ਪੰਜਾਬ ਵਿੱਚ ਸਣ ਦੀ ਖੇਤੀ

ਆਮ ਜਾਣਕਾਰੀ

ਸਣ ਇੱਕ ਤੇਜ਼ੀ ਨਾਲ ਉੱਗਣ ਵਾਲੀ ਫਲੀਦਾਰ ਫਸਲ ਹੈ ਜਿਹੜੀ ਰੇਸ਼ੇ ਅਤੇ ਹਰੀ ਖਾਦ ਲਈ ਉਗਾਈ ਜਾਂਦੀ ਹੈ । ਜਦੋਂ ਇਸ ਨੂੰ ਮਿੱਟੀ ਵਿੱਚ ਮਿਲਾਇਆ ਜਾਂਦਾ ਹੈ ਤਾਂ ਇਹ ਖਾਰੇਪਣ ਅਤੇ ਖਣਿਜ਼ਾਂ ਦੇ ਨੁਕਸਾਨ ਨੂੰ ਰੋਕਦਾ ਹੈ ਅਤੇ ਮਿੱਟੀ ਵਿੱਚ ਨਮੀ ਬਣਾਈ ਰੱਖਦਾ ਹੈ। ਇਹ ਭਾਰਤ ਵਿੱਚ ਉਗਾਈ ਜਾਣ ਵਾਲੀ ਫਸਲ ਹੈ ਤੇ  ਇਸ ਤੋਂ ਇਲਾਵਾ ਭਾਰਤ ਵਿੱਚ ਇਹ ਮਹਾਰਾਸ਼ਟਰ,ਮੱਧ ਪ੍ਰਦੇਸ਼, ਬਿਹਾਰ, ਰਾਜਸਥਾਨ, ਉੜੀਸਾ ਅਤੇ ਯੂ ਪੀ ਰਾਜਾਂ ਵਿੱਚ ਹਰੀ ਖਾਦ ਲਈ ਉਗਾਈ ਜਾਂਦੀ ਹੈ ।
 

ਜਲਵਾਯੂ

  • Season

    Temperature

    20-35°C
  • Season

    Rainfall

    400-1000mm
  • Season

    Sowing Temperature

    25-35°C
  • Season

    Harvesting Temperature

    22-30°C
  • Season

    Temperature

    20-35°C
  • Season

    Rainfall

    400-1000mm
  • Season

    Sowing Temperature

    25-35°C
  • Season

    Harvesting Temperature

    22-30°C
  • Season

    Temperature

    20-35°C
  • Season

    Rainfall

    400-1000mm
  • Season

    Sowing Temperature

    25-35°C
  • Season

    Harvesting Temperature

    22-30°C
  • Season

    Temperature

    20-35°C
  • Season

    Rainfall

    400-1000mm
  • Season

    Sowing Temperature

    25-35°C
  • Season

    Harvesting Temperature

    22-30°C

ਮਿੱਟੀ

ਸਣ ਸੇਮ ਵਾਲੀਆ ਜ਼ਮੀਨਾ ਨੂੰ ਛੱਡ ਕੇ ਹਰ ਤਰਾਂ ਦੀਆ ਜ਼ਮੀਨਾ ਵਿੱਚ ਉਗਾਈ ਜਾ ਸਕਦੀ ਹੈ ਪਰ ਰੇਤਲੀ ਚੀਕਣੀ ਜਾਂ ਚੀਕਣੀ ਮਿੱਟੀ ਵਾਲੀਆਂ ਜ਼ਮੀਨਾਂ ਸਭ ਤੋ ਢੁੱਕਵੀਆ ਹਨ ।

ਪ੍ਰਸਿੱਧ ਕਿਸਮਾਂ ਅਤੇ ਝਾੜ

Narendra sanai 1: ਇਹ ਪੱਕਣ ਲਈ 152 ਦਿਨ ਦਾ ਸਮਾਂ ਲੈਂਦੀ ਹੈ । ਇਸ ਦੇ ਪੱਤੇ ਚੌੜੇ , ਹਰੇ ਅਤੇ ਫੁੱਲ ਪੀ਼ਲੇ ਅਤੇ ਦਾਣੇ ਮੋਟੇ ਕਾਲੇ ਰੰਗ ਦੇ ਹੁੰਦੇ ਹਨ । ਇਸ ਨੂੰ ਹਰੀ ਖਾਦ ਲਈ ਵਰਤਿਆ ਜਾਂਦਾ ਹੈ ਜੋ ਕਿ ਬੀਜਣ ਤੋਂ 45-60  ਦਿਨਾਂ ਬਾਅਦ 3.8 -6.2 ਟਨ ਪ੍ਰਤੀ ਏਕੜ ਹਰੀ ਖਾਦ ਜਮੀਨ ਵਿੱਚ ਛੱਡਦੀ ਹੈ । ਇਸ ਦੇ ਦਾਣਿਆਂ ਦਾ ਝਾੜ 4.8 ਕੁਇੰਟਲ ਪ੍ਰਤੀ ਏਕੜ ਹੈ ।
 
PAU 1691: ਇਹ 136 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ।ਇਸ ਦੇ ਪੱਤੇ ਚੌੜੇ , ਹਰੇ ਅਤੇ ਫੁੱਲ ਪੀਲੇ ਅਤੇ ਦਾਣੇ ਮੋਟੇ ਕਾਲੇ ਰੰਗ ਦੇ ਹੁੰਦੇ ਹਨ । ਬੀਜਣ ਤੋ 45-60 ਦਿਨਾਂ ਬਾਅਦ ਇਹ ਜ਼ਮੀਨ ਵਿੱਚ 4 - 6.5  ਟਨ ਖਾਦ ਪ੍ਰਤੀ ਏਕੜ  ਛੱਡਦੀ ਹੈ । ਇਸ ਦੇ ਦਾਣਿਆਂ  ਦਾ ਝਾੜ 4.8 ਕੁਇਟਲ ਪ੍ਰਤੀ ਏਕੜ ਹੈ ।
 
ਹੋਰ ਰਾਜਾਂ ਦੀਆਂ ਕਿਸਮਾਂ:
 
Ankur: ਇਸ ਦਾ ਔਸਤਨ ਝਾੜ 4.4 - 4.8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
 
Swastik: ਇਸ ਦਾ ਔਸਤਨ ਝਾੜ 4 - 4.8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। 
 
Shailesh: ਇਸ ਦਾ ਔਸਤਨ ਝਾੜ 4 - 4.8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
 
T 6: ਇਹ ਕਿਸਮ ਹਰੀ ਖਾਦ ਲਈ ਬੀਜੀ ਜਾਂਦੀ ਹੈ।
 
K 12:  ਇਸ ਦਾ ਔਸਤਨ ਝਾੜ 3.6 - 4.8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। 
 

ਖੇਤ ਦੀ ਤਿਆਰੀ

ਜਮੀਂਨ ਨੂੰ ਚੰਗੀ ਤਰਾਂ ਵਾਹ ਕੇ ਭੁਰਭੁਰਾ ਕਰ ਲਉ। ਬੀਜਣ ਤੋਂ ਪਹਿਲਾਂ  ਜ਼ਮੀਨ ਵਿੱਚ ਚੰਗੀ ਨਮੀ ਹੋਣੀ ਜਰੂਰੀ ਹੈ । ਚੰਗੀ ਨਮੀ ਬੀਜ ਨੂੰ ਪੁੰਗਰਣ ਵਿੱਚ ਮਦਦ ਕਰਦੀ ਹੈ ।

ਬਿਜਾਈ

ਬਿਜਾਈ ਦਾ ਸਮਾਂ
ਹਰੀ ਖਾਦ ਲਈ ਲਈ ਫਸਲ ਨੂੰ ਬੀਜਣ ਦਾ ਸਹੀ ਸਮਾਂ ਅਪ੍ਰੈਲ ਤੋਂ ਜੁਲਾਈ ਹੈ । ਬੀਜ ਲਈ  ਤਿਆਰ ਕੀਤੀ ਫਸਲ ਨੂੰ ਜੂਨ ਮਹੀਂਨੇ ਵਿੱਚ ਬੀਜਿਆ ਜਾਂਦਾ ਹੈ ।
 
ਫਾਸਲਾ
ਜਦੋਂ ਫਸਲ ਨੂੰ ਹਰੀ ਖਾਦ ਲਈ ਬੀਜਿਆਂ ਜਾਂਦਾ ਹੈ ਤਾਂ ਇਸ ਦੀ ਬਿਜਾਈ ਛਿੱਟੇ ਨਾਲ ਕੀਤੀ ਜਾਂਦੀ ਹੈ । ਬੀਜ ਲਈ ਫਸਲ ਨੂੰ ਬੀਜਣ ਸਮੇਂ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਰੱਖੋ।
 
ਬੀਜ ਦੀ ਡੂੰਘਾਈ
ਬੀਜ ਦੀ ਡੂੰਘਾਈ 3-4 ਸੈਂਟੀਮੀਟਰ ਹੋਣੀ ਚਾਹੀਦੀ ਹੈ ।
 
ਬਿਜਾਈ ਦਾ ਢੰਗ
ਹਰੀ ਖਾਦ ਬਣਾਉਣ ਲਈ ਛਿੱਟੇ ਨਾਲ ਬਿਜਾਈ ਕੀਤੀ ਜਾਂਦੀ ਹੈ ਅਤੇ ਬੀਜ ਤਿਆਰ ਕਰਨ ਲਈ ਇਸ ਦੀ ਬਿਜਾਈ, ਬਿਜਾਈ ਵਾਲੀ ਮਸ਼ੀਨ ਨਾਲ ਵੀ ਕੀਤੀ ਜਾਂਦੀ ਹੈ। 

ਬੀਜ

ਬੀਜ ਦੀ ਮਾਤਰਾ
ਹਰੀ ਖਾਦ ਲਈ 20 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਲਈ ਕਾਫੀ ਹੈ ਅਤੇ ਬੀਜ ਲਈ 10 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਬੀਜੋ।
 
ਬੀਜ ਦੀ ਸੋਧ
ਬੀਜਾਂ ਦੇ ਵਧੀਆ ਵਿਕਾਸ ਲਈ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਇੱਕ ਰਾਤ ਲਈ ਪਾਣੀ ਵਿੱਚ ਭਿਉ ਕੇ ਰੱਖੋ।

ਖਾਦਾਂ

 ਖਾਦਾਂ ( ਕਿਲੋ ਪ੍ਰਤੀ ਏਕੜ) 

UREA SSP MURIATE OF POTASH
# 100 #

 

 ਤੱਤ ( ਕਿਲੋ ਪ੍ਰਤੀ ਏਕੜ)

NITROGEN PHOSPHORUS POTASH
# 16 #

 

ਹਰੀ ਖਾਦ ਲੈਣ ਲਈ ਫਾਸਫੋਰਸ 16 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ । ਇਸ ਵਿੱਚ ਨਾਈਟ੍ਰੋਜਨ ਵਾਲੀ ਖਾਦ ਦੀ ਵਰਤੋ ਨਹੀ ਕੀਤੀ ਜਾਂਦੀ ਪਰ ਕਈ ਵਾਰੀ ਸ਼ੁਰੂ ਵਾਲਾ ਵਿਕਾਸ ਕਰਨ ਲਈ 4-6 ਕਿਲੋਗ੍ਰਾਮ ਨਾਈਟ੍ਰੋਜਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਜਾਂਦੀ ਹੈ । 

ਨਦੀਨਾਂ ਦੀ ਰੋਕਥਾਮ

ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਇੱਕ ਮਹੀਨੇ ਬਾਅਦ ਇੱਕ ਗੋਡੀ ਕਰੋ।

ਸਿੰਚਾਈ

ਹਰੀ ਖਾਦ ਲੈਣ ਲਈ ਦੋ- ਤਿੰਨ ਪਾਣੀ ਮੌਸਮ ਦੇ ਆਧਾਰ ਤੇ ਦਿੱਤੇ ਜਾ ਸਕਦੇ ਹਨ । ਬੀਜ ਉਤਪਾਦਨ ਲਈ ਫੁੱਲ ਆਉਣ ਸਮੇ ਅਤੇ ਦਾਣੇ ਬਣਨ ਸਮੇ ਪਾਣੀ ਦੀ ਘਾਟ ਨਹੀ ਆਉਣੀ ਚਾਹੀਦੀ।

ਫਸਲ ਦੀ ਕਟਾਈ

ਬੀਜ ਉਤਪਾਦਨ ਲਈ ਫਸਲ ਨੂੰ ਬੀਜਣ ਤੋ 150 ਦਿਨਾਂ ਬਾਅਦ ( ਅੱਧ ਅਕਤੂਬਰ ਤੋਂ ਨਵੰਬਰ ਦੇ ਸ਼ੁਰੂ ਵਿੱਚ) ਕੱਟ ਲਉ ਅਤੇ ਹਰੀ ਖਾਦ ਵਾਲੀ ਫਸਲ ਨੂੰ ਬੀਜਣ ਤੋਂ 45-60 ਦਿਨਾਂ ਬਾਅਦ ਮਿੱਟੀ ਵਿੱਚ ਰਲਾ ਦਿੳ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare