ਆਮ ਜਾਣਕਾਰੀ
ਸਦਾਬਹਾਰ ਦਾ ਬੋਟੈਨੀਕਲ ਨਾਮ ਵਿੰਕਾ ਰੋਜ਼ੀਆ (ਕੈਥਰੈਂਥੱਸ ਰੋਜ਼ੀਆ) ਹੈ। ਇਹ ਇੱਕ ਸਦਾਬਹਾਰ ਜੜੀ-ਬੂਟੀ ਹੈ, ਜੋ ਮੁੱਖ ਤੌਰ ਤੇ ਦੋ ਰੂਪ ਵਿੱਚ ਪਾਈ ਜਾਂਦੀ ਹੈ: Vinca major ਅਤੇ Vinca minor. ਇਹ ਟਾਹਣੀਆਂ ਵਾਲੀ ਅਤੇ ਸਿੱਧੀ ਜੜ੍ਹੀ ਬੂਟੀ ਹੈ। ਇਸਦੇ ਪੱਤੇ ਚਮਕੀਲੇ, ਜਿਨ੍ਹਾਂ ਦਾ ਆਕਾਰ ਅੰਡਾਕਾਰ ਤੋਂ ਲੰਬੂਤਰਾ ਹੁੰਦਾ ਹੈ। ਇਨ੍ਹਾਂ ਦੇ ਵਿਚਕਾਰਲੀ ਨਾੜੀ ਪੀਲੀ ਅਤੇ ਪੱਤਿਆਂ ਦਾ ਆਕਾਰ ਛੋਟਾ ਹੁੰਦਾ ਹੈ। ਇਸਦੇ ਫੁੱਲਾਂ ਦੀਆਂ 5 ਪੱਤੀਆਂ ਹੁੰਦੀਆਂ ਹਨ, ਜਿਸ ਦੇ ਵਿਚਕਾਰ ਪੀਲੇ-ਗੁਲਾਬੀ ਜਾਂ ਜਾਮਨੀ ਰੰਗ ਦੀ ਅੱਖ ਹੁੰਦੀ ਹੈ। ਇਸ ਦੇ ਪੌਦੇ ਤੋਂ ਤਿਆਰ ਦਵਾਈਆਂ ਕਈ ਤਰ੍ਹਾਂ ਦੀਆਂ ਕੈਂਸਰ ਦੀਆਂ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਇਸਦਾ ਮੂਲ ਸਥਾਨ ਮੈਡਾਗੈਸਕਰ ਹੈ ਅਤੇ ਇਸਦੀ ਫਸਲ ਪੂਰੇ ਭਾਰਤ ਵਿੱਚ ਉਗਾਈ ਜਾਂਦੀ ਹੈ।