ਗੁਰਪ੍ਰੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਹਸਪਤਾਲ ਦੇ ਬੈਡ ‘ਤੇ ਜ਼ਿੰਦਗੀ ਦੀ ਜੰਗ ਲੜਦੇ ਹੋਏ ਲੱਭਿਆ ਅਜਿਹਾ ਉਤਪਾਦ ਜੋ ਇਸ ਕਿਸਾਨ ਦੀ ਸਫਲਤਾ ਦਾ ਕਾਰਨ ਬਣੀ- ਗੁਰਪ੍ਰੀਤ ਸਿੰਘ

ਜ਼ਿੰਦਗੀ ਹਰ ਇੱਕ ਪਹਿਲੂ ‘ਤੇ ਸਿੱਖਣ ਤੇ ਸਿਖਾਉਣ ਦਾ ਮੌਕਾ ਦਿੰਦੀ ਹੈ, ਪਰ ਜੇਕਰ ਵਕਤ ਰਹਿੰਦੇ ਕੁਦਰਤ ਦੇ ਇਸ਼ਾਰੇ ਨੂੰ ਸਮਝ ਜਾਈਏ ਤਾਂ ਇਨਸਾਨ ਹਰ ਉਹ ਅਸੰਭਵ ਵਸਤੂ ਨੂੰ ਸੰਭਵ ਕਰ ਸਕਦਾ ਹੈ। ਬਸ ਉਸਨੂੰ ਹਿੰਮਤ ਕਦੇ ਨਹੀਂ ਛੱਡਣੀ ਚਾਹੀਦੀ, ਭਾਵੇਂ ਉਹ ਖੇਤੀ ਦਾ ਕਿੱਤਾ ਜਾਂ ਫਿਰ ਹੋਰ ਕਿੱਤਾ ਹੈ। ਉਸਦਾ ਹਮੇਸ਼ਾਂ ਇੱਕ ਹੀ ਜ਼ਜਬਾ ਹੋਣਾ ਚਾਹੀਦਾ ਹੈ।

ਅਜਿਹੇ ਹੀ ਇੱਕ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਜੋ ਪਿੰਡ ਮੁਲਾਂਪੁਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਕੋਲ ਆਪਣੀ ਜ਼ਮੀਨ ਨਾ ਹੁੰਦੇ ਹੋਏ ਵੀ ਸੋਇਆਬੀਨ ਦੇ ਪ੍ਰੋਡਕਟਸ ਬਣਾ ਕੇ Daily Fresh ਨਾਮ ਤੋਂ ਸੇਲ ਕਰ ਰਹੇ ਹਨ ਅਤੇ ਉਨ੍ਹਾਂ ਨਾਲ ਇਕ ਅਜਿਹੀ ਘਟਨਾ ਵਾਪਰੀ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਅਤੇ ਇਕ ਲਾਭਕਾਰੀ ਪ੍ਰੋਡਕਟ ਮਾਰਕੀਟ ਵਿੱਚ ਲੈ ਕੇ ਆਏ, ਜਿਸ ਬਾਰੇ ਪਤਾ ਤਾਂ ਵੈਸੇ ਸਭ ਨੂੰ ਹੀ ਸੀ ਪਰ ਉਸਦੇ ਫਾਇਦਿਆਂ ਬਾਰੇ ਕੋਈ ਵਿਰਲਾ-ਵਿਰਲਾ ਹੀ ਜਾਣਦਾ ਸੀ।

ਸਾਲ 2017 ਦੀ ਗੱਲ ਹੈ, ਗੁਰਪ੍ਰੀਤ ਸਿੰਘ ਨੂੰ ਪੀਲੀਆ ਹੋਇਆ ਸੀ ਜੋ ਕਿ ਬਹੁਤ ਹੀ ਜ਼ਿਆਦਾ ਵੱਧ ਗਿਆ ਅਤੇ ਠੀਕ ਹੋਣ ਦਾ ਨਾਮ ਨਹੀਂ ਸੀ ਲੈ ਰਿਹਾ।

ਮੈਂ ਪਿੰਡ ਦੇ ਡਾਕਟਰ ਕੋਲ ਆਪਣਾ ਚੈੱਕਅੱਪ ਕਰਵਾਉਣ ਲਈ ਚਲਾ ਗਿਆ- ਗੁਰਪ੍ਰੀਤ ਸਿੰਘ

ਜਦੋਂ ਉਨ੍ਹਾਂ ਨੇ ਡਾਕਟਕ ਕੋਲ ਜਾ ਕੇ ਚੈੱਕਅੱਪ ਕਰਵਾਇਆ ਤਾਂ ਡਾਕਟਰ ਨੇ ਕਮਜ਼ੋਰੀ ਨੂੰ ਦੇਖਦਿਆਂ ਹੀ ਤਾਕ਼ਤ ਦੇ ਟੀਕੇ ਲਗਾ ਦਿੱਤੇ, ਜਿਸ ਦਾ ਸਿੱਧਾ ਅਸਰ ਲੀਵਰ ‘ਤੇ ਜਾ ਕੇ ਪਿਆ ਤੇ ਲੀਵਰ ਵਿੱਚ ਇਨਫੈਕਸ਼ਨ ਹੋ ਗਿਆ ਕਿਉਂਕਿ ਪੀਲੀਆ ਕਰਕੇ ਪਹਿਲਾ ਹੀ ਅੰਦਰ ਗਰਮੀ ਹੋਈ ਹੁੰਦੀ ਹੈ, ਦੂਸਰਾ ਤਾਕ਼ਤ ਦੇ ਟੀਕਿਆਂ ਨੇ ਅੰਦਰ ਹੋਰ ਗਰਮੀ ਪੈਦਾ ਕਰ ਦਿੱਤੀ ਸੀ।

ਜਦੋਂ ਹਾਲਤ ਵਿੱਚ ਸੁਧਾਰ ਨਾ ਆਇਆ ਤੇ ਸਿਹਤ ਦਿਨ ਪ੍ਰਤੀ ਦਿਨ ਵਿਗੜਦੀ ਗਈ ਤਾਂ ਉਨ੍ਹਾਂ ਨੇ ਬੜੇ ਹਸਪਤਾਲ ਵਿਖੇ ਜਾ ਕੇ ਚੈਕਅਪ ਕਰਵਾਉਣ ਦਾ ਫੈਸਲਾ ਕੀਤਾ ਤੇ ਜਦੋਂ ਉੱਥੇ ਡਾਕਟਰ ਨੇ ਦੇਖਿਆ ਤਾਂ ਡਾਕਟਰ ਦੇ ਹੋਸ਼ ਉੱਡ ਗਏ ਤੇ ਸਿੱਧਾ ਹੀ ਉਨ੍ਹਾਂ ਨੇ ਗਰਮੀ ਦਾ ਕਾਰਨ ਜਾਨਣ ਲਈ ਸਰੀਰ ਦੇ ਟੈਸਟ ਕਰਵਾਉਣ ਲਈ ਭੇਜ ਦਿੱਤਾ। ਜਦੋਂ ਗੁਰਪ੍ਰੀਤ ਨੇ ਟੈਸਟ ਕਰਵਾਇਆ ਤਾਂ ਟੈਸਟ ਕਰਨ ਵਾਲਾ ਡਾਕਟਰ ਕਹਿਣ ਲੱਗਾ ਕਿ ਭਾਈ ਤੂੰ ਕਿੰਨੀ ਸ਼ਰਾਬ ਪੀਂਦਾ ਹੈ, ਉਸ ਵਕ਼ਤ ਕਿਹਾ ਕਿ ਡਾਕਟਰ ਜੀ “ਮੈਂ ਅੰਮ੍ਰਿਤਧਾਰੀ ਹਾਂ, ਇਨ੍ਹਾਂ ਸਭ ਚੀਜ਼ਾਂ ਤੋਂ ਦੂਰ ਹੀ ਰਹਿੰਦਾ ਹਾਂ” ਫਿਰ ਰਿਪੋਰਟ ਡਾਕਟਰ ਨੂੰ ਦਿਖਾਈ ਤਾਂ ਡਾਕਟਰ ਨੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰ ਦਿੱਤਾ ਅਤੇ ਉੱਥੇ ਉਨ੍ਹਾਂ ਦਾ ਇਲਾਜ ਸ਼ੁਰੂ ਹੋ ਗਿਆ।

ਜਦੋਂ ਉਹ ਹਸਪਤਾਲ ਵਿੱਚ ਸੀ ਤਾਂ ਖਾਲੀ ਸਮੇਂ ਵਿੱਚ ਫੋਨ ਦੀ ਵਰਤੋਂ ਕਰਨ ਲੱਗੇ ਅਤੇ ਸੋਚਿਆ ਕਿ ਚੱਲੋ ਇਸ ‘ਤੇ ਰਿਸਰਚ ਕੀਤੀ ਜਾਵੇ ਕਿ ਦੇਸੀ ਤਰੀਕੇ ਨਾਲ ਕਿਵੇਂ ਠੀਕ ਹੋ ਸਕਦੇ ਹਾਂ। ਤਦ ਇੰਟਰਨੈੱਟ ‘ਤੇ ਰਿਸਰਚ ਕਰਨ ਉਪਰੰਤ ਉਨ੍ਹਾਂ ਸਾਹਮਣੇ Wheat Grass ਸਭ ਤੋਂ ਉੱਪਰ ਆਇਆ ਅਤੇ ਉਨ੍ਹਾਂ ਦੇ ਮਨ ਵਿੱਚ ਉਸ ਬਾਰੇ ਰਿਸਰਚ ਕਰਨ ਦੀ ਇੱਛਾ ਹੋਰ ਜਾਗ੍ਰਿਤ ਹੋਣ ਲੱਗੀ ਅਤੇ ਚੰਗੀ ਤਰ੍ਹਾਂ ਜਾਂਚ-ਪੜਤਾਲ ਕੀਤੀ ਅਤੇ ਉਸ ਦੇ ਫਾਇਦਿਆਂ ਬਾਰੇ ਜਾਣ ਕੇ ਹੈਰਾਨ ਹੋ ਗਏ।

ਹਸਪਤਾਲ ਦੇ ਬੈੱਡ ‘ਤੇ ਬੈਠ ਕੇ ਕੀਤੀ ਰਿਸਰਚ ਮੇਰੀ ਜ਼ਿੰਦਗੀ ਵਿੱਚ ਬਦਲਾਵ ਲੈ ਕੇ ਆਉਣ ਦਾ ਪਹਿਲਾਂ ਪੜਾਅ ਸੀ- ਗੁਰਪ੍ਰੀਤ ਸਿੰਘ

ਰਿਸਰਚ ਤਾਂ ਉਨ੍ਹਾਂ ਨੇ ਹਸਪਤਾਲ ਵਿਖੇ ਹੀ ਪੂਰੀ ਕਰ ਲਈ ਸੀ ਪਰ ਇੱਕ ਵਾਰ ਸਿਰਫ ਵਰਤ ਕੇ ਦੇਖਣਾ ਸੀ ਕਿ ਇਸ ਦੇ ਫਾਇਦੇ ਹੈ ਕਿ ਨਹੀਂ। ਇਸ ਦੌਰਾਨ ਆਪਣੀ ਘਰਵਾਲੀ ਨੂੰ ਦੱਸਿਆ ਅਤੇ ਘਰ ਵਿੱਚ ਹੀ ਕੁਝ ਗਮਲਿਆਂ ਦੇ ਵਿੱਚ ਕਣਕ ਦੇ ਬੀਜ ਲਗਾ ਦਿੱਤੇ। ਜਿਸ ਦਾ ਫਾਇਦਾ ਇਹ ਹੈ ਕਿ 12 ਤੋਂ 15 ਦਿਨ ਦੇ ਵਿੱਚ ਤਿਆਰ ਹੋ ਜਾਂਦੀ ਹੈ।

ਥੋੜਾ ਠੀਕ ਹੋ ਕੇ ਗੁਰਪ੍ਰੀਤ ਜੀ ਘਰ ਆਏ ਤਦ ਉਨ੍ਹਾਂ ਦੀ ਪਤਨੀ ਨੇ ਰੋਜ਼ Wheat Grass ਦਾ ਜੂਸ ਬਣਾ ਕੇ ਉਨ੍ਹਾਂ ਨੂੰ ਪਿਲਾਉਣਾ ਸ਼ੁਰੂ ਕਰ ਦਿੱਤਾ, ਜਿਵੇਂ-ਜਿਵੇਂ ਰੋਜ਼ ਉਹ ਜੂਸ ਦਾ ਸੇਵਨ ਕਰਦੇ ਰਹੇ ਦਿਨ ਪ੍ਰਤੀ ਦਿਨ ਸਿਹਤ ਵਿੱਚ ਫਰਕ ਦਿਖਣ ਲੱਗਾ ਅਤੇ ਬਹੁਤ ਘੱਟ ਸਮੇਂ ਵਿੱਚ ਬਿਲਕੁਲ ਤੰਦਰੁਸਤ ਹੋ ਗਏ।

ਫਿਰ ਉਨ੍ਹਾਂ ਨੇ ਸੋਚਿਆ ਜੇਕਰ ਇਸ ਦੇ ਅਨੇਕਾਂ ਹੀ ਫਾਇਦੇ ਹਨ ਤੇ ਇਹ ਬੀ ਪੀ, ਸ਼ੂਗਰ ਅਤੇ ਹੋਰ ਬਹੁਤ ਬਿਮਾਰੀਆਂ ਨੂੰ ਖਤਮ ਕਰਦਾ ਹੈ ਅਤੇ ਇਮੂਨਿਟੀ ਨੂੰ ਮਜਬੂਤ ਬਣਾਉਂਦਾ ਹੈ ਤੇ ਕਿਉਂ ਨਾ ਇਸ ਬਾਰੇ ਹੋਰਾਂ ਨੂੰ ਦੱਸਿਆ ਜਾਵੇ ਤੇ ਉਹਨਾਂ ਤੱਕ ਕਿਸੇ ਪ੍ਰੋਡਕਟ ਦੇ ਰੂਪ ਵਿੱਚ ਪਹੁੰਚਾਇਆ ਜਾਵੇ। ਜਦੋਂ ਉਹ ਫਿਰ ਰਿਸਰਚ ਕਰਨ ਲੱਗੇ ਕਿ ਇਸ ਨੂੰ ਕਿਸ ਤਰੀਕੇ ਨਾਲ ਮਾਰਕੀਟ ਵਿੱਚ ਲੈ ਕੇ ਆਈਏ ਜਿਸ ਨਾਲ ਕਿ ਬਾਕੀਆਂ ਦੀ ਵੀ ਮਦਦ ਕੀਤੀ ਜਾ ਸਕਦੀ ਹੋਵੇ।

ਮੈਂ ਪਰਿਵਾਰ ਦੇ ਨਾਲ ਇਸ ਬਾਰੇ ਸਾਰੀ ਗੱਲਬਾਤ ਕੀਤੀ- ਗੁਰਪ੍ਰੀਤ ਸਿੰਘ

ਥੋੜਾ ਸਮਾਂ ਸਾਰੇ ਪਰਿਵਾਰ ਨਾਲ ਗੱਲ ਬਾਤ ਕਰਨ ਮਗਰੋਂ ਦਿਮਾਗ ਵਿੱਚ ਆਇਆ ਇਸ ਨੂੰ ਪਾਊਡਰ ਦੇ ਰੂਪ ਵਿੱਚ ਬਣਾ ਕੇ ਲੋਕਾਂ ਤੱਕ ਪਹੁੰਚਾਇਆ ਜਾਵੇ। ਜਿਸ ਨਾਲ ਇੱਕ ਤੇ ਇਹ ਹੋਵੇਗਾ ਕਿ ਪਾਊਡਰ ਖਰਾਬ ਵੀ ਨਹੀਂ ਹੋਵੇਗਾ ਦੂਸਰਾ ਉਨ੍ਹਾਂ ਨੂੰ ਸਹੀ ਸਲਾਮਤ ਵੀ ਪਹੁੰਚੇਗਾ। ਪਰ ਇਹ ਨਹੀਂ ਪਤਾ ਸੀ ਕਿ ਪਾਊਡਰ ਬਣਾਇਆ ਕਿਵੇਂ ਜਾਵੇ।

ਇਸ ਦੇ ਦੌਰਾਨ ਮੈਂ PAU ਦੇ ਡਾਕਟਰ ਰਮਨਦੀਪ ਸਿੰਘ ਜੀ ਨਾਲ ਸੰਪਰਕ ਕੀਤਾ, ਜੋ ਐਗਰੀ ਬਿਜ਼ਨਿਸ ਵਿਸ਼ੇ ਦੇ ਮਾਹਿਰ ਹਨ ਅਤੇ ਹਮੇਸ਼ਾਂ ਹੀ ਕਿਸਾਨਾਂ ਦੀ ਮਦਦ ਲਈ ਤਿਆਰ ਰਹਿੰਦੇ ਹਨ। ਜਿਨ੍ਹਾਂ ਨੇ ਪ੍ਰੋਡਕਟ ਬਣਾਉਣ ਤੋਂ ਲੈ ਕੇ ਮਾਰਕੀਟਿੰਗ ਵਿੱਚ ਲੈ ਕੇ ਆਉਣ ਤੱਕ ਬਹੁਤ ਮਦਦ ਕੀਤੀ। ਅਖੀਰ ਉਨ੍ਹਾਂ ਨੇ Wheat Grass ਦੀ ਪ੍ਰੋਸੈਸਿੰਗ ਆਪਣੇ ਫਾਰਮ ਵਿਖੇ ਕੀਤੀ ਜੋ ਉਹ ਮੌਸਮ ਦੇ ਦੌਰਾਨ ਆਪਣੇ ਘਰ ਵਿਚ ਗਮਲਿਆਂ ਦੇ ਵਿੱਚ ਉਗਾਈ ਹੋਈ ਸੀ ਜਿੱਥੇ ਉਹ ਪਹਿਲਾ ਹੀ ਸੋਇਆਬੀਨ ਦੇ ਪ੍ਰੋਡਕਟ ਤਿਆਰ ਕਰਦੇ ਹਨ, ਫਿਰ ਉਨ੍ਹਾਂ ਨੇ Wheat Grass ਦਾ ਪਾਊਡਰ ਬਣਾ ਕੇ ਉਸਨੂੰ ਚੈੱਕ ਕਰਵਾਉਣ ਲਈ ਰਿਸਰਚ ਸੈਂਟਰ ਲੈ ਕੇ ਗਏ ਤੇ ਜਦੋਂ ਰਿਪੋਰਟ ਆਈ ਤਾਂ ਉਨ੍ਹਾਂ ਦਾ ਹਿਰਦਾ ਖੁਸ਼ੀਆਂ ਨਾਲ ਭਰ ਗਿਆ, ਕਿਉਂਕਿ ਪਾਊਡਰ ਦੀ ਜੋ ਕੁਆਲਟੀ ਸੀ ਆਰਗੈਨਿਕ ਤੇ ਸ਼ੁੱਧ ਆਈ ਸੀ।

ਫਿਰ ਮੈਂ ਸੋਚਿਆ ਮਾਰਕੀਟ ਵਿੱਚ ਲੈ ਕੇ ਆਉਣ ਤੋਂ ਪਹਿਲਾ ਕਿਉਂ ਨਾ ਇੱਕ ਵਾਰ ਆਪਣੇ ਕਰੀਬੀ ਰਿਸ਼ਤੇਦਾਰਾਂ ਵਿੱਚ ਸੈਂਪਲ ਦੇ ਤੌਰ ‘ਤੇ ਦਿੱਤਾ ਜਾਵੇ- ਗੁਰਪ੍ਰੀਤ ਸਿੰਘ

ਜਦੋਂ ਸੈਂਪਲ ਦੇ ਤੌਰ ‘ਤੇ ਭੇਜੇ ਗਏ ਪਾਊਡਰ ਦਾ ਰਿਸ਼ਤੇਦਾਰਾਂ ਨੇ ਇਸਤੇਮਾਲ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਅਨੇਕਾਂ ਹੀ ਫਾਇਦੇ ਦਿਖਣ ਲੱਗੇ ਅਤੇ ਉਧਰੋਂ ਬਹੁਤ ਵਧੀਆ ਹੁੰਗਾਰਾ ਮਿਲਿਆ।

ਹੁੰਗਾਰਾ ਮਿਲਦੇ ਹੀ ਉਨ੍ਹਾਂ ਨੇ ਦੇਰ ਨਾ ਕਰਦੇ ਹੋਏ ਇਸਨੂੰ ਮਾਰਕੀਟ ਵਿੱਚ ਲੈ ਕੇ ਆਉਣ ਦਾ ਫੈਸਲਾ ਕੀਤਾ, ਇਸ ਦੌਰਾਨ ਉਨ੍ਹਾਂ ਸਾਹਮਣੇ ਇਕ ਵੱਡੀ ਮੁਸ਼ਕਿਲ ਇਹ ਆਈ ਕਿ ਹੁਣ ਤਾਂ ਮੌਸਮ ਦੇ ਸਮੇਂ ਅਨੁਸਾਰ ਉੱਗ ਜਾਂਦੀ ਹੈ ਜਦੋਂ ਇਸ ਦਾ ਮੌਸਮ ਨਹੀਂ ਹੋਵੇਗਾ ਉਦੋਂ ਕੀ ਕਰਾਂਗੇ, ਫਿਰ ਮਨ ਵਿਚ ਇਕ ਵਿਚਾਰ ਆਇਆ ਕਿ ਹੈਦਰਾਬਾਦ ਵਿਖੇ ਉਨ੍ਹਾਂ ਦੇ ਰਿਸ਼ਤੇਦਾਰ ਹਨ ਜੋ ਕਿ Wheat Grass ਦਾ ਪਹਿਲਾ ਹੀ ਕਰ ਰਹੇ ਸਨ ਤੇ ਉੱਧਰ ਦਾ ਮੌਸਮ ਵਿੱਚ ਬਦਲਾਵ ਹੋਣ ਕਰਕੇ, ਕਿਉਂ ਨਾ ਉਧਰੋਂ ਹੀ ਮੰਗਵਾਇਆ ਜਾਵੇ ਇਸ ਤਰ੍ਹਾਂ ਇਕ ਮੁਸ਼ਕਿਲ ਤੇ ਹੱਲ ਹੋ ਗਈ, ਪਰ ਮਨ ਵਿੱਚ ਹਲੇ ਵੀ ਡਰ ਬੈਠਿਆ ਹੋਇਆ ਸੀ ਕਿ ਲੋਕਾਂ ਨੂੰ ਇਸ ਦੇ ਫਾਇਦਿਆਂ ਬਾਰੇ ਸਮਝਾਵਾਂਗੇ ਕਿਵੇਂ, ਜੋ ਕਿ ਸਭ ਤੋਂ ਵੱਡੀ ਮੁਸ਼ਕਿਲ ਬਣ ਕੇ ਸਾਹਮਣੇ ਆਈ। ਬਸ ਫਿਰ ਰੱਬ ਦਾ ਨਾਮ ਲੈਂਦੇ ਹੋਏ ਉਨ੍ਹਾਂ ਨੇ ਦੁਕਾਨਦਾਰਾਂ ਤੇ ਮੈਡੀਕਲ ਸਟੋਰ ਵਾਲਿਆਂ ਨਾਲ ਜਾ ਕੇ ਗੱਲ ਕੀਤੀ ਅਤੇ ਮੈਡੀਕਲ ਸਟੋਰ ਅਤੇ ਦੁਕਾਨਦਾਰਾਂ ਨੂੰ Wheat Grass ਦੇ ਫਾਇਦਿਆਂ ਬਾਰੇ ਗ੍ਰਾਹਕਾਂ ਨੂੰ ਦੱਸਣ ਲਈ ਕਿਹਾ।

ਥੋੜਾ ਸਮਾਂ ਉਹ ਇੰਝ ਹੀ ਮਾਰਕੀਟਿੰਗ ਕਰਦੇ ਰਹੇ ਅਤੇ ਜਦੋਂ ਉਨ੍ਹਾਂ ਨੂੰ ਲੱਗਾ ਇਸ ਦੀ ਮਾਰਕੀਟਿੰਗ ਸਹੀ ਤਰੀਕੇ ਨਾਲ ਹੋ ਰਹੀ ਹੈ, ਤਾਂ ਸੋਚਿਆ ਇਸ ਨੂੰ ਬ੍ਰੈਂਡ ਦਾ ਨਾਮ ਦੇ ਕੇ ਵੇਚਿਆ ਜਾਵੇ, ਜਿਸ ਨਾਲ ਇਸ ਦੀ ਅਲਗ ਪਹਿਚਾਣ ਬਣੇਗੀ। ਇਸ ਦੌਰਾਨ ਸ਼੍ਰੀ ਦਰਬਾਰ ਸਾਹਿਬ ਜਾ ਕੇ ਹੁਕਮਨਾਮੇ ਦੇ ਪਹਿਲੇ ਸ਼ਬਦ “ਪ” ਤੋਂ Perfect Nutrition ਬ੍ਰੈਂਡ ਨਾਮ ਰੱਖਿਆ ਤੇ ਉਸਨੂੰ ਪੈਕਿੰਗ ਕਰਕੇ ਵਧੀਆ ਤਰੀਕੇ ਨਾਲ ਮਾਰਕੀਟਿੰਗ ਵਿੱਚ ਵੇਚਣ ਲੱਗੇ।

ਗੁਰਪ੍ਰੀਤ ਨੇ ਕਿਸਾਨ ਮੇਲਿਆਂ ਵਿੱਚ ਜਾਣਾ, ਪਿੰਡਾਂ ਤੇ ਸ਼ਹਿਰਾਂ ਵਿਚ ਕੂਨੋਪੀ ਲਗਾ ਕੇ ਇਸ ਦੇ ਫਾਇਦਿਆਂ ਬਾਰੇ ਦੱਸਣ ਲੱਗੇ ਅਤੇ ਮਾਰਕੀਟਿੰਗ ਕਰਨ ਲੱਗੇ ਜਿਸ ਨਾਲ ਉਨ੍ਹਾਂ ਦੀ ਮਾਰਕੀਟਿੰਗ ਵਿੱਚ ਬਹੁਤ ਜ਼ਿਆਦਾ ਪ੍ਰਸਾਰ ਹੋ ਗਿਆ।

2019 ਦੇ ਵਿੱਚ ਉਹ ਪੱਕੇ ਤੌਰ ‘ਤੇ Wheat Grass ‘ਤੇ ਕੰਮ ਕਰਨ ਲੱਗੇ ਜਿੱਥੇ ਅੱਜ ਉਨ੍ਹਾਂ ਨੂੰ Wheat Grass ਦੇ ਫਾਇਦਿਆਂ ਬਾਰੇ ਘੱਟ ਵੱਧ ਹੀ ਦੱਸਣਾ ਪੈਂਦਾ ਹੈ ਅਤੇ ਪਾਊਡਰ ਵੇਚਣ ਦੇ ਲਈ ਮਾਰਕੀਟ ਦੇ ਵਿੱਚ ਨਹੀਂ ਜਾਣਾ ਪੈਂਦਾ ਸਗੋਂ ਅੱਜ ਕੱਲ ਇੰਨੀ ਮੰਗ ਵੱਧ ਗਈ ਹੈ ਕਿ ਉਨ੍ਹਾਂ ਨੂੰ ਥੋੜੇ ਸਮੇਂ ਲਈ ਵੀ ਵਿਹਲ ਨਹੀਂ ਮਿਲਦੀ। ਅੱਜ ਪਾਊਡਰ ਦੀ ਮਾਰਕੀਟਿੰਗ ਪੂਰੇ ਲੁਧਿਆਣਾ ਸ਼ਹਿਰ ਵਿੱਚ ਕਰ ਰਹੇ ਹਨ ਤੇ ਨਾਲ-ਨਾਲ ਮਾਰਕੀਟਿੰਗ ਸੋਸ਼ਲ ਮੀਡਿਆ ਦੇ ਰਾਹੀਂ ਵੀ ਕਰਦੇ ਹਨ ਜਿਸ ਵਿੱਚ ਕੋਰੋਨਾ ਦੇ ਸਮੇਂ Wheat Grass ਪਾਊਡਰ ਦੀ ਬਹੁਤ ਜ਼ਿਆਦਾ ਮੰਗ ਵਧੀ ਅਤੇ ਬਹੁਤ ਜ਼ਿਆਦਾ ਮੁਨਾਫ਼ਾ ਹੋਇਆ।

ਭਵਿੱਖ ਦੀ ਯੋਜਨਾ

ਉਹ ਆਪਣੇ ਪ੍ਰੋਡਕਟ ਨੂੰ ਵੱਡੇ ਪੱਧਰ ਤੇ ਤੇ ਦੂਜਾ ਲੋਕਾਂ ਨੂੰ ਵੱਧ ਤੋਂ ਵੱਧ ਇਸ ਬਾਰੇ ਜਾਣੂ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਕੋਈ ਵੀ ਵਾਂਝਾ ਨਾ ਰਹਿ ਜਾਵੇ ਅਤੇ ਅੱਜ ਕੱਲ ਜੋ ਬਿਮਾਰੀਆਂ ਸਰੀਰਾਂ ਨੂੰ ਲੱਗ ਰਹੀਆਂ ਹਨ ਉਸ ਤੋਂ ਬਚਾਓ ਕੀਤਾ ਜਾ ਸਕੇ।

ਸੰਦੇਸ਼

ਹਰ ਇੱਕ ਇਨਸਾਨ ਨੂੰ ਚਾਹੀਦਾ ਹੈ ਉਹ ਚੰਗਾ ਉਗਾਵੇ ਤੇ ਚੰਗਾ ਖਾਵੇ, ਕਿਉਂ ਕਿ ਬਿਮਾਰੀਆਂ ਤੋਂ ਉਦੋਂ ਹੀ ਬਚ ਸਕਾਂਗੇ ਜਦੋਂ ਖਾਣਾ ਪੀਣਾ ਸ਼ੁੱਧ ਤੇ ਸਾਫ ਹੋਵੇਗਾ ਤੇ ਇਮੂਨਿਟੀ ਮਜ਼ਬੂਤ ਰਹੇਗੀ।

ਪੂਜਾ ਸ਼ਰਮਾ

ਪੂਰੀ ਕਹਾਣੀ ਪੜ੍ਹੋ

ਇੱਕ ਦ੍ਰਿੜ ਇੱਛਾ ਸ਼ਕਤੀ ਵਾਲੀ ਮਹਿਲਾ ਦੀ ਕਹਾਣੀ ਜਿਸ ਨੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਖੇਤੀ ਦੇ ਮਾਧਿਅਮ ਨਾਲ ਆਪਣੇ ਪਤੀ ਦਾ ਸਾਥ ਦਿੱਤਾ

ਸਾਡੇ ਭਾਰਤ ਸਮਾਜ ਵਿੱਚ ਇੱਕ ਧਾਰਨਾ ਨੂੰ ਜੜ ਦਿੱਤਾ ਗਿਆ ਹੈ ਕਿ ਮਹਿਲਾ ਨੂੰ ਘਰ ਵਿੱਚ ਹੋਣਾ ਚਾਹੀਦਾ ਹੈ ਅਤੇ ਪੁਰਸ਼ਾਂ ਨੂੰ ਕਮਾਉਣਾ ਚਾਹੀਦਾ ਹੈ। ਪਰ ਫਿਰ ਵੀ ਕਈ ਮਹਿਲਾਵਾਂ ਹਨ ਜੋ ਰੋਟੀ ਭਰੋਸੇ ਨਾਲ ਕਮਾਈ ਦੇ ਟੈਗ ਨੂੰ ਬਹੁਤ ਹੀ ਆਤਮ-ਵਿਸ਼ਵਾਸ ਨਾਲ ਸਕਾਰਾਤਮਕ ਤਰੀਕੇ ਨਾਲ ਦਰਸਾਉਂਦੀ ਹੈ ਅਤੇ ਆਪਣੇ ਪਤੀਆਂ ਨਾਲ ਘਰ ਚਲਾਉਣ ਅਤੇ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ। ਇਸ ਤਰ੍ਹਾਂ ਦੀ ਇੱਕ ਔਰਤ ਹੈ- ਪੂਜਾ ਸ਼ਰਮਾ, ਜੋ ਆਪਣੇ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਆਪਣੇ ਪਤੀ ਦੀ ਮਦਦ ਕਰ ਰਹੀ ਹੈ।

ਸ੍ਰੀਮਤੀ ਪੂਜਾ ਸ਼ਰਮਾ ਜੱਟਾਂ ਦੀ ਧਰਤੀ- ਹਰਿਆਣਾ ਦੀ ਇੱਕ ਉੱਭਰਦੀ ਹੋਈ ਐਗਰੀ ਪ੍ਰੇਨਿਓਰ ਹੈ ਅਤੇ ਵਰਤਮਾਨ ਵਿੱਚ ਉਹ ਇੱਕ ਸੈੱਲਫ ਹੈੱਲਪ ਗਰੁੱਪ ਦੀ ਮੈਂਬਰ ਹੈ ਅਤੇ ਉਨ੍ਹਾਂ ਦੇ ਪਿੰਡ ਦੀਆਂ ਅਗਾਂਹਵਧੂ ਔਰਤਾਂ ਉਨ੍ਹਾਂ ਦੇ ਅਧੀਨ ਕੰਮ ਕਰਦੀਆਂ ਹਨ। ਆਧੁਨਿਕ ਖੇਤੀ ਦੀਆਂ ਤਕਨੀਕਾਂ ਦੀ ਵਰਤੋਂ ਕਰਕੇ ਉਹ ਸੋਇਆਬੀਨ, ਕਣਕ, ਮੱਕਾ, ਬਾਜਰਾ ਅਤੇ ਮੱਕੀ ਨਾਲ 11 ਕਿਸਮਾਂ ਦਾ ਖਾਣਾ ਤਿਆਰ ਕਰਦੀ ਹੈ, ਜਿਨ੍ਹਾਂ ਨੂੰ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ ਅਤੇ ਸਿੱਧੇ ਤੌਰ ‘ਤੇ ਖਾਧਾ ਜਾ ਸਕਦਾ ਹੈ।

ਖੇਤੀ ਦੇ ਖੇਤਰ ਵਿੱਚ ਜਾਣ ਦਾ ਫੈਸਲਾ 2012 ਵਿੱਚ ਉਸ ਸਮੇਂ ਲਿਆ ਗਿਆ, ਜਦੋਂ ਸ੍ਰੀ ਮਤੀ ਪੂਜਾ ਸ਼ਰਮਾ(ਤਿੰਨ ਬੱਚਿਆਂ ਦੀ ਮਾਂ) ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਘਰ ਦੀਆਂ ਜ਼ਰੂਰਤਾਂ ਉਨ੍ਹਾਂ ਦੇ ਪਤੀ ਦੀ ਕਮਾਈ ਨਾਲ ਪੂਰੀਆਂ ਨਹੀਂ ਹੋ ਰਹੀਆਂ ਅਤੇ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਪਤੀ ਨੂੰ ਸਹਾਰਾ ਦੇਣ।

ਉਹ ਕੇ.ਵੀ.ਕੇ. ਸ਼ਿਕੋਪੁਰ ਵਿੱਚ ਸ਼ਾਮਲ ਹੋਈ ਅਤੇ ਉਨ੍ਹਾਂ ਨੂੰ ਉਹ ਚੀਜ਼ਾਂ ਸਿੱਖਣ ਲਈ ਕਿਹਾ ਜੋ ਉਨ੍ਹਾਂ ਦੀ ਅਜੀਵਿਕਾ ਕਮਾਉਣ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਕੇ.ਵੀ.ਕੇ ਤੋਂ ਟ੍ਰੇਨਿੰਗ ਲਈ ਅਤੇ ਖੇਤੀ ਦੀਆਂ ਨਵੀਆਂ ਤਕਨੀਕਾਂ ਸਿੱਖੀਆਂ। ਉਨ੍ਹਾਂ ਨੇ ਉੱਥੇ ਸੋਇਆਬੀਨ ਅਤੇ ਹੋਰ ਅਨਾਜਾਂ ਦੀ ਪ੍ਰਕਿਰਿਆ ਨੂੰ ਸਿੱਖਿਆ ਤਾਂ ਕਿ ਇਸ ਨੂੰ ਸਿੱਧਾ ਖਾਣ ਦੇ ਲਈ ਇਸਤੇਮਾਲ ਕੀਤਾ ਜਾਵੇ ਅਤੇ ਇਹ ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਗੁਆਂਢੀਆਂ ਅਤੇ ਪਿੰਡ ਦੀਆਂ ਕਈ ਔਰਤਾਂ ਨੂੰ ਟ੍ਰੇਨਿੰਗ ਲੈਣ ਲਈ ਪ੍ਰੋਤਸਾਹਿਤ ਕੀਤਾ।

2013 ਵਿੱਚ ਉਨ੍ਹਾਂ ਨੇ ਆਪਣੇ ਘਰ ਵਿੱਚ ਭੁੰਨੀ ਹੋਈ ਸੋਇਆਬੀਨ ਦੀ ਆਪਣੀ ਇੱਕ ਛੋਟੀ ਨਿਰਮਾਣ ਯੂਨਿਟ ਸਥਾਪਿਤ ਕੀਤੀ ਅਤੇ ਆਪਣੇ ਉੱਦਮ ਵਿੱਚ ਆਪਣੇ ਪਿੰਡ ਦੀਆਂ ਕਈ ਔਰਤਾਂ ਨੂੰ ਵੀ ਸ਼ਾਮਲ ਕੀਤਾ ਅਤੇ ਹੌਲੀ-ਹੌਲੀ ਆਪਣੇ ਵਪਾਰ ਦਾ ਵਿਸਤਾਰ ਕੀਤਾ। ਉਨ੍ਹਾਂ ਨੇ ਇੱਕ ਸ਼ਿਤਿਜ SHG ਦੇ ਨਾਮ ਨਾਲ ਇੱਕ ਸੈੱਲਫ ਹੈੱਲਪ ਗਰੁੱਪ ਬਣਾਇਆ ਅਤੇ ਆਪਣੇ ਪਿੰਡ ਦੀਆਂ ਕਈ ਔਰਤਾਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਪ੍ਰੋਤਸਾਹਿਤ ਕੀਤਾ। ਗਰੁੱਪ ਦੀਆਂ ਦੀਆਂ ਸਾਰੀਆਂ ਔਰਤਾਂ ਦੀਆਂ ਬੱਚਤਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੇ ਹੋਰ ਤਿੰਨ ਬੁਨਾਈ ਦੀਆਂ ਮਸ਼ੀਨਾਂ ਖਰੀਦੀਆਂ। ਵਰਤਮਾਨ ਵਿੱਚ ਉਨ੍ਹਾਂ ਦੇ ਗਰੁੱਪ ਕੋਲ ਨਿਰਮਾਣ ਲਈ 7 ਮਸ਼ੀਨਾਂ ਹਨ। ਇਹ ਮਸ਼ੀਨਾਂ ਉਨ੍ਹਾਂ ਦੇ ਬਜਟ ਦੇ ਮੁਤਾਬਿਕ ਬਹੁਤ ਮਹਿੰਗੀਆਂ ਸਨ। ਪਰ ਫਿਰ ਵੀ ਉਨ੍ਹਾਂ ਨੇ ਸਭ ਪ੍ਰਬੰਧ ਕੀਤਾ ਅਤੇ ਇਨ੍ਹਾਂ ਮਸ਼ੀਨਾਂ ਦੀ ਲਾਗਤ 16000 ਅਤੇ 20000 ਦੇ ਲਗਭੱਗ ਪ੍ਰਤੀ ਮਸ਼ੀਨ ਹੈ। ਉਨ੍ਹਾਂ ਦੇ ਕੋਲ 1.25 ਏਕੜ ਦੀ ਜ਼ਮੀਨ ਹੈ ਅਤੇ ਉਹ ਕਿਰਿਆਸ਼ੀਲ ਰੂਪ ਨਾਲ ਖੇਤੀ ਵਿੱਚ ਵੀ ਸ਼ਾਮਿਲ ਹਨ। ਉਹ ਜ਼ਿਆਦਾਤਰ ਦਾਲਾਂ ਅਤੇ ਅਨਾਜ ਦੀਆਂ ਉਨ੍ਹਾਂ ਫ਼ਸਲਾਂ ਦੀ ਖੇਤੀ ਕਰਦੇ ਹਨ, ਜਿਨ੍ਹਾਂ ਨੂੰ ਪ੍ਰੋਸੈਸ ਕੀਤਾ ਜਾ ਸਕੇ ਅਤੇ ਬਾਅਦ ਵਿੱਚ ਵੇਚਣ ਦੇ ਲਈ ਵਰਤਿਆ ਜਾ ਸਕੇ। ਉਹ ਆਪਣੇ ਪਿੰਡ ਦੀਆਂ ਹੋਰ ਔਰਤਾਂ ਨੂੰ ਵੀ ਇਹੀ ਸਿਖਾਉਂਦੇ ਹਨ ਕਿ ਉਨ੍ਹਾਂ ਨੂੰ ਆਪਣੀ ਜ਼ਮੀਨ ਦੀ ਪ੍ਰਭਾਵੀ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਭਵਿੱਖ ਵਿੱਚ ਲਾਭ ਹੋ ਸਕਦਾ ਹੈ।

11 ਔਰਤਾਂ ਦੀ ਟੀਮ ਨਾਲ ਅੱਜ ਉਹ ਪ੍ਰੋਸੈਸਿੰਗ ਕਰ ਰਹੀ ਹੈ ਅਤੇ 11 ਤੋਂ ਜ਼ਿਆਦਾ ਕਿਸਮਾਂ ਦੇ ਉਤਪਾਦ (ਬਾਜਰੇ ਦੀ ਖਿੱਚੜੀ, ਬਾਜਰੇ ਦੇ ਲੱਡੂ, ਭੁੰਨੇ ਹੋਏ ਕਣਕ ਦੇ ਦਾਣੇ, ਭੁੰਨੀ ਹੋਈ ਜਵਾਰ, ਭੁੰਨ੍ਹੀ ਹੋਈ ਸੋਇਆਬੀਨ, ਭੁੰਨ੍ਹੇ ਹੋਏ ਕਾਲੇ ਛੋਲੇ) ਜੋ ਖਾਣ ਅਤੇ ਬਣਾਉਣ ਦੇ ਲਈ ਤਿਆਰ ਹਨ, ਉਨ੍ਹਾਂ ਨੂੰ ਕਈ ਰਾਜ ਅਤੇ ਦੇਸ਼ ਵਿੱਚ ਵੇਚਿਆ ਜਾਂਦਾ ਹੈ। ਪੂਜਾ ਸ਼ਰਮਾ ਦੀ ਇੱਛਾ ਸ਼ਕਤੀ ਨੇ ਪਿੰਡ ਦੀਆਂ ਕਈ ਔਰਤਾਂ ਨੂੰ ਆਤਮ ਨਿਰਭਰ ਅਤੇ ਆਤਮ ਵਿਸ਼ਵਾਸ ਹਾਸਿਲ ਕਰਨ ਵਿੱਚ ਮਦਦ ਕੀਤੀ।

ਉਨ੍ਹਾਂ ਦੇ ਲਈ ਇਹ ਬਹੁਤ ਲੰਬੀ ਯਾਤਰਾ ਸੀ, ਜਿੱਥੇ ਉਹ ਅੱਜ ਪਹੁੰਚੀ ਹੈ ਅਤੇ ਉਨ੍ਹਾਂ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ। ਹੁਣ ਉਨ੍ਹਾਂ ਨੇ ਮਸ਼ੀਨਾਂ ਨੂੰ ਘਰ ਵਿੱਚ ਹੀ ਸਥਾਪਿਤ ਕੀਤਾ ਹੈ ਤਾਂ ਕਿ ਔਰਤਾਂ ਇਸ ਨੂੰ ਚਲਾ ਸਕਣ, ਜਦੋਂ ਵੀ ਉਹ ਖਾਲੀ (ਫ੍ਰੀ) ਹੋਣ ਅਤੇ ਉਨ੍ਹਾਂ ਦੇ ਪਿੰਡ ਵਿੱਚ ਬਿਜਲੀ ਦੀ ਕਟੌਤੀ ਵੀ ਬਹੁਤ ਹੁੰਦੀ ਹੈ, ਇਸ ਲਈ ਉਨ੍ਹਾਂ ਨੇ ਕੰਮ ਨੂੰ ਉਸ ਦੇ ਅਨੁਸਾਰ ਹੀ ਵੰਡਿਆ ਹੋਇਆ ਹੈ। ਕੁੱਝ ਔਰਤਾਂ ਬੀਨਜ਼ ਨੂੰ ਸਕਾਉਂਦੀਆਂ ਹਨ, ਕਈ ਸਾਫ਼ ਕਰਦੀਆਂ ਹਨ ਅਤੇ ਬਾਕੀ ਦੀਆਂ ਔਰਤਾਂ ਉਨ੍ਹਾਂ ਨੂੰ ਭੁੰਨ੍ਹਦੀਆਂ ਅਤੇ ਪੀਸਦੀਆਂ ਹਨ।

ਵਰਤਮਾਨ ਵਿੱਚ ਕਈ ਵਾਰ ਪੂਜਾ ਸ਼ਰਮਾ ਅਤੇ ਉਨ੍ਹਾਂ ਦਾ ਗਰੁੱਪ ਅੰਗਰੇਜ਼ੀ ਭਾਸ਼ਾ ਦੀ ਸਮੱਸਿਆ ਦਾ ਸਾਹਮਣਾ ਕਰਦਾ ਹੈ, ਜਦੋਂ ਵੱਡੀਆਂ ਕੰਪਨੀਆਂ ਦੇ ਨਾਲ ਵਾਰਤਾਲਾਪ ਕਰਨ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਕਿਸ ਕੌਸ਼ਲ ਵਿੱਚ ਸਭ ਤੋਂ ਜ਼ਿਆਦਾ ਕਮੀ ਹੈ ਅਤੇ ਉਹ ਹੈ ਸਿੱਖਿਆ। ਪਰ ਉਹ ਇਸ ਤੋਂ ਨਿਰਾਸ਼ ਨਹੀਂ ਹਨ ਅਤੇ ਇਸ ‘ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭੋਜਨ ਦੀਆਂ ਵਸਤੂਆਂ ਦੇ ਨਿਰਮਾਣ ਤੋਂ ਇਲਾਵਾ, ਉਹ ਸਿਲਾਈ, ਖੇਤੀ ਅਤੇ ਹੋਰ ਗਤੀਵਿਧੀਆਂ ਵਿੱਚ ਸਿਖਲਾਈ ਪ੍ਰਾਪਤ ਕਰਨ ਵਿੱਚ ਔਰਤਾਂ ਦੀ ਮਦਦ ਕਰ ਰਹੀ ਹੈ, ਜਿਸ ਵਿੱਚ ਉਹ ਰੁਚੀ ਰੱਖਦੀ ਹੈ।

ਭਵਿੱਖ ਦੀ ਯੋਜਨਾ
ਉਨ੍ਹਾਂ ਦੇ ਭਵਿੱਖ ਦੀਆਂ ਯੌਜਨਾਵਾਂ ਕਾਰੋਬਾਰ ਵਿੱਚ ਵਿਸਤਾਰ ਕਰਨਾ ਅਤੇ ਜ਼ਿਆਦਾ ਔਰਤਾਂ ਨੂੰ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣਾ, ਤਾਂ ਕਿ ਉਨ੍ਹਾਂ ਨੂੰ ਪੈਸਿਆਂ ਦੇ ਲਈ ਦੂਜਿਆਂ ‘ਤੇ ਨਿਰਭਰ ਨਾ ਹੋਣਾ ਪਵੇ। ਜ਼ੋਨ 2 ਦੇ ਅੰਤਰਗਤ ਰਾਜਸਥਾਨ, ਹਰਿਆਣਾ ਅਤੇ ਦਿੱਲੀ ਰਾਜਾਂ ਤੋਂ ਉਨ੍ਹਾਂ ਨੂੰ ਉਸ ਦੇ ਉਤਸ਼ਾਹੀ ਕੰਮ ਅਤੇ ਯਤਨਾਂ ਦੇ ਲਈ ਅਤੇ ਨਵੀਨ ਖੇਤੀ ਦੀ ਤਕਨੀਕਾਂ ਲਈ ਪੰਡਿਤ ਦੀਨਦਿਆਲ ਨੂੰ ਕ੍ਰਿਸ਼ੀ ਪੁਰਸਕਾਰ ਨਾਲ 50000 ਰੁਪਏ ਦੀ ਨਕਦ ਰਾਸ਼ੀ ਅਤੇ ਪ੍ਰਮਾਣ ਪੱਤਰ ਵੀ ਮਿਲਿਆ। ਉਹ ATMA SCHEME ਦੇ ਮੈਂਬਰ ਵੀ ਹਨ ਅਤੇ ਉਨ੍ਹਾਂ ਨੂੰ ਗਵਰਨਰ ਕਪਤਾਨ ਸਿੰਘ ਸੋਲੰਕੀ ਦੁਆਰਾ ਉੱਚ ਪ੍ਰੋਟੀਨ ਯੁਕਤ ਭੋਜਨ ਬਣਾਉਣ ਲਈ ਪ੍ਰਸ਼ੰਸਾ ਪੱਤਰ ਵੀ ਮਿਲਿਆ।

ਸੰਦੇਸ਼
“ਜਿੱਥੇ ਵੀ ਕਿਸਾਨ ਅਨਾਜ, ਦਾਲਾਂ ਅਤੇ ਕਿਸੇ ਵੀ ਫ਼ਸਲ ਦੀ ਖੇਤੀ ਕਰਦੇ ਹਨ, ਉੱਥੇ ਉਨ੍ਹਾਂ ਨੂੰ ਸਿਰਫ਼ ਔਰਤਾਂ ਦਾ ਇੱਕ ਸਮੂਹ ਬਣਾਉਣਾ ਚਾਹੀਦਾ ਹੈ ਜੋ ਸਿਰਫ਼ ਘਰੇਲੂ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਉਤਪਾਦਿਤ ਫ਼ਸਲਾਂ ਤੋਂ ਪ੍ਰੋਸੈਸਿੰਗ ਦੁਆਰਾ ਚੰਗੀਆਂ ਚੀਜ਼ਾਂ ਬਣਾਉਣ ਲਈ ਸਿਖਲਾਈ ਦੇਣੀ ਚਾਹੀਦੀ, ਤਾਂ ਕਿ ਉਹ ਉਨ੍ਹਾਂ ਚੀਜ਼ਾਂ ਨੂੰ ਮਾਰਕਿਟ ਵਿੱਚ ਵੇਚ ਸਕਣ ਅਤੇ ਇਸ ਦੇ ਲਈ ਚੰਗੀ ਕੀਮਤ ਪ੍ਰਾਪਤ ਕਰ ਸਕੇ।”