ਆਮ ਜਾਣਕਾਰੀ
ਅਲੂਚੇ ਦਾ ਪੌਦਾ ਵਿਆਪਕ ਸਜਾਵਟੀ, ਸੀਮਿਤ ਅਤੇ ਲਗਭਗ ਬਾਕੀ ਫਲਾਂ ਦੇ ਪੌਦਿਆਂ ਤੋਂ ਘੱਟ ਦੇਖਭਾਲ ਵਾਲਾ ਹੁੰਦਾ ਹੈ। ਅਲੂਚੇ ਵਿੱਚ ਵਿਟਾਮਿਨ ਏ, ਬੀ, ਥਾਇਆਮਾਈਨ, ਰਿਬੋਫਲੇਵਿਨ ਦੇ ਨਾਲ-ਨਾਲ ਪੌਸ਼ਟਿਕ ਤੱਤ ਜਿਵੇਂ ਕਿ ਕੈਲਸ਼ੀਅਮ, ਫਾਸਫੋਰਸ ਅਤੇ ਲੋਹੇ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਵਿੱਚ ਖੱਟੇਪਨ ਅਤੇ ਮਿੱਠੇ ਦੀ ਮਾਤਰਾ ਚੰਗੀ ਤਰ੍ਹਾਂ ਮਿਲੀ ਹੋਣ ਕਰਕੇ, ਇਹ ਉਤਪਾਦ ਬਣਾਉਣ ਜਿਵੇਂ ਕਿ ਜੈਮ, ਸੁਕਵੈਸ਼ ਆਦਿ ਲਈ ਬਹੁਤ ਫਾਇਦੇਮੰਦ ਹੈ। ਸੁੱਕੇ ਅਲੂਚੇ ਪਰੂਨ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ। ਇਨ੍ਹਾਂ ਦੀ ਵਰਤੋਂ ਆਯੁਰਵੇਦਿਕ ਤੌਰ 'ਤੇ ਵੀ ਕੀਤੀ ਜਾਂਦੀ ਹੈ। ਇਸ ਤੋਂ ਤਿਆਰ ਤਰਲ ਪੀਲੀਏ ਅਤੇ ਗਰਮੀਆਂ ਵਿੱਚ ਹੋਣ ਵਾਲੀ ਐਲਰਜੀ ਤੋਂ ਬਚਾਅ ਲਈ ਵਰਤਿਆ ਜਾਂਦਾ ਹੈ।