ਧਨੀਏ ਦੀ ਫਸਲ

ਆਮ ਜਾਣਕਾਰੀ

ਹਿੰਦੀ ਭਾਸ਼ਾ ਵਿਚ ਇਸ ਨੂੰ “ਧਨੀਆ” ਕਿਹਾ ਜਾਂਦਾ ਹੈ| ਇਸ ਦੀ ਫ਼ਸਲ ਸਾਰਾ ਸਾਲ ਉਗਾਈ ਜਾ ਸਕਦੀ ਹੈ| ਭਾਰਤ ਵਿਚ ਇਸ ਦੀ ਵਰਤੋਂ ਮਸਾਲੇ ਅਤੇ ਔਸ਼ਧੀ ਦੇ ਤੌਰਤੇ ਕੀਤੀ ਜਾਂਦੀ ਹੈ| ਇਸ ਦੇ ਬੀਜਾਂ, ਤਣੇ ਅਤੇ ਪੱਤਿਆਂ ਦੀ ਵਰਤੋਂ ਅਲੱਗ ਅਲੱਗ ਪਕਵਾਨਾਂ ਨੂੰ ਸਜਾਉਣ ਅਤੇ ਸੁਆਦੀ ਬਣਾਉਣ ਲਈ ਕੀਤੀ ਜਾਂਦੀ ਹੈ| ਇਸ ਦੇ ਪੱਤਿਆਂ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਹੁੰਦਾ ਹੈ|ਘਰੇਲੂ ਨੁਸਖਿਆਂ ਵਿਚ ਇਸ ਦੀ ਵਰਤੋਂ ਦਵਾਈ ਦੇ ਤੌਰ ਤੇ ਕੀਤੀ ਜਾਂਦੀ ਹੈ| ਇਸ ਨੂੰ ਪੇਟ ਦੀਆਂ ਬਿਮਾਰੀਆਂ, ਮੌਸਮੀ ਬੁਖਾਰ, ਉਲਟੀ, ਖਾਂਸੀ ਅਤੇ ਚਮੜੀ ਰੋਗਾਂ ਨੂੰ ਠੀਕ ਕਰਨ ਲਈ ਵਰਤਿਆ ਜਾਂਦਾ ਹੈ|ਇਸ ਦੀ ਸੱਭ ਤੋਂ ਜ਼ਿਆਦਾ ਪੈਦਾਵਾਰ ਅਤੇ ਖਪਤ ਭਾਰਤ ਵਿਚ ਹੀ ਹੁੰਦੀ ਹੈ|ਭਾਰਤ ਵਿਚ ਇਸ ਦੀ ਸੱਭ ਤੋਂ ਵੱਧ ਖੇਤੀ ਰਾਜਸਥਾਨ ਵਿਚ ਕੀਤੀ ਜਾਂਦੀ ਹੈ| ਮੱਧ ਪ੍ਰਦੇਸ਼, ਆਸਾਮ ਅਤੇ ਗੁਜਰਾਤ ਵਿਚ ਵੀ ਇਸ ਦੀ ਖੇਤੀ ਕੀਤੀ ਜਾਂਦੀ ਹੈ|

ਜਲਵਾਯੂ

  • Season

    Temperature

    15-28°C
  • Season

    Rainfall

    75-100mm
  • Season

    Harvesting Temperature

    15-25°C
  • Season

    Sowing Temperature

    22-28°C
  • Season

    Temperature

    15-28°C
  • Season

    Rainfall

    75-100mm
  • Season

    Harvesting Temperature

    15-25°C
  • Season

    Sowing Temperature

    22-28°C
  • Season

    Temperature

    15-28°C
  • Season

    Rainfall

    75-100mm
  • Season

    Harvesting Temperature

    15-25°C
  • Season

    Sowing Temperature

    22-28°C
  • Season

    Temperature

    15-28°C
  • Season

    Rainfall

    75-100mm
  • Season

    Harvesting Temperature

    15-25°C
  • Season

    Sowing Temperature

    22-28°C

ਮਿੱਟੀ

ਬਨਸਪਤੀਆਂ ਅਤੇ ਜੀਵ ਜੰਤੂਆਂ ਦੇ ਰਹਿਦ-ਖੂੰਹਦ ਤੋਂ ਕੁਦਰਤੀ ਤਰੀਕੇ ਨਾਲ ਤਿਆਰ ਕੀਤੀ ਜ਼ਮੀਨ ( ਗੰਡੋਆ ਖਾਦ) ਇਸ ਦੀ ਚੰਗੀ ਫ਼ਸਲ ਲਈ ਬੇਹੱਦ ਢੁਕਵੀਂ ਹੁੰਦੀ ਹੈ| ਪਰੰਤੂ ਇਸ ਦੀ ਵਧੀਆ ਪੈਦਾਵਾਰ ਲਈ ਇਸ ਨੂੰ ਚੰਗੇ ਨਿਕਾਸ ਵਾਲੀ ਚੀਕਨੀ ਤੇ ਰੇਤਲੀ ਮਿੱਟੀ ਵਿੱਚ  ਉਗਾਉਣਾ ਚਾਹੀਦਾ ਹੈ| ਇਸ ਦੇ ਚੰਗੇ ਵਾਧੇ ਲਈ ਮਿੱਟੀ ਵਿੱਚ pH 6 ਤੋਂ 8 ਹੋਣੀ ਚਾਹੀਦੀ ਹੈ| ਧਨੀਏ ਦੀ ਖੇਤੀ ਲਈ ਖਾਰੀ ਅਤੇ ਲੂਣੀ  ਮਿੱਟੀ ਠੀਕ ਨਹੀਂ  ਹੁੰਦੀ|

ਪ੍ਰਸਿੱਧ ਕਿਸਮਾਂ ਅਤੇ ਝਾੜ

Local: ਇਸ ਕਿਸਮ ਦੇ ਪੌਦੇ ਦੀ ਔਸਤ ਉੱਚਾਈ 60 ਸੈਂਟੀਮੀਟਰ ਹੁੰਦੀ ਹੈ| ਇਸ ਦੇ ਫੁੱਲਾਂ ਦਾ ਰੰਗ ਚਿੱਟਾ ਅਤੇ ਫੱਲ ਦਾ ਰੰਗ ਹਲਕੇ ਹਰੇ ਤੋਂ ਪੀਲਾ ਹੁੰਦਾ ਹੈ| ਇਹ ਕਿਸਮ 175 ਤੋਂ 180 ਦਿਨਾਂ ਦਰਮਿਆਨ ਪੱਕ ਕੇ ਤਿਆਰ ਹੋ ਜਾਂਦੀ ਹੈ|ਇਸਦਾ ਔਸਤਨ ਝਾੜ 3.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Punjab Sugandh: ਇਸ ਕਿਸਮ ਦੇ ਪੱਤਿਆਂ ਦਾ ਆਕਾਰ ਛੋਟਾ ਅਤੇ ਖ਼ੁਸ਼ਬੋਈ (ਸੁਗੰਧ) ਬੜੀ ਤੇਜ਼ ਹੁੰਦੀ ਹੈ| ਇਸ ਦਾ ਪੱਤਾ ਚਾਰ ਪੰਖੜੀਆਂ ਦੇ ਅਕਾਰ ਵਾਲਾ ਹੁੰਦਾ ਹੈ| ਹਰੇ ਪੱਤਿਆਂ ਦੇ ਰੂਪ ਵਿਚ ਇਸ ਦਾ ਔਸਤਨ  ਝਾੜ 150 ਕੁਇੰਟਲ ਅਤੇ 3.5 ਕੁਇੰਟਲ ਪ੍ਰਤੀ ਏਕੜ ਝਾੜ  ਬੀਜ ਦਾ ਹੋ  ਜਾਂਦਾ ਹੈ।

ਹੋਰ ਰਾਜਾਂ ਦੀਆਂ ਕਿਸਮਾਂ

GC 1: ਇਸਦੇ ਦਾਣੇ ਮੱਧਮ ਅਕਾਰ ਦੇ ਗੋਲ ਅਤੇ ਪੀਲੇ ਰੰਗ ਦੇ ਹੁੰਦੇ ਹਨ ।ਇਹ 112 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਹ ਪੱਤੇ ਦਾ ਮੁਰਝਾਉਣਾ ਅਤੇ ਚਿੱਟੇ ਰੰਗ ਦੇ ਧੱਬਿਆਂ ਦੇ ਰੋਗ ਨੂੰ ਸਹਾਰਣ ਯੋਗ ਹੈ।ਇਸਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।

GC 2: ਇਹ  ਲੰਬੀ ਅਤੇ ਦਰਮਿਆਨੀ ਫੈਲਣ ਵਾਲੀ ਕਿਸਮ ਹੈ ਅਤੇ  ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ।.ਇਹ ਪੱਤੇ ਦਾ ਮੁਰਝਾਉਣਾ ਅਤੇ ਚਿੱਟੇ ਰੰਗ ਦੇ ਧੱਬਿਆਂ ਦੇ ਰੋਗ ਨੂੰ ਸਹਾਰਣ ਯੋਗ ਹੈ।. ਇਸਦਾ ਔਸਤਨ ਝਾੜ 5.8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।

CO 1: ਇਹ ਛੋਟੇ ਕੱਦ ਅਤੇ ਛੋਟੇ ਅਕਾਰ ਦੇ ਭੂਰੇ ਰੰਗ ਦੇ  ਦਾਣਿਆਂ ਵਾਲੀ ਕਿਸਮ ਹੈ । ਇਹ 100-120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ।   ਇਸਦਾ ਔਸਤਨ ਝਾੜ 2 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।

CO 2: ਇਹ  ਦਰਮਿਆਨੇ ਆਕਾਰ ਅਤੇ ਪੀਲੇ ਭੂਰੇ ਰੰਗ ਦੇ ਦਾਣਿਆ ਵਾਲੀ ਕਿਸਮ ਹੈ । ਇਹ  ਕਿਸਮ 90-100 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸਦਾ ਔਸਤਨ ਝਾੜ 2.08 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।

ਖੇਤ ਦੀ ਤਿਆਰੀ

ਸਭ ਤੋਂ ਪਹਿਲਾਂ ਜ਼ਮੀਨ ਦੀ ਦੋ- ਤਿੰਨ ਵਾਰ ਹਲ ਨਾਲ ਚੰਗੀ ਤਰ੍ਹਾਂ ਵਹਾਈ ਕਰੋ| ਇਸ ਤੋਂ ਬਾਅਦ ਸੁਹਾਗੇ ਦੀ ਮਦਦ ਨਾਲ ਜ਼ਮੀਨ ਨੂੰ ਸਮਤਲ ਅਤੇ ਪੱਧਰੀ ਕਰ ਦੇਣਾ ਚਾਹੀਦਾ ਹੈ|ਅਖ਼ੀਰੀ ਵਾਰ ਹੱਲ ਵਾਹੁਣ ਤੋਂ ਪਹਿਲਾਂ ਜ਼ਮੀਨ ਵਿਚ 40 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ  ਰੂੜੀ (ਦੇਸੀ) ਖਾਦ ਮਿਲਾਉਣੀ ਚਾਹੀਦੀ ਹੈ|

ਬਿਜਾਈ

ਬਿਜਾਈ ਦਾ ਸਮਾਂ
ਸਬਜ਼ੀਆਂ ਵਿਚ ਪ੍ਰਯੋਗ ਕਰਨ ਲਈ ਇਸ ਦੀ ਬਿਜਾਈ ਅਕਤੂਬਰ ਦੇ ਪਹਿਲੇ ਹਫ਼ਤੇ ਕਰਨੀ ਚਾਹੀਦੀ ਹੈ ਅਤੇ ਬੀਜ ਤਿਆਰ ਕਰਨ ਲਈ ਬਿਜਾਈ ਅਕਤੂਬਰ ਦੇ ਅਖੀਰਲੇ ਹਫਤੇ ਤੋਂ  ਨਵੰਬਰ ਦੇ ਪਹਿਲੇ ਹਫਤੇ ਤੱਕ ਕਰਨੀ ਚਾਹੀਦੀ ਹੈ|

ਫਾਸਲਾ
ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 15 ਸੈ:ਮੀ: ਰੱਖੋ।

ਬੀਜ ਦੀ ਡੂੰਘਾਈ
ਬੀਜ ਦੀ ਡੂੰਘਾਈ 3 ਸੈ:ਮੀ: ਤੋਂ ਜਿਆਦਾ ਨਹੀ ਹੋਣੀ ਚਾਹੀਦੀ।

ਬਿਜਾਈ ਦਾ ਢੰਗ
ਇਸਦੀ ਬਿਜਾਈ ਲਈ ਪੋਰਾ ਢੰਗ ਵਰਤਿਆ ਜਾਂਦਾ ਹੈ ।

ਬੀਜ

ਬੀਜ ਦੀ ਮਾਤਰਾ
ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ । 
 
ਬੀਜ ਦੀ ਸੋਧ
ਛੇਤੀ ਪੁੰਗਰਨ ਲਈ ਬੀਜਾਂ ਨੂੰ ਬਿਜਾਈ ਤੋਂ ਪਹਿਲਾਂ ਚੰਗੀ ਤਰ੍ਹਾਂ ਰਗੜ ਲੈਣਾ ਚਾਹੀਦਾ ਹੈ ਤਾਂ ਜੋ ਇਸਦੇ ਉਪਰਲੇ ਵਾਧੂ ਛਿਲਕੇ ਉਤਰ ਜਾਣ| ਬਿਜਾਈ ਤੋਂ ਪਹਿਲਾਂ ਬੀਜਾਂ ਨੂੰ 8 ਤੋਂ 12 ਘੰਟੇ ਲਈ ਪਾਣੀ ਵਿਚ ਭਿਊ ਕੇ ਰੱਖ ਦੇਣਾ ਚਾਹੀਦਾ ਹੈ| ਫ਼ਸਲ ਨੂੰ ਜੜ੍ਹ ਗਲਣ ਅਤੇ ਪੌਦੇ ਸੁੱਕਣ ਦੀ ਬਿਮਾਰੀ ਤੋਂ ਬਚਾਉਣ ਲਈ ਬੀਜਾਂ ਵਿਚ 4 ਗ੍ਰਾਮ ਟਰਾਈਕੋਡਰਮਾ ਵਿਰਾਇਡ /ਪੈਸਿਊਡੋਮੋਨਾਸ ਫਲੋਰਸੈਂਸ ਪ੍ਰਤੀ ਕਿਲੋਗ੍ਰਾਮ ਬੀਜ ਵਿਚ ਮਿਲਾਉਣਾ ਚਾਹੀਦਾ ਹੈ|

 

 

ਖਾਦਾਂ

ਖਾਦਾਂ ( ਕਿਲੋ ਪ੍ਰਤੀ ਏਕੜ)

UREA SSP MURIATE OF POTASH
90 On soil test results On soil test results

 

ਤੱਤ ( ਕਿਲੋ ਪ੍ਰਤੀ ਏਕੜ)

NITROGEN PHOSPHORUS POTASH
40 - -

 

ਨਾਈਟ੍ਰੋਜਨ 40 ਕਿਲੋ (90  ਕਿਲੋ ਯੂਰੀਆ) ਦੀ ਮਾਤਰਾ ਨੂੰ ਪ੍ਰਤੀ ਏਕੜ ਵਿੱਚ ਤਿੰਨ ਭਾਗਾਂ ਵਿੱਚ ਵੰਡ ਕੇ ਵਰਤੋ । ਪਹਿਲੀ ਖ਼ੁਰਾਕ ਬਿਜਾਈ ਵੇਲੇ ਜਦਕਿ ਦੂਜੀ ਅਤੇ ਤੀਜੀ ਖੁਰਾਕ ਫ਼ਸਲ ਦੀ ਪਹਿਲੀ ਅਤੇ ਦੂਜੀ ਕਟਾਈ ਵੇਲੇ ਕਰਨੀ ਚਾਹੀਦੀ ਹੈ| ਬੀਜ ਤਿਆਰ ਕਰਨ ਲਈ ਬੀਜੀ ਗਈ ਫ਼ਸਲ ਵਿਚ 30 ਕਿਲੋਗ੍ਰਾਮ ਨਾਈਟ੍ਰੋਜਨ ਦੀ ਪੂਰਤੀ ਲਈ 65  ਕਿਲੋਗ੍ਰਾਮ  ਯੂਰੀਆ ਖਾਦ ਦੀ ਵਰਤੋਂ ਦੋ ਵਾਰ, ਪਹਿਲੀ ਖੁਰਾਕ ਬਿਜਾਈ ਅਤੇ ਦੂਜੀ ਫਸਲ ਦੇ ਫੁੱਲਾਂ ਤੇ ਆਉਣ ਵੇਲੇ ਕਰਨੀ ਚਾਹੀਦੀ ਹੈ |

ਫ਼ਸਲ ਦੇ ਛੇਤੀ ਵਾਧੇ ਲਈ ਬਿਜਾਈ ਦੇ 15 ਤੋਂ 20 ਦਿਨ ਬਾਅਦ 20 ਮਿਲੀਲੀਟਰ ਟਰਾਈਕੋਟਾਨੋਲ ਹਾਰਮੋਨ  ਨੂੰ 20 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ| ਫ਼ਸਲ ਦੇ ਚੰਗੇ ਅਤੇ ਤੇਜ਼ ਵਾਧੇ ਲਈ 75 ਗ੍ਰਾਮ ਨਾਈਟ੍ਰੋਜਨ, ਪੋਟਾਸ਼ੀਅਮ ਅਤੇ ਫਾਸਫੋਰਸ ਦੀ ਖਾਦ 19:19:19  ਦੀ ਦਰ ਦੇ ਹਿਸਾਬ ਨਾਲ ਨੂੰ 15 ਲੀਟਰ ਪਾਣੀ ਵਿਚ ਘੋਲ ਤਿਆਰ ਕਰ ਕੇ ਬਿਜਾਈ ਤੋਂ 20 ਦਿਨਾਂ ਬਾਅਦ ਸਪਰੇਅ ਕਰਨੀ ਚਾਹੀਦੀ ਹੈ| ਢੁਕਵੀਂ ਪੈਦਾਵਾਰ ਲਈ ਬਿਜਾਈ ਦੇ 40 ਤੋਂ 50 ਦਿਨ ਬਾਅਦ 50 ਮਿਲੀਲੀਟਰ ਬਰਾਸੀਨੋਲਾਈਡ ਨੂੰ 150 ਲੀਟਰ ਪਾਣੀ ਵਿਚ ਘੋਲ ਤਿਆਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ| ਦੂਜੀ ਸਪਰੇਅ 10 ਦਿਨਾਂ ਬਾਅਦ ਕਰਨੀ ਚਾਹੀਦੀ ਹੈ | 45 ਗ੍ਰਾਮ  ਮੋਨੋ ਅਮੋਨੀਅਮ ਫੋਸਫੇਟ 12:61:00 ਨੂੰ 15 ਲੀਟਰ ਪਾਣੀ ਵਿਚ ਘੋਲ ਕੇ ਪੌਦਿਆਂ ਦੀਆਂ ਲਗਰਾਂ (ਤਣਿਆਂ) ਉਤੇ ਛਿੜਕਾਅ ਕਰਨਾ ਚਾਹੀਦਾ ਹੈ| ਇਹ ਪੌਦੇ ਦੇ ਚੰਗੇ ਵਾਧੇ ਅਤੇ ਪ੍ਰਫੁੱਲਤਾ ਲਈ ਲਾਹੇਵੰਦ ਹੁੰਦਾ ਹੈ|

ਨਦੀਨਾਂ ਦੀ ਰੋਕਥਾਮ

ਬਿਜਾਈ ਦੇ ਮੁਢਲੇ ਪੜਾਅ ਸਮੇਂ ਧਨੀਏ ਦੀ ਫ਼ਸਲ ਲਈ ਨਦੀਨ ਗੰਭੀਰ ਸਮੱਸਿਆ ਹੁੰਦੇ ਹਨ|ਫ਼ਸਲ ਨੂੰ ਨਦੀਨਾਂ ਤੋਂ ਮੁਕਤ ਕਰਨ ਲਈ ਇਕ ਜਾਂ ਦੋ ਵਾਰ ਗੋਡੀ ਕਰਨ ਦੀ ਲੋੜ ਪੈਦੀ ਹੈ |ਪਹਿਲੀ ਗੋਡੀ ਬਿਜਾਈ ਤੋਂ 4 ਹਫ਼ਤੇ ਬਾਅਦ ਅਤੇ ਦੂਜੀ 5 ਤੋਂ 6 ਹਫ਼ਤਿਆਂ ਬਾਅਦ ਕਰਨੀ ਚਾਹੀਦੀ ਹੈ|

ਸਿੰਚਾਈ

ਧਨੀਏ ਦੀ ਚੰਗੀ ਫ਼ਸਲ ਲਈ ਮਿੱਟੀ ਦੀ ਕਿਸਮ, ਮੀਂਹ ਅਤੇ ਵਾਤਾਵਰਣ ਅਨੁਸਾਰ ਚਾਰ ਤੋਂ ਪੰਜ ਵਾਰ ਸਿੰਚਾਈ ਦੀ ਲੋੜ ਪੈਂਦੀ ਹੈ| ਪਹਿਲੀ ਸਿੰਚਾਈ ਬਿਜਾਈ ਤੋਂ 30 ਦਿਨਾਂ ਬਾਅਦ ਕਰਨੀ ਚਾਹੀਦੀ ਹੈ| ਇਸ ਤੋਂ ਬਾਅਦ 60 ਤੋਂ 70, 80 ਤੋਂ 90, 100 ਤੋਂ 105 ਅਤੇ 110 ਤੋਂ 150 ਦਿਨਾਂ ਬਾਅਦ ਸਿੰਚਾਈ ਕਰਨੀ ਚਾਹੀਦੀ ਹੈ| ਫ਼ਸਲ ਨੂੰ ਫੁੱਲ ਅਤੇ ਫਲ ਪੈਣ ਵੇਲੇ ਜ਼ਮੀਨ ਵਿਚ ਲੋੜੀਂਦੀ ਨਮੀ ਬਣਾਈ ਰੱਖਣਾ ਜ਼ਰੂਰੀ ਹੁੰਦਾ ਹੈ|

ਪੌਦੇ ਦੀ ਦੇਖਭਾਲ

ਚੇਪਾ
  • ਕੀੜੇ ਮਕੌੜੇ ਤੇ ਰੋਕਥਾਮ:

ਚੇਪਾ : ਫ਼ਸਲ ਉਤੇ ਕੀੜੇ ਦਾ ਹਮਲਾ ਵਿਖਾਈ ਦੇਣ ਤੇ 6 ਮਿਲੀਲੀਟਰ ਇਮੀਡਾਕਲੋਪਰਿਡ  ਜਾਂ 4 ਗ੍ਰਾਮ ਥਾਇਆਮੈਥੋਐਗਜੈਮ ਨੂੰ 10 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ|

ਪੱਤਿਆਂ ਤੇ ਚਿੱਟੇ ਧੱਬੇ
  • ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ:

ਪੱਤਿਆਂ ਤੇ ਚਿੱਟੇ ਧੱਬੇ: ਇਸ ਦਾ ਹਮਲਾ ਹੋਣ ਤੇ ਧਨੀਏ ਦੇ ਪੱਤਿਆਂ ਦੇ ਉਪਰਲੇ ਪਾਸੇ ਚਿੱਟੇ ਰੰਗ ਦੇ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ I ਇਸ ਦੇ ਲੱਛਣ ਦਿਖਾਈ ਦੇਣ ਉਤੇ 20 ਗ੍ਰਾਮ  ਘੁਲਣਸ਼ੀਲ ਸਲਫੇਟ ਨੂੰ ਪ੍ਰਤੀ 10 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ| ਲੋੜ ਪੈਣ ਉਤੇ 10 ਦਿਨਾਂ ਦੇ ਵਕਫੇ ਬਾਅਦ ਫਿਰ ਛਿੜਕਾਅ ਕਰਨਾ ਚਾਹੀਦਾ ਹੈ ਜਾਂ 100 ਮਿਲੀਲੀਟਰ ਪ੍ਰੋਪੀਕੋਨਾਜ਼ੋਲ 10  ਈ ਸੀ ਦਾ ਪ੍ਰਤੀ 200 ਲੀਟਰ ਪਾਣੀ ਵਿੱਚ ਘੋਲ ਤਿਆਰ ਕਰ ਕੇ ਛਿੜਕਾਅ ਕਰਨਾ ਚਾਹੀਦਾ ਹੈ|

ਦਾਣਿਆਂ ਦਾ ਗਲਣਾ

ਦਾਣਿਆਂ ਦਾ ਗਲਣਾ:  ਬੀਜਾਂ ਨੂੰ ਲੱਗਣ ਵਾਲੀ ਉੱਲੀ ਤੋਂ ਬਚਾਉਣ ਲਈ ਬਿਜਾਈ ਤੋਂ 20 ਦਿਨਾਂ ਬਾਅਦ 200 ਗ੍ਰਾਮ ਕਾਰਬੈਂਡਾਜ਼ਿਮ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ (ਖਿਲਾਰਨਾ) ਦੇਣਾ ਚਾਹੀਦਾ ਹੈ|


ਜੜ੍ਹ  ਗਲ਼ਣ

ਜੜ੍ਹ  ਗਲ਼ਣ : ਫ਼ਸਲ ਦੀ ਜੜ੍ਹ ਨੂੰ ਗਲ਼ਣ ਤੋਂ ਬਚਾਉਣ ਲਈ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਨਿੰਮ ਦਾ ਪੇਸਟ ਮਿੱਟੀ ਵਿਚ ਮਿਲਾਉਣਾ ਚਾਹੀਦਾ ਹੈ I ਇਸ ਤੋਂ ਇਲਾਵਾ ਬੀਜਾਂ ਵਿਚ 4 ਗ੍ਰਾਮ ਟਰਾਈਕੋਡਰਮਾ ਵਿਰਾਇਡ ਮਿਲਾਉਣਾ ਚਾਹੀਦਾ ਹੈ I ਜੜ੍ਹ ਦੇ ਗਲ਼ਣ ਦੇ ਲੱਛਣ ਦਿਖਾਈ ਦੇਣ ਤੇ ਮਿੱਟੀ ਵਿਚ 5 ਗ੍ਰਾਮ ਕਾਰਬੈਂਡਾਜ਼ਿਮ  ਜਾਂ 2 ਗ੍ਰਾਮ ਕੋਪਰ ਔਕਸੀਕਲੋਰਾਈਡ  ਦਾ ਇਕ ਪ੍ਰਤੀ ਲੀਟਰ ਪਾਣੀ ਵਿਚ ਘੋਲ ਤਿਆਰ ਕਰ ਕੇ ਮਿੱਟੀ ਵਿਚ ਪਾਉਣਾ ਚਾਹੀਦਾ ਹੈ|

ਫਸਲ ਦੀ ਕਟਾਈ

ਫ਼ਸਲ ਦੀ ਉਚਾਈ 20 ਤੋਂ 25 ਸੈਂਟੀਮੀਟਰ ਦੀ ਹੋਣ ਉਤੇ ਹਰੇ ਪੱਤਿਆਂ ਨੂੰ ਕੱਟਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ| ਇਕ ਫ਼ਸਲ ਨੂੰ ਤਿੰਨ ਤੋਂ ਚਾਰ ਵਾਰ ਕੱਟਿਆ ਜਾ ਸਕਦਾ ਹੈ| ਬੀਜ ਦੀ ਪੈਦਾਵਾਰ ਲਈ ਬੀਜੀ ਗਈ ਫ਼ਸਲ ਅਪ੍ਰੈਲ ਮਹੀਨੇ ਵਿਚ ਕਟਾਈ ਲਈ ਤਿਆਰ ਹੋ ਜਾਂਦੀ ਹੈ| ਫ਼ਸਲ ਦੇ ਫ਼ਲ (ਡੋਡੀ) ਹਰੇ ਰੰਗ ਵਿਚ ਹੀ ਕੱਟ ਲੈਣੀ ਚਾਹੀਦੀ ਹੈ ਕਿਉਂਕਿ ਜ਼ਿਆਦਾ ਪੱਕਣ ਦੀ ਸੂਰਤ ਵਿਚ ਇਸ ਦਾ ਪੂਰਾ  ਮੁੱਲ ਨਹੀਂ ਮਿਲ ਪਾਉਂਦਾ|

ਕਟਾਈ ਤੋਂ ਬਾਅਦ

ਕਟਾਈ ਤੋਂ ਬਾਅਦ 6-7 ਦਿਨ ਲਈ ਫ਼ਸਲ ਨੂੰ ਧੁੱਪ ਵਿਚ ਸੁੱਕਣ ਲਈ ਛੱਡ ਦੇਣਾ ਚਾਹੀਦਾ ਹੈ| ਪੂਰੀ ਤਰ੍ਹਾਂ ਸੁੱਕਣ ਤੋਂ ਬਾਅਦ ਫ਼ਸਲ ਦੀ ਗੁਹਾਈ ਕਰ ਕੇ ਬੀਜਾਂ ਨੂੰ ਸਾਫ ਕਰ ਕੇ ਅਲੱਗ ਕਰ ਲੈਣਾ ਚਾਹੀਦਾ ਹੈ|
 

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare