ਆਮ ਜਾਣਕਾਰੀ
ਕਲਿਹਾਰੀ ਨੂੰ ਗਲੋਰੀਓਸਾ ਸੁਪਰਬਾ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਇਹ ਇੱਕ ਜੜ੍ਹੀ-ਬੂਟੀ ਵਾਲੀ ਫਸਲ ਹੈ ਜੋ ਵੇਲ ਵਾਂਗ ਵੱਧਦੀ ਹੈ। ਇਸਦੀਆਂ ਜ਼ਮੀਨ ਹੇਠਲੀਆਂ ਗੰਢਾਂ, ਪੱਤੇ, ਬੀਜ ਅਤੇ ਜੜਾਂ ਦਵਾਈਆਂ ਬਣਾਉਣ ਲਈ ਵਰਤੇ ਜਾਂਦੇ ਹਨ। ਕਲਿਹਾਰੀ ਤੋਂ ਤਿਆਰ ਦਵਾਈਆਂ ਨੂੰ ਜੋੜਾਂ ਦੇ ਦਰਦਾਂ, ਐਂਟੀਹੈਲਮੈਂਥਿਕ, ਐਂਟੀਪੈਟਰੀਓਟਿਕ ਦੇ ਇਲਾਜ ਲਈ ਅਤੇ ਪੋਲੀਪਲੋਇਡੀ ਨੂੰ ਠੀਕ ਕਰਨ ਲਈ ਵਰਤੀ ਜਾਂਦੀ ਹੈ। ਕਲਿਹਾਰੀ ਦੇ ਪੌਦੇ ਤੋਂ ਕਈ ਤਰਾਂ ਦੇ ਟੋਨਿਕ ਅਤੇ ਪੀਣ ਵਾਲੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ। ਇਸਦੇ ਪੌਦੇ ਦੀ ਔਸਤਨ ਉੱਚਾਈ 3.5-6 ਮੀਟਰ ਹੁੰਦੀ ਹੈ। ਇਸਦੇ ਪੱਤੇ 6-8 ਇੰਚ ਲੰਬੇ ਅਤੇ ਗੰਦਲਾਂ ਤੋਂ ਬਿਨ੍ਹਾਂ ਹੁੰਦੇ ਹਨ। ਇਸਦੇ ਫੁੱਲ ਹਰੇ ਰੰਗ ਦੇ ਅਤੇ ਫਲ 2 ਇੰਚ ਲੰਬੇ ਹੁੰਦੇ ਹਨ। ਇਸ ਦੇ ਬੀਜ ਗਿਣਤੀ ਵਿੱਚ ਜ਼ਿਆਦਾ ਅਤੇ ਸੰਘਣੇ ਹੁੰਦੇ ਹਨ। ਅਫਰੀਕਾ, ਏਸ਼ੀਆ, ਯੂ.ਐਸ.ਏ. ਅਤੇ ਸ਼੍ਰੀ-ਲੰਕਾ ਮੁੱਖ ਕਲਿਹਾਰੀ ਉਗਾਉਣ ਵਾਲੇ ਖੇਤਰ ਹਨ। ਭਾਰਤ ਵਿੱਚ ਤਾਮਿਲਨਾਡੂ ਅਤੇ ਕਰਨਾਟਕ ਇਸਦੇ ਮੁੱਖ ਖੇਤਰ ਹਨ।