ਆਮ ਜਾਣਕਾਰੀ
ਬੇਰ, ਜਿਸ ਨੂੰ ਗ਼ਰੀਬਾਂ ਦਾ ਫ਼ਲ ਵੀ ਕਿਹਾ ਜਾਂਦਾ ਹੈ, ਦੀ ਖੇਤੀ ਆਮ ਤੌਰ 'ਤੇ ਖੁਸਕ ਇਲਾਕਿਆਂ ਵਿਚ ਕੀਤੀ ਜਾਂਦੀ ਹੈ। ਬੇਰ ਵਿਚ ਕਾਫੀ ਮਾਤਰਾ ਵਿਚ ਪ੍ਰੋਟੀਨ, ਵਿਟਾਮਿਨ-ਸੀ ਅਤੇ ਪੌਸ਼ਟਿਕ ਖਣਿਜ਼ ਅਤੇ ਤੱਤ ਪਾਏ ਜਾਂਦੇ ਹਨ । ਇਸ ਦੀ ਖੇਤੀ ਪੂਰੇ ਭਾਰਤ ਵਿਚ ਕੀਤੀ ਜਾਂਦੀ ਹੈ। ਇਸ ਦੀ ਖੇਤੀ ਮੁੱਖ ਤੌਰ 'ਤੇ ਮੱਧ ਪ੍ਰਦੇਸ਼, ਬਿਹਾਰ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਆਦਿ ਰਾਜਾਂ ਵਿਚ ਕੀਤੀ ਜਾਂਦੀ ਹੈ। ਪੰਜਾਬ ਰਾਜ ਵਿਚ ਕਿਨੂੰ, ਅੰਬ ਅਤੇ ਅਮਰੂਦ ਆਦਿ ਤੋਂ ਬਾਅਦ ਉਗਾਈ ਜਾਣ ਵਾਲੀ ਫਲਾਂ ਦੀ ਮੁੱਖ ਫ਼ਸਲ ਬੇਰ ਹੀ ਹੈ।