ਝੋਨੇ ਦੀ ਫਸਲ ਦੀ ਖੇਤੀ ਬਾਰੇ ਜਾਣਕਾਰੀ

ਆਮ ਜਾਣਕਾਰੀ

ਝੋਨਾ (ਚੌਲ) ਭਾਰਤ ਦੀ ਇੱਕ ਮਹੱਤਵਪੂਰਨ ਫ਼ਸਲ ਹੈ ਜੋ ਕਿ ਵਾਹੀਯੋਗ ਖੇਤਰ ਦੇ ਲੱਗਭਗ ਇੱਕ ਚੌਥਾਈ ਹਿੱਸੇ ਤੇ ਉਗਾਈ ਜਾਂਦੀ ਅਤੇ ਭਾਰਤ ਦੀ ਲੱਗਭਗ ਅੱਧੀ ਅਬਾਦੀ ਇਸ ਨੂੰ ਮੁੱਖ ਖਾਣੇ ਵਜੋਂ ਵਰਤਦੀ ਹੈ| ਪਿਛਲੇ 45 ਸਾਲਾਂ ਦੌਰਾਨ ਪੰਜਾਬ ਨੇ ਝੋਨੇ ਦੀ ਪੈਦਾਵਾਰ ਵਿੱਚ ਬਹੁਤ ਜ਼ਿਆਦਾ ਤਰੱਕੀ ਹਾਸਲ ਕੀਤੀ ਹੈ| ਨਵੀਂ ਤਕਨੀਕ ਅਤੇ ਵਧੇਰੇ ਪੈਦਾਵਾਰ ਕਰਨ ਵਾਲੇ ਬੀਜਾਂ ਦੀ ਵਰਤੋਂ ਕਰਕੇ ਭਾਰਤ ਵਿੱਚ ਝੋਨੇ  ਦੀ ਪੈਦਾਵਾਰ ਸੱਭ ਤੋਂ ਜ਼ਿਆਦਾ ਪੰਜਾਬ ਵਿੱਚ ਹੁੰਦੀ ਹੈ|

ਜਲਵਾਯੂ

  • Season

    Temperature

    16-30° C
  • Season

    Rainfall

    100-200cm
  • Season

    Sowing Temperature

    20-30°C
  • Season

    Harvesting Temperature

    16-27° C
  • Season

    Temperature

    16-30° C
  • Season

    Rainfall

    100-200cm
  • Season

    Sowing Temperature

    20-30°C
  • Season

    Harvesting Temperature

    16-27° C
  • Season

    Temperature

    16-30° C
  • Season

    Rainfall

    100-200cm
  • Season

    Sowing Temperature

    20-30°C
  • Season

    Harvesting Temperature

    16-27° C
  • Season

    Temperature

    16-30° C
  • Season

    Rainfall

    100-200cm
  • Season

    Sowing Temperature

    20-30°C
  • Season

    Harvesting Temperature

    16-27° C

ਮਿੱਟੀ

ਇਸ ਫ਼ਸਲ ਨੂੰ ਮਿੱਟੀ ਦੀਆਂ ਵੱਖ ਵੱਖ ਕਿਸਮਾਂ, ਜਿਨ੍ਹਾਂ ਦੀ ਪਾਣੀ ਸੋਖਣ ਦੀ ਸਮਰੱਥਾ ਘੱਟ ਹੁੰਦੀ ਹੈ ਅਤੇ ਜਿਨ੍ਹਾਂ ਦੀ pH 5.0 ਤੋਂ 9.5 ਵਿਚਕਾਰ ਹੁੰਦੀ ਹੈ, 'ਤੇ ਵੀ ਉਗਾਇਆ ਜਾ ਸਕਦਾ ਹੈ I ਝੋਨੇ ਦੀ ਪੈਦਾਵਾਰ ਲਈ ਰੇਤਲੀ ਤੋਂ ਲੈ ਕੇ ਗਾਰੀ ਅਤੇ ਚੀਕਣੀ ਮਿੱਟੀ ਜਿਸ ਵਿੱਚ ਪਾਣੀ ਸੋਖਣ  ਦੀ ਯੋਗਤਾ ਘੱਟ ਹੁੰਦੀ ਹੈ, ਇਸ ਫ਼ਸਲ ਲਈ ਵਧੀਆ ਮੰਨੀ ਜਾਂਦੀ ਹੈ I

ਪ੍ਰਸਿੱਧ ਕਿਸਮਾਂ ਅਤੇ ਝਾੜ

PR 128: ਇਹ ਕਿਸਮ ਪੀ.ਏ.ਯੂ. 201 ਦਾ ਮਿਆਰ ਪੱਖੋਂ ਸੋਧਿਆ ਰੂਪ ਹੈ। ਇਸਦੇ ਦਾਣੇ ਲੰਬੇ ਪਤਲੇ ਸਾਫ ਪਾਰਦਰਸ਼ੀ ਹੁੰਦੇ ਹਨ। ਇਸ ਦਾ ਔਸਤਨ ਕੱਦ 110 ਸੈ.ਮੀ. ਹੁੰਦਾ ਹੈ ਅਤੇ ਇਹ 111 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਪੰਜਾਬ ਰਾਜ ਵਿੱਚ ਬੈਕਟਰੀਅਲ ਬਲਾਈਟ ਪੈਥੋਜਨ ਦੀਆਂ 10 ਪ੍ਰਚੱਲਿਤ ਪੈਥੋਟਾਈਪਾਂ ਦੀ ਰੋਧਕ ਹੈ। ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ।

 

PR 129: ਇਹ ਪੀ.ਏ.ਯੂ. 201 ਦਾ ਮਿਆਰ ਪੱਖੋਂ ਸੋਧਿਆ ਰੂਪ ਹੈ। ਇਸਦੇ ਦਾਣੇ ਲੰਬੇ ਪਤਲੇ ਸਾਫ ਪਾਰਦਰਸ਼ੀ ਹੁੰਦੇ ਹਨ। ਇਸ ਦਾ ਔਸਤਨ ਕੱਦ 105 ਸੈ.ਮੀ. ਹੁੰਦਾ ਹੈ ਅਤੇ ਇਹ ਰੋਪਣ ਤੋਂ ਬਾਅਦ 108 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਪੰਜਾਬ ਰਾਜ ਵਿੱਚ ਬੈਕਟਰੀਅਲ ਬਲਾਈਟ ਪੈਥੋਜਨ ਦੀਆਂ 10 ਪ੍ਰਚੱਲਿਤ ਪੈਥੋਟਾਈਪਾਂ ਦੀ ਰੋਧਕ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ।

 

HKR 47: ਇਹ ਘੱਟ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ। ਇਹ ਕਿਸਮ ਰੋਪਣ ਤੋਂ ਬਾਅਦ 104 ਦਿਨਾਂ ਵਿੱਚ ਪੱਕਦੀ ਹੈ। ਇਸ ਦਾ ਔਸਤਨ ਕੱਦ 117 ਸੈ.ਮੀ. ਹੁੰਦਾ ਹੈ। ਇਹ ਪੰਜਾਬ ਰਾਜ ਵਿੱਚ ਬੈਕਟਰੀਅਲ ਬਲਾਈਟ ਪੈਥੋਜਨ ਦੀਆਂ 10 ਪ੍ਰਚੱਲਿਤ ਪੈਥੋਟਾਈਪਾਂ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਅਸਥਾਈ ਜਗ੍ਹਾ ਤੋਂ ਗ੍ਰਸਤ ਹੋ ਸਕਦੀ ਹੈ। ਇਸ ਦਾ ਔਸਤਨ ਝਾੜ 29.5 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਘੱਟ ਪਕਾਉਣ ਲਈ ਅਨੁਕੂਲ ਹੈ।

 

PR 111:  ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ । ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ।

 

PR 113: ਇਹ ਇੱਕ ਛੋਟੇ ਕੱਦ ਦੀ, ਸਿੱਧੀ ਮੁੰਜਰ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ। ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ। 

 

PR 114: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ।

 

PR 115: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 125 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਲਈ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 25 ਕੁਇੰਟਲ ਪ੍ਰਤੀ ਏਕੜ ਹੈ।

 

PR 118: ਇਹ ਛੋਟੇ ਕੱਦ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ। ਇਹ ਕਿਸਮ ਗਰਦਨ ਤੋੜ ਨੂੰ ਸਹਿਣਯੋਗ ਹੈ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ ਕਿਸਮ 158 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ।

 

PR 120: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਦਾਣਾ ਲੰਮਾ ਅਤੇ ਚਮਕਦਾਰ ਹੁੰਦਾ ਹੈ। ਇਸ ਦੇ ਦਾਣਿਆਂ ਪਕਾਉਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

 

PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ। ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

 

PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ। ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

 

PR 123: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਪ੍ਰਭਾਵ ਬਹੁਤ ਘੱਟ ਹੁੰਦਾ ਹੈ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

 

PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

 

PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

 

CSR 30: ਇਹ ਕਿਸਮ ਦੇ ਵੱਧ-ਲੰਬੇ ਚੌਲਾ ਲਈ ਮਸ਼ਹੂਰ ਹੈ, ਇਸ ਕਰਕੇ ਇਸ ਕਿਸਮ ਨੂੰ  ਰਸੋਈ ਵਿੱਚ ਪਹਿਲ ਦਿੱਤੀ ਜਾਂਦੀ ਹੈ ਇਹ ਖਾਣ ਵਿੱਚ ਬਹੁੱਤ ਸਵਾਦੀ ਨੇ। ਇਹ ਕਿਸਮ 142  ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 13.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

 

Punjab Basmati 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ । ਇਸ ਦੀ ਪੱਕਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ ਬਾਸਮਤੀ 386 ਦੀ ਉੱਨਤ ਕਿਸਮ ਹੈ। ਇਸਦੇ ਦਾਣੇ ਬਹੁਤ ਲੰਮੇ ਹੁੰਦੇ ਹਨ । ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ।

 

Punjab Basmati 4: ਇਹ ਇੱਕ ਉੱਚ ਝਾੜ ਵਾਲੀ ਕਿਸਮ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ।  ਇਸ ਨੂੰ ਸਟੋਰ ਕਰਨਾ ਸੌਖਾ ਹੁੰਦਾ ਹੈ ਅਤੇ ਜੀਵਾਣੂ ਝੁਲਸ ਰੋਧਕ ਕਿਸਮ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

Punjab Basmati 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।

 

Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ।  ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ । ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ।

 

Pusa Basmati 1121: ਇਸਦਾ ਪੌਦਾ ਲੰਬਾ ਹੁੰਦਾ ਹੈ। ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ। ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

 

Pusa 44: ਇਹ ਲੰਬੇ ਸਮੇ ਵਾਲੀ ਕਿਸਮ ਹੈ ਤੇ ਝੁਲਸ ਰੋਗ ਨੂੰ ਸਹਿਣਯੋਗ ਹੈ।

 

Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ। ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। 

 

ਹੋਰ ਰਾਜਾਂ ਦੀਆ ਕਿਸਮਾਂ:

 

Hybrid 6201: ਇਹ ਸਿੰਚਾਈ ਵਾਲੇ ਖੇਤਰਾਂ ਲਈ ਯੋਗ ਕਿਸਮ ਹੈ ਤੇ ਭੁਰੜ ਰੋਗ ਨੂੰ ਸਹਿਣਯੋਗ ਹੈ। ਇਸਦਾ ਔਸਤਨ ਝਾੜ 25 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

 

Vivek Dhan 62: ਇਹ ਪਹਾੜੀ ਅਤੇ ਸਿੰਚਾਈ ਵਾਲੇ ਖੇਤਰਾਂ ਲਈ ਯੋਗ ਕਿਸਮ ਹੈ । ਇਸਦੇ ਦਾਣੇ ਛੋਟੇ ਅਤੇ ਮੋਟੇ ਹੁੰਦੇ ਹਨ। ਇਹ ਭੁਰੜ ਰੋਗ ਸਹਿਣ ਯੋਗ ਕਿਸਮ ਹੈ। ਇਸਦਾ ਔਸਤਨ ਝਾੜ 19 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

 

Karnataka Rice Hybrid 2: ਇਹ ਕਿਸਮ ਸਮੇਂ ਤੇ ਬੀਜਣ ਅਤੇ ਹੋਰ ਸੰਚਿਤ ਖੇਤਰਾਂ ਦੇ ਯੋਗ ਹੁੰਦੀ ਹੈ। ਇਹ ਪੱਤਾ ਝੁਲਸ ਰੋਗ ਅਤੇ ਦੂਜੀਆ ਬਿਮਾਰੀਆਂ ਦੀ ਪ੍ਰਤੀਰੋਧੀ ਹੈ। ਇਸਦਾ ਔਸਤਨ ਝਾੜ 35 ਕੁਇੰਟਲ ਪ੍ਰਤੀ ਏਕੜ ਹੈ।

 

Ratnagiri 1 and 2: ਰਤਨਗਿਰੀ  ਸਿੰਚਾਈ ਵਾਲੇ ਖੇਤਰਾਂ ਲਈ ਅਤੇ ਰਤਨਗਿਰੀ 2 ਨੀਵੇ ਖੇਤਰਾਂ ਲਈ ਵਧੀਆਂ ਕਿਸਮ ਹੈ। ਇਹ ਕਿਸਮ ਦਰਮਿਆਨੇ ਮਧਰੇ ਕੱਦ ਦੀ ਕਿਸਮ ਹੈ ਜਿਸ ਦਾ ਔਸਤਾਨ ਝਾੜ 19 ਕੁਇੰਟਲ ਤੋਂ ਲੈ ਕੇ 21 ਕੁਇੰਟਲ ਪ੍ਰਤੀ ਏਕੜ ਹੈ।

 

ਖੇਤ ਦੀ ਤਿਆਰੀ

ਕਣਕ ਦੀ ਕਟਾਈ ਤੋਂ ਬਾਅਦ ਜ਼ਮੀਨ ਉਤੇ ਹਰੀ ਖਾਦ ਦੇ ਤੌਰ ਤੇ ਮਈ ਦੇ ਪਹਿਲੇ ਹਫ਼ਤੇ ਝਿੰਜਣ (ਬੀਜ ਦਰ 20  ਕਿਲੋਗ੍ਰਾਮ ਪ੍ਰਤੀ ਏਕੜ), ਜਾਂ ਸਣ (ਬੀਜ ਦਰ 20  ਕਿਲੋਗ੍ਰਾਮ ਪ੍ਰਤੀ ਏਕੜ) ਜਾਂ ਲੋਬੀਆ (ਰਵਾਂਹ) (ਬੀਜ ਦਰ 12 ਕਿਲੋਗ੍ਰਾਮ ਪ੍ਰਤੀ ਏਕੜ) ਦੀ ਬਿਜਾਈ ਕਰਨੀ ਚਾਹੀਦੀ ਹੈ I ਜਦੋਂ ਫਸਲ 6 ਤੋਂ 8 ਹਫ਼ਤਿਆਂ ਦੀ ਹੋ ਜਾਵੇ ਤਾਂ ਇਸ ਨੂੰ ਖੇਤ ਵਿਚ ਕੱਦੂ ਕਰਨ ਤੋਂ ਇਕ ਦਿਨ ਖੇਤ ਵਿਚ ਹੀ ਵਾਹ ਦੇਣਾ ਚਾਹੀਦਾ ਹੈ I ਇਸ ਤਰ੍ਹਾਂ ਕਰਨ ਨਾਲ ਪ੍ਰਤੀ ਏਕੜ 25  ਕਿਲੋਗ੍ਰਾਮ ਤੱਕ ਨਾਈਟ੍ਰੋਜਨ ਖਾਦ ਦੀ ਬਚਤ ਹੋ ਜਾਂਦੀ ਹੈ I ਜ਼ਮੀਨ ਸਮਤਲ (ਪੱਧਰੀ) ਕਰਨ ਲਈ ਕੰਪਿਊਟਰਾਇਜ਼ਡ (ਲੇਜਰ ਵਾਲੇ) ਕਰਾਹੇ ਦੀ ਵਰਤੋਂ ਕਰਨੀ ਚਾਹੀਦੀ ਹੈ I ਇਸ ਤੋਂ ਬਾਅਦ ਖੇਤ ਵਿਚ ਪਾਣੀ ਖੜ੍ਹਾ ਕਰ ਦੇਵੋ ਤਾਂ ਜੋ ਜ਼ਮੀਨ ਵਿਚਲੇ ਉੱਚੇ-ਨੀਵੇ ਥਾਵਾਂ ਦੀ ਪਛਾਣ ਹੋ ਸਕੇ I ਇਸ ਤਰ੍ਹਾਂ ਪਾਣੀ ਦੇ ਰਸਾਵ ਕਾਰਨ ਪਾਣੀ ਦੀ ਹੋਣ ਵਾਲੀ ਬਰਬਾਦੀ ਨੂੰ ਘਟਾਇਆ ਜਾ ਸਕਦਾ ਹੈ I

ਬੀਜ

ਬੀਜ ਦੀ ਮਾਤਰਾ:

ਬਿਜਾਈ ਲਈ 8 ਕਿਲੋਗ੍ਰਾਮ ਪ੍ਰਤੀ ਏਕੜ ਬੀਜ ਵਰਤਿਆਂ ਜਾਂਦਾ ਹੈ ।

ਬੀਜ ਦੀ ਸੋਧ:

ਬਿਜਾਈ ਤੋਂ ਪਹਿਲਾ 10 ਲੀਟਰ ਪਾਣੀ ਵਿੱਚ 20 ਗ੍ਰਾਮ ਕਾਰਬੈਨਡਾਜ਼ਿਮ @ 1 ਗ੍ਰਾਮ ਸਟਰੈਪਟੋਸਾਈਕਲਿਨ ਘੋਲ ਲਵੋ ਅਤੇ ਇਸ ਘੋਲ ਵਿੱਚ ਬੀਜਾਂ ਨੂੰ 8-10 ਘੰਟੇ ਭਿਉ ਦੇਵੋ। ਉਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾਉ। ਇਸ ਤਰਾਂ ਬੀਜਾ ਨੂੰ ਬਿਜਾਈ ਲਈ ਤਿਆਰ ਕੀਤਾ ਜਾਂਦਾ ਹੈ।

ਤੁਸੀ ਜੜ੍ਹ ਗਲਣ ਦੀ ਬਿਮਾਰੀ ਤੋਂ ਬਚਣ ਲਈ ਹੇਠਾਂ ਦਿੱਤੇ ਫੰਗਸਨਾਸ਼ੀ ਦਵਾਈਆਂ ਦੀ ਵਰਤੋ ਕਰ ਸਕਦੇ ਹੋਂ। ਰਸਾਇਣਿਕ ਫੰਗਸਨਾਸ਼ੀ ਟਰਾਈਕੋਡਰਮਾ ਨਾਲ ਬੀਜ ਦੀ ਸੋਧ ਕਰੋ।

 

ਫੰਗਸਨਾਸ਼ੀ ਦਵਾਈ  

ਮਾਤਰਾ (ਪ੍ਰਤੀ ਕਿਲੋਗ੍ਰਾਮ ਬੀਜ)

Trichoderma

5-10 gm

Chlorpyriphos

5 ml

 

ਬਿਜਾਈ

ਬਿਜਾਈ ਦਾ ਸਮਾਂ

 

ਇਸਦੀ ਬਿਜਾਈ ਲਈ 20 ਮਈ ਤੋਂ 5 ਜੂਨ ਦਾ ਸਮਾਂ ਅਨੁਕੂਲ ਹੈ।

ਫਾਸਲਾ

ਸਹੀ ਸਮੇਂ ਤੇ ਉਗਾਈ ਜਾਣ ਵਾਲੀ ਫਸਲ ਲਈ ਕਤਾਰਾਂ ਦਾ ਫਾਸਲਾ 20- 22.5 ਸੈ:ਮੀ: ਰੱਖਿਆ ਜਾਂਦਾ ਹੈ । ਜੇਕਰ ਫਸਲ ਦੀ ਬਿਜਾਈ ਪਿਛੇਤੀ ਹੁੰਦੀ ਹੈ ਤਾਂ ਫਾਸਲਾ 15-18 ਸੈ:ਮੀ: ਰੱਖਣਾ ਚਾਹੀਦਾ ਹੈ। 

ਬਿਜਾਈ ਦਾ ਢੰਗ

ਇਸ ਦੀ ਬਿਜਾਈ ਛਿੱਟੇ ਨਾਲ ਕੀਤੀ ਜਾਂਦੀ ਹੈ। 

ਪੌਦੇ ਦੀ ਡੂੰਘਾਈ

ਪੌਦੇ ਦੀ ਡੂੰਘਾਈ  2-3 ਸੈ:ਮੀ: ਹੋਣੀ ਚਾਹੀਦੀ ਹੈ। ਫਾਸਲਾ ਬਣਾ ਕੇ ਲਗਾਉਣ ਨਾਲ ਪੌਦੇ ਜਿਅਦਾ ਪੈਦਾਵਾਰ ਦਿੰਦੇ ਹਨ।

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ

ਬਿਜਾਈ ਤੋਂ ਪਹਿਲਾ 10 ਲੀਟਰ ਪਾਣੀ ਵਿੱਚ 20 ਗ੍ਰਾਮ ਕਾਰਬੈਨਡਾਜ਼ਿਮ @ 1 ਗ੍ਰਾਮ ਸਟਰੈਪਟੋਸਾਈਕਲਿਨ ਘੋਲ ਲਵੋ ਅਤੇ ਇਸ ਘੋਲ ਵਿੱਚ ਬੀਜਾਂ ਨੂੰ 8-10 ਘੰਟੇ ਲਈ ਭਿਉਂ ਦੇਵੋ। ਉਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾਓੁ । ਇਸ ਤਰ੍ਹਾਂ ਬੀਜ ਬਿਜਾਈ ਲਈ ਤਿਆਰ ਹੁੰਦੇ ਹਨ । 

ਨਰਸਰੀ ਤਿਆਰ ਕਰਨਾ : ਨਰਸਰੀ ਤਿਆਰ ਕਰਨ ਲਈ 15-30 ਮਈ ਤੱਕ ਦਾ ਸਮਾਂ ਅਨੂਕੂਲ ਹੁੰਦਾ ਹੈ। 

ਵੈੱਟ ਬੈੱਡ ਨਰਸਰੀ: ਇਹ ਤਕਨੀਕ ਉਹਨਾਂ ਖੇਤਰਾਂ ਵਿੱਚ ਅਪਣਾਈ ਜਾਂਦੀ ਹੈ ਜਿੱਥੇ ਪਾਣੀ ਜਿਆਦਾ ਮਾਤਰਾ ਵਿੱਚ ਹੁੰਦਾ ਹੈ।ਨਰਸਰੀ ਦਾ 1/10 ਹਿੱਸਾ ਦੂਜੇ ਖੇਤ ਵਿੱਚ ਲਗਾਇਆ ਜਾਂਦਾ ਹੈ। ਇਸਦੀ ਬਿਜਾਈ ਛਿੱਟੇ ਨਾਲ ਵੀ ਕੀਤੀ  ਜਾਂਦੀ ਹੈ। ਇੱਥੇ ਖੇਤ ਦੀ ਵਹਾਈ ਅਤੇ ਖੇਤ ਨੂੰ ਪੱਧਰਾ ਕੀਤਾ ਜਾਂਦਾ ਹੈ। ਬੈੱਡਾਂ ਤੇ ਕਈ ਦਿਨਾਂ ਤੱਕ ਨਮੀ ਬਣਾਈ ਰੱਖਣੀ ਚਾਹੀਦੀ ਹੈ। ਖੇਤ ਨੂੰ ਪਾਣੀ ਨਾਲ ਜਿਆਦਾ ਨਾ ਭਰੋ। ਜਦੋਂ ਨਰਸਰੀ  2 ਸੈ:ਮੀ: ਤੋਂ ਵੱਧ ਜਾਵੇ ਤਾਂ ਪਾਣੀ ਨੂੰ ਖੇਤ ਵਿੱਚ ਲਗਾਉਦੇ ਰਹਿਣਾ ਚਾਹੀਦਾ ਹੈ।ਬਿਜਾਈ ਤੋਂ 15 ਦਿਨਾਂ ਬਾਅਦ 26 ਕਿਲੋ ਯੂਰੀਆ ਪਾਉਣਾ ਚਾਹੀਦਾ। ਜਦੋਂ  ਪਨੀਰੀ  25-30 ਸੈ:ਮੀ:ਤੱਕ ਲੰਬੀ ਹੋ ਜਾਵੇ ਉਦੋਂ  ਉਸ ਨੂੰ 15-21 ਦਿਨ ਬਾਅਦ ਦੂਜੇ ਖੇਤ ਵਿੱਚ ਲਗਾ ਦੇਣਾ ਚਾਹੀਦਾ ਹੈ ਤੇ ਖੇਤ ਨੂੰ ਲਗਾਤਾਰ ਪਾਣੀ ਲਗਾਉਦੇ ਰਹਿਣਾ ਚਾਹੀਦਾ। 

ਸੁੱਕੇ ਬੈੱਡ ਵਾਲੀ ਨਰਸਰੀ: ਇਹ ਤਕਨੀਕ ਖੁਸ਼ਕ ਖੇਤਰਾਂ ਵਿੱਚ ਅਪਣਾਈ ਜਾਂਦੀ ਹੈ। ਜੋ ਬੈੱਡ ਬਣਾਇਆਂ ਜਾਂਦਾ ਹੈ ਉਹ ਬਿਜਾਈ ਵਾਲੇ ਖੇਤ ਦੇ 1/10 ਹਿੱਸੇ ਵਿੱਚ ਬੀਜਿਆਂ ਜਾਂਦਾ ਹੈ। ਬੈੱਡ ਦਾ ਅਕਾਰ ਸੀਮਿਤ ਹੋਣਾ ਚਾਹੀਦਾ ਅਤੇ ਉਸਦੀ ਉਚਾਈ 6-10 ਸੈ:ਮੀ: ਹੋਣੀ ਚਾਹੀਦੀ ਹੈ। ਝੋਨੇ ਦਾ ਅੱਧਾ ਜਲਿਆ ਹੋਇਆ ਛਿਲਕਾ ਬੈੱਡ ਤੇ ਖਿਲਰ ਦੇਣਾ ਚਾਹੀਦਾ ਹੈ। ਇਸ ਨਾਲ ਜੜਾਂ ਮਜ਼ਬੂਤ ਹੁੰਦੀਆਂ ਹਨ ।ਸਹੀ ਸਮੇਂ ਤੇ ਸਿੰਚਾਈ ਕਰਦੇ ਰਹਿਣਾ ਚਾਹੀਦਾ ਹੈ ਅਤੇ ਨਮੀ ਬਣਾਈ ਰੱਖੋ ਤਾਂ ਜੋ ਪਨੀਰੀ ਖਰਾਬ ਨਾ ਹੋਵੇ। ਤੱਤਾਂ ਦੀ ਘਾਟ ਪੂਰੀ ਕਰਨ ਲਈ ਖਾਦ ਪਾਉਣੀ ਜ਼ਰੂਰੀ ਹੈ। 

ਮੋਡੀਫਾਈਡ ਮੈਟ ਨਰਸਰੀ: ਇਹ ਨਰਸਰੀ ਲਗਾਉਣ ਦਾ ਇੱਕ ਅਜਿਹਾ ਤਰੀਕਾ ਹੈ ਜਿਸ ਵਿੱਚ ਘੱਟ ਜਗ੍ਹਾ ਅਤੇ ਘੱਟ ਬੀਜਾਂ ਦੀ ਜਰੂਰਤ ਹੁੰਦੀ ਹੈ। ਇਹ ਨਰਸਰੀ ਕਿਸੇ ਵੀ ਜਗ੍ਹਾ ਬਣਾਈ ਜਾ ਸਕਦੀ ਹੈ ਜਿੱਥੇ ਪੱਧਰੀ ਜਗ੍ਹਾ ਹੋਵੇ ਤੇ ਪਾਣੀ ਦੀ ਸੁਵਿਧਾ ਹੋਵੇ। ਇਸ ਦੀ ਪਨੀਰੀ ਲਾਉਣ ਲਈ 1% ਖੇਤ ਦੀ ਜਰੂਰਤ ਹੁੰਦੀ ਹੈ। 4 ਸੈ:ਮੀ:ਦੀ ਪਰਤ ਵਿੱਚ ਨਵੇ ਪੌਦੇ ਲਗਾਏ ਜਾਂਦੇ ਹਨ ।ਇਸਨੂੰ ਬਣਾਉਣ ਲਈ 1 ਮੀਟਰ ਚੌੜੇ ਅਤੇ 20-30 ਮੀਟਰ ਲੰਬੇ ਜ਼ਮੀਨ ਦੇ ਟੁਕੜੇ ਦੀ ਜਰੂ੍ਰਤ ਹੁੰਦੀ ਹੈ। ਇਸਦੇ ਉੱਪਰ ਵਿਛਾਉਣ ਲਈ ਪੋਲੀਥੀਨ ਅਤੇ ਕੇਲਿਆਂ ਦੇ ਪੱਤਿਆਂ ਦੀ ਜਰੂਰਤ ਹੁੰਦੀ ਹੈ। ਇਸ ਤੋਂ ਇਲਾਵਾ ਲੱਕੜੀ ਦਾ ਇੱਕ ਬਕਸਾ ਜੋ ਕਿ 4 ਸੈ:ਮੀ ਤੋਂ ਡੂੰਘਾ ਹੁੰਦਾ ਹੈ, ਮਿੱਟੀ ਦੇ ਮਿਸ਼ਰਣ ਦਾ ਭਰਿਆ ਹੁੰਦਾ ਹੈ। ਬੀਜਾਂ ਨੂੰ ਇਸਦੇ ਅੰਦਰ ਰੱਖ ਦੇਣਾ ਚਾਹੀਦਾ ਹੈ ਅਤੇ ਸੁੱਕੀ ਮਿੱਟੀ ਨਾਲ ਢੱਕ ਦੇਣਾ ਚਾਹੀਦਾ ਹੈ।ਉਸ ਤੋਂ ਬਾਅਦ ਪਾਣੀ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ।ਲੱਕੜੀ ਦੇ ਬਕਸੇ ਨੂੰ ਨਮੀ ਦਿੰਦੇ ਰਹਿਣਾ ਚਾਹੀਦਾ ਹੈ। ਬਿਜਾਈ ਤੋਂ 11-14 ਦਿਨਾਂ ਬਾਅਦ ਨਰਸਰੀ ਤਿਆਰ ਹੋ ਜਾਂਦੀ ਹੈ। ਜਦੋਂ ਨਰਸਰੀ ਤਿਆਰ ਹੋ ਜਾਂਦੀ ਹੈ ਉਦੋ ਮੈਟ ਦੀ ਮਦਦ ਨਾਲ ਦੂਸਰੇ ਖੇਤ ਵਿੱਚ ਲਗਾਈ ਜਾਂਦੀ ਹੈ। 

ਫਾਸਲਾ:  ਪੌਦਿਆਂ ਦਾ ਫਾਸਲਾ 20x20 ਸੈ:ਮੀ: ਜਾਂ  25x25 ਸੈ:ਮੀ: ਹੋਣਾ ਚਾਹੀਦਾ ਹੈ ।   

ਪਨੀਰੀ ਲਗਾਉਣ ਦਾ ਢੰਗ

1. ਕੱਦੂ ਕਰਕੇ ਲਗਾਈ ਜਾਣ ਵਾਲੀ ਪਨੀਰੀ : ਆਮ ਤੌਰ ਤੇ ਕਤਾਰ ਵਿੱਚ ਲਗਾਏ ਜਾਣ ਵਾਲੇ ਪੌਦੇ 20x15 ਸੈ:ਮੀ: ਦੂਰੀ ਤੇ ਲਗਾਏ ਜਾਂਦੇ ਹਨ ਅਤੇ ਦੇਰੀ ਨਾਲ ਲਗਾਈ ਜਾਣ ਵਾਲੀ ਪਨੀਰੀ 15x15 ਸੈ:ਮੀ: ਤੇ ਲਗਾਈ ਜਾਂਦੀ ਹੈ। ਨਵੇ ਪੌਦਿਆਂ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ। 

2.ਬੈੱਡ ਬਣਾ ਕੇ ਲਗਾਈ ਜਾਣ ਵਾਲੀ ਪਨੀਰੀ: ਇਹ ਬੈੱਡ ਭਾਰੀਆਂ ਜ਼ਮੀਨਾਂ ਲਈ ਬਣਾਏ ਜਾਂਦੇ ਹਨ । ਪਨੀਰੀ ਲਗਾਉਣ ਤੋਂ ਪਹਿਲਾਂ ਖਾਲੀਆਂ ਵਿੱਚ ਪਾਣੀ ਲਾਉਣਾ ਚਾਹੀਦਾ ਹੈ ਅਤੇ ਫਿਰ ਪਨੀਰੀ ਨੂੰ ਖੇਤ ਵਿੱਚ ਲਗਾਉਣਾ ਚਾਹੀਦਾ ਹੈ। ਪੌਦੇ ਤੋਂ ਪੌਦੇ ਦਾ ਫਾਸਲਾ 9 ਸੈ:ਮੀ: ਹੋਣਾ ਚਾਹੀਦਾ ਹੈ। 

3.ਮਸ਼ੀਨੀ ਢੰਗ ਨਾਲ ਲਗਾਈ ਜਾਣ ਵਾਲੀ ਪਨੀਰੀ: ਮੈਟ ਪਨੀਰੀ ਲਈ ਮਸ਼ੀਨਾ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਮਸ਼ੀਨ 30x12 ਸੈ:ਮੀ: ਦੇ ਫਾਸਲੇ ਤੇ ਪਨੀਰੀ ਲਗਾਉਦੀ ਹੈ।

ਖਾਦਾਂ

ਖਾਦਾਂ ( ਕਿਲੋ ਪ੍ਰਤੀ ਏਕੜ)

UREA

DAP or SSP

MOP

ZINC

110

27

75

20

-

 

ਤੱਤ ( ਕਿਲੋ ਪ੍ਰਤੀ ਏਕੜ)

NITROGEN

PHOSPHORUS

POTASH

50

12

12

 

ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ  ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ| ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ| ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ| ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ  ਹੈ| ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ| ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ  ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ| 

ਨਿੰਮ ਦੀ ਪਰਤ ਚੜ੍ਹੇ ਯੂਰੀਆ ਦਾ ਉਪਯੋਗ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਨਾਈਟ੍ਰੋਜਨ ਦੀ ਮਾਤਰਾ ਵਧ ਜਾਂਦੀ ਹੈ| ਜ਼ਿੰਕ ਦੀ ਕਮੀ ਨੂੰ ਪੂਰਾ ਕਰਨ ਲਈ 25 ਕਿਲੋਗ੍ਰਾਮ ਜ਼ਿੰਕ ਸਲਫੇਟ ਹੈਪਟਾਹਾਈਡਰੇਟ  ਜਾਂ 16 ਕਿਲੋਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡਰੇਟ  ਪ੍ਰਤੀ ਏਕੜ ਦੇ ਹਿਸਾਬ ਨਾਲ ਉਪਯੋਗ ਕਰਨਾ ਚਾਹੀਦਾ ਹੈ| ਪਾਣੀ ਦੀ ਕਮੀ ਕਾਰਨ ਪਨੀਰੀ ਲਾਉਣ ਤੋਂ ਤਿੰਨ ਹਫਤਿਆਂ ਬਾਅਦ ਪੱਤਿਆਂ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ| ਪਾਣੀ ਲਾਉਣ ਤੋਂ ਤੁਰੰਤ ਬਾਅਦ ਇੱਕ ਕਿਲੋਗ੍ਰਾਮ ਫਾਰਸ ਸਲਫੇਟ  ਦਾ 100 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਰੇਕ ਹਫਤੇ ਦੋ ਜਾਂ ਤਿੰਨ ਵਾਰੀ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ|

ਨਦੀਨਾਂ ਦੀ ਰੋਕਥਾਮ

ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ  ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ  ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ  ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ| ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ| 

ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ| ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ|

ਸਿੰਚਾਈ

ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਦੋ ਹਫਤਿਆਂ ਤੱਕ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਦੇ ਪੂਰੇ ਹੋਣ ਪਿੱਛੋਂ ਖੇਤ ਦੀ ਫਿਰ ਤੋਂ ਸਿੰਚਾਈ ਕਰਨੀ ਚਾਹੀਦੀ ਹੈ I ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਕਰਨੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਆਸਾਨੀ ਨਾਲ ਵੱਢਿਆ ਜਾ ਸਕੇ I

ਪੌਦੇ ਦੀ ਦੇਖਭਾਲ

ਜੜ੍ਹ ਦੀ ਸੁੰਡੀ
  • ਕੀੜੇ-ਮਕੌੜੇ ਤੇ ਰੋਕਥਾਮ

ਜੜ੍ਹ ਦੀ ਸੁੰਡੀ : ਜੜ੍ਹ ਨੂੰ ਲੱਗਣ ਵਾਲੀ ਸੁੰਡੀ ਦੀ ਪਛਾਣ ਬੂਟਿਆ ਦੀ ਜੜ੍ਹ ਅਤੇ ਪੱਤਿਆਂ ਨੂੰ ਪੁੱਜੇ ਨੁਕਸਾਨ ਤੋਂ ਕੀਤੀ ਜਾ ਸਕਦੀ ਹੈ I ਇਹ ਚਿੱਟੇ ਰੰਗ ਦੀ ਬਿਨ੍ਹਾਂ ਲੱਤਾ ਵਾਲੀ ਸੁੰਡੀ ਹੁੰਦੀ ਹੈ I ਇਹ ਮੁੱਖ ਤੌਰ ਤੇ ਪੌਦੇ ਦੀ ਜੜ੍ਹ ਤੇ ਹੀ ਹਮਲਾ ਕਰਦੀ ਹੈ I ਇਸ ਦੇ ਹਮਲੇ ਤੋਂ ਬਾਅਦ ਪੌਦੇ ਪੀਲੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਵਾਧਾ ਰੁਕ ਜਾਂਦਾ ਹੈ I ਇਸ ਕਾਰਨ ਝੋਨੇ ਦੇ ਪੱਤਿਆਂ ਉਤੇ ਦਾਣਿਆਂ ਦੇ ਨਿਸ਼ਾਨ ਉਕਰ ਆਉਂਦੇ ਹਨ I

ਇਸ ਦਾ ਹਮਲਾ ਦਿਖਣ ਤੇ ਕਾਰਬਰਿਲ 10 ਕਿੱਲੋ ਜਾਂ ਫੋਰੇਟ 4 ਕਿੱਲੋ ਜਾਂ ਕਾਰਬੋਫਿਊਰੇਨ 10 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈI

ਪੌਦੇ ਦਾ ਤੇਲਾ

ਪੌਦੇ ਦਾ ਤੇਲਾ:  ਇਨ੍ਹਾਂ ਕੀਟਾਂ ਦਾ ਫ਼ਸਲ ਉਤੇ ਹਮਲਾ ਖੜ੍ਹੇ ਪਾਣੀ ਵਾਲੇ ਜਾਂ ਵਰਖਾ ਉਤੇ ਨਿਰਭਰ ਖੇਤਰਾਂ ਵਿਚ ਜ਼ਿਆਦਾ ਹੁੰਦਾ ਹੈ I ਇਨ੍ਹਾਂ ਦੀ ਮੌਜੂਦਗੀ ਦਾ ਅੰਦਾਜਾ ਬੂਟਿਆਂ ਦੇ ਭੂਰੇ ਰੰਗ ਵਿਚ ਤਬਦੀਲ ਹੋਣ ਜਾਂ ਦੀਮਕ ਦੀ ਮੌਜੂਦਗੀ ਅਤੇ ਪੌਦਿਆਂ ਦੀਆਂ ਜੜ੍ਹਾਂ ਨੇੜੇ ਸ਼ਹਿਦ ਵਰਗੀਆਂ ਬੂੰਦਾਂ ਦੀ ਮੌਜੂਦਗੀ ਤੋਂ ਲੱਗਦਾ ਹੈ I

ਜੇਕਰ ਇਨ੍ਹਾਂ ਦਾ ਹਮਲਾ ਦਿਖਾਈ ਦੇਵੇ ਤਾਂ ਡਾਇਕਲੋਰਵਾਸ 126ml ਜਾਂ ਕਾਰਬਰਿਲ 400 ਗ੍ਰਾਮ ਨੂੰ 250 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜਾਂ ਇਮਡਾਕਲੋਪਰਿਡ 40ml ਜਾਂ ਕਿਊਨਲਫੋਸ  25 ਈ.ਸੀ. 400ml ਜਾਂ ਕਲੋਰਪਾਈਰੀਫੋਸ 1 ਲੀਟਰ   ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ I

leaf folder.jpg

ਪੱਤਾ ਲਪੇਟ ਸੁੰਡੀ : ਇਸ ਬਿਮਾਰੀ ਦੇ ਕੀਟਾਣੂਆਂ ਦਾ ਫਸਲ ਉਤੇ ਹਮਲਾ ਉੱਚ ਨਮੀ ਵਾਲੇ ਖੇਤਰਾਂ ਵਿਚ ਅਤੇ ਖਾਸ ਤੌਰ ਤੇ ਜਿਨ੍ਹਾਂ ਇਲਾਕਿਆਂ ਵਿਚ ਝੋਨੇ ਦੀ ਪੈਦਾਵਾਰ ਲਗਾਤਾਰ ਕੀਤੀ ਜਾ ਰਹੀ ਹੋਵੇ ਉਥੇ ਜ਼ਿਆਦਾ ਵੇਖਣ ਨੂੰ ਮਿਲਦਾ ਹੈ I ਇਸ ਕੀਟਾਣੂ ਦਾ ਲਾਰਵਾ ਪੱਤਿਆਂ ਨੂੰ ਲਪੇਟ ਦਿੰਦਾ ਹੈ ਅਤੇ ਬੂਟੇ ਦੇ ਤੰਤੂਆਂ ਨੂੰ ਖਾ ਜਾਂਦਾ ਹੈ I ਇਸ ਦੇ ਹਮਲੇ ਤੋਂ ਬਾਅਦ ਪੱਤਿਆਂ ਵਿਚ ਚਿੱਟੀਆਂ ਧਾਰੀਆਂ ਬਣ ਜਾਂਦੀਆਂ ਹਨ I

 

ਰੋਕਥਾਮ : ਜੇਕਰ ਇਸ ਦੇ ਹਮਲੇ ਦੇ ਲੱਛਣ ਦਿਖਾਈ ਦੇਣ ਤਾਂ ਫਸਲ ਉਤੇ ਕਾਰਟਾਈਪ ਹਾਈਡ੍ਰੋਕਲੋਰਾਇਡ 170  ਗ੍ਰਾਮ  ਜਾਂ ਟਰਾਈਜ਼ੋਫੋਸ  350 ਮਿਲੀਲੀਟਰ ਜਾ ਇਕ  ਲੀਟਰ  ਕਲੋਰਪਾਈਰੀਫੋਸ ਨੂੰ 100  ਲੀਟਰ  ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ I

ਕੰਡਿਆਲੀ ਭੂੰਡੀ

ਕੰਡਿਆਲੀ ਭੂੰਡੀ: ਕੁੱਝ ਜ਼ਿਲ੍ਹਿਆਂ ਵਿਚ ਝੋਨੇ ਦੀ ਫਸਲ ਉਤੇ ਇਸ ਕੀਟ ਦੇ ਹਮਲੇ ਦੇ ਜਿਆਦਾ ਕੇਸ ਸਾਹਮਣੇ ਆਉਂਦੇ ਹਨ I ਇਸ ਕੀਟ ਦਾ ਲਾਰਵਾ ਪੱਤਿਆਂ ਵਿਚ ਮੋਰੀ ਕਰ ਕੇ ਪੱਤਿਆਂ ਨੂੰ ਨਸ਼ਟ ਕਰ ਦਿੰਦਾ ਹੈ I ਇਸ ਦੇ ਹਮਲੇ ਤੋਂ ਬਾਅਦ ਪੱਤਿਆਂ ਉਤੇ ਚਿੱਟੀਆਂ ਧਾਰੀਆਂ ਉਭਰ ਆਉਂਦੀਆਂ ਹਨ I

ਇਸ ਦਾ ਹਮਲੇ ਦਿਖਾਈ ਦੇਣ ਉਤੇ ਫਸਲ ਉਤੇ 120ml  ਮਿਥਾਈਲ ਪੈਰਾਥਿਆਨ  ਜਾਂ ਕਿਊਨਲਫੋਸ  25 ਈ.ਸੀ. 400 ਮਿਲੀਲੀਟਰ  ਜਾਂ ਕਲੋਰਪਾਈਰੀਫੋਸ ਇਕ ਲੀਟਰ ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ

ਤਣੇ ਦਾ ਗੜੂੰਆਂ

ਤਣੇ ਦਾ ਗੜੂੰਆਂ : ਇਸ ਕੀਟਾਣੂ ਦਾ ਲਾਰਵਾ ਝੋਨੇ ਦੇ ਪੌਦੇ ਦੇ ਬਣ ਰਹੇ ਸਿੱਟੇ ਦੀ ਗੋਭ ਵਿਚ ਵੜ ਕੇ ਉਸ ਨੂੰ ਖਾ ਜਾਂਦਾ ਹੈ ਜਿਸ ਨਾਲ ਸਿੱਟਾ ਹੋਲੀ ਹੋਲੀ ਸੁੱਕ ਕੇ ਖਾਲੀ ਹੋ ਜਾਂਦਾ ਹੈ ਜੋ ਬਾਅਦ ਵਿਚ ਚਿੱਟੇ ਰੰਗ ਵਿਚ ਤਬਦੀਲ ਹੋ ਜਾਂਦਾ ਹੈ|

ਰੋਕਥਾਮ : ਜੇਕਰ ਇਸ ਦੇ ਹਮਲੇ ਦੇ ਲੱਛਣ ਦਿਖਾਈ ਦੇਣ ਤਾਂ ਫਸਲ ਉਤੇ ਕਾਰਟਾਈਪ ਹਾਈਡ੍ਰੋਕਲੋਰਾਇਡ 170 ਗ੍ਰਾਮ ਜਾਂ ਟਰਾਈਜ਼ੋਫੋਸ 350 ਮਿਲੀਲੀਟਰ ਜਾ ਇਕ ਲੀਟਰ  ਕਲੋਰਪਾਈਰੀਫੋਸ ਦੇ ਪੇਸਟ ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ|

ਭੁਰੜ ਰੋਗ
  • ਬਿਮਾਰੀਆਂ ਤੇ ਰੋਕਥਾਮ

ਭੁਰੜ ਰੋਗ : ਝੁਲਸ ਰੋਗ ਕਾਰਨ ਪੱਤਿਆਂ ਉਤੇ ਤਿਰਛੇ ਧੱਬੇ ਜੋ ਕਿ ਅੰਦਰੋਂ ਸਲੇਟੀ ਰੰਗ ਅਤੇ ਬਾਹਰੋਂ ਭੂਰੇ ਰੰਗ ਦੇ ਵਿਖਾਈ ਦਿੰਦੇ ਹਨ I ਇਸ ਨਾਲ ਫ਼ਸਲ ਦੇ ਸਿੱਟੇ ਗਲ ਜਾਂਦੇ ਹਨ ਅਤੇ ਉਸ ਦੇ ਦਾਣੇ ਡਿੱਗਣੇ ਸ਼ੁਰੂ ਹੋ ਜਾਂਦੇ ਹਨ|  ਜਿਨ੍ਹਾਂ ਖੇਤਰਾਂ ਵਿੱਚ ਨਾਈਟ੍ਰੋਜਨ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ, ਉੱਥੇ ਇਸ ਬਿਮਾਰੀ ਦਾ ਪ੍ਰਭਾਵ ਜ਼ਿਆਦਾ ਵੇਖਣ ਨੂੰ ਮਿਲਦਾ ਹੈ I

 

ਜੇਕਰ ਇਸ ਬਿਮਾਰੀ ਦੇ ਲੱਛਣ ਵਿਖਾਈ ਦੇਣ ਤਾਂ 500 ਗ੍ਰਾਮ ਜ਼ਿਨੇਬ ਦਾ 200 ਲੀਟਰ ਪਾਣੀ ਵਿੱਚ ਘੋਲ ਤਿਆਰ ਕਰਕੇ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ I

 

ਕਰਨਾਲ ਬੰਟ

ਕਰਨਾਲ ਬੰਟ: ਲਾਗ ਦੀ ਸ਼ੁਰੂਆਤ ਪਹਿਲਾਂ ਸਿੱਟੇ ਦੇ ਕੁਝ ਦਾਣਿਆਂ ਤੇ ਹੁੰਦੀ ਹੈ ਅਤੇ ਇਸ ਤੋਂ ਗ੍ਰਸਤ ਦਾਣੇ ਬਾਅਦ ਵਿੱਚ ਕਾਲੇ ਰੰਗ ਦਾ ਚੂਰਾ ਬਣ ਜਾਂਦੇ ਹਨ| ਹਾਲਤ ਜ਼ਿਆਦਾ ਖਰਾਬ ਹੋਣ ਦੀ ਸੂਰਤ ਵਿੱਚ ਪੂਰੇ ਦਾ ਪੂਰਾ ਸਿੱਟਾ ਪ੍ਰਭਾਵਿਤ ਹੁੰਦਾ ਹੈ ਅਤੇ ਸਾਰਾ ਸਿੱਟਾ ਖਰਾਬ ਹੋ ਕੇ ਕਾਲਾ ਚੂਰਾ ਬਣ ਕੇ ਪੱਤਿਆਂ/ਦਾਣਿਆਂ ਉੱਤੇ ਡਿੱਗਣਾ ਸ਼ੁਰੂ ਹੋ ਜਾਂਦਾ ਹੈ|

 

ਇਸ ਬਿਮਾਰੀ ਦੀ ਰੋਕਥਾਮ ਲਈ ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ| ਜਦੋਂ ਫ਼ਸਲ ਨੂੰ 10% ਦੇ ਕਰੀਬ ਸਿੱਟੇ ਪੈ ਜਾਣ ਤਾਂ ਉਸ ਵੇਲੇ 200 ਮਿਲੀਲੀਟਰ ਟਿਲਟ 25 ਈ ਸੀ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਇਸ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ| 10 ਦਿਨਾਂ ਦੇ ਅੰਤਰਾਲ ਬਾਅਦ ਇਸ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ|

ਭੂਰੇ ਰੰਗ ਦੇ ਧੱਬੇ

ਭੂਰੇ ਰੰਗ ਦੇ ਧੱਬੇ : ਪੱਤਿਆਂ ਦੇ ਭੂਰੇਪਣ ਦੇ ਲੱਛਣ ਦੀ ਪਛਾਣ ਪੱਤਿਆਂ ਉੱਤੇ ਅੰਦਰੋਂ ਗੂੜ੍ਹੇ ਭੂਰੇ ਰੰਗ ਅਤੇ ਬਾਹਰੋਂ ਹਲਕੇ ਭੂਰੇ ਰੰਗ ਦੇ ਅੰਡਾਕਾਰ ਜਾਂ ਲੰਬਕਾਰ ਧੱਬਿਆਂ ਤੋਂ ਹੁੰਦੀ ਹੈ| ਇਹ ਧੱਬੇ ਦਾਣਿਆਂ ਉੱਤੇ ਵੀ ਪੈ ਜਾਂਦੇ ਹਨ| ਜਿਸ ਮਿੱਟੀ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਪਾਈ ਜਾਂਦੀ ਹੈ, ਉੱਥੇ ਇਸ ਬਿਮਾਰੀ ਦਾ ਹਮਲਾ ਜ਼ਿਆਦਾ ਵੇਖਣ ਨੂੰ ਮਿਲਦਾ ਹੈ|

 

ਇਸ ਬਿਮਾਰੀ ਦੀ ਰੋਕਥਾਮ ਲਈ ਸਹੀ ਮਾਤਰਾ ਵਿੱਚ ਮਿੱਟੀ ਵਿੱਚ ਪੌਸ਼ਟਿਕ ਤੱਤ ਪਾਉਂਦੇ ਰਹਿਣਾ ਚਾਹੀਦਾ ਹੈ| ਜਦੋਂ ਸਿੱਟਾ ਬਣਨਾ ਸ਼ੁਰੂ ਹੋ ਜਾਵੇ ਉਸ ਸਮੇਂ 200 ਮਿਲੀਲੀਟਰ ਟੈਬੂਕੋਨਾਜ਼ੋਲ  ਜਾਂ 200 ਮਿਲੀਲੀਟਰ ਪ੍ਰੋਪੀਕੋਨਾਜੋਲ  ਦਾ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ| 15 ਦਿਨਾਂ ਬਾਅਦ ਇਸ ਘੋਲ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ|


ਝੂਠੀ ਕਾਂਗਿਆਰੀ

ਝੂਠੀ ਕਾਂਗਿਆਰੀ:  ਇਸ ਰੋਗ ਕਾਰਨ ਉੱਲੀ ਦੀ ਤਰ੍ਹਾਂ ਹਰ ਦਾਣੇ ਉੱਤੇ ਹਰੇ ਰੰਗ ਦੀ ਪਰਤ ਜੰਮ ਜਾਂਦੀ ਹੈ I ਉੱਚ ਨਮੀ, ਵੱਧ ਵਰਖਾ ਅਤੇ ਬਦਲਵਾਈ ਹਾਲਾਤਾਂ ਵਿੱਚ ਇਸ ਬਿਮਾਰੀ ਦੇ ਫੈਲਣ ਦਾ ਖਤਰਾ ਵਧ ਜਾਂਦਾ ਹੈ I ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਨਾਲ ਵੀ ਇਸ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ I

 

ਇਸ ਦੀ ਰੋਕਥਾਮ ਲਈ ਜਦੋਂ ਸਿੱਟਾ ਬਣਨਾ ਸ਼ੁਰੂ ਹੋ ਜਾਵੇ ਉਸ ਸਮੇਂ 500 ਗ੍ਰਾਮ  ਕਾਪਰ ਔਕਸੀਕਲੋਰਾਈਡ  ਨੂੰ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਸਪਰੇ ਕਰੋ. 10 ਦਿਨਾਂ ਦੇ ਅੰਤਰਾਲ ਤੇ ਟਿਲਟ 25 ਈ ਸੀ  ਨੂੰ 200ml ਪਾਣੀ ਵਿਚ ਮਿਲਾ ਕੇ  ਸਪਰੇ ਕਰੋ.

ਤਣੇ ਦਾ ਝੁਲਸ ਰੋਗ

ਤਣੇ ਦਾ ਝੁਲਸ ਰੋਗ: ਪੱਤਿਆਂ ਦੀ ਪਰਤ ਉੱਤੇ ਸਲੇਟੀ ਰੰਗ ਦੇ ਜਾਮਣੀ ਰੰਗ ਦੀ ਧਾਰੀ ਵਾਲੇ ਧੱਬੇ ਪੈ ਜਾਂਦੇ ਹਨ I  ਬਾਅਦ ਵਿਚ ਇਹ ਧੱਬੇ ਵੱਡੇ ਹੋ ਜਾਂਦੇ ਹਨ I ਜਿਸ ਬਿਮਾਰੀ ਦਾ ਹਮਲਾ ਜ਼ਿਆਦਾ ਹੋਵੇ ਤਾਂ ਫ਼ਸਲ ਵਿਚ ਜ਼ਿਆਦਾ ਦਾਣਾ ਨਹੀਂ ਪੈਂਦਾ I ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ I ਖੇਤ ਨੂੰ ਸਾਫ਼-ਸੁਥਰਾ ਰੱਖੋ I

ਜੇਕਰ ਇਸ ਬਿਮਾਰੀ ਦੇ ਲੱਛਣ ਆਉਣ ਤਾਂ 200 ਮਿਲੀਲੀਟਰ ਟੈਬੂਕੋਨਾਜ਼ੋਲ  ਜਾਂ 200gm ਟਿਲਟ 25 ਈ ਸੀ  ਜਾਂ 200 ਗ੍ਰਾਮ ਦਾ 25% ਕਾਰਬੈਂਡਾਜ਼ਿਮ 200 ਲੀਟਰ ਪਾਣੀ ਵਿਚ ਘੋਲ ਕੇ ਇੱਕ ਏਕੜ ਵਿੱਚ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ I 15 ਦਿਨਾਂ ਦੇ ਅੰਤਰਾਲ ਦੌਰਾਨ ਇਸ ਘੋਲ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ I

ਫਸਲ ਦੀ ਕਟਾਈ

ਜਦੋਂ ਦਾਣੇ ਪੂਰੀ ਤਰ੍ਹਾਂ ਪੱਕ ਜਾਣ ਅਤੇ ਫ਼ਸਲ ਦਾ ਰੰਗ ਸੁਨਹਿਰੀ ਹੋ ਜਾਵੇ ਤਾਂ ਖੜ੍ਹੀ ਫ਼ਸਲ ਦੀ ਵਾਢੀ ਕਰ ਲੈਣੀ ਚਾਹੀਦੀ ਹੈ| ਜ਼ਿਆਦਾਤਰ ਫ਼ਸਲ ਦੀ ਵਾਢੀ ਹੱਥੀਂ ਦਾਤੀਆਂ ਨਾਲ ਨਾਲ ਜਾਂ ਕੰਬਾਇਨ ਨਾਲ ਕੀਤੀ ਜਾਂਦੀ ਹੈ| ਕੱਟੀ ਗਈ ਫ਼ਸਲ ਦੀਆਂ ਥਹੀਆਂ ਬਣਾ ਕੇ ਉਸ ਨੂੰ ਛਾਂਟਿਆ ਜਾਂਦਾ ਹੈ ਅਤੇ ਉਸ ਦੇ ਦਾਣਿਆਂ ਨੂੰ ਸਿੱਟਿਆਂ ਤੋਂ ਅਲੱਗ ਕਰ ਲਿਆ ਜਾਂਦਾ ਹੈ| ਦਾਣਿਆਂ ਨੂੰ ਸਿੱਟਿਆਂ ਤੋਂ ਕੱਢਣ ਬਾਅਦ ਉਸ ਦੀ  ਛਟਾਈ ਕੀਤੀ ਜਾਂਦੀ ਹੈ|

ਕਟਾਈ ਤੋਂ ਬਾਅਦ

ਝੋਨੇ ਦੀ ਵਾਢੀ ਕਰਨ ਤੋਂ ਬਾਅਦ ਪੈਦਾਵਾਰ ਨੂੰ ਕੱਟਣ ਤੋਂ ਵਰਤੋਂ ਤੱਕ ਹੇਠ ਲਿਖੀਆਂ ਪ੍ਰਕਿਰਿਆਵਾਂ ਅਪਣਾਈਆਂ ਜਾਂਦੀਆ ਹਨ: 

1) ਵਾਢੀ 2) ਛਟਾਈ 3) ਸਫ਼ਾਈ 4) ਸੁਕਾਉਣਾ 5) ਗੋਦਾਮ ਵਿੱਚ ਰੱਖਣਾ  6) ਪਾਲਿਸ਼ ਕਰਨਾ ਅਤੇ ਇਸ ਤੋਂ ਬਾਅਦ ਇਸਨੂੰ ਵੇਚਣ ਲਈ ਭੇਜਣਾ| ਦਾਣਿਆਂ ਨੂੰ ਸਟੋਰ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਕੀਟਾਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ 10 ਕਿਲੋਗ੍ਰਾਮ  ਦਾਣਿਆਂ ਪਿੱਛੇ 500 ਗ੍ਰਾਮ ਨਿੰਮ ਦੇ ਬੀਜਾਂ ਨੂੰ ਮਿਲਾਉਣਾ ਚਾਹੀਦਾ ਹੈ| 

ਸਟੋਰ ਕੀਤੇ ਗਏ ਦਾਣਿਆਂ ਨੂੰ ਕੀਟਾਂ ਦੇ ਹਮਲੇ ਤੋਂ ਬਚਾਉਣ ਲਈ 30 ਮਿਲੀਲੀਟਰ ਮੈਲਾਥਿਓਨ 50 ਈ.ਸੀ. ਨੂੰ 3 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ| ਇਸ ਘੋਲ ਦਾ ਛਿੜਕਾਅ 100 ਵਰਗ ਮੀਟਰ ਦੇ ਖੇਤਰ ਵਿੱਚ ਹਰ 15 ਦਿਨਾਂ ਬਾਅਦ ਕਰਨਾ ਚਾਹੀਦਾ ਹੈ|

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare