Punjab Pink: ਇਸ ਕਿਸਮ ਦੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਅਤੇ ਆਕਰਸ਼ਕ ਰੰਗ ਦੇ ਹੁੰਦੇ ਹਨ । ਗਰਮੀਆਂ ਵਿਚ ਇਨ੍ਹਾਂ ਦਾ ਰੰਗ ਸੁਨਹਿਰੀ ਪੀਲਾ ਹੋ ਜਾਂਦਾ ਹੈ । ਇਸ ਦਾ ਗੁੱਦਾ ਲਾਲ ਰੰਗ ਦਾ ਹੁੰਦਾ ਹੈ ਜਿਸ ਵਿਚੋਂ ਦਿਲਖਿਚਵੀਂ ਖੁਸ਼ਬੋਈ ਆਉਂਦੀ ਹੈ । ਇਸ ਵਿਚ ਟੀ ਐਸ ਐਸ. ਦੀ ਮਾਤਰਾ 10.5 ਤੋਂ 12% ਹੁੰਦੀ ਹੈ । ਇਸ ਦੇ ਇਕ ਬੂਟੇ ਦਾ ਝਾੜ (ਪੈਦਾਵਾਰ) ਤਕਰੀਬਨ 155 ਕਿਲੋ ਤੱਕ ਹੁੰਦਾ ਹੈ ।
Allahbad Safeda: ਇਹ ਦਰਮਿਆਨੇ ਕੱਦ ਦੀ ਕਿਸਮ ਹੈ ਜਿਸ ਦਾ ਬੂਟਾ ਗੋਲਾਕਾਰ ਹੁੰਦਾ ਹੈ । ਇਸ ਦੀਆਂ ਟਹਿਣੀਆਂ ਚਾਰ ਚੁਫੇਰੇ ਫੈਲੀਆਂ ਹੋਈਆਂ ਹੁੰਦੀਆਂ ਹਨ । ਇਸ ਦਾ ਫ਼ਲ ਨਰਮ ਅਤੇ ਗੋਲ ਆਕਾਰ ਦਾ ਹੁੰਦਾ ਹੈ । ਇਸ ਦੇ ਗੁੱਦੇ ਦਾ ਰੰਗ ਚਿੱਟਾ ਹੁੰਦਾ ਹੈ ਜਿਸ ਵਿੱਚੋਂ ਦਿਲਖਿੱਚਵੀਂ ਖੁਸ਼ਬੂ ਆਉਂਦੀ ਹੈ । ਇਸ ਵਿਚ ਟੀ ਐਸ ਐਸ. ਦੀ ਮਾਤਰਾ 10 ਤੋਂ 12% ਤੱਕ ਹੁੰਦੀ ਹੈ । ਇਸ ਦਾ ਪ੍ਰਤੀ ਬੂਟਾ ਝਾੜ 145 ਕਿਲੋ ਤੱਕ ਹੁੰਦਾ ਹੈ ।
Arka Amulya: ਇਸ ਦਾ ਬੂਟਾ ਛੋਟਾ ਅਤੇ ਗੋਲ ਆਕਾਰ ਦਾ ਹੁੰਦਾ ਹੈ । ਇਸ ਦੇ ਪੱਤੇ ਕਾਫੀ ਸੰਘਣੇ ਹੁੰਦੇ ਹਨ । ਇਸ ਦੇ ਫ਼ਲ ਵੱਡੇ ਆਕਾਰ ਦੇ, ਨਰਮ, ਗੋਲ ਅਤੇ ਚਿੱਟੇ ਗੁੱਦੇ ਵਾਲੇ ਹੁੰਦੇ ਹਨ । ਇਸ ਵਿਚ ਟੀ ਐਸ ਐਸ. ਦੀ ਮਾਤਰਾ 9.3 ਤੋਂ 10.1% ਤੱਕ ਹੁੰਦੀ ਹੈ । ਇਸ ਦੇ ਇਕ ਬੂਟੇ ਤੋਂ 144 ਕਿਲੋਗ੍ਰਾਮ ਤੱਕ ਫ਼ਲ ਪ੍ਰਾਪਤ ਹੋ ਜਾਂਦਾ ਹੈ ।
Sardar: ਇਸ ਨੂੰ ਐਲ-49 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ । ਇਹ ਛੋਟੇ ਕੱਦ ਵਾਲੀ ਕਿਸਮ ਹੈ, ਜਿਸ ਦੀਆਂ ਟਾਹਣੀਆਂ ਕਾਫ਼ੀ ਸੰਘਣੀਆਂ ਅਤੇ ਫੈਲੀਆਂ ਹੋਈਆਂ ਹੁੰਦੀਆਂ ਹਨ । ਇਸ ਦਾ ਫ਼ਲ ਵੱਡੇ ਆਕਾਰ ਅਤੇ ਬਾਹਰੋਂ ਖੁਰਦਰਾ ਜਿਹਾ ਹੁੰਦਾ ਹੈ । ਇਸ ਦਾ ਗੁੱਦਾ ਕਰੀਮ ਰੰਗ ਦਾ ਹੁੰਦਾ ਹੈ । ਖਾਣ ਨੂੰ ਇਹ ਨਰਮ, ਰਸੀਲਾ ਅਤੇ ਸਵਾਦਿਸ਼ਟ ਹੁੰਦਾ ਹੈ । ਇਸ ਵਿਚ ਟੀ ਐਸ ਐਸ ਦੀ ਮਾਤਰਾ 10 ਤੋਂ 12% ਹੁੰਦੀ ਹੈ । ਇਸ ਦਾ ਪ੍ਰਤੀ ਬੂਟਾ ਝਾੜ 130 ਤੋਂ 155 ਕਿਲੋਗ੍ਰਾਮ ਤੱਕ ਹੁੰਦਾ ਹੈ ।
Punjab Safeda: ਇਸ ਕਿਸਮ ਦੇ ਫਲ ਦਾ ਗੁੱਦਾ ਕਰੀਮ ਵਰਗਾ ਅਤੇ ਸਫੇਦ ਹੁੰਦਾ ਹੈ। ਫਲ ਵਿੱਚ ਸ਼ੂਗਰ ਦੀ ਮਾਤਰਾ 13.4% ਹੁੰਦੀ ਹੈ ਅਤੇ ਖੱਟਾਪਣ 0.62% ਹੁੰਦੀ ਹੈ।
Punjab Kiran: ਇਸ ਕਿਸਮ ਦੇ ਫਲ ਦਾ ਗੁੱਦਾ ਗੁਲਾਬੀ ਰੰਗ ਦਾ ਹੁੰਦਾ ਹੈ। ਫਲ ਵਿੱਚ ਸ਼ੂਗਰ ਦੀ ਮਾਤਰਾ 12.3% ਹੁੰਦੀ ਹੈ ਅਤੇ ਖੱਟਾਪਣ 0.44% ਹੁੰਦੀ ਹੈ। ਇਸਦੇ ਬੀਜ ਛੋਟੇ ਅਤੇ ਨਰਮ ਹੁੰਦੇ ਹਨ।
Shweta: ਇਸ ਕਿਸਮ ਦੇ ਫਲ ਦਾ ਗੁੱਦਾ ਕਰੀਮ ਵਰਗਾ ਸਫੇਦ ਹੁੰਦਾ ਹੈ। ਫਲ ਵਿੱਚ ਸੂਕਰੋਸ ਦੀ ਮਾਤਰਾ 10.5—11.0% ਹੁੰਦੀ ਹੈ। ਇਸਦੀ ਔਸਤਨ ਪੈਦਾਵਾਰ 151 ਕਿਲੋ ਪ੍ਰਤੀ ਪੌਦਾ ਹੈ।
Nigiski: ਇਸਦੀ ਔਸਤਨ ਪੈਦਾਵਾਰ 80 ਕਿਲੋ ਪ੍ਰਤੀ ਪੌਦਾ ਹੁੰਦੀ ਹੈ।
Punjab Soft: ਇਸਦੀ ਔਸਤਨ ਪੈਦਾਵਾਰ 85 ਕਿਲੋ ਪ੍ਰਤੀ ਪੌਦਾ ਹੁੰਦੀ ਹੈ।
ਹੋਰ ਰਾਜਾਂ ਦੀਆਂ ਕਿਸਮਾਂ
Allahabad Surkha: ਇਹ ਬਿਨਾਂ ਬੀਜ ਵਾਲੀ ਕਿਸਮ ਹੈ । ਇਸ ਦੇ ਫਲ ਵੱਡੇ ਅਤੇ ਅੰਦਰੋ ਗੁਲਾਬੀ ਰੰਗ ਦੇ ਹੁੰਦੇ ਹਨ।
Apple guava: ਇਸ ਕਿਸਮ ਦੇ ਫਲ ਦਰਮਿਆਨੇ ਆਕਾਰ ਦੇ ਗੁਲਾਬੀ ਰੰਗ ਦੇ ਹੁੰਦੇ ਹਨ । ਫਲ ਸਵਾਦ ਵਿੱਚ ਮਿੱਠੇ ਹੁੰਦੇ ਹਨ ਤੇ ਇਹਨਾਂ ਨੂੰ ਲੰਬੇ ਸਮੇ ਲਈ ਰੱਖਿਆਂ ਜਾ ਸਕਦਾ ਹੈ।
Chittidar: ਇਹ ਉੱਤਰ ਪ੍ਰਦੇਸ਼ ਦੀ ਪ੍ਰਸਿੱਧ ਕਿਸਮ ਹੈ । ਇਸ ਦੇ ਫਲ ਅਲਾਹਬਾਦ ਸੁਫੇਦਾ ਕਿਸਮ ਵਰਗੇ ਹੁੰਦੇ ਹਨ । ਇਸ ਤੋਂ ਇਲਾਵਾ ਇਸ ਕਿਸਮ ਦੇ ਫਲਾਂ ਉੱਤੇ ਲਾਲ ਰੰਗ ਦੇ ਧੱਬੇ ਹੁੰਦੇ ਹਨ । ਇਸ ਵਿੱਚ ਟੀ ਐਸ ਐਸ ਦੀ ਮਾਤਰਾ ਅਲਾਹਬਾਦ ਸੁਫੇਦਾ ਅਤੇ ਐਲ-49 ਕਿਸਮ ਨਾਲੋ ਜਿਆਦਾ ਹੁੰਦੀ ਹੈ।