ਆਮ ਜਾਣਕਾਰੀ
ਪਾਲਕ ਦਾ ਮੂਲ ਸਥਾਨ ਕੇਂਦਰੀ ਅਤੇ ਪੱਛਮੀ ਏਸ਼ੀਆ ਹੈ ਅਤੇ ਇਹ "ਅਮਰੈਂਥਾਸਿਆਇ” ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ। ਇਹ ਇੱਕ ਸਦਾਬਹਾਰ ਸਬਜ਼ੀ ਹੈ ਅਤੇ ਪੂਰੇ ਸੰਸਾਰ ਵਿੱਚ ਇਸਦੀ ਖੇਤੀ ਕੀਤੀ ਜਾਂਦੀ ਹੈ। ਇਹ ਆਇਰਨ ਅਤੇ ਵਿਟਾਮਿਨ ਦਾ ਚੰਗਾ ਸ੍ਰੋਤ ਹੈ ਅਤੇ ਐਂਟੀਓਕਸੀਡੈਂਟ ਵਜੋਂ ਵੀ ਜਾਣਿਆ ਜਾਂਦਾ ਹੈ। ਇਸਦੇ ਬਹੁਤ ਸਾਰੇ ਸਿਹਤਮੰਦ ਫਾਇਦੇ ਹਨ। ਇਹ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ। ਇਹ ਪਾਚਣ, ਚਮੜੀ, ਵਾਲ, ਅੱਖਾਂ ਅਤੇ ਦਿਮਾਗ ਲਈ ਫਾਇਦੇਮੰਦ ਹੁੰਦੀ ਹੈ। ਇਸ ਨਾਲ ਕੈਂਸਰ ਅਤੇ ਐਂਟੀ ਏਜਿੰਗ ਦਵਾਈਆਂ ਵੀ ਬਣਦੀਆਂ ਹਨ। ਭਾਰਤ ਵਿੱਚ ਆਂਧਰਾ ਪ੍ਰਦੇਸ਼, ਤੇਲੰਗਾਨਾ, ਕੇਰਲਾ, ਤਾਮਿਲਨਾਡੂ, ਉੱਤਰ ਪ੍ਰਦੇਸ਼, ਕਰਨਾਟਕ, ਮਹਾਂਰਾਸ਼ਟਰ, ਪੱਛਮੀ ਬੰਗਾਲ ਅਤੇ ਗੁਜਰਾਤ ਆਦਿ ਪਾਲਕ ਉਗਾਉਣ ਵਾਲੇ ਮੁੱਖ ਰਾਜ ਹਨ।