ਹਾਈਬ੍ਰਿਡ ਕਿਸਮਾਂ
PAU Magaz Kaddoo-1: ਇਹ ਕਿਸਮ 2018 ਵਿੱਚ ਜਾਰੀ ਹੋਈ ਹੈ। ਇਸ ਕਿਸਮ ਦੀ ਵਰਤੋਂ ਖਾਣ ਵਾਲੇ ਬੀਜ(ਮਗਜ਼ ਅਤੇ ਸਨੈਕਸ) ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦੇ ਬੀਜ ਛਿਲਕੇ ਰਹਿਤ, ਵੇਲਾਂ ਛੋਟੀਆਂ ਅਤੇ ਪੱਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਕਿਸਮ ਦੇ ਫਲ ਦਰਮਿਆਨੇ, ਗੋਲ ਅਤੇ ਪੱਕਣ ਸਮੇਂ ਪੀਲੇ ਰੰਗ ਦੇ ਹੋ ਜਾਂਦੇ ਹਨ। ਇਸ ਕਿਸਮ ਦੇ ਬੀਜ ਵਿੱਚ 32% ਉਮੇਗਾ-6, 3% ਪ੍ਰੋਟੀਨ ਅਤੇ 27% ਤੇਲ ਹੁੰਦਾ ਹੈ। ਇਸ ਕਿਸਮ ਦੇ ਬੀਜ ਦਾ ਔਸਤਨ ਝਾੜ 2.9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
PPH-1: ਇਹ ਕਿਸਮ 2016 ਵਿੱਚ ਤਿਆਰ ਕੀਤੀ ਗਈ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ। ਇਸ ਦੀਆਂ ਵੇਲਾਂ ਛੋਟੇ ਕੱਦ ਦੀਆਂ ਹੁੰਦੀਆਂ ਹਨ ਅਤੇ ਪੱਤਿਆਂ ਵਿਚਕਾਰਲਾ ਹਿੱਸਾ ਛੋਟਾ ਅਤੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ। ਇਸਦੇ ਫਲ ਛੋਟੇ ਅਤੇ ਗੋਲ ਆਕਾਰ ਦੇ ਹੁੰਦੇ ਹਨ। ਇਸ ਦੇ ਫਲ ਜਦ ਕੱਚੇ ਹੁੰਦੇ ਹਨ ਤਾਂ ਚਿਤਕਬਰੇ ਹਰੇ ਰੰਗ ਦੇ ਹੁੰਦੇ ਹਨ, ਜੋ ਪੱਕਣ ਸਮੇਂ ਚਿਤਕਬਰੇ ਭੂਰੇ ਰੰਗ ਦੇ ਹੋ ਜਾਂਦੇ ਹਨ। ਇਸਦੇ ਫਲ ਦਾ ਗੁੱਦਾ ਸੁਨਹਿਰੀ ਪੀਲੇ ਰੰਗ ਦਾ ਹੁੰਦਾ ਹੈ। ਇਸਦਾ ਔਸਤਨ ਝਾੜ 206 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
PPH-2: ਇਹ ਕਿਸਮ 2016 ਵਿੱਚ ਤਿਆਰ ਕੀਤੀ ਗਈ ਹੈ। ਇਹ ਬਹੁਤ ਜਲਦੀ ਪੱਕਣ ਵਾਲੀ ਕਿਸਮ ਹੈ। ਇਸ ਦੀਆਂ ਬੇਲਾਂ ਛੋਟੇ ਕੱਦ ਦੀਆਂ ਹੁੰਦੀਆਂ ਹਨ ਅਤੇ ਪੱਤਿਆਂ ਵਿਚਕਾਰਲਾ ਹਿੱਸਾ ਛੋਟਾ ਅਤੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ। ਇਸਦੇ ਫਲ ਛੋਟੇ ਅਤੇ ਗੋਲ ਆਕਾਰ ਦੇ ਹੁੰਦੇ ਹਨ। ਇਸਦੇ ਫਲ ਜਦ ਕੱਚੇ ਹੁੰਦੇ ਹਨ ਤਾਂ ਚਿਤਕਬਰੇ ਹਰੇ ਰੰਗ ਦੇ ਹੁੰਦੇ ਹਨ, ਜੋ ਪੱਕਣ ਸਮੇਂ ਨਰਮ ਅਤੇ ਭੂਰੇ ਰੰਗ ਦੇ ਹੋ ਜਾਂਦੇ ਹਨ। ਫਲ ਦਾ ਗੁੱਦਾ ਸੁਨਹਿਰੀ ਪੀਲੇ ਰੰਗ ਦਾ ਹੁੰਦਾ ਹੈ। ਇਸਦਾ ਔਸਤਨ ਝਾੜ 222 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Punjab Samrat (Released in 2008): ਇਸ ਦੀਆਂ ਬੇਲਾਂ ਦਰਮਿਆਨੀ ਲੰਬੀਆਂ ਹੁੰਦੀਆਂ ਹਨ। ਇਸ ਕਿਸਮ ਦਾ ਤਣਾ ਤਿੱਖਾ ਅਤੇ ਪੱਤਿਆਂ ਦਾ ਰੰਗ ਗੂੜਾ ਹਰਾ ਹੁੰਦਾ ਹੈ। ਇਸਦੇ ਫਲ ਛੋਟੇ ਅਤੇ ਗੋਲ ਆਕਾਰ ਦੇ ਹੁੰਦੇ ਹਨ। ਇਸ ਦੇ ਫਲ ਜਦ ਕੱਚੇ ਹੁੰਦੇ ਹਨ ਤਾਂ ਹਰੇ ਰੰਗ ਦੇ ਅਤੇ ਪੱਕਣ ਸਮੇਂ ਹਲਕੇ ਭੂਰੇ ਰੰਗ ਦੇ ਹੋ ਜਾਂਦੇ ਹਨ। ਫਲ ਦਾ ਗੁੱਦਾ ਸੁਨਹਿਰੀ ਪੀਲੇ ਰੰਗ ਦਾ ਹੁੰਦਾ ਹੈ। ਇਸਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਹੋਰ ਰਾਜਾਂ ਦੀਆਂ ਕਿਸਮਾਂ
CO 2: ਇਹ ਕਿਸਮ 1974 ਵਿੱਚ ਤਿਆਰ ਕੀਤੀ ਗਈ ਹੈ। ਇਸਦੇ ਹਰੇਕ ਫਲ ਦਾ ਔਸਤਨ ਭਾਰ 1.5-2 ਕਿਲੋਗ੍ਰਾਮ ਹੁੰਦਾ ਹੈ। ਇਸਦੇ ਫਲ ਦਾ ਗੁੱਦਾ ਸੰਤਰੀ ਰੰਗ ਦਾ ਹੁੰਦਾ ਹੈ। ਇਸਦਾ ਔਸਤਨ ਝਾੜ 100 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ 135 ਦਿਨਾਂ ਵਿੱਚ ਪੱਕ ਜਾਂਦੀ ਹੈ।
CO1, Arka Suryamukhi, Pusa Viswesh, TCR 011, Ambilli and Arka Chandan ਆਦਿ ਹਲਵਾ ਕੱਦੂ ਦੀਆਂ ਮਹੱਤਵਪੂਰਨ ਕਿਸਮਾਂ ਹਨ।