ਆਮ ਜਾਣਕਾਰੀ
ਸੌਂਫ "ਏਪਿਐਸੀ" ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ। ਇਸ ਸਲਾਨਾ ਫਸਲ ਦਾ ਮੂਲ ਸਥਾਨ ਯੂਰਪ ਹੈ। ਇਸਦੇ ਬੀਜ ਸੁਕਾ ਕੇ ਮਸਾਲੇ ਦੇ ਤੌਰ ਤੇ ਵਰਤੇ ਜਾਂਦੇ ਹਨ। ਸੌਂਫ ਫਾਈਬਰ, ਵਿਟਾਮਿਨ ਸੀ ਅਤੇ ਪੋਟਾਸ਼ਿਅਮ ਦਾ ਮੁੱਖ ਸ੍ਰੋਤ ਹੈ। ਇਹ ਮਾਸ ਵਾਲੇ ਭੋਜਨ, ਸੂਪ ਆਦਿ ਨੂੰ ਸੁਆਦ ਬਣਾਉਣ ਲਈ ਵਰਤੀ ਜਾਂਦੀ ਹੈ। ਇਸ ਦੇ ਪੱਤੇ ਸਲਾਦ ਵਿੱਚ ਵੀ ਵਰਤੇ ਜਾਂਦੇ ਹਨ। ਸੌਂਫ ਦੀਆਂ ਚਿਕਿਤਸਕ ਵਿਸ਼ੇਸ਼ਤਾਵਾਂ ਵੀ ਹਨ ਜਿਵੇਂ ਕਿ ਇਸਨੂੰ ਪਾਚਨ ਕਿਰਿਆ, ਕਬਜ਼, ਦਸਤ, ਗਲੇ ਦੇ ਦਰਦ ਅਤੇ ਸਿਰ ਦਰਦ ਆਦਿ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਇਸਦੀ ਖੇਤੀ ਹਾੜੀ ਦੀ ਫਸਲ ਦੇ ਤੌਰ ਤੇ ਕੀਤੀ ਜਾਂਦੀ ਹੈ। ਭਾਰਤ ਸੌਂਫ ਦੀ ਪੈਦਾਵਾਰ ਵਿੱਚ ਸਭ ਤੋਂ ਅੱਗੇ ਹੈ ਅਤੇ ਰਾਜਸਥਾਨ, ਆਂਧਰਾ ਪ੍ਰਦੇਸ਼, ਪੰਜਾਬ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਕਰਨਾਟਕਾ ਅਤੇ ਹਰਿਆਣਾ ਸੌਂਫ ਪੈਦਾ ਕਰਨ ਵਾਲੇ ਮੁੱਖ ਖੇਤਰ ਹਨ।