ਸਿੰਗਲ ਕਿਸਮਾਂ
Calcutta Single: ਇਹ ਚਿੱਟੇ ਫੁੱਲਾਂ ਦੀ ਕਿਸਮ ਹੈ। ਇਸਦੀ ਹਰੇਕ ਡੰਡੀ 60 ਸੈ.ਮੀ. ਲੰਬੀ ਹੁੰਦੀ ਹੈ ਜੋ ਲਗਭਗ 40 ਫੁੱਲ ਤਿਆਰ ਕਰਦੀ ਹੈ। ਇਹ ਮੁੱਖ ਤੌਰ 'ਤੇ ਲੂਜ਼ ਅਤੇ ਕੱਟ ਫਲਾਵਰ ਲਈ ਵਰਤੀ ਜਾਂਦੀ ਹੈ।
Prajwal: ਇਹ ਕਿਸਮ ਆਈ. ਆਈ. ਐਚ. ਆਰ, ਬੰਗਲੌਰ ਦੁਆਰਾ ਤਿਆਰ ਕੀਤੀ ਗਈ ਹੈ। ਇਹ ਕਿਸਮ “Mexican Single” ਅਤੇ “Shrinagar” ਦੇ ਸੁਮੇਲ ਤੋਂ ਤਿਆਰ ਕੀਤੀ ਗਈ ਹੈ। ਇਸਦੇ ਫੁੱਲਾਂ ਦੀਆਂ ਕਲੀਆਂ ਹਲਕੇ ਗੁਲਾਬੀ ਰੰਗ ਦੀਆਂ ਹੁੰਦੀਆਂ ਹਨ, ਜਿਹਨਾਂ ਤੋਂ ਚਿੱਟੇ ਰੰਗ ਦੇ ਫੁੱਲ ਤਿਆਰ ਹੁੰਦੇ ਹਨ। ਇਹ ਕਿਸਮ ਮੁੱਖ ਤੌਰ 'ਤੇ ਲੂਜ਼ ਅਤੇ ਕੱਟ ਫਲਾਵਰ ਲਈ ਵਰਤੀ ਜਾਂਦੀ ਹੈ।
ਡਬਲ ਕਿਸਮਾਂ
Rajat Rekha: ਇਹ ਕਿਸਮ ਐਨ. ਬੀ. ਆਈ., ਲਖਨਊ ਦੁਆਰਾ ਤਿਆਰ ਕੀਤੀ ਗਈ ਹੈ। ਇਸਦੇ ਪੱਤਿਆਂ ਦੇ ਵਿਚਕਾਰ ਅਤੇ ਫੁੱਲਾਂ 'ਤੇ ਚਾਂਦੀ ਵਰਗੇ ਅਤੇ ਚਿੱਟੇ ਰੰਗ ਦੀ ਧਾਰੀਆਂ ਹੁੰਦੀਆਂ ਹਨ।
Pearl double: ਇਸਦਾ ਇਹ ਨਾਮ ਇਸਦੇ ਲਾਲ ਰੰਗ ਦੇ ਫੁੱਲਾਂ ਦੇ ਕਰਕੇ ਪਿਆ, ਜੋ ਮੋਤੀਆਂ ਦੇ ਵਰਗੇ ਹੁੰਦੇ ਹਨ। ਇਸਨੂੰ ਕੱਟ ਫਲਾਵਰ, ਲੂਜ਼ ਫਲਾਵਰ ਅਤੇ ਤੇਲ ਦੀ ਪ੍ਰਾਪਤੀ ਲਈ ਵਰਤਿਆ ਜਾਂਦਾ ਹੈ।
Vaibhav: ਇਹ ਕਿਸਮ ਆਈ. ਆਈ. ਐੱਚ. ਆਰ., ਬੰਗਲੌਰ ਦੁਆਰਾ ਤਿਆਰ ਕੀਤੀ ਗਈ ਹੈ। ਇਹ ਕਿਸਮ “Mexican Single” ਅਤੇ “IIHR 2” ਦੇ ਸੁਮੇਲ ਤੋਂ ਤਿਆਰ ਕੀਤੀ ਗਈ ਹੈ। ਇਸਦੇ ਫੁੱਲਾਂ ਦੀਆਂ ਕਲੀਆਂ ਹਲਕੇ ਹਰੇ ਰੰਗ ਦੀਆਂ ਹੁੰਦੀਆਂ ਹਨ ਜਿਹਨਾਂ ਤੋਂ ਚਿੱਟੇ ਰੰਗ ਦੇ ਫੁੱਲ ਤਿਆਰ ਹੁੰਦੇ ਹਨ। ਇਸ ਦੀ ਵਰਤੋਂ ਕੱਟ ਫਲਾਵਰ ਲਈ ਕੀਤੀ ਜਾਂਦੀ ਹੈ।
ਹੋਰ ਰਾਜਾਂ ਦੀਆਂ ਕਿਸਮਾਂ
Single varieties: Arka Nirantra, Pune Single, Hyderabad single, Khahikuchi Single, Shrinagar, Phule Rajani, Mexican Single.
Double varieties: Hyderabad Double, Calcutta Double.
Semi-double varieties: Kalyani Double, Suvasini.
Variegated varieties: Swarna Rekha.
Variegated single varieties: Rajat (having white margin)
Variegated double varieties: Dhawal (having golden margin)