ਆਮ ਜਾਣਕਾਰੀ
ਸਟੀਵੀਆ ਨੂੰ 'ਹਨੀ ਪਲਾਂਟ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਹ ਸੁਆਦ ਵਿਚ ਮਿੱਠਾ ਹੁੰਦਾ ਹੈ। ਇਹ ਇੱਕ ਕੁਦਰਤੀ ਮਿੱਠੇਪਨ ਵਾਲਾ ਪੌਦਾ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਦੇ ਸਰੀਰ ਵਿੱਚ ਇਨਸੁਲਿਨ ਦੀ ਮਾਤਰਾ ਨੂੰ ਸੰਤੁਲਿਤ ਰੱਖਦਾ ਹੈ। ਇਸਦੇ ਪੱਤੇ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਵਰਤੇ ਜਾਂਦੇ ਹਨ। ਸਟੀਵੀਆ ਨਾਲ ਤਿਆਰ ਦਵਾਈਆਂ ਦੀ ਵਰਤੋਂ ਸ਼ੂਗਰ, ਦੰਦਾਂ ਦੇ ਸੁਰਾਖਾਂ, ਟੋਨਿਕ, ਭੋਜਨ 'ਚੋਂ ਕੈਲੋਰੀ ਦੀ ਮਾਤਰਾ ਨੂੰ ਘੱਟ ਕਰਨ ਆਦਿ ਲਈ ਕੀਤੀ ਜਾਂਦੀ ਹੈ। ਇਹ ਇੱਕ ਸਦਾਬਹਾਰ ਜੜ੍ਹੀ-ਬੂਟੀ ਹੈ, ਜਿਸਦੀ ਉੱਚਾਈ 60-70 ਸੈ.ਮੀ. ਹੁੰਦੀ ਹੈ। ਇਸਦੇ ਪੱਤੇ ਇੱਕ ਦੂਜੇ ਦੇ ਸਾਹਮਣੇ ਅਤੇ ਹਰੇ ਰੰਗ ਦੇ ਹੁੰਦੇ ਹਨ। ਇਸਦੇ ਫੁੱਲ ਛੋਟੇ ਅਤੇ ਚਿੱਟੇ ਰੰਗ ਦੇ ਹੁੰਦੇ ਹਨ। ਭਾਰਤ ਵਿੱਚ ਪੰਜਾਬ, ਛੱਤੀਸਗੜ੍ਹ, ਕਰਨਾਟਕ, ਮਹਾਂਰਾਸ਼ਟਰ, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਆਦਿ ਸਟੀਵੀਆ ਉਗਾਉਣ ਵਾਲੇ ਮੁੱਖ ਖੇਤਰ ਹਨ|