ਐਲੋਵੀਰਾ/ਕਵਾਰ ਦੀ ਫਸਲ

ਆਮ ਜਾਣਕਾਰੀ

ਇਸਨੂੰ ਕਵਾਰ (ਐਲੋਵੀਰਾ)  ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਹ ਜ਼ਖਮਾਂ, ਲਹੂ ਦੇ ਰੋਗ, ਕਬਜ਼, ਚਮੜੀ ਦੇ ਰੋਗ ਅਤੇ ਅੱਖਾਂ ਲਈ ਬੜੀ ਲਾਹੇਵੰਦ ਹੈ।ਇਸਨੂੰ ਦਵਾਈਆਂ ਬਣਾਉਣ ਲਈ ਅਤੇ ਬਹੁਤ ਸਾਰੀਆਂ ਕਰੀਮਾਂ, ਲੋਸ਼ਨ, ਜੈੱਲਾਂ ਅਤੇ ਸ਼ੈਂਪੂ ਵਿੱਚ ਵਰਤਿਆ ਜਾਂਦਾ ਹੈ।ਇਹ ਮੁੱਖ ਤੌਰ ਤੇ ਰਾਜਸਥਾਨ, ਆਂਧਰਾ ਪ੍ਰਦੇਸ਼, ਗੁਜਰਾਤ, ਤਾਮਿਲਨਾਡੂ, ਮਹਾਂਰਾਸ਼ਟਰ ਅਤੇ ਕੇਰਲ ਵਿੱਚ ਉਗਾਈ ਜਾਂਦੀ ਹੈ।

ਜਲਵਾਯੂ

  • Season

    Temperature

    25-40°C
  • Season

    Rainfall

    35-40cm
  • Season

    Sowing Temperature

    30-35°C
  • Season

    Harvesting Temperature

    25-35°C
  • Season

    Temperature

    25-40°C
  • Season

    Rainfall

    35-40cm
  • Season

    Sowing Temperature

    30-35°C
  • Season

    Harvesting Temperature

    25-35°C
  • Season

    Temperature

    25-40°C
  • Season

    Rainfall

    35-40cm
  • Season

    Sowing Temperature

    30-35°C
  • Season

    Harvesting Temperature

    25-35°C
  • Season

    Temperature

    25-40°C
  • Season

    Rainfall

    35-40cm
  • Season

    Sowing Temperature

    30-35°C
  • Season

    Harvesting Temperature

    25-35°C

ਮਿੱਟੀ

ਇਸ ਫਸਲ ਨੂੰ ਰੇਤਲੀ ਤੋਂ ਮੈਰਾ ਸਭ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ।ਖੜ੍ਹਾ ਪਾਣੀ ਨੁਕਸਾਨਦੇਹ ਹੈ।ਵਧੀਆ ਜਲ ਨਿਕਾਸ ਵਾਲੀ ਮੈਰਾ ਅਤੇ 8.5 pH ਵਾਲੀ ਜ਼ਮੀਨ ਸਭ ਤੋਂ ਵਧੀਆ  ਮੰਨੀ ਜਾਂਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ..ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ।

ਖੇਤ ਦੀ ਤਿਆਰੀ

ਕਵਾਰ ਦੀਆਂ ਜੜ੍ਹਾਂ 20-30 ਸੈ.ਮੀ. ਤੱਕ ਹੀ ਜਾਂਦੀਆਂ ਹਨ,ਇਸ ਲਈ ਖੇਤ ਨੂੰ ਵਾਹ ਕੇ ਨਰਮ ਕਰੋ। ਆਖਰੀ ਵਾਹੀ ਤੋਂ ਬਾਅਦ 6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਵੱਟਾਂ ਅਤੇ ਖਾਲੀਆਂ ਬਣਾ ਕੇ 45-60 ਸੈ.ਮੀ. ਫਾਸਲੇ ਤੇ ਬਿਜਾਈ ਕਰੋ ਅਤੇ ਜੇਕਰ ਜਰੂਰਤ ਪਵੇ ਤਾਂ ਸਿੰਚਾਈ ਕਰੋ। ਗੰਢੀਆਂ ਨੂੰ 40 ਜਾਂ 30 ਸੈ.ਮੀ. ਦੇ ਫਾਸਲੇ ਤੇ ਲਾਉ।

ਬਿਜਾਈ

ਬਿਜਾਈ ਦਾ ਸਮਾਂ
ਗੰਢੀਆਂ ਦੇ ਵਾਧੇ ਲਈ ਇਸ ਦੀ ਬਿਜਾਈ ਜੁਲਾਈ- ਅਗਸਤ ਮਹੀਨੇ ਕਰਨੀ ਚਾਹੀਦੀ ਹੈ।  ਸਿੰਚਾਈ ਵਾਲੇ ਖੇਤਰਾਂ ਵਿੱਚ  ਇਸ ਦੀ ਬਿਜਾਈ ਸਰਦੀਆਂ ਦੇ ਮਹੀਨੇ ਵਿੱਚ ਵੀ ਕੀਤੀ ਜਾਂਦੀ ਹੈ।

ਫਾਸਲਾ

ਆਮ ਤੌਰ ਤੇ ਫਾਸਲਾ 45 ਸੈ:ਮੀ: x 40 ਸੈ:ਮੀ: ਜਾਂ 60 ਸੈ:ਮੀ: x 30 ਸੈ:ਮੀ: ਰੱਖਿਆ ਜਾਂਦਾ ਹੈ।

ਬੀਜ ਦੀ ਡੂੰਘਾਈ
ਇਹ ਗੰਢੀਆਂ ਚਾਰ ਤੋਂ ਪੰਜ ਮਹੀਨੇ ਪੁਰਾਣੀਆਂ ਅਤੇ  15 ਸੈ:ਮੀ: ਦੀ ਡੂੰਘਾਈ ਤੇ ਟੋਏ ਵਿੱਚ ਲਗਾਉਣੀਆਂ ਚਾਹੀਦੀਆ  ਹਨ ।

ਬਿਜਾਈ ਦਾ ਢੰਗ:
ਪੌਦੇ ਦੇ ਵਰਤੇ ਜਾਂਦੇ ਭਾਗ
ਜਦੋਂ ਇਸ ਦਾ ਹੇਠਲਾ ਭਾਗ ਪੀਲਾ ਹੋ ਜਾਂਦਾ ਹੈ ਤਾਂ ਇਸ ਦੇ ਪੱਤਿਆਂ ਨੂੰ ਕੱਟ ਕੇ ਐਲੋਵੀਰਾ ਦਾ ਜੂਸ  ਪ੍ਰਾਪਤ ਕਰ ਲਿਆ ਜਾਂਦਾ ਹੈ । ਇਸਦਾ ਪਾਣੀ ਜਾਂ ਰਸ ਗਰਮੀ ਦੇ ਕਾਰਨ ਵਾਸ਼ਪੀਕਰਨ ਹੋ ਜਾਂਦਾ ਹੈ ਅਤੇ ਨਤੀਜੇ ਵਜ਼ੋਂ ਇਸ ਦਾ ਰੰਗ ਹਲਕੇ ਤੋਂ ਗੂੜਾ ਭੂਰਾ ਹੋ ਜਾਂਦਾ ਹੈ ।
 

ਬੀਜ

ਬੀਜ ਦੀ ਮਾਤਰਾ
ਬਿਜਾਈ ਲਈ ਆਮ ਤੌਰ ਤੇ ਇੱਕ ਏਕੜ ਲਈ 22000 ਗੰਢੀਆਂ ਦੀ ਜ਼ਰੂਰਤ ਹੁੰਦੀ ਹੈ।

ਬੀਜ ਦੀ ਸੋਧ
ਬਿਜਾਈ ਲਈ ਸਿਹਤਮੰਦ ਗੰਢੀਆਂ ਹੀ ਵਰਤੋ। ਬਿਜਾਈ ਦੇ ਲਈ 3-4 ਮਹੀਨੇ ਪੁਰਾਣੀਆ ਗੰਢੀਆ ਵਰਤੋ ਜਿਸ ਦੇ ਕਿ ਚਾਰ ਤੋਂ ਪੰਜ ਪੱਤੇ ਹੋਣ।

ਖਾਦਾਂ

 ਖਾਦਾਂ ( ਕਿਲੋ ਪ੍ਰਤੀ ਏਕੜ) 

UREA SSP MURIATE OF POTASH
44 125 34

 

ਤੱਤ ( ਕਿਲੋ ਪ੍ਰਤੀ ਏਕੜ)

NITROGEN PHOSPHORUS POTASH
20 20 20

ਜਮੀਨ ਦੀ ਤਿਆਰੀ ਸਮੇਂ 60-80 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਉ। ਨਾਇਟ੍ਰੋਜਨ 20 ਕਿਲੋ (44 ਕਿਲੋ ਯੂਰੀਆ), ਫਾਸਫੋਰਸ 20 ਕਿਲੋ (125 ਕਿਲੋ ਐੱਸ.ਐੱਸ.ਪੀ.) ਅਤੇ ਪੋਟਾਸ਼ 20 ਕਿਲੋ (34  ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ।

ਨਦੀਨਾਂ ਦੀ ਰੋਕਥਾਮ

ਖੇਤ ਨੂੰ ਸਾਫ ਸੁਥਰਾ ਅਤੇ ਕੱਖਾਂ ਤੋਂ ਰਹਿਤ ਰੱਖੋ। ਦੋ ਜਾਂ ਤਿੰਨ ਵਾਰ ਹੱਥਾਂ ਨਾਲ ਕੱਖਾਂ ਦੀ ਸਫਾਈ ਕਰ ਦੇਣੀ ਚਾਹੀਦੀ ਹੈ।

ਸਿੰਚਾਈ

ਪਹਿਲੀ ਸਿੰਚਾਈ ਬਿਜਾਈ ਤੋਂ ਬਾਅਦ ਅਤੇ ਪੌਦੇ ਦੇ ਉੱਗਣ ਤੱਕ 2-3 ਵਾਰ ਸਿੰਚਾਈ ਕਰੋ।ਫਸਲ ਦੇ ਵਾਧੇ ਲਈ 4-6 ਵਾਰ ਸਿੰਚਾਈ ਕਰੋ ਅਤੇ ਪੱਤੇ ਤੋੜਨ ਤੋਂ ਬਾਅਦ ਹਲਕੀ ਸਿੰਚਾਈ ਕਰੋ।

ਪੌਦੇ ਦੀ ਦੇਖਭਾਲ

ਮਿਲੀ ਬੱਗ

ਕੀੜੇ - ਮਕੌੜੇ ਅਤੇ ਉਹਨਾਂ ਦੀ ਰੋਕਥਾਮ:

ਮਿਲੀ ਬੱਗ: ਇਹ ਲੈਪਿਡੋਸਫੇਲਸ ਅਤੇ ਸਿਊਡੋਕੋਕੱਸ ਦੇ ਕਾਰਨ ਪੈਦਾ ਹੁੰਦਾ ਹੈ। ਇਸ ਨਾਲ ਪੱਤੇ ਪੀਲੇ ਪੈਣੇ ਅਤੇ ਕੁਮਲਾਉਣੇ ਸ਼ੁਰੂ ਹੋ ਜਾਂਦੇ ਹਨ।

ਇਸਦੇ ਹਮਲੇ ਨੂੰ ਰੋਕਣ ਲਈ ਮਿਥਾਈਲ ਪੈਰਾਥਿਆਨ 10 ਮਿ.ਲੀ. ਜਾਂ ਕੁਇਨਲਫੋਸ 20 ਮਿ.ਲੀ. ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਪੌਦੇ ਦੀਆਂ ਜੜ੍ਹਾਂ ਅਤੇ ਸ਼ਾਖਾਵਾਂ ਤੇ ਪਾਓ।

ਪੱਤਿਆਂ ਦੇ ਕਾਲੇ ਭੂਰੇ ਧੱਬੇ

ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ:

ਪੱਤਿਆਂ ਦੇ ਕਾਲੇ ਭੂਰੇ ਧੱਬੇ:
ਕਾਲੇ ਭੂਰੇ ਧੱਬੇ ਵਿਸ਼ੇਸ਼ ਤੌਰ 'ਤੇ ਲਾਲ-ਭੂਰੇ ਦਿਖਦੇ ਹਨ, ਜੋ ਅੰਡਾਕਾਰ ਅਤੇ ਲੰਬਕਾਰ ਹੁੰਦੇ ਹਨ। ਜੇਕਰ ਤਾਪਮਾਨ ਲਗਭਗ 20° ਸੈਲਸੀਅਸ ਹੋਵੇ ਅਤੇ ਨਮੀ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਇਹ ਬਿਮਾਰੀ ਤੇਜ਼ੀ ਨਾਲ ਫੈਲਦੀ ਹੈ। ਜੇਕਰ ਸਥਿਤੀ ਇਸ ਬਿਮਾਰੀ ਦੇ ਅਨੁਕੂਲ ਹੋਵੇ ਤਾਂ ਇਹ ਬਿਮਾਰੀ 10-14 ਦਿਨਾਂ ਵਿੱਚ ਪੀੜੀ ਦਰ ਪੀੜੀ ਵੱਧਦੀ ਰਹਿੰਦੀ ਹੈ।

ਐਂਥਰਾਕਨੌਸ

ਐਂਥਰਾਕਨੌਸ : ਇਹ ਬਿਮਾਰੀ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦੀ ਹੈ। ਇਸ ਵਿੱਚ ਪੌਦਾ ਸਿਰ੍ਹੇ ਤੋਂ ਸੁੱਕਣਾ ਸ਼ੁਰੂ ਹੁੰਦਾ ਹੈ, ਫਿਰ ਟਾਹਣੀਆਂ ਅਤੇ ਤਣਾ ਸੁੱਕ ਜਾਂਦਾ ਹੈ ਅਤੇ ਅਖੀਰ ਪੌਦੇ ਦੇ ਸਾਰੇ ਭਾਗ ਝੜਨ ਤੋਂ ਬਾਅਦ ਸਾਰਾ ਪੌਦਾ ਨਸ਼ਟ ਹੋ ਜਾਂਦਾ ਹੈ। ਨਿੰਮ ਦੇ ਤੇਲ (70%) ਦੀ ਸਪਰੇਅ ਕਰਨ ਨਾਲ ਇਸ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ।

ਫਸਲ ਦੀ ਕਟਾਈ

ਕਵਾਰ ਦੀ ਫਸਲ ਪੱਕਣ ਲਈ 18-24 ਮਹੀਨਿਆਂ ਦਾ ਸਮਾਂ ਲੈਂਦੀ ਹੈ ।ਇਸ ਫਸਲ ਨੂੰ ਸਾਲ ਵਿੱਚ 3-4 ਵਾਰ ਲਿਆ ਜਾ ਸਕਦਾ ਹੈ ਅਤੇ 3-4 ਵਾਰ ਪੌਦਿਆ ਦੇ ਪੱਤਿਆਂ ਨੂੰ ਕੱਟੋ। ਵਾਢੀ ਸਵੇਰੇ ਜਾਂ ਸ਼ਾਮ ਦੇ ਸਮੇਂ ਕਰੋ। ਇਹ ਫਸਲ ਦੁਬਾਰਾ ਉੱਗ ਪੈਂਦੀ ਹੈ।ਇਸ ਲਈ ਇਸਨੂੰ 5 ਸਾਲਾਂ ਤੱਕ ਲਿਆ ਜਾ ਸਕਦਾ ਹੈ।

ਕਟਾਈ ਤੋਂ ਬਾਅਦ

ਨਵੇਂ ਪੁੱਟੇ ਪੌਦੇ ਨੂੰ ਹੋਰ ਜਗ੍ਹਾ ਲਿਜਾਣ ਤੋਂ ਪਹਿਲਾ ਥੋੜ੍ਹਾ ਸੁੱਕਣ ਦਿਓ । ਆਮ ਤੌਰ ਤੇ ਪੌਦਾ 24-72 ਘੰਟਿਆਂ ਵਿੱਚ ਸੁੱਕ ਜਾਂਦਾ ਹੈ ਪਰ ਇਸਨੂੰ ਖੁਸ਼ਕ ਅਤੇ ਠੰਡਾ ਰੱਖਣ ਨਾਲ ਗਲਣ ਅਤੇ ਉੱਲੀ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ।ਇਸਨੂੰ ਸੁਕਾਉਣ ਲਈ ਪੱਕਾ ਫਰਸ਼ ਵਰਤਿਆ ਜਾ ਸਕਦਾ ਹੈ ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare