Patharnakh: ਇਹ ਸਖਤ ਨਾਸ਼ਪਾਤੀ ਅਤੇ ਫੈਲਣ ਵਾਲੀ ਕਿਸਮ ਹੈ। ਇਸਦੇ ਫਲ ਦਰਮਿਆਨੇ ਆਕਾਰ ਦੇ, ਗੋਲ ਅਤੇ ਹਰੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਤੇ ਬਿੰਦੀਆਂ ਬਣੀਆਂ ਹੁੰਦੀਆਂ ਹਨ। ਇਸਦਾ ਗੁੱਦਾ ਰਸੀਲਾ ਅਤੇ ਕੁਰਕੁਰਾ ਹੁੰਦਾ ਹੈ। ਇਸਦੀ ਕੁਆਲਿਟੀ ਜ਼ਿਆਦਾ ਦੇਰ ਸਟੋਰ ਕਰਕੇ ਰੱਖਣ ਲਈ ਵਧੀਆ ਹੋਣ ਕਰਕੇ, ਇਸਨੂੰ ਦੂਰੀ ਵਾਲੇ ਸਥਾਨਾਂ ਤੇ ਅਸਾਨੀ ਨਾਲ ਲਿਜਾਇਆ ਜਾ ਸਕਦਾ ਹੈ। ਇਹ ਕਿਸਮ ਜੁਲਾਈ ਦੇ ਆਖਰੀ ਹਫਤੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 150 ਕਿਲੋ ਪ੍ਰਤੀ ਰੁੱਖ ਹੁੰਦਾ ਹੈ।
Punjab Nakh: ਇਹ ਸਖਤ ਨਾਸ਼ਪਾਤੀ ਅਤੇ ਫੈਲਣ ਵਾਲੀ ਕਿਸਮ ਹੈ।, ਜੋ Patharnakh ਤੋਂ ਲਈ ਗਈ ਹੈ। ਇਸਦੇ ਫਲ ਅੰਡਾਕਾਰ, ਹਲਕੇ ਪੀਲੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਤੇ ਬਿੰਦੀਆਂ ਬਣੀਆਂ ਹੁੰਦੀਆਂ ਹਨ। ਇਸਦਾ ਗੁੱਦਾ ਰਸੀਲਾ ਅਤੇ ਕੁਰਕੁਰਾ ਹੁੰਦਾ ਹੈ। ਇਹ ਕਿਸਮ ਜੁਲਾਈ ਦੇ ਆਖਰੀ ਹਫਤੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 190 ਕਿਲੋ ਪ੍ਰਤੀ ਰੁੱਖ ਹੁੰਦਾ ਹੈ।
Punjab Gold: ਇਹ ਦਰਮਿਆਨੀ ਅਤੇ ਨਰਮ ਕਿਸਮ ਹੈ। ਇਸਦੇ ਫਲ ਵੱਡੇ, ਸੁਨਹਿਰੀ-ਪੀਲੇ ਰੰਗ ਦੇ ਅਤੇ ਸਫੇਦ ਗੁੱਦੇ ਵਾਲੇ ਹੁੰਦੇ ਹਨ। ਇਹ ਕਿਸਮ ਜੁਲਾਈ ਦੇ ਆਖਰੀ ਹਫਤੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਕਿਸਮ ਹੋਰ ਉਤਪਾਦ ਬਣਾਉਣ ਲਈ ਵੀ ਉਚਿੱਤ ਮੰਨੀ ਜਾਂਦੀ ਹੈ। ਇਸਦਾ ਔਸਤਨ ਝਾੜ 80 ਕਿਲੋ ਪ੍ਰਤੀ ਰੁੱਖ ਹੁੰਦਾ ਹੈ।
Punjab Nectar: ਇਹ ਦਰਮਿਆਨੀ ਅਤੇ ਨਰਮ ਕਿਸਮ ਹੈ। ਇਸਦੇ ਰੁੱਖ ਦਰਮਿਆਨੇ ਕੱਦ ਦੇ ਹੁੰਦੇ ਹਨ। ਇਸਦੇ ਫਲ ਦਰਮਿਆਨੇ ਤੋਂ ਵੱਡੇ ਆਕਾਰ ਦੇ, ਪੀਲੇ-ਹਰੇ ਰੰਗ ਦੇ ਅਤੇ ਸਫੇਦ ਗੁੱਦੇ ਵਾਲੇ ਹੁੰਦੇ ਹਨ। ਪੱਕਣ ਸਮੇਂ ਇਹ ਬਹੁਤ ਰਸੀਲੇ ਹੋ ਜਾਂਦੇ ਹਨ। ਇਹ ਕਿਸਮ ਜੁਲਾਈ ਦੇ ਅੰਤ ਤੱਕ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 80 ਕਿਲੋ ਪ੍ਰਤੀ ਰੁੱਖ ਹੁੰਦਾ ਹੈ।
Punjab Beauty: ਇਹ ਦਰਮਿਆਨੀ ਅਤੇ ਨਰਮ ਕਿਸਮ ਹੈ। ਇਸਦੇ ਰੁੱਖ ਦਰਮਿਆਨੇ ਕੱਦ ਦੇ ਅਤੇ ਉੱਪਰ ਵੱਲ ਵੱਧਣ ਵਾਲੇ ਹੁੰਦੇ ਹਨ, ਜੋ ਸਾਰਾ ਸਾਲ ਫਲ ਦਿੰਦੇ ਹਨ। ਇਸਦੇ ਫਲ ਦਰਮਿਆਨੇ ਆਕਾਰ ਦੇ, ਪੀਲੇ-ਲਾਲ ਰੰਗ ਦੇ ਅਤੇ ਸਫੇਦ ਗੁੱਦੇ ਵਾਲੇ ਹੁੰਦੇ ਹਨ, ਜੋ ਜ਼ਿਆਦਾ ਰਸੀਲਾ ਅਤੇ ਮਿੱਠਾ ਹੁੰਦਾ ਹੈ। ਇਹ ਕਿਸਮ ਜੁਲਾਈ ਦੇ ਤੀਜੇ ਹਫਤੇ ਤੱਕ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 80 ਕਿਲੋ ਪ੍ਰਤੀ ਰੁੱਖ ਹੁੰਦਾ ਹੈ।
Le conte: ਇਹ ਦਰਮਿਆਨੇ ਨਰਮ ਨਾਸ਼ਪਾਤੀ ਵਾਲੀ ਕਿਸਮ ਹੈ। ਇਸਦੇ ਫਲ ਛੋਟੇ ਤੋਂ ਦਰਮਿਆਨੇ ਆਕਾਰ ਦੇ, ਹਰੇ-ਪੀਲੇ ਰੰਗ ਦੇ ਅਤੇ ਸਫੇਦ, ਰਸੀਲੇ, ਸੁਆਦ ਗੁੱਦੇ ਵਾਲੇ ਹੁੰਦੇ ਹਨ। ਇਹ ਕਿਸਮ ਅਗਸਤ ਦੇ ਪਹਿਲੇ ਹਫਤੇ ਤੱਕ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 60-80 ਕਿਲੋ ਪ੍ਰਤੀ ਰੁੱਖ ਹੁੰਦਾ ਹੈ।
Nigisiki: ਇਹ ਨਰਮ ਨਾਸ਼ਪਾਤੀ ਵਾਲੀ ਕਿਸਮ ਹੈ। ਇਸਦੇ ਫਲਾਂ ਦਾ ਗੁੱਦਾ ਸਫੇਦ ਅਤੇ ਰਸੀਲਾ ਹੁੰਦਾ ਹੈ ਅਤੇ ਇਸਦਾ TSS 12.9% ਹੁੰਦਾ ਹੈ। ਇਹ ਕਿਸਮ ਜੂਨ ਦੇ ਅੰਤ ਤੋਂ ਲੈ ਕੇ ਜੁਲਾਈ ਦੇ ਪਹਿਲੇ ਹਫਤੇ ਤੱਕ ਪੱਕ ਕੇ ਤਿਆਰ ਹੋ ਜਾਂਦੀ ਹੈ।
Punjab soft: ਇਹ ਨਰਮ ਨਾਸ਼ਪਾਤੀ ਵਾਲੀ ਕਿਸਮ ਹੈ। ਇਸਦੇ ਫਲ ਦਰਮਿਆਨੇ ਆਕਾਰ ਦੇ ਅਤੇ ਸਫੇਦ ਗੁੱਦੇ ਵਾਲੇ ਹੁੰਦੇ ਹਨ, ਜਿਨ੍ਹਾਂ ਦਾ TSS 11.3% ਹੁੰਦਾ ਹੈ।
ਹੋਰ ਰਾਜਾਂ ਦੀਆਂ ਕਿਸਮਾਂ
Keiffer: ਇਹ ਛੇਤੀ ਪੱਕਣ ਵਾਲੀ ਕਿਸਮ ਹੈ। ਇਸਦੇ ਫਲ ਵੱਡੇ ਅਤੇ ਸੁਨਹਿਰੀ ਪੀਲੇ ਰੰਗ ਦੇ ਹੁੰਦੇ ਹਨ।
Baggugosha: ਇਹ ਦਰਮਿਆਨੇ ਨਰਮ ਨਾਸ਼ਪਾਤੀ ਵਾਲੀ ਕਿਸਮ ਹੈ। ਇਸਦੇ ਫਲ ਹਰੇ-ਪੀਲੇ ਰੰਗ ਦੇ ਹੁੰਦੇ ਹਨ, ਜਿਸਦਾ ਗੁੱਦਾ ਮਿੱਠਾ ਅਤੇ ਕਰੀਮ ਜਾਂ ਸਫੇਦ ਰੰਗ ਦਾ ਹੁੰਦਾ ਹੈ। ਇਸਦੇ ਫਲ ਅਗਸਤ ਦੇ ਪਹਿਲੇ ਹਫਤੇ ਤੱਕ ਪੱਕ ਜਾਂਦੇ ਹਨ। ਇਹ ਦੂਰੀ ਵਾਲੇ ਸਥਾਨਾਂ ਤੇ ਲਿਜਾਣ ਲਈ ਅਨੁਕੂਲ ਕਿਸਮ ਹੈ। ਇਸਦਾ ਔਸਤਨ ਝਾੜ 60 ਕਿਲੋ ਪ੍ਰਤੀ ਰੁੱਖ ਹੁੰਦਾ ਹੈ।
China Pear