Red Lady: ਇਹ ਕਿਸਮ 2013 ਵਿੱਚ ਜਾਰੀ ਕੀਤੀ ਗਈ। ਇਸ ਕਿਸਮ ਦੇ ਪੌਦਿਆਂ ਦਾ ਵਾਧਾ ਤੇਜੀ ਨਾਲ ਹੁੰਦਾ ਹੈ ਅਤੇ ਇਸਦੇ ਪੌਦੇ ਖੁਦ ਹੀ ਫਲ ਤਿਆਰ ਕਰਦੇ ਹਨ। ਇਸ ਕਿਸਮ ਦੇ ਪੌਦੇ ਦੀ ਉੱਚਾਈ 238 ਸੈ.ਮੀ. ਹੁੰਦੀ ਹੈ ਅਤੇ ਪੌਦੇ ਦਾ ਕੱਦ 86 ਸੈ.ਮੀ. ਹੋਣ ‘ਤੇ ਇਹ ਫਲ਼ ਦੇਣਾ ਸ਼ੁਰੂ ਕਰ ਦਿੰਦਾ ਹੈ। ਇਸਦੇ ਫਲ ਦਰਮਿਆਨੇ ਆਕਾਰ ਦੇ, ਲੰਬੇਕਾਰ ਤੋਂ ਅੰਡਾਕਾਰ ਹੁੰਦੇ ਹਨ ਅਤੇ ਵਧੀਆ ਸਵਾਦ ਵਾਲਾ ਲਾਲ-ਸੰਤਰੀ ਰੰਗ ਦਾ ਗੁੱਦਾ ਹੁੰਦਾ ਹੈ। ਇਸ ਕਿਸਮ ਦੇ ਪੌਦੇ 10 ਮਹੀਨੇ ਵਿੱਚ ਫਲ ਦੇਣ ਲਈ ਤਿਆਰ ਹੋ ਜਾਂਦੇ ਹਨ ਅਤੇ ਇਸ ਦੀ ਔਸਤਨ ਪੈਦਾਵਾਰ 50 ਕਿਲੋ ਪ੍ਰਤੀ ਰੁੱਖ ਹੁੰਦੀ ਹੈ। ਇਹ ਕਿਸਮ ਕੀਟਾਂ ਅਤੇ ਬਿਮਾਰੀਆਂ ਦੀ ਪ੍ਰਤੀਰੋਧਕ ਹੈ।
Punjab Sweet: ਇਹ ਕਿਸਮ 1993 ਵਿੱਚ ਜਾਰੀ ਕੀਤੀ ਗਈ। ਇਹ ਦੋ ਲਿੰਗੀ ਕਿਸਮ ਹੈ, ਜਿਸ ਦੇ ਪੌਦੇ ਦੀ ਉੱਚਾਈ 190 ਸੈ.ਮੀ. ਹੁੰਦੀ ਹੈ ਅਤੇ ਪੌਦੇ 100 ਸੈ.ਮੀ. ਦੇ ਹੋਣ ਤੇ ਫਲ਼ ਦੇਣਾ ਸ਼ੁਰੂ ਕਰ ਦਿੰਦੇ ਹਨ। ਇਸਦੇ ਫਲ ਵੱਡੇ ਆਕਾਰ ਦੇ, ਲੰਬਕਾਰ ਅਤੇ ਗੂੜੇ ਪੀਲੇ ਰੰਗ ਦੇ ਗੁੱਦੇ ਵਾਲੇ ਹੁੰਦੇ ਹਨ। ਇਸ ਕਿਸਮ ਦੇ ਫਲ਼ਾਂ ਵਿੱਚ T.S.S. ਦੀ ਮਾਤਰਾ 9.0-10.5% ਹੁੰਦੀ ਹੈ ਅਤੇ ਔਸਤਨ ਪੈਦਾਵਾਰ 50 ਕਿਲੋ ਪ੍ਰਤੀ ਪੌਦਾ ਹੁੰਦੀ ਹੈ। ਇਹ ਕਿਸਮ ਨਿੰਬੂ ਜਾਤੀ ਦੇ ਫਲਾਂ ਵਾਲੀ ਮਕੌੜਾ ਜੂੰ ਦੀ ਘੱਟ ਸੰਵੇਦਨਸ਼ੀਲ ਹੈ।
Pusa Delicious: ਇਹ ਕਿਸਮ 1992 ਵਿੱਚ ਜਾਰੀ ਕੀਤੀ ਗਈ। ਇਸ ਕਿਸਮ ਦੇ ਪੌਦਿਆਂ ਵਿੱਚ ਨਰ ਅਤੇ ਮਾਦਾ ਇੱਕ ਹੀ ਫੁੱਲ਼ ਤੇ ਹੁੰਦੇ ਹਨ ਅਤੇ ਇਸਦਾ ਪੌਦਾ 210 ਸੈ.ਮੀ. ਉੱਚਾ ਹੁੰਦਾ ਹੈ। ਪੌਦਾ 110 ਸੈ.ਮੀ. ਦਾ ਹੋਣ ਤੇ ਫਲ਼ ਦੇਣਾ ਸ਼ੁਰੂ ਕਰ ਦਿੰਦਾ ਹੈ। ਇਸ ਦੇ ਫਲ ਦਰਮਿਆਨੇ ਤੋਂ ਵੱਡੇ ਆਕਾਰ ਦੇ, ਲੰਬਕਾਰ ਤੋਂ ਅੰਡਾਕਾਰ ਅਤੇ ਗੂੜੇ ਸੰਤਰੀ ਰੰਗ ਦੇ ਗੁੱਦੇ ਵਾਲੇ ਹੁੰਦੇ ਹਨ, ਜਿਸ ਦਾ ਸਵਾਦ ਬਹੁਤ ਚੰਗਾ ਹੁੰਦਾ ਹੈ। ਇਸ ਵਿੱਚ T.S.S. ਦੀ ਮਾਤਰਾ 8-10% ਹੁੰਦਾ ਹੈ ਅਤੇ ਔਸਤਨ ਪੈਦਾਵਾਰ 46 ਕਿਲੋ ਪ੍ਰਤੀ ਪੌਦਾ ਹੁੰਦੀ ਹੈ।
Pusa Dwarf: ਇਹ ਕਿਸਮ 1992 ਵਿੱਚ ਜਾਰੀ ਕੀਤੀ ਗਈ। ਇਹ ਦੋ ਲਿੰਗੀ ਅਤੇ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਦੀ ਉੱਚਾਈ 165 ਸੈ.ਮੀ. ਹੁੰਦੀ ਹੈ ਅਤੇ 100 ਸੈ.ਮੀ. ਤੱਕ ਹੋਣ ਤੇ ਫਲ਼ ਲੱਗਣੇ ਸ਼ੁਰੂ ਹੋ ਜਾਂਦੇ ਹਨ। ਇਸ ਦੇ ਫਲ ਦਰਮਿਆਨੇ ਆਕਾਰ ਦੇ, ਲੰਬਕਾਰ ਤੋਂ ਅੰਡਾਕਾਰ ਅਤੇ ਗੂੜੇ ਸੰਤਰੀ ਰੰਗ ਦੇ ਗੁੱਦੇ ਵਾਲੇ ਹੁੰਦੇ ਹਨ। ਇਸ ਵਿੱਚ T.S.S. ਦੀ ਮਾਤਰਾ 8-10% ਹੁੰਦੀ ਹੈ ਅਤੇ ਔਸਤਨ ਪੈਦਾਵਾਰ 35 ਕਿਲੋ ਪ੍ਰਤੀ ਪੌਦਾ ਹੁੰਦੀ ਹੈ।
Honey Dew: ਇਹ ਕਿਸਮ 1975 ਵਿੱਚ ਜਾਰੀ ਕੀਤੀ ਗਈ। ਇਸ ਨੂੰ Madhu Bindu ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੇ ਪੌਦੇ ਦਾ ਕੱਦ ਮੱਧਮ ਹੁੰਦਾ ਹੈ। ਇਸ ਦੇ ਫਲ ਵੱਡੇ ਆਕਾਰ ਦੇ, ਲੰਬਕਾਰ ਅਤੇ ਘੱਟ ਬੀਜਾਂ ਵਾਲੇ ਹੁੰਦੇ ਹਨ। ਇਸ ਦੇ ਫਲ਼ ਦਾ ਗੁੱਦਾ ਵਧੀਆ, ਮਿੱਠਾ ਅਤੇ ਚੰਗੇ ਸਵਾਦ ਵਾਲਾ ਹੁੰਦਾ ਹੈ।
ਦੂਸਰੇ ਰਾਜਾਂ ਦੀਆਂ ਕਿਸਮਾਂ
Washington: ਇਸ ਕਿਸਮ ਦੇ ਫਲਾਂ ਵਿੱਚ ਬੀਜ ਘੱਟ ਹੁੰਦੇ ਹਨ। ਫਲ਼ ਦਾ ਆਕਾਰ ਵੱਡਾ, ਗੁੱਦਾ ਪੀਲੇ ਰੰਗ ਦਾ ਅਤੇ ਸੁਆਦ ਮਿੱਠਾ ਹੁੰਦਾ ਹੈ। ਨਰ ਪੌਦਾ ਮਾਦਾ ਪੌਦੇ ਤੋਂ ਛੋਟਾ ਹੁੰਦਾ ਹੈ ਅਤੇ ਇਸ ਕਿਸਮ ਦੇ ਪੌਦੇ ਬਾਕੀ ਕਿਸਮਾਂ ਤੋਂ ਛੋਟੇ ਆਕਾਰ ਦੇ ਹੁੰਦੇ ਹਨ।
Coorg Honey: ਇਸ ਕਿਸਮ ਦੇ ਫਲਾਂ ਵਿੱਚ ਬੀਜ ਬਹੁਤ ਘੱਟ ਹੁੰਦੇ ਹਨ। ਇਸਦੇ ਫਲ Honey Dew ਕਿਸਮ ਤੋਂ ਬਹੁਤ ਘੱਟ ਮਿੱਠੇ ਹੁੰਦੇ ਹਨ ਅਤੇ ਪੌਦੇ ਦਾ ਕੱਦ ਵੱਡਾ ਹੁੰਦਾ ਹੈ। ਇਸ ਕਿਸਮ ਵਿੱਚ ਨਰ ਅਤੇ ਮਾਦਾ ਫੁੱਲ ਇੱਕੋ ਹੀ ਪੌਦੇ ਤੇ ਹੁੰਦੇ ਹਨ।
CO.2: ਇਸ ਕਿਸਮ ਦੇ ਫਲ਼ ਵੱਡੇ ਆਕਾਰ ਦੇ ਅਤੇ ਪੌਦੇ ਦਰਮਿਆਨੇ ਕੱਦ ਦੇ ਹੁੰਦੇ ਹਨ।
CO.1, CO.3, Solo, Pusa Nanha, Ranchi Selection, Coorg Green Sunrise Solo, Taiwan ਅਤੇ Coorg Green ਆਦਿ ਕਿਸਮਾਂ ਵੱਖ-ਵੱਖ ਰਾਜਾਂ ਵਿੱਚ ਉਗਾਉਣ ਲਈ ਅਨੁਕੂਲ ਹਨ।