Tinda 48: ਇਸ ਕਿਸਮ ਦੀਆਂ ਵੇਲਾਂ ਦੀ ਲੰਬਾਈ 75-100 ਸੈ.ਮੀ. ਹੁੰਦੀ ਹੈ। ਇਸਦੇ ਪੱਤੇ ਹਲਕੇ ਹਰੇ ਰੰਗ ਦੇ ਅਤੇ ਫਲ ਦਰਮਿਆਨੇ ਆਕਾਰ ਦੇ ਹੁੰਦੇ ਹਨ ਅਤੇ ਔਸਤਨ ਭਾਰ 50 ਗ੍ਰਾਮ ਹੁੰਦਾ ਹੈ। ਇਹਨਾਂ ਦਾ ਆਕਾਰ ਚਪਟਾ ਅਤੇ ਗੋਲ, ਵਾਲਾਂ ਵਾਲੇ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਇਸਦਾ ਗੁੱਦਾ ਚਿੱਟਾ ਹੁੰਦਾ ਹੈ। ਇਸਦਾ ਔਸਤਨ ਝਾੜ 25 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Tinda Ludhiana: ਇਸਦੇ ਫਲਾਂ ਦਾ ਰੰਗ ਹਲਕਾ ਹਰਾ, ਆਕਾਰ ਦਰਮਿਆਨਾ ਅਤੇ ਗੋਲ ਹੁੰਦਾ ਹੈ। ਇਸਦੀ ਹਰੇਕ ਵੇਲ 8-10 ਫਲ ਪੈਦਾ ਕਰਦੀ ਹੈ। ਇਸਦਾ ਗੁੱਦਾ ਨਰਮ, ਸਫੇਦ ਰੰਗ ਦਾ, ਘੱਟ ਬੀਜਾਂ ਵਾਲਾ ਅਤੇ ਪਕਾਉਣ ਲਈ ਵਧੀਆ ਕੁਆਲਿਟੀ ਦਾ ਹੁੰਦਾ ਹੈ। ਇਹ ਬਿਜਾਈ ਤੋਂ 60 ਦਿਨ ਬਾਅਦ ਤੱਕ ਪੱਕ ਕੇ ਤਿਆਰ ਹੋ ਜਾਂਦਾ ਹੈ। ਇਸਦਾ ਔਸਤਨ ਝਾੜ 18-24 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Punjab Tinda-1 (2018): ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਹੈ ਅਤੇ ਬਸੰਤ ਰੁੱਤ ਵਿੱਚ ਬਿਜਾਈ ਲਈ ਢੁੱਕਵੀਂ ਹੈ। ਇਸ ਕਿਸਮ ਦੇ ਪੱਤੇ ਹਰੇ ਅਤੇ ਥੋੜੇ ਮੁੜੇ ਹੋਏ ਹੁੰਦੇ ਹਨ। ਇਸ ਦੇ ਫਲ ਗੋਲ, ਚਮਕਦਾਰ, ਹਰੇ, ਵਾਲਾਂ ਵਾਲੇ ਅਤੇ ਚਿੱਟੇ ਗੁੱਦੇ ਵਾਲੇ ਹੁੰਦੇ ਹਨ। ਇਸ ਦਾ ਔਸਤ ਭਾਰ 60 ਗ੍ਰਾਮ ਹੁੰਦਾ ਹੈ। ਪਹਿਲੀ ਵਾਢੀ ਬਿਜਾਈ ਤੋਂ 54 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਇਸ ਕਿਸਮ ਦਾ ਝਾੜ 72 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਹੋਰ ਰਾਜਾਂ ਦੀਆਂ ਕਿਸਮਾਂ
Arka Tinda: ਇਹ ਕਿਸਮ ਇੰਡੀਅਨ ਇੰਸਟੀਟਿਊਟ ਆੱਫ ਹੋਰਟੀਕਲਚਰ ਰਿਸਰਚ, ਬੰਗਲੌਰ ਵਿਖੇ ਤਿਆਰ ਕੀਤੀ ਗਈ ਹੈ।
Swati: ਇਸਦੇ ਫਲ ਗੂੜੇ ਹਰੇ ਰੰਗ ਦੇ ਹੁੰਦੇ ਹਨ, ਜੋ ਦੋ ਮਹੀਨਿਆਂ ਵਿੱਚ ਪੱਕ ਕੇ ਤਿਆਰ ਹੋ ਜਾਂਦੇ ਹਨ।
Anamalai Tinda
Mahyco Tinda