ਬਿਜਾਈ ਦਾ ਸਮਾਂ
ਪੰਜਾਬ ਵਿੱਚ ਇਸਦੀ ਬਿਜਾਈ ਬਸੰਤ ਰੁੱਤ ਵਿੱਚ (ਫਰਵਰੀ ਤੋਂ ਮਾਰਚ) ਅਤੇ ਵਰਖਾ ਰੁੱਤ ਵਿੱਚ (ਮੱਧ ਅਗਸਤ ਤੋਂ ਅੰਤ ਅਕਤੂਬਰ) ਕੀਤੀ ਜਾਂਦੀ ਹੈ।
ਫਾਸਲਾ
ਪੌਦਿਆਂ ਵਿੱਚਲਾ ਫਾਸਲਾ 5×5 ਮੀਟਰ ਰੱਖੋ। ਨਵੇਂ ਪੌਦਿਆਂ ਲਈ 1×1×1 ਮੀ. ਦੇ ਆਕਾਰ ਦੇ ਟੋਏ ਪੁੱਟੋ। ਟੋਇਆਂ ਨੂੰ ਕੁੱਝ ਦਿਨ ਲਈ ਧੁੱਪ ਚ ਖੁੱਲੇ ਛੱਡ ਦਿਓ। ਬਿਜਾਈ ਸਮੇਂ ਹਰੇਕ ਟੋਏ ਵਿੱਚ 15-20 ਕਿਲੋ ਰੂੜੀ ਦੀ ਖਾਦ ਅਤੇ 500 ਗ੍ਰਾਮ ਸਿੰਗਲ ਸੁਪਰ ਫਾਸਫੇਟ ਟੋਇਆਂ ਵਿੱਚ ਪਾਓ।
ਬੀਜ ਦੀ ਡੂੰਘਾਈ
ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ।
ਬਿਜਾਈ ਦਾ ਢੰਗ
ਪ੍ਰਜਣਨ
ਸੰਤਰੇ ਦਾ ਪ੍ਰਜਣਨ ਬੀਜਾਂ ਜਾਂ ਟੀ-ਬਡਿੰਗ ਵਿਧੀ ਦੁਆਰਾ ਕੀਤਾ ਜਾਂਦਾ ਹੈ।
ਬੀਜਾਂ ਦੁਆਰਾ ਪ੍ਰਜਣਨ
ਬੀਜ ਕੱਢਣ ਲਈ ਸਿਹਤਮੰਦ ਪੌਦੇ ਨਾਲ ਉੱਚ-ਘਣਤਾ ਵਾਲੇ ਫਲ ਚੁਣੋ। ਬੀਜਾਂ ਨੂੰ ਰਾਖ ਨਾਲ ਚੰਗੀ ਤਰ੍ਹਾਂ ਮਿਲਾਓ ਅਤੇ ਛਾਂ ਵਿੱਚ ਸੁੱਕਣ ਲਈ ਛੱਡ ਦਿਓ। ਬੀਜਾਂ ਦੀ ਜੀਵਨ-ਸ਼ਕਤੀ ਵਧਾਉਣ ਲਈ ਬੀਜਾਂ ਨੂੰ ਤੁਰੰਤ 3-4 ਸੈ.ਮੀ. ਦੀ ਡੂੰਘਾਈ ਤੇ ਬੀਜੋ। ਪੁੰਗਰਾਅ ਲਈ 3-4 ਹਫਤੇ ਦਾ ਸਮਾਂ ਲੱਗਦਾ ਹੈ। ਬਿਮਾਰੀ ਪੌਦਿਆਂ ਨੂੰ ਖੇਤ ਵਿੱਚੋਂ ਕੱਢ ਦਿਓ। ਪੌਦੇ ਨੂੰ ਬਿਮਾਰੀਆਂ ਅਤੇ ਕੀਟਾਂ ਤੋਂ ਬਚਾਉਣ ਲਈ ਇਨ੍ਹਾਂ ਦੀ ਉਚਿੱਤ ਸੰਭਾਲ ਕਰੋ।
ਬਡਿੰਗ
ਬੀਜਾਂ ਨੂੰ 2x1 ਮੀਟਰ ਆਕਾਰ ਦੇ ਨਰਸਰੀ ਬੈੱਡਾਂ ਤੇ 15 ਸੈ.ਮੀ. ਦੇ ਕਤਾਰਾਂ ਦੇ ਫਾਸਲੇ ਤੇ ਬੀਜੋ। ਜਦੋਂ ਪੌਦੇ 10-12 ਸੈ.ਮੀ. ਕੱਦ ਦੇ ਹੋ ਜਾਣ ਤਾਂ ਰੋਪਣ ਕਰੋ। ਰੋਪਣ ਲਈ ਤੰਦਰੁਸਤ ਅਤੇ ਇੱਕੋ ਜਿਹੇ ਆਕਾਰ ਦੇ ਪੌਦਿਆਂ ਨੂੰ ਚੁਣੋ। ਛੋਟੇ ਅਤੇ ਕਮਜ਼ੋਰ ਪੌਦਿਆਂ ਨੂੰ ਹਟਾ ਦਿਓ। ਜੇਕਰ ਲੋੜ ਹੋਵੇ ਤਾਂ ਬਿਜਾਈ ਤੋਂ ਪਹਿਲਾਂ ਜੜ੍ਹਾਂ ਨੂੰ ਹਲਕਾ ਕੱਟ ਲਓ। ਨਰਸਰੀ ਵਿੱਚ, ਜਦੋਂ ਪੌਦੇ ਪੈਂਸਿਲ ਜਿੰਨੇ ਮੋਟੇ ਹੋ ਜਾਣ ਤਾਂ ਬਡਿੰਗ ਕਰੋ। ਪ੍ਰਜਣਨ ਲਈ ਸ਼ੀਲਡ ਬਡਿੰਗ ਜਾਂ ਟੀ-ਬਡਿੰਗ ਵਿਧੀ ਵੀ ਵਰਤੀ ਜਾਂਦੀ ਹੈ, ਜਿਸ ਵਿੱਚ ਰੁੱਖ ਦਾ ਸੱਕ ਜ਼ਮੀਨ ਤੋਂ 15-20 ਸੈ.ਮੀ. ਉਪਰੋਂ ਉਤਾਰਿਆ ਜਾਂਦਾ ਹੈ। ਫਿਰ ਇਸ ਤੇ 1.5-2 ਸੈ.ਮੀ. ਲੰਬਾ ਸੱਜੇ ਤੋਂ ਖੱਬੇ ਵੱਲ ਕੱਟ ਲਾਓ। ਫਿਰ ਇਸ ਕੱਟ ਦੇ ਬਿਲਕੁਲ ਵਿੱਚਕਾਰ 2.5 ਸੈ.ਮੀ. ਲੰਬਾ ਕੱਟ ਉੱਪਰ ਤੋਂ ਹੇਠਾਂ ਵੱਲ ਲਾਓ। ਬਡਿੰਗ ਵਾਲੇ ਭਾਗ ਨੂੰ ਕੱਟ ਕੇ ਦੂਜੀ ਟਾਹਣੀ ਨਾਲ ਜੋੜ ਦਿਓ ਅਤੇ ਫਿਰ ਇਸ ਤੇ ਪਾਲਸਟਿਕ ਪੇਪਰ ਲਪੇਟ ਦਿਓ।
ਟੀ-ਬਡਿੰਗ ਫਰਵਰੀ-ਮਾਰਚ ਅਤੇ ਅਗਸਤ-ਸਤੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ। ਮਿੱਠੇ ਸੰਤਰੇ, ਕਿੰਨੂ, ਅੰਗੂਰ ਵਰਗੇ ਫਲਾਂ ਵਿੱਚ ਪ੍ਰਜਣਨ ਟੀ-ਬਡਿੰਗ ਦੁਆਰਾ ਕੀਤਾ ਜਾਂਦਾ ਹੈ, ਜਦਕਿ ਨਿੰਬੂ ਅਤੇ ਲੈਮਨ ਵਿੱਚ ਪ੍ਰਜਣਨ ਏਅਰ ਲੇਅਰਿੰਗ ਵਿਧੀ ਦੁਆਰਾ ਕੀਤਾ ਜਾਂਦਾ ਹੈ।