ਲੰਬੀਆਂ ਕਿਸਮਾਂ
Punjab Long (1997): ਇਸ ਦੀਆਂ ਵੇਲਾਂ ਜਲਦੀ ਵਧਦੀਆਂ ਅਤੇ ਵੱਧ ਸ਼ਾਖਾਵਾਂ ਵਾਲੀਆਂ ਹੁੰਦੀਆਂ ਹਨ। ਇਸ ਦੇ ਫਲ ਚਮਕਦਾਰ, ਬੇਲਨਾਕਾਰ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਇਹ ਕਿਸਮ ਦੂਰੀ ਵਾਲੇ ਸਥਾਨਾਂ ਤੇ ਲਿਜਾਣ ਲਈ ਅਨੁਕੂਲ ਹੈ। ਇਸ ਦੀ ਔਸਤਨ ਪੈਦਾਵਾਰ 180 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
Punjab Komal (1988): ਇਹ ਜਲਦੀ ਪੱਕਣ ਵਾਲੀ ਕਿਸਮ ਹੈ। ਇਸ ਉੱਪਰ ਪਹਿਲਾ ਫਲ ਬਿਜਾਈ ਤੋਂ ਲਗਭਗ 70 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦਾ ਹੈ। ਇਸ ਦੇ 10-12 ਫਲ ਪ੍ਰਤੀ ਵੇਲ ਹੁੰਦੇ ਹਨ ਜੋ ਕਿ ਆਇਤਾਕਾਰ, ਦਰਮਿਆਨੀ ਆਕਾਰ ਦੇ, ਹਲਕੇ ਹਰੇ ਅਤੇ ਵਾਲਾਂ ਵਾਲੇ ਹੁੰਦੇ ਹਨ। ਇਸ ਦੇ ਫਲ ਨਰਮ ਹੁੰਦੇ ਹਨ ਤੇ ਚੌਥੇ ਜਾਂ ਪੰਜਵੇਂ ਨੌਡ ਤੋਂ ਮੱਧ, ਲੰਬੀ ਤੇ ਪਤਲੀ ਡੰਡੀ ਉੱਪਰ ਲੱਗਦੇ ਹਨ। ਇਹ ਕਿਸਮ ਖੀਰੇ ਦੇ ਚਿਤਕਬਰੇ ਰੋਗ ਦੀ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 200 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
Punjab Barkat (2014): ਇਸ ਕਿਸਮ ਦੀਆਂ ਵੇਲਾਂ ਜਲਦੀ ਵੱਧਦੀਆਂ ਅਤੇ ਵੱਧ ਸ਼ਾਖਾਵਾਂ ਵਾਲੀਆਂ ਹੁੰਦੀਆਂ ਹਨ ਇਸ ਦੇ ਫਲ ਲੰਬੇ, ਗੋਲਾਕਾਰ, ਚਮਕਦਾਰ, ਨਰਮ ਅਤੇ ਹਲਕੇ ਰੰਗ ਦੇ ਹੁੰਦੇ ਹਨ। ਇਹ ਕਿਸਮ ਚਿਤਕਬਰਾ ਰੋਗ ਦੀ ਕਾਫੀ ਹੱਦ ਤੱਕ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 226 ਕੁਇੰਟਲ ਪ੍ਰਤੀ ਹੁੰਦੀ ਏਕੜ ਹੈ।
Punjab Bahar (2017): ਇਹ ਕਿਸਮ ਦੀਆਂ ਵੇਲਾਂ ਵਾਲਾਂ ਵਲੀਆਂ ਅਤੇ ਦਰਮਿਆਨੀ ਲੰਬਾਈ ਵਾਲੀਆਂ ਹੁੰਦੀਆਂ ਹਨ। ਇਸ ਦੇ ਫਲ ਲਗਭਗ ਗੋਲ, ਦਰਮਿਆਨ ਆਕਾਰ, ਹਲਕੇ ਹਰੇ, ਚਮਕਦਾਰ ਅਤੇ ਵਾਲਾਂ ਵਾਲੇ ਹੁੰਦੇ ਹਨ। ਇਸ ਦੀ ਵੇਲ ਤੇ ਲਗਭਗ 9-10 ਫਲ ਲੱਗਦੇ ਹਨ। ਇਸ ਦੀ ਔਸਤਨ ਪੈਦਾਵਾਰ 222 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
ਗੋਲ ਆਕਾਰ ਵਾਲੀਆਂ ਕਿਸਮਾਂ
ਲੌਕੀ ਦੀਆਂ ਗੋਲ ਆਕਾਰ ਵਾਲੀਆਂ ਮੁੱਖ ਕਿਸਮਾਂ Pusa Summer Prolific Round, Pusa Manjri (Sankar variety), ਅਤੇ Punjab Round ਆਦਿ ਹਨ।
ICAR IIHR ਬੰਗਲੌਰ ਦੁਆਰਾ ਵਿਕਸਿਤ ਮਸ਼ਹੂਰ ਕਿਸਮਾਂ
Arka Bahar: ਇਸ ਕਿਸਮ ਨੂੰ IIHR-20A ਤੋਂ ਚੁਣਿਆ ਗਿਆ ਹੈ। ਇਸ ਦੇ ਫਲ ਦਰਮਿਆਨੇ ਲੰਬੇ ਅਤੇ ਸਿੱਧੇ ਹੁੰਦੇ ਹਨ। ਜਦੋਂ ਫਲ ਨਰਮ ਹੋ ਜਾਂਦਾ ਹੈ ਤਾਂ ਇਸਦਾ ਛਿਲਕਾ ਹਰੇ ਰੰਗ ਦਾ ਹੋ ਜਾਂਦਾ ਹੈ ਤੇ ਇਸ ਦੇ ਨਾਲ ਹੀ ਫਲ ਦਾ ਵਜ਼ਨ 1 ਕਿਲੋਗ੍ਰਾਮ ਹੋ ਜਾਂਦਾ ਹੈ। ਇਹ ਕਿਸਮ ਫਲ ਦੀ ਨੋਕ ਸੜਨ ਰੋਗ ਨੂੰ ਸਹਿਣਯੋਗ ਹੈ। ਇਸ ਦੀ ਔਸਤਨ ਪੈਦਾਵਾਰ 160-180 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।