Punjab Sweet Potato-21: ਇਸ ਕਿਸਮ ਦੀ ਵੇਲ ਦੀ ਲੰਬਾਈ ਦਰਮਿਆਨੀ ਹੁੰਦੀ ਹੈ। ਇਸਦੇ ਪੱਤਿਆਂ ਦਾ ਆਕਾਰ ਚੌੜਾ ਅਤੇ ਰੰਗ ਗੂੜਾ ਹਰਾ, ਤਣਾ ਲੰਬਾ ਅਤੇ ਮੋਟਾ, ਟਾਹਣੀਆਂ ਵਿੱਚਲਾ ਫਾਸਲਾ 4.5 ਸੈ.ਮੀ. ਅਤੇ ਪੱਤਿਆਂ ਦੀ ਲੰਬਾਈ 9 ਸੈ.ਮੀ. ਹੁੰਦੀ ਹੈ। ਇਸਦੇ ਫਲ ਗੂੜੇ ਲਾਲ ਰੰਗ ਦੇ ਹੁੰਦੇ ਹਨ, ਜੋ 20 ਸੈ.ਮੀ. ਲੰਬੇ ਅਤੇ 4 ਸੈ.ਮੀ.ਚੌੜੇ ਹੁੰਦੇ ਹਨ ਅਤੇ ਇਨ੍ਹਾਂ ਦਾ ਗੁੱਦਾ ਚਿੱਟੇ ਰੰਗ ਦਾ ਹੁੰਦਾ ਹੈ। ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦੇ ਫਲਾਂ ਦਾ ਔਸਤਨ ਭਾਰ 75 ਗ੍ਰਾਮ ਹੁੰਦਾ ਹੈ। ਇਸਦੇ ਫਲ ਵਿੱਚ 35% ਸੁੱਕਾ ਪਦਾਰਥ ਅਤੇ 81 ਮਿ.ਲੀ. ਪ੍ਰਤੀ ਗ੍ਰਾਮ ਸਟਾਰਚ ਦੀ ਮਾਤਰਾ ਹੁੰਦੀ ਹੈ। ਇਸਦਾ ਔਸਤਨ ਝਾੜ 75 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਹੋਰ ਰਾਜਾਂ ਦੀਆਂ ਕਿਸਮਾਂ
Varsha: ਇਹ ਕਿਸਮ ਮਹਾਂਰਾਸ਼ਟਰ ਵਿੱਚ ਉਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਹ ਵਰਖਾ ਰੁੱਤ ਵਿੱਚ ਉਗਾਉਣ ਲਈ ਅਨੁਕੂਲ ਹੈ। ਇਸਦਾ ਔਸਤਨ ਝਾੜ 62.5 ਕਿਲੋ ਪ੍ਰਤੀ ਏਕੜ ਹੁੰਦਾ ਹੈ।
Konkan Ashwini: ਇਹ ਕਿਸਮ ਮਹਾਂਰਾਸ਼ਟਰ ਵਿੱਚ ਉਗਾਉਣ ਲਈ ਤਿਆਰ ਕੀਤੀ ਗਈ ਹੈ। ਇਹ ਘੱਟ ਸਮੇਂ ਦੀ ਫਸਲ ਹੈ ਅਤੇ ਵਧੇਰੇ ਝਾੜ ਦਿੰਦੀ ਹੈ।
Sree Arun: ਇਹ ਛੇਤੀ ਪੱਕਣ ਵਾਲੀ ਕਿਸਮ ਹੈ ਜਿਸਦਾ ਛਿਲਕਾ ਗੁਲਾਬੀ ਅਤੇ ਗੁੱਦਾ ਕਰੀਮ ਰੰਗ ਦਾ ਹੁੰਦਾ ਹੈ। ਇਹ ਕਿਸਮ ਸੈਂਟਰਲ ਟਿਊਬਰ ਕਰੋਪ ਰਿਸਰਚ ਇੰਸਟੀਟਿਊਟ(ਸੀ ਟੀ ਸੀ ਆਰ ਆਈ), ਸ੍ਰੀਕਰੀਅਮ ਦੁਆਰਾ ਤਿਆਰ ਕੀਤੀ ਗਈ ਹੈ। ਇਸਦਾ ਔਸਤਨ ਝਾੜ 83-116 ਕਿਲੋ ਪ੍ਰਤੀ ਏਕੜ ਹੁੰਦਾ ਹੈ।
Sree Kanaka: ਇਹ ਕਿਸਮ ਸੈਂਟਰਲ ਟਿਊਬਰ ਕਰੋਪ ਰਿਸਰਚ ਇੰਸਟੀਟਿਊਟ(ਸੀ ਟੀ ਸੀ ਆਰ ਆਈ), ਸ੍ਰੀਕਰੀਅਮ ਦੁਆਰਾ ਤਿਆਰ ਕੀਤੀ ਗਈ ਹੈ। ਇਸ ਦਾ ਛਿਲਕਾ ਕਰੀਮ ਰੰਗ ਦਾ ਹੁੰਦਾ ਹੈ ਅਤੇ ਗੁੱਦਾ ਗੂੜੇ ਸੰਤਰੀ ਰੰਗ ਦਾ ਹੁੰਦਾ ਹੈ। ਇਸਦਾ ਔਸਤਨ ਝਾੜ 41-62.5 ਕਿਲੋ ਪ੍ਰਤੀ ਏਕੜ ਹੁੰਦਾ ਹੈ।
Sree Varun: ਇਹ ਕਿਸਮ ਸੈਂਟਰਲ ਟਿਊਬਰ ਕਰੋਪ ਰਿਸਰਚ ਇੰਸਟੀਟਿਊਟ(ਸੀ ਟੀ ਸੀ ਆਰ ਆਈ), ਸ੍ਰੀਕਰੀਅਮ ਦੁਆਰਾ ਤਿਆਰ ਕੀਤੀ ਗਈ ਹੈ। ਇਸਦਾ ਛਿਲਕਾ ਕਰੀਮ ਰੰਗ ਦਾ ਹੁੰਦਾ ਹੈ। ਇਹ ਛੇਤੀ ਪੱਕ ਜਾਣ ਵਾਲੀ ਫਸਲ ਹੈ, ਜੋ 90-100 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 80-110 ਕਿਲੋ ਪ੍ਰਤੀ ਏਕੜ ਹੁੰਦਾ ਹੈ।
ਉੱਨਤ ਕਿਸਮਾਂ:
H-41, H-42, Co 3, Co CIP 1, Sree Vardhini, Sree Rethna, Sree Bhadra, Sree Nandini, Kanjanghad, Gouri, Sankar and Kiran.