Jwalamukhi : ਇਹ ਦਰਮਿਆਨੇ ਕੱਦ ਦੀ ਕਿਸਮ ਹੈ । ਪੌਦੇ ਦਾ ਕੱਦ 170 ਸੈ:ਮੀ: ਹੈ। ਫਸਲ 120 ਦਿਨਾਂ ਵਿੱਚ ਪੱਕ ਜਾਂਦੀ ਹੈ ।ਇਸ ਦੀ ਔਸਤ ਝਾੜ 7.3 ਕੁੰਇਟਲ ਪ੍ਰਤੀ ਏਕੜ ਹੈ। ਤੇਲ ਦੀ ਮਾਤਰਾ 42 ਪ੍ਰਤੀਸ਼ਤ ਹੈ ।
GKSFH 2002: ਇਹ ਦਰਮਿਆਨੇ ਕੱਦ ਦੀ ਦੋਗਲੀ ਕਿਸਮ ਹੈ। ਫਸਲ 115 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀ ਔਸਤ ਝਾੜ 7.5 ਕੁੰਇਟਲ ਪ੍ਰਤੀ ਏਕੜ ਹੈ। ਤੇਲ ਦੀ ਮਾਤਰਾ 42.5 ਪ੍ਰਤੀਸ਼ਤ ਹੈ ।
PSH 569: ਪੌਦੇ ਦਾ ਕੱਦ 162 ਸੈ:ਮੀ: ਹੈ। ਫਸਲ 98 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪਿਛੇਤੀ ਬਿਜਾਈ ਲਈ ਵੀ ਢੁੱਕਵੀ ਹੈ। ਇਸ ਦਾ ਔਸਤ ਝਾੜ 7.44 ਕੁਇੰਟਲ ਪ੍ਰਤੀ ਏਕੜ ਹੈ ਅਤੇ 36.3 ਪ੍ਰਤੀਸ਼ਤ ਤੇਲ ਹੁੰਦਾ ਹੈ।
PSH 996: ਇਹ ਦਰਮਿਆਨੀ ਉੱਚੀ ( 141 ਸੈ:ਮੀ:) ਦੋਗਲੀ ਕਿਸਮ ਹੈ । ਫਸਲ 96 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀ ਅੀਸਤ ਝਾੜ 7.8 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਬੀਜ਼ ਵਿੱਚ 35.8 ਪ੍ਰਤੀਸ਼ਤ ਤੇਲ ਹੁੰਦਾ ਹੈ । ਇਹ ਕਿਸਮ ਪਿਛੇਤੀ ਬਿਜਾਈ ਲਈ ਢੁੱਕਵੀ ਹੈ ।
ਹੋਰ ਰਾਜਾਂ ਦੀਆਂ ਕਿਸਮਾਂ:
ਕਿਸਮਾਂ: DRSF 108, PAC 1091, PAC-47, PAC-36, Sungene-85, Morden
ਹਾਈਬ੍ਰਿਡ : KBSH 44, APSH-11, MSFH-10, BSH-1, KBSH-1, TNAU-SUF-7, MSFH-8, MSFH-10, MLSFH-17, DRSH-1, Pro.Sun 09.