ਆਮ ਜਾਣਕਾਰੀ
ਜਾਮੁਨ ਨੂੰ ਭਾਰਤ ਦੀ ਦੇਸੀ ਫਸਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਰੁੱਖ ਦੇ ਫਲ ਖਾਣ ਲਈ ਅਤੇ ਇਸਦੇ ਬੀਜ ਦਵਾਈਆਂ ਬਣਾਉਣ ਲਈ ਵਰਤੇ ਜਾਂਦੇ ਹਨ। ਜਾਮੁਨ ਤੋਂ ਤਿਆਰ ਦਵਾਈਆਂ ਡਾਇਬਟੀਜ਼ ਅਤੇ ਵੱਧਦੇ ਬਲੱਡ ਸ਼ੂਗਰ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਇਹ ਇੱਕ ਸਦਾਬਹਾਰ ਰੁੱਖ ਹੈ, ਜਿਸਦੀ ਔਸਤਨ ਉੱਚਾਈ 30 ਮੀ. ਹੁੰਦੀ ਹੈ ਇਸਦਾ ਸੱਕ ਭੂਰੇ ਜਾਂ ਸਲੇਟੀ ਰੰਗ ਦਾ ਹੁੰਦਾ ਹੈ। ਇਸ ਦੇ ਪੱਤੇ ਨਰਮ ਹੁੰਦੇ ਹਨ, ਜੋ ਕਿ 10-15 ਸੈ.ਮੀ. ਲੰਬੇ ਅਤੇ 4-6 ਸੈ.ਮੀ. ਚੌੜੇ ਹੁੰਦੇ ਹਨ। ਇਸਦੇ ਫੁੱਲ ਪੀਲੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਵਿਆਸ 5 ਮਿ.ਮੀ. ਹੁੰਦਾ ਹੈ ਅਤੇ ਇਸਦੇ ਫਲ ਹਰੇ ਰੰਗ ਦੇ ਹੁੰਦੇ ਹਨ ਜੋ ਕਿ ਪੱਕਣ ਤੋਂ ਬਾਅਦ ਸੂਹੇ ਕਾਲੇ ਰੰਗ ਦੇ ਹੋ ਜਾਂਦੇ ਹਨ। ਇਸ ਦੇ ਫਲ ਦੇ ਬੀਜ 1-1.5 ਸੈ.ਮੀ ਲੰਬੇ ਹੁੰਦੇ ਹਨ। ਅਫਗਾਨਿਸਤਾਨ, ਮਿਆਂਮਾਰ, ਫਿਲੀਪਾਈਨਸ, ਪਾਕਿਸਤਾਨ, ਇੰਡੋਨੇਸ਼ੀਆ ਅਤੇ ਭਾਰਤ ਵਰਗੇ ਦੇਸ਼ਾਂ ਵਿੱਚ ਜਾਮੁਨ ਦੇ ਰੁੱਖ ਲਗਾਏ ਜਾ ਸਕਦੇ ਹਨ। ਮਹਾਂਰਾਸ਼ਟਰ, ਤਾਮਿਲਨਾਡੂ, ਗੁਜਰਾਤ, ਅਸਾਮ ਅਤੇ ਰਾਜਸਥਾਨ ਭਾਰਤ ਦੇ ਮੁੱਖ ਜਾਮੁਨ ਉਗਾਉਣ ਵਾਲੇ ਖੇਤਰ ਹਨ।