ਆਮ ਜਾਣਕਾਰੀ
ਇਹ ਬਹੁਤ ਹੀ ਪ੍ਰਸਿੱਧ ਚਿਕਿਤਸਕ ਪੌਦਾ ਹੈ, ਜੋ ਕਿ ਭਾਰਤ ਵਿੱਚ ਬਹੁਤ ਸਾਰੀਆਂ ਆਯੁਰਵੈਦਿਕ ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਅੱਧ-ਜਲੀ ਪੌਦਾ ਹੈ ਅਤੇ ਇਸਦੀ ਖੇਤੀ ਸਿੱਲ੍ਹੇ ਅਤੇ ਦਲਦਲੀ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਇਹ ਹਾਲੈਂਡ, ਉੱਤਰੀ ਅਮਰੀਕਾ, ਯੂਰਪ ਦੇ ਬਹੁਤ ਸਾਰੇ ਦੇਸ਼ਾਂ, ਕੇਂਦਰੀ ਏਸ਼ੀਆ, ਭਾਰਤ ਅਤੇ ਬਰਮਾ ਆਦਿ ਵਿੱਚ ਪਾਇਆ ਜਾਂਦਾ ਹੈ। ਭਾਰਤ ਵਿੱਚ ਇਹ ਮਨੀਪੁਰ, ਹਿਮਾਲਿਆ, ਨਾਗਾ ਪਹਾੜੀਆਂ ਅਤੇ ਝੀਲਾਂ ਅਤੇ ਨਦੀਆਂ ਦੇ ਕਿਨਾਰਿਆਂ ਤੇ ਪਾਇਆ ਜਾਂਦਾ ਹੈ। ਇਸਦੇ ਪੱਤਿਆਂ ਦਾ ਆਕਾਰ ਤਲਵਾਰ ਵਰਗਾ ਅਤੇ ਰੰਗ ਪੀਲਾ-ਹਰਾ ਹੁੰਦਾ ਹੈ। ਇਸ ਪੌਦੇ ਦਾ ਕੱਦ 2 ਮੀਟਰ ਹੁੰਦਾ ਹੈ। ਇਸਦੇ ਫੁੱਲ ਵੇਲਨਾਕਾਰ ਆਕਾਰ ਦੇ ਅਤੇ ਹਰੇ-ਭੂਰੇ ਰੰਗ ਦੇ ਹੁੰਦੇ ਹਨ। ਇਸ ਪੌਦੇ ਦੀਆਂ ਗੰਢੀਆਂ ਦੀ ਵਰਤੋਂ ਉਨੀਂਦਰੇ, ਪੇਟ ਦੀਆਂ ਬਿਮਾਰੀਆਂ, ਖੁਸ਼ਬੂ, ਕੀਟਾਂ, ਝੁਲਸ ਰੋਗ, ਬੁਖਾਰ, ਪਾਚਣ ਕਿਰਿਆ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ।