Gram 1137: ਇਸ ਕਿਸਮ ਦੀ ਸਿਫਾਰਿਸ਼ ਪਹਾੜੀ ਖੇਤਰਾਂ ਲਈ ਕੀਤੀ ਜਾਂਦੀ ਹੈ। ਇਸਦੀ ਔਸਤਨ ਪੈਦਾਵਾਰ 4.5 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਵਾਇਰਸ ਦੀ ਰੋਧਕ ਹੈ।
PBG 7: ਪੂਰੇ ਪੰਜਾਬ ਵਿੱਚ ਇਸਦੀ ਬਿਜਾਈ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਕਿਸਮ ਟਾਟਾਂ ਤੇ ਧੱਬਾ ਰੋਗ, ਸੋਕਾ ਅਤੇ ਜੜ੍ਹ ਗਲਣ ਰੋਗ ਦੀ ਰੋਧਕ ਹੈ। ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਅਤੇ ਇਸਦਾ ਔਸਤਨ ਝਾੜ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ ਤਕਰੀਬਨ 159 ਦਿਨਾਂ ਵਿੱਚ ਪੱਕ ਜਾਂਦੀ ਹੈ।
CSJ 515: ਇਹ ਕਿਸਮ ਸੇਂਜੂ ਇਲਾਕਿਆਂ ਲਈ ਢੁੱਕਵੀਂ ਹੈ। ਇਸਦੇ ਦਾਣੇ ਛੋਟੇ ਅਤੇ ਭੂਰੇ ਰੰਗ ਦੇ ਹੁੰਦੇ ਹਨ ਅਤੇ ਭਾਰ 17 ਗ੍ਰਾਮ ਪ੍ਰਤੀ 100 ਬੀਜ ਹੁੰਦਾ ਹੈ। ਇਹ ਜੜ੍ਹ ਗਲਣ ਰੋਗ ਦੀ ਰੋਧਕ ਹੈ ਅਤੇ ਟਾਟਾਂ ਦੇ ਉੱਪਰ ਧੱਬੇ ਰੋਗ ਨੂੰ ਸਹਾਰ ਲੈਂਦੀ ਹੈ। ਇਹ ਕਿਸਮ ਤਕਰੀਬਨ 135 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸਦਾ ਔਸਤਨ ਝਾੜ 7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
BG 1053: ਇਹ ਕਾਬੁਲੀ ਛੋਲਿਆਂ ਦੀ ਕਿਸਮ ਹੈ। ਇਸ ਕਿਸਮ ਦੇ ਫੁੱਲ ਜਲਦੀ ਨਿਕਲ ਆਉਂਦੇ ਹਨ ਅਤੇ ਇਹ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਸਫੇਦ ਰੰਗ ਦੇ ਅਤੇ ਮੋਟੇ ਹੁੰਦੇ ਹਨ। ਇਸਦਾ ਔਸਤਨ ਝਾੜ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਨ੍ਹਾਂ ਦੀ ਖੇਤੀ ਪੂਰੇ ਪ੍ਰਾਂਤ ਦੇ ਸੇਂਜੂ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ।
L 550: ਇਹ ਕਾਬੁਲੀ ਛੋਲਿਆਂ ਦੀ ਕਿਸਮ ਹੈ। ਇਹ ਦਰਮਿਆਨੀ ਫੈਲਣ ਵਾਲੀ ਅਤੇ ਛੇਤੀ ਫੁੱਲ ਦੇਣ ਵਾਲੀ ਕਿਸਮ ਹੈ। ਇਹ 160 ਦਿਨਾਂ ਚ ਪੱਕ ਜਾਂਦੀ ਹੈ। ਇਸਦੇ ਦਾਣੇ ਚਿੱਟੇ ਰੰਗ ਦੇ ਅਤੇ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
L 551: ਇਹ ਕਾਬੁਲੀ ਛੋਲਿਆਂ ਦੀ ਕਿਸਮ ਹੈ। ਇਹ ਸੋਕਾ ਰੋਗ ਦੀ ਰੋਧਕ ਕਿਸਮ ਹੈ। ਇਹ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸਦਾ ਔਸਤਨ ਝਾੜ 6-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
GNG 1958: ਇਹ ਸਿੰਚਿਤ ਇਲਾਕਿਆਂ ਅਤੇ ਆਮ ਸਿੰਚਾਈ ਵਾਲੇ ਖੇਤਰਾਂ ਲਈ ਢੁਕਵੀਂ ਹੈ। ਇਹ ਕਿਸਮ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੇ ਬੀਜ ਭੂਰੇ ਰੰਗ ਦੇ ਹੁੰਦੇ ਹਨ। ਇਸਦਾ ਔਸਤਨ ਝਾੜ 8-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
GNG 1969: ਇਹ ਸਿੰਚਿਤ ਇਲਾਕਿਆਂ ਅਤੇ ਆਮ ਸਿੰਚਾਈ ਵਾਲੇ ਖੇਤਰਾਂ ਲਈ ਢੁਕਵੀਂ ਹੈ। ਇਸਦਾ ਬੀਜ ਸਫੇਦ ਰੰਗ ਦਾ ਹੁੰਦਾ ਹੈ ਅਤੇ ਫਸਲ 146 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
GLK 28127: ਇਹ ਸਿੰਚਿਤ ਇਲਾਕਿਆਂ ਲਈ ਢੁਕਵੀਂ ਕਿਸਮ ਹੈ। ਇਸਦੇ ਬੀਜ ਹਲਕੇ ਪੀਲੇ ਅਤੇ ਸਫੇਦ ਰੰਗ ਦੇ ਅਤੇ ਵੱਡੇ ਆਕਾਰ ਦੇ ਹੁੰਦੇ ਹਨ ਜੋ ਦਿਖਣ ਵਿੱਚ ਉੱਲੂ ਵਰਗੇ ਲਗਦੇ ਹਨ। ਇਹ ਕਿਸਮ 149 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
GPF2: ਇਸ ਕਿਸਮ ਦੇ ਪੌਦੇ ਲੰਬੇ ਹੁੰਦੇ ਹਨ ਜੋ ਕਿ ਉੱਪਰ ਵੱਲ ਵਧਦੇ ਹਨ। ਇਹ ਟਾਟਾਂ ਦੇ ਉੱਪਰ ਪੈਣ ਵਾਲੇ ਧੱਬਾ ਰੋਗ ਦੀ ਰੋਧਕ ਕਿਸਮ ਹੈ। ਇਹ ਕਿਸਮ ਤਕਰੀਬਨ 165 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤ ਝਾੜ 7.6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Aadhar (RSG-963): ਇਹ ਕਿਸਮ ਟਾਟਾਂ ਦੇ ਧੱਬਾ ਰੋਗ, ਜੜ ਗਲਣ, ਬੀ.ਜੀ.ਐੱਮ, ਤਣੇ ਤੋਂ ਜੜ੍ਹਾਂ ਵਿਚਲੇ ਹਿੱਸੇ ਦਾ ਗਲਣਾ, ਫਲੀ ਦਾ ਗੜੂੰਆ ਅਤੇ ਨਿਮਾਟੋਡ ਆਦਿ ਦੀ ਰੋਧਕ ਹੈ। ਇਹ ਕਿਸਮ ਤਕਰੀਬਨ 125-130 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Anubhav (RSG 888): ਇਹ ਕਿਸਮ ਬਰਾਨੀ ਖੇਤਰਾਂ ਲਈ ਢੁੱਕਵੀਂ ਹੈ। ਇਹ ਸੋਕਾ ਰੋਗ ਅਤੇ ਜੜ੍ਹ ਗਲਣ ਦੀ ਰੋਧਕ ਕਿਸਮ ਹੈ। ਇਹ ਕਿਸਮ ਤਕਰੀਬਨ 130-135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Pusa Chamatkar: ਇਹ ਕਾਬੁਲੀ ਛੋਲਿਆਂ ਦੀ ਕਿਸਮ ਹੈ। ਇਹ ਕਿਸਮ ਤਕਰੀਬਨ 140-150 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 7.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
PBG 5: ਇਹ ਕਿਸਮ 2003 ਵਿੱਚ ਜਾਰੀ ਕੀਤੀ ਗਈ ਹੈ। ਇਹ 165 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸਦੀ ਔਸਤਨ ਪੈਦਾਵਾਰ 6.8 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ, ਇਸ ਦੇ ਦਾਣੇ ਮੋਟੇ ਅਤੇ ਭੂਰੇ ਰੰਗ ਦੇ ਹੁੰਦੇ ਹੈ ਇਹ ਕਿਸਮ ਸੋਕੇ ਅਤੇ ਜੜਾਂ ਦੀਆ ਬਿਮਾਰੀਆਂ ਨੂੰ ਸਹਿਣਯੋਗ ਹੈ।
PDG 4: ਇਹ ਕਿਸਮ 2000 ਵਿੱਚ ਜਾਰੀ ਕੀਤੀ ਗਈ ਹੈ। ਇਹ 160 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸਦੀ ਔਸਤਨ ਪੈਦਾਵਾਰ 7.8 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ, ਇਹ ਕਿਸਮ ਉਖੇੜਾ ਰੋਗ, ਜੜ ਗਲਣ ਅਤੇ ਸੋਕੇ ਦੀਆ ਬਿਮਾਰੀਆਂ ਨੂੰ ਸਹਿਣਯੋਗ ਹੈ।
PDG 3: ਇਸ ਕਿਸਮ ਦੀ ਔਸਤਨ ਪੈਦਾਵਾਰ 7.2 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਅਤੇ ਇਹ 160 ਦਿਨਾਂ ਵਿੱਚ ਪੱਕ ਜਾਂਦੀ ਹੈ।
L 552: ਇਹ ਕਿਸਮ 2011 ਵਿੱਚ ਜਾਰੀ ਕੀਤੀ ਗਈ ਹੈ। ਇਹ 157 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸਦੀ ਔਸਤਨ ਪੈਦਾਵਾਰ 7.3 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ, ਇਸਦੇ ਦਾਣੇ ਮੋਟੇ ਹੁੰਦੇ ਹੈ ਅਤੇ ਇਸਦੇ 100 ਦਾਣਿਆਂ ਦਾ ਔਸਤਨ ਭਾਰ 33.6 ਗ੍ਰਾਮ ਹੁੰਦਾ ਹੈ।
ਹੋਰ ਰਾਜਾਂ ਦੀਆਂ ਕਿਸਮਾਂ
C 235: ਇਹ ਕਿਸਮ ਤਕਰੀਬਨ 145-150 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਤਣਾ ਗਲਣ ਅਤੇ ਝੁਲਸ ਰੋਗ ਨੂੰ ਸਹਾਰਨਯੋਗ ਹੈ। ਇਸਦੇ ਦਾਣੇ ਦਰਮਿਆਨੇ ਆਕਾਰ ਅਤੇ ਪੀਲੇ-ਭੂਰੇ ਰੰਗ ਦੇ ਹੁੰਦੇ ਹਨ। ਇਸਦਾ ਔਸਤਨ ਝਾੜ 8.4-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
G 24: ਇਹ ਦਰਮਿਆਨੀ ਫੈਲਣ ਵਾਲੀ ਕਿਸਮ ਹੈ ਅਤੇ ਬਰਾਨੀ ਖੇਤਰਾਂ ਲਈ ਢੁੱਕਵੀਂ ਹੈ। ਇਹ ਕਿਸਮ ਤਕਰੀਬਨ 140-145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 10-12 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
G 130: ਇਹ ਦਰਮਿਆਨੇ ਅੰਤਰਾਲ ਵਾਲੀ ਕਿਸਮ ਹੈ। ਇਸਦਾ ਔਸਤਨ ਝਾੜ 8-12 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Pant G 114: ਇਹ ਕਿਸਮ ਤਕਰੀਬਨ 150 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਝੁਲਸ ਰੋਗ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਝਾੜ 12-14 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
C 104: ਇਹ ਕਾਬੁਲੀ ਛੋਲਿਆਂ ਦੀ ਕਿਸਮ ਹੈ, ਜੋ ਕਿ ਪੰਜਾਬ ਅਤੇ ਉੱਤਰ ਪ੍ਰਦੇਸ਼ ਲਈ ਢੁੱਕਵੀਂ ਹੈ। ਇਸਦਾ ਔਸਤਨ ਝਾੜ 6-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Pusa 209: ਇਹ ਕਿਸਮ ਤਕਰੀਬਨ 140-165 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 10-12 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।