ਆਮ ਜਾਣਕਾਰੀ
ਇਹ ਬਹੁਤ ਹੀ ਰਸੀਲਾ ਅਤੇ ਗੁਣਵੱਤਾ ਵਾਲਾ ਫ਼ਲ ਹੁੰਦਾ ਹੈ । ਇਹ ਵਿਟਾਮਿਨ ਸੀ ਅਤੇ ਵਿਟਾਮਿਨ ਬੀ ਕੰਪਲੈਕਸ ਦਾ ਮਹੱਤਵਪੂਰਨ ਸਰੋਤ ਹੈ । ਇਸ ਦੀ ਖੋਜ ਦੱਖਣੀ ਚੀਨ ਵਿਚ ਕੀਤੀ ਗਈ ਸੀ। ਚੀਨ ਤੋਂ ਬਾਅਦ ਵਿਸ਼ਵ ਪੱਧਰ ਉਤੇ ਭਾਰਤ ਇਸ ਦੀ ਪੈਦਾਵਾਰ ਵਿਚ ਦੂਸਰੇ ਸਥਾਨ ਉਤੇ ਆਉਂਦਾ ਹੈ । ਭਾਰਤ ਵਿਚ ਇਸ ਦੀ ਖੇਤੀ ਸਿਰਫ਼ ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਹੁੰਦੀ ਹੈ । ਪਰੰਤੂ ਵੱਧਦੀ ਮੰਗ ਨੂੰ ਦੇਖਦਿਆਂ ਇਸ ਦੀ ਖੇਤੀ ਹੁਣ ਬਿਹਾਰ, ਝਾਰਖੰਡ, ਛੱਤੀਸਗੜ੍ਹ, ਉੜੀਸਾ, ਪੰਜਾਬ, ਹਰਿਆਣਾ, ਉਤਰਾਂਚਲ, ਆਸਾਮ ਅਤੇ ਤ੍ਰਿਪੁਰਾ ਅਤੇ ਪੱਛਮੀ ਬੰਗਾਲ ਆਦਿ ਵਿਚ ਵੀ ਕੀਤੀ ਜਾਣ ਲੱਗ ਪਈ ਹੈ ।