾਪਾਰ ਸ਼ੁਰੂ ਕੀਤਾ ਅਤੇ ਚਾਰ ਮੰਜ਼ਲਾ ਸ਼ੈੱਡ ਬਣਾਈ ਜਿਸ ਦੀ ਲੰਬਾਈ 50 ਫੁੱਟ ਅਤੇ ਚੌੜਾਈ 35 ਫੁੱਟ ਸੀ। ਉਸਨੇ ਉਸ ਸਮੇਂ 1000 ਪੰਛੀਆਂ ‘ਤੇ 70,000 ਰੁਪਏ ਲੋਨ ਲੈ ਕੇ ਲਗਾਏ। ਜਿਸ ‘ਤੇ ਉਹਨਾਂ ਨੂੰ 25% ਦੀ ਸਬਸਿਡੀ ਸਰਕਾਰ ਤੋਂ ਮਿਲੀ। ਉਸ ਤੋਂ ਬਾਅਦ ਉਸ ਨੇ ਸਰਕਾਰ ਤੋਂ ਕਦੇ ਵੀ ਕਰਜ਼ਾ ਨਹੀਂ ਲਿਆ।
1991 ਵਿੱਚ, ਉਹਨਾਂ ਦਾ ਵਿਆਹ ਹੋ ਗਿਆ ਅਤੇ ਉਹਨਾਂ ਨੇ ਪੋਲਟਰੀ ਦੇ ਵਾਪਾਰ ਵਿੱਚ ਚੰਗੀ ਸ਼ੁਰੂਆਤ ਕੀਤੀ। ਉਸ ਨੇ ਹੈਚਰੀ ਵਿੱਚ ਵੀ ਨਿਵੇਸ਼ ਕੀਤਾ। ਹੌਲੀ-ਹੌਲੀ ਜਦੋਂ ਉਸ ਦਾ ਪੁੱਤਰ ਮਨਜਿੰਦਰ ਸਿੰਘ ਵੱਡਾ ਹੋਇਆ, ਤਾਂ ਉਸ ਨੇ ਆਪਣੇ ਪਿਤਾ ਦੇ ਕਾਰੋਬਾਰ ਵਿੱਚ ਉਹਨਾਂ ਦੀ ਸਹਾਇਤਾ ਕਰਨ ਦਾ ਫੈਸਲਾ ਕੀਤਾ। ਉਸ ਨੇ ਆਪਣੀ ਪੜ੍ਹਾਈ ਅੱਧ ਵਿੱਚ (12ਵੀਂ) ਛੱਡ ਦਿੱਤੀ ਅਤੇ ਆਪਣੇ ਪਿਤਾ ਦੇ ਕਾਰੋਬਾਰ ਵਿੱਚ ਕੰੰਮ ਕਰਨਾ ਸ਼ੁਰੂ ਕੀਤਾ। ਪੋਲਟਰੀ ਦੇ ਕਾਰੋਬਾਰ ਵਿੱਚ ਮਨਜਿੰਦਰ ਸਿੰਘ ਦਾ ਪ੍ਰਵੇਸ਼ ਕਰਨ ਦਾ ਮਤਲਬ ਇਹ ਨਹੀਂ ਸੀ ਕਿ ਸਵਰਣ ਸਿੰਘ ਇਸ ਤੋਂ ਸੇਵਾ ਮੁਕਤ ਹੋ ਗਏ। ਸਵਰਣ ਸਿੰਘ ਹਮੇਸ਼ਾ ਆਪਣੇ ਪੁੱਤਰ ਦੇ ਕੋਲ ਖੜ੍ਹੇ ਸਨ ਤਾਂ ਜੋ ਉਸ ਨੂੰ ਪੋਲਟਰੀ ਫਾਰਮਿੰਗ ਦੇ ਹਰ ਕਦਮ ‘ਤੇ ਰਾਹ ਦਿਖਾ ਸਕਣ।
ਸਵਰਣ ਸਿੰਘ- “ਮੈਂ ਆਪਣੇ ਪਰਿਵਾਰ ਦੀ ਸਹਾਇਤਾ ਤੋਂ ਬਿਨਾ ਆਪਣੀ ਜ਼ਿੰਦਗੀ ਵਿੱਚ ਇਸ ਮੰਜ਼ਿਲ ‘ਤੇ ਕਦੇ ਨਹੀਂ ਸੀ ਪਹੁੰਚਣਾ। ਪੋਲਟਰੀ ਇੱਕ ਚੰਗਾ ਅਨੁਭਵ ਹੈ ਅਤੇ ਮੈਂ ਹਰ ਮਹੀਨੇ ਪੋਲਟਰੀ ਤੋਂ 50-60 ਹਜ਼ਾਰ ਰੁਪਏ ਦਾ ਚੰਗਾ ਲਾਭ ਕਮਾ ਰਿਹਾ ਹਾਂ। ਕਿਸਾਨ ਆਸਾਨੀ ਨਾਲ ਪੋਲਟਰੀ ਦੀ ਖੇਤੀ ਨੂੰ ਚੁਣ ਸਕਦਾ ਹੈ ਅਤੇ ਇਸ ਤੋਂ ਚੰਗਾ ਮੁਨਾਫ਼ਾ ਵੀ ਕਮਾ ਸਕਦਾ ਹੈ।”
ਮੌਜੂਦਾ ਸਮੇਂ, ਮਨਜਿੰਦਰ ਸਿੰਘ (27 ਸਾਲ) ਆਪਣੇ ਪਿਤਾ ਅਤੇ 2 ਮਜ਼ਦੂਰਾਂ ਨਾਲ ਪੂਰੇ ਫਾਰਮ ਨੂੰ ਸੰਭਾਲ ਰਿਹਾ ਹੈ। ਉਹ ਆਪਣੀ ਜ਼ਮੀਨ ‘ਤੇ ਸਬਜ਼ੀਆਂ, ਕਣਕ, ਮੱਕੀ, ਝੋਨਾ ਅਤੇ ਚਾਰਾ ਉਗਾਉਂਦੇ ਹਨ। ਚਾਰੇ ਦੀ ਫ਼ਸਲ ਤੋਂ ਬਾਅਦ, ਉਹ ਚੂਚਿਆਂ ਦੇ ਲਈ ਫੀਡ ਤਿਆਰ ਕਰਦੇ ਹਨ ਅਤੇ ਕਈ ਵਾਰ ” ਸੰਪੂਰਨ ਬ੍ਰਾਂਡ ਦੀ ਫੀਡ ਬਾਜ਼ਾਰ ਤੋਂ ਵੀ ਖਰੀਦਦੇ ਹਨ। ਉਹਨਾਂ ਦੇ ਕੋਲ ਘਰੇਲੂ ਉਪਯੋਗ ਦੇ ਲਈ ਦੋ ਮੱਝਾਂ ਵੀ ਹਨ।
ਮਨਜਿੰਦਰ- “ਨੁਕਸਾਨ ਅਤੇ ਕੁਦਰਤੀ ਆਫ਼ਤਾਂ ਤੋਂ ਬਚਣ ਲਈ, ਅਸੀਂ ਚੂਚੇ ਅਤੇ ਸ਼ੈੱਡ ਦੀ ਸਹੀ ਸਾਂਭ ਸੰਭਾਲ ਕਰਦੇ ਹਾਂ। ਅਸੀਂ ਸ਼ੈੱਡ ਵਿੱਚ ਕਿਸੇ ਕਿਸਮ ਦੀ ਬਿਮਾਰੀ ਤੋਂ ਬਚਣ ਲਈ ਆਪਣੇ ਨਵੇਂ ਪੰਛੀਆਂ ਨੂੰ ਸਮੇਂ- ਸਮੇਂ ਟੀਕਾ ਲਗਾਉਂਦੇ ਹਾਂ। ਅਸੀਂ ਜੀਵ ਸੁਰੱਖਿਆ ਦੀ ਵੀ ਸੰਭਾਲ ਕਰਦੇ ਹਾਂ, ਕਿਉਂਕਿ ਇਹ ਮੁੱਖ ਸਿਧਾਂਤ ਹਨ ਜਿਸ ‘ਤੇ ਪੋਲਟਰੀ ਖੇਤੀ ਆਧਾਰਿਤ ਹੈ।”
ਵਰਤਮਾਨ ਵਿੱਚ, ਸਹੋਤਾ ਪੋਲਟਰੀ ਫਾਰਮ ਵਿੱਚ 3 ਚੂਚੇ ਇਨਕਿਊਬੇਟਰ ਹਨ, ਜਿਹਨਾਂ ਵਿੱਚ ਇੱਕ ਫੀਡ ਮਸ਼ੀਨਰੀ ਹੈ ਜੋ ਸਵਰਨ ਸਿੰਘ ਨੇ ਸ਼ਾਹਕੋਟ ਤੋਂ ਸਵੈ-ਤਿਆਰ ਕਾਰਵਾਈ ਸੀ। ਉਹ ਚੂਚਿਆਂ ਦੇ ਲਈ ਰੋਜ਼ਾਨਾ 2.5 ਕੁਇੰਟਲ ਫੀਡ ਤਿਆਰ ਕਰਦੇ ਹਨ। ਉਹਨਾਂ ਦੇ ਕੋਲ 2 ਜਨਰੇਟਰ, ਫੀਡਰ ਅਤੇ ਡ੍ਰਿੰਕਰ ਵੀ ਹਨ।
ਭਵਿੱਖ ਦੀ ਯੋਜਨਾ:
ਸੰਦੇਸ਼:
“ਖੇਤੀਬਾੜੀ ਦੇ ਖੇਤਰ ਵਿੱਚ ਤੁਸੀਂ ਜੋ ਵੀ ਕਰੋ, ਇਸ ਨੂੰ ਸਮਰਪਣ ਨਾਲ ਕਰੋ ਕਿਉਂਕਿ ਮਿਹਨਤ ਨਾਲ ਕੀਤਾ ਗਿਆ ਕੰਮ ਹਮੇਸ਼ਾ ਅਦਾਇਗੀ ਕਰਦਾ ਹੈ.”