ਆਮ ਜਾਣਕਾਰੀ
ਜਰਬੇਰਾ ਨੂੰ 'ਟ੍ਰਾਂਸਵਲ ਡੇਜ਼ੀ' ਜਾਂ 'ਅਫਰੀਕਨ ਡੇਜ਼ੀ' ਵੀ ਕਿਹਾ ਜਾਂਦਾ ਹੈ। ਇਹ ਸਜਾਵਟ ਲਈ ਵਰਤੇ ਜਾਣ ਵਾਲੇ ਫੁੱਲਾਂ ਦੀ ਫਸਲ ਹੈ। ਇਹ ਕੋਂਪੋਸਿਟਾਇ ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ। ਭਾਰਤ ਵਿੱਚ ਇਸ ਫਸਲ ਦੇ ਕੱਟ ਫਲਾਵਰ ਪੈਦਾ ਕਰਨ ਵਾਲੇ ਮੁੱਖ ਪ੍ਰਾਂਤ ਮਹਾਂਰਾਸ਼ਟਰ, ਉਤਰਾਂਚਲ, ਅਰੁਣਾਚਲ ਪ੍ਰਦੇਸ਼, ਪੰਜਾਬ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਉੜੀਸਾ, ਕਰਨਾਟਕਾ ਅਤੇ ਗੁਜਰਾਤ ਹਨ। ਪੰਜਾਬ ਵਿੱਚ ਜਰਬੇਰਾ ਦੀ ਖੇਤੀ ਮੁੱਖ ਤੌਰ 'ਤੇ ਪੋਲੀਹਾਊਸ ਵਿੱਚ ਕੀਤੀ ਜਾਂਦੀ ਹੈ।