ਲਸਣ ਦੀ ਖੇਤੀ

ਆਮ ਜਾਣਕਾਰੀ

ਲਸਣ ਇੱਕ ਦੱਖਣੀ ਯੂਰਪ ਵਿੱਚ ਉਗਾਈ ਜਾਣ ਵਾਲੀ ਪ੍ਰਸਿੱਧ ਫਸਲ ਹੈ । ਇਸ ਨੂੰ ਕਈ ਪਕਵਾਨਾ  ਵਿੱਚ ਮਸਾਲੇ ਦੇ ਤੌਰ ਤੇ ਵਰਤਿਆ ਜਾਂਦਾ ਹੈ ।  ਇਸ ਤੋਂ ਇਲਾਵਾ ਇਸ ਵਿੱਚ ਕਈ ਦਵਾਈਆਂ ਵਿੱਚ ਵਰਤੇ ਜਾਣ ਵਾਲੇ ਤੱਤ ਹਨ । ਇਸ ਵਿੱਚ ਪ੍ਰੋਟੀਨ ,ਫਾਸਫੋਰਸ ਅਤੇ ਪੋਟਾਸ਼ੀਅਮ ਵਰਗੇ ਸ੍ਰੋਤ ਪਾਏ ਜਾਂਦੇ ਹਨ ।  ਇਹ ਪਾਚਣ ਕਿਰਿਆ ਵਿੱਚ ਮਦਦ ਕਰਦਾ ਹੈ ਅਤੇ ਮਨੁੱਖੀ ਖੂਨ ਵਿੱਚ ਕਲੈਸਟਰੋਲ ਦੀ ਮਾਤਰਾ ਨੂੰ ਘਟਾਉਦਾ ਹੈ। ਵੱਡੇ ਪੱਧਰ ਤੇ ਲਸਣ ਦੀ ਖੇਤੀ ਮੱਧ ਪ੍ਰਦੇਸ਼, ਗੁਜ਼ਰਾਤ, ਰਾਜਸਥਾਨ ,ਉੜੀਸਾ, ਉੱਤਰਪ੍ਰਦੇਸ਼ , ਮਹਾਰਾਸ਼ਟਰ , ਪੰਜਾਬ ਅਤੇ ਹਰਿਆਣਾ ਵਿੱਚ ਕੀਤੀ ਜਾਂਦੀ ਹੈ।

ਜਲਵਾਯੂ

  • Season

    Temperature

    10-30°C
  • Season

    Rainfall

    600-700mm
  • Season

    Harvesting Temperature

    10-15°C
  • Season

    Sowing Temperature

    25-30°C
  • Season

    Temperature

    10-30°C
  • Season

    Rainfall

    600-700mm
  • Season

    Harvesting Temperature

    10-15°C
  • Season

    Sowing Temperature

    25-30°C
  • Season

    Temperature

    10-30°C
  • Season

    Rainfall

    600-700mm
  • Season

    Harvesting Temperature

    10-15°C
  • Season

    Sowing Temperature

    25-30°C
  • Season

    Temperature

    10-30°C
  • Season

    Rainfall

    600-700mm
  • Season

    Harvesting Temperature

    10-15°C
  • Season

    Sowing Temperature

    25-30°C

ਮਿੱਟੀ

ਇਸਨੂੰ ਕਿਸੇ ਤਰਾਂ ਦੀ ਵੀ ਹਲਕੀ ਤੋ ਭਾਰੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ। ਡੂੰਘੀ ਮੈਰਾ,ਵਧੀਆਂ ਜਲ ਨਿਕਾਸ ਵਾਲੀ, ਪਾਣੀ  ਨੂੰ ਬੰਨ ਕੇ ਰੱਖਣ ਵਾਲੀ ਅਤੇ ਵਧੀਆ ਜੈਵਿਕ ਖਣਿਜ਼ਾਂ ਵਾਲੀ ਜਮੀਨ ਸਭ ਤੋ ਵਧੀਆ ਰਹਿੰਦੀ ਹੈ। ਨਰਮ ਅਤੇ ਰੇਤਲੀਆ ਜਮੀਨਾਂ ਇਸ ਲਈ ਵਧੀਆਂ ਨਹੀਂ ਹੁੰਦੀਆ ਕਿਉਕਿ ਇਸ ਵਿੱਚ ਬਣੀਆਂ ਗੰਢਾਂ ਛੇਤੀ ਖਰਾਬ ਹੋ ਜਾਦੀਆਂ ਹਨ। ਜਮੀਨ ਦਾ pH 6-7 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

PG 17: ਇਸ ਪੌਦੇ ਦੇ ਪੱਤੇ ਗੂੜੇ ਹਰੇ ਰੰਗ ਦੇ ਅਤੇ ਉੱਪਰਲੀ ਪਰਤ ਚਿੱਟੀ ਅਤੇ ਆਕਰਸ਼ਿਤ ਹੁੰਦੀ ਹੈ ਜਿਸ ਵਿੱਚ 25-30 ਤੁਰੀਆਂ ਪ੍ਰਤੀ ਗੰਢ ਹੁੰਦੀਆਂ ਹਨ । ਇਹ ਕਿਸਮ 165-170 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 50 ਕੁਇੰਟਲ ਪ੍ਰਤੀ ਏਕੜ ਹੈ।

Yamuna Safed (G-1): ਇਸ ਦੀਆਂ ਗੰਢਾਂ ਸਖ਼ਤ ਅਤੇ ਚਿੱਟੀਆਂ ਹੁੰਦੀਆਂ ਹਨ ਅਤੇ ਤੁਰੀਆਂ ਦਾਤੀ ਆਕਾਰ ਦੀਆਂ ਹੁੰਦੀਆਂ ਹਨ ਅਤੇ ਹਰੇਕ ਗੰਢ ਵਿੱਚ 25- 30 ਤੁਰੀਆਂ ਹੁੰਦੀਆਂ ਹਨ।

Yamuna Safed 2(G-50): ਇਸ ਦੀਆਂ ਗੰਢੀਆਂ ਵੀ ਸਖਤ ਅਤੇ ਚਿੱਟੀਆਂ ਹੁੰਦੀਆਂ ਹਨ ਅਤੇ 35-40 ਤੁਰੀਆਂ ਪ੍ਰਤੀ ਗੰਢ ਹੁੰਦੀਆਂ ਹਨ।

Yamuna Safed 3 (G 282): ਗੰਢਾਂ ਚਿੱਟੀਆਂ ਅਤੇ ਅਕਾਰ ਵਿੱਚ ਵੱਡੀਆਂ ਹੁੰਦੀਆਂ ਹਨ ਅਤੇ 15-16 ਤੁਰੀਆਂ ਪ੍ਰਤੀ ਗੁੰਢ ਹੁੰਦੀਆਂ ਹਨ।

Yamuna Safed 4 (G 323): ਗੰਢਾ ਚਿੱਟੀਆਂ ਅਤੇ 20-25 ਤੁਰੀਆ ਪ੍ਰਤੀ ਗੰਢ ਹੁੰਦੀਆਂ ਹਨ।

ਹੋਰ ਰਾਜਾਂ ਦੀਆਂ ਕਿਸਮਾਂ

Bhima Purple: ਇਹ ਫਸਲ 120- 135  ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦੀ ਉੱਪਰਲੀ ਪਰਤ ਜਾਮਣੀ ਰੰਗ  ਦੀ ਹੋ ਜਾਂਦੀ ਹੈ । ਇਸ ਦਾ ਔਸਤਨ ਝਾੜ 24-28  ਕੁਇੰਟਲ ਪ੍ਰਤੀ ਏਕੜ ਹੈ ।

VL Garlic 1 :
ਇਸ ਦੀ ਉੱਪਰਲੀ ਪਰਤ ਚਿੱਟੇ ਰੰਗ ਦੀ ਹੋ ਜਾਂਦੀ ਹੈ । ਇਹ ਫਸਲ 180-190 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ । ਪਹਾੜੀ ਖੇਤਰਾਂ ਵਿੱਚ ਇਸ ਦਾ ਔਸਤਨ ਝਾੜ 56-60  ਕੁਇੰਟਲ ਪ੍ਰਤੀ ਏਕੜ ਅਤੇ ਸਮਤਲ ਖੇਤਰਾਂ ਵਿੱਚ 36-40 ਕੁਇੰਟਲ ਪ੍ਰਤੀ ਏਕੜ ਹੈ।

Yamuna Safed 5:
ਇਹ ਫਸਲ ਪੱਕ ਕੇ ਕਟਾਈ ਲਈ 150-160 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 68-72 ਕੁਇੰਟਲ ਪ੍ਰਤੀ ਏਕੜ ਹੈ ।

ਖੇਤ ਦੀ ਤਿਆਰੀ

ਖੇਤ ਨੂੰ 3- 4 ਵਾਰ ਵਾਹ ਕੇ ਨਰਮ ਕਰੋ ਅਤੇ ਜੈਵਿਕ ਖਣਿਜ਼ਾਂ ਨੂੰ ਵਧਾਉਣ ਲਈ ਰੂੜੀ ਦੀ ਖਾਦ ਪਾਉ। ਖੇਤ ਨੂੰ ਪੱਧਰਾ ਕਰਕੇ ਕਿਆਰਿਆ ਅਤੇ ਖਾਲਾ ਵਿੱਚ ਵੰਡ ਦਿਉ।

ਬਿਜਾਈ

ਬਿਜਾਈ ਦਾ ਸਮਾਂ

ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦਾ ਪਹਿਲਾ ਹਫਤਾ ਮੰਨਿਆਂ ਜਾਂਦਾ ਹੈ।

ਫਾਸਲਾ

ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਅਤੇ ਕਤਾਰਾਂ ਵਿੱਚ ਫਾਸਲਾ 15 ਸੈ:ਮੀ: ਰੱਖੋ।

ਬੀਜ ਦੀ ਡੂੰਘਾਈ

ਲਸਣ ਦੀਆਂ ਗੰਢੀਆਂ ਨੂੰ 3-5 ਸੈ:ਮੀ: ਡੂੰਘਾ ਅਤੇ ਉਸਦਾ ਉੱਗਰਣ ਵਾਲਾ ਸਿਰਾ ਉੱਪਰ ਨੂੰ ਰੱਖੋ।

ਬਿਜਾਈ ਦਾ ਢੰਗ

ਇਸ ਦੀ ਬਿਜਾਈ ਲਈ ਕੇਰਾ ਢੰਗ ਦੀ ਵਰਤੋ ਕਰੋ । ਬਿਜਾਈ ਹੱਥਾ ਨਾਲ ਜਾਂ ਮਸ਼ੀਨ ਨਾਲ ਕੀਤੀ ਜਾ ਸਕਦੀ ਹੈ। ਲਸਣ ਦੀਆਂ ਗੰਢੀਆਂ ਨੂੰ ਮਿੱਟੀ ਨਾਲ ਢੱਕ ਕੇ ਹਲਕੀ ਸਿੰਚਾਈ ਕਰੋ।

ਬੀਜ

ਬੀਜ ਦੀ ਮਾਤਰਾ

ਬਿਜਾਈ ਲਈ 225-250 ਕਿਲੋਗ੍ਰਾਮ ਬੀਜ  ਪ੍ਰਤੀ ਏਕੜ  ਬੀਜੋ।

ਬੀਜ ਦੀ ਸੋਧ

ਬੀਜ ਨੂੰ ਥੀਰਮ 2 ਗ੍ਰਾਮ ਪ੍ਰਤੀ ਕਿਲੋ +  ਬੈਨੋਮਾਈਲ 50 WP @ 1 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸੋਧ ਕੇ ਉਖੇੜਾ ਰੋਗ ਅਤੇ ਕਾਂਗਿਆਰੀ ਤੋਂ ਬਚਾਇਆ ਜਾ ਸਕਦਾ ਹੈ। ਰਸਾਇਣ ਵਰਤਣ ਤੋਂ ਬਾਅਦ ਬੀਜ ਨੂੰ ਟਰਾਈਕੋਡਰਮਾ ਵਿਰਾਇਡ 2 ਗ੍ਰਾਮ ਪ੍ਰਤੀ ਕਿੱਲੋ ਬੀਜ ਨਾਲ ਸੋਧ ਕੇ ਇਸਨੂੰ ਮਿੱਟੀ ਦੀਆਂ ਬਿਮਾਰੀਆਂ ਤੋ ਬਚਾਇਆ ਜਾ ਸਕਦਾ ਹੈ।
 

ਖਾਦਾਂ

 ਖਾਦਾਂ ( ਕਿਲੋ ਪ੍ਰਤੀ ਏਕੜ)

UREA SSP MURIATE OF POTASH
110 155 As per soil test

 

ਤੱਤ ( ਕਿਲੋ ਪ੍ਰਤੀ ਏਕੜ) 

NITROGEN PHOSPHORUS POTASH
50 25 -

 

ਬਿਜਾਈ ਤੋਂ 10 ਦਿਨ ਪਹਿਲਾਂ ਖੇਤ ਵਿੱਚ ਵਿੱਚ  2 ਟਨ ਰੂੜੀ ਦੀ ਖਾਦ ਪਾਉ।  50 ਕਿੱਲੋ ਨਾਈਟ੍ਰੋਜਨ (110 ਕਿਲੋ ਯੂਰੀਆ ) ਅਤੇ 25 ਕਿੱਲੋ ਫਾਸਫੋਰਸ (115 ਕਿੱਲੋ ਸਿੰਗਲ ਸੁਪਰ ਫਾਸਫੇਟ) ਪ੍ਰਤੀ ਏਕੜ ਪਾਉ। ਸਾਰੀ ਸਿੰਗਲ ਸੁਪਰ ਫਾਸਫੇਟ ਬਿਜਾਈ ਤੋਂ ਪਹਿਲਾਂ ਅਤੇ ਨਾਈਟ੍ਰੋਜਨ ਤਿੰਨ ਹਿੱਸਿਆ ਵਿੱਚ ਬਿਜਾਈ ਤੋਂ 30 ,45 ਅਤੇ 60 ਦਿਨਾਂ ਬਾਅਦ ਪਾਉ।
WSF: ਫ਼ਸਲ ਨੂੰ ਖੇਤ ਵਿੱਚ ਲਾਉਣ ਤੋਂ 10-15 ਦਿਨ ਬਾਅਦ 19:19:19 ਅਤੇ ਸੂਖਮ ਤੱਤ 2.5- 3 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ  ਸਪਰੇਅ ਕਰੋ।

ਨਦੀਨਾਂ ਦੀ ਰੋਕਥਾਮ

ਸ਼ੁਰੂ ਵਿੱਚ ਲਸਣ ਦਾ ਪੌਦਾ ਹੌਲੀ ਵਧਦਾ ਹੈ ਇਸ ਲਈ ਨਦੀਨ ਨਾਸ਼ਕਾਂ ਦੀ ਵਰਤੋਂ ਗੋਡੀ ਨਾਲੋ ਵਧੀਆ ਰਹਿੰਦੀ ਹੈ। ਨਦੀਨਾਂ ਨੂੰ ਰੋਕਣ ਲਈ  ਪੈਂਡੀਮੈਥਾਲਿਨ  1 ਲੀਟਰ ਪ੍ਰਤੀ 200 ਲੀਟਰ ਪਾਣੀ  ਪ੍ਰਤੀ ਏਕੜ ਵਿੱਚ ਪਾ ਕੇ ਬਿਜਾਈ ਤੋਂ 72 ਘੰਟਿਆਂ ਦੇ ਵਿੱਚ  ਸਪਰੇਅ ਕਰੋ। ਇਸ ਤੋਂ ਬਿਨਾਂ ਨਦੀਨ ਨਾਸ਼ਕ ਔਕਸੀਫਲੋਰਫਿਨ 425 ਮਿ:ਲੀ: ਲੀਟਰ ਪ੍ਰਤੀ 200 ਲੀਟਰ ਪਾਣੀ ਵਿੱਚ ਪਾ ਕੇ  ਸਪਰੇਅ ਬਿਜਾਈ ਤੋਂ 7 ਦਿਨ ਬਾਅਦ ਕਰੋ। ਨਦੀਨਾਂ ਦੀ ਰੋਕਥਾਮ ਲਈ 2 ਗੋਡੀਆ ਦੀ ਜਰੂਰਤ ਹੈ ।ਪਹਿਲੀ ਗੋਡੀ ਬਿਜਾਈ ਤੋਂ 1 ਮਹੀਨੇ ਬਾਅਦ ਅਤੇ ਦੂਜੀ ਗੋਡੀ ਬਿਜਾਈ ਤੋਂ 2 ਮਹੀਨੇ ਬਾਅਦ ਕਰੋ।

ਸਿੰਚਾਈ

ਸਿੰਚਾਈ ਵਾਤਾਵਰਨ ਅਤੇ ਜਮੀਨ ਦੇ ਅਨੁਸਾਰ ਕਰੋ। ਪਹਿਲੀ ਸਿੰਚਾਈ ਬਿਜਾਈ ਸਮੇਂ ਅਤੇ ਬਾਅਦ ਵਿੱਚ 10-15 ਦਿਨਾਂ ਦੇ ਵਕਫੇ ਤੇ ਕਰੋ।

ਪੌਦੇ ਦੀ ਦੇਖਭਾਲ

ਥਰਿੱਪ

ਕੀੜੇ ਮਕੌੜੇ ਤੇ ਰੋਕਥਾਮ

ਥਰਿੱਪ : ਜੇਕਰ ਇਸ ਕੀੜੇ  ਨੂੰ ਨਾ ਰੋਕਿਆ ਜਾਵੇ ਤਾਂ ਲਗਭਗ 50 ਪ੍ਰਤੀਸ਼ਤ ਤੱਕ ਝਾੜ ਘਟ ਜਾਂਦਾ ਹੈ ਅਤੇ ਇਹ ਖੁਸ਼ਕ ਵਾਤਾਵਰਨ ਵਿੱਚ ਆਮ ਤੌਰ ਤੇ  ਆੳਂਦਾ ਹੈ। ਇਹ ਪੱਤੇ ਦਾ ਰਸ ਚੂਸ ਕੇ ਉਸਨੂੰ ਠੂਠੀ ਦੇ ਅਕਾਰ ਦਾ ਬਣਾ ਦਿੰਦਾ ਹੈ। ਇਸ ਨੂੰ ਰੋਕਣ ਲਈ ਨੀਲੇ ਚਿੱਪਣ ਵਾਲੇ ਯੰਤਰ 6-8 ਪ੍ਰਤੀ ਏਕੜ ਲਗਾਉ। ਜੇਕਰ ਖੇਤ ਵਿੱਚ ਇਸਦਾ ਨੁਕਸਾਨ ਜ਼ਿਆਦਾ ਹੋਵੇ ਤਾਂ ਫਿਪਰੋਨਿਲ  30 ਮਿਲੀਲੀਟਰ ਪ੍ਰਤੀ 15 ਲੀਟਰ ਪਾਣੀ ਜਾਂ ਪ੍ਰਫੈੱਨੋਫੋਸ 10 ਮਿਲੀਲੀਟਰ + ਕਾਰਬੋਸੁਲਫਾਨ 10 ਮਿਲੀਲੀਟਰ ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ 8- 10 ਦਿਨਾਂ ਬਾਅਦ ਕਰੋ।

ਚਿੱਟੇ ਸੁੰਡ

ਚਿੱਟੀ ਸੁੰਡੀ: ਇਸ ਸੁੰਡੀ ਦਾ ਹਮਲਾ ਜਨਵਰੀ-ਫਰਵਰੀ ਦੇ ਮਹੀਨੇ ਹੁੰਦਾ ਹੈ ਅਤੇ ਇਹ ਜੜ੍ਹਾਂ ਨੂੰ ਖਾਂਦੀਆਂ ਹਨ ਅਤੇ ਪੱਤਿਆ ਨੁੰ ਸੁਕਾ ਦਿੰਦੀਆ ਹਨ।.
ਇਸ ਨੂੰ ਰੋਕਣ ਲਈ ਕਾਰਬਰਿਲ 4 ਕਿਲੋਗ੍ਰਾਮ ਜਾਂ ਫੋਰੇਟ 4 ਕਿਲੋਗ੍ਰਾਮ  ਜਮੀਨ ਵਿੱਚ ਪਾ ਕੇ ਹਲਕੀ ਸਿੰਚਾਈ ਕਰੋ ਜਾਂ ਕਲੋਰਪਾਈਰੀਫੋਸ 1 ਲੀਟਰ ਪ੍ਰਤੀ ਏਕੜ ਪਾਣੀ ਅਤੇ ਰੇਤ ਨਾਲ ਮਿਲਾ ਕੇ ਪਾਉ।

ਜਾਮਨੀ ਧੱਬੇ ਅਤੇ ਤਣੇ ਦਾ ਝੁਲਸ ਰੋਗ

ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ

ਜਾਮਣੀ ਅਤੇ ਪੀਲੇ ਧੱਬੇ : ਜਿਅਦਾ ਹਮਲੇ ਦੀ ਸੂਰਤ ਵਿੱਚ ਲਗਭਗ 70 % ਤੱਕ ਨੁਕਸਾਨ ਹੋ ਜਾਂਦਾ ਹੈ। ਪੱਤਿਆ ਉਤੇ ਜਾਮਣੀ ਧੱਬੇ ਦਿਖਾਈ ਦਿੰਦੇ ਹਨ।ਪੀਲੀਆਂ ਧਾਰੀਆਂ ਭੂਰੇ ਰੰਗ ਦੀਆਂ ਹੋ ਕੇ ਪੱਤਿਆ ਦੇ ਸਿਰਿਆਂ ਤੱਕ ਪਹੁੰਚ ਜਾਦੀਆ ਹਨ। ਇਸਨੂੰ ਰੋਕਣ ਲਈ ਪ੍ਰੋਪੀਨੇਬ 70 %  WP 350 ਗ੍ਰਾਮ ਪ੍ਰਤੀ ਏਕੜ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ, 10 ਦਿਨਾਂ ਦੇ ਵਕਫੇ ਤੇ ਦੋ ਵਾਰ ਕਰੋ।

ਫਸਲ ਦੀ ਕਟਾਈ

ਇਹ ਫ਼ਸਲ ਬਿਜਾਈ ਤੋਂ 135- 150 ਦਿਨ ਬਾਅਦ ਜਾਂ ਜਦੋਂ 50 % ਪੱਤੇ ਪੀਲੇ ਹੋ ਜਾਣ ਅਤੇ ਸੁੱਕ ਜਾਣ ਉਦੋ ਵੱਢੀ ਜਾ ਸਕਦੀ ਹੈ। ਵਾਢੀ ਤੋਂ 15 ਦਿਨ ਪਹਿਲਾਂ ਸਿੰਚਾਈ ਬੰਦ ਕਰ ਦਿਉ। ਪੌਦਿਆਂ ਨੂੰ ਪੁੱਟ ਕੇ  ਛੋਟੇ ਗੁੱਛਿਆਂ ਵਿੱਚ ਬੰਨੋ ਅਤੇ 2-3 ਦਿਨ ਲਈ ਖੇਤ ਵਿੱਚ ਸੁੱਕਣ ਲਈ ਰੱਖ ਦਿਉ। ਪੂਰੀ ਤਰਾ ਸੁੱਕਣ ਤੋਂ ਬਾਅਦ ਸੁੱਕੇ ਹੋਏ ਤਣੇ ਵੱਢ ਦਿਉ ਅਤੇ ਗੰਢਾ ਨੂੰ ਸਾਫ਼ ਕਰੋ।

ਕਟਾਈ ਤੋਂ ਬਾਅਦ

ਵਾਢੀ ਕਰਨ ਅਤੇ ਸਕਾਉਣ ਤੋਂ ਬਾਅਦ ਗੰਢਾਂ ਨੂੰ ਆਕਾਰ ਦੇ ਅਨੁਸਾਰ ਵੰਡੋ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare