ਬੈਂਗਣ ਦੀ ਖੇਤੀ

ਆਮ ਜਾਣਕਾਰੀ

ਬੈਂਗਣ (ਸੋਲੇਨਮ ਮੈਲੋਂਜੇਨਾ) ਸੋਲੇਨੈਸੀ ਜਾਤੀ ਦੀ ਫ਼ਸਲ ਹੈ, ਜੋ ਕਿ ਮੂਲ ਰੂਪ ਵਿੱਚ ਭਾਰਤ ਦੀ ਫਸਲ ਮੰਨੀ ਜਾਂਦੀ ਹੈ ਅਤੇ ਇਹ ਫਸਲ ਏਸ਼ੀਆਈ ਦੇਸ਼ਾਂ ਵਿੱਚ ਸਬਜ਼ੀ ਦੇ ਤੌਰ ਤੇ ਉਗਾਈ ਜਾਂਦੀ ਹੈ। ਇਸ ਤੋਂ ਬਿਨਾਂ ਇਹ ਫਸਲ ਮਿਸਰ, ਫਰਾਂਸ, ਇਟਲੀ ਅਤੇ ਅਮਰੀਕਾ ਵਿੱਚ ਵੀ ਉਗਾਈ ਜਾਂਦੀ ਹੈ। ਬੈਂਗਣ ਦੀ ਫਸਲ ਬਾਕੀਆਂ ਫਸਲਾਂ ਨਾਲੋਂ ਜ਼ਿਆਦਾ ਸਖਤ ਹੁੰਦੀ ਹੈ। ਇਸ ਦੇ ਸਖਤ ਹੋਣ ਕਾਰਨ, ਇਸਨੂੰ ਖੁਸ਼ਕ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਵੀ ਉਗਾਇਆ ਜਾ ਸਕਦਾ ਹੈ। ਇਹ ਵਿਟਾਮਿਨ ਅਤੇ ਖਣਿਜਾਂ ਦੀ ਵਧੀਆ ਸ੍ਰੋਤ ਹੈ। ਇਸਦੀ ਖੇਤੀ ਸਾਰਾ ਸਾਲ ਕੀਤੀ ਜਾ ਸਕਦੀ ਹੈ। ਚੀਨ ਤੋਂ ਬਾਅਦ ਭਾਰਤ ਦੂਜਾ ਸਭ ਤੋਂ ਵੱਧ ਬੈਂਗਣ ਉਗਾਉਣ ਵਾਲਾ ਦੇਸ਼ ਹੈ। ਭਾਰਤ ਵਿੱਚ ਬੈਂਗਣ ਉਗਾਉਣ ਵਾਲੇ ਮੁੱਖ ਰਾਜ ਪੱਛਮੀ ਬੰਗਾਲ, ਉੜੀਸਾ, ਕਰਨਾਟਕ, ਬਿਹਾਰ, ਮਹਾਂਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਹਨ।

ਜਲਵਾਯੂ

  • Season

    Temperature

    15-32°C
  • Season

    Rainfall

    600-1000mm
  • Season

    Sowing Temperature

    15-20°C
    28-32°C
  • Season

    Harvesting Temperature

    30-32°C
    25-30°C
  • Season

    Temperature

    15-32°C
  • Season

    Rainfall

    600-1000mm
  • Season

    Sowing Temperature

    15-20°C
    28-32°C
  • Season

    Harvesting Temperature

    30-32°C
    25-30°C
  • Season

    Temperature

    15-32°C
  • Season

    Rainfall

    600-1000mm
  • Season

    Sowing Temperature

    15-20°C
    28-32°C
  • Season

    Harvesting Temperature

    30-32°C
    25-30°C
  • Season

    Temperature

    15-32°C
  • Season

    Rainfall

    600-1000mm
  • Season

    Sowing Temperature

    15-20°C
    28-32°C
  • Season

    Harvesting Temperature

    30-32°C
    25-30°C

ਮਿੱਟੀ

ਬੈਂਗਣ ਦੀ ਫਸਲ ਸਖਤ ਹੋਣ ਕਾਰਨ ਇਸ ਨੂੰ ਵੱਖ ਵੱਖ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਉਗਾਇਆ ਜਾ ਸਕਦਾ ਹੈ। ਇਹ ਇੱਕ ਲੰਬੇ ਸਮੇਂ ਦੀ ਫਸਲ ਹੈ, ਇਸ ਲਈ ਵਧੀਆ ਨਿਕਾਸ ਵਾਲੀ ਉਪਜਾਊ ਰੇਤਲੀ ਦੋਮਟ ਮਿੱਟੀ ਉਚਿੱਤ ਹੁੰਦੀ ਹੈ ਅਤੇ ਵਧੀਆ ਝਾੜ ਦਿੰਦੀ ਹੈ। ਅਗੇਤੀ ਫਸਲ ਲਈ ਹਲਕੀ ਮਿੱਟੀ ਅਤੇ ਵੱਧ ਝਾੜ ਲਈ ਚੀਕਣੀ ਅਤੇ ਨਮੀਂ ਜਾਂ ਗਾਰੇ ਵਾਲੀ ਮਿੱਟੀ ਉੱਚਿਤ ਹੁੰਦੀ ਹੈ। ਫਸਲ ਦੇ ਵਾਧੇ ਲਈ 5.5-6.6 pH ਹੋਣੀ ਚਾਹੀਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Punjab Bahar: ਇਸ ਕਿਸਮ ਦੇ ਪੌਦੇ ਦੀ ਲੰਬਾਈ 93 ਸੈ.ਮੀ. ਹੁੰਦੀ ਹੈ। ਇਸਦੇ ਫਲ ਗੋਲ, ਗੂੜੇ ਜਾਮਣੀ ਰੰਗ ਦੇ ਅਤੇ ਘੱਟ ਬੀਜਾਂ ਵਾਲੇ ਹੁੰਦੇ ਹਨ। ਇਸ ਦਾ ਔਸਤਨ  ਝਾੜ 190 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
 
Punjab No 8: ਇਹ ਕਿਸਮ ਦਰਮਿਆਨੇ ਕੱਦ ਦੀ ਹੁੰਦੀ ਹੈ। ਇਸਦੇ ਫ਼ਲ ਦਰਮਿਆਨੇ ਆਕਾਰ ਦੇ, ਗੋਲ ਅਤੇ ਹਲਕੇ ਜਾਮਣੀ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ  ਝਾੜ 130 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
 
Jamuni GOI (S 16): ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਗਈ ਹੈ ਅਤੇ ਇਸ ਦੇ ਫ਼ਲ ਲੰਬੇ ਅਤੇ ਜਾਮਣੀ ਰੰਗ ਦੇ ਹੁੰਦੇ ਹਨ।
 
Punjab Barsati: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਬਣਾਈ ਗਈ ਹੈ ਅਤੇ ਇਹ ਕਿਸਮ ਫਲ ਦੇ ਗੜੂੰਏ ਨੂੰ ਸਹਾਰਨਯੋਗ ਹੈ। ਇਸ ਦੇ ਫ਼ਲ ਦਰਮਿਆਨੇ ਆਕਾਰ ਦੇ, ਲੰਬੇ ਅਤੇ ਜਾਮਣੀ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ  ਝਾੜ 140 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
 
Punjab Neelam: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਬਣਾਈ ਗਈ ਹੈ ਅਤੇ ਇਸ ਦੇ ਫ਼ਲ ਲੰਬੇ ਅਤੇ ਜਾਮਣੀ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ  ਝਾੜ 140 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
 
Punjab Sadabahar: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਬਣਾਈ ਗਈ ਹੈ ਅਤੇ ਇਸ ਦੇ ਫ਼ਲ ਲੰਬੇ ਅਤੇ ਕਾਲੇ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ  ਝਾੜ 130 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
 
PH 4: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਬਣਾਈ ਗਈ ਹੈ ਅਤੇ ਇਸ ਦੇ ਫ਼ਲ ਦਰਮਿਆਨੇ ਆਕਾਰ ਦੇ, ਲੰਬੇ ਅਤੇ ਗੂੜੇ ਜਾਮਣੀ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ  ਝਾੜ 270  ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
 
Pusa Purple Long: ਇਹ ਛੇਤੀ ਪੱਕਣ ਵਾਲੀ ਕਿਸਮ ਹੈ। ਸਰਦੀਆਂ ਵਿੱਚ ਇਹ 70-80 ਦਿਨਾਂ ਵਿੱਚ ਅਤੇ ਗਰਮੀਆਂ ਵਿੱਚ ਇਹ 100-110 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਕਿਸਮ ਦੇ ਬੂਟੇ ਦਰਮਿਆਨੇ ਕੱਦ ਦੇ ਅਤੇ ਫ਼ਲ ਲੰਬੇ ਤੇ ਜਾਮਣੀ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ ਝਾੜ 130 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
 
Pusa Purple Cluster: ਇਹ ਕਿਸਮ ਆਈ.ਸੀ.ਏ.ਆਰ. ਨਵੀਂ ਦਿੱਲੀ ਦੁਆਰਾ ਬਣਾਈ ਗਈ ਹੈ। ਇਹ ਦਰਮਿਆਨੇ ਸਮੇਂ ਦੀ ਕਿਸਮ ਹੈ। ਇਸ ਦੇ ਫ਼ਲ ਗੂੜੇ ਜਾਮਣੀ ਰੰਗ ਅਤੇ ਗੁੱਛੇ ਵਿੱਚ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਨੂੰ ਸਹਾਰਨ ਯੋਗ ਹੁੰਦੀ ਹੈ।
 
Pusa Hybrid 5: ਇਸ ਕਿਸਮ ਦੇ ਫਲ ਲੰਬੇ ਅਤੇ ਗੂੜੇ ਜਾਮਣੀ ਰੰਗ ਦੇ ਹੁੰਦੇ ਹਨ। ਇਹ ਕਿਸਮ 80-85 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 204 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
 
Pusa Purple Round: ਇਹ ਕਿਸਮ ਪੱਤੇ, ਸ਼ਾਖ ਅਤੇ ਫਲ ਦੇ ਛੋਟੇ ਗੜੂੰਏ ਦੀ ਰੋਧਕ ਕਿਸਮ ਹੈ।
 
Pant Rituraj: ਇਸ ਕਿਸਮ ਦੇ ਫਲ ਗੋਲ ਅਤੇ ਆਕਰਸ਼ਿਤ ਜਾਮਣੀ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਬੀਜ ਦੀ ਮਾਤਰਾ ਵੀ ਘੱਟ ਹੁੰਦੀ ਹੈ। ਇਸਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
 

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ

ਬੈਂਗਣ ਦੇ ਬੀਜ 3 ਮੀ.ਲੰਬੇ, 1 ਮੀ.ਚੌੜੇ ਅਤੇ 15 ਸੈ.ਮੀ. ਉੱਚੇ ਬੈੱਡਾਂ ਤੇ ਬੀਜੇ ਜਾਂਦੇ ਹਨ। ਪਹਿਲਾਂ ਬੈੱਡਾਂ ਵਿੱਚ ਵਧੀਆ ਰੂੜੀ ਦੀ ਖਾਦ ਪਾਓ। ਫਿਰ ਬਿਜਾਈ ਤੋਂ ਦੋ ਦਿਨ ਪਹਿਲਾਂ ਕਪਤਾਨ ਦਾ ਘੋਲ ਪਾਓ ਤਾਂ ਜੋ ਨਰਸਰੀ ਬੈੱਡਾਂ ਵਿਚਲੇ ਪੌਦਿਆਂ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕੇ। ਫਿਰ 5 ਸੈ.ਮੀ. ਦੇ ਫਾਸਲੇ ਤੇ ਬਿਜਾਈ ਕਰ ਕੇ ਬੈੱਡਾਂ ਨੂੰ ਗਲ਼ੀ ਹੋਈ ਖਾਦ ਜਾਂ ਸੁੱਕੇ ਪੱਤਿਆਂ ਨਾਲ ਢੱਕ ਦਿੱਤਾ ਜਾਂਦਾ ਹੈ। ਹਲਕੀ ਸਿੰਚਾਈ ਕਰੋ। ਪੌਦਿਆਂ ਦੇ ਪੁੰਗਰਣ ਤੱਕ ਬੈੱਡਾਂ ਨੂੰ ਕਾਲੇ ਰੰਗ ਦੀ ਪੋਲੀਥੀਨ ਸ਼ੀਟ ਜਾਂ ਪਰਾਲੀ ਨਾਲ ਢੱਕ ਦਿਓ। ਤੰਦਰੁਸਤ ਪੌਦੇ ਜਿਨ੍ਹਾਂ ਦੇ 3-4 ਪੱਤੇ ਨਿਕਲੇ ਹੋਣ ਅਤੇ ਕੱਦ 12-15 ਸੈ.ਮੀ. ਹੋਵੇ, ਖੇਤ ਵਿੱਚ ਪਨੀਰੀ ਲਗਾਉਣ ਲਈ ਤਿਆਰ ਹੁੰਦੇ ਹਨ। ਖੇਤ ਵਿੱਚ ਪਨੀਰੀ ਸ਼ਾਮ ਦੇ ਸਮੇਂ ਹੀ ਲਗਾਓ ਅਤੇ ਪਨੀਰੀ ਲਗਾਉਣ ਤੋਂ ਬਾਅਦ ਹਲਕੀ ਸਿੰਚਾਈ ਕਰੋ।

ਖੇਤ ਦੀ ਤਿਆਰੀ

ਰੋਪਣ ਕਰਨ ਤੋਂ ਪਹਿਲਾਂ ਖੇਤ ਨੂੰ ਵਧੀਆ ਤਰੀਕੇ ਨਾਲ 4-5 ਵਾਰ ਵਾਹੋ ਅਤੇ ਪੱਧਰਾ ਕਰੋ। ਫਿਰ ਖੇਤ ਵਿੱਚ ਲੋੜ ਮੁਤਾਬਿਕ ਆਕਾਰ ਦੇ ਬੈੱਡ ਬਣਾਓ।

ਬਿਜਾਈ

ਬਿਜਾਈ ਦਾ ਸਮਾਂ
ਪਹਿਲੀ ਫਸਲ ਲਈ ਅਕਤੂਬਰ ਵਿੱਚ ਪਨੀਰੀ ਬੀਜੋ ਤਾਂ ਜੋ ਨਵੰਬਰ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।
ਦੂਜੀ ਫਸਲ ਲਈ ਨਵੰਬਰ ਵਿੱਚ ਪਨੀਰੀ ਬੀਜੋ ਤਾਂ ਜੋ ਫਰਵਰੀ ਦੇ ਪਹਿਲੇ ਪੰਦਰਵਾੜੇ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।
ਤੀਜੀ ਫਸਲ ਲਈ ਫਰਵਰੀ-ਮਾਰਚ ਵਿੱਚ ਪਨੀਰੀ ਬੀਜੋ ਤਾਂ ਜੋ ਅਪ੍ਰੈਲ ਦੇ ਅਖੀਰ ਤੋਂ ਪਹਿਲਾਂ ਹੀ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।
ਚੌਥੀ ਫਸਲ ਲਈ ਜੁਲਾਈ ਵਿੱਚ ਪਨੀਰੀ ਬੀਜੋ ਤਾਂ ਜੋ ਅਗਸਤ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।
 
ਫਾਸਲਾ
ਫਾਸਲਾ ਫਸਲ ਦੀ ਕਿਸਮ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਤੇ ਨਿਰਭਰ ਕਰਦਾ ਹੈ। ਕਤਾਰਾਂ ਵਿੱਚ 60 ਸੈ.ਮੀ. ਅਤੇ ਪੌਦਿਆਂ ਵਿੱਚ 35-40 ਸੈ.ਮੀ. ਦਾ ਫਾਸਲਾ ਰੱਖੋ।
 
ਬੀਜ ਦੀ ਡੂੰਘਾਈ
ਨਰਸਰੀ ਵਿੱਚ ਬੀਜਾਂ ਨੂੰ 1 ਸੈ.ਮੀ. ਡੂੰਘਾਈ ਵਿੱਚ ਬੀਜੋ ਅਤੇ ਮਿੱਟੀ ਨਾਲ ਢੱਕ ਦਿਓ।
 
ਬਿਜਾਈ ਦਾ ਢੰਗ
ਖੇਤ ਵਿੱਚ ਪਨੀਰੀ ਲਗਾ ਕੇ ਇਸਦੀ ਬਿਜਾਈ ਕੀਤੀ ਜਾਂਦੀ ਹੈ।
 

ਬੀਜ

ਬੀਜ ਦੀ ਮਾਤਰਾ
ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 300-400 ਗ੍ਰਾਮ ਬੀਜਾਂ ਦੀ ਵਰਤੋਂ ਕਰੋ।
 
ਬੀਜ ਦੀ ਸੋਧ
ਬਿਜਾਈ ਲਈ ਤੰਦਰੁਸਤ ਅਤੇ ਵਧੀਆ ਬੀਜ ਹੀ ਵਰਤੋ। ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਥੀਰਮ 3 ਗ੍ਰਾਮ ਜਾਂ ਕਾਰਬੈਂਡਾਜ਼ਿਮ 3 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ। ਰਸਾਇਣਿਕ ਸੋਧ ਤੋਂ ਬਾਅਦ ਬੀਜਾਂ ਨੂੰ ਟ੍ਰਾਈਕੋਡਰਮਾ ਵਿਰਾਈਡ 4 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ ਅਤੇ ਫਿਰ ਛਾਂਵੇਂ ਸੁਕਾਉਣ ਤੋਂ ਬਾਅਦ ਤੁਰੰਤ ਬਿਜਾਈ ਕਰੋ।
 
 
Fungicide name Quantity (Dosage per kg seed)
Carbendazim 3gm
Thiram 3gm
 

ਖਾਦਾਂ

ਖਾਦਾਂ (ਕਿਲੋ ਪ੍ਰਤੀ ਏਕੜ) 

UREA SSP MURIATE OF POTASH
55 155 20

 

ਤੱਤ (ਕਿਲੋ ਪ੍ਰਤੀ ਏਕੜ) 

NITROGEN PHOSPHORUS POTASH
25 25 12

 

ਅਖੀਰ ਵਾਰ ਖੇਤ ਨੂੰ ਵਾਹੁਣ ਵੇਲੇ ਰੂੜੀ ਦੀ ਖਾਦ 10 ਟਨ ਪ੍ਰਤੀ ਏਕੜ ਮਿੱਟੀ ਵਿੱਚ ਮਿਲਾਉ। ਨਾਇਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 12 ਕਿਲੋ (20 ਕਿਲੋ ਮਿਊਰੇਟ ਆੱਫ ਪੋਟਾਸ਼ੀਅਮ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਫਾਸਫੋਰਸ, ਪੋਟਾਸ਼ ਅਤੇ ਨਾਈਟ੍ਰੋਜਨ ਦੀ ਪੂਰੀ ਮਾਤਰਾ ਪਨੀਰੀ ਖੇਤ ਵਿੱਚ ਲਗਾਉਣ ਸਮੇਂ ਪਾਓ। ਦੋ ਤੁੜਾਈਆਂ ਤੋਂ ਬਾਅਦ 25 ਕਿਲੋ ਨਾਇਟ੍ਰੋਜਨ ਪ੍ਰਤੀ ਏਕੜ ਪਾਓ।

ਪਾਣੀ ਚ ਘੁਲਣਯੋਗ ਖਾਦਾਂ: ਫਸਲ ਦੇ ਸ਼ੁਰੂਆਤੀ ਵਿਕਾਸ ਸਮੇਂ ਹਿਊਮਿਕ ਤੇਜ਼ਾਬ 1 ਲੀਟਰ ਪ੍ਰਤੀ ਏਕੜ ਜਾਂ ਮਿੱਟੀ ਵਿੱਚ ਮਿਲਾ 5 ਕਿਲੋ ਪ੍ਰਤੀ ਏਕੜ ਪਾਓ। ਇਹ ਫਸਲ ਦੇ ਝਾੜ ਅਤੇ ਵਾਧੇ ਵਿੱਚ ਬਹੁਤ ਮਦਦ ਕਰਦਾ ਹੈ। ਪਨੀਰੀ ਲਗਾਉਣ ਤੋਂ 10-15 ਦਿਨ ਬਾਅਦ ਖੇਤ ਵਿੱਚ 19:19:19 ਦੇ ਨਾਲ 2.5 – 3  ਗ੍ਰਾਮ ਪ੍ਰਤੀ ਲੀਟਰ ਸੂਖਮ ਤੱਤਾਂ ਦੀ ਸਪਰੇਅ ਕਰੋ।

ਸ਼ੁਰੂਆਤੀ ਵਿਕਾਸ ਸਮੇਂ ਕਈ ਵਾਰ ਘੱਟ ਤਾਪਮਾਨ ਕਾਰਨ ਪੌਦੇ ਮਿੱਟੀ ਵਿੱਚੋਂ ਸੂਖਮ ਤੱਤ ਨਹੀਂ ਲੈ ਪਾਉਂਦੇ ਹਨ, ਜਿਸ ਨਾਲ ਪੌਦਾ ਪੀਲਾ ਪੈ ਜਾਂਦਾ ਹੈ ਅਤੇ ਕਮਜ਼ੋਰ ਦਿਖਦਾ ਹੈ। ਅਜਿਹੀ ਸਥਿਤੀ ਵਿੱਚ 19:19:19 ਜਾਂ 12:61:0 ਦੀ 5-7 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ। ਲੋੜ ਮੁਤਾਬਿਕ 10-15 ਦਿਨ ਬਾਅਦ ਦੋਬਾਰਾ ਸਪਰੇਅ ਕਰੋ। ਪਨੀਰੀ ਖੇਤ ਵਿੱਚ ਲਗਾਉਣ ਤੋਂ 40-45 ਦਿਨਾਂ ਬਾਅਦ 20% ਬੋਰੋਨ 1 ਗ੍ਰਾਮ ਵਿੱਚ ਸੂਖਮ ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸਪਰੇਅ ਕਰੋ। ਫਸਲ ਵਿੱਚ ਤੱਤਾਂ ਦੀ ਪੂਰਤੀ ਅਤੇ ਝਾੜ 10-15% ਵਧਾਉਣ ਲਈ 13:00:45 ਦੀਆਂ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੀਆਂ ਦੋ ਸਪਰੇਆਂ ਕਰੋ। ਪਹਿਲੀ ਸਪਰੇਅ 50 ਦਿਨਾਂ ਬਾਅਦ ਅਤੇ ਦੂਜੀ ਸਪਰੇਅ ਪਹਿਲੀ ਸਪਰੇਅ ਤੋਂ 10 ਦਿਨ ਬਾਅਦ ਕਰੋ। ਜਦੋਂ ਫੁੱਲ ਜਾਂ ਫ਼ਲ ਨਿਕਲਣ ਦਾ ਸਮਾਂ ਹੋਵੇ ਤਾਂ 0:52:34 ਜਾਂ 13:0:45 ਦੀ 5-7 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਵੱਧ ਤਾਪਮਾਨ ਹੋਣ ਕਰ ਕੇ ਫੁੱਲ ਡਿੱਗਣੇ ਸ਼ੁਰੂ ਹੋ ਜਾਂਦੇ ਹਨ, ਇਸ ਦੀ ਰੋਕਥਾਮ ਲਈ ਪਲੈਨੋਫਿਕਸ(ਐਨ ਏ ਏ) 5 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਫੁੱਲ ਨਿਕਲਣ ਸਮੇਂ ਕਰੋ। 20-25 ਦਿਨ ਬਾਅਦ ਇਹ ਸਪਰੇਅ ਦੋਬਾਰਾ ਕਰੋ।

 

ਨਦੀਨਾਂ ਦੀ ਰੋਕਥਾਮ

ਨਦੀਨਾਂ ਨੂੰ ਰੋਕਣ, ਵਧੀਆ ਵਿਕਾਸ ਅਤੇ ਉੱਚਿਤ ਹਵਾ ਲਈ ਦੋ-ਚਾਰ ਗੋਡੀਆਂ ਕਰੋ। ਕਾਲੇ ਰੰਗ ਦੀ ਪੋਲੀਥੀਨ ਸ਼ੀਟ ਨਾਲ ਪੌਦਿਆਂ ਨੂੰ ਢੱਕ ਦਿਓ ਜਿਸ ਨਾਲ ਨਦੀਨਾਂ ਦਾ ਵਿਕਾਸ ਘੱਟ ਜਾਂਦਾ ਹੈ ਅਤੇ ਜ਼ਮੀਨ ਦਾ ਤਾਪਮਾਨ ਵੀ ਬਣਿਆ ਰਹਿੰਦਾ ਹੈ।
 
ਨਦੀਨਾਂ ਨੂੰ ਰੋਕਣ ਲਈ ਪੌਦੇ ਲਗਾਉਣ ਤੋਂ ਪਹਿਲਾਂ ਮਿੱਟੀ ਵਿੱਚ ਫਲੂਕਲੋਰਾਲੀਨ 800-1000 ਮਿ.ਲੀ. ਪ੍ਰਤੀ ਏਕੜ ਜਾਂ ਓਕਸਾਡਾਇਆਜ਼ੋਨ 400 ਗ੍ਰਾਮ ਪ੍ਰਤੀ ਏਕੜ ਪਾਓ। ਵਧੀਆ ਨਤੀਜੇ ਲਈ ਪੌਦੇ ਲਗਾਉਣ ਤੋਂ ਪਹਿਲਾਂ ਐਲਾਕਲੋਰ 2 ਲੀਟਰ ਪ੍ਰਤੀ ਏਕੜ ਦੀ ਮਿੱਟੀ ਦੇ ਤਲ 'ਤੇ ਸਪਰੇਅ ਕਰੋ।
 

ਸਿੰਚਾਈ

ਗਰਮੀਆਂ ਵਿੱਚ ਹਰ 3-4 ਦਿਨ ਬਾਅਦ ਪਾਣੀ ਲਾਓ ਅਤੇ ਸਰਦੀਆਂ ਵਿੱਚ  12-15 ਦਿਨ ਬਾਅਦ ਪਾਣੀ ਲਾਓ। ਵਧੇਰੇ ਝਾੜ ਲੈਣ ਲਈ ਸਹੀ ਸਮੇਂ 'ਤੇ ਪਾਣੀ ਲਾਉਣਾ ਬਹੁਤ ਜਰੂਰੀ ਹੈ। ਫਸਲ ਨੂੰ ਕੋਹਰੇ ਵਾਲੇ ਦਿਨਾਂ ਵਿੱਚ ਬਚਾਉਣ ਲਈ ਮਿੱਟੀ ਵਿੱਚ ਨਮੀ ਬਣਾਈ ਰੱਖੋ ਅਤੇ ਲਗਾਤਾਰ ਪਾਣੀ ਲਾਓ। ਫਸਲ ਵਿੱਚ ਪਾਣੀ ਖੜਨ ਤੋਂ ਰੋਕੋ, ਕਿਉਂਕਿ ਬੈਂਗਣ ਦੀ ਫਸਲ ਖੜੇ ਪਾਣੀ ਨੂੰ ਨਹੀਂ ਸਹਾਰ ਸਕਦੀ।

 

ਪੌਦੇ ਦੀ ਦੇਖਭਾਲ

ਫਲ ਅਤੇ ਸ਼ਾਖ ਦਾ ਗੜੂੰਆ
  • ਕੀੜੇ ਮਕੌੜੇ ਤੇ ਰੋਕਥਾਮ
ਫਲ ਅਤੇ ਸ਼ਾਖ ਦਾ ਗੜੂੰਆ: ਇਹ ਬੈਂਗਣ ਦੀ ਫਸਲ ਦਾ ਮੁੱਖ ਅਤੇ ਖਤਰਨਾਕ ਕੀੜਾ ਹੈ। ਸ਼ੁਰੂਆਤ ਵਿੱਚ ਇਸ ਦੀਆਂ ਛੋਟੀਆਂ ਗੁਲਾਬੀ ਸੁੰਡੀਆਂ ਪੌਦੇ ਦੀ ਗੋਭ ਵਿੱਚ ਮੋਰੀਆਂ ਕਰ ਕੇ ਅੰਦਰੋਂ ਤੰਤੂ(ਟਿਸ਼ੂ) ਖਾਂਦੀਆ ਹਨ ਅਤੇ ਬਾਅਦ ਵਿੱਚ ਫ਼ਲ ਤੇ ਹਮਲਾ ਕਰਦੀਆਂ ਹਨ। ਨੁਕਸਾਨੇ ਫ਼ਲਾਂ ਉੱਪਰ ਵੱਡੇ ਸੁਰਾਖ ਨਜ਼ਰ ਆਉਂਦੇ ਹਨ ਅਤੇ ਖਾਣ ਯੋਗ ਨਹੀਂ ਹੁੰਦੇ ਹਨ।
 
ਨੁਕਸਾਨੇ ਫ਼ਲ ਹਰ ਹਫਤੇ ਤੋੜ ਕੇ ਨਸ਼ਟ ਕਰ ਦਿਓ। ਨਰਸਰੀ ਲਾਉਣ ਤੋਂ 1 ਮਹੀਨੇ ਬਾਅਦ ਟ੍ਰਾਈਜ਼ੋਫੋਸ 20 ਮਿ.ਲੀ. ਪ੍ਰਤੀ 10 ਲੀਟਰ ਪਾਣੀ ਅਤੇ 50 ਗ੍ਰਾਮ ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ। 10-15 ਦਿਨਾਂ ਦੇ ਵਕਫੇ ਤੇ ਇਹ ਸਪਰੇਅ ਦੋਬਾਰਾ ਕਰੋ। ਫੁੱਲ ਨਿਕਲਣ ਸਮੇਂ ਕੋਰਾਜੈੱਨ 18.5% ਐੱਸ.ਸੀ. 5 ਮਿ.ਲੀ. + ਟੀਪੋਲ 5 ਮਿ.ਲੀ. ਦਾ ਘੋਲ 12 ਲੀਟਰ ਪਾਣੀ ਵਿੱਚ ਮਿਲਾ ਕੇ 20 ਦਿਨਾਂ ਦੇ ਵਕਫੇ ਤੇ ਦੋ ਵਾਰ ਸਪਰੇਅ ਕਰੋ।
 
ਸ਼ੁਰੂਆਤੀ ਹਮਲੇ ਵਿੱਚ 5% ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ। ਜ਼ਿਆਦਾ ਹਮਲਾ ਦਿਖਣ ਤੇ 25% ਸਾਈਪਰਮੈਥਰੀਨ 2.4 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਕੀੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਣ ਤੇ ਸਪਾਈਨੋਸੈੱਡ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਫਲ ਪੱਕਣ ਤੋਂ ਬਾਅਦ ਟ੍ਰਾਈਜ਼ੋਫੋਸ ਜਾਂ ਕਿਸੇ ਹੋਰ ਕੀਟਨਾਸ਼ਕ ਦੀ ਸਪਰੇਅ ਨਾ ਕਰੋ।
 
 
ਚੇਪਾ
ਚੇਪਾ: ਪੌਦਿਆਂ ਤੇ ਮਕੌੜਾ ਜੂੰ, ਚੇਪਾ ਅਤੇ ਮਿਲੀ ਬੱਗ ਵੀ ਆਮ ਹਮਲਾ ਕਰਦੇ ਹਨ। ਇਹ ਪੱਤੇ ਦਾ ਰੱਸ ਚੂਸਦੇ ਹਨ ਅਤੇ ਪੱਤੇ ਪੀਲੇ ਪੈ ਕੇ ਝੜਨੇ ਸ਼ੁਰੂ ਹੋ ਜਾਂਦੇ ਹਨ। 
 
ਜੇਕਰ ਚੇਪੇ ਅਤੇ ਚਿੱਟੀ ਮੱਖੀ ਦਾ ਹਮਲਾ ਦਿਖੇ ਤਾਂ, ਡੈਲਟਾਮੈਥਰੀਨ + ਟ੍ਰਾਈਜ਼ੋਫੋਸ ਦੇ ਘੋਲ 10 ਮਿ.ਲੀ ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ। ਚਿੱਟੀ ਮੱਖੀ ਦੇ ਨੁਕਸਾਨ ਨੂੰ ਦੇਖਦੇ ਹੋਏ ਐਸੇਟਾਮਿਪਰਿਡ 5 ਗ੍ਰਾਮ ਪ੍ਰਤੀ 15 ਲੀਟਰ ਦੀ ਸਪਰੇਅ ਕਰੋ।
ਥਰਿਪ

ਥਰਿਪ: ਥਰਿਪ ਦੇ ਹਮਲੇ ਨੂੰ ਮਾਪਣ ਲਈ 6-8 ਪ੍ਰਤੀ ਏਕੜ ਨੀਲੇ ਫੇਰੋਮੋਨ ਕਾਰਡ ਲਗਾਓ ਅਤੇ ਹਮਲੇ ਨੂੰ ਘੱਟ ਕਰਨ ਲਈ ਵਰਟੀਸਿਲੀਅਮ ਲਿਕਾਨੀ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਥਰਿਪ ਦਾ ਜ਼ਿਆਦਾ ਹਮਲਾ ਹੋਣ ਤੇ ਫਿਪਰੋਨਿਲ 1 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ।

ਮਕੌੜਾ ਜੂੰ

ਮਕੌੜਾ ਜੂੰ: ਜੇਕਰ ਖੇਤ ਵਿੱਚ ਜੂੰ ਦਾ ਹਮਲਾ ਦਿਖੇ ਤਾਂ, ਐਬਾਮੈਕਟਿਨ 1-2 ਮਿ.ਲੀ. ਜਾਂ ਫੈਨਾਜ਼ੈਕੁਇਨ 2 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਪੱਤਾ ਖਾਣ ਵਾਲੀ ਸੁੰਡੀ
ਪੱਤਾ ਖਾਣ ਵਾਲੀ ਸੁੰਡੀ: ਕਈ ਵਾਰ ਫਸਲ ਦੀ ਸ਼ੁਰੂਆਤ ਵਿੱਚ ਇਸ ਕੀੜੇ ਦਾ ਹਮਲਾ ਨਜ਼ਰ ਆਉਂਦਾ ਹੈ। ਇਸਦੀ ਰੋਕਥਾਮ ਦੇ ਲਈ ਨਿੰਮ ਵਾਲੇ ਕੀਟਨਾਸ਼ਕਾਂ ਦੀ ਵਰਤੋਂ ਕਰੋ। ਜੇਕਰ ਕੋਈ ਅਸਰ ਨਾ ਦਿਖੇ ਅਤੇ ਹਮਲਾ ਵੱਧ ਰਿਹਾ ਹੋਵੇ ਤਾਂ ਰਸਾਇਣਿਕ ਕੀਟਨਾਸ਼ਕ ਜਿਵੇਂ ਕਿ ਐਮਾਮੈਕਟਿਨ ਬੈਂਜ਼ੋਏਟ 4 ਗ੍ਰਾਮ ਜਾਂ ਲੈਂਬਡਾ ਸਾਈਹੈਲੋਥਰਿਨ 2  ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ।
 
ਜੜ੍ਹਾਂ ਵਿੱਚ ਗੰਢਾਂ
  • ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ
ਜੜ੍ਹਾਂ ਵਿੱਚ ਗੰਢਾਂ: ਇਹ ਬੈਂਗਣ ਦੀ ਫਸਲ ਦੀ ਆਮ ਬਿਮਾਰੀ ਹੈ। ਇਹ ਫਸਲ ਦੇ ਸ਼ੁਰੂਆਤੀ ਸਮੇਂ ਵਿੱਚ ਜ਼ਿਆਦਾ ਖਤਰਨਾਕ ਹੁੰਦੇ ਹਨ। ਇਸ ਨਾਲ ਜੜ੍ਹਾਂ ਫੁੱਲਣ ਲੱਗ ਜਾਂਦੀਆ ਹਨ। ਇਸ ਬਿਮਾਰੀ ਦੇ ਹਮਲੇ ਨਾਲ ਫਸਲ ਦਾ ਵਾਧਾ ਰੁੱਕ ਜਾਂਦਾ ਹੈ, ਪੌਦਾ ਪੀਲਾ ਪੈ ਜਾਂਦਾ ਹੈ ਅਤੇ ਝਾੜ ਵੀ ਘੱਟ ਜਾਂਦਾ ਹੈ।
 
ਇਸ ਦੀ ਰੋਕਥਾਮ ਲਈ ਫਸਲ ਚੱਕਰ ਅਪਨਾਓ ਅਤੇ ਮਿੱਟੀ ਵਿੱਚ ਕਾਰਬੋਫਿਊਰਨ ਜਾਂ ਫੋਰੇਟ 5-8 ਕਿਲੋ ਪ੍ਰਤੀ ਏਕੜ ਮਿਲਾਓ।
brinjal damping-off.jpg
ਉਖੇੜਾ ਰੋਗ: ਨਮੀ ਅਤੇ ਮਾੜੇ ਨਿਕਾਸ ਵਾਲੀ ਮਿੱਟੀ ਤੋਂ ਇਹ ਬਿਮਾਰੀ ਪੈਦਾ ਹੁੰਦੀ ਹੈ। ਇਹ ਜ਼ਮੀਨ ਤੋਂ ਪੈਦਾ ਹੋਣ ਵਾਲੀ ਬਿਮਾਰੀ ਹੈ। ਇਸ ਬਿਮਾਰੀ ਨਾਲ ਤਣੇ ਤੇ ਧੱਬੇ ਅਤੇ ਧਾਰੀਆਂ ਪੈ ਜਾਂਦੀਆਂ ਹਨ। ਇਸ ਨਾਲ ਛੋਟੇ ਪੌਦੇ ਪੁੰਗਰਨ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਜੇਕਰ ਨਰਸਰੀ ਵਿੱਚ ਇਸ ਦਾ ਹਮਲਾ ਹੋ ਜਾਵੇ ਤਾਂ ਸਾਰੇ ਪੌਦਿਆਂ ਨੂੰ ਨਸ਼ਟ ਕਰ ਦਿੰਦੀ ਹੈ।
 
ਇਸ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਥੀਰਮ 3 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ। ਬਿਜਾਈ ਤੋਂ ਪਹਿਲਾਂ ਨਰਸਰੀ ਵਾਲੀ ਮਿੱਟੀ ਨੂੰ ਸੂਰਜ ਦੀ ਰੌਸ਼ਨੀ ਵਿੱਚ ਖੁੱਲਾ ਛੱਡੋ। ਜੇਕਰ ਨਰਸਰੀ ਵਿੱਚ ਇਸਦਾ ਹਮਲਾ ਦਿਖੇ ਤਾਂ ਰੋਕਥਾਮ ਲਈ ਨਰਸਰੀ ਚੋਂ ਪਾਣੀ ਦਾ ਨਿਕਾਸ ਕਰੋ ਅਤੇ ਮਿੱਟੀ ਵਿੱਚ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਓ।
ਝੁਲਸ ਰੋਗ ਅਤੇ ਫਲ ਗਲਣ
ਝੁਲਸ ਰੋਗ ਅਤੇ ਫਲ ਗਲਣ: ਇਸ ਬਿਮਾਰੀ ਨਾਲ ਪੱਤਿਆਂ ਤੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ। ਇਹ ਦਾਗ ਫ਼ਲਾਂ ਤੇ ਵੀ ਨਜ਼ਰ ਆਉਂਦੇ ਹਨ ਜਿਸ ਕਰ ਕੇ ਫ਼ਲ ਕਾਲੇ ਰੰਗ ਦੇ ਹੋਣੇ ਸ਼ੁਰੂ ਹੋ ਜਾਂਦੇ ਹਨ।
 
ਇਸ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਥੀਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਨਾਲ ਸੋਧੋ। ਇਸ ਬਿਮਾਰੀ ਦੀਆਂ ਰੋਧਕ ਕਿਸਮਾਂ ਵਰਤੋ। ਜੇਕਰ ਖੇਤ ਵਿੱਚ ਹਮਲਾ ਦਿਖੇ ਤਾਂ ਜ਼ੀਨੇਬ 2 ਗ੍ਰਾਮ ਪ੍ਰਤੀ ਲੀਟਰ ਜਾਂ ਮੈਨਕੋਜ਼ੇਬ 2.5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।
ਪੱਤਿਆਂ ਦਾ ਛੋਟਾਪਣ
ਪੱਤਿਆਂ ਦਾ ਛੋਟਾਪਣ: ਇਹ ਬਿਮਾਰੀ ਪੱਤਿਆਂ ਦੇ ਟਿੱਡੇ ਦੁਆਰਾ ਫੈਲਦੀ ਹੈ। ਇਸ ਬਿਮਾਰੀ ਨਾਲ ਨੁਕਸਾਨੇ ਪੱਤੇ ਪਤਲੇ ਰਹਿ ਜਾਂਦੇ ਹਨ। ਛੋਟੀਆਂ ਪੱਤੀਆਂ ਵੀ ਹਰੀਆਂ ਪੈ ਜਾਂਦੀਆਂ ਹਨ। ਨੁਕਸਾਨੇ ਪੌਦੇ ਫ਼ਲ ਨਹੀਂ ਪੈਦਾ ਕਰਦੇ ਹਨ।
 
ਇਸ ਬਿਮਾਰੀ ਦੀ ਰੋਕਥਾਮ ਲਈ ਰੋਧਕ ਕਿਸਮਾਂ ਦੀ ਵਰਤੋਂ ਕਰੋ। ਨਰਸਰੀ ਵਿੱਚ ਫੋਰੇਟ 10% (20 ਗ੍ਰਾਮ, 3x1 ਮੀਟਰ ਚੌੜੇ ਬੈੱਡ ਲਈ) ਦੀ ਵਰਤੋਂ ਕਰੋ। ਬਿਜਾਈ ਸਮੇਂ ਦੋ ਕਤਾਰਾਂ ਦੇ ਵਿੱਚਕਾਰ ਫੋਰੇਟ ਪਾਓ। ਜੇਕਰ ਸ਼ੁਰੂਆਤੀ ਸਮੇਂ ਤੇ ਹਮਲਾ ਦਿਖੇ ਤਾਂ ਨੁਕਸਾਨੇ ਪੌਦੇ ਪੁੱਟ ਕੇ ਬਾਹਰ ਕੱਢ ਦਿਓ। ਫਸਲ ਵਿੱਚ ਡਾਈਮੈਥੋਏਟ ਜਾਂ ਓਕਸੀਡੈਮੀਟਨ ਮਿਥਾਈਲ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਇਹ ਬਿਮਾਰੀ ਦਾ ਮੁੱਖ ਕਾਰਣ ਤੇਲਾ ਹੈ, ਤੇਲੇ ਦੇ ਹਮਲੇ ਨੂੰ ਕਾਬੂ ਕਰਨ ਲਈ ਥਾਇਆਮੈਥੋਐਕਸੈਮ 25% ਡਬਲਿਊ ਜੀ 5 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ।
ਚਿਤਕਬਰਾ ਰੋਗ
ਚਿਤਕਬਰਾ ਰੋਗ: ਇਸ ਬਿਮਾਰੀ ਨਾਲ ਪੱਤਿਆਂ ਤੇ ਹਲਕੇ ਹਰੇ ਧੱਬੇ ਦਿਖਾਈ ਦਿੰਦੇ ਹਨ। ਪੱਤਿਆਂ ਤੇ ਛੋਟੇ-ਛੋਟੇ ਬੁਲਬੁਲੇ ਵਰਗੇ ਦਾਗ ਬਣ ਜਾਂਦੇ ਹਨ ਅਤੇ ਪੱਤੇ ਛੋਟੇ ਰਹਿ ਜਾਂਦੇ ਹਨ।
 
ਇਸ ਦੀ ਰੋਕਥਾਮ ਲਈ ਬਿਜਾਈ ਲਈ ਤੰਦਰੁਸਤ ਅਤੇ ਬਿਮਾਰੀ ਰਹਿਤ ਬੀਜ ਵਰਤੋ। ਨੁਕਸਾਨੇ ਪੌਦੇ ਖੇਤ ਵਿੱਚੋਂ ਜੜ੍ਹਾਂ ਤੋਂ ਪੁੱਟ ਕੇ ਦੂਰ ਨਸ਼ਟ ਕਰ ਦਿਓ। ਸਿਫਾਰਸ਼ ਕੀਤੀਆਂ ਦਵਾਈਆਂ ਚੇਪੇ ਦੀ ਰੋਕਥਾਮ ਲਈ ਅਪਨਾਓ। ਇਸ ਦੇ ਹਮਲੇ ਦੀ ਰੋਕਥਾਮ ਲਈ ਐਸੇਫੇਟ 75 ਐੱਸ ਪੀ 1 ਗ੍ਰਾਮ ਪ੍ਰਤੀ ਲੀਟਰ ਜਾਂ ਮਿਥਾਈਲ ਡੈਮੇਟਨ 25 ਈ ਸੀ 2 ਮਿ.ਲੀ. ਪ੍ਰਤੀ ਲੀਟਰ ਪਾਣੀ ਜਾਂ ਡਾਈਮੈਥੋਏਟ 2 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।
ਸੋਕਾ ਰੋਗ
ਸੋਕਾ ਰੋਗ: ਇਸ ਬਿਮਾਰੀ ਨਾਲ ਫ਼ਸਲ ਪੀਲੀ ਪੈਣ ਲੱਗ ਜਾਂਦੀ ਹੈ ਅਤੇ ਪੱਤੇ ਝੜ ਜਾਂਦੇ ਹਨ। ਸਾਰਾ ਪੌਦਾ ਸੁੱਕਿਆ ਨਜ਼ਰ ਆਉਂਦਾ ਹੈ। ਨੁਕਸਾਨੇ ਤਣੇ ਨੂੰ ਜੇਕਰ ਕੱਟ ਕੇ ਪਾਣੀ ਵਿੱਚ ਡੋਬਿਆ ਜਾਵੇ, ਤਾਂ ਪਾਣੀ ਚਿੱਟਾ ਦੁਧੀਆ ਹੋ ਜਾਂਦਾ ਹੈ।
 
ਇਸਦੀ ਰੋਕਥਾਮ ਲਈ ਫਸਲੀ ਚੱਕਰ ਅਪਨਾਓ। ਬੈਂਗਣ ਦੀ ਫਸਲ ਫਰਾਂਸਬੀਨ ਦੀਆਂ ਫਲੀਆਂ ਦੀ ਫਸਲ ਤੋਂ ਬਾਅਦ ਉਗਾਓ, ਇਸ ਨਾਲ ਇਸ ਬਿਮਾਰੀ ਤੋਂ ਫਸਲ ਨੂੰ ਬਚਾਇਆ ਜਾ ਸਕਦਾ ਹੈ। ਨੁਕਸਾਨੇ ਪੌਦਿਆਂ ਦੇ ਹਿੱਸਿਆਂ ਨੂੰ ਖੇਤ ਤੋਂ ਬਾਹਰ ਕੱਢ ਕੇ ਨਸ਼ਟ ਕਰ ਦਿਓ। ਖੇਤ ਵਿੱਚ ਪਾਣੀ ਖੜਾ ਨਾ ਹੋਣ ਦਿਓ। ਬਿਮਾਰੀ ਦੇ ਹਮਲੇ ਨੂੰ ਰੋਕਣ ਲਈ ਕੋਪਰ ਆਕਸੀਕਲੋਰਾਈਡ 2.5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਫਸਲ ਦੀ ਕਟਾਈ

ਬੈਂਗਣ ਦੀ ਤੁੜਾਈ ਫਲ ਪੱਕਣ ਤੋਂ ਥੋੜਾ ਸਮਾਂ ਪਹਿਲਾਂ ਕੀਤੀ ਜਾਂਦੀ ਹੈ, ਜਦੋਂ ਫਲ ਉੱਚਿਤ ਆਕਾਰ ਅਤੇ ਰੰਗ ਦਾ ਹੋ ਜਾਂਦਾ ਹੈ। ਮੰਡੀ ਵਿੱਚ ਵਧੀਆ ਰੇਟ ਲੈਣ ਲਈ ਫਲ ਚਿਕਨਾ ਅਤੇ ਆਕਰਸ਼ਿਕ ਰੰਗ ਦਾ ਹੋਣਾ ਚਾਹੀਦਾ ਹੈ।

ਕਟਾਈ ਤੋਂ ਬਾਅਦ

ਬੈਂਗਣ ਨੂੰ ਜ਼ਿਆਦਾ ਦੇਰ ਲਈ ਆਮ ਕਮਰੇ ਦੇ ਤਾਪਮਾਨ ਵਿੱਚ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਇਸ ਨਾਲ ਇਸ ਦੀ ਨਮੀਂ ਖਤਮ ਹੋ ਜਾਂਦੀ ਹੈ। ਬੈਂਗਣ ਨੂੰ 2-3 ਹਫਤਿਆਂ ਲਈ 10-11° ਸੈਲਸੀਅਸ ਤਾਪਮਾਨ 'ਤੇ ਅਤੇ 92% ਨਮੀਂ ਵਿੱਚ ਰੱਖਿਆ ਜਾ ਸਕਦਾ ਹੈ। ਕਟਾਈ ਤੋਂ ਬਾਅਦ ਇਸ ਨੂੰ ਸੁਪਰ, ਫੈਂਸੀ ਅਤੇ ਵਪਾਰਕ ਆਕਾਰ ਦੇ ਹਿਸਾਬ ਨਾਲ ਛਾਂਟ ਲਿਆ ਜਾਂਦਾ ਹੈ। ਪੈਕਿੰਗ ਲਈ, ਬੋਰੀਆਂ ਜਾਂ ਟੋਕਰੀਆਂ ਦੀ ਵਰਤੋਂ ਕਰੋ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare