Punjab Chhuhara: ਇਹ ਕਿਸਮ ਬੀਜਾਂ ਤੋਂ ਬਿਨਾਂ, ਨਾਸ਼ਪਤੀ ਦੇ ਅਕਾਰ ਦੀ, ਲਾਲ ਅਤੇ ਮੋਟੇ ਛਿਲਕੇ ਵਾਲੀ ਹੁੰਦੀ ਹੈ। ਇਸ ਦੀ ਕੁਆਲਿਟੀ ਕਟਾਈ ਤੋਂ ਬਾਅਦ 7 ਦਿਨ ਤੱਕ ਮੰਡੀ ਵਿੱਚ ਵੇਚਣਯੋਗ ਹੁੰਦੀ ਹੈ। ਇਸ ਲਈ ਇਸ ਨੂੰ ਲੰਬੀ ਦੂਰੀ ਵਾਲੇ ਸਥਾਨਾਂ ਤੇ ਵੀ ਲਿਜਾ ਕੇ ਨਵੇਂ ਉਤਪਾਦ ਤਿਆਰ ਕਰਨ ਲਈ ਵਰਤਿਆ ਜਾ ਸਕਦਾ ਹੈ। ਇਸ ਦਾ ਔਸਤਨ ਝਾੜ 325 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Punjab Tropic: ਇਸ ਕਿਸਮ ਦੇ ਪੌਦੇ ਦੀ ਉਚਾਈ 100 ਸੈ.ਮੀ. ਹੁੰਦੀ ਹੈ। ਇਹ ਕਟਾਈ ਲਈ 141 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਟਮਾਟਰ ਦਾ ਆਕਾਰ ਵੱਡਾ ਅਤੇ ਗੋਲ ਹੁੰਦਾ ਹੈ ਅਤੇ ਇਹ ਗੁੱਛਿਆਂ ਵਿੱਚ ਲੱਗਦੇ ਹਨ। ਇਸ ਦਾ ਔਸਤਨ ਝਾੜ 90-95 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Punjab Upma: ਇਹ ਕਿਸਮ ਵਰਖਾ ਵਾਲੇ ਮੌਸਮ ਲਈ ਅਨੁਕੂਲ ਹੈ। ਇਹ ਕਿਸਮ ਦਾ ਆਕਾਰ ਅੰਡਾਕਾਰ ਅਤੇ ਦਰਮਿਆਨਾ ਹੁੰਦਾ ਹੈ। ਇਸ ਦਾ ਰੰਗ ਗੂੜਾ ਲਾਲ ਹੁੰਦਾ ਹੈ। ਇਸ ਦਾ ਔਸਤਨ ਝਾੜ 220 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Punjab NR -7: ਇਹ ਕਿਸਮ ਦੇ ਪੌਦੇ ਛੋਟੇ ਹੁੰਦੇ ਹਨ ਅਤੇ ਇਸਦੇ ਟਮਾਟਰ ਦਰਮਿਆਨੇ ਅਕਾਰ ਦੇ ਅਤੇ ਰਸੀਲੇ ਹੁੰਦੇ ਹਨ। ਇਹ ਸੋਕੇ ਅਤੇ ਜੜ੍ਹ ਗਲਣ ਦੀ ਰੋਧਕ ਕਿਸਮ ਹੈ। ਇਸ ਦਾ ਔਸਤਨ ਝਾੜ 175-180 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Punjab Red Cherry: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਗਈ ਹੈ। ਇਸ ਕਿਸਮ ਨੂੰ ਖਾਸ ਸਲਾਦ ਲਈ ਵਰਤਿਆ ਜਾਂਦਾ ਹੈ। ਇਸ ਦਾ ਰੰਗ ਗੂੜਾ ਲਾਲ ਹੁੰਦਾ ਹੈ ਅਤੇ ਭਵਿੱਖ ਵਿੱਚ ਇਹ ਪੀਲੇ, ਸੰਤਰੀ ਅਤੇ ਗੁਲਾਬੀ ਰੰਗ ਵਿੱਚ ਵੀ ਉਪਲੱਬਧ ਹੋਵੇਗੀ। ਇਸ ਦੀ ਬਿਜਾਈ ਅਗਸਤ ਜਾਂ ਸਤੰਬਰ ਵਿੱਚ ਕੀਤੀ ਜਾਂਦੀ ਹੈ ਅਤੇ ਫਰਵਰੀ ਵਿੱਚ ਇਹ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਜੁਲਾਈ ਤੱਕ ਝਾੜ ਦਿੰਦੀ ਹੈ। ਇਸ ਦਾ ਅਗੇਤਾ ਝਾੜ 150 ਕੁਇੰਟਲ ਪ੍ਰਤੀ ਏਕੜ ਅਤੇ ਕੁੱਲ ਔਸਤਨ ਝਾੜ 430-440 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Punjab Varkha Bahar 2: ਪਨੀਰੀ ਲਗਾਉਣ ਤੋਂ ਬਾਅਦ 100 ਦਿਨਾਂ ਵਿੱਚ ਇਹ ਕਿਸਮ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਪੱਤਾ ਮਰੋੜ ਬਿਮਾਰੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਝਾੜ 215 ਕੁਇੰਟਲ ਪ੍ਰਤੀ ਏਕੜ ਹੈ।
Punjab Varkha Bahar 1: ਪਨੀਰੀ ਲਗਾਉਣ ਤੋਂ ਬਾਅਦ 90 ਦਿਨਾਂ ਵਿੱਚ ਇਹ ਕਿਸਮ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਵਰਖਾ ਦੇ ਮੌਸਮ ਲਈ ਅਨੁਕੂਲ ਹੈ | ਇਹ ਪੱਤਾ ਮਰੋੜ ਬਿਮਾਰੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਝਾੜ 215 ਕੁਇੰਟਲ ਪ੍ਰਤੀ ਏਕੜ ਹੈ।
Punjab Swarna: ਇਹ ਕਿਸਮ 2018 ਵਿੱਚ ਜਾਰੀ ਹੋਈ ਹੈ। ਇਸ ਦੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ। ਇਸ ਦੇ ਫਲ ਅੰਡਾਕਾਰ, ਸੰਤਰੀ ਰੰਗ ਦੇ ਅਤੇ ਦਰਮਿਆਨੇ ਹੁੰਦੇ ਹਨ। ਇਸ ਕਿਸਮ ਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 120 ਦਿਨਾਂ ਬਾਅਦ ਕੀਤੀ ਜਾਂਦੀ ਹੈ। ਮਾਰਚ ਦੇ ਅੰਤ ਤੱਕ ਇਸ ਕਿਸਮ ਦਾ ਔਸਤਨ ਝਾੜ 166 ਕੁਇੰਟਲ ਪ੍ਰਤੀ ਏਕੜ ਅਤੇ ਕੁੱਲ ਝਾੜ 1087 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ ਸਲਾਦ ਦੇ ਤੌਰ ਤੇ ਵਰਤਣ ਲਈ ਅਨੁਕੂਲ ਹੈ।
ਹੋਰ ਰਾਜਾਂ ਦੀਆਂ ਕਿਸਮਾਂ
HS 101: ਇਹ ਉੱਤਰੀ ਭਾਰਤ ਵਿੱਚ ਸਰਦੀਆਂ ਦੇ ਸਮੇਂ ਲਾਈ ਜਾਣ ਵਾਲੀ ਕਿਸਮ ਹੈ। ਇਸ ਦੇ ਪੌਦੇ ਛੋਟੇ ਹੁੰਦੇ ਹਨ। ਇਸ ਕਿਸਮ ਦੇ ਟਮਾਟਰ ਗੋਲ ਅਤੇ ਦਰਮਿਆਨੇ ਆਕਾਰ ਦੇ ਅਤੇ ਰਸੀਲੇ ਹੁੰਦੇ ਹਨ। ਇਹ ਗੁੱਛਿਆਂ ਦੇ ਰੂਪ ਲੱਗਦੇ ਹਨ। ਇਹ ਪੱਤਾ ਮਰੋੜ ਬਿਮਾਰੀ ਦੀ ਰੋਧਕ ਕਿਸਮ ਹੈ।
HS 102: ਇਹ ਕਿਸਮ ਜਲਦੀ ਪੱਕ ਜਾਂਦੀ ਹੈ। ਇਸ ਕਿਸਮ ਦੇ ਟਮਾਟਰ ਛੋਟੇ ਤੋਂ ਦਰਮਿਆਨੇ ਆਕਾਰ ਦੇ, ਗੋਲ ਅਤੇ ਰਸੀਲੇ ਹੁੰਦੇ ਹਨ।
Swarna Baibhav Hybrid: ਇਹ ਕਿਸਮ ਦੀ ਸਿਫਾਰਸ਼ ਪੰਜਾਬ, ਉੱਤਰਾਖੰਡ, ਝਾਰਖੰਡ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਕੀਤੀ ਜਾਂਦੀ ਹੈ। ਇਸਦੀ ਬਿਜਾਈ ਸਤੰਬਰ-ਅਕਤੂਬਰ ਵਿੱਚ ਕੀਤੀ ਜਾਂਦੀ ਹੈ। ਇਸ ਦੀ ਕੁਆਲਿਟੀ ਲੰਬੀ ਦੂਰੀ ਵਾਲੇ ਸਥਾਨਾਂ ਤੇ ਲਿਜਾਣ ਅਤੇ ਹੋਰ ਉਤਪਾਦ ਬਣਾਉਣ ਲਈ ਵਧੀਆ ਮੰਨੀ ਜਾਂਦੀ ਹੈ। ਇਸ ਦਾ ਔਸਤਨ ਝਾੜ 360-400 ਕੁਇੰਟਲ ਪ੍ਰਤੀ ਏਕੜ ਹੈ।
Swarna Sampada Hybrid: ਇਹ ਕਿਸਮ ਦੀ ਸਿਫਾਰਸ਼ ਪੰਜਾਬ, ਉੱਤਰਾਖੰਡ, ਝਾਰਖੰਡ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਕੀਤੀ ਜਾਂਦੀ ਹੈ। ਇਸ ਦੀ ਬਿਜਾਈ ਲਈ ਢੁੱਕਵਾਂ ਸਮਾਂ ਅਗਸਤ-ਸਤੰਬਰ ਅਤੇ ਫਰਵਰੀ-ਮਈ ਹੈ। ਇਹ ਝੁਲਸ ਰੋਗ ਅਤੇ ਪੱਤਿਆਂ ਦੇ ਮੁਰਝਾਉਣ ਦੀ ਰੋਧਕ ਕਿਸਮ ਹੈ। ਇਸ ਦਾ ਔਸਤਨ ਝਾੜ 400-420 ਕੁਇੰਟਲ ਪ੍ਰਤੀ ਏਕੜ ਹੈ।
Keekruth: ਇਸ ਦੇ ਪੌਦੇ ਦੀ ਉਚਾਈ 100 ਸੈ.ਮੀ. ਹੁੰਦੀ ਹੈ। ਇਹ ਫ਼ਸਲ 136 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਟਮਾਟਰ ਦਰਮਿਆਨੇ ਤੋਂ ਵੱਡੇ ਆਕਾਰ ਦੇ, ਗੋਲ ਅਤੇ ਗੂੜੇ ਲਾਲ ਰੰਗ ਦੇ ਹੁੰਦੇ ਹਨ।