Krishna Tulsi (Ocimum sanctum): ਇਹ ਕਿਸਮ ਭਾਰਤ ਦੇ ਸਾਰੇ ਖੇਤਰਾਂ ਵਿੱਚ ਪਾਈ ਜਾਂਦੀ ਹੈ। ਇਸ ਕਿਸਮ ਦੇ ਪੱਤੇ ਜਾਮੁਨੀ ਰੰਗ ਦੇ ਹੁੰਦੇ ਹਨ। ਇਸ ਵਿੱਚ ਵਿਟਾਮਿਨ ਏ, ਕੇ ਅਤੇ ਬੀਟਾ-ਕੈਰੋਟੀਨ ਦੀ ਵਧੇਰੇ ਮਾਤਰਾ ਹੁੰਦੀ ਹੈ। ਇਹ ਮੈਗਨੀਸ਼ਿਅਮ, ਕੈਲਸ਼ੀਅਮ, ਲੋਹੇ, ਪੋਟਾਸ਼ੀਅਮ ਅਤੇ ਵਿਟਾਮਿਨ ਸੀ ਦੀ ਵੀ ਉਚਿੱਤ ਸ੍ਰੋਤ ਹੈ। ਇਹ ਕਿਸਮ ਤੁਲਸੀ ਦਾ ਤੇਲ ਤਿਆਰ ਕਰਨ ਲਈ ਵਰਤੀ ਜਾਂਦੀ ਹੈ, ਜੋ ਕਿ ਮੱਛਰ ਦਾ ਰੋਧਕ ਹੁੰਦਾ ਹੈ ਅਤੇ ਮਲੇਰੀਆ ਦੀ ਦਵਾਈ ਵਿੱਚ ਵਰਤਿਆ ਜਾਂਦਾ ਹੈ।
Drudriha Tulsi: ਇਹ ਕਿਸਮ ਮੁੱਖ ਤੌਰ ਤੇ ਬੰਗਾਲ, ਨੇਪਾਲ, ਛਤਗਾਓਂ ਅਤੇ ਮਹਾਂਰਾਸ਼ਟਰ ਦੇ ਖੇਤਰਾਂ ਵਿੱਚ ਪਾਈ ਜਾਂਦੀ ਹੈ। ਇਹ ਗਲ਼ੇ ਦੇ ਸੁੱਕੇ-ਪਨ ਨੂੰ ਰਾਹਤ ਦਿੰਦੀ ਹੈ। ਇਹ ਹੱਥਾਂ, ਪੈਰਾਂ ਅਤੇ ਗਠੀਆ ਦੀ ਸੋਜ ਨੂੰ ਆਰਾਮ ਦਿੰਦੀ ਹੈ।
Ram/Kali Tulsi (Ocimum canum): ਇਹ ਕਿਸਮ ਚੀਨ, ਬ੍ਰਾਜ਼ੀਲ, ਪੂਰਬੀ ਨੇਪਾਲ ਅਤੇ ਨਾਲ ਹੀ ਬੰਗਾਲ, ਬਿਹਾਰ, ਛਤਗਾਓਂ ਅਤੇ ਭਾਰਤ ਦੇ ਦੱਖਣੀ ਖੇਤਰਾਂ ਵਿੱਚ ਪਾਈ ਜਾਂਦੀ ਹੈ। ਇਸਦਾ ਤਣਾ ਜਾਮੁਨੀ, ਪੱਤੇ ਹਰੇ ਰੰਗ ਦੇ ਅਤੇ ਜ਼ਿਆਦਾ ਖੁਸ਼ਬੂ ਵਾਲੇ ਹੁੰਦੇ ਹਨ। ਇਸ ਵਿੱਚ ਉਚਿੱਤ ਮਾਤਰਾ ਵਿੱਚ ਚਿਕਿਤਸਿਕ ਗੁਣ ਜਿਵੇਂ ਕਿ adaptogenic, antifungal, antibacterial and enhances immune ਆਦਿ ਹੁੰਦੇ ਹਨ। ਇਹ ਗਰਮ ਖੇਤਰਾਂ ਵਿੱਚ ਵਧੀਆ ਉੱਗਦੀ ਹੈ।
Babi Tulsi: ਇਹ ਕਿਸਮ ਪੰਜਾਬ ਤੋਂ ਤ੍ਰਿਵੇਂਦਰਮ ਤੱਕ ਦੇ ਨਾਲ ਬੰਗਾਲ ਅਤੇ ਬਿਹਾਰ ਵਿੱਚ ਵੀ ਪਾਈ ਜਾਂਦੀ ਹੈ। ਇਸਦਾ ਪੌਦਾ 1-2 ਫੁੱਟ ਲੰਬਾ ਹੁੰਦਾ ਹੈ। ਪੱਤੇ 1-2 ਇੰਚ ਲੰਬੇ, ਅੰਡਾਕਾਰ ਅਤੇ ਨੁਕੀਲੇ ਹੁੰਦੇ ਹਨ। ਇਸਦੇ ਪੱਤਿਆਂ ਦਾ ਸੁਆਦ ਲੌਂਗ ਵਾਂਗ ਹੁੰਦਾ ਹੈ ਅਤੇ ਸਬਜ਼ੀਆਂ ਵਿੱਚ ਇਸਦੀ ਸੁਆਦ ਲਈ ਵਰਤੋਂ ਕੀਤੀ ਜਾਂਦੀ ਹੈ।
Tukashmiya Tulsi : ਇਹ ਕਿਸਮ ਭਾਰਤ ਅਤੇ ਈਰਾਨ ਦੇ ਪੱਛਮੀ ਖੇਤਰਾਂ ਵਿੱਚ ਪਾਈ ਜਾਂਦੀ ਹੈ। ਇਸਦੀ ਵਰਤੋਂ ਗਲ਼ੇ ਦੀ ਪਰੇਸ਼ਾਨੀ, ਬਦਹਜ਼ਮੀ ਅਤੇ ਕੋੜ੍ਹ ਆਦਿ ਦੇ ਇਲਾਜ਼ ਲਈ ਕੀਤਾ ਜਾਂਦਾ ਹੈ।
Amrita Tulsi: ਇਹ ਕਿਸਮ ਪੂਰੇ ਭਾਰਤ ਵਿੱਚ ਪਾਈ ਜਾਂਦੀ ਹੈ। ਇਸਦੇ ਪੱਤੇ ਜਾਮੁਨੀ ਅਤੇ ਸੰਘਣੀ ਝਾੜੀ ਵਾਲੇ ਹੁੰਦੇ ਹਨ। ਇਹ ਕੈਂਸਰ, ਦਿਲ ਦੀਆਂ ਬਿਮਾਰੀਆਂ, ਗਠੀਆ, ਡਾਇਬਟੀਜ਼ ਅਤੇ ਪਾਗਲਪਨ ਦੇ ਇਲਾਜ਼ ਲਈ ਵਰਤੀ ਜਾਂਦੀ ਹੈ।
Vana Tulsi (Ocimum gratissimum): ਇਹ ਕਿਸਮ ਹਿਮਾਲਿਆ ਅਤੇ ਭਾਰਤ ਦੇ ਸਮਤਲ ਖੇਤਰਾਂ ਵਿੱਚ ਪਾਈ ਜਾਂਦੀ ਹੈ। ਇਹ ਕਿਸਮ ਦਾ ਪੌਦਾ ਬਾਕੀ ਕਿਸਮਾਂ ਦੇ ਮੁਕਾਬਲੇ ਲੰਬਾ ਹੁੰਦਾ ਹੈ। ਇਹ ਸਿਹਤ ਲਈ ਲਾਭਦਾਇਕ ਹੁੰਦੀ ਹੈ, ਜਿਵੇਂ ਕਿ ਤਣਾਅ ਮੁਕਤ ਕਰਨਾ, ਪਾਚਨ ਤੰਤਰ ਅਤੇ ਪੇਟ ਦੇ ਛਾਲਿਆਂ ਦੇ ਇਲਾਜ ਵਿੱਚ ਸਹਾਇਕ ਹੈ। ਇਸਦੇ ਪੱਤੇ ਤਿੱਖੇ ਅਤੇ ਲੌਂਗ ਦੀ ਖੁਸ਼ਬੂ ਵਾਂਗ ਸੁਗੰਧਿਤ ਹੁੰਦੇ ਹਨ।
Kapoor Tulsi (Ocimum sanctum): ਇਹ ਕਿਸਮ ਮੁੱਖ ਤੌਰ ਤੇ ਯੂ.ਐਸ.ਏ ਵਿੱਚ ਉਗਾਈ ਜਾਂਦੀ ਹੈ, ਪਰ ਇਹ ਭਾਰਤ ਵਿੱਚ ਪੁਰਾਣੇ ਸਮੇਂ ਤੋਂ ਉਗਾਈ ਜਾਂਦੀ ਹੈ। ਇਹ ਮੁੱਖ ਤੌਰ ਤੇ ਸੰਜਮੀ ਜਲਵਾਯੂ ਵਿੱਚ ਆਸਾਨੀ ਨਾਲ ਵਿਕਾਸ ਕਰਦੀ ਹੈ। ਇਸਦੇ ਸੁੱਕੇ ਪੱਤਿਆਂ ਨੂੰ ਚਾਹ ਬਣਾਉਣ ਲਈ ਵਰਤਿਆਂ ਜਾਂਦਾ ਹੈ।