ਪੰਜਾਬ ਵਿੱਚ ਅਲਸੀ ਦੀ ਖੇਤੀ

ਆਮ ਜਾਣਕਾਰੀ

ਅਲਸੀ (ਲਾਈਨਮ ਯੂਜ਼ੀਟੇਟਿਜ਼ੀਮੱਮ) ਦੀ ਫਸਲ ਭਾਰਤ ਵਿੱਚ ਵੱਡੇ ਪੱਧਰ 'ਤੇ ਬੀਜਾਂ ਦੀ ਪ੍ਰਾਪਤੀ ਲਈ ਕੀਤੀ ਜਾਂਦੀ ਹੈ, ਜਿਨ੍ਹਾਂ 'ਚੋਂ ਤੇਲ ਕੱਢਿਆ ਜਾਂਦਾ ਹੈ। ਇਸਦੇ ਬੀਜਾਂ ਵਿੱਚ ਤੇਲ ਦੀ ਮਾਤਰਾ 33-47% ਹੁੰਦੀ ਹੈ। ਅਲਸੀ ਵਿੱਚ ਚਿਕਨਾਈ ਵਧੇਰੇ ਹੋਣ ਕਾਰਨ ਇਸ ਤੋਂ ਰੰਗ-ਰੋਗਨ, ਜਲ-ਰੋਧਕ ਫੈਬਰਿਕ ਆਦਿ ਤਿਆਰ ਕੀਤੇ ਜਾਂਦੇ ਹਨ। ਕੁੱਝ ਖੇਤਰਾਂ ਵਿੱਚ ਇਸਦੀ ਵਰਤੋਂ ਖਾਣ ਲਈ ਵੀ ਕੀਤੀ ਜਾਂਦੀ ਹੈ। ਅਲਸੀ ਤੋਂ ਤਿਆਰ ਕੇਕ ਨੂੰ ਖਾਦ ਅਤੇ ਪਸ਼ੂਆਂ ਦੇ ਚਾਰੇ ਲਈ ਵਰਤਿਆ ਜਾਂਦਾ ਹੈ। ਇਸਦੀ ਵਰਤੋਂ ਪੇਪਰ ਅਤੇ ਪਲਾਸਟਿਕ ਬਣਾਉਣ ਲਈ ਵੀ ਕੀਤੀ ਜਾਂਦੀ ਹੈ।

ਜਲਵਾਯੂ

  • Season

    Temperature

    21-26°C
  • Season

    Rainfall

    45-75cm
  • Season

    Sowing Temperature

    20-21°C
  • Season

    Harvesting Temperature

    30-31°C
  • Season

    Temperature

    21-26°C
  • Season

    Rainfall

    45-75cm
  • Season

    Sowing Temperature

    20-21°C
  • Season

    Harvesting Temperature

    30-31°C
  • Season

    Temperature

    21-26°C
  • Season

    Rainfall

    45-75cm
  • Season

    Sowing Temperature

    20-21°C
  • Season

    Harvesting Temperature

    30-31°C
  • Season

    Temperature

    21-26°C
  • Season

    Rainfall

    45-75cm
  • Season

    Sowing Temperature

    20-21°C
  • Season

    Harvesting Temperature

    30-31°C

ਮਿੱਟੀ

ਇਹ ਸੰਘਣੀ ਚੀਕਣੀ ਕਾਲੀ ਮਿੱਟੀ ਅਤੇ ਚੀਕਣੀ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਹ ਵਧੇਰੇ ਵਰਖਾ ਵਾਲੇ ਇਲਾਕਿਆਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸ ਲਈ ਮਿੱਟੀ ਦਾ pH 5.0-7.0 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

LC 2063 (2007): ਇਹ ਕਿਸਮ ਸਿੰਚਿਤ ਖੇਤਰਾਂ ਲਈ ਵਧੀਆ ਮੰਨੀ ਜਾਂਦੀ ਹੈ। ਇਹ ਬਰਾਨੀ ਇਲਾਕਿਆਂ ਵਿੱਚ 158 ਅਤੇ ਸਿੰਚਿਤ ਖੇਤਰਾਂ ਵਿੱਚ 160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦੇ ਵਧੇਰੇ ਮਾਤਰਾ ਵਿੱਚ ਅਤੇ ਨੀਲੇ ਰੰਗ ਦੇ ਫੁੱਲ ਹੁੰਦੇ ਹਨ, ਜੋ ਕੈਪਸੂਲ(ਫਲ ਵਾਲਾ ਭਾਗ) ਤਿਆਰ ਕਰਦੇ ਹਨ। ਇਸਦੇ ਬੀਜ ਦਰਮਿਆਨੇ ਆਕਾਰ ਦੇ ਹੁੰਦੇ ਹਨ ਅਤੇ ਇਨ੍ਹਾਂ ਵਿੱਚ 38.4% ਤੇਲ ਦੀ ਮਾਤਰਾ ਹੁੰਦੀ ਹੈ। ਇਹ ਕਿਸਮ ਪੱਤਿਆਂ ਦੇ ਸਫੇਦ ਧੱਬਾ ਰੋਗ ਦੀ ਰੋਧਕ ਹੈ। ਇਸਦਾ ਔਸਤਨ ਝਾੜ 4-5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

LC 2023 (1998): ਇਹ ਕਿਸਮ ਸਿੰਚਿਤ ਅਤੇ ਬਰਾਨੀ ਖੇਤਰਾਂ ਲਈ ਵਧੀਆ ਮੰਨੀ ਜਾਂਦੀ ਹੈ। ਇਸਦਾ ਕੱਦ ਲੰਬਾ ਅਤੇ ਫੁੱਲ ਨੀਲੇ ਰੰਗ ਦੇ ਹੁੰਦੇ ਹਨ। ਇਸਦੇ ਬੀਜਾਂ ਵਿੱਚ ਤੇਲ ਦੀ ਮਾਤਰਾ 37.5% ਅਤੇ ਇਸਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ 155-165 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੱਤਿਆਂ ਦੇ ਸਫੇਦ ਧੱਬਾ ਰੋਗ ਦੀ ਰੋਧਕ ਹੈ।

ਹੋਰ ਰਾਜਾਂ ਦੀਆਂ ਕਿਸਮਾਂ

Surbhi (KL-1): ਇਹ ਸਭ ਤੋਂ ਵਧੇਰੇ ਝਾੜ ਵਾਲੀ ਕਿਸਮ ਹੈ, ਜੋ ਕੁੰਗੀ, ਗਰਦਨ-ਤੋੜ, ਸੋਕੇ ਅਤੇ ਪੱਤਿਆਂ ਦੇ ਸਫੇਦ ਧੱਬੇ ਰੋਗ ਦੀ ਰੋਧਕ ਹੈ। ਇਹ 165-170 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੇ ਬੀਜਾਂ ਵਿੱਚ ਤੇਲ ਦੀ ਮਾਤਰਾ 44% ਅਤੇ ਇਸਦਾ ਔਸਤਨ ਝਾੜ 3-6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Jeevan (DPL-21): ਇਹ ਦੋਹਰੇ ਮਹੱਤਵ ਵਾਲੀ ਕਿਸਮ ਹੈ। ਇਹ 75 ਤੋਂ 85 ਸੈ.ਮੀ. ਦੇ ਦਰਮਿਆਨੇ ਕੱਦ ਵਾਲੀ ਕਿਸਮ ਹੈ। ਇਸਦੇ ਬੀਜ ਭੂਰੇ ਰੰਗ ਦੇ, ਆਕਾਰ ਵਿੱਚ ਦਰਮਿਆਨੇ ਅਤੇ ਫੁੱਲ ਨੀਲੇ ਰੰਗ ਦੇ ਹੁੰਦੇ ਹਨ। ਇਹ 175-181 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਸੋਕੇ, ਕੁੰਗੀ ਅਤੇ ਪੱਤਿਆਂ ਦੇ ਸਫੇਦ ਧੱਬੇ ਰੋਗ ਦੀ ਰੋਧਕ ਹੈ। ਇਸਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Pusa-3, LC-185, LC-54, Sheela (LCK- 9211), K2

ਖੇਤ ਦੀ ਤਿਆਰੀ

ਮਿੱਟੀ ਨੂੰ ਭੁਰਭੁਰਾ ਕਰਨ ਲਈ ਦੋ-ਤਿੰਨ ਵਾਰ ਖੇਤ ਨੂੰ ਵਾਹੋ ਅਤੇ ਫਿਰ ਤਵੀਆਂ ਨਾਲ ਦੋ ਤਿੰਨ ਵਾਰ ਵਾਹੋ। ਨਮੀ ਨੂੰ ਬਣਾਈ ਰੱਖਣ ਲਈ ਕਹੀ ਨਾਲ ਮਲਚਿੰਗ ਕਰੋ।

ਬਿਜਾਈ

ਬਿਜਾਈ ਦਾ ਸਮਾਂ
ਵੱਖ-ਵੱਖ ਰਾਜਾਂ ਵਿੱਚ ਬਿਜਾਈ ਅਕਤੂਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਨਵੰਬਰ ਤੱਕ ਕੀਤੀ ਜਾਂਦੀ ਹੈ। ਸੇਂਜੂ ਫਸਲਾਂ ਨੂੰ ਅਗੇਤੀ ਬਿਜਾਈ ਦੀ ਲੋੜ ਹੁੰਦੀ ਹੈ। ਅਗੇਤੀ ਬਿਜਾਈ ਫਸਲ ਨੂੰ ਪੱਤਿਆਂ ਦੇ ਸਫੇਦ ਧੱਬੇ ਰੋਗ ਅਤੇ ਕੁੰਗੀ ਤੋਂ ਵੀ ਬਚਾਉਂਦੀ ਹੈ।

ਫਾਸਲਾ
ਕਤਾਰਾਂ ਵਿੱਚਲਾ ਫਾਸਲਾ 23 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7-10 ਸੈ.ਮੀ. ਰੱਖੋ।

ਬੀਜ ਦੀ ਡੂੰਘਾਈ
ਬੀਜ ਨੂੰ 4-5 ਸੈ.ਮੀ. ਡੂੰਘਾ ਬੀਜੋ।

ਬਿਜਾਈ ਦਾ ਢੰਗ
ਅਲਸੀ ਦੀ ਬਿਜਾਈ ਆਮ ਤੌਰ ਤੇ ਛਿੱਟਾ ਦੇ ਕੇ ਜਾਂ ਮਸ਼ੀਨ ਦੁਆਰਾ ਕਤਾਰਾਂ ਵਿੱਚ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
ਇੱਕ ਏਕੜ ਲਈ ਲਗਭਗ 15 ਕਿਲੋ ਬੀਜਾਂ ਦੀ ਲੋੜ ਹੁੰਦੀ ਹੈ।

ਬੀਜ ਦੀ ਸੋਧ
ਬਵਿਸਟਨ ਜਾਂ ਥੀਰਮ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧਿਆ ਜਾ ਸਕਦਾ ਹੈ।

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

UREA SSP MOP
55 100 -

 

ਤੱਤ(ਕਿਲੋ ਪ੍ਰਤੀ ਏਕੜ)

NITROGEN PHOSPHORUS POTASH
25 16 -

 
ਬਿਜਾਈ ਸਮੇਂ 25 ਕਿਲੋ ਨਾਈਟ੍ਰੋਜਨ(55 ਕਿਲੋ ਯੂਰੀਆ) ਅਤੇ 16 ਕਿਲੋ ਫਾਸਫੋਰਸ(100 ਕਿਲੋ ਸੁਪਰ ਫਾਸਫੇਟ) ਪ੍ਰਤੀ ਏਕੜ ਪਾਓ। ਸਿੰਚਿਤ ਸਥਿਤੀਆਂ ਵਿੱਚ ਬਿਜਾਈ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਸ਼ੁਰੂਆਤੀ ਖਾਦ ਦੇ ਤੌਰ ਤੇ ਪਾਓ। ਬਾਕੀ ਬਚੀ ਨਾਈਟ੍ਰੋਜਨ ਬਿਜਾਈ ਤੋਂ 35 ਦਿਨ ਬਾਅਦ ਪਹਿਲੀ ਸਿੰਚਾਈ ਦੇ ਨਾਲ ਪਾਓ।

ਨਦੀਨਾਂ ਦੀ ਰੋਕਥਾਮ

ਨਦੀਨਾਂ ਦੀ ਰੋਕਥਾਮ ਨਦੀਨ-ਨਾਸ਼ਕਾਂ ਦੁਆਰਾ ਕੀਤੀ ਜਾ ਸਕਦੀ ਹੈ। ਅਲਸੀ ਵਿੱਚ ਮੁੱਖ ਪਾਏ ਜਾਣ ਵਾਲੇ ਨਦੀਨ ਜਾਮੁਨੀ ਬੂਟੀ, ਬਾਥੂ, ਗੁੱਲੀ-ਡੰਡਾ, ਚਿੱਟੇ ਫੁੱਲਾਂ ਵਾਲੀ ਬੂਟੀ, ਕੰਡਿਆਲੀ ਬੂਟੀ ਆਦਿ। ਆਈਸੋਪ੍ਰੋਟਿਊਰੋਨ 75 ਡਬਲਿਊ ਪੀ 500 ਗ੍ਰਾਮ ਨੂੰ ਪ੍ਰਤੀ ਏਕੜ ਲਈ 200 ਲੀਟਰ ਪਾਣੀ ਵਿੱਚ ਮਿਲਾ ਕੇ ਪਹਿਲੀ ਸਿੰਚਾਈ ਤੋਂ ਪਹਿਲਾਂ ਜਾਂ ਬਾਅਦ ਜਾਂ ਬਿਜਾਈ ਤੋਂ 2 ਦਿਨ ਦੇ ਵਿੱਚ ਪੁੰਗਰਾਅ ਤੋਂ ਪਹਿਲਾਂ ਸਪਰੇਅ ਕਰੋ।

ਸਿੰਚਾਈ

ਬਿਜਾਈ ਤੋਂ ਬਾਅਦ ਅਤੇ ਜਦੋਂ ਫੁੱਲ ਬੀਜਾਂ ਵਿੱਚ ਤਬਦੀਲ ਹੋਣ ਲੱਗ ਜਾਣ ਤਾਂ ਸਿੰਚਾਈ ਕਰਨਾ ਜ਼ਰੂਰੀ ਹੁੰਦਾ ਹੈ। ਸਿੰਚਾਈ ਦਾ ਫਾਸਲਾ ਜਲਵਾਯੂ ਦੀ ਸਥਿਤੀ ਅਤੇ ਮਿੱਟੀ ਦੀ ਕਿਸਮ 'ਤੇ ਨਿਰਭਰ ਕਰਦਾ ਹੈ।

ਪੌਦੇ ਦੀ ਦੇਖਭਾਲ

ਲੂਸਣ ਦੀ ਸੁੰਡੀ
  • ਕੀੜੇ-ਮਕੌੜੇ ਤੇ ਰੋਕਥਾਮ

ਲੂਸਣ ਦੀ ਸੁੰਡੀ: ਇਹ ਪੱਤਿਆਂ ਅਤੇ ਫਲੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ।

ਰੋਕਥਾਮ: ਇਸਦੀ ਰੋਕਥਾਮ ਲਈ ਸੈਵਿਨ/ਹੈਕਸਾਵਿਨ 50 ਡਬਲਿਊ ਪੀ(ਕਾਰਬਰਿਲ) 600-800 ਗ੍ਰਾਮ ਜਾਂ ਮੈਲਾਥਿਓਨ 50 ਈ ਸੀ 400 ਮਿ.ਲੀ. ਨੂੰ 80-100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ।

ਕੁੰਗੀ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਕੁੰਗੀ: ਇਸ ਨਾਲ ਪੱਤਿਆਂ ਦੇ ਤਲ, ਫਲੀਆਂ ਅਤੇ ਤਣੇ ਤੇ ਗੁਲਾਬੀ ਧੱਬੇ ਪੈ ਜਾਂਦੇ ਹਨ।
ਰੋਕਥਾਮ: ਇਸਦੀ ਰੋਕਥਾਮ ਲਈ ਸਲਫਰ 7 ਕਿਲੋ ਜਾਂ ਇੰਡੋਫਿਲ (ਜ਼ੈੱਡ-78) 500 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਸੋਕਾ

ਸੋਕਾ: ਇਹ ਬਿਮਾਰੀ ਜ਼ਿਆਦਾਤਰ ਨਵੀਂ ਫਸਲ ਤੇ ਹਮਲਾ ਕਰਦੀ ਹੈ। ਇਸ ਨਾਲ ਫਸਲ ਪਹਿਲਾਂ ਪੀਲੀ ਪੈਂਦੀ ਹੈ ਅਤੇ ਫਿਰ ਨਸ਼ਟ ਹੋ ਜਾਂਦੀ ਹੈ।
ਰੋਕਥਾਮ: ਇਸ ਦੀ ਰੋਕਥਾਮ ਲਈ  ਇਸ ਬਿਮਾਰੀ ਦੀਆਂ ਰੋਧਕ ਕਿਸਮਾਂ ਦੀ ਵਰਤੋਂ ਕਰੋ।

ਫਸਲ ਦੀ ਕਟਾਈ

ਜਦੋਂ ਇਸਦੇ ਕੈਪਸੂਲ ਪੂਰੀ ਤਰ੍ਹਾਂ ਭੂਰੇ ਹੋ ਜਾਣ, ਤਾਂ ਇਸਦੀ ਕਟਾਈ ਕਰੋ। ਇਸਦੀ ਕਟਾਈ ਅਪ੍ਰੈਲ ਮਹੀਨੇ ਵਿੱਚ ਕੀਤੀ ਜਾਂਦੀ ਹੈ।

ਕਟਾਈ ਤੋਂ ਬਾਅਦ

ਕਟਾਈ ਤੋਂ ਬਾਅਦ ਪੌਦਿਆਂ ਨੂੰ ਪੈਕ ਕਰੋ ਅਤੇ ਥਰੈਸ਼ਿੰਗ ਵਾਲੇ ਸਥਾਨ 'ਤੇ 4-5 ਦਿਨ ਸੁੱਕਣ ਲਈ ਰੱਖੋ। ਥਰੈਸ਼ਿੰਗ ਫਸਲ ਨੂੰ ਸੋਟੀਆਂ ਨਾਲ ਕੁੱਟ ਕੇ ਜਾਂ ਫਸਲ ਉੱਪਰ ਦੀ ਗੱਡੇ ਲੰਘਾ ਕੇ ਕੀਤੀ ਜਾ ਸਕਦੀ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare