ਆਮ ਜਾਣਕਾਰੀ
ਕੇਲਾ, ਅੰਬ ਤੋਂ ਬਾਅਦ ਭਾਰਤ ਦੀ ਦੂਜੀ ਮਹੱਤਵਪੂਰਣ ਫਲ ਦੀ ਫਸਲ ਹੈ। ਇਸਦੇ ਸਵਾਦ, ਪੋਸ਼ਟਿਕ ਤੱਤ ਅਤੇ ਚਿਕਿਤਸਕ ਗੁ ਣਾਂ ਦੇ ਕਾਰਨ ਇਹ ਲੱਗਭੱਗ ਪੂਰੇ ਸਾਲ ਉਪਲੱਬਧ ਰਹਿੰਦਾ ਹੈ। ਇਹ ਸਾਰੇ ਵਰਗਾਂ ਦੇ ਲੋਕਾਂ ਦਾ ਪਸੰਦੀਦਾ ਫਲ ਹੈ। ਇਹ ਕਾਰਬੋਹਾਈਡ੍ਰੇਟਸ ਅਤੇ ਵਿਟਾਮਿਨ ਵਿਸ਼ੇਸ਼ ਤੌਰ ‘ਤੇ ਵਿਟਾਮਿਨ ਬੀ ਦਾ ਵਧੀਆ ਸਰੋਤ ਹੈ। ਕੇਲਾ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਵਿੱਚ ਸਹਾਇਕ ਹੈ। ਇਸਤੋਂ ਇਲਾਵਾ ਗਠੀਆ, ਹਾਈ ਬਲੱਡ-ਪ੍ਰੈਸ਼ਰ, ਛਾਲੇ, ਗੈਸਟਰੋਐਨਟਰਾਈਟਿਸ ਅਤੇ ਕਿਡਨੀ ਦੇ ਰੋਗਾਂ ਨਾਲ ਸਬੰਧਿਤ ਰੋਗੀਆਂ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਕੇਲੇ ਤੋਂ ਵਿਭਿੰਨ ਤਰ੍ਹਾਂ ਦੇ ਉਤਪਾਦ ਜਿਵੇਂ ਚਿਪਸ, ਕੇਲਾ ਪਿਊਰੀ, ਜੈਮ, ਜੈਲੀ, ਜੂਸ ਆਦਿ ਬਣਾਏ ਜਾਂਦੇ ਹਨ। ਕੇਲੇ ਦੇ ਫਾਇਬਰ ਤੋਂ ਬੈਗ, ਬਰਤਨ ਅਤੇ ਵਾਲ ਹੈਂਗਰ ਵਰਗੇ ਉਤਪਾਦ ਬਣਾਏ ਜਾਂਦੇ ਹਨ। ਰੱਸੀ ਅਤੇ ਵਧੀਆ ਕੁਆਲਿਟੀ ਦੇ ਪੇਪਰ ਵਰਗੇ ਉਤਪਾਦ ਕੇਲੇ ਦੇ ਵਿਅਰਥ ਪਦਾਰਥ ਤੋਂ ਤਿਆਰ ਕੀਤੇ ਜਾ ਸਕਦੇ ਹਨ। ਭਾਰਤ ਵਿੱਚ ਕੇਲਾ, ਉਤਪਾਦਨ ਦੇ ਪਹਿਲੇ ਸਥਾਨ ਤੇ ਅਤੇ ਫਲਾਂ ਦੇ ਖੇਤਰ ਵਿੱਚ ਤੀਜੇ ਨੰਬਰ ਤੇ ਹੈ। ਭਾਰਤ ਦੇ ਅੰਦਰ ਮਹਾਂਰਾਸ਼ਟਰ ਰਾਜ ਵਿੱਚ ਕੇਲੇ ਦੀ ਸਰਵਉੱਚ ਉਤਪਾਦਕਤਾ ਹੈ। ਕੇਲੇ ਦਾ ਉਤਪਾਦਨ ਕਰਨ ਵਾਲੇ ਦੂਜੇ ਰਾਜ ਜਿਵੇਂ ਕਰਨਾਟਕ, ਗੁਜਰਾਤ, ਆਂਧਰਾ ਪ੍ਰਦੇਸ਼ ਅਤੇ ਅਸਾਮ ਹਨ।