ਆਂਵਲਾ ਦੀ ਫਸਲ

ਆਮ ਜਾਣਕਾਰੀ

ਆਂਵਲਾ ਨੂੰ ਆਮ ਤੌਰ ਤੇ ਭਾਰਤੀ ਗੂਸਬੇਰੀ ਜਾਂ ਨੇਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਫਸਲ ਬਹੁਤ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਦੇ ਕੰਮ ਆਉਂਦੀ ਹੈ। ਆਂਵਲੇ ਤੋਂ ਅਨੀਮੀਆ, ਜ਼ਖਮਾਂ, ਦਸਤ, ਦੰਦ ਦੇ ਦਰਦ, ਬੁਖਾਰ ਆਦਿ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਇਸਦੇ ਫਲ ਵਿਟਾਮਿਨ-ਸੀ ਦੇ ਭਰਪੂਰ ਸ੍ਰੋਤ ਹਨ। ਆਂਵਲਾ ਦੇ ਹਰੇ ਫਲਾਂ ਨੂੰ ਆਚਾਰ ਬਣਾਉਣ ਲਈ ਵਰਤਿਆ ਜਾਂਦਾ ਹੈ। ਆਂਵਲੇ ਤੋਂ ਕਈ ਤਰ੍ਹਾਂ ਦੇ ਉਤਪਾਦ ਜਿਵੇਂ ਕਿ ਸ਼ੈਂਪੂ, ਵਾਲਾਂ ਦਾ ਤੇਲ, ਡਾਈ, ਟੂਥ ਪਾਊਡਰ ਅਤੇ ਚਿਹਰੇ ਤੇ ਲਾਉਣ ਲਈ ਕਰੀਮ ਆਦਿ ਬਣਾਏ ਜਾਂਦੇ ਹਨ। ਇਹ ਇੱਕ ਮੁਲਾਇਮ ਅਤੇ ਬਰਾਬਰ ਟਾਹਣੀਆਂ ਵਾਲਾ ਰੁੱਖ ਹੈ, ਜਿਸਦੀ ਔਸਤ ਉੱਚਾਈ 8-18 ਮੀ. ਹੁੰਦੀ ਹੈ। ਇਸ ਫਸਲ ਦੇ ਫੁੱਲ ਹਰੇ-ਪੀਲੇ ਰੰਗ ਦੇ ਅਤੇ ਦੋ ਕਿਸਮ ਦੇ ਹੁੰਦੇ ਹਨ, ਨਰ ਫੁੱਲ ਅਤੇ ਮਾਦਾ ਫੁੱਲ। ਇਸਦੇ ਫਲ ਹਲਕੇ ਪੀਲੇ ਰੰਗ ਦੇ ਹੁੰਦੇ ਹਨ ਅਤੇ ਇਹਨਾਂ ਦਾ ਵਿਆਸ 1.3-1.6 ਸੈ.ਮੀ. ਹੁੰਦਾ ਹੈ। ਭਾਰਤ ਵਿੱਚ ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਆਂਵਲਾ ਉਗਾਉਣ ਵਾਲੇ ਮੁੱਖ ਰਾਜ ਹਨ।

ਜਲਵਾਯੂ

  • Season

    Temperature

    46-48°C
  • Season

    Rainfall

    630-800 mm
  • Season

    Sowing Temperature

    22-30°C
  • Season

    Harvesting Temperature

    8-15°C
  • Season

    Temperature

    46-48°C
  • Season

    Rainfall

    630-800 mm
  • Season

    Sowing Temperature

    22-30°C
  • Season

    Harvesting Temperature

    8-15°C
  • Season

    Temperature

    46-48°C
  • Season

    Rainfall

    630-800 mm
  • Season

    Sowing Temperature

    22-30°C
  • Season

    Harvesting Temperature

    8-15°C
  • Season

    Temperature

    46-48°C
  • Season

    Rainfall

    630-800 mm
  • Season

    Sowing Temperature

    22-30°C
  • Season

    Harvesting Temperature

    8-15°C

ਮਿੱਟੀ

ਇਸ ਫਸਲ ਦੇ ਸਖਤ-ਪਨ ਕਾਰਨ ਇਸਨੂੰ ਕਈ ਕਿਸਮ ਦੀਆਂ ਮਿੱਟੀਆਂ ਵਿੱਚ ਉਗਾਇਆ ਜਾ ਸਕਦਾ ਹੈ। ਇਸਦੀ ਖੇਤੀ ਹਲਕੀ ਤੇਜ਼ਾਬੀ ਤੋਂ ਲੂਣੀ ਮਿੱਟੀ ਅਤੇ ਚੂਨੇ ਵਾਲੀ ਮਿੱਟੀ ਵਿੱਚ ਵੀ ਕੀਤੀ ਜਾ ਸਕਦੀ ਹੈ। ਜੇਕਰ ਇਸਨੂੰ ਵਧੀਆ ਨਿਕਾਸ ਵਾਲੀ ਉਪਜਾਊ ਦੋਮਟ ਮਿੱਟੀ ਵਿੱਚ ਉਗਾਇਆ ਜਾਵੇ, ਤਾਂ ਇਹ ਬਹੁਤ ਵਧੀਆ ਪੈਦਾਵਾਰ ਦਿੰਦੀ ਹੈ। ਇਸ ਨੂੰ ਦਰਮਿਆਨੀ ਖਾਰੀ ਮਿੱਟੀ ਵਿੱਚ ਵੀ ਉਗਾਈ ਜਾ ਸਕਦੀ ਹੈ। ਇਸ ਫਸਲ ਲਈ ਮਿੱਟੀ ਦਾ pH 6.5-9.5 ਹੋਣਾ ਚਾਹੀਦਾ ਹੈ। ਇਹ ਫਸਲ ਭਾਰੀ ਮਿੱਟੀ ਵਿੱਚ ਨਾ ਉਗਾਓ।

ਪ੍ਰਸਿੱਧ ਕਿਸਮਾਂ ਅਤੇ ਝਾੜ

Banarasi: ਇਹ ਇੱਕ ਛੇਤੀ ਪੱਕਣ ਵਾਲੀ ਕਿਸਮ ਹੈ, ਜੋ ਕਿ ਅੱਧ-ਅਕਤੂਬਰ ਤੋਂ ਅੱਧ-ਨਵੰਬਰ ਤੱਕ ਪੱਕ ਜਾਂਦੀ ਹੈ। ਇਸ ਕਿਸਮ ਦੇ ਫਲਾਂ ਆਕਾਰ ਵੱਡਾ, ਘੱਟ ਤੋਂ ਘੱਟ ਭਾਰ 48 ਗ੍ਰਾਮ, ਛਿਲਕਾ ਮੁਲਾਇਮ ਹੁੰਦਾ ਹੈ ਅਤੇ ਫਲ ਸਾਂਭਣਯੋਗ ਨਹੀਂ ਹੁੰਦੇ ਹਨ। ਇਸ ਕਿਸਮ ਵਿੱਚ 1.4% ਰੇਸ਼ਾ ਪਾਇਆ ਜਾਂਦਾ ਹੈ। ਇਸਦਾ ਔਸਤਨ ਝਾੜ 120 ਕਿਲੋ ਪ੍ਰਤੀ ਰੁੱਖ ਹੁੰਦਾ ਹੈ।

Krishna: ਇਹ ਵੀ ਛੇਤੀ ਪੱਕਣ ਵਾਲੀ ਕਿਸਮ ਹੈ, ਜੋ ਕਿ ਅੱਧ-ਅਕਤੂਬਰ ਤੋਂ ਅੱਧ-ਨਵੰਬਰ ਤੱਕ ਪੱਕ ਜਾਂਦੀ ਹੈ। ਇਸ ਕਿਸਮ ਦੇ ਫਲਾਂ ਆਕਾਰ ਦਰਮਿਆਨੇ ਤੋਂ ਵੱਡਾ, 44.6 ਗ੍ਰਾਮ ਭਾਰ, ਛਿਲਕਾ ਮੁਲਾਇਮ ਅਤੇ ਸਮਾਨ ਧਾਰੀਆਂ ਵਾਲਾ ਹੁੰਦਾ ਹੈ। ਇਸ ਕਿਸਮ ਵਿੱਚ 1.4% ਰੇਸ਼ਾ ਪਾਇਆ ਜਾਂਦਾ ਹੈ। ਇਸਦਾ ਔਸਤਨ ਝਾੜ 123 ਕਿਲੋ ਪ੍ਰਤੀ ਰੁੱਖ ਹੁੰਦਾ ਹੈ।

NA-9: ਇਹ ਵੀ ਇੱਕ ਛੇਤੀ ਪੱਕਣ ਵਾਲੀ ਕਿਸਮ ਹੈ। ਇਹ ਅੱਧ-ਅਕਤੂਬਰ ਤੋਂ ਅੱਧ-ਨਵੰਬਰ ਤੱਕ ਪੱਕ ਜਾਂਦੀ ਹੈ। ਇਸ ਕਿਸਮ ਦੇ ਵੱਡੇ ਆਕਾਰ ਦੇ, ਭਾਰ 50.3 ਗ੍ਰਾਮ, ਲੰਬਕਾਰ, ਛਿਲਕਾ ਮੁਲਾਇਮ ਅਤੇ ਪਤਲਾ ਹੁੰਦਾ ਹੈ। ਇਸ ਕਿਸਮ ਵਿੱਚ ਰੇਸ਼ੇ ਦੀ ਮਾਤਰਾ ਘੱਟ 0.9% ਅਤੇ ਵਿਟਾਮਿਨ ਸੀ ਦੀ ਮਾਤਰਾ ਸਭ ਤੋਂ ਜ਼ਿਆਦਾ 100 ਗ੍ਰਾਮ ਹੁੰਦੀ ਹੈ। ਇਹ ਕਿਸਮ ਜੈਮ, ਜੈਲੀ ਅਤੇ ਕੈਂਡੀਆਂ ਬਣਾਉਣ ਲਈ ਵਰਤੀ ਜਾਂਦੀ ਹੈ।

NA-10: ਇਹ ਵੀ ਇੱਕ ਛੇਤੀ ਪੱਕਣ ਵਾਲੀ ਕਿਸਮ ਹੈ, ਜੋ ਅੱਧ-ਅਕਤੂਬਰ ਤੋਂ ਅੱਧ-ਨਵੰਬਰ ਤੱਕ ਪੱਕ ਜਾਂਦੀ ਹੈ। ਇਸ ਕਿਸਮ ਦੇ ਫਲਾਂ ਦਾ ਆਕਾਰ ਦਰਮਿਆਨੇ ਤੋਂ ਵੱਡੇ ਆਕਾਰ ਦੇ, ਭਾਰ 41.5 ਗ੍ਰਾਮ, ਛਿਲਕਾ ਖੁਰਦਰਾ ਹੁੰਦਾ ਹੈ ਅਤੇ ਇਸਦੇ 6 ਵੱਖ-ਵੱਖ ਭਾਗ ਹੁੰਦੇ ਹਨ। ਇਸਦੇ ਗੁੱਦੇ ਦਾ ਰੰਗ ਚਿੱਟਾ-ਹਰਾ ਹੁੰਦਾ ਹੈ ਅਤੇ ਇਸ ਵਿੱਚ ਰੇਸ਼ੇ ਦੀ ਮਾਤਰਾ 1.5% ਹੁੰਦੀ ਹੈ।

Francis: ਇਹ ਮੱਧ-ਰੁੱਤ ਦੀ ਫਸਲ ਹੈ, ਜੋ ਅੱਧ-ਨਵੰਬਰ ਤੋਂ ਅੱਧ-ਦਸੰਬਰ ਤੱਕ ਹੁੰਦੀ ਹੈ। ਇਸ ਕਿਸਮ ਦੇ ਫਲਾਂ ਦਾ ਆਕਾਰ ਵੱਡਾ, ਭਾਰ 45.8 ਗ੍ਰਾਮ ਅਤੇ ਰੰਗ ਹਰਾ-ਚਿੱਟਾ ਹੁੰਦਾ ਹੈ। ਇਸ ਕਿਸਮ ਵਿੱਚ ਰੇਸ਼ੇ ਦੀ ਮਾਤਰਾ 1.5% ਹੁੰਦੀ ਹੈ। ਇਸ ਕਿਸਮ ਨੂੰ ਹਾਥੀ ਝੂਲ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਸ ਦੀਆਂ ਟਾਹਣੀਆਂ ਲਮਕਵੀਆਂ ਹੁੰਦੀਆਂ ਹਨ।

NA-7: ਇਹ ਮੱਧ-ਰੁੱਤ ਦੀ ਫਸਲ ਹੈ, ਜੋ ਅੱਧ-ਨਵੰਬਰ ਤੋਂ ਅੱਧ-ਦਸੰਬਰ ਤੱਕ ਦੀ ਹੁੰਦੀ ਹੈ। ਇਸ ਕਿਸਮ ਦੇ ਫਲਾਂ ਦਾ ਆਕਾਰ ਦਰਮਿਆਨੇ ਤੋਂ ਵੱਡਾ, ਭਾਰ 44 ਗ੍ਰਾਮ ਅਤੇ ਰੰਗ ਹਰਾ-ਚਿੱਟਾ ਹੁੰਦਾ ਹੈ। ਇਸ ਕਿਸਮ ਵਿੱਚ ਰੇਸ਼ੇ ਦੀ ਮਾਤਰਾ 1.5% ਹੁੰਦੀ ਹੈ।

Kanchan: ਇਹ ਮੱਧ-ਰੁੱਤ ਦੀ ਫਸਲ ਹੈ, ਜੋ ਅੱਧ-ਨਵੰਬਰ ਤੋਂ ਅੱਧ-ਦਸੰਬਰ ਤੱਕ ਦੀ ਹੁੰਦੀ ਹੈ। ਇਸ ਕਿਸਮ ਦੇ ਫਲਾਂ ਦਾ ਆਕਾਰ ਛੋਟਾ ਅਤੇ ਭਾਰ 30.2 ਗ੍ਰਾਮ ਹੁੰਦਾ ਹੈ। ਇਸ ਕਿਸਮ ਵਿੱਚ ਰੇਸ਼ੇ ਦੀ ਮਾਤਰਾ 1.5% ਅਤੇ  ਵਿਟਾਮਿਨ ਸੀ ਦੀ ਮਾਤਰਾ ਦਰਮਿਆਨੀ ਹੁੰਦੀ ਹੈ। ਇਸ ਕਿਸਮ ਦਾ ਔਸਤਨ ਝਾੜ 121 ਕਿਲੋ ਪ੍ਰਤੀ ਰੁੱਖ ਹੁੰਦਾ ਹੈ।

NA-6: ਇਹ ਮੱਧ-ਰੁੱਤ ਦੀ ਫਸਲ ਹੈ, ਜੋ ਅੱਧ-ਨਵੰਬਰ ਤੋਂ ਅੱਧ-ਦਸੰਬਰ ਤੱਕ ਦੀ ਹੁੰਦੀ ਹੈ। ਇਸ ਕਿਸਮ ਦੇ ਫਲਾਂ ਦਾ ਆਕਾਰ ਦਰਮਿਆਨਾ ਅਤੇ ਭਾਰ 38.8 ਗ੍ਰਾਮ ਹੁੰਦਾ ਹੈ। ਇਸ ਵਿੱਚ ਰੇਸ਼ੇ ਦੀ ਮਾਤਰਾ ਸਭ ਤੋਂ ਘੱਟ 0.8%, ਵਿਟਾਮਿਨ ਸੀ ਦੀ ਮਾਤਰਾ ਦਰਮਿਆਨੀ 100 ਗ੍ਰਾਮ ਅਤੇ ਫੀਨੋਲਿਕ ਦੀ ਮਾਤਰਾ ਵੀ ਘੱਟ ਹੁੰਦੀ ਹੈ। ਇਹ ਕਿਸਮ ਜੈਮ ਅਤੇ ਕੈਂਡੀਆਂ ਬਣਾਉਣ ਲਈ ਵਰਤੀ ਜਾਂਦੀ ਹੈ।

Chakiya: ਇਹ ਅੱਧ-ਦਸੰਬਰ ਤੋਂ  ਅੱਧ-ਜਨਵਰੀ ਤੱਕ ਦੇਰ ਨਾਲ ਪੱਕਣ ਵਾਲੀ ਕਿਸਮ ਹੈ। ਇਸ ਕਿਸਮ ਦੇ ਫਲਾਂ ਦਾ ਆਕਾਰ ਦਰਮਿਆਨਾ, ਭਾਰ 33.4 ਗ੍ਰਾਮ ਹੁੰਦਾ ਹੈ। ਇਸ ਵਿੱਚ 789 ਮਿ.ਗ੍ਰਾ./100 ਗ੍ਰਾਮ ਵਿਟਾਮਿਨ ਸੀ ਦੀ ਮਾਤਰਾ, 3.4% ਪੈਕਟਿਨ ਅਤੇ 2% ਰੇਸ਼ਾ ਹੁੰਦਾ ਹੈ। ਇਸਨੂੰ ਆਚਾਰ ਅਤੇ ਖੁਸ਼ਕ ਟੁਕੜੇ ਬਣਾਉਣ ਲਈ ਵਰਤਿਆ ਜਾਂਦਾ ਹੈ।

ਖੇਤ ਦੀ ਤਿਆਰੀ

ਆਂਵਲੇ ਦੀ ਖੇਤੀ ਲਈ ਚੰਗੀ ਤਰ੍ਹਾਂ ਵਾਹੀ ਅਤੇ ਜੈਵਿਕ ਮਿੱਟੀ ਦੀ ਲੋੜ ਹੈ। ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ ਵਾਹੋ। ਰੂੜੀ ਦੀ ਖਾਦ ਵਰਗੀਆਂ ਜੈਵਿਕ ਖਾਦਾਂ ਨੂੰ ਮਿੱਟੀ ਵਿੱਚ ਪਾਓ। ਫਿਰ 15×15 ਸੈ.ਮੀ. ਆਕਾਰ ਦੇ 2.5 ਸੈ.ਮੀ. ਡੂੰਘੇ ਨਰਸਰੀ ਬੈੱਡ ਬਣਾਓ।

ਬਿਜਾਈ

ਬਿਜਾਈ ਦਾ ਸਮਾਂ
ਆਂਵਲਾ ਦੀ ਖੇਤੀ ਜੁਲਾਈ ਤੋਂ ਸਤੰਬਰ ਮਹੀਨੇ ਕੀਤੀ ਜਾਂਦੀ ਹੈ। ਉਦੇਪੁਰ ਵਿੱਚ ਇਸਦੀ ਖੇਤੀ ਜਨਵਰੀ ਤੋਂ ਫਰਵਰੀ ਮਹੀਨੇ ਵਿੱਚ ਕੀਤੀ ਜਾਂਦੀ ਹੈ।

ਫਾਸਲਾ
ਮਈ-ਜੂਨ ਮਹੀਨੇ ਵਿੱਚ ਕਲੀਆਂ ਵਾਲੇ ਨਵੇਂ ਪੌਦਿਆਂ ਨੂੰ 4.5 x 4.5 ਮੀਟਰ ਦੇ ਫਾਸਲੇ 'ਤੇ ਬੀਜੋ।

ਬੀਜ ਦੀ ਡੂੰਘਾਈ
1 ਮੀਟਰ ਡੂੰਘੇ ਵਰਗਾਕਾਰ ਟੋਏ ਪੁੱਟੋ ਅਤੇ ਫਿਰ 15-20 ਦਿਨ ਲਈ ਧੁੱਪ ਵਿੱਚ ਖੁੱਲੇ ਛੱਡ ਦਿਓ।

ਬਿਜਾਈ ਦਾ ਢੰਗ
ਕਲੀਆਂ ਵਾਲੇ ਨਵੇਂ ਪੌਦਿਆਂ ਦੀ ਪਨੀਰੀ ਨੂੰ ਮੁੱਖ ਖੇਤ ਵਿੱਚ ਲਗਾਇਆ ਜਾਂਦਾ ਹੈ।

ਬੀਜ

ਬੀਜ ਦੀ ਮਾਤਰਾ
ਚੰਗੀ ਪੈਦਾਵਾਰ ਲਈ 200 ਗ੍ਰਾਮ ਪ੍ਰਤੀ ਏਕੜ ਬੀਜਾਂ ਦੀ ਵਰਤੋਂ ਕਰੋ।

ਬੀਜ ਦੀ ਸੋਧ

ਫਸਲ ਨੂੰ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਅਤੇ ਕੀੜੇ-ਮਕੌੜੇ ਤੋਂ ਬਚਾਉਣ ਅਤੇ ਵਧੀਆ ਪੁੰਗਰਾਅ ਲਈ, ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਜਿਬਰੇਲਿਕ ਐਸਿਡ 200-500 ਪੀ ਪੀ ਐੱਮ ਨਾਲ ਸੋਧੋ। ਰਸਾਇਣਿਕ ਸੋਧ ਤੋਂ ਬਾਅਦ ਬੀਜਾਂ ਨੂੰ ਹਵਾ ਵਿੱਚ ਸੁਕਾਓ।

ਖਾਦਾਂ

ਤੱਤ(ਗ੍ਰਾਮ ਪ੍ਰਤੀ ਪੌਦਾ)

NITROGEN PHOSPHORUS POTASH
100 50 100

 

ਜ਼ਮੀਨ ਦੀ ਤਿਆਰੀ ਸਮੇਂ ਮਿੱਟੀ ਵਿੱਚ 10 ਕਿੱਲੋ ਰੂੜੀ ਦੀ ਖਾਦ ਚੰਗੀ ਤਰ੍ਹਾਂ ਮਿਲਾਓ। ਖੇਤ ਵਿੱਚ ਨਾਈਟ੍ਰੋਜਨ 100 ਗ੍ਰਾਮ, ਫਾਸਫੋਰਸ 50 ਗ੍ਰਾਮ ਅਤੇ ਪੋਟਾਸ਼ੀਅਮ 100 ਗ੍ਰਾਮ ਪ੍ਰਤੀ ਪੌਦਾ ਪਾਓ। ਖਾਦਾਂ ਇੱਕ ਸਾਲ ਦੇ ਪੌਦੇ ਨੂੰ ਪਾਓ ਅਤੇ 10 ਸਾਲ ਤੱਕ ਖਾਦ ਦੀ ਮਾਤਰਾ ਵਧਾਉਂਦੇ ਰਹੋ। ਫਾਸਫੋਰਸ ਦੀ ਪੂਰੀ ਅਤੇ ਪੋਟਾਸ਼ੀਅਮ ਅਤੇ ਨਾਈਟ੍ਰੋਜਨ ਅੱਧੀ ਮਾਤਰਾ ਸ਼ੁਰੂਆਤੀ ਖਾਦ ਦੇ ਤੌਰ 'ਤੇ ਜਨਵਰੀ-ਫਰਵਰੀ ਦੇ ਮਹੀਨੇ ਵਿੱਚ ਪਾਓ। ਬਾਕੀ ਬਚੀ ਅੱਧੀ ਖੁਰਾਕ ਅਗਸਤ ਮਹੀਨੇ ਪਾਓ। ਬੋਰੋਨ ਅਤੇ ਜ਼ਿੰਕ ਸਲਫੇਟ 100-500 ਗ੍ਰਾਮ, ਸੋਡੀਅਮ ਦੀ ਜ਼ਿਆਦਾ ਮਾਤਰਾ ਵਾਲੀ ਮਿੱਟੀ ਵਿੱਚ ਪੌਦੇ ਦੀ ਉਮਰ ਅਤੇ ਸਿਹਤ ਮੁਤਾਬਿਕ ਪਾਓ।

ਨਦੀਨਾਂ ਦੀ ਰੋਕਥਾਮ

ਖੇਤ ਨੂੰ ਨਦੀਨ-ਮੁਕਤ ਬਣਾਉਣ ਲਈ ਸਮੇਂ-ਸਮੇਂ 'ਤੇ ਗੋਡੀ ਕਰੋ। ਕਟਾਈ-ਸ਼ਟਾਈ ਵੀ ਕਰੋ। ਟੇਢੀਆਂ-ਮੇਢੀਆਂ ਟਾਹਣੀਆਂ ਕੱਟ ਦਿਓ ਅਤੇ ਕੇਵਲ 4-5 ਸਿੱਧੀਆਂ ਟਾਹਣੀਆਂ ਹੀ ਹੋਰ ਵਾਧੇ ਲਈ ਰੱਖੋ।

ਨਦੀਨਾਂ ਦੀ ਰੋਕਥਾਮ ਲਈ ਮਲਚਿੰਗ ਦਾ ਤਰੀਕਾ ਵੀ ਬਹੁਤ ਪ੍ਰਭਾਵਸ਼ਾਲੀ ਹੈ। ਗਰਮੀਆਂ ਵਿੱਚ ਮਲਚਿੰਗ ਪੌਦੇ ਦੇ ਮੁੱਢ ਤੋਂ 15-10 ਸੈ.ਮੀ. ਦੇ ਤਣੇ ਤੱਕ ਕਰੋ।

ਸਿੰਚਾਈ

ਗਰਮੀਆਂ ਵਿੱਚ ਸਿੰਚਾਈ 15 ਦਿਨਾਂ ਦੇ ਫਾਸਲੇ 'ਤੇ ਕਰੋ ਅਤੇ ਸਰਦੀਆਂ ਵਿੱਚ ਅਕਤੂਬਰ-ਦਸੰਬਰ ਮਹੀਨੇ ਹਰ ਰੋਜ਼ ਤੁਪਕਾ ਸਿੰਚਾਈ ਦੁਆਰਾ 25-30 ਲੀਟਰ ਪਾਣੀ ਪ੍ਰਤੀ ਪੌਦਾ ਦਿਓ। ਮਾਨਸੂਨ ਵਾਲੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਫੁੱਲ ਨਿਕਲਣ ਸਮੇਂ ਸਿੰਚਾਈ ਨਾ ਕਰੋ।

ਪੌਦੇ ਦੀ ਦੇਖਭਾਲ

ਸੱਕ ਖਾਣ ਵਾਲੀ ਸੁੰਡੀ
  • ਕੀੜੇ-ਮਕੌੜੇ ਤੇ ਰੋਕਥਾਮ

ਸੱਕ ਖਾਣ ਵਾਲੀ ਸੁੰਡੀ: ਇਹ ਤਣੇ ਅਤੇ ਸੱਕ ਨੂੰ ਖਾ ਕੇ ਨੁਕਸਾਨ ਪਹੁੰਚਾਉਂਦੀ ਹੈ।
ਇਨ੍ਹਾਂ ਕੀੜਿਆਂ ਤੋਂ ਬਚਾਅ ਲਈ ਸੁਰਾਖਾਂ ਵਿੱਚ ਕੁਇਨਲਫੋਸ 0.01% ਜਾਂ ਫੈੱਨਵੈਲਰੇਟ 0.05% ਪਾਓ।

ਪਿੱਤ ਵਾਲੀ ਸੁੰਡੀ

ਪਿੱਤ ਵਾਲੀ ਸੁੰਡੀ: ਇਹ ਸੁੰਡੀ ਤਣੇ ਦੇ ਸਿਖਰ ਵਿੱਚ ਪੈਦਾ ਹੁੰਦੀ ਹੈ ਅਤੇ ਸੁਰੰਗ ਬਣਾਉਂਦਾ ਹੈ।
ਕੀਟਾਂ ਦੀ ਰੋਕਥਾਮ ਲਈ ਡਾਈਮੈਥੋਏਟ 0.03% ਪਾਓ।

ਕੁੰਗੀ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਕੁੰਗੀ: ਫਲਾਂ ਅਤੇ ਪੱਤਿਆਂ ਤੇ ਗੋਲ ਲਾਲ ਰੰਗ ਦੇ ਧੱਬੇ ਪੈ ਜਾਂਦੇ ਹਨ।
ਇਸਦੀ ਰੋਕਥਾਮ ਲਈ ਇੰਡੋਫਿਲ ਐੱਮ-45 @0.3% ਦੋ ਵਾਰ ਪਾਓ। ਪਹਿਲੀ ਸਤੰਬਰ ਦੇ ਸ਼ੁਰੂਆਤ ਵਿੱਚ ਅਤੇ ਫਿਰ ਉਸ ਤੋਂ 15 ਦਿਨ ਬਾਅਦ ਪਾਓ।


ਅੰਦਰੂਨੀ ਗਲਣ

ਅੰਦਰੂਨੀ ਗਲਣ: ਇਹ ਮੁੱਖ ਤੌਰ ਤੇ ਬੋਰੋਨ ਦੀ ਕਮੀ ਕਾਰਨ ਹੁੰਦਾ ਹੈ। ਟਿਸ਼ੂਆਂ ਦਾ ਰੰਗ ਪਹਿਲਾਂ ਭੂਰਾ ਅਤੇ ਫਿਰ ਕਾਲਾ ਹੋਣਾ ਇਸਦੇ ਲੱਛਣ ਹਨ।
ਇਸ ਬਿਮਾਰੀ ਦੀ ਰੋਕਥਾਮ ਲਈ ਬੋਰੋਨ 0.6% ਸਤੰਬਰ ਤੋਂ ਅਕਤੂਬਰ ਮਹੀਨੇ ਪਾਓ।

ਫਲ ਦਾ ਗਲਣਾ

ਫਲ ਦਾ ਗਲਣਾ: ਇਹ ਬਿਮਾਰੀ ਨਾਲ ਫਲਾਂ ਤੇ ਸੋਜ ਪੈ ਜਾਂਦੀ ਹੈ ਅਤੇ ਰੰਗ ਬਦਲ ਜਾਂਦਾ ਹੈ।
ਇਸਦੇ ਇਲਾਜ ਲਈ ਬੋਰੈਕਸ ਅਤੇ ਸੋਡੀਅਮ ਕਲੋਰਾਈਡ 0.1%- 0.5% ਪਾਓ।

ਫਸਲ ਦੀ ਕਟਾਈ

ਬਿਜਾਈ ਤੋਂ 7-8 ਸਾਲ ਬਾਅਦ ਪੌਦੇ ਝਾੜ ਦੇਣਾ ਸ਼ੁਰੂ ਕਰ ਦਿੰਦੇ ਹਨ। ਫਰਵਰੀ ਮਹੀਨੇ ਵਿੱਚ ਫਲ ਹਰੇ ਹੋਣ 'ਤੇ ਅਤੇ ਜ਼ਿਆਦਾ ਤੋਂ ਜ਼ਿਆਦਾ ਵਿਟਾਮਿਨ ਸੀ ਦੀ ਮਾਤਰਾ ਹੋਣ 'ਤੇ ਤੁੜਾਈ ਕੀਤੀ ਜਾਂਦੀ ਹੈ। ਤੁੜਾਈ ਪੌਦੇ ਨੂੰ ਜ਼ੋਰ-ਜ਼ੋਰ ਨਾਲ ਹਿਲਾ ਕੇ ਕੀਤੀ ਜਾਂਦੀ ਹੈ। ਜਦੋਂ ਫਲ ਪੂਰੀ ਤਰ੍ਹਾਂ ਪੱਕ ਜਾਂਦੇ ਹਨ ਤਾਂ ਇਨ੍ਹਾਂ ਦਾ ਰੰਗ ਹਲਕਾ ਹਰਾ-ਪੀਲਾ ਹੋ ਜਾਂਦਾ ਹੈ। ਨਵੇਂ ਉਤਪਾਦ ਬਣਾਉਣ ਲਈ ਅਤੇ ਬੀਜਾਂ ਦੀ ਪ੍ਰਾਪਤੀ ਲਈ ਪੱਕੇ ਹੋਏ ਫਲ ਵਰਤੋ।

ਕਟਾਈ ਤੋਂ ਬਾਅਦ

ਕਟਾਈ ਤੋਂ ਬਾਅਦ ਛਾਂਟੀ ਕੀਤੀ ਜਾਂਦੀ ਹੈ। ਫਿਰ ਫਲਾਂ ਨੂੰ ਬਾਂਸ ਦੀਆਂ ਟੋਕਰੀਆਂ ਜਾਂ ਕਰੇਟਾਂ ਜਾਂ ਲੱਕੜੀ ਦੇ ਬਕਸਿਆਂ ਵਿੱਚ ਪੈਕ ਕਰੋ। ਫਲਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਚੰਗੀ ਤਰ੍ਹਾਂ ਪੈਕ ਕਰੋ ਅਤੇ ਛੇਤੀ ਵੇਚਣ ਵਾਲੇ ਸਥਾਨ 'ਤੇ ਲੈ ਜਾਓ। ਆਂਵਲੇ ਦੇ ਫਲਾਂ ਤੋਂ ਆਵਲਾਂ ਪਾਊਡਰ, ਚੂਰਨ, ਚਵਨਪ੍ਰਾਸ਼, ਅਰਿਸਟਾ ਅਤੇ ਮਠਿਆਈ ਵਾਲੇ ਹੋਰ ਬਹੁਤ ਉਤਪਾਦ ਬਣਾਏ ਜਾਂਦੇ ਹਨ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare