ਆਮ ਜਾਣਕਾਰੀ
ਗੁਆਰਾ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿਚ ਸਹਾਈ ਹੋਣ ਵਾਲੀ ਮਹੱਤਵਪੂਰਨ ਫਲੀਦਾਰ ਫ਼ਸਲ ਹੈ I ਇਸ ਨੂੰ ਪਸ਼ੂਆਂ ਦੇ ਚਾਰੇ ਤੋਂ ਇਲਾਵਾ ਮਨੁੱਖੀ ਖ਼ੁਰਾਕ ਵਜੋਂ ਵਰਤਣ ਲਈ ਵੀ ਬੀਜਿਆ ਜਾਂਦਾ ਹੈ I ਸਬਜ਼ੀ ਤੋਂ ਇਲਾਵਾ ਇਸ ਦੀ ਵਰਤੋਂ ਹਰੀ ਖਾਦ ਵਜੋਂ ਵੀ ਕੀਤੀ ਜਾਂਦੀ ਹੈ I ਗੁਆਰੇ ਦੀ ਬਿਜਾਈ ਖੁਸ਼ਕ ਅਤੇ ਘੱਟ ਪਾਣੀ ਵਾਲੇ ਇਲਾਕਿਆਂ ਵਿਚ ਵੀ ਕੀਤੀ ਜਾ ਸਕਦੀ ਹੈ I ਇਸ ਉਤੇ ਸੋਕੇ ਦਾ ਬਹੁਤਾ ਪ੍ਰਭਾਵ ਨਹੀਂ ਪੈਂਦਾ I ਗੁਆਰੇ ਦੀਆਂ ਫ਼ਲੀਆਂ (ਬੀਜ ਦੇ ਬਾਹਰਲੇ ਛਿਲਕੇ) ਵਿਚੋਂ ਨਿਕਲਣ ਵਾਲੇ ਚਿਪਚਿਪੇ ਪਦਾਰਥ ਦੀ ਵਰਤੋਂ ਉਦਯੋਗਿਕ ਮੰਤਵਾਂ ਲਈ ਕੀਤੀ ਜਾਂਦੀ ਹੈ I ਇਸ ਤੋਂ ਤਿਆਰ ਹੁੰਦੇ ਗੂੰਦ ਦੀ ਵਰਤੋਂ ਤੇਲ ਕੱਢਣ ਵਾਲੇ ਉਦਯੋਗਾਂ, ਖਾਣਾ ਬਣਾਉਣ ਅਤੇ ਭੋਜਣ ਪਦਾਰਥਾਂ ਤੋਂ ਇਲਾਵਾ ਛਪਾਈ, ਕੱਪੜਾ ਅਤੇ ਕਾਗ਼ਜ਼ ਉਦਯੋਗਾਂ ਵਿਚ ਵੀ ਕੀਤੀ ਜਾਂਦੀ ਹੈ I